੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਮਘੋਵਾਲੀ ਜ਼ਿਲਾ ਜੰਮੂ ਦੇਵੀ ਸਿੰਘ ਦੇ ਗ੍ਰਹਿ
ਨਾਰਦ ਕਹੇ ਸੁਣ ਓਏ ਕਲਜੁਗ ਕਾਕਿਆ, ਕੁਕਰਮੀਆਂ ਦਿਆਂ ਜਣਾਈਆ। ਤੂੰ ਘਰ ਘਰ ਮਾਰਿਆ ਡਾਕਿਆ, ਮੈਂ ਡਾਕੀਆ ਧੁਰ ਤੋਂ ਆਇਆ ਵਾਹੋ ਦਾਹੀਆ। ਤੇਰਾ ਲਹਿਣਾ ਦੇਣਾ ਵਖਾਵਾਂ ਬਾਕੀਆ, ਪਰਦਾ ਓਹਲਾ ਦਿਆਂ ਚੁਕਾਈਆ। ਉਹ ਵੇਖ ਪ੍ਰਭੂ ਪ੍ਰਭ ਸਾਕੀਆ, ਜੋ ਸਾਜਣ ਇਕ ਅਖਵਾਈਆ। ਉਸ ਸਚਖੰਡ ਦਵਾਰ ਦੀ ਖੋਲੀ ਤਾਕੀਆ, ਦਰਬਾਰਾ ਇਕ ਦਰਸਾਈਆ। ਗੁਰ ਅਵਤਾਰ ਪੈਗ਼ੰਬਰਾਂ ਮਰਵਾਏ ਝਾਕੀਆਂ, ਇਸ਼ਾਰਿਆਂ ਨਾਲ ਜਣਾਈਆ। ਉਠ ਵੇਖੋ ਤੱਕੋ ਕਵਣ ਦੀਨਾਂ ਮਜ਼੍ਹਬਾਂ ਦੀਆਂ ਤੁਹਾਡੀਆਂ ਕਰੇ ਰਾਖੀਆਂ, ਰਖਕ ਕਵਣ ਅਖਵਾਈਆ। ਨਿਗਾਹ ਮਾਰੋ ਮਾਇਆ ਮਮਤਾ ਕਰੇ ਹਾਸੀਆਂ, ਕੂੜ ਕੁੜਿਆਰਾ ਨਾਲ ਮਿਲਾਈਆ। ਚਾਰੋਂ ਕੁੰਟ ਅੰਧੇਰੀ ਰਾਤੀਆ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਰੂਹ ਬੁਤ ਰਿਹਾ ਨਾ ਪਾਕੀਆ, ਪਤਤ ਪੁਨੀਤ ਨਾ ਕੋਇ ਕਰਾਈਆ। ਕਲਜੁਗ ਆਪਣਾ ਵੇਖ ਲੈ ਲੇਖ ਉਪਰ ਛਾਤੀਆ, ਸੀਨੇ ਫੋਲ ਫੁਲਾਈਆ। ਕਿਹੜੀ ਮੰਜ਼ਲ ਚੜ੍ਹਿਉਂ ਘਾਟੀਆ, ਕਵਣ ਤਤਾਂ ਡੇਰਾ ਲਾਈਆ। ਚਾਰੋਂ ਕੁੰਟ ਤੇਰੀਆਂ ਕੂੜ ਦੀਆਂ ਹਾਟੀਆਂ, ਸੌਦਾ ਪੰਚ ਵਿਕਾਰ ਵਿਕਾਈਆ। ਤੱਕ ਖੇਲ ਬਾਜ਼ੀਗਰ ਨਾਟੀਆ, ਸਵਾਮੀ ਆਪਣਾ ਸਵਾਂਗ ਜਣਾਈਆ। ਅੰਤਮ ਤੇਰੀਆਂ ਮੁਕਣੀਆਂ ਵਾਟੀਆ, ਪੰਧ ਅਗਲਾ ਰਹੇ ਨਾ ਰਾਈਆ। ਸਤਿਗੁਰ ਸ਼ਬਦ ਸ਼ਬਦ ਘੋੜੇ ਪਾਵੇ ਜ਼ੀਨਾ ਕਾਠੀਆ, ਸੋਹਣਾ ਰੰਗ ਰੰਗਾਈਆ। ਇਸ਼ਾਰਾ ਮਿਲਦਾ ਐਰਾਪਤ ਹਾਥੀਆ, ਦੱਖਣ ਦਿਸ਼ਾ ਵੇਖ ਵਖਾਈਆ। ਖੇਲ ਖਿਲਾਉਣਾ ਪੁਰਖ ਅਬਿਨਾਸ਼ੀਆ, ਹਰਿ ਆਪਣਾ ਹੁਕਮ ਵਰਤਾਈਆ। ਤੇਰੀਆਂ ਰਹਿਣੀਆਂ ਨਹੀਂ ਕੂੜ ਵਾਲੀਆਂ ਰਾਸੀਆ, ਰਸਤੇ ਸਾਰੇ ਜਾਣੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲੇ ਖੇਲ ਪ੍ਰਿਥਮੀ ਆਕਾਸ਼ੀਆ, ਗਗਨ ਗਗਨੰਤਰਾਂ ਵੇਖ ਵਖਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੀਰ ਪਿੰਡ ਜ਼ਿਲਾ ਜੰਮੂ ਭਗਤ ਸਿੰਘ ਦੇ ਗ੍ਰਹਿ
ਨਾਰਦ ਕਹੇ ਕਲਜੁਗ ਆਹ ਫੜ ਲੈ ਆਪਣਾ ਰੁੱਕਾ, ਬਿਨ ਹੱਥਾਂ ਹੱਥ ਉਠਾਈਆ। ਤੇਰਾ ਪੰਧ ਜਿਸ ਵਿਚ ਮੁਕਾ, ਮੁਕੰਮਲ ਦਿਆਂ ਦ੍ਰਿੜਾਈਆ। ਤੇਰਾ ਨਿਸ਼ਾਨ ਰਹੇ ਨਾ ਉਕਾ, ਉਗਣ ਆਥਣ ਹੋਏ ਸਹਾਈਆ। ਤੇਰਾ ਵਕਤ ਸੁਹੰਜਣਾ ਢੁਕਾ, ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਤੇਰਾ ਉਜਲ ਰਿਹਾ ਨਾ ਮੁਖਾ, ਮੁਖੜਾ ਨਾ ਕੋਇ ਸੁਹਾਈਆ। ਤੂੰ ਸੁਫ਼ਲ ਰਹਿਣ ਦਿਤੀ ਨਹੀਂ ਕੋਈ ਕੁੱਖਾ, ਮਿਲੇ ਮਾਣ ਨਾ ਜਣੇਂਦੀ ਮਾਈਆ। ਧਰਮ
ਦਵਾਰਿਆਂ ਪਾਈਆਂ ਲੁੱਟਾਂ, ਲੁਟੇਰਾ ਬਣਿਆ ਥਾਉਂ ਥਾਈਂਆ। ਅੰਤਮ ਲਹਿਣਾ ਦੇਣਾ ਲੇਖ ਨਿਖੁਟਾ, ਵਸਤ ਸਚ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਕਲਜੁਗ ਮੈਂ ਆਇਆ ਚਿੱਠੀ ਰਸੈਣ, ਰਸਮ ਨਾਲ ਪ੍ਰਭ ਨੇ ਦਿਤਾ ਘਲਾਈਆ। ਸਚ ਸੰਦੇਸ਼ਾ ਆਇਆ ਕਹਿਣ, ਕਹਿ ਕੇ ਦਿਆਂ ਸੁਣਾਈਆ। ਤੇਰਾ ਕਵਣ ਮਿਤਰ ਪਿਆਰਾ ਸੈਣ, ਸੱਜਣ ਕਵਣ ਅਖਵਾਈਆ। ਕੀ ਸ਼ਹਾਦਤ ਦੇਵੇ ਬਾਲਮੀਕ ਦੀ ਰਮਾਇਣ, ਰਾਮ ਰਾਮਾ ਕੀ ਸੁਣਾਈਆ। ਤੂੰ ਵਹਿੰਦਾ ਗਿਆ ਕਿਹੜੀ ਧਾਰ ਵਹਿਣ, ਵਹਿਣ ਵਹਿਣਾ ਕੀ ਜਣਾਈਆ। ਤੇਰੇ ਸੱਜਣ ਹੋਏ ਪਰਾਇਣ, ਮਿਤਰ ਨਜ਼ਰ ਕੋਇ ਨਾ ਆਈਆ। ਉਠ ਵੇਖ ਖੇਲ ਵਿਚ ਹਿੰਦਵਾਇਣ, ਹਿੰਦਸਾ ਆਪਣਾ ਲੈ ਬਦਲਾਈਆ। ਨਿਗਾਹ ਮਾਰ ਲੈ ਨੇਤਰ ਨੈਣ, ਲੋਚਨ ਨੈਣ ਅੱਖ ਉਠਾਈਆ। ਤੇਰਾ ਮਾਲਕ ਆਇਆ ਨਰਾਇਣ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਚਰਨੀ ਸਾਰੇ ਢਹਿਣ, ਬੈਠੇ ਸੀਸ ਨਿਵਾਈਆ। ਉਹ ਤੇਰਾ ਪੰਚ ਵਿਕਾਰਾਂ ਦਾ ਤੱਕੇ ਮਹਾਇਣ, ਕੂੜ ਕੁਟੰਬ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਸਾਕ ਸੱਜਣ ਸੈਣ, ਸਾਥੀ ਸਗਲਾ ਇਕ ਅਖਵਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਮਘੋਵਾਲੀ ਜ਼ਿਲਾ ਜੰਮੂ ਸੁੰਦਰ ਸਿੰਘ ਦੇ ਗ੍ਰਹਿ
ਨਾਰਦ ਕਹੇ ਮੈਂ ਆ ਗਿਆ ਕਲਜੁਗ ਤੇਰੇ ਕੋਲ, ਕਾਇਨਾਤ ਵਿਚ ਧਿਆਨ ਲਗਾਈਆ। ਤੇਰਾ ਸੱਜਣਾ ਚਾਰ ਕੁੰਟ ਵੱਜ ਗਿਆ ਢੋਲ, ਢੋਲੀਆ ਆਪਣਾ ਡਗਾ ਦਿਤਾ ਲਗਾਈਆ। ਤੇਰਾ ਕੂੜ ਕੁੜਿਆਰ ਦਾ ਸਭ ਨੇ ਸੁਣਿਆ ਬੋਲ, ਬਿਨ ਰਸਨਾ ਜਿਹਵਾ ਜੋ ਦਿਤਾ ਸੁਣਾਈਆ। ਨਵ ਸੱਤ ਵਿਕਾਰ ਦਵਾਰਾ ਦਿਤਾ ਖੋਲ, ਨਵ ਸੱਤ ਪਰਦਾ ਦਿਤਾ ਚੁਕਾਈਆ। ਮੈਂ ਕੋਈ ਪੰਡਤ ਨਹੀਂ ਪਾਂਧਾ ਜਗਤ ਵਿਦਿਆ ਵਾਲਾ ਰੌਲ, ਰੌਲਾ ਪਾ ਨਾ ਕੁਛ ਸੁਣਾਈਆ। ਮੈਂ ਖ਼ੁਸ਼ੀਆਂ ਨਾਲ ਆਇਆ ਉਪਰ ਧੌਲ, ਧਰਮ ਦੀ ਧਾਰ ਦਿਆਂ ਦ੍ਰਿੜਾਈਆ। ਉਹ ਤੱਕ ਲੈ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਤੇਰਾ ਪੂਰਾ ਹੋਇਆ ਕੌਲ, ਇਕਰਾਰਨਾਮਾ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਨਾਰਦ ਕਹੇ ਕਲਜੁਗ ਮੈਂ ਆ ਗਿਆ ਲੈ ਫ਼ਰਮਾਨਾ ਫ਼ਰਮਾਬਰਦਾਰਾ ਦਿਆਂ ਜਣਾਈਆ। ਵੇਖ ਖੇਲ ਸ੍ਰੀ ਭਗਵਾਨਾ, ਜੋ ਭਗਵਨ ਰਿਹਾ ਕਰਾਈਆ। ਜੋਤੀ ਜੋਤ ਪਹਿਰ ਕੇ ਬਾਣਾ, ਰੂਪ ਅਨੂਪ ਆਇਆ ਬਦਲਾਈਆ। ਸ਼ਬਦੀ ਸ਼ਬਦ ਅਨਾਦੀ ਗਾਣਾ, ਦੋ ਜਹਾਨਾਂ ਰਿਹਾ ਸੁਣਾਈਆ। ਜਿਸ ਤੇਰਾ ਲੇਖ ਪੂਰ ਕਰਾਉਣਾ, ਪੂਰਨ ਪੂਰਨ ਵਿਚ ਸਮਾਈਆ। ਚਾਰੋਂ ਕੁੰਟ ਮਾਰ ਧਿਆਨਾ, ਨਿਗਾਹ ਨੈਣ ਨੈਣ ਉਠਾਈਆ। ਜੋਧਾ ਸੂਰਬੀਰ ਬਣ ਬਲਵਾਨਾ, ਬਲਧਾਰੀ ਲਏ ਅੰਗੜਾਈਆ। ਅੰਤ ਅਖ਼ੀਰ ਆਪਣਾ ਝੁਲਦਾ ਵੇਖ ਲੈ ਨਿਸ਼ਾਨਾ, ਨਿਸ਼ਾਨਿਆਂ ਤੋਂ ਬਾਹਰ ਅੱਖ ਉਠਾਈਆ। ਤੇਰੀ ਚਾਰ ਕੁੰਟ ਦੀ ਸੁਣੀ ਕੂੜ ਕਲਾਮਾ, ਜੋ ਕਾਇਨਾਤ ਵਿਚ ਸੁਣਾਈਆ। ਤੇਰਾ ਵੱਜ ਗਿਆ ਡੰਕ ਦਮਾਮਾ, ਜਗਤ ਜਹਾਨ ਦਿਤਾ ਦ੍ਰਿੜਾਈਆ। ਉਹ ਤੱਕ ਧੁਰ ਦਾ ਆ ਗਿਆ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਨੇ ਪੈਗ਼ੰਬਰਾਂ ਦਿਤਾ
ਪੈਗ਼ਾਮਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਸੁਣਾਈਆ। ਸੋ ਸ਼ਹਿਨਸ਼ਾਹ ਸ਼ਾਹ ਸੁਲਤਾਨਾ, ਸਤਿ ਪੁਰਖ ਨਿਰੰਜਣ ਵਡ ਵਡਿਆਈਆ। ਅੰਤ ਕੰਤ ਭਗਵੰਤ ਹੋਇਆ ਜਾਣੀ ਜਾਣਾ, ਜਾਨਣਹਾਰ ਦਇਆ ਕਮਾਈਆ। ਮੈਂ ਓਸੇ ਦੇ ਹੁਕਮ ਵਿਚ ਲੈ ਕੇ ਆਇਆ ਧੁਰ ਪ੍ਰਵਾਨਾ, ਪ੍ਰਵਾਨਗੀ ਨਾਲ ਤੈਨੂੰ ਦਿਆਂ ਫੜਾਈਆ। ਸੋਹਣਿਆਂ ਮੇਰੇ ਸੋਹਣੇ ਮਹਿਬੂਬ ਨੇ ਤੇਰਾ ਬਦਲ ਦੇਣਾ ਜ਼ਮਾਨਾ, ਜ਼ਾਹਰ ਜ਼ਹੂਰ ਆਪਣੀ ਦਇਆ ਕਮਾਈਆ। ਮੈਨੂੰ ਰਾਹ ਵਿਚ ਵਿਸ਼ਨ ਬ੍ਰਹਮਾ ਸ਼ਿਵ ਕਹਿਣ ਪੰਡਤਾ ਕਿਹੜੇ ਕੋਲ ਚਲਿਆ ਜਜਮਾਨਾ, ਸਾਨੂੰ ਦੇ ਸਮਝਾਈਆ। ਮੈਂ ਹੱਸ ਕੇ ਕਿਹਾ ਉਹ ਤੱਕੋ ਅਲਾਹੀ ਨੂਰ ਵਿਸ਼ਨੂੰ ਭਗਵਾਨਾ, ਜੋ ਤੁਹਾਡਾ ਸਭ ਦਾ ਪਿਤਾ ਮਾਈਆ। ਜਿਸ ਦਾ ਸੰਬਲ ਵਿਚ ਸਤਿਗੁਰ ਸ਼ਬਦ ਧਾਰ ਟਿਕਾਣਾ, ਜੋਤੀ ਜਾਤਾ ਡਗਮਗਾਈਆ। ਮੈਂ ਉਸ ਦਾ ਹੁਕਮ ਬਤਲਾਨਾ, ਭੱਜਾਂ ਵਾਹੋ ਦਾਹੀਆ। ਨਾਰਦ ਕਹੇ ਲੇਖੇ ਲੱਗੇ ਆਉਣਾ ਜਾਣਾ, ਜਾਨਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨਾ, ਨਵ ਜੋਬਨਵੰਤਾ ਆਪਣਾ ਹੁਕਮ ਆਪ ਦ੍ਰਿੜਾਈਆ।
ਸਤਿਗੁਰ ਸ਼ਬਦ ਕਿਰਪਾ ਦੇਵੇ ਕਰ, ਕ੍ਰਿਪਾਲ ਆਪਣੀ ਦਇਆ ਕਮਾਈਆ। ਜੁਗ ਚੌਕੜੀ ਸਭ ਦਾ ਲੇਖਾ ਜਾਣੇ ਵਰ, ਵਰ ਦਾਤਾ ਬੇਪ੍ਰਵਾਹੀਆ। ਸੁਲੱਖਣ ਸਿੰਘ ਦਾ ਸੀ ਓਥੇ ਘਰ, ਜਿਸ ਗ੍ਰਹਿ ਵਿਚ ਦੋ ਮਿਤਰ ਰਹਿੰਦੇ ਚਾਈਂ ਚਾਈਂਆ। ਮਾਨਸ ਦਾ ਨਿਸ਼ਾਨਾ ਮਾਨ ਸਰ, ਸਰ ਸਰੋਵਰ ਇਕ ਦ੍ਰਿੜਾਈਆ। ਜਿਸ ਦਾ ਚੜ੍ਹਦੇ ਹੁੰਦਾ ਸੀ ਦਰ, ਲਹਿੰਦੇ ਆਸਣ ਇਕ ਸੁਹਾਈਆ। ਬਾਰਾਂ ਅਕਸ਼ਰੀ ਪਾਠ ਲੈਂਦਾ ਸੀ ਪੜ੍ਹ, ਬਾਰਾਂ ਮਾਸ ਦੀ ਰੁਤ ਸੁਹਾਈਆ। ਸੂਰਜ ਦੇਵਤੇ ਅਗੇ ਖੜ, ਪਾਣੀ ਝਟਕੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਇਹ ਹੁੰਦਾ ਸੀ ਵੈਰਾਗੀ, ਬਿਰਹੋਂ ਵੈਰਾਗ ਵਿਚ ਸਮਾਈਆ। ਵਰਿਆਮ ਹੁੰਦਾ ਸੀ ਤਿਆਗੀ, ਦੋਵੇਂ ਇਕੋ ਥਾਂ ਵਿਚ ਸਮਾਈਆ। ਇਕ ਦਿਨ ਦੋਹਾਂ ਨੇ ਪ੍ਰੇਮ ਦੀ ਲਾਈ ਬਾਜ਼ੀ, ਸ਼ਰਤੀਆ ਸ਼ਰਤ ਲਈ ਲਗਾਈਆ। ਦੋਵੇਂ ਆਪਣੇ ਪਰਮ ਪੁਰਖ ਨੂੰ ਕਰੀਏ ਰਾਜੀ, ਨਿਵ ਨਿਵ ਸੀਸ ਝੁਕਾਈਆ। ਆਪਣਾ ਅੰਤਰ ਲਈਏ ਸਾਧੀ, ਸਾਧਨਾ ਵਿਚ ਸਮਾਈਆ। ਫੇਰ ਅੰਦਰੋਂ ਆਈ ਆਵਾਜ਼ੀ, ਧੁਨ ਵਿਚ ਸ਼ਨਵਾਈਆ। ਤੁਸੀਂ ਦੋਵੇਂ ਲਾਓ ਸਮਾਧੀ, ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਚ ਸਮਾਧੀ ਲਾਈ ਤਾੜੀ, ਅੰਤਰ ਧਿਆਨ ਲਗਾਈਆ। ਪ੍ਰੇਮ ਵਸਿਆ ਨਾੜ ਨਾੜੀ, ਨਾੜ ਬਹੱਤਰ ਖ਼ੁਸ਼ੀ ਬਣਾਈਆ। ਮੰਜ਼ਲ ਹੋਰ ਨਾ ਮਿਲੇ ਅਗਾੜੀ, ਅਗਲਾ ਪੰਧ ਨਾ ਕੋਇ ਚੁਕਾਈਆ। ਚਾਰੋਂ ਕੁੰਟ ਜੰਗਲ ਉਜਾੜੀ, ਪਹਾੜ ਸੋਭਾ ਪਾਈਆ। ਝਟ ਇਕ ਕਲੋਲਣ ਆ ਗਈ ਨਾਰੀ, ਆਪਣਾ ਪੰਧ ਮੁਕਾਈਆ। ਉਨ ਆਵਾਜ ਸੁਭਾਵਕ ਮਾਰੀ, ਪ੍ਰੇਮ ਨਾਲ ਸੁਣਾਈਆ। ਵੈਰਾਗੀਓ ਮੈਂ ਕਵਾਰੀ, ਕੋਈ ਮੈਨੂੰ ਲਓ ਪ੍ਰਨਾਈਆ। ਦੋਹਾਂ ਨੇ ਝਟ ਅੱਖ ਉਘਾੜੀ, ਨੈਣ ਲਏ ਉਠਾਈਆ। ਉਨ ਸੁਲੱਖਣੀ ਨੇ ਦੋ ਹੱਥਾਂ ਦੀ ਮਾਰੀ ਤਾੜੀ, ਹੱਸ ਕੇ ਦਿਤਾ ਵਖਾਈਆ। ਵੈਰਾਗੀਓ ਤਿਆਗੀਓ ਤੁਹਾਨੂੰ ਪਤਾ ਨਹੀਂ ਪ੍ਰਭੂ ਨਾਲ ਕਿਸ ਤਰਾ ਲਾਉਣੀ ਯਾਰੀ,
ਯਾਰ ਦੇ ਯਰਾਨੇ ਵਿਚ ਅੱਖ ਨਾ ਕਦੇ ਬਦਲਾਈਆ। ਹੁਣ ਤੁਹਾਨੂੰ ਜਾਣਾ ਪਵੇਗਾ ਵਿਚੋਂ ਸੰਸਾਰੀ, ਨਾਤਾ ਜਗਤ ਵਾਲਾ ਤੁੜਾਈਆ। ਜਿਸ ਵੇਲੇ ਧੁਰ ਦਾ ਮਾਲਕ ਆਵੇ ਏਕੰਕਾਰੀ, ਅਕਲ ਕਲਧਾਰੀ ਆਪਣੀ ਕਲ ਪ੍ਰਗਟਾਈਆ। ਤੁਹਾਡਾ ਮਾਨਸ ਜਨਮ ਹੋਏਗਾ ਦੂਜੀ ਵਾਰੀ, ਇਸ਼ਾਰਾ ਦੇ ਕੇ ਗਈ ਸਮਝਾਈਆ। ਫੇਰ ਉਹ ਨਜ਼ਰ ਨਾ ਆਈ ਪਿਆਰੀ, ਪ੍ਰੇਮ ਵਿਚੋਂ ਪ੍ਰਗਟੀ ਤੇ ਪ੍ਰੇਮ ਵਿਚ ਗਈ ਸਮਾਈਆ। ਉਸੇ ਦੀ ਰਸਨਾ ਜੋ ਰਸ ਨਾਲ ਗਈ ਉਚਾਰੀ, ਸ਼ਬਦੀ ਸ਼ਬਦ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਚੁਕਾਈਆ। ਲੇਖਾ ਕਹੇ ਮੇਰਾ ਆਇਆ ਵਕਤ ਸੁਹੰਜਣਾ, ਪ੍ਰਭ ਦਿਤੀ ਮਾਣ ਵਡਿਆਈਆ। ਜਿਸ ਨੂੰ ਬਿਨ ਹੱਥਾਂ ਤੋਂ ਕਰਾਂ ਬੰਦਨਾ, ਬਿਨਾ ਸੀਸ ਤੋਂ ਸੀਸ ਝੁਕਾਈਆ। ਜਿਸ ਮਾਨ ਸਰ ਖ਼ੁਸ਼ੀ ਦੀ ਚਾੜ੍ਹੀ ਰੰਗਣਾ, ਰੰਗਤ ਰੰਗਤ ਰੰਗ ਵਾਲੀ ਰੰਗ ਰੰਗਾਈਆ। ਇਹ ਲੇਖਾ ਓਥੇ ਸੀ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਸ ਦਾ ਖੇਲ ਉਸ ਨੇ ਸਭ ਨੂੰ ਸੱਦਣਾ, ਸੱਦੇ ਦੇਵੇ ਥਾਉਂ ਥਾਈਂਆ। ਜਿਸ ਦੇ ਪਿਆਰ ਵਿਚ ਬਿਨਾ ਭਗਤੀ ਤੋਂ ਬੱਝਣਾ, ਬਿਨਾ ਸਮਾਧੀ ਤੋਂ ਸਾਧ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਦਾ ਮੀਤ ਮੁਰਾਰਾ ਸੱਜਣਾ, ਸਾਜਣ ਇਕ ਅਖਵਾਈਆ।
੨੪ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਕੋਟਲੀ ਜ਼ਿਲਾ ਜੰਮੂ ਦੌਲਤ ਰਾਮ ਦੇ ਗ੍ਰਹਿ
ਧਰਮ ਕਹੇ ਕਲਜੁਗ ਮੇਰਾ ਵੇਖ ਲੈ ਧਰਮਾ, ਧਰਮੀਆਂ ਨੂੰ ਧਰਮ ਧਾਰ ਸਮਝਾਈਆ। ਜਿਸ ਦਾ ਖੇਲ ਵੇਖੇ ਬ੍ਰਹਮਾ, ਬ੍ਰਹਮ ਧਾਰ ਨੈਣ ਉਠਾਈਆ। ਸਾਹਿਬ ਸਵਾਮੀ ਮਿਲੇ ਸਰਨਾ, ਹਰਿਜਨ ਸਾਚੇ ਵਿਚ ਵਡਿਆਈਆ। ਉਹਨਾਂ ਦਾ ਕਦੇ ਨਾ ਹੋਵੇ ਮਰਨਾ, ਮਰ ਜੀਵਤ ਰੂਪ ਵਟਾਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨਾ, ਕਲਜੁਗ ਤੇਰੀ ਆਂਚ ਨਾ ਲਾਗੇ ਰਾਈਆ। ਉਨ੍ਹਾਂ ਸਚਖੰਡ ਦਵਾਰੇ ਚੜ੍ਹਨਾ, ਅਗੇ ਹੋ ਨਾ ਕੋਇ ਅਟਕਾਈਆ। ਆਪਣੇ ਸਾਚੇ ਘਰ ਵਿਚ ਵੜਨਾ, ਜਿਥੇ ਹਰਿਜਨ ਸੋਭਾ ਪਾਈਆ। ਮਾਨਸ ਜਨਮ ਜਗਤ ਵਿਚ ਤਰਨਾ, ਮਾਨੁਖ ਦੇਹੀ ਲੇਖੇ ਲਾਈਆ। ਚੁਰਾਸੀ ਚੁਕੇ ਭੈ ਡਰਨਾ, ਫਾਸੀ ਗਲ ਨਾ ਕੋਇ ਲਟਕਾਈਆ। ਇਕੋ ਸੁਹੰਜਣਾ ਮਿਲੇ ਦਰਨਾ, ਦਰਗਾਹ ਸਾਚੀ ਨਜ਼ਰੀ ਆਈਆ। ਚਰਨੋਦਕ ਮਿਲੇ ਅਗੰਮੀ ਚਰਨਾ, ਅੰਮਿਉਂ ਰਸ ਆਪ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਕਲਜੁਗ ਕਹੇ ਧਰਮ ਮੈਂ ਭਗਤਾਂ ਕਰਾਂ ਬੰਦਨਾ, ਨਿਵ ਨਿਵ ਸੀਸ ਨਿਵਾਈਆ। ਜਿਨ੍ਹਾਂ ਸਤਿਗੁਰ ਧੂੜੀ ਲਾਇਆ ਮਸਤਕ ਚੰਦਨਾ, ਸਾਚੀ ਖ਼ਾਕ ਰਮਾਈਆ। ਆਤਮ ਪਰਮਾਤਮ ਛੋਹੀ ਅੰਗਣਾ, ਅੰਗੀਕਾਰ ਇਕ ਬਣਾਈਆ। ਪਿਆਰ ਮੁਹੱਬਤ ਚੜ੍ਹੀ ਰੰਗਣਾ, ਦੁਰਮਤ ਮੈਲ ਧਵਾਈਆ। ਉਨ੍ਹਾਂ ਦਾ ਭਾਗ ਹੋਵੇ ਕਦੇ ਨਾ ਮੰਦਨਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਜਿਨ੍ਹਾਂ ਦਾ ਸਾਹਿਬ ਸਵਾਮੀ ਸੱਜਣਾ, ਪੁਰਖ ਅਕਾਲ ਬੇਪਰਵਾਹੀਆ। ਚਰਨ ਕਵਲ ਕਰਾ ਕੇ ਮਜਨਾ, ਮਜਲਸ ਭਗਤਾਂ ਵਾਲੀ ਵਖਾਈਆ। ਕੂੜ ਵਿਕਾਰ ਜਗਤ ਸੰਸਾਰ ਉਨ੍ਹਾਂ ਤਜਣਾ, ਪੱਲੂ ਲੈਣ ਛੁਡਾਈਆ। ਕਾਇਆ ਮਾਟੀ ਭਾਂਡਾ ਭੱਜਣਾ, ਤਤ ਤਤਾਂ ਵਿਚ ਰਲਾਈਆ। ਆਤਮ ਦੀਪਕ ਜੋਤੀ ਜਗਣਾ, ਜਾਗਰਤ ਜੋਤ ਵਿਚ ਰੁਸ਼ਨਾਈਆ। ਜਿਥੇ ਮਿਟੇ ਤ੍ਰੈਗੁਣ
ਅੱਗਨਾ, ਅਗਨੀ ਅੱਗ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਕਲਜੁਗ ਮੇਰਾ ਧਰਮ ਵੇਖ ਅਪਾਰ, ਅਪਰੰਪਰ ਸਵਾਮੀ ਦਿਤੀ ਵਡਿਆਈਆ। ਜਨ ਭਗਤ ਸੁਹੇਲੇ ਕਰ ਉਜਿਆਰ, ਗ੍ਰਹਿ ਮੰਦਰ ਕੀਤੀ ਰੁਸ਼ਨਾਈਆ। ਸ਼ਬਦੀ ਦੇਵੇ ਦਰਸ ਦੀਦਾਰ, ਦੀਦ ਈਦ ਰੁਸ਼ਨਾਈਆ। ਤੇਰਾ ਮੇਟ ਕੇ ਧੂੰਆਂਧਾਰ, ਨੂਰ ਉਜਾਲਾ ਇਕ ਚਮਕਾਈਆ। ਅੰਦਰ ਬਖ਼ਸ਼ ਚਰਨ ਧੂੜੀ ਛਾਰ, ਸ਼ਰਅ ਦਾ ਡੇਰਾ ਢਾਹੀਆ। ਘਰ ਸਵਾਮੀ ਮਿਲੇ ਨਿਰਾਕਾਰ, ਨਿਰਵੈਰ ਪੁਰਖ ਅਗੰਮ ਅਥਾਹੀਆ। ਜੋ ਲੇਖਾ ਆਵਣ ਜਾਵਣ ਜਾਨਣਹਾਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਅਗੰਮ ਅਪਾਰ, ਅਲਖ ਅਗੋਚਰ ਇਕ ਅਖਵਾਈਆ। ਜੋ ਸੰਤ ਸੁਹੇਲੇ ਦੇਵੇ ਤਾਰ, ਦੁਤਰ ਪਾਰ ਕਰਾਈਆ। ਮੇਲ ਮਿਲਾਏ ਆਪਣੀ ਧਾਰ, ਜੋਤੀ ਜਾਤਾ ਹਰਿ ਰਘੁਰਾਈਆ। ਕਿਰਪਾ ਨਿਧ ਹਰਿ ਕਰਤਾਰ, ਕਰਤਾਰੋ ਆਪਣੇ ਰੰਗ ਰੰਗਾਈਆ। ਬਿਨਾ ਸਚਖੰਡ ਸਚ ਦਰਬਾਰ, ਭਗਤਾਂ ਨਾਲ ਦਿਤੀ ਵਡਿਆਈਆ। ਦੁੱਖ ਸੁਖ ਨਾ ਰਿਹਾ ਨਾਲ, ਨਾਤਾ ਤੁਟਿਆ ਕੂੜ ਲੋਕਾਈਆ। ਜਗਤ ਮੁਹੱਬਤ ਛਡ ਪਿਆਰ, ਪਰਮ ਪੁਰਖ ਵਿਚ ਸਮਾਈਆ। ਪਿਛੇ ਖ਼ੁਸ਼ੀਆਂ ਵਿਚ ਵਸਦਾ ਰਹੇ ਪਰਵਾਰ, ਇਹ ਆਸ਼ਾ ਰਹੀ ਤਕਾਈਆ। ਮੈਨੂੰ ਸੰਬਲ ਦੇ ਮਾਲਕ ਲਿਆ ਸੰਭਾਲ, ਸੰਭਲ ਆਪਣੀ ਗੋਦ ਟਿਕਾਈਆ। ਤ੍ਰੈਗੁਣ ਟੁੱਟਾ ਜਗਤ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੀ ਲੇਖੇ ਲਾਈ ਸੇਵਾ ਕੀਤੀ ਘਾਲ, ਮਿਹਰਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਦਾ ਨਾਲ, ਨਿਰਗੁਣ ਧਾਰ ਵਿਛੜ ਕਦੇ ਨਾ ਜਾਈਆ।
੨੪ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਹੰਸਾ ਜ਼ਿਲਾ ਜੰਮੂ ਵਕੀਲ ਸਿੰਘ ਦੇ ਗ੍ਰਹਿ
ਕਲਜੁਗ ਕਹੇ ਨਾਰਦ ਇਹ ਹੁਕਮ ਕਲਮਬੰਦ, ਕਲਮਿਆਂ ਤੋਂ ਬਾਹਰ ਦਿਤਾ ਲਿਖਾਈਆ। ਮੇਰੇ ਸੁਣ ਕੇ ਜੁੜ ਗਏ ਦੰਦ, ਸੁਰਤੀ ਸੁਰਤ ਰਹੀ ਨਾ ਰਾਈਆ। ਧੰਨ ਭਾਗ ਜੇ ਮਾਰ ਕੇ ਆਇਉਂ ਪੰਧ, ਆਪਣਾ ਪੰਧ ਮੁਕਾਈਆ। ਮੈਨੂੰ ਏਸ ਦੀ ਖੋਲ ਵਖਾ ਗੰਢ, ਪਰਦਾ ਦੇ ਉਠਾਈਆ। ਨਾਰਦ ਕਿਹਾ ਮੂਲ ਨਾ ਸੰਗ, ਆਪਣੀ ਲੈ ਅੰਗੜਾਈਆ। ਇਹ ਬੱਧਾ ਨਹੀਂ ਨਾਲ ਕਿਸੇ ਤੰਦ, ਪਿਆਰ ਨਾਲ ਲੈ ਬਦਲਾਈਆ। ਜਾਂ ਕਲਜੁਗ ਇਸ਼ਾਰਾ ਕੀਤਾ ਵਿਚੋਂ ਨਿਸ਼ਾਨ ਮਿਲਿਆ ਤਾਰਾ ਚੰਦ, ਚੰਦ ਸਿਤਾਰ ਨੈਣਾਂ ਨੀਰ ਵਹਾਈਆ। ਦਰੋਹੀ ਸਾਨੂੰ ਅੰਤਮ ਕੋਈ ਨਾ ਲਾਵੇ ਅੰਗ, ਅੰਗੀਕਾਰ ਨਾ ਕੋਇ ਅਖਵਾਈਆ। ਮੁਹੰਮਦ ਦੀ ਪੂਰੀ ਹੋਵੇ ਮੰਗ, ਸਦੀ ਚੌਧਵੀਂ ਉਠ ਉਠ ਲਵੇ ਅੰਗੜਾਈਆ। ਸਾਡਾ ਲੇਖਾ ਮੁਕਣਾ ਵਿਚੋਂ ਵਰਭੰਡ, ਬ੍ਰਹਿਮੰਡ ਦੇਣ ਗਵਾਹੀਆ। ਪੂਰਬ ਲੇਖਾ ਗਿਆ ਲੰਘ, ਅਗਲੀ ਸਮਝ ਰਹੇ ਨਾ ਰਾਈਆ। ਕੀ ਖੇਲ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜੋ ਸਚ ਦਵਾਰ ਬੈਠਾ ਅਗੰਮ ਪਲੰਘ, ਸੁਖ ਆਸਣ ਸੋਭਾ ਪਾਈਆ। ਹੁਕਮ ਦਾ ਵਜਾਏ ਇਕ ਮਰਦੰਗ, ਦੋ ਜਹਾਨ ਸੁਣਾਈਆ। ਕਲਜੁਗ ਕਹੇ ਮੇਰਾ ਭਾਗ ਹੋਏ ਨਾ ਮੰਦ, ਮੈਂ ਕੀਤੀ ਬੜੀ ਕਮਾਈਆ। ਮੇਰੇ ਅੰਤਰ ਪਾਵੇ ਠੰਡ, ਪੁਰਖ ਅਕਾਲ ਧੁਰ ਦਾ ਮਾਹੀਆ। ਮੈਂ ਚਾਹੁੰਦਾ
ਇਕੋ ਵਾਰ ਮਨ ਮਤ ਦਾ ਮੇਰੇ ਕੋਲ ਕਰਾ ਦੇਵੇ ਜੰਗ, ਦੂਜਾ ਝਗੜਾ ਰਹਿਣ ਕੋਇ ਨਾ ਪਾਈਆ। ਸਭ ਦੀ ਬੁੱਧੀ ਵਿਕਾਰ ਵਿਚ ਦੇਵੇ ਟੰਗ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਮੇਰਾ ਅਨੋਖਾ ਵੇਖੇ ਰੰਗ, ਰੰਗਤ ਇਕ ਬਦਲਾਈਆ। ਕਲਜੁਗ ਵਰਕਾ ਪਰਤ ਅਗਲਾ ਖੇਲ ਵੇਖ ਸੂਰਾ ਸਰਬੰਗ, ਕੀ ਕਰਨੀ ਕਾਰ ਕਮਾਈਆ। ਪਹਿਲਾ ਅੱਖਰ ਤੇਰਾ ਲਹਿਣਾ ਦੇਣਾ ਹੋਵੇ ਭੰਗ, ਧਰਨੀ ਧਰਤ ਧਵਲ ਰਹਿਣ ਕੋਇ ਨਾ ਪਾਈਆ। ਦੁਹਾਈ ਫਿਰਨੀ ਜੇਰਜ ਅੰਡ, ਉਤਭੁਜ ਸੇਤਜ ਸਰਬ ਕੁਰਲਾਈਆ। ਦੀਨਾਂ ਮਜ਼੍ਹਬਾਂ ਹੋਣਾ ਖੰਡ ਖੰਡ, ਖੰਡਾ ਖੜਗ ਖੜਗ ਖੜਕਾਈਆ। ਟੁੱਟੀ ਸਕੇ ਕੋਇ ਨਾ ਗੰਢ, ਗੰਢਣਹਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਕਲਜੁਗ ਕਹੇ ਮੈਂ ਚਿੱਠੀ ਦਾ ਬਦਲਿਆ ਵਰਕਾ, ਪਤਰਾ ਦਿਤਾ ਬਦਲਾਈਆ। ਭੇਤ ਖੁਲ੍ਹਿਆ ਮਾਤਲੋਕ ਵਾਲੇ ਘਰ ਦਾ, ਘਰੋਗੀ ਖੇਲ ਦਿਤਾ ਵਖਾਈਆ। ਮਾਣ ਰਿਹਾ ਨਾ ਕਿਸੇ ਦਰ ਦਾ, ਦਰ ਦਵਾਰੇ ਦੇਣ ਦੁਹਾਈਆ। ਵਹਿਣ ਵਗਿਆ ਕੂੜ ਵਿਕਾਰੇ ਦਲ ਦਾ, ਸਤਿ ਧਰਮ ਗਿਆ ਤੁੜਾਈਆ। ਪਿਆਰ ਰਿਹਾ ਨਾ ਸੀਸ ਧੜ ਦਾ, ਤਨ ਵਜੂਦ ਨਾ ਕੋਇ ਚਤੁਰਾਈਆ। ਮੇਲ ਮਿਲੇ ਨਾ ਚੇਤਨ ਜੜ ਦਾ, ਚੋਟੀ ਜੜ ਦਏ ਦੁਹਾਈਆ। ਲੇਖਾ ਵੇਖਣਾ ਗੋਰ ਮੜ੍ਹ ਦਾ, ਮਕਬਰੇ ਰੋਵਨ ਮਾਰਨ ਧਾਹੀਆ। ਲੇਖਾ ਲਿਖਿਆ ਨਰਾਇਣ ਨਰ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਕਹੇ ਇਹ ਮੇਰਾ ਲਹਿਣਾ ਧੁਰ ਦੇ ਵਰ ਦਾ, ਦੇਵਣਹਾਰ ਦਿਤੀ ਵਡਿਆਈਆ। ਇਹ ਚਿੱਠੀ ਮੇਰਾ ਸਰੋਵਰ ਸਰ ਦਾ, ਜੋ ਸਿਰਾਂ ਦਾ ਵਣਜ ਲਏ ਕਰਾਈਆ। ਜਿਸ ਝਗੜਾ ਮਿਟਾਉਣਾ ਜੋਰੂ ਜ਼ਰ ਦਾ, ਜਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਕਲਜੁਗ ਚਿੱਠੀ ਦੀ ਸਾਰੀ ਪੜ੍ਹ ਇਬਾਰਤ, ਬਿਨ ਅੱਖਰਾਂ ਵੇਖ ਵਖਾਈਆ। ਦੋ ਜਹਾਨਾਂ ਕਰ ਜ਼ਿਆਰਤ, ਜ਼ੱਰਾ ਜ਼ੱਰਾ ਧਿਆਨ ਜਣਾਈਆ। ਜਿਸ ਨੂੰ ਸਮਝੇ ਕੋਇ ਨਾ ਆਰਫ਼, ਬੁੱਧੀਵਾਨ ਨਾ ਕੋਇ ਚਤੁਰਾਈਆ। ਮੈਂ ਤੇਰੇ ਨਾਲ ਕਰਾਵਾਂ ਤੁਆਰਫ਼, ਖ਼ੁਸ਼ੀਆਂ ਨਾਲ ਜਣਾਈਆ। ਇਹ ਚਿੱਠੀ ਕਹਿੰਦੀ ਵੇਖ ਲੈ ਖੇਲ ਵਿਚ ਭਾਰਤ, ਭਾਰਦਵਾਜ ਸੀਸ ਨਿਵਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਨੂੰ ਦਿਤੀ ਨਾਮ ਵਾਲੀ ਆੜ੍ਹਤ, ਹੱਟਾਂ ਜਗਤ ਵਿਚ ਚਲਾਈਆ। ਉਸ ਨੇ ਨਵੀਂ ਘੜਨੀ ਘਾੜਤ, ਆਪਣਾ ਹੁਕਮ ਵਰਤਾਈਆ। ਤੇਰੀ ਰਹਿਣ ਦੇਣੀ ਨਹੀਂ ਮੂਲ ਸ਼ਰਾਰਤ, ਸ਼ਰਅ ਦਾ ਲੇਖਾ ਦਏ ਮੁਕਾਈਆ। ਸਭ ਦਾ ਬਣ ਕੇ ਆਪ ਵਾਰਸ, ਵਿਰਸਾ ਸਭ ਦਾ ਖੋਜ ਖੁਜਾਈਆ। ਝਟ ਹੱਸ ਕੇ ਕਿਹਾ ਨਾਰਦ, ਤਾਲੀ ਹੱਥਾਂ ਵਾਲੀ ਵਜਾਈਆ। ਕਲਜੁਗ ਤੱਕ ਲੈ ਆਪਣਾ ਕਰੀਮ ਕਾਦਰ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਜਿਸ ਨੇ ਖੇਲ ਖੇਲਣਾ ਵਿਚ ਸਾਗਰ, ਸਮੁੰਦਰਾਂ ਫੋਲ ਫੁਲਾਈਆ। ਲਹਿਣਾ ਮੁਕਾਏ ਕਾਇਆ ਗਾਗਰ, ਗਗਰੀਆ ਧਿਆਨ ਲਗਾਈਆ। ਜਨ ਭਗਤਾਂ ਦੇਵੇ ਆਦਰ, ਅਦਲ ਇਨਸਾਫ਼ ਆਪ ਕਰਾਈਆ। ਸਤਿਜੁਗ ਨਾਲ ਕਰੇ ਤੇਰਾ ਤਬਾਦਲ, ਤਬਦੀਲੀਆਂ ਦਏ ਕਰਾਈਆ। ਤੇਰਾ ਕੂੜ ਨਾ ਰਹੇ ਬਾਦਲ, ਅੰਧ ਅੰਧੇਰ ਮਿਟਾਈਆ। ਸ਼ਰਅ ਛੁਰੀ ਨਾ ਦਿਸੇ ਮਕਤੂਲ ਕਾਤਲ, ਕਤਲਗਾਹ ਦਾ ਡੇਰਾ ਢਾਹੀਆ। ਲੇਖਾ ਵੇਖ ਲੈ ਮੁਕੱਦਸ ਬੈਤਲ, ਬਾਤਨ ਬੇਪ੍ਰਵਾਹ ਦਇਆ ਕਮਾਈਆ। ਕਲਜੁਗਾ ਚਿੱਠੀ ਮੇਰੇ ਪ੍ਰੇਮ ਦੇ ਨਾਲ ਲੱਗੀ ਵਾਚਣ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਆਪਣਾ ਹੁਕਮ ਜਣਾਈਆ।
੨੪ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾ ਜ਼ਿਲਾ ਜੰਮੂ ਤੇਜ ਭਾਨ ਦੇ ਗ੍ਰਹਿ
ਕਲਜੁਗ ਕਹੇ ਪ੍ਰਭੂ ਥਾਪੀ ਦੇ ਮੇਰੀ ਪੁਸ਼ਤ ਪਨਾਹ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਧਰਮ ਦਾ ਪਵਿਤ੍ਰ ਰਹਿਣ ਦਿਤਾ ਨਹੀਂ ਕੋਈ ਥਾਂ, ਥਨੰਤਰ ਵੱਜੇ ਨਾ ਕੋਇ ਵਧਾਈਆ। ਸ੍ਰਿਸ਼ਟੀ ਦ੍ਰਿਸ਼ਟੀ ਭਰੀ ਨਾਲ ਗੁਨਾਹ, ਪਤਤ ਪੁਨੀਤ ਨਾ ਕੋਇ ਬਣਾਈਆ। ਨਾਤਾ ਤੋੜ ਕੇ ਪੁਤਰਾਂ ਮਾਂ, ਪਿਤਾ ਪੂਤ ਵਿਛੋੜਾ ਦਿਤਾ ਪਾਈਆ। ਹਿਰਦੇ ਅੰਦਰ ਤੇਰਾ ਲੈ ਸਕੇ ਕੋਈ ਨਾ ਨਾਂ, ਰਸਨਾ ਜਿਹਵਾ ਬੁੱਲਾਂ ਨਾਲ ਸਾਰੇ ਗਾਈਆ। ਜਗਤ ਵਾਸਨਾ ਬੁੱਧੀ ਹੋਈ ਕਾਂ, ਹੰਸ ਰੂਪ ਨਾ ਕੋਇ ਵਖਾਈਆ। ਕਿਸੇ ਨੂੰ ਸੂਰ ਖਵਾਇਆ ਕਿਸੇ ਖਵਾਈ ਗਾਂ, ਬਚਿਆ ਰਹਿਣ ਕੋਇ ਨਾ ਪਾਈਆ। ਸ਼ਾਹ ਸੁਲਤਾਨਾਂ ਨਿਥਾਵਿਆਂ ਦਿਤਾ ਥਾਂ, ਸੀਸ ਤਾਜ ਨਾ ਕੋਇ ਟਿਕਾਈਆ। ਦੀਨਾਂ ਮਜ਼੍ਹਬਾਂ ਦਿਤਾ ਲੜਾ, ਸ਼ਰਅ ਸ਼ਰਅ ਨਾਲ ਟਕਰਾਈਆ। ਪੰਚ ਵਿਕਾਰ ਦਾ ਡੰਕਾ ਦਿਤਾ ਵਜਾ, ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਤੇਰੀ ਚਲੇ ਨਾ ਕੋਈ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰਾ ਦਰਸ ਕੋਇ ਨਾ ਪਾਈਆ। ਮੈਂ ਤੇਰਾ ਸੁਤ ਦੁਲਾਰਾ ਨੌਜਵਾਂ, ਜੋਬਨਵੰਤਾ ਸੋਭਾ ਪਾਈਆ। ਮੇਰੇ ਸਵਾਮੀ ਮੇਰੀ ਫੜ ਲੈ ਬਾਂਹ, ਬਾਹੂ ਬਲ ਦੇ ਵਡਿਆਈਆ। ਮੈਂ ਨੌ ਖੰਡ ਪ੍ਰਿਥਮੀ ਫਿਰਾਂ ਧਰਤ ਗਰਾਂ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੂਰਬੀਰ ਸਪੁੱਤਰ, ਨਵ ਜੋਬਨਵੰਤਾ ਇਕ ਅਖਵਾਈਆ। ਮੈਂ ਫਿਰਨਾ ਪੱਛਮ ਉੱਤਰ, ਪੂਰਬ ਦੱਖਣ ਵੇਖ ਵਖਾਈਆ। ਕੋਈ ਮੇਰੇ ਇਕਰਾਰ ਤੋਂ ਜਾਏ ਨਾ ਮੁਕਰ, ਗੁਰ ਅਵਤਾਰ ਪੈਗ਼ੰਬਰਾਂ ਵਾਅਦੇ ਪੂਰ ਦੇਣੇ ਕਰਾਈਆ। ਮੈਂ ਤੇਰਾ ਸ਼ੁਕਰਾਨੇ ਵਿਚ ਕਰਾਂ ਸ਼ੁਕਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਮੇਰੀ ਨੌ ਖੰਡ ਪ੍ਰਿਥਮੀ ਸੁਹਾਉਣੀ ਰੁਤੜ, ਸੱਤ ਦੀਪ ਕੂੜ ਦੇਣਾ ਮਹਿਕਾਈਆ। ਮੈਨੂੰ ਲਾਡ ਨਾਲ ਚੁਕੀਂ ਕੁਛੜ, ਆਪਣੀ ਗੋਦ ਲੈਣਾ ਟਿਕਾਈਆ। ਮੇਰਾ ਨਿਸ਼ਾਨਾ ਮੂਲ ਨਾ ਦੇਵੀਂ ਉਕਣ, ਚਾਰੋਂ ਕੁੰਟ ਦੇਣਾ ਲਗਾਈਆ। ਦੀਨ ਦੁਨੀ ਘਰ ਘਰ ਹੋਵੇ ਦੁੱਖਣ, ਦੁਖੀਆਂ ਦੁੱਖ ਨਾ ਕੋਇ ਮਿਟਾਈਆ। ਆਤਮ ਪਰਮਾਤਮ ਮੈਂ ਲੈਣ ਦੇਣਾ ਨਹੀਂ ਕਿਸੇ ਸੁਖਣ, ਸੁਖ ਸਾਗਰ ਵਿਚ ਨਾ ਕੋਇ ਸਮਾਈਆ। ਭਾਗ ਲੱਗਣ ਦੇਣਾ ਨਹੀਂ ਕਿਸੇ ਕੁੱਖਣ, ਭਗਤ ਜਨਮੇ ਕੋਇ ਨਾ ਮਾਈਆ। ਫੇਰਾਂ ਦਰੋਹੀ ਵਿਚ ਕਾਇਆ ਬੁਤਣ, ਬੁਤਖ਼ਾਨੇ ਰੋਵਣ ਮਾਰਨ ਧਾਹੀਂਆ। ਮੈਂ ਖ਼ੁਸ਼ੀਆਂ ਵਿਚ ਸਤਿ ਧਰਮ ਨੂੰ ਆਇਆ ਲੁੱਟਣ, ਲੁਟੇਰਾ ਬਣ ਕੇ ਲੁੱਟਾਂ ਥਾਉਂ ਥਾਈਂਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰੇ ਸਾਂਝੇ ਯਾਰ ਕਿਤੇ ਸ਼ਬਦੀ ਧਾਰ ਨਾ ਆਵੀਂ ਕੁੱਟਣ, ਭਉ ਭੈ ਡਰਾਈਆ। ਮੈਂ ਦੁਲਾਰਾ ਲਾਡਲਾ ਤੇਰਾ ਸੁਤਣ, ਪਿਤਾ ਪੂਤ ਲੈਣਾ ਗਲ ਲਗਾਈਆ। ਮੇਰਾ ਜੋਬਨਵੰਤਾ ਰੂਪ ਤੱਕਣਾ ਹੁਸਨ, ਨੂਰ ਨੁਰਾਨੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭੂ ਮੇਰੀ
ਹੱਥ ਰਖ ਦੇ ਕੰਡ, ਮਿਹਰ ਨਜ਼ਰ ਉਠਾਈਆ। ਮੈਂ ਫਿਰਾਂ ਵਿਚ ਵਰਭੰਡ, ਭੱਜਾਂ ਵਾਹੋ ਦਾਹੀਆ। ਤੱਕਾਂ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਨਿਸ਼ਾਨ ਵੇਖਾਂ ਤਾਰਾ ਚੰਦ, ਉਮਤ ਉਮਤੀ ਭੇਵ ਰਹੇ ਨਾ ਰਾਈਆ। ਖੰਡਾਂ ਦੀਪਾਂ ਜਾਵਾਂ ਲੰਘ, ਮੰਡਲਾਂ ਪੰਧ ਮੁਕਾਈਆ। ਤੂੰ ਦੀਨ ਦਿਆਲਾ ਹੋਣਾ ਬਖ਼ਸ਼ੰਦ, ਰਹਿਮਤ ਸਚ ਕਮਾਈਆ। ਮੈਂ ਤੇਰਾ ਢੋਲਾ ਗਾਵਾਂ ਤੂੰ ਮੇਰਾ ਮੈਂ ਤੇਰਾ ਛੰਦ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਕਿਰਪਾ ਨਿਧਾਨ ਚਾੜ੍ਹ ਕੇ ਰੰਗ, ਰੰਗਤ ਆਪਣੀ ਨਾਲ ਰੰਗਾਈਆ। ਦਰ ਠਾਂਡੇ ਮੰਗਾਂ ਮੰਗ, ਨਿਵ ਨਿਵ ਸੀਸ ਝੁਕਾਈਆ। ਤੂੰ ਸਾਹਿਬ ਸੂਰਾ ਸਰਬੰਗ, ਦੇਵਣਹਾਰ ਅਖਵਾਈਆ। ਮੇਰਾ ਭਾਗ ਹੋਵਣ ਨਾ ਦੇਵੀਂ ਮੰਦ, ਮੰਦਹੀਣ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਕਲਜੁਗ ਕਹੇ ਪ੍ਰਭ ਦੇ ਦੇ ਇਕ ਦਿਲਾਸਾ, ਦਇਆਵਾਨ ਦਇਆ ਕਮਾਈਆ। ਮੈਂ ਖ਼ੁਸ਼ੀਆਂ ਨਾਲ ਆਪਣੀ ਅੰਤਮ ਪਾ ਲਵਾਂ ਰਾਸਾ, ਕੂੜੀ ਕਿਰਿਆ ਗੋਪੀ ਕਾਹਨ ਨਚਾਈਆ। ਮਾਇਆ ਮਮਤਾ ਮਨ ਦਾ ਜੋੜ ਕੇ ਸਾਕਾ, ਸੱਜਣ ਸੈਣ ਨਾਲ ਰਖਾਈਆ। ਕੂੜ ਕਿਰਿਆ ਦਾ ਖੋਲ ਕੇ ਤਾਕਾ, ਪੰਚ ਵਿਕਾਰ ਅੰਦਰ ਦਿਆਂ ਟਿਕਾਈਆ। ਤੇਰੇ ਘਰ ਕਿਹੜਾ ਘਾਟਾ, ਵਸਤ ਮੇਰੀ ਮੇਰੀ ਝੋਲੀ ਪਾਈਆ। ਮੈਂ ਗ਼ਰੀਬ ਨਿਮਾਣਾ ਨਿਥਾਵਿਆਂ ਹੋਵਾਂ ਥਾਂਵਾ, ਤੂੰ ਦੇਵਣਹਾਰ ਗੁਸਾਈਂਆ। ਮੇਰੀ ਪੂਰੀ ਕਰ ਦੇ ਆਸਾ, ਤ੍ਰਿਸ਼ਨਾ ਅਵਰ ਨਾ ਕੋਇ ਵਧਾਈਆ। ਮੇਰਾ ਖ਼ਾਲੀ ਭਰ ਦੇ ਕਾਸਾ, ਕਸਮ ਨਾਲ ਤੇਰੇ ਅਗੇ ਟਿਕਾਈਆ। ਮੇਰਾ ਡੂੰਘਾ ਵੇਖ ਲੈ ਖਾਤਾ, ਹਿੰਦਸਿਆਂ ਵਿਚ ਗਣਤ ਨਾ ਕੋਇ ਗਿਣਾਈਆ। ਮੇਰਾ ਦਿਲ ਚਾਹੁੰਦਾ ਮੈਂ ਤੇਰੇ ਨਾਲ ਸਭ ਦਾ ਤੋੜ ਦੇਵਾਂ ਨਾਤਾ, ਤੇਰਾ ਪਿਆਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਸਰਬ ਕਲਾ ਸਮਰਾਥਾ, ਸਮਰਥ ਤੇਰੇ ਹੱਥ ਵਡਿਆਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਗੂਹੜਾ ਰਾਮ ਦੇ ਗ੍ਰਹਿ
ਕਲਜੁਗ ਕਹੇ ਨਾਰਦ ਮੈਂ ਅਗੰਮੀ ਚਿੱਠੀ ਪੜ੍ਹੀ, ਪੁਸਤਕਾਂ ਤੋਂ ਬਾਹਰ ਧਿਆਨ ਲਗਾਈਆ। ਉਸ ਵਿਚ ਦੀਨ ਦੁਨੀ ਤੇ ਸਖ਼ਤੀ ਬੜੀ, ਸਖ਼ਤੀ ਨਾਲ ਦਿਤਾ ਲਿਖਾਈਆ। ਜਿਸ ਦਾ ਭੇਵ ਦੁਨੀਆਦਾਰ ਪਾਵੇ ਕੋਇ ਨਾ ਇਕ ਘੜੀ, ਹਿੱਸਾ ਸਮਝ ਕੋਇ ਨਾ ਪਾਈਆ। ਸ੍ਰਿਸ਼ਟੀ ਦੋ ਜਹਾਨ ਹੋਣੀ ਦੋ ਧੜੀ, ਆਸਤਕ ਨਾਸਤਕ ਰੂਪ ਬਦਲਾਈਆ। ਪਿਆਰ ਮੁਹੱਬਤ ਦੀ ਰਹਿਣੀ ਨਹੀਂ ਕੋਈ ਲੜੀ, ਪਲੂ ਗੰਢ ਨਾ ਕੋਇ ਬੰਧਾਈਆ। ਕਲਜੁਗ ਕਹੇ ਮੇਰੇ ਝੂਠ ਅਪਰਾਧ ਦੀ ਲੱਗੀ ਝੜੀ, ਪ੍ਰਭੂ ਨੇ ਸਚ ਦਿਤਾ ਸਮਝਾਈਆ। ਸਭ ਦੀ ਬਣਾਉਣ ਲੱਗਾ ਗੜ੍ਹੀ, ਗ੍ਰਹਿ ਮੰਦਰ ਵੇਖ ਵਖਾਈਆ। ਮੈਨੂੰ ਵੇਖ ਕੇ ਖ਼ੁਸ਼ੀ ਚੜ੍ਹੀ, ਚੜ੍ਹਦਾ ਲਹਿੰਦਾ ਧਿਆਨ ਲਗਾਈਆ। ਮੈਂ ਕਿਸੇ ਦੀ ਰਹਿਣ ਨਹੀਂ ਦੇਣੀ ਅੜੀ, ਸ਼ਾਹ ਸੁਲਤਾਨਾਂ ਖ਼ਾਕ ਰਲਾਈਆ। ਮੈਂ ਵੇਖ ਲੈ ਦੋ ਹੱਥਾਂ ਨਾਲ ਘੁੱਟ ਕੇ ਫੜੀ, ਪ੍ਰੇਮ ਨਾਲ ਸੀਨੇ ਉਤੇ ਟਿਕਾਈਆ। ਧਰਨੀ ਉਤੇ ਮਾਰ ਸਕੇ ਕੋਈ ਨਾ ਤੜੀ, ਸੂਰਬੀਰ ਰਹਿਣ ਕੋਇ ਨਾ ਪਾਈਆ। ਮੈਂ ਚਾਹੁੰਦਾ ਟਿੱਲੇ ਪਰਬਤ ਕਰ ਕੇ ਦੱਸਾਂ ਰੜੀ, ਪੱਤ ਟਹਿਣੀ ਨਜ਼ਰ ਕੋਇ ਨਾ ਆਈਆ। ਸਭ ਦਾ
ਲੇਖਾ ਕਰਾਂ ਗੋਰ ਮੜ੍ਹੀ, ਮੁਰਦੇ ਮੁਰੀਦਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਂ ਚਿੱਠੀ ਨੂੰ ਪੜ੍ਹ ਕੇ ਰਿਹਾ ਹੱਸਦਾ, ਖ਼ੁਸ਼ੀ ਖ਼ੁਸ਼ੀ ਨਾਲ ਬਣਾਈਆ। ਮੇਰਾ ਸਵਾਮੀ ਮੈਨੂੰ ਮਾਰਗ ਆਪੇ ਦੱਸਦਾ, ਰਹਿਬਰ ਹੋ ਕੇ ਰਾਹ ਵਖਾਈਆ। ਕੂੜ ਕੁਕਰਮ ਮੇਰਾ ਭੰਡਾਰਾ ਜਸ ਦਾ, ਮਮਤਾ ਸਿਫ਼ਤਾਂ ਵਾਲੀ ਨਾਲ ਮਿਲਾਈਆ। ਇਹ ਇਸ਼ਾਰਾ ਉਸ ਅਗੰਮੀ ਅੱਖ ਦਾ, ਜਿਸ ਦੀ ਸੈਨਤ ਸਮਝ ਕੋਇ ਨਾ ਪਾਈਆ। ਮੈਂ ਖ਼ੁਸ਼ੀਆਂ ਦੇ ਵਿਚ ਨੱਚਦਾ, ਟੱਪਾਂ ਚਾਈਂ ਚਾਈਂਆ। ਭਾਂਡਾ ਭੰਨਣਾ ਦੀਨ ਦੁਨੀ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਰਹਿਣ ਕੋਇ ਨਾ ਪਾਈਆ। ਮੇਰੇ ਨਿਸ਼ਾਨਿਉਂ ਕੋਇ ਨਾ ਬਚਦਾ, ਮੈਂ ਆਪਣਾ ਬਚਪਨ ਪ੍ਰਭ ਦੀ ਝੋਲੀ ਪਾਈਆ। ਕਿਉਂ ਮੈਂ ਅੱਠੇ ਪਹਿਰ ਤੂੰ ਮੇਰਾ ਮੈਂ ਤੇਰਾ ਨਾਮ ਰਟਦਾ, ਦੂਜੀ ਯਾਦ ਨਾ ਕੋਇ ਬਣਾਈਆ। ਮੈਂ ਇਹੋ ਲਾਹਾ ਦੀਨ ਦੁਨੀ ਵਿਚ ਖਟਦਾ, ਖਟਕਾ ਅਵਰ ਨਾ ਕੋਇ ਰਖਾਈਆ। ਮੈਂ ਕੂੜ ਪਿਆਲਾ ਸਭ ਨੂੰ ਪਿਆਇਆ ਗਟ ਗਟ ਦਾ, ਮੋਹ ਵਿਕਾਰ ਰਸ ਚਖਾਈਆ। ਮਾਣ ਰਹਿਣ ਦਿਤਾ ਨਹੀਂ ਕਿਸੇ ਤੀਰਥ ਤਟ ਦਾ, ਕਿਨਾਰੇ ਰਹੇ ਕੁਰਲਾਈਆ। ਮੇਰਾ ਖੇਲ ਹੋਇਆ ਕੂੜ ਵਣਜਾਰੇ ਹੱਟ ਦਾ, ਹਟਵਾਣਾ ਹੋ ਕੇ ਆਪ ਚਲਾਈਆ। ਮੇਰਾ ਮਾਲਕ ਸਵਾਮੀ ਮੇਰੇ ਅੰਦਰ ਸਭ ਨੂੰ ਘਤ ਦਾ, ਅਤੋਟ ਅਤੁਟ ਵਰਤਾਈਆ। ਕਲਜੁਗ ਕਹੇ ਮੈਂ ਪਿਆਸਾ ਦੀਨ ਦੁਨੀ ਦੀ ਅੰਤਮ ਰਤ ਦਾ, ਬਿਨਾ ਰੱਤ ਮੇਰੀ ਪਿਆਸ ਨਾ ਕੋਇ ਬੁਝਾਈਆ। ਮੈਂ ਲੇਖ ਵੇਖਿਆ ਪਤਰਕਾ ਪਤ ਦਾ, ਜੋ ਪਤਿਪਰਮੇਸ਼ਵਰ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ। ਕਲਜੁਗ ਕਹੇ ਮੈਂ ਇਕ ਇਕ ਅੱਖਰ ਵਾਚਿਆ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਲੂੰ ਲੂੰ ਅੰਦਰ ਰਾਚਿਆ, ਰਚਨਾ ਪ੍ਰਭ ਦੀ ਦਿਤੀ ਸਮਝਾਈਆ। ਉਸ ਮੈਨੂੰ ਹੁਕਮ ਦਾ ਮਾਰਿਆ ਤਮਾਚਿਆ, ਧੱਫੜ ਦਿਤਾ ਲਗਾਈਆ। ਕਿਉਂ ਅਜੇ ਤੱਕ ਤੇਰੇ ਵਿਚ ਧਰਮ ਦਿਸੇ ਸਾਚਿਆ, ਕੂੜ ਕੁੜਿਆਰਾ ਘਰ ਘਰ ਡੰਕ ਨਾ ਕਿਉਂ ਵਜਾਈਆ। ਕਿਉਂ ਨਹੀਂ ਹਰ ਘਟ ਅੰਦਰ ਭਰਿਆ ਪਾਪਿਆ, ਪਤਤ ਕੀਤੀ ਲੋਕਾਈਆ। ਮੇਰੇ ਅੰਤਰ ਉਸੇ ਵੇਲੇ ਪ੍ਰਭੂ ਦਾ ਹੁਕਮ ਭਾਸਿਆ, ਭਾਖਿਆ ਦਿਤੀ ਜਣਾਈਆ। ਤੂੰ ਮੇਰਾ ਸ਼ਹਿਨਸ਼ਾਹ ਸ਼ਾਹੋ ਸ਼ਾਬਾਸਿਆ, ਪਰਮ ਪੁਰਖ ਇਕ ਅਖਵਾਈਆ। ਮੇਰੀ ਪੂਰੀ ਕਰਨੀ ਆਸਿਆ, ਤ੍ਰਿਸ਼ਨਾ ਤੇਰੇ ਅਗੇ ਰਖਾਈਆ। ਮੈਂ ਫੇਰਾਂ ਦਰੋਹੀ ਪ੍ਰਿਥਮੀ ਆਕਾਸ਼ਿਆ, ਗਗਨ ਗਗਨੰਤਰਾਂ ਵੇਖ ਵਖਾਈਆ। ਚਾਰੋਂ ਕੁੰਟ ਕਰਾਂ ਅੰਧੇਰੀ ਰਾਤਿਆ, ਰੁਤੜੀ ਆਪਣੇ ਨਾਲ ਮਹਿਕਾਈਆ। ਦੀਨ ਦੁਨੀ ਨੂੰ ਹਰ ਪਾਸੇ ਆਵੇ ਘਾਟਿਆ, ਨਫ਼ਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਸਰਬ ਕਲਾ ਸਮਰਾਥਿਆ। ਕਲਜੁਗ ਕਹੇ ਮੈਂ ਚਿੱਠੀ ਦੇ ਅੱਖਰ ਅੱਖਰ ਵੇਖੇ, ਨਿਰਅੱਖਰ ਧਾਰ ਦ੍ਰਿੜਾਈਆ। ਜਿਸ ਦੇ ਵਿਚ ਮੇਰੇ ਪੂਰਬਲੇ ਲੇਖੇ ਭਵਿਖ ਦੇ ਲਹਿਣੇ ਨਾਲ ਮਿਲਾਈਆ। ਅਵਤਾਰ ਪੈਗ਼ੰਬਰ ਗੁਰੂ ਬਣੇ ਵਸੇਖੇ, ਵਿਸ਼ਵ ਧਾਰ ਨਾਲ ਸਮਝਾਈਆ। ਜੋ ਦੇ ਕੇ ਗਏ ਸੰਦੇਸ਼ੇ, ਫ਼ਰਮਾਨੇ ਜਗਤ ਸਲਾਹੀਆ। ਉਹ ਸਭ ਨੇ ਆਪਣੇ ਆਪਣੇ ਕੀਤੇ ਭੇਟੇ, ਪਰਮ ਪੁਰਖ ਦੇ ਚਰਨ ਟਿਕਾਈਆ। ਨਿਵ ਨਿਵ ਕਹਿਣ ਅਸੀਂ ਤੇਰੇ ਬੇਟੇ, ਪਰਮ ਪੁਰਖ ਅਕਾਲ ਤੇਰੀ ਵਡਿਆਈਆ। ਤੇਰੀ ਸਚ ਸੁਹੰਜਣੀ ਸੇਜਾ ਲੇਟੇ, ਸਚਖੰਡ ਦਵਾਰੇ ਡੇਰੇ ਲਾਈਆ। ਸਾਡੇ ਲਹਿਣੇ ਦੇਣੇ ਪ੍ਰਭੂ ਸਾਰੇ ਪਾ ਦੇ ਕਲਜੁਗ ਦੇ ਪੇਟੇ, ਲੇਖਾ ਏਸੇ ਹੱਥ
ਫੜਾਈਆ। ਅੰਤ ਅੰਤ ਭਗਵੰਤ ਤੇਰੇ ਚਰਨ ਕਵਲ ਮਸਤਕ ਟੇਕੇ, ਟਿੱਕੇ ਮਸਤਕ ਖ਼ਾਕ ਰਮਾਈਆ। ਸਾਡੇ ਪੂਰੇ ਹੋ ਗਏ ਮਜ਼੍ਹਬਾਂ ਵਾਲੇ ਠੇਕੇ, ਠੇਕੇਦਾਰੀ ਅਗੇ ਨਾ ਕੋਇ ਰਖਾਈਆ। ਅਸੀਂ ਪੂਰੇ ਹਕ ਮਿਹਰਵਾਨ ਤੇਰੇ ਅਗੇ ਵੇਚੇ, ਜ਼ਿਮੇਵਾਰ ਨਜ਼ਰ ਕੋਇ ਨਾ ਆਈਆ। ਤੂੰ ਮਾਲਕ ਇਕ ਨਰੇਸ਼ੇ, ਨਰ ਨਰਾਇਣ ਵਡ ਵਡਿਆਈਆ। ਸਾਹਿਬ ਸੁਲਤਾਨ ਤੇਰੇ ਲਿਖੇ ਲੇਖ ਕੋਇ ਨਾ ਮੇਟੇ, ਅਮਿਟ ਤੇਰੀ ਚਤੁਰਾਈਆ। ਤੂੰ ਜੁਗ ਚੌਕੜੀ ਸਭ ਦੇ ਰਖੇ ਚੇਤੇ, ਅਭੁਲ ਭੁਲ ਕਦੇ ਨਾ ਜਾਈਆ। ਤੇਰੇ ਫ਼ਰਮਾਨ ਰਹਿਣ ਹਮੇਸ਼ੇ, ਹਮ ਸਾਜਣ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸ਼ਬਦ ਧਾਰ ਦਸ ਦਸਮੇਸੇ, ਦਹਿ ਦਿਸ਼ਾ ਤੇਰਾ ਧਿਆਨ ਰਖਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾ ਜ਼ਿਲਾ ਜੰਮੂ ਚਰਨਦਾਸ ਦੇ ਗ੍ਰਹਿ
ਕਲਜੁਗ ਕਹੇ ਚਿੱਠੀ ਪੜ੍ਹੀ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਉਹਦੀ ਹਰਫ਼ਾਂ ਵਾਲੀ ਨਹੀਂ ਤਹਿਰੀਰ, ਅੱਖਰਾਂ ਜੋੜ ਨਾ ਕੋਇ ਜੁੜਾਈਆ। ਵਿੰਗੀ ਟੇਢੀ ਦਿਸੀ ਨਾ ਕੋਇ ਲਕੀਰ, ਐਨ ਦਾ ਐਨ ਦਿਤਾ ਸਮਝਾਈਆ। ਹਿੱਸਾ ਨਹੀਂ ਕਿਸੇ ਅਵਤਾਰ ਪੈਗ਼ੰਬਰ ਗੁਰੂ ਫ਼ਕੀਰ, ਫ਼ਿਕਰਾ ਸਮਝ ਕੋਇ ਨਾ ਪਾਈਆ। ਲਹਿਣਾ ਨਹੀਂ ਗ਼ਰੀਬ ਅਮੀਰ, ਸ਼ਾਹ ਕੰਗਾਲ ਵੰਡ ਨਾ ਕੋਇ ਵੰਡਾਈਆ। ਲੇਖਾ ਬੁਧ ਮਤ ਨਹੀਂ ਜ਼ਮੀਰ, ਅਕਲ ਆਕਲਾਂ ਨਾ ਕੋਇ ਵਖਾਈਆ। ਜਗਤ ਧਾਰ ਨਹੀਂ ਤਾਮੀਰ, ਜਗਿਆਸੂਆਂ ਗੰਢ ਨਾ ਕੋਇ ਪਵਾਈਆ। ਉਸ ਦਾ ਲੇਖਾ ਅਗੰਮ ਨਵੀਂ ਦੱਸੀ ਤਾਮੀਰ, ਧੁਰ ਦਾ ਹੁਕਮ ਦ੍ਰਿੜਾਈਆ। ਅਗਲਾ ਲੇਖਾ ਹੱਥ ਗਹਿਰ ਗੰਭੀਰ, ਅਵਰ ਜਾਣੇ ਕੋਇ ਨਾ ਰਾਈਆ। ਜੋ ਲਹਿਣਾ ਦੇਣਾ ਚੁਕਾਏ ਲੱਖ ਚੁਰਾਸੀ ਜ਼ੰਜੀਰ, ਤਨ ਵਜੂਦਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਵੇਖ ਵਖਾਈਆ। ਕਲਜੁਗ ਕਹੇ ਮੈਂ ਚਿੱਠੀ ਵੇਖੀ ਇਕ ਅਵੱਲੀ, ਅੱਲਾ ਦਿਤੀ ਜਣਾਈਆ। ਜਿਸ ਦੀ ਧਾਰ ਇਕ ਇਕੱਲੀ, ਅਕਲ ਕਲਧਾਰੀ ਦਿਤੀ ਵਡਿਆਈਆ। ਉਹ ਵੜੀ ਨਹੀਂ ਕਿਸੇ ਮਹੱਲੀਂ, ਜਗਤ ਦਵਾਰੇ ਨਾ ਡੇਰਾ ਲਾਈਆ। ਕਿਸੇ ਦੀ ਰਖੀ ਨਹੀਂ ਤਲੀ, ਹੱਥ ਨਾ ਕਿਸੇ ਫੜਾਈਆ। ਉਹ ਫਿਰੀ ਨਾ ਗਲੀਉ ਗਲੀ, ਮਹੱਲਿਆਂ ਵਿਚ ਆਸਣ ਲਾਈਆ। ਉਹ ਅਗੰਮੇ ਧਰਮ ਦੀ ਪ੍ਰੇਮ ਪਿਆਰ ਦੀ ਫਲੀ, ਮੇਰੇ ਨਾਲ ਮਿਲੀ ਚਾਈਂ ਚਾਈਂਆ। ਨਾਰਦ ਲੈ ਕੇ ਆਇਆ ਜੋ ਸਭ ਦਾ ਛਲੀਆ ਛਲੀ, ਅਛਲ ਛਲ ਨਾਲ ਮਿਲ ਕੇ ਖ਼ੁਸ਼ੀ ਬਣਾਈਆ। ਇਸ ਵਿਚ ਲੇਖ ਲਿਖਿਆ ਕੋਈ ਰਹਿਣਾ ਨਹੀਂ ਵਲੀ, ਵਲਦੀਅਤ ਸਭ ਦੀ ਵੇਖ ਵਖਾਈਆ। ਝਗੜਾ ਵੇਖਣਾ ਜਗਤ ਦਲੀ, ਦੋ ਧਾਰਾ ਵੇਖ ਵਖਾਈਆ। ਪ੍ਰਭ ਦੀ ਖੇਲ ਕਦੇ ਨਾ ਟਲੀ, ਨਾ ਕੋਈ ਮੇਟੇ ਮੇਟ ਮਿਟਾਈਆ। ਸ੍ਰਿਸ਼ਟੀ ਖੁਰਨੀ ਵਾਂਗ ਲੂਣ ਦੀ ਡਲੀ, ਜੋ ਨਿਮਕ ਹਰਾਮ ਅਖਵਾਈਆ। ਅੰਤਮ ਕਲਜੁਗ ਤੇਰੀ ਲੱਖ ਚੁਰਾਸੀ ਬਲੀ, ਬਲ ਬਾਵਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਕਲਜੁਗ ਕਹੇ ਚਿਠੀ ਭੇਜੀ ਸ਼ਹਿਨਸ਼ਾਹ, ਬਿਨ ਸ਼ਾਹੀ ਲੇਖ ਬਣਾਈਆ।
ਕਾਗ਼ਜ਼ ਦਏ ਨਾ ਕੋਇ ਗਵਾਹ, ਗਵਾਹੀ ਨਜ਼ਰ ਕੋਇ ਨਾ ਆਈਆ। ਕੀਤੀ ਕਿਰਪਾ ਆਪ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਨਿਰਅੱਖਰ ਧਾਰ ਇਕ ਪ੍ਰਗਟਾ, ਲੇਖਾ ਧੁਰ ਦਾ ਦਿਤਾ ਬਣਾਈਆ। ਨਾਰਦ ਨਿਰਗੁਣ ਹੱਥ ਫੜਾ, ਸੰਦੇਸ਼ਾ ਦਿਤਾ ਸਮਝਾਈਆ। ਜੋ ਆਇਆ ਚਾਈਂ ਚਾ, ਖ਼ੁਸ਼ੀਆਂ ਪੰਧ ਮੁਕਾਈਆ। ਧਰਨੀ ਧਰਤ ਸੁਹਾ, ਸੁਹੰਜਣਾ ਵਕਤ ਜਣਾਈਆ। ਮੈਨੂੰ ਸਾਹਿਬ ਕਿਰਪਾ ਨਾਲ ਦਿਤੀ ਫੜਾ, ਸੰਦੇਸਾ ਦਿਤਾ ਸਮਝਾਈਆ। ਮੈਂ ਖੋਲ ਕੇ ਉਤੇ ਨਿਗਾਹ ਲਈ ਟਿਕਾ, ਨੈਣ ਨੈਣ ਬਿਗਸਾਈਆ। ਫੇਰ ਆਪਣਾ ਆਪ ਕੀਤਾ ਫ਼ਿਦਾ, ਫ਼ਿਤਰਤ ਵਿਚ ਸੁਣਾਈਆ। ਵਾਹਵਾ ਤੂੰ ਮਾਲਕ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਮੇਰੀ ਤੇਰੇ ਅਗੇ ਦੁਆ, ਦੋਏ ਜੋੜ ਵਾਸਤਾ ਪਾਈਆ। ਤੂੰ ਰਹਿਮਤ ਭਰਿਆ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਮੈਨੂੰ ਸੰਦੇਸ਼ਾ ਦਿਤਾ ਸੁਣਾ, ਸੁਣ ਕੇ ਵਜੀ ਵਧਾਈਆ। ਮੈਂ ਸ੍ਰਿਸ਼ਟੀ ਦੇ ਅੰਦਰ ਸਭ ਭਰ ਦਿਤਾ ਗੁਨਾਹ, ਪਵਿਤ੍ਰ ਰਹਿਣ ਕੋਇ ਨਾ ਪਾਈਆ। ਕੂੜਾ ਟਿੱਕਾ ਲਾਵਾਂ ਛਾਹ, ਕਾਲਖ ਸਕੇ ਨਾ ਕੋਇ ਧਵਾਈਆ। ਸਭ ਦੀ ਨੀਤੀ ਦਿਆਂ ਬਦਲਾ, ਰੀਤੀ ਵਿਚ ਰਹਿਣ ਕੋਇ ਨਾ ਪਾਈਆ। ਤੇਰੇ ਕਦਮਾਂ ਸੀਸ ਝੁਕਾ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਇਕ ਅਖਵਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾ ਜ਼ਿਲਾ ਜੰਮੂ ਗਿਆਨ ਸਿੰਘ ਦੇ ਗ੍ਰਹਿ
ਨਾਰਦ ਕਹੇ ਕਲਜੁਗ ਚਿੱਠੀ ਵਾਚੀ ਖੋਲ ਕੇ ਅੱਖੀਆਂ, ਬਿਨ ਅੱਖਰਾਂ ਧਿਆਨ ਲਗਾਈਆ। ਇਸ ਦੇ ਵਿਚ ਅਗੰਮੇ ਦਾਤਾਂ ਰਖੀਆਂ, ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਖ਼ਬਰਾਂ ਤੈਨੂੰ ਸੱਚੀਆਂ ਦੱਸੀਆਂ, ਦਹਿ ਦਿਸ਼ਾ ਦੇਣਾ ਸਮਝਾਈਆ। ਇਸ ਵਿਚ ਲੇਖਾ ਚਾਰ ਹਜ਼ਾਰ ਅੱਸੀਆਂ, ਚੁਰਾਸੀਆਂ ਗੰਢ ਪਵਾਈਆ। ਸਭ ਦਾ ਵਸੇਰਾ ਹੋਣਾ ਵਾਂਗ ਪੰਖੀਆਂ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਉਹ ਲੇਖਾ ਤੱਕ ਲੈ ਕ੍ਰਿਸ਼ਨ ਵਾਲੀਆਂ ਸਖ਼ੀਆਂ, ਕੀ ਸੁਖ਼ਨ ਰਹੀਆਂ ਸੁਣਾਈਆ। ਹੁਣ ਮੁਹੰਮਦ ਦੀਆਂ ਚੌਦਾਂ ਸਦੀਆਂ ਟੱਪੀਆਂ, ਟੱਪਾ ਅਗਲਾ ਦੇਣਾ ਦ੍ਰਿੜਾਈਆ। ਜਿਹੜੀਆਂ ਕੀਤੀਆਂ ਪੈਗ਼ੰਬਰਾਂ ਨਾਲ ਪੱਕੀਆਂ, ਵਾਅਦਾ ਪੱਕਾ ਰਖਾਈਆ। ਵੇਖੀਂ ਗੰਢਾਂ ਰਹਿਣ ਨਾ ਕੱਚੀਆਂ, ਕੱਚੇ ਤੰਦ ਤੁੜਾਈਆ। ਚੌਦਾਂ ਤਬਕਾਂ ਵੇਖਣੀਆਂ ਹੱਟੀਆਂ, ਫਿਰਨਾ ਚਾਈਂ ਚਾਈਂਆ। ਸਭ ਦੀਆਂ ਆਸਾਂ ਵੇਖਣੀਆਂ ਇਕੱਠੀਆਂ, ਇਕੋ ਵਾਰ ਧਿਆਨ ਲਗਾਈਆ। ਕਮਲਿਆ ਤੇਰੀਆਂ ਚਾਰੋਂ ਕੁੰਟ ਤਪਣ ਭੱਠੀਆਂ, ਭਠਿਆਲਾ ਹੋ ਕੇ ਅਗਨੀ ਡਾਹੀਆ। ਮਹੱਲ ਅਟਾਰੀਆਂ ਹੋਣ ਢੱਠੀਆਂ, ਉਚੇ ਗੜ੍ਹ ਨਾ ਕੋਇ ਸੁਹਾਈਆ। ਸੀਸ ਵਗੀਆਂ ਰਹਿਣ ਨਾ ਪੱਟੀਆਂ, ਖੁਲ੍ਹੀ ਮੇਂਢੀ ਦੱਸਣੀ ਜਗਤ ਲੋਕਾਈਆ। ਸਭ ਦੀਆਂ ਕਰਨੀਆਂ ਜਾਣ ਠੱਪੀਆਂ, ਠੱਪਾ ਨਾਮ ਵਾਲਾ ਲਗਾਈਆ। ਤਨ ਵਜੂਦਾਂ ਲੀਰਾਂ ਹੋਣ ਫਟੀਆਂ, ਭੂਸ਼ਨ ਬਸਤਰ ਨਾ ਕੋਇ ਚਤੁਰਾਈਆ। ਦੀਵਿਆਂ ਵਿਚ ਰਹਿਣ ਨਾ ਵੱਟੀਆਂ, ਵਟਣਾ ਮਲ ਸੁਹਾਗਣ ਕੰਤ ਨਾ ਕੋਇ ਹੰਢਾਈਆ। ਜਗਤ ਵਾਸਨਾ ਵਿਚ ਸਾਰੀਆਂ ਜਾਣ ਛੱਟੀਆਂ, ਮਾਣ ਤਾਣ ਨਜ਼ਰ ਕੋਇ ਨਾ ਆਈਆ। ਮੈਂ ਸਭ ਦੀਆਂ ਆਸ਼ਾਂ ਤੱਕੀਆਂ, ਜੁਗ ਚੌਕੜੀ ਵੇਖ ਵਖਾਈਆ। ਨਾਰਦ ਕਹੇ ਮੈਂ ਆਇਆ ਵਹੀਰਾਂ ਘੱਤੀਆਂ, ਭੱਜਿਆ ਵਾਹੋ ਦਾਹੀਆ। ਜੇ ਤੇਰੇ ਵਿਚ ਅਰਜਨ ਬੈਠਾ ਲੋਹਾਂ ਤਤੀਆਂ, ਤਤੀ ਤਵੀ
ਨਾਲ ਮਿਲਾਈਆ। ਮਾਣ ਰਹਿਣ ਦੇਣਾ ਨਹੀਂ ਕਿਸੇ ਸਤੀਆਂ, ਸਤਿ ਵਿਚ ਨਾ ਕੋਇ ਸਮਾਈਆ। ਪਿਆਰ ਰਹੇ ਨਾ ਨਾਰਾਂ ਪਤੀਆਂ, ਕੰਤ ਕੰਤੂਹਲ ਨਾ ਕੋਇ ਹੰਢਾਈਆ। ਸਚ ਵਸਤ ਲੱਭੇ ਨਾ ਤੋਲੇ ਮਾਸੇ ਰੱਤੀਆਂ, ਗਣਤੀ ਗਣਤ ਨਾ ਕੋਇ ਗਿਣਾਈਆ। ਲੇਖਾ ਰਹੇ ਨਾ ਰਾਗਾਂ ਛਤੀਆਂ, ਛਤਰਧਾਰੀ ਦੇਣੇ ਖਪਾਈਆ। ਖੇਲ ਕਰਨਾ ਵਾਂਗ ਬਾਜ਼ੀਗਰ ਨਟੀਆਂ, ਨਟੂਆ ਹੋ ਕੇ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਈਆ। ਨਾਰਦ ਕਹੇ ਕਲਜੁਗਾ ਚਿੱਠੀ ਵਾਚਣੀ ਨਾਲ ਦਲੀਲਾ, ਧਿਆਨ ਦਿਲਦਾਰ ਵੱਲ ਰਖਾਈਆ। ਕਿਤੇ ਹੋ ਨਾ ਜਾਈਂ ਬੇਯਕੀਨਾ, ਯਕ ਹੁਕਮ ਦਿਤਾ ਸੁਣਾਈਆ। ਕਿਤੇ ਹੋਛਾ ਨਾ ਬਣੀ ਕਮੀਨਾ, ਆਪਣਾ ਬਲ ਪ੍ਰਗਟਾਈਆ। ਧਰਮ ਦਾ ਹੋ ਨਾ ਜਾਈਂ ਅਧੀਨਾ, ਨੇਤਰ ਨੈਣ ਸ਼ਰਮਾਈਆ। ਤਰਸ ਕਰੀਂ ਨਾ ਉਤੇ ਜ਼ਮੀਨਾ, ਚੁਰਾਸੀ ਵੇਖ ਵਖਾਈਆ। ਤੇਰੇ ਅੰਗਿਆਰ ਦਾ ਇਕੋ ਤਪੇ ਜੇਠ ਮਹੀਨਾ, ਅਗਨੀ ਅੱਗ ਤਪਾਈਆ। ਤੈਨੂੰ ਸਾਰੇ ਕਹਿਣ ਅਮੀਨਾ, ਨਿਵ ਨਿਵ ਸੀਸ ਝੁਕਾਈਆ। ਝਗੜਾ ਪਾਉਣਾ ਰੂਸਾ ਚੀਨਾ, ਰੁਸਿਆਂ ਸਕੇ ਨਾ ਕੋਇ ਮਨਾਈਆ। ਤੇਰਾ ਰੰਗ ਚੜ੍ਹ ਜਾਏ ਭੀਨਾ, ਉੱਤਰ ਕਦੇ ਨਾ ਜਾਈਆ। ਸ੍ਰਿਸ਼ਟੀ ਤੜਫਾ ਜਿਉਂ ਮਛਲੀ ਜਲ ਮੀਨਾ, ਸਚ ਪਿਆਰ ਨਜ਼ਰ ਨਾ ਆਈਆ। ਧਰਮ ਦੀ ਰਹੇ ਨਾ ਕੋਇ ਤਾਲੀਮਾ, ਸਿਖਿਆ ਹਕ ਨਾ ਕੋਇ ਵਡਿਆਈਆ। ਸਭ ਦੀ ਕਰ ਦੇ ਥਾਂ ਥਾਂ ਤਕਸੀਮਾਂ, ਕੁਰਹੇ ਸਭ ਨੂੰ ਦੇ ਸਮਝਾਈਆ। ਕੋਈ ਕਰ ਨਾ ਸਕੇ ਤਰਮੀਮਾ, ਕਿਸੇ ਚਲੇ ਨਾ ਕੋਇ ਚਤੁਰਾਈਆ। ਤੂੰ ਆਲੀਸ਼ਾਨ ਬਣ ਅਜ਼ੀਮਾ, ਆਲੀਜ਼ਾਹ ਇਕ ਅਖਵਾਈਆ। ਨਾਰਦ ਕਹੇ ਹੁਕਮ ਦੇਵੇ ਅਮੀਨਾ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਕਲਜੁਗ ਤੂੰ ਸੋਹਣਾ ਬੜਾ ਹੁਸੀਨਾ, ਹੁਸਨ ਵਾਲਿਆਂ ਖ਼ਾਕ ਦੇਣਾ ਮਿਲਾਈਆ। ਉਹ ਤੱਕ ਲੇਖਾ ਮੱਕਾ ਮਦੀਨਾ, ਕਾਅਬਿਆਂ ਅੱਖ ਉਠਾਈਆ। ਪੈਗ਼ੰਬਰਾਂ ਆਏ ਪਸੀਨਾ, ਸਾਂਤਕ ਸਤਿ ਨਾ ਕੋਇ ਕਰਾਈਆ। ਜਗਤ ਜਹਾਨ ਕਰਨਾ ਨਾਬੀਨਾ, ਲੋਚਨ ਅੱਖ ਨਾ ਕੋਇ ਖੁਲਾਈਆ। ਠਾਂਡਾ ਰਹੇ ਕਿਸੇ ਨਾ ਸੀਨਾ, ਆਬੇ ਹਯਾਤ ਨਾ ਕੋਇ ਪਿਆਈਆ। ਸਭ ਦਾ ਮੁਸ਼ਕਲ ਕਰ ਦੇ ਜੀਣਾ, ਜ਼ਿੰਦਗੀ ਵਿਚੋਂ ਜ਼ਿੰਦਗੀ ਦੇ ਬਦਲਾਈਆ। ਹਕ ਹਕੂਕ ਮਜ਼੍ਹਬਾਂ ਲੈ ਛੀਨਾ, ਛਿੰਨ ਭੰਗਰ ਆਪਣੀ ਕਾਰ ਭੁਗਤਾਈਆ। ਕਿਰਪਾ ਕਰੇ ਮਾਲਕ ਕਰੀਮਾ, ਕੁਦਰਤ ਕਾਦਰ ਦਇਆ ਕਮਾਈਆ। ਤੂੰ ਰੰਗਣ ਰੰਗ ਚਾੜ੍ਹ ਦੇ ਬਣ ਕੇ ਵਡ ਰੰਗੀਨਾ, ਇਕੋ ਰੂਪ ਦਰਸਾਈਆ। ਤੇਰਾ ਜੂਠ ਝੂਠ ਹੋਵੇ ਜਗਤ ਨਗੀਨਾ, ਕੀਮਤ ਅਨਮੁੱਲੜੀ ਦੇਣੀ ਪਾਈਆ। ਸਭ ਨੂੰ ਆਪਣੇ ਕਰ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਵਡ ਪ੍ਰਬੀਨਾ, ਪਰਮ ਪੁਰਖ ਇਕ ਅਖਵਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਖ਼ੁਰਦ ਜ਼ਿਲਾ ਜੰਮੂ ਸ਼ਿਵ ਸਿੰਘ ਦੇ ਗ੍ਰਹਿ
ਕਲਜੁਗ ਕਹੇ ਮੈਂ ਚਿੱਠੀ ਦੀ ਪਹਿਲੀ ਸਤਰ ਤੇ ਕੀਤਾ ਵਿਚਾਰ, ਬਿਨਾ ਬੁਧੀ ਤੋਂ ਧਿਆਨ ਲਗਾਈਆ। ਉਸ ਵਿਚ ਹੁਕਮ ਦਿਤਾ ਨਿਰੰਕਾਰ, ਨਿਰਵੈਰ ਦਿਤਾ ਸਮਝਾਈਆ। ਕਲੂਆ ਹੋਣਾ ਖ਼ਬਰਦਾਰ, ਭੁਲ ਰਹੇ ਨਾ ਰਾਈਆ। ਸੰਦੇਸਾ ਸੁਣ ਲੈ ਇਕੋ ਵਾਰ, ਏਕੰਕਾਰ ਦਿਤਾ ਦ੍ਰਿੜਾਈਆ।
ਮੇਰੇ ਭਗਤਾਂ ਨੂੰ ਕਰੀਂ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਘਰ ਘਰ ਫਿਰੀਂ ਚਾਰ ਦੀਵਾਰ, ਜੋ ਲੇਖਾ ਦਵਾਰਕਾ ਵਾਸੀ ਗਿਆ ਲਿਖਾਈਆ। ਜਿਸ ਨੇ ਬਿਦਰ ਸੁਦਾਮਾ ਦਿਤੇ ਤਾਰ, ਦਰੋਪਤ ਰੰਗ ਰੰਗਾਈਆ। ਉਸ ਦਾ ਲਹਿਣਾ ਦੇਣਾ ਵੇਖ ਕੇ ਪਾਵੀਂ ਸਾਰ, ਮਹਾਸਾਰਥੀ ਰਿਹਾ ਜਣਾਈਆ। ਮੈਂ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਕਦਾਰ, ਦੋ ਜਹਾਨ ਅਖਵਾਈਆ। ਜੋਤੀ ਜਾਤਾ ਅਗੰਮ ਅਪਾਰ, ਅਲਖ ਨਿਰੰਜਣ ਇਕ ਅਖਵਾਈਆ। ਜਿਸ ਇਕ ਵਾਰ ਚਰਨਾਂ ਵਿਚ ਕੀਤੀ ਨਿਮਸਕਾਰ, ਉਸ ਨੂੰ ਤੇਰਾ ਦੰਡ ਨਾ ਲਾਗੇ ਰਾਈਆ। ਉਹ ਮੇਰਾ ਮੇਰਾ ਮੀਤ ਮੁਰਾਰ, ਸੱਜਣ ਇਕ ਅਖਵਾਈਆ। ਤੇਰੀ ਕਿਰਿਆ ਕਲਪਣਾ ਤੋਂ ਵਸੇ ਬਾਹਰ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਬੇਸ਼ਕ ਤੂੰ ਵੀ ਬਰਖ਼ੁਦਾਰ, ਸੁਤ ਦੁਲਾਰਾ ਲਿਆ ਬਣਾਈਆ। ਪਰ ਮੇਰਾ ਭਗਤ ਮੇਰੀ ਅਗੰਮੀ ਧਾਰ, ਜੋ ਅੰਤ ਮੇਰੇ ਵਿਚ ਸਮਾਈਆ। ਜਿਨ੍ਹਾਂ ਦੇ ਬਦਲੇ ਜੋਤੀ ਜਾਤਾ ਹੋ ਕੇ ਆਇਆ ਵਿਚ ਸੰਸਾਰ, ਨੂਰ ਨੁਰਾਨਾ ਰੂਪ ਪ੍ਰਗਟਾਈਆ। ਤੇਰਾ ਲਹਿਣਾ ਦੇਣਾ ਨਾਲ ਪੈਗ਼ੰਬਰ ਗੁਰ ਅਵਤਾਰ, ਸਗਲਾ ਸੰਗ ਵਖਾਈਆ। ਉਹ ਕਰਜਾ ਦੇਣਾ ਉਤਾਰ, ਉਧਾਰ ਰਹਿਣ ਨਾ ਪਾਈਆ। ਮੇਰੇ ਭਗਤ ਸੁਹੇਲੇ ਉਸ ਤੋਂ ਬਾਹਰ, ਗਿਣਤੀ ਜਗਤ ਨਾ ਕੋਇ ਗਿਣਾਈਆ। ਬਾਕੀ ਸ੍ਰਿਸ਼ਟੀ ਦ੍ਰਿਸ਼ਟੀ ਕਰ ਦੇ ਧੂਅੰਧਾਰ, ਸਿਰ ਤੇਰੇ ਹੱਥ ਟਿਕਾਈਆ। ਲਹਿਣਾ ਮੁਕਾ ਦੇ ਮੁਹੰਮਦੀ ਯਾਰ, ਯਰਾਨੇ ਕੂੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿਖਿਆ ਰਿਹਾ ਸਮਝਾਈਆ। ਕਲਜੁਗ ਕਹੇ ਚਿੱਠੀ ਵਿਚ ਅਗੰਮੀ ਹਦੀਸ, ਹਜ਼ਰਤਾਂ ਤੋਂ ਬਾਹਰ ਜਣਾਈਆ। ਕਲਜੁਗ ਲੇਖ ਤੱਕ ਬੀਸ ਇਕੀਸ, ਵੀਹ ਇਕੀਹ ਗੁਰਦਾਸ ਗਿਆ ਜਣਾਈਆ। ਛਤਰ ਰਹੇ ਨਾ ਕਿਸੇ ਸੀਸ, ਧਾਰੀ ਛਤਰ ਨਾ ਕੋਇ ਅਖਵਾਈਆ। ਇਕੋ ਹੁਕਮ ਜਗਤ ਜਗਦੀਸ਼, ਜਗਦੀਸ਼ਰ ਰਿਹਾ ਦ੍ਰਿੜਾਈਆ। ਤੂੰ ਖ਼ੁਸ਼ੀਆਂ ਨਾਲ ਦੀਨ ਦੁਨੀ ਦੇਣੀ ਪੀਸ, ਪੀਸਣ ਪੀਸ ਸੇਵ ਕਮਾਈਆ। ਤੇਰੀ ਕਰੇ ਕੋਇ ਨਾ ਰੀਸ, ਦੂਸਰ ਰੂਪ ਨਾ ਕਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਬੇਪਰਵਾਹੀਆ। ਨਾਰਦ ਕਹੇ ਮੈਂ ਚਿੱਠੀ ਦੀ ਵੇਖੀ ਦੂਜੀ ਕਤਾਰ, ਕਤਰਾ ਕਤਰਾ ਧਿਆਨ ਲਗਾਈਆ। ਮੈਨੂੰ ਦੀਨ ਦੁਨੀ ਦਿਸੀ ਗ਼ਦਾਰ, ਸਚ ਪ੍ਰੇਮ ਨਾ ਕੋਇ ਕਮਾਈਆ। ਜਿਧਰ ਤੱਕਾਂ ਉਧਰ ਵਿਭਚਾਰ, ਕੁਕਰਮ ਭਰੀ ਲੋਕਾਈਆ। ਪ੍ਰਭੂ ਦਾ ਦਿਸੇ ਨਾ ਕੋਇ ਤਾਬਿਆਦਾਰ, ਤਾਬਿਆਦਾਰੀ ਵਿਚ ਸੀਸ ਨਾ ਕੋਇ ਨਿਵਾਈਆ। ਇਕੋ ਸ਼ਬਦ ਗੁਰੂ ਸਤਿਗੁਰੂ ਬਰਖ਼ੁਰਦਾਰ, ਬਰਖ਼ੁਰਦਾਰੀ ਵਿਚ ਸਮਾਈਆ। ਉਸ ਸੰਦੇਸਾ ਮੈਨੂੰ ਦਿਤਾ ਪੁਕਾਰ, ਹੁਕਮ ਹੁਕਮ ਨਾਲ ਜਣਾਈਆ। ਕਲਜੁਗ ਆਪਣਾ ਕਰ ਲੈ ਅੰਧ ਅੰਧਿਆਰ, ਸਚ ਚੰਦ ਛੁਪਾਈਆ। ਤੇਰਾ ਲੇਖਾ ਵਿਚ ਸੰਸਾਰ, ਸਹਿੰਸਾ ਅਵਰ ਨਾ ਕੋਇ ਜਣਾਈਆ। ਕੂੜ ਗਠੜੀ ਸਭ ਦੇ ਸਿਰ ਤੇ ਚੁਕਾ ਦੇ ਭਾਰ, ਬੋਝ ਸੀਸ ਉਤੇ ਟਿਕਾਈਆ। ਬਚਿਆ ਰਹੇ ਨਾ ਕੋਇ ਨਰ ਨਾਰ, ਨਰ ਨਰਾਇਣ ਰਿਹਾ ਦ੍ਰਿੜਾਈਆ। ਮੇਰੇ ਭਗਤਾਂ ਦੇ ਜਾਈਂ ਨਾ ਮੂਲ ਦਵਾਰ, ਦੂਰ ਦੁਰਾਡਾ ਸੀਸ ਨਿਵਾਈਆ। ਇਹ ਹੁਕਮ ਸੰਦੇਸਾ ਦਿਤਾ ਪਹਿਲੀ ਵਾਰ, ਪਹਿਲਾ ਪ੍ਰਵਿਸ਼ਟਾ ਤੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਝਟ ਨਾਰਦ ਕਹੇ ਕਲਜੁਗਾ ਐਵੇਂ ਚਿੱਠੀ ਪੜ੍ਹੀ ਨਾ ਜਾ, ਸਤਰ ਸਤਰ ਨਾਲ ਬਦਲਾਈਆ। ਖ਼ੁਸ਼ੀਆਂ ਨਾਲ ਕਰੀਂ ਨਾ ਜਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਇਕ ਸਰਦ ਭਰ ਲੈ ਆਹ, ਆਹ ਨਾਲ ਸੁਣਾਈਆ। ਕੀ ਖੇਲ ਕਰਨ ਲੱਗਾ
ਮੇਰਾ ਖ਼ੁਦਾ, ਪਰਮ ਪੁਰਖ ਕੀ ਤੇਰੀ ਬੇਪ੍ਰਵਾਹੀਆ। ਮੇਰੀ ਦੁਨੀਆ ਮੇਰੇ ਨਾਲੋਂ ਹੋਣੀ ਜੁਦਾ, ਆਪਣਾ ਆਪਣਾ ਰਾਹ ਤਕਾਈਆ। ਫਿਰਨੀ ਦਰੋਹੀ ਜਲ ਥਲ ਅਸਗਾਹ, ਟਿੱਲੇ ਪਰਬਤ ਦੇਣ ਦੁਹਾਈਆ। ਕਿਸੇ ਪਕੜੇ ਕੋਈ ਨਾ ਬਾਂਹ, ਸਗਲਾ ਸੰਗ ਨਾ ਕੋਇ ਬਣਾਈਆ। ਕਾਗ ਵਾਂਗ ਸਾਰੇ ਰਹੇ ਕੁਰਲਾ, ਉਚੀ ਕੂਕ ਕੂਕ ਜਣਾਈਆ। ਅਗੇ ਤੱਕ ਲੈ ਲੇਖ ਲਿਖਿਆ ਨਿਥਾਵਿਆਂ ਮਿਲੇ ਕੋਇ ਨਾ ਥਾਂ, ਥਨੰਤਰ ਸਮਝ ਕਿਸੇ ਨਾ ਆਈਆ। ਚਾਰੋਂ ਕੁੰਟ ਅੰਧੇਰਾ ਜਾਣਾ ਛਾ, ਨੂਰੀ ਚੰਦ ਨਾ ਕੋਇ ਚਮਕਾਈਆ। ਉਸ ਪ੍ਰਭੂ ਨੂੰ ਸੀਸ ਝੁਕਾ, ਜੋ ਝੁਕਿਆਂ ਲਏ ਉਠਾਈਆ। ਉਸ ਦੇ ਅਗੇ ਕਰ ਦੁਆ, ਦੋਏ ਜੋੜ ਵਾਸਤਾ ਪਾਈਆ। ਕਿਰਪਾ ਕਰ ਮੇਰੇ ਮਿਹਰਵਾਂ, ਮਿਹਰਵਾਨ ਤੇਰੀ ਸ਼ਰਨਾਈਆ। ਤੇਰੇ ਚਰਨ ਕਵਲ ਬਲ ਬਲ ਜਾ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਤੂੰ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਪਾਤਸ਼ਾਹ ਵਡ ਵਡਿਆਈਆ। ਤੇਰੇ ਚਰਨਾਂ ਲਵਾਂ ਪਨਾਹ, ਪੁਸ਼ਤ ਹੱਥ ਦੇਣਾ ਟਿਕਾਈਆ। ਤੇਰਾ ਹੁਕਮ ਸੁਣ ਕੇ ਨਵਾਂ, ਨੌਵਾਂ ਖੰਡਾਂ ਵੇਖ ਵਖਾਈਆ। ਕਿਸੇ ਨੂੰ ਸੁਖ ਦਾ ਲੈਣ ਨਾ ਦੇਵਾਂ ਦਮਾ, ਦਾਮਨਗੀਰ ਤੇਰੀ ਵਡਿਆਈਆ। ਝਗੜਾ ਪਾ ਕੇ ਕਾਇਆ ਮਾਟੀ ਚੰਮਾ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਸਚ ਦੀ ਜਗੇ ਕੋਇ ਨਾ ਸ਼ਮਾ, ਅੰਧ ਅੰਧੇਰਾ ਦਿਆਂ ਵਖਾਈਆ। ਮੈਨੂੰ ਨਾ ਕੋਈ ਹਰਖ ਸੋਗ ਰਹੇ ਨਾ ਗ਼ਮਾ, ਚਿੰਤਾ ਨੇੜ ਕੋਇ ਨਾ ਪਾਈਆ। ਸੁਖ ਆਸਣ ਤੇਰੇ ਚਰਨ ਕਵਲ ਸਵਾਂ, ਚਰਨ ਕਵਲ ਦੇਣੀ ਵਡਿਆਈਆ। ਮੈਨੂੰ ਕੋਈ ਦੀਨ ਦੁਨੀ ਦਾ ਨਹੀਂ ਤਮਅ, ਲਾਲਚ ਪੈਗੰਬਰਾਂ ਵਾਲਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਰਨ ਸਰਨਾਈ ਇਕੋ ਢਹਵਾਂ, ਦੂਸਰ ਓਟ ਨਾ ਕੋਇ ਤਕਾਈਆ।
੨੫ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਖ਼ੁਰਦ ਜ਼ਿਲਾ ਜੰਮੂ ਨਾਨਕ ਚੰਦ ਦੇ ਗ੍ਰਹਿ
ਕਲਜੁਗ ਕਹੇ ਚਿੱਠੀ ਪੜ੍ਹਦਿਆਂ ਆ ਗਿਆ ਨੁਕਤਾ, ਹੱਦ ਹਦੂਦ ਰਿਹਾ ਜਣਾਈਆ। ਇਹ ਹੁਕਮ ਧੁਰ ਦੇ ਅਬਿਨਾਸ਼ੀ ਅਚੁਤ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੂੰ ਭਾਵ ਸਮਝ ਲੈ ਇਕ ਤੁਕ ਦਾ, ਜੋ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਇਸੇ ਵਿਚ ਤੇਰਾ ਪੈਂਡਾ ਜਾਏ ਮੁਕਦਾ, ਮੁਕੰਮਲ ਹੁਕਮ ਲਿਆ ਸੁਣਾਈਆ। ਨਜ਼ਾਰਾ ਤੱਕ ਲੈ ਆਪਣੀ ਚਾਰੇ ਕੁੰਟ ਦਾ, ਦਿਸ਼ਾ ਵੇਖ ਵਖਾਈਆ। ਲੇਖਾ ਰਹਿਣਾ ਨਹੀਂ ਅੰਤਮ ਲੁੱਟ ਦਾ, ਲੁਟੇਰਿਆ ਦਿਆਂ ਸਮਝਾਈਆ। ਵਕਤ ਸੁਹੰਜਣਾ ਹੋਣਾ ਸਤਿਜੁਗ ਰੁਤ ਦਾ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਭਾਗ ਉਦੇ ਤੱਕਣਾ ਪੰਜ ਤਤ ਬੁੱਤ ਦਾ, ਗ੍ਰਹਿ ਮੰਦਰ ਵੱਜੇ ਵਧਾਈਆ। ਇਹ ਹੁਕਮ ਸੰਦੇਸ਼ਾ ਉਸ ਦਾ, ਜਿਸ ਦੀ ਉਸਤਤ ਚਾਰ ਜੁਗ ਦੇ ਸ਼ਾਸਤਰ ਗਾਈਆ। ਉਹ ਖੇਲ ਨਹੀਂ ਕਿਸੇ ਮਨੁੱਖ ਦਾ, ਮਾਨਵ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਦਇਆ ਕਮਾਈਆ। ਨੁਕਤਾ ਕਹੇ ਮੇਰੀ ਹੱਦ ਅਪਾਰ, ਮੇਰੇ ਸਾਹਿਬ ਦਿਤੀ ਬਣਾਈਆ। ਇਸ ਵਿਚ ਬੰਦ ਤੇਈ ਅਵਤਾਰ, ਅਵਤਰ ਬੈਠੇ ਆਸਣ ਲਾਈਆ। ਪੈਗ਼ੰਬਰ ਹੋ ਸਕੇ ਕੋਈ ਨਾ ਬਾਹਰ, ਦਿਸ਼ਾ ਕੂਟ ਵੇਖਣ ਕੋਇ ਨਾ ਪਾਈਆ। ਗੁਰੂ ਗੁਰਦੇਵ ਏਸੇ ਅੰਦਰ
ਸਦਾ ਬੈਠੇ ਪ੍ਰੇਮ ਵਿਚ ਪਿਆਰ, ਨੇਤਰ ਅੱਖ ਨਾ ਕੋਇ ਉਠਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਕਰਾਈਆ। ਸਭ ਦੇ ਲਹਿਣੇ ਦੇਣੇ ਰਿਹਾ ਵਖਾਲ, ਚਾਰ ਜੁਗ ਦੇ ਪਰਦੇ ਰਿਹਾ ਉਠਾਈਆ। ਨੇਤਰ ਤੱਕੋ ਮੇਰੇ ਲਾਲ, ਲਾਲਨ ਆਪਣਾ ਭੇਵ ਖੁਲਾਈਆ। ਚਾਰੋਂ ਕੁੰਟ ਕਲਜੁਗ ਕੂਕੇ ਕਾਲ, ਕਾਲਾ ਰੰਗ ਰੰਗਾਈਆ। ਤੁਹਾਡੇ ਨਾਮ ਕਲਮੇ ਸ਼ਬਦ ਦਾ ਦਿਸੇ ਨਾ ਕੋਇ ਜਮਾਲ, ਜ਼ਾਹਰ ਜ਼ਹੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨੁਕਤਾ ਕਹੇ ਮੇਰੀ ਹੱਦ ਸੱਚੀ, ਸਚ ਦਿਆਂ ਦ੍ਰਿੜਾਈਆ। ਜਗਤ ਨਿਸ਼ਾਨਾ ਮਿੱਟੀ ਕੱਚੀ, ਮਾਟੀ ਖ਼ਾਕੀ ਨਜ਼ਰੀ ਆਈਆ। ਮੇਰੇ ਪੁਰਖ ਅਕਾਲ ਦੀ ਕਥਾ ਕਹਾਣੀ ਪੱਕੀ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਲੇਖਾ ਸਭ ਕਿਛ ਵੇਖਣ ਅੱਖੀਂ, ਨੇਤਰ ਨੈਣ ਖੁਲਾਈਆ। ਕਲਜੁਗ ਕੂੜੀ ਕਿਰਿਆ ਤੇਰੀ ਬੰਦ ਕਰੇ ਹੱਥੀਂ, ਅਗੇ ਅਵਰ ਨਾ ਕੋਇ ਵਧਾਈਆ। ਤੂੰ ਉਸ ਦੇ ਸਥਰ ਲੱਥੀ, ਜਿਹੜਾ ਯਾਰੜਾ ਗੋਬਿੰਦ ਮਾਹੀਆ। ਲਹਿਣਾ ਦੇਣਾ ਅਗਲਾ ਖੱਟੀ, ਪਿਛਲਾ ਪੰਧ ਮੁਕਾਈਆ। ਨੁਕਤਾ ਕਹੇ ਮੇਰੀ ਮੰਜ਼ਲ ਕਿਸੇ ਨਾ ਟੱਪੀ, ਹੱਦ ਪਾਰ ਨਾ ਕੋਇ ਕਰਾਈਆ। ਮੇਰਾ ਸਾਹਿਬ ਪੁਰਖ ਸਮਰਥੀ, ਹਰਿ ਕਰਤਾ ਧੁਰਦਰਗਾਹੀਆ। ਜੋ ਦੇਵੇ ਵਸਤ ਅਲਖੀ, ਅਲਖ ਅਗੋਚਰ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲਾਈਆ। ਕਲਜੁਗ ਕਹੇ ਮੈਨੂੰ ਨੁਕਤਾ ਦਏ ਇਸ਼ਾਰਾ, ਐਸ਼ੋ ਇਸ਼ਰਤ ਤੋਂ ਬਾਹਰ ਜਣਾਈਆ। ਉਹ ਤੱਕ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਕਹਿੰਦੇ ਚੌਵ੍ਹੀਆਂ ਅਵਤਾਰਾ, ਚੌਬੀਸਾ ਇਕ ਅਖਵਾਈਆ। ਜਿਸ ਤੇਰਾ ਮੇਟਣਾ ਅੰਧ ਅੰਧਿਆਰਾ, ਅੰਧ ਅਗਿਆਨ ਦਏ ਗਵਾਈਆ। ਨਿਸ਼ਾਨ ਰਹੇ ਨਾ ਚੰਦ ਸਿਤਾਰਾ, ਸਤਹ ਬੁਲੰਦੀ ਆਪੇ ਵੇਖ ਵਖਾਈਆ। ਉਹ ਲੇਖਾ ਜਾਣੇ ਜਾਨਣਹਾਰਾ, ਅੰਤਰਜਾਮੀ ਵਡ ਵਡਿਆਈਆ। ਜਿਸ ਦਾ ਲੇਖ ਜਗਤ ਲਿਖਣ ਤੋਂ ਬਾਹਰਾ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਜੋ ਸੰਦੇਸ਼ਾ ਦੇਵੇ ਆਪਣੀ ਧਾਰਾ, ਧਰਨੀ ਧਰਤ ਧਵਲ ਉਤੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਧਾਰ ਸੱਚੀ ਸਰਕਾਰਾ, ਸ਼ਹਿਨਸ਼ਾਹ ਇਕ ਅਖਵਾਈਆ।