ਪੁਸਤਕਾਲਾਭਾਗ ੨੩

੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਲਛਮਣ ਸਿੰਘ ਦੇ ਗ੍ਰਹਿ ਦਰਵਾਜੇ ਵੜਦਿਆਂ ਹੀ

ਫਲਗੁਣ ਕਹੇ ਮੇਰੀ ਰੁੱਤ ਬਸੰਤ, ਖ਼ੁਸ਼ੀਆਂ ਵਾਲੀ ਮਹਿਕਾਈਆ। ਦਿਤੀ ਵਡਿਆਈ ਪ੍ਰਭੂ ਹਰਿ ਕੰਤ, ਕੰਤੂਹਲ ਦਇਆ ਕਮਾਈਆ। ਜਿਸ ਖੇਲ ਰਚਾਇਆ ਜਗਤ ਮੀਤ ਮੁਰਾਰੇ ਸੰਤ, ਭਗਤ ਦਏ ਵਡਿਆਈਆ। ਆਪਣਾ ਨਾਮ ਜਣਾ ਕੇ ਮੰਤ, ਮੰਤਰ ਇਕੋ ਇਕ ਜਣਾਈਆ। ਸਭ ਦੀ ਆਸ਼ਾ ਪੂਰੀ ਕਰੇ ਅੰਤ, ਅੰਤਸ਼ਕਰਨ ਕੀਤੀ ਸਫ਼ਾਈਆ। ਜਿਸ ਦੇ ਸੰਦੇਸ਼ੇ ਦੇਂਦਾ ਸ਼ਬਦ ਸਵਾਮੀ ਪੰਡਤ, ਨਾਰਦ ਆਪਣਾ ਨਾਉਂ ਧਰਾਈਆ। ਉਸ ਦਾ ਖੇਲ ਵੇਖਿਆ ਜ਼ੇਰਜ ਅੰਡਜ, ਉਤਭੁਜ ਸੇਤਜ ਰੰਗ ਰੰਗਾਈਆ। ਮੈਂ ਉਸ ਦੇ ਦਵਾਰੇ ਦਾ ਮੰਗਤ, ਨਿਵ ਨਿਵ ਆਪਣੀ ਝੋਲੀ ਡਾਹੀਆ। ਮੇਰੇ ਜਨ ਭਗਤਾਂ ਵਿਚ ਰਹਿਣ ਨਾ ਦੇਵੀਂ ਰੰਜਸ਼, ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲਾਈਆ। ਫਲਗੁਣ ਕਹੇ ਮੇਰੀ ਟਹਿਕੀ ਅਗੰਮ ਫੁਲਵਾੜੀ, ਫਲ ਫੂਲ ਵੇਖ ਵਖਾਈਆ। ਮੇਰਾ ਸਾਹਿਬ ਭਗਤਾਂ ਫਿਰੇ ਪਿਛੇ ਅਗਾੜੀ, ਦਿਵਸ ਰੈਣ ਖ਼ੁਸ਼ੀ ਬਣਾਈਆ। ਲੇਖੇ ਲਾਏ ਜਿਨ੍ਹਾਂ ਚਰਨ ਛੁਹਾਈ ਦਾਹੜੀ, ਮਸਤਕਾਂ ਦਏ ਵਡਿਆਈਆ। ਫੜ ਕੇ ਬਾਹਰ (ਕਢੇ) ਕਲਜੁਗ ਡੂੰਘੀ ਵਿਚੋਂ ਖਾਰੀ, ਸ਼ਬਦ ਖੰਡਾ ਖੜਗ ਚਮਕਾਈਆ। ਜੋ ਸਭ ਦੀ ਪੈਜ ਰਿਹਾ ਸਵਾਰੀ, ਸਿਰ ਸਿਰ ਆਪਣਾ ਹੱਥ ਟਿਕਾਈਆ।

ਤਾਰਨਹਾਰ ਨਰ ਨਾਰੀ, ਨਰ ਨਰਾਇਣ ਦਇਆ ਕਮਾਈਆ। ਨਵ ਨੌ ਚਾਰ ਪਿਛੋਂ ਜਿਸ ਦੀ ਆਈ ਵਾਰੀ, ਵਾਰਸ ਬਣਿਆ ਧੁਰ ਦਾ ਮਾਹੀਆ। ਫਲਗੁਣ ਕਹੇ ਜਨ ਭਗਤੋ ਉਸ ਦੀ ਚਰਨ ਕਰੋ ਨਿਮਸਕਾਰੀ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸਿਕਦਾਰੀ, ਸਿਰ ਸਿਰ ਆਪਣਾ ਹੁਕਮ ਵਰਤਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਲਛਮਣ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਮਾਲਕ ਤਜ਼ਹੀ, ਹਜ਼ਰਤੇ ਹਜ਼ੂਰ ਸੀਸ ਨਿਵਾਈਆ। ਮਿਹਰਵਾਨੇ ਮਿਹਰਵਾਨ ਮਜ਼ਹੀ, ਮਹਿਬੂਬ ਧੁਰਦਰਗਾਹੀਆ। ਨੌਜਵਾਨੇ ਨੌਜਵਾਨੇ ਜ਼ਜ਼ਹੀ, ਹਰਿ ਕਰਤੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਮੰਗ ਮੰਗਾਈਆ। ਧਰਨੀ ਕਹੇ ਮੈਂ ਮੰਗਤੀ, ਤੇਰੇ ਦਰੇ ਦਰਬਾਰ। ਮੈਂ ਜੁਗਾਂ ਦੀ ਭੁੱਖੀ ਨੰਗਤੀ, ਓਢਣ ਬਖ਼ਸ਼ ਸੱਚੀ ਸਰਕਾਰ। ਮੇਲ ਮਿਲਾਵਾ ਕਰ ਦੇ ਸਾਚੀ ਸੰਗਤੀ, ਮੇਰੇ ਸਤਿਗੁਰ ਪੁਰਖ ਨਿਰੰਕਾਰ। ਨਿਸ਼ਾਨੀ ਰਹੇ ਨਾ ਹਉਮੇ ਹੰਗਤੀ, ਹੰ ਬ੍ਰਹਮ ਕਰ ਉਜਿਆਰ। ਲੇਖ ਚੁਕਾ ਦੇ ਪਾਂਧੇ ਪੰਡਤੀ, ਬੁੱਧੀ ਦਾ ਬੋਧ ਦੇ ਵਿਚਾਰ। ਮਨਸਾ ਕੂੜ ਰਹੇ ਨਾ ਮਨ ਦੀ, ਮਮਤਾ ਮੋਹ ਨਿਵਾਰ। ਮੈਂ ਵਣਜਾਰੀ ਰਹਾਂ ਨਾ ਕਿਸੇ ਕੰਨ ਦੀ, ਸ਼ਬਦ ਅਗੰਮੀ ਦੇ ਧੁਨਕਾਰ। ਮੈਂ ਦਰਸ ਪਿਆਸੀ ਨੂਰੀ ਚੰਦ ਦੀ, ਚੰਨ ਚਾਂਦਨੇ ਕਰ ਉਜਿਆਰ। ਮੇਰੀ ਖ਼ੁਸ਼ੀ ਤੇਰੇ ਪਿਆਰ ਧਰਮ ਦੀ, ਧਰਮ ਧਰਮ ਨਾਲ ਦ੍ਰਿੜਾਈਆ। ਲੇਖਣੀ ਰਹੇ ਨਾ ਕੂੜ ਕੁਕਰਮ ਦੀ, ਕੂੜ ਕੁਕਰਮ ਦਾ ਪੰਧ ਮੁਕਾਈਆ। ਮੈਂ ਵਣਜਾਰਨ ਤੇਰੇ ਚਰਨ ਦੀ, ਚਰਨ ਦੇ ਸਰਨਾਈਆ। ਇਕੋ ਓਟ ਸਤਿਗੁਰ ਸ਼ਰਨ ਦੀ, ਸ਼ਰਨਾਗਤ ਇਕ ਸਮਝਾਈਆ। ਮੈਨੂੰ ਲੋੜ ਨਹੀਂ ਅੱਖਰ ਪੜ੍ਹਨ ਦੀ, ਵਿਦਿਆ ਵਿਚ ਨਾ ਕੋਇ ਵਡਿਆਈਆ। ਮੈਨੂੰ ਜੁਗ ਜੁਗ ਆਦਤ ਭੰਨਣ ਘੜਨ ਦੀ, ਘੜਨ ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੀ ਆਸਾ ਕਰ ਦੇ ਪੂਰੀ, ਪਰਮ ਪੁਰਖ ਤੇਰੀ ਸਰਨਾਈਆ। ਮੈਂ ਜੁਗ ਜੁਗ ਕਰਾਂ ਮਜ਼ਦੂਰੀ, ਚਾਕਰ ਹੋ ਕੇ ਸੇਵ ਕਮਾਈਆ। ਆਸਾ ਰਖਾਂ ਤੇਰੀ ਹਜ਼ੂਰੀ, ਹਾਜ਼ਰ ਹੋ ਕੇ ਸੀਸ ਨਿਵਾਈਆ। ਕਲਪਣਾ ਦੀ ਕਲਾ ਮੇਟ ਦੇ ਕੂੜੀ, ਕੂੜ ਕੁਟੰਬ ਦੇਣਾ ਤਜਾਈਆ। ਮੈਂ ਮੂਰਖ ਮੁਗਧ ਅਣਜਾਣ ਮੂੜ੍ਹੀ, ਮੇਰੀ ਚਲੇ ਨਾ ਕੋਇ ਚਤੁਰਾਈਆ ਮੈਨੂੰ ਬਖ਼ਸ਼ਿਸ਼ ਦੇ ਕੇ ਆਪਣੀ ਚਰਨ ਧੂੜੀ, ਟਿੱਕੇ ਖ਼ਾਕ ਵਾਲੇ ਰਮਾਈਆ। ਮੇਰੇ ਸਵਾਮੀ ਆਪਣੀ ਰੰਗਣ ਚਾੜ੍ਹ ਦੇ ਗੂੜ੍ਹੀ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਸ਼ਾ ਰਖੀ ਜ਼ਰੂਰੀ, ਜ਼ਰੂਰਤ ਪੂਰ ਦੇਣੀ ਕਰਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾ ਜ਼ਿਲਾ ਜੰਮੂ ਸੰਤ ਰਾਮ ਗੋਕਲੇ ਚੱਕ ਨਵਿਤ

ਪੁਰਖ ਅਕਾਲ ਕਹੇ ਸੁਣ ਧਰਨੀ ਧਰਮ ਧਾਰ ਦੀ ਧੀ, ਸਿਰ ਤੇਰੇ ਹੱਥ ਟਿਕਾਈਆ। ਲੇਖਾ ਤੱਕ ਲੈ ਸਾਢੇ ਤਿੰਨ ਹੱਥ ਦੀ ਸੀਂਅ, ਰਵਦਾਸ ਚਮਾਰਾ ਦਏ ਗਵਾਹੀਆ। ਤੂੰ ਕਰਮ ਕੀਤਾ ਕੀ, ਭੇਵ ਦੇ ਖੁਲਾਈਆ। ਤੇਰੇ ਉਤੇ ਲੱਖ ਚੁਰਾਸੀ ਜੀਅ, ਜੀਵਤ ਹੋ ਕੇ ਮੇਰੇ ਵਿਚ ਸਮਾਈਆ। ਕਵਣ ਵੇਲਾ ਕਵਣ ਵਕਤ ਸੁਹੰਜਣਾ ਮਿਲੇ ਪ੍ਰੀਤਮ ਪੀਅ, ਸਵਾਮੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਪੁਰਖ ਅਕਾਲ ਕਹੇ ਧਰਨੀ ਤੂੰ ਮੇਰੀਆਂ ਰਖੀਆਂ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਮੈਂ ਸਭ ਦੀਆਂ ਵੇਖਣ ਵਾਲਾ ਵਸੀਅਤਾਂ, ਜਗਤ ਵਿਸ਼ਿਆਂ ਤੋਂ ਬਾਹਰ ਧਿਆਨ ਲਗਾਈਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਤੈਨੂੰ ਦਿਤੀਆਂ ਨਸੀਹਤਾਂ, ਹੁਕਮਨਾਮੇ ਸਚ ਸੁਣਾਈਆ। ਉਸ ਦੀਆਂ ਬਦਲਣ ਲੱਗਾ ਵਲਦੀਅਤਾਂ, ਵਾਲਦ ਵਾਲਦਾ ਇਕੋ ਨਜ਼ਰੀ ਆਈਆ। ਤੂੰ ਵੇਖ ਖੇਲ ਵਿਚੋਂ ਅਸਲੀਅਤਾਂ, ਅਸਲ ਅਸਲ ਵਿਚੋਂ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਧਰਨੀ ਤੇਰਾ ਹੋਣਾ ਭਾਗ ਸੁਹੰਜਣਾ, ਸੋਭਾਵੰਤ ਦਇਆ ਕਮਾਈਆ। ਤੇਰੇ ਨੇਤਰ ਪਾਵੇ ਅੰਜਣਾ, ਨੂਰ ਨੁਰਾਨਾ ਨੂਰ ਚਮਕਾਈਆ। ਤੇਰੇ ਉਤੇ ਇਕੋ ਡੌਰੂ ਡੰਕਾ ਵੱਜਣਾ, ਚਾਰ ਕੁੰਟ ਸ਼ਨਵਾਈਆ। ਸਭ ਦੀ ਸਾਂਝੀ ਕਰੇ ਬੰਦਨਾ, ਬੰਦਗੀ ਇਕੋ ਇਕ ਦ੍ਰਿੜਾਈਆ। ਨਾਮ ਖ਼ੁਮਾਰੀ ਚਾੜ੍ਹਨੀ ਰੰਗਨਾ, ਰੰਗਤ ਅਗੰਮ ਅਥਾਹੀਆ। ਕਲਜੁਗ ਕੂੜਾ ਹੰਕਾਰੀ ਭਾਂਡਾ ਭੱਜਣਾ, ਬਿਨਾ ਭਜਨ ਬੰਦਗੀ ਤੋਂ ਰਹਿਣ ਕੋਇ ਨਾ ਪਾਈਆ। ਤੇਰਾ ਸਵਾਮੀ ਤੇਰਾ ਦੇਵੇ ਸਗਨਾ, ਸਗਲਾ ਸਾਥ ਬਣਾਈਆ। ਸਤਿਜੁਗ ਸਾਚੀ ਧਾਰੋਂ ਜੰਮਣਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਇਕੋ ਕਲਮਾ ਨਾਮ ਕਾਇਨਾਤ ਵਿਚ ਜਪਣਾ, ਢੋਲਾ ਸੋਹਲਾ ਧੁਰਦਰਗਾਹੀਆ। ਸਚ ਦਵਾਰ ਸੁਹਾਉਣਾ ਪਤਣਾ, ਤੱਟ ਕਿਨਾਰਿਆਂ ਦਏ ਵਡਿਆਈਆ। ਤੂੰ ਖ਼ੁਸ਼ੀਆਂ ਵਿਚ ਨੱਚਣਾ ਟੱਪਣਾ, ਕੁੱਦਣਾ ਚਾਈਂ ਚਾਈਂਆ। ਖੇਲ ਕਰੇ ਪੁਰਖ ਸਮਰਥਣਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਸੰਬਲ ਦੇਸ ਤੇਰੇ ਉਤੇ ਵਸਣਾ, ਅਗੰਮ ਮਾਲਕ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਪੁਰਖ ਅਕਾਲ ਕਹੇ ਧਰਨੀ ਤੇਰੀ ਸੁਣੇ ਫ਼ਰਿਆਦ, ਮਿਹਰ ਨਜ਼ਰ ਉਠਾਈਆ। ਜਿਸ ਰਚਨਾ ਰਚੀ ਆਦਿ, ਅੰਤ ਵੇਖਣਹਾਰਾ ਚਾਈਂ ਚਾਈਂਆ। ਤੇਰੀ ਭੁਲ ਨਾ ਜਾਏ ਯਾਦ, ਯਾਦਦਾਸਤ ਆਪਣੇ ਵਿਚ ਛੁਪਾਈਆ। ਤੇਰਾ ਖੇੜਾ ਹੋਣ ਨਾ ਦੇਵੇ ਬਰਬਾਦ, ਸਿਰ ਆਪਣਾ ਹੱਥ ਟਿਕਾਈਆ। ਤੂੰ ਖ਼ੁਸ਼ੀ ਨਾਲ ਕਰਨਾ ਅਦਾਬ, ਨਿਵ ਨਿਵ ਸੀਸ ਝੁਕਾਈਆ। ਤੇਰਾ ਬਦਲ ਦਏ ਮਿਜ਼ਾਜ, ਤਬੀਅਤ ਦਏ ਬਦਲਾਈਆ। ਤੇਰਾ ਰਚ ਕੇ ਸੋਹਣਾ ਸਮਾਜ, ਕਰਨੀ ਕਰਤਾ ਕਾਰ ਕਮਾਈਆ। ਧਰਮ ਦਾ ਧਰਮ ਹੋਵੇ ਰਾਜ, ਰਈਅਤ ਗੁਰਮੁਖ ਲਏ ਬਣਾਈਆ। ਝਗੜਾ ਮੁਕੇ ਰੋਜ਼ਾ ਨਿਮਾਜ਼, ਸਜਦੇ ਵਿਚ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੈਨੂੰ ਦੇਵੇ ਮਾਤ ਖ਼ਿਤਾਬ, ਖ਼ਤਾ ਨਜ਼ਰ ਕੋਇ ਨਾ ਆਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਕੁਲਵੰਤ ਸਿੰਘ ਦੇ ਗ੍ਰਹਿ ਜ਼ਿਲਾ ਜੰਮੂ

ਫਲਗੁਣ ਕਹੇ ਮੇਰਾ ਦੋ ਸੱਤ ਦਾ ਅੰਕ, ਧਰਮ ਪ੍ਰਵਿਸ਼ਟਾ ਖ਼ੁਸ਼ੀ ਮਨਾਈਆ। ਜਨ ਭਗਤਾਂ ਸੋਹੇ ਦਵਾਰ ਬੰਕ, ਗ੍ਰਹਿ ਵੱਜੇ ਸਚ ਵਧਾਈਆ। ਨਾਮ ਨਿਧਾਨਾ ਸੁਣਿਆ ਮੰਤ, ਮੰਤ ਅਗੰਮ ਅਥਾਹੀਆ। ਵਡ ਭਾਗ ਹੋਏ ਧਨਵੰਤ, ਮਿਲੇ ਮਾਣ ਵਡਿਆਈਆ। ਹਰਿਜਨ ਉਪਜਾ ਕੇ ਸਾਚੇ ਸੰਤ, ਗੋਬਿੰਦ ਲੇਖਾ ਪੂਰ ਕਰਾਈਆ। ਮਾਨਸ ਜਨਮ ਬਣਾ ਕੇ ਬਣਤ, ਸਿਰ ਆਪਣਾ ਹੱਥ ਟਿਕਾਈਆ। ਆਤਮ ਧਾਰ ਮਿਲਾ ਹਰਿ ਹਰਿ ਕੰਤ, ਕੰਤੂਹਲ ਦਏ ਵਡਿਆਈਆ। ਲੇਖਾ ਪੂਰਾ ਕਰ ਕੇ ਵਿਚੋਂ ਜੀਵ ਜੰਤ, ਦਰ ਠਾਂਡੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਫਲਗੁਣ ਕਹੇ ਮੇਰਾ ਦਿਵਸ ਸੁਹਾਵਾ, ਜਗ ਮਿਲੇ ਵਡਿਆਈਆ। ਮੈਂ ਉਸ ਪ੍ਰਭੂ ਨੂੰ ਰਾਵਾਂ, ਜੋ ਰਵਿਆ ਹਰ ਘਟ ਥਾਈਂਆ। ਓਸੇ ਦਾ ਇਸ਼ਟ ਮਨਾਵਾਂ, ਜੋ ਮਾਨਸ ਮਾਨੁਖ ਰਿਹਾ ਤਰਾਈਆ। ਉਸੇ ਦੇ ਢੋਲੇ ਗਾਵਾਂ, ਜੋ ਹੋਏ ਆਦਿ ਅੰਤ ਸਹਾਈਆ। ਓਸੇ ਦੀ ਸੇਜ ਹੰਢਾਵਾਂ, ਜੋ ਮਾਲਕ ਅਗੰਮ ਅਥਾਹੀਆ। ਓਸੇ ਦੀਆਂ ਮਾਣਾ ਛਾਵਾਂ, ਜੋ ਸਿਰ ਮੇਰੇ ਹੱਥ ਟਿਕਾਈਆ। ਉਸ ਨੂੰ ਸੀਸ ਝੁਕਾਵਾਂ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਫਲਗੁਣ ਕਹੇ ਮੇਰੀ ਰੁਤ ਸੁਹੰਜਣੀ, ਜਨ ਭਗਤਾਂ ਨਾਲ ਵਡਿਆਈਆ। ਪ੍ਰਭ ਮਿਲਿਆ ਦਰਦ ਦੁੱਖ ਭੈ ਭੰਜਨੀ, ਹੋਏ ਆਪ ਸਹਾਈਆ। ਗੜ੍ਹ ਸੁਹਾ ਕੇ ਕਾਇਆ ਕੰਚਨੀ, ਰੰਗ ਨਾਮ ਰੰਗਾਈਆ। ਦਵਾਰ ਖੋਲ ਕੇ ਪਤਣੀਂ, ਤੱਟਾਂ ਦਏ ਵਡਿਆਈਆ। ਦਰਸ਼ਨ ਦੇ ਕੇ ਨੇਤਰ ਅੱਖਨੀ, ਅੱਖ ਪ੍ਰਤਖ ਖੁਲਾਈਆ। ਜਨ ਭਗਤਾਂ ਆਸਾ ਰਹੇ ਨਾ ਸਖਣੀ, ਸਤਿ ਝੋਲੀ ਸ਼ਬਦ ਭਰਾਈਆ। ਨਾਮ ਅਮੋਲਕ ਰੰਗ ਚਾੜ੍ਹੇ ਰਤਨੀ, ਕੀਮਤ ਆਪਣੇ ਘਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਫਲਗੁਣ ਕਹੇ ਮੇਰੀ ਰੁਤੜੀ ਦਿਤੀ ਮਹਿਕਾ, ਨਾਮ ਖ਼ੁਸ਼ਬੂ ਵਿਚ ਭਰਾਈਆ। ਮੇਰੀ ਪੱਤ ਟਹਿਣੀ ਦਿਤੀ ਟਹਿਕਾ, ਹਰਿਆਵਲ ਆਪਣੀ ਨਾਲ ਰਖਾਈਆ। ਧੁਰ ਸੰਦੇਸ਼ਾ ਦਿਤਾ ਸੁਣਾ, ਹੁਕਮ ਅਗੰਮ ਅਥਾਹੀਆ। ਫਲਗੁਣ ਫੂਲਨ ਵਰਖਾ ਇਕੋ ਲਾ, ਛਹਿਬਰ ਪ੍ਰੇਮ ਬਣਾਈਆ। ਜਨ ਭਗਤ ਦਵਾਰੇ ਸੁਹਾ, ਸੁਹੰਜਣੀ ਰੁਤ ਨਾਲ ਵਡਿਆਈਆ। ਬਸੰਤ ਨੂੰ ਬਸੰਤੀ ਰੰਗ ਦਾ ਚਾਅ, ਚਾਉ ਘਨੇਰਾ ਇਕ ਪ੍ਰਗਟਾਈਆ। ਬਿਨਾ ਸਿਫ਼ਤ ਤੋਂ ਕਰੇ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਤੂੰ ਸਚ ਸਵਾਮੀ ਇਕ ਮਲਾਹ, ਰਹਿਬਰ ਧੁਰਦਰਗਾਹੀਆ। ਦੀਨ ਦਿਆਲ ਦਇਆ ਕਮਾ, ਦਇਆਨਿਧ ਤੇਰੀ ਸ਼ਰਨਾਈਆ। ਫਲਗੁਣ ਕਹੇ ਮੈਂ ਖ਼ੁਸ਼ੀਆਂ ਵਿਚ ਸੀਸ ਦਿਆਂ ਨਿਵਾ, ਨਿਵ ਨਿਵ ਸੀਸ ਝੁਕਾਈਆ। ਮੇਰੇ ਮਹਿਬੂਬ ਮਾਲਕ ਚਰਨਾਂ ਨਾਲੋਂ ਨਾ ਕਰੀਂ ਜੁਦਾ, ਵਿਛੋੜਾ ਰਹਿਣ ਕੋਇ ਨਾ ਪਾਈਆ। ਮੇਰੀ ਇਕੋ ਹਕ ਦੁਆ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਕਲਜੁਗ ਕਹੇ ਫਲਗੁਣਾ ਕੀ ਕਰੇਂ ਤੂੰ ਉਮੀਦਾਂ, ਆਸਾ ਕੀ ਵਖਾਈਆ। ਮੈਨੂੰ ਉਸ ਸਾਹਿਬ ਦੀਆਂ ਤਾਕੀਦਾਂ, ਜਿਸ ਦੇ ਅਗੇ ਵਾਸਤਾ ਪਾਈਆ। ਉਸੇ ਦੇ ਹੁਕਮ ਦੀਆਂ ਮੇਰੇ ਕੋਲ ਰਸੀਦਾਂ, ਲਿਖਤੀ ਲਈ ਮਾਣ ਵਡਿਆਈਆ। ਮੈਂ ਕਿਸੇ ਦਾ ਰਹਿਣ ਦੇਣਾ ਨਹੀਂ ਸਿੱਧਾ ਦੀਦਾ, ਦੀਦਾ ਦਾਨਿਸਤਾ ਦਰਸ ਕੋਇ ਨਾ

ਪਾਈਆ। ਮੇਰਾ ਖੇਲ ਬੜਾ ਪੇਚੀਦਾ, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਤੇਰੀ ਰੁਤ ਹੋਣੀ ਰੰਜੀਦਾ, ਰੰਜਸ਼ ਸਕੇ ਨਾ ਕੋਇ ਮਿਟਾਈਆ। ਮੈਂ ਕੂੜ ਕੁੜਿਆਰ ਨੂੰ ਕਹਿਣਾ ਖ਼ੁਸ਼ ਆਮਦੀਦਾ, ਆਮਦ ਵਿਚ ਖ਼ੁਸ਼ੀ ਮਨਾਈਆ। ਮੇਰੇ ਪਿਆਰ ਵਿਚ ਗੋਬਿੰਦ ਦਾ ਪ੍ਰਵਾਰ ਸ਼ਹੀਦਾ, ਸ਼ਹਾਦਤ ਗਿਆ ਪਾਈਆ। ਮੇਰਾ ਇਕੋ ਮਾਰਗ ਸੀਧਾ, ਦੀਨ ਦੁਨੀ ਦਿਤਾ ਦ੍ਰਿੜਾਈਆ। ਖ਼ੁਸ਼ੀ ਦੀ ਸਵੇਂ ਕੋਇ ਨਾ ਨੀਂਦਾ, ਆਤਮ ਸੁਖ ਹੱਥ ਕਿਸੇ ਨਾ ਆਈਆ। ਭੇਵ ਖੁਲ੍ਹਣ ਦਿਤਾ ਨਹੀਂ ਜੀਵ ਜੀਅ ਕਾ, ਆਤਮ ਬ੍ਰਹਮ ਨਾ ਕੋਇ ਜਣਾਈਆ। ਮੇਰਾ ਰੂਪ ਨੀਕਨ ਨੀਕਾ, ਵੱਡਿਆਂ ਛੋਟਿਆਂ ਖ਼ਾਕ ਮਿਲਾਈਆ। ਮੇਰੇ ਕੋਲ ਅਗੰਮ ਤਰੀਕਾ, ਪੁਰਖ ਅਕਾਲ ਦਿਤਾ ਸਮਝਾਈਆ। ਧਰਮ ਰਾਏ ਦੇ ਹੱਥ ਫੜਾਇਆ ਵਸੀਕਾ, ਲੇਖਾ ਚਿਤ੍ਰਗੁਪਤ ਕੋਲੋਂ ਲਿਖਾਈਆ। ਫਲਗੁਣ ਤੇਰਾ ਖ਼ੁਸ਼ੀਆਂ ਵਾਲਾ ਸਮਾਂ ਪਿਛੇ ਬੀਤਾ, ਬੀਤੀ ਕਹਾਣੀ ਯਾਦ ਕਰਾਈਆ। ਅਗਲਾ ਖੇਲ ਵੇਖਣਾ ਅਨਡੀਠਾ, ਅਨਡਿੱਠੜੀ ਕੀ ਕਾਰ ਕਮਾਈਆ। ਨਵ ਸੱਤ ਤਪਣਾ ਅੰਗੀਠਾ, ਅਗਨੀ ਤਤ ਨਾ ਕੋਇ ਬੁਝਾਈਆ। ਤੇਰੀ ਰਹੇ ਨਾ ਕਿਸੇ ਪ੍ਰੀਤਾ, ਪ੍ਰੀਤਮ ਪਿਆਰ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਬਦਲ ਦੇਵੇ ਰੀਤਾ, ਰੀਤੀਵਾਨ ਖੇਲ ਖਿਲਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਪ੍ਰੇਮੀ ਦੇਵੀ ਦੇ ਗ੍ਰਹਿ

ਕਲਜੁਗ ਕਹੇ ਮੈਨੂੰ ਹੁਕਮ ਸੰਦੇਸ਼ਾ ਆਇਆ ਅਭੀ, ਅਭੀ ਦਿਤਾ ਦ੍ਰਿੜਾਈਆ। ਤੈਨੂੰ ਮੌਕਾ ਮਿਲਦਾ ਕਦੀ ਕਦੀ, ਕਦੀਮ ਦਾ ਲੇਖਾ ਵੇਖ ਵਖਾਈਆ। ਲਹਿਣਾ ਤੱਕ ਲੈੱ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਤੇਰੀ ਡੋਰ ਘਰ ਘਰ ਹੋਵੇ ਬੱਧੀ, ਬੰਧਨ ਪਾਉਣਾ ਜਗਤ ਲੋਕਾਈਆ। ਲੇਖਾ ਮੁਕਾ ਦੇ ਸੁਦੀ ਵਦੀ, ਅਮਾਵਸ ਪੁੰਨਿਆ ਇਕੋ ਰੰਗ ਰੰਗਾਈਆ। ਮਾਇਆ ਮਮਤਾ ਦਾ ਬਣ ਜਾ ਲਬੀ, ਲਬਾਂ ਕਟਾਵਣ ਵਾਲਿਆਂ ਵੇਖ ਵਖਾਈਆ। ਤੇਰਾ ਮਾਲਕ ਨੂਰ ਅਲਾਹੀ ਰੱਬੀ, ਰੱਬੁਲਆਲਮੀਨ ਦਏ ਵਡਿਆਈਆ। ਸਭ ਦੇ ਸਿਰ ਤੇ ਪਾਪਾਂ ਭਾਰ ਚੁਕਾ ਦੇ ਡੱਗੀ, ਡੌਰੂ ਡੰਕਾ ਦੇ ਵਜਾਈਆ। ਤੇਰੇ ਮੁਸਾਫ਼ਰ ਜਾਣ ਲਦੀ, ਭੱਜਣ ਵਾਹੋ ਦਾਹੀਆ। ਕੂੜ ਵਿਕਾਰ ਵਹਾ ਕੇ ਨਦੀ, ਵਹਿੰਦੇ ਵਹਿਣ ਵਹਾਈਆ। ਧੁਰ ਪ੍ਰਕਾਸ਼ ਦੀ ਤੱਕ ਲੈ ਲੋ ਲੱਗੀ, ਲੋਇਣ ਅੱਖ ਖੁਲਾਈਆ। ਕਿਸੇ ਧਾਰ ਰਹਿਣ ਨਾ ਦੇਣੀ ਬੱਗੀ, ਕਾਲਖ ਟਿੱਕੇ ਦੇਣੇ ਲਗਾਈਆ। ਤੇਰੇ ਬਿਨਾ ਕੋਈ ਕਰ ਨਹੀਂ ਸਕਦਾ ਬਦੀ, ਬਦੋ ਬਦੀ ਸਭ ਦੇ ਲੇਖ ਦੇ ਬਦਲਾਈਆ। ਮੰਜ਼ਲ ਮਿਲੇ ਨਾ ਕਿਸੇ ਅਮਰਾਪਦੀ, ਹਕੀਕਤ ਹੱਥ ਕਿਸੇ ਨਾ ਆਈਆ। ਚਾਰੋਂ ਕੁੰਟ ਅੱਗ ਹੋਵੇ ਲੱਗੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਹੁਕਮ ਸੰਦੇਸ਼ਾ ਸੁਣ ਲੈ ਯਦੀ, ਯਦਪ ਦਿਆਂ ਦ੍ਰਿੜਾਈਆ। ਜੋ ਕਬੀਰ ਇਸ਼ਾਰਾ ਕੀਤਾ ਬੁਣਦਿਆਂ ਖੱਡੀ, ਲੱਤਾਂ ਖੱਡੇ ਵਿਚ ਪਾਈਆ। ਸਭ ਨੇ ਲੇਖਾ ਦੇਣਾ ਜਿਨ੍ਹਾਂ ਖਾਧੀ ਮੱਛੀ ਡੱਡੀ, ਡੰਡਾਵਤ ਸਭ ਦੀ ਦਏ ਬਦਲਾਈਆ। ਰਾਏ ਧਰਮ ਕਿਸੇ ਦੀ ਕਬੂਲ ਕਰੇ ਕੋਇ ਨਾ ਵੱਢੀ, ਰਿਸ਼ਵਤ ਹੱਥ ਨਾ ਕੋਇ ਰਖਾਈਆ। ਘਰ ਘਰਾਨੇ ਸਭ ਨੇ ਜਾਣੇ ਛਡੀ, ਭੱਜਣ ਵਾਹੋ ਦਾਹੀਆ। ਮਾਇਆ ਰਾਣੀ ਅੰਤ ਰਹਿਣੀ ਦੱਬੀ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੂਰਾ ਸਰਬਗੀ, ਸੂਰਬੀਰ ਹੁਕਮ ਵਰਤਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਦੇਵਾ ਸਿੰਘ ਦੇ ਗ੍ਰਹਿ

ਧਰਨੀ ਕਹੇ ਧਰਮ ਧਰਮ ਧਰਮ ਦਾ ਗਾਈਏ ਗਾਉਣ, ਗੀਤ ਗੋਬਿੰਦ ਅਲਾਈਆ। ਜਿਸ ਨੂੰ ਸਿਮਰਦੇ ਪਾਣੀ ਪੌਣ, ਬਸੰਤਰ ਧਿਆਨ ਲਗਾਈਆ। ਜਿਸ ਖੇਲ ਖਿਲਾਇਆ ਰਾਮ ਰੌਣ, ਦਹਿਸਰ ਵੰਡ ਵੰਡਾਈਆ। ਜੋ ਕਾਹਨ ਕ੍ਰਿਸ਼ਨ ਆਇਆ ਨਚਾਉਣ, ਗੋਪੀਆਂ ਰਾਸ ਰਚਾਈਆ। ਜੋ ਪੈਗ਼ੰਬਰਾਂ ਕਲਮੇ ਆਇਆ ਪੜ੍ਹਾਉਣ, ਹਦੀਸਾਂ ਸਿਫ਼ਤ ਸਲਾਹੀਆ। ਜੋ ਸਤਿਨਾਮ ਆਇਆ ਦ੍ਰਿੜਾਉਣ, ਡੰਕਾ ਫ਼ਤਿਹ ਵਾਲਾ ਵਜਾਈਆ। ਉਸ ਦਾ ਭੇਵ ਜਾਣੇ ਕੌਣ, ਜਿਸ ਨੂੰ ਬੇਅੰਤ ਕਹਿ ਕੇ ਸਾਰੇ ਸੀਸ ਨਿਵਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਆਇਆ ਪ੍ਰਚਾਉਣ, ਪ੍ਰੇਮ ਪ੍ਰੀਤੀ ਰੰਗ ਰੰਗਾਈਆ। ਜੁਗ ਜਨਮ ਦੇ ਵਿਛੜੇ ਆਇਆ ਮਿਲਾਉਣ, ਮੇਲਾ ਕਰੇ ਹਰ ਘਟ ਥਾਈਂਆ। ਉਸ ਨੂੰ ਸੀਸ ਸਾਰੇ ਨਿਵਾਉਣ, ਵਿਸ਼ਨ ਬ੍ਰਹਮਾ ਸ਼ਿਵ ਲਾਗਣ ਪਾਈਂਆ। ਚਾਰ ਜੁਗ ਦੇ ਸ਼ਾਸਤਰ ਉਸੇ ਦੀ ਸਿਫ਼ਤ ਸਲਾਹੁਣ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਉਹ ਸੰਤ ਸੁਹੇਲੇ ਲਖ ਚੁਰਾਸੀ ਵਿਚੋਂ (ਆਇਆ) ਕਢਾਉਣ, ਬੰਧਨ ਕੂੜ ਵਾਲੇ ਤੁੜਾਈਆ। ਸਾਚਾ ਮਾਰਗ ਆਇਆ ਦਰਸਾਉਣ, ਦਰਸ ਆਪਣੇ ਨਾਲ ਤਰਾਈਆ। ਮਨ ਕਾ ਮਨਕਾ ਆਇਆ ਭਵਾਉਣ, ਮਨਸਾ ਕੂੜ ਰਹੇ ਨਾ ਰਾਈਆ। ਅਨਹਦ ਨਾਦੀ ਸ਼ਬਦ ਆਇਆ ਸੁਣਾਉਣ, ਧੁਨ ਆਤਮਕ ਰਾਗ ਦ੍ਰਿੜਾਈਆ। ਅੰਮ੍ਰਿਤ ਆਤਮ ਜਾਮ ਆਇਆ ਪਿਆਉਣ, ਝਿਰਨਾ ਨਿਝਰ ਆਪ ਝਿਰਾਈਆ। ਦੀਪਕ ਜੋਤੀ ਆਇਆ ਜਗਾਉਣ, ਤਨ ਮੰਦਰ ਕਰੇ ਰੁਸ਼ਨਾਈਆ। ਜੁਗ ਜਨਮ ਦੇ ਵਿਛੜੇ ਆਇਆ ਮਿਲਾਉਣ, ਸੁਰਤੀ ਸ਼ਬਦੀ ਮੇਲ ਮਿਲਾਈਆ। ਦਰਗਾਹ ਸਾਚੀ ਆਇਆ ਪਹੁੰਚਾਉਣ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਆਇਆ ਮਿਲਾਉਣ, ਜੋਤੀ ਜਾਤਾ ਧੁਰਦਰਗਾਹੀਆ। ਧਰਨੀ ਕਹੇ ਧਰਮ ਉਸੇ ਦੀ ਸਰਨ ਆਏ ਤਕਾਉਣ, ਆਦਿ ਜੁਗਾਦਿ ਓਟ ਰਖਾਈਆ। ਜੋ ਕਲਜੁਗ ਦਾ ਪੰਧ ਆਇਆ ਮੁਕਾਉਣ, ਮੁਕੰਮਲ ਆਪਣਾ ਹੁਕਮ ਵਰਤਾਈਆ। ਸਤਿਜੁਗ ਸਤਿ ਧਰਮ ਆਇਆ ਲਗਾਉਣ, ਧਰਨੀ ਧਰਤ ਧਵਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮੁਖ ਆਇਆ ਸਲਾਹੁਣ, ਸਿਫ਼ਤੀ ਸ਼ਬਦ ਨਾਮ ਵਡਿਆਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਬਿਸ਼ਨ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਸੁਣ ਲੈ ਮੇਰੀ ਬੋਲੀ, ਬਿਨਾ ਜ਼ਬਾਨ ਤੋਂ ਦਿਆਂ ਸੁਣਾਈਆ। ਸਾਚੇ ਸਾਹਿਬ ਦੀ ਬਣ ਜਾ ਗੋਲੀ, ਸੇਵਕ ਹੋ ਕੇ ਸੇਵ ਕਮਾਈਆ। ਕਲਜੁਗ ਲੇਖਾ ਵੇਖ ਮੂਲ ਨਾ ਡੋਲੀਂ, ਧਿਆਨ ਅਨਡੋਲਤ ਦਾ ਇਕ ਰਖਾਈਆ। ਬਹੁੜੀ ਬਹੁੜੀ ਕਰ ਪਾਈਂ ਨਾ ਰੌਲੀ, ਹਾਹਾਕਾਰ ਵਿਚ ਕੁਰਲਾਈਆ। ਭਾਵੇਂ ਤੇਰੇ ਤੇ ਪਵਿਤ੍ਰ ਸਮੁੰਦ ਸਾਗਰ ਤਟ ਕਿਨਾਰੇ ਰਹੀ ਕੋਈ ਨਾ ਬੌਲੀ, ਅੰਮ੍ਰਿਤ ਨਜ਼ਰ ਕੋਇ ਨਾ ਆਈਆ। ਤੂੰ ਛੇਤੀ ਕਾਹਲੀ ਕਰੀਂ ਨਾ ਤੌਲੀ, ਧੀਰਜ ਧੀਰ ਲੈਣੀ ਧਰਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੇ ਇਕਰਾਰ ਵੇਖੀ ਕੌਲੀ, ਜੋ ਲੇਖੇ ਗਏ ਬਣਾਈਆ। ਤੂੰ ਪ੍ਰੇਮ ਪਿਆਰ ਵਿਚ ਧਰਮ ਦਾ ਰੰਗ ਤੰਦ ਬੱਧੀ ਮੌਲੀ, ਓਟ ਮੌਲਾ ਉਤੇ ਰਖਾਈਆ। ਜੋ ਸਚ ਦਵਾਰਾ ਰਿਹਾ ਖੋਲੀ, ਮਾਰਗ ਇਕੋ ਇਕ

ਪ੍ਰਗਟਾਈਆ। ਉਸ ਸਵਾਮੀ ਸਾਹਿਬ ਨੂੰ ਟੋਹ ਲੀਂ, ਖੋਜਣਾ ਚਾਈਂ ਚਾਈਂਆ। ਓਹਦਾ ਨਗਾਰਾ ਸ਼ਬਦ ਅਗੰਮਾ ਢੋਲੀ, ਜਗਤ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਧਰਮ ਮੈਂ ਉਸੇ ਦੀ ਦਾਸੀ, ਦਾਸੀ ਦਾਸ ਦਾਸ ਅਖਵਾਈਆ। ਉਸੇ ਦੇ ਮਿਲਣ ਦੀ ਰਖੀ ਆਸ਼ੀ, ਆਸ਼ਾ ਵਿਚ ਧਿਆਨ ਲਗਾਈਆ। ਮੈਂ ਤੱਕੇ ਮੰਡਲ ਰਾਸੀ, ਮੰਡਪਾਂ ਖੋਜ ਖੁਜਾਈਆ। ਨਿਗਾਹ ਮਾਰੀ ਆਕਾਸ਼ੀ, ਆਕਾਸ਼ ਆਕਾਸ਼ਾਂ ਧਿਆਨ ਲਗਾਈਆ। ਮੈਨੂੰ ਦਿਸੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜੋ ਹਰ ਘਟ ਅੰਦਰ ਰਖੇ ਵਾਸੀ, ਵਾਸਤਾ ਆਪਣੇ ਨਾਲ ਜੁੜਾਈਆ। ਮੈਂ ਓਸੇ ਦੀ ਮੰਨਾ ਆਖੀ, ਜੋ ਬਿਨ ਅੱਖਰਾਂ ਦਏ ਸਮਝਾਈਆ। ਚਰਨ ਕਵਲ ਕਦੇ ਕਰਾਂ ਨਾ ਗੁਸਤਾਖ਼ੀ, ਸਦ ਨਿਵ ਨਿਵ ਸੀਸ ਝੁਕਾਈਆ। ਉਹਦੀ ਜੁਗ ਚੌਕੜੀ ਖੇਲ ਸਾਚੀ, ਸਤਿਜੁਗ ਤਰੇਤਾ ਦੁਆਪਰ ਵੇਖ ਵਖਾਈਆ। ਉਹ ਕਲਜੁਗ ਮੇਟੇ ਅੰਧੇਰੀ ਰਾਤੀ, ਰੁਤੜੀ ਆਪਣਾ ਨਾਮ ਮਹਿਕਾਈਆ। ਜਨ ਭਗਤਾਂ ਨਾਮ ਭੰਡਾਰਾ ਦੇਵੇ ਦਾਤੀ, ਅਨਮੁੱਲੜੀ ਦਾਤ ਆਪ ਵਰਤਾਈਆ। ਦੇਵੇ ਦਰਸ ਇਕ ਇਕਾਂਤੀ, ਇਕ ਇਕੱਲਾ ਧੁਰ ਦਾ ਮਾਹੀਆ। ਜਿਸ ਦਾ ਖੇਲ ਬਹੁ ਬਿਧ ਭਾਂਤੀ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਮੈਂ ਓਸੇ ਦੇ ਚਰਨ ਧੂੜ ਨਹਾਤੀ, ਪਾਪਾਂ ਮੈਲ ਧਵਾਈਆ। ਉਹ ਸਵਾਮੀ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਤੇਰੀ ਕਰਨੀ ਬੰਦ ਖ਼ਲਾਸੀ, ਬੰਧਨ ਕਲਜੁਗ ਨਾਲੋਂ ਤੁੜਾਈਆ। ਉਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਹਰਿ ਕਰਤਾ ਇਕ ਅਖਵਾਈਆ। ਜੋ ਲੇਖਾ ਜਾਣੇ ਸ਼ੰਕਰ ਕੈਲਾਸ਼ੀ, ਬ੍ਰਹਮ ਵੇਤਾ ਬ੍ਰਹਮ ਭੇਵ ਖੁਲਾਈਆ। ਵਿਸ਼ਨੂੰ ਵਿਸ਼ਵ ਦਾ ਜਾਣੇ ਸਾਥੀ, ਸਗਲਾ ਸੰਗ ਦ੍ਰਿੜਾਈਆ। ਮੈਂ ਉਸੇ ਦੇ ਚਰਨਾਂ ਢਾਠੀ, ਨਿਵ ਨਿਵ ਸੀਸ ਨਿਵਾਈਆ। ਜਿਸ ਭੇਵ ਚੁਕਾਉਣਾ ਕਾਇਆ ਮਾਟੀ, ਮਟਕੇ ਸਭ ਦੇ ਫੋਲ ਫੁਲਾਈਆ। ਕੂੜੀ ਕਿਰਿਆ ਮੇਟਣੀ ਵਾਟੀ, ਵਟਣਾ ਸਤਿਨਾਮ ਚੜ੍ਹਾਈਆ। ਉਹਦਾ ਚਰਨ ਕਵਲ ਛੋਹੇ ਮੇਰੀ ਛਾਤੀ, ਜੰਬੂ ਦੀਪ ਦਏ ਗਵਾਹੀਆ। ਮੈਂ ਹੋਣਾ ਵੱਡੀ ਵਡ ਪਰਤਾਪੀ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਮੇਰੇ ਉਤੋਂ ਮੇਟਣੇ ਪਾਪੀ, ਜੋ ਪ੍ਰਭ ਨੂੰ ਗਏ ਭੁਲਾਈਆ। ਮੇਰੇ ਧਰਮ ਦੀ ਧਾਰ ਬਣਨੇ ਸਾਥੀ, ਜੋ ਭਗਤ ਸੁਹੇਲੇ ਸੋਹੰ ਢੋਲਾ ਗਾਈਆ। ਉਹਦਾ ਲਹਿਣਾ ਦੇਣਾ ਪੂਰਾ ਕਰੇ ਨਾ ਕੋਈ ਕਲਮ ਦਵਾਤੀ, ਕਾਗ਼ਜ਼ਾਂ ਚਲੇ ਨਾ ਕੋਇ ਚਤੁਰਾਈਆ। ਉਹ ਨੂਰ ਨੁਰਾਨਾ ਨੌਜਵਾਨਾ ਜਿਸ ਦੀ ਵੱਖਰੀ ਜ਼ਾਤੀ, ਜ਼ਾਤ ਅਜ਼ਾਤੀ ਪੰਧ ਮੁਕਾਈਆ। ਉਸ ਦਾ ਕਲਮਾ ਨਾਮ ਸਫ਼ਾਤੀ, ਧੁਰ ਫ਼ਰਮਾਨਾ ਅਗੰਮ ਅਥਾਹੀਆ। ਮੈਂ ਉਸੇ ਦੇ ਚਰਨਾਂ ਲਾਗੀ, ਜੋ ਚਰਨੋਦਕ ਦੇਵੇ ਚਾਈਂ ਚਾਈਂਆ। ਮੈਂ ਸੋਈ ਸੁੱਤੀ ਜਾਗੀ, ਮੇਰੇ ਅੰਤਸ਼ਕਰਨ ਲਈ ਅੰਗੜਾਈਆ। ਮੈਂ ਹੋਈ ਵਡ ਵਡਭਾਗੀ, ਭਾਗਾਂ ਭਰੀ ਖ਼ੁਸ਼ੀ ਬਣਾਈਆ। ਮੇਰੀ ਜ਼ਿੰਦਗੀ ਹੋਈ ਸਾਦੀ, ਜਗਤ ਪਖੰਡ ਨਾ ਨਾਲ ਮਿਲਾਈਆ। ਮੈਨੂੰ ਮਿਲਿਆ ਪੁਰਖ ਆਦੀ, ਅਪਰੰਪਰ ਕਰਤਾ ਧੁਰਦਰਗਾਹੀਆ। ਜਿਸ ਦਾ ਨਾਮ ਕਲਮਾ ਨਾਦੀ, ਇਕੋ ਧੁਨ ਕਰੇ ਸ਼ਨਵਾਈਆ। ਹੁਣ ਧਰਮ ਜੀ ਤੈਨੂੰ ਚਿੰਤਾ ਕਾਹਦੀ, ਧਰਨੀ ਖ਼ੁਸ਼ੀਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਖੇਲ ਅਗੰਮ ਅਥਾਹ ਦੀ, ਬੇਪ੍ਰਵਾਹ ਆਪਣਾ ਹੁਕਮ ਵਰਤਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਚੂੜ੍ਹ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਕਰੀਂ ਮੂਲ ਨਾ ਚਿੰਦ, ਚਿੰਤਾ ਨਜ਼ਰ ਕੋਇ ਨਾ ਆਈਆ। ਤੇਰਾ ਸਵਾਮੀ ਇਕ ਮਰਗਿੰਦ, ਗਹਿਰ ਗੰਭੀਰ ਵਡ ਵਡਿਆਈਆ। ਦਾਤਾ ਦਾਨੀ ਗੁਣੀ ਗਹਿੰਦ, ਬੇਪ੍ਰਵਾਹ ਅਖਵਾਈਆ। ਜਿਸ ਦਾ ਖੇਲ ਅਗੰਮਾ ਸਿੰਧ, ਧੁਰ ਦੇ ਵਹਿਣ ਵਹਾਈਆ। ਉਹ ਪ੍ਰਗਟ ਹੋਵੇ ਵਿਚ ਹਿੰਦ, ਤੇਰੀ ਧਰਨੀ ਧਰਤ ਧਵਲ ਸੁਹਾਈਆ। ਜਿਸ ਪੂਜਾ ਮਿਟਾਉਣੀ ਪਾਹਨ ਲਿੰਗ, ਨੂਰ ਜ਼ਹੂਰ ਕਰ ਰੁਸ਼ਨਾਈਆ। ਭਾਗ ਲਗਾਉਣਾ ਜੀਓ ਪਿੰਡ, ਬ੍ਰਹਿਮੰਡ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਮ ਕਹੇ ਧਰਨੀ ਤੈਨੂੰ ਕਾਹਦਾ ਫ਼ਿਕਰ, ਫ਼ਿਕਰਾ ਸੁਣ ਧੁਰ ਦੇ ਮਾਹੀਆ। ਜਿਸ ਦਾ ਸਾਰਿਆਂ ਕੀਤਾ ਜ਼ਿਕਰ, ਜ਼ਕਰਿਆ ਆਪਣਾ ਜਿਗਰ ਗਿਆ ਚਿਰਾਈਆ। ਉਹ ਨਿਰਗੁਣ ਧਾਰ ਆਇਆ ਨਿਕਲ, ਜੋਤੀ ਜਾਤਾ ਡਗਮਗਾਈਆ। ਜਿਸ ਦੀ ਕਿਸੇ ਨਾਲ ਨਾ ਮਿਲੇ ਸ਼ਕਲ, ਨੁਹਾਰ ਸਮਝ ਕੋਇ ਨਾ ਪਾਈਆ। ਉਹਨੇ ਖੇਲ ਕਰਨਾ ਪਰੇ ਬੁੱਧੀ ਅਕਲ, ਆਕਲਾਂ ਚਲੇ ਨਾ ਕੋਇ ਚਤੁਰਾਈਆ। ਉਹ ਹੁਕਮ ਸੰਦੇਸ਼ਾ ਦੇਵੇ ਕਲਜੁਗ ਮੁਤੱਲਿਕ, ਮੁਤਲਾ ਸਭ ਨੂੰ ਰਿਹਾ ਕਰਾਈਆ। ਉਹ ਮਾਲਕ ਖ਼ਾਲਕ ਖ਼ਲਕ, ਮਖ਼ਲੂਕ ਖੋਜ ਖੁਜਾਈਆ। ਜਿਸ ਦਾ ਭਗਤਾਂ ਨਾਲ ਤੁਅੱਲਕ, ਨਾਤਾ ਤੋੜੇ ਕੂੜ ਲੋਕਾਈਆ। ਉਸ ਦਾ ਨੂਰ ਉਤੇ ਫ਼ਲਕ, ਅਸਮਾਨਾਂ ਕਰੇ ਰੁਸ਼ਨਾਈਆ। ਧਰਨੀ ਉਤੇ ਤੱਕ ਲੈ ਝਲਕ, ਝੱਲੀਏ ਤੈਨੂੰ ਦਿਆਂ ਸਮਝਾਈਆ। ਉਸ ਦੇ ਮਸਤਕ ਨਹੀਂ ਕੋਈ ਤਿਲਕ, ਬਹਰੂਪੀ ਰੂਪ ਨਾ ਕੋਇ ਸਮਝਾਈਆ। ਉਹ ਸ਼ਬਦੀ ਧਾਰ ਕਰੇ ਦੋ ਜਹਾਨਾਂ ਇੱਲਤ, ਆਲਮਾਂ ਇਲਮ ਦਏ ਭੁਲਾਈਆ। ਉਸ ਦਾ ਸਭ ਤੋਂ ਵੱਡਾ ਖ਼ਿੱਲਤ, ਖਿਲਾ ਵਿਚ ਆਪਣਾ ਖੇਲ ਖਿਲਾਈਆ। ਜਗਤ ਖ਼ੁਆਰੀ ਕਰੇ ਜ਼ਿੱਲਤ, ਸ਼ਾਨ ਨਜ਼ਰ ਕੋਇ ਨਾ ਆਈਆ। ਉਠ ਓਸ ਦੇ ਅਗੇ ਕਰ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਉਹ ਆ ਗਿਆ ਭਗਤਾਂ ਦੀ ਸਿੰਮਤ, ਚੜ੍ਹਦਾ ਲਹਿੰਦਾ ਦੱਖਣ ਪਹਾੜ ਚਾਰੇ ਕੁੰਟ ਵੇਖ ਵਖਾਈਆ। ਕੁਛ ਆਪਣੀ ਕਰ ਲੈ ਹਿੰਮਤ, ਹੌਸਲਾ ਲੈ ਬਣਾਈਆ। ਤੇਰੀ ਮੇਟ ਕੇ ਜਾਏ ਚਿੰਨਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਭੇਵ ਰਹੇ ਨਾ ਕੋਇ ਰਿੰਚਕ, ਰੰਜੋ ਗ਼ਮ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਧਰਮ ਕਹੇ ਧਰਨੀ ਝੁਕ ਇਕ ਪ੍ਰਭੂ ਦੇ ਦਰ, ਦਰ ਠਾਂਡੇ ਮਿਲੇ ਵਡਿਆਈਆ। ਕੁਛ ਮੰਗ ਲੈ ਆਪਣਾ ਵਰ, ਵਰ ਦਾਤਾ ਝੋਲੀ ਪਾਈਆ। ਰੂਪ ਤੱਕ ਨਰਾਇਣ ਨਰ, ਨਰ ਹਰਿ ਧੁਰਦਰਗਾਹੀਆ। ਜੋ ਤੇਰੇ ਦਵਾਰੇ ਆਇਆ ਘਰ, ਘਰ ਘਰਾਨੇ ਵੇਖ ਵਖਾਈਆ। ਉਸ ਦੀ ਸਰਨ ਸਰਨਾਈ ਪੜ, ਨਿਵ ਨਿਵ ਸੀਸ ਝੁਕਾਈਆ। ਜਿਸ ਕਲਜੁਗ ਕੂੜੀ ਕਿਰਿਆ ਪੁਟਣੀ ਜੜ, ਲੋਕਮਾਤ ਰਹਿਣ ਨਾ ਪਾਈਆ। ਉਹ ਲੇਖਾ ਜਾਣੇ ਸੀਸ ਧੜ, ਲੱਖ ਚੁਰਾਸੀ ਵੇਖ ਵਖਾਈਆ। ਸਾਚੀ ਮੰਜ਼ਲ ਬੈਠਾ ਚੜ੍ਹ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਤੇਰਾ ਚੁਕਾਵੇ ਭੈ ਡਰ, ਭਾਓ ਸਿਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸੁਹੰਜਣਾ ਕਰੇ ਗ੍ਰਹਿ ਘਰ, ਘਰਾਨਾ ਨਵ ਸੱਤ ਵਸਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਕਲਾ ਜ਼ਿਲਾ ਜੰਮੂ ਬਚਨ ਲਾਲ ਧਰਮੋ ਦੇਵੀ ਦੇ ਗ੍ਰਹਿ

ਧਰਮ ਕਹੇ ਧਰਨੀ ਪ੍ਰਭੂ ਦਾ ਖੇਲ ਵੇਖ ਲੈ ਸਚ, ਸਤਿ ਸਤਿ ਰਿਹਾ ਦ੍ਰਿੜਾਈਆ। ਤੇਰੇ ਲੇਖੇ ਲਾਏ ਰਤੀ ਰੱਤ, ਰਤਨ ਅਮੋਲਕ ਤੈਨੂੰ ਦਏ ਬਣਾਈਆ। ਤੂੰ ਖ਼ੁਸ਼ੀਆਂ ਦੇ ਵਿਚ ਨੱਚ, ਬਿਨਾ ਪੈਰ ਪੈਰ ਬਦਲਾਈਆ। ਤੇਰੇ ਉਤੇ ਗਿਆ ਰਚ, ਰਚਨਾ ਆਪਣੀ ਦਏ ਵਖਾਈਆ। ਕੂੜ ਸ੍ਰਿਸ਼ਟੀ ਜਾਏ ਮੱਚ, ਆਤਸ਼ ਹੁਕਮ ਵਾਲੀ ਲਗਾਈਆ। ਲੇਖੇ ਜਾਣੇ ਭਾਂਡੇ ਕੱਚ, ਤਤਾਂ ਫੋਲ ਫੁਲਾਈਆ। ਤੂੰ ਇਕੋ ਸੁਣਨੀ ਸਾਚੀ ਮਤ, ਮਤ ਮਤਾਂਤਰ ਡੇਰਾ ਢਾਹੀਆ। ਹੁਕਮ ਮੰਨਣਾ ਕਮਲਾਪਤ, ਜੋ ਪਤਿਪਰਮੇਸ਼ਵਰ ਆਪ ਸੁਣਾਈਆ। ਸਭ ਕੁਛ ਉਸੇ ਦੇ ਵਸ, ਕਰਨਹਾਰ ਗੁਸਾਈਂਆ। ਜੋ ਨਿਰਗੁਣ ਧਾਰੋਂ ਆਇਆ ਨੱਸ, ਜੋਤੀ ਜਾਤਾ ਬੇਪਰਵਾਹੀਆ। ਉਹ ਦੇਵੇ ਨਾਮ ਨਿਧਾਨਾ ਰਸ, ਅਨਰਸੀਆ ਆਪ ਚਖਾਈਆ। ਤੇਰੀ ਮੇਟੇ ਰੈਣ ਅੰਧੇਰੀ ਮਸ, ਕਲਜੁਗ ਕੂੜ ਗਵਾਈਆ। ਦਰਸ਼ਨ ਕਰ ਲੈ ਖੋਲ ਕੇ ਅੱਖ, ਨੇਤਰ ਲੋਚਨ ਨੈਣ ਅੱਖ ਖੁਲਾਈਆ। ਚਰਨ ਕਵਲ ਸਰਨ ਸਰਨਾਈ ਜਾ ਢੱਠ, ਮਿੱਟੀ ਖ਼ਾਕ ਖ਼ਾਕ ਰਮਾਈਆ। ਸਿਫ਼ਤ ਗਾ ਬਣ ਕੇ ਭੱਟ, ਢੋਲੇ ਰਾਗਾਂ ਨਾਦਾਂ ਵਿਚ ਸੁਣਾਈਆ। ਤੂੰ ਨਿਗਾਹ ਮਾਰ ਲੈ ਝਟ, ਚਾਰ ਕੁੰਟ ਵੇਖ ਵਖਾਈਆ। ਪੁਰਖ ਅਕਾਲਾ ਦੀਨ ਦਿਆਲਾ ਹੋਇਆ ਪ੍ਰਗਟ, ਜਿਸ ਦੀ ਯਾਦ ਵਿਚ ਸਾਰੇ ਰਾਹ ਤਕਾਈਆ। ਉਹ ਭਗਤਾਂ ਦੇ ਘਾਟ ਬੈਠਾ ਤਟ, ਪੱਤਣ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਮ ਆਪ ਕਮਾਈਆ। ਧਰਮ ਕਹੇ ਧਰਨੀ ਉਸ ਦਾ ਕਰ ਲੈ ਪੂਜਨ, ਪੂਜਣਯੋਗ ਜੋ ਅਖਵਾਈਆ। ਭੇਵ ਛਡ ਦੇ ਦੁਤੀਆ ਦੂਜਨ, ਏਕਾ ਰੰਗ ਜਾ ਸਮਾਈਆ। ਜਿਸ ਦੇ ਉਤੋਂ ਗੁਰ ਅਵਤਾਰ ਪੈਗ਼ੰਬਰ ਝੂਜਣ, ਬਲੀ ਦਾਨ ਆਪਣਾ ਆਪ ਕਰਾਈਆ। ਉਹ ਸਵਾਮੀ ਨੈਣ ਮੂਧਨ, ਨੈਣ ਕਵਲ ਆਪ ਅਖਵਾਈਆ। ਜਿਸ ਨੂੰ ਜਗਤ ਵਿਦਿਆ ਵਾਲੇ ਮੂਲ ਨਾ ਬੂਝਣ, ਸਮਝ ਕਿਸੇ ਨਾ ਆਈਆ। ਉਹ ਸ਼ਬਦੀ ਧਾਰ ਫਿਰੇ ਚਾਰੇ ਕੂਟਨ, ਕਾਇਆ ਕੁਟੀਆ ਫੋਲ ਫੁਲਾਈਆ। ਭਗਤ ਸੁਹੇਲੇ ਧੁਰ ਦੇ ਵੇਖੇ ਬੂਟਨ, ਫਲ ਫੁਲਵਾੜੀ ਧਿਆਨ ਲਗਾਈਆ। ਜੋ ਨਾਮ ਝੂਲਾ ਝੂਟਣ, ਦੋ ਜਹਾਨ ਜਣਾਈਆ। ਧਰਨੀ ਤੇਰੇ ਖ਼ਾਲੀ ਭਰੇ ਠੂਠਣ, ਵਸਤ ਅਗੰਮ ਵਰਤਾਈਆ। ਤੇਰੀ ਕੂੜੀ ਕਿਰਿਆ ਲੱਗੀ ਚੂਕਣ, ਲੇਖਾ ਨਾਤਾ ਕੂੜਾ ਦੇ ਮਿਟਾਈਆ। ਮਾਇਆ ਮਮਤਾ ਆਇਆ ਫੂਕਣ, ਫੁੰਕਾਰਾ ਇਕੋ ਨਾਮ ਲਗਾਈਆ। ਭਾਗ ਲਗਾਏ ਪੰਜ ਤਤ ਭੂਤਨ, ਤਤਵ ਤਤ ਸਮਾਈਆ। ਤੀਰ ਅਣਿਆਲਾ ਲੱਗਾ ਛੂਟਣ, ਚਿੱਲਾ ਕਮਾਨ ਦਏ ਗਵਾਹੀਆ। ਕਲਜੁਗ ਕੂੜਾ ਕੁੰਬ ਲੱਗਾ ਫੂਟਣ, ਆਪਣਾ ਆਪ ਲਏ ਤੁੜਾਈਆ। ਤਾਰਾ ਚੰਦ ਨਿਸ਼ਾਨ ਲੱਗਾ ਟੂਟਣ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਧਰਨੀ ਤੈਨੂੰ ਲੱਗੇ ਕੋਈ ਨਾ ਦੂਸ਼ਨ, ਦੁਸ਼ਮਣ ਨਜ਼ਰ ਕੋਇ ਨਾ ਆਈਆ। ਤੂੰ ਆਪਣੇ ਬਦਲ ਲੈਣੇ ਬਸਤਰ ਭੂਸ਼ਨ, ਅੰਗੀ ਅੰਗ ਸੁਹਾਈਆ। ਇਸ਼ਾਰਾ ਕਰਦੇ ਈਸਾ ਮੂਸਨ, ਮੁਹੰਮਦ ਦੇ ਜਣਾਈਆ। ਅਵਤਾਰ ਗੁਰੂ ਗੁਰਦੇਵ ਵੇਖਣ ਤੇਰੀ ਰੂਤਨ, ਰੁਤੜੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਜਾਣੇ ਚਾਰ ਕੂਟਣ, ਦਹਿ ਦਿਸ਼ਾ ਵੇਖ ਵਖਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਦੇਵਾ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਆਪਣੀ ਪੂਰੀ ਕਰ ਲੈ ਸੱਧਰ, ਪ੍ਰਭ ਸਦਮੇ ਰਿਹਾ ਮਿਟਾਈਆ। ਤੇਰਾ ਕੋਝੀ ਕਮਲੀ ਦਾ ਕਰੇ ਕਦਰ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਜਿਸ ਕੂੜੀ ਕਿਰਿਆ ਕਰਨੀ ਪੱਧਰ, ਯਕਸਾਂ ਕਰੇ ਲੋਕਾਈਆ। ਨੌ ਖੰਡ ਪ੍ਰਿਥਮੀ ਵੇਖ ਕੇ ਗਦਰ, ਗਦਾਗਰਾਂ ਕਰੇ ਸਫ਼ਾਈਆ। ਤੂੰ ਆਪਣੀ ਧਾਰ ਵੇਖ ਲੈ ਚਿੱਟੀ ਚਾਦਰ, ਓਢਣ ਸੀਸ ਟਿਕਾਈਆ। ਤੇਰਾ ਕਰਮ ਆਇਆ ਸਾਧਣ, ਸਿਰ ਤੇਰੇ ਹੱਥ ਟਿਕਾਈਆ। ਜਿਸ ਨੂੰ ਚਾਰ ਜੁਗ ਦੇ ਜੋਗੀ ਜੁਗੀਸ਼ਰ ਅਰਾਧਣ, ਮੁਨੀ ਧਿਆਨ ਲਗਾਈਆ। ਉਹ ਸ਼ਬਦੀ ਨਾਦ ਸੁਣਾ ਕੇ ਆਵਾਜ਼ਣ, ਸੁੱਤਿਆਂ ਲਏ ਉਠਾਈਆ। ਉਹ ਤਕ ਜਿਸ ਦੇ ਭਗਤ ਸੁਹੇਲੇ ਜਾਗਣ, ਨੇਤਰ ਅੱਖ ਖੁਲਾਈਆ। ਗ੍ਰਹਿ ਦੀਪਕ ਜੋ ਜਗੇ ਚਰਾਗ਼ਣ, ਨੂਰ ਨੂਰ ਰੁਸ਼ਨਾਈਆ। ਤੇਰੇ ਹੋਏਂ ਵਡ ਵਡਭਾਗਣ, ਭਾਗ ਭਰੀ ਅਖਵਾਈਆ। ਤੇਰੇ ਧੋਵੇ ਕੂੜ ਦੇ ਦਾਗ਼ਣ, ਦੁਰਮਤ ਮੈਲ ਧਵਾਈਆ। ਸ਼ਾਹੋ ਭੂਪ ਬਣ ਕੇ ਰਾਜਨ, ਸ਼ਹਿਨਸ਼ਾਹ ਵੇਖ ਵਖਾਈਆ। ਤੇਰਾ ਆਪ ਸਵਾਰੇ ਕਾਜਣ, ਕਰਤਾ ਪੁਰਖ ਦਇਆ ਕਮਾਈਆ। ਜੋਤ ਪ੍ਰਕਾਸ਼ ਕਰੇ ਮਾਝਨ, ਸੰਬਲ ਬੈਠਾ ਰੁਤ ਸੁਹਾਈਆ। ਜਿਸ ਨੂੰ ਕਹਿਣ ਗ਼ਰੀਬ ਨਿਵਾਜਣ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਧੁਰ ਦਾ ਮੀਤਾ ਬਣ ਕੇ ਸਾਜਣ, ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਸੁਣਾ ਕੇ ਨਾਦਨ, ਅਨਹਦ ਅਨਾਦੀ ਨਾਦੀ ਨਾਦ ਦਏ ਵਜਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਭਾਈਆਂ ਦੇਵੀ ਦੇ ਗ੍ਰਹਿ

ਧਰਮ ਕਹੇ ਧਰਨੀ ਦਰ ਠਾਂਡੇ ਹੋ ਨਿਮਾਣੀ, ਮਤਹੀਣ ਅਖਵਾਈਆ। ਧੁਰ ਦਾ ਹੁਕਮ ਸੁਣ ਸ਼ਬਦ ਅਗੰਮੀ ਬਾਣੀ, ਜੋ ਬਾਣ ਅਣਿਆਲਾ ਤੀਰ ਚਲਾਈਆ। ਆਪਣਾ ਲੇਖਾ ਤੱਕ ਲੈ ਵੇਦ ਪੁਰਾਨੀ, ਸ਼ਾਸਤਰਾਂ ਨਾਲ ਰਲਾਈਆ। ਖੇਲ ਵੇਖ ਲੈ ਅੰਜੀਲ ਕੁਰਾਨੀ, ਜਗਤ ਕਾਅਬਿਆਂ ਧਿਆਨ ਲਗਾਈਆ। ਨੂਰ ਤੱਕ ਲੈ ਜਿਸਮ ਜਿਸਮਾਨੀ, ਘਰ ਘਰ ਅੱਖ ਉਠਾਈਆ। ਮੰਜ਼ਲ ਦਿਸੇ ਨਾ ਕੋਇ ਰੁਹਾਨੀ, ਰੂਹ ਬੁੱਤ ਰੋਵਣ ਮਾਰਨ ਧਾਹੀਆ। ਤੇਰੇ ਉਤੇ ਭੁਲ ਗਏ ਨਾਮ ਕਲਮੇ ਕਲਾਮੀ, ਕਾਇਨਾਤ ਰਹੀ ਕੁਰਲਾਈਆ। ਸ਼ਰਅ ਦੀ ਤੋੜੇ ਨਾ ਕੋਇ ਗ਼ੁਲਾਮੀ, ਗ਼ੁਰਬਤ ਸਕੇ ਨਾ ਕੋਇ ਮਿਟਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਜੋ ਲਹਿਣਾ ਦੇਣਾ ਜਾਣੇ ਤੇਰਾ ਅੱਠ ਸੱਠ ਤੀਰਥ ਪਾਣੀ, ਸਮੁੰਦ ਸਾਗਰ ਵੇਖ ਵਖਾਈਆ। ਉਹ ਗਹਿਰ ਗੰਭੀਰਾ ਬੇਨਜ਼ੀਰਾ ਬਣ ਕੇ ਆਇਆ ਦਾਨੀ, ਦੌਲਤ ਨਾਮ ਵਾਲੀ ਵਰਤਾਈਆ। ਤੂੰ ਬਣੀ ਨਾ ਰਹੀ ਨਾਦਾਨੀ, ਝੋਲੀ ਆਪਣੀ ਲੈਣੀ ਭਰਾਈਆ। ਆਪਣਾ ਲੇਖ ਮਸਤਕ ਬਣਾ ਲੈ ਪੇਸ਼ਾਨੀ, ਪੇਸ਼ੀਨਗੋਈਆਂ ਨਾਲ ਮਿਲਾਈਆ। ਤੇਰੇ ਉਤੇ ਝਗੜਾ ਰਹੇ ਨਾ ਕੋਇ ਜਿਸਮਾਨੀ, ਜਿਸਮ ਇਸਮ ਸਭ ਦਾ ਵੇਖ ਵਖਾਈਆ। ਧਰਨੀ ਤੈਨੂੰ ਦੇਣੀ ਨਾ ਪਏ ਕੋਇ ਕੁਰਬਾਨੀ, ਧੜ ਸੀਸ ਨਾ ਅੱਡ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮੰਜ਼ਲ ਕਰੇ ਆਸਾਨੀ, ਅਗੇ ਹੋ ਨਾ ਕੋਇ ਅਟਕਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਵੀਰੋ ਦੇਵੀ ਦੇ ਗ੍ਰਹਿ

ਧਰਮ ਕਹੇ ਧਰਨੀ ਵੇਖ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਕਲ ਪ੍ਰਗਟਾਈਆ। ਜੋ ਸਭ ਦੀਆਂ ਪੂਰੀਆਂ ਕਰੇ ਆਸ਼ਾ, ਜੁਗ ਚੌਕੜੀ ਪੂਰਬ ਧਿਆਨ ਲਗਾਈਆ। ਤੈਨੂੰ ਦੇਵੇ ਸਚ ਭਰਵਾਸਾ, ਧੀਰਜ ਧੀਰ ਨਾਲ ਰਖਾਈਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼ਾ, ਗਗਨ ਦਮਾਮੇ ਰਿਹਾ ਵਜਾਈਆ। ਉਹ ਨਿਰਗੁਣ ਨੂਰ ਜੋਤ ਪ੍ਰਕਾਸ਼ਾ, ਨੂਰ ਨੁਰਾਨਾ ਡਗਮਗਾਈਆ। ਸੰਬਲ ਕਰੇ ਵਾਸਾ, ਸਾਢੇ ਤਿੰਨ ਹੱਥ ਦਏ ਵਡਿਆਈਆ। ਕਲਜੁਗ ਭੇਵ ਖੋਲੇ ਖੁਲਾਸਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਵਿਚ ਫ਼ਰਕ ਰਹੇ ਨਾ ਤੋਲਾ ਮਾਸਾ, ਰਤੀਆਂ ਵੰਡ ਨਾ ਕੋਇ ਵੰਡਾਈਆ। ਉਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ਾ, ਕਲ ਆਪਣੀ ਕਲ ਵਰਤਾਈਆ। ਭਗਤ ਸੁਹੇਲਾ ਬਣ ਕੇ ਦਾਸੀ ਦਾਸਾ, ਫਿਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਧਰਮ ਕਹੇ ਧਰਨੀ ਉਹ ਦੇਵਣਹਾਰਾ ਦਾਨੀ, ਦਇਆਵਾਨ ਅਖਵਾਈਆ। ਜਿਸ ਦੀ ਜੁਗ ਜੁਗ ਖੇਲ ਮਹਾਨੀ, ਮਹਿੰਮਾ ਕਥ ਕਥ ਸਮਝਾਈਆ। ਉਹ ਸ਼ਾਹ ਪਾਤਸ਼ਾਹ ਧੁਰ ਦਾ ਸੁਲਤਾਨੀ, ਸੁਲਤਾਨ ਨੂਰ ਅਲਾਹੀਆ। ਉਹ ਸਭ ਦੀ ਲੇਖੇ ਲਾਉਣ ਵਾਲਾ ਕੁਰਬਾਨੀ, ਗੁਰ ਅਵਤਾਰ ਪੈਗ਼ੰਬਰਾਂ ਖੋਜ ਖੁਜਾਈਆ। ਤੇਰੇ ਉਤੇ ਕਰੇ ਆਪਣੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਨ ਭਗਤ ਸੁਹੇਲੇ ਉਪਜਾ ਸੱਚੀ ਨਿਸ਼ਾਨੀ, ਨਿਸ਼ਾਨਾ ਧਰਮ ਵਾਲਾ ਝੁਲਾਈਆ। ਜਿਨ੍ਹਾਂ ਦੇ ਅੰਤਰ ਰਹੇ ਨਾ ਕੋਈ ਬੇਈਮਾਨੀ, ਕੂੜੀ ਕਿਰਿਆ ਬਾਹਰ ਕਢਾਈਆ। ਉਹ ਤੇਰਾ ਜਾਣ ਜਾਣੀ, ਦੇਵਣਹਾਰ ਅਖਵਾਈਆ। ਉਸ ਨੂੰ ਸਜਦਾ ਕਰੀਂ ਸਲਾਮੀ, ਨਿਵ ਨਿਵ ਲਾਗੀਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਪੂਰਨ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਰਹੀਂ ਨਾ ਮੂਲ ਅਨਭੋਲ, ਸਵਾਧਾਨ ਦਿਆਂ ਕਰਾਈਆ। ਆਪਣੇ ਤੁਲੀਂ ਪੂਰੇ ਤੋਲ, ਕੰਡਾ ਤਰਾਜੂ ਨਾਮ ਵਾਲਾ ਵੇਖ ਵਖਾਈਆ। ਸਦੀ ਚੌਧਵੀਂ ਮੂਲ ਨਾ ਜਾਵੀਂ ਡੋਲ, ਅਨਡੋਲਤ ਦਇਆ ਕਮਾਈਆ। ਤੇਰੇ ਉਤੇ ਦੀਨਾਂ ਮਜ਼੍ਹਬਾਂ ਦਾ ਵੇਖੇ ਘੋਲ, ਕੁਸ਼ਤੀ ਨਾਲ ਪੁਸ਼ਤਾਂ ਦੇ ਕੁਸ਼ਤੇ ਦਏ ਲਗਾਈਆ। ਤੂੰ ਵੇਖਣਹਾਰਾ ਸਾਹਿਬ ਸਵਾਮੀ ਆਪਣੇ ਕੋਲ, ਨੇਰਨ ਨੇਰਾ ਪੰਧ ਮੁਕਾਈਆ। ਫੇਰ ਖ਼ੁਸ਼ੀ ਵਾਲਾ ਵਜਾਈਂ ਢੋਲ, ਡੰਕਾ ਨਾਮ ਵਜਾਈਆ। ਮਾਹੀ ਮਹਿਬੂਬ ਨੂੰ ਲਵੀਂ ਟੋਲ, ਘੁੰਗਟ ਪਰਦਾ ਮੁਖ ਉਠਾਈਆ। ਜਿਹੜਾ ਮਲੂਕ ਬੜਾ ਸੋਹਲ, ਨੂਰ ਜੋਤ ਰੁਸ਼ਨਾਈਆ। ਉਹ ਭਗਤ ਸੁਹੇਲਾ ਕਰੇ ਚੋਹਲ, ਚੋਲਾ ਆਪਣਾ ਲਿਆ ਬਦਲਾਈਆ। ਜਿਸ ਨੇ ਅੰਮ੍ਰਿਤ ਧਾਰ ਬਖ਼ਸ਼ੀ ਪਾਹੁਲ, ਖੰਡਾ ਖੜਗ ਖੜਕਾਈਆ। ਉਸਦਾ ਭੇਵ ਪਾਏ ਕੋਇ ਨਾ ਪੰਡਤ ਪਾਂਧਾ ਰੌਲ, ਵਿਦਿਆ ਸਾਰ ਨਾ ਆਈਆ। ਉਹ ਸੁਹੰਜਣੀ ਕਰੇ ਤੇਰੀ ਧੌਲ, ਧਰਨੀ ਦਏ ਵਡਿਆਈਆ। ਹਰ ਘਟ ਅੰਦਰ ਰਿਹਾ ਮੌਲ, ਮੌਲਾ ਆਪਣਾ ਭੇਵ ਖੁਲਾਈਆ। ਤੇਰੇ ਪੂਰੇ ਕਰੇ ਆਪਣੇ ਇਕਰਾਰ ਕੌਲ, ਅਭੁਲ ਭੁਲ ਵਿਚ

ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਦੇਵੇ ਖੋਲ ਭੰਡਾਰਾ ਇਕੋ ਨਾਮ ਵਰਤਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਰਾਜਾ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਲਾਹ ਲੈ ਆਪਣੀ ਸੰਗਾ, ਸੰਗਦਿਲ ਮਿਲ ਕੇ ਖ਼ੁਸ਼ੀ ਬਣਾਈਆ। ਤੇਰੇ ਉਤੇ ਆਸਾ ਰਖ ਕੇ ਬੈਠੀ ਸੁਰਸਤੀ ਜਮਨਾ ਗੰਗਾ, ਗੋਦਾਵਰੀ ਚਾਰੇ ਕੁੰਟ ਧਿਆਨ ਲਗਾਈਆ। ਕੌਣ ਵੇਲਾ ਸੁਣਿਆ ਸ਼ਬਦ ਮਰਦੰਗਾ, ਧੁਨ ਨਾਦੀ ਨਾਦ ਕਰੇ ਸ਼ਨਵਾਈਆ। ਸਚ ਦਵਾਰੇ ਮੰਜ਼ਲ ਆਵੇ ਲੰਘਾ, ਪਾਂਧੀ ਆਪਣਾ ਪੰਧ ਮੁਕਾਈਆ। ਆਤਮ ਸੇਜ ਸੁਹਾਏ ਪਲੰਘਾ, ਸਚ ਸਿੰਘਾਸਣ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਛੰਦਾ, ਗੀਤ ਸੁਹਾਗੀ ਕਰੇ ਪੜ੍ਹਾਈਆ। ਆਤਮ ਪਰਮਾਤਮ ਬਖ਼ਸ਼ ਅਨੰਦਾ, ਅਨੰਦ ਅਨੰਦ ਵਿਚੋਂ ਜਣਾਈਆ। ਨਿਸ਼ਾਨ ਮੇਟੇ ਤਾਰਾ ਚੰਦਾ, ਕੂੜੀ ਕਿਰਿਆ ਡੇਰਾ ਢਾਹੀਆ। ਉਸ ਦਾ ਸਫ਼ਰ ਰਿਹਾ ਨਾ ਲੰਬਾ, ਪਾਂਧੀ ਬੈਠਾ ਪੰਧ ਚੁਕਾਈਆ। ਉਸ ਦਾ ਖੇਲ ਹੋਣਾ ਅਰੰਭਾ, ਅਚਰਜ ਲੀਲਾ ਦਏ ਵਰਤਾਈਆ। ਉਹ ਭਗਤਾਂ ਟੁੱਟੀਆਂ ਪਾਵੇ ਗੰਢਾ, ਗੰਢਣਹਾਰ ਇਕ ਅਖਵਾਈਆ। ਧਰਨੀ ਤੇਰਾ ਸੀਨਾ ਰਖੇ ਠੰਡਾ, ਮਿਹਰ ਨਜ਼ਰ ਇਕ ਉਠਾਈਆ। ਕੂੜੀਆਂ ਰਹਿਣ ਨਾ ਦੇਵੇ ਵੰਡਾਂ, ਹੋਕਾ ਇਕੋ ਹਕ ਸੁਣਾਈਆ। ਕਲਜੁਗ ਕੂੜੀ ਕਿਰਿਆ ਤੱਕ ਲੈ ਕੰਢਾ, ਕੰਢੀ ਬੈਠਾ ਵੇਖ ਵਖਾਈਆ। ਜਿਸ ਦਾ ਸੱਤਰੰਗ ਦਾ ਡੰਡਾ, ਜੰਮੂ ਦੀ ਧਾਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣੀ ਗਹਿੰਦਾ, ਗਹਿਰ ਗੰਭੀਰ ਬੇਪਰਵਾਹੀਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਖੇਮ ਕੌਰ ਦੇ ਗ੍ਰਹਿ

ਧਰਮ ਕਹੇ ਧਰਨੀ ਵੇਖ ਲੈ ਪ੍ਰਭੂ ਸਹੀ ਸਲਾਮਤ, ਸਮੇਂ ਨਾਲ ਤੇਰਾ ਵਕਤ ਸੁਹਾਈਆ। ਤੈਨੂੰ ਦੇਵੇ ਪਿਆਰ ਨਿਆਮਤ, ਵਸਤ ਅਨਮੁੱਲ ਵਰਤਾਈਆ। ਤੂੰ ਖ਼ੁਸ਼ੀਆਂ ਨਾਲ ਤੱਕੀਂ ਮੁਹੰਮਦ ਵਾਲੀ ਕਿਆਮਤ, ਕਿਆਮਗਾਹ ਪੈਗ਼ੰਬਰਾਂ ਵੇਖ ਵਖਾਈਆ। ਜਿਸ ਸਾਂਭ ਕੇ ਰਖੀ ਲਾਸ਼ਾਂ ਵਾਲੀ ਅਮਾਨਤ, ਮਕਬਰੇ ਦੇਣ ਗਵਾਹੀਆ। ਕਿਤੇ ਬਣ ਨਾ ਜਾਈਂ ਅਣਜਾਣਤ, ਬਾਲੀ ਬੁਧ ਰਖਾਈਆ। ਫੇਰ ਖੇਲ ਤੱਕਣਾ ਆਪਣੇ ਉਤੇ ਮਾਨਸ, ਕੀ ਮਨੁੱਖਾਂ ਰੰਗ ਰੰਗਾਈਆ। ਇਹ ਸਭ ਤੋਂ ਅਨੋਖਾ ਵੱਖਰਾ ਵਰਤਾ ਚਾਨਸ, ਜਿਸ ਦਾ ਚਾਰਟ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਮ ਕਹੇ ਧਰਤੀ ਵੇਖੀ ਸਭ ਦੀ ਪੇਸ਼ੀਨਗੋਈ, ਪੇਸ਼ਤਰ ਦਿਆਂ ਜਣਾਈਆ। ਤੇਰੇ ਉਤੇ ਮੱਚਣੀ ਦਰੋਹੀ, ਦਰੋਹੀ ਕਰੇ ਲੋਕਾਈਆ। ਸਚ ਦਵਾਰੇ ਮਿਲੇ ਕਿਸੇ ਨਾ ਢੋਈ, ਸਿਰ ਹੱਥ ਨਾ ਕੋਇ ਰਖਾਈਆ। ਸਭ ਦੀ ਪਤ ਜਾਣੀ ਖੋਹੀ, ਓਢਣ ਨਜ਼ਰ ਕੋਇ ਨਾ ਆਈਆ। ਤੂੰ ਨੇਤਰ ਨੈਣ ਨੀਰ ਵਹਾ ਨਾ ਰੋਈ, ਹੰਝੂਆਂ ਹਾਰ ਬਣਾਈਆ।

ਤੇਰੇ ਉਤੇ ਹਰਿ ਭਗਤ ਦਿਸਣਾ ਕੋਈ ਕੋਈ, ਕੋਟਾਂ ਵਿਚੋਂ ਨਜ਼ਰੀ ਆਈਆ। ਤੂੰ ਬੇਨੰਤੀ ਕਰ ਅਰਜ਼ੋਈ, ਖ਼ਾਹਿਸ਼ ਦੇ ਜਣਾਈਆ। ਮੇਰੀ ਕਿਸਮਤ ਉਠਾ ਸੋਈ, ਸੁੱਤੀ ਲੈ ਜਗਾਈਆ। ਅੰਮ੍ਰਿਤ ਧਾਰ ਦੇ ਚੋਈ, ਅੰਮਿਉਂ ਰਸ ਆਪ ਚਖਾਈਆ। ਮੈਂ ਹੋ ਜਾਣਾ ਨਵੀਂ ਨਰੋਈ, ਨਵ ਜੋਬਨ ਇਕ ਹੰਢਾਈਆ। ਤੇਰੇ ਪ੍ਰੇਮ ਵਿਚ ਜਾਣਾ ਪਰੋਈ, ਮੁਹੱਬਤ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਦਿਸੇ ਕੋਈ, ਦੂਸਰ ਓਟ ਨਾ ਕੋਇ ਤਕਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾ ਜ਼ਿਲਾ ਜੰਮੂ ਸੰਤੋਖ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਮੇਰੀ ਮੁਰਦੀ ਕਰ ਦੇ ਲਾਸ਼, ਹਉਮੇ ਹੰਗਤਾ ਨਾ ਕੋਇ ਰਖਾਈਆ। ਫ਼ਿਕਰ ਪਾ ਦੇ ਸ਼ੰਕਰ ਉਤੇ ਕੈਲਾਸ਼, ਸਹਿੰਸਾ ਦੇ ਸਮਝਾਈਆ। ਉਠ ਕੇ ਕਰ ਆਣ ਤਲਾਸ਼, ਨੌ ਖੰਡ ਪ੍ਰਿਥਮੀ ਧਿਆਨ ਲਗਾਈਆ। ਜਿਨ੍ਹਾਂ ਦੀ ਸ੍ਰਿਸ਼ਟੀ ਮਨ ਕਲਪਣਾ ਹੋਈ ਬਦਮਾਸ਼, ਬਦੀ ਵਿਚ ਰੰਗ ਰੰਗਾਈਆ। ਉਨ੍ਹਾਂ ਦਾ ਅੰਦਰ ਵੇਖ ਸਵਾਸ, ਸਾਹ ਸਾਹ ਖੋਜ ਖੁਜਾਈਆ। ਕਿਉਂ ਪ੍ਰਭੂ ਤੋਂ ਉਡਿਆ ਵਿਸ਼ਵਾਸ, ਵਿਸ਼ਿਆਂ ਵਿਚ ਹਲਕਾਈਆ। ਬੁਧੀ ਹੋਈ ਫ਼ਾਹਸ਼, ਸਚ ਰੰਗ ਨਾ ਕੋਇ ਸਮਾਈਆ। ਕਾਇਆ ਮੰਡਲ ਪਏ ਕੋਇ ਨਾ ਰਾਸ, ਨਾਮ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਮਨਸਾ ਵੇਖ ਵਖਾਈਆ। ਧਰਮ ਕਹੇ ਧਰਨੀ ਪ੍ਰਭ ਦੇ ਅਗੇ ਪਾ ਦੇ ਵਾਸਤਾ, ਨਿਵ ਨਿਵ ਸੀਸ ਝੁਕਾਈਆ। ਦੀਨ ਦੁਨੀ ਦਾ ਮੇਰਾ ਬਦਲ ਦੇ ਰਾਸਤਾ, ਰਹਿਬਰ ਆਪਣਾ ਰੰਗ ਰੰਗਾਈਆ। ਅਗੇ ਭੇਵ ਖੁਲਾਇਆ ਅਵਤਾਰ ਪੈਗ਼ੰਬਰਾਂ ਗੁਰੂਆਂ ਬਣਾ ਬਰਾਸਤਾ, ਨਾਮ ਕਲਮਿਆਂ ਵਿਚ ਦ੍ਰਿੜਾਈਆ। ਹੁਣ ਖੇਲ ਕਰ ਦੇ ਆਪਣੇ ਆਤਮਾ ਪਰਮਾਤਮਾ ਰਾਸ ਦਾ, ਰੰਗ ਇਕੋ ਦੇ ਚੜ੍ਹਾਈਆ। ਝਗੜਾ ਮੁਕਾ ਦੇ ਵੱਡੀ ਛੋਟੀ ਕਲਾਸ ਦਾ, ਕਲ ਇਕੋ ਦੇ ਸਮਝਾਈਆ। ਲਹਿਣਾ ਦੇਣਾ ਪੂਰਾ ਕਰ ਦੇ ਸਵਾਸ ਗਰਾਸ ਦਾ, ਗ਼ਰੀਬਨਿਵਾਜ ਹੋ ਕੇ ਵੇਖ ਵਖਾਈਆ। ਨੂਰ ਦੇ ਦੇ ਆਪਣੇ ਜੋਤ ਪ੍ਰਕਾਸ਼ ਦਾ, ਅੰਧ ਅੰਧੇਰ ਮਿਟਾਈਆ। ਧਰਮ ਕਹੇ ਧਰਨੀ ਮੈਂ ਵੀ ਤੇਰੇ ਨਾਲ ਮਿਲ ਕੇ ਆਖਦਾ, ਸਿਫ਼ਤਾਂ ਨਾਲ ਸਲਾਹੀਆ। ਪ੍ਰਭੂ ਲਹਿਣਾ ਦੇਣਾ ਪੂਰਾ ਕਰ ਦੇ ਮਾਟੀ ਵਾਲੀ ਖ਼ਾਕ ਦਾ, ਖ਼ਾਲਸ ਆਪਣੇ ਰੰਗ ਰੰਗਾਈਆ। ਪਰਦਾ ਖੋਲ ਦੇ ਧਰਮ ਵਾਲੇ ਤਾਕ ਦਾ, ਧਰਮ ਧਰਨੀ ਦੋਵੇਂ (ਰਾਹ) ਤਕਾਈਆ। ਲੇਖਾ ਵੇਖ ਲੈ ਗੋਬਿੰਦ ਵਾਲੇ ਵਾਕ ਦਾ, ਵਾਕਫ਼ਕਾਰ ਅਗੰਮ ਅਥਾਹੀਆ। ਨਾਤਾ ਜੋੜ ਦੇ ਆਤਮ ਪਰਮਾਤਮ ਸਾਚੇ ਸਾਕ ਦਾ, ਸੱਜਣ ਇਕੋ ਇਕ ਅਖਵਾਈਆ। ਅੰਤ ਲੇਖਾ ਮੁਕ ਜਾਏ ਕਲਜੁਗ ਅੰਧੇਰੀ ਰਾਤ ਦਾ, ਸਤਿਜੁਗ ਸਚ ਚੰਦ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਜਗ ਆਖਦਾ, ਆਪਣੀ ਕਿਰਪਾ ਨਾਲ ਤਰਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਅਜੀਤ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਤੱਕ ਅਗੰਮਾ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਸਵਾਮੀ ਹੋ ਕੇ ਹਾਜ਼ਰ ਹਜ਼ੂਰ, ਹਾਜਤ ਸਭ ਦੀ ਪੂਰ ਕਰਾਈਆ। ਜਿਸ ਨੂੰ ਸਾਰੇ ਕਹਿੰਦੇ ਦੂਰ, ਨੇਰਨ ਨੇਰਾ ਵੇਖਣਾ ਨੈਣ ਉਠਾਈਆ। ਉਹ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਜਿਸ ਦੇ ਚਾਰ ਜੁਗ ਦੇ ਸ਼ਾਸਤਰ ਬਣੇ ਮਜ਼ਦੂਰ, ਮਜ਼ਦੂਰੀ ਵਾਲੀ ਸਿਫ਼ਤ ਸਲਾਹੀਆ। ਉਹ ਤੇਰੇ ਉਤੇ ਕਲਜੁਗ ਨਾਤਾ ਤੋੜੇ ਕੂੜ, ਕੂੜੀ ਕਿਰਿਆ ਬਾਹਰ ਕਢਾਈਆ। ਸਾਚੀ ਬਖ਼ਸ਼ ਕੇ ਚਰਨ ਧੂੜ, ਟਿੱਕੇ ਦਏ ਰਮਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਆਤਮ ਪਰਮਾਤਮ ਪਰਦਾ ਦਏ ਚੁਕਾਈਆ। ਸਾਚਾ ਚਾੜ੍ਹ ਕੇ ਰੰਗ ਗੂੜ੍ਹ, ਦੁਰਮਤ ਮੈਲ ਧਵਾਈਆ। ਨਾਮ ਦਾ ਦੇ ਸਰੂਰ, ਖ਼ੁਮਾਰੀ ਇਕ ਰਖਾਈਆ। ਜੋ ਆਸਾ ਰਖੀ ਮੂਸਾ ਕੋਹਤੂਰ, ਸੋ ਤੇਰਾ ਲਹਿਣਾ ਝੋਲੀ ਪਾਈਆ। ਮੂਸਾ ਆਖ ਕੇ ਗਿਆ ਮਜਬੂਰ, ਮਜਬੂਰੀ ਵਿਚ ਸੁਣਾਈਆ। ਮੇਰਾ ਪਿਤਾ ਆਵੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਮੁਹੰਮਦ ਓਸੇ ਦੀ ਵਡਿਆਈ ਕਰ ਕੇ ਗਿਆ ਮਸ਼ਹੂਰ, ਅਮਾਮ ਅਮਾਮਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਧਰਮ ਕਹੇ ਧਰਨੀ ਉਹ ਤੱਕ ਅਗੰਮੀ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਨੇ ਖੇਲ ਖਿਲਾਇਆ ਰਾਮ ਸੀਤਾ, ਬਨਾਂ ਵਿਚ ਭਵਾਈਆ। ਜਿਸ ਨੇ ਕ੍ਰਿਸ਼ਨ ਕਾਹਨ ਜਣਾਇਆ ਗੀਤਾ, ਇਕ ਅੱਠ ਦਾ ਜੋੜ ਜੁੜਾਈਆ। ਜਿਸ ਪੈਗ਼ੰਬਰਾਂ ਦੱਸੀ ਹਦੀਸਾ, ਹਜ਼ਰਤਾਂ ਕਰੀ ਪੜ੍ਹਾਈਆ। ਜਿਸ ਨਾਨਕ ਜਣਾਇਆ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਬੇਪ੍ਰਵਾਹੀਆ। ਜਿਸ ਗੋਬਿੰਦ ਫੋਲਣ ਨਹੀਂ ਦਿਤਾ ਅੰਗੀਠਾ, ਅੰਗੀਕਾਰ ਆਪ ਅਖਵਾਈਆ। ਜਿਸ ਦਾ ਭਾਣਾ ਸਭ ਨੇ ਮੰਨਿਆ ਮੀਠਾ, ਰੰਜਸ਼ ਦਏ ਮਿਟਾਈਆ। ਉਹ ਸਾਹਿਬ ਭਗਤਾਂ ਰੰਗ ਚਾੜ੍ਹੇ ਬਸੀਠਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਤੇਰੇ ਉਤੇ ਧਰਤੀ ਤੇ ਬਦਲ ਦੇਵੇ ਰੀਤਾ, ਰੀਤੀਵਾਨ ਦਏ ਜਣਾਈਆ। ਤੂੰ ਆਪਣਾ ਲੇਖਾ ਮੰਨ ਲੈ ਕੀਤਾ, ਖ਼ਾਲੀ ਝੋਲੀ ਅਗੇ ਡਾਹੀਆ। ਉਹ ਸਵਾਮੀ ਦੇਵਣਹਾਰਾ ਠਾਂਡਾ ਸੀਤਾ, ਮਿਹਰ ਨਜ਼ਰ ਉਠਾਈਆ। ਜਿਸ ਝਗੜਾ ਮੇਟਣਾ ਊਚਾਂ ਨੀਚਾਂ, ਰਾਓ ਰੰਕਾਂ ਇਕੋ ਘਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਵਿਚ ਰਖੇ ਹਕ ਤੌਫ਼ੀਕਾ, ਤਾਰੀਫ਼ਾਂ ਵਿਚ ਅਵਤਾਰ ਪੈਗ਼ੰਬਰ ਮਾਤ ਲਗਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਗੁਰਮੁਖ ਸਿੰਘ ਦੇ ਗ੍ਰਹਿ

ਧਰਮ ਕਹੇ ਧਰਨੀ ਦੋਵੇਂ ਕਹੀਏ ਧਰਮ ਨਾਲ, ਦਰ ਠਾਂਡੇ ਸੀਸ ਨਿਵਾਈਆ। ਕਿਰਪਾ ਕਰ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਮੇਰੇ ਉਤੇ ਤੇਰੇ ਨਾਮ ਦਾ ਰਹੇ ਨਾ ਕੋਇ ਕੰਗਾਲ, ਕੰਗਾਲੀ ਸਭ ਦੀ (ਦੇ) ਕਢਾਈਆ। ਵਸਤ ਬਖ਼ਸ਼ ਸੱਚੀ ਧਨ ਮਾਲ, ਖ਼ਜ਼ਾਨਾ ਅਤੋਟ ਅਤੁਟ ਭਰਾਈਆ। ਮੈਨੂੰ ਭਗਤ ਸੁਹੇਲੇ ਤੇਰੇ ਦਿਸਣ ਲਾਲ, ਗੁਰਮੁਖ ਚਾਰੋਂ ਕੁੰਟ ਨਜ਼ਰੀ ਆਈਆ। ਜਿਨ੍ਹਾਂ ਦੇ ਹਿਰਦੇ ਹੋਵੇ ਜਮਾਲ, ਮਸਤਕ ਨੂਰ

ਜੋਤ ਰੁਸ਼ਨਾਈਆ। ਤੇਰੇ ਪ੍ਰੇਮ ਦੀ ਘਾਲਣ ਘਾਲ, ਘਾਇਲ ਆਪਣਾ ਆਪ ਕਰਾਈਆ। ਉਨ੍ਹਾਂ ਪੋਹ ਨਾ ਸਕੇ ਕਾਲ, ਜਮ ਛੋਹ (ਸਕੇ) ਨਾ ਰਾਈਆ। ਰਾਏ ਧਰਮ ਲੇਖਾ ਨਾ ਸਕੇ ਵਿਖਾਲ, ਚਿਤ੍ਰਗੁਪਤ ਲੇਖ ਨਾ ਕੋਇ ਬਣਾਈਆ। ਇਕੋ ਬਖ਼ਸ਼ ਸਚਖੰਡ ਦਵਾਰ ਸੱਚੀ ਧਰਮਸਾਲ, ਦੂਜਾ ਦਵਾਰਾ ਰਹਿਣ ਕੋਇ ਨਾ ਪਾਈਆ। ਇਕੋ ਮੇਰਾ ਜਵਾਬ, ਇਕੋ ਸਾਡਾ ਸਵਾਲ, ਧਰਮ ਕਹੇ ਧਰਨੀ ਧਰਨੀ ਕਹੇ ਧਰਮ ਪ੍ਰਭ ਦੇ ਅਗੇ ਦਈਏ ਟਿਕਾਈਆ। ਕਲਜੁਗ ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਬਲ ਦੇ ਮਾਲਕ ਸਭ ਦੀ ਕਰ ਸੰਭਾਲ, ਸੰਭਲ ਕੇ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਮ ਕਹੇ ਧਰਨੀਏ ਦੋਵੇਂ ਇਕੱਠੇ ਪਈਏ ਰੋ, ਨੈਣਾਂ ਨੀਰ ਵਹਾਈਆ। ਪ੍ਰਭੂ ਸਭ ਦੀ ਦੁਰਮਤ ਮੈਲ ਧੋ, ਕਲ ਪਾਪਾਂ ਕਰ ਸਫ਼ਾਈਆ। ਚਰਨ ਪ੍ਰੀਤੀ ਬਖ਼ਸ਼ ਮੋਹ, ਮੁਹੱਬਤ ਆਪਣੇ ਨਾਲ ਲਗਾਈਆ। ਆਤਮ ਪਰਮਾਤਮ ਰਹੇ ਨਾ ਦੋ, ਦੂਆ ਏਕਾ ਰੂਪ ਬਦਲਾਈਆ। ਪੰਚ ਵਿਕਾਰ ਅੰਦਰੋਂ ਕਢ ਦੇ ਗਰੋਹ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਿਰਗੁਣ ਜੋਤ ਦੀ ਬਖ਼ਸ਼ ਲੋਅ, ਲੋਇਣ ਅੰਦਰ ਆਪ ਖੁਲਾਈਆ। ਤੇਰੇ ਨਾਮ ਸੁਣ ਕੇ ਸੋ, ਹੰ ਬ੍ਰਹਮ ਵੱਜੇ ਵਧਾਈਆ। ਅੰਮ੍ਰਿਤ ਨਿਝਰ ਝਿਰਨਾ ਦੇਣਾ ਚੋ, ਬੂੰਦ ਸਵਾਂਤੀ ਇਕ ਟਪਕਾਈਆ। ਤੇਰੇ ਭਗਤ ਤੇਰੇ ਜੋਗੇ ਜਾਣ ਹੋ, ਨਾਤਾ ਕੂੜ ਦੇਣਾ ਤੁੜਾਈਆ। ਦਰਗਾਹ ਸਾਚੀ ਸਾਚਾ ਢੋਆ ਦੇਣਾ ਢੋ, ਨਾਮ ਨਿਧਾਨਾ ਝੋਲੀ ਪਾਈਆ। ਧਰਮ ਦੇ ਧਾਗੇ ਲੈਣੇ ਪਰੋ, ਲੜੀ ਲੜੀ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਬਖ਼ਸ਼ ਆਪਣੀ ਛੋਹ, ਸ਼ਹਿਨਸ਼ਾਹ ਆਪਣੇ ਘਰ ਵਸਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਮੇਲਾ ਰਾਮ ਦੇ ਗ੍ਰਹਿ

ਧਰਮ ਕਹੇ ਧਰਨੀ ਦੋਵੇਂ ਕਰੀਏ ਹੱਥ ਅਗੇ, ਪ੍ਰਭ ਆਗਮਨ ਵਿਚ ਵਧਾਈਆ। ਜੋ ਸ਼ਬਦ ਚੜ੍ਹਿਆ ਅਸਵ ਬੱਗੇ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਦੇ ਨੂਰ ਨੁਰਾਨੇ ਦੀਪਕ ਜਗੇ, ਭਗਤ ਸੁਹੇਲੇ ਨਜ਼ਰੀ ਆਈਆ। ਉਹ ਸੁਨੇਹੁੜੇ ਸਾਨੂੰ ਦੇਵੇ ਸੰਦੇਸੇ , ਹੁਕਮ ਫ਼ਰਮਾਨੇ ਰਿਹਾ ਦ੍ਰਿੜਾਈਆ। ਦਿਵਸ ਰੈਣ ਆਉਂਦਾ ਭੱਜੇ, ਆਪਣਾ ਪੰਧ ਮੁਕਾਈਆ। ਜਗਤ ਸ਼ਰਮ ਹਯਾ ਰਖੋ ਨਾ ਲੱਜੇ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਕੂੜੀ ਕਿਰਿਆ ਪਾਰ ਕਰੋ ਹੱਦੇ, ਹਦੂਦ ਇਕੋ ਵੇਖ ਵਖਾਈਆ। ਜਿਥੇ ਨੂਰ ਅਲਾਹੀ ਰੱਬੇ, ਪਰਵਰਦਿਗਾਰ ਨਜ਼ਰੀ ਆਈਆ। ਜੋ ਸਚ ਪਿਆਰ ਦੇ ਦੇਵੇ ਮਜ਼ੇ, ਬਿਨ ਰਸਨਾ ਰਸ ਚਖਾਈਆ। ਉਹ ਆਉਂਦਾ ਕਦੇ ਕਦੇ, ਕੁਦਰਤ ਦਾ ਮਾਲਕ ਧੁਰਦਰਗਾਹੀਆ। ਸਾਨੂੰ ਕਢੇ ਵਿਚੋਂ ਡੂੰਘੇ ਖੱਡੇ, ਆਪਣੇ ਚਰਨ ਛੁਹਾਈਆ। ਪਵਿਤ੍ਰ ਕਰੇ ਹੱਡੇ, ਨਾੜੀ ਨਾੜ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਯੋਧਾ ਸੂਰਬੀਰ ਸੂਰਾ ਸਰਬਗੇ, ਹਰਿ ਕਰਤਾ ਇਕ ਅਖਵਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਕਰਮੋ ਦੇਵੀ ਦੇ ਗ੍ਰਹਿ

ਧਰਮ ਕਹੇ ਧਰਨੀ ਦੋਵੇਂ ਭਰੀਏ ਸਰਦ ਆਹ, ਹੌਕੇ ਵਿਚ ਪ੍ਰਭ ਨੂੰ ਦੇਈਏ ਜਣਾਈਆ। ਤੂੰ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਧਰਮ ਕਹੇ ਮੇਰਾ ਮਿਟਦਾ ਜਾਂਦਾ ਨਾਂ, ਨਾਉਂ ਨਿਰੰਕਾਰ ਤੇਰੀ ਸਿਫ਼ਤ ਨਾ ਕੋਇ ਸਲਾਹੀਆ। ਧਰਨੀ ਕਹੇ ਮੈਂ ਰਹੀ ਨਾ ਕਿਸੇ ਦੀ ਮਾਂ, ਮਮਤਾ ਜਗਤ ਗਿਆ ਤੁੜਾਈਆ। ਸਾਨੂੰ ਮਿਲੇ ਨਾ ਕੋਈ ਥਾਂ, ਨਿਥਾਵੇਂ ਨਜ਼ਰੀ ਆਈਆ। ਪੁਰਖ ਅਕਾਲੇ ਫੜ ਲੈ ਬਾਂਹ, ਆਪਣੀ ਗੰਢ ਪਵਾਈਆ। ਕਲਜੁਗ ਕੂੜਾ ਸਾਨੂੰ ਰਿਹਾ ਡਰਾ, ਚਾਰੋਂ ਕੁੰਟ ਨੈਣ ਉਠਾਈਆ। ਕਹੇ ਮੇਰਾ ਮਾਲਕ ਇਕ ਖ਼ੁਦਾ, ਜੋ ਮੇਰੇ ਸਿਰ ਹੱਥ ਟਿਕਾਈਆ। ਤੁਹਾਨੂੰ ਦੇਣਾ ਵਿਚ ਖ਼ਾਕ ਰੁਲਾ, ਮਿੱਟੀ ਵਿਚ ਮਿਲਾਈਆ। ਮੈਂ ਵੇਖਾਂ ਥਾਉਂ ਥਾਂ, ਨਵਾਂ ਸੱਤਾਂ ਫੋਲ ਫੁਲਾਈਆ। ਸਭ ਦੀ ਹੰਸ ਬੁੱਧੀ ਬਣਾਉਣੀ ਕਾਂ, ਕਾਗ ਵਾਂਗ ਕੁਰਲਾਈਆ। ਧਰਨੀ ਤੂੰ ਮੇਰੇ ਅਗੇ ਨਿਮਾਣੀ ਗਾਂ, ਮੈਂ ਛੁਰੀ ਸ਼ਰਅ ਦੇਣੀ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਹੋਣਾ ਆਪ ਸਹਾ, ਸਹਾਇਕ ਆਪਣੀ ਦਇਆ ਕਮਾਈਆ।