੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਇੰਦਰ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀ ਪ੍ਰਭ ਅਗੇ ਨੀਰ ਵਹਾਈਏ ਅੱਥਰ, ਹੰਝੂ ਹੌਕਿਆਂ ਵਾਲੇ ਟਿਕਾਈਆ। ਪਿਆਰ ਵਿਚ ਹੰਢਾਈਏ ਸਥਰ, ਯਾਰੜਾ ਸੇਜ ਹੰਢਾਈਆ। ਉਸ ਦੇ ਪਿਆਰ ਨੂੰ ਮੋਮ ਕਰੀਏ ਪੱਥਰ, ਨਾਤਾ ਪਾਹਨ ਨਾਲੋਂ ਤੁੜਾਈਆ। ਮਿੱਠਾ ਰਸ ਤੱਕੀਏ ਸ਼ੱਕਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਸਿਫ਼ਤਾਂ ਦੇ ਵਰਕੇ ਉਲਟਾ ਪੱਤਰ, ਸਤਰਾਂ ਵੇਖ ਵਖਾਈਆ। ਪ੍ਰਭੂ ਲਹਿਣਾ ਦੇਣਾ ਵੇਖ ਸੱਤਰ ਬਹੱਤਰ, ਸਾਤਾ ਦੂਆ ਫੋਲ ਫੁਲਾਈਆ। ਕਲਜੁਗ ਕੂੜ ਕੁੜਿਆਰਾ ਹੋਇਆ ਚਤੁਰ, ਬੁੱਧੀ ਅਕਲ ਨਾ ਕੋਇ ਚਤੁਰਾਈਆ। ਕੂੜੀ ਕਿਰਿਆ ਝੁਲੇ ਛਤਰ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਜਗਤ ਈਦ ਬਕਰੀਦਾ ਜਿਬਹ ਹੋਣ ਬੱਕਰ, ਤੇਰੀ ਭੇਟ ਚੜ੍ਹਾਈਆ। ਤੀਰਾਂ ਅਣਿਆਲਿਆਂ ਨਾਲ ਕਰਨ ਫੱਟੜ, ਖੰਡੇ ਖੜਗਾਂ ਨਾਲ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਧਰਨੀ ਦੋ ਉਠਾਈਏ ਭੁਜਾ, ਬਾਂਹ ਗਲਵਕੜੀ ਨਾਲ ਮਿਲਾਈਆ। ਪ੍ਰਭੂ ਆਪਣਾ ਭੇਵ ਦੱਸਦੇ ਗੁੱਝਾ, ਕਿਉਂ ਬੈਠਾ ਮਾਤ ਛੁਪਾਈਆ। ਸਭ ਦੇ ਵਿਚੋਂ ਭਾਓ ਕਢ ਦੇ ਦੂਜਾ, ਦੁਤੀਆ ਰੂਪ ਬਦਲਾਈਆ। ਆਤਮ ਪਰਮਾਤਮ ਦੱਸਦੇ ਮੁੱਦਾ, ਮੁੱਦਤਾਂ ਦੇ ਵਿਛੜੇ ਲਏ ਮਿਲਾਈਆ। ਕੂੜ ਕੁਕਰਮ ਮੇਟ ਦੇ ਕਲਜੁਗਾ, ਸਤਿਜੁਗ ਕਰ ਰੁਸ਼ਨਾਈਆ। ਤੇਰਾ ਨੂਰ ਨੁਰਾਨਾ ਹੋਵੇ ਉਦਾ, ਉਦੇ ਅਸਤ ਹੋਵੇ ਰੁਸ਼ਨਾਈਆ। ਭਾਗ ਲਗਾ ਦੇ ਉਤੇ ਬਸੁਧਾ, ਧਰਨੀ ਨਿਵ ਨਿਵ ਸੀਸ ਝੁਕਾਈਆ। ਧਰਮ ਕਹੇ ਮੇਰੇ ਸਚ ਦਾ ਦੀਪਕ ਬੁੱਝਾ, ਤੁਧ ਬਿਨ ਸਕੇ ਨਾ ਕੋਇ ਜਗਾਈਆ। ਜਨ ਭਗਤਾਂ ਮੇਟ ਦੇ ਦੁੱਖਾ, ਰੋਗੀਆਂ ਰੋਗ ਚੁਕਾਈਆ। ਘਰ ਸਵਾਮੀ ਦੇ ਸੁਖਾ, ਸੁਖਆਸਣ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਦੇ ਕਰਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾ ਜ਼ਿਲਾ ਜੰਮੂ ਪੁੰਨੂੰ ਰਾਮ ਦੇ ਗ੍ਰਹਿ
ਧਰਮ ਕਹੇ ਧਰਤੀ ਦੋਵੇਂ ਇਕੱਠੇ ਕਰੀਏ ਪ੍ਰਨਾਮ, ਪਰਮ ਪੁਰਖ ਨੂੰ ਸੀਸ ਨਿਵਾਈਆ। ਨਾਲੇ ਮੰਗੀਏ ਧੁਰ ਦਾ ਨਾਮ, ਦੋਏ ਜੋੜ ਵਾਸਤਾ ਪਾਈਆ। ਸਾਨੂੰ ਦੇ ਅਗੰਮੀ ਦਾਨ, ਦਾਤੇ ਆਪਣੀ ਦਇਆ ਕਮਾਈਆ। ਧਰਤ ਕਹੇ ਧਰਮ ਮੇਰੇ ਉਤੇ ਝੁਲਾ ਨਿਸ਼ਾਨ, ਨਿਸ਼ਾਨ ਕੂੜਾ ਦੇ ਮਿਟਾਈਆ। ਧਰਮ ਕਹੇ ਪ੍ਰਭੂ ਧਰਤੀ ਦੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਆਪਣੀ ਝੋਲੀ ਪਾਈਆ। ਕਲਜੁਗ ਜੀਵਾਂ ਦੇ ਗਿਆਨ, ਪਰਦਾ ਅੰਦਰੋਂ ਆਪ ਉਠਾਈਆ। ਤੇਰਾ ਆਤਮ ਧਾਰ ਦਰਸ਼ਨ ਪਾਣ, ਨਿਜ ਨੈਣ ਕਰ ਰੁਸ਼ਨਾਈਆ। ਦਿਵਸ ਰੈਣ ਤੇਰੇ ਢੋਲੇ ਗਾਣ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਭਗਤ ਸੁਹੇਲੇ ਆਪਣੇ ਕਰ ਪ੍ਰਵਾਨ, ਪਰਮ ਪੁਰਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਮ ਕਹੇ ਧਰਤੀ ਪ੍ਰਭ ਨੂੰ ਕਹੀਏ ਮੇਟ ਦੇ ਕਲ, ਕਲਕਾਤੀ ਰਹਿਣ ਕੋਇ ਨਾ ਪਾਈਆ। ਭਗਤ ਸੁਹੇਲੇ ਸਾਡੇ ਮੀਤ ਘੱਲ, ਘਲੂਘਾਰਾ ਵੇਖ ਲੋਕਾਈਆ। ਤੇਰਾ ਤੱਕੀਏ ਨਿਹਚਲ ਧਾਮ ਅਟੱਲ, ਦਰਗਾਹ ਸਾਚੀ ਨਜ਼ਰੀ ਆਈਆ। ਤੂੰ ਲਹਿਣਾ ਦੇਣਾ ਚੁਕਾ ਦੇ ਜਲ ਥਲ, ਜਲ ਥਲ ਮਹੀਅਲ ਵੇਖ ਵਖਾਈਆ। ਕੂੜ ਵਿਕਾਰਾ ਮੇਟ ਦੇ ਦਲ, ਦਲਿਦ੍ਰੀਆਂ ਡੇਰਾ ਢਾਹੀਆ। ਤੇਰਾ ਘਰ ਮੰਦਰ ਦਿਸੇ ਇਕੋ ਅਟੱਲ, ਸਚਖੰਡ ਸਾਚਾ ਸੋਭਾ ਪਾਈਆ। ਜਿਥੇ ਤੇਰਾ ਦੀਪਕ ਰਿਹਾ ਬਲ, ਜੋਤ ਜੋਤ ਰੁਸ਼ਨਾਈਆ। ਜਿਸ ਨੂੰ ਕਹਿੰਦੇ ਸਾਰੇ ਨਿਹਚਲ, ਸੋ ਗ੍ਰਹਿ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਗਾਹ ਮਾਰ ਧਰਨੀ ਧਰਮ ਕਹੇ ਸਾਡੇ ਵੱਲ, ਵਲਵਲੇ ਤੇਰੇ ਅਗੇ ਟਿਕਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਕ੍ਰਿਪਾਲ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀ ਮੇਰਾ ਸਾਹਿਬ ਸਦਾ ਬਖ਼ਸ਼ੰਦਾ, ਬਖ਼ਸ਼ਣਹਾਰ ਆਪ ਅਖਵਾਈਆ। ਜੁਗ ਜੁਗ ਸਭ ਦੀ ਮੇਟੇ ਚਿੰਦਾ, ਨਿਰਗੁਣ ਸਰਗੁਣ ਰੂਪ ਬਦਲਾਈਆ। ਲੇਖਾ ਜਾਣੇ ਗੁਣੀ ਗਹਿੰਦਾ, ਹਰਿ ਕਰਤਾ ਧੁਰਦਰਗਾਹੀਆ। ਤੇਰਾ ਕਲਜੁਗ ਅੰਤਮ ਖੋਲੇ ਜਿੰਦਾ, ਘਰਾਨਾ ਵੇਖ ਵਖਾਈਆ। ਜਿਸ ਦੀ ਧਾਰ ਅਗੰਮੀ ਤੂੰ ਬਿੰਦਾ, ਸੋ ਵੇਖੇ ਚਾਈਂ ਚਾਈਂਆ। ਪ੍ਰਗਟ ਹੋ ਕੇ ਵਿਚ ਹਿੰਦਾ, ਤੇਰਾ ਲਹਿਣਾ ਦਏ ਚੁਕਾਈਆ। ਤੂੰ ਕਰੀਂ ਮੂਲ ਨਾ ਚਿੰਦਾ, ਚਿੰਤਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲਾ ਸਦਾ ਰਖੇ ਛਿੰਦਾ, ਪ੍ਰੇਮ ਆਪਣੇ ਵਿਚ ਸਮਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਕ੍ਰਿਸ਼ਨ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀ ਵੇਖ ਲਾ ਧਰਮ ਧਾਰ ਦੀ ਧਾਰਾ, ਪ੍ਰਭ ਸਾਚਾ ਆਪ ਚਲਾਈਆ। ਜੋਤੀ ਜਾਤਾ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਕਲਜੁਗ ਕੂੜਾ ਮੇਟੇ ਅੰਧ ਅੰਧਿਆਰਾ, ਅੰਧ ਆਤਮ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪਾਵੇ ਸਾਰਾ, ਇਸ਼ਟੀ ਇਕੋ ਇਕ ਵਖਾਈਆ। ਲਹਿਣਾ ਦੇਣਾ ਚੁਕਾਵੇ ਪੁਰਖ ਨਾਰਾ, ਨਰ ਨਰਾਇਣ ਹੋਣਾ ਸਹਾਈਆ। ਪ੍ਰਗਟ ਹੋ ਕੇ ਚੌਵ੍ਹੀਆਂ ਅਵਤਾਰਾ, ਚੌਬੀਸਾ ਆਪਣੀ ਕਲ ਵਰਤਾਈਆ। ਤੂੰ ਨਿਵ ਨਿਵ ਕਰ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਤੇਰਾ ਕਰਜ਼ਾ ਇਹ ਭਾਰ ਉਤਾਰਾ, ਉੱਤਰ ਪੂਰਬ ਪੱਛਮ ਦੱਖਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਕਾਰਾ, ਸਰਕਾਰੇ ਆਅਲਾ ਇਕ ਅਖਵਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਸੁਖਦੇਵ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀ ਤੱਕ ਲੈ ਗਹਿਰ ਗੰਭੀਰ ਪ੍ਰਭ ਸਾਗਰ, ਸਮੁੰਦਾਂ ਆਪਣੇ ਵਿਚ ਸਮਾਈਆ। ਤੇਰਾ ਨਾਮ ਕਰਨ ਆਇਆ ਉਜਾਗਰ, ਦੇਵੇ ਮਾਣ ਵਡਿਆਈਆ। ਉਸੇ ਦੇ ਨਾਮ ਦੀ ਬਣ ਸੁਦਾਗਰ, ਵਣਜ ਇਕੋ ਇਕ ਵਖਾਈਆ। ਜਿਸ ਦਾ ਇਸ਼ਾਰਾ ਦਿਤਾ ਗੁਰ ਤੇਗ਼ ਬਹਾਦਰ, ਉਹ ਆਇਆ ਬੇਪਰਵਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਕਰਤਾ ਕਰੀਮ ਕਾਦਰ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਉਹ ਤੈਨੂੰ ਦੇਵੇ ਚਰਨ ਕਵਲ ਵਿਚ ਆਦਰ, ਅਦਲ ਇਨਸਾਫ਼ ਆਪਣਾ ਆਪ ਕਰਾਈਆ। ਕਲਜੁਗ ਨਾਲ ਸਤਿਜੁਗ ਕਰੇ ਤਬਾਦਲ, ਤਬਦੀਲੀ ਆਪਣੇ ਹੱਥ ਵਖਾਈਆ। ਕੂੜੀ ਕਿਰਿਆ ਰਹਿਣ ਨਾ ਦੇਵੇ ਪਾਗ਼ਲ, ਹੋਛੀ ਮਤ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਕਰਤਾ ਸਹਿਜ ਸੁਖਦਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਜਸਬੀਰ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੈਂ ਉਸੇ ਦਾ ਰਾਹ ਤੱਕਦੀ, ਬਿਨ ਅੱਖੀਆਂ ਅੱਖ ਉਠਾਈਆ। ਜੋ ਖੇਲ ਕਰੇ ਹਕੀਕਤ ਹਕ ਦੀ, ਹਾਕਮ ਧੁਰਦਰਗਾਹੀਆ। ਮੈਂ ਏਸੇ ਕਰ ਕੇ ਖ਼ੁਸ਼ੀਆਂ ਦੇ ਵਿਚ ਹੱਸਦੀ, ਹਸਤੀ ਤੱਕਾਂ ਬੇਪਰਵਾਹੀਆ। ਚਾਰੋਂ ਕੁੰਟ ਨੱਸਦੀ, ਭੱਜਾਂ ਵਾਹੋ ਦਾਹੀਆ। ਵਡਿਆਈ ਕਰਾਂ ਜਸ ਦੀ, ਸਿਫ਼ਤਾਂ ਵਿਚ ਸਲਾਹੀਆ। ਧਾਰ ਲਵਾਂ ਰਸ ਦੀ, ਅੰਮ੍ਰਿਤ ਮੁਖ ਚੁਆਈਆ। ਮੇਰੀ ਕੀਮਤ ਕੱਖੋਂ ਹੋ ਜਾਏ ਲੱਖ ਦੀ, ਮਿਲੇ ਮੇਲ ਧੁਰ ਦੇ ਮਾਹੀਆ। ਮੈਂ ਸੇਵਾ ਕਰਾਂ ਹੱਥ ਦੀ, ਹੱਥੀਂ ਧੂੜੀ ਖ਼ਾਕ ਰਮਾਈਆ। ਮੈਂ ਧਾਰ ਬਣਾ ਨੇਤਰ ਹੰਝੂਆਂ ਅੱਖ ਦੀ, ਲੜੀ ਲੜੀ ਨਾਲ ਬਣਾਈਆ। ਮੈਂ ਉਸੇ ਦੇ ਚਰਨਾਂ ਤੇ ਢਠਦੀ, ਜੋ ਸਭ ਦਾ ਪਿਤਾ ਮਾਈਆ। ਮੈਂ ਵਣਜਾਰਨ ਓਸੇ ਦੇ ਹੱਟ ਦੀ, ਜੋ ਜੁਗ ਜੁਗ ਆਪਣਾ ਨਾਮ ਵਰਤਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਖੇਲ ਸਦਾ ਸਮਰਥ ਦੀ, ਸਮਰਥ ਆਪਣੀ ਕਾਰ ਭੁਗਤਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਜਗਦੀਸ਼ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੈਂ ਤੱਕਾਂ ਰਾਹ ਆਪ, ਆਪਣੀ ਨਿਗਾਹ ਉਠਾਈਆ। ਆ ਸਵਾਮੀ ਧੁਰ ਦੇ ਬਾਪ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਬਿਨਾ ਕਦਮਾਂ ਤੋਂ ਮੇਰਾ ਪੰਧ ਨਾਪ, ਜਗਤ ਵੰਡ ਨਾ ਕੋਇ ਵੰਡਾਈਆ। ਚਾਰੋਂ ਕੁੰਟ ਚੜ੍ਹਿਆ ਤਾਪ, ਸਾਂਤਕ ਸਤਿ ਨਾ ਕੋਇ ਕਰਾਈਆ। ਦੁਹਾਈ ਫਿਰੀ ਵਿਚ ਲੋਕਮਾਤ, ਚਾਰ ਕੁੰਟ ਕੁਰਲਾਈਆ। ਆਪਣਾ ਖੋਲ ਕੇ ਵੇਖ ਖਾਤ, ਖਾਤਾ ਆਪਣਾ ਲੈ ਫੁਲਾਈਆ। ਕਿਉਂ ਮੇਰੇ ਉਤੇ ਹੋਏ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਦਿਸੇ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਤੇਰਾ ਦਵਾਰਾ ਮਿਲੇ ਕਿਸੇ ਨਾ ਘਾਟ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਮੈਂ ਪਾਪਾਂ ਨਾਲ ਰਹੀ ਕਾਂਪ, ਧਰਨੀ ਰੋ ਰੋ ਨੀਰ ਵਹਾਈਆ। ਪੁਰਖ ਅਕਾਲੇ ਮੇਰੇ ਉਤੇ ਆਪਣੀ ਨਵੀਂ ਥਾਪਣਾ ਥਾਪ, ਪਿਛਲਾ ਪੰਧ ਮੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਅਗੰਮਾ ਜਾਪ, ਜਗ ਜੀਵਣ ਦਾਤੇ ਹੋ ਸਹਾਈਆ। ਰੂਹ ਬੁਤ ਕਰ ਦੇ ਪਾਕ, ਜਨ ਭਗਤਾਂ ਰੰਗ ਰੰਗਾਈਆ। ਗੁਰਮੁਖਾਂ ਖੋਲ ਦੇ ਅੰਦਰੋਂ ਤਾਕ, ਪਰਦਾ ਨਜ਼ਰ ਕੋਇ ਨਾ ਆਈਆ। ਆਪਣਾ ਨੂਰ ਕਰ ਪ੍ਰਕਾਸ਼ ਜੋਤੀ ਜਾਤੇ ਡਗਮਗਾਈਆ। ਮੇਰੀ ਪੂਰੀ ਕਰ ਦੇ ਆਸ, ਆਸਾਵੰਦ ਧਿਆਨ ਲਗਾਈਆ। ਹਰਿਜਨ ਸੁਹੇਲੇ ਬਣਾ ਲੋਕਮਾਤ, ਮਿਹਰ ਨਜ਼ਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰੀ ਕਰ ਦੇ ਆਸ, ਆਸ਼ਾ ਤੇਰੇ ਚਰਨ ਕਵਲ ਟਿਕਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਂਲਾ ਜੰਮੂ ਲਾਲ ਸਿੰਘ ਦੇ ਗ੍ਰਹਿ
ਧਰਨੀ ਕਹੇ ਧਰਮ ਮੈਂ ਹੋ ਕੇ ਕਹਾਂ ਨਿਮਾਣੀ, ਪੁਰਖ ਅਕਾਲ ਸੀਸ ਨਿਵਾਈਆ। ਮੈਨੂੰ ਚਾਰੋਂ ਕੁੰਟ ਆਏ ਹਾਨੀ, ਸਿਰ ਸਕਾਂ ਨਾ ਮੂਲ ਉਠਾਈਆ। ਕਲਜੁਗ ਕੂੜੀ ਕਿਰਿਆ ਮਾਰੇ ਕਾਨੀ, ਤੀਰ ਝੂਠ ਚਲਾਈਆ। ਮੇਰਾ ਸੀਨਾ ਜਾਂਦਾ ਛਾਨੀ, ਦੁੱਖ ਰੋਗ ਵਿਚ ਦੁਹਾਈਆ। ਮਿਹਰਵਾਨ ਕਰ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜਗਤ ਵਿਕਾਰਾ ਮੇਟ ਨਿਸ਼ਾਨੀ, ਨਿਸ਼ਾਨਾ ਆਪਣਾ ਨਾਲ ਝੁਲਾਈਆ। ਤੂੰ ਦੇਵਣਹਾਰਾ ਦਾਤਾ ਦਾਨੀ, ਜੁਗ ਜੁਗ ਦਇਆ ਕਮਾਈਆ। ਧਰਤੀ ਕਹੇ ਮੈਂ ਹੋਈ ਨਿਮਾਣੀ, ਨਿਉਂ ਨਿਉਂ ਸੀਸ ਨਿਵਾਈਆ। ਲੇਖੇ ਲਾ ਲੈ ਦੀ ਕੁਰਬਾਨੀ, ਆਪਣੀ ਝੋਲੀ ਪਾਈਆ। ਮੇਰੇ ਜਲਵਾਗਰ ਨੂਰ ਨੁਰਾਨੀ, ਤੇਰੀ ਓਟ ਤਕਾਈਆ। ਧਰਮ ਦੀ ਧਾਰ ਹੋਈ ਬੇਗਾਨੀ, ਸਗਲਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ
ਧਰਮ ਮੈਂ ਨਿਮਾਣੀ ਕਮਲੀ ਕੋਝੀ, ਅਕਲ ਬੁੱਧੀ ਨਾ ਕੋਇ ਚਤੁਰਾਈਆ। ਮੈਨੂੰ ਆਵੇ ਮੂਲ ਨਾ ਸੋਝੀ, ਸਮਝ ਵਿਚ ਨਾ ਕੋਇ ਸਮਝਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਅੰਤਮ ਕਲਜੁਗ ਹੋ ਗਈ ਰੋਗੀ, ਮੇਰਾ ਰੋਗ ਨਾ ਕੋਇ ਮਿਟਾਈਆ। ਝਟ ਨਾਰਦ ਹਿਲਾਉਂਦਾ ਆਇਆ ਬੋਦੀ, ਬੁੱਧੀ ਤੋਂ ਪਰੇ ਰਿਹਾ ਸਮਝਾਈਆ। ਧਰਨੀਏ ਤੂੰ ਮੋਹ ਪਿਆਰ ਦੁਨੀਆ ਵਾਲਾ ਛੋਡੀ, ਛਡੀ ਕੂੜ ਲੋਕਾਈਆ। ਤੇਰੇ ਉਤੇ ਪੱਤ ਫੁੱਲ ਰਹੇ ਨਾ ਡੋਡੀ, ਟਹਿਣੀ ਟਹਿਣੀ ਨਾ ਕੋਇ ਮਹਿਕਾਈਆ। ਬਸੁਧਾ ਧਾਰ ਜਾਣੀ ਸੋਧੀ, ਸੁਧਾਸਰ ਦਾ ਲੇਖਾ ਦਏ ਮੁਕਾਈਆ। ਤੂੰ ਚੁਰਾਸੀ ਲੱਖ ਦੀ ਬਣੀਂ ਨਾ ਲੋਭੀ, ਲਾਲਚ ਵਿਚ ਨਾ ਆਪਣਾ ਆਪ ਲਲਚਾਈਆ। ਤੂੰ ਸਦਾ ਲਈ ਬਣ ਵਿਯੋਗੀ, ਵਿਛੋੜੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਧਾਰ ਚਲਾਈ ਵੇਦੀ ਸੋਢੀ, ਸੋ ਪੁਰਖ ਨਿਰੰਜਣ ਤੇਰਾ ਹੋਏ ਸਹਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਬਚਨ ਸਿੰਘ ਦੇ ਗ੍ਰਹਿ
ਧਰਮ ਕਹੇ ਧਰਨੀ ਨਿਗਾਹ ਮਾਰ ਲੈ ਉਪਰ ਆਪਣੇ ਫ਼ਰਸ਼, ਖ਼ੁਸ਼ੀਆਂ ਨਾਲ ਵੇਖ ਵਖਾਈਆ। ਜਨ ਭਗਤਾਂ ਵਖਾਏ ਅਗੰਮੀ ਦਰਸ, ਆਦਰਸ਼ ਆਪਣਾ ਇਕ ਜਣਾਈਆ। ਮਿਹਰ ਕਰੇ ਵਾਲੀ ਅਰਸ਼, ਅਰਸ਼ੀ ਪ੍ਰੀਤਮ ਬੇਪ੍ਰਵਾਹੀਆ। ਜਿਸ ਨੂੰ ਸਾਰੇ ਰਹੇ ਤਰਸ, ਤੜਫਨ ਸਾਰੇ ਥਾਉਂ ਥਾਈਂਆ। ਉਹ ਮੇਘ ਅਗੰਮਾ ਰਿਹਾ ਬਰਸ, ਬਰਸੀ ਭਗਤਾਂ ਵਾਲੀ ਮਨਾਈਆ। ਕਿਸੇ ਹੱਥ ਨਾ ਆਉਣਾ ਮਸੀਤਾਂ ਚਰਚ, ਚਰਾਗਾਹਾਂ ਦੇਣ ਦੁਹਾਈਆ। ਜੋਤੀ ਜਾਤਾ ਹੋ ਕੇ ਆਇਆ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਸਭ ਦੀ ਪੂਰੀ ਕਰਨੀ ਸ਼ਰਤ, ਸ਼ਰਅ ਦੇ ਪੰਧ ਮੁਕਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਉਹ ਮਨਜ਼ੂਰ ਕਰੇ ਬੇਨੰਤੀ ਅਰਜ਼, ਆਰਜ਼ੂ ਤੇਰੀ ਮੇਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਧਰਮ ਮੈਂ ਕੀ ਦੱਸਾਂ ਆਪਣੀ ਸੋਚ, ਸਮਝ ਵਿਚ ਕਿਛ ਨਾ ਆਈਆ। ਜਿਸ ਨੂੰ ਸਾਰੇ ਰਹੇ ਲੋਚ, ਲੋਚਨ ਨੈਣ ਉਠਾਈਆ। ਉਹ ਭਗਤ ਸੁਹੇਲਾ ਗਿਆ ਪਹੁੰਚ, ਆਪਣਾ ਪੰਧ ਮੁਕਾਈਆ। ਜਿਸ ਨੇ ਸਭ ਦਾ ਪੂਰਾ ਕਰਨਾ ਸ਼ੌਕ, ਸ਼ੌਕੀਨ ਹੋ ਕੇ ਵੇਖ ਵਖਾਈਆ। ਆਤਮ ਪਰਮਾਤਮ ਦੱਸਣੀ ਗੋਤ, ਗੌਤਮ ਦਾ ਲਹਿਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਸਾਡੇ ਵੇਖੇ ਕੋਈ ਨਾ ਦੋਸ਼, ਦੋਸ਼ੀਆਂ ਲਹਿਣਾ ਦਏ ਚੁਕਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਤਰੇਵਾ ਜ਼ਿਲਾ ਜੰਮੂ ਫਰੰਗੀ ਰਾਮ ਦੇ ਗ੍ਰਹਿ
ਕਲਜੁਗ ਕਹੇ ਧਰਮ ਕੀ ਧਰਨੀ ਦੇਵੇਂ ਮਤਾਂ, ਸੁਖ਼ਨ ਜਗਤ ਵਾਲੇ ਸੁਣਾਈਆ। ਮੇਰਾ ਲੇਖਾ ਨਾਲ ਪੰਜਾਂ ਤਤਾਂ, ਮਾਨਸਾਂ ਖੇਲ ਖਿਲਾਈਆ।
ਪ੍ਰਭੂ ਦੇ ਪਿਆਰ ਵਿਚ ਰਹਿਣ ਦੇਣਾ ਨਹੀਂ ਕੋਈ ਰੱਤਾ, ਰਤਨ ਅਮੋਲਕ ਨਜ਼ਰ ਕੋਇ ਨਾ ਆਈਆ। ਤੇਰੀ ਰਹਿਣ ਨਹੀਂ ਦੇਣੀ ਸਤ੍ਹਾ, ਸਤਿ ਵਿਚ ਨਾ ਕੋਇ ਸਮਾਈਆ। ਸਭ ਦਾ ਅੰਤਸ਼ਕਰਨ ਕਰਨਾ ਤੱਤਾ, ਅਗਨੀ ਕੂੜ ਵਾਲੀ ਤਪਾਈਆ। ਚਾਰੇ ਕੁੰਟ ਹੋਵੇ ਹੱਤਾ, ਪਿਤਾ ਪੂਤ ਰੂਪ ਬਣੇ ਕਸਾਈਆ। ਗੁਰੂ ਚੇਲਿਆਂ ਜੋੜਾ ਨੱਤਾ, ਭਗਤ ਭਗਵਾਨ ਮਿਲਣ ਕੋਇ ਨਾ ਪਾਈਆ। ਡੰਕਾ ਵੱਜੇ ਕਿਸੇ ਨਾ ਫ਼ਤਹ, ਸਭ ਦਾ ਫ਼ਾਤਿਆ ਦਿਆਂ ਪੜ੍ਹਾਈਆ। ਤੇਰਾ ਨਿਸ਼ਾਨਾ ਰਹਿਣ ਨਾ ਦੇਵਾਂ ਪਤਾ, ਟਿਕਾਣਾ ਨਜ਼ਰ ਕੋਇ ਨਾ ਆਈਆ। ਮੈਂ ਦਿਵਸ ਰੈਣ ਫਿਰਾਂ ਨੱਠਾ, ਭੱਜਾਂ ਵਾਹੋ ਦਾਹੀਆ। ਕੂੜੀ ਕਿਰਿਆ ਸਭ ਦੇ ਅੰਦਰ ਸੱਟਾਂ, ਨੌ ਖੰਡ ਪ੍ਰਿਥਮੀ ਆਪ ਵਰਤਾਈਆ। ਸਮੁੰਦ ਸਾਗਰਾਂ ਟੱਪਾਂ, ਟਾਪੂਆਂ ਫੇਰਾ ਪਾਈਆ। ਤੇਰਾ ਲਹਿਣਾ ਦੇਣਾ ਠੱਪਾ, ਠੱਪਾ ਕੂੜ ਵਾਲਾ ਲਗਾਈਆ। ਮੈਨੂੰ ਇਕੋ ਭੈ ਲਗਦਾ ਜੋ ਅੱਖਰ ਦਿਸੇ ਪੱਪਾ, ਪਾਰਬ੍ਰਹਮ ਪੂਰਨ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਮ ਕੀ ਧਰਨੀ ਰਿਹਾ ਦੱਸ, ਦਹਿ ਦਿਸ਼ਾ ਅੱਖ ਉਠਾਈਆ। ਤੇਰਾ ਚਲਣਾ ਨਹੀਂ ਕੋਈ ਵਸ, ਮੇਰਾ ਸਾਹਿਬ ਦੇਵੇ ਵਡਿਆਈਆ। ਤੂੰ ਧਰਮ ਦਵਾਰਿਆਂ ਵਿਚੋਂ ਬਾਹਰ ਨੱਸ, ਆਪਣਾ ਪੰਧ ਮੁਕਾਈਆ। ਤੈਥੋਂ ਸਭ ਕੁਝ ਜਾਣਾ ਖਸ, ਖ਼ਾਲੀ ਹੱਥ ਦਏਂ ਦੁਹਾਈਆ। ਸਦੀ ਚੌਧਵੀਂ ਅੰਤ ਤੈਨੂੰ ਪੈਣੀ ਗ਼ਸ਼, ਹੋਸ਼ ਹਵਾਸ ਭੁਲਾਈਆ। ਮੇਰਾ ਚਾਰੋਂ ਕੁੰਟ ਹੋਣਾ ਜਸ, ਕਲਜੁਗ ਹੱਸ ਕੇ ਰਿਹਾ ਸੁਣਾਈਆ। ਮੇਰੀ ਤੱਕ ਲੈ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚਮਕਾਈਆ। ਸਭ ਦੇ ਕਾਇਆ ਖੇੜੇ ਕੀਤੇ ਭੱਠ, ਅਗਨੀ ਮਾਇਆ ਵਾਲੀ ਲਗਾਈਆ। ਤੇਰਾ ਮੰਦਰ ਗਿਆ ਢੱਠ, ਛੱਪਰ ਛੰਨ ਨਾ ਕੋਇ ਛੁਹਾਈਆ। ਆਪਣੀ ਹੱਡੀਆਂ ਦਾ ਕਰ ਇਕੱਠ, ਲਾਂਬੂ ਅੰਤਮ ਲੈਣਾ ਲਗਾਈਆ। ਮੇਰਾ ਸਾਹਿਬ ਕਿਰਪਾ ਕਰੇ ਸਮਰਥ, ਦੇਵੇ ਮਾਣ ਵਡਿਆਈਆ। ਜਿਸ ਦੇ ਸਭ ਕੁਛ ਹੱਥ, ਉਹ ਲੇਖਾ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਝੋਲੀ ਪਾਏ ਮੇਰਾ ਹਕ, ਹਕੀਕਤ ਆਪਣੀ ਨਾਲ ਮਿਲਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਤਰੇਵਾ ਜ਼ਿਲਾ ਜੰਮੂ ਸਾਈਂ ਦਾਸ ਦੇ ਗ੍ਰਹਿ
ਕਲਜੁਗ ਕਹੇ ਧਰਮ ਧਰਨੀ ਨੂੰ ਦੇਵੇਂ ਕੀ ਦਲੇਰੀ, ਹੌਸਲੇ ਰਿਹਾ ਬੰਧਾਈਆ। ਤੂੰ ਕਲਾ ਵਰਤਦੀ ਵੇਖੀ ਮੇਰੀ, ਮੇਰਾ ਸਾਹਿਬ ਦਏ ਵਡਿਆਈਆ। ਚਾਰੋਂ ਕੁੰਟ ਚਲਾਵਾਂ ਅੰਧੇਰੀ, ਅੰਧ ਅਗਿਆਨ ਵਰਤਾਈਆ। ਮੇਰੀ ਚੌਥੇ ਜੁਗ ਦੀ ਫੇਰੀ, ਹੋਕਾ ਸਭ ਨੂੰ ਦਿਤਾ ਸੁਣਾਈਆ। ਸਭ ਨੇ ਖ਼ਾਕ ਹੋਣਾ ਢੇਰੀ, ਮਿੱਟੀ ਧੂੜ ਉਡਾਈਆ। ਕੋਈ ਚੜ੍ਹੇ ਨਾ ਨਾਮ ਦੀ ਬੇੜੀ, ਨੌਕਾ ਹੱਥ ਕਿਸੇ ਨਾ ਆਈਆ। ਤੇਰੀ ਜੜ ਦਿਆਂ ਉਖੇੜੀ, ਉਖੇੜਾ ਚਾਰੋਂ ਕੁੰਟ ਲਗਾਈਆ। ਸ਼ਾਹ ਸੁਲਤਾਨਾਂ ਦਿਆਂ ਭੇੜੀ, ਦੀਨਾਂ ਮਜ਼੍ਹਬਾਂ ਦਿਆਂ ਟਕਰਾਈਆ। ਮੇਰੀ ਸਭ ਤੋਂ ਵੱਖਰੀ ਗੇੜੀ, ਗੇੜੇ ਵਿਚ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਕਲਜੁਗ ਕਹੇ
ਧਰਮ ਕੀ ਧਰਨੀ ਨਾਲ ਰਖੇ ਸਬੰਧ, ਸਚ ਦੇ ਸਮਝਾਈਆ। ਤੇਰਾ ਮਾਤ ਮੁਕਾਇਆ ਪੰਧ, ਧਵਲ ਉਤੇ ਰਹਿਣ ਨਾ ਪਾਈਆ। ਤੇਰਾ ਜੋਬਨ ਜਵਾਨੀ ਗਿਆ ਹੰਢ, ਬਿਰਧ ਅਵਸਥਾ ਦਏ ਗਵਾਹੀਆ। ਤੇਰੀ ਸਚ ਨਾਲੋਂ ਤੋੜੀ ਗੰਢ, ਟੁੱਟੀ ਗੰਢ ਨਾ ਕੋਇ ਪਵਾਈਆ। ਦਰੋਹੀ ਫਿਰਨੀ ਵਿਚ ਨਵ ਖੰਡ, ਸੱਤ ਦੀਪ ਦੇਣ ਗਵਾਹੀਆ। ਤੇਰੀ ਵੱਢੀ ਜਾਣੀ ਕੰਡ, ਮੁਖ ਸਕੇ ਨਾ ਫੇਰ ਭਵਾਈਆ। ਤੂੰ ਆਪਣੀ ਮੰਜ਼ਲ ਜਾਣਾ ਲੰਘ, ਬੈਠਣਾ ਪੰਧ ਮੁਕਾਈਆ। ਕਲਜੁਗ ਕਹੇ ਜਿੰਨਾਂ ਚਿਰ ਨਿਸ਼ਾਨ ਮਿਟਦਾ ਨਹੀਂ ਤਾਰਾ ਚੰਦ, ਮੇਰਾ ਲੇਖਾ ਸਕੇ ਨਾ ਕੋਇ ਗਵਾਈਆ। ਮੈਂ ਸੂਰਬੀਰ ਮੇਰਾ ਮਾਲਕ ਸਾਹਿਬ ਸੁਲਤਾਨ ਸਰਬੰਗ, ਹਰਿ ਕਰਤਾ ਇਕ ਅਖਵਾਈਆ। ਜੋ ਮੇਰੇ ਅੰਤਰ ਦੇਵੇ ਅਨੰਦ, ਅਨੰਦ ਆਪਣਾ ਇਕ ਸਮਝਾਈਆ। ਚਾਰੋਂ ਕੁੰਟ ਸ਼ਰਅ ਕਰਾਵਾਂ ਜੰਗ, ਝਗੜਾ ਵੇਖਣਾ ਥਾਉਂ ਥਾਈਂਆ। ਇਹ ਮੇਰੀ ਆਸਾ ਇਹੋ ਮੇਰੀ ਮੰਗ, ਪ੍ਰਭ ਅਗੇ ਝੋਲੀ ਡਾਹੀਆ। ਮੈਂ ਉਸ ਦਾ ਸੁਤ ਦੁਲਾਰਾ ਭੁਯੰਗ, ਭੁਜਾਂ ਆਪਣੀਆਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਢੋਲੇ ਗਾਵਾਂ ਛੰਦ, ਗੀਤ ਸੁਹਾਗੀ ਨਾਲ ਮਿਲਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਤਰੇਵਾ ਜ਼ਿਲਾ ਜੰਮੂ ਅਨੰਤ ਰਾਮ ਦੇ ਗ੍ਰਹਿ
ਕਲਜੁਗ ਕਹੇ ਧਰਮ ਤੂੰ ਦੇਵੇਂ ਕੀ ਦਲਾਸਾ, ਆਪਣੀ ਸਮਝ ਕਿਛ ਨਾ ਆਈਆ। ਮੈਨੂੰ ਵੇਖ ਕੇ ਆਵੇ ਹਾਸਾ, ਹੱਸ ਕੇ ਦਿਆਂ ਵਖਾਈਆ। ਕਮਲਿਆ ਤੇਰਾ ਖ਼ਾਲੀ ਹੋਇਆ ਕਾਸਾ, ਨਾਮ ਸਤਿ ਨਾ ਕੋਇ ਟਿਕਾਈਆ। ਹੁਣ ਬਦਲ ਲੈ ਆਪਣਾ ਪਾਸਾ, ਕਰਵਟ ਲੈ ਬਦਲਾਈਆ। ਤੇਰੇ ਤੇ ਰਿਹਾ ਨਾ ਕਿਸੇ ਭਰਵਾਸਾ, ਸਿਦਕ ਸਬੂਰੀ ਸਾਰੇ ਗਏ ਤਜਾਈਆ। ਮੇਰਾ ਤੱਕ ਖੇਲ ਤਮਾਸ਼ਾ, ਚਾਰੋਂ ਕੁੰਟ ਅੰਧੇਰਾ ਛਾਈਆ। ਜੂਠ ਝੂਠ ਪਾਵੇ ਰਾਸਾ, ਮੰਡਲਾਂ ਖੇਲ ਖਿਲਾਈਆ। ਮੇਰਾ ਸਾਹਿਬ ਸਵਾਮੀ ਰਾਖਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਮੈਨੂੰ ਦਿਤੀਆਂ ਦਾਤਾ, ਕਾਮ ਕਰੋਧ ਲੋਭ ਮੋਹ ਹੰਕਾਰ ਮੇਰੀ ਝੋਲੀ ਪਾਈਆ। ਮੈਂ ਸਭ ਦੀਆਂ ਵੇਖੀਆਂ ਜ਼ਾਤਾਂ, ਦੀਨਾਂ ਮਜ਼੍ਹਬਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਮ ਮੈਂ ਸੁਣਦਾ ਰਿਹਾ ਤੇਰੀਆਂ ਗੱਲਾਂ, ਕੀ ਧਰਨੀ ਰਿਹਾ ਦ੍ਰਿੜਾਈਆ। ਮੇਰਾ ਹੋਵਣ ਵਾਲਾ ਅੰਤਮ ਹੱਲਾ, ਹਾਲਾਂਕਿ ਤੈਨੂੰ ਦਿਆਂ ਜਣਾਈਆ। ਮੇਰਾ ਤੀਰ ਅਣਿਆਲਾ ਭੱਲਾ, ਭਲਿਆਂ ਮਾਣਸਾਂ ਕਰਾਂ ਸਫ਼ਾਈਆ। ਮੈਨੂੰ ਹੁਕਮ ਸੰਦੇਸਾ ਘੱਲਾ, ਘਲੂ ਘਾਰਾ ਕਰਾਂ ਲੋਕਾਈਆ। ਮੇਰਾ ਵਹਿਣ ਜਾਏ ਨਾ ਠੱਲਾ, ਧਰਮ ਤੈਨੂੰ ਦਿਆਂ ਰੁਲਾਈਆ। ਮੇਰਾ ਖ਼ਾਲੀ ਹੋਇਆ ਪੱਲਾ, ਵਸਤ ਸਚ ਨਾ ਕੋਇ ਗੰਢ ਪਵਾਈਆ। ਮੈਨੂੰ ਸਮਝ ਨਾ ਆਈ ਛਲਾ, ਵਲ ਛਲਧਾਰੀ ਮੈਨੂੰ ਦਿਤਾ ਸਮਝਾਈਆ। ਕਿਸੇ ਪਤਾ ਨਹੀਂ ਸੱਚੇ ਫਲਾ, ਫੁੱਲ ਸਕੇ ਨਾ ਕੋਇ ਮਹਿਕਾਈਆ। ਮੈਂ ਲੇਖਾ ਪੂਰਾ ਕਰਨਾ ਮੁਹੰਮਦ ਯਾਰ ਅੱਲਾ, ਆਲਮੀਨ ਜੋ ਸੁਣਾਈਆ। ਚਾਰ ਕੁੰਟ ਪਾਵਾਂ ਤਰਥਲਾ, ਇਹ ਮੇਰੀ ਬੇਪ੍ਰਵਾਹੀਆ। ਤੂੰ ਸੁਣਨਾ ਨਾਲ ਤਸੱਲਾ, ਤਸੱਲੀ ਦੇਣ ਵਾਲਿਆ ਤੈਨੂੰ ਦਿਆਂ ਜਣਾਈਆ। ਕਲਜੁਗ ਇਕ ਇਕੱਲਾ, ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂਆਂ ਦਾ ਲੇਖਾ ਦਿਆਂ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਤੀਰ ਨਿਸ਼ਾਨਾ ਅਗੰਮੀ ਚਿੱਲ੍ਹਾ, ਚੌਥੇ ਜੁਗ ਆਪ ਚੜ੍ਹਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਅੰਗਰੇਜ਼ ਸਿੰਘ ਦੇ ਗ੍ਰਹਿ
ਨਾਰਦ ਕਹੇ ਜਨ ਭਗਤੋ ਸੁਣੋ ਮੇਰੀ ਭਈ, ਭਾਈਓ ਦਿਆਂ ਜਣਾਈਆ। ਮੈਂ ਆਪਣਾ ਲੇਖਾ ਕਢ ਕੇ ਵੇਖਿਆ ਉਤੇ ਵਹੀ, ਵਾਅਦਿਆਂ ਵਾਲਾ ਫੋਲ ਫੁਲਾਈਆ। ਉਸ ਮੈਨੂੰ ਸੰਦੇਸੇ ਦਿਤੇ ਕਈ, ਅਨਕ ਵਾਰ ਦਿਤਾ ਜਣਾਈਆ। ਪੰਡਤਾ ਤੂੰ ਪਹੁੰਚਿਆ ਵਿਚ ਸੇਈ, ਸਹੀ ਸਲਾਮਤ ਆਪਣਾ ਪੰਧ ਮੁਕਾਈਆ। ਮੈਂ ਨਿਗਾਹ ਮਾਰੀ ਮੈਨੂੰ ਦਿਸਿਆ ਟੱਪਿਆ ਗੋਬਿੰਦ ਦਾ ਢਇਆ ਢਈ, ਆਪਣਾ ਪੰਧ ਮੁਕਾਈਆ। ਮੇਰੀ ਅੰਦਰੋਂ ਸੁਰਤ ਹਵਾਸ ਉਡ ਗਈ, ਭੈ ਵਿਚ ਆਪਣੀ ਅੱਖ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਫੇਰ ਵੇਖਿਆ ਆਪਣਾ ਖਾਤਾ, ਖ਼ਤਰੇ ਵਲ ਧਿਆਨ ਲਗਾਈਆ। ਕਿਹੜੀ ਕੂਟ ਤੇ ਕਿਹੜਾ ਹਾਤਾ, ਦਿਸ਼ਾ ਕਿਹੜੀ ਸੋਭਾ ਪਾਈਆ। ਉਥੇ ਕਿਹੜਾ ਰਿਸ਼ਤਾ ਤੇ ਕਿਹੜਾ ਨਾਤਾ, ਕਿਸ ਨੂੰ ਮਿਲਾਂ ਚਾਈਂ ਚਾਈਂਆ। ਨਾ ਕੋਈ ਪਿਓ ਤੇ ਨਾ ਕੋਈ ਚਾਚਾ, ਸੱਜਣ ਸੰਗ ਨਾ ਕੋਇ ਵਖਾਈਆ। ਝਟ ਨਾਰਦ ਕਹੇ ਮੇਰੇ ਅੰਦਰ ਆਈ ਅਵਾਜ਼ਾ, ਸਹਿਜ ਸਹਿਜ ਸੁਣਾਈਆ। ਤੂੰ ਸੋਇਆ ਕਿ ਜਾਗਾ, ਭੇਵ ਦੇ ਖੁਲਾਈਆ। ਸੁਣ ਲੈ ਧੁਰ ਦਾ ਰਾਗਾ, ਅਨਰਾਗੀ ਦਿਤਾ ਦ੍ਰਿੜਾਈਆ। ਔਹ ਤੱਕ ਲੈ ਵਾਲਾ ਬਾਜਾ, ਬਾਜ਼ੀ ਆਪਣੀ ਗਿਆ ਬਦਲਾਈਆ। ਜਿਸ ਨੇ ਨਵਾਂ ਸਾਜਣ ਸਾਜਾ, ਸੱਜਣ ਇਕ ਅਖਵਾਈਆ। ਸ਼ਾਹੋ ਭੂਪ ਬਣ ਕੇ ਰਾਜਾ, ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੇਰੇ ਅੰਦਰ ਪ੍ਰੇਮ ਦੀ ਵੱਜੀ ਹੁੱਜ, ਮੇਰਾ ਰੋਮ ਰੋਮ ਦਿਤਾ ਹਿਲਾਈਆ। ਮੈਨੂੰ ਸਭ ਕੁਝ ਗਿਆ ਸੁਝ, ਮੇਰੇ ਸਾਹਿਬ ਦਿਤਾ ਦ੍ਰਿੜਾਈਆ। ਨਾਰਦਾ ਤੱਕ ਅੰਧੇਰਾ ਕਲਜੁਗ, ਨਵ ਸੱਤ ਖੋਜ ਖੁਜਾਈਆ। ਜਿਸ ਦੀ ਔਧ ਰਹੀ ਪੁਗ, ਪੰਧ ਰਿਹਾ ਮੁਕਾਈਆ। ਉਸ ਸਭ ਦੀ ਮਲੀਨ ਕੀਤੀ ਬੁਧ, ਬੁਧੀਵਾਨ ਚਲੇ ਨਾ ਕੋਇ ਚਤੁਰਾਈਆ। ਉਹਦਾ ਲੇਖਾ ਵੇਖ ਉਤੇ ਬਸੁੱਧ, ਬਸੁਧਾ ਕੀ ਆਪਣੀ ਕਾਰ ਕਮਾਈਆ। ਤੂੰ ਉਸ ਧਾਮ ਤੇ ਪੁਜ, ਜਿਥੇ ਪੂਜਾ ਇਕੋ ਬੇਪਰਵਾਹੀਆ। ਖ਼ੁਸ਼ੀਆਂ ਦੇ ਵਿਚ ਕੁੱਦ, ਨੱਚਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਫੇਰ ਸਿਰ ਤੇ ਫੇਰਿਆ ਹੱਥ, ਉਂਗਲੀ ਠੋਡੀ ਉਤੇ ਟਿਕਾਈਆ। ਫੇਰ ਪਿਆ ਹੱਸ, ਖ਼ੁਸ਼ੀਆਂ ਦੇ ਢੋਲੇ ਗਾਈਆ। ਤੱਕ ਅੰਧੇਰਾ ਮਸ, ਨੈਣ ਲਿਆ ਮੁੰਧਾਈਆ। ਸਿਰ ਨਿਵਾ ਪੁਰਖ ਸਮਰਥ, ਸੀਸ ਦਿਤਾ ਝੁਕਾਈਆ। ਆਪਣਾ ਮਾਰਗ ਅਗਲਾ ਦੱਸ, ਕੀ ਤੇਰੀ ਬੇਪਰਵਾਹੀਆ। ਮੈਂ ਜਾਵਾਂ ਉਥੇ ਨੱਸ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਨਾਰਦ ਕਹੇ ਮੈਨੂੰ ਸਤਿਗੁਰ ਸ਼ਬਦ ਨੇ ਕੀਤਾ ਇਸ਼ਾਰਾ, ਇਸ਼ਾਰੇ
ਵਿਚੋਂ ਜਣਾਈਆ। ਜੇ ਤੂੰ ਪ੍ਰਭੂ ਦਾ ਭਗਤ ਪਿਆਰਾ, ਪ੍ਰੇਮ ਚਾਰ ਜੁਗ ਆਈਆ। ਜੇ ਇਕੇ ਨੂੰ ਡੰਡਾਵਤ ਕਰੇਂ ਨਿਮਸਕਾਰਾ, ਬੰਦਨਾ ਵਿਚ ਸੀਸ ਝੁਕਾਈਆ। ਜੇ ਇਕੇ ਦਾ ਲਾਵੇਂ ਜੈਕਾਰਾ, ਢੋਲਾ ਇਕੋ ਗਾਈਆ। ਉਸ ਦਾ ਵੇਖ ਨਜ਼ਾਰਾ, ਨਜ਼ਰਾਂ ਤੋਂ ਬਾਹਰ ਜਣਾਈਆ। ਜਿਹੜਾ ਨਿਰਗੁਣ ਨੂਰ ਆਇਆ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਨਾਰਦਾ ਉਹ ਮਿਲਦਾ ਮਿਤਰਾਂ ਦਾ ਮਿਤਰ ਪਿਆਰਾ, ਸਦ ਪ੍ਰੇਮ ਵਿਚ ਸਮਾਈਆ। ਜੇ ਅੱਜ ਮਿਲਣਾ ਤੇ ਮਿਲੇ ਐਕ ਕਿਨਾਰਾ, ਜਿਸ ਐਕ ਦੀ ਅੱਖ ਭਿਰਗੂ ਗਿਆ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਚਲ ਪਿਆ ਬਿਨਾ ਪਾਈ ਜੁੱਤੀ, ਪਟਕਾ ਸੀਸ ਨਾ ਕੋਇ ਬੰਨ੍ਹਾਈਆ। ਮੈਂ ਉਸ ਜਜਮਾਨ ਦੀ ਕਰਾਂ ਬੁਤੀ, ਜੋ ਬੁਤਖ਼ਾਨਿਆਂ ਡੇਰਾ ਲਾਈਆ। ਮੇਰੀ ਅੰਦਰੇ ਅੰਦਰ ਬਣ ਗਈ ਰੁਚੀ, ਰਚਨਾ ਤੱਕਾਂ ਧੁਰਦਰਗਾਹੀਆ। ਮੇਰੀ ਧਾਰ ਉਠੀ ਸੁੱਤੀ, ਸੁੱਤੀ ਲਏ ਅੰਗੜਾਈਆ। ਮੈਂ ਕੂਕ ਕੂਕ ਕੇ ਕਹਾਂ ਉਚੀ ਉਚੀ, ਤੂੰ ਮੇਰਾ ਮਾਲਕ ਬੇਪਰਵਾਹੀਆ। ਮੇਰੇ ਸਾਹਿਬ ਸਵਾਮੀ ਮੇਰੀ ਵਾਤ ਪੁਛੀ, ਪੁਸ਼ਤ ਪਨਾਹ ਹੱਥ ਟਿਕਾਈਆ। ਮੈਂ ਚਲਿਆ ਵਕਤ ਉਸੀ, ਭੱਜਿਆ ਵਾਹੋ ਦਾਹੀਆ। ਮੈਨੂੰ ਰਾਹ ਖੇੜਾ ਕਦੇ ਨਾ ਕੋਈ ਘੁੱਸੀ, ਆਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਨਾਰਦ ਕਹੇ ਜਿਸ ਵੇਲੇ ਹੋਇਆ ਰਵਾਨਾ, ਰਵਾਨਗੀ ਆਪਣੀ ਆਪੇ ਪਾਈਆ। ਮੈਂ ਹੱਸਦਾ ਆਵਾਂ ਯਾਰ ਦਾ ਵੇਖਣ ਯਰਾਨਾ, ਯਾਰੀ ਯਾਰ ਨਾਲ ਨਿਭਾਈਆ। ਨਾਲੇ ਗਾਉਂਦਾ ਆਵਾਂ ਗਾਣਾ, ਤੂੰ ਮੇਰਾ ਧੁਰ ਦਾ ਮਾਹੀਆ। ਤੇਰਾ ਕਿਹੜਾ ਮਹੱਲ ਕਿਹੜਾ ਘਰਾਨਾ, ਸਚਖੰਡ ਵਾਸੀ ਦੇਣਾ ਟਿਕਾਈਆ। ਝਟ ਮੈਨੂੰ ਸ਼ਬਦ ਨੇ ਦੱਸਿਆ ਨਿਸ਼ਾਨਾ, ਇਸ਼ਾਰਾ ਦਿਤਾ ਕਰਾਈਆ। ਉਹ ਤੱਕ ਆਪਣਾ ਜਜਮਾਨਾ, ਜਿਸ ਜਗਤ ਜਾਮਨ ਅਵਤਾਰ ਪੈਗ਼ੰਬਰ ਗੁਰੂ ਬਣਾਈਆ। ਉਸ ਦਾ ਵੇਖ ਲੈ ਸਚ ਟਿਕਾਣਾ, ਦੂਰ ਦੁਰਾਡਾ ਰਿਹਾ ਵਖਾਈਆ। ਉਹ ਸੇਈ ਸ਼ਹਿਰ ਪੁਰਾਣਾ, ਜਿਸ ਦੀ ਸਹੀ ਸਪਤਸ ਰਿਖੀ ਗਏ ਪਾਈਆ। ਬਾਲਮੀਕ ਨੇ ਏਸੇ ਵਿਚ ਬਹਿ ਕੇ ਗਾਇਆ ਸੀ ਗਾਣਾ, ਰਾਮ ਰਾਮਾ ਧਿਆਨ ਲਗਾਈਆ। ਤੂੰ ਪੰਡਤਾ ਉਸ ਥਾਂ ਤੇ ਜਾਣਾ, ਜਿਥੇ ਜਾਣ ਪਹਿਚਾਣ ਵਾਲਾ ਨਜ਼ਰ ਕੋਇ ਨਾ ਆਈਆ। ਤੇਰੇ ਸਵਾਮੀ ਅਵੱਲਾ ਪਹਿਰਿਆ ਬਾਣਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਜਿਸ ਵੇਲੇ ਮੈਂ ਕੋਲੋਂ ਲੰਘ ਕੇ ਆਇਆ ਧਰੂ, ਹੱਥ ਪ੍ਰਹਿਲਾਦ ਨਾਲ ਮਿਲਾਈਆ। ਜਿਥੋਂ ਮੇਰਾ ਲੇਖਾ ਹੋਇਆ ਸ਼ੁਰੂ, ਸ਼ਰਅ ਦਾ ਡੇਰਾ ਢਾਹੀਆ। ਮੈਨੂੰ ਇਕ ਸੰਦੇਸ਼ਾ ਦੇਵੇ ਮੇਰਾ ਸ਼ਬਦ ਸਤਿਗੁਰੂ, ਦੂਜੀ ਆਵਾਜ਼ ਨਾ ਕੋਇ ਸੁਣਾਈਆ। ਅਗੋਂ ਕਲਜੁਗ ਮਿਲਿਆ ਉਹ ਮੈਨੂੰ ਕਹਿੰਦਾ ਏਥੋਂ ਪਿਛਾਂ ਨੂੰ ਜਾਣਾ ਮੁੜੂ, ਅਗੇ ਕਦਮ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਕਲਜੁਗ ਨੂੰ ਸਹਿਜ ਨਾਲ ਮਾਰਿਆ ਧੱਕਾ, ਧੱਕ ਕੇ ਪਰੇ ਹਟਾਈਆ। ਮੈਂ ਭਗਤ ਪ੍ਰਭੂ ਦਾ ਪੱਕਾ, ਪਿਛੇ ਮੁੜ ਕਦੇ ਨਾ ਜਾਈਆ। ਕਲਜੁਗ ਕਿਹਾ ਮੈਂ ਵੀ ਅੰਧੇਰੀ ਮੀਂਹ ਪਾਵਾਂ ਡੱਕਾ, ਅਗੇ ਕਦਮ ਨਾ ਕੋਇ ਟਿਕਾਈਆ। ਮੈਂ ਹੱਥ ਮਾਰਿਆ ਉਤੇ ਪੱਟਾਂ, ਨਾਰਦ ਕਹੇ ਜ਼ੋਰ ਨਾਲ ਲਗਾਈਆ। ਮੈਂ ਤੇਰੇ ਨਵ ਦਵਾਰੇ ਟੱਪਾਂ, ਨਵਾਂ ਖੰਡਾਂ ਡੇਰਾ ਢਾਹੀਆ। ਮੈਂ ਜ਼ੋਰ ਨਾਲ
ਨੱਠਾਂ, ਭੱਜਾਂ ਵਾਹੋ ਦਾਹੀਆ। ਕਲਜੁਗ ਕਹੇ ਮੈਂ ਤੈਨੂੰ ਅਗੇ ਹੋ ਕੇ ਡੱਕਾਂ, ਆਪਣਾ ਬਲ ਬਣਾਈਆ। ਨਾਰਦ ਕਹੇ ਮੈਨੂੰ ਉਸ ਪ੍ਰਭੂ ਦੀਆਂ ਰਖਾਂ, ਜੋ ਰੱਖਿਆ ਕਰੇ ਥਾਈਂ ਥਾਈਂਆ। ਮੈਂ ਉਸ ਦਾ ਦਰਸ਼ਨ ਤੱਕਾਂ, ਇਹ ਤਕਵਾ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਆ ਗਿਆ ਨਾਲ ਜ਼ੋਰ, ਪ੍ਰਭੂ ਦਿਤੀ ਵਡਿਆਈਆ। ਮੈਂ ਚਾਰੋਂ ਕੁੰਟ ਮਚਾਇਆ ਸ਼ੋਰ, ਆਪਣੇ ਸ਼ੌਹਰ ਦਾ ਹਾਲ ਸੁਣਾਈਆ। ਸਾਰੇ ਤੱਕੋ ਨਾਲ ਗ਼ੌਰ, ਗਹਿਰ ਗੰਭੀਰ ਅਗੰਮ ਅਥਾਹੀਆ। ਜਿਸ ਦਾ ਖੇਲ ਅਵਰ ਦਾ ਔਰ, ਅਵਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਨਾਰਦ ਕਹੇ ਮੈਂ ਭੱਜ ਨੱਠ ਕੇ ਆਇਆ, ਆਪਣਾ ਪੰਧ ਮੁਕਾਈਆ। ਮੈਨੂੰ ਮਿਲੀ ਤ੍ਰੈਗੁਣ ਮਾਇਆ, ਹੱਸ ਕੇ ਰਹੀ ਵਖਾਈਆ। ਪੰਡਤੂ ਤੂੰ ਕਿਹੜੇ ਰਸਤੇ ਆਪਣੇ ਆਪ ਨੂੰ ਪਾਇਆ, ਭੱਜੇਂ ਵਾਹੋ ਦਾਹੀਆ। ਤੂੰ ਮੇਰਾ ਨੂਰ ਵੇਖ ਸਵਾਇਆ, ਜੋਬਨਵੰਤੀ ਨਜ਼ਰੀ ਆਈਆ। ਅਗੇ ਆਪਣਾ ਹੱਥ ਵਧਾਇਆ, ਉਂਗਲਾਂ ਰਹੀ ਵਧਾਈਆ। ਸੋਹਣਾ ਬਸਤਰ ਭੂਸ਼ਨ ਤਨ ਛੁਹਾਇਆ, ਰੰਗਤ ਰੰਗ ਰੰਗਾਈਆ। ਨੇਤਰ ਨੈਣ ਨੈਣ ਮਟਕਾਇਆ, ਕੱਜਲ ਧਾਰ ਸੁਹਾਈਆ। ਮਸਤਕ ਬਿੰਦੀ ਨਾਲ ਸੁਹਾਇਆ, ਟਿੱਕਾ ਖ਼ਾਕ ਖ਼ਾਕ ਰਮਾਈਆ। ਮੁਖ ਘੁੰਗਟ ਫੇਰ ਉਠਾਇਆ, ਹੱਸ ਕੇ ਸੀਸ ਨਿਵਾਈਆ। ਉਹ ਛੈਲ ਗਭਰੂਆ ਤੂੰ ਕਿਹੜੀ ਕੂਟੋ ਆਇਆ, ਆਪਣਾ ਪੰਧ ਮੁਕਾਈਆ। ਮੈਂ ਚਾਰ ਜੁਗ ਦੀ ਕਵਾਰੀ ਮੈਨੂੰ ਅਜੇ ਨਾ ਕਿਸੇ ਵਿਆਹਿਆ, ਵਰ ਮਿਲਣ ਕੋਇ ਨਾ ਪਾਈਆ। ਧੰਨ ਭਾਗ ਪ੍ਰਭੂ ਨੇ ਸਾਚਾ ਮੇਲ ਮਿਲਾਇਆ, ਜੋੜੀ ਸੁਹੰਜਣੀ ਨਜ਼ਰੀ ਆਈਆ। ਨਾਰਦ ਕਹੇ ਮੈਂ ਸਾਹ ਘੁੱਟ ਕੇ ਬੜਾ ਘਬਰਾਇਆ, ਹੱਥ ਅੱਖਾਂ ਉਤੇ ਟਿਕਾਈਆ। ਹੌਕਿਆਂ ਵਿਚ ਸੁਣਾਇਆ, ਪ੍ਰਭੂ ਕੀ ਤੇਰੀ ਬੇਪਰਵਾਹੀਆ। ਇਹ ਕਿਹੜਾ ਸੇਈ ਦਾ ਰਸਤਾ ਵਖਾਇਆ, ਰਹਿਬਰ ਦੇਣਾ ਸਮਝਾਈਆ। ਨਾਲੇ ਨੈਣਾਂ ਨੀਰ ਵਹਾਇਆ, ਰੋ ਰੋ ਕੇ ਦਿਤਾ ਵਖਾਈਆ। ਫੇਰ ਪ੍ਰਭੂ ਨੂੰ ਧਿਆਇਆ, ਬਹੁੜੀ ਤੇਰਾ ਨਾਮ ਦੁਹਾਈਆ। ਮੈਂ ਤੇਰਾ ਪੰਡਤ ਘਬਰਾਇਆ, ਮੇਰੀ ਚਲੇ ਨਾ ਕੋਇ ਚਤੁਰਾਈਆ। ਨਾਰਦ ਕਹੇ ਮੈਂ ਬੋਦੀ ਨੂੰ ਜ਼ੋਰ ਜ਼ੋਰ ਹਿਲਾਇਆ, ਚੱਕਰ ਨੌ ਦਿਤੇ ਭਵਾਈਆ। ਫੇਰ ਦੋਵੇਂ ਹੱਥ ਉਠਾਇਆ, ਵਾਸਤਾ ਪ੍ਰਭ ਦੇ ਅਗੇ ਪਾਈਆ। ਏਸ ਵੇਲੇ ਹੋ ਸਹਾਇਆ, ਤੇਰੀ ਓਟ ਤਕਾਈਆ। ਨਾਰਦ ਕਹੇ ਝਟ ਫੇਰ ਮਾਇਆ ਨੇ ਸੁਖ਼ਨ ਅਲਾਇਆ, ਐਲੀ ਐਲੀ ਕਰ ਕੇ ਦਿਤਾ ਜਣਾਈਆ। ਮੈਂ ਜੁਗ ਚੌਕੜੀ ਸਭ ਨੂੰ ਭਰਮਾਇਆ, ਬਚਿਆ ਨਜ਼ਰ ਕੋਇ ਨਾ ਆਈਆ। ਜਿਹੜਾ ਮੈਨੂੰ ਪਾਂਧੀ ਮਿਲਿਆ ਮੈਂ ਓਸ ਨੂੰ ਮੂੰਹ ਦੇ ਭਾਰ ਗਿਰਾਇਆ, ਪਿਠ ਸਭ ਦੀ ਦਿਤੀ ਲਗਾਈਆ। ਮੈਂ ਜ਼ਿਮੀਂ ਅਸਮਾਨਾਂ ਦੇ ਵਿਚਕਾਰ ਪੀੜ੍ਹਾ ਡਾਹਿਆ, ਸਿੰਘਾਸਣ ਆਪਣਾ ਇਕ ਸੁਹਾਈਆ। ਮੈਂ ਲੱਖ ਚੁਰਾਸੀ ਨੂੰ ਫੜ ਫੜ ਖਾਇਆ, ਖਾ ਖਾ ਸ਼ੁਕਰ ਮਨਾਈਆ। ਪੰਡਤਾ ਤੇਰੇ ਪ੍ਰਭੂ ਨੇ ਮੈਨੂੰ ਅਜੇ ਤੱਕ ਨਹੀਂ ਰਜਾਇਆ, ਮੇਰੀ ਤ੍ਰਿਸ਼ਨਾ ਪੂਰ (ਨਾ ਕੋਇ) ਕਰਾਈਆ। ਉਫ਼ ਮੇਰੀ ਹਾਇਆ, ਹੌਕਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਵਖਾਈਆ। ਨਾਰਦ ਕਹੇ ਮੈਂ ਪ੍ਰਭੂ ਦੇ ਅਗੇ ਪਾਇਆ ਵਾਸਤਾ, ਵਾਹਵਾ ਤੇਰੀ ਬੇਪਰਵਾਹੀਆ। ਮੈਨੂੰ ਕਿਹੜਾ ਵਿਖਾਇਆ ਰਾਸਤਾ, ਕਿ ਰਸਤਾ ਦਿਤਾ ਭੁਲਾਈਆ। ਮੇਰਾ ਕਾਇਆ ਕਰ ਲੈ ਰਾਬਤਾ, ਨਾਤਾ ਆਪਣੇ ਨਾਲ ਜਣਾਈਆ। ਮੈਂ ਤੇਰਾ ਭਗਤ ਪੁਰਾਣਾ ਸਾਬਕਾ, ਪਿਛਲੇ ਜੁਗ ਦੇਣ ਗਵਾਹੀਆ। ਤੂੰ
ਮੇਰੀਆਂ ਜਾਣਦਾ ਆਦਤਾਂ, ਆਦਿ ਜੁਗਾਦਿ ਆਪਣੇ ਹੁਕਮ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਝਟ ਮੇਰੀ ਅਰਜ਼ ਹੋਈ ਮਨਜ਼ੂਰ, ਪ੍ਰਭ ਦਿਤੀ ਮਾਣ ਵਡਿਆਈਆ। ਸਤਿਗੁਰ ਸ਼ਬਦ ਹਾਜ਼ਰ ਹਜ਼ੂਰ, ਹਾਜ਼ਰ ਹੋ ਕੇ ਵੇਖ ਵਖਾਈਆ। ਇਸ਼ਾਰੇ ਨਾਲ ਮਾਇਆ ਨੂੰ ਕੀਤਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਫੇਰ ਮੈਂ ਚਰਨਾਂ ਦੀ ਲਾਈ ਧੂਲ, ਟਿੱਕਾ ਖ਼ਾਕ ਰਮਾਈਆ। ਨਾਲੇ ਕਿਹਾ ਮੈਂ ਸਾਹਿਬ ਸਤਿਗੁਰ ਨੂੰ ਮਿਲਣਾ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਈਆ। ਸਤਿਗੁਰ ਸ਼ਬਦ ਨੇ ਕਿਹਾ ਜੇ ਉਸ ਨੂੰ ਲੱਭਣਾ ਉਹ ਏਸ ਵੇਲੇ ਭਗਤਾਂ ਦਾ ਮਜ਼ਦੂਰ, ਸੇਵਕ ਹੋ ਕੇ ਚਾਕਰੀ ਸਚ ਕਮਾਈਆ। ਉਹਦਾ ਆਦਿ ਦਾ ਦਸਤੂਰ, ਰੀਤੀ ਪੁਰਾਤਨ ਚਲੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਮੈਨੂੰ ਸਤਿਗੁਰ ਸ਼ਬਦ ਸੁਣਾਇਆ ਤਰਾਨਾ, ਤਰਾ ਤਰਾ ਨਾਲ ਜਣਾਈਆ। ਉਹ ਤੱਕ ਸ਼ਹਿਨਸ਼ਾਹ ਸੁਲਤਾਨਾ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦਾ ਭਗਤਾਂ ਨਾਲ ਯਰਾਨਾ, ਗੁਰਮੁਖਾਂ ਰੰਗ ਰੰਗਾਈਆ। ਉਸ ਦਾ ਖੇਲ ਜ਼ਿਮੀਂ ਅਸਮਾਨਾ, ਦੋ ਜਹਾਨਾਂ ਕਾਰ ਭੁਗਤਾਈਆ। ਜੇ ਉਸ ਦੇ ਕੋਲ ਜਾਣਾ, ਜਾਣ ਵਾਲਿਆ ਤੈਨੂੰ ਦਿਆਂ ਜਣਾਈਆ। ਪਹਿਲੋਂ ਮੇਰੇ ਉਸ ਦੇ ਪਿਆਰ ਦਾ ਲੈ ਪ੍ਰਵਾਨਾ, ਸਤਿਗੁਰ ਸ਼ਬਦ ਰਿਹਾ ਸੁਣਾਈਆ। ਫੇਰ ਤੈਨੂੰ ਨਿਉਂ ਨਿਉਂ ਕਰ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਤੂੰ ਮੇਰਾ ਮੈਂ ਤੇਰਾ ਗਾ ਗਾਣਾ, ਗਾ ਗਾ ਦੇ ਸੁਣਾਈਆ। ਉਥੇ ਪੁੱਜਣਾ ਜਿਥੇ ਭਗਤਾਂ ਦਾ ਟਿਕਾਣਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਮੈਂ ਇਕੋ ਵਾਰ ਪੁਛਿਆ, ਬਹੁਤੀ ਪੁਛ ਨਾ ਕੋਇ ਪੁਛਾਈਆ। ਫੇਰ ਆਪਣਾ ਭਾਰ ਆਪੇ ਚੁੱਕਿਆ, ਭੱਜਿਆ ਵਾਹੋ ਦਾਹੀਆ। ਮੇਰਾ ਹੌਲੀ ਹੌਲੀ ਪੈਂਡਾ ਮੁੱਕਿਆ, ਪਿਛਲਾ ਸਫ਼ਰ ਰਿਹਾ ਨਾ ਰਾਈਆ। ਮੈਂ ਕਈ ਵਾਰ ਡਿਗਿਆ ਤੇ ਕਈ ਵਾਰ ਉਠਿਆ, ਤਿਲਕਣ ਬਾਜ਼ੀ ਨੇ ਤਿਲਕਣ ਬਾਜ਼ੀ ਦਿਤੀ ਵਖਾਈਆ। ਪਰ ਮੇਰਾ ਪਿਆਰ ਮੂਲ ਨਾ ਟੁੱਟਿਆ, ਮੈਂ ਭੱਜਿਆ ਵਾਹੋ ਦਾਹੀਆ। ਸੁਭਾਵਕ ਸੇਈ ਵਿਚ ਆ ਕੇ ਪੁਜਿਆ, ਆਪਣਾ ਕਦਮ ਟਿਕਾਈਆ। ਮੈਨੂੰ ਯਾਦ ਆ ਗਿਆ ਮੇਰਾ ਪਿਛਲਾ ਲੇਖਾ ਮੁੱਕਿਆ ਕਈ ਜੁਗਿਆ, ਜੁਗਾਂ ਜੁਗਾਂ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਣਜ ਇਕ ਕਰਾਈਆ। ਨਾਰਦ ਕਹੇ ਜਨ ਭਗਤੋ ਇਹ ਤੁਹਾਡੀ ਕਿਹੜੀ ਬਸਤੀ, ਵਸਣ ਵਾਲਿਓ ਦਿਓ ਸਮਝਾਈਆ। ਤੁਹਾਨੂੰ ਕਾਸ ਦੀ ਮਸਤੀ, ਓ ਮਸਤ ਮਸਤਾਨਿਉਂ ਪਰਦੇ ਦਿਓ ਚੁਕਾਈਆ। ਕੀ ਵਡਿਆਈ ਸਿਫ਼ਤਾਂ ਵਾਲੇ ਜਸ ਦੀ, ਰਸਨਾ ਢੋਲੇ ਗਾਈਆ। ਮੈਨੂੰ ਖ਼ੁਸ਼ੀ ਦੱਸੋ ਆਪਣੀ ਅੱਖ ਦੀ, ਜਿਸ ਅੱਖ ਨਾਲ ਸਤਿਗੁਰ ਦਾ ਦਰਸ਼ਨ ਪਾਈਆ। ਕੀ ਵਸਤ ਖ਼ਰੀਦੀ ਪ੍ਰੇਮੀਓ ਏਸ ਹੱਟ ਦੀ, ਆਪਣੀਆਂ ਝੋਲੀਆਂ ਵਿਚ ਪਾਈਆ। ਮੇਰੀ ਖ਼ਾਹਿਸ਼ ਸਾਰੇ ਪਾਸੇ ਨੱਠਦੀ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਕਰੇ ਸਮਰਥ ਦੀ, ਸਮਰਥ ਆਪਣਾ ਹੁਕਮ ਵਰਤਾਈਆ।
੨੭ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਪਿੰਡ ਸੇਈ ਕਲਾਂ ਜ਼ਿਲਾ ਜੰਮੂ ਜਗਜੀਤ ਸਿੰਘ ਦੇ ਗ੍ਰਹਿ
ਨਾਰਦ ਕਹੇ ਭਗਤੋ ਮੇਰੀਆਂ ਵੇਖ ਲਓ ਸੁੱਕੀਆਂ ਹੱਡੀਆਂ, ਹੱਡ ਮਾਸ ਨਾੜੀ ਦਾ ਪਿੰਜਰ ਨਜ਼ਰ ਕੋਇ ਨਾ ਆਈਆ। ਮੇਰੀਆਂ ਨੰਗੇ ਪੈਰੀਂ ਦੇ ਆਉਂਦੇ ਦੀਆਂ ਘਸ ਗਈਆਂ ਅੱਡੀਆਂ, ਅੱਡੀ ਚੋਟੀ ਤੱਕ ਧਿਆਨ ਲਗਾਈਆ। ਤੁਹਾਨੂੰ ਯਾਦ ਨਹੀਂ ਕਬੀਰ ਕਿਸ ਪ੍ਰਕਾਰ ਚਲਾਈਆ ਖੱਡੀਆਂ, ਖੱਡਾਂ ਵਿਚ ਆਪਣਾ ਆਪ ਸੁਟਾਈਆ। ਕਿਸ ਬਿਧ ਰਵਦਾਸ ਨੇ ਪਾਨਹੇ ਗੰਢੀਆਂ ਜੁੱਤੀਆਂ, ਤੰਦਾਂ ਤੰਦ ਪਵਾਈਆ। ਭਗਤੋ ਨੇਤਰ ਖੋਲੋ ਤੁਹਾਡੇ ਪਿਛੇ ਤੁਹਾਡਾ ਪ੍ਰਭ ਕਟੇ ਬੁੱਤੀਆਂ, ਬੁਤਖ਼ਾਨੇ ਕਰ ਸਫ਼ਾਈਆ। ਤੁਹਾਡੀਆਂ ਰੂਹਾਂ ਸੁੱਤੀਆਂ, ਸੁੱਤੀਆਂ ਨੂੰ ਮਿਲੇ ਚਾਈਂ ਚਾਈਂਆ। ਤੁਹਾਨੂੰ ਜਗਤ ਜਹਾਨ ਵੱਲੋਂ ਦੇ ਕੇ ਛੁਟੀਆਂ, ਆਪਣੀ ਗੋਦੀ ਲਿਆ ਉਠਾਈਆ। ਤੁਹਾਡੀਆਂ ਪ੍ਰੀਤੀਆਂ ਜਗਤ ਨਾਲੋਂ ਟੁੱਟੀਆਂ, ਸਤਿਗੁਰ ਸ਼ਬਦ ਨਾਲ ਜੁੜਾਈਆ। ਤੁਹਾਡੀਆਂ ਰੂਹਾਂ ਲਟਕਣੀਆਂ ਨਹੀਂ ਪੁੱਠੀਆਂ, ਮਾਤਾ ਗਰਭ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਮੈਂ ਸੇਈ ਵਿਚ ਆਇਆ ਭੱਜ, ਭਜਨ ਬੰਦਗੀ ਵਾਲਿਓ ਤੁਹਾਨੂੰ ਦਿਆਂ ਸੁਣਾਈਆ। ਮੈਂ ਵੀ ਛੱਡਿਆ ਇਹ ਵੇਖਿਆ ਝੂਠਾ ਜਗ, ਜਗਤ ਦਾ ਸਾਥੀ ਸੰਗ ਨਾ ਕੋਇ ਬਣਾਈਆ। ਜਿਧਰ ਵੇਖੋ ਉਧਰ ਲੱਗੀ ਅੱਗ, ਬਿਨ ਸਤਿਗੁਰ ਤੋਂ ਸਾਂਤਕ ਸਤਿ ਨਾ ਕੋਇ ਵਰਤਾਈਆ। ਇਸ ਨੂੰ ਕੋਈ ਨਾ ਸਕੇ ਲੱਭ, ਖੋਜਿਆਂ ਹੱਥ ਕਿਸੇ ਨਾ ਆਈਆ। ਪਤਾ ਨਹੀਂ ਤੁਸੀਂ ਜੈਕਾਰੇ ਬੋਲੋ ਗੱਜ, ਸਨਮੁਖ ਤੁਹਾਡੇ ਬੈਠਾ ਸੋਭਾ ਪਾਈਆ। ਮੈਂ ਖ਼ੁਸ਼ੀ ਹੋ ਗਿਆ ਅੱਜ ਦੀ ਵੇਖ ਕੇ ਘੜੀ ਅੱਜ, ਅੱਜ ਦਾ ਲੇਖਾ ਅੱਜ ਨਾਲ ਮਿਲਾਈਆ। ਮੇਰਾ ਖ਼ਿਆਲ ਸੀ ਸ਼ਾਇਦ ਮੀਂਹ ਹਨੇਰੀ ਵਿਚ ਇਸ ਨੂੰ ਜਾਉ ਛਡ, ਆਪਣਿਆਂ ਘਰਾਂ ਵਿਚ ਆਸਣ ਲਾਈਆ। ਜਿਸ ਵੇਲੇ ਤੁਸੀਂ ਪ੍ਰੇਮ ਵਿਚੋਂ ਗਏ ਭੱਜ, ਨਾਰਦ ਕਹੇ ਮੈਂ ਦੂਰ ਦੁਰਾਡਾ ਭੱਜਿਆ ਵਾਹੋ ਦਾਹੀਆ। ਜਨ ਭਗਤੋ ਮੈਂ ਵੀ ਤੁਹਾਡੇ ਨਾਲ ਮਿਲ ਕੇ ਪ੍ਰੇਮ ਦਾ ਦਿਤਾ ਨਿਸ਼ਾਨਾ ਗੱਡ, ਨਿਸ਼ਾਨ ਦੋ ਜਹਾਨ ਝੁਲਾਈਆ। ਜਿਸ ਕਾਰਨ ਆਇਆ ਤੇ ਸਤਿਗੁਰ ਸ਼ਬਦ ਸਦ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਤੁਸੀਂ ਉਸ ਪ੍ਰਭੂ ਦੀ ਯਦ, ਜੋ ਯਥਾਰਥ ਜਨ ਭਗਤਾਂ ਦਏ ਦ੍ਰਿੜਾਈਆ। ਤੁਹਾਡੀ ਦੀਨ ਦੁਨੀ ਦੁਨੀ ਦੀਨ ਮੁਕੀ ਹੱਦ, ਇਕੋ ਹਦੂਦ ਵਿਚ ਬਹਿ ਕੇ ਦਰਸ਼ਨ ਪਾਈਆ। ਨਾਰਦ ਕਹੇ ਜਨ ਭਗਤੋ ਏਸੇ ਦੇ ਸਭ ਕੁਛ ਵਸ, ਦੇਵਣਹਾਰ ਇਕ ਅਖਵਾਈਆ। ਤੁਹਾਨੂੰ ਪਿਆਰ ਮੁਹੱਬਤ ਪ੍ਰੇਮ ਦੀ ਦੇ ਕੇ ਜਾਏ ਵਥ, ਵਸਤ ਅਮੋਲਕ ਤੁਹਾਡੀ ਕਾਇਆ ਅੰਦਰ ਟਿਕਾਈਆ। ਸਾਰੇ ਆਪਣੀ ਆਪਣੀ ਥਾਂ ਤੇ ਬੈਠੇ ਟੇਕ ਦਿਓ ਮੱਥ, ਨਾਰਦ ਕਹੇ ਮੈਂ ਡੰਡਾਵਤ ਕਰ ਕੇ ਸੀਸ ਝੁਕਾਈਆ। ਇਹ ਸਾਹਿਬ ਮੇਰਾ ਸਮਰਥ, ਦਾਤਾ ਧੁਰਦਰਗਾਹੀਆ। ਤੁਹਾਡਾ ਸਭ ਦਾ ਆਉਣਾ ਜਾਣਾ ਲੇਖੇ ਲਾਏ ਅਗਲਾ ਅਗੇ ਦੇਵੇ ਹਕ, ਹਕੂਕ ਸਭ ਦਾ ਆਪਣੇ ਨਾਲ ਰਖਾਈਆ। ਤੁਸੀਂ ਖ਼ੁਸ਼ੀ ਨਾਲ ਸਹੀ ਸਲਾਮਤ ਜਾਣਾ ਵਸ, ਸੁਖ ਆਸਣ ਆਪਣੇ ਡੇਰਾ ਲਾਈਆ। ਨਾਰਦ ਕਹੇ ਮੈਂ ਪਿਛੇ ਜਾਣਾ ਨੱਠ, ਭੱਜਾਂ ਵਾਹੋ ਦਾਹੀਆ। ਮੈਂ ਚਾਹੁੰਦਾ ਸਦਾ ਤੁਹਾਡਾ ਬਣਿਆ ਰਹੇ ਇਕੱਠ, ਇਕੱਠੇ ਹੋ ਕੇ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਮੁਹੱਬਤ ਦਾ ਸਭ ਨੂੰ ਦੇਵੇ ਰਸ, ਰਸਤੇ ਆਪਣੇ ਲਏ ਚਲਾਈਆ।
੨੮ ਫੱਗਣ ਸ਼ਹਿਨਸ਼ਾਹੀ ਸੰਮਤ ਅੱਠ ਸੇਈ ਕਲਾਂ ਜ਼ਿਲਾ ਜੰਮੂ ਵਕੀਲ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰਾ ਖ਼ੁਸ਼ੀਆਂ ਦਾ ਇਜ਼ਹਾਰ, ਬਹੁ ਖ਼ੁਸ਼ੀ ਵਿਚ ਸਮਾਈਆ। ਜਿਸ ਦਾ ਜੁਗ ਚੌਕੜੀ ਕੀਤਾ ਇੰਤਜ਼ਾਰ, ਆਸਾ ਵਿਚ ਧਿਆਨ ਲਗਾਈਆ। ਕੌਲ ਇਕਰਾਰ ਤੱਕਦੀ ਰਹੀ ਪੈਗ਼ੰਬਰ ਗੁਰ ਅਵਤਾਰ, ਬਿਨ ਨੈਣਾਂ ਨੈਣ ਉਠਾਈਆ। ਮੈਨੂੰ ਕਦ ਹੋਵੇ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਮੇਰੀ ਲੇਖੇ ਲਾਵੇ ਮਿੱਟੀ ਛਾਰ, ਚਰਨ ਧੂੜ ਮੈਨੂੰ ਦੇ ਵਡਿਆਈਆ। ਸਭ ਦਾ ਪੂਰਾ ਕਰੇ ਉਧਾਰ, ਕਰਜ਼ਾ ਮਕਰੂਜ਼ ਚੁਕਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਸੱਚੀ ਸਰਕਾਰ, ਲੇਖਾ ਵੇਖੇ ਥਾਉਂ ਥਾਈਂਆ। ਨੂਰੀ ਜੋਤ ਕਰੇ ਉਜਿਆਰ, ਕੂੜ ਅੰਧੇਰ ਦਏ ਮਿਟਾਈਆ। ਮੇਰੀ ਕੋਝੀ ਕਮਲੀ ਦੀ ਪਾਵੇ ਸਾਰ, ਨਿਮਾਣੀ ਲਏ ਉਠਾਈਆ। ਹੁਕਮ ਸੰਦੇਸ਼ਾ ਦੇਵੇ ਅਗਲਾ ਏਕੋ ਵਾਰ, ਇਕੋ ਇਕ ਕਰੇ ਪੜ੍ਹਾਈਆ। ਧਰਨੀ ਤੇਰੀ ਮੌਲੇ ਰੁਤ ਬਹਾਰ, ਸਤਿਜੁਗ ਸਚ ਨਾਲ ਵਡਿਆਈਆ। ਤੂੰ ਮੇਰਾ ਮੈਂ ਤੇਰਾ ਸੁਣਨਾ ਜੈਕਾਰ, ਢੋਲਾ ਅਗੰਮ ਅਥਾਹੀਆ। ਧਰਨੀ ਕਹੇ ਮੈਂ ਨਿਉਂ ਕੇ ਕੀਤੀ ਨਿਮਸਕਾਰ, ਚਰਨ ਕਵਲ ਸੀਸ ਨਿਵਾਈਆ। ਕਿਰਪਾ ਕਰੀ ਆਪ ਨਿਰੰਕਾਰ, ਮਿਹਰ ਨਜ਼ਰ ਉਠਾਈਆ। ਭਗਤ ਸੁਹੇਲੇ ਕਰ ਤਿਆਰ, ਤ੍ਰੈਗੁਣ ਅਤੀਤੇ ਦਿਤੇ ਮਿਲਾਈਆ। ਜਿਨ੍ਹਾਂ ਮੇਰੇ ਉਤੇ ਨਵ ਦਿਨ ਕੀਤਾ ਮੰਗਲਾਚਾਰ, ਨਵ ਖੰਡ ਦੀ ਖ਼ੁਸ਼ੀ ਬਣਾਈਆ। ਮੈਂ ਖ਼ੁਸ਼ੀਆਂ ਵਿਚ ਪ੍ਰੇਮ ਦੇ ਸਭ ਦੇ ਫੂਲਨ ਪਾਵਾਂ ਹਾਰ, ਹਿਰਦਿਉਂ ਦਿਤਾ ਵਖਾਈਆ। ਤੁਹਾਡਾ ਲੇਖਾ ਰਹੇ ਸਦਾ ਜੁਗ ਚਾਰ, ਚੌਕੜੀ ਪ੍ਰਭ ਦੇ ਨਾਲ ਪ੍ਰਨਾਈਆ। ਤੁਸਾਂ ਮਰਨਾ ਨਹੀਂ ਵਿਚ ਸੰਸਾਰ, ਮਰ ਜੀਵਤ ਰੂਪ ਵਟਾਈਆ। ਸਤਿਜੁਗ ਸਾਚਾ ਤੁਹਾਡੀ ਸਦਾ ਕਰੇ ਯਾਦ, ਆਪਣਾ ਧਿਆਨ ਲਗਾਈਆ। ਜਿਨ੍ਹਾਂ ਦੀ ਸੁਣ ਫ਼ਰਿਆਦ, ਪ੍ਰਭ ਪ੍ਰਗਟਿਓ ਬੇਪਰਵਾਹੀਆ। ਦੇ ਕੇ ਸਾਚੀ ਦਾਦ, ਅਨਮੁੱਲ ਦਿਤੀ ਵਰਤਾਈਆ। ਵਜਾ ਕੇ ਧੁਰ ਦਾ ਨਾਦ, ਜਗਤ ਜਹਾਨ ਕੀਤੀ ਸ਼ਨਵਾਈਆ। ਭੇਵ ਖੁਲਾ ਕੇ ਬੋਧ ਅਗਾਧ, ਅਨੁਭਵ ਦ੍ਰਿਸ਼ਟੀ ਦਿਤੀ ਸਮਝਾਈਆ। ਅੰਦਰੋਂ ਸੁਰਤ ਗਈ ਜਾਗ, ਆਲਸ ਨਿੰਦਰਾ ਰਿਹਾ ਨਾ ਰਾਈਆ। ਘਰ ਦੀਪਕ ਜਗਿਆ ਚਿਰਾਗ਼, ਆਤਮ ਨੂਰ ਹੋਇਆ ਰੁਸ਼ਨਾਈਆ। ਮਨ ਮਨਸਾ ਗਿਆ ਤਿਆਗ, ਨਾਤਾ ਜਗਤ ਤੁੜਾਈਆ। ਭਗਤ ਭਗਵਾਨ ਬਣਿਆ ਸਮਾਜ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਗੀਤ ਸੁਣਾਵਾਂ ਆਜ, ਫਲਗੁਣ ਅਠਾਈ ਨਾਲ ਮਿਲਾਈਆ। ਜਨ ਭਗਤੋ ਤੁਸੀਂ ਉਹ ਅਗੰਮੀ ਸਾਧ, ਜਿਨ੍ਹਾਂ ਨੂੰ ਸਾਧਨਾ ਦੀ ਲੋੜ ਰਹੀ ਨਾ ਰਾਈਆ। ਤੁਹਾਡਾ ਮਿਤਰ ਪਿਆਰਾ ਇਕ ਅਹਿਬਾਬ, ਹਰਿ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਖੇੜੇ ਸਦਾ ਰਖੇ ਆਬਾਦ, ਆਸਣ ਸਿੰਘਾਸਣ ਆਪਣਾ ਆਪ ਸੁਹਾਈਆ।