ਪੁਸਤਕਾਲਾਭਾਗ ੨੩

੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਪਹਿਲੀ ਚੇਤ ਕਹੇ ਮੈਨੂੰ ਜੁਗ ਚੌਕੜੀ ਚੇਤਾ, ਚੇਤਨ ਹੋ ਕੇ ਦਿਆਂ ਜਣਾਈਆ। ਜੁਗ ਚੌਕੜੀ ਜੋ ਗੁਰ ਅਵਤਾਰ ਪੈਗ਼ੰਬਰਾਂ ਚੁਣਿਆ ਨੇਤਾ, ਨੇਤੀ ਨੇਤੀ ਧਿਆਨ ਲਗਾਈਆ। ਉਹ ਲੱਖ ਚੁਰਾਸੀ ਕਾਇਆ ਮਾਟੀ ਜਾਣੇ ਖੇਤਾ, ਧਰਨੀ ਧਰਤ ਧਵਲ ਧੌਲ ਫੋਲ ਫੁਲਾਈਆ। ਨਿਰਗੁਣ ਧਾਰ ਸਰਗੁਣ ਪਾਵੇ ਭੇਤਾ, ਭੇਵ ਅਭੇਦ ਰਹੇ ਨਾ ਰਾਈਆ। ਜਿਸ ਦਾ ਜੁਗ ਜੁਗ ਜੁਗ ਸੁਣਦੇ ਰਹੇ ਸੰਦੇਸ਼ਾ, ਅੱਖਰਾਂ ਨਾਲ ਸ਼ਨਵਾਈਆ। ਰਾਹ ਤਕਦੇ ਰਹੇ ਹਮੇਸ਼ਾ, ਹਮ ਸਾਜਣ ਧਿਆਨ ਲਗਾਈਆ। ਜਿਸ ਮਾਣ ਦਵਾਇਆ ਵਿਸ਼ਨ ਬ੍ਰਹਮਾ ਸ਼ਿਵ ਗਨੇਸ਼ਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਉਹ ਸਾਹਿਬ ਸੁਲਤਾਨਾ ਮਰਦ ਮਰਦਾਨਾ ਸਭ ਦੀ ਬਦਲਣ ਵਾਲਾ ਰੇਖਾ, ਬਚਿਆ ਨਜ਼ਰ ਕੋਇ ਨਾ ਆਈਆ। ਪਹਿਲੀ ਚੇਤ ਕਹੇ ਮੈਂ ਉਸ ਨੂੰ ਕਰਾਂ ਆਦੇਸਾ, ਨਿਵ ਨਿਵ ਸੀਸ ਨਿਵਾਈਆ। ਜਿਸ ਖੇਲ ਖੇਲਣਾ ਨਵਾਂ ਦੇਸਾਂ, ਦੇਸ ਦੇਸੰਤਰ ਧਿਆਨ ਲਗਾਈਆ। ਲੇਖਾ ਜਾਨਣਾ ਮੁੱਲਾ ਸ਼ੇਖ਼ਾ, ਮੁਸਾਇਕਾਂ ਖੋਜ ਖੁਜਾਈਆ। ਕਲਜੁਗ ਨਾਲ ਕਰਨਾ ਹੇਤਾ, ਕੂੜੀ ਕਿਰਿਆ ਗੰਢ ਪਵਾਈਆ। ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰਨਾ ਠੇਕਾ, ਦੀਨਾਂ ਮਜ਼੍ਹਬਾਂ ਪੰਧ ਚੁਕਾਈਆ। ਧੁਰ ਦਾ ਹੁਕਮ ਏਕੰਕਾਰ ਦੇਣਾ ਇਕ ਸੰਦੇਸ਼ਾ, ਸੰਧਿਆ ਸਰਘੀ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਹਿਲੀ ਚੇਤ ਕਹੇ ਮੇਰਾ ਸੰਮਤ ਚੜ੍ਹਿਆ ਨੌ, ਸ਼ਹਿਨਸ਼ਾਹ ਦਿਤੀ ਵਡਿਆਈਆ। ਮੈਂ ਨੌ ਸੌ ਚੁਰਾਨਵੇਂ ਚੌਕੜੀ ਜੁਗ ਰਿਹਾ ਭੌਂ, ਸਾਲ ਬਸਾਲਾ ਆਪਣਾ ਪੰਧ ਮੁਕਾਈਆ। ਸਚ ਪਿਆਰ ਦੀ ਨੀਂਦੇ ਰਿਹਾ ਸੌਂ, ਗ਼ਫ਼ਲਤ ਜਗਤ ਨਾ ਕੋਇ ਰਖਾਈਆ। ਮੇਰਾ ਇਕੋ ਪਿਤਾ ਇਕੋ ਮਾਓ, ਗੋਦ ਸੁਹੰਜਣੀ ਇਕੋ ਸੁਹਾਈਆ। ਕਿਉਂ ਨਿਥਾਵਿਆਂ ਦੇਵੇ ਥਾਉਂ, ਨਿਮਾਣਿਆਂ ਹੋਵੇ ਸਹਾਈਆ। ਜੁਗ ਜੁਗ ਜਨ ਭਗਤਾਂ ਪਕੜੇ ਬਾਹੋਂ, ਫੜ ਬਾਹੋਂ ਗਲੇ ਲਗਾਈਆ। ਦੀਨ ਦੁਨੀ ਵੇਖੇ ਘੁਥੀ ਰਾਹੋਂ, ਨਿਤ ਨਵਿਤ ਪਰਦਾ ਆਪ ਚੁਕਾਈਆ। ਜਿਸ ਦਾ ਲਹਿਣਾ ਥਲ ਅਸਗਾਹੋ, ਮਈਅਲ ਖੋਜ ਖੁਜਾਈਆ। ਜਿਸ ਨੂੰ ਸਭ ਨੇ ਕਿਹਾ ਵਾਹ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਉਸ ਦੇ ਪਿਆਰ ਦਾ ਮੋਹੇ ਘਨੇਰਾ ਚਾਉ, ਚੌਹਵੰਨੀ ਧਿਆਨ ਲਗਾਈਆ। ਜੋ ਸਦਾ ਸੁਹੇਲਾ ਦੇਵੇ ਠੰਡੀ ਛਾਉਂ, ਅਗਨੀ ਤਤ ਨਾ ਲਾਗੇ ਰਾਈਆ। ਜੁਗ ਚੌਕੜੀ ਕਰੇ ਨਿਆਉਂ, ਅਦਲ ਇਨਸਾਫ਼ ਆਪ ਕਮਾਈਆ। ਉਸ ਦੇ ਨਿਵ ਨਿਵ ਲਾਗਾਂ ਪਾਉਂ, ਚਰਨ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਨੌ ਕਹੇ ਜਨ ਭਗਤੋ ਆ ਗਿਆ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਸਾਚੇ ਨਾਮ ਦੀ ਦੇਵਾਂ ਸੁਗਾਤ, ਧੁਰ ਦੀ ਵਸਤ ਅਨਮੁੱਲ ਵਰਤਾਈਆ। ਭਾਗਾਂ ਭਰੀ ਤੁਹਾਡੀ ਰਾਤ, ਸੁਹੰਜਣੀ ਖ਼ੁਸ਼ੀ ਬਣਾਈਆ। ਆਤਮ ਤੱਕੋ ਪਰਮਾਤਮ ਜ਼ਾਤ, ਅਜ਼ਾਤੀ ਡੇਰਾ ਢਾਹੀਆ। ਸਤਿ ਦਾ ਸਚ ਵੇਖੋ ਨਾਤ, ਮੇਲ ਮਿਲਿਆ ਸਹਿਜ ਸੁਭਾਈਆ। ਤੂੰ ਮੇਰਾ ਮੈਂ ਤੇਰਾ ਗਾਉ ਗਾਥ, ਸੋਹੰ ਢੋਲਾ ਅਗੰਮ ਅਥਾਹੀਆ। ਮੇਰਾ ਸਵਾਮੀ ਅਨਾਥਾਂ ਨਾਥ, ਗ਼ਰੀਬਾਂ ਹੋਏ ਸਹਾਈਆ। ਜੁਗ ਚੌਕੜੀ ਦੇਵੇ ਸਾਥ, ਸਗਲਾ ਸੰਗ ਬਣਾਈਆ। ਜਨ ਭਗਤੋ ਉਸ ਪ੍ਰਭੂ ਨੂੰ ਮਸਤਕ ਦੇ ਅਗੇ ਦੋਏ ਜੋੜ ਦਿਉ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਸੀ ਰਾਮ ਬੇਟਾ

ਦਸਰਾਥ, ਜਿਸ ਵੇਲੇ ਦਹਿਸਰ ਘਾਈਆ। ਕ੍ਰਿਸ਼ਨ ਅਰਜਨ ਨੂੰ ਸਹਿਜ ਸੁਭਾਉ ਗਿਆ ਆਖ, ਬਿਨ ਅੱਖਰਾਂ ਕਰ ਲਿਖਾਈਆ। ਮੈਂ ਤ੍ਰੈਲੋਕੀ ਨਾਥ, ਮੇਰਾ ਸਾਹਿਬ ਸਵਾਮੀ ਆਪਣਾ ਲੇਖਾ ਆਪਣੇ ਹੱਥ ਰਖਾਈਆ। ਈਸਾ ਜਿਸ ਵੇਲੇ ਗਲ ਵਿਚ ਪਾਈ ਫਾਸ, ਬਿਨ ਸਜਦਿਆਂ ਸੀਸ ਝੁਕਾਈਆ। ਇਕ ਅਗੰਮੀ ਰਖੀ ਆਸ, ਜਿਸ ਨੂੰ ਏ ਬੀ ਸੀ ਡੀ ਸਕੇ ਨਾ ਕੋਇ ਲਿਖਾਈਆ। ਮੁਹੰਮਦ ਚੌਦਾਂ ਤਬਕ ਕੀਤੇ ਤਲਾਸ਼, ਬਿਨ ਅੱਖਾਂ ਅੱਖ ਉਠਾਈਆ। ਮੇਰੀ ਮਕਬਰੇ ਵਿਚ ਰਾਹ ਤੱਕੇ ਤਤਾਂ ਵਾਲੀ ਲਾਸ਼, ਖ਼ਾਕੀ ਖ਼ਾਕ ਧਿਆਨ ਲਗਾਈਆ। ਨਾਨਕ ਕਿਹਾ ਨਿਰਗੁਣ ਧਾਰ ਨੂਰ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਗੋਬਿੰਦ ਕਿਹਾ ਪੁਰਖ ਅਕਾਲਾ ਮੇਰਾ ਬਾਪ, ਮਈਆ ਇਕੋ ਸੋਭਾ ਪਾਈਆ। ਜੋ ਅੰਤਮ ਕਲਜੁਗ ਕਰੇ ਖੇਲ ਤਮਾਸ਼, ਤਮਾਸ਼ਬੀਨ ਨੂਰ ਅਲਾਹੀਆ। ਸ਼ੰਕਰ ਝੁਕੇ ਉਤੋਂ ਕੈਲਾਸ਼, ਨਿਵ ਨਿਵ ਸੀਸ ਨਿਵਾਈਆ। ਬ੍ਰਹਮਾ ਧੂੜੀ ਰਮਾਵੇ ਖ਼ਾਕ, ਮਸਤਕ ਟਿੱਕੇ ਲਾਈਆ। ਵਿਸ਼ਨੂੰ ਵਿਸ਼ਵ ਦਾ ਮੰਗੇ ਸਾਥ, ਸਗਲਾ ਸੰਗ ਬਣਾਈਆ। ਪਹਿਲੀ ਚੇਤ ਕਹੇ ਮੇਰਾ ਸਾਹਿਬ ਪੁਰਖ ਅਬਿਨਾਸ਼, ਜਨਮ ਮਰਨ ਵਿਚ ਕਦੇ ਨਾ ਆਈਆ। ਉਹ ਭਗਤ ਸੁਹੇਲਾ ਇਕ ਅਕੇਲਾ ਨਿਰਗੁਣ ਨਿਰਵੈਰ ਨਿਰਾਕਾਰ ਜਨ ਭਗਤਾਂ ਆਪਣਾ ਬਣਾਏ ਦਾਸ, ਦਾਸੀ ਦਾਸ ਖੇਲ ਖਿਲਾਈਆ। ਸੋਵਤ ਜਾਗਤ ਕਾਇਆ ਮੰਡਲ ਪਾਵੇ ਰਾਸ, ਗੋਪੀ ਕਾਹਨ ਖੇਲ ਖਿਲਾਈਆ। ਗੁਰਮੁਖਾਂ ਦੇ ਹਿਰਦੇ ਦੇ ਵਿਸ਼ਵਾਸ, ਵਿਸ਼ਵ ਦਾ ਆਪਣਾ ਭੇਵ ਖੁਲਾਈਆ। ਸਾਹਿਬ ਸਵਾਮੀ ਬਣ ਸਰਬ ਗੁਣਤਾਸ, ਹਰਿ ਵੱਡਾ ਵਡ ਵਡਿਆਈਆ। ਜੋ ਲਹਿਣਾ ਦੇਣਾ ਸਭ ਦਾ ਚੁਕਾਏ ਆਪ, ਆਪਣੀ ਦਇਆ ਕਮਾਈਆ। ਕਿਸੇ ਹੱਥ ਨਾ ਆਵੇ ਪੂਜਾ ਪਾਠ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਸੰਮਤ ਸ਼ਹਿਨਸ਼ਾਹੀ ਨੌ ਕਹੇ ਉਹ ਮੇਰਾ ਸਾਕ ਸੱਜਣ ਸਾਥ, ਸਾਥੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸੰਮਤ ਨੌ ਕਹੇ ਮੇਰੀ ਨਵ ਨੌ ਦੀ ਧਾਰ, ਧਰਮ ਨੂੰ ਧਰਮ ਨਾਲ ਜਣਾਈਆ ਧਰਨੀਏ ਤੂੰ ਵੀ ਹੋ ਜਾ ਖ਼ਬਰਦਾਰ, ਬੇਖ਼ਬਰੇ ਖ਼ਬਰ ਦਿਆਂ ਸੁਣਾਈਆ। ਨੀ ਤੇਰੇ ਉਤੇ ਰੰਗ ਮਾਣ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਫੇਰਾ ਪਾਈਆ। ਲੇਖਾ ਲਿਖ ਗਏ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੀ ਦੇਣ ਗਵਾਹੀਆ। ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਨਜ਼ਰੀ ਆਈਆ। ਮੈਂ ਉਸ ਨੂੰ ਕਰਾਂ ਨਿਮਸਕਾਰ, ਡੰਡਾਵਤ ਵਿਚ ਸੀਸ ਨਿਵਾਈਆ। ਜਿਹੜਾ ਸਾਰਿਆਂ ਦਾ ਸਾਂਝਾ ਯਾਰ, ਯਰਾਨੇ ਭਗਤਾਂ ਨਾਲ ਰਖਾਈਆ। ਨੀ ਉਸ ਦੇ ਨਾਮ ਕਲਮੇ ਅਵਤਾਰ ਪੈਗ਼ੰਬਰਾਂ ਲਿਖਤੀ ਲਾਏ ਇਸ਼ਤਿਹਾਰ, ਕਾਗ਼ਜ਼ਾਂ ਉਤੇ ਅੱਖਰ ਦਿਤੇ ਚਿਪਕਾਈਆ। ਜਿਸ ਦੀ ਸਾਰੇ ਕਰਦੇ ਰਹੇ ਇੰਤਜ਼ਾਰ, ਆਮਦ ਵਿਚ ਧਿਆਨ ਲਗਾਈਆ। ਉਹ ਮਾਲਕ ਖ਼ਾਲਕ ਜ਼ਿਮੀਂ ਜ਼ਮਾਂ ਦਾ ਖ਼ੁਦਮੁਖ਼ਤਿਆਰ, ਦਰਗਾਹ ਸਚ ਦਾ ਰਹਿਬਰ ਨੂਰ ਅਲਾਹੀਆ। ਉਸ ਦਾ ਹੁਕਮ ਸੰਦੇਸਾ ਸਭ ਨੇ ਸੁਣਿਆ ਵਾਰੋ ਵਾਰ, ਵਾਰਤਾ ਜਗਤ ਵਾਲੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਨੌ ਕਹੇ ਮੈਂ ਵੇਖੇ ਥਲ ਅਸਗਾਹ, ਗਹਿਰ ਗੰਭੀਰ ਦਿਤੀ ਵਡਿਆਈਆ। ਮੈਨੂੰ ਅੰਤਰ ਅੰਤਰ ਚੜ੍ਹਿਆ ਚਾਅ, ਚਾਓ ਘਨੇਰਾ ਦਿਆਂ ਸਮਝਾਈਆ। ਮੇਰਾ ਮਾਲਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੇ ਦੁਰਗਾ ਅਸ਼ਟਭੁਜ ਦਾ ਲੇਖਾ ਦਿਤਾ ਚੁਕਾ, ਚੁਕੰਨੇ ਸਭ ਨੂੰ ਰਿਹਾ ਕਰਾਈਆ। ਅਵਤਾਰ ਪੈਗ਼ੰਬਰ ਗੁਰ ਆਪਣਾ ਲੇਖਾ ਬੈਠੇ ਹੱਥ ਉਠਾ, ਦੋ ਹੱਥਾਂ ਰਹੇ

ਟਿਕਾਈਆ। ਬਿਨਾ ਸੀਸ ਤੋਂ ਸੀਸ ਨਿਵਾ, ਨਿਮਰਤਾ ਵਿਚ ਸੀਸ ਝੁਕਾਈਆ। ਤੂੰ ਦਾਤਾ ਸਵਾਮੀ ਅਗੰਮ ਅਥਾਹ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਪਹਿਲੀ ਚੇਤ ਕਹੇ ਮੈਂ ਚਾਰ ਕੁੰਟ ਨੂੰ ਤੱਕਿਆ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਆਤਮ ਪਰਮਾਤਮ ਨਾਤਾ ਦਿਸੇ ਕਿਸੇ ਨਾ ਪੱਕਿਆ, ਧਰਮ ਦੀ ਗੰਢ ਨਾ ਕੋਇ ਪਵਾਈਆ। ਮੈਂ ਖ਼ੁਸ਼ੀਆਂ ਦੇ ਵਿਚ ਹੱਸਿਆ, ਹੱਸ ਕੇ ਦਿਤਾ ਵਖਾਈਆ। ਵੇਖੋ ਕਲਜੁਗ ਸਭ ਦੀ ਕਰੇ ਹੱਤਿਆ, ਹਤਿਆਰੀ ਕੀਤੀ ਖ਼ਲਕ ਖ਼ੁਦਾਈਆ। ਅੰਦਰ ਦੇ ਕੇ ਮਨ ਮਤਿਆ, ਮਨਸਾ ਕੂੜ ਨਾਲ ਲੜਾਈਆ। ਮਿਲੇ ਮੇਲ ਨਾ ਕਿਸੇ ਕਮਲਾਪਤਿਆ, ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਸਭ ਨੂੰ ਭੁਲਿਆ ਗੋਬਿੰਦ ਫਤਹਿ ਡੰਕਿਆ, ਡੰਕੇ ਕੂੜ ਘਰ ਘਰ ਰਹੇ ਵਜਾਈਆ। ਅੰਦਰੋਂ ਫਿਰੇ ਨਾ ਮਨ ਕਾ ਮਣਕਿਆ, ਜਗਤ ਮਣਕਿਆਂ ਉਂਗਲਾ ਨਾਲ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸੰਮਤ ਨੌ ਕਹੇ ਮੇਰਾ ਖੇਲ ਪੁਰਾਣਾ, ਪੁਨਹ ਪੁਨਹ ਸਭ ਨੂੰ ਸੀਸ ਨਿਵਾਈਆ। ਜਨ ਭਗਤੋ ਸੁਣੋ ਮੇਰਾ ਪ੍ਰੇਮ ਦਾ ਗਾਣਾ, ਗਾ ਗਾ ਕੇ ਦਿਆਂ ਜਣਾਈਆ। ਸਾਹਿਬ ਸਵਾਮੀ ਸਤਿਗੁਰ ਸ਼ਬਦ ਜਿਸ ਨਵਾਂ ਖੇਲ ਰਚਾਉਣਾ, ਰਚਨਾ ਆਪਣੀ ਵੇਖ ਵਖਾਈਆ। ਉਸ ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਚਰਨ ਟਿਕਾਉਣਾ, ਨਿਰਗੁਣ ਸਰਗੁਣ ਆਪਣੀ ਵੰਡ ਵੰਡਾਈਆ। ਇਹ ਖੇਲ ਸ੍ਰੀ ਭਗਵਾਨਾ, ਦੂਸਰ ਸਮਝ ਕੋਇ ਨਾ ਪਾਈਆ। ਜਿਸ ਦਾ ਜੋਤ ਸਰੂਪੀ ਅਗੰਮੀ ਬਾਣਾ, ਬਾਣ ਅਣਿਆਲੇ ਤੀਰ ਚਲਾਈਆ। ਤਖ਼ਤ ਨਿਵਾਸੀ ਬਣ ਕੇ ਰਾਣਾ, ਰਈਅਤ ਵੇਖੇ ਚਾਈਂ ਚਾਈਂਆ। ਜਿਸ ਨੇ ਚੜ੍ਹਦੀ ਦਿਸ਼ਾ ਨੂੰ ਜਾਣਾ, ਅੱਖ ਲਹਿੰਦੇ ਵੱਲ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਨੌ ਕਹੇ ਮੈਨੂੰ ਯਾਦ ਆ ਗਿਆ ਦੁਰਗਾ ਦਾ ਮੈਦਾਨ ਜੰਗੀ ਸੁੰਭ ਨਿਸੁੰਭ ਸੰਗ ਵਧਾਈਆ। ਜਿਹੜੀ ਆਸ਼ਾ ਬਿਨਾ ਇਸ਼ਕ ਤੋਂ ਮੰਗੀ, ਹਕੀਕੀ ਮਜਾਜ਼ੀ ਸਮਝ ਕੋਇ ਨਾ ਪਾਈਆ। ਜਿਸ ਵੇਲੇ ਜੁਗ ਚੌਕੜੀ ਜਾਏ ਲੰਘੀ, ਆਪਣਾ ਪੰਧ ਮੁਕਾਈਆ। ਸੁਹਾਗਣ ਵਾਹੇ ਸੀਸ ਕੋਇ ਨਾ ਕੰਘੀ, ਹਰਿ ਕੰਤ ਸੁਹਾਗੀ ਸਕੇ ਨਾ ਕੋਇ ਹੰਢਾਈਆ। ਆਤਮਾ ਦੁਹਾਗਣ ਸਭ ਦੀ ਦਿਸੇ ਰੰਡੀ, ਸਚ ਸਿੰਘਾਸਣ ਸੋਭਾ ਕੋਇ ਨਾ ਪਾਈਆ। ਸਚ ਪ੍ਰਕਾਸ਼ ਦਿਸੇ ਨੂਰ ਕੋਇ ਨਾ ਚੰਦੀ, ਨੂਰ ਨੁਰਾਨਾ ਨਜ਼ਰ ਕਿਸੇ ਨਾ ਆਈਆ। ਦੀਨਾਂ ਮਜ਼੍ਹਬਾਂ ਦੀ ਹੋਵੇ ਪਾਬੰਦੀ, ਆਤਮ ਪਰਮਾਤਮ ਮਿਲਣ ਕੋਇ ਨਾ ਪਾਈਆ। ਪਵਣ ਮਿਲੇ ਕਿਸੇ ਨਾ ਠੰਡੀ, ਅਗਨੀ ਤਤ ਜਗਤ ਤਪਾਈਆ। ਛੁਟੀ ਲਿਵ ਨਾ ਜਾਵੇ ਗੰਢੀ, ਪਾਰਬ੍ਰਹਮ ਬ੍ਰਹਮ ਨਾ ਕੋਇ ਸਮਾਈਆ। ਚਾਰੋਂ ਕੁੰਟ ਆਵੇ ਤੰਗੀ, ਤੰਗ ਦਸਤ ਹੋਵੇ ਲੋਕਾਈਆ। ਸਭ ਦੀ ਅੰਤਰ ਨਿਰੰਤਰ ਹਾਲਤ ਹੋਣੀ ਮੰਦੀ, ਮੰਦ ਭਾਗਣ ਧਰਤੀ ਰੋਵੇ ਮਾਰੇ ਧਾਹੀਆ। ਕਲਜੁਗ ਲੇਖਾ ਪੁੱਜਿਆ ਹੋਣਾ ਕੰਢੀ, ਕੰਢੀ ਘਾਟ ਦਏ ਗਵਾਹੀਆ। ਦੀਨ ਦੁਨੀਆ ਹੋਣੀ ਪਾਖੰਡੀ, ਜਗਤ ਜਗਿਆਸੂ ਨਿਰਗੁਣ ਜੋਤ ਨਾ ਕੋਇ ਸਮਾਈਆ। ਮਾਣ ਰਹਿਣਾ ਨਹੀਂ ਪਾਂਧੇ ਪੰਡੀ, ਮੁੱਲਾ ਸ਼ੇਖ਼ ਨਾ ਕੋਇ ਚਤੁਰਾਈਆ। ਉਸ ਵੇਲੇ ਖੇਲ ਕਰੇ ਮੇਰਾ ਸਾਹਿਬ ਸੂਰਾ ਸਰਬੰਗੀ, ਜੋ ਕਰਤਾ ਧੁਰਦਰਗਾਹੀਆ। ਜਿਸ ਦੀ ਆਯੂ ਆਦਿ ਜੁਗਾਦਿ ਲੰਬੀ, ਅੰਤ ਕਹਿਣ ਕੋਇ ਨਾ ਪਾਈਆ। ਉਹ ਸਭ ਦੀ ਕੌਲ ਇਕਰਾਰਾਂ ਵਾਅਦਿਆਂ ਵਾਲੀ ਵੇਖੇ ਸੰਧੀ, ਸੰਨਦ ਆਪਣੇ ਵਿਚੋਂ ਕਢਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਪਹਿਲੀ ਚੇਤ ਕਹੇ ਉਹ ਕਲਜੁਗ ਆਇਆ, ਭੱਜਿਆ ਵਾਹੋ ਦਾਹੀਆ। ਬੋਲ ਬੋਲ ਕੇ ਰਿਹਾ ਸੁਣਾਇਆ, ਕੂਕ ਕੂਕ ਨਾਲ ਲਗਾਈਆ। ਮੈਂ ਉਸ ਪ੍ਰਭੂ ਦਾ ਜਾਇਆ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੈਂ ਧੁਰ ਦਾ ਵਰ ਇਕੋ ਪਾਇਆ, ਪਾਰਬ੍ਰਹਮ ਪ੍ਰਭ ਝੋਲੀ ਦਿਤੀ ਭਰਾਈਆ। ਚਾਰੋਂ ਕੁੰਟ ਕੂੜ ਦਾ ਡੰਕ ਵਜਾਇਆ, ਧਰਮ ਦੀ ਕੀਤੀ ਸਫ਼ਾਈਆ। ਪਿਤਾ ਪੂਤ ਨਾਲ ਲੜਾਇਆ, ਗੁਰੂ ਚੇਲੇ ਦਿਤੇ ਟਕਰਾਈਆ। ਸਚ ਪ੍ਰੀਤੀ ਵਿਚ ਰਹਿਣ ਕੋਇ ਨਾ ਪਾਇਆ, ਇਹ ਮੇਰੀ ਬੇਪਰਵਾਹੀਆ। ਮੈਂ ਨੌ ਖੰਡ ਪ੍ਰਿਥਮੀ ਆਪਣਾ ਡੌਰੂ ਵਾਹਿਆ, ਡੰਕਾ ਦਿਤਾ ਵਜਾਈਆ। ਮੇਰੇ ਉਤੇ ਉਸ ਸਾਹਿਬ ਦਾ ਸਾਇਆ, ਜੋ ਸਿਰ ਸਿਰ ਦੇਵੇ ਰਿਜ਼ਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਮੈਂ ਮੁੱਛਾਂ ਨੂੰ ਚਾੜ੍ਹਾਂ ਵੱਟ, ਵਟਣੇ ਸਭ ਨੂੰ ਦੇਣੇ ਲਗਾਈਆ। ਮੈਂ ਕੂੜ ਪਿਆਲਾ ਪੀਵਾਂ ਗਟ ਗਟ, ਮਮਤਾ ਨਸ਼ੇ ਚਾਰੋਂ ਕੁੰਟ ਦੇਣੇ ਵਖਾਈਆ। ਮੈਂ ਦੀਪਾਂ ਲੋਆਂ ਜਾਵਾਂ ਟੱਪ, ਟਾਪੂਆਂ ਤੋਂ ਪਰੇ ਫਿਰਾਂ ਚਾਈਂ ਚਾਈਂਆ। ਕਲਜੁਗ ਕਹੇ ਜਨ ਭਗਤੋ ਮੇਰੀ ਸਮਝਿਓ ਮੂਲ ਨਾ ਗੱਪ, ਮੈਂ ਕਰ ਕੇ ਦੇਣਾ ਵਖਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਤਪ, ਤਪੀਸ਼ਰ ਸਿਰ ਨਾ ਕੋਇ ਉਠਾਈਆ। ਮੇਰਾ ਸਾਹਿਬ ਨਾਲ ਵਾਅਦਾ ਪੱਕ, ਮੈਂ ਪੱਕੀ ਆਇਆ ਕਰਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਕੋਈ ਪੁੱਜੇ ਨਾ ਤੇਰੇ ਤੱਕ, ਚਰਨ ਛੋਹ ਕੋਇ ਨਾ ਲਾਈਆ। ਮੇਰਾ ਮੈਨੂੰ ਦੇਣਾ ਹਕ, ਹਕੀਕਤ ਦੇ ਮਾਲਕ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਂ ਕੀ ਦੱਸਾਂ ਆਪਣੀ ਕਹਾਣੀ, ਕਹਾਵਤ ਕੀ ਜਣਾਈਆ। ਮੈਨੂੰ ਯਾਦ ਚਾਰ ਜੁਗ ਦੀ ਬਾਣੀ, ਜੋ ਨਾਮ ਅਣਿਆਲੇ ਤੀਰ ਚਲਾਈਆ। ਮੈਂ ਵੇਖਾਂ ਚਾਰੇ ਖਾਣੀ, ਚਾਰੋਂ ਕੁੰਟ ਅੱਖ ਉਠਾਈਆ। ਮੈਂ ਤੱਕਾਂ ਜੀਵ ਪ੍ਰਾਣੀ, ਪੁਨਹ ਪੁਨਹ ਖੋਜ ਖੁਜਾਈਆ। ਮੇਰੇ ਕੋਲ ਉਹ ਨਿਸ਼ਾਨੀ, ਜਿਸ ਦਾ ਨਿਸ਼ਾਨਾ ਸਕੇ ਨਾ ਕੋਇ ਮਿਟਾਈਆ। ਮੇਰਾ ਮਹਿਬੂਬ ਵੱਡਾ ਦਾਨੀ, ਦੌਲਤਮੰਦ ਅਖਵਾਈਆ। ਜਿਸ ਪੈਗ਼ੰਬਰਾਂ ਦੀ ਲਈ ਕੁਰਬਾਨੀ, ਕਬਰਾਂ ਵਿਚ ਸਵਾਈਆ। ਉਹ ਸਦਾ ਮਿਹਰਵਾਨ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਕਲਜੁਗ ਕਹੇ ਕੁਛ ਮੇਰੀ ਸੁਣੋ ਜ਼ਬਾਨੀ, ਸਨਮੁਖ ਹੋ ਕੇ ਦਿਆਂ ਸੁਣਾਈਆ। ਅੰਤ ਸ਼ਰਅ ਦੀ ਕਟੀ ਜਾਣੀ ਗ਼ੁਲਾਮੀ, ਜ਼ੰਜੀਰ ਰਹਿਣ ਕੋਇ ਨਾ ਪਾਈਆ। ਜਿਸ ਮੇਰੇ ਮਹਿਬੂਬ ਦੀ ਸਾਰੇ ਕਰਨ ਬਦਨਾਮੀ, ਚਾਰੋਂ ਕੁੰਟ ਢੋਲੇ ਗਾਈਆ। ਉਸ ਦਾ ਲਹਿਣਾ ਦੇਣਾ ਖੇਲ ਅਗੰਮਾ ਨਵ ਸੱਤ ਕਰਾਏ ਪ੍ਰੇਸ਼ਾਨੀ, ਪ੍ਰਤੀਸ਼ਤ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਸੰਮਤ ਨੌ ਕਹੇ ਮੈਂ ਦੱਸਾਂ ਨਾਲ ਪਿਆਰ, ਪ੍ਰੇਮ ਪ੍ਰੀਤੀ ਵਿਚ ਜਣਾਈਆ। ਉਠੋ ਵੇਖੋ ਤੱਕੋ ਮੇਰੇ ਸਾਜਣ ਮੀਤ ਮੁਰਾਰ, ਮਿਤਰ ਪਿਆਰਾ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਗੋਬਿੰਦ ਧਾਰ, ਜੋ ਯਾਰੜਾ ਸਥਰ ਗਿਆ ਹੰਢਾਈਆ। ਜਿਸ ਦਾ ਯੁੱਧ ਅਗੰਮ ਅਪਾਰ, ਯੁਧਿਸ਼ਟਰ ਕਾਹਨ ਇਸ਼ਾਰੇ ਨਾਲ ਦ੍ਰਿੜਾਈਆ। ਰਾਮ ਨੇ ਉਸੇ ਦਾ ਕੀਤਾ ਇਜ਼ਹਾਰ, ਸਿਫ਼ਤਾਂ ਵਾਲੀ ਸਿਫ਼ਤ ਸਾਲਾਹੀਆ। ਮੂਸਾ ਕਿਹਾ ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਮੇਰਾ ਪਰਵਰਦਿਗਾਰ, ਪਰਮ ਪੁਰਖ ਇਕ ਅਖਵਾਈਆ। ਈਸਾ ਕਿਹਾ ਮੇਰਾ ਬਾਪ ਨੁਰਾਨਾ, ਨੌਜਵਾਨਾ ਆਵੇ ਜਾਵੇ ਆਪਣੀ ਧਾਰ, ਧਰਨੀ ਧਰਤ

ਧਵਲ ਧੌਲ ਸੁਹਾਈਆ। ਮੁਹੰਮਦ ਕਹੇ ਮੈਂ ਉਸੇ ਦੇ ਕਦਮਾਂ ਦੀ ਲਾਵਾਂ ਖ਼ਾਕ ਛਾਰ, ਜੋ ਸ਼ਹਿਨਸ਼ਾਹ ਦੋ ਜਹਾਨ ਅਖਵਾਈਆ। ਨਾਨਕ ਨਿਰਗੁਣ ਕਿਹਾ ਉਹ ਮਹਾਬਲੀ ਅਵਤਾਰ, ਅਵਤਰਾ ਆਪਣੀ ਖੇਲ ਖਿਲਾਈਆ। ਗੋਬਿੰਦ ਕਿਹਾ ਉਹ ਕਲਕੀ ਕਲਗੀਆਂ ਵਾਲੇ ਦਾ ਯਾਰ, ਕਲ ਆਪਣੀ ਆਪ ਪ੍ਰਗਟਾਈਆ। ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਪਰਮ ਪੁਰਖ ਬੇਪ੍ਰਵਾਹੀਆ। ਉਹ ਭਗਤਨ ਮੀਤਾ ਠਾਂਡਾ ਸੀਤਾ ਏਕੰਕਾਰ, ਅਕਲ ਕਲਧਾਰੀ ਆਪ ਅਖਵਾਈਆ। ਜਿਸ ਨੂੰ ਨਮੋ ਨਮੋ ਡੰਡਾਵਤ ਬੰਦਨਾ ਨਿਮਸਕਾਰ, ਸਜਦਿਆਂ ਵਿਚ ਸੀਸ ਝੁਕਾਈਆ। ਉਸ ਦਾ ਖੇਲ ਅਨੋਖਾ ਅਗੰਮ ਅਪਾਰ, ਅਗੋਚਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸੰਮਤ ਨੌ ਕਹੇ ਮੈਂ ਤੱਕਿਆ ਨਾਮ ਨਿਧਾਨਾ, ਬਿਨ ਨਜ਼ਰਾਂ ਨਜ਼ਰ ਉਠਾਈਆ। ਮੇਰੇ ਕੋਲ ਇਕ ਪ੍ਰਵਾਨਾ, ਜੋ ਪਰਮ ਪੁਰਖ ਦਿਤਾ ਫੜਾਈਆ। ਜਿਸ ਦਾ ਜਗ ਨਜ਼ਰ ਨਾ ਆਏ ਨਿਸ਼ਾਨਾ, ਨੇਤਰ ਵੇਖਣ ਕੋਇ ਨਾ ਪਾਈਆ। ਰੂਪ ਦਿਸੇ ਨਾ ਜ਼ਿਮੀਂ ਅਸਮਾਨਾ, ਮੰਡਲ ਮੰਡਪ ਨਾ ਕੋਇ ਚਤੁਰਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਨੌਜਵਾਨਾ, ਸ੍ਰੀ ਭਗਵਾਨਾ ਇਕ ਵਖਾਈਆ। ਆਦਿ ਜੁਗਾਦੀ ਸ਼ਬਦ ਅਨਾਦੀ ਵਡ ਬ੍ਰਹਿਮਾਦੀ ਨੌਜਵਾਨਾ, ਰੂਪ ਅਨੂਪ ਇਕ ਪ੍ਰਗਟਾਈਆ। ਉਹ ਆ ਗਿਆ ਜੋਤ ਜਗਾ ਗਿਆ ਵੇਸ ਵਟਾ ਗਿਆ ਖੇਲ ਖੇਲੇ ਦੋ ਜਹਾਨਾ, ਦੋਹਰੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਨੀਏ ਆ ਜਾ ਸਾਹਿਬ ਦੇ ਅਗੇ, ਫ਼ੈਸਲਾ ਆਪਣਾ ਹਕ ਕਰਾਈਆ। ਧਰਮਾ ਤੂੰ ਵੀ ਬੰਨ੍ਹ ਲੈ ਕੱਚੇ ਤੱਗੇ, ਤੰਦਾਂ ਡੋਰੀ ਨਾਲ ਬੰਧਾਈਆ। ਮੇਰਾ ਖੇਲ ਤੱਕੋ ਚਾਰੋਂ ਕੁੰਟ ਕੂੜ ਦਾ ਦੀਪਕ ਜਗੇ, ਜੋਤੀ ਜਾਤਾ ਨਜ਼ਰ ਕਿਸੇ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਕੋਟਨ ਕੋਟ ਫਿਰਦੇ ਭੱਜੇ, ਭਜਨ ਬੰਦਗੀ ਵਿਚ ਆਪਣਾ ਆਪ ਲਗਾਈਆ। ਕਲਜੁਗ ਕਹੇ ਮੇਰੇ ਹੁੰਦਿਆਂ ਸਦੀ ਚੌਧਵੀਂ ਅੰਤ ਮੇਰਾ ਸਾਹਿਬ ਕਿਸੇ ਨਾ ਲੱਭੇ, ਇਹ ਮੇਰੀ ਬੇਪਰਵਾਹੀਆ। ਮੈਂ ਕੂੜ ਕੁੜਿਆਰ ਦੇ ਵੱਡੇ ਡੂੰਘੇ ਬਣਾਏ ਖੱਡੇ, ਖੱਡੀ ਬੁਣਨ ਵਾਲਾ ਜੁਲਾਹਾ ਕਬੀਰ ਇਸ਼ਾਰਾ ਗਿਆ ਕਰਾਈਆ। ਯਾਰ ਯਾਰਾਂ ਨਾਲ ਕਰਦੇ ਦਗ਼ੇ, ਸਚ ਵਿਚ ਸਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੇਰੇ ਸਾਰੇ ਹੋ ਜਾਓ ਅਧੀਨ, ਧਰਮ ਤੇਰਾ ਰੂਪ ਨਜ਼ਰ ਕੋਇ ਨਾ ਆਈਆ। ਮੇਰਾ ਲੇਖਾ ਤੱਕ ਲੈ ਰੂਸਾ ਚੀਨ, ਬਿਨ ਅੱਖਾਂ ਅੱਖ ਉਠਾਈਆ। ਮੈਂ ਪੁਜਣਾ ਮੱਕਾ ਮਦੀਨ, ਕਾਅਬਿਆਂ ਖੋਜ ਖੁਜਾਈਆ। ਮਸ਼ਰਕ ਮਗ਼ਰਬ ਕਰਨਾ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਕਮਲਿਆ ਹੋਇਉਂ ਨਾਬੀਨ, ਅੱਖ ਅੱਖ ਨਾ ਮੂਲ ਖੁਲਾਈਆ। ਤੇਰਾ ਵਕਤ ਲੰਘ ਗਿਆ ਸਤਿਜੁਗ ਤਰੇਤਾ ਦੁਆਪਰ ਵਾਲਾ ਪ੍ਰਾਚੀਨ, ਪਿਛਲੀ ਕਹਾਣੀ ਕੰਮ ਕਿਸੇ ਨਾ ਆਈਆ। ਮੇਰਾ ਜ਼ੋਰ ਤੱਕ ਲੈ ਸ਼ੋਰ ਤੱਕ ਲੈ ਮੈਂ ਟਕਰਾਉਣੇ ਮਜ਼੍ਹਬ ਤੇ ਦੀਨ, ਧਰਮ ਇਸਲਾਮ ਦਾ ਭੇੜ ਦੇਣਾ ਭਿੜਾਈਆ। ਇਹ ਖੇਲ ਹੋਣਾ ਉਤੇ ਜ਼ਮੀਨ, ਧਰਨੀ ਨੂੰ ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਮ ਕਹੇ ਕਲਜੁਗਾ ਨਾ ਹੋ ਇਤਨਾ ਮਗ਼ਰੂਰ, ਮਗ਼ਰੂਰੀ ਨਾ ਮੂਲ ਵਖਾਈਆ। ਉਹ ਮਾਲਕ ਸਭ ਦਾ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਪਰੇ ਬੇਪ੍ਰਵਾਹੀਆ। ਜਿਸ ਦਾ ਇਕ

ਅਗੰਮਾ ਨੂਰ, ਨੂਰ ਨੁਰਾਨਾ ਡਗਮਗਾਈਆ। ਜਿਸ ਤੇਰਾ ਨਾਤਾ ਤੋੜਨਾ ਕੂੜ, ਕੂੜੀ ਕਿਰਿਆ ਪੰਧ ਮੁਕਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜ, ਟਿੱਕੇ ਦੇਵੇ ਖਾਕ ਰਮਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਸਿਰ ਆਪਣਾ ਹੱਥ ਟਿਕਾਈਆ। ਨਾਮ ਦਾ ਦੇ ਸਰੂਰ, ਸੁਰਤੀ ਸ਼ਬਦ ਨਾਲ ਜੁੜਾਈਆ। ਤੇਰੀ ਕਿਰਿਆ ਨੂੰ ਕਰ ਦਏ ਚੂਰੋ ਚੂਰ, ਸ਼ੌਹ ਦਰਿਆ ਵਿਚ ਰੜ੍ਹਾਈਆ। ਉਹ ਮਾਲਕ ਸਰਬ ਗੁਣਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਤੂੰ ਉਸ ਦਾ ਚਾਕਰ ਦਿਸੇ ਮਜ਼ਦੂਰ, ਆਪਣੀ ਸੇਵ ਕਮਾਈਆ। ਧਰਮ ਕਹੇ ਮੇਰਾ ਬਣ ਮਸ਼ਕੂਰ, ਸ਼ੁਕਰੀਏ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਧਰਮ ਉਹ ਮੇਰੇ ਵੱਡੇ ਵੱਡੇ ਵਸੀਲੇ, ਬਿਨਾ ਵਿਸਲ ਤੋਂ ਦਿਆਂ ਸੁਣਾਈਆ। ਉਹ ਮੇਰੇ ਮਜ਼੍ਹਬਾਂ ਵਾਲੇ ਤੱਕ ਵਕੀਲੇ, ਜੋ ਅਵਤਾਰ ਪੈਗ਼ੰਬਰ ਗੁਰੂਆਂ ਦਿਤੇ ਬਣਾਈਆ। ਮੇਰੇ ਅੰਬਰ ਤੱਕ ਲੈ ਨੀਲੇ, ਚੰਦ ਸਿਤਾਰ ਅੱਖ ਉਠਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਮੇਰੇ ਸਾਥੀ ਛੈਲ ਛਬੀਲੇ, ਮਹਾਬਲੀ ਭੱਜਣ ਵਾਹੋ ਦਾਹੀਆ। ਕੋਈ ਬਚ ਨਾ ਸਕੇ ਸਾਧ ਸੰਤ ਕਰ ਕੇ ਆਪਣੇ ਹੀਲੇ, ਹੁਜਤ ਵਿਚ ਸਭ ਨੂੰ ਲੈਣ ਫਸਾਈਆ। ਮੇਰੀ ਨੌਜਵਾਨਾਂ ਵਾਲੀ ਡੌਲ ਡੀਲੇ, ਬਿਰਧ ਬਾਲ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਧਰਮ ਕਹੇ ਕਲਜੁਗ ਆਪਣੀ ਲੱਗੀਆਂ ਵੇਖ ਲੈ ਅੱਗਾਂ, ਚਾਰੋਂ ਕੁੰਟ ਨੈਣ ਉਠਾਈਆ। ਪੰਝੀ ਗੁਰਮੁਖਾਂ ਸਿਰ ਬੱਧੀਆਂ ਪੀਲੀਆਂ ਪੱਗਾਂ, ਪੰਝੀ ਪ੍ਰਕਿਰਤੀਆਂ ਰੋਵਣ ਮਾਰਨ ਧਾਹੀਆ। ਖੇਲ ਤੱਕ ਲੈ ਸੂਰਾ ਸਰਬਗਾ, ਕੀ ਕਰਤਾ ਹੁਕਮ ਵਰਤਾਈਆ। ਜਿਸ ਦਾ ਇਕੋ ਡੰਕਾ ਵੱਜਾ, ਦੋ ਜਹਾਨ ਕਰੇ ਸ਼ਨਵਾਈਆ। ਜਿਸ ਦੇ ਹੁਕਮ ਅੰਦਰ ਫਿਰੇ ਭੱਜਾ, ਚਲੇ ਵਾਹੋ ਦਾਹੀਆ। ਉਸ ਦੀ ਮੰਨਣੀ ਪਏ ਰਜਾ, ਸਿਰ ਸਕੇ ਨਾ ਕੋਇ ਉਠਾਈਆ। ਤੇਰੇ ਸਿਰ ਤੇ ਕੂਕਦੀ ਕਜ਼ਾ, ਕਜ਼ਾਕ ਬਣਿਆ ਧੁਰਦਰਗਾਹੀਆ। ਆਪਣੀ ਕਰਨੀ ਦਾ ਤੱਕਣਾ ਮਜਾ, ਜੋ ਮਜ਼ਾਕ ਕੀਤਾ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕਲਜੁਗ ਕਹੇ ਧਰਮ ਮੈਂ ਦੂਰਅੰਦੇਸ਼ ਬੜਾ, ਬੜੀ ਮੇਰੀ ਵਡਿਆਈਆ। ਤੂੰ ਸਮਝੇਂ ਨਾ ਮੇਰਾ ਧੜਾ, ਕਿਸ ਦਾ ਸੰਗ ਸੰਗ ਨਾਲ ਬਣਾਈਆ। ਜਿਨ੍ਹਾਂ ਦੇ ਸਿਰ ਤੇ ਪੀਲਾ ਦਸਤਾਰ ਚੜ੍ਹਾ, ਆਪਣਾ ਆਸਣ ਲਾਈਆ। ਮੈਂ ਸਭ ਦੇ ਸਾਹਮਣੇ ਖੜਾ, ਅਗੇ ਹੋ ਕੇ ਦਿਆਂ ਜਣਾਈਆ। ਪਿਛਲਾ ਵਕਤ ਲੰਘਿਆ ਬਹੁਤਾ ਲੰਮਾ ਬੜਾ, ਕੀ ਬੀਤੀ ਦਿਆਂ ਦ੍ਰਿੜਾਈਆ। ਮੈਂ ਸਭ ਦੇ ਅੰਦਰ ਵੜਾ, ਘਰ ਘਰ ਡੇਰਾ ਲਾਈਆ। ਕਾਇਆ ਦੀ ਖਿੜਕੀ ਵਿਚ ਖੜਾ, ਨੌ ਦਵਾਰੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਧਰਮ ਬਿਨਾ ਪ੍ਰਭੂ ਦੀ ਕਿਰਪਾ ਨਹੀਂ ਕੋਈ ਧਰਮ, ਮੈਂ ਸਚ ਦਿਆਂ ਸੁਣਾਈਆ। ਬੇਸ਼ਕ ਮੇਰਾ ਧਰਨੀ ਉਤੇ ਹੋਇਆ ਜਰਮ, ਕੁੱਖ ਬਿਨਾ ਜਨਣੀ ਦਿਤੀ ਸੁਹਾਈਆ। ਹੱਡ ਮਾਸ ਨਾੜੀ ਨਹੀਂ ਚਰਮ, ਪੰਜ ਤਤ ਨਜ਼ਰ ਕੋਇ ਨਾ ਆਈਆ। ਮੇਰਾ ਸਭ ਤੋਂ ਉਤਮ ਸ੍ਰੇਸ਼ਟ ਕਰਮ, ਕਰਨੀ ਦਾ ਕਰਤਾ ਹੋ ਕੇ ਦਿਆਂ ਦਰਸਾਈਆ। ਜਿਹੜੇ ਪ੍ਰਭੂ ਦੀ ਪੈ ਜਾਣ ਸਰਨ, ਸਰਨ ਵਿਚ ਸਮਾਈਆ। ਜੇ ਉਹ ਕਿਰਪਾ ਕਰੇ ਤੇ ਮੰਜ਼ਲ ਚੜ੍ਹਨ, ਬਿਨਾ ਕਿਰਪਾ ਤੋਂ ਅਗੇ ਕਦਮ ਨਾ ਕੋਇ ਉਠਾਈਆ। ਕਲਜੁਗ ਕਹੇ ਧਰਮ ਮੇਰੀ ਕਰਨੀ ਤੱਕ ਉਹ ਇਕ ਦੂਜੇ ਦੇ ਨਾਲ ਲੜਨ, ਲੜਾਕੇ

ਦੇਵਾਂ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਕਲਜੁਗ ਕਹੇ ਮੇਰੇ ਸਾਹਿਬ ਦਾ ਤੱਕ ਸਵਾਂਗ, ਕੀ ਆਪਣੀ ਕਲ ਵਰਤਾਈਆ। ਜਿਸ ਦੀ ਰਖੀ ਤਾਂਘ, ਤਾਂਘਾਂ ਵਿਚ ਵਕਤ ਲੰਘਾਈਆ। ਜਿਸ ਦਾ ਰਾਹ ਤਕਦਾ ਤਾਰਾ ਚਾਂਦ, ਸਦੀ ਚੌਧਵੀਂ ਅੱਖ ਉਠਾਈਆ। ਉਹ ਪੁੱਟ ਕੇ ਆਪਣੀ ਪਹਿਲੀ ਪਲਾਂਘ, ਧਰਨੀ ਧਰਤ ਧਵਲ ਉਤੇ ਡੇਰਾ ਲਾਈਆ। ਜਿਸ ਦਾ ਲਹਿਣਾ ਦੇਣਾ ਜੁਗਾਦੀ ਆਦਿ, ਅੰਤ ਆਪ ਸਮਝਾਈਆ। ਉਸ ਦੀ ਕਰ ਲੈ ਯਾਦ ਜੋ ਸੁਣੇ ਸਰਬ ਫ਼ਰਿਆਦ, ਬੇਫ਼ਿਕਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਝਟ ਬੋਲਿਆ ਪਹਿਲਾ ਚੇਤ, ਆਕੜ ਨਾਲ ਜਣਾਈਆ। ਕਲਜੁਗ (ਨੂੰ) ਕਹੇ ਆਹ ਵੇਖ ਲੈ ਪ੍ਰਭੂ ਨੇਤਨ ਨੇਤ, ਨਿਰਗੁਣ ਦਾਤਾ ਧੁਰਦਰਗਾਹੀਆ। ਜਿਸ ਨੇ ਤੈਨੂੰ ਕਰਨਾ ਖੇਤ, ਰਣਭੂਮੀ ਦੇਣਾ ਸਵਾਈਆ। ਉਹ ਵੇਖ ਲੈ ਮੁਹੰਮਦ ਦੀ ਆਸਾ ਲੈਂਦੀ ਭੇਤ, ਬਿਨ ਰੂਪ ਰੰਗ ਰੇਖ ਬੈਠੀ ਡੇਰਾ ਲਾਈਆ। ਨਾਰਦ ਵੀ ਖੇਡਾਂ ਰਿਹਾ ਖੇਡ, ਪੁੱਠੇ ਸਿਧੇ ਹੱਥ ਵਖਾਈਆ। ਨਖ਼ਰਿਆਂ ਨਾਲ ਕਰਦਾ ਵੇਡ, ਮਸਖ਼ਰੀਆਂ ਨਾਲ ਹਸਾਈਆ। ਜਿਸ ਮਸੀਹ ਨੇ ਮਨੁੱਸ਼ਾਂ ਨੂੰ ਕਿਹਾ ਸ਼ੀਪ ਭੇਡ, ਜਗਤ ਹੁਕਮ ਸੁਣਾਈਆ। ਉਹ ਆਪਣਾ ਹੁਕਮ ਸੰਦੇਸ਼ਾ ਕਢੇ ਵਿਚੋਂ ਪਾਕਟ ਜੇਬ, ਬਿਨ ਅੱਖਰਾਂ ਦਏ ਵਖਾਈਆ। ਆਹ ਤੱਕ ਲਓ ਬਿਨਾ ਨਸਰ ਤੋਂ ਕਿਤੇਬ, ਅੱਖਰਾਂ ਬਿਨਾ ਲਿਖਾਈਆ। ਜਿਸ ਵਿਚ ਨਵ ਨੌ ਚਾਰ ਦਾ ਭਰਿਆ ਫ਼ਰੇਬ, ਦਗ਼ੇਬਾਜ਼ੀ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਪਹਿਲੀ ਚੇਤ ਕਹੇ ਜਨ ਭਗਤਾਂ ਪੱਗਾਂ ਬੱਧੀਆਂ ਪੀਲੀਆਂ, ਪੰਝੀ ਦੋ ਪੰਜ ਗੰਢ ਪਵਾਈਆ। ਜਨ ਭਗਤਾਂ ਰੂਹਾਂ ਜਾਣੀਆਂ ਸੀਲੀਆਂ, ਬਿਨਾ ਪ੍ਰਭੂ ਤੋਂ ਸੀਲ ਸਕੇ ਨਾ ਕੋਇ ਤੁੜਾਈਆ। ਵਿਚਾਰ ਚਲੇ ਨਾ ਕੋਇ ਦਲੀਲੀਆਂ, ਮਨ ਮਤ ਨਾ ਕੋਇ ਵਡਿਆਈਆ। ਆਤਮ ਪਰਮਾਤਮ ਦੀਆਂ ਇਕੋ ਹੋਣੀਆਂ ਵਸੀਲੀਆਂ, ਦੂਜਾ ਵਸਲ ਯਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਮ ਕਹੇ ਮੈਂ ਵੇਖਾਂ ਪੰਝੀ ਨੌਜਵਾਨ, ਦੁਆਬਾ ਮਾਲਵੇ ਗੰਢ ਪਵਾਈਆ। ਮੇਰੇ ਸਾਹਿਬ ਦਾ ਖੇਲ ਮਹਾਨ, ਮਹਿੰਮਾ ਕਥ ਕਥ ਦ੍ਰਿੜਾਈਆ। ਇਨ੍ਹਾਂ ਦਾ ਲੇਖਾ ਜਗਤ ਜਹਾਨ, ਨਾਤਾ ਤੱਤਾਂ ਵਾਲਾ ਜੁੜਾਈਆ। ਇਹ ਹਰਿ ਗੋਬਿੰਦ ਦੇ ਪ੍ਰੇਮ ਪਿਆਰ ਵਾਲੇ ਸੀ ਪਹਿਲਵਾਨ, ਪੂਰਬ ਜਨਮ ਦੇ ਸੋਭਾ ਪਾਈਆ। ਇਕ ਦੂਜੇ ਨਾਲ ਸ਼ਰਾਰਤ ਕਰਦੇ ਰਹਿੰਦੇ ਸੀ ਜਗਤ ਸ਼ੈਤਾਨ, ਧੱਕਾ ਧੱਕੇ ਨਾਲ ਲਗਾਈਆ। ਗ਼ੁੱਸੇ ਵਿਚ ਕੈਂਚਾ ਕਸ ਕੇ ਆਉਂਦਾ ਸੀ ਵਿਚ ਮੈਦਾਨ, ਬਲ ਆਪਣਾ ਆਪਣਾ ਪ੍ਰਗਟਾਈਆ। ਹਰਿਗੋਬਿੰਦ ਵੇਖ ਕੇ ਖ਼ੁਸ਼ ਹੁੰਦਾ ਸੀ ਮਹਾਨ, ਖ਼ੁਸ਼ੀਆਂ ਵਿਚ ਸੁਣਾਈਆ। ਉਹ ਤੱਕੋ ਮਾਲਕ ਨੌਜਵਾਨ, ਦਾਤਾ ਧੁਰਦਰਗਾਹੀਆ। ਜਿਸ ਦੇ ਨਾਲ ਤੁਹਾਡਾ ਮੇਲ ਹੋਣਾ ਵਿਚ ਜਹਾਨ, ਜਗਤ ਜੁਗਤ ਨਾਲ ਮਿਲਾਈਆ। ਤੁਹਾਡੇ ਪ੍ਰੇਮ ਤੇ ਗ਼ੁੱਸੇ ਦਾ ਯੁੱਧ ਹੋਵੇ ਘਮਸਾਨ, ਘੁੰਮਣ ਘੇਰੀ ਵਿਚ ਲੋਕਾਈਆ। ਜਨ ਭਗਤੋ ਏਸੇ ਦੇ ਬਦਲੇ ਤੁਹਾਨੂੰ ਫੜਨਾ ਪਏ ਨਾ ਖੰਡਾ ਕਿਰਪਾਨ, ਤੀਰ ਤਰਕਸ਼ ਨਾ ਕੰਧ ਉਠਾਈਆ। ਨੌਵਾਂ ਦੇਸ਼ਾਂ ਵਿਚ ਸ਼ਰਅ ਫਿਰੇ ਛੁਰੀ ਸ਼ੈਤਾਨ, ਸ਼ਰੀਅਤ ਨਾਲ ਮਿਲਾਈਆ। ਪਹਿਲੀ ਚੇਤ ਕਹੇ ਮੈਂ ਏਸੇ ਖ਼ੁਸ਼ੀ ਵਿਚ ਭਗਤਾਂ ਦਾ ਮੰਗਾਂ ਦਾਨ, ਪ੍ਰਭ ਅਗੇ ਝੋਲੀ ਡਾਹੀਆ। ਮੇਰੇ ਸਵਾਮੀ ਅੰਤਰਜਾਮੀ ਪੁਰਖ ਬਿਧਾਤੇ ਕਮਲਾਪਾਤੇ ਸਭ ਨੂੰ ਦੇਣਾ ਚਰਨ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਦਰ ਆਏ

ਸਾਰੇ ਕਰੀਂ ਪ੍ਰਵਾਨ, ਪਰਮ ਪੁਰਖ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੰਮਤ ਨੌ ਕਹੇ ਮੈਂ ਆਇਆ ਵਿਚ ਮਾਤ, ਪ੍ਰਭ ਦਿਤੀ ਮਾਣ ਵਡਿਆਈਆ। ਪੁਰਖ ਅਕਾਲੇ ਬਖ਼ਸ਼ੀ ਦਾਤ, ਦਇਆਵਾਨ ਝੋਲੀ ਪਾਈਆ। ਸਚਖੰਡ ਦਾ ਤੱਕਾਂ ਖੇਲ ਤਮਾਸ਼, ਖ਼ੁਸ਼ੀਆਂ ਵਿਚ ਢੋਲੇ ਗਾਈਆ। ਝਟ ਗੁਰਦਿਆਲ ਸਿੰਘ ਨੇ ਮੈਨੂੰ ਦਿਤਾ ਆਖ, ਬਲ ਦਾ ਲੇਖਾ ਜਗਤ ਜਣਾਈਆ। ਜਿਸ ਦੀ ਮੁੱਠੀ ਰਖੀ ਹੋਈ ਰਾਖ, ਰਖਕ ਦਏ ਵਡਿਆਈਆ। ਧਰਮ ਦੀ ਧਾਰ ਮੇਰੀ ਬਣੇ ਯਾਦ, ਯਾਦਦਾਸ਼ਤ ਜਗਤ ਭਗਤ ਵਖਾਈਆ। ਮੇਰਾ ਸਾਹਿਬ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜਿਹੜਾ ਮਾਲਕ ਆਦਿ ਦਾ ਆਦਿ, ਅੰਤ ਦਾ ਅੰਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖ਼ੁਸ਼ੀ ਬਣਾਈਆ। ਸੰਮਤ ਨੌ ਕਹੇ ਮੇਰਾ ਭਗਤਾਂ ਨਾਲ ਪਿਆਰਾ, ਚਿਰੀ ਵਿਛੁੰਨਿਆਂ ਵੇਖ ਵਖਾਈਆ। ਮੈਂ ਬਲ ਦਾ ਤੱਕਾਂ ਇਸ਼ਾਰਾ, ਜੋ ਬਿਨ ਸੈਨਤ ਰਿਹਾ ਸਮਝਾਈਆ। ਮੇਰਾ ਸਾਹਿਬ ਮੇਰਾ ਮੀਤ ਮੁਰਾਰਾ, ਪਿਤਾ ਪੁਰਖ ਅਕਾਲ ਅਖਵਾਈਆ। ਮੈਂ ਜਗਤ ਜਹਾਨ ਛੱਡਿਆ ਸੰਸਾਰਾ, ਕੁਟੰਬ ਆਇਆ ਤਜਾਈਆ। ਪੁਤ ਪੋਤਰੇ ਮੇਰਾ ਪਿਆਰ ਨਹੀਂ ਕਿਸੇ ਵਿਚ ਪਰਿਵਾਰਾ, ਪਰਮ ਪੁਰਖ ਮੇਰਾ ਨਾਤਾ ਆਪਣੇ ਨਾਲ ਜੁੜਾਈਆ। ਮੈਂ ਬੈਠਾ ਉਸ ਮੰਦਰ ਸਚ ਦਰਬਾਰਾ, ਸਚਖੰਡ ਸਾਚੇ ਡੇਰਾ ਲਾਈਆ। ਜਿਥੋਂ ਆਉਣਾ ਨਾ ਪਏ ਦੁਬਾਰਾ, ਲੋਕਮਾਤ ਨਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਖੇਲ ਖਿਲਾਈਆ। ਸੰਮਤ ਨੌ ਕਹੇ ਭਗਤੋ ਹੱਥ ਕਰ ਦਿਉ ਪੁੱਠੇ, ਫੇਰ ਸਿੱਧੇ ਕਰ ਕੇ ਲਓ ਬਦਲਾਈਆ। ਤੁਹਾਡਾ ਸਾਹਿਬ ਤੁਹਾਡੇ ਅੰਤਰ ਆਤਮਾ ਤੁਠੇ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਤੁਹਾਡੀ ਸੁਹੰਜਣੀ ਹੋਵੇ ਰੁਤੇ, ਖ਼ੁਸ਼ੀਆਂ ਨਾਲ ਮਹਿਕਾਈਆ। ਕਲਜੁਗ ਦੀ ਪੋਹ ਨਾ ਸਕੇ ਧੁੱਪੇ, ਅਗਨੀ ਤਤ ਨਾ ਕੋਇ ਤਪਾਈਆ। ਤੁਸੀਂ ਉਸ ਮਿਹਰਵਾਨ ਦੇ ਪੁਤੇ, ਜੋ ਮਹਿਬੂਬ ਧੁਰ ਦਾ ਮਾਹੀਆ। ਖ਼ੁਸ਼ੀਆਂ ਨਾਲ ਆਪਣੀ ਗੋਦੀ ਚੁੱਕੇ, ਚਾਰੋਂ ਕੁੰਟ ਹੋਏ ਸਹਾਈਆ। ਜਨਮ ਮਰਨ ਦੇ ਮਿਟਾਵੇ ਦੁੱਖੇ, ਆਵਣ ਜਾਵਣ ਪੰਧ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਨੌ ਕਹੇ ਜਨ ਭਗਤੋ ਭਗਤੀ ਦੀ ਧਾਰ ਕੀ, ਸਮਝ ਸਮਝ ਨਾ ਕੋਇ ਜਣਾਈਆ। ਉਸ ਸਾਹਿਬ ਸਤਿਗੁਰ ਦੀ ਸਾਰ ਕੀ, ਜੋ ਸਭ ਦਾ ਮਾਲਕ ਬੇਪ੍ਰਵਾਹੀਆ। ਉਸ ਦੀ ਆਦਿ ਅੰਤ ਦੀ ਧਾਰ ਕੀ, ਕੀ ਕਰਤਾ ਕਾਰ ਕਮਾਈਆ। ਸ਼ਬਦ ਸ਼ਬਦ ਦੀ ਵਿਚਾਰ ਕੀ, ਸ਼ਬਦ ਸਬਕ ਜੋ ਕਹਿ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸੰਮਤ ਨੌ ਕਹੇ ਮੈਂ ਇਕੋ ਬਚਨ ਅਖ਼ੀਰੀ ਆਖਾ, ਅੱਖਰਾਂ ਦੇ ਨਾਲ ਅੱਖਰ ਮਿਲਾਈਆ। ਸਭ ਦਾ ਮਾਲਕ ਸਵਾਮੀ ਇਕੋ ਰਾਖਾ, ਰਖਕ ਬੇਪ੍ਰਵਾਹੀਆ। ਮੈਂ ਚਾਹੁੰਦਾ ਮੇਰਾ ਸਾਹਿਬ ਏਸ ਸਾਲ ਵਿਚ ਦੁੱਖਾਂ ਦਾ ਕਰੇ ਨਾਸਾ, ਗੁਰਮੁਖਾਂ ਦਏ ਵਡਿਆਈਆ। ਨਾਮ ਦਾ ਭੰਡਾਰਾ ਭਰੇ ਕਾਇਆ ਕਾਸਾ, ਕਸਮ ਨਾਲ ਮੈਂ ਇਹੋ ਮੰਗ ਮੰਗਾਈਆ। ਸਤਿਗੁਰ ਹੋਵੇ ਤੇ ਹੋਵੇ ਦਾਸਾਂ ਦਾ ਦਾਸਾ, ਸੇਵਾ ਸੇਵ ਵਿਚ ਆਪਣੀ ਆਪ ਜਣਾਈਆ। ਪ੍ਰਭੂ ਹੋਵੇ ਤੇ ਹੋਵੇ ਜੋਤ ਪ੍ਰਕਾਸ਼ਾ, ਜੋਤੀ ਜੋਤ ਕਰੇ ਰੁਸ਼ਨਾਈਆ। ਜਨ ਭਗਤੋ ਤੁਹਾਡਾ ਮੇਰਾ ਸਾਹਿਬ ਏਸੇ ਸਾਲ ਵਿਚ ਜੇ ਪੂਰਾ ਕਰੇ ਘਾਟਾ, ਮੈਂ ਫਿਰ ਖ਼ੁਸ਼ੀਆਂ ਵਿਚ ਨੱਚਾਂ ਟੱਪਾਂ ਚਾਈਂ ਚਾਈਂਆ। ਕਿਸੇ ਦਾ ਚੀਥੜ

ਦਿਸੇ ਨਾ ਪਾਟਾ, ਪਟਨੇ ਵਾਲਾ ਨਾਲ ਮਿਲ ਕੇ ਖ਼ੁਸ਼ੀ ਦਏ ਬਣਾਈਆ। ਤੁਹਾਡੀ ਆਤਮਾ ਦੀ ਹੋਵੇ ਖਾਟਾ, ਤੇ ਆਸਣ ਪੁਰਖ ਅਬਿਨਾਸ਼ਣ ਉਤੇ ਆਪਣਾ ਲਏ ਲਗਾਈਆ। ਤੁਹਾਡੀ ਪਿਛੇ ਦੀ ਪਿਛੇ ਮੁਕਾ ਕੇ ਵਾਟਾ, ਅਗੇ ਵਟਣਾ ਆਪਣੇ ਪ੍ਰੇਮ ਵਾਲਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸੰਮਤ ਨੌ ਕਹੇ ਮੈਂ ਫੇਰ ਕਰਾਂ ਨਿਮਸਕਾਰ, ਪ੍ਰਭ ਦੇ ਅਗੇ ਸੀਸ ਝੁਕਾਈਆ। ਸਭ ਨੂੰ ਦਰਸ਼ਨ ਦੇਣਾ ਕਾਇਆ ਦਾ ਅੰਦਰਲਾ ਖੋਲ ਕਿਵਾੜ, ਬਾਹਰੋਂ ਵੇਖਣ ਦੀ ਲੋੜ ਰਹੇ ਨਾ ਰਾਈਆ। ਉਥੇ ਪੁੱਜਣਾ ਜਿਥੇ ਜੰਗਲ ਹੋਣ ਪਹਾੜ, ਟਿਲਿਆਂ ਪਰਬਤਾਂ ਪੰਧ ਮੁਕਾਈਆ। ਫਿਰਨਾ ਪਿਛੇ ਅਗਾੜ, ਭੱਜਣਾ ਵਾਹੋ ਦਾਹੀਆ। ਹਰਿਜਨ ਹਰਿ ਭਗਤ ਖ਼ੁਸ਼ੀ ਨਾਲ ਖ਼ੁਸ਼ੀ ਲੈ ਕੇ ਆਉਣਾ ਉਤੇ ਸਤਾਰਾਂ ਹਾੜ, ਸੰਮਤ ਨੌ ਕਹੇ ਮੇਰੀ ਪਹਿਲੀ ਖ਼ੁਸ਼ੀ ਤੇ ਪਹਿਲੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪਹਿਲੀ ਚੇਤ ਕਹੇ ਜਨ ਭਗਤੋ ਸਚ ਦੀ ਲੈ ਕੇ ਜਾਇਓ ਸ਼ਰੀਣੀ, ਸ਼ਰਅ ਦਾ ਲੇਖਾ ਜਾਣਾ ਮੁਕਾਈਆ। ਇਕੋ ਸਾਹਿਬ ਦੇ ਘਰ ਵਿਚ ਤੁਹਾਡੀ ਜ਼ਿੰਦਗੀ ਹੋਵੇ ਤੇ ਜੀਣੀ, ਜੀਵਣ ਇਕੋ ਦੇ ਲੇਖੇ ਪਾਈਆ। ਇਕੋ ਮਦਿ ਨਾਮ ਰਸ ਦੀ ਪੀਣੀ, ਦੂਸਰ ਰਸਨਾ ਰਸ ਨਾ ਕੋਇ ਚਖਾਈਆ। ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ੋ ਤੁਹਾਡੀ ਜ਼ਾਤ ਨਹੀਂ ਕੋਈ ਹੀਣੀ, ਆਤਮ ਪਰਮਾਤਮ ਨਾਲ ਮਿਲ ਕੇ ਵੱਜੇ ਵਧਾਈਆ। ਤੁਹਾਡੀ ਖ਼ੁਸ਼ੀ ਦੁਗਣੀ ਤੇ ਹੋਵੇ ਤੀਣੀ, ਤਿੰਨਾਂ ਗੁਣਾਂ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪਿਆਰ ਮੁਹੱਬਤ ਦੀ ਦਏ ਅਧੀਨੀ, ਅਧੀਨਤਾ ਵਿਚ ਆਪਣਾ ਰੰਗ ਰੰਗਾਈਆ।

੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਕੱਲਾ ਸੰਗਤ ਦੇ ਨਵਿਤ

ਚਾਤ੍ਰਕ ਗੁਰਮੁਖ ਸਦਾ ਪਿਆਸਾ, ਅੰਮ੍ਰਿਤ ਮੇਘ ਬੂੰਦ ਹਰਿ ਬਰਸਾਈਆ। ਮਾਨਸ ਜਨਮ ਸਤਿਗੁਰੂ ਕਰੇ ਰਹਿਰਾਸਾ, ਸ਼ਬਦੀ ਸ਼ਬਦ ਦਏ ਵਡਿਆਈਆ। ਪਵਣ ਪਵਣੀ ਪਵਿਤ੍ਰ ਕਰੇ ਸਵਾਸਾ, ਸਾਹ ਸਾਹ ਵਿਚ ਸਮਾਈਆ। ਪੰਧ ਮੁਕਾ ਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਲੇਖਾ ਦਏ ਚੁਕਾਈਆ। ਨਿਰਮਲ ਦੀਆ ਦੀਪਕ ਕਰੇ ਪ੍ਰਕਾਸ਼ਾ, ਅੰਧ ਅੰਧੇਰ ਮਿਟਾਈਆ। ਸਚ ਦਵਾਰ ਕਰਾਏ ਵਾਸਾ, ਭਗਤ ਦਵਾਰ ਵੱਜੇ ਵਧਾਈਆ। ਜਿਥੇ ਆਤਮ ਪਰਮਾਤਮ ਖੁਲ੍ਹੇ ਇਕ ਖੁਲਾਸਾ, ਪਰਦਾ ਓਹਲਾ ਰਹੇ ਨਾ ਰਾਈਆ। ਕਾਇਆ ਮਾਟੀ ਭਰੇ ਕਾਸਾ, ਨਾਮ ਨਿਧਾਨਾ ਵਿਚ ਟਿਕਾਈਆ। ਲੇਖੇ ਲਾਏ ਜਗਤ ਗਰਾਸਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਪ੍ਰੇਮ ਦਏ ਮਿਠਾਸਾ, ਅਨਡਿੱਠੜਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਇਕ ਸਰਨਾਈਆ। ਗੁਰਮੁਖ ਚਾਤ੍ਰਕ ਸਦਾ ਬਿਲਲਾਏ, ਬਿਲਪ ਕਰੇ ਬਹੁਭਾਂਤੀ। ਸਤਿਗੁਰ ਸਾਚਾ ਦਇਆ ਕਮਾਏ, ਬਖ਼ਸ਼ ਅੰਮ੍ਰਿਤ ਬੂੰਦ ਸਵਾਂਤੀ। ਸੰਤ ਸਾਜਣ ਮੇਲ ਮਿਲਾਏ, ਕਦੇ ਪੁਛੇ ਨਾ ਜ਼ਾਤ ਪਾਤੀ। ਜਾਗਤ ਸੋਵਤ ਦਰਸ ਦਿਖਾਏ, ਪੰਧ ਮੁਕਾਏ ਦਿਵਸ ਰਾਤੀ। ਤਨ ਮਹੱਲ ਅਟਲ ਵਡਿਆਏ, ਜੋਤ ਜਗਾਏ ਬਿਨ ਤੇਲ ਬਾਤੀ। ਸਚ ਸਿੰਘਾਸਣ ਸੋਭਾ ਪਾਏ,

ਪਰਮ ਪੁਰਖ ਪ੍ਰਭ ਕਮਲਾਪਾਤੀ। ਗੁਰਮੁਖ ਸਾਚੇ ਜੋੜ ਜੁੜਾਏ, ਅਣਿਆਲਾ ਤੀਰ ਚਲਾਏ ਬ੍ਰਿਹੋਂ ਕਾਤੀ। ਗੁਰਸਿਖ ਆਪਣੀ ਗੋਦ ਟਿਕਾਏ, ਖੇਲੇ ਖੇਲ ਬਹੁ ਬਿਧ ਭਾਂਤੀ। ਜੁਗ ਜੁਗ ਆਪਣਾ ਰੂਪ ਬਦਲਾਏ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਕਮਲਾਪਾਤੀ। ਨਿਰਗੁਣ ਸਰਗੁਣ ਖੇਲ ਖਲਾਏ, ਖ਼ਾਲਕ ਖ਼ਲਕ ਪੁਰਖ ਅਬਿਨਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਬਣਾਏ ਚਰਨ ਦਾਸੀ। ਗੁਰਮੁਖ ਚਾਤ੍ਰਕ ਮੰਗੇ ਨੀਰ, ਬਿਨ ਨੀਰਾਂ ਨੀਰ ਧਿਆਨ ਲਗਾਈਆ। ਸਤਿਗੁਰ ਅੰਮ੍ਰਿਤ ਬਖ਼ਸ਼ੇ ਸਾਚਾ ਸੀਰ, ਅੰਮਿਉਂ ਰਸ ਅਗੰਮ ਚੁਆਈਆ। ਤਨ ਮਾਟੀ ਦੇਵੇ ਧੀਰ, ਸਾਂਤਕ ਸਤਿ ਸਤਿ ਵਰਤਾਈਆ। ਜਿਸ ਮੰਜ਼ਲ ਚੜ੍ਹਿਆ ਕਬੀਰ, ਤਿਸ ਮੰਜ਼ਲ ਗੁਰਮੁਖ ਦਏ ਟਿਕਾਈਆ। ਜਿਥੇ ਲੇਖਾ ਨਹੀਂ ਵਜੂਦ ਸਰੀਰ, ਪੰਜ ਤਤ ਨਾ ਕੋਇ ਚਤੁਰਾਈਆ। ਧਨ ਦੌਲਤ ਮਿਲਖ ਨਾ ਦਿਸੇ ਜਾਗੀਰ, ਮਾਇਆ ਮਮਤਾ ਨਾ ਕੋਇ ਹਲਕਾਈਆ। ਅੰਤਰ ਹੋਵੇ ਨਾ ਕਦੇ ਦਿਲਗੀਰ, ਚਿੰਤਾ ਗ਼ਮ ਨਾ ਕੋਇ ਸਤਾਈਆ। ਮੰਨਣਾ ਪਏ ਨਾ ਕੋਈ ਪੈਗ਼ੰਬਰ ਪੀਰ, ਤਤ ਸਰੀਰ ਨਾ ਵੇਖਣ ਪਾਈਆ। ਇਕੋ ਜੋਤੀ ਜਾਤਾ ਬੇਨਜ਼ੀਰ, ਹਰਿ ਕਰਤਾ ਬੇਪ੍ਰਵਾਹੀਆ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਉਹ ਭਗਤ ਸੁਹੇਲੇ ਲੇਖੇ ਲਾਏ ਸ਼ਾਹ ਅਮੀਰ, ਊਚ ਨੀਚ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਦਏ ਮਿਲਾਈਆ। ਗੁਰਮੁਖ ਚਾਤ੍ਰਿਕ ਸਦਾ ਬਿਲਲਾਉਂਦਾ, ਮੁਖ ਰਸਨ ਰਸਨ ਸਲਾਹੀਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਂਦਾ, ਗਾ ਗਾ ਸ਼ੁਕਰ ਮਨਾਈਆ। ਨੇਤਰ ਲੋਚਨ ਨੈਣ ਰਾਹ ਤਕਾਉਂਦਾ, ਨਿਜ ਅੱਖ ਲਏ ਉਠਾਈਆ। ਕਵਣ ਕੂਟੇ ਮੇਰਾ ਸਾਹਿਬ ਸਵਾਮੀ ਆਉਂਦਾ, ਜੋਤੀ ਜਾਤਾ ਬੇਪਰਵਾਹੀਆ। ਜੋ ਗ਼ਰੀਬ ਨਿਮਾਣਿਆਂ ਤਰਾਉਂਦਾ, ਭਗਤਾਂ ਗੋਦ ਉਠਾਈਆ। ਸਾਚਾ ਰਾਹ ਚਲਾਉਂਦਾ, ਜੁਗ ਜੁਗ ਹੁਕਮ ਵਰਤਾਈਆ। ਕਿਹੜਾ ਖੇੜਾ ਨੂਰ ਚਮਕਾਉਂਦਾ, ਜੋਤੀ ਜਾਤਾ ਡਗਮਗਾਈਆ। ਸੋ ਸਵਾਮੀ ਦਇਆ ਕਮਾਉਂਦਾ, ਜਨ ਭਗਤ ਲਏ ਉਠਾਈਆ। ਸੰਬਲ ਆਪਣਾ ਧਾਮ ਦਰਸਾਉਂਦਾ, ਦਰ ਦਰਵਾਜ਼ਾ ਆਪ ਖੁਲਾਈਆ। ਜਿਸ ਦੀ ਬਾਡੀ ਬਣਤ ਨਹੀਂ ਕੋਈ ਬਣਾਉਂਦਾ, ਚਾਰ ਦੀਵਾਰੀ ਵੰਡ ਨਾ ਕੋਇ ਵੰਡਾਈਆ। ਸਾਢੇ ਤਿੰਨ ਹੱਥ ਮਹੱਲ ਆਪ ਸੁਹਾਉਂਦਾ, ਸੋਹਣਾ ਬੈਠਾ ਆਸਣ ਲਾਈਆ। ਨਿਰਗੁਣ ਧਾਰ ਵੇਸ ਵਟਾਉਂਦਾ, ਜੋਤੀ ਜਾਤਾ ਅਗੰਮ ਅਥਾਹੀਆ। ਜਨ ਭਗਤਾਂ ਅੰਮ੍ਰਿਤ ਆਤਮ ਜਾਮ ਆਪ ਪਿਆਉਂਦਾ, ਨਿਝਰ ਝਿਰਨਿਉਂ ਝਿਰਨਾ ਆਪ ਝਿਰਾਈਆ। ਲੱਖ ਚੁਰਾਸੀ ਫੰਦ ਕਟਾਉਂਦਾ, ਗੇੜਿਆਂ ਵਿਚ ਨਾ ਕੋਇ ਰਖਾਈਆ। ਦਰ ਆਇਆਂ ਦਰਦ ਵੰਡਾਉਂਦਾ, ਦੁਖੀਆਂ ਹੋਏ ਸਹਾਈਆ। ਆਤਮ ਪਰਮਾਤਮ ਮੇਲ ਮਿਲਾਉਂਦਾ, ਮਿਲਣੀ ਹਰਿ ਜਗਦੀਸ਼ ਕਰਾਈਆ। ਹਰਿ ਸੰਗਤ ਇਕੋ ਰੰਗ ਰੰਗਾਉਂਦਾ, ਦੁਤੀਆ ਭੇਵ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚਾ ਸਗਲਾ ਸੰਗ ਨਿਭਾਉਂਦਾ, ਅੰਦਰ ਬਾਹਰ ਆਪਣੀ ਦਇਆ ਕਮਾਈਆ।

੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਹਰਭਜਨ ਸਿੰਘ ਦੇ ਨਵਿਤ

ਸਤਿਗੁਰ ਅੰਮ੍ਰਿਤ ਬਰਖਦਾ, ਹਰਿ ਦਾਤਾ ਗਹਿਰ ਗੰਭੀਰ। ਹਰਿਜਨ ਲੱਖ ਚੁਰਾਸੀ ਵਿਚੋਂ ਪਰਖਦਾ, ਵੇਖਣਹਾਰਾ ਤਨ ਸਰੀਰ। ਦੇਵੇ ਦਾਨ ਆਪਣੇ ਦਰਸ ਦਾ, ਮੇਲ ਮਿਲਾ ਕੇ ਸ਼ਾਹ ਅਮੀਰ। ਝਗੜਾ ਮਿਟਾਏ ਸੋਗ ਹਰਖ ਦਾ, ਚਿੰਤਾ ਕਰੇ ਨਾ ਕੋਇ ਦਿਲਗੀਰ। ਲਹਿਣਾ ਦੇਣਾ ਜਨ ਭਗਤਾਂ ਸ਼ਹਿਨਸ਼ਾਹੀ ਸੰਮਤ ਨੌ ਬਰਸ ਦਾ, ਬਰਸੀ ਦਾ ਲੇਖਾ ਬਦਲ ਦੇਵੇ ਤਕਦੀਰ। ਇਹ ਵੇਲਾ ਸਾਹਿਬ ਸਵਾਮੀ ਦੇ ਤਰਸ ਦਾ, ਮਿਹਰ ਨਜ਼ਰ ਕਰੇ ਬੇਨਜ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਪੀਰਨ ਪੀਰ। ਸਤਿਗੁਰ ਦਾਤਾ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਅਖਵਾਈਆ। ਅੰਮ੍ਰਿਤ ਧਾਰ ਦੇਵੇ ਸਾਗਰ ਸਿੰਧ, ਗਹਿਰ ਗੰਭੀਰ ਗਵਰ ਵਰਤਾਈਆ। ਜਨਮ ਜਨਮ ਦੀ ਮੇਟ ਕੇ ਚਿੰਦ, ਚਿੰਤਾ ਚਿਖਾ ਦਏ ਗਵਾਈਆ। ਹਰਿਜਨ ਬਣਾ ਕੇ ਧੁਰ ਦੀ ਬਿੰਦ, ਆਤਮ ਪਰਮਾਤਮ ਰੰਗ ਰੰਗਾਈਆ। ਲੇਖਾ ਜਾਣੇ ਗੁਣੀ ਗਹਿੰਦ, ਵੇਖਣਹਾਰਾ ਥਾਉਂ ਥਾਈਂਆ। ਲੇਖੇ ਲਾਏ ਜੀਓ ਪਿੰਡ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਸਤਿਗੁਰ ਸਚਾ ਸਦਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤਾ, ਗੁਰਮੁਖ ਗੁਰ ਗੁਰ ਲਏ ਜਗਾਈਆ। ਜੁਗ ਚੌਕੜੀ ਬਦਲੇ ਰੀਤਾ, ਰੀਤੀਵਾਨ ਦਇਆ ਕਮਾਈਆ। ਕਲਜੁਗ ਅੰਤਮ ਝਗੜਾ ਮੁਕਾ ਮੰਦਰ ਮਸੀਤਾ, ਮਸਲਾ ਭਗਤਾਂ ਹੱਲ ਕਰਾਈਆ। ਮਾਰਗ ਦੱਸ ਨੀਕਣ ਨੀਕਾ, ਆਤਮ ਗੰਢ ਪਵਾਈਆ। ਤਨ ਸਰੀਰ ਕਰਾਏ ਤਸਦੀਕਾ, ਸ਼ਹਾਦਤ ਸ਼ਬਦ ਗੁਰੂ ਰਖਾਈਆ। ਜੋੜ ਜੁੜਾਏ ਧਰਮ ਧਾਰ ਅਨਡੀਠਾ, ਕਰਮ ਕਾਂਡ ਦਾ ਪੰਧ ਮੁਕਾਈਆ। ਅਗਨੀ ਤਤ ਨਾ ਤਪੇ ਅੰਗੀਠਾ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਸਦਾ ਸੁਹੇਲਾ ਸੱਜਣ, ਸੰਗੀ ਅਗੰਮ ਅਥਾਹੀਆ। ਜੋ ਆਤਮ ਧਾਰ ਕਰਾਏ ਮਜਨ, ਸਰੋਵਰ ਅੰਮ੍ਰਿਤ ਆਪ ਨੁਹਾਈਆ। ਕੂੜ ਵਿਕਾਰਾ ਭਗਤ ਸੁਹੇਲੇ ਤਜਣ, ਦੁਰਮਤ ਮੈਲ ਨਾ ਲਾਗੇ ਰਾਈਆ। ਭਾਂਡੇ ਗੜ੍ਹ ਹੰਕਾਰੀ ਭੱਜਣ, ਹਉਮੇ ਹੰਗਤਾ ਦਏ ਗਵਾਈਆ। ਤਨ ਵਜੂਦ ਆਪਣਾ ਰੰਗਣ, ਨਾਮ ਖੁਮਾਰੀ ਇਕ ਚੜ੍ਹਾਈਆ। ਵਸਤ ਅਮੁਲੀ ਇਕੋ ਮੰਗਣ, ਝੋਲੀ ਅਗੇ ਡਾਹੀਆ। ਸਤਿਗੁਰ ਸਾਹਿਬ ਸੂਰਾ ਸਰਬੰਗਣ, ਦੇਵਣਹਾਰ ਵਡਿਆਈਆ। ਜਿਸ ਦੇ ਪ੍ਰਕਾਸ਼ ਗੁਰਮੁਖ ਦੀਪਕ ਜਗਣ, ਘਰ ਘਰ ਹੋਵੇ ਰੁਸ਼ਨਾਈਆ। ਉਹ ਸਭ ਦੇ ਪ੍ਰੇਮ ਪਿਆਰ ਦੇ ਪੂਰੇ ਕਰੇ ਸਗਨ, ਸਗਲਾ ਸੰਗ ਬਣਾਈਆ। ਅੰਤਰ ਦੇ ਕੇ ਇਕੋ ਲਗਨ, ਲਗ ਮਾਤਰ ਦਾ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਭਜਨ, ਭਾਂਡਾ ਭਰਮ ਭਉ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜੁਗ ਜੁਗ ਲੋਕਮਾਤ ਆਵੇ ਸੱਦਣ, ਸੱਦਾ ਨਾਮ ਨਿਧਾਨਾ ਇਕ ਲਗਾਈਆ।

੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਪ੍ਰੇਮ ਸਿੰਘ ਕਸ਼ਮੀਰ ਸਿੰਘ ਦੇ ਗ੍ਰਹਿ ਸਾਧੂ ਸਿੰਘ ਦੇ ਨਵਿਤ

ਧਰਮ ਕਹੇ ਗੁਰਮੁਖ ਵਿਰਲਾ ਪ੍ਰਭ ਦਾ ਸ਼ਬਦ ਅਰਾਧੂ, ਹਿਰਦੇ ਹਰਿ ਵਸਾਈਆ। ਜਿਸ ਉਤੇ ਕਿਰਪਾ ਕਰੇ ਮਾਧਵ ਮਾਧੂ, ਮਧੁਰ ਧੁਨ ਆਪ ਸੁਣਾਈਆ। ਸਚ ਮੁਹੱਬਤ ਦਾ ਪਾਵੇ ਜਾਦੂ, ਯਾਦਵ ਬੰਸੀ ਵੇਖ ਵਖਾਈਆ। ਜੋ ਲਹਿਣਾ ਦੇਣਾ ਗੋਬਿੰਦ ਨਾਲ ਦਾਦੂ, ਦਾਅਵੇ ਨਾਲ ਸੁਣਾਈਆ। ਉਸ ਦਾ ਮੁੱਖੀਆ ਸੀ ਇਕ ਆਗੂ, ਛਿੰਦਾ ਨਾਮ ਵਡਿਆਈਆ। ਹੁੰਦਾ ਸੀ ਵਡਭਾਗੂ, ਖ਼ੁਸ਼ੀਆਂ ਸੇਵ ਕਮਾਈਆ। ਉਸੇ ਦਾ ਰੂਪ ਅਨੂਪਾ ਬਦਲ ਗਿਆ ਸਿੰਘ ਸਾਧੂ, ਪ੍ਰਭ ਸਾਧਨਾ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸ਼ਰਨਾਈਆ। ਸਾਧੂ ਸਿੰਘ ਕਹੇ ਮੇਰੇ ਉਤੇ ਕੀਤਾ ਤਰਸ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੀ ਲੇਖੇ ਪਾਈ ਘਾਲ ਜੋ ਕੀਤੀ ਚੌਵ੍ਹੀ ਬਰਸ, ਬਰਸੀ ਬਰਸੀ ਨਾਲ ਮਿਲਾਈਆ। ਮੈਨੂੰ ਚੁਕ ਕੇ ਉਤੋਂ ਫ਼ਰਸ਼, ਅਰਸ਼ਾਂ ਵਿਚ ਦਿਤਾ ਰਖਾਈਆ। ਜਿਥੇ ਭਗਤ ਸੁਹੇਲੇ ਯੋਧੇ ਬੈਠੇ ਮਰਦ, ਮਰਦਾਨੇ ਆਸਣ ਲਾਈਆ। ਇਕੋ ਬੇਨੰਤੀ ਕਰੀ ਅਰਜ਼, ਇਕੋ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮਾ ਕਹੇ ਮੈਂ ਪਰਮਾਤਮਾ ਦੀ ਲਾਈ ਅਗੰਮੀ ਧੂੜ, ਬਿਨਾ ਮਸਤਕ ਲਈ ਛੁਹਾਈਆ। ਮੇਰਾ ਨਾਤ ਟੁੱਟਿਆ ਕੂੜ, ਕੂੜੀ ਛਡੀ ਸ੍ਰਿਸ਼ਟ ਸਬਾਈਆ। ਮੇਰਾ ਰੂਪ ਨਾ ਰਿਹਾ ਮੂਰਖ ਮੂੜ੍ਹ, ਸਵੱਛ ਸਰੂਪ ਦਿਤਾ ਸਮਝਾਈਆ। ਮੈਂ ਪੰਧ ਮੁਕਾ ਕੇ ਨੇੜਾ ਦੂਰ, ਸਚਖੰਡ ਪੁੱਜੀ ਚਾਈਂ ਚਾਈਂਆ। ਅਗੋਂ ਪ੍ਰੇਮ ਪਿਆਰ ਵਿਚ ਮਿਲਿਆ ਸਿੰਘ ਬੂੜ, ਗਲਵਕੜੀ ਭਾਈਆਂ ਵਾਲੀ ਪਾਈਆ। ਮੈਂ ਵੇਖ ਕੇ ਅਗੰਮਾ ਨੂਰ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਏਥੇ ਮੇਰਾ ਬੰਸ ਮਿਲੇ ਜ਼ਰੂਰ, ਸੋਹਣ ਸਿੰਘ ਸੋਭਾ ਪਾਈਆ। ਕਿਸ਼ਨ ਦਾ ਲਹਿਣਾ ਦੇਣਾ ਪੂਰਾ ਕਰੇ ਪ੍ਰਭ ਜ਼ਰੂਰ, ਜ਼ਰੂਰਤ ਧੁਰ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਕਹੇ ਮੇਰਾ ਘਰ ਸੁਹੰਜਣਾ, ਮਿਲੀ ਮਾਣ ਵਡਿਆਈਆ। ਪ੍ਰਭ ਪਾਇਆ ਦਰਦ ਦੁੱਖ ਭੈ ਭੰਜਣਾ, ਜੋ ਭਵ ਸਾਗਰ ਪਾਰ ਕਰਾਈਆ। ਜਿਸ ਇਕੋ ਦਿਤਾ ਪ੍ਰੇਮ ਦਾ ਮਜਨਾ, ਦੁਰਮਤ ਮੈਲ ਧਵਾਈਆ। ਲੇਖੇ ਲਾ ਕੇ ਆਅਲਾ ਅਦਨਾ, ਇਕੋ ਰੰਗ ਦਿਤਾ ਰੰਗਾਈਆ। ਜਿਸ ਦਾ ਪ੍ਰਕਾਸ਼ ਦੀਪਕ ਜਗਣਾ, ਜੋਤੀ ਜਾਤਾ ਡਗਮਗਾਈਆ। ਉਹ ਸਾਹਿਬ ਸੂਰਾ ਸਰਬੰਗਣਾ, ਹਰਿ ਕਰਤਾ ਅਗੰਮ ਅਥਾਹੀਆ। ਜਿਸ ਦਾ ਦਵਾਰਾ ਬਿਨ ਭਗਤਾਂ ਕਿਸੇ ਨਾ ਲੰਘਣਾ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸੂਰਾ ਸਰਬੰਗਣਾ, ਸੂਰਬੀਰ ਇਕ ਅਖਵਾਈਆ।

੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਲੀਪ ਸਿੰਘ ਦੇ ਗ੍ਰਹਿ

ਮੇਰਾ ਪ੍ਰਵਿਸ਼ਟਾ ਦੋਇਆ, ਚੇਤ ਹੱਸ ਕੇ ਰਿਹਾ ਸੁਣਾਈਆ। ਜਨ ਭਗਤੋ ਪ੍ਰਭੂ ਦਾ ਖੇਲ ਹੋਇਆ, ਕਰਨਹਾਰ ਆਪ ਕਰਾਈਆ। ਹਰਿਜਨ ਉਠਾਏ ਸੋਇਆ, ਸੁੱਤਿਆਂ ਲਏ ਜਗਾਈਆ। ਜਿਸ ਦਾ ਭੇਵ ਨਾ ਜਾਣੇ ਕੋਇਆ, ਸਮਝ ਵਿਚ ਨਾ ਕੋਇ ਸਮਝਾਈਆ। ਉਹ ਲੇਖਾ ਜਾਣੇ

ਤ੍ਰੈ ਲੋਇਆ, ਲੋਇਣ ਆਪਣੇ ਵੇਖ ਵਖਾਈਆ। ਸਾਚਾ ਲੈ ਕੇ ਆਇਆ ਨਾਮ ਢੋਇਆ, ਵਸਤ ਅਮੋਲਕ ਇਕ ਵਰਤਾਈਆ। ਜਿਹੜਾ ਏਥੇ ਓਥੇ ਨਾ ਜਾਏ ਖੋਹਿਆ, ਠਗ ਚੋਰ ਯਾਰ ਨਾ ਕੋਇ ਚੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪ੍ਰਵਿਸ਼ਟਾ ਕਹੇ ਮੈਂ ਘੜੀਆਂ ਪਲਾਂ ਦੇ ਵਿਚ ਵੰਡਿਆ, ਦਿਵਸ ਰਾਤ ਗਣਤ ਗਿਣਾਈਆ। ਮੈਂ ਪ੍ਰਭੂ ਦਾ ਖੇਲ ਵੇਖਾਂ ਵਿਚ ਬ੍ਰਹਿਮੰਡਿਆ, ਦੋ ਜਹਾਨਾਂ ਅੱਖ ਉਠਾਈਆ। ਜੋ ਵਸਿਆ ਜੇਰਜ ਅੰਡਿਆ, ਉਤਭੁਜ ਸੇਤਜ ਰਿਹਾ ਸਮਾਈਆ। ਜਿਸ ਲੇਖੇ ਲਾਇਆ ਗੁਰਮੁਖ ਮਾੜਾ ਚੰਗਿਆ, ਚਰਨ ਸਰਨ ਦੇ ਸਰਨਾਈਆ। ਹਰਿਜਨ ਲਗਾਵੇ ਆਪਣੇ ਅਗੰਮੀ ਅੰਗਿਆ, ਅੰਗੀਕਾਰ ਇਕ ਅਖਵਾਈਆ। ਜਿਸ ਦਾ ਨਾਮ ਡੰਕਾ ਮਰਦੰਗਿਆ, ਦੋ ਜਹਾਨਾਂ ਕਰੇ ਸ਼ਨਵਾਈਆ। ਸੋ ਵਰ ਦੇਵੇ ਮੂੰਹੋਂ ਮੰਗਿਆ, ਜਨ ਭਗਤਾਂ ਝੋਲੀ ਆਪ ਭਰਾਈਆ। ਗੁਰਮੁਖ ਸੰਤ ਸੁਹੇਲੇ ਸਚ ਦਵਾਰੇ ਜਾਏ ਲੰਘਿਆ, ਸਚਖੰਡ ਸਾਚੇ ਸੋਭਾ ਪਾਈਆ। ਜਿਥੇ ਸ਼ਬਦ ਧਾਰ ਸੇਜ ਪਲੰਘਿਆ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜੋਤੀ ਧਾਰ ਦਿਸੇ ਸੂਰਾ ਸਰਬੰਗਿਆ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ। ਲੇਖਾ ਕਹੇ ਮੈਨੂੰ ਵੇਖਣ ਯੋਗ, ਹਰਿ ਕਰਤਾ ਇਕ ਅਖਵਾਈਆ। ਜਿਸ ਦਾ ਸਭ ਤੋਂ ਵੱਖਰਾ ਜੋਗ, ਜੁਗੀਸ਼ਰ ਸਮਝ ਕੋਇ ਨਾ ਪਾਈਆ। ਮੈਂ ਓਸੇ ਦੀ ਮਾਣਾਂ ਮੌਜ, ਮਜਲਸ ਇਕੋ ਨਾਲ ਬਣਾਈਆ। ਜੋ ਹਰ ਥਾਂ ਜਾਏ ਪਹੁੰਚ, ਘਟ ਘਟ ਰਿਹਾ ਸਮਾਈਆ। ਜਨ ਭਗਤਾਂ ਮੇਟੇ ਸੋਚ, ਸਮਝ ਬੁੱਧੀ ਸ਼ਬਦ ਨਾਲ ਮਿਲਾਈਆ। ਹਰਿਜਨ ਤਰਾਏ ਨਾਲ ਸ਼ੌਕ, ਸ਼ੌਕੀਨ ਹੋ ਕੇ ਵੇਖ ਵਖਾਈਆ। ਗੁਰਮੁਖ ਕਦੇ ਨਾ ਜਾਏ ਔਤ, ਜਿਸ ਦੇ ਨਾਮ ਦੀ ਵੱਜਦੀ ਰਹੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਜਨ ਭਗਤਾਂ ਨਾਲ ਚਲਾਏ ਰੌਂਸ, ਰਸਤਾ ਦੀਨ ਦੁਨੀ ਬਦਲਾਈਆ।