੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੇਠੂਵਾਲ ਸੰਤੋਖ ਸਿੰਘ ਦੇ ਗ੍ਰਹਿ
ਜਨ ਭਗਤ ਗ੍ਰਹਿ ਸੁਹਾਵਣਾ, ਸੁਹੰਜਣੀ ਥਿਤ ਮਿਲੇ ਵਡਿਆਈਆ। ਜਿਨ੍ਹਾਂ ਇਕੋ ਇਸ਼ਟ ਮਨਾਵਣਾ, ਦੂਸਰ ਸੀਸ ਨਾ ਕਦੇ ਝੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵਣਾ, ਆਤਮ ਪਰਮਾਤਮ ਮੇਲ ਮਿਲਾਈਆ। ਸਚ ਸਰਨਾਈ ਸੀਸ ਨਿਵਾਵਣਾ, ਧੂੜੀ ਖ਼ਾਕ ਖ਼ਾਕ ਰਮਾਈਆ। ਮਾਨਸ ਜਨਮ ਸੁਫ਼ਲ ਕਰਾਵਣਾ, ਚੁਰਾਸੀ ਗੇੜ ਮੁਕਾਈਆ। ਨਾਤਾ ਧਰਮ ਰਾਏ ਤੁੜਾਵਣਾ, ਚਿਤ੍ਰਗੁਪਤ ਨਾ ਗੰਢ ਵਖਾਈਆ। ਦਰ ਦਵਾਰਾ ਇਕ ਸੁਹਾਵਣਾ, ਜਿਥੇ ਵਸੇ ਬੇਪਰਵਾਹੀਆ। ਸਚ ਸਿੰਘਾਸਣ ਇਕ ਵਿਛਾਵਣਾ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸੋ ਸਵਾਮੀ ਇਕੋ ਪਾਵਣਾ, ਜੋ ਪਤਤ ਪਾਪੀਆਂ ਲਏ ਤਰਾਈਆ। ਸਚਖੰਡ ਦਵਾਰਾ ਜਿਸ ਦਾ ਗ੍ਰਹਿ ਸੁਹਾਵਣਾ, ਸੋਹਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਓਹ ਮੈਨੂੰ ਨਾਰਦ ਦਿਸਦਾ ਵਿਚ
ਮਸਤੀ, ਮਸਤ (ਮਸਤਾਨਾ) ਰੂਪ ਬਣਾਈਆ। ਨਾਰਦ ਕਹੇ ਧਰਨੀ ਇਹ ਖੇਲ ਅਲਖ ਦੀ, ਅਗੋਚਰ ਆਪ ਕਰਾਈਆ। ਮੈਂ ਕੁਝ ਹੁਕਮਨਾਮਾ ਲੈ ਕੇ ਆਇਆ ਦਸਤੀ, ਦਸਤਗੀਰ ਦਿਤਾ ਫੜਾਈਆ। ਮੈਨੂੰ ਰਾਹ ਵਿਚ ਗੰਗਾ ਗੋਦਾਵਰੀ ਜਮਨਾ ਮਿਲੀ ਸੁਰਸਤੀ, ਸੁਰਤੀ ਸੁਰਤ ਵਿਚੋਂ ਬਦਲਾਈਆ। ਕਹਿਣ ਪੰਡਤਾ ਸਾਡਾ ਬਣ ਦਰਦੀ, ਦੁੱਖੀ ਹੋ ਕੇ ਰਹੀਆਂ ਜਣਾਈਆ। ਵੇਖ ਖੇਲ ਕਪਟ ਛਲ ਦੀ, ਕਲਜੁਗ ਕਰਨੀ ਕਾਰ ਕਮਾਈਆ। ਵਹਿਣ ਵਹਿੰਦਾ ਪੰਚ ਵਿਕਾਰ ਸਾਡੀ ਧਾਰ ਮੂਲ ਨਾ ਠਲਦੀ, ਪਤਤ ਪੁਨੀਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪ੍ਰਵਾਹੀਆ। ਨਾਰਦ ਕਹੇ ਮੈਂ ਲੈ ਕੇ ਆਇਆ ਪ੍ਰਵਾਨਾ, ਸਤਿਗੁਰ ਸ਼ਬਦ ਦਿਤਾ ਫੜਾਈਆ। ਮੈਂ ਲੰਘਿਆ ਜ਼ਿਮੀਂ ਅਸਮਾਨਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਗਾਇਆ ਤਰਾਨਾ, ਖ਼ੁਸ਼ੀਆਂ ਰਾਗ ਅਲਾਈਆ। ਯਾਦ ਕਰ ਵਿਸ਼ਨੂੰ ਭਗਵਾਨਾ, ਵਿਸ਼ਵ ਦਾ ਧਿਆਨ ਲਗਾਈਆ। ਨੇਤਰ ਖੋਲ ਕੇ ਤੱਕਿਆ ਨਿਸ਼ਾਨਾ, ਬਿਨ ਨਿਸ਼ਾਨਿਉਂ ਵੇਖ ਵਖਾਈਆ। ਪੁਰਖ ਅਕਾਲ ਬਦਲ ਰਿਹਾ ਜ਼ਮਾਨਾ, ਦੀਨ ਦੁਨੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਲੈ ਕੇ ਆਇਆ ਧੁਰ ਦੀ ਖ਼ਬਰ, ਬੇਖ਼ਬਰੋ ਦਿਆਂ ਜਣਾਈਆ। ਭਾਣਾ ਤੱਕੋ ਹਰਿ ਜ਼ਬਰ, ਜ਼ਬਰ ਦਸਤੀ ਦਏ ਵਰਤਾਈਆ। ਜਿਸ ਦਾ ਰਾਹ ਤੱਕੇ ਮੁਹੰਮਦ ਵਾਲੀ ਕਬਰ, ਮਦੀਨਾ ਨੈਣ ਉਠਾਈਆ। ਉਹ ਨੂਰ ਨੁਰਾਨਾ ਵੇਖ ਬਦਨ, ਜੋਤੀ ਜਾਤਾ ਡਗਮਗਾਈਆ। ਸਭ ਦੇ ਯਥਾਰਥ ਵੇਖੇ ਯਤਨ, ਆਪਣਾ ਪਰਦਾ ਲਾਹੀਆ। ਦੀਨ ਦੁਨੀ ਆਪਣੇ ਘਾਟ ਖਲੋਤੀ ਪਤਣ, ਨਈਆ ਨੌਕਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਨਾਰਦ ਕੀ ਲੈ ਕੇ ਆਇਉਂ ਸੰਦੇਸਾ, ਸਹਿਜ ਨਾਲ ਦੇ ਜਣਾਈਆ। ਨਾਰਦ ਕਹੇ ਧਰਨੀਏ ਮੇਰੀ ਬੋਦੀ ਤੇ ਰਖ ਇਕ ਪੈਸਾ, ਪੰਡਤ ਦੀ ਦੱਛਣਾ ਝੋਲੀ ਪਾਈਆ। ਫੇਰ ਪ੍ਰਭੂ ਦਾ ਖੇਲ ਵੇਖੀਂ ਹੋਵੇ ਕੈਸਾ, ਕੇਸਗੜ੍ਹ ਦਾ ਲੇਖਾ ਗੋਬੰਦ ਵਾਲਾ ਪੂਰ ਕਰਾਈਆ। ਜਿਸ ਦਾ ਹੁਕਮ ਰਹੇ ਹਮੇਸ਼ਾ, ਦੋ ਜਹਾਨ ਨਾ ਕੋਇ ਮਿਟਾਈਆ। ਉਹ ਮਾਲਕ ਖ਼ਾਲਕ ਨਰ ਨਰਾਇਣ ਨਰੇਸ਼ਾ, ਨਿਰਾਕਾਰ ਨਿਰੰਕਾਰ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਦੇਸ ਪ੍ਰਦੇਸਾ, ਪ੍ਰਦੇਸੀ ਦਿਸੇ ਧੁਰ ਦਾ ਮਾਹੀਆ। ਉਹ ਜੋਤੀ ਧਾਰ ਨੂਰ ਉਜਿਆਰ ਅਗੰਮੜਾ ਕਰੇ ਵੇਸਾ, ਸੰਬਲ ਆਪਣਾ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਨਾਰਦ ਕੀ ਹੋਰ ਲਿਆਇਉਂ ਸੰਦੇਸਾ, ਸਹਿਜ ਨਾਲ ਸਮਝਾਈਆ। ਨਾਰਦ ਕਹੇ ਉਹ ਮਾਲਕ ਨਰ ਨਰੇਸ਼ਾ, ਸ਼ਹਿਨਸ਼ਾਹ ਬੇਪ੍ਰਵਾਹੀਆ। ਨਾਮ ਜੁਗ ਬਦਲਣਾ ਜਿਸ ਦਾ ਆਦਿ ਅੰਤ ਤੋਂ ਪੇਸ਼ਾ, ਅੰਤਮ ਆਪਣਾ ਖੇਲ ਖਿਲਾਈਆ। ਜਿਸ ਦੇ ਹੁਕਮ ਵਿਚ ਸਤਿਗੁਰ ਅਰਜਨ ਸੀਸ ਪਵਾਈ ਰੇਤਾ, ਰਾਵੀ ਆਪਣਾ ਹਾਲ ਜਣਾਈਆ। ਧਰਨੀਏ ਹੁਣ ਉਸ ਦਾ ਰਖੀਂ ਚੇਤਾ, ਜੋ ਚੇਤਨ ਜੜ ਸਭ ਵੇਖ ਵਖਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਦੀਨ ਮਜ਼੍ਹਬ ਦਾ ਪੂਰਾ ਹੋਣਾ ਠੇਕਾ, ਅਗੇ ਮਨਿਆਦ ਨਾ ਕੋਇ ਵਧਾਈਆ। ਉਹ ਸਤਿਗੁਰ ਸ਼ਬਦ ਦੁਲਾਰਾ ਆਵੇ ਅਗੰਮੀ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹ ਲੱਖ ਚੁਰਾਸੀ ਵੇਖੇ ਤਾਣਾ ਪੇਟਾ, ਗ੍ਰਹਿ ਮੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਨੀਏ ਉਹ ਸਾਹਿਬ ਤੱਕ ਅਗੰਮ, ਅਗੰਮੜੀ ਕਾਰ ਕਮਾਈਆ। ਜੋ ਸਭ ਦੇ ਬੇੜੇ ਰਿਹਾ ਬੰਨ੍ਹ, ਬੰਨ੍ਹਣਹਾਰ ਧੁਰਦਰਗਾਹੀਆ। ਉਠ ਤੱਕ ਲੈ ਨਿਸ਼ਾਨ ਤਾਰਾ ਚੰਨ, ਬਿਨ ਨੈਣਾਂ ਨੈਣ ਖੁਲਾਈਆ। ਹੁਕਮ ਸੰਦੇਸ਼ਾ ਸੁਣ ਲੈ ਸ੍ਰੀ ਭਗਵਨ, ਕੀ ਕਰਤਾ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਮਾਲਕ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਜਿਸ ਦੀ ਅਗੰਮ ਅਥਾਹ ਹਦੂਦ, ਹਜ਼ਰਤ ਵੇਖਣ ਕੋਇ ਨਾ ਪਾਈਆ। ਜਿਨ੍ਹਾਂ ਜਣਾਇਆ ਸੁਣਾਇਆ ਹਜ਼ਾਰਾ ਦਰੂਦ, ਬਸਰੀ ਇਸਮ ਨਾਲ ਕੁੜਮਾਈਆ। ਉਨ੍ਹਾਂ ਅੰਤ ਕਰੇ ਨੇਸਤੋ ਨਾਬੂਦ, ਜੜ ਦੀਨ ਦੁਨੀ ਰਹਿਣ ਨਾ ਪਾਈਆ। ਅੰਤਮ ਸਭ ਨੇ ਕਰਨਾ ਕੂਚ, ਕੂਚਾ ਗਲੀ ਕਰੇ ਸਫ਼ਾਈਆ। ਹੁਕਮ ਸੰਦੇਸ਼ਾ ਦੇਵੇ ਧੁਰ ਦਾ ਦੂਤ, ਦੋ ਜਹਾਨਾਂ ਰਿਹਾ ਸੁਣਾਈਆ। ਝਗੜਾ ਪੈਣਾ ਤੇਰਾ ਤੇਰੇ ਉਤੇ ਲਹਿੰਦੀ ਕੂਟ, ਕੁਟੀਆ ਪੈਗ਼ੰਬਰਾਂ ਰਹੀ ਜਣਾਈਆ। ਜਗਤ ਜਹਾਨ ਪੈਣੀ ਫੂਟ, ਮੇਲ ਸਕੇ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਸਤਿਗੁਰ ਸ਼ਬਦ ਦਏ ਸਬੂਤ, ਸਾਲਸ ਖ਼ਾਲਸ ਅਵਰ ਨਾ ਕੋਇ ਰਖਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਡਡਵਾਂ ਜ਼ਿਲਾ ਗੁਰਦਾਸਪੁਰ ਜੁਗਿੰਦਰ ਸਿੰਘ ਦੇ ਗ੍ਰਹਿ
ਚਾਰ ਚੇਤ ਕਹੇ ਜਨ ਭਗਤੋ ਸੁਣੋ ਅਗੰਮੀ ਨੱਦ, ਧੁਨ ਆਤਮਕ ਰਾਗ ਰਿਹਾ ਦ੍ਰਿੜਾਈਆ। ਅੰਤਰ ਆਤਮ ਅੰਮ੍ਰਿਤ ਰਸ ਪੀਓ ਰੱਜ, ਜਗਤ ਤ੍ਰਿਸ਼ਨਾ ਭੁੱਖ ਗਵਾਈਆ। ਤ੍ਰੈਗੁਣ ਧਾਰ ਪਾਰ ਕਰੋ ਹੱਦ, ਬੰਧਨ ਨਜ਼ਰ ਕੋਇ ਨਾ ਆਈਆ। ਦੀਪਕ ਜੋਤ ਤੱਕੋ ਨੂਰ ਨੁਰਾਨਾ ਰਿਹਾ ਜਗ, ਸਤਿ ਸਰੂਪੀ ਸੋਭਾ ਪਾਈਆ। ਘਰ ਸਵਾਮੀ ਠਾਕਰ ਲੈਣਾ ਲੱਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਨਾਮ ਖ਼ੁਮਾਰੀ ਨਿਝਰ ਝਿਰਨਾ ਦੇਵੇ ਮਧੁ, ਅੰਮ੍ਰਿਤ ਰਸ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਹੱਲ ਇਕ ਸੁਹਾਈਆ। ਜਨ ਭਗਤੋ ਤੱਕੋ ਆਪਣਾ ਮਹੱਲ ਮੁਨਾਰਾ, ਸਾਢੇ ਤਿੰਨ ਹੱਥ ਧਿਆਨ ਲਗਾਈਆ। ਜਿਥੇ ਦੀਪਕ ਜੋਤ ਜਗੇ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਸੋ ਪੁਰਖ ਨਿਰੰਜਣ ਹੋਏ ਜ਼ਾਹਰਾ, ਜ਼ਾਹਰ ਜ਼ਹੂਰ ਅਗੰਮ ਅਥਾਹੀਆ। ਹਰਿ ਪੁਰਖ ਨਿਰੰਜਣ ਦਿਸੇ ਅਪਾਰਾ, ਅਪਰੰਪਰ ਸਵਾਮੀ ਧੁਰਦਰਗਾਹੀਆ। ਏਕੰਕਾਰਾ ਖੇਲ ਨਿਆਰਾ, ਨਿਰਵੈਰ ਆਪਣਾ ਆਪ ਕਰਾਈਆ। ਆਦਿ ਨਿਰੰਜਣ ਜਗਤ ਪ੍ਰਕਾਸ਼ ਤੋਂ ਬਾਹਰਾ, ਜੋਤੀ ਜਾਤਾ ਬੇਪ੍ਰਵਾਹੀਆ। ਅਬਿਨਾਸ਼ੀ ਕਰਤਾ ਆਪਣੀ ਬੰਨ੍ਹੇ ਆਪੇ ਧਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਬਣ ਸਿਕਦਾਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਪਾਰਬ੍ਰਹਮ ਕਰ ਪਸਾਰਾ, ਸਤਿ ਸਤਿਵਾਦੀ ਆਪਣਾ ਭੇਵ ਖੁਲਾਈਆ। ਸਤਿ ਪੁਰਖ ਨਿਰੰਜਣ ਆਪਣੀ ਕਲ ਵਰਤੇ ਕਰੇ ਕਰਾਏ ਕਰਨੇਹਾਰਾ, ਹਰਿ ਕਰਤਾ ਵਡ ਵਡਿਆਈਆ। ਜੋਤੀ ਧਾਰ ਪ੍ਰਗਟਾਏ ਸ਼ਬਦ ਸੁਤ ਦੁਲਾਰਾ, ਦੂਲ੍ਹਾ
ਇਕੋ ਲਏ ਅੰਗੜਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਰਚ ਅਖਾੜਾ, ਜ਼ਿਮੀਂ ਅਸਮਾਨਾਂ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਜਾਂ ਤਤਾਂ ਖੇਲ ਨਿਆਰਾ, ਹਰਿ ਕਰਤਾ ਆਪ ਕਰਾਈਆ। ਚਾਰੇ ਖਾਣੀ ਹੋ ਕੇ ਜ਼ਾਹਰਾ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਨਿਰਗੁਣ ਸਰਗੁਣ ਖੇਲ ਕਰੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੇਵਾ ਆਪ ਪ੍ਰਗਟਾਈਆ। ਜੋਤੀ ਜਾਤਾ ਪੁਰਖ ਬਿਧਾਤਾ ਸਤਿ ਸਰੂਪੀ ਲਏ ਅਵਤਾਰਾ, ਅਵਤਰ ਆਪਣੀ ਖੇਲ ਖਿਲਾਈਆ। ਚਾਰੇ ਖਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਸ਼ਬਦੀ ਸ਼ਬਦ ਬਣ ਵਣਜਾਰਾ, ਵਸਤ ਅਮੋਲਕ ਇਕ ਵਰਤਾਈਆ। ਧਰਨੀ ਧਰਤ ਧਵਲ ਧੌਲ ਖੋਲ ਬੰਦ ਕਿਵਾੜਾ, ਦਰ ਠਾਂਡਾ ਇਕ ਸਮਝਾਈਆ। ਜਿਥੇ ਇਕੋ ਰੂਪ ਪੁਰਖ ਨਾਰਾ, ਦੂਸਰ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਵੇਖੇ ਵਿਗਸੇ ਵੇਖਣਹਾਰਾ, ਲੇਖਾ ਜਾਣੇ ਥਾਉਂ ਥਾਈਂਆ। ਜਨ ਭਗਤ ਸੁਹੇਲੇ ਕਰ ਤਿਆਰਾ, ਤ੍ਰੈਭਵਨ ਧਨੀ ਆਪਣਾ ਭੇਵ ਖੁਲਾਈਆ। ਸਾਚਾ ਦੇਵੇ ਨਾਮ ਥਾਰਾ, ਥਿਰ ਘਰ ਮੰਦਰ ਦਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਾਚਾ ਖੇਲ ਕਰੇ ਭਗਵੰਤ, ਹਰਿ ਕਰਤਾ ਧੁਰਦਰਗਾਹੀਆ। ਵੇਸ ਵਟਾਏ ਜੁਗਾ ਜੁਗੰਤ, ਨਿਰਗੁਣ ਸਰਗੁਣ ਲਏ ਅੰਗੜਾਈਆ। ਨਾਮ ਦ੍ਰਿੜਾਏ ਮਣੀਆਂ ਮੰਤ, ਢੋਲਾ ਸੋਹਲਾ ਅਗੰਮ ਅਥਾਹੀਆ। ਭੇਵ ਖੁਲਾਏ ਜੀਵ ਜੰਤ, ਸਾਧਾਂ ਸੰਤਾਂ ਸਤਿ ਸਮਝਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕੋ ਨੂਰ ਜਣਾਈਆ। ਬੋਧ ਅਗਾਧਾ ਬਣ ਕੇ ਪੰਡਤ, ਅੱਖਰਾਂ ਤੋਂ ਬਾਹਰ ਨਿਰਅੱਖਰ ਦਏ ਸਮਝਾਈਆ। ਝਗੜਾ ਮੁਕਾਕੇ ਬਹਿਸ਼ਤ ਜੱਨਤ, ਸਵਰਗਾਂ ਪੰਧ ਮੁਕਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਤਮ ਪਰਮਾਤਮ ਮੇਲ ਮਿਲਾਏ ਨਾਤਾ ਜੋੜੇ ਨਾਰ ਕੰਤ, ਗ੍ਰਹਿ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਵਸਾਈਆ। ਸਚ ਗ੍ਰਹਿ ਸੁਹੰਜਣਾ, ਸੱਚਾ ਸਚਖੰਡ ਦਵਾਰ। ਜਿਥੇ ਸਾਹਿਬ ਸਵਾਮੀ ਮਿਲੇ ਦਰਦ ਦੁੱਖ ਭੈ ਭੰਜਨਾ, ਜੋਤੀ ਜਾਤਾ ਨੂਰ ਉਜਿਆਰ। ਆਦਿ ਜੁਗਾਦੀ ਮੀਤ ਮੁਰਾਰਾ ਸੱਜਣਾ, ਹਰਿ ਠਾਕਰ ਸਵਾਮੀ ਕਰੇ ਸਚ ਪਿਆਰ। ਜਨ ਭਗਤਾਂ ਉਸ ਦਾ ਸਚ ਦਵਾਰ ਲੱਭਣਾ, ਦੂਸਰ ਹੱਥ ਨਾ ਆਏ ਵਿਚ ਸੰਸਾਰ। ਜਿਥੇ ਇਕੋ ਚੜ੍ਹੇ ਰੰਗਣਾ, ਦੁਰਮਤ ਮੈਲ ਦਏ ਉਤਾਰ, ਸਚਖੰਡ ਦਵਾਰਾ ਹਰਿ ਨਿਰੰਕਾਰਾ ਹਕੀਕਤ ਵਾਲੇ ਗੁਰਮੁਖ ਲੰਘਣਾ, ਮੁਸ਼ਕਲ ਦਿਸੇ ਨਾ ਵਿਚ ਸੰਸਾਰ। ਜਿਸ ਨੂੰ ਡੰਡਾਵਤ ਬੰਦਨਾ ਕਰਨ ਤਾਰੇ ਚੰਦਨਾ, ਰਵ ਸਸ ਡੰਡਾਵਤ ਕਰਨ ਨਿਮਸਕਾਰ। ਸੋ ਮਾਲਕ ਖ਼ਾਲਕ ਸੂਰਾ ਸਰਬੰਗਣਾ, ਪਰਵਰਦਿਗਾਰ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਚ ਦਾ ਮਾਲਕ ਇਕ ਇਕੱਲਾ, ਹਰਿ ਕਰਤਾ ਵਡ ਵਡਿਆਈਆ। ਜੋ ਵਸੇ ਕਾਇਆ ਤਤ ਮਹੱਲਾ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਸ਼ਬਦੀ ਧਾਰ ਰਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਬਿਨ ਤੇਲ ਬਾਤੀ ਦੀਪਕ ਜਿਸ ਦਾ ਬਲਾ, ਨੂਰ ਨੁਰਾਨਾ ਨੂਰ ਕਰੇ ਰੁਸ਼ਨਾਈਆ। ਉਹ ਦੂਈ ਦਵੈਤੀ ਮੇਟਣ ਵਾਲਾ ਸੱਲਾ, ਆਤਮ ਪਰਮਾਤਮ ਪਰਦਾ ਦਏ ਚੁਕਾਈਆ। ਜੋ ਜਗਤ ਸਾਗਰ ਪਾਰ ਕਰਾਏ ਜਲਾ ਥਲਾ, ਮਹੀਅਲ ਹੋਵੇ ਆਪ ਸਹਾਈਆ। ਸੋ ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਸਾਚੇ ਸੋਭਾ ਪਾਈਆ। ਜਨ ਭਗਤਾਂ
ਫੜਾ ਕੇ ਆਪਣਾ ਨਾਮ ਦਾ ਪੱਲਾ, ਕੰਨੀ ਕੰਨੀ ਨਾਲ ਜੁੜਾਈਆ। ਸਚ ਸਵਾਮੀ ਸਚ ਦਵਾਰੇ ਆਪੇ ਖਲਾ, ਕੁੰਡਾ ਖਿੜਕੀ ਆਪੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਸਾਚਾ ਮੇਲਾ ਨਾਮ ਮਿਲਾਪ, ਹਰਿ ਕਰਤਾ ਆਪ ਕਰਾਈਆ। ਤੂੰ ਮੇਰਾ ਮੈਂ ਤੇਰਾ ਜਾਪ, ਅਵਤਾਰ ਪੈਗ਼ੰਬਰ ਗੁਰੂ ਸਰਬ ਦ੍ਰਿੜਾਈਆ। ਮੇਟ ਕੇ ਤੀਨੋਂ ਤਾਪ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਅੰਧ ਅੰਧੇਰ ਦਏ ਗਵਾਈਆ। ਅੰਮ੍ਰਿਤ ਆਤਮ ਬੁਝਾਏ ਪਿਆਸ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦੀ ਧੁਨ ਸੁਣਾਏ ਨਾਦ, ਅਨਾਦੀ ਨਾਦ ਜਣਾਈਆ। ਹੰਸ ਬਣਾਏ ਫੜ ਫੜ ਕਾਗ, ਕਾਗ ਹੰਸ ਰੂਪ ਬਦਲਾਈਆ। ਦੁਰਮਤ ਮੈਲ ਧੋਵੇ ਦਾਗ਼, ਪਤਤਾਂ ਪਾਪੀਆਂ ਕਰੇ ਸਫ਼ਾਈਆ। ਸੋਈ ਸੁਰਤ ਜਾਵੇ ਜਾਗ, ਸਤਿਗੁਰ ਸ਼ਬਦੀ ਸ਼ਬਦ ਉਠਾਈਆ। ਕਿਰਪਾ ਨਿਧਾਨ ਦੇਵੇ ਵੈਰਾਗ, ਵੈਰੀ ਅੰਦਰੋਂ ਪੰਜੇ ਬਾਹਰ ਕਢਾਈਆ। ਸਤਿ ਵਿਚ ਸਤਿ ਹੋਵੇ ਵਿਸਮਾਦ, ਬਿਸਮਿਲ ਆਪਣਾ ਰੂਪ ਸਮਝਾਈਆ। ਹਰਿਜਨ ਸੰਤ ਸੁਹੇਲਾ ਸ਼ਰਅ ਸ਼ਰੀਅਤ ਤੋਂ ਸਦਾ ਆਜ਼ਾਦ, ਜਗਤ ਬੰਧਨ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦਿ, ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਖਿਲਾਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਹਮਰਾਜ ਪੁਰ ਜ਼ਿਲਾ ਗੁਰਦਾਸ ਪੁਰ ਅਜੀਤ ਸਿੰਘ ਦੇ ਗ੍ਰਹਿ
ਚਾਰ ਚੇਤ ਕਹੇ ਮੈਂ ਚਾਰੋਂ ਕੁੰਟ ਦੇਖਿਆ, ਦੇਖੀ ਸਰਬ ਲੋਕਾਈਆ। ਮੇਰੇ ਮਹਿਬੂਬ ਮੈਨੂੰ ਸਮਝਾਇਆ ਲੇਖਿਆ, ਬਿਨ ਲਿਖਿਆ ਦਿਤਾ ਦ੍ਰਿੜਾਈਆ। ਉਠ ਇਸ਼ਾਰਾ ਵੇਖ ਲੈ ਗੋਬਿੰਦ ਦਸ ਦਸਮੇਸ਼ਿਆ, ਜੋ ਸੰਬਲ ਬੈਠਾ ਸੋਭਾ ਪਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼ਿਆ, ਨਿਵ ਨਿਵ ਲਾਗਣ ਪਾਈਂਆ। ਉਹ ਸ਼ਾਹੋ ਭੂਪ ਨਰ ਨਰੇਸ਼ਿਆ, ਨਰ ਨਿਰੰਕਾਰ ਇਕ ਅਖਵਾਈਆ। ਜੋ ਸਤਿ ਦਾ ਸਚ ਦੇਵੇ ਸੰਦੇਸ਼ਿਆ, ਸਚ ਸਚ ਨਾਲ ਵਡਿਆਈਆ। ਉਹ ਰੂਪ ਅਗੰਮਾ ਜੋਤ ਧਾਰ ਪ੍ਰਵੇਸ਼ਿਆ, ਪ੍ਰਵਿਸ਼ਟਾ ਚੌਥਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਚਾਰ ਚੇਤ ਕਹੇ ਮੈਂ ਦੇਖੀ ਚਾਰ ਕੁੰਟ ਦੀ ਧਾਰ, ਧਰਨੀ ਉਤੇ ਧਿਆਨ ਲਗਾਈਆ। ਮੈਨੂੰ ਸੰਦੇਸ਼ਾ ਦੇਂਦੇ ਚਾਰ ਯਾਰ, ਅਬੂ ਬਕਰ ਬਾਹਾਂ ਰਿਹਾ ਉਠਾਈਆ। ਉਹ ਤੱਕ ਨੂਰ ਅਲਾਹੀ ਪਰਵਰਦਿਗਾਰ, ਪਾਰਬ੍ਰਹਮ ਬੇਪਰਵਾਹੀਆ। ਜੋ ਚੌਦਾਂ ਤਬਕਾਂ ਪਾਵੇ ਸਾਰ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜਿਸ ਦੀ ਪੈਗ਼ੰਬਰਾਂ ਕੀਤੀ ਇੰਤਜ਼ਾਰ, ਆਸ਼ਾ ਵਿਚ ਧਿਆਨ ਲਗਾਈਆ। ਸੋ ਹੋ ਕੇ ਹੋਣਹਾਰ, ਸੂਰਬੀਰ ਆਪਣਾ ਰੂਪ ਬਦਲਾਈਆ। ਜਿਸ ਦੇ ਕੋਲ ਖੜਗ ਖੰਡਾ ਨਹੀਂ ਕੋਈ ਤਲਵਾਰ, ਤੀਰ ਤਰਕਸ਼ ਮੁਕੰਦ ਕੰਧ ਨਾ ਕੋਇ ਉਠਾਈਆ। ਉਹ ਸ਼ਬਦ ਸਰੂਪੀ ਸ਼ਬਦ ਦੀ ਮਾਰੇ ਮਾਰ, ਸ਼ਬਦ ਅਣਿਆਲਾ ਤੀਰ ਚਲਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।
ਚਾਰ ਚੇਤ ਕਹੇ ਮੈਂ ਹੋਇਆ ਚੁਕੰਨਾ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਮੇਰਾ ਮਨ ਮੇਰੇ ਨਾਲ ਮੰਨਾ, ਮਨਸਾ ਮੇਰੀ ਮੇਰੇ ਵਿਚ ਸਮਾਈਆ। ਮੈਂ ਨਿਗਾਹ ਮਾਰੀ ਉਤੇ ਤਾਰਾ ਚੰਨਾ, ਜੋ ਨਿਸ਼ਾਨ ਉਮਤ ਮੁਹੰਮਦ ਗਿਆ ਬਣਾਈਆ। ਫੇਰ ਵੇਖਿਆ ਗੋਬਿੰਦ ਵਾਲਾ ਕੰਨਾ, ਜੋ ਸਭ ਦੀ ਕਰੇ ਸਫ਼ਾਈਆ। ਫੇਰ ਨੂਰ ਤੱਕਿਆ ਸ੍ਰੀ ਭਗਵੰਨਾ, ਜੋ ਭਗਵਨ ਬੇਪ੍ਰਵਾਹੀਆ। ਮੇਰੀ ਤ੍ਰਿਸ਼ਨਾ ਮੂਲ ਰਹੀ ਨਾ ਤਮਅ, ਲਾਲਚ ਕੂੜ ਦਿਤਾ ਤਜਾਈਆ। ਮੈਂ ਨਵ ਸੱਤ ਉਠ ਕੇ ਭੰਨਾ, ਭੱਜਿਆ ਵਾਹੋ ਦਾਹੀਆ। ਮੇਰਾ ਸਫ਼ਰ ਹੋ ਗਿਆ ਲੰਮਾ, ਲੰਮਾ ਪੈ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਚਾਰ ਚੇਤ ਕਹੇ ਮੈਂ ਤੁਕ ਅਗੰਮੀ ਗਾਉਣੀ, ਖ਼ੁਸ਼ੀਆਂ ਢੋਲਾ ਗਾਈਆ। ਮੇਰਾ ਬਲ ਆ ਗਿਆ ਬਾਹੀਂ, ਬਾਹੂ ਲੈਣ ਅੰਗੜਾਈਆ। ਨਾਲੇ ਇਸ਼ਾਰਾ ਕੀਤਾ ਵੱਲ ਰਾਵੀ, ਰਾਵੀ ਕੰਢਾ ਘਾਟ ਦ੍ਰਿੜਾਈਆ। ਜਿਥੇ ਸਤਿਗੁਰ ਅਰਜਨ ਅਰਜਨ ਸਤਿਗੁਰ ਵਰਤਾਈ ਭਾਵੀ, ਭਾਣਾ ਪ੍ਰਭ ਦੀ ਧਾਰ ਸਮਝਾਈਆ। ਪੰਜ ਪ੍ਰਵਿਸ਼ਟੇ ਓਥੇ ਜਾਵੀਂ, ਆਪਣਾ ਪੰਧ ਮੁਕਾਈਆ। ਸਤਿ ਸਰੋਵਰ ਵਿਚ ਨਹਾਵੀਂ, ਦੁਰਮਤ ਮੈਲ ਰਹੇ ਨਾ ਰਾਈਆ। ਬੁਧੀ ਮੂਲ ਨਾ ਰਲੇ ਵਿਚ ਕਾਂਵੀਂ, ਹੰਸ ਗੁਰਮੁਖ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਚਾਰ ਚੇਤ ਕਹੇ ਮੈਨੂੰ ਸੁਣਨੀ ਪਈ ਅਗੰਮੀ ਆਇਤ, ਬਿਨ ਅੱਖਰਾਂ ਦਿਤੀ ਸ਼ਨਵਾਈਆ। ਓਸ ਵਿਚ ਹਕੀਕੀ ਹਦਾਇਤ, ਹਦੂਦਾਂ ਵੰਡ ਵੰਡਾਈਆ। ਸ਼ਰਅ ਵਾਲੀ ਸ਼ਰਾਇਤ, ਬੰਧਨ ਸਕੇ ਨਾ ਕੋਇ ਤੁੜਾਈਆ। ਜੋ ਬੁਲ੍ਹੇ ਨੂੰ ਇਸ਼ਾਰਾ ਕੀਤਾ ਅਨਾਇਤ, ਅਨਾਇਤ ਆਪਣੀ ਆਪ ਕਰਾਈਆ। ਜਗਤ ਲੇਖਾ ਵੇਖ ਮੁਸਾਇਕ, ਪੀਰ ਪੀਰਾਂ ਖੋਜ ਖੁਜਾਈਆ। ਮੇਰਾ ਲਹਿਣਾ ਦੇਣਾ ਲੇਖਾ ਵਿਚ ਕਵੈਤ, ਸਮੁੰਦ ਸਾਗਰਾਂ ਸੰਗ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ। ਚਾਰ ਚੇਤ ਕਹੇ ਮੇਰੀ ਦੁਹਾਈ, ਦਰੋਹੀ ਨਾਲ ਸੁਣਾਈਆ। ਕੀ ਹੁਕਮ ਸੰਦੇਸਾ ਦੇਵੇ ਧੁਰ ਦਾ ਮਾਹੀ, ਮਹਿਬੂਬ ਨੂਰ ਅਲਾਹੀਆ। ਜਿਹੜੀ ਰੇਤ ਮਾਟੀ ਵਿਚੋਂ ਕਵੈਤ ਦੀ ਆਈ, ਗੁਰਮੁਖਾਂ ਰੰਗ ਰੰਗਾਈਆ। ਉਹ ਰਾਵੀ ਆਸ਼ਾ ਦੇਵੇ ਪੂਰ ਕਰਾਈ, ਪੂਰਬ ਲਹਿਣਾ ਨਾਲ ਮਿਲਾਈਆ। ਜਨ ਭਗਤਾਂ ਮਿਲੇ ਵਧਾਈ, ਸੋਹਣੀ ਖ਼ੁਸ਼ੀ ਬਣਾਈਆ। ਜਿਨ੍ਹਾਂ ਦੇ ਪਿਆਰ ਵਿਚ ਮਨੀ ਸਿੰਘ ਨੇ ਕਲਮ ਚਲਾਈ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਉਹ ਹੁਕਮ ਸੰਦੇਸੇ ਸਚ ਵਿਚ ਰਿਹਾ ਸੁਣਾਈ, ਸਹਿਜ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਤਿ ਸਚ ਵਰਤਾਈਆ। ਚਾਰ ਚੇਤ ਕਹੇ ਮੈਂ ਸੁਣਿਆ ਅਗੰਮੀ ਨਾਦ, ਧੁਨਾਂ ਤੋਂ ਬਾਹਰ ਸ਼ਨਵਾਈਆ। ਜਿਸ ਰਚਨਾ ਰਚੀ ਆਦਿ, ਅੰਤਮ ਵੇਖਣਹਾਰ ਗੁਸਾਈਂਆ। ਸੰਤ ਮਨੀ ਸਿੰਘ ਇਸ਼ਾਰੇ ਨਾਲ ਕਰਾਏ ਯਾਦ, ਪਿਛਲਾ ਭੇਦ ਖੁਲਾਈਆ। ਜਿਸ ਵੇਲੇ ਰਾਵੀ ਕੰਢੇ ਇਕੱਠੇ ਹੋਣਗੇ ਭਗਤ ਸੁਹੇਲੇ ਸੰਤ ਸਾਧ, ਸਾਧਨਾ ਵਿਚ ਸਮਾਈਆ। ਸਵਾ ਸਵਾ ਰੁਪਿਆ ਸਾਰੇ ਦੇਣਗੇ ਦਾਦ, ਲੇਖਾ ਜਲਧਾਰਾ ਧਾਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਦੇਵਣਹਾਰਾ ਦਾਦ, ਵਸਤ ਅਗੰਮ ਅਗੰਮ ਵਰਤਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗ਼ਜ਼ਨੀ ਪੁਰ ਜ਼ਿਲਾ ਗੁਰਦਾਸ ਪੁਰ ਬੀਬੀ ਹਰਬੰਸ ਕੌਰ ਦੇ ਗ੍ਰਹਿ
ਪੰਚਮ ਚੇਤ ਕਹੇ ਮੇਰੀ ਪ੍ਰਭੂ ਨਿਮਸਕਾਰ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਨਿਰੰਕਾਰ, ਪਰਵਰਦਿਗਾਰ ਸਾਂਝਾ ਯਾਰ ਨੂਰ ਇਕ ਅਲਾਹੀਆ। ਜਿਸ ਵਿਸ਼ਨ ਬ੍ਰਹਮਾ ਸ਼ਿਵ ਕੀਤੇ ਤਿਆਰ, ਸ਼ਬਦੀ ਧਾਰ ਸਤਿਗੁਰੂ ਪ੍ਰਗਟਾਈਆ। ਲੱਖ ਚੁਰਾਸੀ ਕਰ ਪਸਾਰ, ਤ੍ਰੈਗੁਣ ਮਾਇਆ ਪੰਜਾਂ ਤਤਾਂ ਖੇਲ ਖਿਲਾਈਆ। ਨਿਰਗੁਣ ਸਰਗੁਣ ਹੋ ਜ਼ਾਹਰ, ਅਵਤਾਰ ਪੈਗ਼ੰਬਰ ਗੁਰੂ ਨਾਮ ਪ੍ਰਗਟਾਈਆ। ਧਰਨੀ ਧਰਤ ਧਵਲ ਧੌਲ ਕਰ ਪਸਾਰ, ਆਕਾਸ਼ ਅਕਾਸ਼ਾਂ ਨਾਲ ਵਡਿਆਈਆ। ਮੰਡਲ ਮੰਡਪ ਸੇਵਾਦਾਰ, ਰਵ ਸਸ ਭੱਜਣ ਵਾਹੋ ਦਾਹੀਆ। ਸਮੁੰਦ ਸਾਗਰਾਂ ਖੇਲ ਅਪਾਰ, ਟਿੱਲੇ ਪਰਬਤ ਚੋਟੀਆਂ ਵੱਜੀ ਵਧਾਈਆ। ਧੂੜੀ ਖ਼ਾਕ ਵੇਖੀ ਛਾਰ, ਚਾਰੋਂ ਕੁੰਟ ਖੇਲ ਖਿਲਾਈਆ। ਜਲ ਦੇ ਵਹਿਣ ਵਹਾਏ ਧਾਰ, ਭੱਜਣ ਵਾਹੋ ਦਾਹੀਆ। ਧੁਰ ਦਾ ਹੁਕਮ ਸੱਚੀ ਸਰਕਾਰ, ਧੁਰ ਮਾਲਕ ਆਪ ਦ੍ਰਿੜਾਈਆ। ਪ੍ਰੇਮ ਦਾ ਸਾਗਰ ਅਪਰ ਅਪਾਰ, ਅਪਰੰਪਰ ਸਵਾਮੀ ਆਪ ਸੁਹਾਈਆ। ਦਰ ਦਰ ਆਵਾਂ ਕਰ ਤਿਆਰ, ਜਲਾਂ ਥਲਾਂ ਵੰਡ ਵੰਡਾਈਆ। ਰਾਵੀ ਕਹੇ ਮੈਂ ਵੀ ਓਸੇ ਦੇ ਪਿਆਰ ਦੀ ਪਿਆਰੀ ਖ਼ਾਕ ਛਾਰ, ਜਲ ਮਾਟੀ ਨਾਲ ਵਡਿਆਈਆ। ਚਾਰ ਸੌ ਚੁਰਾਨਮੇਂ ਜੁਗ ਕਰਦੀ ਰਹੀ ਇੰਤਜ਼ਾਰ, ਆਪਣਾ ਨੈਣ ਉਠਾਈਆ। ਨੌ ਸੌ ਚੁਰਾਨਮੇਂ ਦਾ ਪੰਧ ਮੈਂ ਪਾ ਨਾ ਸਕੀ ਸਾਰ, ਪਰਦਾ ਸਕਿਆ ਨਾ ਕੋਇ ਖੁਲਾਈਆ। ਮੇਰੀ ਆਸਾ ਭਰੀ ਇੰਤਜ਼ਾਰ, ਖ਼ਾਹਿਸ਼ਾਂ ਵਿਚ ਸਮਾਈਆ। ਮੈਂ ਵੇਖਦੀ ਰਹੀ ਨੈਣ ਉਘਾੜ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਰਾਵੀ ਕਹੇ ਮੈਂ ਪ੍ਰਭ ਨੂੰ ਇਕੋ ਰਾਵਾਂ, ਦੂਜਾ ਇਸ਼ਟ ਨਾ ਕਦੇ ਮਨਾਈਆ। ਇਕੋ ਦੇ ਗੁਣ ਗਾਵਾਂ, ਇਕੋ ਸਿਫ਼ਤ ਸਲਾਹੀਆ। ਇਕੋ ਚਰਨੀ ਸੀਸ ਝੁਕਾਵਾਂ, ਨਿਵ ਨਿਵ ਲਾਗਾਂ ਪਾਈਆ। ਇਕੋ ਧੂੜੀ ਖ਼ਾਕ ਰਮਾਵਾਂ, ਦੁਰਮਤ ਮੈਲ ਨਾ ਲਾਗੇ ਰਾਈਆ। ਇਕੋ ਦਾ ਸਨਮੁਖ ਦਰਸ਼ਨ ਪਾਵਾਂ, ਮੇਰੀ ਆਦਿ ਦੀ ਰੀਤੀ ਚਲੀ ਆਈਆ। ਤਤਾਂ ਵਾਲਾ ਗੁਰੂ ਨਾ ਕਦੇ ਮਨਾਵਾਂ, ਜੋ ਜਨਮੇ ਤੇ ਮਰ ਜਾਈਆ। ਮੇਰੇ ਅੰਦਰ ਪਿਆਰ ਭਰਿਆ ਨਾਲ ਚਾਵਾਂ, ਚਾਓ ਘਨੇਰਾ ਇਕ ਦ੍ਰਿੜਾਈਆ। ਮੇਰਾ ਖੇਲ ਅਗੰਮ ਅਥਾਹਾ, ਬੇਪਰਵਾਹ ਦਿਤੀ ਵਡਿਆਈਆ। ਮੈਂ ਭੱਜਾਂ ਵਾਹੋ ਦਾਹਾ, ਦਿਵਸ ਰੈਣ ਚਾਈਂ ਚਾਈਂਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਮੇਰੇ ਅੰਦਰ ਜੁਗ ਚੌਕੜੀ ਕਦੇ ਨਾ ਨਿਕਲਿਆ ਹਾਵਾ, ਹਾਏ ਉਫ਼ ਨਾ ਕਦੇ ਸੁਣਾਈਆ। ਕਿਤਨੇ ਜਗਤ ਜਗਿਆਸੂਆਂ ਆਪਣੇ ਵਿਚ ਨਹਾਵਾਂ, ਤਨ ਵਜੂਦਾਂ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਰਾਵੀ ਕਹੇ ਮੇਰਾ ਨਾਉਂ ਰਾਵੀ, ਰਾਹ ਰਹਿਬਰ ਦਿਤਾ ਜਣਾਈਆ। ਭਾਈ ਗੁਰਦਾਸ ਮੇਰਾ ਲੇਖਾ ਲਿਖਿਆ ਵੀਹ ਇਕੀਹ, ਪ੍ਰਭ ਦੀ ਵਡ ਵਡਿਆਈਆ। ਮੈਂ ਪੁਰਖ ਅਕਾਲ ਦੀ ਧੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੇਰਾ ਹਿੱਸਾ ਨਹੀਂ ਕੋਈ ਸਾਢੇ ਤਿੰਨ ਹੱਥ ਸੀਂਅ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਮੇਰਾ ਜਗਤ ਵਾਲਾ ਨਹੀਂ ਕੋਈ ਬੀ, ਰਕਤ ਬੂੰਦ ਨਾ ਵੰਡ ਵੰਡਾਈਆ। ਮੇਰੀ ਦੀਨ ਦੁਨੀਆ ਵਾਲੀ ਨਹੀਂ ਲੀਹ, ਨਾਮ ਕਲਮਾ ਨਾ ਕੋਇ ਬਣਾਈਆ। ਮੇਰਾ ਤਨ ਵਜੂਦ ਨਹੀਂ ਕੋਈ ਜੀਅ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੁਕਮ ਦੀ ਪਾਵੇ ਸਹੀ, ਸਹੀ ਸਲਾਮਤ ਦਇਆ ਕਮਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗ਼ਜ਼ਨੀ ਪੁਰ ਜ਼ਿਲਾ ਗੁਰਦਾਸ ਪੁਰ ਬੀਬੀ ਸੁਲਖਣੀ ਦੇ ਗ੍ਰਹਿ
ਪੰਜ ਚੇਤ ਕਹੇ ਮੇਰੀ ਜੁਗ ਜੁਗ ਦੀ ਚੇਤਾਵਨੀ, ਖ਼ਬਰਦਾਰੀ ਵਿਚ ਸੁਣਾਈਆ। ਆਪਣੀ ਆਸ਼ਾ ਦੱਸਾਂ ਭਾਵਨੀ, ਭਾਵ ਦੀਨ ਦੁਨੀ ਨਾਲ ਮਿਲਾਈਆ। ਜੋ ਖੇਲ ਕੀਤੀ ਰਾਮ ਰਾਵਣੀ, ਰਮਈਆ ਰਾਮ ਧਿਆਨ ਲਗਾਈਆ। ਜੋ ਇਸ਼ਾਰਾ ਕੀਤਾ ਬਲ ਬਾਵਨੀ, ਭੇਵ ਅਭੇਵ ਖੁਲਾਈਆ। ਨਿਗਾਹ ਮਾਰ ਜ਼ਿਮੀਂ ਅਸਮਾਣੀ, ਮੰਡਲ ਮੰਡਪਾਂ ਵੇਖ ਵਖਾਈਆ। ਸਭ ਨੇ ਖੇਲ ਤੱਕੀ ਕਲਜੁਗ ਅੰਧੇਰੀ ਸ਼ਾਮਣੀ, ਚਾਰੋਂ ਕੁੰਟ ਅੰਧੇਰਾ ਛਾਈਆ। ਉਸ ਵੇਲੇ ਪੁਰਖ ਅਕਾਲ ਦੀ ਦਿਤੀ ਜ਼ਾਮਨੀ, ਜ਼ਾਮਨ ਇਕ ਬਣਾਈਆ। ਜਿਸ ਦੀ ਜਗਤ ਸ਼ਰਅ ਤੋਂ ਬਾਹਰ ਹੋਵੇ ਕਲਾਮਣੀ, ਕਾਇਨਾਤ ਨਾਤ ਬੰਧਾਈਆ। ਉਹਦਾ ਖੇਲ ਬਾਹਰ ਹੋਵੇ ਸ਼ਤਰੀ ਵੈਸ਼ ਸ਼ੂਦਰ ਬ੍ਰਾਹਮਣੀ, ਬ੍ਰਹਮ ਪਰਦਾ ਆਪ ਉਠਾਈਆ। ਆਤਮ ਪਰਮਾਤਮ ਧਾਰ ਹੋਵੇ ਦਾਮਨੀ, ਦਾਮਨਗੀਰ ਸਹਿਜ ਸੁਖਦਾਈਆ। ਜਿਸ ਦੀ ਸਭ ਨੇ ਅੰਤਰ ਨਿਰੰਤਰ ਖੇਲ ਜਾਣਨੀ, ਜਾਨਣਹਾਰ ਵਡ ਵਡਿਆਈਆ। ਜਲਾਂ ਥਲਾਂ ਆਸ਼ਾ ਵੇਖ ਵਖਾਵਣੀ, ਮਹੀਅਲ ਖੋਜ ਖੁਜਾਈਆ। ਜੋ ਸਵਾਮੀ ਅੰਤਰ ਜਾਮਨੀ, ਆਦਿ ਅੰਤ ਬੇਪ੍ਰਵਾਹੀਆ। ਪੰਜ ਚੇਤ ਕਹੇ ਮੇਰਾ ਸੰਦੇਸਾ ਇਕ ਮਹਾਨਣੀ, ਮਹਿੰਮਾ ਅਕਥ ਕਥ ਦ੍ਰਿੜਾਈਆ। ਜਿਸ ਰਾਵੀ ਕੰਢਾ ਘਾਟ ਲੇਖਾ ਪੂਰਾ ਕਰਨਾ ਚਰਨ ਧੂੜ ਕਰਾ ਕੇ ਮਹਾਨਣੀ, ਨਵ ਨਵ ਚਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਦਾ ਜ਼ਾਮਨੀ, ਜ਼ਾਮਨ ਇਕੋ ਇਕ ਅਖਵਾਈਆ।
੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗ਼ਜ਼ਨੀ ਪੁਰ ਜ਼ਿਲਾ ਗੁਰਦਾਸ ਪੁਰ ਦਾਰਾ ਸਿੰਘ ਦੇ ਗ੍ਰਹਿ
ਨਾਰਦ ਕਹੇ ਸੁਣੋ ਬਚਨ ਹਮਾਰਾ, ਸਜਣੀਓ ਸਜਣੋ ਦਿਆਂ ਜਣਾਈਆ। ਮੈਂ ਆਵਾਂ ਜਾਵਾਂ ਫਿਰਾਂ ਵਿਚ ਸੰਸਾਰਾ, ਸਹਿੰਸਿਆਂ ਵਾਲਿਓ ਸਹਿੰਸੇ ਦਿਆਂ ਚੁਕਾਈਆ। ਜੁਗ ਚੌਕੜੀ ਮੇਰਾ ਖੇਲ ਨਿਆਰਾ, ਮੇਰੇ ਪ੍ਰਭੂ ਦਿਤਾ ਸਮਝਾਈਆ। ਮੈਂ ਤੁਹਾਡੇ ਕੋਲ ਆਇਆ ਦੁਬਾਰਾ, ਦੋਹਰੀ ਤਿਹਰੀ ਆਪਣੀ ਛਾਲ ਲਗਾਈਆ। ਅੱਜ ਨਾਲ ਰਲਾਇਆ ਪਿਛਲਾ ਪਰਿਵਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਿੰਧੂ ਬਿੰਦੂ ਜੋੜ ਜੁੜਾਈਆ। ਧੀਆਂ ਪੁਤਾਂ ਦਾ ਸਮਝ ਨਾ ਆਏ ਪਸਾਰਾ, ਗਿਣਤੀ ਗਣਤ ਨਾ ਕੋਇ ਗਿਣਾਈਆ। ਜੇ ਸਚ ਪੁਛੋ ਮੈਂ ਸਭ ਕੁਝ ਹੁੰਦਿਆਂ ਅਜੇ ਵੀ ਕੁਆਰਾ, ਕੰਨਿਆ ਕਾਇਨਾਤ ਨਾ ਕੋਇ ਪ੍ਰਨਾਈਆ। ਮੈਂ ਸੌਹਰਿਆਂ ਘਰ ਦਾ ਨਾ ਬਣਿਆ ਲਾੜਾ, ਸਾਲੀਆਂ ਸੰਗ ਨਾ ਕੋਇ ਬਣਾਈਆ। ਮੇਰੇ ਪਿਓ ਦਾਦੇ ਖ਼ੁਸ਼ੀਆਂ ਵਿਚ ਨਾ ਲਾਇਆ ਕੋਇ ਅਖਾੜਾ, ਅਪੱਛਰਾਂ ਨਾਚ ਨਾ ਕੋਇ ਨਚਾਈਆ। ਗਣ ਗੰਧਰਵ ਗਾਇਆ ਕੋਇ ਨਾ ਗਾਣਾ, ਕਿੰਨਰ ਯਸ਼ਪ ਖੇਲ ਨਾ
ਕੋਇ ਖਿਲਾਈਆ। ਮੈਂ ਆਪਣੇ ਦਿਲ ਦੀ ਵਜਾਉਂਦਾ ਰਿਹਾ ਸਿਤਾਰਾ, ਤੂੰਬੀ ਤੰਦ ਰਬਾਬ ਬਣਾਈਆ। ਚਾਰੋਂ ਕੁੰਟ ਦਿੰਦਾ ਰਿਹਾ ਇਸ਼ਾਰਾ, ਸੈਨਤ ਪਿਆਰ ਵਾਲੀ ਲਗਾਈਆ। ਆਓ ਵੇਖੋ ਪੰਡਤ ਨਰ ਨਾਰਾ, ਜੋ ਨਰਾਇਣ ਦਿਤਾ ਉਪਜਾਈਆ। ਨਾ ਇਸ ਦੀ ਮੁੱਛ ਨਾ ਇਸ ਦੀ ਦਾਹੜਾ, ਬੋਦੀ ਸਭ ਤੋਂ ਸੋਹਣੀ ਸੋਭਾ ਪਾਈਆ। ਜਿਸ ਬੋਦੀ ਨੂੰ ਝੁਕਦੇ ਚੰਦ ਸਿਤਾਰਾ, ਮੰਡਲ ਮੰਡਪ ਸੋਭਾ ਪਾਈਆ। ਉਸ ਬੋਦੀ ਦਾ ਮੇਲ ਨਾਲ ਪਰਵਰਦਿਗਾਰਾ, ਜੋ ਬੁੱਧੀ ਤੋਂ ਪਰੇ ਰਿਹਾ ਸਮਝਾਈਆ। ਮੈਂ ਸੰਦੇਸ਼ਾ ਦਿਤਾ ਅੱਜ ਤੇਈ ਅਵਤਾਰਾ, ਪੈਗ਼ੰਬਰ ਗੁਰੂ ਨਾਲ ਮਿਲਾਈਆ। ਨਾਲੇ ਹੱਸ ਕੇ ਕਿਹਾ ਨੱਕ ਮਰੋੜ ਕੇ ਕਿਹਾ ਉਠੋ ਮੇਰੇ ਪੁਰਾਣੇ ਯਾਰਾ, ਯਾਰੋ ਦਿਆਂ ਸੁਣਾਈਆ। ਆਪਣੇ ਲੇਖੇ ਵੇਖੋ ਵੇਖੋ ਅੱਖਰਾਂ ਤੋਂ ਬਾਹਰਾ, ਕੀ ਭਵਿਖਤੀ ਲਿਖਤ ਸੁਣਾਈਆ। ਆਪਣੇ ਖੰਡੇ ਵੇਖੋ ਖੜਗ ਵੇਖੋ ਤਲਵਾਰਾ, ਤੀਰ ਤਰਕਸ਼ ਹੱਥ ਉਠਾਈਆ। ਆਪਣੇ ਧੀਆਂ ਪੁਤਰ ਵੇਖੋ ਵੇਖੋ ਜਗਤ ਪਿਆਰਾ, ਤਤਾਂ ਵਾਲਾ ਤਤ ਸੰਗ ਨਿਭਾਈਆ। ਮੈਂ ਭੱਜਾ ਫਿਰਦਾ ਸਭ ਨੂੰ ਕਹਿੰਦਾ ਮੇਰਾ ਨੂਰ ਨੂਰ ਹੋਇਆ ਉਜਿਆਰਾ, ਚਾਰੋਂ ਕੁੰਟ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਖ਼ੁਸ਼ੀਆਂ ਦੀ ਧਾਰ ਵਿਚ ਧਾਰ ਸੱਦੀ, ਸੱਦ ਸੱਦ ਕੇ ਖ਼ੁਸ਼ੀ ਬਣਾਈਆ। ਨੀ ਓਹ ਤੱਕ ਦੀਨ ਦੁਨੀਆ ਵਾਲੇ ਜਾਂਦੇ ਲੱਦੀ, ਬੋਝੇ ਕਰਮਾਂ ਵਾਲੇ ਸਿਰ ਉਠਾਈਆ। ਝਟ ਹੱਸ ਕੇ ਮੈਨੂੰ ਅਗੋਂ ਬੋਲ ਪਈ ਬਦੀ, ਬਦਕਾਰੀ ਨਾਲ ਜਣਾਈਆ। ਨਾਰਦਾ ਜਰਾ ਚੁੱਕ ਕੇ ਆਪਣੀ ਵੇਖ ਅੱਡੀ, ਚੋਟਿਆ ਚੋਟੀ ਵੱਲ ਧਿਆਨ ਲਗਾਈਆ। ਝਟ ਨਾਰਦ ਕਹੇ ਮੈਂ ਆਪਣੀ ਪੋਥੀ ਪੁਸਤਕਾਂ ਤੋਂ ਬਾਹਰ ਕਢੀ, ਕਢ ਕੇ ਦਿਤੀ ਵਖਾਈਆ। ਮੇਰੇ ਕੋਲ ਉਹ ਹਿੱਸਾ ਜਿਸ ਦੇ ਵਿਚੋਂ ਗੁਰ ਅਵਤਾਰ ਪੈਗ਼ੰਬਰ ਧੁਰ ਦੇ ਨਾਮ ਦੀ ਲੈਂਦੇ ਰਹੇ ਵੱਢੀ, ਵੱਢੀ ਵਿਚੋਂ ਧਰਮਾਂ ਵਿਚੋਂ ਧਰਮ ਜਗਤ ਬਦਲਾਈਆ। ਆਪਣੇ ਆਪਣੇ ਨਾਮ ਦੀ ਤਿਆਰ ਕਰਦੇ ਰਹੇ ਗੱਡੀ, ਮੁਸਾਫ਼ਰ ਫੜ ਫੜ ਦਿਤੇ ਚੜ੍ਹਾਈਆ। ਅੰਤ ਸਰੀਰਾਂ ਨਾਤ ਗਏ ਛਡੀ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਰਦ ਕਹੇ ਮੈਂ ਭੱਜ ਕੇ ਨੱਠ ਕੇ ਮੁਹੰਮਦ ਦੇ ਮਕਬਰੇ ਵਿਚੋਂ ਕਢੀ ਹੱਡੀ, ਜਿਸ ਦੀ ਢਾਈ ਇੰਚ ਲੰਬਾਈਆ। ਮੈਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਦੱਸੀ, ਬਿਨਾ ਅੱਖਾਂ ਅੱਖ ਖੁਲਾਈਆ। ਫੇਰ ਮੇਰੀ ਆਸ਼ਾ ਅੰਦਰੋਂ ਹੱਸੀ, ਹੱਸ ਕੇ ਦਿਤਾ ਜਣਾਈਆ। ਫੇਰ ਮੈਂ ਆਪਣੀ ਬੋਦੀ ਦੀ ਵੱਟ ਕੇ ਰੱਸੀ, ਗਲ ਵਿਚ ਲਈ ਪਾਈਆ। ਜਾਂ ਨਿਗਾਹ ਮਾਰੀ ਪ੍ਰਭੂ ਦੇ ਚਰਨਾਂ ਹੇਠ ਦੱਬੀ ਵੇਖੀ ਲੱਖ ਚਾਰ ਅੱਸੀ, ਚੁਰਾਸੀ ਸੀਸ ਨਿਵਾਈਆ। ਮੈਨੂੰ ਵੇਖ ਕੇ ਪੈ ਗਈ ਗ਼ਸੀ, ਸੁਰਤ ਰਹੀ ਨਾ ਰਾਈਆ। ਮੇਰੀ ਇਕ ਦੂਜੀ ਦੇ ਉਪਰ ਚੜ੍ਹ ਗਈ ਨਸੀ, ਨਾੜੀ ਨਾੜੀ ਦਿਤੀ ਬਦਲਾਈਆ। ਝਟ ਮੈਨੂੰ ਕਿਸੇ ਨੇ ਸ਼ਬਦੀ ਧਾਰ ਖੇਲ ਅਗੰਮੀ ਦੱਸੀ, ਦਹਿ ਦਿਸ਼ਾ ਤੋਂ ਬਾਹਰ ਸੁਣਾਈਆ। ਮੈਂ ਝਟ ਆਪਣੀ ਪੁੱਟ ਲਈ ਅੱਖੀ, ਅੱਖ ਲਈ ਉਘੜਾਈਆ। ਮੈਨੂੰ ਇਉਂ ਜਾਪਿਆ ਉਸ ਵੇਲੇ ਸਾਥ ਕ੍ਰਿਸ਼ਨ ਤੇ ਕ੍ਰਿਸ਼ਨ ਦੀ ਦਿਸੀ ਸਖ਼ੀ, ਸਗਲਾ ਸੰਗ ਬਣਾਈਆ। ਜਾਂ ਮੈਂ ਨਿਗਾਹ ਮਾਰੀ ਰਾਮ ਨਾਲ ਸੀਤਾ ਆਵੇ ਨੱਸੀ, ਭੱਜੇ ਵਾਹੋ ਦਾਹੀਆ। ਜਾਂ ਮੈਂ ਪਿਛੇ ਪਰਤਿਆ ਰਾਵੀ ਪ੍ਰਭ ਦੇ ਕਦਮਾਂ ਵਿਚ ਢੱਠੀ, ਢਹਿ ਢਹਿ ਸੀਸ ਨਿਵਾਈਆ। ਜਾਂ ਮੈਂ ਨੈਣ ਉਘੇੜਿਆ ਤੇ ਮੈਨੂੰ ਨਜ਼ਰ ਆਈ ਅਰਜਨ ਵਾਲੀ ਭੱਠੀ, ਤਤੀ ਲੋਹ ਦਏ ਗਵਾਹੀਆ। ਮੈਂ ਫਿਰ ਨਿਗਾਹ ਫੇਰੀ ਅੱਠ ਸੱਠੀ, ਅਠਸਠ ਤੀਰਥ ਧਿਆਨ ਲਗਾਈਆ। ਜਾਂ ਵਿਚਾਰ ਕੀਤੀ ਸਭ ਦੀ ਆਸ਼ਾ ਪਈ ਨੱਟੀ, ਨਟੂਆ ਆਪਣਾ ਖੇਲ ਖਿਲਾਈਆ। ਫੇਰ ਮੇਰੀਆਂ ਅੱਖਾਂ ਅਗੇ
ਆ ਗਈ ਅੱਖਰਾਂ ਵਾਲੀ ਪੱਟੀ, ਜੋ ਪਟਨੇ ਵਾਲਾ ਗਿਆ ਸਮਝਾਈਆ। ਫੇਰ ਮੇਰੀ ਹੈਰਾਨੀ ਦੀ ਹੱਦ ਟੱਪੀ, ਪਰੇਸ਼ਾਨੀ ਵਿਚ ਸੁਣਾਈਆ। ਝਟ ਮੈਨੂੰ ਆਵਾਜ਼ ਆਈ ਸਭ ਦੀ ਇਕੱਠੀ, ਮੈਂ ਸੁਣੀ ਚਾਈਂ ਚਾਈਂਆ। ਵੇ ਨਾਰਦਾ ਉਹ ਵੇਖ ਕਲਜੁਗ ਝੂਠ ਨੇ ਸੱਪ ਬਣਾ ਦਿਤਾ ਰੱਸੀ, ਰਸਤੇ ਸਭ ਦੇ ਦਿਤੇ ਬਦਲਾਈਆ। ਰੈਣ ਤੱਕ ਲੈ ਅੰਧੇਰੀ ਮੱਸੀ, ਨੂਰੀ ਚੰਦ ਨਾ ਕੋਇ ਚਮਕਾਈਆ। ਨਾਰਦ ਕਹੇ ਮੈਂ ਝਟ ਆਪਣੀ ਬੋਦੀ ਫੜ ਕੇ ਹੱਥੀਂ, ਹਥੇਲੀ ਨਾਲ ਹਿਲਾਈਆ। ਨਾਲੇ ਸਥਰ ਯਾਰ ਦਾ ਬੈਠਾ ਘੱਤੀ, ਆਸਣ ਇਕ ਵਿਛਾਈਆ। ਜਿਸ ਨੂੰ ਗਾਉਂਦੇ ਰਾਗ ਛੱਤੀ, ਛਤਰਧਾਰੀ ਓਟ ਤਕਾਈਆ। ਉਹ ਮੇਰਾ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਵਹੀਰਾ ਆਇਆ ਘੱਤੀ, ਨਵ ਨੌ ਚਾਰ ਦਾ ਪੰਧ ਮੁਕਾਈਆ। ਸੰਮਤ ਸ਼ਹਿਨਸ਼ਾਹੀ ਨੌ ਪੰਜ ਚੇਤ ਦੀ ਥਿਤ ਵੇਖ ਕੇ ਅੱਛੀ, ਅੱਛੀ ਤਰਾ ਰਿਹਾ ਦ੍ਰਿੜਾਈਆ। ਜਿਸ ਲੇਖੇ ਲਾਉਣੀ ਜਨ ਭਗਤਾਂ ਨਾਮ ਦੀ ਰਤੀ, ਰਤਨ ਅਮੋਲਕ ਹੀਰੇ ਆਪ ਬਣਾਈਆ। ਉਹ ਕੰਢੇ ਘਾਟ ਦੀਨ ਦੁਨੀ ਦੇ ਆਇਆ ਟੱਪੀ, ਟਾਪੂਆਂ ਪੰਧ ਮੁਕਾਈਆ। ਜਿਸ ਦੇ ਪਿਛੇ ਸਤਿ ਧਾਰ ਦੀ ਹੋਈ ਸਤੀ, ਸਤਿ ਸਤਿਵਾਦ ਵਿਚ ਸਮਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਰਾਵੀ ਦੀ ਆਸ਼ਾ ਆਪਣੇ ਚਰਨਾਂ ਹੇਠ ਬੈਠਾ ਦੱਬੀ, ਰਖਕ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਹੋਰ ਦੱਸਾਂ ਬਚਨ ਨਾਲ ਸਵਾਦ, ਖ਼ੁਸ਼ੀ ਖ਼ੁਸ਼ੀਆਂ ਨਾਲ ਜਣਾਈਆ। ਜਿਸ ਪ੍ਰਭੂ ਨੂੰ ਰਹੇ ਅਰਾਧ, ਜੋ ਰਾਧਾ ਕ੍ਰਿਸ਼ਨ ਦਾ ਪਿਤਾ ਮਾਈਆ। ਸੋ ਦੇਵਣਹਾਰਾ ਸਾਚੀ ਦਾਦ, ਦਾਦੂ ਦੇ ਦਿਹੁਰੇ ਗੋਬਿੰਦ ਗਿਆ ਸਮਝਾਈਆ। ਜਿਹੜਾ ਭਗਤ ਭਗਵਾਨ ਦਾ ਸਮਾਜ, ਆਤਮਾ ਪਰਮਾਤਮਾ ਮੇਲ ਮਿਲਾਈਆ। ਉਹਦਾ ਸ਼ਬਦ ਅਗੰਮੀ ਨਾਦ, ਵੱਜੇ ਥਾਉਂ ਥਾਈਂਆ। ਨਾਰਦ ਕਹੇ ਮੇਰਾ ਵੀ ਖ਼ੁਸ਼ੀ ਦਿਹਾੜਾ ਆਜ, ਆਜਜ਼ ਹੋ ਕੇ ਦਿਆਂ ਸੁਣਾਈਆ। ਰਾਵੀ ਦੇ ਕੰਢੇ ਵੇਖਣਾ ਸਤਿ ਸਚ ਦਾ ਸਮਾਜ, ਦੂਜਾ ਨਜ਼ਰ ਕੋਇ ਨਾ ਆਈਆ। ਉਥੇ ਪੰਜਾਂ ਲਿਖਾਰੀਆਂ ਨੇ ਪੰਜਾਂ ਰੁਪਿਆਂ ਦਾ ਵੰਡਣਾ ਪ੍ਰਸ਼ਾਦਿ, ਪੰਜ ਪੰਜਾਂ ਦੀ ਗੰਢ ਪਵਾਈਆ। ਫੇਰ ਮੈਂ ਨੀਵਾਂ ਹੋ ਕੇ ਪਿਛਲੀ ਦੱਸਾਂਗਾ ਯਾਦ, ਨਾਰਦ ਕਹੇ ਖ਼ੁਸ਼ੀਆਂ ਨਾਲ ਸੁਣਾਈਆ। ਤੁਹਾਨੂੰ ਪਤਾ ਨਹੀਂ ਅਜੇ ਤੱਕ ਨੌਵਾਂ ਦੇਸਾਂ ਨੂੰ ਨੌ ਭੇਜੇ ਨਹੀਂ ਗਏ ਕਾਰਡ, ਬਿਨਾ ਮਜ਼ਮੂਨ ਬੈਠੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਲੇਖਾ ਮੇਰਾ ਲਹਿਣਾ ਦੇਣਾ ਦੇਵੇ ਸਾਧ, ਸਾਧਨਾ ਆਪਣੀ ਵਿਚ ਰਖਾਈਆ।