੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸਪੁਰ ਬਲਾਕਾ ਸਿੰਘ ਦੇ ਗ੍ਰਹਿ
ਨਾਰਦ ਕਹੇ ਜਨ ਭਗਤੋ ਮੈਂ ਆਇਆ ਤੁਸਾਂ ਕਿਸੇ ਨਹੀਂ ਕਿਹਾ ਆਇਆਂ ਜੀ, ਜੀਣ ਜੋਗਿਓ ਦਿਆਂ ਜਣਾਈਆ। ਮੇਰੇ ਤੁਸਾਂ ਮਿੰਟ ਉਤੇ ਲੰਘਾ ਦਿਤੇ ਬੀਹ, ਮੈਂ ਵੀਹ ਵਿਚ ਖਲੋਤਾ ਖਲੋਤਾ ਧਿਆਨ ਲਗਾਈਆ। ਮੇਰੇ ਹਿੱਸੇ ਕੋਈ ਵੰਡਣ ਆਈ ਨਹੀਂ ਸਾਢੇ ਤਿੰਨ ਹੱਥ ਦੀ ਸੀਂ, ਜ਼ਿਮੀਂ ਉਤੇ ਨਾ ਆਸਣ ਲਾਈਆ। ਤੁਸਾਂ ਪੁੱਛਿਆ ਨਹੀਂ ਪੰਡਤਾ ਲੈ ਕੇ ਆਇਆ ਕੀ, ਸਾਨੂੰ ਦੇ ਵਖਾਈਆ। ਮੇਰੇ ਕੋਲ ਪੁਰਾਣੇ ਹੁਕਮਨਾਮੇ ਜਿਹਦੇ
ਵਿਚ ਲੇਖਾ ਨਵੇਂ ਜੁਗ ਦੀ ਕਿਸ ਤਰਾ ਰਖਣੀ ਨੀਂਹ, ਪੱਥਰ ਮੋਹਰ ਨਾਮ ਕਵਣ ਲਗਾਈਆ। ਕਿਸ ਬਿਧ ਧਰਮ ਦਾ ਬੀਜਣਾ ਬੀਅ, ਕਾਇਆ ਤਨ ਵਜੂਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਨੂੰ ਪੁਛੋ ਪੰਡਤਾ ਤੇਰੇ ਕੋਲ ਕਿਹੜੀ ਪੁਸਤਕ, ਬਿਨ ਅੱਖਰਾਂ ਦੇ ਵਖਾਈਆ। ਜਿਸ ਦੇ ਵਿਚ ਅਗੰਮੀ ਉਸਤਤ, ਸਿਫ਼ਤਾਂ ਤੋਂ ਬਾਹਰ ਸਲਾਹੀਆ। ਜਿਹੜੀ ਸਿਖਿਆ ਦੇਵੇ ਸਦਾ ਮੁਰਸ਼ਦ, ਮੁਰੀਦਾਂ ਤੋਂ ਬਾਹਰ ਜਣਾਈਆ। ਜਿਸ ਦਾ ਲੇਖਾ ਅੰਤਮ ਸਭ ਨੂੰ ਕਰਨੀ ਰੁਖਸਤ, ਧਰਨੀ ਧਰਤ ਧਵਲ ਰਹਿਣ ਕੋਇ ਨਾ ਪਾਈਆ। ਇਕੋ ਪੁਰਖ ਅਕਾਲ ਦੀ ਹੋਣੀ ਉਲਫ਼ਤ, ਦੂਜੀ ਸਿਫ਼ਤ ਨਾ ਕੋਇ ਵਡਿਆਈਆ। ਜਗਤ ਜਹਾਨ ਵੇਖਣਾ ਮੁਫ਼ਲਿਸ, ਵਸਤ ਸਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਾਰਦ ਕਹੇ ਜਨ ਭਗਤੋ ਮੇਰੀ ਵੇਖ ਲਓ ਕਿਤਾਬ ਦੋ ਅੱਖਰੀ, ਅੱਖਰਾਂ ਦੀ ਗਣਤ ਨਾ ਕੋਇ ਗਿਣਾਈਆ। ਇਹ ਚਹੁੰ ਜੁਗਾਂ ਤੋਂ ਵੱਖਰੀ, ਪ੍ਰਭ ਸਾਚੇ ਦਿਤੀ ਫੜਾਈਆ। ਮੈਂ ਕੋਈ ਪੰਡਤਾਂ ਵਾਲੀ ਨਹੀਂ ਰਖਦਾ ਪਤਰੀ, ਗ੍ਰਹਿ ਨਛੱਤਰਾਂ ਵੰਡ ਨਾ ਕੋਇ ਵੰਡਾਈਆ। ਮੈਂ ਜੁਗ ਚੌਕੜੀ ਸਭ ਦੀ ਆਸ਼ਾ ਵੇਖਾਂ ਅੱਖਰੀ, ਕਾਇਆ ਸੰਗ ਧਿਆਨ ਲਗਾਈਆ। ਐਸ ਵੇਲੇ ਦੀਨ ਦੁਨੀ ਕੂੜ ਦੇ ਲੱਥੀ ਸਥਰੀ, ਯਾਰਾਂ ਸਥਰ ਨਾ ਕੋਇ ਹੰਢਾਈਆ। ਵੇਖੋ ਵਡਿਆਈ ਪਾਹਨ ਪੱਥਰੀ, ਸਿਲ ਪੂਜਸ ਰੰਗ ਚੜ੍ਹਾਈਆ। ਕੋਈ ਗਾਂ ਖਾ ਗਿਆ ਕੋਈ ਖਾ ਗਿਆ ਬੱਕਰੀ, ਪਸ਼ੂਆਂ ਖੱਲ੍ਹ ਲੁਹਾਈਆ। ਬ੍ਰਾਹਮਣ ਸ਼ੂਦਰ ਵੈਸ਼ ਦਿਸੇ ਕੋਈ ਨਾ ਸ਼ਤਰੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਉਹ ਵੇਖੋ ਭੱਜਾ ਫਿਰਦਾ ਅਤਰੀ, ਸਪਤਸ ਰਿਖੀਆਂ ਨਾਲ ਮਿਲਾਈਆ। ਧਰਮ ਦੀ ਦਿਸੇ ਕੋਈ ਨਾ ਹੱਟੜੀ, ਵਸਤ ਸਚ ਨਾ ਕੋਇ ਵਰਤਾਈਆ। ਨਾਰਦ ਕਹੇ ਸਚ ਦੀ ਰਹੀ ਕੋਈ ਨਾ ਤੱਕੜੀ, ਧਰਮ ਦਾ ਤੋਲਾ ਹੱਥ ਨਾ ਕੋਇ ਉਠਾਈਆ। ਦੁਨੀਆ ਹੋ ਗਈ ਬਹੁ ਮਤੜੀ, ਗੁਰਮਤ ਗਈ ਭੁਲਾਈਆ। ਚਾਰੋਂ ਕੁੰਟ ਪਵਣ ਤਤੜੀ, ਸਾਂਤਕ ਸਤਿ ਨਾ ਕੋਇ ਵਖਾਈਆ। ਸਭ ਨੇ ਪਾਪਾਂ ਬੱਧੀ ਗਠੜੀ, ਭਾਰ ਕੰਧਿਆਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੇਰੀ ਕਿਤਾਬ ਲੱਭ ਪਈ ਉਹ, ਜੋ ਓਸੇ ਦਾ ਭੇਵ ਖੁਲਾਈਆ। ਜਿਸ ਨੂੰ ਕਹਿੰਦੇ ਪੁਰਖ ਨਿਰੰਜਣ ਸੋ, ਸੋ ਸਵਾਮੀ ਧੁਰਦਰਗਾਹੀਆ। ਜਗਤ ਸ੍ਰਿਸ਼ਟੀ ਨਾਲੋਂ ਕਰੇ ਨਿਰਮੋਹ, ਨਾਤਾ ਆਪਣੇ ਨਾਲ ਜੁੜਾਈਆ। ਕੂੜੇ ਰਸ ਰਸਨਾ ਲਵੇ ਖੋਹ, ਅੰਮ੍ਰਿਤ ਰਸ ਜਾਮ ਪਿਆਈਆ। ਸਚ ਪ੍ਰਕਾਸ਼ ਦੀ ਦੇਵੇ ਲੋਅ, ਲੋਇਨ ਅੰਦਰੋਂ ਦਏ ਖੁਲਾਈਆ। ਪੰਜ ਵਿਕਾਰਾ ਮੇਟੇ ਗ੍ਰੋਹ, ਗੌੜ ਬ੍ਰਾਹਮਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਕਿਤਾਬ ਕਹੇ ਮੈਂ ਜੁਗ ਚੌਕੜੀ ਨਹੀਂ ਗਵਾਚੀ, ਪਰ ਹੱਥ ਕਿਸੇ ਨਾ ਆਈਆ। ਬੁੱਧੀਮਾਨ ਮੈਨੂੰ ਸਕੇ ਕੋਇ ਨਾ ਵਾਚੀ, ਅਕਲ ਆਕਲਾ ਨਾ ਕੋਇ ਚਤੁਰਾਈਆ। ਮੈਂ ਕੋਈ ਵੰਗ ਨਹੀਂ ਕਾਚੀ, ਠਠਿਆਰਾ ਹੱਥ ਫੜਾਈਆ। ਮੈਂ ਕੋਈ ਰੈਣ ਅੰਧੇਰੀ ਨਹੀਂ ਰਾਤੀ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਮੇਰੀ ਕੋਈ ਦੀਨ ਮਜ਼੍ਹਬ ਵਾਲੀ ਨਹੀਂ ਜ਼ਾਤੀ, ਤਤਾਂ ਵੰਡ ਨਾ ਕੋਇ ਵੰਡਾਈਆ। ਬਿਨਾ ਸਤਿਗੁਰ ਸ਼ਬਦ ਤੋਂ ਮੇਰੇ ਵੱਲ ਸਕੇ ਕੋਇ ਨਾ ਝਾਕੀ, ਨੇਤਰ ਅੱਖ ਨਾ ਕੋਇ ਉਠਾਈਆ। ਮੇਰੇ ਅੰਦਰ ਚਾਰ ਜੁਗ ਦਾ ਲੇਖਾ ਬਾਕੀ, ਅਵਤਾਰ ਪੈਗ਼ੰਬਰਾਂ ਗੁਰੂਆਂ ਦੇ ਹਿੱਸੇ ਰਿਹਾ ਵਖਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਲੈ ਕੇ ਆਇਆ ਹੋਰ ਵੱਡੀਆਂ ਵੱਡੀਆਂ ਵੱਡੀਆਂ ਚੀਜ਼ਾਂ, ਸਚ ਨਾਲ ਸੁਣਾਈਆ। ਜਨ ਭਗਤੋ ਆਓ ਇਕੱਠੇ ਲੰਘੀਏ ਪ੍ਰਭੂ ਦੀਆਂ ਦਹਿਲੀਜ਼ਾਂ, ਬਿਨਾ ਸੀਸ ਤੋਂ ਸੀਸ ਝੁਕਾਈਆ। ਫੇਰ ਉਸ ਨੂੰ ਕਹੀਏ ਸਾਡੀਆਂ ਪੂਰੀਆਂ ਕਰ ਦੇ ਰੀਝਾਂ, ਕਲਪਣਾ ਨਜ਼ਰ ਕੋਇ ਨਾ ਆਈਆ। ਸਾਨੂੰ ਧਰਮ ਦੀਆਂ ਪਾ ਕਮੀਜ਼ਾਂ, ਜਿਨ੍ਹਾਂ ਨੂੰ ਮੈਲ ਨਾ ਲਾਗੇ ਰਾਈਆ। ਮੁਹੱਬਤ ਵਿਚ ਮਿਲਾ ਦੇ ਦੀਦਾ, ਦੀਦਾ ਦਾਨਿਸਤਾ ਨਜ਼ਰੀ ਆਈਆ। ਫੇਰ ਹੱਸ ਕੇ ਕਹੀਏ ਆਪਣਾ ਮਾਰਗ ਦੇ ਦੇ ਸੀਧਾ, ਅਗੇ ਹੋ ਨਾ ਕੋਇ ਅਟਕਾਈਆ। ਸਾਨੂੰ ਜਗਤ ਵਿਕਾਰ ਖਾਣ ਨਾ ਗੀਧਾਂ, ਨੇੜਨ ਨੇੜ ਨਜ਼ਰ ਕੋਇ ਨਾ ਆਈਆ। ਸਾਡੀਆਂ ਇਕੋ ਤੈਨੂੰ ਮਿਲਣ ਦੀਆਂ ਉਮੀਦਾਂ, ਦੂਜੀ ਆਸ ਨਾ ਕੋਇ ਵਖਾਈਆ। ਨਾਰਦ ਕਹੇ ਜਨ ਭਗਤੋ ਮੇਰੇ ਕੋਲ ਸਭ ਦੀਆਂ ਰਸੀਦਾਂ, ਜੋ ਸਾਂਭ ਕੇ ਪ੍ਰਭ ਦੇ ਚਰਨਾਂ ਹੇਠ ਦਬਾਈਆ। ਨਾਲੇ ਇਸ਼ਾਰਾ ਕਰਦਾ ਜਿਸ ਦੀਆਂ ਸਾਰੇ ਕਰਨ ਉਡੀਕਾਂ, ਬੈਠਣ ਰਾਹ ਤਕਾਈਆ। ਪਰ ਓਹ ਵੀ ਪ੍ਰਭੂ ਬੇਪ੍ਰਵਾਹ ਜਿਸ ਅਵਤਾਰ ਪੈਗ਼ੰਬਰ ਗੁਰੂ ਲੜਾਏ ਵਾਂਗ ਸ਼ਰੀਕਾਂ, ਸ਼ਰਅ ਸ਼ਰਅ ਨਾਲ ਟਕਰਾਈਆ। ਫੇਰ ਕਿਸੇ ਨੂੰ ਬੀਸਵੀਂ ਕਿਸੇ ਨੂੰ ਚੌਧਵੀਂ ਸਦੀ ਦੀਆਂ ਤਰੀਕਾਂ, ਤਵਾਰੀਖ ਆਪਣੀ ਨਾਲ ਮਿਲਾਈਆ। ਫੇਰ ਹੁਕਮ ਦਿਤਾ ਸਤਿਗੁਰ ਸ਼ਬਦ ਕਰੀਂ ਤਸਦੀਕਾਂ, ਦੋ ਜਹਾਨ ਵੇਖਣਾ ਚਾਈਂ ਚਾਈਂਆ। ਨਾਲੇ ਲੇਖਾ ਮੁਕਾਉਣਾ ਹਸਤ ਕੀਟਾਂ, ਊਚਾਂ ਨੀਚਾਂ ਡੇਰਾ ਢਾਈਆ। ਨਾਰਦ ਕਹੇ ਮੇਰੇ ਕੋਲ ਆਹ ਵੇਖੋ ਬ੍ਰਹਮਾ ਵਿਸ਼ਨ ਸ਼ਿਵ ਦੀਆਂ ਚਿਟਾਂ, ਜੋ ਕਾਲੇ ਤੋਂ ਰੰਗ ਚਿੱਟਾ ਆਇਆ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਸੀਂ ਕਿਉਂ ਹੋਈਆਂ ਚੁਪ, ਚੁਪ ਚੁਪੀਤੀਓ ਦਿਓ ਜਣਾਈਆ। ਕੀ ਦੁੱਧ ਮੰਗੋ ਕਿ ਪੁਤ, ਕਿ ਪੋਤਰਿਆਂ ਆਸ ਰਖਾਈਆ। ਚਾਰੇ ਕਹਿਣ ਸਾਡੀ ਮੁਹੱਬਤ ਰਹੀ ਛੁਟ, ਛੁਟਕੀ ਲਿਵ ਆਪਣੇ ਨਾਲ ਲਗਾਈਆ। ਵੇ ਨਾਰਦਾ ਸਾਡੀ ਦਰੋਹੀ ਸਾਡੇ ਤੱਟਾਂ ਕਿਨਾਰਿਆਂ ਤੇ ਸਾਧਾਂ ਸੰਤਾਂ ਪਾਈ ਲੁੱਟ, ਲੁਟੇਰਾ ਕਲਜੁਗ ਨਾਲ ਰਲਾਈਆ। ਸਾਡੀ ਖੁਲ੍ਹੀ ਵੇਖ ਲੈ ਗੁੱਤ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਸਾਡਾ ਸਚ ਭੰਡਾਰਾ ਗਿਆ ਖੁਸ, ਖ਼ਾਲੀ ਝੋਲੀਆਂ ਰੋਵੀਏ ਮਾਰੀਏ ਧਾਹੀਆ। ਸਾਡਾ ਅੰਦਰਲਾ ਦੁੱਖੜਾ ਪੁਛ, ਫੇਰ ਤੈਨੂੰ ਦੇਈਏ ਸਮਝਾਈਆ। ਝਟ ਨਾਰਦ ਕਹੇ ਓ ਹੋ ਜਾਓ ਉਸ ਗੁਠ, ਇਕ ਨੁਕਰੇ ਦਿਤਾ ਲਗਾਈਆ। ਮੇਰੇ ਸਾਹਿਬ ਦਾ ਸਮਾਂ ਰਿਹਾ ਢੁਕ, ਅਵਤਾਰ ਪੈਗ਼ੰਬਰ ਗੁਰੂ ਪਿਛੇ ਅਗੇ ਸ਼ਹਾਦਤ ਰਹੇ ਭੁਗਤਾਈਆ। ਹੁਣ ਮੂੰਹ ਨਾਲ ਆਪਣੇ ਹੱਥਾਂ ਦੇ ਨਹੁੰ ਲਓ ਟੁਕ, ਅੰਮ੍ਰਿਤ ਰਸ ਹੱਥ ਕਿਸੇ ਨਾ ਆਈਆ। ਤੇ ਜਾਓ ਉਸ ਪ੍ਰਭੂ ਦੀ ਗਾਓ ਤੁਕ, ਤੂੰ ਮੇਰਾ ਮੈਂ ਤੇਰਾ ਤੁਧ ਬਿਨ ਅਵਰ ਨਾ ਕੋਇ ਸਹਾਈਆ। ਫੇਰ ਉਹ ਕਿਰਪਾ ਕਰੇ ਤੇ ਤੁਹਾਡਾ ਬੰਧਨ ਜਾਏ ਤੁਟ, ਟੁਟਿਆਂ ਗੰਢ ਪਵਾਈਆ। ਨਹੀਂ ਤੇ ਆਪਣੇ ਹੱਥ ਮਲੋ ਪਸ਼ਚਾਤਾਪ ਕਰੋ ਫੜ ਕੇ ਗੁੱਟ, ਬਾਂਹ ਸੀਸ ਤੋਂ ਉਤੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚਾਰੇ ਕਹਿਣ ਨਾਰਦ ਜੀ ਸੁਣੋ ਬੇਨੰਤੀ ਹਮਾਰੀ, ਹਮੋ ਤਮੋ ਆਵਾਜ਼ ਨਾ ਕੋਇ ਸੁਣਾਈਆ। ਨਾ ਤੇਰੀ ਮੁੱਛ ਨਾ ਤੇਰੀ ਦਾਹੜੀ, ਐਵੇਂ ਬੋਦੀ ਰਿਹਾ ਹਿਲਾਈਆ। ਸਾਨੂੰ ਪਤਾ ਨਹੀਂ ਤੂੰ ਪੁਰਖ ਕਿ ਨਾਰੀ, ਕਵਣ ਸੰਗ ਸਮਾਈਆ। ਤੂੰ ਯੋਧਾ ਕਿ ਬਲਕਾਰੀ, ਕਿ ਹੰਕਾਰੀ ਲੋਕਮਾਤ ਅਖਵਾਈਆ। ਨਾਰਦ ਕਹੇ ਕਮਲੀਓ
ਤੁਹਾਡੀ ਪਿਛੇ ਲੰਘ ਗਈ ਵਾਰੀ, ਅਗਲਾ ਸਮਾਂ ਹੱਥ ਕਿਸੇ ਨਾ ਆਈਆ। ਤੁਹਾਡੇ ਉਤੇ ਹੁੰਦੀ ਰਹੀ ਠੱਗੀ ਚੋਰੀ ਯਾਰੀ, ਤੁਹਾਡੇ ਤਟ ਕਿਨਾਰੇ ਸਕੇ ਨਾ ਕੋਇ ਹਟਾਈਆ। ਮੈਂ ਫਿਰਦਾ ਰਿਹਾ ਪਿਛੇ ਅਗਾੜੀ, ਵੇਂਹਦਾ ਰਿਹਾ ਥਾਉਂ ਥਾਈਂਆ। ਤੁਹਾਡੀ ਉਜੜਨ ਲੱਗੀ ਹੁਣ ਵਾੜੀ, ਵਾਰਸ ਹਕ ਹੱਥ ਕਿਸੇ ਨਾ ਆਈਆ। ਮੇਰਾ ਸਾਹਿਬ ਸਭ ਨੂੰ ਰਿਹਾ ਪਛਾੜੀ, ਪਿਛਾ ਭੌਂ ਕੇ ਵੇਖੋ ਤੇ ਨਜ਼ਰੀ ਆਵੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਭਗਤੋ ਸੁਣ ਲਓ ਹੁਕਮਨਾਮਾ, ਤੇ ਗੱਲਾਂ ਨਵੀਆਂ ਨਵੀਆਂ ਜਣਾਈਆ। ਇਹਨੂੰ ਬਿਨਾ ਕਲਮ ਤੋਂ ਲਿਖਿਆ ਸ੍ਰੀ ਭਗਵਾਨਾ, ਬਿਨਾ ਕਾਗ਼ਜ਼ ਤੋਂ ਪਰਵਾਨਾ ਦਿਤਾ ਫੜਾਈਆ। ਇਹਦੇ ਉਤੇ ਤੱਕ ਲਓ ਵਿਸ਼ਨ ਬ੍ਰਹਮਾ ਸ਼ਿਵ ਤੇ ਸੀਤਾ ਰਾਮਾ, ਤੇ ਰਾਧਾ ਕ੍ਰਿਸ਼ਨ ਬੈਠੇ ਝੁਗੀਆਂ ਪਾਈਆ। ਪੈਗ਼ੰਬਰ ਤੱਕੋ ਕਰਦੇ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਸਤਿਨਾਮ ਦਾ ਸੁਣੋ ਨਾਮਾ, ਨਾਮ ਨਿਧਾਨਾ ਰਿਹਾ ਦ੍ਰਿੜਾਈਆ। ਗੋਬਿੰਦ ਦਾ ਵੇਖੋ ਨਿਸ਼ਾਨਾ, ਜੋ ਅਣਿਆਲਾ ਤੀਰ ਚਲਾਈਆ। ਫੇਜ ਤੱਕ ਲਓ ਅੱਜ ਦਾ ਦਿਨ ਤੇ ਕੀ ਕਹਿੰਦਾ ਜ਼ਮਾਨਾ, ਜ਼ਿਮੀਂ ਅਸਮਾਨਾ ਦੋਵੇਂ ਵੇਖ ਵਖਾਈਆ। ਕਿਸੇ ਦੇ ਅੰਦਰੋਂ ਪ੍ਰਭੂ ਦੇ ਨਾਮ ਦਾ ਨਿਕਲਦਾ ਨਹੀਂ ਤਰਾਨਾ, ਤੁਰੀਆ ਤੋਂ ਪਰੇ ਪ੍ਰਭ ਦਾ ਦਰਸ ਕੋਇ ਨਾ ਪਾਈਆ। ਰਸਨਾ ਜਿਹਵਾ ਤੇ ਬੱਤੀ ਦੰਦ ਜਗਤ ਦਾ ਬਣਿਆ ਗਾਣਾ, ਢੋਲੇ ਗਾ ਗਾ ਝਟ ਲੰਘਾਈਆ। ਨਾ ਕਿਸੇ ਨੂੰ ਰਾਮ ਮਿਲੇ ਤੇ ਨਾ ਕਿਸੇ ਨੂੰ ਮਿਲੇ ਕਾਹਨਾ, ਸਨਮੁਖ ਬਹਾ ਕੇ ਸਤਿਗੁਰ ਦਾ ਦਰਸ਼ਨ ਵੇਖਣ ਕੋਇ ਨਾ ਪਾਈਆ। ਪਤਾ ਨਹੀਂ ਸਤਿਗੁਰੂ ਕਿਹੜੇ ਘਰ ਵਿਚ ਕਰੇ ਵਿਸ਼ਰਾਮਾ, ਸੁਖ ਆਸਣ ਆਪਣਾ ਡੇਰਾ ਲਾਈਆ। ਜਗਿਆਸੂ ਧਰਤੀ ਉਤੇ ਕਹਿਣ ਤੂੰ ਮੇਰਾ ਕ੍ਰਿਸ਼ਨ ਤੂੰ ਮੇਰਾ ਰਾਮਾ, ਸਖਾ ਸਹਾਈ ਇਕ ਅਖਵਾਈਆ। ਮੁਰਸ਼ਦ ਕਰਦੇ ਫਿਰਨ ਸਲਾਮਾਂ, ਸਜਦਿਆਂ ਵਿਚ ਆਪਣਾ ਆਪ ਝੁਕਾਈਆ। ਪੜ੍ਹਦੇ ਫਿਰਨ ਕਲਾਮਾ, ਕਾਇਨਾਤ ਦ੍ਰਿੜਾਈਆ। ਨਾਰਦ ਕਹੇ ਭਗਤੋ ਤੁਸੀਂ ਨਹੀਂ ਜਾਣਦੇ ਪ੍ਰਭੂ ਦਾ ਕਿਸ ਤਰਾ ਦਾ ਇੰਤਜਾਮਾ, ਤੇ ਬੰਦੋਬਸਤ ਕਿਸ ਤਰਾ ਆਪਣੇ ਹੱਥ ਰਖਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਸੰਤ ਭਗਤ ਬਣਾਏ ਆਪਣੇ ਗ਼ੁਲਾਮਾ, ਗ਼ੁਲਾਮੀ ਦੇ ਜ਼ੰਜੀਰ ਸ਼ਰਅ ਨਾਲ ਬੰਨ੍ਹ ਕੇ ਜਗਤ ਲੋਕਮਾਤ ਦਿਤੇ ਟਿਕਾਈਆ। ਜਦੋਂ ਖ਼ੁਸ਼ੀ ਵਿਚ ਆਵੇ ਤੇ ਸਚਖੰਡ ਵਿਚੋਂ ਸੁਣਾਵੇ, ਤੇ ਸਤਿਗੁਰ ਸ਼ਬਦ ਸੰਦੇਸ਼ਾ ਲੈ ਕੇ ਆਵੇ, ਤਤਾਂ ਵਾਲੇ ਸਰੀਰ ਵਿਚ ਟਿਕਾਵੇ, ਉਹ ਫਿਰ ਅਵਤਾਰ ਪੈਗ਼ੰਬਰ ਗੁਰੂ ਮੁਖ ਰਸਨਾ ਨਾਲ ਗਾਵੇ, ਤੇ ਅੱਖਰਾਂ ਦੇ ਅੱਖਰ ਬਣਾ ਲਿਖਾਏ, ਤੇ ਕਾਗ਼ਜ਼ ਉਤੇ ਟਿਕਾਏ, ਤੇ ਓਸੇ ਦਾ ਧਿਆਨ ਓਸੇ ਵੱਲ ਲਗਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਨੀ ਰਾਵੀਏ ਤੂੰ ਕਿਉਂ ਬੈਠੀ ਠੰਡੀ, ਕੁਛ ਆਪਣਾ ਹਾਲ ਦੇ ਜਣਾਈਆ। ਜੋ ਸ਼ਬਦ ਦੇ ਸੱਦੇ ਦੇ ਕੇ ਭੇਜੇ ਭਾਜੀਆਂ ਗੰਢੀ, ਫ਼ਰਮਾਨੇ ਅਗੰਮ ਸੁਣਾਈਆ। ਉਹ ਖੇਲ ਤੱਕਣ ਆਏ ਵਿਚ ਵਰਭੰਡੀ, ਬ੍ਰਹਿਮੰਡੀ ਪੰਧ ਮੁਕਾਈਆ। ਉਨ੍ਹਾਂ ਨੂੰ ਇਕੋ ਗੱਲ ਦੱਸ ਕੇ ਚੰਗੀ, ਚੰਗੀ ਤਰਾ ਸਮਝਾਈਆ। ਰਾਵੀ ਕਹੇ ਨਾਰਦਾ ਮੈਂ ਵੀ ਇਕੋ ਮੰਗ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਸਾਹਿਬਾ ਆਪਣਿਆਂ ਭਗਤਾਂ ਤੋਂ ਸਦਾ ਲਈ ਤੋੜ ਦੇ ਪਾਬੰਦੀ, ਚੁਰਾਸੀ ਦੇ ਗੇੜ ਵਿਚ ਕਦੇ ਨਾ ਆਈਆ। ਜੇ ਟੁਟਿਆਂ ਦੀ ਗੰਢੀ, ਗੰਢ ਨਾ ਕੋਇ ਖੁਲਾਈਆ। ਭਗਤਾਂ ਦੀ ਆਤਮਾ ਧੁਰ ਦੇ ਪਰਮਾਤਮਾ ਕਦੇ ਨਾ ਹੋਵੇ ਰੰਡੀ, ਰੰਡੇਪੇ ਵਿਚ ਕਦੇ ਨਾ ਆਈਆ। ਤੇਰੀ ਮੇਰੀ ਮੇਰੇ ਘਾਟ ਅੱਜ
ਦੀ ਰਾਤ ਤੇ ਪਹਿਲੀ ਸੰਧੀ, ਸਨਦ ਲਿਖ ਕੇ ਗੁਰਮੁਖਾਂ ਹੱਥ ਦੇ ਫੜਾਈਆ। ਜਿਹੜੀ ਦਾਤ ਅਜੇ ਤੱਕ ਤੂੰ ਕਿਸੇ ਨੂੰ ਨਹੀਂ ਵੰਡੀ, ਰੋਲ ਰੋਲ ਕੇ ਕੋਟਨ ਦਿਤੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਨਾਰਦ ਕਹੇ ਰਾਵੀਏ ਇਹ ਸਾਹਿਬ ਬੜਾ ਚਲਾਕ, ਮੈਂ ਤੈਨੂੰ ਦਿਆਂ ਸਮਝਾਈਆ। ਇਹਨੇ ਅਵਤਾਰ ਪੈਗ਼ੰਬਰਾਂ ਗੁਰੂਆਂ ਤੋਂ ਆਪਣੇ ਆਪ ਕਢਾਏ ਭਵਿਖਤ ਵਾਕ, ਉਹਨਾਂ ਦੇ ਹੱਥ ਨਾ ਕਿਛ ਫੜਾਈਆ। ਸਤਿਗੁਰ ਸ਼ਬਦ ਦਾ ਜੋਤ ਦੀ ਧਾਰ ਦਾ ਬਖ਼ਸ਼ ਕੇ ਸਾਥ, ਤਤਾਂ ਦਿਤੀ ਵਡਿਆਈਆ। ਆਪਣੇ ਪਿਆਰ ਦਾ ਦੇ ਪ੍ਰਕਾਸ਼, ਨੁਰਾਨਾ ਨੂਰ ਕੀਤਾ ਰੁਸ਼ਨਾਈਆ। ਆਪਣੀ ਪੱਟੀ ਪੜ੍ਹਾ ਕੇ ਆਪਣੇ ਨਾਮ ਦੀ ਵਿਚ ਕਲਾਸ, ਕਵਾਲੀਫ਼ਿਕੇਸ਼ਨ ਆਪਣੇ ਹੱਥ ਰਖਾਈਆ। ਨੀ ਰਾਵੀਏ ਮੇਰੇ ਕੋਲ ਇਕ ਟੁੱਟਾ ਜਿਹਾ ਗਲਾਸ, ਮੈਨੂੰ ਵਿਸ਼ਨੂੰ ਨੇ ਆਉਂਦਿਆਂ ਆਉਂਦਿਆਂ ਹੱਥ ਫੜਾਈਆ। ਨਾਲੇ ਦਿਤੀ ਸ਼ਾਬਾਸ਼, ਖ਼ੁਸ਼ੀਆਂ ਨਾਲ ਸੁਣਾਈਆ। ਜੇ ਚਰਨ ਚਰਨੋਦਕ ਲਿਆਏ ਤੇ ਮੇਰੀ ਬੁਝਾਏਂ ਪਿਆਸ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਨਾਰਦ ਕਹੇ ਮੈਂ ਹੱਸ ਕੇ ਕਿਹਾ ਮੇਰਾ ਜੀਅ ਕਰਦਾ ਮੈਂ ਸ਼ੰਕਰ ਲਈ ਲੱਖ ਚੁਰਾਸੀ ਦੀ ਵਿਚ ਪਾ ਕੇ ਲਿਆਵਾਂ ਲਾਸ਼, ਮੁਰਦੇ ਖਾਣ ਵਾਲੇ ਨੂੰ ਮੁਰਦੇ ਦਿਆਂ ਵਖਾਈਆ। ਫੇਰ ਪੁਛਾਂ ਕੁਛ ਦੱਸ ਕੀ ਖੇਲ ਤੱਕੇਂ ਉਤੇ ਕੈਲਾਸ਼, ਪ੍ਰਭ ਕਲ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਜਨ ਭਗਤੋ ਮੈਂ ਹੋਰ ਕੀ ਕੁਛ ਲੱਭਿਆ, ਲਾਭਦਾਇਕ ਦਿਆਂ ਜਣਾਈਆ। ਮੈਂ ਵੇਖੀ ਚਾਰ ਜੁਗ ਦੀ ਸਭਿਆ, ਸਭਿਅਤਾ ਤੱਕੀ ਖ਼ਲਕ ਖ਼ੁਦਾਈਆ। ਰਾਮ ਕ੍ਰਿਸ਼ਨ ਆਪਣੀ ਮਸਤੀ ਵਿਚ ਮਤਿਆ, ਬੈਠਾ ਆਸਣ ਲਾਈਆ। ਪੈਗ਼ੰਬਰ ਕਹਿਣ ਸਾਡਾ ਨੂਰ ਜਗਿਆ, ਨੂਰ ਅੱਲਾ ਕੀਤੀ ਰੁਸ਼ਨਾਈਆ। ਗੁਰ ਕਹਿਣ ਸਾਡਾ ਡੰਕਾ ਵੱਜਿਆ, ਦੋ ਜਹਾਨ ਸ਼ਨਵਾਈਆ। ਤੇ ਮੈਨੂੰ ਸਤਿਗੁਰ ਸ਼ਬਦ ਨੇ ਦੱਸਿਆ, ਮੈਂ ਜੋ ਘੜਿਆ ਸੋ ਭੱਜਿਆ, ਲੋਕਮਾਤ ਰਹਿਣ ਕੋਇ ਨਾ ਪਾਈਆ। ਜੁਗ ਜੁਗ ਬਿਨਾ ਪ੍ਰਭੂ ਤੋ ਭਗਤਾਂ ਦੀ ਰਖੇ ਕੋਇ ਨਾ ਲੱਜਿਆ, ਸਿਰ ਹੱਥ ਨਾ ਕੋਇ ਟਿਕਾਈਆ। ਏਸ ਵੇਲੇ ਓਸ ਨੇ ਖੇਲ ਅਨੋਖਾ ਰਚਿਆ, ਰਚਨਾ ਪਿਛਲੀ ਦਿਤੀ ਬਦਲਾਈਆ। ਭਾਗ ਲਗਾ ਕੇ ਕਾਇਆ ਮਾਟੀ ਕੱਚਿਆ, ਕੰਚਨ ਗੜ੍ਹ ਵਖਾਈਆ। ਜਿਸ ਨੇ ਰਸਨਾ ਨਾਲ ਨਾਮ ਕਦੇ ਨਹੀਂ ਜਪਿਆ, ਉਨ੍ਹਾਂ ਨੂੰ ਵੀ ਫੜ ਕੇ ਸਚਖੰਡ ਦਏ ਪਹੁੰਚਾਈਆ। ਕਿਉਂ ਉਹਨਾਂ ਨੇ ਆਪਣਾ ਸੀਸ ਸਾਹਿਬ ਦੇ ਚਰਨਾਂ ਤੇ ਘੱਤਿਆ, ਪੂਜਾ ਪਾਠ ਦਾ ਲੇਖਾ ਦਿਤਾ ਮੁਕਾਈਆ। ਸਤਿਗੁਰ ਪੂਰੇ ਤੋਲ ਤੋਲਣਾ ਨਹੀਂ ਨਾਲ ਸੇਰਾਂ ਤੇ ਵੱਟਿਆ, ਮਣਾਂ ਤੇ ਟਾਂਕਾ ਧਿਆਨ ਲਗਾਈਆ। ਉਹ ਪੌਂਦਾ ਨਹੀਂ ਸ਼ਰਅ ਤੇ ਜ਼ੰਜੀਰਾਂ ਵਾਲਿਆਂ ਵਿਚ ਰੱਟਿਆ, ਬੰਧਨ ਸਾਰੇ ਦਏ ਤੁੜਾਈਆ। ਜਿਸ ਨੂੰ ਫੜੇ ਚੁੱਕ ਕੇ ਦਰਗਾਹ ਸਾਚੀ ਸੱਟਿਆ, ਰਾਹ ਵਿਚ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਓਸ ਨੂੰ ਸੀਸ ਨਿਵਾਈਆ। ਉਹਦਾ ਜਨਮ ਦਾ ਕਰਮ ਦਾ ਲੇਖਾ ਜਾਏ ਠੱਪਿਆ, ਠੱਪਾ ਨਾਮ ਵਾਲਾ ਲਗਾਈਆ। ਚਾਰ ਜੁਗ ਦੇ ਸ਼ਾਸਤਰਾਂ ਨੇ ਇਹੋ ਲੇਖ ਲਿਖਿਆ ਜਦ ਅੰਤ ਹੋਵੇ ਤੇ ਹੋਵੇ ਪੱਪਾ ਪੱਪਿਆ, ਪੂਰਨ ਪਤਿਪਰਮੇਸ਼ਵਰ ਪੂਰਨ ਵਿਚ ਸਮਾਈਆ। ਨਾਰਦ ਕਹੇ ਉਸ ਦਾ ਲੇਖਾ ਹੱਥੋ ਹੱਥਿਆ, ਹੁਦਾਰ ਦਾ ਵਣਜ ਨਾ ਕੋਇ ਕਰਾਈਆ। ਜੋ ਪ੍ਰੇਮੀ ਪਿਆਰਾ ਪ੍ਰੇਮ ਵਿਚ ਢੱਠਿਆ, ਫੜ ਬਾਹੋਂ ਗਲੇ ਲਗਾਈਆ। ਸ਼ਤਰੀ ਬ੍ਰਹਿਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਗ਼ਰੀਬ ਨਿਮਾਣੇ ਭੁੱਖੇ ਤਾਰੇ ਇਕੱਠਿਆ, ਵੇਰਵਾ ਵੰਡ ਨਾ ਕੋਇ ਰਖਾਈਆ। ਬਿਰਧ ਬਾਲ ਜਵਾਨਾਂ ਇਕੋ ਮਾਣ
ਰੱਖਿਆ, ਇਕੋ ਦਰ ਦਏ ਟਿਕਾਈਆ। ਨਾਲੇ ਨਾਰਦ ਖਿੜ ਖਿੜਾ ਕੇ ਹੱਸਿਆ, ਹੱਸ ਕੇ ਰਿਹਾ ਵਖਾਈਆ। ਮੈਂ ਕੀ ਕਰਾਂ ਜਿਧਰ ਤੱਕਾਂ ਬਿਨਾ ਸਾਹਿਬ ਤੋਂ ਅੰਧੇਰੀ ਦਿਸੇ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਫੇਰ ਮੈਂ ਜ਼ੋਰ ਨਾਲ ਪ੍ਰਭੂ ਦਾ ਚਰਨ ਝੱਸਿਆ, ਲਛਮੀ ਨੂੰ ਵਿਸ਼ਨੂੰ ਤੋਂ ਪਰੇ ਦਿਤਾ ਧਕਾਈਆ। ਤੇਰਾ ਵੇਲਾ ਤੇਰੇ ਪਿਆਰ ਵਿਚ ਟੱਪਿਆ, ਹੁਣ ਭਗਤਾਂ ਨੂੰ ਖ਼ੁਸ਼ੀ ਨਾਲ ਸਮਾਂ ਦੇਣਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਵਖਾਈਆ। ਨਾਰਦ ਕਹੇ ਮੇਰੇ ਕੋਲ ਹੋਰ ਬੜੀਆਂ ਬੜੀਆਂ ਪੁਰਾਣੀਆਂ ਬਿਨ ਅੱਖਰਾਂ ਤੋਂ ਚਿੱਠੀਆਂ, ਚਿੱਠੀ ਰਸੈਣਾਂ ਹੱਥ ਨਾ ਕੋਇ ਫੜਾਈਆ। ਉਹਦੇ ਵਿਚ ਪ੍ਰੇਮ ਤੇ ਪਿਆਰ ਦੀਆਂ ਗੱਲਾਂ ਮਿੱਠੀਆਂ, ਰਸਨਾ ਮਿਠਾਸ ਵਾਲਿਆਂ ਮਿੱਠਤ ਹੱਥ ਕਦੇ ਨਾ ਆਈਆ। ਉਹ ਓਦੋਂ ਖੋਲਾਂ ਜਦੋਂ ਭਗਤਾਂ ਦੀਆਂ ਆਤਮਾ ਹੋਣ ਇਕੱਠੀਆਂ, ਤੇ ਇਕੱਠੀਆਂ ਹੋ ਕੇ ਪਰਮਾਤਮ ਵਿਚ ਸਮਾਈਆ। ਮੈਂ ਫੇਰ ਸਾਰਿਆਂ ਨੂੰ ਸਮਝਾਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਨਹੀਂ ਇਹ ਜੱਟ ਦੀਆਂ ਹਾਨਣਾਂ ਤੇ ਜੱਟੀਆਂ, ਜਟਾ ਜੂਟ ਧਾਰੀਆਂ ਸਾਰੀਆਂ ਗਈਆਂ ਤਜਾਈਆ। ਉਹ ਪਿਆਰ ਮੁਹੱਬਤ ਬ੍ਰਿਹੋਂ ਵਿਚ ਫਟੀਆਂ, ਘਾਓ ਨਿਰਾਲੇ ਨਜ਼ਰੀ ਆਈਆ। ਉਹ ਇਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤੇ ਘਰ ਟੱਪੀਆਂ, ਸਤਿ ਸਤਿਵਾਦੀ ਵਿਚ ਸਮਾਈਆ। ਜਿਥੇ ਭਰਨੀਆਂ ਪੈਣ ਨਾ ਚਟੀਆਂ, ਸਜ਼ਾ ਸਕੇ ਨਾ ਕੋਇ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਮੈਂ ਕੋਈ ਪੰਡਤ ਨਹੀਂ ਬ੍ਰਾਹਮਣ ਦਾ ਰੂਪ ਬਦਲਾਈਆ। ਮੇਰੇ ਵਰਗੇ ਪੁਤ ਘਰ ਘਰ ਨਾ ਜੰਮਣ, ਜੰਮਣ ਵਾਲੀ ਕੋਇ ਨਾ ਮਾਈਆ। ਮੈਂ ਪ੍ਰਭੂ ਦਾ ਹਲਕਾਰਾ ਤੇ ਜੁਗ ਜੁਗ ਸਭ ਦੇ ਕਢ ਲਿਆਵਾਂ ਸੰਮਣ, ਮੋਹਰ ਇਕੋ ਨਾਮ ਵਾਲੀ ਲਗਾਈਆ। ਉਸ ਦਾ ਭੇਵ ਜਾਣੇ ਕਵਣ, ਗਤ ਮਿਤ ਰਹਿਣ ਕੋਇ ਨਾ ਪਾਈਆ। ਇਹ ਇਕ ਇਸ਼ਾਰਾ ਪ੍ਰਭੂ ਨੇ ਸੈਨਤ ਉਸੇ ਵੇਲੇ ਦਿਤਾ ਜਿਸ ਵੇਲੇ ਮਾਣ ਵਡਿਆਈ ਦਿਤੀ ਦੁਸ਼ਟ ਦਮਨ, ਦਾਮਨਗੀਰ ਆਪ ਨਜ਼ਰੀ ਆਈਆ। ਤੇਰਾ ਗੁਲਸ਼ਨ ਮਹਿਕਾਉਣਾ ਤੇ ਬਾਗ਼ ਤੇਰਾ ਮਹਿਕਾਉਣਾ ਚਮਨ, ਤੇਰਾ ਨੂਰ ਜ਼ਹੂਰ ਗੋਬਿੰਦ ਹੋਵੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਾਰ ਆਪ ਭੁਗਤਾਈਆ। ਨਾਰਦ ਕਹੇ ਜਨ ਭਗਤੋ ਮੈਂ ਕੋਈ ਪੰਡਤ ਨਹੀਂ ਬ੍ਰਾਹਮਣੀ ਜਾਇਆ, ਪਿਤਾ ਰੰਗ ਨਾ ਕੋਇ ਰੰਗਾਈਆ। ਫਸਿਆ ਨਹੀਂ ਵਿਚ ਕਦੇ ਤ੍ਰੈਗੁਣ ਮਾਇਆ, ਮਮਤਾ ਮੋਹ ਨਾ ਕੋਇ ਹਲਕਾਈਆ। ਚਾਰ ਜੁਗ ਮੈਨੂੰ ਅਗੇ ਹੋ ਨਾ ਕਿਸੇ ਅਟਕਾਇਆ, ਭੱਜਿਆ ਵਾਹੋ ਦਾਹੀਆ। ਹੁਣ ਕਲਜੁਗ ਦਾ ਵੇਲਾ ਕਲ ਕਾਤੀਓ ਆਇਆ, ਕਲਮੇ ਵਾਲਿਆਂ ਦਿਆਂ ਸੁਣਾਈਆ। ਮੇਰਾ ਸਾਹਿਬ ਸਵਾਮੀ ਖੇਲ ਰਚਾਇਆ, ਰਚ ਰਚ ਆਪੇ ਵੇਖ ਵਖਾਈਆ। ਪਤਾ ਨਹੀਂ ਕਿਸ ਬਿਧ ਪੰਚਮ ਚੇਤ ਮੈਨੂੰ ਅੱਜ ਰਾਵੀ ਦੇ ਕੰਢੇ ਤੇ ਮੰਗਵਾਇਆ, ਮੰਗਾ ਕੇ ਮੰਗਲਾਚਾਰ ਦਿਤਾ ਸੁਣਾਈਆ। ਮੈਂ ਵੀ ਖ਼ੁਸ਼ੀਆਂ ਦੇ ਵਿਚ ਆਪਣਾ ਵਕਤ ਲੰਘਾਇਆ, ਘੜੀ ਘੜੀ ਘੜੀ ਘੜੀ ਮੇਰੀ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਜਨ ਭਗਤੋ ਜੇ ਬਣਨਾ ਤੇ ਬਣਨਾ ਸ਼ਬਦ ਗੁਰੂ ਦਾ ਚੇਲਾ, ਦੂਸਰ ਸੀਸ ਨਾ ਕਦੇ ਨਿਵਾਈਆ। ਜੇ ਕਰਨਾ ਤੇ ਕਰਨਾ ਜੋਤ ਦਾ ਮੇਲਾ, ਮਿਲਣੀ ਅਵਰ ਨਾ ਕੋਇ ਰਖਾਈਆ। ਜੇ ਬਣਾਉਣਾ ਤੇ ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਦੂਸਰ ਅੰਗ ਨਾ ਕੋਇ ਲਗਾਈਆ। ਜੇ ਵਕਤ
ਮਿਲੇ ਪ੍ਰਭੂ ਦੇ ਚਰਨਾਂ ਵਿਚ ਫਿਰਨਾ ਵਿਹਲਾ, ਜਗਤ ਬੰਧਨ ਸਰਬ ਤੁੜਾਈਆ। ਜੇ ਖ਼ੁਸ਼ੀਆਂ ਵਿਚ ਆਵਾਂ ਇਕੋ ਗਾਵਾਂ ਢੋਲਾ, ਜੋ ਅਲਬੇਲਾ ਜਵਾਨੀ ਮਸਤੀ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਰਾਵੀ ਕਹੇ ਨਾਰਦਾ ਤੇਰਾ ਕਿੱਡਾ ਸੋਹਣਾ ਗੀਤ, ਪੰਡਿਆ ਫੇਰ ਦੇ ਜਣਾਈਆ। ਨਾਰਦ ਕਹੇ ਕਮਲੀਏ ਪਹਿਲੋਂ ਮੇਰੇ ਪ੍ਰਭੂ ਦੇ ਗੀਤ ਗਾ ਤੇ ਨਾਲ ਲਾ ਪ੍ਰੀਤ, ਪ੍ਰੀਤਮ ਇਕ ਮਨਾਈਆ। ਆਪਣਾ ਭੇਟਾ ਕਰ ਦੇ ਸੀਸ, ਜਗਦੀਸ਼ਰ ਅਗੇ ਟਿਕਾਈਆ। ਆਪਣੀ ਅੰਦਰੋਂ ਬਦਲ ਲੈ ਨੀਤ, ਨੀਤੀਵਾਨ ਸਮਝਾਈਆ। ਫੇਰ ਹੋ ਜਾ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਫੇਰ ਇਕ ਦੀ ਕਰ ਉਡੀਕ, ਜੋ ਮਾਲਕ ਧੁਰਦਰਗਾਹੀਆ। ਜਿਸ ਦੇ ਵਿਚ ਹਕ ਤੌਫ਼ੀਕ, ਤੋਹਫ਼ੇ ਦੇਵੇ ਥਾਉਂ ਥਾਈਂਆ। ਤੇ ਮੈਂ ਉਸ ਦਾ ਮੁਰੀਦ, ਜੋ ਮੁਰਸ਼ਦ ਨੂਰ ਅਲਾਹੀਆ। ਨਾਲੇ ਖ਼ੁਸ਼ੀਆਂ ਵਿਚ ਪਾੜੀ ਕਮੀਜ਼, ਨਾਰਦ ਤਾਲੀ ਦਿਤੀ ਵਜਾਈਆ। ਜੇ ਤੈਨੂੰ ਮੇਰਾ ਗੀਤ ਸੁਣਨ ਦੀ ਰੀਝ, ਤੇਰੀ ਆਸ਼ਾ ਪੂਰੀ ਦਿਆਂ ਕਰਾਈਆ। ਭਗਤਾਂ ਵਿਚ ਮਿਲ ਕੇ ਉਸ ਦੀ ਸਾਚੀ ਸਿਖਿਆ ਸੁਣ ਤਮੀਜ਼, ਤਮ੍ਹਾ ਕੂੜੀ ਜਗਤ ਗਵਾਈਆ। ਓਹ ਗ਼ਫ਼ਲਤ ਵਿਚ ਤੇਰੀ ਉਘੜ ਜਾਏ ਨੀਂਦ, ਸੁੱਤੀਏ ਲੈ ਅੰਗੜਾਈਆ। ਨਾਲੇ ਵੇਖ ਮੇਰੇ ਕੋਲ ਪਿਛਲਿਆਂ ਯੁਗਾਂ ਦੀ ਰਸੀਦ, ਤੈਨੂੰ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਮੈਨੂੰ ਆਵਾਜ਼ ਆਉਂਦੀ ਮੈਨੂੰ ਕੋਈ ਕਹਿ ਰਿਹਾ ਬੁੱਢਾ, ਬ੍ਰਹਿਮਣ ਬੋਦੀ ਰਿਹਾ ਹਿਲਾਈਆ। ਕੋਈ ਕਹੇ ਲੱਤਾਂ ਤੋਂ ਡੁੱਡਾ, ਬੁਧਹੀਣ ਅਖਵਾਈਆ। ਮੈਨੂੰ ਹੱਸ ਕੇ ਪੁਛਣ ਲੱਗੀ ਬਸੁਧਾ, ਧਰਤੀ ਰਹੀ ਸੁਣਾਈਆ। ਵੇ ਕੁਛ ਭੇਤ ਦੱਸ ਜ਼ਾਹਰ ਗੁੱਝਾ, ਮੇਰੇ ਕੰਨਾਂ ਵਿਚ ਸੁਣਾਈਆ। ਮੈਂ ਉਹਨੂੰ ਕਿਹਾ ਓ ਧਰਨੀਏ ਮਰਨੀਏ ਮੇਰਾ ਪੀਰ ਤੇਰੇ ਉਤੇ ਉਘਾ, ਉਗਣ ਆਥਣ ਵੇਖ ਵਖਾਈਆ। ਨਾਲੇ ਤਾੜੀ ਮਾਰੀ ਨਾਲੇ ਹੱਸ ਕੇ ਕਿਹਾ ਏਸ ਨੇ ਬਦਲ ਦੇਣਾ ਜੁਗਾ, ਜੁਗਤ ਆਪਣੇ ਵਿਚ ਛੁਪਾਈਆ। ਹੁਣ ਕਿਸੇ ਨੂੰ ਪ੍ਰਭੂ ਦੇ ਨਾਮ ਦਾ ਲੈਣ ਨਹੀਂ ਦੇਣਾ ਭੁੱਗਾ, ਟਕਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੈਂ ਪੁਰਾਣੀਆਂ ਦੱਸਾਂ ਗੱਲਾਂ ਬਾਤਾਂ, ਸਹਿਜ ਸਹਿਜ ਸੁਣਾਈਆ। ਜਨ ਭਗਤੋ ਤੁਹਾਨੂੰ ਵੀ ਇਹਦੇ ਨਾਲ ਨੀਂਦਰੇ ਦੀਆਂ ਕਟਣੀਆਂ ਪੈਂਦੀਆਂ ਰਾਤਾਂ, ਮੈਂ ਰਾਤੀਂ ਸੁੱਤਿਆਂ ਸਭ ਨੂੰ ਵੇਖ ਵਖਾਈਆ। ਮੇਰੀ ਬੋਦੀ ਥੱਲੇ ਕਿੱਡਾ ਵੇਖੋ ਡੂੰਘਾ ਖਾਤਾ, ਓਹ ਵਹੀ ਖਾਤਾ ਹੱਥ ਨਾ ਕਿਸੇ ਫੜਾਈਆ। ਕਿਉਂ ਮੈਨੂੰ ਹੁਕਮ ਦੇਵੇ ਕਮਲਾਪਾਤਾ, ਜੋ ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦੀ ਮੈਂ ਗਾਵਾਂ ਗਾਥਾ, ਤੂੰ ਮੇਰਾ ਮੈਂ ਤੇਰਾ ਢੋਲਾ ਸਹਿਜ ਸੁਖਦਾਈਆ। ਉਹਦਾ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਪੰਧ ਮੁਕਾਈਆ। ਕੁਛ ਭਗਤਾਂ ਨੂੰ ਥੋੜ੍ਹਾ ਜਿਹਾ ਭੇਵ ਦੱਸਾਂ ਖ਼ੁਲਾਸਾ, ਖ਼ੁਸ਼ੀਆਂ ਵਿਚ ਸਮਝਾਈਆ। ਅਗੇ ਤਨ ਵਜੂਦ ਭਗਤੋ ਪਾਉਂਦਾ ਰਿਹਾ ਪੋਸ਼ਾਕਾ, ਤੇ ਹੁਣ ਜੋਤੀ ਨੂਰ ਆਇਆ ਬਦਲਾਈਆ। ਏਸੇ ਕਰ ਕੇ ਉਹਦਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਖ਼ਾਕਾ, ਖ਼ਾਕ ਵਿਚ ਮਿਲਣ ਵਾਲਾ ਵੇਖਣ ਕੋਇ ਨਾ ਪਾਈਆ। ਪਤਾ ਨਹੀਂ ਤੁਹਾਡਾ ਕਿਸ ਤਰਾ ਖੋਲ ਦਿਤਾ ਤਾਕਾ, ਤੁਹਾਡੇ ਅੰਦਰ ਵੜ ਕੇ ਮੰਦਰ ਚੜ੍ਹ ਕੇ ਦਰਸ਼ਨ ਦੇਵੇ ਚਾਈਂ ਚਾਈਂਆ। ਪਰ ਮੈਂ ਤੇ ਜਦੋਂ ਵੇਖਿਆ ਤੇ ਜਦੋਂ ਤੱਕਿਆ ਸਤਿਜੁਗ ਤਰੇਤਾ ਦੁਆਪਰ ਤੇ ਪਿਛਲਾ ਬੀਤਿਆ ਕਲਜੁਗ ਗੁਰੂ ਅਵਤਾਰ ਪੈਗ਼ੰਬਰ ਬਣ ਕੇ ਤੇ ਬਣਿਆ ਲੜਾਕਾ, ਤੇ
ਲੜਾਈ ਸ਼ਰਅ ਵਾਲੀ ਕਰਾਈਆ। ਆਪਣੇ ਨਾਮ ਨੂੰ ਆਪੇ ਮਾਰਦਾ ਰਿਹਾ ਡਾਕਾ, ਚੋਰ ਧਾੜਵੀ ਆਪ ਅਖਵਾਈਆ। ਆਪਣੀ ਸਿਖ਼ਰ ਦੇ ਆਪੇ ਉਲੀਕਦਾ ਰਿਹਾ ਖ਼ਾਕਾ, ਜੁਗ ਜੁਗ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਨਾਰਦ ਕਹੇ ਜਨ ਭਗਤੋ ਮੈਨੂੰ ਵੀਹਾਂ ਮਿੰਟਾਂ ਦਾ ਜਦੋਂ ਆਉਂਦਾ ਚੇਤਾ, ਕਚੀਚੀਆਂ ਲੈ ਲੈ ਕੇ ਦਿਆਂ ਵਖਾਈਆ। ਇਹ ਕੋਈ ਤੁਹਾਡੇ ਬਾਪ ਦਾ ਨਹੀਂ ਨੇਤਾ, ਇਹ ਸਭ ਦਾ ਪਿਤਾ ਮਾਈਆ। ਪਰ ਫੇਰ ਮੈਂ ਡਰ ਜਾਂਦਾ ਅੱਜ ਦਾ ਦਿਨ ਇਹਦਾ ਭਗਤਾਂ ਨਾਲ ਠੇਕਾ, ਉਹ ਠੇਕੇਦਾਰ ਆਕੜ ਵਿਚ ਮੈਨੂੰ ਰਹੇ ਡਰਾਈਆ। ਪਰ ਯਾਦ ਰਖਿਓ ਤੁਸਾਂ ਭਾਵੇਂ ਮੈਨੂੰ ਨਹੀਂ ਵੇਖਿਆ ਮੈਂ ਦਰਵਾਜ਼ੇ ਬਾਹਰ ਏਸੇ ਨੂੰ ਮੱਥਾ ਟੇਕਾ, ਨਿਵ ਕੇ ਲਾਗਾ ਪਾਈਂਆ। ਨਾਲੇ ਹੱਸ ਕੇ ਕਿਹਾ ਮੈਂ ਸਾਹਿਬ ਤੇਰਾ ਬੇਟਾ, ਆਪਣੀ ਗੋਦੀ ਲੈਣਾ ਟਿਕਾਈਆ। ਪੰਡਤਾਂ ਵਿਚੋਂ ਪੁਤ ਤੇਰਾ ਜੇਠਾ, ਜਿਸ ਨੂੰ ਬ੍ਰਹਿਮਣੀ ਗੋਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਭਗਤੋ ਮੈਂ ਕੁਛ ਲੇਖਾ ਹੋਰ ਆਇਆ ਭੁਲ, ਸਚ ਦਿਆਂ ਸੁਣਾਈਆ। ਉਹਦੇ ਵਿਚ ਇਕ ਸਿਫ਼ਤ ਲਿਖੀ ਮਾਲਕ ਕੁਲ, ਜੋ ਕੁਲ ਮਾਲਕ ਨੇ ਆਪ ਲਿਖਾਈਆ। ਭਾਵੇਂ ਕੋਟਨ ਕੋਟ ਜੁਗਾਂ ਦੀ ਲੱਖ ਚੁਰਾਸੀ ਵੇਚੀਏ ਉਹਦਾ ਪੂਰਾ ਨਹੀਂ ਹੁੰਦਾ ਮੁੱਲ, ਕੀਮਤ ਸਕੇ ਨਾ ਕੋਇ ਚੁਕਾਈਆ। ਜਿਸ ਦਾ ਇਕ ਦਵਾਰਾ ਇਕੋ ਵਾਰ ਗਿਆ ਖੁਲ੍ਹ, ਫੇਰ ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਉਹਦੀ ਜੋਤ ਦਾ ਪ੍ਰਕਾਸ਼ ਤੇ ਨਿਰਗੁਣ ਦਾ ਦੀਵਾ ਕਦੇ ਨਾ ਹੋਵੇ ਗੁਲ, ਬਿਨ ਤੇਲ ਬਾਤੀ ਜੁਗ ਜੁਗ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਜਨ ਭਗਤੋ ਪ੍ਰੇਮ ਨਾਲ ਮਿਲਾਈਏ ਪੰਜਾ, ਪੰਚਮ ਧਾਰ ਮਿਟਾਈਆ। ਤੁਸੀਂ ਸੂਰਬੀਰ ਬਹਾਦਰ ਤੇ ਮੈਂ ਸਿਰੋਂ ਗੰਜਾ, ਬੋਦੀ ਮੇਰਾ ਨਿਸ਼ਾਨਾ ਰਹੀ ਵਖਾਈਆ। ਮੈਂ ਜਿਧਰ ਵੇਖਾਂ ਮੈਨੂੰ ਅੱਖਰ ਦਿਸਦੇ ਬਵੰਜਾ, ਬਾਵਨ ਦੀ ਧਾਰ ਸੋਭਾ ਪਾਈਆ। ਹਵਾ ਤੱਕਾਂ ਤੇ ਪਵਣ ਉਨੰਜਾ, ਪਵਣ ਪਾਣੀ ਖੋਜ ਖੁਜਾਈਆ। ਪਰ ਸਭ ਤੋਂ ਤੁਹਾਡਾ ਪਿਆਰ ਲੱਗੇ ਚੰਗਾ, ਚੰਗੀ ਤਰਾ ਸੁਣਾਈਆ। ਤੁਹਾਨੂੰ ਨੀਂਦਰ ਆਉਂਦੀ ਕੋਈ ਬਿਸਤਰ ਲੱਭੇ ਤੇ ਕੋਈ ਅੰਦਰੋਂ ਲੱਭੇ ਮੰਜਾ, ਤੇ ਕੋਈ ਅੱਖੀਆਂ ਮੀਟ ਕੇ ਫੇਰ ਖੋਲ ਵਖਾਈਆ। ਮੈਂ ਇਕ ਖੇਲ ਵੇਖ ਕੇ ਹੋਇਆ ਹੈਰਾਨ ਤੇ ਅਚੰਭਾ, ਕੀ ਅਚਰਜ ਲੀਲਾ ਪ੍ਰਭ ਨੇ ਦਿਤੀ ਰਚਾਈਆ। ਸੁੱਤਿਆਂ ਜਾਗਦਿਆਂ ਦੋਹਾਂ ਦਾ ਦੇਵੇ ਸੰਗਾ, ਸਗਲਾ ਸੰਗ ਬਣਾਈਆ। ਨਾਰਦ ਕਹੇ ਮੈਂ ਜਦੋਂ ਆਵਾਂ ਭਗਤੋ ਮੈਨੂੰ ਕਦੀ ਨਾ ਸਮਝਿਓ ਅੰਧਾ, ਨੇਤਰਹੀਣ ਨਾ ਕੋਇ ਰਖਾਈਆ। ਭਾਵੇਂ ਮੇਰੀਆਂ ਦਿਸਦੀਆਂ ਨਹੀਂ ਟੰਗਾਂ, ਧੜ ਨਜ਼ਰ ਕੋਇ ਨਾ ਆਈਆ। ਮੇਰਾ ਵਜੂਦ ਨਹੀਂ ਕੋਈ ਬੰਦਾ, ਕਲਬੂਤ ਨਾ ਕੋਇ ਰਖਾਈਆ। ਮੈਂ ਨਾਰਦ ਪੰਡਤ ਮੈਂ ਸਤਿਗੁਰ ਸ਼ਬਦ ਜਿਸ ਦੇ ਵਿਚ ਸਾਰਾ ਅਨੰਦਾ, ਅਨੰਦ ਅਨੰਦ ਵਿਚੋਂ ਰਖਾਈਆ। ਅਜ ਦਾ ਦਿਨ ਤੁਹਾਡਾ ਖ਼ੁਸ਼ੀਆਂ ਦੇ ਨਾਲ ਲੰਘਾ, ਪ੍ਰਭੂ ਦੇ ਢੋਲੇ ਗਾਈਆ। ਪਰ ਸਵੇਰੇ ਮੈਂ ਆਪਣਾ ਕਰਮੰਡਲ ਤੇ ਨਾਲ ਲੈ ਕੇ ਅਵਾਂਗਾ ਡੰਡਾ, ਮੇਰਾ ਨੌ ਦਾ ਵਕਤ ਨਾ ਜਾਣਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬੰਗਾ, ਸੂਰਬੀਰ ਬੇਨਜ਼ੀਰ ਇਕੋ ਨਜ਼ਰੀ ਆਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਦਲੀਪ ਸਿੰਘ ਦੇ ਗ੍ਰਹਿ
ਨਾਰਦ ਕਹੇ ਜਨ ਭਗਤੋ ਮੇਰੀ ਜੈ, ਜੈ ਜੈਵੰਤੀ ਸੀਸ ਨਿਵਾਈਆ। ਸਚ ਦੱਸੋ ਇਹ ਓਹੋ ਪ੍ਰਭੂ ਹੈ, ਜਿਹੜਾ ਕਲ ਰਾਵੀ ਕੰਢੇ ਫੇਰਾ ਪਾਈਆ। ਜਿਸ ਨੇ ਵੇਖਿਆ ਪਾਣੀ ਦੀ ਥੱਲੇ ਤਹਿ, ਤਹਿਖ਼ਾਨੇ ਫੋਲ ਫੁਲਾਈਆ। ਜੋ ਹਰ ਘਟ ਅੰਦਰ ਰਹੈ, ਚੁਰਾਸੀ ਰਿਹਾ ਸਮਾਈਆ। ਹੁਣ ਫਿਰੇ ਭਗਤਾਂ ਦੇ ਗ੍ਰਹਿ, ਘਰ ਘਰ ਡੇਰਾ ਲਾਈਆ। ਜਿਸ ਦੇ ਕੋਲ ਪ੍ਰੇਮ ਦੀ ਨੈ, ਵਹਿਣਾ ਵਹਿਣ ਵਹਾਈਆ। ਮੈਂ ਉਸ ਦੀ ਭੇਟਾ ਲੈ ਕੇ ਆਇਆ ਇਕ ਸ਼ੈ, ਵਸਤ ਸਚ ਸਤਿ ਦਿਆਂ ਵਖਾਈਆ। ਜੇ ਸਵਾਮੀ ਮੇਰਾ ਮੈਨੂੰ ਕਹੇ, ਫੇਰ ਭੇਟਾ ਦਿਆਂ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਨਾਰਦ ਕਹੇ ਜਨ ਭਗਤੋ ਮੇਰਾ ਵਕਤ ਸੁਹਾਇਆ, ਮਿਲੀ ਮਾਣ ਵਡਿਆਈਆ। ਪਤਿਪਰਮੇਸ਼ਵਰ ਪਾਇਆ, ਮਿਲਿਆ ਬੇਪ੍ਰਵਾਹੀਆ। ਮੈਂ ਲੱਖ ਲੱਖ ਸ਼ੁਕਰ ਮਨਾਇਆ, ਨਿਉਂ ਨਿਉਂ ਸੀਸ ਝੁਕਾਈਆ। ਧੁਰ ਦਾ ਢੋਲਾ ਗਾਇਆ, ਤੂੰ ਮੇਰਾ ਮਾਹੀਆ। ਜਿਸ ਨੇ ਭਗਤਾਂ ਨਾਲ ਮੇਲ ਮਿਲਾਇਆ, ਜੋੜ ਜੁੜਾਇਆ ਸਹਿਜ ਸੁਭਾਈਆ। ਮੈਂ ਖ਼ੁਸ਼ੀਆਂ ਦੇ ਵਿਚ ਆਇਆ, ਪਿਛਲਾ ਪੰਧ ਮੁਕਾਈਆ। ਘੜੀਆਂ ਘੜਿਆਲਾਂ ਆਪਣਾ ਨੌ ਦਾ ਵਕਤ ਸੁਹਾਇਆ, ਨੌਵਾਂ ਦਵਾਰਿਆਂ ਤੋਂ ਬਾਹਰ ਮੇਰੀ ਸ਼ਨਵਾਈਆ। ਮੈਨੂੰ ਸਚ ਦੱਸੋ ਕਿਹੜਾ ਤੁਹਾਡਾ ਆਪਣਾ ਤੇ ਕਿਹੜਾ ਪਰਾਇਆ, ਕਵਣ ਵੱਖਰੀ ਵੰਡ ਵੰਡਾਈਆ। ਕੀ ਢੋਲਾ ਤੁਸਾਂ ਗਾਇਆ, ਮੈਨੂੰ ਦਿਓ ਸੁਣਾਈਆ। ਨਾਲੇ ਭਗਤੋ ਬੁਝੋ ਮੈਂ ਕਿਹੜੀ ਮਾਂ ਦਾ ਜਾਇਆ, ਗੋਦੀ ਕੁੱਖ ਕਵਣ ਸੁਹਾਈਆ। ਮੇਰਾ ਕਿਹੜਾ ਦਾਈ ਦਾਇਆ, ਦਾਨਿਓ ਦਿਆਂ ਜਣਾਈਆ। ਮੈਂ ਕਿਹੜਾ ਪੁਰਖ ਮਨਾਇਆ, ਇਸ਼ਟ ਦੇਵ ਕਵਣ ਅਖਵਾਈਆ। ਮੈਂ ਕੋਈ ਦੇ ਕੇ ਆਇਆ ਨਹੀਂ ਕਰਾਇਆ, ਭੱਜਿਆ ਵਾਹੋ ਦਾਹੀਆ। ਪਤਾ ਨਹੀਂ ਕਿਸ ਬਿਧ ਨਾਲ ਮੇਰੇ ਸਾਹਿਬ ਨੇ ਏਥੇ ਪਹੁੰਚਾਇਆ, ਪੰਧ ਦਿਤਾ ਮੁਕਾਈਆ। ਜਾਂ ਨਜ਼ਰ ਮਾਰੀ ਆਪਣੇ ਨੈਣ ਉਠਾਇਆ, ਅੱਖ ਲਈ ਬਦਲਾਈਆ। ਖ਼ੁਸ਼ੀ ਹੋਈ ਮੇਰੇ ਸਾਹਿਬ ਦਾ ਸਚ ਸਿੰਘਾਸਣ ਲਾਇਆ, ਆਸਣ ਕਰੇ ਰੁਸ਼ਨਾਈਆ। ਮੈਂ ਵੀ ਠੀਕ ਆਪਣੇ ਵਕਤ ਨਾਲ ਸੀਸ ਝੁਕਾਇਆ, ਮਸਤਕ ਚਰਨਾਂ ਉਤੇ ਟਿਕਾਈਆ। ਨਾਲੇ ਲੇਖਾ ਪਿਛਲਾ ਨਾਲ ਲਿਆਇਆ, ਗੰਢਾਂ ਖੋਲ ਕੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਮੇਰੇ ਰਖੇ ਛਾਇਆ, ਸ਼ਹਿਨਸ਼ਾਹ ਮਿਹਰ ਨਜ਼ਰ ਉਠਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਮੱਖਣ ਸਿੰਘ ਦੇ ਗ੍ਰਹਿ
ਨਾਰਦ ਕਹੇ ਜਨ ਭਗਤੋ ਮੈਂ ਚਿੱਠੀ ਲਿਆਂਦੀ ਪੁਰਾਣੀ, ਪੁਰਾਣ ਅਠਾਰਾਂ ਜਿਸ ਦਾ ਰਾਹ ਤਕਾਈਆ। ਉਸ ਦੇ ਵਿਚ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਬਾਹਰ ਬਾਣੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲਹਿਣਾ ਦੇਣਾ ਬਾਕੀ ਜੋ ਹਰ ਘਟ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਨਾਲੇ ਲੇਖ ਲਿਖਿਆ ਪੂਰਨ ਸਵਾਮੀ, ਪੂਰਨ ਪਵਣ ਪਾਣੀ ਪੂਰ ਰਿਹਾ ਸਰਬ ਠਾਈਂਆ। ਜਿਸ ਦੇ ਲੇਖੇ ਵਿਚ ਚਾਰੇ ਖਾਣੀ, ਖਾਣ
ਵਾਲਾ ਸ਼ੰਕਰ ਵੀ ਓਸੇ ਨੂੰ ਸੀਸ ਨਿਵਾਈਆ। ਜਿਸ ਦਾ ਵੇਸ ਅਵੱਲੜਾ ਤੁਰਕ ਪਠਾਣੀ, ਅਮਲ ਆਪਣੇ ਵਿਚ ਸਮਾਈਆ। ਉਹ ਸਭ ਨੂੰ ਰਿਹਾ ਪੁਣੀ ਛਾਣੀ, ਛਾਨਣਾ ਨਾਮ ਵਾਲਾ ਇਕ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਨਾਰਦ ਕਹੇ ਪੁਰਾਣੀ ਪਤ੍ਰਕਾ ਕਹੇ ਪੁਕਾਰ, ਪੁਕਾਰ ਪੁਕਾਰ ਕੇ ਸੁਣਾਈਆ। ਪੂਰਨ ਸਤਿਗੁਰ ਪੂਰਨ ਦਾ ਯਾਰ, ਪੂਰਨ ਪੂਰਨ ਵਿਚ ਸਮਾਈਆ। ਪੂਰਨ ਅੰਦਰ ਪੂਰਨ ਬਾਹਰ, ਪੂਰਨ ਗੁਪਤ ਪੂਰਨ ਜ਼ਾਹਰ, ਜ਼ਾਹਰ ਜ਼ਹੂਰ ਪੂਰਨ ਨਜ਼ਰੀ ਆਈਆ। ਪੂਰਨ ਸ਼ਬਦ ਪੂਰਨ ਧਾਰ, ਪੂਰਨ ਸਾਰ ਸ਼ਬਦ ਨਾਲ ਵਡਿਆਈਆ। ਪੂਰਨ ਜੋਤ ਪੂਰਨ ਆਕਾਰ, ਨਿਰਾਕਾਰ ਪੂਰਨ ਰੂਪ ਦਰਸਾਈਆ। ਤੁਸੀਂ ਹੋ ਜਾਵੋ ਹੁਸ਼ਿਆਰ, ਰਹਿਣਾ ਖ਼ਬਰਦਾਰ, ਨੈਣ ਲੈਣਾਂ ਉਘਾੜ, ਆਪਣੀ ਅੱਖ ਅੱਖ ਵਿਚੋਂ ਬਦਲਾਈਆ। ਮੈਂ ਆ ਗਿਆ ਟੱਪ ਕੇ ਜੰਗਲ ਤੇ ਪਹਾੜ, ਸਮੁੰਦ ਸਾਗਰਾਂ ਕਰ ਕੇ ਪਾਰ, ਰਾਵੀ ਦੇ ਕਿਨਾਰਾ ਤੱਟ ਸੋਭਾ ਪਾਈਆ। ਜਿਥੇ ਮਿਲਿਆ ਸਾਂਝਾ ਯਾਰ, ਬਣਾਏ ਬਰਖ਼ੁਰਦਾਰ, ਬਿਨਾ ਹੱਥਾਂ ਤੋਂ ਦੇਵੇ ਪਿਆਰ, ਮੁਹੱਬਤ ਦਾ ਮੁਹੱਬਤ ਰੂਪ ਬਦਲਾਈਆ। ਮੇਰੀ ਪੁਰਾਣੀ ਪਤ੍ਰਕਾ ਕਹੇ ਇਸ ਪ੍ਰਭੂ ਨੂੰ ਇਕ ਵਾਰ ਕਰੋ ਨਿਮਸਕਾਰ, ਇਕ ਨਾਲ ਅਨੇਕ ਜਨਮ ਦਾ ਲੇਖਾ ਦਏ ਮੁਕਾਈਆ। ਕਿਉਂ ਪੂਰਨ ਪਾਤਸ਼ਾਹ ਤੇ ਪੂਰਨ ਸੱਚੀ ਸਰਕਾਰ, ਸ਼ਹਿਨਸ਼ਾਹ ਪੂਰਨ ਆਪ ਅਖਵਾਈਆ। ਪੂਰਨ ਘਰ ਪੂਰਨ ਗ੍ਰਹਿ ਪੂਰਨ ਦਰਬਾਰ, ਪੂਰਨ ਸਚਖੰਡ ਸਾਚੇ ਸੋਭਾ ਪਾਈਆ। ਕਿਤੇ ਆਕੜ ਵਿਚ ਨਾ ਆ ਜਾਇਓ ਕਿ ਸਾਡੇ ਦਰਾਂ ਦਾ ਬਣਿਆ ਉਹ ਭਿਖਾਰ, ਸਾਥੋਂ ਮੰਗ ਮੰਗ ਕੇ ਆਪਣਾ ਝਟ ਲੰਘਾਈਆ। ਇਹ ਤੇ ਇਹਦੀ ਬਖ਼ਸ਼ਿਸ਼, ਵਾਲੀ ਧਾਰ, ਜਿਹੜੀ ਅਮੁੱਲੀ ਦਾਤ ਤੁਹਾਡੀ ਝੋਲੀ ਪਾਈਆ। ਮੈਂ ਚਾਰ ਜੁਗ ਦਾ ਵੇਖਣਹਾਰ, ਜੁਗ ਜੁਗ ਧਿਆਨ ਲਗਾਈਆ। ਏਨ ਪਿਛੇ ਆਪਣਿਆਂ ਭਗਤਾਂ ਨੂੰ ਭਗਤੀ ਵਿਚ ਰੋਲ ਰੋਲ ਦਿਤਾ ਮਾਰ, ਤਸੀਹੇ ਜਗਤ ਵਾਲੇ ਭੁਗਤਾਈਆ। ਆਹ ਵੇਖੋ ਮੇਰੀ ਪੁਰਾਣੀ ਕਿਤਾਬ, ਕਹਿੰਦੀ ਇਕੋ ਹੁਣ ਦੱਸ ਕੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰ, ਚਾਰ ਖਾਣੀ ਦਾ ਲੇਖਾ ਦਿਤਾ ਮੁਕਾਈਆ। ਏਸੇ ਕਰ ਕੇ ਮੈਂ ਵੀ ਬੰਦਨਾਂ ਕਰਾਂ ਡੰਡਾਵਤ ਕਰਾਂ ਸਜਦਾ ਕਰ ਚਰਨਾਂ ਦੀ ਲਾਵਾਂ ਧੂੜੀ ਛਾਰ, ਟਿੱਕੇ ਮਸਤਕ ਵਿਚ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਸਚ ਦਾ ਕਰੇ ਪਾਰ, ਅਗੇ ਹੋ ਨਾ ਕੋਇ ਅਟਕਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ ਗੰਡਾ ਸਿੰਘ ਦੇ ਗ੍ਰਹਿ
ਨਾਰਦ ਕਹੇ ਜਨ ਭਗਤੋ ਮੈਂ ਪੁਰਾਣੀ ਪੁਸਤਕਾਂ ਦੀ ਚੁੱਕੀ ਡੱਗੀ, ਭਾਰ ਆਪਣੇ ਉਤੇ ਉਠਾਈਆ। ਸਿਰ ਤੇ ਪੱਗ ਕੋਈ ਨਹੀਂ ਬੱਧੀ, ਮੇਰੀ ਬੋਦੀ ਦਏ ਗਵਾਹੀਆ। ਮੇਰੇ ਅੰਦਰ ਅੱਗ ਪ੍ਰੇਮ ਦੀ ਲੱਗੀ, ਪ੍ਰੇਮੀਓ ਦਿਆਂ ਸਮਝਾਈਆ। ਮੈਂ ਕੋਈ ਲਾਲਚੀ ਨਹੀਂ ਲਬੀ, ਜਗਤ ਵਾਸਨਾ ਨਾ ਕੋਇ ਰਖਾਈਆ। ਮੈਂ ਤੁਹਾਡੇ ਵਿਚ ਆ ਗਿਆ ਪੈਰੀ ਦੱਬੀ, ਹੌਲੀ ਹੌਲੀ ਪੰਧ ਮੁਕਾਈਆ। ਪ੍ਰਭੂ ਨੇ ਮੇਲ ਕੀਤਾ ਸਬੱਬੀ, ਮੇਲਾ ਸਭ ਨਾਲ ਦਿਤਾ ਮਿਲਾਈਆ। ਵੇਖਿਓ ਕਿਤੇ ਬ੍ਰਾਹਮਣ ਨਾਲ ਮਾਰ ਨਾ ਲਿਓ ਠੱਗੀ, ਮੇਰੀ ਪੁਸਤਕ ਨਾ ਲੈਣੀ ਚੁਰਾਈਆ। ਜਿਸ ਵਿਚ ਲੇਖ ਲਿਖਿਆ
ਸਾਰੀ ਸ੍ਰਿਸ਼ਟੀ ਇਕ ਦੇ ਹੁਕਮ ਵਿਚ ਹੋਣੀ ਬੱਝੀ, ਹਿੱਸਾ ਵੰਡ ਨਾ ਕੋਇ ਵੰਡਾਈਆ। ਇਕੋ ਸਭ ਨੇ ਪੜ੍ਹਨੀ ਪੱਟੀ, ਢੋਲਾ ਗੀਤ ਇਕੋ ਗਾਈਆ। ਇਕੋ ਨਾਮ ਦੀ ਹੋਣੀ ਹੱਟੀ, ਹਟਵਾਣਾ ਇਕ ਅਖਵਾਈਆ। ਇਕੋ ਵਸਤ ਸਭ ਨੂੰ ਮਿਲਣੀ ਇਕੱਠੀ, ਇਕੋ ਦੇਵਣਹਾਰ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਜੋਤ ਜਗੇ ਲਟ ਲਟੀ, ਪ੍ਰਕਾਸ਼ ਪ੍ਰਕਾਸ਼ ਰੂਪ ਸਮਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਦਰਸ਼ਨ ਕੌਰ ਦੇ ਗ੍ਰਹਿ
ਨਾਰਦ ਕਹੇ ਜਨ ਭਗਤੋ ਮੇਰੀ ਪੁਸਤਕ ਵਿਚ ਸਭ ਦੇ ਪੁਰਾਣੇ ਨਾਂ, ਜੋ ਨਾਮਜ਼ਦ ਪ੍ਰਭ ਨੇ ਦਿਤੇ ਕਰਾਈਆ। ਮੈਂ ਉਨ੍ਹਾਂ ਦੇ ਆਉਣਾ ਗਰਾਂ, ਜਿਨ੍ਹਾਂ ਦਾ ਮੇਲਾ ਨਾਲ ਬੇਪਰਵਾਹੀਆ। ਮੈਨੂੰ ਚੰਗੀ ਲਗਦੀ ਥਾਂ, ਮਿੱਟੀ ਖ਼ਾਕ ਸੋਭਾ ਪਾਈਆ। ਮੈਂ ਪੰਡਤ ਹੋ ਕੇ ਕਸਮ ਖਾਵਾਂ ਗਾਂ, ਗਊ ਨੂੰ ਮੁਖ ਰਖਾਈਆ। ਮੇਰੀ ਬੁੱਧੀ ਨਹੀਂ ਕੋਈ ਵਾਂਗ ਕਾਂ, ਕਾਗ ਵਾਂਗ ਕੁਰਲਾਈਆ। ਮੈਂ ਤੇ ਦੱਸਣ ਆਇਆ ਬਿਨਾ ਪ੍ਰਭੂ ਤੋਂ ਪਕੜੇ ਕੋਈ ਨਾ ਬਾਂਹ, ਅਗੇ ਹੋਏ ਨਾ ਕੋਇ ਸਹਾਈਆ। ਸਿਰ ਮਿਲੇ ਨਾ ਠੰਡੀ ਛਾਂ, ਅਗਨੀ ਅੱਗ ਨਾ ਕੋਇ ਬੁਝਾਈਆ। ਕਰੇ ਨਾ ਕੋਈ ਵਾਹ ਵਾਹ, ਵਾਹਵਾ ਕਹਿ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਸਭ ਦੇ ਲੇਖੇ ਮੇਰੇ ਸੀਸ ਦਿਤੇ ਚੁਕਾ, ਚੁੱਕ ਚੁੱਕ ਕੇ ਭੱਜਾਂ ਵਾਹੋ ਦਾਹੀਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਰਵੇਲ ਕੌਰ ਦੇ ਗ੍ਰਹਿ
ਨਾਰਦ ਕਹੇ ਜਨ ਭਗਤੋ ਧਰਨੀ ਦੀ ਵੇਖੋ ਖ਼ੁਸ਼ਹਾਲੀ, ਕੀ ਧਵਲ ਆਪਣਾ ਰੰਗ ਵਖਾਈਆ। ਜਿਸ ਦੇ ਬਿਨਾ ਮਸਤਕ ਤੋਂ ਚੜ੍ਹੀ ਲਾਲੀ, ਲਾਲ ਗੁਲਾਲਾ ਰੰਗ ਵਖਾਈਆ। ਖੇਲ ਤੱਕ ਨੂਰ ਅਕਾਲੀ, ਜੋਤ ਧਾਰ ਖ਼ੁਸ਼ੀ ਬਣਾਈਆ। ਮੇਰਾ ਗ੍ਰਹਿ ਹੋਵੇ ਸੱਚੀ ਧਰਮਸਾਲੀ, ਧਰਮ ਦਵਾਰਾ ਨਜ਼ਰੀ ਆਈਆ। ਕਲਜੁਗ ਮਿਟੇ ਕੂੜ ਕੁੜਿਆਰੀ ਰੈਣ ਕਾਲੀ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਫਲ ਫੁੱਲ ਮਹਿਕਣਾ ਧਰਮ ਦੀ ਡਾਲੀ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਕਿਰਪਾ ਕਰੇ ਮੇਰਾ ਸਵਾਮੀ, ਦੋ ਜਹਾਨਾਂ ਵਾਲੀ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜਿਸ ਦੇ ਦਰ ਤੇ ਮੰਗਤੇ ਅਵਤਾਰ ਪੈਗ਼ੰਬਰ ਗੁਰੂ ਸਵਾਲੀ, ਸੰਤ ਭਗਤ ਸੂਫ਼ੀ ਬੈਠੇ ਝੋਲੀਆਂ ਡਾਹੀਆ। ਉਹ ਖੇਲ ਕਰੇ ਦੀਨ ਦੁਨੀ ਦਾ ਹਾਲੀ, ਨਿਰਗੁਣ ਹੋ ਕੇ ਵੇਖ ਵਖਾਈਆ। ਜਿਸ ਦਾ ਲਹਿਣਾ ਦੇਣਾ ਬੇਮਿਸਾਲੀ, ਹਰਫ਼ ਹਰੂਫ਼ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੇਰੀ ਪੁਸਤਕ ਬਿਨਾ ਅੱਖਰਾਂ ਤੋਂ ਕਹਿੰਦੀ, ਨਿਸ਼ਅੱਖਰ ਧਾਰ ਜਣਾਈਆ। ਜਗਤ ਸ਼ਰਅ ਨੇ ਲਾਉਣੀ ਮਹਿੰਦੀ, ਦੀਨ ਦੁਨੀ ਰੰਗ ਰੰਗਾਈਆ। ਖੇਲ ਹੋਣੀ ਦਿਸ਼ਾ ਲਹਿੰਦੀ, ਮੁਹੰਮਦ ਦੀ ਆਸ਼ਾ ਦਏ
ਦੁਹਾਈਆ। ਈਸਾ ਧਾਰ ਮਿਲ ਮਿਲ ਬਹਿੰਦੀ, ਮੂਸਾ ਅੱਖ ਮਿਲਾਈਆ। ਸਦੀ ਚੌਧਵੀਂ ਅੰਤਮ ਦਿਸੇ ਢਹਿੰਦੀ, ਖ਼ਾਕੀ ਖ਼ਾਕ ਰੂਪ ਬਦਲਾਈਆ। ਧਾਰ ਤੱਕਣੀ ਇਕੋ ਸ਼ਬਦ ਗੁਰੂ ਦੇ ਹੁਕਮ ਨੈਂ ਦੀ, ਨਿਜ ਨੈਣਾਂ ਵਾਲਿਓ ਵੇਖਾਂ ਚਾਈਂ ਚਾਈਂਆ। ਇਕੋ ਆਵਾਜ਼ ਆਉਣੀ ਅੰਤ ਪੁਰਖ ਅਕਾਲ ਦੀ ਜੈ ਦੀ, ਦੂਸਰ ਢੋਲਾ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਅਗੰਮੀ ਆਪਣੇ ਹਵੈ ਦੀ, ਹਾਲਤ ਦੇਖ ਖ਼ਲਕ ਖ਼ੁਦਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਬਾਬੂਪੁਰ ਜ਼ਿਲਾ ਗੁਰਦਾਸ ਪੁਰ ਹਜ਼ਾਰਾ ਸਿੰਘ ਦੇ ਗ੍ਰਹਿ
ਨਾਰਦ ਕਹੇ ਵਾਹ ਓਏ ਮੇਰਿਆ ਕਾਦਰਾ, ਕੁਦਰਤ ਦੇ ਮਾਲਕ ਕੀ ਤੇਰੀ ਬੇਪਰਵਾਹੀਆ। ਤੇਰੇ ਵਾਸਤੇ ਚੰਗੀਆਂ ਚੰਗੀਆਂ ਵਿਛਣ ਚਾਦਰਾਂ, ਵਿਛੌਣੇ ਸੋਭਾ ਪਾਈਆ। ਮੈਂ ਨੌ ਵਜੇ ਦਾ ਆਇਆ ਤੇ ਮੇਰੀਆਂ ਭੁੱਖੀਆਂ ਅੰਦਰੋਂ ਆਂਦਰਾਂ, ਖਾਣ ਪੀਣ ਹੱਥ ਕੁਛ ਨਾ ਆਈਆ। ਮੇਰਾ ਜੀਅ ਕਰਦਾ ਤੇਰੇ ਦਰ ਤੇ ਨੱਚਾਂ ਪੈਰੀ ਪਾ ਕੇ ਝਾਂਜਰਾਂ, ਘੂੰਗਟ ਮੁਖ ਤੇ ਰਖਾਈਆ। ਬਣ ਜਾਵਾਂ ਪ੍ਰੇਮ ਵਾਲਾ ਰਾਂਝਣਾ, ਵੰਝਲੀ ਤੇਰੇ ਨਾਮ ਵਾਲੀ ਵਜਾਈਆ। ਤੈਨੂੰ ਪਤਾ ਲਗ ਜਾਵੇ ਕਿਸ ਤਰਾ ਆਪਣਿਆਂ ਭਗਤਾਂ ਨੂੰ ਸਾਂਭਣਾ, ਦਿਵਸ ਰੈਣ ਗੋਦ ਟਿਕਾਈਆ। ਕਿਸ ਪਿਆਰ ਮੁਹੱਬਤ ਵਿਚ ਬਾਂਧਨਾ, ਡੋਰੀ ਤੰਦ ਕਵਣ ਰਖਾਈਆ। ਪਰ ਪਹਿਲੋਂ ਤੈਨੂੰ ਦੱਸਣਾ ਪਊ ਕਿਸ ਤਰਾ ਮੈਨੂੰ ਅਰਾਧਣਾ, ਹਿਰਦੇ ਵਿਚ ਵਸਾਈਆ। ਜਨ ਭਗਤੋ ਤੁਸੀਂ ਨਹੀਂ ਵੇਖਦੇ ਮੈਂ ਜਾਣਦਾ ਤੁਸੀਂ ਪੁਰਾਣੀਆਂ ਮੇਰੀਆਂ ਸਚਖੰਡ ਦੀਆਂ ਗਵਾਂਢਣਾਂ, ਸੱਜੇ ਖੱਬੇ ਅੱਗੇ ਪਿਛੇ ਬਹਿ ਕੇ ਝਟ ਲੰਘਾਈਆ। ਤੁਸਾਂ ਮੈਨੂੰ ਕਿਸੇ ਨਹੀਂ ਮਾਰਨੀ ਆਵਾਜ਼ਨਾ, ਉਚੀ ਬੋਲ ਨਾ ਕੋਇ ਜਣਾਈਆ। ਮੈਂ ਭੁੱਖਾ ਪਰ ਤੁਸਾਂ ਜ਼ਰੂਰ ਰਾਜਣਾ, ਰੱਜ ਕੇ ਆਪਣੀ ਖ਼ੁਸ਼ੀ ਬਣਾਈਆ। ਇਹ ਨੌ ਦਾ ਵਕਤ ਮੈਂ ਸਚ ਦੱਸਾਂ ਉਹ ਵੇਲਾ ਜਿਸ ਵੇਲੇ ਗੋਬਿੰਦ ਨੇ ਪਹਿਲੇ ਦਿਨ ਆਪਣੇ ਹੱਥ ਤੋਂ ਉਡਾਇਆ ਬਾਜਨਾ, ਬਾਜਾਂ ਵਾਲੇ ਫੇਰ ਤਾਲੀ ਦਿਤੀ ਵਜਾਈਆ। ਨਾਲੇ ਗਾਇਆ ਇਕ ਅਗੰਮੀ ਰਾਗਨਾ, ਨਾਰਦ ਕਹੇ ਉਹ ਮੇਰੇ ਬਿਨ ਕੰਨਾਂ ਵਾਲਾ ਸੁਣਨ ਕੋਇ ਨਾ ਪਾਈਆ। ਉਸ ਦਾ ਮੁਖ ਵਾਕ ਕਲਗੀ ਵਾਲੇ ਨੇ ਕਿਹਾ ਮੇਰੇ ਸੋਾਹਿਬ ਨੇ ਤੁਹਾਡਾ ਕਾਇਆ ਦਾ ਭਾਂਡਾ ਅੰਦਰੋਂ ਮਾਂਜਣਾ, ਆਪ ਕਰੇ ਸਫ਼ਾਈਆ। ਉਹ ਤੁਹਾਡੀ ਆਪੇ ਕਰੇ ਸਾਧਨਾ, ਸਾਧ ਧੁਰ ਦੇ ਲਏ ਬਣਾਈਆ। ਉਹ ਹੰਸ ਬਣਾਏ ਕਾਗਨਾ, ਕਾਗੋਂ ਹੰਸ ਉਡਾਈਆ। ਸ਼ਬਦ ਸੁਣਾਏ ਨਾਦਨਾ, ਧੁਨੀ ਨਾਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾਏ ਆਪ ਆਪਣੀ ਦਇਆ ਕਮਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਪਿਆਰਾ ਸਿੰਘ ਦੇ ਗ੍ਰਹਿ
ਨਾਰਦ ਕਹੇ ਮੈਂ ਇਕ ਗੱਲ ਕਰਨ ਲੱਗਾ ਚੰਗੀ, ਜਨ ਭਗਤੋ ਦਿਆਂ ਜਣਾਈਆ। ਮੈਂ ਖੇਲ ਵੇਖਦਾ ਰਿਹਾ ਗੋਦਾਵਰੀ ਸੁਰਸਤੀ ਜਮਨਾ
ਗੰਗੀ, ਤੀਰਥਾਂ ਤੱਟਾਂ ਵੇਖ ਵਖਾਈਆ। ਮੈਂ ਪਿਆਰ ਵਿਚ ਆਪਣੀ ਮੰਗ ਇਕ ਮੰਗੀ, ਆਸ਼ਾ ਦਿਤੀ ਜਣਾਈਆ। ਮੈਨੂੰ ਦੱਸੋ ਜਿਸ ਵੇਲੇ ਦੀਨ ਦੁਨੀਆ ਸਿਰੋਂ ਹੋਣੀ ਨੰਗੀ, ਓਢਣ ਨਜ਼ਰ ਕੋਇ ਨਾ ਆਈਆ। ਪ੍ਰਭੂ ਦੇ ਪਿਆਰ ਦੀ ਹੋਈ ਤੰਗੀ, ਤੰਗ ਦਸਤ ਦਿਸੇ ਲੋਕਾਈਆ। ਫਿਰ ਆਵਾਜ਼ ਆਈ ਨਾਨਕ ਨਿਰਗੁਣ ਧਾਰ ਵਜਾਉਣੀ ਸੁਰੰਗੀ, ਜਿਸ ਦੀ ਰਾਜਾ ਜਨਕ ਦਏ ਗਵਾਹੀਆ। ਫੇਰ ਖੇਲ ਹੋਣਾ ਵਰਭੰਡੀ, ਬ੍ਰਹਿਮੰਡੀ ਖੋਜ ਖੁਜਾਈਆ। ਅੰਤ ਹੁਕਮ ਸੁਣਨਾ ਸੂਰੇ ਸਰਬੰਗੀ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹੀਆ। ਜਿਸ ਨੇ ਸਤਿਜੁਗ ਤਰੇਤਾ ਦੁਆਪਰ ਕਲਜੁਗ ਮਾਨਵ ਜ਼ਾਤੀ ਦੀਨਾਂ ਮਜ਼੍ਹਬਾਂ ਵਿਚ ਵੰਡੀ, ਅਵਤਾਰ ਪੈਗ਼ੰਬਰਾਂ ਗੁਰੂਆਂ ਤੋਂ ਹਿੱਸੇ ਦਿਤੇ ਪਵਾਈਆ। ਹੱਥਾਂ ਵਿਚ ਫੜਾ ਕੇ ਤੀਰ ਕਮਾਨ ਤਲਵਾਰ ਚੰਡੀ, ਖੰਡੇ ਖੜਗਾਂ ਦਿਤੀਆਂ ਖੜਕਾਈਆ। ਸ਼ਰਅ ਦੀ ਸ਼ਰਅ ਉਤੇ ਲਾ ਕੇ ਪਾਬੰਦੀ, ਨਾਮ ਕਲਮੇ ਵੱਖਰੇ ਵੱਖਰੇ ਸਮਝਾਈਆ। ਉਹ ਲੇਖਾ ਮੰਗੇ ਨਾਲੇ ਪਿਛਲੀ ਵਖਾਏ ਸੰਧੀ, ਜੋ ਸੰਨਦ ਆਪਣੇ ਹੁਕਮ ਨਾਲ ਬਣਾਈਆ। ਨਾਰਦ ਕਹੇ ਉਸ ਦਾ ਹੁਕਮ ਮੰਨੇ ਇਕੋ ਸਤਿਗੁਰ ਸ਼ਬਦ ਸ਼ਬਦ ਭੁਜੰਗੀ, ਜਿਸ ਦੀਆਂ ਭੁਜਾਂ ਜੰਘਾਂ ਨਜ਼ਰ ਕੋਇ ਨਾ ਆਈਆ। ਉਸ ਦੀ ਆਯੂ ਆਦਿ ਜੁਗਾਦੀ ਜੁਗ ਚੌਕੜੀ ਲੰਮੀ, ਵਿਸ਼ਨ ਬ੍ਰਹਮਾ ਸ਼ਿਵ ਅੰਤ ਕਹਿਣ ਕੋਇ ਨਾ ਪਾਈਆ। ਉਸ ਕਲਜੁਗ ਅਖ਼ੀਰ ਬੇਨਜ਼ੀਰ ਖੇਲ ਵੇਖਣਾ ਜੀਵ ਜੰਤ ਸਾਧ ਸੰਤ ਮਾਨਸ ਧਾਰ ਸਤਿ ਅਸਤਿ ਪਾਖੰਡੀ, ਚਾਰੋਂ ਕੁੰਟ ਖੋਜ ਖੁਜਾਈਆ। ਉਸ ਵੇਲੇ ਕੋਟਾਂ ਵਿਚੋਂ ਗੁਰਮੁਖ ਵਿਰਲਾ ਜਗਤ ਦੀਨ ਮਜ਼੍ਹਬ ਪਾਰ ਜਾਏ ਲੰਘੀ, ਬਿਨਾ ਕਦਮਾਂ ਤੋਂ ਕਦਮ ਉਠਾਈਆ। ਜਿਥੇ ਇਕੋ ਦਾਤ ਨਾਮ ਨਿਧਾਨ ਜਾਏ ਵੰਡੀ, ਦੂਸਰ ਨਜ਼ਰ ਕੋਇ ਨਾ ਆਈਆ। ਪ੍ਰਕਾਸ਼ ਹੋਏ ਬਿਨਾ ਸੂਰੀਆ ਚੰਦੀ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਉਹ ਗ੍ਰਹਿ ਸੁਹੰਜਣਾ ਜਿਸ ਨੂੰ ਕਹਿੰਦੇ ਸਚਖੰਡੀ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਸਦਾ ਬਖ਼ਸ਼ੰਦੀ, ਬਖ਼ਸ਼ਣਹਾਰ ਇਕੋ ਬੇਪਰਵਾਹੀਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਭਾਗ ਸਿੰਘ ਦੇ ਗ੍ਰਹਿ
ਨਾਰਦ ਕਹੇ ਮੈਂ ਤੁਹਾਨੂੰ ਹੁਣ ਦਾ ਦੱਸਾਂ ਕਿੱਸਾ, ਭਗਤੋ ਸਚ ਸਚ ਸੁਣਾਈਆ। ਮੈਨੂੰ ਰਸਤੇ ਵਿਚ ਆਈ ਨਿੱਛਾ, ਛੀਂ ਛੀਂ ਕਰ ਕੇ ਦਿਤਾ ਸੁਣਾਈਆ। ਫੇਰ ਅੱਖਰ ਦਿਸਿਆ ਜਿਸ ਵਿਚ ਮੇਰਾ ਲੇਖ ਲਿਖਾ, ਬਿਨਾ ਕਾਗ਼ਜ਼ ਤੋਂ ਸੋਭਾ ਪਾਈਆ। ਉਹਦੇ ਦੂਜੇ ਪਾਸੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇ ਦੱਸੀ ਆਪਣੀ ਇੱਛਾ, ਅੰਤਸ਼ਕਰਨ ਦਾ ਅੰਤਮ ਦਿਤਾ ਵਖਾਈਆ। ਸੋ ਨਾਰਦ ਜੇ ਤੂੰ ਸਾਨੂੰ ਪ੍ਰੇਮ ਦੀ ਪਾਏਂ ਭਿੱਛਾ, ਸਾਡਾ ਅੰਤਰ ਦਏਂ ਰਚਾਈਆ। ਮੈਂ ਗ਼ੁੱਸੇ ਵਿਚ ਝਟ ਹੋ ਗਿਆ ਛਿੱਥਾ, ਜ਼ੋਰ ਜ਼ੋਰ ਨਾਲ ਦ੍ਰਿੜਾਈਆ। ਨੀ ਮੇਰਾ ਇਕੋ ਪਰਮੇਸ਼ਵਰ ਪਿਤਾ, ਇਕੋ ਮੇਰੀ ਅਗੰਮੀ ਮਾਈਆ। ਮੈਂ ਤੇ ਸਭ ਨੂੰ ਜਾਣਦਾ ਜੋ ਦਿਸਦਾ ਇਹੋ ਮਿਥਾ, ਥਿਰ ਰਹਿਣ ਕੋਇ ਨਾ ਪਾਈਆ। ਜਗਤ ਰਸ ਚਾਰ ਦਿਨ ਦਾ ਮਿੱਠਾ, ਨਾਰ ਕੰਤ ਸਾਰੇ ਵਿਛੋੜੇ ਵਿਚ ਭੱਜਣ ਵਾਹੋ ਦਾਹੀਆ। ਜੇ ਤਸੱਲੀ ਨਹੀਂ ਆਉਂਦੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਸਦੀ ਚੌਧਵੀਂ ਅੰਤ
ਵੇਖ ਲਓ ਨਿਕਲਦਾ ਸਿੱਟਾ, ਕੀ ਸਿੱਟੇਬਾਜੀ ਖ਼ਲਕ ਖ਼ੁਦਾਈਆ। ਕਿਸੇ ਦੇ ਮੱਥੇ ਰਹਿਣਾ ਨਹੀਂ ਸੁਹਾਗ ਦਾ ਟਿੱਕਾ, ਟਿੱਕੇ ਵਾਲੀਆਂ ਰੋਵਣ ਮਾਰਨ ਧਾਹੀਂਆ। ਕਿਸੇ ਦੀ ਗੋਦ ਵਿਚ ਬੱਚਾ ਰਹਿਣਾ ਨਹੀਂ ਟਿਕਾ, ਦੁੱਧੀ ਸੀਰ ਨਾ ਕੋਇ ਵਡਿਆਈਆ। ਮਕਬਰੇ ਵਿਚ ਮੁਰੀਦ ਮੁਰਸ਼ਦ ਕਹਿਣ ਸਾਡੇ ਉਤੇ ਆਬੇਹਯਾਤ ਦਾ ਪੈਣਾ ਛਿੱਟਾ, ਬੂੰਦ ਧੁਰ ਦੀ ਆਪ ਬਰਸਾਈਆ। ਕਿਸੇ ਨੂੰ ਸਾਰ ਨਹੀਂ ਉਹ ਸਾਹਿਬ ਵਸੇ ਕਿਹੜਿਆਂ ਵਿਚ ਪੱਥਰ ਇੱਟਾ, ਪਾਹਨਾਂ ਡੇਰਾ ਲਾਈਆ। ਨਾਲੇ ਨਾਰਦ ਦੋਹੱਥੜ ਮਾਰ ਕੇ ਪਿੱਟਾ, ਬਹੁੜੀ ਬਹੁੜੀ ਕਰ ਜਣਾਈਆ। ਨੀ ਤੁਸੀਂ ਹੋ ਜਾਵੋ ਇਕ ਚਿੱਤਾ, ਚਿੰਤਮਣੀ ਅੰਤ ਨਾ ਕੋਇ ਰਖਾਈਆ। ਜੇ ਮੇਰੇ ਨਾਲ ਕਰਨਾ ਹਿੱਤਾ, ਹਿਤਕਾਰੀ ਹੋ ਕੇ ਦਿਓ ਵਖਾਈਆ। ਪਹਿਲੋਂ ਮੇਰੀ ਬੋਦੀ ਤੇ ਵੇਖੋ ਚਾਰ ਦਿਸ਼ਾ, ਚਾਰੋਂ ਕੁੰਟ ਧਿਆਨ ਲਗਾਈਆ। ਕੰਨਾਂ ਨੂੰ ਫੜ ਕੇ ਕਹੋ ਸਾਡਾ ਇਕੋ ਹੋਵੇ ਵਿਸ਼ਾ, ਵਿਸ਼ਵ ਦਾ ਮਾਲਕ ਵੇਖ ਵਖਾਈਆ। ਫੇਰ ਪਰਤ ਕੇ ਵੇਖੋ ਆਪਣਾ ਪਿਛਾ, ਦੁਆਪਰ ਤਰੇਤਾ ਸਤਿਜੁਗ ਧਿਆਨ ਲਗਾਈਆ। ਜਿਸ ਵੇਲੇ ਆਉਂਦਾ ਰਿਹਾ ਅਵਤਾਰ ਪੈਗ਼ੰਬਰ ਗੁਰੂ ਖੇਲ ਕਰ ਅਨਡਿੱਠਾ, ਆਪਣੀ ਕਾਰ ਭੁਗਤਾਈਆ। ਸਾਰਿਆਂ ਨੂੰ ਨਾਮ ਦੀਆਂ ਦੇਂਦਾ ਰਿਹਾ ਲਿਖ ਲਿਖ ਕੇ ਚਿੱਟਾ, ਕਾਗ਼ਜ਼ਾਂ ਵਾਲੀ ਗਵਾਹੀਆ। ਆਪਣਾ ਪੇਟ ਵੇਖੋ ਖਿਟਾ, ਕਿਤਨਿਆਂ ਦੀਆਂ ਹੱਡੀਆਂ ਬੈਠੀਆਂ ਆਪਣੇ ਵਿਚ ਆਸਣ ਲਾਈਆ। ਕਿਤਨਿਆਂ ਦੀਆਂ ਬਣ ਗਈਆਂ ਤੁਹਾਡੇ ਉਤੇ ਚਿਤਾ, ਚਿਖਾ ਅਗਨੀ ਨਾਲ ਜਲਾਈਆ। ਇਹ ਗੱਲ ਵੱਡੀ ਮੇਰੀ ਕਹਿਣ ਦੀ ਨਹੀਂ ਵਿਥਾ, ਵਿਸਥਾਰ ਨਾਲ ਕੀ ਜਣਾਈਆ। ਜੇ ਮੇਰੇ ਨਾਲ ਰਹਿ ਕੇ ਅੰਤ ਖਾਣਾ ਜੇ ਰੁੱਖਾ ਮਿੱਸਾ, ਵੇਲੇ ਨਾਲ ਭੁੱਖੀਆਂ ਰਹਿ ਕੇ ਝਟ ਲੰਘਾਈਆ। ਅੱਜ ਨੌ ਵਜੇ ਤੋਂ ਕਮਲੀਓ ਤੁਹਾਨੂੰ ਮਿਲਿਆ ਨਹੀਂ ਮੂੰਹ ਨੂੰ ਲਾਉਣ ਲਈ ਮਿੱਠਾ, ਦੰਦਾਂ ਵਾਲੇ ਦੰਦਾਸੇ ਕੰਮ ਕਿਸੇ ਨਾ ਆਈਆ। ਜੇ ਭਗਤ ਬਣਨਾ ਸੰਤ ਬਣਨਾ ਗੁਰਮੁਖ ਬਣਨਾ ਗੁਰਸਿਖ ਬਣਨਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰ ਪ੍ਰਭੂ ਦੇ ਪਿਆਰ ਦੀ ਮੰਗਣੀ ਪਏ ਭਿੱਖਾ, ਦੂਜੀ ਆਸ ਨਾ ਕੋਇ ਰਖਾਈਆ। ਆਹ ਵੇਖ ਲਓ ਤੁਹਾਡਾ ਪੁਰਾਣਾ ਲੇਖ ਮੇਰੀ ਪੁਸਤਕ ਦੇ ਵਿਚ ਲਿਖਾ, ਲੇਖਣੀ ਧੁਰ ਦੀ ਦਏ ਗਵਾਹੀਆ। ਐਵੇਂ ਤੱਕੀ ਨਾ ਜਾਓ ਬਿਟ ਬਿਟਾ, ਅੱਖ ਇਕ ਦੂਜੀ ਨਾਲ ਮਿਲਾਈਆ। ਆਹ ਵੇਖ ਲਓ ਮੇਰਾ ਪਾਂਧੀ ਦਾ ਪੈਰ ਦਾ ਜੋੜਾ ਪਿਆ ਠਿੱਬਾ, ਟੇਢੀ ਚਾਲ ਨਾ ਬਦਲਾਈਆ। ਮੇਰਾ ਫਸ ਗਿਆ ਰਾਵੀ ਦੇ ਵਿਚ ਟਿੱਬਾ, ਬਾਹਰ ਸਕਿਆ ਨਾ ਕੋਇ ਕਢਾਈਆ। ਮੈਂ ਪ੍ਰਭੂ ਦਾ ਪਿਆਰਾ ਪੁਤ ਛਿੰਦਾ, ਨੀ ਛਿੰਦੀਓ ਤੁਹਾਨੂੰ ਦਿਆਂ ਸੁਣਾਈਆ। ਨੀ ਜੇ ਤੁਸਾਂ ਸਚਖੰਡ ਜਾਣਾ ਤੁਹਾਨੂੰ ਭਗਤਾਂ ਕੋਲ ਵਖਾਵਾਂ ਜਿੰਦਾ, ਜਿਸ ਦੀ ਕੁੰਜੀ ਸਤਿਗੁਰ ਨੇ ਉਨ੍ਹਾਂ ਹੱਥ ਫੜਾਈਆ। ਭਾਵੇਂ ਤੁਸੀਂ ਮੇਰੀ ਕਰੋ ਨਿੰਦਾ, ਮੈਂ ਉਸੇ ਦੇ ਢੋਲੇ ਗਾਈਆ। ਉਹ ਸਾਹਿਬ ਗੁਣੀ ਗਹਿੰਦਾ, ਗਹਿਰ ਗਵਰ ਬੇਪਰਵਾਹੀਆ। ਦੀਨ ਦਿਆਲ ਸਦਾ ਬਖ਼ਸ਼ਿੰਦਾ, ਬਖ਼ਸ਼ਿਸ਼ ਆਪਣੀ ਆਪ ਕਰਾਈਆ। ਉਹ ਸਵਾਮੀ ਸਾਹਿਬ ਮਹਿੰਡਾ, ਨਾਰਦ ਕਹੇ ਮੇਰੀ ਬੋਦੀ ਚਰਨਾਂ ਨਾਲ ਛੋਹ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਨ ਭਗਤਾਂ ਸਭ ਕੁਛ ਦੇਂਦਾ, ਦੇਵਣਹਾਰ ਵੱਡੀ ਵਡਿਆਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਸੰਤਾ ਸਿੰਘ ਦੇ ਗ੍ਰਹਿ
ਭਗਤੀ ਕਹੇ ਸੁਣ ਵੇ ਨਾਰਦਾ ਛੋਕਰਾ, ਛੋਕਰਿਆ ਤੈਨੂੰ ਦਿਆਂ ਸਮਝਾਈਆ। ਤੂੰ ਕਿਉਂ ਸਭ ਨੂੰ ਮਾਰੇਂ ਠੋਕਰਾ, ਠੁਕਰਾ ਕੇ ਰਿਹਾ ਵਖਾਈਆ। ਆਪਣੇ ਸਿਰ ਤੇ ਚੁੱਕ ਕੇ ਪੁਰਾਣਾ ਟੋਕਰਾ, ਪੁਸਤਕਾਂ ਰਿਹਾ ਵਖਾਈਆ। ਮੂਰਖਾ ਤੂੰ ਚਹੁੰ ਜੁਗਾਂ ਦਾ ਔਂਤਰਾ, ਤੇਰਾ ਪੁਤ ਧੀ ਨਜ਼ਰ ਕੋਇ ਨਾ ਆਈਆ। ਝਟ ਅੱਗੋਂ ਨਾਰਦ ਬਦਲ ਕੇ ਪੈਂਤੜਾ, ਬੋਦੀ ਲਈ ਉਠਾਈਆ। ਨੀ ਭਗਤੀ ਤੈਨੂੰ ਕਰ ਕਰ ਕੇ ਕਈ ਥੱਕ ਗਏ ਸਾਲ ਬਰਸ ਸੈਂਕੜਾ, ਹਜ਼ਾਰਾਂ ਦੀਆਂ ਗਿਣਤੀਆਂ ਵਿਚ ਤਪੀਏ ਤਪ ਕਮਾਈਆ। ਤੂੰ ਆਕੜ ਵਿਚ ਫਿਰੇਂ ਆਪਣੀ ਦੱਸੇਂ ਹੈਂਕੜਾ, ਹਉਮੇ ਵਿਚ ਵਡਿਆਈਆ। ਮੈਂ ਤੈਨੂੰ ਇਕ ਨਿੱਕੀ ਜਿਹੀ ਮਾਰਨ ਲੱਗਾ ਕੈਂਕਰਾ, ਇਸ਼ਾਰੇ ਨਾਲ ਸਮਝਾਈਆ। ਜ਼ਰਾ ਖੋਲ ਕੇ ਵੇਖ ਲੈ ਆਪਣੇ ਨੇਤਰਾ, ਨੈਣਾਂ ਵਾਲੀਏ ਨੈਣ ਲੈਣਾ ਬਦਲਾਈਆ। ਇਹ ਮਹੀਨਾ ਰੁੱਤ ਤੇ ਬਸੰਤੀ ਹੋਈ ਚੇਤਰਾ, ਚੇਤਾ ਪਿਛਲਾ ਯਾਦ ਕਰਾਈਆ। ਤੈਨੂੰ ਭ੍ਰਿਗੂ ਨੇ ਇਸ਼ਾਰਾ ਦਿਤਾ ਸੀ ਜਿਸ ਵੇਲੇ ਪੁਰਖ ਅਕਾਲ ਦਾ ਪ੍ਰਗਟ ਹੋਇਆ ਬੇਟੜਾ, ਸ਼ਬਦ ਸ਼ਬਦੀ ਰੂਪ ਬਦਲਾਈਆ। ਤੇਰਾ ਫੇਰ ਭੁਲ ਜਾਣਾ ਉਹਦੇ ਭਗਤਾਂ ਨੂੰ ਚੇਤੜਾ, ਤੇਰੀ ਯਾਦ ਨਜ਼ਰ ਕੋਇ ਨਾ ਆਈਆ। ਉਸ ਦਾ ਉਨ੍ਹਾਂ ਨਾਲ ਹੋਣਾ ਠੇਕੜਾ, ਪੱਕੀ ਇਕੋ ਗੰਢ ਪਵਾਈਆ। ਜਿਸ ਨੇ ਫਿਰਨਾ ਵਿਚ ਖੇਤੜਾ, ਖੇਤਰ ਵੇਖੇ ਥਾਉਂ ਥਾਈਂਆ। ਉਹ ਨਜ਼ਰੀ ਆਏ ਨੇਤਨ ਨੇਤਨਾ, ਨਿਜ ਘਰ ਬੈਠਾ ਆਸਣ ਲਾਈਆ। ਨਾਰਦ ਕਹੇ ਭਗਤੀਏ ਤੈਨੂੰ ਸਾਧਾਂ ਨੇ ਜਗਿਆਸੂਆਂ ਦੇ ਘਰ ਘਰ ਵੇਚਣਾ, ਤੇਰੀ ਕੀਮਤ ਕੋਇ ਨਾ ਪਾਈਆ। ਤੂੰ ਫਿਰੀਂ ਦੇਸ ਪ੍ਰਦੇਸਣਾ, ਭੱਜੀ ਵਾਹੋ ਦਾਹੀਆ। ਤੇਰੀ ਖੁਲ੍ਹੀ ਹੋਣੀ ਗੁੱਤ ਸਵਾਰੇ ਨਹੀਂ ਜਾਣੇ ਕੇਸਣਾ, ਪੱਟੀ ਸੀਸ ਨਾ ਕੋਇ ਗੁੰਦਾਈਆ। ਕਿਉਂ ਜਿਸ ਵੇਲੇ ਰੂਪ ਸ਼ਬਦ ਦਾ ਬਦਲ ਕੇ ਆ ਗਿਆ ਦਸ ਦਸਮੇਸ਼ਣਾ, ਦਹਿ ਦਿਸ਼ਾ ਆਪਣਾ ਹੁਕਮ ਵਰਤਾਈਆ। ਫੇਰ ਤੂੰ ਦੂਰ ਦੁਰਾਡੀ ਨੇ ਵੇਖਣਾ, ਹੱਥ ਮੱਥੇ ਉਤੇ ਟਿਕਾਈਆ। ਨਾਲੇ ਹੈਰਾਨ ਹੋਣਾ ਜਿਸ ਸਾਹਿਬ ਨੂੰ ਸਾਹਿਬ ਮੰਨ ਕੇ ਪਾਪੀਆਂ ਅਪਰਾਧੀਆਂ ਨੇ ਮੱਥਾ ਟੇਕਣਾ, ਉਨ੍ਹਾਂ ਨੂੰ ਵੀ ਪਾਰ ਲੰਘਾਈਆ। ਨਾਰਦ ਕਹੇ ਮੇਰੀਆਂ ਪੁਰਾਣੀਆਂ ਪੁਸਤਕਾਂ ਵਿਚ ਸਭ ਦੀਆਂ ਲਿਖੀਆਂ ਰੇਖਣਾ, ਬਿਨਾ ਪ੍ਰਭੂ ਤੋਂ ਰੇਖ ਸਕਿਆ ਨਾ ਕੋਇ ਬਦਲਾਈਆ। ਮੇਰੀ ਉਸ ਸਾਹਿਬ ਨੂੰ ਅਦੇਸਣਾ, ਜੋ ਸਭ ਦੇਸਾਂ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਰਹੇ ਹਮੇਸ਼ਣਾ, ਜੁਗ ਜੁਗ ਆਪਣਾ ਹੁਕਮ ਵਰਤਾਈਆ।