ਪੁਸਤਕਾਲਾਭਾਗ ੨੩

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸਪੁਰ ਹਜ਼ਾਰਾ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਮੇਰੀ ਕਰਮੰਡਲੀ ਦੀਆਂ ਹੱਸਦੀਆਂ ਬੁੱਲੀਆਂ, ਹੱਸ ਹੱਸ ਕੇ ਰਹੀ ਵਖਾਈਆ। ਮੈਂ ਆਈ ਭਗਤਾਂ ਦੇ ਪ੍ਰੇਮ ਵਾਲੀਆਂ ਕੁੱਲੀਆਂ, ਕੁੱਲ ਦੇ ਮਾਲਕ ਦਿਤੀ ਵਡਿਆਈਆ। ਕਰਮੰਡਲੀ ਕਹੇ ਜੇ ਮੈਨੂੰ ਸਵੇਰ ਦਾ ਕੁਛ ਖਾਣ ਪੀਣ ਨਹੀਂ ਦਿਤਾ ਤੇ ਮੇਰੇ ਵਿਚ ਮੁਠ ਪਾ ਦਿਓ ਫੁੱਲੀਆਂ, ਮੈਂ ਫੁਲ ਫੁਲ ਕੇ ਆਪਣਾ ਆਪ ਲਵਾਂ ਬਦਲਾਈਆ। ਨਾਲੇ ਹੱਸ ਕੇ ਵੇਖਾਂ ਇਹ ਆਤਮਾ ਨਹੀਂ ਰੁਲੀਆਂ, ਜੋ ਪ੍ਰਭ ਦੇ ਚਰਨਾਂ ਵਿਚ

ਸਮਾਈਆ। ਮੈਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਕਹਾਂ ਤੁਸੀਂ ਹੁਣ ਕਰ ਲਓ ਕੁਰਲੀਆਂ, ਮੂੰਹ ਧੋ ਕੇ ਦੰਦ ਸਾਫ਼ ਕਰਾਈਆ। ਨੀ ਤੁਸੀਂ ਅਗੇ ਸੁਣਦੀਆਂ ਰਹੀਆਂ ਕਾਹਨ ਦੀਆਂ ਮੁਰਲੀਆਂ, ਬੰਸਰੀਆਂ ਵਾਲੇ ਰਾਗ ਚਾਈਂ ਚਾਈਂਆ। ਤੇ ਹੁਣ ਤੁਹਾਨੂੰ ਬਹਿਣਾ ਪੈ ਗਿਆ ਭਗਤਾਂ ਦੀ ਉਤੇ ਖੁਰਲੀਆਂ, ਖੁਰਲੇ ਕੱਢਣ ਵਾਲੀਓ ਲੈਣਾ ਧਿਆਨ ਲਗਾਈਆ। ਇਧਰ ਉਧਰ ਸੱਜੇ ਖੱਬੇ ਨਾ ਮਾਰਿਓ ਧੁਰਲੀਆਂ, ਧਰਮ ਨਾਲ ਧੁਰ ਦਾ ਮਾਲਕ ਰਿਹਾ ਸੁਣਾਈਆ। ਨਾਰਦ ਕਹੇ ਅੱਜ ਮੈਂ ਖ਼ੁਸ਼ੀਆਂ ਵਿਚ ਚਲਾਵਾਂਗਾ ਸ਼ੁਰਲੀਆਂ, ਸ਼ਰਅ ਨੂੰ ਅੱਗ ਨਾਲ ਦੇਣਾ ਸੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਖੇਲਾਂ ਵੇਖੇ ਉਰਲੀਆਂ ਤੇ ਪਰਲੀਆਂ, ਉਰੇ ਪਰੇ ਦੋ ਜਹਾਨਾਂ ਵੇਖ ਵਖਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਮੁਣਸ਼ਾ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਮੇਰੀ ਕਰਮੰਡਲੀ ਪੜ੍ਹ ਕੇ ਪਹਾੜਾ ਸਿਖ ਕੇ ਆਈ ਦੂਣੀ, ਦੋ ਦੂਣੀ ਚਾਰ ਕਹਿ ਕੇ ਰਹੀ ਸੁਣਾਈਆ। ਨਾਲੇ ਦੱਸੇ ਪ੍ਰੇਮੀਓ ਪਿਆਰਿਓ ਪ੍ਰੇਮ ਦੀ ਮੈਥੋਂ ਸਿੱਖੋ ਕੂਣੀ, ਰਸਨਾ ਰਸ ਨਾਲ ਵਡਿਆਈਆ। ਮੇਰੇ ਵਿਚ ਉਹ ਰਾਖ ਜਿਹੜੀ ਕੌਰਵਾਂ ਪਾਂਡਵਾਂ ਨੂੰ ਖਪਾ ਬੈਠੀ ਵਿਚ ਅਕਸ਼ੂਣੀ, ਅਣਗਿਣਤਾਂ ਅਣਗਿਣਤਾਂ ਨੂੰ ਆਪਣੇ ਵਿਚ ਟਿਕਾਈਆ। ਪਤਾ ਨਹੀਂ ਕਿਤਨੇ ਸਾਧੂ ਤਾਅ ਕੇ ਗਏ ਧੂਣੀ, ਤਨ ਅਗਨ ਨਾਲ ਤਪਾਈਆ। ਮੈਂ ਜਦੋਂ ਵੇਖਾਂ ਤੇ ਇਹ ਊਣੀ ਦੀ ਊਣੀ, ਭਰਨ ਵਾਲਾ ਨਜ਼ਰ ਕੋਇ ਨਾ ਆਈਆ। ਮੈਨੂੰ ਸਾਰਿਆਂ ਦੱਸਿਆ ਪ੍ਰਭੂ ਨੂੰ ਮਿਲਣਾ ਸਿੱਲ ਚਟਣੀ ਪਏ ਅਲੂਣੀ, ਘਾਟੀ ਪਾਰ ਨਾ ਕੋਇ ਕਰਾਈਆ। ਬਿਨਾ ਉਸ ਤੋਂ ਕਟੀ ਨਾ ਜਾਏ ਕਿਸੇ ਦੀ ਜੂਨੀ, ਜੂਨੀਆਂ ਵਿਚ ਫਿਰੇ ਖਲਕ ਖ਼ੁਦਾਈਆ। ਉਹ ਹੱਥ ਨਾ ਆਵੇ ਕਿਸੇ ਰਿਖੀ ਮੁਨੀ, ਮੁਨੀਸ਼ਰ ਰੋਵਣ ਮਾਰਨ ਧਾਹੀਆ। ਪਤਾ ਨਹੀਂ ਜਨ ਭਗਤੋ ਤੁਹਾਡੀ ਪੁਕਾਰ ਕਿਸ ਤਰਾ ਸੁਣੀ, ਕਿਸ ਬਿਧ ਆਪਣਾ ਜੋੜ ਜੁੜਾਈਆ। ਤੁਹਾਡੇ ਅੰਦਰ ਦੇ ਕੇ ਪ੍ਰੇਮ ਦੀ ਧੁਨੀ, ਸੋਈ ਸੁਰਤੀ ਲਈ ਉਠਾਈਆ। ਭੰਡਾਰਾ ਦੇ ਕੇ ਬਹੁ ਗੁਣੀ, ਗੁਣਵੰਤ ਦਿਤਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਹਕ ਕੁਨ ਕੁਨੀ, ਬੇਪਰਵਾਹ ਇਕ ਅਖਵਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸਪੁਰ ਸਵਰਨ ਕੌਰ ਦੇ ਗ੍ਰਹਿ

ਨਾਰਦ ਕਹੇ ਮੇਰੀ ਕਰਮੰਡਲੀ ਨੂੰ ਆਹ ਵੇਖ ਲਓ ਮੇਰਾ ਡਰਾਵੇ ਡੰਡਾ, ਜੋ ਡੰਡਾਵਤ ਰਿਹਾ ਜਣਾਈਆ। ਪਰ ਜਦੋਂ ਮੈਨੂੰ ਚੇਤਾ ਆਉਂਦਾ ਮੈਂ ਵੇਖਾਂ ਰਾਵੀ ਦਾ ਕੰਢਾ, ਕੰਢੀ ਘਾਟ ਧਿਆਨ ਲਗਾਈਆ। ਜਿਥੋਂ ਅੰਮ੍ਰਿਤ ਰਸ ਪਾਣੀ ਮਿਲੇ ਠੰਡਾ, ਅਗਨੀ ਤਤ ਬੁਝਾਈਆ। ਵਿਛੜਿਆਂ ਮੇਲਾ ਮਿਲਿਆ ਪਾਏ ਗੰਢਾ, ਗੰਢਣਹਾਰ ਇਕ ਅਖਵਾਈਆ। ਆਤਮ ਦੇਵੇ ਅਨੰਦਾ, ਸੁਖ ਆਤਮ ਵਿਚ ਜਣਾਈਆ। ਇਹ ਖੇਲ ਸਵਾਮੀ ਸੰਦਾ,

ਜੋ ਸਤਿਗੁਰ ਰਿਹਾ ਕਰਾਈਆ। ਜਿਸ ਦਾ ਆਦਿ ਜੁਗਾਦੀ ਸਫ਼ਰ ਬੜਾ ਲੰਬਾ, ਪੈਂਡਾ ਸਕੇ ਨਾ ਕੋਇ ਮੁਕਾਈਆ। ਜਿਸ ਵੇਲੇ ਆਪ ਚਾਹੇ ਜਨ ਭਗਤ ਪਹੁੰਚਾਏ ਵਿਚ ਸਚਖੰਡਾ, ਸਚ ਦਵਾਰੇ ਆਪ ਟਿਕਾਈਆ। ਮੇਰਾ ਦੀਨ ਦਿਆਲ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਰਹੀਮ ਆਪ ਵਰਤਾਈਆ। ਜਿਸ ਨਿਸ਼ਾਨਾ ਪੂਰਾ ਕਰਨਾ ਤਾਰਾ ਚੰਦਾ, ਚੰਦ ਸਿਤਾਰਿਆਂ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਬਖ਼ਸ਼ੇ ਇਕੋ ਪਰਮਾਨੰਦਾ, ਜੋ ਪਰਮ ਅਨੰਦ ਵਿਚ ਸਮਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਦਲੀਪ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਸਾਰੇ ਆਪਣੀ ਵੇਖੋ ਰਾਸੀ, ਕੁੰਡਲੀ ਕੀ ਜਣਾਈਆ। ਕਿਸ ਬਿਧ ਹੋਵੇ ਖ਼ੁਲਾਸੀ, ਨਾਤਾ ਤੁਟੇ ਕੂੜ ਲੋਕਾਈਆ। ਪੰਧ ਨਾ ਰਹੇ ਚੁਰਾਸੀ, ਚੁਰਾਹਾ ਨਜ਼ਰ ਕੋਇ ਨਾ ਆਈਆ। ਮਿਲੇ ਮੇਲ ਸ਼ਾਹੋ ਸ਼ਾਬਾਸੀ, ਜੋ ਸ਼ਹਿਨਸ਼ਾਹ ਧੁਰਦਰਗਾਹੀਆ। ਆਤਮ ਪਰਮਾਤਮ ਦਏ ਨਿਵਾਸੀ, ਨਿਜ ਘਰ ਆਪਣਾ ਆਪ ਸੁਹਾਈਆ। ਝਗੜਾ ਮੁਕ ਜਾਏ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਪੰਧ ਰਹੇ ਨਾ ਰਾਈਆ। ਫੇਰ ਖ਼ੁਸ਼ੀਆਂ ਵਿਚ ਕਰੀਏ ਹਾਸੀ, ਹੱਸਤੀ ਤੱਕ ਬੇਪ੍ਰਵਾਹੀਆ। ਸ਼ੰਕਰ ਹੈਰਾਨ ਹੋਵੇ ਕੈਲਾਸ਼ੀ, ਹੈਰਤ ਵਿਚ ਵੇਖ ਵਖਾਈਆ। ਜਿਨ੍ਹਾਂ ਉਤੇ ਕਿਰਪਾ ਕਰੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਉਨ੍ਹਾਂ ਅੰਦਰੋਂ ਦੁਬਧਾ ਨਾਸੀ, ਮਾਇਆ ਮਮਤਾ ਨਾ ਕੋਇ ਰੁੜ੍ਹਾਈਆ। ਰਾਏ ਧਰਮ ਨਾ ਦੇਵੇ ਫਾਸੀ, ਚੁਰਾਸੀ ਵਿਚ ਨਾ ਗੇੜ ਰਖਾਈਆ। ਮੈਂ ਇਕ ਖ਼ਬਰ ਸਭ ਤੋਂ ਅੱਛੀ ਆਖੀ, ਅੱਖਰਾਂ ਤੋਂ ਬਾਹਰ ਦਿਆਂ ਸੁਣਾਈਆ। ਆਪਣੇ ਸਾਹਿਬ ਅਗੇ ਅਰਦਾਸ ਕਰੋ ਜੇ ਕਦੇ ਬੱਚੇ ਕਰ ਜਾਣ ਗੁਸਤਾਖ਼ੀ, ਗ਼ੁੱਸੇ ਵਿਚ ਗ਼ੁੱਸਾ ਨਾ ਕਦੇ ਰਖਾਈਆ। ਜਿਸ ਵੇਲੇ ਮੰਗਣ ਮੁਆਫ਼ੀ, ਬਖ਼ਸ਼ਣਹਾਰ ਬਖ਼ਸ਼ਿਸ਼ ਝੋਲੀ ਦੇਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਕਰਨੀ ਲੋਕਮਾਤੀ, ਮਾਤਲੋਕ ਹੋਣਾ ਸਹਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ ਪਿਆਰੀ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਮੈਨੂੰ ਕੋਈ ਪੁਛ ਲਓ ਪਾਣੀ ਜਾਂ ਦੁੱਧ, ਮੈਂ ਪਿਆਸਾ ਫਿਰਾਂ ਚਾਈਂ ਚਾਈਂਆਂ। ਮੈਨੂੰ ਪਤਾ ਨਹੀਂ ਮੇਰੀ ਹੋਸ਼ ਟਿਕਾਣੇ ਨਹੀਂ ਸੁਧ, ਸੁਦੀ ਵਦੀ ਦੀ ਵੰਡ ਨਾ ਕੋਇ ਵੰਡਾਈਆ। ਮੇਰੀ ਉਚੀ ਨਹੀਂ ਕੋਈ ਬੁਧ, ਬੁਧੀ ਵਾਲਿਓ ਦਿਆਂ ਸਮਝਾਈਆ। ਤੁਸੀਂ ਸਾਰੇ ਵੇਖ ਲਓ ਇਹ ਚੌਥਾ ਯੁਗ, ਜੁਗਤੀ ਵਾਲੇ ਧਿਆਨ ਲਗਾਈਆ। ਜਿਸ ਵਿਚ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਔਧ ਰਹੀ ਪੁੱਗ, ਪੂਜਾ ਅਸਥਾਨ ਸਾਰੇ ਦੇਣ ਗਵਾਹੀਆ। ਪਤਾ ਨਹੀਂ ਕਿਹੜੇ ਵੇਲੇ ਕਿਹੜੇ ਸਮੇਂ ਕਿਹੜੇ ਥਾਂ ਕਿਹੜੀ ਧਰਤੀ ਉਤੇ ਲੱਗਣਾ ਯੁੱਧ, ਯੋਧਿਓ ਯੁਧਿਸ਼ਟਰ ਦੀ ਆਸ਼ਾ ਵੇਖ ਵਖਾਈਆ। ਸਭ ਦੀਆਂ ਮਨਿਆਦਾਂ ਰਹੀਆਂ ਪੁਗ, ਪਟੇਦਾਰੀ ਅਗੇ ਨਾ ਕੋਇ ਬਣਾਈਆ। ਪਰ ਕਿਡਾ ਸੋਹਣਾ ਦਿਹਾੜਾ ਤਿਉਹਾਰ ਤੇ

ਮਹੀਨਾ ਚੇਤ ਸ਼ੁਭ, ਸੋਭਾਵੰਤ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਜਨ ਭਗਤਾਂ ਜਿਥੇ ਜਾਏ ਪੁੱਜ, ਆਪ ਆਪਣੀ ਦਇਆ ਕਮਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ ਬਖ਼ਸ਼ੀਸ਼ ਸਿੰਘ ਦੇ ਗ੍ਰਹਿ

ਨਾਰਦ ਕਹੇ ਮੇਰੀਆਂ ਘੱਸ ਗਈਆਂ ਤਲੀਆਂ, ਤਲਾਬਾਂ ਕੰਢਿਆਂ ਫੇਰਾ ਪਾਈਆ। ਮੈਂ ਵੇਖਣ ਚਲਾ ਗਿਆ ਪੈਗ਼ੰਬਰ ਵਲੀਆਂ, ਐਲੀਆਂ ਖੋਜ ਖੁਜਾਈਆ। ਮੈਂ ਮਕਬਰਿਆਂ ਤੇ ਤੱਕਣ ਗਿਆ ਤੇਲ ਦੀਆਂ ਪਲੀਆਂ, ਜੋ ਸ਼ਮਅ ਵਿਚ ਟਿਕਾਈਆ। ਫੇਰ ਵੇਖਣ ਲੱਗਾ ਜਗਤ ਦੀਆਂ ਖ਼ਾਹਿਸ਼ਾਂ ਕੂੜ ਨਾਲ ਰਲੀਆਂ, ਰੰਗ ਰਲੀਆਂ ਰਹੇ ਮਨਾਈਆ। ਫੇਰ ਵੇਖਿਆ ਯੋਧਿਆਂ ਬਲੀਆਂ, ਬਲ ਆਪਣਾ ਆਪ ਵਧਾਈਆ। ਫੇਰ ਤੱਕਿਆ ਬਾਗ਼ਾਂ ਦੀਆਂ ਕਲੀਆਂ, ਜੋ ਮਹਿਕ ਵਿਚ ਮਹਿਕਾਈਆ। ਫੇਰ ਵੇਖਿਆ ਲੂਣ ਦੀਆਂ ਡਲੀਆਂ, ਜੋ ਆਪਣਾ ਆਪ ਮਿਟਾਈਆ। ਫੇਰ ਤੱਕਿਆ ਅਗੰਮੀ ਵਲੀਆ ਛਲੀਆ, ਅਛਲ ਛਲਧਾਰੀ ਨੂਰ ਅਲਾਹੀਆ। ਮੈਂ ਖ਼ੁਸ਼ੀ ਵਿਚ ਪਾਵਣ ਲੱਗਾ ਜਲੀਆਂ, ਟੱਪਾਂ ਵਾਹੋ ਦਾਹੀਆ। ਜਿਸ ਦੇ ਦਵਾਰੇ ਆਤਮਾ ਪਰਮਾਤਮਾ ਦੇ ਪਿਆਰ ਵਿਚ ਖਲੀਆਂ, ਖਲੋਤੀਆਂ ਸੋਭਾ ਪਾਈਆ। ਮੈਨੂੰ ਸਭ ਦੀਆਂ ਚੰਗੀਆਂ ਲੱਗਣ ਗੱਲੀਆਂ, ਸੁਣ ਸੁਣ ਖ਼ੁਸ਼ੀ ਬਣਾਈਆ। ਨਾਰਦ ਕਹੇ ਮੇਰੀਆਂ ਅੰਦਰੋਂ ਹੱਡੀਆਂ ਗਈਆਂ ਸੱਲੀਆਂ, ਸੁਰਾਖ ਆਰ ਪਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਿੰਘਾਸਣ ਜਨ ਭਗਤਾਂ ਗ੍ਰਹਿ ਜਗਹ ਮੱਲੀਆਂ, ਮਾਲਕ ਹੋ ਕੇ ਵੇਖ ਵਖਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ ਮਹਿੰਦਰ ਕੌਰ ਦੇ ਗ੍ਰਹਿ

ਨਾਰਦ ਕਹੇ ਮੈਂ ਫਿਰਦਾ ਨਾਲ ਸ਼ਤਾਬੀ, ਛਤਰਧਾਰੀ ਵੇਖ ਵਖਾਈਆ। ਮੈਂ ਵੇਖਾਂ ਮਹੱਲ ਮਹਿਰਾਬੀ, ਜਿਥੇ ਮਹਿਬੂਬ ਵਸੇ ਬੇਪ੍ਰਵਾਹੀਆ। ਜਿਸ ਦਾ ਰੂਪ ਅਨੂਪ ਪੰਜਾਬੀ, ਪੰਜਾਂ ਦਰਿਆਵਾਂ ਦੇ ਵਹਿਣਾਂ ਗਹਿਰਾਂ ਫੋਲ ਫੁਲਾਈਆ। ਉਨ੍ਹਾਂ ਇਕੋ ਰੂਪ ਹਕੀਕੀ ਤੇ ਮਜਾਜ਼ੀ, ਮਿਜਾਜ਼ ਆਪਣੇ ਵਿਚ ਰਖਾਈਆ। ਜੋ ਅੰਮ੍ਰਿਤ ਦੇਵੇ ਹਯਾਤੇ ਆਬੀ, ਇਕੋ ਰਸ ਚੁਆਈਆ। ਉਨ੍ਹਾਂ ਲੇਖਾ ਨਹੀਂ ਸ਼ਾਸਤਰਾਂ ਨਾਲ ਕਿਤਾਬੀ, ਧੁਰ ਦਾ ਹੁਕਮ ਇਕ ਸੁਣਾਈਆ। ਜਨ ਭਗਤ ਸੁਹੇਲੇ ਖ਼ੁਸ਼ੀਆਂ ਵਿਚ ਰਖੇ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਹੋਏ ਸਹਾਈਆ। ਜਿਨ੍ਹਾਂ ਦੀ ਅੰਤਰ ਆਤਮ ਜਾਗੀ, ਪਰਮਾਤਮ ਹੋ ਕੇ ਮੇਲਾ ਮੇਲੇ ਚਾਈਂ ਚਾਈਂਆ। ਸਚ ਗ੍ਰਹਿ ਬਣ ਇਮਦਾਦੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਬਣਾਏ ਸਦਾ ਵਡਭਾਗੀ, ਭਾਗਹੀਣ ਨਜ਼ਰ ਕੋਇ ਨਾ ਆਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਬਾਬੂ ਪੁਰ ਜ਼ਿਲਾ ਗੁਰਦਾਸ ਪੁਰ ਹਰਨਾਮ ਕੌਰ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਤੁਹਾਨੂੰ ਬਣਨਾ ਪੈਣਾ ਵੈਰਾਗੀ, ਵੈਰੀ ਅੰਦਰੋਂ ਬਾਹਰ ਕਢਾਈਆ। ਕੂੜੀ ਕਿਰਿਆ ਦੇ ਬਣਨਾ ਪੈਣਾ ਤਿਆਗੀ, ਤ੍ਰੈਗੁਣ ਦਾ ਪੰਧ ਚੁਕਾਈਆ। ਹੰਸ ਹੋਣਾ ਪੈਣਾ ਕਾਗੀ, ਸੋਹੰ ਮਾਣਕ ਮੋਤੀ ਚੋਗ ਮੁਖ ਲਗਾਈਆ। ਦੁਰਮਤ ਮੈਲ ਧੋਣਾ ਪੈਣਾ ਦਾਗ਼ੀ, ਕੂੜੀ ਕਿਰਿਆ ਕਰ ਸਫ਼ਾਈਆ। ਅੰਤਰ ਇਕੋ ਲਿਵ ਹੋਵੇ ਲਾਗੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਲੋਕਮਾਤ ਬਣਨਾ ਵਡਭਾਗੀ, ਭਾਗਹੀਣ ਨਜ਼ਰ ਕੋਇ ਨਾ ਆਈਆ। ਤੁਹਾਨੂੰ ਭੁੱਖ ਨੰਗ ਕਾਹਦੀ, ਮੈਂ ਸਚ ਦਿਆਂ ਸੁਣਾਈਆ। ਜਿਨ੍ਹਾਂ ਦੇ ਉਤੇ ਪੁਰਖ ਅਕਾਲਾ ਦੀਨ ਦਿਆਲਾ ਹੋਇਆ ਰਾਜੀ, ਰਾਜਕ ਰਿਜਕ ਰਹੀਮ ਵੇਖਣਹਾਰ ਵਡਿਆਈਆ। ਜਿਸ ਸ਼ਰਅ ਮੇਟਣੀ ਮੁੱਲਾ ਕਾਜੀ, ਕਜ਼ਾਕਾਂ ਪੰਧ ਚੁਕਾਈਆ। ਦੀਨ ਮਜ਼੍ਹਬਾਂ ਜੋ ਹਿੱਸੇ ਵੰਡੇ ਜ਼ਿਮੀਂ ਉਤੇ ਅਰਾਜ਼ੀ, ਆਰਜ਼ੀ ਸਭ ਨੂੰ ਦਿਤੇ ਵਖਾਈਆ। ਅੰਤਮ ਸਭ ਦਾ ਲੇਖਾ ਪੂਰਾ ਕਰੇ ਕਿਸੇ ਦੀ ਰਹਿਣ ਨਾ ਦੇਵੇ ਨਰਾਜ਼ੀ, ਨਰਾਜ਼ਗੀ ਵਿਚ ਕਦੇ ਨਾ ਆਈਆ। ਚਾਰ ਵਰਨ ਅਠਾਰਾਂ ਬਰਨ ਦੀਨਾਂ ਮਜ਼੍ਹਬਾਂ ਇਕੋ ਵਾਰ ਆਪਣੀ ਹਾਰਨੀ ਬਾਜ਼ੀ, ਬਾਜਾਂ ਵਾਲਾ ਵੇਖ ਵਖਾਈਆ। ਜੋ ਨਾਨਕ ਲੇਖਾ ਲਿਖਿਆ ਬਗ਼ਦਾਦੀ, ਰਬਾਬੀ ਮਰਦਾਨਾ ਸਿਫ਼ਤ ਸਾਲਾਹੀਆ। ਉਸ ਦਾ ਖੇਲ ਅਗੰਮਾ ਲੋਕਮਾਤ ਕਰੇ ਸ਼ਤਾਬੀ, ਸ਼ਰਅ ਦੇ ਲੇਖੇ ਦਏ ਮੁਕਾਈਆ। ਜਿਸ ਦਾ ਹੁਕਮ ਸਦਾ ਇਕਸਾਦੀ, ਏਕੰਕਾਰ ਆਪ ਅਖਵਾਈਆ। ਜੁਗ ਚੌਕੜੀ ਜਿਸ ਦੀ ਬਾਂਦੀ, ਨਿਵ ਨਿਵ ਸੀਸ ਝੁਕਾਈਆ। ਉਹ ਸਾਹਿਬ ਸਵਾਮੀ ਬਣ ਕੇ ਪਾਂਧੀ, ਨਵ ਸੱਤ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਇਕੋ ਤੁਕ ਗਾਂਦੀ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ ਵਿਰਸਾ ਸਿੰਘ ਦੇ ਗ੍ਰਹਿ

ਨਾਰਦ ਕਹੇ ਮੇਰੀ ਕਰਮੰਡਲੀ ਨਾਲ ਡੰਡਾ ਬੱਧਾ, ਗੰਢ ਜਗਤ ਵਾਲੀ ਪਾਈਆ। ਮੈਂ ਹੱਥ ਲਾਇਆ ਤੇ ਹਿਲਿਆ ਅੱਧਾ, ਅੱਧਾ ਹਿਲ ਨਾ ਸਕਿਆ ਰਾਈਆ। ਮੈਂ ਫਿਰ ਸੰਦੇਸੇ ਵਿਚ ਦਿਤਾ ਸੱਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲਈਆਂ ਬੁਲਾਈਆ। ਆਓ ਇਹਨੂੰ ਕਰੀਏ ਸਿੱਧਾ, ਜ਼ੋਰ ਨਾਲ ਖਿਚਾਈਆ। ਉਹ ਮੈਨੂੰ ਕਹਿਣ ਕਿੱਦਾਂ, ਬਿਧੀ ਦੇ ਦ੍ਰਿੜ੍ਹਾਈਆ। ਮੈਂ ਕਿਹਾ ਪਹਿਲੋਂ ਮੈਨੂੰ ਪਾ ਕੇ ਵਖਾਓ ਗਿੱਧਾ, ਨੱਚ ਕੇ ਦਿਉ ਜਣਾਈਆ। ਫੇਰ ਹੱਥ ਮਾਰੋ ਮੇਰੇ ਉਤੇ ਢਿੱਡਾ, ਮੇਰੀ ਹੱਡੀ ਪਸਲੀ ਲਏ ਅੰਗੜਾਈਆ। ਫੇਰ ਜ਼ਨਾਨੀਆਂ ਵਾਲੀ ਅੜੀ ਦਾ ਰਖੋ ਸਿੱਡਾ, ਮੇਰੇ ਵੱਲੋਂ ਮੁਖ ਭਵਾਈਆ। ਜ਼ੋਰ ਦੀ ਫੇਰ ਮੈਂ ਲਗਾਵਾਂ ਠੇਡਾ, ਤੁਹਾਨੂੰ ਦਿਆਂ ਹਿਲਾਈਆ। ਤੁਸੀਂ ਕਹੋ ਨਾ ਕਰ ਪੰਡਤਾ ਛਲ ਏਡਾ, ਛਲੀਆ ਰੂਪ ਬਣਾਈਆ। ਫੇਰ ਮੈਂ ਕਹੂੰ ਮੈਂ ਕੋਈ ਸੁਨਾਨ ਨਹੀਂ ਚਾਰਨ ਵਾਲਾ ਭੇਡਾ, ਭੱਜਾ ਵਾਹੋ ਦਾਹੀਆ। ਇਹ ਮੇਰੀਆਂ ਤੁਹਾਡੇ ਨਾਲ ਜਗਤ ਵਾਲੀਆਂ ਖੇਡਾਂ, ਖਿਡਾਰੀ ਹੋ ਕੇ ਦਿਆਂ ਸੁਣਾਈਆ। ਮੈਂ ਪਿਛੇ ਨਾਲੋਂ ਤੁਹਾਡੇ ਨਾਲ ਪ੍ਰੇਮ ਕਰ ਡਿਓਡਾ, ਇਕ ਨਾਲ ਅੱਧਾ ਦਿਆਂ ਮਿਲਾਈਆ।

ਤੁਸੀਂ ਨਿਗਾਹ ਮਾਰ ਲਓ ਤੁਹਾਡੇ ਤੀਰਥਾਂ ਤੱਟਾਂ ਉਤੇ ਧੀਆਂ ਭੈਣਾਂ ਨੂੰ ਹੁੰਦੀਆਂ ਝੇਡਾ, ਮਸਖ਼ਰੇ ਮਸਖ਼ਰੀਆਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚਾਰੇ ਕਹਿਣ ਸੁਣ ਵੇ ਨਾਰਦ ਗੰਜਿਆ, ਤੈਨੂੰ ਦਈਏ ਜਣਾਈਆ। ਤੂੰ ਕਿਹੜੇ ਵਹਿਣਾ ਵਿਚ ਲੰਘਿਆ, ਕਵਣ ਪਤਣ ਡੇਰਾ ਲਾਈਆ। ਕਿਹੜੇ ਸਿੰਘਾਸਣ ਸੁੱਤੋਂ ਮੰਜਿਆ, ਸੁਖ ਆਸਣ ਕਵਣ ਚਤੁਰਾਈਆ। ਤੂੰ ਕਿੰਨਾ ਮਧਰਾ ਤੇ ਕਿੰਨਾ ਲੰਮਿਆ, ਲੰਬੂ ਲਾਉਣ ਵਾਲਿਆ ਸਾਨੂੰ ਦੇ ਦ੍ਰਿੜਾਈਆ। ਕਿਹੜਾ ਮਾਰਿਆ ਪੰਧਿਆ, ਭੱਜਿਆ ਚਾਈਂ ਚਾਈਂਆ। ਕਿਉਂ ਸਾਨੂੰ ਫਸਾਉਣਾ ਵਿਚ ਫੰਦਿਆ, ਫਾਂਦਕੀ ਰੂਪ ਬਦਲਾਈਆ। ਉਹ ਤੱਕ ਲੈ ਨਿਸ਼ਾਨ ਮਿਟਦਾ ਜਾਂਦਾ ਤਾਰਾ ਚੰਨਿਆ, ਮੁਹੰਮਦ ਇਸ਼ਾਰੇ ਨਾਲ ਦਰਸਾਈਆ। ਕਿਉਂ ਉਸ ਦੇ ਪਿਛੇ ਲੱਗਾ ਤੇਰੇ ਕਰਮੰਡਲ ਦੇ ਨਾਲ ਬੱਧਾ ਡੰਡਿਆ, ਜੋ ਡੰਡਾਵਤ ਸਭ ਦੀ ਦਏ ਬਦਲਾਈਆ। ਜਿਸ ਫਿਰਨਾ ਵਿਚ ਬ੍ਰਹਿਮੰਡਿਆ, ਖੰਡਾਂ ਵਰਭੰਡਾਂ ਧਿਆਨ ਲਗਾਈਆ। ਉਮਤ ਲਹਿਣਾ ਦੇਣਾ ਪੂਰਾ ਕਰਨਾ ਜੇਰਜ ਅੰਡਿਆ, ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰਾ ਸਰਬੰਗਿਆ, ਸ਼ਾਹ ਪਾਤਸ਼ਾਹ ਬੇਪ੍ਰਵਾਹੀਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ ਦੀਦਾਰ ਸਿੰਘ ਦੇ ਗ੍ਰਹਿ

ਨਾਰਦ ਕਹੇ ਮੈਂ ਰਾਵੀ ਤੇ ਨਹਾਉਣ ਗਿਆ ਮਾਰ ਬੈਠਾ ਚੁੱਭੀ, ਗੋਤਾ ਡੂੰਘਾ ਲਿਆ ਲਗਾਈਆ। ਜਾਂ ਅਗਾਂਹ ਵੇਖਿਆ ਮੁਹੰਮਦ ਦੀ ਆਸ਼ਾ ਹੋਵੇ ਰੋਵੇ ਮਾਰ ਉਚੀ ਭੁੱਬੀ, ਦਰੋਹੀ ਦਰੋਹੀ ਦਰੋਹੀ ਕਰ ਸੁਣਾਈਆ। ਮੈਂ ਹੱਸ ਕੇ ਪੁੱਛਿਆ ਤੂੰ ਕਿਹੜੀ ਫਿਰਦੀ ਏਥੇ ਬੁੱਢੀ, ਮਾਰੂਥਲਾਂ ਫੇਰਾ ਪਾਈਆ। ਉਸ ਨੇ ਉਚੀ ਕੂਕ ਕੇ ਕਿਹਾ ਮੈਂ ਉਮਤ ਦੇ ਵਹਿਣ ਵਿਚ ਖੁੱਭੀ, ਖ਼ੂਬਸੂਰਤ ਆਪਣਾ ਰੂਪ ਗਈ ਬਦਲਾਈਆ। ਮੇਰੀ ਰਮਜ਼ ਬਿਨਾ ਰਹਿਮਾਨ ਕਿਸੇ ਨਾ ਬੁੱਝੀ, ਬੁੱਧੀਵਾਨ ਸਮਝ ਕੋਇ ਨਾ ਪਾਈਆ। ਜਿਹੜਾ ਮਾਲਕ ਖ਼ਾਲਕ ਜੁਗ ਜੁਗੀ, ਜੁਗਾ ਜੁਗੰਤਰ ਵੇਖ ਵਖਾਈਆ। ਉਸ ਦੇ ਦਵਾਰੇ ਉਤੇ ਮੇਰੀ ਔਧ ਮੁਕੀ, ਮੁਕੰਮਲ ਦਿਆਂ ਸੁਣਾਈਆ। ਸਦੀ ਚੌਧਵੀਂ ਅਖ਼ੀਰੀ ਪੁਜੀ, ਭੱਜੀ ਵਾਹੋ ਦਾਹੀਆ। ਪੇਸ਼ੀਨਗੋਈਆਂ ਵਿਚ ਪੈਗ਼ੰਬਰਾਂ ਕਿਹਾ ਉਹ ਅਮਾਮ ਆਵੇ ਉਤੇ ਬਸੁਧੀ, ਸੁਧ ਸਭ ਦੀ ਵੇਖ ਵਖਾਈਆ। ਮੈਂ ਏਸ ਕਰ ਕੇ ਏਥੇ ਪੁੱਜੀ, ਆਈ ਚਾਈਂ ਚਾਈਂਆ। ਜੇ ਮੇਰੀ ਕਿਸਮਤ ਕਰ ਦਏ ਉਚੀ, ਉਚ ਦਾ ਪੀਰ ਨੂਰ ਅਲਾਹੀਆ। ਮੇਰੀ ਆਸਾ ਹੋ ਜਾਏ ਸੁੱਚੀ, ਤ੍ਰਿਸ਼ਨਾ ਕੂੜ ਮੁਕਾਈਆ। ਮਕਬਰੇ ਵਿਚੋਂ ਉਠਾਏ ਮੁਹੰਮਦ ਦੀ ਲਾਸ਼ ਸੁੱਤੀ, ਆਲਸ ਨਿੰਦਰਾ ਦਏ ਗਵਾਈਆ। ਖ਼ੁਸ਼ੀਆਂ ਵਾਲੀ ਵਖਾਏ ਰੁਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਮੇਰੀ ਗੰਢ ਪਵਾਏ ਟੁੱਟੀ, ਟੁੱਟਿਆਂ ਲਏ ਜੁੜਾਈਆ। ਮੈਂ ਨੰਗੀਂ ਪੈਰੀਂ ਭੱਜੀ ਰਾਹੋਂ ਘੁੱਥੀ, ਆਈ ਵਾਹੋ ਦਾਹੀਆ। ਸ਼ਰਅ ਵਾਲਿਆਂ ਨਾਲ ਰੁੱਸੀ, ਮੁਖ ਕਾਅਬਿਆਂ ਵੱਲੋਂ ਬਦਲਾਈਆ। ਮੈਨੂੰ ਚੰਗੀ ਨਹੀਂ ਲਗਦੀ ਢਾਂਡੀ ਹੁੱਕੀ, ਹੁਕਮ ਮੰਨ ਕੇ ਸੀਸ ਨਿਵਾਈਆ। ਮੈਂ ਚਾਹੁੰਦੀ ਸਾਰੀ ਸ੍ਰਿਸ਼ਟੀ ਉਤੇ ਕਾਇਨਾਤ ਵਿਚ ਕਥਾ ਕਹਾਣੀ ਚਲੇ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸਾਰੇ ਗਾਈਆ। ਆਪਣੇ ਨਿਸ਼ਾਨੇ ਉਤੋਂ ਦੀਨ ਦੁਨੀਆ ਵੇਖੀ

ਉਕੀ, ਮੰਜ਼ਲ ਹਕ ਚੜ੍ਹਨ ਕੋਇ ਨਾ ਪਾਈਆ। ਮੈਂ ਪੈਰੀਂ ਆਈ ਪੁੱਠੀ, ਪਿਛਲਾ ਪੰਧ ਮੁਕਾਈਆ। ਏਥੇ ਓਸੇ ਸਾਹਿਬ ਤੇ ਆਸਾ ਸੁੱਟੀ, ਜੋ ਮਾਲਕ ਕੁੱਲ ਅਖਵਾਈਆ। ਉਸੇ ਦੀ ਮੁਹੱਬਤ ਵਿਚ ਉਠੀ, ਨਿਰਗੁਣ ਧਾਰ ਲਈ ਅੰਗੜਾਈਆ। ਮੇਰੇ ਕੋਲ ਪ੍ਰੇਮ ਦੀ ਮੁੱਠੀ, ਪੰਜਾਂ ਉਗਲੀਂਆਂ ਵਿਚ ਬੰਦ ਕਰਾਈਆ। ਨਾਰਦ ਕਹੇ ਏਨੇ ਚਿਰ ਨੂੰ ਮੇਰਾ ਸਾਹ ਉਲਟਣ ਲੱਗਾ ਤੇ ਮੇਰਾ ਪੰਧ ਮੁੱਕਿਆ ਮਾਰੀ ਚੁਭੀ, ਮੈਂ ਬਾਹਰ ਗਿਆ ਆਈਆ। ਬਾਹਰ ਆ ਕੇ ਸੁਣੀ ਡੁਗ ਡੁਗੀ, ਜੋ ਦੋ ਜਹਾਨਾਂ ਰਹੀ ਜਗਾਈਆ। ਬ੍ਰਹਿਮੰਡੋ ਖੰਡੋ ਪੁਰੀਓ ਲੋਓ ਆਕਾਸ਼ ਪਾਤਾਲੋ ਗਗਨ ਗਗਨੰਤਰੋ ਜ਼ਿਮੀਂ ਅਸਮਾਨੋ ਸੂਰੀਆ ਚੰਦੋ ਉਠੋ ਵੇਖੋ ਨੱਠੋ ਭੱਜੋ ਮੇਰਾ ਸਾਹਿਬ ਸਵਾਮੀ ਵੜਿਆ ਭਗਤਾਂ ਦੀ ਝੁੱਗੀ, ਝੁੱਗੇ ਆਪਣੇ ਰਿਹਾ ਵਸਾਈਆ। ਜਿਸ ਦੀ ਵੰਡ ਨਹੀਂ ਕਿਸੇ ਵਦੀ ਸੁਦੀ, ਕਿਸ਼ਨਾ ਸ਼ੁਕਲਾ ਪੱਖ ਦੋਵੇਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਿਰਗੁਣ ਜੋਤ ਕਰੇ ਉਘੀ, ਦੂਸਰ ਰੂਪ ਨਜ਼ਰ ਕੋਇ ਨਾ ਆਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਬਾਬੂਪੁਰ ਜ਼ਿਲਾ ਗੁਰਦਾਸ ਪੁਰ ਕਰਤਾਰ ਕੌਰ ਦੇ ਗ੍ਰਹਿ

ਨਾਰਦ ਕਹੇ ਬਸਤਾ ਲਵਾਂ ਬੰਨ੍ਹ, ਪੁਸਤਕਾਂ ਗੰਢ ਵਿਚ ਟਿਕਾਈਆ। ਪਰਮ ਪੁਰਖ ਨੂੰ ਕਹਾਂ ਧੰਨ ਧੰਨ, ਧੰਨ ਤੇਰੀ ਵਡਿਆਈਆ। ਜਿਸ ਭਗਤ ਉਪਜਾਏ ਜਨ, ਸਿਰ ਆਪਣਾ ਹੱਥ ਟਿਕਾਈਆ। ਲੇਖੇ ਲਾਵੇ ਤਨ, ਪੰਜ ਤਤ ਤਨ ਵੱਜੇ ਵਧਾਈਆ। ਮਨਸਾ ਪੂਰੀ ਕਰੇ ਮਨ, ਮਮਤਾ ਕੂੜ ਗਵਾਈਆ। ਹਰਖ ਮੇਟ ਕੇ ਗ਼ਮ, ਚਿੰਤਾ ਦਏ ਚੁਕਾਈਆ। ਬੇੜਾ ਦੇਵੇ ਧੰਮ, ਅਗੇ ਹੋ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਪੁਸਤਕਾਂ ਬੰਨ੍ਹੀਆਂ ਘੁੱਟ, ਘੁੱਟ ਕੇ ਦਿਤੀਆਂ ਬੰਧਾਈਆ। ਫੇਰ ਕੰਧੇ ਤੇ ਲਈਆਂ ਸੁੱਟ, ਆਪਣੇ ਆਪ ਉਠਾਈਆ। ਫੇਰ ਬੋਦੀ ਨਾਲ ਕੀਤਾ ਜੁੱਟ, ਗੰਢ ਦਿਤੀ ਪਵਾਈਆ। ਨਾਲੇ ਹੱਸ ਕੇ ਕਿਹਾ ਮੇਰੀ ਪ੍ਰੀਤ ਜਾਏ ਨਾ ਟੁੱਟ, ਤੋੜਨ ਵਾਲਾ ਨਜ਼ਰ ਕੋਇ ਨਾ ਆਈਆ। ਨਾਲੇ ਹੱਸ ਕੇ ਆਖਿਆ ਮੈਂ ਲੁੱਟ ਕੇ ਆਇਆ ਲੁੱਟ, ਪ੍ਰਭ ਦਰਸ਼ਨ ਆਪਣੀ ਝੋਲੀ ਪਾਈਆ। ਕੁਛ ਲੇਖਾ ਆਇਆ ਪੁਛ, ਮੈਨੂੰ ਦੇ ਸਮਝਾਈਆ। ਕਿਉਂ ਨਹੀਂ ਉਗੀ ਮੇਰੀ ਦਾਹੜੀ ਮੁੱਛ, ਮਰਦ ਮਰਦਾਨਾ ਰੂਪ ਨਾ ਕੋਇ ਦਰਸਾਈਆ। ਅਗੋਂ ਹੁਕਮ ਹੋਇਆ ਨਾਰਦਾ ਵੇਖ ਅੰਧੇਰਾ ਘੁਪ, ਚਾਰੋਂ ਕੁੰਟ ਨੈਣ ਤਕਾਈਆ। ਸਚ ਦਾ ਸੂਰੀਆ ਗਿਆ ਛੁਪ, ਚੰਦ ਚਾਂਦਨ ਨਾ ਕੋਇ ਰੁਸ਼ਨਾਈਆ। ਨਾ ਛਾਂ ਦਿਸੇ ਨਾ ਧੁੱਪ, ਦੋਵੇਂ ਰੁਖ਼ ਬਦਲਾਈਆ। ਨਾਰਦ ਕਹੇ ਮੈਂ ਪਹਿਲੋਂ ਹੋ ਕੇ ਚੁੱਪ, ਸਭ ਕੁਝ ਸੁਣਿਆ ਚਾਈਂ ਚਾਈਂਆ। ਫਿਰ ਇਕ ਪ੍ਰੇਮ ਦੀ ਗਾ ਕੇ ਤੁਕ, ਪ੍ਰਭ ਨੂੰ ਦਿਤਾ ਸੁਣਾਈਆ। ਦੀਨ ਦੁਨੀ ਦਿਆ ਮਾਲਕਾ ਤੇਰੀ ਸ੍ਰਿਸ਼ਟੀ ਰੂਪ ਬਣ ਗਈ ਕਪੁਤ, ਪਿਤਾ ਦੀ ਲਾਜ ਨਾ ਕੋਇ ਰਖਾਈਆ। ਮੈਂ ਏਸ ਕਰ ਕੇ ਖ਼ੁਸ਼, ਖ਼ੁਸ਼ੀਆਂ ਦੇ ਢੋਲੇ ਗਾਈਆ। ਜਿਸ ਸਾਹਿਬ ਸਵਾਮੀ ਅੰਤਰਜਾਮੀ ਨੂੰ ਸਮਝ ਸਕੇ ਕੋਇ ਨਾ ਬੁੱਧ, ਅਕਲ ਚਲੇ ਨਾ ਕੋਇ ਚਤੁਰਾਈਆ। ਉਹ ਬਦਲਣ ਆ ਗਿਆ ਆਪ ਕਲਜੁਗ, ਕਲ ਕਲਕੀ ਵੇਸ ਵਟਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸ਼ਾ ਮਨਸਾ ਮੇਰੇ ਵਿਚੋਂ ਲਏ ਬੁੱਝ, ਬੁਝਾਰਤਾਂ ਆਪਣੀਆਂ ਮੈਨੂੰ ਦਏ ਸਮਝਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਅਲੜਪਿੰਡੀ ਜ਼ਿਲਾ ਗੁਰਦਾਸ ਪੁਰ ਕਿਸ਼ਨ ਸਿੰਘ ਦੇ ਗ੍ਰਹਿ

ਨਾਰਦ ਕਹੇ ਓਅੰ ਤਤ ਸਤਿ ਹਰੀ, ਤਤਵ ਤਤ ਵਾਸਦੇਵ ਸਮਝਾਈਆ। ਸਚ ਵਸਤ ਨਾਲ ਮੇਰੀ ਕਰਮੰਡਲੀ ਅਜੇ ਨਹੀਂ ਭਰੀ, ਭਗਤੋ ਸਭ ਨੂੰ ਦਿਆਂ ਸੁਣਾਈਆ। ਵੇਲਾ ਵਕਤ ਤੱਕੋ ਕਿਹੜੀ ਕਲਜੁਗ ਆਈ ਘੜੀ, ਘੜਿਆਲ ਆਪਣਾ ਰਹੀ ਵਜਾਈਆ। ਚਾਰੋਂ ਕੁੰਟ ਕੂੜ ਅੰਧੇਰੀ ਚੜ੍ਹੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਨਿਗਾਹ ਮਾਰੀ ਬੜੀ, ਵੱਡੇ ਛੋਟੇ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚ ਦਿਸੇ ਮੂਲ ਨਾ ਤਰੀ, ਪਾਰ ਕਿਨਾਰਾ ਪਾਰ ਨਾ ਕੋਇ ਕਰਾਈਆ। ਚੁਰਾਸੀ ਵਿਚੋਂ ਹੋਇਆ ਕੋਇ ਨਾ ਬਰੀ, ਬਰੇ ਆਜ਼ਮ ਵੇਖੇ ਥਾਉਂ ਥਾਈਂਆ। ਮੈਂ ਤੇ ਖਰਾ ਸੁਣਾਵਾਂ ਖਰੀ, ਖਰੇ ਖੋਟੇ ਵੰਡ ਨਾ ਕੋਇ ਵੰਡਾਈਆ। ਮੇਰੇ ਕੋਲ ਚਾਰ ਜੁਗ ਦੀ ਪਿਛਲੀ ਬੱਧੀ ਹੋਈ ਲੜੀ, ਚਾਰੇ ਕੰਨੀਆਂ ਗੰਢ ਪਵਾਈਆ। ਮੇਰੇ ਕੋਲ ਇਕ ਅਗੰਮੀ ਬੂਟੀ ਜੜੀ, ਜੜ ਚੇਤਨ ਵਾਲਿਓ ਤੁਹਾਨੂੰ ਦਿਆਂ ਸਮਝਾਈਆ। ਸਾਰੇ ਵੇਖੋ ਚਾਰ ਕੁੰਟ ਮਜ਼੍ਹਬਾਂ ਵਾਲੀ ਕੜੀ, ਕੜੀ ਕੜੀ ਨਾਲ ਮਿਲ ਕੇ ਆਪਣਾ ਖੇਲ ਖਿਲਾਈਆ। ਨਾਰਦ ਕਹੇ ਮੈਨੂੰ ਚੇਤਾ ਆਉਂਦਾ ਜਿਸ ਵੇਲੇ ਮੱਥੇ ਤੇ ਹੱਥ ਰਖ ਕੇ ਗੋਬਿੰਦ ਨੇ ਸੰਦੇਸਾ ਦਿਤਾ ਵਿਚ ਚਮਕੌਰ ਗੜ੍ਹੀ, ਗੜ੍ਹ ਹੰਕਾਰ ਵਾਲਾ ਤੁੜਾਈਆ। ਇਕ ਤੁਕ ਨਾਲ ਅਗੰਮੀ ਪੜ੍ਹੀ, ਪੁਸਤਕਾਂ ਤੋਂ ਬਾਹਰ ਸੁਣਾਈਆ। ਜਿਸ ਵੇਲੇ ਕਲਜੁਗ ਆਯੂ ਮੇਰੇ ਢਈਏ ਤੋਂ ਬਾਹਰ ਬੜ੍ਹੀ, ਆਪਣੀ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਨਾਰਦ ਕਹੇ ਮੈਂ ਹੋ ਗਿਆ ਨਿਮੋਝਾਣਾ, ਸਿਰ ਸਕਿਆ ਨਾ ਉਪਰ ਉਠਾਈਆ। ਜਿਸ ਵੇਲੇ ਸੁਣਿਆ ਧੁਰ ਦਾ ਗਾਣਾ, ਅਨਬੋਲਤ ਰਾਗ ਅਲਾਈਆ। ਗੋਬਿੰਦ ਬਿਨਾ ਤੀਰ ਤੋਂ ਮਾਰਿਆ ਨਿਸ਼ਾਨਾ, ਨਿਸ਼ਾਨਾ ਪਿਛਲਾ ਦਿਤਾ ਬਦਲਾਈਆ। ਬਿਨਾ ਚਿੱਲੇ ਤੋਂ ਖਿੱਚੀ ਕਮਾਨਾ, ਕਮੰਦ ਪ੍ਰੇਮ ਵਾਲੀ ਸੁਣਾਈਆ। ਨਾਲੇ ਦੱਸਿਆ ਮੇਰੇ ਸਾਹਿਬ ਦਾ ਹੋਵੇ ਜੋਤ ਧਾਰ ਦਾ ਬਾਣਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਸੰਬਲ ਉਸ ਦਾ ਹੋਵੇ ਟਿਕਾਣਾ, ਟਿਕੇ ਗੁਰਮੁਖਾਂ ਧੂੜੀ ਖਾਕ ਰਮਾਈਆ। ਮੈਂ ਸਾਥੀ ਹੋਣਾ ਬਣ ਕੇ ਪਹਿਲਵਾਨਾ, ਸੂਰਬੀਰ ਵੇਸ ਵਟਾਈਆ। ਸਤਿਗੁਰ ਸ਼ਬਦ ਹੋਵਾਂ ਰਾਣਾ, ਸੀਸ ਤਾਜ ਇਕ ਸੁਹਾਈਆ। ਆਪਣਿਆਂ ਭਗਤਾਂ ਸਿੱਖਾਂ ਨੂੰ ਬਿਨਾ ਅੱਖੀਆਂ ਤੋਂ ਪਹਿਚਾਨਾਂ, ਇਹ ਮੇਰੀ ਬੇਪ੍ਰਵਾਹੀਆ। ਮਿਹਰਵਾਨ ਹੋਵਾਂ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਤੱਕਾਂ ਜ਼ਿਮੀਂ ਅਸਮਾਨਾਂ, ਮੰਡਲਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਮੈਨੂੰ ਯਾਦ ਗੜ੍ਹੀ ਚਮਕੌਰ ਦੀ ਝਾਕੀ, ਝਕ ਝਕ ਝਕ ਕੇ ਦਿਆਂ ਸੁਣਾਈਆ। ਗੋਬਿੰਦ ਇਕ ਸ਼ਬਦ ਅਗੰਮੀ ਬਾਤ ਆਖੀ, ਬਿਨ ਅੱਖਰਾਂ ਦਿਤੀ ਸੁਣਾਈਆ। ਨਾਲੇ ਹੱਸ ਕੇ ਕਿਹਾ ਗੁਰਮੁਖੋ ਸਤਿਗੁਰ ਸ਼ਬਦ ਹੋ ਕੇ ਤੁਹਾਡੀ ਫੇਰ ਕਰਾਂਗਾ ਰਾਖੀ, ਰਖਕ ਹੋ ਕੇ ਵੇਖ ਵਖਾਈਆ। ਕੋਟਾਂ ਜਨਮਾਂ ਦੀ ਦੇ ਕੇ

ਮੁਆਫ਼ੀ, ਮੁਫ਼ਤ ਆਪਣੇ ਨਾਲ ਮਿਲਾਈਆ। ਜਾਮ ਪਿਆਵਾਂਗਾ ਬਣ ਕੇ ਸਾਕੀ, ਬਿਨਾ ਪਿਆਲਿਆਂ ਮੁਖ ਚੁਆਈਆ। ਚੜ੍ਹਾਵਾਂਗਾ ਸਤਿ ਸਚ ਦੇ ਉਤੇ ਰਾਕੀ, ਰਕਾਬਾਂ ਦੋ ਜਹਾਨ ਵਖਾਈਆ। ਮੇਰਾ ਬਸਤਰ ਅਨੂਪ ਹੋਵੇਗਾ ਪੋਸ਼ਾਕੀ, ਜਗਤ ਪੋਸ਼ ਕੰਮ ਕਿਸੇ ਨਾ ਆਈਆ। ਮੈਂ ਮਾਰਾਂਗਾ ਇਕੋ ਪਲਾਕੀ, ਪਲਕਾਂ ਵਿਚ ਦੋ ਜਹਾਨ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਮੈਂ ਫੇਰ ਹੱਥ ਵੱਲ ਝਾਕਿਆ, ਜੋ ਪੁੱਠਾ ਸਿੱਧਾ ਸਿੱਧਾ ਪੁੱਠਾ ਗੋਬਿੰਦ ਰਿਹਾ ਵਖਾਈਆ। ਉਸ ਵੇਲੇ ਆਵਾਜ਼ ਸੁਣੀ ਪੁਰਖ ਅਕਾਲ ਨੇ ਆਖਿਆ, ਅੱਖਰਾਂ ਤੋਂ ਬਾਹਰ ਦ੍ਰਿੜਾਈਆ। ਮੇਰੇ ਗੋਬਿੰਦ ਵੱਡੇ ਛੋਟੇ ਕਾਕਿਆ, ਕਾਲ ਮਹਾਕਾਲ ਤੇਰੇ ਚਰਨਾਂ ਵਿਚ ਰਖਾਈਆ। ਮੈਂ ਤੇਰਾ ਦੋ ਜਹਾਨ ਵਿਚ ਬਦਲ ਦੇਣਾ ਸਾਕਿਆ, ਸਾਖੀ ਅਗਲੀ ਦੇਣੀ ਸਮਝਾਈਆ। ਨਾਰਦ ਕਹੇ ਬਿਨਾ ਮੇਰੇ ਤੋਂ ਅੱਖੀਂ ਨਾਲ ਕਿਸੇ ਨਹੀਂ ਵੇਖਿਆ ਉਹ ਵਾਕਿਆ, ਵਾਕਫ਼ਕਾਰ ਨਜ਼ਰ ਕੋਇ ਨਾ ਆਈਆ। ਜਾਂ ਨਿਗਾਹ ਮਾਰੀ ਮੈਨੂੰ ਹਿੰਦਸਾ ਨਜ਼ਰ ਆਇਆ ਆਠਿਆ, ਆਠਾ ਦਿਤਾ ਪ੍ਰਗਟਾਈਆ। ਜਿਸ ਦੇ ਦਰਮਿਆਨ ਇਕੋ ਗਾਠਿਆ, ਗਠੜੀ ਜਗਤ ਭਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਜੁਗ ਜੁਗ ਵਾਟਿਆ, ਪੈਂਡਾ ਪੰਧ ਆਪਣੇ ਚਰਨਾਂ ਹੇਠ ਰਖਾਈਆ।

੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਅਲੜ ਪਿੰਡੀ ਜ਼ਿਲਾ ਗੁਰਦਾਸਪੁਰ ਲਾਜ ਕੌਰ ਦੇ ਗ੍ਰਹਿ

ਨਾਰਦ ਕਹੇ ਮੈਂ ਦੱਸਾਂ ਇਕ ਹੋਰ ਬਾਤ, ਬਾਤਾਂ ਸੁਣਨ ਵਾਲਿਓ ਤੁਹਾਨੂੰ ਦਿਆਂ ਸੁਣਾਈਆ। ਮੈਂਨੂੰ ਯਾਦ ਆਉਂਦੀ ਮਾਛੂਵਾੜੇ ਦੀ ਉਹ ਰਾਤ, ਜਿਸ ਦੀ ਰੁਤੜੀ ਗੋਬਿੰਦ ਨਾਲ ਮਹਿਕਾਈਆ। ਓਥੇ ਕਿਸੇ ਦੀ ਕੋਈ ਪੁਛਣ ਵਾਲਾ ਨਹੀਂ ਸੀ ਵਾਤ, ਘਰ ਆਇਆਂ ਨੂੰ ਜਲ ਪਾਣੀ ਨਾ ਕੋਇ ਪਿਆਈਆ। ਨਾ ਕੋਈ ਚਾਰਪਾਈ ਤੇ ਨਾ ਕੋਈ ਖਾਟ, ਤਕੀਆ ਸਰਹਾਣਾ ਲੇਫ਼ ਨਾ ਕੋਇ ਵਡਿਆਈਆ। ਨਾਰਦ ਕਹੇ ਜਾਂ ਮੈਂ ਨਿਗਾਹ ਮਾਰੀ ਤੇ ਗੋਬਿੰਦ ਹੱਥ ਰਖ ਕੇ ਸੁੱਤਾ ਉਤੇ ਢਾਕ, ਤਲੀ ਸੀਸ ਤਲੇ ਟਿਕਾਈਆ। ਤਨ ਬਸਤਰ ਗਏ ਪਾਟ, ਲੀਰੋ ਲੀਰ ਸੋਭਾ ਪਾਈਆ। ਪੈਰਾਂ ਵਿਚ ਚੁੱਭੇ ਕਾਟ, ਖ਼ੂਨ ਲਾਲ ਰੰਗ ਬਦਲਾਈਆ। ਨਾਰਦ ਕਹੇ ਮੇਰੀ ਨਿਕਲ ਗਈ ਡਾਡ, ਰੋ ਰੋ ਕੇ ਦਿਤੀ ਦੁਹਾਈਆ। ਅਗੋਂ ਗੋਬਿੰਦ ਦੀ ਆਈ ਆਵਾਜ਼, ਸ਼ਬਦ ਸ਼ਬਦ ਨਾਲ ਸੁਣਾਈਆ। ਨਾਰਦਾ ਜਗਤ ਵਿਚੋਂ ਜਾਗ, ਆਪਣੀ ਅੱਖ ਖੁਲਾਈਆ। ਵੇਖ ਮੇਰਾ ਸਚਖੰਡ ਜਗਦਾ ਚਰਾਗ਼, ਜਿਥੇ ਸ਼ਰਅ ਨਾ ਕੋਇ ਬੁਝਾਈਆ। ਫੇਰ ਵੇਖ ਧਰਤੀ ਦੇ ਭਾਗ, ਸਤਿਗੁਰ ਸ਼ਬਦ ਹੋ ਕੇ ਆਵਾਂ ਚਾਈਂ ਚਾਈਂਆ। ਗੁਰਮੁਖਾਂ ਦਾ ਖੋਲ੍ਹਾਂ ਰਾਜ਼, ਪਰਦੇ ਅੰਦਰੇ ਅੰਦਰ ਉਠਾਈਆ। ਪ੍ਰੇਮ ਵਜਾਵਾਂ ਨਾਦ, ਧੁਨਾਂ ਨਾਲ ਸ਼ਨਵਾਈਆ। ਆਤਮ ਪਰਮਾਤਮ ਦਰਸਾਵਾਂ ਸਮਾਜ, ਸਮਗਰੀ ਸਚ ਵਾਲੀ ਵਰਤਾਈਆ। ਪੂਰਨ ਜੋਤ ਜੋਤ ਮੇਰਾ ਹੋਵੇ ਪ੍ਰਕਾਸ਼, ਪ੍ਰਕਾਸ਼ ਪ੍ਰਭ ਦੇ ਵਿਚ ਸਮਾਈਆ। ਸਭ ਦੀ ਪੂਰੀ ਕਰਾਂ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਜਿਹੜਾ ਜੁਝਾਰ ਘੁਟ ਪਾਣੀ ਨਹੀਂ ਦਿਤਾ ਗਲਾਸ, ਇਹੋ ਅੰਮ੍ਰਿਤ ਗੁਰਮੁਖਾਂ ਦੇ ਅੰਦਰ ਦਿਤਾ ਚੁਆਈਆ। ਮੇਰੀ ਖੇਲ ਨਹੀਂ

ਕੋਈ ਪੱਤਾ ਤਾਸ਼, ਦੁੱਕੀ ਤਿੱਕੀ ਵੰਡ ਨਾ ਕੋਇ ਵੰਡਾਈਆ। ਮੇਰਾ ਖੇਲ ਮਿਲ ਕੇ ਹੋਣਾ ਨਾਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਖੇਲ ਖਿਲਾਈਆ। ਉਹ ਵੇਖ ਸਦੀ ਚੌਧਵੀਂ ਦੀ ਅਖ਼ੀਰੀ ਵਾਟ, ਪਤਣ ਘਾਟ ਬੈਠੀ ਡੇਰਾ ਲਾਈਆ। ਜਿਸ ਵੇਲੇ ਜਨ ਭਗਤਾਂ ਮਿਲਣੀ ਦਾਤ, ਵਸਤ ਅਗੰਮ ਵਰਤਾਈਆ। ਨਾਰਦ ਕਹੇ ਫਿਰ ਮੈਨੂੰ ਆਈ ਸ਼ਾਂਤ, ਮੈਂ ਸ਼ਾਂਤੀ ਵਿਚ ਸੀਸ ਦਿਤਾ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਆਪ ਇਕਾਂਤ, ਇਕ ਇਕੱਲਾ ਆਪਣਾ ਹੁਕਮ ਵਰਤਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਅਲੜਪਿੰਡੀ ਜ਼ਿਲਾ ਗੁਰਦਾਸਪੁਰ ਦਰਸ਼ਨ ਸਿੰਘ ਦੇ ਗ੍ਰਹਿ

ਨਾਰਦ ਕਹੇ ਮੈਂ ਖੇਲ ਤੱਕਿਆ ਅਗੰਮੇ ਸ਼ਾਹੋ ਕਾ, ਸ਼ਹਿਨਸ਼ਾਹ ਦਿਤਾ ਵਖਾਈਆ। ਮੇਰਾ ਵਿਚਾਰ ਮੁਕਿਆ ਭਾਓ ਕਾ, ਭਾਂਡਾ ਭਰਮ ਦਿਤਾ ਭੰਨਾਈਆ। ਹੰਕਾਰ ਗਿਆ ਹਉਂ ਕਾ, ਹੰ ਬ੍ਰਹਮ ਸਮਝਾਈਆ। ਵਹਿਣ ਤੱਕਿਆ ਪ੍ਰੇਮ ਦਰਿਆਓ ਕਾ, ਵੰਝੀ ਹਾਥ ਨਾ ਆਈਆ। ਜੈਕਾਰਾ ਸੁਣਿਆ ਨਾਉਂ ਕਾ, ਨਾਮ ਨਿਧਾਨਾ ਦਿਤਾ ਦ੍ਰਿੜਾਈਆ। ਰਿਸ਼ਤਾ ਵੇਖਿਆ ਪਿਤਾ ਮਾਉਂ ਕਾ, ਸੁਤ ਦੁਲਾਰੇ ਗੋਦ ਉਠਾਈਆ। ਸਹਾਰਾ ਡਿੱਠਾ ਠੰਡੀ ਛਾਉਂ ਕਾ, ਸਿਰ ਆਪਣਾ ਹੱਥ ਟਿਕਾਈਆ। ਵਿਹਾਰ ਵੇਖਿਆ ਆਪਣੇ ਦਾਓ ਕਾ, ਭੇਵ ਅਭੇਦ ਨਾ ਕੋਇ ਜਣਾਈਆ। ਸੰਦੇਸ ਸੁਣਿਆ ਵਾਹੋ ਵਾਹੋ ਕਾ, ਅਵਤਾਰ ਪੈਗ਼ੰਬਰ ਗੁਰੂ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੇਰੇ ਅੰਦਰ ਆਈ ਖਰਮਸਤੀ, ਮਸਤ ਦੀਵਾਨਾ ਦਿਤਾ ਬਣਾਈਆ। ਮੈਂ ਦਰਸ਼ਨ ਪਾਇਆ ਚਸ਼ਮੀ, ਚਸ਼ਮ ਦੀਦ ਰੁਸ਼ਨਾਈਆ। ਤੱਕੀ ਨੂਰੀ ਹਸਤੀ, ਨੁਰਾਨਾ ਡਗਮਗਾਈਆ। ਦਰਗਾਹ ਵੇਖੀ ਵਸਦੀ, ਸਚਖੰਡ ਸੋਭਾ ਪਾਈਆ। ਮੇਰੀ ਆਸ਼ਾ ਵੇਖੀ ਹੱਸਦੀ, ਖ਼ੁਸ਼ੀਆਂ ਢੋਲੇ ਗਾਈਆ। ਦੋ ਜਹਾਨਾਂ ਨੱਸਦੀ, ਭੱਜੇ ਵਾਹੋ ਦਾਹੀਆ। ਪਿਆਸੀ ਅੰਮ੍ਰਿਤ ਰਸ ਦੀ, ਬੂੰਦ ਸਵਾਂਤੀ ਰਹੀ । ਵਣਜਾਰਨ ਸਿਫ਼ਤ ਜਸ ਦੀ, ਸਿਫ਼ਤਾਂ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਤੱਕਿਆ ਅਗੰਮ ਨਜ਼ਾਰਾ ਨਜ਼ਰੀਏ ਤੋਂ ਬਾਹਰ ਜਣਾਈਆ। ਦੇਵੇ ਪ੍ਰੀਤਮ ਪਿਆਰਾ, ਪਰਮ ਪੁਰਖ ਧੁਰਦਰਗਾਹੀਆ। ਜਿਸ ਦਾ ਇਕੋ ਇਕ ਹੁਲਾਰਾ, ਦੋ ਜਹਾਨਾਂ ਪਾਰ ਕਰਾਈਆ। ਦੇਵੇ ਦਰਸ ਦੀਦਾਰਾ, ਜੋਤੀ ਜਾਤਾ ਡਗਮਗਾਈਆ। ਮੈਂ ਬਣ ਕੇ ਬਰਖ਼ੁਰਦਾਰਾ, ਸਾਚੀ ਸੇਵ ਕਮਾਈਆ। ਜਿਹੜਾ ਸਰਗੁਣ ਤੋਂ ਨਿਰਗੁਣ ਆਇਆ ਦੁਬਾਰਾ, ਜੋਤੀ ਜਾਤਾ ਰੂਪ ਬਦਲਾਈਆ। ਮੈਂ ਉਸੇ ਦੀ ਚਰਨ ਧੂੜ ਲਾਵਾਂ ਛਾਰਾ, ਮਸਤਕ ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਇਕੋ ਅਗੰਮ ਅਥਾਹੀਆ।

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਵਜ਼ੀਰਪੁਰ ਜ਼ਿਲਾ ਗੁਰਦਾਸ ਪੁਰ ਬੂੜ ਸਿੰਘ ਦੇ ਗ੍ਰਹਿ

ਨੀਚਸ਼ ਨਵਿਛੇ ਜੀ ਮਵਸੇ ਯਵਕ ਤਾਜੀਨੇ ਕਮੂ ਕੁਸਨੋ ਬੇਲਸ ਵਜਹਿਬੇ ਜ਼ਾਨੀਅਲੇ ਚਨਵਿਸਤੀ ਮੋਅਜ਼ ਵਜ਼ੀਜ਼ੂਲ ਤਕਲਾ ਨਜ਼ ਹਵੀ ਯਕ ਮੁਜ਼ਾ ਜ਼ਵਨੀ ਲਾਇਜ਼ੀ ਹਮੂਸੋ ਬੇਨਮਿਸਤਾ ਕਨਵਜ਼ੀ ਮੌਲਾ ਜ਼ਬੀ ਅਰਸ਼ੇ ਰਬੀ ਫ਼ਰਸ਼ੇ ਤਬੀ ਗੋਸ਼ੇ ਕੁਨੰਦ ਸਾਹਿਬ ਬਖ਼ਸ਼ੰਦ ਬਾਜ਼ੂਕਤੀ ਜ਼ਵਾਂ ਮੋਸਨਫੇ ਅਵਾ ਨਾਕੂਅਲ ਦੂਆ ਜ਼ੋ ਕੋਜ਼ਵਦ ਸ਼ਾਹੇ ਨਜ਼ਿਦ ਵਜ਼ੀਉਮਵਲਜ਼ਾ ਨੂਰੇ ਜਹਾਂ ਰੁਸ਼ਨਾਏ ਜਹਾਂ ਬਦਸਤੇ ਦੁਆ ਹਸਤੇ ਖ਼ੁਦਾ ਜ਼ਾਕੀਮੁਜ਼ੀੲਨ ਵਿਲਜਾਏਲੀ ਮਜ਼ਹਿਕਲੀ ਤੋਜ਼ਿਨਤੋ ਫ਼ਰਸ਼ੇ ਅਰਸ਼ੇ ਨਵੀ ਕਵਤੇ ਕਵੀ ਸਫ਼ਾਤੇ ਦਵੀ ਬਜ਼ਾਤੇ ਨਵੀ ਅਰਸ਼ੋਂ ਵਿਜ਼ਾ ਫ਼ਰਸ਼ੋ ਜ਼ਿਮਾ ਨੂਰੇ ਚਿਨਾ ਤਾਰੀਕੇ ਵਿਨਾ ਤੁਅਲਕੇ ਦੋ ਜਹਾਂ ਮੁਤਲਕੇ ਰਹਿਨੁਮਾ ਖ਼ੁਦਾਏ ਖੁਜੰਦ ਰਸੂਲੇ ਫ਼ਰਜੰਦ ਗੋਬਿੰਦੇ ਕਮੰਦ ਸ਼ਬਦੇ ਭੁਯੰਗ ਨਜ਼ੀਵਲੇ ਤੁਰੰਗ ਨੇਤਰੇ ਕਮੰਦ ਕਦਮੇ ਬਖ਼ਸ਼ੰਦ ਰੋਜ਼ੇ ਸਬੱਬ ਸ਼ਹਿਨਸ਼ਾਹ ਇਕ ਅਖਵਾਈਆ। ਚੀ ਅਸਤਨੌਜੂ ਜ਼ਾਵਿਕੀ ਮਜਦ ਰਸੂਲੇ ਹਮਦ ਕਾਇਨਾਤੇ ਕੁਨਦ ਖ਼ਾਕੇ ਜ਼ਵਦ ਰੂਨੁਮਾਏ ਤਸਦ ਚਸ਼ਮੇ ਅਬਦ ਹੁਕਮਾਏ ਸ਼ਬਦ ਕਲਾਮਾਏ ਕਲਮਾ ਕਾਇਨਾਤ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੁਗ ਚੌਕੜੀ ਅਦਦ ਅਦਾਦੋ ਸ਼ੁਮਾਰ ਆਪਣੇ ਵਿਚ ਰਖਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੱਦਾ ਜ਼ਿਲਾ ਗੁਰਦਾਸ ਪੁਰ ਮਹਿੰਗਾ ਸਿੰਘ ਦੇ ਗ੍ਰਹਿ

ਨਾਰਦ ਕਹੇ ਭਗਤੋ ਵੇਖੋ ਪ੍ਰਭੂ ਦਾ ਦੇਸ ਵੱਡਾ, ਵੱਡੇ ਦੀ ਵੱਡੀ ਵਡਿਆਈਆ। ਜਿਸ ਨੇ ਆਪਣੇ ਹੁਕਮ ਦਾ ਇਕ ਨਿਸ਼ਾਨਾ ਗੱਡਾ, ਚਾਰੋਂ ਕੁੰਟ ਰਿਹਾ ਝੁਲਾਈਆ। ਹੁਕਮੀ ਹੁਕਮ ਦੇਵੇ ਸੰਦੇਸਾ ਸੱਦਾ, ਨਿਰਗੁਣ ਸਰਗੁਣ ਆਪ ਉਠਾਈਆ। ਮੈਂ ਵੀ ਉਠ ਉਠ ਭੱਜਾ, ਭੱਜਿਆ ਵਾਹੋ ਦਾਹੀਆ। ਮੈਨੂੰ ਰਸਤੇ ਵਿਚ ਰੇਤੇ ਵਿਚ ਰੋਂਦੀਆਂ ਦਿਸੀਆਂ ਡੱਡਾਂ, ਚੀਕ ਚਿਹਾੜਾ ਰਹੀਆਂ ਪਾਈਂਆ। ਫੇਰ ਮੇਰੀ ਨਿਗਾਹ ਗਈ ਵਿਚ ਖੱਡਾਂ, ਬਿਨ ਨੈਣਾਂ ਨੈਣ ਤਕਾਈਆ। ਫਿਰ ਆਵਾਜ਼ ਸੁਣੀ ਮਕਬਰਿਆਂ ਵਾਲਿਆਂ ਹੱਡਾਂ, ਦਰੋਹੀ ਕਰ ਸੁਣਾਈਆ। ਮੈਂ ਹੈਰਾਨ ਹੋ ਕੇ ਆਪਣੇ ਅੰਦਰੋਂ ਆਪਣਾ ਵਿਚਾਰ ਕਢਾ, ਕਹਿ ਕੇ ਦਿਤਾ ਸੁਣਾਈਆ। ਵੇ ਪੀਰ ਪੈਗ਼ੰਬਰੋ ਤੁਹਾਡੇ ਮਹਿਬੂਬ ਦਾ ਕਿਹੜਾ ਅੱਡਾ, ਮੁਕਾਮ ਕਵਣ ਅਖਵਾਈਆ। ਕੀ ਓਹ ਸਾਂਢਣੀ ਸਵਾਰ ਕਿ ਸ਼ਾਹ ਅਸਵਾਰਾ ਦਿਸੇ ਗਧਾ, ਕਵਣ ਸਵਾਮੀ ਸੋਭਾ ਪਾਈਆ। ਕੀ ਉਹ ਮਿਤਰ ਪਿਆਰਾ ਦੇਵਣਹਾਰਾ ਦਗ਼ਾ, ਜੁਗ ਜੁਗ ਆਪਣਾ ਵੇਸ ਵਟਾਈਆ। ਕੀ ਓਹ ਛਤਰਧਾਰੀ ਕਿ ਛਤਰ ਝੁਲਾਏ ਛਬਾ, ਆਪਣਾ ਖੇਲ ਖਿਲਾਈਆ। ਮੈਂ ਸੰਦੇਸ਼ ਸੁਣਿਆ ਉਹ ਬੇਪਰਵਾਹ ਬੇਹੱਦਾ, ਹੱਦਾਂ ਵਿਚ ਕਦੇ ਨਾ ਆਈਆ। ਨਾ ਕਦੇ ਕਟਾਵੇ ਲਬਾਂ, ਮੁੱਛ ਦਾਹੜੀ ਵੰਡ ਨਾ ਕੋਇ ਵੰਡਾਈਆ। ਲੋਕਮਾਤ ਮਿਲਦਾ ਨਾਲ ਸਬੱਬਾ, ਨਿਰਗੁਣ ਸਰਗੁਣ ਵੇਸ ਵਟਾਈਆ। ਜੋ ਤਾਰਨਹਾਰਾ ਕੁਲਾ ਕੁਲਾ ਯੱਦਾ, ਯਦੀ ਆਪਣਾ ਪਰਦਾ ਲਾਹੀਆ। ਨਾਰਦ ਕਹੇ ਮੈਂ ਹੋਰ ਅਗੇ ਵਧਾ, ਕਦਮਾਂ ਕਦਮਾਂ ਪੰਧ ਮੁਕਾਈਆ। ਮੈਨੂੰ ਇਕ ਅਸਵ ਦਿਸਿਆ ਬੱਗਾ, ਚਾਰੇ ਸੁੰਬ ਵਖਾਈਆ। ਮੈਂ ਨੇਤਰ ਮੀਟਿਆ ਖੱਬਾ, ਸੱਜੇ ਨਾਲ ਤਕਾਈਆ। ਉਹਦੇ ਵਾਲਾਂ ਬੱਧਾ ਤੱਗਾ, ਮੌਲੀ ਤੰਦ ਸੁਹਾਈਆ। ਉਹਦਾ ਸ਼ਾਹ ਅਸਵਾਰਾ ਦਿਸਾ ਨੱਢਾ, ਰੂਪ ਰੰਗ ਸਮਝ ਕੋਇ ਨਾ ਪਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਪ੍ਰਭੂ ਦਾ ਕਿੱਡਾ ਵੱਡਾ ਵਿਹੜਾ, ਗ੍ਰਹਿ ਦੋ ਜਹਾਨ ਸੁਹਾਈਆ। ਪਤਾ ਨਹੀਂ ਏਥੇ ਵਸੇ ਕਿਹੜਾ, ਵਿਸ਼ਨ ਬ੍ਰਹਮਾ ਸ਼ਿਵ ਅਵਤਾਰ ਪੈਗ਼ੰਬਰ ਗੁਰ ਲੱਖ ਚੁਰਾਸੀ ਬਾਲੇ ਨੱਢੇ, ਭੱਜਣ ਵਾਹੋ ਦਾਹੀਆ। ਸਚ ਸੁਹੰਜਣਾ ਸਵਾਮੀ ਦਾ ਦਿਸਿਆ ਖੇੜਾ, ਨੌ ਖੰਡ ਖਿੜਕੀ ਨੌ ਦਵਾਰ ਸੁਹਾਈਆ। ਜਿਥੇ ਚਾਰੋਂ ਕੁੰਟ ਝੇੜਾ, ਝਗੜਾ ਸਕੇ ਨਾ ਕੋਇ ਮੁਕਾਈਆ। ਜੁਗ ਜੁਗ ਸਭ ਨੂੰ ਲਾਏ ਉਖੇੜਾ, ਦੀਨ ਦੁਨੀ ਦਏ ਬਦਲਾਈਆ। ਉਲਟਾ ਦੇਵੇ ਗੇੜਾ, ਚਕਰਵਰਤੀ ਚਕਰਾਂ ਵਿਚ ਰਖਾਈਆ। ਕਰੇ ਹਕ ਨਿਬੇੜਾ, ਅਦਲ ਇਨਸਾਫ਼ ਇਕ ਕਮਾਈਆ। ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਰ ਨਜ਼ਰ ਨਾਲ ਤਰਾਈਆ। ਹੁਣ ਕਲਜੁਗ ਮੇਟੇ ਅੰਧੇਰਾ, ਅੰਧ ਅਗਿਆਨ ਗਵਾਈਆ। ਰੂਪ ਧਰ ਕੇ ਸ਼ੇਰ ਸ਼ੇਰਾ, ਸਿੰਘ ਸਿੰਘ ਭਬਕ ਲਗਾਈਆ। ਪਿਛੇ ਵਕਤ ਲੰਘ ਗਿਆ ਬਥੇਰਾ, ਦੀਨ ਦੁਨੀ ਦੇ ਢੋਲੇ ਗਾਈਆ। ਅਗੇ ਹੁਕਮ ਚਲੇ ਪ੍ਰਭੂ ਕਹੇ ਇਹ ਮੇਰਾ, ਦੋ ਜਹਾਨਾਂ ਵੱਜੇ ਵਧਾਈਆ। ਇਕੋ ਰੰਗ ਰੰਗਾਏ ਸੰਝ ਸਵੇਰਾ, ਨੂਰ ਨੁਰਾਨਾ ਡਗਮਗਾਈਆ। ਮੜ੍ਹੀ ਗੋਰਾਂ ਕਰੇ ਨਿਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਹਾਵਣਹਾਰਾ ਸਾਚਾ ਡੇਰਾ, ਸਚਖੰਡ ਸਚ ਦਏ ਵਡਿਆਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ ਜਰਨੈਲ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਪ੍ਰਭੂ ਦੀ ਕਿੱਡੀ ਵੱਡੀ ਧੌਲੀ, ਧਰਮ ਦੀ ਧਾਰ ਦਿਆਂ ਜਣਾਈਆ। ਜਿਹੜੀ ਉਸ ਦੀ ਲੱਖ ਚੁਰਾਸੀ ਨਾਲ ਮੌਲੀ, ਮੌਲਾ ਆਪਣੀ ਰੁੱਤ ਵਖਾਈਆ। ਖੇਲ ਕਰਦਾ ਰਹੇ ਹੌਲੀ ਹੌਲੀ, ਜੁਗ ਚੌਕੜੀ ਵੰਡ ਵੰਡਾਈਆ। ਜਗਤ ਵਿਵਹਾਰ ਵਿਚ ਕਦੇ ਨਾ ਕਰੇ ਤੌਲੀ, ਧੀਰੇ ਧੀਰੇ ਆਪਣਾ ਖੇਲ ਖਿਲਾਈਆ। ਸਭ ਦੇ ਇਕਰਾਰ ਤੱਕੇ ਕੌਲੀ, ਕਵਲ ਨੈਣ ਵੇਖ ਵਖਾਈਆ। ਚਾਰ ਜੁਗ ਦੇ ਸ਼ਾਸਤਰਾਂ ਜਾਣੇ ਬੋਲੀ, ਕੀ ਅਨਬੋਲਤ ਰਾਗ ਦ੍ਰਿੜਾਈਆ। ਹਰ ਘਟ ਅੰਦਰ ਰਿਹਾ ਫੋਲੀ, ਪਰਦਾ ਓਹਲਾ ਆਪ ਚੁਕਾਈਆ। ਕੋਟਾਂ ਵਿਚੋਂ ਗੁਰਮੁਖ ਸੰਤ ਸੁਹੇਲੇ ਲੱਭੇ ਹਮਜੋਲੀ, ਸਜਣ ਸਾਥੀ ਆਪ ਬਣਾਈਆ। ਨਾਮ ਕੰਡੇ ਤਰਾਜੂ ਤੋਲੀ, ਦੂਸਰ ਹੱਥ ਨਾ ਕਦੇ (ਫੜਾਈਆ)। ਜਿਨ੍ਹਾਂ ਦੀ ਅੰਦਰ ਬਜਰ ਕਪਾਟੀ ਖੋਲੀ, ਦਰਸ਼ਨ ਦੇਵੇ ਚਾਈਂ ਚਾਈਂਆ। ਸਤਿਗੁਰ ਸ਼ਬਦ ਬਣ ਕੇ ਢੋਲੀ, ਜਗਤ ਸੁੱਤਿਆਂ ਲਏ ਉਠਾਈਆ। ਆਪਣੀ ਧਾਰ ਰਖ ਵਿਚੋਲੀ, ਵਿਚਲਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਧਰਨੀ ਦਾ ਕਿੱਡਾ ਵੱਡਾ ਵਿਸਥਾਰ, ਚਾਰੋਂ ਕੁੰਟ ਸੋਭਾ ਪਾਈਆ। ਚਾਰੇ ਕੁੰਟਾਂ ਪਹਿਰੇਦਾਰ, ਉੱਤਰ ਪੂਰਬ ਪੱਛਮ ਦੱਖਣ ਸੇਵ ਕਮਾਈਆ। ਚਾਰੇ ਵੇਦ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਚਾਰੇ ਜੁਗ ਕਰਨ ਇਜ਼ਹਾਰ, ਸਿਫ਼ਤਾਂ ਵਿਚ ਸਲਾਹੀਆ। ਚਾਰੇ ਖਾਣੀ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਚਾਰੇ ਬਾਣੀ ਦਏ ਅਧਾਰ, ਅੰਮ੍ਰਿਤ ਮੇਘ ਮੇਘ ਦਏ ਬਰਸਾਈਆ। ਚਾਰੇ ਮੰਜ਼ਲ ਕਰ ਤਿਆਰ, ਰਸਤਾ ਦੇਵੇ ਚਾਈਂ ਚਾਈਂਆ।

ਚਾਰੇ ਯਾਰ ਕਰ ਹੁਸ਼ਿਆਰ, ਯਾਰੀ ਯਾਰਾਂ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਜਨ ਭਗਤੋ ਧਰਨੀ ਕਿੱਡੀ ਲੰਮੀ ਚੌੜੀ, ਪੁਰਖ ਅਕਾਲ ਦਿਤੀ ਵਡਿਆਈਆ। ਜਿਸ ਦੇ ਉਚੇ ਨੀਵੇਂ ਥਾਂ ਲਾਈ ਨਹੀਂ ਪੌੜੀ, ਵੇਖਣਹਾਰਾ ਚਾਈਂ ਚਾਈਂਆ। ਜੋ ਦਿਵਸ ਰੈਣ ਫਿਰੇ ਦੌੜੀ, ਭੱਜੇ ਵਾਹੋ ਦਾਹੀਆ। ਜਿਸ ਦੀ ਤ੍ਰਿਸ਼ਨਾ ਨਹੀਂ ਕੌੜੀ, ਵਿਖ ਰੂਪ ਨਾ ਕੋਇ ਵਖਾਈਆ। ਉਹ ਵੇਖੋ ਕਰਦੀ ਬਹੁੜੀ ਬਹੁੜੀ, ਕੂਕ ਕੂਕ ਸੁਣਾਈਆ। ਪੁਰਖ ਅਕਾਲੇ ਕਰੀ ਗੌਰੀ, ਗਹਿਰ ਗਵਰ (ਧਿਆਨ) ਲਗਾਈਆ। ਮੈਨੂੰ ਲੁੱਟੀ ਜਾਂਦੇ ਠੱਗ ਚੋਰੀ, ਕਲਜੁਗ ਲਟੂਆ ਨਾਲ ਮਿਲਾਈਆ। ਮੇਰਾ ਪ੍ਰੇਮ ਰਸ ਜਾਂਦੇ ਭੋਰੀ, ਭੋਰਾ ਭੋਰਾ ਮੇਰਾ ਸਭ ਕੁਝ ਗਿਆ ਲੁਟਾਈਆ। ਮੈਂ ਹੋ ਗਈ ਕੋਝੀ ਕਮਲੀ ਕੋਹੜੀ, ਬਲਹੀਣ ਦੁਹਾਈਆ। ਮੇਰੇ ਸਾਹਿਬ ਸਵਾਮੀ ਮੇਰੀ ਧਰਮ ਨਾਲ ਬਣਾ ਦੇ ਜੋੜੀ, ਧਰਨੀ ਰੋ ਕੇ ਵਾਸਤਾ ਪਾਈਆ। ਨਾਰਦ ਕਹੇ ਮੈਂ ਅਗੇ ਹੋ ਕੇ ਦਿਤਾ ਹੋੜੀ, ਐਵੇਂ ਨਾ ਕੁਰਲਾਈਆ। ਉਹ ਤੱਕ ਕਲਜੁਗ ਆਯੂ ਰਹਿ ਗਈ ਥੋੜ੍ਹੀ, ਸਮਾਂ ਬੈਠਾ ਪੰਧ ਮੁਕਾਈਆ। ਇਕ ਸਾਹਿਬ ਤੇ ਰਖ ਡੋਰੀ, ਜੋ ਟੁੱਟਿਆਂ ਗੰਢ ਪਵਾਈਆ। ਸ਼ਬਦ ਆਵਾਂ ਸੁਣ ਘਨਘੋਰੀ, ਜੋ ਬਿਨ ਕੰਨਾਂ ਰਿਹਾ ਸੁਣਾਈਆ। ਤੇਰੀ ਕਿਸਮਤ ਹੋਏ ਮਥੋਰੀ, ਭਾਗਹੀਣ ਰਹਿਣ ਨਾ ਪਾਈਆ। ਤੂੰ ਵਰ ਪਾਉਣਾ ਜਿਹਾ ਲੋੜੀ, ਪ੍ਰਭ ਦੇਵਣਹਾਰ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਸਦਾ ਸਦਾ ਸਦ ਆਪਣੇ ਸੰਗ ਰਿਹਾ ਤੋਰੀ, ਤੁਰਤ ਆਪਣੀ ਦਇਆ ਕਮਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨੁਸ਼ਹਿਰਾ ਜ਼ਿਲਾ ਗੁਰਦਾਸ ਪੁਰ ਗੁਰਬਖ਼ਸ਼ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਮਾਣੋ ਆਪਣੇ ਸਾਹਿਬ ਦਾ ਰੰਗ, ਹਰਿ ਕਰਤਾ ਧੁਰਦਰਗਾਹੀਆ। ਆਤਮ ਪਰਮਾਤਮ ਬਣਾਉਣਾ ਸੰਗ, ਦੋ ਜਹਾਨਾਂ ਵੱਜਦੀ ਰਹੇ ਵਧਾਈਆ। ਨਾਮ ਨਿਧਾਨਾ ਸੁਣਨਾ ਮਰਦੰਗ, ਨਿਰਗੁਣ ਸਰਗੁਣ ਕਰੇ ਸ਼ਨਵਾਈਆ। ਦੀਨ ਦੁਨੀ ਦੀ ਧਾਰ ਜਾਣਾ ਲੰਘ, ਮਜ਼੍ਹਬ ਸ਼ਰਅ ਨਾ ਕੋਇ ਅਟਕਾਈਆ। ਕਲਜੁਗ ਕੂੜੀ ਕਿਰਿਆ ਕਰਨੀ ਭੰਗ, ਭਾਂਡਾ ਭਰਮ ਭਉ ਭੰਨਾਈਆ। ਪਾਰਬ੍ਰਹਮ ਬ੍ਰਹਮ ਮਾਨਣਾ ਸਚ ਅਨੰਦ, ਸੁਖ ਸੁਖ ਵਿਚੋਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਨਾਰਦ ਕਹੇ ਜਨ ਭਗਤੋ ਹੋਵੇ ਵਕਤ ਸੁਹੇਲਾ, ਮਾਤਲੋਕ ਮਿਲੇ ਵਡਿਆਈਆ। ਆਤਮ ਪਰਮਾਤਮ ਕਰਾਉਣਾ ਮੇਲਾ, ਜਗਤ ਵਿਛੋੜਾ ਰਹੇ ਨਾ ਰਾਈਆ। ਇਕ ਘਰ ਸੁਹਾਉਣਾ ਗੁਰੂ ਗੁਰ ਚੇਲਾ, ਸਤਿਗੁਰ ਸ਼ਬਦੀ ਵੱਜਦੀ ਰਹੇ ਵਧਾਈਆ। ਸਵਾਮੀ ਠਾਕਰ ਮਿਲੇ ਸੁਹੇਲਾ, ਸੱਜਣ ਅਗੰਮ ਅਥਾਹੀਆ। ਜਿਸ ਦਾ ਧਾਮ ਨਵੇਲਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਆਪਣੀ ਖੇਲ ਕਲਜੁਗ ਰਿਹਾ ਖੇਲਾ, ਖ਼ਾਲਕ ਖ਼ਲਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਜਨ ਭਗਤੋ ਆਤਮ ਹੋਵੋ ਸਾਰੇ ਦਰਸ਼ੀ, ਜਗ ਨੇਤਰਾਂ ਲੋੜ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਅੰਮ੍ਰਿਤ ਮੇਘ ਰਿਹਾ ਬਰਸੀ, ਨਿਝਰ ਝਿਰਨਾ ਅੰਮ੍ਰਿਤ

ਰਸ ਆਪ ਚੁਆਈਆ। ਜਗਤ ਵਾਸਨਾ ਤ੍ਰਿਖਾ ਰਹੇ ਕੋਇ ਨਾ ਤਰਸੀ, ਕਲਪਣਾ ਕੂੜ ਨਾ ਕੋਇ ਹਲਕਾਈਆ। ਦੇਵੇ ਮਾਣ ਵਡਿਆਈ ਉਤੇ ਧਰਤੀ, ਧਰਨੀ ਧਰਤ ਧਵਲ ਧੌਲ ਚਾਰੇ ਕੁੰਟ ਖ਼ੁਸ਼ੀ ਬਣਾਈਆ। ਉਹ ਸਵਾਮੀ ਠਾਕਰ ਸ਼ਰਤੀ, ਸ਼ਰਤੀਆ ਆਪਣਾ ਰੰਗ ਰੰਗਾਈਆ। ਉਹ ਪ੍ਰੀਤਮ ਮਾਹੀ ਅਰਸ਼ੀ, ਦੋ ਜਹਾਨਾਂ ਹੋਏ ਸਹਾਈਆ। ਜਿਸ ਨਾਮ ਕਲਮੇ ਦੀ ਗੁਰ ਅਵਤਾਰ ਪੈਗ਼ੰਬਰਾਂ ਦਿਤੀ ਪਰਚੀ, ਪ੍ਰਾਚੀਨ ਦਾ ਲੇਖਾ ਰਿਹਾ ਦ੍ਰਿੜਾਈਆ। ਮੈਂ ਖ਼ਬਰ ਦੱਸਾਂ ਉਸ ਦੇ ਘਰ ਦੀ, ਭੇਵ ਅਭੇਦਾ ਮਾਤ ਉਠਾਈਆ। ਉਹਦੀ ਸੂਰਤ ਮੂਰਤ ਨਰਾਇਣ ਨਰ ਦੀ, ਨੂਰ ਨੁਰਾਨਾ ਡਗਮਗਾਈਆ। (ਉਹਦੀ) ਨਾਦ ਤੂਰਤ ਦੋ ਜਹਾਨ ਦੀ, ਬ੍ਰਹਿਮੰਡਾਂ ਖੰਡਾਂ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪ੍ਰਵਾਹੀਆ। ਜਨ ਭਗਤ ਕਹਿਣ ਸਾਡਾ ਸਾਹਿਬ ਸਵਾਮੀ ਏਕਾ, ਏਕੰਕਾਰ ਸੀਸ ਨਿਵਾਈਆ। ਜਿਸ ਦੇ ਚਰਨ ਕਵਲ ਸਾਚੀ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋ ਕਰਨਹਾਰਾ ਬੁਧ ਬਿਬੇਕਾ, ਦੁਰਮਤ ਮੈਲ ਧਵਾਈਆ। ਸੋ ਸਵਾਮੀ ਬਣ ਕੇ ਨਰ ਨਰੇਸ਼ਾ, ਨਿਰਗੁਣ ਨਿਰਵੈਰ ਲਈ ਅੰਗੜਾਈਆ। ਜੋ ਰਹੇ ਸਦਾ ਹਮੇਸ਼ਾ, ਜੁਗ ਚੌਕੜੀ ਹੁਕਮ ਵਰਤਾਈਆ। ਜਿਸ ਦਾ ਸਰੂਪ ਦਸ ਦਸਮੇਸ਼ਾ, ਗੋਬਿੰਦ ਅਗੰਮੜਾ ਮਾਹੀਆ। ਜੋ ਸਭ ਦਾ ਪੂਰਾ ਕਰੇ ਲੇਖਾ, ਚਾਰ ਵਰਨਾਂ ਲਹਿਣਾ ਦਏ ਚੁਕਾਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਵੇਖ ਵਖਾਈਆ। ਜੋ ਫਿਰਨਹਾਰਾ ਦੋ ਜਹਾਨ ਪ੍ਰਦੇਸਾ, ਪ੍ਰਦੇਸੀ ਹੋ ਕੇ ਭੱਜੇ ਵਾਹੋ ਦਾਹੀਆ। ਉਹ ਸਦੀ ਚੌਧਵੀਂ ਅੰਤ ਅਖੀਰ ਬੇਨਜ਼ੀਰ ਜੋਤੀ ਧਾਰ ਬਦਲ ਕੇ ਭੇਸਾ, ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਆਪਣਾ ਖੇਲ ਖਿਲਾਈਆ। ਜਿਸ ਨੂੰ ਅਵਤਾਰ ਕਰਨ ਆਦੇਸਾ, ਪੈਗ਼ੰਬਰ ਸਜਦਿਆਂ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਵਡ ਵਡਿਆਈਆ। ਜਨ ਭਗਤ ਕਹਿਣ ਸਾਡਾ ਪੁਰਖ ਅਕਾਲ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹਦਾ ਮੇਲਾ ਨਾਲ ਆਤਮ ਬ੍ਰਹਮ, ਪਾਰਬ੍ਰਹਮ ਬੇਪ੍ਰਵਾਹੀਆ। ਸਤਿ ਸਚ ਉਸ ਦਾ ਧਰਮ, ਦੀਨ ਵੰਡ ਨਾ ਕੋਇ ਵੰਡਾਈਆ। ਜਨਣੀ ਕੁੱਖ ਨਾ ਲਏ ਜਰਮ, ਜਨਮ ਮਰਨ ਵਿਚ ਕਦੇ ਨਾ ਆਈਆ। ਜੋ ਸਭ ਨੂੰ ਦੇਵਣਹਾਰਾ ਸਰਨ, ਸਰਨਗਤ ਇਕ ਦ੍ਰਿੜਾਈਆ। ਉਸੇ ਦੀ ਵਿਦਿਆ ਅਵਤਾਰ ਪੈਗ਼ੰਬਰ ਗੁਰੂ ਪੜ੍ਹਨ, ਨਿਸ਼ ਅੱਖਰ ਧਾਰ ਸਮਝਾਈਆ। ਪੌੜੀ ਪੌੜੀ ਮੰਜ਼ਲ ਚੜ੍ਹਨ, ਨਾਮ ਡੰਡੇ ਹੱਥ ਟਿਕਾਈਆ। ਸੋ ਮਾਲਕ ਖ਼ਾਲਕ ਕਰਨੀ ਕਰਨ, ਕਰਤਾ ਧੁਰਦਰਗਾਹੀਆ। ਜੋ ਜਨ ਭਗਤਾਂ ਖੋਲੇ ਨੇਤਰ ਹਰਨ ਫਰਨ, ਲੋਚਣ ਨੈਣ ਨੈਣ ਖੁਲਾਈਆ। ਸੋ ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਮਿਹਰ ਆਇਆ ਕਰਨ, ਨਿਗਾਹ ਮਿਹਰ ਵਾਲੀ ਉਠਾਈਆ। ਖ਼ਾਲੀ ਭੰਡਾਰੇ ਆਇਆ ਭਰਨ, ਅਤੋਟ ਅਤੁਟ ਵਰਤਾਈਆ। ਜਨ ਭਗਤ ਕਹਿਣ ਨਾਰਦ ਆਦਿ ਜੁਗਾਦਿ ਉਸੇ ਤੋਂ ਸਾਰੇ ਡਰਨ, ਭੈ ਭਉ ਵਿਚ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਸ਼ਬਦੀ ਧਾਰ ਬੰਧਾਏ ਲੜਨ, ਪੱਲੂ ਗੰਢ ਨਾ ਕੋਇ ਖੁਲਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ ਗਿਆਨ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤੋ ਰਾਵੀ ਦੀ ਰੇਤ ਮਾਰੇ ਚੀਕਾਂ, ਚੀਕ ਚਿਹਾੜਾ ਰਹੀ ਪਾਈਆ। ਬਿਨਾ ਉਂਗਲਾਂ ਤੋਂ ਖਿੱਚੀ ਜਾਏ ਲੀਕਾਂ, ਲਾਈਨ ਲਾਈਨ ਨਾਲ ਬਦਲਾਈਆ। ਬਿਨਾ ਅੱਖੀਆਂ ਤੋਂ ਵੇਖ ਰਹੀ ਤਾਰੀਖਾਂ, ਤਵਾਰੀਖਾਂ ਧਿਆਨ ਲਗਾਈਆ। ਜਿਸ ਦੀਆਂ ਚਾਰ ਜੁਗ ਹੁੰਦੀਆਂ ਰਹੀਆਂ ਤਸਦੀਕਾਂ, ਸ਼ਹਾਦਤ ਅਵਤਾਰ ਪੈਗ਼ੰਬਰ ਗੁਰ ਭੁਗਤਾਈਆ। ਕਵਣ ਵੇਲਾ ਉਹ ਪੂਰੀਆਂ ਕਰੇ ਉਮੀਦਾਂ, ਆਸਾ ਮਨਸਾ ਵੇਖ ਵਖਾਈਆ। ਸਨਮੁਖ ਦਰਸ਼ਨ ਕਰਾਂ ਆਪਣੇ ਦੀਦਾ, ਨੂਰੀ ਚੰਦ ਚੰਦ ਰੁਸ਼ਨਾਈਆ। ਮੇਰੀਆਂ ਗ਼ਫ਼ਲਤ ਵਿਚੋਂ ਖੁਲ੍ਹਣ ਨੀਂਦਾ, ਧੁਨੀ ਨਾਦ ਸ਼ਬਦ ਕਰੇ ਸ਼ਨਵਾਈਆ। ਜਿਸ ਦਾ ਖੇਲ ਸਦਾ ਪੇਚੀਦਾ, ਬਾਤਨ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਬੇਪ੍ਰਵਾਹੀਆ। ਨਾਰਦ ਕਹੇ ਰਾਵੀ ਦੀ ਰੇਤ ਨੇਤਰ ਰਹੀ ਨੀਰ ਵਹਾ, ਨੈਣਾਂ ਛਹਿਬਰ ਲਾਈਆ। ਬਿਨਾ ਹੱਥਾਂ ਤੋਂ ਕਰੇ ਦੁਆ, ਵਾਸਤਾ ਰਹੀ ਪਾਈਆ। ਕਿਰਪਾ ਕਰ ਮੇਰੇ ਮਿਹਰਵਾਂ, ਮਿਹਰਵਾਨ ਤੇਰੀ ਸ਼ਰਨਾਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚਮਕਾਈਆ। ਮੇਰੇ ਪਾਰ ਕਿਨਾਰੇ ਜਿਬਹ ਹੁੰਦੀ ਗਾਂ, ਬੰਸਰੀ ਵਾਲਾ ਕਾਹਨ ਰਿਹਾ ਦਰਸਾਈਆ। ਉਧਰੋਂ ਮੁਹੰਮਦ ਇਸ਼ਾਰੇ ਰਿਹਾ ਕਰਾ, ਚਾਰ ਯਾਰਾਂ ਨਾਲ ਜੁੜਾਈਆ। ਸਾਰੇ ਕੂਕਣ ਵਾਹਿਦ ਇਕ ਖ਼ੁਦਾ, ਖ਼ੁਦ ਮਾਲਕ ਬੇਪ੍ਰਵਾਹੀਆ। ਜੋ ਅਮਾਮ ਅਮਾਮਾ ਆਏ ਵੇਸ ਵਟਾ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਰੇਤ ਕਹੇ ਮੈਂ ਕੀ ਦੱਸਾਂ, ਕਹਿਣ ਕਿਛ ਨਾ ਪਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਸੰਦੇਸੇ ਦਿਆਂ ਦ੍ਰਿੜਾਈਆ। ਬਾਲਮੀਕ ਨੇ ਏਥੇ ਲਿਖੀ ਉਸ ਰਾਮ ਦੀ ਕਥਾ, ਜਿਸ ਨੂੰ ਕਥਨੀ ਕਥ ਨਾ ਸਕੇ ਰਾਈਆ। ਮੈਂ ਯਥਾਰਥ ਦੱਸਾਂ ਯਥਾ, ਯਦੀ ਯਦਪ ਦਿਆਂ ਦ੍ਰਿੜਾਈਆ। ਜਿਸ ਦੇ ਹੁਕਮ ਨਾਲ ਰਾਵਣ ਗੜ੍ਹ ਹੰਕਾਰੀ ਢੱਠਾ, ਹਉਮੇ ਦਿਤੀ ਮਿਟਾਈਆ। ਉਹ ਸਵਾਮੀ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਤੱਕੇ ਪੱਥਰ ਇੱਟਾਂ, ਪਾਹਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਆਦਿ ਜੁਗਾਦਿ ਜੁਗ ਚੌਕੜੀ ਲੇਖਾ ਲਿਖਾ, ਲਿਖਤ ਭਵਿਖਤ ਆਪਣੇ ਨਾਲ ਰਲਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ ਤਰਲੋਕ ਸਿੰਘ ਦੇ ਗ੍ਰਹਿ

ਰੇਤ ਕਹੇ ਮੇਰੇ ਉਤੇ ਪਾਣੀ ਧਾਰ ਵਹਿੰਦਾ, ਦਿਵਸ ਰੈਣ ਵਾਹੋ ਦਾਹੀਆ। ਮੈਨੂੰ ਸੁਬਹ ਸ਼ਾਮ ਸੰਦੇਸੇ ਦਿੰਦਾ, ਕਹਿ ਕੇ ਰਿਹਾ ਸੁਣਾਈਆ। ਉਹ ਖੇਲ ਤੱਕ ਲੈ ਦਿਸ਼ਾ ਲਹਿੰਦਾ, ਲਹਿੰਦੀ ਦਿਸ਼ਾ ਅੱਖ ਉਠਾਈਆ। ਜਿਥੇ ਮੁਹੰਮਦ ਦਾ ਮੁਕਣ ਵਾਲਾ ਪੈਂਡਾ, ਸਦੀ ਚੌਧਵੀਂ ਬੈਠੀ ਆਸ ਰਖਾਈਆ। ਹਜ਼ਰਤ ਮੂਸਾ ਕੋਹਤੂਰ ਨੂਰ ਜ਼ਹੂਰ ਜਿਸ ਸਾਹਿਬ ਦਾ ਲੈਂਦਾ, ਓਹ ਲਬ੍ਹਾਂ ਤੋਂ ਬਾਹਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਰੇਤ ਕਹੇ ਮੇਰੀ ਆਸਾ ਬਹੁ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ।

ਮੇਰੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਜਾਣ ਸਕੇ ਨਾ ਕੋਇ ਕਹਾਣੀ, ਕਹਾਵਤ ਕਹਿਣ ਕੋਇ ਨਾ ਪਾਈਆ। ਮੈਂ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੀ ਰਾਣੀ, ਜਿਸ ਦੀ ਰਈਅਤ ਆਦਿ ਅੰਤ ਜੁਗਾ ਜੁਗੰਤ ਇਕੋ ਨਜ਼ਰੀ ਆਈਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਇਹੋ ਢੋਲਾ ਅਗੰਮੀ ਬਾਣੀ, ਦੂਸਰ ਰਾਗ ਸੁਣਨ ਕੋਇ ਨਾ ਪਾਈਆ। ਜੋ ਮਾਲਕ ਖ਼ਾਲਕ ਦੀਨ ਦੁਨੀ ਦਾ ਜਾਣ ਜਾਣੀ, ਘਟ ਘਟ ਆਪਣਾ ਆਸਣ ਲਾਈਆ। ਤਿਸ ਸਾਹਿਬ ਵਿਟਹੁ ਕੁਰਬਾਨੀ, ਆਪਣਾ ਆਪ ਉਸੇ ਦੇ ਕਦਮ ਟਿਕਾਈਆ। ਜੋ ਕਰਨਹਾਰ ਮਿਹਰਵਾਨੀ, ਮਿਹਰਵਾਨ ਮਹਿਬੂਬ ਬੇਪ੍ਰਵਾਹੀਆ। ਜਿਸ ਦੇ ਹੁਕਮ ਅੰਦਰ ਚਾਰੋਂ ਕੁੰਟ ਕੂੜ ਦੀ ਚੜ੍ਹੀ ਤੁਗ਼ਿਆਨੀ, ਮੇਰੇ ਤੱਟ ਦੇਣ ਦੁਹਾਈਆ। ਉਹ ਈਸਾ ਦਾ ਪਿਤਾ ਅਸਮਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਦੋ ਜਹਾਨ ਅਖਵਾਈਆ।