ਪੁਸਤਕਾਲਾਭਾਗ ੨੩

੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਓਗਰਾ ਜ਼ਿਲਾ ਗੁਰਦਾਸ ਪੁਰ ਹਰਦੀਪ ਸਿੰਘ ਦੇ ਗ੍ਰਹਿ

ਨਾਰਦ ਕਹੇ ਰੇਤ ਆਪਣਾ ਦੱਸੇ ਦੁੱਖ, ਦੁਖੀ ਹੋ ਕੇ ਹਾਲ ਸੁਣਾਈਆ। ਮੈਨੂੰ ਪ੍ਰਭ ਮਿਲਣ ਦੀ ਭੁੱਖ, ਜੁਗ ਚੌਕੜੀ ਰਾਹ ਤਕਾਈਆ। ਮੈਂ ਜਿਸ ਦੀ ਜਨਮੀ ਵਿਚੋਂ ਕੁੱਖ, ਮੈਨੂੰ ਜਨਮ ਦੇਣ ਵਾਲੀ ਕੋਇ ਨਾ ਮਾਈਆ। ਮੇਰੀ ਉਸੇ ਨਾਲ ਸੁਹੰਜਣੀ ਹੋਵੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਉਹ ਸਵਾਮੀ ਅਬਿਨਾਸ਼ੀ ਅਚੁਤ, ਪ੍ਰਭ ਮੇਰਾ ਮਾਹੀਆ। ਜੋ ਦੇਵਣਹਾਰਾ ਆਪਣਾ ਸੁਖ, ਸੁਖ ਸਾਗਰ ਰੂਪ ਬਣਾਈਆ। ਕਲਜੁਗ ਕੂੜੀ ਕਿਰਿਆ ਮੇਟੇ ਲੁੱਟ, ਲੁਟੇਰਾ ਨਜ਼ਰ ਕੋਇ ਨਾ ਆਈਆ। ਮੈਂ ਨਿਮਾਣੀ ਕੋਝੀ ਕਮਲੀ ਅੰਮ੍ਰਿਤ ਜਾਮ ਪਿਆ ਦੇ ਘੁੱਟ, ਅੰਮਿਉਂ ਰਸ ਆਪ ਚੁਆਈਆ। ਮੇਰਾ ਲਹਿਣਾ ਦੇਣਾ ਜਾਏ ਮੁਕ, ਬਾਕੀ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਰੇਤ, ਪ੍ਰਭ ਸਾਚਾ ਦਇਆ ਕਮਾਏਗਾ। ਦੀਨ ਦਿਆਲ ਵੇਖ ਵਖਾਏਗਾ। ਰੂਪ ਅਨੂਪ ਆਪ ਪ੍ਰਗਟਾਏਗਾ। ਜੋਤੀ ਜਾਤਾ ਡਗਮਗਾਏਗਾ। ਪੁਰਖ ਬਿਧਾਤਾ ਨਜ਼ਰੀ ਆਏਗਾ। ਤੇਰਾ ਤੱਟ ਕਿਨਾਰਾ ਆਪ ਸੁਹਾਏਗਾ। ਭੇਵ ਅਭੇਦ ਅਗੰਮ ਖੁਲਾਏਗਾ। ਚਾਰੇ ਵੇਦਾਂ ਰਾਗ ਜਣਾਏਗਾ। ਅਛਲ ਅਛੱਲਾ ਰੂਪ ਬਣਾਏਗਾ। ਤੇਰਾ ਸੁਹਾ ਕੇ ਸਚ ਮਹੱਲਾ, ਸਿੰਘਾਸਣ ਇਕੋ ਇਕ ਵਡਿਆਏਗਾ। ਉਹ ਫਿਰਦਾ ਜਲਾ ਥਲਾ, ਮਹੀਅਲ ਖੋਜ ਖੁਜਾਏਗਾ। ਸਵਾਮੀ ਇਕ ਇਕੱਲਾ, ਅਕਲ ਕਲਧਾਰੀ ਪਰਦਾ ਲਾਹੇਗਾ। ਜਿਸ ਦਾ ਭਾਣਾ ਕਦੇ ਨਾ ਟਲਾ, ਅਟਲ ਹੁਕਮ ਇਕ ਸੁਣਾਏਗਾ। ਜੋਤੀ ਸ਼ਬਦੀ ਧਾਰ ਹੋਵੇ ਰਲਾ, ਸੰਬਲ ਆਪਣਾ ਦੇਸ ਵਸਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵੇਖ ਵਖਾਏਗਾ। ਰੇਤ ਕਹੇ ਨਾਰਦ ਮੈਂ ਸੁਣਿਆ ਸਚ ਸੰਦੇਸਾ, ਨਿਵ ਨਿਵ ਸੀਸ ਝੁਕਾਈਆ। ਉਹ ਸਾਹਿਬ ਧੁਰ ਨਰੇਸ਼ਾ, ਨਰ ਨਰਾਇਣ ਵਡ ਵਡਿਆਈਆ। ਜੋ ਰਹੇ ਸਦਾ ਹਮੇਸ਼ਾ, ਜਨਮ ਮਰਨ ਨਾ ਰੂਪ ਬਦਲਾਈਆ। ਜਿਸ ਦੀ ਮੁੱਛ ਦਾਹੜੀ ਨਾ ਕੇਸਾ, ਨਾ ਕੋਈ ਮੂੰਡ ਮੁੰਡਾਈਆ। ਉਹ ਜੁਗ ਚੌਕੜੀ ਸਭ ਦਾ ਵੇਖੇ ਲੇਖਾ, ਬਚਿਆ

ਨਜ਼ਰ ਕੋਇ ਨਾ ਆਈਆ। ਜਿਸ ਅੰਤਮ ਝਗੜਾ ਮੁਕਾਉਣਾ ਮੁੱਲਾ ਸ਼ੇਖ਼ਾ, ਮੁਸਾਇਕਾਂ ਪੰਧ ਮੁਕਾਈਆ। ਦੀਨ ਦੁਨੀ ਦੀ ਬਦਲ ਦੇਵੇ ਰੇਖਾ, ਰਿਖੀਆਂ ਮੁਨੀਆਂ ਭੇਵ ਖੁਲਾਈਆ। ਉਹਦਾ ਨਾਮ ਡੰਕਾ ਵੱਜੇ ਏਕਾ, ਏਕੰਕਾਰ ਕਰੇ ਸ਼ਨਵਾਈਆ। ਸਭ ਨੇ ਉਸ ਤੇ ਰਖਣੀ ਟੇਕਾ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜਨ ਭਗਤਾਂ ਕਰੇ ਬੁਧ ਬਿਬੇਕਾ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਤਤ ਲਾਏ ਨਾ ਸੇਕਾ, ਅਗਨੀ ਤਤ ਗਵਾਈਆ। ਚਰਨ ਛੁਹਾਏ ਤੇਰੇ ਉਤੇ ਰਾਵੀ ਦੀਏ ਰੇਤਾ, ਰੰਗ ਰਤੜਾ ਧੁਰ ਦਾ ਮਾਹੀਆ। ਤੂੰ ਪਿਛਲਾ ਯਾਦ ਕਰਨਾ ਚੇਤਾ, ਚੇਤਨ ਹੋ ਕੇ ਸੁਰਤ ਖੁਲਾਈਆ। ਜੋ ਆਵੇ ਤੇਰੇ ਘਾਟ ਤੇਰੇ ਦੇਸਾ, ਤੇਰੀ ਜੂਹ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਏਕਾ ਨੇਤਾ, ਨਿਤ ਨਵਿਤ ਆਪਣਾ ਹੁਕਮ ਵਰਤਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਉਜ ਦਰਿਆ ਦੇ ਕੰਢੇ ਦੁਪਿਹਰ ਦੇ ਸਮੇਂ ਵਿਹਾਰ ਹੋਇਆ

ਨਾਰਦ ਕਹੇ ਮੈਂ ਸਭ ਕੁਛ ਲਿਆ ਬੁੱਝ, ਮੇਰੀ ਬੋਦੀ ਭੇਵ ਦਿਤਾ ਖੁਲਾਈਆ। ਜਿਹੜੀ ਆਸਾ ਬਾਲਮੀਕ ਰਖੀ ਗੁੱਝ, ਆਪਣੇ ਅੰਦਰ ਧਿਆਨ ਲਗਾਈਆ। ਨਾਲੇ ਇਸ਼ਾਰਾ ਕੀਤਾ ਤਰੇਤਾ ਜੁਗ, ਬਨਖੰਡੀ ਹੋ ਕੇ ਧਿਆਨ ਲਗਾਈਆ। ਜਿਸ ਵੇਲੇ ਕਲਜੁਗ ਔਧ ਗਈ ਪੁੱਜ, ਪੂਜਾ ਰਾਮ ਨਾ ਕੋਇ ਵਡਿਆਈਆ। ਮੇਰੇ ਰਾਮ ਦਾ ਰਾਮ ਮੇਰਾ ਲਹਿਣਾ ਦਏਗਾ ਉਤੇ ਉਝ, ਉਜਲਾ ਮੇਰਾ ਮੁਖ ਕਰਾਈਆ। ਜਿਸ ਦੇ ਕੋਲ ਪਿਆਰ ਦਾ ਪ੍ਰਸ਼ਾਦ ਹੋਵੇਗਾ ਕੁਝ, ਵਸਤ ਵਸਤ ਵਿਚੋਂ ਵਰਤਾਈਆ। ਮੈਨੂੰ ਪੂਰੀ ਦੇਵੇਗਾ ਸੁਝ, ਸੁਦੀ ਵਦੀ ਦਾ ਪੰਧ ਮੁਕਾਈਆ। ਨਾਰਦ ਕਹੇ ਮੈਂ ਵੀ ਆਵਾਂਗਾ ਕੁੱਦ, ਭੱਜਾਂ ਵਾਹੋ ਦਾਹੀਆ। ਨਾਲੇ ਬਾਲਮੀਕ ਇਸ਼ਾਰਾ ਕੀਤਾ ਰਾਮ ਰਾਵਣ ਦਾ ਹੋਵੇ ਯੁੱਧ, ਕਲਮ ਏਸੇ ਥਾਂ ਚਲਾਈਆ। ਨਾਲੇ ਆਪਣੀ ਖਪਰੀ ਵਿਚੋਂ ਕਢ ਕੇ ਦੁੱਧ, ਜ਼ਿਮੀਂ ਨਾਲ ਦਿਤਾ ਛੁਹਾਈਆ। ਓਧਰੋਂ ਇਕ ਸ਼ੇਰ ਪਿਆ ਬੁੱਕ, ਆਪਣੀ ਭੱਬਕ ਲਗਾਈਆ। ਮੂੰਹ ਲਿਆ ਚੁੱਕ, ਬਾਲਮੀਕ ਵੱਲ ਤਕਾਈਆ। ਬਾਲਮੀਕ ਗਾਈ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਸਿੰਘ ਉਥੇ ਗਿਆ ਰੁਕ, ਨੈਣ ਜ਼ਿਮੀਂ ਅਸਮਾਨ ਉਠਾਈਆ। ਫੇਰ ਬੋਲਿਆ ਵਿਚੋਂ ਮੁਖ, ਆਪਣੀ ਆਵਾਜ਼ ਦ੍ਰਿੜਾਈਆ। ਚਾਰੋਂ ਕੁੰਟ ਡੰਡਾਵਤ ਵਿਚ ਗਿਆ ਝੁਕ, ਨਿਵ ਨਿਵ ਸੀਸ ਨਿਵਾਈਆ। ਫੇਰ ਕੂਕ ਪੁਕਾਰਿਆ, ਜਿਸ ਵੇਲੇ ਕਲਜੁਗ ਕੂੜ ਪਾਈ ਲੁੱਟ, ਲੁੱਟੇ ਜਗਤ ਸੰਸਾਰਿਆ। ਦੀਨ ਦੁਨੀ ਭਾਗ ਜਾਣ ਨਿਖੁੱਟ, ਹੋਵੇ ਨਾ ਕੋਇ ਸਹਾਰਿਆ। ਆਤਮ ਪਰਮਾਤਮ ਨਾਤਾ ਜਾਏ ਤੁੱਟ, ਮਿਲੇ ਮੇਲ ਨਾ ਜੋਤ ਨਿਰੰਕਾਰਿਆ। ਓਸ ਵੇਲੇ ਪ੍ਰਗਟ ਹੋਵੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਰੂਪ ਨਿਆਰਿਆ। ਸਤਿਗੁਰ ਸ਼ਬਦ ਸੁਹਾਏ ਰੁੱਤ, ਰੁਤੜੀ ਆਪਣੇ ਨਾਮ ਵਡਿਆ ਰਿਹਾ। ਧਰਨੀ ਦਾ ਜ਼ਰੂਰ ਵੇਖੇਗਾ ਦੁੱਖ, ਦੁਖੀਆਂ ਦੁੱਖ ਮਿਟਾ ਰਿਹਾ। ਓਦੋਂ ਇਥੇ ਨੜ੍ਹਿੰਨਵੇਂ ਹੁੰਦੇ ਸੀ ਰੁੱਖ, ਸੰਗਠਨ ਸਭ ਦਾ ਇਕ ਵਖਾ ਰਿਹਾ। ਬਾਲਮੀਕ ਪਿਆਰ ਵਿਚ ਸੇਕਦਾ ਸੀ ਧੁੱਪ, ਪ੍ਰਵਿਸ਼ਟਾ ਚੇਤ ਸੁਹਾ ਰਿਹਾ। ਫੇਰ ਭਰ ਕੇ ਰੇਤ ਦੀ ਬੁੱਕ, ਆਪਣੇ ਸੀਸ ਉਤੇ ਟਿਕਾ ਰਿਹਾ। ਫੇਰ ਕਲਮ ਦੀ ਫੜ

ਕੇ ਨੋਕ, ਜ਼ਿਮੀਂ ਉਤੇ ਲਿਖਾ ਰਿਹਾ। ਪ੍ਰਗਟ ਹੋਵੇ ਨਿਰਮਲ ਜੋਤ, ਜੋਤੀ ਜਾਤਾ ਨਜ਼ਰੀ ਆ ਰਿਹਾ। ਜਿਥੇ ਨਾ ਕੋਈ ਕਿਲਾ ਨਾ ਕੋਈ ਕੋਟ, ਗੜ੍ਹ ਬੰਕ ਨਾ ਕੋਈ ਸੁਹਾ ਰਿਹਾ। ਓਧਰੋਂ ਬ੍ਰਹਿਮਣ ਆ ਗਿਆ ਖਚਰੋਟ, ਮੱਥੇ ਤਿਲਕ ਦਿਖਾ ਰਿਹਾ। ਬਾਲਮੀਕ ਦਿਤਾ ਟੋਕ, ਤੂੰ ਕਿਹੜਾ ਰਾਮ ਧਿਆ ਰਿਹਾ। ਕਿਸ ਦੇ ਮਿਲਣ ਦਾ ਸ਼ੌਕ, ਕਿਸ ਦਾ ਲੇਖ ਬਣਾ ਰਿਹਾ। ਕਿਥੇ ਜਾਵੇਂ ਪਹੁੰਚ, ਕਿਹੜਾ ਪੰਧ ਮੁਕਾ ਰਿਹਾ। ਬਾਲਮੀਕ ਕਿਹਾ ਜਿਸ ਦਾ ਲੇਖਾ ਨਾ ਜਿਸਤ ਨਾ ਟਾਂਕ, ਹਿੱਸੇ ਵੰਡ ਨਾ ਕੋਇ ਵੰਡਾ ਰਿਹਾ। ਮੈਂ ਉਸੇ ਦਾ ਗਾਵਾਂ ਸਲੋਕ, ਸੋਹਲਾ ਰਾਗ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾ ਰਿਹਾ। ਨਾਰਦ ਕਹੇ ਬਾਲਮੀਕ ਨੇ ਖੱਬੇ ਪੰਜੇ ਨਾਲ ਮਿੱਟੀ ਦੱਬੀ, ਜ਼ੋਰ ਨਾਲ ਦਬਾਈਆ। ਉਹਨੂੰ ਨਜ਼ਰੀ ਆਈ ਜੋਤ ਰੱਬੀ, ਨੂਰ ਨੂਰ ਰੁਸ਼ਨਾਈਆ। ਸ਼ਬਦ ਸੰਦੇਸ਼ ਦਿਤਾ ਕਲਜੁਗ ਪ੍ਰਗਟ ਹੋਵਾਂ ਪ੍ਰਵਿਸ਼ਟਾ ਹੋਵੇ ਪੋਹ ਛੱਬੀ, ਜੋਤ ਜੋਤ ਡਗਮਗਾਈਆ। ਨੂਰ ਅਲਾਹੀ ਬਣ ਕੇ ਰੱਬੀ, ਵੇਖਾਂ ਥਾਉਂ ਥਾਈਂਆ। ਬਾਲਮੀਕ ਕਲਮ ਭੰਨ ਦਿਤੀ ਅੱਧੀ, ਤੋੜ ਕੇ ਦਿਤੀ ਵਖਾਈਆ। ਝਟ ਹੁਕਮ ਹੋਇਆ ਜਿਸ ਵੇਲੇ ਆਈ ਚੌਧਵੀਂ ਸਦੀ, ਸਦਕਾ ਤੇਰਾ ਵੇਖ ਵਖਾਈਆ। ਜਿਸ ਮਿੱਟੀ ਖ਼ਾਕ ਉਤੇ ਤੇਰੀ ਲੱਗੀ ਗੱਦੀ, ਓਸੇ ਤੇ ਆਪਣਾ ਆਸਣ ਲਾਈਆ। ਓਧਰੋਂ ਪਵਣ ਠੰਡੀ ਵਗੀ, ਆਪਣਾ ਬਲ ਧਰਾਈਆ। ਬਾਲਮੀਕ ਨੇ ਪੁੱਠੀ ਕਰ ਕੇ ਅੱਡੀ, ਪੰਜੇ ਨਾਲ ਦਬਾਈਆ। ਓਨੇ ਚਿਰ ਨੂੰ ਰਾਹੀ ਸੀਦਾ ਆਇਆ ਉਸ ਦੇ ਕੋਲ ਸੀ ਡੱਬੀ, ਉਸ ਅਗਨੀ ਦਿਤੀ ਜਲਾਈਆ। ਫੇਰ ਖਲੋ ਗਿਆ ਹੱਥ ਬੱਧੀ, ਸੀਸ ਪ੍ਰੇਮ ਨਾਲ ਨਿਵਾਈਆ। ਪੱਲਿਉਂ ਖੋਲ ਕੇ ਰੋਟੀ ਅੱਧੀ, ਬਾਲਮੀਕ ਅਗੇ ਟਿਕਾਈਆ। ਝਟ ਨਾਰਦ ਕਹੇ ਇਹ ਮੈਨੂੰ ਭੁੱਖ ਲੱਗੀ, ਮੈਨੂੰ ਦੇ ਖਵਾਈਆ। ਝਟ ਆਵਾਜ਼ ਆਈ ਰੱਬੀ, ਇਹ ਹੁਕਮ ਧੁਰਦਰਗਾਹੀਆ। ਇਹਦਾ ਲਹਿਣਾ ਦੇਣਾ ਫੇਰ ਹੋਣਾ ਕਿਨਾਰੇ ਨਦੀ, ਵਹਿਣਾ ਰੰਗ ਰੰਗਾਈਆ। ਜਦੋਂ ਪੁਰਖ ਅਕਾਲ ਦੀ ਜੋਤ ਜਗੀ, ਤੇਰਾ ਮਾਨਸ ਜਨਮ ਦੇਣਾ ਬਦਲਾਈਆ। ਏਸੇ ਕਾਰਨ ਬਚਨ ਸਿੰਘ ਨੂੰ ਇਹ ਧਰਤੀ ਲੱਭੀ, ਪੂਰਬ ਲੇਖਾ ਬਾਲਮੀਕ ਵਾਲਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਦੇਵੇ ਸਰਬ ਸਰਬਗੀ, ਸੂਰਬੀਰ ਵਡ ਵਡਿਆਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸਪੁਰ ਬਚਨ ਸਿੰਘ ਦੇ ਗ੍ਰਹਿ

ਨਾਰਦ ਕਹੇ ਮੇਰੇ ਕੋਲ ਅਗੰਮੀ ਕਿਤਾਬਾਂ, ਕੁਤਬਖ਼ਾਨਿਆਂ ਹੱਥ ਕਦੇ ਨਾ ਆਈਆ। ਜਿਸ ਵਿਚ ਉਸ ਸਾਹਿਬ ਦੀਆਂ ਮਹਿਰਾਬਾ, ਜਿਸ ਦਾ ਮਹੱਲ ਅਟੱਲ ਵੇਖਣ ਕੋਇ ਨਾ ਪਾਈਆ। ਮੈਂ ਉਸੇ ਦੀ ਧਾਰ ਦਾ ਬਣਿਆ ਹਕ ਅਹਿਬਾਬਾ, ਮਿਤਰ ਪਿਆਰਾ ਯਾਰ ਅਖਵਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਸਭ ਦਾ ਸ਼ੁਮਾਰ ਕਰਦਾ ਰਿਹਾ ਤਾਦਾਦਾ, ਜੁਗ ਜੁਗ ਵੇਖ ਵਖਾਈਆ। ਸੁਣਦਾ ਰਿਹਾ ਸ਼ਬਦ ਅਗੰਮੀ ਨਾਦਾ, ਬਿਨ ਸਰਵਣ ਕੰਨਾਂ ਸ਼ਨਵਾਈਆ। ਹਕ ਵਿਚੋਂ ਹਕ ਬਦਲਦੀ ਰਹੀ ਆਵਾਜ਼ਾ, ਨਾਮ ਕਲਮਾ ਕਲਮਾ ਨਾਮ ਬਦਲਾਈਆ। ਨੂਰ ਤੱਕਦਾ ਰਿਹਾ ਗ਼ਰੀਬ ਨਿਵਾਜਾ, ਜੋ ਨੂਰ ਨੁਰਾਨਾ ਡਗਮਗਾਈਆ। ਸ਼ਾਹੋ ਭੂਪ ਦੋ ਜਹਾਨਾਂ ਰਾਜਾ, ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਮੇਰੀ ਕਿਤਾਬ ਦਾ ਵੇਖੋ ਪਹਿਲਾ ਅੱਖਰ ਅਲਿਫ਼, ਦੂਸਰ ਨਜ਼ਰ ਕੋਇ ਨਾ ਆਈਆ। ਜਿਸ ਵਿਚ ਸ਼ਰਅ ਨੇ ਲਿਆ ਹਲਫ਼, ਸ਼ਰੀਅਤ ਸੰਗ ਨਿਭਾਈਆ। ਦੂਸਰੇ ਕਰਨੀ ਪਈ ਨਾ ਕੋਇ ਤਕੱਲਫ, ਦਰਦੀ ਦਰਦ ਨਾ ਕੋਇ ਜਣਾਈਆ। ਇਹ ਲੇਖਾ ਉਸ ਸਾਹਿਬ ਦਾ ਜੋ ਸਵਾਮੀ ਸਦਾ ਮੁਸਲਤ, ਪਰਵਰਦਿਗਾਰ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਚਾਰ ਯਾਰ ਮੁਹੰਮਦ ਸੰਗ ਤਅੱਲਕ, ਤਰਫਦਾਰੀ ਸਮਝ ਕੋਇ ਨਾ ਪਾਈਆ। ਉਹ ਹੁਕਮ ਸੰਦੇਸਾ ਧੁਰ ਫ਼ਰਮਾਨ ਦੇਵੇ ਸਦੀ ਚੌਦਾਂ ਦੇ ਮੁਤੱਲਕ, ਜਿਸ ਦਾ ਮੁਤਾਲਿਆ ਅਕਲ ਬੁੱਧੀ ਕਰਨ ਕੋਇ ਨਾ ਪਾਈਆ। ਉਹਦਾ ਨਿਸ਼ਾਨਾ ਤੱਕੋ ਉਤੇ ਖ਼ਲਕ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਜਿਸ ਦਾ ਨੂਰ ਅਲਾਹੀ ਝਲਕ, ਗੋਬਿੰਦ ਗੁਰ ਗੁਰ ਗਿਆ ਦ੍ਰਿੜਾਈਆ। ਉਸ ਦਾ ਸੁਹੰਜਣਾ ਹੋਏ ਵਕਤ, ਨਿਰਗੁਣ ਧਾਰ ਲਏ ਅੰਗੜਾਈਆ। ਪਕੜ ਉਠਾਏ ਚੁਰਾਸੀ ਵਿਚੋਂ ਭਗਤ, ਭਗਵਨ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਦੇਵੇ ਸ਼ਕਤ, ਸ਼ਖ਼ਸੀਅਤ ਇਕੋ ਇਕ ਸਮਝਾਈਆ। ਬੋਧ ਅਗਾਧਾ ਹੋ ਕੇ ਆਵੇ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਰੁੱਤ ਸੁਹੰਜਣੀ ਕਰੇ ਧਰਤ, ਧਵਲ ਦਏ ਵਡਿਆਈਆ। ਜੋਧਾ ਸੂਰਬੀਰ ਬਣ ਮਰਦ, ਮਰਦ ਮਰਦਾਨਾ ਹੋ ਕੇ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਜਿਸ ਦੇ (ਕੋਲ) ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਫ਼ਰਦ, ਅਵਤਾਰ ਪੈਗ਼ੰਬਰਾਂ ਗੁਰੂਆਂ ਲੇਖਾ ਆਪਣੇ ਹੱਥ ਰਖਾਈਆ। ਉਹ ਸ਼ਰਅ ਛੁਰੀ ਮੇਟੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਨਾਰਦ ਕਹੇ ਮੇਰੀ ਕਿਤਾਬ ਵਿਚ ਅਗੰਮੇ ਨਾਮ, ਅੱਖਰਾਂ ਵਿਚ ਲਿਖਣ ਕੋਇ ਨਾ ਪਾਈਆ। ਮੈਂ ਬਿਨਾ ਨੇਤਰਾਂ ਤੋਂ ਪੜ੍ਹੇ ਤਮਾਮ, ਬਿਨਾ ਕਾਗ਼ਜ਼ਾਂ ਸੋਭਾ ਪਾਈਆ। ਜਿਥੇ ਸਾਰੇ ਵੇਖੇ ਗ਼ੁਲਾਮ, ਪੈਗ਼ੰਬਰ ਗੁਰ ਅਵਤਾਰ ਸੀਸ ਨਿਵਾਈਆ। ਪੁਰਖ ਅਕਾਲ ਦਾ ਇਕ ਨਿਜਾਮ, ਨੌਬਤ ਨਾਮ ਹਕ ਵਜਾਈਆ। ਜੁਗ ਜੁਗ ਬਦਲਦਾ ਰਹੇ ਇਕਦਾਮ, ਕਦੀਮ ਦਾ ਮਾਲਕ ਧੁਰਦਰਗਾਹੀਆ। ਜਿਸ ਨੇ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਇਸਲਾਮ, ਇਸਮ ਆਜ਼ਮ ਦਏ ਜਣਾਈਆ। ਸਦੀ ਚੌਧਵੀਂ ਮੇਟਣਾ ਨਿਸ਼ਾਨ, ਨਿਸ਼ਾਨਾ ਕੂੜ ਦਏ ਉਠਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਏਕਾ ਦਿਸੇ ਹੁਕਮਰਾਨ, ਹੁਕਮ ਹਾਕਮ ਇਕ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਾਏ ਇਕੋ ਨਾਮ, ਕਲਮਾ ਕਾਇਨਾਤ ਸਮਝਾਈਆ। ਵੇਖੇ ਵਿਗਸੇ ਵੇਖਣਹਾਰ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਕਲ ਕਲਕੀ ਖੇਲ ਹੋਵੇ ਮਹਾਨ, ਮਹਿੰਮਾ ਕਥ ਕਥ ਦ੍ਰਿੜਾਈਆ। ਨਿਹਕਲੰਕ ਵਾਲੀ ਬਣ ਦੋ ਜਹਾਨ, ਦੋਹਰੀ ਆਪਣੀ ਖੇਲ ਖਿਲਾਈਆ। ਸੰਬਲ ਸੁਹਾ ਕੇ ਸਚ ਮਕਾਨ, ਮੜ੍ਹੀ ਗੋਰਾਂ ਤੋਂ ਬਾਹਰ ਡੇਰਾ ਲਾਈਆ। ਜਿਸ ਦੀ ਬੋਲਣ ਵਾਲੀ ਨਹੀਂ ਜ਼ਬਾਨ, ਤਤਾਂ ਵੰਡ ਨਾ ਕੋਇ ਵੰਡਾਈਆ। ਉਹ ਸ਼ਬਦ ਗੁਰੂ ਸਤਿਗੁਰੂ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨਾਮ ਸਤਿ ਵੇਖੇ ਮਾਰ ਧਿਆਨ, ਨਵ ਨੌ ਚਾਰ ਦਾ ਪੰਧ ਮੁਕਾਈਆ। ਜਨ ਭਗਤਾਂ ਦੇਵੇ ਬ੍ਰਹਮ ਗਿਆਨ, ਆਤਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਭੇਵ ਚੁਕਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸ ਪੁਰ ਸੰਤੋਖ ਸਿੰਘ ਦੇ ਗ੍ਰਹਿ

ਨਾਰਦ ਕਹੇ ਮੇਰੇ ਕੋਲ ਸਬੂਤ ਲਿਖਤੀ, ਹੁਕਮਨਾਮਾ ਧੁਰਦਰਗਾਹੀਆ। ਜਿਸ ਦੇ ਵਿਚ ਜ਼ਾਤ ਗੁਰਮੁਖ ਇਕ ਇਕ ਦੀ, ਜੋਤ ਇਕ ਨਾਲ ਮਿਲ ਕੇ ਇਕ ਰੂਪ ਸਮਾਈਆ। ਜਿਨ੍ਹਾਂ ਦੀ ਆਤਮ ਪਰਮਾਤਮ ਸਿਖ ਦੀ, ਸਿਖਿਆ ਸਤਿਗੁਰ ਵਿਚ ਸਮਾਈਆ। ਉਨ੍ਹਾਂ ਦੀ ਪੂਜਾ ਮੁਕ ਗਈ ਪੱਥਰ ਇੱਟ ਦੀ, ਪਾਹਨ ਸੀਸ ਨਾ ਕੋਇ ਨਿਵਾਈਆ। ਸੁਰਤੀ ਇਕੋ ਸਾਹਿਬ ਚਰਨਾਂ ਵਿਚ ਹੋਵੇ ਟਿਕਦੀ, ਟਿੱਕੇ ਧੂੜੀ ਖ਼ਾਕ ਰਮਾਈਆ। ਜਿਥੇ ਇਕੋ ਬਖ਼ਸ਼ ਵੱਡੇ ਨਿੱਕ ਦੀ, ਊਚਾਂ ਨੀਚਾਂ ਮਿਲੇ ਵਡਿਆਈਆ। ਇਹ ਖੇਲ ਪ੍ਰਭੂ ਦੀ ਸੁਹੰਜਣੀ ਥਿਤ ਦੀ, ਵਾਰ ਥਿਤ ਨਿਵ ਨਿਵ ਸੀਸ ਝੁਕਾਈਆ। ਮੁਹੰਮਦ ਦੱਸੇ ਨਿਤ ਨਵਿਤ ਦੀ, ਜੁਗ ਜੁਗ ਭਗਤਾਂ ਸੰਗ ਨਿਭਾਈਆ। ਅਗਲੀ ਖੇਲ ਅਨੋਖੇ ਹਿਤ ਦੀ, ਹਿਤਕਾਰੀ ਹੋ ਕੇ ਵੇਖ ਵਖਾਈਆ। ਉਹ ਵੇਖੋ ਸਦੀ ਚੌਧਵੀਂ ਪਿਟਦੀ, ਨੇਤਰ ਰੋ ਰੋ ਰਹੀ ਕੁਰਲਾਈਆ। ਮੈਨੂੰ ਯਾਦ ਮੁਹੰਮਦ ਵਾਲੀ ਚਿਟ ਦੀ, ਜੋ ਕਲਮੇ ਕਲਾਮਾਂ ਤੋਂ ਬਾਹਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੇਰੇ ਕੋਲ ਪੁਰਾਣੀਆਂ ਖ਼ਬਰਾਂ, ਬੇਖ਼ਬਰੋ ਦਿਆਂ ਜਣਾਈਆ। ਮੈਂ ਫਿਰਦਾ ਆਇਆ ਉਤੋਂ ਅੰਬਰਾਂ, ਧਰਨੀ ਧਰਤ ਧਵਲ ਉਤੇ ਫੇਰਾ ਪਾਈਆ। ਮੈਂ ਚਾਰ ਜੁਗ ਦੇ ਵੇਖਦਾ ਰਿਹਾ ਸਵੰਬਰਾ, ਖ਼ੁਸ਼ੀਆਂ ਵਾਲੇ ਖ਼ੁਸ਼ੀ ਦੇ ਢੋਲੇ ਗਾਈਆ। ਮੈਂ ਜਾਣਦਾ ਰਿਹਾ ਦਿਲ ਦੀਆਂ ਅੰਦਰਾਂ, ਅੰਤਸ਼ਕਰਨ ਵੇਖਾਂ ਖ਼ਲਕ ਖ਼ੁਦਾਈਆ। ਮੈਂ ਵਾਅਦੇ ਕੌਲ ਇਕਰਾਰ ਤੱਕਾਂ ਪੈਗ਼ੰਬਰਾਂ, ਜੋ ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਮੈਂ ਫਿਰਾਂ ਮੱਠਾਂ ਮੰਦਰਾਂ, ਮਸਜਦਾਂ ਖੋਜ ਖੁਜਾਈਆ। ਮੈਂ ਹੈਰਾਨ ਹੋ ਗਿਆ ਚਾਰੋਂ ਕੁੰਟ ਹੋਈਆਂ ਅੰਧੇਰੀਆਂ ਕੰਦਰਾਂ, ਨੂਰੀ ਚੰਦ ਨਾ ਕੋਇ ਚਮਕਾਈਆ। ਨੌ ਖੰਡ ਦਿਸੇ ਵਾਂਗ ਖੰਡਰਾਂ, ਨਗਰ ਖੇੜਾ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਤੋੜਨਹਾਰਾ ਅੰਤਰ ਨਿਰੰਤਰ ਜੰਦਰਾ, ਤ੍ਰੈਗੁਣ ਅਤੀਤਾ, ਤ੍ਰੈਗੁਣ ਦਾ ਪੰਧ ਮੁਕਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸ ਪੁਰ ਸੋਹਣ ਸਿੰਘ ਦੇ ਗ੍ਰਹਿ

ਨਾਰਦ ਕਹੇ ਮੈਂ ਵੇਖਿਆ ਲਾਤਸਵੀਰ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਜੋ ਸ਼ਾਹ ਸ਼ਹਾਨਾ ਬੇਨਜ਼ੀਰ, ਪਾਤਸ਼ਾਹ ਬੇਪ੍ਰਵਾਹੀਆ। ਜਿਸ ਸ਼ਰਅ ਤੋੜਨੇ ਜ਼ੰਜੀਰ, ਦੀਨ ਦੁਨੀ ਦਏ ਬਦਲਾਈਆ। ਕਲਜੁਗ ਕੂੜੀ ਕਿਰਿਆ ਕਰੇ ਅਖ਼ੀਰ, ਆਖ਼ਰ ਲੇਖਾ ਦਏ ਮੁਕਾਈਆ। ਪ੍ਰਗਟ ਹੋ ਕੇ ਪੀਰਾਂ ਦਾ ਪੀਰ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਨੌ ਖੰਡ ਪ੍ਰਿਥਮੀ ਦੇਵੇ ਧੀਰ, ਸੱਤਾਂ ਦੀਪਾਂ ਹੋਏ ਸਹਾਈਆ। ਧਰਮ ਦੀ ਧਾਰ ਬਦਲ ਦਏ ਤਕਦੀਰ, ਤਦਬੀਰ ਆਪਣੀ ਆਪ ਜਣਾਈਆ। ਏਕਾ ਰੰਗ ਰੰਗਾਏ ਸ਼ਾਹ ਹਕੀਰ, ਫ਼ਕੀਰਾਂ ਆਪਣੀ ਗੋਦ ਉਠਾਈਆ। ਇਕੋ ਨਾਮ ਦੀ ਕਰ ਤਕਰੀਰ, ਤਹਿਰੀਰ ਇਕੋ ਇਕ ਸਮਝਾਈਆ। ਜਿਸ ਦੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜਗੀਰ, ਜ਼ਿਮੀਂ ਅਸਮਾਨਾਂ ਆਪਣਾ ਹੁਕਮ ਵਰਤਾਈਆ। ਉਹ ਸਤਿਜੁਗ ਦੀ ਨਵੀਂ ਕਰੇ ਤਾਅਮੀਰ, ਮਿਹਰਵਾਨ ਆਪਣੀ ਦਇਆ ਕਮਾਈਆ।

ਜੋ ਆਸਾ ਰਖ ਕੇ ਗਿਆ ਕਬੀਰ, ਕਬਰਾਂ ਤੋਂ ਬਾਹਰ ਦ੍ਰਿੜਾਈਆ। ਮੇਰਾ ਸ਼ਹਿਨਸ਼ਾਹ ਪਾਤਸ਼ਾਹ ਸਭ ਦਾ ਦਸਤਗੀਰ, ਨਿਰਵੈਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਮੈਂ ਪਿਛਲੀਆਂ ਦੱਸਾਂ ਖ਼ਾਹਿਸ਼ਾਂ, ਜੋ ਪੇਸ਼ੀਨਗੋਈਆਂ ਨਾਲ ਵਡਿਆਈਆ। ਮਕਬਰਿਆਂ ਵਿਚ ਪੁਕਾਰਨ ਲਾਸ਼ਾਂ, ਕੂਕ ਕੂਕ ਸੁਣਾਈਆ। ਧੁਰ ਅਮਾਮ ਬਦਲਨਾ ਪਾਸਾ, ਕਰਵਟ ਆਪਣੀ ਲਏ ਬਦਲਾਈਆ। ਜਿਸ ਚੌਦਾਂ ਤਬਕ ਖੁਲਾਉਣਾ ਖ਼ੁਲਾਸਾ, ਖ਼ਾਲਕ ਖ਼ਲਕ ਦਏ ਦ੍ਰਿੜਾਈਆ। ਉਸ ਦਾ ਨੂਰ ਜੋਤ ਹੋਏ ਪ੍ਰਕਾਸ਼ਾ, ਤਨ ਵਜੂਦ ਨਾ ਕੋਇ ਰਖਾਈਆ। ਸੂਫ਼ੀਆਂ ਭਗਤਾਂ ਦਏ ਦਿਲਾਸਾ, ਮਨ ਮਨਸਾ ਪੂਰ ਕਰਾਈਆ। ਜਗਤ ਵਿਸ਼ਿਆਂ ਤੋਂ ਬਾਹਰ ਦੇਵੇ ਵਿਸ਼ਵਾਸਾ, ਵਿਸ਼ਵ ਦਾ ਭੇਵ ਚੁਕਾਈਆ। ਜਿਸ ਨੂੰ ਸਾਰੇ ਕਹਿੰਦੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਉਹ ਕਲਜੁਗ ਅੰਤਮ ਪਾਵੇ ਰਾਸਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੋਪੀ ਕਾਹਨ ਖੇਲ ਖਿਲਾਈਆ। ਜਿਸ ਨੂੰ ਝੁਕਦੇ ਪ੍ਰਿਥਮੀ ਆਕਾਸ਼ਾ, ਮੰਡਲ ਮੰਡਪ ਡੰਡਾਵਤ ਵਿਚ ਸੀਸ ਝੁਕਾਈਆ। ਉਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ਾ, ਪਾਤਸ਼ਾਹ ਬੇਪ੍ਰਵਾਹੀਆ। ਜਿਸ ਕਲਜੁਗ ਮੇਟੀ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਦੇਵੇ ਨਾਮ ਅਗੰਮੀ ਦਾਤਾ, ਦਇਆਵਾਨ ਹੋ ਕੇ ਆਪ ਵਰਤਾਈਆ। ਆਤਮ ਧਾਰ ਬਣ ਕੇ ਪਿਤਾ ਮਾਤਾ, ਪਰਮ ਪੁਰਖ ਆਪਣੀ ਗੋਦ ਟਿਕਾਈਆ। ਝਗੜਾ ਮੇਟ ਕੇ ਜ਼ਾਤਾਂ ਪਾਤਾਂ, ਊਚਾਂ ਨੀਚਾਂ ਏਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਦ ਪੂਰੀਆਂ ਕਰੇ ਆਸਾਂ, ਤ੍ਰਿਸ਼ਨਾਂ ਤ੍ਰਿਖਾ ਕੂੜ ਦਏ ਗਵਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸ ਪੁਰ ਅਵਤਾਰ ਸਿੰਘ ਦੇ ਗ੍ਰਹਿ

ਨਾਦਰ ਕਹੇ ਮੈਂ ਸਤਿਜੁਗ ਤਰੇਤਾ ਦੁਆਪਰ ਵੇਖਿਆ ਬਦਲਦਾ, ਜੁਗ ਜੁਗ ਆਪਣੀ ਅੱਖ ਉਠਾਈਆ। ਹੁਣ ਕਲਜੁਗ ਵੇਲਾ ਵੇਖਣਾ ਅਦਲ ਦਾ, ਹਕ ਇਨਸਾਫ਼ ਕਵਣ ਕਰਾਈਆ। ਕਿਉਂ ਜਗਤ ਜਹਾਨ ਖੇਲ ਬਣਿਆ ਮਕਤੂਲ ਕਤਲ ਦਾ, ਦੀਨ ਮਜ਼੍ਹਬ ਕਰੇ ਲੜਾਈਆ। ਮਾਣ ਰਿਹਾ ਨਹੀਂ ਕਿਸੇ ਅਕਲ ਦਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਝਗੜਾ ਦਿਸੇ ਤਨ ਸ਼ਰੀਰ ਸ਼ਕਲ ਦਾ, ਬੁਤਖ਼ਾਨੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਸੁਣਾਈਆ। ਜੁਗ ਚੌਕੜੀ ਰਿਹਾ ਨਸਦਾ, ਲੋਕਮਾਤ ਰਹਿਣ ਨਾ ਪਾਈਆ। ਨਾਰਦ ਖ਼ੁਸ਼ੀਆਂ ਦੇ ਵਿਚ ਦੱਸਦਾ, ਕਲਜੁਗ ਅੰਤ ਰਿਹਾ ਸੁਣਾਈਆ। ਖੇਲ ਤੱਕਣਾ ਓਸ ਅਲੱਖ ਦਾ, ਅਲਖ ਅਗੋਚਰ ਜੋ ਬੇਪ੍ਰਵਾਹੀਆ। ਜਿਹੜਾ ਦੀਨ ਦੁਨੀ ਪਲਟਦਾ, ਪਲਕਾਂ ਵਿਚ ਖੇਲ ਖਿਲਾਈਆ। ਉਹ ਰੂਪ ਅਨੂਪ ਸਮਰਥ ਦਾ, ਹਰਿ ਕਰਤਾ ਧੁਰਦਰਗਾਹੀਆ। ਜੋ ਰਥਵਾਹੀ ਬਣਿਆ ਕਲਜੁਗ ਰਥ ਦਾ, ਚਾਰੋਂ ਕੁੰਟ ਆਪ ਭਵਾਈਆ। ਅੰਤਮ ਲੇਖਾ ਹੋਵੇ ਸਬੱਬ ਦਾ, ਸਥਰ ਯਾਰੜਾ ਦਏ ਗਵਾਹੀਆ। ਖੇੜਾ ਦਿਸੇ ਭੱਠ ਦਾ, ਕੂੜੀ ਕਿਰਿਆ ਅਗਨੀ ਨਾਲ ਜਲਾਈਆ। ਸਦੀ ਚੌਧਵੀਂ ਵੇਖੋ ਵਕਤ ਟੱਪਦਾ, ਟਾਪੂਆਂ ਤੋਂ ਪਰੇ ਦੁਹਾਈਆ। ਜੋ ਮੁਹੰਮਦ

ਇਸ਼ਾਰਾ ਕੀਤਾ ਅੱਖ ਦਾ, ਨੇਤਰਾਂ ਨਾਲ ਜਣਾਈਆ। ਚਾਰ ਯਾਰ ਓਸੇ ਦਾ ਵਾਸਤਾ ਘਤਦਾ, ਸਜਦਿਆਂ ਵਿਚ ਸੀਸ ਝੁਕਾਈਆ। ਮਹਿਬੂਬ ਅਮਾਮ ਆਵੇ ਹਕ ਦਾ, ਹਕੀਕਤ ਵੇਖ ਵਖਾਈਆ। ਨਾਰਦ ਕਹੇ ਉਸੇ ਦਾ ਜੋਤ ਦੀਪਕ ਜਗਦਾ, ਦੋ ਜਹਾਨ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਨਾਦ ਵੱਜਦਾ, ਗ੍ਰਹਿ ਮੰਦਰ ਰਿਹਾ ਦ੍ਰਿੜਾਈਆ। ਜਿਸ ਖੇਲ ਮਿਟਾਉਣਾ ਕਲਜੁਗ ਅਗਨੀ ਅੱਗ ਦਾ, ਅੰਮ੍ਰਿਤ ਮੇਘ ਬਰਸਾਈਆ। ਉਹ ਭਗਤ ਸੁਹੇਲੇ ਲੱਭਦਾ, ਗੁਰ ਗੁਰ ਗੋਦ ਟਿਕਾਈਆ। ਜਿਸ ਝਗੜਾ ਮਿਟਾਉਣਾ ਆਰ ਪਾਰ ਹੱਦ ਦਾ, ਹਦੂਦਾਂ ਕਰੇ ਸਫ਼ਾਈਆ। ਉਹ ਨੂਰ ਨੁਰਾਨਾ ਸੂਰੇ ਸਰਬੱਗ ਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੀਨ ਦੁਨੀ ਮਜ਼੍ਹਬ ਦਾ, ਸ਼ਰਅ ਸ਼ਰਅ ਵਿਚੋਂ ਵੇਖ ਵਖਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸ ਪੁਰ ਚਰਨ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਦੋ ਜਹਾਨਾ, ਨਿਰਗੁਣ ਨਿਰਵੈਰ ਹੋ ਕੇ ਵੇਖ ਵਖਾਈਆ। ਖੇਲਾਂ ਖੇਲ ਜ਼ਿਮੀਂ ਅਸਮਾਨਾ, ਬ੍ਰਹਿਮੰਡਾਂ ਖੰਡਾਂ ਧਿਆਨ ਲਗਾਈਆ। ਜੋ ਹੁਕਮ ਸੰਦੇਸ਼ਾ ਦੇਵੇ ਸ੍ਰੀ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਵਿਸ਼ਨ ਬ੍ਰਹਮਾ ਸ਼ਿਵ ਜਣਾਏ ਤਰਾਨਾ, ਤੁਰੀਆ ਤੋਂ ਬਾਹਰ ਦ੍ਰਿੜਾਈਆ। ਅਵਤਾਰ ਪੈਗ਼ੰਬਰ ਗੁਰੂਆਂ ਸੰਦੇਸ ਸਮਝਾਏ ਮਹਾਨਾ, ਮਹਿੰਮਾ ਕਥ ਕਥ ਸੁਣਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਹਿਰ ਕੇ ਜਾਮਾ, ਜੋਤੀ ਜਾਤਾ ਡਗਮਗਾਈਆ। ਮੈਂ ਨਿਵ ਨਿਵ ਕਰਾਂ ਪ੍ਰਨਾਮਾ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੁਲਤਾਨਾ, ਗਹਿਰ ਗੰਭੀਰ ਇਕ ਅਖਵਾਈਆ। ਨੂਰੀ ਨੂਰ ਨੂਰ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਸਤਿ ਸਰੂਪ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਜੋ ਵੇਖਣਹਾਰਾ ਜ਼ਿਮੀਂ ਅਸਮਾਨਾ, ਇਸਮ ਆਜ਼ਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਹੁਕਮ ਦੱਸਾਂ ਕਲਾਮ, ਕਾਇਨਾਤ ਦ੍ਰਿੜਾਈਆ। ਕੀ ਖੇਲ ਕਰੇ ਧੁਰ ਅਮਾਮ, ਪੀਰਨ ਪੀਰ ਬੇਪ੍ਰਵਾਹੀਆ। ਜਿਸ ਸ਼ਰਅ ਦਾ ਤੱਕਣਾ ਨਿਸ਼ਾਨ, ਸ਼ਰੀਅਤ ਵੇਖੇ ਥਾਉਂ ਥਾਈਂਆ। ਜਿਸ ਹਜ਼ਰਤਾਂ ਦਿਤੇ ਪੈਗ਼ਾਮ, ਕਲਮੇ ਅੱਖਰਾਂ ਵਾਲੇ ਸਮਝਾਈਆ। ਸੋ ਜੋਤੀ ਜਾਤਾ ਹੋ ਮਿਹਰਵਾਨ, ਮਹਿਬੂਬ ਆਪਣੀ ਕਲ ਪ੍ਰਗਟਾਈਆ। ਨਵ ਸੱਤ ਵੇਖੇ ਮਾਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਮਾਣ, ਧਰਮ ਦੀ ਧਾਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਖੇਲ ਨਿਆਰੀ, ਹਰਿ ਕਰਤਾ ਆਪ ਕਰਾਈਆ। ਜੋ ਸਤਿਜੁਗ ਤਰੇਤਾ ਦੁਆਪਰ ਕਰਿਆ ਪਾਰ ਕਿਨਾਰੀ, ਲੋਕਮਾਤ ਰਹਿਣ ਨਾ ਪਾਈਆ। ਸੋ ਕਲਜੁਗ ਅੰਤਮ ਵੇਖੇ ਆਪਣੀ ਧਾਰੀ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਸੋ ਹੁਕਮ ਸੰਦੇਸਾ ਦੇਵੇ ਏਕਾ ਏਕੰਕਾਰੀ, ਅਕਲ ਕਲਧਾਰੀ ਆਪ ਦ੍ਰਿੜਾਈਆ। ਲਹਿਣਾ ਦੇਣਾ ਪੂਰਾ ਕਰੇ ਸੰਗ ਮੁਹੰਮਦ ਚਾਰ ਯਾਰੀ, ਉਮਤ ਉਮਤੀ ਭੇਵ ਰਹੇ ਨਾ ਰਾਈਆ।

ਕਲਜੁਗ ਕੂੜੀ ਕਿਰਿਆ ਅੰਤ ਕੰਤ ਭਗਵੰਤ ਕਰੇ ਖ਼ੁਆਰੀ, ਧਰਨੀ ਧਰਤ ਧਵਲ ਧੌਲ ਰੋਵੇ ਮਾਰੇ ਧਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦ ਕਰੇ ਜੈਕਾਰੀ, ਚਾਰੋਂ ਕੁੰਟ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਝਟ ਨਾਰਦ ਕਹੇ ਮੇਰੇ ਕੋਲ ਬਹੁਤ ਪੁਰਾਣਾ ਰੁੱਕਾ, ਬਿਨ ਅੱਖਰਾਂ ਦਿਆਂ ਵਖਾਈਆ। ਜਿਸ ਦਾ ਨਿਸ਼ਾਨਾ ਕਦੇ ਨਾ ਉਕਾ, ਤੀਰ ਅਣਿਆਲਾ ਤੀਰ ਚਲਾਈਆ। ਜਿਸ ਦਾ ਪੰਧ ਕਦੇ ਨਾ ਮੁਕਾ, ਜੁਗ ਚੌਕੜੀ ਭੱਜੇ ਵਾਹੋ ਦਾਹੀਆ। ਉਹ ਸਾਹਿਬ ਸਵਾਮੀ ਤੁਠਾ, ਧੁਰ ਫ਼ਰਮਾਣਾ ਰਿਹਾ ਦ੍ਰਿੜਾਈਆ। ਕਲਜੁਗ ਅੰਤਮ ਜਾਣਾ ਕੁੱਠਾ, ਕੂੜੀ ਕਿਰਿਆ ਸੰਗ ਬਣਾਈਆ। ਮਾਇਆ ਮਮਤਾ ਮੋਹ ਵਿਕਾਰ ਨਾਤਾ ਜਾਣਾ ਟੁੱਟਾ, ਟੁੱਟੀ ਗੰਢ ਨਾ ਕੋਇ ਪਵਾਈਆ। ਸ਼ਰਅ ਸ਼ਰੀਅਤ ਮੇਟੇ ਫੁੱਟਾ, ਫੁਟਕਲ ਦਿਸੇ ਕੂੜ ਲੋਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤਾ, ਪਾਰਬ੍ਰਹਮ ਪ੍ਰਭ ਬੇਪ੍ਰਵਾਹੀਆ। ਧਰਮ ਦੀ ਧਾਰ ਸੁਹਾਏ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਨਾਰਦ ਕਹੇ ਮੇਰੇ ਕੋਲ ਅਗੰਮੀ ਧਾਰ ਚਿੱਠੀ, ਨਿਰਅੱਖਰਾਂ ਨਾਲ ਵਡਿਆਈਆ। ਜਗ ਨੇਤਰ ਕਿਸੇ ਨਾ ਡਿਠੀ, ਵਿਦਿਆ ਪੜ੍ਹ ਨਾ ਕੋਇ ਸਮਝਾਈਆ। ਜਿਸ ਵਿਚ ਸੰਮਤ ਸ਼ਹਿਨਸ਼ਾਹੀ ਨੌ ਵਿਸਾਖ ਪੰਜ ਦੀ ਮਿਤੀ, ਮਿਤਰ ਪਿਆਰੇ ਦਿਤੀ ਸਮਝਾਈਆ। ਕਿਸੇ ਦਾ ਰਹੇ ਕੋਇ ਨਾ ਹਿੱਤੀ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਸੁਰਤ ਸ਼ਬਦ ਮਾਤ ਹੋਵੇ ਨਾ ਟਿਕੀ, ਧੂੜੀ ਖ਼ਾਕ ਨਾ ਕੋਇ ਰਮਾਈਆ। ਝਗੜਾ ਪੈਣਾ ਪੱਥਰ ਇੱਟੀ, ਪਾਹਨ ਦੇਣ ਦੁਹਾਈਆ। ਪੁਰਖ ਅਕਾਲ ਦੀਨ ਦਿਆਲ ਦੀ ਸਮਝ ਆਏ ਕਿਸੇ ਨਾ ਲਿਪੀ, ਬੇਜ਼ਬਾ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਨਿਰਵੈਰ ਨਿਰੰਕਾਰ ਕਿਸੇ ਨਾ ਦਿਸੀ, ਜੋਤੀ ਜਾਤਾ ਪੁਰਖ ਬਿਧਾਤਾ ਅਗੰਮ ਅਥਾਹ ਇਕ ਅਖਵਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਰਾਜ ਜ਼ਿਲਾ ਗੁਰਦਾਸ ਪੁਰ ਸੰਸਾਰ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਸੰਦੇਸ਼ ਰਿਹਾ ਸੁਣਾਈ, ਦੋ ਜਹਾਨ ਨੌਜਵਾਨ ਕਰੇ ਸ਼ਨਵਾਈਆ। ਮੈਂ ਆਦਿ ਜੁਗਾਦਿ ਦਾ ਪਾਂਧੀ ਰਾਹੀ, ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਖੇਲ ਤੱਕਾਂ ਥਲ ਅਸਗਾਹੀ, ਮਹੀਅਲ ਖੋਜ ਖੁਜਾਈਆ। ਚਾਰੋਂ ਕੁੰਟ ਇਕੋ ਦਿਸੇ ਸਭ ਦਾ ਮਾਹੀ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਸੇਵ ਰਹੇ ਕਮਾਈ, ਸੰਸਾਰੀ ਭੰਡਾਰੀ ਸੰਘਾਰੀ ਨਿਵ ਨਿਵ ਲਾਗਣ ਪਾਈਂਆ। ਅਵਤਾਰ ਅਵਤਰ ਕਰਨ ਨਿਮਸਕਾਰੀ, ਡੰਡਾਵਤ ਵਿਚ ਸੀਸ ਝੁਕਾਈਆ। ਪੈਗ਼ੰਬਰ ਬਣ ਕੇ ਬਰਖ਼ੁਰਦਾਰੀ, ਖ਼ੁਦ ਮਾਲਕ ਸਜਦਾ ਸੀਸ ਨਿਵਾਈਆ। ਸਤਿਗੁਰ ਬੋਲ ਬੋਲ ਜੈਕਾਰੀ, ਉਸੇ ਦਾ ਢੋਲਾ ਗਾਈਆ। ਉਹ ਪਰਮ ਪੁਰਖ ਨਿਰੰਕਾਰੀ, ਨਿਰਵੈਰ ਨੂਰ ਅਲਾਹੀਆ। ਜੋ ਕਲਜੁਗ ਅੰਤਮ ਪਾਵੇ ਸਾਰੀ, ਚਾਰੋਂ ਕੁੰਟ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਸਾਚਾ ਹੁਕਮ ਹਰਿ ਸਵਾਮੀ, ਹਰਿ ਕਰਤਾ ਆਪ ਵਰਤਾਇੰਦਾ। ਆਦਿ ਜੁਗਾਦੀ ਅੰਤਰਜਾਮੀ, ਘਟ ਘਟ ਵੇਖ ਵਖਾਇੰਦਾ। ਕਲਜੁਗ ਅੰਤਮ ਕਰੇ ਖੇਲ ਮਹਾਨੀ, ਮਹਿੰਮਾ ਕਥ ਨਾ ਕੋਇ ਦ੍ਰਿੜਾਇੰਦਾ। ਜੋਧਾ ਸੂਰ ਬਣ ਨੌਜਵਾਨੀ, ਮਰਦ ਮਰਦਾਨਾ ਵੇਸ ਵਟਾਇੰਦਾ। ਖ਼ਾਲਕ ਖ਼ਲਕ ਹੋ ਨੂਰ ਨੁਰਾਨੀ, ਸ਼ਮਾ ਨੂਰ ਜੋਤ ਚਮਕਾਇੰਦਾ। ਅਮਾਮ ਅਮਾਮਾਂ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਇਕ ਅਖਵਾਇੰਦਾ। ਨਿਹਕਲੰਕ ਕਲ ਪਹਿਰ ਕੇ ਬਾਨੀ, ਰੂਪ ਅਨੂਪ ਦਰਸਾਇੰਦਾ। ਸੰਬਲ ਗ੍ਰਹਿ ਖੇਲ ਨਿਧਾਨੀ, ਹਰਿ ਕਰਤਾ ਆਪ ਕਰਾਇੰਦਾ। ਲੱਖ ਚੁਰਾਸੀ ਜਾਣ ਜਾਣੀ, ਚਾਰੇ ਖਾਣੀ ਫੋਲ ਫੁਲਾਇੰਦਾ। ਜਨ ਭਗਤਾਂ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪਰਦਾ ਆਪ ਉਠਾਇੰਦਾ। ਸਤਿਗੁਰ ਸ਼ਬਦ ਕਹੇ ਪ੍ਰਭ ਕਰੇ ਖੇਲ ਅਪਾਰਾ, ਅਪਰੰਪਰ ਵਡ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖ ਕੇ ਪਾਵੇ ਸਾਰਾ, ਮਹਾਸਾਰਥੀ ਧੁਰਦਰਗਾਹੀਆ। ਲਹਿਣਾ ਦੇਣਾ ਜਗਤ ਜਹਾਨ ਵੇਖੇ ਅਵਤਾਰਾ, ਭਵਿਸ਼ ਭਵਿਖਤਾਂ ਨਾਲ ਮਿਲਾਈਆ। ਪੈਗ਼ੰਬਰਾਂ ਦਏ ਅਧਾਰਾ, ਨਬੀ ਰਸੂਲਾਂ ਝੋਲੀ ਆਪ ਭਰਾਈਆ। ਸਤਿਗੁਰ ਗੁਰੂਆਂ ਗੁਰ ਬਣੇ ਵਰਤਾਰਾ, ਵਸਤ ਅਮੁੱਲ ਅਤੁਲ ਆਪ ਵਖਾਈਆ। ਜਿਸ ਦਾ ਭੇਵ ਕਾਗਦ ਕਲਮ ਨਾ ਲਿਖਣਹਾਰਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਸੋ ਪ੍ਰਗਟ ਹੋਵੇ ਨਿਹਕਲੰਕ ਕਲ ਕਲਕੀ ਅਵਤਾਰਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦਾ ਨਾਮ ਖੰਡਾ ਦੋ ਧਾਰਾ, ਜ਼ਿਮੀਂ ਅਸਮਾਨਾਂ ਕਰੇ ਸਫ਼ਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਵੈਰ ਹੋ ਕੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਖੇਲ ਖੇਲਣਾ ਅਰਬ ਅਰਬਾਨੀਆਂ ਵਿਚ ਕਾਹਿਰਾ, ਕਾਇਨਾਤ ਦਾ ਲੇਖਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦਿ ਦਾ ਬਕਤਾ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਮੈਂ ਨਿਰਗੁਣ ਸਰਗੁਣ ਧਾਰ ਲਿਖਦਾ, ਕਾਗ਼ਜ਼ ਕਲਮ ਸਿਆਹੀ ਨਾਲ ਵਡਿਆਈਆ। ਜਗ ਨੇਤਰ ਲੋਚਨ ਨੈਣ ਕਿਸੇ ਨਾ ਦਿਸਦਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਮੈਂ ਪਿਆਰਾ ਦੁਲਾਰਾ ਇਕੋ ਪੁਰਖ ਅਕਾਲ ਪਿਤ ਦਾ, ਜੋ ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੇ ਸਥਰ ਗੋਬਿੰਦ ਮਾਹੀ ਲਿਟਦਾ, ਯਾਰੜਾ ਸੇਜ ਹੰਢਾਈਆ। ਉਸੇ ਦੇ ਚਰਨ ਕਵਲਾਂ ਵਿਚ ਟਿਕਦਾ, ਧੂੜੀ ਮਸਤਕ ਖ਼ਾਕ ਰਮਾਈਆ। ਮੇਰਾ ਆਦਿ ਜੁਗਾਦਿ ਜੁਗ ਚੌਕੜੀ ਇਸ਼ਟ ਇਕ ਦਾ, ਦੂਸਰ ਸੀਸ ਨਾ ਕੋਇ ਨਿਵਾਈਆ। ਜੋ ਵਣਜਾਰਾ ਆਤਮ ਪਰਮਾਤਮ ਹਿੱਤ ਦਾ, ਪ੍ਰੀਤਮ ਪ੍ਰੇਮ ਸਮਾਈਆ। ਉਹ ਭੇਵ ਅਭੇਦਾ ਅਛਲ ਅਛੇਦਾ ਲਹਿਣਾ ਦੇਣਾ ਚੁਕਾਏ ਨਿਤ ਦਾ, ਲੇਖਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਹਿਣਾ ਦੇਣਾ ਆਪ ਨਜਿੱਠਦਾ, ਦੂਆ ਦੂਸਰ ਦੋਇੰਮ ਨਜ਼ਰ ਕੋਇ ਨਾ ਆਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਅੰਤੋਰ ਜ਼ਿਲਾ ਗੁਰਦਾਸ ਪੁਰ ਚਰਨ ਸਿੰਘ ਦੇ ਗ੍ਰਹਿ

ਕਲਜੁਗ ਕਹੇ ਪ੍ਰਭੂ ਮੈਂ ਬਰਦਾ ਤੇਰੇ ਦਰ ਦਾ, ਖ਼ਾਕਸਾਰ ਤੇਰੀ ਖ਼ਾਕ ਰਮਾਈਆ। ਦਿਵਸ ਰੈਣ ਸੇਵ ਕਰਦਾ, ਨੌ ਖੰਡ ਪ੍ਰਿਥਮੀ ਭੱਜਾਂ ਵਾਹੋ ਦਾਹੀਆ। ਸਿਰ ਤੇਰੇ ਚਰਨ ਕਵਲਾਂ ਧਰਦਾ, ਨਿਵ ਨਿਵ ਲਾਗਾਂ ਪਾਈਂਆ। ਤੂੰ ਮੇਰਾ ਕੱਜਣਾ ਪਰਦਾ, ਬੇਪ੍ਰਵਾਹ ਤੇਰੀ ਵਡਿਆਈਆ। ਮੈਂ ਤੇਰੇ ਹੁਕਮ ਨੂੰ ਪੂਰਾ ਕਰਦਾ, ਕਮੀ ਰਹਿਣ ਕੋਇ ਨਾ ਪਾਈਆ। ਪਿਆਰਾ ਰਹਿਣ ਦੇਣਾ ਨਹੀਂ ਕੋਈ ਤੇਰੇ ਦਰ ਦਾ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਮੈਂ ਕਾਇਆ ਮੰਦਰ ਅੰਦਰ ਵੜਦਾ, ਮਨਸਾ ਮਨ ਦੇ ਨਾਲ ਪਕਾਈਆ। ਝਗੜਾ ਪਾ ਕੇ ਸੀਸ ਧੜ ਦਾ, ਦੋਹਾਂ ਕਰਾਂ ਹਕ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਬਰਖ਼ੁਰਦਾਰ, ਸਾਚੀ ਸੇਵ ਕਮਾਈਆ। ਮੇਰੀ ਕਰਨੀ ਵੱਲ ਨਿਗਾਹ ਮਾਰ, ਨਿਜ ਨੈਣ ਵੇਖ ਵਖਾਈਆ। ਮੈਂ ਚਾਰੋਂ ਕੁੰਟ ਕੀਤਾ ਧੂੰਆਂਧਾਰ, ਤੇਰਾ ਨੂਰ ਚੰਦ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੀਤੀ ਵਿਭਚਾਰ, ਕੁਕਰਮ ਕਰੇ ਲੋਕਾਈਆ। ਉਹ ਤੱਕ ਲੈ ਤੀਰਥ ਤੱਟ ਕਰਨ ਪੁਕਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮਾਰੇ ਧਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਰੋਵਣ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਮੈਂ ਆਪਣੀ ਕਲਾ ਸਭ ਥਾਂ ਦਿਤੀ ਵਖਾਲ, ਬਚਿਆ ਰਹਿਣ ਕੋਇ ਨਾ ਪਾਈਆ। ਤੇਰਾ ਭਗਤ ਸੁਹੇਲਾ ਭਗਤੀ ਵਾਲਾ ਦਿਸੇ ਕੋਇ ਨਾ ਲਾਲ, ਅਗੰਮੀ ਰੰਗ ਨਾ ਕੋਇ ਚੜ੍ਹਾਈਆ। ਫਲ ਰਹਿਣ ਨਹੀਂ ਦਿਤਾ ਮਾਨਸ ਧਰਮ ਦੇ ਡਾਲ, ਪਤਝੜ ਸਾਰੇ ਦਿਤੀ ਕਰਾਈਆ। ਤੂੰ ਮੇਰਾ ਦੀਨਾ ਬੰਧਪ ਦੀਨ ਦਿਆਲ, ਹਰਿ ਤੇਰੀ ਇਕ ਸਰਨਾਈਆ। ਮੇਰੀ ਲੇਖੇ ਪਾਉਣੀ ਘਾਲ, ਕੀਤੀ ਘਾਲ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਲੈਣਾ ਤਰਾਈਆ। ਕਲਜੁਗ ਕਹੇ ਪ੍ਰਭੂ ਵੇਖ ਲੈ ਮੇਰੀ ਸਿਖਿਆ, ਚਾਰ ਕੁੰਟ ਧਿਆਨ ਲਗਾਈਆ। ਮੈਂ ਕਲਜੁਗ ਜੀਵਾਂ ਕੂੜ ਦੀ ਪਾਈ ਭਿਛਿਆ, ਘਰ ਘਰ ਦਿਤੀ ਵਰਤਾਈਆ। ਗੁਰ ਅਵਤਾਰ ਪੈਗ਼ੰਬਰਾਂ ਦਾ ਸੰਦੇਸ਼ ਭੁਲ ਗਿਆ ਲਿਖਿਆ, ਅੱਖਰਾਂ ਚਲੇ ਨਾ ਕੋਇ ਚਤੁਰਾਈਆ। ਤੇਰਾ ਪਿਆਰ ਰਹਿਣ ਨਹੀਂ ਦਿਤਾ ਪਿਆਰੇ ਮਿਤਿਆ, ਮਿਤਰ ਪਿਆਰੇ ਮਿਲਣ ਕੋਇ ਨਾ ਪਾਈਆ। ਹਿਤਕਾਰ ਰਿਹਾ ਨਹੀਂ ਆਤਮ ਪਰਮਾਤਮ ਸਾਚਾ ਹਿੱਤਿਆ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਖੇਲ ਤੱਕ ਅਬਿਨਾਸ਼ੀ ਅਚੁੱਤਿਆ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਮੈਂ ਸਤਿ ਧਰਮ ਦਾ ਭੰਡਾਰਾ ਘਰ ਘਰ ਲੁੱਟਿਆ, ਕੂੜ ਕਿਰਿਆ ਦਿਤੀ ਟਿਕਾਈਆ। ਜਗਤ ਜੀਵਾਂ ਭਾਗ ਨਿੱਖੁਟਿਆ, ਸਿਰ ਹੱਥ ਨਾ ਕੋਇ ਰਖਾਈਆ। ਪਾਰਬ੍ਰਹਮ ਬ੍ਰਹਮ ਮੇਲਾ ਮਿਲਾਪ ਤੇਰਾ ਛੁੱਟਿਆ, ਛੁੱਟੀ ਲਿਵ ਨਾ ਕੋਇ ਲਗਾਈਆ। ਖ਼ਾਲੀ ਰੋਵਣ ਪੰਜ ਤਤ ਕਾਇਆ ਬੁੱਤਿਆ, ਬੁਤਖ਼ਾਨੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਲਜੁਗ ਕਹੇ ਪ੍ਰਭੂ ਝੁਕਾ ਤੇਰੇ ਕਦਮਾ, ਕਦਮ ਬੋਸੀ ਵਿਚ ਸੀਸ ਨਿਵਾਈਆ। ਸਦੀ ਚੌਧਵੀਂ ਦੇ ਦੇ ਉਮਤ ਨੂੰ ਸਦਮਾ, ਰਸੂਲ ਪੈਗ਼ੰਬਰਾਂ ਨਾਲ ਮਿਲਾਈਆ। ਲਹਿਣਾ ਦੇਣਾ ਪੂਰ ਕਰ ਦੇ ਖੇਲ ਦੱਸ ਦੇ ਵਿਚ ਅਦਨਾ, ਅਦਲ ਇਨਸਾਫ਼ ਤੇਰੇ ਹੱਥ ਰਖਾਈਆ। ਤੇਰਾ ਡੰਕਾ ਇਕੋ ਵੱਜਣਾ, ਚਾਰੇ ਕੁੰਟ ਕਰ ਸ਼ਨਵਾਈਆ। ਤੇਰਾ ਦੀਪਕ ਇਕੋ ਜਗਣਾ, ਜੋਤੀ ਜਾਤੇ ਡਗਮਗਾਈਆ। ਕਿਰਪਾ ਕਰ ਸੂਰੇ ਸਰਬੰਗਣਾ, ਦਰ ਠਾਂਡੇ ਅਲਖ ਜਗਾਈਆ। ਕਲਜੁਗ ਕਹੇ

ਮੇਰਾ ਨਿਸ਼ਾਨ ਨੌ ਖੰਡ ਪ੍ਰਿਥਮੀ ਸੱਤ ਦੀਪ ਕੂੜ ਕੁੜਿਆਰ ਗੱਡਣਾ, ਸੁਚ ਸਚ ਰਹਿਣ ਕੋਇ ਨਾ ਪਾਈਆ। ਧਰਮ ਧਰਮ ਦਵਾਰੇ ਕਿਸੇ ਨਾ ਲੱਭਣਾ, ਇਹ ਮੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸਾਹਿਬ ਸਵਾਮੀ ਆਦਿ ਜੁਗਾਦੀ ਸਦਾ ਸਮਰਥਣਾ, ਸਮਰਥ ਸਵਾਮੀ ਤੇਰੀ ਓਟ ਤਕਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੀਨਾ ਨਗਰ ਜ਼ਿਲਾ ਗੁਰਦਾਸ ਪੁਰ ਲਾਲ ਸਿੰਘ ਦੇ ਗ੍ਰਹਿ

ਚੇਤ ਕਹੇ ਮੇਰਾ ਪ੍ਰਵਿਸ਼ਟਾ ਨਾਵਾਂ, ਨਵ ਨੌ ਚਾਰ ਖ਼ੁਸ਼ੀ ਮਨਾਈਆ। ਇਕੋ ਪੁਰਖ ਅਕਾਲ ਦਾ ਢੋਲਾ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਇਕੋ ਸਚ ਸਰੋਵਰ ਤੀਰਥ ਨਹਾਵਾਂ, ਦੁਰਮਤ ਮੈਲ ਰਹੇ ਨਾ ਰਾਈਆ। ਇਕੋ ਪੁਰਖ ਅਕਾਲ ਇਸ਼ਟ ਮਨਾਵਾਂ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਥਾਨ ਥਨੰਤਰ ਸੁਹਾਵਾਂ, ਸਚਖੰਡ ਸਾਚਾ ਸੋਭਾ ਪਾਈਆ। ਇਕੋ ਮਾਂਗਤ ਹੋ ਕੇ ਮੰਗ ਮੰਗਾਵਾਂ, ਦਰ ਠਾਂਡੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਚੇਤ ਕਹੇ ਮੇਰਾ ਦਿਵਸ ਦਿਹਾੜ ਸੁਹੰਜਣਾ, ਨਵ ਧਾਰ ਵਾਸਨਾ ਦਏ ਗਵਾਈਆ। ਕਿਰਪਾ ਕਰੇ ਆਦਿ ਪੁਰਖ ਨਿਰੰਜਣਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜੋ ਏਥੇ ਓਥੇ ਦੋ ਜਹਾਨਾਂ ਸੱਜਣਾ, ਸਗਲਾ ਸੰਗ ਬਣਾਈਆ। ਜਿਸ ਦੇ ਚਰਨ ਧੂੜ ਅਗੰਮੀ ਮਜਨਾ, ਦੁਰਮਤ ਮੈਲ ਨਾ ਲਾਗੇ ਰਾਈਆ। ਜਿਸ ਦਾ ਅਨਾਦੀ ਨਾਦ ਵੱਜਣਾ, ਜਗਤ ਜਹਾਨ ਕਰੇ ਸ਼ਨਵਾਈਆ। ਸੋ ਸਾਹਿਬ ਸੂਰਾ ਸਰਬਗਣਾ, ਦੇਵਣਹਾਰ ਸਦਾ ਵਡਿਆਈਆ। ਲੇਖਾ ਜਾਣੇ ਆਅਲਾ ਅਦਨਾ, ਊਚਾਂ ਨੀਚਾਂ ਖੋਜ ਖੁਜਾਈਆ। ਜਿਸ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰਨਾ ਬਚਨਾ, ਅਭੁਲ ਭੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਇਕ ਅਖਵਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੀਨਾ ਨਗਰ ਜ਼ਿਲਾ ਗੁਰਦਾਸ ਪੁਰ ਮਹਿੰਦਰ ਸਿੰਘ ਦੇ ਗ੍ਰਹਿ

ਨੌ ਚੇਤ ਕਹੇ ਮੇਰਾ ਸਵਾਮੀ ਠਾਕਰ ਏਕ, ਏਕੰਕਾਰ ਦਏ ਵਡਿਆਈਆ। ਮੈਂ ਜਿਸ ਦੀ ਰਖੀ ਟੇਕ, ਧੂੜੀ ਖ਼ਾਕ ਰਮਾਈਆ। ਉਹ ਭਗਤਾਂ ਕਰੇ ਬੁਧ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਅਗਨੀ ਤਤ ਗਵਾਈਆ। ਕੂੜੀ ਕਿਰਿਆ ਮੇਟੇ ਰੇਖ, ਸਤਿ ਧਰਮ ਧਰਮ ਪ੍ਰਗਟਾਈਆ। ਜਨ ਭਗਤਾਂ ਦਰਸ਼ਨ ਦੇਵੇ ਨੇਤਨ ਨੇਤ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਆਤਮ ਪਰਮਾਤਮ ਬਖ਼ਸ਼ੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜਿਸ ਨੂੰ ਲੱਭਦੇ ਕੇਤੀ ਕੇਤ, ਕੋਟਨ ਕੋਟ ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਵ ਚੇਤ ਕਹੇ ਮੇਰਾ ਮਾਲਕ ਦੀਨ ਦਿਆਲਾ, ਹਰਿ ਕਰਤਾ ਬੇਪਰਵਾਹੀਆ।

ਜਿਸ ਮੇਰਾ ਵਕਤ ਸੰਭਾਲਾ, ਸੰਬਲ ਬਹਿ ਕੇ ਖੋਜ ਖੁਜਾਈਆ। ਵਸਤ ਅਗੰਮ ਦੇਵੇ ਬਣ ਕਿਰਪਾਲਾ, ਕਿਰਪਾਨਿਧ ਝੋਲੀ ਪਾਈਆ। ਸਚ ਦਵਾਰ ਵਿਖਾਏ ਸੱਚੀ ਧਰਮਸਾਲਾ, ਦਰ ਠਾਂਡੇ ਵੱਜੇ ਵਧਾਈਆ। ਜਿਸ ਦੇ ਪਿਛੇ ਜੁਗ ਚੌਕੜੀ ਘਾਲੀ ਘਾਲਾ, ਘਾਇਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਨਵ ਚੇਤ ਕਹੇ ਮੈਂ ਖ਼ੁਸ਼ੀਆਂ ਵਿਚ ਚਾਰੋਂ ਕੁੰਟ ਤੱਕਾਂ, ਤਕਵਾ ਇਕੋ ਇਕ ਰਖਾਈਆ। ਮੈਂ ਵੇਖਾਂ ਮਦੀਨਾ ਮੱਕਾ, ਕਾਅਬਿਆਂ ਫੋਲ ਫੁਲਾਈਆ। ਮੈਂ ਖੇਲ ਤੱਕਾਂ ਬੂਰਾ ਕੱਕਾ, ਭੱਜਾਂ ਵਾਹੋ ਦਾਹੀਆ। ਮੈਂ ਨਿਰਗੁਣ ਧਾਰ ਤੱਕਾਂ ਸਤ੍ਹਾ, ਸਤਿ ਸਤਿਵਾਦ ਖੋਜ ਖੁਜਾਈਆ। ਮੇਰਾ ਸਾਹਿਬ ਸਵਾਮੀ ਲਾਪਤਾ, ਪਤਿਪਰਮੇਸ਼ਵਰ ਨੂਰ ਅਲਾਹੀਆ। ਉਸ ਅਗੇ ਵਾਸਤਾ ਘਤਾ, ਨਿਵ ਨਿਵ ਲਾਗਾ ਪਾਈਆ। ਜਿਹੜੀ ਆਸ਼ਾ ਰਖ ਕੇ ਗਿਆ ਨਾਨਕ ਤਪਾ, ਤਪੀ ਤਪੀਸ਼ਰਾਂ ਬਾਹਰ ਧਿਆਨ ਲਗਾਈਆ। ਉਸ ਦਾ ਪਹਿਲਾ ਅੱਖਰ ਪ੍ਰਵਾਨ ਕਰ ਲੈ ਪੱਪਾ, ਪਤਿਪਰਮੇਸ਼ਵਰ ਤੇਰੇ ਅਗੇ ਵਾਸਤਾ ਪਾਈਆ। ਮੈਂ ਜੋੜਾਂ ਬਿਨਾ ਹੱਥਾਂ ਤੋਂ ਹੱਥਾ, ਹਥੇਲੀ ਹਥੇਲੀ ਨਾਲ ਮਿਲਾਈਆ। ਤੂੰ ਸਾਹਿਬ ਸਵਾਮੀ ਸਮਰਥਾ, ਸਮਰਥ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਮਰਥਾ, ਸਮਰਥ ਆਪਣੀ ਖੇਲ ਖਿਲਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੀਨਾ ਨਗਰ ਜ਼ਿਲਾ ਗੁਰਦਾਸ ਪੁਰ ਜੀਤੋ ਦੇ ਗ੍ਰਹਿ

ਨਵ ਚੇਤ ਕਹੇ ਮੇਰੀ ਆਸਾ ਪੁਰਾਣੀ, ਨਿਵ ਨਿਵ ਸੀਸ ਨਿਵਾਈਆ। ਬਿਨਾ ਲੇਖ ਕਲਮ ਤੋਂ ਖੇਲ ਮਹਾਨੀ, ਕਥਨੀ ਕਥ ਨਾ ਸਕੇ ਰਾਈਆ। ਮੇਰਾ ਲਹਿਣਾ ਦੇਣਾ ਉਸ ਹੱਥ ਜੋ ਸਭ ਦਾ ਜਾਣ ਜਾਣੀ, ਜਾਨਣਹਾਰ ਬੇਪਰਵਾਹੀਆ। ਉਸ ਦੇ ਚਰਨ ਕਵਲ ਵਿਟਹੁ ਕੁਰਬਾਨੀ, ਕਰਬਲੇ ਤੋਂ ਬਾਹਰ ਲੇਖਾ ਦਿਆਂ ਦ੍ਰਿੜਾਈਆ। ਜਿਸ ਦੀ ਮੰਜ਼ਲ ਇਕ ਰੁਹਾਨੀ, ਰੂਹ ਬੁੱਤ ਮਿਲ ਕੇ ਵੱਜੇ ਵਧਾਈਆ। ਸੋ ਦੇਵਣਹਾਰਾ ਧਰਮ ਨਿਸ਼ਾਨੀ, ਨਾਮ ਨਿਸ਼ਾਨਾ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਵ ਚੇਤ ਕਹੇ ਮੇਰਾ ਇਕੋ ਇਸ਼ਟ, ਦੇਵ ਆਤਮਾ ਜਿਸ ਨੂੰ ਸੀਸ ਨਿਵਾਈਆ। ਓਹ ਸਭ ਦੀ ਖੋਲਣਹਾਰਾ ਦ੍ਰਿਸ਼ਟ, ਭੇਵ ਅਭੇਦਾ ਦਏ ਸਮਝਾਈਆ। ਲਹਿਣਾ ਦੇਣਾ ਪੂਰਾ ਕਰੇ ਭਵਿਖਤਾਂ ਵਾਲੀ ਲਿਖਤ, ਲੇਖਾ ਅਵਰ ਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਚ ਕਹੇ ਮੇਰਾ ਸਾਹਿਬ ਸੁਲਤਾਨ, ਹਰਿ ਸਤਿਗੁਰ ਵਡ ਵਡਿਆਈਆ। ਜੋ ਜੀਵਣ ਜੁਗਤੀ ਦੇਵੇ ਧੁਰ ਦਾ ਦਾਨ, ਵਸਤ ਅਮੋਲਕ ਅਗੰਮ ਵਰਤਾਈਆ। ਰਸਨਾ ਜਿਹਵਾ ਅੰਤਰ ਨਿਰੰਤਰ ਦੇਵੇ ਪੀਣ ਖਾਣ, ਰਸਨਾ ਰਸ ਦੂਰ ਕਰਾਈਆ। ਭਾਗ ਲਗਾਏ ਕਾਇਆ ਮੰਦਰ ਹਕ ਮਕਾਨ, ਮੱਕਾ ਕਾਅਬਿਆਂ ਬਾਹਰ ਡਗਮਗਾਈਆ। ਜਿਸ ਦਾ ਝੁੱਲੇ ਧਰਮ ਨਿਸ਼ਾਨ, ਨਿਸ਼ਾਨੇ ਸਾਰੇ ਜਾਏ ਬਦਲਾਈਆ। ਸੋ ਰੂਪ ਅਨੂਪਾ ਖੇਲ ਕਰੇ ਮਹਾਨ, ਹਰਿ ਕਰਤਾ ਧੁਰਦਰਗਾਹੀਆ। ਮੇਰੀ ਸਜਦੇ ਵਿਚ ਸਲਾਮ, ਸੰਦੇਸਾ ਦੇਣਾ ਦ੍ਰਿੜਾਈਆ।

ਮੈਂ ਲੇਖਾ ਤੱਕਾਂ ਓਸ ਅਮਾਮ, ਜੋ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੀ ਸਭ ਤੋਂ ਵੱਖਰੀ ਕਲਾਮ, ਕਾਇਨਾਤ ਨਿਰ ਅੱਖਰ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੱਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵੇ ਦਾਨ, ਦੇਵਣਹਾਰ ਦਾਤਾਰ ਏਕੰਕਾਰ ਇਕ ਇਕੱਲਾ ਸਚ ਮਹੱਲਾ ਸਤਿ ਸਤਿਵਾਦੀ ਇਕੋ ਵਾਰ ਭੁਗਤਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਭੀਮਪੁਰ ਜ਼ਿਲਾ ਗੁਰਦਾਸਪੁਰ ਦੇਵ ਰਾਜ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਟ ਦੇ ਮੇਰਾ ਦੁੱਖ, ਦੁਖੀ ਹੋ ਕੇ ਰਹੀ ਕੁਰਲਾਈਆ। ਦੀਨ ਦੁਨੀ ਚੁਕਾ ਦੇ ਭੁੱਖ, ਤ੍ਰਿਸ਼ਨਾ ਕੂੜ ਦੇ ਗਵਾਈਆ। ਆਤਮ ਪਰਮਾਤਮ ਬਖ਼ਸ਼ ਦੇ ਸੁਖ, ਸੁਰਤ ਸ਼ਬਦ ਨਾਲ ਮਿਲਾਈਆ। ਪਵਿਤ੍ਰ ਕਰ ਜਨਣੀ ਕੁੱਖ, ਹਰਿਜਨ ਸਾਚੇ ਲੈ ਪ੍ਰਗਟਾਈਆ। ਲੇਖੇ ਲਾ ਆਪਣੇ ਮਾਨਸ ਮਨੁਖ, ਮਾਨਵ ਭੇਵ ਰਹੇ ਨਾ ਰਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਪਰਮ ਪੁਰਖ ਤੇਰੀ ਵਡਿਆਈਆ। ਕਲਜੁਗ ਵਿਚ ਸਤਿਜੁਗ ਸੁਹਾ ਦੇ ਰੁਤ, ਰੁਤੜੀ ਆਪਣੇ ਨਾਮ ਮਹਿਕਾਈਆ। ਭਗਤ ਸੁਹੇਲੇ ਜਣਾ ਸੁਤ, ਦੁਲਾਰੇ ਮੇਰੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਝਟ ਨਾਰਦ ਪੁਛੇ ਧਰਨੀ ਤੂੰ ਕੀ ਮੰਗਦੀ ਮੰਗਾ, ਮੰਗਣ ਵਾਲੀਏ ਦੇ ਜਣਾਈਆ। ਜਗਤ ਜਹਾਨ ਵੇਖ ਲੈ ਭੁੱਖਾ ਨੰਗਾ, ਇਹ ਪ੍ਰਭੂ ਦੀ ਬੇਪਰਵਾਹੀਆ। ਓਹ ਵੇਖ ਕਲਜੁਗ ਵਜਾਈ ਆਏ ਮਰਦੰਗਾ, ਭੱਜੇ ਵਾਹੋ ਦਾਹੀਆ। ਮੇਰਾ ਹਲੂਣਦਾ ਫੜ ਕੇ ਕੰਧਾ, ਜ਼ੋਰ ਨਾਲ ਹਿਲਾਈਆ। ਮੈਂ ਪਵਿਤ੍ਰ ਰਹਿਣ ਦੇਣਾ ਨਹੀਂ ਕੋਈ ਬੰਦਾ, ਬੰਦਗੀ ਵਿਚ ਨਾ ਕੋਇ ਸਮਾਈਆ। ਮਨ ਕਲਪਣਾ ਵਿਚ ਕਰਨਾ ਗੰਦਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਤੂੰ ਮੇਰਾ ਮੈਂ ਤੇਰਾ ਸੁਣ ਸਕੇ ਕੋਇ ਨਾ ਛੰਦਾ, ਅਨਾਦੀ ਨਾਦ ਨਾ ਕੋਇ ਸੁਣਾਈਆ। ਮੇਰਾ ਅੰਤਮ ਆਉਂਦਾ ਜਾਂਦਾ ਕੰਢਾ, ਅਖ਼ੀਰੀ ਘਾਟ ਦਿਆਂ ਵਖਾਈਆ। ਚਾਰੋਂ ਕੁੰਟ ਕਰਾਵਾਂ ਦੰਗਾ, ਝਗੜੇ ਵਿਚ ਲੋਕਾਈਆ। ਜਲ ਪਵਿਤ੍ਰ ਰਹਿਣ ਨਾ ਦੇਵਾਂ ਗੋਦਾਵਰੀ ਜਮਨਾ ਸੁਰਸਤੀ ਗੰਗਾ, ਗਊ ਪਾਲ ਨਜ਼ਰ ਕੋਇ ਨਾ ਆਈਆ। ਮੈਂ ਮੋਹ ਵਿਕਾਰ ਦਾ ਫੜਿਆ ਖੰਡਾ, ਸਤਿ ਸਚ ਦੀ ਕਰਾਂ ਸਫ਼ਾਈਆ। ਦੀਨ ਦੁਨੀ ਦਾ ਅੰਤਰ ਕਰਾਂ ਠੰਡਾ, ਹਰਿਜੂ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕਲਜੁਗ ਕਹੇ ਮੈਂ ਪ੍ਰਭੂ ਦਾ ਬਰਖ਼ੁਰਦਾਰ, ਸੇਵਾ ਵਿਚ ਸੇਵ ਕਮਾਈਆ। ਹੁਕਮ ਮੰਨਾ ਸੱਚੀ ਸਰਕਾਰ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਰਿਹਾ ਸੁਣਾਈਆ। ਦੀਨ ਦੁਨੀ ਕਰੀ ਗ਼ਦਾਰ, ਗਦਾਗਰ ਵੇਖ ਵਖਾਈਆ। ਚਾਰੋਂ ਕੁੰਟ ਕਰਨਾ ਧੂਆਂਧਾਰ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਡੰਕਾ ਵਜਾਉਣਾ ਕੂੜ ਕੁੜਿਆਰ, ਮੇਰੇ ਸਾਹਿਬ ਦਿਤਾ ਸਮਝਾਈਆ। ਪਿਤਾ ਪੂਤ ਰਹਿਣਾ ਨਹੀਂ ਪਿਆਰ, ਇਹ ਮੇਰੀ ਬੇਪਰਵਾਹੀਆ। ਚਾਰੋਂ ਕੁੰਟ ਪੰਚ ਵਿਕਾਰ ਅਖਾੜ, ਮਨ ਮਨਸਾ ਦੇਣੀ ਨਚਾਈਆ। ਤ੍ਰੈਗੁਣ ਅਗਨੀ ਲੱਗੀ ਰਹੇ ਹਾੜ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੈਂ ਫਿਰਨਾ ਜੰਗਲ ਜੂਹ ਉਜਾੜ, ਪਹਾੜਾਂ ਟਿਲਿਆਂ ਵੇਖ ਵਖਾਈਆ। ਕਿਉਂ ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮੈਨੂੰ ਸਿਖਿਆ ਰਿਹਾ ਸਿਖਾਲ, ਬੋਧ ਅਗਾਧ ਜਣਾਈਆ।

ਕਲਜੁਗ ਮੇਰੇ ਦੂਲ੍ਹੇ ਲਾਲ, ਸਿਰ ਤੇਰੇ ਹੱਥ ਟਿਕਾਈਆ। ਖੇਲ ਕਰਨਾ ਸ਼ਾਹ ਕੰਗਾਲ, ਦੀਨ ਦੁਨੀ ਫੋਲ ਫੁਲਾਈਆ। ਧਰਮ ਦਾ ਫਲ ਰਹੇ ਕਿਸੇ ਨਾ ਡਾਲ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਮਾਇਆ ਮਮਤਾ ਸਭ ਨੂੰ ਪਾਉਣਾ ਜੰਜਾਲ, ਬੰਧਨ ਸਕੇ ਨਾ ਕੋਇ ਤੁੜਾਈਆ। ਪਵਿਤ੍ਰ ਰਹੇ ਨਾ ਕੋਈ ਧਰਮਸਾਲ, ਸਚ ਦਵਾਰ ਵੱਜੇ ਨਾ ਕੋਇ ਵਧਾਈਆ। ਕਲਜੁਗ ਕਹੇ ਮੈਂ ਉਸ ਪ੍ਰਭੂ ਦਾ ਹੁਕਮ ਰਿਹਾ ਪਾਲ, ਨਿਵ ਨਿਵ ਸੀਸ ਝੁਕਾਈਆ। ਜੋ ਮੇਰੇ ਉਤੇ ਹੋਇਆ ਦਿਆਲ, ਦੀਨਾ ਬੰਧਪ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਪੇ ਕਰੇ ਸੰਭਾਲ, ਸੰਬਲ ਬਹਿ ਕੇ ਆਪਣਾ ਹੁਕਮ ਵਰਤਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਭੀਮਪੁਰ ਜ਼ਿਲਾ ਗੁਰਦਾਸ ਪੁਰ ਲਾਲ ਸਿੰਘ ਦੇ ਗ੍ਰਹਿ

ਨਾਰਦ ਕਹੇ ਪ੍ਰਭੂ ਹੁਕਮ ਦੇ ਦੇ ਕਰੜਾ, ਸਖ਼ਤੀ ਨਾਲ ਦ੍ਰਿੜਾਈਆ। ਚਾਰ ਜੁਗ ਦੇ ਗ੍ਰੰਥਾਂ ਦਾ ਵੇਖ ਖਰੜਾ, ਖ਼ਾਲਕ ਖ਼ਲਕ ਧਿਆਨ ਲਗਾਈਆ। ਬਾਲਮੀਕ ਦਾ ਲੇਖਾ ਤੱਕ ਖੰਭ ਮੋਰ ਗਰੜਾ, ਜੋ ਕਾਨੀ ਕਲਮ ਵਾਲੀ ਚਲਾਈਆ। ਕਲਜੁਗ ਕੂੜਾ ਰਹਿਣ ਨਾ ਦੇ ਬਰੜਾ, ਟੇਢੀ ਅੱਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਦੇ ਦੇ ਸਖ਼ਤ, ਸਖ਼ਤੀ ਨਾਲ ਜਣਾਈਆ। ਤੇਰਾ ਇਕੋ ਸ਼ਬਦੀ ਸਤਿਗੁਰ ਦਿਸੇ ਜਿਗਰੇ ਲਖਤ, ਦੂਜਾ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਪਾ ਦੇ ਬਖ਼ਤ, ਸੁਖ ਵਿਚ ਨਾ ਕੋਇ ਸਮਾਈਆ। ਇਕ ਦੂਜੇ ਨਾਲ ਸਾਰੇ ਕਰਨ ਹਸਦ, ਹਸਤੀ ਤੇਰੀ ਨਜ਼ਰ ਕਿਸੇ ਨਾ ਆਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਇਕੱਠਾ ਤੇਰੇ ਕੋਲ ਆਵੇ ਵਫਦ, ਨਿਵ ਨਿਵ ਸੀਸ ਝੁਕਾਈਆ। ਸਾਰੇ ਕਹਿਣ ਪ੍ਰਭੂ ਸ਼ਰਅ ਮੇਟ ਦੇ ਫ਼ਕਤ, ਫ਼ਿਕਰਾ ਆਪਣਾ ਨਾਮ ਦੇ ਦ੍ਰਿੜਾਈਆ। ਸਾਨੂੰ ਮਨਜ਼ੂਰ ਤੇਰੀ ਸ਼ਰਤ, ਸ਼ਰਅ ਸ਼ਰੀਅਤ ਦਾ ਲੇਖਾ ਦੇ ਚੁਕਾਈਆ। ਕਿਰਪਾ ਕਰ ਉਤੇ ਧਰਤ, ਧਰਨੀ ਧਵਲ ਵੱਜੇ ਵਧਾਈਆ। ਅਸੀਂ ਖ਼ੁਸ਼ੀ ਮਨਾਈ ਉਤੇ ਅਰਸ਼, ਅਰਸ਼ੀ ਪ੍ਰੀਤਮ ਤੇਰੀ ਬੇਪ੍ਰਵਾਹੀਆ। ਸਾਡੀ ਮਨਜ਼ੂਰ ਕਰਨੀ ਅਰਜ਼, ਬੇਨੰਤੀ ਤੇਰੇ ਚਰਨਾਂ ਵਿਚ ਟਿਕਾਈਆ। ਕਲਜੁਗ ਕੂੜ ਕੁੜਿਆਰਾ ਵੇਖ ਗਰਦ, ਚਾਰੋਂ ਕੁੰਟ ਅੰਧੇਰਾ ਛਾਈਆ। ਦੁਖੀਆਂ ਵੰਡੇ ਕੋਇ ਨਾ ਦਰਦ, ਦੀਨਾਂ ਦਇਆ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਨਾਰਦ ਕਹੇ ਪ੍ਰਭੂ ਹੁਕਮ ਦੇ ਦੇ ਨਾਲ ਜ਼ੋਰ, ਜ਼ੋਰਾਵਰ ਤੇਰੀ ਵਡਿਆਈਆ। ਕਰ ਪ੍ਰਕਾਸ਼ ਅੰਧੇਰੇ ਘੋਰ, ਨੂਰੀ ਚੰਦ ਚੰਦ ਚਮਕਾਈਆ। ਝਗੜਾ ਮੇਟ ਦੇ ਠੱਗ ਚੋਰ, ਚੋਰੀ ਯਾਰੀ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਸਭ ਦੇ ਅੰਦਰੋਂ ਹੋੜ, ਹੋੜਾ ਸੱਸਾ ਦਏ ਗਵਾਹੀਆ। ਸੁਰਤੀ ਸ਼ਬਦੀ ਮੇਲ ਜੋੜ, ਹੰ ਬ੍ਰਹਮ ਆਪਣੇ ਰੰਗ ਰੰਗਾਈਆ। ਜਨ ਭਗਤਾਂ ਪ੍ਰੀਤੀ ਨਿਭੇ ਤੋੜ, ਅੱਧ ਵਿਚਕਾਰ ਨਾ ਕੋਇ ਤੁੜਾਈਆ। ਤੂੰ ਸ਼ਾਹ ਅਸਵਾਰਾ ਚੜ੍ਹਨ ਵਾਲਾ ਘੋੜ, ਦੋ ਜਹਾਨਾਂ ਭੱਜੇਂ ਵਾਹੋ ਦਾਹੀਆ। ਮੈਂ ਨਿਮਾਣਾ ਹੱਥ ਰਿਹਾ ਜੋੜ, ਬੰਦਨਾ ਵਿਚ ਸੀਸ ਝੁਕਾਈਆ। ਤੇਰੇ ਨਾਮ

ਦਾ ਇਕੋ ਵੱਜੇ ਢੋਲ, ਦੂਜੀ ਖ਼ਬਰ ਨਾ ਕੋਇ ਸ਼ਨਵਾਈਆ। ਸਤਿ ਪੁਰਖ ਨਿਰੰਜਣ ਆਪਣੇ ਕੰਡੇ ਤੋਲ, ਤਰਾਜੂ ਇਕੋ ਨਾਮ ਉਠਾਈਆ। ਤੂੰ ਮੇਰਾ ਮੈਂ ਤੇਰਾ ਦੱਸ ਬੋਲ, ਸੋਹੰ ਢੋਲਾ ਵਡ ਵਡਿਆਈਆ। ਧਰਮ ਦਵਾਰਾ ਇਕੋ ਖੋਲ, ਦੀਨਾਂ ਮਜ਼੍ਹਬਾਂ ਪੰਧ ਮੁਕਾਈਆ। ਸਚ ਵਸਤ ਅਗੰਮੀ ਤੇਰੇ ਕੋਲ, ਦੇਵਣਹਾਰ ਤੇਰੀ ਬੇਪਰਵਾਹੀਆ। ਹਰ ਘਟ ਅੰਦਰ ਮੌਲ, ਮੌਲਾ ਹੋ ਕੇ ਨਜ਼ਰੀ ਆਈਆ। ਸਭ ਦਾ ਪੂਰਾ ਕਰਦੇ ਕੌਲ, ਭਵਿਸ਼ਾਂ ਮੇਲਾ ਮੇਲਣਾ ਚਾਈਂ ਚਾਈਂਆ। ਤੂੰ ਸਦਾ ਆਪ ਅਡੋਲ, ਅਡੁਲ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਆਪੇ ਖੋਲ, ਖ਼ਾਲਕ ਖ਼ਲਕ ਦੇ ਸਮਝਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ ਚਰਨ ਸਿੰਘ ਦੇ ਗ੍ਰਹਿ

ਨਾਰਦ ਕਹੇ ਜਨ ਭਗਤਾਂ ਪ੍ਰਭੂ ਉਜਲ ਕਰ ਬੁੱਧੀ, ਬੁੱਧੀਵਾਨ ਦੇ ਬਣਾਈਆ। ਤੇਰੀ ਰਮਜ਼ ਸਮਝਣ ਗੁੱਝੀ, ਜਗਤ ਵਿਦਿਆ ਤੋਂ ਬਾਹਰ ਦੇ ਕਢਾਈਆ। ਤੇਰੀ ਮੰਜ਼ਲ ਜਾਨਣ ਉਚੀ, ਉਚ ਅਗੰਮ ਤੇਰੇ ਵਿਚ ਮਿਲ ਕੇ ਵੱਜੇ ਵਧਾਈਆ। ਭਾਗ ਲੱਗਾ ਰਹੇ ਕਾਇਆ ਝੁੱਗੀ, ਸਾਢੇ ਤਿੰਨ ਹੱਥ ਵੱਜਦੀ ਰਹੇ ਵਧਾਈਆ। ਜ਼ਿੰਦਗੀ ਜ਼ਿੰਦਗੀ ਵਿਚ ਕਰ ਉਘੀ, ਦੋ ਜਹਾਨਾਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਨਾਰਦ ਕਹੇ ਪ੍ਰਭ ਜਨ ਭਗਤਾਂ ਅੰਦਰ ਬਖ਼ਸ਼ ਦੇ ਸਤਿ, ਸਤਿ ਸਤਿ ਨਾਲ ਮਿਲਾਈਆ। ਇਕੋ ਰੂਪ ਜਣਾ ਦੇ ਅਗੰਮਾ ਤਤ, ਤਤਵ ਤਤ ਭੇਵ ਖੁਲਾਈਆ। ਅੰਤਰ ਆਤਮ ਦੇ ਧੁਰ ਦੀ ਮਤ, ਮਨਮਤ ਦਾ ਡੇਰਾ ਢਾਹੀਆ। ਆਤਮ ਬੀਜ ਬੀਜ ਸਭ ਦੇ ਵਤ, ਫੁੱਲ ਫੁਲਵਾੜੀ ਮਾਤ ਮਹਿਕਾਈਆ। ਜਿਨ੍ਹਾਂ ਦੀ ਤੇਰੇ ਤੇਰੇ ਤੇਰੇ ਤੇਰੇ ਲੇਖੇ ਲੱਗੀ ਰੱਤ, ਉਨ੍ਹਾਂ ਹੋਣਾ ਆਪ ਸਹਾਈਆ। ਤੂੰ ਜਾਨਣਹਾਰਾ ਮਿਤ ਗਤ, ਗਹਿਰ ਗੰਭੀਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਹਿੰਮਾ ਜਗਤ ਅਕਥ, ਕਥਨੀ ਕਥ ਨਾ ਸਕੇ ਰਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ ਮਹਿੰਦਰ ਕੌਰ ਦੇ ਗ੍ਰਹਿ

ਨਾਰਦ ਕਹੇ ਪ੍ਰਭੂ ਜਨ ਭਗਤਾਂ ਬਖ਼ਸ਼ ਇਕ ਪ੍ਰੀਤ, ਪ੍ਰੀਤਮ ਆਪਣੀ ਦਇਆ ਕਮਾਈਆ। ਕੂੜ ਕਲਪਣਾ ਮੇਟ ਦੇ ਨੀਤ, ਸਤਿ ਸਚ ਦੇ ਸਮਝਾਈਆ। ਆਤਮ ਪਰਮਾਤਮ ਦੱਸ ਅਗੰਮਾ ਗੀਤ, ਤੂੰ ਮੇਰਾ ਮੈਂ ਤੇਰਾ ਢੋਲਾ ਅਗੰਮ ਅਥਾਹੀਆ। ਕਾਇਆ ਅੰਤਰ ਨਿਰੰਤਰ ਕਰ ਦੇ ਠੰਡੀ ਸੀਤ, ਤ੍ਰੈਗੁਣ ਅਗਨੀ ਤਤ ਬੁਝਾਈਆ। ਝਗੜਾ ਮੁਕਾ ਦੇ ਊਚ ਨੀਚ, ਪਾਰਬ੍ਰਹਮ ਪ੍ਰਭ ਪਰਦਾ ਦੇਣਾ ਉਠਾਈਆ। ਸਤਿਗੁਰ ਸ਼ਬਦ ਨਾਲ

ਕਰ ਤਸਦੀਕ, ਸ਼ਹਾਦਤ ਨਿਰਗੁਣ ਧਾਰ ਭੁਗਤਾਈਆ। ਏਕਾ ਰੰਗ ਰੰਗਾ ਦੇ ਹਸਤ ਕੀਟ, ਸ਼ਾਹ ਫ਼ਕੀਰ ਹਕੀਰ ਏਕਾ ਘਰ ਵਸਾਈਆ। ਤੇਰਾ ਖੇਲ ਸਦਾ ਅਨਡੀਠ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਦੀ ਚੌਧਵੀਂ ਰਹੀ ਬੀਤ, ਮੁਹੰਮਦ ਬੈਠਾ ਨੈਣ ਉਠਾਈਆ। ਚਾਰੋਂ ਕੁੰਟ ਹੋਣਾ ਅੰਧੇਰਾ ਤਾਰੀਕ, ਨੂਰੀ ਚੰਦ ਨਾ ਕੋਇ ਚਮਕਾਈਆ। ਸ਼ਰਅ ਦੀ ਸ਼ਰਅ ਰਹੇ ਨਾ ਕੋਇ ਸ਼ਰੀਕ, ਸ਼ਰਕਤ ਅੰਦਰੋਂ ਦੇ ਗਵਾਈਆ। ਤੇਰੇ ਕੋਲ ਹਕ ਤੌਫ਼ੀਕ, ਬੇਪਰਵਾਹ ਤੇਰੀ ਵਡ ਵਡਿਆਈਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਕੂੜ ਦੇਣੀ ਗਵਾਈਆ। ਤੇਰੇ ਸੰਤ ਭਗਤ ਸੁਹੇਲੇ ਮਾਨਸ ਜਨਮ ਜਾਵਣ ਜਗ ਜੀਤ, ਚੁਰਾਸੀ ਫਾਂਸੀ ਜਮ ਦੀ ਦੇਣੀ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਡਲ ਤੇਰੀ ਇਕੋ ਹੋਵੇ ਰਾਸੀ, ਰਸਤਾ ਏਕੰਕਾਰ ਏਕਾ ਦੇਣਾ ਜਣਾਈਆ।