ਪੁਸਤਕਾਲਾਭਾਗ ੨੩

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ ਜਵੰਦ ਸਿੰਘ ਦੇ ਗ੍ਰਹਿ

ਨਾਰਦ ਕਹੇ ਪ੍ਰਭੂ ਖੋਲ ਦੇ ਪ੍ਰੇਮ ਦੀ ਗੰਢ, ਗੰਢਣਹਾਰ ਗੋਪਾਲ ਦਇਆ ਕਮਾਈਆ। ਸਚ ਪ੍ਰੀਤੀ ਦੇ ਵੰਡ, ਵੰਡਣਹਾਰ ਤੇਰੀ ਸ਼ਰਨਾਈਆ। ਕੂੜੀ ਕਲਪਣਾ ਕਰ ਖੰਡ ਖੰਡ, ਖੰਡਾ ਖੜਗ ਨਾਮ ਖੜਕਾਈਆ। ਮੋਹ ਵਿਕਾਰੇ ਦੇ ਦੰਡ, ਡੰਡਾਵਤ ਆਪਣੀ ਇਕ ਸਮਝਾਈਆ। ਤੇਰਾ ਖੇਲ ਵਿਚ ਬ੍ਰਹਿਮੰਡ, ਦੋ ਜਹਾਨ ਤੇਰੀ ਓਟ ਤਕਾਈਆ। ਜਨ ਭਗਤਾਂ ਲਹਿਣਾ ਮੁਕਾ ਦੇ ਜੇਰਜ ਅੰਡ, ਉਤਭੁਜ ਸੇਤਜ ਨਾ ਕੋਇ ਭਵਾਈਆ। ਰਾਏ ਧਰਮ ਨਾ ਦੇਵੇ ਦੰਡ, ਲਾੜੀ ਮੌਤ ਨਾ ਅੰਤ ਪ੍ਰਨਾਈਆ। ਕਾਇਆ ਚੋਲੀ ਸਭ ਦੀ ਰੰਗ, ਰੰਗ ਅਗੰਮੜਾ ਆਪ ਚੜ੍ਹਾਈਆ। ਆਤਮ ਸੇਜ ਸੁਹਾ ਪਲੰਘ, ਸੁਖ ਆਸਣ ਡੇਰਾ ਲਾਈਆ। ਹਰਿਜਨ ਭਾਗ ਨਾ ਹੋਵੇ ਮੰਦ, ਮੰਦ ਹੀਣ ਗੋਦ ਉਠਾਈਆ। ਆਤਮ ਪਰਮਾਤਮ ਦੇ ਅਨੰਦ, ਸੁਖ ਸਾਗਰ ਵਿਚ ਸਮਾਈਆ। ਜਨਮ ਜਨਮ ਦੀ ਟੁੱਟੀ ਗੰਢ, ਵਿਛੜੇ ਹਰਿ ਹਰਿ ਮੇਲ ਮਿਲਾਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਗਾਇਆ ਛੰਦ, ਤਿਨ੍ਹਾਂ ਹੋਣਾ ਆਪ ਸਹਾਈਆ। ਭਾਂਡਾ ਭਰਮ ਭੰਨਾ ਦਵੈਤੀ ਵਾਲੀ ਕੰਧ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਿਰਗੁਣ ਨੂਰ ਜੋਤ ਚਾੜ੍ਹ ਦੇ ਚੰਦ, ਘਰ ਸਵਾਮੀ ਦਰਸ਼ਨ ਦੇਣਾ ਚਾਈਂ ਚਾਈਂਆ। ਤੂੰ ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸ਼ਾ ਮਨਸਾ ਪੂਰੀ ਕਰ ਉਮੰਗ, ਦੇਵਣਹਾਰ ਆਪਣੀ ਦਇਆ ਕਮਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਤੋਵਾਲ ਜ਼ਿਲਾ ਗੁਰਦਾਸਪੁਰ ਅਜੀਤ ਸਿੰਘ ਦੇ ਗ੍ਰਹਿ

ਧਰਮ ਕਹੇ ਪ੍ਰਭ ਮੇਰੀ ਡੰਡਾਵਤ ਬੰਦਨਾ, ਗ਼ਰੀਬ ਨਿਵਾਜ ਸੀਸ ਨਿਵਾਈਆ। ਮੇਰੇ ਸਾਹਿਬ ਸੂਰੇ ਸਰਬੰਗਨਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ

ਤੇਰੀ ਸ਼ਰਨਾਈਆ। ਤੂੰ ਦੀਨ ਦਿਆਲ ਸਦਾ ਦੁੱਖ ਦਰਦ ਭੈ ਭੰਜਨਾ, ਗਹਿਰ ਗੰਭੀਰ ਇਕ ਅਖਵਾਈਆ। ਚਾਰੋਂ ਕੁੰਟ ਮੇਰੇ ਪ੍ਰੇਮ ਦਾ ਰਿਹਾ ਨਾ ਕੋਇ ਅਨੰਦਨਾ, ਸਚ ਅਨੰਦ ਵਿਚ ਨਾ ਕੋਇ ਸਮਾਈਆ। ਕਲਜੁਗ ਕੂੜੀ ਚਾੜ੍ਹੀ ਰੰਗਣਾ, ਦੀਨ ਦੁਨੀ ਦਿਤੀ ਰੰਗਾਈਆ। ਮੇਰੀ ਵਸਤ ਕੀਤੀ ਭੰਗਣਾ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਲਾਏ ਕੋਇ ਨਾ ਅੰਗਣਾ, ਪਰਮਾਤਮ ਤੇਰੀ ਗੋਦ ਨਾ ਕੋਇ ਸੁਹਾਈਆ। ਮੈਂ ਖ਼ਾਲੀ ਹੱਥ ਮੰਗਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਨਿਗਾਹ ਮਾਰ ਵਿਚ ਵਰਭੰਡਣਾ, ਬ੍ਰਹਿਮੰਡ ਖੋਜ ਖੁਜਾਈਆ। ਚਾਰੋਂ ਕੁੰਟ ਕੂੜ ਚੰਡ ਪ੍ਰਚੰਡਣਾ, ਜਗਤ ਜਹਾਨ ਵੇਖ ਵਖਾਈਆ। ਮੈਨੂੰ ਸਚ ਦਵਾਰੇ ਮਿਲੇ ਨਾ ਲੰਘਣਾ, ਧਰਮ ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਝਟ ਨਾਰਦ ਆ ਗਿਆ ਕਹੇ ਧਰਮ ਸੁਣ ਸੱਜਣਾ ਮੇਰੀ ਬਾਤ, ਬਾਤਨ ਦਿਆਂ ਸੁਣਾਈਆ। ਮੇਰੇ ਕੋਲ ਬਿਨ ਅੱਖਰਾਂ ਵਾਲੀ ਲੁਗਾਤ, ਜਿਸ ਨੂੰ ਅਲਿਫ਼ ਯੇ ਵਾਲਾ ਸਮਝ ਸਕੇ ਨਾ ਰਾਈਆ। ਉਹਦਾ ਲੇਖਾ ਲਿਖਿਆ ਨਹੀਂ ਕਿਸੇ ਕਲਮ ਦਵਾਤ, ਕਾਗਦ ਵੰਡ ਨਾ ਕੋਇ ਵੰਡਾਈਆ। ਉਹ ਰਸਨਾ ਜਿਹਵਾ ਬੱਤੀ ਦੰਦ ਗਾਈ ਕਿਸੇ ਨਹੀਂ ਗਾਥ, ਅਵਤਾਰ ਪੈਗ਼ੰਬਰ ਗੁਰ ਢੋਲਿਆਂ ਵਿਚ ਨਾ ਕੋਇ ਜਣਾਈਆ। ਮੈਨੂੰ ਪੁਰਖ ਅਕਾਲੇ ਦੀਨ ਦਿਆਲੇ ਧਰਮ ਦੀ ਧਾਰ ਦਿਤੀ ਦਾਤ, ਅਮੋਲਕ ਅਮੁੱਲ ਆਪ ਵਰਤਾਈਆ। ਜਿਸ ਵਿਚ ਲੇਖਾ ਲਿਖਿਆ ਕਲਜੁਗ ਅੰਤ ਹੋਣੀ ਅੰਧੇਰੀ ਰਾਤ, ਸਾਚਾ ਨੂਰ ਨਾ ਕੋਇ ਚਮਕਾਈਆ। ਧਰਮ ਤੇਰਾ ਟੁੱਟਣਾ ਧਰਮ ਦਵਾਰਿਉਂ ਸਾਕ, ਸੱਜਣ ਸੈਣ ਸੰਗ ਨਾ ਕੋਇ ਰਖਾਈਆ। ਪਿਤਾ ਪੂਤ ਕਰੇ ਘਾਤ, ਦੀਨ ਮਜ਼੍ਹਬ ਕਾਤਲ ਮਕਤੂਲ ਰੂਪ ਵਟਾਈਆ। ਜਿਸ ਦੇ ਵਿਚ ਅਗੰਮ ਗਿਆਤ, ਜਗਤ ਬੁੱਧੀ ਤੋਂ ਬਾਹਰ ਸਮਝਾਈਆ। ਜ਼ਰਾ ਉਠ ਕੇ ਧਰਨੀ ਉਤੇ ਝਾਕ, ਬਿਨ ਨੈਣਾਂ ਨੈਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਧਰਮ ਕਹੇ ਨਾਰਦ ਮੇਰੀ ਹੋਈ ਬੇਹਾਲੀ, ਬਹੁੜੀ ਬਹੁੜੀ ਕਰ ਸੁਣਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਘਾਲ ਘਾਲੀ, ਕਲਜੁਗ ਸੇਵਾ ਸੇਵਾ ਵਿਚ ਰਖਾਈਆ। ਮੇਰੇ ਮਸਤਕ ਚੜ੍ਹੀ ਰਹੇ ਨਾ ਲਾਲੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਮੈਂ ਧਰਮ ਦਾ ਰਿਹਾ ਕੋਇ ਨਾ ਮਾਲੀ, ਬਗ਼ੀਚਾ ਸਚ ਨਾ ਕੋਇ ਮਹਿਕਾਈਆ। ਫਲ ਰਿਹਾ ਨਾ ਕਿਸੇ ਡਾਲੀ, ਪੱਤ ਟਹਿਣੀ ਰਹੇ ਕੁਰਲਾਈਆ। ਜਿਧਰ ਤੱਕਾਂ ਰੈਣ ਅੰਧੇਰੀ ਕਾਲੀ, ਕਲਜੁਗ ਆਪਣੀ ਕਲ ਵਰਤਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੂਈ ਦਵੈਤ ਦੀ ਅਗਨੀ ਬਾਲੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਧਰਮ ਦਵਾਰਿਆਂ ਕੂੜ ਮਾਰੇ ਤਾਲੀ, ਮਾਇਆ ਮਮਤਾ ਨਾਚ ਨਚਾਈਆ। ਮੇਰਾ ਗ੍ਰਹਿ ਹੋਇਆ ਖ਼ਾਲੀ, ਖ਼ਾਲਕ ਖ਼ਲਕ ਕੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਕਰਨਹਾਰ ਇਕ ਅਖਵਾਈਆ। ਨਾਰਦ ਕਹੇ ਧਰਮ ਕੀ ਰੋਣਾ, ਜਗ ਨੈਣਾਂ ਨੀਰ ਵਹਾਈਆ। ਧੁਰ ਦੇ ਹੁਕਮ ਨਾਲ ਸਭ ਕੁਛ ਹੋਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਓਹ ਤੱਕ ਲੈ ਕਲਜੁਗ ਚਾਰ ਦਿਨ ਦਾ ਪ੍ਰਾਹੁਣਾ, ਲੋਕਮਾਤ ਵੇਖ ਵਖਾਈਆ। ਅੰਤਮ ਇਹਦਾ ਧਰਤੀ ਖ਼ਾਕ ਉਤੇ ਵਿਛਾਉਣਾ, ਮੁਹੰਮਦ ਦਾ ਮਕਬਰਾ ਦਏ ਗਵਾਹੀਆ। ਕੂੜ ਕੁੜਿਆਰਾ ਚਾਰ ਯਾਰਾ ਇਹਦੇ ਨਾਲ ਮਿਲਾਉਣਾ, ਚਾਰੇ ਕੁੰਟ ਵੇਖ ਵਖਾਈਆ। ਮਮਤਾ ਮੋਹ ਸੰਗ ਬਣਾਉਣਾ, ਜਗਤ ਵਾਸਨਾ ਝੋਲੀ ਦੇਣੀ ਪਾਈਆ। ਧੁਰ ਫ਼ਰਮਾਨਾ ਸ੍ਰੀ ਭਗਵਾਨਾ ਇਕ ਜਣਾਉਣਾ, ਸ਼ਬਦ

ਅਗੰਮ ਅਥਾਹੀਆ। ਧੁਰ ਅਮਾਮ ਵੇਸ ਵਟਾਉਣਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨੂਰ ਨੁਰਾਨਾ ਨੂਰ ਚਮਕਾਉਣਾ, ਜ਼ਹੂਰ ਵਿਚ ਰੁਸ਼ਨਾਈਆ। ਉਸ ਸਦੀ ਚੌਧਵੀਂ ਪੰਧ ਮੁਕਾਉਣਾ, ਸਦਮਾ ਵੇਖੇ ਖ਼ਲਕ ਖ਼ੁਦਾਈਆ। ਧਰਮ ਤੇਰਾ ਕਿਸੇ ਕੰਮ ਨਾ ਆਵੇ ਪਛਤਾਉਣਾ, ਪਸ਼ਚਾਤਾਪ ਵਿਚ ਕੀ ਕੁਰਲਾਈਆ। ਪਰਮ ਪੁਰਖ ਪਰਮਾਤਮ ਖੇਲ ਰਚਾਉਣਾ, ਅਬਿਨਾਸ਼ੀ ਕਰਤਾ ਵੇਖ ਵਖਾਈਆ। ਜਿਸ ਕੂੜ ਕਿਰਿਆ ਦਾ ਹੰਕਾਰੀ ਬੁਰਜ ਢਾਉਣਾ, ਮਾਟੀ ਖ਼ਾਕ ਵਿਚ ਮਿਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸਚਖੰਡ ਮੁਕਾਮੇ ਹਕ ਦਰਗਾਹ ਸਾਚੀ ਵੇਖ ਵਖਾਉਣਾ, ਲੋਕਮਾਤ ਦੀਨ ਦੁਨੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਧਰਮ ਜੀ ਮਾਤਲੋਕ ਨਾ ਹੋ ਨਿਰਾਸਾ, ਚਿੰਤਾ ਚਿਖਾ ਨਾ ਕੋਇ ਵਡਿਆਈਆ। ਪੁਰਖ ਅਕਾਲ ਤੇ ਰਖ ਭਰਵਾਸਾ, ਜੋ ਸਭ ਦਾ ਪਿਤਾ ਮਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਕੀਤਾ ਖੁਲਾਸਾ, ਕਲਜੁਗ ਅੰਤਮ ਮੇਟ ਮਿਟਾਈਆ। ਧਰਨੀ ਧਰਤ ਧਵਲ ਉਤੇ ਤੇਰੀ ਫੇਰ ਪਵੇਗੀ ਰਾਸਾ, ਰਸਤਾ ਇਕੋ ਇਕ ਪੁਰਖ ਅਕਾਲ ਜਣਾਈਆ। ਤੂੰ ਸੰਬਲ ਬਹਿ ਕੇ ਪਰਮ ਪੁਰਖ ਦਾ ਵੇਖ ਅਗੰਮ ਤਮਾਸ਼ਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਉਹ ਖੇਲ ਕਰਾਏ ਪਾਤਾਲ ਅਕਾਸ਼ਾ, ਗਗਨ ਗਗਨੰਤਰਾਂ ਵੇਖ ਵਖਾਈਆ। ਜਿਸ ਕੂੜੀ ਕਿਰਿਆ ਮੇਟਣੀ ਅੰਧੇਰੀ ਰਾਤਾ, ਸਤਿਜੁਗ ਸਚ ਕਰੇ ਰੁਸ਼ਨਾਈਆ। ਚਾਰ ਵਰਨ ਅਠਾਰਾਂ ਬਰਨ ਬਣਾਏ ਇਕ ਜਮਾਤਾ, ਦੀਨਾਂ ਮਜ਼੍ਹਬਾਂ ਸ਼ਰਅ ਸ਼ਰੀਅਤਾਂ ਲੇਖਾ ਦਏ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਗਾਉਣੀ ਗਾਥਾ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਆਪਣਾ ਹੁਕਮ ਇਕ ਦ੍ਰਿੜਾਈਆ। ਹਰ ਘਟ ਅੰਦਰ ਕਾਇਆ ਮੰਦਰ ਜੋ ਰਖਣਹਾਰਾ ਵਾਸਾ, ਵਾਸਤਾ ਸਤਿਗੁਰ ਸ਼ਬਦ ਸ਼ਬਦ ਸਤਿਗੁਰ ਸ਼ਬਦ ਸੁਰਤ ਨਾਲ ਰਖਾਈਆ। ਜਿਸ ਨੇ ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਖੇਲ ਖੇਲਿਆ ਧਰਨੀ ਧਰਤ ਧਵਲ ਧੌਲ ਵੇਖਿਆ ਤਮਾਸ਼ਾ, ਜ਼ਿਮੀਂ ਅਸਮਾਨਾਂ ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਕਲਾ ਸਮਰਾਥਾ, ਅਗੰਮ ਅਥਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭੇਵ ਅਲਖਣਾ ਅਲਾਖਾ, ਅਲਖ ਅਗੋਚਰ ਅਗੰਮ ਅਥਾਹ, ਆਪਣਾ ਹੁਕਮ ਵਰਤਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ ਧਰਮ ਸਿੰਘ ਦੇ ਗ੍ਰਹਿ

ਕਲਜੁਗ ਕਹੇ ਪ੍ਰਭੂ ਮੈਂ ਸੇਵਾ ਕਰਾਂ ਸਤਿ, ਸਤਿ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਕਿਸੇ ਦੇ ਅੰਦਰ ਰਹਿਣ ਦਿਤਾ ਨਹੀਂ ਧਰਮ ਜਤ, ਧੀਰਜ ਧੀਰ ਨਾ ਕੋਇ ਧਰਾਈਆ। ਨੌ ਖੰਡ ਪ੍ਰਿਥਮੀ ਘਰ ਘਰ ਅੰਦਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕੂੜ ਕਲਪਣਾ ਪਾ ਕੇ ਮਤ, ਮਨ ਮਨਸਾ ਨਾਲ ਹਲਕਾਈਆ। ਤੇਰੀ ਜਾਣੇ ਕੋਇ ਨਾ ਮਿਤ ਗਤ, ਬੇਪ੍ਰਵਾਹ ਸਾਰ ਕਿਸੇ ਨਾ ਆਈਆ। ਮੈਂ ਦਿਵਸ ਰੈਣ ਰਿਹਾ ਨੱਠ, ਭੱਜਾਂ ਵਾਹੋ ਦਾਹੀਆ। ਸਾਧਾਂ ਸੰਤਾਂ ਜਗਿਆਸੂਆਂ ਰਹਿਣਾ ਦਿਤਾ ਨਹੀਂ ਹੱਠ, ਮੁੱਲਾ ਸ਼ੇਖ਼ ਮੁਸਾਇਕ ਮਮਤਾ ਮੋਹ ਵਿਚ ਕੁਰਲਾਈਆ।

ਤੇਰਾ ਨਾਮ ਪਿਆਲਾ ਦੀਨ ਦਿਆਲ ਪੀਏ ਨਾ ਕੋਈ ਗਟ ਗਟ, ਸਾਚਾ ਰਸ ਨਿਝਰ ਹੱਥ ਕਿਸੇ ਨਾ ਆਈਆ। ਧਰਮ ਦਾ ਮੰਦਰ ਗਿਆ ਢੱਠ, ਛੱਪਰ ਛੰਨ ਨਾ ਕੋਇ ਛੁਹਾਈਆ। ਸਭ ਦਾ ਖੇੜਾ ਕੀਤਾ ਭੱਠ, ਕੂੜ ਕੁੜਿਆਰਾ ਅਗਨੀ ਦਿਤੀ ਲਾਈਆ। ਮੇਰਾ ਖੇਲ ਤੱਕ ਪੁਰਖ ਸਮਰਥ, ਬੇਪਰਵਾਹ ਤੇਰੀ ਓਟ ਤਕਾਈਆ। ਤੇਰੇ ਚਰਨ ਕਵਲ ਵਾਸਤਾ ਰਿਹਾ ਘੱਤ, ਨਿਵ ਨਿਵ ਲਾਗਾਂ ਪਾਈਂਆ। ਸ਼ਾਹ ਸੁਲਤਾਨਾਂ ਉਲਟੀ ਕੀਤੀ ਮਤ, ਤਪੀ ਤਪੀਸ਼ਰ ਜਗਤ ਜੁਗੀਸ਼ਰ ਰੋਵਣ ਮਾਰਨ ਧਾਹੀਆ। ਚਾਰੋਂ ਕੁੰਟ ਮਾਇਆ ਡਸਨੀ ਡਸੇ ਸੱਪ, ਵਿਖ ਗ੍ਰਹਿ ਗ੍ਰਹਿ ਰਹੀ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਬਰਖ਼ੁਰਦਾਰ, ਅਜੀਜ ਧੁਰ ਦਾ ਨਜ਼ਰੀ ਆਈਆ। ਮੇਰੀ ਚਾਰੋਂ ਕੁੰਟ ਤੱਕ ਗੁਫ਼ਤਾਰ, ਗੁਫ਼ਤ ਸ਼ਨੀਦ ਧਿਆਨ ਲਗਾਈਆ। ਤੇਰੀ ਵਸਤ ਅਗੰਮੀ ਦਾ ਬਣ ਵਰਤਾਰ, ਚਾਰੋਂ ਕੁੰਟ ਰਿਹਾ ਵਰਤਾਈਆ। ਜੂਠ ਝੂਠ ਦਾ ਭਰ ਭੰਡਾਰ, ਨੌ ਖੰਡ ਪ੍ਰਿਥਮੀ ਦਿਤਾ ਵਖਾਈਆ। ਹਰ ਘਟ ਅੰਤਰ ਕਾਮ ਕਰੋਧ ਲੋਭ ਮੋਹ ਹੰਕਾਰ, ਕੂੜੀ ਕਿਰਿਆ ਨਾਲ ਰਲਾਈਆ। ਦਿਵਸ ਰੈਣ ਕਰ ਕੇ ਧੂਆਂਧਾਰ, ਅੰਧ ਅੰਧੇਰਾ ਦਿਤਾ ਵਖਾਈਆ। ਕਾਇਆ ਮੰਦਰ ਅੰਦਰ ਦੀਪਕ ਜੋਤੀ ਹੋਣ ਨਾ ਦੇਵਾਂ ਉਜਿਆਰ, ਆਤਮ ਪਰਮਾਤਮ ਮਿਲਣ ਕੋਇ ਨਾ ਪਾਈਆ। ਤੇਰੇ ਨਾਦ ਸ਼ਬਦ ਦੀ ਸੁਣੇ ਨਾ ਕੋਇ ਧੁਨਕਾਰ, ਆਤਮ ਰਾਗ ਨਾ ਕੋਇ ਦ੍ਰਿੜਾਈਆ। ਨੌਵਾਂ ਦਵਾਰਿਆਂ ਵਿਚ ਮੈਂ ਪਹਿਰੇਦਾਰ, ਨੌਵਾਂ ਰਸਾਂ ਨਾਲ ਰਖਾਈਆ। ਸਚ ਘਰ ਦੀ ਮੰਜ਼ਲ ਕਰ ਦੁਸ਼ਵਾਰ, ਪਾਂਧੀ ਅਧਵਿਚਕਾਰ ਦਿਤੇ ਅਟਕਾਈਆ। ਤੂੰ ਮਿਹਰਵਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਮੇਰਾ ਕਰਤਾਰ, ਕੁਦਰਤ ਦਾ ਕਾਦਰ ਇਕ ਅਖਵਾਈਆ। ਮੇਰੇ ਸਿਰ ਤੇ ਦੇ ਪਿਆਰ, ਸੀਸ ਜਗਦੀਸ਼ ਤੇਰੇ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ ਗੁਰਬਚਨ ਸਿੰਘ ਦੇ ਗ੍ਰਹਿ

ਕਲਜੁਗ ਕਹੇ ਪ੍ਰਭੂ ਮੈਂਂ ਤੇਰਾ ਦਿਵਸ ਰੈਣ ਦਾ ਸੇਵਾਦਾਰ, ਸੇਵਕ ਹੋ ਕੇ ਸੇਵ ਕਮਾਈਆ। ਮੇਰਾ ਲਹਿਣਾ ਦੇਣਾ ਕਰਜ਼ ਉਤਾਰ, ਪੂਰਬਲਾ ਲੇਖਾ ਝੋਲੀ ਪਾਈਆ। ਜੋ ਹੁਕਮ ਸੰਦੇਸਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਹੁਕਮ ਦ੍ਰਿੜਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੂੰ ਦੇਵਣਹਾਰ ਸੱਚੀ ਸਰਕਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਦਰ ਠਾਂਡਾ ਦਰਬਾਰ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਮੰਗਣਹਾਰ ਭਿਖਾਰ, ਦਰ ਭਿੱਖਕ ਝੋਲੀ ਰਿਹਾ ਵਖਾਈਆ। ਏਕਾ ਵਸਤ ਦੇ ਥਾਰ, ਮਿਹਰਵਾਨ ਹੋ ਕੇ ਦੇਣੀ ਵਰਤਾਈਆ। ਮੈਂ ਚਾਰੋਂ ਕੁੰਟ ਸ੍ਰਿਸ਼ਟੀ ਕਰਾਂ ਖਵਾਰ, ਦ੍ਰਿਸ਼ਟੀ ਵਿਚ ਤੈਨੂੰ ਮਿਲਣ ਕੋਇ ਨਾ ਪਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕਰਾਂ ਧੂੰਆਂਧਾਰ ਨੂਰੀ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਕਲਜੁਗ

ਕਹੇ ਪ੍ਰਭੂ ਮੈਂ ਮਾਂਗਤ ਇਕੋ, ਏਕੰਕਾਰ ਤੇਰੀ ਸਰਨਾਈਆ। ਮੇਰਾ ਸਾਚਾ ਲੇਖਾ ਸ਼ਬਦ ਧਾਰ ਵਿਚ ਲਿਖੋ, ਲਿਖਿਆ ਸਕੇ ਨਾ ਕੋਇ ਮਿਟਾਈਆ। ਮੈਂ ਕੁਰਬਾਨ ਜਾਵਾਂ ਤੇਰੇ ਉਤੋਂ ਵਿਟਹੁ, ਬੇਪਰਵਾਹ ਤੇਰੀ ਇਕ ਸਰਨਾਈਆ। ਤੇਰਾ ਖੇਲ ਨਿਤ ਨਵਿਤੋ, ਦੋ ਰਹਾਨ ਦੇਣ ਗਵਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲ ਮੇਰਾ ਮਿਤੋ, ਮਿਤਰ ਪਿਆਰਾ ਏਕੰਕਾਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਕਲਜੁਗ ਕਹੇ ਪ੍ਰਭੂ ਮੈਂ ਤੇਰਾ ਸੁਤ ਇਨਾਮੀ, ਸੂਰਬੀਰ ਅਖਵਾਈਆ। ਮੇਰਾ ਖੇਲ ਤੱਕ ਅਮਾਮੀ, ਜਗਤ ਜਹਾਨ ਫੋਲ ਫੁਲਾਈਆ। ਮੈਂ ਸੰਦੇਸਾ ਦਿਤਾ ਵਿਚ ਅਵਾਮੀ, ਚਾਰ ਕੁੰਟ ਕਰੀ ਸ਼ਨਵਾਈਆ। ਜ਼ੰਜੀਰ ਕੂੜ ਗਲ ਪਾਇਆ ਗ਼ੁਲਾਮੀ, ਅਗੇ ਹੋ ਨਾ ਕੋਇ ਛੁਡਾਈਆ। ਮੇਰਾ ਦਿਲ ਕਰਦਾ ਮੈਂ ਝਗੜਾ ਪਾਉਣਾ ਅੰਜੀਲ ਕੁਰਾਨੀ, ਕੁਰਹ ਜਗਤ ਵਾਲਾ ਵੇਖ ਵਖਾਈਆ। ਖੇਲ ਤਕਾਉਣਾ ਤੇਰੇ ਜਿਸਮ ਤੋਂ ਬਾਹਰ ਇਸਮ ਇਸਲਾਮੀ, ਸਾਹਿਬ ਤੇਰੀ ਓਟ ਰਖਾਈਆ। ਪੈਗ਼ੰਬਰਾਂ ਮੁਰਸ਼ਦਾਂ ਰਸੂਲਾਂ ਲੇਖਾ ਪੂਰਾ ਕਰਨਾ ਜੋ ਮੰਗਦੇ ਆਲਮੇ ਜਾਵੇਦਾਨੀ, ਦਰਗਾਹ ਸਾਚੀ ਧਿਆਨ ਲਗਾਈਆ। ਮੇਰੇ ਮਿਹਰਵਾਨ ਮਹਿਬੂਬਾ ਮੇਰੀ ਮੁਹੱਬਤ ਵਾਲੀ ਜ਼ਰੂਰ ਪਰਵਾਨ ਕਰੀਂ ਕੁਰਬਾਨੀ, ਕਰਬਲਿਆਂ ਤੋਂ ਬਾਹਰ ਆਸ਼ਾ ਤੇਰੀ ਝੋਲੀ ਪਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੌਜਵਾਨੀ, ਸਚਖੰਡ ਨਿਵਾਸੀ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ।

੧੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਗੁਰਦਾਸਪੁਰ ਸ਼ਹਿਰ ਸਰੂਪ ਸਿੰਘ ਦੇ ਗ੍ਰਹਿ

ਪੁਰਖ ਅਕਾਲ ਕਹੇ ਸੁਣ ਕਲਜੁਗ ਲਾਲ ਦੁਲਾਰੇ, ਦੂਲ੍ਹਿਆ ਦਿਆਂ ਜਣਾਈਆ। ਜੁਗ ਚੌਕੜੀ ਮੇਰੇ ਖੇਲ ਨਿਆਰੇ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਬਦਲਾਈਆ। ਚਾਰ ਜੁਗ ਦੇ ਸ਼ਾਸਤਰ ਰਹੇ ਪੁਕਾਰੇ, ਕੂਕ ਕੂਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਬਣ ਲਿਖਾਰੇ, ਲਿਖ ਲਿਖ ਲੇਖੇ ਗਏ ਜਣਾਈਆ। ਜਿਸ ਵੇਲੇ ਚਾਰੋਂ ਕੁੰਟ ਹੋਏ ਅੰਧਿਆਰੇ, ਸਾਚਾ ਚੰਦ ਨਾ ਕੋਇ ਚਮਕਾਈਆ। ਪਿਆਰ ਰਹੇ ਨਾ ਮਿਤਰਾਂ ਪਿਆਰੇ, ਪਿਤਾ ਪੂਤ ਨਾ ਕੋਇ ਵਡਿਆਈਆ। ਧਰਨੀ ਧਰਤ ਧਵਲ ਧੌਲ ਰੋਵੇ ਜ਼ਾਰੋ ਜ਼ਾਰੇ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਜੀਵ ਹੋਣ ਹੱਤਿਆਰੇ, ਹੱਤਿਆ ਹੋਵੇ ਥਾਉਂ ਥਾਈਂਆ। ਪੈਗ਼ੰਬਰ ਉਠ ਉਠ ਵੇਖਣ ਕੀਤੇ ਇਸ਼ਾਰੇ, ਪੇਸ਼ੀਨਗੋਈਆਂ ਬਗ਼ਲਾਂ ਵਿਚ ਟਿਕਾਈਆ। ਅਵਤਾਰ ਤੱਕਣ ਪ੍ਰਭ ਖੇਲ ਕਰੇ ਨਿਰੰਕਾਰੇ, ਕਰਤਾ ਧੁਰਦਰਗਾਹੀਆ। ਗੁਰੂ ਗੁਰ ਵੇਖਣ ਕਵਣ ਵੇਲਾ ਕਲ ਕਲਕੀ ਲਏ ਅਵਤਾਰੇ, ਨਿਹਕਲੰਕ ਰੂਪ ਬਦਲਾਈਆ। ਪੁਰਖ ਅਕਾਲ ਕਹੇ ਕਲਜੁਗ ਜਿਸ ਵੇਲੇ ਦੀਨ ਦੁਨੀ ਦੇ ਰਹੇ ਨਾ ਕੋਇ ਸਹਾਰੇ, ਸਿਰ ਹੱਥ ਨਾ ਕੋਇ ਟਿਕਾਈਆ। ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਆਪਣਾ ਵੇਸ ਅਗੰਮਾ ਧਾਰੇ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਪੈਗ਼ੰਬਰਾਂ ਦੀ ਆਸਾ ਮਨਸਾ ਪੂਰੀ ਕਰੇ ਵਿਚ ਸੰਸਾਰੇ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ, ਕਲਜੁਗ ਦਇਆ ਕਮਾਵਾਂਗਾ। ਦੀਨ ਦਿਆਲ ਆਪ ਅਖਵਾਵਾਂਗਾ। ਜੋਤੀ ਜੋਤ ਡਗਮਗਾਵਾਂਗਾ। ਸ਼ਬਦ ਚੋਟ ਨਗਾਰੇ ਲਾਵਾਂਗਾ। ਵਰਨ ਗੋਤ ਅੰਤ ਮੁਕਾਵਾਂਗਾ। ਕਾਇਆ ਕੋਟ ਬੰਕ ਰੁਸ਼ਨਾਵਾਂਗਾ। ਜਨ ਭਗਤਾਂ ਹਿਰਦਾ ਸੋਧ, ਦਰਸ ਦਿਖਾਵਾਂਗਾ। ਆਤਮ ਪਰਮਾਤਮ ਕਰ ਕੇ ਬੋਧ, ਪਾਰਬ੍ਰਹਮ ਪ੍ਰਭ ਮੇਲ ਮਿਲਾਵਾਂਗਾ। ਹਉਮੇ ਕੱਟ ਕੇ ਰੋਗ, ਹੰਗਤਾ ਗੜ੍ਹ ਤੁੜਾਵਾਂਗਾ। ਚਿੰਤਾ ਮੇਟ ਕੇ ਸੋਗ, ਅੰਮ੍ਰਿਤ ਮੇਘ ਬਰਸਾਵਾਂਗਾ। ਨਿਰਗੁਣ ਨਿਰਗੁਣ ਕਦੇ ਨਾ ਹੋਵੇ ਵਿਯੋਗ, ਸੰਜੋਗੀ ਮੇਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਵਾਂਗਾ। ਸਚ ਦਾ ਖੇਲ ਆਪ ਖਿਲਾਵਾਂਗਾ। ਵੇਸ ਅਨੇਕਾ ਰੂਪ ਵਟਾਵਾਂਗਾ। ਜੋਤੀ ਜਾਤਾ ਡਗਮਗਾਵਾਂਗਾ। ਕਲਜੁਗ ਤੇਰੀ ਕਰਨੀ, ਚਾਰੋਂ ਕੁੰਟ ਲੇਖੇ ਪਾਵਾਂਗਾ। ਪਾ ਕੇ ਸਾਰ ਧੌਲ ਧਰਨੀ, ਧਰਮ ਦਵਾਰਾ ਇਕ ਜਣਾਵਾਂਗਾ। ਤੂੰ ਮੇਰਾ ਮੈਂ ਤੇਰਾ ਸਭ ਨੇ ਮੇਰੀ ਤੁਕ ਪੜ੍ਹਨੀ, ਤੁਖ਼ਮ ਤਾਸੀਰ ਸਰਬ ਬਦਲਾਵਾਂਗਾ। ਮੰਜ਼ਲ ਬਾਮੰਜ਼ਲ ਇਕੋ ਚੜ੍ਹਨੀ, ਜਗਤ ਪਾਂਧੀ ਪੰਧ ਮੁਕਾਵਾਂਗਾ। ਗੜ੍ਹ ਹੰਕਾਰ ਤੋੜ ਗੜ੍ਹ ਗੜ੍ਹਨੀ, ਹਉਮੇ ਹੰਗਤਾ ਆਪ ਮਿਟਾਵਾਂਗਾ। ਪੁਰਖ ਅਕਾਲ ਕਹੇ ਸਭ ਨੂੰ ਦੇਵਾਂ ਇਕੋ ਸਰਨੀ, ਦੂਸਰ ਨਜ਼ਰ ਕੋਇ ਨਾ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਖੇਲ ਅਗੰਮੀ ਕਰਨੀ, ਕਰਨੀ ਦਾ ਕਰਤਾ ਕਰਤਾ ਪੁਰਖ ਆਪਣੀ ਆਪ ਕਮਾਵਾਂਗਾ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਠੀਕਰੀ ਜ਼ਿਲਾ ਗੁਰਦਾਸਪੁਰ ਚੰਨਣ ਸਿੰਘ ਦੇ ਗ੍ਰਹਿ

ਕਿਰਪਾ ਕਰ ਆਪ ਪ੍ਰਭ ਸਵਾਮੀ, ਹਰਿ ਕਰਤਾ ਵਡ ਵਡਿਆਈਆ। ਆਦਿ ਜੁਗਾਦਿ ਅੰਤਰਜਾਮੀ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਨਾਮ ਸੁਣਾਏ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਦੀ ਮਹਿੰਮਾ ਅਕਥ ਕਹਾਣੀ, ਬੇਅੰਤ ਵਡ ਵਡਿਆਈਆ। ਸੋ ਭਗਤਾਂ ਦੇਵੇ ਨਾਮ ਨਿਧਾਨੀ, ਨਾਉਂ ਨਿਰੰਕਾਰਾ ਇਕ ਸਮਝਾਈਆ। ਆਤਮ ਬ੍ਰਹਮ ਦਾ ਬਣਾ ਗਿਆਨੀ, ਅੰਦਰ ਦ੍ਰਿਸ਼ਟੀ ਦਏ ਖੁਲਾਈਆ। ਮੰਜ਼ਲ ਬਖ਼ਸ਼ ਇਕ ਰੁਹਾਨੀ, ਰੂਹ ਬੁਤ ਦੇਵੇ ਮਾਣ ਵਡਿਆਈਆ। ਝਗੜਾ ਕੂੜ ਮੇਟ ਜਿਸਮਾਨੀ, ਜਿਸਮ ਜਮੀਰ ਦਏ ਬਦਲਾਈਆ। ਲਹਿਣਾ ਦੇਣਾ ਰਹੇ ਨਾ ਚਾਰ ਖਾਣੀ, ਆਵਣ ਜਾਵਣ ਗੇੜ ਮੁਕਾਈਆ। ਭਗਤ ਵਛਲ ਹਰਿ ਨੌਜਵਾਨੀ, ਸ੍ਰੀ ਭਗਵਾਨ ਇਕ ਅਖਵਾਈਆ। ਜੋਧਾ ਸੂਰਬੀਰ ਮਰਦ ਮਰਦਾਨੀ, ਨਿਰਵੈਰ ਪੁਰਖ ਨੂਰ ਅਲਾਹੀਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲੇ ਖੇਲ ਮਹਾਨੀ, ਮਹਾਬਲੀ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਪਹਿਰ ਕੇ ਬਾਨੀ, ਜੋਤੀ ਜਾਤਾ ਡਗਮਗਾਈਆ। ਹਰਿ ਸੰਤ ਸੁਹੇਲੇ ਵੇਖੇ ਵਿਚ ਜਹਾਨੀ, ਚਾਰੋਂ ਕੁੰਟ ਫੋਲ ਫੁਲਾਈਆ। ਚਰਨ ਪ੍ਰੀਤੀ ਬਖ਼ਸ਼ੇ ਧਿਆਨੀ, ਧਰਮ ਦੀ ਧਾਰ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਅਕਥ ਕਥ ਕਹਾਣੀ, ਸਿਖਿਆ ਧਰਮ ਧਰਮ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਏਕਾ ਪਦ ਦਏ ਨਿਰਬਾਣੀ, ਨਿਰਾਕਾਰ ਆਪਣਾ ਰੰਗ ਰੰਗਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾੜੀ ਪੰਨੂਆ ਜ਼ਿਲਾ ਗੁਰਦਾਸਪੁਰ ਅਵਤਾਰ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਜਾਗੇ ਭਾਗ, ਪ੍ਰਭ ਦੇਵੇ ਮਾਣ ਵਡਿਆਈਆ। ਮੇਰੇ ਉਤੇ ਦੀਪਕ ਜੋਤ ਜਗੇ ਚਰਾਗ਼, ਨੂਰ ਨੁਰਾਨਾ ਡਗਮਗਾਈਆ। ਦੁਰਮਤ ਮੈਲ ਧੋਵੇ ਦਾਗ਼, ਪਤਤ ਪੁਨੀਤ ਕਰਾਈਆ। ਮੇਰੀ ਕਲਜੁਗ ਅਗਨੀ ਬੁਝੇ ਆਗ, ਅੰਮ੍ਰਿਤ ਮੇਘ ਬਰਸਾਈਆ। ਮੇਰੇ ਅੰਤਰ ਉਪਜੇ ਵੈਰਾਗ, ਬ੍ਰਿਹੋਂ ਵਿਚ ਹਾਲ ਸੁਣਾਈਆ। ਕਿਰਪਾ ਕਰ ਪ੍ਰਭੂ ਪ੍ਰਭ ਆਜ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਖੋਲ ਰਾਜ਼, ਭੇਵ ਅਭੇਦਾ ਆਪ ਚੁਕਾਈਆ। ਮੈਂ ਤਰੇਤਾ ਦੁਆਪਰ ਤੇਰੀ ਕੀਤੀ ਯਾਦ, ਕਲਜੁਗ ਨੈਣ ਉਠਾਈਆ। ਅਣਗਿਣਤ ਵੇਖੇ ਸਮਾਜ, ਦੀਨਾਂ ਮਜ਼੍ਹਬਾਂ ਧਿਆਨ ਲਗਾਈਆ। ਬਦਲਦੇ ਰਹੇ ਰਾਜ, ਰਈਅਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੀ ਧਵਲ ਬੜੀ ਰਮਣੀਕ, ਧਰਤ ਧਵਲ ਸੋਭਾ ਪਾਈਆ। ਮੇਰੀ ਅਗੰਮੀ ਪੁਰਾਣੀ ਤਾਰੀਖ, ਤਵਾਰੀਖ ਅਗੰਮ ਅਥਾਹੀਆ। ਜਿਸ ਵਿਚ ਲੇਖਾ ਲਿਖਿਆ ਠੀਕ, ਠਾਕੁਰ ਧੁਰ ਦੇ ਦਿਤਾ ਸੁਣਾਈਆ। ਤਰੇਤਾ ਜੁਗ ਕਰ ਤਸਦੀਕ, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਏਥੇ ਆਇਆ ਸੀ ਬਾਲਮੀਕ, ਰਿਸ਼ੀ ਰਿਸ਼ੀ ਪੰਧ ਮੁਕਾਈਆ। ਜਿਸ ਨੂੰ ਜਗਤ ਕਹੇ ਨੀਚ, ਜ਼ਾਤਹੀਣ ਅਖਵਾਈਆ। ਉਸ ਦੀ ਪ੍ਰਭ ਦੇ ਨਾਲ ਪ੍ਰੀਤ, ਅੰਤਰ ਆਤਮ ਮੇਲ ਮਿਲਾਈਆ। ਚਿੱਟੇ ਉਤੇ ਕਾਲੀ ਖਿੱਚੇ ਲੀਕ, ਰਾਮ ਰਾਮਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਬਾਲਮੀਕ ਮੇਰੇ ਉਤੇ ਲਾਇਆ ਸਿੰਘਾਸਣ, ਅੰਤਰ ਅੰਤਰ ਧਿਆਨ ਲਗਾਈਆ। ਜੋ ਮਿਲਿਆ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤੇ ਵਿਚ ਸਮਾਈਆ। ਬ੍ਰਹਿਮੰਡ ਖੰਡ ਤੱਕੀ ਰਾਸਨ, ਪੁਰੀਆਂ ਲੋਆਂ ਵੇਖ ਵਖਾਈਆ। ਨੂਰੀ ਜੋਤ ਵੇਖਿਆ ਪ੍ਰਕਾਸ਼ਨ, ਜੋਤੀ ਜਾਤਾ ਡਗਮਗਾਈਆ। ਜੋ ਜੁਗ ਚੌਕੜੀ ਖੇਲੇ ਖੇਲ ਤਮਾਸ਼ਨ, ਨਿਰਗੁਣ ਸਰਗੁਣ ਵੇਸ ਵਟਾਈਆ। ਭੇਵ ਖੁਲਾਏ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰਾਂ ਪਰਦਾ ਲਾਹੀਆ। ਉਤੇ ਬੈਠਾ ਸੁੰਨ ਸਮਾਧਨ, ਸੁਰਤ ਸ਼ਬਦ ਵਿਚ ਮਿਲਾਈਆ। ਪੁਰਖ ਅਕਾਲ ਨੂੰ ਲੱਗਾ ਅਰਾਧਣ, ਹਿਰਦੇ ਹਰਿ ਵਸਾਈਆ। ਦੀਨ ਦੁਨੀ ਵਿਚ ਲੱਗਾ ਜਾਗਣ, ਆਲਸ ਨਿੰਦਰਾ ਦੂਰ ਕਰਾਈਆ। ਅੰਤਰ ਸੁਣਿਆ ਅਨਹਦ ਵਾਜਣ, ਅਨਾਦੀ ਧੁਨ ਸ਼ਨਵਾਈਆ। ਕਿਰਪਾ ਕਰੀ ਗ਼ਰੀਬ ਨਿਵਾਜਣ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਬਾਲਮੀਕ ਏਥੇ ਰਿਹਾ ਘੰਟੇ ਢਾਈ, ਸੁਖ ਆਸਣ ਸੇਜ ਸੁਹਾਈਆ। ਓਧਰੋਂ ਆਇਆ ਇਕ ਰਾਹੀ, ਧੀਨਾ ਉਸ ਦਾ ਨਾਮ ਜਣਾਈਆ। ਉਹ ਹੱਸ ਕੇ ਸੀਸ ਰਿਹਾ ਨਿਵਾਈ, ਡੰਡਾਵਤ ਵਿਚ ਜਣਾਈਆ। ਤੂੰ ਰਿਸ਼ੀ ਬੈਠਾ ਕਿਹੜੇ ਥਾਈਂ, ਥਨੰਤਰ ਕੀ ਵਡਿਆਈਆ। ਬਾਲਮੀਕ ਕਿਹਾ ਮੈਂ ਕਲਜੁਗ ਅੰਤਮ ਵੇਖਾਂ ਚਾਈਂ ਚਾਈਂ, ਚਾਓ ਘਨੇਰਾ ਇਕ ਦ੍ਰਿੜਾਈਆ। ਜਿਥੇ ਆਉਣਾ ਧੁਰ ਦਾ ਮਾਹੀ, ਜੋਤੀ ਜਾਤਾ ਅਗੰਮ ਅਥਾਹੀਆ। ਝਟ ਉਸ ਨੇ ਨੈਣਾਂ ਨੀਰ ਦਿਤਾ ਵਹਾਈ, ਰੋ ਰੋ ਦਿਤਾ ਸੁਣਾਈਆ। ਮੈਂ ਕਿਸ ਬਿਧ ਦਰਸ਼ਨ ਪਾਈ, ਪਾਰਬ੍ਰਹਮ ਗੁਸਾਈਂਆ। ਮੇਰੀ ਤ੍ਰਿਖਾ ਦਏ ਬੁਝਾਈ, ਅਗਨੀ ਤਤ ਨਾ ਕੋਇ ਤਪਾਈਆ। ਬਾਲਮੀਕ ਕਿਹਾ ਤੇਰਾ ਫੇਰ ਜਨਮ ਹੋਵੇ ਪੰਜਾਂ ਤਤਾਂ ਰੰਗ ਰੰਗਾਈ, ਰੰਗਤ ਅਗੰਮ ਚੜ੍ਹਾਈਆ।

ਮੇਲ ਮਿਲਾਏ ਸਹਿਜ ਸੁਭਾਈ, ਹਰਿ ਕਰਤਾ ਧੁਰਦਰਗਾਹੀਆ। ਤੈਨੂੰ ਏਸੇ ਧਰਤੀ ਉਤੇ ਕਰਨੀ ਪਏਗੀ ਵਾਹੀ, ਕਿਰਸਾਨਾ ਰੂਪ ਬਦਲਾਈਆ। ਅਵਤਾਰ ਸਿੰਘ ਦਾ ਪੂਰਬ ਲਹਿਣਾ ਬਾਲਮੀਕ ਰਿਹਾ ਸਮਝਾਈ, ਭੇਵ ਅਭੇਦਾ ਆਪ ਖੁਲਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਮੰਗਲਚਾਰ ਰਹੀ ਗਾਈ, ਸੋਹਲੇ ਢੋਲੇ ਰਾਗ ਸੁਣਾਈਆ। ਰੰਗ ਰੁਤ ਸੁਹੰਜਣੀ ਆਈ, ਪ੍ਰਭ ਦਿਤੀ ਮਾਣ ਵਡਿਆਈਆ। ਮੈਂ ਨਿਵ ਨਿਵ ਲਾਗਾਂ ਪਾਈਂ, ਚਰਨ ਧੂੜ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣੇ ਸਭ ਦੇ ਰਿਹਾ ਚੁਕਾਈ, ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾੜੀ ਪੰਨੂਆ ਜ਼ਿਲਾ ਗੁਰਦਾਸਪੁਰ

ਧਰਨੀ ਕਹੇ ਮੇਰੀ ਆਸ਼ਾ ਪੁੰਨੀ, ਪ੍ਰਭ ਦੇਵੇ ਮਾਣ ਵਡਿਆਈਆ। ਘਰ ਸਵਾਮੀ ਡਿੱਠਾ ਬਹੁਗੁਣੀ, ਗੁਣਵੰਤ ਨੂਰ ਅਲਾਹੀਆ। ਜਿਸ ਦੀ ਸ਼ਬਦ ਨਾਦ ਧੁਨੀ, ਧੁਨ ਆਤਮਕ ਰਾਗ ਸੁਣਾਈਆ। ਜੋ ਮਾਲਕ ਕੁੰਨ ਕੁੰਨੀ, ਕਰਾਮਾਤ ਵੇਖ ਵਖਾਈਆ। ਜਿਸ ਦੀ ਕਥਾ ਕਹਾਣੀ ਅਵਤਾਰ ਪੈਗ਼ੰਬਰਾਂ ਗੁਰੂਆਂ ਕੋਲੋਂ ਸੁਣੀ, ਸੋਹਲੇ ਢੋਲੇ ਰਾਗਾਂ ਨਾਦਾਂ ਵਿਚ ਜਣਾਈਆ। ਸੋ ਸਵਾਮੀ ਅੰਤਰਜਾਮੀ ਲੱਖ ਚੁਰਾਸੀ ਰਿਹਾ ਪੁਣੀ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੀ ਰੁਤੜੀ ਗਈ ਮੌਲ, ਪਰਮ ਪੁਰਖ ਦਿਤੀ ਮਹਿਕਾਈਆ। ਲੇਖਾ ਪੂਰਾ ਕਰੇ ਉਤੇ ਧੌਲ, ਧਰਮ ਧਰਮ ਦੀ ਧਾਰ ਜਣਾਈਆ। ਪਿਛਲਾ ਪੂਰਾ ਕਰੇ ਕੌਲ, ਇਕਰਾਰ ਵਿਸਰ ਕਦੇ ਨਾ ਜਾਈਆ। ਜਿਸ ਦਾ ਭੇਵ ਪਾਏ ਨਾ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਮੁਸਾਇਕ ਕਹਿਣ ਕੋਇ ਨਾ ਪਾਈਆ। ਸੋ ਸਵਾਮੀ ਸਦਾ ਅਡੋਲ, ਅਨਡੋਲਤ ਖੇਲ ਖਿਲਾਈਆ। ਜਿਸ ਨੇ ਨੌ ਖੰਡ ਪ੍ਰਿਥਮੀ ਸਦੀ ਚੌਧਵੀਂ ਅੰਤਮ ਵੇਖਣਾ ਘੋਲ, ਸੂਰਮੇ ਦੀਨ ਮਜ਼੍ਹਬ ਉਠਾਈਆ। ਸ਼ਰਅ ਸ਼ਰੀਅਤ ਵਜਾਏ ਢੋਲ, ਡੱਗਾ ਕੂੜ ਕੁੜਿਆਰੇ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਾਂ ਹੋਲ, ਰੰਗ ਗੁਲਾਲ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲਾ ਵਸੇ ਕੋਲ, ਦੂਰ ਦੁਰਾਡਾ ਪੰਧ ਨਾ ਕੋਇ ਰਖਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾੜੀ ਪਨੂੰਆ ਜ਼ਿਲਾ ਗੁਰਦਾਸਪੁਰ

ਧਰਨੀ ਕਹੇ ਮੈਨੂੰ ਕਲਜੁਗ ਕਰੇ ਇਸ਼ਾਰਾ, ਬਿਨ ਅੱਖਾਂ ਸੈਨਤ ਲਗਾਈਆ। ਮੇਰੇ ਖੇਲ ਦਾ ਤਕ ਨਜ਼ਾਰਾ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਧਰਮ ਦਾ ਪਵਿਤ੍ਰ ਰਹਿਣ ਦਿਤਾ ਨਹੀਂ ਕੋਈ ਦਵਾਰਾ, ਕੂੜੀ ਕਿਰਿਆ ਸੋਭਾ ਪਾਈਆ। ਮੇਰਾ ਜੂਠ ਝੂਠ ਜੈਕਾਰਾ, ਚਾਰ ਵਰਨ ਅਠਾਰਾਂ ਬਰਨ ਸੁਣਨ ਥਾਉਂ ਥਾਈਂਆ। ਕਲਜੁਗ ਕਹੇ ਮੇਰੀ ਉਸ ਪ੍ਰਭੂ ਨੂੰ ਨਿਮਸਕਾਰਾ, ਜੋ ਆਦਿ ਜੁਗਾਦਿ ਅਖਵਾਈਆ। ਜਿਸ ਨੇ ਹਜ਼ਰਤ ਈਸਾ ਮੂਸਾ

ਲੇਖਾ ਪੂਰਾ ਕਰਨਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ। ਮੁਹੰਮਦ ਦੀ ਸਦੀ ਚੌਧਵੀਂ ਦਾ ਹੋਵੇ ਅੰਤ ਕਿਨਾਰਾ, ਨਈਆ ਨੌਕਾ ਡੋਲੇ ਥਾਉਂ ਥਾਈਂਆ। ਧਰਨੀ ਕਹੇ ਮੇਰੇ ਉਤੇ ਦੀਨਾਂ ਮਜ਼੍ਹਬਾਂ ਲਗੇ ਅਖਾੜਾ, ਜਗਤ ਸ਼ਰਅ ਨਾਲ ਟਕਰਾਈਆ। ਚਾਰੋਂ ਕੁੰਟ ਅਗਨੀ ਹਾੜਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੈਂ ਨਿਮਾਣੀ ਹੋ ਕੇ ਕਢਾਂ ਹਾੜਾ, ਬੇਨੰਤੀ ਇਕ ਸੁਣਾਈਆ। ਤੂੰ ਪਰਮ ਪੁਰਖ ਨਿਰੰਕਾਰਾ, ਨਿਰਵੈਰ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਉਤੇ ਜੋਤ ਨੂਰ ਕਰ ਉਜਿਆਰਾ, ਕਲਜੁਗ ਅੰਧ ਅੰਧੇਰ ਮਿਟਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲਗਾਏ ਜੈਕਾਰਾ, ਰਸਨਾ ਜਿਹਵਾ ਢੋਲੇ ਬਾਹਰ ਸਾਰੇ ਗਾਈਆ। ਤੂੰ ਪਰਮ ਪੁਰਖ ਪਰਮਾਤਮ ਪਰਵਰਦਿਗਾਰਾ, ਸਾਂਝੇ ਯਾਰ ਯਾਰੜਾ ਤੇਰਾ ਸਥਰ ਹੰਢਾਈਆ। ਤੂੰ ਕਲ ਕਲੇਸ਼ ਨਰ ਨਰੇਸ਼ ਮੇਟ ਦੇ ਵਿਚ ਸੰਸਾਰਾ, ਨੌ ਖੰਡ ਪ੍ਰਿਥਮੀ ਸੱਤ ਦੀਪ ਦੀਪਕ ਇਕੋ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਬੇਅੰਤ ਬੇਅੰਤ ਧਰਨੀ ਕਹਿ ਕਹਿ ਸੀਸ ਨਿਵਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਹਰਿ ਗੋਬਿੰਦ ਪੁਰ ਸ਼ਹਿਰ ਵਿਰਸਾ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਦੇਵੇ ਦਰਸ, ਅੰਤਰ ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਬੂੰਦ ਸਵਾਂਤੀ ਕਵਲ ਨਾਭੀ ਟਪਕਾਈਆ। ਜਗਤ ਤ੍ਰਿਸ਼ਨਾ ਮੇਟੇ ਹਰਸ, ਹਉਮੇ ਹੰਗਤਾ ਗੜ੍ਹ ਤੁੜਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਸਚ ਕਮਾਈਆ। ਉਨ੍ਹਾਂ ਦਾ ਜੀਵਨ ਹੋਵੇ ਸਪਰਸ਼, ਜ਼ਿੰਦਗੀ ਲੇਖੇ ਪਾਈਆ। ਕਿਰਪਾ ਕਰੇ ਯੋਧਾ ਸੂਰਬੀਰ ਮਰਦਾਨਾ ਮਰਦ, ਹਰਿ ਕਰਤਾ ਧੁਰਦਰਗਾਹੀਆ। ਜੋ ਮਨਜ਼ੂਰ ਕਰਨ ਵਾਲਾ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਜਿਨ੍ਹਾਂ ਪ੍ਰਭ ਮਿਲਣ ਦੀ ਗ਼ਰਜ਼, ਤਨ ਮੰਦਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਦਰਸ਼ਨ ਦੇਵੇ ਸਤਿਗੁਰ ਦੀਨ ਦਿਆਲਾ, ਹਰਿ ਕਰਤਾ ਵਡ ਵਡਿਆਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜੀਵਨ ਜੁਗਤ ਦਏ ਸਮਝਾਈਆ। ਕਾਇਆ ਮੰਦਰ ਸਮਝਾ ਸੱਚੀ ਧਰਮਸਾਲਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਮਨ ਕਾ ਮਣਕਾ ਭੇਵ ਜਣਾਏ ਧੁਰ ਦੀ ਮਾਲਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਜਰ ਕਪਾਟੀ ਤੋੜ ਕੇ ਤਾਲਾ, ਤ੍ਰੈਗੁਣ ਅਤੀਤਾ ਤ੍ਰੈਗੁਣ ਦਾ ਲੇਖ ਮੁਕਾਈਆ। ਸਚ ਪ੍ਰੇਮ ਦਾ ਪਿਆਏ ਪਿਆਲਾ, ਨਾਮ ਨਿਧਾਨਾ ਮੁਖ ਚੁਆਈਆ। ਅਨਹਦ ਸ਼ਬਦ ਨਾਦ ਦੇ ਧੁਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਦੀਪਕ ਗ੍ਰਹਿ ਮੰਦਰ ਦੇਵੇ ਬਾਲਾ, ਬਿਨ ਤੇਲ ਬਾਤੀ ਡਗਮਗਾਈਆ। ਗੁਰਮੁਖ ਪਕੜ ਉਠਾਏ ਆਪਣੇ ਲਾਲਾ, ਲਾਲਨ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵਡਾ ਵਡ ਵਡਿਆਈਆ। ਸਤਿਗੁਰ ਦਰਸ ਅੰਮ੍ਰਿਤ ਰਸ, ਬਿਨ ਰਸਨਾ ਆਪ ਚਖਾਇੰਦਾ। ਮਨ ਕਲਪਣਾ ਹੋਵੇ ਵਸ, ਮਨੂਆ ਦਹਿ ਦਿਸ਼ ਨਾ ਉਠ ਉਠ ਧਾਇੰਦਾ। ਨਿਜ ਨੇਤਰ ਲੋਚਨ ਨੈਣ ਖੋਲੇ ਅੱਖ, ਅੰਧ ਅੰਧੇਰ ਮਿਟਾਇੰਦਾ। ਦਰਸ਼ਨ ਦੇਵੇ ਹੋ ਪ੍ਰਤਖ, ਸਾਖਿਆਤ

ਸਨਮੁਖ ਸੋਭਾ ਪਾਇੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬੋਲ ਅਲੱਖ, ਅਲਖ ਅਗੋਚਰ ਪਰਦਾ ਆਪ ਉਠਾਇੰਦਾ। ਘਰ ਸਵਾਮੀ ਠਾਕਰ ਜਾਏ ਵਸ, ਬਾਹਰ ਨਜ਼ਰ ਕੋਇ ਨਾ ਆਇੰਦਾ। ਝਗੜਾ ਮਿਟਾਏ ਮਨ ਮਤ, ਗੁਰਮਤ ਆਪ ਸਮਝਾਇੰਦਾ। ਪਰਦਾ ਲਾਹ ਕੇ ਤਤਵ ਤਤ, ਸਤਿ ਸਤਿਵਾਦੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਸ ਆਪ ਕਰਾਇੰਦਾ। ਸਾਚਾ ਦਰਸ ਦੇਵੇ ਗੁਰ ਪੂਰਾ, ਪੂਰਨ ਬ੍ਰਹਮ ਦ੍ਰਿੜਾਇੰਦਾ। ਸ਼ਬਦ ਅਨਾਦ ਸੁਣਾ ਤੂਰਾ, ਤੁਰੀਆ ਤੋਂ ਬਾਹਰ ਭੇਵ ਖੁਲ੍ਹਾਇੰਦਾ। ਜੋਤ ਅਗੰਮੀ ਬਖ਼ਸ਼ ਕੇ ਨੂਰਾ, ਨੂਰ ਨੁਰਾਨਾ ਡਗਮਗਾਇੰਦਾ। ਪਰਦਾ ਲਾਹੇ ਜ਼ਾਹਰ ਜ਼ਹੂਰਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਜਿਸ ਨੇ ਨੂਰ ਚਮਕਾਇਆ ਮੂਸਾ ਉਤੇ ਕੋਹਤੂਰਾ, ਸੋ ਸਵਾਮੀ ਖੇਲ ਖਿਲਾਇੰਦਾ। ਉਹ ਦਰਸ਼ਨ ਦੇਵੇ ਜਨ ਭਗਤਾਂ ਆਪ ਜ਼ਰੂਰਾ, ਜ਼ਰੂਰਤ ਸਭ ਦੀ ਵੇਖ ਵਖਾਇੰਦਾ। ਕਿਰਪਾ ਕਰ ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਕੋਝੇ ਕਮਲੇ ਗਲ ਲਗਾਇੰਦਾ। ਜਿਨ੍ਹਾਂ ਬਖ਼ਸ਼ੇ ਚਰਨ ਧੂੜਾ, ਦੁਰਮਤ ਮੈਲ ਧਵਾਇੰਦਾ। ਸਾਚੇ ਨਾਮ ਦਾ ਬਖ਼ਸ਼ ਸਰੂਰਾ, ਸੁਰਤ ਸ਼ਬਦ ਮੇਲ ਮਿਲਾਇੰਦਾ। ਜੋ ਚਲ ਕੇ ਆਏ ਦੂਰਨ ਨੇਰਾ, ਨੇਰਨ ਨੇਰਾ ਹੋ ਕੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਅਖਵਾਇੰਦਾ। ਸਤਿਗੁਰ ਦਰਸ਼ਨ ਦੇਵੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਲੇਖੇ ਲਾਏ ਰਸਨਾ ਜਿਹਵਾ, ਕੀਤਾ ਜਾਪ, ਅਜਪਾ ਜਾਪ ਵਿਚ ਸਮਾਈਆ। ਗ੍ਰਹਿ ਅੰਦਰ ਵੜ ਕੇ ਖੋਲੇ ਤਾਕ, ਕੁੰਡੀ ਖਿੜਕੀ ਆਪ ਖੁਲਾਈਆ। ਸਤਿ ਸਚ ਮਾਰ ਅਵਾਜ਼, ਸੋਈ ਸੁਰਤ ਲਏ ਉਠਾਈਆ। ਕਾਇਆ ਕਾਅਬੇ ਖੋਲ ਕੇ ਰਾਜ਼, ਰਿਜ਼ਕ ਰਹੀਮ ਦਏ ਵਡਿਆਈਆ। ਜੋ ਵੇਖਣਹਾਰ ਜੁਗਾਦਿ ਆਦਿ, ਜੁਗ ਜੁਗ ਆਪਣਾ ਖੇਲ ਖਿਲਾਈਆ। ਓਹ ਸਤਿਗੁਰ ਸ਼ਬਦ ਸੁਹੇਲਾ ਸਦਾ ਸਾਥ, ਸਗਲਾ ਸੰਗ ਨਿਭਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਗਾਥ, ਸਿਫ਼ਤਾਂ ਵਾਲੇ ਢੋਲੇ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰ ਇਕ ਅਖਵਾਈਆ। ਸਤਿਗੁਰ ਦਰਸ ਆਤਮ ਅਨੰਦਾ, ਨਿਜਾਨੰਦ ਦਏ ਵਡਿਆਈਆ। ਕਰੇ ਪ੍ਰਕਾਸ਼ ਕੋਟਨ ਰਵ ਚੰਦਾ, ਸਸ ਰਵ ਨਾਲ ਵਡਿਆਈਆ। ਤੂੰ ਮੇਰਾ ਮੈਂ ਤੇਰਾ ਜਣਾਏ ਛੰਦਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਅੰਮ੍ਰਿਤ ਰਸ ਨਿਝਰ ਦੇਵੇ ਧਾਰ ਅਗੰਮੀ ਗੰਗਾ, ਜਿਸ ਦੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਪਾਈਆ। ਧੁਨ ਅਨਾਦੀ ਸ਼ਬਦ ਬ੍ਰਹਿਮਾਦੀ ਵਜਾਏ ਆਪ ਮਰਦੰਗਾ, ਤੰਦ ਸਿਤਾਰ ਨਾ ਕੋਇ ਹਿਲਾਈਆ। ਦਰਸ਼ਨ ਵਿਚ ਪ੍ਰਭੂ ਬਣੇ ਆਪ ਬਖ਼ਸ਼ੰਦਾ, ਬਖ਼ਸ਼ਣਹਾਰ ਆਪ ਅਖਵਾਈਆ। ਭਗਤ ਜਨਾਂ ਲੱਖ ਚੁਰਾਸੀ ਸਫ਼ਰ ਰਹੇ ਨਾ ਲੰਬਾ, ਜਮ ਕੀ ਫਾਸੀ ਗੇੜਾ ਦਏ ਚੁਕਾਈਆ। ਸਤਿਗੁਰ ਦਰਸ ਨਾਲ ਨਿਜ ਨੇਤਰ ਨੈਣ ਗੁਰਸਿਖ ਕਦੇ ਰਹੇ ਨਾ ਅੰਧਾ, ਅੰਧ ਆਤਮ ਡੇਰਾ ਢਾਹੀਆ। ਬੇਸ਼ਕ ਬਾਹਰੋਂ ਦਿਸੇ ਪੰਜਾਂ ਤਤਾਂ ਵਾਲਾ ਬੰਦਾ, ਅੰਤਰ ਨਿਰਮਲ ਨੂਰ ਜੋਤ ਰੁਸ਼ਨਾਈਆ। ਜੋ ਦੂਈ ਦਵੈਤ ਸ਼ਰਅ ਸ਼ਰੀਅਤ ਭਰਮ ਦੀ ਢਾਹੇ ਕੰਧਾ, ਹੰਗਤਾ ਹਉਮੇ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਮਾਲਕ ਅਗੰਮ ਅਥਾਹੀਆ। ਦਰਸ ਕਹੇ ਜਿਸ ਸਤਿਗੁਰ ਪੇਖੇ ਚਰਨ, ਚਰਨ ਕਵਲ ਸ਼ਰਨਾਈਆ। ਨਿਜ ਨੇਤਰ ਖੁਲ੍ਹੇ ਹਰਨ ਫਰਨ, ਲੋਇਣ ਵੱਜੇ ਵਧਾਈਆ। ਮੰਜ਼ਲ ਹਕੀਕੀ ਚੜ੍ਹਨ, ਦਰ ਸਾਚੇ ਸੋਭਾ ਪਾਈਆ।

ਆਤਮ ਪਰਮਾਤਮ ਢੋਲਾ ਪੜ੍ਹਨ, ਨਿਰਅੱਖਰ ਧਾਰ ਦ੍ਰਿੜਾਈਆ। ਝਗੜਾ ਚੁਕੇ ਮਰਨ ਡਰਨ, ਚੁਰਾਸੀ ਰਹਿਣ ਕੋਇ ਨਾ ਪਾਈਆ। ਮਿਲੇ ਸਾਹਿਬ ਸਵਾਮੀ ਸਰਨ, ਸਰਨਗਤ ਇਕ ਰਖਾਈਆ। ਜੋ ਆਦਿ ਜੁਗਾਦਿ ਤਾਰਨ ਤਰਨ, ਤਾਰਨਹਾਰ ਬੇਪ੍ਰਵਾਹੀਆ। ਭਗਤ ਸੁਹੇਲੇ ਸ਼ਬਦੀ ਧਾਰ ਬੰਧਾਏ ਲੜਨ, ਪੱਲੂ ਇਕੋ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਆਵੇ ਕਰਨ, ਭਗਤ ਸੁਹੇਲੇ ਲੋਕਮਾਤ ਵਿਚੋਂ ਫੜਨ, ਫੜ ਫੜ ਬਾਹੋਂ ਪ੍ਰਭ ਆਪਣੇ ਰੰਗ ਰੰਗਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਤਾਰਾ ਚੱਕ ਜ਼ਿਲਾ ਗੁਰਦਾਸਪੁਰ ਮੋਹਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੀ ਡੰਡਾਵਤ ਬੰਦਨਾ, ਤੂੰ ਦਿਆਲ ਠਾਕਰ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੇ ਦਰ ਤੋਂ ਮੰਗਣਾ, ਸਚਖੰਡ ਦਵਾਰੇ ਝੋਲੀ ਡਾਹੀਆ। ਨਾਮ ਨਿਧਾਨਾ ਸ੍ਰੀ ਭਗਵਾਨਾ ਚਾੜ੍ਹ ਦੇ ਰੰਗਣਾ, ਦੁਰਮਤ ਮੈਲ ਰਹੇ ਨਾ ਰਾਈਆ। ਸਚ ਸਵਾਮੀ ਅੰਤਰਜਾਮੀ ਨਿਰੰਤਰ ਦੇ ਅਗੰਮ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੇਰੀ ਚਰਨ ਧੂੜੀ ਮਸਤਕ ਲਾਵਾਂ ਚੰਦਨਾ, ਟਿੱਕੇ ਧਰਮ ਖ਼ਾਕ ਰਮਾਈਆ। ਤੂੰ ਦੀਨ ਦਿਆਲ ਸਦ ਬਖ਼ਸ਼ੰਦਨਾ, ਰਹਿਮਤ ਰਹੀਮ ਦੇਣੀ ਵਰਤਾਈਆ। ਤੂੰ ਯੋਧਾ ਸੂਰਬੀਰ ਸਰਬੰਗਣਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਇਕ ਅਖਵਾਈਆ। ਤੇਰਾ ਖੇਲ ਖੰਡ ਮੰਡਲ ਬ੍ਰਹਿਮੰਡਣਾ, ਵਰਭੰਡੀ ਧਿਆਨ ਲਗਾਈਆ। ਮੇਰਾ ਸੀਸ ਓਢਣ ਹੋਇਆ ਨੰਗਨਾ, ਮੇਰੀ ਤੇਰੇ ਅਗੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਦੇ ਵਸਤ ਅਮੁੱਲ, ਨਾਮ ਭੰਡਾਰਾ ਇਕ ਵਰਤਾਈਆ। ਤੂੰ ਆਦਿ ਜੁਗਾਦੀ ਸਦਾ ਅਤੁਲ, ਕੁੱਲ ਮਾਲਕ ਤੇਰੀ ਸ਼ਰਨਾਈਆ। ਸਚ ਦਵਾਰ ਆਪਣਾ ਖੋਲ, ਖ਼ਾਲਕ ਖ਼ਲਕ ਦੇ ਵਡਿਆਈਆ। ਮੈਂ ਉਚੀ ਕੂਕ ਸੁਣਾਵਾਂ ਬੋਲ, ਦਰੋਹੀ ਤੇਰਾ ਨਾਮ ਦੁਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਪੂਰਾ ਕੋਈ ਨਾ ਤੋਲੇ ਤੋਲ, ਸਚ ਤਰਾਜੂ ਹੱਥ ਨਾ ਕੋਇ ਉਠਾਈਆ। ਮੇਰੇ ਉਤੇ ਦੀਨਾਂ ਮਜ਼੍ਹਬਾਂ ਮਚਾਇਆ ਘੋਲ, ਡੰਕਾ ਸ਼ਰਅ ਵਾਲਾ ਵਜਾਈਆ। ਤੂੰ ਸਵਾਮੀ ਅੰਤਰਜਾਮੀ ਆਪਣਾ ਵਾਅਦਾ ਪੂਰਾ ਕਰ ਦੇ ਕੌਲ, ਇਕਰਾਰਨਾਮੇ ਪਿਛਲੇ ਵੇਖ ਵਖਾਈਆ। ਆਹ ਤੱਕ ਬਿਨਾ ਜ਼ਬਾਨ ਮੁਹੰਮਦ ਦੀ ਆਸ਼ਾ ਰਹੀ ਬੋਲ, ਮਕਬਰਿਆਂ ਤੋਂ ਬਾਹਰ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚੇ ਸਾਹਿਬ ਤੇਰੀ ਵਡਿਆਈਆ। ਧਰਨੀ ਕਹੇ ਮੈਂ ਕੀ ਮੰਗਣ ਯੋਗ, ਜੁਗਤੀ ਨਜ਼ਰ ਕੋਇ ਨਾ ਆਈਆ। ਕਲਜੁਗ ਨੇ ਆਯੂ ਬਥੇਰੀ ਲਈ ਭੋਗ, ਕੂੜੀ ਕਿਰਿਆ ਨਾਲ ਮਿਲਾਈਆ। ਮੈਨੂੰ ਧਰਮ ਨਾਲੋਂ ਦਿਤਾ ਵਿਜੋਗ, ਨਾਤਾ ਸਚ ਨਾਲੋਂ ਤੁੜਾਈਆ। ਮੈਨੂੰ ਅੱਠੇ ਪਹਿਰ ਚਿੰਤਾ ਸੋਗ, ਦਿਵਸ ਰੈਣ ਰਿਹਾ ਸਤਾਈਆ। ਕਵਣ ਵੇਲਾ ਮੇਰਾ ਸਵਾਮੀ ਕਟੇ ਰੋਗ, ਦੁੱਖ ਦਰਦ ਮਿਟਾਈਆ। ਆਪ ਆਪਣਾ ਦੇ ਕੇ ਦਰਸ ਅਮੋਘ, ਅਗਨੀ ਤਤ ਤਤ ਗਵਾਈਆ। ਆਤਮ ਪਰਮਾਤਮ ਕਰ ਸੰਜੋਗ, ਮੇਲਾ ਮੇਲੇ ਸਹਿਜ

ਸੁਭਾਈਆ। ਤੇਰੀ ਆਸ਼ਾ ਸਭ ਨੇ ਰਖੀ ਓਟ, ਓੜਕ ਤੇਰਾ ਧਿਆਨ ਲਗਾਈਆ। ਕਿਰਪਾ ਕਰ ਨਿਰਮਲ ਜੋਤ, ਜੋਤੀ ਜਾਤੇ ਹੋ ਸਹਾਈਆ। ਲਹਿਣਾ ਦੇਣਾ ਪੂਰਾ ਕਰ ਦੇ ਚੌਦਾਂ ਤਬਕ ਚੌਦਾਂ ਲੋਕ, ਸਦੀ ਚੌਧਵੀਂ ਅੰਤਮ ਵੇਖ ਵਖਾਈਆ। ਮੈਂ ਤੇਰਾ ਰਾਹ ਤੱਕਾਂ ਸ਼ਬੇ ਰੋਜ਼, ਬਿਨ ਨੈਣਾਂ ਨੈਣ ਉਠਾਈਆ। ਮੇਰੇ ਪ੍ਰੀਤਮ ਸਵਾਮੀ ਦੱਸ ਦੇ ਆਪਣਾ ਚੋਜ, ਚੋਜ਼ੀ ਹੋ ਕੇ ਖੇਲ ਖਿਲਾਈਆ। ਕਲਜੁਗ ਕੂੜ ਕੁਕਰਮ ਮਿਟਾ ਦੇ ਔਧ, ਅਗੇ ਆਯੂ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੈਂ ਆਸ ਰਖੀ ਇਕ, ਏਕੰਕਾਰ ਦਿਆਂ ਜਣਾਈਆ। ਤੇਰੇ ਪਿਆਰ ਵਿਚ ਗਈ ਵਿਕ, ਕੀਮਤ ਜਗਤ ਨਾ ਕੋਇ ਰਖਾਈਆ। ਤੇਰੇ ਚਰਨਾਂ ਗਈ ਟਿਕ, ਦੂਸਰ ਗ੍ਰਹਿ ਨਾ ਕੋਇ ਵਖਾਈਆ। ਸਚ ਸਵਾਮੀ ਅੰਤਰਜਾਮੀ ਬਿਨਾ ਕਲਮ ਸਿਆਹੀ ਤੋਂ ਮੇਰਾ ਲੇਖਾ ਲਿਖ, ਨਿਰਅੱਖਰ ਧਾਰ ਦੇ ਪ੍ਰਗਟਾਈਆ। ਝਗੜਾ ਮੁਕਾ ਦੇ ਪੱਥਰ ਇੱਟ, ਪਾਹਨ ਪੂਜਣ ਕੋਇ ਨਾ ਜਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਪਿਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਮੇਰੇ ਉਤੋਂ ਮਨ ਠਗੌਰੀ ਮੇਟ ਦੇ ਚਿਤ, ਚੇਤਨ ਸੁਰਤੀ ਸਭ ਦੀ ਦੇ ਕਰਾਈਆ। ਦੀਨ ਦੁਨੀ ਤੇਰਾ ਕਰੇ ਹਿਤ, ਹਿਤਕਾਰੀ ਹੋ ਕੇ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪਰਮਾਤਮ ਪਿਤ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰ ਘਟ ਅੰਦਰ ਜੋਤੀ ਜਾਤਾ ਹੋ ਕੇ ਦਿਸ, ਦਹਿ ਦਿਸ਼ਾ ਇਕੋ ਨੂਰ ਜੋਤ ਕਰ ਰੁਸ਼ਨਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੰਜ ਗਰਾਈਂ ਜ਼ਿਲਾ ਗੁਰਦਾਸਪੁਰ ਕੈਪਟਨ ਬੰਤਾ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭ ਭਗਤ ਤੇਰੇ ਮੇਰੇ ਮੀਤ, ਸੱਜਣ ਸਾਚੇ ਨਜ਼ਰੀ ਆਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਗਾਇਆ ਗੀਤ, ਅੰਤਰ ਆਤਮ ਖ਼ੁਸ਼ੀ ਬਣਾਈਆ। ਭਗਤ ਭਗਵਾਨ ਚਲਾਈ ਰੀਤ, ਸਾਚਾ ਮਾਰਗ ਇਕ ਪ੍ਰਗਟਾਈਆ। ਮੇਰੀ ਅਗਨੀ ਕੀਤੀ ਠਾਂਡੀ ਸੀਤ, ਤਤਵ ਤਤ ਨਾ ਕੋਇ ਤਪਾਈਆ। ਏਕੰਕਾਰ ਤੇਰੀ ਇਕੋ ਕਰਨ ਪ੍ਰੀਤ, ਪ੍ਰੀਤਮ ਮਾਹੀ ਤੇਰੀ ਆਸ ਰਖਾਈਆ। ਤੂੰ ਸਦਾ ਵਸਣਾ ਚੀਤ, ਚਿਤ ਠਗੌਰੀ ਮਨ ਕਾਇਆ ਨਾ ਪਾਈਆ। ਇਕੋ ਰੰਗ ਦਿਸਣ ਹਸਤ ਕੀਟ, ਊਚਾਂ ਨੀਚਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤ ਪ੍ਰੇਮੀ ਪਿਆਰੇ, ਪ੍ਰੇਮ ਤੇਰੇ ਵਿਚ ਸਮਾਈਆ। ਨਾਤਾ ਤੋੜ ਕੂੜ ਸੰਸਾਰੇ, ਨਾਤਾ ਤੇਰੇ ਨਾਲ ਰਖਾਈਆ। ਤੂੰ ਮੇਰਾ ਮੈਂ ਤੇਰਾ ਲਾਉਣ ਜੈਕਾਰੇ, ਮੈਂ ਉਨ੍ਹਾਂ ਤੋਂ ਜਾਵਾਂ ਬਲਿਹਾਰੇ, ਬਲਿਹਾਰੀ ਕਹਿ ਕੇ ਖ਼ੁਸ਼ੀ ਬਣਾਈਆ। ਜੋ ਤੇਰੇ ਬਰਖ਼ੁਰਦਾਰੇ, ਅਜ਼ੀਜ਼ ਤੇਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡ ਵਡਿਆਈਆ। ਧਰਨੀ ਕਹੇ ਤੇਰੇ ਭਗਤਾਂ ਮੇਰਾ ਸੱਚਾ ਸੰਗ, ਸਾਥੀ ਧਰਮ ਧਾਰ ਬਣਾਈਆ। ਜਿਨ੍ਹਾਂ ਦੀ ਚੋਲੀ ਚੜ੍ਹਿਆ ਰੰਗ, ਰੰਗਤ ਨਾਮ ਵਾਲੀ ਦਰਸਾਈਆ। ਅੰਦਰ ਵੱਜੇ ਨਾਮ ਮਰਦੰਗ, ਨਾਦ ਅਨਾਦੀ ਧੁਨ ਸ਼ਨਵਾਈਆ। ਅੰਮ੍ਰਿਤ ਧਾਰਾ

ਵਹੇ ਗੰਗ, ਸਰ ਸਰੋਵਰ ਆਪ ਭਰਾਈਆ। ਦੂਈ ਦਵੈਤੀ ਢੱਠੀ ਕੰਧ, ਭਾਂਡਾ ਭਰਮ ਭਓ ਭੰਨਾਈਆ। ਕਰ ਪ੍ਰਕਾਸ਼ ਅਗੰਮੀ ਚੰਦ, ਚੰਦ ਸਿਤਾਰ ਨਾ ਕੋਇ ਵਡਿਆਈਆ। ਮੈਂ ਉਨ੍ਹਾਂ ਦੇ ਅੰਦਰ ਤੱਕਿਆ ਅਨੰਦ, ਜੋ ਅਨੰਦ ਤੇਰੇ ਵਿਚ ਸਮਾਈਆ। ਮੈਂ ਖ਼ੁਸ਼ੀ ਵਿਚ ਗਾਇਆ ਛੰਦ, ਢੋਲਾ ਅਗੰਮ ਅਥਾਹੀਆ। ਤੂੰ ਦੀਨ ਦਿਆਲ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਦੇਣੀ ਕਰਾਈਆ। ਮੇਰੀ ਇਕ ਹੋਰ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਜਨ ਭਗਤਾਂ ਕੱਟ ਭੁੱਖ ਨੰਗ, ਸਚ ਭੰਡਾਰਾ ਦੇ ਵਰਤਾਈਆ। ਤੰਗ ਦਸਤ ਨਾ ਹੋਵਣ ਤੰਗ, ਸਿਰ ਆਪਣਾ ਹੱਥ ਰਖਾਈਆ। ਜਿਹੜੇ ਜਗਤ ਜਹਾਨ ਦੀ ਮੰਜ਼ਲ ਗਏ ਲੰਘ, ਕਦਮ ਕਦਮ ਨਾਲ ਬਦਲਾਈਆ। ਆਤਮ ਸੇਜ ਸੁਹਾ ਪਲੰਘ, ਸੁਖ ਆਸਣ ਡੇਰਾ ਲਾਈਆ। ਤੂੰ ਸਦਾ ਸਦਾ ਸਦ ਬਖ਼ਸ਼ੰਦ, ਬਖ਼ਸ਼ਣਹਾਰ ਬੇਪ੍ਰਵਾਹੀਆ। ਧਰਨੀ ਕਹੇ ਜਨ ਭਗਤਾਂ ਮੇਰੀ ਕਦੇ ਨਾ ਹੋਵੇ ਕੰਡ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਸਚ ਭੰਡਾਰ ਏਕੰਕਾਰ ਨਿਰਗੁਣ ਧਾਰ ਹੋ ਕੇ ਵੰਡ, ਅਮੁਲ ਅਤੁਲ ਵਸਤ ਦੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ੁਸ਼ੀ ਕਰਾ ਬੰਦ ਬੰਦ, ਬੰਦਗੀ ਇਕੋ ਨਾਮ ਦ੍ਰਿੜਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫੈਜਪੁਰ ਜ਼ਿਲਾ ਗੁਰਦਾਸ ਪੁਰ ਸੁਰਜੀਤ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਜੁਗ ਚੌਕੜੀ ਭੌਂਦੀ, ਸਮੁੰਦ ਸਾਗਰਾਂ ਨਾਲ ਮਿਲਾਈਆ। ਸਦ ਤੇਰਾ ਢੋਲਾ ਗਾਉਂਦੀ, ਗਾ ਗਾ ਸ਼ੁਕਰ ਮਨਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਖੇਲ ਖਿਲਾਉਂਦੀ, ਖ਼ਾਲਕ ਖ਼ਲਕ ਤੇਰੀ ਸਾਰੇ ਵੇਖ ਵਖਾਈਆ। ਚਾਰੋਂ ਕੁੰਟ ਵੇਖ ਵਖਾਉਂਦੀ, ਬਿਨ ਅੱਖਾਂ ਅੱਖ ਉਠਾਈਆ। ਜੋਤ ਸ਼ਬਦ ਧਾਰ ਮੈਨੂੰ ਤੇਰੇ ਢੋਲੇ ਰਹੀ ਸੁਣਾਉਂਦੀ, ਨਾਮ ਕਲਮਿਆਂ ਵਿਚ ਜਣਾਈਆ। ਮੈਂ ਸਭ ਦਾ ਸ਼ੁਕਰ ਮਨਾਉਂਦੀ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਹਿਬ ਬੇਪ੍ਰਵਾਹੀਆ। ਧਰਨੀ ਕਹੇ ਮੈਂ ਜੁਗ ਚੌਕੜੀ ਭੱਜੀ, ਦਿਵਸ ਰੈਣ ਵਾਹੋ ਦਾਹੀਆ। ਮੈਂ ਘੁੰਮ ਘੁੰਮਾ ਕੇ ਰੱਜੀ, ਆਸ਼ਾ ਅਵਰ ਨਾ ਕੋਇ ਰਖਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਮੇਰੇ ਉਤੇ ਹੰਢਾ ਕੇ ਗਏ ਗੱਦੀ, ਅਵਤਾਰ ਪੈਗ਼ੰਬਰ ਗੁਰੂ ਖੇਲ ਖਿਲਾਈਆ। ਆਪਣੀ ਆਸ਼ਾ ਦੀ ਦੱਸ ਕੇ ਗਏ ਸਦੀ, ਸਦੀਵ ਕਾਲ ਖੋਜ ਖੁਜਾਈਆ। ਮੈਂ ਵੀ ਤੇਰੇ ਪਿਆਰ ਵਿਚ ਰਹੀ ਬੱਝੀ, ਨਾਤਾ ਸਤਿ ਵਾਲਾ ਜੁੜਾਈਆ। ਮੈਂ ਰਾਹ ਤੱਕਦੀ ਰਹੀ ਤੇਰਾ ਖੇਲ ਹੁੰਦਾ ਕਦੀ ਕਦੀ, ਕਦੀਮ ਦੇ ਮਾਲਕ ਤੇਰੀ ਵਡ ਵਡਿਆਈਆ। ਹੁਣ ਜ਼ਾਹਰ ਜ਼ਹੂਰ ਨੂਰ ਨੁਰਾਨਾ ਤੇਰੀ ਜੋਤ ਜਗੀ, ਜਗਤ ਦੇ ਮਾਲਕ ਦਇਆ ਕਮਾਈਆ। ਮੇਰੇ ਉਤੋਂ ਬੁਝਾ ਦੇ ਅਗਨ ਲੱਗੀ, ਆਗੂ ਹੋ ਕੇ ਦਇਆ ਕਮਾਈਆ। ਮੈਂ ਬਹੁਤੀ ਨਹੀਂ ਬਣਦੀ ਲਬੀ, ਲਬਾਂ ਕੱਟਣ ਵਾਲਿਆਂ ਕਰ ਸਫ਼ਾਈਆ। ਸਾਚਾ ਮੇਲਾ ਜਨ ਭਗਤਾਂ ਕਰ ਉਪਰ ਸ਼ਾਹ ਰਗੀ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਕੂੜ ਕਿਰਿਆ ਮੇਟ ਦੇ ਹਦੀ, ਹਦੂਦ ਆਪਣੀ ਦੇ ਸਮਝਾਈਆ। ਜਿਥੇ ਇਕੋ ਸ਼ਬਦ ਵੱਜੇ ਨੱਦੀ, ਸਤਿਗੁਰ ਸ਼ਬਦ ਦਏ ਸ਼ਨਵਾਈਆ। ਸਾਰ ਸ਼ਬਦ ਤੇਰੀ ਧਾਰ ਦਿਸੇ ਨਾ ਲਭੀ, ਅਗੰਮ ਤੇਰੀ

ਬੇਪ੍ਰਵਾਹੀਆ। ਅੰਤ ਖ਼ਾਲੀ ਝੋਲੀ ਬੈਠੀ ਅੱਡੀ, ਗਲ ਪੱਲੂ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਵਸਤ ਨਾਮ ਵਰਤਾਈਆ। ਧਰਨੀ ਕਹੇ ਮੈਂ ਆਸ਼ਾ ਰਖੀ ਹੋਰ, ਅਵਰ ਨਾ ਕੋਇ ਜਣਾਈਆ। ਤੂੰ ਸਵਾਮੀ ਮੋਰ, ਮੀਤ ਮੁਰਾਰਾ ਇਕ ਅਖਵਾਈਆ। ਮੇਰੇ ਉਤੋਂ ਮੇਟ ਅੰਧ ਘੋਰ, ਸਤਿ ਸਚ ਕਰ ਰੁਸ਼ਨਾਈਆ। ਝਗੜਾ ਰਹੇ ਨਾ ਕਲਜੁਗ ਚੋਰ, ਕੂੜ ਕੁੜਿਆਰਾ ਪੰਧ ਮੁਕਾਈਆ। ਸਭ ਦੀ ਆਪਣੇ ਹੱਥ ਫੜ ਡੋਰ, ਡੋਰੀ ਸ਼ਬਦੀ ਤੰਦ ਬੰਧਾਈਆ। ਦੀਨ ਮਜ਼੍ਹਬ ਮਿਟਾ ਦੇ ਖੋਰ, ਖ਼ੈਰ ਧੁਰ ਦੀ ਝੋਲੀ ਪਾਈਆ। ਤੂੰ ਮਾਲਕ ਨਹੀਂ ਕਮਜ਼ੋਰ, ਤਾਕਤਵਰ ਇਕ ਅਖਵਾਈਆ। ਐਸ ਵੇਲੇ ਪ੍ਰਭੂ ਤੇਰੀ ਲੋੜ, ਲੁੜੀਂਦੇ ਸੱਜਣ ਹੋ ਸਹਾਈਆ। ਜਨ ਭਗਤ ਵਿਛੜੇ ਜੋੜ, ਮੇਲਾ ਮੇਲਣਾ ਥਾਉਂ ਥਾਈਂਆ। ਧਰਨੀ ਕਹੇ ਮੇਰਾ ਰਸ ਮਿੱਠਾ ਹੋਇਆ ਕੌੜ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਮੈਂ ਤੇਰੇ ਦਰ ਤੇ ਆਈ ਦੌੜ, ਭੱਜੀ ਵਾਹੋ ਦਾਹੀਆ। ਤੂੰ ਸਵਾਮੀ ਮਾਲਕ ਏਕਾ ਗੌੜ, ਬ੍ਰਾਹਮਣ ਇਕ ਅਖਵਾਈਆ। ਸਚ ਦਵਾਰ ਦਾ ਲਾ ਦੇ ਅਗੰਮਾ ਪੌੜ, ਪੌੜੀ ਡੰਡੇ ਪੰਧ ਮੁਕਾਈਆ। ਜਨ ਭਗਤਾਂ ਮਾਨਸ ਜਨਮ ਜਾਵਣ ਸੌਰ, ਸਾਂਵਰੀਆ ਆਪ ਹੋਣਾ ਸਹਾਈਆ। ਨਿਗਾਹ ਮਾਰ ਦੇ ਨਾਲ ਗ਼ੌਰ, ਗਹਿਰ ਗੰਭੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਮੀਠਾ ਕਰਦੇ ਫਲ ਕੌੜ, ਕੁੜੱਤਨ ਕੂੜੀ ਕਿਰਿਆ ਬਾਹਰ ਕਢਾਈਆ।

੧੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨਯਾਸ਼ਾਲਾ ਜ਼ਿਲਾ ਗੁਰਦਾਸਪੁਰ ਦਰਸ਼ਨ ਸਿੰਘ ਦੇ ਗ੍ਰਹਿ

ਸਾਰ ਸ਼ਬਦ ਕਹੇ ਮੈਂ ਸਦਾ ਵਸਾਂ ਓਹਲੇ, ਧਾਮ ਅਗੰਮੜੇ ਆਸਣ ਲਾਈਆ। ਮੇਰੇ ਹੁਕਮ ਦੀ ਧਾਰ ਆਉਂਦੀ ਰਹੇ ਵਿਚ ਕਾਇਆ ਚੋਲੇ, ਤਨ ਵਜੂਦ ਮਾਤ ਸੁਹਾਈਆ। ਮੇਰੀ ਸਿਫ਼ਤ ਦੇ ਗਾਏ ਢੋਲੇ, ਅਵਤਾਰ ਪੈਗ਼ੰਬਰ ਗੁਰੂ ਨਾਉਂ ਪ੍ਰਗਟਾਈਆ। ਸਦਾ ਖੇਲ ਕਰਾਂ ਹੌਲੇ ਹੌਲੇ, ਆਪਣੀ ਕਾਰ ਭੁਗਤਾਈਆ। ਜੁਗ ਚੌਕੜੀ ਪਵਾ ਦੇਵਾਂ ਰੌਲੇ, ਕਿਸੇ ਦੀ ਚਲੇ ਨਾ ਕੋਇ ਚਤੁਰਾਈਆ। ਜਿਨ੍ਹਾਂ ਦੀਨ ਮਜ਼੍ਹਬ ਵਿਚ ਫਰਕਾਏ ਡੌਲੇ, ਅੰਤ ੳਨ੍ਹਾਂ ਦੀ ਕਰਾਂ ਸਫ਼ਾਈਆ। ਮੇਰਾ ਦਰ ਕਦੀ ਨਾ ਖੋਲੇ, ਮੈਂ ਸਭ ਦੇ ਦਵਾਰੇ ਆਪ ਖੁਲਾਈਆ। ਮੇਰਾ ਤੋਲ ਕੋਈ ਨਾ ਤੋਲੇ, ਮੈਂ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਕੰਡੇ ਦਿਆਂ ਤੁਲਾਈਆ। ਆਪਣੀ ਮਹਿੰਮਾ ਦੇ ਬਣਾ ਵਿਚੋਲੇ, ਸਿਫ਼ਤਾਂ ਵਾਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮੇਰਾ ਭਾਵ ਆਪਣਾ ਭੇਵ ਜਣਾਈਆ। ਸਾਰ ਸ਼ਬਦ ਕਹੇ ਮੈਂ ਕਦੀ ਬੰਦ ਨਹੀਂ ਹੋਇਆ ਵਿਚ ਪੰਜ ਤਤ, ਵਜੂਦ ਵਜੂਦ ਨਾ ਕੋਇ ਜਣਾਈਆ। ਮੈਂ ਧੁਰ ਸੰਦੇਸੇ ਦੀ ਦੇਵਣਹਾਰਾ ਮਤ, ਨਾਮ ਅਗੰਮੀ ਕਰ ਪੜ੍ਹਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਸੰਦੇਸਾ ਦਿਤਾ ਦੱਸ, ਵਾਰੋ ਵਾਰ ਸਮਝਾਈਆ। ਉਹ ਮੇਰੇ ਪਿਆਰ ਦਾ ਮਾਣਦੇ ਗਏ ਰਸ, ਸੁਖ ਸਾਗਰ ਵਿਚ ਸਮਾਈਆ। ਮੈਂ ਵਿਕਿਆ ਨਹੀਂ ਕਿਸੇ ਹੱਟ, ਵਣਜਾਰਾ ਖ਼ਰੀਦਣ ਕੋਇ ਨਾ ਪਾਈਆ। ਮੈਂ ਨਿਰਗੁਣ ਧਾਰ ਅਗੰਮ ਸਮਰਥ, ਜੋ ਸਮਰਥ ਖੇਲ ਖਿਲਾਈਆ। ਜਿਸ ਨੂੰ ਭੇਜਿਆ ਤਿਸ ਮੇਰੀ ਮਹਿੰਮਾ ਕਹੀ ਅਕਥ, ਰਾਗਾਂ ਨਾਦਾਂ ਵਿਚ ਕਰ ਸ਼ਨਵਾਈਆ। ਕੋਟਨ ਕੋਟ ਜੁਗ ਚੌਕੜੀ ਗਏ ਨੱਠ, ਹੁਕਮਾਂ ਅੰਦਰ

ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਰੂਪ ਸਮਾਈਆ। ਸਾਰ ਸ਼ਬਦ ਕਹੇ ਮੈਨੂੰ ਕਹਿ ਸਕੇ ਨਾ ਕਥਨ, ਕਹਾਵਤ ਵਿਚ ਨਾ ਕੋਇ ਜਣਾਈਆ। ਮੈਂ ਸਭ ਦੇ ਚਲਾਵਾਂ ਰਥਨ, ਹੁਕਮੇ ਅੰਦਰ ਅਗਲਾ ਹੁਕਮ ਬਣਾਈਆ। ਮੇਰਾ ਖੇਲ ਸਦਾ ਸਮਰਥਣ, ਸਮਰਥ ਆਪ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਸੰਤ ਭਗਤ ਮੇਰੇ ਪਿਆਰ ਦੇ ਗੀਤ ਕਥਣ, ਸੰਦੇਸਿਆਂ ਵਿਚ ਦ੍ਰਿੜਾਈਆ। ਮੇਰੀ ਮੰਜ਼ਲ ਮੂਲ ਨਾ ਟੱਪਣ, ਟਾਪੂਆਂ ਵਿਚ ਬੈਠੇ ਅੱਖ ਉਠਾਈਆ। ਮੇਰਾ ਖੇਲ ਅਲਖ ਅਲਖਣ, ਲੇਖਾ ਲਿਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਘਾਟ ਸਮਝਾਏ ਕੋਇ ਨਾ ਪਤਣ, ਪਾਤਰ ਪਤ੍ਰਕਾ ਵਿਚ ਨਾ ਕੋਇ ਸਮਝਾਈਆ।