੧੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਸ਼ਹਿਰ ਲੁਧਿਆਣਾ ਨਿਰੰਜਣ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਸੁਣ ਬੇਨੰਤੀ, ਅਰਜ਼ ਆਰਜ਼ੂ ਦਿਆਂ ਸੁਣਾਈਆ। ਮੈਂ ਦਰਵੇਸ਼ਣ ਦਰ ਤੇ ਮੰਗਤੀ, ਖ਼ਾਲੀ ਝੋਲੀ ਅਗੇ ਡਾਹੀਆ। ਪਿਆਰ ਬਖ਼ਸ਼ ਦੇ ਧਰਮ ਧਾਰ ਦੀ ਸੰਗਤੀ, ਆਤਮ ਪਰਮਾਤਮ ਸੰਗ ਬਣਾਈਆ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਇਕ ਜਣਾਈਆ। ਸ੍ਰਿਸ਼ਟੀ ਧਾਰ ਬਣਾ ਦੇ ਸਾਚੇ ਸੰਤ ਦੀ, ਸਾਹਿਬ ਸਤਿਗੁਰ ਤੇਰੀ ਸ਼ਰਨਾਈਆ। ਮੁਹੱਬਤ ਦੱਸ ਅਗੰਮੀ ਕੰਤ ਦੀ, ਕੰਤ ਕੰਤੂਹਲ ਤੇਰੀ ਵਡਿਆਈਆ। ਰੁਤ ਸੁਹੰਜਣੀ ਕਰ ਬਸੰਤ ਦੀ, ਚਾਰੇ ਖਾਣੀ ਆਪ ਮਹਿਕਾਈਆ। ਕਲਜੁਗ ਖੇਲ ਤੱਕ ਲੈ ਅੰਤ ਦੀ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਵਡਿਆਈ ਰਹੀ ਨਾ ਕਿਸੇ ਪੰਡਤ ਦੀ, ਪੁਸਤਕਾਂ ਚਲੇ ਨਾ ਕੋਇ ਚਤੁਰਾਈਆ। ਆਸ਼ਾ ਤੱਕ ਲੈ ਸ਼ਹਿਨਸ਼ਾਹੀ ਨੌ ਸੰਮਤ ਦੀ, ਸਮਾਂ ਸਮੇਂ ਵਿਚੋਂ ਜਣਾਈਆ। ਕੀ ਖੇਲ ਹੋਣੀ ਉਮਤ ਦੀ, ਨਬੀ ਰਸੂਲਾਂ ਦੇ ਦ੍ਰਿੜਾਈਆ। ਕਿਸ ਬਿਧ ਖੇਲ ਮੁਕਣੀ ਸੁੰਨਤ ਦੀ, ਸਤਿ ਸਤਿ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਦੀ ਦਰਵੇਸ਼, ਭਿਖਾਰਨ ਨਜ਼ਰੀ ਆਈਆ। ਤੂੰ ਸਵਾਮੀ ਮਾਲਕ ਇਕ ਨਰੇਸ਼, ਨਰ ਨਰਾਇਣ ਤੇਰੀ ਵਡਿਆਈਆ। ਤੂੰ ਸਦਾ ਰਹੇਂ ਹਮੇਸ਼, ਜੁਗ ਚੌਕੜੀ ਖੇਲ ਖਿਲਾਈਆ। ਮੇਰੀ ਤੇਰੇ ਚਰਨ ਕਵਲਾਂ ਵਿਚ ਆਦੇਸ, ਨਿਵ ਨਿਵ ਲਾਗਾ ਪਾਈਂਆ। ਤੇਰਾ ਖੇਲ ਅਗੰਮੇ ਦੇਸ, ਸਚਖੰਡ ਸਾਚੇ ਵੱਜੇ ਵਧਾਈਆ। ਮੇਰੀ ਬੇਨੰਤੀ ਸੁਣ ਲੈ ਏਕ, ਏਕੰਕਾਰ ਦਿਆਂ ਦ੍ਰਿੜਾਈਆ। ਮਿਹਰਵਾਨਾ ਮਹਿਬੂਬਾ ਮੈਂ ਤੇਰੀ ਰਖੀ ਟੇਕ, ਟਿੱਕੇ ਧੂੜੀ ਖ਼ਾਕ ਰਮਾਈਆ। ਮੈਨੂੰ ਤ੍ਰੈਗੁਣ ਅਗਨ ਸਾੜੀ ਜਾਏ ਸੇਕ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੇ ਕੋਲ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲਾ ਲੇਖ, ਜੋ ਭਵਿਖਤਾਂ ਵਿਚ ਗਏ ਸਮਝਾਈਆ। ਮੈਂ ਉਸ ਦਾ ਰਾਹ ਤੱਕਾਂ ਹਮੇਸ਼, ਹਮ ਸਾਜਣ ਵੇਖ ਵਖਾਈਆ। ਜਿਸ ਮੇਰੇ ਉਤੋਂ ਮੇਟਣਾ ਕਲ ਕਲੇਸ਼, ਕਲ ਕਲਕੀ ਫੇਰਾ ਪਾਈਆ। ਉਸ ਸੁਹੰਜਣਾ ਕਰਨਾ ਸੰਬਲ ਦੇਸ, ਦੇਸ ਦੇਸਾਂਤਰਾਂ ਵੇਖ ਵਖਾਈਆ। ਕੂੜੀ ਕਿਰਿਆ ਕਰਨੀ ਖੇਤ, ਰਣਭੂਮੀ ਖਾਕ ਉਡਾਈਆ। ਧਰਨੀ ਕਹੇ ਮੇਰੇ ਉਤੇ ਸੁਹੰਜਣਾ ਮਹੀਨਾ ਚੜ੍ਹਿਆ ਚੇਤ, ਮੈਂ ਚਾਤ੍ਰਕ ਵਾਂਗ ਬਿਲਲਾਈਆ। ਮੇਰੇ ਸਵਾਮੀ ਕਿਰਪਾ
ਕਰ ਦੇ ਨੇਤਨ ਨੇਤ, ਨੇਰਨ ਨੇਰ ਤੇਰੀ ਵਡਿਆਈਆ। ਮੈਂ ਨਿਮਾਣੀ ਤੇਰੇ ਚਰਨਾਂ ਵਿਚ ਰਹੀ ਲੇਟ, ਧੂੜੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਵਾਸਤਾ ਪਾਵਾਂ, ਮਿਹਰਵਾਨ ਤੇਰੀ ਸ਼ਰਨਾਈਆ। ਨਿਤ ਢੋਲੇ ਤੇਰੇ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਨਿਰਗੁਣ ਸਵਾਮੀ ਤੇਰਾ ਰਾਹ ਤਕਾਵਾਂ, ਚਾਰੇ ਕੁੰਟਾਂ ਵੇਖ ਵਖਾਈਆ। ਉਚੀ ਕੂਕ ਕੂਕ ਸੁਣਾਵਾਂ, ਦਰੋਹੀ ਦਰੋਹੀ ਤੇਰਾ ਨਾਮ ਦੁਹਾਈਆ। ਆਪਣੀਆਂ ਭੁੱਜਾਂ ਬਾਹਵਾਂ ਉਠਾਵਾਂ, ਨੇਤਰਾਂ ਨਾਲ ਲਵਾਂ ਅੰਗੜਾਈਆ। ਤੈਨੂੰ ਬ੍ਰਹਿਮੰਡਾਂ ਖੰਡਾਂ ਦੇ ਵੇਖਾਂ ਵਿਚ ਗਰਾਵਾਂ, ਪੁਰੀਆਂ ਲੋਆਂ ਦੀਆਂ ਗਲੀਆਂ ਰਾਹ ਤਕਾਈਆ। ਮੈਂ ਫਿਰਦੀ ਰਵ੍ਹਾਂ ਨਾਲ ਚਾਵਾਂ, ਚਾਓ ਘਨੇਰਾ ਇਕ ਜਣਾਈਆ। ਅੰਤਰ ਨਿਰੰਤਰ ਤੈਨੂੰ ਰਾਵਾਂ, ਜੋ ਰਵਿਆ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੀ ਆਦਿ ਜੁਗਾਦਿ ਮੰਗਣ ਦੀ ਆਦਤ, ਭੁੱਖੀ ਨੰਗੀ ਝੋਲੀ ਡਾਹੀਆ। ਸਦੀ ਚੌਧਵੀਂ ਤੱਕ ਲੈ ਹਾਲਤ, ਬਿਨ ਅੱਖਾਂ ਅੱਖ ਉਠਾਈਆ। ਚਾਰੋਂ ਕੁੰਟ ਹੋਈ ਜਹਾਲਤ, ਸਚ ਵਿਚ ਨਾ ਕੋਇ ਸਮਾਈਆ। ਨਾਮ ਕਲਮਾ ਕਰੇ ਕਵਣ ਵਕਾਲਤ, ਵੁਕਲਾ ਨਜ਼ਰ ਕੋਇ ਨਾ ਆਈਆ। ਤੇਰੀ ਇਕੋ ਹਕ ਅਦਾਲਤ, ਹਕੀਕਤ ਦੇ ਮਾਲਕ ਮੰਗ ਮੰਗਾਈਆ। ਮੇਰੀ ਦੇਵੇ ਨਾ ਕੋਇ ਜ਼ਮਾਨਤ, ਜ਼ਾਮਨੀ ਸਕੇ ਨਾ ਕੋਇ ਕਰਾਈਆ। ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਇਕੋ ਪ੍ਰੇਮ ਦੀ ਕਰ ਸਖ਼ਾਵਤ, ਵਸਤ ਅਗੰਮ ਅਥਾਹ ਵਰਤਾਈਆ। ਸਾਚੀ ਦਾਤ ਦੇ ਨਿਆਮਤ, ਅਮੋਲਕ ਆਪ ਵਰਤਾਈਆ। ਮੈਨੂੰ ਇਉਂ ਜਾਪਦਾ ਮੇਰੇ ਉਤੇ ਆਉਣ ਵਾਲੀ ਕਿਆਮਤ, ਕਿਆਮਗਾਹ ਰਹਿਣ ਕੋਇ ਨਾ ਪਾਈਆ। ਤੁਧ ਬਿਨ ਦਿਸੇ ਨਾ ਕੋਈ ਸਹੀ ਸਲਾਮਤ, ਸਤਿ ਵਿਚ ਨਾ ਕੋਇ ਸਮਾਈਆ। ਕਲਜੁਗ ਚਾਰੋਂ ਕੁੰਟ ਪਾਈ ਅਦਾਵਤ, ਝਗੜਾ ਕਰੇ ਕੂੜ ਲੋਕਾਈਆ। ਜਿਧਰ ਤੱਕਾਂ ਓਧਰ ਮਨੂਆ ਕਰੇ ਅਦਾਵਤ, ਦਵੈਤੀ ਪੰਧ ਨਾ ਕੋਇ ਮੁਕਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਪਰਵਰਦਿਗਾਰ ਸਹੀ ਸਲਾਮਤ, ਸੁਲਹਕੁਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਜਗਤ ਭੁੱਖੀ ਪਿਆਸੀ, ਮੇਰੀ ਤ੍ਰਿਪਤ ਨਾ ਕੋਇ ਕਰਾਈਆ। ਜੁਗ ਚੌਕੜੀ ਰਖੀ ਆਸੀ, ਆਸਾ ਤੇਰੇ ਵਿਚ ਟਿਕਾਈਆ। ਨੈਣ ਉਠਾਉਂਦੀ ਰਹੀ ਵੱਲ ਆਕਾਸ਼ੀ, ਅਕਾਸ਼ ਅਕਾਸ਼ਾਂ ਖੋਜ ਖੁਜਾਈਆ। ਕਵਣ ਵੇਲਾ ਪ੍ਰਭ ਜੋਤ ਹੋਵੇ ਪ੍ਰਕਾਸ਼ੀ, ਪ੍ਰਕਾਸ਼ ਆਪਣਾ ਦਏ ਵਖਾਈਆ। ਮੇਰੀ ਉੱਤਰ ਜਾਏ ਉਦਾਸੀ, ਚਿੰਤਾ ਗ਼ਮੀ ਰਹਿਣ ਨਾ ਪਾਈਆ। ਫੇਰ ਮੈਂ ਸੰਦੇਸ਼ਾ ਦੇਵਾਂ ਸ਼ੰਕਰ ਉਤੇ ਕੈਲਾਸ਼ੀ, ਬ੍ਰਹਮੇ ਬ੍ਰਹਮ ਦਿਆਂ ਦ੍ਰਿੜਾਈਆ। ਵਿਸ਼ਨੂੰ ਖੇਲ ਤੱਕੇ ਕੀ ਕਰੇ ਆਪ ਅਬਿਨਾਸ਼ੀ, ਕਰਤਾ ਧੁਰਦਰਗਾਹੀਆ। ਮੇਰੀ ਇਕ ਬੇਨੰਤੀ ਮਨਜ਼ੂਰ ਕਰੀਂ ਬਾਤੀ, ਬਾਤਨ ਦਿਆਂ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਆਤਮ ਪਰਮਾਤਮ ਤੇਰੀ ਹੋਵੇ ਗਾਥੀ, ਗਹਿਰ ਗੰਭੀਰ ਬੇਨਜ਼ੀਰ ਦੇਣਾ ਦ੍ਰਿੜਾਈਆ। ਸਭ ਦੀ ਇਕੋ ਮੰਜ਼ਲ ਦੱਸ ਕੇ ਘਾਟੀ, ਘਾਟਾ ਦੀਨ ਦੁਨੀ ਪੂਰ ਕਰਾਈਆ। ਮੇਰੇ ਉਤੋਂ ਕੂੜ ਕੁੜਿਆਰ ਦਾ ਪੰਧ ਮੁਕਾ ਦੇ ਵਾਟੀ, ਅਗੇ ਆਯੂ ਹੋਰ ਨਾ ਕੋਇ ਵਧਾਈਆ। ਮੈਂ ਦੋਵੇਂ ਜੋੜ ਕੇ ਬੇਨੰਤੀ ਕਰਾਂ ਹਾਥੀ, ਹਥੇਲੀ ਹਥੇਲੀ ਨਾਲ ਮਿਲਾਈਆ। ਤੂੰ ਪੁਰਖ ਅਕਾਲਾ ਸਰਬ ਕਲਾ ਸਮਰਾਥੀ, ਭਰਪੂਰ ਰਿਹਾ ਸਰਬ ਠਾਈਂਆ। ਮੈਂ ਖ਼ਾਕੀ
ਮਾਟ ਦਿਸੇ ਮਾਟੀ, ਤਨ ਵਜੂਦ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰੀ ਕਰ ਦੇ ਆਸੀ, ਆਸ਼ਾਵੰਦ ਹੋ ਕੇ ਦਰ ਤੇਰੇ ਮੰਗ ਮੰਗਾਈਆ।
ਸਤਿਗੁਰ ਪੂਰਾ ਬਖ਼ਸ਼ੇ ਹਿੱਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਦੁੱਖ ਦਲਿਦਰ ਕੱਟੇ ਜੋ ਲੱਗਾ ਨਿਤ, ਅੰਤਰ ਵੇਖੇ ਚਾਈਂ ਚਾਈਂਆ। ਜਿੰਨ ਖ਼ਵੀਸ ਜੋ ਵਸੇ ਚਿਤ, ਚੇਤਨ ਸਭ ਨੂੰ ਦਏ ਕਰਾਈਆ। ਸਭ ਦਾ ਨਿਸ਼ਾਨ ਜਾਏ ਮਿਟ, ਮਿੱਟੀ ਖ਼ਾਕ ਵਿਚ ਰਲਾਈਆ। ਆਪਣੇ ਘਰ ਜਾ ਕੇ ਸੋਹੰ ਲਿਖਣਾ ਉਤੇ ਇੱਟ, ਦਹਿਲੀਜ ਅਗੇ ਦੇਣਾ ਦਬਾਈਆ। ਫੇਰ ਭੂਤ ਪ੍ਰੇਤ ਨੱਠ ਜਾਣ ਪਿੱਟ ਪਿੱਟ, ਪਿਉ ਦਾਦਾ ਰਹਿਣ ਕੋਇ ਨਾ ਪਾਈਆ। ਜੀਤ ਕੌਰ ਪ੍ਰੇਮ ਨਾਲ ਜਾਏ ਟਿਕ, ਬੰਸ ਖ਼ੁਸ਼ੀਆਂ ਝਟ ਲੰਘਾਈਆ। ਇਕੋ ਪਿਆਰ ਦੀ ਹੋਵੇ ਸਿਕ, ਪ੍ਰੇਮ ਸਤਿਗੁਰ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮ ਸੰਦੇਸ਼ਾ ਦੇਵੇ ਇਕ ਅਮਿਟ, ਮੇਟਣਹਾਰ ਨਜ਼ਰ ਕੋਇ ਨਾ ਆਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਮਲਕੀਅਤ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਧਵਲੀ, ਧਰਮ ਧਾਰ ਤੇਰੀ ਸਰਨਾਈਆ। ਤੂੰ ਨੂਰ ਅਲਾਹੀ ਅਵਲੀ, ਆਲਮੀਨ ਤੇਰੀ ਵਡਿਆਈਆ। ਮੈਂ ਬ੍ਰਿਹੋਂ ਵਿਛੋੜੇ ਵਿਚ ਹੋਈ ਕਮਲੀ, ਕਾਮਲ ਮੁਰਸ਼ਦ ਹੋ ਸਹਾਈਆ। ਕਲਜੁਗ ਕੂੜੀ ਕਿਰਿਆ ਕੀਤਾ ਬਵਲੀ, ਬੁਧ ਬਿਬੇਕ ਨਾ ਕੋਇ ਕਰਾਈਆ। ਤੂੰ ਮਿਹਰਵਾਨ ਹੋ ਕੇ ਮੇਰੇ ਉਤੇ ਮਵਲੀਂ, ਮੌਲਾ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੀ ਬੇਪਰਵਾਹੀਆ। ਧਰਨੀ ਕਹੇ ਮੈਂ ਨਿਮਾਣੀ ਧਰਤ, ਦਰ ਠਾਂਡੇ ਸੀਸ ਨਿਵਾਈਆ। ਜੇ ਸਵਾਮੀ ਆਇਉਂ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਮੇਰੀ ਪੂਰੀ ਕਰ ਦੇ ਸ਼ਰਤ, ਸ਼ਰਅ ਦਾ ਲੇਖਾ ਰਹੇ ਨਾ ਰਾਈਆ। ਗ਼ਰੀਬ ਨਿਮਾਣਿਆਂ ਵੰਡ ਦਰਦ, ਦੁਖੀਆਂ ਹੋ ਸਹਾਈਆ। ਦਰ ਠਾਂਡੇ ਕਰਾਂ ਅਰਜ਼, ਬੇਨੰਤੀ ਇਕ ਸੁਣਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਬੇਐਬ ਨੂਰ ਖ਼ੁਦਾਈਆ। ਕਾਤਲ ਮਕਤੂਲ ਦਾ ਲੇਖਾ ਮੁਕਾ ਕਰਦ, ਦੀਨ ਦੁਨੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਧੌਲ, ਦੋ ਜਹਾਨਾਂ ਵਾਲੀ ਸੀਸ ਨਿਵਾਈਆ। ਮੇਰਾ ਪੂਰਾ ਕਰ ਦੇ ਕੌਲ, ਇਕਰਾਰਨਾਮਾ ਵੇਖ ਵਖਾਈਆ। ਜਿਸ ਦਾ ਲੇਖਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲ, ਰਿਖੀ ਮੁਨੀ ਸਮਝ ਕੋਇ ਨਾ ਪਾਈਆ। ਮੈਂ ਤੇਰਾ ਇਕੋ ਸ਼ਬਦ ਸੁਣਨਾ ਚਾਹੁੰਦੀ ਬੋਲ, ਅਨਬੋਲਤ ਦੇਣਾ ਦ੍ਰਿੜਾਈਆ। ਚਾਰ ਕੁੰਟ ਤੇਰੇ ਨਾਮ ਦਾ ਮਰਦੰਗਾ ਵੱਜੇ ਢੋਲ, ਨਵ ਸੱਤ ਕਰੇ ਰੁਸ਼ਨਾਈਆ। ਸਚਖੰਡ ਦਵਾਰਾ ਇਕੋ ਖੋਲ, ਦਰ ਦਰਬਾਰਾ ਸੋਭਾ ਪਾਈਆ। ਤੂੰ ਵਸ ਸਦਾ ਭਗਤਾਂ ਕੋਲ, ਕੁੱਲ ਮਾਲਕ ਦਇਆ ਕਮਾਈਆ। ਮੈਂ ਨਿਮਾਣੀ ਅਨਭੋਲ, ਬੇਸੁਧ ਹੋ ਕੇ ਰਹੀ ਜਣਾਈਆ। ਤੂੰ ਸਵਾਮੀ ਮੇਰਾ ਅਡੋਲ, ਗਹਿਰ ਗੰਭੀਰ ਆਪ ਵਰਤਾਈਆ। ਧਰਮ ਤਰਾਜੂ ਆਪੇ ਤੋਲ, ਨੌਵਾਂ
ਖੰਡਾ ਕੰਡਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਭਾਰ ਕਰ ਦੇ ਹੌਲ, ਪਤਤ ਪਾਪੀਆਂ ਪੰਧ ਮੁਕਾਈਆ।
੧੩ ਖੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਸੁਰਜਨ ਸਿੰਘ ਲਾਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਕੋਝੀ ਕਮਲੀ ਨਿਕੰਮੀ, ਦਰ ਤੇਰੇ ਸੀਸ ਨਿਵਾਈਆ। ਤੇਰੇ ਅੰਤਰੋਂ ਨਿਰੰਤਰੋਂ ਜੰਮੀ, ਜਨਮ ਦੇਣ ਵਾਲੀ ਕੋਇ ਨਾ ਮਾਈਆ। ਮੈਂ ਜਗਤ ਨੇਤਰਹੀਣ ਅੰਨ੍ਹੀ, ਤੇਰਾ ਨੂਰ ਨੂਰ ਨੁਰਾਨਾ ਨਜ਼ਰੀ ਆਈਆ। ਮੈਂ ਸ਼ਬਦ ਸੁਣਿਆ ਨਹੀਂ ਕੋਈ ਕੰਨੀਂ, ਸਰਵਣ ਸਕੇ ਨਾ ਕੋਇ ਸਮਝਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਵਡ ਧਨ ਧਨੀ, ਧਨਾਢ ਇਕ ਅਖਵਾਈਆ। ਪਿਆਰ ਮੁਹੱਬਤ ਵਿਚ ਮੈਨੂੰ ਫੜਾ ਦੇ ਆਪਣੀ ਕੰਨੀ, ਕੰਨਾ ਗੋਬਿੰਦ ਵਾਲਾ ਦਏ ਗਵਾਹੀਆ। ਮੇਰੀ ਇਕ ਬੇਨੰਤੀ ਮੰਨੀ, ਆਰਜ਼ੂ ਤੇਰੇ ਅਗੇ ਰਖਾਈਆ। ਸਤਿਗੁਰ ਸ਼ਬਦ ਦਾ ਚਾੜ੍ਹੀਂ ਚੰਨੀ, ਨਿਰਗੁਣ ਨੂਰ ਕਰ ਰੁਸ਼ਨਾਈਆ। ਮੇਰੀ ਅੰਤ ਮੇਟ ਦੇ ਗ਼ਮੀ, ਗ਼ਮਖ਼ਾਰ ਹੋਣਾ ਸਹਾਈਆ। ਮੈਨੂੰ ਲਾਲਚ ਨਹੀਂ ਕੋਈ ਤਮੀ, ਤਮੰਨਾ ਅਵਰ ਨਾ ਕੋਇ ਜਣਾਈਆ। ਮੈਂ ਦਿਵਸ ਰੈਣ ਫਿਰਾਂ ਭੰਨੀ, ਜੁਗ ਚੌਕੜੀ ਚਲਾਂ ਵਾਹੋ ਦਾਹੀਆ। ਮਿਹਰਵਾਨ ਮਹਿਬੂਬ ਕੂੜੀ ਕਿਰਿਆ ਮੇਰੇ ਉਤੋਂ ਡੰਨੀ, ਡੰਕਾ ਆਪਣਾ ਨਾਮ ਵਜਾਈਆ। ਗੜ੍ਹ ਹੰਕਾਰੀ ਭੰਨੀ, ਹਉਮੇ ਹੰਗਤਾ ਦੇਣੀ ਗਵਾਈਆ। ਕੂੜ ਕੁੜਿਆਰ ਦੀ ਆਯੂ ਰਹਿਣ ਨਾ ਦੇਵੀਂ ਲੰਮੀ, ਮੈਂ ਲੰਮੀ ਪੈ ਕੇ ਸੀਸ ਨਿਵਾਈਆ। ਤੂੰ ਗਗਨ ਰਹਾਏ ਬਿਨਾ ਥੰਮ੍ਹੀ, ਸਹਾਰਾ ਤੇਰਾ ਇਕੋ ਨਜ਼ਰੀ ਆਈਆ। ਮੈਂ ਯਾਦ ਕਰਾਂ ਦਮ ਦਮੀ, ਸਵਾਸ ਸਵਾਸਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਕੋਝੀ, ਕਮਲੀ ਕਹਿਣ ਕੁਛ ਨਾ ਪਾਈਆ। ਮੈਨੂੰ ਆਪਣੀ ਦੇ ਦੇ ਸੋਝੀ, ਸੁਧ ਬੁਧ ਦੇ ਬਦਲਾਈਆ। ਤੂੰ ਪ੍ਰੀਤਮ ਮੇਰਾ ਚੋਜੀ, ਧੁਰ ਮਾਲਕ ਇਕ ਅਖਵਾਈਆ। ਮੈਂ ਚਾਰ ਜੁਗ ਦੀ ਰੋਗੀ, ਰੋਗਣ ਹੋ ਕੇ ਹਾਲ ਸੁਣਾਈਆ। ਕਲਜੁਗ ਜੀਵ ਕੂੜ ਕੁੜਿਆਰ ਮੇਰੇ ਉਤੇ ਭੋਗੀ, ਭਸਮੜ ਰੂਪ ਨਾ ਕੋਇ ਬਦਲਾਈਆ। ਆਤਮ ਧਾਰ ਹੋਈ ਵਿਯੋਗੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮੇਰੇ ਉਤੇ ਇਸ਼ਾਰਾ ਦੇ ਕੇ ਗਏ ਵੇਦੀ ਸੋਢੀ, ਸੰਦੇਸੇ ਨਾਮ ਵਾਲੇ ਜਣਾਈਆ। ਤੇਰਾ ਖੇਲ ਵੇਖੇ ਪੁਰਖ ਅਕਾਲਾ ਜਿਸ ਦੀ ਆਪਣੀ ਖੇਲ ਘਰੋਗੀ, ਨਿਰਗੁਣ ਆਪਣੀ ਦਇਆ ਕਮਾਈਆ। ਮੈਂ ਨਿਗਾਹ ਮਾਰੀ ਲੋਕ ਪਰਲੋਕੀ, ਦੋ ਜਹਾਨਾਂ ਵੇਖ ਵਖਾਈਆ। ਤੇਰਾ ਸੁਣਿਆ ਸ਼ਬਦ ਸਲੋਕੀ, ਤੂੰ ਮੇਰਾ ਮੈਂ ਤੇਰਾ ਢੋਲਾ ਅਗੰਮ ਅਥਾਹੀਆ। ਮੇਰੀ ਖ਼ਾਹਿਸ਼ ਮੁਕੀ ਜਗਤ ਮੋਹ ਦੀ, ਮੁਹੱਬਤ ਤੇਰੇ ਚਰਨਾਂ ਨਾਲ ਰਖਾਈਆ। ਵਡਿਆਈ ਦੇ ਦੇ ਆਪਣੀ ਛੋਹ ਕੀ, ਸ਼ੌਹਰ ਬਾਂਕੇ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਆਪੇ ਕਰਮ, ਕਰਮ ਕਾਂਡ ਦਾ ਪੰਧ ਮੁਕਾਈਆ। ਸਤਿ ਰਿਹਾ ਕੋਈ ਨਾ ਧਰਮ, ਧਰਮਾਤਮਾ ਨਜ਼ਰ ਕੋਇ ਨਾ ਆਈਆ। ਝਗੜਾ ਦਿਸੇ ਵਰਨ ਬਰਨ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹੇ ਕੁਰਲਾਈਆ। ਜਗਤ ਇਸ਼ਾਰਾ ਤਕ
ਚਰਮ, ਚੰਮ ਦ੍ਰਿਸ਼ਟੀ ਵਿਚ ਦੁਹਾਈਆ। ਕੋਈ ਨਾ ਭੰਨੇ ਭਾਂਡਾ ਭਰਮ, ਭੈ ਭਾਓ ਨਾ ਕੋਇ ਰਖਾਈਆ। ਮੈਂ ਅੰਤ ਕੰਤ ਭਗਵੰਤ ਮੰਗਾਂ ਇਕੋ ਤੇਰੀ ਸਰਨ, ਸਰਨਗਤ ਇਕ ਰਖਾਈਆ। ਸਚ ਪ੍ਰੀਤੀ ਦੇ ਦੇ ਚਰਨ, ਚਰਨ ਚਰਨੋਦਕ ਧੁਰ ਦਾ ਜਾਮ ਪਿਆਈਆ। ਮੇਰੇ ਉਤੇ ਤਕ ਚਾਰ ਕੁੰਟ ਮਾਨਵ ਮਾਨਸ ਲੜਨ, ਮਨੁੱਖਤਾ ਬੈਠੀ ਮੁਖ ਛੁਪਾਈਆ। ਤੇਰੀ ਮੰਜ਼ਲ ਮੂਲ ਨਾ ਚੜ੍ਹਨ, ਸਚਖੰਡ ਦਵਾਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਚਾਹੁੰਦੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਤੇਰਾ ਢੋਲਾ ਪੜ੍ਹਨ, ਦੂਜਾ ਇਸ਼ਟ ਨਾ ਕੋਇ ਮਨਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਗੁਰਦੇਵ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਾਹਿਬ ਸਵਾਮੀ ਕਮਲਾਪਾਤੀ, ਪਤਿਪਰਮੇਸ਼ਵਰ ਹੋਣਾ ਸਹਾਈਆ। ਨਿਗਾਹ ਮਾਰ ਲੈ ਮੇਰੇ ਸੀਨੇ ਉਤੇ ਛਾਤੀ, ਲੱਖ ਚੁਰਾਸੀ ਖੋਜ ਖੁਜਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤੀ ਪਾਤੀ, ਨਾਮ ਕਲਮਿਆਂ ਵਿਚ ਦ੍ਰਿੜਾਈਆ। ਚਾਰ ਜੁਗ ਦੇ ਸ਼ਾਸਤਰ ਮਿਲੇ ਸੌਗ਼ਾਤੀ, ਵਸਤ ਅਗੰਮ ਦਿਤੀ ਵਰਤਾਈਆ। ਚਾਰੋਂ ਕੁੰਟ ਸਭ ਦੇ ਹੁੰਦਿਆਂ ਹੋਈ ਅੰਧੇਰੀ ਰਾਤੀਂ, ਨੂਰੀ ਚੰਦ ਨਾ ਕੋਇ ਚਮਕਾਈਆ। ਤੂੰ ਆਦਿ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਬ੍ਰਹਿਮੰਡ ਖੰਡ ਤੇਰੀ ਮੰਡਲ ਰਾਸੀ, ਪੁਰੀ ਲੋਅ ਗਗਨ ਗਗਨੰਤਰ ਸੋਭਾ ਪਾਈਆ। ਮੇਰੀ ਪੂਰੀ ਕਰ ਦੇ ਆਸੀ, ਆਹਿਸਤਾ ਆਹਿਸਤਾ ਮੰਗ ਮੰਗਾਈਆ। ਕਲਜੁਗ ਕੂੜ ਕੁੜਿਆਰ ਕੋਲੋਂ ਕਰਾ ਖ਼ੁਲਾਸੀ, ਖ਼ਾਲਸ ਸਤਿ ਧਰਮ ਚਲਾਈਆ। ਝਗੜਾ ਮੇਟ ਦੇ ਜ਼ਾਤ ਪਾਤੀ, ਦੀਨ ਦੁਨੀ ਨਾ ਕਰੇ ਲੜਾਈਆ। ਮਾਇਆ ਮਮਤਾ ਮੋਹ ਵਿਚ ਕਰੇ ਘਾਤੀ, ਘਾਓ ਆਪਣਾ ਨਾਮ ਲਗਾਈਆ। ਮੇਰਾ ਲੇਖਾ ਬਦਲ ਦੇ ਨਾਲ ਲਿਖ ਕੇ ਕਲਮ ਦਵਾਤੀ, ਕਾਗ਼ਜ਼ ਸਿਆਹੀ ਜੋੜ ਜੁੜਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚਖੰਡ ਨਿਵਾਸੀ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਧਰਤੀ ਧਰਨੀ ਧਵਲ ਧੌਲ ਮਾਟੀ ਖ਼ਾਕੀ, ਖ਼ਾਕ ਛਾਰ ਹੋ ਕੇ ਮੰਗ ਮੰਗਾਂ ਚਾਈਂ ਚਾਈਂਆ। ਮੇਰੇ ਉਤੇ ਧਰਮ ਦਵਾਰਾ ਖੋਲ ਤਾਕੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਆਤਮ ਪਰਮਾਤਮ ਦਾ ਬਣ ਸਾਕੀ, ਨਾਮ ਜਾਮ ਪਿਆਲਾ ਦੇਣਾ ਪਿਆਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਪੂਰੀ ਕਰ ਆਖੀ, ਜੋ ਭਵਿਖਤਾਂ ਵਿਚ ਪੇਸ਼ੀਨਗੋਈਆਂ ਗਏ ਦ੍ਰਿੜਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਸਾਖਿਆਤੀ, ਸਗਲਾ ਸਾਥੀ ਇਕ ਅਖਵਾਈਆ। ਦੀਨ ਦੁਨੀ ਦੀ ਜ਼ਿੰਦਗੀ ਵਿਚੋਂ ਬਦਲ ਦੇ ਹਯਾਤੀ, ਜੀਵਣ ਆਪਣੇ ਰੰਗ ਰੰਗਾਈਆ। ਮਿਹਰਵਾਨ ਮਹਿਬੂਬ ਕਿਰਪਾ ਕਰ ਲੋਕਮਾਤੀ, ਮਤ ਮਤਾਂਤਰ ਦਾ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੂੰ ਦੱਸ ਗਾਥੀ, ਗਹਿਰ ਗੰਭੀਰ ਬੇਨਜ਼ੀਰ ਕਰ ਪੜ੍ਹਾਈਆ। ਤੂੰ ਸਰਬ ਕਲਾ ਸਮਰਾਥੀ, ਹਰ ਘਟ ਵੇਖਣਾ ਚਾਈਂ ਚਾਈਂਆ। ਮੈਂ ਨਿਮਾਣੀ ਅਨਾਥ ਅਨਾਥੀ, ਦਰ ਠਾਂਡੇ ਸੀਸ ਝੁਕਾਈਆ। ਮੈਂ ਇਸ਼ਾਰਾ ਕਰਾਂ ਸ਼ੰਕਰ ਉਤੇ ਕੈਲਾਸ਼ੀ, ਬਿਨ ਸੈਨਤ ਦਿਆਂ ਸਮਝਾਈਆ। ਵਿਸ਼ਨ ਬ੍ਰਹਮਾ ਵੇਖਣ ਖੇਲ ਤਮਾਸ਼ੀ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੇ ਸਾਹਿਬ ਤੇਰੀ ਮੰਜ਼ਲ ਉਚੀ ਘਾਟੀ, ਬਿਨ ਤੇਰੀ ਕਿਰਪਾ ਚੜ੍ਹਨ ਕੋਇ ਨਾ ਪਾਈਆ। ਧਰਨੀ ਕਹੇ ਮੈਂ ਚਾਹੁੰਦੀ ਮੇਰੇ ਉਤੋਂ ਮੇਟ ਦੇ ਕਲਜੁਗ
ਵਾਟੀ, ਕੂੜ ਕੁੜਿਆਰ ਰਹਿਣ ਕੋਇ ਨਾ ਪਾਈਆ। ਜਗਤ ਵਿਸ਼ਿਆਂ ਤੋਂ ਬਾਹਰ ਮੇਰਾ ਤੇਰੇ ਉਤੇ ਵਿਸ਼ਵਾਸੀ, ਵਿਸ਼ੇਸ਼ ਆਪਣੀ ਖੇਲ ਦੇਣੀ ਵਖਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਸ਼ਾਹ ਸੁਲਤਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਤੇਰੀ ਹੋਵੇ ਇਕੋ ਰਾਸੀ, ਮੰਡਲ ਮੰਡਪ ਸੋਭਾ ਪਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਮਦਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਬੇਸਹਾਰੀ, ਸਹਾਇਕ ਨਾਇਕ ਦੇਣੀ ਆਪ ਵਡਿਆਈਆ। ਚਾਰੋਂ ਕੁੰਟ ਤਕ ਧੂੰਆਂਧਾਰੀ, ਸਤਿ ਸਚ ਚੰਨ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਵਿਭਚਾਰੀ, ਅੰਤਸ਼ਕਰਨ ਪਵਿਤ੍ਰ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਭੇਵ ਖੁਲ੍ਹੇ ਨਾ ਕਿਸੇ ਨਰ ਲਾਰੀ, ਨਰ ਨਰਾਇਣ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਖੇਲ ਕੁੜਿਆਰੀ, ਜੂਠ ਝੂਠ ਵੱਜੇ ਵਧਾਈਆ। ਪੰਚ ਵਿਕਾਰ ਬਣਿਆ ਬਲਕਾਰੀ, ਜੀਵਾਂ ਜੰਤਾਂ ਸਾਧਾਂ ਸੰਤਾਂ ਰਿਹਾ ਢਾਹੀਆ। ਤੇਰਾ ਅੰਮ੍ਰਿਤ ਰਸ ਮਿਲੇ ਨਾ ਕਿਸੇ ਠੰਡਾ ਠਾਰੀ, ਕਵਲ ਨਾਭੀ ਬੂੰਦ ਨਾ ਕੋਇ ਟਪਕਾਈਆ। ਸ਼ਬਦ ਨਾਦ ਸੁਣੇ ਨਾ ਕੋਇ ਧੁਨਕਾਰੀ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਤੇਰਾ ਨੂਰ ਨਾ ਦਿਸੇ ਕੋਇ ਉਜਿਆਰੀ, ਜੋਤੀ ਜਾਤੇ ਤੇਰਾ ਦਰਸ ਕੋਇ ਨਾ ਪਾਈਆ। ਮੈਂ ਤੇਰੇ ਅਗੇ ਕਰਾਂ ਗਿਰਿਆਜ਼ਾਰੀ, ਨੇਤਰ ਰੋ ਰੋ ਨੀਰ ਵਹਾਈਆ। ਮੈਨੂੰ ਸੰਦੇਸ਼ਾ ਦੇ ਕੇ ਗਏ ਅਵਤਾਰ ਪੈਗ਼ੰਬਰ ਗੁਰ ਵਿਚ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਗਏ ਜਣਾਈਆ। ਬਿਨਾ ਪਰਮ ਪੁਰਖ ਪਾਏ ਕੋਇ ਨਾ ਸਾਰੀ, ਮਹਾਸਾਰਥੀ ਨਜ਼ਰ ਕੋਇ ਨਾ ਆਈਆ। ਕਲਜੁਗ ਚਾਰੋਂ ਕੁੰਟ ਰੈਣ ਕੀਤੀ ਅੰਧਿਆਰੀ, ਅੰਧ ਆਤਮ ਹੋਈ ਲੋਕਾਈਆ। ਕਿਰਪਾ ਕਰ ਮੇਰੇ ਪਰਵਰਦਿਗਾਰੀ, ਮਿਹਰਵਾਨ ਤੇਰੀ ਓਟ ਤਕਾਈਆ। ਸਚ ਧਰਮ ਦਾ ਦਿਸੇ ਨਾ ਕੋਇ ਪੁਜਾਰੀ, ਸਚ ਵਿਚ ਨਾ ਕੋਇ ਸਮਾਈਆ। ਮੇਰੀ ਤੇਰੇ ਚਰਨ ਕਵਲ ਨਿਮਸਕਾਰੀ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਮਿਹਰ ਕਰ ਮਿਹਰਵਾਨ ਕਲਜੁਗ ਅੰਤਮ ਵਾਰੀ, ਕਲ ਕਲੇਸ਼ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਸਿਕਦਾਰੀ, ਸਿਕ ਆਸਾ ਮੇਰੀ ਪੂਰ ਕਰਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਮੱਘਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਹੋ ਗਈ ਭੁੱਖੀ ਨੰਗੀ, ਸਤਿ ਸਚ ਰਿਹਾ ਨਾ ਰਾਈਆ। ਮੈਨੂੰ ਦਿਵਸ ਰੈਣ ਆਈ ਤੰਗੀ, ਅੱਠੇ ਪਹਿਰ ਰਹੀ ਕੁਰਲਾਈਆ। ਮੇਰੀ ਚੋਟੀ ਹੋ ਗਈ ਨੰਗੀ, ਓਢਣ ਸੀਸ ਨਾ ਕੋਇ ਟਿਕਾਈਆ। ਨਾਮ ਵਸਤ ਮਿਲੇ ਨਾ ਮੰਗੀ, ਚਾਰੋਂ ਕੁੰਟ ਝੋਲੀ ਡਾਹੀਆ। ਭਾਰ ਉਠਾਏ ਕੋਇ ਨਾ ਕੰਧੀ, ਬੋਝਲ ਹੋ ਕੇ ਮਾਰਾਂ ਧਾਹੀਆ। ਜੀਵਾਂ ਜੰਤਾਂ ਆਸ਼ਾ ਹੋ ਗਈ ਮੰਦੀ, ਮੰਦਭਾਗ ਹੋਈ ਲੋਕਾਈਆ। ਚਾਰੋਂ ਕੁੰਟ ਦਿਸਣ ਪਖੰਡੀ,
ਵਲ ਛਲ ਵਿਚ ਸਮਾਈਆ। ਮੈਂ ਸੁਹਾਗਣ ਹੋ ਗਈ ਰੰਡੀ, ਕੰਤ ਸੁਹਾਗ ਨਜ਼ਰ ਕੋਇ ਨਾ ਆਈਆ। ਆਪਣੇ ਦੀਨਾਂ ਮਜ਼੍ਹਬਾਂ ਦੀ ਵੇਖ ਪਗਡੰਡੀ, ਮਾਰਗ ਹਕ ਨਾ ਕੋਇ ਅਪਣਾਈਆ। ਫਿਰੀ ਦਰੋਹੀ ਵਿਚ ਬਨਖੰਡੀ, ਸਮੁੰਦ ਸਾਗਰ ਟਿੱਲੇ ਪਰਬਤ ਰਹੇ ਕੁਰਲਾਈਆ। ਮਿਹਰਵਾਨ ਮੇਰੀ ਕੁੱਖ ਰਹੀ ਨਾ ਚੰਗੀ, ਬਿਨ ਤੇਰੀ ਕਿਰਪਾ ਭਗਤ ਸੰਤ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਖ਼ਾਨਾਜੰਗੀ, ਮਨ ਮਤ ਬੁਧ ਕਰੇ ਲੜਾਈਆ। ਮੈਂ ਚਾਹੁੰਦੀ ਤੇਰਾ ਇਕੋ ਸੁਤ ਦੁਲਾਰਾ ਸ਼ਬਦ ਹੋਵੇ ਭੁਜੰਗੀ, ਬਿਨਾ ਭੁਝਾਂ ਬਾਹਵਾਂ ਤੋਂ ਨਜ਼ਰੀ ਆਈਆ। ਜੋ ਦੋ ਜਹਾਨਾਂ ਹੱਦਾਂ ਜਾਵੇ ਲੰਘੀ, ਅਗੇ ਹੋ ਨਾ ਕੋਇ ਅਟਕਾਈਆ। ਉਹ ਮੇਰੀ ਕਿਸਮਤ ਬਦਲੇ ਮੰਦੀ, ਮੰਦ ਹੀਣ ਭਾਗ ਤੇਰੇ ਅਗੇ ਵਾਸਤਾ ਪਾਈਆ। ਮੇਰੀ ਛਾਤੀ ਕਰ ਦੇ ਠੰਡੀ, ਸੀਨੇ ਅਗਨ ਦੇਣੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਔਧ ਆਯੂ ਕਲਜੁਗ ਨਾਲੋਂ ਬਥੇਰੀ ਲੰਮੀ, ਅਗਲਾ ਪੈਂਡਾ ਦੇਣਾ ਮੁਕਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਸਰਦਾਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਵੇਖ ਗਿਰਿਆਜ਼ਾਰੀ, ਨੇਤਰ ਰੋ ਰੋ ਨੀਰ ਵਹਾਈਆ। ਚਾਰੋਂ ਕੁੰਟ ਰੈਣ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਹੋਈ ਕੁੜਿਆਰੀ, ਜੂਠ ਝੂਠ ਨਾਲ ਵਡਿਆਈਆ। ਸਤਿ ਸਚ ਦਾ ਰਿਹਾ ਨਾ ਕੋਇ ਵਪਾਰੀ, ਨਾਮ ਵਣਜ ਨਾ ਕੋਇ ਜਣਾਈਆ। ਤੇਰਾ ਨੂਰ ਨਜ਼ਰ ਨਾ ਆਏ ਕਿਸੇ ਨਿਰੰਕਾਰੀ, ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਮਨ ਮਮਤਾ ਕਰੇ ਬਦਕਾਰੀ, ਬਦੀ ਦਾ ਪੰਧ ਨਾ ਕੋਇ ਚੁਕਾਈਆ। ਨਵ ਨੌ ਚਾਰ ਗੜ੍ਹ ਹੰਕਾਰੀ, ਨਵ ਖੰਡ ਨਾ ਕੋਇ ਤੁੜਾਈਆ। ਮੇਰੀ ਤੇਰੇ ਅਗੇ ਮਿੰਨਤ ਇਕੋ ਹਾੜੀ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਪੱਟੀ ਰਹੀ ਨਾ ਸੀਸ, ਸਤਿ ਵਿਚ ਨਾ ਕੋਇ ਸਮਾਈਆ। ਕਿਰਪਾ ਕਰ ਮੇਰੇ ਜਗਦੀਸ, ਜਗਦੀਸ਼ਰ ਤੇਰੀ ਓਟ ਤਕਾਈਆ। ਦੀਨ ਦੁਨੀਆ ਮਾਇਆ ਚੱਕੀ ਰਹੀ ਪੀਸ, ਸਤਿ ਵਿਚ ਨਾ ਕੋਇ ਸਮਾਈਆ। ਆਪਣਾ ਖੇਲ ਤੱਕ ਬੀਸ ਇਕੀਸ, ਵੀਹ ਇਕੀਹ ਆਪਣੀ ਕਾਰ ਭੁਗਤਾਈਆ। ਪੈਗ਼ੰਬਰਾਂ ਦੀ ਪੂਰੀ ਕਰ ਹਦੀਸ, ਜੋ ਹਜ਼ਰਤ ਗਏ ਜਣਾਈਆ। ਗੁਰੂਆਂ ਦੀ ਸ਼ਹਾਦਤ ਲੇਖੇ ਲਾ ਤਸਦੀਕ, ਜੋ ਅੱਖਰ ਅੱਖਰਾਂ ਨਾਲ ਗਏ ਮਿਲਾਈਆ। ਤੂੰ ਮਾਲਕ ਹਕ ਰਫ਼ੀਕ, ਦੋਸਤ ਅਗੰਮ ਅਥਾਹੀਆ। ਧਰਨੀ ਕਹੇ ਮੇਰੇ ਸਾਹਿਬ ਸੁਲਤਾਨਾ ਮੈਨੂੰ ਤੇਰੀ ਇਕ ਉਡੀਕ, ਅਗੰਮ ਅਗੰਮੜੇ ਫੇਰਾ ਪਾਈਆ। ਝਗੜਾ ਮੁਕਾ ਦੇ ਹਸਤ ਕੀਟ, ਊਚ ਨੀਚ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਸਭ ਨੂੰ ਦੱਸ ਪ੍ਰੀਤ, ਦੀਨ ਮਜ਼੍ਹਬ ਵੰਡ ਨਾ ਕੋਇ ਰਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਦੇ ਗੀਤ, ਸੋਹੰ ਢੋਲਾ ਅਗੰਮ ਅਥਾਹੀਆ। ਕਲਜੁਗ ਵਿਚ ਸਤਿਜੁਗ ਬਦਲ ਦੇ ਰੀਤ, ਰੀਤੀਵਾਨ ਤੇਰੀ ਓਟ ਤਕਾਈਆ। ਝਗੜਾ ਮੇਟ ਮੰਦਰ ਮਸੀਤ, ਧੁਰ ਦੇ ਕਾਅਬੇ ਕਰੇ ਰੁਸ਼ਨਾਈਆ। ਜਿਥੇ ਨਜ਼ਰ ਆਵੇ ਅਤੀਤ, ਤ੍ਰੈਗੁਣ ਪੰਧ ਮੁਕਾਈਆ। ਦਰ ਠਾਂਢਾ ਦਿਸੇ ਸੀਤ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਮੈਂ ਤੇਰੇ ਅਗੇ ਪੁਕਾਰਾਂ, ਪੁਨਹ ਪੁਨਹ ਸੀਸ ਨਿਵਾਈਆ। ਮੈਨੂੰ ਸੰਦੇਸੇ ਦਿਤੇ ਪੈਗ਼ੰਬਰ ਗੁਰ ਅਵਤਾਰਾਂ, ਕੀ ਅਵਤਰੀ ਆਪਣੀ ਖੇਲ ਖਿਲਾਈਆ। ਜਿਸ ਵੇਲੇ ਕਲਜੁਗ ਅੰਤ ਚਾਰੋਂ ਕੁੰਟ ਹੋਇਆ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦਾ ਰਿਹਾ ਨਾ ਕੋਇ ਦਵਾਰਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਦੇਣ ਦੁਹਾਈਆ। ਤੀਰਥ ਤਟ ਰੋਵਣ ਜ਼ਾਰੋ ਜ਼ਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰੇ ਇਸ਼ਾਰਾ, ਸੈਨਤ ਸ਼ਬਦ ਵਾਲੀ ਲਗਾਈਆ। ਕਿਰਪਾ ਕਰੇ ਆਪ ਕਰਤਾਰਾ, ਹਰਿ ਕਰਤਾ ਦਇਆ ਕਮਾਈਆ। ਕਲ ਕਲਕੀ ਲੈ ਅਵਤਾਰਾ, ਕਲ ਕਲੇਸ਼ ਦਏ ਮਿਟਾਈਆ। ਅਮਾਮ ਅਮਾਮਾ ਬਣ ਸਿਕਦਾਰਾ, ਨੂਰ ਨੁਰਾਨਾ ਡਗਮਗਾਈਆ। ਵੇਖੇ ਵਿਗਸੇ ਪਾਏ ਸਾਰਾ, ਲੱਖ ਚੁਰਾਸੀ ਖੋਜ ਖੁਜਾਈਆ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਸਦੀ ਚੌਧਵੀਂ ਪੰਧ ਦਏ ਮੁਕਾਈਆ। ਧਰਨੀ ਕਹੇ ਪ੍ਰਭੂ ਮੇਰੀ ਡੰਡਾਵਤ ਬੰਦਨਾ ਚਰਨ ਕਵਲ ਨਿਮਸਕਾਰਾ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਧਾਰ ਹੋ ਜ਼ਾਹਰਾ, ਜ਼ਾਹਰ ਜ਼ਹੂਰ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਰਬ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਸੀਸ ਨਿਵਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਹਰਨੇਕ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਭਾਗ ਹੋਏ ਮੰਦ, ਤੇਰਾ ਨਾਮ ਦੁਹਾਈਆ। ਸਾਚਾ ਦਿਸੇ ਕੋਇ ਨਾ ਚੰਦ, ਚੰਦ ਸਿਤਾਰ ਰਹੇ ਕੁਰਲਾਈਆ। ਮੇਰਾ ਦੁਖੀ ਹੋਇਆ ਬੰਦ ਬੰਦ, ਬੰਦਗੀ ਵਾਲੇ ਬੰਦੇ ਤੈਨੂੰ ਗਏ ਭੁਲਾਈਆ। ਹਰ ਘਟ ਅੰਦਰ ਦਿਸੇ ਅੰਧੇਰਾ ਅੰਧ, ਆਤਮ ਨੂਰ ਨਾ ਕੋਇ ਰੁਸ਼ਨਾਈਆ। ਰਸਨਾ ਜਿਹਵਾ ਸਾਰੇ ਗਾਉਂਦੇ ਬੱਤੀ ਦੰਦ, ਹਿਰਦੇ ਸਕੇ ਨਾ ਕੋਇ ਵਸਾਈਆ। ਭਰਮਾਂ ਢਾਹੇ ਕੋਇ ਨਾ ਕੰਧ, ਭਾਂਡਾ ਭਰਮ ਨਾ ਕੋਇ ਭੰਨਾਈਆ। ਮੈਂ ਮਾਂਗਤ ਹੋ ਕੇ ਰਹੀ ਮੰਗ, ਅਗੇ ਆਪਣੀ ਝੋਲੀ ਡਾਹੀਆ। ਜਨ ਭਗਤਾਂ ਬਖ਼ਸ਼ ਸੰਗ, ਸਗਲਾ ਸੰਗ ਬਣਾਈਆ। ਗੁਰਮੁਖਾਂ ਕੱਟ ਭੁੱਖ ਨੰਗ, ਜਗਤ ਦਲਿਦਰ ਰਹੇ ਨਾ ਰਾਈਆ। ਸਚ ਪਿਆਰ ਦਾ ਦੇ ਅਨੰਦ, ਬਖ਼ਸ਼ਿਸ਼ ਰਹਿਮਤ ਆਪ ਵਰਤਾਈਆ। ਆਤਮ ਸੇਜ ਸੁਹਾ ਪਲੰਘ, ਘਰ ਘਰ ਡੇਰਾ ਲਾਈਆ। ਪੰਚ ਵਿਕਾਰ ਕਰੇ ਨਾ ਜੰਗ, ਜੁਗਤੀ ਆਪਣੀ ਨਾਲ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੂਰੇ ਸਰਬੰਗ, ਸੂਰਬੀਰ ਤੇਰੀ ਇਕ ਸਰਨਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਰਵੇਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਬਖ਼ਸ਼ਣਹਾਰ, ਬੇਪ੍ਰਵਾਹ ਤੇਰੀ ਬੇਪ੍ਰਵਾਹੀਆ।
ਮੇਰੇ ਉਤੋਂ ਦੀਨ ਦੁਨੀ ਦਾ ਦੁੱਖ ਨਿਵਾਰ, ਦੀਨਾਂ ਮਜ਼੍ਹਬਾਂ ਝਗੜਾ ਦੇ ਮੁਕਾਈਆ। ਵੱਡੇ ਛੋਟੇ ਨਾ ਹੋਣ ਖ਼ੁਆਰ, ਅਮੀਰ ਗ਼ਰੀਬਾਂ ਇਕੋ ਰੰਗ ਰੰਗਾਈਆ। ਸਾਜਣ ਮੀਤ ਬਣ ਵਿਚ ਸੰਸਾਰ, ਸਹਿੰਸਾ ਰੋਗ ਦੇ ਗਵਾਈਆ। ਤੂੰ ਸਾਹਿਬ ਬਖ਼ਸ਼ੰਦ ਬਖ਼ਸ਼ਣਹਾਰ, ਬਖ਼ਸ਼ਿਸ਼ ਆਪਣੀ ਦੇਣੀ ਵਰਤਾਈਆ। ਮੇਰੀ ਚਰਨ ਕਵਲ ਸਾਹਿਬ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਮੇਰੇ ਉਤੇ ਰਹੇ ਨਾ ਕੋਇ ਗ਼ਦਾਰ, ਬਦੀ ਦਾ ਲੇਖਾ ਦੇਣਾ ਮੁਕਾਈਆ। ਚਾਰੋਂ ਕੁੰਟ ਸਤਿ ਧਰਮ ਦਾ ਹੋਏ ਜੈਕਾਰ, ਕਲਜੁਗ ਕੂੜ ਕੁੜਿਆਰ ਨਜ਼ਰ ਨਾ ਆਈਆ। ਮੈਂ ਮੰਗਾਂ ਮੰਗ ਦੋਵੇਂ ਭੁਜਾਂ ਪਸਾਰ, ਬਿਨ ਹੱਥਾਂ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕੋਈ ਨਾ ਲਾਏ ਪਾਰ, ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਮਹਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀਆਂ ਰੋਂਦੀਆਂ ਅੱਖਾਂ, ਆਖਰ ਦਿਆਂ ਜਣਾਈਆ। ਸਾਜਣ ਮੀਤ ਰਿਹਾ ਕੋਈ ਨਾ ਸਖਾ, ਸਗਲਾ ਸੰਗ ਨਾ ਕੋਇ ਬਣਾਈਆ। ਦੀਨ ਦੁਨੀ ਵਸੇ ਕਰੋੜਾਂ ਲੱਖਾਂ, ਅਰਬਾਂ ਖਰਬਾਂ ਨਾਲ ਵਡਿਆਈਆ। ਮੇਰੀ ਕੀਮਤ ਪਏ ਨਾ ਕੱਖਾਂ, ਮੇਰੀ ਹਾਲ ਦੁਹਾਈਆ। ਮੈਂ ਬਿਰਹੋਂ ਵੈਰਾਗਣ ਹੋ ਕੇ ਨੱਸਾਂ, ਭੱਜਾਂ ਵਾਹੋ ਦਾਹੀਆ। ਇਸ਼ਾਰਾ ਕਰਾਂ ਰਵ ਸਸਾ, ਸੂਰੀਆ ਚੰਦ ਜਣਾਈਆ। ਮੇਰੇ ਉਤੋਂ ਮੇਟੋ ਅੰਧੇਰੀ ਮੱਸਾ, ਸਚ ਚੰਦ ਹੋਏ ਰੁਸ਼ਨਾਈਆ। ਮੇਰਾ ਉਦੇ ਭਾਗ ਹੋਵੇ ਮਸਤਕ ਮੱਥਾ, ਮਿਹਰ ਨਜ਼ਰ ਇਕ ਉਠਾਈਆ। ਉਹ ਸਾਰੇ ਪ੍ਰਭੂ ਤੇਰੀ ਸੁਣਾਉਂਦੇ ਕਥਾ, ਹਰਿ ਦਾਤਾ ਧੁਰਦਰਗਾਹੀਆ। ਜੋ ਸਰਬ ਕਲਾ ਸਮਰਥਾ, ਦੇਵਣਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਰ ਰਿਹਾ ਕੁਰਲਾ, ਕਰਮ ਕਾਂਡ ਵੇਖ ਜਗਤ ਲੋਕਾਈਆ। ਸਾਚਾ ਦੀਪਕ ਕਰ ਰੁਸ਼ਨਾ, ਅੰਧ ਅੰਧੇਰਾ ਦੇ ਮਿਟਾਈਆ। ਜੀਵਾਂ ਜੰਤਾਂ ਬਖ਼ਸ਼ ਗੁਨਾਹ, ਪਾਪਾਂ ਭਰੀ ਲੋਕਾਈਆ। ਤੂੰ ਬਖ਼ਸ਼ਣਹਾਰ ਖ਼ੁਦਾ, ਰਹਿਮਤ ਤੇਰੀ ਨਜ਼ਰੀ ਆਈਆ। ਤੂੰ ਵਾਹਿਦ ਹਕ ਖ਼ੁਦਾ, ਖ਼ੁਦ ਮਾਲਕ ਤੇਰੀ ਬੇਪਰਵਾਹੀਆ। ਮੇਰੀ ਤੇਰੇ ਅਗੇ ਦੁਆ, ਦੋਏ ਜੋੜ ਵਾਸਤਾ ਪਾਈਆ। ਸਤਿ ਧਰਮ ਮੇਰੇ ਉਤੇ ਪ੍ਰਗਟਾ, ਸਤਿਜੁਗ ਸਾਚੇ ਦੇ ਵਡਿਆਈਆ। ਸਭ ਦਾ ਲਹਿਣਾ ਦੇਣਾ ਪੂਰਬ ਚੁਕਾ, ਲੋਆਂ ਪੁਰੀਆਂ ਆਪਣਾ ਪੰਧ ਮੁਕਾਈਆ। ਤੇਰੇ ਚਰਨ ਕਵਲ ਨਿਰਗੁਣ ਧਾਰ ਸੀਸ ਰਹੀ ਝੁਕਾ, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋਣਾ ਆਪ ਸਹਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਕੁਲਦੀਪ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਕਰ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਹਾਲਤ ਤੱਕ ਜੇਰਜ ਖਾਣੀ, ਚਾਰੋਂ ਕੁੰਟ ਫੋਲ ਫੁਲਾਈਆ।
ਸਤਿ ਸਚ ਦਾ ਰਿਹਾ ਕੋਇ ਨਾ ਬਾਨੀ, ਬਾਣ ਅਣਿਆਲਾ ਤੀਰ ਨਾ ਕੋਇ ਲਗਾਈਆ। ਕਲਜੁਗ ਅੰਤਮ ਵੇਖ ਕਥਾ ਕਹਾਣੀ, ਮੇਰੇ ਉਤੇ ਪਰਦਾ ਆਪ ਫੁਲਾਈਆ। ਚਾਰੋਂ ਕੁੰਟ ਰੋਵਣ ਜੀਵ ਪ੍ਰਾਣੀ, ਪੁਰਾਨ ਅਠਾਰਾਂ ਭਾਰ ਨਾ ਕੋਇ ਵੰਡਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਨਾਦਾਨੀ, ਨਿਜ ਨੇਤਰ ਅੱਖ ਨਾ ਕੋਇ ਖੁਲਾਈਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਠੰਡਾ ਪਾਣੀ, ਜਗਤ ਤ੍ਰਿਸ਼ਨਾ ਨਾ ਕੋਇ ਬੁਝਾਈਆ। ਅਵਤਾਰ ਪੈਗ਼ੰਬਰ ਗੁਰ ਸੰਦੇਸਾ ਦੇ ਕੇ ਗਏ ਵਿਚ ਜਹਾਨੀ, ਦੀਨ ਦੁਨੀ ਦ੍ਰਿੜਾਈਆ। ਕਲਜੁਗ ਅੰਤ ਆਵੇ ਸ਼ਹਿਨਸ਼ਾਹ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦਾ ਪਦ ਇਕ ਨਿਰਬਾਨੀ, ਸਚਖੰਡ ਸਾਚੇ ਸੋਭਾ ਪਾਈਆ। ਉਹ ਲੇਖਾ ਜਾਣੇ ਜਗਤ ਇਨਸਾਨੀ, ਖੋਜਣਹਾਰਾ ਚਾਈਂ ਚਾਈਂਆ। ਤੂੰ ਮਿਹਰਵਾਨ ਮਿਹਰਵਾਨ ਮਿਹਰਵਾਨ ਵੱਡਾ ਦਾਨੀ, ਦਾਤੇ ਆਪਣੀ ਦਇਆ ਦੇ ਕਮਾਈਆ। ਮੇਰਾ ਲੇਖਾ ਪੂਰਾ ਕਰਦੇ ਨਾਲ ਕਲਮ ਕਾਨੀ, ਕਾਇਨਾਤ ਦਾ ਕਰਮ ਦੇਣਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਲੇਖਾ ਜਾਣੇਂ ਦੋ ਜਹਾਨੀ, ਲੋਕਮਾਤ ਹੋਣਾ ਆਪ ਸਹਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਫੂਲਾ ਰਾਣੀ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਇਹ ਕਹਿੰਦਾ, ਕਹਿ ਕਹਿ ਕੇ ਰਿਹਾ ਜਣਾਈਆ। ਸਤਿ ਸਚ ਦਾ ਬੁਰਜ ਜਾਂਦਾ ਢਹਿੰਦਾ, ਢਹਿ ਢਹਿ ਢੇਰੀ ਖ਼ਾਕ ਨਜ਼ਰੀ ਆਈਆ। ਦੀਨ ਦੁਨੀ ਗੜ੍ਹ ਬਣਿਆ ਹੰਕਾਰ ਹਉਮੇ ਦਾ, ਮਮਤਾ ਮੋਹ ਨਾਲ ਰਲਾਈਆ। ਮਾਣ ਰਿਹਾ ਨਾ ਤੇਰੇ ਨਾਉਂ ਦਾ, ਨਾਉਂ ਨਿਰੰਕਾਰ ਨਜ਼ਰ ਕਿਸੇ ਨਾ ਆਈਆ। ਤੇਰਾ ਖੇਲ ਅਗੰਮ ਅਥਾਹੋ ਦਾ, ਬੇਪ੍ਰਵਾਹ ਤੇਰੀ ਬੇਪ੍ਰਵਾਹੀਆ। ਮੈਂ ਆਸਰਾ ਤੱਕਾਂ ਧੁਰ ਦੇ ਸ਼ਾਹੋ ਦਾ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਤੂੰ ਮਾਲਕ ਥਲ ਅਸਗਾਹੋ ਦਾ, ਸਮੁੰਦ ਸਾਗਰਾਂ ਪਾਰ ਲੰਘਾਈਆ। ਕਲਜੁਗ ਜੀਵ ਰੂਪ ਬਣਿਆ ਕਾਉਂ ਦਾ, ਹੰਸ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਆਈ ਹੈਰਾਨੀ, ਹੈਰਤ ਵਿਚ ਜਣਾਈਆ। ਤੇਰੀ ਦੀਨ ਦੁਨੀਆ ਹੋਈ ਬੇਗਾਨੀ, ਨਾਤਾ ਪ੍ਰੇਮ ਗਈ ਤੁੜਾਈਆ। ਕੋਈ ਨਾ ਜਾਣੇ ਤੇਰਾ ਖੇਲ ਜ਼ਿਮੀਂ ਅਸਮਾਨੀ, ਧਰਨੀ ਧਰਤ ਧਵਲ ਦਏ ਦੁਹਾਈਆ। ਤੂੰ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਅਗੰਮ ਅਥਾਹੀਆ। ਕਲਜੁਗ ਜੀਵਾਂ ਅੰਤਰ ਮੇਟ ਦੇ ਬੇਈਮਾਨੀ, ਕੂੜੀ ਕਿਰਿਆ ਰਹੇ ਨਾ ਰਾਈਆ। ਸਤਿ ਸਚ ਦੀ ਦੇ ਨਿਸ਼ਾਨੀ, ਧਰਮ ਨਿਸ਼ਾਨਾ ਇਕ ਝੁਲਾਈਆ। ਚਾਰ ਵਰਨ ਤੇਰਾ ਨਾਮ ਇਕੋ ਪੜ੍ਹਨ ਬਾਣੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੂੰ ਜ਼ਮੀਰ ਬਦਲ ਦੇ ਜਿਸਮ ਜਿਸਮਾਨੀ, ਤ੍ਰਿਸ਼ਨਾ ਕੂੜ ਜਗਤ ਮਿਟਾਈਆ। ਮੈਂ ਤੇਰੇ ਚਰਨ ਕਵਲ ਕਰਾਂ ਧਿਆਨੀ, ਨਿਵ ਨਿਵ ਲਾਗਾ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸਾ ਮਨਸਾ ਪੂਰ ਕਰਾਨੀ, ਦਰ ਤੇਰੇ ਆਸ ਰਖਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਹਰਬੰਸ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਮਾਰੀਆਂ ਲੀਕਾਂ, ਹੱਦ ਹਦੂਦ ਮਜ਼੍ਹਬਾਂ ਵੰਡ ਵੰਡਾਈਆ। ਤੇਰੇ ਨਾਮ ਕਲਮੇ ਦੀਆਂ ਕਰ ਕੇ ਗਏ ਤਸਦੀਕਾਂ, ਸ਼ਹਾਦਤ ਅਸੂਲ ਵਾਲੀ ਭੁਗਤਾਈਆ। ਮੈਂ ਤਕਦੀ ਰਹੀ ਲਾ ਕੇ ਨੀਝਾਂ, ਨਿਜ ਨੇਤਰ ਅੱਖ ਉਠਾਈਆ। ਅੰਦਰੇ ਅੰਦਰ ਆਸਾ ਰਖਦੀ ਰਹੀ ਉਮੀਦਾਂ, ਆਪਣੇ ਵਿਚ ਸਮਾਈਆ। ਭਵਿਖਤਾਂ ਵਾਲੀਆਂ ਸੁਣਦੀ ਰਹੀ ਤਾਕੀਦਾਂ, ਕੀ ਸੰਦੇਸੇ ਜਗਤ ਜਣਾਈਆ। ਕਵਣ ਵੇਲਾ ਮੇਰਾ ਸਾਹਿਬ ਸਭ ਦੀਆਂ ਪੂਰੀਆਂ ਕਰੇ ਰੀਝਾਂ, ਮਿਹਰ ਨਜ਼ਰ ਉਠਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਦੇ ਤਨ ਚੋਲੇ ਬਦਲੇ ਕਮੀਜ਼ਾਂ, ਜੋਤ ਸ਼ਬਦ ਧਾਰ ਵਡਿਆਈਆ। ਅੰਤ ਉਹ ਵੇਖੇ ਆਪਣੇ ਅਜ਼ੀਜ਼ਾਂ, ਜਨ ਭਗਤਾਂ ਧਿਆਨ ਲਗਾਈਆ। ਮੇਰੇ ਉਤੇ ਮਾਰਗ ਦੱਸੇ ਸੀਧਾ, ਸਿਧ ਆਪਣਾ ਆਪ ਕਰਾਈਆ। ਮੇਰਾ ਤਨ ਮਨ ਜਾਏ ਵੀਧਾ, ਪ੍ਰੇਮ ਅਣਿਆਲਾ ਤੀਰ ਚਲਾਈਆ। ਮੈਂ ਖ਼ੁਸ਼ੀਆਂ ਵਿਚ ਪਾਵਾਂ ਗੀਧਾ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਜਿਸ ਭਾਗ ਲਗਾਉਣਾ ਮੇਰੀ ਉਤੇ ਬਸੁਧਾ, ਧਰਨੀ ਧਰਤ ਧਵਲ ਧੌਲ ਆਪਣਾ ਰੰਗ ਰੰਗਾਈਆ। ਸਤਿ ਸਚ ਮੈਨੂੰ ਸਮਝਦੇ ਮੁੱਦਾ, ਮੁੱਦਤਾਂ ਦੇ ਵਿਛੜੇ ਨਾਲ ਮਿਲਾਈਆ। ਮੇਰਾ ਭਾਗ ਕਰੇ ਉਘਾ, ਉਗਣ ਆਥਣ ਵੱਜੇ ਵਧਾਈਆ। ਭਾਉ ਮੁਕਾਵੇ ਦੂਜਾ, ਦੁਤੀਆ ਰਹਿਣ ਕੋਇ ਨਾ ਪਾਈਆ। ਭੇਵ ਖੁਲਾਏ ਗੁੱਝਾ, ਆਤਮ ਪਰਮਾਤਮ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਪੂਰ ਕਰਾਏ ਅੰਤ ਕਲਜੁਗਾ, ਕਲ ਕਾਤੀਆਂ ਕਰੇ ਸਫ਼ਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਹਰਚਰਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਤੇਰੀ ਚਰਨ ਦਾਸੀ, ਦਾਸਤਾਨ ਆਪਣੀ ਦਿਆਂ ਜਣਾਈਆ। ਚਾਰ ਕੁੰਟ ਮੇਰੇ ਉਤੇ ਹੋਏ ਬਦਮਾਸ਼ੀ, ਬਦੀ ਦਾ ਪੰਧ ਨਾ ਕੋਇ ਮੁਕਾਈਆ। ਤੇਰੀ ਦੁਨੀਆ ਤੈਨੂੰ ਕਰੇ ਹਾਸੀ, ਹਸਤੀ ਤੇਰੀ ਵੇਖਣ ਕੋਇ ਨਾ ਪਾਈਆ। ਸਾਚੇ ਮੰਡਲ ਪਾਵੇ ਕੋਇ ਨਾ ਰਾਸੀ, ਗੋਪੀ ਕਾਹਨ ਰੂਪ ਨਾ ਕੋਇ ਜਣਾਈਆ। ਦੀਆਂ ਬਾਤੀ ਕਮਲਾਪਾਤੀ ਜੋਤ ਨਾ ਹੋਏ ਪ੍ਰਕਾਸ਼ੀ, ਅੰਧ ਅੰਧੇਰ ਵਿਚ ਲੋਕਾਈਆ। ਤੂੰ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਪਾਤਸ਼ਾਹ ਵਡ ਵਡਿਆਈਆ। ਮੇਰੀ ਪੂਰੀ ਕਰ ਦੇ ਆਸੀ, ਨਿਰਾਸਤਾ ਅੰਦਰੋਂ ਬਾਹਰ ਕਢਾਈਆ। ਮੈਂ ਮੰਗਾਂ ਦੋਵੇਂ ਜੋੜ ਕੇ ਹਾਥੀ, ਹਸਤ ਹਸਤ ਨਾਲ ਮਿਲਾਈਆ। ਤੂੰ ਸਰਬ ਕਲਾ ਸਮਰਾਥੀ, ਦਾਤਾ ਧੁਰਦਰਗਾਹੀਆ। ਮੈਂ ਨਿਮਾਣੀ ਅਨਾਥ ਅਨਾਥੀ, ਬੁਧਹੀਣ ਬਲਹੀਣ ਕੁਰਲਾਈਆ। ਕਲਜੁਗ ਕੂੜੀ ਮੇਟ ਦੇ ਵਾਟੀ, ਸਤਿਜੁਗ ਸਚ ਦੇ ਜਣਾਈਆ। ਹਉਮੇ ਹੰਗਤਾ ਵਿਕਾਰ ਰਹੇ ਨਾ ਜਗਤ ਹਾਟੀ, ਵਸਤ ਅਗੰਮ ਨਾਮ ਦਾਤ ਦੇਣੀ ਵਰਤਾਈਆ। ਮੈਂ ਤੇਰਾ ਨੂਰ ਸਾਰੀ ਸ੍ਰਿਸ਼ਟੀ ਤੱਕਾਂ ਤੇਰੀ ਜ਼ਾਤੀ, ਜ਼ਾਹਰ ਜ਼ਹੂਰ ਇਕੋ ਨਜ਼ਰੀ ਆਈਆ। ਤੇਰੀ ਖ਼ੁਸ਼ੀ ਦਾ ਵਕਤ ਸੁਹੰਜਣਾ ਹੋਵੇ ਪ੍ਰਭਾਤੀ, ਸੰਧਿਆ ਇਕੋ ਰੰਗ ਰੰਗਾਈਆ। ਕਿਰਪਾ ਕਰ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਨੂੰ ਕਰੀਂ ਨਾ ਮੂਲ ਨਿਰਾਸੀ, ਆਸ਼ਾ ਪੂਰਨ ਦੇਣੀ ਕਰਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ
ਧਰਨੀ ਕਹੇ ਕਿਰਪਾ ਕਰ ਮੇਰੇ ਹਰੀ, ਹਰੀ ਹਰਿ ਤੇਰੀ ਸਰਨਾਈਆ। ਮੇਰੇ ਉਤੇ ਸ੍ਰਿਸ਼ਟੀ ਦੁੱਖਾਂ ਭਰੀ, ਦਿਵਸ ਰੈਣ ਰਹੀ ਕੁਰਲਾਈਆ। ਮੈਂ ਵੀ ਕਲਜੁਗ ਪਾਪਾਂ ਕੋਲੋਂ ਡਰੀ, ਭੈ ਵਿਚ ਰਹੀ ਸੁਣਾਈਆ। ਜਿਹੜਾ ਖੇਲ ਕਰੇ ਘੜੀ ਘੜੀ, ਛਿੰਨ ਛਿੰਨ ਆਪਣਾ ਰੂਪ ਬਦਲਾਈਆ। ਦੀਨ ਮਜ਼੍ਹਬ ਕਰਾਏ ਸ਼ਰੀ, ਸ਼ਰੀਅਤ ਦਿਤੀ ਲੜਾਈਆ। ਕੋਈ ਹੋ ਸਕੇ ਨਾ ਬਰੀ, ਦੀਨਾਂ ਮਜ਼੍ਹਬਾਂ ਬੰਧਨ ਤੁੜਾਈਆ। ਤੂੰ ਕਿਰਪਾਨਿਧ ਕਿਰਪਾ ਕਰੀ, ਮਿਹਰਵਾਨ ਹੋਣਾ ਸਹਾਈਆ। ਮੈਨੂੰ ਪੰਚ ਵਿਕਾਰ ਹੰਕਾਰ ਕੋਲੋਂ ਕਰਨਾ ਬਰੀ, ਬਰੇ ਆਜ਼ਮਾਂ ਕਰਨੀ ਸਫ਼ਾਈਆ। ਮੈਂ ਤੇਰੇ ਚਰਨ ਰਹੀ ਫੜੀ, ਚਰਨੋਦਕ ਮੁਖ ਦੇਣਾ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਤਕ ਦੁੱਖ, ਦੁਖੜੇ ਵਾਲੀ ਲੋਕਾਈਆ। ਅੰਦਰ ਮਿਲੇ ਨਾ ਕਿਸੇ ਸੁਖ, ਕਲਜੁਗ ਕਲਕਾਤੀ ਬਣਿਆ ਕਸਾਈਆ। ਜਗਤ ਤ੍ਰਿਸ਼ਨਾ ਮਿਟੇ ਨਾ ਭੁੱਖ, ਮਮਤਾ ਮੋਹ ਨਾ ਕੋਇ ਮਿਟਾਈਆ। ਜਨਣੀ ਸੁਫ਼ਲ ਹੋਵੇ ਕੋਇ ਨਾ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਉਲਟਾ ਗਰਭ ਨਾ ਗੇੜ ਮਿਟੇ ਰੁੱਖ, ਆਵਣ ਜਾਵਣ ਪੰਧ ਨਾ ਕੋਇ ਮੁਕਾਈਆ। ਨਿਗਾਹ ਮਾਰ ਲੈ ਆਪਣੇ ਮਾਨਸ ਮਨੁੱਖ, ਤਤਵ ਤਤ ਖੋਜ ਖੁਜਾਈਆ। ਹਿਰਦਿਉਂ ਤੈਨੂੰ ਕੋਇ ਨਾ ਰਿਹਾ ਝੁਕ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਤੂੰ ਮੇਰਾ ਮੈਂ ਤੇਰਾ ਪੜ੍ਹੇ ਕੋਇ ਨਾ ਤੁਕ, ਆਤਮ ਪਰਮਾਤਮ ਮਿਲ ਕੇ ਵੱਜੇ ਨਾ ਮੂਲ ਵਧਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਵਸਤੂ ਝੋਲੀ ਪਾ ਦੇ ਮੁਠ, ਨਾਮ ਭੰਡਾਰਾ ਇਕ ਵਰਤਾਈਆ। ਮੇਰੀ ਸੁਹੰਜਣੀ ਹੋਵੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਤੱਕਾਂ ਤੇਰੇ ਭਗਤ ਸੁਹੇਲੇ ਸੁਤ, ਦੁਲਾਰੇ ਗੁਰਮੁਖ ਵੇਖ ਵਖਾਈਆ। ਜਿਨ੍ਹਾਂ ਨੂੰ ਆਪਣੇ ਸੀਨੇ ਲਵਾਂ ਚੁੱਕ, ਛਾਤੀ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਪ੍ਰਗਟਾ ਦੇ ਸਚ ਸੁਚ, ਕੂੜ ਕੁੜਿਆਰ ਦਾ ਪੰਧ ਮੁਕਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਢਹਿ ਪਈ ਜ਼ਿਲਾ ਲੁਧਿਆਣਾ ਧੰਨਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਾਹਿਬ ਚੋਜ ਵਡਾਣੀ, ਪਰਮ ਪੁਰਖ ਦਰ ਤੇਰੇ ਵਾਸਤਾ ਪਾਈਆ। ਸੱਤ ਸਮੁੰਦਰ ਮੇਰੇ ਨੇਤਰਾਂ ਨੈਣਾਂ ਦਾ ਪਾਣੀ, ਰੋ ਰੋ ਸਾਗਰਾਂ ਵਹਿਣ ਵਹਾਈਆ। ਮੇਰਾ ਟੁੱਟ ਗਿਆ ਜਗਤ ਮਾਣੀ, ਨਿਮਾਣੀ ਹੋ ਕੇ ਮੰਗ ਮੰਗਾਈਆ। ਆਪਣੀ ਤੱਕ ਲੈ ਚਾਰੇ ਖਾਣੀ, ਅੰਡਜ
ਜੇਰਜ ਉਤਭੁਜ ਸੇਤਜ ਧਿਆਨ ਲਗਾਈਆ। ਕਲਜੁਗ ਭਰਮ ਭੁਲਾਏ ਜੀਵ ਪ੍ਰਾਣੀ, ਪਰਮ ਪੁਰਖ ਤੇਰੀ ਸਾਰ ਕੋਇ ਨਾ ਪਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਵਾਲੀ ਭੁਲੀ ਬਾਣੀ, ਸਤਿ ਸਚ ਵਿਚ ਨਾ ਕੋਇ ਸਮਾਈਆ। ਸੁਰਤ ਸ਼ਬਦ ਮਿਲੇ ਮੇਲ ਨਾ ਧੁਰ ਦੇ ਹਾਣੀ, ਵਿਛੋੜਾ ਕੂੜ ਨਾ ਕੋਇ ਕਟਾਈਆ। ਅਨਹਦ ਧੁਨ ਸਰਵਣ ਕਰੇ ਕੋਇ ਨਾ ਬਾਣੀ, ਸ਼ਬਦ ਅਨਾਦੀ ਨਾਦ ਨਾ ਕੋਇ ਸ਼ਨਵਾਈਆ। ਤੀਰਥ ਤੱਟਾਂ ਰੋਵਣ ਜਲ ਪਾਣੀ, ਥਲ ਅਸਗਾਹ ਰਹੇ ਕੁਰਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੀਨ ਦੁਨੀ ਹੋਈ ਬੇਮੁਹਾਣੀ, ਮਨ ਕਲਪਣਾ ਭੱਜੇ ਵਾਹੋ ਦਾਹੀਆ। ਕਿਰਪਾ ਕਰ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਤੇਰੀ ਬੇਪ੍ਰਵਾਹੀਆ। ਦੀਨਾਂ ਮਜ਼੍ਹਬਾਂ ਏਕਾ ਰੰਗ ਰੰਗਾ ਸ੍ਰੀ ਭਗਵਾਨੀ, ਭਗਵਨ ਆਪਣਾ ਰੰਗ ਚੜ੍ਹਾਈਆ। ਦੂਈ ਦਵੈਤੀ ਮੇਟ ਨਿਸ਼ਾਨੀ, ਆਤਮ ਪਰਮਾਤਮ ਨਾਤਾ ਜੋੜ ਸਹਿਜ ਸੁਭਾਈਆ। ਤੇਰੇ ਚਰਨ ਕਵਲ ਵਿਟਹੁ ਕੁਰਬਾਨੀ, ਆਪ ਆਪਾ ਭੇਟ ਕਰਾਈਆ। ਨਿਗਾਹ ਮਾਰ ਲੈ ਜਿਮੀਂ ਅਸਮਾਨੀ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਖੇਲ ਤੱਕ ਲੈ ਵੇਦ ਪੁਰਾਨੀ, ਪੁਨਹ ਪੁਨਹ ਸੀਸ ਨਿਵਾਈਆ। ਪਰਦਾ ਰਹੇ ਨਾ ਅੰਜੀਲ ਕੁਰਾਨੀ, ਕੁਰਹ ਕਾਇਆ ਖੋਜ ਖੁਜਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਆਪਣੀ ਕਰ ਮਹਿਬੂਬ ਮਿਹਰਵਾਨੀ, ਨਿਵ ਨਿਵ ਸਜਦਿਆਂ ਵਿਚ ਸੀਸ ਝੁਕਾਈਆ। ਸਦੀ ਚੌਧਵੀਂ ਚਾਰੋਂ ਕੁੰਟ ਚੜ੍ਹੀ ਦਿਸੇ ਤੁਗ਼ਿਆਨੀ, ਹੜ੍ਹ ਕੂੜ ਵਾਲਾ ਵਖਾਈਆ। ਜੀਵਾਂ ਜੰਤਾਂ ਅੰਦਰ ਭਰੀ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਤੇਰੇ ਚਰਨ ਕਵਲ ਕਰੇ ਨਾ ਕੋਇ ਧਿਆਨੀ, ਇਸ਼ਟ ਦੇਵ ਨਾ ਕੋਇ ਮਨਾਈਆ। ਚੌਦਾਂ ਤਬਕ ਹੋਏ ਹੈਰਾਨੀ, ਸੰਗ ਮੁਹੰਮਦ ਨੈਣ ਉਠਾਈਆ। ਕੀ ਖੇਲ ਕਰੇ ਹਰਿ ਕਰਤਾ ਨੌਜਵਾਨੀ, ਮਰਦ ਮਰਦਾਨਾ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਨੇਤਰ ਨੈਣ ਕੁਰਲਾਉਂਦੇ, ਕੁਲ ਮਾਲਕ ਦਿਆਂ ਜਣਾਈਆ। ਹੰਝੂਆਂ ਵਹਿਣ ਵਹਾਉਂਦੇ, ਛਹਿਬਰ ਤੇਰੀ ਧਾਰ ਜਣਾਈਆ। ਦੋਏ ਜੋੜ ਵਾਸਤਾ ਪਾਉਂਦੇ, ਨਿਵ ਨਿਵ ਸੀਸ ਝੁਕਾਈਆ। ਮੇਰੇ ਪਰਮ ਪੁਰਖ ਪਰਮਾਤਮ ਕਲਜੁਗ ਜੀਵ ਨਾ ਮੂਲ ਸ਼ਰਮਾਉਂਦੇ, ਜਗਤ ਵਿਕਾਰ ਨਾ ਕੋਇ ਮਿਟਾਈਆ। ਆਤਮ ਪਰਮਾਤਮ ਢੋਲਾ ਮੂਲ ਨਾ ਗਾਉਂਦੇ, ਪਾਰਬ੍ਰਹਮ ਬ੍ਰਹਮ ਮਿਲਣ ਕੋਇ ਨਾ ਪਾਈਆ। ਮਨ ਕਲਪਣਾ ਚਾਰੋਂ ਕੁੰਟ ਉਠ ਉਠ ਧਾਉਂਦੇ, ਦਿਵਸ ਰੈਣ ਰੈਣ ਦਿਵਸ ਭੱਜਣ ਵਾਹੋ ਦਾਹੀਆ। ਮਾਇਆ ਮਮਤਾ ਮੋਹ ਵਿਕਾਰ ਕਾਰ ਕਮਾਉਂਦੇ, ਕਰਨੀ ਦੇ ਕਰਤੇ ਤੇਰੀ ਸਮਝ ਕਿਸੇ ਨਾ ਆਈਆ। ਕਲਜੁਗ ਦਾ ਕੂੜਾ ਸੰਗ ਰਖਾਉਂਦੇ, ਸਗਲੇ ਸਾਥੀ ਤੈਨੂੰ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਨੇਤਰ ਵਹਿੰਦਾ ਅੱਥਰ, ਹੰਝੂਆਂ ਹਾਰ ਬਣਾਈਆ। ਸ੍ਰਿਸ਼ਟੀ ਭੁਲ ਗਈ ਗੋਬਿੰਦ ਵਾਲਾ ਸਥਰ, ਯਾਰੜਾ ਸੇਜ ਨਾ ਕੋਇ ਹੰਢਾਈਆ। ਬਜਰ ਕਪਾਟੀ ਪਾਟੇ ਕਿਸੇ ਨਾ ਪੱਥਰ, ਨਿਜ ਨੇਤਰ ਤੇਰਾ ਦਰਸ ਨਾ ਕੋਇ ਕਰਾਈਆ। ਦੀਨ ਦੁਨੀ ਤੇ ਪਾਠ ਕਰਦੀ ਪੜ੍ਹ ਪੜ੍ਹ ਅੱਖਰ, ਨਿਰਅੱਖਰ ਤੇਰਾ ਅੱਖਰ ਸਮਝ ਕਿਸੇ ਨਾ ਆਈਆ। ਤੂੰ ਨਰੇਸਾ ਸਚ ਸੰਦੇਸਾ ਦੇ ਅਗੰਮੇ ਪੱਤਰ, ਪਾਤਰ ਆਪਣੀ ਇਕ ਜਣਾਈਆ। ਜਿਸ ਨਾਲ ਯਥਾਰਥ ਪੂਰਾ ਹੋਵੇ ਸਭ ਦਾ ਯਤਨ, ਯਦੀ ਆਪਣਾ ਭੇਵ ਚੁਕਾਈਆ। ਹਰਿਜਨ ਅਮੋਲਕ ਹੀਰੇ ਬਣਾ ਰਤਨ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਸੰਤ ਸੁਹੇਲੇ ਬੈਠਣ ਤੇਰੇ ਪਤਣ, ਕੰਢਾ ਘਾਟ ਇਕੋ ਸੋਭਾ ਪਾਈਆ। ਜਨ ਭਗਤਾਂ ਪੈਜ
ਆਈਂ ਆਪ ਰਖਣ, ਰਖਕ ਹੋ ਕੇ ਵੇਖ ਵਖਾਈਆ। ਸਤਿ ਧਰਮ ਨਾਲੋਂ ਮੇਰੀ ਝੋਲੀ ਹੋ ਗਈ ਸੱਖਣ, ਬਹੁੜੀ ਬਹੁੜੀ ਕਰ ਕੁਰਲਾਈਆ। ਮੇਰੇ ਮਿਹਰਵਾਨ ਮਹਿਬੂਬਾ ਮੇਰਾ ਪਰਦਾ ਆਈਂ ਢੱਕਣ, ਓਢਣ ਸੀਸ ਨਾਮ ਵਾਲਾ ਟਿਕਾਈਆ। ਮੇਰੇ ਉਤੇ ਦੂਈ ਦਵੈਤੀ ਮੇਟੀਂ ਛੱਟਣ, ਸ਼ਰਅ ਸ਼ਰੀਅਤ ਰਹਿਣ ਕੋਇ ਨਾ ਪਾਈਆ। ਮੈਂ ਤੇਰਾ ਲੇਖਾ ਵੇਖਣਾ ਚਾਹੁੰਦੀ ਪਹਿਲੇ ਕਰੋਚ ਦੀਪ ਨਾਲ ਲੱਖਣ, ਪੁਸ਼ਕਰ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸੰਦੇਸਾ ਹੋਵੇ ਸੱਚਣ, ਸਤਿ ਸਚ ਤੇਰੀ ਵਡਿਆਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਸਰਦਾਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਕਿਰਪਾ ਕਰ ਜੋਤ ਨਿਰੰਕਾਰੀ, ਨਿਰਵੈਰ ਤੇਰੀ ਸ਼ਰਨਾਈਆ। ਮੈਂ ਦਰ ਠਾਂਡੇ ਤੇਰੇ ਪੁਕਾਰੀ, ਸਚਖੰਡ ਸਾਚੇ ਸੀਸ ਨਿਵਾਈਆ। ਸੋ ਪੁਰਖ ਨਿਰੰਜਣ ਤੇਰੀ ਮਹਿੰਮਾ ਅਪਰ ਅਪਾਰੀ, ਹਰਿ ਪੁਰਖ ਨਿਰੰਜਣ ਤੇਰੀ ਵਡਿਆਈਆ। ਏਕੰਕਾਰ ਤੇਰੀ ਪਨਿਹਾਰੀ, ਆਦਿ ਨਿਰੰਜਣ ਤੇਰੀ ਸੇਵ ਕਮਾਈਆ। ਅਬਿਨਾਸ਼ੀ ਕਰਤੇ ਹੋਈ ਮੈਂ ਦੁਖਿਆਰੀ, ਸ੍ਰੀ ਭਗਵਾਨ ਦੇਣੀ ਵਡਿਆਈਆ। ਪਾਰਬ੍ਰਹਮ ਤੇਰੀ ਚਰਨਾਂ ਧੂੜ ਲਾਵਾਂ ਛਾਰੀ, ਮਸਤਕ ਖ਼ਾਕ ਰਮਾਈਆ। ਮਿਹਰਵਾਨਾ ਨੌਜਵਾਨਾ ਮਰਦ ਮਰਦਾਨਾ ਇਕ ਵਾਰੀ ਨਿਗਾਹ ਮਾਰੀਂ, ਬਿਨ ਨੈਣਾਂ ਨੈਣ ਉਠਾਈਆ। ਮੇਰੀ ਚਾਰੋਂ ਕੁੰਟ ਹੋਈ ਖ਼ੁਆਰੀ, ਧਰਮ ਦੀ ਧਾਰ ਰਹਿਣ ਨਾ ਪਾਈਆ। ਮੈਂ ਮੰਗਤੀ ਦਰਵੇਸ਼ਣ ਤੇਰੇ ਦਰ ਦਰਬਾਰੀ, ਦਰਗਾਹ ਸਾਚੀ ਝੋਲੀ ਡਾਹੀਆ। ਸਤਿਗੁਰ ਸ਼ਬਦ ਭੇਜ ਏਕਾ ਯੋਧਾ ਬਲਕਾਰੀ, ਦੂਸਰ ਲੋੜ ਰਹੇ ਨਾ ਰਾਈਆ। ਜਿਸ ਦਾ ਨਾਮ ਖੰਡਾ ਦੋ ਧਾਰੀ, ਦੋ ਜਹਾਨਾਂ ਵੇਖ ਵਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਵੇ ਸਾਰੀ, ਗਗਨ ਗਗਨੰਤਰਾਂ ਖੋਜ ਖੁਜਾਈਆ। ਮੇਰੇ ਉਤੋਂ ਕਲਜੁਗ ਮੇਟੇ ਧੂੰਆਂਧਾਰੀ, ਅੰਧ ਅੰਧੇਰਾ ਦਏ ਚੁਕਾਈਆ। ਮੈਂ ਰੋਵਾਂ ਜ਼ਾਰੋ ਜ਼ਾਰੀ, ਜ਼ਾਹਰ ਜ਼ਹੂਰ ਧੁਰ ਦੇ ਨੂਰ ਤੇਰੀ ਓਟ ਰਖਾਈਆ। ਉਠ ਵੇਖ ਲੈ ਚਾਰ ਕੁੰਟ ਕਲਜੁਗ ਕਰੇ ਗ਼ਦਾਰੀ, ਗਦਾਗਰ ਦਿਸੇ ਖ਼ਲਕ ਖ਼ੁਦਾਈਆ। ਮਨੂਆ ਦਹਿ ਦਿਸ਼ਾ ਉਠ ਉਠ ਮਾਰੇ ਉਡਾਰੀ, ਨੌਵਾਂ ਦਵਾਰਿਆਂ ਭੱਜੇ ਚਾਈਂ ਚਾਈਂਆ। ਤੇਰਾ ਨਾਮ ਸ਼ਬਦ ਕਲਮਾ ਸੁਣੇ ਨਾ ਕੋਇ ਧੁਨਕਾਰੀ, ਧੁਨ ਅਨਾਦ ਨਾ ਕੋਇ ਸ਼ਨਵਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼ ਤਨ ਮੰਦਰ ਨਾ ਹੋਏ ਉਜਿਆਰੀ, ਕਾਇਆ ਕਾਅਬਾ ਨਾ ਕੋਇ ਸੁਹਾਈਆ। ਤੀਰਥ ਤਟਾਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਪਵਿਤ੍ਰ ਰਿਹਾ ਨਾ ਪਾਣੀ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਆਤਮ ਪਰਮਾਤਮ ਮਿਲੇ ਕੋਇ ਨਾ ਹਾਣੀ, ਸੁਰਤ ਸ਼ਬਦ ਨਾ ਕੋਇ ਸਮਾਈਆ। ਧਰਨੀ ਕਹੇ ਮੈਂ ਹੋਈ ਨਿਮਾਣੀ, ਨਿਵ ਨਿਵ ਲਾਗਾ ਪਾਈਂਆ। ਪੁਰਖ ਅਕਾਲੇ ਦੀਨ ਦਿਆਲੇ ਤੱਕ ਲੈ ਆਪਣੀ ਯਾਰੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਸੰਦੇਸਾ ਸੁਣ ਲੈ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਕੀ ਤੇਰੇ ਢੋਲੇ ਗਾਈਆ। ਅੰਤਰ ਨਿਰੰਤਰ ਨਿਗਾਹ ਮਾਰ ਲੈ ਜੀਵ ਪ੍ਰਾਣੀ, ਪਰਮ ਪੁਰਖ ਆਪਣਾ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਦੁਖੀ ਦੀ
ਸੁਣ ਪੁਕਾਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੂੰ ਸਭ ਦਾ ਸਾਂਝਾ ਪਰਵਰਦਿਗਾਰ, ਬੇਐਬ ਨੂਰ ਖ਼ੁਦਾਈਆ। ਮੇਰੀ ਆਸ਼ਾ ਤੇਰੀ ਤਲਬਗਾਰ, ਦਿਵਸ ਰੈਣ ਤੇਰਾ ਰਾਹ ਤਕਾਈਆ। ਤੂੰ ਜੋਤੀ ਜਾਤਾ ਪੁਰਖ ਬਿਧਾਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਸਦੀ ਚੌਧਵੀਂ ਲਹਿਣਾ ਦੇਣਾ ਰਸੂਲ ਪੈਗ਼ੰਬਰਾਂ ਆਪ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਕੀ ਸੰਦੇਸਾ ਦਿਤਾ ਮੁਹੰਮਦ ਸੰਗ ਚਾਰ ਯਾਰ, ਜਗਤ ਜਹਾਨ ਭੇਵ ਚੁਕਾਈਆ। ਕਵਣ ਵੇਲਾ ਪ੍ਰਗਟ ਹੋਵੇ ਅਮਾਮ ਅਮਾਮਾ ਸਿਕਦਾਰ, ਨੂਰ ਨੁਰਾਨਾ ਅਗੰਮ ਅਥਾਹੀਆ। ਮੇਰਾ ਦੁਖੜਾ ਦਏ ਨਿਵਾਰ, ਚਿੰਤਾ ਸੋਗ ਮਿਟਾਈਆ। ਚਰਨ ਛੁਹਾਏ ਮੇਰੀ ਸੱਚੀ ਸਰਕਾਰ, ਕਵਲ ਤੇਰੇ ਮਿਲੇ ਵਡਿਆਈਆ। ਮੈਂ ਖ਼ਾਦਮ ਤੇਰੀ ਆਦਿ ਦੀ ਸੇਵਾਦਾਰ, ਆਦਮ ਹੱਵਾ ਬੈਠੇ ਰਾਹ ਤਕਾਈਆ। ਆਪਣੀ ਗੁਲਸ਼ਨ ਵੇਖ ਲੋਕਮਾਤ ਬਹਾਰ, ਕਿਸ ਬਿਧ ਕਲਜੁਗ ਕੂੜ ਕੁੜਿਆਰ ਮਹਿਕਾਈਆ। ਤੇਰਾ ਹਕੀਕੀ ਦਿਸੇ ਨਾ ਕੋਇ ਖ਼ਿਦਮਤਗਾਰ, ਖ਼ਾਦਮ ਰੂਪ ਨਾ ਕੋਇ ਬਣਾਈਆ। ਮੈਂ ਰੋਵਾਂ ਧਾਹਾਂ ਮਾਰ, ਉਚੀ ਕੂਕ ਕੂਕ ਸੁਣਾਈਆ। ਕਿਰਪਾ ਕਰ ਕਲ ਕਲਕੀ ਅਵਤਾਰ, ਨਿਹਕਲੰਕ ਤੇਰੀ ਸਰਨਾਈਆ। ਸ਼ਬਦ ਸਤਿਗੁਰੂ ਪਾ ਸਾਰ, ਮਹਾਸਾਰਥੀ ਹੋ ਸਹਾਈਆ। ਕੂੜੀ ਕਿਰਿਆ ਮੇਰੇ ਉਤੋਂ ਕਢ ਬਾਹਰ, ਧਰਨੀ ਧਰਤ ਧਵਲ ਧੌਲ ਰਹਿਣ ਨਾ ਪਾਈਆ। ਜੋਤੀ ਜਾਤੇ ਪੁਰਖ ਬਿਧਾਤੇ ਹੋ ਜ਼ਾਹਰ, ਏਕੰਕਾਰ ਆਪਣੀ ਕਲ ਪ੍ਰਗਟਾਈਆ। ਮੈਥੋਂ ਝਲਿਆ ਨਾ ਜਾਏ ਭਾਰ, ਬੋਝ ਸਕਾਂ ਨਾ ਸਿਰ ਉਠਾਈਆ। ਕਾਤਲ ਮਕਤੂਲ ਹੋਇਆ ਤੇਰਾ ਸੰਸਾਰ, ਚਾਰੋਂ ਕੁੰਟ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਇਕ ਸਹਾਰ, ਸਹਾਇਕ ਨਾਇਕ ਦੂਜਾ ਨਜ਼ਰ ਕੋਇ ਨਾ ਆਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪਖੋਵਾਲ ਜ਼ਿਲਾ ਲੁਧਿਆਣਾ ਪਾਖਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਕੀ ਦੱਸਾਂ ਬਾਤ, ਬਾਤਨ ਕੀ ਜਣਾਈਆ। ਉਹ ਵੇਖ ਮੇਰੇ ਉਤੇ ਅੰਧੇਰੀ ਰਾਤ, ਤੇਰਾ ਚੰਦ ਨਾ ਕੋਇ ਰੁਸ਼ਨਾਈਆ। ਮੈਂ ਤੱਕਾਂ ਤੇਰੀ ਵਾਟ, ਬਿਨ ਨੈਣਾਂ ਨੈਣ ਉਠਾਈਆ। ਕਿਰਪਾ ਕਰ ਪੁਰਖ ਸਮਰਾਥ, ਸਮਰਥ ਤੇਰੀ ਸਰਨਾਈਆ। ਮੈਂ ਜੋੜਾਂ ਦੋਵੇਂ ਹਾਥ, ਮਸਤਕ ਚਰਨਾਂ ਸੀਸ ਟਿਕਾਈਆ। ਕੂੜੀ ਕਿਰਿਆ ਦਾ ਮੇਰੇ ਉਤੋਂ ਹਟਾ ਦੇ ਰਾਥ, ਸਤਿਜੁਗ ਸਚ ਦੇ ਵਡਿਆਈਆ। ਮੈਂ ਨਿਮਾਣੀ ਅਨਾਥਾਂ ਨਾਥ, ਦਰ ਤੇਰੇ ਅਲਖ ਜਗਾਈਆ। ਕੂੜੀ ਕਿਰਿਆ ਮੇਟ ਦੇ ਵਾਟ, ਜੂਠ ਝੂਠ ਪੰਧ ਮੁਕਾਈਆ। ਇਕੋ ਆਪਣਾ ਖੋਲ ਦੇ ਹਾਟ, ਨਾਮ ਨਿਧਾਨ ਵਸਤ ਟਿਕਾਈਆ। ਇਕੋ ਕਿਨਾਰਾ ਬਖ਼ਸ਼ ਕੇ ਘਾਟ, ਤੱਟ ਇਕ ਸੁਹਾਈਆ। ਤੂੰ ਆਦਿ ਜੁਗਾਦੀ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਸਚ ਪ੍ਰੀਤੀ ਮੇਰਾ ਤੇਰੇ ਨਾਲ ਨਾਤ, ਦੂਜੀ ਆਸ ਨਾ ਕੋਇ ਵਖਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਇਕ ਵਾਰੀ ਮਿਹਰ ਨਿਗਾਹ ਨਾਲ ਝਾਕ, ਝਾਤੀ ਆਪਣੀ ਪਾਈਆ। ਬੰਦ ਕਿਵਾੜਾ ਖੋਲ ਤਾਕ, ਖਿੜਕੀ ਕੁੰਡੀ ਆਪ ਖੁਲਾਈਆ। ਮੇਰੀ ਪੂਰੀ ਕਰਦੇ ਆਸ, ਆਸਾਵੰਦ ਰਹੀ ਕੁਰਲਾਈਆ। ਸਾਚੀ ਵਸਤ ਦੇ ਦੇ ਖ਼ਾਸ, ਖ਼ਸੂਸੀਅਤ ਆਪਣੀ ਦੇ ਦ੍ਰਿੜਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਦੁਨੀ ਦਾ ਪੰਧ ਮੁਕਾਈਆ।
ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਗਾਥ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਅੰਤਮ ਪੁਛੇ ਵਾਤ, ਵਾਤਾਵਰਨ ਦੀਨ ਦੁਨੀ ਵੇਖ ਵਖਾਈਆ।