ਪੁਸਤਕਾਲਾਭਾਗ ੨੩

੧੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਭਗਵਾਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਤੇਰੇ ਦਰ ਤੇ ਕੁਰਲਾਂਦੀ, ਕੂਕ ਕੂਕ ਸੁਣਾਈਆ। ਮੇਰੀ ਕਲਜੁਗ ਵਿਚ ਪਤ ਜਾਂਦੀ, ਓਢਣ ਸੀਸ ਨਾ ਕੋਇ ਟਿਕਾਈਆ। ਕਲਜੁਗ ਜੀਵਾਂ ਬੁੱਧੀ ਹੋਈ ਕਾਂ ਦੀ, ਗੁਰਮੁਖ ਹੰਸ ਰੂਪ ਨਾ ਕੋਇ ਬਦਲਾਈਆ। ਮੇਰੇ ਉਤੇ ਪੁਤ ਹੱਤਿਆ ਕਰਨ ਮਾਂ ਦੀ, ਪਿਓ ਪੁਤ ਕਾਤਲ ਮਕਤੂਲ ਰੂਪ ਵਟਾਈਆ। ਮੈਂ ਖਲੜੀ ਲਥੀ ਵੇਖੀ ਗਾਂ ਦੀ, ਸੂਰਾਂ ਰਹੇ ਝਟਕਾਈਆ। ਵਡਿਆਈ ਰਹੀ ਨਹੀਂ ਤੇਰੇ ਨਾਂ ਦੀ, ਨਾਉਂ ਨਿਰੰਕਾਰ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਗਈ ਭੁਲਾਈਆ। ਤਾਕਤ ਰਹੀ ਨਹੀਂ ਕਿਸੇ ਬਾਂਹ ਦੀ, ਸੂਰਬੀਰ ਨਾ ਕੋਇ ਅਖਵਾਈਆ। ਮਾਣ ਰਹਿਣ ਦਿਤਾ ਨਹੀਂ ਕਲਜੁਗ ਕਿਸੇ ਭੂਮਿਕਾ ਥਾਂ ਦੀ, ਥਨੰਤਰ ਸਾਰੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੈਨੂੰ ਤੇਰਾ ਇਕ ਸਹਾਰਾ, ਸਾਹਿਬ ਸਤਿਗੁਰ ਤੇਰੀ ਸਰਨਾਈਆ। ਨਿਰਗੁਣ ਨਿਰਵੈਰ ਹੋ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸਤਿਗੁਰ ਸ਼ਬਦ ਤੇਰਾ ਦੋ ਜਹਾਨ ਹੋਵੇ ਸਿਕਦਾਰਾ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜੀ ਕਿਰਿਆ ਤੱਕ ਵਿਚ ਸੰਸਾਰਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਲੇਖਾ ਪੂਰਾ ਕਰ ਦੇ ਸੰਗ ਮੁਹੰਮਦ ਚਾਰ ਯਾਰਾ, ਚੌਦਾਂ ਲੋਕ ਚੌਦਾਂ ਤਬਕ ਬੈਠੇ ਅੱਖ ਉਠਾਈਆ। ਹਜ਼ਰਤ ਈਸਾ ਅਗੇ ਕਰੇ ਨਾ ਕੋਇ ਤਕਰਾਰਾ, ਬੀਸ ਬੀਸੇ ਤੇਰੀ ਵਡ ਵਡਿਆਈਆ। ਤੇਰਾ ਲਹਿਣਾ ਦੇਣਾ ਕਾਗ਼ਜ਼ ਕਲਮ ਲਿਖਣ ਤੋਂ ਬਾਹਰਾ, ਹਰਫ਼ ਹਰੂਫ਼ ਵੰਡ ਨਾ ਕੋਇ ਵੰਡਾਈਆ। ਤੂੰ ਆਦਿ ਪੁਰਖ ਅਪਰੰਪਰ ਆਦਿ ਜੁਗਾਦੀ ਮੀਤ ਮੁਰਾਰਾ, ਸਾਜਣ ਇਕੋ ਇਕ ਅਖਵਾਈਆ। ਮੇਰਾ ਵਕਤ ਦੁਹੇਲਾ ਬਣ ਸੁਹੇਲਾ ਹੁਕਮ ਦਏ ਸੱਚੀ ਸਰਕਾਰਾ, ਸਤਿ ਸਚ ਸਚ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੱਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਤੇਰਾ ਊਚੋ ਊਚ ਦਰਬਾਰਾ, ਦਰਗਾਹ ਸਾਚੀ ਸਚਖੰਡ ਸੁਹਾਈਆ।

ਮਾਲਵੇ ਵਾਲਿਓ ਗਾਵੋ ਸ਼ਬਦ, ਸਤਿਗੁਰ ਸਰਨ ਸੱਚੀ ਸਰਨਾਈ। ਝਗੜਾ ਛਡਣਾ ਦੀਨ ਮਜ਼੍ਹਬ, ਆਤਮ ਪਰਮਾਤਮ ਲੈਣਾ ਪਰਨਾਈ। ਇਕ ਦੂਜੇ ਦਾ ਕਰਨਾ ਅਦਬ, ਸਭ ਨੂੰ ਸਮਝਣਾ ਭੈਣਾ ਭਾਈ। ਸਤਿਗੁਰ ਮੇਲਾ ਜਗਤ ਨਹੀਂ ਬਦਨ, ਨਿਰਗੁਣ ਨਿਰਗੁਣ ਦਏ ਮਿਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਕਾਰ ਵਿਚੋਂ ਤੁਹਾਨੂੰ ਆਇਆ ਕਢਣ, ਫੜ ਬਾਹੋਂ ਪਾਰ ਕਰਾਈ। ਗੁਰਸਿਖ ਤੇਰਾ

ਮੁਨਾਰਾ ਚੰਗਾ, ਸਤਿਗੁਰ ਦਏ ਵਡਿਆਈ। ਜਿਸ ਦੇ ਵਿਚ ਅੰਮ੍ਰਿਤ ਧਾਰ ਗੰਗਾ, ਕਵਲ ਨਾਭੀ ਨਿਝਰ ਝਿਰਨੇ ਵਿਚੋਂ ਝਿਰਾਈਆ। ਧੁਨ ਆਤਮ ਵੱਜੇ ਮਰਦੰਗਾ, ਸ਼ਬਦ ਅਨਾਦੀ ਨਾਦ ਸ਼ਨਵਾਈਆ। ਜੋਤ ਜਗਾਏ ਸੂਰਾ ਸਰਬੰਗਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਸਚ ਪ੍ਰੇਮ ਦਾ ਬਖ਼ਸ਼ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਭਾਗ ਲਗਾ ਕੇ ਜੀਉ ਪਿੰਡਾ, ਮਿਹਰਵਾਨ ਹੋਏ ਸਹਾਈਆ। ਝਗੜਾ ਮੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਲੇਖਾ ਦਏ ਮੁਕਾਈਆ। ਦਰ ਸੁਹਾਏ ਇਕ ਸਚਖੰਡਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਭਗਤਾਂ ਆਪ ਵਸੰਦਾ, ਵਸਲ ਦੇਵੇ ਯਾਰ ਅਲਾਹੀਆ। ਮਹੱਲ ਮੁਨਾਰਾ ਉਚ ਅਟੱਲ ਸੁਹੰਦਾ, ਪੁਰਖ ਅਬਿਨਾਸ਼ਣ ਜਿਥੇ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਰੰਗ ਰੰਗਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਕਰਮ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੇ ਰੋਵੇ ਬਨਾਸਪਤ, ਟਿੱਲੇ ਪਰਬਤਾਂ ਉਤੇ ਦੁਹਾਈਆ। ਪ੍ਰਭੂ ਤੇਰਾ ਪਿਆਰ ਰਿਹਾ ਨਾ ਆਸਤਕ, ਤੇਰੇ ਰੰਗ ਨਾ ਕੋਇ ਸਮਾਈਆ। ਕਲਜੁਗ ਨੇ ਕੂੜ ਚਲਾਈ ਸਿਆਸਤ, ਸੱਤਾਂ ਦੀਪਾਂ ਹੁਕਮ ਵਰਤਾਈਆ। ਕਾਇਆ ਰਹਿਣ ਦਿਤੀ ਨਹੀਂ ਕਿਸੇ ਲਿਆਕਤ, ਅਕਲ ਬੁੱਧੀ ਨਾ ਕੋਇ ਵਡਿਆਈਆ। ਮਨੂਆ ਲੈ ਕੇ ਆਪਣੀ ਵਿਚ ਹਿਰਾਸਤ, ਦਹਿ ਦਿਸ਼ਾ ਦਿਤਾ ਨਚਾਈਆ। ਚਾਰੋਂ ਕੁੰਟ ਦਿਸਣ ਨਾਸਤਕ, ਨਾਮ ਰਸ ਰਸਨਾ ਨਾ ਕੋਇ ਚਖਾਈਆ। ਮੈਂ ਕਰ ਨਾ ਸਕਾਂ ਬਰਦਾਸ਼ਤ, ਬਦੀ ਚਾਰੋਂ ਕੁੰਟ ਨਜ਼ਰੀ ਆਈਆ। ਏਸ ਕਲਜੁਗ ਨੇ ਮੇਰੀ ਕਾਇਆ ਚੋਲੀ ਕਿਉਂ ਕੂੜ ਦੀ ਪਾਈ ਵਿਰਾਸਤ, ਵਿਰਸਾ ਮੇਰਾ ਨਜ਼ਰ ਨਾ ਆਈਆ। ਜਗਤ ਜਹਾਨ ਦਾ ਖੇਲ ਵੇਖ ਆਰਥਕ, ਅਰਥੀ ਸਾਰੇ ਕੂੜ ਉਠਾਈਆ। ਮੇਰੇ ਮਿਹਰਵਾਨ ਕਿਰਪਾ ਕਰ ਵਿਚ ਭਾਰਤ, ਭਾਰਦਵਾਜ ਦੀ ਆਸਾ ਪੂਰ ਕਰਾਈਆ। ਤੇਰੇ ਸਤਿਗੁਰ ਸ਼ਬਦ ਦੀ ਹੋਵੇ ਵਜ਼ਾਰਤ, ਹੁਕਮ ਧੁਰ ਦਾ ਨਾਮ ਦ੍ਰਿੜਾਈਆ। ਤੇਰੇ ਚਰਨ ਦੀ ਹੋਵੇ ਜ਼ਿਆਰਤ, ਦੂਸਰ ਸੀਸ ਨਾ ਕਦੇ ਝੁਕਾਈਆ। ਸਤਿ ਧਰਮ ਦੀ ਖੜੀ ਕਰ ਇਮਾਰਤ, ਮਾਨਵ ਏਕਾ ਘਰ ਬਹਾਈਆ। ਆਤਮ ਪਰਮਾਤਮ ਕਰਾ ਤੁਆਰਫ਼, ਤਰਫ਼ਦਾਰੀ ਰਹਿਣ ਕੋਇ ਨਾ ਪਾਈਆ। ਮੇਰੀ ਕਰੇ ਨਾ ਕੋਇ ਸਫ਼ਾਰਸ਼, ਸੰਗੀ ਨਜ਼ਰ ਕੋਇ ਨਾ ਆਈਆ। ਮੇਰੀ ਬੇਨੰਤੀ ਇਕ ਗੁਜ਼ਾਰਸ਼, ਗੁਜ਼ਸ਼ਤਾ ਹਾਲ ਦਿਤਾ ਜਣਾਈਆ। ਚਾਰੋਂ ਕੁੰਟ ਹੁੰਦੀ ਵੇਖ ਸਾਜ਼ਸ, ਸ਼ਰਾਰਤ ਭਰੀ ਲੋਕਾਈਆ। ਹਰ ਘਟ ਅੰਦਰ ਲੱਗੀ ਆਤਸ਼, ਅਗਨੀ ਅੱਗ ਨਾ ਕੋਇ ਬੁਝਾਈਆ। ਤੇਰਾ ਲਹਿਣਾ ਦੇਣਾ ਲੇਖਾ ਮੇਰੇ ਨਾਲ ਵਾਸਤਕ, ਵਾਹਿਦ ਮਾਲਕ ਦਿਆਂ ਦ੍ਰਿੜਾਈਆ। ਬਿਨਾ ਤੇਰੀ ਕਿਰਪਾ ਤੇਰਾ ਹੋ ਸਕੇ ਨਾ ਕੋਇ ਉਪਾਸ਼ਕ, ਉਪਨਿਸ਼ਦਾਂ ਕੰਮ ਕਿਸੇ ਨਾ ਆਈਆ। ਤੇਰਾ ਖੇਲ ਮੈਂ ਵੇਖਾਂ ਬਰਸ ਮਾਸਕ, ਦਿਵਸ ਰੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਆਸ਼ਾ ਪੂਰੀ ਕਰ ਹਾਰਦਿਕ, ਹਿਰਦੇ ਅੰਦਰ ਤੇਰਾ ਧਿਆਨ ਲਗਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਸ਼ਹਿਰ ਸਾਧੂ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਅਲਾਹ ਅੱਲਾ, ਤੇਰੀ ਇਕ ਸ਼ਰਨਾਈਆ। ਮਹਿਬੂਬ ਫੜਾ ਦੇ ਪੱਲਾ, ਪਲਕਾਂ ਵਿਚ ਹੋ ਸਹਾਈਆ। ਤੂੰ ਮਾਲਕ ਖ਼ਾਲਕ ਇਕ ਇਕੱਲਾ, ਵਾਹਿਦ ਤੇਰੀ ਓਟ ਤਕਾਈਆ। ਵੇਖ ਲੈ ਜਲਾ ਥਲਾ, ਮਹੀਅਲ ਖੋਜ ਖੁਜਾਈਆ। ਮੇਰੇ ਉਤੇ ਦੂਈ ਦਵੈਤੀ ਦੀਨ ਦੁਨੀ ਲੱਗਾ ਸਲਾ, ਸਚ ਰੰਗ ਨਾ ਕੋਇ ਸਮਾਈਆ। ਕਲਜੁਗ ਕੂੜ ਮਚਾਇਆ ਤਰਥੱਲਾ, ਥਰ ਥਰਾਹਟ ਵਿਚ ਦੁਹਾਈਆ। ਕਿਸੇ ਦਾ ਚਾਹੇ ਕੋਈ ਨਾ ਭਲਾ, ਪ੍ਰੇਮ ਪਿਆਰ ਵਿਚ ਨਾ ਕੋਇ ਸਮਾਈਆ। ਕਾਮ ਕਰੋਧ ਕਰੇ ਹੱਲਾ, ਨੌ ਖੰਡ ਭੈ ਰਿਹਾ ਡਰਾਈਆ। ਤੇਰਾ ਗ੍ਰਹਿ ਦਿਸੇ ਨਾ ਕਿਸੇ ਅਟੱਲਾ, ਸਚ ਮਹੱਲ ਸੋਭਾ ਕੋਇ ਨਾ ਪਾਈਆ। ਜਿਧਰ ਤਕੇ ਵਿਕਾਰੀ ਦਲਾ, ਅਗੇ ਹੋ ਨਾ ਕੋਇ ਅਟਕਾਈਆ। ਮੇਰੇ ਉਤੇ ਹਉਮੇ ਹੰਗਤਾ ਦੀਪਕ ਬਲਾ, ਬਲਧਾਰੀ ਵੇਖ ਵਖਾਈਆ। ਮਾਨਸ ਰਿਹਾ ਨਾ ਸਚ ਦਾ ਫਲਾ, ਧਰਮ ਧੁਜ ਨਾ ਕੋਇ ਲਹਿਰਾਈਆ। ਅਰਸ਼ੀ ਪ੍ਰੀਤਮ ਆ ਕੇ ਵੇਖ ਥਲਾ, ਧਰਨੀ ਰੋ ਰੋ ਮਾਰੇ ਧਾਹੀਂਆ। ਜੋ ਸੰਦੇਸਾ ਅਵਤਾਰ ਪੈਗ਼ੰਬਰ ਗੁਰੂਆਂ ਘੱਲਾ, ਭਵਿਖਤਾਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਵਡਿਆਈਆ। ਧਰਨੀ ਕਹੇ ਮੈਂ ਬਿਨ ਨੇਤਰ ਹੰਝੂਆਂ ਰੋਵਾਂ, ਨੈਣਾਂ ਨੀਰ ਵਹਾਈਆ। ਸੁਖ ਵਿਚ ਕਦੇ ਨਾ ਸੋਵਾਂ, ਅੱਠੇ ਪਹਿਰ ਕੁਰਲਾਈਆ। ਆਪਣੇ ਤੋਂ ਪਾਪਾਂ ਦਾਗ਼ ਕਿਸ ਬਿਧ ਧੋਵਾਂ, ਸਮਝ ਕੋਇ ਨਾ ਆਈਆ। ਅੰਮ੍ਰਿਤ ਰਸ ਕਿਸ ਦਵਾਰੇ ਚੋਵਾਂ, ਕੌਣ ਗ੍ਰਹਿ ਮਿਲੇ ਵਡਿਆਈਆ। ਪਾਕ ਪਵਿਤਰ ਕਿਸ ਤਰਾ ਹੋਵਾਂ, ਦੁਰਮਤ ਮੈਲ ਨਾ ਲਾਗੇ ਰਾਈਆ। ਗੂੜ੍ਹੀ ਨੀਂਦੇ ਸਚ ਸਿੰਘਾਸਣ ਸੋਵਾਂ, ਸਤਿਗੁਰ ਸਰਨ ਮਿਲੇ ਸ਼ਰਨਾਈਆ। ਸਵਾਮੀ ਪੱਖਾਂ ਫੇਰਾਂ ਪਾਣੀ ਢੋਵਾਂ, ਕਿਸ ਬਿਧ ਤੇਰੀ ਸੇਵ ਕਮਾਈਆ। ਖੁਲ੍ਹੇ ਕੇਸ ਸਿਰ ਦੇ ਖੋਹਵਾਂ, ਵੈਰਾਗੀ ਹੋ ਕੇ ਦਿਆਂ ਦੁਹਾਈਆ। ਮਾਲਕ ਖ਼ਾਲਕ ਪ੍ਰੀਤਮ ਤੈਨੂੰ ਕਿਸ ਮੁਹੱਬਤ ਵਿਚ ਮੋਹਵਾਂ, ਪਿਆਰ ਪਿਆਰ ਨਾਲ ਮਿਲਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਕਲਜੁਗ ਸਤਿਜੁਗ ਦੋਵਾਂ, ਦੋਹਾਂ ਦਾ ਲਹਿਣਾ ਤੇਰੇ ਹੱਥ ਨਜ਼ਰੀ ਆਈਆ। ਮੇਰੇ ਉਤੇ ਦੀਨ ਮਜ਼੍ਹਬ ਦੀ ਵੰਡ ਰਹੇ ਨਾ ਭੌਵਾਂ, ਸ਼ਰਅ ਦੇ ਝਗੜੇ ਦੇਣੇ ਚੁਕਾਈਆ। ਮੈਂ ਇਕੋ ਰੂਪ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਹੋਵਾਂ, ਦੂਜਾ ਰੰਗ ਨਾ ਕੋਇ ਰੰਗਾਈਆ। ਤੇਰਾ ਪ੍ਰਕਾਸ਼ ਤੱਕਾਂ ਤ੍ਰੈ ਲੋਆਂ, ਤ੍ਰੈਭਵਣ ਧਨੀ ਪਰਦਾ ਦਿਆਂ ਚੁਕਾਈਆ। ਤੇਰੇ ਸਚਖੰਡ ਦਵਾਰ ਖਲੋਵਾਂ, ਖ਼ਲਕ ਦੇ ਖ਼ਾਲਕ ਤੇਰੀ ਸ਼ਰਨਾਈਆ। ਆਪਣੀਆਂ ਆਸ਼ਾਂ ਤੇਰੇ ਅਗੇ ਢੋਵਾਂ, ਮਨਸਾ ਚਰਨਾਂ ਵਿਚ ਰਖਾਈਆ। ਤੇਰੇ ਕੋਲੋਂ ਨਾ ਕੁਛ ਲੁਕੋਵਾਂ, ਦੁਖੜਾ ਸਾਰਾ ਦਿਆਂ ਸੁਣਾਈਆ। ਦਰ ਨਿਮਾਣੀ ਹੋਵਾਂ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਦਰ ਦੁਖੀ ਹੋ ਕੇ ਹਾਰ ਪਰੋਵਾਂ, ਪਰਮ ਪੁਰਖ ਪਰਮਾਤਮ ਸਿਰ ਮੇਰੇ ਹੱਥ ਰਖਾਈਆ।

੧੪ ਚੇਤ ਸ਼ਹਿਨਸ਼ਹੀ ਸੰਮਤ ਨੌ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਸਵਰਣ ਸਿੰਘ ਦੇ ਗ੍ਰਹਿ

ਧਰਨੀ ਕਹੇ ਸੁਣ ਮੇਰੇ ਅਗੰਮੀ ਰਾਮਾ, ਰਾਮ ਰਾਮਾ ਦਿਆਂ ਜਣਾਈਆ। ਚਾਰੋਂ ਕੁੰਟ ਕੂੜ ਦਮਾਮਾ, ਕਲਜੁਗ ਰਿਹਾ ਵਜਾਈਆ। ਤੇਰਾ ਭੁਲਿਆ ਸਤਿਨਾਮਾ, ਸਤਿ ਵਿਚ ਨਾ ਕੋਇ ਸਮਾਈਆ। ਮਾਨਸ ਮਾਨਵ ਸ਼ਰਅ ਦਾ ਹੋਇਆ ਗ਼ੁਲਾਮਾ, ਬੰਧਨ ਸਕੇ ਨਾ ਕੋਇ ਤੁੜਾਈਆ। ਤੇਰਾ ਹਕ ਸੁਣੇ ਨਾ ਕੋਇ ਪੈਗ਼ਾਮਾ, ਪੀਰ ਪੈਗ਼ੰਬਰ ਵੇਖਣ ਥਾਉਂ ਥਾਈਂਆ। ਉਠ ਨਿਗਾਹ ਮਾਰ ਦੋ ਜਹਾਨਾਂ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਮੇਰਾ ਦੇਸ਼ ਹੁੰਦਾ ਜਾਏ ਵੈਰਾਨਾ, ਸਾਚੀ ਰੁੱਤ ਨਾ ਕੋਇ ਸੁਹਾਈਆ। ਤੇਰਾ ਪਿਆਰ ਹੋਇਆ ਬੇਗਾਨਾ, ਮੇਰਾ ਗ਼ਮ ਸਕੇ ਨਾ ਕੋਇ ਚੁਕਾਈਆ। ਚਾਰੋਂ ਕੁੰਟ ਕੂੜ ਨਿਸ਼ਾਨਾ, ਕੂੜੀ ਕਿਰਿਆ ਰਹੀ ਝੁਲਾਈਆ। ਸਾਚਾ ਸਜਦਾ ਕਰੇ ਨਾ ਕੋਇ ਸਲਾਮਾ, ਇਸਮ ਆਜ਼ਮ ਨਜ਼ਰ ਕਿਸੇ ਨਾ ਆਈਆ। ਪ੍ਰੇਮ ਮੁਹੱਬਤ ਖਾਵੇ ਨਾ ਕੋਇ ਤੁਆਮਾ, ਤਾਮਸ ਤ੍ਰਿਸ਼ਨਾ ਦੀਨ ਦੁਨੀ ਹਲਕਾਈਆ। ਮੇਰੇ ਸ਼ਹਿਨਸ਼ਾਹ ਸ਼ਾਹ ਅਮਾਮਾ, ਪਰਵਰਦਿਗਾਰ ਤੇਰੀ ਸ਼ਰਨਾਈਆ। ਤੇਰਾ ਹੁਕਮ ਅਲਾਹੀ ਕਲਾਮਾ, ਕਲਮਿਆਂ ਤੋਂ ਬਾਹਰ ਪੜ੍ਹਾਈਆ। ਮੈਂ ਵੇਖ ਕੇ ਹੋਈ ਹੈਰਾਨਾ, ਹੈਰਤ ਵਿਚ ਸੁਣਾਈਆ। ਤੇਰਾ ਇਸ਼ਟ ਰਿਹਾ ਨਾ ਸ੍ਰੀ ਭਗਵਾਨਾ, ਭਗਵਨ ਤੇਰੀ ਓਟ ਨਾ ਕੋਇ ਤਕਾਈਆ। ਚਾਰੋਂ ਕੁੰਟ ਸ੍ਰਿਸ਼ਟੀ ਦ੍ਰਿਸ਼ਟੀ ਦਿਸੇ ਵੈਰਾਨਾ, ਵੈਰੀ ਘਰ ਘਰ ਡੇਰਾ ਲਾਈਆ। ਤੂੰ ਸਾਹਿਬ ਸੁਲਤਾਨਾ ਵਿਸ਼ਨੂੰ ਭਗਵਾਨਾ, ਭਗਵਨ ਆਤਮ ਵੇਖ ਵਖਾਈਆ। ਨਿਰਗੁਣ ਧਾਰ ਨਿਰਵੈਰ ਪਹਰਿਆ ਜਾਮਾ, ਜੋਤੀ ਜਾਤਾ ਹੋ ਕੇ ਖੇਲ ਖਿਲਾਈਆ। ਮੇਰਾ ਪਵਿਤ੍ਰ ਕਰ ਦੇ ਨਗਰ ਗਰਾਮਾ, ਧਰਨੀ ਨਿਵ ਨਿਵ ਲਾਗੇ ਪਾਈਂਆ। ਤੂੰ ਮਾਲਕ ਜ਼ਿਮੀਂ ਅਸਮਾਨਾ, ਤੁਧ ਬਿਨ ਦੂਜਾ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨਾ, ਹਰਿ ਸਤਿਗੁਰ ਤੇਰੀ ਓਟ ਰਖਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਸਰਾਵਾਂ ਜ਼ਿਲਾ ਲੁਧਿਆਣਾ ਭਾਗ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਧੁਰ ਦੇ ਸ਼ਾਮ, ਸਾਂਵਰੀਆ ਤੇਰੀ ਇਕ ਸ਼ਰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਦੇ ਆਪਣਾ ਨਾਮ, ਨਾਮ ਨਿਧਾਨਾ ਸ੍ਰੀ ਭਗਵਾਨਾ ਆਪ ਵਰਤਾਈਆ। ਨਿਝਰ ਝਿਰਨੇ ਅੰਮ੍ਰਿਤ ਪਿਆਲਾ ਦੇ ਜਾਮ, ਕਵਲ ਨਾਭੀ ਸਵਾਂਤੀ ਬੂੰਦ ਟਪਕਾਈਆ। ਭਾਗ ਲਗਾ ਦੇ ਕਾਇਆ ਨਗਰ ਖੇੜੇ ਗ੍ਰਾਮਾ, ਤਨ ਵਜੂਦ ਵੱਜੇ ਵਧਾਈਆ। ਪਵਿਤ੍ਰ ਕਰ ਦੇ ਤਤ ਵਜੂਦ ਚਾਮ, ਚੰਮ ਦ੍ਰਿਸ਼ਟੀ ਦੇ ਬਦਲਾਈਆ। ਕਰ ਪ੍ਰਕਾਸ਼ ਅਗੰਮੇ ਭਾਨ, ਨੂਰ ਨੁਰਾਨਾ ਨਜ਼ਰੀ ਆਈਆ। ਤੇਰਾ ਧਰਮ ਦਾ ਝੁਲੇ ਇਕ ਨਿਸ਼ਾਨ, ਨੌ ਖੰਡ ਪ੍ਰਿਥਮੀ ਸੋਭਾ ਪਾਈਆ। ਸੱਤ ਦੀਪ ਤੇਰਾ ਇਕੋ ਨਾਮ ਗਾਉਣ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਭੇਵ ਖੁਲਾ ਦੇ ਕਾਇਆ ਮੰਦਰ ਮਕਾਨ, ਕਾਅਬਿਆਂ ਪਰਦਾ ਦੇ ਚੁਕਾਈਆ। ਤੂੰ ਰਹਿਮਤ ਰਹੀਮ ਰਹਿਮਾਨ, ਰਹਿਮਤ ਕਰ ਚਾਈਂ ਚਾਈਂਆ। ਮੇਰੀ ਮੁਸ਼ਕਲ ਹੋਵੇ ਆਸਾਨ, ਰੋਗ ਸੋਗ ਦੇਣਾ ਗਵਾਈਆ। ਮੇਰੀ ਧਰਨੀ ਧਰਤ ਧਵਲ ਧੌਲ ਵੇਖ ਮੈਦਾਨ, ਨਵ ਖੰਡ ਸੋਭਾ ਪਾਈਆ। ਮੈਂ ਨਿਮਾਣੀ ਮੰਗਾਂ ਦਾਨ, ਦਰ ਠਾਂਡੇ ਝੋਲੀ ਡਾਹੀਆ। ਤੂੰ ਦੇਵਣਹਾਰ ਸ੍ਰੀ ਭਗਵਾਨ, ਹਰਿ

ਕਰਤਾ ਵਡ ਵਡਿਆਈਆ। ਆਦਿ ਅੰਤ ਜੁਗਾ ਜੁਗੰਤ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ। ਤੇਰੇ ਦਰ ਭਿਖਾਰੀ ਮੰਗਤੀ ਬਣੀ ਆਣ, ਆਪ ਆਪਣੀ ਦਇਆ ਦੇਣੀ ਕਮਾਈਆ। ਚਰਨ ਧੂੜੀ ਸ੍ਰਿਸ਼ਟ ਮੂੜ੍ਹੀ ਕਰਾਂ ਇਸ਼ਨਾਨ, ਦੁਰਮਤ ਮੈਲ ਰਹੇ ਨਾ ਰਾਈਆ। ਸਾਰੇ ਤੇਰਾ ਇਸ਼ਟ ਮਨਾਣ, ਇਸ਼ਟ ਦੇਵ ਸਵਾਮੀ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਦੀਸੇ ਕੋਇ ਵਿਚ ਜਹਾਨ, ਜਹਾਲਤ ਕਲਜੁਗ ਕੂੜੀ ਕਿਰਿਆ ਦੇਣੀ ਮੁਕਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ ਨਾਜਰ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਸ੍ਰੀ ਭਗਵਾਨ, ਸਤਿ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਮਿਹਰ ਕਰ ਨੌਜਵਾਨ, ਸਚਖੰਡ ਨਿਵਾਸੀ ਧਿਆਨ ਲਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਦੇ ਗਿਆਨ, ਆਤਮ ਪਰਮਾਤਮ ਭੇਵ ਖੁਲਾਈਆ। ਦੀਪ ਜੋਤ ਜਗਾ ਮਹਾਨ, ਅੰਧ ਅੰਧੇਰਾ ਰਹੇ ਨਾ ਰਾਈਆ। ਸ਼ਬਦ ਅਨਾਦੀ ਦੇ ਧੁਨਕਾਨ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਰਸ ਦੇ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਕਾਇਆ ਮਕਾਨ, ਮੰਦਰ ਮਸਜਿਦ ਸ਼ਿਵਦੁਆਲਾ ਮਠ ਗੁਰੂਦਵਾਰ ਇਕੋ ਨਜ਼ਰੀ ਆਈਆ। ਸਾਚੀ ਭਿਛਿਆ ਪਾ ਦੇ ਦਾਨ, ਦਇਆਵਾਨ ਦਇਆ ਕਮਾਈਆ। ਤੇਰੇ ਚਰਨ ਧੂੜ ਸਭ ਦਾ ਹੋਵੇ ਇਸ਼ਨਾਨ, ਦੁਰਮਤ ਮੈਲ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਗਾਣ, ਨਵ ਖੰਡ ਵੱਜੇ ਵਧਾਈਆ। ਸੱਤ ਦੀਪ ਸਤਿਗੁਰ ਸ਼ਬਦ ਹੋਵੇ ਪ੍ਰਧਾਨ, ਚਾਰ ਕੁੰਟਾਂ ਇਕੋ ਰੰਗ ਰੰਗਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨ, ਜੂਠ ਝੂਠ ਦਾ ਡੇਰਾ ਢਾਹੀਆ। ਦੀਨ ਦੁਨੀ ਵਿਚ ਰਹੇ ਨਾ ਕੋਈ ਬੇਈਮਾਨ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਪੰਜ ਵਿਕਾਰਾ ਝਗੜਾ ਮੇਟ ਸ਼ੈਤਾਨ, ਸ਼ਰਅ ਦੀ ਕਰੇ ਨਾ ਕੋਇ ਲੜਾਈਆ। ਨਵ ਸੱਤ ਤੇਰਾ ਹੋਵੇ ਮਾਣ, ਨਿਮਾਣਿਆਂ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੀ ਬੇਨੰਤੀ ਕਰੀਂ ਪ੍ਰਵਾਨ, ਦੁਖੀ ਹੋ ਕੇ ਰਹੀ ਜਣਾਈਆ। ਸਦੀ ਚੌਧਵੀਂ ਜਗਤ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਵੇਖ ਥਾਉਂ ਥਾਈਂਆ। ਜੋ ਪੈਗ਼ੰਬਰਾਂ ਦਿਤੀ ਕਲਾਮ, ਕਲਮੇ ਕਾਇਨਾਤ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਦੇ ਦੇ ਨਾਮ ਵਸਤ ਅਨਮੁੱਲ, ਕਲਜੁਗ ਜੀਵਾਂ ਝੋਲੀ ਪਾਈਆ। ਤੇਰੇ ਕੰਡੇ ਤਰਾਜੂ ਜਾਣ ਤੁਲ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਧਾਰ ਤੇਰੀ ਕੁਲ, ਕੁਲ ਮਾਲਕ ਤੇਰੀ ਓਟ ਤਕਾਈਆ। ਸਚ ਦਵਾਰਾ ਇਕੋ ਜਾਏ ਖੁਲ੍ਹ, ਚਾਰ ਵਰਨ ਮਿਲੇ ਵਡਿਆਈਆ। ਤੂੰ ਮਾਲਕ ਖਾਲਕ ਸਦਾ ਅਭੁਲ, ਅਭੁਲ ਤੇਰੀ ਸ਼ਰਨਾਈਆ। ਮੈਂ ਚਰਨ ਪ੍ਰੀਤੀ ਘੋਲੀ ਜਾਵਾਂ ਘੁਲ, ਆਪ ਆਪਾ ਘੋਲ ਘੁਮਾਈਆ। ਤੇਰੀ ਦੁਨੀਆ ਤੇਰੀ ਸ੍ਰਿਸ਼ਟੀ ਕਾਇਨਾਤ ਜਾਂ ਜਾਵੇ ਰੁਲ, ਬਿਨ ਹਰਿ ਨਾਮੇ ਸਾਰ ਕੋਇ ਨਾ ਪਾਈਆ। ਮੇਰੀ ਫੁਲਵਾੜੀ ਚੁਰਾਸੀ ਵਾਲੀ ਮਹਿਕਾ ਦੇ ਫੁੱਲ, ਪੱਤ ਡਾਲੀ ਆਪਣੇ ਪਿਆਰ ਨਾਲ ਮਹਿਕਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਸੁਲਹਕੁਲ,

ਦੂਈ ਦਵੈਤੀ ਦਾ ਡੇਰਾ ਢਾਹੀਆ। ਮਾਨਸ ਬੂਟਾ ਕਲਜੁਗ ਜਾਏ ਨਾ ਹੁਲ, ਸਿੰਮਲ ਰੂਪ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਭੰਡਾਰਾ ਆਦਿ ਜੁਗਾਦਿ ਸਦਾ ਅਮੁੱਲ, ਕਰਤੇ ਕੀਮਤ ਨਾ ਕੋਇ ਰਖਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪੱਖੋਵਾਲ ਜ਼ਿਲਾ ਲੁਧਿਆਣਾ ਮੰਗਲ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਮਾਲਕ, ਮਲਕੀਅਤ ਤੇਰੀ ਦੀਨ ਦੁਨੀ ਨਜ਼ਰੀ ਆਈਆ। ਮੇਰੇ ਸਤਿਗੁਰ ਸਵਾਮੀ ਖ਼ਾਲਕ, ਖ਼ਾਲਕ ਤੇਰੀ ਵਡ ਵਡਿਆਈਆ। ਧਰਨੀ ਉਤੇ ਤੇਰੇ ਪ੍ਰੇਮ ਦਾ ਦਿਸੇ ਕੋਇ ਨਾ ਬਾਲਕ, ਮੇਰੀ ਗੋਦੀ ਖ਼ਾਲੀ ਨਜ਼ਰੀ ਆਈਆ। ਕਲਜੁਗ ਸਭ ਨੂੰ ਟਿੱਕੇ ਲਾਏ ਕਾਲਖ, ਕਲ ਕਾਤੀ ਹੋਈ ਲੋਕਾਈਆ। ਸਭ ਦੇ ਅੰਦਰ ਨਿੰਦਰਾ ਆਲਸ, ਸਵਾਧਾਨ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੀ ਅੰਦਰਲੀ ਸੁਣ ਆਹ, ਹੌਕਿਆਂ ਵਿਚ ਜਣਾਈਆ। ਤੂੰ ਦਾਤਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਤੇਰਾ ਅੰਤ ਨਾ ਆਵੇ ਰਾਹ, ਰਹਿਬਰ ਦੇ ਕੇ ਗਏ ਦੁਹਾਈਆ। ਤੂੰ ਵਾਹਿਦ ਇਕ ਖ਼ੁਦਾ, ਮਾਲਕ ਨੂਰ ਅਲਾਹੀਆ। ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋਈ ਜੁਦਾ, ਆਤਮ ਧਾਰ ਮਿਲਣ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰ ਵਬਾ, ਸ਼ਫ਼ਾ ਹੱਥ ਕਿਸੇ ਨਾ ਆਈਆ। ਮੇਰੇ ਪਿਤਾ ਸਵਾਮੀ ਅੱਬਾ, ਅੰਮੀਜਾਨ ਦਿਆਂ ਦੁਹਾਈਆ। ਮੇਰਾ ਦੁਖੜਾ ਪੁੱਜਿਆ ਉਤੇ ਲਬਾ, ਬਿਨ ਜ਼ਬਾਨ ਤੋਂ ਰਹੀ ਕੁਰਲਾਈਆ। ਅੰਤ ਅਖ਼ੀਰੀ ਆਈ ਹਦਾ, ਹਦੂਦਾਂ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਪੀਤੀ ਮੱਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਤੇਰਾ ਸਚਖੰਡ ਦਵਾਰ ਕਿਸੇ ਨਾ ਲੱਭਾ, ਦਰਗਾਹ ਸਾਚੀ ਦਰਸ ਕੋਇ ਨਾ ਪਾਈਆ। ਤੂੰ ਸਾਹਿਬ ਸੁਲਤਾਨ ਸੂਰਾ ਸਰਬਗਾ, ਤੇਰੇ ਹੱਥ ਵਡਿਆਈਆ। ਪੁਰਖ ਅਕਾਲ ਮੇਰਾ ਸਵਾਰ ਦੇ ਅਗਾ, ਆਗਮਨ ਵਿਚ ਤੇਰਾ ਰਾਹ ਤਕਾਈਆ। ਧਰਨੀ ਕਹੇ ਮੇਰੀ ਪਵਿਤ੍ਰ ਹੋਵੇ ਜਗਹ, ਜਗਹ ਜਗਹ ਤੇਰਾ ਨਾਮ ਵਡਿਆਈਆ। ਮੈਂ ਅੰਤ ਅਖ਼ੀਰ ਦੇਵਾਂ ਸੱਦਾ, ਹਾੜੇ ਹੌਕਿਆਂ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਰਸ ਚਖਾ ਮਜ਼ਾ, ਮਜ਼ਾਕ ਦੀਨ ਦੁਨੀ ਮਿਟਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਪਿੰਡ ਲਤਾਲਾ ਜ਼ਿਲਾ ਲੁਧਿਆਣਾ ਭਗਤ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਗ਼ਰੀਬ ਨਿਵਾਜ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਦੀਨ ਦੁਨੀ ਦਾ ਬਦਲ ਦੇ ਸਮਾਜ, ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਈਆ। ਦੀਨਾਂ ਮਜ਼੍ਹਬਾਂ ਖੋਲ ਜਾਗ, ਹਿੰਦੂ ਮੁਸਲਿਮ ਸਿਖ ਈਸਾਈ ਲਿਆ ਉਠਾਈਆ। ਸਭ ਦੇ ਅੰਦਰ ਕਾਇਆ ਮੰਦਰ

ਲਗਾ ਭਾਗ, ਜੋਤੀ ਜੋਤ ਕਰ ਰੁਸ਼ਨਾਈਆ। ਅੰਤਰ ਆਤਮ ਉਪਜੇ ਇਕ ਵੈਰਾਗ, ਵੈਰ ਭਾਵਨਾ ਰਹਿਣ ਕੋਇ ਨਾ ਪਾਈਆ। ਜੂਠ ਝੂਠ ਦਾ ਸਾਰੇ ਕਰਨ ਤਿਆਗ, ਸਤਿ ਸਚ ਲੈਣ ਅਪਣਾਈਆ। ਕਲਜੁਗ ਜੀਵਾਂ ਦੁਰਮਤ ਮੈਲ ਧੋ ਦਾਗ਼, ਪਤਤ ਪੁਨੀਤ ਦੇ ਬਣਾਈਆ। ਤ੍ਰੈਗੁਣ ਬੁਝਾ ਆਗ, ਅੰਮ੍ਰਿਤ ਮੇਘ ਬਰਸਾਈਆ। ਕੂੜ ਕਲਪਣਾ ਵਿਚ ਰਹਿਣ ਨਾ ਕਾਗ, ਹੰਸ ਸਾਚੇ ਲੈ ਪ੍ਰਗਟਾਈਆ। ਤੂੰ ਮਾਲਕ ਖ਼ਾਲਕ ਜੁਗਾਦਿ ਆਦਿ, ਕਲਜੁਗ ਅੰਤ ਤੇਰੀ ਓਟ ਤਕਾਈਆ। ਏਕਾ ਸ਼ਬਦ ਸੁਣਾ ਨਾਦ, ਦੀਨ ਦੁਨੀ ਵੱਜੇ ਵਧਾਈਆ। ਤੇਰਾ ਹੁਕਮ ਵਰਤੇ ਵਿਚ ਬ੍ਰਹਿਮਾਦ, ਬ੍ਰਹਿਮੰਡ ਖੰਡ ਤੇਰੀ ਓਟ ਤਕਾਈਆ। ਤੇਰਾ ਸ਼ਬਦ ਅਗੰਮੀ ਉਡੇ ਬਾਜ, ਬਾਜਾਂ ਵਾਲੇ ਬਾਜ਼ੀ ਦੀਨ ਦੁਨੀ ਉਲਟਾਈਆ। ਕਲਜੁਗ ਅੰਤਮ ਕਰ ਦੇ ਕਾਜ, ਕਰਨੀ ਦੇ ਕਰਤੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਸਤਿਗੁਰ ਸੂਰਬੀਰ, ਪੁਰਖ ਅਕਾਲ ਤੇਰੀ ਸ਼ਰਨਾਈਆ। ਨਾਮ ਅਣਿਆਲਾ ਮਾਰ ਤੀਰ, ਤਿੱਖੀ ਮੁੱਖੀ ਧਾਰ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਘੱਤ ਜਾਏ ਵਹੀਰ, ਮੇਰੇ ਉਤੇ ਰਹਿਣ ਨਾ ਪਾਈਆ। ਮੈਂ ਨੇਤਰ ਰੋਵਾਂ ਨੀਰ, ਹੰਝੂਆਂ ਹਾਰ ਬਣਾਈਆ। ਜੋ ਤੇਰਾ ਲੇਖਾ ਦੱਸ ਕੇ ਗਿਆ ਕਬੀਰ, ਸੋ ਪੂਰਾ ਦੇਣਾ ਕਰਾਈਆ। ਤੂੰ ਮਾਲਕ ਆਇਉਂ ਬਿਨਾ ਸਰੀਰ, ਜੋਤੀ ਜਾਤਾ ਡਗਮਗਾਈਆ। ਮੇਰੀ ਬਦਲ ਦੇ ਤਕਦੀਰ, ਤਦਬੀਰ ਆਪਣੀ ਇਕ ਸਮਝਾਈਆ। ਮੈਂ ਅੰਮ੍ਰਿਤ ਰਸ ਪੀਵਾਂ ਤੇਰਾ ਅਗੰਮਾ ਸੀਰ, ਬਿਨ ਰਸਨਾ ਰਸ ਚਖਾਈਆ। ਕਲਜੁਗ ਕੂੜ ਕੁਕਰਮ ਉਤੇ ਮਾਰ ਲਕੀਰ, ਕਰਮ ਕਾਂਡ ਦਾ ਲੇਖਾ ਦੇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮਾਲਕ ਖ਼ਾਲਕ ਲੇਖਾ ਜਾਣੇਂ ਸ਼ਾਹ ਹਕੀਰ, ਫ਼ਿਕਰਾ ਇਕੋ ਦੇਣਾ ਸਮਝਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਕਸੂਦੜਾ ਜ਼ਿਲਾ ਲੁਧਿਆਣਾ ਸ੍ਰੀ ਰਾਮ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਸੂਰੇ ਸਰਬਗ, ਸ੍ਰੀ ਭਗਵਾਨ ਧਿਆਨ ਲਗਾਈਆ। ਆਪਣੀ ਸ੍ਰਿਸ਼ਟੀ ਵੇਖ ਜਗ, ਦੀਨ ਦੁਨੀ ਖੋਜ ਖੁਜਾਈਆ। ਚਾਰੋਂ ਕੁੰਟ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੰਜ਼ਲ ਚੜ੍ਹੇ ਨਾ ਕੋਇ ਸ਼ਾਹ ਰਗ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਹੰਸ ਬੁੱਧੀ ਹੋਈ ਕਗ, ਸੋਹੰ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਜਗਤ ਕੂੜ ਕੁੜਿਆਰੀ ਪੀਂਦੇ ਮਧ, ਮਧੁਰ ਧੁਨ ਸੁਣਨ ਕੋਇ ਨਾ ਪਾਈਆ ਦੀਨਾਂ ਮਜ਼੍ਹਬਾਂ ਵੰਡੀ ਹੱਦ, ਹਦੂਦ ਸਮਝ ਕਿਸੇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਰਹੇ ਦਗ, ਅਗਨੀ ਤਤ ਤਤ ਤਪਾਈਆ। ਮੈਂ ਬੇਨੰਤੀ ਕਰਾਂ ਅੱਜ, ਆਜਜ਼ ਹੋ ਕੇ ਸੀਸ ਝੁਕਾਈਆ। ਕਿਸੇ ਦਾ ਕਬੂਲ ਨਾ ਹੋਵੇ ਹਜ, ਕਾਅਬੇ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਕਿਰਪਾ, ਕਿਰਪਾ ਨਿਧਾਨ ਦਇਆ ਕਮਾਈਆ। ਸ੍ਰਿਸ਼ਟ ਸਬਾਈ ਵੇਖ ਬਿਪਤਾ, ਚਾਰੋਂ ਕੁੰਟ ਨਜ਼ਰੀ ਆਈਆ। ਮਿਲੇ ਮੇਲ ਨਾ ਕਿਸੇ ਸਾਚੇ ਸਿਖ ਦਾ, ਗੁਰਮੁਖ ਰੰਗ ਨਾ ਕੋਇ ਰੰਗਾਈਆ। ਤੂੰ ਇਸ਼ਟ ਦੇ ਦੇ ਇਕ ਦਾ, ਏਕੰਕਾਰ ਹੋ ਸਹਾਈਆ। ਝਗੜਾ ਮੁਕਾ ਦੇ ਨਿਤ ਦਾ, ਨਵਿਤ ਫੇਰਾ ਪਾਈਆ।

ਜਨ ਭਗਤਾਂ ਭਾਗ ਹਿੱਸਾ ਦੇ ਦੇ ਹਿਤ ਦਾ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਨਾਤਾ ਰਹੇ ਨਾ ਬੂੰਦ ਰਿਤ ਦਾ, ਰਕਤ ਬੂੰਦ ਦਾ ਡੇਰਾ ਢਾਹੀਆ। ਤੂੰ ਜੁਗ ਚੌਕੜੀ ਲੇਖੇ ਸਭ ਦੇ ਲਿਖਦਾ, ਲਿਖਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੂਪ ਅਗੰਮਾ ਅਬਿਨਾਸ਼ੀ ਅਚੁਤ ਦਾ, ਚੇਤਨ ਸਭ ਨੂੰ ਦੇ ਕਰਾਈਆ।

੧੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ ਨਛੱਤਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਨਿਗਾਹ ਮਾਰੀ ਅਸਮਾਨਾਂ ਉਤੇ, ਸਚਖੰਡ ਸਚ ਧਿਆਨ ਲਗਾਈਆ। ਜਿਥੇ ਤੇਰਾ ਪ੍ਰਕਾਸ਼ ਅਸੁਤੇ, ਦੀਆ ਬਾਤੀ ਨਾ ਕੋਇ ਵਖਾਈਆ। ਸੋ ਪੁਰਖ ਨਿਰੰਜਣ ਸੁਹਾਏ ਰੁੱਤੇ, ਰੁਤੜੀ ਅਗੰਮ ਵਡਿਆਈਆ। ਹਰਿ ਪੁਰਖ ਨਿਰੰਜਣ ਤੁਠੇ, ਮਿਹਰਵਾਨ ਦਇਆ ਕਮਾਈਆ। ਏਕੰਕਾਰਾ ਖੇਲ ਕਰੇ ਉਘੇ, ਆਦਿ ਨਿਰੰਜਣ ਇਕੋ ਦਵਾਰਾ ਸੁਝੇ, ਨੂਰ ਨੁਰਾਨਾ ਨੂਰ ਅਲਾਹੀਆ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੇ ਮੁੱਦੇ, ਮੁੱਦਾ ਸਮਝ ਕੋਇ ਨਾ ਪਾਈਆ। ਸ੍ਰੀ ਭਗਵਾਨ ਭੇਵ ਖੁਲਾਏ ਆਪਣੇ ਗੁੱਝੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪਾਰਬ੍ਰਹਮ ਆਪਣਾ ਖੇਲ ਕਰੇ ਆਪਣੀ ਧਾਰੋਂ ਉਠੇ, ਦੂਜਾ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਦੀਨ ਦਿਆਲਾ ਗਾਏ ਆਪਣੀ ਤੁਕੇ, ਬਿਨ ਅੱਖਰਾਂ ਢੋਲੇ ਗਾਈਆ। ਜਾਂ ਮੈਂ ਹੋਰ ਤੱਕਿਆ ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂਆਂ ਜੋਤ ਧਾਰ ਆਪਣੇ ਹੱਥ ਵਿਚ ਫੜੇ ਰੁੱਕੇ, ਬਿਨਾ ਕਾਗ਼ਜ਼ਾਂ ਨਜ਼ਰੀ ਆਈਆ। ਉਹ ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਸਰਨ ਸਰਨਾਈ ਝੁਕੇ, ਬਿਨਾ ਸੀਸ ਤੋਂ ਸੀਸ ਨਿਵਾਈਆ। ਬਿਨਾ ਰਸਨਾ ਤੋਂ ਕਹਿਣ ਪ੍ਰਭੂ ਸਾਡੇ ਪੈਂਡੇ ਮੁਕੇ, ਮੁਕੰਮਲ ਦੇਈਏ ਜਣਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪਾਰਬ੍ਰਹਮ ਪਰਵਰਦਿਗਾਰ ਨੂਰ ਅਲਾਹੀਆ। ਦੀਨ ਦੁਨੀ ਧਰਤੀ ਉਤੇ ਵੇਖ ਕੇ ਸਾਨੂੰ ਆਏ ਦੁੱਖੇ, ਦੁਖੀ ਦੁੱਖ ਨਾ ਕੋਇ ਗਵਾਈਆ। ਭਾਗ ਲੱਗੇ ਕਿਸੇ ਨਾ ਕੁੱਖੇ, ਭਗਤ ਜਨਮੇ ਕੋਇ ਨਾ ਮਾਈਆ। ਬਿਨ ਹਰਿ ਨਾਮੇ ਖ਼ਾਲੀ ਹੋਏ ਬੁਤੇ, ਬੁਤਖ਼ਾਨੇ ਰਹੇ ਕੁਰਲਾਈਆ। ਕਲਜੁਗ ਕੂੜੀ ਕਿਰਿਆ ਗਏ ਲੁੱਟੇ, ਲੁਟੇਰਾ ਘਰ ਘਰ ਡੇਰਾ ਬੈਠਾ ਲਾਈਆ। ਸਚ ਜੋਤ ਪ੍ਰਕਾਸ਼ ਦਿਸੇ ਮਹੱਲ ਅਟੱਲ ਕਿਸੇ ਨਾ ਉਚੇ, ਨੂਰ ਨੁਰਾਨਾ ਨਜ਼ਰੀ ਕੋਇ ਨਾ ਆਈਆ। ਸਾਡੇ ਧਰਮ ਸ਼ਾਸਤਰ ਜੋ ਮਾਰਗ ਦੱਸਣ ਦੁਨੀਆਦਾਰ ਉਸ ਤੋਂ ਘੁਥੇ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਉਹ ਤਕ ਸਦੀ ਚੌਧਵੀਂ ਮੁਹੰਮਦ ਕਹੇ ਮੇਰੀ ਪੁੱਜੇ, ਚੌਦਾਂ ਤਬਕ ਨਿਗਾਹ ਉਠਾਈਆ। ਈਸਾ ਕਹੇ ਭੇਵ ਰਹਿਣੇ ਨਹੀਂ ਗੁੱਝੇ, ਬੀਸ ਬੀਸੇ ਹਰਿ ਜਗਦੀਸ਼ੇ ਤੇਰੀ ਬੇਪਰਵਾਹੀਆ। ਰਾਮ ਕ੍ਰਿਸ਼ਨ ਕਹਿਣ ਸਭ ਦਵਾਰੇ ਜਾਣੇ ਲੁੱਟੇ, ਅਗੇ ਹੋ ਨਾ ਕੋਇ ਅਟਕਾਈਆ। ਨਾਨਕ ਨਿਰਗੁਣ ਧਾਰ ਕਹੇ ਮਨਮੁਖ ਜੀਵਾਂ ਭਾਗ ਜਾਣੇ ਨਿਖੁੱਟੇ, ਵਸਤ ਅਗੰਮ ਨਾ ਕੋਇ ਵਰਤਾਈਆ। ਗੋਬਿੰਦ ਕਹੇ ਪੁਰਖ ਅਕਾਲਾ ਦੀਨ ਦਿਆਲਾ ਮੇਰੀ ਆਪ ਸੁਹਾਏ ਰੁੱਤੇ, ਰੁਤੜੀ ਆਪਣੇ ਨਾਲ ਮਹਿਕਾਈਆ। ਸਤਿਗੁਰ ਸ਼ਬਦ ਹੋ ਕੇ ਦੋ ਜਹਾਨਾਂ ਪੁਛੇ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਮੈਂ ਅੰਬਰਾਂ ਤੋਂ ਉਪਰ ਮਾਰੀ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਅਗੇ ਤੱਕਿਆ ਪੁਰਖ ਅਬਿਨਾਸ਼ੀ, ਜੋ

ਅਲਖ ਅਗੋਚਰ ਬੇਪ੍ਰਵਾਹ ਬੈਠਾ ਡੇਰਾ ਲਾਈਆ। ਜਿਸ ਦੀ ਮੰਡਲਾਂ ਵਿਚ ਪੈਣੀ ਰਾਸੀ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਉਸ ਨੂੰ ਝੁਕਣਾ ਸ਼ੰਕਰ ਉਤੇ ਕੈਲਾਸ਼ੀ, ਬ੍ਰਹਮਾ ਨਿਵ ਨਿਵ ਲਾਗੇ ਪਾਈਂਆ। ਵਿਸ਼ਨੂੰ ਰਖ ਕੇ ਉਸੇ ਦੀ ਆਸੀ, ਆਹਿਸਤਾ ਆਹਿਸਤਾ ਉਸੇ ਦੀ ਸੇਵ ਕਮਾਈਆ। ਉਹ ਖੇਲੇ ਖੇਲ ਬਹੁ ਬਿਧ ਭਾਤੀ, ਭੇਵ ਸਕੇ ਨਾ ਕੋਇ ਜਣਾਈਆ। ਜਿਸ ਮੇਟਣੀ ਕਲਜੁਗ ਅੰਧ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਉਹ ਬੈਠਾ ਦਿਸੇ ਇਕ ਇਕਾਂਤੀ, ਇਕ ਇਕੱਲਾ ਨੂਰ ਅਲਾਹੀਆ। ਜਿਸ ਸਭ ਦੀ ਪੁਛਣੀ ਵਾਤੀ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਵੇਖਿਆ ਉਤੇ ਅਸਮਾਨਾ, ਇਸਮ ਆਜ਼ਮ ਨੂਰ ਅਲਾਹੀਆ। ਜਿਸ ਨੂੰ ਕਹਿੰਦੇ ਸ੍ਰੀ ਭਗਵਾਨਾ, ਉਹ ਭਗਵਨ ਮੇਰਾ ਮਾਹੀਆ। ਜੋ ਅਦਿ ਜੁਗਾਦੀ ਦੇਵੇ ਦਾਨਾ, ਦਾਤ ਅਗੰਮ ਅਥਾਹ ਵਰਤਾਈਆ। ਜਿਸ ਲੇਖ ਚੁਕਾਉਣਾ ਦੋ ਜਹਾਨਾਂ, ਪੁਰੀਆਂ ਲੋਆਂ ਖੋਜ ਖੁਜਾਈਆ। ਬ੍ਰਹਿਮੰਡਾਂ ਖੰਡਾਂ ਵੇਖੇ ਨੈਣ ਮੂੰਧਾਨਾ, ਬਿਨ ਨੈਣਾਂ ਨੈਣ ਉਠਾਈਆ। ਉਹ ਕਲਜੁਗ ਅੰਤ ਭਗਵੰਤ ਤੱਕੇ ਕੂੜ ਨਿਸ਼ਾਨਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਧਰਨੀ ਕਹੇ ਮੈਂ ਓਸ ਦਾ ਰਾਹ ਤਕਾਨਾ, ਜੋ ਹੋਏ ਆਪ ਸਹਾਈਆ। ਮਿਹਰਵਾਨ ਮਿਹਰਵਾਨ ਹੋਏ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਵਿਚ ਸਤਿਜੁਗ ਕਰੇ ਪ੍ਰਧਾਨਾ, ਧਰਮ ਦੀ ਧਾਰ ਇਕ ਪ੍ਰਗਟਾਈਆ। ਮੈਂ ਖ਼ੁਸ਼ੀਆਂ ਵਿਚ ਗਾਵਾਂ ਗਾਣਾ, ਗਾ ਗਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਂ ਵੇਖਿਆ ਖੇਲ ਅਗੰਮਾ, ਬਿਨ ਨੈਣਾਂ ਨੈਣ ਉਠਾਈਆ। ਕੀ ਹੁਕਮ ਸੰਦੇਸਾ ਦੇਵੇ ਸ੍ਰੀ ਭਗਵਾਨਾ, ਦੋ ਜਹਾਨਾ ਆਪ ਜਣਾਈਆ। ਮੈਂ ਸਰਵਣ ਕੀਆ ਬਿਨਾ ਕੰਨਾ, ਕਾਇਨਾਤ ਸਮਝ ਕੋਇ ਨਾ ਪਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਨਾ, ਉਹ ਪਰਵਰਦਿਗਾਰ ਨੂਰ ਇਲਾਹੀਆ। ਝਗੜਾ ਮਿਟਾਏ ਦੀਨ ਮਜ਼੍ਹਬ ਹੱਦ ਬੰਨਾਂ, ਹਦੂਦ ਇਕੋ ਇਕ ਵਖਾਈਆ। ਜਿਸ ਦਾ ਆਪਣਾ ਹੁਕਮ ਹੋਣਾ ਰਵਾਂ, ਰਹਿਮਤ ਵਿਚ ਸਭ ਨੂੰ ਕਰੇ ਸ਼ਨਵਾਈਆ। ਉਹ ਸੁਹੰਜਣਾ ਸਤਿਵਾਦੀ ਦੱਸੇ ਸਮਾਂ, ਸਮਾਪਤ ਕਰੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਵੇਖਿਆ ਦੀਨ ਦਿਆਲਾ, ਦਇਆਨਿਧ ਅਖਵਾਈਆ। ਜੋ ਆਦਿ ਜੁਗਾਦੀ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਅਗੰਮ ਅਥਾਹੀਆ। ਸਚਖੰਡ ਜਿਸ ਦੀ ਸੋਹੇ ਧਰਮਸਾਲਾ, ਧਰਮ ਦਵਾਰਾ ਇਕ ਵਡਿਆਈਆ। ਉਹ ਜੋਤ ਨੂਰ ਉਜਾਲਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋ ਕਲਜੁਗ ਅੰਤਮ ਸੰਬਲ ਵਸੇ ਧਾਮ ਸੁਹਾਏ ਹਾਲਾ, ਹਾਲਤ ਤੱਕੇ ਖ਼ਲਕ ਖ਼ੁਦਾਈਆ। ਜਨ ਭਗਤਾਂ ਪ੍ਰੇਮ ਦੀ ਪਾਏ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਬਜਰ ਕਪਾਟੀ ਖੋਲ ਕੇ ਤਾਲਾ, ਤ੍ਰੈਗੁਣ ਅਤੀਤਾ ਦਰਸ਼ਨ ਦੇਵੇ ਚਾਈਂ ਚਾਈਂਆ। ਦੀਪਕ ਜੋਤ ਕਰ ਉਜਾਲਾ, ਅੰਧ ਅੰਧੇਰਾ ਕਾਇਆ ਮੰਦਰ ਦਏ ਗਵਾਈਆ। ਅੰਮ੍ਰਿਤ ਬੂੰਦ ਸਵਾਂਤੀ ਕਵਲ ਨਾਭੀ ਵਿਚੋਂ ਪਿਆਏ ਪਿਆਲਾ, ਨਿਝਰ ਝਿਰਨਾ ਆਪ ਝਿਰਾਈਆ। ਜਨ ਭਗਤਾਂ ਮਾਰਗ ਦੇ ਸੁਖਾਲਾ, ਕੂੜੀ ਕਿਰਿਆ ਡੇਰਾ ਢਾਹੀਆ। ਲੇਖੇ ਲਾਏ ਸੰਤ ਸੁਹੇਲੇ ਆਪਣੇ ਲਾਲਾ, ਲਾਲਨ ਆਪਣਾ ਮੇਲ ਮਿਲਾਈਆ। ਧਰਨੀ ਕਹੇ ਉਹ ਵੇਖੇ ਮੁਰੀਦਾਂ ਹਾਲਾ, ਮੁਰਸ਼ਦ ਬੇਪ੍ਰਵਾਹੀਆ। ਮੇਰਾ ਜ਼ਰੂਰ ਹੱਲ ਕਰੇ ਸਵਾਲਾ, ਸਵਾਲਣ ਹੋ

ਕੇ ਮੰਗ ਮੰਗਾਈਆ। ਕਲਜੁਗ ਕੂੜੀ ਕਿਰਿਆ ਤੋਂ ਕਰੇ ਬਹਾਲਾ, ਦੁਰਮਤ ਮੈਲ ਦਏ ਧਵਾਈਆ। ਮੇਰਾ ਸੀਨਾ ਬਣਾਏ ਸੱਚੀ ਧਰਮਸਾਲਾ, ਚਾਰ ਵਰਨਾਂ ਅਠਾਰਾਂ ਬਰਨਾਂ ਇਕੋ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਜੁਗ ਚੌਕੜੀ ਅਵੱਲੜੀ ਚਾਲਾ, ਕਲਜੁਗ ਅੰਤ ਚਾਲ ਨਿਰਾਲੀ ਸਮਝ ਕੋਇ ਨਾ ਪਾਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਰਾਹਾ ਜ਼ਿਲਾ ਲੁਧਿਆਣਾ ਗੱਜਣ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਪੁਰਖ ਅਬਿਨਾਸ਼ੀ, ਅਬਿਨਾਸ਼ ਦਿਆਂ ਜਣਾਈਆ। ਮੈਂ ਤੇਰੇ ਦਰਸ ਦੀ ਪਿਆਸੀ, ਜੁਗ ਚੌਕੜੀ ਆਸ ਰਖਾਈਆ। ਮੇਰੇ ਮੰਡਲ ਪਾ ਰਾਸੀ, ਗੋਪੀ ਕਾਹਨ ਆਪਣਾ ਖੇਲ ਖਿਲਾਈਆ। ਮੈਨੂੰ ਖ਼ੁਸ਼ੀਆਂ ਵਿਚ ਆਵੇ ਹਾਸੀ, ਹਸਤੀ ਤੱਕਾਂ ਬੇਪਰਵਾਹੀਆ। ਮੇਰੀ ਅੰਦਰੋਂ ਮਿਟ ਜਾਏ ਉਦਾਸੀ, ਮੁਸਕਰਾਹਟ ਬਾਹਰੋਂ ਨਜ਼ਰੀ ਆਈਆ। ਮੇਰੀ ਮੁਰਦਾ ਰਹੇ ਨਾ ਲਾਸ਼ੀ, ਜਵਾਂ ਮਰਦ ਦੇਣੀ ਬਣਾਈਆ। ਕਲਜੁਗ ਕੂੜੀ ਕਿਰਿਆ ਕੋਲੋਂ ਕਰਾ ਖ਼ੁਲਾਸੀ, ਖ਼ੁਲਾਸਾ ਆਪਣਾ ਆਪ ਸਮਝਾਈਆ। ਸ਼ਰਅ ਦੀ ਰਹੇ ਨਾ ਕੋਇ ਬਦਮਾਸ਼ੀ, ਬਦੀ ਦਾ ਡੇਰਾ ਦੇਣਾ ਢਾਹੀਆ। ਤੇਰਾ ਨੂਰ ਤੱਕਾਂ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਧਿਆਨ ਲਗਾਈਆ। ਕਿਰਪਾ ਕਰ ਮੇਰੇ ਸਰਬ ਗੁਣਵੰਤ ਵਡ ਦਾਨੇ ਦਾਤੀ, ਦਇਆਵਾਨ ਤੇਰੀ ਸ਼ਰਨਾਈਆ। ਚਾਰੋਂ ਕੁੰਟ ਅੰਧੇਰਾ ਮੇਟ ਦੇ ਰਾਤੀ, ਰੁਤੜੀ ਆਪਣੇ ਨਾਮ ਮਹਿਕਾਈਆ। ਆਹ ਤੱਕ ਲੈ ਮੇਰੇ ਕੋਲ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਪਾਤੀ, ਪਤਰਕਾ ਬਿਨ ਅੱਖਰਾਂ ਨਜ਼ਰੀ ਆਈਆ। ਜਿਸ ਵਿਚ ਸਭ ਨੇ ਇਸ਼ਾਰਾ ਦਿਤਾ ਕਲਜੁਗ ਕਾਤੀ, ਕਲ ਕਲਕੀ ਤੇਰੀ ਓਟ ਰਖਾਈਆ। ਮੇਰੀ ਜ਼ਿੰਦਗੀ ਬਦਲ ਦੇ ਹਯਾਤੀ, ਜੀਵਣ ਜੀਵਣ ਵਿਚੋਂ ਬਦਲਾਈਆ। ਮੇਰਾ ਝਗੜਾ ਮੇਟ ਦੇ ਕਾਗ਼ਜ਼ਾਤੀ, ਗ੍ਰੰਥ ਸ਼ਾਸਤਰਾਂ ਫੋਲ ਫੁਲਾਈਆ। ਮੈਂ ਤੇਰਾ ਨੂਰ ਜ਼ਹੂਰ ਤੱਕਾਂ ਨਵਾਂ ਤਾਤੀ, ਬਿਨ ਅੱਖਾਂ ਅੱਖ ਉਠਾਈਆ। ਤੇਰਾ ਕਲਮਾ ਕਲਾਮ ਸੁਣਾ ਸਫ਼ਾਤੀ, ਸਫ਼ਾ ਏ ਹਸਤੀ ਜਗਤ ਤੋਂ ਬਾਹਰ ਦੇਣਾ ਸਮਝਾਈਆ। ਮੇਰੀ ਤ੍ਰਿਸ਼ਨਾ ਨਾ ਕਰੀਂ ਨਿਰਾਸੀ, ਨਿਰਵੈਰ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਤੋੜ ਦੇ ਬੰਧਨ, ਬੰਦਗੀ ਵਾਲਿਆਂ ਦੇ ਸਮਝਾਈਆ। ਧੁਰ ਦਾ ਸਚ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੈਂ ਦਰਵੇਸ਼ਣ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਸਵਾਮੀ ਚਾੜ੍ਹ ਦੇ ਰੰਗਣ, ਰੰਗ ਰੰਗੀਲੇ ਨੂਰ ਅਲਾਹੀਆ। ਜਗਤ ਅੰਧੇਰ ਰਹੇ ਨਾ ਅੰਧਣ, ਅੰਧ ਗੁਬਾਰ ਦੇਣਾ ਚੁਕਾਈਆ। ਦੂਈ ਦਵੈਤੀ ਢਾਹੁਣੀ ਕੰਧਨ, ਸ਼ਰਅ ਹੱਦ ਨਾ ਕੋਇ ਵਖਾਈਆ। ਮੋਹ ਵਿਕਾਰਾ ਕਰਨਾ ਖੰਡਨ, ਖੰਡਾ ਖੜਗ ਨਾਮ ਖੜਕਾਈਆ। ਸਾਚਾ ਨਾਮ ਆਈ ਵੰਡਣ, ਵਸਤ ਅਗੰਮ ਇਕ ਵਰਤਾਈਆ। ਭਾਗ ਲਗਾਉਣਾ ਵਿਚ ਵਰਭੰਡਣ, ਸ੍ਰਿਸ਼ਟੀ ਦ੍ਰਿਸ਼ਟੀ ਖੋਜ ਖੁਜਾਈਆ। ਤੇਰਾ ਖੇਲ ਤੱਕਾਂ ਨਵ ਖੰਡਣ, ਦਹਿ ਦਿਸ਼ਾ ਸੋਭਾ ਪਾਈਆ। ਤੂੰ ਸਾਹਿਬ ਸਵਾਮੀ ਸੂਰਾ ਸਰਬੰਗਣ, ਸ਼ਹਿਨਸ਼ਾਹ ਇਕ ਅਖਵਾਈਆ। ਮੇਰਾ ਲੇਖੇ ਲਾਉਣਾ ਰਾਵੀ

ਵਾਲਾ ਕੰਗਣ, ਭਗਤ ਭਗਵਾਨ ਹੋਣਾ ਸਹਾਈਆ। ਜਨ ਭਗਤਾਂ ਮੁਖ ਨਾਮ ਲਗਾਉਣਾ ਸਗਨ, ਬਿਨ ਰਸਨਾ ਰਸ ਚਖਾਈਆ। ਧੂੜੀ ਖ਼ਾਕ ਰਮਾਉਣੀ ਚੰਦਨ, ਦੁਰਮਤ ਮੈਲ ਧਵਾਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਤੇਰੇ ਸੰਤ ਸੁਹੇਲੇ ਤੇਰਾ ਦਰ ਲੰਘਣ, ਅਗੇ ਹੋ ਨਾ ਕੋਇ ਅਟਕਾਈਆ। ਗੁਰਮੁਖਾਂ ਲਗਾਉਣਾ ਅੰਗਨ, ਆਪਣੀ ਗੋਦ ਬਹਾਈਆ। ਗੁਰਸਿਖ ਤੂੰ ਮੇਰਾ ਮੈਂ ਤੇਰਾ ਗਾਵਨ ਛੰਦਨ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੇਰੇ ਭੈ ਵਿਚ ਧਰਨੀ ਕਹੇ ਜ਼ਿਮੀਂ ਅਸਮਾਨ ਸਾਰੇ ਕੰਬਣ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਗਗਨ ਰਹਾਏ ਬਿਨਾ ਥੰਮਨ, ਇਹ ਤੇਰੀ ਵਡ ਵਡਿਆਈਆ। ਕੂੜ ਕੁੜਿਆਰੇ ਹੈਂਸਿਆਰੇ ਮੇਰੇ ਉਤੇ ਮੂਲ ਨਾ ਜੰਮਣ, ਜਨਮ ਦੇਣ ਵਾਲੀ ਦਿਸੇ ਕੋਇ ਨਾ ਮਾਈਆ। ਸਵਾਮੀ ਤੂੰ ਸਭ ਨੂੰ ਆਪ ਆਈਂ ਦੰਡਣ, ਡੰਡਾਵਤ ਸਭ ਦੀ ਦੇਣੀ ਬਦਲਾਈਆ। ਕਲਜੁਗ ਅੰਤਮ ਵੇਖੀਂ ਕੰਢਣ, ਕੰਢੀ ਘਾਟ ਸਾਰੇ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਇਕ ਦਵਾਰਾ ਸੋਹਵੇ ਸਚਖੰਡਣ, ਸਚਖੰਡ ਨਿਵਾਸੀ ਤੇਰੀ ਵਡ ਵਡਿਆਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਦੁਰਾਹਾ ਜ਼ਿਲਾ ਲੁਧਿਆਣਾ ਜਸਵੰਤ ਕੌਰ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਏਕ, ਏਕੰਕਾਰ ਦਿਆਂ ਜਣਾਈਆ। ਸ੍ਰਿਸ਼ਟ ਸਬਾਈ ਬੁੱਧੀ ਕਰ ਬਿਬੇਕ, ਦੁਰਮਤ ਮੈਲ ਧਵਾਈਆ। ਇਕੋ ਚਰਨ ਕਵਲ ਬਖ਼ਸ਼ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜਗਤ ਮਾਇਆ ਲਾ ਸਕੇ ਨਾ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਮਨ ਕਲਪਣਾ ਕਰ ਨੇਕ, ਮਤ ਸਤਿਗੁਰ ਆਪ ਸਮਝਾਈਆ। ਆਤਮ ਪਰਮਾਤਮ ਬਖ਼ਸ਼ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਨਜ਼ਰੀ ਆ ਨੇਤਨ ਨੇਤ, ਨਿਜ ਨੇਤਰ ਲੋਚਣ ਨੈਣ ਅੱਖ ਖੁਲਾਈਆ। ਤੇਰਾ ਸਚ ਦਵਾਰਾ ਇਕੋ ਨਜ਼ਰੀ ਆਏ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਪੰਚ ਵਿਕਾਰਾ ਕਰ ਖੇਤ, ਖੜਗ ਖੰਡਾ ਨਾਮ ਉਠਾਈਆ। ਸੁਰਤੀ ਸ਼ਬਦੀ ਦੱਸ ਭੇਤ, ਭੇਵ ਅਭੇਦ ਆਪ ਖੁਲਾਈਆ। ਜਿਥੇ ਵਸੇ ਸਦਾ ਹਮੇਸ਼, ਹਮ ਸਾਜਣ ਡੇਰਾ ਲਾਈਆ। ਕਲਜੁਗ ਅੰਤ ਕੰਤ ਭਗਵੰਤ ਧਰਨੀ ਕਹੇ ਮੇਰੀ ਹਾਲਤ ਵੇਖ, ਅਨਡਿੱਠ ਧਿਆਨ ਲਗਾਈਆ। ਚਾਰੋਂ ਕੁੰਟ ਵਧਿਆ ਭੇਖ, ਅਛਲ ਛਲ ਭੱਜੇ ਵਾਹੋ ਦਾਹੀਆ। ਤੇਰਾ ਸਾਚਾ ਸਮਝੇ ਕੋਇ ਨਾ ਲੇਖ, ਲਿਖਣ ਪੜ੍ਹਨ ਵਾਲੀ ਬੁੱਧੀ ਕੰਮ ਕਿਸੇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਤੇਰਾ ਸੁਹੰਜਣਾ ਹੋਵੇ ਸੰਬਲ ਦੇਸ, ਜਿਸ ਗ੍ਰਹਿ ਆਪਣਾ ਆਸਣ ਲਾਈਆ। ਤੂੰ ਮਾਲਕ ਖ਼ਾਲਕ ਸਵਾਮੀ ਨਰ ਨਰੇਸ਼, ਨਰ ਨਰਾਇਣ ਤੇਰੀ ਵਡਿਆਈਆ। ਮੈਨੂੰ ਇਕ ਅਗੰਮੜਾ ਦੇ ਸੰਦੇਸ਼, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੈਨੂੰ ਤੇਰੀ ਇਕੋ ਓਟ, ਓੜਕ ਤੇਰਾ ਧਿਆਨ ਲਗਾਈਆ। ਤੇਰਾ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਇਕ ਅਖਵਾਈਆ। ਤੇਰੀ ਸ਼ਬਦ ਅਗੰਮੀ ਚੋਟ, ਦੋ ਜਹਾਨ ਉਠਾਈਆ। ਬੁਧੀ ਦੀ ਬਦਲੇ ਸੋਚ, ਸਮਝ ਆਪਣੇ ਨਾਲ ਰਖਾਈਆ। ਖੋਲੇ ਨੇਤਰ ਲੋਚਨ ਲੋਚ, ਲੋਇਨ ਆਪਣੇ ਰੰਗ ਰੰਗਾਈਆ। ਤੇਰਾ ਦਰਸ ਅਗੰਮਾ

ਇਕੋ ਬਹੁਤ, ਦੂਸਰ ਲੋੜ ਨਾ ਕੋਿੰੲ ਵਖਾਈਆ। ਭਾਗ ਲਗਾ ਦੇ ਕਾਇਆ ਮੇਰੇ ਕੋਟ, ਗੜ੍ਹ ਦਵਾਰ ਦੇ ਸੁਹਾਈਆ। ਮੈਂ ਤੇਰਾ ਸੁਣਾਂ ਇਕ ਸਲੋਕ, ਸੋਹਲਾ ਢੋਲਾ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੀ ਇਕ ਅਲਖ, ਅਲਖ ਅਗੋਚਰ ਦਿਆਂ ਜਣਾਈਆ। ਨਿਰਗੁਣ ਧਾਰ ਹੋ ਪ੍ਰਤੱਖ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਦਰਸ ਦਿਖਾਈਆ। ਨਿਗਾਹ ਮਾਰ ਕੇ ਮੇਰੇ ਉਤੇ ਤੱਕ, ਤਕਵੇ ਵਾਲਾ ਨਜ਼ਰ ਕੋਇ ਨਾ ਆਈਆ। ਹਕੀਕਤ ਰਹੀ ਨਾ ਕਿਸੇ ਕੋਲ ਹਕ, ਸਚ ਵਿਚ ਨਾ ਕੋਇ ਸਮਾਈਆ। ਤੂੰ ਵੇਖਣਹਾਰਾ ਘਟ ਘਟ, ਗ੍ਰਹਿ ਗ੍ਰਹਿ ਪਰਦਾ ਆਪ ਫੁਲਾਈਆ। ਪਵਿਤ੍ਰ ਰਿਹਾ ਨਾ ਕੋਇ ਹੱਟ, ਘਾਟ ਕਿਨਾਰੇ ਰੋਵਣ ਮਾਰਨ ਧਾਹੀਂਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਚਰਚ ਚਰਾਗਾਹਾਂ ਰੋਵਣ ਮਾਰਨ ਧਾਹੀਆ। ਕਿਰਪਾ ਕਰ ਮੇਰੇ ਸਮਰਥ, ਸਵਾਮੀ ਤੇਰੀ ਆਸ ਰਖਾਈਆ। ਸਚ ਨਾਲੋਂ ਮੇਰੇ ਖ਼ਾਲੀ ਹੋ ਗਏ ਹੱਥ, ਧਰਮ ਵਸਤ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰੇ ਸਭ ਨੂੰ ਪਾਈ ਨੱਥ, ਨੌ ਖੰਡ ਪ੍ਰਿਥਮੀ ਸੱਤ ਦੀਪ ਨਟੂਆ ਹੋ ਕੇ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਅਗੰਮ ਦੇਣੀ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਅੰਤਸ਼ਕਰਨ ਦਾ ਅੰਦਰ, ਅੰਤਰ ਅੰਤਰ ਧਿਆਨ ਲਗਾਈਆ। ਜਿਹੜਾ ਧਰਮ ਧਾਰ ਦਾ ਮੰਦਰ, ਬਿਨ ਬਾਡੀ ਬਣਤ ਬਣਾਈਆ। ਦੀਪਕ ਜਗੇ ਅੰਧੇਰੀ ਕੰਦਰ, ਜੋਤੀ ਨੂਰ ਨੂਰ ਰੁਸ਼ਨਾਈਆ। ਮਨੂਆ ਦਹਿ ਦਿਸ਼ਾ ਉਠ ਨਾ ਧਾਏ ਬੰਦਰ, ਮਨਸਾ ਮਨ ਨਾ ਕੋਇ ਵਧਾਈਆ। ਮੇਰੀ ਇਕੋ ਡੰਡਾਵਤ ਇਕੋ ਬੰਦਨ, ਪੁਰਖ ਅਕਾਲੇ ਦੀਨ ਦਿਆਲੇ ਸਭ ਨੂੰ ਲਾ ਲੈ ਆਪਣੇ ਅੰਗਣ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਆਤਮ ਪਰਮਾਤਮ ਨਿਜ ਘਰ ਸਭ ਨੂੰ ਦੇ ਅਨੰਦਨ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਮੈਂ ਭਿਖਾਰੀ ਦਰ ਦਰਵੇਸ਼ਣ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਗਾ ਆਪਣੇ ਅੰਗਣ, ਅੰਗੀਕਾਰ ਆਪ ਹੋ ਜਾਈਆ। ਮਸਤਕ ਧੂੜੀ ਖ਼ਾਕ ਰਮਾ ਦੇ ਚੰਦਨ, ਦੁਰਮਤ ਮੈਲ ਧਵਾਈਆ। ਧਰਨੀ ਕਹੇ ਮੇਰਾ ਭਾਗ ਉਦੈ ਕਰ ਨਵ ਖੰਡਣ, ਸੱਤ ਦੀਪ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੁਕਮ ਦੀ ਕਰੇ ਨਾ ਕੋਇ ਉਲੰਘਣ, ਆਪਣਾ ਬਲ ਨਾ ਕੋਇ ਪ੍ਰਗਟਾਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੋਰਾਹਾ ਜ਼ਿਲਾ ਲੁਧਿਆਣਾ ਗੁਰਨਾਮ ਕੌਰ ਦੇ ਗ੍ਰਹਿ

ਧਰਨੀ ਕਹੇ ਪ੍ਰਭ ਮੇਰੇ ਉਤੇ ਤੁਠੀਂ, ਦੀਨ ਦਿਆਲ ਹੋਣਾ ਸਹਾਈਆ। ਨਿਗਾਹ ਮਾਰ ਲੈ ਮੇਰੀ ਚਾਰੇ ਗੁੱਠੀ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਮੇਰੀ ਪਵਿਤ੍ਰ ਰਹੀ ਖ਼ਾਕ ਨਾ ਮੁੱਠੀ, ਧੂੜੀ ਧਰਮ ਨਾ ਕੋਇ ਜਣਾਈਆ। ਮੇਰੇ ਸਵਾਮੀ ਮੈਂ ਕਲਜੁਗ ਅੰਤਮ ਲੁੱਟੀ, ਨੇਤਰ ਰੋ ਰੋ ਦਿਆਂ ਦੁਹਾਈਆ। ਮੈਂ ਜਗਤ ਵਿਕਾਰ ਹੰਕਾਰ ਵਿਚ ਗਈ ਕੁੱਠੀ, ਤਤ ਰਸ ਰਿਹਾ ਨਾ ਰਾਈਆ। ਮੈਂ ਦੁਖਿਆਰਨ ਸਦੀ ਚੌਧਵੀਂ ਅੰਤਮ

ਉਠੀ, ਤੇਰੇ ਅਗੇ ਵਾਸਤਾ ਪਾਈਆ। ਮੇਰੀ ਸੁਹੰਜਣੀ ਕਰ ਦੇ ਰੁੱਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਨੂੰ ਧਾਰ ਬਖ਼ਸ਼ ਦੇ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮੇਰੀ ਕਰਨੀ ਕਰਤੇ ਰਹੇ ਨਾ ਲੁਕੀ, ਸਨਮੁਖ ਹੋ ਕੇ ਦਿਆਂ ਸੁਣਾਈਆ। ਨੌਵਾਂ ਖੰਡਾਂ ਵਿਚ ਹੋਈ ਮੈਂ ਦੁਖੀ, ਸੱਤ ਦੀਪ ਸਾਂਤਕ ਸਤਿ ਨਾ ਕੋਇ ਵਰਤਾਈਆ। ਮੇਰੀ ਤ੍ਰਿਸ਼ਨਾ ਤੇਰੇ ਦਰਸ ਦੀ ਭੁੱਖੀ, ਤ੍ਰਿਪਤ ਦੇਣੀ ਕਰਾਈਆ। ਮੇਰਾ ਉਜਲ ਕਰ ਦੇ ਮੁਖੀ, ਦੁਰਮਤ ਮੈਲ ਧਵਾਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੇ ਉਤੇ ਪੁਜੀ, ਪੂਜਣਯੋਗ ਤੇਰੀ ਸਰਨਾਈਆ। ਮੇਰੀ ਬ੍ਰਿਹੋਂ ਦਰਦ ਵੇਖ ਲੈ ਗੁੱਝੀ, ਵਿਛੋੜੇ ਵਿਚ ਦਿਆਂ ਸੁਣਾਈਆ। ਮੈਂ ਬਿਨਾ ਨੇਤਰਾਂ ਰੋਵਾਂ ਉਚੀ, ਉਚ ਅਗੰਮ ਅਥਾਹ ਕੀ ਤੇਰੀ ਬੇਪਰਵਾਹੀਆ। ਕਲਜੁਗ ਜੀਵਾਂ ਸੁਰਤੀ ਸਭ ਦੀ ਅੰਦਰੋਂ ਸੁੱਤੀ, ਸ਼ਬਦੀ ਸ਼ਬਦ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਵੇਖ ਜਹਾਨ, ਜਗਤ ਜੁਗ ਧਿਆਨ ਲਗਾਈਆ। ਚਾਰੋਂ ਕੁੰਟ ਕੂੜ ਨਿਸ਼ਾਨ, ਸਤਿ ਧਰਮ ਨਾ ਕੋਇ ਝੁਲਾਈਆ। ਮੈਂ ਵੇਖ ਕੇ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਤੈਨੂੰ ਭੁਲ ਗਿਆ ਤੇਰਾ ਇਨਸਾਨ, ਇਨਸਾਨੀਅਤ ਵਿਚ ਨਾ ਕੋਇ ਸਮਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਫਿਰੇ ਬੇਈਮਾਨ, ਬੇਵਾ ਰੂਪ ਹੋਈ ਲੋਕਾਈਆ। ਆਤਮ ਬ੍ਰਹਮ ਮਿਲੇ ਨਾ ਕਿਸੇ ਗਿਆਨ, ਬੁਧ ਬਿਬੇਕ ਨਾ ਕੋਇ ਵਡਿਆਈਆ। ਚਾਰ ਕੁੰਟ ਕਲਜੁਗ ਕੂੜ ਫਿਰੇ ਸ਼ੈਤਾਨ, ਸ਼ਰੀਅਤ ਸ਼ਰਅ ਨਾਲ ਮਿਲਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਸ੍ਰੀ ਭਗਵਾਨ, ਭਗਵਨ ਤੇਰੀ ਓਟ ਰਖਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦਾ ਵੇਖ ਗਿਆਨ, ਜੋ ਭਵਿਖਤਾਂ ਵਿਚ ਦ੍ਰਿੜਾਈਆ। ਸੰਦੇਸਾ ਦੇ ਕੇ ਗਏ ਰਸਨਾ ਜਿਹਵਾ ਨਾਲ ਜ਼ਬਾਨ, ਬੱਤੀ ਦੰਦਾਂ ਸਿਫ਼ਤ ਸਾਲਾਹੀਆ। ਕਲ ਕਲਕੀ ਪ੍ਰਗਟ ਹੋਵੇ ਨੌਜਵਾਨ, ਜੋਧਾ ਸੂਰਬੀਰ ਆਪ ਅਖਵਾਈਆ। ਅਮਾਮ ਅਮਾਮਾ ਨੂਰ ਨੁਰਾਨਾ ਨੌਜਵਾਨ, ਪਰਵਰਦਿਗਾਰ ਅਗੰਮ ਅਥਾਹੀਆ। ਜੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਜ਼ਿਮੀਂ ਅਸਮਾਨ, ਧਰਨੀ ਧਰਤ ਧਵਲ ਧੌਲ ਤੇਰਾ ਲੇਖਾ ਝੋਲੀ ਪਾਈਆ। ਜਿਸ ਦੀ ਆਸਾ ਰਖ ਕੇ ਗਏ ਸੀਤਾ ਰਾਮ, ਕ੍ਰਿਸ਼ਨ ਰਾਧੇ ਧਿਆਨ ਲਗਾਈਆ। ਈਸਾ ਮੂਸਾ ਜਿਸ ਦਾ ਦਿਤਾ ਬਿਆਨ, ਸਜਦਿਆਂ ਵਿਚ ਕਲਮਿਆਂ ਤੋਂ ਬਾਹਰ ਸੀਸ ਨਿਵਾਈਆ। ਨਾਨਕ ਗੋਬਿੰਦ ਜਿਸ ਨੂੰ ਕੀਤਾ ਪਰਵਾਨ, ਪਰਮ ਪੁਰਖ ਬੇਪਰਵਾਹੀਆ। ਸੋ ਕਲਜੁਗ ਅੰਤਮ ਹੋਵੇ ਪ੍ਰਧਾਨ, ਸਤਿਗੁਰ ਸ਼ਬਦ ਸ਼ਬਦ ਲਏ ਅੰਗੜਾਈਆ। ਧਰਨੀ ਤੇਰੀ ਕਰੇ ਕਲਿਆਣ ਕਲਕਾਤੀ ਡੇਰਾ ਢਾਹੀਆ। ਝਗੜਾ ਮੁਕਾਏ ਦੀਨ ਈਮਾਨ, ਆਤਮ ਪਰਮਾਤਮ ਭੇਵ ਆਪ ਖੁਲਾਈਆ। ਜਨ ਭਗਤ ਸੁਹੇਲੇ ਕਰ ਪਹਿਚਾਨ, ਚਰਨ ਪ੍ਰੀਤੀ ਬਖ਼ਸ਼ੇ ਇਕ ਸਰਨਾਈਆ। ਤੇਰਾ ਵਕਤ ਸੁਹੰਜਣਾ ਵੇਖੇ ਆਣ, ਵਾਰ ਥਿਤ ਘੜੀ ਆਪਣੇ ਹੱਥ ਰਖਾਈਆ। ਤੈਨੂੰ ਹੋਣ ਨਾ ਦੇਵੇ ਪ੍ਰੇਸ਼ਾਨ, ਪ੍ਰੇਸ਼ਾਨੀ ਵਿਚੋਂ ਬਾਹਰ ਕਢਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਦੇਵੇ ਮਾਣ, ਪਰਵਰਦਿਗਾਰ ਸਾਂਝਾ ਯਾਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਾਦਰ ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਲਲਹੇੜੀ ਜ਼ਿਲਾ ਲੁਧਿਆਣਾ ਗੁਰਦੇਵ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਪਰਮ ਪੁਰਖ ਨਿਰੰਕਾਰਾ, ਨਿਰਵੈਰ ਤੇਰੀ ਸਰਨਾਈਆ। ਜੋਤ ਸ਼ਬਦ ਦੀ ਧਾਰ ਖੇਲ ਵੇਖ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਵਾਧਾਨ ਕਰ ਲੈ ਤੇਈ ਅਵਤਾਰਾ, ਜੋਤ ਧਾਰ ਵਿਚੋਂ ਪ੍ਰਗਟਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਦੇ ਇਸ਼ਾਰਾ, ਦਰਗਾਹ ਸਾਚੀ ਮੁਕਾਮੇ ਹਕ ਵਿਚੋਂ ਹਿਲਾਈਆ। ਨਾਨਕ ਗੋਬਿੰਦ ਕਰ ਪਿਆਰਾ, ਪਰਮ ਪੁਰਖ ਪ੍ਰਭ ਤੇਰੀ ਬੇਪਰਵਾਹੀਆ। ਧਰਨੀ ਕਹੇ ਮੈਂ ਰੋ ਰੋ ਕਰਾਂ ਗਿਰਿਆਜ਼ਾਰਾ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਉਤੇ ਹੋਇਆ ਧੂੰਆਂਧਾਰਾ, ਸਮੁੰਦ ਸਾਗਰ ਰਹੇ ਕੁਰਲਾਈਆ। ਚਾਰ ਕੁੰਟ ਕੂੜੀ ਕਿਰਿਆ ਵਧਿਆ ਵਿਕਾਰਾ, ਲੋਭ ਮੋਹ ਹੰਕਾਰ ਨਾਲ ਮਿਲਾਈਆ। ਸ੍ਰਿਸ਼ਟੀ ਦੀ ਸ੍ਰਿਸ਼ਟੀ ਅੰਦਰ ਤੇਰਾ ਰਿਹਾ ਨਾ ਮੂਲ ਪਿਆਰਾ, ਪਰਮ ਪੁਰਖ ਤੈਨੂੰ ਮਿਲਣ ਕੋਇ ਨਾ ਪਾਈਆ। ਆਤਮ ਪਰਮਾਤਮ ਘਰ ਮੰਦਰ ਦੀਪਕ ਜੋਤੀ ਨੂਰ ਨਾ ਹੋਏ ਉਜਿਆਰਾ, ਨੂਰ ਨੁਰਾਨੇ ਤੇਰਾ ਨੂਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਵੇਖ ਲੈ ਖ਼ਾਹਿਸ਼, ਖ਼ਾਲਸ ਤੈਨੂੰ ਦਿਆਂ ਜਣਾਈਆ। ਨੌ ਖੰਡ ਪ੍ਰਿਥਮੀ ਲੱਗੀ ਆਤਸ਼, ਕਲਜੁਗ ਅਗਨੀ ਅੱਗ ਜਲਾਈਆ। ਮਨੂਆ ਮਨਸਾ ਨਾਲ ਮਿਲ ਕੇ ਕਰੇ ਸ਼ਰਾਰਤ, ਸਾਜ਼ਸ਼ ਆਪਣੀ ਰਿਹਾ ਕਰਾਈਆ। ਸਦੀ ਚੌਧਵੀਂ ਵਕਤ ਹੋਇਆ ਨਾਜ਼ਕ, ਸੰਗ ਮੁਹੰਮਦ ਚਾਰ ਯਾਰ ਰਾਹ ਤਕਾਈਆ। ਕਿਸੇ ਦੀ ਅਕਲ ਬੁੱਧੀ ਦੀ ਰਹੀ ਨਾ ਕੋਇ ਲਿਆਕਤ, ਅੱਖਰਾਂ ਵਾਲੀ ਵਿਦਿਆ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਅਵਤਾਰ ਪੈਗ਼ੰਬਰ ਗੁਰੂਆਂ ਦੇ ਇਸ਼ਾਰਾ, ਸਚਖੰਡ ਦਵਾਰ ਲੈ ਉਠਾਈਆ। ਖੇਲ ਵਖਾ ਵਿਚ ਸੰਸਾਰਾ, ਚਾਰੋਂ ਕੁੰਟ ਪਰਦਾ ਆਪ ਉਠਾਈਆ। ਹੁਕਮ ਸੰਦੇਸ਼ਾ ਦੇ ਇਕੋ ਵਾਰਾ, ਏਕੰਕਾਰ ਆਪਣਾ ਹੁਕਮ ਦੇ ਜਣਾਈਆ। ਜਾ ਕੇ ਦੀਨਾਂ ਮਜ਼੍ਹਬਾਂ ਪਾ ਸਾਰਾ, ਵੇਖੋ ਥਾਉਂ ਥਾਈਂਆ। ਕਿਉਂ ਹਰ ਘਟ ਅੰਦਰ ਹੋਇਆ ਧੂਆਂਧਾਰਾ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਨਾਮ ਕਲਮਾ ਸ਼ਬਦ ਸੁਣੇ ਨਾ ਕੋਇ ਧੁਨਕਾਰਾ, ਅਨਾਦ ਅਨਾਦੀ ਨਾਦ ਨਾ ਕੋਇ ਵਜਾਈਆ। ਅੰਮ੍ਰਿਤ ਆਤਮ ਨਿਝਰ ਰਸ ਮਿਲੇ ਨਾ ਠੰਡਾ ਠਾਰਾ, ਬੂੰਦ ਸਵਾਂਤੀ ਮੇਘ ਨਾ ਕੋਇ ਬਰਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜੋ ਦੇ ਕੇ ਗਏ ਸਹਾਰਾ, ਸਹਾਇਕ ਨਾਇਕ ਹੋ ਕੇ ਆਪਣਾ ਹੁਕਮ ਵਰਤਾਈਆ। ਕਿਉਂ ਸਭ ਦੇ ਹੁੰਦਿਆਂ ਕੂੜੀ ਕਿਰਿਆ ਵਧਿਆ ਵਿਕਾਰਾ, ਸਤਿ ਸਚ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਅਵਤਾਰ ਪੈਗ਼ੰਬਰ ਗੁਰੂਆਂ ਵਖਾ ਦੇ ਆਪਣਾ ਗ੍ਰਹਿ, ਲੋਕਮਾਤ ਧਿਆਨ ਲਗਾਈਆ। ਜੋ ਨਾਮ ਕਲਮਾ ਦੀਨ ਦੁਨੀਆ ਦੇ ਕੇ ਗਏ, ਅੱਖਰ ਅੱਖਰਾਂ ਨਾਲ ਮਿਲਾਈਆ। ਜੋ ਸਚ ਸਮਝਾ ਕੇ ਬੁੱਧੀ ਤੋਂ ਪਰੇ ਦੱਸਿਆ ਖੇਲ ਨਿਰਭੈ, ਨਿਰਵੈਰ ਇਕ ਜਣਾਈਆ। ਜਿਸ ਦੇ ਰੂਪ ਅਨੂਪ ਸਰੂਪ ਪੁਰਖ ਅਕਾਲੇ ਵਸੇ ਕੈ, ਰਸਨਾ ਕਹਿ ਕਹਿ ਕਥਨੀ ਨਾਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਜਗਤ ਧਾਰ ਵੇਖ ਲੈ ਵੰਡਾਂ,

ਗੁਰ ਅਵਤਾਰਾਂ ਪੈਗ਼ੰਬਰਾਂ ਦਿਤੀਆਂ ਪਾਈਂਆ। ਤੇਰੇ ਨਾਮ ਕਲਮੇ ਗਾਏ ਛੰਦਾ, ਅੱਖਰ ਅੱਖਰਾਂ ਨਾਲ ਮਿਲਾਈਆ। ਸ਼ਰਅ ਸ਼ਰੀਅਤ ਬਣਾ ਕੇ ਕੰਧਾ, ਹਦੂਦਾ ਦੀਨ ਦੁਨੀ ਰਖਾਈਆ। ਤੇਰਾ ਭੇਵ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਤੁਧ ਬਿਨ ਅਵਰ ਨਾ ਕੋਇ ਖੁਲ੍ਹੰਦਾ, ਪਰਦਾ ਸਕੇ ਨਾ ਕੋਇ ਉਠਾਈਆ। ਨਵ ਨੌ ਚਾਰ ਮੇਰਾ ਹਾਲ ਹੋਇਆ ਮੰਦਾ, ਮੰਦ ਭਾਗਣ ਹੋ ਕੇ ਦਿਆਂ ਸੁਣਾਈਆ। ਉਠ ਵੇਖ ਲੈ ਪੂਰਬ ਵਕਤ ਸਭ ਦਾ ਲੰਘਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਅੰਤ ਲੇਖਾ ਤੱਕ ਲੈ ਤਾਰਾ ਚੰਦਾ, ਚੰਦ ਸਿਤਾਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਦਿ ਜੁਗਾਦਿ ਜੁਗ ਚੌਕੜੀ ਤੇਰਾ ਖੇਲ ਸਦਾ ਸੂਰਾ ਸਰਬੰਗਾ, ਦੂਜਾ ਨਜ਼ਰ ਕੋਇ ਨਾ ਆਈਆ।