੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਹੌਣ ਜ਼ਿਲਾ ਲੁਧਿਆਣਾ ਜਰਨੈਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਅੰਤਰ ਅਗੰਮੀ ਇਛਾ, ਜਗਤ ਵਾਸਨਾ ਨਾ ਕੋਇ ਦ੍ਰਿੜਾਈਆ। ਮਿਹਰਵਾਨ ਸਵਾਮੀ ਪਾ ਦੇ ਭਿੱਛਾ, ਭਿੱਖਕ ਹੋ ਕੇ ਝੋਲੀ ਰਹੀ ਡਾਹੀਆ। ਲਹਿਣਾ ਦੇਣਾ ਪੂਰਾ ਕਰ ਅਵਤਾਰ ਪੈਗ਼ੰਬਰ ਗੁਰੂਆਂ ਭਵਿਸ਼ਾ, ਪੇਸ਼ੀਨਗੋਈਆਂ ਵੇਖ ਵਖਾਈਆ। ਜਿਹੜਾ ਲੇਖ ਤੇਰੇ ਸ਼ਬਦ ਧਾਰ ਵਿਚ ਲਿਖਾ, ਸ਼ਬਦੀ ਸ਼ਬਦ ਕਰ ਸ਼ਨਵਾਈਆ। ਉਸ ਦਾ ਮੇਰੀ ਝੋਲੀ ਪਾ ਦੇ ਹਿੱਸਾ, ਮਾਂਗਤ ਹੋ ਕੇ ਮੰਗ ਮੰਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣੀ ਤੱਕ ਲੈ ਵਕਤ ਸੁਹੰਜਣੀ ਥਿਤਾ, ਘੜੀ ਪਲ ਖੋਜ ਖੁਜਾਈਆ। ਮੇਰੀ ਹਾਲਤ ਵੇਖ ਲੈ ਮੇਰੇ ਪਿਤਾ, ਪਤਿਪਰਮੇਸ਼ਵਰ ਨੈਣ ਉਠਾਈਆ। ਸਾਡਾ ਕਰੇ ਕੋਇ ਨਾ ਹਿਤਾ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਮਨ ਠਗੌਰੀ ਕਰੇ ਚਿਤਾ, ਚਾਰ ਕੁੰਟ ਹਲਕਾਈਆ। ਤੇਰਾ ਨੂਰ ਕਿਸੇ ਨਾ ਦਿਸਾ, ਜੋਤੀ ਜਾਤੇ ਤੇਰਾ ਦਰਸ ਕੋਇ ਨਾ ਪਾਈਆ। ਜਿਧਰ ਤੱਕਾਂ ਦੀਨ ਦੁਨੀਆ ਅੰਦਰ ਵਿਖਾ, ਪੰਜ ਵਿਕਾਰ ਹੋਇਆ ਹਲਕਾਈਆ। ਚਾਰ ਜੁਗ ਦੇ ਸ਼ਾਸਤਰਾਂ ਦੀ ਭੁਲੀ ਸਿਖਾ, ਸਿਖ ਸਿਖਿਆ ਵਿਚ ਨਾ ਕੋਇ ਸਮਾਈਆ। ਕਲਜੁਗ ਨੇ ਤੀਰ ਅਣਿਆਲਾ ਚਲਾਇਆ ਤਿੱਖਾ, ਜਗਤ ਸ੍ਰਿਸ਼ਟੀ ਅੰਤਰ ਪਾਰ ਕਰਾਈਆ। ਕੂੜਾ ਰਸ ਬਣਾ ਕੇ ਮਿੱਠਾ, ਮਾਨਸ ਮਨੁੱਖਾਂ ਦਿਤਾ ਹਿਲਾਈਆ। ਧਰਮ ਦਾ ਲਹਿਣਾ ਦੇਣਾ ਕਰ ਕੇ ਚਿੱਟਾ, ਆਪਣਾ ਡੰਕ ਕੀਤਾ ਸ਼ਨਵਾਈਆ। ਲੇਖਾ ਤੱਕ ਲੈ ਪੱਥਰ ਇੱਟਾ, ਪਾਹਨਾਂ ਫੋਲ ਫੁਲਾਈਆ। ਮਨੂਆ ਕਿਸੇ ਨਾ ਹੋਵੇ ਟਿਕਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਅੰਮ੍ਰਿਤ ਬੂੰਦ ਮਿਲੇ ਕਿਸੇ ਨਾ ਛਿੱਟਾ, ਸਵਾਮੀ ਮੇਘ ਨਾ ਕੋਇ ਬਰਸਾਈਆ। ਸਭ ਦੀਆਂ ਖੁਲ੍ਹੀਆਂ ਦਿਸਣ ਲਿਟਾਂ, ਸੀਸ ਜਗਦੀਸ਼ ਨਾ ਕੋਇ ਗੁੰਦਾਈਆ। ਤੇਰਾ ਖੇਲ ਨਿਤ ਨਵਿਤਾ, ਜੁਗ ਜੁਗ ਆਪਣਾ ਫੇਰਾ ਪਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੀ ਆਸਾ ਇਕਾ, ਏਕੰਕਾਰ ਦਿਆਂ ਜਣਾਈਆ। ਸਭ ਨੂੰ ਮਾਣ ਦੇਣਾ ਵੇਖਣਾ ਨਹੀਂ ਵੱਡਾ ਨਿੱਕਾ, ਬਾਲ ਜਵਾਨਾਂ ਰੰਗ ਰੰਗਾਈਆ। ਕੂੜੀ ਕਿਰਿਆ ਰਸ ਮੇਟ ਕੇ ਫ਼ਿਕਾ, ਫ਼ਿਕਰਾ ਆਪਣਾ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੱਕ ਲੈ ਆਪਣੀ ਦੀਨ ਦੁਨੀ ਦੀ ਕਰਨੀ, ਕਰਤੇ ਪੁਰਖ ਧਿਆਨ ਲਗਾਈਆ। ਤੇਰੀ
ਲੱਗਿਆ ਦਿਸੇ ਕੋਇ ਨਾ ਚਰਨੀ, ਚਰਨ ਚਰਨੋਦਕ ਮੁਖ ਨਾ ਕੋਇ ਚੁਆਈਆ। ਸਾਚੀ ਮਿਲੇ ਕਿਸੇ ਨਾ ਸਰਨੀ, ਸਰਨਗਤ ਨਾ ਕੋਇ ਵਖਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਮਿਲੇ ਨਾ ਕਿਸੇ ਪੜ੍ਹਨੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਕਾਇਆ ਮੰਦਰ ਅੰਦਰ ਸਾਚੀ ਮੰਜ਼ਲ ਮਿਲੇ ਕਿਸੇ ਨਾ ਚੜ੍ਹਨੀ, ਕੂੜਾ ਪੰਧ ਨਾ ਕੋਇ ਮੁਕਾਈਆ। ਨਿਰਭਉ ਤੇਰਾ ਭੈ ਚੁੱਕੇ ਨਾ ਡਰਨੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਨਿਗਾਹ ਮਾਰ ਲੈ ਵਰਨੀ ਬਰਨੀ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹੇ ਕੁਰਲਾਈਆ। ਸਾਚੀ ਤਾਰੀ ਬਿਨ ਤੇਰੀ ਕਿਰਪਾ ਕਿਸੇ ਨਾ ਤਰਨੀ, ਤਾਰਨਹਾਰ ਦੇਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੈਂ ਰੋਵਾਂ ਸਾਹ ਉਭ, ਉਫ਼ ਹਾਏ ਤੇਰਾ ਨਾਮ ਦੁਹਾਈਆ। ਕੂੜ ਕੁੜਿਆਰੇ ਕਿਚੜ ਗਈ ਖੁੱਭ, ਬਿਨ ਤੇਰੇ ਬਾਹਰ ਨਾ ਕੋਇ ਕਢਾਈਆ। ਮੇਰੀ ਬਿਬੇਕ ਰਹੀ ਨਾ ਬੁੱਧ, ਉਜਲ ਮੁਖ ਨਾ ਕੋਇ ਕਰਾਈਆ। ਮੇਰੇ ਉਤੇ ਕਾਮ ਕਰੋਧ ਲੋਭ ਮੋਹ ਹੰਕਾਰ ਰਚਾਇਆ ਯੁੱਧ, ਨੌ ਖੰਡ ਪ੍ਰਿਥਮੀ ਦਿਵਸ ਰੈਣ ਦਿਤੀ ਲੜਾਈਆ। ਨਿਗਾਹ ਮਾਰ ਲੈ ਪੁਰਖ ਅਕਾਲੇ ਵਿਚ ਆਪਣੇ ਕਲਜੁਗ, ਕਲ ਕਾਤੀ ਵੇਖ ਵਖਾਈਆ। ਸਤਿ ਧਰਮ ਦੀ ਰਹੀ ਕੋਈ ਨਾ ਸੁਧ, ਸੁਦੀ ਵਦੀ ਦਾ ਡੇਰਾ ਦਏ ਢਾਹੀਆ। ਕਿਸੇ ਨੂੰ ਸਚ ਵਿਚ ਕਹੇ ਕੋਇ ਨਾ ਮਾਰਨਿੰਗ ਗੁਡ, ਈਸਾ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਮ ਕਹੇ ਮੇਰੇ ਸ਼ਹਿਨਸ਼ਾਹ ਨਵਾਬ, ਪਰਵਰਦਿਗਾਰ ਤੇਰੀ ਸ਼ਰਨਾਈਆ। ਸਭ ਦੇ ਮਿਤਰ ਪਿਆਰੇ ਅਹਿਬਾਬ, ਮਹਿਬੂਬ ਤੇਰੀ ਵਡ ਵਡਿਆਈਆ। ਬਿਨਾ ਅੱਖਰਾਂ ਤੋਂ ਪੈਗ਼ੰਬਰਾਂ ਵਾਲੀ ਵੇਖ ਕਿਤਾਬ, ਕੁਤਬਖ਼ਾਨਿਆਂ ਤੋਂ ਬਾਹਰ ਫੋਲ ਫੁਲਾਈਆ। ਜਿਸ ਦੇ ਅਲਿਫ਼ ਯੇ ਤੋਂ ਬਿਨਾ ਅਲਫ਼ਾਜ਼, ਹਰਫ਼ ਹਰੂਫ਼ ਸਮਝ ਕੋਇ ਨਾ ਪਾਈਆ। ਕੀ ਲਹਿਣਾ ਦੇਣਾ ਤੇਰਾ ਮੇਰਾ ਉਤੇ ਇਤਫ਼ਾਕ, ਇਤਫ਼ਾਕੀਆ ਕੀ ਆਪਣੀ ਕਾਰ ਕਮਾਈਆ। ਕਿਸ ਬਿਧ ਸ਼ਰਅ ਦਾ ਸ਼ਰਅ ਨਾਲ ਹੋਵੇ ਨਿਫ਼ਾਕ, ਭੇਦ ਅਭੇਦਾ ਦੇਣਾ ਖੁਲਾਈਆ। ਰਸੂਲ ਪੈਗ਼ੰਬਰਾਂ ਹੋਏ ਤਲਾਕ, ਮੁਰੀਦ ਮੁਰਸ਼ਦ ਪੱਲੂ ਜਾਣ ਛੁਡਾਈਆ। ਸਦੀ ਚੌਧਵੀਂ ਹੋਵੇ ਅੰਤ ਹਿਸਾਬ, ਲੇਖਾ ਮੁਹੰਮਦ ਰਿਹਾ ਦ੍ਰਿੜਾਈਆ। ਚਾਰ ਯਾਰੀ ਸੋਈ ਜਾਏ ਜਾਗ, ਗ਼ਫ਼ਲਤ ਨਿੰਦਰਾ ਰਹੇ ਨਾ ਰਾਈਆ। ਕਿਸ ਬਿਧ ਨੂਰ ਨੁਰਾਨੇ ਧੁਰ ਅਮਾਮ ਕਰੇਂ ਇਮਦਾਦ, ਆਮਦ ਦਾ ਭੇਵ ਦੇਣਾ ਖੁਲਾਈਆ। ਮੈਂ ਬੇਨੰਤੀ ਕਰਨੀ ਆਜ, ਕਿਸ ਬਿਧ ਸ੍ਰਿਸ਼ਟੀ ਦਾ ਬਦਲੇ ਸਮਾਜ, ਪ੍ਰਵਿਸ਼ਟਾ ਪੰਦਰਾਂ ਚੇਤ ਮੰਗ ਮੰਗਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਚ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਪਾਰਬ੍ਰਹਮ ਪਤਿਪਰਮੇਵਸ਼ਰ ਪਰਵਰਦਿਗਾਰ ਸਾਂਝੇ ਯਾਰ ਮੇਰਾ ਸਵਾਰਨਾ ਕਾਜ, ਕਰਨੀ ਦੇ ਕਰਤੇ ਕੁਦਰਤ ਦੇ ਮਾਲਕ ਮਿਹਰਵਾਨ ਮਿਹਰ ਨਜ਼ਰ ਉਠਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਹੌਣ ਜ਼ਿਲਾ ਲੁਧਿਆਣਾ ਚੈਂਚਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਵੇਖ ਅੰਤ ਬੇਹਾਲੀ, ਬਿਹਬਲ ਹੋ ਕੇ ਰਹੀ ਜਣਾਈਆ। ਸਚਖੰਡ ਨਿਵਾਸੀ ਤੇਰੇ ਦਰ ਦੀ ਸਵਾਲੀ, ਸਵਾਲਣ ਹੋ ਕੇ ਝੋਲੀ ਡਾਹੀਆ। ਤੂੰ ਆਦਿ ਜੁਗਾਦਿ ਦਾ ਮਾਲੀ, ਮਾਲਣ ਇਕ ਅਖਵਾਈਆ। ਜੁਗ ਚੌਕੜੀ ਕਰੇ ਰਖਵਾਲੀ, ਨਿਰਗੁਣ ਨਿਰਵੈਰ ਹੋਏ
ਸਹਾਈਆ। ਮੇਰੇ ਉਤੋਂ ਕਲਜੁਗ ਮੇਟ ਦੇ ਰੈਣ ਅੰਧੇਰੀ ਕਾਲੀ, ਕੂੜੀ ਕਿਰਿਆ ਦੇ ਤਜਾਈਆ। ਮੈਂ ਦੁਖੀ ਹੋਈ ਬਾਹਲੀ, ਬਹੁੜੀ ਤੇਰਾ ਨਾਮ ਦੁਹਾਈਆ। ਧਰਮ ਫਲ ਰਿਹਾ ਨਾ ਕਿਸੇ ਮਾਨਸ ਡਾਲੀ, ਸਿੰਮਲ ਸਾਰੇ ਰਹੇ ਲਹਿਰਾਈਆ। ਪੁਰਖ ਅਕਾਲ ਮੇਰੀ ਲੇਖੇ ਲਾ ਲੈ ਘਾਲ ਘਾਲੀ, ਘਾਇਲ ਹੋ ਕੇ ਸੀਸ ਨਿਵਾਈਆ। ਸਤਿ ਸਚ ਦੀ ਦਿਸੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁਕਰਮ ਹੋ ਗਿਆ ਜਾਹਲੀ, ਮਾਇਆ ਮਮਤਾ ਨਾਲ ਮਿਲਾਈਆ। ਪਵਿਤ੍ਰ ਰਿਹਾ ਨਾ ਕੋਇ ਧਰਮਸ਼ਾਲੀ, ਮੰਦਰ ਮਠ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਦਰ ਤੇਰੇ ਦੀ ਮੰਗਤੀ, ਨਿਮਸਕਾਰ ਡੰਡਾਵਤ ਵਿਚ ਸੀਸ ਨਿਵਾਈਆ। ਮੇਰੇ ਉਤੇ ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਦੇ ਸਮਝਾਈਆ। ਇਕੋ ਆਪਣੇ ਨਾਮ ਦੀ ਦੱਸ ਦੇ ਪੰਗਤੀ, ਜੋ ਪੰਜਾਂ ਵਿਕਾਰਾਂ ਕਰੇ ਸਫ਼ਾਈਆ। ਆਸਾ ਰਹੇ ਨਾ ਕੂੜੇ ਮਨ ਦੀ, ਮਨਸਾ ਮੋਹ ਮਿਟਾਈਆ। ਪਵਿਤ੍ਰ ਕਰ ਦੇ ਕਾਇਆ ਤਨ ਦੀ, ਵਜੂਦਾਂ ਹੋਏ ਸਫ਼ਾਈਆ। ਖੇਲ ਵਖਾ ਦੇ ਗੋਬਿੰਦ ਸੂਰੇ ਚੰਨ ਦੀ, ਚੰਦ ਚਾਂਦਨਾ ਡਗਮਗਾਈਆ। ਮੇਰੀ ਚਿੰਤਾ ਮਿਟਾ ਦੇ ਹਰਖ ਸੋਗ ਗ਼ਮ ਦੀ, ਗ਼ਮਖ਼ਾਰ ਹੋਣਾ ਸਹਾਈਆ। ਮੈਂ ਵਣਜਾਰਨ ਤੇਰੇ ਨਾਮ ਦਮ ਦੀ, ਨਾਮ ਨਿਧਾਨਾ ਦੇ ਵਰਤਾਈਆ। ਸ੍ਰਿਸ਼ਟੀ ਨੂੰ ਬਖ਼ਸ਼ਿਸ਼ ਦੇ ਦੇ ਆਪਣੇ ਬ੍ਰਹਮ ਦੀ, ਪਾਰਬ੍ਰਹਮ ਪਰਦਾ ਆਪ ਚੁਕਾਈਆ। ਨਿਗਾਹ ਮਾਰ ਲੈ ਨਿਸ਼ਾਨੀ ਦਿਸੇ ਨਾ ਤੇਰੇ ਧਰਮ ਦੀ, ਧਰਮ ਧਰਮ ਨਾਲ ਜਣਾਈਆ। ਮੇਰੀ ਅੱਖ ਨੀਵੀਂ ਹੋ ਗਈ ਮਾਰੀ ਸ਼ਰਮ ਦੀ, ਸ਼ਰਅ ਵਾਲੇ ਸ਼ਰੀਅਤ ਗਏ ਭੁਲਾਈਆ। ਦੁਨੀਆ ਵਣਜਾਰਨ ਹੋ ਗਈ ਮਾਟੀ ਚਰਮ ਦੀ, ਚੰਮ ਦ੍ਰਿਸ਼ਟੀ ਸਭ ਦੀ ਦੇ ਬਦਲਾਈਆ। ਅੰਤ ਵਿਚਾਰ ਦੇ ਦੇ ਆਤਮ ਪਰਮਾਤਮ ਧਾਰ ਪੜ੍ਹਨਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਖੜੀ ਦਰਵੇਸ਼, ਦੀਨ ਦਿਆਲ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਨਰੇਸ਼, ਨਰ ਨਰਾਇਣ ਤੇਰੀ ਬੇਪ੍ਰਵਾਹੀਆ। ਆਦਿ ਜੁਗਾਦਿ ਰਹੇ ਹਮੇਸ਼, ਜੁਗ ਚੌਕੜੀ ਖੇਲ ਖਿਲਾਈਆ। ਮੈਂ ਤੇਰੇ ਦਰ ਤੇ ਹੋਈ ਪੇਸ਼, ਪੇਸ਼ਤਰ ਪੇਸ਼ੀਨਗੋਈਆਂ ਗਈਆਂ ਜਣਾਈਆ। ਆਹ ਲੇਖਾ ਤੱਕ ਗੋਬਿੰਦ ਦਸ ਦਸਮੇਸ਼, ਜੋ ਦਹਿ ਦਿਸ਼ਾ ਤੋਂ ਬਾਹਰ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਧਰਨੀ ਤੇਰੇ ਉਤੋਂ ਮੇਟੇ ਕਲੇਸ਼, ਕਲ ਕਲਕੀ ਖੇਲ ਖਿਲਾਈਆ। ਜੋ ਪ੍ਰਗਟ ਹੋਵੇ ਸੰਬਲ ਸਾਚੇ ਦੇਸ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਗਤ ਜਗਿਆਸੂ ਕੋਈ ਨਾ ਸਕੇ ਵੇਖ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋ ਅੰਤਮ ਕਲਜੁਗ ਪੂਰਾ ਕਰੇ ਲੇਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਜੋਤ ਸਰੂਪੀ ਹੋਏ ਅਗੰਮਾ ਭੇਸ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹ ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਪ੍ਰਦੇਸ, ਪ੍ਰਦੇਸੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਝੁਕਦੇ ਬ੍ਰਹਮਾ ਵਿਸ਼ਨ ਮਹੇਸ਼, ਨਿਰਗੁਣ ਸਰਗੁਣ ਸਾਰੇ ਸੀਸ ਨਿਵਾਈਆ। ਉਸ ਸਾਹਿਬ ਨੂੰ ਕਰਨੀ ਇਕ ਆਦੇਸ, ਨਿਵ ਨਿਵ ਲਾਗਾ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗਣ ਆਈ, ਆਈ ਸਚ ਦਵਾਰ ਕਿਰਪਾ ਕਰ ਮੇਰੇ ਗੁਸਾਈਂ, ਜੋਤੀ ਜਾਤੇ ਹੋ ਉਜਿਆਰ। ਮੇਰੀ ਪੂਰਨ ਆਸ ਕਰਾਈਂ, ਦਰ ਰੋਵਾਂ ਕਰਾਂ ਪੁਕਾਰ। ਕੂੜੀ ਕਿਰਿਆ ਕਲ ਮਿਟਾਈਂ, ਕਲ ਕਲਕੀ ਹੋ ਜ਼ਾਹਰ।
ਸ਼ਬਦ ਸ਼ਬਦੀ ਡੰਕ ਵਜਾਈਂ, ਦੋ ਜਹਾਨਾਂ ਕਰੀਂ ਖ਼ਬਰਦਾਰ। ਬ੍ਰਹਿਮੰਡ ਖੰਡ ਪੁਰੀ ਲੋਅ ਆਪ ਉਠਾਈਂ, ਗਗਨ ਗਗਨੰਤਰਾਂ ਆਲਸ ਨਿੰਦਰਾ ਦਈਂ ਉਤਾਰ। ਆਤਮ ਪਰਮਾਤਮ ਭੇਵ ਖੁਲਾਈਂ, ਪਾਰਬ੍ਰਹਮ ਬ੍ਰਹਮ ਪਰਦਾ ਦਈਂ ਉਤਾਰ। ਈਸ਼ ਜੀਵ ਆਪ ਸਮਝਾਈਂ, ਕਿਰਪਾ ਕਰ ਵਿਚ ਸੰਸਾਰ। ਸਤਿਜੁਗ ਸਚ ਰਾਹ ਚਲਾਈਂ, ਮਾਰਗ ਪੰਥ ਆਪ ਦਾਤਾਰ। ਚਾਰ ਵਰਨਾਂ ਰੰਗ ਰੰਗਾਈਂ, ਚਾਰੇ ਵੇਦਾਂ ਸੁਣ ਪੁਕਾਰ। ਵਰਨ ਅਠਾਰਾਂ ਡੇਰਾ ਢਾਈਂ, ਪੁਰਾਨ ਅਠਾਰਾਂ ਪਾਈਂ ਸਾਰ। ਖਾਣੀ ਬਾਣੀ ਆਪਣਾ ਰੰਗ ਰੰਗਾਈਂ, ਜੋਤੀ ਜਾਤੇ ਹੋ ਉਜਿਆਰ। ਅੰਜੀਲ ਕੁਰਾਨਾਂ ਪੰਧ ਚੁਕਾਈਂ, ਲੇਖਾ ਮੁਕਾਉਣਾ ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰ। ਨਾਨਕ ਗੋਬਿੰਦ ਡੰਕ ਵਜਾਈਂ, ਮੇਰੇ ਬੇਅੰਤ ਬੇਐਬ ਪਰਵਰਦਿਗਾਰ। ਸਤਿ ਧਰਮ ਦਾ ਸਾਚਾ ਰਾਹ ਵਖਾਈਂ, ਕੂੜੀ ਕਿਰਿਆ ਮੇਰੇ ਉਤੋਂ ਨਿਵਾਰ। ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈ, ਧੂੜੀ ਮਸਤਕ ਲਾਵਾਂ ਛਾਰ। ਪੁਰਖ ਅਕਾਲ ਮੇਰੀ ਪੂਰਨ ਆਸ ਕਰਾਈਂ, ਨਿਰਾਸੀ ਹੋਵਾਂ ਨਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਰ ਤੇਰੇ ਕਰੀ ਪੁਕਾਰ।
੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਧਨੌਰੀ ਜ਼ਿਲਾ ਅੰਬਾਲਾ ਲਛਮਣ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਵੇਖ ਲੈ ਆ ਕੇ ਆਪਣੀ ਧਰਤੀ, ਧਵਲ ਧੌਲ ਧਿਆਨ ਲਗਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਪ੍ਰੀਤਮ ਅਰਸ਼ੀ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਖੇਲ ਤੱਕ ਲੈ ਜ਼ਿਮੀਂ ਅਸਮਾਨਾਂ ਦੋ ਜਹਾਨਾਂ ਫ਼ਰਸ਼ੀ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਤੂੰ ਮਾਲਕ ਖ਼ਾਲਕ ਜਗਤ ਜਹਾਨ ਨਿਧ ਪਰਤੀ, ਪ੍ਰੀਤਮ ਅਗੰਮ ਅਥਾਹੀਆ। ਤੇਰੀ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਸ਼ਰਤੀ, ਸ਼ਰਅ ਦੇ ਮਾਲਕ ਆਉਣਾ ਚਾਈਂ ਚਾਈਂਆ। ਮੈਂ ਬਿਨਾ ਅੱਖਰਾਂ ਤੋਂ ਤੇਰੇ ਚਰਨਾਂ ਦਿਤੀ ਅਰਜ਼ੀ, ਆਰਜ਼ੂ ਦਿਤੀ ਦ੍ਰਿੜਾਈਆ। ਮੇਰੀ ਜਗਤ ਤਮੰਨਾ ਵੇਖ ਲੈ ਗ਼ਰਜ਼ੀ, ਗਰਜੇ ਕਿ ਤੇਰਾ ਬੈਠੀ ਧਿਆਨ ਲਗਾਈਆ। ਮੇਰੀ ਆਸਾ ਪੂਰੀ ਕਰ ਦੇ ਮਰਜੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਅੰਤ ਸ੍ਰੀ ਭਗਵੰਤ ਗ਼ਰੀਬ ਨਿਮਾਣਿਆਂ ਬਣ ਦਰਦੀ, ਦੀਨਾਂ ਅਨਾਥਾਂ ਹੋ ਸਹਾਈਆ। ਇਹ ਖੇਲ ਤੇਰੀ ਪੁਰਖ ਅਕਾਲ ਆਪਣੇ ਘਰ ਦੀ, ਗ੍ਰਹਿ ਮੰਦਰ ਫੋਲ ਫੁਲਾਈਆ। ਮੈਂ ਸੀਸ ਜਗਦੀਸ਼ ਤੇਰੇ ਚਰਨ ਕਵਲਾਂ ਤੇ ਧਰਦੀ, ਧਰਨੀ ਰੋ ਰੋ ਦਏ ਦੁਹਾਈਆ। ਜਿਧਰ ਤੱਕਾਂ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਦੇ ਵਿਚ ਲੜਦੀ, ਇਸ਼ਟੀ ਸਾਚਾ ਨੂਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਭਿਖਾਰਨ ਤੇਰੇ ਦਰ ਦੀ, ਮਾਂਗਤ ਹੋ ਕੇ ਝੋਲੀ ਡਾਹੀਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰੰਗੀਲ ਪੁਰ ਜ਼ਿਲਾ ਰੋਪੜ ਜਗੀਰ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਪ੍ਰਭ ਮੇਰੀ ਆਸਾ ਮਨਸਾ ਤੱਕ, ਤਾਰੀਕ ਅੰਧੇਰਾ ਜਗਤ ਵੇਖ ਵਖਾਈਆ। ਮੇਰੀ ਝੋਲੀ ਪਾ ਦੇ ਮੇਰਾ ਹਕ, ਹਕੀਕਤ
ਦੇ ਮਾਲਕ ਹੋ ਸਹਾਈਆ। ਸਭ ਦੇ ਲਹਿਣੇ ਦੇਣੇ ਪੂਰਬਲੇ ਹੁਕਮਨਾਮੇ ਕਰ ਦੇ ਫ਼ਕ, ਲੇਖਾ ਅਵਰ ਨਾ ਕੋਇ ਜਣਾਈਆ। ਸਚ ਧਰਮ ਦਾ ਮੇਰੇ ਉਤੇ ਖੋਲ ਦੇ ਹੱਟ, ਵਣਜਾਰੇ ਗੁਰਮੁਖ ਲੈ ਪ੍ਰਗਟਾਈਆ। ਮੇਰੇ ਰੋਂਦੇ ਵੇਖ ਕਿਨਾਰੇ ਤੱਟ, ਤੀਰਥ ਦੇਣ ਦੁਹਾਈਆ। ਤੂੰ ਵਸਣਹਾਰਾ ਘਟ ਘਟ, ਘਟ ਘਟ ਅੰਦਰ ਆਪਣਾ ਡੇਰਾ ਲਾਈਆ। ਮਿਹਰਵਾਨ ਮਹਿਬੂਬ ਨਿਰਗੁਣ ਧਾਰ ਹੋ ਪ੍ਰਗਟ, ਪਰਦਾ ਆਪਣਾ ਆਪ ਉਠਾਈਆ। ਤੇਰੇ ਚਰਨ ਕਵਲ ਧੌਲ ਕਹੇ ਮੈਂ ਜਾਵਾਂ ਢੱਠ, ਨਿਮਾਣੀ ਹੋ ਕੇ ਸੀਸ ਨਿਵਾਈਆ। ਤੂੰ ਮੇਰੀ ਲੱਜਿਆ ਲੋਕ ਮਾਤ ਰਖ, ਰਖਕ ਹੋ ਕੇ ਵੇਖ ਵਖਾਈਆ। ਮੇਰੇ ਹੰਝੂ ਨੇਤਰ ਵਹਾਉਂਦੀ ਅੱਖ, ਨੈਣ ਨੈਣ ਰਹੇ ਕੁਰਲਾਈਆ। ਮੇਰੇ ਖ਼ਾਲੀ ਦੋਵੇਂ ਹੱਥ, ਸਚ ਵਸਤ ਹੱਥ ਨਾ ਕੋਇ ਉਠਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਸਕੇ ਨਾ ਰਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮੁਰਿੰਡਾ ਜ਼ਿਲਾ ਅੰਬਾਲਾ ਗੁਰਨਾਮ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਵਾਮੀ ਸਾਹਿਬ ਸੁਲਤਾਨਾ, ਪਰਵਰਦਿਗਾਰ ਤੇਰੀ ਸ਼ਰਨਾਈਆ। ਮੇਰੇ ਆਦਿ ਜੁਗਾਦੀ ਧੁਰ ਦੇ ਕਾਹਨਾ, ਦਰ ਠਾਂਡੇ ਨਿਵ ਨਿਵ ਲਾਗਾਂ ਪਾਈਂਆ। ਕਿਰਪਾ ਕਰ ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਮੇਰੇ ਉਤੋਂ ਕਲਜੁਗ ਕੂੜ ਮੇਟ ਦੇ ਨਿਸ਼ਾਨਾ, ਚਾਰੋਂ ਕੁੰਟ ਨਜ਼ਰ ਨਾ ਆਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਆਤਮ ਬ੍ਰਹਮ ਦੇ ਗਿਆਨਾ, ਇਸ਼ਟ ਸ੍ਰਿਸ਼ਟ ਵਿਚ ਇਕੋ ਦੇ ਸਮਝਾਈਆ। ਤੇਰਾ ਖੇਲ ਜਗਤ ਮਹਾਨਾ, ਬੇਅੰਤ ਤੇਰੀ ਬੇਪਰਵਾਹੀਆ। ਦੀਨ ਦੁਨੀ ਜ਼ਿਮੀਂ ਜਮਾਂ ਮੇਰੇ ਉਤੋਂ ਬਦਲ ਦੇ ਜ਼ਮਾਨਾ, ਧੁਰ ਦੇ ਹੁਕਮ ਨਾਲ ਬਦਲਾਈਆ। ਤੈਨੂੰ ਝੁਕਦੇ ਜਿਮੀਂ ਅਸਮਾਨਾ, ਬ੍ਰਹਿਮੰਡ ਖੰਡ ਬੈਠਣ ਸੀਸ ਨਿਵਾਈਆ। ਮੈਂ ਤੇਰੇ ਦਰ ਦੀ ਦਰਵੇਸ਼ਣ ਭਿਖਾਰਨ ਫਿਰਾਂ ਗ਼ੁਲਾਮਾ, ਗ਼ੁਰਬਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਧੁਰ ਦਮਾਮਾ, ਦੋ ਜਹਾਨਾਂ ਕਰ ਸ਼ਨਵਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸ਼ੇਖ਼ ਪੁਰਾ ਜ਼ਿਲਾ ਅੰਬਾਲਾ ਭਜਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਂ ਝੁਕ ਝੁਕ ਡਿੱਗਾਂ ਦਰ, ਦਰਵੇਸ਼ ਹੋ ਕੇ ਸੀਸ ਨਿਵਾਈਆ। ਪ੍ਰਭੂ ਬਖ਼ਸ਼ ਦੇ ਆਪਣਾ ਵਰ, ਧੁਰ ਦੀ ਦਾਤ ਦੇ ਵਰਤਾਈਆ। ਮੇਰਾ ਪਵਿਤ੍ਰ ਕਰ ਦੇ ਘਰ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਤੂੰ ਸਵਾਮੀ ਨਰਾਇਣ ਨਰ, ਨਰ ਹਰਿ ਤੇਰੀ ਓਟ ਤਕਾਈਆ। ਕਲਜੁਗ ਕਿਰਿਆ ਤੋੜ ਹੰਕਾਰੀ ਗੜ੍ਹ, ਹਉਮੇ ਹੰਗਤਾ ਦੇ ਮਿਟਾਈਆ। ਘਰ ਘਰ ਅੰਦਰ ਆਪੇ ਵੜ, ਸਾਢੇ ਤਿੰਨ ਹੱਥ ਸੋਭਾ ਪਾਈਆ। ਉਚ ਮਹੱਲ ਆਪੇ ਚੜ੍ਹ, ਨਵ ਦਰ ਦਾ ਡੇਰਾ ਢਾਹੀਆ। ਸ਼ਬਦ ਅਗੰਮਾ ਆਪੇ ਪੜ੍ਹ, ਧੁਨ ਆਤਮਕ ਰਾਗ ਸੁਣਾਈਆ। ਸਚ ਵਿਖਾ ਦੇ ਸਰੋਵਰ ਸਰ, ਦੁਰਮਤ
ਮੈਲ ਧਵਾਈਆ। ਧਰਨੀ ਕਹੇ ਪ੍ਰਭ ਮੇਰੇ ਉਤੇ ਕਿਰਪਾ ਕਰ, ਕਿਰਪਾ ਨਿਧਾਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਭੰਡਾਰਾ ਕਰ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਹੋ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਹਜ਼ਰਤ ਨੂਰ ਅਲਾਹੀਆ। ਚਾਰੋਂ ਕੁੰਟ ਅਗਨੀ ਤੱਕ ਤੰਦੂਰ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਨਜ਼ਰ ਨਾ ਆਏ ਨੂਰ, ਅੰਧ ਅੰਧੇਰ ਨਾ ਕੋਿੱੲ ਮਿਟਾਈਆ। ਜਿਹੜੀ ਆਸ਼ਾ ਰਖੀ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਅੱਖ ਉਠਾਈਆ। ਉਨ੍ਹਾਂ ਲਹਿਣਾ ਦੇਣਾ ਕਰ ਦੇ ਪੂਰ, ਪਾਰਬ੍ਰਹਮ ਪ੍ਰਭ ਆਪਣਾ ਫੇਰਾ ਪਾਈਆ। ਸਭ ਦਾ ਗੜ੍ਹ ਤੋੜ ਗ਼ਰੂਰ, ਹੰਕਾਰ ਵਿਕਾਰ ਰਹਿਣ ਨਾ ਪਾਈਆ। ਨਾਮ ਖ਼ੁਮਾਰੀ ਬਖ਼ਸ਼ ਸਰੂਰ, ਸੁਰਤ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਗੁਰ ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭ ਮੇਰਾ ਲੇਖਾ ਵੇਖ ਲੈ ਜਗ, ਜਗ ਜੀਵਣ ਦਾਤੇ ਤੇਰੀ ਆਸ ਰਖਾਈਆ। ਜਿਧਰ ਤੱਕਾਂ ਉਧਰ ਲੱਗੀ ਅੱਗ, ਸਾਂਤਕ ਸਤਿ ਨਾ ਕੋਇ ਕਰਾਈਆ। ਤੂੰ ਮਿਹਰਵਾਨ ਸੂਰਾ ਸਰਬਗ, ਪਾਤਸ਼ਾਹ ਬੇਪਰਵਾਹੀਆ। ਪਿਛਲੀ ਕਰਨੀ ਮੇਰੀ ਕਰ ਦੇ ਰੱਦ, ਅਗੇ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਕਾਇਨਾਤ ਦੁਨੀਆ ਤੇਰੀ ਇਕੋ ਹੋਵੇ ਯਦ, ਯਦੀ ਆਪਣਾ ਪਰਦਾ ਦਏ ਚੁਕਾਈਆ। ਬਿਨਾ ਸਾਜ ਤੋਂ ਤੇਰਾ ਨਾਦ ਘਰ ਘਰ ਜਾਏ ਵੱਜ, ਅਨਹਦ ਨਾਦੀ ਧੁਨ ਕਰ ਸ਼ਨਵਾਈਆ। ਕਲਜੁਗ ਕੂੜੀ ਕਿਰਿਆ ਪਾਰ ਕਰਾ ਦੇ ਹੱਦ, ਹਦੂਦ ਆਪਣੀ ਵੇਖ ਵਖਾਈਆ। ਜਿਥੇ ਨੂਰ ਨੁਰਾਨੇ ਸ਼ਾਹ ਸੁਲਤਾਨੇ, ਤੇਰਾ ਦੀਪਕ ਜੋਤ ਰਿਹਾ ਜਗ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸੰਦੇਸ ਸੁਣੇ ਦੋ ਜਹਾਨਾਂ ਜਗ, ਜਗ ਜੀਵਣ ਦਾਤੇ ਦੇਣਾ ਦ੍ਰਿੜਾਈਆ।
੧੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸ਼ੇਖ਼ ਪੁਰਾ ਜ਼ਿਲਾ ਅੰਬਾਲਾ ਹਰਦਿਆਲ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਤੱਕ ਲੈ ਹਿਰਦਕ ਅੰਤਰ ਵਿਚਾਰ, ਵਿਚਰ ਕੇ ਦੱਸਾਂ ਕੀ ਜਣਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਨਾਤਾ ਛਡ ਗਏ ਮਾਤਲੋਕ ਪੈਗ਼ੰਬਰ ਗੁਰ ਅਵਤਾਰ, ਅਵਤਰੀ ਤੇਰਾ ਮੇਲ ਨਾ ਕੋਇ ਮਿਲਾਈਆ। ਸ੍ਰਿਸ਼ਟੀ ਅੰਤਰ ਗਈ ਹਾਰ, ਨਿਰੰਤਰ ਸਮਝ ਕੋਇ ਨਾ ਪਾਈਆ। ਹਰਿ ਜਗਦੀਸ਼ੇ ਬੀਸ ਬੀਸੇ ਤੇਰੀ ਮੰਜ਼ਲ ਕਰੇ ਨਾ ਕੋਈ ਪਾਰ, ਘਾਟੀ ਚੜ੍ਹਨ ਕੋਇ ਨਾ ਪਾਈਆ। ਜਿਧਰ ਤੱਕਾਂ ਉਧਰ ਕਲਜੁਗ ਪਹਿਰੇਦਾਰ, ਸੂਰਬੀਰ ਨਜ਼ਰੀ ਆਈਆ। ਜਿਸ ਦੇ ਕੋਲ ਤੇਰੇ ਨਾਮ ਦਾ ਖੰਡਾ ਤਲਵਾਰ, ਖੜਗ ਅਗੰਮੀ ਰਿਹਾ ਵਖਾਈਆ। ਜੋ ਫਿਰੇ ਵਿਚ ਸੰਸਾਰ, ਚਾਰੇ ਕੁੰਟ ਭੱਜੇ ਵਾਹੋ ਦਾਹੀਆ। ਉਚੀ ਕੂਕ ਕੂਕ ਰਿਹਾ ਲਲਕਾਰ, ਹੋਕਾ ਹਕ ਹਕ ਰਿਹਾ ਸੁਣਾਈਆ। ਮੈਂ ਸਾਚੇ ਨਾਮ ਦਾ ਹੋਣ ਦੇਣਾ ਨਹੀਂ ਵਣਜ ਵਪਾਰ, ਕੂੜੀ ਕਿਰਿਆ ਸਭ ਦੀ ਝੋਲੀ ਦੇਣੀ ਪਾਈਆ। ਮੇਰਾ ਲਹਿਣਾ ਦੇਣਾ ਨਾਲ ਠੱਗ ਚੋਰ ਯਾਰ, ਮਾਇਆ ਮਮਤਾ ਮੋਹ ਮੋਹ ਹਲਕਾਈਆ। ਧਰਨੀ ਕਹੇ ਮੇਰੇ ਮਾਲਕ ਸਵਾਮੀ
ਮੈਂ ਤੇਰੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਅੰਤਮ ਤੇਰੀ ਇਕੋ ਇੰਤਜ਼ਾਰ, ਦਿਵਸ ਰੈਣ ਤੇਰਾ ਰਾਹ ਤਕਾਈਆ। ਤੂੰ ਅਮਾਮ ਅਮਾਮਾ ਹੋਏਂ ਸਿਕਦਾਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਮੇਰੀ ਦੇਣੀ ਪੈਜ ਸਵਾਰ, ਸਿਰ ਮੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਹੁਕਮ ਏਕਾ ਹੋਵੇ ਏਕੰਕਾਰ, ਦੂਜੀ ਓਟ ਨਜ਼ਰ ਕੋਇ ਨਾ ਆਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਧਨੌਰੀ ਜ਼ਿਲਾ ਅੰਬਾਲਾ ਮਨਜੀਤ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਨੂੰ ਤੇਰੇ ਮਿਲਣ ਦੀਆਂ ਤਾਂਘਾਂ, ਮਾਣ ਨਿਮਾਣੀ ਹੋ ਕੇ ਸੀਸ ਨਿਵਾਈਆ। ਨਿਰਗੁਣ ਧਾਰ ਤੇਰਾ ਤੱਕਾਂ ਸਵਾਂਗਾ, ਸਵਾਂਗੀ ਆਪਣਾ ਭੇਵ ਦੇਣਾ ਖੁਲਾਈਆ। ਦੀਨ ਦੁਨੀ ਤੱਕ ਲੈ ਰੋਜ਼ੇ ਨਿਮਾਜ਼ ਬਾਂਗਾਂ, ਕਲਮਿਆਂ ਖੋਜ ਖੁਜਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਵੇਖ ਲੈ ਪਾਂਧਾ, ਚਾਰੋਂ ਕੁੰਟ ਧਿਆਨ ਲਗਾਈਆ। ਹਿੰਦੂ ਮੁਸਲਿਮ ਸਿਖ ਈਸਾਈ ਵੇਖ ਲੈ ਗਾਂਦਾ, ਚਾਰ ਵਰਨਾਂ ਪਰਦਾ ਲਾਹੀਆ। ਮੇਰਾ ਮਾਣ ਰਿਹਾ ਨਾ ਧਰਤੀ ਮਾਂ ਦਾ, ਮਈਆ ਕਹਿ ਕੇ ਸੀਸ ਨਾ ਕੋਇ ਨਿਵਾਈਆ। ਖ਼ੂਨ ਪੀਤਾ ਜਾਏ ਗਾਂ ਦਾ, ਖਲੜੀਆਂ ਖੱਲ ਲੁਹਾਈਆ। ਪੁਰਖ ਅਕਾਲੇ ਨਿਸ਼ਾਨਾ ਮਿਟਦਾ ਜਾਏ ਤੇਰੇ ਨਾਂ ਦਾ, ਨਾਉਂ ਨਿਰੰਕਾਰ ਨਾ ਕੋਇ ਵਡਿਆਈਆ। ਸਤਿਕਾਰ ਰਿਹਾ ਨਹੀਂ ਕਿਸੇ ਥਾਂ ਦਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਵਹਿਣ ਗਹਿਣ ਪਵਿਤ੍ਰ ਰਿਹਾ ਨਾ ਥਲ ਅਸਗਾਹ ਦਾ, ਮਹੀਅਲ ਸਾਰ ਕੋਇ ਨਾ ਪਾਈਆ। ਕਲਜੁਗ ਤੇਰਾ ਖੇਲ ਬੇਪ੍ਰਵਾਹ ਦਾ, ਬੇਪ੍ਰਵਾਹੀ ਵਿਚ ਸਮਾਈਆ। ਤੇਰਾ ਲੇਖਾ ਅਗੰਮ ਖ਼ੁਦਾ ਦਾ, ਮਾਲਕ ਤੇਰੀ ਵਡਿਆਈਆ। ਮੈਥੋਂ ਝਲਿਆ ਨਾ ਜਾਏ ਵਿਛੋੜਾ ਜੁਦਾ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਨਜ਼ਾਰਾ ਤੱਕ ਲੈ ਕੂੜੀ ਵਬਾ ਦਾ, ਚਾਰੋਂ ਕੁੰਟ ਘਰ ਘਰ ਨਜ਼ਰੀ ਆਈਆ। ਖੇਲ ਵੇਖ ਲੈ ਦੀਨ ਦੁਨੀ ਅਦਾ ਦਾ, ਮਨ ਮਨਸਾ ਵਿਚ ਹਲਕਾਈਆ। ਆਪਣਾ ਹੁਕਮ ਤੱਕ ਲੈ ਆਦਿ ਦਾ, ਅਦਲ ਇਨਸਾਫ਼ ਦੇਣਾ ਕਮਾਈਆ। ਮੇਰਾ ਵਾਸਤਾ ਤੇਰੇ ਅਗੇ ਦੁਆ ਦਾ, ਦੋਏ ਜੋੜ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਸ਼ਹਿਨਸ਼ਾਹ ਸ਼ਾਹੋ ਸ਼ਬਾ ਦਾ, ਪਾਤਸ਼ਾਹ ਤੇਰੀ ਬੇਪਰਵਾਹੀਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸ਼ੇਖ਼ਪੁਰਾ ਜ਼ਿਲਾ ਅੰਬਾਲਾ ਮਿਹਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਤੇਰਾ ਤੱਕਦੀ ਰਾਹ, ਰਹਿਬਰਾ ਤੇਰਾ ਧਿਆਨ ਲਗਾਈਆ। ਸਾਹਿਬ ਸਵਾਮੀ ਮੇਰੇ ਆ, ਆਮਦ ਵਿਚ ਆਪਣਾ ਆਪ ਭੇਟ ਕਰਾਈਆ। ਮੇਰੀ ਦੂਈ ਦਵੈਤੀ ਪਰਦਾ ਲਾਹ, ਕੂੜ ਓਢਣ ਰਹੇ ਨਾ ਰਾਈਆ। ਸ੍ਰਿਸ਼ਟੀ ਦ੍ਰਿਸਟੀ ਆਪ ਸਮਝਾ, ਧੁਰ ਸੰਦੇਸ਼ਾ ਇਕ
ਸੁਣਾਈਆ। ਕੂੜੀ ਮਾਇਆ ਮਮਤਾ ਮੋਹ ਚੁਕਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਚਾਰ ਵਰਨ ਅਠਾਰਾਂ ਬਰਨ ਏਕਾ ਥਾਂ ਬਹਾ, ਦੂਸਰ ਵੰਡ ਨਾ ਕੋਇ ਵੰਡਾਈਆ। ਮਾਨਸ ਮਾਨਵ ਮਾਨੁਖ ਏਕਾ ਰੰਗ ਰੰਗਾ, ਦੁਤੀਆ ਭਾਓ ਦੇਣਾ ਚੁਕਾਈਆ। ਸਾਚਾ ਮੰਦਰ ਇਕ ਸੁਹਾ, ਇਕੋ ਸ਼ਬਦ ਨਾਦ ਸ਼ਨਵਾਈਆ। ਦੀਪਕ ਜੋਤੀ ਇਕ ਜਗਾ, ਅੰਧ ਅੰਧੇਰਾ ਦੇ ਮਿਟਾਈਆ। ਅੰਮ੍ਰਿਤ ਜਾਮ ਅਗੰਮ ਪਿਆ, ਕੂੜੀ ਤ੍ਰਿਸ਼ਨਾ ਰਹੇ ਨਾ ਰਾਈਆ। ਧਰਨੀ ਕਹੇ ਮੇਰਾ ਦੁੱਖ ਦਲਿਦ੍ਰ ਲਾਹ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਕੋਲੋਂ ਪੱਲੂ ਛੁਡਾ, ਕੰਨੀ ਗੰਢ ਨਾ ਕੋਇ ਪਵਾਈਆ। ਮੈਂ ਰੋਵਾਂ ਮਾਰ ਕੇ ਧਾਹ, ਉਚੀ ਕੂਕ ਕੂਕ ਸੁਣਾਈਆ। ਸਭ ਦੇ ਵਾਅਦੇ ਪੂਰ ਕਰਾ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਮੈਂ ਨਿਮਾਣੀ ਚਰਨ ਕਵਲ ਆਈ ਸਰਨਾ, ਸਰਨਗਤ ਇਕ ਤਕਾਈਆ। ਸਚ ਪ੍ਰੀਤੀ ਭਿਛਿਆ ਝੋਲੀ ਪਾ, ਖ਼ਾਲੀ ਭੰਡਾਰੇ ਦੇ ਭਰਾਈਆ। ਖ਼ੁਸ਼ੀਆਂ ਵਿਚ ਕਰਾ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਸ ਰਖਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗੋਸਲਾ ਜ਼ਿਲਾ ਅੰਬਾਲਾ ਸਰੂਪ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਵੇਖਾਂ ਦਿਵਸ ਰੈਣ, ਬਿਨ ਨੈਣਾਂ ਨੈਣ ਉਠਾਈਆ। ਮੈਂ ਕੁਛ ਨਾ ਸਕਾਂ ਕਹਿਣ, ਕਹਿ ਕਹਿ ਨਾ ਕੁਛ ਸੁਣਾਈਆ। ਮੇਰੇ ਉਤੇ ਤੱਕ ਲੈ ਕਲਜੁਗ ਕੂੜੀ ਕਿਰਿਆ ਦਾ ਵਹਿਣ, ਜੋ ਭੱਜੇ ਅੱਠੇ ਪਹਿਰ ਵਾਹੋ ਦਾਹੀਆ। ਨਾਤਾ ਟੁੱਟਿਆ ਸਾਕ ਸੱਜਣ ਸੈਣ, ਮਿਤਰ ਪਿਆਰਾ ਨਜ਼ਰ ਕੋਇ ਨਾ ਆਈਆ। ਧਰਮ ਮੇਰੇ ਨਾਲੋਂ ਹੋਇਆ ਤਰਫ਼ੈਣ, ਪੱਲੂ ਪਲਕਾਂ ਵਿਚ ਗਿਆ ਛੁਡਾਈਆ। ਸਤਿ ਨੂੰ ਮਿਲੇ ਨਾ ਉਤੇ ਬਹਿਣ, ਧਰਨੀ ਆਸਣ ਕੋਇ ਨਾ ਲਾਈਆ। ਜੋ ਇਸ਼ਾਰਾ ਦੇ ਕੇ ਗਿਆ ਬਟਵਾਰਾ ਵਿਚ ਰਮਾਇਣ, ਬਾਲਮੀਕ ਅੱਖ ਉਠਾਈਆ। ਕਲਜੁਗ ਅੰਤ ਮਾਇਆ ਮਮਤਾ ਸਭ ਨੂੰ ਖਾਏ ਡੈਣ, ਘਰ ਘਰ ਡੇਰਾ ਲਾਈਆ। ਪਿਆਰ ਰਹਿਣਾ ਨਹੀਂ ਭਾਈ ਭੈਣ, ਮਾਤਾ ਗੋਦ ਨਾ ਕੋਇ ਸੁਹਾਈਆ। ਨੁਕਤਾ ਤੱਕ ਲੈ ਉਪਰ ਗ਼ੈਨ, ਐਨ ਦਾ ਲੇਖਾ ਨਾਲ ਰਖਾਈਆ। ਤੇਰਾ ਖੇਲ ਅੰਤ ਸਭ ਨੇ ਦਸਿਆ ਹੋਣਾ ਵਿਚ ਹਿੰਦਵਾਇਣ, ਭਾਰਤ ਆਪਣੀ ਵੰਡ ਵੰਡਾਈਆ। ਤੇਰਾ ਨਾਮ ਖ਼ਜ਼ਾਨਾ ਅਗੰਮੀ ਹੋਏ ਰਸਾਇਣ, ਪਾਰਸ ਲੋਹਾ ਕੰਚਨ ਦੇ ਬਣਾਈਆ। ਮੈਨੂੰ ਦਿਵਸ ਰੈਣ ਨਾ ਆਵੇ ਚੈਨ, ਭੱਜਾਂ ਵਾਹੋ ਦਾਹੀਆ। ਧਰਮ ਦੇ ਮੰਦਰ ਉਚੇ ਮਹੱਲ ਅਟੱਲ ਢਹਿਣ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਸ਼ਰਅ ਦੀ ਹੋਈ ਕਰਜ਼ਾਇਣ, ਮਕਰੂਜ਼ ਮੇਰਾ ਲੇਖਾ ਦੇਣਾ ਮੁਕਾਈਆ। ਤੂੰ ਮਾਲਕ ਖ਼ਾਲਕ ਇਕ ਨਰਾਇਣ, ਨਰ ਹਰਿ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦੀ ਇਕ ਇਕੱਲਾ ਮੇਰਾ ਸੈਣ, ਦੂਜਾ ਰਿਸ਼ਤਾ ਨਜ਼ਰ ਕੋਇ ਨਾ ਆਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲੌਂਦੀ ਜ਼ਿਲਾ ਅੰਬਾਲਾ ਮੇਵਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਵੇਖ ਵੇਖ ਤੇਰਾ ਰਾਹ ਥੱਕੀ, ਥਕਾਵਟ ਵਿਚ ਦੁਹਾਈਆ। ਮੇਰੇ ਮਹਿਬੂਬਾ ਮੇਰੇ ਵੱਲ ਤੱਕੀਂ, ਮਿਹਰ ਨਜ਼ਰ ਨੈਣ ਉਠਾਈਆ। ਕੂੜ ਕੁੜਿਆਰ ਦੀ ਚਾਰੋਂ ਕੁੰਟ ਵੇਖਣੀ ਹੱਟੀ, ਕਲਜੁਗ ਹਟਵਾਣਾ ਰਿਹਾ ਲਗਾਈਆ। ਧਰਮ ਦੀ ਪੜ੍ਹੇ ਕੋਇ ਨਾ ਪੱਟੀ, ਪਟਨੇ ਵਾਲਾ ਦਏ ਗਵਾਹੀਆ। ਸਾਚਾ ਲਾਹਾ ਰਿਹਾ ਕੋਇ ਨਾ ਖੱਟੀ, ਖਟਕੇ ਵਿਚ ਕੂੜ ਲੋਕਾਈਆ। ਸਭ ਦਾ ਜੀਵਣ ਪਿਆ ਨਟੀ, ਫੜ ਬਾਹੋਂ ਪਾਰ ਨਾ ਕੋਇ ਕਰਾਈਆ। ਮੈਂ ਵੈਰਾਗਣ ਹੋ ਕੇ ਫਿਰਾਂ ਨੱਠੀ, ਭੱਜਾਂ ਵਾਹੋ ਦਾਹੀਆ। ਮੇਰੇ ਉਤੇ ਕੂੜੀ ਕਿਰਿਆ ਤਪੇ ਭੱਠੀ, ਕਲਜੁਗ ਭਠਿਆਲਾ ਅਗਨੀ ਰਿਹਾ ਡਾਹੀਆ। ਫਿਰ ਗਈ ਦਰੋਹੀ ਅੱਠ ਸੱਠੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵਣ ਮਾਰਨ ਧਾਹੀਂਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਭਰਦੇ ਚੱਟੀ, ਚੇਟਕ ਤੇਰਾ ਪ੍ਰਭੂ ਨਜ਼ਰ ਕੋਇ ਨਾ ਆਈਆ। ਸਭ ਦੀ ਆਤਮ ਪਰਮਾਤਮ ਡੋਰ ਗਈ ਕਟੀ, ਟੁੱਟੀ ਗੰਢ ਨਾ ਕੋਇ ਪਵਾਈਆ। ਸਭ ਦੀ ਆਸਾ ਅੰਦਰੋਂ ਢੱਠੀ, ਧੀਰਜ ਧੀਰ ਨਾ ਕੋਇ ਧਰਾਈਆ। ਤੂੰ ਸਾਹਿਬ ਪੁਰਖ ਸਮਰਥੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਮੈਨੂੰ ਮਾਣ ਦਵਾਇਆ ਹੱਥੀ, ਸਿਰ ਆਪਣਾ ਹੱਥ ਟਿਕਾਈਆ। ਹੁਣ ਮੇਰਾ ਲਹਿਣਾ ਦੇਣਾ ਵੇਖ ਲੈ ਅੱਖੀ, ਆਖਰ ਤੇਰੀ ਓਟ ਤਕਾਈਆ। ਮੇਰੀ ਕੀਮਤ ਰਹੀ ਨਾ ਕੱਖੀ, ਕੌਡੀ ਹੱਟ ਨਾ ਕੋਇ ਜਣਾਈਆ। ਤੂੰ ਪਾਤਸ਼ਾਹ ਸ਼ਹਿਨਸ਼ਾਹ ਲੱਖੀ, ਕਰੋੜ ਕਰੋੜਾਂ ਤੈਨੂੰ ਸੀਸ ਨਿਵਾਈਆ। ਮੈਂ ਮਿੱਟੀ ਖ਼ਾਕ ਤੇਰੇ ਪਿਆਰ ਦੀ ਸਖ਼ੀ, ਸਾਜਣ ਹੋਣਾ ਆਪ ਸਹਾਈਆ। ਤੂੰ ਸਵਾਮੀ ਕਮਲਾਪਤੀ, ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਮੇਰਾ ਲਹਿਣਾ ਦੇਣਾ ਝੋਲੀ ਪਾਉਣਾ ਰਤੀ, ਰਤਨ ਅਮੋਲਕ ਹੀਰੇ ਗੁਰਮੁਖ ਮੇਰੇ ਨਾਲ ਮਿਲਾਈਆ। ਮੇਰੀ ਪਵਣ ਰਹੇ ਨਾ ਤੱਤੀ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਮੈਂ ਤੇਰੇ ਚਰਨਾਂ ਹੋਵਾਂ ਸਤੀ, ਸਤਿ ਸਤਿਵਾਦੀ ਤੇਰੀ ਧੂੜੀ ਖ਼ਾਕ ਰਮਾਈਆ। ਉਹ ਤੱਕ ਪੈਗ਼ੰਬਰਾਂ ਦੀ ਮੁਕਦੀ ਜਾਏ ਚੌਧਵੀਂ ਸਦੀ, ਸਦਮੇ ਵਿਚ ਦੁਹਾਈਆ। ਲੇਖਾ ਰਹੇ ਨਾ ਸੁਦੀ ਵਦੀ, ਅਮਾਵਸ ਪੁੰਨਿਆ ਨਾ ਕੋਇ ਵਡਿਆਈਆ। ਤੇਰੇ ਨਾਮ ਦੀ ਇਕੋ ਦਿਸੇ ਨੂਹ ਨਦੀ, ਹਜ਼ਰਤ ਨੂਹ ਜਿਸ ਦਾ ਧਿਆਨ ਲਗਾਈਆ। ਪੈਗ਼ੰਬਰਾਂ ਜਿਸ ਨੇ ਦਿਤੀ ਗੱਦੀ, ਗਦਾਗਰ ਖੇਲ ਖਿਲਾਈਆ। ਮੈਂ ਤੇਰੇ ਦਰ ਤੇ ਫਿਰਾਂ ਪੈਰ ਦੱਬੀ, ਆਹਟ ਸੁਣਨ ਕੋਇ ਨਾ ਪਾਈਆ। ਤੇਰੇ ਪ੍ਰਕਾਸ਼ ਦੀ ਇਕੋ ਜੋਤ ਜਗੀ, ਜੋਤਾਂ ਵਾਲੇ ਤੇਰੇ ਵਿਚ ਸਮਾਈਆ। ਤੂੰ ਸ਼ਹਿਨਸ਼ਾਹ ਸੂਰਾ ਸਰਬੱਗੀ, ਪਾਤਸ਼ਾਹ ਵਡ ਵਡਿਆਈਆ। ਕਲਜੁਗ ਅੰਤਮ ਪਤ ਰਖੀ, ਰਖਕ ਹੋ ਕੇ ਵੇਖ ਵਖਾਈਆ। ਮੈਂ ਚਾਰੋਂ ਕੁੰਟ ਫਿਰਾਂ ਨੱਸੀ, ਭੱਜਾਂ ਵਾਹੋ ਦਾਹੀਆ। ਮੇਰੇ ਉਤੋਂ ਜਮ ਦੀ ਫਾਸ ਨਾਲੋਂ ਸ਼ਰਅ ਦੀ ਪਹਿਲੋਂ ਕੱਟੀਂ ਰੱਸੀ, ਰਸਤਾ ਏਕੰਕਾਰ ਇਕੋ ਦੇਣਾ ਵਖਾਈਆ। ਫੇਰ ਲਹਿਣਾ ਦੇਣਾ ਮੁਕਾਵੀਂ ਚਾਰ ਲੱਖ ਅੱਸੀ, ਚੁਰਾਸੀ ਪੰਧ ਮੁਕਾਈਆ। ਮੈਂ ਆਪਣੀ ਖ਼ਾਹਿਸ਼ ਸਵਾਮੀ ਤੈਨੂੰ ਦੱਸੀ, ਦਹਿ ਦਿਸ਼ਾ ਧਿਆਨ ਲਗਾਈਆ। ਅੰਤ ਕੰਤ ਭਗਵੰਤ ਮੇਰੀ ਹੋਈ ਬੇਵਸੀ, ਬਿਹਬਲ ਹੋ ਕੇ ਮਾਰਾਂ ਧਾਹੀਆ। ਜਗਤ ਜਗਿਆਸੂਆਂ ਤੇਰਾ ਪਿਆਰ ਰਿਹਾ ਨਾ ਰਤੀ, ਮੁਹੱਬਤ ਵਿਚ ਨਾ ਕੋਇ ਸਮਾਈਆ। ਤੂੰ ਸਵਾਮੀ ਆਈ ਵਹੀਰਾ ਘੱਤੀ, ਆਪਣਾ ਪੰਧ ਮੁਕਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਟੱਪੀ, ਟਾਪੂਆਂ ਪੰਧ ਮੁਕਾਈਆ। ਜਨ ਭਗਤਾਂ ਦਰਸ਼ਨ ਦੇਵੀਂ ਅੱਖੀਂ, ਸਨਮੁਖ ਸੋਭਾ ਪਾਈਆ। ਜਿਨ੍ਹਾਂ ਨੇ ਤੇਰੀ ਆਸ ਰਖੀ, ਰੱਖਿਆ ਕਰਨੀ ਥਾਉਂ ਥਾਈਂਆ। ਮੇਰੀ ਅੰਤਰ ਆਵਾਜ਼ ਸੱਚੀ,
ਸਾਹਿਬ ਸਚ ਦ੍ਰਿੜਾਈਆ। ਜਗਤ ਜਹਾਨ ਪ੍ਰੀਤੀ ਕੱਚੀ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਧਰਨੀ ਕਹੇ ਮੇਰੇ ਪ੍ਰਭੂ ਮੈਂ ਵਾਸਤਾ ਰਹੀ ਘੱਤੀ, ਘਾਇਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੁਰਖ ਸਮਰਥੀ, ਸਮਰਥ ਪੁਰਖ ਤੇਰੀ ਓਟ ਤਕਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਡਹੇੜੀ ਜ਼ਿਲਾ ਅੰਬਾਲਾ ਨੱਥਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਵੇਖ ਦੀਪ ਲੱਖਣ, ਅਲਖ ਅਗੋਚਰ ਆਪਣਾ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਝੁੱਲੇ ਝੱਖਣ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜਿਸ ਕਾਇਆ ਮਾਟੀ ਭਾਂਡੇ ਕੀਤੇ ਸੱਖਣ, ਤੇਰਾ ਨਾਮ ਨਿਧਾਨ ਨਜ਼ਰ ਨਾ ਆਈਆ। ਮੈਂ ਨਿਮਾਣੀ ਹੋ ਕੇ ਦਰ ਤੇ ਆਈ ਦੱਸਣ, ਪਾਂਧੀ ਹੋ ਕੇ ਪੰਧ ਮੁਕਾਈਆ। ਮੇਰੇ ਸਵਾਮੀ ਅੰਤਰਜਾਮੀ ਮੇਰੀ ਪੈਜ ਆਈਂ ਰਖਣ, ਰਖਕ ਹੋ ਕੇ ਵੇਖ ਵਖਾਈਆ। ਨਿਗਾਹ ਮਾਰ ਲੈ ਉੱਤਰ ਪੂਰਬ ਪੱਛਮ ਦੱਖਣ, ਦਹਿ ਦਿਸ਼ਾ ਪਰਦਾ ਆਪ ਉਠਾਈਆ। ਤੇਰਾ ਸੰਤ ਸੁਹੇਲਾ ਦਿਸੇ ਕੋਇ ਨਾ ਰਤਨ, ਅਮੋਲਕ ਰੰਗ ਨਾ ਕੋਇ ਚੜ੍ਹਾਈਆ। ਜਿਧਰ ਤੱਕਾਂ ਓਧਰ ਮਨ ਮਤਨ, ਗੁਰਮਤ ਸਾਰੇ ਗਏ ਭੁਲਾਈਆ। ਹਉਮੇ ਹੰਗਤਾ ਵਿਚ ਜੀਵ ਜੰਤ ਤਪਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰੇ ਪਿਆਰ ਦੀ ਗਾਏ ਕੋਇ ਨਾ ਕਥਨ, ਰਸਨਾ ਰਸ ਨਾ ਕੋਇ ਵਡਿਆਈਆ। ਮੇਰੇ ਜਗਤ ਭੰਡਾਰੇ ਖ਼ਾਲੀ ਹੋਏ ਹੱਟਣ, ਹਟਵਾਣੇ ਬੈਠੇ ਮੁਖ ਭਵਾਈਆ। ਜਿਧਰ ਤੱਕਾਂ ਕੂੜ ਕੁੜਿਆਰੇ ਨਾਚ ਨੱਚਣ, ਮਾਇਆ ਮਮਤਾ ਨਾਲ ਮਿਲਾਈਆ। ਮੇਰਾ ਸਵਾਮੀ ਘਾਟ ਵੇਖੇ ਪਤਣ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਕਿਸੇ ਕੰਮ ਨਾ ਆਵੇ ਯਤਨ, ਯਥਾਰਥ ਤੇਰੀ ਓਟ ਤਕਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਡਹੇੜੀ ਜ਼ਿਲਾ ਅੰਬਾਲਾ ਹਰਚਰਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਤੱਕ ਲੈ ਲੇਖਾ, ਲਿਖਤ ਪੜ੍ਹਤ ਨਜ਼ਰ ਕੋਇ ਨਾ ਆਈਆ। ਤੂੰ ਨਿਵਾਸੀ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਆਦਿ ਜੁਗਾਦਿ ਰਹੇ ਹਮੇਸ਼ਾ, ਹਮ ਸਾਜਣ ਤੇਰੀ ਵਡ ਵਡਿਆਈਆ। ਤੂੰ ਨਿਰਗੁਣ ਨਿਰਵੈਰ ਨਰ ਨਰੇਸ਼ਾ, ਆਦਿ ਨਿਰੰਜਣ ਨੂਰ ਅਲਾਹੀਆ। ਮੈਨੂੰ ਸੰਦੇਸਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼ਾ, ਦਹਿ ਦਿਸ਼ਾ ਤੋਂ ਬਾਹਰ ਪੜ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਸਤਿਜੁਗ ਭੇਜੇ ਸ਼ਬਦ ਅਗੰਮੀ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਸ ਨੇ ਅਵਤਾਰ ਪੈਗ਼ੰਬਰ ਗੁਰੂਆਂ ਪੂਰਾ ਕਰਨਾ ਠੇਕਾ, ਠਾਕਰ ਹੋ ਕੇ ਵੇਖ ਵਖਾਈਆ। ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਇਕ ਅਗੰਮਾ ਬਣੇ ਨੇਤਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਦੇਵੇ ਹਕ ਸੰਦੇਸਾ, ਹਕ ਹਕੀਕਤ ਦਾ ਮਾਲਕ ਨੂਰ ਅਲਾਹੀਆ। ਲਹਿਣਾ ਦੇਣਾ ਪੂਰਾ ਕਰੇ ਮੁਸਾਇਕ ਮੁੱਲਾ ਸ਼ੇਖ਼ਾ, ਉਮਤ ਉਮਤੀ ਖੋਜ ਖੁਜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਹਮੇਸ਼ਾ, ਹਮ ਸਾਜਣ ਤੇਰੀ ਵਡ ਵਡਿਆਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਚੰਡੀਗੜ੍ਹ ਸ਼ਹਿਰ ਪਿਆਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਪੁਰਖ ਅਕਾਲ ਮਹਿਬੂਬਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੰਜ਼ਲ ਦਿਸੇ ਨਾ ਹਕ ਮਕਸੂਦਾ, ਦਰਗਾਹ ਸਾਚੀ ਨਜ਼ਰ ਕੋਇ ਨਾ ਆਈਆ। ਮੇਰੀ ਸ਼ਰਅ ਦੀ ਤੋੜ ਹਦੂਦਾ, ਹੱਦ ਆਪਣੀ ਦੇ ਸਮਝਾਈਆ। ਝਗੜਾ ਮਿਟਾ ਦੇ ਤਤ ਵਜੂਦਾ, ਤਤਵ ਤਤ ਅਗਨੀ ਤਤ ਨਾ ਕੋਇ ਤਪਾਈਆ। ਤੇਰਾ ਨੂਰ ਜ਼ਹੂਰ ਲਾਸ਼ਰੀਕ ਨਜ਼ਰ ਨਾ ਆਵੇ ਢੂੰਡਾ, ਖੋਜਿਆਂ ਹੱਥ ਕਿਸੇ ਨਾ ਆਈਆ। ਆਬੇਹਯਾਤ ਮਿਹਰਵਾਨ ਆਪਣੀ ਬਖ਼ਸ਼ ਅਗੰਮੀ ਬੂੰਦਾ, ਸਚ ਪਿਆਲਾ ਦੀਨ ਦਿਆਲਾ ਹਰਿ ਗੋਪਾਲਾ ਆਪ ਪਿਆਈਆ। ਕਵਲ ਨਾਭੀ ਗ੍ਰਹਿ ਮਹਿਰਾਬੀ ਘਰ ਸ਼ਤਾਬੀ ਕਰ ਦੇ ਊਧਾ, ਝਿਰਨਾ ਅਗੰਮ ਦੇਣਾ ਝਿਰਾਈਆ। ਭੇਵ ਖੁਲਾ ਦੇ ਬੁਤ ਰੂਹ ਦਾ, ਰੂਹੇ ਰਵਾਂ ਤੇਰੀ ਵਡਿਆਈਆ। ਲੇਖਾ ਸਮਝਾ ਦੇ ਸ਼ਬਦ ਸਤਿਗੁਰੂ ਦਾ, ਗੁਰੂ ਗੁਰਦੇਵ ਸਵਾਮੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੰਤਰ ਏਕੰਕਾਰ ਇਕੋ ਫੁਰੂਗਾ, ਫ਼ੁਰਨੇ ਮਨਸਾ ਬੰਦ ਕਰਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਚੰਡੀਗੜ੍ਹ ਸ਼ਹਿਰ ਨਿਰਮਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਕੀ ਕੁਝ ਕਰਾਂ ਤੇਰੀ ਖ਼ਾਤਰ, ਖ਼ਤਾ ਵਿਚ ਰੋ ਰੋ ਦਿਆਂ ਦੁਹਾਈਆ। ਮੈਂ ਬੁੱਧੀਵਾਨ ਨਹੀਂ ਕੋਈ ਚਾਤਰ, ਚਾਤ੍ਰਕ ਵਾਂਗ ਬਿਲਲਾਈਆ। ਬ੍ਰਿਹੋਂ ਵਿਛੋੜੇ ਵਿਚ ਹੋਈ ਆਤਰ, ਹੋ ਵੈਰਾਗਣ ਦਿਆਂ ਦੁਹਾਈਆ। ਤੂੰ ਮੇਰਾ ਸਵਾਮੀ ਖ਼ਲਕ ਦਾ ਖ਼ਾਲਕ, ਆਪਣੀ ਮਖ਼ਲੂਕ ਤੱਕ ਚਾਈਂ ਚਾਈਂਆ। ਆਦਿ ਜੁਗਾਦੀ ਧੁਰ ਦੇ ਪ੍ਰਿਤਪਾਲਕ, ਪਰਮ ਪੁਰਖ ਪ੍ਰਭ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਏਕੰਕਾਰ ਬਣ ਸਾਲਸ, ਧੁਰ ਦੀ ਸਾਲਸੀ ਆਪ ਕਮਾਈਆ। ਮੈਂ ਚਾਹੁੰਦੀ ਮੇਰੇ ਉਤੇ ਚਾਰ ਵਰਨ ਬਣਾ ਦੇ ਖ਼ਾਲਸ, ਖ਼ਾਲਸ ਖ਼ਾਲਸਾ ਆਪਣੇ ਨਾਮ ਰੰਗ ਰੰਗਾਈਆ। ਮੇਰੇ ਉਤੋਂ ਕੂੜ ਕੁੜਿਆਰੇ ਟਿੱਕੇ ਧੋ ਦੇ ਕਾਲਖ, ਕਲਜੁਗ ਮੇਟਣੀ ਕੂੜੀ ਸ਼ਾਹੀਆ। ਜਗਿਆਸੂਆਂ ਰਹਿਣ ਦੇ ਨਾ ਨਿੰਦਰਾ ਆਲਸ, ਸੁਰਤੀ ਸੁਰਤ ਸ਼ਬਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦੀ ਬਦਲ ਦੇ ਆਦਤ, ਅਦਲ ਇਨਸਾਫ਼ ਹਕ ਕਮਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਚੰਡੀਗੜ੍ਹ ਸ਼ਹਿਰ ਅਮਰ ਚੰਦ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਤੇਰੇ ਅਗੇ ਕਰਾਂ ਫ਼ਰਿਆਦ, ਬੇਨੰਤੀ ਹਕ ਸੁਣਾਈਆ। ਮੈਨੂੰ ਸਤਿ ਦੀ ਦੇ ਦੇ ਦਾਦ, ਵਸਤ ਅਗੰਮ ਵਰਤਾਈਆ।
ਤੇਰਾ ਖੇਲ ਬੋਧ ਅਗਾਧ, ਬੁੱਧੀ ਤੋਂ ਪਰੇ ਤੇਰੀ ਪੜ੍ਹਾਈਆ। ਸੁਣਾ ਦੇ ਅਗੰਮਾ ਰਾਗ, ਜਗਤ ਵਿਦਿਆ ਬਾਹਰ ਸ਼ਨਵਾਈਆ। ਤੇਰੀ ਸ੍ਰਿਸ਼ਟੀ ਸੋਈ ਜਾਏ ਜਾਗ, ਜਾਗਰਤ ਜੋਤ ਡਗਮਗਾਈਆ। ਤ੍ਰੈਗੁਣ ਬੁਝਾ ਦੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਘਰ ਘਰ ਅੰਦਰ ਤੇਰਾ ਉਪਜੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਧਰਨੀ ਕਹੇ ਮੇਰੇ ਹੋਵਣ ਵਡ ਵਡ ਭਾਗ, ਭਾਗਾਂ ਭਰੀ ਦਿਸੇ ਲੋਕਾਈਆ। ਹਰ ਹਿਰਦਾ ਤੈਨੂੰ ਲਏ ਅਰਾਧ, ਹਰ ਘਟ ਅੰਦਰ ਆਪਣਾ ਡੇਰਾ ਲਾਈਆ। ਸੁਰਤੀ ਸੁਰਤ ਵਿਚ ਹੋਵੇ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਮਾਨਸ ਮਾਨੁਖ ਮਾਨਵ ਮੇਰਾ ਖਿੜ ਜਾਏ ਅਗੰਮਾ ਬਾਗ਼, ਮਾਲੀ ਏਕੰਕਾਰਾ ਤੂੰ ਹੀ ਨਜ਼ਰੀ ਆਈਆ। ਦੀਨ ਮਜ਼੍ਹਬ ਦਾ ਝਗੜਾ ਮੇਟ ਦੇ ਵਿਚ ਸਮਾਜ, ਸਮਿਗਰੀ ਸਤਿਨਾਮ ਵਰਤਾਈਆ। ਕਲਜੁਗ ਕੂੜੀ ਕਿਰਿਆ ਕਰੇ ਨਾ ਨਾਚ, ਧਰਨੀ ਧਰਤ ਧਵਲ ਕਹੇ ਮੇਰੇ ਉਤੋਂ ਬਾਹਰ ਕਢਾਈਆ। ਮੈਂ ਬੇਨੰਤੀ ਪਰਮ ਪੁਰਖ ਕਰਦੀ ਆਜ, ਨਮਸਤੇ ਕਹਿ ਕੇ ਨਮੋ ਨਮੋ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡੇ ਮੰਗ ਮੰਗਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਚੰਡੀਗੜ੍ਹ ਸ਼ਹਿਰ ਕਰਨੈਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਆਸਾ ਪੂਰਨ ਕਰ ਦੇ ਪੁਨੀ, ਪਤਤ ਪੁਨੀਤ ਬਣਾਈਆ। ਤੂੰ ਦਾਤਾ ਵਡ ਗੁਣ ਗੁਣੀ, ਗਹਿਰ ਗੰਭੀਰ ਅਖਵਾਈਆ। ਮੇਰੀ ਪੁਕਾਰ ਸੁਣੀਂ, ਅਣਸੁਣਤ ਦਿਆਂ ਸੁਣਾਈਆ। ਭਾਗ ਲਗਾਉਣਾ ਮੇਰੀ ਕੁੱਲੀ, ਧਰਨੀ ਧਰਤ ਧਵਲ ਰੋ ਰੋ ਸੀਸ ਨਿਵਾਈਆ। ਤੇਰੀ ਅੰਮ੍ਰਿਤ ਧਾਰ ਸੰਸਾਰ ਵਿਚੋਂ ਗਈ ਡੁਲ੍ਹੀ, ਖੋਜਿਆਂ ਹੱਥ ਕਿਸੇ ਨਾ ਆਈਆ। ਦੁਨੀਆ ਜਾਪ ਕਰਦੀ ਬੁਟਾਂ ਬੁੱਲੀਂ, ਪ੍ਰਭੂ ਹਿਰਦੇ ਹਰਿ ਨਾ ਕੋਇ ਵਸਾਈਆ। ਝਗੜਾ ਵੇਖ ਲੈ ਦੀਨ ਦੁਨੀ, ਮਜ਼੍ਹਬ ਰਹੇ ਕੁਰਲਾਈਆ। ਆਪਣਾ ਲਹਿਣਾ ਦੇਣਾ ਪੂਰਾ ਕਰ ਏਕਾ ਨਾਂਏ ਲਾ ਕੇ ਉਨੀਂ, ਉਨੀਸਾ ਬੀਸਾ ਹਰਿ ਜਗਦੀਸ਼ਾ ਆਪਣਾ ਪਰਦਾ ਲਾਹੀਆ। ਮੈਂ ਵੈਰਾਗਣ ਦਰ ਤੇਰੇ ਤੇ ਭੁਲੀ, ਅਭੁਲ ਦੇਣੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਸਦਾ ਸੁਲਹਕੁਲੀ, ਕੁਲ ਮਾਲਕ ਹੋਣਾ ਆਪ ਸਹਾਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਚੰਡੀਗੜ੍ਹ ਸ਼ਹਿਰ ਪ੍ਰਿਥੀ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਵੇਖ ਲੈ ਆਪਣੀ ਦੀਨ ਦੁਨੀ ਦੀ ਧਾਰ, ਧਰਮ ਧਰਮ ਨਾਲ ਜਣਾਈਆ। ਸਚ ਮੁਹੱਬਤ ਰਿਹਾ ਨਾ ਕੋਇ ਪਿਆਰ, ਕੂੜੀ ਕਿਰਿਆ ਰੰਗ ਰੰਗਾਈਆ। ਜਿਧਰ ਤੱਕਾਂ ਧੂੰਆਂਧਾਰ ਤੇਰਾ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਮੇਰੇ ਨੇਤਰ ਨੈਣ ਹੋਏ ਸ਼ਰਮਸਾਰ, ਅੱਖ ਪ੍ਰਤੱਖ ਸਕਾਂ ਨਾ ਕੋਇ ਉਠਾਈਆ। ਜਗਤ ਸਾਧੂ ਹੋਏ ਗੁਨਾਹਗਾਰ, ਲੱਜਿਆ ਵਿਚ ਲੱਜਿਆ ਨਾ ਕੋਇ ਜਣਾਈਆ। ਤੇਰਾ ਸੁਤ ਦੁਲਾਰਾ ਦਿਸੇ ਨਾ
ਕੋਇ ਬਰਖ਼ੁਰਦਾਰ, ਪੂਤ ਸਪੂਤਾ ਨਜ਼ਰ ਕੋਇ ਨਾ ਆਈਆ। ਉਠ ਸਵਾਮੀ ਅੰਤਰਜਾਮੀ ਚਾਰੋਂ ਕੁੰਟ ਨਿਗਾਹ ਮਾਰ, ਦਹਿ ਦਿਸ਼ਾ ਵੇਖ ਵਖਾਈਆ। ਕੁਦਰਤ ਦੇ ਕਾਦਰ ਤੇਰਾ ਕਰੇ ਨਾ ਕੋਇ ਇਜ਼ਹਾਰ, ਸਿਫ਼ਤਾਂ ਵਾਲੀ ਸਿਫ਼ਤ ਨਾ ਕੋਇ ਵਡਿਆਈਆ। ਜਿਧਰ ਤੱਕਾਂ ਕੂੜ ਕੁੜਿਆਰ, ਕੂੜ ਕੁਟੰਬ ਚਾਰ ਜੁਗ ਦਾ ਚਾਰੇ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰ, ਸਹਾਇਕ ਨਾਇਕ ਇਕੋ ਇਕ ਨਜ਼ਰੀ ਆਈਆ।
੧੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਚੰਡੀਗੜ੍ਹ ਲੋਟੋ ਕਲੋਨੀ ਜੁਗਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਹੋਈ ਅੰਤ ਨਿਥਾਵੀਂ, ਥਿਰ ਘਰ ਵਾਸੀ ਦੇਣੀ ਵਡਿਆਈਆ। ਬਲ ਰਿਹਾ ਨਾ ਮੇਰੀ ਬਾਹਵੀਂ, ਬਲਹੀਣ ਕੁਰਲਾਈਆ। ਮੇਰੀ ਸਾਰ ਸਵਾਮੀ ਪਾਵੀਂ, ਪਰਮ ਪੁਰਖ ਤੇਰੀ ਓਟ ਤਕਾਈਆ। ਮੇਰਾ ਲੇਖ ਮੁਕਾਉਣਾ ਚਾਵ ਚਾਵੀਂ, ਚਾਉ ਘਨੇਰਾ ਦੇਣਾ ਦ੍ਰਿੜਾਈਆ। ਮੇਰੇ ਉਤੇ ਆਪਣੇ ਹੁਕਮ ਦੀ ਵਰਤਾਵੀਂ ਭਾਵੀ, ਭਾਣਾ ਆਪਣੇ ਹੱਥ ਰਖਾਈਆ। ਮੇਰਾ ਤੋਲ ਤਰਾਜ਼ੂ ਤੋਲੀਂ ਸਾਂਵੀਂ, ਕੰਡਾ ਆਪਣੇ ਹੱਥ ਉਠਾਈਆ। ਮੇਰੀ ਅਰਜ਼ ਗ਼ਰਜ਼ ਪ੍ਰਭੂ ਜਨ ਭਗਤਾਂ ਆਪਣੇ ਲੇਖੇ ਲਾਵੀਂ, ਲਹਿਣਾ ਅਵਰ ਨਾ ਹੱਥ ਫੜਾਈਆ। ਉਨ੍ਹਾਂ ਤੱਕੀਂ ਕਾਇਆ ਨਗਰ ਖੇੜਾ ਗਰਾਵੀਂ, ਪੰਜਾਂ ਤਤਾਂ ਫੋਲ ਫੁਲਾਈਆ। ਸੋਈ ਸੁਰਤੀ ਆਪ ਜਗਾਵੀਂ, ਜਾਗਰਤ ਜੋਤ ਕਰ ਰੁਸ਼ਨਾਈਆ। ਸ਼ਬਦ ਅਨਾਦੀ ਧੁਨ ਸੁਣਾਵੀਂ, ਧੁਨ ਆਤਮਕ ਰਾਗ ਗਾਈਆ। ਅੰਮ੍ਰਿਤ ਅਗੰਮ ਜਾਮ ਪਿਆਵੀਂ, ਝਿਰਨਾ ਬੂੰਦ ਸਵਾਂਤੀ ਕਵਲ ਨਾਭ ਟਪਕਾਈਆ। ਜੋਤੀ ਜਾਤੇ ਜੋਤ ਸਰੂਪੀ ਡਗਮਗਾਵੀਂ, ਅੰਧ ਅਧੇਰਾ ਦੇਣਾ ਮਿਟਾਈਆ। ਘਰ ਮੰਦਰ ਇਕ ਵਖਾਵੀਂ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਸਚ ਸਿੰਘਾਸਣ ਇਕ ਦਰਸਾਵੀਂ, ਜਿਸ ਗ੍ਰਹਿ ਆਪਣਾ ਡੇਰਾ ਲਾਈਆ। ਸੋ ਪੁਰਖ ਨਿਰੰਜਣ ਆਪਣੇ ਭਗਤ ਸੁਹੇਲੇ ਆਪਣੀ ਜੋਤ ਮਿਲਾਵੀਂ, ਨਿਰਗੁਣ ਨਿਰਗੁਣ ਵਿਚ ਰਲਾਈਆ। ਹਰਿ ਪੁਰਖ ਨਿਰੰਜਣ ਮੇਰੀ ਤ੍ਰਿਸ਼ਨਾ ਦੂਰ ਕਰਾਵੀਂ, ਜਗਤ ਕਲਪਣਾ ਰਹੇ ਨਾ ਰਾਈਆ। ਏਕੰਕਾਰਾ ਆਪਣੀ ਅਕਲ ਕਲਧਾਰ ਮੇਰਾ ਲੇਖਾ ਆਪਣੇ ਲੇਖੇ ਲਾਵੀਂ, ਦੂਸਰ ਆਸ ਨਾ ਕੋਇ ਰਖਾਈਆ। ਆਦਿ ਨਿਰੰਜਣ ਆਪਣਾ ਨੂਰ ਜੋਤ ਪ੍ਰਕਾਸ਼ ਚਮਕਾਵੀਂ, ਬਿਨ ਸੂਰੀਆ ਚੰਦ ਕਰੀਂ ਰੁਸ਼ਨਾਈਆ। ਅਬਿਨਾਸ਼ੀ ਕਰਤੇ ਆਪਣਾ ਮੰਦਰ ਆਪ ਸੁਹਾਵੀਂ, ਅੰਦਰ ਆਪਣਾ ਡੇਰਾ ਲਾਈਆ। ਸ੍ਰੀ ਭਗਵਾਨ ਆਪਣੀ ਚਰਨ ਧੂੜ ਮੇਰੀ ਝੋਲੀ ਪਾਵੀਂ, ਖ਼ਾਲੀ ਦੇਣੀ ਭਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਧਰਨੀ ਕਹੇ ਮੇਰੀ ਧਰਤ ਧਵਲ ਧੌਲ ਆਪਣੇ ਰੰਗ ਰੰਗਾਵੀਂ, ਕਲਜੁਗ ਕੂੜੀ ਕਿਰਿਆ ਦੇਣੀ ਗਵਾਈਆ। ਸਤਿਗੁਰ ਸ਼ਬਦ ਦਾਤਾ ਗਹਿਰ ਗੰਭੀਰ ਇਕ ਘਲਾਵੀਂ, ਬਹੁ ਗੁਰੂਆਂ ਦੀ ਲੋੜ ਰਹੇ ਨਾ ਰਾਈਆ। ਕਲਜੁਗ ਵਿਚੋਂ ਸਤਿਜੁਗ ਬਦਲਾਵੀਂ, ਬਦਲਾ ਚੁਕਾਉਣਾ ਥਾਉਂ ਥਾਈਂਆ। ਸਭ ਦੀਆਂ ਪੇਸ਼ੀਨਗੋਈਆਂ ਭਵਿਖਤਾਂ ਨਾਲ ਰਲਾਵੀਂ, ਏਕਾ ਪਰਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਕਲਜੁਗ ਅੰਤਮ ਆਪ ਤਰਾਵੀਂ, ਤਾਰਨਹਾਰ ਤੇਰੀ ਆਸ ਤਕਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰੁੜਕੀ ਕਲਾਂ ਜ਼ਿਲਾ ਅੰਬਾਲਾ ਸੇਵਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਨਿਰਗੁਣ ਧਾਰ ਅਗੰਮੀ ਉਤਰ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਜਨ ਭਗਤ ਸੁਹੇਲੇ ਬਣਾ ਲੈ ਆਪਣੇ ਪੁਤਰ, ਪਿਤਾ ਪੂਤ ਗੋਦ ਟਿਕਾਈਆ। ਲੇਖਾ ਪੂਰਾ ਕਰ ਦੇ ਜੋ ਇਸ਼ਾਰਾ ਦਿਤਾ ਪਰੋਹਤ ਸ਼ੁਕਰ, ਬਲ ਦਵਾਰੇ ਗਿਆ ਜਣਾਈਆ। ਗ਼ਰੀਬ ਨਿਮਾਣਿਆਂ ਚੁੱਕ ਲੈ ਕੁੱਛੜ, ਗਲੇ ਲੈ ਲਗਾਈਆ। ਜਨਮ ਮਰਨ ਦਾ ਮੇਟ ਦੁੱਖੜ, ਦੁਖੀਆਂ ਹੋ ਸਹਾਈਆ। ਸੁਫਲ ਕਰਾ ਦੇ ਮਾਤਾ ਕੁੱਖੜ, ਜਨਣੀ ਆਪਣੇ ਰੰਗ ਰੰਗਾਈਆ। ਕਲਜੁਗ ਕੂੜ ਕੁੜਿਆਰਾ ਨੇੜ ਨਾ ਆਏ ਬੁੱਚੜ, ਰਾਏ ਧਰਮ ਨਾ ਦਏ ਸਜ਼ਾਈਆ। ਤੇਰੀ ਕਿਰਪਾ ਨਾਲ ਦੀਨ ਦੁਨੀ ਵਿਚੋਂ ਉਠਣ, ਆਤਮ ਪਰਮਾਤਮ ਲੈ ਅੰਗੜਾਈਆ। ਤੂੰ ਦੀਨ ਦਿਆਲਾ ਅੰਤਮ ਆਇਉਂ ਤੁਠਣ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਸਵਾਮੀ ਧੁਰ ਦੀ ਧਾਰ ਫੜ ਲੈ ਗੁੱਟਣ, ਬਾਜ਼ੂ ਸਕੇ ਨਾ ਕੋਇ ਛੁਡਾਈਆ। ਤੇਰਾ ਨਾਤਾ ਕਲਜੁਗ ਕਦੇ ਨਾ ਆਵੇ ਟੁੱਟਣ, ਟੁੱਟਿਆਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਬਣਾ ਲੈ ਧੁਰ ਦੇ ਬੱਚੇ, ਲੋਕ ਮਾਤ ਤੋਂ ਬਾਹਰ ਦੇ ਵਡਿਆਈਆ। ਲੇਖੇ ਲਾ ਲੈ ਭਾਂਡੇ ਕੱਚੇ, ਪੰਜ ਤਤ ਰੰਗ ਰੰਗਾਈਆ। ਤੇਰੇ ਨਾਮ ਵਿਚ ਜਾਣ ਰੱਤੇ, ਰਤਨ ਅਮੋਲਕ ਹੀਰੇ ਲੈ ਪ੍ਰਗਟਾਈਆ। ਬੀਜ ਬੀਜ ਦੇ ਕਾਇਆ ਵੱਤੇ, ਫਲ ਧੁਰ ਦਾ ਇਕ ਲਗਾਈਆ। ਗੋਬਿੰਦ ਦਾ ਲੇਖਾ ਲਾ ਲੈ ਡੰਕਾ ਫ਼ਤਿਹ, ਫ਼ਾਤਿਆ ਕਰ ਕੂੜ ਲੋਕਾਈਆ। ਧਰਨੀ ਰੋ ਰੋ ਆਪਣਾ ਹਾਲ ਦੱਸੇ, ਕਹਿ ਕਹਿ ਰਹੀ ਸੁਣਾਈਆ। ਜਨ ਭਗਤਾਂ ਰੈਣ ਹੋਏ ਨਾ ਅੰਧੇਰੀ ਮੱਸੇ, ਨੂਰ ਚੰਦ ਦੇਣਾ ਚਮਕਾਈਆ। ਨਿਝਰ ਧਾਰ ਦੇਵੇ ਰਸੇ, ਬੂੰਦ ਸਵਾਂਤੀ ਸਚ ਟਪਕਾਈਆ। ਮਨ ਮਨੂਆ ਹੋਵੇ ਵਸੇ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੇਰੇ ਚਰਨ ਕਵਲਾਂ ਵਿਚ ਹੋਣ ਢੱਠੇ, ਧੂੜੀ ਖ਼ਾਕ ਖ਼ਾਕ ਰਮਾਈਆ। ਧਰਨੀ ਉਤੇ ਸਾਰੇ ਕਰ ਲੈ ਇਕੱਠੇ, ਪੂਰਬ ਲਹਿਣੇ ਖੋਜ ਖੁਜਾਈਆ। ਪਰਮ ਪੁਰਖ ਸਭ ਕੁਝ ਤੇਰੇ ਹੱਥੇ, ਸਮਰਥ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਜਨ ਭਗਤ ਸੁਹੇਲੇ ਲਾ ਲੈ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ। ਆਤਮ ਪਰਮਾਤਮ ਦੇ ਸੰਗ, ਸਗਲਾ ਸੰਗ ਦੇ ਵਖਾਈਆ। ਅੰਮ੍ਰਿਤ ਧਾਰ ਬਖ਼ਸ਼ ਦੇ ਗੰਗ, ਜਗਤ ਤ੍ਰਿਸ਼ਨਾ ਭੁੱਖ ਦੇ ਮਿਟਾਈਆ। ਘਰ ਜੋਤ ਨੂਰ ਚਾੜ੍ਹ ਦੇ ਚੰਦ, ਅੰਧ ਅੰਧੇਰਾ ਦੇਣਾ ਗਵਾਈਆ। ਸ਼ਬਦ ਨਾਦ ਸੁਣਾ ਮਰਦੰਗ, ਢੋਲਾ ਅਗੰਮ ਅਥਾਹੀਆ। ਭੇਵ ਖੁਲਾ ਦੇ ਬ੍ਰਹਮ ਹੰ, ਸੋ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਨਜ਼ਰੀ ਆਏ ਸਭ ਨੂੰ ਪਾਰਬ੍ਰਹਮ, ਬ੍ਰਹਮ ਭੇਵ ਰਹੇ ਨਾ ਰਾਈਆ। ਝਗੜਾ ਮੇਟ ਦੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਸਭ ਦੀ ਦੇ ਬਦਲਾਈਆ। ਜਨ ਭਗਤਾਂ ਚਿੰਤਾ ਰਹੇ ਕੋਇ ਨਾ ਗ਼ਮ, ਖ਼ੁਸ਼ੀ ਨਾਮ ਵਾਲੀ ਦੇਣੀ ਵਰਤਾਈਆ। ਸਤਿ ਧਾਰ ਦਾ ਦੇ ਧਰਮ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਮੇਰਾ ਓਦੈ ਕਰ ਦੇ ਕਰਮ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਂਆ। ਧੂੜ ਰਮਾ ਦੇ ਖ਼ਾਕ ਆਪਣੇ ਚਰਨ, ਚਰਨੋਦਕ ਮੁਖ ਦੇਣਾ ਚੁਆਈਆ। ਜਨ ਭਗਤਾਂ ਲੇਖੇ ਲਾ ਦੇ ਜਨਮ, ਆਵਣ ਜਾਵਣ ਪੰਧ ਮੁਕਾਈਆ। ਕੂੜੀ ਕਿਰਿਆ ਮੇਟ ਦੇ ਭਰਮ, ਭਾਂਡਾ ਭਰਮ ਦੇ ਭੰਨਾਈਆ। ਲੇਖਾ ਰਹੇ ਨਾ ਵਰਨ ਬਰਨ, ਸ਼ਤਰੀ
ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਤੇਰਾ ਨਿਰਗੁਣ ਧਾਰ ਦਰਸ ਕਰ ਕੇ ਸਾਰੇ ਤਰਨ, ਤਾਰਨਹਾਰ ਤੇਰੀ ਵਡ ਵਡਿਆਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਸੋਹੰ ਸ਼ਬਦ ਕਰ ਸ਼ਨਵਾਈਆ। ਤੇਰੀ ਮੰਜ਼ਲ ਹਕੀਕੀ ਚੜ੍ਹਨ, ਸਚਖੰਡ ਪੁੱਜਣ ਚਾਈਂ ਚਾਈਂਆ। ਜੋਤੀ ਜੋਤ ਜੋਤ ਵਿਚ ਰਲਣ, ਵਿਚ ਜੋਤੀ ਜੋਤ ਸਮਾਈਆ। ਲੇਖਾ ਰਹੇ ਨਾ ਜਨਮ ਮਰਨ, ਮਰ ਜੀਵਤ ਰੂਪ ਬਦਲਾਈਆ। ਤੂੰ ਕਰਤਾ ਕਰਨੀ ਕਰਨ, ਕਰਤਾ ਪੁਰਖ ਅਗੰਮ ਅਥਾਹੀਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਲਾਗਾਂ ਸਰਨ, ਸਰਨਗਤ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਭਗਤ ਬੰਨ੍ਹਾ ਆਪਣੇ ਲੜਨ, ਪੱਲੂ ਏਥੇ ਓਥੇ ਸਕੇ ਨਾ ਕੋਇ ਛੁਡਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਧਿਆਨ ਪੁਰਾ ਜ਼ਿਲਾ ਅੰਬਾਲਾ ਬਚਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਮਾਲਕ ਖ਼ਾਲਕ ਅੰਬਰੀ, ਪਰਮ ਪੁਰਖ ਪਰਮਾਤਮ ਤੇਰੀ ਇਕ ਸਰਨਾਈਆ। ਦੀਨ ਦੁਨੀ ਆਪਣੀ ਆ ਕੇ ਵੇਖ ਬੇਸਬਰੀ, ਧੀਰਜ ਧੀਰ ਬੇਨਜ਼ੀਰ ਨਾ ਕੋਇ ਰਖਾਈਆ। ਜਗਤ ਸ਼ਾਸਤਰ ਤੇਰਾ ਨਾਮ ਸੁਣਾਉਂਦੇ ਜ਼ਬਰੀ, ਜ਼ਬਰਦਸਤੀ ਦੀਨ ਦੁਨੀ ਦ੍ਰਿੜਾਈਆ। ਜਿਧਰ ਤੱਕੋ ਮਨ ਮਨੂਏ ਪਾਈ ਗਦਰੀ, ਗਦਾਗਰ ਦਿਸੇ ਖ਼ਲਕ ਖ਼ੁਦਾਈਆ। ਤੇਰੀ ਧਾਰ ਨਜ਼ਰ ਨਾ ਆਏ ਕੋਇ ਅਦਲੀ, ਇਨਸਾਫ਼ ਸਚ ਨਾ ਕੋਇ ਕਮਾਈਆ। ਮਿਹਰਵਾਨ ਮੇਰੇ ਮਹਿਬੂਬਾ ਮੇਰੇ ਉਤੋਂ ਕਲਜੁਗ ਕਰ ਦੇ ਬਦਲੀ, ਸਤਿਜੁਗ ਸਚ ਸਚ ਦੇ ਵਰਤਾਈਆ। ਮੇਰਾ ਪੰਧ ਮੁਕਾ ਦੇ ਮੰਜ਼ਲੋ ਮੰਜ਼ਲੀ, ਮੰਜਲ ਅਗਲੀ ਰਹੇ ਨਾ ਰਾਈਆ। ਉਠ ਵੇਖ ਲੈ ਫਿਰੀ ਦਰੋਹੀ ਪਹਾੜਾਂ ਜੰਗਲੀ, ਜੂਹਾਂ ਰੋਵਣ ਮਾਰਨ ਧਾਹੀਂਆ। ਕੋਈ ਸ਼ਰਅ ਦੀ ਤੋੜੇ ਨਾ ਸੰਗਲੀ, ਜ਼ੰਜੀਰ ਸਕੇ ਨਾ ਕੋਇ ਖੁਲਾਈਆ। ਪੁਰਖ ਅਕਾਲੇ ਦੀਨ ਦਿਆਲੇ ਕਿਸੇ ਨੂੰ ਸਮਝ ਨਾ ਆਉਂਦੀ ਗੱਲ ਅਗਲੀ, ਕਰਤਾ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਮੈਨੂੰ ਸਭ ਕੁਝ ਦਿਸਦਾ ਕਿਉਂ ਸਤਿਗੁਰ ਨਾਨਕ ਗਲ ਵਿਚ ਪਾਈ ਬਗ਼ਲੀ, ਬਗ਼ਲਗੀਰ ਬਗ਼ਦਾਦ ਵਿਚ ਗਿਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਸਾਰੇ ਜਗ ਲਈ, ਜਾਗਰਤ ਜੋਤ ਕਰ ਰੁਸ਼ਨਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਘੜੂਆ ਜ਼ਿਲਾ ਅੰਬਾਲਾ ਸੁਰਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀਆਂ ਦੁੱਖਾਂ ਨਾਲ ਨਿਕਲਦੀਆਂ ਚੀਕਾਂ, ਬਹੁੜੀ ਬਹੁੜੀ ਕਰ ਕੁਰਲਾਈਆ। ਤੂੰ ਸਾਹਿਬ ਸਵਾਮੀ ਨੀਕਨ ਨੀਕਾ, ਤੇਰੀ ਵੱਡੀ ਵਡ ਵਡਿਆਈਆ। ਤੇਰੇ ਵਿਚ ਹਕ ਤੌਫ਼ੀਕਾ, ਮਿਹਰਵਾਨ ਤੇਰੀ ਸਰਨਾਈਆ। ਦਰੋਹੀ ਮੇਰੇ ਉਤੇ ਮੇਟ ਦੇ ਕੂੜੀਆਂ ਲੀਕਾਂ, ਕੂੜ ਕੁਕਰਮ ਦਾ ਡੇਰਾ ਢਾਹੀਆ। ਦੀਨ ਦੁਨੀ ਦੀਆਂ ਅੰਦਰੋਂ ਬਦਲ ਦੇ ਨੀਤਾਂ, ਨੀਤੀਵਾਨ ਤੇਰੀ ਸਰਨਾਈਆ। ਝਗੜਾ ਮਿਟਾ ਦੇ ਮੰਦਰ ਮਸੀਤਾਂ, ਕਾਅਬਾ
ਹੁਜਰਾ ਇਕੋ ਇਕ ਵਖਾਈਆ। ਜਿਥੇ ਸ਼ਬਦ ਧੁਨ ਨਾਦ ਗਾਏ ਰਾਗ ਤੂੰ ਮੇਰਾ ਮੈਂ ਤੇਰਾ ਠਾਂਡਾ ਸੀਤਾ, ਅਗਨੀ ਅੱਗ ਨਾ ਕੋਇ ਤਪਾਈਆ। ਪਿਛਲਾ ਵਕਤ ਪਿਛੇ ਬੀਤਾ, ਅਗੇ ਅਗੰਮੜੀ ਆਸ ਰਖਾਈਆ। ਸਤਿਗੁਰ ਸ਼ਬਦ ਹੋ ਕੇ ਨੌ ਖੰਡ ਪ੍ਰਿਥਮੀ ਕਰ ਤਸਦੀਕਾ, ਸ਼ਹਾਦਤ ਆਪਣੀ ਅਗੰਮ ਭੁਗਤਾਈਆ। ਚਾਰੋਂ ਕੁੰਟ ਤੱਕ ਤ੍ਰੈਗੁਣ ਅਤੀਤਾ ਤਪੇ ਅੰਗੀਠਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਨਾਮ ਕਲਮੇ ਦੀਆਂ ਇਕੋ ਹੋਣ ਹਦੀਸਾਂ, ਹਜ਼ਰਤਾਂ ਤੋਂ ਬਾਹਰ ਦੇ ਸਮਝਾਈਆ।