੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਘੜੂਆ ਜ਼ਿਲਾ ਅੰਬਾਲਾ ਗੁਰਦੇਵ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਨੂੰ ਯਾਦ ਆਉਂਦਾ ਰਾਮ ਕ੍ਰਿਸ਼ਨ ਦਾ ਭਵਿਖ, ਬਿਨ ਅੱਖਰਾਂ ਤੋਂ ਸੋਭਾ ਪਾਈਆ। ਜਿਸ ਵਿਚ ਇਕ ਸਵਾਮੀ ਤੇਰਾ ਹੋਵੇ ਇਸ਼ਟ, ਦੂਜਾ ਨਜ਼ਰ ਕੋਇ ਨਾ ਆਈਆ। ਸੱਚਾ ਮਾਰਗ ਦੇ ਦੇ ਸ੍ਰਿਸ਼ਟ, ਸੁਰਤੀ ਸ਼ਬਦ ਨਾਲ ਜੁੜਾਈਆ। ਜੋ ਸੰਦੇਸ਼ਾ ਦੇ ਕੇ ਗਿਆ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਭੇਵ ਖੁਲਾਈਆ। ਸੋ ਸਵਾਮੀ ਅੰਤਰਜਾਮੀ ਜਗਤ ਜੀਵਾਂ ਦੇ ਦੇ ਸਿਦਕ, ਭਰੋਸਾ ਆਪਣੇ ਨਾਲ ਰਖਾਈਆ। ਮਨੂਆ ਮਨ ਕਰੇ ਨਾ ਇਲਤ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਚ ਦਵਾਰ ਦੀ ਇਕੋ ਦੱਸ ਦੇ ਸਿੰਮਤ, ਗ੍ਰਹਿ ਮੰਦਰ ਇਕ ਵਖਾਈਆ। ਜਿਥੇ ਕੋਈ ਨਾ ਹੋਵੇ ਨਿੰਦਕ, ਦੁਤੀਆ ਰੂਪ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਠਲਾਣਾ ਜ਼ਿਲਾ ਅੰਬਾਲਾ ਬੀਰ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਨੂੰ ਇਸ਼ਾਰਾ ਦੇਵੇ ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰ, ਕਲਮਿਆਂ ਤੋਂ ਬਾਹਰ ਰਹੇ ਦ੍ਰਿੜਾਈਆ। ਉਹ ਵੇਖ ਨੂਰ ਨੁਰਾਨਾ ਹੋਏ ਉਜਿਆਰ, ਦੋ ਜਹਾਨਾਂ ਕਰੇ ਰੁਸ਼ਨਾਈਆ। ਜੋ ਲਹਿਣੇ ਦੇਣੇ ਪੂਰਬ ਕਰਜ਼ ਦਏ ਉਤਾਰ, ਮਕਰੂਜ਼ ਆਪਣਾ ਹੁਕਮ ਵਰਤਾਈਆ। ਦੀਨਾਂ ਮਜ਼੍ਹਬਾਂ ਕਰੇ ਖ਼ਬਰਦਾਰ, ਬੇਖ਼ਬਰੀ ਵਿਚੋਂ ਜਗਾਈਆ। ਜਿਸ ਅਮਾਮ ਦੀ ਅਮਲਾਂ ਤੋਂ ਬਾਹਰ ਕਰਨ ਇੰਤਜ਼ਾਰ, ਉਮਤ ਬੈਠੀ ਅੱਖ ਉਠਾਈਆ। ਸੋ ਖੇਲ ਖਿਲਾ ਦੇ ਮੇਰੇ ਪਰਵਰਦਿਗਾਰ, ਪਰਮ ਪੁਰਖ ਤੇਰੀ ਸਰਨਾਈਆ। ਸਦੀ ਚੌਧਵੀਂ ਚਾਰੇ ਕੁੰਟਾਂ ਆਏ ਹਾਰ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਤੇਰੀ ਖ਼ਾਦਮ ਖ਼ਿਦਮਤਗਾਰ, ਖ਼ੁਦਗਰਜ਼ੀ ਨਾ ਕੋਇ ਰਖਾਈਆ। ਧਰਨੀ ਕਹੇ ਮੇਰੇ ਨਰ ਨਰਾਇਣ ਨਿਰੰਕਾਰ, ਕਰਤਾ ਪੁਰਖ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੇ ਸਿਕਦਾਰ, ਸਦ ਤੇਰੀ ਓਟ ਤਕਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਣਕ ਪੁਰ ਜ਼ਿਲਾ ਅੰਬਾਲਾ ਗੁਰਦੇਵ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਲੇਖਾ ਕਰ ਦੇ ਨਾਨਕ ਗੋਬਿੰਦ ਪੂਰਾ, ਪਾਰਬ੍ਰਹਮ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਹਰ ਘਟ ਵਸਿਆ ਥਾਉਂ ਥਾਈਂਆ। ਕਲਜੁਗ ਜੀਵ ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹਾ, ਬੁਧ ਬਿਬੇਕ ਕਰਾਈਆ। ਚਰਨ ਕਵਲ ਬਖ਼ਸ਼ ਦੇ ਸਾਚੀ ਧੂੜਾ, ਟਿੱਕੇ ਮਸਤਕ ਖ਼ਾਕ ਰਮਾਈਆ। ਤਨ ਰੰਗ ਚੜ੍ਹਾ ਦੇ ਗੂੜ੍ਹਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਅੰਮ੍ਰਿਤ ਆਤਮ ਦੇ ਦੇ ਸਚ ਸਰੂਰਾ, ਸੁਰਤੀ ਸ਼ਬਦ ਵਿਚ ਸਮਾਈਆ। ਜੋ ਮੂਸਾ ਆਸਾ ਰਖੀ ਉਤੇ ਕੋਹਤੂਰਾ, ਤੁਰੀਆ ਤੋਂ ਬਾਹਰ ਲੇਖਾ ਦੇਣਾ ਚੁਕਾਈਆ। ਸਭ ਦਾ ਗੜ੍ਹ ਤੋੜ ਗ਼ਰੂਰਾ, ਹਉਮੇ ਹੰਗਤਾ ਦੇ ਮਿਟਾਈਆ। ਤੂੰ ਸਰਬ ਕਲਾ ਭਰਪੂਰਾ, ਭਰਪੂਰ ਰਿਹਾ ਸਰਬ ਠਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਤਿਗੁਰ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਮੇਰੀ ਚਾਰ ਜੁਗ ਦੀ ਕਥਾ ਕਹਾਣੀ, ਕਹਾਵਤ ਵਿਚ ਜਣਾਈਆ। ਕਿਰਪਾ ਕਰ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਸਦੀ ਚੌਧਵੀਂ ਮੰਜ਼ਲ ਕਰ ਆਸਾਨੀ, ਅਗੇ ਹੋ ਨਾ ਕੋਇ ਅਟਕਾਈਆ। ਦੀਨ ਦੁਨੀ ਦੀ ਅੰਦਰੋਂ ਕਢ ਬੇਈਮਾਨੀ, ਬੇਵਾ ਰੂਪ ਨਾ ਰਹੇ ਲੋਕਾਈਆ। ਝਗੜਾ ਰਹੇ ਨਾ ਕੋਇ ਜਿਸਮਾਨੀ, ਜਿਸਮ ਜ਼ਮੀਰ ਸਭ ਦੀ ਦੇ ਬਦਲਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣੇ ਮਿਲਣ ਦੀ ਮੰਜ਼ਲ ਦੱਸ ਆਸਾਨੀ, ਅਗੇ ਹੋ ਨਾ ਕੋਇ ਅਟਕਾਈਆ। ਤੂੰ ਜਲਵਾਗਾਰ ਨੁਰਾਨੀ, ਨੂਰ ਨੁਰਾਨਾ ਇਕ ਅਖਵਾਈਆ। ਲੇਖੇ ਲਾ ਲੈ ਜੀਵ ਪ੍ਰਾਣੀ, ਪੁਨਹ ਪੁਨਹ ਸੀਸ ਝੁਕਾਈਆ। ਸ਼ਰਅ ਦੀ ਗਲੋਂ ਕੱਟ ਗ਼ੁਲਾਮੀ, ਜ਼ੰਜੀਰ ਕੂੜ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕਲਾਮੀ, ਕਾਇਨਾਤ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ ਹੋਏ ਨਿਰਗੁਣ ਜੋਤ ਨੁਰਾਨੀ, ਨੂਰ ਨੁਰਾਨਾ ਇਕੋ ਨਜ਼ਰੀ ਆਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਣਕ ਪੁਰ ਜ਼ਿਲਾ ਅੰਬਾਲਾ ਸੰਤ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਅੰਤਰ ਤੱਕ ਪ੍ਰਭੂ ਪ੍ਰਭ ਮੇਰੇ, ਮਿਹਰਵਾਨ ਧਿਆਨ ਲਗਾਈਆ। ਮੇਰੇ ਉਤੇ ਚਾਰੋਂ ਕੁੰਟ ਕੂੜ ਦੇ ਡੇਰੇ, ਗ੍ਰਹਿ ਗ੍ਰਹਿ ਬੈਠਾ ਆਸਣ ਲਾਈਆ। ਦਹਿ ਦਿਸ਼ਾ ਤੱਕ ਲੈ ਝੇੜੇ, ਝਗੜਾ ਸਕੇ ਨਾ ਕੋਇ ਮੁਕਾਈਆ। ਬਰਬਾਦ ਦਿਸੇ ਕਾਇਆ ਖੇੜੇ, ਉਜੜੇ ਘਰ ਨਾ ਕੋਇ ਵਸਾਈਆ। ਪੁਰਖ ਅਕਾਲ ਦੀਨ ਦਿਆਲ ਕਲਜੁਗ ਅੰਤਮ ਵਕਤ ਆ ਗਿਆ ਨੇੜੇ, ਦੂਰ ਦੁਰਾਡਾ ਪੰਧ ਮੁਕਾਈਆ। ਲੇਖੇ ਵੇਖ ਲੈ ਗੁਰੂ ਗੁਰ ਚੇਰੇ, ਚੇਲੇ ਗੁਰ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਫਿਰੇ ਵਿਚ ਅੰਧੇਰੇ, ਨੂਰੀ ਚੰਦ ਨਾ ਕੋਇ ਚਮਕਾਈਆ। ਕੋਈ ਨਾ ਚੜ੍ਹੇ ਤੇਰੇ ਨਾਮ ਦੇ ਬੇੜੇ, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਸ੍ਰਿਸ਼ਟੀ ਘੁੰਮਦੀ ਚੁਰਾਸੀ ਵਾਲੇ ਗੇੜੇ, ਜਮ ਕੀ ਫਾਸੀ ਨਾ ਕੋਇ ਕਟਾਈਆ। ਧਰਨੀ ਕਹੇ ਪ੍ਰਭੂ ਤੁਧ ਬਿਨ ਹਕ ਕਰੇ ਨਾ ਕੋਇ ਨਬੇੜੇ, ਹਕੀਕਤ ਵੇਖਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਸਵਾਲਣ ਹੋਈ ਦਰ ਤੇਰੇ, ਦਰ ਠਾਂਡੇ ਅਲਖ ਜਗਾਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੂਨੀ ਕਲਾ ਜ਼ਿਲਾ ਅੰਬਾਲਾ ਹਜ਼ਾਰਾ ਸਿੰਘ ਦੇ ਗ੍ਰਹਿ
ਮੇਰੀ ਅਲਖ ਇਕ ਸਵਾਮੀ, ਧਰਨੀ ਧਰਤ ਧਵਲ ਜਣਾਈਆ। ਤੂੰ ਮਿਹਰਵਾਨ ਅੰਤਰਜਾਮੀ, ਅੰਤਸ਼ਕਰਨ ਵੇਖ ਖ਼ਲਕ ਖ਼ੁਦਾਈਆ। ਤੂੰ ਗਹਿਰ ਗੰਭੀਰ ਗੁਣ ਨਿਧਾਨੀ, ਗੁਣਵੰਤਾ ਵਡ ਵਡਿਆਈਆ। ਮਾਣ ਰਿਹਾ ਨਾ ਵੇਦ ਪੁਰਾਨੀ, ਗੀਤਾ ਗਿਆਨ ਦਏ ਗਵਾਹੀਆ। ਨੇਤਰ ਰੋਵੇ ਅੰਜੀਲ ਕੁਰਾਨੀ, ਤੁਰੈਤ ਬਾਈਬਲ ਦਏ ਗਵਾਹੀਆ। ਉਚੀ ਕੂਕ ਪੁਕਾਰੇ ਚਾਰੇ ਖਾਣੀ, ਪਰਾ ਪਸੰਤੀ ਮਧਮ ਬੈਖਰੀ ਕੂਕ ਕੂਕ ਜਣਾਈਆ। ਦਰੋਹੀ ਆਤਮ ਪਰਮਾਤਮ ਮੇਲ ਮਿਲੇ ਕਿਸੇ ਨਾ ਹਾਣੀ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਮਾਣ ਰਿਹਾ ਨਾ ਅੱਠ ਸੱਠ ਤੀਰਥ ਪਾਣੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਬੈਠੀਆਂ ਢੇਰੀਆਂ ਢਾਹੀਆ। ਮਾਨਸ ਬੂਟੇ ਧਰਮ ਦਾ ਫਲ ਰਿਹਾ ਨਾ ਕਿਸੇ ਟਾਹਣੀ, ਸਿੰਮਲ ਰੁੱਖ ਸਰਬ ਲਹਿਰਾਈਆ। ਕਿਰਪਾ ਕਰ ਸ੍ਰੀ ਭਗਵਾਨੀ, ਹਰਿ ਕਰਤੇ ਤੇਰੀ ਓਟ ਤਕਾਈਆ। ਧਰਨੀ ਕਹੇ ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਕਢ ਕਰਮ ਕਾਂਡ ਦੀ ਨਿਸ਼ਾਨੀ, ਨਿਸ਼ਾਨਾ ਧਰਮ ਵਾਲਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਪੁਰਖ ਅਪਰੰਪਰ ਸਵਾਮੀ, ਪਰਮ ਪੁਰਖ ਪਰਮਾਤਮ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੧੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਾਜੇ ਮਾਜਰਾ ਜ਼ਿਲਾ ਅੰਬਾਲਾ ਪ੍ਰੀਤਮ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਟੇਕ ਤੇਰੇ ਉਤੇ, ਦੂਸਰ ਇਸ਼ਟ ਨਾ ਕੋਇ ਮਨਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤੇ, ਪਰਵਰਦਿਗਾਰ ਤੇਰੀ ਸ਼ਰਨਾਈਆ। ਮੇਰੀ ਸੁਹੰਜਣੀ ਕਰ ਦੇ ਰੁਤੇ, ਰੁਤੜੀ ਆਪਣੇ ਨਾਮ ਨਾਲ ਮਹਿਕਾਈਆ। ਜਨ ਭਗਤ ਉਠਾ ਲੈ ਸੁੱਤੇ, ਕਲਜੁਗ ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਜਿਹੜੇ ਤੇਰੇ ਪਿਆਰ ਦੇ ਭੁੱਖੇ, ਤ੍ਰਿਸ਼ਨਾ ਭੁੱਖ ਦੇ ਗਵਾਈਆ। ਉਨ੍ਹਾਂ ਦੀ ਪ੍ਰੀਤ ਪ੍ਰੀਤਮ ਕਦੇ ਨਾ ਟੁੱਟੇ, ਆਤਮ ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਧਰਨੀ ਕਹੇ ਮੇਰੇ ਉਤੋਂ ਮੇਟ ਦੇ ਦੁੱਖੇ, ਦੁਖੀਆਂ ਦੁੱਖ ਦਰਦ ਵੰਡਾਈਆ। ਪ੍ਰਭੂ ਮਾਨਸ ਮੂਲ ਰਹਿਣ ਨਾ ਭੁੱਖੇ, ਭੁੱਖਿਆਂ ਭੁੱਖ ਦੇਣੀ ਗਵਾਈਆ। ਤੇਰੇ ਦਵਾਰੇ ਸਦਾ ਉਚੇ, ਮਹੱਲ ਅਟੱਲ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜੀ ਕਿਰਿਆ ਪੈਂਡੇ ਜਾਣ ਮੁਕੇ, ਮੁਕੰਮਲ ਆਪਣਾ ਹੁਕਮ ਦੇਣਾ ਵਰਤਾਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਠਲਾਣਾ ਜ਼ਿਲਾ ਅੰਬਾਲਾ ਜੇਠਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਜਨ ਭਗਤਾਂ ਦੇ ਦੇ ਨਾਮ ਦਾ ਜੋਗ, ਜੁਗੀਸ਼ਰ ਧਰਮ ਧਾਰ ਬਣਾਈਆ। ਕਾਇਆ ਮੰਦਰ ਅੰਦਰ ਕੱਟ ਦੇ ਰੋਗ, ਹਉਮੇ ਹੰਗਤਾ ਰਹੇ ਨਾ ਰਾਈਆ। ਆਤਮ ਪਰਮਾਤਮ ਕਰ ਸੰਜੋਗ, ਧੁਰ ਮੇਲਾ ਲੈ ਮਿਲਾਈਆ। ਨਿਜ ਘਰ ਵਾਸੀ ਕੂੜੀ ਕਿਰਿਆ ਕਰ ਵਿਯੋਗ, ਪੰਚ ਵਿਕਾਰ ਨੇੜ ਨਾ ਆਈਆ। ਸਤਿ ਸਚ ਦਾ ਦੇ ਭੋਗ, ਬਿਨ ਰਸਨਾ ਰਸ ਚਖਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੀ ਹੋਵੇ ਓਟ, ਇਕੋ ਤੇਰਾ ਨਾਮ ਧਿਆਈਆ। ਮਨ ਕਲਪਣਾ ਕਢ ਦੇ ਖੋਟ, ਬੁਧ ਬਿਬੇਕ ਦੇ ਬਣਾਈਆ। ਆਲਣਿਉਂ ਡਿੱਗੇ ਉਠਾ ਲੈ ਬੋਟ, ਫੜ ਬਾਹੋਂ ਗਲੇ ਲਗਾਈਆ। ਧੁਨ ਆਤਮਕ ਸ਼ਬਦ ਲਗਾ ਚੋਟ, ਸੋਈ ਸੁਰਤ ਉਠਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਰਹੇ ਨਾ ਰਾਈਆ। ਨੇੜ ਨਾ ਆਏ ਲਾੜੀ ਮੌਤ, ਰਾਏ ਧਰਮ ਨਾ ਦਏ ਸਜ਼ਾਈਆ। ਘਰ ਘਰ ਅੰਦਰ ਪੁਰਖ ਅਕਾਲੇ ਪਹੁੰਚ, ਹਰਿਜਨ ਵੇਖ ਚਾਈਂ ਚਾਈਂਆ। ਤੂੰ ਧੁਰ ਸਵਾਮੀ ਅਗੰਮਾ ਖੌਂਤ, ਖ਼ਸਮ ਖ਼ਸਮਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਾਈ ਹੋਣਾ ਲੋਕ ਪ੍ਰਲੋਕ, ਦੋ ਜਹਾਨਾਂ ਆਪਣੀ ਦਇਆ ਕਮਾਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਾਜੇ ਮਾਜਰਾ ਜ਼ਿਲਾ ਅੰਬਾਲਾ ਪ੍ਰੀਤਮ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਜਨ ਭਗਤਾਂ ਦੁੱਖ ਦਲਿਦ੍ਰ ਦੇ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਭਾਗ ਲਗਾ ਦੇ ਕਾਇਆ ਮੱਟ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਮਨੂਆ ਦਹਿ ਦਿਸ਼ਾ ਨਾ ਜਾਏ ਨਟੂਆ ਨੱਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਤੂੰ ਵਸਣਹਾਰਾ ਘਟ ਘਟ, ਹਰ ਘਟ ਅੰਦਰ ਰਿਹਾ ਸਮਾਈਆ। ਦੁਰਮਤ ਮੈਲ ਗੁਰਮੁਖਾਂ ਅੰਦਰੋਂ ਕੱਟ, ਪਤਤ ਪੁਨੀਤ ਦੇ ਬਣਾਈਆ। ਸਾਚਾ ਧਰਮ ਖੁਲਾ ਹੱਟ, ਵਣਜ ਆਪਣਾ ਨਾਮ ਜਣਾਈਆ। ਸਰ ਸਰੋਵਰ ਨੁਹਾ ਤਟ, ਕਿਨਾਰਾ ਇਕੋ ਇਕ ਰਖਾਈਆ। ਜਨ ਭਗਤਾਂ ਸਗਲ ਵਸੂਰੇ ਜਾਣ ਲਥ, ਸ੍ਰੀ ਭਗਵਾਨ ਤੇਰਾ ਦਰਸ਼ਨ ਪਾਈਆ। ਭੂਤ ਪ੍ਰੇਤ ਜਾਣ ਨੱਸ, ਜਿੰਨ ਖਵੀਸ ਰਹਿਣ ਕੋਇ ਨਾ ਪਾਈਆ। ਤੇਰੀ ਸਰਨ ਸਰਨਾਈ ਇਕੋ ਟਿੱਕੇ ਲਾਉਣ ਮਥ, ਮਸਤਕ ਧੂੜੀ ਖ਼ਾਕ ਰਮਾਈਆ। ਸਵਾਮੀ ਸਭ ਕੁਛ ਤੇਰੇ ਹੱਥ, ਦੇਵਣਹਾਰ ਅਗੰਮ ਅਥਾਹੀਆ। ਧਰਨੀ ਕਹੇ ਮੈਂ ਜੋੜ ਕੇ ਦੋਵੇਂ ਹੱਥ, ਪਰਮ ਪੁਰਖ ਤੇਰੇ ਅਗੇ ਸੀਸ ਨਿਵਾਈਆ। ਜਿਉਂ ਭਾਵੇਂ ਤਿਉਂ ਲੈਣਾ ਰਖ, ਜਨ ਭਗਤਾਂ ਹੋਣਾ ਆਪ ਸਹਾਈਆ। ਜਿਨ੍ਹਾਂ ਤੇਰਾ ਨਾਮ ਜੈਕਾਰਾ ਲਗਾਇਆ ਅਲੱਖ, ਅਲਖ ਅਗੋਚਰ ਦੇਣੀ ਵਡਿਆਈਆ। ਖ਼ਾਲੀ ਭਾਂਡਾ ਰਹੇ ਕੋਇ ਨਾ ਸੱਖ, ਸੱਖਣੇ ਦੇਣੇ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸਦਾ ਸਦਾ ਸਦ ਸਚ, ਸਚ ਤੇਰੀ ਵਡਿਆਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਧਿਆਨ ਪੁਰਾ ਜ਼ਿਲਾ ਰੋਪੜ ਹਰਜਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਵਾਮੀ ਪੀਰਾਂ ਦੇ ਪੀਰ, ਪਾਰਬ੍ਰਹਮ ਤੇਰੀ ਸਰਨਾਈਆ। ਤੇਰੇ ਚਰਨ ਕਵਲ ਮੇਰੇ ਨੈਣਾ ਵਹਿੰਦਾ ਨੀਰ, ਹੰਝੂਆਂ ਹਾਰ ਬਣਾਈਆ। ਜਨ ਭਗਤਾਂ ਬਦਲ ਦੇ ਤਕਦੀਰ, ਪਿਛਲੇ ਕਰਮ ਦਾ ਲੇਖਾ ਆਪ ਚੁਕਾਈਆ। ਅੰਤਰ ਰਹੇ ਨਾ ਕੋਇ ਦਿਲਗੀਰ, ਚਿੰਤਾ ਗ਼ਮ ਨਾ ਕੋਇ ਸਤਾਈਆ। ਸਚ ਸਵਾਮੀ ਬਖ਼ਸ਼ ਦੇ ਧੀਰ, ਧੀਰਜ ਆਪਣਾ ਨਾਮ ਦ੍ਰਿੜਾਈਆ। ਅੰਤਰ ਆਤਮ ਬਖ਼ਸ਼ ਸੀਰ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਇਕੋ ਰੰਗ ਰੰਗਾ ਦੇ ਕਾਇਆ ਮਾਟੀ ਸਰੀਰ, ਪੰਜ ਤਤ ਤਤਾਂ ਵੱਜੇ ਵਧਾਈਆ। ਅੰਦਰੋਂ ਬਦਲ ਦੇ ਜ਼ਮੀਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਹੱਥ ਸਭ ਤੋਂ ਵਡੀ ਤਦਬੀਰ, ਜਿਸ ਦਾ ਤਰੀਕਾ ਸਮਝ ਕਿਸੇ ਨਾ ਆਈਆ। ਲੇਖੇ ਲਾ ਲੈ ਸ਼ਾਹ ਹਕੀਰ, ਗ਼ਰੀਬ ਨਿਮਾਣਿਆਂ ਹੋ ਸਹਾਈਆ। ਕੂੜ ਕੁੜਿਆਰਾ ਅੰਦਰੋਂ ਘਤੀ ਜਾਏ ਵਹੀਰ, ਤਨ ਮੰਦਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕੱਟ ਦੇ ਭੀੜ, ਦੁੱਖ ਦਲਿਦ੍ਰ ਰਹਿਣ ਨਾ ਪਾਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰੋੜ ਜ਼ਿਲਾ ਰੋਪੜ ਪਿਆਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਜਨ ਭਗਤਾਂ ਚਾੜ੍ਹ ਦੇ ਰੰਗ, ਰੰਗਤ ਆਪਣਾ ਨਾਮ ਰੰਗਾਈਆ। ਭਿਖਾਰਨ ਹੋ ਕੇ ਮੰਗਾਂ ਮੰਗ, ਸਵਾਲਣ ਹੋ ਕੇ ਝੋਲੀ ਡਾਹੀਆ। ਨਿਜ ਘਰ ਦੇ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਿਨ੍ਹਾਂ ਤੂੰ ਮੇਰਾ ਮੈਂ ਤੇਰਾ ਗਾਇਆ ਛੰਦ, ਤਿੰਨ੍ਹਾਂ ਹੋਣਾ ਆਪ ਸਹਾਈਆ। ਪੁਰਖ ਅਕਾਲਾ ਦੀਨ ਦਿਆਲਾ ਤੂੰ ਬਖ਼ਸ਼ੰਦ, ਬਖ਼ਸ਼ਣਹਾਰ ਵਡ ਵਡਿਆਈਆ। ਜਨਮ ਜਨਮ ਦੀ ਟੁੱਟੀ ਗੰਢ, ਗੰਢਣਹਾਰ ਦਇਆ ਕਮਾਈਆ। ਸਚ ਪ੍ਰੀਤੀ ਨਾਮ ਵੰਡ, ਵਸਤ ਅਗੰਮ ਵਰਤਾਈਆ। ਰੋਗ ਸੋਗ ਕਰ ਦੇ ਖੰਡ ਖੰਡ, ਖੰਡਾ ਖੜਗ ਨਾਮ ਖੜਕਾਈਆ। ਕੂੜ ਵਿਕਾਰਾ ਅੰਦਰੋਂ ਦੰਡ, ਡੰਡਾਵਤ ਆਪਣੀ ਦੇ ਸਮਝਾਈਆ। ਤੇਰਾ ਖੇਲ ਵਿਚ ਵਰਭੰਡ, ਬ੍ਰਹਿਮੰਡ ਧਿਆਨ ਲਗਾਈਆ। ਲੇਖਾ ਮੁਕਾ ਦੇ ਜੇਰਜ ਅੰਡ, ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਤੇਰੇ ਭਗਤ ਸੁਹੇਲੇ ਪ੍ਰਭੂ ਨੂਰੀ ਚਮਕਣ ਚੰਦ, ਜਗਤ ਜਹਾਨ ਕਰਨ ਰੁਸ਼ਨਾਈਆ। ਇਨ੍ਹਾਂ ਖ਼ੁਸ਼ੀ ਰਖਣਾ ਬੰਦ ਬੰਦ, ਬੰਦਗੀ ਆਪਣੀ ਇਕ ਸਮਝਾਈਆ। ਦੂਈ ਦਵੈਤੀ ਢਾਹ ਦੇ ਕੰਧ, ਭਾਂਡਾ ਭਰਮ ਦੇਣਾ ਭੰਨਾਈਆ। ਸੁਹੰਜਣੀ ਕਰ ਸੇਜ ਪਲੰਘ, ਆਤਮ ਪਰਮਾਤਮ ਆਸਣ ਲੈਣਾ ਲਾਈਆ। ਤੇਰੇ ਨਾਮ ਦਾ ਅੰਦਰ ਵੱਜੇ ਮਰਦੰਗ, ਧੁਨ ਅਨਾਦੀ ਨਾਦ ਸ਼ਬਦ ਸ਼ਨਵਾਈਆ। ਅੰਮ੍ਰਿਤ ਰਸ ਦੇ ਕੇ ਪਾਉਣੀ ਠੰਡ, ਨਿਝਰ ਝਿਰਨਾ ਆਪ ਝਿਰਾਈਆ। ਸਵਾਮੀ ਮਾਲਕ ਹੋ ਕੇ ਕਦੇ ਨਾ ਦੇਵੀਂ ਕੰਡ, ਸਨਮੁਖ ਹੋ ਕੇ ਨਜ਼ਰੀ ਆਈਆ। ਮੇਰੀ ਆਸਾ ਮਨਸਾ ਪੂਰੀ ਕਰੀਂ ਮੰਗ, ਜਨ ਭਗਤਾਂ ਹੋਣਾ ਆਪ ਸਹਾਈਆ। ਘਰ ਘਰ ਗ੍ਰਹਿ ਗ੍ਰਹਿ ਤਨ ਵਜੂਦ ਅੰਦਰ ਦੇਣਾ ਅਨੰਦ, ਦੁੱਖ ਸੁਖ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਬਖ਼ਸ਼ਿਸ਼ ਰਹਿਮਤ ਆਪ ਕਮਾਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਖੋਜਾ ਜ਼ਿਲਾ ਰੋਪੜ ਪ੍ਰੀਤਮ ਸਿੰਘ ਦੇ ਗ੍ਰਹਿ
ਧਰਨੀ ਕਹੇ ਸਾਹਿਬ ਸਵਾਮੀ ਸੱਜਣ, ਪੁਰਖ ਅਕਾਲ ਦੀਨ ਦਿਆਲ ਤੇਰੀ ਸਰਨਾਈਆ। ਆਤਮ ਪਰਮਾਤਮ ਕਰਾ ਅਗੰਮਾ ਮਜਨ, ਦੁਰਮਤ ਮੈਲ ਰਹੇ ਨਾ ਰਾਈਆ। ਕੂੜੀ ਕਿਰਿਆ ਗੜ੍ਹ ਹੰਕਾਰੀ ਭਾਂਡੇ ਭੱਜਣ, ਹਉਮੇ ਹੰਗਤਾ ਰਹੇ ਨਾ ਰਾਈਆ। ਭਾਗ ਲਗਾ ਦੇ ਜਨ ਭਗਤਾਂ ਕਾਇਆ ਮਾਟੀ ਬਦਨ, ਤਨ ਵਜੂਦ ਹੋਏ ਰੁਸ਼ਨਾਈਆ। ਸਾਚਾ ਸ਼ਬਦ ਸੁਣਾ ਨੱਦਨ, ਧੁਨ ਅਨਾਦੀ ਕਰ ਸ਼ਨਵਾਈਆ। ਸਚ ਪ੍ਰੀਤੀ ਵਿਚ ਕਰ ਮਗਨ, ਮਸਤੀ ਨਾਮ ਖ਼ੁਮਾਰੀ ਇਕ ਰਖਾਈਆ। ਰਜੋ ਤਮੋ ਸਤੋ ਲੇਖਾ ਮੁਕਾ ਦੇ ਤ੍ਰੈਗੁਣ ਅਗਨ, ਅਗਨੀ ਤਤ ਨਾ ਲਾਗੇ ਰਾਈਆ। ਮੈਂ ਜਿਧਰ ਤੱਕਾਂ ਸੰਤ ਸੁਹੇਲੇ ਤੇਰੇ ਦੀਪਕ ਜਗਣ, ਚਾਰ ਕੁੰਟ ਹੋਵੇ ਰੁਸ਼ਨਾਈਆ। ਆਤਮ ਪਰਮਾਤਮ ਲੱਗੀ ਹੋਵੇ ਲਗਨ, ਸੁਰਤ ਸ਼ਬਦ ਵਿਚ ਸਮਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੈਂ ਇਹੋ ਵਸਤ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਨਿਗਾਹ ਮਾਰ ਲੈ ਜ਼ਿਮੀਂ ਅਸਮਾਨਾਂ ਉਪਰ ਗਗਨ, ਗਗਨੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਰਖਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਕਮਲਾਪਤੀ, ਪਤਿਪਰਮੇਸ਼ਵਰ ਤੇਰੀ ਆਸ ਤਕਾਈਆ। ਦੀਨ ਦੁਨੀ ਨੂੰ ਧਰਮ ਦੀ ਧਾਰ ਦੇ ਮਤੀ, ਮਨਮਤ ਦਾ ਡੇਰਾ ਢਾਹੀਆ। ਜਗਤ ਅਗਨੀ ਪੋਹ ਨਾ ਸਕੇ ਤਤੀ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਸਚ ਪ੍ਰੀਤੀ ਜੋੜ ਲੈ ਨਤੀ, ਰਿਸ਼ਤਾ ਇਕੋ ਇਕ ਵਖਾਈਆ। ਜਨਮ ਮਰਨ ਵਿਚੋਂ ਕਰ ਦੇ ਗਤੀ, ਗਤਮਿਤ ਆਪਣੇ ਹੱਥ ਰਖਾਈਆ। ਤੂੰ ਸਾਹਿਬ ਸਵਾਮੀ ਇਕ ਸਮਰਥੀ, ਸਮਰਥ ਪੁਰਖ ਤੇਰੀ ਵਡਿਆਈਆ। ਲਹਿਣਾ ਦੇਣਾ ਮੁਕਾ ਦੇ ਹੱਥੋ ਹੱਥੀ, ਅਗੇ ਉਧਾਰ ਨਾ ਕੋਇ ਜਣਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਮੈਂ ਤੇਰੇ ਚਰਨ ਕਵਲਾਂ ਢੱਠੀ, ਨਿਵ ਨਿਵ ਲਾਗਾ ਪਾਈਂਆ। ਚਾਰੋਂ ਕੁੰਟ ਕਲਜੁਗ ਕੂੜ ਦੀ ਤਪੇ ਭੱਠੀ, ਕੂੜ ਕੁੜਿਆਰਾ ਅਗਨੀ ਰਿਹਾ ਡਾਹੀਆ। ਮੈਂ ਦਰ ਦਵਾਰੇ ਆਈ ਨੱਠੀ, ਸਾਹਿਬ ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਮੇਰਾ ਖੋਲ ਦੇ ਅੰਤਰ ਪਰਦਾ, ਪਰਦਾਨਸ਼ੀਂ ਪਰਦਾ ਆਪ ਉਠਾਈਆ। ਮੈਂ ਖੇਲ ਤੱਕਾਂ ਤੇਰੇ ਘਰ ਦਾ, ਦਰਗਾਹ ਸਾਚੀ ਵੇਖ ਵਖਾਈਆ। ਜਿਥੇ ਦੀਪਕ ਜੋਤ ਅਗੰਮਾ ਬਲਦਾ, ਨੂਰ ਨੁਰਾਨਾ ਨਜ਼ਰੀ ਆਈਆ। ਸਚਖੰਡ ਦਵਾਰਾ ਸਿੰਘਾਸਣ ਵੇਖਾਂ ਮਹੱਲ ਅਟੱਲ ਦਾ, ਬਿਨ ਨੈਣਾਂ ਨੈਣ ਉਠਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਜਲ ਥਲ ਦਾ, ਮਹੀਅਲ ਤੇਰੀ ਓਟ ਤਕਾਈਆ। ਮੇਰਾ ਲਹਿਣਾ ਦੇਣਾ ਲੇਖਾ ਧਰਤੀ ਕਹੇ ਪੂਰਾ ਕਰਦੇ ਰਾਜੇ ਬਲ ਦਾ, ਬਾਵਨ ਇਸ਼ਾਰੇ ਰਿਹਾ ਕਰਾਈਆ। ਜਿਸ ਦਾ ਹੁਕਮ ਕਦੇ ਨਾ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਕੋਲ ਪੁਰਾਣੀ ਪਤ੍ਰਕਾ ਲਿਖੀ, ਬਿਨ ਅੱਖਰਾਂ ਸੋਭਾ ਪਾਈਆ। ਏਥੇ ਆਏ ਸਪਤਸ ਰਿਖੀ, ਮੁਨੀ ਆਪਣਾ ਪੰਧ ਮੁਕਾਈਆ। ਅਤਰੀ ਨੇ ਵੇਖੀ ਮਿਤੀ, ਭਾਰਦਵਾਜ ਦਿਤਾ ਜਣਾਈਆ। ਓਹ ਨਿਗਾਹ ਮਾਰ ਸ੍ਰਿਸ਼ਟੀ ਦੀ ਦ੍ਰਿਸ਼ਟੀ, ਰਸਨਾ ਰਸ ਰਹਿਣੀ ਨਹੀਂ ਮਿਠੀ, ਕਿਰਿਆ ਕੂੜ ਨਾਲ ਹਲਕਾਈਆ। ਉਸ ਵੇਲੇ ਧਰਨੀ ਦੁਹੱਥੜ ਮਾਰ ਕੇ ਰੋਵੇ ਪਿੱਟੀ, ਬਹੁੜੀ ਬਹੁੜੀ ਕਰ ਸੁਣਾਈਆ। ਖ਼ਾਕ ਉਡਾਵੇ ਆਪਣੀ ਮਿੱਟੀ, ਚਾਰੋਂ ਕੁੰਟ ਭਵਾਈਆ। ਤੱਕੇ
ਬਿਟ ਬਿਟੀ, ਬਿਨ ਨੈਣਾਂ ਨੈਣ ਉਠਾਈਆ। ਪੁਰਖ ਅਕਾਲੇ ਦੀਨ ਦਿਆਲੇ ਦੇ ਚਰਨਾਂ ਹੋਵੇ ਲਿਟੀ, ਲਟਾਂ ਖੁਲ੍ਹੀਆਂ ਦੇ ਵਖਾਈਆ। ਮੇਰੇ ਸਾਹਿਬ ਸਵਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਮੇਰਾ ਅੰਤਮ ਲਹਿਣਾ ਦੇਣਾ ਨਜਿੱਠੀ, ਬੀਸ ਬੀਸੇ ਦਇਆ ਕਮਾਈਆ। ਸੋ ਪੁਰਖ ਨਿਰੰਜਣ ਹਾਹੇ ਉਤੇ ਸੁਹਾਉਣੀ ਟਿੱਪੀ, ਹੰ ਬ੍ਰਹਮ ਦੇਣੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਤੇ ਅਤਰੀ ਲਿਖਿਆ ਲੇਖ ਅਪਾਰਾ, ਬਿਨ ਕਲਮ ਸਿਆਹੀ ਵਡਿਆਈਆ। ਸੈਨਤ ਨਾਲ ਦਿਤਾ ਇਸ਼ਾਰਾ, ਬਿਨ ਅੱਖਾਂ ਅੱਖ ਉਠਾਈਆ। ਧਰਨੀ ਉਹ ਤੱਕ ਕਲਜੁਗ ਅੰਤ ਕਿਨਾਰਾ, ਢਈਆ ਗੋਬਿੰਦ ਵਾਲਾ ਪਾਰ ਕਰਾਈਆ। ਕਲ ਕਲਕੀ ਲਏ ਅਵਤਾਰਾ, ਅਮਾਮ ਅਮਾਮਾ ਨੂਰ ਅਲਾਹੀਆ। ਜਿਸ ਤੇਰਾ ਉਤਾਰਨਾ ਭਾਰਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋਵੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਲਗਾਏ ਨਾਅਰਾ, ਆਤਮ ਪਰਮਾਤਮ ਢੋਲਾ ਰਾਗ ਸੁਣਾਈਆ। ਜਿਸ ਦਾ ਲੇਖਾ ਕਾਗਦ ਕਲਮ ਨਾ ਲਿਖਣਹਾਰਾ, ਅਵਤਾਰ ਪੈਗ਼ੰਬਰ ਗੁਰੂ ਬੇਅੰਤ ਕਹਿ ਕੇ ਗਏ ਸੁਣਾਈਆ। ਸੋ ਸਵਾਮੀ ਨਰ ਨਰਾਇਣ ਚੌਬੀਸਾ ਹੋ ਅਵਤਾਰਾ, ਜਗਦੀਸ਼ਾ ਆਪਣਾ ਹੁਕਮ ਵਰਤਾਈਆ। ਤੂੰ ਨਿਵ ਨਿਵ ਕਰੀਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਤੇਰੀ ਅੰਤਮ ਪਾਵੇ ਸਾਰਾ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਚਲ ਕੇ ਆਏ ਤੇਰੇ ਦਵਾਰਾ, ਦਵਾਰਕਾਵਾਸੀ ਜਿਸ ਦਾ ਨਿਸ਼ਾਨਾ ਗਿਆ ਦ੍ਰਿੜਾਈਆ। ਸੋ ਲਹਿਣਾ ਦੇਣਾ ਪੂਰਾ ਕਰੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਕਲਜੁਗ ਕੂੜ ਕਿਰਿਆ ਮੇਟੇ ਧੂੰਆਂਧਾਰਾ, ਧਰਮ ਦਾ ਧਰਮ ਨਿਸ਼ਾਨ ਇਕ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰਾ, ਸਤਿ ਸਰੂਪੀ ਸ਼ਾਹੋ ਭੂਪੀ, ਬਿਨ ਰੰਗ ਰੂਪੀ ਇਕ ਅਖਵਾਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਖੋਜਾ ਜ਼ਿਲਾ ਰੋਪੜ ਅਮਰੋ ਦੇਵੀ ਦੇ ਗ੍ਰਹਿ
ਸਤਿਗੁਰ ਦੇਵੇ ਅਮਰਾਪਦ, ਅਮਰੋ ਅਮਰ ਆਪ ਕਰਾਈਆ। ਜਨਮ ਕਰਮ ਦੀ ਮੇਟ ਕੇ ਹੱਦ, ਜਗਤ ਜੰਜਾਲ ਵਿਚੋਂ ਬਾਹਰ ਕਢਾਈਆ। ਭਾਗ ਲਗਾ ਕੇ ਧਰਮ ਦੀ ਯਦ, ਯਾਦਵ ਕ੍ਰਿਸ਼ਨ ਦਾ ਲਹਿਣਾ ਲੇਖੇ ਪਾਈਆ। ਜਿਸ ਦੇ ਦਵਾਰੇ ਤੇ ਵੈਰਾਗੀ ਹੋ ਕੇ ਵਜਾਉਂਦਾ ਰਹਿੰਦਾ ਸੀ ਨਦ, ਧੁਨਾਂ ਨਾਲ ਸ਼ਨਵਾਈਆ। ਸਚ ਪ੍ਰੀਤੀ ਵਿਚ ਗਿਆ ਸੀ ਬੱਝ, ਬੰਦਨਾ ਬੰਦਨਾ ਵਿਚ ਸੀਸ ਨਿਵਾਈਆ। ਜਗਤ ਵਾਸਨਾ ਛਡ ਕੇ ਹੱਦ, ਜਾਗਰਤ ਜੋਤ ਪ੍ਰਭ ਦੇ ਨਾਲ ਮਿਲਾਈਆ। ਦਰਸ਼ਨ ਕੀਤਾ ਰੱਜ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਝਟ ਧਰਮ ਕਵਾਰੀ ਆਈ ਭੱਜ, ਨੇਤਰ ਦਰਸ਼ਨ ਪਾਈਆ। ਵਿਚੋਂ ਉਡੀ ਲਜ, ਨੈਣ ਲੋਚਨ ਬਿਗਸਾਈਆ। ਝਟ ਕ੍ਰਿਸ਼ਨ ਮਾਰੀ ਧੱਜ, ਧੁੱਜ ਸ਼ਬਦ ਵਾਲੀ ਜਣਾਈਆ। ਬਾਣ ਨਿਰਾਲਾ ਗਿਆ ਵੱਜ, ਸੋਈ ਸੁਰਤ ਉਠਾਈਆ। ਕਿਉਂ ਮਨੂਆ ਗਿਆ ਭੱਜ, ਕਾਹਨ ਤੋਂ ਬਾਹਰ ਧਿਆਨ ਲਗਾਈਆ। ਝਟ ਚਰਨਾਂ ਤੇ ਗਿਆ ਢਠ, ਨਿਵ ਨਿਵ ਸੀਸ ਨਿਵਾਈਆ। ਕ੍ਰਿਸ਼ਨ ਪਿਠ ਤੇ ਫੇਰ ਕੇ ਹੱਥ, ਸਿਰ ਹੱਥ ਦਿਤਾ ਟਿਕਾਈਆ। ਤੇਰੀ ਆਸ਼ਾ ਦੀ ਮਿਲੇ ਵਥ, ਵਸਤ ਦਿਆਂ ਵਰਤਾਈਆ।
ਤੇਰਾ ਰੂਪ ਅਨੂਪ ਇਸਤਰੀ ਹੋਵੇ ਵਤ, ਬੇਵਤਨ ਆਪਣੀ ਖੇਲ ਖਿਲਾਈਆ। ਫੇਰ ਲਹਿਣਾ ਦੇਣਾ ਹੱਥ ਪੁਰਖ ਸਮਰਥ, ਸਹਿਜ ਨਾਲ ਸਮਝਾਈਆ। ਉਹ ਕਿਰਪਾ ਕਰੇ ਅਕਥਨਾ ਅਕਥ, ਮਿਹਰ ਨਜ਼ਰ ਉਠਾਈਆ। ਅੰਤਮ ਆਪਣੇ ਲੇਖੇ ਘੱਤ, ਲਹਿਣਾ ਦੇਣਾ ਜਗਤ ਜਹਾਨ ਮੁਕਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਚਰਨ ਕਵਲ ਕਵਲ ਚਰਨ ਸਹਾਰਾ ਦੇਵੇ ਨਤ, ਆਤਮ ਪਰਮਾਤਮ ਜੋੜ ਜੁੜਾਈਆ। ਮਾਨਸ ਜਨਮ ਨਾ ਹੋਵੇ ਭੱਠ, ਅਗਨੀ ਅੱਗ ਨਾ ਕੋਇ ਤਪਾਈਆ। ਸਚਖੰਡ ਦਵਾਰੇ ਸਚ ਆਤਮ ਦਵਾਰੇ ਜਾਏ ਵਸ, ਵਾਸਤਾ ਪਰਮਾਤਮਾ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਆਦਿ ਜੁਗਾਦੀ ਹੋਵੇ ਹੱਥੋ ਹੱਥ, ਜੁਗ ਜਨਮ ਦਾ ਪੂਰਬ ਲੇਖਾ ਪੂਰ ਕਰਾਈਆ।
੧੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੋਢੀਆਂ ਜ਼ਿਲਾ ਹੁਸ਼ਿਆਰ ਪੁਰ ਸੰਤੋਖ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਪੂਰੀ ਕਰ ਦੇ ਸੱਧਰ, ਸਦਮਾ ਜਗਤ ਰਹੇ ਨਾ ਰਾਈਆ। ਦੀਨ ਦੁਨੀ ਤੇਰਾ ਕਰੇ ਕਦਰ, ਕੁਦਰਤ ਦੇ ਕਾਦਰ ਤੇਰੀ ਓਟ ਤਕਾਈਆ। ਨਵ ਸੱਤ ਮੇਟ ਦੇ ਗਦਰ, ਹਉਮੇ ਹੰਗਤਾ ਗੜ੍ਹ ਤੁੜ੍ਹਾਈਆ। ਆਤਮ ਪਰਮਾਤਮ ਧਾਰ ਦੱਸ ਦੇ ਪੱਧਰ, ਸਚ ਦਵਾਰਾ ਇਕ ਸਮਝਾਈਆ। ਮਿਹਰਵਾਨ ਮਹਿਬੂਬ ਮਿਹਰ ਦੀ ਕਰ ਦੇ ਨਦਰ, ਨਦਰੀ ਨਦਰ ਉਠਾਈਆ। ਸਚ ਦਵਾਰੇ ਆਈ ਦਾਤ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਸਚ ਪ੍ਰੇਮ ਦੀ ਚਾੜ੍ਹ ਦੇ ਰੰਗਣ, ਦੁਰਮਤ ਮੈਲ ਧਵਾਈਆ। ਕਿਰਪਾ ਕਰ ਸੂਰੇ ਸਰਬੰਗਣ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਖ਼ੁਸ਼ੀ ਪ੍ਰਗਟਾ ਦੇ ਵਿਚ ਬ੍ਰਹਿਮੰਡਣ ਵਰਭੰਡਣ ਤੇਰੀ ਵੱਜੇ ਵਧਾਈਆ। ਸਭ ਨੂੰ ਚਰਨ ਧੂੜ ਮਸਤਕ ਲਾ ਦੇ ਚੰਦਨ, ਦੁਰਮਤ ਮੈਲ ਧਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਤੇਰੀ ਕਰੇ ਬੰਦਨ, ਬੰਦਗੀ ਇਕੋ ਇਕ ਦ੍ਰਿੜਾਈਆ। ਸਚ ਦਵਾਰਾ ਏਕੰਕਾਰਾ ਸਾਰੇ ਤੇਰਾ ਲੰਘਣ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਦੀਨ ਦੁਨੀ ਦੀ ਖੋਲ ਦੇ ਸੁਰਤ, ਸੁੱਤਿਆਂ ਦੇ ਜਗਾਈਆ। ਕਿਰਪਾ ਕਰ ਸਵਾਮੀ ਤੁਰਤ, ਤੁਰੀਆ ਤੋਂ ਬਾਹਰ ਭੇਵ ਖੁਲਾਈਆ। ਨੂਰ ਨੁਰਾਨੀ ਤੇਰੀ ਨਜ਼ਰੀ ਆਏ ਮੂਰਤ, ਅਨੁਭਵ ਪ੍ਰਕਾਸ਼ ਕਰਾਈਆ। ਪੰਧ ਮੁਕਾ ਦੇ ਨੇੜ ਦੂਰਤ, ਦੂਰ ਦੁਰਾਡਾ ਰਹਿਣ ਕੋਇ ਨਾ ਪਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹਤ, ਸਿਰ ਆਪਣਾ ਹੱਥ ਟਿਕਾਈਆ। ਏਸ ਵਕਤ ਸਵਾਮੀ ਤੇਰੀ ਜ਼ਰੂਰਤ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਝਗੜਾ ਮੇਟ ਦੇ ਕਿਰਿਆ ਕੂੜਤ, ਕੂੜ ਕੁਟੰਬ ਮਿਟਾਈਆ। ਸਾਚੀ ਬਖ਼ਸ਼ ਦੇ ਚਰਨ ਧੂੜਤ, ਤੇਰੇ ਚਰਨ ਸਾਰੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਦੀਨ ਦੁਨੀ ਨੂੰ ਦੇ ਦੇ ਸ਼ਾਂਤ, ਅਗਨੀ ਤਤ ਨਾ ਕੋਇ ਤਪਾਈਆ। ਨਜ਼ਰੀ ਆ ਏਕੰਕਾਰ ਆਪ ਏਕਾਂਤ, ਅਕਲ ਕਲਧਾਰੀ ਆਪਣਾ ਭੇਵ ਖੁਲਾਈਆ। ਗੁਪਤ ਜ਼ਾਹਰ ਕਰ ਬਾਤ, ਬਾਤਨ ਪਰਦਾ ਆਪ ਚੁਕਾਈਆ। ਕਲਜੁਗ ਕੂੜ ਅੰਧੇਰੀ ਮਿਟਾ ਰਾਤ, ਸਤਿਜੁਗ ਸਾਚਾ ਚੰਦ ਕਰ ਰੁਸ਼ਨਾਈਆ। ਝਗੜਾ
ਮੇਟ ਦੇ ਜ਼ਾਤ ਪਾਤ, ਦੀਨ ਮਜ਼੍ਹਬ ਸ਼ਰਅ ਜ਼ੰਜੀਰ ਦੇ ਕਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦੀ ਹੋਵੇ ਗਾਥ, ਗਹਿਰ ਗੰਭੀਰ ਬੇਨਜ਼ੀਰ ਇਕੋ ਰੰਗ ਦੇਣਾ ਰੰਗਾਈਆ। ਪਾਰਬ੍ਰਹਮ ਬ੍ਰਹਮ ਦੇ ਦੇ ਸਗਲਾ ਸਾਥ, ਸੰਗੀ ਇਕੋ ਇਕ ਹੋਣਾ ਨੂਰ ਅਲਾਹੀਆ। ਤੂੰ ਰਾਮ ਰਹੀਮਾ ਮੇਰਾ ਰਘੁਨਾਥ, ਰਘੁਪਤ ਤੇਰੀ ਓਟ ਤਕਾਈਆ। ਜੋ ਸੰਦੇਸ਼ਾ ਅਰਜਨ ਦੇ ਕੇ ਗਿਆ ਤ੍ਰੈਲੋਕੀ ਨਾਥ, ਕਾਹਨ ਕ੍ਰਿਸ਼ਨ ਕ੍ਰਿਸ਼ਨ ਦ੍ਰਿੜਾਈਆ। ਜੋ ਈਸਾ ਮੂਸਾ ਮੁਹੰਮਦ ਕਲਮਿਆਂ ਤੋਂ ਬਾਹਰ ਤੇਰੀ ਸੁਣਾਈ ਗਾਥ, ਕਾਇਨਾਤ ਤੋਂ ਬਾਹਰ ਜਣਾਈਆ। ਜੋ ਨਾਨਕ ਨਿਰਗੁਣ ਧਾਰ ਗਿਆ ਆਖ, ਗੋਬਿੰਦ ਜਿਸ ਦੀ ਕਰੇ ਸ਼ਨਵਾਈਆ। ਸੋ ਲਹਿਣਾ ਦੇਣਾ ਧਰਨੀ ਕਹੇ ਮੇਰਾ ਪੂਰਾ ਕਰ ਦੇ ਭਾਗ, ਵਸਤ ਅਮੋਲਕ ਅਗੰਮ ਅਥਾਹ ਵਰਤਾਈਆ। ਤੇਰੀ ਜੋਤ ਦਾ ਇਕੋ ਨੂਰ ਜਗੇ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ,। ਕਲਜੁਗ ਜੀਵਾਂ ਬੁੱਧੀ ਬਦਲ ਦੇ ਹੰਸ ਬਣਾ ਦੇ ਕਾਗ, ਕਾਗੋਂ ਹੰਸ ਉਡਾਈਆ। ਦੁਰਮਤ ਮੈਲ ਧੋ ਦੇ ਦਾਗ਼, ਪਾਪੀਆਂ ਅੰਤ ਕਰ ਸਫ਼ਾਈਆ। ਤ੍ਰੈਗੁਣ ਬੁਝਾ ਦੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਪਰਮ ਪੁਰਖ ਤੇਰਾ ਇਕੋ ਉਪਜੇ ਅੰਤ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਤੂੰ ਸਵਾਮੀ ਅੰਤਰਜਾਮੀ ਇਕੋ ਦਿਸੇਂ ਕੰਤ ਸੁਹਾਗ, ਕੰਤ ਕੰਤੂਹਲ ਤੇਰੀ ਓਟ ਤਕਾਈਆ। ਉਹ ਲੇਖਾ ਤੱਕ ਲੈ ਜਿਸ ਵੇਲੇ ਗੋਬਿੰਦ ਉਡਾਇਆ ਬਾਜ, ਬਾਜੀ ਦੀਨ ਦੁਨੀ ਉਲਟਾਈਆ। ਧਰਨੀ ਕਹੇ ਮੇਰੀ ਇਕ ਫ਼ਰਿਆਦ, ਦੁੱਖੀ ਹੋ ਕੇ ਹਾਲ ਸੁਣਾਈਆ। ਕਲਜੁਗ ਵਿਚ ਸਤਿਜੁਗ ਕਰ ਆਬਾਦ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਮੇਰੇ ਹੋਵਣ ਵਡ ਵਡ ਭਾਗ, ਭਾਗਾਂਵੰਤੀ ਹੋ ਕੇ ਤੈਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਆਪਣੀ ਦੀਨ ਦੁਨੀ ਸਮਝਾ, ਸਮਝ ਸਮਝ ਵਿਚੋਂ ਬਦਲਾਈਆ। ਪਰਦਾ ਓਹਲਾ ਅੰਤਰ ਚੁਕਾ, ਦੂਈ ਦਵੈਤੀ ਡੇਰਾ ਢਾਹੀਆ। ਕੂੜੀ ਕਿਰਿਆ ਪੰਧ ਮੁਕਾ, ਮੁਕੰਮਲ ਆਪਣਾ ਹੁਕਮ ਸੁਣਾਈਆ। ਤੂੰ ਵਾਹਿਦ ਇਕ ਖ਼ੁਦਾ, ਖ਼ੁਦ ਮਾਲਕ ਤੇਰੀ ਓਟ ਤਕਾਈਆ। ਸਦੀ ਚੌਧਵੀਂ ਸਭ ਨੂੰ ਕਰ ਜੁਦਾ, ਜ਼ੁਜ਼ ਵੱਖਰੇ ਵੇਖ ਵਖਾਈਆ। ਜੁਗ ਬਦਲਣਾ ਤੇਰੀ ਆਦਿ ਦੀ ਇਕ ਅਦਾ, ਅਦਲ ਇਨਸਾਫ਼ ਲੈਣਾ ਕਮਾਈਆ। ਮੈਂ ਤੇਰੇ ਚਰਨਾਂ ਹੋਵਾਂ ਫ਼ਿਦਾ, ਸੀਸ ਜਗਦੀਸ਼ ਤੇਰੀ ਭੇਟ ਕਰਾਈਆ। ਕੂੜੀ ਕਿਰਿਆ ਮੇਰੇ ਉਤੋਂ ਕਰ ਅਲਵਿਦਾ, ਧਰਨੀ ਉਤੇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭੂ ਤੇਰੀ ਦੀਨ ਦੁਨੀਆ ਤੇਰੇ ਹੋਵੇ ਵਿਚ ਪ੍ਰੇਮ, ਪ੍ਰੇਮੀ ਹੋ ਕੇ ਵੇਖ ਵਖਾਈਆ। ਸਤਿ ਧਰਮ ਦਾ ਦੱਸ ਦੇ ਨੇਮ, ਨਿਮਕ ਹਰਾਮ ਨਾ ਰਹੇ ਲੋਕਾਈਆ। ਜੋ ਇਸ਼ਾਰਾ ਦਿਤਾ ਦੁਸ਼ਟ ਦਮਨ ਕੁੰਟ ਹੇਮ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਹ ਤੱਕ ਅਗੰਮੇ ਨੈਣ, ਨੈਣ ਮੂੰਧਾਰੀ ਵੇਖ ਵਖਾਈਆ। ਕਿਸੇ ਦਾ ਮਿਤਰ ਪਿਆਰਾ ਰਿਹਾ ਨਾ ਕੋਈ ਸਾਕ ਸੈਣ, ਸੱਜਣ ਸੰਗ ਨਾ ਕੋਇ ਨਿਭਾਈਆ। ਮਾਵਾਂ ਪੁੱਤ ਹੋਏ ਤਰਫ਼ੈਨ, ਪਿਤਾ ਪੂਤ ਕਾਤਲ ਮਕਤੂਲ ਰੂਪ ਵਟਾਈਆ। ਨਾਤਾ ਤੁਟ ਗਿਆ ਭਾਈ ਭੈਣ, ਕੰਤ ਸੁਹਾਗ ਨਾ ਕੋਇ ਹੰਢਾਈਆ। ਚਾਰੋਂ ਕੁੰਟ ਮਾਇਆ ਖਾਈ ਜਾਏ ਡੈਣ, ਮਮਤਾ ਘਰ ਘਰ ਹੋਈ ਹਲਕਾਈਆ। ਕੂੜ ਕੁੜਿਆਰ ਦਾ ਹੋ ਗਿਆ ਵਹਿਣ, ਅਗੇ ਹੋ ਨਾ ਕੋਇ ਅਟਕਾਈਆ। ਧਰਨੀ ਕਹੇ ਮੇਰੇ ਸਵਾਮੀ ਮੈਂ ਤੈਨੂੰ ਆਈ ਕਹਿਣ, ਕਹਿ ਕੇ ਦਿਆਂ ਜਣਾਈਆ। ਦਿਵਸ ਰਾਤ ਮੈਨੂੰ ਮੂਲ ਨਾ ਆਵੇ ਚੈਨ, ਦੁੱਖਾਂ ਵਿਚ ਮੇਰੀ ਦੁਹਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਜ਼ਹੂਰ ਦਿਸੇ ਨਾ ਐਨ ਦਾ ਐਨ, ਜੋ ਅਨਲਹਕ ਇਸ਼ਾਰਾ ਗਿਆ ਕਰਾਈਆ।
੧੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੋਢੀਆਂ ਜ਼ਿਲਾ ਜਲੰਧਰ ਪ੍ਰੀਤਮ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਰੋਵਣ ਕਬਰਸਤਾਨ, ਮਕਬਰੇ ਰਹੇ ਕੁਰਲਾਈਆ। ਜਿਨ੍ਹਾਂ ਨੂੰ ਪੈਗ਼ੰਬਰਾਂ ਤੇਰੀ ਸੁਣਾਈ ਦਾਸਤਾਨ, ਹੁਕਮ ਹੁਕਮ ਵਿਚੋਂ ਜਣਾਈਆ। ਉਹ ਕਹਿੰਦੇ ਨਾਲ ਈਮਾਨ, ਸਿਦਕ ਸਬੂਰੀ ਵਿਚ ਰਖਾਈਆ। ਸਾਨੂੰ ਇਸ਼ਾਰਾ ਦੇਵੇ ਮਜੀਦ ਕੁਰਾਨ, ਕੁਰਹਿਆਂ ਤੋਂ ਬਾਹਰ ਦ੍ਰਿੜਾਈਆ। ਹਕੀਕਤ ਦਾ ਮਾਲਕ ਇਕ ਇਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਝਗੜਾ ਮੇਟਣਾ ਤਮਾਮ, ਤਮਅ ਸ਼ਰਅ ਵਾਲੀ ਗਵਾਈਆ। ਕਲਮਿਆਂ ਤੋਂ ਬਾਹਰ ਦੱਸੇ ਕਲਾਮ, ਰਸੂਲਾਂ ਤੋਂ ਬਾਹਰ ਪੜ੍ਹਾਈਆ। ਉਸ ਦੀਨ ਦੁਨੀ ਦਾ ਬਦਲ ਦੇਣਾ ਨਜਾਮ, ਨੌਬਤ ਆਪਣਾ ਨਾਮ ਹਕ ਵਜਾਈਆ। ਧਰਨੀ ਕਹੇ ਮੇਰੇ ਸਾਹਿਬ ਸਤਿਗੁਰ ਸ੍ਰੀ ਭਗਵਾਨ, ਭਗਵਨ ਤੇਰੀ ਆਸ ਰਖਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਦੇ ਦੇ ਆਪਣੀ ਵਸਤ ਦਾ ਅਗੰਮਾ ਦਾਨ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਤੂੰ ਆਦਿ ਜੁਗਾਦੀ ਧੁਰ ਦਾ ਰਾਮ, ਰਾਮ ਰਮਈਆ ਤੇਰੀ ਓਟ ਤਕਾਈਆ। ਤੂੰ ਸਤਿ ਸਤਿਵਾਦੀ ਪੁਰਖ ਨਿਰੰਜਣ ਧੁਰ ਦਾ ਕਾਹਨ, ਕਾਹਨ ਕਾਹਨਾ ਤੇਰੀ ਇਕ ਸਰਨਾਈਆ। ਤੂੰ ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਇਕ ਅਮਾਮ, ਆਮਦ ਵਿਚ ਤੇਰਾ ਰਾਹ ਤਕਾਈਆ। ਨਾਨਕ ਗੋਬਿੰਦ ਗੋਬਿੰਦ ਨਾਨਕ ਜਿਸ ਦਾ ਸ਼ਬਦ ਸੰਦੇਸ਼ਾ ਸ਼ਬਦੀ ਧਾਰ ਸੁਣਾਉਣ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਤੂੰ ਲਹਿਣਾ ਦੇਣਾ ਲੇਖਾ ਜਾਣੇ ਦੋ ਜਹਾਨ, ਧਰਨੀ ਧਰਤ ਧਵਲ ਧੌਲ ਕਹੇ ਮੇਰੀ ਆਸਾ ਪੂਰ ਦੇਣੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਹ ਸੁਲਤਾਨ, ਸਲਤਨਤ ਤੇਰੀ ਸਤਿ ਸਤਿ ਨਜ਼ਰੀ ਆਈਆ।
੧੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਸਾਂਝ ਖੁਰਦ ਜ਼ਿਲਾ ਹੁਸ਼ਿਆਰ ਪੁਰ ਗੁਰਦੇਵ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਕਲਜੁਗ ਓਢਣ ਹੋਇਆ ਪੁਰਾਣਾ, ਸਤਿ ਧਰਮ ਚੀਰ ਬਸਤਰ ਦੇ ਬਦਲਾਈਆ। ਸਚ ਸੰਦੇਸਾ ਇਕੋ ਦੇ ਅਗੰਮਾ ਦਾਨਾ, ਆਤਮ ਪਰਮਾਤਮ ਭੇਵ ਦੇ ਖੁਲਾਈਆ। ਦੀਨ ਦੁਨੀ ਸਹਾਈ ਹੋ ਨਿਮਾਣਿਆਂ ਮਾਣਾ, ਨਿਗਾਹਬਾਨ ਤੇਰੀ ਵਡਿਆਈਆ। ਧੂੰਆਂਧਾਰ ਤੱਕ ਜ਼ਿਮੀਂ ਅਸਮਾਨਾ, ਨਵ ਸੱਤ ਖੋਜ ਖੁਜਾਈਆ। ਤੇਰਾ ਨੂਰ ਦਿਸੇ ਨਾ ਮਾਤਲੋਕ ਜਹਾਨਾ, ਧਵਲ ਰੋ ਰੋ ਮਾਰੇ ਧਾਹੀਂਆ। ਕਿਰਪਾ ਕਰ ਸ੍ਰੀ ਭਗਵਾਨਾ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਸਚ ਵਸਤ ਦਾ ਦੇ ਦੇ ਦਾਨਾ, ਦਾਨਸ਼ਵਰ ਗੁਰਮੁਖ ਲੈ ਬਣਾਈਆ। ਹਰ ਘਟ ਅੰਦਰ ਭੇਵ ਖੁਲਾ
ਦੇ ਧੁਰ ਦੇ ਰਾਮਾ, ਰਮਈਆ ਤੇਰੀ ਬੇਪ੍ਰਵਾਹੀਆ। ਸੁਰਤੀ ਧਾਰ ਸ਼ਬਦ ਮੇਲ ਲੈ ਕਾਹਨਾ, ਕੰਤ ਕੰਤੂਹਲ ਤੇਰੀ ਵਡ ਵਡਿਆਈਆ। ਆਪਣੇ ਪਿਆਰ ਮੁਹੱਬਤ ਦਾ ਦੇ ਇਕ ਤਰਾਨਾ, ਖ਼ੁਸ਼ੀਆਂ ਵਿਚ ਸਾਰੇ ਢੋਲੇ ਗਾਈਆ। ਧਰਨੀ ਕਹੇ ਮੇਰਾ ਦੇਸ਼ ਨਾ ਹੋਏ ਵੈਰਾਨਾ, ਵੈਰੀ ਪੰਚ ਵਿਕਾਰ ਦੇਣੇ ਮਿਟਾਈਆ। ਸ਼ਰਅ ਦਾ ਰਹੇ ਨਾ ਕੋਇ ਗ਼ੁਲਾਮਾ, ਜ਼ੰਜੀਰ ਬੰਧਨ ਦੇਣੇ ਤੁੜਾਈਆ। ਤੇਰਾ ਧੁਰ ਦਾ ਡੰਕਾ ਨਾਮ ਵੱਜੇ ਦਮਾਮਾ, ਦੋ ਜਹਾਨ ਕਰੇ ਸ਼ਨਵਾਈਆ। ਕਲਜੁਗ ਮੇਟ ਅੰਧੇਰੀ ਸ਼ਾਮਾ, ਸ਼ਮ੍ਹਾਂ ਨੂਰ ਜੋਤ ਕਰ ਰੁਸ਼ਨਾਈਆ। ਨਿਗਾਹ ਮਾਰ ਲੈ ਮਿਹਰਵਾਨ ਮਿਹਰਵਾਨਾ, ਮਹਿਬਾਨ ਬੀਦੋ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਸਚ ਦੇਣੀ ਵਰਤਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਪਿਆਰ ਦੀ ਭੁੱਖੀ ਨੰਗੀ, ਜਗਤ ਵਸਤੂ ਕੰਮ ਕਿਸੇ ਨਾ ਆਈਆ। ਕਿਰਪਾ ਕਰ ਸੂਰੇ ਸਰਬੰਗੀ, ਸਤਿਗੁਰ ਤੇਰੀ ਓਟ ਤਕਾਈਆ। ਤੇਰੇ ਨਾਮ ਦੀ ਚਾਰੋਂ ਕੁੰਟ ਆਈ ਤੰਗੀ, ਤੰਗਦਸਤ ਹੋਈ ਲੋਕਾਈਆ। ਧਰਮ ਦੀ ਧਾਰ ਮਿਲੇ ਨਾ ਸੰਗੀ, ਸਤਿ ਸਚ ਨਾ ਕੋਇ ਵਰਤਾਈਆ। ਜਗਤ ਦੀ ਅੱਖ ਹੋ ਗਈ ਅੰਧੀ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਮਜ਼੍ਹਬ ਸ਼ਰਅ ਨੇ ਪਾਈ ਪਾਬੰਦੀ, ਭਗਤ ਨਜ਼ਰ ਕੋਇ ਨਾ ਆਈਆ। ਦੁਹਾਗਣ ਆਤਮਾ ਹੋਈ ਰੰਡੀ, ਹਰਿ ਕੰਤ ਨਾ ਕੋਇ ਹੰਢਾਈਆ। ਚਾਰੋਂ ਕੁੰਟ ਭੇਖ ਪਖੰਡੀ, ਮਾਇਆ ਮਮਤਾ ਨਾਲ ਹਲਕਾਈਆ। ਤੇਰਾ ਨੂਰੀ ਚੜ੍ਹੇ ਨਾ ਚੰਦ ਨੌਚੰਦੀ, ਚੰਦ ਚਾਂਦਨਾ ਨਾ ਕੋਇ ਰੁਸ਼ਨਾਈਆ। ਮੈਂ ਇਕੋ ਵਸਤ ਰਹੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮਨੂਆ ਮਨ ਨਾ ਪਾਏ ਡੰਡੀ, ਵਰਭੰਡ ਹੋ ਸਹਾਈਆ। ਕਲਜੁਗ ਅੰਤਮ ਲੇਖਾ ਪੂਰਾ ਕਰ ਦੇ ਕੰਢੀ, ਜੋ ਘਾਟ ਕੰਢੇ ਬੈਠੇ ਡੇਰਾ ਲਾਈਆ। ਮੇਰਾ ਖੇਲ ਵੇਖ ਬਨਖੰਡੀ, ਜੰਗਲ ਜੂਹਾਂ ਪਹਾੜ ਸਾਗਰਾਂ ਧਿਆਨ ਲਗਾਈਆ। ਮੈਂ ਚਾਰੋਂ ਕੁੰਟ ਕੂੜ ਕੁੜਿਆਰ ਵੇਖ ਕੇ ਕੰਬੀ, ਦੁੱਖਾਂ ਵਿਚ ਜਣਾਈਆ। ਕਿਸੇ ਦਾ ਲੇਖਾ ਮੁਕਦਾ ਨਹੀਂ ਪ੍ਰਕਿਰਤੀ ਪੰਝੀ, ਪੰਜ ਦੱਸ ਸਮਝ ਕਿਸੇ ਨਾ ਆਈਆ। ਮੇਰੇ ਅੰਤਰ ਆਈ ਰੰਜੀ, ਰੰਜਸ਼ ਵਿਚ ਦੁਹਾਈਆ। ਤੇਰੀ ਖੇਲ ਕਿਸੇ ਨਾ ਲੱਗੇ ਚੰਗੀ, ਚਾਰ ਕੁੰਟ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਤਨ ਬਸਤਰ ਲੱਥੇ ਚੀਰ, ਚਿਰੀ ਵਿਛੁੰਨੇ ਧਿਆਨ ਲਗਾਈਆ। ਸਾਡਾ ਰਿਹਾ ਨਾ ਕੋਈ ਪੈਗ਼ੰਬਰ ਪੀਰ, ਨਬੀ ਰਸੂਲ ਬੈਠੇ ਮੁਖ ਭਵਾਈਆ। ਅਵਤਾਰਾਂ ਨਜ਼ਰ ਨਾ ਆਵੇ ਸ਼ਰੀਰ, ਤਨ ਵਜੂਦ ਨਾ ਕੋਇ ਵਡਿਆਈਆ। ਗੁਰੂਆਂ ਮਿਲੇ ਨਾ ਕੋਇ ਧੀਰ, ਧੀਰਜ ਧੀਰ ਨਾ ਕੋਇ ਰਖਾਈਆ। ਮੈਂ ਦਿਵਸ ਰੈਣ ਰਹਾਂ ਦਿਲਗੀਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਜਿਧਰ ਤੱਕਾਂ ਝਗੜਾ ਦਿਸੇ ਸ਼ਾਹ ਹਕੀਰ, ਊਚ ਨੀਚ ਕਰੇ ਲੜਾਈਆ। ਮੇਰੇ ਉਤੇ ਆਈ ਭੀੜ, ਭੀੜੀ ਗਲੀ ਪਾਰ ਨਾ ਕੋਇ ਲੰਘਾਈਆ। ਮੇਰੀ ਧਰਮ ਦੀ ਟੁੱਟ ਗਈ ਹੱਡੀ ਰੀੜ, ਸਿਰ ਸਕੇ ਨਾ ਕੋਇ ਉਠਾਈਆ। ਮੇਰੀਆਂ ਅੱਖੀਆਂ ਵਗੇ ਨੀਰ, ਹੰਝੂਆਂ ਛਹਿਬਰ ਲਾਈਆ। ਮੇਰਾ ਦੁਖੀ ਹੋਇਆ ਸ਼ਰੀਰ, ਅੰਗ ਅੰਗ ਰਿਹਾ ਕੁਰਲਾਈਆ। ਕਿਰਪਾ ਕਰ ਮੇਰੇ ਸਾਹਿਬ ਸਵਾਮੀ ਨਿਰਗੁਣ ਧਾਰ ਦੇ ਧੀਰ, ਧੀਰਜ ਆਪਣਾ ਨਾਮ ਜਣਾਈਆ। ਮੈਂ ਗ਼ਰੀਬ ਨਿਮਾਣੀ ਵੈਰਾਗਣ ਹੋਈ ਕੀਰ, ਕੀਮਤ ਜਗਤ ਨਾ ਕੋਇ ਪਾਈਆ। ਪਾਪ ਅਪਰਾਧ ਮੇਰੇ ਉਤੇ ਵਧਿਆ ਅਖ਼ੀਰ, ਆਖ਼ਰ ਦਿਆਂ ਜਣਾਈਆ। ਕਿਸੇ ਦੀ ਪਵਿਤ੍ਰ ਰਹੀ ਨਹੀਂ ਜ਼ਮੀਰ, ਪਤਤ ਪਾਵਨ ਤੇਰੀ ਸਮਝ ਕੋਇ ਨਾ ਪਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਕਲਜੁਗ ਅੰਤ ਕੱਟ ਦੇ ਭੀੜ, ਕੂੜ ਕਿਰਿਆ ਦਾ ਲੇਖਾ ਦੇ ਮੁਕਾਈਆ।
੧੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦੁਸਾਂਝ ਖੁਰਦ ਜ਼ਿਲਾ ਹੁਸ਼ਿਆਰ ਪੁਰ ਦਰਸ਼ਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਕਾਸ਼ ਕਰ ਦੇ ਪ੍ਰਭੂ ਆਪਣੀ ਜੋਤੀ, ਜੋਤੀ ਜਾਤੇ ਅੰਧ ਅੰਧੇਰ ਦੇ ਮਿਟਾਈਆ। ਜਗਤ ਜਗਿਆਸੂਆਂ ਸੁਰਤ ਉਠਾ ਸੋਤੀ, ਸਵਾਧਾਨ ਨੌਜਵਾਨ ਦੇ ਕਰਾਈਆ। ਤੇਰੇ ਪਿਆਰ ਵਿਚ ਦੁਰਮਤ ਮੈਲ ਸਭ ਦੀ ਜਾਏ ਧੋਤੀ, ਪਤਤ ਪੁਨੀਤ ਕਰ ਖ਼ਲਕ ਖ਼ੁਦਾਈਆ। ਗ਼ਰੀਬ ਨਿਮਾਣੇ ਜੀਵ ਜੰਤ ਤੱਕ ਕੋਟਨ ਕੋਟੀ, ਅਣਗਿਣਤ ਧਿਆਨ ਲਗਾਈਆ। ਸਭ ਦੀ ਵਾਸਨਾ ਹੋ ਗਈ ਖੋਟੀ, ਬੁਧ ਬਿਬੇਕ ਨਾ ਕੋਇ ਬਣਾਈਆ। ਤੇਰੀ ਮੰਜ਼ਲ ਚੜ੍ਹੇ ਕੋਈ ਨਾ ਚੋਟੀ, ਸਚਖੰਡ ਦਵਾਰੇ ਦਰਸ ਕੋਇ ਨਾ ਪਾਈਆ। ਜਗਤ ਕਲਪਣਾ ਮਨ ਮਤ ਹੋਈ ਹੋਛੀ, ਕੂੜ ਕਿਰਿਆ ਵਿਚ ਲਲਚਾਈਆ। ਕਿਸੇ ਕੰਮ ਨਾ ਆਵੇ ਪੜ੍ਹੀ ਪੁਸਤਕ ਪੋਥੀ, ਪੱਥਰ ਪਾਹਨ ਸਾਰੇ ਰਹੇ ਕੁਰਲਾਈਆ। ਦੀਨ ਦੁਨੀਆ ਇਕ ਦੂਜੇ ਦੀ ਹੋਈ ਦੋਖੀ, ਸਗਲਾ ਸੰਗ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਆਪਣਾ ਸਤਿ ਦਾ ਕਰ ਪ੍ਰਕਾਸ਼, ਪ੍ਰਕਾਸ਼ਵਾਨ ਤੇਰੀ ਵਡਿਆਈਆ। ਕਲਜੁਗ ਕੂੜ ਜਾਏ ਵਿਨਾਸ, ਧਰਨੀ ਧਵਲ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਪੂਰੀ ਕਰ ਆਸ, ਤ੍ਰਿਸ਼ਨਾ ਕੂੜ ਜਗਤ ਗਵਾਈਆ। ਘਰ ਸਵਾਮੀ ਪਾ ਰਾਸ, ਸੁਰਤ ਸ਼ਬਦ ਗੋਪੀ ਕਾਹਨ ਨਚਾਈਆ। ਪੰਧ ਮੁਕਾ ਦੇ ਦਸ ਦਸ ਮਾਸ, ਆਵਣ ਜਾਵਣ ਗੇੜ ਕਟਾਈਆ। ਚਰਨ ਕਵਲ ਬਣਾ ਦਾਸ, ਦਾਸੀ ਦਾਸ ਹੋ ਕੇ ਸੇਵ ਕਮਾਈਆ। ਸਚ ਮੁਹੱਬਤ ਬਖ਼ਸ਼ ਖ਼ਾਹਿਸ਼, ਪ੍ਰੀਤਮ ਪਿਆਰ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਆਪਣਾ ਦੇ ਦੇ ਨੂਰ, ਨਵ ਨੌ ਚਾਰ ਹੋਏ ਰੁਸ਼ਨਾਈਆ। ਜਲਵਾਗਰ ਆਪਣਾ ਬਖ਼ਸ਼ ਜ਼ਹੂਰ, ਜ਼ਾਹਰ ਜ਼ਹੂਰ ਤੇਰੀ ਵਡਿਆਈਆ। ਨਾਮ ਕਲਮੇ ਦੀ ਇਕੋ ਦੱਸ ਤੂਰ, ਤੁਰੀਆ ਤੋਂ ਬਾਹਰ ਸ਼ਨਵਾਈਆ। ਮੇਰਾ ਲਹਿਣਾ ਦੇਣਾ ਮੁਕਾਉਣਾ ਜ਼ਰੂਰ, ਜ਼ਰੂਰਤ ਪਿਛਲੀ ਵੇਖ ਵਖਾਈਆ। ਗੜ੍ਹ ਤੋੜ ਦੇ ਹਉਮੇ ਹੰਗਤਾ ਗ਼ਰੂਰ, ਗ਼ੁਰਬਤ ਕੂੜੀ ਅੰਦਰੋਂ ਬਾਹਰ ਕਢਾਈਆ। ਤੇਰੇ ਨਾਮ ਦਾ ਸਭ ਨੂੰ ਚੜ੍ਹਿਆ ਰਹੇ ਸਰੂਰ, ਸੁਰਤ ਸ਼ਬਦ ਨਾਲ ਮਿਲਾਈਆ। ਤੇਰੇ ਨਾਲੋਂ ਰਹੇ ਕੋਇ ਨਾ ਦੂਰ, ਦੂਰ ਦੁਰਾਡਾ ਪੰਧ ਚੁਕਾਈਆ। ਸ੍ਰਿਸ਼ਟ ਸਬਾਈ ਬੇਪਰਵਾਹੀ ਤੇਰੇ ਚਰਨਾਂ ਦੀ ਲਾਵੇ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਮੈਂ ਸਭ ਦਾ ਕਰਾਂ ਮਸ਼ਕੂਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਧਰਨੀ ਕਹੇ ਮੇਰੀ ਆਸ਼ਾ ਮਨਸਾ ਮੇਰੇ ਸਾਹਿਬ ਕਰ ਦੇ ਪੂਰ, ਪੂਰਨ ਬ੍ਰਹਮ ਦੇਣਾ ਦ੍ਰਿੜਾਈਆ। ਨਾਤਾ ਤੋੜ ਦੇ ਕੂੜੋ ਕੂੜ, ਸਤਿ ਸਚ ਦੇ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਚਰਨ ਕਵਲ ਧਰਨੀ ਕਹੇ ਮੇਰੀ ਲੱਗੇ ਧੂੜ, ਓਸੇ ਦੇ ਟਿੱਕੇ ਮਸਤਕ ਖ਼ਾਕ ਰਮਾਈਆ।
੧੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੈਲੇ ਖ਼ੁਰਦ ਜ਼ਿਲਾ ਹੁਸ਼ਿਆਰ ਪੁਰ ਮਿਲਖਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਤੇਰੀ ਮਿਲਖ ਜਗੀਰ, ਬੇਪ੍ਰਵਾਹ ਵੇਖਣਾ ਧਿਆਨ ਲਗਾਈਆ। ਮੇਰੀ ਹੱਦ ਹਦੂਦ ਦੀ ਤੱਕ ਲਕੀਰ, ਨਿਗਾਹ ਨੈਣ ਆਪ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਕਿਉਂ ਮੇਰੀ ਆਸਾ ਹੋਈ ਦਿਲਗੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਸਮੁੰਦ ਸਾਗਰ ਵੇਖ ਲੈ ਨੀਰਾਂ ਦੇ ਨੀਰ, ਤੀਰਥ ਤੱਟਾਂ ਧਿਆਨ ਲਗਾਈਆ। ਮੇਰੇ ਅੰਤਰ ਨਿਰੰਤਰ ਬਿਰਹੋਂ ਵਿਛੋੜਾ ਪੀਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦਿਆਂ ਸੁਣਾਈਆ। ਜਿਧਰ ਤੱਕਾਂ ਉਧਰ ਸ਼ਰਅ ਦੇ ਦਿਸਣ ਜ਼ੰਜੀਰ, ਬੰਧਨ ਸਕੇ ਨਾ ਕੋਇ ਤੁੜਾਈਆ। ਮੈਨੂੰ ਸੰਦੇਸਾ ਸ਼ਬਦੀ ਧਾਰ ਦੇ ਕੇ ਗਿਆ ਕਬੀਰ, ਕਬਰਾਂ ਤੋਂ ਬਾਹਰ ਸੁਣਾਈਆ। ਧਰਨੀਏ ਕਲਜੁਗ ਅੰਤ ਤੇਰਾ ਲੇਖਾ ਵੇਖੇ ਅਖ਼ੀਰ, ਬਿਨ ਅੱਖਰਾਂ ਤੋਂ ਧਿਆਨ ਲਗਾਈਆ। ਜਿਸ ਨੂੰ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਕਿਹਾ ਲਾਤਸਵੀਰ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਆਵੇ ਗੁਣੀ ਗਹੀਰ, ਗਹਿਰ ਗੰਭੀਰ ਆਪਣਾ ਫੇਰਾ ਪਾਈਆ। ਜੋ ਨਾਮ ਅਣਿਆਲਾ ਦੋ ਜਹਾਨਾਂ ਮਾਰੇ ਤੀਰ, ਤੁਰਤ ਆਪਣਾ ਹੁਕਮ ਵਰਤਾਈਆ। ਤੇਰੇ ਉਤੋਂ ਕੂੜੀ ਕਿਰਿਆ ਕਟੇ ਭੀੜ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਹਰਿ ਸਰਨ ਸੱਚੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਆਸਾਵੰਦ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਮੈਂ ਸੁਣਨਾ ਚਾਹੁੰਦੀ ਤੇਰਾ ਸ਼ਬਦ ਅਗੰਮੀ ਬਾਣੀ, ਬਾਣ ਅਣਿਆਲਾ ਦੇ ਚਲਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਚਾਰੇ ਖਾਣੀ, ਚਾਰੋਂ ਕੁੰਟ ਹੋਣਾ ਸਹਾਈਆ। ਸਤਿ ਵਿਚ ਸਚ ਵਿਰੋਲ ਦੇ ਆਪਣਾ ਪਾਣੀ, ਅੰਮਿਉਂ ਰਸ ਆਪ ਚੁਆਈਆ। ਤੇਰੇ ਨਾਮ ਦੀ ਹੋਵੇ ਇਕ ਦੀਬਾਣੀ, ਦੂਜੀ ਓਟ ਨਾ ਕੋਇ ਤਕਾਈਆ। ਉਹ ਤੱਕ ਲੈ ਤੇਰਾ ਨੂਰ ਅਲਾਹ ਜਿਸ ਨੂੰ ਕਹਿੰਦੇ ਅੱਲਾ ਰਾਣੀ, ਰਈਅਤ ਦੋ ਜਹਾਨਾਂ ਵੇਖ ਵਖਾਈਆ। ਚੌਦਾਂ ਤਬਕ ਕਰ ਪਹਿਚਾਨੀ, ਚੌਦਾਂ ਲੋਕਾਂ ਫੋਲ ਫੁਲਾਈਆ। ਚੌਦਾਂ ਵਿਦਿਆ ਵੇਖ ਕੁਰਲਾਣੀ, ਚੌਦਸ ਚੌਧਵੀਂ ਰੈਣ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੱਕ ਲੈ ਆਪਣੇ ਅਗੰਮੀ ਕੌਲ ਇਕਰਾਰ, ਭੇਵ ਅਭੇਦ ਆਪ ਜਣਾਈਆ। ਤੇਰੇ ਨਾਲ ਕਿਸੇ ਦੀ ਨਹੀਂ ਕੋਈ ਤਕਰਾਰ, ਝਗੜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਸਭ ਨੂੰ ਕਰ ਦੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜਿਸ ਬਿਧ ਲੇਖਾ ਮੁਕਣਾ ਸੰਗ ਮੁਹੰਮਦ ਚਾਰ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਉਮਤ ਉਮਤੀ ਪਾਉਣੀ ਸਾਰ, ਮਹਾਸਾਰਥੀ ਭੇਵ ਦੇਣਾ ਖੁਲਾਈਆ। ਜਿਸ ਦਾ ਹਜ਼ਰਤ ਈਸਾ ਕਰੇ ਇੰਤਜ਼ਾਰ, ਫਾਸੀ ਗਲ ਹੱਥ ਲਟਕਾਈਆ। ਜਿਸ ਦਾ ਨੂਰ ਜੋਤ ਮੂਸੇ ਤੱਕਿਆ ਉਜਿਆਰ, ਕੋਹਤੂਰ ਦਏ ਗਵਾਹੀਆ। ਜਿਸ ਦੀ ਨਾਨਕ ਸਤਿ ਸਤਿ ਵਜਾਈ ਸਿਤਾਰ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਜਿਸ ਦਾ ਗੋਬਿੰਦ ਬਣਿਆ ਸੁਤ ਦੁਲਾਰ, ਪੁਰਖ ਅਕਾਲਾ ਅਗੰਮ ਅਥਾਹੀਆ। ਉਹ ਕਿਸ ਬਿਧ ਮਾਲਕ ਮੇਰਾ ਦੁਖੜਾ ਦਏ ਨਿਵਾਰ, ਸੁਖ ਸਾਗਰ ਵਿਚ ਸਮਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਕਢੇ ਬਾਹਰ, ਸਤਿ ਧਰਮ ਦਾ ਸਤਿ ਦਏ ਪ੍ਰਗਟਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿਖ ਹਰਿ ਭਗਤ ਕਰ ਤਿਆਰ, ਤ੍ਰੈਗੁਣ ਅਤੀਤਾ ਦੇਵੇ ਮਾਣ ਵਡਿਆਈਆ। ਧਰਨੀ ਕਹੇ ਮੇਰੇ ਧਰਮ ਸਵਾਮੀ ਮੈਂ ਤੇਰੀ ਸਦਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਦੋਏ
ਜੋੜ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਤੂੰ ਮੇਰਾ ਲਹਿਣਾ ਦੇਣਾ ਪੂਰਬ ਕਰਜ਼ ਉਤਾਰ, ਮਕਰੂਜ਼ ਲੇਖਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਪੁਰਖ ਬਿਧਾਤੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਦਰ ਤੇਰੇ ਭਿਖਾਰਨ ਹੋ ਮੰਗ ਮੰਗਾਈਆ। ੧੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਡਾਡੀਆਂ ਜ਼ਿਲਾ ਹੁਸ਼ਿਆਰ ਪੁਰ ਹਰਭਜਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਜਨ ਭਗਤ ਬਣਾ ਦੇ ਮੇਰੇ ਸੁਹੇਲੇ, ਸੱਜਣ ਸਦਾ ਸਦਾ ਅਖਵਾਈਆ। ਜਿਨ੍ਹਾਂ ਦੇ ਤੇਰੇ ਨਾਲ ਮੇਲੇ, ਓਹ ਮੇਰੇ ਨਾਲ ਮਿਲ ਕੇ ਤੇਰੇ ਢੋਲੇ ਗਾਈਆ। ਅਸੀਂ ਵਸੀਏ ਸਦਾ ਰੰਗ ਨਵੇਲੇ, ਦੀਨ ਦੁਨੀ ਤੋਂ ਬਾਹਰ ਆਪਣੀ ਖ਼ੁਸ਼ੀ ਬਣਾਈਆ। ਡੰਕੇ ਵੱਜਣ ਗੁਰੂ ਗੁਰ ਚੇਲੇ, ਘਰ ਮੇਰਾ ਸੋਭਾ ਪਾਈਆ। ਗੁਰਸਿਖ ਗੁਰਮੁਖ ਜਨ ਮੇਰੇ ਉਤੇ ਖੇਲੇ, ਖ਼ਾਲਕ ਖ਼ਲਕ ਦੇਣੀ ਵਡਿਆਈਆ। ਤੂੰ ਵਸਣਹਾਰਾ ਧਾਮ ਨਵੇਲੇ, ਮੇਰੀ ਧਰਨੀ ਧਵਲ ਦੇਣੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਆਪਣਿਆਂ ਭਗਤਾਂ ਮੇਰਾ ਜੋੜ ਦੇ ਨਾਤਾ, ਮੈਨੂੰ ਮਿਲ ਕੇ ਵੱਜੇ ਵਧਾਈਆ। ਦੋਹਾਂ ਦਾ ਸਾਂਝਾ ਹੋਵੇ ਖਾਤਾ, ਖ਼ਤਰਾ ਅਵਰ ਨਾ ਕੋਇ ਰਖਾਈਆ। ਉਹ ਤੇਰੀ ਮੇਰੇ ਉਤੇ ਗਾਵਣ ਗਾਥਾ, ਮੈਂ ਤੇਰੇ ਚਰਨਾਂ ਧੂੜ ਖ਼ਾਕ ਰਮਾਈਆ। ਤੂੰ ਸਾਹਿਬ ਸਵਾਮੀ ਸਰਬ ਕਲਾ ਸਮਰਾਥਾ, ਸਮਰਥ ਪੁਰਖ ਨਿਰੰਜਣ ਇਕ ਅਖਵਾਈਆ। ਮੇਰੀ ਬੇਨੰਤੀ ਜੋੜ ਕੇ ਹਾਥਾ, ਨਿਵ ਨਿਵ ਲਾਗਾ ਪਾਈਂਆ। ਮੇਰਾ ਪੂਰਾ ਕਰ ਦੇ ਘਾਟਾ, ਅਮੁਲ ਅਤੁਲ ਆਪਣੀ ਦਾਤ ਝੋਲੀ ਪਾਈਆ। ਕਲਜੁਗ ਕੂੜੀ ਰੈਣ ਰਹੇ ਨਾ ਰਾਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਸਵਾਮੀ ਕਮਲਾਪਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਮੈਂ ਤੇਰੀ ਅੰਤ ਅਖ਼ੀਰ ਤੇਰੀ ਰਖੀ ਆਸਾ, ਜੁਗ ਚੌਕੜੀ ਧਿਆਨ ਲਗਾਈਆ। ਤੇਰੇ ਚਰਨ ਧਰਿਆ ਭਰਵਾਸਾ, ਧਰਨੀ ਧਰਤ ਧਵਲ ਧੌਲ ਕਹਿ ਕੇ ਰਹੀ ਸੁਣਾਈਆ। ਮੇਰੀ ਪੰਧ ਮੁਕਾ ਦੇ ਵਾਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਭਗਤ ਬਣਾ ਦੇ ਸਾਚਾ ਮੀਤਾ, ਮਿਤਰ ਪਿਆਰੇ ਦਇਆ ਕਮਾਈਆ। ਅੰਤਰ ਨਿਰੰਤਰ ਸਾਫ਼ ਕਰ ਦੇ ਨੀਤਾ, ਨੀਤੀਵਾਨ ਤੇਰੀ ਵਡ ਵਡਿਆਈਆ। ਭੇਵ ਚੁਕਾ ਦੇ ਹਸਤ ਕੀਟਾ, ਇਕੋ ਰੰਗ ਰੰਗਾਈਆ। ਤੇਰਾ ਨਾਮ ਨਿਧਾਨਾ ਲਾਗੇ ਮੀਠਾ, ਅੰਮਿਉਂ ਰਸ ਦੇਣਾ ਚਖਾਈਆ। ਤ੍ਰੈਗੁਣ ਤਤ ਨਾ ਤਪੇ ਅੰਗੀਠਾ, ਅੰਮ੍ਰਿਤ ਮੇਘ ਵਰਸਾਈਆ। ਮੇਰਾ ਤਨ ਵਜੂਦ ਕਰ ਦੇ ਠਾਂਡਾ ਸੀਤਾ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਜਨ ਭਗਤ ਤੂੰ ਮੇਰਾ ਮੈਂ ਤੇਰਾ ਗਾਵਣ ਗੀਤਾ, ਗੀਤਾ ਗਿਆਨ ਜਿਸ ਦੀ ਸਿਫ਼ਤ ਸਾਲਾਹੀਆ। ਮੇਰੀ ਚੋਲੀ ਤਨ ਰੰਗ ਚਾੜ੍ਹ ਮਜੀਠਾ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਖੇਲ ਸਦਾ ਅਨਡੀਠਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਮੇਰੀਆਂ ਪੂਰੀਆਂ ਕਰ ਦੇ ਆਸਾ ਉਮੀਦਾ, ਤ੍ਰਿਸ਼ਨਾ ਕੂੜੀ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਦੇ ਪ੍ਰੀਤਾ, ਪ੍ਰੀਤਮ ਹੋ ਕੇ ਪ੍ਰਿਆ ਪ੍ਰੇਮ ਇਕੋ ਇਕ ਬੰਧਾਈਆ।