ਪੁਸਤਕਾਲਾਭਾਗ ੨੩

੧੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਡਵਿੱਡਾ ਜ਼ਿਲਾ ਹੁਸ਼ਿਆਰ ਪੁਰ ਨਸੀਬ ਕੌਰ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਭਗਤ ਭਗਵਾਨ ਬਣਾ ਸਮਾਜ, ਸਤਿ ਸਚ ਧਰਮ ਨਾਲ ਰਖਾਈਆ। ਪਿਆਰ ਮੁਹੱਬਤ ਸ਼ਹਿਨਸ਼ਾਹੀ ਬਖ਼ਸ਼ ਰਾਜ, ਰਈਅਤ ਮੁਹੱਬਤ ਵਿਚ ਪ੍ਰਗਟਾਈਆ। ਨਿਰਗੁਣ ਸਰਗੁਣ ਸਵਾਰ ਆਪ ਕਾਜ, ਪਾਰਬ੍ਰਹਮ ਬ੍ਰਹਮ ਭੇਵ ਦੇਣਾ ਖੁਲਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਅੰਦਰੋਂ ਜਾਏ ਜਾਗ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਕਲਜੁਗ ਜੀਵ ਹੰਸ ਬਣਾ ਫੜ ਫੜ ਕਾਗ, ਮਾਣਕ ਮੋਤੀ ਨਾਮ ਚੋਗ ਚੁਗਾਈਆ। ਦੁਰਮਤ ਮੈਲ ਸਭ ਦੇ ਅੰਦਰੋਂ ਧੋ ਦਾਗ਼, ਪਤਤ ਪਾਪੀਆਂ ਪਾਰ ਕਰਾਈਆ। ਪੰਚ ਵਿਕਾਰ ਬੁਝਾ ਆਗ, ਤ੍ਰੈਗੁਣ ਅਗਨ ਨਾ ਕੋਇ ਤਪਾਈਆ। ਤੂੰ ਮਿਹਰਵਾਨ ਮੋਹਣ ਮਾਧਵ ਮਾਧ, ਮਧੁਰ ਧੁਨ ਦੇ ਸੁਣਾਈਆ। ਤੇਰਾ ਲਹਿਣਾ ਦੇਣਾ ਲੇਖਾ ਆਦਿ ਜੁਗਾਦਿ, ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਓਟ ਤਕਾਈਆ। ਤੇਰੀ ਕਿਰਪਾ ਮੇਰਾ ਵਡ ਵਡ ਹੋਵੇ ਭਾਗ, ਭਾਗਾਂ ਭਰੀ ਖ਼ੁਸ਼ੀ ਮਨਾਈਆ। ਕਿਸੇ ਦੇ ਅੰਦਰ ਰਹਿਣ ਨਾ ਦੇਣਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਅੰਤਰ ਨਿਰੰਤਰ ਪਰਮ ਪੁਰਖ ਤੈਨੂੰ ਸਾਰੇ ਲੈਣ ਅਰਾਧ, ਹਰ ਹਿਰਦੇ ਤੇਰਾ ਨੂਰ ਹੋਵੇ ਰੁਸ਼ਨਾਈਆ। ਸਤਿ ਧਰਮ ਦੀ ਨਵੀਂ ਸਾਜਣਾ ਸਾਜ, ਸਚ ਸਚ ਨਾਲ ਵਡਿਆਈਆ। ਕਿਰਪਾ ਕਰ ਮੇਰੇ ਮਹਾਰਾਜ, ਪਰਮ ਪੁਰਖ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਂਆ। ਧਰਨੀ ਕਹੇ ਪ੍ਰਭੂ ਤੂੰ ਦੀਨ ਦਿਆਲਾ ਦਰਦ ਦੁੱਖ ਭੰਜਨ, ਗਹਿਰ ਗੰਭੀਰ ਇਕ ਅਖਵਾਈਆ। ਤੇਰੇ ਦੋ ਜਹਾਨਾਂ ਦੀਪਕ ਜੋਤੀ ਜਗਣ, ਬ੍ਰਹਿਮੰਡ ਖੰਡ ਪੁਰੀ ਲੋਅ ਹੋਵੇ ਰੁਸ਼ਨਾਈਆ। ਧੁਰ ਦੇ ਠਾਕਰ ਸਵਾਮੀ ਦਰ ਤੇਰਾ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਕਲਜੁਗ ਜੀਵਾਂ ਆਤਮ ਪਰਮਾਤਮ ਚਾੜ੍ਹ ਦੇ ਰੰਗਣ, ਦੁਰਮਤ ਮੈਲ ਧਵਾਈਆ। ਜਨਮ ਕਰਮ ਕਿਸੇ ਰਹੇ ਨਾ ਮੰਦਨ, ਸਿਰ ਆਪਣਾ ਹੱਥ ਟਿਕਾਈਆ। ਤੇਰੀ ਚਰਨ ਧੂੜ ਮਸਤਕ ਲੱਗੇ ਚੰਦਨ, ਨਿੰਮਵਾਸ ਨਾ ਕੋਇ ਮਹਿਕਾਈਆ। ਮੇਰੀ ਡੰਡਾਵਤ ਤੇਰੇ ਅਗੇ ਬੰਦਨ, ਬੰਦਗੀ ਵਿਚ ਨਿਵ ਨਿਵ ਲਾਗਾਂ ਪਾਈਂਆ। ਤੂੰ ਆਦਿ ਪੁਰਖ ਨਿਰੰਜਣ, ਨਿਰਵੈਰ ਤੇਰੀ ਓਟ ਰਖਾਈਆ। ਮੇਰਾ ਦੁਖੀ ਦਾ ਦੁੱਖ ਆਈਂ ਵੰਡਣ, ਦਰਦੀ ਹੋ ਕੇ ਫੇਰਾ ਪਾਈਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਭਰਮ ਦੀ ਢਾਹੁਣੀ ਕੰਧਨ, ਭਾਂਡਾ ਭਰਮ ਭਉ ਭੰਨਾਈਆ। ਸਾਚਾ ਨਾਮ ਸ੍ਰੀ ਭਗਵਾਨ ਆਈਂ ਹਰ ਹਿਰਦੇ ਵੰਡਣ, ਕਾਇਆ ਮੰਦਰ ਘਰ ਘਰ ਦੇਣਾ ਟਿਕਾਈਆ। ਕਲਜੁਗ ਕੂੜੀ ਕਿਰਿਆ ਕਰ ਖੰਡਨ, ਖੰਡਾ ਨਾਮ ਉਠਾਈਆ। ਤੇਰਾ ਖੇਲ ਸਦਾ ਬ੍ਰਹਿਮੰਡਨ, ਵਰਭੰਡਣ ਮੇਰਾ ਲਹਿਣਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਨੀ ਕਹੇ ਮੈਂ ਆਪਣੀ ਮਨਸਾ ਤੇਰੇ ਅਗੇ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਇਕੋ ਇਕ, ਏਕੰਕਾਰ ਦਿਆਂ ਜਣਾਈਆ। ਸਾਰੀ ਸ੍ਰਿਸ਼ਟੀ ਤੇਰੀ ਸਿੱਖਿਆ ਲਏ ਸਿਖ, ਸਾਖਿਆਤ ਤੇਰਾ ਨੂਰ ਨਜ਼ਰੀ ਆਈਆ। ਤੂੰ ਸ੍ਰੀ ਭਗਵਾਨ ਪਾਉਣੀ ਭਿੱਖ, ਭਿਛਿਆ ਅਗੰਮ ਵਰਤਾਈਆ। ਦੀਨ ਦੁਨੀ ਦਾ ਅਗਲਾ ਲੇਖ ਦੇ ਲਿਖ, ਪਿਛਲੇ ਦਾ ਲੇਖਾ ਰਾਏ ਧਰਮ ਨਾ ਮੰਗੇ ਰਾਈਆ। ਤੂੰ ਵੇਖਣਹਾਰਾ ਨਿਤ ਨਵਿਤ, ਜੁਗ ਜੁਗ ਆਪਣਾ ਫੇਰਾ ਪਾਈਆ। ਮੇਰੀ ਸੁਹੰਜਣੀ ਕਰ ਦੇ ਥਿਤ, ਘੜੀ ਪਲ ਤੇਰਾ ਰਾਹ ਤਕਾਈਆ। ਤੁਧ ਬਿਨ ਅਵਰ ਕੋਇ ਨਾ ਦਿਸੇ ਮਿਤ, ਮਿਤਰ ਪਿਆਰਾ ਨਜ਼ਰ ਕੋਇ ਨਾ ਆਈਆ।

ਤੂੰ ਵਸਣਹਾਰਾ ਹਰ ਘਟ ਚਿਤ, ਮਨ ਚਿਤ ਠਗੌਰੀ ਦੇ ਗਵਾਈਆ। ਪੁਰਖ ਅਕਾਲ ਦੀਨ ਦਿਆਲ ਅਬਿਨਾਸ਼ੀ ਕਰਤੇ ਮੇਰੇ ਪਿਤ, ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਮੇਰਾ ਲਹਿਣਾ ਦੇਣਾ ਪੂਰ ਕਰਾਈਆ। ਚਾਰੋਂ ਕੁੰਟ ਤੇਰਾ ਨੂਰ ਨੁਰਾਨਾ ਨੌ ਜਵਾਨਾ ਸ੍ਰੀ ਭਗਵਾਨਾ ਆਵੇ ਦਿਸ, ਦਹਿ ਦਿਸ਼ਾ ਇਕੋ ਜੋਤ ਜੋਤ ਰੁਸ਼ਨਾਈਆ। ਧਰਨੀ ਕਹੇ ਮੇਰੀ ਲੇਖੇ ਲਾ ਲੈ ਪਿਆਰ ਮੁਹੱਬਤ ਦੀ ਰਿਤ, ਰੁਤੜੀ ਧਰਮ ਧਾਰ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰਾ ਭਾਣਾ ਹੁਕਮ ਸਦਾ ਅਮਿਟ, ਦੋ ਜਹਾਨਾਂ ਮੇਟ ਸਕੇ ਕੋਇ ਨਾ ਰਾਈਆ।

੧੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦਾਉਦ ਪੁਰ ਜ਼ਿਲਾ ਕਪੂਰਥਲਾ ਪਾਲ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਤੇਰੀਆਂ ਅਗੰਮੀ ਖ਼ਬਰਾਂ ਪੜ੍ਹੀਆਂ, ਛੱਤੀ ਰਾਗਾਂ ਤੋਂ ਬਾਹਰ ਸਿਫ਼ਤ ਸਾਲਾਹੀਆ। ਮੇਰਿਆ ਮਹਿਬੂਬਾ ਮੇਰੀਆਂ ਖ਼ੁਸ਼ੀਆਂ ਵਾਲੀਆਂ ਹੋਈਆਂ ਘੜੀਆਂ, ਚਾਰ ਜੁਗ ਦੇ ਘੜੀ ਘੜਿਆਲ ਕਰਨ ਸ਼ਨਵਾਈਆ। ਜਾਂ ਮੈਂ ਨਿਗਾਹ ਮਾਰੀ ਸਵਰਨ ਰਣਜੀਤ ਦੋਵੇਂ ਤੇਰੇ ਚਰਨਾਂ ਦੇ ਵਿਚ ਖੜ੍ਹੀਆਂ, ਬਿਨਾ ਤਤ ਵਜੂਦ ਦੇ ਨਜ਼ਰੀ ਆਈਆ। ਉਨ੍ਹਾਂ ਤੂੰ ਮੇਰਾ ਮੈਂ ਤੇਰਾ ਤੁਕਾਂ ਪੜ੍ਹੀਆਂ, ਬਿਨ ਰਸਨਾ ਢੋਲੇ ਗਾਈਆ। ਧਰਨੀ ਕਹੇ ਮੇਰੀ ਨਿਗਾਹ ਵਿਚ ਗੋਰਾਂ ਤੇ ਮੜ੍ਹੀਆਂ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੀ ਦੁਹਾਈ ਉਨ੍ਹਾਂ ਦੀਆਂ ਰੂਹਾਂ ਚੁਰਾਸੀ ਵਿਚ ਮੂਲ ਨਾ ਵੜੀਆਂ, ਨਿਰਗੁਣ ਤੇਰੇ ਦਰ ਸੁਹਾਈਆ। ਜਿਨ੍ਹਾਂ ਦੇ ਪਿਆਰ ਵਿਚ ਮੇਰੀ ਆਸਾ ਤਰੀਆਂ, ਤਾਰਨਹਾਰ ਤੇਰੀ ਸ਼ਰਨਾਈਆ। ਤੂੰ ਪੁਰਖ ਅਕਾਲੇ ਦੀਨ ਦਿਆਲੇ ਆਪਣੀ ਕਿਰਪਾ ਕਰੀਆ, ਕੁਦਰਤ ਦੇ ਕਾਦਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਧਰਨੀ ਕਹੇ ਮੈਂ ਤੱਕਾਂ ਚਾਰ ਲੱਖ ਤੇ ਅੱਸੀਆਂ, ਚੁਰਾਸੀ ਧਿਆਨ ਲਗਾਈਆ। ਚਾਰੇ ਖਾਣੀਆਂ ਹੋਈਆਂ ਬੇਵਸੀਆਂ, ਧੀਰਜ ਧੀਰ ਨਾ ਕੋਇ ਧਰਾਈਆ। ਨਵ ਸੱਤ ਫਿਰਨ ਨੱਸੀਆਂ, ਭੱਜਣ ਵਾਹੋ ਦਾਹੀਆ। ਰਾਏ ਧਰਮ ਦਵਾਰੇ ਬੈਠੀਆਂ ਇਕੱਠੀਆਂ, ਬੈਠੀਆਂ ਡੇਰੇ ਲਾਈਆ। ਜਿਧਰ ਤੱਕਣ ਅਗਨੀ ਦੀਆਂ ਭੱਠੀਆਂ, ਸਾਂਤਕ ਸਤਿ ਨਾ ਕੋਇ ਵਰਤਾਈਆ। ਨਿਗਾਹ ਮਾਰਨ ਨਜ਼ਰ ਨਾ ਆਵਣ ਤੇਰੇ ਨਾਮ ਦੀਆਂ ਪੱਟੀਆਂ, ਪਟਨੇ ਵਾਲਾ ਨਜ਼ਰ ਕਿਸੇ ਨਾ ਆਈਆ। ਸਾਰੀਆਂ ਗਿਣਦੀਆਂ ਗੱਟੀਆਂ, ਬੈਠੀਆਂ ਢੇਰੀਆਂ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਪ੍ਰੀਤਮ ਤੇਰੀ ਅਗੰਮੀ ਰੀਤ, ਰੀਤੀਵਾਨ ਤੇਰੀ ਸ਼ਰਨਾਈਆ। ਭਗਤਾਂ ਬਖ਼ਸ਼ ਦੇ ਸਚ ਪ੍ਰੀਤ, ਪ੍ਰੀਤਮ ਦੇ ਮਾਣ ਵਡਿਆਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਆਪਣੇ ਲੇਖੇ ਵਿਚ ਰਖਾਈਆ। ਅੰਤਰ ਕਰ ਦੇ ਠਾਂਡੀ ਸੀਤ, ਅਗਨੀ ਅੱਗ ਬੁਝਾਈਆ। ਧਰਨੀ ਕਹੇ ਮੇਰੇ ਉਤੇ ਤੇਰਾ ਪਿਆਰ ਲੈ ਕੇ ਗਈ ਧਰਮ ਧਾਰ ਦੀ ਕੰਨਿਆ ਰਣਜੀਤ, ਰਣ ਜਿੱਤ ਕੇ ਆਪਣਾ ਪੰਧ ਮੁਕਾਈਆ। ਜਿਨ੍ਹਾਂ ਦਾ ਵੀਰ ਦੁਲਾਰਾ ਧਰਮ ਪਿਆਰਾ ਅਗੇ ਬੈਠਾ ਨੰਨ੍ਹਾ ਮਨਜੀਤ, ਮਨਸਾ ਪ੍ਰਭ ਦੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਸਭ ਕੁਝ ਕੀਤਾ ਤਲਾਸ਼, ਵੇਖਿਆ ਥਾਉਂ ਥਾਈਂਆ। ਤੇਰਾ ਹੁਕਮ ਸੁਣਿਆ ਵਿਚੋਂ ਆਕਾਸ਼, ਫ਼ਰਮਾਨਾ ਧੁਰਦਰਗਾਹੀਆ। ਮੇਰਾ ਕਾਇਮ ਨਾ ਰਿਹਾ ਸਵਾਸ, ਧੜਕਣ ਵਿਚ ਦੁਹਾਈਆ। ਮੈਂ ਹੈਰਾਨ ਹੋ ਗਈ ਜਿਸ ਵੇਲੇ ਤੱਕੀ ਭਗਤ ਦੀ ਲਾਸ਼, ਲਾਸਾਨੀ ਤੇਰਾ ਨੂਰ ਨਜ਼ਰੀ ਆਈਆ। ਝੁਕਿਆ ਦਿਸਿਆ ਸ਼ੰਕਰ ਉਤੋਂ ਕੈਲਾਸ਼, ਆਪਣਾ ਨੈਣ ਨੈਣ ਛੁਪਾਈਆ। ਬ੍ਰਹਮੇ ਬ੍ਰਹਮ ਕੀਤਾ ਪ੍ਰਕਾਸ਼, ਮੇਰਾ ਰੰਗ ਰੰਗਾਈਆ। ਵਿਸ਼ਨੂੰ ਹਾਜ਼ਰ ਹੋਇਆ ਸਾਖਿਆਤ, ਸਨਮੁਖ ਸੋਭਾ ਪਾਈਆ। ਸਤਿਗੁਰ ਸ਼ਬਦ ਨੇ ਪੁਛੀ ਵਾਤ, ਪੰਧ ਮੁਕਾਇਆ ਚਾਈਂ ਚਾਈਂਆ। ਉਸ ਵੇਲੇ ਆਤਮ ਪਰਮਾਤਮ ਜੋੜ ਕੇ ਨਾਤ, ਨਾਤਾ ਤਤਾਂ ਵਾਲਾ ਤੁੜਾਈਆ। ਧੁਰ ਦੀ ਧਾਰ ਫੜਾ ਕੇ ਹਾਥ, ਹਥੇਲੀ ਹੱਥ ਨਾਲ ਮਿਲਾਈਆ। ਚੜ੍ਹਾ ਅਗੰਮੇ ਰਾਥ, ਭੱਜਿਆ ਵਾਹੋ ਦਾਹੀਆ। ਦਰ ਰਖ ਪੁਰਖ ਸਮਰਾਥ, ਸਚਖੰਡ ਦਿਤਾ ਟਿਕਾਈਆ। ਇਹ ਖੇਲ ਵੇਖਿਆ ਮੈਂ ਅਨਾਥਾਂ ਨਾਥ, ਧਰਨੀ ਹੱਸ ਕੇ ਰਹੀ ਜਣਾਈਆ। ਜਾਂ ਨਿਗਾਹ ਮਾਰੀ ਭਗਤ ਸੁਹੇਲੇ ਅਗੇ ਇਕੱਠਾ ਬਣਿਆ ਸਾਥ, ਸੋਹਣਾ ਸੰਗ ਬਣਾਈਆ। ਮੈਂ ਦੂਰੋਂ ਟੇਕਿਆ ਮਾਥ, ਸੀਸ ਦਿਤਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਸਾਹਿਬ ਨੇ ਕਿਰਪਾ ਕਰੀ, ਕ੍ਰਿਪਾਲ ਹੋ ਕੇ ਦਇਆ ਕਮਾਈਆ। ਮੈਨੂੰ ਪ੍ਰਕਾਸ਼ ਜਣਾਇਆ ਇਕੋ ਨੂਰ ਹਰੀ, ਹਰਿ ਕਰਤਾ ਸੋਭਾ ਪਾਈਆ। ਮੈਂ ਲੱਖ ਚੁਰਾਸੀ ਵਿਚੋਂ ਕਰ ਕੇ ਬਰੀ, ਬੰਦੀਖ਼ਾਨੇ ਤੋੜ ਤੁੜਾਈਆ। ਜਿਸ ਭਗਤ ਸੰਤ ਦੀ ਆਤਮ ਧਾਰ ਸ਼ਬਦ ਗੁਰ ਹੋ ਕੇ ਫੜੀ, ਗੰਢ ਆਪਣੇ ਨਾਲ ਪਵਾਈਆ। ਮੈਂ ਨਿਗਾਹ ਮਾਰੀ ਬੜੀ, ਧਰਨੀ ਕਹੇ ਚਾਰੋਂ ਕੁੰਟ ਵੇਖ ਵਖਾਈਆ। ਬੇਸ਼ਕ ਉਸ ਦੀ ਲਾਸ਼ ਮੇਰੇ ਤੇ ਸੜੀ, ਅਗਨੀ ਅੱਗ ਨਾਲ ਆਪਣਾ ਆਪ ਤਜਾਈਆ। ਰਣਜੀਤ ਪ੍ਰੀਤਮ ਵਿਚ ਪਰਮਾਤਮ ਦੀ ਆਤਮ ਹੋ ਕੇ ਮੰਜ਼ਲ ਚੜ੍ਹੀ, ਚਾਰੋਂ ਕੁੰਟ ਵੱਜੀ ਵਧਾਈਆ। ਜਿਥੇ ਮਾਤਾ ਗੁਜ਼ਰੀ ਦੀ ਧਾਰ ਬਿਸ਼ਨ ਕੌਰ ਖੜੀ, ਬਿਨਾ ਭੁਜਾਂ ਤੋਂ ਭੁਜਾਂ ਉਠਾਈਆ। ਨਿਗਾਹ ਮਾਰੀ ਜਾਂ ਮੈਨੂੰ ਭਗਤਾਂ ਦੀ ਦਿਸੀ ਅਗੇ ਲੜੀ, ਦੂਰ ਨੇੜੇ ਗੁਰਮੁਖ ਨਜ਼ਰੀ ਆਈਆ। ਜਿਥੇ ਇਕ ਪਿਆਰ ਦੀ ਲੱਗੀ ਝੜੀ, ਮੁਹੱਬਤ ਵਿਚ ਇਕੋ ਮੇਘ ਰਿਹਾ ਬਰਸਾਈਆ। ਮੇਰੇ ਸਾਹਿਬ ਦਿਆਲੂ ਵਡ ਕ੍ਰਿਪਾਲੂ ਕਿਰਪਾ ਨਿਧਾਨ ਆਪਣੀ ਕਿਰਪਾ ਕਰੀ, ਕਰਨੀ ਦੇ ਕਰਤੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਧਰਨੀ ਕਹੇ ਮੇਰੇ ਉਤੇ ਦਿਉਹਾੜਾ ਚੰਗਾ ਉਨੱਤੀ ਮਾਘ, ਮੈਂ ਹੱਸ ਕੇ ਦਿਆਂ ਜਣਾਈਆ। ਸਚਖੰਡ ਭਗਤ ਦਾ ਜਗਿਆ ਚਰਾਗ਼, ਜੋਤ ਜੋਤ ਨਾਲ ਰੁਸ਼ਨਾਈਆ। ਸਰੀਰ ਛੁੱਟਾ ਬਿਨਾ ਦਾਗ਼, ਕਰਮ ਕਾਂਡ ਦਾ ਪੰਧ ਮੁਕਾਈਆ। ਨਾਤਾ ਰਿਹਾ ਨਾ ਜਗਤ ਸਮਾਜ, ਕੂੜਾ ਸੰਗ ਤਜਾਈਆ। ਆਤਮ ਹੋਏ ਵਡ ਵਡਭਾਗ, ਪਰਮਾਤਮ ਵਿਚ ਸਮਾਈਆ। ਧਰਨੀ ਕਹੇ ਪ੍ਰਭੂ ਮੇਰੀ ਖੁਲ੍ਹ ਗਈ ਅੰਦਰ ਬਾਹਰ ਦੀ ਜਾਗ, ਗ਼ਫ਼ਲਤ ਰਹਿਣ ਕੋਇ ਨਾ ਪਾਈਆ। ਜਾਂ ਮੈਂ ਸਵਾਧਾਨ ਹੋਈ ਮੈਨੂੰ ਅਗੰਮੀ ਆਈ ਆਵਾਜ਼, ਸ਼ਬਦੀ ਸ਼ਬਦ ਦਿਤੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਉਨੱਤੀ ਮਾਘ ਕਹੇ ਧਰਨੀਏ ਮੇਰਾ ਦਿਵਸ ਸੁਹਾਣਾ, ਸੋਹਣਾ ਨਜ਼ਰੀ ਆਈਆ। ਆਤਮ ਧਾਰ ਰਣਜੀਤ ਤੇ ਰਾਣਾ, ਨਿਰਗੁਣ ਆਪਣਾ ਪੰਧ ਮੁਕਾਈਆ। ਚੜ੍ਹ ਕੇ ਧੁਰ ਦੇ ਸ਼ਬਦ ਸਤਿਗੁਰ ਬਿਬਾਣਾ, ਭੱਜਿਆ ਵਾਹੋ ਦਾਹੀਆ। ਜਾ ਕੇ ਮਿਲਿਆ

ਭਗਤ ਸੁਜਾਣਾ, ਜਗਦੀਸ਼ਾ ਰੰਗ ਰੰਗਾਈਆ। ਪਾਲ ਸਿੰਘ ਕਰੇ ਧਿਆਨਾ, ਮਾਣਾ ਸਿੰਘ ਅੱਖ ਖੁਲਾਈਆ। ਤਾਰਾ ਸਿੰਘ ਕਹੇ ਮੈਂਂ ਇਨ੍ਹਾਂ ਦਾ ਗਾਉਣਾ ਗਾਣਾ, ਆਪਣਾ ਰਾਗ ਅਲਾਈਆ। ਸਵਰਨ ਕਹੇ ਮੇਰਾ ਨਾਤਾ ਮੁਹੱਬਤ ਵਾਲਾ ਪੁਰਾਣਾ, ਨੰਨ੍ਹੀ ਕੰਨਿਆ ਨਾਲ ਮਿਲਾਈਆ। ਜਿਸ ਛੱਡਿਆ ਕੂੜ ਜਹਾਨਾਂ, ਧਰਤੀ ਧਰਨੀ ਧਵਲ ਤਜਾਈਆ। ਸਚ ਘਰ ਮਿਲਿਆ ਬਿਸਰਾਮਾ, ਜਿਥੇ ਵਿਸਰੇ ਵਸਤ ਪਰਾਈਆ। ਅੱਠੇ ਪਹਿਰ ਇਕੋ ਰੂਪ ਸਤਿ ਸਰੂਪ ਇਕੋ ਮੇਲ ਸ੍ਰੀ ਭਗਵਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਰਣਜੀਤ ਆਤਮਾ ਕਹੇ ਮੈਨੂੰ ਮਿਲ ਗਿਆ ਮੇਰਾ ਘਰ ਟਿਕਾਣਾ, ਜਿਥੋਂ ਬਾਹਰ ਨਾ ਕੋਇ ਕਢਾਈਆ। ਮੈਂ ਭੈਣ ਭਰਾਵਾਂ ਨੂੰ ਇਕੋ ਸੰਦੇਸ਼ ਸੁਨਾਣਾ, ਖ਼ੁਸ਼ੀਆਂ ਦੇ ਵਿਚ ਸੁਣਾਈਆ। ਮਾਤਾ ਪਿਤਾ ਮੇਰਾ ਸੋਗ ਨਾ ਕਿਸੇ ਮਨਾਣਾ, ਹਰਖ ਵਿਚ ਕੋਇ ਨਾ ਆਈਆ। ਮੇਰਾ ਤੁਹਾਡਾ ਪਿਆਰ ਕਦੇ ਨਾ ਹੋਵੇ ਪੁਰਾਣਾ, ਸਦ ਇਕੋ ਰੰਗ ਸਮਾਈਆ। ਜੇ ਤੁਸੀਂ ਮੇਰੇ ਸਾਹਿਬ ਦਾ ਘਰ ਤੇ ਮੇਰਾ ਵੇਖੋ ਟਿਕਾਣਾ, ਤੇ ਸਾਰੇ ਖ਼ੁਸ਼ੀਆਂ ਵਿਚ ਢੋਲੇ ਗਾਈਆ। ਫੇਰ ਸਾਰੇ ਕਹਿਣ ਪ੍ਰਭੂ ਇਕ ਦੂਜੇ ਤੋਂ ਪਹਿਲਾਂ ਸਾਨੂੰ ਏਥੇ ਪਹੁੰਚਾਉਣਾ, ਲੋਕਮਾਤ ਰਹਿਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਦ ਆਪਣੀ ਦਇਆ ਕਮਾਈਆ। ਧਰਨੀ ਕਹੇ ਮੇਰਾ ਉਂਨੀ ਚੇਤ ਦਿਵਸ ਦਿਹਾੜਾ, ਸੰਮਤ ਸ਼ਹਿਨਸ਼ਾਹੀ ਨੌ ਨਾਲ ਵਡਿਆਈਆ। ਮੇਰਾ ਇਕੋ ਪ੍ਰਭੂ ਦੇ ਅਗੇ ਹਾੜਾ, ਨਿਵ ਨਿਵ ਸੀਸ ਝੁਕਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਸਾਹਿਬ ਸਵਾਮੀ ਲਾੜਾ, ਧੁਰ ਦਾ ਮਾਲਕ ਅਗੰਮ ਅਥਾਹੀਆ। ਮੈਂ ਉਸ ਦੇ ਭਗਤਾਂ ਦਾ ਵੇਖਾਂ ਅਖਾੜਾ, ਜਿਥੇ ਇਕੋ ਰਾਗ ਅਲਾਈਆ। ਮੈਂ ਮੰਜ਼ਲ ਚਾੜ੍ਹਾਂ ਪਾਰ ਕਰਾਂ ਸਮੁੰਦ ਸਾਗਰ ਪਹਾੜਾ, ਟਿੱਲੇ ਪਰਬਤਾਂ ਪੰਧ ਮੁਕਾਈਆ। ਇਕੋ ਨੂਰ ਜ਼ਹੂਰ ਤੱਕਾਂ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਭਗਤਾਂ ਦਾ ਸੋਹਣਾ ਵੇਖਾਂ ਦਵਾਰਾ, ਸਚਖੰਡ ਸਾਚੇ ਧਿਆਨ ਲਗਾਈਆ। ਜਿਥੇ ਗੁਰਸਿਖ ਬੁੱਢਾ ਨੱਢਾ ਜਵਾਨ ਨਹੀਂ ਕੋਈ ਕਵਾਰਾ, ਆਤਮ ਧਾਰ ਪਰਮਾਤਮ ਲਈ ਪਰਨਾਈਆ। ਜਗਤ ਨਾਤਾ ਵਿਸਰ ਜਾਏ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਲੇਖਾ ਰਹੇ ਨਾ ਰਾਈਆ। ਉੁਂਨੀ ਚੇਤ ਕਹੇ ਮੇਰਾ ਹੇਤ ਓਸ ਪ੍ਰਭੂ ਨਾਲ ਨਿਰੰਕਾਰਾ, ਜੋ ਨਿਰਵੈਰ ਇਕ ਅਖਵਾਈਆ। ਜਿਸ ਦਾ ਸਚਖੰਡ ਵਿਚ ਬਿਨ ਰਸਨਾ ਤੋਂ ਏਕਾ ਏਕ ਜੈਕਾਰਾ, ਦੂਜਾ ਰਾਗ ਨਾ ਕੋਇ ਸ਼ਨਵਾਈਆ। ਜਿਸ ਭਗਤਾਂ ਆਵਣ ਜਾਵਣ ਕੀਤਾ ਪਾਰ ਕਿਨਾਰਾ, ਸਚਖੰਡ ਦਵਾਰ ਏਕੰਕਾਰ ਦਿਤੀ ਸ਼ਰਨਾਈਆ। ਸੋ ਭਗਤ ਸੁਹੇਲਾ ਉਚੀ ਕੂਕ ਬੋਲੇ ਜੈਕਾਰਾ, ਧੁਰ ਦਾ ਨਾਮ ਇਕ ਸੁਣਾਈਆ। ਧਰਨੀ ਉਤੇ ਮੇਰੇ ਧਰਮ ਪਿਆਰਿਓ ਮੇਰਾ ਤਤਾਂ ਵਾਲਾ ਪਿਆਰਾ, ਆਤਮ ਧਾਰ ਪਰਮਾਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਬਹਾਏ ਵਿਚ ਸਚਖੰਡ ਦਵਾਰਾ, ਰਣਜੀਤ ਅਤੀਤ ਤ੍ਰੈਗੁਣ ਤੋਂ ਬਾਹਰ ਆਪਣੀ ਜੋਤ ਵਿਚ ਮਿਲਾਈਆ।

੨੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫ਼ਤਿਹ ਪੁਰ ਸੀਕਰੀ ਜ਼ਿਲਾ ਹੁਸ਼ਿਆਰ ਪੁਰ ਜੁਗਿੰਦਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਅੰਤਰ ਤੇਰੀ ਵੈਰਾਗੀ, ਵੈਰਾਗ ਅਗੰਮੜਾ ਦਿਆਂ ਦ੍ਰਿੜਾਈਆ। ਮੇਰੀ ਵਿਚਾਰ ਨਹੀਂ ਕੋਈ ਮਾਨਸ ਵਾਲੀ ਦਿਮਾਗ਼ੀ,

ਅਕਲ ਬੁੱਧੀ ਨਾ ਕੋਇ ਰਖਾਈਆ। ਮੇਰਾ ਕੋਈ ਰੂਪ ਨਹੀਂ ਹੰਸ ਕਾਗੀ, ਕਾਗ ਹੰਸ ਨਾ ਕੋਇ ਜਣਾਈਆ। ਮੈਂ ਤੇਰੀ ਕਿਰਪਾ ਨਾਲ ਜਾਗੀ, ਆਲਸ ਨਿੰਦਰਾ ਦਿਆਂ ਗਵਾਈਆ। ਮੇਰੇ ਅੰਤਸ਼ਕਰਨ ਵਿਚ ਤੇਰੀ ਲਿਵ ਲਾਗੀ, ਪ੍ਰੇਮ ਸਕੇ ਨਾ ਕੋਇ ਤੁੜਾਈਆ। ਮੈਂ ਚਾਹੁੰਦੀ ਜਨ ਭਗਤਾਂ ਵੱਡਾ ਕਰ ਵਡਭਾਗੀ, ਭਾਗਹੀਣ ਰਹਿਣ ਕੋਇ ਨਾ ਪਾਈਆ। ਘਰ ਸਚ ਜਗਾ ਚਰਾਗ਼ੀ, ਜਗਤ ਜਹਾਨ ਰੁਸ਼ਨਾਈਆ। ਕੂੜੀ ਕਿਰਿਆ ਜਾਣ ਤਿਆਗੀ, ਤ੍ਰੈਗੁਣ ਅਤੀਤੇ ਤੇਰੀ ਓਟ ਤਕਾਈਆ। ਸਤਿਗੁਰ ਸ਼ਬਦ ਮਾਰ ਕੇ ਆਵਾਜ਼ੀ, ਸੁੱਤਿਆਂ ਲੈ ਉਠਾਈਆ। ਦੱਸ ਵਡਿਆਈ ਆਪਣੇ ਨਾਂ ਦੀ, ਨਾਉਂ ਨਿਰੰਕਾਰ ਇਕ ਦ੍ਰਿੜਾਈਆ। ਖੇਲ ਮੁਕਾ ਦੇ ਸੂਰ ਗਾਂ ਦੀ, ਝਟਕਾ ਹਲਾਲੀ ਲੇਖਾ ਕੋਇ ਰਹਿਣ ਨਾ ਪਾਈਆ। ਸੁਣ ਪੁਕਾਰ ਧਰਨੀ ਕਹੇ ਧਰਤੀ ਜਗਤ ਮਾਂ ਦੀ, ਪਿਤਾ ਪੁਰਖ ਅਕਾਲ ਹੋ ਕੇ ਧਿਆਨ ਲਗਾਈਆ। ਵਡਿਆਈ ਰਹੀ ਨਾ ਕਿਸੇ ਨਗਰ ਗਰਾਂ ਦੀ, ਤੀਰਥ ਤਟ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਨਜ਼ੀਰ, ਮਿਹਰਵਾਨ ਤੇਰੀ ਵਡਿਆਈਆ। ਮੇਰੇ ਉਤੇ ਜਨ ਭਗਤਾਂ ਬਦਲ ਦੇ ਤਕਦੀਰ, ਤਕੱਬਰ ਹੰਕਾਰ ਰਹਿਣ ਕੋਇ ਨਾ ਪਾਈਆ। ਅੰਤਰ ਆਤਮ ਨਿਝਰ ਦੇ ਸੀਰ, ਕੂੜ ਤ੍ਰਿਸ਼ਨਾ ਭੁੱਖ ਮਿਟਾਈਆ। ਮੇਰੀ ਆਸ਼ਾ ਨਾ ਰਹੇ ਦਿਲਗੀਰ, ਸਾਂਤਕ ਸਤਿ ਦੇਣਾ ਵਰਤਾਈਆ। ਤੂੰ ਸ਼ਹਿਨਸ਼ਾਹ ਪੀਰਾਂ ਦਾ ਪੀਰ, ਪੈਗ਼ੰਬਰਾਂ ਦਾ ਮਾਲਕ ਇਕ ਅਖਵਾਈਆ। ਤੇਰੀ ਨਜ਼ਰ ਨਾ ਆਏ ਕੋਇ ਤਸਵੀਰ, ਲਾਤਸਵੀਰ ਤੇਰੀ ਓਟ ਤਕਾਈਆ। ਜਨ ਭਗਤਾਂ ਸਾਚੀ ਦਾਤ ਪਿਤਾ ਪੂਤ ਦੇ ਜਗੀਰ, ਵਿਰਸਾ ਧੁਰ ਦਾ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਧਰਨੀ ਕਹੇ ਮੇਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸ਼ਰਨਾਈਆ। ਜਨ ਭਗਤ ਸੁਹਾ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਭਾਗ ਲਗਾ ਦੇ ਕਾਇਆ ਬੁਤ, ਬੁਤਖ਼ਾਨਿਆਂ ਵਜੇ ਵਧਾਈਆ। ਤੇਰਾ ਭੰਡਾਰ ਅਤੁਟ, ਅਤੋਟ ਦੇਣਾ ਵਰਤਾਈਆ। ਇਕ ਦੇ ਥਾਂ ਦੋ ਦੇਵੀਂ ਪੁਤ, ਪਿਤਾ ਪੂਤ ਤੇਰੀ ਬੇਪਰਵਾਹੀਆ। ਧਰਨੀ ਕਹੇ ਮੈਂ ਸੁੱਖਣਾ ਰਹੀ ਸੁੱਖ, ਦਿਵਸ ਰੈਣ ਅੱਖ ਉਠਾਈਆ। ਜਨਣੀ ਸੁਫਲ ਕਰਨੀ ਕੁੱਖ, ਹਰਿਜਨ ਜਨ ਲੈਣਾ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਤੂੰ ਦੇਵਣਹਾਰਾ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੀਰਾਂ ਦਾ ਪੀਰ, ਪਰਮ ਪੁਰਖ ਤੇਰੀ ਸਰਨਾਈਆ। ਤੂੰ ਚਿੱਟੇ ਉਤੇ ਕਾਲੀ ਕਲਮ ਨਾਲ ਬਦਲ ਦੇ ਤਕਦੀਰ, ਤਦਬੀਰ ਆਪਣੀ ਇਕ ਜਣਾਈਆ। ਮੇਰੀ ਬੇਨੰਤੀ ਤੇਰੇ ਚਰਨ ਕਵਲ ਅਖ਼ੀਰ, ਆਖ਼ਰ ਦਿਆਂ ਦ੍ਰਿੜਾਈਆ। ਤੇਰਾ ਨਾਮ ਅਣਿਆਲਾ ਸ੍ਰੀ ਭਗਵਾਨਾ ਵੱਜੇ ਤੀਰ, ਜਗਤ ਜਹਾਨਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਆਤਮ ਸਚ ਜਾਮ ਪਿਆ ਦੇ ਸੀਰ, ਜਗਤ ਤ੍ਰਿਸ਼ਨਾ ਤ੍ਰਿਖਾ ਦੇਣੀ ਮਿਟਾਈਆ।

੨੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਲੀਮ ਪੁਰ ਜ਼ਿਲਾ ਹੁਸ਼ਿਆਰ ਪੁਰ ਅਰਜਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਕਲਜੁਗ ਕਰ ਪਾਰ ਕਿਨਾਰਾ, ਦੀਨ ਦੁਨੀ ਤੋਂ ਬਾਹਰ ਕਰਾਈਆ। ਮੇਰੇ ਉਤੇ ਰਹੇ ਨਾ ਧੂੰਆਂਧਾਰਾ, ਅੰਧ ਅੰਧੇਰਾ ਦੇਣਾ ਮਿਟਾਈਆ। ਨਵ ਸੱਤ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜੀਵਾਂ ਜੰਤਾਂ ਦੇ ਸਹਾਰਾ, ਸਹਾਇਕ ਨਾਇਕ ਆਪ ਅਖਵਾਈਆ। ਅੰਮ੍ਰਿਤ ਰਸ ਦੇ ਠਾਂਡਾ ਠਾਰਾ, ਅਗਨੀ ਤਤ ਬੁਝਾਈਆ। ਨਾਮ ਸ਼ਬਦ ਦੇ ਧੁਨਕਾਰਾ, ਸੋਈ ਸੁਰਤ ਆਪ ਜਗਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਗ੍ਰਹਿ ਮੰਦਰ ਹੋਏ ਰੁਸ਼ਨਾਈਆ। ਸਤਿ ਧਰਮ ਦਾ ਦੇ ਭੰਡਾਰਾ, ਵਸਤ ਅਮੋਲ ਅਮੁਲ ਵਰਤਾਈਆ। ਮੈਂ ਤੇਰਾ ਸ਼ੁਕਰ ਗੁਜ਼ਾਰਾ, ਨਿਵ ਨਿਵ ਸੀਸ ਨਿਵਾਈਆ। ਚਾਰ ਕੁੰਟ ਤੇਰਾ ਇਕੋ ਸੁਣਾ ਜੈਕਾਰਾ, ਪ੍ਰਭ ਤੇਰੀ ਸਿਫ਼ਤ ਸਲਾਹੀਆ। ਤੂੰ ਨਿਰਗੁਣ ਨਿਰਵੈਰ ਪਾ ਸਾਰਾ, ਮਹਾਸਾਰਥੀ ਆਪਣਾ ਰੰਗ ਰੰਗਾਈਆ। ਮੈਂ ਭਿੱਖਕ ਭਿਖਾਰਨ ਖੜੀ ਦਵਾਰਾ, ਦਰਵੇਸ਼ਣ ਆਸ ਤਕਾਈਆ। ਉਹ ਤੱਕ ਮੈਨੂੰ ਪੈਗ਼ੰਬਰ ਦੇਣ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਨਿਸ਼ਾਨਾ ਮਿਟਣਾ ਚੰਦ ਸਿਤਾਰਾ, ਸਤਹ ਬੁਲੰਦੀ ਤੇਰੀ ਬੇਪਰਵਾਹੀਆ। ਨੇਤਰ ਰੋਵੇ ਚਾਰ ਯਾਰਾ, ਮੁਹੰਮਦ ਅਗੰਮਾ ਰਾਹ ਤਕਾਈਆ। ਲੇਖਾ ਪੂਰਾ ਕਰ ਦੇ ਪਰਵਰਦਿਗਾਰਾ, ਯਾਮਬੀਨ ਤੇਰੀ ਓਟ ਤਕਾਈਆ। ਤੂੰ ਵਾਹਿਦ ਖ਼ਾਲਕ ਖ਼ਲਕ ਨੂਰ ਅਪਾਰਾ, ਅਪਰੰਪਰ ਤੇਰੇ ਹੱਥ ਵਡਿਆਈਆ। ਮੈਂ ਧਰਨੀ ਮਿੱਟੀ ਖ਼ਾਕ ਛਾਰਾ, ਚਰਨ ਧੂੜ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਕੂੜ ਕੁੜਿਆਰੀ ਮੇਟ ਦੇ ਰੈਣ, ਅੰਧ ਅੰਧੇਰਾ ਦੇ ਚੁਕਾਈਆ। ਮੈਂ ਦਰ ਠਾਂਡੇ ਤੇਰੇ ਆਈ ਕਹਿਣ, ਬਿਨਾ ਜ਼ਬਾਨ ਤੋਂ ਰਹੀ ਸੁਣਾਈਆ। ਤੂੰ ਮੇਰਾ ਸਵਾਮੀ ਬਣ ਸੈਣ, ਸੱਜਣ ਇਕ ਅਖਵਾਈਆ। ਮੇਰਾ ਪੂਰਬ ਚੁਕਾ ਲਹਿਣ ਦੇਣ, ਦੇਵਣਹਾਰ ਤੇਰੀ ਵਡਿਆਈਆ। ਮੈਂ ਸਭ ਕੁਛ ਵੇਖਿਆ ਆਪਣੇ ਨੈਣ, ਨੈਣ ਮੁੰਦਾਰੀ ਦਿਤਾ ਜਣਾਈਆ। ਚਾਰੋਂ ਕੁੰਟ ਮਾਇਆ ਖਾਏ ਡੈਣ, ਜੀਵਾਂ ਜੰਤਾਂ ਹੋਏ ਨਾ ਕੋਇ ਸਹਾਈਆ। ਆਤਮ ਪਰਮਾਤਮ ਹੋਈ ਪ੍ਰਾਇਣ, ਪ੍ਰਾਣ ਅਧਾਰੀ ਤੇਰੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਰਹਿਮਤ, ਰਹੀਮ ਰਹਿਮਾਨ ਦਇਆ ਕਮਾਈਆ। ਮੇਰੀ ਆਸ਼ਾ ਤੇਰੇ ਨਾਲ ਹੋਵੇ ਸਹਿਮਤ, ਸਹਿਸ ਦੁਖੜਾ ਦੇ ਗਵਾਈਆ। ਮੇਰੇ ਉਤੇ ਕਲਜੁਗ ਜੀਵ ਰਹੇ ਕੋਇ ਨਾ ਅਹਿਮਕ, ਬੁੱਧੀ ਬਿਬੇਕ ਦੇਣੀ ਬਣਾਈਆ। ਝਗੜਾ ਮੇਟਣਾ ਧੋਤੀ ਤਹਿਮਤ, ਇਕੋ ਰੰਗ ਸਭ ਨੂੰ ਦੇਣਾ ਵਖਾਈਆ। ਤੇਰੇ ਸ਼ਬਦ ਦੀ ਸਾਰੇ ਸਮਝਣ ਸੈਨਤ, ਨੇਤਰ ਅੱਖ ਦੇਣੀ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਦੁਖੀ ਹੋ ਪੁਕਾਰਾ, ਪੁਨਹ ਪੁਨਹ ਸੀਸ ਨਿਵਾਈਆ। ਤੁਧ ਬਿਨ ਦਿਸੇ ਨਾ ਕੋਇ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਧਰਮ ਦਾ ਰਿਹਾ ਨਾ ਕੋਈ ਮਿਤਰ ਪਿਆਰਾ, ਸਾਜਣ ਸੰਗ ਨਾ ਕੋਇ ਬਣਾਈਆ। ਮੇਰੇ ਨੈਣ ਰੋਂਦੇ ਜ਼ਾਰੋ ਜ਼ਾਰਾ, ਪਾਣੀ ਧਾਰ ਛਹਿਬਰ ਰਹੇ ਵਹਾਈਆ। ਮੈਂ ਕੂਕ ਕੂਕ ਪੁਕਾਰਾ, ਦਰੋਹੀ ਦਰੋਹੀ ਕਰ ਸੁਣਾਈਆ। ਆ ਮੇਰੇ ਪਰਵਰਦਿਗਾਰ ਸਾਂਝੇ ਯਾਰਾ, ਤੇਰੀ ਓਟ ਤਕਾਈਆ। ਪੈਗ਼ੰਬਰਾਂ ਦਾ ਦੇ ਉਧਾਰਾ, ਪੂਰਬ ਲੇਖਾ ਰਹੇ ਨਾ ਰਾਈਆ। ਦੀਨ ਦੁਨੀ ਦਾ ਵੇਖ ਤੱਟ ਕਿਨਾਰਾ, ਦੀਨ

ਮਜ਼੍ਹਬ ਘਾਟ ਫੋਲ ਫੁਲਾਈਆ। ਮੇਰੀ ਡੰਡਾਵਤ ਬੰਦਨਾ ਵਿਚ ਨਿਮਸਕਾਰਾ, ਸਜਦਿਆਂ ਵਿਚ ਸੀਸ ਝੁਕਾਈਆ। ਮੈਨੂੰ ਦੀਨਾਂ ਮਜ਼੍ਹਬਾਂ ਕੀਤਾ ਖ਼ੁਆਰਾ, ਖ਼ੁਆਰੀ ਮੇਰੇ ਉਤੇ ਬੈਠੀ ਆਸਣ ਲਾਈਆ। ਤੇਰੇ ਨਾਮ ਦੀ ਤੇਰੇ ਪਿਆਰ ਦੀ ਖਿੜੇ ਨਾ ਕੋਇ ਗੁਲਜ਼ਾਰਾ, ਗੁਲਸ਼ਨ ਨਾਮ ਨਾ ਕੋਇ ਮਹਿਕਾਈਆ। ਮੈਨੂੰ ਸੰਦੇਸਾ ਦਿਤਾ ਗੁਰੂਆਂ ਅਵਤਾਰਾ, ਪੈਗ਼ੰਬਰ ਢੋਲੇ ਗਏ ਸੁਣਾਈਆ। ਤੇਰੇ ਉਤੇ ਕਲ ਕਲਕੀ ਲਏ ਅਵਤਾਰਾ, ਨਿਹਕਲੰਕਾ ਵੇਸ ਵਟਾਈਆ। ਜਿਸ ਨੂੰ ਸਮਝੇ ਨਾ ਕੋਇ ਸੰਸਾਰਾ, ਭੇਵ ਅਭੇਦ ਨਾ ਕੋਇ ਖੁਲਾਈਆ। ਉਸ ਦਾ ਖੇਲ ਸਭ ਤੋਂ ਹੋਵੇ ਬਾਹਰਾ, ਚਾਰ ਜੁਗ ਦੇ ਸ਼ਾਸਤਰ ਜਿਸ ਨੂੰ ਸੀਸ ਨਿਵਾਈਆ। ਉਹ ਜੋਤ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਸ਼ਬਦੀ ਧਾਰ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਆਪਣੀ ਕਲ ਵਰਤਾਈਆ। ਜਿਸ ਦਾ ਆਤਮ ਪਰਮਾਤਮ ਹੋਵੇ ਨਾਅਰਾ, ਨਾਅਰਾ ਹਕ ਹਕ ਸੁਣਾਈਆ। ਸਚ ਧਰਮ ਦਾ ਤੇਰੇ ਉਤੇ ਪ੍ਰਗਟ ਕਰੇ ਦਵਾਰਾ, ਦੁਤੀਆ ਭਾਉ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰੇ ਮਾਲਕ ਮਹਿਬੂਬਾ, ਮਿਹਰਵਾਨ ਤੇਰੀ ਸਰਨਾਈਆ। ਮੈਂ ਤੈਨੂੰ ਸਦਾ ਤੱਕਦੀ ਮੌਜੂਦਾ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਮੇਰੇ ਉਤੇ ਸ਼ਰਅ ਦੀ ਮੇਟ ਹਦੂਦਾ, ਹਜ਼ਰਤਾਂ ਦੇ ਹਜ਼ਰਤ ਨੂਰ ਅਲਾਹੀਆ। ਕੂੜੀ ਕਿਰਿਆ ਕਰ ਨੇਸਤੋ ਨਾਬੂਦਾ, ਜੜ ਰਹਿਣ ਕੋਇ ਨਾ ਪਾਈਆ। ਤੇਰਾ ਖੇਲ ਆਲੀਸ਼ਾਨ ਅਰਸ਼ ਅਰੂਜਾ, ਆਲੀ ਜ਼ਾਹ ਤੇਰੀ ਸ਼ਰਨਾਈਆ। ਚਾਰ ਕੁੰਟ ਮੈਨੂੰ ਕਰ ਮਹਿਫੂਜਾ, ਮਿਹਰ ਨਜ਼ਰ ਇਕ ਉਠਾਈਆ। ਮੈਂ ਚਾਹੁੰਦੀ ਮੇਰੇ ਉਤੇ ਭਾਓ ਮਿਟਾ ਦੇ ਦੂਜਾ, ਦੁਤੀਆ ਭਾਓ ਰਹਿਣ ਕੋਇ ਨਾ ਪਾਈਆ। ਆਪਣਾ ਭੇਵ ਖੁਲਾ ਦੇ ਗੂਝਾ, ਅੰਤਰ ਆਤਮ ਪਰਦਾ ਦੇ ਚੁਕਾਈਆ। ਮੈਂ ਰੋ ਪੁਕਾਰਾਂ ਬਸੁਧਾ, ਧਰਨੀ ਤੇਰੇ ਅਗੇ ਝੋਲੀ ਡਾਹੀਆ। ਮੇਰੇ ਉਤੇ ਕਲੇਸ਼ ਮਿਟਾ ਦੇ ਕਲਜੁਗਾ, ਕਲਕਾਤੀ ਰਹਿਣ ਕੋਇ ਨਾ ਪਾਈਆ। ਜੋ ਤੇਰੀ ਆਸ਼ਾ ਰਖ ਕੇ ਗਿਆ ਬੁੱਧਾ, ਬੁਧ ਮਨ ਮਤ ਤੋਂ ਪਰੇ ਦੇ ਸਮਝਾਈਆ। ਮੈਨੂੰ ਇਉਂ ਦਿਸਦਾ ਮੇਰੇ ਉਤੇ ਅੰਤ ਹੋਣ ਵਾਲਾ ਯੁੱਧਾ, ਯੁਧਿਸ਼ਟਰ ਇਸ਼ਾਰੇ ਰਿਹਾ ਕਰਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਅਕਾਲੇ ਦੀਨ ਦਿਆਲੇ ਤੇਰੇ ਹੁਕਮ ਅੰਦਰ ਸੁਹੰਜਣਾ ਵੇਲਾ ਢੁਕਾ, ਘੜੀ ਪਲ ਥਿਤ ਵਾਰ ਦਏ ਗਵਾਹੀਆ। ਤੇਰਾ ਖੇਲ ਜਗਤ ਜਹਾਨ ਰਹੇ ਨਾ ਲੁਕਾ, ਲੋਕਮਾਤ ਤੇਰੇ ਹੁਕਮ ਦੀ ਵੱਜੇ ਵਧਾਈਆ। ਮੈਂ ਜਿਧਰ ਤੱਕਾਂ ਅਵਤਾਰ ਪੈਗ਼ੰਬਰ ਗੁਰੂ ਵਿਸ਼ਨ ਬ੍ਰਹਮਾ ਸ਼ਿਵ ਸਭ ਤੈਨੂੰ ਝੁਕਾ, ਬਿਨਾ ਸੀਸ ਤੋਂ ਸੀਸ ਜਗਦੀਸ਼ ਨਿਵਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਤੇਰਾ ਸਤਿਗੁਰ ਸ਼ਬਦ ਮੈਨੂੰ ਦੇ ਕੇ ਗਿਆ ਰੁੱਕਾ, ਬਿਨ ਅੱਖਰਾਂ ਗਿਆ ਫੜਾਈਆ। ਧਰਨੀਏ ਤੇਰੇ ਉਤੇ ਪੈਣੀ ਲੁੱਟਾ, ਸਾਂਤਕ ਸਤਿ ਰਹਿਣ ਕੋਇ ਨਾ ਪਾਈਆ। ਕਲਜੁਗ ਜੀਵਾਂ ਭਾਗ ਨਿਖੁੱਟਾ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਈਆ। ਸਭ ਦਾ ਆਤਮ ਪਰਮਾਤਮ ਨਾਤਾ ਤੁੱਟਾ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਕਿਰਪਾ ਕਰੇ ਅਬਿਨਾਸ਼ੀ ਅਚੁਤਾ, ਚੇਤਨ ਸਭ ਨੂੰ ਦਏ ਕਰਾਈਆ। ਜਿਨ੍ਹਾਂ ਦੇ ਅੰਦਰ ਸੁਹੰਜਣੀ ਹੋਣੀ ਰੁਤਾ, ਰੁਤੜੀ ਅਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਦਰ ਦਰਬਾਰ ਕਰ ਦੇ ਸੁੱਚਾ, ਘਰ ਸੁਹੰਜਣੇ ਮਿਲੇ ਮਾਣ ਵਡਿਆਈਆ।

੨੦ ਚੇਤ ਸ਼ਹਿਨਸ਼ਾਹੀ ਸੰਤਮ ਨੌ ਪਿੰਡ ਮਿਆਣੀ ਜ਼ਿਲਾ ਹੁਸ਼ਿਆਰ ਪੁਰ ਮੁਣਸ਼ੀ ਰਾਮ ਦੇ ਗ੍ਰਹਿ

ਧਰਨੀ ਧਰਤ ਧਵਲ ਧੌਲ ਕਹੇ ਮੇਰੇ ਮਿਹਰਵਾਨ, ਮਿਹਰਵਾਂ ਤੇਰੀ ਸਰਨਾਈਆ। ਮੇਰੇ ਆਦਿ ਜੁਗਾਦੀ ਧੁਰ ਦੇ ਰਾਮ, ਰਮਈਆ ਤੇਰੀ ਓਟ ਤਕਾਈਆ। ਮੇਰੇ ਨਿਰਗੁਣ ਨਿਰਵੈਰ ਨਿਰੰਕਾਰ ਕਾਹਨ, ਕਾਹਨ ਕਾਹਨਾ ਤੇਰੀ ਵਡ ਵਡਿਆਈਆ। ਮੈਂ ਨਿਵ ਨਿਵ ਕਰਾਂ ਪ੍ਰਨਾਮ, ਨਮਸਤੇ ਵਿਚ ਸੀਸ ਨਿਵਾਈਆ। ਤੂੰ ਸੋ ਪੁਰਖ ਨਿਰੰਜਣ ਨੌਜਵਾਨ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਏਕੰਕਾਰਾ ਵਡ ਬਲਵਾਨ, ਆਦਿ ਨਿਰੰਜਣ ਅਗੰਮ ਅਥਾਹੀਆ। ਅਬਿਨਾਸ਼ੀ ਕਰਤਾ ਮਰਦ ਮਰਦਾਨ, ਸ੍ਰੀ ਭਗਵਾਨ ਸਹਿਜ ਸੁਖਦਾਈਆ। ਪਾਰਬ੍ਰਹਮ ਪ੍ਰਭ ਵੇਖਣ ਮਾਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਤੇਰਾ ਸਤਿਗੁਰ ਸ਼ਬਦ ਸਦਾ ਲੇਖਾ ਜਾਣੇ ਜੀਵ ਜਹਾਨ, ਦੀਨ ਦੁਨੀ ਧਿਆਨ ਲਗਾਈਆ। ਮੇਰੇ ਕੰਤ ਭਗਵੰਤ ਮੇਰੀ ਕਰ ਪਹਿਚਾਨ, ਬੇਪਹਿਚਾਨ ਪਰਦਾ ਆਪ ਚੁਕਾਈਆ। ਸਚ ਸਵਾਮੀ ਅੰਤਰਜਾਮੀ ਧਰਨੀ ਕਹੇ ਮੇਰੀ ਝੋਲੀ ਪਾ ਦੇ ਦਾਨ, ਦਇਆਵਾਨ ਦਇਆ ਕਮਾਈਆ। ਅੰਤਰ ਨਿਰੰਤਰ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਸਭ ਨੂੰ ਦੇ ਗਿਆਨ, ਅਨੁਭਵ ਪਰਦਾ ਆਪ ਖਲ੍ਹਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਪੀਣ ਖਾਣ, ਕਵਲ ਨਾਭੀ ਅੰਮ੍ਰਿਤ ਮੇਘ ਆਪ ਬਰਸਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਧੁਨ ਆਤਮਕ ਸੁਣਾ ਸੱਚੀ ਧੁਨਕਾਨ, ਅਨਰਾਗੀ ਆਪਣਾ ਰਾਗ ਦ੍ਰਿੜਾਈਆ। ਦੀਆ ਬਾਤੀ ਕਮਲਾਪਾਤੀ ਜੋਤ ਜਗਾ ਮਹਾਨ, ਕਾਇਆ ਮੰਦਰ ਅੰਦਰ ਹੋਏ ਰੁਸ਼ਨਾਈਆ। ਮੈਂ ਭਿਖਾਰਨ ਦਰ ਵਣਜਾਰਨ ਤੂੰ ਦਵਣਹਾਰਾ ਦਾਨ, ਦਇਆ ਨਿਧ ਤੇਰੀ ਸ਼ਰਨਾਈਆ। ਮੈਂ ਚਾਹੁੰਦੀ ਮੇਰੇ ਉਤੋਂ ਕੂੜ ਕੁਕਰਮ ਦਾ ਮੇਟ ਨਿਸ਼ਾਨ, ਨਿਸ਼ਾਨਾ ਧਰਮ ਵਾਲਾ ਝੁਲਾਈਆ। ਤੂੰ ਲੱਖ ਚੁਰਾਸੀ ਗੋਪੀ ਦਾ ਪਰਮਾਤਮ ਵਾਲਾ ਕਾਹਨ, ਆਤਮ ਆਪਣੇ ਅੰਗ ਲਗਾਈਆ। ਪਾਰਬ੍ਰਹਮ ਬ੍ਰਹਮ ਆਪਣਾ ਕਰ ਪ੍ਰਵਾਨ, ਪਰਮ ਪੁਰਖ ਪਰਮਾਤਮ ਤੇਰੀ ਆਸ ਰਖਾਈਆ। ਈਸ਼ ਜੀਵ ਕਰ ਕਲਿਆਣ, ਕਰਮ ਕਾਂਡ ਦਾ ਡੇਰਾ ਢਾਹੀਆ। ਤੇਰਾ ਲੇਖਾ ਸਮਝ ਸਕੇ ਨਾ ਕੋਇ ਵਿਦਵਾਨ, ਵਿਦਿਆ ਤੋਂ ਬਾਹਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਦਰ ਠਾਂਡੇ ਅਲਖ ਜਗਾਉਂਦੀ ਹਾਂ। ਦੀਨ ਦਿਆਲ ਸੀਸ ਨਿਵਾਉਂਦੀ ਹਾਂ। ਸ੍ਰੀ ਭਗਵਾਨ ਮੰਗ ਮੰਗਾਉਂਦੀ ਹਾਂ। ਖ਼ਾਲੀ ਝੋਲੀ ਅਗੇ ਡਾਹੁੰਦੀ ਹਾਂ। ਦੋਏ ਜੋੜ ਵਾਸਤਾ ਪਾਉਂਦੀ ਹਾਂ। ਜੀਵਾਂ ਜੰਤਾਂ ਵੱਲ ਤਕਾਉਂਦੀ ਹਾਂ। ਸਾਧਾਂ ਸੰਤਾਂ ਵੇਖ ਵਿਖਾਉਂਦੀ ਹਾਂ। ਜਾਂ ਤੇਰੀ ਧਾਰ ਤੱਕਾਂ ਨੇਤਰ ਨੈਣਾਂ ਸ਼ਰਮਾਉਂਦੀ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵਾਸਤਾ ਪਾਉਂਦੀ ਹਾਂ। ਧਰਨੀ ਕਹੇ ਮੇਰੇ ਸਾਹਿਬ ਸਮਰਥ, ਸਤਿ ਸਚ ਤੇਰੀ ਸ਼ਰਨਾਈਆ। ਤੇਰੀ ਮਹਿੰਮਾ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਕਲਜੁਗ ਕੂੜ ਕੁੜਿਆਰ ਵੇਖ ਲੈ ਰਥ, ਕੂੜ ਬਣਿਆ ਰਥਵਾਹੀਆ। ਜਿਸ ਪੰਜ ਵਿਕਾਰ ਸੰਸਾਰ ਪਾਈ ਨਥ, ਪੰਜ ਤਤ ਚਲੇ ਨਾ ਕੋਇ ਚਤੁਰਾਈਆ। ਪੰਝੀ ਪ੍ਰਕਿਰਤੀ ਆਪਣਾ ਹੱਠ ਬੈਠੀ ਛਡ, ਬਲਹੀਣ ਹੋਈ ਲੋਕਾਈਆ। ਧਰਨੀ ਕਿਹਾ ਮੈਂ ਦਿਵਸ ਰੈਣ ਨਿਗਾਹ ਰਖਾਂ ਤੇਰੇ ਵੱਲ, ਅੱਖ ਬਿਨ ਨੈਣਾਂ ਨੈਣ ਉਠਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਦਾ ਰਾਮ ਮਿਹਰਵਾਨ ਹੋਣਾ ਪ੍ਰਗਟ, ਪ੍ਰਗਣਾ ਆਪਣਾ ਸੰਗ ਦੇ ਦੇ ਇਕ ਸਹਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਰਾਮ ਬੇਟਾ ਦਸਰਥ, ਕਾਹਨ

ਕਹਿ ਕੇ ਗਿਆ ਸਤਿ ਸਚ ਨਾਲ ਦ੍ਰਿੜਾਈਆ। ਜਿਸ ਧਾਰ ਨਾਲ ਮੂਸੇ ਮਿਟਾਇਆ ਸ਼ੱਕ, ਈਸਾ ਗਲ ਵਿਚ ਪਾਈ ਫਾਸ, ਮੁਹੰਮਦ ਚੌਦਾਂ ਤਬਕ ਕੀਤਾ ਪ੍ਰਕਾਸ਼, ਭੇਵ ਅਭੇਦਾ ਆਪ ਖੁਲਾਈਆ। ਨਿਰਗੁਣ ਸਰਗੁਣ ਨਾਨਕ ਗੋਬਿੰਦ ਦੱਸਿਆ ਖੇਲ ਤਮਾਸ਼, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰੇ ਸਾਹਿਬ ਸਵਾਮੀ ਮੈਂ ਤੇਰੀ ਅੰਤ ਅਖ਼ੀਰ ਬੇਨਜ਼ੀਰ ਰਖੀ ਆਸ, ਆਸਾਵੰਦ ਤੇਰਾ ਧਿਆਨ ਲਗਾਈਆ। ਮੈਨੂੰ ਸ਼ੰਕਰ ਸੰਦੇਸ਼ਾ ਦੇਵੇ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮ ਵੇਤਾ ਹੋ ਕੇ ਰਿਹਾ ਦ੍ਰਿੜਾਈਆ। ਵਿਸ਼ਨੂੰ ਕਹੇ ਧਰਨੀ ਉਹ ਸਾਹਿਬ ਸਵਾਮੀ ਕਿਰਪਾ ਕਰੇ ਆਪ, ਆਪ ਆਪਣੀ ਦਇਆ ਕਮਾਈਆ। ਧਰਮ ਕਹੇ ਪ੍ਰਭੂ ਮੇਟ ਦੇ ਧਰਨੀ ਉਤੋਂ ਕਾਲੀ ਰਾਤ, ਰੈਣ ਭਿੰਨੜੀ ਆਪਣੀ ਦੇ ਵਖਾਈਆ। ਨਵ ਸੱਤ ਤੇਰੀ ਹੋਵੇ ਇਕ ਜਮਾਤ, ਇਕੋ ਅੱਖਰ ਜੁਮਲਾ ਦੇਣਾ ਪੜ੍ਹਾਈਆ। ਝਗੜਾ ਰਹੇ ਨਾ ਕਾਇਨਾਤ, ਦੀਨ ਦੁਨੀ ਦੇਣੀ ਸਮਝਾਈਆ। ਸਾਚੇ ਨਾਮ ਦੀ ਕਰ ਅਨਾਇਤ, ਰਹਿਮਤ ਧੁਰ ਕਲਮੇ ਵਾਲੀ ਝੋਲੀ ਪਾਈਆ। ਸਤਿਗੁਰ ਸ਼ਬਦ ਹੋ ਕੇ ਕਰ ਹਮਾਇਤ, ਹਮ ਸਾਜਣ ਆਪਣਾ ਰੰਗ ਰੰਗਾਈਆ। ਤੇਰੇ ਹੁਕਮ ਦੀ ਇਕੋ ਹੋਵੇ ਹਦਾਇਤ, ਇਕ ਸੰਦੇਸ਼ਾ ਦੇਣਾ ਥਾਉਂ ਥਾਈਂਆ। ਤੂੰ ਮਾਲਕ ਖ਼ਾਲਕ ਨਜ਼ਰੀ ਆਏਂ ਵਾਹਿਦ, ਲਾਸ਼ਰੀਕ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਸਾਹਿਬ ਸਤਿਗੁਰ ਠਾਕਰ, ਸਵਾਮੀ ਅੰਤਰਜਾਮੀ ਤੇਰਾ ਧਿਆਨ ਲਗਾਈਆ। ਦੀਨ ਦੁਨੀ ਆਪਣਾ ਗਹਿਰਾ ਵੇਖ ਲੈ ਸਾਗਰ, ਗੰਭੀਰ ਬੇਨਜ਼ੀਰ ਆਪਣਾ ਪਰਦਾ ਆਪ ਚੁਕਾਈਆ। ਭਾਗ ਲੱਗਾ ਦਿਸੇ ਨਾ ਕਿਸੇ ਗਾਗਰ, ਅੰਮ੍ਰਿਤ ਜਲ ਨਾ ਕੋਇ ਭਰਾਈਆ। ਤੂੰ ਕੁਦਰਤ ਦਾ ਕਰੀਮ ਕਾਦਰ, ਹਰਿ ਕਰਤੇ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਅੰਤ ਅਖ਼ੀਰ, ਮੇਰੇ ਉਤੇ ਕਰ ਦੇ ਆਦਲ, ਅਦਲ ਇਨਸਾਫ਼ ਆਪਣਾ ਦੇਣਾ ਜਣਾਈਆ। ਮਾਇਆ ਮਮਤਾ ਮੋਹ ਵਿਚ ਹੰਕਾਰ ਨਵ ਖੰਡ ਰਹੇ ਨਾ ਬਾਦਲ, ਪਵਣ ਠੰਡੀ ਦੇਣੀ ਚਲਾਈਆ। ਦੀਨ ਮਜ਼੍ਹਬ ਦਾ ਝਗੜਾ ਮੁਕਾ ਦੇ ਮਕਤੂਲ ਕਾਤਲ, ਕਤਲਗਾਹ ਦਾ ਲੇਖਾ ਰਹੇ ਨਾ ਰਾਈਆ। ਮਾਨਵ ਮਾਨਸ ਮਾਨੁਖ ਅੰਤਰ ਨਿਰੰਤਰ ਕਰ ਦੇ ਮੁਕੱਦਸ ਬੈਤਲ, ਬੈਤਲ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਸਚ ਵਸਤ ਦੇ ਪ੍ਰਭ ਧਰਨੀ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਸਾਹਿਬ ਸੂਰਾ ਸਰਬੰਗ, ਸ਼ਹਿਨਸ਼ਾਹ ਨੂਰ ਅਲਾਹੀਆ। ਕੂੜੀ ਕਿਰਿਆ ਕਰ ਖੰਡ ਖੰਡ, ਖੰਡਾ ਖੜਗ ਨਾਮ ਚਮਕਾਈਆ। ਪਵਿਤ੍ਰ ਖਾਣੀ ਕਰ ਦੇ ਜੇਰਜ ਅੰਡ, ਉਤਭੁਜ ਸੇਤਜ ਤੇਰੀ ਵੱਜੇ ਵਧਾਈਆ। ਸਤਿ ਪ੍ਰਕਾਸ਼ ਦਾ ਚਾੜ੍ਹ ਦੇ ਚੰਦ, ਨੂਰ ਨੁਰਾਨਾ ਨਜ਼ਰੀ ਆਈਆ। ਕੂੜ ਸ਼ਰਅ ਰਹੇ ਨਾ ਵੰਡ, ਝਗੜਾ ਮਮਤਾ ਦੇਣਾ ਮੁਕਾਈਆ। ਮਨ ਮਨਸਾ ਤੋੜ ਦੇ ਬੰਦ, ਬੰਦਗੀ ਆਪਣੀ ਇਕ ਸਮਝਾਈਆ। ਤੇਰਾ ਸਚ ਦਵਾਰਾ ਜੀਵ ਜੰਤ ਜਾਣ ਲੰਘ, ਜਗਿਆਸੂਆਂ ਆਪਣੇ ਦਰ ਸੁਹਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਵਿਚ ਵਰਭੰਡ, ਬ੍ਰਹਿਮੰਡ ਖੰਡ ਵੇਖਣ ਧਿਆਨ ਲਗਾਈਆ। ਮੈਂ ਆਸ਼ਾ ਤੇਰੇ ਚਰਨ ਰਖੀ ਜੋ ਸੰਦੇਸ਼ਾ ਕਿਹਾ ਗੋਬਿੰਦ ਅੰਤ ਪੁਰੀ ਅਨੰਦ, ਅਨੰਦ ਤੇਰਾ ਇਕ ਜਣਾਈਆ। ਤੂੰ ਸਾਹਿਬ ਸਵਾਮੀ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਦੇ ਕਰਾਈਆ। ਜੀਵ ਜੰਤ ਤੇਰੇ ਤੂੰ ਆਤਮ ਸੇਜ ਹੰਢਾ ਇਨ੍ਹਾਂ ਦਾ ਪਲੰਘ, ਆਸਣ ਸਿੰਘਾਸਣ ਇਕ ਸੁਹਾਈਆ। ਜੇ ਵਿਛੜ ਕੇ ਪ੍ਰਭੂ ਤੇਰੇ ਨਾਲੇੋਂ ਟੁੱਟੇ ਤੇ ਇਹਨਾਂ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਗੰਢ ਪਵਾਈਆ।

ਧਰਨੀ ਕਹੇ ਮੇਰੇ ਸੀਨੇ ਮੇਰੇ ਸਤਿਗੁਰੂ ਪਾ ਦੇ ਠੰਡ, ਸਤਿਗੁਰ ਸਾਚੇ ਅੰਮ੍ਰਿਤ ਮੇਘ ਵਰਸਾਈਆ। ਦੀਨ ਦੁਨੀ ਦੇ ਅੰਦਰੋਂ ਦੂਈ ਦਵੈਤੀ ਢਾਹ ਦੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਬਿਨ ਤੇਰੀ ਕਿਰਪਾ ਤੇਰੀ ਮੰਜ਼ਲ ਸਕੇ ਕੋਈ ਨਾ ਲੰਘ, ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਆਸਾ ਭਰੀ, ਨਿਰਾਸਾ ਰਹਿਣ ਕੋਇ ਨਾ ਪਾਈਆ। ਤੂੰ ਆਪਣੀ ਕਿਰਪਾ ਆਪੇ ਕਰੀ, ਕਰਨੀ ਕਰਤਾ ਪੁਰਖ ਤੇਰੀ ਵਡਿਆਈਆ। ਮੇਰੀ ਸੁੱਕੀ ਕੁੱਖ ਕਰੀ ਹਰੀ, ਹਰਿਜਨ ਮੇਰੀ ਗੋਦ ਟਿਕਾਈਆ। ਕਲਜੁਗ ਕੂੜ ਕੁੜਿਆਰੇ ਆਯੂ ਭੋਗ ਲਈ ਬੜੀ, ਅਗੇ ਹੋਰ ਨਾ ਕੋਇ ਵਧਾਈਆ। ਇਹ ਇਸ਼ਾਰਾ ਦਿਤਾ ਗੋਬਿੰਦ ਵਿਚ ਚਮਕੌਰ ਗੜ੍ਹੀ, ਗੜ੍ਹ ਹੰਕਾਰ ਦੇਣਾ ਤੁੜਾਈਆ। ਜਿਸ ਦੀ ਆਤਮ ਪਰਮਾਤਮ ਧਾਰ ਅਗੰਮੀ ਲੜੀ, ਨਾਤਾ ਨਿਰਗੁਣ ਨਿਰਗੁਣ ਨਾਲ ਜੁੜਾਈਆ। ਧਰਨੀ ਕਹੇ ਮੈਂ ਦਰਵੇਸ਼ਣ ਹੋ ਕੇ ਤੇਰੇ ਦਵਾਰੇ ਖੜੀ, ਮੇਰੇ ਰਾਮ ਤੇਰੀ ਰਾਮ ਦੁਹਾਈਆ। ਵੇਖ ਲੈ ਤੇਰੀ ਦੁਨੀ ਦੁਨੀਆ ਚਾਰ ਕੁੰਟ ਹੋਈ ਸ਼ਰੇਈ, ਸ਼ਰੀਅਤ ਵਿਚ ਅਸਲੀਅਤ ਗਈ ਭੁਲਾਈਆ। ਮੈਨੂੰ ਸਭਨਾ ਮਾਂ ਬਣਾ ਲਿਆ ਮਤਰੇਈ, ਕੈਕਈ ਤੋਂ ਪਰੇ ਮੇਰੇ ਨਾਲ ਨਾਤਾ ਰਹੇ ਜੁੜਾਈਆ। ਤੂੰ ਸਾਹਿਬ ਸੁਲਤਾਨਾ ਸਦਾ ਸਹੀ, ਸਹੀ ਸਲਾਮਤ ਹੋਣਾ ਆਪ ਸਹਾਈਆ। ਮੈਂ ਚਾਹੁੰਦੀ ਰਾਏ ਧਰਮ ਦੇ ਕੋਲੋਂ ਕਲਜੁਗ ਜੀਵਾਂ ਦੀ ਕਢਾ ਕੇ ਵੇਖ ਲੈ ਵਹੀ, ਵਹੀ ਖਾਤੇ ਸਾਰੇ ਫੋਲ ਫੁਲਾਈਆ। ਤੇਰੀ ਚਰਨ ਸ਼ਰਨ ਕੋਈ ਆਤਮਾ ਪਰਮਾਤਮਾ ਮੂਲ ਨਾ ਢਹੀ, ਆਪਣਾ ਆਪ ਤੇਰੇ ਵਿਚ ਨਾ ਕੋਇ ਸਮਾਈਆ। ਧਰਨੀ ਕਹੇ ਮੈਨੂੰ ਸਾਰੇ ਕਹਿੰਦੇ ਨਿਰਦਈ, ਸਤਿ ਵਿਚ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਮੇਰੇ ਮਾਲਕ ਮੇਰੀ ਪਤ ਗਈ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਸਤਿ ਧਰਮ ਦੀ ਸਤਿ ਪਾਏ ਨਾ ਕੋਇ ਸਹੀ, ਸਹੀ ਸਲਾਮਤ ਨਜ਼ਰ ਕੋਇ ਨਾ ਆਈਆ।

੨੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੋਟਲਾ ਜ਼ਿਲਾ ਜਲੰਧਰ ਸੋਮਰਾਜ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਪਰਵਰਦਿਗਾਰ, ਬੇਪ੍ਰਵਾਹ ਤੇਰੀ ਸ਼ਰਨਾਈਆ। ਆਪਣਾ ਭੇਵ ਦੱਸ ਦੇ ਅਗੰਮ ਅਪਾਰ, ਅਲਖ ਅਗੋਚਰ ਦੇ ਜਣਾਈਆ। ਮੈਂ ਕੋਝੀ ਕਮਲੀ ਤੇਰਾ ਕਰਦੀ ਇੰਤਜ਼ਾਰ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਮਾਲਕ ਖ਼ਾਲਕ ਤੇਰੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਮੈਨੂੰ ਇਸ਼ਾਰਾ ਦਿੰਦੇ ਚਾਰ ਯਾਰ, ਯਾਰੀ ਮੁਹੰਮਦ ਵਾਲੀ ਬਣਾਈਆ। ਮੁਹੰਮਦ ਕੂਕਾਂ ਰਿਹਾ ਮਾਰ, ਦਰੋਹੀ ਪ੍ਰਭ ਤੇਰੇ ਹੱਥ ਵਡਿਆਈਆ। ਮੈਂ ਖੇਲ ਤੱਕਾਂ ਅਪਰ ਅਪਾਰ, ਅਪਰੰਪਰ ਸਵਾਮੀ ਦਿਆਂ ਵਡਿਆਈਆ। ਕੀ ਤੇਰਾ ਹੁਕਮ ਸੱਚੀ ਸਰਕਾਰ, ਸ਼ਹਿਨਸ਼ਾਹ ਦੇਣਾ ਜਣਾਈਆ। ਕਿਸ ਬਿਧ ਵੇਖੇਂ ਵਿਗਸੇਂ ਪਾਵੇਂ ਸਾਰ, ਭੇਵ ਅਭੇਦਾ ਆਪ ਖੁਲਾਈਆ। ਨੂਰ ਨੁਰਾਨਾ ਨੌਜਵਾਨਾ ਕਰ ਉਜਿਆਰ, ਜੋਤੀ ਜਾਤੇ ਪੁਰਖ ਬਿਧਾਤੇ ਡਗਮਗਾਈਆ। ਮੈਂ ਸਦੀ ਸਦੀਵੀ ਤੇਰਾ ਰਾਹ ਤੱਕਾਂ ਸਾਂਝੇ ਯਾਰ, ਸਥਰ ਨੈਣਾਂ ਵਾਲਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਖੇਲ ਵੇਖ ਲੈ ਫ਼ਰਿਸ਼ਤਾ, ਜਬਰਾਈਲ, ਅਜ਼ਲ ਤੋਂ ਬਾਹਰ ਰਿਹਾ ਜਣਾਈਆ। ਹੱਸ ਕੇ ਕਹੇ ਮੈਂ ਉਮਤ ਦੀ ਕਰਨ ਆਇਆ ਤਾਮੀਲ, ਤਵੀਲ ਚੌਦਾਂ ਤਬਕਾਂ ਪੰਧ ਮੁਕਾਈਆ। ਨਾਲ ਵਖਾਏ ਮੁਹੰਮਦ ਦਾ ਕਲਮਾ ਵਕੀਲ, ਵੁਕਲਾ ਸ਼ਰਅ ਵਾਲਾ ਸਮਝਾਈਆ। ਉਚੀ ਕੂਕ ਕੇ ਕਹੇ ਮੈਂ ਸਦੀ ਚੌਧਵੀਂ ਅਗੇ ਪੈਣ ਨਹੀਂ ਦੇਣੀ ਤਾਤੀਲ, ਤਿਲਕਧਾਰੀ ਸਕੇ ਨਾ ਕੋਇ ਬਦਲਾਈਆ। ਮੈਨੂੰ ਹੁਕਮ ਦੇਵੇ ਮੇਰਾ ਮਾਲਕ ਖ਼ਾਲਕ ਆਮੀਨ, ਯਾਮਬੀਨ ਜਿਸ ਦੀ ਓਟ ਰਖਾਈਆ। ਮੈਂ ਸੰਦੇਸ਼ੇ ਫ਼ਰਮਾਨੇ ਪੈਗ਼ਾਮ ਦੀ ਕਰਨ ਆਇਆ ਤਾਮੀਲ, ਤਾਬਿਆਦਾਰੀ ਵਿਚ ਸੀਸ ਨਿਵਾਈਆ। ਮੈਨੂੰ ਇਸ਼ਾਰਾ ਦਿਤਾ ਈਸਾ ਵਾਲੀ ਅੰਜੀਲ, ਸੈਨਤ ਨਾਲ ਸਮਝਾਈਆ। ਕੁਰਾਨ ਮਜੀਦ ਕਿਹਾ ਮੇਰੀ ਅਲਿਫ਼ ਯੇ ਵਾਲੀ ਅਪੀਲ, ਨੁਕਤਾ ਗ਼ੈਨ ਵਾਲਾ ਦ੍ਰਿੜਾਈਆ। ਜਾਂ ਫੇਰ ਤੱਕਿਆ ਇਸ਼ਾਰਾ ਦੇਵੇ ਮਕਬਰਿਆਂ ਵਿਚ ਮਦੀਨ, ਮੁੱਦਤਾਂ ਦਾ ਬੈਠਾ ਰਾਹ ਤਕਾਈਆ। ਮੇਰੇ ਮਹਿਬੂਬਾ ਮਿਹਰਵਾਨਾ ਮੈਨੂੰ ਦੇ ਯਕੀਨ, ਏਤਮਾਦ ਆਪਣਾ ਦੇ ਜਣਾਈਆ। ਮੈਂ ਤੇਰੀ ਸਿੱਖੀ ਹਕ ਤਾਲੀਮ, ਤਾਲੀਮ ਤੁਲਬਾ ਹੋ ਕੇ ਪੜ੍ਹਿਆ ਚਾਈਂ ਚਾਈਂਆ। ਤੂੰ ਮਿਹਰਵਾਨ ਮਾਲਕ ਇਕ ਕਦੀਮ, ਕੁਦਰਤ ਦਾ ਕਾਦਰ ਇਕ ਅਖਵਾਈਆ। ਤੇਰਾ ਹੁਕਮ ਸਦਾ ਗ਼ਨੀਮ, ਗ਼ਫ਼ਲਤ ਸਭ ਦੀ ਦੇ ਮਿਟਾਈਆ। ਪਰ ਮੈਂ ਹੈਰਾਨ ਹੁੰਦਾ ਕੀ ਸ਼ਰਅ ਵਿਚ ਕਰੇ ਤਮਾ ਤਰਮੀਮ, ਹੁਕਮ ਹੁਕਮ ਵਿਚੋਂ ਬਦਲਾਈਆ। ਮੈਨੂੰ ਲੇਖਾ ਤੇਰਾ ਯਾਦ ਪ੍ਰਾਚੀਨ, ਪਰਾ ਪਸੰਤੀ ਮਧਮ ਬੈਖਰੀ ਤੋਂ ਜਿਹੜਾ ਬਾਹਰ ਦਿਤਾ ਦ੍ਰਿੜਾਈਆ। ਬੇਸ਼ਕ ਮੈਂ ਤੇਰੇ ਅਧੀਨ, ਨਿਵ ਨਿਵ ਕਦਮ ਬੋਸੀ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਫਿਰਦਾ ਜਬਰਾਈਲ ਫ਼ਰਿਸ਼ਤਾ, ਫ਼ਰਿਸਤ ਉਮਤ ਵਾਲੀ ਹੱਥ ਉਠਾਈਆ। ਭੱਜਾ ਫਿਰੇ ਆਹਿਸਤ ਆਹਿਸਤਾ, ਬਿਨ ਕਦਮਾਂ ਕਦਮ ਟਿਕਾਈਆ। ਉਸ ਨੂੰ ਇਕੋ ਭਰੋਸਾ ਨਿਸਚਾ, ਇਕੋ ਇਕ ਓਟ ਤਕਾਈਆ। ਬਿਨ ਕਲਮ ਸਿਆਹੀ ਤੋਂ ਫਿਰੇ ਲਿਖਦਾ, ਬਿਨਾ ਹਰਫ਼ ਹਰੂਫ਼ ਅਬਾਰਤ ਰਿਹਾ ਬਣਾਈਆ। ਨਾਲ ਇਸ਼ਾਰਾ ਦੇਵੇ ਤੇਰਾ ਅਗੰਮੀ ਪਿਤ ਦਾ, ਪਤਿਪਰਮੇਸ਼ਵਰ ਭੇਵ ਖੁਲਾਈਆ। ਉਹ ਕੂਕ ਪੁਕਾਰੇ ਡੰਕਾ ਵੱਜਣਾ ਵਾਹਿਦ ਖ਼ੁਦਾ ਇਕ ਦਾ, ਏਕੰਕਾਰ ਆਪਣਾ ਹੁਕਮ ਵਰਤਾਈਆ। ਜਿਸ ਦਾ ਹੁਕਮ ਸੰਦੇਸਾ ਫ਼ਰਮਾਨਾ ਜੁਗ ਚੌਕੜੀ ਨਿਤ ਦਾ, ਨਵਿਤ ਆਪਣਾ ਹੁਕਮ ਵਰਤਾਈਆ। ਉਹ ਜਗ ਨੇਤਰ ਕਿਸੇ ਨਹੀਂ ਦਿਸਦਾ, ਅੱਖੀਆਂ ਵੇਖਣ ਮੂਲ ਨਾ ਪਾਈਆ। ਜਿਸ ਝਗੜਾ ਮੁਕਾਉਣਾ ਪਾਹਨ ਪੱਥਰ ਇੱਟ ਦਾ, ਅੱਖਰਾਂ ਵਾਲੀ ਮੇਟੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਉਤੇ ਕੀ ਤੇਰੀ ਨਾਜ਼ਲ ਹੋਏ ਵਹੀ, ਵਾਅਦੇ ਪਿਛਲੇ ਪੂਰ ਕਰਾਈਆ। ਤੂੰ ਆਪਣੀ ਸਾਹਿਬ ਸੁਲਤਾਨ ਪਾ ਦੇ ਸਹੀ, ਸਹੀ ਸਲਾਮਤ ਤੇਰੀ ਓਟ ਤਕਾਈਆ। ਮੇਰਾ ਲੇਖਾ ਲਿਖਿਆ ਦਿਸਦਾ ਨਹੀਂ ਕਿਸੇ ਵਹੀ, ਵਹੀ ਖਾਤਾ ਨਜ਼ਰ ਕੋਇ ਨਾ ਆਈਆ। ਮੈਨੂੰ ਯਾਦ ਆ ਗਿਆ ਗੋਬਿੰਦ ਦਾ ਵਕਤ ਪੂਰਾ ਹੋਇਆ ਢਈਆ ਢਈ, ਢੌਂਕਾ ਲੈ ਕੇ ਆਪਣੀ ਲੈ ਅੰਗੜਾਈਆ। ਮੈਂ ਹੈਰਾਨ ਹੋ ਗਈ ਸਭ ਦੇ ਹੁੰਦਿਆਂ ਪ੍ਰਭੂ ਮੇਰੀ ਪਤ ਗਈ, ਓਢਣ ਸੀਸ ਜਗਦੀਸ਼ ਨਾ ਕੋਇ ਟਿਕਾਈਆ। ਮੈਂ ਜਿਧਰ ਤੱਕਾਂ ਉਧਰ ਦਿਸਣ ਸ਼ਰਈ, ਸ਼ਰੀਅਤ ਦਾ ਪੰਧ ਨਾ ਕੋਇ ਮੁਕਾਈਆ। ਮੈਂ ਤੇਰੇ ਚਰਨ ਕਵਲਾਂ ਵਿਚ ਢਹੀ, ਢਹਿ ਢਹਿ ਕੇ ਧੂੜੀ ਖ਼ਾਕ ਰਮਾਈਆ। ਮੈਨੂੰ ਪਤਾ ਲੱਗਾ

ਤੂੰ ਕਲਜੁਗ ਖੇਲ ਕੀਤਾ ਬਣ ਬਢਈ, ਤੇਰਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰਾ ਖ਼ੁਦਾ ਅਲਜ਼ਵੀ ਜ਼ਮਹੂ ਅਲਜ਼ਿਓ ਅਨਜ਼ਿਸਤਾ ਕਜ਼ੂ ਮੋਜ਼ਿਸੇ ਹਵਾ ਜ਼ਾਹੂਦੇ ਨਵਾ ਨੂਰੇ ਖ਼ੁਦਾ ਚਸ਼ਮੇ ਰੁਬਾ ਵਾਹਿਦੇ ਮਜ਼ਾ ਪੈਗ਼ੰਬਰੇ ਜ਼ਨਕੇ ਰਸੂਲੇ ਜ਼ਵਕ ਨਵੀਏ ਤਫ਼ਕ ਉਮਤੇ ਮਜ਼ਹਕ ਸ਼ਰਅ ਸ਼ਰੀਅਤ ਲਾਸ਼ਰੀਕ ਤੇਰੀ ਵਡ ਵਡਿਆਈਆ। ਮੇਰੇ ਖ਼ੁਦਾਏ ਨਵਜ਼ੀ ਜ਼ੋਅ ਮਲਾਹਜ਼ੀ ਵਜ਼ਹਮਤੋ ਜ਼ੋਨੂਜ਼ੂਬਮਜ਼ਵੀ ਦੂਜੇ ਜ਼ਖਾ ਯਕ ਹਮ ਚਸ਼ਮੇ ਚਸ਼ੀ ਨੂਰੇ ਜ਼ਮੀਂ ਨੂਰ ਨੁਰਾਨੇ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਵਾਹਿਦ ਹਕ ਮਹਿਬੂਬਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਿਗਾਹ ਉਠਾਈਆ। ਮੈਂ ਤੇਰਾ ਖਾਤਾ ਤੱਕਿਆ ਮਤਰੂਕਾ, ਮੁਤਲਕਾ ਸਭ ਨੂੰ ਦਿਤਾ ਜਣਾਈਆ। ਮੇਰੇ ਅੰਦਰ ਇਕ ਸ਼ਕੂਕਾ, ਸ਼ਕਵਾ ਦੇਣਾ ਦੂਰ ਕਰਾਈਆ। ਤੂੰ ਕਿਉਂ ਝਗੜਾ ਪਾਇਆ ਵਜੂਦਾ, ਤਤ ਤਤਾਂ ਨਾਲ ਲੜਾਈਆ। ਕਿਉਂ ਮੇਰੇ ਉਤੇ ਸ਼ਰਅ ਦੀ ਵੰਡੀ ਹਦੂਦਾ, ਹਜ਼ਰਤਾਂ ਦੇ ਹਜ਼ਰਤ ਦੇਣਾ ਸਮਝਾਈਆ। ਮੇਰਾ ਲੇਖਾ ਮੁਕਾ ਦੇ ਹਾਜ਼ਰ ਹੋ ਕੇ ਮੌਜੂਦਾ, ਮੁਫ਼ਲਿਸ ਹੋ ਕੇ ਝੋਲੀ ਡਾਹੀਆ। ਕੂੜੀ ਕਿਰਿਆ ਕਰ ਦੇ ਨੇਸਤੋ ਨਾਬੂਦਾ, ਮੇਰੇ ਉਤੇ ਰਹਿਣ ਨਾ ਪਾਈਆ। ਤੇਰਾ ਆਲੀਸ਼ਾਨ ਅਰਸ਼ ਮਹੱਲ ਅਟੱਲ ਅਰੂਜਾ, ਨੂਰ ਨੁਰਾਨੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਧਰਨੀਏ ਨਾ ਕਰ ਐਡਾ ਰੌਲਾ, ਕੀ ਸ਼ਰਅ ਤੋਂ ਬਾਹਰ ਜਣਾਈਆ। ਮੇਰਾ ਪਤਿ ਪਰਮੇਸ਼ਵਰ ਇਕੋ ਮੌਲਾ, ਜੋ ਮੌਲਿਆ ਹਰ ਘਟ ਥਾਈਂਆ। ਜਿਸ ਨੇ ਸਭ ਦਾ ਪੂਰਾ ਕਰਨਾ ਕੌਲਾ, ਕੌਲ ਇਕਰਾਰ ਵੇਖ ਵਖਾਈਆ। ਵੇਸ ਵਟਾਏ ਉਤੇ ਧੌਲਾ, ਧਰਨੀ ਧਵਲ ਵੱਜੇ ਵਧਾਈਆ। ਤੂੰ ਉਸ ਸਵਾਮੀ ਅੰਤਰਜਾਮੀ ਦਾ ਗਾ ਇਕੋ ਸੋਹਲਾ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਜਿਸ ਨੇ ਤੇਰੇ ਉਤੋਂ ਕਲਜੁਗ ਕੂੜੀ ਕਿਰਿਆ ਦਾ ਮੇਟਣਾ ਰੌਲਾ, ਸਤਿ ਧਰਮ ਦੀ ਰੌਣਕ ਦਏ ਲਗਾਈਆ। ਉਹਦੇ ਸਤਿਗੁਰ ਸ਼ਬਦ ਦਾ ਫਰਕਣ ਲੱਗਾ ਡੌਲਾ, ਬਾਹੂ ਬਲ ਆਪ ਪ੍ਰਗਟਾਈਆ। ਲੱਖ ਚੁਰਾਸੀ ਤੋਲੇ ਫੜ ਕੇ ਨਾਮ ਕੰਡੇ ਧੁਰ ਦਾ ਤੋਲਾ, ਜਗਤ ਤਰਾਜੂ ਹੱਥ ਨਾ ਕੋਇ ਰਖਾਈਆ। ਉਸ ਦਾ ਰਹੇ ਨਾ ਪਰਦਾ ਓਹਲਾ, ਭੇਵ ਅਭੇਦਾ ਦਏ ਖੁਲਾਈਆ। ਜਿਸ ਦਵਾਰੇ ਦਾ ਸਤਿਗੁਰ ਨਾਨਕ ਬਣਿਆ ਗੋਲਾ, ਓਹ ਪੁਰਖ ਅਕਾਲਾ ਹੋਏ ਸਹਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰ ਬਦਲ ਕੇ ਆਏ ਚੋਲਾ, ਚੋਜੀ ਪ੍ਰੀਤਮ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਦਵਾਰਾ ਏਕੰਕਾਰਾ ਖੋਲਾ, ਜਿਸ ਨੂੰ ਬੰਦ ਸਕੇ ਨਾ ਕੋਇ ਕਰਾਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੁਸਾਣਾ ਜ਼ਿਲਾ ਜਲੰਧਰ ਮਹਿੰਦਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਨੂੰ ਸਤਿਗੁਰ ਸ਼ਬਦ ਨੇ ਦਿਤੀ ਪਾਤੀ, ਬਿਨ ਅੱਖਰ ਨਿਰਅੱਖਰ ਧਾਰ ਵਿਚ ਜਣਾਈਆ। ਮਿਹਰਵਾਨਾ ਮਿਹਰਵਾਨਾ ਮੈਨੂੰ

ਮਿਲੀ ਅਗੰਮ ਸੌਗ਼ਾਤੀ, ਲੋਕਮਾਤ ਨਜ਼ਰ ਕਿਸੇ ਨਾ ਆਈਆ। ਉਹ ਲਿਖੀ ਨਹੀਂ ਕਿਸੇ ਨਾਲ ਕਲਮ ਦਵਾਤੀ, ਅੱਖਰ ਅੱਖਰਾਂ ਨਾਲ ਜੋੜ (ਨਾ ਕੋਇ) ਜੁੜਾਈਆ। ਮੈਨੂੰ ਫ਼ਰਮਾਨਾ ਦਿਤਾ ਅਗੰਮੇ ਕਮਲਾਪਾਤੀ, ਜੋ ਪਤਿਪਰਮੇਸ਼ਵਰ ਨੂਰ ਅਲਾਹੀਆ। ਹੱਸ ਕੇ ਕਿਹਾ ਧਰਨੀਏ ਤੇਰੇ ਉਤੋਂ ਮੇਟਾਂ ਅੰਧੇਰੀ ਰਾਤੀ, ਕੂੜੀ ਕਿਰਿਆ ਬਾਹਰ ਕਢਾਈਆ। ਤੈਨੂੰ ਬਖ਼ਸ਼ਾਂ ਅੰਮ੍ਰਿਤ ਬੂੰਦ ਸਵਾਂਤੀ, ਧੁਰ ਦਾ ਮੇਘਲਾ ਇਕ ਬਰਸਾਈਆ। ਤੇਰੀ ਪਵਿਤ੍ਰ ਕਰਾਂ ਮਿੱਟੀ ਖ਼ਾਕੀ, ਖ਼ਾਕੀ ਖ਼ਾਕ ਦਿਆਂ ਵਡਿਆਈਆ। ਮਿਹਰਵਾਨ ਹੋ ਕੇ ਮਾਰਾਂ ਝਾਕੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰਾ ਲਹਿਣਾ ਦੇਣਾ ਲੇਖੇ ਲਾਵਾਂ ਬਾਕੀ, ਪਿਛਲਾ ਉਧਾਰ ਨਾ ਕੋਇ ਰਖਾਈਆ। ਸਤਿਜੁਗ ਸਾਚਾ ਤੇਰਾ ਬਖ਼ਸ਼ਾਂ ਸਾਥੀ, ਸਗਲਾ ਸੰਗ ਨਿਭਾਈਆ। ਵਸਤ ਅਮੋਲਕ ਨਾਮ ਦੇਵਾਂ ਦਾਤੀ, ਦਇਆਵਾਨ ਹੋ ਕੇ ਝੋਲੀ ਪਾਈਆ। ਝਗੜਾ ਮੇਟ ਦੇ ਜ਼ਾਤੀ ਪਾਤੀ, ਦੀਨਾਂ ਮਜ਼੍ਹਬਾਂ ਵੇਖ ਵਖਾਈਆ। ਆਤਮ ਪਰਮਾਤਮ ਪਾਰਬ੍ਰਹਮ ਸ੍ਰਿਸ਼ਟੀ ਦ੍ਰਿਸ਼ਟੀ ਬਣਾ ਕੇ ਇਕ ਜਮਾਤੀ, ਤੂੰ ਮੇਰਾ ਮੈਂ ਤੇਰਾ ਧੁਰ ਦਾ ਸੋਹਲਾ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਪ੍ਰਭੂ ਮੇਰੀਆਂ ਆਸਾਂ ਤੱਕ ਲੈ ਆਪ, ਆਪਣੀ ਦਇਆ ਕਮਾਈਆ। ਤੂੰ ਮੇਰਾ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਮੈਂ ਸਦ ਤੇਰਾ ਜਪਾਂ ਜਾਪ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਤੂੰ ਮੇਰੀ ਮਿੱਟੀ ਕਰਦੇ ਪਾਕ, ਪਤਤ ਪੁਨੀਤ ਤੇਰੀ ਸਰਨਾਈਆ। ਤ੍ਰੈਗੁਣ ਮੇਟ ਦੇ ਤਾਪ, ਅਗਨੀ ਅੱਗ ਬੁਝਾਈਆ। ਜੀਵਾਂ ਜੰਤਾਂ ਅੰਦਰੋਂ ਧੋ ਦੇ ਪਾਪ, ਪਤਤ ਪੁਨੀਤ ਦੇ ਬਣਾਈਆ। ਮੈਂ ਚਾਹੁੰਦੀ ਹਰ (ਘਟ) ਅੰਦਰ ਕਾਇਆ ਬਜਰ ਕਪਾਟੀ ਸਭ ਦੀ ਜਾਏ ਪਾਟ, ਦੂਈ ਦਵੈਤੀ ਪਰਦਾ ਰਹੇ ਨਾ ਰਾਈਆ। ਨਿਜ ਨੇਤਰ ਨਿਰਵੈਰ ਪੁਰਖ ਕਰ ਪ੍ਰਕਾਸ਼, ਲੋਇਨ ਅੰਦਰੋਂ ਦੇ ਖੁਲਾਈਆ। ਤੇਰਾ ਸ਼ਬਦ ਅਗੰਮੀ ਧੁਨ ਆਤਮ ਵੱਜੇ ਨਾਦ, ਸੁਰਤ ਸ਼ਬਦ ਵਿਚ ਸਮਾਈਆ। ਦ੍ਰਿਸ਼ਟੀ ਸ੍ਰਿਸ਼ਟੀ ਤੇਰਾ ਨੂਰ ਜ਼ਹੂਰ ਤੱਕੇ ਵਿਚ ਬ੍ਰਹਿਮਾਦ, ਬ੍ਰਹਿਮਾਂਡ ਤੇਰਾ ਧਿਆਨ ਲਗਾਈਆ। ਨਵ ਚਾਰ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਤੂੰ ਸਵਾਮੀ ਘਰ ਮਿਲਣਾ ਕੰਤ ਸੁਹਾਗ, ਸੁਹੰਜਣੀ ਖ਼ੁਸ਼ੀ ਬਣਾਈਆ। ਮੇਰੇ ਉਤੋਂ ਦੁਰਮਤ ਮੈਲ ਧੋ ਦੇ ਦਾਗ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਜੀਵ ਹੰਸ ਬਣਾ ਦੇ ਕਾਗ, ਕਾਗ ਵਾਂਗ ਨਾ ਕੋਇ ਕੁਰਲਾਈਆ। ਅੰਤਰ ਆਤਮ ਪਰਮਾਤਮ ਦੇ ਆਪਣਾ ਵੈਰਾਗ, ਵੈਰੀ ਪੰਜ ਵਿਕਾਰ ਅੰਦਰੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਂਆ। ਧਰਨੀ ਕਹੇ ਮੇਰੇ ਉਤੇ ਕਿਰਪਾ ਕਰ ਮੇਰੇ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਇਕੋ ਦੱਸ ਦੇ ਧੁਰ ਦਾ ਨਾਮ ਕਲਮਾ ਮੰਤ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਤੇਰੀ ਮਹਿੰਮਾ ਸਦਾ ਅਗਣਤ, ਬੇਅੰਤ ਤੇਰੀ ਵਡਿਆਈਆ। ਮੈਂ ਦਰਵੇਸ਼ਣ ਭਿਖਾਰਨ ਆਈ ਮੰਗਤ, ਖ਼ਾਲੀ ਝੋਲੀ ਦੇਣੀ ਭਰਾਈਆ। ਮੇਰੇ ਉਤੇ ਚਾਰ ਵਰਨ ਅਠਾਰਾਂ ਬਰਨ ਦੀਨਾਂ ਮਜ਼੍ਹਬਾਂ ਬਣਾ ਇਕੋ ਸੰਗਤ, ਜ਼ਾਤ ਪਾਤ ਦਾ ਲੇਖਾ ਰਹੇ ਨਾ ਰਾਈਆ। ਤੂੰ ਬੋਧ ਅਗਾਧਾ ਸੁਰਤ ਸ਼ਬਦ ਦਾ ਅਗੰਮੀ ਪੰਡਤ, ਜਗਤ ਵਿਦਿਆ ਤੋਂ ਬਾਹਰ ਤੇਰੀ ਪੜ੍ਹਾਈਆ। ਮੇਰੇ ਸਵਾਮੀ ਅੰਤਰਜਾਮੀ ਮੇਰੀ ਇਕੋ ਮੰਨ ਲੈ ਮਿੰਨਤ, ਨਿਵ ਨਿਵ ਦਰ ਤੇਰੇ ਸੀਸ ਨਿਵਾਈਆ। ਮੈਨੂੰ ਖ਼ੁਸ਼ੀ ਵਖਾ ਦੇ ਮੇਰੀ ਚਾਰੇ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਆਪਣਾ ਰੰਗ ਰੰਗਾਈਆ। ਮਨ ਕਲਪਣਾ ਦੀਨ ਦੁਨੀ

ਕਰੇ ਕੋਈ ਨਾ ਇਲਤ, ਇਲਮ ਆਲਮਾਂ ਦੇ ਸਮਝਾਈਆ। ਸਚ ਧਰਮ ਦੀ ਸਤਿ ਸਤਿਵਾਦੀ ਬਖ਼ਸ਼ ਹਿੰਮਤ, ਹੌਸਲੇ ਜਗਤ ਵਿਚ ਵਧਾਈਆ। ਮੇਰੇ ਮਾਲਕ ਮੈਂ ਚਾਹੁੰਦੀ ਮੇਰੇ ਉਤੇ ਕੋਈ ਰਹੇ ਨਾ ਤੇਰਾ ਨਿੰਦਕ, ਨਿੰਦਿਆ ਦੀਨ ਦੁਨੀ ਤੋਂ ਬਾਹਰ ਕਢਾਈਆ। ਮੇਰੀ ਸਗਲੀ ਮਿਟ ਜਾਏ ਚਿੰਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਠਾਂਡੇ ਸਚਖੰਡ ਦਵਾਰੇ ਮੈਂ ਨਿਰਧਨ ਕਰਾਂ ਮਿੰਨਤ, ਨਿਵ ਨਿਵ ਸੀਸ ਜਗਦੀਸ਼ ਝੁਕਾਈਆ।