੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੁਸਾਣਾ ਜ਼ਿਲਾ ਜਲੰਧਰ ਗੁਰਨਾਮ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੇਰੇ ਉਤੋਂ ਮੇਟ ਦੇ ਰੈਣ ਕਾਲੀ, ਕਾਲਖ ਟਿੱਕਾ ਦੇ ਧਵਾਈਆ। ਦੀਨ ਦੁਨੀ ਦੇ ਮਸਤਕ ਚਾੜ੍ਹ ਲਾਲੀ, ਲਾਲ ਗੁਲਾਲੇ ਆਪਣਾ ਰੰਗ ਰੰਗਾਈਆ। ਫਲ ਲਗਾ ਦੇ ਮਾਨਸ ਵਾਲੀ ਡਾਲੀ, ਤਨ ਵਜੂਦ ਦੇ ਮਹਿਕਾਈਆ। ਮੇਰੇ ਉਤੇ ਧਰਮ ਦੀ ਹੋਵੇ ਤੇਰੀ ਧਰਮਸਾਲੀ, ਧਰਮ ਦਵਾਰਾ ਇਕ ਵਡਿਆਈਆ। ਮੇਰੀ ਲਜਪਤ ਅੰਤਮ ਪਾਲੀਂ, ਪਾਲਣਹਾਰ ਤੇਰੀ ਸ਼ਰਨਾਈਆ। ਮੈਂ ਦੁਖਿਆਰਨ ਹੋਈ ਬਾਹਲੀ, ਬਹੁੜੀ ਬਹੁੜੀ ਕਰ ਸੁਣਾਈਆ। ਮੰਗਤੀ ਬਣੀ ਸਵਾਲੀ, ਭਿਛਿਆ ਦੇਣੀ ਪਾਈਆ। ਮੋਹ ਵਿਕਾਰ ਮੇਰੇ ਉਤੋਂ ਪਾਵੇ ਚਾਲੀ, ਚਾਰ ਕੁੰਟ ਰਹਿਣ ਨਾ ਪਾਈਆ। ਤੇਰੀ ਖੇਲ ਤੱਕਾਂ ਨਿਰਾਲੀ, ਨੂਰ ਨੁਰਾਨੇ ਦੇਣੀ ਵਖਾਈਆ। ਮੇਰੀ ਹਾਲਤ ਵੇਖ ਲੈ ਹਾਲੀ, ਹਰ ਹਿਰਦਾ ਫੋਲ ਫੁਲਾਈਆ। ਤੂੰ ਜਗਤ ਬਾਗ਼ ਦਾ ਮਾਲੀ, ਚਾਰੋਂ ਕੁੰਟ ਸੋਭਾ ਪਾਈਆ। ਮੈਂ ਚਾਹੁੰਦੀ ਮੇਰੀ ਲੇਖੇ ਲੱਗੇ ਘਾਲਣ ਘਾਲੀ, ਘਰ ਮੇਰਾ ਸੋਭਾ ਪਾਈਆ। ਤੇਰਾ ਦੀਪਕ ਪ੍ਰਕਾਸ਼ ਹੋਵੇ ਮੇਰੀ ਖ਼ੁਸ਼ੀਆਂ ਵਾਲੀ ਹੋਵੇ ਦੀਵਾਲੀ, ਦੀਆ ਬਾਤੀ ਕਮਲਾਪਾਤੀ ਕਾਇਆ ਮੰਦਰ ਅੰਦਰ ਦੇਣਾ ਜਗਾਈਆ। ਸੋਈ ਸੁਰਤੀ ਸ੍ਰਿਸ਼ਟੀ ਦ੍ਰਿਸ਼ਟੀ ਆਪ ਉਠਾਲੀ, ਜਗਤ ਦਲਿੱਦ੍ਰ ਦੇਣਾ ਮੁਕਾਈਆ। ਚਾਰ ਵਰਨ ਏਕਾ ਸਰਨ ਬਹਾਲੀ, ਸਾਹਿਬ ਤੇਰੀ ਓਟ ਰਖਾਈਆ। ਸਾਚੇ ਨਾਮ ਦੀ ਗਾਲੀਂ ਵਿਚ ਕੁਠਾਲੀ, ਰੂਪ ਅਨੂਪ ਦੇਣਾ ਬਦਲਾਈਆ। ਮੁਰਦੀ ਦੁਨੀਆ ਮੁਰੀਦ ਹੋ ਕੇ ਮੁਰਸ਼ਦ ਆਪ ਜਵਾਲੀ, ਮੁਰੀਦ ਮੁਰਸ਼ਦ ਆਪਣਾ ਰੂਪ ਵਖਾਈਆ। ਫਿਰ ਮੈਂ ਖ਼ੁਸ਼ੀਆਂ ਵਿਚ ਲਾਵਾਂ ਤਾਲੀ, ਦੋ ਹੱਥਾਂ ਤਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਮਿਹਰ ਦਾ ਬਰਸ ਦੇ ਮੇਘ, ਚਾਰੋਂ ਕੁੰਟ ਅਗਨ ਬੁਝਾਈਆ। ਧਰਮ ਦੀ ਧਾਰ ਫੜ ਤੇਗ਼, ਕੂੜੀ ਕਿਰਿਆ ਬਾਹਰ ਕਢਾਈਆ। ਨਾਮ ਨਿਧਾਨ ਵਰਤਾ ਦੇਗ, ਘਰ ਘਰ ਅੰਮ੍ਰਿਤ ਬੂੰਦ ਚੁਆਈਆ। ਤ੍ਰੈਗੁਣ ਮਾਇਆ ਮੇਰੇ ਉਤੇ ਨਾ ਲੱਗੇ ਸੇਕ, ਅਗਨੀ ਅੱਗ ਦੇਣੀ ਗਵਾਈਆ। ਦੀਨ ਦੁਨੀ ਕਰ ਨੇਕ, ਬਦੀ ਦਾ ਡੇਰਾ ਢਾਹੀਆ। ਸਭ ਦੀ ਬੁੱਧੀ ਹੋਵੇ ਬਿਬੇਕ, ਮਨਮਤ ਦੇਣੀ ਸਮਝਾਈਆ। ਮੇਰਾ ਕੁਕਰਮ ਦਾ ਬਦਲ ਦੇ ਲੇਖ, ਭਾਗਹੀਣ ਦੇ ਵਡਿਆਈਆ। ਝਗੜਾ ਮੇਟ ਦੇ ਮੁੱਲਾ ਸ਼ੇਖ਼, ਮੁਸਾਇਕਾਂ ਕਰ ਸਫ਼ਾਈਆ। ਮੈਂ ਤੇਰਾ ਦਰਸ਼ਨ ਆਪਣੇ ਉਤੇ ਲਵਾਂ ਪੇਖ, ਪੇਖ ਪੇਖ ਨੈਣ ਬਿਘਸਾਈਆ। ਮੇਰੀ ਕਲਜੁਗ ਵਾਲੀ ਬਦਲ ਦੇ ਰੇਖ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਤੇਰਾ ਤੱਕ ਅਗੰਮਾ ਭੇਸ, ਭੇਖਾ ਧਾਰੀ ਪਰਦਾ ਦੇਣਾ ਉਠਾਈਆ। ਮੈਂ ਸਤਿਗੁਰ ਸ਼ਬਦ ਤੱਕਾਂ ਨੂਰ ਨੁਰਾਨਾ
ਦਸ ਦਸਮੇਸ਼, ਦਹਿ ਦਿਸ਼ਾ ਨਜ਼ਰੀ ਆਈਆ। ਜੋ ਸਦਾ ਰਹੇ ਹਮੇਸ਼, ਜੁਗ ਜੁਗ ਆਪਣਾ ਹੁਕਮ ਵਰਤਾਈਆ। ਓਹ ਮੇਰੇ ਉਤੋਂ ਮੇਟੇ ਕਲੇਸ਼, ਕਲ ਕਾਤੀਆ ਪੰਧ ਮੁਕਾਈਆ। ਧਰਨੀ ਕਹੇ ਮੇਰੇ ਥੱਲੇ ਰੋਵੇ ਸ਼ੇਸ਼, ਭਾਰ ਧਵਲ ਵਾਲਾ ਉਠਾਈਆ। ਉਹ ਵੀ ਤੇਰੇ ਅਗੇ ਹੋਏ ਪੇਸ਼, ਪੇਸ਼ਨਗੋਈਆਂ ਆਪਣੇ ਹੱਥ ਉਠਾਈਆ। ਉਹ ਵੇਖ ਪੁਕਾਰਾਂ ਕਰੇ ਗਣੇਸ਼, ਗਣਪਤ ਦਏ ਦੁਹਾਈਆ। ਪਰਮ ਪੁਰਖ ਪਰਮਾਤਮ ਕਲਜੁਗ ਅੰਤ ਚਲੇ ਕਿਸੇ ਨਾ ਪੇਸ਼, ਸਾਰੇ ਬੈਠੇ ਸੀਸ ਨਿਵਾਈਆ। ਪੂਰਬ ਲੇਖਾ ਸਭ ਕੁਛ ਤੇਰੇ ਕੀਤਾ ਭੇਟ, ਭੇਟਾ ਆਪਣਾ ਆਪ ਕਰਾਈਆ। ਇਕੋ ਤੇਰੀ ਕਰਨੀ ਦੇ ਕਰਤੇ ਰਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਤੂੰ ਆ ਪ੍ਰਭੂ ਮੇਰੇ ਪਰਦੇਸਣ ਦੇ ਦੇਸ, ਪਰਦੇਸੀ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਸਵਾਮੀ ਆਦਿ ਜੁਗਾਦੀ ਏਕ, ਏਕੰਕਾਰ ਤੇਰੀ ਸਰਨਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡੀਰੇ ਜ਼ਿਲਾ ਜਲੰਧਰ ਤਾਰੂ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੇਰੇ ਉਤੇ ਸਤਿਜੁਗ ਲਗਾ ਦੇ ਧਰਮੀ, ਧਰਮ ਦਵਾਰਾ ਇਕੋ ਇਕ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਮਿਟਾ ਦੇ ਗਰਮੀ, ਅਗਨੀ ਅੱਗ ਨਾ ਕੋਇ ਜਲਾਈਆ। ਭੇਵ ਰਹੇ ਨਾ ਵਰਨੀ ਬਰਨੀ, ਦੀਨਾਂ ਮਜ਼੍ਹਬਾਂ ਇਕੋ ਗੰਢ ਪਵਾਈਆ। ਮੈਂ ਸੀਸ ਨਿਵਾਵਾਂ ਤੇਰੇ ਚਰਨੀ, ਚਰਨ ਕਵਲ ਦੇਣੀ ਸਰਨਾਈਆ। ਮੇਰੇ ਉਤੇ ਇਕੋ ਤੁਕ ਸਭ ਨੇ ਹੋਵੇ ਪੜ੍ਹਨੀ, ਆਤਮ ਪਰਮਾਤਮ ਢੋਲਾ ਦੇਣਾ ਜਣਾਈਆ। ਗੜ੍ਹ ਤੋੜਨਾ ਹਉਮੇ ਗੜ੍ਹਨੀ, ਹੰਕਾਰ ਵਿਚੋਂ ਦੇਣਾ ਚੁਕਾਈਆ। ਦੀਨ ਦੁਨੀ ਛਡ ਦੇਵੇ ਲੜਾਈ ਲੜਨੀ, ਕਾਤਲ ਮਕਤੂਲ ਦਾ ਪੰਧ ਦੇਣਾ ਮੁਕਾਈਆ। ਆਪਣੀ ਮੰਜ਼ਲ ਹਕੀਕੀ ਦਸ ਦੇ ਚੜ੍ਹਨੀ, ਕਿਸ ਬਿਧ ਮੇਲਾ ਮਿਲੇ ਮਹਿਬੂਬ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪੁਰਖ ਅਕਾਲ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸਾਚੀ ਦੇ ਦੇ ਸਿਖਿਆ, ਸਿਖਿਆ ਨਾਮ ਸਾਖਿਆਤ ਸਮਝਾਈਆ। ਕਲਜੁਗ ਜੀਵਾਂ ਪ੍ਰੇਮ ਦੀ ਪਾ ਦੇ ਭਿਖਿਆ, ਜਿਹੜੇ ਪਰਮ ਪੁਰਖ ਤੈਨੂੰ ਗਏ ਭੁਲਾਈਆ। ਕਲਜੁਗ ਦਾ ਲੰਮਾ ਪੈਂਡਾ ਮੁਕਾ ਦੇ ਲਿਖਿਆ, ਲੇਖ ਲੇਖਾ ਦੇ ਬਦਲਾਈਆ। ਤੇਰਾ ਭਾਣਾ ਅਮੇਟ ਅਮਿਟਿਆ, ਨਾ ਕੋਈ ਮੇਟ ਮਿਟਾਈਆ। ਨਿਗਾਹ ਮਾਰ ਲੈ ਤੇਰੇ ਉਤੇ ਮਨ ਦਿਸੇ ਕਿਸੇ ਨਾ ਟਿਕਿਆ, ਸਚ ਪ੍ਰੀਤ ਨਾ ਕੋਇ ਬਣਾਈਆ। ਚਾਰੋਂ ਕੁੰਟ ਤੇਰੇ ਧਰਮ ਦਾ ਦੁੱਧ ਫਿਟਿਆ, ਸਤਿ ਨਜ਼ਰ ਕੋਇ ਨਾ ਆਈਆ। ਆਪਣਾ ਖੇਲ ਦੱਸ ਅਨਡਿਠਿਆ, ਅਨਡਿੱਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਤੇਰੇ ਹੱਥ ਵਡਿਆਈਆ। ਧਰਨੀ ਕਹੇ ਮੇਰੇ ਉਤੋਂ ਬਦਲ ਦੇ ਦੀਨ ਦੁਨੀਆ ਦੀ ਧਾਰ, ਧਰਮ ਧਾਰ ਇਕ ਸਮਝਾਈਆ। ਕਲਜੁਗ ਮੇਟ ਦੇ ਕੂੜ ਕੁੜਿਆਰ, ਕੁਟੰਬ ਮਾਇਆ ਮਮਤਾ ਮੋਹ ਰਹਿਣ ਨਾ ਪਾਈਆ। ਸਤਿਜੁਗ ਸਤਿ ਦੇ ਅਧਾਰ, ਮੇਰੇ ਉਦਰ ਵਿਚੋਂ ਪ੍ਰੇਮ ਦੀ ਧਾਰ ਕਢਾਈਆ। ਪੁਨਹ ਪੁਨਹ ਕਰਾਂ ਨਿਮਸਕਾਰ, ਨਿਵ ਨਿਵ ਲਾਗਾਂ ਪਾਈਂਆ। ਮੈਂ ਤੇਰੇ ਸੰਤਾਂ ਭਗਤਾਂ ਦੀ ਵੇਖਾਂ ਬਹਾਰ, ਗੁਲਸ਼ਨ
ਗੁਰਮੁਖਾਂ ਵਾਲਾ ਮਹਿਕਾਈਆ। ਜਿਧਰ ਤੱਕਾਂ ਤੇਰੇ ਨਾਮ ਦੀ ਆਵੇ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਸਾਰੇ ਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਭ ਦਾ ਸਾਂਝਾ ਕਰ ਪਿਆਰ, ਹਿੰਦੂ ਮੁਸਲਿਮ ਸਿਖ ਈਸਾਈ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਪਾਰਬ੍ਰਹਮ ਪ੍ਰਭ ਭੇਵ ਦੇ ਨਿਵਾਰ, ਨਿਜ ਘਰ ਵਾਸੀ ਆਪਣਾ ਪਰਦਾ ਦੇ ਉਠਾਈਆ। ਮੇਰੇ ਉਤੇ ਰਹੇ ਨਾ ਧੂੰਆਂਧਾਰ, ਨੂਰੀ ਚੰਨ ਦੇਣਾ ਚਮਕਾਈਆ। ਮੈਂ ਤੇਰਾ ਬਿਨ ਵਾਰ ਥਿਤ ਤੋਂ ਕਰਾਂ ਇੰਤਜ਼ਾਰ, ਬਿਨ ਘੜੀ ਪਲ ਧਿਆਨ ਲਗਾਈਆ। ਕਿਰਪਾ ਕਰ ਮੇਰੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮੇਰੇ ਉਤੋਂ ਕੁਕਰਮ ਦਾ ਲਾਹ ਦੇ ਭਾਰ, ਭਾਵੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਦੇਣਾ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਦੁੱਖਾਂ ਦਾ ਕਰ ਦੇ ਦਾਰੂ, ਨਾਮ ਨਿਧਾਨਾ ਦੇ ਵਰਤਾਈਆ। ਮੇਰੇ ਥਲ ਵੇਖ ਲੈ ਮਾਰੂ, ਚਾਰੋਂ ਕੁੰਟ ਧਿਆਨ ਲਗਾਈਆ। ਦੀਨ ਦੁਨੀਆ ਤੁਧ ਬਿਨ ਕੋਈ ਨਾ ਪਾਰ ਉਤਾਰੂ, ਅਵਤਾਰ ਪੈਗ਼ੰਬਰ ਗੁਰੂ ਪੱਲੂ ਗਏ ਛੁਡਾਈਆ। ਕਿਸੇ ਦਾ ਸਹਾਇਕ ਨਾਇਕ ਦਿਸੇ ਕੋਇ ਨਾ ਪਾਹਰੂ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਕੂੜਾ ਕੁਕਰਮ ਬਣਿਆ ਕਾਰੂ, ਮਮਤਾ ਮੋਹ ਨਾਲ ਮਿਲਾਈਆ। ਤੁਧ ਬਿਨ ਦਏ ਨਾ ਕੋਇ ਅਧਾਰੂ, ਉਦਰ ਵਿਚ ਹੋਏ ਨਾ ਕੋਇ ਸਹਾਈਆ। ਮੈਂ ਬੇਨੰਤੀ ਕਰਦੀ ਸ੍ਰਿਸ਼ਟੀ ਜਨ ਭਗਤ ਬਣਾ ਦੇ ਜਿਸ ਤਰਾ ਭਗਤ ਬਣਾਇਆ ਸਿੰਘ ਤਾਰੂ, ਤਾਰਨਹਾਰ ਤੇਰੀ ਸਰਨਾਈਆ। ਮੈਂ ਵੇਖਾਂ ਜੰਗਲ ਜੂਹ ਪਹਾੜੂ, ਟਿੱਲੇ ਪਰਬਤਾਂ ਖੋਜ ਖੁਜਾਈਆ। ਤੁਧ ਬਿਨ ਮੇਰਾ ਤਨ ਵਜੂਦ ਕਵਣ ਸ਼ਿੰਗਾਰੂ, ਧਰਮ ਦਾ ਬਸਤਰ ਕਵਣ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਆਪਣਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਰੰਗ ਚਾੜ੍ਹ ਦੇ ਦੀਨ ਦੁਨੀ, ਦੁਨੀਆਦਾਰ ਵੇਖ ਵਖਾਈਆ। ਤੁਧ ਬਿਨ ਬਣੇ ਕੋਇ ਨਾ ਮੁਨੀ, ਮੁਨੀਸ਼ਰ ਨਜ਼ਰ ਕੋਇ ਨਾ ਆਈਆ। ਸਾਚੇ ਨਾਮ ਦੀ ਦੇ ਦੇ ਧੁਨੀ, ਧੁਨ ਆਤਮਕ ਰਾਗ ਦੇ ਦ੍ਰਿੜਾਈਆ। ਤੂੰ ਦਾਤਾ ਗਹਿਰ ਗੰਭੀਰ ਵਡ ਗੁਣ ਗੁਣੀ, ਗੋਬਿੰਦ ਧੁਰ ਦਾ ਮਾਹੀਆ। ਮੇਰੀ ਪੁਕਾਰ ਸਵਾਮੀ ਸੁਣੀ, ਅਣਸੁਣਤ ਦਿਆਂ ਜਣਾਈਆ। ਮੈਂ ਜਗਤ ਜਹਾਨ ਰੁੱਲੀ, ਮੇਰੀ ਕੀਮਤ ਕੋਇ ਨਾ ਪਾਈਆ। ਤੇਰੀ ਦੁਨੀਆ ਤੇਰੇ ਨਾਲੋਂ ਭੁਲੀ, ਵਿਛੋੜੇ ਵਿਚ ਸਮਝ ਕਿਸੇ ਨਾ ਆਈਆ। ਭਾਗ ਲੱਗੇ ਨਾ ਕਿਸੇ ਕਾਇਆ ਕੁੱਲੀ, ਕਾਅਬਾ ਹਕ ਨਜ਼ਰ ਕਿਸੇ ਨਾ ਆਈਆ। ਮੇਰੇ ਮਹਿਬੂਬਾ ਸਚ ਪਿਆਰ ਦੀ ਵਸਤ ਦੇ ਅਨਮੁੱਲੀ, ਕਰਤੇ ਕੀਮਤ ਕੋਇ ਨਾ ਪਾਈਆ। ਤੂੰ ਮਾਲਕ ਸੁਲਹਕੁਲੀ, ਕੁੱਲ ਮਾਲਕ ਇਕ ਅਖਵਾਈਆ। ਤੂੰ ਨਿਗਾਹ ਮਾਰ ਲੈ ਤੇਰਾ ਜਾਪ ਹੁੰਦਾ ਬੁੱਲੀ, ਹਿਰਦੇ ਤੈਨੂੰ ਸਕੇ ਨਾ ਕੋਇ ਵਸਾਈਆ। ਤੇਰੀ ਅੰਮ੍ਰਿਤ ਧਾਰ ਤੇਰੇ ਬਿਨਾ ਡੁਲ੍ਹੀ, ਅਮਿਉਂ ਰਸ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਉਣਾ ਧਰਨੀ ਕਹੇ ਮੇਰੇ ਨਵ ਸੱਤ ਧਾਰ ਦੀ ਕੁੱਲੀ, ਨਵ ਨੌ ਚਾਰ ਦਾ ਪੰਧ ਮੁਕਾਈਆ।
੨੨ ਚੇਤ ਸ਼ਹਿਨਸ਼ਹੀ ਸੰਮਤ ਨੌ ਪਿੰਡ ਰੂਪੋਵਾਲ ਜ਼ਿਲਾ ਹੁਸ਼ਿਆਰ ਪੁਰ ਸੁਰਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਚਰਨ ਕਵਲਾਂ ਦੇ ਦੇ ਧੂੜੀ, ਧਰਮ ਦੀ ਧਾਰ ਮਸਤਕ ਖ਼ਾਕ ਰਮਾਈਆ। ਸਚ ਪਿਆਰ ਮੁਹੱਬਤ ਦੀ ਰੰਗਣ ਚਾੜ੍ਹ ਦੇ ਗੂੜ੍ਹੀ, ਜਗਤ ਜਹਾਨ ਦੁਰਮਤ ਮੈਲ ਧਵਾਈਆ। ਹਰ ਘਟ ਅੰਦਰੋਂ ਵਾਸਨਾ ਕਢ ਦੇ ਕੂੜੀ, ਕਿਰਿਆ ਕੁਕਰਮ ਰਹਿਣ ਨਾ ਪਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹੀ, ਹਉਮੇ ਹੰਗਤਾ ਗੜ੍ਹ ਤੁੜਾਈਆ। ਆਪਣਾ ਜਲਵਾ ਪ੍ਰਕਾਸ਼ ਦੇ ਦੇ ਨੂਰੀ, ਨੂਰ ਨੁਰਾਨਾ ਨਜ਼ਰੀ ਆਈਆ। ਸਤਿ ਸਵਾਮੀ ਅੰਤਰਜਾਮੀ ਹੋਣਾ ਜ਼ਾਹਰ ਜ਼ਹੂਰੀ, ਜ਼ਾਹਰਾ ਆਪਣਾ ਹੁਕਮ ਵਰਤਾਈਆ। ਤੂੰ ਸਰਬ ਕਲਾ ਸਮਰਥ ਭਰਪੂਰੀ, ਭਰਪੂਰ ਰਿਹਾ ਸਰਬ ਠਾਈਂਆ। ਧਰਨੀ ਕਹੇ ਮੇਰੀ ਬੇਨੰਤੀ ਕਰ ਮਨਜ਼ੂਰੀ, ਦਰ ਠਾਂਡੇ ਨਿਵ ਨਿਵ ਸੀਸ ਝੁਕਾਈਆ। ਪ੍ਰਭੂ ਮੇਰੀ ਮਨਸਾ ਰਹਿਣ ਨਾ ਦੇਵੀਂ ਅਧੂਰੀ, ਹਜ਼ਰਤਾਂ ਦੇ ਮਾਲਕ ਤੇਰੀ ਵਡ ਵਡਿਆਈਆ। ਉਹ ਤੱਕ ਲੈ ਕੀ ਇਸ਼ਾਰਾ ਦੇਵੇ ਮੂਸਾ ਉਤੇ ਕੋਹਤੂਰੀ, ਤੁਰੀਆ ਤੋਂ ਬਾਹਰ ਆਖ ਸੁਣਾਈਆ। ਕੀ ਸੈਨਤ ਕੀਤੀ ਧੁਰ ਦੇ ਬਾਪ ਈਸਾ ਨੂਰੀ, ਨੂਰ ਨੁਰਾਨੇ ਤੇਰਾ ਧਿਆਨ ਲਗਾਈਆ। ਮੁਹੰਮਦ ਕਹੇ ਮੇਰੀ ਚੌਧਵੀਂ ਸਦੀ ਉਸੇ ਦੀ ਹੋਣੀ ਮਸ਼ਹੂਰੀ, ਮਸ਼ਵਰਾ ਜਿਸ ਦੇ ਨਾਲ ਪਕਾਈਆ। ਨਾਨਕ ਨਿਰਗੁਣ ਕਿਹਾ ਉਹ ਪੰਧ ਮੇਟੇ ਨੇੜ ਦੂਰੀ, ਦੂਰ ਦੁਰਾਡਾ ਧੁਰ ਦਾ ਮਾਹੀਆ। ਗੋਬਿੰਦ ਕਿਹਾ ਮੇਰਾ ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਆਸਾ ਮਨਸਾ ਕਰੇ ਪੂਰੀ, ਪਰਮ ਪੁਰਖ ਆਪਣਾ ਭੇਵ ਖੁਲਾਈਆ। ਦੀਨ ਦੁਨੀ ਵਰਨ ਬਰਨ ਕਾਇਆ ਮੰਦਰ ਵੇਖੇ ਗ਼ਰੂਰੀ, ਗ਼ੁਰਬਤ ਸਭ ਦੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਦੇਵਣਹਾਰ ਇਕ ਅਖਵਾਈਆ। ਧਰਨੀ ਕਹੇ ਪ੍ਰਭੂ ਮੇਰਾ ਲੇਖਾ ਲਿਖ ਦੇ ਅਪਾਰ, ਅਪਰੰਪਰ ਦਇਆ ਕਮਾਈਆ। ਮੇਰੇ ਉਤੇ ਤੇਰੇ ਨਾਮ ਦਾ ਹੋਵੇ ਜੈਕਾਰ, ਚਾਰ ਕੁੰਟ ਹੋਵੇ ਰੁਸ਼ਨਾਈਆ। ਜੀਵ ਜੰਤ ਰਹੇ ਨਾ ਕੋਇ ਗ਼ਦਾਰ, ਘਰ ਘਰ ਆਪਣਾ ਰੰਗ ਦੇਣਾ ਰੰਗਾਈਆ। ਮੈਂ ਤੇਰੀ ਬਣਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਤੇਰੇ ਚਰਨ ਕਵਲ ਕਦਮਾਂ ਜਾਵਾਂ ਬਲਿਹਾਰ, ਆਪ ਆਪਾ ਘੋਲ ਘੁਮਾਈਆ। ਏਕਾ ਰੰਗ ਰੰਗਾ ਦੇ ਪੁਰਖ ਨਾਰ, ਨਰ ਨਰਾਇਣ ਤੇਰੀ ਵਡ ਵਡਿਆਈਆ। ਜ਼ਾਤ ਪਾਤ ਦੀਨ ਮਜ਼੍ਹਬ ਕਰੇ ਨਾ ਕਿਸੇ ਖ਼ੁਆਰ, ਖ਼ਾਲਕ ਆਪਣਾ ਪਰਦਾ ਦੇਣਾ ਚੁਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰੇ ਨਾਮ ਤੇ ਹੋਏ ਨਾ ਕੋਇ ਤਕਰਾਰ, ਝਗੜਾ ਸ਼ਰਅ ਦੇਣਾ ਗਵਾਈਆ। ਤੂੰ ਮੀਤ ਮੁਰਾਰਾ ਏਕੰਕਾਰਾ ਪਰਵਰਦਿਗਾਰ ਸਾਂਝਾ ਯਾਰ, ਯਾਮਬੀਨ ਤੇਰੀ ਓਟ ਤਕਾਈਆ। ਤੂੰ ਰਾਮ ਰਾਮਾ ਧੁਰ ਦਾ ਕਾਹਨਾ, ਸਚਖੰਡ ਨਿਵਾਸੀ ਸ਼ਹਿਨਸ਼ਾਹ ਸਿਕਦਾਰ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਲਹਿਣਾ ਦੇਣਾ ਮਕਰੂਜ਼ ਸਭ ਦਾ ਕਰਜ਼ ਉਤਾਰ, ਅਵਤਾਰ ਪੈਗ਼ੰਬਰ ਗੁਰੂਆਂ ਲੇਖਾ ਧਰਨੀ ਕਹੇ ਲੋਕਮਾਤ ਰਹਿਣ ਨਾ ਪਾਈਆ। ਮੈਂ ਨਿਮਾਣੀ ਕੋਝੀ ਕਮਲੀ ਤੂੰ ਮਾਲਕ ਪੁਰਖ ਅਕਾਲ ਮੇਰੀ ਪਾ ਸਾਰ, ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਬੇੜਾ ਮੇਰਾ ਕਰੇ ਕੋਇ ਨਾ ਪਾਰ, ਕਿਨਾਰਾ ਅੰਤ ਨਜ਼ਰ ਕੋਇ ਨਾ ਆਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੁਲੀਆਂ ਜ਼ਿਲਾ ਹੁਸ਼ਿਆਰਪੁਰ ਧੰਨਾ ਸਿੰਘ ਦੇ ਗ੍ਰਹਿ
ਧਰਨੀ ਕਹੇ ਕਿਰਪਾ ਕਰ ਗ਼ਰੀਬ ਨਿਵਾਜ, ਗ਼ਰੀਬ ਨਿਮਾਣਿਆਂ ਦੇ ਵਡਿਆਈਆ। ਸਚ ਮੁਹੱਬਤ ਦਾ ਬਖ਼ਸ਼ ਤਾਜ, ਤਖ਼ਤ ਨਿਵਾਸੀ ਸੀਸ ਜਗਦੀਸ਼ ਟਿਕਾਈਆ। ਆਤਮ ਪਿਆਰ ਦੇ ਦੇ ਰਾਜ, ਰੰਗ ਰਤੜੇ ਸਾਚੇ ਮਾਹੀਆ। ਜਨਮ ਕਰਮ ਦਾ ਸਵਾਰ ਕਾਜ, ਦੁਖੀਆਂ ਦਰਦ ਵੰਡਾਈਆ। ਲੇਖੇ ਲਾ ਲੈ ਪੂਰਬ ਕਰਮ ਦੇ ਆਜ, ਆਜਿਜ਼ ਆਪਣੇ ਲੈ ਬਣਾਈਆ। ਭਾਗ ਨਿਖੁੱਟੇ ਜਾਣ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਘਰ ਸਵਾਮੀ ਜਗਾ ਚਰਾਗ਼, ਅੰਧ ਅੰਧੇਰਾ ਦੇ ਮਿਟਾਈਆ। ਕੂੜੀ ਕਿਰਿਆ ਧੋ ਦਾਗ਼, ਦੁਰਮਤ ਮੈਲ ਕਰ ਸਫ਼ਾਈਆ। ਚਰਨ ਧੂੜੀ ਬਖ਼ਸ਼ ਅਗੰਮੇ ਮਾਘ, ਜਗਤ ਤੀਰਥਾਂ ਲੋੜ ਰਹੇ ਨਾ ਰਾਈਆ। ਕੋਝਿਆਂ ਕਮਲਿਆਂ ਬਣਾ ਸੰਤ ਸਾਧ, ਸਾਧਨਾ ਆਪਣੀ ਇਕ ਸਮਝਾਈਆ। ਤਨ ਰਹੇ ਨਾ ਵਾਦ ਵਿਵਾਦ, ਕੂੜ ਵਿਖ ਦੇਣੀ ਕਢਾਈਆ। ਤੇਰਾ ਖੇਲ ਬੋਧ ਅਗਾਧ, ਅਲਖ ਨਿਰੰਜਣ ਤੇਰੀ ਆਸ ਤਕਾਈਆ। ਹਰਿਜਨ ਸੋਇਆ ਮਾਰ ਆਵਾਜ਼, ਚੇਤਨ ਸੁਰਤੀ ਆਪ ਕਰਾਈਆ। ਜਗਤ ਤ੍ਰਿਸ਼ਨਾ ਮੇਟ ਆਗ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਤੇਰੀ ਬੇਪ੍ਰਵਾਹੀਆ। ਧਰਨੀ ਕਹੇ ਪ੍ਰਭ ਜਨ ਭਗਤਾਂ ਮੇਟ ਦੇ ਆਲਸ, ਕੂੜੀ ਨਿੰਦਰਾ ਵਿਚੋਂ ਬਾਹਰ ਕਢਾਈਆ। ਸਾਚਾ ਰੂਪ ਬਖ਼ਸ਼ ਦੇ ਖ਼ਾਲਸ, ਮਾਇਆ ਮਮਤਾ ਮੋਹ ਮਿਟਾਈਆ। ਤੇਰੇ ਪਿਆਰ ਵਿਚ ਮਿਲਣ ਦੀ ਰਹੇ ਕੋਇ ਨਾ ਆਲਸ, ਚੇਤਨ ਕਰਨਾ ਚਾਈਂ ਚਾਈਂਆ। ਨਾਮ ਪ੍ਰੀਤੀ ਬਖ਼ਸ਼ ਦੇ ਲਾਲਚ, ਮੋਹ ਪਿਆਰ ਦੇਣਾ ਬਣਾਈਆ। ਗੁਰਮੁਖ ਨਿਮਾਣੇ ਤੇਰੇ ਬਾਲਕ, ਹਰਿਜਨ ਆਪਣੀ ਗੋਦ ਉਠਾਈਆ। ਤੂੰ ਸਾਹਿਬ ਸਵਾਮੀ ਖ਼ਾਲਕ, ਖ਼ਲਕ ਦੇ ਮਾਲਕ ਦੇ ਵਡਿਆਈਆ। ਏਥੇ ਓਥੇ ਸਦਾ ਬਣ ਪ੍ਰਿਤਪਾਲਕ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਆਪਣਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਮੰਨ, ਮਨਸਾ ਪੂਰ ਕਰਾਈਆ। ਜਨ ਭਗਤਾਂ ਦੇ ਦੇ ਨਾਮ ਧਨ, ਧੰਨ ਧੰਨ ਤੇਰੀ ਵਡ ਵਡਿਆਈਆ। ਭਾਗ ਲਗਾ ਦੇ ਛੱਪਰੀ ਛੰਨ, ਗ੍ਰਹਿ ਮੰਦਰ ਸੋਭਾ ਪਾਈਆ। ਭੰਡਾਰ ਧਰਮ ਧਾਰ ਬਖ਼ਸ਼ ਦੇ ਅੰਨ, ਅਤੋਲ ਅਤੁੱਲ ਵਰਤਾਈਆ। ਲੇਖੇ ਲਾ ਲੈ ਆਪਣਾ ਜਨ, ਧੁਰ ਬਣ ਜਣੇਂਦੀ ਮਾਈਆ। ਪ੍ਰਕਾਸ਼ ਕਰ ਦੇ ਧੁਰ ਦੇ ਚੰਨ, ਨੂਰ ਨੁਰਾਨਾ ਡਗਮਗਾਈਆ। ਚਿੰਤਾ ਚਿਖਾ ਮੇਟ ਦੇ ਗ਼ਮ, ਗ਼ਮਖ਼ਾਰ ਹੋ ਸਹਾਈਆ। ਜਗਤ ਜਹਾਨ ਬੇੜਾ ਦੇਣਾ ਬੰਨ੍ਹ, ਬੰਨ੍ਹਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਤੇਰੀ ਓਟ ਤਕਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਖੁਰਦਾ ਜ਼ਿਲਾ ਹੁਸ਼ਿਆਰਪੁਰ ਤਰਸੇਮ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸ੍ਰੀ ਭਗਵਾਨ, ਹਰਿ ਭਗਵਨ ਤੇਰੀ ਓਟ ਤਕਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਦੇ ਗਿਆਨ, ਨਾਮ ਨਿਧਾਨਾ ਨੌਜਵਾਨਾ ਦੇ ਦ੍ਰਿੜਾਈਆ। ਅੰਮ੍ਰਿਤ ਆਤਮ ਰਸ ਦੇ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਅਨਾਦੀ ਸੁਣਾ ਧੁਨਕਾਨ, ਬ੍ਰਹਮ ਬ੍ਰਹਿਮਾਦੀ
ਪਰਦਾ ਆਪ ਉਠਾਈਆ। ਦੀਆ ਬਾਤੀ ਕਮਲਾਪਾਤੀ ਜੋਤ ਜਗਾ ਮਹਾਨ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਨੂਰ ਕਰ ਰੁਸ਼ਨਾਈਆ। ਨਵ ਸੱਤ ਬ੍ਰਹਮ ਮਤ ਤੇਰੀ ਹੋਏ ਪ੍ਰਧਾਨ, ਮਨ ਮਤ ਦਾ ਝਗੜਾ ਦੇ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲੇ ਸਾਰੇ ਗਾਣ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਸਾਹਿਬ ਸੁਲਤਾਨਾ ਨੌਜਵਾਨਾ ਤੇਰਾ ਧਰਮ ਝੁੱਲੇ ਇਕ ਨਿਸ਼ਾਨ, ਚਾਰ ਕੁੰਟ ਦਹਿ ਦਿਸ਼ਾ ਦੇਣਾ ਝੁਲਾਈਆ। ਸ਼ਬਦ ਅਣਿਆਲਾ ਤੀਰ ਅਗੰਮਾ ਹਰ ਹਿਰਦੇ ਮਾਰ ਬਾਣ, ਲੱਖ ਚੁਰਾਸੀ ਤਨ ਵਜੂਦ ਪਾਰ ਕਰਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਕਾਇਆ ਮੰਦਰ ਮਕਾਨ, ਧੁਰ ਦਾ ਕਾਅਬਾ ਹਕ ਨਵਾਬਾ ਇਕ ਦੇਣਾ ਦਰਸਾਈਆ। ਧਰਨੀ ਕਹੇ ਮੈਂ ਦਰ ਦਰਵੇਸ਼ਨ ਦਰ ਠਾਂਡੇ ਮੰਗਾਂ ਦਾਨ, ਘਰ ਸੁਹੰਜਣੇ ਦੇਣੀ ਵਡਿਆਈਆ। ਮੇਰੀ ਕਲਪਣਾ ਕਾਇਨਾਤ ਵਿਚ ਵੇਖ ਆਣ, ਆਮਦ ਵਿਚ ਤੇਰਾ ਰਾਹ ਤਕਾਈਆ। ਨਵ ਸੱਤ ਦੀਨ ਦੁਨੀ ਹੋਈ ਬੇਈਮਾਨ, ਕੋਟਾਂ ਵਿਚੋਂ ਗੁਰਮੁਖ ਤੇਰਾ ਵਿਰਲਾ ਨਜ਼ਰੀ ਆਈਆ। ਮੈਂ ਚਾਹੁੰਦੀ ਮਨ ਕਲਪਣਾ ਕੂੜੀ ਰਹੇ ਨਾ ਕੋਇ ਸ਼ੈਤਾਨ, ਸਤਿ ਦਾ ਨਾਤਾ ਸਤਿ ਨਾਲ ਲੈਣਾ ਜੁੜਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਦੇਣਾ ਬਿਨਾ ਕਾਨ, ਸ਼ਬਦੀ ਸ਼ਬਦ ਰਾਗ ਅਲਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ, ਹਰ ਘਟ ਵੇਖੇਂ ਜੀਵ ਜੰਤ ਜਗਤ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਦੀਨ ਦੁਨੀਆ ਬੁਧ ਕਰ ਬਿਬੇਕ, ਦੁਰਮਤ ਮੈਲ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲਾਵੇ ਸੇਕ, ਕਲਜੁਗ ਅਗਨੀ ਅੱਗ ਨਾ ਕੋਇ ਜਲਾਈਆ। ਤੇਰੀ ਚਰਨ ਸ਼ਰਨ ਇਕੋ ਹੋਵੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਦੇਣੀ ਰਮਾਈਆ। ਲਹਿਣਾ ਦੇਣਾ ਪੂਰਾ ਕਰਨਾ ਸਦੀ ਚੌਧਵੀਂ ਮੁੱਲਾ ਸ਼ੇਖ਼, ਮੁਸਾਇਕਾਂ ਲਹਿਣਾ ਦੇਣਾ ਵਖਾਈਆ। ਉਹ ਤੱਕ ਦੂਰ ਦੁਰਾਡਾ ਤੇਰੀ ਦਰਗਾਹ ਵਿਚ ਮੁਹੰਮਦ ਰਿਹਾ ਵੇਖ, ਬਿਨ ਨੈਣਾਂ ਨੈਣ ਵਖਾਈਆ। ਮੇਰਾ ਪਰਵਰਦਿਗਾਰ ਸਾਂਝਾ ਯਾਰ ਕਿਸ ਬਿਧ ਆਪਣਾ ਕਰੇ ਅਗੰਮਾ ਖੇਲ, ਅਮਾਮ ਅਮਾਮਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਦੀਨ ਦੁਨੀ ਦਾ ਅੰਦਰ ਕਰ ਦੇ ਸਾਫ਼, ਸਫ਼ਾ ਕੂੜ ਰਹੇ ਨਾ ਰਾਈਆ। ਜਨਮ ਕਰਮ ਦਾ ਕਰਮ ਕਰ ਮੁਆਫ਼, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮਨੂਆ ਰਹੇ ਨਾ ਕਿਸੇ ਗੁਸਤਾਖ਼, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਜਗਤ ਵਿਕਾਰਾ ਕਰ ਦੇ ਨਾਸ, ਨਾਸਤਕ ਨਜ਼ਰ ਕੋਇ ਨਾ ਆਈਆ। ਭੇਵ ਖੁਲਾ ਦੇ ਪ੍ਰਿਥਮੀ ਆਕਾਸ, ਗਗਨ ਗਗਨੰਤਰ ਪਰਦਾ ਦੇ ਚੁਕਾਈਆ। ਸਭ ਕੁਛ ਤੇਰੇ ਸਤਿਗੁਰ ਸਾਜਣ ਹਾਥ, ਸਮਰਥ ਤੇਰੀ ਵਡ ਵਡਿਆਈਆ। ਧਰਨੀ ਕਹੇ ਸਚ ਪ੍ਰੀਤੀ ਪ੍ਰਭੂ ਆਤਮ ਪਰਮਾਤਮ ਜੋੜ ਲੈ ਨਾਤ, ਨਾਤਾ ਕੂੜ ਲੈਣਾ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਮੁਕਾਮੇ ਹਕ ਹਕੀਕਤ ਦੇ ਮਾਲਕ ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਦੀਨ ਦੁਨੀ ਵੇਖ ਆਪਣੇ ਮਾਨਸ ਮਾਨੁਖ, ਮਾਨਵ ਅੰਦਰੋ ਅੰਦਰ ਖੋਜ ਖੁਜਾਈਆ। ਜਿਨ੍ਹਾਂ ਨੇ ਨੌ ਅਠਾਰਾਂ ਮਾਤ ਗਰਭ ਝਲਿਆ ਦੁੱਖ, ਉਲਟਾ ਬ੍ਰਿਛ ਰਿਹਾ ਕੁਰਲਾਈਆ। ਆਤਮ ਧਾਰ ਤੇਰੇ ਸੁਤ, ਸੁਤ ਅਪਰਾਧੀ ਲੈ ਤਰਾਈਆ। ਤੂੰ ਪਾਰਬ੍ਰਹਮ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਲੈ ਕਰਾਈਆ। ਸਤਿਗੁਰ ਸ਼ਬਦ ਹੋ ਕੇ ਹਰ ਹਿਰਦੇ ਅੰਦਰ ਉਠ, ਸੋਈ ਸੁਰਤੀ ਆਪ ਉਠਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਉਤੇ ਤੁਠ, ਬਿਨਾ
ਭਗਤੀਆਂ ਤੋਂ ਭਗਤ ਲੈ ਬਣਾਈਆ। ਨਿਮਾਣਿਆਂ ਨਿਤਾਣਿਆਂ ਗ਼ਰੀਬਾਂ ਆਪਣੀ ਗੋਦੀ ਚੁੱਕ, ਫੜ ਬਾਹੋਂ ਗਲੇ ਲਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਇਕੋ ਪੜ੍ਹਾ ਦੇ ਤੁਕ, ਤੁਖ਼ਮ ਤਾਸੀਰ ਸਭ ਦੀ ਦੇ ਬਦਲਾਈਆ। ਜੀਵ ਜੰਤ ਤੇਰੇ ਚਰਨ ਕਵਲ ਸ਼ਰਨ ਸ਼ਰਨਾਈ ਜਾਣ ਝੁਕ, ਦੂਸਰ ਇਸ਼ਟ ਨਜ਼ਰ ਕੋਇ ਨਾ ਆਈਆ। ਕੂੜੀ ਕਿਰਿਆ ਜਗਤ ਜਹਾਨ ਸ੍ਰੀ ਭਗਵਾਨ ਮੇਰਾ ਪੈਂਡਾ ਜਾਏ ਮੁਕ, ਕਲਜੁਗ ਪਾਂਧੀ ਆਪਣਾ ਪੰਧ ਤੇਰੇ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਅੰਤਰ ਨਿਰੰਤਰ ਨਿਰਵੈਰ ਸਭ ਨੂੰ ਦੇਣਾ ਸੁਖ, ਸੁਖ ਸਾਗਰ ਆਪਣੇ ਨਾਮ ਵਿਚ ਸਮਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬੈਰਮ ਪੁਰ ਜ਼ਿਲਾ ਹੁਸ਼ਿਆਰਪੁਰ ਭਜਨ ਸਿੰਘ ਮਲਹਾਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਆਈ ਦੌੜੀ, ਨਿਰਗੁਣ ਸਵਾਮੀ ਅੰਤਰਜਾਮੀ ਭੱਜੀ ਵਾਹੋ ਦਾਹੀਆ। ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਮੇਰੀ ਬਹੁੜੀ, ਪਰਵਰਦਿਗਾਰ ਸਾਂਝੇ ਯਾਰ ਦਰੋਹੀ ਦਰੋਹੀ ਕਰ ਸੁਣਾਈਆ। ਨਿਗਾਹ ਮਾਰ ਲੈ ਤੇਰੀ ਦੀਨ ਦੁਨੀਆ ਅੰਦਰੋਂ ਹੋਈ ਕੌੜੀ, ਅੰਮ੍ਰਿਤ ਰਸ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦਾ ਡੰਡਾ ਰਿਹਾ ਨਾ ਪੌੜੀ, ਤੇਰੇ ਹਕ ਮੁਨਾਰੇ ਚੜ੍ਹਨ ਕੋਇ ਨਾ ਪਾਈਆ। ਦੀਨ ਦਿਆਲ ਮੇਰੇ ਕਿਰਪਾਲ ਸ੍ਰਿਸ਼ਟੀ ਮਾਨਵ ਹੋ ਕੇ ਖਾਵੇ ਢੋਰੀ, ਪਸ਼ੂਆਂ ਖੱਲ ਲੁਹਾਈਆ। ਆਤਮ ਪਰਮਾਤਮ ਬਣੇ ਕੋਇ ਨਾ ਜੋੜੀ, ਲੋੜੀਂਦੇ ਸੱਜਣ ਤੇਰਾ ਸੰਗ ਨਾ ਕੋਇ ਬਣਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਸਭ ਨੂੰ ਤੱਕ ਲੈ ਬਣ ਕੇ ਘੋਰੀ, ਅੰਤਰ ਅੰਤਸ਼ਕਰਨ ਵੇਖ ਵਖਾਈਆ। ਜਗਤ ਜਗਿਆਸੂ ਠੱਗੀ ਕਰਦੇ ਚੋਰੀ, ਦਗ਼ੇ ਫ਼ਰੇਬਾਂ ਨਾਲ ਵਡਿਆਈਆ। ਸਚ ਪ੍ਰੇਮ ਦੀ ਤੇਰੇ ਨਾਲੋਂ ਕਟੀ ਗਈ ਡੋਰੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਧਰਨੀ ਕਹੇ ਮੈਂ ਨਿਮਾਣੀ ਕਿਸੇ ਨਾ ਸਕਾਂ ਹੋੜੀ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੈਂ ਆਪਣਾ ਹੱਠ ਸਭ ਕੁਛ ਬੈਠੀ ਛੋੜੀ, ਤਾਕਤ ਹੀਣ ਦਿਆਂ ਦੁਹਾਈਆ। ਮੇਰੇ ਸਵਾਮੀ ਮੇਰੀ ਮਿੰਨਤ ਸੁਣ ਲੈ ਭੋਰੀ, ਆਹਿਸਤਾ ਆਹਿਸਤਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਸਾਹਿਬ ਬਖ਼ਸ਼ਿੰਦਾ, ਬਖ਼ਸ਼ਣਹਾਰ ਤੇਰੀ ਵਡਿਆਈਆ। ਸਤਿ ਧਰਮ ਦੀ ਰਹੀ ਕੋਈ ਨਾ ਬਿੰਦਾ, ਬਿੰਦਰਾਬਨ ਦਾ ਵਾਸੀ ਕਾਹਨ ਦਏ ਗਵਾਹੀਆ। ਤ੍ਰੈਗੁਣ ਖੁਲ੍ਹੇ ਕਿਸੇ ਨਾ ਜਿੰਦਾ, ਬਜਰ ਕਪਾਟ ਨਾ ਕੋਇ ਤੁੜਾਈਆ। ਜਿਧਰ ਤੱਕਾਂ ਤੇਰੀ ਸਾਰੇ ਕਰਦੇ ਨਿੰਦਾ, ਨਿੰਦਕ ਨਿੰਦਿਆ ਵਿਚ ਸਮਾਈਆ। ਤੂੰ ਮਾਲਕ ਗਹਿਰ ਗੰਭੀਰ ਗੁਣੀ ਗਹਿੰਦਾ, ਗਹਿਰ ਗਵਰ ਤੇਰੀ ਓਟ ਤਕਾਈਆ। ਪੁਰਖ ਅਕਾਲ ਅਕਲ ਕਲਧਾਰੀ ਮੇਰੀ ਮੇਟ ਦੇ ਚਿੰਦਾ, ਚਿੰਤਾ ਚਿਖਾ ਰਹੇ ਨਾ ਰਾਈਆ। ਸਭ ਨੂੰ ਆਪਣੇ ਸਤਿ ਦੀ ਬਣਾ ਲੈ ਬਿੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੂੰ ਬਖ਼ਸ਼ਣਹਾਰ ਅਗੰਮ, ਅਗੰਮ ਅਗੰਮੜੇ ਤੇਰੀ ਵਡਿਆਈਆ। ਮੇਰਾ ਅੰਤਮ ਬੇੜਾ ਬੰਨ੍ਹ, ਬੰਨ੍ਹਣਹਾਰ ਤੇਰੀ ਓਟ ਤਕਾਈਆ।
ਸਤਿਗੁਰ ਸ਼ਬਦ ਹੋ ਕੇ ਜਗਤ ਜਹਾਨ ਚਾੜ੍ਹ ਦੇ ਚੰਨ, ਚੰਦ ਚਾਂਦਨੇ ਜਿਸ ਨੂੰ ਸੀਸ ਨਿਵਾਈਆ। ਮੇਰੇ ਅੰਤਰ ਨਿਰੰਤਰ ਕੂੜੀ ਕਿਰਿਆ ਮੇਟ ਦੇ ਗ਼ਮ, ਗ਼ਮਖ਼ਾਰ ਹੋਣਾ ਆਪ ਸਹਾਈਆ। ਦੀਨ ਦੁਨੀ ਦਾ ਪਵਿਤ੍ਰ ਕਰ ਦੇ ਤਨ, ਵਜੂਦਾਂ ਕਰ ਸਫ਼ਾਈਆ। ਕੂੜੀ ਕਿਰਿਆ ਮੇਟ ਦੇ ਮਨਸਾ ਮਨ, ਮਮਤਾ ਮੋਹ ਵਿਚ ਨਾ ਕੋਇ ਹਲਕਾਈਆ। ਭਰਮ ਭੁਲੇਖਾ ਕਢ ਦੇ ਜਨ, ਜਨਮ ਜਨਮ ਦਾ ਲੇਖਾ ਆਪ ਮੁਕਾਈਆ। ਸਤਿ ਸਤਿਵਾਦੀ ਆਪਣਾ ਰੂਪ ਦੱਸ ਦੇ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੇ ਚਰਨ ਕਵਲ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਤੇਰੀ ਸ੍ਰਿਸ਼ਟੀ ਦਾ ਇਕੋ ਹੋਵੇ ਰੂਪ, ਬਹੁਰੂਪੀਆ ਨਜ਼ਰ ਕੋਇ ਨਾ ਆਈਆ। ਆਤਮ ਧਾਰ ਬਖ਼ਸ਼ ਦੇ ਸਤਿ ਸਰੂਪ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਤੂੰ ਸ਼ਹਿਨਸ਼ਾਹ ਸ਼ਾਹ ਸ਼ਹਾਨਾ ਭੂਪ, ਦੋ ਜਹਾਨਾਂ ਇਕ ਅਖਵਾਈਆ। ਤੇਰਾ ਹੁਕਮ ਵਰਤੇ ਚਾਰੇ ਕੂਟ, ਦਹਿ ਦਿਸ਼ਾ ਵੱਜੇ ਵਧਾਈਆ। ਮੇਰੇ ਉਤੇ ਨਾਤਾ ਰਹੇ ਨਾ ਜੂਠ ਝੂਠ, ਸਤਿ ਸਚ ਦੇਣਾ ਪ੍ਰਗਟਾਈਆ। ਮੈਂ ਚੁਾਹੰਦੀ ਤੇਰਾ ਸਤਿਜੁਗ ਦੁਲਾਰਾ ਮੇਰੇ ਉਤੇ ਆਵੇ ਪੂਤ, ਪਿਤਾ ਆਪਣੀ ਗੋਦ ਲੈਣਾ ਟਿਕਾਈਆ। ਮੇਰਾ ਦੀਨ ਦੁਨੀ ਵਾਲਾ ਦੁਖੜਾ ਜਾਏ ਚੂਕ, ਚਾਰੇ ਕੁੰਟ ਏਕਾ ਏਕੰਕਾਰ ਵੱਜੇ ਵਧਾਈਆ। ਤੂੰ ਭਾਗ ਲਗਾ ਦੇ ਕਾਇਆ ਪੰਜ ਭੂਤ, ਪਰਮ ਪੁਰਖ ਮਿਹਰ ਨਜ਼ਰ ਇਕ ਉਠਾਈਆ। ਤੇਰਾ ਸਤਿਗੁਰ ਸ਼ਬਦ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਦੋ ਜਹਾਨਾਂ ਅਗੰਮਾ ਦੂਤ, ਦੁਤੀਆ ਭਾਉ ਸਭ ਦਾ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਮੁਕਾਮੇ ਹਕ ਹਕੀਕਤ ਦੇ ਮਾਲਕ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਮੇਰੀ ਸੁਣ ਲੈ ਬਿਨਾ ਰਸਨਾਂ ਜਿਹਵਾ ਤੋਂ ਪੁਕਾਰ, ਬਿਨਾ ਦੰਦਾਂ ਢੋਲੇ ਗਾਈਆ। ਨਿਰਗੁਣ ਸਰਗੁਣ ਹੋ ਜ਼ਾਹਰ, ਜ਼ਹੂਰ ਆਪਣਾ ਦੇ ਵਖਾਈਆ। ਮੈਂ ਚਾਹੁੰਦੀ ਤੇਰਾ ਦਰਸ਼ਨ ਪਾਵਾਂ ਸੰਬਲ ਦੇਸ ਅਪਾਰ, ਸੰਭਲ ਕੇ ਆਪਣਾ ਖੇਲ ਖਿਲਾਈਆ। ਜਿਸ ਦੀ ਸ਼ਹਾਦਤ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਆਪਣਾ ਪਰਦਾ ਦੇਣਾ ਚੁਕਾਈਆ। ਮੈਂ ਤੇਰੇ ਚਰਨ ਕਵਲ ਕਹੇ ਧੌਲ ਕਰਾਂ ਨਿਮਸਕਾਰ, ਧਰਨੀ ਧਰਤ ਹੋ ਕੇ ਲਾਗਾਂ ਪਾਈਂਆ। ਤੂੰ ਮੈਨੂੰ ਬਖ਼ਸ਼ਣਾ ਆਪਣਾ ਇਕ ਪਿਆਰ, ਪੀਆ ਪੀਤਮ ਪ੍ਰੇਮ ਨੇਮ ਵਾਲਾ ਝੋਲੀ ਪਾਈਆ। ਮੈਂ ਖ਼ੁਸ਼ੀਆਂ ਵਿਚ ਜਾਵਾਂ ਬਲਿਹਾਰ, ਬਲਹਾਰੀ ਤੇਰੀ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਤਿ ਸਤਿਵਾਦੀ ਏਕੰਕਾਰ, ਅਕਲ ਕਲਧਾਰੀ ਕਲ ਤੇਰੀ ਓਟ ਤਕਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਰਾਈਂ ਜ਼ਿਲਾ ਹੁਸ਼ਿਆਰਪੁਰ ਅਮਰੀਕ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਪਵਿਤ੍ਰ ਕਰ ਦੇ ਅੰਤਰ, ਅੰਤਸ਼ਕਰਨ ਦੀਨ ਦੁਨੀ ਕਰ ਸਫ਼ਾਈਆ। ਤੂੰ ਭੇਵ ਖੁਲਾ ਦੇ ਨਿਰਗੁਣ ਧਾਰ ਨਿਰੰਤਰ, ਨਿਰਵੈਰ ਨਿਰਾਕਾਰ ਨਿਰੰਕਾਰ ਤੇਰੀ ਓਟ ਤਕਾਈਆ। ਆਤਮ ਪਰਮਾਤਮ ਫ਼ੁਰਨਾ ਤੇਰਾ ਫੁਰੇ ਮੰਤਰ, ਮੰਤਵ ਸਭ ਦੇ ਹੱਲ ਕਰਾਈਆ। ਤੇਰਾ
ਪ੍ਰਕਾਸ਼ ਤੱਕਾਂ ਗਗਨ ਗਗਨੰਤਰ, ਜਗਤ ਜਹਾਨ ਹੋਏ ਰੁਸ਼ਨਾਈਆ। ਜੋ ਇਸ਼ਾਰਾ ਦੇ ਕੇ ਗਿਆ ਅਵਤਾਰ ਬਾਹਰਵਾਂ ਧਨੰਤਰ, ਔਖਧ ਤੇਰਾ ਨਾਮ ਦ੍ਰਿੜਾਈਆ। ਸੋ ਸਵਾਮੀ ਅੰਤਰਜਾਮੀ ਧਰਮ ਦੀ ਧਾਰ ਬਣਾ ਦੇ ਬੰਤਰ, ਘੜਨ ਭੰਨਣਹਾਰ ਸਮਰਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਤੇਰੀ ਓਟ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਰ ਕਰ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਆਪਣਾ ਭੇਵ ਖੁਲਾਈਆ। ਸੁਹੰਜਣਾ ਕਰ ਦੇ ਆਪਣਾ ਸੰਬਲ ਦੇਸ, ਦੇਸ ਦਸੰਤਰ ਆਪਣਾ ਪੰਧ ਮੁਕਾਈਆ। ਠਾਕਰ ਸਵਾਮੀ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਬਣ ਨਰ ਨਰੇਸ਼, ਨਰ ਨਰਾਇਣ ਤੇਰੀ ਵਡ ਵਡਿਆਈਆ। ਸ਼ਬਦ ਤਰਾਨਾ ਸ੍ਰੀ ਭਗਵਾਨਾ ਦੋ ਜਹਾਨ ਦੇ ਸੰਦੇਸ਼, ਜ਼ਿਮੀਂ ਅਸਮਾਨਾਂ ਹੋਏ ਸ਼ਨਵਾਈਆ। ਮੇਰੇ ਮਹਿਬੂਬਾ ਮੇਰੇ ਉਤੋਂ ਕੂੜੀ ਕਿਰਿਆ ਮੇਟ ਕਲੇਸ਼, ਕਲਾ ਆਪਣੀ ਆਪ ਪ੍ਰਗਟਾਈਆ। ਲਹਿਣਾ ਦੇਣਾ ਪੂਰਾ ਕਰ ਦੇ ਜੋ ਸੰਦੇਸ਼ਾ ਦੇ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਤੋਂ ਬਾਹਰ ਧਿਆਨ ਲਗਾਈਆ। ਤੂੰ ਸਵਾਮੀ ਅੰਤਰਜਾਮੀ ਸਦਾ ਰਹੇਂ ਹਮੇਸ਼, ਹਮ ਸਾਜਣ ਇਕ ਅਖਵਾਈਆ। ਮੈਂ ਦਰ ਠਾਂਡੇ ਤੇਰੀ ਦਰਗਾਹ ਸਾਚੀ ਹੋਈ ਪੇਸ਼, ਸਚਖੰਡ ਸੀਸ ਨਿਵਾਈਆ। ਮੇਰਾ ਬਦਲ ਦੇ ਬਿਨਾ ਕਲਮ ਸਿਆਹੀ ਤੋਂ ਲੇਖ, ਕੂੜੀ ਕਿਰਿਆ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੇ ਸਤਿਗੁਰ ਪੁਰਖ ਅਕਾਲੇ ਆਦਿ ਜੁਗਾਦੀ, ਜੁਗ ਚੌਕੜੀ ਤੇਰਾ ਧਿਆਨ ਲਗਾਈਆ। ਦਿਵਸ ਰੈਣ ਬਿਨ ਰਸਨਾ ਜਿਹਵਾ ਰਹੀ ਅਰਾਧੀ, ਆਦਿ ਪੁਰਖ ਅਪਰੰਪਰ ਸਵਾਮੀ ਤੇਰਾ ਢੋਲਾ ਗਾਈਆ। ਤੇਰੇ ਵਿਚ ਹੋਈ ਵਿਸਮਾਦੀ, ਬਿਸਮਿਲ ਆਪਣਾ ਆਪ ਕਰਾਈਆ। ਤੂੰ ਪੰਡਤ ਬੋਧ ਅਗਾਧੀ, ਤੇਰੀ ਵਿਦਿਆ ਸਮਝ ਕਿਸੇ ਨਾ ਆਈਆ। ਹੁਣ ਲੱਜਿਆ ਰਖ ਲੈ ਦੀਨ ਦੁਨੀ ਦੇ ਨਾਲ ਸਾਡੀ, ਸਾਹਿਬ ਤੇਰੇ ਅਗੇ ਵਾਸਤਾ ਪਾਈਆ। ਮੇਰੇ ਉਤੇ ਦੁੱਖਾਂ ਵਾਲੀ ਘੜੀ ਆਈ ਅਗੰਮੀ ਡਾਢੀ, ਡੌਰੂ ਡੰਕ ਵਜਾ ਕੇ ਦਿਆਂ ਸੁਣਾਈਆ। ਬਿਨ ਤੇਰੀ ਕਿਰਪਾ ਸ੍ਰਿਸ਼ਟੀ ਦ੍ਰਿਸ਼ਟੀ ਅੰਤਸ਼ਕਰਨ ਵਿਚ ਮੂਲ ਨਾ ਜਾਏ ਸਾਧੀ, ਸਾਧਨਾ ਸਚ ਨਾ ਕੋਇ ਸਮਝਾਈਆ। ਮੈਂ ਦਿਵਸ ਰੈਣ ਧੁਰ ਨਰਾਇਣ ਬਣੀ ਪਾਂਧੀ, ਭੱਜਾਂ ਵਾਹੋ ਦਾਹੀਆ। ਉਹ ਤੱਕ ਮੇਰੇ ਸਵਾਮੀ ਮੇਰੇ ਉਤੇ ਸਦੀ ਚੌਧਵੀਂ ਝੁਲਣ ਵਾਲੀ ਆਂਧੀ, ਅੰਧ ਅੰਧੇਰਾ ਚੌਦਾਂ ਤਬਕ ਦਰਸਾਈਆ। ਪਵਣ ਉਨੰਜਾ ਧਾਰ ਦਿਸੇ ਮੂਲ ਨਾ ਠਾਂਡੀ, ਅਗਨੀ ਤਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸਤਿਗੁਰ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਮੇਰੀ ਅੰਤ ਕੰਤ ਭਗਵੰਤ ਦੁਹਾਈ, ਸੱਜਣ ਮੀਤ ਮੁਰਾਰੇ ਦਿਆਂ ਜਣਾਈਆ। ਚਾਰ ਕੁੰਟ ਮੇਰੇ ਤੋਂ ਕੂੜ ਕੁਕਰਮ ਮੇਟ ਦੇ ਛਾਹੀ, ਸ਼ਹਿਨਸ਼ਾਹ ਤੇਰੀ ਆਸ ਰਖਾਈਆ। ਮੈਨੂੰ ਯਾਦ ਆਉਂਦਾ ਜਿਸ ਵੇਲੇ ਗੋਬਿੰਦ ਮੇਰੇ ਉਤੋਂ ਬੂਟਾ ਪੁਟਿਆ ਕਾਹੀ, ਕਾਇਨਾਤ ਦੀ ਜੜ ਗਿਆ ਉਖੜਾਈਆ। ਜਿਸ ਦਾ ਲਹਿਣਾ ਦੇਣਾ ਪੂਰਾ ਕਰਨਾ ਸਾਲ ਲੰਘ ਜਾਣ ਸੌ ਢਾਈ, ਢਈਆ ਆਪਣਾ ਪੰਧ ਮੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਜੋਤੀ ਜਾਤੇ ਤੂੰ ਲੋਕਮਾਤ ਆਉਣਾ ਚਾਈਂ ਚਾਈਂ, ਚਾਓ ਘਨੇਰਾ ਮੇਰੇ ਅੰਤਰ ਆਉਣਾ ਚਾਈਂ ਚਾਈਂਆ। ਧਰਨੀ ਕਹੇ ਤੂੰ ਸਭ ਦੀਆਂ ਪਕੜਨੀਆਂ ਬਾਹੀਂ, ਫੜ ਬਾਹੋਂ ਗਲੇ ਲਗਾਈਆ। ਪੀਆ ਪ੍ਰੀਤਮ ਪਰਮਾਤਮ ਬਣਨਾ ਮਾਹੀ, ਮਹਿਬੂਬ ਤੇਰੀ ਆਸ ਰਖਾਈਆ। ਨਾਲੇ ਮੇਰੇ ਤੇ ਨਿਗਾਹ ਮਾਰੀਂ ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ
ਗਾਂਈ, ਧਰਮ ਵਿਚ ਧਰਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਵੇਖ ਲੈ ਗੋਬਿੰਦ ਦਾ ਢਈਆ ਲੰਘਿਆ, ਆਪਣਾ ਪੰਧ ਮੁਕਾਈਆ। ਧਰਮ ਦਾ ਦਿਸੇ ਨਾ ਕੋਇ ਪਲੰਘਿਆ, ਸਚ ਸਿੰਘਾਸਣ ਸੋਭਾ ਕੋਇ ਨਾ ਪਾਈਆ। ਚਾਰੋਂ ਕੁੰਟ ਭੁੱਖ ਨੰਗਿਆ, ਧੀਰਜ ਧੀਰ ਨਾ ਕੋਇ ਜਣਾਈਆ। ਫਿਰੀ ਦਰੋਹੀ ਵਿਚ ਵਰਭੰਡਿਆ, ਬ੍ਰਹਿਮੰਡ ਰਹੇ ਕੁਰਲਾਈਆ। ਨਾਤਾ ਤੁਟਿਆ ਜੇਰਜ ਅੰਡਿਆ, ਉਤਭੁਜ ਸੇਤਜ ਮੇਲ ਨਾ ਕੋਇ ਮਿਲਾਈਆ। ਜਗਤ ਜੀਵਾਂ ਭਾਰ ਚੁੱਕੇ ਕੋਇ ਨਾ ਕੰਧਿਆ, ਕੰਢੀ ਪਾਰ ਨਾ ਕੋਇ ਕਰਾਈਆ। ਜਿਧਰ ਤੱਕਾਂ ਉਧਰ ਭੇਖ ਪਖੰਡਿਆ, ਸਤਿ ਵਿਚ ਨਾ ਕੋਇ ਸਮਾਈਆ। ਤੂੰ ਪ੍ਰਗਟ ਹੋ ਮਿਹਰਵਾਨ ਸੂਰੇ ਸਰਬੰਗਿਆ, ਸ਼ਾਹ ਪਾਤਸ਼ਾਹ ਆਪਣੀ ਲੈ ਅੰਗੜਾਈਆ। ਦੋ ਧਾਰ ਚਮਕਾ ਆਪਣਾ ਖੰਡਿਆ, ਖੜਗਾਂ ਕਰ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦਿਆ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਵਰਤਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਰਾਈਂ ਜ਼ਿਲਾ ਹੁਸ਼ਿਆਰਪੁਰ ਮੇਲਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਤੇਰੀ ਧਾਰ ਬਵੰਜੇ, ਬਾਵਨ ਰੰਗ ਰੰਗਾਈਆ। ਮੈਨੂੰ ਇਸ਼ਾਰਾ ਦਿਤਾ ਸੰਜੇ, ਬਿਨ ਨੈਣਾਂ ਨੈਣ ਉਠਾਈਆ। ਧਰਨੀਏ ਕਲ ਤੇਰੇ ਉਤੋਂ ਲੰਘੇ, ਭੱਜੇ ਵਾਹੋ ਦਾਹੀਆ। ਸਭ ਦੇ ਸੀਸ ਕਰਾਵੇ ਨੰਗੇ, ਓਢਣ ਧਰਮ ਨਾ ਕੋਇ ਟਿਕਾਈਆ। ਜਗਤ ਜਗਿਆਸੂ ਹੋਵਣ ਗੰਜੇ, ਬੋਦੀ ਸੀਸ ਨਾ ਕੋਇ ਟਿਕਾਈਆ। ਕੂੜੀ ਕਿਰਿਆ ਦੇ ਲਾਉਣੇ ਪੰਜੇ, ਪੰਜ ਵਿਕਾਰ ਨਾਲ ਮਿਲਾਈਆ। ਦੀਨਾਂ ਮਜ਼੍ਹਬਾਂ ਹੋਵੇ ਜੰਗੇ, ਝਗੜਾ ਸਕੇ ਨਾ ਕੋਇ ਮੁਕਾਈਆ। ਪ੍ਰਭੂ ਦੇ ਨਾਮ ਕਿੱਲੀਆਂ ਉਤੇ ਰਹਿਣੇ ਟੰਗੇ, ਹਿਰਦੇ ਸਕੇ ਨਾ ਕੋਇ ਵਸਾਈਆ। ਕਿਸੇ ਨੂੰ ਸਾਰ ਨਹੀਂ ਆਉਣੀ ਇਸ਼ਾਰੇ ਅਨਾਇਤ ਵਾਲੇ ਗੰਢੇ, ਬੁਲ੍ਹੇ ਕੀ ਵਡਿਆਈਆ। ਮਾਣ ਰਹਿਣਾ ਨਹੀਂ ਕਿਸੇ ਪੰਡੇ, ਵਿਦਿਆ ਚਲੇ ਨਾ ਕੋਇ ਚਤੁਰਾਈਆ। ਕਲਜੁਗ ਜੀਵ ਹੋਣੇ ਕਾਚੇ ਅੰਡੇ, ਧਰਮ ਦੀ ਧਾਰ ਨਾ ਕੋਇ ਸਮਾਈਆ। ਪੁਰਖ ਅਕਾਲ ਦੀਨ ਦਿਆਲ ਭੰਨਣੇ ਇਕੋ ਸ਼ਬਦ ਦੇ ਡੰਡੇ, ਡੰਡਾਵਤ ਸਭ ਦੀ ਦੇਣੀ ਬਦਲਾਈਆ। ਖੇਲ ਖਿਲਾਉਣਾ ਆਪਣੇ ਅਗੰਮੀ ਖੰਡੇ, ਜਗਤ ਕਟਾਰ ਨਾ ਹੱਥ ਉਠਾਈਆ। ਦੀਨ ਦੁਨੀ ਦੀ ਵੇਖੇ ਵੰਡੇ, ਨਵ ਸੱਤ ਧਿਆਨ ਲਗਾਈਆ। ਨਿਗਾਹ ਮਾਰੇ ਵਿਚ ਬ੍ਰਹਿਮੰਡੇ, ਭੇਵ ਅਭੇਦ ਖੁਲਾਈਆ। ਕੂੜੀ ਕਿਰਿਆ ਨਿਸ਼ਾਨ ਮਿਟਾਏ ਝੰਡੇ, ਸਤਿ ਧਰਮ ਸੱਤ ਰੰਗ ਆਪ ਝੁਲਾਈਆ। ਜਨ ਭਗਤਾਂ ਸੀਨੇ ਕਰੇ ਠੰਡੇ, ਅਗਨੀ ਤਤ ਗਵਾਈਆ। ਟੁੱਟੀ ਆਤਮ ਪਰਮਾਤਮ ਧਾਰ ਗੰਢੇ, ਮੇਲਾ ਮੇਲੇ ਸਹਿਜ ਸੁਭਾਈਆ। ਹਰਿਜਨ ਰਹਿਣ ਨਾ ਦੇਵੇ ਅੰਤਰ ਰੰਡੇ, ਸੁਰਤ ਸ਼ਬਦ ਨਾਲ ਪ੍ਰਨਾਈਆ। ਕਲਜੁਗ ਲੇਖਾ ਜਾਣੇ ਅੰਤ ਕਿਨਾਰਾ ਕੰਢੇ, ਕੰਢੀ ਬੈਠਾ ਧਿਆਨ ਲਗਾਈਆ। ਝਗੜਾ ਮੇਟ ਕਰੀਰ ਜੰਡੇ, ਭੇਵ ਅਭੇਦ ਆਪ ਖੁਲਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦੇ, ਸਹਿੰਸਾ ਅੰਦਰੋਂ ਦਏ ਚੁਕਾਈਆ। ਵਰਨ ਬਰਨ ਕੱਠੇ ਕਰ ਕੇ ਬੰਦੇ, ਬੰਦਗੀ ਇਕੋ ਦਏ ਸਮਝਾਈਆ। ਲਹਿਣਾ ਜਾਣੇ ਮਾੜੇ ਚੰਗੇ, ਚਾਰੋਂ ਕੁੰਟ ਖੋਜ ਖੁਜਾਈਆ।
ਆਸਾ ਪੂਰੀ ਕਰੇ ਗੋਦਾਵਰੀ ਕੰਢੇ, ਜਮਨਾ ਸੁਰਸਤੀ ਨਾਲ ਮਿਲਾਈਆ। ਗੁਰਮੁਖਾਂ ਤਨ ਵਜੂਦ ਜਾਏ ਰੰਗੇ, ਰੰਗਤ ਆਪਣਾ ਨਾਮ ਰੰਗਾਈਆ। ਤੇਰੇ ਸਵਾਲ ਪੂਰੇ ਕਰੇ ਮੰਗੇ, ਮੰਗਤੀਏ ਤੈਨੂੰ ਦਏ ਵਡਿਆਈਆ। ਤੂੰ ਫਿਰਨਾ ਪੈਰੀਂ ਨੰਗੇ, ਬਿਨ ਚਰਨਾਂ ਚਲਣਾ ਚਾਈਂ ਚਾਈਂਆ। ਜਿਸ ਕੂੜ ਵਿਕਾਰ ਕਲ ਕਾਤੀ ਮੇਟਣੇ ਗੰਦੇ, ਕੁਕਰਮ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਦੇ ਕੇ ਪਰਮਾਨੰਦੇ, ਪਰਮ ਪੁਰਖ ਆਪਣਾ ਦਰਸ ਕਰਾਈਆ। ਦੀਨ ਦੁਨੀ ਦੇ ਤੱਕੇ ਦੰਗੇ, ਦਗ਼ੇ ਬਾਜ਼ੀ ਵੇਖ ਵਖਾਈਆ। ਧੁਰ ਦੇ ਅਸਵ ਕਸੇ ਤੰਗੇ, ਸ਼ਬਦੀ ਸ਼ਬਦ ਆਪ ਪ੍ਰਗਟਾਈਆ। ਸ਼ਾਹ ਸਵਾਰਾ ਬਸਤਰ ਪਹਿਨ ਕੇ ਚੰਗੇ, ਸਚ ਸਿੰਘਾਸਣ ਆਸਣ ਲਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਲੰਘੇ, ਦੀਨ ਦੁਨੀ ਵੇਖ ਵਖਾਈਆ। ਉਸ ਦਾ ਸੁਹੰਜਣਾ ਹੋਵੇ ਇਕ ਪਲੰਘੇ, ਸਤਿ ਸਰੂਪੀ ਸ਼ਾਹੋ ਭੂਪੀ ਆਪਣਾ ਆਸਣ ਲਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਵੱਖਰਾ ਕਰੇ ਢੰਗੇ, ਨੀਤੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਨ ਭਗਤਾਂ ਸਦਾ ਸੰਗੇ, ਸਗਲਾ ਸੰਗ ਬਹੁਰੰਗ ਆਪ ਨਿਭਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੁਰਾਲਾ ਜ਼ਿਲਾ ਹੁਸ਼ਿਆਰਪੁਰ ਗੁਰਮੀਤ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰਾ ਪਵਿਤ੍ਰ ਕਰਦੇ ਘਰ, ਦੀਨ ਦੁਨੀ ਧਰਮ ਧਾਰ ਚਲਾਈਆ। ਸਭ ਦੇ ਅੰਤਰ ਨਜ਼ਰੀਆ ਹੋਵੇ ਹਰਿ, ਹਰ ਹਿਰਦੇ ਆਪਣਾ ਦਰਸ ਦਿਖਾਈਆ। ਕਲਜੁਗ ਕੂੜੀ ਕਿਰਿਆ ਚੁਕਾ ਦੇ ਡਰ, ਭੈ ਭਉ ਨਾ ਕੋਇ ਰਖਾਈਆ। ਕਿਲਾ ਹੰਕਾਰੀ ਤੋੜ ਦੇ ਗੜ੍ਹ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਮਾਨਵ ਢੋਲਾ ਜਾਏ ਪੜ੍ਹ, ਪਾਰਬ੍ਰਹਮ ਬ੍ਰਹਮ ਮੇਲਾ ਮੇਲਣਾ ਚਾਈਂ ਚਾਈਂਆ। ਤ੍ਰੈਗੁਣ ਅਗਨੀ ਤੇਰਾ ਜੀਵ ਜਹਾਨ ਜਾਏ ਨਾ ਸੜ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਮੈਂ ਸ਼ਰਨ ਸ਼ਰਨਾਈ ਤੇਰੀ ਰਹੀ ਪੜ, ਨਿਵ ਨਿਵ ਸੀਸ ਝੁਕਾਈਆ। ਲਹਿਣਾ ਦੇਣਾ ਪੂਰਾ ਕਰ ਦੇ ਚੇਤਨ ਜੜ, ਸੁਰਤੀ ਸ਼ਬਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਤਿਗੁਰ ਸਾਹਿਬ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਸ੍ਰਿਸ਼ਟੀ ਅੰਦਰ ਆਪਣਾ ਦੱਸ ਦੇ ਰੂਪ, ਮਹਿੰਮਾ ਕਥ ਕਥ ਜਣਾਈਆ। ਤੂੰ ਨਿਰਗੁਣ ਦਾਤਾ ਸਤਿ ਸਰੂਪ, ਜੋਤੀ ਜਾਤਾ ਵਡ ਵਡਿਆਈਆ। ਸ਼ਹਿਨਸ਼ਾਹ ਦੋ ਜਹਾਨਾਂ ਭੂਪ, ਪਾਤਸ਼ਾਹ ਇਕ ਅਖਵਾਈਆ। ਮੇਰੇ ਉਤੋਂ ਝਗੜਾ ਮੇਟ ਦੇ ਜੂਠ ਝੂਠ, ਕੂੜੀ ਕਿਰਿਆ ਬਾਹਰ ਕਢਾਈਆ। ਹਰਿਜਨ ਬਣਾ ਲੈ ਆਪਣੇ ਪੂਤ, ਗੁਰਮੁਖ ਆਪਣੀ ਗੋਦ ਉਠਾਈਆ। ਤੇਰਾ ਨਾਮ ਜੈਕਾਰਾ ਸੁਣਾਂ ਚਾਰੇ ਕੂਟ, ਦਹਿ ਦਿਸ਼ਾ ਤੇਰੀ ਵੱਜੇ ਵਧਾਈਆ। ਮੇਰੀ ਸੁਹੰਜਣੀ ਹੋ ਜਾਏ ਰੁੱਤ, ਰੁਤੜੀ ਤੇਰੇ ਨਾਲ ਮਹਿਕਾਈਆ। ਕਰ ਪ੍ਰਕਾਸ਼ ਕਾਇਆ ਬੁਤ, ਬੁਤਖ਼ਾਨਿਆਂ ਵੱਜੇ ਵਧਾਈਆ। ਤੂੰ ਸਵਾਮੀ ਅਬਿਨਾਸ਼ੀ ਅਚੁਤ, ਪੁਰਖ ਅਕਾਲ ਤੇਰੀ ਵਡਿਆਈਆ। ਜਿਹੜੀ ਦੁਨੀਆ ਤੇਰੇ ਪਿਆਰ ਨਾਲੋਂ ਗਈ ਟੁੱਟ, ਸਤਿਗੁਰ ਟੁੱਟਿਆਂ ਨਾਲ ਮਿਲਾਈਆ। ਕਿਸੇ ਦਾ ਭਾਗ ਨਾ ਜਾਏ ਨਖੁੱਟ, ਭਾਗਾਂ ਭਰੀ ਦਿਸੇ ਲੋਕਾਈਆ। ਆਪਣਾ ਨਾਮ ਭੰਡਾਰਾ ਵਰਤਾ ਅਤੁਟ, ਧਰਨੀ ਕਹੇ ਤੋਟ ਰਹੇ ਨਾ ਰਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤੇ ਕਰ ਰੁਸ਼ਨਾਈਆ।
ਤੇਰਾ ਸੰਦੇਸ਼ਾ ਸੁਣਣ ਚੌਦਾਂ ਲੋਕ, ਚੌਦਾਂ ਤਬਕ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਇਕ ਸਲੋਕ, ਸੋਹਲਾ ਧੁਰ ਦਾ ਸ਼ਬਦ ਸ਼ਬਦ ਸ਼ਨਵਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਦਸੂਹਾ ਜ਼ਿਲਾ ਹੁਸ਼ਿਆਰਪੁਰ ਖ਼ਿਆਲ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਤਿਗੁਰ ਪੁਰਖ ਗੁਰਦੇਵਾ, ਦੇਵ ਆਤਮਾ ਧਿਆਨ ਲਗਾਈਆ। ਵਸਣਹਾਰੇ ਸਚਖੰਡ ਦਵਾਰ ਨਿਹਚਲ ਨਿਹਕੇਵਾ, ਨਰ ਨਰਾਇਣ ਤੇਰੀ ਸ਼ਰਨਾਈਆ। ਮਾਨਸ ਮਾਨੁਖ ਸਭ ਦੇ ਦੇ ਅੰਮ੍ਰਿਤ ਰਸ ਮੇਵਾ, ਚਾਰ ਕੁੰਟ ਖ਼ੁਸ਼ੀ ਬਣਾਈਆ। ਤੂੰ ਅਪਰੰਪਰ ਸਵਾਮੀ ਦੇਵੀ ਦੇਵਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਧਰਨੀ ਕਹੇ ਮੈਂ ਬਿਨਾ ਰਸਨਾ ਤੋਂ ਗੁਣ ਗਾਵਾਂ ਬਿਨ ਜਿਹਵਾ, ਤੇਰੀ ਸਿਫ਼ਤ ਸਿਫ਼ਤ ਵਡਿਆਈਆ। ਤੂੰ ਮਾਲਕ ਗਹਿਰ ਗੰਭੀਰ ਅਲਖ ਅਭੇਵਾ, ਅਗੋਚਰ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰ ਦੇਣੀ ਵਡਿਆਈਆ। ਧਰਨੀ ਕਹੇ ਪ੍ਰਭੂ ਮੈਨੂੰ ਆਪਣੇ ਦਰ ਕਰ ਕਬੂਲ, ਕਾਇਨਾਤ ਤੋਂ ਬਾਹਰ ਧਿਆਨ ਲਗਾਈਆ। ਚਰਨ ਕਵਲ ਬਖ਼ਸ਼ ਧੂਲ, ਧੂੜੀ ਖ਼ਾਕ ਰਮਾਈਆ। ਤੇਰੀ ਸ੍ਰਿਸ਼ਟੀ ਤੈਨੂੰ ਗਈ ਭੂਲ, ਭੁਲੀ ਜਗਤ ਲੋਕਾਈਆ। ਧਰਮ ਦਾ ਰਿਹਾ ਨਾ ਕੋਈ ਅਸੂਲ, ਅਸਲ ਵਿਚ ਨਾ ਕੋਇ ਸਮਾਈਆ। ਔਹ ਤੱਕ ਸ਼ੰਕਰ ਉਠਾਈ ਫਿਰਦਾ ਤ੍ਰਿਸੂਲ, ਆਪਣੀ ਲਏ ਅੰਗੜਾਈਆ। ਕਿਸੇ ਦਾ ਬਕਾਇਆ ਰਹਿਣ ਨਹੀਂ ਦੇਣਾ ਮੂਲ, ਲਹਿਣਾ ਸਭ ਦਾ ਪੂਰ ਕਰਾਈਆ। ਮੇਰੇ ਸਵਾਮੀ ਬਿਨ ਤੇਰੀ ਕਿਰਪਾ ਪੰਘੂੜਾ ਸਕੇ ਕੋਈ ਨਾ ਝੂਲ, ਸੁਖ ਆਸਣ ਡੇਰਾ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਲੇਖੇ ਲਾ ਕਰਨੀ, ਕਰਨੀ ਦੇ ਕਰਤੇ ਦੇ ਵਡਿਆਈਆ। ਸਚ ਬਖ਼ਸ਼ ਸਹਾਰਾ ਚਰਨੀ, ਚਰਨ ਕਵਲ ਦੇ ਵਡਿਆਈਆ। ਮੈਂ ਤੇਰੀ ਇਕੋ ਤੁਕ ਪੜ੍ਹਨੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਦੀਨ ਦੁਨੀ ਤੱਕ ਲੈ ਆਪਣੀ ਵਰਨੀ, ਬਰਨਾਂ ਖੋਜ ਖੁਜਾਈਆ। ਤੇਰੀ ਪਏ ਕੋਇ ਨਾ ਸਰਨੀ, ਸ਼ਰਨਗਤ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰ ਗੜ੍ਹਨੀ, ਹੰਕਾਰ ਵਿਕਾਰ ਨਾਲ ਵਡਿਆਈਆ। ਮੇਰੇ ਉਤੇ ਤੇਰੀ ਖਾਲਕ ਮਖ਼ਲੂਕ ਖ਼ਲਕ ਅੰਤਮ ਸੜਨੀ, ਕਲਜੁਗ ਅਗਨੀ ਅੱਗ ਲਗਾਈਆ। ਵਣਜ ਹੋਵੇ ਸੀਸ ਧੜਨੀ, ਕੀਮਤ ਕੌਡੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਸੇਵਾ ਕਰੀਂ ਮਨਜ਼ੂਰ, ਮਿਹਰਵਾਨ ਦਇਆ ਕਮਾਈਆ। ਤੂੰ ਸਦਾ ਹਾਜ਼ਰ ਹਜ਼ੂਰ, ਹਜ਼ੂਰੀਏ ਅਵਤਾਰ ਪੈਗ਼ੰਬਰ ਗੁਰ ਰਹੇ ਜਣਾਈਆ। ਮੈਨੂੰ ਸੰਦੇਸ਼ਾ ਦੇਣ ਜ਼ਰੂਰ, ਜ਼ਰੂਰਤ ਆਪਣੀ ਰਹੇ ਜਣਾਈਆ। ਸਾਡਾ ਦੀਨਾਂ ਮਜ਼੍ਹਬਾਂ ਦਾ ਭਰਿਆ ਪੂਰ, ਬੇੜਾ ਕੰਧ ਉਤੇ ਟਿਕਾਈਆ। ਕਵਣ ਵੇਲਾ ਪ੍ਰਭ ਲੇਖ ਮੁਕਾਏ ਕੂੜ, ਕੁਕਰਮ ਕੁਟੰਬ ਦਏ ਖਪਾਈਆ। ਜਨ ਭਗਤਾਂ ਬਖ਼ਸ਼ੇ ਚਰਨ ਧੂੜ, ਟਿੱਕੇ ਖ਼ਾਕ ਰਮਾਈਆ। ਦੀਨ ਦੁਨੀ ਦਾ ਵੇਖੇ
ਕਸੂਰ, ਕਰਮ ਕਾਂਡਾਂ ਫੋਲ ਫੁਲਾਈਆ। ਸਾਚੇ ਸੰਤਾਂ ਤੱਕੇ ਸਰੂਰ, ਸੁਰਤ ਸ਼ਬਦ ਫੋਲ ਫੁਲਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਦਾ ਮਜ਼ਦੂਰ, ਜੁਗ ਜੁਗ ਸੇਵ ਕਮਾਈਆ। ਪਰ ਏਸ ਵੇਲੇ ਮੇਰੇ ਤੇ ਪਿਆ ਫ਼ਤੂਰ, ਫ਼ਤਵਾ ਦਿਤਾ ਖ਼ਲਕ ਖ਼ੁਦਾਈਆ। ਹੰਕਾਰੀ ਗੜ੍ਹ ਹੋਇਆ ਗ਼ਰੂਰ, ਗ਼ੁਰਬਤ ਸਕੇ ਨਾ ਕੋਇ ਮਿਟਾਈਆ। ਮੂਸਾ ਵੇਖੇ ਧਾਰ ਕੋਹਤੂਰ, ਈਸਾ ਇਸਮ ਦੀ ਅੱਖ ਉਠਾਈਆ। ਮੁਹੰਮਦ ਨਜ਼ਰੀਆ ਕਰੇ ਤੇਰੇ ਹਜੂਰ, ਜ਼ਾਹਰ ਜ਼ਹੂਰ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੈਂ ਤੇਰੀ ਹੋਵਾਂ ਮਸ਼ਕੂਰ, ਮੁਸ਼ਕਲ ਮੇਰੀ ਹੱਲ ਕਰਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸ਼ਰੀਹ ਪੁਰ ਜ਼ਿਲਾ ਹੁਸ਼ਿਆਰ ਪੁਰ ਵਤਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਅੰਤਰ ਉਠਦੀਆਂ ਚੀਸਾਂ, ਚਸ਼ਮਦੀਦ ਵੇਖ ਵਖਾਈਆ। ਮੈਂ ਤੇਰਾ ਰਾਹ ਤੱਕਾਂ ਸਾਹਿਬ ਉਨੀਸਾ, ਇਕ ਨੌ ਦੇ ਮਾਲਕ ਧਿਆਨ ਲਗਾਈਆ। ਮੇਰੀ ਆਸਾ ਤੜਪਦੀ ਬੀਸਾ, ਬੀਸ ਬੀਸੇ ਹੋ ਸਹਾਈਆ। ਤੇਰਾ ਨੂਰ ਤੱਕਾਂ ਇਕੀਸਾ, ਏਕੰਕਾਰ ਦਏ ਵਡਿਆਈਆ। ਮੇਰਾ ਧਰਮ ਦਾ ਖ਼ਾਲੀ ਹੋਇਆ ਖ਼ੀਸਾ, ਪੱਲੇ ਗੰਢ ਨਾ ਕੋਇ ਰਖਾਈਆ। ਸ਼ਰਅ ਦੀ ਰਹੇ ਨਾ ਕੋਇ ਹਦੀਸਾ, ਹਜ਼ਰਤ ਉਠ ਉਠ ਦੇਣ ਗਵਾਹੀਆ। ਚਾਰੋਂ ਕੁੰਟ ਮਾਇਆ ਮਮਤਾ ਪੀਸਣ ਪੀਸਾ, ਚੱਕੀ ਕੂੜ ਕੁੜਿਆਰ ਚਲਾਈਆ। ਤੇਰਾ ਨੂਰ ਨਜ਼ਰ ਨਾ ਆਵੇ ਸ਼ੀਸ਼ਾ, ਸਤਿ ਸਰੂਰ ਨਾ ਕੋਇ ਦਸਾਈਆ। ਛਤਰ ਰਿਹਾ ਨਾ ਕਿਸੇ ਸੀਸਾ, ਸ਼ਹਿਨਸ਼ਾਹ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਦਰ ਉਠਦੀਆਂ ਹੁਕਾਂ, ਹੂੰ ਹੂੰ ਕਰ ਸੁਣਾਈਆ। ਮੈਂ ਕਿਹੜੀ ਕੂਟੇ ਲੁਕਾਂ, ਥਾਂ ਨਜ਼ਰ ਕੋਇ ਨਾ ਆਈਆ। ਕਿਹੜੇ ਸਾਹਿਬ ਨੂੰ ਝੁਕਾਂ, ਗੁਰ ਅਵਤਾਰ ਪੈਗ਼ੰਬਰ ਬੈਠੇ ਮੁਖ ਛੁਪਾਈਆ। ਕਿਸ ਨੂੰ ਦੱਸਾਂ ਦੁੱਖਾ, ਕਿਸ ਅਗੇ ਵਾਸਤਾ ਪਾਈਆ। ਮੇਰਾ ਦੁਰਮਤ ਭਰਿਆ ਮੁਖਾ, ਪਾਪਾਂ ਮੈਲ ਨਾ ਕੋਇ ਧਵਾਈਆ। ਮੇਰੇ ਸਿਸਕੀਆਂ ਵਿਚ ਰੋਂਦੇ ਬੁਲ ਬੁਟਾ, ਸਵਾਮੀ ਤੱਕਣਾ ਚਾਈਂ ਚਾਈਂਆ। ਮੇਰਾ ਨਾਤਾ ਸਤਿ ਦਾ ਟੁੱਟਾ, ਟੁਟਿਆਂ ਗੰਢ ਨਾ ਕੋਇ ਪਵਾਈਆ। ਜਿਧਰ ਤੱਕਦੀ ਮਾਨਵ ਫੁੱਟਾਂ, ਫੁਟਕਲ ਹੋਈ ਲੋਕਾਈਆ। ਕਲਜੁਗ ਪਾਈਆਂ ਲੁੱਟਾਂ, ਲੁਟੇਰਾ ਬਣਿਆ ਥਾਉਂ ਥਾਈਂਆ। ਮੈਂ ਦੋਵੇਂ ਮੀਟ ਕੇ ਅੱਖਾਂ, ਸੋਚਾਂ ਵਿਚ ਧਿਆਨ ਲਗਾਈਆ। ਜ਼ੋਰ ਜ਼ੋਰ ਦੀ ਘੁੱਟਾਂ, ਉਂਗਲੀਆਂ ਰਹੀ ਦਬਾਈਆ। ਕਿਹੜੀ ਤਾਕਤ ਨਾਲ ਉਠਾਂ, ਆਪਣੀ ਲਵਾਂ ਅੰਗੜਾਈਆ। ਮਿਹਰਵਾਨ ਜਿੰਨਾਂ ਚਿਰ ਸਾਹਿਬ ਨਾ ਤੁਠਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੇਰਾ ਨਿਮਾਣੀ ਦਾ ਗ਼ਰੀਬਾਂ ਵਾਲਾ ਗ਼ੁੱਸਾ, ਭੈ ਵਿਚ ਨਾ ਕਿਸੇ ਡਰਾਈਆ। ਮੇਰਾ ਕਮਜ਼ੋਰ ਹੋਇਆ ਜੁੱਸਾ, ਜਿਸਮ ਜ਼ਮੀਰ ਰਿਹਾ ਕੁਰਲਾਈਆ। ਤੂੰ ਸਾਹਿਬ ਸਵਾਮੀ ਅਬਿਨਾਸ਼ੀ ਅਚੁਤਾ, ਚੇਤਨ ਨੂਰ ਅਲਾਹੀਆ। ਮੇਰੀ ਸੁਹੰਜਣੀ ਕਰ ਦੇ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਦਰ ਹੁੰਦੀਆਂ ਪੀੜਾਂ, ਬਿਨ ਨਾੜੀ ਨਾੜੀਆਂ ਰਹੀ ਕੁਰਲਾਈਆ। ਮੈਂ ਵਾਸਤਾ ਪਾਇਆ
ਤੇਰੀਆਂ ਗ੍ਰੰਥਾਂ ਵਾਲੀਆਂ ਬੀੜਾਂ, ਅਗੇ ਨਿਵ ਨਿਵ ਸੀਸ ਝੁਕਾਈਆ। ਨੱਕ ਨਾਲ ਕਢੀਆਂ ਲਕੀਰਾਂ, ਲਾਈਨਾਂ ਦਿਤੀਆਂ ਵਖਾਈਆ। ਬਣ ਕੇ ਕੰਗਲੀ ਵਾਲਾ ਫ਼ਕੀਰਾ, ਦਰ ਦਰ ਅਲਖ ਜਗਾਈਆ। ਅਵਾਜ਼ਾਂ ਮਾਰੀਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਪੀਰਾਂ, ਉਚੀ ਕੂਕ ਕੂਕ ਸੁਣਾਈਆ। ਉਠੋ ਵੇਖੋ ਮੇਰਾ ਓਢਣ ਹੋਇਆ ਲੀਰਾਂ ਲੀਰਾਂ, ਸਿਰ ਹੱਥ ਨਾ ਕੋਇ ਰਖਾਈਆ। ਛੇਤੀ ਘੱਤ ਕੇ ਆਓ ਵਹੀਰਾਂ, ਭੱਜੋ ਵਾਹੋ ਦਾਹੀਆ। ਆਪਣੇ ਮਜ਼੍ਹਬ ਦੀਆਂ ਤੱਕੋ ਤਕਦੀਰਾਂ, ਜੋ ਤਦਬੀਰਾਂ ਨਾਲ ਬਣਾਈਆ। ਸ਼ਰਅ ਦੀਆਂ ਵੇਖੋ ਜਗੀਰਾਂ, ਜੋ ਹਿੱਸਿਆਂ ਵੰਡ ਵੰਡਾਈਆ। ਨਿਗਾਹ ਮਾਰੋ ਗ਼ਰੀਬਾਂ ਅਮੀਰਾਂ, ਜ਼ਾਤ ਅਜਾਤਾ ਖੋਜ ਖੁਜਾਈਆ। ਆਪਣੇ ਜ਼ੋਰ ਦੀਆਂ ਤੱਕੋ ਸ਼ਮਸ਼ੀਰਾਂ, ਖੰਡੇ ਤਿੱਖੀ ਧਾਰ ਵਖਾਈਆ। ਮੁਰੀਦਾਂ ਮੁਰਸ਼ਦਾਂ ਦੀਆਂ ਤੱਕੋ ਜਮੀਰਾਂ, ਅੰਦਰ ਵੜ ਕੇ ਖੋਜ ਖੁਜਾਈਆ। ਸਾਰਿਆਂ ਹੱਸ ਕੇ ਕਿਹਾ ਸਾਡੀਆਂ ਉਸ ਦੇ ਹੱਥ ਤਕਸੀਰਾਂ, ਜੋ ਨੂਰ ਨੁਰਾਨਾ ਨੂਰ ਅਲਾਹੀਆ। ਉਹ ਮਾਲਕ ਗਹਿਰ ਗੰਭੀਰਾ, ਗਵਰ ਇਕ ਅਖਵਾਈਆ। ਜਿਸ ਲੇਖੇ ਲਾਏ ਸਾਡੇ ਸਰੀਰਾ, ਪੰਜਾਂ ਤਤਾਂ ਤਤ ਸਮਾਈਆ। ਉਹ ਦੇਵਣਹਾਰਾ ਤੈਨੂੰ ਧੀਰਾ, ਧੀਰਜ ਧੀਰ ਆਪ ਜਣਾਈਆ। ਲੇਖਾ ਜਾਣੇ ਸ਼ਾਹ ਹਕੀਰਾ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਧਰਨੀਏ ਜਿਸ ਦੀਆਂ ਚਾਰ ਜੁਗ ਦੇ ਸ਼ਾਸਤਰਾਂ ਉਤੇ ਪੜ੍ਹਦੀ ਰਹੀਉਂ ਤਕਰੀਰਾਂ, ਤਹਿਰੀਰਾਂ ਵੇਖ ਵਖਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਤੇਰੇ ਉਤੇ ਹਰਿਜਨ ਬਣਾਏ ਧੁਰ ਦਾ ਹੀਰਾ, ਅਨਮੁਲੜੇ ਲਾਲ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਇਕ ਅਖਵਾਈਆ। ਧਰਨੀ ਕਹੇ ਪ੍ਰਭੂ ਮੈਨੂੰ ਕੂੜੀ ਕਿਰਿਆ ਦੀਆਂ ਪੈਂਦੀਆਂ ਦਰਦਾਂ, ਤੁਧ ਬਿਨ ਦਰਦੀਆਂ ਦਰਦ ਨਾ ਕੋਇ ਵੰਡਾਈਆ। ਮੈਂ ਚਾਰ ਕੁੰਟ ਪੁਕਾਰ ਕੇ ਕਹਾਂ ਮਰਦਾਂ, ਮਦਦ ਕਰੋ ਥਾਉਂ ਥਾਈਂਆ। ਜਿਧਰ ਤੱਕਿਆ ਮੈਨੂੰ ਸ਼ਰਅ ਦੀਆਂ ਦਿਸੀਆਂ ਕਰਦਾਂ, ਛੁਰੀਆਂ ਤਿੱਖੀ ਧਾਰ ਨਜ਼ਰੀ ਆਈਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਅਗੇ ਕਰਨ ਅਰਜ਼ਾਂ, ਬੇਨੰਤੀਆਂ ਰਹੇ ਸੁਣਾਈਆ। ਕਲਜੁਗ ਦੀਆਂ ਸਾਥੋਂ ਦੂਰ ਨਹੀਂ ਹੁੰਦੀਆਂ ਮਰਜ਼ਾਂ, ਮਰੀਜ਼ ਹੋਈ ਜਗਤ ਲੋਕਾਈਆ। ਸਾਡੇ ਨਾਮ ਕਲਮੇ ਦੀਆਂ ਭੁਲੀਆਂ ਤਰਜਾਂ, ਤਰਾ ਤਰਾ ਦੇ ਢੋਲੇ ਸਾਰੇ ਗਾਈਆ। ਧਰਨੀਏ ਪੁਰਖ ਅਕਾਲ ਤੇਰੀਆਂ ਪੂਰ ਕਰੇ ਗ਼ਰਜ਼ਾਂ, ਗਹਿਰ ਗੰਭੀਰ ਆਪਣੀ ਦਇਆ ਕਮਾਈਆ। ਪੁੱਠੀਆਂ ਸਿੱਧੀਆਂ ਕਰੇ ਨਰਦਾਂ, ਨਰ ਨਰਾਇਣ ਵਡੀ ਵਡਿਆਈਆ। ਕੂੜ ਕੁੜਿਆਰਾ ਮੇਟੇ ਗਰਦਾਂ, ਸਾਚਾ ਸਚ ਚੰਦ ਚਮਕਾਈਆ। ਉਹ ਵੇਖਣਹਾਰਾ ਪਿਛਲੀਆਂ ਸਭ ਦੀਆਂ ਫ਼ਰਦਾਂ, ਭਰਮ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਪ੍ਰਭ ਮੇਰੇ ਅੰਤਰ ਪੈਂਦਾ ਵਟ, ਵਟਣਾ ਕੂੜ ਕੁੜਿਆਰ ਚੜ੍ਹਾਈਆ। ਮੈਨੂੰ ਮਮਤਾ ਲੱਗਾ ਫੱਟ, ਪੱਟੀ ਸਚ ਨਾ ਕੋਇ ਬੰਧਾਈਆ। ਮੈਨੂੰ ਵਿਕਾਰੇ ਮਾਰੀ ਸੱਟ, ਸੁਧ ਰਹੀ ਨਾ ਰਾਈਆ। ਮੇਰਾ ਹੌਸਲਾ ਗਿਆ ਢੱਠ, ਰੋਵਾਂ ਮਾਰਾਂ ਧਾਹੀਂਆ। ਮੈਨੂੰ ਸਾਥੀ ਗਏ ਛਡ, ਧਰਮ ਧਾਰ ਨਾ ਕੋਇ ਜਣਾਈਆ। ਮੈਥੋਂ ਸਾਰੇ ਹੋ ਗਏ ਅੱਡ, ਪੱਲੂ ਗਏ ਛੁਡਾਈਆ। ਮੈਂ ਡਿੱਗੀ ਅੰਧੇਰੀ ਡੂੰਘੀ ਖੱਡ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਮੈਨੂੰ ਚੂੰਢੀ ਸਭ ਨੇ ਦਿਤੀ ਵੱਢ, ਪੱਟੀ ਸੁਹਾਗ ਨਜ਼ਰ ਕੋਇ ਨਾ ਆਈਆ। ਪ੍ਰੇਮੀ ਲਡਾਏ ਕੋਇ ਨਾ ਲਡ, ਪ੍ਰੀਤ ਅੰਤ ਨਾ ਕੋਇ ਲਗਾਈਆ। ਮੈਂ ਕਲਜੁਗ ਅਗਨੀ ਵਿਚ ਰਹੀ ਦਗ, ਸਾਂਤਕ ਸਤਿ ਨਾ ਕੋਇ ਵਰਤਾਈਆ। ਚਾਰੋਂ ਕੁੰਟ ਕੁਕਰਮ ਦੀ ਅੱਗ, ਮੈਨੂੰ ਰਹੀ ਜਲਾਈਆ।
ਮੈਂ ਪੁਰਖ ਅਕਾਲੇ ਦੀਨ ਦਿਆਲੇ ਤੈਨੂੰ ਰਹੀ ਲੱਭ, ਭੱਜਾਂ ਵਾਹੋ ਦਾਹੀਆ। ਵੈਰਾਗਾਂ ਵਿਚ ਰਹੀ ਸੱਦ, ਬਿਰਹੋਂ ਆਵਾਜ਼ ਲਗਾਈਆ। ਆ ਮੇਰੇ ਸੂਰੇ ਸਰਬਗ, ਹਰਿ ਕਰਤੇ ਨੂਰ ਅਲਾਹੀਆ। ਮੇਰੀ ਪੁਕਾਰੇ ਰਗ ਰਗ, ਰਿਗ ਵੇਦ ਜਿਸ ਦੀ ਦਏ ਗਵਾਹੀਆ। ਅਥਰਬਣ ਸਭਾ ਮਲੇਛਾ ਹੋਈ ਸਭ, ਸਤਿ ਰੰਗ ਨਾ ਕੋਇ ਰੰਗਾਈਆ। ਕਿਰਪਾ ਕਰ ਮੇਰੇ ਪ੍ਰਭ, ਪਰਮ ਪੁਰਖ ਤੇਰੀ ਵਡਿਆਈਆ। ਅੰਮ੍ਰਿਤ ਰਿਹਾ ਨਾ ਮੇਰੀ ਕਵਲ ਨਭ, ਝਿਰਨਾ ਰਿਸਕ ਨਾ ਕੋਇ ਝਿਰਾਈਆ। ਧਰਨੀ ਕਹੇ ਪ੍ਰਭੂ ਬਿਨ ਤੇਰੀ ਕਿਰਪਾ ਮੇਰਾ ਗਿਆ ਕਿਛ ਹਭ, ਖ਼ਾਲੀ ਹੱਥ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਏਕੰਕਾਰ ਮੈਂ ਨਿਮਾਣੀ ਤੈਨੂੰ ਰਹੀ ਸੱਦ, ਸੱਦੇ ਸਦਕੇ ਪ੍ਰੇਮ ਵਾਲੇ ਸੁਣਾਈਆ।