੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਡਡ ਜ਼ਿਲਾ ਹੁਸ਼ਿਆਰਪੁਰ ਦਿਆਲ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਨਿਰੰਕਾਰ, ਨਿਰਵੈਰ ਨਿਰਾਕਾਰ ਤੇਰੀ ਵਡਿਆਈਆ। ਮੈਂ ਕੋਝੀ ਕਮਲੀ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਤੂੰ ਕਿਰਪਾ ਕਰੀਂ ਆਪ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮੇਰੇ ਸਵਾਮੀ ਅੰਤਰਜਾਮੀ ਮੇਰਾ ਅੰਤਸ਼ਕਰਨ ਵਿਚਾਰ, ਬੁਧੀ ਤੋਂ ਪਰੇ ਧਿਆਨ ਲਗਾਈਆ। ਮੇਰਾ ਅੰਤਰ ਨਿਰੰਤਰ ਕਰੇ ਗਿਰਿਆਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਬਹੁੜੀ ਬਹੁੜੀ ਦਰੋਹੀ ਮੇਰੇ ਪਰਵਰਦਿਗਾਰ, ਸਾਂਝੇ ਯਾਰ ਤੇਰੀ ਓਟ ਤਕਾਈਆ। ਨਵ ਸੱਤ ਬ੍ਰਹਮ ਮਤ ਆਤਮ ਤਤ ਰਿਹਾ ਨਾ ਕੋਈ ਪਿਆਰ, ਪਰਮ ਪੁਰਖ ਪਰਮਾਤਮ ਤੇਰੇ ਰੰਗ ਨਾ ਕੋਇ ਸਮਾਈਆ। ਏਕੰਕਾਰ ਨਿਗਾਹ ਮਾਰ, ਅੰਦਰ ਧਾਰ ਮੇਰੀ ਸੁਣ ਪੁਕਾਰ, ਸਚ ਸਵਾਮੀ ਅੰਤਰਜਾਮੀ ਪੁਰਖ ਬਿਧਾਤੇ ਆਪਣੀ ਦਇਆ ਕਮਾਈਆ। ਜਿਧਰ ਤੱਕਾਂ ਧੂੰਆਂਧਾਰ, ਜਗਤ ਜਗਿਆਸੂ ਠੱਗ ਚੋਰ ਯਾਰ, ਮਿਤਰ ਪਿਆਰਾ ਪਿਆਰੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਂ ਕੀ ਦੱਸਾਂ ਆਪਣਾ ਅੰਤਸ਼ ਵਿਚਾਰ, ਵਿਚਰ ਕੇ ਕੀ ਜਣਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਨਿਰਗੁਣ ਨਿਰਵੈਰ ਹੋ ਜਾਹਰ, ਜਾਹਰ ਜ਼ਹੂਰ ਅਗੰਮੀ ਨੂਰ ਨੁਰਾਨਾ ਕਰ ਰੁਸ਼ਨਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੈਂ ਦੁਖੀ ਰੋਵਾਂ ਜ਼ਾਰੋ ਜ਼ਾਰ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਉਠ ਵੇਖ ਸਵਾਮੀ ਚਾਰੋਂ ਕੁੰਟ ਬਿਨ ਨੈਣਾਂ ਨਿਗਾਹ ਮਾਰ, ਬਿਨ ਅੱਖੀਆਂ ਅੱਖ ਖੁਲਾਈਆ। ਤੇਰਾ ਰਿਹਾ ਨਾ ਕੋਇ ਖ਼ਿਦਮਤਗਾਰ, ਖ਼ਾਦਮ ਆਦਮ ਨਜ਼ਰ ਕੋਇ ਨਾ ਆਈਆ। ਜਿਧਰ ਤੱਕਾਂ ਨੈਣ ਉਘਾੜ, ਸ੍ਰਿਸ਼ਟੀ ਦ੍ਰਿਸ਼ਟੀ ਹੋਈ ਵਿਭਚਾਰ, ਕੂੜ ਕੁਕਰਮ ਦਾ ਡੇਰਾ ਕੋਇ ਨਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੈਂ ਮੰਗਾਂ ਕੀ, ਬਹੁੜੀ ਦਰੋਹੀ ਤੇਰਾ ਨਾਮ ਦੁਹਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੈਂ ਤੇਰੇ ਸਹਾਰੇ ਰਹੀ ਜੀ, ਜੀਵਨ ਤੇਰੀ ਝੋਲੀ ਪਾਈਆ। ਤੇਰੇ ਸਤਿ ਧਰਮ ਦੀ ਅਵਤਾਰ ਪੈਗ਼ੰਬਰ ਗੁਰੂਆਂ ਵਾਲੀ ਭੁਲੀ ਸਭ ਨੂੰ ਲੀਹ, ਰਸਤਾ ਤੇਰੇ ਮਾਨਵ ਗਏ ਭੁਲਾਈਆ। ਤੇਰਾ ਧਰਮ ਦਾ ਨਾ ਕੋਈ
ਪੁਤ ਰਿਹਾ ਨਾ ਧੀ, ਬੰਸ ਸਰਬੰਸ ਸੋਭਾ ਕੋਇ ਨਾ ਪਾਈਆ। ਅੰਮ੍ਰਿਤ ਧਾਰ ਏਕਾ ਏਕੰਕਾਰ ਅਗੰਮਾ ਬਰਸੇ ਕੋਇ ਨਾ ਮੀਂਹ, ਮੇਘਲਾ ਧਾਰ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੇ ਅੰਦਰ ਤੱਕ ਮੇਰੇ ਸਵਾਮੀ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਆਦਿ ਪੁਰਖ ਅਪਰੰਪਰ ਸਵਾਮੀ, ਸਾਹਿਬ ਸਤਿਗੁਰ ਤੇਰੀ ਓਟ ਤਕਾਈਆ। ਮੈਂ ਜਿਧਰ ਤੱਕਾਂ ਉਧਰ ਸ਼ਰਅ ਦੀ ਗ਼ੁਲਾਮੀ, ਜ਼ੰਜੀਰ ਬੇਨਜ਼ੀਰ ਸਕੇ ਨਾ ਕੋਇ ਤੁੜਾਈਆ। ਮੈਂ ਆਪਣੀ ਸੇਵਾ ਵਿਚ ਹੋਈ ਨਿਹਕਾਮੀ, ਮੇਰੀ ਚਲੇ ਨਾ ਕੋਇ ਚਤੁਰਾਈਆ। ਜਿਧਰ ਤੱਕਾਂ ਉਧਰ ਤੇਰੀ ਹੋਵੇ ਬਦਨਾਮੀ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਸਤਿ ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਨਿਸ਼ਾਨਾ ਕੂੜ ਨਜ਼ਰੀ ਆਈਆ। ਮੇਰੇ ਮਾਲਕ ਮੇਰੇ ਉਤੇ ਕਰ ਮਿਹਰਵਾਨੀ, ਮਹਿਬੂਬ ਆਪਣੀ ਦਇਆ ਕਮਾਈਆ। ਸ਼ਰਅ ਸ਼ਰੀਅਤ ਮੇਟ ਇਸਲਾਮੀ, ਇਸਮ ਆਜ਼ਮ ਇਕ ਸਮਝਾਈਆ। ਤੂੰ ਬੋਧ ਅਗਾਧਾ ਸਤਿਗੁਰ ਅਨਾਮੀ, ਸਚਖੰਡ ਨਿਵਾਸੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੁਧ ਬਿਨ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਆਸ਼ਾ ਤੱਕ ਇਕ, ਏਕੰਕਾਰ ਇਕ ਜਣਾਈਆ। ਮੇਰੀ ਨੌ ਸੌ ਚੁਰਾਨਮੇ ਜੁਗ ਚੌਕੜੀ ਪੁਰਾਣੀ ਸਿੱਕ, ਸਤਿ ਸਤਿ ਦਿਆਂ ਦ੍ਰਿੜਾਈਆ। ਤੇਰਾ ਰਾਹ ਉਡੀਕਾਂ ਨਿਤ, ਨਵਿਤ ਧਿਆਨ ਲਗਾਈਆ। ਮੇਰਾ ਸਵਾਮੀ ਮਿਲੇ ਮਿਤ, ਮਿਤਰ ਪਿਆਰਾ ਸੋਭਾ ਪਾਈਆ। ਜੋ ਵਸੇ ਹਰ ਘਟ ਚਿਤ, ਲੱਖ ਚੁਰਾਸੀ ਰਿਹਾ ਸਮਝਾਈਆ। ਸੋ ਸੁਹੰਜਣੀ ਮੇਰੀ ਕਰੇ ਥਿਤ, ਘੜੀ ਪਲ ਵੱਜੇ ਵਧਾਈਆ। ਮੇਰਾ ਲੇਖਾ ਅਗਲਾ ਦੇਵੇ ਲਿਖ, ਪਿਛਲਾ ਲੇਖਾ ਰਹੇ ਨਾ ਰਾਈਆ। ਹਰਿਜਨ ਪ੍ਰਗਟਾਏ ਸੰਤ ਸੁਹੇਲੇ ਗੁਰਮੁਖ ਸਿੱਖ, ਜਨ ਭਗਤਾਂ ਦਏ ਵਡਿਆਈਆ। ਪਰਮ ਪੁਰਖ ਪਰਮਾਤਮ ਬਣ ਪਿਤ, ਆਤਮ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੇਰੀ ਪੂਰੀ ਕਰਨੀ ਇਛ, ਨਿਰਇਛਤ ਆਪਣੀ ਦਇਆ ਕਮਾਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ ਲਾਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੇਰੀ ਹਾਲਤ ਵੇਖ ਅੰਦਰੂਨੀ, ਅੰਤਸ਼ਕਰਨ ਫੋਲ ਫੁਲਾਈਆ। ਬਾਹਰੋਂ ਵੇਖ ਲੈ ਜਗਤ ਖੇਲ ਬੈਰੂਨੀ, ਨਵ ਨੌ ਚਾਰ ਧਿਆਨ ਲਗਾਈਆ। ਤੂੰ ਆਦਿ ਜੁਗਾਦਿ ਸ਼ਬਦ ਦਾ ਸਚ ਕਾਨੂੰਨੀ, ਕਾਇਦਾ ਕਾਇਨਾਤ ਦ੍ਰਿੜਾਈਆ। ਕੂੜ ਕਲਪਣਾ ਵੇਖ ਲੈ ਸਵਾਈ ਦੂਣੀ, ਚਵਗੁਣ ਰੂਪ ਵਟਾਈਆ। ਮਨ ਕਲਪਣਾ ਸਚ ਧਰਮ ਦੀ ਬਣੀ ਖ਼ੂਨੀ, ਕਾਤਲ ਮਕਤੂਲ ਰੂਪ ਬਣਾਈਆ। ਨਿਗਾਹ ਮਾਰ ਲੈ ਆਪਣੀ ਚੁਰਾਸੀ ਲੱਖ ਜੂਨੀ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਦਰ ਵੇਖ ਲੈ ਖੇਲ ਅਪਾਰਾ, ਅਪਰੰਪਰ ਧਿਆਨ ਲਗਾਈਆ। ਸਚ ਦਾ ਰਿਹਾ ਨਾ ਕੋਇ ਦਵਾਰਾ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਪਵਿਤ੍ਰ ਦਿਸੇ ਨਾ ਕੋਇ ਕਿਨਾਰਾ, ਤੀਰਥ ਤਟ ਰਹੇ ਕੁਰਲਾਈਆ। ਸਤਿਗੁਰ ਸ਼ਬਦ ਸਵਾਮੀ ਹੋ ਕੇ ਪਾ
ਸਾਰਾ, ਮਹਾਸਾਰਥੀ ਆਪਣਾ ਫੇਰਾ ਪਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰਾ, ਨਿਰੰਕਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਉਤੇ ਕੂੜ ਕੁਕਰਮ ਦਾ ਵੇਖ ਅਖਾੜਾ, ਚਾਰੋਂ ਕੁੰਟ ਨਾਚ ਨਚਾਈਆ। ਕਲਜੁਗ ਕਲ ਕਾਤੀ ਹੋ ਕੇ ਮਾਰ ਧਾੜਾ, ਧਾੜਵੀ ਆਪਣਾ ਬਲ ਪ੍ਰਗਟਾਈਆ। ਮੇਰੀ ਬੇਨੰਤੀ ਮੰਨ ਲੈ ਹਾੜਾ, ਨਿਵ ਨਿਵ ਲਾਗਾ ਤੇਰੀ ਪਾਈਂਆ। ਲੱਗੀ ਅੱਗ ਦੀਨ ਦੁਨੀ ਬਹੱਤਰ ਨਾੜਾ, ਤਤਵ ਤਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੀ ਪੁਕਾਰ ਤੇਰੇ ਅਗੇ, ਮਿਹਰਵਾਨ ਤੇਰੀ ਓਟ ਤਕਾਈਆ। ਸਾਚਾ ਦੀਪਕ ਨੂਰ ਕੋਇ ਨਾ ਜਗੇ, ਜਾਗਰਤ ਜੋਤ ਨਾ ਕੋਿੱੲ ਰੁਸ਼ਨਾਈਆ। ਜਿਧਰ ਤੱਕਾਂ ਉਧਰ ਦਿਸੇ ਲੱਗੀ ਅੱਗੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੇ ਸਵਾਮੀ ਮੇਰੇ ਦੋਏ ਹੱਥ ਬੱਧੇ, ਬੰਦਨਾ ਵਿਚ ਸੀਸ ਨਿਵਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਆ ਜਾ ਝੱਬੇ, ਝਲਕ ਆਪਣੀ ਦੇ ਵਖਾਈਆ। ਮੇਰੇ ਉਤੋਂ ਕੂੜ ਮੇਟ ਦੇ ਦਗ਼ੇ, ਦਗ਼ੇਬਾਜ਼ੀ ਰਹਿਣ ਕੋਇ ਨਾ ਪਾਈਆ। ਆਪਣੇ ਜੀਵ ਵੇਖ ਲੈ ਹੰਸ ਬਣੇ ਕੱਗੇ, ਕਾਗ ਹੰਸ ਦੇ ਬਣਾਈਆ। ਕੂੜ ਕੁੜਿਆਰ ਦੀ ਮੇਟ ਦੇ ਹਦੇ, ਹਦੂਦ ਆਪਣੀ ਦੇ ਸਮਝਾਈਆ। ਜਿਸ ਗ੍ਰਹਿ ਇਕੋ ਜੋਤ ਦੀਪਕ ਜਗੇ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਸੂਰਬੀਰ ਸਰਬਗੇ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੨੨ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ ਕਰਤਾਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੈਂ ਪੁਕਾਰਾਂ ਤੇਰੇ ਦਰ, ਦਰਵੇਸ਼ਣ ਹੋ ਕੇ ਸੀਸ ਨਿਵਾਈਆ। ਤੂੰ ਆ ਜਾ ਮੇਰੇ ਘਰ, ਗ੍ਰਹਿ ਮੰਦਰ ਦੇ ਸੁਹਾਈਆ। ਪ੍ਰਗਟ ਹੋ ਨਰਾਇਣ ਨਰ, ਨਰ ਸਿੰਘ ਤੇਰਾ ਇਸ਼ਾਰਾ ਗਿਆ ਕਰਾਈਆ। ਝਗੜਾ ਮੇਟ ਦੇ ਜੋਰੂ ਜ਼ਰ, ਜ਼ਾਹਰ ਜ਼ਹੂਰ ਡਗਮਗਾਈਆ। ਸਤਿ ਸਤਿਵਾਦ ਮੇਰੇ ਉਤੇ ਧਰ, ਧਰਮ ਦੀ ਧਾਰ ਨਾਲ ਮਿਲਾਈਆ। ਅੰਮ੍ਰਿਤ ਬਖ਼ਸ਼ ਅਗੰਮਾ ਸਰ, ਸਰੋਵਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਸਵਾਮੀ ਮੇਰੇ ਸਤਿਗੁਰ, ਸਹਿਜ ਸਹਿਜ ਸੁਖਦਾਈਆ। ਮੇਰਾ ਲਹਿਣਾ ਦੇਣਾ ਲੇਖਾ ਵੇਖ ਧੁਰ, ਮਸਤਕ ਅੰਤਰ ਨਿਰੰਤਰ ਫੋਲ ਫੁਲਾਈਆ। ਕਿਉਂ ਕੂੜ ਕੁੜਿਆਰੀ ਸ੍ਰਿਸ਼ਟੀ ਹੋਈ ਨਿਗੁਰ, ਸਤਿਗੁਰ ਸ਼ਬਦ ਨਾ ਕੋਇ ਮਨਾਈਆ। ਪੁਰਖ ਅਕਾਲ ਉਹ ਵਾਅਦਾ ਯਾਦ ਕਰ ਜੋ ਗੋਬਿੰਦ ਨਾਲ ਕੀਤਾ ਅਨੰਦ ਪੁਰ, ਪੁਰੀਆਂ ਲੋਆਂ ਤੋਂ ਬਾਹਰ ਜਣਾਈਆ। ਸੰਦੇਸ਼ਾ ਦਿਤਾ ਏਕੰਕਾਰ ਦੀਨ ਦੁਨੀ ਤੋਂ ਜਾਣਾ ਤੁਰ, ਹੱਡ ਮਾਸ ਨਾੜੀ ਤਨ ਵਜੂਦ ਜਗਤ ਤਜਾਈਆ। ਸਚ ਸਰੂਪ ਮੇਰੀ ਧਾਰ ਵਿਚ ਜਾਣਾ ਜੁੜ, ਜੋੜੀ ਜੋਤ ਸ਼ਬਦ ਬਣਾਈਆ। ਫੇਰ ਲੋਕਮਾਤ ਬਿਨ ਵਰਨ ਗੋਤ ਆਉਣਾ ਮੁੜ, ਵੇਸ ਅਵੱਲੜਾ ਰੂਪ ਵਟਾਈਆ। ਜਿਸ ਦਾ ਲੇਖਾ ਜਾਣ ਸਕੇ ਨਾ ਕੋਈ ਵਿਸ਼ਨ ਬ੍ਰਹਮਾ ਸ਼ਿਵ ਸੁਰ, ਸੁਰਤੀ ਵਿਚ ਅਕਾਲ ਮੂਰਤ ਤੇਰਾ ਧਿਆਨ ਨਾ ਕੋਇ ਲਗਾਈਆ। ਫੇਰ ਖੇਲ ਕਰਨਾ ਅਵਰ ਕਾ ਔਰ,
ਅਵਰੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭੂ ਤੱਕ ਲੈ ਵਾਇਦਾ ਨਾਲ ਗੋਬਿੰਦ, ਸ਼ਬਦ ਸ਼ਬਦ ਸ਼ਬਦ ਸ਼ਨਵਾਈਆ। ਪ੍ਰਗਟ ਹੋਣਾ ਨਿਰਗੁਣ ਧਾਰ ਵਿਚ ਹਿੰਦ, ਹਿੰਦਵਾਇਣ ਨੈਣ ਅੱਖ ਖੁਲਾਈਆ। ਤੂੰ ਅਗੰਮੀ ਧਾਰ ਪੁਰਖ ਅਕਾਲ ਦੀ ਬਣਨਾ ਬਿੰਦ, ਬਿੰਦਰਾਬਨ ਦਾ ਕਾਹਨ ਤੇਰੀ ਦਏ ਗਵਾਹੀਆ। ਤੇਰਾ ਅੰਮ੍ਰਿਤ ਧਾਰ ਵਹਿਣ ਵਹੇ ਸਾਗਰ ਸਿੰਧ, ਦੋ ਜਹਾਨ ਆਪ ਵਰਤਾਈਆ। ਧਰਨੀ ਧਰਤ ਧਵਲ ਧੌਲ ਦੀ ਮੇਟਣੀ ਚਿੰਦ, ਚਿੰਤਾ ਚਿਖਾ ਦੇਣੀ ਗਵਾਈਆ। ਦਾਤਾ ਦਾਨੀ ਬਣਨਾ ਗੁਣੀ ਗਹਿੰਦ, ਗਹਿਰ ਗਵਰ ਅਖਵਾਈਆ। ਉਹ ਮਾਲਕ ਖ਼ਾਲਕ ਪ੍ਰਿਤਪਾਲਕ ਹੋਣਾ ਬਖ਼ਸ਼ਿੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਆਪਣੀ ਮਿਹਰ ਨਜ਼ਰ ਉਠਾਈਆ। ਧਰਨੀ ਕਹੇ ਮੇਰੇ ਕਿਰਪਾਲਾ, ਕਿਰਪਾ ਨਿਧ ਦਇਆ ਕਮਾਈਆ। ਫਲ ਲਗਾਉਣਾ ਮੇਰੇ ਡਾਲਾ, ਪੱਤ ਟਹਿਣੀ ਦੇਣੀ ਮਹਿਕਾਈਆ। ਮੈਨੂੰ ਸ਼ਾਹ ਬਣਾਉਣਾ ਹੋ ਗਈ ਕੰਗਾਲਾ, ਵਸਤ ਨਾਮ ਅਮੁੱਲ ਵਰਤਾਈਆ। ਮੇਰਾ ਨਾ ਕੋਈ ਵਿਚੋਲਾ ਨਾ ਦਲਾਲਾ, ਵਣਜ ਤੇਰੇ ਨਾਲ ਰਖਾਈਆ। ਮੈਂ ਚਾਹੁੰਦੀ ਤੇਰੇ ਉਤੇ ਪ੍ਰਗਟ ਹੋਵੇ ਤੇਰਾ ਇਕੋ ਸੁਤ ਬਾਲਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਤੂੰ ਜੋਤ ਸਰੂਪ ਜੋਤ ਹੋਵੇ ਅਕਾਲਾ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਦੋਵਾਂ ਦੀ ਇਕੋ ਹੋਵੇ ਧਰਮਸਾਲਾ, ਸੰਬਲ ਬਹਿ ਕੇ ਆਸਣ ਲਾਈਆ। ਤੇਰਾ ਦੀਆ ਕਮਲਾਪਾਤੀ ਜਗੇ ਜੋਤ ਨਿਰਾਲਾ, ਨਿਰਵੈਰ ਆਪਣਾ ਨੂਰ ਦੇਣਾ ਚਮਕਾਈਆ। ਧਰਨੀ ਕਹੇ ਧਰਮ ਦੀ ਧਾਰ ਆਪਣਾ ਮਾਰਗ ਦੱਸਣਾ ਸੁਖਾਲਾ, ਸਤਿਜੁਗ ਸਤਿ ਸਤਿ ਵਰਤਾਈਆ। ਨਾਮ ਨਿਧਾਨ ਸ੍ਰੀ ਭਗਵਾਨ ਅੰਮ੍ਰਿਤ ਰਸ ਪਿਆਉਣਾ ਪਿਆਲਾ, ਬਿਨ ਰਸਨਾ ਜਿਹਵਾ ਅੰਦਰ ਦੇਣਾ ਟਿਕਾਈਆ। ਮੇਰਾ ਕਰਨਾ ਹੱਲ ਸਵਾਲਾ, ਸਵਾਲੀ ਹੋ ਕੇ ਝੋਲੀ ਡਾਹੀਆ। ਧਰਨੀ ਕਹੇ ਮੇਰੇ ਸਤਿਗੁਰ ਸੱਚੇ ਮੈਨੂੰ ਬਖ਼ਸ਼ ਦੇ ਦੀਨ ਦਿਆਲਾ, ਦਇਆਨਿਧ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਸਚ ਦੇਣਾ ਵਰਤਾਈਆ। ਧਰਨੀ ਕਹੇ ਮੈਂ ਪਿਆਸੀ ਸਚ ਦੀ, ਸਚ ਦੇ ਵਰਤਾ। ਮੈਂ ਦਰ ਦਰ ਫਿਰਾਂ ਨਾ ਨੱਚਦੀ, ਮੇਰਾ ਲਹਿਣਾ ਦੇਣਾ ਦੇ ਚੁਕਾ। ਮੈਂ ਵਣਜਾਰਨ ਹੋਵਾਂ ਨਾ ਕਿਸੇ ਅੱਖ ਦੀ, ਇਕੋ ਲੋਚਨ ਨੈਣ ਕਰ ਰੁਸ਼ਨਾ। ਮੈਂ ਵਣਜਾਰਨ ਤੇਰੇ ਪਿਆਰ ਹਕ ਦੀ, ਹਕੀਕਤ ਦੇ ਮਾਲਕ ਵਾਹਿਦ ਖ਼ੁਦਾ। ਮੈਂ ਅਮਾਮ ਅਮਾਮਾ ਤੇਰਾ ਰਾਹ ਤੱਕਦੀ, ਨੂਰੇ ਚਸਮ ਕਰ ਰੁਸ਼ਨਾ। ਅਲਜਵੀ ਜ਼ਮਹੂ ਤੇਰੇ ਪਿਆਰ ਦੀ ਧਾਰ ਹੋ ਕੇ ਹੱਸਦੀ, ਹਸਤੀ ਤੱਕਾਂ ਬੇਪਰਵਾਹ। ਤੇਰੀ ਖੇਲ ਅਲੱਖਣਾ ਅਲੱਖ ਦੀ, ਅਲੱਖ ਅਗੋਚਰ ਅਗੰਮ ਅਥਾਹ। ਤੇਰੇ ਚਰਨ ਕਵਲਾਂ ਢੱਠਦੀ, ਧੂੜੀ ਮਾਟੀ ਖ਼ਾਕ ਰਮਾ। ਸਹਾਇਤਾ ਮੰਗਾਂ ਕਮਲਾਪਤ ਦੀ, ਪਤਿਪਰਮੇਸ਼ਵਰ ਹੋਣਾ ਆਪ ਸਹਾ। ਮੈਨੂੰ ਵਸਤ ਦੇ ਦੇ ਸਚ ਦੀ, ਸਤਿਜੁਗ ਮਾਰਗ ਸਚ ਲਗਾ। ਮੈਂ ਹੁਣ ਵਣਜਾਰਨ ਰਹਿਣਾ ਨਹੀਂ ਕੂੜੇ ਕੱਚ ਦੀ, ਕਲਜੁਗ ਕਾਚੀ ਵੰਗ ਭੰਨ ਵਖਾ। ਮੇਰੀ ਆਸ਼ਾ ਰਹੇ ਨਾ ਤਪਦੀ, ਸਵਾਮੀ ਤਪਸ਼ ਦੇਣੀ ਬੁਝਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਆਸਾ ਰਖੀ ਤੇਰੀ ਇਕ ਸਮਰਥ ਦੀ, ਸਮਰਥ ਮੇਰੀ ਆਸਾ ਪੂਰ ਦੇਣੀ ਕਰਾ।
੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰ ਪੁਰ ਬਲਬੀਰ ਕੌਰ ਦੇ ਗ੍ਰਹਿ
ਧਰਨੀ ਕਹੇ ਪ੍ਰਭ ਸੁਣਾ ਦੇ ਅਗੰਮ ਸਲੋਕ, ਹਕੀਕਤ ਆਪਣੀ ਦੇ ਦ੍ਰਿੜਾਈਆ। ਲੇਖਾ ਮੁਕਾ ਦੇ ਲੋਕ ਪ੍ਰਲੋਕ, ਨਿਰਗੁਣ ਹੋ ਸਹਾਈਆ। ਮੇਰੀ ਆਸ਼ਾ ਨਾ ਰਹੇ ਡਰਪੋਕ, ਧੀਰਜ ਧੀਰ ਦੇਣਾ ਧਰਾਈਆ। ਤੇਰਾ ਹੁਕਮ ਮੈਂ ਸੁਣਾ ਨਾਲ ਸ਼ੌਕ, ਆਪਣਾ ਧਿਆਨ ਲਗਾਈਆ। ਜਿਸ ਨੂੰ ਸਕੇ ਨਾ ਕੋਈ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਮੇਰੇ ਮਿਹਰਵਾਨ ਮੇਰੇ ਗਲੋਂ ਲਾਹ ਦੇ ਸ਼ਰਅ ਦਾ ਤੌਂਕ, ਤਬਕ ਤੇਰੀ ਭਰਨ ਗਵਾਹੀਆ। ਤੂੰ ਸਵਾਮੀ ਮੇਰਾ ਖੌਂਤ, ਖ਼ਸਮਾਨਾ ਇਕ ਅਖਵਾਈਆ। ਮੈਂ ਬਿਨਾ ਧਰਮ ਤੋਂ ਜਾਂਦੀ ਔਂਤ, ਜਗਤ ਗੰਢ ਨਾ ਕੋਇ ਬੰਧਾਈਆ। ਮੇਰੇ ਉਤੇ ਮੇਰੇ ਮਾਲਕਾ ਪਹੁੰਚ, ਆਪਣੀ ਲੈ ਅੰਗੜਾਈਆ। ਸੰਬਲ ਆ ਕੇ ਦੇ ਧੌਂਸ, ਸੰਬਲ ਦੇ ਮਾਲਕ ਦਇਆ ਕਮਾਈਆ। ਮੇਰੀ ਮਿੱਟੀ ਤੁਧ ਬਿਨ ਕੰਮ ਨਾ ਆਵੇ ਟਾਂਕ ਮਣ ਔਂਸ, ਰਤੀ ਗ੍ਰਾਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੈਨੂੰ ਦੇ ਦੇ ਜਗਤ ਉਤਸ਼ਾਹ, ਉਤਪਤ ਆਪਣਾ ਆਪ ਕਰਾਈਆ। ਮਿਹਰਵਾਨ ਹੋ ਕੇ ਬਖ਼ਸ਼ ਗੁਨਾਹ, ਦੁਰਮਤ ਮੈਲ ਧਵਾਈਆ। ਮੇਰਾ ਸੁਖਾਲਾ ਕਰ ਦੇ ਸਾਹ, ਸਾਹ ਸਾਹ ਤੇਰਾ ਨਾਮ ਧਿਆਈਆ। ਸਤਿ ਧਰਮ ਚਲਾ ਦੇ ਰਾਹ, ਰਹਿਬਰ ਇਕੋ ਇਕ ਅਖਵਾਈਆ। ਮੈਨੂੰ ਸਾਰੇ ਕਰਨ ਵਾਹ ਵਾਹ, ਵਾਹਵਾ ਤੇਰੀ ਬੇਪਰਵਾਹੀਆ। ਤੈਨੂੰ ਰਸੂਲਾਂ ਕਿਹਾ ਖ਼ੁਦਾ, ਪੈਗ਼ੰਬਰਾਂ ਢੋਲੇ ਗਾਈਆ। ਮੇਰੀ ਤੇਰੇ ਅਗੇ ਦੁਆ, ਦੋਏ ਜੋੜ ਵਾਸਤਾ ਪਾਈਆ। ਮਿਹਰਵਾਨਾ ਮਿਹਰਵਾਨੀ ਵਿਚ ਆ, ਆਪ ਆਪਣਾ ਰੰਗ ਰੰਗਾਈਆ। ਮੇਰੇ ਉਤੇ ਪ੍ਰਗਟਾ ਦੇ ਆਪਣਾ ਇਕੋ ਨਾਂ, ਨਾਮ ਡੰਕਾ ਇਕ ਵਜਾਈਆ। ਤੇਰੇ ਚਰਨ ਕਵਲਾਂ ਬਲ ਬਲ ਜਾਂ, ਬਲਹਾਰੀ ਸੀਸ ਨਿਵਾਈਆ। ਮੇਰੀ ਨਿਮਾਣੀ ਦੀ ਫੜ ਲੈ ਬਾਂਹ, ਕੋਝੀ ਕਮਲੀ ਹੋ ਸਹਾਈਆ। ਕਲਜੁਗ ਜੀਵ ਚਾਰੋਂ ਕੁੰਟ ਕੁਰਲਾਉਂਦੇ ਕਾਂ, ਕਾਗ ਬੁੱਧੀ ਦੇ ਬਦਲਾਈਆ। ਮੈਂ ਸ੍ਰਿਸ਼ਟ ਸੁਬਾਈ ਦੀ ਬਣੀ ਮਾਂ, ਏਸੇ ਕਾਰਨ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਬਖ਼ਸ਼ਣੀ ਸਰਨ ਸਰਨਾ, ਤੇਰੇ ਚਰਨ ਸਰਨ ਇਕੋ ਓਟ ਤਕਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਤਲਵਾੜਾ ਸ਼ਹਿਰ ਗਿਆਨ ਚੰਦ ਗਾਂਧੀ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੇਰੇ ਕਮਲਾਪਾਤੀ, ਪਤਪਤਿਵੰਤ ਸ੍ਰੀ ਭਗਵੰਤ ਹੋਣਾ ਸਹਾਈਆ। ਸਚ ਵਸਤ ਅਮੋਲਕ ਦੇ ਦੇ ਦਾਤੀ, ਦਾਤੇ ਦਾਨੀ ਮੇਰੀ ਖ਼ਾਲੀ ਝੋਲੀ ਦੇਣੀ ਭਰਾਈਆ। ਚਰਨ ਕਵਲ ਪ੍ਰੀਤ ਬੰਨ੍ਹਾ ਦੇ ਨਾਤੀ, ਨਰ ਨਰਾਇਣ ਆਪਣਾ ਰੰਗ ਰੰਗਾਈਆ। ਮਿਹਰਵਾਨ ਹੋ ਕੇ ਮਹਿਬੂਬ ਮਾਰੀਂ ਝਾਤੀ, ਨਿਗਾਹ ਨਿਗਾਹ ਵਿਚੋਂ ਬਦਲਾਈਆ। ਮੈਂ ਬੇਨੰਤੀ ਕਰਦੀ ਹੋ ਇਕਾਂਤੀ, ਇਕ ਇਕੱਲੇ ਤੇਰੇ ਅਗੇ ਟਿਕਾਈਆ। ਸਾਹਿਬ ਸਵਾਮੀ ਮੇਰੇ ਉਤੋਂ ਮੇਟ ਦੇ ਅੰਧੇਰੀ ਰਾਤੀ, ਕਲਜੁਗ ਕੂੜੀ ਕਿਰਿਆ ਦੂਰ ਕਰਾਈਆ। ਸਚ ਸਵਾਮੀ ਸਤਿਗੁਰ ਸ਼ਬਦ ਬਣਾ ਦੇ ਮੇਰਾ ਸਾਥੀ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਗਾਵੇ ਗਾਥੀ, ਸੋਹਲਾ ਢੋਲਾ ਤੇਰਾ ਇਕੋ ਸੁਣਾਂ ਚਾਈਂ ਚਾਈਂਆ। ਤੂੰ
ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਾਥੀ, ਅਗੰਮ ਅਥਾਹ ਬੇਪਰਵਾਹ ਅਖਵਾਈਆ। ਮੈਂ ਨਿਮਾਣੀ ਦੀ ਮਿਹਰਵਾਨ ਮੰਨ ਲੈ ਆਖੀ, ਬਿਨ ਅੱਖਰਾਂ ਰਹੀ ਜਣਾਈਆ। ਮੇਰੇ ਉਤੇ ਧਰਮ ਦੀ ਧਾਰ ਦੀਨ ਦੁਨੀ ਦੀ ਨਵੀਂ ਚਲਾ ਕੇ ਸਾਖੀ, ਸਾਖਿਆਤ ਆਪਣਾ ਦਰਸ ਦਿਖਾਈਆ। ਤੂੰ ਪਰਮ ਪੁਰਖ ਕਰਨੀ ਦਾ ਕਰਤਾ ਆਪ ਅਬਿਨਾਸ਼ੀ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਮੇਰੇ ਉਤੇ ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਇਕੋ ਧਾਰ ਤੇਰੀ ਖ਼ੁਸ਼ੀਆਂ ਪਾਵਣ ਰਾਸੀ, ਦੀਨ ਮਜ਼੍ਹਬ ਦਾ ਝਗੜਾ ਦੇਣਾ ਮੁਕਾਈਆ। ਤੇਰਾ ਨੂਰ ਜ਼ਹੂਰ ਚਾਰ ਕੁੰਟ ਮੇਰੇ ਉਤੇ ਹੋਵੇ ਪ੍ਰਕਾਸ਼ੀ, ਪ੍ਰਕਾਸ਼ਵਾਨ ਜਲਵਾ ਨੂਰ ਦੇਣਾ ਵਖਾਈਆ। ਮੈਂ ਜੁਗ ਚੌਕੜੀ ਤੇਰੀ ਰਖੀ ਆਸੀ, ਕਲਜੁਗ ਅੰਤ ਧਿਆਨ ਲਗਾਈਆ। ਸਾਹਿਬ ਸਤਿਗੁਰ ਸਚਖੰਡ ਦਵਾਰੇ ਮੈਂ ਤੇਰੀ ਹੋਈ ਦਾਸੀ, ਦਾਸਤਾਨ ਆਪਣੀ ਰਹੀ ਸੁਣਾਈਆ। ਜਿਧਰ ਤੱਕੋ ਮੇਰੇ ਉਤੇ ਹੋਵੇ ਬਦਮੁਆਸ਼ੀ, ਬਦੀ ਦਾ ਡੇਰਾ ਦੇਣਾ ਢਾਹੀਆ। ਹੁਕਮ ਸੰਦੇਸ਼ਾ ਦੇ ਦੇ ਸ਼ੰਕਰ ਉਤੇ ਕੈਲਾਸ਼ੀ, ਕਲਾ ਆਪਣੀ ਦੇ ਵਰਤਾਈਆ। ਮੈਂ ਚਾਹੁੰਦੀ ਤੇਰੇ ਉਤੇ ਤੇਰੇ ਨਾਮ ਤੋਂ ਬਿਨਾ ਦਿਸੇ ਕੋਇ ਨਾ ਲਾਸ਼ੀ, ਕੂੜ ਕੁੜਿਆਰ ਦੀ ਲਾਸ਼ ਧਰਨੀ ਕਹੇ ਮੜ੍ਹੀਆਂ ਗੋਰਾਂ ਵਿਚ ਰਖਾਈਆ। ਮੇਰੀ ਸੁਣ ਅਗੰਮੀ ਬਾਤੀ, ਬਾਤਨ ਆਪਣਾ ਧਿਆਨ ਲਗਾਈਆ। ਆਹ ਤੱਕ ਮੇਰੇ ਕੋਲ ਪੇਸ਼ੀਨਗੋਈਆਂ ਵਾਲੀ ਅਵਤਾਰ ਪੈਗ਼ੰਬਰ ਗੁਰੂਆਂ ਦੀ ਪਾਤੀ, ਪਤ੍ਰਕਾ ਆਪਣਾ ਲੇਖ ਦ੍ਰਿੜਾਈਆ। ਬਿਨਾ ਪਰਵਰਦਿਗਾਰ ਸਾਂਝੇ ਯਾਰ ਦੂਸਰ ਕਰੇ ਕੋਇ ਨਾ ਰਾਖੀ, ਰਖਕ ਨਜ਼ਰ ਕੋਇ ਨਾ ਆਈਆ। ਤੂੰ ਸ੍ਰੀ ਭਗਵਾਨਾ ਨੌਜਵਾਨਾ ਅਲਖਣਾ ਅਲਾਖੀ, ਅਲਖ ਅਗੋਚਰ ਤੇਰੀ ਵੱਡੀ ਵਡਿਆਈਆ। ਧਰਤੀ ਕਹੇ ਮੇਰੇ ਸਵਾਮੀ ਮੇਰੀ ਬੇਨੰਤੀ ਮੰਨ ਅਰਦਾਸੀ, ਅਰਜ਼ ਆਰਜ਼ੂ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਜਗਤ ਚਿੰਤਾ ਕੂੜ ਮੇਟ ਉਦਾਸੀ, ਧੀਰਜ ਧੀਰ ਆਪਣਾ ਨਾਮ ਧਰਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਤਲਵਾੜਾ ਸ਼ਹਿਰ ਨਰਾਇਣ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਹਾਲਤ ਬਦਲ ਦੇ ਖ਼ਸਤੀ, ਕਲਜੁਗ ਕੂੜੀ ਕਿਰਿਆ ਦੂਰ ਕਰਾਈਆ। ਆਪਣੇ ਨਾਮ ਦੀ ਖ਼ੁਮਾਰੀ ਦੇ ਦੇ ਮਸਤੀ, ਖ਼ੁਸ਼ਹਾਲੀ ਵਿਚ ਖ਼ੁਸ਼ੀ ਦੇ ਪ੍ਰਗਟਾਈਆ। ਤੇਰੀ ਸਚ ਮੁਹੱਬਤ ਬਿਨਾ ਕੀਮਤ ਤੋਂ ਮਿਲੇ ਸਸਤੀ, ਦੀਨ ਦੁਨੀ ਦੇ ਮਾਲਕ ਦਾਮ ਨਾ ਕੋਇ ਲਗਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮਾ ਅਰਸ਼ੀ, ਅਰਸ਼ੀ ਪ੍ਰੀਤਮ ਤੇਰੀ ਬੇਪਰਵਾਹੀਆ। ਮੈਂ ਧਰਨੀ ਧਰਤ ਧਵਲ ਧੌਲ ਤੇਰੀ ਮਿੱਟੀ ਖ਼ਾਕ ਫ਼ਰਸ਼ੀ, ਜ਼ਿਮੀਂ ਜ਼ਮਾਂ ਵੇਖਣਾ ਧਿਆਨ ਲਗਾਈਆ। ਮੇਰੇ ਕੋਲ ਸਤਿ ਧਰਮ ਦੀ ਵਸਤ ਰਹੀ ਨਾ ਖਰਚੀ, ਖ਼ਾਲੀ ਹੱਥ ਦਿਆਂ ਦੁਹਾਈਆ। ਚਾਰ ਜੁਗ ਦੇ ਸ਼ਾਸਤਰ ਗੁਰ ਅਵਤਾਰਾਂ ਪੈਗ਼ੰਬਰਾਂ ਦੀ ਦਿਸੇ ਪਰਚੀ, ਪ੍ਰਾਚੀਨ ਦਾ ਲੇਖਾ ਰਹੇ ਦ੍ਰਿੜਾਈਆ। ਦਰੋਹੀ ਹਾਲਤ ਵੇਖ ਲੈ ਮੇਰੇ ਘਰ ਦੀ, ਨੌ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਕੀ ਹਾਲਤ ਹੋਈ ਤੇਰੇ ਨਾਰੀ ਨਰ ਦੀ, ਨਰ ਨਰਾਇਣ ਤੈਨੂੰ ਸਾਰੇ ਗਏ ਭੁਲਾਈਆ। ਆਤਮ ਧਾਰ ਹੋ ਪਰਮਾਤਮ ਤੈਨੂੰ ਕੋਈ ਨਾ ਵਰਦੀ, ਕੰਤ ਕੰਤੂਹਲ ਤੇਰੀ ਸੇਜ ਨਾ ਕੋਇ ਹੰਢਾਈਆ। ਮੈਂ ਦਿਵਸ ਰੈਣ ਕਲਜੁਗ ਅਗਨੀ ਤਤ ਨਾਲ ਸੜਦੀ,
ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੇ ਉਤੇ ਹਾਲਤ ਵੇਖ ਹੰਕਾਰੀ ਗੜ੍ਹ ਦੀ, ਹਉਮੇ ਹੰਗਤਾ ਫੋਲ ਫੁਲਾਈਆ। ਜਿਧਰ ਤੱਕਾਂ ਦੀਨ ਦੁਨੀ ਦੀਨਾਂ ਮਜ਼੍ਹਬਾਂ ਦੇ ਵਿਚ ਲੜਦੀ, ਸ਼ਰਅ ਸ਼ਰੀਅਤ ਕਰੇ ਲੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਮੂਲ ਨਾ ਪੜ੍ਹਦੀ, ਮੰਜ਼ਲ ਹਕ ਤੇਰੀ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮੇਰੀ ਆਸ਼ਾ ਪੂਰੀ ਕਰ ਦੇ ਜੋ ਸਵਾਲਣ ਤੇਰੇ ਘਰ ਦੀ, ਗ੍ਰਹਿ ਮੰਦਰ ਮੇਰਾ ਦੇਣਾ ਸੁਹਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਤਲਵਾੜਾ ਸ਼ਹਿਰ ਜਗੀਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਉਤੇ ਅਰਸ਼ੀ ਪ੍ਰੀਤਮ ਉਤਰ, ਬਿਨਾ ਜਨਣੀ ਤੋਂ ਸੋਭਾ ਪਾਈਆ। ਦੀਨ ਦੁਨੀ ਬਣਾ ਲੈ ਆਪਣੇ ਪੁਤਰ, ਪਿਤਾ ਪੂਤ ਗੋਦ ਉਠਾਈਆ। ਸ਼ਰਅ ਦਾ ਝਗੜਾ ਮੁਕਾ ਦੇ ਦੁਤਰ, ਦੂਈ ਦਵੈਤੀ ਡੇਰਾ ਢਾਹੀਆ। ਮੇਰੇ ਵਾਅਦਿਆਂ ਕੌਲਾਂ ਇਕਰਾਰਾਂ ਤੋਂ ਸਕੇ ਕੋਈ ਨਾ ਮੁਕਰ, ਅਵਤਾਰ ਪੈਗ਼ੰਬਰ ਗੁਰੂ ਪੇਸ਼ੀਨਗੋਈਆਂ ਨਾਲ ਮਿਲਾਈਆ। ਮੈਂ ਤੇਰਾ ਸਵਾਮੀ ਕਰਾਂ ਸ਼ੁਕਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਮੇਰਾ ਦਾਇਰਾ ਮਹੀਤ ਵੇਖੇਂ ਕੁਤਰ, ਚਾਰੋਂ ਕੁੰਟ ਧਿਆਨ ਲਗਾਈਆ। ਮੇਰੀ ਚੜ੍ਹਦਾ ਲਹਿੰਦਾ ਦੋਵੇਂ ਵੇਖੀਂ ਨੁਕਰ, ਪਹਾੜ ਦੱਖਣ ਅੱਖ ਉਠਾਈਆ। ਦੀਨ ਦੁਨੀ ਭੁੱਖੀ ਤੱਕ ਲੈ ਆਪਣੀ ਬਿਨਾ ਟੁਕਰ, ਟੁਕੜਾ ਨਾਮ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਚਰਨ ਕਵਲ ਅਭਿਲਾਸ਼ੀ, ਅਬਲਾ ਹੋ ਕੇ ਦਿਆਂ ਦੁਹਾਈਆ। ਕਿਰਪਾ ਕਰ ਮੇਰੇ ਸਾਹਿਬ ਅਬਿਨਾਸ਼ੀ, ਕਰਤੇ ਮਾਲਕ ਧੁਰਦਰਗਾਹੀਆ। ਮੇਰੀ ਕਲਜੁਗ ਕੋਲੋਂ ਕਰਾ ਖ਼ਲਾਸੀ, ਖ਼ਾਲਸ ਆਪਣਾ ਧਰਮ ਪ੍ਰਗਟਾਈਆ। ਚਾਰ ਕੁੰਟ ਕੂੜ ਕਿਰਿਆ ਜਾਏ ਵਿਨਾਸੀ, ਵਿਸ਼ਵ ਦਾ ਭੇਵ ਦੇਣਾ ਖੁਲਾਈਆ। ਸਾਚੇ ਮੰਡਲ ਪਾ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਦੀਨ ਦੁਨੀਆ ਕਰ ਪਵਿਤ੍ਰ ਸਵਾਸੀ, ਸਾਹ ਸਾਹ ਆਪਣਾ ਨਾਮ ਜਪਾਈਆ। ਮੇਰੀ ਚਿੰਤਾ ਮੇਟ ਉਦਾਸੀ, ਗ਼ਮੀ ਖ਼ੁਸ਼ੀ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਅੰਧ ਮਿਟਾ ਦੇ ਰੈਣ ਅੰਧੇਰੀ ਰਾਤੀ, ਨੂਰ ਨੁਰਾਨੇ ਨੂਰੀ ਚੰਦ ਕਰ ਰੁਸ਼ਨਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਤਲਵਾੜਾ ਸ਼ਹਿਰ ਜ਼ਿਲਾ ਹੁਸ਼ਿਆਰਪੁਰ ਜੀਆ ਲਾਲ ਦੇ ਗ੍ਰਹਿ
ਧਰਨੀ ਕਹੇ ਮੇਰੇ ਸਚ ਸਵਾਮੀ ਪੀਆ, ਪੀਆ ਪ੍ਰੀਤਮ ਤੇਰੀ ਇਕ ਸਰਨਾਈਆ। ਮਿਹਰਵਾਨ ਨਿਰਗੁਣ ਜੋਤ ਜਗਾ ਦੇ ਦੀਆ, ਨਿਰਗੁਣ ਨੂਰ ਕਰ ਰੁਸ਼ਨਾਈਆ। ਪਵਿਤ੍ਰ ਕਰ ਦੇ ਜੰਤਾਂ ਜੀਆ, ਜੀਵਣ ਜੁਗਤ ਦੇ ਦ੍ਰਿੜਾਈਆ। ਝਗੜਾ ਮੁਕਾ ਦੇ ਸਾਢੇ ਤਿੰਨ ਹੱਥ ਸੀਆ, ਸਾਹਿਬ
ਸਤਿਗੁਰ ਆਪਣੇ ਲੇਖੇ ਲਾਈਆ। ਮੇਰਾ ਚਲੇ ਨਾ ਕੋਈ ਹੀਆ, ਤਾਕਤਹੀਣ ਦਿਆਂ ਦੁਹਾਈਆ। ਕਲਜੁਗ ਕੂੜ ਕੁੜਿਆਰੇ ਪੁੱਟ ਦੇ ਨੀਂਹਾ, ਜੜ ਧਰਨੀ ਉਤੋਂ ਉਖੜਾਈਆ। ਸਤਿਜੁਗ ਸਾਚੇ ਦਾ ਬੀਜ ਦੇ ਬੀਆ, ਘਰ ਘਰ ਅੰਦਰ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਹਾਲਤ ਹੋ ਗਈ ਮੰਦੀ, ਮੰਦਭਾਗ ਦਿਆਂ ਸੁਣਾਈਆ। ਤੇਰੀ ਦੁਨੀਆ ਨਿਜ ਨੇਤਰ ਨੈਣ ਹੀਣ ਹੋ ਗਈ ਅੰਧੀ, ਲੋਚਨ ਨੂਰ ਨ ਕੋਇ ਰੁਸ਼ਨਾਈਆ। ਸਭ ਦੇ ਅੰਤਰ ਮਨ ਕਲਪਣਾ ਵਾਸਨਾ ਮੰਦੀ, ਬੁਧ ਬਿਬੇਕ ਨਾ ਕੋਇ ਰਖਾਈਆ। ਬਿਨਾ ਕੰਤ ਸੁਹਾਗ ਤੇਰੇ ਹੋ ਗਈ ਰੰਡੀ, ਪੀਆ ਪ੍ਰੀਤਮ ਤੇਰਾ ਸੰਗ ਨਾ ਕੋਇ ਬਣਾਈਆ। ਜਿਧਰ ਤੱਕਾਂ ਨਵ ਸੱਤ ਦੀ ਧਾਰ ਹੋਈ ਪਾਖੰਡੀ, ਧਰਮ ਦਾ ਧਰਮ ਨਾਲ ਨਾਤਾ ਨਾ ਕੋਇ ਜੁੜਾਈਆ। ਦੀਨਾਂ ਮਜ਼੍ਹਬਾਂ ਮੇਰੇ ਉਤੇ ਸ਼ਰਅ ਦੀ ਲਾਈ ਪਾਬੰਦੀ, ਹਿੱਸੇ ਨਾਮ ਕਲਮੇ ਵਾਲੇ ਪਾਈਆ। ਆਤਮ ਪਰਮਾਤਮ ਧਾਰ ਬਣੇ ਕੋਇ ਨਾ ਸੰਗੀ, ਸਗਲਾ ਸੰਗ ਨਾ ਕੋਇ ਨਿਭਾਈਆ। ਮੈਨੂੰ ਸਦੀ ਚੌਧਵੀਂ ਅੰਤ ਆਈ ਤੰਗੀ, ਤੰਗ ਦਸਤ ਹੋ ਕੇ ਦਿਆਂ ਸੁਣਾਈਆ। ਨੌ ਖੰਡ ਪ੍ਰਿਥਮੀ ਪਵਣ ਰਹੀ ਨਾ ਠੰਡੀ, ਅਗਨੀ ਤਤ ਤਤ ਤਪਾਈਆ। ਫਿਰੀ ਦਰੋਹੀ ਵਿਚ ਵਰਭੰਡੀ, ਚਾਰ ਵਰਨ ਰਹੇ ਕੁਰਲਾਈਆ। ਤੇਰਾ ਮਾਰਗ ਪੰਧ ਭੁੱਲਿਆ ਡੰਡੀ, ਔਝੜ ਰਾਹ ਦਿਸੇ ਖ਼ਲਕ ਖ਼ੁਦਾਈਆ। ਆਪਣੀ ਪੂਰਬ ਕੌਲ ਇਕਰਾਰਾਂ ਵਾਲੀ ਵੇਖ ਲੈ ਸੰਧੀ, ਸਨਦ ਆਪਣੇ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਵਡਿਆਈਆ। ਧਰਨੀ ਕਹੇ ਮੈਂ ਜਗਤ ਹੋਈ ਦੁਖਿਆਰਨ, ਦੁੱਖੀ ਦਾ ਦਰਦ ਲੈ ਵੰਡਾਈਆ। ਮੇਰੇ ਉਤੇ ਦੀਨ ਦੁਨੀ ਹੋਈ ਵਿਭਚਾਰਨ, ਹੰਕਾਰਨ ਮਾਨਵ ਜ਼ਾਤੀ ਨਜ਼ਰੀ ਆਈਆ। ਤੇਰਾ ਪਿਆਰ ਨਾਮ ਹਿਰਦੇ ਅੰਤਰ ਨਾ ਮੂਲ ਵਿਚਾਰਨ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਮੈਂ ਦਰ ਠਾਂਡੇ ਆਈ ਪੁਕਾਰਨ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰਨ, ਦੋ ਜਹਾਨਾਂ ਵਾਲੀ ਬੇਪਰਵਾਹੀਆ। ਮੈਨੂੰ ਚਾਰ ਜੁਗ ਦੇ ਸ਼ਾਸਤਰ ਤੇਰਾ ਦੇਣ ਉਦਾਹਰਨ, ਅਵਤਾਰ ਪੈਗ਼ੰਬਰ ਗੁਰੂ ਤੇਰੇ ਸਿਫ਼ਤਾਂ ਵਾਲੇ ਢੋਲੇ ਗਏ ਗਾਈਆ। ਤੂੰ ਅੰਤ ਕੰਤ ਭਗਵੰਤ ਬਣ ਆਪ ਸਹਾਰਨ, ਸਿਰ ਸਵਾਮੀ ਮੇਰੇ ਹੱਥ ਟਿਕਾਈਆ। ਕਲਜੁਗ ਕਿਰਿਆ ਕੂੜ ਬਦਲ ਕੇ ਆਵੀਂ ਮੇਰਾ ਕਾਜ ਸਵਾਰਨ, ਮਹਾਸਾਰਥੀ ਆਪਣੀ ਦਇਆ ਕਮਾਈਆ। ਮੋਹ ਵਿਕਾਰਾ ਰਹੇ ਮੂਲ ਨਾ ਧਾੜਨ, ਚਾਰ ਕੁੰਟ ਕਰਨੀ ਆਪ ਸਫਾਈਆ। ਮੈਂ ਜਿਧਰ ਤੱਕਾਂ ਤੇਰੇ ਨਾਮ ਦਾ ਹੋਵੇ ਜੈਕਾਰਨ, ਜੈ ਜੈਕਾਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਅਗਨੀ ਕਰ ਦੇ ਸ਼ਾਂਤ, ਤਤਵ ਤਤ ਤਤ ਦ੍ਰਿੜਾਈਆ। ਮੈਂ ਤੇਰਾ ਦਰਸ਼ਨ ਕਰਾਂ ਇਕਾਂਤ, ਇਕ ਇਕੱਲੇ ਮੇਰੇ ਮਾਹੀਆ। ਦੀਨ ਮਜ਼੍ਹਬ ਦੇ ਮਿਟਾ ਭਰਾਂਤ, ਜੋ ਹਿੱਸਿਆਂ ਵੰਡ ਵੰਡਾਈਆ। ਆਤਮ ਪਰਮਾਤਮ ਸਭ ਦਾ ਬਣਾ ਸਾਕ, ਸੱਜਣ ਇਕੋ ਇਕ ਅਖਵਾਈਆ। ਘਰ ਸਵਾਮੀ ਖੋਲ ਦੇ ਤਾਕ, ਬਜਰ ਕਪਾਟੀ ਪਰਦਾ ਆਪ ਤੁੜਾਈਆ। ਸ਼ਬਦ ਸੁਣਾ ਅਨਾਦੀ ਨਾਦ, ਆਤਮਕ ਰਾਗ ਵੱਜੇ ਵਧਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚ ਤੈਨੂੰ ਕਰੇ ਯਾਦ, ਯਾਦਵ ਦੀ ਧਾਰ ਕ੍ਰਿਸ਼ਨ ਗਿਆ ਦ੍ਰਿੜਾਈਆ। ਸਤਿ ਧਰਮ ਮੇਰੇ ਉਤੇ ਕਰ ਆਬਾਦ, ਕੂੜ ਆਬਾਦੀ ਦੀ ਲੋੜ ਰਹੇ ਨਾ ਰਾਈਆ। ਮੈਂ ਤੇਰੇ ਅਗੇ ਕਰਾਂ ਫ਼ਰਿਆਦ, ਨਿਵ ਨਿਵ ਲਾਗਾਂ ਪਾਈਂਆ।
ਸਚ ਵਸਤ ਦੀ ਮੈਨੂੰ ਦੇ ਦੇ ਦਾਦ, ਦੌਲਤਵੰਦ ਤੇਰੀ ਬੇਪਰਵਾਹੀਆ। ਧੁਰ ਦਾ ਨਾਮ ਦੱਸ ਬੋਧ ਅਗਾਧ, ਬੁਧੀ ਤੋਂ ਪਰੇ ਕਰ ਪੜ੍ਹਾਈਆ। ਹਰ ਘਟ ਅੰਦਰ ਹੋ ਵਿਸਮਾਦ, ਬਿਸਮਿਲ ਹੋ ਕੇ ਆਪਣਾ ਭੇਵ ਚੁਕਾਈਆ। ਤੇਰੀ ਦੀਨ ਦੁਨੀ ਜਾਵੇ ਜਾਗ, ਨੇਤਰ ਲੋਚਨ ਨੈਣ ਹੋਏ ਰੁਸ਼ਨਾਈਆ। ਮੈਂ ਤੇਰਾ ਰਾਹ ਤੱਕਾਂ ਸਵਾਮੀ ਅੰਤਰਜਾਮੀ ਦੇਸ ਅਗੰਮੇ ਮਾਝ, ਸੰਬਲ ਆਪਣਾ ਸਿੰਘਾਸਣ ਲੈਣਾ ਸੁਹਾਈਆ। ਬਿਨਾ ਰਸਨਾ ਜਿਹਵਾ ਮੇਰੀ ਸੁਣੋ ਆਵਾਜ਼, ਦਰ ਤੇਰੇ ਕੂਕ ਕੂਕ ਦ੍ਰਿੜਾਈਆ। ਮੇਰਾ ਖੋਲ ਅਗੰਮਾ ਰਾਜ਼, ਰਾਜਕ ਰਿਜਕ ਰਹੀਮ ਤੇਰੀ ਓਟ ਤਕਾਈਆ। ਝਗੜਾ ਮੁਕਾ ਦੇ ਰੋਜ਼ਾ ਨਿਮਾਜ਼, ਬਾਂਗ ਅਜ਼ਾਂ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੈਂ ਮੰਗਣਹਾਰੀ ਭਿੱਖਕ, ਦਰਵੇਸ਼ਣ ਨਜ਼ਰੀ ਆਈਆ। ਤੂੰ ਦੇਵਣਹਾਰ ਨਿਰਇਛਤ, ਮੇਰੀ ਇਛਿਆ ਪੂਰ ਕਰਾਈਆ। ਮੇਰੇ ਕੋਲ ਪੁਰਾਣੀ ਤੇਰੀ ਲਿਖਤ, ਲੇਖਣੀ ਤੋਂ ਬਿਨਾ ਮੈਂ ਆਪਣੇ ਵਿਚ ਰਖਾਈਆ। ਜਿਸ ਵਿਚ ਸੰਦੇਸ਼ਾ ਦਿਤਾ ਅਵਤਾਰ ਪੈਗ਼ੰਬਰ ਗੁਰੂਆਂ ਸਭ ਦਾ ਇਕੋ ਹੋਣਾ ਇਸ਼ਟ, ਇਸ਼ਟ ਦੇਵ ਆਤਮਾ ਨਜ਼ਰੀ ਆਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਸ੍ਰਿਸ਼ਟ, ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਪਰਦਾ ਆਪ ਚੁਕਾਈਆ। ਜੋ ਇਸ਼ਾਰਾ ਕੀਤਾ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਸਮਝਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲੇ ਦੀਨ ਦਿਆਲੇ ਜਨ ਭਗਤਾਂ ਨੂਰੀ ਜੋਤ ਲਗਾਉਣਾ ਤਿਲਕ, ਲਲਾਟ ਲਲਾਟੀ ਕਰ ਰੁਸ਼ਨਾਈਆ। ਮੈਂ ਤੇਰੇ ਤੇ ਭਰੋਸਾ ਰੱਖਿਆ ਸਿਦਕ, ਯਕੀਨ ਵਿਚ ਤੇਰਾ ਰਾਹ ਤਕਾਈਆ। ਮੇਰੇ ਉਤੇ ਵੇਖ ਲੈ ਕੋਟਨ ਕੋਟ ਬਣ ਗਏ ਤੇਰੇ ਨਿੰਦਕ, ਨਿੰਦਿਆ ਵਿਚ ਅਪਣੀ ਖ਼ੁਸ਼ੀ ਬਣਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਚਾਰੇ ਕੂਟ ਸਿੰਮਤ, ਸੀਮਾ ਦੀਨ ਦੁਨੀ ਵਾਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸਗਲੀ ਮੇਟ ਦੇ ਚਿੰਤ, ਚਿੰਤਾ ਗ਼ਮ ਪਾਰਬ੍ਰਹਮ ਮੇਰਾ ਰਹਿਣ ਕੋਇ ਨਾ ਪਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਤਲਵਾੜਾ ਸ਼ਹਿਰ ਹਰਬੰਸ ਸਿੰਘ ਦੇ ਕਵਿਤਾ ਬੋਲਣ ਤੇ
ਵਰਕਿਆਂ ਵਾਲੀ ਕਹੇ ਕਾਪੀ, ਕਾਪੀ ਅੱਖਰਾਂ ਵਾਲੀ ਕੰਮ ਕਿਸੇ ਨਾ ਆਈਆ। ਜਿਸ ਵੇਲੇ ਸਤਿਗੁਰ ਸ਼ਬਦ ਮਿਲੇ ਪ੍ਰਤਾਪੀ, ਪ੍ਰਤਾਪ ਦੂਣਾ ਦਏ ਕਰਾਈਆ। ਕੋਟ ਜਨਮ ਦੇ ਤਾਰ ਕੇ ਪਾਪੀ, ਪਤਤ ਪੁਨੀਤ ਕਰ ਵਖਾਈਆ। ਦਿਨੇ ਜਾਗਦਿਆਂ ਤੇ ਦਰਸ਼ਨ ਦੇਵੇ ਸੁੱਤਿਆਂ ਰਾਤੀਂ, ਇਹ ਅਗੰਮੀ ਬੇਪਰਵਾਹੀਆ। ਨਾਲੇ ਜ਼ਿੰਦਗੀ ਬਦਲੇ ਤੇ ਅਗਲੀ ਬਦਲੇ ਹਯਾਤੀ, ਹਯਾ ਸ਼ਰਮ ਦੀਨ ਦੁਨੀ ਤੇ ਮਜ਼੍ਹਬਾਂ ਵਾਲਾ ਚੁਕਾਈਆ। ਨਾਲੇ ਪਿਆਰਾ ਬਣੇ ਨਾਲੇ ਜਾਮ ਬਣੇ ਤੇ ਨਾਲੇ ਬਣੇ ਸਾਕੀ, ਬਿਨ ਲਬਾਂ ਤੋਂ ਅੰਦਰ ਦਏ ਟਿਕਾਈਆ। ਨਾਲੇ ਮੰਦਰ ਚੜ੍ਹੇ ਤੇ ਨਾਲੇ ਖਿੜਕੀ ਖੋਲੇ ਤਾਕੀ, ਕੁੰਡੀ ਆਪਣੇ ਹੱਥੀਂ ਲਾਹੀਆ। ਨਾਲੇ ਸਿਫ਼ਤ ਕਰੇ ਵਡਿਆਈ ਕਰੇ ਨਾਲੇ ਸ਼ਬਦ ਤੇ ਕਲਮਾ ਸੁਣਾਏ ਨਾਦੀ, ਧੁਨ ਆਤਮਕ ਰਾਗ ਸੁਣਾਈਆ। ਮਿਹਰਵਾਨ ਹੋ ਕੇ ਕਾਇਆ ਮੰਦਰ ਅੰਦਰ ਦੀਆ ਜਗਾਏ ਬਿਨ ਬਾਤੀ, ਬਾਤਨ ਦਾ ਪਰਦਾ ਦਏ ਖੁਲਾਈਆ। ਅੰਮ੍ਰਿਤ ਬੂੰਦ ਪਿਆਏ ਅੰਤਰ ਤ੍ਰਿਸ਼ਨ
ਮਿਟਾਏ ਦੇਵੇ ਰਸ ਉਹ ਸਵਾਂਤੀ, ਜੋ ਰਸਨਾ ਰਸ ਚਖ ਸਕੇ ਨਾ ਰਾਈਆ। ਫਿਰ ਦਇਆ ਕਮਾਏ ਦਰਸ ਦਿਖਾਏ ਇਕ ਇਕਾਂਤੀ, ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਰੂਪ ਇਕੋ ਨਜ਼ਰੀ ਆਈਆ। ਫੇਰ ਹੱਸ ਕੇ ਕਿਹਾ ਮੈਂ ਜਿਲਦਾਂ ਵਾਲੀ ਕਾਪੀ, ਜਿਸ ਨੇ ਹਰਫ਼ ਹਰੂਫ਼ਾਂ ਨਾਲ ਮਿਲ ਕੇ ਮਹਿੰਮਾ ਲਿਖੀ ਚਾਈਂ ਚਾਈਂਆ। ਸਤਿਗੁਰ ਸ਼ਬਦ ਕਾਤਬ ਨੂੰ ਦੇ ਦੇ ਪੁਸ਼ਤ ਪਨਾਹ ਤੇ ਥਾਪੀ, ਕਵਿਤਾ ਦਾ ਕਟਾਕਸ਼ ਅੰਦਰ ਦੇ ਲਗਾਈਆ। ਜਿਹੜੀ ਅਗੇ ਨਹੀਂ ਚੜ੍ਹਿਆ ਉਹ ਚਾੜ੍ਹ ਦੇ ਘਾਟੀ, ਘਾਟੇ ਪਿਛਲੇ ਪੂਰ ਕਰਾਈਆ। ਤੇਰੇ ਚਰਨਾਂ ਨਾਲ ਛੋਹ ਕੇ ਮਿਟ ਜਾਏ ਦੋ ਜਹਾਨ ਦੀ ਵਾਟੀ, ਅਗਲਾ ਤੇ ਪਿਛਲਾ ਪੰਧ ਰਹੇ ਨਾ ਰਾਈਆ। ਤੇਰੀ ਮਿਹਰਵਾਨ ਮਹਿਬੂਬ ਇਕ ਵਾਰ ਨਿਗਾਹ ਜਿਸ ਵੱਲ ਝਾਕੀ, ਝਲਕ ਆਪਣੀ ਦਏ ਵਖਾਈਆ। ਜੇ ਤੂੰ ਨਿਰਗੁਣ ਤੇ ਤੇਰਾ ਆਤਮਾ ਵੀ ਨਿਰਗੁਣ ਪੰਜਾਂ ਤਤਾਂ ਵਿਚ ਬਣ ਜਾ ਆਪ ਸਾਥੀ, ਸਗਲਾ ਸੰਗ ਬਣਾਈਆ। ਦੋਹਾਂ ਦਾ ਇਕੋ ਮੰਦਰ ਤੇ ਇਕੋ ਹੋਵੇ ਰਾਸੀ, ਇਕੋ ਰੂਪ ਗੋਪੀ ਕਾਹਨ ਬਣ ਕੇ ਆਪ ਨਾਚ ਨਚਾਈਆ। ਜੇ ਤੂੰ ਸਵਾਮੀ ਵਡਿਆਈ ਨਾ ਦਿਤੀ ਲੋਕਮਾਤੀ, ਤੈਨੂੰ ਪੁਰਖ ਅਕਾਲ ਕਹਿ ਕੇ ਸ਼ੁਕਰ ਨਾ ਕੋਇ ਮਨਾਈਆ। ਦਿਲ ਦੇ ਵਲਵਲੇ ਦਿਲ ਵਿਚ ਉਠਣ ਤੇ ਤੇਰੀ ਸਿਫ਼ਤ ਕਰਨ ਸਫ਼ਾਤੀ, ਸਫ਼ਾ ਸਫ਼ਾ ਕਾਪੀ ਕਹੇ ਮੇਰਾ ਦਿਤਾ ਬਦਲਾਈਆ। ਮੈਂ ਝਟ ਸੋਈ ਉਠੀ ਤੇ ਜਾਗੀ, ਆਪਣੀ ਲਈ ਅੰਗੜਾਈਆ। ਜਾਂ ਮੈਂ ਨਿਗਾਹ ਮਾਰੀ ਮੈਂ ਹਰਿ ਸੰਗਤ ਵਿਚ ਬੈਠੀ ਹੋਈ ਵਡ ਭਾਗੀ, ਭਾਗਹੀਣ ਮਿਲੀ ਵਡਿਆਈਆ। ਮੈਂ ਕੂੜ ਕੁੜਿਆਰ ਕੁਕਰਮ ਦੀ ਮੁਹੱਬਤ ਛਾਡੀ, ਨਾਤਾ ਮੋਹ ਵਿਕਾਰ ਦਿਤਾ ਤੁੜਾਈਆ। ਝਟ ਮੇਰੇ ਅੰਦਰ ਮੇਰੇ ਮਹਿਬੂਬ ਨੇ ਦਿਤੀ ਆਵਾਜ਼ੀ, ਬਿਨ ਕੰਨਾਂ ਤੇ ਸਰਵਣਾ ਦਿਤੀ ਸੁਣਾਈਆ। ਦੱਸ ਤੂੰ ਕਿਹੜੇ ਕਾਅਬੇ ਦਾ ਹੋਣਾ ਹਾਜੀ, ਕਿਹੜੇ ਹੁਜਰਿਆਂ ਸੋਭਾ ਪਾਈਆ। ਝਟ ਅਗੋਂ ਮਿਲਿਆ ਹੁਕਮ ਸ਼ਬਦ ਜਵਾਬੀ, ਸੰਦੇਸਾ ਸਹਿਜ ਸੁਭਾਈਆ। ਮੈਂ ਕੋਈ ਗ੍ਰਹਿ ਟਿਕਾਣਾ ਮੰਦਰ ਨਹੀਂ ਤੱਕਣਾ ਮੈਂ ਵੇਖਣਾ ਨਹੀਂ ਇਸ਼ਕ ਹਕੀਕੀ ਤੇ ਮਜਾਜੀ, ਮਜਾਜ ਜਗਤ ਜਹਾਨ ਆਸ ਨਾ ਕੋਇ ਰਖਾਈਆ। ਮੈਨੂੰ ਦੀਨ ਦੁਨੀਆ ਵਿਚ ਚਾਹੀਦੀ ਨਹੀਂ ਕੋਈ ਇਮਦਾਦੀ, ਲੋੜ ਆਸ ਮਨ ਨਾ ਕੋਇ ਰਖਾਈਆ। ਕਾਪੀ ਕਹੇ ਮੈਂ ਚਾਹੁੰਦੀ ਮੈਂ ਓਥੇ ਜਾਵਾਂ ਜਿਥੇ ਤੂੰ ਮੇਰਾ ਮੈਂ ਤੇਰਾ ਦੂਜਾ ਦਿਸੇ ਕੋਇ ਨਾ ਸਾਥੀ, ਸਗਲਾ ਸੰਗੀ ਇਕੋ ਨਜ਼ਰੀ ਆਈਆ। ਜਿਹੜੀ ਕਵਿਤਾ ਮੇਰੇ ਵਿਚੋਂ ਪੜ੍ਹ ਕੇ ਆਖੀ, ਅਲਿਫ਼ ਯੇ ਨਾਲ ਲਿਖਾਈਆ। ਉਸ ਨੂੰ ਜਾਮ ਪਿਆਲਾ ਪਿਆਵੀਂ ਬਣ ਕੇ ਸਾਕੀ, ਸੁਕਿਆਂ ਲਬਾਂ ਨੂੰ ਲਬਰੇਜ਼ ਦੇਣਾ ਪਿਆਈਆ। ਜਿਸ ਇਕ ਵੇਰਾਂ ਪੀ ਲਿਆ ਉਹਦਾ ਪਿਛੇ ਮੂਲ ਰਹੇ ਨਾ ਬਾਕੀ, ਸਰੂਰ ਦੇ ਨਾਲ ਮਖ਼ਮੂਰ ਦੇਣਾ ਕਰਾਈਆ। ਫੇਰ ਚਿੰਤਾ ਰਹੇ ਨਾ ਬਾਕੀ, ਮਸਤ ਹੋ ਕੇ ਅਲਮਸਤ ਹੋ ਕੇ ਇਕੋ ਰੂਪ ਤੇ ਇਕੋ ਵਸਤ ਹੋ ਵਸਤ ਵਸਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਕਾਪੀ ਕਹੇ ਮੇਰੇ ਵਿਚ ਇਕ ਇਕ ਪੁਕਾਰੇ ਕਵਿਤਾ ਦਾ ਅੱਖਰ, ਅੱਖਰ ਅੱਖਰ ਨਾਲ ਮਿਲਾਈਆ। ਪ੍ਰਭੂ ਤੂੰ ਜਦੋਂ ਤਾਰੇ ਤੇ ਤਾਰੇ ਪਾਹਨ ਪੱਥਰ, ਇਹ ਤੇਰੀ ਬੇਪ੍ਰਵਾਹੀਆ। ਪਰ ਜਿਹੜੇ ਯਾਰੜੇ ਤੇਰੇ ਲੱਥੇ ਸਥਰ, ਉਸ ਦੇ ਸਥਰਾਂ ਹੇਠ ਤੂੰ ਆਪਣਾ ਆਪ ਵਿਛਾਈਆ। ਜਿਸ ਨੇ ਇਕ ਦੋ ਤੇ ਚਾਰ ਤੇਰੇ ਵੈਰਾਗ ਵਿਚ ਵਿਰੋਲੇ ਅੱਥਰ, ਉਨ੍ਹਾਂ ਦੇ ਹੰਝੂ ਧੁਰ ਦਰਗਾਹ ਲੇਖੇ ਪਾਈਆ। ਤੂੰ ਵਿਰੋਲਣਹਾਰਾ ਨਾਮ ਮਧਾਣੇ ਮੱਖ਼ਣ, ਚੁਰਾਸੀ ਵਿਚੋਂ ਜਨ ਭਗਤ ਬਾਹਰ ਕਢਾਈਆ। ਜਿਨ੍ਹਾਂ ਦੀ ਪੈਜ ਆਇਉਂ ਰਖਣ, ਉਨ੍ਹਾਂ ਨੂੰ ਮੇਲਣਾ ਚਾਈਂ ਚਾਈਂਆ। ਸਤਿ ਸਤਿ ਸਤਿ ਏਸ ਦਵਾਰੇ ਤੋਂ ਕੋਈ ਨਾ ਜਾਏ ਸੱਖਣ, ਜੋ ਆਏ ਸੋ
ਝੋਲੀਆਂ ਜਾਏ ਭਰਾਈਆ। ਕਿਉਂ ਸਤਿਗੁਰ ਦਾ ਨਾਮ ਅਨਮੁੱਲਾ ਰਤਨ, ਗੁਰਮੁਖਾਂ ਦੇ ਅੰਦਰ ਦਏ ਟਿਕਾਈਆ। ਜਿਹੜੇ ਹੋ ਗਏ ਬੇਵਤਨ, ਉਨ੍ਹਾਂ ਨੂੰ ਵਤਨ ਵਾਲੇ ਫੇਰ ਦਏ ਬਣਾਈਆ। ਜਨ ਭਗਤ ਦੀ ਰਸਨਾ ਦਾ ਲੇਖੇ ਲਾਵੇ ਇਕ ਇਕ ਬਚਨ, ਜੋ ਪ੍ਰਭ ਦੀ ਮਹਿੰਮਾ ਵਿਚ ਪ੍ਰਭ ਦਾ ਰੂਪ ਹੋ ਕੇ ਗਾਈਆ। ਆਤਮ ਪਰਮਾਤਮ ਜੁੜ ਜਾਏ ਨਤਨ, ਨਾਤਾ ਸਕੇ ਨਾ ਕੋਇ ਤੁੜਾਈਆ। ਪਿਛਲਾ ਘਾਟ ਗਿਆ ਅਗਲਾ ਮਿਲ ਗਿਆ ਪੱਤਣ, ਕਿਨਾਰਿਆਂ ਤੋਂ ਪਰੇ ਕਿਨਾਰਾ ਆਪਣਾ ਇਕ ਵਖਾਈਆ। ਜਿਥੇ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਜੋਤੀ ਜਾਤਾ ਪੁਰਖ ਬਿਧਾਤਾ ਬੈਠਾ ਸਮਰਥਣ, ਸਮਰਥ ਆਪਣਾ ਡੇਰਾ ਲਾਈਆ। ਓਥੇ ਫੇਰ ਰਸਨਾ ਜਿਹਵਾ ਬੱਤੀ ਦੰਦ ਹਰਫ਼ ਹਰੂਫ਼ ਲਫ਼ਜ਼ ਇਲਫ਼ਾਜ਼ ਦਾ ਨਹੀਂ ਕੋਈ ਕਥਨ, ਬਿਨਾ ਕਥਾ ਤੋਂ ਯਥਾਰਥ ਯਥਾ ਆਪਣਾ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣਾ ਮੇਲ ਮਿਲਾਈਆ। ਕਾਪੀ ਕਹੇ ਉਹ ਪੀਣ ਵਾਲਿਓ ਪੀਓ ਨਾਲ ਮਸਤੀ, ਉਹ ਮਸਤ ਦਿਵਾਨਿਓ ਮਸਤ ਦੀਵਾਨੇ ਦਏ ਬਣਾਈਆ। ਉਹ ਬਿਨਾ ਕੀਮਤ ਤੋਂ ਧੁਰ ਦੇ ਠੇਕੇ ਵਿਚ ਮਿਲੇ ਸਸਤੀ, ਜਿਸ ਦੇ ਉਤੇ ਮੋਹਰ ਨਾਮ ਲਗਾਈਆ। ਜਿਸ ਨੂੰ ਪਿਆ ਦਿਤੀ ਉਹਦੀ ਦੋ ਜਹਾਨ ਨਾ ਉਤਰੇ ਮਸਤੀ, ਖ਼ੁਮਾਰੀ ਦਿਵਸ ਰੈਣ ਚੜ੍ਹਾਈਆ। ਜੇ ਕਦੀ ਪਲਕਾਂ ਖੋਲੇ ਤੇ ਨਜ਼ਰੀ ਆਵੇ ਧੁਰ ਦਾ ਰੂਪ ਅਰਸ਼ੀ, ਅਰਸ਼ੀ ਪ੍ਰੀਤਮ ਧੁਰ ਦਾ ਮਾਹੀਆ। ਕੀ ਹੋ ਗਿਆ ਜੇ ਵੇਸ ਵਟਾ ਕੇ ਆਗਿਆ ਉਤੇ ਫ਼ਰਸ਼ੀ, ਧਰਨੀ ਧਰਤ ਧਵਲ ਆਪਣਾ ਖੇਲ ਖਿਲਾਈਆ। ਜ਼ਰੂਰ ਪਾਰ ਕਰੇਗਾ ਇਹ ਸ਼ਬਦ ਅਗੰਮਾ ਸ਼ਰਤੀ, ਸਤਿਗੁਰ ਸ਼ਬਦ ਆਪਣੀ ਗੰਢ ਦਿਤੀ ਪਵਾਈਆ। ਭਗਤੋ ਭਗਤਾਂ ਦੀ ਆਤਮਾ ਨਾ ਜੰਮਦੀ ਨਾ ਮਰਦੀ, ਚੁਰਾਸੀ ਵਿਚ ਗੇੜ ਨਾ ਕੋਇ ਰਖਾਈਆ। ਇਹ ਖੇਲ ਪਰਮ ਪੁਰਖ ਦੀ ਆਪਣੇ ਘਰ ਦੀ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੇਲਾ ਲਏ ਮਿਲਾਈਆ। ਕਾਪੀ ਕਹੇ ਪਤਾ ਨਹੀਂ ਮੈਂ ਸਿਧੀ ਕਿ ਪੁਠੀ, ਆਪਣੀ ਸੁਧ ਰਹੀ ਨਾ ਰਾਈਆ। ਮੈਂ ਦਰਸ ਕਰ ਕੇ ਗਈ ਕੁੱਠੀ, ਆਪਣਾ ਆਪ ਮਿਟਾਈਆ। ਦੁਨੀਆ ਵਾਲਿਓ ਮੈਂ ਗਈ ਲੁੱਟੀ, ਲੁਟੇਰਾ ਬਣ ਕੇ ਆਇਆ ਧੁਰ ਦਾ ਮਾਹੀਆ। ਜਿਸ ਮੈਨੂੰ ਬਿਨਾ ਰਗੜਿਆਂ ਤੋਂ ਪਿਆ ਦਿਤੀ ਬੂਟੀ, ਤੇ ਬੂਟਾ ਮੇਰਾ ਦਿਤਾ ਲਗਾਈਆ। ਫੇਰ ਮੈਂ ਪਾਸਾ ਪਰਤਿਆ ਕਾਪੀ ਕਹੇ ਮੈਂ ਹੱਸ ਕੇ ਕਿਹਾ ਵੇ ਮੇਰਿਆ ਮਹਿਬੂਬਾ ਕਦੇ ਮੇਰੇ ਉਤੇ ਤੁਠੀਂ, ਸਵਾਮੀ ਆਖਿਆ, ਕਾਪੀਏ ਮੈਂ ਜ਼ਰੂਰ ਤੁਠਾਂ, ਤੁਠ ਕੇ ਦਿਆਂ ਵਖਾਈਆ। ਮੇਰੀ ਖੇਲ ਸਦਾ ਅਦੂਤੀ, ਦੋਹਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਹੋਏ ਸਹਾਈਆ। ਕਾਪੀ ਕਹੇ ਮੇਰਾ ਦਸਤੇ ਮੁਬਾਰਕ, ਤੇਰੇ ਕਰਾਂ ਨਾਲ ਵਡਿਆਈਆ। ਮੇਰੇ ਵਿਚ ਅੱਖਰਾਂ ਵਾਲੀ ਅਬਾਰਤ, ਸਿਫ਼ਤਾਂ ਵਾਲੀ ਸਲਾਹੀਆ। ਮੈਂ ਖ਼ੁਸ਼ ਹੋਈ ਤੇਰੀ ਕੀਤੀ ਜ਼ਿਆਰਤ, ਜ਼ੱਰੇ ਜ਼ੱਰੇ ਵਿਚ ਤੇਰਾ ਨੂਰ ਨਜ਼ਰੀ ਆਈਆ। ਪਰ ਮੇਰੇ ਵਾਹਿਦ ਮਾਲਕ ਤੇਰੀ ਇਕ ਹੋਰ ਸ਼ਰਾਰਤ, ਸ਼ਰਅ ਵਾਲੇ ਸ਼ਰਅ ਵਾਲਿਆਂ ਨਾਲ ਦਿਤੇ ਲੜਾਈਆ। ਫੇਰ ਵੀ ਹਕੀਕਤ ਦੇ ਮਾਲਕ ਤੇਰੀ ਹਕੀਕੀ ਇਕ ਅਦਾਲਤ, ਅਦਲ ਇਨਸਾਫ਼ ਦੇਣਾ ਕਮਾਈਆ। ਕਾਪੀ ਕਹੇ ਮੇਰੇ ਲਿਖਣ ਵਾਲੇ ਮਾਲਕ ਨੂੰ ਮਾਲਕਾ ਰਖਣਾ ਸਹੀ ਸਲਾਮਤ, ਸਹੀ ਸਲਾਮਤ ਆਪਣੇ ਘਰ ਲੈ ਕੇ ਜਾਣਾ ਚਾਈਂ ਚਾਈਂਆ। ਜਗਤ ਵਿਕਾਰ ਕੂੜ ਕੁੜਿਆਰ ਦੀ ਅੰਦਰ ਬਾਹਰ ਗੁਪਤ ਜਾਹਰ ਤਨ ਮਾਟੀ ਖ਼ਾਕ ਨਾਲ ਰਹੇ ਨਾ ਕੋਇ ਅਲਾਮਤ, ਇਲਮਾਂ
ਦੇ ਆਲਮ ਆਲਮੀਨ ਆਪਣਾ ਰੰਗ ਦੇਣਾ ਚੜ੍ਹਾਈਆ। ਕਿਉਂ ਤੇਰਾ ਨਿਧਾਨ ਸ੍ਰੀ ਭਗਵਾਨ ਸਭ ਤੋਂ ਉੱਤਮ ਸ੍ਰੇਸ਼ਟ ਨਿਆਮਤ, ਅਣਮੁੱਲੀ ਦਾਤ ਅਣਤੁੱਲੀ ਝੋਲੀ ਦੇਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਤਲਵਾੜਾ ਸ਼ਹਿਰ ਦਲਜੀਤ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਭਗਵਾਨ, ਭਗਵੰਤ ਤੇਰੀ ਵਡਿਆਈਆ। ਸਤਿਗੁਰ ਧਾਰ ਫੜਾ ਦੇ ਦਾਮਨ, ਦਾਮਨਗੀਰ ਆਪ ਅਖਵਾਈਆ। ਸਤਿ ਧਰਮ ਬਣਾ ਦੇ ਮੇਰਾ ਜ਼ਾਮਨ, ਜ਼ਾਮਨੀ ਆਪਣੀ ਆਪ ਨਿਭਾਈਆ। ਕਲਜੁਗ ਅੰਧੇਰਾ ਮੇਟ ਦੇ ਸ਼ਾਮਨ, ਸ਼ਮਅ ਨੂਰ ਚੰਦ ਕਰ ਰੁਸ਼ਨਾਈਆ। ਮੈਨੂੰ ਸੰਦੇਸਾ ਦੇ ਕੇ ਗਿਆ ਰਾਮਾ ਰਾਮਨ, ਰਮਈਆ ਕਹਿ ਸੁਣਾਈਆ। ਇਸ਼ਾਰਾ ਕੀਤਾ ਕ੍ਰਿਸ਼ਨ ਕਾਹਨਨ, ਘਨਈਆ ਅੱਖ ਉਠਾਈਆ। ਪੈਗ਼ੰਬਰਾਂ ਜਣਾਇਆ ਨਿਸ਼ਾਨਨ, ਤਾਰਾ ਚੰਦ ਰਹੇ ਦ੍ਰਿੜਾਈਆ। ਗੁਰੂ ਦਰਸ ਕਰਾਇਆ ਤੇਰਾ ਆਹਮਨ ਸਾਹਮਨ, ਸਨਮੁਖ ਹੋ ਕੇ ਸੋਭਾ ਪਾਈਆ। ਪੁਰਖ ਅਕਾਲ ਮੇਰੇ ਉਤੇ ਸਚ ਦਾ ਰਿਹਾ ਨਾ ਕੋਇ ਬ੍ਰਾਹਮਣ, ਸਤਿ ਵਿਚ ਨਾ ਕੋਇ ਸਮਾਈਆ। ਵਿਦਿਆਵਾਨ ਤੇਰਾ ਭੇਵ ਮੂਲ ਨਾ ਜਾਨਨ, ਅਨੁਭਵ ਦ੍ਰਿਸ਼ਟ ਨਾ ਕੋਇ ਖੁਲਾਈਆ। ਜਿਧਰ ਤੱਕਾਂ ਪੰਚ ਵਿਕਾਰਾ ਕਾਮਨ, ਕਾਮਨੀ ਲੋਭ ਮੋਹ ਹਲਕਾਈਆ। ਤ੍ਰਿਸ਼ਨਾ ਕੂੜ ਵਧੀ ਤਾਮਨ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੈਂ ਨਿਮਾਣੀ ਹੋਈ ਨਿਮਾਨਣ, ਨਿਵ ਨਿਵ ਸੀਸ ਝੁਕਾਈਆ। ਆਪਣੇ ਨੂਰ ਦਾ ਦੇ ਦੇ ਚਾਨਣ, ਚਾਰ ਕੁੰਟ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡੇ ਦੇਣਾ ਮਾਨਣ, ਮਾਣ ਨਿਮਾਣਿਆਂ ਹੋਣਾ ਸਹਾਈਆ।