ਪੁਸਤਕਾਲਾਭਾਗ ੨੩

੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਤਲਵਾੜਾ ਸ਼ਹਿਰ ਆਤਮ ਚੰਦ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਸ੍ਰਿਸ਼ਟੀ ਅੰਤਰ ਬਖ਼ਸ਼ ਗਿਆਨ, ਅਗਿਆਨ ਅੰਧੇਰਾ ਦੇ ਮਿਟਾਈਆ। ਤੇਰੇ ਚਰਨ ਕਵਲ ਕਰ ਧਿਆਨ, ਧੂੜੀ ਮਸਤਕ ਖ਼ਾਕ ਰਮਾਈਆ। ਦਿਵਸ ਰੈਣ ਤੇਰਾ ਢੋਲਾ ਗਾਣ, ਨਾਮ ਨਿਧਾਨ ਦੇ ਸਮਝਾਈਆ। ਅੰਮ੍ਰਿਤ ਰਸ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਤੇਰੇ ਪ੍ਰੇਮ ਦੀ ਵੱਜੇ ਧੁਨਕਾਨ, ਅਨਰਾਗੀ ਰਾਗ ਜਣਾਈਆ। ਘਰ ਪ੍ਰਕਾਸ਼ ਕਰ ਮਹਾਨ, ਮਿਹਰਵਾਨ ਦਇਆ ਕਮਾਈਆ। ਸਚ ਪ੍ਰੀਤੀ ਬਖ਼ਸ਼ ਦੇ ਦਾਨ, ਦਇਆਨਿਧ ਦਇਆ ਕਮਾਈਆ। ਦਰ ਠਾਂਡੇ ਦੇ ਮਾਣ, ਨਿਮਾਣਿਆਂ ਹੋ ਸਹਾਈਆ। ਲੇਖਾ ਮੁਕਾ ਦੇ ਵਿਚ ਜਹਾਨ, ਦੀਨ ਦੁਨੀ ਦਾ ਪੰਧ ਕਟਾਈਆ। ਚੁਰਾਸੀ ਵਿਚ ਫਿਰ ਨਾ ਆਣ, ਜਮ ਕੀ ਫਾਸੀ ਦੇ ਤੁੜਾਈਆ। ਸਚਖੰਡ ਦਵਾਰੇ ਚਰਨ ਚਰਨ ਤੇਰੇ ਜਾਣ, ਦਰਗਾਹ ਸਚ ਮਿਲੇ ਵਡਿਆਈਆ। ਤੇਰੀ ਜੋਤੀ ਜੋਤ ਜੋਤ ਵਿਚ ਮਿਲ ਜਾਣ, ਤੇਰੇ ਤੇਰੇ ਵਿਚ ਸਮਾਈਆ। ਥਿਰ ਘਰ ਦੇਣਾ ਸਚ ਮਕਾਨ, ਸਚਖੰਡ ਵਾਲੀ ਹੋਣਾ ਆਪ ਸਹਾਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪਰਮਾਤਮ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਦਰ ਤੇਰੇ ਆਸਾ ਦਿਤੀ ਜਣਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗਾਲੜੀਆ ਜ਼ਿਲਾ ਹੁਸ਼ਿਆਰ ਪੁਰ ਮੰਗਲ ਸਿੰਘ ਰਾਮ ਸਿੰਘ ਦਰਬਾਰਾ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭ ਮੇਰੀਆਂ ਖੁਲ੍ਹੀਆਂ ਅੱਖੀਆਂ, ਮੈਂ ਨੇਤਰਾਂ ਲਈ ਅੰਗੜਾਈਆ। ਸਤਿਗੁਰ ਸ਼ਬਦ ਨੇ ਮੈਨੂੰ ਖ਼ਬਰਾਂ ਦੱਸੀਆਂ, ਸੰਦੇਸਿਆਂ ਵਿਚ ਸੁਣਾਈਆ। ਉਠ ਵੇਖ ਭਗਤ ਭਗਵਾਨ ਦੀਆਂ ਸਖ਼ੀਆਂ, ਸੁਖ਼ਨ ਪਿਛਲੇ ਪੂਰ ਕਰਾਈਆ। ਜਿਨ੍ਹਾਂ ਇਕ ਤੇ ਆਸਾਂ ਰਖੀਆਂ, ਇਕੋ ਓਟ ਤਕਾਈਆ। ਉਹ ਜਗਤ ਪਿਆਰ ਤੋਂ ਬਾਹਰ ਫਿਰਨ ਨੱਸੀਆਂ, ਭਗਤੀ ਵਿਚ ਭੱਜਣ ਵਾਹੋ ਦਾਹੀਆ। ਉਨ੍ਹਾਂ ਦੇ ਚਰਨਾਂ ਵਿਚ ਰੁਲਦੀਆਂ ਕੋਟਨ ਸੱਸੀਆਂ, ਧੂੜੀ ਖ਼ਾਕ ਰਮਾਈਆ। ਨਿਗਾਹ ਮਾਰ ਲੈ ਚੌਦਾਂ ਤਬਕਾਂ ਦੀਆਂ ਹੱਟੀਆਂ, ਚੌਦਾਂ ਲੋਕ ਵੇਖ ਵਖਾਈਆ। ਬਿਨਾ ਭਗਤਾਂ ਤੋਂ ਸੀਸ ਵਾਹੀਆਂ ਨਹੀਂ ਕਿਸੇ ਦੀਆਂ ਪੱਟੀਆਂ, ਪਟਨੇ ਵਾਲਾ ਸਿਰ ਹੱਥ ਨਾ ਕਿਸੇ ਟਿਕਾਈਆ। ਅਵਤਾਰ ਪੈਗ਼ੰਬਰ ਗਿਣਦੇ ਗੱਟੀਆਂ, ਵੇਖਣ ਥਾਉਂ ਥਾਈਂਆ। ਅੰਤ ਸਭ ਨੇ ਇਕ ਤੇ ਡੋਰਾਂ ਸੱਟੀਆਂ, ਦੂਸਰ ਆਸ ਨਾ ਕੋਇ ਰਖਾਈਆ। ਮੈਨੂੰ ਖ਼ਬਰ ਪੁੱਜੀ ਨਿਗਾਹ ਮਾਰ ਲੈ ਮਜ਼੍ਹਬਾਂ ਵਾਲੀਆਂ ਪੱਤੀਆਂ, ਹਿੱਸਿਆਂ ਧਿਆਨ ਲਗਾਈਆ। ਉਹ ਤੱਕ ਲੈ ਚਾਰੋਂ ਕੁੰਟ ਤਪਣ ਭੱਠੀਆਂ, ਕਲਜੁਗ ਅਗਨੀ ਰਿਹਾ ਡਾਹੀਆ। ਧਾਰਾ ਰੋਵਣ ਤੀਰਥ ਅੱਠ ਸੱਠੀਆਂ, ਨੈਣਾਂ ਨੀਰ ਵਹਾਈਆ। ਕੋਟਾਂ ਵਿਚੋਂ ਗੁਰਮੁਖਾਂ ਦੀਆਂ ਰੂਹਾਂ ਰੱਤੀਆਂ, ਜਿਨ੍ਹਾਂ ਮਿਲਿਆ ਮੇਲ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਧਰਨੀ ਕਹੇ ਮੇਰੀ ਮਿਟ ਗਈ ਆਲਸ ਨਿੰਦਰਾ, ਗ਼ਫ਼ਲਤ ਰਹੀ ਨਾ ਰਾਈਆ। ਮੈਨੂੰ ਸੰਦੇਸ਼ਾ ਦੇਵੇ ਕਾਹਨ ਬਨ ਬਿੰਦਰਾ, ਰਾਮ ਬਨਬਾਸੀ ਰਿਹਾ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਖ਼ਬਰ ਸੁਣਾ ਕੇ ਗਿਆ ਸੁਰਪਤ ਇੰਦਰਾ, ਇੰਦਰਾਸਣ ਆਪ ਤਜਾਈਆ। ਧਰਤੀ ਤੇਰੇ ਗ੍ਰਹਿ ਦਾ ਖੋਲਣ ਆਇਆ ਜਿੰਦਰਾ, ਹਰਿ ਕਰਤਾ ਧੁਰਦਰਗਾਹੀਆ। ਜੋ ਹੁਕਮ ਦੇਵੇ ਆਪਣੇ ਸੁਤ ਦੁਲਾਰੇ ਛਿੰਦੜਾ, ਪ੍ਰੇਮ ਨਾਲ ਸਮਝਾਈਆ। ਤੂੰ ਹੋਣਾ ਗੁਣੀ ਗਹਿੰਦੜਾ, ਗਹਿਰ ਗੰਭੀਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਨੂੰ ਸਤਿਗੁਰ ਸ਼ਬਦ ਦਿਤਾ ਆਖ, ਸਹਿਜ ਸਹਿਜ ਸਮਝਾਈਆ। ਉਠ ਸਾਹਿਬ ਇਸ ਵੱਲ ਝਾਕ, ਆਪਣੀ ਲੈੱ ਅੰਗੜਾਈਆ। ਆਪਣੇ ਗ੍ਰਹਿ ਦਾ ਪਵਿਤ੍ਰ ਕਰ ਲੈ ਤਾਕ, ਦਰ ਦਰਵਾਜ਼ਾ ਇਕ ਸੁਹਾਈਆ। ਤੇਰਾ ਲੇਖਾ ਲੇਖੇ ਪਾਵੇ ਜਨ ਭਗਤਾਂ ਸਾਥ, ਸਗਲਾ ਸੰਗ ਬਣਾਈਆ। ਮੈਂ ਬੇਨੰਤੀ ਕੀਤੀ ਜੋੜ ਕੇ ਹਾਥ, ਨਿਵ ਨਿਵ ਸੀਸ ਝੁਕਾਈਆ। ਕਿਰਪਾ ਕਰ ਮੇਰੇ ਸਮਰਾਥ, ਤੇਰੇ ਹੱਥ ਵਡਿਆਈਆ। ਮੇਰੇ ਸਗਲ ਵਸੂਰੇ ਜਾਣ ਲਾਥ, ਦੁੱਖ ਦਰਦ ਰਹੇ ਨਾ ਰਾਈਆ। ਕਲਜੁਗ ਕੂੜਾ ਮੇਰੇ ਉਤੋਂ ਮਿਟਾ ਦੇ ਰਾਥ, ਰਥ ਰਥਵਾਹੀ ਆਪਣਾ ਪੰਧ ਮੁਕਾਈਆ। ਸਤਿਜੁਗ ਸਾਚੇ ਮੇਰਾ ਸਚ ਬਣਾ ਦੇ ਸਾਥ, ਸਗਲਾ ਸੰਗ ਰਖਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਸਾਚੀ ਗਾਥ, ਦੋ ਜਹਾਨ ਇਕੋ ਢੋਲਾ ਗਾਈਆ। ਮੈਂ ਤੇਰੇ ਚਰਨ ਧੂੜੀ ਲਾਵਾਂ ਮਾਥ, ਮਸਤਕ ਖ਼ਾਕ ਰਮਾਈਆ।

ਮੈਂ ਅਨਾਥਾਂ ਅਨਾਥ, ਤੂੰ ਦੇਵਣਹਾਰ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰਨ ਪਰਮ ਪੁਰਖ ਕਰ ਦੇ ਆਸ, ਆਸਾ ਤੇਰੇ ਚਰਨ ਕਵਲ ਟਿਕਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਰੇਸ਼ਮ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਉਤੇ ਰੋਂਦੇ ਟਿੱਲੇ ਪਰਬਤ ਪਹਾੜ, ਚੋਟੀਆਂ ਦੇਣ ਦੁਹਾਈਆ। ਕਲਜੁਗ ਕੂੜੀ ਅਗਨੀ ਰਹੀ ਸਾੜ, ਬਨਾਸਪਤ ਨੈਣਾਂ ਨੀਰ ਵਹਾਈਆ। ਮਮਤਾ ਮੋਹ ਵਿਕਾਰ ਤਪਸ਼ ਮੇਟ ਦੇ ਹਾੜ, ਅੰਮ੍ਰਿਤ ਮੇਘ ਆਪ ਬਰਸਾਈਆ। ਭਾਗ ਲਗਾ ਦੇ ਜੰਗਲ ਜੂਹ ਉਜਾੜ, ਚਰਾਗਾਹਾਂ ਵੇਖ ਵਖਾਈਆ। ਜਿਧਰ ਤੱਕੀਏ ਪੰਚ ਵਿਕਾਰਾ ਫਿਰੇ ਧਾੜ, ਨਵ ਸੱਤ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਸਚ ਸ਼ਰਨਾਈਆ। ਧਰਨੀ ਕਹੇ ਮੇਰੇ ਉਤੇ ਰੋਂਦੇ ਸਮੁੰਦ ਸਾਗਰਾਂ ਪਾਣੀ, ਜਲ ਥਲ ਮਾਰਨ ਧਾਹੀਂਆ। ਕਿਰਪਾ ਕਰ ਸ੍ਰੀ ਭਗਵਾਨੀ, ਭਗਵਨ ਤੇਰੀ ਆਸ ਤਕਾਈਆ। ਚਾਰੋਂ ਕੁੰਟ ਨਵ ਸੱਤ ਦਿਸੇ ਵੈਰਾਨੀ, ਬੌਰੀ ਹੋਈ ਖ਼ਲਕ ਖ਼ੁਦਾਈਆ। ਆਤਮ ਪਰਮਾਤਮ ਸਾਰ ਪਾਏ ਕੋਇ ਨਾ ਪ੍ਰਾਣੀ, ਪ੍ਰਾਣਪਤਿ ਤੈਨੂੰ ਮਿਲਣ ਕੋਇ ਨਾ ਪਾਈਆ। ਮੇਰੀ ਇਕ ਬੇਨੰਤੀ ਮਾਨੀਂ, ਨਿਵ ਨਿਵ ਸੀਸ ਝੁਕਾਈਆ। ਮਿਹਰਵਾਨ ਕਰੀਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਨਾਮ ਨਿਧਾਨਾ ਸ਼ਬਦ ਤੀਰ ਮਾਰੀਂ ਕਾਨੀ, ਕਾਇਨਾਤ ਆਪ ਉਠਾਈਆ। ਅੰਮ੍ਰਿਤ ਰਸ ਰਹੀ ਨਾ ਕੋਇ ਨਿਸ਼ਾਨੀ, ਸਰੋਵਰ ਸਰ ਸਾਰੇ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੇ ਰੋਵਣ ਅੰਗ ਅੰਗ, ਅੰਗੀਕਾਰ ਨਜ਼ਰ ਕੋਇ ਨਾ ਆਈਆ। ਮੇਰੀ ਆਸ਼ਾ ਹੋਈ ਮੰਦ, ਮੰਦਹੀਣ ਦਿਆਂ ਦੁਹਾਈਆ। ਆਤਮ ਮਿਲੇ ਕਿਸੇ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਸਮਾਈਆ। ਆਤਮ ਪਰਮਾਤਮ ਗਾਏ ਕੋਇ ਨਾ ਛੰਦ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਸਭ ਦੀ ਟੁੱਟੀ ਆਪੇ ਗੰਢ, ਗੰਢਣਹਾਰ ਗੋਪਾਲ ਤੇਰੀ ਵਡਿਆਈਆ। ਮੇਰੇ ਸੀਨੇ ਪਾ ਦੇ ਠੰਡ, ਅਗਨੀ ਤਤ ਦੇ ਗਵਾਈਆ। ਸੀਤਲ ਧਾਰ ਚਾੜ੍ਹ ਦੇ ਚੰਦ, ਚੰਦ ਚਾਂਦਨਾ ਕਰ ਰੁਸ਼ਨਾਈਆ। ਸਵਾਮੀ ਸਾਹਿਬ ਤੂੰ ਬਖ਼ਸ਼ੰਦ, ਬਖ਼ਸ਼ਣਹਾਰ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਗਰ ਆਪਣਾ ਨਾਮ ਦਰਸਾਈਆ। ਧਰਨੀ ਕਹੇ ਮੇਰੀ ਇਕ ਉਮੰਗ, ਸਤਿਗੁਰ ਸਤਿਗੁਰ ਪੂਰੀ ਦੇ ਕਰਾਈਆ। ਜਨ ਭਗਤਾਂ ਚਾੜ੍ਹ ਦੇ ਰੰਗ, ਰੰਗ ਅਗੰਮੜਾ ਆਪ ਰੰਗਾਈਆ। ਨਿਜਾਨੰਦ ਵਖਾ ਦੇ ਧੁਰ ਦਾ ਅਨੰਦ, ਅੰਮਿਉਂ ਰਸ ਅੰਮ੍ਰਿਤ ਆਪ ਚੁਆਈਆ। ਤੇਰੀ ਮੰਜ਼ਲ ਜਾਣ ਲੰਘ, ਅਧਵਿਚਕਾਰ ਨਾ ਕੋਇ ਅਟਕਾਈਆ। ਆਤਮ ਪਰਮਾਤਮ ਮਿਲ ਕੇ ਗਾਵਣ ਛੰਦ, ਸੋਹਲਾ ਸਹਿਜ ਸੁਭਾਈਆ। ਦਰ ਘਰ ਸੁਹਾ ਦੇ ਆਪਣਾ ਸਚਖੰਡ, ਦਰਗਾਹ ਸਾਚੀ ਦੇ ਵਡਿਆਈਆ। ਹਰਿਜਨ ਭੇਵ ਚੁਕਾ ਦੇ ਜੇਰਜ ਅੰਡ, ਖਾਣੀ ਵਿਚ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਕੋਟਨ ਕੋਟ ਕੋਟ ਬ੍ਰਹਿਮੰਡ, ਸਚ ਵਸਤ ਸਤਿ ਦੀ ਦੇਣਾ ਅਨੰਦ, ਅਨੰਦ ਅਨੰਦ ਆਪਣੇ ਵਿਚੋਂ ਪ੍ਰਗਟਾਈਆ।

੨੪ ਚੇਤ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਅਮੀਰ ਸਿੰਘ ਗੁਲਾਟੀ ਦੇ ਨਵਿਤ

ਧਰਨੀ ਕਹੇ ਪ੍ਰਭੂ ਮੇਰੇ ਉਤੇ ਦਿਨ ਸੁਹਾਉਣਾ ਜੁਮਾ, ਘੜੀ ਪਲ ਸੁਹੰਜਣੀ ਸੋਭਾ ਪਾਈਆ। ਮਿਹਰਵਾਨਾ ਸ੍ਰੀ ਭਗਵਾਨਾ ਤੇਰੇ ਭਗਤਾਂ ਦੇ ਚਰਨ ਮੈਂ ਚੁੰਮਾਂ, ਚਰਨੋਦਕ ਧੂੜੀ ਖ਼ਾਕ ਰਮਾਈਆ। ਮੈਂ ਚਾਹੁੰਦੀ ਕਲਜੁਗ ਜੀਵ ਅੰਤਰ ਨਿਰੰਤਰ ਕੌੜਾ ਰਹੇ ਨਾ ਤੁੰਮਾ, ਤੁਖ਼ਮ ਤਾਸੀਰ ਬੇਨਜ਼ੀਰ ਦੇ ਬਦਲਾਈਆ। ਤੂੰ ਮਾਲਕ ਖ਼ਾਲਕ ਪਰਵਰਦਿਗਾਰ ਬਹੁ ਗੁਣਾ, ਗੁਣਵੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਮੈਂ ਹੋਵਾਂ ਤੇਰੇ ਭਗਤਾਂ ਦੀ ਦਾਸੀ, ਦਾਸੀ ਦਾਸ ਸੇਵ ਕਮਾਈਆ। ਮੇਰੇ ਸਵਾਮੀ ਮੇਰੇ ਮੰਡਲ ਪਾਵੀਂ ਰਾਸੀ, ਨਿਰਗੁਣ ਆਤਮ ਪਰਮਾਤਮ ਗੋਪੀ ਕਾਹਨ ਨਚਾਈਆ। ਪੁਰਖ ਅਕਾਲ ਸਾਂਝੇ ਯਾਰ ਕਲਜੁਗ ਕੂੜੀ ਕਿਰਿਆ ਤੋਂ ਕਰਨੀ ਬੰਦ ਖ਼ਲਾਸੀ, ਸ਼ਰਅ ਜ਼ੰਜੀਰ ਰਹਿਣ ਨਾ ਪਾਈਆ। ਮੇਰੇ ਮਹਿਬੂਬਾ ਕਲ ਕਰੀਂ ਨਾ ਮੇਰੀ ਉਦਾਸੀ, ਚਿੰਤਾ ਗ਼ਮ ਨਾ ਕੋਇ ਜਣਾਈਆ। ਮੈਂ ਚਰਨ ਕਵਲ ਬੇਨੰਤੀ ਕਰਾਂ ਦੋਏ ਜੋੜ ਕੇ ਹਾਥੀ, ਕਰ ਕਰਾਂ ਨਾਲ ਮਿਲਾਈਆ। ਸਾਹਿਬ ਸਤਿਗੁਰ ਮੇਰਾ ਬਣਨਾ ਧੁਰ ਦਾ ਸਾਥੀ, ਸਚਖੰਡ ਨਿਵਾਸੀ ਆਪਣੀ ਦਇਆ ਕਮਾਈਆ। ਮੈਂ ਨਿਮਾਣੀ ਅਨਾਥ ਅਨਾਥੀ, ਤੂੰ ਦੇਵਣਹਾਰ ਗੁਸਾਈਂਆ। ਮੇਰੇ ਉਤੇ ਸਚ ਦਵਾਰ ਖੋਲ ਦੇ ਹਾਟੀ, ਨਾਮ ਨਿਧਾਨਾ ਇਕ ਵਰਤਾਈਆ। ਪਵਿਤ੍ਰ ਕਰ ਦੇ ਤੀਰਥ ਤਾਟੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਧਿਆਨ ਲਗਾਈਆ। ਧਰਨੀ ਕਹੇ ਮੈਂ ਤੇਰੇ ਚਰਨ ਕਵਲਾਂ ਵਿਚ ਫਿਰਾਂ ਨਾਠੀ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਤੂੰ ਮਾਲਕ ਮੇਰੇ ਸੂਰਬੀਰ ਸਮਰਾਠੀ, ਯੋਧਾ ਇਕ ਅਖਵਾਈਆ। ਮੇਰੀ ਡੰਡਾਵਤ ਬੰਦਨਾ ਮਨਜ਼ੂਰ ਕਰੀਂ ਸੀਸ ਨਿਵਾਵਾਂ ਜੋੜ ਕੇ ਹਾਥੀ, ਨਿਮਰਤਾ ਵਿਚ ਝੁਕ ਝੁਕ ਲਾਗਾਂ ਪਾਈਂਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਦੀਨ ਦਿਆਲ ਕਰਨੀ ਰਾਖੀ, ਰਖਕ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਬਿਬੇਕ ਕਰਨੀ ਬੁਧ, ਜਗਤ ਵਿਦਿਆ ਦੀ ਲੋੜ ਰਹੇ ਨਾ ਰਾਈਆ। ਨਿਰਮਲ ਸਚ ਸਰੂਪ ਵਿਖਾਉਣਾ ਦੁੱਧ, ਦੂਸਰ ਰੂਪ ਨਾ ਕੋਇ ਬਦਲਾਈਆ। ਮੈਂ ਆਸ਼ਾ ਰਖੀ ਉਪਰ ਤੁਧ, ਤੁਧ ਜੇਵਡ ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਚਾਹੁੰਦੀ ਮੇਰੇ ਉਤੇ ਲੇਖਾ ਮੁਕਾ ਦੇ ਕਲਜੁਗ, (ਕੂੜੀ) ਰੀਤੀ ਦੇ ਮੁਕਾਈਆ। ਪੈਗ਼ੰਬਰਾਂ ਰਸੂਲਾਂ ਔਧ ਗਈ ਪੁਗ, ਈਸਾ ਮੂਸਾ ਮੁਹੰਮਦ ਬੈਠੇ ਸੀਸ ਨਿਵਾਈਆ। ਮੈਂ ਹਾਲ ਪੁਕਾਰਾਂ ਧਰਨੀ ਕਹੇ ਬਸੁਧ, ਬਸੁਧਾ ਹੋ ਕੇ ਸੀਸ ਨਿਵਾਈਆ। ਪਰਮ ਪੁਰਖ ਪਰਮਾਤਮ ਮੇਰੇ ਉਤੇ ਤੇਰੇ ਹੁਕਮ ਦਾ ਹੋਣ ਵਾਲਾ ਯੁੱਧ, ਜੋਗੀ ਜੁਗੀਸ਼ਰ ਤਪੀਸ਼ਰ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਭਗਤਾਂ ਵੇਖਾਂ ਬਿਨਾ ਅੱਖ, ਅੱਖਰਾਂ ਤੋਂ ਬਾਹਰ ਸਿਫ਼ਤ ਸਲਾਹੀਆ। ਜਿਉਂ ਭਾਵੇਂ ਤਿਉਂ ਮੇਰੀ ਪਤ ਲੈ ਰਖ, ਰਖਣਹਾਰ ਤੇਰੀ ਵਡਿਆਈਆ। ਮੈਂ ਕੂਕ ਪੁਕਾਰਾਂ ਖ਼ਾਲੀ ਹੱਥ, ਦਰੋਹੀ ਤੇਰਾ ਨਾਮ ਦੁਹਾਈਆ। ਸਚ ਪ੍ਰੀਤੀ ਵਿਚ ਸਥਰ ਜਾਵਾਂ ਲੱਥ, ਗੋਬਿੰਦ ਯਾਰੜਾ ਸਥਰ ਹੰਢਾਈਆ। ਮੇਰੀ ਦੁਹਾਈ ਮੁਹੰਮਦ ਦੀ ਆਸ਼ਾ ਦੇ ਸਾਲ ਰਹਿ ਗਏ ਅੱਠ, ਅੱਠਾਂ ਤਤਾਂ ਵਾਲੇ ਸਾਰੇ ਰੋਵਣ ਮਾਰਨ ਧਾਹੀਂਆ। ਪੰਧ ਮੁਕਦਾ ਜਾਂਦਾ ਦਿਵਸ ਰੈਣ ਨੱਠ ਨੱਠ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਨਿਮਾਣੀ ਦਰ

ਠਾਂਡੇ ਜੋੜਾਂ ਹੱਥ, ਨਿਵ ਨਿਵ ਸੀਸ ਝੁਕਾਈਆ। ਪ੍ਰਭੂ ਇਕੋ ਤੇਰਾ ਨਾਮ ਜੈਕਾਰਾ ਹੋਵੇ ਅਲੱਖ, ਅਲੱਖ ਅਗੋਚਰ ਅਗੰਮ ਅਥਾਹ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਮੈਂ ਭਗਤਾਂ ਬਣਾਵਾਂ ਸੰਗ, ਸਗਲਾ ਸੰਗ ਜਣਾਈਆ। ਤੂੰ ਪਿਆਰ ਦਾ ਚਾੜ੍ਹਨਾ ਰੰਗ, ਜਗਤ ਜਹਾਨ ਉਤਰ ਕਦੇ ਨਾ ਜਾਈਆ। ਧੁਰ ਸ਼ਬਦ ਸੁਣਾਉਣਾ ਮਰਦੰਗ, ਤੁਰੀਆ ਤੋਂ ਬਾਹਰ ਕਰਨੀ ਸ਼ਨਵਾਈਆ। ਮੈਂ ਤੇਰਾ ਮਾਣਾਂ ਅਗੰਮਾ ਅਨੰਦ, ਜੋ ਅਨੰਦ ਅਨੰਦ (ਪੁਰ) ਵਾਲਾ ਗਿਆ ਸਮਝਾਈਆ। ਮੇਰੀ ਪਿਛੇ ਪਿਛੇ ਗਈ ਹੰਢ, ਅਗੇ ਤੇਰੀ ਓਟ ਤਕਾਈਆ। ਮੇਰੇ ਸਵਾਮੀ ਅੰਤਰਜਾਮੀ ਮੈਂ ਕਦੇ ਨਾ ਹੋਵਾਂ ਰੰਡ, ਰੰਡੇਪਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਆਤਮ ਪਰਮਾਤਮ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਮੇਰੇ ਸੀਨੇ ਪਾ ਦੇ ਠੰਡ, ਅਗਨੀ ਤਤ ਬੁਝਾਈਆ। ਤੂੰ ਸਤਿ ਸਰੂਪੀ ਬੱਧੀ ਗੰਢ, ਅਗੇ ਹੋ ਨਾ ਕੋਇ ਖੁਲਾਈਆ। ਮੇਰੇ ਉਤੇ ਸਤਿ ਧਰਮ ਭੰਡਾਰਾ ਵੰਡ, ਨਵ ਸੱਤ ਦੇ ਵਰਤਾਈਆ। ਪਰਮ ਪੁਰਖ ਮੇਰੀ ਨੰਗੀ ਨਾ ਹੋਵੇ ਕੰਡ, ਸੀਸ ਓਢਣ ਦੇਣਾ ਟਿਕਾਈਆ। ਦਿਵਸ ਰੈਣ ਤੂੰ ਮੇਰਾ ਮੈਂ ਤੇਰਾ ਗਾਵਾਂ ਛੰਦ, ਢੋਲਾ ਸੋਹਲਾ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਧਾਰ ਮੇਰਾ ਦੇਣਾ ਸੰਗ, ਸਰਗੁਣ ਸਰੂਪ ਤੇਰੀ ਓਟ ਤਕਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਅੰਬਾਲਾ ਛਾਉਣੀ ਸਰਦੂਲ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਤਕਿਆ ਲਹਿੰਦਾ ਚੜ੍ਹਦਾ, ਦੱਖਣ ਪਹਾੜ ਧਿਆਨ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖਿਆ ਸੜਦਾ, ਕਲਜੁਗ ਕੂੜ ਕੁੜਿਆਰ ਅਗਨੀ ਰਿਹਾ ਲਗਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਕੋਇ ਨਾ ਪੜ੍ਹਦਾ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਜਿਧਰ ਤੱਕਾਂ ਮਾਨਵ ਬਣਿਆ ਗ੍ਰਹਿ ਹੰਕਾਰ ਗੜ੍ਹ ਦਾ, ਮਾਇਆ ਮਮਤਾ ਮੋਹ ਨਾ ਕੋਇ ਮਿਟਾਈਆ। ਸ਼ਰਅ ਸ਼ਰੀਅਤ ਨਾਮ ਕਲਮਾ ਵੇਖਿਆ ਲੜਦਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਭੇਵ ਪਾਏ ਨਾ ਕੋਇ ਤੇਰੇ ਘਰ ਦਾ, ਕਾਇਆ ਮੰਦਰ ਅੰਦਰ ਤੇਰਾ ਦਰਸ ਕੋਇ ਨਾ ਪਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਧੁਨ ਆਤਮਾ ਕੋਇ ਨਾ ਸੁਣਦਾ, ਅਨਰਾਗੀ ਤੇਰਾ ਰਾਗ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਜਗਤ ਜਹਾਨ ਲੱਗੀ ਅੱਗ, ਤ੍ਰੈਗੁਣ ਮਾਇਆ ਰਹੀ ਜਲਾਈਆ। ਕਿਰਪਾ ਕਰ ਸੂਰੇ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਜਗਤ ਵਿਕਾਰ ਹੰਕਾਰ ਦੀਨ ਦੁਨੀ ਵਿਚੋਂ ਬੱਧ, ਕੂੜ ਕੁੜਿਆਰ ਦਾ ਲੇਖਾ ਦੇ ਮੁਕਾਈਆ। ਸਤਿ ਧਰਮ ਸਚ ਦਵਾਰੇ ਵਿਚੋਂ ਸੱਦ, ਧਰਨੀ ਧਰਤ ਧਵਲ ਧੌਲ ਕਹੇ ਮੇਰੇ ਉਤੇ ਆਸਣ ਲਏ ਲਗਾਈਆ। ਪੰਜ ਵਿਕਾਰ ਜਗਤ ਜਹਾਨ ਚਾਰੋਂ ਕੁੰਟ ਜਾਏ ਨੱਸ, ਸਮੁੰਦ ਸਾਗਰਾਂ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਬੂੰਦ ਸਵਾਂਤੀ ਦੇ ਰਸ, ਕਵਲ ਨਾਭੀ ਆਪਣੀ ਦਇਆ ਕਮਾਈਆ। ਨਿਜ ਨੇਤਰ ਲੋਚਨ ਨੈਣ ਖੋਲ ਅੱਖ, ਸਮਰਥ

ਤੇਰੀ ਬੇਪ੍ਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਅੰਤ ਮੇਰੀ ਪਤ ਰਖ, ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਸਤਿ ਸਚ ਮੇਰੀ ਝੋਲੀ ਰਿਹਾ ਨਾ ਕੱਖ, ਚਾਰੋਂ ਕੁੰਟ ਕਲਜੁਗ ਕੂੜ ਕੁੜਿਆਰ ਡੰਕਾ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭ ਅਵਤਾਰ ਪੈਗ਼ੰਬਰਾਂ ਗੁਰੂਆਂ ਤੱਕ ਲੈ ਅਗੰਮਾ ਭਵਿਖਤ, ਪੇਸ਼ੀਨਗੋਈਆਂ ਆਪਣੇ ਵਿਚੋਂ ਵੇਖ ਵਖਾਈਆ। ਬਿਨਾ ਅੱਖਰਾਂ ਤੋਂ ਨਿਰਅੱਖਰ ਧਾਰ ਵੇਖ ਲਿਖਤ, ਜੋ ਸਤਿਗੁਰ ਸ਼ਬਦ ਸ਼ਬਦ ਦ੍ਰਿੜਾਈਆ। ਜਿਸ ਵਿਚ ਏਕੰਕਾਰ ਤੇਰਾ ਇਕੋ ਇਕ ਇਸ਼ਟ, ਇਸ਼ਟ ਦੇਵ ਸਵਾਮੀ ਆਤਮ ਪਰਮਾਤਮ ਤੂੰ ਹੀ ਨਜ਼ਰੀ ਆਈਆ। ਨਿਗਾਹ ਮਾਰ ਲੈ ਦੀਨ ਦੁਨੀ ਕਾਇਨਾਤ ਆਪਣੀ ਸ੍ਰਿਸ਼ਟ, ਸ੍ਰਿਸ਼ਟੀ ਦੇ ਮਾਲਕ ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਲੈ ਕੇ ਬੈਠੇ ਆਪਣਾ ਹਿਸਾਬ, ਦਰਗਾਹ ਸਾਚੀ ਸਚਖੰਡ ਸੋਭਾ ਪਾਈਆ। ਕਿਰਪਾ ਕਰ ਮਿਤਰ ਪਿਆਰੇ ਅਹਿਬਾਬ, ਪਾਰਬ੍ਰਹਮ ਪਰਵਰਦਿਗਾਰ ਸਾਂਝੇ ਯਾਰ ਤੇਰਾ ਰਾਹ ਤਕਾਈਆ। ਬਿਨਾ ਕਦਮਾਂ ਮਹਿਬੂਬ ਤੈਨੂੰ ਕਰਨ ਅਦਾਬ, ਬਿਨ ਸਜਦਿਆਂ ਸੀਸ ਝੁਕਾਈਆ। ਸਦੀ ਚੌਧਵੀਂ ਹਜ਼ਰਤ ਮੁਹੰਮਦ ਦਾ ਪੂਰਾ ਕਰ ਖ਼ੁਆਬ, ਜੋ ਅਮਾਮ ਅਮਾਮਾ ਤੇਰਾ ਰਾਹ ਤਕਾਈਆ। ਸਚ ਦਵਾਰੇ ਏਕੰਕਾਰ ਕਰ ਪ੍ਰਕਾਸ਼ ਅਗੰਮੇ ਮਹਿਰਾਬ, ਜਿਥੇ ਚੰਦ ਸਿਤਾਰ ਸੂਰੀਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂ ਮਾਰ ਕੇ ਗਏ ਲੀਕਾ, ਹੱਦਾਂ ਦੀਨ ਦੁਨੀ ਬਣਾਈਆ। ਤੇਰਾ ਨਾਮ ਕਲਮਾ ਲੜਾਇਆ ਵਾਂਗ ਸ਼ਰੀਕਾ, ਸ਼ਰਕਤ ਦੀਨ ਦੁਨੀ ਬਣਾਈਆ। ਤੇਰਾ ਅਗੰਮ ਅਥਾਹ ਤਰੀਕਾ, ਤਵਾਰੀਖ ਸਕੇ ਨਾ ਕੋਇ ਸਮਝਾਈਆ। ਹੁਕਮ ਸੰਦੇਸ਼ਾ ਫ਼ਰਮਾਨ ਦੇ ਕੇ ਗਏ ਪੋਸ਼ੀਦਾ, ਬਾਤਨ ਪਰਦਾ ਆਪ ਖੁਲਾਈਆ। ਪਰਵਰਦਿਗਾਰ ਸਾਂਝੇ ਯਾਰ ਪਤਿਪਰਮੇਸ਼ਵਰ ਦੀਨ ਦਿਆਲ ਸਭ ਨੂੰ ਵੇਖੇ ਆਪਣਾ ਦੀਦਾ, ਦੀਦਾ ਦਾਨਿਸਤਾ ਇਕੋ ਨਜ਼ਰੀ ਆਈਆ। ਬੀਸ ਬੀਸੇ ਹਰਿ ਜਗਦੀਸ਼ੇ ਈਸਾ ਰਖ ਕੇ ਬੈਠਾ ਉਮੀਦਾ, ਆਪਣਾ ਧਿਆਨ ਲਗਾਈਆ। ਮੂਸਾ ਤੱਕੇ ਲਾ ਕੇ ਨੀਝਾ, ਕੋਹਤੂਰ ਦਏ ਗਵਾਹੀਆ। ਮੁਹੰਮਦ ਕਹੇ ਮੈਨੂੰ ਤੇਰੀਆਂ ਹੋਈਆਂ ਤਾਕੀਦਾ, ਰਸੂਲ ਹੋ ਕੇ ਕਦਮਾਂ ਸੀਸ ਝੁਕਾਈਆ। ਨਾਨਕ ਧਾਰ ਸਰਗੁਣ ਨਿਰਗੁਣ ਤੇਰਾ ਖੇਲ ਸਦਾ ਪੇਚੀਦਾ, ਪਰਮ ਪੁਰਖ ਸਮਝ ਕੋਇ ਨਾ ਪਾਈਆ। ਗੋਬਿੰਦ ਕਹੇ ਸਚ ਸਵਾਮੀ ਅੰਤਰਜਾਮੀ ਚਾਰ ਵਰਨ ਅਠਾਰਾਂ ਬਰਨ ਸਭ ਨੂੰ ਮਾਰਗ ਦੱਸ ਦੇ ਸੀਧਾ, ਆਤਮ ਪਰਮਾਤਮ ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਗ਼ਫ਼ਲਤ ਵਿਚ ਸਭ ਦੀ ਖੋਲ ਨੀਂਦਾ, ਆਲਸ ਨਿੰਦਰਾ ਕੂੜੀ ਕਿਰਿਆ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਉਤੇ ਪੈਗ਼ੰਬਰਾਂ ਲਾਈਆਂ ਨੀਝਾਂ, ਬਿਨ ਨੈਣਾਂ ਨੈਣ ਉਠਾਈਆ। ਮਿਹਰਵਾਨਾ ਮਹਿਬੂਬਾ ਤੇਰੇ ਆਉਣ ਦੀਆਂ ਸਭ ਨੂੰ ਰੀਝਾਂ, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਤੂੰ ਬੇਪਰਵਾਹ ਅਲਖ ਅਲਾਹ ਤੇਰੀਆਂ ਸਿਫ਼ਤਾਂ ਵਾਲੀਆਂ ਹਮੀਦਾਂ, ਅਲਿਫ਼ ਯੇ ਢੋਲੇ ਸਾਰੇ ਗਏ ਗਾਈਆ। ਧਰਨੀ ਕਹੇ ਮੈਨੂੰ ਮਨਜ਼ੂਰ ਤੇਰਾ ਹੋਵੇ ਕੀਤਾ, ਕਰਨੀ ਦੇ ਕਰਤੇ ਤੇਰੇ ਹੱਥ ਵਡਿਆਈਆ। ਮੈਂ ਚਾਹੁੰਦੀ ਮੇਰੇ ਉਤੇ ਕਲਜੁਗ ਦੀ ਬਦਲ ਦੇ ਰੀਤਾ, ਸਤਿ ਸਚ ਦੇ ਵਰਤਾਈਆ। ਮੈਨੂੰ

ਇਸ਼ਾਰਾ ਦੇ ਕੇ ਗਏ ਰਾਮ ਸੀਤਾ, ਕਾਹਨ ਕ੍ਰਿਸ਼ਨ ਸੰਦੇਸ਼ਾ ਗਿਆ ਦ੍ਰਿੜਾਈਆ। ਪੈਗ਼ੰਬਰਾਂ ਹੁਕਮ ਸੁਣਾਇਆ ਠੀਕਾ, ਠਾਕਰ ਤੇਰੀ ਵਡ ਵਡਿਆਈਆ। ਗੁਰੂਆਂ ਦੱਸੀਆਂ ਹਕ ਤਰੀਕਾਂ, ਤਵਾਰੀਖਾਂ ਤੋਂ ਬਾਹਰ ਸਮਝਾਈਆ। ਤੇਰਾ ਖੇਲ ਅਨੌਖਾ ਵਡ ਨੀਕਨ ਨੀਕਾ, ਪੁਰਖ ਅਕਾਲੇ ਤੇਰੀ ਸਮਝ ਕਿਸੇ ਨਾ ਆਈਆ। ਕਲਜੁਗ ਅੰਤ ਲਹਿਣਾ ਦੇਣਾ ਮੁਕਾ ਦੇ ਸਾਢੇ ਤਿੰਨ ਹੱਥ ਸੀਂ ਕਾ, ਰਵਦਾਸ ਚਮਾਰਾ ਬੈਠਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਸ਼ਰੀਕ ਦੀਨ ਦੁਨੀ ਦਾ ਮੇਟ ਦੇ ਸ਼ਰੀਕਾ, ਸ਼ਰਕਤ ਕੂੜੀ ਰਹਿਣ ਕੋਇ ਨਾ ਪਾਈਆ।

੨੫ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲਸਾਣੀ ਜ਼ਿਲਾ ਕੁਰਕਸ਼ੇਤਰ ਆਸਾ ਸਿੰਘ ਦੇ ਗ੍ਰਹਿ

ਅਵਤਾਰ ਪੈਗ਼ੰਬਰ ਗੁਰ ਕਹਿਣ ਸੁਣ ਸੁਹਾਉਣੀ ਧਰਤ, ਧਰਨੀ ਧਵਲ ਧੌਲ ਜਣਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਨਿਰਗੁਣ ਧਾਰ ਆਇਆ ਪਰਤ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਉਸ ਦੇ ਨਾਲ ਨਿਰਗੁਣ ਨਿਰਗੁਣ ਬਿਨ ਅੱਖਰਾਂ ਤੋਂ ਰਖੀ ਸ਼ਰਤ, ਬਿਨ ਸ਼ਰਅ ਤੋਂ ਲੇਖ ਬਣਾਈਆ। ਉਹ ਪੁਰਖ ਅਕਾਲਾ ਦੀਨ ਦਿਆਲਾ ਚਾਰ ਜੁਗ ਦੀ ਪਿਛਲੀ ਵੇਖੇ ਫ਼ਰਦ, ਫ਼ੈਸਲੇ ਆਪਣੇ ਹੱਥ ਰਖਾਈਆ। ਨੌਜਵਾਨਾ ਸ੍ਰੀ ਭਗਵਾਨਾ ਯੋਧਾ ਸੂਰ ਬਣ ਕੇ ਮਰਦ, ਦੋ ਜਹਾਨਾਂ ਵੇਖ ਵਖਾਈਆ। ਅੰਤ ਕੰਤ ਭਗਵੰਤ ਸਭ ਦੇ ਵੰਡੇ ਦਰਦ, ਵੇਖਣਹਾਰਾ ਥਾਉਂ ਥਾਈਂਆ। ਨਿਗਾਹ ਮਾਰੇ ਤੇਰੇ ਉਤੇ ਕੂੜ ਕੁੜਿਆਰੀ ਉਡੇ ਗਰਦ, ਜ਼ਿਮੀਂ ਅਸਮਾਨ ਅੰਧੇਰਾ ਛਾਈਆ। ਉਸ ਦਾ ਖੇਲ ਹੋਣਾ ਅਚਰਜ, ਅਚਰਜ ਲੀਲਾ ਆਪ ਵਰਤਾਈਆ। ਜਿਸ ਛੁਰੀ ਸ਼ਰਅ ਮੇਟਣੀ ਕਰਦ, ਕਾਤਲ ਮਕਤੂਲ ਕਤਲਗਾਹ ਦਾ ਪੰਧ ਮੁਕਾਈਆ। ਤੇਰੀ ਮਨਜ਼ੂਰ ਕਰੇ ਅਰਜ਼, ਬੇਨੰਤੀ ਆਪਣੇ ਚਰਨ ਟਿਕਾਈਆ। ਸੋ ਸਾਹਿਬ ਸਤਿਗੁਰ ਕਲਜੁਗ ਅੰਤ ਪੂਰਾ ਕਰੇ ਫ਼ਰਜ਼, ਫ਼ੈਸਲਾ ਧਰਮ ਧਾਰ ਸੁਣਾਈਆ। ਸਭ ਦਾ ਮਕਰੂਜ਼ ਲਾਹਵੇ ਕਰਜ਼, ਲੇਖਾ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਉਹ ਤੱਕ ਲੈ ਪੁਰਖ ਅਕਾਲਾ, ਅਕਲ ਕਲਧਾਰੀ ਨੂਰ ਅਲਾਹੀਆ। ਦੀਨਾਂ ਬੰਧਪ ਦੀਨ ਦਿਆਲਾ, ਦਇਆਨਿਧ ਇਕ ਅਖਵਾਈਆ। ਜਿਸ ਤ੍ਰੈਗੁਣ ਮਾਇਆ ਤੋੜਨਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਤੇਰੇ ਉਤੇ ਧਰਮ ਦੀ ਧਰਮ ਬਣਾਏ ਧਰਮਸਾਲਾ, ਧਰਮ ਦਵਾਰਾ ਇਕ ਪ੍ਰਗਟਾਈਆ। ਸਚ ਪ੍ਰੇਮ ਦੀ ਪ੍ਰੇਮੀਆਂ ਅੰਤਰ ਨਿਰੰਤਰ ਪਾਵੇ ਮਾਲਾ, ਜਗਤ ਮਣਕਿਆਂ ਦੀ ਲੋੜ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਮਾਰਗ ਦੱਸ ਸੁਖਾਲਾ, ਸੁਖਮਨ ਟੇਢੀ ਬੰਕ ਪਾਰ ਕਰਾਈਆ। ਬਜਰ ਕਪਾਟੀ ਤੋੜ ਕੇ ਤਾਲਾ, ਤ੍ਰੈਗੁਣ ਅਤੀਤਾ ਤ੍ਰੈਭਵਣ ਧਨੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਉਹ ਲੇਖਾ ਜਾਣੇ ਹੱਬ, ਭੁਲ ਰਹੇ ਨਾ ਰਾਈਆ। ਪੂਰਬ ਲੇਖੇ ਵਾਚੇ ਝੱਬ, ਪਰਦੇ ਪਰਦਿਆਂ ਵਿਚੋਂ ਉਠਾਈਆ। ਜਿਸ ਨਿਰਗੁਣ ਧਾਰ ਲਏ ਸੱਦ, ਸਰਗੁਣ ਭੇਵ ਖੁਲਾਈਆ। ਨਿਰਗੁਣ ਜੋਤ ਪ੍ਰਕਾਸ਼ ਕਰ ਕੇ ਜਗ, ਜਾਗਰਤ ਜੋਤ ਡਗਮਗਾਈਆ। ਕੂੜੀ

ਕਿਰਿਆ ਮੇਟ ਕੇ ਹੱਦ, ਹਦੂਦ ਧਰਮ ਧਾਰ ਸਮਝਾਈਆ। ਸਤਿ ਸਚ ਦਾ ਦੇ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਧਰਨੀ ਤੇਰਾ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਇਕੋ ਇਕ ਸਮਝਾਈਆ। ਪੈਗ਼ੰਬਰ ਕਹਿਣ ਸਾਡਾ ਨਿਸ਼ਾਨ ਮਿਟਣਾ ਤਾਰਾ ਚੰਦ, ਸਦੀ ਚੌਧਵੀਂ ਸੀਸ ਨਿਵਾਈਆ। ਅੰਤਮ ਮੰਜ਼ਲ ਪਾਰ ਜਾਣੀ ਲੰਘ, ਮਹਿਬੂਬ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡੇ ਵਡ ਵਡਿਆਈਆ। ਅਵਤਾਰ ਪੈਗ਼ੰਬਰ ਕਹਿਣ ਧਰਨੀ ਅਸੀਂ ਓਸੇ ਦਾ ਤੱਕੀਏ ਰਾਹ, ਜੋ ਰਹਿਬਰ ਨੂਰ ਅਲਾਹੀਆ। ਨਿਰਗੁਣ ਧਾਰੋਂ ਜਾਵੇ ਆ, ਜੋਤੀ ਜਾਤਾ ਵੇਸ ਵਟਾਈਆ। ਸਤਿਗੁਰ ਸ਼ਬਦ ਬਣੇ ਮਲਾਹ, ਬੇੜਾ ਸਭ ਦਾ ਕੰਧ ਉਠਾਈਆ। ਕਲਜੁਗ ਕੂੜੀ ਕਿਰਿਆ ਕਰੇ ਫ਼ਨਾਹ, ਫ਼ਨਾਹ ਫ਼ਿਲਾ ਦਿਸੇ ਲੋਕਾਈਆ। ਕੂੜੀ ਕੁੜਿਆਰੀ ਰਹੇ ਨਾ ਕਲਜੁਗ ਬੁੱਧੀ ਕਾਂ, ਹੰਸ ਗੁਰਮੁਖ ਲਏ ਪ੍ਰਗਟਾਈਆ। ਭਗਤ ਸੁਹੇਲੇ ਨਿਜ ਨੇਤਰ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਸੁਰਤ ਸੁਰਤੀ ਵਿਚੋਂ ਲਏ ਉਠਾ, ਜਗਤ ਨਿੰਦਰਾ ਨਾ ਕੋਇ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪਕੜੇ ਬਾਂਹ, ਮੇਲਾ ਮੇਲੇ ਸਹਿਜ ਸੁਭਾਈਆ। ਸਿਰ ਸਿਰ ਦੇਵੇ ਠੰਡੀ ਛਾਂ, ਅਗਨੀ ਤਤ ਨਾ ਲਾਗੇ ਰਾਈਆ। ਅੰਤਮ ਲਹਿਣਾ ਦੇਣਾ ਦਏ ਮੁਕਾ, ਚੁਰਾਸੀ ਫਾਸੀ ਜਮ ਕਟਾਈਆ। ਸਚਖੰਡ ਦਵਾਰ ਏਕੰਕਾਰ ਸਾਚਾ ਦੇਵੇ ਥਾਂ, ਥਨੰਤਰ ਇਕੋ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਭਗਵਾਨ ਭਗਵਨ ਹੋ ਕੇ ਕਰੇ ਨਿਆਂ, ਨਿਆਕਾਰ ਇਕੋ ਇਕ ਅਖਵਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲਸਾਣੀ ਜ਼ਿਲਾ ਕੁਰਕੁਸ਼ੇਤਰ ਕਾਲਾ ਸਿੰਘ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੇ ਮਜ਼੍ਹਬਾਂ ਦੇ ਵੇਖੋ ਆ ਕੇ ਮੰਦਰ, ਕਾਇਆ ਕਾਅਬੇ ਧਿਆਨ ਲਗਾਈਆ। ਪਵਿਤ੍ਰ ਰਿਹਾ ਕੋਇ ਨਾ ਅੰਦਰ, ਅੰਤਸ਼ਕਰਨ ਤੱਕੋ ਖ਼ਲਕ ਖ਼ੁਦਾਈਆ। ਮਨੂਆ ਦਹਿ ਦਿਸ਼ਾ ਉਠ ਉਠ ਧਾਹੇ ਬੰਦਰ, ਮਮਤਾ ਮੋਹ ਵਿਕਾਰ ਨਾ ਕੋਇ ਮਿਟਾਈਆ। ਬਜਰ ਕਪਾਟੀ ਖੁਲਾ ਕਿਸੇ ਨਾ ਜੰਦਰ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਪ੍ਰਕਾਸ਼ ਹੋਵੇ ਨਾ ਬਿਨਾ ਸੂਰੀਆ ਚੰਦਰ, ਨਿਜ ਲੋਚਨ ਨੈਣ ਅੱਖ ਨਾ ਕੋਇ ਖੁਲਾਈਆ। ਜਗਤ ਵੀਰਾਨਾ ਹੋਇਆ ਖੰਡਰ, ਨਵ ਖੰਡ ਕੂੜੀ ਕਿਰਿਆ ਵਿਚ ਸਮਾਈਆ। ਮਾਨਸ ਮਾਨਵ ਮਾਨੁਖ ਪਸ਼ੂ ਢੋਰ ਬਣ ਗਏ ਡੰਗਰ, ਮਵੇਸ਼ੀ ਪਰਦੇਸੀ ਰੂਪ ਬਦਲਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਅਨੰਦਨ, ਸੁਖ ਸਾਗਰ ਵਿਚ ਨਾ ਕੋਇ ਸਮਾਈਆ। ਜਗਤ ਜੰਜਾਲਾ ਟੁੱਟੇ ਕਿਸੇ ਨਾ ਬੰਧਨ, ਬੰਦਗੀ ਵਿਚ ਨਾ ਕੋਇ ਸਮਾਈਆ। ਮਿਲੇ ਮੇਲ ਨਾ ਦਾਤਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਨਾ ਕੋਇ ਕਰਾਈਆ। ਤੁਹਾਡਾ ਨਾਮ ਨਿਧਾਨਾ ਨੇਤਰ ਦਿਸੇ ਕਿਸੇ ਨਾ ਅੰਜਨ, ਅੰਧ ਅਗਿਆਨ ਨਾ ਕੋਇ ਮਿਟਾਈਆ। ਪਾਰਬ੍ਰਹਮ ਬ੍ਰਹਮ ਬਣੇ ਕੋਇ ਨਾ ਸੱਜਣ, ਸਗਲਾ ਸੰਗ ਨਾ ਕੋਇ ਨਿਭਾਈਆ। ਪ੍ਰਭ ਚਰਨ ਧੂੜੀ ਮਿਲੇ ਕਿਸੇ ਨਾ ਮਜਨ, ਦੁਰਮਤ ਮੈਲ ਨਾ ਕੋਇ ਧਵਾਈਆ। ਬਿਨਾ ਸੀਸ ਜਗਦੀਸ਼ ਕਰੇ ਕੋਇ ਨਾ ਬੰਦਨ, ਸਜਦਾ ਹਕ ਨਾ ਕੋਇ ਵਖਾਈਆ। ਧਰਨੀ ਕਹੇ ਮੇਰਾ ਸੀਸ ਹੋਇਆ ਨਗਣ, ਓਢਣ ਨਜ਼ਰ ਕੋਇ ਨਾ

ਆਈਆ। ਆਪਣੇ ਨਾਮ ਕਲਮਿਆਂ ਤੱਕੋ ਭਜਨ, ਭੱਜੋ ਵਾਹੋ ਦਾਹੀਆ। ਸਤਿ ਅਸਿਤ ਦਾ ਕਰੋ ਵਜ਼ਨ, ਨਾਮ ਕੰਡਾ ਹੱਥ ਉਠਾਈਆ। ਧਰਮ ਦੇ ਦੀਪਕ ਨਵ ਚਾਰ ਕਿਤੇ ਨਾ ਜਗਣ, ਅੰਧ ਅੰਧੇਰਾ ਗਿਆ ਛਾਈਆ। ਕਲਜੁਗ ਕੂੜੀ ਕਿਰਿਆ ਵਿਚ ਸਾਰੇ ਹੋਏ ਮਗਨ, ਮਮਤਾ ਮੋਹ ਵਿਕਾਰ ਹੰਕਾਰ ਨਾ ਕੋਇ ਮਿਟਾਈਆ। ਧਰਨੀ ਕਹੇ ਮੈਂ ਜਿਧਰ ਤੱਕਾਂ ਤ੍ਰੈਗੁਣ ਮਾਇਆ ਲੱਗੀ ਅਗਨ, ਸਾਂਤਕ ਸਤਿ ਨਾ ਕੋਇ ਕਰਾਈਆ। ਪਵਿਤ੍ਰ ਰਿਹਾ ਨਾ ਕੋਇ ਬਦਨ, ਪੰਚ ਤਤ ਪੰਚ ਵਿਕਾਰ ਵਿਚ ਹਲਕਾਈਆ। ਗੁਰਮੁਖ ਹੀਰਾ ਸੰਤ ਸੁਹੇਲਾ ਭਗਤ ਦਿਸੇ ਕੋਇ ਨਾ ਰਤਨ, ਅਮੋਲਕ ਰੂਪ ਨਾ ਕੋਇ ਵਟਾਈਆ। ਧਰਨੀ ਕਹੇ ਮੇਰਾ ਚਲੇ ਕੋਇ ਨਾ ਯਤਨ, ਗੁਰ ਅਵਤਾਰ ਪੈਗ਼ੰਬਰੋ ਯਥਾਰਥ ਦਿਆਂ ਜਣਾਈਆ। ਚਾਰ ਕੁੰਟ ਤੁਹਾਡੇ ਮਜ਼੍ਹਬਾਂ ਦੇ ਅੰਗੀਠੇ ਤਪਣ, ਕਰੋਧ ਹੰਕਾਰ ਨਾਲ ਹਲਕਾਈਆ। ਆਤਮ ਪਰਮਾਤਮ ਜੁੜੇ ਕਿਸੇ ਨਾ ਨਤਨ, ਨਾਤਾ ਬਿਧਾਤਾ ਨਾ ਕੋਇ ਰਖਾਈਆ। ਆਪਣਾ ਆ ਕੇ ਵੇਖੋ ਪਤਣ, ਨਈਆ ਨੌਕਾ ਨਾਮ ਨਜ਼ਰ ਕਿਸੇ ਨਾ ਆਈਆ। ਸਚ ਦਵਾਰ ਦਿਸੇ ਕੋਇ ਨਾ ਹੱਟਨ, ਮੰਦਰ ਮਸਜਿਦ ਸ਼ਿਵਦਵਾਲੇ ਮਠ ਦੇਣ ਦੁਹਾਈਆ। ਸਤਿ ਰਿਹਾ ਨਾ ਤੀਰਥ ਤੱਟਣ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਧਰਨੀ ਕਹੇ ਮੈਂ ਤੁਹਾਨੂੰ ਸ਼ਬਦੀ ਧਾਰ ਆਈ ਦੱਸਣ, ਸੰਦੇਸਾ ਨਾਮ ਦ੍ਰਿੜਾਈਆ। ਮੇਰੇ ਉਤੇ ਕਲਜੁਗ ਕੂੜ ਕੁੜਿਆਰੇ ਜੀਵ ਵਸਣ, ਹਿਰਦੇ ਹਰਿ ਨਾ ਕੋਇ ਵਸਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਕਰਦੇ ਜਪਣ, ਮਾਲਾ ਮਣਕਿਆਂ ਵਾਲੀ ਭਵਾਈਆ। ਚੜ੍ਹਦੀ ਲਹਿੰਦੀ ਦੱਖਣ ਪਹਾੜ ਦਿਸ਼ਾ ਨੱਠਣ, ਭੱਜਣ ਵਾਹੋ ਦਾਹੀਆ। ਫਿਰਨ ਅੱਠ ਸੱਠਣ, ਤੀਰਥਾਂ ਪੰਧ ਮੁਕਾਈਆ। ਮੈਂ ਜਿਧਰ ਤੱਕਾਂ ਦੀਨਾਂ ਮਜ਼੍ਹਬਾਂ ਪਾਇਆ ਰੱਟਨ, ਸ਼ਰਅ ਸ਼ਰਅ ਕਰੇ ਲੜਾਈਆ। ਸਤਿ ਧਰਮ ਦਾ ਦਿਸੇ ਕੋਇ ਨਾ ਹੱਟਣ, ਵਣਜਾਰਾ ਨਾਮ ਵਣਜ ਨਾ ਕੋਇ ਕਰਾਈਆ। ਜ਼ਰਾ ਖੋਲ ਕੇ ਵੇਖੋ ਬਿਨਾ ਅੱਖ ਤੋਂ ਅੱਖਣ, ਧੁਰ ਨੇਤਰ ਧਿਆਨ ਲਗਾਈਆ। ਸਤਿ ਸਚ ਬਿਨ ਮੇਰੀ ਝੋਲੀ ਹੋ ਗਈ ਸੱਖਣ, ਧਰਨੀ ਰੋ ਰੋ ਰਹੀ ਸੁਣਾਈਆ। ਉਠੋ ਵੇਖੋ ਕੀ ਖੇਲ ਹੋਣਾ ਦੀਪ ਲਖਣ, ਕੀ ਪੁਸ਼ਕਰ ਪ੍ਰਭ ਆਪਣਾ ਹੁਕਮ ਵਰਤਾਈਆ। ਪੈਗ਼ੰਬਰੋ ਸਦੀ ਚੌਧਵੀਂ ਆਪਣਾ ਕਰ ਲਓ ਯਤਨ, ਮੁਹੰਮਦ ਚਾਰ ਯਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਵਡ ਵਡਿਆਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣੀ ਆਪਣੀ ਪੂਜਾ, ਪੁਸਤਕ ਗ੍ਰੰਥ ਸ਼ਾਸਤਰ ਧਿਆਨ ਲਗਾਈਆ। ਦੀਨ ਦੁਨੀਆ ਅੰਤਰ ਭੇਵ ਹੋਇਆ ਦੂਜਾ, ਦੂਤੀਆ ਭੇਵ ਨਾ ਕੋਇ ਮਿਟਾਈਆ। ਨਿਰੰਤਰ ਪਰਦਾ ਖੁਲ੍ਹੇ ਕਿਸੇ ਨਾ ਗੂਝਾ, ਭੇਵ ਅਭੇਦ ਨਾ ਕੋਇ ਜਣਾਈਆ। ਨਾਭੀ ਕਵਲ ਨਾ ਹੋਵੇ ਮੂਧਾ, ਨਿਝਰ ਝਿਰਨਾਂ ਨਾ ਕੋਇ ਝਿਰਾਈਆ। ਮੈਂ ਰੋ ਰੋ ਕਹਾਂ ਬਸੁਧਾ, ਮਿੱਟੀ ਖ਼ਾਕ ਹੋ ਕੇ ਮਾਰਾਂ ਧਾਹੀਂਆ। ਜੋ ਸੰਦੇਸ਼ਾ ਦੇ ਗਿਆ ਬੁੱਧਾ, ਬੁੱਧੀ ਤੋਂ ਪਰੇ ਦ੍ਰਿੜਾਈਆ। ਉਹ ਲੇਖਾ ਹੋਣ ਲੱਗਾ ਊਧਾ, ਉਦੇ ਅਸਤ ਧਿਆਨ ਲਗਾਈਆ। ਮੈਨੂੰ ਇਉਂ ਜਾਪਦਾ ਮੇਰੇ ਉਤੇ ਦੀਨ ਮਜ਼੍ਹਬ ਦਾ ਹੋਣ ਵਾਲਾ ਯੁੱਧਾ, ਯੋਧੇ ਬਲੀ ਅਵਤਾਰ ਪੈਗੰਬਰ ਗੁਰੂ ਲਓ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰਾ ਸੁਣੋ ਬਿਆਨ, ਬਿਨ ਅੱਖਰਾਂ ਦਿਆਂ ਜਣਾਈਆ। ਜਿਸ ਦਾ ਸ਼ਰਅ ਵਾਲਾ ਨਹੀਂ ਗਿਆਨ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਮੈਂ ਸੰਦੇਸ਼ਾ ਸੁਣਿਆ ਸ੍ਰੀ ਭਗਵਾਨ, ਜੋ ਹਰਿ ਕਰਤਾ ਰਿਹਾ ਦ੍ਰਿੜਾਈਆ। ਕਲਜੁਗ ਅੰਤਮ

ਸ਼ਰਅ ਹੋਵੇ ਸ਼ੈਤਾਨ, ਕਲਮਾ ਛੁਰੀ ਰੂਪ ਕਸਾਈਆ। ਤੁਸੀਂ ਬਿਨਾ ਨੇਤਰਾਂ ਮਾਰੋ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਤੁਹਾਡੇ ਦੀਨ ਮਜ਼੍ਹਬ ਹੋਏ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਝਗੜਾ ਮਿਟੇ ਨਾ ਕਿਸੇ ਪੰਜ ਸ਼ੈਤਾਨ, ਸ਼ਰਅ ਸ਼ਰੀਅਤ ਡੇਰਾ ਕੋਇ ਨਾ ਢਾਹੀਆ। ਮੈਂ ਸਦੀ ਚੌਧਵੀਂ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਮੈਂ ਪੈਗ਼ੰਬਰੋ ਤੁਹਾਡੇ ਤੋਂ ਪਰੇ ਸੁਣੀ ਕਲਾਮ, ਕਾਇਨਾਤ ਦਿਆਂ ਸੁਣਾਈਆ। ਮੈਨੂੰ ਸੰਦੇਸਾ ਦਿਤਾ ਧੁਰ ਅਲਾਹੀ ਅਮਾਮ, ਜੋ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਉਹ ਲਹਿਣਾ ਦੇਣਾ ਮੁਹੰਮਦ ਮੁਕਾਏ ਤਮਾਮ, ਰਸੂਲ ਰਸੂਲਾਂ ਪੰਧ ਰਹੇ ਨਾ ਰਾਈਆ। ਦੀਨ ਮਜ਼੍ਹਬ ਅੰਤ ਰਹੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਦਏ ਤੁੜਾਈਆ। ਜਿਸ ਨੂੰ ਸਜਦਿਆਂ ਵਿਚ ਕਰੋ ਸਲਾਮ, ਧੂੜੀ ਕਦਮਾ ਖ਼ਾਕ ਰਮਾਈਆ। ਉਹ ਖੇਲ ਕਰੇ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਧਰਨੀ ਕਹੇ ਮੈਂ ਦੱਸਾਂ ਨਾਲ ਈਮਾਨ, ਧਰਮ ਧਰਮ ਨਾਲ ਜਣਾਈਆ। ਉਹ ਯੋਧਾ ਸੂਰਬੀਰ ਨੌਜਵਾਨ, ਮਰਦ ਮਰਦਾਨਾ ਇਕ ਅਖਵਾਈਆ। ਪ੍ਰਗਟ ਹੋ ਵਿਚ ਜਹਾਨ, ਜਹਾਲਤ ਕੂੜੀ ਦਏ ਗਵਾਈਆ। ਤੁਹਾਡਾ ਲਹਿਣਾ ਦੇਣਾ ਲੇਖਾ ਵੇਖੇ ਆਣ, ਆਨਨ ਫ਼ਾਨਨ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੀਵ ਜਗਤ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ ਆਪਣਾ ਭੇਵ ਖੁਲਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮੁਗ਼ਲ ਮਾਜਰਾ ਜ਼ਿਲਾ ਕਰਨਾਲ ਬੰਤਾ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਕੋਝੀ, ਕਰਮ ਕਾਂਡ ਦੀ ਸਮਝ ਨਾ ਰਖਾਂ ਰਾਈਆ। ਤੇਰੀ ਸ੍ਰਿਸ਼ਟੀ ਦਾ ਚੁੱਕੀ ਬੈਠੀ ਬੋਝੀ, ਭਾਰ ਆਪਣੇ ਤਨ ਉਠਾਈਆ। ਮੇਰੇ ਮਿਹਰਵਾਨਾ ਆਪਣੀ ਦੀਨ ਦੁਨੀਆ ਨੂੰ ਦੇ ਦੇ ਸੋਝੀ, ਸਮਝ ਸਮਝ ਵਿਚੋਂ ਬਦਲਾਈਆ। ਬਹੁੜੀ ਮੇਰੇ ਉਤੇ ਹੋ ਗਏ ਹਉਮੇ ਦੇ ਸਾਰੇ ਰੋਗੀ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਸ੍ਰਿਸ਼ਟੀ ਤੇਰੇ ਪਿਆਰ ਤੋਂ ਹੋਈ ਵਿਜੋਗੀ, ਇਸ਼ਟ ਇਸ਼ਟ ਦੇਵ ਨਜ਼ਰ ਕੋਇ ਨਾ ਆਈਆ। ਮੈਂ ਜਿਧਰ ਤੱਕਾਂ ਕਾਮੀ ਕਰੋਧੀ ਭੋਗੀ, ਵਿਸ਼ਿਆਂ ਵਿਚ ਹਲਕਾਈਆ। ਸਤਿ ਧਰਮ ਦਾ ਦਿਸੇ ਕੋਇ ਨਾ ਜੋਗੀ, ਜੁਗੀਸ਼ਰ ਨਜ਼ਰ ਕੋਇ ਨਾ ਆਈਆ। ਮੈਂ ਵੇਖੇ ਧੋਤੀ ਟਿੱਕਾ ਬੋਦੀ, ਮੂੰਡ ਮੁੰਡਾਇਆ ਧਿਆਨ ਲਗਾਈਆ। ਅੰਦਰ ਵੇਖਿਆ ਵੇਦੀ ਸੋਢੀ, ਸੋਢ ਬੰਸ ਰੰਗ ਨਾ ਕੋਇ ਚੜ੍ਹਾਈਆ। ਜਗਤ ਆਸ਼ਾ ਹੋ ਗਈ ਬੋਢੀ, ਬੁਢੇਪਾ ਮੇਰੇ ਉਤੇ ਆਈਆ। ਪੁਰਖ ਅਕਾਲੇ ਦੀਨ ਦਿਆਲੇ ਸਤਿਗੁਰ ਸ਼ਬਦ ਭੇਜ ਦੇ ਧੋਬੀ, ਦੀਨ ਦੁਨੀ ਕਰੇ ਸਫ਼ਾਈਆ। ਉਹ ਮਜ਼੍ਹਬਾਂ ਦਾ ਮੂਲ ਨਾ ਹੋਵੇ ਲੋਭੀ, ਸ਼ਰਅ ਦੀ ਵੰਡ ਨਾ ਕੋਇ ਵੰਡਾਈਆ। ਮੇਰੇ ਉਤੇ ਮਾਨਵ ਜਾਤੀ ਜਾਏ ਸੋਧੀ, ਸ਼ੁਧ ਤੇਰਾ ਨਾਮ ਸਮਝਾਈਆ। ਇਹ ਪ੍ਰਭੂ ਤੇਰੀ ਖੇਲ ਘਰੋਗੀ, ਆਪਣਾ ਘਰਾਨਾ ਵੇਖ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਤੱਕ ਲੈ ਆਪਣੇ ਪੰਜਾਂ ਤੱਤਾਂ ਵਾਲੇ ਇਨਸਾਨ, ਹਿੰਸਾ ਆਹਿੰਸਾ ਖੋਜ ਖੁਜਾਈਆ। ਮੇਰੇ ਉਤੇ ਮਾਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਤੂੰ ਮਾਲਕ ਸ੍ਰੀ ਭਗਵਾਨ, ਹਰਿ ਕਰਤਾ ਵਡ

ਵਡਿਆਈਆ। ਮੈਂ ਹੋਈ ਪ੍ਰੇਸ਼ਾਨ, ਹੈਰਾਨੀ ਵਿਚ ਸੁਣਾਈਆ। ਸਤਿ ਦਾ ਰਿਹਾ ਨਾ ਕੋਇ ਗਿਆਨ, ਅੰਧ ਅਗਿਆਨ ਹੋਈ ਲੋਕਾਈਆ। ਨਾਦ ਸੁਣੇ ਨਾ ਕੋਇ ਧੁਨਕਾਨ, ਅਨਰਾਗੀ ਰਾਗ ਨਾ ਕੋਇ ਜਣਾਈਆ। ਅੰਮ੍ਰਿਤ ਨਾਮ ਰਸ ਮਿਲੇ ਨਾ ਕਿਸੇ ਪੀਣ ਖਾਣ, ਬੂੰਦ ਸਵਾਂਤੀ ਨਿਝਰ ਝਿਰਨਾ ਨਾ ਕੋਇ ਝਿਰਾਈਆ। ਮੈਂ ਜਿਧਰ ਤੱਕਾਂ ਕਲਜੁਗ ਕੂੜਾ ਫਿਰੇ ਸ਼ੈਤਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਧਰਨੀ ਕਹੇ ਮੇਰਾ ਸਤਿ ਦਾ ਟੁੱਟਾ ਅਭਿਮਾਨ, ਅਭਿਮਾਨੀਆਂ ਮਾਣ ਗਵਾਈਆ। ਕਿਰਪਾ ਕਰ ਮੇਰੇ ਰਹਿਮਾਨ, ਰਹੀਮ ਰਹਿਮਤ ਦੇ ਕਮਾਈਆ। ਤੂੰ ਜਵਾਂ ਮਰਦ ਨੌਜਵਾਨ, ਸੂਰਬੀਰ ਵਡ ਵਡਿਆਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਨਿਸ਼ਾਨਾ ਸਤਿ ਧਰਮ ਝੁਲਾਈਆ। ਮੇਰੀ ਬੇਨੰਤੀ ਸੁਣ ਆਣ, ਦੂਰ ਦੁਰਾਡੇ ਅਗੰਮੇ ਮਾਹੀਆ। ਮੈਂ ਵਸੇਰਾ ਤੱਕਾਂ ਤੇਰਾ ਸੰਬਲ ਵਿਚ ਮਕਾਨ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਪਰਗਟ ਹੋ ਵਾਲੀ ਦੋ ਜਹਾਨ, ਪਰਗਣਾ ਆਪਣਾ ਦੇ ਸੁਹਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਹੋਵੇ ਗਾਣ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਵ ਸੱਤ ਹੋਣਾ ਨਿਗਾਹਬਾਨ, ਨਵ ਚਾਰ ਦਾ ਪੰਧ ਮੁਕਾਈਆ। ਤੂੰ ਪਰਮ ਪੁਰਖ ਅਧਾਰੀ ਪ੍ਰਾਣ, ਪੁਰਾਣ ਅਠਾਰਾਂ ਦੇਣ ਗਵਾਹੀਆ। ਤੁਧ ਬਿਨ ਮੇਰੀ ਕਰੇ ਨਾ ਕੋਇ ਕਲਿਆਣ, ਕਲਮੇ ਨਾਮ ਵਾਲੇ ਸਾਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਚਰਨ ਕਵਲ ਸਰਨ ਸਰਨਾਈ ਏਕੰਕਾਰ ਤਕਾਈ ਆਣ, ਅਨਕ ਕਲਧਾਰੀ ਹੋਣਾ ਅੰਤ ਸਹਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਠੀਕਰੀ ਛੰਨਾ ਜ਼ਿਲਾ ਕਰਨਾਲ ਹਰਬੰਸ ਸਿੰਘ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਦੀਨ ਮਜ਼੍ਹਬ ਦੇ ਮਿਤਰੋ, ਸੱਜਣੋ ਨਿਰਗੁਣ ਧਾਰ ਲਓ ਅੰਗੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਤਿਗੁਰ ਸ਼ਬਦ ਹੋ ਕੇ ਨਿਤਰੋ, ਨਿਰਵੈਰ ਹੋ ਕੇ ਵੇਖ ਵਖਾਈਆ। ਸ਼ਰਅ ਸ਼ਰੀਅਤ ਦੇ ਜਗਤ ਪਿਤਰੋ, ਪਤਤ ਪਾਪੀ ਵੇਖੋ ਥਾਉਂ ਥਾਈਂਆ। ਕਲਜੁਗ ਕੂੜ ਕੁੜਿਆਰਾ ਚੜ੍ਹਿਆ ਸਿਖ਼ਰੋ, ਚੋਟੀ ਸਭ ਦੀ ਆਸਣ ਲਾਈਆ। ਜਗਤ ਇਸ਼ਟ ਵੇਖੋ ਪਾਹਨ ਇਟੜੋ, ਸਿਲ ਪੂਜਸ ਸੀਸ ਨਿਵਾਈਆ। ਆਪਣਾ ਖੇਲ ਤੱਕੋ ਅਨਡਿਠੜੋ, ਚਾਰੋ ਕੁਂੰਟ ਧਿਆਨ ਲਗਾਈਆ। ਜਿਸ ਪੁਰਖ ਅਕਾਲ ਦਾ ਕਰਦੇ ਰਹੇ ਜ਼ਿਕਰੋ, ਪਰਵਰਦਿਗਾਰ ਦੇ ਢੋਲੇ ਗਾਈਆ। ਉਸ ਦੇ ਹੁਕਮ ਦਾ ਕਰੋ ਫ਼ਿਕਰੋ, ਜੋ ਫ਼ਿਕਰਾ ਅਗੰਮ ਸੁਣਾਈਆ। ਉਸ ਦਾ ਇਸ਼ਟ ਆਪਣੇ ਇਸ਼ਟ ਦੇ ਵਿਚ ਚਿਤਰੋ, ਚੇਤਨ ਹੋ ਕੇ ਧਿਆਨ ਲਗਾਈਆ। ਸੂਰਬੀਰ ਬਹਾਦਰ ਯੋਧੇ ਹੋ ਕੇ ਮੈਦਾਨ ਨਿਕਲੋ, ਆਪ ਆਪਣੀ ਲਓ ਅੰਗੜਾਈਆ। ਆਪਣੇ ਨਾਮ ਕਲਮੇ ਖਾਣੀ ਬਾਣੀ ਦੇਖ ਲਓ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ, ਪ੍ਰਭੂ ਦੇ ਸਹਿਬਜ਼ਾਦਿਓ ਲਓ ਅੰਗੜਾਈਆ। ਨਾਮ ਕਲਮਿਆਂ ਵਾਲਿਓ ਮਿਹਰਵਾਨੋ, ਮਿਹਰਵਾਨੀ ਆਪਣੀ ਵੇਖੋ ਥਾਉਂ ਥਾਈਂਆ। ਜਗਤ ਸ਼ਰਅ ਦੇ ਚਲਾਉਣ ਵਾਲਿਓ ਨਿਸ਼ਾਨਿਓ, ਦੀਨਾਂ ਮਜ਼੍ਹਬਾਂ ਖੇਲ ਖਿਲਾਈਆ। ਜਰਾ ਨਿਗਾਹ ਮਾਰੋ ਉਤੇ ਅਸਮਾਨੋ, ਧਰਨੀ ਵੱਲ ਧਿਆਨ ਲਗਾਈਆ। ਮਾਣ ਰਿਹਾ ਨਾ ਤੁਹਾਡੇ ਨਾਮ ਕਲਮੇ ਕਲਾਮੋ, ਅੱਖਰਾਂ ਚਲੇ ਨਾ ਕੋਇ ਚਤੁਰਾਈਆ।

ਦੀਨ ਦੁਨੀ ਸਵਾਧਾਨ ਕਰੋ ਰਹੇ ਨਾ ਕੋਇ ਨਿਧਾਨੋ, ਅਣਿਆਲਾ ਤੀਰ ਨਾਮ ਚਲਾਈਆ। ਮੇਰੇ ਉਤੇ ਆਵੇ ਨਿਰਗੁਣ ਧਾਰ ਨੌਜਵਾਨੋ, ਮਰਦ ਮਰਦਾਨੋ ਫੇਰਾ ਪਾਈਆ। ਆਤਮ ਧਾਰ ਦੇ ਜਗਤ ਕਿਰਸਾਨੋ, ਆਪਣੀ ਲਓ ਅੰਗੜਾਈਆ। ਮੇਰੇ ਚਾਰ ਜੁਗ ਦੇ ਪਿਛਲੇ ਮਹਿਮਾਨੋ, ਮੈਂ ਸੱਦਾ ਦੇਵਾਂ ਚਾਈਂ ਚਾਈਂਆ। ਮੇਰੇ ਉਤੇ ਆਪਣੇ ਸਿੱਖ ਮੁਰੀਦ ਪਹਿਚਾਨੋ, ਬਿਨ ਨੈਣਾਂ ਨੈਣ ਉਠਾਈਆ। ਤਨ ਵਜੂਦ ਸਰੀਰ ਤੱਕੋ ਜਿਸਮਾਨੋ, ਜ਼ਮੀਰ ਸ਼ਾਹ ਹਕੀਰ ਵੇਖ ਵਖਾਈਆ। ਭੱਜੇ ਆਓ ਸੀਤਾ ਰਾਮੋ, ਰਾਧੇ ਕਾਹਨੋ ਆਪਣਾ ਪੰਧ ਮੁਕਾਈਆ। ਪੈਗ਼ੰਬਰੋ ਸੁਣੋ ਪੈਗ਼ਾਮੋ, ਹਜ਼ਰਤ ਮੂਸਾ ਈਸਾ ਮੁਹੰਮਦ ਧਿਆਨ ਲਗਾਈਆ। ਨਾਨਕ ਗੋਬਿੰਦ ਤੱਕੋ ਆਪਣਾ ਸਤਿਨਾਮੋ, ਡੰਕਾ ਫ਼ਤਿਹ ਵੇਖ ਵਖਾਈਆ। ਕਿਉਂ ਤੁਹਾਡੇ ਹੁੰਦਿਆਂ ਮੇਰੇ ਉਤੇ ਹੋਈ ਅੰਧੇਰੀ ਸ਼ਾਮੋ, ਸ਼ਮਅ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕਿਉਂ ਨਹੀਂ ਮਾਰਦੇ ਨਾਮ ਦਾ ਤੀਰ ਅਣਿਆਲਾ ਬਾਣੋ, ਚਾਰੇ ਖਾਣੀ ਰਹੀ ਕੁਰਲਾਈਆ ਮੈਂ ਵੇਖ ਕੇ ਤੁਹਾਡੇ ਦੀਨ ਮਜ਼੍ਹਬ ਹੋਈ ਹੈਰਾਨੋ, ਹੈਰਤ ਵਿਚ ਜਣਾਈਆ। ਜਗਤ ਜਗਿਆਸੂ ਹੋਏ ਬੇਈਮਾਨੋ, ਬੇਵਾ ਰੂਪ ਦਿਸੇ ਖ਼ਲਕ ਖ਼ੁਦਾਈਆ। ਕਿਧਰ ਗਏ ਤੁਹਾਡੇ ਤੁਰੀਆ ਤੋਂ ਬਾਹਰ ਵਾਲੇ ਤਰਾਨੋ, ਸ਼ਬਦ ਨਾਦ ਧੁਨ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਹੱਥ ਨਾ ਆਏ ਜ਼ਿਮੀਂ ਅਸਮਾਨੋ, ਚੌਦਾਂ ਲੋਕ ਚੌਦਾਂ ਤਬਕ ਰਹੇ ਕੁਰਲਾਈਆ। ਆਪਣਾ ਆਪਣਾ ਤੱਕੋ ਖ਼ਾਨਦਾਨੋ, ਪਰਦਾ ਪਰਦੇ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਤੁਹਾਡਾ ਸਭ ਦਾ ਜਾਣੀ ਜਾਣੋ, ਧਰਨੀ ਕਹੇ ਜਾਨਣਹਾਰ ਇਕ ਅਖਵਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਠੀਕਰੀ ਛੰਨਾ ਜ਼ਿਲਾ ਕਰਨਾਲ ਸੰਪੂਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਤੱਕੋ ਆਪਣੀਆਂ ਰੀਤਾਂ, ਦੀਨ ਦੁਨੀ ਧਿਆਨ ਲਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਚਰਚ ਤੱਕੋ ਮਸੀਤਾਂ, ਗੁਰੂਦਵਾਰਿਆਂ ਗੁਰ ਗੁਰ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਪਵਿਤ੍ਰ ਹੋਈਆਂ ਨਾ ਨੀਤਾਂ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਮਿਲੇ ਕਿਸੇ ਨਾ ਮੀਤਾ, ਪਰਵਰਦਿਗਾਰ ਸਾਂਝਾ ਯਾਰ ਸੰਗ ਨਾ ਕੋਇ ਨਿਭਾਈਆ। ਜਗਤ ਜਗਿਆਸੂ ਤ੍ਰੈਗੁਣ ਦਿਸੇ ਨਾ ਅਤੀਤਾ, ਤ੍ਰੈਭਵਨ ਧਨੀ ਰੰਗ ਨਾ ਕੋਇ ਰੰਗਾਈਆ। ਆਪਣਿਆਂ ਹੁਕਮਨਾਮਿਆਂ ਦੀਆਂ ਤੱਕੋ ਹਦੀਸਾ, ਹਜ਼ਰਤੋ ਧਿਆਨ ਲਗਾਈਆ। ਵਕਤ ਵੇਖੋ ਬੀਸ ਬੀਸਾ, ਹਰਿ ਜਗਦੀਸ਼ਾ ਕੀ ਆਪਣੀ ਖੇਲ ਖਿਲਾਈਆ। ਨਿਗਾਹ ਮਾਰ ਲੈ ਮੂਸਾ ਈਸਾ, ਮੁਹੰਮਦ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਆਪਣੇ ਦੀਨ ਮਜ਼੍ਹਬ ਦੀ ਵੇਖੋ ਸਿਖਿਆ, ਅੰਦਰ ਵੜ ਕੇ ਮੰਦਰ ਚੜ੍ਹ ਕੇ ਧਿਆਨ ਲਗਾਈਆ। ਜੋ ਧੁਰ ਦਾ ਨਾਮ ਕਲਮਾ ਪਾ ਕੇ ਗਏ ਭਿਛਿਆ, ਕਾਇਆ ਚੋਲੀ ਆਪ ਟਿਕਾਈਆ। ਜੋ ਸਤਿ ਸਾਚੀ ਰਖ ਕੇ ਗਏ ਇਛਿਆ, ਨਿਰ ਇਛਤ ਧਿਆਨ ਲਗਾਈਆ। ਆਪਣਾ ਅਪਣਾ ਲੇਖ ਕਲਮ ਸਿਆਹੀ ਨਾਲ ਵੇਖੋ ਲਿਖਿਆ ਕਾਗ਼ਜ਼ ਦੇਣ ਗਵਾਹੀਆ। ਜਿਸ ਦੀਨ ਦੁਨੀ ਨੂੰ ਕਹਿ ਕੇ ਗਏ ਮਿਥਿਆ, ਉਹ ਦੁਨੀ ਚਾਰ ਕੁੰਟ

ਦਿਸੇ ਲੋਕਾਈਆ। ਤੁਹਾਡਾ ਧਰਮ ਕਾਜ ਅੰਤ ਨਾ ਕਿਸੇ ਨਜਿੱਠਿਆ, ਚਾਰੋਂ ਕੁੰਟ ਪਏ ਦੁਹਾਈਆ। ਤੁਹਾਡੇ ਸਿਖ ਮੁਰੀਦ ਤੁਹਾਨੂੰ ਦੇ ਕੇ ਗਏ ਪਿਠਿਆ, ਸਨਮੁਖ ਨਜ਼ਰ ਕੋਇ ਨਾ ਆਈਆ। ਤੁਹਾਡੇ ਚਰਨ ਕਵਲਾਂ ਕਦਮਾਂ ਵਿਚ ਦਿਸੇ ਕੋਇ ਨਾ ਲਿਟਿਆ, ਧੂੜੀ ਖ਼ਾਕ ਨਾ ਕੋਇ ਰਮਾਈਆ। ਧਰਮ ਵੇਖੋ ਦੋਹੱਥੜ ਮਾਰ ਕੇ ਪਿਟਿਆ, ਬਹੁੜੀ ਬਹੁੜੀ ਕਰ ਸੁਣਾਈਆ। ਕਿਸੇ ਦਾ ਮਨ ਨਾ ਅੰਤਰ ਟਿਕਿਆ, ਸੁਰਤੀ ਸ਼ਬਦ ਨਾ ਕੋਇ ਸਮਾਈਆ। ਸਤਿ ਸਰੂਪ ਧਾਰ ਨਜ਼ਰ ਨਾ ਆਏ ਚਿੱਟਿਆ, ਕਲਜੁਗ ਕਾਲਖ ਕਾਲੀ ਸ਼ਾਹੀ ਸੋਭਾ ਪਾਈਆ। ਤੁਹਾਡਾ ਸਾਜਣ ਦਿਸੇ ਕੋਇ ਨਾ ਮਿਤਿਆ, ਮੀਤ ਮੁਰਾਰਾ ਨਜ਼ਰ ਕੋਇ ਨਾ ਆਈਆ। ਸਚ ਦੱਸੋ ਐਸ ਵੇਲੇ ਕਿਸ ਨਾਲ ਕਰੋ ਹਿਤਿਆ, ਪਿਆਰ ਮੁਹੱਬਤ ਨਾਲ ਰਖਾਈਆ। ਤੁਹਾਡਾ ਨਾਮ ਰਸ ਕਿਉਂ ਕਲਜੁਗ ਜੀਵਾਂ ਰਸਨਾ ਹੋਇਆ ਫਿਕਿਆ, ਅੰਮ੍ਰਿਤ ਜਾਮ ਨਾ ਕੋਇ ਸੁਹਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਅੰਤਰਜਾਮੀ ਮੈਨੂੰ ਪਾ ਦੇ ਆਪਣੀ ਭਿਖਿਆ, ਭਿੱਖਕ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਕਿਸੇ ਸਮਝ ਨਾ ਆਵੇ ਵਾਰ ਥਿਤਿਆ, ਭੇਵ ਅਭੇਦ ਸਕੇ ਨਾ ਕੋਇ ਖੁਲਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਭਠ ਮਾਜਰਾ ਜ਼ਿਲਾ ਕਰਨਾਲ ਸੁਦਾਗਰ ਸਿੰਘ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਨਿਗਾਹ ਮਾਰੋ ਮੇਰੀ ਛਾਤੀ, ਛਤਰਧਾਰੀ ਹੋ ਕੇ ਵੇਖ ਵਖਾਈਆ। ਖ਼ੁਸ਼ੀਆਂ ਵਿਚ ਵੇਖੋ ਆਪਣੇ ਵਕਤ ਦੀ ਅੰਧੇਰੀ ਰਾਤੀ, ਚਾਰੋਂ ਕੁੰਟ ਨਜ਼ਰੀ ਆਈਆ। ਤੁਹਾਡੇ ਪਿਆਰ ਦਾ ਰਿਹਾ ਨਾ ਕੋਇ ਜਮਾਤੀ, ਸਗਲਾ ਸੰਗ ਨਾ ਕੋਇ ਬਣਾਈਆ। ਕਲਮਾ ਹਕ ਸਮਝੇ ਨਾ ਕੋਇ ਸਫ਼ਾਤੀ, ਇਸਮ ਆਜ਼ਮ ਨਾ ਕੋਇ ਦ੍ਰਿੜਾਈਆ। ਮੇਲ ਮਿਲੇ ਨਾ ਕਮਲਾਪਾਤੀ, ਪਤਿਪਰਮੇਸ਼ਵਰ ਸਾਰੇ ਗਏ ਭੁਲਾਈਆ। ਆਪਣੇ ਗ੍ਰੰਥ ਸ਼ਾਸਤਰ ਵੇਖੋ ਜੋ ਲਿਖੇ ਕਲਮ ਦਵਾਤੀ, ਅੱਖਰ ਅੱਖਰਾਂ ਨਾਲ ਲਿਖਾਈਆ। ਕਿਸੇ ਦੀ ਬਦਲ ਨਾ ਸਕਣ ਹਯਾਤੀ, ਜੀਵਣ ਜੁਗਤ ਨਾ ਕੋਇ ਦ੍ਰਿੜਾਈਆ। ਸਤਿ ਮਿਲੇ ਨਾ ਕੋਇ ਦਾਤੀ, ਦਾਤਾ ਹੋ ਕੇ ਦਇਆਵਾਨ ਨਜ਼ਰ ਕੋਇ ਨਾ ਆਈਆ। ਮੈਂ ਸੁਣ ਸੁਣ ਥੱਕੀ ਰਸਨਾ ਜਿਹਵਾ ਵਾਲੀ ਗਾਥੀ, ਬੱਤੀ ਦੰਦਾਂ ਢੋਲੇ ਸਾਰੇ ਗਾਈਆ। ਹਕ ਹਕੀਕਤ ਖੇਲ ਜਾਣੇ ਨਾ ਕੋਇ ਪੁਰਖ ਸਮਰਾਥੀ, ਕੀ ਕਰਤਾ ਆਪਣੀ ਕਾਰ ਕਮਾਈਆ। ਆਹ ਵੇਖੋ ਮੈਂ ਸਾਂਭ ਕੇ ਰਖੀ ਤੁਹਾਡੀ ਪੱਤਰਾਂ ਵਾਲੀ ਪਾਤੀ, ਪਤਰਕਾ ਤੁਹਾਡੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰੋ ਗੁਰੂਓ ਤੱਕੋ ਆਪਣਾ ਪੱਤਰ, ਜੋ ਪਾਤੀ ਕਮਲਾਪਾਤੀ ਤੁਹਾਡੇ ਹੱਥ ਫੜਾਈਆ। ਪਹਿਲਾ ਲੇਖ ਵੇਖੋ ਆਪਣੀ ਸਤਰ, ਸੱਤਰ ਬਹੱਤਰ ਕੀ ਆਪਣੀ ਧਾਰ ਜਣਾਈਆ। ਅਗੇ ਨਿਗਾਹ ਮਾਰੋ ਵੇਖੋ ਨਿੱਕੀ ਜਿਹੀ ਕਤਰ, ਜੋ ਕਤਰਾ ਕਤਰਾ ਸਭ ਨੂੰ ਰਹੀ ਸਮਝਾਈਆ। ਫੇਰ ਵੇਖੋ ਅੰਤ ਕਿਨਾਰਾ ਸਭ ਦਾ ਦਿਸੇ ਪਤਣ, ਪਾਂਧੀ ਬੈਠੇ ਪੰਧ ਮੁਕਾਈਆ। ਮੈਨੂੰ ਇਉਂ ਜਾਪਦਾ ਤੁਹਾਡਾ ਅਗੇ ਰਹਿਣਾ ਨਹੀਂ ਕੋਈ ਯਤਨ, ਯਥਾਰਥ ਦਿਆਂ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਲੱਗੇ ਹੱਸਣ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਧਰਨੀ ਓਹ ਤੱਕ ਪੁਰਖ ਅਕਾਲਾ ਦੀਨ ਦਿਆਲਾ ਸਵਾਮੀ ਸਾਹਿਬ ਸਮਰਥਣ, ਹਰਿ

ਕਰਤਾ ਧੁਰਦਰਗਾਹੀਆ। ਉਹ ਸਾਡੀ ਪੈਜ ਆਵੇ ਰਖਣ, ਰੱਖਿਆ ਕਰੇ ਥਾਉਂ ਥਾਈਂਆ। ਕੂੜੀ ਕਿਰਿਆ ਆਵੇ ਮਥਣ, ਮਿਥਿਆ ਦਿਸੇ ਸਰਬ ਲੋਕਾਈਆ। ਤੂੰ ਵੇਖਣਾ ਸਭ ਕੁਛ ਅੱਖਣ, ਨੇਤਰ ਲੋਚਨ ਨੈਣ ਅੱਖ ਉਠਾਈਆ। ਗੋਬਿੰਦ ਕਹੇ ਜਿਸ ਦੀ ਧਾਰ ਮੈਂ ਲੱਥਾ ਸਥਰ, ਸਥਰ ਯਾਰੜਾ ਸੇਜ ਹੰਢਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਤੇਰੇ ਉਤੇ ਪ੍ਰਗਟ ਕਰੇ ਭਗਤ ਸੁਹੇਲੇ ਰਤਨ, ਅਮੋਲਕ ਹੀਰੇ ਆਪ ਪ੍ਰਗਟਾਈਆ। ਤੇਰਾ ਸੁਹੰਜਣਾ ਹੋਵੇ ਵਤਨ, ਬੇਵਤਨੇ ਤੈਨੂੰ ਦੇਈਏ ਸਮਝਾਈਆ। ਸੰਬਲ ਦੇਸ ਹੋ ਕੇ ਪ੍ਰਗਟ, ਪਰਗਣਾ ਆਪਣਾ ਇਕ ਪ੍ਰਗਟਾਈਆ। ਸਤਿ ਸਚ ਦਾ ਖੋਲ ਕੇ ਹੱਟਨ, ਨਾਮ ਅਨਮੁੱਲ ਅਤੁਲ ਦਏ ਵਰਤਾਈਆ। ਉਸ ਕੌਲ ਇਕਰਾਰ ਵਾਅਦੇ ਪੂਰੇ ਕਰਨੇ ਭਵਿਖਤ ਬਚਨ, ਪੇਸ਼ੀਨਗੋਈਆਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਤੇਰੇ ਉਤੇ ਚਲਾਏ ਰਥਨ, ਰਥ ਰਥਵਾਹੀ ਆਪਣਾ ਹੁਕਮ ਵਰਤਾਈਆ।

੨੬ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਲੋਚਪੁਰ ਜ਼ਿਲਾ ਕਰਨਾਲ ਅਰਜਨ ਸਿੰਘ ਦੇ ਗ੍ਰਹਿ

ਧਰਨੀ ਕਹੇ ਉਫ਼ ਹਾਏ ਮੇਰੇ ਬਾਪੂ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਤੁਧ ਬਿਨ ਮੇਰੀ ਪਤ ਪਤਵੰਤੇ ਕਵਣ ਰਾਖੂ, ਹੋਵੇ ਕਵਣ ਸਹਾਈਆ। ਨਿਗਾਹ ਮਾਰ ਲੈ ਮੇਰੇ ਸਵਾਮੀ ਚਾਰੋਂ ਕੁੰਟ ਦੀਨਾਂ ਮਜ਼੍ਹਬਾਂ ਫਿਰਦੇ ਡਾਕੂ, ਸ਼ਸਤਰ ਛੁਰੀ ਸ਼ਰਅ ਵਾਲੀ ਉਠਾਈਆ। ਜਿਧਰ ਤੱਕਾਂ ਹੋਈ ਅੰਧੇਰੀ ਰਾਤੂ, ਰੁਤੜੀ ਤੇਰੇ ਰੰਗ ਨਾ ਕੋਇ ਮਹਿਕਾਈਆ। ਤੇਰੇ ਨਾਮ ਨਿਧਾਨ ਦੀ ਥਾਂ ਰਸਨਾ ਲੱਗਿਆ ਤਮਾਕੂ, ਤਮਅ ਵਿਚ ਕੂੜ ਜਗਤ ਹਲਕਾਈਆ। ਮੈਂ ਬਥੇਰੇ ਸੰਦੇਸ਼ੇ ਦਿੱਤੇ ਤੇਰੇ ਅਵਤਾਰ ਪੈਗ਼ੰਬਰਾਂ ਕਾਕੂ, ਤੇਰੇ ਕਾਕਿਆਂ ਅਗੇ ਵਾਸਤਾ ਪਾਈਆ। ਤੁਸੀਂ ਮੇਰੇ ਸਨਬੰਧੀ ਬਣੋ ਸੱਜਣ ਹੋਵੋ ਸਾਕੂ, ਮਿਤਰ ਪਿਆਰੇ ਮਾਤ ਅਖਵਾਈਆ। ਧਰਮ ਦਵਾਰਾ ਇਕੋ ਖੋਲੋ ਤਾਕੂ, ਗ੍ਰਹਿ ਮੰਦਰ ਇਕੋ ਇਕ ਸੁਹਾਈਆ। ਝਗੜਾ ਮੇਟੋ ਜ਼ਾਤ ਪਾਤੂ, ਪਤਿਪਰਮੇਸ਼ਵਰ ਇਕੋ ਇਸ਼ਟ ਦਿਓ ਸਮਝਾਈਆ। ਇਕੋ ਅੰਮ੍ਰਿਤ ਜਾਮ ਪਿਆਓ ਕਾਇਆ ਰਸ ਬਾਟੂ, ਜਗਤ ਵੰਡ ਨਾ ਕੋਇ ਵੰਡਾਈਆ। ਤੁਸੀਂ ਮੈਨੂੰ ਤੱਕ ਲਓ ਮੈਂ ਜੁਗ ਚੌਕੜੀ ਘੁੰਮਦੀ ਵਾਂਗ ਲਾਟੂ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਤੁਹਾਡੇ ਵਿਚੋਂ ਕਿਹੜਾ ਸੂਰਬੀਰ ਸਮਰਾਠੂ, ਬਲਧਾਰੀ ਲਓ ਅੰਗੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰੇ ਵੇਖੋ ਟਾਪੂ, ਟੱਪਿਆਂ ਵਾਲਿਆਂ ਹਿੱਸੇ ਦਿਓ ਤਜਾਈਆ। ਸਾਰੇ ਕਹਿਣ ਧਰਨੀਏ ਤੇਰਾ ਅੰਤ ਅੰਤਸ਼ਕਰਨ ਸਾਡਾ ਸਾਹਿਬ ਸਵਾਮੀ ਨਾਪੂ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਧਰਨੀ ਕਹੇ ਮੇਰੇ ਵੈਰਾਗ ਵਿਚ ਨਿਕਲ ਗਏ ਆਂਸੂ, ਹੰਝੂਆਂ ਨੀਰ ਵਹਾਈਆ। ਕਵਣ ਮੇਰਾ ਮੰਡਲ ਕਰੂ ਰਾਸੂ, ਰਸਤਾ ਇਕ ਦਰਸਾਈਆ। ਲੇਖੇ ਲਾਵੇ ਪਵਣ ਸਵਾਸੂ, ਸਾਹ ਸਾਹ ਸਮਾਈਆ। ਕੂੜੀ ਕਿਰਿਆ ਕਿਸ ਬਿਧ ਵਿਨਾਸੂ, ਵਿਸ਼ਾ ਵਿਕਾਰ ਕਵਣ ਮਿਟਾਈਆ। ਮੈਂ ਨਿਗਾਹ ਮਾਰਾਂ ਵਿਚ ਲੋਕਮਾਤੂ, ਮਤ ਮਤਾਂਤਰ ਧਿਆਨ ਲਗਾਈਆ। ਮੈਨੂੰ ਦੀਨਾਂ ਮਜ਼੍ਹਬਾਂ ਵਾਲੇ ਦਿਸਦੇ ਪ੍ਰਾਂਤੂ, ਹਿੱਸੇ ਛੋਟੇ ਛੋਟੇ ਨਜ਼ਰੀ ਆਈਆ। ਮੈਂ ਖੇਲ ਤੱਕਾਂ ਕਿਸ ਬਿਧ ਹੋਵੇ ਸਾਂਤਕ ਸਾਂਤੂ, ਸਤਿ ਸਚ ਦਏ ਵਰਤਾਈਆ। ਮਿਲੇ ਸਵਾਮੀ ਇਕ ਇਕਾਂਤੂ, ਅਕਲ ਕਲਧਾਰੀ ਬੇਪ੍ਰਵਾਹੀਆ। ਜਿਸ ਝਗੜਾ ਰਹਿਣ ਨਹੀਂ ਦੇਣਾ ਜਾਤ ਪਾਤੂ, ਪਤ੍ਰਕਾ ਆਪਣੀ

ਇਕ ਜਣਾਈਆ। ਤਿਸ ਮਿਲਿਆਂ ਸਗਲ ਵਸੂਰਾ ਲਾਥੂ, ਚਿੰਤਾ ਗ਼ਮ ਰਹੇ ਨਾ ਰਾਈਆ। ਉਹ ਮੇਰਾ ਪੁਰਖ ਅਕਾਲ ਸਮਰਾਥੂ, ਸਰਬ ਕਲਾ ਵਡਿਆਈਆ। ਜੋ ਕਲਜੁਗ ਕਲਪਣਾ ਕਰੇ ਘਾਤੂ, ਘਾਤ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਬਣੋ ਵਿਚੋਲੇ, ਵਿਚਲਾ ਭੇਵ ਚੁਕਾਈਆ। ਤੁਸੀਂ ਸਾਰੇ ਇਕੇ ਘਰ ਦੇ ਗੋਲੇ, ਗੋਲਕ ਨਾਮ ਇਕੋ ਨਜ਼ਰੀ ਆਈਆ। ਸਿਫ਼ਤਾਂ ਵਾਲੇ ਸਭ ਨੇ ਗਾਏ ਢੋਲੇ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਭਾਗ ਲਗਾ ਕੇ ਕਾਇਆ ਚੋਲੇ, ਤਨ ਮਟਕੇ ਗਏ ਸੁਹਾਈਆ। ਧੁਰ ਨਾਮ ਕਲਮੇ ਬੋਲੇ, ਰਸਨਾ ਜਿਹਵਾ ਸਿਫ਼ਤ ਸਲਾਹੀਆ। ਦੀਨਾਂ ਮਜ਼੍ਹਬਾਂ ਖੇਲੇ ਹੋਲੇ, ਸ਼ਬਦ ਖੜਗ ਖੰਡੇ ਖੜਕਾਈਆ। ਹੁਣ ਆਪਣੀ ਆਪਣੀ ਧਾਰ ਪਾ ਲਓ ਧੁਰ ਦੇ ਡੋਲੇ, ਉਮਤ ਉਮਤੀ ਵਿਚ ਟਿਕਾਈਆ। ਵੇਖੋ ਬਣੇ ਨਾ ਰਿਹੋ ਭੋਲੇ, ਭੋਲਾ ਭਾਅ ਨਾ ਕੋਇ ਜਣਾਈਆ। ਨਿਗਾਹ ਮਾਰ ਲਓ ਤੁਹਾਡੇ ਘਰਾਂ ਵਿਚ ਪੈਣੇ ਰੌਲੇ, ਮੰਦਰਾਂ ਹੋਏ ਦੁਹਾਈਆ। ਮੈਂ ਕੂਕ ਪੁਕਾਰਾਂ ਧੌਲੇ, ਧਵਲ ਰਹੀ ਡਰਾਈਆ। ਤੁਸੀਂ ਸਾਰੇ ਮੇਰੇ ਉਤੇ ਮਿਲ ਕੇ ਗਾਓ ਸੋਹਲੇ, ਇਕੋ ਰਾਗ ਜਣਾਈਆ। ਪੁਰਖ ਅਕਾਲਾ ਫਿਰ ਪੂਰੇ ਤੋਲ ਤੋਲੇ, ਤੋਲਾ ਇਕੋ ਸੋਭਾ ਪਾਈਆ। ਤੁਹਾਡੇ ਦੀਨਾਂ ਮਜ਼੍ਹਬਾਂ ਫੋਲੇ, ਅੰਤਸ਼ਕਰਨ ਵੇਖ ਵਖਾਈਆ। ਤੁਹਾਨੂੰ ਤੱਕੇ ਕਿਸ ਘਰ ਅੰਦਰ ਮੌਲੇ, ਮੌਲਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਾ ਏਕੰਕਾਰਾ ਆਪਣਾ ਖੋਲੇ, ਖ਼ਲਕ ਦਾ ਖ਼ਾਲਕ ਦਇਆ ਕਮਾਈਆ।