ਪੁਸਤਕਾਲਾਭਾਗ ੨੩

੨੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗੜ੍ਹੀ ਲਾਂਗਰੀ ਜ਼ਿਲਾ ਕਰਨਾਲ ਮੋਹਣ ਸਿੰਘ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਦੋ ਜਹਾਨ ਪਰਦਾ ਖੋਲੇ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਭੇਵ ਰਹੇ ਨਾ ਰਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤਨ ਵਜੂਦ ਸ਼ਬਦ ਅਗੰਮੀ ਬੋਲੋ, ਨਾਮ ਕਲਮਾ ਕਾਇਨਾਤ ਦ੍ਰਿੜਾਈਆ। ਬਿਨ ਜਗਤ ਤਰਾਜੂ ਸ੍ਰਿਸ਼ਟੀ ਦ੍ਰਿਸ਼ਟੀ ਨਵ ਸੱਤ ਆਤਮ ਧਾਰ ਤੋਲੇ, ਵਜ਼ਨ ਜਗਤ ਨਾ ਕੋਇ ਰਖਾਈਆ। ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਹੋ ਕੇ ਹਰ ਘਟ ਅੰਦਰ ਮੌਲੇ, ਮੌਲਾ ਹੋ ਕੇ ਆਪਣੀ ਖੇਲ ਦਰਸਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਸੁਹੇਲੇ ਭਗਤ ਸੂਫ਼ੀ ਫ਼ਕੀਰ ਵਿਰੋਲੇ, ਤਨ ਮਾਟੀ ਖ਼ਾਕ ਖ਼ਾਕ ਧਿਆਨ ਲਗਾਈਆ। ਸਚ ਪਿਆਰ ਏਕੰਕਾਰ ਪਰਵਰਦਿਗਾਰ ਦਿਓ ਅਨਮੋਲੇ, ਅਨਮੁੱਲੜੀ ਵਸਤ ਕੀਟ ਹਸਤ ਦਿਉ ਵਰਤਾਈਆ। ਮਨ ਕਲਪਣਾ ਘਰ ਘਰ ਕਰੋ ਅਡੋਲੇ, ਨਵ ਨਵ ਨਾ ਉਠ ਉਠ ਧਾਹੀਆ। ਦੂਰ ਦੁਰਾਡੇ ਧਰਨੀ ਕਹੇ ਆਓ ਮੇਰੇ ਕੋਲੇ, ਕਾਇਨਾਤ ਕਰਨੀ ਸਚ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੈਨੂੰ ਦੱਸੋ ਅਗਲੀ ਖ਼ਬਰ, ਬੇਖ਼ਬਰਾਂ ਦਿਉ ਜਣਾਈਆ। ਮੈਂ ਬੜਾ ਕਰ ਕੇ ਬੈਠੀ ਸਬਰ, ਬੇਸਬਰੀ ਵਿਚ ਦੁਹਾਈਆ। ਮੈਨੂੰ ਇਸ਼ਾਰਾ ਦੇਵੇ ਮੁਹੰਮਦ ਦੀ ਕਬਰ, ਮਕਬਰੇ ਰਸੂਲਾਂ ਰਹੇ ਕੁਰਲਾਈਆ। ਮੈਂ ਨਿਗਾਹ ਮਾਰੀ ਉਤੇ ਅੰਬਰ, ਅਸਮਾਨਾਂ ਪਰੇ

ਅੱਖ ਉਠਾਈਆ। ਕਵਣ ਵੇਲਾ ਪ੍ਰਭ ਮਿਹਰ ਕਰੇ ਨਦਰ, ਨਦਰੀ ਨਦਰ ਨਿਹਾਲ ਕਰਾਈਆ। ਤੁਸੀਂ ਆਪਣੀ ਆਪਣੀ ਦੱਸੋ ਸੱਧਰ, ਕੀ ਆਸ਼ਾ ਸਤਿਗੁਰ ਸ਼ਬਦ ਵਿਚ ਸਮਾਈਆ। ਕਵਣ ਵੇਲਾ ਵਕਤ ਤੁਹਾਡੇ ਦੀਨਾਂ ਮਜ਼੍ਹਬਾਂ ਦਾ ਹੋਵੇ ਗਦਰ, ਗਦਾਗਰ ਹੋਵੇ ਲੋਕਾਈਆ। ਫੇਰ ਸਤਿ ਸਚ ਕਵਣ ਕਰਾਵੇ ਅਦਲ, ਇਨਸਾਫ਼ ਕਿਸ ਦੇ ਹੱਥ ਵਖਾਈਆ। ਸਚ ਦੱਸੋ ਕੀ ਖੇਲ ਹੋਣਾ ਕਾਤਲ ਮਕਤੂਲ ਮਜ਼੍ਹਬੀ ਧਾਰ ਹੋਵੇ ਕਤਲ, ਕਤਲਗਾਹ ਦਿਸੇ ਲੋਕਾਈਆ। ਕਿਸ ਬਿਧ ਪਰਵਰਦਿਗਾਰ ਸਾਂਝਾ ਯਾਰ ਦੀਨ ਦੁਨੀ ਦੀ ਧਾਰ ਦੇਵੇ ਬਦਲ, ਬਦਲਾ ਚੁਕਾਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਖੇਲ ਆਪਣੀ ਧਰਨੀ, ਧਰਤ ਧਵਲ ਧਿਆਨ ਲਗਾਈਆ। ਮੈਂ ਛੋਂਹਦੀ ਰਹੀ ਨਾਲ ਤੁਹਾਡੀ ਚਰਨੀਂ, ਧੂੜੀ ਖ਼ਾਕ ਖ਼ਾਕ ਰਮਾਈਆ। ਮੈਂ ਲੇਖੇ ਵੇਂਹਦੀ ਰਹੀ ਵਰਨੀ ਬਰਨੀ, ਦੀਨਾਂ ਮਜ਼੍ਹਬਾਂ ਖੋਜ ਖੁਜਾਈਆ। ਸਚ ਦੱਸੋ ਅਗੇ ਸਭ ਨੇ ਕਿਹੜੀ ਤੁਕ ਪੜ੍ਹਨੀ, ਦੀਨ ਦੁਨੀ ਕੀ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਕਿਸ ਬਿਧ ਨਵੀਂ ਘਾੜਨ ਘੜਨੀ, ਘੜਨ ਭੰਨਣਹਾਰ ਕੀ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹਕ ਮਹਿਬੂਬ ਦੀ ਮੰਜ਼ਲ ਅਗੰਮ ਅਥਾਹ ਕਿਸ ਨੇ ਚੜ੍ਹਨੀ, ਚੜ੍ਹਦੀ ਲਹਿੰਦੀ ਦਿਸ਼ਾ ਨਿਗਾਹ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਵੇਖੋ ਕਲਜੁਗ ਪਾਣੀ ਪਵਣ, ਪਵਣ ਪਾਣੀ ਧਿਆਨ ਲਗਾਈਆ। ਮੇਰੇ ਉਤੇ ਲੇਖਾ ਮੁਕਿਆ ਰਾਮ ਰਵਣ, ਰਾਮ ਰਾਮਾ ਹੁਕਮ ਜਣਾਈਆ। ਲੇਖਾ ਤੱਕ ਲਉ ਕਾਹਨਾ ਕ੍ਰਿਸ਼ਨਾ ਘਨਈਆ ਸਮਰਾਠਾਂ ਤੋਂ ਪਰੇ ਅੱਖ ਉਠਾਈਆ। ਕਲਜੁਗ ਅੰਤ ਕਿਸ ਬਿਧ ਮੇਰਾ ਲਹਿਣਾ ਦੇਣਾ ਆਏ ਮੁਕਾਉਣ, ਲੇਖਾ ਤੁਹਾਡਾ ਤੁਹਾਡੀ ਝੋਲੀ ਪਾਈਆ। ਕਲਜੁਗ ਕੂੜੀ ਕਿਰਿਆ ਕੰਧ ਆਵੇ ਢਾਹੁਣ, ਭਾਂਡਾ ਭਰਮ ਭਉ ਭੰਨਾਈਆ। ਮੇਰਾ ਉਜੜਿਆ ਘਰ ਆਵੇ ਵਸਾਉਣ, ਸਤਿਜੁਗ ਸਚ ਧਰਮ ਨਾਲ ਲਿਆਈਆ। ਨਾਲ ਲਹਿਣਾ ਦੇਣਾ ਜਨ ਭਗਤਾਂ ਪੂਰਾ ਕਰੇ ਲੇਖੇ ਲਾਏ ਸਿੰਘ ਮੋਹਣ, ਜਿਉਂ ਬਿਦਰ ਸੁਦਾਮਾ ਪਾਰ ਕਰਾਈਆ। ਖ਼ੁਸ਼ੀਆਂ ਵਿਚ ਆਤਮ ਪਰਮਾਤਮ ਆਏ ਹਸਾਉਣ, ਮਾਇਆ ਮਮਤਾ ਕੂੜੀ ਕਿਰਿਆ ਡੇਰਾ ਢਾਹੀਆ। ਤਨ ਵਜੂਦ ਮਾਟੀ ਖ਼ਾਕ ਆਏ ਰੰਗਾਉਣ, ਰੰਗਤ ਇਕੋ ਨਾਮ ਚੜ੍ਹਾਈਆ। ਜੁਗ ਜਨਮ ਦੇ ਵਿਛੜੇ ਆਵੇ ਮਿਲਾਉਣ, ਮੇਲ ਮਿਲਾਵਾ ਕਰੇ ਸਹਿਜ ਸੁਭਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਆਏ ਪਹੁੰਚਾਉਣ, ਫੜ ਬਾਹੋਂ ਚਰਨ ਟਿਕਾਈਆ। ਦਰ ਠਾਂਡੇ ਆਏ ਵਸਾਉਣ, ਗ੍ਰਹਿ ਮੰਦਰ ਇਕ ਸੁਹਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਚਾਰੋਂ ਕੁੰਟ ਵੇਖੋ ਜੀਵ ਜੰਤ ਕੁਰਲਾਉਣ, ਰੈਣ ਦਿਵਸ ਦਿਵਸ ਰੈਣ ਪਈ ਦੁਹਾਈਆ। ਕਵਣ ਅਗਨੀ ਅੱਗ ਆਏ ਬੁਝਾਉਣ, ਅੰਮ੍ਰਿਤ ਮੇਘ ਨਾਮ ਵਰਸਾਈਆ। ਸਿਖ ਮੁਰੀਦ ਨੰਨ੍ਹੇ ਬੱਚੇ ਆਵੇ ਗਲੇ ਲਗਾਉਣ, ਫੜ ਬਾਹੋਂ ਗੋਦ ਟਿਕਾਈਆ। ਬੂੰਦ ਸਵਾਂਤੀ ਅੰਮ੍ਰਿਤ ਰਸ ਆਏ ਪਿਆਉਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਕਵਣ ਨਾਮ ਅਗੰਮੀ ਸ਼ਬਦ ਅਨਾਦੀ ਆਏ ਸੁਣਾਉਣ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਧਰਨੀ ਕਹੇ ਤੁਹਾਡਾ ਲੇਖਾ ਆਏ ਮੁਕਾਉਣ, ਮੁਕੰਮਲ ਆਪਣਾ ਹੁਕਮ ਵਰਤਾਈਆ।

੨੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਜੀਤ ਨਗਰ ਜ਼ਿਲਾ ਕਰਨਾਲ ਰਣ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਅੰਦਰੋਂ ਭੁੱਖ ਦਾ ਉਠਦਾ ਸੋਮਾ, ਸਮੇਂ ਦੀ ਧਾਰ ਵਹਿਣ ਵਹਾਈਆ। ਮੇਰਾ ਕੂਕ ਪੁਕਾਰੇ ਰੋਮ ਰੋਮਾ, ਅਣਗਿਣਤ ਦਏ ਦੁਹਾਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਗੁਰ ਤੇਗ਼ ਬਹਾਦਰ ਨੌਵਾਂ, ਨਵ ਖੰਡ ਪ੍ਰਿਥਮੀ ਧਿਆਨ ਲਗਾਈਆ। ਧਰਨੀਏ ਤੇਰੇ ਉਤੇ ਸੀਸ ਧੜ ਵੱਖਰੇ ਵੱਖਰੇ ਹੋਣੇ ਮਜ਼੍ਹਬਾਂ ਕੌਮਾਂ, ਕੌਮੀਅਤ ਭੇਵ ਕੋਇ ਨਾ ਪਾਈਆ। ਜਗਤ ਵਾਸ਼ਨਾ ਮਨਸਾ ਵਧਣੀ ਹਉਮਾ, ਹਉਮੇ ਵਿਚ ਕੂੜ ਲੋਕਾਈਆ। ਤੇਰਾ ਸਤਿ ਸਰੂਪ ਸਰਵਣ ਰਹਿਣਾ ਨਹੀਂ ਸੋਮਾ, ਮਿੱਟੀ ਖ਼ਾਕ ਖ਼ਾਕ ਉਡਾਈਆ। ਅੰਤਮ ਸਭ ਨੂੰ ਪੈਣਾ ਰੋਣਾਂ, ਬਿਨ ਨੈਣਾਂ ਨੇਤਰ ਨੀਰ ਵਹਾਈਆ। ਤੂੰ ਨਿਗਾਹ ਮਾਰ ਲਈਂ ਆਪਣੇ ਕੋਨਾ ਕੋਨਾ, ਚਾਰੋਂ ਕੁੰਟ ਅੱਖ ਉਠਾਈਆ। ਤੇਰਾ ਦੁਰਮਤ ਮੈਲ ਪਾਪ ਕਿਸੇ ਨਾ ਧੋਣਾ, ਪਤਤ ਪੁਨੀਤ ਨਾ ਕੋਇ ਬਣਾਈਆ। ਤੇਰਾ ਸਤਿ ਸਚ ਧਰਮ ਕਲਜੁਗ ਕੂੜੇ ਖੋਹਣਾ, ਆਪਣਾ ਬਲ ਮਾਤ ਪ੍ਰਗਟਾਈਆ। ਪ੍ਰੇਮ ਪਿਆਰ ਮੁਹੱਬਤ ਦਾ ਰਹੇ ਨਾ ਕੋਇ ਵਿਛੌਣਾ, ਆਤਮ ਸੇਜ ਨਾ ਕੋਇ ਸੁਹਾਈਆ। ਕੁਛ ਚੇਤਾ ਕਰ ਲੈ ਕੀ ਸੰਦੇਸਾ ਦਿਤਾ ਦੁਆਪਰ ਵਿਚ ਅਚਾਰਜ ਦਰੋਣਾ, ਦੋਹਾਂ ਹੱਥਾਂ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਕਲਕਾਤੀ ਜੀਵਾਂ ਕੋਹਣਾ, ਰੂਪ ਧਾਰ (ਧਰਮ ਕਸਾਈਆ)। ਆਤਮ ਰਸ ਸਾਚਾ ਦੁੱਧ ਕਿਸੇ ਨਾ ਦੋਹਣਾ, ਧਰਨੀ ਮਾਤ ਗਊ ਤੇਰੀ ਸਾਰ ਕੋਇ ਨਾ ਪਾਈਆ। ਤੇਰੇ ਉਤੇ ਪੁਰਖ ਅਕਾਲ ਦੀਨ ਦਿਆਲ ਬਿਨਾ ਅੱਖੀਂ ਡਿੱਠਿਆਂ ਆਊ ਪ੍ਰਾਹੁਣਾ, ਪੋਹ ਸੁਦੀ ਵਦੀ ਤੋਂ ਬਾਦ ਛੱਬੀ ਪ੍ਰਵਿਸ਼ਟਾ ਸੋਭਾ ਪਾਈਆ। ਨੀ ਕਮਲੀਏ ਤੂੰ ਤੱਕੀਂ ਆਪਣੇ ਲੋਇਣਾ, ਨੈਣਾਂ ਅੱਖ ਉਠਾਈਆ। ਉਸ ਦਾ ਖੇਲ ਹੋਣਾ ਅਣਹੋਣਾ, ਜਗਤ ਬੁੱਧੀ ਸਮਝ ਵਿਚ ਨਾ ਆਈਆ। ਦੀਨ ਮਜ਼੍ਹਬ ਜਿਸ ਅੰਤ ਬਣਾਉਣਾ ਖਿਲਾਉਣਾ, ਅਵਤਾਰ ਪੈਗ਼ੰਬਰ ਗੁਰੂ ਬਾਲਿਆਂ ਹੱਥ ਫੜਾਈਆ। ਤੇਰਾ ਹਕ ਹਕੂਕ ਮਿਹਰਵਾਨ ਆਪ ਦਵਾਉਣਾ, ਦੋਹਰੀ ਆਪਣੀ ਕਲ ਪ੍ਰਗਟਾਈਆ। ਸਾਚਾ ਸਤਿ ਦਾ ਡੰਕ ਵਜਾਉਣਾ, ਨਾਮ ਸ਼ਬਦ ਨਾਦ ਸ਼ਨਵਾਈਆ। ਜਿਸ ਰਾਓ ਰੰਕ ਇਕ ਕਰਾਉਣਾ, ਇਕੋ ਰੂਪ ਦਏ ਸਮਝਾਈਆ। ਬਸਤਰ ਤਨ ਵਜੂਦ ਇਕ ਪਹਿਨਾਉਣਾ, ਇਕੋ ਵੇਸ ਦਏ ਸਮਝਾਈਆ। ਆਤਮ ਸੋਇਆ ਸਰਬ ਉਠਾਉਣਾ, ਨਿੰਦਰਾ ਗ਼ਫ਼ਲਤ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਮਾਰਗ ਇਕ ਸਮਝਾਉਣਾ, ਸਮਝ ਸਮਝ ਵਿਚੋਂ ਬਦਲਾਈਆ। ਸਾਚਾ ਨਾਦ ਧੁਨ ਇਕ ਵਜਾਉਣਾ, ਬਿਨ ਰਾਗਾਂ ਨਾਦਾਂ ਕਰੇ ਸ਼ਨਵਾਈਆ। ਅੰਮ੍ਰਿਤ ਜਾਮ ਆਪ ਪਿਆਉਣਾ, ਝਿਰਨਾ ਨਿਝਰ ਦਏ ਝਿਰਾਈਆ। ਕਲਜੁਗ ਕੂੜ ਕੁਟੰਬ ਮਿਟਾਉਣਾ, ਸਤਿਜੁਗ ਸਚ ਸਚ ਪ੍ਰਗਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਵਕਤ ਸੁਹਾਉਣਾ, ਸੁਹੰਜਣੀ ਰੁੱਤ ਨਾਲ ਮਹਿਕਾਈਆ। ਧਰਨੀਏ ਤੂੰ ਖ਼ੁਸ਼ੀਆਂ ਨਾਲ ਉਸ ਪ੍ਰਭੂ ਦਾ ਗੀਤ ਗਾਉਣਾ, ਗਾ ਗਾ ਖ਼ੁਸ਼ੀ ਬਣਾਈਆ। ਜਿਸ ਇਕੋ ਦੀਪਕ ਜੋਤ ਜਗਾਉਣਾ, ਅੰਧ ਅੰਧੇਰਾ ਦਏ ਚੁਕਾਈਆ। ਜਿਸ ਇਕੋ ਘਰ ਸੁਹਾਉਣਾ, ਭਗਤ ਦਵਾਰ ਦਏ ਵਡਿਆਈਆ। ਜਿਸ ਇਕੋ ਵਰਨ ਦ੍ਰਿੜਾਉਣਾ, ਆਤਮ ਪਰਮਾਤਮ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਆਪ ਕਮਾਉਣਾ, ਕਰਮ ਕਾਂਡ ਜਗਤ ਦਾ ਲੇਖਾ ਦਏ ਮੁਕਾਈਆ।

੨੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੀਤ ਨਗਰ ਜ਼ਿਲਾ ਕਰਨਾਲ ਸੁਰਜੀਤ ਕੌਰ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂਓ ਮੇਰੇ ਅੰਦਰ ਨਿਕਲਦੀਆਂ ਪੀੜਾਂ, ਨਾੜੀ ਨਾੜੀ ਰਹੀ ਕੁਰਲਾਈਆ। ਆਪਣੇ ਆਪਣੇ ਦੀਨ ਮਜ਼੍ਹਬ ਦੀਆਂ ਆਪੇ ਚੁੱਕ ਲਓ ਬੀੜਾ, ਬੇੜੇ ਬੰਨ੍ਹ ਕੇ ਦਿਓ ਵਖਾਈਆ। ਝਗੜਾ ਮਿਟਾ ਦਿਓ ਹਸਤ ਕੀੜਾ, ਕੀਟ ਕੀਟਾ ਧਿਆਨ ਲਗਾਈਆ। ਮੇਰਾ ਦੇਖ ਕੇ ਦੁੱਖੀ ਹੋਇਆ ਜੀਉੜਾ, ਬਹੁੜੀ ਬਹੁੜੀ ਕਰ ਕੁਰਲਾਈਆ। ਚਾਰ ਕੁੰਟ ਕਟੇ ਕੋਇ ਨਾ ਭੀੜਾ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਮੇਰੀ ਦਰਦ ਕਰਦੀ ਹੱਡੀ ਰੀੜਾ, ਕਮਰ ਸਕਾਂ ਨਾ ਮੂਲ ਉਠਾਈਆ। ਮੇਰੇ ਓਢਣ ਧਰਮ ਰਿਹਾ ਨਾ ਲੀੜਾ, ਸੀਸ ਪੱਟੀ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਦਇਆ ਕਮਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰੋ ਮੇਰੇ ਅੰਤਰ ਨਿਰੰਤਰ ਪੈਂਦੀਆਂ ਹੁੱਲਾਂ, ਹੌਲੀ ਹੌਲੀ ਸਭ ਨੂੰ ਦਿਆਂ ਸੁਣਾਈਆ। ਮੇਰਾ ਉਜੜਦਾ ਵੇਖੋ ਕੁੱਲਾ, ਕੁੱਲ ਮਾਲਕ ਕੀ ਖੇਲ ਖਿਲਾਈਆ। ਝਗੜਾ ਤੱਕੋ ਸ਼ੇਖ਼ਾ ਮੁੱਲਾ, ਮੁਸਾਇਕ ਦੇਣ ਦ੍ਰਿੜਾਈਆ। ਬਹੁੜੀ ਧਰਮ ਦੇ ਤੋਲ ਕੋਇ ਨਾ ਤੁਲਾ, ਤੁਲਹਾ ਨਜ਼ਰ ਕਿਸੇ ਨਾ ਆਈਆ। ਸਚ ਪ੍ਰੀਤੀ ਘੋਲੀ ਘੋਲ ਕੋਇ ਨਾ ਘੁਲਾ, ਆਪਣਾ ਆਪ ਨਾ ਕੋਇ ਘੁਮਾਈਆ। ਮਾਨਸ ਮਾਨਵ ਵੇਖੋ ਰੁਲਾ, ਕੀਮਤ ਜਗਤ ਨਾ ਕੋਇ ਰਖਾਈਆ। ਆਤਮ ਧਾਰ ਹੋ ਕੇ ਪਰਮਾਤਮ ਭੁਲਾ, ਪਾਰਬ੍ਰਹਮ ਬ੍ਰਹਮ ਮਿਲਣ ਕੋਇ ਨਾ ਜਾਈਆ। ਅੰਮ੍ਰਿਤ ਰਸ ਸਭ ਦੇ ਬਾਟਿਉਂ ਡੁੱਲ੍ਹਾ, ਬੂੰਦ ਸਵਾਂਤੀ ਨਾ ਕੋਇ ਚਖਾਈਆ। ਅੰਤਮ ਦੀਪਕ ਹੋਣ ਵਾਲਾ ਗੁੱਲਾ, ਜਗਤ ਅੰਧੇਰਾ ਰਿਹਾ ਛਾਈਆ। ਤੁਸੀਂ ਖੇਲ ਤੱਕੋ ਪਰਵਰਦਿਗਾਰ ਜੋ ਸੁਲਹਕੁਲਾ, ਕੁੱਲ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਮੇਰੇ ਅੰਤਰ ਵੇਖੋ ਦੁਖੜਾ, ਬਿਨ ਨੈਣਾਂ ਨੈਣ ਉਠਾਈਆ। ਜਗਤ ਜਹਾਨ ਹੋਇਆ ਭੁਖੜਾ, ਜਗਤ ਤ੍ਰਿਸ਼ਨਾ ਨਾ ਕੋਇ ਮਿਟਾਈਆ। ਕੂੜੀ ਨੀਂਦ ਗ਼ਫ਼ਲਤ ਸੁੱਤੜਾ, ਸੁਰਤੀ ਸ਼ਬਦ ਨਾ ਕੋਇ ਜਗਾਈਆ। ਸੁਹੰਜਣੀ ਹੋਏ ਕੋਇ ਨਾ ਰੁਤੜਾ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਭਾਗ ਲੱਗੇ ਨਾ ਕਾਇਆ ਬੁਤੜਾ, ਪੰਜ ਤੱਤ ਵੱਜੇ ਨਾ ਕੋਇ ਵਧਾਈਆ। ਪਵਿਤ੍ਰ ਹੋਇਆ ਨਾ ਉਲਟਾ ਮਾਤ ਗਰਭ ਦਾ ਰੁੱਖੜਾ, ਪੁਨੀਤ ਨਜ਼ਰ ਕੋਇ ਨਾ ਆਈਆ। ਦੁਰਮਤ ਮੈਲ ਧੋਏ ਕੋਇ ਨਾ ਮੁਖੜਾ, ਨੇਤਰ ਨੈਣ ਨਾ ਕੋਇ ਖੁਲਾਈਆ। ਨਿਗਾਹ ਮਾਰ ਲਓ ਖੇਲ ਤੱਕੋ ਕਲਜੁਗੜਾ, ਕੀ ਕਲਕਾਤੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਸਦਾ ਵਰਤੇ ਅਬਿਨਾਸ਼ੀ ਅਚੁਤੜਾ, ਪਾਰਬ੍ਰਹਮ ਪ੍ਰਭ ਸਦ ਤੇਰੀ ਬੇਪਰਵਾਹੀਆ।

੨੭ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਗੜ੍ਹੀ ਲਾਂਗਰੀ ਜ਼ਿਲਾ ਕਰਨਾਲ ਮਹਿੰਦਰ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰਾ ਸਾਹਿਬ ਸਵਾਮੀ ਤੱਕੋ ਪ੍ਰਭ, ਪ੍ਰਭੂ ਬੇਅੰਤ ਬੇਪਰਵਾਹ ਬੇਪਰਵਾਹੀਆ। ਜਿਸ ਨੂੰ ਪੈਗ਼ੰਬਰਾਂ ਨੂਰ ਅਲਾਹੀ ਕਿਹਾ ਰੱਬ, ਯਾਮਬੀਨ

ਆਲਮੀਨ ਵਡ ਵਡਿਆਈਆ। ਉਹ ਪ੍ਰਗਟ ਹੋ ਗਿਆ ਨਾਲ ਸਬਬ, ਸਾਹਿਬ ਸੁਲਤਾਨ ਨੌਜਵਾਨ ਸ੍ਰੀ ਭਗਵਾਨ ਅਗੰਮ ਅਥਾਹੀਆ। ਮਿਹਰਵਾਨ ਮਹਿਬੂਬ ਬਿਨਾ ਮੁਹੱਬਤ ਗਿਆ ਲੱਭ, ਲਬਾਂ ਕੱਟਣ ਵਾਲਿਓ ਦਿਆਂ ਜਣਾਈਆ। ਜਿਸ ਦੇ ਕੋਲ ਕੁਛ ਸਭ, ਅਤੋਟ ਅਤੁੱਟ ਆਪ ਰਖਾਈਆ। ਉਹ ਲਹਿਣੇ ਦੇਣੇ ਪੂਰੇ ਕਰੇ ਜਨ ਭਗਤਾਂ ਅੰਮ੍ਰਿਤ ਦੇ ਕੇ ਕਵਲ ਨਭ, ਅਨਰਸੀਆ ਰਸ ਚਖਾਈਆ। ਮਿਹਰਵਾਨ ਮਹਿਬੂਬ ਪ੍ਰਗਟ ਹੋ ਕੇ ਉਪਰ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦਾ ਮੇਲਾ ਗੁਰੂ ਗੁਰ ਚੇਲਾ ਉਪਰ ਸ਼ਾਹ ਰਗ, ਨਵ ਦਵਾਰ ਦਾ ਪੰਧ ਮੁਕਾਈਆ। ਤ੍ਰੈਗੁਣ ਮੇਟੇ ਕੂੜ ਕੁੜਿਆਰੀ ਅੱਗ, ਜਗਤ ਤ੍ਰਿਸ਼ਨਾ ਤ੍ਰਿਖਾ ਗਵਾਈਆ। ਦਾਤਾ ਯੋਧਾ ਸੂਰਬੀਰ ਹੋ ਕੇ ਸਰਬਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਲਏ ਅੰਗੜਾਈਆ। ਜਿਸ ਕੂੜੀ ਕਿਰਿਆ ਹੰਕਾਰ ਵਿਕਾਰ ਦੇਣਾ ਬੱਧ, ਬਦਲਾ ਚੁਕਾਏ ਥਾਉਂ ਥਾਈਂਆ। ਜੋ ਭਗਤ ਸੁਹੇਲੇ ਸੰਤ ਗੁਰਮੁਖ ਸੂਫ਼ੀ ਰਹਿਣ ਨਾ ਦੇਵੇ ਅਲੱਗ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਦੀਨ ਮਜ਼੍ਹਬ ਤਨ ਵਜੂਦ ਕਾਇਆ ਮਾਟੀ ਮੇਟ ਕੇ ਹੱਦ, ਹਦੂਦ ਮਹਿਬੂਬ ਇਕੋ ਇਕ ਸਮਝਾਈਆ। ਜਿਸ ਦਾ ਨਾਮ ਨਿਧਾਨਾ ਦੋ ਜਹਾਨਾਂ ਵੱਜਣਾ ਨੱਦ, ਅਨਹਦ ਨਾਦੀ ਨਾਦ ਸੁਣਾਈਆ। ਧਰਨੀ ਕਹੇ ਮੈਂ ਉਸ ਦੇ ਚਰਨ ਕਵਲ ਧਵਲ ਹੋ ਕੇ ਰਹੀ ਦੱਬ, ਖ਼ੁਸ਼ੀਆਂ ਵਿਚ ਸੇਵ ਕਮਾਈਆ। ਪਰਮ ਪੁਰਖ ਪਿਆਰ ਤੇਰੇ ਵਿਚ ਜਾਣਾ ਬੱਝ, ਡੋਰੀ ਤੰਦ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਸਾਹਿਬ ਸਤਿਗੁਰ ਤੇਰੀਆਂ ਓਟਾਂ, ਓੜਕ ਓੜਕ ਓੜਕ ਧਿਆਨ ਲਗਾਈਆ। ਤੇਰੀ ਸ੍ਰਿਸ਼ਟੀ ਖ਼ਾਲਕ ਮਖ਼ਲੂਕ ਕੋਟਨ ਕੋਟਾਂ, ਕੋਟੀ ਕੋਟ ਵੇਖ ਵਖਾਈਆ। ਬੇਸ਼ਕ ਹਰ ਘਟ ਅੰਦਰ ਤੇਰੀਆਂ ਜੋਤਾਂ, ਜੋਤੀ ਜਾਤੇ ਪੁਰਖ ਬਿਧਾਤੇ ਤੇਰਾ ਨੂਰ ਰੁਸ਼ਨਾਈਆ। ਮੈਂ ਜਿਧਰ ਤੱਕਾਂ ਕਲਜੁਗ ਕੂੜ ਕੁੜਿਆਰ ਦੀਨਾਂ ਮਾਰੇ ਚੋਟਾਂ, ਚੋਟੀ ਚੜ੍ਹ ਕੇ ਚੋਟਾ ਸਭ ਨੂੰ ਵੇਖ ਵਖਾਈਆ। ਮਨ ਵਿਕਾਰੀ ਜਗਤ ਹੰਕਾਰੀ ਵਿਸ਼ਿਆਂ ਵਿਚ ਹੋ ਗਿਆ ਖੋਟਾ, ਖ਼ਸਮ ਖ਼ਸਮਾਨੇ ਸ੍ਰੀ ਭਗਵਾਨੇ ਤੈਨੂੰ ਗਿਆ ਭੁਲਾਈਆ। ਮੈਂ ਕੀ ਦੱਸਾਂ ਨਾਲ ਜ਼ਬਾਨ ਬੁੱਲਾਂ ਹੋਠਾਂ, ਰਸਨਾ ਜਿਹਵਾ ਢੋਲਾ ਕੀ ਕੀ ਗਾਈਆ। ਦਰੋਹੀ ਦੁਹਾਈ ਮੇਰੀ ਮੇਰਾ ਦੁਖੇ ਪੋਟਾ ਪੋਟਾ, ਅੰਗ ਅੰਗ ਦਏ ਦੁਹਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਨਿਗਾਹ ਮਾਰ ਲੈ ਆਪਣਿਆਂ ਲੋਕਾਂ, ਖੰਡਾਂ ਬ੍ਰਹਿਮੰਡਾਂ ਤਬਕਾਂ ਧਿਆਨ ਲਗਾਈਆ। ਮੈਂ ਦੁਖਿਆਰਨ ਦਰ ਤੇ ਭਿਖਾਰਨ ਮੇਰਾ ਅੰਦਰੋਂ ਨਿਕਲੇ ਹੌਕਾ, ਹਾਏ ਉਫ਼ ਮੇਰੀ ਦੁਹਾਈਆ। ਸਹਾਰਾ ਰਿਹਾ ਨਾ ਤੇਰੇ ਨਾਉਂ ਕਾ, ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਡਰ ਰਿਹਾ ਨਾ ਤੇਰੇ ਭਾਓ ਕਾ, ਭੈ ਭਉ ਨਾ ਕੋਇ ਜਣਾਈਆ। ਮੈਂ ਢੋਲਾ ਸੁਣਨਾ ਚਾਹੁੰਦੀ ਤੇਰਾ ਸਿਫ਼ਤ ਸਲਾਹੀ ਵਾਹੋ ਵਾਹੋ ਕਾ, ਵਾਹਵਾ ਤੇਰੀ ਬੇਪਰਵਾਹੀਆ। ਤੂੰ ਖੇਲ ਤੱਕ ਲੈ ਕਲਜੁਗ ਕੂੜ ਪਸਾਓ ਕਾ, ਪਰਮ ਪੁਰਖ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਧਰਮ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਚ ਵਸਤ ਅਗੰਮੀ ਬਿਨ ਮੰਗਿਆਂ ਦੇ ਵੰਡ, ਅਨਮੁੱਲੀ ਆਪ ਵਰਤਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਨਿਰਗੁਣ ਧਾਰ ਪਾ ਠੰਡ, ਸਰਗੁਣ ਅਗਨੀ ਤੱਤ ਬੁਝਾਈਆ। ਗੁਰਮੁਖ ਸੰਤ ਸੁਹੇਲਾ ਭਾਗਹੀਣ ਹੋਏ ਕੋਇ ਨਾ ਮੰਦ, ਮੰਦਭਾਗੀਆਂ ਦੇ ਵਡਿਆਈਆ। ਜੇ ਤੂੰ ਨਿਸ਼ਾਨ ਮੇਟਣਾ ਤਾਰਾ

ਚੰਦ, ਗੁਰਮੁਖ ਚੰਦ ਸਿਤਾਰੇ ਮੇਰੇ ਉਤੇ ਦੇ ਚਮਕਾਈਆ। ਧਰਨੀ ਕਹੇ ਮੈਂ ਮਾਂਗਤ ਹੋ ਕੇ ਮੇਰੇ ਸਾਹਿਬਾ ਮੰਗਾਂ ਮੰਗ, ਦੋਏ ਜੋੜ ਵਾਸਤਾ ਪਾਈਆ। ਅੰਤਰ ਨਿਰੰਤਰ ਨਿਰਵੈਰ ਦੇ ਦੇ ਅਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਮੈਂ ਚਾਹੁੰਦੀ ਜੋ ਤੂੰ ਮੇਰਾ ਮੈਂ ਤੇਰਾ ਗਾਏ ਛੰਦ, ਸੋਹੰ ਢੋਲਾ ਸਹਿਜ ਸੁਖਦਾਈਆ। ਉਹ ਤੇਰਾ ਦਰਬਾਰਾ ਏਕੰਕਾਰਾ ਵਿਚ ਸੰਸਾਰਾ ਜਾਏ ਲੰਘ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਉਤੇ ਹੋਣਾ ਆਪ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਰਹੀਮ ਰਹਿਮਾਨ ਸ੍ਰੀ ਭਗਵਾਨ ਦੇਣੀ ਵਰਤਾਈਆ।

੨੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੌਮੀ ਫ਼ਾਰਮ ਜ਼ਿਲਾ ਕਰਨਾਲ ਸੰਤੋਖ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭ ਮੈਂ ਹੋਈ ਡਾਵਾਂ ਡੋਲ, ਧੀਰਜ ਧੀਰ ਧਰਮ ਨਾ ਕੋਇ ਰਖਾਈਆ। ਨਵ ਸੱਤ ਕੂੜ ਕਿਰਿਆ ਦਾ ਵੱਜਾ ਢੋਲ, ਚਾਰ ਦਸ ਹੋਈ ਸ਼ਨਵਾਈਆ। ਸਤਿ ਵਸਤ ਰਹੀ ਨਾ ਕਿਸੇ ਕੋਲ, ਕੋਇਲ ਵਾਂਗ ਕੂਕ ਕੁਰਲਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਮਿਠੜਾ ਨਜ਼ਰ ਨਾ ਆਵੇ ਬੋਲ, ਅਨਬੋਲਤ ਦਿਆਂ ਜਣਾਈਆ। ਚਾਰ ਵਰਨ ਅਠਾਰਾਂ ਬਰਨ ਸਚ ਕੰਡੇ ਤੁਲਿਆ ਕੋਇ ਨਾ ਤੋਲ, ਅਤੁਲ ਤੇਰਾ ਭੇਵ ਕੋਇ ਨਾ ਪਾਈਆ। ਮਾਇਆ ਮਮਤਾ ਸਾਧਾਂ ਸੰਤਾਂ ਸਭ ਨੂੰ ਦਿਤਾ ਰੋਲ, ਮੰਜ਼ਲ ਹਕੀਕੀ ਲਾਸ਼ਰੀਕੀ ਚੜ੍ਹਨ ਕੋਇ ਨਾ ਪਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰਾ ਭਾਰ ਕਰ ਦੇ ਹੌਲ, ਕੂੜ ਕੁੜਿਆਰਾ ਵਿਚ ਸੰਸਾਰਾ ਬਾਹਰ ਕਢਾਈਆ। ਮੈਂ ਨੇਤਰ ਰੋਵਾਂ ਦਰ ਤੇਰੇ ਪੁਕਾਰਾਂ ਧੌਲ, ਧਵਲ ਹੋ ਕੇ ਸੀਸ ਨਿਵਾਈਆ। ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸਤਿ ਦਵਾਰਾ ਆਪਣਾ ਖੋਲ, ਖ਼ਲਕ ਦੇ ਖ਼ਾਲਕ ਪ੍ਰਿਤਪਾਲਕ ਹੋਣਾ ਆਪ ਸਹਾਈਆ। ਸ੍ਰਿਸ਼ਟੀ ਅੰਦਰ ਦ੍ਰਿਸ਼ਟੀ ਕਰ ਅਡੋਲ, ਅਡੁਲ ਦੇਣੀ ਆਪ ਵਡਿਆਈਆ। ਮਨੂਆ ਮਨ ਮਨਸਾ ਮਮਤਾ ਵਿਚ ਰਹੇ ਨਾ ਕੋਈ ਅਣਭੋਲ, ਸੋਈ ਸੁਰਤ ਅਕਾਲ ਮੂਰਤ ਨਾਦ ਤੂਰਤ ਸ਼ਬਦ ਨਾਲ ਜਗਾਈਆ। ਮੈਂ ਆਪਾ ਵਾਰੀ ਸਦਕੇ ਤੇਰੇ ਚਰਨਾਂ ਦੇਵਾਂ ਘੋਲ, ਘੋਲੀ ਆਪਣਾ ਆਪ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਮੈਂ ਕੂਕ ਕੂਕ ਕੇ ਦੇਵਾਂ ਹੋਕਾ, ਹੁਕਮ ਤੇਰਾ ਨਾਮ ਦੁਹਾਈਆ। ਨਿਗਾਹ ਮਾਰ ਲੈ ਚੌਦਾਂ ਲੋਕਾ, ਚੌਦਾਂ ਤਬਕ ਅੱਖ ਉਠਾਈਆ। ਸਤਿ ਸਤਿ ਦਾ ਦਿਸੇ ਨਾ ਕੋਇ ਸਲੋਕਾ, ਸੋਹਲਾ ਰਾਗ ਨਾ ਕੋਇ ਜਣਾਈਆ। ਜਿਧਰ ਤੱਕਾਂ ਦੀਨ ਮਜ਼੍ਹਬ ਮਜ਼੍ਹਬ ਦੀਨ ਦਾ ਹੋਵੇ ਧੋਖਾ, ਧਰਮ ਦੀ ਧਾਰ ਨਾ ਕੋਇ ਅਪਣਾਈਆ। ਮਿਹਰਵਾਨਾ ਮੇਰੇ ਉਤੇ ਆ ਕੇ ਵੇਖ ਲੈ ਆਪਣਾ ਮੌਕਾ, ਮੁਕੰਮਲ ਆਪਣਾ ਫੇਰਾ ਪਾਈਆ। ਜਗਤ ਜਹਾਨ ਵੇਖ ਲੈ ਰੋਤਾ, ਨੇਤਰ ਨੈਣਾਂ ਨੀਰ ਵਹਾਈਆ। ਕੂੜ ਕੁੜਿਆਰੀ ਨਿੰਦਰਾ ਵਿਚ ਸੋਤਾ, ਸੁਰਤੀ ਸ਼ਬਦ ਨਾ ਕੋਇ ਉਠਾਈਆ। ਕਲਜੁਗ ਸਾਗਰ ਵਿਚ ਸਭ ਨੇ ਮਾਰਿਆ ਗੋਤਾ, ਫੜ ਬਾਹੋਂ ਬਾਹਰ ਨਾ ਕੋਇ ਕਢਾਈਆ। ਦੁਰਮਤ ਕਲੇਵਰ ਪਾਪ ਜਾਏ ਨਾ ਧੋਤਾ, ਪਤਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੇ

ਅੰਤਰ ਵੇਖ ਲੈ ਮੇਰੇ ਸਵਾਮੀ, ਸਤਿਗੁਰ ਆਪਣਾ ਨੈਣ ਉਠਾਈਆ। ਤੂੰ ਮਿਹਰਵਾਨ ਮਿਹਰਵਾਨ ਅੰਤਰਜਾਮੀ, ਅੰਤਸ਼ਕਰਨ ਤੱਕ ਖ਼ਲਕ ਖ਼ੁਦਾਈਆ। ਤੂੰ ਰਹਿਮਤ ਕਰਨ ਵਾਲਾ ਰਹੀਮ ਰਹਿਮਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸਮ ਜਮੀਰ ਤੱਕ ਜੀਵ ਇਨਸਾਨੀ, ਘਟ ਨਿਵਾਸੀ ਫੋਲ ਫੁਲਾਈਆ। ਅੰਮ੍ਰਿਤ ਰਸ ਨਿਜ ਰਸ ਬੂੰਦ ਸਵਾਂਤੀ ਮਿਲੇ ਕਿਸੇ ਨਾ ਪਾਣੀ, ਨਾਭੀ ਕਵਲ ਨਾ ਕੋਇ ਉਲਟਾਈਆ। ਅਨਹਦ ਸ਼ਬਦ ਅਗੰਮੀ ਧੁਨ ਸੁਣੇ ਕੋਇ ਨਾ ਬਾਣੀ, ਬਾਣ ਅਣਿਆਲਾ ਤੀਰ ਨਾ ਕੋਇ ਚਲਾਈਆ। ਦੀਪਕ ਜੋਤ ਕਾਇਆ ਮੰਦਰ ਨਾ ਦਿਸੇ ਮਹਾਨੀ, ਨੂਰ ਨੁਰਾਨੇ ਤੇਰਾ ਨੂਰ ਨਜ਼ਰ ਕੋਇ ਨਾ ਪਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਵੱਜੇ ਨਾ ਕੋਇ ਵਧਾਈਆ। ਧਰਨੀ ਕਹੇ ਤੂੰ ਖੇਲ ਤੱਕ ਲੈ ਜ਼ਿਮੀਂ ਅਸਮਾਨੀ, ਇਸਮ ਆਜ਼ਮ ਪਰਦਾ ਆਪ ਉਠਾਈਆ। ਤੇਰਾ ਭੇਵ ਸਮਝੇ ਕੋਇ ਕਲਮ ਨਾ ਕਾਨੀ, ਗ੍ਰੰਥ ਸ਼ਾਸਤਰ ਅੰਤ ਕਹਿਣ ਨਾ ਪਾਈਆ। ਮੈਂ ਦਰ ਦਰਵੇਸ਼ਣ ਚਰਨ ਕਵਲ ਖੜੀ ਨਿਮਾਣੀ, ਨਿਵ ਨਿਵ ਲਾਗਾ ਪਾਈਂਆ। ਤੂੰ ਦੇਵਣਹਾਰ ਅਗੰਮਾ ਦਾਨੀ, ਦਾਤਾ ਦਇਆਵਾਨ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨੀ, ਸਤਿਜੁਗ ਸਚ ਧਰਮ ਨਿਸ਼ਾਨ ਝੁਲਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਕਢ ਦੇ ਅੰਦਰੋਂ ਬੇਈਮਾਨੀ, ਬੇਵਾ ਰੂਪ ਨਾ ਰਹੇ ਲੋਕਾਈਆ। ਹਰ ਹਿਰਦੇ ਅੰਦਰ ਕਿਰਪਾ ਕਰ ਸ੍ਰੀ ਭਗਵਾਨੀ, ਭਗਵਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ।

੨੮ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਹਰਨੋਲਾ ਜ਼ਿਲਾ ਕਰਨਾਲ ਚੰਨਣ ਸਿੰਘ ਦੇ ਗ੍ਰਹਿ

ਗੁਰਸਿਖਾਂ ਅੰਤਰ ਲੱਗੀ ਔੜ, ਚਾਤ੍ਰਕ ਗੁਰਮੁਖ ਰਹੇ ਬਿਲਲਾਈਆ। ਪੁਰਖ ਅਕਾਲਾ ਦੀਨ ਦਿਆਲਾ ਜਾਏ ਬਹੁੜ, ਨੂਰ ਨੁਰਾਨਾ ਸ਼ਾਹ ਸੁਲਤਾਨਾ ਦੋ ਜਹਾਨਾਂ ਪੰਧ ਮੁਕਾਈਆ। ਸ਼ਬਦ ਅਗੰਮੇ ਸ਼ਾਹ ਸਵਾਰਾ ਚੜ੍ਹੇ ਘੋੜ, ਨਿਰਗੁਣ ਧਾਰ ਨਿਰਾਕਾਰ ਨਿਰੰਕਾਰ ਆਪਣਾ ਪੰਧ ਮੁਕਾਈਆ। ਕਲਜੁਗ ਕੂੜੀ ਕਿਰਿਆ ਅੰਦਰੋਂ ਕਢੇ ਕੌੜ, ਕੂੜ ਕੁਕਰਮ ਵਿਕਾਰ ਮਿਟਾਈਆ। ਪਾਰ ਕਰ ਕੇ ਭੀੜੀ ਗਲੀ ਸੌੜ, ਗ੍ਰਹਿ ਮੰਦਰ ਇਕ ਸੁਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰ ਕੇ ਜੋੜ, ਜੁਗ ਜਨਮ ਦੇ ਵਿਛੜੇ ਲਏ ਮਿਲਾਈਆ। ਸੁਰਤ ਸ਼ਬਦ ਪ੍ਰੀਤ ਨਿਭਾਵੇ ਤੋੜ, ਅੱਧ ਵਿਚਕਾਰ ਨਾ ਕੋਇ ਤੁੜਾਈਆ। ਵੇਖ ਵਖਾਣੇ ਜਗਤ ਜਹਾਨ ਵਿਚ ਅੰਧਘੋਰ, ਘੋਰੀ ਬਣ ਕੇ ਧਿਆਨ ਲਗਾਈਆ। ਲੇਖਾ ਮੁਕਾ ਕੇ ਪੰਜ ਚੋਰ, ਚੋਰੀ ਚੋਰੀ ਅਪਣਾ ਭੇਵ ਖੁਲਾਈਆ। ਮਨੂਆ ਮਨ ਜਗਤ ਮਨਸਾ ਵਿਚ ਨਾ ਪਾਵੇ ਸ਼ੋਰ, ਸ਼ੌਹਰਾ ਬਾਂਕਾ ਹੋਏ ਸਹਾਈਆ। ਸਚ ਪਿਆਰ ਮੁਹੱਬਤ ਵਿਚ ਭਾਗ ਕਰੇ ਮਥੋਰ, ਮਿਥਿਆ ਦੱਸ ਕੂੜ ਲੋਕਾਈਆ। ਅੰਮ੍ਰਿਤ ਆਤਮ ਨਿਝਰ ਝਿਰਨੇ ਜਾਮ ਪਿਆਏ ਤ੍ਰਿਸ਼ਨਾ ਫੇਰ ਰਹੇ ਨਾ ਹੋਰ, ਜਗਤ ਮਮਤਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਗੁਰਮੁਖਾਂ ਔੜ ਸਦਾ ਰਹੇ ਲੱਗੀ, ਅੰਤਰ ਅੰਤਰ ਪ੍ਰਭੂ ਲਗਾਈਆ। ਉਹ ਵੇਖਣਹਾਰਾ ਸੂਰਾ ਸਰਬਗੀ, ਸ਼ਹਿਨਸ਼ਾਹ ਧੁਰਦਰਗਾਹੀਆ। ਉਹ ਨਿਰਗੁਣ

ਧਾਰ ਜਾਮ ਪਿਆਏ ਬਿਨਾ ਕਟੋਰਿਆਂ ਜੱਗੀ, ਬੂੰਦ ਸਵਾਂਤੀ ਕਵਲ ਨਾਭੀ ਆਪ ਟਪਕਾਈਆ। ਅੰਦਰੋਂ ਲੇਖਾ ਮੁਕਾਵੇ ਨੇਕੀ ਬਦੀ, ਬਦਲਾ ਚੁਕਾਏ ਥਾਉਂ ਥਾਈਂਆ। ਗੁਰਮੁਖਾਂ ਨਾਮ ਰਸ ਚਖਾਏ ਬੁੱਲਾਂ ਲਬੀ, ਤ੍ਰਿਸ਼ਨਾ ਕੂੜ ਮਿਟਾਈਆ। ਖੇਲ ਕਰੇ ਸ੍ਰੀ ਭਗਵਾਨਾ ਪੁਰਖ ਅਕਾਲਾ ਨੂਰ ਅਲਾਹੀ ਰੱਬੀ, ਆਲਮੀਨ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਮੇਟੇ ਸਭੀ, ਸਭਾ ਕੂੜੀ ਦਏ ਮਿਟਾਈਆ। ਗੁਰਮੁਖਾਂ ਅੰਦਰ ਔੜ ਦੀ ਸਦਾ ਪਿਆਸ, ਜੁਗ ਜੁਗ ਪ੍ਰਭ ਆਪ ਲਗਾਈਆ। ਬਿਨਾ ਜਗਤ ਪੈਮਾਨਿਆਂ ਸਾਕੀ ਬਣ ਕੇ ਪਿਆਏ ਅਗੰਮਾ ਗਿਲਾਸ, ਜਿਸ ਦਾ ਨਾਪ ਵੰਡ ਨਾ ਕੋਇ ਵੰਡਾਈਆ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਅਗਨ ਬੁਝਾਈਆ। ਝਟ ਪ੍ਰਗਟ ਹੋ ਕੇ ਸਾਹਮਣੇ ਦਰਸ਼ਨ ਦੇਵੇ ਆਪ, ਆਪ ਆਪਣਾ ਨੂਰ ਕਰ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਣਾਏ ਸਾਕ, ਨਾਤਾ ਅਵਰ ਨਾ ਕੋਇ ਰਖਾਈਆ। ਜਗਤ ਪਿਆਸੇ ਦਾ ਅੰਦਰੋਂ ਖੋਲ ਕੇ ਤਾਕ, ਬਜਰ ਕਪਾਟੀ ਪਰਦਾ ਦਏ ਉਠਾਈਆ। ਨਿਗਾਹਬਾਨ ਹੋ ਕੇ ਲਏ ਝਾਕ, ਝਾਕੀ ਆਪਣੀ ਆਪੇ ਪਾਈਆ। ਸ਼ਬਦ ਅਨਾਦੀ ਸੁਣਾ ਨਾਦ, ਧੁਨ ਆਤਮਕ ਕਰੇ ਸ਼ਨਵਾਈਆ। ਜੋਤੀ ਜੋਤ ਜੋਤ ਕਰ ਪ੍ਰਕਾਸ਼, ਅੰਧ ਅੰਧੇਰ ਦਏ ਮਿਟਾਈਆ। ਸਾਚੀ ਔੜ ਦੀ ਪੂਰੀ ਕਰੇ ਆਸ, ਅੰਦਰੋਂ ਤ੍ਰਿਸ਼ਨਾ ਦਏ ਮਿਟਾਈਆ। ਮੇਲ ਮਿਲਾ ਕੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਜਨ ਭਗਤਾਂ ਔੜ ਸਦਾ ਅੰਦਰ, ਕਾਇਆ ਤਨ ਵਜੂਦ ਸੋਭਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਵੇਖੇ ਆਪਣਾ ਮੰਦਰ, ਗ੍ਰਹਿ ਪਰਦਾ ਆਪ ਚੁਕਾਈਆ। ਘਰ ਸਵਾਮੀ ਤੋੜ ਕੇ ਜੰਦਰ, ਦਰ ਦਰਵਾਜ਼ਾ ਲਏ ਖੁਲਾਈਆ। ਕਰ ਪ੍ਰਕਾਸ਼ ਅੰਧੇਰੀ ਕੰਦਰ, ਨੂਰ ਨੁਰਾਨਾ ਡਗਮਗਾਈਆ। ਮਨੂਆ ਦਹਿ ਦਿਸ਼ਾ ਉਠ ਨਾ ਧਾਵੇ ਬੰਦਰ, ਸ਼ਬਦੀ ਸ਼ਬਦੀ ਬੰਧ ਪਵਾਈਆ। ਸਾਚਾ ਪ੍ਰੇਮ ਪਿਆਰ ਦਾ ਰਸ ਦੇਵੇ ਜਿਹੜਾ ਬਿਨਾ ਪੀਤਿਆਂ ਘੁਟ ਅਗੇ ਜਾਵੇ ਸੰਘਣ, ਬਿਨ ਰਸਨਾ ਰਸ ਚਖਾਈਆ। ਬਿਨ ਛੋਹ ਤੋਂ ਦੇਵੇ ਪਰਮਾਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਪਰ ਉਸ ਧਾਮ ਉਤੇ ਕੋਟਾਂ ਵਿਚੋਂ ਵਿਰਲੇ ਗੁਰਮੁਖ ਪਿਆਸੇ ਲੰਘਣ, ਜਿਨ੍ਹਾਂ ਨੂੰ ਫੜ ਕੇ ਬਾਹੋਂ ਆਪ ਲੰਘਾਈਆ। ਉਹ ਔੜ ਦੇ ਮਾਰੇ ਬਿਨਾ ਹੱਥਾਂ ਤੋਂ ਪ੍ਰੇਮ ਪਿਆਰ ਦੀ ਝੋਲੀ ਡਾਹ ਕੇ ਮੰਗਣ, ਬਿਨਾ ਮੁਖ ਤੋਂ ਬੂੰਦ ਸਵਾਂਤੀ ਅੰਦਰ ਲੈਣ ਟਪਕਾਈਆ। ਸਤਿਗੁਰ ਦਾਤਾ ਸਦਾ ਸੁਹੇਲਾ ਜੁਗ ਜੁਗ ਧਰਤੀ (ਉਤੇ ਸਤਿ) ਦੀ ਦਾਤ ਆਵੇ ਵੰਡਣ, ਦੇਵਣਹਾਰ ਵਡ ਵਡਿਆਈਆ। ਜਗਤ ਪਿਆਸਿਆਂ ਆਪਣੇ ਨਾਲ ਆਵੇ ਗੰਢਣ, ਟੁੱਟੀ ਗੰਢ ਪਵਾਈਆ। ਜਿਹੜਾ ਸਾਗਰ ਪਾਰ ਨਹੀਂ ਹੁੰਦਾ ਮੁਹਾਣਿਆਂ ਨਾਲ ਵੰਝਣ, ਉਹ ਸ਼ਬਦ ਇਸ਼ਾਰੇ ਨਾਲ ਪਾਰ ਕਰਾਈਆ। ਧੰਨ ਭਾਗ ਜੇ ਪ੍ਰਭ ਦੀ ਔੜ ਪਿਆਸ ਵਾਲੇ ਗੁਰਮੁਖ ਧਰਨੀ ਉਤੇ ਜੰਮਣ, ਮਾਟੀ ਖ਼ਾਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਮਿਹਰਵਾਨ ਇਕ ਅਖਵਾਈਆ। ਔੜ ਕਹੇ ਮੈਨੂੰ ਪ੍ਰਭੂ ਅੰਮ੍ਰਿਤ ਮੇਘ ਬਰਸੀਂ, ਬੂੰਦਾ ਬਾਂਦੀ ਦੀ ਲੋੜ ਰਹੇ ਨਾ ਰਾਈਆ। ਤੂੰ ਮੇਰਾ ਮਾਲਕ ਇਕੋ ਅਰਸ਼ੀ, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਆ ਜਾ ਉਤੇ ਫ਼ਰਸ਼ੀ, ਧਰਨੀ ਧਰਤ ਧਵਲ ਡੇਰਾ ਲਾਈਆ। ਮੈਂ ਪਿਆਸੀ ਤੇਰੇ ਬਿਨਾ ਤੜਫੀ, ਸਾਂਤਕ ਸਤਿ ਨਾ ਕੋਇ ਕਰਾਈਆ। ਮੈਨੂੰ ਸ਼ਰਅ ਛੁੜਾ ਕੇ ਜਗਤ ਵਾਲੀ ਹਰਫ਼ੀ, ਹਲਫ਼ੀਆ ਬਿਆਨ ਦੇ ਕੇ ਰਹੀ ਸੁਣਾਈਆ। ਮੈਂ ਪਿਆਸਣ

ਇਕ ਤੇ ਇਕ ਕਰ ਦੇ ਤਰਫ਼ੀ, ਇਕੋ ਜਾਮ ਮੇਰੇ ਮੁਖ ਦੇਣਾ ਲਗਾਈਆ। ਨਾ ਸੋਗ ਰਹੇ ਨਾ ਹਰਖੀ, ਚਿੰਤਾ ਗ਼ਮ ਦੇਣੀ ਮਿਟਾਈਆ। ਨਾ ਗਰਮੀ ਰਹੇ ਨਾ ਸਰਦੀ, ਤਤਵ ਤਤ ਨਾ ਕੋਇ ਤਪਾਈਆ। ਮੈਂ ਤੇਰੇ ਪਿਆਸ ਬਿਨਾ ਮਰਦੀ, ਮਰਦ ਮਰਦਾਨੇ ਹੋਣਾ ਆਪ ਸਹਾਈਆ। ਮੈਂ ਔੜ ਉਸ ਗੁਰਮੁਖ ਦੇ ਘਰ ਦੀ, ਜਿਸ ਘਰ ਤੇਰਾ ਨੂਰ ਨਜ਼ਰੀ ਆਈਆ। ਮੈਨੂੰ ਤੇਰਾ ਦਰਸ ਕਰ ਕੇ ਖ਼ੁਮਾਰੀ ਚੜ੍ਹਦੀ, ਸਰੂਰ ਸਰੂਰ ਵਿਚੋਂ ਦਿੱਤਾ ਪ੍ਰਗਟਾਈਆ। ਮੈਂ ਵਣਜਾਰੀ ਹੋ ਗਈ ਤੇਰੇ ਘਰ ਕੀ, ਜਿਸ ਘਰ ਵਸੇ ਬੇਪ੍ਰਵਾਹੀਆ। ਮੈਨੂੰ ਇਉਂ ਦਿਸਦਾ ਉਥੇ ਜੋਤ ਇਕੋ ਅਗੰਮੀ ਬਲਦੀ, ਦੂਜਾ ਨਜ਼ਰ ਕੋਇ ਨਾ ਆਈਆ। ਓਹ ਧਾਮ ਸੁਹੰਜਣਾ ਖੇਲ ਤੇਰੀ ਅਟੱਲ ਦੀ, ਮਿਹਰਵਾਨ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਵਾਮੀ ਘਟ ਨਿਵਾਸੀ ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਆਸ ਪਿਆਸ ਦੇਣੀ ਬੁਝਾਈਆ।

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰਾ ਵੇਖੋ ਅੰਤਸ਼ਕਰਨ, ਕਰਨੀ ਦੇ ਕਰਤੇ ਧਿਆਨ ਲਗਾਈਆ। ਤੁਸੀਂ ਧਰ ਕੇ ਗਏ ਮੇਰੇ ਉਤੇ ਪਵਿਤ੍ਰ ਚਰਨ, ਕਵਲ ਕਵਲਾਂ ਰੰਗ ਰੰਗਾਈਆ। ਸੰਦੇਸਾ ਦਿੱਤਾ ਪੁਰਖ ਅਕਾਲ ਦੀ ਇਕੋ ਸ਼ਰਨ, ਸ਼ਰਨਗਤ ਇਕ ਅਖਵਾਈਆ। ਮੈਂ ਓਸੇ ਦੇ ਅੰਕੜੇ ਲੱਗੀ ਪੜ੍ਹਨ, ਬਿਨ ਅੱਖਰਾਂ ਢੋਲੇ ਗਾਈਆ। ਉਸ ਦੇ ਮੰਜ਼ਲ ਲੱਗੀ ਚੜ੍ਹਨ, ਬਿਨ ਪੌੜੀ ਡੰਡੇ ਪੰਧ ਮੁਕਾਈਆ। ਉਸੇ ਦਾ ਫੜਨ ਲੱਗੀ ਲੜਨ, ਬਿਨ ਪੱਲੂ ਗੰਢ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਭੇਵ ਆਪ ਖੁਲਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰਦੇਵ ਮੇਰੇ ਵੇਖੋ ਆਪਣਿਆਂ ਹਿੱਸਿਆਂ ਬਾਬਾਂ ਵਾਲੀ ਕਿਤਾਬ, ਕੁਤਬਖ਼ਾਨਿਆਂ ਬਾਹਰ ਧਿਆਨ ਲਗਾਈਆ। ਜਿਸ ਦੇ ਵਿਚ ਦੀਨਾਂ ਮਜ਼੍ਹਬਾਂ ਤੋਂ ਪਰੇ ਹਿਸਾਬ, ਹਿੱਸਾ ਵੰਡ ਨਜ਼ਰ ਕੋਇ ਨਾ ਆਈਆ। ਇਕੋ ਪਰਵਰਦਿਗਾਰ ਸਾਝੇ ਯਾਰ ਪੁਰਖ ਅਕਾਲ ਨੂੰ ਹੋਏ ਅਦਾਬ, ਦੂਸਰ ਸੀਸ ਨਾ ਕੋਇ ਝੁਕਾਈਆ। ਇਕੋ ਮੰਦਰ ਹਕ ਕਾਅਬਾ ਦਿਸੇ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਤੁਸੀਂ ਸਾਰੇ ਇਕੋ ਨੂੰ ਇਕੋ ਰੂਪ ਵਿਚ ਰਹੇ ਅਰਾਧ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਮੈਂ ਸਭ ਦੀ ਸੁਣਾਂ ਆਵਾਜ਼, ਬਿਨ ਸਰਵਣਾਂ ਮੇਰੇ ਅੰਦਰ ਵੱਜੇ ਵਧਾਈਆ। ਸਚ ਦੱਸੋ ਕੀ ਪ੍ਰਭ ਦਾ ਖੇਲ ਅਗੇ ਤੇ ਕੀ ਖੋਲੇ ਰਾਜ਼, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪੈਗ਼ੰਬਰੋ ਕਦ ਵੇਲਾ ਪੂਰਾ ਹੋਵੇ ਤੁਹਾਡੀ ਨਿਮਾਜ਼, ਸ਼ਰਅ ਸ਼ਰਅ ਨਾਲ ਟਕਰਾਈਆ। ਮੂਸਾ ਈਸਾ ਕਵਣ ਬਿਧ ਹੋਵਣ ਆਜ਼ਾਦ, ਸ਼ਰਅ ਜ਼ੰਜੀਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਸੁਣ ਲੈ ਧੁਰ ਫ਼ਰਮਾਨਾ, ਸ਼ਬਦ ਧਾਰ ਜਣਾਈਆ। ਸਾਡਾ ਇਕੋ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਧੁਰ ਦਾ ਰਾਣਾ, ਮਾਲਕ ਬੇਪ੍ਰਵਾਹੀਆ। ਅਸੀਂ ਉਸ ਦੇ ਹੁਕਮ ਅੰਦਰ ਮਾਤਲੋਕ ਨਾਮ ਕਲਮਿਆਂ ਗਾਇਆ ਗਾਣਾ, ਅੱਖਰ ਅੱਖਰਾਂ ਨਾਲ ਮਿਲਾਈਆ। ਉਹ ਸੂਰਬੀਰ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਸਾਰੇ ਮੰਨ ਕੇ ਆਏ ਉਸ ਦਾ ਭਾਣਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਸਭ ਨੇ ਭਵਿਖਤਾਂ ਵਿਚ ਲਿਖਿਆ ਲੇਖ ਮਹਾਨਾ, ਮਹਿੰਮਾ ਕਥ ਕਥ ਦ੍ਰਿੜਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਸਭ ਦਾ ਹੋਵੇ ਜਾਣੀ ਜਾਣਾ, ਜਾਨਣਹਾਰ ਇਕ ਅਖਵਾਈਆ। ਜਿਸ ਕੰਤ ਭਗਵੰਤ

ਕਲਜੁਗ ਅੰਤ ਕੂੜੀ ਕਿਰਿਆ ਪੰਧ ਮੁਕਾਣਾ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਪੁਰਖ ਬਿਧਾਤਾ ਜੋਤੀ ਸ਼ਬਦੀ ਧਾਰ ਪਹਿਰ ਕੇ ਬਾਣਾ, ਨੂਰ ਨੁਰਾਨਾ ਇਕ ਨੂਰ ਕਰੇ ਰੁਸ਼ਨਾਈਆ। ਸਚ ਧਾਮ ਜਿਸ ਦਾ ਸੰਬਲ ਹੋਏ ਟਿਕਾਣਾ, ਟਿੱਕੇ ਮਸਤਕ ਧੂੜੀ ਸਭ ਨੂੰ ਦਏ ਰਮਾਈਆ। ਤੂੰ ਓਸ ਦੇ ਚਰਨ ਕਵਲ ਕਰ ਧਿਆਨਾ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਬੇਪ੍ਰਵਾਹੀਆ। ਧਰਨੀ ਕਹੇ ਮੈਂ ਓਸੇ ਦੀ ਰਖੀ ਆਸ, ਆਸਾਵੰਦ ਅਖਵਾਈਆ। ਕਵਣ ਵੇਲਾ ਕਿਰਪਾ ਕਰੇ ਸਰਬ ਗੁਣਤਾਸ, ਗੁਣਵੰਤਾ ਧੁਰਦਰਗਾਹੀਆ। ਮੈਂ ਬਿਨਾ ਨੈਣਾਂ ਤੋਂ ਵੇਖਾਂ ਆਕਾਸ਼, ਅਕਾਸ਼ ਅਕਾਸ਼ਾਂ ਖੋਜ ਖੁਜਾਈਆ। ਮੇਰਾ ਮਾਲਕ ਖ਼ਾਲਕ ਆਵੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਮੇਰਾ ਵਕਤ ਸੁਹੰਜਣਾ ਘੜੀ ਸੁਹੰਜਣੀ ਹੋਵੇ ਰਾਸ, ਪਲ ਪਲ ਆਪਣੇ ਲੇਖੇ ਲਾਈਆ। ਮੇਰੀ ਜਗਤ ਤ੍ਰਿਸ਼ਨਾ ਮਿਟਾਏ ਪਿਆਸ, ਤ੍ਰਿਖਾ ਕੂੜ ਰਹੇ ਨਾ ਰਾਈਆ। ਬਿਨਾ ਗੋਪੀ ਕਾਹਨ ਤੋਂ ਸ਼ਬਦੀ ਧਾਰ ਪਾਵੇ ਰਾਸ, ਮੰਡਲ ਮੰਡਪ ਆਪ ਨਚਾਈਆ। ਸਤਿ ਸਤਿ ਦਾ ਲੇਖਾ ਲਹਿਣਾ ਨਿਰਗੁਣ ਨੂਰ ਕਰੇ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਮੈਂ ਓਸੇ ਦੀ ਦਾਸੀ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਪ੍ਰੀਤਮ ਹੋ ਕੇ ਮੈਨੂੰ ਦੇਵੇ ਦਾਤ, ਦਾਤਾ ਦਾਨੀ ਆਪਣੀ ਦਇਆ ਕਮਾਈਆ।

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਨਾਨਕਸਰ ਜ਼ਿਲਾ ਕਰਨਾਲ ਭਾਨ ਸਿੰਘ ਪ੍ਰੀਤਮ ਸਿੰਘ ਦੇ ਗ੍ਰਹਿ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਆਪਣਾ ਵੇਖੋ ਆਣ ਕੇ ਧਰਮ, ਧਰਮੀਉਂ ਧਰਮ ਦੀ ਧਾਰ ਧਾਰ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਬਿਨਾ ਨੈਣ ਤੋਂ ਤੱਕੋ ਕਰਮ, ਕਰਮ ਕਾਂਡ ਵਿਚ ਬ੍ਰਹਿਮਾਂਡ ਖੋਜ ਖੁਜਾਈਆ। ਜੋ ਹੱਦ ਹਦੂਦ ਬਣਾ ਕੇ ਗਏ ਕਾਇਆ ਮਾਟੀ ਚਰਮ, ਦੀਨ ਮਜ਼੍ਹਬ ਜਿਸਮ ਇਸਮ ਵੰਡ ਵੰਡਾਈਆ। ਸਚ ਪ੍ਰੀਤੀ ਅੰਦਰ ਨੀਤੀ ਤੱਕੋ ਅਗੰਮੇ ਚਰਨ, ਚਰਨੋਦਕ ਰਸ ਅੰਮ੍ਰਿਤ ਹੱਥ ਕਿਸੇ ਨਾ ਆਈਆ। ਨਿਜ ਨੈਣ ਨੇਤਰ ਲੋਚਨ ਖੁਲ੍ਹੇ ਕਿਸੇ ਨਾ ਹਰਨ ਫਰਨ, ਨਿਰਗੁਣ ਧਾਰ ਨਿਰਵੈਰ ਦਰਸ ਕੋਇ ਨਾ ਪਾਈਆ। ਆਪਣਾ ਆਪਣਾ ਵਾਅਦਾ ਕੌਲ ਇਕਰਾਰ ਤਕੋ ਪ੍ਰਣ, ਜੋ ਪਰਮ ਪੁਰਖ ਨਾਲ ਕੀਤਾ ਚਾਈਂ ਚਾਈਂਆ। ਨਿਰਅੱਖਰ ਧਾਰ ਦੀ ਧਾਰ ਅੱਖਰ ਮੈਂ ਤੁਹਾਡੇ ਲੱਗੀ ਪੜ੍ਹਨ, ਚਾਰ ਜੁਗ ਦੇ ਗ੍ਰੰਥਾਂ ਸ਼ਾਸਤਰਾਂ ਬਾਹਰ ਸੁਣਾਈਆ। ਨਿਗਾਹ ਮਾਰੋ ਕਿਉਂ ਦੀਨ ਦੁਨੀ ਨਾਮ ਕਲਮਿਆਂ ਉਤੇ ਲੱਗੀ ਲੜਨ, ਝਗੜਾ ਸ਼ਰਅ ਵਾਲਾ ਰਖਾਈਆ। ਕੀ ਖੇਲ ਹੋਣਾ ਚੋਟੀ ਜੜਨ, ਕੀ ਚੇਤਨ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਕੀ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣੀ ਆਪਣੀ ਸਿਖਿਆ, ਦੀਨਾਂ ਮਜ਼੍ਹਬਾਂ ਅੰਤਰ ਅੰਤਸ਼ਕਰਨ ਧਿਆਨ ਲਗਾਈਆ। ਜੋ ਸਤਿ ਸਚ ਦੀ ਪਾ ਕੇ ਗਏ ਭਿਖਿਆ, ਕਾਇਆ ਮੰਦਰ ਅੰਦਰ ਟਿਕਾਈਆ। ਜੋ ਨਾਮ ਕਲਮਿਆਂ ਦੀਨਾਂ ਦੱਸ ਕੇ ਗਏ ਇਛਿਆ, ਨਿਰਇਛਤ ਹੋ ਕੇ ਜਗਤ ਸਮਝਾਈਆ। ਨੂਰ ਨੁਰਾਨਾ ਸ੍ਰੀ ਭਗਵਾਨਾ ਕਿਸੇ ਅੰਦਰ ਮੂਲ ਨਾ ਦਿਸਿਆ, ਮੈਂ ਹਰ

ਘਟ ਅੰਤਰ ਤੱਕਿਆ ਥਾਉਂ ਥਾਈਂਆ। ਧਰਨੀ ਕਹੇ ਮਾਨਸ ਮਾਨਵ ਮਾਨੁਖ ਕੂੜ ਕਿਰਿਆ ਦੇ ਵਿਚ ਵਿਕਿਆ, ਧਰਮ ਦਾ ਤੋਲ ਤਰਾਜੂ ਜਗਤ ਨਾ ਕੋਇ ਤੁਲਾਈਆ। ਤੁਹਾਡੇ ਪਿਆਰ ਵਿਚ ਸਤਿਕਾਰ ਵਿਚ ਸ਼ਬਦ ਦੀ ਧਾਰ ਵਿਚ ਏਕੰਕਾਰ ਵਿਚ ਮਨ ਕਿਸੇ ਨਾ ਟਿਕਿਆ, ਪਰਵਰਦਿਗਾਰ ਸਾਂਝਾ ਯਾਰ ਮਿਲਣ ਕਿਸੇ ਨਾ ਪਾਈਆ। ਮੈਂ ਵੇਖਿਆ ਵੱਡਿਆਂ ਨਿੱਕਿਆਂ, ਸ਼ਾਹ ਸੁਲਤਾਨਾਂ ਭਿੱਖਕ ਭਿਖਾਰੀਆਂ ਆਪਣੀ ਨਿਗਾਹ ਉਠਾਈਆ। ਸਭ ਦਾ ਲਹਿਣਾ ਦੇਣਾ ਕਲਜੁਗ ਕੂੜੀ ਕਿਰਿਆ ਕੀਤਾ ਚਿੱਟਿਆ, ਵਸਤ ਅਮੋਲਕ ਕਾਇਆ ਗੋਲਕ ਹਕ ਨਾ ਕਿਸੇ ਰਖਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਸਭ ਦੇ ਕਢਣ ਵਾਲਾ ਸਿੱਟਿਆ, ਸਿੱਟੇਬਾਜ਼ੀ ਵੇਖੇ ਖ਼ਲਕ ਖ਼ੁਦਾਈਆ। ਜਿਸ ਲੇਖਾ ਮੁਕਾਉਣਾ ਭੇਵ ਖੁਲਾਉਣਾ ਅੰਤ ਕਰਾਉਣਾ ਪੱਥਰ ਇੱਟਿਆ, ਸਿਲ ਪੂਜਸ ਪਾਹਨ ਸੀਸ ਨਾ ਕੋਇ ਨਿਵਾਈਆ। ਸੋ ਸੁਹੰਜਣੀ ਆਦਿ ਨਿਰੰਜਣ ਆਪਣੀ ਦੱਸੇ ਥਿਤਿਆ, ਜਗਤ ਵਦੀ ਸੁਦੀ ਸਮਝ ਕੋਇ ਨਾ ਪਾਈਆ। ਮਿਹਰਵਾਨਾ ਸ੍ਰੀ ਭਗਵਾਨਾ ਪੁਰਖ ਅਕਾਲ ਧੁਰ ਦਾ ਪਿਤਿਆ, ਪਤਿਪਰਮੇਸ਼ਵਰ ਕੀ ਆਪਣਾ ਹੁਕਮ ਵਰਤਾਈਆ। ਨਿਗਾਹ ਮਾਰੇ ਸਤਿ ਧਰਮ ਧਰਮ ਦਵਾਰਿਆਂ ਕਿਸੇ ਨਾ ਦਿਸਿਆ, ਦਹਿ ਦਿਸ਼ਾ ਅੰਧੇਰਾ ਛਾਈਆ। ਸਾਚੇ ਨਾਮ ਦਾ ਸੂਰੀਆ ਛਿਪਿਆ, ਉਦੇ ਅਸਤ ਨਾ ਕੋਇ ਰੁਸ਼ਨਾਈਆ। ਆਤਮ ਪਰਮਾਤਮ ਕਰੇ ਕੋਇ ਨਾ ਹਿਤਿਆ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਸਰਬਗੁਣ ਸਮਰਥਿਆ, ਸਮਰਥ ਪੁਰਖ ਬੇਪਰਵਾਹੀਆ।

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਆਪਣੇ ਦੀਨ ਮਜ਼੍ਹਬ ਤੱਕੋ ਹਕ ਅਜ਼ੀਜ਼, ਆਜਜ਼ਾਂ ਵੇਖੋ ਧਿਆਨ ਲਗਾਈਆ। ਕਵਣ ਤੁਹਾਡੇ ਪਿਆਰ ਮੁਹੱਬਤ ਵਿਚ ਬਣਿਆ ਜਾਗੀਜ, ਜਲ ਵਿਜਲਤੀ ਤੂਜੇ ਮਜ਼ਾ ਮਵਜ਼ੀ ਰਜ਼ਾ ਨੂਰੇ ਖ਼ੁਦਾ ਖ਼ੁਦੀ ਗਿਆ ਮਿਟਾਈਆ। ਚਸ਼ਮੇ ਨਜ਼ੀ ਅਰਸ਼ੇ ਵਜ਼ੀ ਤੁਨਜ਼ੇ ਜ਼ਵਾ, ਹਿਵਜ਼ੇ ਅਜ਼ੀਜ਼ ਤਖਨਮਾਓ ਅਮੁੱਲੋ ਜ਼ਵਾ ਜ਼ਲਾਹਮ ਜੂਏ ਜ਼ਕ ਕਲਮਾ ਹਕ ਹਕੀਕਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੀ ਕਰੋ ਮਦਦ, ਮਿਹਰਵਾਨ ਮਿਹਰਵਾਨ ਮਿਹਰਵਾਨ ਮੇਰਾ ਲਹਿਣਾ ਦੇਣਾ ਥੋੜ੍ਹੇ ਅੰਕਤ ਥੋੜ੍ਹੇ ਅਦਦ, ਅਦਾਦੋ ਸ਼ੁਮਾਰ ਸਮਝ ਕਿਸੇ ਨਾ ਆਈਆ। ਮੈਂ ਮਿੱਟੀ ਖ਼ਾਕ ਮੇਰੇ ਉਤੋਂ ਮੇਟੇ ਤਸ਼ੱਦਦ, ਝਗੜਾ ਦੂਈ ਰਹਿਣ ਨਾ ਪਾਈਆ। ਮੈਂ ਚਾਹੁੰਦੀ ਤੁਹਾਡੇ ਨਾਮ ਕਲਮੇ ਵਿਚ ਸਭ ਨੂੰ ਆਏ ਵਜਦ, ਮਸਤੀ ਵਿਚ ਹਸਤੀ ਤੱਕਣ ਬੇਪਰਵਾਹੀਆ। ਕੀ ਵਡਿਆਈ ਅਲਿਫ਼ ਯੇ ਵਾਲੇ ਲਫ਼ਜ਼, ਹਰਫ਼ ਹਰੂਫ਼ ਸਮਝ ਕੀ ਸਮਝਾਈਆ। ਮੈਂ ਹੈਰਾਨ ਹੋ ਗਈ ਪ੍ਰੇਸ਼ਾਨ ਹੋ ਗਈ ਤੁਹਾਡੇ ਸੁਣ ਕੇ ਤਲੱਫਜ਼, ਤਾਰੀਫ਼ ਵਿਚ ਸਿਫ਼ਤ ਸਿਫ਼ਤ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਸੀਂ ਸਭ ਦੇ ਦੀਨ ਦਿਆਲ, ਦੀਨ ਮਜ਼੍ਹਬ ਤੁਹਾਡੀ ਓਟ ਤਕਾਈਆ। ਤੁਹਾਡਾ ਸਿਫ਼ਤਾਂ ਵਾਲਾ ਵਧਿਆ ਇਕਬਾਲ, ਇਕਬਾਲ ਦੇ ਕੇ ਸਾਰੇ ਦਿਉ ਸੁਣਾਈਆ। ਕਿਉਂ ਮੇਰੇ ਉਤੇ ਸਚ ਦੀ ਰਹੀ ਨਹੀਂ ਕੋਈ ਧਰਮਸਾਲ,

ਧਰਮ ਦਵਾਰਾ ਸੋਭਾ ਕੋਇ ਨਾ ਪਾਈਆ। ਫਲ ਦਿਸੇ ਨਾ ਕਿਸੇ ਮਾਨਵ ਡਾਲ, ਨਾਮ ਕਲਮਾ ਸਤਿ ਨਾ ਕੋਇ ਮਹਿਕਾਈਆ। ਦੀਨ ਦੁਨੀ ਹੋਈ ਬੇਹਾਲ, ਬਿਹਬਲ ਹੋ ਕੇ ਰੋਵੇ ਮਾਰੇ ਧਾਹੀਂਆ। ਕਿਉਂ ਤ੍ਰੈਗੁਣ ਮਾਇਆ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਨਾ ਕੋਇ ਰੁਸ਼ਨਾਈਆ। ਤੁਹਾਡੇ ਬਿਨਾ ਸੁਣੇ ਕੌਣ ਮੁਰੀਦਾਂ ਹਾਲ, ਮੁਰਸ਼ਦੋ ਮੈਨੂੰ ਦਿਉ ਸੁਣਾਈਆ। ਆਓ ਤੱਕੋ ਮੇਰੇ ਉਤੇ ਚਾਰ ਕੁੰਟ ਕੂਕਦਾ ਕਾਲ, ਮਹਾਕਾਲ ਲਏ ਅੰਗੜਾਈਆ। ਤੁਹਾਡਾ ਨਾਮ ਕਲਮਾ ਸਤਿ ਧਰਮ ਬਣ ਸਕੇ ਕਿਸੇ ਨਾ ਢਾਲ, ਅਗੇ ਹੋ ਨਾ ਕੋਇ ਅਟਕਾਈਆ। ਤੁਸੀਂ ਉਸ ਸਾਹਿਬ ਦੇ ਦੁਲਾਰੇ ਅਗੰਮੇ ਲਾਲ, ਜੋ ਲਾਲਨ ਇਕ ਅਖਵਾਈਆ। ਮੇਰੀ ਬੇਨੰਤੀ ਮੰਨੋ ਸਵਾਲ, ਸਵਾਲਣ ਹੋ ਕੇ ਰਹੀ ਜਣਾਈਆ। ਮੈਨੂੰ ਤੁਹਾਡੀਆਂ ਪੇਸ਼ੀਨਗੋਈਆਂ ਦੇਣ ਅਹਿਵਾਲ, ਭਗਤ ਰਹੇ ਸਮਝਾਈਆ। ਸਦੀ ਚੌਧਵੀਂ ਅੰਤ ਆਉਣਾ ਜ਼ਵਾਲ, ਜ਼ੇਰ ਜ਼ਬਰ ਦਾ ਲੇਖਾ ਸਮਝੇ ਕੋਇ ਨਾ ਰਾਈਆ। ਮੇਰੀ ਹਾਲਤ ਵੇਖੋ ਵਕਤ ਹਾਲ, ਮਾਜ਼ੀ ਦਾ ਝਗੜਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਅਵੱਲੜੀ ਚਾਲ, ਚਾਲ ਨਿਰਾਲੀ ਅਕਲ ਕਲਧਾਰੀ ਆਪਣੀ ਆਪ ਰਖਾਈਆ।

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਨਾਨਕ ਪੁਰ ਜ਼ਿਲਾ ਕਰਨਾਲ ਸੋਹਣ ਸਿੰਘ ਦੇ ਗ੍ਰਹਿ

ਪੈਗ਼ੰਬਰ ਕਹਿਣ ਧਵਲੀ ਕਰ ਸਬਰ, ਸਬੂਰੀ ਵਿਚ ਧਿਆਨ ਲਗਾਈਆ। ਪਰਵਰਦਿਗਾਰ ਸਾਂਝਾ ਯਾਰ ਮੇਟੇ ਤੇਰਾ ਗ਼ਦਰ, ਗਦਾਗਰ ਕਰ ਲੋਕਾਈਆ। ਅਮਾਮ ਅਮਾਮਾ ਨਿਗਾਹ ਮਾਰੇ ਉਤੇ ਅੰਬਰ, ਚੌਦਾਂ ਤਬਕਾਂ ਬਾਹਰ ਧਿਆਨ ਲਗਾਈਆ। ਤੂੰ ਸੁਣ ਕਲਮੇ ਦੀ ਆਵਾਜ਼ ਧੁਨ ਮਧੁਰ, ਕੀ ਕਾਇਨਾਤ ਦ੍ਰਿੜਾਈਆ। ਜਿਸ ਸਾਡੀ ਆਸ਼ਾ ਪੂਰੀ ਕਰਨੀ ਸੱਧਰ, ਤੇਰਾ ਸਦਮਾ ਦਏ ਸੁਣਾਈਆ। ਉਹ ਤੱਕ ਮੁਹੰਮਦ ਦੀ ਲਾਸ਼ ਪੁਕਾਰੇ ਵਿਚ ਕਬਰ, ਮਕਬਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਅਵਤਾਰ ਕਹਿਣ ਧਰਨੀ ਖੇਲ ਤੱਕ ਅਵਤਾਰੀ, ਅਵਤਰ ਕੀ ਆਪਣੀ ਕਾਰ ਕਮਾਈਆ। ਨਿਰਗੁਣ ਨਿਰਵੈਰ ਨਿਰੰਕਾਰ ਜੋਤ ਨਿਰਾਕਾਰੀ, ਕਰਤਾ ਪੁਰਖ ਕੀ ਆਪਣੀ ਖੇਲ ਖਿਲਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਪੈਜ ਸਵਾਰੀ, ਕਲਜੁਗ ਤੇਰਾ ਹੋਏ ਸਹਾਈਆ। ਉਸ ਦੇ ਚਰਨ ਕਵਲ ਸਾਡੀ ਨਿਮਸਕਾਰੀ, ਨਿਮਸਕਾਰ ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਉਹ ਪ੍ਰਗਟ ਹੋਵੇ ਆਪਣੀ ਧਾਰੀ, ਧਰਮ ਦੀ ਧਾਰ ਨਾਲ ਸਮਝਾਈਆ। ਜਿਸ ਨੂੰ ਅਸਾਂ ਕਿਹਾ ਚੌਵ੍ਹੀਵਾਂ ਅਵਤਾਰੀ, ਚੌਬੀਸਾ ਜਗਦੀਸ਼ਾ ਬੇਪਰਵਾਹੀਆ। ਉਹ ਖੇਲ ਕਰੇ ਖ਼ਾਲਕ ਹੋ ਕੇ ਅਪਰ ਅਪਾਰੀ, ਅਪਰੰਪਰ ਆਪਣਾ ਹੁਕਮ ਵਰਤਾਈਆ। ਬੇਸ਼ਕ ਤੂੰ ਹੋਈ ਬੜੀ ਦੁਖਿਆਰੀ, ਦੁੱਖਾਂ ਭਰੀ ਰਹੀ ਕੁਰਲਾਈਆ। ਮੇਰਾ ਸਾਹਿਬ ਸਵਾਮੀ ਤੇਰੀ ਵੇਖੇ ਅੰਤ ਲਾਚਾਰੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਦੀਨਾਂ ਮਜ਼੍ਹਬਾਂ ਕਰਨੀ ਖਵਾਰੀ, ਖ਼ਾਲਸ ਆਪਣਾ ਹੁਕਮ ਵਰਤਾਈਆ। ਓਹ ਲਹਿਣਾ ਦੇਣਾ ਕਰਜ ਮਕਰੂਜ ਰਿਹਾ ਉਤਾਰੀ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਗੁਰੂ ਗੁਰ ਕਹਿਣ ਸੁਣ ਧਰਨੀ ਧਰਤ ਧਵਲ, ਧੌਲ ਦੇਈਏ ਜਣਾਈਆ। ਉਹ ਪਤਿਪਰਮੇਸ਼ਵਰ ਆਵੇ ਪਰਤ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜਿਸ ਦੀ ਕੌਲ ਇਕਰਾਰਾਂ ਵਾਲੀ ਸਾਡੇ ਨਾਲ ਸ਼ਰਤ, ਸ਼ਰਅ ਦਾ ਸ਼ਰੀਅਤ ਵਾਲਾ ਲੇਖਾ ਦਏ ਮੁਕਾਈਆ। ਉਹ ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਆਵੇ ਉਤੋਂ ਅਰਸ਼, ਅਰਸ਼ੀ ਪ੍ਰੀਤਮ ਅਗੰਮ ਅਥਾਹੀਆ। ਉਸ ਦਾ ਖ਼ੁਸ਼ੀਆਂ ਵਾਲਾ ਇਕ ਅਗੰਮਾ ਬਰਸ, ਬਰਸੀ ਸਭ ਦੀ ਵੇਖ ਵਖਾਈਆ। ਧਰਨੀ ਤੇਰੇ ਉਤੇ ਕਰੇ ਤਰਸ, ਰਹਿਮਤ ਰਹੀਮ ਆਪ ਕਮਾਈਆ। ਤੇਰੀ ਪੂਰਬਲੀ ਮੇਟੇ ਹਰਸ, ਅਗਲੀ ਹਵਸ ਦਏ ਬੁਝਾਈਆ। ਸਤਿ ਧਰਮ ਦਾ ਮੇਘ ਬਰਸ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਉਸ ਦਾ ਖੇਲ ਹੋਣਾ ਅਸਚਰਜ, ਜ਼ਿਮੀਂ ਜ਼ਮਾਂ ਦੋ ਜਹਾਨ ਬਿਨ ਨੈਣਾਂ ਲਏ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਦੀਨ ਦਿਆਲ ਆਏਗਾ। ਜੋਤੀ ਜਾਤਾ ਵੇਸ ਵਟਾਏਗਾ। ਪੁਰਖ ਬਿਧਾਤਾ ਖੇਲ ਖਿਲਾਏਗਾ। ਜਗਤ ਜਹਾਨਾ ਪਰਦਾ ਉਠਾਏਗਾ। ਨਾਮ ਨਿਧਾਨਾ ਇਕ ਸਮਝਾਏਗਾ। ਧਰਮ ਨਿਸ਼ਾਨਾ ਇਕ ਝੁਲਾਏਗਾ। ਸੀਤਾ ਰਾਮਾ ਵੇਖ ਵਖਾਏਗਾ। ਕਾਹਨਾ ਕ੍ਰਿਸ਼ਨਾ ਪਰਦਾ ਲਾਹੇਗਾ। ਪੈਗ਼ੰਬਰਾਂ ਬਾਹਰ ਅੰਬਰਾਂ ਰੰਗ ਰੰਗਾਏਗਾ। ਗੁਰੂ ਗੁਰਦੇਵਾ ਵੇਖ ਵਖਾਏਗਾ। ਅਲਖ ਅਭੇਵਾ ਆਪਣੀ ਕਲ ਵਰਤਾਏਗਾ। ਜਿਸ ਦੀ ਸਿਫ਼ਤ ਕਰਦੇ ਰਸਨਾ ਜਿਹਵਾ, ਸੋ ਸਵਾਮੀ ਫੇਰਾ ਪਾਏਗਾ। ਤੇਰੇ ਮਸਤਕ ਕੌਸਤਕ ਲਾ ਕੇ ਥੇਵਾ, ਕੂੜੀ ਕਿਰਿਆ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਮਿਹਰ ਨਜ਼ਰ ਇਕ ਉਠਾਏਗਾ। ਮਿਹਰ ਨਜ਼ਰ ਇਕ ਉਠਾਵੇਗਾ। ਚਾਰੋਂ ਕੁੰਟ ਵੇਖ ਵਖਾਵੇਗਾ। ਭੇਵ ਅਭੇਦਾ ਆਪ ਖੁਲਾਵੇਗਾ। ਦੇਵੀ ਦੇਵਾ ਵੇਸ ਵਟਾਵੇਗਾ। ਧਾਮ ਨਿਹਚਲ ਨਿਹਕੇਵਾ ਇਕ ਦ੍ਰਿੜਾਵੇਗਾ। ਤੇਰੀ ਪਿਛਲੀ ਪੂਰਬ ਕੀਤੀ ਸੇਵਾ, ਧਰਨੀ ਆਪਣੇ ਲੇਖੇ ਲਾਵੇਗਾ। ਅਗੇ ਦੇ ਕੇ ਅੰਮ੍ਰਿਤ ਰਸ ਮੇਵਾ, ਅੰਮਿਉਂ ਰਸ ਆਪ ਚੁਆਵੇਗਾ। ਮਾਲਕ ਖ਼ਾਲਕ ਹੋ ਕੇ ਵਡ ਦੇਵੀ ਦੇਵਾ, ਦੀਨ ਦੁਨੀ ਦੀ ਆਤਮਾ ਪਰਮਾਤਮਾ ਆਪ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਦਾ ਕਰਤਾ ਆਪ ਅਖਵਾਵੇਗਾ। ਕਰਨੀ ਦਾ ਕਰਤਾ ਕਾਰ ਕਮਾਏਗਾ। ਨਿਰਾਕਾਰ ਨਿਰਵੈਰ ਵੇਸ ਵਟਾਏਗਾ। ਸਾਕਾਰ ਦਾਤਾਰ ਆਪਣਾ ਰੰਗ ਚੜ੍ਹਾਏਗਾ। ਲਹਿਣਾ ਦੇਣਾ ਮੇਟ ਮੁਹੰਮਦ ਯਾਰ, ਚਾਰ ਯਾਰੀ ਨਾਲ ਮਿਲਾਏਗਾ। ਮੂਸਾ ਰਹੇ ਨਾ ਕੋਇ ਉਧਾਰ, ਹਜ਼ਰਤ ਈਸਾ ਝੋਲੀ ਆਪ ਭਰਾਏਗਾ। ਜੋ ਵੇਦ ਵਿਆਸੇ ਲਿਖਿਆ ਲੇਖ ਅਪਾਰ, ਅਪਰੰਪਰ ਪਰਦਾ ਆਪ ਉਠਾਏਗਾ। ਜੋ ਨਿਰਗੁਣ ਨਾਨਕ ਗਿਆ ਉਚਾਰ, ਸੋ ਲੇਖਾ ਧਰਨੀ ਧਰਤ ਧਵਲ ਧੌਲ ਤੇਰੀ ਝੋਲੀ ਪਾਏਗਾ। ਜੋ ਗੋਬਿੰਦ ਕਿਹਾ ਨਾਲ ਖੰਡੇ ਦੀ ਧਾਰ, ਖੰਡਾ ਖੜਗ ਨਾਮ ਚਮਕਾਏਗਾ। ਜਿਸ ਦਾ ਲੇਖਾ ਲਿਖ ਸਕਿਆ ਨਹੀਂ ਕੋਈ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤਿਸ ਨੂੰ ਸੀਸ ਨਿਵਾਏਗਾ। ਓਹ ਕਲ ਕਲਕੀ ਲਏ ਅਵਤਾਰ, ਕਲ ਕਲੇਸ਼ ਤੇਰੇ ਉਤੋਂ ਮਿਟਾਏਗਾ। ਤੂੰ ਬਿਨ ਹੱਥਾਂ ਕਰਾਂ ਕਰੀਂ ਨਿਮਸਕਾਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਏਕੋ ਧਾਰ, ਧਰਨੀ ਧਰਤ ਧਵਲ ਧੌਲ ਤੇਰਾ ਧਰਮ ਦਵਾਰਾ ਇਕ ਪ੍ਰਗਟਾਏਗਾ।

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਕੁਰਕੁਸ਼ੇਤਰ ਸ਼ਹਿਰ ਨਿਰੰਜਣ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਹੱਥੀਂ ਬੱਧੀ ਹੋਣਾ ਗ਼ੁਲਾਮ, ਗ਼ੁਰਬਤ ਅੰਦਰ ਨਾ ਕੋਇ ਰਖਾਈਆ। ਮੇਰਾ ਸਾਹਿਬ ਸਵਾਮੀ ਆਏ ਪੁਰਖ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਮੈਂ ਸਜਦਿਆਂ ਵਿਚ ਕਰਾਂ ਸਲਾਮ, ਨਿਵ ਨਿਵ ਲਾਗਾਂ ਪਾਈਂਆ। ਧੁਰ ਦਾ ਸ਼ਬਦ ਅਗੰਮੀ ਸੁਣਾਂ ਕਲਾਮ, ਕਲਮਾ ਜੋ ਕਾਇਨਾਤ ਤੋਂ ਬਾਹਰ ਦ੍ਰਿੜਾਈਆ। ਸਚ ਸੰਦੇਸ਼ਾ ਹਰਿ ਨਰੇਸ਼ਾ ਦਏ ਪੈਗ਼ਾਮ, ਜਿਸ ਨੂੰ ਪੈਗ਼ੰਬਰ ਸੀਸ ਨਿਵਾਈਆ। ਉਹ ਅੰਤ ਅਖ਼ੀਰ ਬੇਨਜ਼ੀਰ ਆਪਣੇ ਹੱਥ ਰਖੇ ਇੰਤਜ਼ਾਮ, ਇੰਤਕਾਮ ਲਏ ਖ਼ਲਕ ਖ਼ੁਦਾਈਆ। ਮੇਰਾ ਸਿਦਕ ਸਬੂਰੀ ਵਾਲਾ ਹੋਵੇ ਇਕ ਈਮਾਨ, ਅਮਲਾਂ ਤੋਂ ਰਹਿਤ ਦਏ ਸਮਝਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਸਵਾਮੀ ਅਗੰਮ ਅਥਾਹੀਆ। ਧਰਨੀ ਕਹੇ ਮੈਂ ਝੁਕਾਂ ਓਸ ਮਾਹੀ, ਜੋ ਮਹਿਬੂਬ ਇਕ ਅਖਵਾਈਆ। ਜਿਸ ਦੇ ਪੈਗ਼ੰਬਰ ਬਣੇ ਪਾਂਧੀ ਰਾਹੀ, ਰਹਿਬਰ ਇਕੋ ਨਜ਼ਰੀ ਆਈਆ। ਉਹ ਅੰਤ ਹੋਏ ਮੇਰਾ ਸਹਾਈ, ਸਦੀ ਚੌਧਵੀਂ ਜਿਸ ਨੂੰ ਸੀਸ ਨਿਵਾਈਆ। ਪੈਗ਼ੰਬਰ ਜਿਸ ਦੀ ਚਰਨ ਧੂੜ ਲਾਉਣ ਸ਼ਾਹੀ, ਮਸਤਕ ਕਦਮਾਂ ਨਾਲ ਛੁਹਾਈਆ। ਉਹ ਦਾਤਾ ਦਇਆਵਾਨ ਬੇਪਰਵਾਹੀ, ਅਲਖ ਅਗੋਚਰ ਅਗੰਮ ਇਕ ਅਖਵਾਈਆ। ਜੋ ਲਹਿਣਾ ਦੇਣਾ ਅੰਤ ਦਏ ਮੁਕਾਈ, ਮੁਕੰਮਲ ਆਪਣਾ ਹੁਕਮ ਵਰਤਾਈਆ। ਜਿਸ ਨੇ ਲੇਖੇ ਲਾਉਣਾ ਗੋਬਿੰਦ ਵਾਲਾ ਢਈਆ ਸੌ ਢਾਈ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਕੂੜ ਕਿਰਿਆ ਮੇਰੇ ਉਤੋਂ ਕਰੇ ਸਫ਼ਾਈ, ਸਫ਼ਾ ਮਲੇਛਾਂ ਦਏ ਉਠਾਈਆ। ਇਕੋ ਨਾਮ ਢੋਲਾ ਸੋਹਲਾ ਦਏ ਸੁਣਾਈ, ਅਨੁਰਾਗੀ ਰਾਗ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਰਦਾ ਦਏ ਖੁਲਾਈ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ।

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਕੁਰਕੁਸ਼ੇਤਰ ਸ਼ਹਿਰ ਸਰਦੂਲ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰਾ ਸਾਹਿਬ ਸਵਾਮੀ ਅੰਤਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਵੇਖਣ ਪਾਏ ਨਾ ਕੋਈ ਉਤੇ ਗਗਨ ਗਗਨੰਤਰ, ਪੁਰੀਆਂ ਲੋਆਂ ਤੋਂ ਬਾਹਰ ਡੇਰਾ ਲਾਈਆ। ਜਿਸ ਕੋਟਨ ਕੋਟ ਬ੍ਰਹਿਮੰਡ ਖੰਡ ਬਣਾਈ ਬਣਤਰ, ਘੜਨ ਭੰਨਣਹਾਰ ਇਕ ਅਖਵਾਈਆ। ਜਿਸ ਦੇ ਨਾਮ ਕਲਮੇ ਮੰਤਰ, ਜੁਗ ਚੌਕੜੀ ਢੋਲੇ ਸਿਫ਼ਤਾਂ ਵਾਲੇ ਗਾਈਆ। ਉਹ ਸਵਾਮੀ ਅੰਤਰਜਾਮੀ ਮੇਰਾ ਕੰਤੂਹਲਾ ਕੰਤਨ, ਕਰਤਾ ਪੁਰਖ ਇਕ ਅਖਵਾਈਆ। ਜੋ ਦੇਵੇ ਮਾਣ ਵਡਿਆਈ ਭਗਤਨ ਸੰਤਨ, ਸਤਿਗੁਰ ਸ਼ਬਦ ਹੋਏ ਸਹਾਈਆ। ਸੋ ਕਲਜੁਗ ਲੇਖਾ ਵੇਖੇ ਜੀਵ ਜੰਤਨ, ਜਾਗਰਤ ਜੋਤ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਵਡ ਵਡਿਆਈਆ। ਧਰਨੀ ਕਹੇ ਮੇਰਾ ਸਾਹਿਬ ਪਰਮ ਪੁਰਖ ਬਿਧਾਤਾ, ਹਰਿ ਕਰਤਾ ਇਕ ਅਖਵਾਈਆ। ਜੋ ਮੇਟੇ ਕਲਜੁਗ ਰੈਣ ਅੰਧੇਰੀ ਰਾਤਾ, ਰੁਤੜੀ ਸਤਿ ਧਰਮ

ਮਹਿਕਾਈਆ। ਆਤਮ ਪਰਮਾਤਮ ਜੋੜੇ ਨਾਤਾ, ਭਗਤ ਭਗਵੰਤ ਆਪਣਾ ਰੰਗ ਰੰਗਾਈਆ। ਦੋ ਜਹਾਨ ਬਣ ਕੇ ਪਿਤਾ ਮਾਤਾ, ਸੰਤ ਸੁਹੇਲੇ ਆਪਣੀ ਗੋਦ ਟਿਕਾਈਆ। ਝਗੜਾ ਮੇਟ ਕੇ ਜ਼ਾਤ ਪਾਤਾ, ਗੁਰਮੁਖ ਗੁਰਸਿਖ ਇਕੋ ਰੰਗ ਰੰਗਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਦੇਵੇ ਦਾਤਾ, ਦਾਤਾ ਦਾਨੀ ਆਪ ਅਖਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥਾ, ਗਹਿਰ ਗੰਭੀਰ ਬੇਨਜ਼ੀਰ ਅੰਤਰ ਪਰਦਾ ਦਏ ਚੁਕਾਈਆ। ਕਿਰਪਾ ਕਰੇ ਪੁਰਖ ਸਮਰਾਥਾ, ਸਮਰਥ ਪੁਰਖ ਵੱਡੀ ਵਡਿਆਈਆ। ਧਰਨੀ ਕਹੇ ਮੈਂ ਉਸ ਨੂੰ ਟੇਕਾਂ ਮਾਥਾ, ਮਸਤਕ ਧੂੜੀ ਖ਼ਾਕ ਰਮਾਈਆ। ਜੋ ਆਤਮ ਪਰਮਾਤਮ ਸਭ ਦਾ ਜੋਤੀ ਜਾਤਾ, ਜਾਗਰਤ ਜੋਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੇਰੀ ਪੂਰਨ ਕਰੇ ਆਸਾ, ਆਸਾ ਮਨਸਾ ਤਮੰਨਾ ਖ਼ਾਹਸ਼ ਪੁਰਖ ਅਬਿਨਾਸ਼ ਆਪਣੇ ਵਿਚ ਮਿਲਾਈਆ।

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਥਨੇਸਰ ਸ਼ਹਿਰ ਗੁਰਮੇਜ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਜਨ ਭਗਤਾਂ ਕਰ ਦੇ ਉਘੇ, ਜੋ ਉਸਤਤ ਤੇਰੀ ਰਹੇ ਗਾਈਆ। ਮਾਣ ਦਵਾ ਦੇ ਵਿਚ ਕਲਜੁਗੇ, ਜੋਗ ਜੁਗਤ ਆਪਣੀ ਇਕ ਦ੍ਰਿੜਾਈਆ। ਉਨ੍ਹਾਂ ਦੀਪਕ ਕਦੇ ਨਾ ਬੁਝੇ, ਜੁਗ ਚੌਕੜੀ ਹੋਏ ਰੁਸ਼ਨਾਈਆ। ਤੇਰਾ ਘਰ ਸਵਾਮੀ ਇਕੋ ਸੁਝੇ, ਦੂਸਰ ਓਟ ਨਾ ਕੋਇ ਤਕਾਈਆ। ਚਰਨ ਪ੍ਰੀਤੀ ਵਿਚ ਰਹਿਣ ਰੁਝੇ, ਨੇਤਰ ਅੱਖ ਸਕੇ ਨਾ ਕੋਇ ਬਦਲਾਈਆ। ਅੰਤ ਭੇਵ ਖੋਲ ਦੇ ਗੁਝੇ, ਪਰਦਾ ਆਤਮ ਪਰਮਾਤਮ ਉਠਾਈਆ। ਮੈਂ ਖ਼ੁਸ਼ੀ ਹੋਵਾਂ ਧਰਨੀ ਧਰਤ ਬਸੁਧੇ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਸਚ ਸਚ ਵਰਤਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਕਾਇਆ ਮੰਡਲ ਕਰ ਰਾਸ, ਘਰ ਘਰ ਆਪਣਾ ਖੇਲ ਵਖਾਈਆ। ਨਿਜ ਆਤਮ ਵਸ ਪਾਸ, ਕਰਵਟ ਆਪਣੀ ਆਪ ਬਦਲਾਈਆ। ਚਰਨ ਪ੍ਰੀਤੀ ਵਿਚ ਕਰ ਦਾਸ, ਦਾਸੀ ਦਾਸ ਰੂਪ ਬਦਲਾਈਆ। ਲੇਖੇ ਲਾ ਪਵਣ ਸਵਾਸ, ਸਾਹ ਸਾਹ ਸਮਾਈਆ। ਘਰ ਖੇਲ ਵਖਾ ਗਗਨ ਗਗਨੰਤਰ ਪ੍ਰਿਥਮੀ ਆਕਾਸ਼, ਮੰਡਲਾਂ ਪੰਧ ਮੁਕਾਈਆ। ਕੂੜ ਵਿਕਾਰਾ ਕਰ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਤੇਰੇ ਪਿਆਰ ਦੀ ਸਦਾ ਰਹੇ ਪਿਆਸ, ਪ੍ਰਿਥਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਦਰ ਸੁਹਾ ਦੇ ਰੁਤ, ਰੁਤੜੀ ਧਰਮ ਧਾਰ ਮਹਿਕਾਈਆ। ਭਾਗ ਲਗਾ ਦੇ ਕਾਇਆ ਬੁਤ, ਬੁਤਖ਼ਾਨੇ ਵੱਜੇ ਵਧਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਆਪ ਜਗਾਈਆ। ਸਚਖੰਡ ਨਿਵਾਸੀ ਆਪਣੇ ਬਣਾ ਦੁਲਾਰੇ ਸੁਤ, ਅਪਰਾਧੀ ਰਹਿਣ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਤੁਠ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਦੇ ਦੇ ਸਚ ਸੁਚ, ਸੰਜਮ ਆਪਣਾ ਇਕ ਸਮਝਾਈਆ।