ਪੁਸਤਕਾਲਾਭਾਗ ੨੩

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੱਬੇ ਜ਼ਿਲਾ ਕਰਨਾਲ ਬਚਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਤੇਰੇ ਭਗਤ ਹੋਣ ਪਤਵੰਤ, ਪਤਿਪਰਮੇਸ਼ਵਰ ਦਇਆ ਕਮਾਈਆ। ਪਿਆਰੇ ਹੋਣ ਸਾਜਣ ਸੰਤ, ਸਤਿ ਵਿਚ ਸਮਾਈਆ। ਗੁਰਮੁਖ ਗਾਉਂਦੇ ਹੋਣ ਮੰਤ, ਤੇਰਾ ਨਾਮ ਸੁਣਾਈਆ। ਗੁਰਸਿਖ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਰੰਗ ਰੰਗਾਈਆ। ਧਰਮ ਦੀ ਧਾਰ ਬਣਨ ਸੰਗਤ, ਸਗਲਾ ਸੰਗ ਬਣਾਈਆ। ਦੇਣੀ ਵਡਿਆਈ ਵਿਚੋਂ ਜੀਵ ਜੰਤ, ਸਿਰ ਆਪਣਾ ਹੱਥ ਰਖਾਈਆ। ਕਲਜੁਗ ਕੂੜੀ ਕਿਰਿਆ ਕਰਨੀ ਭਸਮੰਤ, ਭਸਮੜ ਆਪਣਾ ਰੂਪ ਵਟਾਈਆ। ਤੇਰਾ ਖੇਲ ਜੁਗਾ ਜੁਗੰਤ, ਜੁਗ ਕਰਤੇ ਤੇਰੇ ਹੱਥ ਵਡਿਆਈਆ। ਕਲਜੁਗ ਲਹਿਣਾ ਦੇ ਦੇ ਅੰਤ, ਅੰਤਸ਼ਕਰਨ ਕਰ ਸਫ਼ਾਈਆ। ਸਭ ਦੀ ਮੌਲੇ ਰੁਤ ਬਸੰਤ, ਪੱਤ ਟਹਿਣੀ ਫੁੱਲ ਆਪ ਬਣਾਈਆ। ਧਰਮ ਦੀ ਬਣਾ ਦੇ ਬਣਤ, ਘੜਨ ਭੰਨਣਹਾਰ ਤੇਰੀ ਸਰਨਾਈਆ। ਮੈਂ ਬੇਨੰਤੀ ਕਰਾਂ ਵਾਰ ਅਨੰਤ, ਅਨਕ ਕਲ ਗੁਣ ਤੇਰੇ ਰਹੀ ਗਾਈਆ। ਤੂੰ ਦਾਤਾ ਦਾਨੀ ਬੜਾ ਧਨਵੰਤ, ਦੇਵਣਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚਖੰਡ ਨਿਵਾਸੀ ਸਚ ਨਾਮ ਵਰਤਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਭੰਡਾਰੇ ਭਰ, ਤੋਟ ਰਹੇ ਨਾ ਰਾਈਆ। ਭਾਗ ਲਗਾ ਦੇ ਘਰ, ਗ੍ਰਹਿ ਮੰਦਰ ਵੱਜੇ ਵਧਾਈਆ। ਪਵਿਤ੍ਰ ਬਣਾ ਦੇ ਸਰ, ਸਰੋਵਰ ਇਕ ਸੁਹਾਈਆ। ਦੁਰਮਤ ਮੈਲ ਦੂਰ ਕਰ, ਹਰ ਹਿਰਦੇ ਅੰਦਰ ਕਰ ਸਫ਼ਾਈਆ। ਨਿਰਭੌ ਚੁਕਾ ਡਰ, ਭੈ ਰਹਿਣ ਕੋਇ ਨਾ ਪਾਈਆ। ਮਾਨਸ ਜਨਮ ਜਾਣ ਤਰ, ਅਧਵਿਚਕਾਰ ਨਾ ਕੋਇ ਰੁੜ੍ਹਾਈਆ। ਇਕੋ ਸੁਹੰਜਣਾ ਤੇਰਾ ਦਿਸੇ ਦਰ, ਦਰ ਦਰਵਾਜ਼ਾ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਪਵਿਤ੍ਰ ਕਰ ਦੇ ਅੰਤਸ਼ਕਰਨ, ਕਰਨੀ ਦੇ ਕਰਤੇ ਦਇਆ ਕਮਾਈਆ। ਭੈ ਚੁਕਾ ਦੇ ਮਰਨ ਡਰਨ, ਜਨਮ ਮਰਨ ਵਿਚ ਕਦੇ ਨਾ ਆਈਆ। ਇਕੋ ਮੰਜ਼ਲ ਚੜ੍ਹਨ, ਦਰਗਾਹ ਸਾਚੀ ਜਾਣ ਚਾਈਂ ਚਾਈਂਆ। ਤ੍ਰੈਗੁਣ ਅੱਗ ਵਿਚ ਨਾ ਸੜਨ, ਮਾਇਆ ਮਮਤਾ ਨਾ ਕੋਇ ਹਲਕਾਈਆ। ਆਤਮ ਪਰਮਾਤਮ ਢੋਲਾ ਪੜ੍ਹਨ, ਘਰ ਸਾਚੇ ਵੱਜੇ ਵਧਾਈਆ। ਤੂੰ ਸਵਾਮੀ ਖ਼ਾਲਕ ਨਰਾਇਣ ਨਰਣ, ਨਰ ਹਰਿ ਆਪਣੇ ਰੰਗ ਰੰਗਾਈਆ। ਤੂੰ ਕਰਤਾ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜੋ ਤੇਰੀ ਲੱਗੇ ਸਰਨ, ਸਰਨਗਤ ਦੇਣੀ ਸ਼ਰਨਾਈਆ। ਉਹ ਸੰਤ ਸੁਹੇਲੇ ਤਰਨ, ਗੁਰਮੁਖ ਪਾਰ ਲੰਘਾਈਆ। ਜਿਨ੍ਹਾਂ ਗੁਰਸਿਖਾਂ ਤੇਰੇ ਛੋਹੇ ਚਰਨ, ਚਰਨ ਕਵਲ ਦੇਣੀ ਵਡਿਆਈਆ। ਲੇਖਾ ਪੂਰਾ ਕਰਨਾ ਸੀਸ ਧੜਨ, ਪੰਜ ਤੱਤ ਦਾ ਲੇਖ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਕਰਨੀ ਦਾ ਕਰਤਾ ਕਰਤਾ ਪੁਰਖ ਕਰਨਹਾਰ, ਨਿਰੰਕਾਰ ਇਕ ਅਖਵਾਈਆ।

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਅਮੀਨ ਜ਼ਿਲਾ ਕਰਨਾਲ ਠਾਕਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਚਾਰ ਜੁਗ ਦੇ ਸ਼ਾਸਤਰ ਕਰਨ ਪੁਕਾਰ, ਪੁਨਹ ਪੁਨਹ ਸਵਾਮੀ ਅੰਤਰਜਾਮੀ ਦਰ ਤੇਰੇ ਸੀਸ ਨਿਵਾਈਆ। ਸ੍ਰਿਸ਼ਟੀ ਦ੍ਰਿਸ਼ਟੀ

ਅੰਤਰ ਨਿਰੰਤਰ ਸਾਡਾ ਰਿਹਾ ਨਾ ਕੋਇ ਪਿਆਰ, ਪੀਆ ਪ੍ਰੀਤਮ ਪਾਰਬ੍ਰਹਮ ਪਰਵਰਦਿਗਾਰ ਤੇਰੀ ਓਟ ਤਕਾਈਆ। ਨਵ ਸੱਤ ਬ੍ਰਹਮ ਮਤ ਤਤਵ ਤਤ ਗਈ ਹਾਰ, ਧੀਰਜ ਜਤ ਵੇਖਣ ਕੋਇ ਨਾ ਪਾਈਆ। ਮੇਰੇ ਸਾਹਿਬ ਸਮਰਥ ਤੇਰੀ ਮਹਿੰਮਾ ਅਕਥ ਰਸਨਾ ਜਿਹਵਾ ਸਕੇ ਨਾ ਕੋਇ ਉਚਾਰ, ਬੱਤੀ ਦੰਦ ਨਾ ਕੋਇ ਵਡਿਆਈਆ। ਮੈਂ ਬਸੁਧਾ ਹੋ ਕੇ ਨੇਤਰ ਰੋਵਾਂ ਜ਼ਾਰੋ ਜ਼ਾਰ, ਜਾਹਰ ਜ਼ਹੂਰ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾ ਸਾਰ, ਮਹਾਸਾਰਥੀ ਆਪਣਾ ਫੇਰਾ ਪਾਈਆ। ਹੋ ਨਿਮਾਣੀ ਡਿੱਗੀ ਹਰਿ ਕੇ ਦਵਾਰ, ਦੋਏ ਜੋੜ ਸੀਸ ਨਿਵਾਈਆ। ਮੇਰੀ ਰਖ ਪਤ ਨਿਰੰਕਾਰ, ਨਿਰਵੈਰ ਤੇਰੀ ਓਟ ਤਕਾਈਆ। ਮੈਂ ਚਰਨ ਧੂੜੀ ਮਸਤਕ ਲਾਵਾਂ ਛਾਰ, ਸ਼ਹਿਨਸ਼ਾਹ ਪ੍ਰਭ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੈਂ ਪ੍ਰਭ ਆਸਾ ਰਖੀ, ਨਿਤਾਣੀ ਹੋ ਕੇ ਸੀਸ ਨਿਵਾਈਆ। ਮਿਹਰਵਾਨ ਮਹਿਬੂਬ ਤੇਰਾ ਦਰਸ ਕਰਾਂ ਅਗੰਮੀ ਅੱਖੀਂ, ਬਿਨ ਲੋਇਣਾ ਨਜ਼ਰੀ ਆਈਆ। ਮੈਂ ਧਰਮ ਧਾਰ ਦੀ ਬਿਨਾ ਪੰਜਾਂ ਤੱਤਾਂ ਤੋਂ ਤੇਰੀ ਸਖ਼ੀ, ਕਾਹਨਾ ਦੇ ਕਾਹਨ ਤੇਰੇ ਚਰਨਾਂ ਸੀਸ ਨਿਵਾਈਆ। ਮੇਰੀ ਡੰਡਾਵਤ ਬੰਦਨਾ ਮਨਜ਼ੂਰ ਕਰੀਂ ਬਿਨਾ ਦੋ ਹੱਥੀਂ, ਹਥੇਲੀ ਹਥੇਲੀ ਨਾਲ ਮਿਲਾਈਆ। ਤੂੰ ਸਤਿਗੁਰ ਦਾਤਾ ਗਹਿਰ ਗੰਭੀਰ ਸਮਰਥੀ, ਸਮਰਥ ਤੇਰੀ ਵਡਿਆਈਆ। ਮੇਰੇ ਮਹਿਬੂਬਾ ਮੈਂ ਤੇਰੇ ਸਥਰ ਲੱਥੀ, ਯਾਰੜਾ ਗੋਬਿੰਦ ਗਿਆ ਜਣਾਈਆ। ਬ੍ਰਿਹੋਂ ਵੈਰਾਗਣ ਹੋ ਕੇ ਨਵ ਨੌ ਚਾਰ ਫਿਰਾਂ ਨੱਸੀ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਤੇਰੀ ਇੰਤਜ਼ਾਰੀ, ਜ਼ਾਹਰ ਜ਼ਹੂਰ ਤੇਰਾ ਅਗੰਮਾ ਰਾਹ ਤਕਾਈਆ। ਮੈਂ ਤੇਰੀ ਖ਼ਾਦਮ ਹੋ ਕੇ ਕਰਾਂ ਖ਼ਿਦਮਤਗਾਰੀ, ਨਿਵ ਨਿਵ ਲਾਗਾਂ ਪਾਈਂਆ। ਤੂੰ ਸ਼ਹਿਨਸ਼ਾਹ ਮੇਰੀ ਸਿਕਦਾਰੀ, ਹੁਕਮ ਸੰਦੇਸ਼ਾ ਦੇਣਾ ਚਾਈਂ ਚਾਈਂਆ। ਮੈਂ ਦੋਏ ਜੋੜ ਕਰਾਂ ਨਿਮਸਕਾਰੀ, ਧੂੜੀ ਖ਼ਾਕ ਰਮਾਈਆ। ਮੇਰੇ ਸਾਹਿਬ ਸਵਾਮੀ ਜਾਵਾਂ ਬਲ ਬਲਹਾਰੀ, ਆਪਣਾ ਆਪ ਭੇਟ ਕਰਾਈਆ। ਤੂੰ ਨਿੱਕੀ ਕਰ ਉਜਿਆਰੀ, ਉਜਾਲਾ ਦੋ ਜਹਾਨਾਂ ਵੇਖ ਵਖਾਈਆ। ਮੈਂ ਤੇਰਾ ਇਕੋ ਲਾਵਾਂ ਜੈਕਾਰੀ, ਢੋਲਾ ਇਕ ਸੁਣਾਈਆ। ਨੌ ਸੌ ਚੁਰਾਨਮੇਂ ਚੌਕੜੀ ਜੁਗ ਪਿਛੋਂ ਪੁਰਖ ਅਕਾਲੇ ਆਈ ਤੇਰੀ ਵਾਰੀ, ਵਾਰਤਾ ਸਭ ਦੀ ਵੇਖ ਵਖਾਈਆ। ਦਰ ਠਾਂਡੇ ਅਰਜ਼ ਗੁਜ਼ਾਰੀ, ਗੁਜ਼ਾਰਿਆਂ ਵਿਚ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਚ ਦਰਬਾਰੀ, ਧੁਰ ਦਰਬਾਰੇ ਮੇਰੀ ਆਸਾ ਪੂਰ ਦੇਣੀ ਕਰਾਈਆ।

੨੯ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਅਮੀਨ ਜ਼ਿਲਾ ਕਰਨਾਲ ਜਗਤਾਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਅੰਤਰ ਹਿਰਦਾ, ਬਿਨ ਅੱਖਾਂ ਅੱਖ ਉਠਾਈਆ। ਮੇਰੇ ਨੇਤਰਾਂ ਤੱਕ ਲੈ ਬਿਨ ਪਾਣੀਉਂ ਹੰਝੂ ਕਿਰਦਾ, ਬਿਨ ਨੈਣਾਂ ਛਹਿਬਰ ਲਾਈਆ। ਮੈਂ ਤੇਰਾ ਖੇਲ ਤੱਕਾਂ ਚਿਰ ਦਾ, ਜੁਗ ਚੌਕੜੀ ਗਏ ਵਿਹਾਈਆ। ਤੂੰ ਮਾਲਕ ਖ਼ਾਲਕ ਘਰ ਥਿਰ ਦਾ, ਸਚਖੰਡ

ਸਾਚੇ ਸੋਭਾ ਪਾਈਆ। ਮੈਨੂੰ ਸਹਾਰਾ ਤੇਰੇ ਪਿਰ ਦਾ, ਪੀਆ ਪ੍ਰੀਤਮ ਤੇਰੀ ਓਟ ਤਕਾਈਆ। ਬਿਨ ਤੇਰੀ ਕਿਰਪਾ ਜੁਗ ਚੌਕੜੀ ਗੇੜਾ ਕਦੇ ਨਾ ਗਿੜਦਾ, ਪਾਂਧੀਆਂ ਪੰਧ ਨਾ ਕੋਇ ਮੁਕਾਈਆ। ਕਲਜੁਗ ਲਹਿਣਾ ਦੇਣਾ ਸਦੀ ਚੌਧਵੀਂ ਮੂਲ ਨਾ (ਨਿਬੜਦਾ), ਅਦਲ ਇਨਸਾਫ਼ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਆਸਾ ਰਖੀ ਓਹ, ਓੜਕ ਧਿਆਨ ਲਗਾਈਆ। ਤੇਰੀ ਸੁਣ ਕੇ ਅਗੰਮੀ ਸੋ, ਸੋ ਪੁਰਖ ਨਿਰੰਜਣ ਲਈ ਅੰਗੜਾਈਆ। ਹਰਿ ਪੁਰਖ ਨਿਰੰਜਣ ਤੇਰੀ ਧਾਰਾ ਜਾਵਾਂ ਹੋ, ਏਕੰਕਾਰ ਤੇਰੇ ਰੂਪ ਵਿਚ ਸਮਾਈਆ। ਆਦਿ ਨਿਰੰਜਣ ਤੇਰਾ ਰੂਪ ਦਰਸਾਵਾਂ ਲੋ, ਬਿਨਾ ਲੋਇਣਾਂ ਡਗਮਗਾਈਆ। ਅਬਿਨਾਸ਼ੀ ਕਰਤੇ ਤੇਰਾ ਸੁਹੰਜਣਾ ਹੋਵੇ ਮੋਹ, ਮੁਹੱਬਤ ਸਕੇ ਨਾ ਕੋਇ ਤੁੜਾਈਆ। ਸ੍ਰੀ ਭਗਵਾਨ ਤੇਰਾ ਮੇਰਾ ਭੇਵ ਰਹੇ ਨਾ ਦੋ, ਦੁਤੀਆ ਭੇਵ ਮਿਟਾਈਆ। ਪਾਰਬ੍ਰਹਮ ਤੇਰੀ ਧਾਰ ਆਪੇ ਜਾਵਾਂ ਹੋ, ਹੋਕਾ ਦੇ ਕੇ ਹਕ ਸੁਣਾਈਆ। ਤੇਰੇ ਚਰਨ ਕਵਲ ਬਿਨਾ ਚਰਨਾਂ ਤੋਂ ਜਾਵਾਂ ਛੋਹ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਮਾਂਗਤ ਮੰਗਣਹਾਰੀ, ਹਰਿ ਸਾਹਿਬ ਤੇਰੀ ਸਰਨਾਈਆ। ਮਿਹਰਵਾਨਾ ਮੇਰੇ ਉਤੇ ਕਿਰਪਾ ਧਾਰੀ, ਕਿਰਪਾਨਿਧ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਕਰੀਂ ਖ਼ੁਆਰੀ, ਖ਼ਾਲਸ ਆਪਣਾ ਨਾਮ ਪ੍ਰਗਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਕਰੀਂ ਨਾ ਕੋਇ ਵਿਭਚਾਰੀ, ਕੂੜ ਕੁਕਰਮ ਦਾ ਲੇਖਾ ਦੇਣਾ ਮੁਕਾਈਆ। ਹਉਮੇ ਹੰਗਤਾ ਕਢ ਬੀਮਾਰੀ, ਤਨ ਵਜੂਦ ਰੋਗ ਰਹੇ ਨਾ ਰਾਈਆ। ਸਾਚੇ ਨਾਮ ਦੀ ਬਿਨਾ ਰਸਨਾ ਰਸ ਦੇ ਦੇ ਖ਼ੁਮਾਰੀ, ਅੰਮਿਉਂ ਰਸ ਆਪਣਾ ਨਾਮ ਚੁਆਈਆ। ਜੋਤੀ ਜਾਤੇ ਪੁਰਖ ਬਿਧਾਤੇ ਤੇਰੀ ਜੋਤ ਹੋਵੇ ਉਜਿਆਰੀ, ਦੀਏ ਬਾਤੀ ਦੀ ਲੋੜ ਰਹੇ ਨਾ ਰਾਈਆ। ਮੈਂ ਦਰ ਤੇਰੇ ਦੀ ਪਨਿਹਾਰੀ, ਪੁਨਹ ਪੁਨਹ ਸੇਵ ਕਮਾਈਆ। ਚੌਥੇ ਜੁਗ ਕਲਜੁਗ ਅੰਤਮ ਮੇਰੀ ਪਾ ਸਾਰੀ, ਮਹਾਸਾਰਥੀ ਆਪਣਾ ਪੰਧ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਦੇ ਇਕ ਅਧਾਰੀ, ਧੀਰਜ ਧਰਵਾਸ ਜਗਤ ਬੰਧਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਇਕੋ ਹੋਵੇ ਜੈ ਜੈਕਾਰੀ, ਨਾਮ ਢੋਲਾ ਸੋਹਲਾ ਇਕ ਦ੍ਰਿੜਾਈਆ। ਮੇਰੀ ਅੰਤ ਕੰਤ ਭਗਵੰਤ ਪੈਜ ਜਾਵੀਂ ਸਵਾਰੀ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਨਿਰੰਜਣ ਤੇਰੀ ਆਦਿ ਜੁਗਾਦਿ ਸਦਾ ਸਿਕਦਾਰੀ, ਸੀਸ ਜਗਦੀਸ਼ ਸਕੇ ਨਾ ਕੋਇ ਉਠਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ ਸੁਰਜਨ ਸਿੰਘ ਦੇ ਗ੍ਰਹਿ

ਧਰਨੀ ਕਹੇ ਚੇਤ ਤੇਰਾ ਪ੍ਰਵਿਸ਼ਟਾ ਤੀਸ, ਤ੍ਰੈਗੁਣ ਤੋਂ ਬਾਹਰ ਦਿਆਂ ਜਣਾਈਆ। ਖੇਲ ਤੱਕ ਹਰਿ ਬੀਸ ਇਕੀਸ, ਸਰਗੁਣ ਨਿਰਗੁਣ ਧਿਆਨ ਲਗਾਈਆ। ਕੀ ਹੁਕਮ ਸੰਦੇਸ਼ਾ ਦਏ ਹਦੀਸ, ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋ ਲਹਿਣਾ ਦੇਣਾ ਪੂਰਾ ਕਰੇ ਮੂਸਾ ਈਸ, ਮੁਹੰਮਦ ਅਹਿਮਦ ਨਾਲ ਮਿਲਾਈਆ। ਜਿਸ ਸਾਹਿਬ ਦੇ ਸੀਸ ਤੇ ਛਤਰ ਝੁਲੇ ਹੋਏ ਜਗਦੀਸ਼, ਜਗਦੀਸ਼ਵਰ ਧੁਰਦਰਗਾਹੀਆ। ਉਸ ਨੂੰ ਨਿਰਗੁਣ ਧਾਰ

ਸਭ ਨੇ ਕਹਿਣਾ ਅਵਤਾਰ ਚੌਬੀਸ, ਚੌਬੀਸਾ ਅਗੰਮ ਅਥਾਹੀਆ। ਜਿਸ ਦੀ ਸਭ ਨੇ ਕੀਤੀ ਤਸਦੀਕ, ਸ਼ਹਾਦਤ ਨਾਮ ਕਲਮੇ ਵਾਲੀ ਭੁਗਤਾਈਆ। ਨਿਰਗੁਣ ਸਰਗੁਣ ਸਾਰੇ ਰਹੇ ਉਡੀਕ, ਬਿਨ ਨੈਣਾਂ ਨੈਣ ਉਠਾਈਆ। ਜਿਸ ਦੇ ਵਿਚ ਹਕ ਹੋਵੇ ਤੌਫ਼ੀਕ, ਤੋਹਫ਼ਾ ਨਾਮ ਦਏ ਵਰਤਾਈਆ। ਉਹ ਲਹਿਣਾ ਦੇਣਾ ਲੇਖਾ ਜਾਣੇ ਲਾਸ਼ਰੀਕ, ਪਰਵਰਦਿਗਾਰ ਨੂਰ ਅਲਾਹੀਆ। ਜਿਸ ਦੀ ਸਿਫ਼ਤਾਂ ਵਾਲੀ ਸਾਰੇ ਕਰਨ ਤਮਹੀਦ, ਖ਼ੁਸ਼ੀਆਂ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਹੁਕਮ ਦੀ ਇਕ ਤਾਕੀਦ, ਤਾਈਦ ਵਿਚ ਸਾਰੇ ਸੀਸ ਨਿਵਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ ਮਹਿੰਦਰ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਸਾਹਿਬ ਤੈਥੋਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਕਿਰਪਾ ਕਰ ਮੇਰੇ ਨਰਾਇਣ ਨਿਰੰਕਾਰੀ, ਨਿਰਵੈਰ ਤੇਰੀ ਸਰਨਾਈਆ। ਮੈਂ ਜੁਗ ਚੌਕੜੀ ਪਨਿਹਾਰੀ, ਨਿਤ ਨਿਤ ਸੇਵ ਕਮਾਈਆ। ਕਲਜੁਗ ਕੂਕ ਕਰਾਂ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ। ਤੁਧ ਬਿਨ ਦਿਸੇ ਨਾ ਕੋਇ ਸਿਕਦਾਰੀ, ਸੀਸ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਰੈਣ ਅੰਧਿਆਰੀ, ਨੂਰੀ ਚੰਦ ਨਾ ਕੋਇ ਚਮਕਾਈਆ। ਮੁਹੰਮਦ ਮਸ਼ਵਰਾ ਕਰੇ ਨਾਲ ਚਾਰ ਯਾਰੀ, ਅਬੂਬਕਰ ਐਲੀ ਦਏ ਸਲਾਹੀਆ। ਸਦੀ ਚੌਧਵੀਂ ਕਿਸ ਬਿਧ ਹੋਵੇ ਉਮਤ ਖ਼ੁਆਰੀ, ਖ਼ੈਰਖ੍ਵਾਹ ਨਜ਼ਰ ਕੋਇ ਨਾ ਆਈਆ। ਆਯਤ ਸ਼ਰਾਇਤ ਕੁਰਾਨ ਮਜੀਦ ਬਿਨ ਅੱਖਰਾਂ ਕਰੇ ਪੁਕਾਰੀ, ਕੂਕ ਕੂਕ ਸੁਣਾਈਆ। ਈਸਾ ਨਿਗਾਹ ਰਿਹਾ ਮਾਰੀ, ਦਰਗਾਹ ਸਾਚੀ ਨੈਣ ਉਠਾਈਆ। ਮੂਸਾ ਖੇਲ ਤੱਕ ਕੇ ਹੋਏ ਬਲਹਾਰੀ, ਵਾਹਵਾ ਤੇਰੀ ਬੇਪਰਵਾਹੀਆ। ਬਲ ਬਾਵਨ ਦੀ ਪੂਰੀ ਕਰ ਇੰਤਜ਼ਾਰੀ, ਜੋ ਬਿਨ ਨੈਣਾਂ ਨੈਣ ਉਠਾਈਆ। ਧਰਨੀ ਕਹੇ ਪ੍ਰਭੂ ਮੇਰੀ ਨਮੋ ਨਮੋ ਨਿਮਸਕਾਰੀ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਕੋਇ ਨਾ ਪਾਵੇ ਸਾਰੀ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਤੇਰੀ ਸਰਨ ਤਕਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ ਅਜੀਤ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭ ਮੈਂ ਕੀ ਦੱਸਾਂ ਤੇਰੇ ਦਰ, ਸਚਖੰਡ ਕੀ ਜਣਾਈਆ। ਤੂੰ ਆ ਕੇ ਵੇਖ ਮੇਰਾ ਅਨੋਖਾ ਘਰ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੈਂਡਾ ਪੰਧ ਮੁਕਾਈਆ। ਨਵ ਸੱਤ ਤੇਰਾ ਭੈ ਰਿਹਾ ਨਾ ਡਰ, ਹਿਰਦੇ ਹਰਿ ਤੈਨੂੰ ਸਕੇ ਨਾ ਕੋਇ ਵਸਾਈਆ। ਮੈਂ ਵੈਰਾਗਣ ਦੁਖੜੇ ਰਹੀ ਜਰ, ਜੁਗ ਜੁਗ ਵੇਖ ਵਖਾਈਆ। ਪ੍ਰਗਟ ਹੋ ਨਰਾਇਣ ਨਰ, ਜਗਦੀਸ਼ੇ ਚੌਬੀਸੇ ਤੇਰੀ ਆਸ ਰਖਾਈਆ। ਬਿਨ ਤੇਰੀ ਕਿਰਪਾ ਜੀਵਤ ਰਹੀ ਮਰ, ਮਰ ਜੀਵਤ ਰੂਪ ਨਾ ਕੋਇ ਦਰਸਾਈਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਚਰਨ ਧੂੜ ਨੁਹਾ ਦੇ ਆਪਣੇ ਸਰ, ਸਰੋਵਰ

ਏਕੋ ਏਕਕਾਰ ਦੇਣਾ ਵਖਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੇਰੇ ਸਹਾਰੇ ਜਾਵੇ ਤਰ, ਤਾਰਨਹਾਰ ਏਕੰਕਾਰ ਤੇਰੀ ਵਡਿਆਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੈਨੂੰ ਫੜਾ ਦੇ ਆਪਣਾ ਲੜ, ਪੱਲੂ ਧੁਰ ਦੇ ਗੰਢ ਪਵਾਈਆ। ਮੇਰੀ ਦਹੋਰੀ ਦੁਹਾਈ, ਕਲਜੁਗ ਕੂੜੀ ਕਿਰਿਆ ਪੁੱਟ ਦੇ ਜੜ, ਚੇਤਨ ਸੁਰਤੀ ਸਭ ਦੀ ਦੇ ਕਰਾਈਆ। ਹਰ ਘਟ ਅੰਦਰ ਪੁਰਖ ਅਕਾਲੇ ਜਾਵਾਂ ਵੜ, ਕਾਇਆ ਮੰਦਰ ਡੇਰਾ ਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹਲਾ ਢੋਲਾ ਜੀਵ ਜੰਤ ਸਾਧ ਸੰਤ ਜਾਣ ਪੜ੍ਹ, ਜਗਿਆਸੂਆਂ ਆਸ ਪੂਰੀ ਦੇਣੀ ਕਰਾਈਆ। ਮੈਂ ਮਾਂਗਤ ਹੋ ਕੇ ਮੰਗਾਂ ਤੇਰੇ ਦਵਾਰੇ ਖੜ, ਬਿਨ ਹੱਥਾਂ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਚਰਨ ਸਰਨ ਸਰਨਾਈ ਜਾਵਾਂ ਪੜ, ਪਰਮ ਪੁਰਖ ਦੂਜੀ ਓਟ ਨਾ ਕੋਇ ਤਕਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ ਚਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਉਤੇ ਨਿਰਗੁਣ ਧਾਰ ਹੋ ਪ੍ਰਗਟ, ਪਰਗਣਾ ਦੀਨ ਦੁਨੀ ਵੇਖ ਵਖਾਈਆ। ਸਚ ਨਾਮ ਦਾ ਖੋਲ ਇਕੋ ਹੱਟ, ਹਟਵਾਣਾ ਹੋ ਕੇ ਦੇ ਵਰਤਾਈਆ। ਧਰਮ ਦੀ ਧਾਰ ਦੱਸ ਦੇ ਤੱਟ, ਕਿਨਾਰਾ ਇਕੋ ਇਕ ਜਣਾਈਆ। ਦੁਰਮਤ ਮੈਲ ਦੇ ਕੱਟ, ਕਟਾਕਸ਼ ਆਪਣਾ ਨਾਮ ਰਖਾਈਆ। ਮੈਨੂੰ ਨਜ਼ਰੀ ਆਵੇ ਘਟ ਘਟ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਭਾਗ ਲਗਾ ਦੇ ਕਾਇਆ ਮੱਟ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸ਼ਬਦ ਅਨਾਦੀ ਲਾ ਸੱਟ, ਸੋਈ ਸੁਰਤ ਜਗਤ ਜਗਾਈਆ। ਅੰਮ੍ਰਿਤ ਆਤਮ ਨਿਝਰ ਝਿਰਨਿਉਂ ਦੇ ਝੱਟ, ਮਿਹਰਵਾਨ ਮਿਹਰ ਨਜ਼ਰ ਤਕਾਈਆ। ਝਗੜਾ ਮੇਟ ਦੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕਰੇ ਨਾ ਕੋਇ ਲੜਾਈਆ। ਤੂੰ ਸਾਹਿਬ ਇਕ ਸਮਰਥ, ਬੇਪ੍ਰਵਾਹ ਬੇਪ੍ਰਵਾਹੀ ਵਿਚ ਸਮਾਈਆ। ਮੈਂ ਤੇਰੇ ਚਰਨ ਕਵਲਾਂ ਜਾਣਾ ਢੱਠ, ਨਿਵ ਨਿਵ ਧੂੜੀ ਖ਼ਾਕ ਰਮਾਈਆ। ਧਰਨੀ ਕਹੇ ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਮੁਹੰਮਦ ਦਾ ਲੇਖਾ ਬਰਸ ਬਰਸੀ ਰਹਿ ਗਿਆ ਅੱਠ, ਪਾਂਧੀ ਕਿਸ ਬਿਧ ਬੈਠੇ ਆਪਣਾ ਪੰਧ ਮੁਕਾਈਆ। ਚੌਦਾਂ ਤਬਕਾਂ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਏਕਾ ਭੇਵ ਖੋਲ ਕੇ ਦੱਸ, ਦਹਿ ਦਿਸ਼ਾ ਤੋਂ ਬਾਹਰ ਆਪਣਾ ਹੁਕਮ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਬਖ਼ਸ਼ ਦੇ ਰਸ, ਰਸਨਾ ਰਸ ਲੈਣ ਦੀ ਲੋੜ ਰਹੇ ਨਾ ਰਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਂਗਾ ਸਰਾਏ ਜ਼ਿਲਾ ਅੰਮਿਤਸਰ ਜਸਵੰਤ ਕੌਰ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਕਰ ਕਬੂਲ, ਕਿਬਲੇ ਅਜ਼ ਦਿਆਂ ਜਣਾਈਆ। ਤੇਰੇ ਚਰਨਾਂ ਦੀ ਲਾ ਕੇ ਧੂਲ, ਧੂੜੀ ਟਿੱਕੇ ਖ਼ਾਕ ਰਮਾਈਆ। ਤੇਰੇ ਪਿਆਰ ਦਾ ਹੋਵੇ ਇਕ ਅਸੂਲ, ਅਸਲ ਵਸਲ ਯਾਰ ਦੇਣਾ ਸਮਝਾਈਆ। ਤੂੰ ਮਾਲਕ ਕੰਤ ਕੰਤੂਹਲ, ਨਰ ਨਰਾਇਣ ਵਡ ਵਡਿਆਈਆ।

ਜੇ ਤੇਰੀ ਦੁਨੀਆ ਗਈ ਭੂਲ, ਅਭੁਲ ਲੈ ਸਮਝਾਈਆ। ਆਦਿ ਦਾ ਆਤਮ ਤੇਰਾ ਮੂਲ, ਅਸਲ ਦਾ ਅਸਲ ਵੇਖ ਵਖਾਈਆ। ਸਚ ਧਰਮ ਦਾ ਸਚ ਦੱਸ ਅਸੂਲ, ਕੂੜੀ ਕਿਰਿਆ ਪੰਧ ਮੁਕਾਈਆ। ਧਰਨੀ ਕਹੇ ਮੈਂ ਧਰਮ ਦਾ ਝੁਲਾ ਲਵਾਂ ਝੂਲ, ਝਲਕ ਆਪਣੀ ਦੇਣੀ ਵਖਾਈਆ। ਤੈਨੂੰ ਝੁਕਦਾ ਦਿਸਦਾ ਸ਼ੰਕਰ ਹੱਥ ਫੜ ਤ੍ਰਿਸੂਲ, ਵਿਸ਼ਨ ਬ੍ਰਹਮਾ ਸੀਸ ਨਿਵਾਈਆ। ਤੇਰਾ ਹੁਕਮ ਕਾਮਲ ਮੁਰਸ਼ਦ ਸਦਾ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ (ਪੂਰਾ) ਕਰ ਪੈਗ਼ੰਬਰ ਰਸੂਲ, ਰਸਮ ਵਿਚ ਇਸਮ ਆਪਣਾ ਦੇ ਸਮਝਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਾਂਗਾ ਸਰਾਏ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਚੇਤ ਕਹੇ ਧਰਨੀ ਮੇਰਾ ਪ੍ਰਵਿਸ਼ਟਾ ਤੀਸ ਅਖ਼ੀਰੀ, ਅੱਖਾਂ ਵਾਲੀਏ ਬਿਨਾ ਅੱਖਾਂ ਤੋਂ ਦਿਆਂ ਜਣਾਈਆ। ਨਿਗਾਹ ਮਾਰ ਕੇ ਤੱਕ ਲੈ ਮਾਲਕ ਬੇਨਜ਼ੀਰੀ, ਜੋ ਜਗ ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਜਿਸ ਦਾ ਨਾਮ ਖੰਡਾ ਦੋ ਜਹਾਨਾਂ ਬ੍ਰਹਿਮੰਡਾਂ ਫਿਰੇ ਮੇਟੇ ਤੇਰੀ ਦਿਲਗੀਰੀ, ਚਿੰਤਾ ਗ਼ਮ ਰਹਿਣ ਨਾ ਪਾਈਆ। ਉਹ ਅਮਾਮ ਅਮਾਮਾ ਸ਼ਾਹ ਸੁਲਤਾਨਾ ਲੇਖਾ ਜਾਣੇ ਸ਼ਾਹ ਹਕੀਰੀ, ਹਕੀਰ ਹਕੀਰਾਂ ਵੇਖ ਵਖਾਈਆ। ਉਸ ਦੇ ਕੋਲ ਆਦਿ ਅੰਤ ਜੁਗਾ ਜੁਗੰਤ ਜੁਗ ਚੌਕੜੀ ਤਕਦੀਰੀ, ਤਕਦੀਰ ਆਪਣੇ ਵਿਚ ਪ੍ਰਗਟਾਈਆ। ਜਿਸ ਅੰਤ ਕੰਤ ਭਗਵੰਤ ਸ਼ਰਅ ਦੀ ਕੱਟਣੀ ਜ਼ੰਜੀਰੀ, ਸ਼ਰੀਅਤ ਦਾ ਲੇਖਾ ਦਏ ਮੁਕਾਈਆ। ਓਸ ਦਾ ਹੁਕਮ ਸੁਣ ਲੈ ਧਰਨੀ ਤੇ ਸ਼ਬਦੀ ਧਾਰ ਤਹਿਰੀਰੀ, ਜਿਸ ਦਾ ਲੇਖਾ ਨਾ ਕੋਇ ਬਦਲਾਈਆ। ਉਹਦੀ ਕੋਈ ਬੁੱਧੀ ਵਾਲੀ ਰਸਨਾ ਜਿਹਵਾ ਨਾਲ ਨਹੀਂ ਤਕਰੀਰੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਨੇ ਤੇਰੇ ਉਤੇ ਨਵੇ ਜੁਗ ਦੀ ਕਰਨੀ ਤਾਮੀਰੀ, ਤਮਅ ਕਲਜੁਗ ਕੂੜ ਦਏ ਮਿਟਾਈਆ। ਸੋ ਸਤਿਗੁਰ ਸ਼ਬਦ ਗਹਿਰ ਗੰਭੀਰੀ, ਗਵਰ ਇਕ ਅਖਵਾਈਆ। ਜਿਸ ਦਾ ਸੰਦੇਸ਼ਾ ਕਬਰਾਂ ਤੋਂ ਬਾਹਰ ਦਿਤਾ ਕਬੀਰੀ, ਕਾਇਆ ਕਾਅਬਿਆਂ ਨਾਲ ਜਣਾਈਆ। ਉਹ ਮਿਹਰਵਾਨਾ ਨੌਜਵਾਨਾ ਤੇਰੀ ਅੰਤ ਮੇਟੇ ਦਿਲਗੀਰੀ, ਚਿੰਤਾ ਗ਼ਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਤੇਰੀ ਲੇਖੇ ਲਾਏ ਨਿਰਮਾਣਤਾ ਵਾਲੀ ਫ਼ਕੀਰੀ, ਫ਼ਿਕਰਾ ਇਕੋ ਇਕ ਆਪਣਾ ਨਾਮ ਦ੍ਰਿੜਾਈਆ।

੧ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਸਤਿਗੁਰ ਸ਼ਬਦ ਸ਼ਬਦੀ ਧਾਰ ਰਿਹਾ ਆਖ, ਬਿਨ ਅੱਖਰ ਹਰਫ਼ ਹਰੂਫ਼ ਜਣਾਈਆ। ਧਰਨੀ ਧਰਤ ਧਵਲ ਧੌਲ ਅਵਤਾਰ ਪੈਗ਼ੰਬਰ ਗੁਰੂਆਂ ਦੀ ਲੈ ਕੇ ਰਾਖ, ਰਖਣਿਆਂ ਆਪਣਿਆਂ ਵਿਚੋਂ ਬਾਹਰ ਕਢਾਈਆ। ਸਚਖੰਡ ਦਵਾਰੇ ਪ੍ਰਭੂ ਦੇ ਚਰਨਾਂ ਭੇਟ ਕਰ ਪਹਿਲੀ ਵਿਸਾਖ, ਦੋ ਸੱਤ ਤਿੰਨ ਗੋਬਿੰਦ ਅੰਕ ਦਏ ਗਵਾਹੀਆ। ਫੇਰ ਕਿਰਪਾ ਕਰੇ ਅਲਖਣਾ ਅਲਾਖ, ਅਲਖ ਅਗੋਚਰ ਅਗੰਮ ਅਥਾਹੀਆ। ਜਿਸ ਦਾ ਦਰਸ਼ਨ ਕਰਾਂ ਸਾਖ,

ਸਾਖਿਆਤ ਸੋਭਾ ਪਾਈਆ। ਉਹਦਾ ਭੇਵ ਅਭੇਦਾ ਨਿਜ ਨੇਤਰ ਜਾਏ ਭਾਖ, ਜਗਤ ਬੁੱਧੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਸਤਿਗੁਰ ਸ਼ਬਦ ਮੇਰੇ ਮੀਤਾ, ਮਿਤਰ ਧੁਰ ਦੇ ਦਿਆਂ ਜਣਾਈਆ। ਮੈਂ ਤੇਰੇ ਹੁਕਮ ਦੀ ਮੰਨਾਂ ਰੀਤਾ, ਰੀਤੀਵਾਨ ਤੇਰੀ ਸਰਨਾਈਆ। ਜੋ ਹੁਕਮ ਮਿਹਰਵਾਨ ਅਗੰਮੇ ਕੀਤਾ, ਸੰਦੇਸਾ ਦਿਤਾ ਦ੍ਰਿੜਾਈਆ। ਉਸ ਮੇਰਾ ਸੀਨਾ ਠਾਂਡਾ ਕੀਤਾ, ਅਗਨੀ ਤਤ ਬੁਝਾਈਆ। ਮੈਂ ਨੂਰ ਨੁਰਾਨਾ ਤੱਕਾਂ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਧਿਆਨ ਲਗਾਈਆ। ਅਵਤਾਰ ਪੈਗ਼ੰਬਰ ਗੁਰੂ ਖੇਲ ਤੇਰਾ ਤੂੰ ਸਾਹਿਬ ਮੇਰਾ ਜਗਦੀਸ਼ਾ, ਜਗਦੀਸ਼ਰ ਤੇਰੀ ਵਡ ਵਡਿਆਈਆ। ਤੇਰਾ ਹੁਕਮ ਫ਼ਰਮਾਨਾ ਅਗੰਮਾ ਹਦੀਸਾ, ਹਜ਼ਰਤਾਂ ਤੋਂ ਬਾਹਰ ਸੁਣਾਈਆ। ਮੈਂ ਸ਼ੁਕਰਾਨੇ ਵਿਚ ਨਿਵਾਵਾਂ ਸੀਸਾ, ਦਰ ਤੇਰੇ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੈਂ ਮਕਬਰੇ ਵੇਖਾਂ ਭੂਮੀ ਸ਼ਮਸ਼ਾਨ, ਸ਼ਬੇ ਰੋਜ਼ ਧਿਆਨ ਲਗਾਈਆ। ਤੂੰ ਕਿਰਪਾ ਕਰੀਂ ਮੇਰੇ ਸ੍ਰੀ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਸਚ ਦਾ ਸਵਾਮੀ ਹੋਣਾ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਮੈਂ ਸਭ ਦੀ ਖ਼ਾਕ ਤੇਰੇ ਚਰਨ ਪਹੁੰਚਾਵਾਂ ਆਣ, ਅਨਕ ਕਲਧਾਰੀ ਆਪਣੀ ਦਇਆ ਕਮਾਈਆ। ਤੂੰ ਲੇਖੇ ਲਾਉਣੀ ਕਰਨੀ ਪ੍ਰਵਾਨ, ਪਰਮ ਪੁਰਖ ਤੇਰੀ ਵਡਿਆਈਆ। ਧੁਰ ਦਾ ਸ਼ਬਦ ਮੇਰੀ ਕਰੇ ਪਹਿਚਾਨ, ਬੇਪਹਿਚਾਨ ਦੇਣੀ ਵਡਿਆਈਆ। ਮੈਂ ਬੁੱਧਹੀਣ ਅਣਜਾਣ, ਧਰਨੀ ਰਹੀ ਸੁਣਾਈਆ। ਤੂੰ ਮਾਲਕ ਸ੍ਰੀ ਭਗਵਾਨ, ਵਡ ਦਾਤਾ ਅਗੰਮ ਅਥਾਹੀਆ। ਤੇਰਾ ਖੇਲ ਜੁਗ ਜੁਗ ਵਿਚ ਜਹਾਨ, ਸੰਸਾਰੀ ਭੰਡਾਰੀ ਸੰਘਾਰੀ ਤੇਰੀ ਸੇਵ ਕਮਾਈਆ। ਸਤਿਜੁਗ ਤਰੇਤਾ ਦੁਆਪਰ ਤੂੰ ਸਭ ਨੂੰ ਦਿਤਾ ਮਾਣ, ਨਿਮਾਣਿਆਂ ਹੋ ਸਹਾਈਆ। ਹੁਣ ਕਲਜੁਗ ਵੇਖ ਮਾਰ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਤੇਰੇ ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਨਿਸ਼ਾਨਾ ਕੂੜ ਜਗਤ ਝੁਲਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਸਾਬਤ ਰਿਹਾ ਨਾ ਕੋਇ ਈਮਾਨ, ਅਮਲਾਂ ਵਿਚ ਨਾ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤਨ ਵਜੂਦਾਂ ਬਣੀਆਂ ਮੜ੍ਹੀਆਂ, ਮਾਟੀ ਖ਼ਾਕ ਖ਼ਾਕ ਸਮਾਈਆ। ਮੈਨੂੰ ਯਾਦ ਪਿਛਲਿਆਂ ਬੀਤਿਆਂ ਜੁਗਾਂ ਦੀਆਂ ਘੜੀਆਂ, ਵੇਲਾ ਵਕਤ ਭੁਲ ਕਦੇ ਨਾ ਜਾਈਆ। ਤੇਰੀਆਂ ਖੇਲਾਂ ਤੱਕੀਆਂ ਬੜੀਆਂ, ਬੇਪਰਵਾਹ ਤੇਰੀ ਵਡ ਵਡਿਆਈਆ। ਮੈਂ ਤੇਰੀ ਸਰਨ ਸਰਨਾਈ ਪੜੀਆਂ, ਨਿਵ ਨਿਵ ਲਾਗਾਂ ਪਾਈਂਆ। ਮੈਂ ਵੇਖੀਆਂ ਜਗਤ ਜਹਾਨ ਦੀਆਂ ਗੜ੍ਹੀਆਂ, ਘਰਾਨੇ ਖੋਜ ਖੁਜਾਈਆ। ਤੇਰੀਆਂ ਧਾਰਾਂ ਵਿਚੋਂ ਸੰਸਾਰਾ ਪੁਰਖ ਅਕਾਲ ਦੇ ਸਚਖੰਡ ਦਵਾਰੇ ਚੜ੍ਹੀਆਂ, ਥਿਰ ਘਰ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਪੈਗ਼ੰਬਰਾਂ ਦੀਆਂ ਲਾਸ਼ਾਂ ਤੱਕ ਲੈ ਵਿਚ ਕਬਰਾਂ, ਕਾਅਬਿਆਂ ਦੇ ਮਾਲਕ ਨਜ਼ਰ ਕੋਇ ਨਾ ਆਈਆ। ਮੈਂ ਬੈਠੀ ਵਿਚ ਸਬਰਾ, ਸਬਰ ਸਬੂਰੀ ਮੇਰੇ ਵਿਚ ਰਖਾਈਆ। ਕਵਣ ਵੇਲਾ ਮੇਰਾ ਸਤਿਗੁਰ ਸ਼ਬਦ ਆਵੇ ਸ਼ੇਰ ਬਬਰਾ, ਭਬਕ ਇਕੋ ਨਾਮ ਲਗਾਈਆ। ਦੁਹਾਈ ਦੇਵੇ ਮੁਹੰਮਦ ਵਾਲਾ ਮਕਬਰਾ, ਦਰੋਹੀ ਦਰੋਹੀ ਤੇਰਾ ਧਿਆਨ ਲਗਾਈਆ। ਕਵਣ ਵੇਲਾ ਮੇਰਾ ਮਹਿਬੂਬ ਨੂਰ ਅਲਾਹੀ ਆਵੇ ਉਤੋਂ ਅੰਬਰਾ, ਅਮਾਮ

ਅਮਾਮਾ ਵੇਸ ਵਟਾਈਆ। ਜਿਸ ਦਾ ਲੇਖਾ ਦੋ ਜਹਾਨ ਹੋਣਾ ਜਬਰਾ, ਜਬਰਾਈਲ ਜਿਸ ਦੇ ਸੰਦੇਸ਼ੇ ਫ਼ਰਮਾਨ ਗਿਆ ਦ੍ਰਿੜਾਈਆ। ਉਨ ਦੀਨ ਮਜ਼੍ਹਬ ਦੇ ਵੇਖਣੇ ਕੁਨਬੇ ਜਗਤ ਵਾਲੇ ਟੱਬਰਾ, ਖ਼ਾਨਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਸੜ ਗਈਆਂ ਗੁਰੂਆਂ ਦੀਆਂ ਲਾਸ਼ਾਂ, ਤਨ ਸਰੀਰ ਨਜ਼ਰ ਕੋਇ ਨਾ ਆਈਆ। ਮੇਰੀਆਂ ਸਧਰਾਂ ਤੱਕ ਲੈ ਅੰਦਰ ਦੀਆਂ ਆਸ਼ਾਂ, ਆਸਾ ਕੀ ਰਖਾਈਆ। ਤੂੰ ਵੇਖਣਹਾਰਾ ਜੁਗ ਜੁਗ ਤਮਾਸ਼ਾ, ਪ੍ਰਭ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਉਪਰ ਆਕਾਸ਼ਾ, ਆਕਾਸ਼ ਆਕਾਸ਼ਾ ਫੋਲ ਫੁਲਾਈਆ। ਮੇਰੇ ਉਤੇ ਧੂੜੀ ਖ਼ਾਕ ਰਹੀ ਨਾ ਮਾਸਾ, ਜੁਗ ਚੌਕੜੀ ਮਿੱਟੀ ਮਿੱਟੀ ਵਿਚ ਸਮਾਈਆ। ਮੈਂ ਇਕੋ ਜਾਣਦੀ ਤੇਰਾ ਦਵਾਰਾ ਸਾਚਾ ਹਾਟਾ, ਹਟਵਾਣਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਮਿੱਟੀ ਖ਼ਾਕ ਨਾ ਰਿਹਾ ਨਿਸ਼ਾਨ, ਸੌਗੰਦ ਖਾ ਕੇ ਦਿਆਂ ਜਣਾਈਆ। ਤੂੰ ਮਾਲਕ ਸ੍ਰੀ ਭਗਵਾਨ, ਭਗਵਨ ਤੇਰੀ ਬੇਪ੍ਰਵਾਹੀਆ। ਤੇਈ ਅਵਤਾਰ ਨਾ ਦਿਸਣ ਜਹਾਨ, ਈਸਾ ਮੂਸਾ ਮੁਹੰਮਦ ਨਜ਼ਰ ਕੋਇ ਨਾ ਆਈਆ। ਦਸ ਗੁਰੂ ਤਨ ਵਜੂਦ ਖੇਲ ਤੱਕੇ ਨਾ ਕੋਇ ਇਨਸਾਨ, ਸਨਮੁਖ ਸੋਭਾ ਕੋਇ ਨਾ ਪਾਈਆ। ਮੈਂ ਖ਼ੁਸ਼ੀਆਂ ਵਿਚ ਤੇਰੇ ਚਰਨ ਕਰਾਂ ਪਰਨਾਮ, ਨਿਵ ਨਿਵ ਸੀਸ ਝੁਕਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਤੂੰ ਦਾਤਾ ਗੁਣ ਨਿਧਾਨ, ਗਹਿਰ ਗੰਭੀਰ ਤੇਰੀ ਵਡਿਆਈਆ। ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਤੇਰੇ ਅਗੇ ਸੀਸ ਝੁਕਾਈਆ। ਤੇਰੇ ਅਵਤਾਰ ਪੈਗ਼ੰਬਰ ਗੁਰੂ ਤੇਰਾ ਰੂਪ ਜੋਤ ਮਹਾਨ, ਜੋਤ ਜੋਤ ਵਿਚ ਸਮਾਈਆ। ਸਚਖੰਡ ਦਵਾਰਿਉਂ ਸਭ ਨੂੰ ਕਰ ਸਵਾਧਾਨ, ਆਪ ਆਪਣੇ ਵਿਚੋਂ ਪ੍ਰਗਟਾਈਆ। ਹੁਕਮ ਸੰਦੇਸਾ ਦੇ ਨੌਜਵਾਨ, ਨੌਬਤ ਆਪਣਾ ਨਾਮ ਸੁਣਾਈਆ। ਮੈਂ ਨਿਮਾਣੀ ਕੋਝੀ ਕਮਲੀ ਤੇਰੇ ਚਰਨ ਕਰਾਂ ਪਰਨਾਮ, ਨਿਵ ਨਿਵ ਲਾਗਾ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਮਿੱਟੀ ਖਾਕ ਰਹੀ ਨਾ ਮਾਤ, ਮਾਤਰ ਭੂਮੀ ਹੋ ਕੇ ਦਿਆਂ ਜਣਾਈਆ। ਸਚ ਵਸਤ ਨਾ ਕੋਈ ਦਾਤ, ਦਾਤੇ ਦਾਨੀ ਨਜ਼ਰ ਕੋਇ ਨਾ ਆਈਆ। ਤੂੰ ਸਭ ਦੀ ਆਪੇ ਪੁਛ ਵਾਤ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਅਵਤਾਰ ਪੈਗ਼ੰਬਰ ਗੁਰ ਤੇਰੀ ਜੋਤ ਤੇਰੇ ਵਿਚ ਕਰ ਗਈ ਵਾਸ, ਵਾਸਤਾ ਤੇਰੇ ਨਾਲ ਰਖਾਈਆ। ਨਿਗਾਹ ਮਾਰ ਲੈ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਮੇਰੀ ਸੁਣ ਲੈ ਅਗੰਮੀ ਆਸ, ਆਸਾਵੰਦ ਹੋ ਕੇ ਦਿਆਂ ਜਣਾਈਆ। ਤੂੰ ਦਾਤਾ ਦਾਨੀ ਸਰਬ ਗੁਣਤਾਸ, ਗੁਣਵੰਤ ਇਕ ਅਖਵਾਈਆ। ਜੋਤੀ ਜਾਤਾ ਪੁਰਖ ਬਿਧਾਤ, ਪਰਮ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਆਪਣਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਧਰਨੀ ਤੇਰੀ ਸੁਣੀ ਪੁਕਾਰ, ਜੋ ਪੁਨਹ ਪੁਨਹ ਦਿਤੀ ਸੁਣਾਈਆ। ਮੇਰਾ ਖੇਲ ਵੇਖ ਅਪਾਰ, ਅਪਰੰਪਰ ਹੋ ਕੇ ਦਿਆਂ ਜਣਾਈਆ। ਸਚ ਧਾਰੋਂ ਪ੍ਰਗਟ ਕਰ ਪੈਗ਼ੰਬਰ ਅਵਤਾਰ, ਗੁਰੂ ਗੁਰ ਸ਼ਬਦ ਨਾਲ ਉਪਜਾਈਆ। ਉਠੋ ਵੇਖੋ ਦੀਨ ਦੁਨੀ ਆਪਣਾ ਸੰਸਾਰ, ਲੋਕਮਾਤ ਧਿਆਨ ਲਗਾਈਆ। ਜੋ ਨਾਮ ਕਲਮਾ ਅੱਖਰਾਂ ਵਾਲਾ ਆਏ ਉਚਾਰ, ਸਿਫ਼ਤਾਂ ਵਾਲੇ ਢੋਲੇ ਗਾਈਆ। ਜੋ ਸੰਦੇਸਾ ਦੇ ਕੇ ਆਏ ਮਿਤਰ ਪਿਆਰ, ਸੇਜ ਯਾਰੜਾ ਹੰਢਾਈਆ।

ਜੋ ਬਖ਼ਸ਼ਿਸ਼ ਕਰ ਕੇ ਆਏ ਅੰਤ ਅਪਾਰ, ਧੀਰਜ ਧੀਰ ਧਰਾਈਆ। ਕਿਉਂ ਤੁਹਾਡੇ ਨਾਮ ਕਲਮੇ ਵਾਲੇ ਹੋਏ ਗਵਾਰ, ਮਨ ਮਤ ਬੁਧ ਚਲੇ ਨਾ ਕੋਇ ਚਤੁਰਾਈਆ। ਸਤਿ ਦਵਾਰਿਉਂ ਸਭ ਨੂੰ ਆਪ ਉਠਾਲ, ਬਿਨ ਤਤਾਂ ਲੈਣ ਅੰਗੜਾਈਆ। ਅੱਜ ਵਿਸਾਖੀ ਵਾਲਾ ਦਿਨ ਪੁਰਖ ਅਕਾਲੇ ਸਭ ਨੂੰ ਦੇ ਵਖਾਲ, ਨੌ ਖੰਡ ਸੱਤ ਦੀਪ ਲੁਕਿਆ ਰਹਿਣ ਕੋਇ ਨਾ ਪਾਈਆ। ਕਿਉਂ ਤੁਹਾਡੇ ਨਾਮ ਕਲਮੇ ਵਾਲੇ ਹੋਏ ਕੰਗਾਲ, ਵਸਤ ਸਚ ਝੋਲੀ ਨਜ਼ਰ ਨਾ ਆਈਆ। ਕਿਉਂ ਫਲ ਨਾ ਲੱਗਾ ਕਾਇਆ ਡਾਲ, ਤਨ ਵਜੂਦ ਹਕ ਮਹਿਬੂਬ ਤੇਰੀ ਵੱਜਦੀ ਨਾ ਮਾਤ ਵਧਾਈਆ। ਉਠੋ ਵੇਖੋ ਨੌਜਵਾਨ ਮਰਦ ਮਰਦਾਨ ਆਪਣੇ ਮੰਦਰ ਮਸਜਿਦ ਮਠ ਸ਼ਿਵਦਵਾਲੇ ਧਰਮਸਾਲ, ਗੁਰੂਦਵਾਰ ਚਰਚਾਂ ਫੋਲ ਫੁਲਾਈਆ। ਫੜ ਕੇ ਵਖਾਲੋ ਆਪਣੇ ਸਿਖ ਮੁਰੀਦ ਜੋ ਬਣੇ ਤੁਹਾਡੇ ਲਾਲ, ਲਾਲਚ ਦੀਨ ਦੁਨੀ ਵਾਲਾ ਤਜਾਈਆ। ਕਿਸ ਕਿਸ ਦਾ ਤੁਸਾਂ ਤੋੜਿਆ ਜਗਤ ਜੰਜਾਲ, ਜਾਗਰਤ ਜੋਤ ਕਵਣ ਰੁਸ਼ਨਾਈਆ। ਪਹਿਲੇ ਪ੍ਰਵਸ਼ਿਟੇ ਸਾਰੇ ਉਠ ਉਠ ਕਰੋ ਭਾਲ, ਨੌ ਖੰਡ ਪ੍ਰਿਥਮੀ ਸੱਤ ਦੀਪ ਫੋਲੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਧਰਨੀਏ ਹੋਣਾ ਹੁਕਮਰਾਨ, ਹੁਕਮ ਅਗੰਮ ਜਣਾਈਆ। ਸਚਖੰਡ ਦਵਾਰ ਕਰਾਂ ਧਿਆਨ, ਬਿਨ ਅੱਖਾਂ ਵੇਖ ਵਖਾਈਆ। ਜਿਥੇ ਜੋਤ ਸ੍ਰੀ ਭਗਵਾਨ, ਭਗਵਨ ਮਿਲ ਕੇ ਆਪਣਾ ਆਸਣ ਲਾਈਆ। ਜਿਥੇ ਦੀਨ ਮਜ਼੍ਹਬ ਦਾ ਨਹੀਂ ਕੋਈ ਨਿਸ਼ਾਨ, ਜ਼ਾਤ ਪਾਤੀ ਵੰਡ ਨਾ ਕੋਇ ਵੰਡਾਈਆ। ਨਾਮ ਕਲਮਾ ਵੱਖਰੀ ਨਹੀਂ ਕਲਾਮ, ਸੋਹਲੇ ਢੋਲੇ ਨਾ ਕੋਇ ਜਣਾਈਆ। ਮੈਂ ਜੋਤ ਦੀ ਧਾਰ ਕਰਾਂ ਸਵਾਧਾਨ, ਸਾਰੇ ਲਓ ਅੰਗੜਾਈਆ। ਕਿਉਂ ਧਰਨੀ ਉਤੇ ਹੋਇਆ ਕੂੜ ਪ੍ਰਧਾਨ, ਦੀਨਾਂ ਮਜ਼੍ਹਬਾਂ ਵਾਲਿਓ ਵੇਖੋ ਚਾਈਂ ਚਾਈਂਆ। ਕਿਉਂ ਹਰ ਘਟ ਅੰਦਰ ਵੜਿਆ ਸ਼ੈਤਾਨ, ਸ਼ਰਅ ਛੁਰੀ ਵਾਲੀ ਚਲਾਈਆ। ਕਿਉਂ ਨਹੀਂ ਧਰਮ ਰਿਹਾ ਈਮਾਨ, ਸਚ ਵਿਚ ਨਾ ਕੋਇ ਸਮਾਈਆ। ਕਿਉਂ ਨਹੀਂ ਪਾਰ ਉਤਰਦੇ ਜਿਹੜੇ ਗਾਉਂਦੇ ਸੀਤਾ ਰਾਮ, ਰਾਧੇ ਕ੍ਰਿਸ਼ਨ ਕ੍ਰਿਸ਼ਨ ਵਿਚ ਨਾ ਕੋਇ ਸਮਾਈਆ। ਕਿਉਂ ਅੱਲਾ ਗਾਡ ਵਾਲੇ ਹੁੰਦੇ ਨਹੀਂ ਦਰਗਾਹ ਸਾਚੀ ਪ੍ਰਵਾਨ, ਜਿਹੜੇ ਰਸਨਾ ਜਿਹਵਾ ਢੋਲੇ ਗਾਈਆ। ਕਿਉਂ ਨਾ ਸਤਿਨਾਮ ਵਾਲੇ ਸਤਿ ਵਿਚ ਸਮਾਣ, ਵਾਹਿਗੁਰੂ ਫ਼ਤਿਹ ਵਾਲੇ ਫ਼ਤਿਹ ਦਾ ਡੰਕ ਵਜਾਈਆ। ਕਿਉਂ ਘਰ ਘਰ ਅੰਦਰ ਕਾਇਆ ਮੰਦਰ ਤੁਹਾਡੇ ਹੁੰਦਿਆਂ ਕਲਜੁਗ ਫਿਰੇ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਮਿਲਾਈਆ। ਸਚਖੰਡ ਨਿਵਾਸੀਓ ਸਾਰੇ ਉਠ ਕੇ ਮਾਰੋ ਧਿਆਨ, ਧਰਨੀ ਧਰਤ ਧਵਲ ਧੌਲ ਉਤੇ ਅੱਖ ਟਿਕਾਈਆ। ਫੇਰ ਆਪਣਾ ਆਪਣਾ ਬਿਨਾ ਜ਼ਬਾਨ ਤੋਂ ਦਿਓ ਬਿਆਨ, ਬਿਨਾ ਕਲਮ ਸਿਆਹੀ ਤੋਂ ਲੇਖ ਦਿਓ ਦ੍ਰਿੜਾਈਆ। ਅੱਜ ਵਿਸਾਖ ਦਾ ਪ੍ਰਵਿਸ਼ਟਾ ਪਹਿਲਾ ਗੋਬਿੰਦ ਦੀ ਵਿਸਾਖੀ ਦਾ ਦੋ ਸੌ ਤੇਹੱਤਰਵਾਂ ਸਾਲ, ਦੋ ਸਤ ਤਿੰਨ ਲੇਖਾ ਗਣਤ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਵੇਖੋ ਖੇਲ ਪ੍ਰਭੂ ਪ੍ਰਭ ਆਪ, ਕੀ ਕਰਤਾ ਕਾਰ ਕਮਾਈਆ। ਚਾਰ ਜੁਗ ਦਾ ਤੱਕੋ ਜਾਪ, ਅੱਖਰਾਂ ਵਾਲੀ ਸਿਫ਼ਤ ਵਡਿਆਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਧਿਆ ਪਾਪ, ਕੂੜ ਕੁਕਰਮ ਹੋਇਆ ਹਲਕਾਈਆ। ਕਿਉਂ ਤ੍ਰੈਗੁਣ ਮਾਇਆ ਚੜ੍ਹਿਆ ਤਾਪ, ਅਗਨੀ ਤਤ ਨਾ ਕੋਇ ਬੁਝਾਈਆ। ਕਿਉਂ ਆਤਮ ਪਰਮਾਤਮ ਤੁਟਾ ਨਾਤ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਸਮਾਈਆ। ਕਿਉਂ ਝਗੜਾ ਪਿਆ ਜ਼ਾਤ ਪਾਤ, ਕਿਉਂ ਦੀਨ ਮਜ਼੍ਹਬ ਕਰੇ ਲੜਾਈਆ। ਕਿਉਂ ਤੁਹਾਡੇ ਉਤੋਂ ਉਠ ਗਿਆ ਵਿਸ਼ਵਾਸ, ਵਿਸ਼ਿਆਂ

ਵਿਚ ਤੁਹਾਡੇ ਸਿਖ ਮੁਰੀਦ ਤੁਹਾਨੂੰ ਗਏ ਭੁਲਾਈਆ। ਕਿਉਂ ਨਹੀਂ ਧਰਮ ਦੀ ਕਿਸੇ ਤਨ ਰਹੀ ਪੋਸ਼ਾਕ, ਕਲਜੁਗ ਕੱਪੜ ਕੂੜ ਹੰਢਾਈਆ। ਕਿਉਂ ਨਹੀਂ ਰੂਹ ਬੁਤ ਹੋਏ ਪਾਕ, ਪਤਤ ਪੁਨੀਤ ਨਾ ਕੋਇ ਬਣਾਈਆ। ਕਿਉਂ ਨਹੀਂ ਬਜਰ ਕਪਾਟੀ ਖੁਲ੍ਹਿਆ ਕਾਇਆ ਅੰਦਰ ਤਾਕ, ਤ੍ਰੈਧਾਤੂ ਤੋੜ ਤੁੜਾਈਆ। ਕਿਉਂ ਨਹੀਂ ਸ਼ਬਦ ਅਗੰਮਾ ਨਿਜ ਆਤਮ ਸੁਣਾਇਆ ਆਪਣਾ ਵਾਕ, ਅਨਾਦੀ ਧੁਨ ਕਰ ਸ਼ਨਵਾਈਆ। ਕਿਉਂ ਨਹੀਂ ਅੰਮ੍ਰਿਤ ਰਸ ਨਾਲ ਮਿਟਾਇਆ ਸੰਤਾਪ, ਨਿਝਰ ਝਿਰਨਾ ਆਪ ਝਿਰਾਈਆ। ਕਿਉਂ ਨਾ ਤੁਹਾਡਾ ਸੁਰਤ ਸ਼ਬਦ ਦਾ ਬਣਿਆ ਸਾਚਾ ਸਾਕ, ਸੱਜਣ ਸੈਣ ਅਖਵਾਈਆ। ਕਿਉਂ ਨਾ ਨਾਮ ਘੋੜੇ ਚੜ੍ਹਾਏ ਗੁਰਮੁਖ ਰਾਕ, ਦੋ ਜਹਾਨਾਂ ਪਾਰ ਕਰਾਈਆ। ਕਿਉਂ ਨਾ ਸਚਖੰਡ ਦਵਾਰੇ ਮੁਕਾਈ ਵਾਟ, ਚੁਰਾਸੀ ਪੰਧ ਮੁਕਾਈਆ। ਨਿਗਾਹ ਮਾਰ ਲਓ ਆਪਣੇ ਮਜ਼੍ਹਬ ਮਜ਼੍ਹਬ ਮਜ਼੍ਹਬਾਂ ਵਾਲੇ ਘਾਟ, ਤੱਟਾਂ ਕਿਨਾਰਿਆਂ ਫੋਲ ਫੁਲਾਈਆ। ਮੁਹਮੰਦਾ ਤੱਕ ਲੈ ਆਪਣੀ ਵਾਟ, ਸਦੀ ਚੌਧਵੀਂ ਅੱਖ ਉਠਾਈਆ। ਮੂਸਾ ਉਠ ਖਲੋ ਆਪਣੀ ਉਤੋਂ ਖਾਟ, ਖਟੀਆ ਕੰਮ ਕਿਸੇ ਨਾ ਆਈਆ। ਈਸਾ ਉਠ ਕੇ ਕਰ ਲੈ ਟਾਕ, ਵੀਹਵੀਂ ਸਦੀ ਨੈਣ ਉਠਾਈਆ। ਨਾਨਕ ਭਵਿਖਤ ਤੱਕ ਲੈ ਵਾਕ, ਜੋ ਬਿਨ ਅੱਖਰਾਂ ਅੱਖਰ ਸਮਝਾਈਆ। ਗੁਰੂ ਗੋਬਿੰਦ ਜੋ ਬਿਨ ਰਸਨਾ ਜਿਹਵਾ ਦਿਤਾ ਆਖ, ਅੱਖਰਾਂ ਤੋਂ ਬਾਹਰ ਸ਼ਨਵਾਈਆ। ਸੋ ਖੇਲ ਕਰੇ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਜਾਤਾ ਪੁਰਖ ਬਿਧਾਤਾ ਆਪ, ਆਪਣੀ ਦਇਆ ਕਮਾਈਆ। ਧੰਨ ਸੁਭਾਗ ਦਿਹਾੜਾ ਸੁਹੰਜਣਾ ਹੋਵੇ ਪਹਿਲੀ ਵਿਸਾਖ, ਰੁਤੜੀ ਮਾਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਬੇਪਰਵਾਹੀਆ। ਵਿਸਾਖ ਕਹੇ ਮੈਂ ਆਇਆ ਉਤੇ ਧਰਨੀ ਧਰਤ, ਧਵਲ ਧੌਲ ਵਾਲਿਓ ਦਿਆਂ ਜਣਾਈਆ। ਮੇਰਾ ਸਵਾਮੀ ਨਿਰਗੁਣ ਧਾਰ ਮੇਰੇ ਨਾਲ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਨਾਲ ਸ਼ਰਤ, ਸ਼ਰਅ ਵਾਲਿਆਂ ਲਏ ਜਗਾਈਆ। ਉਹ ਖੇਲ ਕਰੇ ਉਤੇ ਅਰਸ਼, ਅਰਸ਼ੀ ਪ੍ਰੀਤਮ ਬੇਪਰਵਾਹੀਆ। ਜਿਸ ਦਾ ਸੁਹੰਜਣਾ ਹੋਣਾ ਬਰਸ, ਬਰਸੀ ਪੈਗ਼ੰਬਰਾਂ ਦਏ ਦ੍ਰਿੜਾਈਆ। ਜਨ ਭਗਤਾਂ ਕਰੇ ਤਰਸ, ਰਹਿਮਤ ਆਪ ਕਮਾਈਆ। ਦੀਨਾਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਧਰਨੀ ਸੁਣੇ ਅਰਜ਼, ਦਾਤਾ ਧੁਰਦਰਗਾਹੀਆ। ਸਭ ਦਾ ਲਾਹਵੇ ਕਰਜ਼, ਮਕਰੂਜ਼ ਲੇਖਾ ਦਏ ਚੁਕਾਈਆ। ਜਿਸ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਉਹ ਬਣ ਮਰਦਾਨਾ ਮਰਦ, ਨਿਰਗੁਣ ਧਾਰ ਬੈਠਾ ਵੇਸ ਵਟਾਈਆ। ਜਿਸ ਛੁਰੀ ਮੇਟਣੀ ਸ਼ਰਅ ਦੀ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਵਿਸਾਖ ਕਹੇ ਮੈਂ ਖ਼ੁਸ਼ੀਆਂ ਵਿਚ ਆਪ ਕਰਾਂ ਅਰਦਾਸਾ, ਸਤਿਗੁਰ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਅਗੇ ਜਣਾਈਆ। ਤੇਰਾ ਖੇਲ ਅਗੰਮ ਤਮਾਸ਼ਾ, ਜਗਤ ਬੁੱਧੀ ਸਮਝ ਕਿਸੇ ਨਾ ਆਈਆ। ਤੇਰੀ ਮੰਡਲ ਮੰਡਪ ਰਾਸਾ, ਦੋ ਜਹਾਨ ਵੱਜੇ ਵਧਾਈਆ। ਤੇਰਾ ਨੂਰ ਜੋਤ ਪ੍ਰਕਾਸ਼ਾ, ਅੰਧ ਅੰਧੇਰ ਮਿਟਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਵੱਜੇ ਵਧਾਈਆ। ਮੇਰੀ ਇਕੋ ਅਗੰਮੀ ਆਸ਼ਾ, ਆਸ਼ਾਵੰਦ ਹੋ ਕੇ ਦਿਆਂ ਸੁਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਸਦ ਵਸੀਂ ਭਗਤਾਂ ਪਾਸਾ, ਨੇਰਨ ਨੇਰਾ ਨਜ਼ਰੀ ਆਈਆ। ਨਾਮ ਜਪਾਉਣਾ ਸਵਾਸ ਸਵਾਸਾ, ਸਾਹ ਸਾਹ ਵਿਚ ਸਮਾਈਆ। ਆਪਣਾ ਭੇਵ ਖੁਲਾਉਣਾ ਖੁਲਾਸਾ, ਪਰਦਾ ਅੰਦਰੋਂ ਦੇਣਾ ਉਠਾਈਆ। ਨਿਰਗੁਣ ਨੂਰ ਕਰ

ਪ੍ਰਕਾਸ਼ਾ, ਜੋਤੀ ਜਾਤੇ ਡਗਮਗਾਈਆ। ਨਿਜ ਘਰ ਸਵਾਮੀ ਕਰਨਾ ਵਾਸਾ, ਗ੍ਰਹਿ ਮੰਦਰ ਡੇਰਾ ਲਾਈਆ। ਜਨ ਭਗਤਾਂ ਨੂੰ ਦੇ ਕੇ ਜਾਈਂ ਭਰਵਾਸਾ, ਭਾਂਡਾ ਭਰਮ ਅੰਦਰੋਂ ਦੇਣਾ ਭੰਨਾਈਆ। ਹਰਿਜਨ ਤੇਰਾ ਹੋਵੇ ਦਾਸੀ ਦਾਸਾ, ਸੇਵਕ ਹੋ ਕੇ ਸਾਡੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਵਿਸਾਖ ਕਹੇ ਪ੍ਰਭੂ ਮੈਂ ਤੇਰੇ ਦਰ ਦਾ ਮੰਗਤਾ, ਸਵਾਲੀ ਇਕ ਅਖਵਾਈਆ। ਦੀਨ ਦੁਨੀ ਬਣਾ ਕੇ ਇਕੋ ਸੰਗਤਾ, ਹੰ ਬ੍ਰਹਮ ਭੇਵ ਚੁਕਾਈਆ। ਲੇਖਾ ਮੁਕਾ ਦੇ ਭੁੱਖ ਨੰਗ ਦਾ, ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ। ਭੰਡਾਰਾ ਦੇ ਕੇ ਆਪਣੇ ਰੰਗ ਦਾ, ਲਾਲ ਗੁਲਾਲਾ ਦੇ ਚੜ੍ਹਾਈਆ। ਜੋ ਤੇਰਾ ਸਤਿਗੁਰ ਸ਼ਬਦ ਇਸ਼ਾਰਾ ਕਰੇ ਜੰਗ ਦਾ, ਹੁਕਮ ਹੁਕਮ ਨਾਲ ਸੁਣਾਈਆ। ਇਹ ਲੇਖਾ ਗੋਬਿਦ ਦੱਸਿਆ ਪੁਰੀ ਅਨੰਦ ਦਾ, ਅਨੰਦ ਅਨੰਦ ਵਿਚੋਂ ਸਮਝਾਈਆ। ਜਿਸ ਵੇਲੇ ਪ੍ਰਕਾਸ਼ ਹੋਇਆ ਬਿਨਾ ਗੁਜਰੀ ਤੋਂ ਗੁਜਰੀ ਦੇ ਚੰਦ ਦਾ, ਦੋ ਜਹਾਨ ਕਰੇ ਰੁਸ਼ਨਾਈਆ। ਉਹ ਲੇਖਾ ਜਾਣੇ ਖੰਡ ਬ੍ਰਹਿਮੰਡ ਦਾ, ਪੁਰੀਆਂ ਲੋਆਂ ਵੇਖ ਵਖਾਈਆ। ਜਨ ਭਗਤਾਂ ਨਾਮ ਭੰਡਾਰਾ ਹੋਵੇ ਵੰਡਦਾ, ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਕਾਇਆ ਮੰਦਰ ਅੰਦਰ ਦਏ ਟਿਕਾਈਆ। ਫੇਰ ਖੇਲ ਵੇਖੇ ਵਰਭੰਡ ਦਾ, ਵਰਭੰਡੀ ਭੰਡੀ ਆਪੇ ਪਾਈਆ। ਫੇਰ ਨਜ਼ਾਰਾ ਤੱਕੇ ਚੰਡ ਪ੍ਰਚੰਡ ਦਾ, ਸ਼ਬਦ ਖੰਡਾ ਨਾਲ ਉਠਾਈਆ। ਲੇਖਾ ਜਾਣੇ ਨਵ ਖੰਡ ਦਾ, ਸੱਤਾਂ ਦੀਪਾਂ ਭੱਜੇ ਵਾਹੋ ਦਾਹੀਆ। ਕਿਸੇ ਦਾ ਲੇਖਾ ਪੂਰ ਹੋਣਾ ਨਹੀਂ ਜਿਹਵਾ ਬੱਤੀ ਦੰਦ ਦਾ, ਦਾਮਨਗੀਰ ਨਜ਼ਰ ਕੋਇ ਨਾ ਆਈਆ। ਵਿਸਾਖ ਕਹੇ ਮੇਰਾ ਸਾਲ ਹੋਣਾ ਜਗਤ ਖੇਲ ਅਰੰਭ ਦਾ, ਮੈਂ ਖ਼ੁਸ਼ੀਆਂ ਨਾਲ ਸੁਣਾਈਆ। ਝਗੜਾ ਮੇਟਣਾ ਕਾਇਆ ਮਾਟੀ ਚੰਮ ਦਾ, ਚੰਮ ਦ੍ਰਿਸ਼ਟੀ ਵਾਲੇ ਦੇਣੇ ਲੜਾਈਆ। ਕਿਸੇ ਨੂੰ ਭਰੋਸਾ ਰਹਿਣਾ ਨਹੀਂ ਆਪਣੇ ਦਮ ਦਾ, ਜੀਵਣ ਸਮਝ ਕੋਇ ਨਾ ਪਾਈਆ। ਜਗਤ ਵਣਜਾਰਾ ਬਣਨਾ ਚਿੰਤਾ ਗ਼ਮ ਦਾ, ਗ਼ਮਖ਼ਾਰ ਹੋ ਕੇ ਗ਼ਮੀ ਨਾ ਕੋਇ ਮਿਟਾਈਆ। ਕੋਟਾਂ ਵਿਚੋਂ ਜਨ ਭਗਤ ਸੁਹੇਲਾ ਪਿਆਰਾ ਹੋਣਾ ਬ੍ਰਹਮ ਦਾ, ਜਿਸ ਬ੍ਰਹਮ ਆਤਮ ਪਰਮਾਤਮ ਆਪਣਾ ਭੇਵ ਖੁਲਾਈਆ। ਸਦੀ ਚੌਧਵੀਂ ਅੰਤ ਨਿਸ਼ਾਨ ਮਿਟਣਾ ਧਰਮ ਦਾ, ਈਮਾਨ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਲਹਿਣਾ ਦੇਣਾ ਲੈਣਾ ਆਪਣੇ ਕਰਮ ਦਾ, ਕਰਮ ਕਾਂਡ ਦਾ ਲੇਖਾ ਨਾ ਕੋਇ ਮਿਟਾਈਆ। ਵਿਸਾਖ ਕਹੇ ਜਨ ਭਗਤੋ ਮੈਂ ਗੁਰਮੁਖਾਂ ਦੇ ਪ੍ਰੇਮ ਵਾਸਤੇ ਜਰਮ ਦਾ, ਜਨਮ ਗੁਰਮੁਖਾਂ ਦੇ ਸਤਿਗੁਰ ਝੋਲੀ ਪਾਈਆ। ਮੇਰੇ ਕੋਲ ਲੇਖਾ ਨਹੀਂ ਕਿਸੇ ਵਰਨ ਬਰਨ ਦਾ, ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਜਿਸ ਸਹਾਰਾ ਲੈਣਾ ਤੇ ਇਕੋ ਪੁਰਖ ਅਕਾਲ ਸਰਨ ਦਾ, ਦੂਜੀ ਓਟ ਨਾ ਕੋਇ ਤਕਾਈਆ। ਚਰਨੋਦਕ ਲੈਣਾ ਤੇ ਸਤਿਗੁਰ ਸ਼ਬਦ ਚਰਨ ਦਾ, ਧੂੜੀ ਧੂਲੀ ਬਿਨ ਮਸਤਕ ਖ਼ਾਕ ਰਮਾਈਆ। ਜਿਸ ਮਾਰਗ ਲੈਣਾ ਸਤਿਗੁਰ ਮੰਜ਼ਲ ਚੜ੍ਹਨ ਦਾ, ਉਹ ਨਿਉਂ ਨਿਉਂ ਸਤਿਗੁਰ ਅਗੇ ਸੀਸ ਨਿਵਾਈਆ। ਉਹ ਲੇਖਾ ਮੁਕਾ ਜਾਏ ਅੱਖਰਾਂ ਨੂੰ ਪੜ੍ਹਨ ਦਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਵਿਸਾਖ ਕਹੇ ਜਨ ਭਗਤੋ ਮੈਂ ਤੁਹਾਡਾ ਮੀਤਾ, ਮਿਤਰ ਪਿਆਰਿਓ ਦਿਆਂ ਜਣਾਈਆ। ਸਤਿਗੁਰ ਸ਼ਬਦ ਸ਼ਬਦ ਧਾਰ ਦੀ ਰੀਤਾ, ਰੀਤੀ ਦੀਨ ਦੁਨੀ ਵੇਖ ਵਖਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਰਾਮ ਸੀਤਾ, ਰਾਧੇ ਕ੍ਰਿਸ਼ਨ ਆਪਣੇ ਰੰਗ ਰੰਗਾਈਆ। ਕਲਮਾ ਕਲਾਮ ਜਿਸ ਦੀ ਗਾਏ ਹਦੀਸਾ, ਹਜ਼ਰਤ ਜਿਸ ਨੂੰ ਸਜਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਵਿਸਾਖ ਕਹੇ ਮੈਂ ਮੰਗਣ ਆਇਆ, ਮੇਰੇ ਮਾਲਕ ਹਕ ਮਹਿਬੂਬ। ਜਨ ਭਗਤਾਂ ਨਾਤਾ ਤੋੜ ਕੇ ਤ੍ਰੈਗੁਣ ਮਾਇਆ, ਘਰ ਵਖਾ ਦੇ ਅਰਸ਼ ਅਰੂਜ। ਤੇਰੀ ਸਰਨ ਓਟ ਇਕ ਤਕਾਇਆ, ਲੇਖਾ ਰਹੇ ਨਾ ਦੁਤੀਆ ਭਾਉ ਦੂਜ। ਤੇਰੀ ਮਸਤਕ ਧੂੜੀ ਖ਼ਾਕ ਰਮਾਇਆ, ਭੇਵ ਖੋਲ ਦੇ ਅੰਦਰੋਂ ਗੂਝ। ਵਿਸਾਖ ਪਹਿਲੀ ਵਕਤ ਸੁਹਾਇਆ, ਪ੍ਰਭ ਨਿਰਮਲ ਕਰ ਦੇ ਗੁਰਮੁਖਾਂ ਬੁਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਵਰ ਦਿਸੇ ਨਾ ਕੋਇ ਬਿਨ ਤੁਝ, ਤੁਧ ਬਿਨ ਅਵਰ ਨਾ ਦਿਸੇ ਕੋਇ, ਹਰਿ ਕਰਤੇ ਪੁਰਖ ਅਪਾਰ। ਹਰਿਜਨ ਉਠਾ ਸੋਏ, ਸ਼ਬਦ ਹਲੂਣਾ ਇਕੋ ਮਾਰ। ਦੁਰਮਤ ਮੈਲ ਪਾਪਾਂ ਧੋਏ, ਪਤਤ ਪਾਪੀ ਕਰ ਤਿਆਰ। ਜਨ ਭਗਤ ਸੁਹੇਲੇ ਤੇਰੇ ਜਿਹੇ ਸਾਰੇ ਹੋਏ, ਆਤਮ ਪਰਮਾਤਮ ਦੇ ਅਧਾਰ। ਤੁਧ ਬਿਨ ਅਵਰ ਨਾ ਦੀਸੇ ਕੋਇ, ਮੇਰੇ ਕਰਤੇ ਪੁਰਖ ਕਰਤਾਰ। ਦਰਗਾਹ ਸਾਚੀ ਦੇ ਢੋਏ, ਦਰ ਠਾਂਡੇ ਬਖ਼ਸ਼ਣਹਾਰ। ਹਰਿਜਨ ਤੇਰੇ ਦਰ ਖਲੋਏ, ਨਿਵ ਨਿਵ ਕਰਨ ਨਿਮਸਕਾਰ। ਨਾਮ ਧਾਗੇ ਲੈ ਪਰੋਏ, ਵਿਛੜ ਨਾ ਜਾਇਣ ਵਿਚ ਸੰਸਾਰ। ਸਚ ਮੁਹੱਬਤ ਵਿਚ ਮੋਹੇ, ਮਾਇਆ ਮਮਤਾ ਕੂੜ ਨਿਵਾਰ। ਜਿਨ੍ਹਾਂ ਸਤਿਗੁਰ ਤੇਰੇ ਚਰਨ ਛੋਹੇ, ਲੱਖ ਚੁਰਾਸੀ ਵਿਚੋਂ ਕਰਨਾਂ ਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਸੱਚੀ ਸਰਕਾਰ। ਵਿਸਾਖ ਕਹੇ ਮੈਂ ਮੰਗਾਂ ਮੰਗ ਇਕ, ਏਕੰਕਾਰ ਝੋਲੀ ਡਾਹੀਆ। ਜਨ ਭਗਤਾਂ ਮਨ ਜਾਏ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਸਭ ਦੇ ਦੇ ਰਮਾਈਆ। ਹਰ ਹਿਰਦੇ ਅੰਦਰ ਤੇਰੀ ਹੋਵੇ ਸਿਕ, ਦੂਸਰ ਆਸ ਨਾ ਕੋਇ ਰਖਾਈਆ। ਜੇ ਕਰਮ ਨਹੀਂ ਤੇ ਕਰਮਾਂ ਦਾ ਲੇਖਾ ਦੇ ਲਿਖ, ਤੇਰੇ ਵਿਚ ਵਡ ਵਡਿਆਈਆ। ਤੂ ਜੱਟ ਛੀਂਬੇ ਝੀਵਰ ਬਣਾਏ ਸਿਖ, ਗੋਬਿੰਦ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਆਤਮ ਧਾਰ ਸਭ ਦਾ ਬਣ ਪਿਤ, ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਬਿਨ ਤੇਰੀ ਕਿਰਪਾ ਕਲਜੁਗ ਕੂੜੀ ਕਿਰਿਆ ਸਕੇ ਕੋਈ ਨਾ ਜਿੱਤ, ਫ਼ਤਿਹ ਡੰਕਾ ਨਾ ਕੋਇ ਵਜਾਈਆ। ਮੇਰੇ ਸਵਾਮੀ ਸਾਹਿਬ ਜਨ ਭਗਤਾਂ ਨੂੰ ਜਾਗਦਿਆਂ ਸੁੱਤਿਆਂ ਨਿਰਗੁਣ ਧਾਰ ਹੋ ਕੇ ਦਿਸ, ਬਿਨ ਅੱਖਾਂ ਤੋਂ ਨਿਜ ਨੇਤਰ ਨਜ਼ਰੀ ਆਈਆ। ਵੇਖੀਂ ਕਿਤੇ ਕਲਜੁਗ ਨਾ ਦੇਵੀਂ ਪਿਠ, ਕਰਵਟ ਨਾ ਲੈਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਸਚ ਦੇਣੀ ਮਾਣ ਵਡਿਆਈਆ। ਵਿਸਾਖ ਕਹੇ ਪ੍ਰਭ ਦੇ ਦੇ ਨਿਮਾਣਿਆਂ ਮਾਣ, ਸਿਰ ਆਪਣਾ ਹੱਥ ਟਿਕਾਈਆ। ਤੂੰ ਦੇਵਣਹਾਰ ਸ੍ਰੀ ਭਗਵਾਨ, ਸਚਖੰਡ ਨਿਵਾਸੀ ਬੇਪ੍ਰਵਾਹੀਆ। ਇਹ ਬੱਚੇ ਤੇਰੇ ਨਾਦਾਨ, ਬਾਲੀ ਬੁਧ ਅਖਵਾਈਆ। ਕਲਜੁਗ ਸਭ ਦੇ ਅੰਦਰ ਵੜਿਆ ਸ਼ੈਤਾਨ, ਸਭ ਦਾ ਲੇਖਾ ਆਪਣੀ ਕਿਰਪਾ ਨਾਲ ਪੂਰਾ ਦੇ ਕਰਾਈਆ। ਤੂੰ ਮਿਹਰਵਾਨ ਨੌਜਵਾਨਾ ਮਰਦ ਮਰਦਾਨਾ ਦੋ ਜਹਾਨਾਂ ਮੇਰੀ ਬੇਨੰਤੀ ਕਰ ਪ੍ਰਵਾਨ, ਪ੍ਰਵਾਨਾ ਹੋ ਕੇ ਆਪਣਾ ਆਪ ਤੇਰੀ ਭੇਟ ਕਰਾਈਆ। ਤੂੰ ਸੂਰਬੀਰ ਸੁਲਤਾਨ ਨੌਜਵਾਨ, ਨੂਰ ਨੁਰਾਨਾ ਇਕ ਅਖਵਾਈਆ। ਤੇਰੀ ਕਲਮਿਆਂ ਤੋਂ ਬਾਹਰ ਕਲਾਮ, ਬਿਨਾ ਜ਼ਬਾਨ ਤੋਂ ਤੇਰਾ ਸ਼ਬਦ ਹੋਏ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਸੁਣ ਓਏ ਜਗਤ ਆਉਣ ਵਾਲਿਆ ਵਿਸਾਖਾ, ਘੜੀਆਂ ਮਿੰਟਾਂ ਵਾਲਿਆ ਤੈਨੂੰ ਦਿਆਂ ਜਣਾਈਆ। ਭਗਤਾਂ ਦਾ ਜੁਗੋ ਜੁਗ ਦਾ ਰਾਖਾ, ਨਿਤ ਨਿਤ ਸੇਵ ਕਮਾਈਆ। ਜਿਨ੍ਹਾਂ ਮੇਰਾ ਮੰਨਿਆ ਆਖਾ, ਮੈਂ ਉਨ੍ਹਾਂ ਦੇ ਅੰਦਰ

ਵੜ ਕੇ ਆਪਣਾ ਝਟ ਲੰਘਾਈਆ। ਪਰ ਯਾਦ ਕਰ ਲਓ ਮੇਰੀ ਜੁਗ ਜੁਗ ਦੀ ਵੱਖਰੀ ਭਾਸ਼ਾ, ਜਗਤ ਵਿਦਿਆ ਸਮਝ ਕਿਸੇ ਨਾ ਆਈਆ। ਮੈਂ ਪਹਿਲੋਂ ਆਪਣੇ ਪ੍ਰੇਮੀਆਂ ਦੇ ਅੰਦਰ ਆਪਣੇ ਪਿਆਰ ਦੀ ਪ੍ਰਗਟ ਕਰਦਾ ਆਸਾ, ਫੇਰ ਆਪਣੇ ਨਾਲ ਮਿਲਾਈਆ। ਫੇਰ ਦੇ ਕੇ ਭਰਵਾਸਾ, ਧੀਰਜ ਦੇਣਾ ਧਰਾਈਆ। ਫੇਰ ਨਾਮ ਜਪਾ ਕੇ ਸਾਚਾ, ਸਚ ਸਚ ਨਾਲ ਜੁੜਾਈਆ। ਭਾਗ ਲਗਾ ਕੇ ਕਾਇਆ ਮਾਟੀ ਕਾਚਾ, ਕੰਚਨ ਗੜ੍ਹ ਦਿਆਂ ਵਖਾਈਆ। ਜਦੋਂ ਤੱਕੋ ਗੁਰਮੁਖੋ ਤੁਹਾਡੇ ਲੂੰ ਲੂੰ ਅੰਦਰ ਹੋਵੇ ਰਾਚਾ, ਰਚਨਾ ਸ਼ਬਦ ਧਾਰ ਵਖਾਈਆ। ਅੰਤ ਲੱਗੇ ਨਾ ਕੋਇ ਆਂਚਾ, ਕਲਜੁਗ ਅਗਨੀ ਨਾ ਮੂਲ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਤੁਹਾਡਾ ਸੁਹੰਜਣਾ ਵਿਸਾਖ ਦਿਹਾੜਾ, ਪਹਿਲੇ ਪ੍ਰਵਿਸ਼ਟੇ ਮਿਲੇ ਵਡਿਆਈਆ। ਤੁਹਾਡਾ ਮਨਜ਼ੂਰ ਹੋਇਆ ਪੂਰਬਲੇ ਜਨਮ ਦਾ ਕਢਿਆ ਹਾੜਾ, ਲੇਖਾ ਲੇਖੇ ਵਿਚੋਂ ਜਣਾਈਆ। ਤੁਹਾਨੂੰ ਜਾਣਾ ਪਿਆ ਨਹੀਂ ਜੰਗਲਾਂ ਜੂਹਾਂ ਵਿਚ ਉਜਾੜਾਂ ਪਹਾੜਾਂ, ਟਿੱਲਿਆਂ ਚੋਟੀਆਂ ਉਤੇ ਆਸਣ ਲਾਈਆ। ਤੁਹਾਨੂੰ ਕਢਣਾ ਨਹੀਂ ਪਿਆ ਪਸੀਨਾ ਗਾਹੜਾ, ਜਲ ਧਾਰਾ ਨਾ ਕੋਇ ਫਿਰਾਈਆ। ਅਗਨੀ ਵਿਚ ਤਨ ਕਿਸੇ ਨਾ ਸਾੜਾ, ਧੂੜੀ ਖ਼ਾਕ ਨਾ ਕੋਇ ਰਮਾਈਆ। ਕਿਰਪਾ ਕਰ ਕੇ ਸਤਿਗੁਰ ਸ਼ਬਦ ਅਸੁਤੇ ਮਿਲ ਗਿਆ ਧੁਰ ਦਾ ਲਾੜਾ, ਜੋ ਆਤਮ ਆਪਣੀ ਆਪ ਲਏ ਪ੍ਰਨਾਈਆ। ਅਗਨੀ ਪੋਹ ਨਾ ਸਕੇ ਤਤੀ ਹਾੜਾ, ਤਤਵ ਤਤ ਨਾ ਕੋਇ ਤਪਾਈਆ। ਤੁਹਾਡੇ ਘਰ ਸਵਾਮੀ ਸਾਚਾ ਲਾਏ ਅਖਾੜਾ, ਬਿਨ ਗੋਪੀ ਕਾਹਨ ਸੁਰਤੀ ਸ਼ਬਦੀ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਬੇਦੋਸ਼ੀ, ਦੋਸ਼ ਨਜ਼ਰ ਕੋਇ ਨਾ ਆਈਆ। ਤੇਰੀ ਸ੍ਰਿਸ਼ਟੀ ਜਗਤ ਵਿਕਾਰ ਵਿਚ ਹੋਈ ਮਦਹੋਸ਼ੀ, ਹੋਸ਼ ਆਪਣੀ ਗਏ ਭੁਲਾਈਆ। ਮੈਂ ਬੜਾ ਚਿਰ ਰਖੀ ਆਪਣੇ ਹੋਠਾਂ ਦੇ ਅੰਦਰ ਖ਼ਮੋਸ਼ੀ, ਬੁੱਲ ਸਕੀ ਨਾ ਮੂਲ ਹਿਲਾਈਆ। ਮੈਨੂੰ ਕੋਟਨ ਕੋਟ ਦੱਸ ਕੇ ਗਏ ਜੋਤਸ਼ੀ, ਜੋਤਸ਼ ਵਿਚ ਧਿਆਨ ਲਗਾਈਆ। ਸਦੀ ਚੌਧਵੀਂ ਅੰਤ ਸਭ ਦੀ ਮਤ ਹੋਣੀ ਹੋਛੀ, ਹੁਸ਼ਿਆਰੀ ਨਾਲ ਵੇਖਣਾ ਥਾਉਂ ਥਾਈਂਆ। ਝਗੜਾ ਪੈਣਾ ਕਾਇਆ ਮਾਟੀ ਪੋਸ਼ੀ, ਪੇਸ਼ੀਨਗੋਈਆਂ ਦੇਣ ਗਵਾਹੀਆ। ਮੇਰੇ ਮਿਹਰਵਾਨਾ ਮੈਂ ਇਹ ਕਥਾ ਕਹਾਣੀ ਕਦੇ ਨਾ ਸੋਚੀ, ਸਮਝ ਵਿਚ ਸਮਝ ਨਾ ਕੋਇ ਬਦਲਾਈਆ। ਮੈਨੂੰ ਇਸ਼ਾਰਾ ਦਿਤਾ ਸੀ ਰਵਦਾਸ ਚਮਾਰੇ ਮੋਚੀ, ਸਾਢੇ ਤਿੰਨ ਹੱਥ ਆਪਣੀ ਵੰਡ ਵੰਡਾਈਆ। ਕਬੀਰ ਜੁਲਾਹਾ ਕਹਿ ਕੇ ਗਿਆ ਸੀ ਹੱਥ ਵਿਚ ਫੜ ਕੇ ਕੋਚੀ, ਟੁੱਟਿਆਂ ਤੰਦਾਂ ਗੰਢ ਪਵਾਈਆ। ਧਰਨੀਏ ਤੇਰੇ ਉਤੇ ਕਲਜੁਗ ਘੜੀ ਆਉਣੀ ਔਖੀ, ਸੰਗੀ ਸੰਗ ਨਾ ਕੋਇ ਨਿਭਾਈਆ। ਮਿਤਰ ਦੋਸਤ ਇਕ ਦੂਜੇ ਦੇ ਹੋਣੇ ਦੋਖੀ, ਸੱਜਣ ਸੰਗ ਨਾ ਕੋਇ ਨਿਭਾਈਆ। ਉਸ ਵੇਲੇ ਇਕ ਪੁਰਖ ਅਕਾਲ ਦੀ ਰਖੀਂ ਓਟੀ, ਧਿਆਨ ਇਕੋ ਇਕ ਰਖਾਈਆ। ਜਿਹੜਾ ਸਭ ਦੀ ਚੜ੍ਹ ਕੇ ਬੈਠਾ ਚੋਟੀ, ਚੋਟਾ ਹੋ ਕੇ ਵੇਖ ਵਖਾਈਆ। ਉਸ ਦਾ ਪ੍ਰਕਾਸ਼ ਹੋਣਾ ਨਿਰਮਲ ਜੋਤੀ, ਜੋਤੀ ਜਾਤਾ ਇਕ ਅਖਵਾਈਆ। ਜਨ ਭਗਤ ਬਣਾਉਣੇ ਆਪਣੇ ਗੋਤੀ, ਗੌਤਮ ਦੀ ਆਸਾ ਪੂਰ ਕਰਾਈਆ। ਗੁਰਮੁਖਾਂ ਧਾਰ ਰਹਿਣ ਨਾ ਦੇਵੇ ਸੋਤੀ, ਸੁਤਿਆਂ ਲਏ ਜਗਾਈਆ। ਉਹ ਲੇਖਾ ਜਾਣੇ ਲੋਕ ਪ੍ਰਲੋਕੀ, ਚੌਦਾਂ ਤਬਕਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਧੁਰ ਦੀ ਦੱਸਾਂ ਗਾਥ, ਸਤਿ ਸਤਿ ਦ੍ਰਿੜਾਈਆ। ਜਨ

ਭਗਤੋ ਤੁਹਾਡੇ ਧੁਰ ਮਸਤਕ ਵੇਖੇ ਮਾਥ, ਮਿਹਰ ਨਜ਼ਰ ਉਠਾਈਆ। ਜਿਸ ਤੁਹਾਡਾ ਜੀਵਣ ਚਲਾਉਣਾ ਰਾਥ, ਰਥ ਰਥਵਾਹੀ ਇਕ ਅਖਵਾਈਆ। ਉਹ ਸਾਹਿਬ ਪੁਰਖ ਸਮਰਾਥ, ਹਰਿ ਵੱਡਾ ਵਡ ਵਡਿਆਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਾਂ ਗਲੇ ਲਗਾਈਆ। ਖ਼ੁਸ਼ੀ ਦਿਹਾੜਾ ਸੁਹੰਜਣਾ ਤੁਹਾਡਾ ਪਹਿਲੀ ਵਿਸਾਖ, ਵਿਸਾਖ ਕਹੇ ਮੈਂ ਜਨ ਭਗਤੋ ਸਭ ਨੂੰ ਦਿਆਂ ਵਧਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਜਪਣਾ ਜਾਪ, ਜਗ ਜੀਵਣ ਦਾਤਾ ਮਿਲ ਕੇ ਵੱਜੇ ਵਧਾਈਆ। ਮੈਂ ਗੁਰਮੁਖੋ ਗੁਰਸਿਖੋ ਖ਼ੁਸ਼ੀਆਂ ਨਾਲ ਸਭ ਨੂੰ ਦਿਆਂ ਆਖ, ਆਖ਼ਰ ਦਿਆਂ ਦ੍ਰਿੜਾਈਆ। ਪਤਿਪਰਮੇਸ਼ਵਰ ਪਰਵਰਦਿਗਾਰ ਸਭ ਦੀ ਪਤ ਲਏ ਰਾਖ, ਸਿਰ ਸਿਰ ਆਪਣਾ ਹੱਥ ਟਿਕਾਈਆ। ਪਿਛਲੇ ਜਨਮ ਕਰਮ ਸਾਰੇ ਕੀਤੇ ਮੁਆਫ਼, ਸਤਿਗੁਰ ਸ਼ਬਦ ਸ਼ਹਾਦਤ ਦਏ ਭੁਗਤਾਈਆ। ਅਗੇ ਸਭ ਦਾ ਇਕੋ ਜਿਹਾ ਪ੍ਰਤਾਪ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਸਭ ਦਾ ਪੁਰਖ ਅਕਾਲਾ ਮਾਈ ਬਾਪ, ਪੂਤ ਸਪੂਤੇ ਆਪਣੀ ਗੋਦ ਟਿਕਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਅੰਤ ਉਤਾਰੇ ਆਪਣੇ ਘਾਟ, ਅਧਵਿਚਕਾਰ ਨਾ ਕੋਇ ਅਟਕਾਈਆ। ਲੱਖ ਚੁਰਾਸੀ ਮੇਟੇ ਵਾਟ, ਚਿਤ੍ਰਗੁਪਤ ਦਾ ਲੇਖਾ ਰਾਏ ਧਰਮ ਨਾ ਦਏ ਸਜ਼ਾਈਆ। ਮੇਲ ਮਿਲਾਏ ਜੋਤੀ ਜਾਤਾ ਕਮਲਾਪਾਤ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਤੁਸੀਂ ਉਸ ਦੇ ਅਗੰਮੇ ਸਾਕ, ਜਿਸ ਦਾ ਰਿਸ਼ਤਾ ਜਗਤ ਨਜ਼ਰ ਕੋਇ ਨਾ ਆਈਆ। ਉਸ ਦੀ ਧਾਰ ਵਿਚ ਕਰਨਾ ਵਾਸ, ਜਿਥੋਂ ਜਨਮ ਦੇਵੇ ਕੋਇ ਨਾ ਮਾਈਆ। ਤੁਹਾਡਾ ਆਤਮਾ ਜੋਤ ਪ੍ਰਕਾਸ਼, ਪ੍ਰਕਾਸ਼ ਪਰਮਾਤਮਾ ਵਿਚ ਸਮਾਈਆ। ਵਿਸਾਖ ਕਹੇ ਜਨ ਭਗਤੋ ਮੇਰੀ ਇਹੋ ਅਖੀਰੀ ਬਾਤ, ਬੇਵਤਨੋ ਦਿਆਂ ਜਣਾਈਆ। ਤੁਹਾਡੇ ਉਤੇ ਕਿਰਪਾ ਕਰੇ ਪ੍ਰਭੂ ਪ੍ਰਭ ਆਪ, ਆਪਣੀ ਦਇਆ ਕਮਾਈਆ। ਸਚਖੰਡ ਦਵਾਰ ਏਕੰਕਾਰ ਤੁਹਾਡਾ ਰਖਾਏ ਵਾਸ, ਥਿਰ ਘਰ ਆਪਣਾ ਰੰਗ ਰੰਗਾਈਆ। ਜਿਥੇ ਇਕੋ ਨੂਰ ਜੋਤ ਪ੍ਰਕਾਸ਼, ਦੀਆ ਬਾਤੀ ਬਿਨ ਤੇਲ ਬਾਤੀ ਡਗਮਗਾਈਆ। ਤੁਹਾਡੀ ਦਰ ਆਇਆ ਦੀ ਸਭ ਦੀ ਪ੍ਰਭ ਪੂਰੀ ਕਰੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਦੁੱਖ ਦਲਿਦ੍ਰ ਸਾਰੇ ਜਾਇਣ ਨਾਸ, ਤਨ ਵਜੂਦ ਵੱਜੇ ਵਧਾਈਆ। ਸ਼ੰਕਰ ਵੇਖੇ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮ ਖੋਜ ਖੁਜਾਈਆ। ਵਿਸ਼ਨੂੰ ਵਿਸ਼ਵ ਦਾ ਖੋਲ ਕੇ ਤਾਕ, ਬਿਨ ਨੈਣਾਂ ਨੈਣ ਤਕਾਈਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਰਹੇ ਆਖ, ਸੰਦੇਸੇ ਨਾਮ ਵਾਲੇ ਜਣਾਈਆ। ਅਜ ਸੁਹੰਜਣਾ ਦਿਵਸ ਦਿਹਾੜਾ ਵਿਸਾਖ, ਸਭ ਨੂੰ ਮਿਲੇ ਵਡਿਆਈਆ। ਜਨ ਭਗਤੋ ਤੁਹਾਡੀ ਲੇਖੇ ਲੱਗੀ ਅੱਜ ਦੀ ਭਿੰਨੜੀ ਰਾਤ, ਰੈਣ ਭਿੰਨੜੀ ਤੁਹਾਨੂੰ ਸੀਸ ਨਿਵਾਈਆ। ਸਾਰਿਆਂ ਮਿਲ ਕੇ ਰਹਿਣਾ ਤੇ ਰਹਿਣਾ ਬਣ ਕੇ ਭੈਣ ਭਰਾਤ, ਨੇਤਰ ਨੈਣ ਅੱਖ ਨਾ ਕਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਏਥੇ ਓਥੇ ਦੋ ਜਹਾਨਾਂ ਦੇਵੇ ਸਾਥ, ਸਗਲਾ ਸੰਗੀ ਇਕ ਅਖਵਾਈਆ।