੨ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸੋਹਲ ਜ਼ਿਲਾ ਗੁਰਦਾਸ ਪੁਰ ਜਗੀਰ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਸੁਣ ਓਏ ਮਾਤ ਵਿਸਾਖਿਆ, ਧੁਰ ਦਾ ਹੁਕਮ ਸੰਦੇਸ਼ਾ ਦਿਆਂ ਦ੍ਰਿੜਾਈਆ। ਕਿਸ ਬਿਧ ਤੇਰੇ ਅੰਦਰ ਆਵੇ ਅਗੰਮੀ
ਭਾਖਿਆ, ਬਿਨ ਰਸਨਾ ਜਿਹਵਾ ਬੱਤੀ ਦੰਦ ਦੇਣਾ ਸੁਣਾਈਆ। ਕਿਸ ਧਾਰ ਵਿਚ ਨਰ ਨਿਰੰਕਾਰ ਦਾ ਮੰਨੇਂ ਆਖਿਆ, ਸੀਸ ਜਗਦੀਸ਼ ਜਗਦੀਸ਼ਰ ਨਿਵਾਈਆ। ਕੀ ਸੰਦੇਸਾ ਸੁਣੇ ਅਲੱਖਣਾ ਅਲਾਖਿਆ, ਅਲੱਖ ਅਗੋਚਰ ਕੀ ਦ੍ਰਿੜਾਈਆ। ਕੀ ਮਾਤਲੋਕ ਵਿਚ ਹੋਣਾ ਵਾਕਿਆ, ਵਾਕਫ਼ਕਾਰ ਹੋ ਕੇ ਦੇ ਸੁਣਾਈਆ। ਕੀ ਤੇਰਾ ਲਹਿਣਾ ਦੇਣਾ ਧਰਨੀ ਉਤੇ ਕਾਕਿਆ, ਕਲਕਾਤੀ ਨਾਲ ਕੀ ਨਾਤਾ ਲਿਆ ਬਣਾਈਆ। ਕਿਸ ਬਿਧ ਸਭ ਦਾ ਲਹਿਣਾ ਦੇਣਾ ਚੁਕਣਾ ਬਾਕਿਆ, ਲੇਖਾ ਧਰਨ ਰਹਿਣ ਨਾ ਪਾਈਆ। ਕਿਉਂ ਤੇਰਾ ਥਾਪਣ ਥਾਪਿਆ, ਮਿਲੀ ਮਾਣ ਵਡਿਆਈਆ। ਕਿਸ ਬਿਧ ਦੀਨ ਦੁਨੀ ਪਤਤ ਪੁਨੀਤ ਹੋਵੇ ਵਿਚੋਂ ਪਾਕਿਆ, ਦੁਰਮਤ ਮੈਲ ਕਵਣ ਧਵਾਈਆ। ਕੀ ਸ੍ਰਿਸ਼ਟੀ ਰੋਗ ਹੋਵੇ ਸੰਤਾਪਿਆ, ਅਗਨੀ ਤਤ ਤਤ ਜਲਾਈਆ। ਕਵਣ ਧਾਰ ਹੋਵੇ ਧੁਰ ਦਾ ਜਾਪਿਆ, ਸ਼ਬਦ ਨਾਦ ਕਵਣ ਸ਼ਨਵਾਈਆ। ਭੇਵ ਅਭੇਦਾ ਸੁਣ ਲੈ ਸਾਚਿਆ, ਸਤਿ ਸਚ ਨਾਲ ਦ੍ਰਿੜਾਈਆ। ਕਲਜੁਗ ਕੂੜੀ ਵੰਗ ਭੱਜੇ ਕਾਚਿਆ, ਧਰਨੀ ਧਰਤ ਧਵਲ ਧੌਲ ਰਹਿਣ ਅੰਤ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਟੇ ਅੰਧੇਰੀ ਰਾਤਿਆ, ਰੁਤੜੀ ਆਪਣੇ ਨਾਮ ਮਹਿਕਾਈਆ। ਜੋ ਆਦਿ ਜੁਗਾਦੀ ਜੋਤੀ ਜਾਤਿਆ, ਜਾਗਰਤ ਜੋਤ ਨੂਰ ਅਲਾਹੀਆ। ਕਿਸ ਬਿਧ ਉਸ ਦਾ ਹੋਣਾ ਵਡ ਪਰਤਾਪਿਆ, ਦੋ ਜਹਾਨਾਂ ਵੱਜੇ ਵਧਾਈਆ। ਜਨ ਭਗਤਾਂ ਦੇਵੇ ਸਾਥਿਆ, ਸਗਲਾ ਸੰਗ ਬਣਾਈਆ। ਜੋ ਨਿਤ ਨਵਿਤ ਨਿਰਗੁਣ ਨੂਰ ਹੋਵੇ ਪਰਕਾਸ਼ਿਆ, ਜੋਤੀ ਜਾਤਾ ਡਗਮਗਾਈਆ। ਉਹ ਖੇਲ ਕਰੇ ਸ਼ਾਹੋ ਸ਼ਾਬਾਸ਼ਿਆ, ਸ਼ਹਿਨਸ਼ਾਹ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਕਿਸ ਬਿਧ ਵਿਸਾਖ ਤਨ ਹੋਵੇ ਵਜੂਦ ਪਾਕਿਆ, ਦੁਰਮਤ ਮੈਲ ਧਵਾਈਆ। ਦੀਨ ਦੁਨੀ ਦਾ ਪੂਰਾ ਕਰੇ ਘਾਟਿਆ, ਭੰਡਾਰਾ ਸ਼ਬਦ ਨਾਮ ਵਰਤਾਈਆ। ਸਤਿ ਦਾ ਸਚ ਖੁਲਾਵੇ ਹਾਟਿਆ, ਹੱਟਵਾਣਾ ਇਕੋ ਨਜ਼ਰੀ ਆਈਆ। ਧੁਰ ਦਾ ਜਾਮ ਪਿਆਏ ਕਾਇਆ ਅੰਦਰ ਬਾਟਿਆ, ਰਸਨਾ ਰਸ ਦੀ ਲੋੜ ਨਾ ਕੋਇ ਰਖਾਈਆ। ਕਲਜੁਗ ਕੂੜੀ ਸੇਜ ਨਾ ਦਿਸੇ ਖਾਟਿਆ, ਸਥਰ ਯਾਰ ਇਕ ਸਮਝਾਈਆ। ਕਿਸ ਬਿਧ ਸਭ ਦੀ ਮੇਟੇ ਵਾਟਿਆ, ਪਾਂਧੀਆਂ ਪੰਧ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਸੁਣ ਧਰਮ ਧਾਰ ਦੇ ਵਿਸਾਖੂ, ਵਿਸਾਖ ਤੈਨੂੰ ਦਿਆਂ ਸਮਝਾਈਆ। ਕਿਸ ਬਿਧ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਪਤ ਰਾਖੂ, ਰਖਕ ਹੋ ਕੇ ਵੇਖ ਵਖਾਈਆ। ਪ੍ਰਗਟ ਹੋਵੇ ਅਲਖਣਾ ਅਲਾਖੂ, ਅਲਖ ਅਗੋਚਰ ਆਪਣੀ ਦਇਆ ਕਮਾਈਆ। ਜਿਸ ਦੀ ਧਾਰ ਵਿਚ ਦੋ ਜਹਾਨ ਭਾਖੂ, ਭਾਖਿਆ ਦੇਵੇ ਥਾਉਂ ਥਾਈਂਆ। ਉਹ ਇਕ ਸੰਦੇਸਾ ਨਰ ਨਰੇਸ਼ਾ ਸਤਿਗੁਰ ਸ਼ਬਦ ਹੋ ਕੇ ਆਖੂ, ਬਿਨ ਅੱਖਰਾਂ ਦਏ ਦ੍ਰਿੜਾਈਆ। ਜਿਸ ਖੇਲ ਰਚਾਉਣਾ ਮੰਡਲ ਰਾਸੂ, ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਉਹ ਕਿਸ ਬਿਧ ਧਰਨੀ ਦੇ ਪੂੰਝੇ ਆਸੂ, ਨੇਤਰ ਨੈਣਾਂ ਨੀਰ ਵੇਖ ਵਖਾਈਆ। ਕਵਣ ਸੁਹੰਜਣਾ ਬਰਸ ਹੋਵੇ ਮਾਸੂ, ਦਿਵਸ ਕਵਣ ਮਿਲੇ ਵਡਿਆਈਆ। ਸਤਿਗੁਰ ਸ਼ਬਦ ਕਹੇ ਤੂੰ ਨਿੱਕਾ ਜਿਹਾ ਕਾਕੂ, ਤੈਨੂੰ ਦਿਆਂ ਜਣਾਈਆ। ਉਹ ਤੱਕ ਲੈ ਪੁਰਖ ਅਕਾਲਾ ਸਚਖੰਡ ਵਿਚੋਂ ਬਿਨ ਅੱਖਾਂ ਤੋਂ ਝਾਕੂ, ਬਿਨ ਨੈਣਾਂ ਨੈਣ ਤਕਾਈਆ। ਜਿਸ ਨੇ ਧਰਤੀ ਉਤੇ ਮੇਟਣੀ ਅੰਧੇਰੀ ਰਾਤੂ, ਰੁਤੜੀ ਆਪਣਾ ਨਾਮ ਮਹਿਕਾਈਆ। ਉਸ ਦਾ ਹੁਕਮ ਸੰਦੇਸਾ ਦੇਖ ਲੈ ਪੱਤਰ ਪਾਤੂ, ਨਿਸ਼ਅੱਖਰ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚਾ ਹੁਕਮ ਇਕ ਵਰਤਾਈਆ।
ਵਿਸਾਖ ਕਹੇ ਸਤਿਗੁਰ ਸ਼ਬਦ ਮੇਰੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਮੈਂ ਉਸੇ ਦਾ ਬਰਖ਼ੁਰਦਾਰ, ਨਿਤ ਨਿਤ ਸੇਵ ਕਮਾਈਆ। ਮੈਂ ਸੰਦੇਸਾ ਸੁਣਿਆ ਗੋਬਿੰਦ ਦੀ ਧਾਰ, ਜੋ ਧਰਮ ਧਾਰ ਦ੍ਰਿੜਾਈਆ। ਜਿਸ ਚਾਰ ਵਰਨਾਂ ਅਠਾਰਾਂ ਬਰਨਾਂ ਕੀਤਾ ਪਿਆਰ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆ ਚਰਨ ਲਗਾਈਆ। ਸੀਸ ਬੰਨ੍ਹ ਦਸਤਾਰ, ਸਿਰ ਸਿਖ ਆਪਣਾ ਹੱਥ ਟਿਕਾਈਆ। ਨਾਤਾ ਜੋੜ ਕੇ ਨਾਲ ਪੁਰਖ ਅਕਾਲ, ਅਕਲ ਕਲਧਾਰੀ ਨਾਲ ਦਿਤਾ ਮਿਲਾਈਆ। ਸੰਦੇਸਾ ਦੇ ਕੇ ਦੀਨ ਦਿਆਲ, ਦਇਆਨਿਧ ਦਿਤਾ ਸਮਝਾਈਆ। ਗੁਰਮੁਖ ਗੁਰਸਿਖ ਮੇਰੇ ਆਤਮ ਧਾਰੀ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਦਿਵਸ ਰੈਣ ਕਰਾਂ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਉਹ ਸੰਬਲ ਬਹਿ ਆਪਣਾ ਆਪ ਕਰੇ ਸੰਭਾਲ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਦੇਣ ਅਹਿਵਾਲ, ਸਿਫ਼ਤ ਸਿਫ਼ਤਾਂ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਵਿਸਾਖ ਕਹੇ ਮੇਰਾ ਸਤਿਗੁਰ ਸ਼ਬਦ ਸਵਾਮੀ, ਨਿਵ ਨਿਵ ਸੀਸ ਨਿਵਾਈਆ। ਪ੍ਰਭ ਪ੍ਰੀਤਮ ਹੋਵੇ ਅੰਤਰਜਾਮੀ, ਅੰਤਸ਼ਕਰਨ ਤੱਕੇ ਖ਼ਲਕ ਖ਼ੁਦਾਈਆ। ਸ਼ਰਅ ਜ਼ੰਜੀਰ ਕੱਟੇ ਗ਼ੁਲਾਮੀ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਭੇਵ ਖੁਲਾ ਕੇ ਜ਼ਿਮੀਂ ਅਸਮਾਨੀ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਅੰਮ੍ਰਿਤ ਰਸ ਦੇ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਈਆ। ਸ਼ਬਦ ਨਾਦ ਦੇ ਪਦ ਨਿਰਬਾਣੀ, ਨਿਰਗੁਣ ਆਪਣੇ ਰੰਗ ਰੰਗਾਈਆ। ਸਚ ਦਵਾਰ ਕਰ ਪਰਵਾਨੀ, ਪਰਮ ਪੁਰਖ ਹੋਏ ਸਹਾਈਆ। ਵਿਸਾਖ ਕਹੇ ਪੁਰਖ ਅਕਾਲ ਦੀਨ ਦਿਆਲ ਜਨ ਭਗਤਾਂ ਉਤੇ ਕਰੇ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਜੋ ਲੇਖਾ ਜਾਣੇ ਜੀਵ ਪ੍ਰਾਣੀ, ਪੁਨਹ ਪੁਨਹ ਸਭ ਨੂੰ ਵੇਖ ਵਖਾਈਆ। ਉਹ ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨੀ, ਨਿਸ਼ਾਨਾ ਸਤਿ ਧਰਮ ਝੁਲਾਈਆ। ਹਰ ਹਿਰਦੇ ਵਿਚੋਂ ਕਢੇ ਬੇਈਮਾਨੀ, ਮਾਇਆ ਮਮਤਾ ਮੋਹ ਮਿਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਮੰਜ਼ਲ ਰੁਹਾਨੀ, ਰੂਹ ਬੁੱਤ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸੁਣ ਵਿਸਾਖ ਮੇਰੇ ਸੱਜਣਾ, ਪਿਆਰਿਆ ਪਿਆਰਿਆ ਦਿਆਂ ਦ੍ਰਿੜਾਈਆ। ਕਿਸ ਬਿਧ ਸਾਚਾ ਚਰਨ ਧੂੜ ਮਿਲੇ ਮਜਣਾ, ਜਗਤ ਦੁਰਮਤ ਮੈਲ ਧਵਾਈਆ। ਕੂੜ ਕਿਰਿਆ ਕੁਕਰਮ ਦਾ ਭਾਂਡਾ ਕਿਸ ਬਿਧ ਭੱਜਣਾ, ਜੂਠ ਝੂਠ ਰਹਿਣ ਨਾ ਪਾਈਆ। ਮੋਹ ਵਿਕਾਰ ਵਿਚ ਸੰਸਾਰ ਕਿਸ ਬਿਧ ਨਾਲ ਭੱਜਣਾ, ਰਸਨਾ ਜਿਹਵਾ ਬੱਤੀ ਦੰਦ ਨਾ ਹੋਏ ਸਹਾਈਆ। ਸ਼ਬਦ ਨਗਾਰਾ ਵਿਚ ਸੰਸਾਰਾ ਕਵਣ ਡੰਕਾ ਵੱਜਣਾ, ਕਵਣ ਕਰੇ ਸ਼ਨਵਾਈਆ। ਜੋਤੀ ਨੂਰ ਜ਼ਾਹਰ ਜ਼ਹੂਰ ਕਿਸ ਬਿਧ ਦੀਪਕ ਜਗਣਾ, ਬਿਨ ਤੇਲ ਬਾਤੀ ਕਮਲਾਪਾਤੀ ਕਰੇ ਰੁਸ਼ਨਾਈਆ। ਕਿਸ ਬਿਧ ਕੂੜ ਕੁੜਿਆਰ ਵਿਚ ਸੰਸਾਰ ਭੱਜਣਾ, ਨਵ ਸੱਤ ਬਣ ਕੇ ਪਾਂਧੀ ਰਾਹੀਆ। ਕੀ ਖੇਲ ਹੋਣਾ ਸੂਰੇ ਸਰਬੰਗਣਾ, ਕੀ ਹਰਿ ਕਰਤਾ ਕਾਰ ਕਮਾਈਆ। ਵਿਸਾਖ ਕਹੇ ਸਤਿਗੁਰ ਮੈਂ ਤੇ ਉਸ ਪ੍ਰਭੂ ਨੂੰ ਕਰਾਂ ਬੰਦਨਾ, ਜੋ ਬੰਦੀ ਛੋੜ ਅਖਵਾਈਆ। ਜਿਸ ਦੇ ਹੁਕਮ ਵਿਚ ਕਲਜੁਗ ਅੰਤਮ ਵੰਝਣਾ, ਵੰਝ ਮੁਹਾਣਾ ਸਕੇ ਨਾ ਕੋਇ ਅਟਕਾਈਆ। ਸਤਿ ਧਰਮ ਦਾ ਮਾਰਗ ਲੱਗਣਾ, ਲਗ ਮਾਤਰ ਦਾ ਡੇਰਾ ਢਾਹੀਆ। ਕਰੇ ਖੇਲ ਸੂਰਾ ਸਰਬੰਗਣਾ, ਸੂਰਬੀਰ ਇਕ ਅਖਵਾਈਆ। ਵਿਸਾਖ ਕਹੇ ਮੈਂ ਉਸ ਦੇ ਚਰਨ ਲਗਣਾ, ਜਿਸ ਦਾ ਚਰਨ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਵਿਸਾਖ ਕਹੇ ਮੇਰੇ ਸਤਿਗੁਰ ਸ਼ਬਦ ਦਿਆਲੂ, ਦਇਆਨਿਧ ਤੇਰੀ ਵਡਿਆਈਆ। ਮੇਰੇ ਮਿਹਰਵਾਨ ਹੋ ਕਿਰਪਾਲੂ, ਕਿਰਪਾ ਨਿਧਾਨ ਵੇਖ ਵਖਾਈਆ। ਜਿਸ ਨੇ ਨਿਰਗੁਣ ਸਰਗੁਣ ਧਾਰ ਨਾਤਾ ਜੁੜਾਇਆ ਨਾਲ ਕਾਲੂ, ਤ੍ਰਿਪਤ ਤ੍ਰਿਪਤ ਦਿਤੀ ਕਰਾਈਆ। ਉਹ ਸਾਹਿਬ ਸਵਾਮੀ ਅੰਤਰਜਾਮੀ ਤਨ ਵਜੂਦ ਦਾ ਓਢਣ ਪਹਿਨ ਕੇ ਸਾਲੂ, ਸਾਲਸ ਆਪਣਾ ਰੂਪ ਬਦਲਾਈਆ। ਬਿਨਾ ਓਸ ਦੀ ਕਿਰਪਾ ਤੋਂ ਓਸ ਨੂੰ ਕਵਣ ਭਾਲੂ, ਖੋਜਿਆਂ ਹੱਥ ਕਿਸੇ ਨਾ ਆਈਆ। ਵਿਸਾਖ ਕਹੇ ਮੇਰੇ ਸਾਹਿਬ ਦਾ ਸੰਮਤ ਹੋ ਗਿਆ ਚਾਲੂ, ਨਾਵਾ ਨਾਵਾਂ ਦੇਸ਼ਾਂ ਵੇਖ ਵਖਾਈਆ। ਜਿਸ ਦੀ ਕਰਨੀ ਜਗਤ ਵਿਚ ਨਾ ਕੋਇ ਸੰਭਾਲੂ, ਸੰਬਲ ਬਹਿ ਕੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲੇ ਗੁਰੂ ਗੁਰ ਚੇਲੇ ਵਿਚ ਸੰਸਾਰ ਭਾਲੂ, ਖੋਜੀ ਹੋ ਕੇ ਖੋਜ ਖੁਜਾਈਆ।
੩ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਨਵਾਂ ਪਿੰਡ ਜ਼ਿਲਾ ਗੁਰਦਾਸ ਪੁਰ ਹਰਬੰਸ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੇਰਾ ਕੱਟ ਕਲੇਸ਼, ਅਕਲ ਕਲਧਾਰੀ ਜੋਤ ਨਿਰੰਕਾਰੀ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਜੁਗ ਚੌਕੜੀ ਰਹੇਂ ਹਮੇਸ਼, ਨਿਰਗੁਣ ਨਿਰਵੈਰ ਨਿਰੰਕਾਰ ਨਿਰਾਕਾਰ ਤੇਰੀ ਬੇਪਰਵਾਹੀਆ। ਮੇਰੀ ਤੇਰੇ ਚਰਨ ਕਵਲਾਂ ਵਿਚ ਆਦੇਸ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਮੇਰੇ ਥੱਲੇ ਦੁਹਾਈ ਦੇਵੇ ਸ਼ੇਸ਼, ਸਹੰਸਰ ਦੋ ਜਿਹਵਾ ਨਾਲ ਗਾਈਆ। ਮਿਹਰਵਾਨਾ ਮਹਿਬੂਬਾ ਮੈਂਂ ਤੇਰੇ ਦਰ ਹੋਈ ਪੇਸ਼, ਪੇਸ਼ਤਰ ਆਪਣਾ ਹਾਲ ਸੁਣਾਈਆ। ਤੂੰ ਸੁਣਾ ਅਗੰਮ ਹਕ ਸੰਦੇਸ਼, ਜਗਤ ਜਹਾਨ ਕਰ ਸ਼ਨਵਾਈਆ। ਜੋ ਇਸ਼ਾਰਾ ਦੇ ਕੇ ਗਿਆ ਦਸ ਦਸਮੇਸ਼, ਬਿਨਾ ਅੱਖਰਾਂ ਵੰਡ ਵੰਡਾਈਆ। ਤੂੰ ਲੱਜਿਆ ਰਖ ਲੈ ਮੁੱਛ ਦਾਹੜੀ ਕੇਸ, ਕਸਮ ਖਾ ਕੇ ਰਹੀ ਸੁਣਾਈਆ। ਮੈਂ ਤੱਕਣਾ ਚਾਹੁੰਦੀ ਤੇਰਾ ਨੂਰ ਜ਼ਹੂਰ ਆਪਣੇ ਦੇਸ, ਧਵਲ ਦੇ ਮਾਲਕ ਹੋਣਾ ਆਪ ਸਹਾਈਆ। ਮਿਹਰਵਾਨਾ ਸ੍ਰੀ ਭਗਵਾਨਾ ਮੇਰਾ ਬਦਲ ਦੇ ਲੇਖ, ਬਿਨਾ ਕਲਮ ਸਿਆਹੀ ਤੋਂ ਕਲਮਾ ਦੇ ਦ੍ਰਿੜਾਈਆ। ਕੂੜ ਕਿਰਿਆ ਰਹੇ ਨਾ ਕੋਈ ਭੇਖ, ਨਵ ਸੱਤ ਕਰ ਸਫ਼ਾਈਆ। ਲਹਿਣਾ ਦੇਣਾ ਪੂਰਾ ਕਰ ਦੇ ਮੁੱਲਾ ਸ਼ੇਖ਼, ਮੁਸਾਇਕਾਂ ਨਾਇਕਾਂ ਪੰਧ ਮੁਕਾਈਆ। ਤੂੰ ਮਾਲਕ ਇਕ ਨਰੇਸ਼, ਨਰ ਨਰਾਇਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਠੰਡ ਪਾ ਦੇ ਸੀਨੇ, ਕਲਜੁਗ ਅਗਨੀ ਅੱਗ ਬੁਝਾਈਆ। ਝਗੜਾ ਮੇਟ ਦੇ ਤ੍ਰੈਗੁਣ ਤੀਨੇ, ਤ੍ਰੈਭਵਣ ਧਨੀ ਤੇਰੀ ਸਰਨਾਈਆ। ਹਰ ਹਿਰਦਾ ਸਵਾਮੀ ਤੈਨੂੰ ਚੀਨੇ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਨਾਲ ਸਲਾਹੀਆ। ਹਸਤ ਕੀਟ ਤੇਰਾ ਰੂਪ ਦਿਸਣ ਹੀਰੇ ਜਗ ਨਗੀਨੇ, ਸ਼ਾਹ ਸੁਲਤਾਨ ਹਕੀਰਾਂ ਫ਼ਕੀਰਾਂ ਇਕੋ ਰੰਗ ਰੰਗਾਈਆ। ਮੇਰਾ ਸਜਦਾ ਨਾਲ ਆਮੀਨੇ, ਨਿਵ ਨਿਵ ਸੀਸ ਨਿਵਾਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਸ਼ਬਦ ਘੋੜੇ ਪਾਖਰ ਪਾ ਜ਼ੀਨੇ, ਦੋ ਜਹਾਨਾਂ ਵੇਖ ਵਖਾਈਆ। ਤੂੰ ਕੁਦਰਤ ਕਾਦਰ ਗਹਿਰ ਗੰਭੀਰ ਕਰੀਮੇ, ਕਰਤਾ ਪੁਰਖ ਇਕ ਅਖਵਾਈਆ। ਬ੍ਰਹਿਮੰਡ ਖੰਡ ਅਵਤਾਰ ਪੈਗ਼ੰਬਰ ਗੁਰ ਤੇਰੇ ਅਧੀਨੇ, ਸਿਰ ਸਕੇ ਨਾ ਕੋਇ ਉਠਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਮੇਰੇ ਉਤੇ ਆਪ, ਆਪਣੀ ਦਇਆ ਕਮਾਈਆ। ਜਿਧਰ ਤੱਕੋ ਵਧਿਆ ਪਾਪ, ਪਤਤ ਪੁਨੀਤ ਨਾ ਕੋਇ ਬਣਾਈਆ। ਤੇਰਾ ਨੂਰ ਜ਼ਹੂਰ ਨਜ਼ਰ ਆਏ ਨਾ ਸਾਖ, ਸਨਮੁਖ ਦਰਸ ਕੋਇ ਨਾ ਪਾਈਆ। ਹੋਇਆ ਅੰਧੇਰਾ ਲੋਕਮਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਭੁਲੀ ਸਭ ਨੂੰ ਗਾਥ, ਅਜਪਾ ਜਾਪ ਵਿਚ ਨਾ ਕੋਇ ਸਮਾਈਆ। ਉਹ ਤੱਕ ਲੇਖ ਤੇਰਾ ਕੂੜ ਕੁੜਿਆਰ ਦਾ ਚਲਦਾ ਰਾਥ, ਨੌ ਖੰਡ ਪ੍ਰਿਥਮੀ ਸੱਤ ਦੀਪ ਭੱਜੇ ਵਾਹੋ ਦਾਹੀਆ। ਸੱਜਣ ਸੁਹੇਲਾ ਦਿਸੇ ਕੋਇ ਨਾ ਸਾਥ, ਸੰਗੀ ਸੰਗ ਨਾ ਕੋਇ ਬਣਾਈਆ। ਕਿਰਪਾ ਕਰ ਪੁਰਖ ਸਮਰਾਥ, ਮਿਹਰਵਾਨ ਤੇਰੀ ਸਰਨਾਈਆ। ਧਰਨੀ ਕਹੇ ਮੈਂ ਬਿਨਾ ਹੱਥਾਂ ਤੋਂ ਜੋੜਾਂ ਹਾਥ, ਡੰਡਾਵਤ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਭੁੱਖੀ ਪਿਆਸੀ, ਪਰਮ ਪੁਰਖ ਮੇਰੀ ਤ੍ਰਿਖਾ ਦੇ ਬੁਝਾਈਆ। ਮੇਰੇ ਮੰਡਲ ਪਾ ਆਪਣੀ ਰਾਸੀ, ਬਿਨ ਗੋਪੀ ਕਾਹਨ ਨਾਚ ਨਚਾਈਆ। ਮੇਰੀ ਚਿੰਤਾ ਲਾਹ ਉਦਾਸੀ, ਗ਼ਮਖ਼ਾਰ ਹੋ ਸਹਾਈਆ। ਤੇਰੀ ਓਟ ਇਕੋ ਰਾਖੀ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦੀ ਸੁਣਾਂ ਸਤਿ ਪੁਰਖ ਨਿਰੰਜਣ ਸਾਖੀ, ਸਖ਼ਾਵਤ ਕਰਨੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੈਂ ਮੰਗਤੀ ਦਰੇ ਦਰਬਾਰ, ਦੇਵਣਹਾਰ ਤੇਰੀ ਸਰਨਾਈਆ। ਤੂੰ ਕਰਨੀ ਦਾ ਕਰਤਾ ਏਕੰਕਾਰ, ਅਕਲ ਕਲ ਅਗੰਮ ਅਥਾਹੀਆ। ਸਾਹਿਬ ਸਵਾਮੀ ਸਾਂਝਾ ਯਾਰ, ਪਰਵਰਦਿਗਾਰ ਨੂਰ ਅਲਾਹੀਆ। ਮੈਂ ਤੇਰੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਹਕੀਕੀ ਯਾਰ, ਯਾਰੜੇ ਦਾ ਸਥਰ ਗੋਬਿੰਦ ਦਏ ਗਵਾਹੀਆ। ਸ਼ਾਹੋ ਭੂਪ ਬਿਨ ਰੰਗ ਰੂਪ ਰੰਗ ਦੇ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਮੇਰੇ ਉਤੋਂ ਕੂੜੀ ਕਿਰਿਆ ਦੇ ਨਿਵਾਰ, ਨਵਾਜ਼ਸ਼ ਵਿਚ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੇ ਅਧਾਰ, ਬਾਕੀ ਬਕਾਇਦਾ ਦੇ ਚੁਕਾਈਆ। ਮੈਂ ਤੱਕਣਾ ਚਾਹੁੰਦੀ ਤੇਰਾ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਦਰ ਠਾਂਡਾ ਤੇਰਾ ਮੰਗਦੀ, ਮੇਰੇ ਸਤਿਗੁਰ ਸਿਰਜਣਹਾਰ। ਮੈਂ ਪਿਆਸੀ ਤੇਰੇ ਅਨੰਦ ਦੀ, ਅਨੰਦਪੁਰ ਵਾਸੀ ਦੇ ਦੀਦਾਰ। ਮੇਰੇ ਉਤੇ ਨਿਸ਼ਾਨੀ ਮੇਟ ਦੇ ਤਾਰੇ ਚੰਦ ਦੀ, ਸਦੀ ਚੌਧਵੀਂ ਲਹਿਣਾ ਦੇਣਾ ਕਰਜ਼ ਉਤਾਰ। ਮੇਰੀ ਆਸ਼ਾ ਧਰਮ ਪਿਆਰ ਠੰਡ ਦੀ, ਅਗਨੀ ਤਤ ਤਤ ਨਾ ਸਕੇ ਸਾੜ। ਮੇਰੀ ਔਧ ਜਾਂਦੀ ਹੰਢਦੀ, ਸਾਹਿਬ ਸਵਾਮੀ ਪਾ ਸਾਰ। ਤੇਰੀ ਦੀਨ ਦੁਨੀ ਤੇਰੇ ਵਿਛੋੜੇ ਵਿਚ ਰੂਪ ਬਣ ਗਈ ਦੁਹਾਗਣ ਰੰਡ ਦੀ, ਆਤਮ ਪਰਮਾਤਮ ਕੰਤ ਰਵੇ ਨਾ ਕੋਇ ਭਤਾਰ। ਮੈਂ ਬਿਨਾ ਹੱਥਾਂ ਤੋਂ ਹੱਥ ਬੰਨ੍ਹਦੀ, ਨਿਵ ਨਿਵ ਧੂੜੀ ਮਸਤਕ ਲਾਵਾਂ ਛਾਰ। ਮੈਂ ਵਣਜਾਰੀ ਨਹੀਂ ਕਿਸੇ ਕੰਨ ਦੀ, ਸ਼ਬਦ ਅਨਾਦੀ ਅਗੰਮੀ ਦੇ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਗਾਹ ਸਾਚੀ ਸਚਖੰਡ ਦਵਾਰ, ਏਕੰਕਾਰ ਨਿਵ ਨਿਵ ਨਿਵ ਕਰਾਂ ਨਿਮਸਕਾਰ।
੬ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਜੋਵਾਲ ਜ਼ਿਲਾ ਲੁਧਿਆਣਾ ਮਾਲਵਾ ਦੁਆਬਾ ਸੰਗਤ ਦੇ ਵਾਢੀ ਕਰ ਕੇ ਜਾਣ ਸਮੇਂ
ਧਰਨੀ ਕਹੇ ਮੈਂ ਭਾਗਾਂ ਭਰੀ, ਪ੍ਰਭ ਦਿਤੀ ਮਾਣ ਵਡਿਆਈਆ। ਮਿਹਰਵਾਨ ਹੋ ਕੇ ਕਿਰਪਾ ਕਰੀ, ਕਿਰਪਾਲ ਹੋ ਕੇ ਦਇਆ ਕਮਾਈਆ। ਮੇਰਾ ਸੁਹੰਜਣਾ ਹੋਇਆ ਘਰੀ, ਘਰਾਨਾ ਸੋਭਾ ਪਾਈਆ। ਮੇਰੇ ਅੰਤਰ ਖ਼ੁਸ਼ੀ ਬੜੀ, ਖ਼ੁਸ਼ਹਾਲੀ ਵਿਚ ਜਣਾਈਆ। ਮੈਂ ਬਿਨਾ ਅੱਖਰਾਂ ਤੋਂ ਨਿਰਅੱਖਰ ਧਾਰ ਪੜ੍ਹੀ, ਪੜ੍ਹ ਕੇ ਦਿਆਂ ਸੁਣਾਈਆ। ਜਿਸ ਵਿਚ ਲੇਖ ਲਿਖਿਆ ਲਹਿਣਾ ਚਮਕੌਰ ਗੜ੍ਹੀ, ਗੜ੍ਹ ਕੂੜ ਵਾਲਾ ਤੁੜਾਈਆ। ਲੇਖਾ ਵੇਖਿਆ ਭਗਤਾਂ ਸੰਤਾਂ ਗੁਰਮੁਖਾਂ ਜਿਨ੍ਹਾਂ ਹੱਥ ਤਲਵਾਰ ਫੜੀ, ਖੰਡੇ ਖੜਗਾਂ ਨਾਲ ਵਡਿਆਈਆ। ਉਹ ਹੋ ਕੇ ਇਕ ਧੜੀ, ਧੜਾ ਗੁਰਮੁਖਾਂ ਵਾਲਾ ਸੁਹਾਈਆ। ਜਗਤ ਦੀ ਧਾਰ ਫ਼ਸਲ ਵੇਖ ਕੇ ਖੜੀ, ਕੂੜ ਕੁੜਿਆਰ ਨੂੰ ਕੱਟਿਆ ਚਾਈਂ ਚਾਈਂਆ। ਆਪਣਾ ਲੇਖਾ ਮੁਕਾਇਆ ਗੋਰ ਮੜ੍ਹੀ, ਆਵਣ ਜਾਵਣ ਪੰਧ ਮੁਕਾਈਆ। ਸਤਿਗੁਰ ਤਾਰੇ ਨਾਲ ਸ਼ਬਦ ਦੀ ਛੜੀ, ਸ਼ਹਿਨਸ਼ਾਹ ਹੁਕਮ ਨਾਲ ਪਾਰ ਕਰਾਈਆ। ਗੁਰਮੁਖਾਂ ਲੇਖੇ ਲਾਏ ਜਿਨ੍ਹਾਂ ਸੇਵਾ ਕੀਤੀ ਬੜੀ, ਦਿਵਸ ਰੈਣ ਖ਼ੁਸ਼ੀ ਮਨਾਈਆ। ਧਰਨੀ ਕਹੇ ਮੈਂ ਵੀ ਖ਼ੁਸ਼ੀਆਂ ਵਿਚ ਭਗਤਾਂ ਦੇ ਚਰਨੀ ਪੜੀ , ਨਿਵ ਨਿਵ ਕੇ ਆਪਣਾ ਝਟ ਲੰਘਾਈਆ। ਮੈਨੂੰ ਇਉਂ ਦਿਸਿਆ ਮੇਰੇ ਉਤੇ ਗੁਰਮੁਖਾਂ ਦੇ ਪ੍ਰੇਮ ਦੀ ਲੱਗੀ ਰਹੀ ਝੜੀ, ਪਿਆਰ ਦਾ ਮੇਘ ਮੇਘਲਾ ਵਰਸਾਈਆ। ਮੈਂ ਖ਼ੁਸ਼ੀ ਕੀਤੀ ਨਾਲੇ ਦਰਸ ਕੀਤਾ ਨਰ ਹਰੀ, ਨਰ ਨਰਾਇਣ ਵੇਖ ਕੇ ਖ਼ੁਸ਼ੀ ਮਨਾਈਆ। ਜਨ ਭਗਤੋ ਤੁਸਾਂ ਖ਼ੁਸ਼ੀਆਂ ਵਿਚ ਜਾਣਾ ਆਪਣੇ ਘਰੀ, ਘਰਾਨੇ ਪ੍ਰਭ ਦੇ ਨਾਲ ਮਿਲ ਕੇ ਲੈਣੇ ਸੁਹਾਈਆ। ਮੈਂ ਗੱਲ ਸੁਣਾਵਾਂ ਖਰੀ, ਧਰਨੀ ਹੱਸ ਕੇ ਰਹੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਧਾਰ ਵਹਾਏ ਸਾਚਾ ਸਰੀ, ਸਰੋਵਰ ਚਰਨ ਕਵਲ ਨੁਹਾਈਆ।
੧੦ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਜੋਵਾਲ ਜ਼ਿਲਾ ਲੁਧਿਆਣਾ ਸੰਗਤ ਦੇ ਵਾਢੀ ਕਰ ਕੇ ਰਾਤ ਆਉਣ ਦੇ ਸਮੇਂ
ਧਰਨੀ ਕਹੇ ਤੱਕ ਲੈ ਆਪਣਾ ਕੌਲ ਇਕਰਾਰ, ਜੁਗ ਚੌਕੜੀ ਪੂਰਬ ਧਿਆਨ ਲਗਾਈਆ। ਵਾਇਦਿਆਂ ਦੇ ਵਾਹਿਦ ਮਾਲਕ ਯਾਰ, ਤੇਰੀ ਬੇਪਰਵਾਹੀਆ। ਮੈਂ ਕਰਾਂ ਤੇਰਾ ਇੰਤਜ਼ਾਰ, ਇੰਤਜ਼ਾਰੀ ਵਿਚ ਆਪਣਾ ਧਿਆਨ ਲਗਾਈਆ। ਖ਼ਾਦਮ ਬਣ ਕੇ ਖ਼ਿਦਮਤਗਾਰ, ਖ਼ੁਸ਼ੀ ਦਾ ਡੇਰਾ ਬੈਠੀ ਢਾਹੀਆ। ਕਿਰਪਾ ਕਰ ਮੇਰੇ ਨਿਰੰਕਾਰ, ਦਰ ਠਾਂਡੇ ਮੰਗ ਮੰਗਾਈਆ। ਮੇਰੀ ਖ਼ੁਸ਼ੀਆਂ ਵਾਲੀ ਕਰ ਬਹਾਰ, ਰੁਤੜੀ ਆਪਣੇ ਰੰਗ ਰੰਗਾਈਆ। ਭਗਤਾਂ ਦੀ ਮਹਿੰਮਾ ਵੇਖਾਂ ਗੁਲਜ਼ਾਰ, ਗੁਲਸ਼ਨ ਆਪਣਾ ਦੇਣਾ ਮਹਿਕਾਈਆ। ਮੇਰੀ ਭਵਰੇ ਦੀ ਸੁਣ ਗੁੰਜਾਰ, ਸਚ ਸੁਗੰਧੀ ਪ੍ਰੇਮ ਵਿਚ ਸਮਾਈਆ। ਤੂੰ ਦੇਵਣਹਾਰ ਦਾਤਾਰ, ਦਾਤਾ ਤੇਰੇ ਹੱਥ ਵਡਿਆਈਆ। ਭਿੱਛਿਆ ਭਿੱਖਕ ਦੀ ਝੋਲੀ ਡਾਰ, ਦਰ ਠਾਂਡੇ ਆਸ ਰਖਾਈਆ। ਕਲਜੁਗ ਅੰਤਮ ਪੈਜ ਸਵਾਰ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਦੇ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਦੀਨ ਦੁਨੀ ਰਹੇ ਨਾ ਧੂੰਆਂਧਾਰ, ਅੰਧ ਅੰਧੇਰਾ ਦੇਣਾ ਗਵਾਈਆ। ਤੂੰ ਮਾਲਕ ਸਭ ਦਾ ਸਾਂਝਾ ਯਾਰ, ਯਾਰੜਾ ਸਥਰ ਤੇਰਾ ਇਕੋ ਸੋਭਾ ਪਾਈਆ। ਨੌ
ਸੌ ਚੁਰਾਨਵੇਂ ਚੌਕੜੀ ਜੁਗ ਬੀਤੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੇਰਾ ਧਿਆਨ ਲਗਾਈਆ। ਰਾਹ ਤਕਦੇ ਤੇਈ ਅਵਤਾਰ, ਹਜ਼ਰਤ ਈਸਾ ਮੂਸਾ ਮੁਹੰਮਦ ਅੱਖ ਉਠਾਈਆ। ਗੁਰੂ ਗੁਰਦੇਵ ਵੇਖਣ ਨਾਲ ਪਿਆਰ, ਪਰਮ ਪੁਰਖ ਤੇਰਾ ਪ੍ਰੇਮ ਵਧਾਈਆ। ਤੂੰ ਲਹਿਣਾ ਦੇਣਾ ਪੂਰਾ ਕਰ ਅਲਖ ਅਗੋਚਰ ਅਗੰਮ ਅਪਾਰ, ਅਗੰਮੜੇ ਤੇਰੀ ਬੇਪਰਵਾਹੀਆ। ਧਰਨੀ ਕਹੇ ਮੈਂ ਖ਼ੁਸ਼ੀਆਂ ਵਿਚ ਸਚ ਪ੍ਰੇਮ ਦੀ ਬਣਾਂ ਨਚਾਰ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਚਾਰੋਂ ਕੁੰਟ ਫਿਰਾਂ ਵਾਰੋ ਵਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਨ ਭਗਤਾਂ ਕਰਾਂ ਦਰਸ ਦੀਦਾਰ, ਜੋ ਇਕੋ ਤੇਰਾ ਇਸ਼ਟ ਮਨਾਈਆ। ਸਚ ਮੁਹੱਬਤ ਵਿਚ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਸਚ ਸੁਹੰਜਣਾ ਸਮਾਂ ਤੇਰੀ ਚਰਨ ਧੂੜੀ ਮਿਲੀ ਛਾਰ, ਖ਼ਾਕੀ ਖ਼ਾਕ ਰਮਾਈਆ। ਮੈਂ ਬਿਨਾ ਤਤਾਂ ਤੋਂ ਜਾਵਾਂ ਆਪਣਾ ਆਪ ਵਾਰ, ਨਸ਼ਾਵਰ ਹੋ ਕੇ ਤੇਰੇ ਵਿਚ ਸਮਾਈਆ। ਤੂੰ ਮੇਰੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਗੁਰਮੁਖਾਂ ਬਣ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਜੋ ਆਏ ਤੇਰੇ ਦਵਾਰ, ਦਰ ਆਇਆਂ ਲੇਖੇ ਲੈਣਾ ਲਗਾਈਆ। ਖ਼ੁਸ਼ੀ ਵਿਚੋਂ ਖ਼ੁਸ਼ੀ ਦੇਣੀ ਅਪਾਰ, ਅਪਰੰਪਰ ਸਵਾਮੀ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਦਰ ਤੇਰੇ ਇਕੋ ਓਟ ਤਕਾਈਆ।
੧੩ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਲੁਧਿਆਣਾ ਸ਼ਹਿਰ ਗੁਰਦੇਵ ਸਿੰਘ ਦੇ ਗ੍ਰਹਿ
ਧਰਨੀ ਕਹੇ ਸੰਦੇਸ਼ਾ ਦੇਵੇ ਪਵਣ ਉਨੰਜਾ, ਜਲ ਸਾਗਰਾਂ ਭੇਵ ਰਹੇ ਨਾ ਰਾਈਆ। ਸਿਫ਼ਤ ਸਲਾਹ ਵਡਿਆਈ ਕਰਨ ਅੱਖਰ ਬਵੰਜਾ, ਬਾਵਨ ਧਾਰ ਭੇਵ ਅਭੇਦ ਦ੍ਰਿੜਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਪੂਰਬ ਵਕਤ ਲੰਘਾ, ਮਾਜ਼ੀ ਦਾ ਲੇਖਾ ਵੇਖ ਵਖਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਧਰਨੀ ਕਹੇ ਮੇਰਾ ਲਵਾ ਲੈ ਪੰਜਾ, ਪੰਚਮ ਪੰਚਮ ਪੰਚਮ ਤੇਰੀ ਧਾਰ ਅਖਵਾਈਆ। ਸ੍ਰੀ ਭਗਵਾਨਾ ਮੇਰੇ ਉਤੇ ਦੀਨ ਦੁਨੀ ਦਾ ਕਰਮ ਧਰਮ ਦਾ ਵੇਖ ਲੈ ਧੰਦਾ, ਧਰਮ ਦੀ ਧਾਰ ਧਰਮ ਨਾਲ ਖੋਜ ਖੁਜਾਈਆ। ਪਾਕ ਪਵਿਤ ਆਤਮ ਹਿਤ ਤੇਰਾ ਰਿਹਾ ਕੋਇ ਨਾ ਬੰਦਾ, ਖ਼ਾਕੀ ਖ਼ਾਕ ਪਰਦਾ ਤਾਕ ਨਾ ਕੋਇ ਖੁਲਾਈਆ। ਗੁਣ ਨਿਧਾਨ ਜੀਵ ਜਹਾਨ ਤੇਰਾ ਹੋਇਆ ਅੰਧਾ, ਅੰਧ ਆਤਮ ਨਿਜ ਲੋਚਨ ਨੈਣ ਨਾ ਕੋਇ ਖੁਲਾਈਆ। ਮੇਰੇ ਉਤੇ ਬਿਨਾ ਨੈਣਾਂ ਤੋਂ ਨੀਰ ਵਹਾਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅੱਠ ਸੱਠ ਤੀਰਥ ਰਹੇ ਕੁਰਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕਲਜੁਗ ਵਕਤ ਰਹੇ ਨਾ ਲੰਬਾ, ਦੂਰ ਦੁਰਾਡਾ ਪੰਧ ਮੁਕਾਈਆ। ਪੈਗ਼ੰਬਰਾਂ ਦਾ ਲੇਖੇ ਲਾਉਣਾ ਯਕਸ਼ੰਬਾ, ਸ਼ਿਵ ਸ਼ੰਕਰ ਜਿਸ ਦਾ ਧਿਆਨ ਰਖਾਈਆ। ਮਿਹਰਵਾਨਾ ਗੁਣ ਨਿਧਾਨਾ ਤੇਰਾ ਖੇਲ ਸਭ ਨੂੰ ਲੱਗੇ ਚੰਗਾ, ਚਾਰ ਕੰਟ ਦਹਿ ਦਿਸ਼ਾ ਵੇਖਣਾ ਚਾਈਂ ਚਾਈਂਆ। ਦਰੋਹੀ ਮੇਰਾ ਲੇਖ ਹੋਏ ਨਾ ਮੰਦਾ, ਮੰਦਭਾਗ ਰੂਪ ਨਾ ਕੋਇ ਬਦਲਾਈਆ। ਧਰਨੀ ਕਹੇ ਮੇਰੀ ਬਿਨਾ ਹੱਥਾਂ ਕਰਾਂ ਤੇਰੇ ਅਗੇ ਇਹੋ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਅੰਤਰ
ਨਿਰੰਤਰ ਦੂਈ ਦਵੈਤ ਸ਼ਰਅ ਸ਼ਰੈਤ ਢਾਹ ਦੇ ਕੰਧਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮਾਨਸ ਮਾਨਵ ਮਾਨੁਖ ਤੇਰੇ ਪਿਆਰ ਵਿਚ ਰਹੇ ਨਾ ਕੋਇ ਗੰਦਾ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਮੇਲਾ ਲੈਣਾ ਮਿਲਾਈਆ। ਨਿਜ ਘਰ ਸਵਾਮੀ ਬਖ਼ਸ਼ ਦੇ ਸਚ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਧਰਨੀ ਕਹੇ ਮੇਰੇ ਉਤੇ ਨਿਸ਼ਾਨ ਮੇਟਣਾ ਅੰਤਮ ਤਾਰਾ ਚੰਦਾ, ਚੰਦ ਸਿਤਾਰ ਦੋਵੇਂ ਰਹੇ ਸੁਣਾਈਆ। ਸ਼ਰਅ ਦਾ ਰਹੇ ਨਾ ਕੋਇ ਸ਼ਰੀਅਤ ਵਿਚ ਪਾਬੰਦਾ, ਬੰਧਨ ਬੰਧ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਮਿਤਰ, ਪਰਮ ਪੁਰਖ ਤੇਰੀ ਸ਼ਰਨਾਈਆ। ਨਿਰਗੁਣ ਧਾਰੋਂ ਨਿਰਵੈਰ ਹੋ ਕੇ ਨਿਤਰ, ਨਿਰਾਕਾਰ ਨਿਰੰਕਾਰ ਲੈ ਅੰਗੜਾਈਆ। ਤੇਰਾ ਸਮਝਾ ਸਕੇ ਕੋਇ ਨਾ ਚਿਤਰ, ਚਿਤ੍ਰਗੁਪਤ ਦਾ ਲੇਖਾ ਦੇ ਮੁਕਾਈਆ। ਕਲਜੁਗ ਕੂੜੀ ਕਿਰਿਆ ਚੜ੍ਹੇ ਸਿਖ਼ਰ, ਚੋਟੀ ਸਭ ਦੀ ਆਸਣ ਲਾਈਆ। ਧਰਨੀ ਕਹੇ ਮੈਂ ਹੋਈ ਅੰਤਰ ਅੰਤਸ਼ਕਰਨ ਵਿਚ ਦੁੱਖੜ, ਬਿਨ ਨੈਣਾਂ ਨੀਰ ਵਹਾਈਆ। ਮੇਰੇ ਅਪਰਾਧੀ ਹੋਏ ਸੁਤੜ, ਗੋਦੀ ਗੋਦ ਨਾ ਕੋਇ ਵਡਿਆਈਆ। ਮੈਂ ਤੇਰੇ ਪਿਆਰ ਦੀ ਭੁੱਖੜ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਮੇਰੇ ਰਾਮ ਕਲਜੁਗ ਕੂੜਾ ਕੁਕਰਮ ਮਾਰ ਦੇ ਬੁੱਚੜ, ਬੁਤਖ਼ਾਨਿਆਂ ਕਰ ਸਫ਼ਾਈਆ। ਸਤਿ ਧਰਮ ਦੀ ਸਚ ਸੁਹਾ ਦੇ ਰੁਤੜ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਤੇਰੇ ਭਗਤ ਸੰਤ ਗੁਰਮੁਖ ਗੁਰਸਿਖ ਚੁੱਕਾਂ ਆਪਣੇ ਕੁੱਛੜ, ਧਰਮ ਧਾਰ ਬਣਾਂ ਜਣੇਂਦੀ ਮਾਈਆ। ਮੈਂ ਰਾਹ ਤੱਕਾਂ ਤੇਰਾ ਉੱਤਰ, ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਧਰਨੀ ਕਹੇ ਮੇਰੇ ਮੁਹੀਤ ਤੱਕ ਲੈ ਕੁਤਰ, ਚਾਰੋਂ ਕੁੰਟ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਅੰਤਸ਼ਕਰਨ, ਮਿਹਰਵਾਨ ਹੋ ਕੇ ਧਿਆਨ ਲਗਾਈਆ। ਮੇਰੀ ਆਸ਼ਾ ਤਮੰਨਾ ਤੇਰੇ ਚਰਨ, ਚਰਨ ਚਰਨੋਦਕ ਲੈ ਕੇ ਖ਼ੁਸ਼ੀ ਬਣਾਈਆ। ਮੇਰਾ ਆਦਿ ਜੁਗਾਦਿ ਦਾ ਤੇਰੇ ਨਾਲ ਪ੍ਰਣ, ਪਰਮ ਪੁਰਖ ਦਿਆਂ ਸੁਣਾਈਆ। ਏਕੰਕਾਰ ਤੇਰੀ ਇਕੋ ਰਖਾਂ ਸਰਨ, ਦੂਸਰ ਓਟ ਨਾ ਕੋਇ ਤਕਾਈਆ। ਤੂੰ ਹਾਰ ਭੰਨਣ ਘੜਨ, ਸਮਰਥ ਤੇਰੀ ਵਡਿਆਈਆ। ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂ ਤੇਰੇ ਨਾਮ ਦਾ ਢੋਲਾ ਪੜ੍ਹਨ, ਅੱਖਰਾਂ ਵਾਲੀ ਸਿਫ਼ਤ ਸਲਾਹੀਆ। ਤੇਰੀ ਮੰਜ਼ਲ ਹਕੀਕੀ ਚੜ੍ਹਨ, ਬਿਨ ਕਦਮਾਂ ਪੰਧ ਮੁਕਾਈਆ। ਤੇਰੇ ਹੁਕਮ ਅੰਦਰ ਤਤਾਂ ਨਾਲ ਤਨ ਵਜੂਦ ਹੋ ਕੇ ਲੜਨ, ਖੰਡੇ ਖੜਗ ਖੜਗ ਖੜਕਾਈਆ। ਦੀਨ ਮਜ਼੍ਹਬ ਬਣਾ ਕੇ ਧੜਨ, ਧੜਾ ਤੇਰਾ ਨਾਮ ਗਏ ਜਣਾਈਆ। ਤੇਰਾ ਲੇਖਾ ਚੇਤਨ ਜੜਨ, ਚੋਟੀ ਤੇਰੀ ਵੱਜੇ ਵਧਾਈਆ। ਤੇਰਾ ਖੇਲ ਵਰਨ ਬਰਨ, ਪ੍ਰਭ ਤੇਰੀ ਵਡ ਵਡਿਆਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲ ਕਹੇ ਸੁਣ ਧਰਨੀ ਧਰਤ, ਧਵਲ ਧੌਲ ਦਿਆਂ ਜਣਾਈਆ। ਮੈਂ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰ ਆਵਾਂ ਪਰਤ, ਪਤਿਪਰਮੇਸ਼ਵਰ ਰੂਪ ਅਨੂਪ ਨੂਰ ਅਲਾਹੀਆ। ਚਾਰ ਜੁਗ ਦਾ ਲੇਖਾ ਭਵਿਖਤ ਲਿਖਤ ਕਰਾਂ ਪੂਰ (ਸ਼ਰਤ), ਸ਼ਰੀਅਤ ਪਰਦਾ ਆਪ ਚੁਕਾਈਆ। ਤੇਰੀ ਅੰਤਸ਼ਕਰਨ ਦੀ ਬੇਨੰਤੀ ਸੁਣ ਅਰਜ਼, ਆਰਜ਼ੂ ਆਪਣੇ ਵਿਚ ਮਿਲਾਈਆ। ਤੈਨੂੰ ਨਾਮ ਢੋਲਾ ਸੋਹਲਾ ਦੱਸਾਂ ਅਸਚਰਜ,
ਜਿਸ ਦਾ ਰਾਗ ਛੱਤੀ ਰਾਗ ਨਾ ਕੋਇ ਜਣਾਈਆ। ਸੂਰਬੀਰ ਬਣਾ ਮਰਦਾਨਾ ਮਰਦ, ਮਦਦ ਕਰਾਂ ਥਾਉਂ ਥਾਈਂਆ। ਮਾਨਸ ਮਾਨਵ ਮਾਨੁਖ ਵੰਡ ਰਹਿਣ ਨਾ ਦੇਵਾਂ ਅਦਦ, ਸ਼ੁਮਾਰ ਇਕੋ ਇਕ ਜਣਾਈਆ। ਕਲਜੁਗ ਅੰਤਮ ਮੇਟ ਤਸ਼ੱਦਦ, ਧਰਮ ਦਾ ਧਰਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚ ਦਾ ਹੁਕਮ ਇਕ ਵਰਤਾਵਾਂਗਾ। ਸ਼ਬਦ ਸੰਦੇਸਾ ਧੁਰ ਪੈਗ਼ਾਮ ਇਕ ਦ੍ਰਿੜਾਵਾਂਗਾ। ਨਾਮ ਨਿਧਾਨ ਨੌਜਵਾਨ ਆਪ ਪ੍ਰਗਟਾਵਾਂਗਾ। ਨੌ ਖੰਡ ਸੱਤ ਦੀਪ ਵੇਖਾਂ ਮਾਰ ਧਿਆਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਵਾਂਗਾ। ਨਵ ਸੱਤ ਹੋਵਾਂ ਨਿਗਾਹਬਾਨ, ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਕਲ ਵਰਤਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨ, ਸਤਿਜੁਗ ਸਾਚਾ ਸਚ ਵਖਾਵਾਂਗਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੇ ਕੇ ਮਾਣ, ਸ਼ਾਹ ਸੁਲਤਾਨਾਂ ਖ਼ਾਕ ਮਿਲਾਵਾਂਗਾ। ਦੀਨ ਦੁਨੀ ਦਾ ਬਣਾ ਕੇ ਇਕ ਵਿਧਾਨ, ਹੁਕਮ ਇਕੋ ਇਕ ਸਮਝਾਵਾਂਗਾ। ਆਤਮ ਪਰਮਾਤਮ ਦੇ ਗਿਆਨ, ਪਾਰਬ੍ਰਹਮ ਹੋ ਬ੍ਰਹਮ ਪਰਦਾ ਆਪ ਉਠਾਵਾਂਗਾ। ਈਸ਼ ਜੀਵ ਕਰ ਪ੍ਰਵਾਨ, ਜੀਵਣ ਜੁਗਤ ਪ੍ਰਗਟਾਵਾਂਗਾ। ਅੱਲਾ ਹੂ ਅੱਨਾ ਹੂ ਨੂਰ ਨੂਰ ਕਰ ਪ੍ਰਵਾਨ, ਪਰਵਰਦਿਗਾਰ ਖੇਲ ਖਿਲਾਵਾਂਗਾ। ਮੰਜ਼ਲ ਹਕੀਕੀ ਲਾਸ਼ਰੀਕੀ ਸਚਖੰਡ ਦਵਾਰ ਦੱਸ ਮਹਾਨ, ਮਹਿੰਮਾ ਅਕਥ ਕਥ ਦਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵਾਂਗਾ। ਧਰਨੀ ਕਹੇ ਪ੍ਰਭੂ ਮੇਰਾ ਭਾਰ ਕਰ ਦੇ ਹਲਕਾ, ਹਾਏ ਉਫ਼ ਦਰੋਹੀ ਤੇਰਾ ਨਾਮ ਦੁਹਾਈਆ। ਮੈਂ ਤੇਰੇ ਪਿਆਰ ਵਿਚ ਆਪਣੀਆਂ ਵਿਛਾਵਾਂ ਪਲਕਾਂ, ਪਲਕਾਂ ਦੇ ਓਹਲੇ ਰਹਿਣ ਵਾਲਿਆ ਨਜ਼ਰੀ ਆਉਣਾ ਚਾਈਂ ਚਾਈਂਆ। ਤੂੰ ਮਾਲਕ ਖ਼ਾਲਕ ਖ਼ਲਕਾ, ਮਖ਼ਲੂਕ ਤੇਰੀ ਓਟ ਤਕਾਈਆ। ਤੇਰਾ ਲੇਖਾ ਜਲ ਥਲ ਦਾ, ਮਹੀਅਲ ਤੇਰੀ ਵਡ ਵਡਿਆਈਆ। ਤੇਰਾ ਲਹਿਣਾ ਦੇਣਾ ਘੜੀ ਪਲ ਕਾ, ਨੌ ਸੌ ਚੁਰਾਨਵੇਂ ਚੌਕੜੀ ਜੁਗ ਦੇਣ ਗਵਾਹੀਆ। ਤੇਰਾ ਹੁਕਮ ਕਦੇ ਨਾ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰੇ ਉਤੋਂ ਲੇਖਾ ਲਹਿਣਾ ਪੂਰਾ ਕਰ ਦੇ ਕਲਜੁਗ ਕਲ ਦਾ, ਕਲਕਾਤੀ ਦੇ ਖਪਾਈਆ। ਲੇਖਾ ਵੇਖ ਲੈ ਬਾਵਨ ਨਾਲ ਰਾਜੇ ਬਲ ਦਾ, ਬਿਨ ਅੱਖਰਾਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਮਨਸਾ ਕਰ ਦੇ ਪੂਰੀ, ਪਰਮ ਪੁਰਖ ਤੇਰੀ ਸਰਨਾਈਆ। ਤੂੰ ਮਾਲਕ ਖਾਲਕ ਮੇਰਾ ਨੂਰੀ, ਨੂਰ ਨੁਰਾਨੇ ਤੇਰੀ ਵਡ ਵਡਿਆਈਆ। ਤੂੰ ਸਰਬ ਕਲਾ ਭਰਪੂਰੀ, ਭਰਪੂਰ ਰਿਹਾ ਸਰਬ ਠਾਈਂਆ। ਸਭ ਤੇਰੀ ਕਰਨ ਮਜ਼ਦੂਰੀ, ਚਾਰ ਜੁਗ ਦੇ ਅਵਤਾਰ ਪੈਗ਼ੰਬਰ ਗੁਰੂ ਸੇਵ ਕਮਾਈਆ। ਤੂੰ ਮਿਹਰਵਾਨ ਹਾਜ਼ਰ ਹਜ਼ੂਰੀ, ਹਜ਼ਰਤਾਂ ਤੋਂ ਪਰੇ ਹਜ਼ੂਰ ਸੋਭਾ ਪਾਈਆ। ਮੇਰੀ ਤੱਕ ਲੈ ਅੰਤਮ ਮਜਬੂਰੀ, ਮਜਬੂਰ ਹੋ ਕੇ ਰਹੀ ਸੁਣਾਈਆ। ਚਾਰੋਂ ਕੁੰਟ ਵਾਸ਼ਨਾ ਹੋਈ ਕੂੜੀ, ਸਚ ਵਿਚ ਸਚ ਨਾ ਕੋਇ ਸਮਾਈਆ। ਪੁਰਖ ਅਕਾਲ ਤੇਰੀ ਚਰਨ ਲਾਏ ਕੋਇ ਨਾ ਧੂੜੀ, ਟਿੱਕਾ ਖ਼ਾਕ ਨਾ ਕੋਇ ਰਮਾਈਆ। ਮਨ ਮਮਤਾ ਸਭ ਨੂੰ ਕੀਤਾ ਮੂਰਖ ਮੂੜ੍ਹੀ, ਚਤੁਰ ਸੁਘੜ ਸੁਜਾਨ ਤੈਨੂੰ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰਾ ਅੰਤਸ਼ਕਰਨ ਕਰ ਪਵਿਤ, ਪਤਤ ਪੁਨੀਤ ਕਰ ਲੋਕਾਈਆ। ਤੇਰਾ ਖੇਲ ਨਿਤ ਨਵਿਤ, ਜੁਗ ਚੌਕੜੀ ਤੇਰੀ ਵੱਜੇ ਵਧਾਈਆ। ਤੂੰ ਸਾਹਿਬ ਸਵਾਮੀ ਪਿਤ,
ਪਤਿਪਰਮੇਸ਼ਵਰ ਇਕ ਅਖਵਾਈਆ। ਆਪਣੇ ਆਤਮ ਨਾਲ ਕਰ ਲੈ ਹਿਤ, ਪਰਮਾਤਮ ਹੋ ਕੇ ਮਿਲਣਾ ਚਾਈਂ ਚਾਈਂਆ। ਕਲਜੁਗ ਕੂੜੀ ਕਿਰਿਆ ਠਗੌਰੀ ਰਹੇ ਨਾ ਚਿਤ, ਚੇਤਨ ਸੁਰਤੀ ਦੇ ਕਰਾਈਆ। ਮੇਰੀ ਸੁਹੰਜਣੀ ਹੋਵੇ ਥਿਤ, ਘੜੀ ਪਲ ਵੱਜੇ ਵਧਾਈਆ। ਤੂੰ ਸਾਧਾਂ ਸੰਤਾਂ ਸਵਾਮੀ ਸਾਚਾ ਮਿਤ, ਮਿਤਰ ਪਿਆਰਾ ਇਕ ਅਖਵਾਈਆ। ਮੇਰੀ ਲੇਖੇ ਲਾ ਲੈ ਚਾਰ ਜੁਗ ਦੀ ਤ੍ਰਿਸ਼ਨਾ ਤ੍ਰਿਖਾ ਵਾਲੀ ਰਿਤ, ਕਤਰਾ ਕਤਰਾ ਤੇਰੇ ਚਰਨਾਂ ਹੇਠ ਵਿਛਾਈਆ। ਕਰਵਟ ਦੇ ਬਦਲ ਨਾ ਜਾਵੀਂ ਪਿੱਠ, ਸਨਮੁਖ ਹੋ ਕੇ ਹੋਣਾ ਸਹਾਈਆ। ਮੇਰਾ ਲਹਿਣਾ ਦੇਣਾ ਅੰਤਮ ਆਪ ਨਜਿੱਠ, ਦੂਸਰ ਲੋੜ ਰਹੇ ਨਾ ਰਾਈਆ। ਧਰਨੀ ਕਹੇ ਮੈਂ ਧਵਲ ਹੋ ਕੇ ਧੌਲ ਹੋ ਕੇ ਧਰਤ ਹੋ ਕੇ ਤੇਰੇ ਚਰਨਾਂ ਰਹੀ ਲਿਟ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਮੇਰੇ ਪ੍ਰਭੂ ਸਵਾਮੀ ਸਭ ਦੇ ਅੰਦਰ ਪ੍ਰੀਤਮ ਹੋ ਕੇ ਟਿਕ, ਟਿਕ ਟਿਕੀ ਆਪਣੀ ਦੇ ਜਮਾਈਆ। ਅੰਮ੍ਰਿਤ ਬੂੰਦ ਸਵਾਂਤੀ ਦੇ ਛਿਟ, ਅਗਨੀ ਅੱਗ ਅੱਗ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਨਿਰਵੈਰ ਹੋ ਕੇ ਦਿਸ, ਦਿਸ਼ਾ ਹਿੱਸਾ ਧਰਨੀ ਕਹੇ ਵੱਖਰੀ ਵੰਡ ਨਾ ਕੋਇ ਵੰਡਾਈਆ।
੧੭ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਮਾਝਾ ਸੰਗਤ ਵਾਢੀ ਕਰਨ ਆਇਆਂ ਨਵਿਤ
ਧਰਨੀ ਕਹੇ ਪ੍ਰਭੂ ਮੇਰਾ ਖ਼ੁਸ਼ੀਆਂ ਵਿਚ ਨਿਕਲਦਾ ਹਾਸਾ, ਬਿਨ ਮੁਖ ਤੋਂ ਦਿਆਂ ਹਸਾਈਆ। ਮੈਂ ਖੇਲ ਤੱਕਿਆ ਤੇਰੇ ਉਤੇ ਆਕਾਸ਼ਾ, ਆਕਾਸ਼ਾਂ ਤੋਂ ਬਾਹਰ ਤੇਰਾ ਨੂਰ ਅਲਾਹੀਆ। ਤੂੰ ਸਾਹਿਬ ਸਵਾਮੀ ਮੇਰਾ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜੁਗ ਚੌਕੜੀ ਨਿਰਗੁਣ ਧਾਰ ਮੈਂ ਤੇਰੀ ਤੱਕਦੀ ਰਹੀ ਰਾਸਾ, ਸਰਗੁਣ ਮਿਲ ਕੇ ਵੱਜਦੀ ਰਹੀ ਵਧਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰੇ ਨਾਮ ਦਾ ਦੱਸਦੇ ਰਹੇ ਖੁਲਾਸਾ, ਭੇਵ ਅਭੇਦ ਤੇਰਾ ਸਮਝ ਕੋਇ ਨਾ ਪਾਈਆ। ਤੂੰ ਮਿਹਰਵਾਨ ਮਹਿਬੂਬ ਸਵਾਮੀ ਲੇਖਾ ਜਾਣੇਂ ਸਭ ਦਾ ਪਵਣ ਸਵਾਸਾ, ਸਾਹ ਸਾਹ ਖੋਜ ਖੁਜਾਈਆ। ਮੇਰੇ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰੀ ਪੂਰੀ ਹੋਈ ਆਸਾ, ਆਸ਼ਾ ਭਰੀ ਦਿਆਂ ਜਣਾਈਆ। ਤੇਰਾ ਸੰਤ ਸੁਹੇਲਾ ਗੁਰੂ ਗੁਰ ਚੇਲਾ ਭਗਤ ਭਗਵਾਨ ਧਰਮ ਦੀ ਧਾਰ ਦਾਸੀ ਦਾਸਾ, ਦਾਸਤਾਨ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਦਰ ਖ਼ੁਸ਼ੀ ਅਨੰਤ, ਅਨਕ ਕਲਧਾਰੀ ਦਿਆਂ ਜਣਾਈਆ। ਤੇਰੀ ਮਹਿੰਮਾ ਸਦਾ ਬੇਅੰਤ, ਬੇਐਬ ਤੇਰੀ ਵਡ ਵਡਿਆਈਆ। ਤੇਰੇ ਗੁਰਮੁਖ ਗੁਰਸਿਖ ਵੇਖੇ ਸੁਹੇਲੇ ਸੰਤ, ਸਾਜਣ ਧੁਰ ਦੇ ਨਜ਼ਰੀ ਆਈਆ। ਆਤਮ ਦੀ ਧਾਰ ਪਰਮਾਤਮ ਕੰਤ, ਕੰਤ ਕੰਤੂਹਲ ਤੇਰੀ ਵਡਿਆਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਅੰਤਰ ਨਿਰੰਤਰ ਮੰਤ, ਮੰਤਵ ਸਭ ਦਾ ਹੱਲ ਕਰਾਈਆ। ਤੂੰ ਮਿਹਰਵਾਨ ਮਹਿਬੂਬ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਸੋਭਾ ਪਾਈਆ। ਜਨ ਭਗਤਾਂ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਿਤਾ ਸਮਝਾਈਆ। ਕੂੜ ਕਲਪਨਾ ਮੇਟ ਕੇ ਚਿੰਤ, ਹਰਖ ਸੋਗ ਦਾ ਲੇਖਾ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਸਤਾਰਾਂ ਵਿਸਾਖ ਪ੍ਰਵਿਸ਼ਟਾ, ਪਰਮ
ਪੁਰਖ ਦਿਆਂ ਜਣਾਈਆ। ਤੇਰੇ ਭਗਤਾਂ ਦੀ ਪਿਆਰ ਵਿਚ ਖੁਲ੍ਹੀ ਦਿਸੇ ਦ੍ਰਿਸ਼ਟਾ, ਦ੍ਰਿਸ਼ਟੀ ਤੇਰੇ ਵਿਚ ਸਮਾਈਆ। ਜਿਨ੍ਹਾਂ ਦਾ ਆਤਮ ਪਰਮਾਤਮ ਧਾਰ ਨਿਰਗੁਣ ਨਿਰਗੁਣ ਨਿਸਚਾ, ਨਿਹਚਲ ਧਾਮ ਬਹਿ ਕੇ ਤੇਰਾ ਦਰਸ਼ਨ ਪਾਈਆ। ਓਹ ਰੂਪ ਬਣ ਗਏ ਸਾਚੇ ਗੁਰਸਿਖ ਦਾ, ਗੁਰਮੁਖ ਹੋ ਕੇ ਗੁਰ ਗੁਰ ਸੇਵ ਕਮਾਈਆ। ਸਚ ਪਿਆਰ ਕਰਨ ਏਕੰਕਾਰ ਇਕ ਦਾ, ਇਕ ਇਕੱਲੇ ਤੇਰੀ ਓਟ ਤਕਾਈਆ। ਝਗੜਾ ਛਡ ਕੇ ਪੱਥਰ ਇੱਟ ਦਾ, ਪਾਹਨਾਂ ਪੰਧ ਮੁਕਾਈਆ। ਇਕੋ ਸਹਾਰਾ ਲੈ ਕੇ ਪਰਮੇਸ਼ਵਰ ਪਿਤ ਦਾ, ਪਾਰਬ੍ਰਹਮ ਪ੍ਰਭ ਦਰ ਤੇਰੇ ਅਲਖ ਜਗਾਈਆ। ਤੂੰ ਸਤਿਜੁਗ ਤਰੇਤਾ ਦੁਆਪਰ ਜੁਗ ਜੁਗ ਜਨ ਭਗਤਾਂ ਲੇਖਾ ਆਇਉਂ ਲਿਖਦਾ, ਕਲਜੁਗ ਅੰਤ ਦੇ ਵਡਿਆਈਆ। ਸਚ ਪਿਆਰ ਬਖ਼ਸ਼ ਅੰਤਰ ਹਿਤ ਦਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੇਰੇ ਉਤੇ ਤੇਰੇ ਭਗਤ ਸੁਹੇਲੇ ਟੱਪਦੇ, ਖ਼ੁਸ਼ੀਆਂ ਵਿਚ ਭੱਜਣ ਵਾਹੋ ਦਾਹੀਆ। ਅੰਤਰ ਤੂੰ ਮੇਰਾ ਮੈਂ ਤੇਰਾ ਨਾਮ ਜਪਦੇ, ਸੋਹੰ ਢੋਲਾ ਅਗੰਮ ਅਥਾਹੀਆ। ਸਚ ਪਿਆਰ ਵਿਚ ਆਪਣਾ ਅੰਤਰ ਰਤਦੇ, ਰਤਨ ਅਮੋਲਕ ਹੀਰੇ ਨਜ਼ਰੀ ਆਈਆ। ਉਹ ਵਣਜਾਰੇ ਤੇਰੇ ਆਤਮ ਬ੍ਰਹਮ ਤਤ ਦੇ, ਤਤਵ ਤਤ ਆਪਣਾ ਲੇਖਾ ਦੇਣਾ ਵਖਾਈਆ। ਉਹ ਵਣਜਾਰੇ ਨਹੀਂ ਕੂੜੀ ਮਤ ਦੇ, ਬੁਧ ਬਿਬੇਕ ਦੇਣੀ ਕਰਾਈਆ। ਕਲਜੁਗ ਅਗਨ ਵਿਚ ਫਿਰਨ ਨਾ ਤਪਦੇ, ਸਾਂਤਕ ਸਤਿ ਸਤਿ ਦੇਣਾ ਕਰਾਈਆ। ਤੇਰੇ ਨਾਤੇ ਹੋ ਜਾਣ ਪਕ ਦੇ, ਜਗਤ ਜਹਾਨ ਨਾ ਕੋਇ ਤੁੜਾਈਆ। ਗੁਰਮੁਖ ਭਗਤ ਸੁਹੇਲੇ ਸੇਵਾ ਕਰਦੇ ਕਦੀ ਨਾ ਥੱਕਦੇ, ਥਕਾਵਟ ਵਿਚ ਕਦੀ ਨਾ ਆਈਆ। ਉਹ ਵਣਜਾਰੇ ਤੇਰੇ ਘਰ ਵਿਚ ਹੋ ਗਏ ਹਕ ਦੇ, ਹਕੀਕਤ ਦੇ ਮਾਲਕ ਹਕ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਸੀਸ ਨਿਵਾਈਆ। ਜੋ ਗੁਰਮੁਖ ਗੁਰਸਿਖ ਹਰਿ ਸੰਗਤ ਸੇਵਾ ਕਰਦੀ ਤਨ ਵਜੂਦ ਨਾਲ ਦਾਤੀ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਉਨ੍ਹਾਂ ਦੀ ਲੇਖੇ ਲਾਉਣੀ ਆਪਣੇ ਦਰ ਤੇ ਅੱਜ ਦੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਅਗਲਾ ਜੀਵਣ ਚਰਨ ਪ੍ਰੀਤੀ ਬਖ਼ਸ਼ ਹਯਾਤੀ, ਪਿਆਰ ਮੁਹੱਬਤ ਵਿਚ ਰਖਾਈਆ। ਜਿਹੜੀ ਵਸਤ ਹੱਥ ਨਹੀਂ ਆਉਂਦੀ ਜਗਤ ਜਗਿਆਸੂ ਸਾਧ ਸੰਤ ਫਿਰਦੇ ਲੋਕਮਾਤੀ, ਜਨਮ ਜਨਮ ਭੱਜਣ ਵਾਹੋ ਦਾਹੀਆ। ਉਹ ਲਹਿਣਾ ਦੇਣਾ ਸਭ ਦਾ ਪੂਰਾ ਕਰ ਦੇ ਬਾਕੀ, ਬਾਕਾਇਦਾ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੈਂ ਜੋੜ ਕੇ ਦੋਵੇਂ ਹਾਥੀ, ਬਿਨ ਸੀਸ ਸੀਸ ਨਿਵਾਈਆ। ਤੂੰ ਸਾਹਿਬ ਸਵਾਮੀ ਪੁਰਖ ਸਮਰਾਥੀ, ਹਰਿ ਕਰਤਾ ਧੁਰਦਰਗਾਹੀਆ। ਹੋਣਾ ਸਹਾਈ ਨਾਥ ਅਨਾਥੀ, ਦੀਨਾਂ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਪ੍ਰਭੂ ਤੇਰੇ ਲੇਖ ਅਗੰਮੇ ਲਿਖੇ, ਜੁਗ ਚੌਕੜੀ ਦਿਆਂ ਗਵਾਹੀਆ। ਤੇਰੇ ਨਾਮ ਕਲਮੇ ਦੀ ਗੁਰ ਅਵਤਾਰ ਪੈਗ਼ੰਬਰ ਸਿਖਿਆ ਸਿਖੇ, ਜਗਤ ਅੱਖਰਾਂ ਨਾਲ ਵਡਿਆਈਆ। ਤਨ ਵਜੂਦਾਂ ਪਾਏ ਹਿੱਸੇ, ਸ਼ਰਅ ਸ਼ਰਅ ਨਾਲ ਰਖਾਈਆ। ਤੇਰਾ ਨੂਰ ਜ਼ਹੂਰ ਏਕੰਕਾਰ ਜਨ ਭਗਤਾਂ ਜੁਗ ਜੁਗ ਇਕੋ ਦਿਸੇ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਚਾਹੁੰਦੀ ਦਰ ਆਇਆਂ ਦੇ ਪਿਛਲੇ ਜਰਮ ਕਰਮ ਦੇ ਲੇਖੇ ਕਰਦੇ ਚਿੱਟੇ, ਕੂੜ ਕੁਕਰਮ ਦਾ ਲਹਿਣਾ ਰਹੇ ਨਾ ਰਾਈਆ। ਸਚ ਪ੍ਰੀਤੀ ਵਿਚ ਤੇਰੇ ਚਰਨ ਰਹਿਣ ਟਿਕੇ, ਟਿੱਕੇ ਮਸਤਕ ਧੂੜੀ ਖ਼ਾਕ
ਰਮਾਈਆ। ਜੋ ਇਸ਼ਾਰਾ ਦਿਤਾ ਗੋਬਿੰਦ ਵਾਰ ਇਕੇ, ਏਕੰਕਾਰ ਨਾਲ ਧਿਆਨ ਲਗਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਸਾਚੇ ਸੰਤਾਂ ਸਚ ਪ੍ਰੀਤੀ ਵਿਚ ਰੱਤੇ, ਰਤਨ ਅਮੋਲਕ ਹੀਰੇ ਲਏ ਬਣਾਈਆ। ਜਿਸ ਦੀ ਧਾਰ ਵਿਚ ਪਿਆਰ ਵਿਚ ਜੈਕਾਰਾ ਬੋਲਿਆ ਫ਼ਤਿਹ, ਫ਼ਤਿਹ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਰਾਤ ਕਹੇ ਮੈਂ ਭਿੰਨੜੀ ਰੈਨੜੀ, ਜਨ ਭਗਤਾਂ ਤੱਕਾਂ ਨੂਰ। ਜੋ ਆਦਿ ਜੁਗਾਦੀ ਸਾਕ ਸੱਜਣ ਸੈਨੜੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਹਾਜ਼ਰ ਹਜ਼ੂਰ। ਜਿਸ ਦਾ ਲੇਖਾ ਨਹੀਂ ਐਨ ਗ਼ੈਨੜੀ, ਨੁਕਤਾ ਕਾਫ਼ ਨਾ ਕੋਇ ਜ਼ਹੂਰ। ਜਨ ਭਗਤੋ ਤੁਹਾਡੀ ਖ਼ੁਸ਼ੀ ਹੋਵੇ ਮਸਤੀ ਵਾਲੇ ਚੈਨੜੀ, ਕਿਰਪਾ ਕਰੇ ਪ੍ਰਭ ਸਰਬ ਕਲਾ ਭਰਪੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਇਆਂ ਸਭ ਦੁੱਖੜੇ ਕਰੇ ਦੂਰ।
੧੮ ਵਿਸਾਖ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਮਾਝਾ ਸੰਗਤ ਦੇ ਨਵਿਤ ਵਾਢੀਆਂ ਕਰਨ ਸਮੇਂ
ਨਾਰਦ ਕਹੇ ਧਰਨੀਏ ਮੈਂ ਧਰਮ ਧਾਰ ਦਾ ਫ਼ੱਕਰ, ਬਿਨਾ ਫ਼ਿਕਰਿਆਂ ਤੋਂ ਪ੍ਰਭ ਦਾ ਨਾਮ ਧਿਆਈਆ। ਜੁਗਾ ਜੁਗੰਤ ਤੇਰੇ ਚਾਰੋਂ ਕੁੰਟ ਲਾਵਾਂ ਚੱਕਰ, ਚਕ੍ਰਵਰਤੀ ਹੋ ਕੇ ਫਿਰਾਂ ਚਾਈਂ ਚਾਈਂਆ। ਸਤਿਜੁਗ ਤਰੇਤਾ ਦੁਆਪਰ ਮੈਂ ਖੇਲ ਤੱਕਦਾ ਰਿਹਾ ਨਿਰਗੁਣ ਸਰਗੁਣ ਧਾਰ ਦੀ ਟੱਕਰ, ਤਤਵ ਤਤਾਂ ਖੋਜ ਖੁਜਾਈਆ। ਗ੍ਰੰਥ ਸ਼ਾਸਤਰ ਵੇਖਦਾ ਰਿਹਾ ਪੱਤਰ, ਅੱਖਰਾਂ ਰੰਗ ਰੰਗਾਈਆ। ਹਰਫ਼ਾਂ ਹਰੂਫ਼ਾਂ ਤੱਕਦਾ ਰਿਹਾ ਸੱਤਰ ਬਹੱਤਰ, ਸੱਤ ਦੋ ਖੋਜ ਖੁਜਾਈਆ। ਦੀਨ ਦੁਨੀ ਤੱਕੀ ਤੇਰੇ ਉਤੇ ਮੂੜ੍ਹ ਚਤੁਰ, ਅੰਤਸ਼ਕਰਨ ਵੇਖ ਵਖਾਈਆ। ਪ੍ਰਭ ਦਾ ਖੇਲ ਅਨੋਖਾ ਜਿਵੇਂ ਜਨ ਭਗਤ ਗੁੜ ਬਣਾ ਕੇ ਖਾਣ ਸ਼ੱਕਰ, ਅਸਲ ਦਾ ਅਸਲ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਤੀ ਮੈਂ ਆਦਿ ਦਾ ਆਦਿ ਚਕ੍ਰਵਰਤੀ, ਸਤਿਗੁਰ ਸ਼ਬਦ ਧਾਰ ਵਡਿਆਈਆ। ਮੈਂ ਪ੍ਰਭ ਦਾ ਖੇਲ ਵੇਖਾਂ ਜੁਗਾ ਜੁਗੰਤ ਸ਼ਰਤੀ, ਸ਼ਰਤੀਆ ਧਿਆਨ ਲਗਾਈਆ। ਉਹ ਮਾਲਕ ਏਕੰਕਾਰ ਇਕੋ ਨਿਧਪਰਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਨੂੰ ਨਾ ਸੋਗ ਨਾ ਹਰਖੀ, ਚਿੰਤਾ ਗ਼ਮ ਨਾ ਕੋਇ ਰਖਾਈਆ। ਉਹ ਮਹਿਬੂਬ ਮਾਲਕ ਧੁਰ ਦਾ ਅਰਸ਼ੀ, ਪ੍ਰੀਤਮ ਅਗੰਮ ਅਥਾਹੀਆ। ਮਿਹਰਵਾਨ ਹੋ ਕੇ ਧਰਨੀ ਤੇਰੇ ਉਤੇ ਕਰੇ ਤਰਸੀ, ਰਹਿਮਤ ਸਚ ਕਮਾਈਆ। ਜਿਸ ਦੀ ਸੁਹੰਜਣੀ ਤੀਹਵੇਂ ਸਾਲ ਦੀ ਬਰਸੀ, ਪੰਚਮ ਜੇਠ ਵਡ ਵਡਿਆਈਆ। ਤੂੰ ਖ਼ੁਸ਼ੀਆਂ ਨਾਲ ਕਰੀਂ ਦਰਸੀ, ਬਿਨ ਨੈਣਾਂ ਨੈਣ ਉਠਾਈਆ। ਜੁਗ ਜਨਮ ਦੀ ਮੇਟੀਂ ਹਰਸੀ, ਹਵਸ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਉਠ ਉਠ ਜਾਗ, ਬਿਨ ਤਨ ਵਜੂਦ ਲੈ ਅੰਗੜਾਈਆ। ਤੇਰੇ ਹੋਵਣ ਵਡ ਵਡ ਭਾਗ, ਭਾਗਾਂ ਭਰੀਏ ਆਪਣੀ ਖ਼ੁਸ਼ੀ ਬਣਾਈਆ। ਪ੍ਰੇਮ ਪਿਆਰ ਦਾ ਉਪਜੇ ਤੇਰੇ ਅੰਤਰ ਵੈਰਾਗ, ਮੁਹੱਬਤ ਵਿਚ ਆਪਣੀ ਖ਼ੁਸ਼ੀ ਬਣਾਈਆ। ਨਿਗਾਹ ਮਾਰ ਗੁਰਮੁਖ ਹੰਸ ਬਣਦੇ ਕਾਗ, ਕਾਗੋਂ ਹੰਸ ਬਣਾਈਆ। ਸਤਿਗੁਰ ਸ਼ਬਦ
ਧੋਵੇ ਦਾਗ, ਦੁਰਮਤ ਮੈਲ ਧਵਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣੇ ਹੱਥ ਪਕੜੇ ਵਾਗ, ਦੋ ਜਹਾਨਾਂ ਆਪ ਭਵਾਈਆ। ਸੁਣ ਉਸ ਸਾਹਿਬ ਦਾ ਅਗੰਮੀ ਰਾਗ, ਰਾਗ ਰਾਗਣੀ ਜਿਸ ਦਾ ਧਿਆਨ ਲਗਾਈਆ। ਸਰਗੁਣ ਧਾਰ ਜਗਤ ਤਿਆਗ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦਾ ਸੰਦੇਸਾ ਰਾਮ ਦਿਤਾ ਅਯੁਧਿਆ ਵਿਚ ਪਰਾਗ, ਕਾਸ਼ੀ ਧਿਆਨ ਲਗਾਈਆ। ਉਸ ਦੀ ਸਰਨ ਸਰਨਾਈ ਲਾਗ, ਜੋ ਬਣਿਆ ਧੁਰ ਦਾ ਮਾਹੀਆ। ਜਿਸ ਨੇ ਕਲਜੁਗ ਕੂੜੀ ਕਿਰਿਆ ਲਾਈ ਆਗ, ਘਰ ਘਰ ਦਿਤੀ ਮਚਾਈਆ। ਉਸ ਦਾ ਵਕਤ ਸੁਹੰਜਣਾ ਤੇਰਾ ਹੋਵੇ ਵਡ ਸੁਭਾਗ, ਘੜੀ ਸੁਲੱਖਣੀ ਤੇਰੇ ਰੰਗ ਰੰਗਾਈਆ। ਜਿਸ ਦਾ ਸ਼ਬਦ ਸੰਦੇਸਾ ਸਮਝ ਸਕੇ ਨਾ ਕੋਇ ਦਿਮਾਗ਼, ਬੁਧੀ ਚਲੇ ਨਾ ਕੋਇ ਚਤੁਰਾਈਆ। ਉਸ ਸਵਾਮੀ ਅੰਤਰਜਾਮੀ ਦਾ ਪੰਚਮ ਜੇਠ ਜਗਣਾ ਚਰਾਗ਼, ਕਲਸੀਆਂ ਵਿਚ ਕਲਸੀਆਂ ਵਾਲੇ ਘਰ ਘਰ ਆਪਣਾ ਦੀਪ ਜਲਾਈਆ। ਇੰਦਰ ਸਿੰਘ ਤੇਜਾ ਸਿੰਘ ਇੱਕੀ ਇੱਕੀ ਦਿਨ ਮੌਤਾ ਸਿੰਘ ਦੇ ਰਹਿਣਗੇ ਸਾਥ, ਦਿਵਸ ਰੈਣ ਪ੍ਰਭ ਦੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰਾ ਦਿਨ ਹੋਣਾ ਸੁਹੰਜਣਾ, ਪੰਚਮ ਜੇਠ ਵੱਜੇ ਵਧਾਈਆ। ਕਿਰਪਾ ਕਰੇ ਪ੍ਰਭੂ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਅਗੰਮ ਅਥਾਹੀਆ। ਜਿਸ ਦਾ ਨੂਰ ਜ਼ਹੂਰ ਇਕੋ ਦੀਪਕ ਜਗਣਾ, ਜੋਤੀ ਜਾਤਾ ਵਡ ਵਡਿਆਈਆ। ਮੈਂ ਓਸ ਦੀ ਸਰਨੀ ਲਗਣਾ, ਨਿਵ ਨਿਵ ਸੀਸ ਝੁਕਾਈਆ। ਮੇਰੀ ਸਚ ਸਤਿ ਉਸ ਪ੍ਰਭੂ ਨੂੰ ਬੰਦਨਾ, ਡੰਡਾਵਤ ਵਿਚ ਧੂੜੀ ਖ਼ਾਕ ਰਮਾਈਆ। ਮੇਰਾ ਖੇਲ ਖ਼ੁਸ਼ੀਆਂ ਵਿਚ ਖ਼ੁਸ਼ੀ ਦਾ ਦੀਪਕ ਜਗਣਾ, ਦਰ ਦਰ ਘਰ ਘਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਂ ਵੇਖਾਂ ਨਾਲ ਗੌਰ, ਚਾਰੋਂ ਕੁੰਟ ਧਿਆਨ ਲਗਾਈਆ। ਮੇਰਾ ਭਾਗ ਮੱਥਨ ਕਾਰਜ ਜਾਏ ਸੌਰ, ਸੋਹਣੀ ਮਿਲੇ ਵਡਿਆਈਆ। ਪੰਚ ਮੁਖੀਆ ਦੀਪਕ ਆਪਣੇ ਘਰ ਜਗਾਏ ਹਰਬੰਸ ਕੌਰ, ਇੱਕੀ ਦਿਨ ਇਕੋ ਰੀਤ ਬਣਾਈਆ। ਮੈਨੂੰ ਲੇਖਾ ਪੁਰਾਣਾ ਯਾਦ ਜੋ ਇਸ਼ਾਰਾ ਕੀਤਾ ਮੁਹੰਮਦ ਨੇ ਵਿਚ ਗੋਰ, ਮੜ੍ਹੀਆਂ ਤੋਂ ਬਾਹਰ ਅੱਖ ਉਠਾਈਆ। ਮੇਰੇ ਮਹਿਬੂਬਾ ਤੇਰੀ ਅੰਤਮ ਪੈਣੀ ਲੋੜ, ਲੋੜੀਂਦੇ ਸੱਜਣ ਤੇਰੀ ਓਟ ਤਕਾਈਆ। ਤੇਰਾ ਲਹਿਣਾ ਦੇਣਾ ਲੇਖਾ ਆਪਣੇ ਲੇਖੇ ਨਾਲ ਲੈਣਾ ਜੋੜ, ਦੂਸਰ ਹੱਥ ਨਾ ਕਦੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਨਾਰਦ ਤੂੰ ਵੇਖੀਂ ਨਾਲ ਚਾਓ, ਚੰਚਲ ਬੁੱਧੀ ਨਾ ਕੋਇ ਰਖਾਈਆ। ਕੀ ਖੇਲ ਕਰੇ ਪ੍ਰਭੂ ਮੇਰਾ ਸ਼ਾਹੋ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦਾ ਲੇਖਾ ਅਗੰਮ ਅਥਾਹੋ, ਅਥਰਬਣ ਵੇਦ ਦਏ ਗਵਾਹੀਆ। ਉਹ ਆਪਣਾ ਕਰੇ ਪਸਾਓ, ਉਪਾਓ ਸਮਝ ਕਿਸੇ ਨਾ ਆਈਆ। ਤੂੰ ਖ਼ੁਸ਼ੀਆਂ ਵਿਚ ਕਰੀਂ ਵਾਹੋ ਵਾਹੋ, ਵਾਹਵਾ ਪੰਚਮ ਜੇਠ ਵੱਜੇ ਵਧਾਈਆ। ਤੀਸ ਬਤੀਸਾ ਤ੍ਰੈਗੁਣ ਢੋਲਾ ਗਾਓ, ਤ੍ਰੈਗੁਣ ਅਤੀਤਾ ਖੇਲ ਖਿਲਾਈਆ। ਭਾਗ ਲਗਾਏ ਕਲਸੀਆਂ ਵਾਲੇ ਗਰਾਉਂ, ਗਾਉਂ ਗਰਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਨ ਭਗਤ ਮੇਰੇ ਉਤੇ ਖ਼ੁਸ਼ੀ ਮਨਾਉਣਗੇ। ਘਰ ਉਜੜੇ ਫੇਰ ਵਸਾਉਣਗੇ। ਮਹਾਰਾਜ ਸਿੰਘ ਦਾ ਫੋਟੂ ਆਪਣੇ ਅੰਦਰ ਇਕ ਇਕ ਰਖਾਉਣਗੇ। ਪੂਰਬ ਜਨਮ ਦੀ ਸਿਕ, ਸਿਕ ਆਪਣੇ ਵਿਚ ਟਿਕਾਉਣਗੇ। ਇਸ਼ਟ ਦੇਵ ਮੰਨ ਕੇ
ਇਕ, ਇਕੋ ਓਟ ਰਖਾਉਣਗੇ। ਦਰਸ਼ਨ ਕਰ ਕੇ ਨਿਤ, ਨੇਤਰ ਲੋਚਨ ਨੈਣ ਖ਼ੁਸ਼ੀ ਬਿਗਸਾਉਣਗੇ। ਕਿਰਪਾ ਕਰੇ ਪਰਮੇਸ਼ਵਰ ਪਿਤ, ਪਤਿਪਰਮੇਸ਼ਵਰ ਜਨ ਇਕ ਧਿਆਨ ਰਖਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇ ਹੁਕਮ ਵਿਚ ਹੁਕਮ ਮਨਾਉਣਗੇ। ਨਾਰਦ ਕਹੇ ਧਰਨੀਏ ਮੈਂ ਤੇਰੇ ਨਾਲ ਕਰਾਂ ਮਖ਼ੌਲ, ਮਸਖਰਾ ਹੋ ਕੇ ਦਿਆਂ ਜਣਾਈਆ। ਤੂੰ ਭਾਗ ਭਰੀ ਧੌਲ, ਧਵਲ ਆਪਣਾ ਨਾਮ ਧਰਾਈਆ। ਆਪਣਾ ਵਾਅਦਾ ਤੱਕ ਲੈ ਕੌਲ, ਇਕਰਾਰਨਾਮਾ ਦਿਆਂ ਵਖਾਈਆ। ਤੇਰੇ ਨਾਲ ਕਦੇ ਨਾ ਮਾਰਾਂ ਰੋਲ, ਰੌਲ ਪੰਡਤ ਹੋ ਕੇ ਧੋਖਾ ਕਰਨ ਕਦੇ ਨਾ ਆਈਆ। ਪਰ ਮੈਂ ਇਕ ਗੱਲ ਜ਼ਰੂਰ ਦੱਸਾਂ ਪੰਚਮ ਜੇਠ ਨੂੰ ਕਲਸੀਆਂ ਵਾਲੇ ਆਪਣਿਆਂ ਖੇਤਾਂ ਵਿਚ ਚਾੜ੍ਹਨਗੇ ਦੇਗ ਚੌਲ, ਵੀਹ ਸੌ ਅੱਠ ਬਿਕ੍ਰਮੀ ਧਿਆਨ ਲਗਾਈਆ। ਮੇਰਾ ਪੁਰਾਣਾ ਫ਼ਰਮਾਨਾ ਮੈਂ ਸੁਣਾਇਆ ਬੋਲ, ਬੋਲ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਈਆ। ਨਾਰਦ ਕਹੇ ਧਰਨੀਏ ਤੂੰ ਬੜੀ ਸੋਹਣੀ ਸੁਹੰਜਣੀ ਲਾੜੀ, ਰੂਪਵੰਤ ਨਜ਼ਰੀ ਆਈਆ। ਮੈਂ ਤੇਰੇ ਪਿਛੇ ਵੇਖਾਂ ਕਿ ਅਗਾੜੀ, ਦੋਏ ਪਾਸੇ ਸੋਭਾ ਪਾਈਆ। ਨੀ ਨਾ ਤੈਨੂੰ ਮੁੱਛ ਨਾ ਕੋਇ ਦਾਹੜੀ, ਨਾ ਕੋਈ ਸੀਨੇ ਮਿਲੀ ਵਡਿਆਈਆ। ਕੀ ਤੂੰ ਖੇਲ ਤੱਕਿਆ ਅੱਜ ਦੀ ਦਿਹਾੜੀ, ਬਿਨ ਅੱਖਾਂ ਅੱਖ ਖੁਲਾਈਆ। ਜਿਹੜੇ ਭਗਤ ਸੁਹੇਲੇ ਧਰਮ ਦੀ ਧਾਰ ਵੱਢਣ ਆਏ ਹਾੜੀ, ਹਾੜ ਸਤਾਰਾਂ ਇਹਨਾਂ ਸਾਰਿਆਂ ਮਿਲੇ ਵਡਿਆਈਆ। ਇਹਨਾਂ ਚਿੱਟੀ ਕਾਲੀ ਸਵਾ ਸਵਾ ਗਿਠ ਲਾਈ ਹੋਵੇਗੀ ਦਾਹੜੀ, ਜਗਤ ਰੂਪ ਬਦਲਾਈਆ। ਭਗਤ ਦਵਾਰੇ ਵਿਚ ਦੋਹਾਂ ਹੱਥਾਂ ਦੀ ਮਾਰਦੇ ਫਿਰਨਗੇ ਤਾੜੀ, ਤਲਵਾੜਾ ਆਪਣਾ ਆਪ ਦਰਸਾਈਆ। ਸਭ ਦਾ ਲੇਖਾ ਮੁਕਾਉਣਾ ਜੰਗਲ ਜੂਹ ਪਹਾੜੀ, ਟਿੱਲਿਆਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀ ਮੈਂ ਆਵਾਂਗਾ ਜ਼ਰੂਰ, ਹਾੜ ਸਤਾਰਾਂ ਵੇਖਾਂ ਚਾਈਂ ਚਾਈਂਆ। ਮੇਰੇ ਵਿਚ ਭਰਿਆ ਹੋਵੇਗਾ ਗ਼ਰੂਰ, ਗ਼ੁਰਬਤ ਜਗਤ ਵਾਲੀ ਬਣਾਈਆ। ਮੇਰੀਆਂ ਅੱਖੀਆਂ ਵਿਚ ਹੋਵੇਗਾ ਨੂਰ, ਨੂਰ ਨੁਰਾਨਾ ਸੋਭਾ ਪਾਈਆ। ਮੇਰੇ ਮਸਤਕ ਵਿਚ ਹੋਵੇ ਸੰਧੂਰ, ਤ੍ਰਿਸੂਲ ਸ਼ੰਕਰ ਨਾਲ ਵਡਿਆਈਆ। ਮੇਰੀ ਛਾਤੀ ਤੇ ਪਹਾੜ ਬਣਿਆ ਹੋਵੇ ਕੋਹਤੂਰ, ਚੋਟੀਆਂ ਤਿੰਨ ਪੰਜ ਨਜ਼ਰੀ ਆਈਆ। ਖ਼ੁਮਾਰੀ ਦਾ ਚੜ੍ਹਿਆ ਹੋਵੇ ਸਰੂਰ, ਸੁਰਤ ਸ਼ਬਦ ਵਿਚ ਸਮਾਈਆ। ਲੱਕ ਨੂੰ ਬੱਧੇ ਹੋਣ ਪੱਤੇ ਖਜੂਰ, ਚਾਰੋਂ ਕੁੰਟ ਨਜ਼ਰੀ ਆਈਆ। ਪਿੰਡੇ ਤੇ ਮਲੀ ਹੋਵੇ ਖ਼ਾਕ ਧੂੜ, ਧੂੜੀ ਖ਼ਾਕ ਰਮਾਈਆ। ਮੇਰੇ ਹੱਥਾਂ ਨੂੰ ਪੈਰਾਂ ਨੂੰ ਵੱਜਾ ਹੋਵੇ ਜੂੜ, ਜੂੜਾ ਬੋਦੀ ਵਾਲਾ ਉਤੇ ਵਖਾਈਆ। ਮੇਰੇ ਸੀਨੇ ਤੇ ਲਿਖਿਆ ਹੋਵੇ ਕੂੜ, ਕੂੜ ਕੁਟੰਬ ਜਗਤ ਲੋਕਾਈਆ। ਵਾਢੀ ਕਰਨ ਵਾਲਿਆਂ ਦਾ ਮੇਰੇ ਨਾਲ ਹੋਵੇਗਾ ਪੂਰ, ਪੂਰਨ ਸਤਿਗੁਰ ਹੋ ਕੇ ਦਇਆ ਕਮਾਈਆ। ਜਨਮ ਦਾ ਕਰਮ ਦਾ ਵਰਨ ਦਾ ਬਰਨ ਦਾ ਰਹੇ ਨਾ ਕੋਇ ਕਸੂਰ, ਧਰਮ ਦਾ ਲੇਖਾ ਧਰਮ ਨਾਲ ਬਣਾਈਆ। ਜਨ ਭਗਤੋ ਤੁਹਾਨੂੰ ਆਉਣਾ ਪਏ ਭਾਵੇਂ ਨੇੜੇ ਹੋਵੋ ਭਾਵੇਂ ਹੋਵੋ ਦੂਰ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਾਜ਼ਰ ਹਜ਼ੂਰ, ਹਜ਼ੂਰੀਏ ਗੁਰਮੁਖ ਲਏ ਬਣਾਈਆ।