ਪੁਸਤਕਾਲਾਭਾਗ ੨੩

੨ ਜੇਠ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਸਵੇਰ ਵੇਲੇ

ਧਰਨੀ ਕਹੇ ਮੇਰਾ ਭਾਗ ਹੋਇਆ ਉਦਾ, ਉਦੈ ਆਥਣ ਮਿਲੇ ਵਡਿਆਈਆ। ਮਾਣ ਵਡਿਆਈ ਮਿਲੀ ਬਸੁਧਾ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਜੋ ਇਸ਼ਾਰਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਸਮਝਾਈਆ। ਮਿਹਰਵਾਨ ਕਿਰਪਾ ਕਰੇ ਅੰਤ ਕਲਜੁਗਾ, ਜੁਗ ਚੌਕੜੀ ਪੂਰਬ ਲੇਖ ਚੁਕਾਈਆ। ਸੋ ਸਵਾਮੀ ਹੋਇਆ ਉਘਾ, ਨਿਰਗੁਣ ਨਿਰਵੈਰ ਨੂਰ ਅਲਾਹੀਆ। ਜਿਸ ਮੇਰਾ ਦੁੱਖੜਾ ਬੁੱਝਾ, ਬੁਝੀ ਦੀਪਕ ਦਏ ਜਗਾਈਆ। ਆਪਣਾ ਭੇਵ ਖੁਲਾ ਕੇ ਗੁੱਝਾ, ਹਰਿਜਨ ਸਾਚੇ ਮੇਲ ਮਿਲਾਈਆ। ਜਗਤ ਜਹਾਨ ਰਿਹਾ ਨਾ ਲੁਕਾ, ਲੋਕਮਾਤ ਵੱਜੀ ਵਧਾਈਆ। ਜਿਸ ਦਾ ਪੰਧ ਕਦੇ ਨਾ ਮੁਕਾ, ਉਹ ਮੁਕੰਮਲ ਆਪਣਾ ਹੁਕਮ ਵਰਤਾਈਆ। ਜਿਸ ਦਾ ਭਾਣਾ ਕਦੇ ਨਾ ਰੁਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਉਹ ਗੁਰਮੁਖ ਸੰਤ ਸੁਹੇਲੇ ਤਾਰੇ ਪੁਤਾ, ਪਿਤਾ ਪੂਤ ਗੋਦ ਉਠਾਈਆ। ਮੇਰੀ ਸੁਹੰਜਣੀ ਕਰੇ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਚ ਇਕ ਅਖਵਾਈਆ। ਧਰਨੀ ਕਹੇ ਮੇਰੇ ਉਤੇ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਵੱਜੀ ਵਧਾਈਆ। ਮੇਰੇ ਮਸਤਕ ਚੜ੍ਹੀ ਲਾਲੀ, ਲਾਲ ਗੁਲਾਲਾ ਮਿਲਿਆ ਧੁਰ ਦਾ ਮਾਹੀਆ। ਜੋ ਲਹਿਣਾ ਦੇਣਾ ਵੇਖੇ ਹਾਲੀ, ਲੇਖਾ ਸਭ ਦਾ ਦਏ ਚੁਕਾਈਆ। ਜਿਸ ਨੂੰ ਗੋਬਿੰਦ ਕਿਹਾ ਜੋਤ ਅਕਾਲੀ, ਅਕਲ ਕਲਧਾਰੀ ਲਏ ਅੰਗੜਾਈਆ। ਮੇਰੀ ਲੇਖੇ ਲਾਵੇ ਘਾਲਣਾ ਘਾਲੀ, ਚਾਰੋਂ ਕੁੰਟ ਖੋਜ ਖੁਜਾਈਆ। ਮੇਰੇ ਗ੍ਰਹਿ ਬਣਾਏ ਸਚੀ ਧਰਮਸਾਲੀ, ਧਰਮ ਦਵਾਰਾ ਇਕ ਪ੍ਰਗਟਾਈਆ। ਦੋ ਜਹਾਨਾਂ ਬਣ ਕੇ ਵਾਲੀ, ਵਾਰਸ ਹੋ ਕੇ ਵੇਖ ਵਖਾਈਆ। ਜਿਸ ਨੇ ਸੰਬਲ ਆਪਣੀ ਸੁਰਤ ਸੰਭਾਲੀ, ਸੋ ਸਵਾਮੀ ਇਕ ਅਖਵਾਈਆ। ਜਨ ਭਗਤਾਂ ਸਦਾ ਕਰੇ ਪ੍ਰਿਤਪਾਲੀ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜਿਸ ਦੇ ਦਰ ਤੇ ਸਾਰੇ ਖੜ੍ਹੇ ਸਵਾਲੀ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਫਲ ਲਗਾਏ ਧਰਮ ਧਾਰ ਦੀ ਸਾਚੀ ਡਾਲੀ, ਫੁੱਲ ਆਪਣਾ ਨਾਮ ਮਹਿਕਾਈਆ।

੫ ਜੇਠ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੈਂ ਪ੍ਰਭ ਦੀ ਸ਼ਰਨੀ ਢੱਠਾ, ਚਰਨ ਕਵਲ ਕਵਲ ਸ਼ਰਨਾਈਆ। ਜਿਸ ਲੇਖ ਚੁਕਾਇਆ ਤਤ ਅੱਠਾਂ, ਨਵ ਦਰ ਦਾ ਡੇਰਾ ਢਾਹੀਆ। ਲਹਿਣਾ ਪੂਰ ਕਰਾਇਆ ਅੱਠ ਸੱਠਾ, ਤੀਰਥ ਤਟ ਵੇਖ ਵਖਾਈਆ। ਮੈਂ ਖ਼ੁਸ਼ੀਆਂ ਦੇ ਵਿਚ ਨੱਠਾਂ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਪੁਰਖ ਅਕਾਲ ਦੀਨ ਦਿਆਲ ਦੇ ਚਰਨ ਕਵਲ ਚੱਟਾਂ, ਧੂੜੀ ਰਸਨਾ ਜਿਹਵਾ ਲਾਈਆ। ਫੇਰਾਂ ਦੁਹਾਈ ਵਾਂਗ ਨਟਾਂ, ਸਵਾਂਗਣ ਹੋ ਕੇ ਆਪਣਾ ਸਵਾਂਗ ਵਖਾਈਆ। ਸੰਦੇਸ਼ਾ ਦੇਵਾਂ ਚੌਦਾਂ ਹੱਟਾਂ, ਚੌਦਾਂ ਲੋਕ ਚੌਦਾਂ ਤਬਕ ਦਿਆਂ ਸਮਝਾਈਆ। ਉਠੋ ਵੇਖੋ ਖੇਲ ਪੁਰਖ ਸਮਰਥਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋ ਲਹਿਣਾ ਦੇਣਾ ਦੇਵੇ ਹੱਥੋ ਹੱਥਾ, ਪੂਰਬ ਸਭ ਦਾ ਝੋਲੀ ਪਾਈਆ। ਮੇਰਾ ਸੰਦੇਸਾ ਯਥਾਰਥ ਯਥਾ, ਯਦੀ ਯਦਪ

ਦਿਆਂ ਦ੍ਰਿੜਾਈਆ। ਜਿਸ ਕਲਜੁਗ ਕੂੜੀ ਕਿਰਿਆ ਚਲਾਉਣੀ ਉਲਟੀ ਲੱਠਾ, ਨਵ ਸੱਤ ਆਪ ਭਵਾਈਆ। ਸੋ ਸਵਾਮੀ ਅਲਖਣਾ ਅਲੱਖਾ, ਅਲੱਖ ਅਗੋਚਰ ਵਡ ਵਡਿਆਈਆ। ਜਨ ਭਗਤਾਂ ਲੇਖੇ ਲਾਵੇ ਮਸਤਕ ਮੱਥਾ, ਟਿੱਕੇ ਧੂੜੀ ਖ਼ਾਕ ਰਮਾਈਆ। ਧਰਨੀ ਕਹੇ ਮੇਰਾ ਸਗਲ ਵਸੂਰਾ ਲੱਥਾ, ਕੂੜੀ ਵਿਖ ਰਹੀ ਨਾ ਰਾਈਆ। ਅੰਮ੍ਰਿਤ ਰਸ ਪਾਇਆ ਨਿਝਰ ਰਸਾ, ਬਿਨ ਰਸਨਾ ਜਿਹਵਾ ਦਿਆਂ ਚਖਾਈਆ। ਮੈਂ ਖਿੜ ਖਿੜਾ ਕੇ ਹੱਸਾ, ਹਸਤੀ ਤੱਕਾਂ ਬੇਪ੍ਰਵਾਹੀਆ। ਜਿਸ ਕਲਜੁਗ ਅੰਧੇਰੀ ਮੇਟਣੀ ਮੱਸਾ, ਨੂਰੀ ਜੋਤ ਚੰਦ ਕਰੇ ਰੁਸ਼ਨਾਈਆ। ਉਹ ਵੇਖਣਹਾਰਾ ਆਪਣਾ ਬੰਸ ਸਰਬੰਸਾ, ਗੁਰ ਗੁਰ ਗੋਦ ਉਠਾਈਆ। ਹਰਿਜਨ ਬਣਾ ਕੇ ਸਾਚੇ ਹੰਸਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਗੜ੍ਹ ਤੋੜ ਕੇ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਬੁੱਧੀ ਤੋਂ ਪਰੇ ਸੰਦੇਸ਼ਾ ਦੇਵੇ ਬੋਧ ਅਗਾਧਾ ਪੰਡਤਾ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਲਹਿਣਾ ਦੇਣਾ ਲੇਖੇ ਲੱਗੇ ਹਰਿਜਨ ਕਾ, ਹਰਿਜਨ ਹੋਏ ਆਪ ਸਹਾਈਆ। ਅਤੋਟ ਅਤੁਟ ਭੰਡਾਰਾ ਵਰਤਾਵੇ ਅੰਨ ਕਾ, ਅਨਕ ਕਲਧਾਰੀ ਆਪਣੀ ਦਇਆ ਕਮਾਈਆ। ਸਚ ਪ੍ਰਕਾਸ਼ ਦੇ ਕੇ ਨੂਰੀ ਚੰਦ ਕਾ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਝਗੜਾ ਮਿਟਾ ਕੇ ਮਮਤਾ ਮਨ ਕਾ, ਮਨਸਾ ਸਭ ਦੀ ਖੋਜ ਖੁਜਾਈਆ। ਨਵ ਸੱਤ ਏਕਾ ਮਾਰਗ ਦੱਸ ਧਰਮ ਕਾ, ਧਰਮ ਦੀ ਧਾਰ ਇਕ ਦ੍ਰਿੜਾਈਆ। ਲਹਿਣਾ ਜਾਣੇ ਕਾਂਡ ਕਰਮ ਕਾ, ਨਿਹਕਰਮੀ ਵੇਖ ਵਖਾਈਆ। ਜਨ ਭਗਤਾਂ ਸਹਾਰਾ ਦੇ ਕੇ ਜਾਵੇ ਧੁਰ ਦੀ ਸਰਨ ਕਾ, ਸਚਖੰਡ ਨਿਵਾਸੀ ਆਪਣੀ ਓਟ ਤਕਾਈਆ। ਝਗੜਾ ਮੇਟ ਕੇ ਵਰਨ ਬਰਨ ਕਾ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਧਰਨੀ ਕਹੇ ਮੇਰੇ ਉਤੇ ਵਕਤ ਸੁਹੰਜਣਾ, ਪੰਚਮ ਜੇਠ ਮਿਲੇ ਵਡਿਆਈਆ। ਕਿਰਪਾ ਕਰੇ ਸਵਾਮੀ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲਾਈਆ। ਪ੍ਰਕਾਸ਼ ਕਰ ਕੇ ਆਦਿ ਨਿਰੰਜਣਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਬਣ ਕੇ ਸਾਕ ਸੈਣ ਸੱਜਣਾ, ਸਤਿਗੁਰ ਹੋ ਕੇ ਵੇਖ ਵਖਾਈਆ। ਚਰਨ ਧੂੜ ਕਰਾ ਕੇ ਮਜਨਾ, ਦੁਰਮਤ ਮੈਲ ਧਵਾਈਆ। ਗੁਰਮੁਖਾਂ ਅੰਤਮ ਪਰਦਾ ਕੱਜਣਾ, ਸਿਰ ਆਪਣਾ ਹੱਥ ਟਿਕਾਈਆ। ਘਰ ਪ੍ਰਕਾਸ਼ ਦੀਪਕ ਜਗਣਾ, ਗ੍ਰਹਿ ਗ੍ਰਹਿ ਹੋਵੇ ਰੁਸ਼ਨਾਈਆ। ਜੋ ਆਸਾ ਰਖੀ ਸੈਨ ਸਧਨਾ, ਬਿਦਰ ਸੁਦਾਮਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਮੇਰਾ ਸੁਭਾਗ ਦਿਹਾੜਾ, ਪੰਚਮ ਜੇਠ ਵੱਜੇ ਵਧਾਈਆ। ਜਨ ਭਗਤਾਂ ਗ੍ਰਹਿ ਖ਼ੁਸ਼ੀਆਂ ਦਾ ਅਖਾੜਾ, ਪ੍ਰੇਮ ਪ੍ਰੀਤੀ ਵਿਚ ਨੱਚਣ ਟੱਪਣ ਕੁੱਦਣ ਚਾਈਂ ਚਾਈਂਆ। ਜਿਨ੍ਹਾਂ ਦਾ ਸਵਾਮੀ ਮਾਲਕ ਖ਼ਾਲਕ ਇਕੋ ਧੁਰ ਦਾ ਲਾੜਾ, ਨਰ ਨਰਾਇਣ ਵਡ ਵਡਿਆਈਆ। ਧੁਰ ਪ੍ਰੀਤੀ ਚਾੜ੍ਹੇ ਰੰਗ ਗਾੜ੍ਹਾ, ਦੋ ਜਹਾਨ ਉਤਰ ਕਦੇ ਨਾ ਜਾਈਆ। ਧਰਨੀ ਕਹੇ ਮੈਂ ਨਿਵ ਨਿਵ ਕਢਾਂ ਹਾੜਾ, ਨਿਰਮਾਣਤਾ ਵਿਚ ਸੀਸ ਨਿਵਾਈਆ। ਤੂੰ ਸਾਹਿਬ ਸਵਾਮੀ ਪਰਵਰਦਿਗਾਰਾ, ਸਾਂਝਾ ਯਾਰ ਇਕ ਅਖਵਾਈਆ। ਤੇਰੇ ਚਰਨ ਚਰਨ ਬਲਹਾਰਾ, ਬਲ ਬਲ ਆਪਣਾ ਆਪ ਵਖਾਈਆ। ਤੇਰਾ ਕਲਜੁਗ ਅੰਤਮ ਤੱਕ ਵਿਵਹਾਰਾ, ਖ਼ੁਸ਼ੀ ਖ਼ੁਸ਼ੀ ਵਿਚੋਂ ਬਦਲਾਈਆ। ਮੇਰੇ ਸਵਾਮੀ ਤੇਰਾ ਖੇਲ ਨਾ ਪੁਰਖ ਨਾ ਨਾਰਾ, ਨਰ ਨਰਾਇਣ ਤੇਰੀ ਵਡ ਵਡਿਆਈਆ। ਜਨ ਭਗਤਾਂ ਦੇਣਾ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਕਲਸੀਆਂ ਵਾਲਿਆਂ ਘਰ ਘਰ ਦੀਪਕ ਹੋਏ ਉਜਿਆਰਾ, ਜੋਤੀ ਜਾਤਾ ਵੇਖ ਵਖਾਈਆ। ਜਿਸ ਦਾ ਲਹਿਣਾ

ਦੇਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਰਖਾਈਆ। ਸੰਤ ਮਨੀ ਸਿੰਘ ਸਚਖੰਡ ਦਵਾਰਿਉਂ ਦਏ ਇਸ਼ਾਰਾ, ਬਿਨ ਸੈਨਤ ਸੈਨਤ ਲਗਾਈਆ। ਤੇਜਾ ਸਿੰਘ ਦਾ ਸੁਣ ਜੈਕਾਰਾ, ਜਨ ਭਗਤਾਂ ਅੰਦਰ ਵਜੀ ਵਧਾਈਆ। ਚੇਤ ਸਿੰਘ ਮਾਰੇ ਲਲਕਾਰਾ, ਪਾਲ ਸਿੰਘ ਰਿਹਾ ਸੁਣਾਈਆ। ਬੁੱਧ ਸਿੰਘ ਨੈਣ ਉਘਾੜਾ, ਮਾਣਾ ਸਿੰਘ ਅੱਖ ਉਠਾਈਆ। ਬਹੌਲਾ ਸਿੰਘ ਕਰ ਦੀਦਾਰਾ, ਪ੍ਰੇਮ ਸਿੰਘ ਰਿਹਾ ਸਮਝਾਈਆ। ਤਾਰਾ ਸਿੰਘ ਕਹੇ ਮੈਂ ਵੇਖਣਾ ਖੇਲ ਸਾਰਾ, ਬਿਨ ਅੱਖਾਂ ਅੱਖ ਉਠਾਈਆ। ਧਰਨੀ ਕਹੇ ਮੈਂ ਨਿਉਂ ਨਿਉਂ ਕਰਾਂ ਨਿਮਸਕਾਰਾ, ਧੂੜੀ ਖ਼ਾਕ ਰਮਾਈਆ। ਪੰਚਮ ਜੇਠ ਕਹੇ ਜਨ ਭਗਤੋ ਤੁਹਾਨੂੰ ਸਦਾ ਪ੍ਰਭੂ ਦਾ ਰਹੇ ਸਹਾਰਾ, ਦੂਸਰ ਓਟ ਨਾ ਕੋਇ ਤਕਾਈਆ। ਕਲਜੁਗ ਅੰਤਮ ਆਇਆ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਲਹਿਣਾ ਦੇਣਾ ਵੇਖਾਂ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਮੈਂ ਖ਼ੁਸ਼ੀਆਂ ਵਿਚ ਸਭ ਨੂੰ ਦਿਆਂ ਪਿਆਰਾ, ਪਿਆਰ ਮੁਹੱਬਤ ਵਿਚ ਇਕੋ ਰੰਗ ਰੰਗਾਈਆ। ਪੰਚਮ ਜੇਠ ਕਹੇ ਮੇਰਾ ਸਵਾਮੀ ਅੰਤਰਜਾਮੀ ਨਿਹਕਲੰਕ ਨਰਾਇਣ ਨਰ ਅਵਤਾਰਾ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਇਕੋ ਘਰ ਇਕੋ ਘਰਬਾਰਾ, ਇਕੋ ਇਕ ਏਕੰਕਾਰ ਹੋ ਕੇ ਵੇਖ ਵਖਾਈਆ।

੫ ਜੇਠ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਤਰਿਪਤ ਕੌਰ ਜੁਗਿੰਦਰ ਕੌਰ ਦੇ ਨਵਿਤ

ਧਰਨੀ ਕਹੇ ਮੈਂ ਤੱਕਿਆ ਅਗੰਮ ਪ੍ਰਕਾਸ਼, ਬਿਨ ਦੀਆ ਬਾਤੀ ਦੋ ਜਹਾਨ ਰੁਸ਼ਨਾਈਆ। ਬਿਨ ਗੋਪੀ ਕਾਹਨ ਤੋਂ ਤੱਕੀ ਅਗੰਮੀ ਰਾਸ, ਮੰਡਲ ਮੰਡਪ ਨੱਚਣ ਚਾਈਂ ਚਾਈਂਆ। ਮੇਰੀ ਖ਼ੁਸ਼ੀ ਤੋਂ ਪਰੇ ਖੇਲ ਤਮਾਸ਼, ਭੇਵ ਸਕੇ ਕੋਇ ਨਾ ਪਾਈਆ। ਮੇਰੇ ਅੰਤਰ ਨਿਰੰਤਰ ਉਪਜੀ ਇਕ ਖ਼ਾਹਿਸ਼, ਖ਼ਾਲਸ ਦਿਆਂ ਦ੍ਰਿੜਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰ ਨਾਸ਼, ਨਾਸਤਕ ਵੇਖ ਖ਼ਲਕ ਖ਼ੁਦਾਈਆ। ਤਨ ਵਜੂਦ ਮਾਟੀ ਖ਼ਾਕ ਗ੍ਰਹਿ ਮੰਦਰ ਕਰ ਵਾਸ, ਘਰ ਘਰ ਆਪਣਾ ਡੇਰਾ ਲਾਈਆ। ਜਨ ਭਗਤ ਸੁਹੇਲੇ ਬਣਾ ਦਾਸੀ ਦਾਸ, ਗੁਰਮੁਖ ਗੁਰਸਿਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੇਰੀ ਏਕੰਕਾਰ ਇਕ ਅਲਖ, ਅਗੰਮ ਅਗੋਚਰ ਅਥਾਹ ਦਿਆਂ ਦ੍ਰਿੜਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਪ੍ਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਆਪਣਾ ਨੂਰ ਕਰ ਰੁਸ਼ਨਾਈਆ। ਮੇਰੀ ਨਿਮਾਣੀ ਕੋਝੀ ਕਮਲੀ ਦੀ ਪਤ ਅੰਤਮ ਰਖ, ਪਤਤ ਪੁਨੀਤ ਕਰ ਲੋਕਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰੀ ਝੋਲੀ ਵੇਖ ਲੈ ਸਖ, ਬਿਨ ਤੇਰੇ ਸਕੇ ਨਾ ਕੋਇ ਭਰਾਈਆ। ਮੈਂ ਚਾਹੁੰਦੀ ਜਨ ਭਗਤਾਂ ਨਿਜ ਨੇਤਰ ਖੋਲ ਦੇ ਅੱਖ, ਲੋਇਣ ਲੋਚਨ ਨੈਣ ਕਰ ਰੁਸ਼ਨਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਸਮਰਥ, ਦੋ ਜਹਾਨਾਂ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ

ਮਾਲਕ ਬੇਪਰਵਾਹੀਆ। ਧਰਨੀ ਕਹੇ ਮੇਰੇ ਧੁਰ ਦੇ ਮਾਲਕਾ, ਪਰਮ ਪੁਰਖ ਪ੍ਰਭ ਤੇਰੀ ਓਟ ਤਕਾਈਆ। ਆਦਿ ਜੁਗਾਦੀ ਖ਼ਲਕ ਦੇ ਖ਼ਾਲਕਾ, ਮਖ਼ਲੂਕ ਤੇਰੀ ਧਿਆਨ ਲਗਾਈਆ। ਤੇਰਾ ਖੇਲ ਵਖਾਏ ਸਤਿਗੁਰ ਸ਼ਬਦ ਅਗੰਮਾ ਬਾਲਕਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਸ ਨੂੰ ਲੋੜ ਰਹੇ ਨਾ ਆਦਿ ਸ਼ਕਤ ਅਸ਼ਟਭੁਜ ਦੁਰਗਾ ਵਾਲੀ ਕਾਲਕਾ, ਕਲਜੁਗ ਅੰਤ ਕਲ ਕਾਤੀਆਂ ਕਰੇ ਸਫ਼ਾਈਆ। ਝਗੜਾ ਮੇਟਣਾ ਤ੍ਰੈਗਣ ਮਾਇਆ ਜੰਜਾਲ ਕਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਮੇਰਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਏਸੇ ਸਾਲ ਕਾ, ਸਾਲਸ ਹੋ ਕੇ ਧਿਆਨ ਲਗਾਈਆ। ਮੈਂ ਨਜ਼ਾਰਾ ਤੱਕਣਾ ਚਾਹੁੰਦੀ ਕਾਲ ਮਹਾਕਾਲ ਕਾ, ਚਿਤ੍ਰਗੁਪਤ ਰਾਏ ਧਰਮ ਨਾਲ ਮਿਲਾਈਆ। ਮੇਰਾ ਲੇਖਾ ਵੇਖ ਲੈ ਨੌ ਸੌ ਚੁਰਾਨਮੇਂ ਚੌਕੜੀ ਜੁਗ ਘਾਲ ਕਾ, ਜੁਗ ਜੁਗ ਨਿਤ ਨਵਿਤ ਤੇਰੀ ਸੇਵ ਕਮਾਈਆ। ਮੇਰਾ ਮਜ਼ਮੂਨ ਤੱਕ ਲੈ ਅਗੰਮੇ ਸਵਾਲ ਕਾ, ਸਵਾਲਣ ਹੋ ਕੇ ਮੰਗ ਮੰਗਾਈਆ। ਮੈਂ ਨਗਾਰਾ ਸੁਣਨਾ ਚਾਹੁੰਦੀ ਤੇਰੇ ਇਕੋ ਤਾਲ ਕਾ, ਤਾਲ ਤਲਵਾੜਾ ਦੀਨ ਦੁਨੀ ਬਦਲਾਈਆ। ਲੇਖਾ ਰਹੇ ਨਾ ਕੂੜੇ ਧਨ ਮਾਲ ਕਾ, ਮੋਹ ਮਮਤਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਰਖ ਸਾਇਆ ਹੇਠਾ, ਸਾਹਿਬ ਸਵਾਮੀ ਅੰਤਰਜਾਮੀ ਆਪਣੀ ਦਇਆ ਕਮਾਈਆ। ਤੇਰਾ ਵਕਤ ਸੁਹੰਜਣਾ ਹੋਵੇ ਪੰਚਮ ਜੇਠਾ, ਸੰਮਤ ਸ਼ਹਿਨਸ਼ਾਹੀ ਨਵ ਵੱਜੇ ਵਧਾਈਆ। ਤੇਰਾ ਦੁਲਾਰਾ ਦੂਲ੍ਹਾ ਇਕੋ ਸਤਿਗੁਰ ਸ਼ਬਦ ਹੋਵੇ ਬੇਟਾ, ਦੋ ਜਹਾਨਾਂ ਵੇਖ ਵਖਾਈਆ। ਤੇਰੇ ਯਾਰੜੇ ਸਥਰ ਹੋਵੇ ਲੇਟਾ, ਦੂਸਰ ਸੇਜ ਨਾ ਕੋਇ ਸੁਹਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਗਗਨ ਪਾਤਾਲਾਂ ਹੋਵੇ ਖੇਵਟ ਖੇਟਾ, ਦੋ ਜਹਾਨਾਂ ਵੇਖੇ ਚਾਈਂ ਚਾਈਂਆ। ਮੇਰੇ ਮਹਿਬੂਬਾ ਤੇਰਾ ਉਚ ਅਗੰਮ ਅਰੂਜਾ ਭੁਲ ਜਾਵੀਂ ਨਾ ਮੇਰਾ ਚੇਤਾ, ਚੇਤਨ ਹੋ ਕੇ ਸੀਸ ਨਿਵਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਇਕੋ ਨੇਤਾ, ਨਰ ਨਰਾਇਣ ਤੇਰੀ ਵਡ ਵਡਿਆਈਆ। ਸਾਹਿਬ ਸਤਿਗੁਰ ਜਨ ਭਗਤਾਂ ਕਰਨਾ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਤਮੰਨਾ ਅਗੰਮੀ ਖ਼ਾਹਿਸ਼, ਮਨ ਮਤ ਬੁਧ ਤੋਂ ਬਾਹਰ ਜਣਾਈਆ। ਨਿਰਗੁਣ ਧਾਰ ਨਿਰਵੈਰ ਤੇਰੇ ਮਿਲਣ ਦੀ ਆਸ, ਦੂਸਰ ਓਟ ਨਾ ਕੋਇ ਤਕਾਈਆ। ਅਵਤਾਰ ਪੈਗ਼ੰਬਰ ਗੁਰੂ ਤੇਰੀ ਦੱਸ ਕੇ ਗਏ ਬਾਤ, ਬਾਤਨ ਪਰਦਾ ਦੇ ਖੁਲਾਈਆ। ਤੁਧ ਬਿਨ ਕੋਇ ਨਾ ਮੇਟੇ ਅੰਧੇਰੀ ਰਾਤ, ਦੀਨਾਂ ਮਜ਼੍ਹਬਾਂ ਝਗੜਾ ਨਾ ਕੋਇ ਚੁਕਾਈਆ। ਤੇਰਾ ਨਾਮ ਕਲਮਾ ਇਕੋ ਹੋਵੇ ਗਾਥ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਏਥੇ ਓਥੇ ਨੌਜਵਾਨਾ ਸ੍ਰੀ ਭਗਵਾਨਾ ਤੇਰੀ ਹੋਵੇ ਰਾਸ, ਬਿਨ ਗੋਪੀ ਕਾਹਨ ਆਪਣਾ ਖੇਲ ਖਿਲਾਈਆ। ਤੇਰਾ ਖੇਲ ਤੱਕੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਵਿਸ਼ਨ ਵੇਖਣ ਨੈਣ ਉਠਾਈਆ। ਮੇਰੇ ਸਾਹਿਬ ਸਤਿਗੁਰ ਸਦਾ ਭਗਤਾਂ ਵਸਣਾ ਪਾਸ, ਕਰਵਟ ਦੀਨ ਦੁਨੀ ਬਦਲਾਈਆ। ਭਾਗ ਲਗਾਉਣਾ ਕਾਇਆ ਮਾਟੀ ਤਨ ਵਜੂਦ ਕਰਨਾ ਪ੍ਰਕਾਸ਼, ਅੰਧ ਅੰਧੇਰਾ ਦੇਣਾ ਗਵਾਈਆ। ਕਵਲ ਨਾਭੀ ਨਿਝਰ ਝਿਰਨਾ ਦੇਣੀ ਬੂੰਦ ਸਵਾਂਤ, ਅਗਨੀ ਤਤ ਬੁਝਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਆਤਮ ਬ੍ਰਹਮ ਦੇਣਾ ਸਮਝਾਈਆ। ਤੂੰ ਸਾਹਿਬ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਵਡ ਵਡਿਆਈਆ। ਧਰਨੀ ਕਹੇ ਮੇਰੇ ਉਤੋਂ ਕਲਜੁਗ ਰੈਣ ਅੰਧੇਰੀ ਮੇਟ ਦੇ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਸਦੀ ਚੌਧਵੀਂ ਅੰਤਮ ਮੇਰੀ ਪੁਛ ਵਾਤ, ਵਾਤਾਵਰਨ

ਤੱਕ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਧਰਨੀ ਸੁਣ ਸ਼ਬਦ ਅਗੰਮੀ ਗਾਥ, ਜਗਤ ਸ਼ਾਸਤਰਾਂ ਬਾਹਰ ਦ੍ਰਿੜਾਈਆ। ਕਿਰਪਾ ਕਰੇ ਪੁਰਖ ਸਮਰਾਥ, ਹਰਿ ਕਰਤਾ ਧੁਰਦਰਗਾਹੀਆ। ਹੋਏ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਗੋਦ ਟਿਕਾਈਆ। ਕਲਜੁਗ ਕੂੜੀ ਕਿਰਿਆ ਅਗਨ ਦਾ ਤੱਕੇ ਰਾਥ, ਚਾਰੋਂ ਕੁੰਟ ਖੋਜ ਖੁਜਾਈਆ। ਸਭ ਦਾ ਲਹਿਣਾ ਦੇਣਾ ਅੰਤਮ ਪੂਰਾ ਕਰੇ ਹੱਥੋਂ ਹਾਥ, ਮਕਰੂਜ਼ ਕਰਜ਼ਾ ਰਿਹਾ ਚੁਕਾਈਆ। ਦੀਨਾਂ ਮਜ਼੍ਹਬਾਂ ਵੇਖੇ ਪੂਜਾ ਪਾਠ, ਸਿਮਰਨ ਜੋਗ ਅਭਿਆਸ ਖੋਜ ਖੁਜਾਈਆ। ਤੀਰਥ ਵੇਖੇ ਅੱਠ ਸਾਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੋਲ ਫੁਲਾਈਆ। ਲਹਿਣਾ ਦੇਣਾ ਤੱਕੇ ਮੰਦਰ ਮਸਜਿਦ ਸ਼ਿਵਦਵਾਲੇ ਮਾਠ, ਗੁਰੂਦਵਾਰ ਗੁਰ ਗੁਰ ਧਿਆਨ ਲਗਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਵੇਖੇ ਕੰਢਾ ਘਾਟ, ਕਵਣ ਪਤਣ ਸੋਭਾ ਪਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਤੱਕੇ ਵਾਟ, ਕਵਣ ਵੇਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਚ ਦੀ ਕਰਨੀ ਕਾਰ ਕਮਾਵਾਂਗਾ। ਦੀਨ ਦਿਆਲ ਇਕ ਅਖਵਾਵਾਂਗਾ। ਗੁਰਮੁਖ ਗੁਰਸਿਖ ਚੁਰਾਸੀ ਵਿਚੋਂ ਭਾਲ, ਭਾਂਡਾ ਭਰਮ ਭਉ ਭੰਨਾਵਾਂਗਾ। ਹਰਿਜਨ ਬਣਾ ਕੇ ਧੁਰ ਦੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਵਾਂਗਾ। ਭਾਗ ਲਗਾ ਕੇ ਕਾਇਆ ਮਾਟੀ ਖਾਲ, ਜੋਤ ਨੂਰ ਨੂਰ ਚਮਕਾਵਾਂਗਾ। ਫਲ ਲਗਾ ਕੇ ਤਤਾਂ ਵਾਲੇ ਡਾਲ, ਅੰਮ੍ਰਿਤ ਰਸ ਰਸ ਚੁਆਵਾਂਗਾ। ਘਰ ਦੀਪਕ ਜੋਤ ਅਗੰਮਾ ਬਾਲ, ਬਿਨ ਤੇਲ ਬਾਤੀ ਰੁਸ਼ਨਾਵਾਂਗਾ। ਕਾਇਆ ਮੰਦਰ ਬਣਾ ਕੇ ਸੱਚੀ ਧਰਮਸਾਲ, ਬੋਧ ਅਗਾਧੀ ਸ਼ਬਦ ਦ੍ਰਿੜਾਵਾਂਗਾ। ਜਨ ਭਗਤ ਸੁਹੇਲੇ ਆਪ ਉਠਾਲ, ਸੋਈ ਸੁਰਤੀ ਆਪ ਜਗਾਵਾਂਗਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਇਕ ਰੁਸ਼ਨਾਵਾਂਗਾ। ਸੰਬਲ ਬਹਿ ਕੇ ਕਰ ਸੰਭਾਲ, ਸਤਿ ਸਚ ਨਾਮ ਪ੍ਰਗਟਾਵਾਂਗਾ। ਜਨ ਭਗਤਾਂ ਪੋਹ ਨਾ ਸਕੇ ਕਾਲ, ਹਰਿਜਨ ਆਪਣੀ ਗੋਦ ਬਹਾਵਾਂਗਾ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰੋਂ ਕੁੰਟ ਕਰ ਕੇ ਭਾਲ, ਜੁਗ ਜਨਮ ਦੇ ਵਿਛੜੇ ਮੇਲ ਮਿਲਾਵਾਂਗਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਹੋ ਕੇ ਖੇਲ ਖਿਲਾਵਾਂਗਾ। ਰੁੱਤ ਸੁਹੰਜਣੀ ਵਕਤ ਸੁਹੰਜਣਾ ਹੋਵੇ ਨਾਲ, ਸਤਿ ਧਰਮ ਧਰਮ ਪ੍ਰਗਟਾਵਾਂਗਾ। ਇਕੋ ਮਾਣ ਦਵਾ ਕੇ ਸ਼ਾਹ ਕੰਗਾਲ, ਰਾਜ ਰਾਜਾਨਾ ਪੰਧ ਮੁਕਾਵਾਂਗਾ। ਹਰਿਜਨ ਬਣਾ ਕੇ ਆਪਣੇ ਬਾਲ, ਬਾਲੀ ਬੁਧ ਆਪ ਸਮਝਾਵਾਂਗਾ। ਦਿਵਸ ਰੈਣ ਕਰ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਜੋਤ ਅਕਾਲੀ ਆਪਣੀ ਖੇਲ ਖਿਲਾਵਾਂਗਾ।

੧੧ ਜੇਠ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਦਰਬਾਰ ਨਿਵਾਸੀਆਂ
ਦਲੀਪ ਸਿੰਘ, ਰਤਨ ਸਿੰਘ, ਸੁਲਖਣ ਸਿੰਘ, ਜਰਨੈਲ ਸਿੰਘ, ਕੁਲਵੰਤ ਸਿੰਘ, ਪ੍ਰੀਤਮ ਸਿੰਘ,
ਕਸ਼ਮੀਰ ਸਿੰਘ, ਬਲਕਾਰ ਸਿੰਘ, ਭਜਨ ਸਿੰਘ, ਕੇਹਰ ਸਿੰਘ, ਜਗੀਰ ਸਿੰਘ,
ਜਸਬੀਰ ਸਿੰਘ, ਈਸ਼ਰ ਸਿੰਘ, ਭਾਨ ਸਿੰਘ ਦੇ ਨਵਿਤ

ਧਰਨੀ ਕਹੇ ਮੇਰਾ ਭਾਗ ਹੋਇਆ ਉਦਾ, ਉਦਮ ਨਾਲ ਦਿਆਂ ਜਣਾਈਆ। ਮੈਨੂੰ ਸਾਰੇ ਕਹਿੰਦੇ ਬਸੁਧਾ, ਸੁਧ ਸਭ ਦੀ ਵੇਖ ਵਖਾਈਆ। ਮੇਰਾ ਲਹਿਣਾ ਜੁਗ ਜੁਗਾ, ਜੁਗ ਚੌਕੜੀ ਖੇਲ ਚਲੀ ਆਈਆ। ਮੇਰਾ ਪਰਮ ਪੁਰਖ ਪੁਰਖੋਤਮ ਉਘਾ, ਉਗਣ ਆਥਣ ਹੋਏ ਸਹਾਈਆ। ਉਹਦੇ ਪ੍ਰੇਮ ਦਾ ਇਕੋ ਮੁੱਦਾ, ਮੁੱਦਤ ਦੇ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਉਤੇ ਜੁਗ ਚੌਕੜੀ ਬੀਤੇ, ਆਪਣਾ ਆਪਣਾ ਪੰਧ ਮੁਕਾਈਆ। ਭਗਤ ਭਗਵਾਨ ਦੀ ਚਲਦੀ ਰਹੀ ਰੀਤੇ, ਜੁਗ ਜੁਗ ਵਜਦੀ ਰਹੀ ਵਧਾਈਆ। ਮਾਣ ਮਿਲਦੇ ਰਹੇ ਤ੍ਰੈਗੁਣ ਅਤੀਤੇ, ਤ੍ਰੈਭਵਨ ਧਨੀ ਹੋਏ ਆਪ ਸਹਾਈਆ। ਕਾਇਆ ਚੋਲੇ ਹੁੰਦੇ ਰਹੇ ਠੰਡੇ ਸੀਤੇ, ਅਗਨੀ ਤਤ ਬੁਝਾਈਆ। ਜਨ ਭਗਤ ਸੁਹੇਲੇ ਬਣਦੇ ਰਹੇ ਮੀਤੇ, ਮਿਤਰ ਪਿਆਰਾ ਰਾਮ ਸਖਾਈਆ। ਖੇਲ ਹੁੰਦੇ ਰਹੇ ਹਸਤ ਕੀਟੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜੁਗ ਚੌਕੜੀ ਪ੍ਰਭੂ ਵਿਵਹਾਰ, ਨਿਰਗੁਣ ਸਰਗੁਣ ਧਾਰ ਚਲਾਈਆ। ਨਿਤ ਨਵਿਤ ਲਏ ਅਵਤਾਰ, ਖੇਲ ਕਰੇ ਬੇਪ੍ਰਵਾਹੀਆ। ਜਗਤ ਭਗਤ ਦੇਵੇ ਤਾਰ, ਤਾਰਨਹਾਰ ਵਡ ਵਡਿਆਈਆ। ਸਿਮਰਨ ਪੂਜਾ ਪਾਠ ਦੇ ਅਧਾਰ, ਲੇਖਾ ਲੇਖੇ ਵਿਚ ਰਖਾਈਆ। ਕਲਜੁਗ ਅੰਤ ਕਲ ਕਲਕੀ ਲਏ ਅਵਤਾਰ, ਕਲ ਕਲੇਸ਼ਾ ਦਏ ਮਿਟਾਈਆ। ਗੁਰਮੁਖ ਲਾ ਪ੍ਰੇਮ ਦੀ ਕਾਰ, ਸੇਵਾ ਸਚ ਸਚ ਸਮਝਾਈਆ। ਹਰਿ ਸੰਗਤ ਕਾਰਨ ਦਿਵਸ ਰੈਣ ਭੱਜਣ ਵਾਰੋ ਵਾਰ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਇਹ ਸਾਲ, ਖ਼ੁਸ਼ੀ ਵਿਚ ਜਣਾਈਆ। ਜਨ ਭਗਤ ਸੁਹੇਲੇ ਪ੍ਰਭੂ ਦੇ ਲਾਲ, ਲਾਲਨ ਰੰਗ ਰੰਗਾਈਆ। ਜਿਨ੍ਹਾਂ ਦਿਵਸ ਰੈਣ ਘਾਲੀ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਉਨ੍ਹਾਂ ਦੀ ਸੰਬਲ ਬਹਿ ਕੇ ਕਰੇ ਸੰਭਾਲ, ਸੰਬਲ ਦਾ ਮਾਲਕ ਅਗੰਮ ਅਥਾਹੀਆ। ਧਰਮ ਦੀ ਧਾਰ ਉਪਜਾ ਕੇ ਬਾਲ, ਸਿਰ ਆਪਣਾ ਹੱਥ ਟਿਕਾਈਆ। ਮਾਰਗ ਦੇ ਸੁਖਾਲ, ਸੁਖ ਸਾਗਰ ਵਿਚ ਸਮਾਈਆ। ਜਗਤ ਤੋੜ ਜੰਜਾਲ, ਜਾਗਰਤ ਜੋਤ ਵਿਚ ਟਿਕਾਈਆ। ਲੇਖਾ ਮੁਕਾ ਕੇ ਸ਼ਾਹ ਕੰਗਾਲ, ਇਕੋ ਰੰਗ ਰੰਗਾਈਆ। ਸਚ ਦਵਾਰੇ ਆਪ ਬਹਾਲ, ਦਰਗਾਹ ਸਾਚੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਮੇਲਾ ਲਏ ਮਿਲਾਈਆ। ਧਰਨੀ ਕਹੇ ਮੈਂ ਆਦਿ ਅੰਤ ਦੀ ਭੇਤੀ, ਪੂਰਬ ਲੇਖ ਜਣਾਈਆ। ਜੋ ਗੁਰਮੁਖ ਕਿਰਸਾਣਾ ਕਰਦੇ ਖੇਤੀ, ਫਿਰਨ ਚਾਈਂ ਚਾਈਂਆ। ਇਹ ਰਾਮ ਦੇ ਨੇਤਨ ਨੇਤੀ, ਨੇਰਨ ਨੇਰਾ ਸੋਭਾ ਪਾਈਆ। ਜਿਨ੍ਹਾਂ ਦਾ ਲਹਿਣਾ ਦੇਣਾ ਮੁਕਿਆ ਵਾਰ ਏਕੀ, ਏਕੰਕਾਰ ਦਏ ਵਡਿਆਈਆ। ਜੋ ਇਸ਼ਾਰਾ

ਕੀਤਾ ਸੀਤਾ ਜਨਕ ਸਪੁਤਰੀ ਬੇਟੀ, ਬਿਨ ਅੱਖਾਂ ਅੱਖ ਉਠਾਈਆ। ਕਲਜੁਗ ਅੰਤਮ ਪ੍ਰਭ ਵਟਾਏ ਵੇਸ ਅਨੇਕੀ, ਅਕਲ ਕਲਧਾਰੀ ਕਲ ਪ੍ਰਗਟਾਈਆ। ਸਭ ਦਾ ਲਹਿਣਾ ਦੇਣਾ ਮੁਕਾਏ ਛੇਤੀ, ਛਤਰਧਾਰੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਜਨ ਭਗਤ ਸੁਹੇਲੇ ਕਰਨ ਕਾਮ, ਦਿਵਸ ਰੈਣ ਖ਼ੁਸ਼ੀ ਬਣਾਈਆ। ਲਹਿਣਾ ਦੇਣਾ ਪੂਰਾ ਹੋਇਆ ਰਾਮ, ਰਮਈਆ ਆਪਣਾ ਰੰਗ ਰੰਗਾਈਆ। ਜਿਨ੍ਹਾਂ ਗੁਰਮੁਖਾਂ ਦੇ ਉਪਰ ਲਿਖੇ ਜਾਣੇ ਨਾਮ, ਸੋ ਨਾਮ ਨਿਧਾਨਾ ਝੋਲੀ ਪਾਈਆ। ਅੰਮ੍ਰਿਤ ਰਸ ਮਿਲੇ ਜਾਮ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਭਾਗ ਲੱਗੇ ਨਗਰ ਖੇੜੇ ਗਰਾਮ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਦੇਵੇ ਧੁਰ ਦਾ ਨਾਮ, ਵਸਤ ਅਮੋਲਕ ਅਗੰਮ ਅਥਾਹ ਵਰਤਾਈਆ।

੧੫ ਜੇਠ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਦਿੱਲੀ ਵਿਖੇ

ਕਲਜੁਗ ਕਹੇ ਧਰਨੀ ਮੇਰੇ ਚਰਨ ਕਵਲ ਟੇਕ ਮੱਥਾ, ਬਿਨਾ ਮਸਤਕ ਧੂੜੀ ਖ਼ਾਕ ਲੈ ਰਮਾਈਆ। ਮੇਰੀ ਦੀਨ ਦੁਨੀ ਜਗਤ ਜਹਾਨ ਤੋਂ ਬਾਹਰ ਸੁਣ ਕਥਾ, ਬਿਨ ਕਥਨੀ ਤੋਂ ਦਿਆਂ ਦ੍ਰਿੜਾਈਆ। ਸਚ ਸਦੇਸ਼ਾ ਦੱਸਾਂ ਯਥਾਰਥ ਯਥਾ, ਯਦਪ ਯਦੀ ਦਿਆਂ ਜਣਾਈਆ। ਚਾਰ ਕੁੰਟ ਨਿਗਾਹ ਮਾਰ ਲੈ ਸਭ ਦੇ ਵੇਖ ਖ਼ਾਲੀ ਹੱਥਾ, ਵਸਤ ਅਮੋਲਕ ਹੱਥ ਕਿਸੇ ਨਾ ਆਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰਾ ਚਲਦਾ ਕੂੜ ਦਾ ਰਥਾ, ਰਥਵਾਹੀ ਹੋ ਕੇ ਭੱਜਾਂ ਵਾਹੋ ਦਾਹੀਆ। ਮਨ ਕਲਪਣਾ ਸਭ ਨੂੰ ਪਾਈ ਨੱਥਾ, ਅੰਤਰ ਨਿਰੰਤਰ ਡੋਰੀ ਲਈ ਬਣਾਈਆ। ਜਗਤ ਜਹਾਨ ਵੇਖ ਲੈ ਸਥਰ ਲੱਥਾ, ਯਾਰੜਾ ਸੇਜ ਨਾ ਕੋਇ ਹੰਢਾਈਆ। ਨਾਮ ਨਿਧਾਨਾ ਕਿਸੇ ਨਜ਼ਰ ਨਾ ਆਏ ਅਗੰਮਾ ਤੀਰ ਭੱਥਾ, ਸ਼ਬਦ ਅਣਿਆਲਾ ਤੀਰ ਨਾ ਕੋਇ ਚਲਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਤਮ ਧਾਰ ਮਿਲੇ ਕਿਸੇ ਨਾ ਰਸਾ, ਰਸਤਾ ਦੀਨ ਦੁਨੀ ਦਿਤਾ ਬਦਲਾਈਆ। ਮੈਂ ਚਾਰੋਂ ਕੁੰਟ ਖਿੜ ਖਿੜ ਹੱਸਾ, ਹਸਤੀ ਆਪਣੀ ਰਿਹਾ ਵਖਾਈਆ। ਜਿਧਰ ਤੱਕੋ ਅੰਧੇਰੀ ਮੱਸਾ, ਨੂਰੀ ਚੰਦ ਨਾ ਕੋਇ ਚਮਕਾਈਆ। ਧਰਨੀ ਕਹੇ ਕਲਜੁਗ ਇਹ ਖੇਲ ਮੇਰੇ ਸਾਹਿਬ ਦੇ ਵੱਸਾ, ਜੋ ਵਾਸਤਕ ਇਕੋ ਨਜ਼ਰੀ ਆਈਆ। ਜਿਸ ਨੇ ਹੋੜਾ ਵਖਾਇਆ ਉਪਰ ਸੱਸਾ, ਸੋ ਸਤਿਗੁਰ ਧੁਰਦਰਗਾਹੀਆ। ਹੰ ਬ੍ਰਹਮ ਜਿਸ ਦਾ ਖੇਲ ਅਲਖਾ, ਅਲਖ ਅਗੋਚਰ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਧਰਨੀ ਮੇਰਾ ਵੇਖ ਲੈ ਹੱਥ, ਸਚ ਸਚ ਨਾਲ ਦ੍ਰਿੜਾਈਆ। ਮੈਂ ਮਾਣ ਰਹਿਣ ਨਹੀਂ ਦਿਤਾ ਤੀਰਥ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਂਆ। ਧਰਮ ਰਿਹਾ ਕਿਸੇ ਨਾ ਮੰਦਰ ਮਠ, ਸ਼ਿਵਦਵਾਲੇ ਚਰਚ ਮਸਜਿਦਾਂ ਦੇਣ ਗਵਾਹੀਆ। ਮੇਰਾ ਖੇਲ ਤੱਕ ਲੈ ਘਟ ਘਟ, ਹਰ ਘਟ ਅੰਦਰ ਆਪਣਾ ਡੇਰਾ ਲਾਈਆ। ਸ਼ਰਅ ਸ਼ਰੀਅਤ ਦੀ ਪਾ ਕੇ ਵੱਟ, ਦੀਨ ਦੁਨੀ ਰਿਹਾ ਲੜਾਈਆ। ਸਚ ਨਾਮ ਮਿਲੇ ਕਿਸੇ ਨਾ ਹੱਟ, ਵਸਤ ਹਕ ਨਾ ਕੋਇ ਵਰਤਾਈਆ। ਭਾਗ ਲੱਗੇ ਨਾ

ਕਾਇਆ ਮੱਟ, ਜਗਤ ਜਗਿਆਸੂਆਂ ਸਾਢੇ ਤਿੰਨ ਹੱਥ ਨਾ ਕੋਇ ਰੁਸ਼ਨਾਈਆ। ਮਨੂਆ ਮੇਰੀ ਮਨਸਾ ਵਿਚ ਨਟੂਆ ਵੇਖ ਲੈ ਨਟ, ਦਿਵਸ ਰੈਣ ਨੱਚੇ ਟੱਪੇ ਚਾਈਂ ਚਾਈਂਆ। ਅੰਮ੍ਰਿਤ ਰਸ ਨਿਝਰ ਝਿਰਨੇ ਬੂੰਦ ਸਵਾਂਤੀ ਸਕੇ ਕੋਈ ਨਾ ਚੱਟ, ਪਾਰਬ੍ਰਹਮ ਬ੍ਰਹਮ ਮਿਲਣ ਕੋਇ ਨਾ ਪਾਈਆ। ਧਰਮ ਧਾਰ ਦਾ ਬੁਰਜ ਗਿਆ ਢੱਠ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਮੈਂ ਸਭ ਦੀ ਨਵ ਸੱਤ ਉਲਟੀ ਗੇੜੀ ਲੱਠ, ਚੱਕਰ ਨਾਲ ਚਕ੍ਰਵਰਤੀ ਦਿਤੇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਕਲਜੁਗ ਨਾ ਕਰ ਜਗਤ ਬਗ਼ਾਵਤ, ਬਗ਼ਲਗੀਰ ਹੋ ਕੇ ਦੇ ਵਖਾਈਆ। ਗ੍ਰਹਿ ਗ੍ਰਹਿ ਨਾ ਕਰ ਅਦਾਵਤ, ਦੂਤੀ ਦੁਸ਼ਮਣ ਆਪਣਾ ਰੂਪ ਬਦਲਾਈਆ। ਤਨ ਵਜੂਦ ਨਾ ਵਖਾ ਰਿਕਾਬਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੇਰੀ ਕਰਮ ਕਾਂਡ ਦੀ ਦਾਅਵਤ, ਅਦਲ ਇਨਸਾਫ਼ ਹੱਥ ਕਿਸੇ ਨਾ ਆਈਆ। ਉਹ ਤੱਕ ਮੇਰਾ ਮਹਿਬੂਬ ਜਗਤ ਜਹਾਨ ਕਰਨ ਵਾਲਾ ਸਖ਼ਾਵਤ, ਰਹਿਮਤ ਵਿਚ ਰਹਿਮਾਨ ਇਕੋ ਨਾਮ ਵਰਤਾਈਆ। ਤੇਰੀ ਕੂੜ ਕਿਰਿਆ ਰਹੇ ਨਾ ਕੋਇ ਬਨਾਵਟ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਨੀ ਪੂਰਬ ਕਰ ਲੈ ਚੇਤੇ, ਚੇਤਨ ਹੋ ਕੇ ਧਿਆਨ ਲਗਾਈਆ। ਤੇਰੇ ਉਤੇ ਅਵਤਾਰ ਪੈਗ਼ੰਬਰ ਗੁਰੂ ਹੋ ਕੇ ਗਏ ਕੇਤੇ, ਕੇਤੇ ਆਪਣੀਆਂ ਫੇਰੀਆਂ ਪਾਈਆ। ਦੀਨਾਂ ਮਜ਼੍ਹਬਾਂ ਬਣ ਕੇ ਗਏ ਨੇਤੇ, ਹੁਕਮ ਸ਼ਰਅ ਵਾਲੇ ਚਲਾਈਆ। ਅੰਤਮ ਰਣ ਭੂਮੀ ਸੁੱਤੇ ਕੇਤੇ ਕੇਤੇ, ਖੇਵਟ ਖੇਟਾ ਨਜ਼ਰ ਕੋਇ ਨਾ ਆਈਆ। ਜੋ ਪੁਰਖ ਅਕਾਲ ਦੇ ਬਣ ਗਏ ਬੇਟੇ, ਪਿਤਾ ਇਕੋ ਇਕ ਸੁਣਾਈਆ। ਉਨ੍ਹਾਂ ਦੇ ਨਾਮ ਕਲਮੇ ਮੈਂ ਤੇਰੇ ਉਤੇ ਵੇਖੇ, ਚਾਰੋਂ ਕੁੰਟ ਧਿਆਨ ਲਗਾਈਆ। ਸ਼ਰਅ ਵਿਚ ਬੱਝੇ ਵੇਖੇ ਮੁੱਲਾ ਸ਼ੇਖ਼ੇ, ਪੰਡਤ ਪਾਂਧੇ ਆਪਣੇ ਤੰਦ ਬੰਧਾਈਆ। ਮੇਰੇ ਕੋਲ ਸਭ ਦੇ ਲੇਖੇ, ਬਿਨਾ ਲਿਖਤ ਤੋਂ ਦਿਆਂ ਜਣਾਈਆ। ਮੇਰੇ ਸਭ ਤੋਂ ਅਵੱਲੜੇ ਭੇਖੇ, ਭੇਖਾਧਾਰੀ ਮੈਨੂੰ ਦਿਤੀ ਵਡਿਆਈਆ। ਮੈਂ ਸਤਿ ਧਰਮ ਦੀ ਮੇਟੀ ਰੇਖੇ, ਰਿਖੀ ਮੁਨੀ ਸਾਰੇ ਦਿਤੇ ਭੁਲਾਈਆ। ਮੈਂ ਸੰਦੇਸ਼ ਸੁਣੇ ਦਸ ਦਸਮੇਸ਼ੇ, ਜੋ ਨਿਰਗੁਣ ਸਰਗੁਣ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਕਲਜੁਗ ਤੇਰਾ ਖੇਲ ਜਗਤ ਅਣਹੋਣਾ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਇਆ ਮਮਤਾ ਮੋਹ ਵਿਕਾਰ ਜਗਤ ਸੰਸਾਰ ਵਿਛਿਆ ਵਿਛੌਣਾ, ਕੂੜ ਕਿਰਿਆ ਬੈਠੀ ਆਸਣ ਲਾਈਆ। ਸਤਿ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੇਰੇ ਵਿਚ ਹੁਕਮ ਇਕ ਸੁਣਾਉਣਾ, ਸੰਦੇਸਾ ਧੁਰ ਦਾ ਦਿਆਂ ਜਣਾਈਆ। ਜਿਸ ਤੇਰਾ ਕੂੜ ਕੁੜਿਆਰ ਦਾ ਵਕਤ ਚੁਕਾਉਣਾ, ਮਾਇਆ ਮਮਤਾ ਮੋਹ ਮੇਟ ਮਿਟਾਈਆ। ਵਰਨਾਂ ਬਰਨਾਂ ਡੇਰਾ ਢਾਉਣਾ, ਦੀਨਾਂ ਮਜ਼੍ਹਬਾਂ ਕਰੇ ਸਫ਼ਾਈਆ। ਊਚਾਂ ਨੀਚਾਂ ਇਕੋ ਰੰਗ ਰੰਗਾਉਣਾ, ਜ਼ਾਤ ਪਾਤ ਲੇਖਾ ਰਹੇ ਨਾ ਰਾਈਆ। ਆਤਮ ਬ੍ਰਹਮ ਸਰਬ ਸਮਝਾਉਣਾ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਧੁਰ ਦਾ ਸ਼ਬਦ ਇਕ ਦ੍ਰਿੜਾਉਣਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਨਾਮ ਕਲਮਾ ਇਕ ਪੜ੍ਹਾਉਣਾ, ਜਿਸ ਦੀ ਸ਼ਰਅ ਵੰਡ ਨਾ ਕੋਇ ਵੰਡਾਈਆ। ਸਤਿ ਦਵਾਰਾ ਇਕ ਸੁਹਾਉਣਾ, ਚਾਰ ਵਰਨਾ ਇਕੋ ਘਰ ਟਿਕਾਈਆ। ਸਤਿ ਧਰਮ ਦਾ ਸਾਚਾ ਮਾਰਗ ਲਾਉਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਆਪ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਕਲਜੁਗ ਕਹੇ ਧਰਨੀ ਮੈਂ ਸੂਰਬੀਰ ਨੌਜਵਾਨਾ, ਕਲਕਾਤੀ ਇਕ ਅਖਵਾਈਆ। ਮੈਂ ਵੇਖਾਂ ਸ਼ਾਹ ਸੁਲਤਾਨਾਂ, ਜੀਵ ਜਹਾਨਾ ਧਿਆਨ ਲਗਾਈਆ। ਸੂਰਬੀਰ ਬਣ ਮਰਦ ਮਰਦਾਨਾ, ਬਲਧਾਰੀ ਆਪਣਾ ਪਰਦਾ ਦਿਆਂ ਚੁਕਾਈਆ। ਖੇਲਾਂ ਖੇਲ ਵਿਚ ਜਹਾਨਾ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਨਵ ਸੱਤ ਪੰਚ ਵਿਕਾਰ ਕਾਮ ਪ੍ਰਧਾਨਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਕਿਸੇ ਦਾ ਰਹਿਣ ਦੇਵਾਂ ਨਾ ਕੋਇ ਨਿਸ਼ਾਨਾ, ਸਚ ਵਿਚ ਨਾ ਕੋਇ ਸਮਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਜੋ ਭਵਿਖਤਾਂ ਵਿਚ ਦਿਤਾ ਬਿਆਨਾ, ਸੋ ਲਹਿਣਾ ਸਭ ਦੀ ਝੋਲੀ ਪਾਈਆ। ਹੁਕਮ ਸੁਣ ਧੁਰ ਫ਼ਰਮਾਨਾ, ਸ਼ਬਦ ਅਗੰਮੀ ਦਿਆਂ ਦ੍ਰਿੜਾਈਆ। ਕੀ ਖੇਲ ਕਰੇ ਕਰਾਏ ਸ੍ਰੀ ਭਗਵਾਨਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਸਦੀ ਚੌਧਵੀਂ ਨਿਗਾਹ ਮਾਰਨੀ ਜ਼ਿਮੀਂ ਅਸਮਾਨਾਂ, ਚੌਦਾਂ ਤਬਕਾਂ ਫੋਲ ਫੁਲਾਈਆ। ਸਦੀ ਬੀਸਵੀਂ ਈਸਾ ਦੀ ਸੁਣੇ ਕਲਾਮਾ, ਕਾਇਨਾਤ ਤੋਂ ਬਾਹਰ ਖੋਜ ਖੁਜਾਈਆ। ਪ੍ਰਗਟ ਹੋ ਕੇ ਧੁਰ ਅਮਾਮਾ, ਅਮਲ ਵੇਖੇ ਦੀਨ ਦੁਨੀ ਥਾਉਂ ਥਾਈਂਆ। ਜਿਸ ਦਾ ਨੂਰ ਜ਼ਹੂਰ ਜਗਤ ਨਿਸ਼ਾਨਾ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਸੋ ਸਵਾਮੀ ਅੰਤਰਜਾਮੀ ਖੇਲ ਕਰੇ ਮਹਾਨਾ, ਮਹਿੰਮਾ ਕਥ ਕਥ ਵਡਿਆਈਆ। ਜਿਸ ਕਲਜੁਗ ਵਿਚ ਬਦਲ ਦੇਣਾ ਜ਼ਮਾਨਾ, ਸਤਿਜੁਗ ਸਤਿ ਧਰਮ ਵਖਾਈਆ। ਜਨ ਭਗਤਾਂ ਦੇ ਕੇ ਅੰਤਰ ਆਤਮ ਬ੍ਰਹਮ ਗਿਆਨਾ, ਅਨਦ੍ਰਿਸ਼ਟ ਅੱਖ ਖੁਲਾਈਆ। ਮਿਹਰਵਾਨ ਮਿਹਰਵਾਨ ਹੋ ਕੇ ਮਿਹਰਵਾਨਾ, ਮਿਹਰ ਨਜ਼ਰ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਕਲਜੁਗ ਉਹ ਮੇਰਾ ਮੀਤ ਮੁਰਾਰਾ, ਅਪਰੰਪਰ ਸਵਾਮੀ ਇਕ ਅਖਵਾਈਆ। ਅਮਾਮ ਅਮਾਮਾ ਹੋਵੇ ਜ਼ਾਹਰਾ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਨੂੰ ਰਸੂਲਾਂ ਕਿਹਾ ਪਰਵਰਦਿਗਾਰਾ, ਸਾਂਝਾ ਯਾਰ ਇਕ ਅਖਵਾਈਆ। ਜਿਸ ਦੀਆਂ ਗੁਰੂਆਂ ਗਾਈਆਂ ਵਾਰਾ, ਸਿਫ਼ਤਾਂ ਵਿਚ ਸਲਾਹੀਆ। ਜਿਸ ਨੂੰ ਅਵਤਾਰਾਂ ਕੀਤੀਆਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜਿਸ ਦਾ ਭਵਿਖਤਾਂ ਵਿਚ ਕੀਤਾ ਇਸ਼ਾਰਾ, ਬਿਨਾ ਸੈਨਤ ਗਏ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਚੌਵ੍ਹੀਆਂ ਅਵਤਾਰਾ, ਚੌਬੀਸਾ ਜਗਦੀਸਾ ਇਕ ਅਖਵਾਈਆ। ਜਨ ਭਗਤਾਂ ਪਾਵੇ ਸਾਰਾ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਨਿਰਗੁਣ ਸਰਗੁਣ ਦਏ ਦੀਦਾਰਾ, ਦੀਦਾ ਦਾਨਿਸਤਾ ਨਜ਼ਰੀ ਆਈਆ। ਲਹਿਣਾ ਦੇਣਾ ਵੇਖੇ ਵਾਰੋ ਵਾਰਾ, ਵਾਰਸ ਹੋ ਕੇ ਖੋਜ ਖੁਜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰ ਪਿਆਰਾ, ਪਰਮ ਪੁਰਖ ਪ੍ਰਭ ਆਪਣੇ ਰੰਗ ਰੰਗਾਈਆ। ਹਰਿਜਨ ਸਾਚਾ ਬਣ ਕੇ ਮੀਤ ਮੁਰਾਰਾ, ਮਿਤਰ ਪਿਆਰਾ ਵੇਖੇ ਥਾਉਂ ਥਾਈਂਆ। ਰੂਹ ਬੁੱਤ ਆਦਿ ਅੰਤ ਦਾ ਜਾਣੇ ਇਕ ਕਿਨਾਰਾ, ਨਈਆ ਨੌਕਾ ਇਕੋ ਆਪਣਾ ਨਾਮ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਕਲਜੁਗ ਪੁਰਖ ਅਕਾਲਾ ਅਲਖ ਅਭੇਵ, ਅਗੋਚਰ ਕਹਿਣ ਕਿਛ ਨਾ ਪਾਈਆ। ਜੋ ਵਸਣਹਾਰਾ ਸਚਖੰਡ ਧਾਮ ਨਿਹਚਲ ਨਿਹਕੇਵ, ਦਰਗਾਹ ਸਾਚੀ ਸੋਭਾ ਪਾਈਆ। ਜੋ ਜੁਗ ਜੁਗ ਜਨ ਭਗਤਾਂ ਲੇਖੇ ਲਾਵੇ ਸੇਵ, ਸੇਵਕ ਆਪਣੇ ਰੰਗ ਰੰਗਾਈਆ। ਜਿਸ ਦੀ ਸਿਫ਼ਤ ਗਾ ਨਾ ਸਕੇ ਰਸਨਾ ਜਿਹਵ, ਬੱਤੀ ਦੰਦ

ਨਾ ਕੋਇ ਵਡਿਆਈਆ। ਸੋ ਸਤਿਗੁਰ ਹਰਿਜਨ ਅੰਤਰ ਨਿਰੰਤਰ ਨਾਮ ਨਿਧਾਨਾ ਦੇਵੇ ਅਗੰਮਾ ਮੇਵ, ਰਸਨਾ ਰਸ ਨਾ ਕੋਇ ਚਖਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਜਨ ਭਗਤਾਂ ਮਾਣ ਵਡਿਆਈ ਦੇਵੇ ਵਡ ਦੇਵੀ ਦੇਵ, ਦੇਵਤ ਸੁਰ ਆਪਣੀ ਖੇਲ ਖਿਲਾਈਆ। ਕਿਰਪਾ ਕਰ ਲੇਖੇ ਲਾਏ ਆਤਮ ਧਾਰ ਕੌਰ ਗੁਰਦੇਵ, ਸਚਖੰਡ ਨਿਵਾਸੀ ਜੋਤ ਪ੍ਰਕਾਸ਼ੀ ਪ੍ਰਕਾਸ਼ ਆਪਣੇ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਜਨ ਹਰਿ ਕੌਸਤਕ ਮਣੀਆ ਮਸਤਕ ਲਾਵੇ ਥੇਵ, ਕਰਮ ਕਾਂਡ ਦਾ ਲੇਖਾ ਜਗਤ ਜਹਾਨ ਦਏ ਚੁਕਾਈਆ।

੧੬ ਜੇਠ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਦਿੱਲੀ ਵਿਖੇ

ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਤੱਕੋ ਨਾਮ ਕਲਮੇ ਆਪਣੇ ਕਲਾਮ, ਕਾਇਨਾਤ ਅੰਤਰ ਨਿਰੰਤਰ ਧਿਆਨ ਲਗਾਈਆ। ਆਬੇ ਹਯਾਤ ਹਕੀਕੀ ਦੇਵੇ ਨਾ ਕੋਇ ਜਾਮ, ਅੰਮ੍ਰਿਤ ਰਸ ਬਿਨ ਰਸਨਾ ਨਾ ਕੋਇ ਚਖਾਈਆ। ਚਾਰੋਂ ਕੁੰਟ ਦਿਸੇ ਅੰਧੇਰੀ ਸ਼ਾਮ, ਨੂਰੀ ਚੰਦ ਨਾ ਕੋਇ ਚਮਕਾਈਆ। ਦੀਨ ਦੁਨੀ ਤੁਹਾਡੀ ਸ਼ਰਅ ਦੀ ਹੋਈ ਗ਼ੁਲਾਮ, ਸ਼ਰੀਅਤ ਜ਼ੰਜੀਰ ਨਾ ਕੋਇ ਤੁੜਾਈਆ। ਧੁਰ ਸੰਦਸ਼ਾ ਸੁਣੋ ਅਗੰਮਾ ਪੈਗ਼ਾਮ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਰਿਹਾ ਦ੍ਰਿੜਾਈਆ। ਨਵ ਸੱਤ ਧਰਮ ਦਾ ਰਿਹਾ ਨਾ ਕੋਇ ਇੰਤਜ਼ਾਮ, ਬੰਦੋਬਸਤ ਸਚ ਨਾ ਕੋਇ ਵਖਾਈਆ। ਕੀ ਖੇਲ ਕਰੇ ਧੁਰ ਦਾ ਮਾਹੀ ਅਗੰਮ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਝਗੜਾ ਤੱਕੋ ਤਨ ਵਜੂਦ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਜਗਤ ਵੇਖੋ ਦੀਨ ਦੁਨੀ ਆਪਣੀ ਧਾਰ, ਧਰਮ ਈਮਾਨ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੱਕੋ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਤਿ ਸਚ ਦੀਪਕ ਹੋਏ ਨਾ ਕੋਇ ਉਜਿਆਰ, ਨੂਰ ਨੁਰਾਨਾ ਨੂਰ ਨਾ ਕੋਇ ਰੁਸ਼ਨਾਈਆ। ਤੁਹਾਡੇ ਹੁੰਦਿਆਂ ਕਿਉਂ ਮੇਰੇ ਉਤੇ ਹੋਇਆ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾਈਆ। ਆਪਣਿਆਂ ਦੀਨਾਂ ਮਜ਼੍ਹਬਾਂ ਵਿਚ ਨਿਗਾਹ ਲਓ ਮਾਰ, ਬਿਨ ਨੈਣਾਂ ਨੈਣ ਉਠਾਈਆ। ਜਿਧਰ ਤੱਕੋ ਹੋਏ ਵਿਭਚਾਰ, ਕੂੜ ਕੁਕਰਮ ਭਰੀ ਲੋਕਾਈਆ। ਤੁਹਾਡੇ ਨਾਮ ਦਾ ਚੜ੍ਹੇ ਨਾ ਕੋਇ ਖ਼ੁਮਾਰ, ਮਸਤੀ ਵਿਚ ਨਾ ਕੋਇ ਸਮਾਈਆ। ਜਿਧਰ ਤੱਕੋ ਧੂੰਆਂਧਾਰ, ਅੰਧ ਅਗਿਆਨ ਨਾ ਕੋਇ ਮਿਟਾਈਆ। ਜੀਵਾਂ ਜੰਤਾਂ ਪਾਏ ਕੋਇ ਨਾ ਸਾਰ, ਮਹਾਸਾਰਥੀ ਨਜ਼ਰ ਕੋਇ ਨਾ ਆਈਆ। ਸ਼ਰਅ ਨਾਲ ਸ਼ਰਅ ਕਰੇ ਤਕਰਾਰ, ਨਾਮ ਕਲਮਾ ਝਗੜੇ ਵਿਚ ਦੇਵੇ ਦੁਹਾਈਆ। ਖੇਲ ਤੱਕੋ ਪਰਵਰਦਿਗਾਰ, ਕੀ ਸਾਂਝਾ ਯਾਰ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਬਿਨ ਨੈਣਾਂ ਮਾਰੋ ਝਾਤੀ, ਬਿਨ ਨੈਣਾਂ ਧਿਆਨ ਲਗਾਈਆ। ਮੇਰੇ ਉਤੇ ਕੂੜ ਕੁਕਰਮ ਦੀ ਵੇਖੋ ਅੰਧੇਰੀ ਰਾਤੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਝਗੜਾ ਤੱਕੋ ਜ਼ਾਤ ਪਾਤੀ, ਵਰਨ ਬਰਨ ਰਹੇ ਕੁਰਲਾਈਆ। ਸਚ ਮਿਲੇ ਕਿਸੇ ਨਾ ਦਾਤੀ, ਵਸਤ ਅਮੋਲਕ

ਨਾ ਕੋਇ ਵਰਤਾਈਆ। ਅੰਮ੍ਰਿਤ ਬੂੰਦ ਦੇਵੇ ਨਾ ਕੋਇ ਸਵਾਂਤੀ, ਆਬੇ ਹਯਾਤ ਜਾਮ ਨਾ ਕੋਇ ਪਿਆਈਆ। ਰੂਹ ਬੁਤ ਪਿਆਰ ਮੁਹੱਬਤ ਦਿਸੇ ਕੋਇ ਨਾ ਨਾਤੀ, ਤਨ ਵਜੂਦ ਵੱਜੇ ਨਾ ਕੋਇ ਵਧਾਈਆ। ਨਿਗਾਹ ਮਾਰੋ ਲੋਕਮਾਤੀ, ਜਗਤ ਭੂਮੀ ਵੇਖ ਵਖਾਈਆ। ਤੁਸਾਂ ਖੇਲ ਖੇਲਿਆ ਮੇਰੀ ਉਤੇ ਛਾਤੀ, ਛਤਰਧਾਰੀ ਹੋ ਕੇ ਆਪਣਾ ਪੰਧ ਗਏ ਮੁਕਾਈਆ। ਧੁਰ ਸੰਦੇਸ਼ੇ ਨਾਮ ਕਲਮੇ ਦਿਤੇ ਦਾਤੀ, ਦਾਤੇ ਹੋ ਕੇ ਜਗਤ ਵਰਤਾਈਆ। ਅੰਤਮ ਆਪਣਿਆਂ ਸਿੱਖਾਂ ਮੁਰੀਦਾਂ ਪੁਛੋ ਵਾਤੀ, ਕਿਉਂ ਸਚਖੰਡ ਬੈਠੇ ਡੇਰਾ ਲਾਈਆ। ਜਨਮ ਕਰਮ ਦੇ ਵੇਖੋ ਖਾਤੀ, ਲਹਿਣੇ ਦੇਣੇ ਖੋਜ ਖੁਜਾਈਆ। ਆਪਣੀ ਮੰਜ਼ਲ ਪੰਧ ਤੱਕੋ ਵਾਟੀ, ਪੈਂਡਾ ਵੇਖੋ ਥਾਉਂ ਥਾਈਂਆ। ਸਾਚੀ ਮੰਜ਼ਲ ਜਗਤ ਜੀਵ ਚੜ੍ਹੇ ਕੋਇ ਨਾ ਘਾਟੀ, ਘਾਟਾ ਪੂਰ ਨਾ ਕੋਇ ਕਰਾਈਆ। ਆਪਣੀ ਧਰਮ ਦੀ ਧਾਰ ਤੱਕੋ ਹਾਟੀ, ਹਟਵਾਣੇ ਹੋ ਕੇ ਵੇਖ ਵਖਾਈਆ। ਕੀ ਖੇਲ ਬਣਿਆ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਲੋਕਮਾਤ ਆਓ ਨੱਠ, ਨਿਰਗੁਣ ਧਾਰ ਪੰਧ ਮੁਕਾਈਆ। ਆਪਣੇ ਧਰਮ ਦਵਾਰੇ ਵੇਖੋ ਮਠ, ਚਰਚਾਂ ਚਰਾਗਾਹਾਂ ਫੋਲ ਫੁਲਾਈਆ। ਕਿਨਾਰੇ ਤੱਕੋ ਤੱਟ, ਅੱਠ ਸੱਠਾਂ ਫੋਲ ਫੁਲਾਈਆ। ਨਾਮ ਕਲਮੇ ਵੇਖੋ ਹੱਟ, ਗ੍ਰਹਿ ਗ੍ਰਹਿ ਭੇਵ ਚੁਕਾਈਆ। ਕਿਉਂ ਸ਼ਰਅ ਨੇ ਸ਼ਰੀਅਤ ਵਿਚ ਪਾਈ ਵੱਟ, ਮਾਨਸ ਮਾਨਵ ਦਿਤੇ ਵੰਡ ਵੰਡਾਈਆ। ਚਾਰੋਂ ਕੁੰਟ ਅੰਧੇਰਾ ਮਸ, ਸਾਚਾ ਚੰਦ ਨਾ ਕੋਇ ਚਮਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖੋ ਨੱਸ ਨੱਸ, ਭੱਜੋ ਵਾਹੋ ਦਾਹੀਆ। ਆਤਮ ਮਿਲੇ ਕਿਸੇ ਨਾ ਰਸ, ਰਸਤਾ ਸਾਰੇ ਗਏ ਭੁਲਾਈਆ। ਨਿਜ ਨੇਤਰ ਖੁਲ੍ਹੇ ਕੋਇ ਨਾ ਅੱਖ, ਲੋਚਨ ਨੈਣ ਪ੍ਰਭ ਦਾ ਦਰਸ ਕੋਇ ਨਾ ਪਾਈਆ। ਕਿਉਂ ਤੁਹਾਡਾ ਦੀਨਾਂ ਮਜ਼੍ਹਬਾਂ ਖੇੜਾ ਹੁੰਦਾ ਜਾਏ ਭੱਠ, ਕਲਜੁਗ ਭਠਿਆਲਾ ਅਗਨੀ ਕੂੜ ਰਿਹਾ ਤਪਾਈਆ। ਲੋਕਮਾਤ ਧਰਨੀ ਧਰਤ ਧਵਲ ਧੌਲ ਕਹੇ ਮੇਰੇ ਉਤੇ ਆਓ ਝਟ, ਝਟਕੇ ਹਲਾਲੀ ਵਾਲਿਓ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੁਕਾਓ ਆਪਣਾ ਪੰਧ, ਪਾਂਧੀ ਹੋ ਕੇ ਫੇਰਾ ਪਾਈਆ। ਲੇਖਾ ਵੇਖੋ ਤਾਰਾ ਚੰਦ, ਕੀ ਲਹਿਣਾ ਰਿਹਾ ਸਮਝਾਈਆ। ਨਿਝਰ ਧਾਰ ਆਤਮ ਪਰਮਾਤਮ ਤੱਕੋ ਅਨੰਦ, ਅਨੰਦ ਅਨੰਦ ਵਿਚੋਂ ਖੋਜ ਖੁਜਾਈਆ। ਸਿੱਖਾਂ ਮੁਰੀਦਾਂ ਦੇ ਅੰਦਰ ਵੇਖੋ ਲੰਘ, ਕਾਇਆ ਮੰਦਰ ਡੇਰਾ ਲਾਈਆ। ਕਿਉਂ ਤੁਹਾਡੇ ਹੁੰਦਿਆਂ ਪੰਚ ਵਿਕਾਰਾ ਲਾਇਆ ਜੰਗ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਮਾਇਆ ਮਮਤਾ ਕੂੜੀ ਕਿਰਿਆ ਮਾਰੇ ਡੰਗ, ਵਿਖ ਭਰੀ ਤੱਕੋ ਲੋਕਾਈਆ। ਤੁਹਾਡਾ ਨਾਮ ਕਲਮਾ ਕਿਥੇ ਗਿਆ ਚੰਡ ਪ੍ਰਚੰਡ, ਜੋ ਕੂੜੀ ਕਿਰਿਆ ਕਰੇ ਸਫ਼ਾਈਆ। ਕਿਉਂ ਦੀਨ ਦੁਨੀ ਵਧਿਆ ਪਖੰਡ, ਠੱਗੀ ਚੋਰੀ ਵਿਚ ਵਡਿਆਈਆ। ਨਿਗਾਹ ਮਾਰੋ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਖੇਲ ਤੱਕੋ ਵਿਚ ਬ੍ਰਹਿਮੰਡ, ਬ੍ਰਹਿਮਾਂਡ ਧਿਆਨ ਲਗਾਈਆ। ਧਰਨੀ ਕਹੇ ਸਦੀ ਚੌਧਵੀਂ ਪੈਗ਼ੰਬਰੋ ਰਹੀ ਲੰਘ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਸਾਹਿਬ ਸਵਾਮੀ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜੋ ਜੁਗ ਚੌਕੜੀ ਆਦਿ ਜੁਗਾਦਿ ਜਾਣੇ ਆਪਣਾ ਰੰਗ, ਰੰਗਤ ਆਪਣੀ ਦਏ ਵਖਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਨਿਰਗੁਣ ਧਾਰ ਮਾਰ ਕੇ ਪੰਧ, ਪਾਂਧੀ ਹੋ ਕੇ ਵੇਖ ਵਖਾਈਆ। ਦੀਨ ਦਿਆਲ ਬਣ ਬਖ਼ਸ਼ੰਦ, ਰਹਿਮਤ ਸਚ ਸਚ

ਕਮਾਈਆ। ਜਨ ਭਗਤ ਸੁਹੇਲੇ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਇਕੋ ਨਾਮ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਉਣਾ ਛੰਦ, ਸੋਹੰ ਸਤਿ ਸਚ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਕੂੜੀ ਕਿਰਿਆ ਮੇਟੇ ਭੇਖ ਪਾਖੰਡ, ਖੰਡਾ ਖੜਗ ਨਾਮ ਖੜਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਉਸੇ ਦੀ ਆਸਾ ਵਿਚ ਉਸੇ ਦੀ ਕਰ ਕੇ ਆਏ ਮੰਗ, ਕਲ ਕਲਕੀ ਓਟ ਤਕਾਈਆ। ਜੋ ਪਿਛਲਾ ਲਹਿਣਾ ਦੇਣਾ ਸਭ ਦਾ ਕਰੇ ਭੰਗ, ਅਗੇ ਆਪਣਾ ਹੁਕਮ ਵਰਤਾਈਆ। ਦੀਨਾਂ ਮਜ਼੍ਹਬਾਂ ਢਾਹੇ ਕੰਧ, ਭਾਂਡਾ ਭਰਮ ਭਉ ਭੰਨਾਈਆ। ਆਤਮ ਨੂਰ ਚਾੜ੍ਹ ਕੇ ਚੰਦ, ਜੋਤੀ ਜਾਤਾ ਕਰੇ ਰੁਸ਼ਨਾਈਆ। ਸਦਾ ਸੁਹੇਲਾ ਦੇਵੇ ਸੰਗ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰਿ ਭਗਤ ਆਪਣੀ ਡੋਰ ਬੰਧਾਏ ਸ਼ਬਦ ਤੰਦ, ਜਗਤ ਜਹਾਨ ਮਿਹਰਵਾਨ ਆਪਣੀ ਗੰਢ ਪਵਾਈਆ।