ਪੁਸਤਕਾਲਾਭਾਗ ੨੩

੧ ਹਾੜ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਅਵਤਾਰ ਪੈਗ਼ੰਬਰ ਗੁਰ ਕਢਣ ਹਾੜਾ, ਪ੍ਰਵਿਸ਼ਟਾ ਪਹਿਲੀ ਹਾੜ ਦਏ ਗਵਾਹੀਆ। ਤੇਰਾ ਖੇਲ ਪ੍ਰਭੂ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰਾਂ ਕਾਇਆ ਗਾਗਾਰਾਂ ਧਿਆਨ ਲਗਾਈਆ। ਤੇਰਾ ਨੂਰ ਜ਼ਹੂਰ ਲੱਖ ਚੁਰਾਸੀ ਨਾੜੀ ਨਾੜਾ, ਨਰ ਨਰਾਇਣ ਨੌਜਵਾਨ ਨਜ਼ਰੀ ਆਈਆ। ਮਿਹਰਵਾਨ ਮਹਿਬੂਬ ਤੇਰਾ ਤੱਕੀਏ ਧਰਮ ਅਖਾੜਾ, ਦੋ ਜਹਾਨ ਸ੍ਰੀ ਭਗਵਾਨ ਧਿਆਨ ਲਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਦਿਸੇ ਤੇਰੀ ਹੇਠ ਦਾੜ੍ਹਾ, ਬਚਿਆ ਨਜ਼ਰ ਕੋਇ ਨਾ ਆਈਆ। ਚਾਰ ਜੁਗ ਦੇ ਗ੍ਰੰਥ ਸ਼ਾਸਤਰ ਤੇਰੇ ਨਾਮ ਦਾ ਮੰਗਦੇ ਭਾੜਾ, ਅਲਖ ਅਗੋਚਰ ਅਲਖ ਤੇਰੇ ਦਰ ਤੇ ਜਗਾਈਆ। ਤੂੰ ਸਵਾਮੀ ਪੁਰਖ ਪੁਰਖੋਤਮ ਅਗੰਮ ਅਪਾਰਾ, ਅਲਖ ਅਗੋਚਰ ਤੇਰੀ ਇਕ ਸ਼ਰਨਾਈਆ। ਤੇਰਾ ਨੂਰ ਜ਼ਹੂਰ ਨਾ ਪੁਰਖ ਨਾ ਨਾਰਾ, ਜੋਤੀ ਜਾਤੇ ਪੁਰਖ ਬਿਧਾਤੇ ਤੇਰੇ ਹੱਥ ਵਡਿਆਈਆ। ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਤੇਰੇ ਹੁਕਮ ਦਾ ਇਕੋ ਹੋਵੇ ਇਸ਼ਾਰਾ, ਬਿਨ ਸੈਨਤ ਦੇਣਾ ਜਣਾਈਆ। ਨਵ ਸੱਤ ਨਵ ਨਵ ਤੇਰੀ ਦਿਸੇ ਧਾਰਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਜਿਧਰ ਵੇਖੀਏ ਚਾਰੋਂ ਕੁੰਟ ਦਿਸੇ ਅੰਧਿਆਰਾ, ਸਾਚਾ ਚੰਦ ਨੂਰ ਨਾ ਕੋਇ ਰੁਸ਼ਨਾਈਆ। ਸਾਡੇ ਨਾਮ ਕਲਮਿਆਂ ਤੇਰੇ ਅਗੇ ਤੇਰੀ ਸਿਫ਼ਤ ਦੀ ਕੀਤੀ ਨਿਮਸਕਾਰਾ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਲਾ ਸ਼ਰੀਕਾ ਹਕ ਹਕੀਕਾ ਨਿਰਵੈਰ ਇਕੋ ਜ਼ਾਹਰਾ, ਤੌਫ਼ੀਕ ਦੇ ਮਾਲਕ ਰਫ਼ੀਕ ਇਕ ਵਖਾਈਆ। ਤੇਰੇ ਹੁਕਮ ਦਾ ਸ਼ਰਅ ਸ਼ਰੀਅਤ ਦਾ ਤੇਰੇ ਅਗੇ ਰਖੀਏ ਦਾਇਰਾ, ਤੇਰੀ ਵਸਤ ਬਿਨਾ ਦਸਤ ਤੇਰੇ ਚਰਨ ਕਦਮਾ ਵਿਚ ਟਿਕਾਈਆ। ਤੇਰੇ ਹੁਕਮ ਤੋਂ ਹੁਕਮਰਾਨ ਹੋਏ ਕੋਇ ਨਾ ਬਾਹਰਾ, ਸ਼ਾਹ ਸੁਲਤਾਨ ਤੇਰੀ ਇਕ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਕਿਉਂ ਬਿਨਾ ਤਨ ਤੋਂ ਵਜੂਦ ਤੋਂ ਕਢੋ ਤਰਲਾ, ਬਿਨਾ ਸੀਸ ਤੋਂ ਸੀਸ ਨਿਵਾਈਆ। ਆਪਣੇ ਦੀਨ ਮਜ਼੍ਹਬ ਦਾ ਧਰਨੀ ਉਤੇ ਵੇਖੋ ਭੌਂ ਮਰਲਾ, ਚਾਰੋਂ ਕੁੰਟ ਧਿਆਨ ਲਗਾਈਆ। ਖੇਲ

ਤੱਕੋ ਪੁਰਖ ਅਕਾਲ ਅਗੰਮੇ ਹਰਿ ਕਾ, ਜੋ ਕਰਨੀ ਦਾ ਕਰਤਾ ਆਪ ਕਰਾਈਆ। ਜਿਸ ਮਾਲਕ ਬਣਾਇਆ ਤੁਹਾਨੂੰ ਤੁਹਾਡੇ ਸ਼ਰਅ ਵਾਲੇ ਘਰ ਦਾ, ਘਰਾਨੇ ਜਗਤ ਵਿਚ ਬਣਾਈਆ। ਤੁਹਾਡੇ ਅੰਤਰ ਨਿਰੰਤਰ ਹੋ ਕੇ ਪੰਜਾਂ ਤਤਾਂ ਨਾਲ ਰਿਹਾ ਲੜਦਾ, ਖੰਡੇ ਖੜਗਾਂ ਤੀਰ ਕਮਾਨ ਤਰਕਸ਼ ਕੰਧ ਉਠਾਈਆ। ਖੇਲ ਖਿਲਾਉਂਦਾ ਰਿਹਾ ਸੀਸ ਧੜ ਦਾ, ਧੜੇ ਬਾਜ਼ੀਆਂ ਜਗਤ ਬਣਾਈਆ। ਨਾਲੇ ਇਸ਼ਾਰਾ ਕਰਦਾ ਰਿਹਾ ਚੋਟੀ ਜੜ ਦਾ, ਜੜ ਚੇਤਨ ਆਪਣਾ ਹੁਕਮ ਵਰਤਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦਾ ਨਾਮ ਕਲਮਾ ਨਿਰਅੱਖਰ ਧਾਰ ਬਿਨ ਰਸਨਾ ਜਿਹਵਾ ਰਿਹਾ ਪੜ੍ਹਦਾ, ਢੋਲੇ ਸੋਹਲੇ ਅਗੰਮ ਸੁਣਾਈਆ। ਉਹਦਾ ਖੇਲ ਤੱਕੋ ਨਿਹਚਲ ਧਾਮ ਅਟੱਲ ਦਾ, ਕੀ ਆਪਣਾ ਹੁਕਮ ਵਰਤਾਈਆ। ਜੋ ਵੇਸ ਵਖਾਏ ਅਛਲ ਛਲ ਦਾ, ਵਲ ਛਲ ਆਪਣੀ ਕਾਰ ਭੁਗਤਾਈਆ। ਜਿਸ ਤੁਹਾਡਾ ਸੰਗ ਰਖਾਇਆ ਮਹੀਅਲ ਜਲ ਥਲ ਦਾ, ਸਮੁੰਦ ਸਾਗਰ ਟਿੱਲੇ ਪਰਬਤ ਅਸਗਾਹ ਰਲਾਈਆ। ਉਹ ਤੱਕੋ ਉਹ ਹੁਕਮ ਸੰਦੇਸ਼ੇ ਘਲਦਾ, ਫ਼ਰਮਾਨਾ ਆਪਣਾ ਨਾਮ ਦ੍ਰਿੜਾਈਆ। ਜਿਸ ਦੀ ਧਾਰ ਵਿਚ ਆਦਿ ਅੰਤ ਸਭ ਰਲਦਾ, ਬਚਿਆ ਰਹਿਣ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨੋ ਅੰਤ ਆਉਣਾ ਨਹੀਂ ਉਸ ਦੇ ਬਲ ਦਾ, ਬਲਧਾਰੀ ਕੀ ਸੁਣਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਕਲਜੁਗ ਕੂੜੀ ਕਿਰਿਆ ਡੂੰਘੀ ਡਲ ਦਾ, ਜਗਤ ਖੜਗ ਵੇਖ ਵਖਾਈਆ। ਉਸ ਦਾ ਭੇਵ ਪਾ ਸਕੇ ਕੋਇ ਨਾ ਪਲ ਦਾ, ਜੋ ਪਲਕਾਂ ਦੇ ਪਿਛੇ ਬਹਿ ਕੇ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਪ੍ਰਭੂ ਸਾਡੀ ਮਿੰਨਤ, ਨਿਮਰਤਾ ਵਿਚ ਸੀਸ ਝੁਕਾਈਆ। ਚਾਰੋਂ ਕੁੰਟ ਤੱਕੀਏ ਕਿਹੜੀ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਨਵ ਸੱਤ ਵੇਖਣ ਦੀ ਕਿਸੇ ਵਿਚ ਨਹੀਂ ਹਿੰਮਤ, ਹੌਸਲਾ ਸ਼ਬਦ ਨਾ ਕੋਇ ਬਣਾਈਆ। ਅੰਤ ਅਖੀਰ ਬੇਨਜ਼ੀਰ ਬਿਨਾ ਚਿੰਤਾ ਤੋਂ ਸਭ ਨੂੰ ਲੱਗੀ ਚਿੰਨਤ, ਫ਼ਿਕਰਾਂ ਵਿਚ ਫ਼ਿਕਰਾ ਢੋਲਾ ਤੇਰਾ ਇਕੋ ਗਾਈਆ। ਜਿਧਰ ਤੱਕੀਏ ਦੀਨਾਂ ਮਜ਼੍ਹਬਾਂ ਵਾਲੇ ਸਾਰੇ ਹੋਏ ਨਿੰਦਕ, ਸਤਿ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਸੁਣੋ ਪਿਛਲੀ ਕਥਾ ਕਹਾਣੀ, ਬਿਨਾ ਕਥਨੀ ਤੋਂ ਦਿਆਂ ਜਣਾਈਆ। ਚਾਰ ਜੁਗ ਦੀ ਸ਼ਾਸਤਰਾਂ ਵਾਲੀ ਵੇਖੋ ਬਾਣੀ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਧਿਆਨ ਲਗਾਈਆ। ਸਤਿਗੁਰ ਸ਼ਬਦ ਦੀ ਜਾਣੋ ਕਹਾਣੀ, ਕੀ ਸਿਫ਼ਤਾਂ ਵਿਚ ਸਲਾਹੀਆ। ਜਲਵਾ ਜੋਤ ਤੱਕੋ ਨੁਰਾਨੀ, ਨੂਰ ਨੁਰਾਨਾ ਵੇਖ ਵਖਾਈਆ। ਆਪਣੇ ਆਪਣੇ ਦੀਨਾਂ ਮਜ਼੍ਹਬਾਂ ਦੀ ਤੱਕੋ ਨਿਸ਼ਾਨੀ, ਕੀ ਨਿਸ਼ਾਨੀ ਗਏ ਦ੍ਰਿੜਾਈਆ। ਸ਼ਰਅ ਜਗਤ ਦੀ ਵੇਖੋ ਜ਼ਿੰਦਗ਼ਾਨੀ, ਜ਼ਿੰਦਗੀ ਜ਼ਿੰਦਗੀ ਵਿਚੋਂ ਖੋਜ ਖੁਜਾਈਆ। ਆਬੇ ਹਯਾਤ ਤੱਕੋ ਤੱਕੋ ਅੰਮ੍ਰਿਤ ਪਾਣੀ, ਬਿਨ ਰਸਨਾ ਰਸ ਖੋਜ ਖੁਜਾਈਆ। ਵੇਦ ਤੱਕੋ ਸ਼ਾਸਤਰ ਨਾਲ ਪੁਰਾਨੀ, ਗਿਆਨ ਗਿਆਨ ਵਿਚੋਂ ਪ੍ਰਗਟਾਈਆ। ਨਿਗਾਹ ਮਾਰੋ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਲਾਹੀਆ। ਫੇਰ ਨੂਰ ਤੱਕੋ ਉਸ ਪਿਤਾ ਪੁਰਖ ਅਸਮਾਨੀ, ਜਿਸ ਦਾ ਇਸਮ ਆਜ਼ਮ ਇਕੋ ਨੂਰ ਅਲਾਹੀਆ। ਜਿਸ ਦੇ ਪਿਛੇ ਸ਼ਰਅ ਦੀ ਦਿਤੀ ਕੁਰਬਾਨੀ, ਜ਼ਿਬਹ ਮਜ਼੍ਹਬ ਦਿਤੇ ਕਰਾਈਆ। ਸ਼ਰੀਅਤ ਦੇ ਬਣ ਕਿਰਸਾਨੀ, ਕਿਰਸ ਕੀਤੀ ਥਾਉਂ ਥਾਈਂਆ। ਕਲਮੇ ਗਾ ਕੇ ਅੰਜੀਲ ਕੁਰਾਨੀ, ਬਾਈਬਲ ਤੁਰੈਤਾਂ ਵੰਡ ਵੰਡਾਈਆ। ਅੱਖਰ ਲਿਖ ਕੇ ਕਲਮ ਕਾਨੀ, ਕਾਇਨਾਤ

ਸਮਝਾਈਆ। ਆਪਣੀ ਆਪਣੀ ਆਪਣੀ ਪਾ ਕੇ ਮੰਜ਼ਲ ਰੁਹਾਨੀ, ਰੂਹ ਬੁਤ ਕੀਤੀ ਸ਼ਨਵਾਈਆ। ਜਰਾ ਨਿਗਾਹ ਮਾਰੋ ਤੁਹਾਡੇ ਜਿਸਮ ਹੋ ਗਏ ਫ਼ਾਨੀ, ਜਗਤ ਨਜ਼ਰ ਕੋਇ ਨਾ ਆਈਆ। ਤੁਹਾਡਾ ਮਜ਼੍ਹਬ ਕਿਹੜਾ ਜਿਹੜਾ ਰਹੇ ਮੁਕਾਮੀ, ਮੁਕੰਮਲ ਦਿਉ ਸੁਣਾਈਆ। ਪਰਵਰਦਿਗਾਰ ਸਾਂਝਾ ਯਾਰ ਪੁਰਖ ਅਕਾਲਾ ਜੁਗ ਜੁਗ ਆਪਣੇ ਨਾਮ ਦੀ ਸਿਫ਼ਤ ਦੇ ਨਾਲ ਕਰਾਉਂਦਾ ਰਿਹਾ ਬਦਨਾਮੀ, ਜੁਗ ਜੁਗ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਸਾਡੀ ਇਕੋ ਆਸਾ, ਆਸ਼ਾ ਦੇਈਏ ਜਣਾਈਆ। ਪਰਮ ਪੁਰਖ ਤੇਰਾ ਭਰਵਾਸਾ, ਦੂਸਰ ਓਟ ਨਾ ਕੋਇ ਤਕਾਈਆ। ਤੇਰੀ ਸ੍ਰਿਸ਼ਟੀ ਤੇਰੀ ਕਾਇਨਾਤ ਤੇਰੀ ਦੁਨੀਆ ਤੇਰਾ ਤਮਾਸ਼ਾ, ਵੇਖਣਹਾਰ ਇਕ ਅਖਵਾਈਆ। ਤੇਰਾ ਰੂਪ ਗੋਪੀ ਕਾਹਨ ਤੇਰੀ ਮੰਡਲ ਰਾਸਾ, ਤੇਰਾ ਨਾਚ ਅਗੰਮ ਅਥਾਹੀਆ। ਤੇਰਾ ਨੂਰ ਜ਼ਹੂਰ ਤੇਰਾ ਤੇਰੇ ਵਿਚੋਂ ਪ੍ਰਕਾਸ਼ਾ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਭੇਦ ਅਭੇਦ ਦੱਸ ਸਕੇ ਨਾ ਕੋਇ ਖੁਲਾਸਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਅਸੀਂ ਤਨ ਵਜੂਦ ਮਹਿਬੂਬ ਤੇਰੇ ਦਾਸੀ ਦਾਸਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਸੇਵ ਕਮਾਈਆ। ਸਾਡੀ ਤਮੰਨਾ ਸਭ ਦੀ ਇਕੋ ਖ਼ਾਹਿਸ਼ਾ, ਖ਼ਾਲਸ ਦੇਈਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਤੇਰੀ ਆਸ ਆਸਾਵੰਦ, ਸਭ ਦੀ ਪੂਰ ਦੇ ਕਰਾਈਆ। ਤੇਰੀ ਸਿਫ਼ਤ ਵਡਿਆਈ ਕਰ ਸਕੇ ਨਾ ਬੱਤੀ ਦੰਦ, ਜਿਹਵਾ ਜ਼ਬਾਨ ਨਾ ਕੋਇ ਚਤੁਰਾਈਆ। ਤੇਰਾ ਪਿਆਰ ਨਰ ਨਿਰੰਕਾਰ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸਭ ਦਾ ਨਿਸ਼ਾਨ ਤੱਕ ਲੈ ਵੇਖ ਲੈ ਆਪਣਾ ਤਾਰਾ ਚੰਦ, ਚੰਦ ਚਾਂਦਨੇ ਧਿਆਨ ਲਗਾਈਆ। ਤੇਰਾ ਹੁਕਮ ਫ਼ਰਮਾਨ ਕਦੇ ਹੋਇਆ ਨਾ ਕਲਮ ਬੰਦ, ਬੰਦੀਖ਼ਾਨੇ ਵਿਚ ਨਾ ਕੋਇ ਰਖਾਈਆ। ਜੁਗ ਚੌਕੜੀ ਕੇਤੇ ਗਏ ਲੰਘ, ਜੁਗ ਜੁਗ ਆਪਣਾ ਪੰਧ ਮੁਕਾਈਆ। ਸਾਡੀ ਸਭ ਦੀ ਸਾਂਝੀ ਇਕੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦ, ਰਹਿਮਤ ਸਚ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਨਾਮ ਆਪਣਾ ਵੰਡ, ਦੂਸਰ ਲੋੜ ਰਹੇ ਨਾ ਰਾਈਆ। ਤੇਰੀ ਜੈਕਾਰ ਹੋਵੇ ਨਵ ਖੰਡ, ਦੀਪ ਸੱਤ ਢੋਲੇ ਗਾਈਆ। ਤੂੰ ਸਭ ਤੋਂ ਵੱਖਰਾ ਬੋਧ ਅਗਾਧਾ ਪੰਡ, ਪੰਡਤ ਤੇਰੀ ਬੇਪਰਵਾਹੀਆ। ਜੋ ਦੀਨ ਦੁਨੀ ਮਾਨਵ ਜ਼ਾਤੀ ਆਪਣੇ ਨਾਮ ਕਲਮੇ ਵਿਚ ਸਾਥੋਂ ਕਰਾਈ ਖੰਡ ਖੰਡ, ਖੰਡੇ ਸ਼ਰਅ ਵਾਲੇ ਆਪ ਪ੍ਰਗਟਾਈਆ। ਦੀਨਾਂ ਮਜ਼੍ਹਬਾਂ ਪਵਾਈ ਕੰਧ, ਹਿੱਸੇ ਜਗਤ ਵਾਲੇ ਵਖਾਈਆ। ਅਸੀਂ ਸਾਰੇ ਚਾਹੁੰਦੇ ਤੇਰਾ ਇਕੋ ਨਾਮ ਕਲਮਾ ਇਕੋ ਹੋਵੇ ਛੰਦ, ਸ਼ਹਿਨਸ਼ਾਹ ਤੇਰੀ ਇਕੋ ਸਿਫ਼ਤ ਸਲਾਹੀਆ। ਪਰ ਮੈਨੂੰ ਇਉਂ ਦਿਸਦਾ ਤੂੰ ਸਾਡੀ ਆਸ਼ਾ ਉਤੇ ਚਾੜ੍ਹਨਾ ਰੰਗ, ਰੰਗ ਭਗਤ ਦਵਾਰ ਕਰਾਈਆ। ਸਾਡਾ ਚਾਰਾ ਕੁਛ ਨਹੀਂ ਚਲਣਾ ਤੇ ਦੀਨਾਂ ਮਜ਼੍ਹਬਾਂ ਹੋਣਾ ਜੰਗ, ਓਏ ਜੰਗਜੂ ਤੇਰਾ ਅੰਤ ਕੋਇ ਨਾ ਪਾਈਆ। ਫਿਰਨੀ ਦਰੋਹੀ ਵਿਚ ਵਰਭੰਡ, ਭੰਡੀ ਜਾਏ ਖ਼ਲਕ ਖ਼ੁਦਾਈਆ। ਤੇਰਾ ਸਮਾਂ ਸੁਹਾਵਣਾ ਧਰਨੀ ਉਤੇ ਜਾਏ ਲੰਘ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਹਿਲੀ ਹਾੜ ਜਿਸ ਭਗਤ ਦਵਾਰੇ ਵਿਚ ਡਾਹਿਆ ਨਹੀਂ ਪਲੰਘ, ਘਰ ਘਰ ਦੇ ਬਿਸਤਰ ਦਏ ਉਠਾਈਆ। ਝਟ ਨਾਰਦ ਆ ਗਿਆ ਵਜਾਉਂਦਾ ਆਪਣੀ ਟਿੰਡ, ਨਾਲ ਬੋਦੀ ਰਿਹਾ ਹਿਲਾਈਆ। ਓ ਜੇ ਖੇੜਾ ਵਸੇਗਾ ਤੇ ਵਸਦਾ ਰਹੇਗਾ ਭਗਤਾਂ ਦਾ ਜੀਉ ਪਿੰਡ, ਪਿੰਡੀ ਵਾਲੇ ਭੋਲੇ ਨਾਥ ਰਹੇ ਸੁਣਾਈਆ।

ਇਹ ਸ਼ਬਦ ਸੰਦੇਸ਼ਾ ਧੁਰ ਫ਼ਰਮਾਨਾ ਹਾੜ ਸਤਾਰਾਂ ਜਾਣਾ ਵਾਲੀ ਹਿੰਦ, ਹਿੰਦੀ ਪੰਜਾਬੀ ਦੋਵੇਂ ਲੇਖ ਬਣਾਈਆ। ਪ੍ਰਗਟ ਹੋਵੇ ਸਿੰਘ ਸਿੰਘ ਦਾ ਸਿੰਘ, ਪੂਰਨ ਦਾ ਪੂਰਨ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਮੈਂ ਖ਼ੁਸ਼ੀਆਂ ਢੋਲੇ ਗਾਵਾਂ, ਜਨ ਭਗਤੋ ਦਿਆਂ ਸੁਣਾਈਆ। ਸ਼ਹਿਨਸ਼ਾਹੀ ਸੰਮਤ ਵੇਖ ਲਓ ਨਾਵਾਂ, ਨਵਾਂ ਖੰਡਾਂ ਧਿਆਨ ਲਗਾਈਆ। ਜਿਸ ਦਰੋਹੀ ਫੇਰਨੀ ਵਿਚ ਗਰਾਵਾਂ, ਗ੍ਰਹਿ ਗ੍ਰਹਿ ਆਪਣਾ ਹੁਕਮ ਵਰਤਾਈਆ। ਸ਼ਾਹ ਸੁਲਤਾਨਾਂ ਕਰੇ ਨਿਥਾਵਾਂ, ਸੀਸ ਤਾਜ ਨਾ ਕੋਇ ਸੁਹਾਈਆ। ਬਲ ਰਹੇ ਕਿਸੇ ਨਾ ਬਾਹਵਾਂ, ਭੁਜਾਂ ਰੋਵਣ ਮਾਰਨ ਧਾਹੀਆ। ਵਿਛੋੜਾ ਦਿਸੇ ਪੁਤਰਾਂ ਮਾਵਾਂ, ਪਿਤਾ ਗੋਦ ਨਾ ਕੋਇ ਸੁਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕੁਰਲਾਏ ਵਾਂਗ ਕਾਂਵਾਂ, ਕੂਕ ਕੂਕ ਸੁਣਾਈਆ। ਨਾਰਦ ਕਹੇ ਜਨ ਭਗਤੋ ਪ੍ਰਭੂ ਦਾ ਭਗਤ ਅਗੇ ਰਹਿਣਾ ਨਹੀਂ ਕੋਈ ਲਾਵਾਂ, ਧਰਮ ਦੀ ਧਾਰ ਧਾਰ ਵਿਚ ਸਮਾਈਆ। ਪਹਿਲੀ ਹਾੜ ਸੰਦੇਸ਼ਾ ਦੇ ਕੇ ਮੈਂ ਨੌਵਾਂ ਖੰਡਾਂ ਵਿਚ ਜਾਵਾਂ, ਭੱਜਾਂ ਚਾਈਂ ਚਾਈਂਆ। ਹਾੜ ਸਤਾਰਾਂ ਸਭ ਦੀਆਂ ਖ਼ਬਰਾਂ ਲੈ ਕੇ ਆਵਾਂ, ਬਚਿਆ ਰਹਿਣ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਕਰ ਕੇ ਆਵੇ ਸਲਾਹਵਾਂ, ਮਸ਼ਵਰਾ ਮਸ਼ਵਰੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਰੰਗ ਕਹੇ ਮੇਰਾ ਰੰਗ ਅਨੂਪ, ਰੰਗਤ ਸਮਝ ਕਿਸੇ ਨਾ ਆਈਆ। ਮੇਰਾ ਮਾਲਕ ਇਕੋ ਭੂਪ, ਸ਼ਹਿਨਸ਼ਾਹ ਬੇਪਰਵਾਹੀਆ। ਜਿਹੜਾ ਵਸੇ ਆਪਣੀ ਕੂਟ, ਦਿਸ਼ਾ ਨਜ਼ਰ ਕੋਇ ਨਾ ਪਾਈਆ। ਉਹ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਸਭ ਦਾ ਵੇਖੇ ਕੂਚ, ਕੂਚਾ ਗਲੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੇਰੇ ਕੋਲ ਪੁਰਾਣੀਆਂ ਕਿਤਾਬਾਂ, ਜਗਤ ਅੱਖਰਾਂ ਤੋਂ ਬਿਨਾ ਸੋਭਾ ਪਾਈਆ। ਜਿਨ੍ਹਾਂ ਦੇ ਵਿਚ ਅਗੰਮੀ ਹਿਸਾਬਾ, ਅੰਕੜਿਆਂ ਵਿਚ ਲੇਖ ਨਾ ਕੋਇ ਬਣਾਈਆ। ਮੈਂ ਖ਼ੁਸ਼ੀ ਨਾਲ ਦੱਸਾਂ ਸਤਾਰਾਂ ਹਾੜ ਮਾਝੇ ਵਾਲਿਆਂ ਆਉਣਾ ਨਾਲ ਮਜਾਜਾ, ਆਕੜ ਪ੍ਰਭੂ ਪਿਆਰ ਬਣਾਈਆ। ਦੁਆਬੇ ਵਾਲਿਆਂ ਵਜਾਉਣਾ ਅਗੰਮੀ ਵਾਜਾ, ਬਿਨ ਰਸਨਾ ਜਿਹਵਾ ਆਖ ਸੁਣਾਈਆ। ਮਾਲਵੇ ਵਾਲਿਆਂ ਸ਼ਬਦੀ ਧੁਨ ਦਾ ਸੁਣਾਉਣਾ ਸਾਜਾ, ਸਾਜਣ ਮੀਤ ਦੇਣਾ ਦ੍ਰਿੜਾਈਆ। ਜੰਮੂ ਵਾਲਿਆਂ ਕੂਕ ਕੇ ਕਹਿਣਾ ਮਾਹੀ ਆ ਜਾ, ਤੇਰੀ ਓਟ ਤਕਾਈਆ। ਦਿੱਲੀ ਵਾਲਿਆਂ ਕਹਿਣਾ ਤੇਰੀ ਚਰਨ ਧੂੜ ਇਸ਼ਨਾਨ ਅਗੰਮੀ ਮਾਘਾ, ਮਗਨ ਆਪਣੇ ਨਾਲ ਕਰਾਈਆ। ਇਟਾਰਸੀ ਵਾਲੇ ਕਹਿਣ ਹੰਸ ਬਣਾ ਦੇ ਕਾਗਾ, ਕਾਗ ਹੰਸ ਰੂਪ ਬਦਲਾਈਆ। ਕਾਨਪੁਰ ਪੂਨਾ ਸੰਗਤ ਦਾ ਹਿਰਦਾ ਹੋਵੇ ਜਾਗਾ, ਭੁਪਾਲ ਦਿਆਲ ਨਾਲ ਮਿਲਾਈਆ। ਕਲਕਤੇ ਵਾਲਿਆਂ ਬੁਝੀ ਹੋਵੇ ਆਗਾ, ਪਟਨੇ ਪਟਨੇ ਵਾਲਿਆਂ ਦਾ ਲੇਖਾ ਤੱਕਣਾ ਧੁਰ ਦਾ ਮਾਹੀਆ। ਹਰਿ ਸੰਗਤ ਦੀ ਧਾਰ ਸਭ ਨੇ ਕਹਿਣਾ ਪੁਰਖ ਅਕਾਲ ਤੂੰ ਹੀ ਸਭ ਦਾ ਮਾਈ ਬਾਪਾ, ਦੂਜਾ ਨਜ਼ਰ ਕੋਇ ਨਾ ਆਈਆ। ਪੰਜਾਂ ਪਿਆਰਿਆਂ ਆਪਣੇ ਕੋਲ ਰਖਣਾ ਬੇਰੀ ਦਾ ਇਕ ਇਕ ਛਾਪਾ, ਛੱਪਰ ਸੀਸ ਉਤੇ ਸੁਹਾਈਆ। ਪੰਜਾਂ ਲਿਖਾਰੀਆਂ ਲੋਹੇ ਦੀ ਪਾਉਣੀ ਇਕ ਇਕ ਛਾਪਾ, ਛੁਪਕੇ ਉਂਗਲਾਂ ਨਾਲ ਸੁਹਾਈਆ। ਪੰਜਾਂ ਦਰਬਾਰੀਆਂ ਦੀਪਕ ਜਗਾਉਣਾ ਮਿੱਟੀ ਨਾਲ ਮਿਲਾ ਕੇ ਆਟਾ, ਮੁਖ ਪੰਜ ਪੰਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਹਾੜ ਕਹੇ ਮੈਂ ਵੇਖਾਂ ਅਸਮਾਨ

ਜ਼ਮੀਨਾਂ, ਬਿਨਾ ਨੈਣਾਂ ਨੈਣ ਉਠਾਈਆ। ਜਨ ਭਗਤਾਂ ਦੇ ਸੀਨੇ ਉਤੇ ਲਿਖਿਆ ਹੋਵੇ ਹਾੜ ਮਹੀਨਾ, ਜੋ ਭਗਤ ਦਵਾਰੇ ਵਿਚ ਆਈਆ। ਗੁਲਜਾਰ ਸਿੰਘ ਮੁਖ ਦੇ ਨਾਲ ਵਜਾਏ ਬੀਨਾ, ਬਿਨਾ ਖ਼ੁਸ਼ੀ ਤੋਂ ਖ਼ੁਸ਼ੀ ਬਣਾਈਆ। ਮਾਝੇ ਵਾਲੇ ਨੌ ਗੁਰਮੁਖ ਰੂਪ ਧਾਰਿਆ ਹੋਵੇ ਵਾਂਗ ਚੀਨਾ, ਚੀਨੀ ਆਪਣਾ ਰੂਪ ਬਦਲਾਈਆ। ਨੌ ਗੁਰਮੁਖ ਦੁਆਬੇ ਵਾਲੇ ਮਸਤਕ ਲਿਖਿਆ ਹੋਵੇ ਜੈਪੀਨਾ, ਜੈਪਨ ਰੰਗ ਰੰਗਾਈਆ। ਮਾਲਵੇ ਵਾਲਿਆਂ ਸੱਜੇ ਕੰਧੇ ਤੇ ਲਿਖਿਆ ਹੋਵੇ ਰਹੀਮਾ, ਤੇਰੀ ਰਹਿਮਤ ਬੇਪਰਵਾਹੀਆ। ਜੰਮੂ ਸੰਗਤ ਇਕ ਲੇਖ ਬਣਾਉਣਾ ਸੱਜੇ ਮੱਕਾ ਤੇ ਖੱਬੇ ਮਦੀਨਾ, ਸਾਢੇ ਤਿੰਨ ਹੱਥ ਲੰਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪਣੀ ਖੇਲ ਖਿਲਾਈਆ। ਹਾੜ ਕਹੇ ਮੈਂ ਖ਼ਬਰ ਸੁਣਾਵਾਂ ਚੰਗੀ, ਸਤਿਗੁਰ ਸ਼ਬਦ ਰਿਹਾ ਜਣਾਈਆ। ਮਾਝੇ ਮਾਲਵੇ ਦੁਆਬੇ ਜੰਮੂ ਇਕ ਇਕ ਗੁਰਮੁਖ ਤਿਆਰ ਕਰਨਾ ਭੁਜੰਗੀ, ਪਰਦਾ ਨਾ ਕੋਇ ਰਖਾਈਆ। ਪੰਜਾਂ ਦਾ ਰੂਪ ਹੋਵੇ ਜੰਗੀ, ਸ਼ਸਤਰ ਸ਼ਸਤਰਾਂ ਨਾਲ ਸੁਹਾਈਆ। ਪੰਜਾਂ ਪੰਜਾਂ ਦੇ ਕੋਲ ਖੜਗ ਹੋਵੇ ਨੰਗੀ, ਤਿੱਖੀ ਧਾਰ ਨਾਲ ਵਡਿਆਈਆ। ਸ਼ਿਵ ਸਿੰਘ ਭਗਤ ਦਵਾਰੇ ਉਤੇ ਚੜ੍ਹ ਕੇ ਪਾਏਗਾ ਭੰਡੀ, ਕੂਕ ਕੂਕ ਸੁਣਾਈਆ। ਉਹ ਦੁਨੀਆ ਵਾਲਿਓ ਇਹ ਪ੍ਰਭੂ ਦੀ ਓਝੜ ਡੰਡੀ, ਰਸਤਾ ਬਿਖੜਾ ਵੇਖ ਵਖਾਈਆ। ਜੋ ਫਿਰਦਾ ਸਭ ਦੇ ਕੰਢੀ, ਘਾਟਾਂ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਹਾੜ ਕਹੇ ਮੈਂ ਹਕੀਕਤ ਦੱਸਾਂ, ਮਾਲਕ ਹਕ ਜਣਾਈਆ। ਖ਼ੁਸ਼ੀਆਂ ਦੇ ਵਿਚ ਨੱਸਾਂ, ਭੱਜਾਂ ਵਾਹੋ ਦਾਹੀਆ। ਜਨ ਭਗਤੋ ਹਾੜ ਸਤਾਰਾਂ ਭਗਤ ਦਵਾਰੇ ਦੇ ਉਤੇ ਸਭ ਦੀਆਂ ਲੱਗੀਆਂ ਹੋਣ ਅੱਖਾਂ, ਸੋਹੰ ਨੈਣਾਂ ਵੇਖ ਵਖਾਈਆ। ਫੇਰ ਚੌਥੀ ਮੰਜ਼ਲ ਤੋਂ ਤੁਹਾਡੇ ਅੰਦਰ ਨੱਸਾਂ, ਘਰ ਘਰ ਡੇਰਾ ਲਾਈਆ। ਤੁਹਾਡੇ ਮੰਦਰ ਟਿਕਾਂ ਸ਼ਬਦੀ ਧਾਰ ਮਾਰ ਕੇ ਸੱਟਾਂ, ਕੂੜ ਕਿਰਿਆ ਬਾਹਰ ਕਢਾਈਆ। ਨੌਵਾਂ ਦਵਾਰਿਆਂ ਤੱਕਾਂ ਹੱਦਾਂ, ਹੱਦ ਹਦੂਦਾਂ ਨਾ ਕੋਇ ਵੰਡਾਈਆ। ਜਿਸ ਸਤਿਗੁਰ ਸ਼ਬਦ ਦੀਆਂ ਮਾਰਦੇ ਰਹੇ ਗੱਪਾਂ, ਕੀ ਸ਼ਬਦੀ ਸ਼ਬਦ ਜਣਾਈਆ। ਉਸ ਦਾ ਇਕੋ ਟਿਕਾਣਾ ਇਕੋ ਮੰਦਰ ਇਕੋ ਗ੍ਰਹਿ ਦਸਣਾ ਪਤਾ, ਪਤਿਪਰਮੇਸ਼ਵਰ ਹੋ ਕੇ ਆਪ ਸਮਝਾਈਆ। ਜਿਸ ਮੰਜ਼ਲ ਦਾ ਇਸ਼ਾਰਾ ਕਰ ਕੇ ਗਿਆ ਨਾਨਕ ਤਪਾ, ਬਿਨਾ ਤਪੱਸਿਆ ਤੋਂ ਤੁਹਾਨੂੰ ਦੇਣਾ ਵਖਾਈਆ। ਪਿਛਲਾ ਸਮਾਂ ਨੌ ਸੰਮਤ ਤੋਂ ਇੱਕੀ ਤੱਕ ਪਿਛਲਿਆਂ ਨਾਲ ਟੱਪਾ, ਜੋ ਭਵਿਖਤਾਂ ਵਿਚ ਗਏ ਸੁਣਾਈਆ। ਹੁਣ ਇਕੋ ਅੱਖਰ ਖੇਲ ਖਿਲਾਉਣਾ ਪੱਪਾ, ਪਾਰਬ੍ਰਹਮ ਪ੍ਰਭ ਪੂਰਨ ਵੇਸ ਵਟਾਈਆ। ਜਿਸ ਦਾ ਨੂਰ ਕਦੇ ਨਾ ਛੁਪਾ, ਛੁਪਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਰ ਨਿਰੰਤਰ ਇਕੋ ਨਾਮ ਮੰਤਰ ਦਾ ਦੇ ਰਸਾ, ਰਸਤਾ ਆਪਣਾ ਦਏ ਵਖਾਈਆ।

੨ ਹਾੜ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ ਕਾਬਲ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਮਹਿਬੂਬਾ, ਮਿਹਰਵਾਨ ਮਹਿਬਾਨ ਬੀਦੋ ਤੇਰੀ ਸ਼ਰਨਾਈਆ। ਤੇਰਾ ਖੇਲ ਤਕਿਆ ਅਰਸ਼ ਅਰੂਜਾ, ਆਲੀਜਾਹ ਤੇਰੀ ਵਡਿਆਈਆ।

ਮੈਂ ਜਿਧਰ ਵੇਖਾਂ ਮੌਜੂਦਾ, ਹਰ ਘਟ ਬੈਠਾ ਨਜ਼ਰੀ ਆਈਆ। ਮੇਰੀ ਆਸ਼ਾ ਇਕੋ ਮੰਜ਼ਲ ਹਕ ਮਕਸੂਦਾ, ਮਿਹਰਵਾਨ ਦਿਆਂ ਸੁਣਾਈਆ। ਨੌ ਸੱਤ ਸ਼ਰਅ ਦੀ ਤੋੜ ਹਦੂਦਾ, ਹੱਦ ਰਹਿਣ ਕੋਇ ਨਾ ਪਾਈਆ। ਤੇਰਾ ਖੇਲ ਤੱਕਾਂ ਅਜੂਬਾ, ਅਜਬ ਨਿਰਾਲੀ ਆਪਣੀ ਧਾਰ ਦੇ ਸਮਝਾਈਆ। ਦੀਨ ਦੁਨੀ ਅੰਦਰ ਭਾਉ ਰਹੇ ਨਾ ਦੂਜਾ, ਦੁਤੀਆ ਭੇਵ ਦੇਣਾ ਚੁਕਾਈਆ। ਅੰਤਰ ਆਤਮ ਪਰਦਾ ਖੋਲ ਦੇ ਗੂਝਾ, ਗੁਰ ਸਤਿਗੁਰ ਸ਼ਬਦ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਸਦੇ ਆਪਣਾ ਮੁੱਦਾ, ਮੁੱਦਤ ਦੇ ਵਿਛੜੇ ਲਏ ਮਿਲਾਈਆ। ਮੈਂ ਡੰਡਾਵਤ ਬੰਦਨਾ ਕਰਾਂ ਨਿਮਾਣੀ ਬਸੁਧਾ, ਧਰਤ ਧਵਲ ਧੌਲ ਹੋ ਕੇ ਸੀਸ ਨਿਵਾਈਆ। ਸ੍ਰੀ ਭਗਵਾਨਾ ਨੌਜਵਾਨਾ ਸਤਿ ਸਚ ਮੇਰੇ ਉਤੇ ਕਰ ਦੇ ਉਘਾ, ਉਗਣ ਆਥਣ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਤੇਰੀ ਮਹਿੰਮਾ ਸਦਾ ਅਗਣਤ, ਗਣਤੀ ਗਣਤ ਨਾ ਕੋਇ ਗਿਣਾਈਆ। ਤੇਰਾ ਵੇਸ ਅਨੇਕਾ ਰੂਪ ਅਨੰਤ, ਅਕਲ ਕਲਧਾਰੀ ਤੇਰੀ ਵਡਿਆਈਆ। ਮੈਂ ਦਰਵੇਸ਼ਣ ਦਰ ਤੇ ਮੰਗਤ, ਭਿਖਾਰਨ ਹੋ ਕੇ ਝੋਲੀ ਡਾਹੀਆ। ਦੀਨ ਦੁਨੀ ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਬੋਧ ਅਗਾਧਾ ਬਣ ਪੰਡਤ, ਬੁੱਧੀ ਤੋਂ ਪਰੇ ਦੇ ਸਮਝਾਈਆ। ਤੇਰਾ ਇਕੋ ਨਾਮ ਨਿਧਾਨਾ ਸ੍ਰੀ ਭਗਵਾਨਾ ਹੋਵੇ ਸੰਨਤ, ਦੂਸਰ ਵੰਡ ਨਾ ਕੋਇ ਵੰਡਾਈਆ। ਸਤਿ ਸਚ ਬਣਾ ਦੇ ਬਣਤ, ਕੂੜੀ ਕਿਰਿਆ ਡੇਰਾ ਢਾਹੀਆ। ਤੇਰਾ ਲਹਿਣਾ ਦੇਣਾ ਜੇਰਜ ਅੰਡਜ, ਉਤਭੁਜ ਸੇਤਜ ਤੇਰੀ ਧਾਰ ਸਮਾਈਆ। ਤੂੰ ਲੇਖਾ ਵੇਖ ਲੈ ਪੰਜ ਪੰਕਜ, ਪਾਰਬ੍ਰਹਮ ਆਪਣਾ ਪਰਦਾ ਲਾਹੀਆ। ਜੋ ਇਸ਼ਾਰਾ ਕਰ ਕੇ ਗਿਆ ਭਗਤੀ ਦੀ ਧਾਰ ਵਿਚ ਜਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਤੱਕ ਖ਼ਾਹਿਸ਼, ਤਮੰਨਾ ਤੇਰੇ ਅਗੇ ਰਖਾਈਆ। ਮੇਰਾ ਤਨ ਵਜੂਦ ਨਹੀਂ ਕੋਈ ਲਾਸ਼, ਸਵਾਸ ਸਾਹ ਨਾ ਕੋਇ ਰਖਾਈਆ। ਮੇਰੇ ਕੋਲ ਅਵਤਾਰ ਪੈਗ਼ੰਬਰ ਗੁਰੂਆਂ ਦੇ ਸੰਦੇਸ਼ੇ ਖ਼ਾਸ, ਖ਼ਸੂਸੀਅਤ ਵਿਚ ਦ੍ਰਿੜਾਈਆ। ਨਿਰਗੁਣ ਨੂਰ ਤੇਰਾ ਅਥਾਹ ਪ੍ਰਕਾਸ਼, ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਤੇਰਾ ਦਰਸ਼ਨ ਪਾਈਆ। ਮੇਰਾ ਜਗਤ ਵਿਸ਼ਿਆਂ ਵਾਲਾ ਨਹੀਂ ਵਿਸ਼ਵਾਸ਼, ਵਿਸ਼ਵ ਦਾ ਪਰਦਾ ਦੇਣਾ ਚੁਕਾਈਆ। ਮੈਨੂੰ ਇਸ਼ਾਰਾ ਦੇਵੇ ਸ਼ੰਕਰ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮਪੁਰੀ ਧਿਆਨ ਲਗਾਈਆ। ਵਿਸ਼ਨੂੰ ਵਿਸ਼ਵ ਦੀ ਧਾਰ ਰਿਹਾ ਆਖ, ਬਿਨ ਅੱਖਰਾਂ ਤੋਂ ਰਿਹਾ ਸਮਝਾਈਆ। ਖੇਲ ਤੱਕ ਪੁਰਖ ਅਬਿਨਾਸ਼, ਕੀ ਕਰਤਾ ਕਾਰ ਕਮਾਈਆ। ਜਿਸ ਦੀ ਨਿਰਗੁਣ ਸਰਗੁਣ ਪੈਂਦੀ ਰਾਸ, ਬਿਨਾ ਗੋਪੀ ਕਾਹਨ ਆਪਣੀ ਖੇਲ ਰਚਾਈਆ। ਸੋ ਸਵਾਮੀ ਅੰਤਰਜਾਮੀ ਭਗਤ ਸੁਹੇਲਾ ਭਗਤਾਂ ਪਾਸ, ਭਗਵਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਸਾਹਿਬ ਸਤਿਗੁਰ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਤੇਰੀ ਸ਼ਰਨਾਈਆ। ਆ ਕੇ ਵੇਖ ਮੁਰੀਦਾਂ ਹਾਲ, ਮੁਰਸ਼ਦ ਬੇਪਰਵਾਹੀਆ। ਮੇਰੀ ਬੇਨੰਤੀ ਮੰਨ ਸਵਾਲ, ਸਾਜਸ ਤੱਕ ਖ਼ਲਕ ਖ਼ੁਦਾਈਆ। ਜਗਤ ਜਗਿਆਸੂ ਹੋਏ ਬੇਹਾਲ, ਬਹਿਬਲ ਹੋ ਕੇ ਮਾਰਨ ਧਾਹੀਆ। ਸਭ ਦੇ ਸਿਰ ਤੇ ਕੂਕੇ ਕਾਲ, ਨਗਾਰਾ ਰਿਹਾ ਵਜਾਈਆ। ਸੰਬਲ ਬਹਿ ਕੇ ਕਰ ਸੰਭਾਲ, ਸਿਰ ਸਿਰ

ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਚੌਦਾਂ ਤਬਕਾਂ ਵੱਜੇ ਤਾਲ, ਤਾਲ ਤਲਵਾੜਾ ਮੁਹੰਮਦ ਰਿਹਾ ਵਜਾਈਆ। ਈਸਾ ਤੇਰੇ ਇਸਮ ਦੀ ਕਰੇ ਭਾਲ, ਬਿਨਾ ਜਿਸਮ ਜਮੀਰ ਧਿਆਨ ਲਗਾਈਆ। ਮੂਸਾ ਪਿਛਲੀ ਲੇਖੇ ਲਾਉਣੀ ਘਾਲ, ਪਰਦਾ ਪਰਦਿਆਂ ਵਿਚੋਂ ਉਠਾਈਆ। ਧਰਨੀ ਕਹੇ ਭਗਤ ਸੁਹੇਲੇ ਤੱਕਣੇ ਆਪਣੇ ਬਾਲ, ਬਚਪਨ ਸਭ ਦਾ ਵੇਖ ਵਖਾਈਆ। ਸਤਿਗੁਰ ਸ਼ਬਦ ਬਣਾ ਦਲਾਲ, ਵਿਚੋਲਾ ਇਕੋ ਸਚ ਸਮਝਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਹਰਿ ਸੰਤ ਸੁਹੇਲੇ ਤੇਰੀ ਕਰਨ ਕਿਤੇ ਨਾ ਭਾਲ, ਖੋਜਨ ਬਨ ਕੋਇ ਨਾ ਜਾਈਆ। ਦੀਆ ਬਾਤੀ ਕਮਲਾਪਾਤੀ ਗੁਰਮੁਖਾਂ ਅੰਤਰ ਦੇਣਾ ਬਾਲ, ਨਿਰਗੁਣ ਨੂਰ ਕਰ ਰੁਸ਼ਨਾਈਆ। ਭਾਗ ਲਗਾ ਦੇ ਕਾਇਆ ਮਾਟੀ ਖਾਲ, ਖ਼ਲਕ ਦੇ ਖ਼ਾਲਕ ਤੇਰੀ ਵਡ ਵਡਿਆਈਆ। ਕਲਜੁਗ ਵਿਚ ਸਤਿਜੁਗ ਬਦਲ ਕੇ ਆਪਣੀ ਚਾਲ, ਚਾਰੋਂ ਕੁੰਟ ਹੋ ਸਹਾਈਆ। ਨਾਮ ਨਿਧਾਨਾ ਦੇ ਧਨ ਮਾਲ, ਅਤੋਟ ਅਤੁਟ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਵਾਮੀ ਸਚ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗਾਂ ਭੀਖ, ਭਿਖਕ ਹੋ ਕੇ ਝੋਲੀ ਡਾਹੀਆ। ਬਾਲਮੀਕ ਦੇ ਸੀਨੇ ਵਾਲੀ ਵੇਖ ਤਵਾਰੀਖ, ਜਿਸ ਦੀ ਤਾਰੀਫ਼ ਜਗਤ ਨਾ ਕੋਇ ਸਮਝਾਈਆ। ਮੈਂ ਤੇਰੇ ਕਦਮਾਂ ਰਖਾਂ ਸੀਸ, ਬਿਨ ਸੀਸ ਸੀਸ ਝੁਕਾਈਆ। ਤੂੰ ਸਵਾਮੀ ਮੇਰਾ ਜਗਦੀਸ਼, ਜਗਦੀਸ਼ਰ ਬੇਪਰਵਾਹੀਆ। ਮੈਂ ਪੈਗ਼ੰਬਰਾਂ ਦੀ ਸੁਣੀ ਹਦੀਸ, ਹਜ਼ਰਤਾਂ ਪੈਗ਼ਾਮ ਦਿਤੇ ਸੁਣਾਈਆ। ਮੈਂ ਗੋਬਿੰਦ ਦਾ ਲੇਖਾ ਜਾਣਿਆ ਬੀਸ ਇਕੀਸ, ਬੀਸ ਇਕੀਸਾ ਇਕੋ ਨਜ਼ਰੀ ਆਈਆ। ਨਿਰਾਕਾਰ ਨਿਰੰਕਾਰ ਮੇਰੇ ਉਤੇ ਬਦਲ ਦੇ ਰੀਤ, ਰੀਤੀਵਾਨ ਤੇਰੀ ਓਟ ਤਕਾਈਆ। ਇਕੋ ਕਾਇਆ ਕਾਅਬਾ ਸਭ ਨੂੰ ਦੱਸ ਦੇ ਮੰਦਰ ਮਸੀਤ, ਗੁਰੂਦਵਾਰ ਗੁਰਦੇਵ ਇਕੋ ਦੇਣਾ ਸਮਝਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਦੇ ਆਪਣੀ ਪ੍ਰੀਤ, ਪ੍ਰੀਤਮ ਹਕ ਹਕ ਸਮਝਾਈਆ। ਝਗੜਾ ਮੇਟ ਦੇ ਊਚ ਨੀਚ, ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਕਲਜੁਗ ਅੰਧੇਰਾ ਰਹੇ ਨਾ ਤਾਰੀਕ, ਬਿਨ ਸੂਰੀਆ ਚੰਦ ਕਰ ਰੁਸ਼ਨਾਈਆ। ਮੇਰੇ ਉਤੇ ਏਸੇ ਥਾਂ ਬਾਲਮੀਕ ਨੇ ਮਾਰੀ ਸੀ ਲੀਕ, ਲਾਈਨ ਖੱਬੇ ਹੱਥ ਖਿਚਾਈਆ। ਨਾਲ ਆਸ਼ਾ ਰਖੀ ਉਮੀਦ, ਤ੍ਰਿਸ਼ਨਾ ਤਰੇਤਾ ਦੁਆਪਰ ਕਲਜੁਗ ਅੰਤ ਜਣਾਈਆ। ਮੇਰਾ ਸਵਾਮੀ ਠਾਕਰ ਆਵੇ ਠੀਕ, ਕਰਤਾ ਧੁਰਦਰਗਾਹੀਆ। ਜੋ ਦੀਨ ਦੁਨੀ ਦੀ ਬਦਲੇ ਨੀਤ, ਨੀਤੀਵਾਨ ਇਕ ਅਖਵਾਈਆ। ਆਪਣੇ ਸ਼ਬਦ ਨਾਲ ਧਰਨੀ ਕਹੇ ਮੇਰੀ ਕਰੇ ਤਸਦੀਕ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਸੋ ਵਕਤ ਸੁਹੰਜਣਾ ਪਿਛਲਾ ਗਿਆ ਬੀਤ, ਅਗਲੀ ਅਗੇ ਗੰਢ ਪਵਾਈਆ। ਮੈਂ ਨਿਮਾਣੀ ਮਾਟੀ ਹਸਤ ਕੀਟ, ਕੀਟ ਕੀਟਾਂ ਦਿਤੀ ਵਡਿਆਈਆ। ਧਰਨੀ ਕਹੇ ਮੇਰਾ ਭਾਗ ਬਣਾਇਆ ਚਰਨ ਛੁਹਾ ਕੇ ਪੀਠ, ਥਾਪੀ ਪੁਸ਼ਤ ਪਨਾਹ ਲਗਾਈਆ। ਮੈਂ ਕਰਵਟ ਬਦਲ ਕੇ ਦਰਸ਼ਨ ਪਾਇਆ ਮੇਰੀ ਨਿਕਲ ਗਈ ਚੀਕ, ਚੀਕ ਚਿਹਾੜਾ ਦੀਨ ਦੁਨੀ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੇਰੀ ਆਦਿ ਜੁਗਾਦੀ ਜੁਗ ਜੁਗ ਦੀ ਭੁਲ ਨਾ ਜਾਏ ਪ੍ਰੀਤ, ਪ੍ਰੀਤਮ ਹੋ ਕੇ ਲਹਿਣਾ ਦੇਣਾ ਮੇਰੀ ਝੋਲੀ ਪਾਈਆ।

੩ ਹਾੜ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਮੇਰੇ ਬੇਪ੍ਰਵਾਹ, ਪੁਰਖ ਅਕਾਲ ਤੇਰੀ ਵਡਿਆਈਆ। ਮੈਂ ਸਿਫ਼ਤਾਂ ਵਿਚ ਕਰਾਂ ਵਾਹ ਵਾਹ, ਤੇਰਾ ਖੇਲ ਅਗੰਮ ਅਥਾਹੀਆ। ਮੇਰੇ ਉਤੇ ਤੇਰੇ ਟਿੱਲੇ ਪਰਬਤ ਜਲ ਥਲ ਅਸਗਾਹ, ਮਹੀਅਲ ਆਪਣਾ ਰੰਗ ਰੰਗਾਈਆ। ਨਵ ਸੱਤ ਖੇਲ ਦਿਤਾ ਖਿਲਾ, ਧੁਰ ਦੀ ਰਚਨਾ ਰਚਨ ਰਚਾਈਆ। ਤਨ ਵਜੂਦ ਦਿਤੇ ਸੁਹਾ, ਮਾਨਸ ਮਾਨਵ ਵੰਡ ਵੰਡਾਈਆ। ਧੁਰ ਸੰਦੇਸੇ ਨਾਮ ਸੁਣਾ, ਨਾਮ ਕਲਮੇ ਕੀਤੀ ਪੜ੍ਹਾਈਆ। ਅਵਤਾਰ ਪੈਗ਼ੰਬਰ ਗੁਰੂ ਰੂਪ ਬਦਲਾ, ਨਿਰਗੁਣ ਸਰਗੁਣ ਲਈ ਅੰਗੜਾਈਆ। ਹੁਕਮ ਸੰਦੇਸਾ ਦੇ ਕੇ ਸਹਿਜ ਸੁਭਾ, ਸਾਹਿਬ ਸਵਾਮੀ ਆਪਣਾ ਹੁਕਮ ਸੁਣਾਈਆ। ਕਲਜੁਗ ਲੇਖਾ ਦਿਤਾ ਗਿਣਾ, ਅਣਗਿਣਤ ਤੇਰੀ ਵਡਿਆਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਧਰਨੀ ਕਹੇ ਮੈਂ ਨੇਤਰ ਨੈਣਾਂ ਨੀਰ ਰਹੀ ਵਹਾ, ਛਹਿਬਰ ਸ਼ਰਅ ਵਾਲੀ ਲਗਾਈਆ। ਮਿਹਰ ਕਰ ਮੇਰੇ ਮਿਹਰਵਾਂ, ਮਿਹਰਵਾਨ ਮਹਿਬੂਬ ਤੇਰੀ ਵਡਿਆਈਆ। ਦਿਵਸ ਰੈਣ ਰਹੀ ਕੁਰਲਾ, ਕਾਅਬਿਆਂ ਖੋਜ ਖੁਜਾਈਆ। ਸਚ ਸਵਾਮੀ ਅੰਤਰਜਾਮੀ ਦਰ ਦਵਾਰੇ ਫੇਰਾ ਪਾ, ਘਰ ਠਾਂਡੇ ਅੱਖ ਉਠਾਈਆ। ਮੈਂ ਨਿਮਾਣੀ ਪਕੜ ਬਾਂਹ, ਕੋਝੀ ਕਮਲੀ ਲੈ ਉਪਾਈਆ। ਝਗੜਾ ਮਿਟਾ ਦੇ ਸੂਰ ਗਾਂ, ਛੁਰੀ ਸ਼ਰਅ ਨਾ ਕੋਇ ਚਲਾਈਆ। ਧਰਨੀ ਕਹੇ ਮੈਂ ਜਗਤ ਦੀ ਧਰਤੀ ਮਾਂ, ਮਾਯੂਸੀ ਵਿਚ ਸੀਸ ਝੁਕਾਈਆ। ਮੇਰੇ ਉਤੇ ਹੰਸ ਬਣਾ ਦੇ ਕਾਂ, ਕਾਗ ਹੰਸ ਉਡਾਈਆ। ਇਕੋ ਤੇਰਾ ਕਲਮਾ ਹੋਵੇ ਨਾਂ, ਨਾਉਂ ਨਿਰੰਕਾਰ ਦੇਣਾ ਸਮਝਾਈਆ। ਜਨ ਭਗਤਾਂ ਬਖ਼ਸ਼ ਦੇ ਠੰਡੀ ਛਾਂ, ਅਗਨੀ ਤਤ ਤਤ ਬੁਝਾਈਆ। ਮੈਂ ਤੇਰਾ ਖੇਲ ਤੱਕਾਂ ਨਾਲ ਚਾਅ, ਚਾਓ ਘਨੇਰਾ ਇਕ ਦ੍ਰਿੜਾਈਆ। ਚਰਨ ਕਵਲ ਬਲ ਬਲ ਜਾਂ, ਬਲਹਾਰੀ ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਰੰਗ ਰੰਗਾਈਆ। ਧਰਨੀ ਕਹੇ ਮੈਂ ਤੇਰਾ ਕੀਤਾ ਇੰਤਜ਼ਾਰ, ਮੇਰਾ ਅੰਤਸ਼ਕਰਨ ਵੇਖ ਵਖਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਜ਼ਾਹਰ ਜ਼ਹੂਰ ਤੇਰੀ ਓਟ ਤਕਾਈਆ। ਸਾਚਾ ਬਖ਼ਸ਼ ਦੇ ਇਕ ਦੀਦਾਰ, ਦੀਦਾ ਦਾਨਿਸਤਾ ਨਜ਼ਰੀ ਆਈਆ। ਠਾਂਡੇ ਦਰ ਕਰਾਂ ਪੁਕਾਰ, ਨਿਵ ਨਿਵ ਸੀਸ ਨਿਵਾਈਆ। ਤੂੰ ਮਾਲਕ ਏਕੰਕਾਰ, ਅਕਲ ਕਲਧਾਰੀ ਨੂਰ ਅਲਾਹੀਆ। ਮੈਂ ਚਾਕਰ ਸੇਵਕ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਕਿਰਪਾ ਕਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਮੰਗ ਮੰਗਾਈਆ। ਕਲ ਕਲਕੀ ਕੂੜੀ ਕਿਰਿਆ ਦੇ ਨਿਵਾਰ, ਕਲੇਸ਼ ਕੁਕਰਮ ਰਹੇ ਨਾ ਰਾਈਆ। ਚਾਰੋਂ ਕੁੰਟ ਮੇਰੇ ਉਤੇ ਹੋਵੇ ਤੇਰੀ ਜੈ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲੇ ਸਾਰੇ ਗਾਈਆ। ਧਰਨੀ ਕਹੇ ਤੇਰੇ ਚਰਨ ਕਵਲ ਸਭ ਦਾ ਹੋਵੇ ਪਿਆਰ, ਪ੍ਰੀਤਮ ਪੀਆ ਇਕੋ ਇਕ ਮਨਾਈਆ। ਇਕੋ ਨਾਦ ਧੁਨ ਹੋਵੇ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਬੇਨੰਤੀ ਸੁਣ ਮੇਰੇ ਨਿਰੰਕਾਰ, ਨਿਰਵੈਰ ਤੇਰੀ ਸ਼ਰਨਾਈਆ। ਤੂੰ ਆਦਿ ਜੁਗਾਦੀ ਏਕੰਕਾਰ, ਅਕਲ ਕਲਧਾਰੀ ਆਪ ਅਖਵਾਈਆ। ਧਰਨੀ ਕਹੇ ਮੈਂ ਅਰਜ਼ ਰਹੀ ਗੁਜ਼ਾਰ, ਗੁਜ਼ਾਰਿਸ਼ ਵਿਚ ਸੀਸ ਨਿਵਾਈਆ। ਮੇਰਾ ਲਹਿਣਾ ਦੇਣਾ ਪੂਰ ਕਰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਦਰ ਤੇਰੇ ਮੰਗ ਮੰਗਾਈਆ। ਕਲਜੁਗ ਕੂੜੀ ਕਿਰਿਆ ਉਤਰੇ ਭਾਰ, ਭਾਰਦਵਾਜ ਦਾ ਲੇਖਾ ਪੂਰਾ ਦੇਣਾ ਕਰਾਈਆ। ਮੇਰੇ ਉਤੇ ਕੂੜ ਕਿਰਿਆ ਦੀ ਉਡੇ ਛਾਰ, ਧੂੜੀ ਖ਼ਾਕ ਤੇਰੇ ਚਰਨ ਨਾ ਕੋਇ ਰਮਾਈਆ। ਮੈਂ ਨੇਤਰ ਰੋਵਾਂ ਧਾਹਾਂ ਮਾਰ, ਧਰਮ

ਦੀ ਧਾਰ ਰਹਿਣ ਕੋਇ ਨਾ ਪਾਈਆ। ਆ ਮਾਲਕ ਮੇਰੇ ਪਰਵਰਦਿਗਾਰ, ਸਾਂਝੇ ਯਾਰ ਤੇਰੀ ਸ਼ਰਨਾਈਆ। ਤੇਰਾ ਹਕ ਦਵਾਰਾ ਇਕੋ ਹੋਵੇ ਤਿਆਰ, ਤ੍ਰੈਗੁਣ ਅਤੀਤੇ ਦੇਣਾ ਸਮਝਾਈਆ। ਹੁਕਮ ਸੰਦੇਸ਼ਾ ਦੇ ਦੇ ਪਰਵਰਦਿਗਾਰ, ਆਲਸ ਨਿੰਦਰਾ ਰਹੇ ਕੋਇ ਨਾ ਰਾਈਆ। ਧਰਨੀ ਕਹੇ ਪ੍ਰਭੂ ਮੇਰੀ ਮਨਜ਼ੂਰ ਕਰ ਨਿਮਸਕਾਰ, ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰ, ਸਹਾਇਕ ਨਾਇਕ ਖ਼ਸਮਾਨੇ ਨਜ਼ਰ ਕੋਇ ਨਾ ਆਈਆ।

੩ ਹਾੜ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ ਨਰੈਣ ਸਿੰਘ ਦੇ ਗ੍ਰਹਿ

ਜਨ ਭਗਤਾਂ ਨਵਾਂ ਹੋਵੇ ਨਾਵਾਂ, ਸੰਮਤ ਸ਼ਹਿਨਸ਼ਾਹੀ ਨੌ ਦਏ ਗਵਾਹੀਆ। ਆਤਮ ਪਰਮਾਤਮ ਬਲ ਹੋਵੇ ਸਾਂਵਾਂ, ਬਲਹੀਣ ਰਹਿਣ ਕੋਇ ਨਾ ਪਾਈਆ। ਭਾਗ ਲੱਗੇ ਕਾਇਆ ਮੰਦਰ ਤਨ ਗਰਾਵਾਂ, ਗ੍ਰਹਿ ਗ੍ਰਹਿ ਵੱਜੇ ਵਧਾਈਆ। ਮਿਲੇ ਮੇਲ ਕਬੀਰ ਰਵਦਾਸ ਧੰਨੇ ਜੱਟ ਭਰਾਵਾਂ, ਸਗਲਾ ਸੰਗ ਬਣਾਈਆ। ਗੁਰਮੁਖ ਗੁਰਸਿਖ ਰਹੇ ਨਾ ਕੋਇ ਨਿਥਾਵਾਂ, ਸਚਖੰਡ ਦਵਾਰ ਮਿਲੇ ਸਚ ਵਡਿਆਈਆ। ਗ੍ਰਹਿ ਸੁਹੰਜਣਾ ਵੇਖਣਾ ਨਾਲ ਚਾਵਾਂ, ਚਾਓ ਘਨੇਰਾ ਇਕ ਦ੍ਰਿੜਾਈਆ। ਜਨ ਭਗਤਾਂ ਫਿਰਨਾਂ ਨਹੀਂ ਚੁਰਾਸੀ ਵਾਲੇ ਰਾਹਵਾਂ, ਚਾਰੇ ਖਾਣੀ ਖੇਲ ਨਾ ਕੋਇ ਵਖਾਈਆ। ਹੰਸ ਰੂਪ ਬਣਾਉਣੇ ਕਾਂਵਾਂ, ਕਾਗ ਹੰਸ ਉਡਾਈਆ। ਹਰਿਜਨ ਰਹਿਣ ਦੇਣਾ ਨਹੀਂ ਕੋਈ ਲਾਵਾਂ, ਸਤਿ ਸਚ ਨਾਲ ਮਿਲਾਈਆ। ਖੇਲ ਤੱਕਣਾ ਆਤਮ ਪਰਮਾਤਮ ਧਾਰ ਪਰਮ ਪੁਰਖ ਸਾਂਵਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਵਾਂ। ਸੰਮਤ ਨੌ ਕਹੇ ਮੇਰੇ ਸਾਹਿਬ ਦੀ ਸਾਚੀ ਬਿਧ, ਬਿਧਨਾ ਲੇਖ ਵੇਖ ਵਖਾਈਆ। ਜਿਸ ਭਗਤਾਂ ਕਾਰਜ ਕਰਨੇ ਸਿੱਧ, ਪ੍ਰਸਿੱਧ ਆਪਣਾ ਆਪ ਜਣਾਈਆ। ਸਤਿਗੁਰ ਸ਼ਬਦ ਬਣਾ ਕੇ ਗੁਣੀ ਗਹਿੰਦ, ਗਹਿਰ ਗੰਭੀਰ ਦਏ ਵਡਿਆਈਆ। ਆਵਣ ਜਾਵਣ ਲੱਖ ਚੁਰਾਸੀ ਫਾਸੀ ਰਾਏ ਧਰਮ ਦੀ ਰਹੇ ਕੋਈ ਨਾ ਜ਼ਿਦ, ਲੇਖ ਚਿਤ੍ਰਗੁਪਤ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਸੰਮਤ ਨੌ ਕਹੇ ਮੇਰੇ ਸਾਹਿਬ ਦੀ ਖੇਲ ਨਵੀਂ, ਨਵ ਸੱਤ ਦਏ ਵਡਿਆਈਆ। ਜੋ ਇਸ਼ਾਰਾ ਕੀਤਾ ਰਵਿਦਾਸ ਰਵੀ, ਰਵ ਸਸ ਜਿਸ ਦਾ ਧਿਆਨ ਲਗਾਈਆ। ਓਹ ਖੇਲ ਕਰੇ ਧਰਨੀ ਉਪਰ ਧਵੀ, ਧਵਲ ਵੰਡ ਵੰਡਾਈਆ। ਜਿਸ ਨੂੰ ਸਭ ਨੇ ਕਹਿਣਾ ਅਵਤਾਰ ਚਵ੍ਹੀ, ਚੌਬੀਸਾ ਬੇਪਰਵਾਹੀਆ। ਉਹ ਨਾਮ ਸਤਿਗੁਰ ਧਾਰ ਪਾਵੇ ਆਪਣੀ ਸਹੀ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਲੇਖਾ ਪੂਰਾ ਕਰਨਾ ਜੋ ਰਾਮ ਇਸ਼ਾਰਾ ਕੀਤਾ ਕਕੈਈ, ਕੇਵਲ ਇਕੋ ਬਚਨ ਸੁਣਾਈਆ। ਜੋ ਇਸ਼ਾਰਾ ਦਿਤਾ ਗੁਰ ਗੋਬਿੰਦ ਨੇ ਢਈ, ਢਈਆ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਇਕ ਵਖਾਈਆ। ਸੰਮਤ ਕਹੇ ਮੇਰਾ ਸਾਹਿਬ ਨਵਾਂ ਨਰੋਆ, ਨਰ ਨਰਾਇਣ ਵਡ ਵਡਿਆਈਆ। ਜਿਸ ਦਾ ਭੇਵ ਨਹੀਂ ਕੋਈ ਦੋਆ, ਦੁਤੀਆ ਧਾਰ ਨਾ ਕੋਇ ਸਮਝਾਈਆ। ਜਿਸ ਦਾ ਪਰਕਾਸ਼ ਜਗਤ ਜੁਗਤ ਤ੍ਰੈ ਲੋਆ, ਲੋਇਣ ਸਭ ਦੇ ਵੇਖ ਵਖਾਈਆ। ਸੋ ਸਵਾਮੀ ਕਦੇ ਨਾ ਸੋਇਆ, ਸੂਰਤ ਵਿਚ ਵੇਖਣ ਕੋਇ ਨਾ

ਪਾਈਆ। ਜਿਸ ਦਾ ਭੇਵ ਚੂੰਕਿ ਚੁਨਾਚੇ ਜਾਣੇ ਨਾ ਗੋਇਆ, ਗੋਬਿੰਦ ਦੀ ਧਾਰ ਗੋਬਿੰਦ ਮਾਹੀਆ। ਜਿਸ ਅੰਮ੍ਰਿਤ ਅਗੰਮੀ ਧਾਰ ਚੋਇਆ, ਅਨਰਸ ਆਪ ਵਹਾਈਆ। ਉਸ ਦਾ ਭੇਵ ਜਾਣੇ ਨਾ ਕੋਇਆ, ਕੋਟਨ ਕੋਟ ਧਿਆਨ ਲਗਾਈਆ। ਉਹ ਆਪਣੇ ਜਿਹਾ ਆਪੇ ਹੋਇਆ, ਹੋਕਾ ਹਕ ਹਕ ਸੁਣਾਈਆ। ਨਾ ਜਨਮੇ ਨਾ ਕਦੇ ਮੋਇਆ, ਜਨਮ ਮਰਨ ਵਿਚ ਕਦੇ ਨਾ ਆਈਆ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਗਫ਼ਲਤ ਵਿਚ ਗਾਫ਼ਲ ਨਾ ਕਦੇ ਅਖਵਾਈਆ। ਜਿਸ ਜੁਗ ਜੁਗ ਜਨ ਭਗਤਾਂ ਪਾਪਾਂ ਦੁਰਮਤ ਮੈਲ ਧੋਇਆ, ਪਤਤ ਪੁਨੀਤ ਕਰਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਪ੍ਰਗਟ ਹੋਇਆ, ਪਰਗਣਾ ਸੰਬਲ ਇਕ ਸੁਹਾਈਆ। ਜਿਸ ਨੌ ਖੰਡ ਪ੍ਰਿਥਮੀ ਧੁਰ ਦਾ ਨਾਮ ਦੇਣਾ ਢੋਇਆ, ਦੀਪਾਂ ਸੱਤਾਂ ਝੋਲੀ ਪਾਈਆ। ਉਸ ਦਾ ਤੇਜ ਸਕੇ ਨਾ ਕੋਇ ਰਕੋਇਆ, ਪਰਦਾ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਸਾਚੇ ਸੰਤਾਂ ਆਪ ਲਏ ਮੋਹਿਆ, ਮੁਹੱਬਤ ਪਿਆਰ ਵਿਚ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਇਕ ਅਖਵਾਈਆ। ਸੰਮਤ ਨੌ ਕਹੇ ਓਹ ਨਾਰਦ ਆਇਆ ਆਪਣੀ ਹਿਲਾਏ ਬੋਦੀ, ਨਿਗਾਹ ਜ਼ਿਮੀ ਅਸਮਾਨ ਰਖਾਈਆ। ਹੋਕਾ ਦੇਵੇ ਮੈਂ ਧਰਮ ਧਾਰ ਦਾ ਜੋਗੀ, ਜੁਗਤੀ ਸਭ ਨੂੰ ਦਿਆਂ ਸੁਣਾਈਆ। ਸ੍ਰਿਸ਼ਟੀ ਮਾਇਆ ਮਮਤਾ ਹੋਈ ਰੋਗੀ, ਕਲਜੁਗ ਖੇਲ ਰਿਹਾ ਖਿਲਾਈਆ। ਕੂੜ ਵਾਸਨਾ ਹੋਈ ਭੋਗੀ, ਮਮਤਾ ਵਿਚ ਹਲਕਾਈਆ। ਸਾਧ ਸੰਤ ਸੂਫ਼ੀ ਹੋ ਗਏ ਲੋਭੀ, ਲਬਾਂ ਕਟਾਵਣ ਵਾਲੇ ਰੋਵਨ ਮਾਰਨ ਧਾਹੀਆ। ਸਭ ਨੇ ਪਾਪਾਂ ਭਾਰ ਲੱਦਿਆ ਬੋਝੀ, ਹੌਲਾ ਸਕੇ ਨਾ ਕੋਇ ਕਰਾਈਆ। ਸਚ ਦਵਾਰ ਦਾ ਦਿਸੇ ਕੋਇ ਨਾ ਖੋਜੀ, ਖੋਜਤ ਖੋਜਤ ਵੇਖੀ ਜਗਤ ਲੋਕਾਈਆ। ਨਾਮ ਨਿਧਾਨ ਮਿਲੇ ਕਿਸੇ ਨਾ ਰੋਜ਼ੀ, ਰਾਜਕ ਰਿਜਕ ਰਹੀਮ ਮਿਲਣ ਕੋਇ ਨਾ ਪਾਈਆ। ਨਾਰਦ ਕਹੇ ਮੈਂ ਸਭ ਦੇ ਹੱਥ ਲਾਵਾਂ ਗੋਡੀ, ਮਾਰਨਿੰਗ ਗੁਡ ਕਹਿ ਕੇ ਸੀਸ ਨਿਵਾਈਆ। ਜੋ ਸੰਦੇਸਾ ਦੇ ਕੇ ਗਿਆ ਸ਼ਬਦੀ ਧਾਰ ਗੋਬਿੰਦ ਸੋਢੀ, ਸੋ ਪੁਰਖ ਨਿਰੰਜਣ ਦਿਤਾ ਦ੍ਰਿੜਾਈਆ। ਜਿਸ ਦੀਨ ਦੁਨੀ ਦੀ ਕੀਮਤ ਰਹਿਣ ਨਹੀਂ ਦੇਣੀ ਕੌਡੀ, ਕੌਡੀ ਕੌਡੀ ਹੱਟ ਵਿਕਾਈਆ। ਉਹ ਸਵਾਮੀ ਠਾਕਰ ਬਣ ਕੇ ਮੌਜੀ, ਮਜਲਸ ਭਗਤਾਂ ਨਾਲ ਬਣਾਈਆ। ਸਤਿਗੁਰ ਸ਼ਬਦ ਡਿਕਟੇਟਰ ਫ਼ੌਜੀ, ਸਿਪਾਹ ਸਾਲਾਰ ਨਜ਼ਰ ਕੋਇ ਨਾ ਆਈਆ। ਉਹਦਾ ਦਰਜਾ ਨਹੀਂ ਕੋਈ ਅਹੁਦੀ, ਅਹੁਦੇਦਾਰ ਨਾ ਕੋਇ ਵਡਿਆਈਆ। ਉਹ ਲੇਖਾ ਜਾਣੇ ਲੋਕ ਪ੍ਰਲੋਕੀ, ਦੋ ਜਹਾਨਾਂ ਵੇਖ ਵਖਾਈਆ। ਨਾਰਦ ਕਹੇ ਮੈਂ ਉਸ ਦਾ ਸਲੋਕੀ, ਜੋ ਸੋਹਲਾ ਰਿਹਾ ਦ੍ਰਿੜਾਈਆ। ਉਹਦੀ ਖ਼ਬਰ ਇਕੋ ਅਗੰਮੀ ਮੋਟੀ, ਬਹੁਤਾ ਲੇਖਾ ਨਾ ਕੋਇ ਜਣਾਈਆ। ਜਿਸ ਸਭ ਦੀ ਸਿਖ਼ਰ ਮੁੰਨਣੀ ਚੋਟੀ, ਚੋਟੀ ਚੋਟਾ ਹੋ ਕੇ ਵੇਖ ਵਖਾਈਆ। ਜੋ ਸ੍ਰਿਸ਼ਟ ਦ੍ਰਿਸ਼ਟ ਅੰਦਰ ਹੋ ਗਈ ਖੋਟੀ, ਰਾਏ ਧਰਮ ਦਏ ਸਜ਼ਾਈਆ। ਜਿਨ੍ਹਾਂ ਖਾਧੀ ਗੋਸ਼ਤ ਬੋਟੀ, ਰਸ ਬੁੱਲਾਂ ਬੁਟਾਂ ਬਣਾਈਆ। ਉਹ ਲਹਿਣਾ ਦੇਣਾ ਸਭ ਦਾ ਪੂਰਾ ਕਰੇ ਜੰਞੂ ਪੱਗ ਧਾਰ ਦੀ ਟੋਪੀ, ਜਗਤ ਜਹਾਨ ਵੇਖ ਵਖਾਈਆ। ਨਾਰਦ ਕਹੇ ਮੈਨੂੰ ਇਕ ਖ਼ਬਰ ਸੁਣਾਈ ਛੋਟੀ, ਬਿਨ ਅੱਖਰਾਂ ਦਿਤੀ ਦ੍ਰਿੜਾਈਆ। ਆਪਣੀ ਪੁਰਾਣੀ ਵੇਖ ਲੰਗੋਟੀ, ਚੀਥੜ ਧਿਆਨ ਲਗਾਈਆ। ਨਿਗਾਹ ਮਾਰ ਨਿਰਗੁਣ ਧਾਰ ਤੱਕ ਲੈ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਭਗਤ ਸੁਹੇਲਾ ਆਤਮ ਦਾ ਗੋਤੀ, ਗੌਤਮ ਬੁੱਧ ਰਿਹਾ ਦ੍ਰਿੜਾਈਆ। ਉਸ ਜਨ ਭਗਤਾਂ ਸੁਰਤ ਉਠਾਈ ਸੋਤੀ, ਸੁੱਤਿਆਂ ਲਏ ਜਗਾਈਆ। ਦੁਰਮਤ ਮੈਲ ਜਾਏ ਧੋਤੀ, ਪਾਪਾਂ ਕਰੇ ਸਫ਼ਾਈਆ। ਕਾਇਆ ਮਾਟੀ ਜਾਣੀ ਪੋਚੀ, ਤਨ ਵਜੂਦ ਵੱਜੇ ਵਧਾਈਆ।

ਜੋ ਇਸ਼ਾਰਾ ਕੀਤਾ ਰਵੀਦਾਸ ਚਮਾਰੇ ਮੋਚੀ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਨਾਰਦ ਕਹੇ ਮੈਂ ਪੈ ਗਿਆ ਸੋਚੀ, ਅੰਦਰ ਅੰਦਰ ਧਿਆਨ ਲਗਾਈਆ। ਕੀ ਖ਼ਬਰ ਸੁਣਾਏ ਗੋਝੀ, ਭੇਵ ਅਭੇਦ ਦ੍ਰਿੜਾਈਆ। ਜਾਂ ਨਿਗਾਹ ਮਾਰੀ ਮੈਨੂੰ ਸਤਿ ਸਰੂਪ ਦਿਸਿਆ ਜੋਗੀ, ਜੁਗਤੀ ਜੁਗਤ ਨਾ ਕੋਇ ਬਣਾਈਆ। ਮੈਂ ਝਟ ਬੈਠ ਗਿਆ ਉਸ ਦੀ ਗੋਦੀ, ਗੋਦਾਵਰੀ ਦਾ ਕੰਢਾ ਗੋਬਿੰਦ ਵਾਲਾ ਸਮਝਾਈਆ। ਫਿਰ ਹਿਲਣ ਲੱਗੀ ਬੋਦੀ, ਪਵਣ ਪਵਣਾਂ ਨਾਲ ਮਿਲਾਈਆ। ਮੈਂ ਖ਼ਬਰ ਸੁਣੀ ਘਰੋਗੀ, ਗਹਿਰ ਗੰਭੀਰ ਦਿਤੀ ਦ੍ਰਿੜਾਈਆ। ਨਾਰਦ ਦੀਨ ਦੁਨੀ ਹੋਈ ਰੋਗੀ, ਸਚ ਜਾਮ ਨਾ ਕੋਇ ਪਿਆਈਆ। ਮੈਂ ਝਟ ਸੋਚਣ ਲੱਗਾ ਹੱਥ ਰਖ ਕੇ ਉਤੇ ਗੋਡੀ, ਨਿਗਾਹ ਜ਼ਿਮੀਂ ਉਤੇ ਟਿਕਾਈਆ। ਜਾਂ ਵੇਖਿਆ ਸਭ ਦੀ ਮੁਕਦੀ ਜਾਏ ਔਧੀ, ਆਯੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਸੁਣਾਈਆ। ਨਾਰਦ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹੱਸਿਆ, ਹਸਤੀ ਤੱਕ ਬੇਪਰਵਾਹੀਆ। ਨਾਲੇ ਲਹਿੰਦੇ ਚੜ੍ਹਦੇ ਨੱਸਿਆ, ਦੱਖਣ ਪਹਾੜ ਕਦਮ ਟਿਕਾਈਆ। ਫੇਰ ਨੈਣਾਂ ਦਾ ਤੀਰ ਨਿਰਾਲਾ ਕਸਿਆ, ਪ੍ਰਭ ਚਰਨਾਂ ਦੇ ਵਿਚ ਲਗਾਈਆ। ਫੇਰ ਖੇਲ ਵੇਖਿਆ ਪੂਰਨਮਾ ਮੱਸਿਆ, ਕਿਸ਼ਨਾ ਸ਼ੁਕਲਾ ਪੱਖ ਦਏ ਗਵਾਹੀਆ। ਚਾਰੋਂ ਕੁੰਟ ਮਾਇਆ ਮਮਤਾ ਸਭ ਨੂੰ ਡੱਸਿਆ, ਬਚਿਆ ਰਹਿਣ ਕੋਇ ਨਾ ਪਾਈਆ। ਝਟ ਮੈਨੂੰ ਪੈ ਗਈ ਗ਼ਸ਼ਿਆ, ਸੁਰਤੀ ਸੁਰਤ ਭੁਲਾਈਆ। ਮੈਨੂੰ ਨਜ਼ਰ ਆ ਗਿਆ ਕਾਹਨ ਚਰਾਉਂਦਾ ਗਾਈਂ ਵੱਛਿਆ, ਗਊਪਾਲ ਗੋਪਾਲ ਨਾਂਓ ਧਰਾਈਆ। ਮੈਂ ਉਠ ਕੇ ਮਾਰੀਆਂ ਕੱਛਿਆ, ਕੱਛ ਮੱਛ ਦਾ ਲੇਖਾ ਦਿਤਾ ਸਮਝਾਈਆ। ਮੈਨੂੰ ਚੇਤਾ ਹੋਰ ਆ ਗਿਆ ਜਿਸ ਵੇਲੇ ਗੋਬਿੰਦ ਦਾ ਅੰਮ੍ਰਿਤ ਗੋਬਿੰਦ ਦੀ ਧਾਰ ਚੱਖਿਆ, ਦ੍ਰਿਸ਼ਟ ਚਸ਼ਮਦੀਦ ਨੂਰੇ ਚਸ਼ਮ ਦਰਸਾਈਆ। ਮੈਂ ਪਿਛਲਾ ਲੇਖਾ ਆਪਣੇ ਵਿਚੋਂ ਕਢ ਕੇ ਰੱਖਿਆ, ਬਿਨਾ ਹਥੇਲੀ ਹੱਥ ਉਤੇ ਟਿਕਾਈਆ। ਫਿਰ ਨਿਗਾਹ ਮਾਰੀ ਜਿਹੜਾ ਸਮਾਂ ਪ੍ਰਭੂ ਨੇ ਮਿਥਿਆ, ਸੋ ਵਕਤ ਸੁਹੰਜਣਾ ਗਿਆ ਆਈਆ। ਸੁਲਖਣੀ ਹੋਵੇ ਵਾਰ ਥਿਤਿਆ, ਘੜੀ ਪਲ ਵੱਜੇ ਵਧਾਈਆ। ਸਵਾਮੀ ਮਿਲੇ ਸਾਜਣ ਮਿਤਿਆ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦੀ ਪਿਤਿਆ, ਪਤਿਪਰਮੇਸ਼ਵਰ ਵਡ ਵਡਿਆਈਆ। ਜੋ ਖੇਲ ਕਰੇ ਨਿਤ ਨਵਿਤਿਆ, ਜੁਗ ਜੁਗ ਵੇਸ ਵਟਾਈਆ। ਸੋ ਭਗਤਾਂ ਬਣੇ ਮਿਤਿਆ, ਮਿਤਰ ਪਿਆਰਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਨਾਰਦ ਕਹੇ ਮੈਂ ਸੰਮਤ ਨੌ ਦੀਆਂ ਸੁਣੀਆਂ ਤਕਰੀਰਾਂ, ਲਫ਼ਜ ਲਫ਼ਜ ਧਿਆਨ ਲਗਾਈਆ। ਆਵਾਜ਼ਾਂ ਆਈਆ ਪੈਗ਼ੰਬਰਾਂ ਪੀਰਾਂ, ਜੋ ਪਵਣਾਂ ਵਿਚ ਸਮਾਈਆ। ਆਸ਼ਾਂ ਤੱਕੀਆਂ ਸ਼ਾਹ ਹਕੀਰਾਂ, ਜੋ ਹਿਜਰ ਵਿਚ ਦ੍ਰਿੜਾਈਆ। ਬ੍ਰਿਹੋਂ ਦੇ ਵਹਿਣ ਵਗਦੇ ਵੇਖੇ ਨੀਰਾਂ, ਨੈਣਾਂ ਛਹਿਬਰ ਲਾਈਆ। ਚੁਰਾਸੀ ਦੀਆਂ ਤੱਕੀਆਂ ਤਕਦੀਰਾਂ, ਤਨ ਵਜੂਦਾਂ ਫੋਲ ਫੁਲਾਈਆ। ਗ੍ਰੰਥ ਸ਼ਾਸਤਰ ਵੇਦ ਪੁਰਾਨਾਂ ਅੰਜੀਲ ਕੁਰਾਨਾਂ ਜਾਣੀਆਂ ਬੀੜਾਂ, ਪਰਦੇ ਪਰਦਿਆਂ ਵਿਚੋਂ ਉਠਾਈਆ। ਧੁਰ ਦੇ ਹੁਕਮ ਦੀਆਂ ਤੱਕੀਆਂ ਕਰੀੜਾਂ, ਜੋ ਜਗਤ ਕਿਰਿਆ ਵਿਚ ਕਦੇ ਨਾ ਆਈਆ। ਮੈਨੂੰ ਇਉਂ ਦਿਸਦਾ ਜਿਵੇਂ ਸਭ ਦੇ ਉਤੇ ਪੈਣੀਆਂ ਭੀੜਾਂ, ਸਿਰ ਹੱਥ ਨਾ ਕੋਇ ਟਿਕਾਈਆ। ਪ੍ਰਭੂ ਵਿਛੋੜੇ ਦੀਆਂ ਹੋਣੀਆਂ ਪੀੜਾਂ, ਦਰਦੀਆਂ ਦਰਦ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ। ਸੰਮਤ ਨੌ ਕਹੇ ਨਾਰਦ ਕੀ ਮੈਨੂੰ ਦਏ ਸੰਦੇਸ਼ਾ, ਜਗਤ ਜਹਾਨ ਜਣਾਈਆ। ਕੀ ਭੇਵ ਦਸ

ਦਸਮੇਸਾ, ਦਹਿ ਦਿਸ਼ਾ ਦੇ ਖੁਲਾਈਆ। ਕੀ ਤੇਰਾ ਲੇਖਾ ਬੋਦੀ ਧਾਰ ਕੇਸਾ, ਧਰਮ ਦੀ ਧਾਰ ਨਾਲ ਸਮਝਾਈਆ। ਨਾਰਦ ਕਹੇ ਮੈਂ ਆਦਿ ਜੁਗਾਦੀ ਸਤਿਗੁਰ ਸ਼ਬਦੀ ਧਾਰ ਸਦ ਹਮੇਸ਼ਾ, ਹਮ ਸਾਜਣ ਇਕ ਬਣਾਈਆ। ਜੁਗ ਜੁਗ ਖੇਲ ਕਰਨਾ ਮੇਰੇ ਸਾਹਿਬ ਸਵਾਮੀ ਦਾ ਪੇਸ਼ਾ, ਪੇਸ਼ੀਨਗੋਈਆਂ ਵਿਚ ਸਾਰੇ ਗਏ ਸੁਣਾਈਆ। ਉਹ ਲੇਖਾ ਵੇਖ ਲੈ ਮੁੱਲਾ ਸ਼ੇਖ਼ਾ, ਮੁਸਾਇਕਾਂ ਦਿਆਂ ਦ੍ਰਿੜਾਈਆ। ਅੰਦਰ ਰਹੇ ਨਾ ਕੋਇ ਭੁਲੇਖਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਭ ਦੀ ਮਿਟਦੀ ਜਾਏ ਰੇਖਾ, ਰਿਖੀਸ਼ਰ ਹੋਏ ਨਾ ਕੋਇ ਸਹਾਈਆ। ਜਿਧਰ ਤੱਕੋ ਉਧਰ ਕਲੇਸ਼ਾ, ਕਲਕਾਤੀ ਖੇਲ ਵਖਾਈਆ। ਜੋ ਆਸ਼ਾ ਰਖੀ ਗਣਪਤ ਗਣੇਸ਼ਾ, ਸ਼ੰਕਰ ਧਿਆਨ ਲਗਾਈਆ। ਸੋ ਲਹਿਣਾ ਦੇਣਾ ਪੂਰਾ ਕਰੇ ਪ੍ਰਭੂ ਭੁਲੇ ਕਦੇ ਨਾ ਚੇਤਾ, ਚੇਤਨ ਸਭ ਨੂੰ ਦਏ ਕਰਾਈਆ। ਲੱਖ ਚੁਰਾਸੀ ਜਿਸ ਕਿਰਸਾਨ ਦੀ ਖੇਤੀ ਉਹ ਫਿਰੇ ਆਪਣਿਆਂ ਵਿਚ ਖੇਤਾਂ, ਦੋ ਜਹਾਨਾਂ ਪੰਧ ਮੁਕਾਈਆ। ਜਿਸ ਨੂੰ ਅੰਤ ਸਭ ਨੇ ਮੰਨਣਾ ਇਕੋ ਨੇਤਾ, ਨਰ ਨਰਾਇਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਏ ਸਹਾਈਆ। ਨਾਰਦ ਕਹੇ ਸੰਮਤ ਵੇਖ ਪ੍ਰਵਿਸ਼ਟਾ ਦੂਜਾ, ਮਹੀਨਾ ਹਾੜ ਵਖਾਈਆ। ਪਰਮ ਪੁਰਖ ਜਨ ਭਗਤਾਂ ਪੂਰੀਆਂ ਕਰੇ ਰੀਝਾਂ, ਰਿਜ਼ਕ ਰਹੀਮ ਦਏ ਵਡਿਆਈਆ। ਆਤਮ ਦਵਾਰ ਦੀਆਂ ਲੰਘ ਦਹਿਲੀਜ਼ਾਂ, ਬਿਨਾ ਚਰਨਾਂ ਚਰਨ ਟਿਕਾਈਆ। ਪੂਰਬ ਜਨਮ ਦੀਆਂ ਪੂਰੀਆਂ ਕਰ ਉਮੀਦਾਂ, ਤ੍ਰਿਸ਼ਨਾ ਤ੍ਰਿਖਾ ਕੂੜ ਮਿਟਾਈਆ। ਜਿਸ ਦੇ ਕੋਲ ਬਿਨਾ ਅੱਖਰਾਂ ਤੋਂ ਰਸੀਦਾ, ਕਲਮ ਸਿਆਹੀ ਦੀ ਵੰਡ ਨਾ ਕੋਇ ਵੰਡਾਈਆ। ਉਹ ਖੋਲਣਹਾਰਾ ਗਫ਼ਲਤ ਵਿਚੋਂ ਨੀਂਦਾ, ਆਲਸ ਦਏ ਮਿਟਾਈਆ। ਅੰਮ੍ਰਿਤ ਬਰਖੇ ਆਪਣੇ ਅਗੰਮੇ ਮੀਂਹ ਦਾ, ਮੇਘ ਮੇਘਲਾ ਆਪ ਵਰਸਾਈਆ। ਲਹਿਣਾ ਦੇਣਾ ਜਨ ਭਗਤਾਂ ਪੂਰਾ ਕਰੇ ਸਾਢੇ ਤਿੰਨ ਹੱਥ ਸੀਂਅ ਦਾ, ਸਤਿਗੁਰ ਸ਼ਬਦ ਹੋਏ ਸਹਾਈਆ। ਉਹ ਮਾਲਕ ਖ਼ਾਲਕ ਲੱਖ ਚੁਰਾਸੀ ਜੰਤ ਜੀਅ ਦਾ, ਜੀਵ ਆਤਮਾ ਆਪੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਜਿਉਂ ਪਿਤਾ ਪੁਤਰ ਧੀ ਦਾ, ਪਿਤਾ ਪੂਤ ਆਪਣੀ ਗੋਦ ਸੁਹਾਈਆ।