੪ ਹਾੜ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ ਨਰੈਣ ਸਿੰਘ ਦੇ ਗ੍ਰਹਿ
ਧਰਨੀ ਕਹੇ ਪੁਰਖ ਅਕਾਲ ਅਗੰਮੇ ਮਾਹੀ, ਪਰਵਰਦਿਗਾਰ ਬੇਪ੍ਰਵਾਹ ਤੇਰਾ ਧਿਆਨ ਲਗਾਈਆ। ਆਦਿ ਜੁਗਾਦਿ ਏਕੰਕਾਰ ਤੇਰੀ ਇਕ ਸ਼ਹਿਨਸ਼ਾਹੀ, ਦੂਸਰ ਦੋ ਜਹਾਨ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਤੇਰਾ ਖੇਲ ਬੇਪ੍ਰਵਾਹੀ, ਬੇਅੰਤ ਤੇਰਾ ਅੰਤ ਕਹਿਣ ਕੋਇ ਨਾ ਪਾਈਆ। ਤੇਰਾ ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈ, ਨਿਰਾਕਾਰ ਡਗਮਗਾਈਆ। ਸਤਿਗੁਰ ਸ਼ਬਦ ਅਗੰਮ ਅਥਾਹੀ, ਭੇਵ ਅਭੇਦ ਨਾ ਕੋਇ ਖੁਲਾਈਆ। ਲੱਖ ਚੁਰਾਸੀ ਖੇਲ ਖਿਲਾਈ, ਤ੍ਰੈਗੁਣ ਮਾਇਆ ਪੰਜ ਤਤ ਰੰਗ ਰੰਗਾਈਆ। ਆਤਮ ਧਾਰ ਆਪ ਪ੍ਰਗਟਾਈ, ਘਰ ਘਰ ਅੰਦਰ ਦਿਤੀ ਟਿਕਾਈਆ। ਅਵਤਾਰ ਪੈਗ਼ੰਬਰ ਗੁਰ ਰੂਪ ਧਰਕੇ ਬਣਿਉਂ ਰਾਹੀ, ਰਹਿਬਰ ਆਪਣਾ ਪੰਧ ਬਣਾਈਆ। ਸ਼ਬਦ ਨਾਦ ਧੁਨ ਵਜਾਈ, ਅਨਹਦ ਰਾਗੀ ਰਾਗ ਉਪਜਾਈਆ।
ਧੁਰ ਦਾ ਨਾਮ ਸੰਦੇਸ਼ਾ ਦਿਤਾ ਸੁਣਾਈ, ਨਾਮ ਕਲਮਿਆਂ ਕਾਇਨਾਤ ਵਡਿਆਈਆ। ਲੇਖ ਬਣਾ ਕੇ ਕਾਗ਼ਜ਼ ਕਲਮ ਸਿਆਹੀ, ਗ੍ਰੰਥ ਸ਼ਾਸਤਰ ਰੰਗ ਰੰਗਾਈਆ। ਮਾਨਵ ਜ਼ਾਤੀ ਵੰਡ ਵੰਡਾਈ, ਦੀਨਾਂ ਮਜ਼੍ਹਬਾਂ ਹਿੱਸੇ ਦਿਤੇ ਪਾਈਆ। ਜਗਤ ਚੰਡ ਪ੍ਰਚੰਡ ਚਮਕਾਈ, ਖੰਡੇ ਖੜਗ ਨਾਲ ਮਿਲਾਈਆ। ਢੋਲੇ ਗੀਤ ਸੰਗੀਤ ਛੰਦ ਸੁਣਾਈ, ਸਿਫ਼ਤਾਂ ਵਿਚ ਸਲਾਹੀਆ। ਆਤਮ ਪਰਮਾਤਮ ਦ੍ਰਿੜਾਈ, ਪਾਰਬ੍ਰਹਮ ਬ੍ਰਹਮ ਭੇਵ ਖੁਲਾਈਆ। ਦੂਈ ਦਵੈਤੀ ਕੰਧ ਵਿਚ ਟਿਕਾਈ, ਪਰਦਾ ਪਰਦੇ ਵਿਚ ਵਖਾਈਆ। ਸੂਰੀਆ ਚੰਦ ਕਰ ਰੁਸ਼ਨਾਈ, ਜਗਤ ਜਹਾਨ ਦਿਤੀ ਵਡਿਆਈਆ। ਮੰਡਲ ਮੰਡਪ ਰੰਗ ਰੰਗਾਈ, ਪੁਰੀਆਂ ਲੋਆਂ ਸੋਭਾ ਪਾਈਆ। ਧਰਨੀ ਕਹੇ ਪ੍ਰਭੂ ਤੂੰ ਮਾਲਕ ਅਗੰਮ ਅਥਾਹੀ, ਅਲਖ ਅਗੋਚਰ ਇਕ ਅਖਵਾਈਆ। ਮੇਰੀ ਬਿਨਾ ਹੱਥਾਂ ਤੋਂ ਤੇਰੇ ਅਗੇ ਦੁਹਾਈ, ਬਿਨ ਨੈਣਾਂ ਨੀਰ ਵਹਾਈਆ। ਸਾਹਿਬ ਸਵਾਮੀ ਮੇਰੇ ਮਾਲਕ ਖ਼ਾਲਕ ਆ ਜਾ ਮਾਹੀ, ਮਿਹਰਵਾਨ ਦਇਆ ਕਮਾਈਆ। ਮੈਥੋਂ ਝੱਲੀ ਨਾ ਜਾਏ ਜੁਦਾਈ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਮੈਨੂੰ ਅਵਤਾਰ ਪੈਗ਼ੰਬਰ ਗੁਰੂ ਇਸ਼ਾਰਿਆਂ ਵਿਚ ਗਏ ਸਮਝਾਈ, ਸੈਨਤ ਤੇਰਾ ਨਾਮ ਲਗਾਈਆ। ਕਲਜੁਗ ਅੰਤਮ ਆਉਣਾ ਧੁਰਦਰਗਾਹੀ, ਸਚਖੰਡ ਨਿਵਾਸੀ ਨੂਰ ਅਲਾਹੀਆ। ਜਿਸ ਨੂੰ ਜਨਮੇ ਕੋਇ ਨਾ ਮਾਈ, ਪਿਤਾ ਗੋਦ ਨਾ ਕੋਇ ਟਿਕਾਈਆ। ਜਿਸ ਦਾ ਹੋਏ ਕੋਈ ਨਾ ਦਾਇਆ ਦਾਈ, ਦਾਇਰਿਆਂ ਵਿਚ ਬੰਦ ਨਾ ਕੋਇ ਕਰਾਈਆ। ਧਰਨੀ ਕਹੇ ਮੈਂ ਤੇਰਾ ਰਾਹ ਰਹੀ ਤਕਾਈ, ਦਿਵਸ ਰੈਣ ਨੈਣ ਉਠਾਈਆ। ਮੇਰੇ ਸਾਹਿਬ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਤੇਰੀ ਸ੍ਰਿਸ਼ਟੀ ਮੇਰੇ ਉਤੇ ਬਣੀ ਕਸਾਈ, ਕਸਮ ਸੌਗੰਦ ਖਾ ਕੇ ਦਿਆਂ ਜਣਾਈਆ। ਦੀਨਾਂ ਮਜ਼੍ਹਬਾਂ ਪਈ ਲੜਾਈ, ਤੇਰਾ ਨਾਮ ਕਲਮਾ ਜਗਤ ਸ਼ਰਅ ਛੁਰੀ ਰੂਪ ਬਦਲਾਈਆ। ਸਤਿ ਧਰਮ ਰਿਹਾ ਕਿਸੇ ਨਾ ਥਾਈਂ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਮੇਰੇ ਉਤੇ ਕੁਰਲਾਈਆ। ਝਗੜਾ ਪਿਆ ਭੈਣਾਂ ਭਾਈ, ਪਿਤਾ ਪੂਤ ਨਾ ਕੋਇ ਵਡਿਆਈਆ। ਮੇਰਾ ਲੇਖਾ ਪੂਰਾ ਕਰ ਦੇ ਜੋ ਦੱਸਿਆ ਗੋਬਿੰਦ ਗੁਰ ਗੁਸਾਈਂ, ਗਹਿਰ ਗੰਭੀਰ ਤੇਰੀ ਸ਼ਰਨਾਈਆ। ਜਿਸ ਕਾਹਨ ਬੂਟਾ ਪੁੱਟਿਆ ਕਾਹੀ, ਕਾਇਨਾਤ ਜੜ ਹਿਲਾਈਆ। ਤਿਸ ਦਾ ਵੇਲਾ ਵਕਤ ਲੰਘਿਆ ਢਾਈ, ਸੈਂਕੜਾ ਢਈਆ ਦਏ ਗਵਾਹੀਆ। ਮੇਰੇ ਖ਼ਾਲੀ ਹੱਥ ਮੈਂ ਵਾਸਤਾ ਰਹੀ ਪਾਈ, ਧੂੜੀ ਮਸਤਕ ਖ਼ਾਕ ਰਮਾਈਆ। ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋਈ ਪਰਾਈ, ਪਰਾ ਪਸੰਤੀ ਮਧਮ ਬੈਖਰੀ ਸਮਝ ਕੋਇ ਨਾ ਪਾਈਆ। ਸਤਿ ਦੀ ਸਚ ਧਰਮ ਦੀ ਧਰਮ ਦੇਵੇ ਨਾ ਕੋਇ ਗਵਾਹੀ, ਕੂੜੀ ਕਿਰਿਆ ਜਗਤ ਕੁਰਲਾਈਆ। ਮੇਰੇ ਸਾਹਿਬ ਸਤਿਗੁਰ ਨਿਰਵੈਰ ਪੁਰਖ ਪਕੜੀ ਬਾਹੀਂ, ਫੜ ਬਾਹੋਂ ਪਾਰ ਕਰਾਈਆ। ਸਮੁੰਦ ਸਾਗਰ ਪਾਰ ਕਰਾਈਂ, ਟਿੱਲੇ ਪਰਬਤ ਮੇਰੇ ਰਹੇ ਕੁਰਲਾਈਆ। ਤੇਰਾ ਖੇਲ ਤੱਕਾਂ ਚਾਈਂ ਚਾਈਂ, ਚਾਓ ਘਨੇਰਾ ਇਕ ਉਪਜਾਈਆ। ਤੂੰ ਦੋ ਜਹਾਨਾਂ ਹੁਕਮ ਸੰਦੇਸਾ ਇਕ ਸੁਣਾਈਂ, ਇਕੋ ਡੰਕਾ ਨਾਮ ਵਜਾਈਆ। ਮਾਰਗ ਪੰਥ ਇਕ ਪ੍ਰਗਟਾਈਂ, ਦੂਸਰ ਲੋੜ ਰਹੇ ਨਾ ਰਾਈਆ। ਆਤਮ ਪਰਮਾਤਮ ਭੇਵ ਖੁਲਾਈਂ, ਖ਼ਾਲਕ ਖ਼ਲਕ ਦੇਣੀ ਸਮਝਾਈਆ। ਪਾਰਬ੍ਰਹਮ ਬ੍ਰਹਮ ਪਰਦਾ ਲਾਹੀਂ, ਦੁਤੀਆ ਭਾਓ ਨਾ ਕੋਇ ਜਣਾਈਆ। ਈਸ ਜੀਵ ਰੰਗ ਚੜ੍ਹਾਈਂ, ਜਗਦੀਸ਼ ਅਗੰਮ ਅਥਾਹੀਆ। ਕਲਜੁਗ ਕੂੜੀ ਕਿਰਿਆ ਪਾਰ ਕਰਾ ਦੇ ਖਾਈ, ਖਾਰ ਦੀਨ ਦੁਨੀ ਵਿਚੋਂ ਬਾਹਰ ਕਢਾਈਆ। ਦਰੋਹੀ ਤੇਰੇ ਨਾਮ ਦੀ ਕੀਮਤ ਰਹੀ ਨਾ ਪਾਈ, ਕੀਮਤ ਜਗਤ ਨਾ ਕੋਇ ਜਣਾਈਆ। ਜਿਧਰ ਤੱਕਾਂ ਕੂੜੀ ਸ਼ਾਹੀ, ਅਦਲ ਇਨਸਾਫ਼ ਨਾ ਕੋਇ ਕਮਾਈਆ। ਮੇਰੇ ਸਾਹਿਬ ਸਤਿਗੁਰ ਤੇਰੇ ਦਰ ਭਿਖਾਰਨ ਆਈ, ਮਾਂਗਤ
ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਮੈਂ ਮਾਂਗਤ ਕੀ ਮੰਗਾਂ, ਮੇਰੇ ਦੇਵਣਹਾਰ ਸਵਾਮੀ। ਕਿਸ ਬਿਧ ਆਪਣੀ ਚੋਲੀ ਰੰਗਾਂ, ਪਰਮ ਪੁਰਖ ਮੇਰੇ ਅੰਤਰਜਾਮੀ। ਜਗਤ ਜਹਾਨ ਸੀਸ ਵੇਖ ਨੰਗਾ, ਓਢਣ ਨਜ਼ਰ ਕੋਇ ਨਾ ਆਈਆ। ਜਿਧਰ ਤੱਕਾਂ ਓਧਰ ਦੰਗਾ, ਝਗੜਾ ਕਰੇ ਲੋਕਾਈਆ। ਅੰਮ੍ਰਿਤ ਧਾਰ ਤੇਰੀ ਦਿਸੇ ਕਿਸੇ ਨਾ ਗੰਗਾ, ਗੋਦਾਵਰੀ ਗੋਬਿੰਦ ਵਾਲੀ ਦਏ ਗਵਾਹੀਆ। ਫਿਰੀ ਦਰੋਹੀ ਵਿਚ ਵਰਭੰਡਾ, ਬ੍ਰਹਿਮੰਡ ਰਹੇ ਕੁਰਲਾਈਆ। ਜਗਤ ਜਗਿਆਸੂ ਆਤਮ ਰੰਡਾ, ਕੰਤ ਸੁਹਾਗ ਨਾ ਪ੍ਰਭੂ ਹੰਢਾਈਆ। ਤੇਰਾ ਸ਼ਬਦੀ ਨਜ਼ਰ ਨਾ ਆਏ ਖੰਡਾ, ਨਵ ਖੰਡ ਰਹੀ ਕੁਰਲਾਈਆ। ਭੇਵ ਖੁਲਾ ਦੇ ਆਪਣੇ ਸੰਗਾ, ਪਰਦਾ ਰਹੇ ਨਾ ਰਾਈਆ। ਨਿਸ਼ਾਨਾ ਤੱਕ ਲੈ ਤਾਰਾ ਚੰਦਾ, ਮੁਹੰਮਦ ਸੀਸ ਝੁਕਾਈਆ। ਜਿਸ ਦਾ ਸਫ਼ਰ ਰਿਹਾ ਨਾ ਲੰਬਾ, ਸਦੀ ਚੌਧਵੀਂ ਪੰਧ ਮੁਕਾਈਆ। ਲੇਖਾ ਤੱਕ ਲੈ ਮੂਸਾ ਈਸਾ ਸੰਧਾ, ਸੰਧਿਆ ਸਰਘੀ ਧਿਆਨ ਲਗਾਈਆ। ਸਚ ਪ੍ਰੇਮ ਦਿਸੇ ਨਾ ਕੋਇ ਅਨੰਦਾ, ਅਨੰਦ ਅਨੰਦ ਵਿਚ ਨਾ ਕੋਇ ਸਮਾਈਆ। ਕਲਜੁਗ ਜੀਵ ਮਨ ਕਲਪਣਾ ਹੋਇਆ ਗੰਦਾ, ਬੁਧ ਬਿਬੇਕ ਨਾ ਕੋਇ ਵਖਾਈਆ। ਤੇਰੇ ਜ਼ਹੂਰ ਵਿਚ ਨੂਰੀ ਦਿਸੇ ਕੋਈ ਨਾ ਬੰਦਾ, ਬੰਦਗੀ ਵਿਚ ਨਾ ਕੋਇ ਸਮਾਈਆ। ਮੈਂ ਵੇਖ ਕੇ ਖੇਲ ਹੋਈ ਅਚੰਭਾ, ਹੈਰਾਨੀ ਮੇਰੇ ਅੰਦਰ ਆਈਆ। ਧਰਨੀ ਕਹੇ ਮੇਰੇ ਸਾਹਿਬ ਮੇਰਾ ਸੀਨਾ ਕਰ ਦੇ ਠੰਡਾ, ਅਗਨੀ ਤਤ ਬੁਝਾਈਆ। ਵਰਨਾਂ ਬਰਨਾਂ ਦੀਨਾਂ ਮਜ਼੍ਹਬਾਂ ਇਕੋ ਪਾ ਦੇ ਗੰਢਾ, ਜ਼ਾਤ ਪਾਤ ਦਾ ਡੇਰਾ ਢਾਹੀਆ। ਕਲਜੁਗ ਅੰਤ ਅਖੀਰੀ ਕਰ ਦੇ ਕੰਢਾ, ਕੰਢੀ ਘਾਟ ਵੇਖ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੈਂ ਨਿਮਾਣੀ ਕਮਲੀ ਕੋਝੀ, ਕਮਲਾਪਤ ਕੀ ਦ੍ਰਿੜਾਈਆ। ਬਿਨ ਤੇਰੀ ਕਿਰਪਾ ਆਏ ਕੋਈ ਨਾ ਸੋਝੀ, ਸਮਝ ਸੂਝ ਨਾ ਕੋਇ ਵਡਿਆਈਆ। ਮੇਰੇ ਉਤੇ ਤੇਰੀ ਸ੍ਰਿਸ਼ਟੀ ਹੋਈ ਲੋਭੀ, ਮੋਹ ਹੰਕਾਰ ਵਿਕਾਰ ਨਾਲ ਵਡਿਆਈਆ। ਧਰਮ ਦਾ ਦਿਸੇ ਕੋਇ ਨਾ ਜੋਗੀ, ਜੁਗਤ ਜੁਗੀਸ਼ਰ ਨਾ ਕੋਇ ਸਮਝਾਈਆ। ਕੂੜ ਕਿਰਿਆ ਦੇ ਹੋ ਗਏ ਰੋਗੀ, ਦਾਰੂ ਨਾਮ ਨਾ ਕੋਇ ਪਿਆਈਆ। ਜਗਤ ਵਾਸ਼ਨਾ ਹੋਏ ਭੋਗੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਵਿਛੋੜੇ ਵਿਚ ਬਣੇ ਨਾ ਕੋਇ ਵਿਜੋਗੀ, ਬ੍ਰਿਹੋਂ ਤੀਰ ਨਾ ਕੋਇ ਲਗਾਈਆ। ਮਾਤਾ ਪੂਤ ਸੁਹਾਏ ਕੋਇ ਨਾ ਗੋਦੀ, ਭਗਤ ਜਨਮੇ ਕੋਇ ਨਾ ਮਾਈਆ। ਝਗੜਾ ਪਿਆ ਜੰਞੂ ਬੋਦੀ, ਭੇਵ ਸਕੇ ਨਾ ਕੋਇ ਖੁਲਾਈਆ। ਮੈਂ ਸੋਚਾਂ ਹੱਥ ਰਖ ਕੇ ਉਤੇ ਠੋਡੀ, ਨੇਤਰ ਤੇਰੇ ਚਰਨ ਟਿਕਾਈਆ। ਕੀ ਲਹਿਣਾ ਦੇਣਾ ਅੰਤਮ ਵੇਦੀ ਸੋਢੀ, ਨਾਨਕ ਗੋਬਿੰਦ ਕੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭ ਮੈਂ ਸੋਚਾਂ ਕੀ ਇਸ ਵਕਤ, ਸਮਝ ਵਿਚ ਕਿਛ ਨਾ ਆਈਆ। ਤੇਰੀ ਸ੍ਰਿਸ਼ਟੀ ਤੇਰੀ ਦੁਨੀਆ ਤੇਰਾ ਜਗਤ ਜਹਾਨ ਫ਼ਕਤ, ਫ਼ਿਕਰ ਤੇਰੀ ਝੋਲੀ ਪਾਈਆ। ਤੇਰਾ ਹੁਕਮ ਫ਼ਰਮਾਨਾ ਆਦਿ ਜੁਗਾਦੀ ਸਖ਼ਤ, ਸੁਖ਼ਨ ਸਕੇ ਨਾ ਕੋਇ ਬਦਲਾਈਆ। ਕੋਟਾਂ ਵਿਚੋਂ ਤੇਰਾ ਵਿਰਲਾ ਦਿਸੇ ਭਗਤ, ਭਗਵਨ ਜੋ ਤੇਰੀ ਓਟ ਤਕਾਈਆ। ਜਿਸ ਦੀ ਤੂੰ ਲੇਖੇ ਲਾਏਂ ਬੂੰਦ ਰਕਤ, ਤਨ ਹੱਡ ਮਾਸ ਨਾੜੀ ਆਪਣੇ ਰੰਗ ਰੰਗਾਈਆ। ਅੰਤਰ ਆਤਮ ਦੇ ਕੇ ਸ਼ਕਤ, ਸ਼ੱਕ ਕੂੜਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਮਾਂਗਤ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਮੈਂ ਸਚਖੰਡ ਦੀ ਮੰਗਤੀ, ਦੂਸਰ ਓਟ
ਨਾ ਕੋਇ ਤਕਾਈਆ। ਮੈਂ ਪੁਛਿਆ ਨਹੀਂ ਕਿਸੇ ਪਾਂਧੇ ਪੰਡਤੀ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੈਂ ਆਸ ਰਖੀ ਤੇਰੀ ਇਕ ਕੰਤ ਦੀ, ਕੰਤ ਕੰਤੂਹਲ ਦੇਣੀ ਸਰਨਾਈਆ। ਕੀ ਧਾਰ ਸਾਚੇ ਸੰਤ ਦੀ, ਸਾਹਿਬ ਸੁਲਤਾਨ ਦੇਣੀ ਸਮਝਾਈਆ। ਕੀ ਵਡਿਆਈ ਤੇਰੇ ਮੰਤ ਦੀ, ਜੁਗ ਜੁਗ ਆਪਣਾ ਨਾਮ ਬਦਲਾਈਆ। ਕੀ ਖੇਲ ਅਖ਼ੀਰੀ ਅੰਤ ਦੀ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਕੀ ਧਾਰ ਜਾਣੇ ਹਉਮੇ ਹੰਗਤ ਦੀ, ਹੰ ਬ੍ਰਹਮ ਕੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਪੁਰਖ ਅਕਾਲ ਕਹੇ ਸੁਣ ਧਰਨੀ ਧਰਤ, ਧਵਲ ਧੌਲ ਦਿਆਂ ਜਣਾਈਆ। ਮੇਰਾ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਵਾਇਦਾ ਅਗੰਮੀ ਸ਼ਰਤ, ਸ਼ਰੀਅਤ ਵਿਚ ਕਦੇ ਨਾ ਆਈਆ। ਨਿਰਗੁਣ ਧਾਰ ਆਵਾਂ ਪਰਤ, ਪਤਿਪਰਮੇਸ਼ਵਰ ਰੂਪ ਬਦਲਾਈਆ। ਨਾ ਕੋਈ ਸੋਗ ਰਹੇ ਨਾ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਲੱਖ ਚੁਰਾਸੀ ਕਰਾਂ ਪਰਖ, ਖੋਟੇ ਖਰੇ ਵੇਖਾਂ ਥਾਉਂ ਥਾਈਂਆ। ਮਾਲਕ ਖ਼ਾਲਕ ਬਣ ਕੇ ਅਰਸ਼, ਅਰਸ਼ੀ ਪ੍ਰੀਤਮ ਹੋ ਕੇ ਪਰਦਾ ਲਾਹੀਆ। ਮੇਰਾ ਲਹਿਣਾ ਦੇਣਾ ਸੰਮਤ ਸ਼ਹਿਨਸ਼ਾਹੀ ਨਵ ਧਾਰ ਦੇ ਬਰਸ, ਨਵ ਸੱਤ ਪੰਧ ਮੁਕਾਈਆ। ਜਨ ਭਗਤਾਂ ਅੰਤਰ ਆਤਮ ਦੇਵਾਂ ਦਰਸ, ਦੀਦਾ ਦਾਨਿਸਤਾ ਨਜ਼ਰੀ ਆਈਆ। ਜਨਮ ਕਰਮ ਦੀ ਮੇਟਾਂ ਹਰਸ, ਹਵਸ ਅਵਰ ਨਾ ਕੋਇ ਵਧਾਈਆ। ਗ਼ਰੀਬ ਨਿਮਾਣਿਆਂ ਕਰਾਂ ਤਰਸ, ਕੋਝਿਆਂ ਕਮਲਿਆਂ ਗੋਦ ਉਠਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਅਗਨੀ ਤਤ ਬੁਝਾਈਆ। ਲੇਖਾ ਜਾਣਾ ਮੰਦਰ ਮਸਜਿਦ ਸ਼ਿਵ ਦਵਾਲੇ ਮਠ, ਚਰਾਗਾਹਾਂ ਖੋਜ ਖੁਜਾਈਆ। ਸਭ ਦਾ ਲਹਿਣਾ ਦੇਣਾ ਝੋਲੀ ਪਾਵਾਂ ਕਰਜ਼, ਮਕਰੂਜ਼ ਹੋ ਕੇ ਲੇਖਾ ਦਿਆਂ ਮੁਕਾਈਆ। ਕਲਜੁਗ ਕੂੜਾ ਬਦਲਣਾ ਮੇਰੀ ਹੋਵੇ ਗ਼ਰਜ਼, ਕੂੜੀ ਕਿਰਿਆ ਪੰਧ ਮੁਕਾਈਆ। ਇਕੋ ਨਾਮ ਢੋਲਾ ਦੱਸਾਂ ਤਰਜ਼, ਕਲਮਾ ਕਾਇਨਾਤ ਸੁਣਾਈਆ। ਤੇਰੀ ਬੇਨੰਤੀ ਮਨਜ਼ੂਰ ਕਰਾਂ ਅਰਜ਼, ਆਰਜ਼ੂ ਆਪਣੇ ਵਿਚ ਟਿਕਾਈਆ। ਨਿਰਗੁਣ ਧਾਰ ਖੇਲ ਵਖਾਵਾਂ ਅਸਚਰਜ, ਅਚਰਜ ਲੀਲਾ ਆਪ ਰਚਾਈਆ। ਦੀਨ ਦੁਨੀ ਦੀ ਪੁੱਠੀ ਸਿੱਧੀ ਕਰਾਂ ਨਰਦ, ਨਰ ਨਰਾਇਣ ਆਪਣਾ ਭੇਖ ਬਦਲਾਈਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਹੋਵਾਂ ਸਹਾਈਆ। ਸ਼ਰਅ ਛੁਰੀ ਮੇਟ ਕੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਧਰਨੀ ਤੇਰਾ ਹੋਣ ਨਾ ਦੇਵਾਂ ਹਰਜ, ਹਰਜਾਨੇ ਪਿਛਲੇ ਪੂਰ ਕਰਾਈਆ। ਇਕੋ ਹੁਕਮ ਸੰਦੇਸਾ ਫ਼ਰਮਾਨਾ ਸੁਣਾਵਾਂ ਗਰਜ, ਗੂੰਜ ਦੋ ਜਹਾਨ ਜਣਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮੁੱਦਤਾਂ ਦਾ ਲੇਖਾ ਵੇਖ ਵਖਾਈਆ। ਨੌ ਸੌ ਚੁਰਾਨਮੇ ਚੌਕੜੀ ਜੁਗ ਦੀ ਫੋਲਾਂ ਫ਼ਰਦ, ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ। ਸਦੀ ਚੌਧਵੀਂ ਅੰਤ ਬੇਨਜ਼ੀਰ ਹੋ ਕੇ ਮੇਟਾਂ ਅੰਧੇਰਾ ਗਰਦ, ਗਰਦਸ਼ ਤੱਕਾਂ ਸਰਬ ਲੋਕਾਈਆ। ਜਨ ਭਗਤਾਂ ਮਨਜ਼ੂਰ ਕਰ ਕੇ ਅਰਜ਼, ਬੰਸ ਸਰਬੰਸ ਸਾਰੇ ਦਿਆਂ ਤਰਾਈਆ। ਹਰਿਜਨ ਬਣਾ ਕੇ ਆਤਮ ਧਾਰ ਹੰਸ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਲੇਖਾ ਮੁਕਾ ਕੇ ਸਵਰਗ ਜੱਨਤ, ਸਚਖੰਡ ਸਾਚੇ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਚੌਕੜੀ ਆਪਣਾ ਵੇਸ ਵਟਾਈਆ।
੪ ਹਾੜ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕੱਲਾ ਹਰਿ ਸੰਗਤ ਦੇ ਨਵਿਤ
ਧਰਨੀ ਕਹੇ ਮੈਂ ਸੁਣੀਆਂ ਅਗੰਮੀ ਆਵਾਜ਼ਾਂ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਸੁਣਾਈਆ। ਉਠ ਵੇਖ ਅਗੰਮੀ ਰਾਜਾ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਆਦਿਨ ਆਦਿ ਤੇਰਾ ਸਾਜਣ ਸਾਜਾ, ਅੰਤ ਆਪਣੇ ਹੱਥ ਰਖਾਈਆ। ਸੋ ਜੋਤੀ ਧਾਰ ਗ਼ਰੀਬ ਨਿਵਾਜਾ, ਸੋ ਪੁਰਖ ਨਿਰੰਜਣ ਅਗੰਮ ਅਥਾਹੀਆ। ਤੇਰੀ ਰਖਣ ਆਵੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਦੀਪਕ ਜੋਤ ਜਗਾ ਕੇ ਦੇਸ ਮਾਝਾ, ਮਜਲਸ ਭਗਤਾਂ ਨਾਲ ਰਖਾਈਆ। ਕਮਲੀਏ ਬਿਨ ਨੈਣਾਂ ਤੋਂ ਦਰਸ਼ਨ ਪਾ ਜਾ, ਲੋਚਨ ਨੈਣ ਬਿਗਸਾਈਆ। ਨਿਗਾਹ ਮਾਰ ਲੈ ਸ਼ਬਦ ਸਤਿਗੁਰ ਧਾਰ ਵਿਚ ਜਾਗਾ, ਦੋ ਜਹਾਨ ਲਏ ਅੰਗੜਾਈਆ। ਜਿਸ ਦੇ ਹੱਥ ਵਿਚ ਲੱਖ ਚੁਰਾਸੀ ਜੀਵ ਜੰਤ ਦੀਆਂ ਵਾਗਾ, ਨਿਰਗੁਣ ਸਰਗੁਣ ਸੰਗ ਬਣਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਬਿਧਾਤਾ ਕੰਤ ਸੁਹਾਗਾ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਜਿਸ ਦਾ ਨਾਮ ਕਲਮਾ ਜਗਤ ਵਿਦਿਆ ਤੋਂ ਬਾਹਰ ਅਨਰਾਗਾ, ਕਥਨੀ ਕਹਿਣ ਕਿਛ ਨਾ ਪਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਇਆ ਭਾਗਾ, ਭਾਗ ਤੇਰੇ ਦਏ ਬਣਾਈਆ। ਚਰਨ ਧੂੜ ਕਰ ਲੈ ਉੱਤਮ ਸ੍ਰੇਸ਼ਟ ਦੋ ਜਹਾਨ ਤੋਂ ਮਜਨ ਮਾਘਾ, ਜਗਤ ਮੈਲ ਰਹੇ ਨਾ ਰਾਈਆ। ਜਿਸ ਨੂੰ ਸੀਸ ਝੁਕਾਉਂਦੇ ਕ੍ਰਿਸ਼ਨ ਰਾਧਾ, ਸੀਤਾ ਰਾਮ ਨਿਵ ਨਿਵ ਲਾਗਣ ਪਾਈਂਆ। ਓਹਦਾ ਹੁਕਮ ਸੰਦੇਸ ਇਕੋ ਇਕ ਅਨਾਦਾ, ਅਨਾਦੀ ਧੁਨ ਜਣਾਈਆ। ਜੋ ਤੇਰੇ ਕਲਜੁਗ ਅੰਤ ਬਦਲਣ ਆਇਆ ਮਰਿਆਦਾ, ਹੁਕਮ ਧੁਰ ਦਾ ਇਕ ਪ੍ਰਗਟਾਈਆ। ਜਿਸ ਦਾ ਨਾਮ ਨਿਧਾਨ ਬੋਧ ਅਗਾਧਾ, ਬੁੱਧੀ ਵਿਚ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਹੋਵੇ ਸਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਧਰਨੀਏ ਆਪਣੇ ਮੁਖ ਤੋਂ ਲਾਹ ਲੈ ਪੱਲਾ, ਪਲਕਾਂ ਲੈ ਉਠਾਈਆ। ਜਿਸ ਨੂੰ ਪੈਗ਼ੰਬਰਾਂ ਨੂਰ ਅਲਾਹੀ ਕਿਹਾ ਅੱਲਾ, ਆਲਮੀਨ ਯਾਮਬੀਨ ਇਕ ਅਖਵਾਈਆ। ਸੋ ਤੇਰਾ ਸੁਹਾਵਣ ਆਇਆ ਇਕ ਮਹੱਲਾ, ਨੌ ਖੰਡ ਪ੍ਰਿਥਮੀ ਸੱਤ ਦੀਪ ਪੰਧ ਮੁਕਾਈਆ। ਭਾਗ ਲਗਾ ਕੇ ਜੋਤੀ ਧਾਰ ਪਿੰਡ ਕੱਲਾ, ਕਾਇਨਾਤ ਦਾ ਪਰਦਾ ਰਿਹਾ ਚੁਕਾਈਆ। ਜੇ ਉਸ ਨੂੰ ਲੱਭਣਾ ਤੇ ਭਗਤਾਂ ਅੰਦਰ ਰਲਾ, ਘਰ ਘਰ ਡੇਰਾ ਲਾਈਆ। ਦੂਈ ਦਵੈਤੀ ਮੇਟੇ ਸੱਲਾ, ਸਲਲ ਆਪਣਾ ਰੰਗ ਚੜ੍ਹਾਈਆ। ਜਿਸ ਦਾ ਖੇਲ ਹੋਣਾ ਜਲਾ ਥਲਾ, ਮਹੀਅਲ ਖੋਜੇ ਚਾਈਂ ਚਾਈਂਆ। ਉਹ ਸ਼ਬਦ ਸੁਨੇਹੁੜਾ ਦੋ ਜਹਾਨਾਂ ਰਿਹਾ ਘੱਲਾ, ਨਿਰ ਅੱਖਰ ਆਪ ਸਮਝਾਈਆ। ਚੁਰਾਸੀ ਕਰ ਕੇ ਵਲ ਛਲਾ, ਅਛਲ ਛਲ ਆਪਣਾ ਪਰਦਾ ਆਪਣੇ ਵਿਚ ਛੁਪਾਈਆ। ਉਠ ਲਹਿਣਾ ਤੱਕ ਲੈ ਰਾਜਾ ਬਲਾ, ਕੀ ਬਾਵਨ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਵਿਸ਼ਨੂੰ ਕਹੇ ਧਰਨੀਏ ਤੈਨੂੰ ਵਿਸ਼ਵ ਦੀ ਦੱਸਾਂ ਧਾਰ, ਵਿਸ਼ਿਆਂ ਤੋਂ ਬਾਹਰ ਜਣਾਈਆ। ਜਿਸ ਨੇ ਧਰਨੀ ਧਰਤ ਧਵਲ ਧੌਲ ਤੇਰਾ ਨਾਮ ਰੱਖਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਇਸ਼ਾਰੇ ਰਿਹਾ ਕਰਾਈਆ। ਜਿਸ ਲੱਖ ਚੁਰਾਸੀ ਪਸਰ ਦਿਤਾ ਪਸਾਰ, ਚਾਰੇ ਖਾਣੀ ਵੰਡ ਵੰਡਾਈਆ। ਸੋ ਸਰਗੁਣ ਨਿਰਗੁਣ ਨਿਰਗੁਣ ਸਰਗੁਣ ਲੇਖਾ ਜਾਣੇ ਆਪਣੀ ਧਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਰੂਪ ਅਨੂਪ ਸਤਿ ਸਰੂਪ ਤੇਈ ਅਵਤਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਰੰਗ ਰੰਗਾਈਆ। ਜਿਸ ਪੈਗ਼ੰਬਰਾਂ ਸ਼ਰਅ ਦੇ ਨਾਲ ਕੀਤਾ ਤਿਆਰ,
ਸ਼ਰੀਅਤ ਇਕ ਦ੍ਰਿੜਾਈਆ। ਜਿਸ ਨਿਰਗੁਣ ਸਰਗੁਣ ਨਾਨਕ ਗੋਬਿੰਦ ਬਖ਼ਸ਼ ਇਕ ਦਵਾਰ, ਦਰਗਾਹ ਸਾਚੀ ਸਚਖੰਡ ਦਵਾਰ ਵਡਿਆਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਏਕੰਕਾਰ, ਇਕ ਇਕੱਲਾ ਅਕਲ ਕਲ ਵਖਾਈਆ। ਤੇਰੇ ਉਤੇ ਤੇਰਾ ਲਹਿਣਾ ਦੇਣਾ ਵੇਖੇ ਚਾਰ ਦੀਵਾਰ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਤੂੰ ਨਿਗਹ ਮਾਰ ਲੈ ਆਪਣੀ ਬੁਧੀ ਤੋਂ ਬਾਹਰ, ਅਕਲ ਚਲੇ ਨਾ ਕੋਇ ਚਤੁਰਾਈਆ। ਜਿਸ ਨੌ ਖੰਡ ਪ੍ਰਿਥਮੀ ਪਾਉਣੀ ਸਾਰ, ਸੱਤਾਂ ਦੀਪਾਂ ਖੋਜ ਖੁਜਾਈਆ। ਉਹ ਭਗਤ ਸੁਹੇਲਾ ਮੀਤ ਮੁਰਾਰ, ਮਿਤਰ ਪਿਆਰਾ ਵਡ ਵਡਿਆਈਆ। ਤੇਰਾ ਲਹਿਣਾ ਦੇਣਾ ਪੂਰਬ ਕਰਜ਼ ਦਏ ਉਤਾਰ, ਲੇਖਾ ਅਵਰ ਰਹੇ ਨਾ ਰਾਈਆ। ਕਲਜੁਗ ਕੂੜੀ ਕਿਰਿਆ ਕਰੇ ਪਾਰ, ਮਾਇਆ ਮਮਤਾ ਮੋਹ ਮਿਟਾਈਆ। ਸਤਿਜੁਗ ਸਾਚੇ ਬਖ਼ਸ਼ ਇਕ ਪਿਆਰ, ਪ੍ਰੀਤੀ ਪਰਮ ਪੁਰਖ ਦ੍ਰਿੜਾਈਆ। ਜਨ ਭਗਤ ਸੁਹੇਲੇ ਕਰ ਤਿਆਰ, ਤ੍ਰੈਗੁਣ ਅਤੀਤਾ ਹੋਏ ਸਹਾਈਆ। ਸਤਿਜੁਗ ਸਾਚਾ ਤੇਰੇ ਉਤੇ ਕਰੇ ਪਸਾਰ, ਪਰਮ ਪੁਰਖ ਦਏ ਵਡਿਆਈਆ। ਉਸ ਸਾਹਿਬ ਨੂੰ ਕਰ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਜਿਸ ਦੀ ਯਾਦ ਵਿਚ ਨੌ ਸੌ ਚੁਰਾਨਵੇਂ ਚੌਕੜੀ ਜੁਗ ਬੀਤੇ ਅੰਤ ਹੋਏ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਉਠ ਅਵਤਾਰ ਪੈਗ਼ੰਬਰ ਗੁਰੂਆਂ ਦੇ ਤੱਕ ਕੌਲ ਇਕਰਾਰ, ਪੇਸ਼ੀਨਗੋਈਆਂ ਤੇਰੇ ਉਤੇ ਗਏ ਦ੍ਰਿੜਾਈਆ। ਆਲਸ ਨਿੰਦਰਾ ਗ਼ਫ਼ਲਤ ਵਿਚੋਂ ਹੋ ਜਾ ਖ਼ਬਰਦਾਰ, ਬੇਖ਼ਬਰੇ ਖ਼ਬਰ ਸੁਣਾਈਆ। ਵਿਸ਼ਨੂੰ ਕਹੇ ਉਹ ਵਿਸ਼ਵ ਦਾ ਬਣੇ ਸਾਂਝਾ ਯਾਰ, ਚਾਰ ਯਾਰੀ ਦਾ ਪੰਧ ਮੁਕਾਈਆ। ਜਿਸ ਦੇ ਹਜ਼ਰਤ ਈਸਾ ਮੂਸਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜਿਸ ਦਾ ਸਾਰੇ ਕਰਨ ਇੰਤਜ਼ਾਰ, ਚਾਰੋਂ ਕੁੰਟ ਅੱਖ ਉਠਾਈਆ। ਉਹ ਕਲ ਕਲਕੀ ਇਕ ਅਵਤਾਰ, ਅਵਤਰੀ ਆਪਣਾ ਰੂਪ ਬਦਲਾਈਆ। ਧਰਨੀਏ ਤੇਰੀ ਪੈਜ ਜਾਏ ਸਵਾਰ, ਚਰਨ ਕਵਲ ਤੇਰੇ ਉਤੇ ਟਿਕਾਈਆ। ਭਗਤਾਂ ਦਾ ਭਗਵਨ ਧਾਰ ਦਾ ਵੇਖ ਦਰਬਾਰ, ਦਰੇ ਦਰਬਾਰ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਵਡ ਵਡਿਆਈਆ। ਧਰਨੀ ਕਹੇ ਵਿਸ਼ਨ ਬ੍ਰਹਮਾ ਸ਼ਿਵ ਮੈਂ ਦੱਸਾਂ ਕਹਾਣੀ ਸਚ ਦੀ, ਸਚ ਸਚ ਨਾਲ ਜਣਾਈਆ। ਮੇਰੇ ਉਤੇ ਅਗਨੀ ਮੱਚਦੀ, ਤ੍ਰੈਗੁਣ ਸਕੇ ਨਾ ਕੋਇ ਬੁਝਾਈਆ। ਜਗਤ ਜਹਾਨ ਕਾਇਆ ਕੱਚ ਦੀ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਵਡਿਆਈ ਰਹੀ ਨਹੀਂ ਬੁਧ ਮਤ ਦੀ, ਮਨ ਮਨਸਾ ਹੋਈ ਹਲਕਾਈਆ। ਦੁਨੀਆ ਪਿਆਸੀ ਹੋਈ ਦੀਨ ਮਜ਼੍ਹਬ ਦੇ ਰੱਤ ਦੀ, ਕਲਮਾ ਕਲਮੇ ਨਾਲ ਕਰੇ ਲੜਾਈਆ। ਧਾਰ ਦਿਸੇ ਨਾ ਜਤ ਸਤਿ ਦੀ, ਚਾਰ ਕੁੰਟ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਸਵਾਰੀ ਮਿਲੇ ਨਾ ਕਿਸੇ ਸ਼ਬਦ ਅਗੰਮੇ ਰਥ ਦੀ, ਰਥਵਾਹੀ ਨਜ਼ਰ ਕੋਇ ਨਾ ਆਈਆ। ਮੈਂ ਭੌਂਦੀ ਭੌਂਦੀ ਥੱਕ ਗਈ, ਨੌ ਸੌ ਚੁਰਾਨਵੇਂ ਚੌਕੜੀ ਜੁਗ ਭੱਜੀ ਵਾਹੋ ਦਾਹੀਆ। ਮੈਂ ਦੀਨ ਦੁਨੀ ਨੂੰ ਵੇਖ ਕੇ ਅੱਕ ਗਈ, ਮੇਰੀ ਅਕਲ ਬੁੱਧੀ ਨਾ ਕੋਇ ਵਡਿਆਈਆ। ਮੈਂ ਦੀਨ ਦਿਆਲ ਪੁਰਖ ਅਕਾਲ ਨੂੰ ਸੱਦ ਰਹੀ, ਊਚੀ ਕੂਕ ਕੂਕ ਰਹੀ ਜਣਾਈਆ। ਮੇਰੇ ਉਤੇ ਕੂੜ ਵਾਸ਼ਨਾ ਵਧ ਗਈ, ਨਵ ਸਤਿ ਪਈ ਦੁਹਾਈਆ। ਧਰਮ ਦੀ ਧਾਰ ਪ੍ਰਭੂ ਤੇਰੀ ਯਦ ਗਈ, ਯਾਦਵ ਬੰਸੀ ਕ੍ਰਿਸ਼ਨ ਦਏ ਗਵਾਹੀਆ। ਪਿਛਲੀ ਮੇਰੇ ਉਤੇ ਤੇਰੀ ਕੀਤੀ ਲੰਘ ਗਈ, ਅਗੇ ਵਾਸਤਾ ਪਾਈਆ। ਉਠ ਵੇਖ ਲੈ ਤੇਰੀ ਕਾਇਨਾਤ ਤਿਆਰ ਹੋਈ ਜੰਗ ਲਈ, ਜਗਤ ਜਹਾਨ ਲਏ ਅੰਗੜਾਈਆ। ਕਲਜੁਗ ਨੇ ਮੇਰੇ ਉਤੇ ਇਕ ਮੰਗ ਮੰਗ ਲਈ, ਮਾਂਗਤ ਹੋ ਕੇ ਝੋਲੀ ਡਾਹੀਆ। ਆਪਣੀ ਖ਼ੁਸ਼ੀਆਂ ਚੋਲੀ ਰੰਗ ਲਈ,
ਕੂੜਾ ਰੰਗ ਰੰਗਾਈਆ। ਧਰਨੀ ਕਹੇ ਮੈਂ ਵਾਸਤਾ ਪਾਵਾਂ ਪ੍ਰਭੂ ਤੇਰੇ ਅਗੇ ਵਰਭੰਡ ਲਈ, ਭੰਡੀ ਦੇਣੀ ਜਗਤ ਚੁਕਾਈਆ। ਮੈਂ ਨੇਤਰ ਰੋਵਾਂ ਆਪਣੇ ਸੀਨੇ ਠੰਡ ਲਈ, ਅਗਨੀ ਤਤ ਬੁਝਾਈਆ। ਚਾਰ ਜੁਗ ਦੇ ਵਿਛੜੇ ਜਗਤ ਸੁਹੇਲੇ ਗੰਢ ਲਈ, ਨਾਮ ਡੋਰੀ ਨਾਲ ਬੰਧਾਈਆ। ਜੇ ਤੂੰ ਆਉਣਾ ਨਿਸ਼ਾਨ ਤਾਰਾ ਚੰਦ ਲਈ, ਚਾਰ ਯਾਰੀ ਮੁਹੰਮਦ ਲੇਖ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਰਖਾਈਆ। ਧਰਨੀ ਕਹੇ ਮੇਰਾ ਮਨਜ਼ੂਰ ਹੋਇਆ ਹਾੜਾ, ਦੁੱਖ ਰਿਹਾ ਨਾ ਰਾਈਆ। ਪਰਵਿਸ਼ਟਾ ਸੁਹੰਜਣਾ ਹੋਇਆ ਚਾਰ ਹਾੜ ਦੀ ਧਾਰਾ, ਧਰਮ ਧਰਮ ਨਾਲ ਸਮਝਾਈਆ। ਕਿਰਪਾ ਕਰੇ ਪੁਰਖ ਹਰਿ ਕਰਤਾਰਾ, ਕਰਤਾ ਪੁਰਖ ਵਡ ਵਡਿਆਈਆ। ਜੋ ਨਿਰਗੁਣ ਨਿਰਵੈਰ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਇਕ ਅਖਵਾਈਆ। ਜੋ ਵੇਖੇ ਭਗਤਾਂ ਦਾ ਦਾਇਰਾ, ਜਨ ਆਪਣੇ ਖੋਜ ਖੁਜਾਈਆ। ਮੇਰੇ ਉਤੋਂ ਕੂੜ ਦਾ ਮੇਟੇ ਕਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਂ ਧੂੜੀ ਚਰਨ ਲਾਈ ਗੁਰਮੁਖਾਂ, ਸਤਿਗੁਰ ਸ਼ਬਦ ਦਿਤੀ ਵਡਿਆਈਆ। ਮੇਰੀਆਂ ਪੂਰੀਆਂ ਹੋਈਆਂ ਸੁੱਖਾਂ, ਸੁਖ ਸਾਂਤਕ ਵਿਚ ਸਮਾਈਆ। ਮੇਰੀਆਂ ਤ੍ਰਿਸ਼ਨਾਂ ਮਿਟੀਆਂ ਭੁੱਖਾਂ, ਅਗਨੀ ਤਤ ਬੁਝਾਈਆ। ਮੈਂ ਸਾਹਿਬ ਦੀ ਸਿਫ਼ਤ ਕੀ ਲਿਖਾਂ, ਲਿਖਾਰੀਆਂ ਕੀ ਜਣਾਈਆ। ਭਗਤਾਂ ਕੋਲੋਂ ਕਿਹੜੀ ਸਿਖਿਆ ਸਿੱਖਾਂ, ਜੋ ਭਗਵਨ ਢੋਲਾ ਗਾਈਆ। ਮੇਰੇ ਉਤੇ ਜੁਗ ਚੌਕੜੀ ਬੀਤੇ ਬਰਸ ਵਾਰ ਥਿਤਾਂ, ਘੜੀ ਪਲ ਪੰਧ ਮੁਕਾਈਆ। ਮੈਂ ਅਵਤਾਰ ਪੈਗ਼ੰਬਰ ਗੁਰੂਆਂ ਵੇਖਾਂ ਪਿਆਰ ਨਾਲ ਹਿੱਤਾ, ਹਿਤਕਾਰੀ ਹੋ ਕੇ ਸੰਗ ਬਣਾਈਆ। ਮੈਂ ਰਾਹ ਉਡੀਕਾਂ ਉਸ ਪਰਮ ਪੁਰਖ ਪਿਤਾ, ਜਿਸ ਨੂੰ ਪੁਰਖ ਅਕਾਲ ਸਾਰੇ ਕਹਿ ਕੇ ਗਾਈਆ। ਸੋ ਸਵਾਮੀ ਅੰਤਰਜਾਮੀ ਜੋਤੀ ਜਾਤਾ ਮੈਨੂੰ ਦਿਸਾ, ਦਿਸ਼ਾ ਆਪਣੀ ਵੰਡ ਵੰਡਾਈਆ। ਉਹ ਇਕ ਇਕੱਲਾ ਜਿਸ ਦਾ ਕਲਮੇ ਵਾਲਾ ਵੰਡ ਨਹੀਂ ਕੋਈ ਹਿੱਸਾ, ਆਤਮ ਪਰਮਾਤਮ ਖੇਲ ਖਿਲਾਈਆ। ਜਿਸ ਨੂੰ ਸਮਝੇ ਕੋਇ ਮੁਨ ਨਾ ਰਿਖਾ, ਰਿਖੀਕੇਸ਼ ਗਵਰਧਨ ਧਾਰ ਜਿਸ ਨੂੰ ਸੀਸ ਝੁਕਾਈਆ। ਸੋ ਮੇਰੀ ਝੋਲੀ ਪਾਵਣ ਆਇਆ ਭਿੱਖਾ, ਭਿਖਕ ਹੋ ਕੇ ਝੋਲੀ ਲਵਾਂ ਭਰਾਈਆ। ਜਿਸ ਦਾ ਸ਼ਬਦ ਸੰਦੇਸ਼ਾ ਮਿੱਠਾ, ਅਨਰਸ ਆਪ ਚਖਾਈਆ। ਸੋ ਜੋਤੀ ਜਾਤਾ ਪੁਰਖ ਬਿਧਾਤਾ ਕੱਲੇ ਪਿੰਡ ਡਿੱਠਾ, ਕਲ ਕਲਕੀ ਨੂਰ ਅਲਾਹੀਆ। ਮੈਂ ਭੇਵ ਖੋਲਾਂਗੀ ਕਿਸ ਕਿਸ ਨੂੰ ਮੇਰੇ ਸਵਾਮੀ ਨੇ ਦਿਤਾ ਚਿੱਠਾ, ਜੁਗ ਚੌਕੜੀ ਲੋਕਮਾਤ ਫੜਾਈਆ। ਜੋ ਆਵੇ ਨਿਤ ਨਵਿਤਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਪੂਰੀ ਕਰੇ ਇੱਛਾ, ਨਿਰਇਛਤ ਆਪਣੀ ਇੱਛਾ ਨਾ ਕੋਇ ਜਣਾਈਆ।
੪ ਹਾੜ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕੱਲਾ ਹਰਿ ਸੰਗਤ ਦੇ ਨਵਿਤ
ਧਰਨੀ ਪ੍ਰਭ ਚਰਨ ਕਵਲ ਤੱਕ ਸਚਖੰਡ, ਵਿਸ਼ਨੂੰ ਵਿਸ਼ਵ ਧਾਰ ਜਣਾਈਆ। ਜਿਥੇ ਹਿੱਸਾ ਨਹੀਂ ਕੋਈ ਵੰਡ, ਹੱਦ ਹਦੂਦ ਨਾ ਕੋਇ ਬਣਾਈਆ। ਨਾ ਕੋਈ ਟੁੱਟੀ ਨਾ ਕੋਈ ਪਾਵੇ ਗੰਢ, ਵਿਛੋੜਾ ਰਹਿਣ ਕੋਇ ਨਾ ਪਾਈਆ। ਨਾ ਸੂਰੀਆ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਈ ਦਰਸਾਈਆ।
ਨਾ ਕੋਈ ਦੁੱਖ ਨਾ ਕੋਈ ਅਨੰਦ, ਸੁਖ ਸਚ ਸਚ ਸਮਝਾਈਆ। ਕਮਲੀਏ ਜ਼ਰਾ ਦਰ ਦਰਵਾਜ਼ਾ ਲੰਘ, ਬਿਨ ਕਦਮਾ ਕਦਮ ਟਿਕਾਈਆ। ਧੁਰ ਸੁਹੰਜਣਾ ਵੇਖ ਪਲੰਘ, ਜਿਸ ਦੀ ਬਾਡੀ ਘੜਤ ਨਾ ਕੋਇ ਘੜਾਈਆ। ਨਾ ਕੋਈ ਤਤਵ ਦਿਸੇ ਪੰਜ, ਤ੍ਰੈਗੁਣ ਰੰਗ ਨਾ ਕੋਇ ਚੜ੍ਹਾਈਆ। ਨਾ ਕੋਈ ਢੋਲ ਵੱਜੇ ਮਰਦੰਗ, ਤਾਲ ਤਲਵਾੜਾ ਨਾ ਕੋਇ ਰਖਾਈਆ। ਨਾ ਕੋਈ ਰੂਪ ਸੂਰਬੀਰ ਭੁਯੰਗ, ਬਿਰਧ ਬਾਲ ਨਾ ਕੋਇ ਦਰਸਾਈਆ। ਨਾ ਕੋਈ ਸ਼ਾਹ ਅਸਵਾਰਾ ਅਸਵ ਤਰੰਗ, ਹਸਤ ਕੀਟ ਨਜ਼ਰ ਕੋਇ ਨਾ ਆਈਆ। ਨਾ ਕੋਈ ਸ਼ਰਅ ਦਵਾਰ ਨਾ ਸ਼ਰੀਅਤ ਕੰਧ, ਨਾ ਕੋਈ ਹਿੱਸਾ ਰਿਹਾ ਵਖਾਈਆ। ਨਾ ਕੋਈ ਧੂਪ ਦੀਪ ਨਾ ਦਿਸੇ ਸੁਗੰਧ, ਦੁਰਗੰਧ ਸਕੇ ਨਾ ਕੋਇ ਪ੍ਰਗਟਾਈਆ। ਨਾ ਕੋਈ ਲੇਖਾ ਜੇਰਜ ਅੰਡ, ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਨਾ ਕੋਈ ਪੁਰੀ ਲੋਅ ਬ੍ਰਹਿਮੰਡ ਖੰਡ, ਖੰਡ ਨਾ ਕੋਇ ਕਰਾਈਆ। ਨਾ ਕੋਈ ਜਗਤ ਧਾਰ ਵਹੇ ਗੰਗ, ਗੰਗੋਤਰੀ ਰੂਪ ਨਾ ਕੋਇ ਦਰਸਾਈਆ। ਨਾ ਕੋਈ ਗੁਰ ਅਵਤਾਰ ਪੈਗ਼ੰਬਰ ਮਾਰੇ ਪੰਧ, ਪਾਂਧੀ ਰੂਪ ਨਾ ਕੋਇ ਪ੍ਰਗਟਾਈਆ। ਨਾ ਕੋਈ ਨਾਮ ਕਲਮਾ ਢੋਲਾ ਗਾਵੇ ਛੰਦ, ਰਸਨਾ ਜਿਹਵਾ ਨਾ ਕੋਇ ਚਤੁਰਾਈਆ। ਇਕੋ ਤੱਕ ਲੈ ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਸ਼ਹਿਨਸ਼ਾਹ ਅਗੰਮ ਅਥਾਹੀਆ। ਦਰ ਦਵਾਰੇ ਅਗਲੀ ਮੰਗ ਲੈ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪਿਛਲੀ ਕੀਤੀ ਤੇਰੇ ਉਤੇ ਸਾਰੀ ਹੋਣੀ ਭੰਗ, ਪੁਰਖ ਅਕਾਲ ਆਪਣਾ ਹੁਕਮ ਵਰਤਾਈਆ। ਨਵ ਸੱਤ ਸ਼ਬਦੀ ਧਾਰ ਤੱਕਣਾ ਜੰਗ, ਜੰਗਜੂ ਇਕੋ ਸੋਭਾ ਪਾਈਆ। ਤੇਰਾ ਭਾਗ ਹੋਵੇ ਨਾ ਮੰਦ, ਮੰਦ ਭਾਗਣ ਮਾਤ ਨਾ ਜਗਤ ਅਖਵਾਈਆ। ਤੇਰਾ ਲੇਖਾ ਹੋਵੇ ਅੰਤ ਅੰਧੇਰ ਅੰਧ, ਨਵ ਨਵ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਦਰਸਾਈਆ। ਧਰਨੀ ਕਹੇ ਮੈਂ ਮਿਹਨਤ ਕੀਤੀ ਬੜੀ, ਬੜੇ ਬੜੇ ਧਿਆਨ ਲਗਾਈਆ। ਮੈਂ ਜੁਗ ਚੌਕੜੀ ਸੜੀ, ਅਗਨੀ ਤਤ ਤਪਾਈਆ। ਮੈਨੂੰ ਸੰਦੇਸ਼ਾ ਦਿਤਾ ਗੋਬਿੰਦ ਚਮਕੌਰ ਗੜ੍ਹੀ, ਪਿਆਰ ਨਾਲ ਦ੍ਰਿੜਾਈਆ। ਤੇਰੇ ਉਤੇ ਅੰਤਮ ਲੇਖਾ ਹੋਣਾ ਗੋਰ ਮੜ੍ਹੀ, ਮਹੱਲ ਅਟਲ ਰਹਿਣ ਕੋਇ ਨਾ ਪਾਈਆ। ਮੇਰੇ ਢਈਏ ਦਾ ਇੰਤਜ਼ਾਰ ਕਰੀਂ, ਢੌਂਕਾ ਲਾਵਾਂ ਚਾਈਂ ਚਾਈਂਆ। ਮੈਂ ਗੱਲ ਸੁਣਾਵਾਂ ਖਰੀ, ਹੁਕਮ ਧੁਰ ਦਾ ਇਕ ਜਣਾਈਆ। ਤੂੰ ਇਕ ਸਾਹਿਬ ਦੀ ਸਰਨੀ ਪਰੀ, ਸੀਸ ਜਗਦੀਸ਼ ਝੁਕਾਈਆ। ਜਿਸ ਨੂੰ ਵਿਸ਼ਨੂੰ ਕਹੇ ਹਰੀ, ਹਰੀ ਵਿਸ਼ਨੂੰ ਰੂਪ ਦਰਸਾਈਆ। ਜੇ ਲੇਖੇ ਵਿਚ ਹੋਣਾ ਬਰੀ, ਬਰੇ ਆਜ਼ਮ ਵੇਖਣਾ ਥਾਉਂ ਥਾਈਂਆ। ਉਸ ਦੇ ਚਰਨ ਲਗ ਕੇ ਤਰੀ, ਤਾਰਨਹਾਰ ਦਏ ਵਡਿਆਈਆ। ਕਮਲੀਏ ਉਸ ਕੋਲੋਂ ਮੂਲ ਨਾ ਡਰੀ, ਕਮਲਾਪਤ ਇਕ ਅਖਵਾਈਆ। ਉਹਦਾ ਨਾਮ ਢੋਲਾ ਕਲਮਿਆਂ ਤੋਂ ਬਾਹਰ ਪੜ੍ਹੀਂ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਉਸ ਦੇ ਸਚਖੰਡ ਦਵਾਰੇ ਚਰਨ ਕਵਲ ਵਿਚ ਖੜ੍ਹੀ, ਨੈਣ ਚਰਨਾਂ ਵੱਲ ਟਿਕਾਈਆ। ਨੇਤਰ ਨੀਰ ਲਗਾਉਣੀ ਝੜੀ, ਵਹਿਣਾ ਵਹਿਣ ਵਹਾਈਆ। ਨਿਮਾਣੀ ਹੋ ਕੇ ਕਦੀਮ ਦੇ ਮਾਲਕ ਦੇ ਕਦਮ ਫੜੀ, ਬਿਨ ਹੱਥਾਂ ਹੱਥ ਲਗਾਈਆ। ਉਹ ਵਕਤ ਸੁਹੰਜਣਾ ਸ਼ਹਿਨਸ਼ਾਹੀ ਸੰਮਤ ਨੌ ਚਾਰ ਹਾੜ ਦੀ ਹੋਵੇ ਘੜੀ, ਘੜਿਆਲ ਇਕੋ ਦਏ ਵਜਾਈਆ। ਜਿਸ ਭਗਤਾਂ ਦੀ ਆਪਣੇ ਨਾਲ ਬੰਧਾਉਣੀ ਲੜੀ, ਡੋਰੀ ਸ਼ਬਦ ਤੰਦ ਬੰਧਾਈਆ। ਤੂੰ ਉਸ ਦੀ ਫਿਰਨਾ ਧਰਮ ਧਾਰ ਦੀ ਗਲੀ, ਕੂਚੇ ਜਗਤ ਵਾਲੇ ਤਜਾਈਆ। ਤੈਨੂੰ ਰੋ ਕੇ ਮਿਲੇਗਾ ਮੁਹੰਮਦ ਐਲੀ, ਅੱਲਾ ਹੂ ਦਾ ਨਾਅਰਾ ਲਾਈਆ। ਤੇਰੇ ਉਤੇ ਚਰਾਗ਼ਾਂ ਵਾਲੀ ਮੂਧੀ ਹੋਵੇ ਤੇਲ ਦੀ ਪਲੀ, ਪਰਮ ਪੁਰਖ ਆਪਣਾ ਖੇਲ
ਖਿਲਾਈਆ। ਧਰਨੀਏ ਤੈਨੂੰ ਇਕੋ ਪ੍ਰਭੂ ਦੇ ਚਰਨ ਦੀ ਦੇਣੀ ਪਵੇ ਬਲੀ, ਜੋ ਬਲ ਬਾਵਨ ਗਿਆ ਦ੍ਰਿੜਾਈਆ। ਜਿਸ ਕਾਰਨ ਗੋਬਿੰਦ ਸਿਖਿਆ ਦਿਤੀ ਸੀਸ ਰਖਣਾ ਤਲੀ, ਤਲਬ ਅਵਰ ਨਾ ਕੋਇ ਰਖਾਈਆ। ਉਹ ਖੇਲ ਕਰੇ ਪ੍ਰਭ ਵਲ ਛਲੀ, ਅਛਲ ਛਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੈਂ ਸਚਖੰਡ ਦਾ ਲੰਘੀ ਦਰਵਾਜ਼ਾ, ਪਿਛਲਾ ਪੰਧ ਮੁਕਾਈਆ। ਅਗੇ ਤੱਕਿਆ ਨੂਰ ਨੁਰਾਨਾ ਰਾਜਾ, ਸ਼ਾਹੋ ਭੂਪ ਬੇਪਰਵਾਹੀਆ। ਜਿਸ ਆਦਿ ਜੁਗਾਦੀ ਸਾਜਣ ਸਾਜਾ, ਸਾਜਣਹਾਰ ਇਕ ਅਖਵਾਈਆ। ਸੋ ਨੂਰ ਅਗੰਮਾ ਸੀਸ ਅਗੰਮ ਸੁਹਾਏ ਤਾਜਾ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਮੈਨੂੰ ਸ਼ਬਦ ਅਗੰਮੀ ਮਾਰੀ ਆਵਾਜ਼ਾ, ਸਹਿਜ ਨਾਲ ਸੁਣਾਈਆ। ਆਹ ਵੇਖ ਗ਼ਰੀਬ ਨਿਵਾਜਾ, ਜੋ ਮਾਲਕ ਧੁਰਦਰਗਾਹੀਆ। ਜਿਸ ਦਾ ਇਕੋ ਵੱਜੇ ਵਾਜਾ, ਦੂਜੀ ਧੁਨ ਨਾ ਕੋਇ ਸ਼ਨਵਾਈਆ। ਜਿਸ ਦਾ ਖੇਲ ਬੋਧ ਅਗਾਧਾ, ਬੁੱਧੀ ਤੋਂ ਪਰੇ ਦ੍ਰਿੜਾਈਆ। ਉਸੇ ਦਾ ਨੂਰ ਜ਼ਹੂਰ ਦੇਸ ਮਾਝਾ, ਤੇਰੇ ਉਤੇ ਡਗਮਗਾਈਆ। ਆਪਣਾ ਕਰ ਲੈ ਵਡ ਵਡਭਾਗਾ, ਜਾ ਕੇ ਚਰਨੀ ਸੀਸ ਝੁਕਾਈਆ। ਤੇਰਾ ਲੇਖੇ ਲਾਵੇ ਪੀਤਾ ਖਾਧਾ, ਜੋ ਲੱਖ ਚੁਰਾਸੀ ਆਪਣੇ ਪੇਟ ਵਿਚ ਪਾਈਆ। ਉਹ ਧਾਮ ਸੁਹੰਜਣੇ ਦੇਸ ਬਿਰਾਜਾ, ਸੁਖਆਸਣ ਡੇਰਾ ਲਾਈਆ। ਉਹ ਨਵਾਂ ਰਚਣ ਵਾਲਾ ਕਾਜਾ, ਕਰਤਾ ਪੁਰਖ ਆਪਣੀ ਕਾਰ ਕਮਾਈਆ। ਤੂੰ ਉਸ ਦਾ ਹੁਕਮ ਮੰਨਣਾ ਰਹਿਣਾ ਵਿਚ ਆਗਿਆ, ਅਗੇ ਆਪਣੀ ਧਾਰ ਜਣਾਈਆ। ਜਿਸ ਭਗਤ ਸੁਹੇਲੇ ਹੰਸ ਬਣਾਏ ਕਾਗਾ, ਦੁਰਮਤ ਮੈਲ ਧਵਾਈਆ। ਗੁਰਮੁਖਾਂ ਮੇਲਾ ਨਾਲ ਗੋਬਿੰਦ ਵਾਲੇ ਬਾਜਾ, ਬਾਜ਼ੀ ਜਗ ਉਲਟਾਈਆ। ਜਿਸ ਦਾ ਹੁਕਮ ਅਗੰਮੀ ਗੋਲਾ ਜਾਣਾ ਦਾਗਾ, ਅਗੇ ਹੋ ਨਾ ਕੋਇ ਅਟਕਾਈਆ। ਸੋ ਸਵਾਮੀ ਮਾਧਵ ਮਾਧਾ, ਮਿਹਰਵਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੈਂ ਸਚਖੰਡ ਦਾ ਵੇਖਿਆ ਅਗੰਮਾ ਮੰਦਰ, ਪੱਥਰ ਪਾਹਨ ਨਜ਼ਰ ਕੋਇ ਨਾ ਆਈਆ। ਪ੍ਰਕਾਸ਼ ਅਗੰਮਾ ਹੋਵੇ ਅੰਦਰ, ਨੂਰ ਨੂਰ ਰੁਸ਼ਨਾਈਆ। ਨਾ ਸੂਰੀਆ ਕੋਈ ਚੰਦਰ, ਰਵ ਸਸ ਤੇਜ ਨਾ ਕੋਇ ਪ੍ਰਗਟਾਈਆ। ਨਾ ਕੋਈ ਅੰਧੇਰਾ ਦਿਸੇ ਡੂੰਘੀ ਕੰਦਰ, ਟਿੱਲਾ ਪਰਬਤ ਵੰਡ ਨਾ ਕੋਇ ਵੰਡਾਈਆ। ਨਾ ਕੋਈ ਤ੍ਰੈਧਾਤੂ ਵੱਜਾ ਜੰਦਰ, ਕੁੰਜੀ ਹੱਥ ਨਾ ਕੋਇ ਵਖਾਈਆ। ਨਾ ਕੋਈ ਦੁੱਖ ਨਾ ਅਨੰਦਨ, ਸੁਖ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸ਼ਰਅ ਨਾ ਬੰਧਨ, ਸ਼ਰੀਅਤ ਰੰਗ ਨਾ ਕੋਇ ਰੰਗਾਈਆ। ਨਾ ਕੋਈ ਖ਼ਾਕ ਰਮਾਵੇ ਨਾ ਕੋਈ ਲਾਏ ਚੰਦਨ, ਤਿਲਕ ਲਲਾਟ ਨਾ ਕੋਇ ਜਣਾਈਆ। ਨਾ ਕੋਈ ਨਾਰ ਕੰਤ ਸੁਹਾਗ ਸੁਹਾਵੇ ਅੰਗਣ, ਅੰਗੀਕਾਰ ਨਾ ਕੋਇ ਅਖਵਾਈਆ। ਨਾ ਕੋਈ ਦਰਵੇਸ਼ ਕਿਸੇ ਨਰੇਸ਼ ਕੋਲੋਂ ਮੰਗਣ, ਜਗਤ ਝੋਲੀਆਂ ਡਾਹੀਆ। ਨਾ ਸ੍ਰਿਸ਼ਟੀ ਦ੍ਰਿਸ਼ਟੀ ਨਾ ਰੂਪ ਦਿਸੇ ਵਰਭੰਡਣ, ਬ੍ਰਹਿਮੰਡ ਰਚਨ ਨਾ ਕੋਇ ਰਚਾਈਆ। ਨਾ ਕੋਈ ਸ਼ਸਤਰ ਧਾਰ ਕਰੇ ਜੰਗਣ, ਖੰਡਾ ਖੜਗ ਨਾ ਕੋਇ ਖੜਕਾਈਆ। ਧਰਨੀ ਕਹੇ ਜਾਂ ਮੈਂ ਨਿਗਾਹ ਮਾਰੀ ਮੈਨੂੰ ਇਕੋ ਮਿਲਿਆ ਪਰਮਾਨੰਦਨ, ਪਰਮਾਨੰਦ ਵਿਚ ਸਮਾਈਆ। ਮੇਰੇ ਸਾਹਿਬ ਮੈਨੂੰ ਸੁਣਾਇਆ ਢੋਲਾ ਛੰਦਨ, ਬਿਨ ਰਸਨਾ ਜਿਹਵਾ ਗਾਈਆ। ਧਰਨੀਏ ਧਰਨੀਏ ਆਪਣੇ ਉਤੇ ਆਪਣਾ ਮਾਹੀ ਤੱਕ ਜੋ ਤੇਰੇ ਤੋੜੇ ਬੰਧਨ, ਬਿਨਾ ਬੰਦਗੀਉਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ।
ਧਰਨੀ ਕਹੇ ਮੈਂ ਅੰਦਰ ਮਾਰੀ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਨਾ ਕੋਈ ਗੁਰ ਅਵਤਾਰ ਪੈਗ਼ੰਬਰ ਦਿਸਿਆ ਖ਼ਾਕੀ, ਤਨ ਵਜੂਦ ਨਾ ਕੋਇ ਵਡਿਆਈਆ। ਨਾ ਕੋਈ ਮੰਦਰ ਮਸਜਿਦ ਸ਼ਿਵਦਵਾਲਾ ਮਠ ਦੀ ਖੋਲੇ ਤਾਕੀ, ਨਾ ਕੋਈ ਚਰਚਾਂ ਰੰਗ ਰੰਗਾਈਆ। ਨਾ ਕੋਈ ਦੀਨ ਮਜ਼੍ਹਬ ਨਾ ਕੋਈ ਝਗੜਾ ਦਿਸੇ ਕਾਗ਼ਜ਼ਾਤੀ, ਨਾਮ ਕਲਮੇ ਢੋਲੇ ਗੀਤ ਨਾ ਕੋਇ ਸੁਣਾਈਆ। ਨਾ ਕੋਈ ਦਿਵਸ ਨਾ ਕੋਈ ਰੈਣ ਰਾਤੀ, ਸੁਬਹ ਸ਼ਾਮ ਖੇਲ ਨਾ ਕੋਇ ਖਿਲਾਈਆ। ਨਾ ਕੋਈ ਦੀਆ ਨਾ ਕੋਈ ਬਾਤੀ, ਇਕੋ ਨੂਰ ਜੋਤ ਰੁਸ਼ਨਾਈਆ। ਮੈਂ ਜਿਧਰ ਵੇਖਾਂ ਓਧਰ ਇਕੋ ਨਜ਼ਰ ਆਵੇ ਮੇਰਾ ਕਮਲਾਪਾਤੀ, ਪਤਿਪਰਮੇਸ਼ਵਰ ਸਾਹਿਬ ਸੁਖਦਾਈਆ। ਜੋ ਸਭ ਨੂੰ ਆਦਿ ਜੁਗਾਦਿ ਦੇਵੇ ਦਾਤੀ, ਦਾਤਾ ਦਾਨੀ ਆਪ ਵਰਤਾਈਆ। ਉਸ ਖ਼ਬਰ ਇਕ ਅਗੰਮੀ ਮੈਨੂੰ ਆਖੀ, ਬਿਨ ਅੱਖਰਾਂ ਦਿਤੀ ਸੁਣਾਈਆ। ਧਰਨੀਏ ਤੇਰੇ ਉਤੇ ਜਿਸ ਦੀ ਚਾਰ ਜੁਗ ਗਾਉਂਦੇ ਆਏ ਸਾਖੀ, ਸਖ਼ੀਆਂ ਵਾਲੇ ਕਾਹਨ ਢੋਲੇ ਸੁਣਾਈਆ। ਉਹ ਖੇਲ ਕਰੇ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਸੰਬਲ ਉਸ ਦੀ ਵੇਖ ਰਹਿਰਾਸੀ, ਕੀ ਰਚਨਾ ਰਿਹਾ ਰਚਾਈਆ। ਤੇਰਾ ਖੇਲ ਤੱਕੇ ਤਮਾਸ਼ੀ, ਤਮਾਸ਼ਬੀਨ ਹੋ ਕੇ ਪਰਦਾ ਦਏ ਉਠਾਈਆ। ਤੇਰੀ ਕੂੜ ਕਿਰਿਆ ਤੋਂ ਕਰਾਏ ਖਲਾਸੀ, ਖੁਲਾਸਾ ਆਪਣਾ ਨਾਮ ਸਮਝਾਈਆ। ਤੂੰ ਉਸ ਦੀ ਬਣ ਜਾ ਕੇ ਦਾਸੀ, ਦਾਸਤਾਨ ਆਪਣੀ ਦੇ ਦ੍ਰਿੜਾਈਆ। ਨਾਲੇ ਰੋਵੀਂ ਨਾਲੇ ਕਰੀਂ ਹਾਸੀ, ਦੋਵੇਂ ਰੂਪ ਬਦਲਾਈਆ। ਉਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸੀ, ਸਤਿਗੁਰ ਸ਼ਬਦ ਵਡ ਵਡਿਆਈਆ। ਓਨ ਫੜ ਹਲੂਣਾ ਦੇਣਾ ਸ਼ੰਕਰ ਉਤੇ ਕੈਲਾਸ਼ੀ, ਬ੍ਰਹਮਾ ਬ੍ਰਹਮ ਧਾਰ ਉਠਾਈਆ। ਵਿਸ਼ਨੂੰ ਉਸ ਦੀ ਮੰਨੇ ਆਖੀ, ਬਿਨ ਅੱਖਰਾਂ ਦਏ ਦ੍ਰਿੜਾਈਆ। ਜਿਸ ਦੀ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੈਨੂੰ ਸਚਖੰਡ ਵਿਚੋਂ ਦਿਤਾ ਦਿਲਾਸਾ, ਧੀਰ ਦਿਤੀ ਧਰਾਈਆ। ਮੇਰਾ ਖ਼ਾਲੀ ਭਰਿਆ ਕਾਸਾ, ਵਸਤ ਅਗੰਮ ਟਿਕਾਈਆ। ਮੇਰਾ ਖ਼ੁਸ਼ੀਆਂ ਵਿਚ ਨਿਕਲਿਆ ਹਾਸਾ, ਹਸਤੀ ਤੱਕ ਅਗੰਮ ਅਥਾਹੀਆ। ਜਿਸ ਮੇਰਾ ਕਰਵਟ ਵਿਚ ਬਦਲਿਆ ਪਾਸਾ, ਪਾਸਾ ਜ਼ਿਮੀਂ ਅਸਮਾਨ ਬਦਲਾਈਆ। ਮੇਰੇ ਅੰਦਰ ਪੈਦਾ ਕੀਤੀ ਆਪਣੀ ਆਸਾ, ਆਸ਼ਾ ਦਿਤੀ ਵਧਾਈਆ। ਮੈਂ ਧਿਆਉਂਦੀ ਸਵਾਸ ਸਵਾਸਾ, ਸਾਹ ਸਾਹ ਸਮਾਈਆ। ਦਿਲ ਚਾਓ ਘਨੇਰਾ ਉਸ ਦੀ ਬਣਾ ਦਾਸੀ ਦਾਸਾ, ਧੂੜੀ ਖ਼ਾਕ ਖ਼ਾਕ ਰਮਾਈਆ। ਮੈਂ ਉਤਰੀ ਉਤੋਂ ਆਕਾਸ਼ਾ, ਆਕਾਸ਼ ਆਕਾਸ਼ਾਂ ਦਿਤਾ ਤਜਾਈਆ। ਜਾਂ ਨਿਗਾਹ ਮਾਰੀ ਸੰਬਲ ਮੇਰੇ ਸਾਹਿਬ ਦਾ ਵਾਸਾ, ਵਾਸਤਾ ਓਸੇ ਅਗੇ ਪਾਈਆ। ਮੇਰਾ ਆਪੇ ਵੇਖ ਲੈ ਖ਼ਾਕਾ, ਚਾਰੋਂ ਕੁੰਟ ਧਿਆਨ ਲਗਾਈਆ। ਤੁਧ ਬਿਨ ਦਿਸੇ ਕੋਈ ਨਾ ਰਾਖਾ, ਰਖਕ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਅੰਧੇਰੀ ਰਾਤਾ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਨੇਤਰ ਰੋਵਾਂ ਜਗਤ ਦੀ ਧਰਨੀ ਮਾਤਾ, ਧਵਲ ਹੋ ਕੇ ਦਿਆਂ ਸੁਣਾਈਆ। ਮੇਰੀਆਂ ਦੁੱਖਾਂ ਦੀਆਂ ਮੁਕਣੀਆਂ ਨਹੀਂ ਬਾਤਾਂ, ਬਾਤਨ ਪਰਦਾ ਦਿਆਂ ਚੁਕਾਈਆ। ਤੂੰ ਮੇਰਾ ਸਾਹਿਬ ਸਵਾਮੀ ਇਕੋ ਆਕਾ, ਅਕਲ ਕਲਧਾਰੀ ਇਕ ਅਖਵਾਈਆ। ਦਰੋਹੀ ਅਵਤਾਰ ਪੈਗ਼ੰਬਰਾਂ ਗੁਰੂਆਂ ਦੇ ਹੁੰਦਿਆਂ ਸਾਚੇ ਧਰਮ ਨੂੰ ਪੈ ਗਿਆ ਡਾਕਾ, ਕਲਜੁਗ ਲੁਟੇਰਾ ਲੁੱਟੇ ਥਾਉਂ ਥਾਈਂਆ। ਜਿਸ ਦਾ ਪੰਧ ਮੁਕਾ ਦੇ ਅੰਤਮ ਕਰਦੇ ਵਾਟਾ, ਪੂਰਨ ਪੂਰੀਆਂ ਦੇ ਪਾਈਆ। ਮੇਰੇ ਉਤੇ ਸਵਾਮੀਆਂ ਧਰਮ ਦਾ ਇਕੋ ਖੁਲ੍ਹੇ ਹਾਟਾ, ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਮੇਰਾ ਪੂਰਾ ਕਰ ਦੇ ਘਾਟਾ,
ਦਰ ਠਾਂਡੇ ਸੀਸ ਨਿਵਾਈਆ। ਤੇਰਾ ਦਰਸ਼ਨ ਪਾਵਾਂ ਆਪਣੇ ਉਤੇ ਜਗਤ ਵਾਲੀ ਖਾਟਾ, ਖਟੀਆ ਉਤੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦੇਣੀ ਵਡਿਆਈਆ। ਧਰਨੀ ਕਹੇ ਮੈਂ ਆਪਣੇ ਉਤੇ ਤੱਕਾਂ, ਬਿਨ ਅੱਖਾਂ ਅੱਖ ਉਠਾਈਆ। ਵੇਖਾਂ ਮਾਲਕ ਹਕੀਕਤ ਹਕਾ, ਹਕ ਹਕ ਖੋਜ ਖੁਜਾਈਆ। ਨੈਣ ਮਤਵਾਲੇ ਭਟਕਣ ਅੱਖਾਂ, ਅੱਖੀਆਂ ਰੰਗ ਰੰਗਾਈਆ। ਵੈਰਾਗਣ ਹੋ ਕੇ ਉਸ ਸਾਹਿਬ ਨੂੰ ਆਪਣਾ ਹਾਲ ਦੱਸਾਂ, ਮਿਲ ਮਿਲ ਕੇ ਦਿਆਂ ਸੁਣਾਈਆ। ਮੇਰੀ ਮਾਣ ਵਡਿਆਈ ਮਿਲ ਗਈ ਵਿਚ ਮਿੱਟੀ ਕੱਖਾਂ, ਕੀਮਤ ਜਗਤ ਨਾ ਕੋਇ ਜਣਾਈਆ। ਮੈਂ ਕਿਹੜੀ ਕੂਟੇ ਨੱਠਾਂ, ਭੱਜਾਂ ਵਾਹੋ ਦਾਹੀਆ। ਫਿਰ ਗਈ ਦਰੋਹੀ ਅੱਠਾਂ ਸੱਠਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮੇਰੇ ਉਤੇ ਰਹੀ ਕੁਰਲਾਈਆ। ਬਹੁੜੀ ਬਹੁੜੀ ਸੁਣ ਲੈ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ, ਗੁਰੂਦਵਾਰ ਦੇਣ ਦੁਹਾਈਆ। ਮੈਂ ਦੁਹੱਥੜ ਮਾਰਾਂ ਉਤੇ ਪੱਟਾਂ, ਪਟਨੇ ਵਾਲਿਆ ਦਿਆਂ ਸੁਣਾਈਆ। ਜੇ ਤੇਰਾ ਮੇਲ ਹੋ ਗਿਆ ਨਾਲ ਜੱਟਾਂ, ਜਟਾ ਜੂਟ ਧਾਰੀਆ ਕਰ ਸਫ਼ਾਈਆ। ਲੇਖਾ ਮੇਟ ਦੇ ਪੱਥਰ ਇੱਟਾਂ, ਪਾਹਨ ਪੂਜਣ ਕੋਇ ਨਾ ਜਾਈਆ। ਠਾਕਰ ਰਹੇ ਕੋਇ ਨਾ ਵੱਟਾ, ਤੁਧ ਬਿਨ ਸੀਸ ਨਾ ਕੋਇ ਨਿਵਾਈਆ। ਤੁਧ ਬਿਨ ਕਿਸੇ ਦੀ ਭੇਟਾ ਚੜ੍ਹੇ ਕੋਇ ਨਾ ਟਕਾ, ਟਕਿਆਂ ਦੀ ਕੀਮਤ ਗੁਰੂ ਨਾ ਕੋਇ ਵਿਕਾਈਆ। ਤੇਰਾ ਇਕੋ ਹੋਵੇ ਹੱਟਾ, ਹਟਵਾਣਿਆਂ ਨਾਮ ਸਚ ਦੇਣਾ ਵਰਤਾਈਆ। ਧਰਨੀ ਕਹੇ ਮੇਰਾ ਚੀਥੜ ਰਹੇ ਨਾ ਫਟਾ, ਓਢਣ ਸੀਸ ਦੇਣਾ ਸੁਹਾਈਆ। ਸਰੀਰ ਤਨ ਵਜੂਦ ਨੂੰ ਸਤਿਗੁਰ ਸ਼ਬਦ ਨਾਲ ਕਰ ਦੇ ਬਟਾ, ਜ਼ੀਰੋ ਦਾ ਜ਼ੀਰੋ ਰੂਪ ਸਮਝਾਈਆ। ਉਨ੍ਹਾਂ ਦਾ ਲੇਖਾ ਧਰਮ ਰਾਏ ਦੇ ਹੱਥ ਫੜਾ ਦੇ ਜਿਨ੍ਹਾਂ ਨੇ ਖਾਧਾ ਕੱਟਾ ਵੱਛਾ, ਵਹਿਸ਼ੀਆਂ ਵਾਲਾ ਰੂਪ ਗਏ ਬਦਲਾਈਆ। ਮੈਂ ਤੇਰੇ ਚਰਨ ਦਵਾਰੇ ਢੱਠਾ, ਨਿਵ ਨਿਵ ਲਾਗਾਂ ਪਾਈਂਆ। ਪੁਰਖ ਅਕਾਲੇ ਦੀਨ ਦਿਆਲੇ ਕਿਰਪਾ ਨਿਧਾਨ ਤੇਰੀਆਂ ਸਭ ਨੂੰ ਹੋਣ ਮਤਾਂ, ਮਤ ਮਤਾਂਤਰ ਡੇਰੇ ਢਾਹੀਆ। ਤੇਰੇ ਹੁਕਮ ਦਾ ਇਕੋ ਡੰਕਾ ਵੱਜੇ ਫ਼ਤ੍ਹਾ, ਫ਼ਾਤਿਆ ਕਰ ਕੂੜ ਲੋਕਾਈਆ। ਤੇਰੇ ਪਿਆਰ ਵਿਚ ਤੇਰਾ ਭਗਤ ਹੋਵੇ ਰੱਤਾ, ਰਤਨ ਅਮੋਲਕ ਹੀਰੇ ਲੈ ਬਣਾਈਆ। ਜੋ ਤੇਰਾ ਸੰਦੇਸਾ ਦੇ ਕੇ ਗਿਆ ਸਤਿਗੁਰ ਨਾਨਕ ਤਪਾ, ਤਪਦੇ ਹਿਰਦੇ ਸ਼ਾਂਤ ਕਰਾਈਆ। ਜਿਸ ਨਾਮ ਨੂੰ ਪਹਿਲਾ ਅੱਖਰ ਲੱਗਦਾ ਪੱਪਾ, ਪੂਰਨ ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਸਾਚਾ ਅੰਮ੍ਰਿਤ ਪਿਆ ਦੇ ਬਿਨਾ ਲੱਪਾਂ, ਚੁਲੀਆਂ ਨਿਝਰ ਧਾਰ ਚੁਆਈਆ। ਧਰਨੀ ਕਹੇ ਆਪਣੇ ਚਰਨ ਕਵਲ ਬੰਧਾ ਲੈ ਨੱਤਾ, ਰਿਸ਼ਤਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਜਿਨ੍ਹਾਂ ਨੂੰ ਜੁਗ ਜੁਗ ਦਿਤੀਆਂ ਚਿੱਠੀਆਂ, ਨਾਮ ਸ਼ਬਦ ਵਡਿਆਈਆ। ਅੰਮ੍ਰਿਤ ਧਾਰਾਂ ਦਿਤੀਆਂ ਮਿੱਠੀਆਂ, ਬਿਨ ਰਸਨਾ ਰਸ ਚਖਾਈਆ। ਉਹ ਆਤਮਾ ਅਨਡਿੱਠੀਆਂ, ਆਪਣੇ ਰੰਗ ਰੰਗਾਈਆ। ਸਿਖਿਆ ਦੇਣੀ ਸੱਸੇ ਉਤੇ ਹੋੜਾ ਹਾਹੇ ਉਤੇ ਟਿਪੀਆਂ, ਟੀਕਾ ਟਿਪਣੀ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਪ੍ਰੇਮੀ ਪਿਆਰੇ ਬੰਦ ਕਰ ਲੈ ਬਿਨਾ ਸਿੱਪੀਆਂ, ਪਰਦਾ ਸ਼ਬਦ ਵਾਲਾ ਪਾਈਆ। ਧਰਨੀ ਕਹੇ ਇਹਨਾਂ ਗੁਰਸਿਖਾਂ ਨੂੰ ਸਿਖਿਆ ਦੀਆਂ ਸਿੱਖਣੀਆਂ ਪੈਣ ਨਾ ਲਿਪੀਆਂ, ਲਬਾਂ ਬੁੱਲਾਂ ਨਾ ਕੋਇ ਹਿਲਾਈਆ। ਮਾਣ ਵਡਿਆਈ ਦੇਣੀ ਵਡੀਆਂ ਨਿੱਕੀਆਂ, ਜੋ ਰੂਹਾਂ ਤੇਰੀ ਸਰਨ ਵਿਚ ਸਰਨਾਈਆ। ਮੈਂ ਚਾਹੁੰਦੀ ਉਹ ਦਿਵਸ ਰੈਣ ਤੇਰੇ ਪਿਆਰ ਵਿਚ ਰਹਿਣ ਖਿੱਚੀਆਂ, ਨਾਤਾ ਆਤਮ ਪਰਮਾਤਮ ਜੁੜਾਈਆ। ਉਹਨਾਂ ਦੀਆਂ ਪੂਰੀਆਂ ਸੁਹੰਜਣੀਆਂ
ਸੁਹਾਵਣੀਆਂ ਕਰਨੀਆਂ ਮਿਤੀਆਂ, ਮਿਤਰ ਪਿਆਰੇ ਦੇਣੀ ਵਡਿਆਈਆ। ਜੋ ਤੇਰੀ ਧਾਰ ਵਿਚ ਸਤਿ ਸਰੂਪ ਹੋ ਕੇ ਲਿਟੀਆਂ, ਗੋਦੀ ਗੋਦ ਲੈਣਾ ਟਿਕਾਈਆ। ਧਰਨੀ ਕਹੇ ਮੈਨੂੰ ਜੁਗ ਚੌਕੜੀ ਬੀਤੇ ਗਿਣਦੇ ਗੀਟੀਆਂ, ਜੁਗ ਗਏ ਵਿਹਾਈਆ। ਤੂੰ ਜਨ ਭਗਤਾਂ ਜਨਮ ਕਰਮ ਦੀਆਂ ਤਕਰੀਰਾਂ ਕਰਦੇ ਚਿੱਟੀਆਂ, ਦੁਰਮਤ ਮੈਲ ਰਹੇ ਨਾ ਰਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਵਿਚ ਜਾਣ ਨਾ ਭਿੱਟੀਆਂ, ਇਕੋ ਰੰਗ ਦੇਣਾ ਰੰਗਾਈਆ। ਤੇਰੀਆਂ ਬਖ਼ਸ਼ਿਸ਼ਾਂ ਰਹਿਮਤਾਂ ਜਗਤ ਕੀਮਤ ਵਿਚ ਨਾ ਵਿਕੀਆਂ, ਚਰਨ ਪ੍ਰੀਤੀ ਗੰਢ ਪਵਾਈਆ। ਧਰਨੀ ਕਹੇ ਮੇਰੀਆਂ ਸੁਹੰਜਣੀਆਂ ਹੋਵਣ ਅੱਜ ਦੀਆਂ ਥਿਤੀਆਂ, ਹਾੜ ਚਾਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਤੇਰੀਆਂ ਦਾਤਾਂ ਦਿਤੀਆਂ, ਧਰਨੀ ਕਹੇ ਮੇਰੀ ਝੋਲੀ ਦਿਤੀ ਭਰਾਈਆ।
੫ ਹਾੜ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕੱਲਾ ਹਰਿ ਸੰਗਤ ਦੇ ਨਵਿਤ
ਧਰਨੀ ਕਹੇ ਮੈਨੂੰ ਬ੍ਰਹਮਾ ਇਸ਼ਾਰਾ ਕਰੇ ਉਠਾ ਕੇ ਭੁਜਾਂ, ਅਸ਼ਟਭੁਜ ਨਾਲ ਸੈਨਤ ਰਹੀ ਲਗਾਈਆ। ਤੈਨੂੰ ਭੇਵ ਅਭੇਦ ਦੱਸਾਂ ਗੁਝਾ, ਗੁੰਝਲ ਖੋਲਾਂ ਅਗੰਮ ਅਥਾਹੀਆ। ਜਿਸ ਸਾਹਿਬ ਉਲਟਾਉਣਾ ਕਲਜੁਗਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਉਹ ਸਵਾਮੀ ਇਕੋ ਉਘਾ, ਉਗਣ ਆਥਣ ਕਰੇ ਰੁਸ਼ਨਾਈਆ। ਸਚ ਧਰਮ ਜਿਸ ਦਾ ਮੁੱਦਾ, ਮੁੱਦਤ ਦੇ ਵਿਛੜੇ ਵੇਖ ਵਖਾਈਆ। ਜਿਸ ਦਾ ਸੰਦੇਸਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਸਮਝਾਈਆ। ਉਸ ਦਾ ਦੀਪਕ ਧਰਨੀਏ ਸਚ ਵਾਲਾ ਤੇਰੇ ਉਤੇ ਬੁਝਾ, ਵੇਖਣ ਆਵੇ ਬੇਪਰਵਾਹੀਆ। ਨਾਮ ਨਿਧਾਨ ਦਾ ਖ਼ਾਲੀ ਤੱਕੇ ਕੁੱਜਾ, ਕੋਝੀਏ ਕਮਲੀਏ ਤੇਰੀ ਸਾਰ ਪਾਈਆ। ਮੈਂ ਸੰਦੇਸਾ ਦੇਵਾਂ ਤੈਨੂੰ ਬਸੁਧਾ, ਸਚ ਸਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਈਆ। ਨਾਰਦ ਕਹੇ ਧਰਨੀ ਸੁਣ ਸ਼ਬਦ ਅਗੰਮੀ ਆਵਾਜ਼, ਬਿਨ ਸਰਵਣਾਂ ਦਿਆਂ ਸੁਣਾਈਆ। ਸਾਹਿਬ ਸਵਾਮੀ ਦਾ ਖੋਲਾਂ ਰਾਜ਼, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜਿਸ ਆਦਿ ਜੁਗਾਦੀ ਸਾਜਣ ਲਿਆ ਸਾਜ, ਤੇਰੀ ਬਣਤ ਬਣਾਈਆ। ਜੁਗ ਚੌਕੜੀ ਰਚ ਰਚ ਕਾਜ, ਖੇਲੇ ਖੇਲ ਬੇਪਰਵਾਹੀਆ। ਜਿਸ ਦਾ ਸਤਿ ਧਰਮ ਇਕ ਸਮਾਜ, ਸਮਗਰੀ ਨਾਮ ਵਾਲੀ ਵਰਤਾਈਆ। ਨਿਰਗੁਣ ਸਰਗੁਣ ਚਲਾਏ ਜਹਾਜ਼, ਲੱਖ ਚੁਰਾਸੀ ਬੇੜਾ ਆਪਣੇ ਕੰਧ ਉਠਾਈਆ। ਸ਼ਾਹੋ ਭੂਪ ਸ਼ਹਿਨਸ਼ਾਹ ਸੀਸ ਰਖ ਕੇ ਤਾਜ, ਤਖ਼ਤ ਨਿਵਾਸੀ ਹੋਏ ਸਹਾਈਆ। ਉਸ ਦਾ ਦਰਸ਼ਨ ਕਰ ਲੈ ਆਜ, ਆਜਿਜ਼ ਹੋ ਕੇ ਸੀਸ ਝੁਕਾਈਆ। ਜਗਤ ਜਹਾਨ ਵਿਚੋਂ ਜਾਗ, ਅੱਖ ਪ੍ਰਤਖ ਖੁਲਾਈਆ। ਤੇਰੇ ਹੋਵਣ ਵਡ ਵਡ ਭਾਗ, ਵਡ ਭਾਗ ਦਏ ਵਡਿਆਈਆ। ਸੁਣ ਸ਼ਬਦ ਸੰਦੇਸ਼ਾ ਧੁਰ ਦਾ ਰਾਗ, ਅਨਰਾਗੀ ਆਪ ਦ੍ਰਿੜਾਈਆ। ਅੰਤਮ ਸਭ ਦੀ ਆਪਣੇ ਹੱਥ ਪਕੜੇ ਵਾਗ, ਡੋਰਾ ਤੰਦਾ ਖਿੱਚ ਖਿਚਾਈਆ। ਜਿਸ ਦਾ ਲਹਿਣਾ ਦੇਣਾ ਤੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਬਾਅਦ, ਅਬਾਦਤ ਆਪਣੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਬ੍ਰਹਮੇ ਇਸ਼ਾਰੇ ਦੇਵਣ ਹੱਥ, ਹਥੇਲੀਆਂ ਆਪਣਾ ਰੂਪ ਬਦਲਾਈਆ। ਸੁਣ ਮਹਿੰਮਾ ਸ਼ਬਦ ਅਕਥ, ਬਿਨ ਕਥਨੀ ਦਿਆਂ ਦ੍ਰਿੜਾਈਆ। ਵੇਖ ਪੁਰਖ ਸਮਰਥ,
ਜੋ ਕਰਤਾ ਧੁਰਦਰਗਾਹੀਆ। ਤੇਰੇ ਸਗਲ ਵਸੂਰੇ ਜਾਣ ਲਥ, ਦੁਰਮਤ ਮੈਲ ਧਵਾਈਆ। ਸਚ ਸਰਨਾਈ ਜਾਣਾ ਢੱਠ, ਧੂੜੀ ਖ਼ਾਕ ਰਮਾਈਆ। ਤੇਰੀ ਉਲਟੀ ਗੇੜੇ ਲੱਠ, ਗੇੜਾ ਜੁਗ ਚੌਕੜੀ ਆਪ ਭਵਾਈਆ। ਜੋ ਵਸੇ ਘਟ ਘਟ, ਗ੍ਰਹਿ ਗ੍ਰਹਿ ਡੇਰਾ ਲਾਈਆ। ਉਹ ਤੇਰੇ ਉਤੇ ਆਇਆ ਨੱਠ, ਆਪਣਾ ਪੰਧ ਮੁਕਾਈਆ। ਜਿਸ ਭਗਤਾਂ ਕੀਤਾ ਇਕੱਠ, ਮੇਲ ਮਿਲਾਇਆ ਸਹਿਜ ਸੁਭਾਈਆ। ਸਚ ਦਵਾਰ ਤੀਰਥ ਬਣਾ ਕੇ ਤਟ, ਕਿਨਾਰਿਆਂ ਦਏ ਵਡਿਆਈਆ। ਭਾਗ ਲਗਾਵੇ ਕਾਇਆ ਮੱਟ, ਤਨ ਮਾਟੀ ਕਰ ਰੁਸ਼ਨਾਈਆ। ਤੇਰੇ ਉਤੇ ਖੋਲੇ ਆਪਣਾ ਹੱਟ, ਸਚ ਵਸਤ ਨਾਮ ਵਰਤਾਈਆ। ਮੇਰੇ ਚਾਰੇ ਵੇਦ ਆਪਣੇ ਲੇਖੇ ਘੱਤ, ਚਾਰੇ ਮੁਖ ਰੰਗ ਰੰਗਾਈਆ। ਜਨ ਭਗਤਾਂ ਰਖੇ ਪਤ, ਪਤਿਪਰਮੇਸ਼ਵਰ ਹੋਏ ਸਹਾਈਆ। ਨੀ ਉਹ ਸੱਜਣ ਸਵਾਮੀ ਆਇਆ ਵੱਤ, ਬੇਵਤਨੇ ਤੇਰਾ ਵਤਨ ਦਏ ਸੁਹਾਈਆ। ਲੱਖ ਚੁਰਾਸੀ ਵਿਰੋਲੇ ਤਤ, ਤਤਵ ਤਤ ਪਰਦਾ ਆਪ ਉਠਾਈਆ। ਜਿਸ ਨੂੰ ਦੀਨ ਦੁਨੀ ਦੀ ਸਾਂਝੀ ਹੋਵੇ ਮਤ, ਇਕੋ ਸਿਖਿਆ ਦਏ ਦ੍ਰਿੜਾਈਆ। ਬਿਨਾ ਪੁਰਖ ਅਕਾਲ ਤੋਂ ਦੂਜਾ ਜੋੜੇ ਕੋਇ ਨਾ ਨਤ, ਰਿਸ਼ਤਾ ਆਤਮ ਪਰਮਾਤਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਬ੍ਰਹਮਾ ਕਹੇ ਮੇਰੇ ਸੁਣ ਲੈ ਸੰਦੇਸ਼ੇ ਬਿਨਾ ਮੁਖ, ਚਾਰੇ ਮੁਖ ਆਪਣਾ ਰੰਗ ਰੰਗਾਈਆ। ਤੇਰੀ ਤ੍ਰਿਸ਼ਨਾ ਮੇਟੇ ਭੁੱਖ, ਭੁੱਖਿਆਂ ਦਏ ਰਜਾਈਆ। ਕੂੜੀ ਕਿਰਿਆ ਗਵਾਏ ਦੁੱਖ, ਦਰਦੀਆਂ ਦਰਦ ਵੰਡਾਈਆ। ਤੂੰ ਉਸ ਦੇ ਚਰਨ ਕਵਲਾਂ ਜਾਣਾ ਝੁਕ, ਨਿਵ ਨਿਵ ਲਾਗਣ ਪਾਈਂਆ। ਜਿਸ ਤੂੰ ਮੇਰਾ ਮੈਂ ਤੇਰਾ ਗਾਈ ਤੁਕ, ਸੋਹੰ ਢੋਲਾ ਅਗੰਮ ਅਥਾਹੀਆ। ਉਹ ਭਗਤ ਸੁਹੇਲੇ ਤੇਰੇ ਉਤੇ ਉਧਾਰੇ ਆਪਣੇ ਸੁਤ, ਸਤਿਗੁਰ ਸ਼ਬਦ ਸ਼ਬਦ ਦਏ ਵਡਿਆਈਆ। ਭਾਗ ਲਗਾ ਕੇ ਕਾਇਆ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਤੇਰੀ ਸੁਹੰਜਣੀ ਹੋਵੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਤੂੰ ਸਵਾਧਾਨ ਹੋ ਕੇ ਉਠ, ਆਪਣੀ ਲੈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰਾਹ ਇਕ ਵਖਾਈਆ। ਬ੍ਰਹਮਾ ਕਹੇ ਧਰਨੀਏ ਮੈਂ ਦੱਸਾਂ ਨਾਲ ਧਰਮ, ਧਰਮ ਧਾਰ ਜਣਾਈਆ। ਤੇਰਾ ਬਦਲ ਦੇਵੇ ਕਰਮ, ਨਿਹਕਰਮੀ ਹੋਏ ਸਹਾਈਆ। ਜਿਸ ਭਗਤਾਂ ਦਿਤਾ ਜਰਮ, ਬਣ ਜਣੇਂਦੀ ਮਾਈਆ। ਉਹ ਵੇਖਣਹਾਰਾ ਆਪਣਾ ਬ੍ਰਹਮ, ਪਾਰਬ੍ਰਹਮ ਵਡ ਵਡਿਆਈਆ। ਕੂੜੀ ਕਿਰਿਆ ਮੇਟੇ ਭਰਮ, ਭਾਂਡਾ ਭਰਮ ਭਉ ਭੰਨਾਈਆ। ਝਗੜਾ ਮੇਟ ਕੇ ਚਾਰੇ ਵਰਨ, ਬਰਨ ਅਠਾਰਾਂ ਰੰਗ ਰੰਗਾਈਆ। ਉਹ ਮਾਲਕ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਤੂੰ ਓਸ ਦੀ ਲਗਣਾ ਸਰਨ, ਜੋ ਸੰਬਲ ਬੈਠਾ ਸੋਭਾ ਪਾਈਆ। ਧੂੜੀ ਖ਼ਾਕ ਰਮਾਉਣੀ ਚਰਨ, ਚਰਨੋਦਕ ਆਪਣੇ ਮੁਖ ਚੁਆਈਆ। ਤੂੰ ਮੇਰਾ ਮੈਂ ਤੇਰਾ ਇਕੋ ਤੁਕ ਲੱਗੀ ਪੜ੍ਹਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਤੇਰੇ ਉਤੋਂ ਤੋੜ ਹੰਕਾਰੀ ਗੜ੍ਹਨ, ਹਉਮੇ ਹੰਗਤਾ ਦਏ ਮਿਟਾਈਆ। ਦੂਈ ਦਵੈਤੀ ਵਿਚ ਜਨ ਭਗਤ ਕਦੇ ਨਾ ਸੜਨ, ਅਗਨੀ ਤਤ ਤਤ ਚੁਕਾਈਆ। ਤੇਰੇ ਉਤੇ ਨਵਾਂ ਘਾੜਨ ਆਇਆ ਘੜਨ, ਸਤਿਜੁਗ ਸਾਚੇ ਬਣਤ ਬਣਾਈਆ। ਗੁਰਮੁਖ ਗੁਰਸਿਖ ਆਇਆ ਫੜਨ, ਸੂਫ਼ੀ ਸੰਤ ਨਾਲ ਮਿਲਾਈਆ। ਤੇਰਾ ਜੁਗ ਚੌਕੜੀ ਦਾ ਪੂਰਾ ਕਰੇ ਪ੍ਰਣ, ਪੂਰਨ ਪਰਮੇਸ਼ਵਰ ਵਡ ਵਡਿਆਈਆ। ਨੇਤਰ ਖੋਲੇ ਹਰਨ ਫਰਨ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਭਾਗ ਲਗਾ ਕੇ ਤੇਰੇ ਘਰਨ, ਘਰਾਨੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦਾ ਪਰਦਾ ਆਪ ਚੁਕਾਈਆ। ਬ੍ਰਹਮਾ ਕਹੇ ਇਸ਼ਾਰੇ ਦੇਂਦੇ ਮੇਰੇ ਚਾਰੇ ਵੇਦ, ਵਿਦਿਆ ਜਗਤ ਨਾਲ ਰਲਾਈਆ। ਉਹ ਮਾਲਕ ਭੇਵ ਅਭੇਦ, ਬੇਅੰਤ ਅੰਤ ਇਕ ਅਖਵਾਈਆ। ਜਿਸ ਦੀ ਜੁਗ ਚੌਕੜੀ ਕਰਦਾ ਆਇਆ ਸੇਵ, ਯਾਚਕ ਹੋ ਕੇ ਸੇਵ ਕਮਾਈਆ। ਉਹ ਸਵਾਮੀ ਵਡ ਦੇਵੀ ਦੇਵ, ਦੇਵ ਆਤਮਾ ਰੰਗ ਰੰਗਾਈਆ। ਜੋ ਵਸੇ ਸਦਾ ਧਾਮ ਅਟੱਲ ਨਿਹਚਲ ਨਿਹਕੇਵ, ਕਲਜੁਗ ਤੇਰੇ ਉਤੇ ਆਸਣ ਲਾਈਆ। ਜਿਸ ਦੀ ਸਿਫ਼ਤ ਕਰ ਸਕੇ ਨਾ ਕੋਈ ਜਿਹਵ, ਗੁਣਵੰਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਬ੍ਰਹਮਾ ਕਹੇ ਧਰਨੀਏ ਮੇਰਾ ਅੰਤਸ਼ਕਰਨ ਕੀ ਕਹਿੰਦਾ, ਬਿਨਾ ਅੱਖਰਾਂ ਰਿਹਾ ਦ੍ਰਿੜਾਈਆ। ਮੇਰੇ ਸਾਹਿਬ ਦਾ ਅਗੰਮੀ ਵਹਿਣ ਵਹਿੰਦਾ, ਜੋ ਜਗਤ ਨੇਤਰਾਂ ਨਜ਼ਰ ਕਿਸੇ ਨਾ ਆਈਆ। ਜੁਗ ਜੁਗ ਸਭ ਦੇ ਲਹਿਣੇ ਦੇਣੇ ਦੇਂਦਾ, ਦੇਵਣਹਾਰ ਵਡ ਵਡਿਆਈਆ। ਸੋ ਮਾਲਕ ਆਪਣੇ ਨਾਮ ਮੁਹਾਣੇ ਨੈਂ ਦਾ, ਨਰ ਨਰਾਇਣ ਇਕ ਅਖਵਾਈਆ। ਜਿਸ ਗੜ੍ਹ ਤੋੜਨਾ ਹੰਕਾਰ ਹਉਮੇ ਦਾ, ਹੰਗਤਾ ਕੂੜ ਦਏ ਗਵਾਈਆ। ਇਕੋ ਜੈਕਾਰਾ ਪ੍ਰਸਿੱਧ ਕਰਨਾ ਆਤਮ ਪਰਮਾਤਮ ਜੈ ਦਾ, ਚਾਰੋਂ ਕੁੰਟ ਵੱਜੇ ਵਧਾਈਆ। ਭਾਗ ਸੁਲੱਖਣਾ ਹੋਵੇ ਜਨ ਭਗਤਾਂ ਗ੍ਰਹਿ ਦਾ, ਗ੍ਰਹਿ ਦੇਵੇ ਮਾਣ ਵਡਿਆਈਆ। ਇਕੋ ਫ਼ਰਮਾਨ ਦਿਸੇ ਨਿਰਗੁਣ ਧਾਰ ਆਪਣੇ ਭੈ ਦਾ, ਭਾਉ ਇਕੋ ਇਕ ਜਣਾਈਆ। ਝਗੜਾ ਮੇਟ ਕੇ ਦਵੈਤ ਦਵੈ ਦਾ, ਦੁਤੀਆ ਭੇਵ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਵਡ ਵਡਿਆਈਆ। ਬ੍ਰਹਮਾ ਕਹੇ ਧਰਨੀਏ ਮੈਂ ਕਰਾਂ ਕੀ ਉਸਤਤ, ਸਿਫ਼ਤਾਂ ਨਾਲ ਸਾਲਾਹੀਆ। ਭੇਵ ਪਾ ਸਕੇ ਨਾ ਚਾਰ ਜੁਗ ਦੇ ਪੁਸਤਕ, ਅੱਖਰ ਗੰਢ ਨਾ ਕੋਇ ਖੁਲਾਈਆ। ਜੋ ਸਭ ਨੂੰ ਦੇਵਣਹਾਰਾ ਰੁਖ਼ਸਤ, ਸਾਡੇ ਲੇਖੇ ਪੂਰ ਕਰਾਈਆ। ਉਹ ਮਾਲਕ ਖ਼ਾਲਕ ਅਗੰਮਾ ਮੁਰਸ਼ਦ, ਬੇਐਬ ਨੂਰ ਅਲਾਹੀਆ। ਜਿਸ ਕਲਜੁਗ ਅੰਤ ਸ੍ਰੀ ਭਗਵੰਤ ਸਭ ਨੂੰ ਦੇਣੀ ਰੁਖ਼ਸਤ, ਲਹਿਣਾ ਦੇਣਾ ਸਭ ਦਾ ਪੂਰ ਕਰਾਈਆ। ਉਹਦੀ ਵਡਿਆਈ ਅਗੰਮੀ ਉਲਫ਼ਤ, ਮਹਿੰਮਾ ਕਹਿਣ ਕਿਛ ਨਾ ਪਾਈਆ। ਸੋ ਸਵਾਮੀ ਜਨ ਭਗਤਾਂ ਵੇਖੇ ਆਪਣਾ ਗੁਲਸ਼ਨ, ਨਵ ਸੱਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਰਹਿਣ ਨਾ ਦੇਵੇ ਕੋਈ ਮੁਸ਼ਕਲ, ਮੁਸ਼ਕਲ ਸਭ ਦੀ ਹੱਲ ਕਰਾਈਆ।