ਪੁਸਤਕਾਲਾਭਾਗ ੨੩

੧੬ ਹਾੜ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਮੁਖੋਂ ਕਹਿਣ ਮੰਦਰ ਸ਼ਿਵਦਵਾਲੇ ਮਠੇ, ਮਿਠਤ ਨਾਲ ਜਣਾਈਆ। ਮਸਜਿਦਾਂ ਚਰਚਾਂ ਕਰ ਇਕੱਠੇ, ਏਕਾ ਦਏ ਵਡਿਆਈਆ। ਗੁਰੂਦਵਾਰ ਤੇਰੇ ਦਰ ਤੇ ਸਾਰੇ ਫਿਰਨ ਨੱਠੇ, ਭੱਜਣ ਵਾਹੋ ਦਾਹੀਆ। ਤੀਰਥ ਵੇਖ ਅੱਠ ਸੱਠੇ, ਤੱਟਾਂ ਫੋਲ ਫੁਲਾਈਆ। ਤੂੰ ਵਸੇਂ ਘਟ ਘਟੇ, ਘਟ ਭੀਤਰ ਡੇਰਾ ਲਾਈਆ। ਦੀਨਾਂ ਮਜ਼੍ਹਬਾਂ ਦੇ ਵੇਖ ਲੈ ਰੱਟੇ, ਚਾਰੋਂ ਕੁੰਟ ਖੋਜ ਖੁਜਾਈਆ। ਸ਼ਰਅ ਸ਼ਰੀਅਤ ਤੱਕ ਲੈ ਹੱਟੇ, ਦੀਨ ਮਜ਼੍ਹਬ ਕੁਰਲਾਈਆ। ਸਾਡੇ ਅੰਤਮ ਵੇਖ ਲੈ ਪਟੇ, ਪਟਨੇ ਵਾਲਾ ਨਾਲ ਮਿਲਾਈਆ। ਸਭ ਦੇ ਅੰਕੜੇ ਜ਼ੀਰੋ ਨਾਲ ਹੋ ਗਏ ਵਟੇ, ਅੰਕੜਾ ਸਮਝ ਕੋਇ ਨਾ ਪਾਈਆ।

ਕਿਸੇ ਨੇ ਵੱਛੇ ਖਾਧੇ ਕਿਸੇ ਨੇ ਖਾਧੇ ਕੱਟੇ, ਕੂੜੀ ਕਿਰਿਆ ਨਾਲ ਹਲਕਾਈਆ। ਸਾਡੇ ਅੰਦਰ ਤੂੰ ਪ੍ਰਭੂ ਵਿਕੇਂ ਟਕੇ, ਟਕੇ ਕੀਮਤ ਗ੍ਰੰਥਾਂ ਵਾਲੀ ਪਾਈਆ। ਸਾਡੇ ਚੀਥੜ ਵੇਖ ਲੈ ਪੁਰਾਣੇ ਫਟੇ, ਓਢਣ ਨਜ਼ਰ ਕੋਇ ਨਾ ਆਈਆ। ਤੇਰੀ ਸਰਨ ਸਰਨਾਈ ਢੱਠੇ, ਨਿਵ ਨਿਵ ਸੀਸ ਝੁਕਾਈਆ। ਕਲਜੁਗ ਅੰਤਮ ਉਲਟੀ ਗੇੜ ਦੇ ਲੱਠੇ, ਨਵ ਸੱਤ ਦੇ ਉਲਟਾਈਆ। ਸਾਰੇ ਤੈਨੂੰ ਟੇਕੀਏ ਮੱਥੇ, ਮਸਤਕ ਸੀਸ ਨਿਵਾਈਆ। ਤੂੰ ਸਰਬ ਕਲਾ ਸਮਰਥੇ, ਸਮਰਥ ਤੇਰੀ ਵਡਿਆਈਆ। ਤੇਰੀ ਮਹਿੰਮਾ ਸਦਾ ਅਕਥੇ, ਕਥਨੀ ਕਥ ਸਕੇ ਨਾ ਰਾਈਆ। ਅਸੀਂ ਹਾਲ ਸੁਣਾਈਏ ਯਥਾਰਥ ਯਥੇ, ਯਦੀ ਯਦਪ ਦਈਏ ਦ੍ਰਿੜਾਈਆ। ਸਾਡੇ ਦੀਨਾਂ ਮਜ਼੍ਹਬਾਂ ਵਾਲੇ ਚਾਓ ਲੱਥੇ, ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਜਿਨ੍ਹਾਂ ਪਿਛੇ ਤੀਰ ਕਮਾਨ ਉਠਾਏ ਭੱਥੇ, ਖੰਡੇ ਖੜਗਾਂ ਹੱਥ ਉਠਾਈਆ। ਉਹ ਯਾਰ ਦੇ ਸਥਰ ਮੂਲ ਨਾ ਲੱਥੇ, ਯਾਰੜਾ ਸੇਜ ਨਾ ਕੋਇ ਹੰਢਾਈਆ। ਸਾਡੇ ਤੇਰੇ ਅਗੇ ਬੰਨ੍ਹੇ ਹੱਥੇ, ਨਿਵ ਨਿਵ ਸੀਸ ਝੁਕਾਈਆ। ਸਤਿ ਧਰਮ ਚਲਾ ਦੇ ਇਕੋ ਰਥੇ, ਰਥਵਾਹੀ ਇਕ ਅਖਵਾਈਆ। ਆਤਮ ਪਰਮਾਤਮ ਪ੍ਰੇਮ ਧਾਰ ਦੀ ਪਾ ਨੱਥੇ, ਖ਼ਸਮਾਨੇ ਖ਼ਸਮ ਆਪਣੇ ਹੱਥ ਰਖਾਈਆ। ਸਭ ਨੂੰ ਵਸਤ ਅਗੰਮੀ ਦੇ ਵੱਥੇ, ਅਮੋਲਕ ਇਕ ਵਰਤਾਈਆ। ਕੂੜ ਕੁੜਿਆਰੇ ਜਾਣ ਮਥੇ, ਬਚਿਆ ਰਹਿਣ ਕੋਇ ਨਾ ਪਾਈਆ। ਤੇਰੇ ਸਾਹਿਬ ਸਵਾਮੀ ਚਰਨ ਢੱਠੇ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਰਹੇ ਆਖ, ਬਿਨ ਅੱਖਰਾਂ ਅੱਖਰ ਜਣਾਈਆ। ਸਾਡੀ ਕੀਤੀ ਕਰ ਮੁਆਫ਼, ਮੁਫ਼ਲਿਸ ਹੋ ਕੇ ਮੰਗ ਮੰਗਾਈਆ। ਸਾਡੇ ਦਰ ਹੋਏ ਗੁਸਤਾਖ਼, ਗ਼ੁੱਸੇ ਵਿਚ ਤੱਕ ਲੋਕਾਈਆ। ਸਾਡੀ ਚਾਰੋਂ ਕੁੰਟ ਉਡਦੀ ਰਾਖ, ਮਿੱਟੀ ਜ਼ਿਮੀਂ ਅਸਮਾਨ ਦੁਹਾਈਆ। ਸਾਨੂੰ ਇਕੋ ਇਕ ਅੰਤਰ ਤੇਰਾ ਨਾਉਂ ਰਿਹਾ ਭਾਖ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਕਾਰਨ ਗੋਬਿੰਦ ਸਿੱਖੀ ਬਣਾਈ ਪਹਿਲੀ ਵਿਸਾਖ, ਇਕ ਸੱਤ ਪੰਜ ਛੇ ਅੰਕ ਜੁੜਾਈਆ। ਉਸ ਦਾ ਲਹਿਣਾ ਦੇਣਾ ਪੂਰਾ ਕਰ ਹੋ ਪ੍ਰਤਖ, ਪ੍ਰਗਟ ਹੋ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਾਰੇ ਕਹਿਣ ਪ੍ਰਭੂ ਸਾਹਿਬ ਨਿਰੰਕਾਰ, ਤੇਰੀ ਇਕ ਸ਼ਰਨਾਈਆ। ਅਸੀਂ ਚਾਰ ਜੁਗ ਦੇ ਮਹੱਲ ਮੁਨਾਰ, ਪਾਹਨ ਪੱਥਰਾਂ ਨਾਲ ਸੋਭਾ ਪਾਈਆ। ਤੇਰੇ ਨਾਮ ਦੀ ਸੁਣਦੇ ਰਹੇ ਜੈਕਾਰ, ਸਿਫ਼ਤਾਂ ਵਾਲੀ ਸਿਫ਼ਤ ਸਲਾਹੀਆ। ਦੀਨਾਂ ਮਜ਼੍ਹਬਾਂ ਤੱਕਦੇ ਰਹੇ ਧਾਰ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਅਸੀਂ ਸ਼ਰਅ ਵਿਚ ਹੁੰਦੇ ਰਹੇ ਮਿਸਮਾਰ, ਆਪਣਾ ਆਪ ਮਿਟਾਈਆ। ਸਾਨੂੰ ਦੀਨਾਂ ਮਜ਼੍ਹਬਾਂ ਕੀਤਾ ਖ਼ੁਆਰ, ਮੰਦਰ ਮਸਜਿਦ ਸ਼ਿਵਦਵਾਲੇ ਮਠ ਚਰਚ ਸਾਰੇ ਰੋਵਣ ਮਾਰਨ ਧਾਹੀਂਆ। ਸਾਨੂੰ ਇਕੋ ਦਿਸਦਾ ਤੂੰ ਸਭ ਦਾ ਸਾਂਝਾ ਯਾਰ, ਦੂਜਾ ਨਜ਼ਰ ਕੋਇ ਨਾ ਆਈਆ। ਸਾਡੀ ਬੇਨੰਤੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਕਲ ਕਲਕੀ ਅਵਤਾਰ, ਅਵਤਰ ਤੇਰੀ ਖੇਲ ਬੇਪਰਵਾਹੀਆ। ਤੂੰ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਅਗੰਮ ਅਥਾਹੀਆ। ਜਿਸ ਕਿਰਪਾ ਕੀਤੀ ਅਪਾਰ, ਅਪਰੰਪਰ ਦਿਤੀ ਵਡਿਆਈਆ। ਨਿਸ਼ਾਨ ਬਣਾ ਕੇ ਹਰਿ ਭਗਤ ਦਵਾਰ, ਭਗਤ ਦਵਾਰਾ ਸੋਭਾ ਪਾਈਆ। ਜਿਥੇ ਊਚ ਨੀਚ ਨਹੀਂ ਕੋਈ ਵਿਚਾਰ, ਜ਼ਾਤ ਪਾਤ ਰੰਗ ਨਾ ਕੋਇ ਰੰਗਾਈਆ। ਵਰਨ ਬਰਨ ਨਹੀਂ ਕੋਈ ਸ਼ੁਮਾਰ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿਖ ਈਸਾਈ ਵੰਡ ਨਾ ਕੋਇ ਵੰਡਾਈਆ। ਤੂੰ

ਸਚ ਸਵਾਮੀ ਅੰਤਰਜਾਮੀ ਵੇਖਣਹਾਰ ਆਪ ਕਰਤਾਰ, ਕੁਦਰਤ ਦਾ ਕਾਦਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਪ੍ਰਭੂ ਤੇਰਾ ਸੁਹੰਜਣਾ ਦਿਸੇ ਦਵਾਰਾ ਭਗਤ, ਭਗਵਨ ਦਿਤੀ ਵਡਿਆਈਆ। ਜਿਸ ਮਾਣ ਦਵਾਉਣਾ ਵਿਚ ਜਗਤ, ਜੁਗ ਚੌਕੜੀ ਹੁਕਮ ਵਰਤਾਈਆ। ਤੇਰੀ ਸਭ ਤੋਂ ਨਿਰਾਲੀ ਸ਼ਕਤ, ਸ਼ਕਤੀਸ਼ਾਲੀ ਇਕ ਅਖਵਾਈਆ। ਸਾਨੂੰ ਇਉਂ ਜਾਪਦਾ ਸਾਡਾ ਅੰਤਮ ਆਉਂਦਾ ਜਾਂਦਾ ਵਕਤ, ਸਮਾਂ ਸਮੇਂ ਵਿਚੋਂ ਬਦਲਾਈਆ। ਅਸੀਂ ਦੁਹਾਈ ਦੇਈਏ ਜ਼ਮੀਨ ਉਤੇ ਅਰਸ਼, ਅਰਸ਼ੀ ਪ੍ਰੀਤਮ ਸੁਣਨਾ ਚਾਈਂ ਚਾਈਂਆ। ਜੇ ਨਿਰਗੁਣ ਧਾਰ ਆਇਉਂ ਪਰਤ, ਪਤਿਪਰਮੇਸ਼ਵਰ ਵਡ ਵਡਿਆਈਆ। ਮੇਰੀ ਪੂਰੀ ਕਰਨੀ ਸ਼ਰਤ, ਸ਼ਰਅ ਦਾ ਡੇਰਾ ਢਾਹੀਆ। ਸਾਡੀ ਮਨਜ਼ੂਰ ਕਰਨੀ ਅਰਜ਼, ਖ਼ਾਹਿਸ਼ ਨਾਲ ਰਖਾਈਆ। ਸਦੀ ਚੌਧਵੀਂ ਪਈ ਗਰਜ, ਦਰ ਤੇਰੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਕਰਨ ਸਲਾਹ, ਮਸ਼ਵਰਾ ਆਪਣੇ ਨਾਲ ਬਣਾਈਆ। ਕੀ ਖੇਲ ਅਗੰਮ ਅਥਾਹ, ਕੀ ਕਰਤਾ ਕਾਰ ਕਮਾਈਆ। ਜੋ ਆਦਿ ਜੁਗਾਦੀ ਸਭ ਦਾ ਮਲਾਹ, ਬੇੜੇ ਰਿਹਾ ਚਲਾਈਆ। ਉਹ ਸਾਡੀ ਜ਼ਰੂਰ ਮਨਜ਼ੂਰ ਕਰੇ ਦੁਆ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਭਗਤ ਦਵਾਰਾ ਦਿਤਾ ਸੁਹਾ, ਸੁਹੰਜਣੀ ਰੁਤ ਬਣਾਈਆ। ਉਹ ਦਾਤਾ ਨੂਰ ਅਲਾਹ, ਆਲਮੀਨ ਵਡ ਵਡਿਆਈਆ। ਜੋ ਵਸੇ ਥਲ ਅਸਗਾਹ, ਮਹੀਅਲ ਰਿਹਾ ਸਮਾਈਆ। ਉਸ ਦਾ ਵਕਤ ਸੁਹੰਜਣਾ ਰਿਹਾ ਆ, ਹਾੜ ਸਤਾਰਾਂ ਵੱਜੇ ਵਧਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਉਹ ਸਭ ਦੇ ਵਾਅਦੇ ਪੂਰੇ ਦਏ ਕਰਾਂ, ਕਰਾਮਾਤ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਮਨਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਕਹਿਣ, ਸਤਿ ਸਚ ਸੁਣਾਈਆ। ਪ੍ਰਭੂ ਅਸੀਂ ਭਗਤ ਦਵਾਰੇ ਦਾ ਦਰਸ਼ਨ ਕਰਨਾ ਨੈਣ, ਥਿਤ ਸਤਾਰਾਂ ਹਾੜ ਵਡਿਆਈਆ। ਜਿਥੇ ਨਾਤਾ ਜੁੜਿਆ ਹੋਵੇ ਭਾਈ ਭੈਣ, ਵਰਨ ਗੋਤ ਵੰਡ ਨਾ ਕੋਇ ਵੰਡਾਈਆ। ਜਗਤ ਕਿਰਿਆ ਕੂੜੀ ਚੁਕਿਆ ਹੋਵੇ ਲਹਿਣ ਦੇਣ, ਲਹਿਣਾ ਦੇਣਾ ਸਭ ਦੀ ਝੋਲੀ ਪਾਈਆ। ਉਹ ਮਾਲਕ ਖ਼ਾਲਕ ਇਕ ਨਰਾਇਣ, ਨਰ ਹਰਿ ਆਪ ਅਖਵਾਈਆ। ਉਹਦਾ ਰੂਪ ਐਨ ਦਾ ਐਨ, ਨੁਕਤਾ ਗ਼ੈਨ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਮੇਰਾ ਆਉਂਦਾ ਜਾਂਦਾ ਦਿਵਸ ਦਿਹਾੜਾ, ਆਪਣਾ ਵਕਤ ਸੁਹਾਈਆ। ਕਿਰਪਾ ਕਰੇ ਅਗੰਮੀ ਲਾੜਾ, ਧੁਰ ਮਾਲਕ ਨੂਰ ਅਲਾਹੀਆ। ਜਿਸ ਨੇ ਦੀਨ ਮਜ਼੍ਹਬ ਰਚਾਇਆ ਅਖਾੜਾ, ਮੰਦਰ ਮਸਜਿਦ ਵੰਡ ਵੰਡਾਈਆ। ਉਹ ਖੋਲ ਕੇ ਭਗਤ ਦਵਾਰਾ, ਦੋਹਰੀ ਆਪਣੀ ਕਲ ਪ੍ਰਗਟਾਈਆ। ਸਚ ਪ੍ਰਵਿਸ਼ਟਾ ਇਕ ਵਿਚਾਰਾ, ਵਿਚਰ ਕੇ ਦਿਤਾ ਜਣਾਈਆ। ਹਰਿ ਭਗਤ ਮੇਰਾ ਇਕੋ ਲਾਉਣਗੇ ਸਾਰੇ ਨਾਅਰਾ, ਇਕ ਵਜੇ ਦਾ ਵਕਤ ਸਮਝਾਈਆ। ਭਗਤ ਦਵਾਰੇ ਭਗਤ ਸਿੰਘਾਸਣ ਹੋਵੇ ਜ਼ਾਹਰਾ, ਸੁਖਆਸਣ ਹੋਵੇ ਧੁਰ ਦਾ ਮਾਹੀਆ। ਇੱਕੀ ਸ਼ਸਤਰਧਾਰੀ ਦੇਣਗੇ ਪਹਿਰਾ, ਆਪ ਆਪਣਾ ਬਲ ਪ੍ਰਗਟਾਈਆ। ਖੇਲ ਕਰੇ ਗੰਭੀਰ ਗਹਿਰਾ, ਗਵਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,

ਸਚ ਦਾ ਹੁਕਮ ਇਕ ਵਰਤਾਈਆ। ਇਕ ਕਹੇ ਮੇਰਾ ਵਕਤ ਯਾਦ ਰਖਣਾ ਇਕ, ਏਕੰਕਾਰ ਦਿਤੀ ਵਡਿਆਈਆ। ਗੁਰਮੁਖਾਂ ਹਾੜ ਮਹੀਨਾ ਉਸ ਵੇਲੇ ਲਾਉਣਾ ਉਤੇ ਹਿਕ, ਛਾਤੀ ਨਾਲ ਛੁਹਾਈਆ। ਸਭ ਦਾ ਮਨੂਆ ਜਾਏ ਟਿਕ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਇਕੋ ਪ੍ਰਭੂ ਮਿਲਣ ਦੀ ਹੋਵੇ ਸਿਕ, ਸਿਖ਼ਰ ਚੋਟੀ ਚੜ੍ਹ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਭਗਤ ਦਵਾਰ ਕਹੇ ਮੇਰੀ ਨਾਮੇ ਵਾਲੀ ਮੰਗ, ਬਹੱਤਰ ਧਾਰ ਜਣਾਈਆ। ਮੇਰਾ ਸਤਿ ਸਰੂਪ ਦਾ ਬਦਲਿਆ ਰੰਗ, ਰੰਗਤ ਦਿਤੀ ਬੇਪਰਵਾਹੀਆ। ਮੈਂ ਭਗਤ ਸੁਹੇਲੇ ਲਾਉਣੇ ਅੰਗ, ਅੰਗੀਕਾਰ ਆਪ ਹੋ ਜਾਈਆ। ਖ਼ੁਸ਼ੀਆਂ ਨਾਲ ਖ਼ੁਸ਼ੀ ਮੰਗਣੀ ਮੰਗ, ਖ਼ੁਸ਼ਿਆਂ ਵਿਚ ਦ੍ਰਿੜਾਈਆ। ਕੂਕ ਕੇ ਪੁਕਾਰ ਰਿਹਾ ਤਾਰਾ ਚੰਦ, ਸਦੀ ਚੌਧਵੀਂ ਅੱਖ ਖੁਲਾਈਆ। ਆਪਣੀ ਪੱਲਿਉਂ ਖੋਲ ਕੇ ਗੰਢ, ਕੰਨੀ ਰਿਹਾ ਵਖਾਈਆ। ਇਹ ਇਸ਼ਾਰਾ ਕੀਤਾ ਜਿਸ ਵੇਲੇ ਗੋਬਿੰਦ ਛੱਡਿਆ ਪੁਰੀ ਅਨੰਦ, ਚਰਨ ਸਰਸੇ ਵੱਲ ਟਿਕਾਈਆ। ਨਾਲੇ ਪਿਆਰ ਦਾ ਕੀਤਾ ਜੰਗ, ਧਰਮ ਨਾਲ ਲੜਾਈਆ। ਸਤਾਰਾਂ ਹਾੜ ਕਹੇ ਮੇਰਾ ਹਿੱਸਾ ਪਾਇਆ ਵੰਡ, ਸਹਿਜ ਨਾਲ ਸੁਣਾਈਆ। ਸੰਮਤ ਸ਼ਹਿਨਸ਼ਾਹੀ ਨੌ ਜਨ ਭਗਤ ਪਿਆਰੇ ਰੈਣ ਨੂੰ ਇਕੋ ਸਾਂਝਾ ਕਰਨਗੇ ਡੰਗ, ਆਪਣੀ ਖ਼ੁਸ਼ੀ ਮਨਾਈਆ। ਚੜ੍ਹਦੇ ਲਹਿੰਦੇ ਦੀ ਬਜਾਏ ਦੱਖਣ ਪਹਾੜ ਡਹੇਗਾ ਪਲੰਘ, ਆਪਣੀ ਖੇਲ ਖਿਲਾਈਆ। ਨੌਵਾਂ ਦਵਾਰਿਆਂ ਵਿਚੋਂ ਇਕ ਇਕ ਗੁਰਮੁਖ ਅੰਦਰ ਜਾਏ ਲੰਘ, ਖ਼ੁਸ਼ੀ ਖ਼ੁਸ਼ੀਆਂ ਚਰਨ ਟਿਕਾਈਆ। ਅੰਤਰ ਅੰਤਰ ਮਾਣੇ ਅਨੰਦ, ਮੰਤਰ ਢੋਲਾ ਸੋਹੰ ਗਾਈਆ। ਇਕ ਵਜੇ ਵਿਹਾਰ ਹੋਵੇ ਅਰੰਭ, ਵਕਤ ਸੁਹੰਜਣਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖ਼ੁਸ਼ੀ ਬਣਾਈਆ। ਭਗਤ ਦਵਾਰ ਕਹੇ ਮੇਰਾ ਰੂਪ ਸੁਹਾਇਆ ਆਪ, ਪ੍ਰਭ ਦਿਤੀ ਮਾਣ ਵਡਿਆਈਆ। ਜਨ ਭਗਤੋ ਤੁਹਾਡਾ ਲੇਖੇ ਲਾਏ ਜਾਪ, ਜਗ ਜੀਵਣ ਦਾਤਾ ਹੋਵੇ ਸਹਾਈਆ। ਤੁਸੀਂ ਰੂਹ ਬੁੱਤ ਕਰਨੇ ਸਾਫ਼, ਪਤਤ ਪੁਨੀਤ ਬਣਾਈਆ। ਸਭ ਦੀ ਪੂਰੀ ਹੋਵੇ ਆਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਗੁਰ ਤੱਕੋ ਉਤੋਂ ਕੈਲਾਸ਼, ਉਤੋਂ ਸ਼ੰਕਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਿੰਘਾਸਣ ਕਹੇ ਮੈਂ ਦੱਸਾਂ ਯਥਾਰਥ ਯਥਾ, ਯਦੀ ਦਿਆਂ ਦ੍ਰਿੜਾਈਆ। ਪੰਜ ਲਿਖਾਰੀ ਪੰਜ ਪੰਜ ਮਿੰਟ ਕਰਨਗੇ ਕਥਾ, ਵਾਰਤਾ ਖ਼ੁਸ਼ੀਆਂ ਨਾਲ ਸੁਣਾਈਆ। ਇਕ ਇਕ ਲੋਹੇ ਦੀ ਛਾਪ ਰਖਣਗੇ ਹੱਥਾ, ਦੂਸਰ ਨਜ਼ਰ ਕੋਇ ਨਾ ਆਈਆ। ਜਨ ਭਗਤ ਸਚ ਦਵਾਰ ਟੇਕਣਗੇ ਮੱਥਾ, ਖ਼ਾਲੀ ਹੱਥ ਸੀਸ ਨਾ ਕੋਇ ਨਿਵਾਈਆ। ਕਿਸ਼ਨ ਸਿੰਘ ਦੇ ਕੋਲ ਹੋਵੇ ਇਕ ਭੱਥਾ, ਤੀਰ ਪੰਜਾਂ ਨਾਲ ਵਡਿਆਈਆ। ਕੇਹਰ ਸਿੰਘ ਨੇ ਹੱਥ ਵਿਚ ਲਿਖਿਆ ਹੋਵੇ ਫੜਨਾ ਛਟਾ, ਛੇਵਾਂ ਵੰਡ ਵੰਡਾਈਆ। ਚੇਲਾ ਸਿੰਘ ਖੱਬੇ ਹੱਥ ਉਠਾ ਕੇ ਟਕਾ, ਟਿਕ ਟਿਕੀ ਪ੍ਰਭੂ ਦੇ ਵੱਲ ਲਗਾਈਆ। ਸਰੂਪ ਸਿੰਘ ਮਸਤਕ ਉਤੇ ਲਿਖ ਕੇ ਅੱਖਰ ਪੱਪਾ, ਪੁੱਠਾ ਲਏ ਲਟਕਾਈਆ। ਜੰਮੂ ਵਾਲਿਆਂ ਪ੍ਰਭ ਦੇ ਚਰਨਾਂ ਹੇਠ ਟਿਕਾਉਣਾ ਮਦੀਨਾ ਮੱਕਾ, ਕਾਅਬਿਆਂ ਰੁਤ ਬਦਲਾਈਆ। ਸਾਹਿਬ ਸਤਿਗੁਰ ਸ਼ਬਦ ਕਿਸੇ ਨਾਲ ਕਰੇ ਨਾ ਧੱਕਾ, ਸਮੇਂ ਨਾਲ ਸਮਾਂ ਦਏ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਹਕੀਕਤ ਦਾ ਮਾਲਕ ਜਾਣੇ ਹਕਾ, ਹਕ

ਹਕ ਵਿਚੋਂ ਵੇਖ ਵਖਾਈਆ।

ਸਤਿਗੁਰ ਪ੍ਰੇਮ ਦੇਵੇ ਪ੍ਰਸ਼ਾਦਿ, ਬਿਨ ਰਸਨਾ ਰਸ ਚਖਾਈਆ। ਜਿਹੜੀ ਵਸਤ ਆਦਿ ਦੀ ਆਦਿ, ਆਦਿ ਦਏ ਵਰਤਾਈਆ। ਜੀਵਣ ਜ਼ਿੰਦਗੀ ਬਖ਼ਸ਼ ਕੇ ਦਾਦ, ਦਾਤਾ ਦਾਨੀ ਹੋਏ ਸਹਾਈਆ। ਸਾਚਾ ਰਸ ਸਭ ਨੇ ਰਖਣਾ ਯਾਦ, ਯਾਦ ਵਿਚੋਂ ਨਾ ਕਦੇ ਭੁਲਾਈਆ। ਭਗਤਾਂ ਕਾਇਆ ਖੇੜਾ ਹੋਏ ਆਬਾਦ, ਵਜਦੀ ਰਹੇ ਨਾਮ ਵਧਾਈਆ। ਧਰਮ ਦੀ ਧਾਰ ਬਣਾ ਕੇ ਸਾਧ, ਸੰਤ ਸਤਿਗੁਰ ਹੋਏ ਸਹਾਈਆ। ਵਕਤ ਸੁਹੰਜਣਾ ਖ਼ੁਸ਼ੀ ਆਜ, ਸਮਗਰੀ ਨਾਮ ਵਰਤਾਈਆ। ਜਨ ਭਗਤੋ ਦੀਨ ਮਜ਼੍ਹਬ ਤੋਂ ਬਾਹਰ ਤੁਹਾਡਾ ਸਮਾਜ, ਆਤਮ ਪਰਮਾਤਮ ਜੋੜ ਜੁੜਾਈਆ। ਤੂੰ ਮੇਰਾ ਮੈਂ ਤੇਰੀ ਇਕ ਆਵਾਜ਼, ਦੂਜਾ ਰਾਗ ਨਾ ਕੋਇ ਸੁਣਾਈਆ। ਸੋਈ ਸੁਰਤ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਸਤਿਗੁਰ ਪੂਰਾ ਦੇਵੇ ਆਪ ਪ੍ਰਸ਼ਾਦਿ, ਪ੍ਰਸ਼ਾਦੀ ਹੋ ਕੇ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਕਾਇਆ ਖੇੜੇ ਕਰੇ ਆਬਾਦ, ਵਸਿਆ ਉਜੜ ਕਦੇ ਨਾ ਜਾਈਆ।