੧੭ ਹਾੜ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਖ਼ੁਸ਼ੀ ਵਿਚ ਖ਼ੁਸ਼ਹਾਲ ਹੋਵੇ ਹਾੜ ਸਤਾਰਾਂ, ਸਤਿ ਸਤਿਵਾਦੀ ਦੇਵੇ ਮਾਣ ਵਡਿਆਈਆ। ਪ੍ਰਭ ਦਾ ਹੁਕਮ ਸੰਦੇਸ ਸੁਣੇ ਨਿਆਰਾ, ਪੈਗ਼ਾਮ ਧੁਰਦਰਗਾਹੀਆ। ਸਚਖੰਡ ਦਵਾਰ ਤੱਕੇ ਬਿਨ ਨੇਤਰ ਨੈਣ ਇਸ਼ਾਰਾ, ਦਰਗਾਹ ਸਾਚੀ ਮੁਕਾਮੇ ਹਕ ਹਕ ਨੂਰ ਅਲਾਹੀਆ। ਮਿਹਰਵਾਨ ਮਹਿਬੂਬ ਹੋਵੇ ਪਰਵਰਦਿਗਾਰਾ, ਪਾਰਬ੍ਰਹਮ ਪਤਿਪਰਮੇਸ਼ਵਰ ਵਡ ਵਡਿਆਈਆ। ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੁਰਾਨਾ ਹੋ ਕੇ ਜ਼ਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਇਸ਼ਾਰਾ, ਸੈਨਤ ਨਾਮ ਕਲਮੇ ਵਾਲੀ ਲਗਾਈਆ। ਉਹ ਅਮਾਮ ਅਮਾਮਾ ਨਰ ਨਿਰੰਕਾਰਾ, ਨਿਰਵੈਰ ਪੁਰਖ ਅਗੰਮ ਅਥਾਹੀਆ। ਮੇਰੀ ਖ਼ੁਸ਼ੀਆਂ ਵਾਲੀ ਬਣਾਉਣ ਆਇਆ ਬਹਾਰਾ, ਬਸੰਤ ਇਕ ਪ੍ਰਗਟਾਈਆ। ਜਿਸ ਦਾ ਲੇਖ ਕਲਮ ਤੋਂ ਬਾਹਰਾ, ਸ਼ਾਸਤਰ ਸਮਝ ਕਿਸੇ ਨਾ ਆਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਪ੍ਰਗਟ ਹੋ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਰਿਹਾ ਹਿਲਾਈਆ। ਤੇਈ ਅਵਤਾਰਾਂ ਦਏ ਅਧਾਰਾ, ਰਾਮਾ ਕ੍ਰਿਸ਼ਨਾ ਸੋਇਆ ਰਹਿਣ ਕੋਇ ਨਾ ਪਾਈਆ। ਹਜ਼ਰਤ ਮੂਸਾ ਈਸਾ ਸੰਗ ਮੁਹੰਮਦ ਕਰੇ ਖ਼ਬਰਦਾਰਾ, ਬੇਖ਼ਬਰਾਂ ਖ਼ਬਰ ਜਣਾਈਆ। ਨਾਨਕ ਗੋਬਿੰਦ ਵੇਖੋ ਖੇਲ ਜਗਤ ਦੀ ਧਾਰਾ, ਧਰਨੀ ਧਰਤ ਧਵਲ ਧੌਲ ਧਿਆਨ ਰਖਾਈਆ। ਚਾਰੋਂ ਕੁੰਟ ਹੋਇਆ ਅੰਧਿਆਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਜਿਧਰ ਵੇਖੋ ਧੂੰਆਂਧਾਰਾ, ਨੂਰ ਨੁਰਾਨਾ ਨਜ਼ਰ ਕੋਇ ਨਾ ਪਾਈਆ। ਆਪਣਾ ਆਪਣਾ ਲਹਿਣਾ ਦੇਣਾ ਲੇਖਾ ਵਖਾਓ ਸਾਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਸੁਣਾਈਆ। ਵਾਇਦਾ ਤੱਕੋ ਕੌਲ ਇਕਰਾਰਾ, ਜੋ ਭਵਿਖਤਾਂ ਵਿਚ ਸੁਣਾਈਆ। ਕੀ ਖੇਲ ਕਰੇ ਕਲ ਕਲਕੀ ਅਵਤਾਰਾ, ਨਿਹਕਲੰਕ ਕਲ ਆਪਣੀ ਕਲ ਪ੍ਰਗਟਾਈਆ। ਕਿਸ ਬਿਧ ਅਮਾਮ ਅਮਾਮਾ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਚਾਰ ਜੁਗ ਦੇ ਨਾਮ ਨਾਮ ਕਲਮੇ ਸ਼ਾਸਤਰਾਂ ਦਾ ਤੱਕੇ ਦਾਇਰਾ, ਦੀਨਾਂ ਮਜ਼੍ਹਬਾਂ ਵੇਖ ਵਖਾਈਆ। ਆਪ ਸਭ
ਤੋਂ ਵਸੇ ਬਾਹਰਾ, ਹਿੱਸਿਆਂ ਵਿਚ ਕਦੇ ਨਾ ਆਈਆ। ਖੇਲੇ ਖੇਲ ਗੰਭੀਰ ਗਹਿਰਾ, ਗਹਿਰ ਗਵਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਹਾੜ ਕਹੇ ਮੇਰਾ ਪ੍ਰਵਿਸ਼ਟਾ ਸਤਾਰਾਂ, ਸਤ੍ਹਾ ਬੁਲੰਦੀ ਇਕੋ ਨਜ਼ਰੀ ਆਈਆ। ਮੇਰਾ ਲਹਿਣਾ ਦੇਣਾ ਬਾਹਰ ਪੁਰਖਾਂ ਨਾਰਾਂ, ਤੀਰਥ ਤਟਾਂ ਵੰਡ ਨਾ ਕੋਇ ਵੰਡਾਈਆ। ਮੇਰਾ ਜਗਤ ਸ਼ਾਸਤਰਾਂ ਤੋਂ ਬਾਹਰ ਨਾਅਰਾ, ਨਰ ਨਰਾਇਣ ਇਕ ਦ੍ਰਿੜਾਈਆ। ਮੇਰਾ ਭੇਵ ਅਭੇਦਾ ਗਾ ਨਾ ਸਕੇ ਸ਼ਾਇਰਾ, ਪਰਦਾ ਸਕੇ ਨਾ ਕੋਇ ਉਠਾਈਆ। ਮੇਰੀ ਧਾਰ ਦੀ ਧਾਰ ਵਿਚੋਂ ਉਪਜੇ ਲਹਿਰਾ, ਜਗਤ ਜਹਾਨ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਵਰਤਾਈਆ। ਸਤਾਰਾਂ ਹਾੜ ਕਹੇ ਉਹ ਆ ਗਿਆ ਨਾਰਦ ਮੁੜ ਕੇ, ਨਵਾਂ ਖੰਡਾਂ ਵੇਖ ਵਖਾਈਆ। ਜੋਤੀ ਸ਼ਬਦੀ ਧਾਰ ਨਾਲ ਜੁੜ ਕੇ, ਭੱਜਿਆ ਵਾਹੋ ਦਾਹੀਆ। ਸਮੁੰਦ ਸਾਗਰ ਜੰਗਲ ਪਹਾੜ ਪਾਰ ਕੀਤੇ ਨਹੀਂ ਤੁਰ ਕੇ, ਤੁਰੀਆ ਤੋਂ ਬਾਹਰ ਆਪਣਾ ਪੰਧ ਮੁਕਾਈਆ। ਹੁਕਮ ਸੰਦੇਸੇ ਸੁਣ ਕੇ ਆਇਆ ਸ਼ਬਦ ਗੁਰ ਕੇ, ਸਤਿਗੁਰ ਕੀ ਦ੍ਰਿੜਾਈਆ। ਕੀ ਜੁਗ ਚੌਕੜੀ ਲਹਿਣੇ ਦੇਣੇ ਧੁਰ ਕੇ, ਮਸਤਕ ਵੇਖ ਵਖਾਈਆ। ਕੀ ਸੰਦੇਸੇ ਸੁਣੇ ਗੋਬਿੰਦ ਗੁਰ ਕੇ, ਜੋ ਪੁਰੀ ਅਨੰਦ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਜਨ ਭਗਤੋ ਮੈਂ ਨਵਾਂ ਖੰਡਾਂ ਤੱਕ ਕੇ ਆਇਆ ਧੁਰ ਦੀਆਂ ਅੱਖਾਂ, ਅੱਖਾਂ ਵਾਲਿਆਂ ਦਿਆਂ ਜਣਾਈਆ। ਸਤਾਰਾਂ ਹਾੜ ਕਹੇ ਮੇਰੇ ਸਾਹਿਬ ਦੀਆਂ ਮੈਨੂੰ ਰਖਾਂ, ਰੱਖਿਆ ਕਰੇ ਥਾਉਂ ਥਾਈਂਆ। ਜਨ ਭਗਤੋ ਸਾਰੇ ਬੰਦ ਕਰ ਦਿਓ ਹਿਲਾਉਣਾ ਪੱਖਾ, ਪੱਖੀ ਹੱਥ ਨਾ ਕੋਇ ਉਠਾਈਆ। ਸਤਿਗੁਰ ਦਾ ਪਿਆਰ ਕਦੇ ਮਿਲੇ ਨਾ ਕਰੋੜੀ ਲੱਖਾਂ, ਕੀਮਤ ਜਗਤ ਨਾ ਕੋਇ ਜਣਾਈਆ। ਮੈਂ ਵੀ ਤੁਹਾਡੇ ਨਾਲ ਭਗਤ ਦਵਾਰੇ ਉਤੇ ਸੋਹੰ ਸ਼ਬਦ ਨੂੰ ਤੱਕਾਂ, ਨੈਣ ਨੈਣਾਂ ਨਾਲ ਮਿਲਾਈਆ। ਬਚਨ ਦਾ ਆਦਿ ਜੁਗਾਦਿ ਹੋ ਕੇ ਪੱਕਾ, ਪੱਕੀ ਯਾਰੀ ਪ੍ਰਭ ਦੇ ਨਾਲ ਲਗਾਈਆ। ਮੈਂ ਲੱਖ ਚੁਰਾਸੀ ਕਾਇਆ ਭਾਂਡਾ ਵੇਖ ਕੇ ਆਇਆ ਕੱਚਾ, ਮਾਟੀ ਗੜ੍ਹ ਫੋਲ ਫੁਲਾਈਆ। ਮੈਂ ਨਿਗਾਹ ਮਾਰ ਕੇ ਆਇਆ ਮਦੀਨਾ ਮੱਕਾ, ਜੰਮੂ ਵਾਲਿਓ ਮੱਕਾ ਮਦੀਨਾ ਦੇਣਾ ਵਖਾਈਆ। ਮੈਂ ਜਿਧਰ ਜਾਵਾਂ ਮੈਨੂੰ ਕਿਧਰੇ ਗਰਮੀ ਲੱਗੇ ਤੇ ਕਿਧਰੇ ਲੱਗੇ ਸਰਦੀ ਦਾ ਠੱਕਾ, ਠੋਕਰਾਂ ਜਗਤ ਵਾਲੀਆਂ ਖਾਈਆ। ਨੌ ਖੰਡ ਪ੍ਰਿਥਮੀ ਪੁਛਦਾ ਰਿਹਾ ਪਤਾ, ਪਤਿਪਰਮੇਸ਼ਵਰ ਦਿਉ ਮਿਲਾਈਆ। ਇਕ ਦੂਜੇ ਦੀ ਕਰਦੇ ਹੱਤਾ, ਹੱਤਿਆ ਵਿਚ ਲੋਕਾਈਆ। ਧਰਮ ਦੀ ਰਹੀ ਕੋਈ ਨਾ ਸਤ੍ਹਾ, ਈਮਾਨ ਨਾਲ ਅਮਲ ਨਾ ਕੋਇ ਕਮਾਈਆ। ਤੀਰਥਾਂ ਪਾਣੀ ਹੋ ਗਿਆ ਤੱਤਾ, ਅੰਮ੍ਰਿਤ ਸੀਰ ਨਾ ਕੋਇ ਵਹਾਈਆ। ਪ੍ਰੇਮ ਰੰਗਣ ਵਿਚ ਦਿਸੇ ਕੋਇ ਨਾ ਰੱਤਾ, ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧਾ ਪ੍ਰੇਮ ਵਿਚ ਨਾ ਕੋਇ ਸਮਾਈਆ। ਮੈਂ ਚਾਰ ਜੁਗ ਦੇ ਸ਼ਾਸਤਰਾਂ ਦਾ ਵੇਖਿਆ ਖੱਤਾ, ਕਿੱਤੇ ਦੀਨਾਂ ਮਜ਼੍ਹਬਾਂ ਵਾਲੇ ਫੋਲ ਫੁਲਾਈਆ। ਆਤਮ ਪਰਮਾਤਮ ਜੋੜੇ ਕੋਇ ਨਾ ਨੱਤਾ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਮਿਲਾਈਆ। ਮੈਂ ਸੰਦੇਸੇ ਦੇਂਦਾ ਸੁਣਿਆ ਸਤਿਗੁਰ ਨਾਨਕ ਤਪਾ, ਤ੍ਰੈਗੁਣ ਤੋਂ ਬਾਹਰ ਦ੍ਰਿੜਾਈਆ। ਅਵਤਾਰੋ ਖੋਲੋ ਅੱਖਾ, ਤ੍ਰੇਈ ਤ੍ਰੇਈ ਧਿਆਨ ਲਗਾਈਆ। ਪੈਗ਼ੰਬਰੋ ਤੱਕੋ ਹਕੀਕਤ ਹਕਾ, ਹਕ ਖ਼ੁਦਾ ਅਲਾਹੀਆ। ਜਿਸ ਦਾ ਖੇਲ ਸਦਾ ਸਮਰਥਾ, ਸਮਰਥ ਆਪ ਅਖਵਾਈਆ। ਜਿਸ ਦੇ ਗੋਬਿੰਦ ਸਥਰ ਲੱਥਾ, ਯਾਰੜਾ ਸੇਜ ਹੰਢਾਈਆ। ਉਸ ਦੀ ਮਹਿੰਮਾ ਅਕਥ ਕਥਾ, ਕਥਨੀ ਕਥ ਸਕੇ ਨਾ ਰਾਈਆ। ਉਸ ਨੂੰ ਸਾਰੇ ਬਿਨਾ ਸੀਸ ਤੋਂ ਟੇਕੋ
ਮੱਥਾ, ਬਿਨ ਧੂੜੀ ਧੂੜੀ ਖ਼ਾਕ ਰਮਾਈਆ। ਜਿਸ ਦਾ ਇਕੋ ਨਾਮ ਢੋਲਾ ਗੀਤ ਧੁਰ ਦਾ ਟੱਪਾ, ਟਾਪੂਆਂ ਤੋਂ ਬਾਹਰ ਕਰੇ ਪੜ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਪਕਾ ਕੇ ਮਤਾ, ਮਤ ਬੁਧ ਤੋਂ ਬਾਹਰ ਰਿਹਾ ਜਣਾਈਆ। ਜਿਸ ਦਾ ਖੇਲ ਛੱਪਰ ਛੰਨਾ ਛੱਤਾ, ਛਤਰਧਾਰੀ ਵੇਖ ਵਖਾਈਆ। ਉਹ ਲੇਖਾ ਸਭ ਦਾ ਪੂਰਾ ਕਰਾਏ ਹੱਥੋ ਹੱਥਾ, ਉਧਾਰ ਨਿਰੰਕਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਮੈਂ ਨੌ ਖੰਡ ਪ੍ਰਿਥਮੀ ਮਾਰਿਆ ਚੱਕਰ, ਚਕਰਵਰਤੀਆਂ ਵੇਖ ਵਖਾਈਆ। ਧੁਰ ਕਲਮੇ ਦਾ ਮਿਲਿਆ ਕੋਇ ਨਾ ਫ਼ੱਕਰ, ਫ਼ਿਕਰੇ ਹਰਫ਼ਾਂ ਵਾਲੇ ਗਾਈਆ। ਮੈਂ ਸਭ ਦੇ ਵੇਖੇ ਪੱਤਰ, ਹਰੂਫ਼ਾਂ ਫੋਲ ਫੁਲਾਈਆ। ਮਜ਼੍ਹਬਾਂ ਦੇ ਜਾਣੇ ਪਤਣ, ਘਾਟਾਂ ਰੰਗ ਰੰਗਾਈਆ। ਕਿਤੋਂ ਮਿਲਿਆ ਨਹੀਂ ਧੁਰ ਦਾ ਵਤਨ, ਬੇਵਤਨ ਹੋਈ ਲੋਕਾਈਆ। ਮੈਨੂੰ ਯਾਦ ਆ ਗਿਆ ਜੋ ਨਿਰਗੁਣ ਸਰਗੁਣ ਧਾਰ ਦਾ ਇਕੋ ਬਚਨ, ਜਿਸ ਦੀ ਸਿਫ਼ਤ ਨਾ ਕੋਇ ਸਲਾਹੀਆ। ਜਿਥੇ ਅਵਤਾਰ ਪੈਗ਼ੰਬਰ ਗੁਰ ਇਕੋ ਨਾਮ ਕਲਮਾ ਜਪਣ, ਦੂਜਾ ਰਾਗ ਨਾ ਕੋਇ ਸੁਣਾਈਆ। ਮੈਂ ਖ਼ੁਸ਼ੀਆਂ ਵਿਚ ਲੱਗਾ ਟੱਪਣ, ਬੋਦੀ ਦਿਤੀ ਹਿਲਾਈਆ। ਬਿਨਾ ਕਦਮਾਂ ਤੋਂ ਲੱਗਾ ਨੱਸਣ, ਭੱਜਿਆ ਵਾਹੋ ਦਾਹੀਆ। ਮੈਨੂੰ ਝੁਕਦੇ ਰਵ ਸਸਣ, ਸੂਰਿਆ ਚੰਦ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਹੱਸਣ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਆ ਪ੍ਰਭੂ ਦੇ ਪਿਆਰੇ ਲਾਡਲੇ ਮੱਖਣ, ਦੁਲਾਰੇ ਧਿਆਨ ਲਗਾਈਆ। ਮੈਂ ਹੱਸ ਕੇ ਕਿਹਾ ਚਾਰੋਂ ਕੁੰਟ ਲੱਗੀ ਅੱਗ ਮੱਚਣ, ਮਾਚਸ ਪੰਜ ਦਰਬਾਰੀ ਦੇਣ ਲਗਾਈਆ। ਪੰਜ ਪਿਆਰੇ ਸਿਰ ਤੇ ਬੇਰੀ ਟਾਹਣੀ ਰਖਣ, ਕੰਡਿਆਂ ਭਰੀ ਹੋਵੇ ਲੋਕਾਈਆ। ਜਗਤ ਮਾਇਆ ਜੜ ਆਇਆ ਪੁੱਟਣ, ਪਟਨੇ ਵਾਲਾ ਨਾਲ ਮਿਲਾਈਆ। ਲੋਹੇ ਦੀ ਧਾਰ ਸਭ ਤੇ ਮਾਰ ਕੇ ਸੱਟਣ, ਪੰਜ ਲਿਖਾਰੀ ਮੁੰਦਰੀਆਂ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਨਵ ਖੰਡ ਮਾਰਿਆ ਖ਼ਿਆਲ, ਸੁਰਤੀ ਤੋਂ ਬਾਹਰ ਧਿਆਨ ਲਗਾਈਆ। ਚਾਰ ਜੁਗ ਦੇ ਸ਼ਾਸਤਰ ਮਿਲੇ ਦਲਾਲ, ਮੈਨੂੰ ਰਹੇ ਜਣਾਈਆ। ਦੱਸ ਕਿੱਥੇ ਹਕੀਕਤ ਹਕ ਹਲਾਲ, ਧਰਮ ਦੇ ਵਖਾਈਆ। ਜਿਥੇ ਅੰਮ੍ਰਿਤ ਸੋਹੇ ਤਾਲ, ਤੀਰਥ ਤੱਟ ਕਵਣ ਵਡਿਆਈਆ। ਕਵਣ ਮੰਦਰ ਮਸਜਿਦ ਸ਼ਿਵਦਵਾਲਾ ਮਠ ਚਰਚਾਂ ਚਰਾਗਾਹਾਂ ਮਿਲੇ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਕਵਣ ਤੋੜੇ ਜਗਤ ਜੰਜਾਲ, ਜਾਗਰਤ ਜੋਤ ਰੁਸ਼ਨਾਈਆ। ਦੀਨਾਂ ਮਜ਼੍ਹਬਾਂ ਤੋਂ ਕਰੇ ਬਹਾਲ, ਇਕੋ ਰੰਗ ਰੰਗਾਈਆ। ਸਚ ਦਵਾਰ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਜਣਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਕਾਲ ਨਾ ਕੋਇ ਵਡਿਆਈਆ। ਨਾਰਦ ਕਹੇ ਮੈਂ ਹੱਸ ਕੇ ਕਿਹਾ ਆਪਣੇ ਆਪਣੇ ਇਸ਼ਟ ਲਵੋ ਭਾਲ, ਖੋਜੋ ਚਾਈਂ ਚਾਈਂਆ। ਜੇ ਜਗਤ ਅੰਧੇਰਾ ਆਪਣੇ ਨਾਮ ਦੀ ਫੜੋ ਮਸਾਲ, ਮਿਸਲ ਸ਼ਬਦ ਵਾਲੀ ਨਾਲ ਰਖਾਈਆ। ਬਿਹੰਗਮ ਚਲੋ ਆਪਣੀ ਚਾਲ, ਭੱਜੋ ਵਾਹੋ ਦਾਹੀਆ। ਜਹੰਨਮ ਬਹਿਸ਼ਤ ਪਰਦੇ ਲਓ ਉਠਾਲ, ਸਵਰਗਾਂ ਨਰਕਾਂ ਖੋਜ ਖੁਜਾਈਆ। ਜਗਤ ਜਗਿਆਸੂ ਹੋ ਕੇ ਵਜਾਓ ਤਾਲ, ਤਲਵਾੜਾ ਨਾਲ ਮਿਲਾਈਆ। ਪ੍ਰਭੂ ਪਿਆਰ ਵਿਚ ਆਪਣਾ ਆਪ ਲਓ ਸੰਭਾਲ, ਸੰਬਲ ਬੈਠਾ ਨਜ਼ਰ ਕਿਸੇ ਨਾ ਆਈਆ। ਜੋ ਸ਼ਾਹ ਬਣਾਏ ਕੰਗਾਲ, ਕੰਗਾਲੋਂ ਸ਼ਾਹ ਬਣਾਈਆ। ਹਕੀਕਤ ਵੇਖੇ ਹਲਾਲ, ਹਕ ਹਕ ਦ੍ਰਿੜਾਈਆ। ਉਸ ਬਿਨ ਕਰੇ ਨਾ ਕੋਇ ਸੰਭਾਲ, ਸਿਰ ਹੱਥ ਨਾ ਕੋਇ ਟਿਕਾਈਆ। ਸਚ ਦੀ ਝੱਲੇ ਕੋਇ
ਨਾ ਝਾਲ, ਝਲਕ ਫ਼ਲਕ ਨਾ ਕੋਇ ਵਖਾਈਆ। ਮੇਰੀ ਬੇਨੰਤੀ ਇਕ ਸਵਾਲ, ਫ਼ਿਕਰਿਆਂ ਤੋਂ ਬਾਹਰ ਸੁਣਾਈਆ। ਜਿਸ ਸਾਹਿਬ ਨੇ ਵੇਖਣਾ ਮੁਰੀਦਾਂ ਹਾਲ, ਉਹ ਮੁਰਸ਼ਦ ਬੇਪ੍ਰਵਾਹੀਆ। ਦੀਨ ਦੁਨੀ ਤੋਂ ਵੱਖਰੀ ਚਲੇ ਚਾਲ, ਚਾਲ ਨਿਰਾਲੀ ਇਕ ਦ੍ਰਿੜਾਈਆ। ਉਸ ਦਾ ਹੁਕਮ ਸੰਦੇਸਾ ਸੁਣੇ ਹਾਲ, ਹਾਲਾਂਕਿ ਆਪਣਾ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਨੌ ਖੰਡ ਭੱਜਾ, ਭਗਤੋ ਦਿਆਂ ਜਣਾਈਆ। ਮੇਰੀ ਸਮਝੇ ਕੋਇ ਨਾ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਮੈਨੂੰ ਫਿਰਦਿਆਂ ਫਿਰਦਿਆਂ ਫਿਰਦਿਆਂ ਆਇਆ ਉਹ ਅਗੰਮੀ ਮਜ਼ਾ, ਜਿਸ ਨੂੰ ਮਜ਼ਾਕ ਕਰੇ ਲੋਕਾਈਆ। ਸਚ ਪੁਛੋ ਮੈਂ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰਿਆਂ ਕਾਅਬਿਆਂ ਅੰਦਰ ਕੀਤੀ ਗਜਾ, ਗਜ ਦਾ ਲੇਖਾ ਨਾਲ ਮੁਕਾਈਆ। ਮੈਂ ਬਚੀ ਰਹਿਣ ਦਿਤੀ ਨਹੀਂ ਕੋਈ ਜਗਹ, ਜਗਹ ਜਗਹ ਆਪਣਾ ਫੇਰਾ ਪਾਈਆ। ਮੈਂ ਪੰਧ ਮੁਕਾਇਆ ਬਿਨਾ ਕਦਮਾਂ ਪਗਾ, ਬਿਨ ਧਰਤੀ ਧਵਲ ਛੁਹਾਈਆ। ਮੈਂ ਜਿਧਰ ਗਿਆ ਸਾਰੇ ਕਹਿਣ ਉਫ਼ ਹਾਏ ਸਾਡਿਆ ਰੱਬਾ, ਯਾਮਬੀਨ ਤੇਰੀ ਸ਼ਰਨਾਈਆ। ਓਧਰੋਂ ਕਲਜੁਗ ਆਪਣਾ ਵਜਾਉਂਦਾ ਆਵੇ ਢਿੱਡ ਦਾ ਅਗਾ, ਖ਼ੁਸ਼ੀਆਂ ਤਾਲ ਬਣਾਈਆ। ਮੈਨੂੰ ਕਹੇ ਬ੍ਰਾਹਮਣਾ ਤੈਨੂੰ ਕਿਸ ਨੇ ਦਿਤਾ ਸੱਦਾ, ਸਦੀ ਚੌਧਵੀਂ ਹਜ਼ਰਤ ਮੁਹੰਮਦ ਦੀ ਵੇਖ ਵਖਾਈਆ। ਮੈਂ ਤੇ ਕਰਨ ਲੱਗਾ ਅਜੇ ਆਪਣਾ ਦਗ਼ਾ, ਫ਼ਰੇਬ ਜਗਤ ਵਿਚ ਵਖਾਈਆ। ਸਾਹਿਬ ਸਵਾਮੀ ਕਿਸੇ ਨੂੰ ਨਜ਼ਰ ਆਉਣ ਦੇਣਾ ਨਹੀਂ ਜੋ ਚੜ੍ਹਿਆ ਅਸਵ ਬੱਗਾ, ਸ਼ਾਹ ਸਵਾਰਾ ਇਕ ਅਖਵਾਈਆ। ਸਾਧ ਸੰਤ ਮੰਜ਼ਲ ਪਾਰ ਕਰੇ ਕੋਈ ਨਾ ਉਪਰ ਸ਼ਾਹ ਰਗਾ, ਰਘੁਪਤ ਰਾਮ ਮਿਲਣ ਕੋਇ ਨਾ ਪਾਈਆ। ਮੈਂ ਸਭ ਦੀ ਬੁੱਧੀ ਕਰਨੀ ਕੱਗਾ, ਕੂੜ ਨਾਲ ਹਲਕਾਈਆ। ਉਹ ਵੇਖ ਲੈ ਭਗਤ ਦਵਾਰੇ ਦਾ ਰੰਗ ਹੋ ਗਿਆ ਡੱਬਾ, ਚਿੱਟਾ ਕਾਲੇ ਨਾਲ ਮਿਲਾਈਆ। ਭਗਤ ਚੌਥੀ ਮੰਜ਼ਲ ਉਤੇ ਚੜ੍ਹ ਕੇ ਵਜਾਏ ਡੱਗਾ, ਦੁਨੀ ਦਾਰਾਂ ਨੂੰ ਹੋਕਾ ਦਏ ਸੁਣਾਈਆ। ਮੇਰੀ ਹਕ ਹਕ ਦੀ ਸਦਾ, ਸਦੀਆਂ ਦਿਆਂ ਵਿਛੜਿਆਂ ਦਿਆਂ ਸੁਣਾਈਆ। ਨਾਲੇ ਪੁਕਾਰਾਂ ਦਰੋਹੀ ਮੇਰੇ ਰੱਬਾ, ਰੱਬੇ ਆਲਮੀਨ ਤੇਰੀ ਸ਼ਰਨਾਈਆ। ਨਾਰਦਾ ਵੇਖ ਲੈ ਦੀਨਾਂ ਮਜ਼੍ਹਬਾਂ ਦੀਆਂ ਹੱਦਾਂ, ਮੇਰੇ ਸਾਹਿਬ ਨੇ ਵੰਡ ਵੰਡਾਈਆ। ਜਿਸ ਨੇ ਅੰਤਮ ਬਦਲ ਦੇਣੀਆਂ ਯੱਦਾਂ, ਬਿਨਾ ਯੁੱਧ ਤੋਂ ਯੁੱਧ ਵਿਚ ਸਾਰੇ ਦਏ ਫਸਾਈਆ। ਗੁਰਮੁਖ ਖ਼ੁਸ਼ੀ ਨਾਲ ਮੁਖ ਬੀਨ ਵਜਾਵਣ ਨਦਾ, ਧੁਨ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਨਾਰਦ ਕਹੇ ਕਲਜੁਗਾ ਮੇਰਾ ਸ਼ਾਹੋ ਵਡ ਬਲਵਾਨਾ, ਬਲਧਾਰੀ ਇਕ ਅਖਵਾਈਆ। ਜਿਸ ਦੇ ਕੋਲ ਬਿਨਾ ਨਾਪ ਤੋਂ ਪੈਮਾਨਾ, ਜਗਤ ਵੰਡ ਨਾ ਕੋਇ ਵੰਡਾਈਆ। ਜੋ ਰੂਪ ਧਰਦਾ ਰਿਹਾ ਰਾਮਾ ਕਾਹਨਾ, ਲੱਖ ਚੁਰਾਸੀ ਗੋਪੀਆਂ ਖੇਲ ਖਿਲਾਈਆ। ਜਿਸ ਪੈਗ਼ੰਬਰਾਂ ਦਿਤਾ ਪੈਗ਼ਾਮਾ, ਕਲਮਾ ਨਬੀਆਂ ਆਪ ਦ੍ਰਿੜਾਈਆ। ਜਿਸ ਮੰਤਰ ਜਣਾ ਕੇ ਸਤਿਨਾਮਾ, ਡੰਕਾ ਫ਼ਤਿਹ ਦਿਤਾ ਵਜਾਈਆ। ਉਹ ਪਹਿਰ ਕੇ ਆ ਗਿਆ ਜਾਮਾ, ਰੂਪ ਅਨੂਪਾ ਆਪ ਦਰਸਾਈਆ। ਉਸ ਨੂੰ ਅਵਤਾਰ ਪੈਗ਼ੰਬਰ ਗੁਰੂ ਸਜਦਿਆਂ ਵਿਚ ਕਰਨ ਸਲਾਮਾ, ਡੰਡਾਵਤ ਵਿਚ ਸੀਸ ਝੁਕਾਈਆ। ਉਸ ਸੰਦੇਸਾ ਦਿਤਾ ਵਿਚ ਜਹਾਨਾ, ਹੁਕਮ ਇਕ ਜਣਾਈਆ। ਨਾਰਦਾ ਸਤਾਰਾਂ ਹਾੜ ਨੂੰ ਆਉਣਾ, ਆਪਣਾ ਪੰਧ ਮੁਕਾਈਆ। ਮੈਂ ਪਹਿਲੋਂ ਸਚਖੰਡ ਦਵਾਰਾ ਕੀਤਾ ਇਸ਼ਨਾਨਾ, ਪ੍ਰਭ ਚਰਨ ਧੂੜ ਨੁਹਾਈਆ। ਫੇਰ ਆਪਣਾ ਕੀਤਾ ਆਰਾਮਾ, ਬਿਨਾ ਸੇਜ ਸੇਜ ਸੁਹਾਈਆ। ਫੇਰ ਬਿਨਾ ਨਿਗਾਹ ਤੋਂ ਮਾਰਿਆ
ਧਿਆਨਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਮੈਨੂੰ ਰਵ ਸਸ ਕਹਿਣ ਸਾਡਾ ਕਿੱਥੇ ਮਿਹਰਵਾਨਾ, ਮਹਿਬੂਬ ਧੁਰਦਰਗਾਹੀਆ। ਮੈਂ ਬੋਦੀ ਨੂੰ ਹਿਲਾ ਕੇ ਕਿਹਾ ਸਾਰੇ ਤੱਕੋ ਇਹਦਾ ਨਿਸ਼ਾਨਾ, ਨਿਸ਼ਾਨ ਤਾਰਾ ਚੰਦ ਜਣਾਈਆ। ਉਸ ਦਾ ਖੇਲ ਖ਼ਲਕ ਵਿਚ ਮਹਾਨਾ, ਰੂਪ ਅਨੂਪ ਪ੍ਰਗਟਾਈਆ। ਮੈਂ ਵੀ ਅੱਜ ਓਸ ਦਵਾਰੇ ਜਾਣਾ, ਜਿਥੇ ਜਾਨਸ਼ੀਨ ਨਜ਼ਰ ਕੋਇ ਨਾ ਆਈਆ। ਇਹੋ ਸਾਹਿਬ ਪੁਰਖ ਸੁਲਤਾਨਾ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦੇ ਹੁਕਮ ਅੰਦਰ ਸਾਰੇ ਹੋਏ ਗ਼ੁਲਾਮਾ, ਚਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਪਰਦਾ ਆਪ ਉਠਾਈਆ। ਨਾਰਦ ਕਹੇ ਜਨ ਭਗਤੋ ਮੈਂ ਜਿਸ ਵੇਲੇ ਵਿਚ ਗਿਆ ਲੋਆਂ ਪੁਰੀਆਂ, ਆਪਣਾ ਪੂਰਨ ਜੋਬਨ ਬਣਾਈਆ। ਮੈਂ ਨਾਲ ਦਲੀਲਾਂ ਲੈ ਗਿਆ ਬੁਰੀਆਂ, ਬਿਨਾ ਗਠੜੀ ਗੰਢ ਉਠਾਈਆ। ਸੱਜੇ ਖੱਬੇ ਲਟਕਾ ਲਈਆਂ ਸ਼ਰਅ ਦੀਆਂ ਛੁਰੀਆਂ, ਕਤਲਗਾਹਾਂ ਨਾਲ ਬੰਧਾਈਆ। ਮੈਨੂੰ ਪੁਛਣ ਲੱਗੀਆਂ ਪਰਾ ਪਸੰਤੀ ਮਧਮ ਬੈਖਰੀ ਤੁਰੀਆ, ਨਾਰਦਾ ਤੁਰਤ ਦੇ ਜਣਾਈਆ। ਵੇ ਏਸ ਵੇਲੇ ਨੌ ਖੰਡ ਪ੍ਰਿਥਮੀ ਉਤੇ ਆਤਮਾ ਕਿਹੋ ਜਿਹੀਆਂ ਕੁੜੀਆਂ, ਜੋਵਨ ਕਵਣ ਰੂਪ ਬਣਾਈਆ। ਕਿਸ ਪ੍ਰੀਤਮ ਪਿਆਰ ਵਿਚ ਜੁੜੀਆਂ, ਕਵਣ ਰੰਗ ਸਮਾਈਆ। ਨਾਰਦ ਕਹੇ ਮੈਂ ਸ਼ਰਅ ਦੀਆਂ ਆਪਣੀ ਬੋਦੀ ਦੇ ਥੱਲਿਉਂ ਕਢੀਆਂ ਪੁੜੀਆਂ, ਹੌਲੀ ਹੌਲੀ ਗੰਢਾਂ ਦਿਤੀਆਂ ਖੁਲਾਈਆ। ਨਾਲੇ ਰੋ ਪਿਆ ਨਾਲੇ ਹੱਸ ਪਿਆ ਫੇਰ ਕਿਹਾ ਉਹ ਸਦੀ ਚੌਧਵੀਂ ਸਾਰੀਆਂ ਜਾਂਦੀਆਂ ਰੁੜ੍ਹੀਆਂ, ਬੇੜਾ ਪਾਰ ਨਾ ਕੋਇ ਕਰਾਈਆ। ਕਿਉਂ ਸਤਿ ਦੇ ਮਾਲਕ ਬਿਨਾ ਸਭ ਹੋਈਆਂ ਨਿਗੁਰੀਆਂ, ਸਤਿਗੁਰ ਸ਼ਬਦ ਨਾ ਕੋਇ ਮਨਾਈਆ। ਘਰ ਘਰ ਹਲਵੇ ਪੂੜੀ ਖਾਂਦੀਆਂ ਘਿਉ ਦੀਆਂ ਚੂਰੀਆਂ, ਚੋਰੀ ਚੋਰੀ ਸਗਨ ਮਨਾਈਆ। ਸਾਚੀ ਮੰਜ਼ਲ ਵੱਲ ਕਦੇ ਨਾ ਤੁਰੀਆਂ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਮੈਂ ਗਿਆ ਵਿਚ ਬ੍ਰਹਿਮੰਡਾ, ਚੋਰੀ ਚੋਰੀ ਧਿਆਨ ਲਗਾਈਆ। ਓਥੇ ਨਾ ਕੋਈ ਲੇਖਾ ਜੇਰਜ ਅੰਡਾ, ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਨਾ ਕੋਈ ਗ੍ਰੰਥਾਂ ਸ਼ਾਸਤਰਾਂ ਬੱਧੀਆਂ ਪੰਡਾਂ, ਸੀਸ ਉਤੇ ਨਾ ਕੋਇ ਟਿਕਾਈਆ। ਨਾ ਕੋਈ ਮਾਲਾ ਮਣਕਿਆਂ ਦਿਤੀਆਂ ਗੰਢਾਂ, ਤਸਬੀਆਂ ਹੱਥ ਨਾ ਕੋਇ ਫੜਾਈਆ। ਨਾ ਕੋਈ ਸ਼ਾਸਤਰ ਵੇਖੇ ਚੰਡਾ, ਪ੍ਰਚੰਡਾਂ ਰੰਗ ਨਾ ਕੋਇ ਰੰਗਾਈਆ। ਨਾ ਕੋਈ ਸੂਰਬੀਰ ਬਹਾਦਰ ਵਢਾਉਂਦੇ ਕੰਡਾਂ, ਕੰਡਿਆਂ ਵਾਲੇ ਛਾਪੇ ਦੇਣ ਗਵਾਹੀਆ। ਨਾ ਕੋਈ ਜਗਤ ਜਗਿਆਸੂ ਫਿਰਦੇ ਉਤੇ ਟੰਗਾਂ, ਕਦਮਾਂ ਕਦਮਾਂ ਪੰਧ ਮੁਕਾਈਆ। ਨਾਰਦ ਕਹੇ ਫੇਰ ਮੈਂ ਸਤਿਗੁਰ ਸ਼ਬਦ ਦੇ ਹੁਕਮ ਨਾਲ ਅਗਲੀ ਮੰਜ਼ਲ ਲੰਘਾ, ਬਿਨਾ ਕਦਮ ਤੋਂ ਕਦਮ ਟਿਕਾਈਆ। ਮੈਨੂੰ ਕੁਛ ਨਾ ਲੱਗਾ ਚੰਗਾ, ਚੰਗੀ ਤਰਾ ਸਮਝਾਈਆ। ਜਿਧਰ ਵੇਖਿਆ ਦੇਵਤ ਸੁਰ ਆਪਣਾ ਆਪਣਾ ਸਿੰਘਾਸਣ ਡਾਹੀ ਬੈਠੇ ਮੰਜਾ, ਪਾਵਾ ਚੂਲ ਨਾ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਵਣ ਛੰਦਾ, ਤੇਰੀ ਬੇਪਰਵਾਹੀਆ। ਫੇਰ ਵੇਖਿਆ ਨਾਮ ਦਾ ਨਾਮ ਨਾਲ ਹੁੰਦਾ ਦੰਗਾ, ਬਿਨਾ ਅੱਖਰਾਂ ਅੱਖਰ ਲੜਾਈਆ। ਮੇਰਾ ਸੀਨਾ ਨਾ ਹੋਇਆ ਠੰਡਾ, ਹਾੜ ਮਹੀਨਾ ਅੱਜ ਦਾ ਦਏ ਗਵਾਹੀਆ। ਫੇਰ ਮੈਂ ਨਿਗਾਹ ਮਾਰੀ ਮੈਨੂੰ ਦੁੱਖ ਕਿਉਂ ਨਾ ਮੈਂ ਵਿਆਹਿਆ ਤੇ ਨਾ ਮੈਂ ਰੰਡਾ, ਸੁਹਾਗੀ ਕੰਤ ਨਾ ਕੋਇ ਬਣਾਈਆ। ਮੈਨੂੰ ਯਾਦ ਆ ਗਿਆ ਮੇਰਾ ਸੀਨਾ ਕਿਉਂ ਸੜਦਾ ਮੇਰੇ ਸਾਹਿਬ ਨੇ ਭਗਤਾਂ ਦੇ ਘਰੋਂ ਖਾਧਾ ਸੀ ਗੰਡਾ, ਗਾਡ ਹੋ ਕੇ ਖੇਲ ਖਿਲਾਈਆ। ਫੇਰ ਮੈਂ ਹੱਥ ਰਖ ਕੇ ਬਿਨਾ ਮੱਥੇ ਤੋਂ ਤੱਕਿਆ ਕਲਜੁਗ ਦਾ ਅੰਤਮ ਕੰਢਾ, ਕੰਢੀ ਦਾ ਮਾਲਕ ਆਪਣਾ ਹੁਕਮ
ਵਰਤਾਈਆ। ਨਾਰਦਾ ਓਹ ਤੱਕ ਲੈ ਨੂਰ ਮੇਰਾ ਜ਼ਹੂਰ ਮੇਰਾ ਨਾ ਉਹ ਸ਼ਹਿਨਸ਼ਾਹ ਨਾ ਉਹ ਕੰਗਾਲ ਜਗਤ ਜਹਾਨਾਂ ਵਿਚ ਜਗਤ ਵਾਲਾ ਬੰਦਾ, ਬੰਦਗੀ ਤੋਂ ਪਰੇ ਮੇਰੇ ਬੰਦਨ ਵਿਚ ਨਜ਼ਰੀ ਆਈਆ। ਨਾਰਦ ਕਹੇ ਮੈਂ ਝਟ ਅੱਖਾਂ ਤੇ ਹੱਥ ਰਖ ਕੇ ਹੋ ਗਿਆ ਅੰਧਾ, ਨੈਣਾਂ ਬੰਦ ਕਰਾਈਆ। ਵਾਹ ਮੇਰਿਆ ਮਾਲਕਾ ਖ਼ਲਕ ਦਿਆ ਖ਼ਾਲਕਾ ਤੇਰਾ ਜੁਗ ਜੁਗ ਉਲਟਾ ਧੰਦਾ, ਧੁੰਦੂਕਾਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਤੋਂ ਅਗੇ ਮਾਰ ਲਈ ਭਗਤੋ ਝਾਕੀ, ਝਾਕੇ ਲੈਣ ਵਾਲਿਓ ਦਿਆਂ ਜਣਾਈਆ। ਮੈਨੂੰ ਗੁਰ ਅਵਤਾਰ ਪੈਗ਼ੰਬਰ ਦਿਸਿਆ ਕੋਇ ਨਾ ਤਤ ਖ਼ਾਕੀ, ਕਲਬੂਤ ਨਜ਼ਰ ਕੋਇ ਨਾ ਆਈਆ। ਨਾ ਕੋਈ ਦਿਵਸ ਨਾ ਕੋਈ ਰਾਤੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਨਾ ਕੋਇ ਗ੍ਰੰਥ ਸ਼ਾਸਤਰ ਕਿਤਾਬ ਕੁਤਬਖਾਨਿਆਂ ਵਾਲੀ ਪਾਤੀ, ਪਤਰਕਾ ਹੱਥ ਨਾ ਕੋਇ ਫੜਾਈਆ। ਨਾ ਕੋਈ ਸੰਧਿਆ ਸਰਘੀ ਪ੍ਰਭਾਤੀ, ਵੇਲਾ ਵਕਤ ਵੰਡ ਨਾ ਕੋਇ ਵੰਡਾਈਆ। ਨਾਰਦ ਕਹੇ ਮੈਂ ਡਰ ਗਿਆ ਜਿਸ ਵੇਲੇ ਮੈਂ ਭਗਤਾਂ ਦੀ ਤੱਕ ਲਈ ਛਾਤੀ, ਛਤਰਧਾਰੀ ਸਾਰੇ ਚਰਨਾਂ ਹੇਠ ਦਬਾਈਆ। ਓਸ ਮੇਰੇ ਪ੍ਰਭੂ ਨੇ ਮੈਨੂੰ ਇਕ ਖ਼ਬਰ ਅਗੰਮੀ ਆਖੀ, ਬਿਨਾ ਅੱਖਰਾਂ ਤੋਂ ਦਿਤੀ ਸੁਣਾਈਆ। ਓ ਸੋਹਣਿਆਂ ਮੈਂ ਆਪਣਿਆਂ ਭਗਤਾਂ ਦੀ ਕਰਾਂ ਰਾਖੀ, ਰਖਕ ਹੋ ਕੇ ਵੇਖ ਵਖਾਈਆ। ਨਾਰਦ ਕਹੇ ਮੈਂ ਵੀ ਬਣ ਗਿਆ ਹਾਠੀ, ਹਠ ਆਪਣਾ ਲਿਆ ਜਣਾਈਆ। ਮੇਰੇ ਸਾਹਿਬਾ ਮੈਂ ਨਹੀਂ ਮੰਨਦਾ ਤੈਨੂੰ ਜੁਗ ਜੁਗ ਸਤਿਗੁਰ ਸ਼ਬਦ ਵੱਖਰਾ ਬਣਾਇਆ ਪਾਠੀ, ਆਪਣੀਆਂ ਸਿਫ਼ਤਾਂ ਓਹਦੇ ਕੋਲੋਂ ਕਰਾਈਆ। ਫੇਰ ਆਪਣੀ ਮੰਜ਼ਲ ਦੀ ਦੱਸ ਕੇ ਉਚੀ ਘਾਟੀ, ਸੰਤਾਂ ਭਗਤਾਂ ਸੂਫ਼ੀਆਂ ਜਗਤ ਬੰਧਨਾ ਵਿਚ ਪਾਈਆ। ਜੇ ਕਦੀ ਬੜੀ ਕਿਰਪਾ ਕੀਤੀ ਥੋੜੀ ਜਿਹੀ ਜੋਤ ਜਗਾ ਕੇ ਵਿਚ ਲਲਾਟੀ, ਲਿਟਾਂ ਵਾਲਿਆਂ ਇਸ਼ਾਰੇ ਦਿਤੇ ਕਰਾਈਆ। ਜੇ ਕਿਸੇ ਦੀ ਖੋਲ ਦਿਤੀ ਕਪਾਟੀ, ਕਪਾਟ ਦੀਨ ਦੁਨੀ ਵਾਲਾ ਨਾਲ ਮਿਲਾਈਆ। ਜੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਾ ਸਤਿਗੁਰ ਸ਼ਬਦ ਬਣਾਇਆ ਸਾਥੀ, ਸਾਥੀ ਆਪ ਅਖਵਾਈਆ। ਫੇਰ ਨਾਮ ਕਲਮੇ ਨੂੰ ਲੜਾਇਆ ਹੱਥੋ ਹਾਥੀ, ਟੱਕਰ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਕੋਲੋਂ ਲਵਾਈਆ। ਇਕ ਨੂੰ ਪਿਆਰ ਵਿਚ ਸਤਿਕਾਰ ਵਿਚ ਦੇ ਕੇ ਥਾਪੀ, ਪੁਸ਼ਤ ਪਨਾਹ ਹੱਥ ਟਿਕਾਈਆ। ਸੋਹਣਿਆਂ ਤੈਨੂੰ ਭੇਜਿਆ ਤੂੰ ਤਾਰ ਦੇਣੇ ਪਾਪੀ, ਪਤਤ ਪੁਨੀਤ ਕਰਾਈਆ। ਤੈਥੋਂ ਕੋਈ ਰਹੇ ਨਾ ਆਕੀ, ਖੰਡੇ ਖੜਗਾਂ ਹੱਥ ਫੜਾਈਆ। ਫੇਰ ਸਚਖੰਡ ਬਹਿ ਕੇ ਕਰਦਾ ਰਿਹਾ ਹਾਸੀ, ਮਸਖ਼ਰਾ ਆਪਣਾ ਰੂਪ ਬਦਲਾਈਆ। ਵਾਹ ਕਿੱਡੀ ਸੋਹਣੀ ਮੇਰੀ ਮੰਨਦੇ ਆਖੀ, ਮੇਰੇ ਨਾਮ ਨਾਲ ਮੇਰਾ ਨਾਮ ਰਹੇ ਟਕਰਾਈਆ। ਨਾਲੇ ਚੜ੍ਹਦੇ ਰਹੇ ਮੰਜ਼ਲ ਘਾਟੀ, ਪੈਂਡਿਆਂ ਪੰਧ ਮੁਕਾਈਆ। ਫੇਰ ਹੁਕਮ ਦਿੰਦਾ ਰਿਹੋਂ ਸੋਹਣਿਆਂ ਤੁਹਾਡੀ ਅੰਤਮ ਮੁਕਣੀ ਵਾਟੀ, ਪੈਂਡਾ ਪੰਧ ਰਹੇ ਨਾ ਰਾਈਆ। ਮੇਰੇ ਕੋਲ ਸ਼ਬਦ ਦੀ ਸ਼ਬਦੀ ਧਾਰ ਲਾਠੀ, ਜੁਗ ਜੁਗ ਉਲਟੀ ਲਠ ਗਿੜਾਈਆ। ਮੈਂ ਕਦੀ ਦਿਸਿਆ ਨਹੀਂ ਜਿਸ ਵੇਲੇ ਅਸਵ ਸ਼ਬਦ ਤੇ ਪਾਵਾਂ ਕਾਠੀ, ਚਰਨ ਕਵਲ ਰਕਾਬ ਟਿਕਾਈਆ। ਮੇਰਾ ਭੇਵ ਕਹੇ ਨਾ ਕੋਈ ਸਫਾਤੀ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਪ੍ਰਭੂ ਦਵਾਰੇ ਇਕ ਨਿੱਕੀ ਜਿਹੀ ਮੰਗ ਮੰਗੀ, ਓਹ ਮੰਗਤਿਆ ਮੰਗਤੇ ਦੀ ਝੋਲੀ ਦੇ ਭਰਾਈਆ। ਨਾਲੇ ਸਿਰ ਤੋਂ ਟਿੰਡ ਕਰ ਕੇ ਨੰਗੀ, ਸਾਹਿਬ ਨੂੰ ਦਿਤੀ ਵਖਾਈਆ। ਨਾਲੇ ਨੀਰ ਵਹਾ ਕੇ ਅੰਝੀ,
ਨੇਤਰ ਵਿਰੋਲੇ ਚਾਈਂ ਚਾਈਂਆ। ਬਹੁੜੀ ਬਹੁੜੀ ਕਰ ਕੇ ਦੱਸੀ ਆਪਣੀ ਤੰਗੀ, ਉਫ਼ ਹਾਏ ਮੇਰੀ ਦੁਹਾਈਆ। ਮੇਰੇ ਤੇੜ ਨਾ ਧੋਤੀ ਨਾ ਤੰਬੀ, ਬਸਤਰ ਨਜ਼ਰ ਕੋਇ ਨਾ ਪਾਈਆ। ਵੇਖ ਪ੍ਰਭੂ ਪਤਾ ਨਹੀਂ ਤੇਰੀ ਕਿੰਨੀ ਆਯੂ ਲੰਮੀ, ਲੰਮਾ ਪੈ ਕੇ ਸੀਸ ਨਿਵਾਈਆ। ਪਤਾ ਨਹੀਂ ਮੇਰੀ ਧਾਰ ਕਿਸ ਬਿਧ ਤੇਰੇ ਵਿਚੋਂ ਜੰਮੀ, ਜਿਸ ਦਾ ਪਿਤਾ ਨਜ਼ਰ ਕੋਇ ਨਾ ਆਈਆ। ਮੈਂ ਫਿਰਦਾ ਬੰਨੀ ਬੰਨੀ, ਭੱਜਾਂ ਵਾਹੋ ਦਾਹੀਆ। ਅੱਜ ਸਤਾਰਾਂ ਹਾੜ ਨੂੰ ਨੇਤਰਹੀਣ ਹੋ ਗਏ ਸੂਰੀਆ ਚੰਨੀ, ਆਪਣੀ ਅੱਖ ਨਾ ਕੋਇ ਖੁਲਾਈਆ। ਆਰਫ਼ਾਂ ਦੇ ਪੱਲੇ ਗੰਢ ਰਹੀ ਨਹੀਂ ਕੰਨੀ, ਸਫ਼ਾਰਸ਼ਾਂ ਕੰਮ ਕੋਇ ਨਾ ਆਈਆ। ਪਹਿਲੋਂ ਮੇਰੀ ਬੇਨੰਤੀ ਇਕ ਮੰਨੀਂ, ਮਨਸਾ ਤੇਰੇ ਚਰਨ ਰਖਾਈਆ। ਤੂੰ ਧਨਾਢ ਵੱਡਾ ਧਨੀ, ਧੁਰ ਦਾ ਮਾਲਕ ਨੂਰ ਅਲਾਹੀਆ। ਮੈਂ ਤੇਰੀ ਪਿਆਰ ਮੁਹੱਬਤ ਵਾਲੀ ਸਮੀ, ਸਮੇਂ ਸਮੇਂ ਤੇਰਾ ਦਰਸ਼ਨ ਪਾਈਆ। ਤੂੰ ਭਗਤਾਂ ਦੇ ਲੂੰ ਲੂੰ ਵਿਚ ਰਮੀਂ, ਰੌਣਕ ਆਪਣੇ ਨਾਲ ਬਣਾਈਆ। ਮੈਨੂੰ ਚੇਤਾ ਆ ਗਿਆ ਜਿਸ ਵੇਲੇ ਸਤਿਗੁਰ ਅਰਜਨ ਬੈਠਾ ਉਤੇ ਤਤੀ ਤਵੀ, ਆਪਣਾ ਆਸਣ ਲਾਈਆ। ਉਨ ਸਿਫ਼ਤਾਂ ਵਾਲਾ ਢੋਲਾ ਗਾਇਆ ਬਣ ਕੇ ਸ਼ਬਦ ਕਵੀ, ਕਲ ਕਾਇਆ ਵਿਚੋਂ ਕਢਾਈਆ। ਪਰ ਹੁਣ ਮੇਰਿਆ ਸਵਾਮੀਆਂ ਅੰਤਰਜਾਮੀਆਂ ਭਗਤਾਂ ਦੀਆਂ ਸਿਫ਼ਤਾਂ ਆਪੇ ਗਾਵੀਂ, ਉਹਨਾਂ ਨੂੰ ਕਹਿਣ ਦੀ ਲੋੜ ਰਹੇ ਨਾ ਰਾਈਆ। ਜੇ ਓਹ ਤੇਰੇ ਕੋਲ ਨਹੀਂ ਆ ਸਕਦੇ ਤੂੰ ਉਹਨਾਂ ਦੇ ਅੰਦਰ ਰਵੀਂ, ਕਾਇਆ ਮੰਦਰ ਡੇਰਾ ਲਾਈਆ। ਆਤਮ ਸੇਜਾ ਉਤੇ ਸਵੀਂ, ਆਪਣੀ ਸੇਜ ਸੁਹਾਈਆ। ਸਭ ਦੇ ਲਹਿਣੇ ਦੇਣੇ ਦਵੀਂ, ਦੇਵਣਹਾਰ ਤੇਰੀ ਵਡਿਆਈਆ। ਇਕੋ ਢੋਲਾ ਗੀਤ ਸੰਗੀਤ ਗਵੀਂ, ਤੂੰ ਮੇਰਾ ਮੈਂ ਤੇਰਾ ਰਾਗ ਜਣਾਈਆ। ਤੂੰ ਅਵਤਾਰ ਨਿਰੰਕਾਰ ਚਵ੍ਹੀ, ਚੌਬੀਸੇ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲਾਈਆ। ਨਾਰਦ ਕਹੇ ਮੈਂ ਖੋਲ ਦਿਤਾ ਅਗੇ ਜਾ ਕੇ ਕੁੰਡਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਿਛੇ ਪੰਧ ਮੁਕਾਈਆ। ਜਾਂ ਮੈਂ ਨਿਗਾਹ ਮਾਰੀ ਮੈਨੂੰ ਸਤਿ ਸਰੂਪੀ ਦਿਸਿਆ ਮੁੰਡਾ, ਮੁੱਛ ਦਾਹੜੀ ਕੇਸ ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਜਾਂ ਮੈਂ ਗ਼ੌਰ ਨਾਲ ਤੱਕਿਆ ਉਹ ਜੁਗ ਚੌਕੜੀ ਸ਼ਰਾਰਤੀ ਤੇ ਸਭ ਤੋਂ ਗੁੰਡਾ, ਜਿਸ ਨੂੰ ਗਾਡ ਗੁਡ ਕਹਿ ਕੇ ਸਾਰੇ ਸੀਸ ਨਿਵਾਈਆ। ਮੈਂ ਓਹਦੇ ਅਗੇ ਪਿਛੇ ਵੇਖਿਆ ਨਾ ਲੱਤਾਂ ਬਾਹਵਾਂ ਉਹ ਬਿਨਾ ਧੜ ਤੋਂ ਟੁੰਡਾ, ਬਾਜੂ ਸਕੇ ਨਾ ਕੋਇ ਹਿਲਾਈਆ। ਮੈਂ ਵੇਖਿਆ ਉਹ ਵਸੇ ਬਿਨਾ ਜੰਗਲ ਪਹਾੜਾਂ ਜੂਹਾਂ ਦਰਖਤਾਂ ਵਾਲਿਆਂ ਝੁੰਡਾਂ, ਪਰਬਤਾਂ ਤੋਂ ਬਾਹਰ ਆਸਣ ਲਾਈਆ। ਮੈਂ ਉਹਨੂੰ ਆਵਾਜ਼ ਮਾਰੀ ਤੇ ਉਹ ਮੂਲ ਨਾ ਬੋਲਿਆ ਤੇ ਮੈਂ ਸਮਝ ਲਿਆ ਉਹ ਗੁੰਗਾ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਫੇਰ ਮੈਂ ਨਿਮਾਣਾ ਹੋ ਕੇ ਕਿਹਾ ਪ੍ਰਭ ਜੇ ਤੂੰ ਆਪ ਨਹੀਂ ਕੁਛ ਦੇਣਾ ਮੈਨੂੰ ਬ੍ਰਹਿਮਣ ਨੂੰ ਦਰ ਆਏ ਨੂੰ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਤੋਂ ਬਚੇ ਨਾਮ ਕਲਮੇ ਦਾ ਪਾ ਦੇ ਝੁੰਗਾ, ਖ਼ਾਲੀ ਝੋਲੀ ਤੇਰੇ ਅਗੇ ਡਾਹੀਆ। ਉਸ ਨੇ ਕਿਹਾ ਵੇ ਬ੍ਰਹਿਮਣਾ ਜਾਹ ਸਤਿਗੁਰ ਸ਼ਬਦ ਨਾਲ ਆਹ ਵੇਖ ਜਿਨ੍ਹਾਂ ਨੇ ਸੂਰ ਗਾਂ ਖਾਧਾ ਦੁੰਬਾ, ਜਗਤ ਧਿਆਨ ਲਗਾਈਆ। ਤੂੰ ਗਵਾਹ ਸ਼ੁਧ ਬਣੇ ਕੁਨੰਦਾ, ਬਿਨਾ ਹਰਫ਼ ਹਰੂਫ਼ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਮੈਨੂੰ ਹੁਕਮ ਮਿਲ ਗਿਆ ਸਖ਼ਤਾ, ਪ੍ਰਭ ਸਖ਼ਤੀ ਨਾਲ ਜਣਾਈਆ। ਮੇਰੇ ਤੇ ਸਮਾਂ ਆ ਗਿਆ ਉਹ ਵਕਤਾ, ਜਿਸ ਵਕਤ ਦਾ ਰਾਹ ਤਕਾਈਆ। ਮੈਂ ਵੀ ਚਾਰ ਜੁਗ ਦਾ ਬਕਤਾ, ਕਹਿਣ ਵਾਲਾ ਕਹਿ ਕੇ ਪ੍ਰਭ ਨੂੰ ਹਾਲ ਸੁਣਾਈਆ। ਜੇ ਤੂੰ ਰੂਪ ਪਰਮੇਸ਼ਵਰ ਪਤ ਦਾ, ਪਾਰਬ੍ਰਹਮ
ਤੇਰੀ ਵਡ ਵਡਿਆਈਆ। ਤੂੰ ਸਚ ਦੱਸ ਕਿਉਂ ਤੇਰਾ ਰੂਪ ਵੱਖ ਵੱਖ ਤੇਰਾ ਨਾਮ ਜਪਦਾ, ਤੇਰੇ ਪੁਤ ਹੋ ਕੇ ਅਵਤਾਰ ਪੈਗ਼ੰਬਰ ਗੁਰੂ ਸਤਿ ਹੋ ਕੇ ਤੇਰੇ ਹਿੱਸੇ ਗਏ ਪਾਈਆ। ਕੀ ਖੇਲ ਤੇਰਾ ਲੁਕ ਦਾ, ਪਰਦਾ ਦੇ ਉਠਾਈਆ। ਕਿਉਂ ਨਹੀਂ ਭੇਦ ਦੱਸਦਾ ਇਕ ਤੁਕ ਦਾ, ਤੁੱਕੇ ਲਾਉਣ ਵਾਲਿਆ ਮੈਨੂੰ ਦੇ ਸਮਝਾਈਆ। ਮੇਰਾ ਸਹਿਸਾ ਮੂਲ ਨਹੀਂ ਚੁੱਕਦਾ, ਮੈਂ ਜੁਗ ਜੁਗ ਫਿਰਿਆ ਵਾਹੋ ਦਾਹੀਆ। ਮੈਂ ਆਪਣੇ ਮਾਰਗ ਤੋਂ ਨਹੀਂ ਘੁੱਸਦਾ, ਭੱਜਾਂ ਵਾਹੋ ਦਾਹੀਆ। ਮੈਂ ਉਹ ਭਗਤ ਨਹੀਂ ਜਿਹੜਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਰੁਸਦਾ, ਰੁੱਸਣ ਵਿਚ ਕਦੇ ਨਾ ਆਈਆ। ਮੈਂ ਵਣਜਾਰਾ ਨਹੀਂ ਦਾਹੜੀ ਤੇ ਮੁੱਛ ਦਾ, ਮੂੰਡ ਮੁੰਡਾਇਆ ਮੈਨੂੰ ਦੁੱਖ ਨਾ ਲਾਗੇ ਰਾਈਆ। ਓ ਪ੍ਰਭੂ ਮੈਂ ਮਾਣ ਰਖਾਂ ਜੰਮਿਆਂ ਤੇਰੀ ਕੁੱਖ ਦਾ, ਤੇਰੀ ਜੋਤ ਵਿਚੋਂ ਆਪਣੀ ਜੋਤ ਪ੍ਰਗਟਾਈਆ। ਮੈਂ ਸਹਾਰਾ ਨਹੀਂ ਲਿਆ ਉਲਟੇ ਰੁੱਖ ਦਾ, ਮਾਤ ਗਰਭ ਨਾ ਅਗਨ ਤਪਾਈਆ। ਮੈਂ ਵਣਜਾਰਾ ਨਹੀਂ ਪੁੱਚ ਪੁੱਚ ਦਾ, ਮਿੰਨਤਾਂ ਕਰ ਕੇ ਤੇਰੇ ਅਗੇ ਵਾਸਤਾ ਪਾਈਆ। ਮੈਂ ਵੀ ਜਾਣਦਾ ਤੇਰਾ ਜੁਗ ਜੁਗ ਧੂੰਆਂ ਧੁਖਦਾ, ਅੰਗਿਆਰੀ ਨਾਮ ਕਲਮਿਆਂ ਵਾਲੀ ਲਗਾਈਆ। ਤੂੰ ਸਭ ਨੂੰ ਆਪਣੇ ਹੁਕਮ ਦੇ ਨਾਲ ਕੁੱਟਦਾ, ਫੜ ਫੜ ਦਏਂ ਸਜ਼ਾਈਆ। ਓਹ ਨਾਮ ਦਿਆ ਵਣਜਾਰਿਆ ਤੂੰ ਅੱਖਰਾਂ ਨਾਲ ਦੀਨ ਦੁਨੀਆ ਰਿਹਾ ਲੁੱਟਦਾ, ਲੁਟੇਰਿਆ ਆਪਣੀ ਲੁੱਟ ਮਚਾਈਆ। ਕਦੀ ਬੂਟਾ ਲਗਾਉਂਦਾ ਰਿਹੋਂ ਤੇ ਕਦੀ ਰਿਹੋਂ ਪੁੱਟਦਾ, ਕੀ ਤੇਰੀ ਬੇਪਰਵਾਹੀਆ। ਏਸ ਵੇਲੇ ਹੁਣ ਤੇਰਾ ਭਗਤਾਂ ਤੋਂ ਪੱਲਾ ਨਹੀਂ ਛੁਟਦਾ, ਛੁਟੀ ਲਿਵ ਆਪਣੇ ਨਾਲ ਲੈ ਲਗਾਈਆ। ਝਗੜਾ ਰਹਿਣ ਨਾ ਦੇ ਕਿਸੇ ਦੇ ਦੁੱਖ ਦਾ, ਦੁਖੀਆਂ ਦਰਦ ਦੇ ਮਿਟਾਈਆ। ਮੈਂ ਜ਼ਰੂਰ ਜਾਣਦਾ ਤੇਰਾ ਭਾਣਾ ਕਦੇ ਨਾ ਰੁਕਦਾ, ਭਾਣੇ ਵਿਚ ਰੁਕਮਣੀ ਕ੍ਰਿਸ਼ਨ ਗਿਆ ਭਜਾਈਆ। ਉਹ ਲੇਖਾ ਵੇਖ ਲੈ ਸਭ ਦਾ ਬੂਟਾ ਜਾਂਦਾ ਸੁਕਦਾ, ਦੀਨ ਮਜ਼੍ਹਬ ਹਰਿਆ ਸਿੰਚ ਨਾ ਕੋਇ ਕਰਾਈਆ। ਪਿਆਰ ਰਿਹਾ ਨਹੀਂ ਕਿਸੇ ਮਨੁੱਖ ਦਾ, ਮਨੁੱਖਤਾ ਬੈਠੀ ਮੁਖ ਛੁਪਾਈਆ। ਨਾਰਦ ਕਹੇ ਤੇਰਾ ਵਕਤ ਸੁਹੰਜਣਾ ਹੋਇਆ ਆਪਣੀ ਰੁਤ ਦਾ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਨਾਰਦ ਕਹੇ ਮੈਂ ਦਰਵਾਜ਼ੇ ਦੇ ਅੰਦਰ ਲਿਆ ਵੇਖ, ਸਤਿਗੁਰ ਸ਼ਬਦ ਰੂਪ ਬਦਲਾਈਆ। ਤੱਕ ਕੇ ਅਗੰਮਾ ਭੇਖ, ਆਪਣੀ ਤਾੜੀ ਦਿਤੀ ਲਗਾਈਆ। ਨਾਲੇ ਕਿਹਾ ਓਏ ਸਾਹਿਬਾ ਨਾ ਤੇਰਾ ਜਗਤ ਵਾਲਾ ਰੂਪ ਨਾ ਕੋਈ ਰੇਖ, ਕੀ ਆਪਣੀ ਸ਼ਕਲ ਬਣਾਈਆ। ਉਹ ਕਿਹੜਾ ਤੇਰਾ ਦੇਸ, ਇਕ ਇਕੱਲਾ ਬੈਠਾ ਡੇਰਾ ਲਾਈਆ। ਨਾ ਏਥੇ ਮੁੱਲਾ ਨਾ ਕੋਈ ਸ਼ੇਖ਼, ਪੰਡਤ ਪਾਂਧਾ ਗ੍ਰੰਥੀ ਨਜ਼ਰ ਕੋਇ ਨਾ ਆਈਆ। ਉਹ ਨਾ ਤੇਰੇ ਨਾਮ ਕਲਮੇ ਨੂੰ ਸਕੇ ਕੋਈ ਵੇਚ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਪਤਾ ਨਹੀਂ ਤੂੰ ਕਿਸ ਬਿਧ ਆਪਣੇ ਸਿੰਘਾਸਣ ਉਤੇ ਰਿਹੋਂ ਲੇਟ, ਤੇਰੀ ਲਿਟਾ ਬੋਦੀ ਨਜ਼ਰ ਕੋਇ ਨਾ ਆਈਆ। ਕਿਸ ਤਰੀਕੇ ਨਾਲ ਬਣਿਉਂ ਖੇਵਟ ਖੇਟ, ਬੇੜਾ ਸਭ ਦਾ ਰਿਹਾ ਚਲਾਈਆ। ਮੈਨੂੰ ਉਹ ਥਾਂ ਦੱਸ ਜਿਹੜਾ ਤੇਰਾ ਆਪਣਾ ਪੇਟ, ਜਿਸ ਸ਼ਿਕਮ ਵਿਚੋਂ ਸਤਿਗੁਰ ਸ਼ਬਦ ਦਿਤਾ ਪ੍ਰਗਟਾਈਆ। ਕਿਸ ਕਾਰਨ ਸਾਰੇ ਤੇਰੇ ਉਤੇ ਰਖਣ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜਾਂ ਮੈਂ ਨਿਗਾਹ ਮਾਰੀ ਫੇਰ ਨਜ਼ਰ ਆਇਆ ਏਕ ਦਾ ਏਕ, ਏਕੰਕਾਰਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਥੋੜਾ ਜਿਹਾ ਅਗੇ ਵਧਿਆ, ਬਿਨ ਕਦਮਾਂ ਕਦਮ ਟਿਕਾਈਆ। ਬਿਨਾ ਪੌੜੀ ਡੰਡੇ ਤੋਂ ਮੈਂ ਉਸ ਦੀ ਮੰਜ਼ਲ ਚੜ੍ਹਿਆ, ਜਿਸ ਮੇਰੀ
ਬਣਤ ਬਣਾਈਆ। ਜਿਸ ਦੀ ਨਾ ਚੋਟੀ ਨਾ ਜੜ੍ਹਿਆ, ਜੜ ਚੇਤਨ ਦੋਹਾਂ ਤੋਂ ਬਾਹਰ ਬੈਠਾ ਡੇਰਾ ਲਾਈਆ। ਜਿਸ ਦਾ ਘਾੜਨ ਕਿਸੇ ਨਹੀਂ ਘੜਿਆ, ਰੂਪ ਅਨੂਪ ਨਾ ਕੋਇ ਸਮਝਾਈਆ। ਨਾ ਜੀਵਤ ਨਾ ਮਰਿਆ, ਨੂਰ ਨੁਰਾਨਾ ਡਗਮਗਾਈਆ। ਨਾਰਦ ਕਹੇ ਮੈਂ ਓਸ ਵੇਲੇ ਬਿਨਾ ਸੀਸ ਤੋਂ ਸੀਸ ਚਰਨਾਂ ਤੇ ਧਰਿਆ, ਚਰਨੋਦਕ ਮੁਖ ਲਗਾਈਆ। ਮੇਰਾ ਅੰਤਰ ਨਿਰੰਤਰ ਹੋ ਗਿਆ ਹਰਿਆ, ਹਿਰਦੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਰਖਾਈਆ। ਨਾਰਦ ਕਿਹਾ ਮੈਂ ਤੱਕ ਕੇ ਜਲਵਾ ਨੂਰ ਨੁਰਾਨਾ, ਆਪਣੀ ਬੋਦੀ ਲਈ ਹਿਲਾਈਆ। ਖੇਲ ਵੇਖ ਸ੍ਰੀ ਭਗਵਾਨਾ, ਡੰਡਾਵਤ ਸੀਸ ਝੁਕਾਈਆ। ਅਗੋਂ ਹੁਕਮ ਮਿਲਿਆ ਫ਼ਰਮਾਨਾ, ਧੁਰ ਦੀ ਧਾਰ ਦ੍ਰਿੜਾਈਆ। ਨਾਰਦਾ ਆਹ ਲੈ ਜਾ ਮੇਰਾ ਪੈਗ਼ਾਮਾਂ, ਸੰਦੇਸ਼ਾ ਇਕ ਸੁਣਾਈਆ। ਤੂੰ ਸਰੀਰ ਨਹੀਂ ਤੂੰ ਤਤ ਨਹੀਂ ਤੂੰ ਮੇਰਾ ਸ਼ਬਦ ਇਕ ਨਿਸ਼ਾਨਾ, ਨਿਸ਼ਾਨਾ ਤੇਰੇ ਉਤੇ ਰਖਾਈਆ। ਅਗੇ ਵੇਖ ਲੈ ਬੈਠੇ ਸਾਰੇ ਅਣਗਿਣਤ ਰੂਪ ਰਾਮਾ, ਕੋਟਨ ਕੋਟ ਕਾਹਨਾ ਸਖ਼ੀਆਂ ਵਾਲੇ ਡੇਰਾ ਲਾਈਆ। ਬੇਅੰਤ ਪੈਗ਼ੰਬਰ ਕਰਨ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਗੁਰੂਆਂ ਦਾ ਅੰਤ ਸ਼ੁਮਾਰ ਨਹੀਂ ਆਣਾ, ਅੰਕੜਿਆਂ ਵਿਚ ਨਾ ਕੋਇ ਸਮਝਾਈਆ। ਮੇਰਾ ਰੂਪ ਅਨੂਪ ਸਤਿ ਸਰੂਪ ਆਦਿ ਅੰਤ ਇਕ ਨੌਜਵਾਨਾ, ਬਿਰਧ ਬਾਲ ਨਾ ਕੋਇ ਅਖਵਾਈਆ। ਤੂੰ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਖ਼ੁਸ਼ੀਆਂ ਨਾਲ ਜਾਣਾ, ਆਪਣਾ ਪੰਧ ਮੁਕਾਈਆ। ਤੈਨੂੰ ਸਚ ਦੱਸਾਂ ਅਸਥਾਨਾ, ਭੂਮਿਕਾ ਦਿਆਂ ਸਮਝਾਈਆ। ਖ਼ੁਸ਼ੀਆਂ ਨਾਲ ਪੰਧ ਮੁਕਾਣਾ, ਭੱਜਣਾ ਵਾਹੋ ਦਾਹੀਆ। ਨਾਰਦ ਕਹੇ ਮੈਂ ਬਚਨ ਸੁਣ ਕੇ ਹੋ ਗਿਆ ਦੀਵਾਨਾ, ਮਸਤੀ ਵਿਚ ਲਈ ਅੰਗੜਾਈਆ। ਵਾਹ ਮੇਰਿਆ ਮਿਹਰਵਾਨਾ, ਤੇਰੀ ਮਿਹਰ ਨਜ਼ਰ ਮੈਨੂੰ ਪਾਰ ਲੰਘਾਈਆ। ਫੇਰ ਮੇਰੇ ਅੰਦਰ ਦਿਤਾ ਤਰਾਨਾ, ਤੁਰਤ ਦਿਤਾ ਸੁਣਾਈਆ। ਨਾਰਦਾ ਅੱਜ ਸਤਾਰਾਂ ਹਾੜ ਦਾ ਦਿਵਸ ਵਖ਼ਾਨਾ, ਵੇਖਣਾ ਚਾਈਂ ਚਾਈਂਆ। ਜਨ ਭਗਤਾਂ ਦੇਣਾ ਦਾਨਾ, ਧੁਰ ਦੀ ਦਾਤ ਵਰਤਾਈਆ। ਭਗਤ ਦਵਾਰ ਮੇਰਾ ਹੋਵੇ ਨਿਸ਼ਾਨਾ, ਨਿਸ਼ਾਨੀ ਅਵਰ ਨਾ ਕੋਇ ਰਖਾਈਆ। ਜਿਥੇ ਆਪਣਾ ਵਕਤ ਸੁਹਾਨਾ, ਸੋਹਣੀ ਰੁਤ ਬਣਾਈਆ। ਮੇਰੇ ਹੁਕਮ ਦਾ ਵੱਜੇ ਦਮਾਮਾ, ਡੰਕਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਦੇਸਾ ਇਕ ਸੁਣਾਈਆ। ਨਾਰਦ ਕਹੇ ਮੈਂ ਆਇਆ ਵਾਹੋ ਦਾਹੀ, ਭੱਜਿਆ ਚਾਈਂ ਚਾਈਂਆ। ਮੈਂ ਬਣਿਆ ਪਾਂਧੀ ਰਾਹੀ, ਰਹਿਬਰ ਦਿਤਾ ਸਮਝਾਈਆ। ਮੈਂ ਵੇਖੇ ਥਲ ਅਸਗਾਹੀ, ਸਮੁੰਦ ਸਾਗਰਾਂ ਪਾਰ ਕਰਾਈਆ। ਮੈਂ ਪੁੱਜਿਆ ਓਸ ਥਾਈਂ ਜਿਥੇ ਇਸ਼ਾਰਾ ਕੀਤਾ ਮੇਰੇ ਮਾਹੀਆ। ਜਨ ਭਗਤੋ ਮੈਂ ਆ ਗਿਆ ਨਾਰਦ ਕਹੇ ਤੁਹਾਨੂੰ ਵਧਾਈ, ਵਾਧਾ ਤੁਹਾਡੇ ਨਾਲ ਬਣਾਈਆ। ਤੁਸੀਂ ਉਹ ਭਗਤ ਜਿਹੜਾ ਨਾਤਾ ਜਗਤ ਵਿਚ ਬਣਾ ਨਹੀਂ ਸਕਦੇ ਭਾਈ, ਭਾਈਆਂ ਤੋਂ ਬਾਦ ਭਗਵਾਨ ਨਾਲ ਤੁਹਾਡੀ ਕੁੜਮਾਈਆ। ਸਤਾਰਾਂ ਹਾੜ ਉਹ ਸਾਰੀ ਸ੍ਰਿਸ਼ਟੀ ਦੇ ਸੜਦੇ ਹਿਰਦਿਆਂ ਦੀ ਦੇਵੇਗਾ ਅੱਜ ਗਵਾਹੀ, ਅਗਨੀ ਆਪਣਾ ਮੇਘ ਬਰਸਾਈਆ। ਪਵਣ ਉਨੰਜਾ ਬੈਠੀ ਮੁਖ ਛੁਪਾਈ, ਨੈਣ ਨਾ ਸਕੇ ਉਠਾਈਆ। ਤੁਹਾਡੀ ਭਗਤੀ ਤੁਹਾਡੀ ਝੋਲੀ ਪਾਈ, ਭਗਵਨ ਆਪਣੀ ਦਇਆ ਕਮਾਈਆ। ਤੁਹਾਡੀ ਪੂਰਬਲੇ ਜਨਮ ਦੀ ਕਮਾਈ, ਜੁਗ ਚੌਕੜੀ ਦੀ ਤੁਹਾਡੇ ਨਾਲ ਰਖਾਈਆ। ਤੁਹਾਨੂੰ ਪਤਾ ਨਹੀਂ ਇਹ ਕਦੋਂ ਦਾ ਸਾਡਾ ਪੁਰਾਣਾ ਮਾਹੀ, ਵਿਛੜਿਆਂ ਰਿਹਾ ਮਿਲਾਈਆ। ਤੁਸੀਂ ਜਨਮ ਕਰਕੇ ਕਰਮ ਕਰਕੇ ਕਰ ਲਈ ਜੁਦਾਈ, ਜੁਜ਼ ਆਪਣੇ ਆਪ ਬਣਾਈਆ।
ਪਰ ਮੇਰਾ ਸਾਹਿਬ ਸਵਾਮੀ ਨਾਰਦ ਕਹੇ ਸਭ ਦਾ ਹਕ ਗੁਸਾਈਂ, ਗ਼ੁੱਸੇ ਗਿਲੇ ਵਿਚ ਕਦੇ ਨਾ ਆਈਆ। ਪਰ ਆਉਂਦਾ ਕਦਾਈਂ ਕਦਾਈਂ, ਕਦੀਮ ਦਿਆਂ ਵਿਛੜਿਆਂ ਆਪਣੇ ਨਾਲ ਰਲਾਈਆ। ਇਹ ਇਸ਼ਾਰਾ ਕੀਤਾ ਸੀ ਗੋਬਿੰਦ ਨੇ ਮੇਰੇ ਢਈਆ ਤੋਂ ਬਾਦ ਸਾਰੀਆਂ ਢੇਰੀਆਂ ਦੇਵੇਗਾ ਢਾਹੀ, ਢਾਹ ਢਾਹ ਆਪਣੀ ਰਚਨ ਰਚਾਈਆ। ਭਗਤੋ ਤੁਹਾਡੀ ਹੋਣ ਨਾ ਦੇਵੇ ਜੁਦਾਈ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਇਹ ਕੋਈ ਹੀਰ ਜੱਟੀ ਦਾ ਰਾਂਝਣ ਨਹੀਂ ਮਾਹੀ, ਜਿਸ ਨੂੰ ਵਿਆਹ ਕੇ ਦੂਜੇ ਲੈ ਜਾਣ ਤੇ ਉਹ ਰੋਵੇ ਮਾਰੇ ਧਾਹੀਆ। ਤੁਹਾਡਾ ਉਹ ਮਾਲਕ ਖ਼ਲਕ ਦਾ ਖਾਲਕ ਜਿਸ ਦਾ ਇਕੋ ਨੂਰ ਤੇ ਇਕੋ ਜੋਤ ਨੂਰ ਰੁਸ਼ਨਾਈ, ਦੀਪਕ ਤੁਹਾਡੇ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਨਾਰਦ ਕਹੇ ਓਏ ਹਾੜਾ ਆ ਜਾ ਮੇਰਿਆ ਬੇਲੀ, ਜਗਤ ਬੇਲਿਆਂ ਦੇ ਤਜਾਈਆ। ਓਹ ਤੱਕ ਲੈ ਪ੍ਰਭੂ ਦੀ ਜੋਤ ਅਕੇਲੀ, ਨੂਰ ਨੁਰਾਨਾ ਨਜ਼ਰੀ ਆਈਆ। ਭਗਤ ਸੁਹੇਲੇ ਉਹ ਇਕੱਠੇ ਕੀਤੇ ਜਿਨ੍ਹਾਂ ਦੇ ਹੱਥ ਸੀਸ ਰਖੇ ਤੇ ਸੁਹਾਈ ਆਪਣੀ ਹਥੇਲੀ, ਗੋਬਿੰਦ ਵਡ ਵਡਿਆਈਆ। ਮੇਲ ਮਿਲਾਏ ਗੁਰੂ ਗੁਰ ਚੇਲੀ, ਚੇਲਾ ਗੁਰ ਰੰਗ ਰੰਗਾਈਆ। ਆਪਣੀ ਖੇਲ ਅਗੰਮੀ ਖੇਲੀ, ਖ਼ਾਲਕ ਖ਼ਲਕ ਬੇਪਰਵਾਹੀਆ। ਸਭ ਦੀ ਆਤਮ ਪਰਮਾਤਮ ਬਣਾਈ ਆਪਣੀ ਸਹੇਲੀ, ਸੱਜਣ ਇਕ ਅਖਵਾਈਆ। ਤੁਹਾਡੀ ਅੱਜ ਖ਼ੁਸ਼ੀਆਂ ਵਾਲੀ ਰੈਲੀ, ਗੁਰ ਅਵਤਾਰ ਪੈਗ਼ੰਬਰ ਸਾਰੇ ਵੇਖਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣੀ ਮੰਗ ਮੰਗਾਈਆ। ਹਾੜ ਕਹੇ ਓਏ ਨਾਰਦਾ ਮੈਂ ਕੀ ਹਾਲਤ ਦੱਸਾਂ, ਬਹੁੜੀ ਮੇਰੀ ਦੁਹਾਈਆ। ਮੈਂ ਦਿਵਸ ਰੈਣ ਨੱਸਾਂ, ਭੱਜਾਂ ਵਾਹੋ ਦਾਹੀਆ। ਮੈਨੂੰ ਨਹੀਂ ਪਤਾ ਅੱਜ ਰੈਣ ਚੌਦਸ ਕਿ ਮੱਸਾ, ਸੁਕਲਾ ਕਿਸ਼ਨਾ ਪੱਖ ਵੰਡ ਵੰਡਾਈਆ। ਜਿਧਰ ਤੱਕਾਂ ਲਾਉਂਦੇ ਭੱਖਾਂ, ਅਗਨੀ ਰਹੀ ਜਲਾਈਆ। ਮੈਂ ਆਪਣਿਆਂ ਮਲਾਂ ਹੱਥਾਂ, ਹਥੇਲੀ ਹਥੇਲੀ ਨਾਲ ਮਿਲਾਈਆ। ਵਾਸਤਾ ਪ੍ਰਭੂ ਦੇ ਅਗੇ ਘੱਤਾਂ, ਨਿਵ ਨਿਵ ਸੀਸ ਝੁਕਾਈਆ। ਮੇਰਿਆ ਸਵਾਮੀਆਂ ਅੰਤਰਜਾਮੀਆਂ ਜਨ ਭਗਤਾਂ ਦੀਆਂ ਅੰਦਰੋਂ ਬਦਲ ਦੇ ਮਤਾਂ, ਮਾਤਾ ਪਿਤਾ ਹੋ ਕੇ ਦੇ ਸਮਝਾਈਆ। ਦੀਨਾਂ ਮਜ਼੍ਹਬਾਂ ਦੀਆਂ ਵਿਚੋਂ ਕਢ ਕੇ ਵੱਟਾਂ, ਵਟਣਾ ਆਪਣਾ ਨਾਮ ਲਗਾਈਆ। ਜੇ ਤੂੰ ਆਪਣਾ ਰੂਪ ਬਣਾਇਆ ਵਾਂਗ ਭੱਟਾਂ, ਗੁਰਮੁਖਾਂ ਦੇ ਢੋਲੇ ਦੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਸੁਣ ਨਾਰਦ ਬੀਬਾ, ਓਹ ਬੱਚੂ ਬੱਚਿਆਂ ਦਿਆਂ ਸੁਣਾਈਆ। ਮੇਰਾ ਖੇਲ ਜਗਤ ਅਜੀਬਾ, ਅਜਬ ਦਿਆਂ ਦ੍ਰਿੜਾਈਆ। ਓ ਮੈਂ ਵੇਖਣ ਆਇਆ ਗੋਬਿੰਦ ਧਾਰ ਸ਼ਬਦ ਆਪਣਿਆਂ ਮੁਰੀਦਾ, ਮੁਰਸ਼ਦ ਹੋ ਕੇ ਫੇਰਾ ਪਾਈਆ। ਜਨ ਭਗਤੋ ਸੋਹੰ ਵੱਲ ਕਰ ਲਓ ਆਪਣਾ ਦੀਦਾ, ਦੀਦਾ ਦਾਨਿਸਤਾ ਸਤਿਗੁਰ ਪੂਰਾ ਅਗੇ ਨਜ਼ਰੀ ਆਈਆ। ਜਿਸ ਦਾ ਖੇਲ ਨਹੀਂ ਰਹਿਣਾ ਪੋਸ਼ੀਦਾ, ਪੜਦੇ ਪਰਦਿਆਂ ਵਿਚੋਂ ਚੁਕਾਈਆ। ਓ ਸਤਿਗੁਰ ਸ਼ਬਦ ਜਦੋਂ ਵੇਖੋ ਤੇ ਸਦਾ ਜੀਉਂਦਾ, ਮਰਨ ਵਿਚ ਮਰ ਕਦੇ ਨਾ ਜਾਈਆ। ਤੁਹਾਡਾ ਲੇਖਾ ਮੁਕਾ ਦਿਤਾ ਸਾਢੇ ਤਿੰਨ ਹੱਥ ਸੀਂ ਦਾ, ਸੁਤਿਓ ਲਓ ਅੰਗੜਾਈਆ। ਜ਼ਰਾ ਖੇਲ ਵੇਖਣਾ ਵੀਹ ਇਕੀਹ ਦਾ, ਜੋ ਭਗਤ ਗੁਰਦਾਸ ਗਿਆ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਤਾਰਾਂ ਹਾੜ ਕਹੇ ਮੈਨੂੰ ਸਾਰੇ ਕਹਿੰਦੇ ਸੜਦਾ, ਹਾਏ ਮੇਰੇ ਨਾਲ ਪਿਆਰ ਨਾ ਕੋਇ ਬਣਾਈਆ।
ਮਨ ਮਤ ਦੇ ਨਾਲ ਲੜਦਾ, ਮਤ ਬੁਧੀ ਨਾਲ ਟਕਰਾਈਆ। ਪੰਜ ਵਿਕਾਰਾ ਗ੍ਰਹਿ ਬਣਾ ਕੇ ਗੜ੍ਹ ਦਾ, ਆਪਣਾ ਬਲ ਵਖਾਈਆ। ਮੈਂ ਸਭ ਦੇ ਕੋਲੋਂ ਡਰਦਾ, ਆਪਣਾ ਮੁਖ ਛੁਪਾਈਆ। ਹਾੜ ਕਹੇ ਮੈਂ ਸਚ ਦੱਸਾਂ ਬਿਨਾ ਭਗਤਾਂ ਤੋਂ ਪ੍ਰਭੂ ਦਾ ਭਾਣਾ ਕੋਇ ਨਾ ਜਰਦਾ, ਦੁੱਖ ਨੂੰ ਸੁਖ ਵਿਚ ਨਾ ਕੋਇ ਬਦਲਾਈਆ। ਵੇਖੋ ਖੇਲ ਮੇਰੇ ਹਰੀ ਹਰਿ ਦਾ, ਜੋ ਹਰ ਹਿਰਦੇ ਅੰਦਰ ਡੇਰਾ ਲਾਈਆ। ਉਹ ਧਰ ਕੇ ਰੂਪ ਨਰਾਇਣ ਨਰ ਦਾ, ਨਾਰੀਆਂ ਪੁਰਖਾਂ ਇਕੋ ਜਿਹੀ ਦਏ ਵਡਿਆਈਆ। ਸਾਰੀ ਸ੍ਰਿਸ਼ਟੀ ਨੂੰ ਫਿਰੇ ਛਲਦਾ, ਅਛਲ ਅਛੱਲ ਹੋ ਕੇ ਆਪਣੀ ਖੇਲ ਵਰਤਾਈਆ। ਜਨ ਭਗਤੋ ਕਿਸੇ ਨੂੰ ਪਤਾ ਨਹੀਂ ਪ੍ਰਭੂ ਦੇ ਘੜੀ ਪਲ ਦਾ, ਕੀ ਪਲਕ ਵਿਚ ਆਪਣਾ ਭਾਣਾ ਦਏ ਵਰਤਾਈਆ। ਯਾਦ ਰਖਣਾ ਉਹ ਕਦੇ ਨਹੀਂ ਲੇਖਾ ਭੁਲਦਾ ਰਾਜੇ ਬਲ ਦਾ, ਬਲ ਬਾਵਨ ਕੌਲ ਇਕਰਾਰ ਪੂਰ ਕਰਾਈਆ। ਜਿਸ ਦਾ ਹੁਕਮ ਕਦੇ ਨਹੀਂ ਟਲਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਆਪ ਚੁਕਾਈਆ। ਨਾਰਦ ਕਹੇ ਮੈਂ ਭਗਤੋ ਦੱਸਾਂ ਇਕ ਹੋਰ ਗੀਤ, ਓਹ ਗਵਈਓ ਤੁਹਾਨੂੰ ਦਿਆਂ ਜਣਾਈਆ। ਸਚ ਦੱਸੋ ਤੁਸੀਂ ਕਿਹੜਾ ਸਤਿਗੁਰੂ ਵਸਾਇਆ ਚੀਤ, ਚਿਤਰ ਕਿਸ ਦਾ ਨਜ਼ਰੀ ਆਈਆ। ਉਹ ਕਿਸ ਦੇ ਨਾਲ ਤੁਹਾਡੀ ਪ੍ਰੀਤ, ਤੇ ਕੌਣ ਪੂਰਨ ਤੁਹਾਡਾ ਮਾਹੀਆ। ਕਿਸੇ ਨੂੰ ਪਤਾ ਨਹੀਂ ਤੁਹਾਡੇ ਕਿੰਨੇ ਜਨਮ ਗਏ ਬੀਤ, ਵਿਛੋੜੇ ਵਿਚ ਵਿਛੜ ਕੇ ਆਪਣਾ ਝਟ ਲੰਘਾਈਆ। ਪਤਾ ਨਹੀਂ ਕਿੰਨੇ ਤੁਸੀਂ ਮੰਦਰ ਗਏ ਤੇ ਦਿਉਹਰੇ ਫਿਰੇ ਮਸੀਤ, ਤੇ ਲੱਖਾਂ ਸ਼ਿਵਦਵਾਲਿਆਂ ਵਿਚ ਸੀਸ ਝੁਕਾਈਆ। ਪਤਾ ਨਹੀਂ ਕਿੰਨੀ ਵੇਰਾਂ ਧਰਮ ਰਾਏ ਦੇ ਦਵਾਰੇ ਤੁਹਾਡੀ ਨਿਕਲੀ ਚੀਕ, ਬਹੁੜੀ ਬਹੁੜੀ ਕਰ ਸੁਣਾਈਆ। ਪਤਾ ਨਹੀਂ ਕਦੋਂ ਤੁਹਾਡੇ ਉਤੇ ਵੱਜ ਗਈ ਲੀਕ, ਲੇਖਾ ਦਿਤਾ ਪੂਰ ਕਰਾਈਆ। ਪਰ ਸਤਾਰਾਂ ਹਾੜ ਕਹੇ ਮੈਂ ਅੱਜ ਜ਼ਰੂਰ ਕਰਾਂਗਾ ਤਸਦੀਕ, ਸ਼ਹਾਦਤ ਸਭ ਦੀ ਦਿਆਂ ਭੁਗਤਾਈਆ। ਜਨ ਭਗਤੋ ਤੁਹਾਡੀ ਜ਼ਰੂਰ ਪੂਰੀ ਕਰੇਗਾ ਉਮੀਦ, ਆਸ਼ਾ ਤੁਹਾਡੇ ਨਾਲ ਰਖਾਈਆ। ਚਾਰ ਜੁਗ ਦੇ ਅਵਤਾਰ ਪੈਗ਼ੰਬਰ ਜਿਸ ਦੇ ਨਾਮ ਕਲਮੇ ਦੀ ਸਾਂਭ ਕੇ ਰਖੀ ਬੈਠੇ ਰਸੀਦ, ਆਪ ਆਪਣੇ ਵਿਚ ਛੁਪਾਈਆ। ਉਹਦੀ ਸਿਫ਼ਤਾਂ ਵਾਲੀ ਕਰ ਕੇ ਤਮਹੀਦ, ਢੋਲੇ ਗਏ ਗਾਈਆ। ਓਹ ਜਰੂਰ ਤੁਹਾਡੀ ਖੋਲਣ ਆਇਆ ਨੀਂਦ, ਸੁਤਿਓ ਲਓ ਅੰਗੜਾਈਆ। ਜਿਸ ਦਾ ਇਕੋ ਨਿਸ਼ਾਨਾ ਤੇ ਇਕੋ ਸੀਧ, ਤੀਰ ਇਕੋ ਦਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਮੈਨੂੰ ਸੁਣਿਆ ਇਕ ਸੰਦੇਸਾ, ਮੈਂ ਹੈਰਾਨੀ ਨਾਲ ਆਪਣੇ ਕੰਨ ਲਗਾਈਆ। ਕਵਣ ਦੇਵੇ ਵਰ ਏਕਾ, ਏਕੋ ਵਾਰ ਸੁਣਾਈਆ। ਕਿਸ ਦੇ ਕੋਲ ਠੇਕਾ, ਠੇਕੇਦਾਰੀ ਕਵਣ ਨਿਭਾਈਆ। ਝਟ ਹੁਕਮ ਹੋਇਆ ਨਾਰਦਾ ਉਹ ਕਰ ਲੈ ਪੁਰਾਣਾ ਚੇਤਾ, ਤੈਨੂੰ ਚੇਤਨ ਦਿਆਂ ਕਰਾਈਆ। ਜਿਸ ਵੇਲੇ ਬਲ ਦਾ ਰੁਸ ਗਿਆ ਸੀ ਨਿੱਕਾ ਜਿਹਾ ਬੇਟਾ, ਆਪਣੀ ਜ਼ਿਦ ਕਰਾਈਆ। ਬਾਵਨ ਆ ਗਿਆ ਬਣ ਕੇ ਖੇਵਟ ਖੇਟਾ, ਪਿਛਲਾ ਪੰਧ ਮੁਕਾਈਆ। ਵੇਖ ਕੇ ਅਗਲੀ ਰੇਖਾ, ਸਚ ਗਿਆ ਸੁਣਾਈਆ। ਕਲਜੁਗ ਅੰਤ ਧਾਰ ਕੇ ਭੇਖਾ, ਜੋਤੀ ਜਾਮਾ ਫੇਰਾ ਪਾਈਆ। ਆਵਾਂਗਾ ਸੰਬਲ ਵਾਲੇ ਦੇਸਾ, ਸੰਭਲ ਕੇ ਚਰਨ ਟਿਕਾਈਆ। ਨਾ ਕੋਈ ਸਮਝੇ ਰੂਪ ਰੰਗ ਰੇਖਾ, ਰਿਖੀਆਂ ਮੁਨੀਆਂ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਹੁਕਮ ਵਿਚੋਂ ਹੁਕਮ ਪ੍ਰਗਟਾਈਆ। ਨਾਰਦ ਕਹੇ ਕਿਰਪਾ ਕੀਤੀ ਮੇਰੇ ਦਿਆਲ, ਦੀਨ ਦਿਆਲ ਦਇਆ ਕਮਾਈਆ। ਆਪਣੇ ਵਕਤ
ਨੂੰ ਆਪੇ ਪਾਲ, ਆਪੇ ਦਏ ਵਡਿਆਈਆ। ਕਲਜੁਗ ਦਾ ਖੇਲ ਕਰ ਕਮਾਲ, ਕਰਤਾ ਪੁਰਖ ਆਪਣੀ ਕਾਰ ਕਮਾਈਆ। ਓਹ ਬਲ ਦਾ ਬਣ ਕੇ ਗੁਰਦਿਆਲ, ਦਿਆਲ ਹੋ ਕੇ ਆਪਣਾ ਰੂਪ ਗਿਆ ਸਮਝਾਈਆ। ਅੰਤ ਉਸ ਦੀ ਕਰ ਸੰਭਾਲ, ਸਚਖੰਡ ਸਾਚੇ ਦਿਤਾ ਪਹੁੰਚਾਈਆ। ਓਸੇ ਦੀ ਆਤਮਾ ਨੂੰ ਜਗਤ ਵਿਚ ਦਏ ਜਵਾਲ, ਚਾਰ ਜੁਗ ਦਾ ਨਿਸ਼ਾਨ ਨਾ ਕੋਇ ਮਿਟਾਈਆ। ਨਾਰਦ ਕਹੇ ਜਨ ਭਗਤੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਹਾੜ ਕਹੇ ਓਏ ਨਾਰਦਾ ਨਾ ਕਰ ਏਡੀਆਂ ਸਫ਼ਾਈਆਂ, ਸਫ਼ੇ ਪਿਛਲੇ ਵੇਖ ਵਖਾਈਆ। ਮੇਰੀਆਂ ਜੁਗ ਚੌਕੜੀ ਗਵਾਹੀਆਂ, ਗਵਾਹ ਸ਼ੁਧ ਇਕ ਅਖਵਾਈਆ। ਮੇਰੀਆਂ ਕਿਸੇ ਕਲਮ ਸਿਆਹੀ ਨੇ ਲਿਖੀਆਂ ਨਹੀਂ ਲਿਖਾਈਆਂ, ਕਾਗ਼ਜਾਂ ਵੰਡ ਨਾ ਕੋਇ ਵੰਡਾਈਆ। ਮੈਂ ਦੇਵਾਂ ਕੂਕ ਦੁਹਾਈਆਂ, ਉਚੀ ਉਚੀ ਉਚੀ ਸੁਣਾਈਆ। ਸੁਣ ਲੈ ਮੇਰਿਆ ਮਾਹੀਆ, ਮਹਿਬੂਬ ਤੇਰੀ ਬੇਪਰਵਾਹੀਆ। ਮੈਂ ਅੱਜ ਤੋਂ ਫ਼ੈਸਲਾ ਕਰਾਉਣਾ ਜਿਨ੍ਹਾਂ ਤੇਰੇ ਨਾਲ ਪ੍ਰੀਤਾਂ ਲਾਈਆਂ, ਪ੍ਰੀਤੀ ਤੋੜ ਸਕੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਹਾੜ ਕਹੇ ਮੈਂ ਪ੍ਰਭੂ ਤੈਥੋਂ ਵਾਰਿਆ ਆਪਾ, ਆਪਣਾ ਆਪਾ ਭੇਟ ਕਰਾਈਆ। ਅੱਜ ਤੋਂ ਆਪਣਿਆਂ ਭਗਤਾਂ ਦਾ ਪਿਛਲਾ ਰਹਿਣ ਨਹੀਂ ਦੇਣਾ ਪਾਪਾ, ਦੁਰਮਤ ਮੈਲ ਦੇਣੀ ਧਵਾਈਆ। ਇਕੋ ਆਤਮਾ ਪਰਮਾਤਮਾ ਦਾ ਹੋਵੇ ਜਾਪਾ, ਇਕੋ ਸ਼ਬਦ ਢੋਲਾ ਗਾਈਆ। ਪੰਜਾਂ ਲਿਖਾਰੀਆਂ ਦੀ ਸ਼ਹਾਦਤ ਦੇਣ ਲੋਹੇ ਵਾਲੀਆਂ ਛਾਪਾਂ, ਕਿਉਂਕਿ ਲੋਹੇ ਦੇ ਅੱਖਰਾਂ ਨਾਲ ਛਪ ਕੇ ਗ੍ਰੰਥ ਦਿਤੇ ਬਣਾਈਆ। ਕਿਸੇ ਦਾ ਬਸਤਰ ਰਹੇ ਨਾ ਪਾਟਾ, ਪਾਟਲ ਹੋ ਕੇ ਵੇਖ ਵਖਾਈਆ। ਜੋ ਗੋਬਿੰਦ ਦੀ ਧਾਰ ਤੂੰ ਅੰਮ੍ਰਿਤ ਪਿਆਇਆ ਇਕ ਬਾਟਾ, ਕਿਉਂ ਨਾ ਕਾਇਆ ਬਾਟੀ ਕਰੇ ਸਫ਼ਾਈਆ। ਸਤਿਗੁਰ ਤੇਰਾ ਇਕੋ ਚਰਨ ਕਵਲ ਤੇ ਇਕੋ ਵਾਰ ਕਹਿ ਦੇ ਟਾਟਾ, ਟਾਪ ਦਾ ਇਕੋ ਅੱਖਰ ਦੇ ਸਮਝਾਈਆ। ਸਭ ਦੀ ਪਿਛਲੀ ਮੁਕ ਜਾਏ ਵਾਟਾ, ਪੰਧ ਰਹੇ ਨਾ ਰਾਈਆ। ਮੇਰੀ ਇਕੋ ਮਨਜ਼ੂਰ ਕਰ ਲੈ ਬਾਤਾ, ਬਾਤਨ ਪਰਦੇ ਸਭ ਦੇ ਦੇ ਖੁਲਾਈਆ। ਤੂੰ ਹੀ ਸੱਜਣ ਤੂੰ ਹੀ ਸਾਕਾ, ਮੀਤ ਮੁਰਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਤੇਰੀ ਬੇਪਰਵਾਹੀਆ। ਹਾੜ ਕਹੇ ਮੈਂ ਪਿਆਰ ਵਿਚ ਮੰਗ ਮੰਗੀ, ਆਪਣੀ ਝੋਲੀ ਡਾਹੀਆ। ਪ੍ਰਭੂ ਉਹ ਵੇਖ ਤੇਰੇ ਭਗਤ ਤੇਰੇ ਭੁਯੰਗੀ, ਉਹ ਭੁਯੰਗੀ ਨਿੱਕੇ ਬਾਲੇ ਦੇਣ ਗਵਾਹੀਆ। ਓਹ ਵੇਖ ਲੈ ਤੇਰੇ ਗੋਬਿੰਦ ਦੇ ਪਿਆਰ ਵਾਲੇ ਸ਼ਸਤਰ ਧਾਰੀ ਜੰਗੀ, ਜੰਗਜੂ ਬਹਾਦਰ ਨਜ਼ਰੀ ਆਈਆ। ਓਹ ਤੱਕ ਲੈ ਜਿਨ੍ਹਾਂ ਨੇ ਤੇਰੇ ਪਿਆਰ ਵਿਚ ਤਲਵਾਰ ਕੀਤੀ ਨੰਗੀ, ਸੀਸ ਧੜ ਦਾ ਲੇਖਾ ਗਏ ਮੁਕਾਈਆ। ਉਨ੍ਹਾਂ ਦੀ ਹੁਣ ਤੇ ਸਾਰਿਆਂ ਦੀ ਇਕੋ ਸਾਂਝੀ ਕਰ ਦੇ ਡੰਡੀ, ਵੱਖਰਾ ਰਾਹ ਨਾ ਕੋਇ ਬਦਲਾਈਆ। ਇਹ ਤੇਰਾ ਖੇਲ ਵਿਚ ਵਰਭੰਡੀ, ਵਰਭੰਡ ਦੇ ਮਾਲਕ ਤੇਰੇ ਹੱਥ ਵਡਿਆਈਆ। ਸਾਚਾ ਸੁਖ ਦੇ ਦੇ ਅਨੰਦੀ, ਅਨੰਦਪੁਰ ਵਾਲਿਆ ਅਨੰਦ ਅਨੰਦ ਵਿਚੋਂ ਦੇ ਵਖਾਈਆ। ਕੀ ਹੋ ਗਿਆ ਜੇ ਤੂੰ ਵੇਸ ਧਰ ਲਿਆ ਆਪ ਪਾਖੰਡੀ, ਪਖੰਡੀਆ ਸਭ ਦੇ ਪਾਖੰਡ ਦੇ ਮਿਟਾਈਆ। ਤੇਰੇ ਬਿਨਾ ਆਤਮਾ ਟੁੱਟੀ ਨਾ ਜਾਏ ਗੰਢੀ, ਗੰਢ ਆਪਣੇ ਨਾਲ ਪਵਾਈਆ। ਵਿਛੋੜੇ ਵਿਚ ਰਹੇ ਕੋਇ ਨਾ ਰੰਡੀ, ਰੰਡੇਪਾ ਸਭ ਦਾ ਦੇ ਮੁਕਾਈਆ। ਪਿਛੇ ਪਿਛਲੀ ਲੰਘੀ, ਅਗੇ ਆਪਣੇ ਨਾਲ ਰਲਾਈਆ। ਗੁਰਮੁਖਾਂ ਆਉਣ ਨਾ ਦੇਵੇ ਆਪਣੇ ਨਾਮ ਦੀ ਤੰਗੀ, ਤੰਗ ਦਸਤ ਹੋਵੇ ਲੋਕਾਈਆ। ਸਭ ਦੀ ਕਾਇਆ
ਚੋਲੀ ਜਾਣੀ ਰੰਗੀ, ਚੋਜੀ ਪ੍ਰੀਤਮ ਆਪਣਾ ਰੰਗ ਵਖਾਈਆ। ਚੁਰਾਸੀ ਵਾਲੀ ਤੋੜਨੀ ਬੰਦੀ, ਬੰਦੀਖ਼ਾਨਿਆਂ ਵਿਚੋਂ ਬਾਹਰ ਕਢਾਈਆ। ਕੁਛ ਲੇਖਾ ਦਿਸਦਾ ਤੇਰਾ ਲਹਿਣਾ ਦੇਣਾ ਨਾਲ ਫ਼ਰੰਗੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਸਾਹਿਬ ਤੇਰੀ ਵਡ ਵਡਿਆਈਆ। ਹਾੜ ਕਹੇ ਮੇਰੀ ਘਰ ਘਰ ਲੱਗੀ ਅੱਗ, ਆਗੂ ਅਵਤਾਰ ਪੈਗ਼ੰਬਰ ਗੁਰੂ ਦੇਣ ਗਵਾਹੀਆ। ਮੈਂ ਸਚ ਸੰਦੇਸਾ ਦੇਣਾ ਜਗ, ਜੁਗਤੀ ਨਾਲ ਜਣਾਈਆ। ਪੰਝੀ ਸਾਲ ਦੀ ਉਮਰ ਵਿਚ ਅੱਜ ਦੇ ਦਿਵਸ ਹਜ਼ਰਤ ਮੁਹੰਮਦ ਨੇ ਆਪਣੇ ਹੱਥ ਨਾਲ ਬਾਲੀ ਸੀ ਅਗ, ਪੱਥਰ ਪੱਥਰ ਉਤੇ ਰਗੜਾਈਆ। ਝਟ ਜਬਰਾਈਲ ਹੁਕਮ ਲੈ ਕੇ ਆਇਆ ਭੱਜ, ਸੰਦੇਸਾ ਦਿਤਾ ਦ੍ਰਿੜਾਈਆ। ਹਕ ਅਮਾਮ ਦਾ ਨਗਾਰਾ ਜਾਣਾ ਵੱਜ, ਧਰਨੀ ਧਰਤ ਧਵਲ ਆਵਾਜ਼ ਸੁਣੇ ਲੋਕਾਈਆ। ਓਸ ਵੇਲੇ ਕੂੜ ਕੁੜਿਆਰ ਦਾ ਭਾਂਡਾ ਜਾਣਾ ਭੱਜ, ਠਠਿਆਰ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਭੁਗਤਾਈਆ। ਨਾਰਦ ਕਹੇ ਅੱਜ ਦੀ ਘੜੀ ਸੁਲਖਣੀ, ਸੁਖੀ ਸਾਂਦੀ ਆਈਆ। ਮੇਰੇ ਸਾਹਿਬ ਨੇ ਪਤ ਰਖਣੀ, ਰੱਖਿਆ ਕਰੇ ਥਾਉਂ ਥਾਈਂਆ। ਜੋ ਮਾਲਕ ਅਲਖ ਅਲੱਖਣੀ, ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਉਸ ਦਾ ਲਹਿਣਾ ਦੇਣਾ ਆਤਮਾ ਪਰਮਾਤਮਾ ਮੇਲਾ ਪਤ ਪਤਨੀ, ਪਤਿਪਰਮੇਸ਼ਵਰ ਹੋ ਕੇ ਦਇਆ ਕਮਾਈਆ। ਸਚ ਪਿਆਰ ਵਿਚ ਸਤਿ ਧਾਰ ਰੱਤਨੀ, ਰੰਗ ਅਮੋਲਕ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਜਨ ਭਗਤੋ ਮੈਂ ਨੌਵਾਂ ਖੰਡਾਂ ਵਿਚ ਆਇਆ ਭੌਂ, ਭਰਾਵੋ ਦਿਆਂ ਜਣਾਈਆ। ਮੈਨੂੰ ਇਕ ਛੋਟਾ ਜਿਹਾ ਤੁਹਾਡੇ ਨਾਲ ਗੌਂ, ਆਪਣੀ ਆਸਾ ਦਿਆਂ ਸੁਣਾਈਆ। ਜੇ ਸਚ ਪੁਛੋ ਤੇ ਸਾਰਿਆਂ ਦਾ ਇਕੋ ਪਿਤਾ ਤੇ ਇਕੋ ਮਾਉਂ, ਦੂਜਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨੂੰ ਸਾਰੇ ਫੜ ਲਓ ਬਾਹੋਂ, ਵਿਛੜਿਆ ਰਹਿਣ ਕੋਇ ਨਾ ਪਾਈਆ। ਤੁਸੀਂ ਆਤਮਾ ਪਰਮਾਤਮਾ ਦੀ ਧਾਰ ਤੇ ਇਕੋ ਤੁਹਾਡਾ ਰੂਪ ਤੇ ਇਕੋ ਤੁਹਾਡਾ ਨਾਉਂ, ਦੂਜੀ ਰੇਖ ਨਾ ਕੋਇ ਵਖਾਈਆ। ਜਗਤ ਵਾਸਨਾ ਕਰ ਕੇ ਕੋਈ ਨਾ ਬਣਿਓ ਕਾਉਂ, ਹੰਸ ਗੁਰਮੁਖ ਨਜ਼ਰੀ ਆਈਆ। ਵੇਖਿਓ ਪ੍ਰਭੂ ਦੇ ਪਿਆਰ ਦਾ ਭੁੱਲਿਓ ਕਦੀ ਨਾ ਰਾਹੋ, ਰਹਿਬਰ ਸਤਿਗੁਰ ਸ਼ਬਦ ਲੈਣਾ ਬਣਾਈਆ। ਧੁਰ ਦੇ ਰਾਮ ਨੂੰ ਮਿਲਣਾ ਨਾਲ ਚਾਓ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਾ ਪੰਧ ਮੁਕਾਈਆ। ਬੇਸ਼ਕ ਉਹ ਮਾਲਕ ਅਗੰਮ ਅਥਾਹੋ, ਬੇਅੰਤ ਇਕ ਅਖਵਾਈਆ। ਉਹ ਭਗਤਾਂ ਨੂੰ ਜ਼ਰੂਰ ਮਿਲਦਾ ਜਿਹੜਾ ਚਲੇ ਓਹਦੇ ਭਾਓ, ਭਗਤੀ ਵਿਚ ਸ਼ਕਤੀ ਆਪਣੀ ਦਏ ਟਿਕਾਈਆ। ਪੂਰਨ ਸਤਿਗੁਰ ਤੇ ਪੂਰਨ ਬਣ ਜਾਏ ਸ਼ਾਹੋ, ਸ਼ਹਿਨਸ਼ਾਹ ਪੂਰਨ ਰੂਪ ਬਦਲਾਈਆ। ਜਿਸ ਨੂੰ ਸਾਰਿਆਂ ਕਹਿਣਾ ਵਾਹੋ ਵਾਹੋ, ਵਾਹਵਾ ਤੇਰੀ ਵਡ ਵਡਿਆਈਆ। ਜੇ ਤੁਹਾਡਾ ਤੁਹਾਡੇ ਪ੍ਰਭ ਨੇ ਲਾ ਦਿਤਾ ਦਾਓ, ਤੇ ਦਾਅ ਲਾ ਕੇ ਆਪਣਾ ਕਾਰਜ ਲਓ ਬਣਾਈਆ। ਦੀਨ ਦੁਨੀ ਵਿਚ ਧੱਕੇ ਮੂਲ ਨਾ ਖਾਓ, ਚੁਰਾਸੀ ਵਿਚ ਕਦੇ ਨਾ ਆਈਆ। ਰਾਏ ਧਰਮ ਨਾ ਦੇਵੇ ਫਾਹੋ, ਫਾਸੀ ਜਮ ਨਾ ਕੋਇ ਲਟਕਾਈਆ। ਮਨੁਸ਼ਾ ਜਨਮ ਪਾ ਕੇ ਜਗਤ ਨੇਤਰ ਸ਼ਰਮਾਓ, ਭਗਤ ਨੇਤਰ ਅੰਦਰੋਂ ਲਓ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਨਾਰਦ ਕਹੇ ਭਗਤੋ ਸਮੇਂ ਦੀ ਕਰੋ ਵਿਚਾਰ, ਜੁਗ ਜੁਗ ਸਮੇਂ ਵਿਚ ਵਡਿਆਈਆ। ਸਮੇਂ ਵਿਚ ਆਏ ਪੈਗ਼ੰਬਰ ਗੁਰ ਅਵਤਾਰ,
ਸਮੇਂ ਨੇ ਸਭ ਨੂੰ ਸਮੇਂ ਵਿਚ ਦਿਤਾ ਭਵਾਈਆ। ਸਮੇਂ ਦੇ ਮਾਲਕ ਨੇ ਆਪਣੇ ਨਾਮ ਕਲਮੇ ਦਿਤੇ ਉਚਾਰ, ਢੋਲੇ ਜਿਹਵਾ ਸ਼ਬਦ ਨਾਲ ਜਣਾਈਆ। ਉਸ ਸਮੇਂ ਤੋਂ ਜਾਓ ਬਲਿਹਾਰ, ਜਿਸ ਸਮੇਂ ਵਿਚ ਭਗਤ ਭਗਵਾਨ ਹੋਏ ਕੁੜਮਾਈਆ। ਅੱਜ ਉਹ ਸਮਾਂ ਸਤਾਰਾਂ ਹਾੜ, ਜਿਸ ਨੂੰ ਹਾੜੇ ਕਢਣ ਵਿਸ਼ਨ ਬ੍ਰਹਮਾ ਦੇਵਤ ਸੁਰ ਸਾਰੇ ਥਾਉਂ ਥਾਈਂਆ। ਤੁਸੀਂ ਸਚ ਪੁਛੋ ਤੇ ਤੁਹਾਡਾ ਆਤਮਾ ਰੂਪ ਕਰਤਾਰ, ਕਰਤਾ ਪੁਰਖ ਤੁਹਾਡਾ ਰੂਪ ਸਮਾਈਆ। ਤੁਸੀਂ ਕਦੀ ਉਸ ਦੀ ਜੋਤ ਤੋਂ ਨਹੀਂ ਬਾਹਰ, ਜੋ ਜੋਤੀ ਜਾਤਾ ਇਕ ਅਖਵਾਈਆ। ਪ੍ਰਣ ਕਰ ਲਓ ਸਾਡਾ ਸਭ ਦਾ ਇਕੋ ਇਕ ਭਤਾਰ, ਨਾਰੀ ਰੂਪ ਸਰਬ ਅਖਵਾਈਆ। ਸਾਰਿਆਂ ਦਾ ਸਾਂਝਾ ਯਾਰ, ਹਿੱਸੇ ਵੰਡ ਨਾ ਕੋਇ ਵੰਡਾਈਆ। ਫੇਰ ਸਚ ਪੁਛੋ ਤੁਹਾਡਾ ਦਿਵਸ ਰੈਣ ਖ਼ਿਦਮਤਗਾਰ, ਤੁਹਾਨੂੰ ਸੁੱਤਿਆਂ ਨੂੰ ਦਰਸ਼ਨ ਦੇਵੇ ਥਾਉਂ ਥਾਈਂਆ। ਭਾਵੇਂ ਤੁਸੀਂ ਉਸ ਨੂੰ ਠੱਗ ਕਹੋ ਚੋਰ ਕਹੋ ਬਦਮਾਸ਼ ਕਹੋ ਤੇ ਕਹੋ ਕੂੜਿਆਂ ਦਾ ਯਾਰ, ਫੇਰ ਵੀ ਯਰਾਨਾ ਤੁਹਾਡੇ ਨਾਲੋਂ ਨਾ ਕਦੇ ਤੁੜਾਈਆ। ਇਹ ਪੂਰਨ ਕੋਈ ਭਾਂਡਾ ਘੜਿਆ ਨਹੀਂ ਘੁਮਿਆਰ, ਸੰਬਲ ਨਗਰੀ ਏਸੇ ਦਾ ਨਾਂ ਗੋਬਿੰਦ ਗਿਆ ਗਾਈਆ। ਯਾਦ ਰਖਿਓ ਸ਼ਾਹ ਸੁਲਤਾਨਾਂ ਇਹਦੇ ਚਰਨਾਂ ਦੀ ਧੂੜੀ ਲੱਭਣੀ ਛਾਰ, ਲੱਭਿਆਂ ਹੱਥ ਕਿਸੇ ਨਾ ਆਈਆ। ਪਰ ਇਕ ਗੱਲ ਯਾਦ ਰੱਖਿਓ ਸੰਮਤ ਸ਼ਹਿਨਸ਼ਾਹੀ ਦਸ ਵਿਚ ਤੁਹਾਡੇ ਘਰਾਂ ਦੇ ਭਾਂਡੇ ਮਾਂਜੇਗਾ ਆਪ ਬਣ ਕੇ ਖ਼ਿਦਮਤਗਾਰ, ਘਰ ਘਰ ਵਿਚ ਪੰਜ ਬਰਤਨ ਆਪ ਕਰੇ ਸਫ਼ਾਈਆ। ਤੁਸਾਂ ਕਹਿਣਾ ਇਹ ਬੜੀ ਚੰਗੀ ਸੁਚੱਜੀ ਨਾਰ, ਗੁਰਮੁਖਾਂ ਨੇ ਵਿਆਹ ਕੇ ਲਿਆਂਦੀ ਚਾਈਂ ਚਾਈਂਆ। ਮੁਖ ਤੇ ਘੁੰਡ ਕਢੇ ਕਿਸੇ ਨੂੰ ਪਤਾ ਨਾ ਲੱਗੇ ਬੁੱਢੀ ਕਿ ਮੁਟਿਆਰ, ਕਿ ਜੋਬਨਵੰਤੀ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕੋ ਮਾਹੀਆ। ਨਾਰਦ ਕਹੇ ਜਨ ਭਗਤੋ ਪ੍ਰਭੂ ਨੂੰ ਮਾਹੀ ਕਹੋਗੇ ਕਿ ਬਾਪ, ਕਿ ਅੱਬਾ ਅੰਮੀਜਾਨ ਕਹਿ ਕੇ ਖ਼ੁਸ਼ੀ ਬਣਾਈਆ। ਜਨ ਭਗਤ ਕਹਿਣ ਨਾਰਦਾ ਸਾਨੂੰ ਨਹੀਂ ਪਤਾ ਉਹ ਸਾਡਾ ਕਿਹੜਾ ਸਾਕ, ਤੇ ਸੱਜਣ ਕਵਣ ਅਖਵਾਈਆ। ਜੇ ਉਹਨੂੰ ਲੋੜ ਆ ਤੇ ਸਾਡੇ ਅੰਦਰ ਦਾ ਖੋਲ ਦਏ ਤਾਕ, ਆਤਮ ਸੇਜਾ ਉਤੇ ਸੋਵੇ ਚਾਈਂ ਚਾਈਂਆ। ਉਹਦੀ ਕਦੀ ਭਗਤ ਦੀ ਦੁਹਾਗਣ ਵਾਲੀ ਨਾ ਹੋਵੇ ਰਾਤ, ਕੰਤ ਕੰਤੂਹਲ ਮਿਲ ਕੇ ਵੱਜੇ ਵਧਾਈਆ। ਸ਼ੇਖ਼ ਫ਼ਰੀਦ ਨੇ ਏਨੀ ਕਹੀ ਸੀ ਬਾਤ, ਸ਼ਰਅ ਵਾਲਿਆਂ ਫ਼ਤਵੇ ਦਿਤੇ ਸੀ ਲਾਈਆ। ਕਿਉਂ ਉਸ ਨੇ ਆਪਣੇ ਆਪ ਨੂੰ ਕਿਹਾ ਸੀ ਨਾਰ ਕਮਜ਼ਾਤ, ਕੁਲੱਖਣੀ ਨਾਉਂ ਧਰਾਈਆ। ਕਬੀਰ ਨੇ ਕਿਹਾ ਮੈਂ ਓਸੇ ਮਹਿਬੂਬ ਪਿਛੇ ਜੇ ਪਾ ਜਾਵਾਂ ਵਫ਼ਾਤ, ਤਤਾਂ ਨਾਲੋਂ ਕਰਾਂ ਜੁਦਾਈਆ। ਮੈਂ ਮਰ ਕੇ ਵੀ ਓਸੇ ਦੀ ਜ਼ਾਤ, ਜਾਤਹੀਣ ਨਾ ਕਦੇ ਅਖਵਾਈਆ। ਜਨ ਭਗਤੋ ਤੁਹਾਨੂੰ ਤੇ ਬਿਨਾ ਭਗਤੀ ਤੋਂ ਮਿਲ ਗਈ ਦਾਤ, ਪੈਸਾ ਧੇਲਾ ਲੱਗਿਆ ਨਹੀਂ ਰਾਈਆ। ਬੇਸ਼ਕ ਤੁਹਾਨੂੰ ਆਉਣ ਜਾਣ ਦਾ ਖ਼ੁਸ਼ੀਆਂ ਵਿਚ ਮਿਲਿਆ ਇਤਫ਼ਾਕ, ਆਏ ਚਾਈਂ ਚਾਈਂਆ। ਤੁਹਾਡੇ ਪਿਛਲੇ ਜਨਮ ਦਾ ਲਹਿਣਾ ਦੇਣਾ ਅੱਜ ਕਰ ਦਿਤਾ ਬੇਬਾਕ, ਅਗੇ ਲੇਖਾ ਰਿਹਾ ਨਾ ਰਾਈਆ। ਸੁੱਤਿਆਂ ਜਾਗਦਿਆਂ ਸ਼ਬਦ ਵਿਚ ਕਰਾਂਗਾ ਬਾਤ, ਸੰਦੇਸੇ ਦਿਆਂ ਸੁਣਾਈਆ। ਜੇ ਜੀਅ ਕਰਿਆ ਕਰੇਗਾ ਤੇ ਤੁਹਾਡੇ ਅੰਦਰ ਜੋਤ ਦੀ ਦਿਆਂ ਕਰਾਂਗਾ ਲਾਟ, ਲਾਟਾਂ ਵਾਲੀ ਤੁਹਾਡੇ ਨਾਲ ਫਿਰੇ ਚਾਈਂ ਚਾਈਂਆ। ਜੇ ਤੁਸੀਂ ਆ ਨਹੀਂ ਸਕਦੇ ਤੇ ਮੈਂ ਪੁੱਜਿਆ ਕਰਾਂਗਾ ਮਾਰ ਕੇ ਵਾਟ, ਆਪਣਾ ਪੰਧ ਮੁਕਾਈਆ। ਸਤਿਗੁਰ ਸ਼ਬਦ ਕਦੀ ਬੁੱਢਾ ਨਹੀਂ ਹੁੰਦਾ ਤੇ ਨਾ ਕਦੀ ਇਹਦਾ ਪੰਧ ਹੁੰਦਾ ਸਟਾਪ, ਟਾਪ ਤੇ ਬਹਿ ਕੇ ਸਭ ਨੂੰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਹਾੜ ਕਹੇ ਨਾਰਦਾ ਇਕ ਮੈਨੂੰ ਗੱਲ ਸੁਣਾਈ, ਅੱਖੀਂ ਵੇਖਿਆ ਹਾਲ ਸੁਣਾਈਆ। ਨਾਰਦ ਕਹੇ ਹਾੜਾ ਮੈਂ ਕੀ ਦੱਸਾਂ ਭਾਈ, ਐਸ ਵੇਲੇ ਭਾਈ ਭਾਈਂਆ ਪਈ ਜੁਦਾਈਆ। ਨਾਤਾ ਤੁਟ ਗਿਆ ਪੁਤਰਾਂ ਮਾਈ, ਪਿਤਾ ਗੋਦ ਨਾ ਕੋਇ ਸੁਹਾਈਆ। ਗੁਰੂ ਚੇਲੇ ਇਕ ਦੂਜੇ ਤੋਂ ਭੱਜੇ ਜਾਣ ਵਾਹੋ ਦਾਹੀ, ਪਲੂ ਪਲੇ ਗੰਢ ਛੁਡਾਈਆ। ਸਤਿਗੁਰ ਸ਼ਬਦ ਦੀ ਸਾਰ ਕਿਸੇ ਨਾ ਪਾਈ, ਸਾਰ ਸ਼ਬਦ ਹੱਥ ਕਿਸੇ ਨਾ ਆਈਆ। ਜਿੰਨਾਂ ਚਿਰ ਸਤਿਗੁਰ ਨੇ ਅੰਦਰ ਵੜ ਕੇ ਪ੍ਰੇਮ ਦੀ ਸਿਤਾਰ ਵਜਾਈ, ਓਹ ਗਾਉਂਦਾ ਗਿਆ ਚਾਈਂ ਚਾਈਂਆ। ਜਿਸ ਵੇਲੇ ਅੰਦਰੋਂ ਕਲਾ ਭਵਾਈ, ਤੇ ਕਲ ਉਲਟੀ ਦਿਤੀ ਵਰਤਾਈਆ। ਇਹ ਕੋਈ ਅੱਖਰ ਪੜ੍ਹਨੇ ਨਹੀਂ ਪੈਂਦੇ ਢਾਈ, ਸ਼ਿਲਿਆਂ ਵੰਡ ਨਾ ਕੋਇ ਵੰਡਾਈਆ। ਇਸ਼ਾਰੇ ਨਾਲ ਕਿਨਾਰੇ ਤੋਂ ਪਾਰ ਦਏ ਕਰਾਈ, ਤੇ ਇਸ਼ਾਰੇ ਨਾਲ ਉਰਾਰ ਆਪਣੀ ਗੋਦੀ ਵਿਚ ਰਖਾਈਆ। ਪਰ ਇਹ ਪ੍ਰਭੂ ਜਦੋਂ ਆਪ ਬਣ ਜਾਂਦਾ ਸ਼ੌਦਾਈ, ਤੇ ਬੁਧ ਮਤ ਜਗਤ ਨਾ ਕੋਇ ਰਖਾਈਆ। ਪਰ ਇਕ ਗੱਲ ਇਹ ਆਤਮਾ ਨਾਲੋਂ ਕਦੇ ਹੋਣ ਨਹੀਂ ਦੇਂਦਾ ਜੁਦਾਈ, ਜੁਗ ਜਨਮ ਦੇ ਵਿਛੜੇ ਫੇਰ ਆਪਣੇ ਰੰਗ ਰੰਗਾਈਆ। ਏਸ ਦੀ ਕਿਹੜੀ ਸਿਫ਼ਤ ਤੇ ਕਿਹੜੀ ਵਡਿਆਈ, ਕੀ ਢੋਲੇ ਰਾਗ ਸੁਣਾਈਆ। ਪਤਾ ਨਹੀਂ ਕਿਸ ਬਿਧ ਏਨ ਆਪਣੀ ਰੀਤ ਚਲਾਈ, ਨੀਤੀਵਾਨ ਕੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਮੈਨੂੰ ਭਗਤਾਂ ਦਾ ਆਉਣਾ ਤਰਸ, ਸਚ ਨਾਲ ਸੁਣਾਈਆ। ਬੜਾ ਖ਼ੁਸ਼ੀਆਂ ਵਾਲਾ ਬਰਸ, ਸੰਮਤ ਸ਼ਹਿਨਸ਼ਾਹੀ ਨੌ ਆਪਣਾ ਰੰਗ ਰੰਗਾਈਆ। ਮੈਂ ਗੁਰਮੁਖਾਂ ਦੇ ਕੀਤੇ ਦਰਸ, ਨੈਣ ਲਏ ਬਿਗਸਾਈਆ। ਗੁਰਮੁਖਾਂ ਦੀ ਮਿਟੇ ਹਰਸ, ਹਵਸ ਰਹੇ ਨਾ ਰਾਈਆ। ਜਨ ਭਗਤੋ ਆਪਣੇ ਕਾਇਆ ਨੂੰ ਮੰਦਰ ਮਸਜਿਦ ਸ਼ਿਵਦਵਾਲਾ ਮਠ ਸਮਝਣਾ ਚਰਚ, ਚਿਰਾਂ ਦਾ ਵਿਛੜਿਆ ਏਸੇ ਵਿਚ ਆਪਣਾ ਦਰਸ ਦਏ ਵਖਾਈਆ। ਤੁਹਾਡਾ ਪਿਛਲਾ ਲਾਹੁਣਾ ਮਕਰੂਜ਼ ਕਰਜ਼, ਲੇਖਾ ਹੱਥੋ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਮਾਂ ਆਪ ਸੁਹਾਈਆ। ਨਾਰਦ ਕਹੇ ਪ੍ਰਭੂ ਕੁਝ ਪਿਛਲੀਆਂ ਵੇਖ ਤਵਾਰੀਖਾਂ, ਮੁੱਛਾਂ ਨੂੰ ਵਟ ਚੜ੍ਹਾਈਆ। ਜਿਸ ਦੀਆਂ ਕਰਨ ਸਾਰੇ ਉਡੀਕਾਂ, ਬਿਨ ਅੱਖਾਂ ਅੱਖ ਉਠਾਈਆ। ਉਹਦੇ ਵਿਚ ਉਹਦੀਆਂ ਤਵਾਰੀਖਾਂ, ਦੂਜਾ ਸਮਝ ਸਕੇ ਕੋਇ ਨਾ ਰਾਈਆ। ਉਹ ਮਾਲਕ ਹਕ ਹਕੀਕਾ, ਹਕੀਕਤ ਦਾ ਮਾਲਕ ਬੇਪਰਵਾਹੀਆ। ਜਿਸ ਨੇ ਬਦਲ ਦੇਣੀਆਂ ਦੀਨ ਦੁਨੀ ਦੀਆਂ ਰੀਤਾਂ, ਆਤਮ ਬ੍ਰਹਮ ਦਏ ਸਮਝਾਈਆ। ਸੁਰਤ ਸ਼ਬਦ ਜਣਾ ਕੇ ਰਾਮ ਸੀਤਾ, ਰਾਧਾ ਕ੍ਰਿਸ਼ਨ ਏਸੇ ਦਾ ਰੂਪ ਦ੍ਰਿੜਾਈਆ। ਅੱਲਾ ਹੂ ਅੱਨਾ ਹੂ ਬਣਾ ਕੇ ਮੀਤਾ, ਆਤਮ ਪਰਮਾਤਮ ਨਾਤਾ ਦਏ ਜੁੜਾਈਆ। ਜਿਸ ਨੇ ਜਗਤ ਜਹਾਨ ਪਿਆਰ ਵਿਚ ਜੀਤਾ, ਜਿੱਤ ਹਾਰ ਆਪਣੇ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਹਾੜ ਕਹੇ ਨਾਰਦਾ ਦੀਨ ਦੁਨੀ ਕਿਸ ਦੀ ਹੋਵੇ ਅਧੀਨੀ, ਆਅਲਾ ਅਦਨਾ ਕੀ ਵਡਿਆਈਆ। ਨਾਰਦ ਕਹੇ ਹਾੜ ਜੀ ਉਹ ਵੇਖ ਪ੍ਰਭੂ ਪਹਿਲੋਂ ਉਠਾਉਣ ਵਾਲਾ ਚੀਨੀ, ਨੌ ਗੁਰਮੁਖ ਚੀਨੀ ਬਣੇ ਆਪਣਾ ਰੂਪ ਦੇਣ ਵਖਾਈਆ। ਨੌਵਾਂ ਦਾ ਖੇਲ ਹੋਣਾ ਜਪੀਨੀ, ਜੈਪਨ ਵਾਲੇ ਪਰਦਾ ਦਿਓ ਉਠਾਈਆ। ਸੰਮਤ ਸ਼ਹਿਨਸ਼ਾਹੀ ਦਸ ਵਿਚ ਰੁਤ ਹੋਣੀ ਭੀਨੀ, ਭਿੰਨੜੀ ਆਪਣੇ ਰੰਗ ਰੰਗਾਈਆ। ਕਿਸੇ ਦੀ ਬਾਂਹ ਫੜੇ ਕੋਇ ਨਾ ਵੀਣੀ, ਸੱਜਣ ਨਾਤੇ ਜਾਣ
ਤੁੜਾਈਆ। ਫੇਰ ਝਗੜਾ ਹੋਣਾ ਮਜ਼੍ਹਬ ਦੀਨੀ, ਸ਼ਰਅ ਸ਼ਰਅ ਨਾਲ ਟਕਰਾਈਆ। ਸਭ ਦੀ ਮੁਸ਼ਕਲ ਹੋ ਜਾਏ ਜੀਣੀ, ਸਚ ਦਾ ਜੀਵਣ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਇਕ ਬਣਾਈਆ। ਨਾਰਦ ਕਹੇ ਹਾੜ ਜੀ ਕੁਛ ਪਿਆਰ ਵਿਚ ਭਗਤਾਂ ਨੂੰ ਕਹੋ, ਪ੍ਰੇਮ ਵਿਚ ਜਣਾਈਆ। ਜਨ ਭਗਤੋ ਇਕ ਵਜੇ ਤਾਈਂ ਜਾਓ ਸੌਂ, ਹੁਣ ਪਵਣ ਠੰਡੀ ਰਹੀ ਆਈਆ। ਪਹਿਰੇਦਾਰ ਜਾਗਦੇ ਰਹਿਣਗੇ ਨੌ, ਬਾਕੀ ਅੱਖਾਂ ਮੀਟ ਧਿਆਨ ਲਗਾਈਆ। ਪਰ ਕਿਸੇ ਨੇ ਯਾਦ ਨਹੀਂ ਕਰਨੀ ਆਪਣੀ ਮਾਉਂ, ਤੇ ਨਾਰਾਂ ਪਤੀਆਂ ਵੱਲ ਤੇ ਪਤੀ ਨਾਰਾਂ ਵੱਲ ਧਿਆਨ ਨਾ ਕੋਇ ਰਖਾਈਆ। ਕਿਸੇ ਨੇ ਫਿਰਨ ਨਹੀਂ ਜਾਣਾ ਪਿੰਡ ਗਲੀਆਂ ਤੇ ਗਰਾਉਂ, ਖੇਤਾਂ ਤੇ ਦੁਕਾਨਾਂ ਵਿਚ ਚਰਨ ਛੁਹਾਈਆ। ਅੰਤਰ ਪਿਆਰ ਰਖਣਾ ਸਾਡਾ ਇਕੋ ਭੂਪ ਤੇ ਇਕੋ ਸ਼ਾਹੋ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਤੁਹਾਡੇ ਸੁੱਤਿਆਂ ਸੁੱਤਿਆਂ ਸੁੱਤਿਆਂ ਦੋ ਜਹਾਨਾਂ ਲਾਉਣਾ ਦਾਓ, ਦਾਓ ਲਾ ਕੇ ਇਕ ਵਜੇ ਨੂੰ ਫੇਰ ਤੁਹਾਡੇ ਕੋਲ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦਾ ਸੁਹੇਲਾ ਇਕ ਇਕੇਲਾ ਚਲੇ ਆਪਣੇ ਭਾਓ, ਦੁਤੀਆ ਭਾਓ ਨਾ ਕੋਇ ਰਖਾਈਆ।