ਭਾਰਤ ਦੇ ਰਾਸ਼ਟਰਪਤੀ ਵੀ੦ ਵੀ੦ ਗਿਰੀ ਨੂੰ ਸ਼ਬਦ ਭੇਜਿਆ
ਸੰਮਤ ਸ਼ਹਿਨਸ਼ਾਹੀ ਨੌ ਕਹੇ ਮੇਰਾ ਚਾਰ ਮੰਗਲ, ਮੰਗਲਾਚਾਰ ਇਕ ਕਰਾਈਆ। ਪ੍ਰਭ ਸ਼ਰਅ ਦੇ ਤੋੜਨੇ ਸੰਗਲ, ਜਗਤ ਬੰਧਨ ਰਹਿਣ ਨਾ ਪਾਈਆ। ਖੇਲ ਤਕਣੇ ਸ਼ਾਹ ਕੰਗਲ, ਗ਼ਰੀਬਾਂ ਵੇਖ ਵਖਾਈਆ। ਵੇਖੇ ਪਹਾੜ ਜੰਗਲ, ਸਮੁੰਦ ਸਾਗਰਾਂ ਖੋਜ ਖੁਜਾਈਆ। ਦੀਨ ਦੁਨੀ ਦੀ ਹੱਦ ਆਵੇ ਲੰਘਣ, ਜਗਤ ਕਿਨਾਰਾ ਨਾ ਕੋਇ ਰਖਾਈਆ। ਜਨ ਭਗਤਾਂ ਪਹਿਨਾ ਕੇ ਨਾਮ ਕੰਗਣ, ਤਨ ਦੇਵੇ ਮਾਣ ਵਡਿਆਈਆ। ਸਤਿ ਦਾ ਸਚ ਸਮਝਾ ਦੇ ਪਰਮਾਨੰਦਨ, ਅਨੰਦ ਅਨੰਦ ਨਾਲ ਮਿਲਾਈਆ। ਧੁਰ ਦੀ ਧਾਰ ਚਾੜ੍ਹ ਕੇ ਰੰਗਣ, ਰੰਗਤ ਆਪਣੇ ਨਾਲ ਰਖਾਈਆ। ਕਰੇ ਖੇਲ ਵਿਚ ਵਰਭੰਡਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਸਗਲਾ ਸੰਗੀ ਬਣੇ ਬਹੁਭਾਂਤੀ, ਭੀਤਰ ਡੇਰਾ ਲਾਈਆ। ਕਿਰਪਾ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਸਤਾਰਾਂ ਹਾੜ ਸੁਹੰਜਣੀ ਕਰੇ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਸਚ ਪ੍ਰੀਤੀ ਜੋੜ ਕੇ ਨਾਤੀ, ਨਾਤਾ ਇਕੋ ਇਕ ਦਿਸਾਈਆ। ਨਾਮ ਨਿਧਾਨ ਜਣਾ ਕੇ ਗਾਥੀ, ਗਹਿਰ ਗੰਭੀਰ ਪੜ੍ਹਾਈਆ। ਮਿਹਰਵਾਨ ਹੋਵੇ ਪੁਰਖ ਸਮਰਾਥੀ, ਸਮਰਥ ਆਪਣੀ ਕਾਰ ਕਮਾਈਆ। ਰਾਸ਼ਟਰ ਦੇਵੇ ਪਾਤੀ, ਪਤਰਕਾ ਅਗੰਮ ਘਲਾਈਆ। ਖੇਲ ਤੱਕਣਾ ਲੋਕਮਾਤੀ, ਮਾਤਰ ਭੂਮੀ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਾਰਾਂ ਹਾੜ ਕਹੇ ਸੁਣ ਹੁਕਮ ਰਾਸ਼ਟਰਪਤ, ਰਾਸ਼ਟਰ ਦੇ ਜਣਾਈਆ। ਗੁਣ ਨਿਧਾਨ ਆਇਆ ਵਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਹੁਕਮ ਅਗੰਮਾ ਸਤਿ, ਨਾ ਕੋਈ ਮੇਟੇ ਮੇਟ ਮਿਟਾਈਆ। ਭਾਰਤ ਖੰਡ ਵੱਲ ਤੱਕ, ਨਿਗਾਹ ਬੁੱਧੀ ਤੋਂ ਬਾਹਰ ਲਗਾਈਆ। ਜੀਵਾਂ ਜੰਤਾਂ ਪਿਆ ਸ਼ੱਕ, ਸਹਿੰਸਾ ਸਕੇ ਨਾ ਕੋਇ ਮਿਟਾਈਆ। ਸਾਰੇ ਮੰਗਦੇ ਆਪਣਾ ਹਕ, ਹਕੀਕਤ ਹਕ ਨਾ ਕੋਇ ਵਖਾਈਆ। ਇਹ ਖੇਲ
ਕਰੇ ਹੁਕਮ ਨਾਲ ਪ੍ਰਭੂ ਪ੍ਰਭ ਯਕ, ਯਦੀ ਆਪਣੀ ਕਾਰ ਭੁਗਤਾਈਆ। ਗ਼ਰੀਬ ਨਿਮਾਣਿਆਂ ਗੋਦੀ ਚੱਕ, ਕੋਝਿਆਂ ਕਮਲਿਆਂ ਹੋਏ ਸਹਾਈਆ। ਸੰਦੇਸਾ ਦੇ ਕੇ ਭੇਵ ਖੁਲਾਏ ਅਪ, ਆਪਣੀ ਦਇਆ ਕਮਾਈਆ। ਪੁਰਖ ਅਕਾਲਾ ਦੀਨ ਦੁਨੀ ਦਾ ਕੂੜਾ ਮੇਟੇ ਤਪ, ਤਪਤ ਅਗਨੀ ਜਗਤ ਬੁਝਾਈਆ। ਸ਼ਬਦੀ ਹੁਕਮ ਦੇਵੇ ਸਚ, ਨਾ ਕੋਈ ਮੇਟੇ ਮੇਟ ਮਿਟਾਈਆ। ਕਾਇਆ ਮਾਟੀ ਭਾਂਡੇ ਜੀਵ ਕੱਚ, ਕੰਚਨ ਗੜ੍ਹ ਨਜ਼ਰ ਕਿਸੇ ਨਾ ਆਈਆ ,। ਚਾਰ ਵਰਨਾਂ ਸ਼ਾਂਤ ਕਰਾ ਸਕੇ ਕੋਇ ਨਾ ਰੱਤ, ਰਤੀ ਰੱਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨਾ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਸੁਣ ਭਾਰਤ ਖੰਡੀ ਭੂਪ, ਭੇਵ ਅਭੇਦ ਖੁਲਾਈਆ। ਪ੍ਰਗਟ ਹੋਇਆ ਪ੍ਰਭ ਸਤਿ ਸਰੂਪ, ਰੂਪ ਅਨੂਪ ਨੂਰ ਅਲਾਹੀਆ। ਜਿਸ ਦਾ ਹੁਕਮ ਆਵੇ ਸ਼ਬਦੀ ਧਾਰ ਦੂਤ, ਧੁਰ ਪੈਗ਼ਾਮ ਦ੍ਰਿੜਾਈਆ। ਨਵ ਖੰਡ ਪੈਣੀ ਲੂਟ, ਸੱਤ ਸਤਿ ਨਾ ਕੋਇ ਵਰਤਾਈਆ। ਦੀਨਾਂ ਮਜ਼੍ਹਬਾਂ ਹੋਵੇ ਫੂਟ, ਫੁਟਕਲ ਹੋਵੇ ਲੋਕਾਈਆ। ਰਈਅਤ ਰਾਜਾਨਾ ਮੁਹੱਬਤ ਜਾਣੀ ਟੂਟ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਪ੍ਰਭ ਭਾਗ ਲਗਾਇਆ ਸੰਬਲ ਨਗਰੀ ਆਪਣੀ ਕੂਟ, ਸਾਢੇ ਤਿੰਨ ਹੱਥ ਡੇਰਾ ਲਾਈਆ। ਵੀ੦ ਵੀ੦ ਗਿਰੀ ਨਾ ਸਮਝਣਾ ਝੂਠ, ਪੁਰਖ ਅਕਾਲਾ ਨੂਰ ਅਲਾਹੀਆ। ਖੇਲ ਕਰੇ ਵਿਚ ਪੰਜ ਭੂਤ, ਕਾਇਆ ਕਾਅਬਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਂ ਜਾਵਾਂ ਦਿੱਲੀ ਦਵਾਰ, ਧੁਰ ਫ਼ਰਮਾਣਾ ਇਕ ਸੁਣਾਈਆ। ਸ਼ਾਹ ਸੁਲਤਾਨੋ ਆਇਆ ਕਲ ਕਲਕੀ ਅਵਤਾਰ, ਨਿਹਕਲੰਕਾ ਵੇਸ ਵਟਾਈਆ। ਅਮਾਮ ਅਮਾਮਾ ਰੂਪ ਅਪਾਰ, ਨੂਰ ਨੁਰਾਨਾ ਨੂਰ ਅਲਾਹੀਆ। ਆਪਣੇ ਵਸੇ ਸੰਬਲ ਘਰ ਬਾਹਰ, ਸਾਚੀ ਨਗਰੀ ਡੇਰਾ ਲਾਈਆ। ਜੋ ਸਭ ਦੇ ਲਹਿਣੇ ਦੇਣੇ ਰਿਹਾ ਵਿਚਾਰ, ਲੇਖਾ ਜਾਣੇ ਥਾਉਂ ਥਾਈਂਆ। ਜੋ ਭਵਿਖਤ ਦੱਸਿਆ ਪੈਗ਼ੰਬਰ ਗੁਰ ਅਵਤਾਰ, ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਸੋ ਵੇਖੇ ਵਿਗਸੇ ਪਾਵੇ ਸਾਰ, ਮਹਾਸਾਰਥੀ ਆਪਣਾ ਹੁਕਮ ਵਰਤਾਈਆ। ਉਹ ਖੇਲੇ ਖੇਲ ਕਮਾਲ, ਬੁੱਧੀ ਸਮਝ ਕੋਇ ਨਾ ਪਾਈਆ। ਉਹਦਾ ਪਤਾ ਜਗਤ ਧਾਰ ਜੇਠੂਵਾਲ, ਡਾਕਖ਼ਾਨਾ ਇਹੋ ਗਾਈਆ। ਅੰਮ੍ਰਿਤਸਰ ਜ਼ਿਲੇ ਦੇ ਨਾਲ, ਤਹਿਸੀਲ ਇਹਨਾਂ ਅੱਖਰਾਂ ਸਿਫ਼ਤ ਸਲਾਹੀਆ। ਉਹ ਸੰਬਲ ਬੈਠਾ ਸੁਰਤ ਸੰਭਾਲ, ਧੁਰ ਦਾ ਹੁਕਮ ਇਕ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਸਭ ਦਾ ਹਾਲ, ਤਤਵ ਤਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਰਾਸ਼ਟਰਪਤ ਵਾਚਣੀ ਲਿਖਤ, ਪ੍ਰਧਾਨ ਮੰਤਰੀ ਨਾਲ ਮਿਲਾਈਆ। ਜਿਸ ਦੇ ਕੋਲ ਸਤਿ ਦਾ ਭਵਿਖਤ, ਭਵਿਸ਼ ਜਗ ਜੀਵਣ ਰਾਮ ਸੁਣਾਈਆ। ਇਸ ਨੇ ਸਭ ਦਾ ਸਾਂਝਾ ਕਰਨਾ ਇਸ਼ਟ, ਇਸ਼ਟ ਇਸ਼ਟ ਦ੍ਰਿੜਾਈਆ। ਰਾਓ ਰੰਕਾਂ ਖੋਲੇ ਦ੍ਰਿਸ਼ਟ, ਅੰਦਰੋਂ ਪਰਦਾ ਆਪ ਚੁਕਾਈਆ। ਜੋ ਇਸ਼ਾਰਾ ਦਿਤਾ ਰਾਮ ਵਸ਼ਿਸ਼ਟ, ਸੋ ਪੂਰਾ ਦਏ ਕਰਾਈਆ। ਤੁਸਾਂ ਆਪਣਾ ਪੱਕਾ ਕਰਨਾ ਨਿਸਚ, ਨਿਸਚਾ ਲੈਣਾ ਬਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਿੰਘ ਪੂਰਨ ਦੇ ਵੜਿਆ ਵਿਚ, ਵਿਚਲਾ ਭੇਵ ਘਰ ਸੱਦ ਲਓ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਸਾਚੀ ਕਾਰ ਕਮਾਈਆ। ਰਾਸ਼ਟਰਪਤ ਪ੍ਰਭੂ ਪ੍ਰਭ ਆਇਆ ਲੋਕਮਾਤ, ਜੋਤੀ ਜਾਮਾ ਵੇਸ ਵਟਾਈਆ। ਜਿਸ ਕਲਜੁਗ
ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਝਗੜਾ ਰਹਿਣ ਨਹੀਂ ਦੇਣਾ ਜ਼ਾਤ ਪਾਤ, ਦੀਨ ਮਜ਼੍ਹਬ ਇਕੋ ਘਰ ਵਸਾਈਆ। ਆਤਮ ਪਰਮਾਤਮ ਜੋੜੇ ਨਾਤ, ਜਗ ਟੁੱਟਿਆਂ ਲਏ ਮਿਲਾਈਆ। ਆਪਣੇ ਭਵਿਖਤ ਦਾ ਦਿੱਲੀ ਦਰਬਾਰ ਸੱਦ ਕੇ ਪੁਛੋ ਲੇਖਾ ਬਾਤਨ ਬਾਤ, ਪਰਦਾ ਪਰਦਿਆਂ ਵਿਚੋਂ ਖੁਲਾਈਆ। ਕੀ ਲਹਿਣਾ ਦੇਣਾ ਹੋਵੇ ਬਰਸ ਸਾਤ, ਸ਼ਹਿਨਸ਼ਾਹੀ ਸੰਮਤ ਸੋਲਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਪਾਤ, ਪਾਤੀ ਪਤ੍ਰਕਾ ਆਪ ਘਲਾਈਆ। ਰਾਸ਼ਟਰਪਤ ਜਾਣਾ ਜਾਗ, ਆਲਸ ਤ੍ਰਿਸ਼ਨਾ ਜਗਤ ਮਿਟਾਈਆ। ਸਭ ਦਾ ਵੇਖਣਾ ਕੰਤ ਸੁਹਾਗ, ਜੋਤੀ ਜਾਤਾ ਧੁਰ ਦਾ ਮਾਹੀਆ। ਜਿਸ ਗੋਬਿੰਦ ਨੇ ਉਡਾਇਆ ਬਾਜ, ਉਹ ਬਾਜ਼ੀ ਸਭ ਦੀ ਵੇਖ ਵਖਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਕਾਇਮ ਰਹੇ ਕੋਇ ਨਾ ਰਾਜ, ਰਈਅਤ ਸੰਗ ਨਾ ਕੋਇ ਬਣਾਈਆ। ਇਕ ਸਾਹਿਬ ਦੇ ਸੀਸ ਤੇ ਹੋਣਾ ਤਾਜ, ਜੋ ਰਾਸ਼ਟਰਪਤ ਰਾਜਿੰਦਰ ਪ੍ਰਸਾਦ ਹੱਥ ਫੜਾਈਆ। ਜਿਸ ਦਾ ਛੇਤੀ ਦੇਣਾ ਜਵਾਬ, ਹੁਕਮ ਹੁਕਮ ਨਾਲ ਸੁਣਾਈਆ। ਦੂਜੇ ਲੇਖ ਵਿਚ ਫੇਰ ਲੇਖ ਦੇਵੇਗਾ ਆਪ, ਆਪਣਾ ਭੇਵ ਖੁਲਾਈਆ। ਮਿਲਣਾ ਪਵੇਗਾ ਪ੍ਰਧਾਨ ਮੰਤਰੀ ਨਾਲ ਸਾਥ, ਇੰਦਰਾ ਇੰਦ ਨਾਲ ਮਿਲਾਈਆ। ਇਸ ਪਤ੍ਰਕਾ ਨੂੰ ਨੌ ਵਾਰ ਲੈਣਾ ਵਾਚ, ਸੰਮਤ ਸ਼ਹਿਨਸ਼ਾਹੀ ਨੌ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਲੇਖਾ ਦੱਸੇ ਕਿਸ ਬਿਧ ਲਹਿਣਾ ਮੁਕਣਾ ਹਿੰਦ ਪਾਕ, ਪਾਕ ਹਿੰਦ ਕੀ ਵਡਿਆਈਆ।
੧੮ ਹਾੜ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਸਵੇਰੇ ਸ਼ਾਦੀਆਂ ਦੇ ਸਮੇਂ
ਸਤਿਗੁਰ ਸ਼ਬਦ ਸ਼ਬਦ ਦੀਆਂ ਰੀਤੀਆਂ, ਜਗਤ ਬੰਧਨ ਨਾ ਕੋਇ ਬੰਧਾਈਆ । ਜਿਸ ਦੇ ਹੁਕਮ ਵਿਚ ਜੁਗ ਚੌਕੜੀਆਂ ਬੀਤੀਆਂ, ਆਪਣਾ ਪੰਧ ਮੁਕਾਈਆ। ਸਿਫ਼ਤਾਂ ਵਾਲੀਆਂ ਗਾ ਕੇ ਗੀਤੀਆਂ, ਰਾਗਾਂ ਨਾਦਾਂ ਨਾਲ ਸ਼ਨਵਾਈਆ। ਲੱਖ ਚੁਰਾਸੀ ਬਦਲਦਾ ਆਇਆ ਨੀਤੀਆਂ, ਨੀਤੀਵਾਨ ਵਡ ਵਡਿਆਈਆ। ਮਾਣ ਦੇਂਦਾ ਰਿਹਾ ਹਸਤ ਕੀਟੀਆਂ, ਊਚਾਂ ਨੀਚਾਂ ਏਕਾ ਰੰਗ ਰੰਗਾਈਆ। ਜਨ ਭਗਤਾਂ ਕਰਦਾ ਆਇਆ ਕਾਇਆ ਠੰਡੀਆਂ ਸੀਤੀਆਂ, ਅਗਨੀ ਤਤ ਬੁਝਾਈਆ। ਖਹਿੜਾ ਛੁਡਾ ਕੇ ਮੰਦਰ ਮਸੀਤੀਆਂ, ਸੂਫ਼ੀਆਂ ਭੇਵ ਚੁਕਾਈਆ। ਸਾਚੇ ਨਾਮ ਦੀਆਂ ਦੱਸ ਹਦੀਸੀਆਂ, ਕਰਦਾ ਰਿਹਾ ਪੜ੍ਹਾਈਆ। ਹੁਕਮ ਦੇ ਉਤੇ ਹੁਕਮ ਦੀਆਂ ਮਾਰ ਕੇ ਲੀਕੀਆਂ, ਲਾਈਨਾਂ ਆਪਣੀਆਂ ਆਪ ਦਿਸਾਈਆ । ਜਿਸ ਦੇ ਵਿਚ ਹਕ ਤੌਫ਼ੀਕੀਆਂ, ਤਾਕਤਵਰ ਨੂਰ ਅਲਾਹੀਆ। ਸੋ ਸਭ ਦੀਆਂ ਆਸਾ ਮਨਸਾ ਪੂਰੀਆਂ ਕਰੇ ਉਮੀਦੀਆਂ, ਜਿਸ ਦੀ ਆਮਦ ਵਿਚ ਸਾਰੇ ਨੈਣ ਉਠਾਈਆ। ਹਰਿਜਨ ਲੇਖੇ ਲਾਵੇ ਨੇਤਰ ਨੈਣ ਦੀਦੀਆਂ, ਦੀਦਾ ਦਾਨਿਸਤਾ ਨਜ਼ਰੀ ਆਈਆ। ਜਗਤ ਜਹਾਨ ਪਾਵੇ ਵਿਚ ਪੇਚੀਦੀਆਂ, ਪੇਚੀਦਗੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਤਿਗੁਰ ਸ਼ਬਦ ਕਹੇ ਮੇਰਾ ਜੁਗ ਚੌਕੜੀ ਰਿਵਾਜ, ਨਿਰਗੁਣ ਸਰਗੁਣ ਧਾਰ ਪ੍ਰਗਟਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਰਖਦਾ ਰਿਹਾ ਲਾਜ, ਸਿਰ ਸਿਰ
ਆਪਣਾ ਹੱਥ ਟਿਕਾਈਆ। ਨਾਮ ਕਲਮਾ ਬੇੜੇ ਚਲਾਉਂਦਾ ਰਿਹਾ ਜਹਾਜ਼, ਬਿਨ ਵੰਝ ਮੁਹਾਣਿਆਂ ਆਪ ਲਾਈਆ। ਸ਼ਬਦ ਦੀ ਮਾਰਦਾ ਰਿਹਾ ਆਵਾਜ਼, ਸੋਈ ਸੁਰਤ ਉਠਾਈਆ । ਜੁਗ ਜੁਗ ਰੱਚ ਕੇ ਆਪਣਾ ਕਾਜ, ਕਰਨੀ ਕਰਤਾ ਹੋ ਕੇ ਕਾਰ ਕਮਾਈਆ। ਜਨ ਭਗਤਾਂ ਰਖਦਾ ਆਇਆ ਲਾਜ, ਹੋਇਆ ਆਪ ਸਹਾਈਆ। ਸੋ ਕਲਜੁਗ ਅੰਤਮ ਪ੍ਰਗਟ ਹੋ ਕੇ ਦੇਸ ਮਾਝ, ਮੌਜੂਦਾ ਹੋ ਕੇ ਖੇਲ ਖਿਲਾਈਆ। ਜਿਸ ਦੇ ਸੀਸ ਸੁਹੰਜਣਾ ਤਾਜ, ਜਗਦੀਸ਼ ਅਗੰਮ ਅਥਾਹੀਆ। ਸ਼ਬਦੀ ਧਾਰ ਉਡਾਵੇ ਬਾਜ, ਪੁਰੀਆਂ ਲੋਆਂ ਆਪ ਫਿਰਾਈਆ। ਗੁਰਮੁਖਾਂ ਰਖੇ ਪੂਰਬ ਲਹਿਣੇ ਦੀ ਯਾਦ, ਯਾਦਵ ਬੰਸੀ ਕ੍ਰਿਸ਼ਨ ਦਏ ਗਵਾਹੀਆ। ਜਿਸ ਕਾਇਆ ਖੇੜਾ ਕੀਤਾ ਆਬਾਦ, ਰਾਮ ਰਮਈਆ ਸੋਭਾ ਪਾਈਆ। ਜੋ ਮਖ਼ਲੂਕ ਦੀ ਸੁਣੇ ਫ਼ਰਿਆਦ, ਖ਼ਾਲਕ ਖ਼ਲਕ ਵਡ ਵਡਿਆਈਆ। ਜਿਸ ਪੈਗ਼ੰਬਰਾਂ ਅੰਦਰ ਵਜਾਇਆ ਧੁਨ ਨਾਦ, ਕਲਮੇ ਆਇਤਾਂ ਨਾਲ ਸ਼ਨਵਾਈਆ। ਸੋ ਸ੍ਰਿਸ਼ਟੀ ਦ੍ਰਿਸ਼ਟੀ ਦੇਵੇ ਸਾਧ, ਸਾਧਨਾ ਆਪਣੇ ਹੱਥ ਵਖਾਈਆ। ਜਿਸ ਦਾ ਭੇਵ ਬੋਧ ਅਗਾਧ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਉਹ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਆਇਆ ਬਾਅਦ, ਜੋਤੀ ਜਾਤਾ ਵੇਸ ਵਟਾਈਆ। ਜਿਸ ਦਾ ਭੇਵ ਪਾਏ ਕੋਈ ਸੰਤ ਨਾ ਸਾਧ, ਜਗਿਆਸੂਆਂ ਨਜ਼ਰ ਕੋਇ ਨਾ ਆਈਆ। ਮੇਟਣਹਾਰਾ ਵਾਦ ਵਿਵਾਦ, ਕੂੜੀ ਕਿਰਿਆ ਦਏ ਮਿਟਾਈਆ। ਭਗਤ ਖੇੜਾ ਕਰ ਆਬਾਦ, ਭਗਤ ਦਵਾਰ ਇਕ ਸੁਹਾਈਆ। ਜਿਸ ਨਵੀਂ ਸਾਜਣਾ ਸਾਜ, ਧੁਰ ਰੰਗਤ ਰੰਗ ਚੜ੍ਹਾਈਆ। ਕਿਰਪਾ ਕਰੇ ਮਿਹਰਵਾਨ ਮਹਿਬੂਬ ਆਜ, ਅਜਮਤੋ ਕਸਮਤੋ ਜਿਸ ਨੂੰ ਸੀਸ ਨਿਵਾਈਆ। ਜਿਸ ਦੀ ਨਿਰਗੁਣ ਸਰਗੁਣ ਧਾਰ ਵਜਾਈ ਰਬਾਬ, ਤਨ ਤੰਦ ਸਿਤਾਰ ਬਣਾਈਆ। ਉਹ ਖੇਲ ਖੇਲਣਹਾਰਾ ਆਦਿ, ਜੁਗ ਜੁਗ ਬ੍ਰਹਮ ਬ੍ਰਹਿਮਾਦ ਕਰੇ ਕੁੜਮਾਈਆ। ਜਿਸ ਦਾ ਦੀਨਾਂ ਮਜ਼੍ਹਬਾਂ ਤੋਂ ਵੱਖਰਾ ਇਕ ਸਮਾਜ, ਸਮਗਰੀ ਭਗਤਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਜੁਗ ਚੌਕੜੀ ਮੇਰੀ ਧਾਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਚਰਚਾਂ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਕਰਾ ਕੇ ਹੱਠ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਖੇਲ ਖਲਾਉਂਦਾ ਰਿਹਾ ਨੱਠ ਨੱਠ, ਭੱਜਿਆ ਵਾਹੋ ਦਾਹੀਆ। ਸਚਖੰਡ ਦਵਾਰੇ ਕਰ ਇਕੱਠ, ਇਕੋ ਵਾਰ ਦਿਤਾ ਦ੍ਰਿੜਾਈਆ। ਪਿਛਲਾ ਲੇਖਾ ਹੋਣਾ ਠੱਪ, ਠੱਪਾ ਮੋਹਰ ਨਾਮ ਰਖਾਈਆ। ਜਨ ਭਗਤੋ ਜਗਤ ਦੀ ਮੰਜ਼ਲ ਜਾਣਾ ਟੱਪ, ਟਾਪੂਆਂ ਵਾਲਾ ਪੰਧ ਮੁਕਾਈਆ। ਮਾਇਆ ਡਸਨੀ ਡੱਸੇ ਕਿਸੇ ਨਾ ਸੱਪ, ਜ਼ਹਿਰ ਕਹਿਰ ਨਾ ਕੋਇ ਵਰਤਾਈਆ। ਕੂੜ ਕਲਪਣਾ ਨਾ ਉਬਲੇ ਰੱਤ, ਤਨ ਵਜੂਦ ਨਾ ਕੋਇ ਕੁਰਲਾਈਆ। ਲੇਖਾ ਮੁਕਾਉਣਾ ਮਨ ਮਤ, ਮਨਸਾ ਸਤਿਗੁਰ ਚਰਨ ਟਿਕਾਈਆ। ਸੋ ਦੇਵਣਹਾਰਾ ਧੀਰਜ ਜਤ, ਸਿਰ ਆਪਣਾ ਹੱਥ ਰਖਾਈਆ। ਸਵਾਮੀ ਹੋ ਕੇ ਰਖੇ ਪਤ, ਪਤਿਪਰਮੇਸ਼ਵਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰੀਆਂ ਅਨਕ ਵਾਰ ਦੀਆਂ ਖੇਲਾਂ, ਦੀਨ ਦੁਨੀ ਖਿਲਾਈਆ। ਰੂਪ ਦ੍ਰਿੜਾਉਂਦਾ ਰਿਹਾ ਗੁਰੂ ਗੁਰ ਚੇਲਾ, ਮੁਰੀਦ ਮੁਰਸ਼ਦ ਰੰਗ ਰੰਗਾਈਆ। ਆਤਮ ਧਾਰ ਬਣਦਾ ਰਿਹਾ ਸੁਹੇਲਾ, ਸੱਜਣ ਇਕ ਅਖਵਾਈਆ। ਤਨ ਵਜੂਦਾਂ ਨਾਲ ਕਟਦਾ ਰਿਹਾ ਜੇਲਾ, ਆਪਣਾ ਆਪ ਬੰਦ ਵਖਾਈਆ। ਗੁਣੀ ਗਹੀਰ ਹੁੰਦਾ ਰਿਹਾ ਸੁਹੇਲਾ, ਸੱਜਣ ਇਕ ਅਖਵਾਈਆ। ਬਹਿ ਕੇ ਧਾਮ ਨਵੇਲਾ, ਆਪਣਾ ਹੁਕਮ ਚਲਾਈਆ।
ਕਲਜੁਗ ਖੇਲ ਵੇਖ ਦੁਹੇਲਾ, ਦੋਹਰਾ ਆਪਣਾ ਰੂਪ ਬਦਲਾਈਆ। ਜਨ ਭਗਤਾਂ ਕਰ ਕਰ ਆਪਣਾ ਮੇਲਾ, ਮਿਲਣੀ ਹਰਿ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਮੇਰੇ ਹੁਕਮ ਅੰਦਰ ਜੁਗ ਚੌਕੜੀ ਗਏ ਲੰਘ, ਜਨ ਭਗਤੋ ਦਿਆਂ ਸੁਣਾਈਆ । ਜੁਗ ਜੁਗ ਨਾਮ ਭਿਛਿਆ ਭਗਤੀ ਦੀ ਧਾਰ ਵਿਚ ਸਾਰੇ ਗਏ ਮੰਗ, ਨਿਵ ਨਿਵ ਸੀਸ ਨਿਵਾਈਆ। ਕੋਟਾਂ ਵਿਚੋਂ ਥੋੜ੍ਹਿਆਂ ਚੜ੍ਹਿਆ ਰੰਗ, ਰਵੀਦਾਸ ਕਬੀਰ ਦਏ ਗਵਾਹੀਆ। ਉਹ ਵੀ ਦੁਨੀਆ ਵਿਚ ਹੁੰਦੇ ਗਏ ਤੰਗ, ਖ਼ਾਲੀ ਠੂਠੇ ਨਾ ਕੋਇ ਭਰਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਛੰਦ, ਆਪਣੀ ਖ਼ੁਸ਼ੀ ਬਣਾਈਆ। ਮਾਲਾ ਮਣਕਿਆਂ ਨਾਮ ਤਸਬੀਆਂ ਧੁਰ ਦੇ ਕਲਮਿਆਂ ਨਾਲ ਕਰਦੇ ਰਹੇ ਜੰਗ, ਸ਼ਸਤਰ ਹੁਕਮ ਵਾਲਾ ਉਠਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਭਗਤਾਂ ਨੂੰ ਸਾਖਿਆਤ ਪ੍ਰਭ ਮਿਲਿਆ ਨਹੀਂ ਬੈਠਾ ਉਤੇ ਪਲੰਘ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੂਰਬ ਰਿਹਾ ਜਣਾਈਆ। ਜੋ ਸਾਹਿਬ ਸਵਾਮੀ ਅੰਤਰਜਾਮੀ ਤੁਹਾਨੂੰ ਸਭ ਨੂੰ ਦਏ ਅਨੰਦ, ਅਨੰਦ ਕਾਰਜ ਕਰਤਾ ਆਪ ਕਰਾਈਆ। ਤੁਸੀਂ ਉਸ ਸਾਹਿਬ ਦੇ ਚੰਦ, ਜਿਥੇ ਚੰਦ ਸੂਰੀਆ ਨਜ਼ਰ ਕੋਇ ਨਾ ਆਈਆ। ਤੁਹਾਡਾ ਨੇਤਰਹੀਣ ਰਹੇ ਕੋਈ ਨਾ ਅੰਧ, ਅੰਧ ਅਗਿਆਨ ਦਏ ਮਿਟਾਈਆ। ਮਾਨਸ ਜਨਮ ਦਾ ਸੁਫ਼ਲ ਕਰਾਏ ਪੰਧ, ਅਗੇ ਅਵਰ ਨਾ ਕੋਇ ਭਵਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਛੰਦ, ਸੋਹੰ ਢੋਲਾ ਰਾਗ ਅਲਾਈਆ। ਨਾ ਕੋਈ ਹਰਖ ਸੋਗ ਰਹੇ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਕੂੜ ਤ੍ਰਿਸ਼ਨਾ ਮੇਟਣੀ ਤਮ, ਤਾਮਸ ਦਰ ਨਾ ਕੋਇ ਬਹਾਈਆ। ਤੂੰ ਹੀ ਸਤਿ ਧਾਰ ਦਾ ਰੂਪ ਬ੍ਰਹਮ, ਪਾਰਬ੍ਰਹਮ ਸ਼ਰਨਾਈਆ। ਸਤਿਗੁਰ ਸ਼ਬਦ ਦੇ ਘਰ ਗਏ ਜੰਮ, ਇਕੋ ਪਿਤਾ ਇਕੋ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਜੁਗ ਜੁਗ ਖੇਲ ਅਵੱਲਾ, ਭੇਵ ਅਭੇਦ ਕੋਇ ਨਾ ਪਾਈਆ। ਮੈਂ ਫਿਰਾਂ ਦੋ ਜਹਾਨਾਂ ਧਰਮ ਧਾਰ ਮਹੱਲਾ, ਮਹੱਲ ਅਟੱਲ ਵੇਖ ਵਖਾਈਆ। ਜਿਥੇ ਮੇਰਾ ਸਾਹਿਬ ਸਵਾਮੀ ਵਸੇ ਇਕੱਲਾ, ਅਕਲ ਕਲਧਾਰੀ ਡੇਰਾ ਲਾਈਆ। ਉਥੇ ਤੇਲ ਬਾਤੀ ਦਾ ਦੀਪਕ ਕੋਇ ਨਾ ਬਲਾ, ਜਗਤ ਨੂਰ ਨਾ ਕੋਇ ਚਮਕਾਈਆ। ਇਹ ਖੇਲ ਸਵਾਮੀ ਦਾ ਵਲ ਛਲਾ, ਅਛਲ ਛਲ ਧਾਰੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਬੁਧੀ ਦਾ ਬਣੇ ਕੋਇ ਨਾ ਚਾਤਰ, ਚਾਤ੍ਰਕ ਜਗਤ ਜਹਾਨ ਜਣਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਜਗ ਆਵੇ ਆਵੇ ਭਗਤਾਂ ਦੀ ਖ਼ਾਤਰ, ਖਿਤੇ ਦੀਨ ਦੁਨੀ ਫੋਲ ਫੁਲਾਈਆ। ਜਿਸ ਦਾ ਖੇਲ ਸੁਹੰਜਣਾ ਸਤਾਰਾਂ ਹਾੜ ਦੀ ਰਾਤਰ, ਰੁਤੜੀ ਮਾਤ ਵਰਤਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਲੇਖੇ ਆਇਆ ਵਾਚਣ, ਵਿਚਰਨ ਦੀ ਲੋੜ ਰਹੀ ਨਾ ਰਾਈਆ। ਧੁਰ ਸੰਦੇਸਾ ਆਇਆ ਆਖਣ, ਸ਼ਬਦ ਫ਼ਰਮਾਨ ਜਣਾਈਆ। ਲਹਿਣਾ ਦੇਣਾ ਪੂਰਾ ਕਰੇ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਸੋ ਭੇਵ ਅਭੇਦਾ ਖੋਲੇ ਬਾਤਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਵੰਡ ਵੰਡਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਮੇਰੀਆਂ ਜੁਗ ਜੁਗ ਜਗਤ ਦੀਆਂ ਧਾਰਾ, ਧਰਨੀ ਉਤੇ ਖੇਲ ਖਿਲਾਈਆ। ਮਾਣ ਦੇ ਕੇ ਗੁਰ ਪੈਗ਼ੰਬਰ ਅਵਤਾਰਾ, ਅਵਤਰੀ ਹੋ ਕੇ ਖੇਲ ਖਿਲਾਈਆ।
ਲਹਿਣਾ ਦੇਣਾ ਝੋਲੀ ਪਾਵਾਂ ਸੰਗ ਮੁਹੰਮਦ ਚਾਰ ਯਾਰਾ, ਯਾਰਾਨਾ ਕਦੀਮ ਨਾ ਕਦੇ ਭੁਲਾਈਆ। ਮੇਰਾ ਆਦਿ ਦਾ ਅੰਤ ਅੰਤ ਦਾ ਆਦਿ ਇਕੋ ਨਾਅਰਾ, ਨਰ ਨਰਾਇਣ ਹੋ ਕੇ ਦਿਆਂ ਸੁਣਾਈਆ। ਗੁਰਮੁਖ ਹੋਏ ਕੋਈ ਨਾ ਬਹਰਾ, ਬਹਿਰਾਹਾਲ ਭੇਵ ਚੁਕਾਈਆ। ਸਚ ਸਵਾਮੀ ਹੋ ਕੇ ਹੋਵੇ ਜਾਹਿਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ । ਤੁਹਾਡਾ ਬੰਧਨ ਤੋੜ ਕੇ ਦਾਇਰਾ, ਆਤਮ ਬ੍ਰਹਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਆਪਣੀ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਚੌਕੜੀ ਸਦਾ ਤਿਆਰ, ਤ੍ਰੈਗੁਣ ਵਿਚ ਕਦੇ ਨਾ ਆਈਆ। ਨਿਤ ਨਵਿਤ ਮੇਰਾ ਵਿਵਹਾਰ, ਵਿਵਹਾਰੀ ਹੋ ਕੇ ਵੇਸ ਵਟਾਈਆ । ਨਾਉਂ ਧਰਾ ਕੇ ਪੈਗ਼ੰਬਰ ਗੁਰ ਅਵਤਾਰ, ਪੰਜਾਂ ਤਤਾਂ ਖੇਲ ਖਿਲਾਈਆ। ਸ਼ਬਦ ਕਲਮਾ ਪੁਜਾ ਕੇ ਧੁਰ ਦੀ ਧਾਰ, ਧਰਮ ਦੀਨ ਮਜ਼੍ਹਬ ਵਖਾਈਆ। ਖੇਲ ਖੇਲਦਾ ਰਿਹਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਬਣਾਈਆ। ਭਗਤ ਬੂਟੇ ਲਾਉਂਦਾ ਰਿਹਾ ਵਾਰੋ ਵਾਰ, ਅਪਰ ਅਪਾਰ ਆਪਣੀ ਦਇਆ ਕਮਾਈਆ। ਸਚ ਪੁਛੋ ਸਤਿਗੁਰ ਸ਼ਬਦ ਕਹੇ ਮੇਰੀ ਕਲਜੁਗ ਅੰਤਮ ਖਿੜੀ ਇਕ ਗੁਲਜ਼ਾਰ, ਭਗਤ ਦਵਾਰੇ ਸੋਭਾ ਪਾਈਆ। ਜਿਸ ਦੀ ਖ਼ੁਸ਼ਬੂ ਰੂਹ ਤੋਂ ਬਾਹਰ, ਜੰਗਲ ਜੂਹ ਹੱਥ ਕਿਸੇ ਨਾ ਆਈਆ। ਉਸ ਦੀ ਮਹਿਕ ਨਾਲ ਟਹਿਕ ਜਾਵੇ ਸੰਸਾਰ, ਸਤਿਗੁਰ ਦੇਵੇ ਮਾਣ ਵਡਿਆਈਆ। ਜਨ ਭਗਤਾਂ ਕਰ ਪਿਆਰ, ਪ੍ਰੀਤਮ ਹੋਵੇ ਆਪ ਸਹਾਈਆ। ਸਨਮੁਖ ਬਹਿ ਕੇ ਦਏ ਦੀਦਾਰ, ਸਤਿਗੁਰ ਸ਼ਬਦ ਵੱਜੇ ਵਧਾਈਆ। ਬਚਨ ਤੋਂ ਹੀਣ ਕਦੇ ਨਾ ਬਣੇ ਗ਼ਦਾਰ, ਗ਼ਦਾਰੀ ਵਿਚ ਕਦੇ ਨਾ ਆਈਆ। ਤੁਹਾਡੀ ਸਭ ਦੀ ਜਾਣੇ ਤਕਰਾਰ, ਕੀ ਮਨੂਆ ਕਰੇ ਲੜਾਈਆ। ਮਾਇਆ ਮਮਤਾ ਕੀ ਸ਼ਿੰਗਾਰ, ਸੋਹਣਾ ਰੂਪ ਸੁਹਾਈਆ। ਜਿਸ ਦੀ ਸਾਰੇ ਕਰਦੇ ਇੰਤਜ਼ਾਰ, ਇੰਤਜ਼ਾਮੀਆ ਵਡ ਵਡਿਆਈਆ। ਓਹ ਆ ਗਿਆ ਸਭ ਦਾ ਮੀਤ ਮੁਰਾਰ, ਮਿਤਰ ਪਿਆਰਾ ਅਗੰਮ ਅਥਾਹੀਆ। ਜਨ ਭਗਤਾਂ ਪਾਵੇ ਸਾਰ, ਮਹਾਸਾਰਥੀ ਵਡ ਵਡਿਆਈਆ । ਧਰਮ ਦੀ ਧਾਰ ਸਤਿਜੁਗ ਦੀ ਕਰ ਤਿਆਰ, ਤ੍ਰੈਗੁਣ ਅਤੀਤਾ ਆਪ ਸੁਹਾਈਆ। ਇਕੋ ਰੰਗ ਰੰਗਾ ਕੇ ਵਰਨ ਗੋਤ ਜ਼ਾਤ ਪਾਤ ਤੋਂ ਕਢੇ ਬਾਹਰ, ਬੰਧਨ ਕੂੜ ਨਾ ਕੋਇ ਵਖਾਈਆ। ਸ਼ਬਦ ਧਾਰ ਬਖ਼ਸ਼ ਜੈਕਾਰ, ਢੋਲਾ ਸੁਣਾਵੇ ਥਾਉਂ ਥਾਈਂਆ। ਸੋ ਬੇੜੇ ਕਰਨ ਆ ਗਿਆ ਪਾਰ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਚ ਦਾ ਖੇਲ ਕਰ ਸੰਸਾਰ, ਸਮਗ੍ਰੀ ਸਚ ਵਰਤਾਈਆ। ਬਿਨਾ ਨਾਮ ਕਲਮੇ ਤੋਂ ਕਿਸੇ ਦਾ ਰਹੇ ਨਾ ਕੋਇ ਅਧਾਰ, ਉਦਰ ਵਿਚ ਹੋਵੇ ਆਪ ਸਹਾਈਆ। ਕਰਨੀ ਦਾ ਕਰਤਾ ਕਰਤਾ ਪੁਰਖ ਕਰਤਾਰ, ਕੁਦਰਤ ਦਾ ਮਲਕ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਭਗਤ ਦਵਾਰੇ, ਦੋਹਰਾ ਰੂਪ ਬਦਲਾਈਆ। ਨੂਰੀ ਜੋਤ ਜੋਤ ਚਮਤਕਾਰੇ, ਚਮਤਕਾਰ ਖ਼ਲਕ ਖ਼ੁਦਾਈਆ। ਸਤਿ ਸਚ ਲਗਾ ਨਾਅਰੇ, ਨਰ ਨਰਾਇਣ ਹੁਕਮ ਜਣਾਈਆ। ਧਰਮ ਦੀ ਧਾਰ ਬਣ ਕੇ ਮੀਤ ਮੁਰਾਰੇ, ਮਿਤਰ ਪਿਆਰਾ ਇਕ ਅਖਵਾਈਆ। ਜਨ ਭਗਤੋ ਤੁਹਾਡੇ ਕਾਜ ਸਵਾਰੇ, ਕਾਜ ਜਗਤ ਵਾਲਾ ਬਣਾਈਆ। ਸ਼ਾਹ ਕੰਗਾਲ ਬਹਾ ਕੇ ਇਕ ਦਵਾਰੇ, ਇਕੋ ਦੇਵੇ ਮਾਣ ਵਡਿਆਈਆ। ਭਗਤੋ, ਭਗਤਾਂ ਦੇ ਸਭ ਤੋਂ ਵੱਡੇ ਭਗਤ ਭਾਈਚਾਰੇ, ਮਿਲਣੀ ਭਗਤਾਂ ਨਾਲ ਕਰਾਈਆ। ਖ਼ੁਸ਼ੀਆਂ ਨਾਲ ਅਨੰਦ ਕਾਰਜ ਹੋਵਣ ਸਾਰੇ, ਸ਼ਾਦਿਆਨੇ ਨਾਮ ਵਾਲੇ ਵਜਾਈਆ। ਕਿਰਪਾ ਕਰੇ ਆਪ ਨਿਰੰਕਾਰੇ, ਨਰ ਨਰਾਇਣ ਵਡ ਵਡਿਆਈਆ।
ਜਿਸ ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿੱਖ ਈਸਾਈ ਇਕੱਠੇ ਕੀਤੇ ਸਾਰੇ, ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਪ੍ਰਭ ਭਗਤਾਂ ਭਗਤ ਕਰਾਇਆ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਸਚ ਪ੍ਰੀਤ ਦਾ ਜੋੜ ਕੇ ਨਾਤ, ਨਾਤਾ ਆਪਣੇ ਨਾਲ ਵਖਾਈਆ। ਜਗਤ ਜਹਾਨ ਬਣ ਕੇ ਪਿਤਾ ਮਾਤ, ਸਚਖੰਡ ਦੀ ਗੋਦੀ ਆਪ ਟਿਕਾਈਆ। ਜਿਥੇ ਨਾ ਕੋਈ ਦਿਵਸ ਨਾ ਕੋਈ ਰਾਤ, ਰੈਣ ਅੰਧੇਰਾ ਰਹਿਣ ਕੋਇ ਨਾ ਪਾਈਆ। ਸੋ ਪੁਰਖ ਅਕਾਲਾ ਸਭ ਦਾ ਬਣ ਕੇ ਬਾਪ, ਪਤਿਪਰਮੇਸ਼ਵਰ ਆਪਣੇ ਰੰਗ ਰੰਗਾਈਆ। ਆਤਮ ਪਰਮਾਤਮ ਦਾ ਦੇ ਕੇ ਜਾਪ, ਸਿਖਿਆ ਸਤਿ ਕਰੇ ਪੜ੍ਹਾਈਆ। ਕਲਜੁਗ ਖੇਲ ਕਰੇ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਬਦਲਾਈਆ। ਜਨ ਭਗਤੋ ਤੁਹਾਡੀ ਕੀਮਤ ਪਾਏ ਆਪਣੇ ਹਾਟ, ਹਟਵਾਣਾ ਇਕੋ ਨਜ਼ਰੀ ਆਈਆ। ਭਾਗ ਲਗਾ ਕੇ ਕਾਇਆ ਮਾਟ, ਤਨ ਵਜੂਦ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਤਿਜੁਗ ਦਾ ਮਾਰਗ ਹੋਇਆ ਸ਼ੁਰੂ, ਝਗੜਾ ਸ਼ਰਅ ਵਾਲਾ ਮੁਕਾਈਆ। ਜਨ ਭਗਤੋ ਤੁਹਾਡਾ ਇਕੋ ਸ਼ਬਦ ਸੱਚਾ ਸਤਿਗੁਰੂ, ਦੂਸਰ ਓਟ ਨਾ ਕੋਇ ਤਕਾਈਆ। ਜਿਹੜਾ ਨਾ ਜਨਮੇ ਨਾ ਕਦੇ ਮਰੂ, ਮਰ ਜੀਵਤ ਰੂਪ ਨਾ ਕਦੇ ਬਦਲਾਈਆ। ਉਸ ਦੇ ਨਾਲ ਮਿਲ ਕੇ ਤੁਹਾਡਾ ਕਾਰਜ ਸਰੂ, ਕਾਰਜ ਭਗਤਾਂ ਵਾਲਾ ਦਏ ਬਣਾਈਆ। ਜਨ ਭਗਤ ਸੁਹੇਲਾ ਇਕੋ ਪੱਲਾ ਫੜੂ, ਆਪਣਾ ਬਲ ਧਰਾਈਆ। ਸਚ ਦੀ ਬੇੜੀ ਉਤੇ ਚੜ¼, ਲਹਿੰਦਾ ਚੜ੍ਹਦਾ ਧਿਆਨ ਲਗਾਈਆ । ਨਿਰਅੱਖਰ ਅੱਖਰ ਧਾਰ ਵਿਚੋਂ ਪੜ¼, ਪੁਸਤਕਾਂ ਤੋਂ ਬਾਹਰ ਕਰੇ ਸ਼ਨਵਾਈਆ । ਤੋੜ ਕੇ ਹੰਕਾਰੀ ਗੜ ¼, ਪ੍ਰੇਮ ਪ੍ਰੀਤੀ ਇਕ ਵਖਾਈਆ। ਜਿਸ ਨਾਲ ਲੇਖਾ ਪੂਰਾ ਹੋਵੇ ਸੀਸ ਧੜੂ, ਦੋਹਾਂ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਹਾੜ ਕਹੇ ਮੇਰਾ ਪ੍ਰਵਿਸ਼ਟਾ ਅੱਠ ਦਸ ਅਠਾਰਾਂ, ਅਠਾਰਾਂ ਧਿਆਏ ਗੀਤਾ ਰਹੀ ਜਣਾਈਆ। ਜੋ ਸਵਾਮੀ ਵਸੇ ਸਭ ਤੋਂ ਬਾਹਰਾ, ਨੇਤਰ ਜਗ ਨਜ਼ਰ ਕਿਸੇ ਨਾ ਆਈਆ। ਸੋ ਕਲਜੁਗ ਅੰਤਮ ਹੋ ਕੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਸ਼ਰਅ ਵਾਲਾ ਨਹੀਂ ਕੋਈ ਦਾਇਰਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਇਕੋ ਆਪਣਾ ਹੁਕਮ ਵਰਤੇ ਸਾਰਾ, ਸਾਲਸ ਹੋ ਕੇ ਆਪ ਸਮਝਾਈਆ। ਮਾਣ ਦਵਾਏ ਮੂਰਖ ਮੁਗਧ ਗਵਾਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ । ਜਗਤ ਪਿਆਰ ਬਖ਼ਸ਼ੇ ਆਪਣਾ ਪਿਆਰਾ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਆਤਮ ਪਰਮਾਤਮ ਦੀ ਧਾਰ ਨੂਰ ਉਜਿਆਰਾ, ਜੋਤ ਜੋਤ ਰੁਸ਼ਨਾਈਆ। ਤਤਾਂ ਦਾ ਤਤਵ ਤਤ ਅਖਾੜਾ, ਜਗਤ ਵੰਡ ਵੰਡਾਈਆ। ਜਨ ਭਗਤਾਂ ਦਾ ਮੇਲ ਅਠਾਰਾਂ ਹਾੜਾ, ਹਾੜਾ ਕਢ ਕੇ ਹਾੜ ਦਏ ਸੁਣਾਈਆ। ਪ੍ਰਭ ਕਾਇਆ ਚੋਲੀ ਚਾੜ੍ਹੇ ਰੰਗ ਗਾੜ੍ਹਾ, ਦੋ ਜਹਾਨ ਉਤਰ ਕਦੇ ਨਾ ਜਾਈਆ। ਕਰ ਪ੍ਰਕਾਸ਼ ਬਹੱਤਰ ਨਾੜਾ, ਲੋਇਣ ਅੰਦਰੋਂ ਦਏ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇਵਣਹਾਰ ਸਰਨਾਈਆ। ਸਤਿਗੁਰ ਸ਼ਬਦ ਕਹੇ ਜਗਤ ਦਿਹਾੜ ਸੁਹਾਵਾਂ, ਸਚ ਧਰਮ ਵੱਜੇ ਵਧਾਈਆ। ਹਰਿਜਨ ਰਹੇ ਨਾ ਕੋਇ ਨਿਥਾਵਾਂ, ਥਾਨ ਥਨੰਤਰ ਇਕ ਸੁਹਾਈਆ। ਜਨ ਭਗਤਾਂ ਸਤਿਗੁਰ ਸ਼ਬਦ ਪੂਰ ਕਰਾਏ ਲਾਵਾਂ, ਚੌਥੀ ਮੰਜ਼ਲ ਆਪਣਾ ਪਰਦਾ ਲਾਹੀਆ । ਸਿਰ ਰਖੇ ਠੰਡੀਆਂ
ਛਾਵਾਂ, ਮਿਹਰਵਾਨ ਹੋਏ ਸਹਾਈਆ। ਜਿਸ ਨੇ ਸਭ ਦਾ ਹਕ ਬਖ਼ਸ਼ਿਆ ਸਾਂਵਾਂ, ਸਾਵਲ ਸੁੰਦਰ ਰੂਪ ਕਾਹਨ ਕਾਹਨਾ ਵੇਖ ਵਖਾਈਆ। ਅੱਜ ਖ਼ੁਸ਼ੀਆਂ ਹੋਵਣ ਪਿਤਾ ਮਾਂਵਾਂ, ਭੈਣ ਭਰਾਵਾਂ ਵੱਜੇ ਵਧਾਈਆ। ਸਾਕ ਸੱਜਣਾਂ ਇਕੋ ਜਿਹਾ ਦਾਅਵਾ, ਵੱਧ ਘੱਟ ਨਾ ਕੋਇ ਰਖਾਈਆ। ਗੁਰਮੁਖੋ ਤੁਹਾਡਾ ਇਕੋ ਜਿਹਾ ਪਹਿਰਾਵਾ, ਚਿੱਟਿਆਂ ਬਸਤਰਾਂ ਨਾਲ ਸੁਹਾਈਆ। ਕੀ ਤੁਹਾਡੀ ਭੇਟ ਚੜ੍ਹਾਵਾਂ, ਸਤਿਗੁਰ ਸ਼ਬਦ ਰਿਹਾ ਸੁਣਾਈਆ। ਜਨ ਭਗਤ ਕਹਿਣ ਕੋਈ ਭਗਤ ਰਹਿਣ ਨਾ ਦੇਵੀਂ ਲਾਵਾਂ, ਪਿਛੋਕੜ ਵੰਡ ਨਾ ਕੋਇ ਵੰਡਾਈਆ। ਸਾਨੂੰ ਹੰਸ ਬਣਾ ਦੇ ਕਾਂਵਾਂ, ਕਾਗ ਵਾਂਗ ਕੁਰਲਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਮੈਂ ਤੁਹਾਡੇ ਬਲ ਬਲ ਜਾਵਾਂ, ਜੋ ਬਲ ਦਾ ਲੇਖਾ ਪੂਰ ਕਰਾਈਆ । ਸਤਿ ਦਾ ਸਚ ਨਿਸ਼ਾਨ ਝੁਲਾਵਾਂ, ਦੋ ਜਹਾਨਾਂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਲਗਾਏ ਗੁਰਮੁਖਾਂ ਕਾਇਆ ਖੇੜਿਆਂ ਨਗਰ ਗਰਾਵਾਂ, ਗ੍ਰਹਿ ਗ੍ਰਹਿ ਘਰ ਘਰ ਆਪਣਾ ਆਸਣ ਲਾਈਆ।