ਪੁਸਤਕਾਲਾਭਾਗ ੨੩

ਪਹਿਲੀ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਦੇ ਸਮੇਂ

ਸੰਮਤ ਨੌ ਸ਼ਹਿਨਸ਼ਾਹੀ ਕਹੇ ਮੇਰਾ ਪ੍ਰਵਿਸ਼ਟਾ ਪਹਿਲਾ ਸਾਵਣ, ਸਾਵਰੀਆ ਗਾਵਰੀਆ ਦੇਵੇ ਮਾਣ ਵਡਿਆਈਆ। ਜੋ ਆਸ਼ਾ ਰਖ ਕੇ ਗਿਆ ਬਲ ਦਵਾਰੇ ਬਾਵਨ, ਬਿਨਾ ਬਾਬ ਅਹਿਬਾਬ ਅੰਤਰ ਨਿਰੰਤਰ ਭੇਵ ਜਣਾਈਆ। ਜੋ ਇਸ਼ਾਰਾ ਕੀਤਾ ਰਾਮ ਨੇ ਰਾਵਣ, ਦਹਿਸਰ ਸ਼ੇਸ਼ ਚਾਰ ਵੇਦਾਂ ਤੋਂ ਬਾਹਰ ਜਣਾਈਆ। ਜਿਸ ਦੀ ਨਿਗਾਹ ਮਾਰੀ ਕ੍ਰਿਸ਼ਨਾ ਕਾਹਨਨ, ਘਨਈਆ ਮਈਆ ਨਈਆ ਤੋਂ ਬਾਹਰ ਵੇਖ ਵਖਾਈਆ। ਜਿਸ ਦਾ ਪੈਗ਼ੰਬਰਾਂ ਕਲਮੇ ਕਾਇਨਾਤ ਤੋਂ ਬਾਹਰ ਪਕੜਿਆ ਦਾਮਨ, ਦਾਮਨਗੀਰ ਬੇਨਜ਼ੀਰ ਸ਼ਾਹ ਹਕੀਰ ਨੂਰ ਅਲਾਹੀਆ। ਜਿਸ ਨੂੰ ਸਤਿਗੁਰ ਗੁਰਦੇਵ ਬਣਾਇਆ ਜ਼ਾਮਨ, ਜ਼ਾਹਰ ਜ਼ਹੂਰ ਅਗੰਮ ਅਥਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਬਣ ਕੇ ਪਤਤ ਪਾਵਨ, ਪਤਤ ਪੁਨੀਤ ਤ੍ਰੈਗੁਣ ਰਿਹਾ ਕਰਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਬਣ ਕੇ ਸ਼ਬਦ ਜ਼ਾਮਨ, ਦੋ ਜਹਾਨ ਸ੍ਰੀ ਭਗਵਾਨ ਆਪਣੀ ਗੰਢ ਪਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ

ਦਾ ਕੰਤ ਮੇਟੇ ਅੰਧੇਰੀ ਸ਼ਾਮਨ, ਸ਼ਮ੍ਹਾਂ ਨੂਰ ਚੰਦ ਚੰਦ ਰੁਸ਼ਨਾਈਆ। ਜਗਤ ਤ੍ਰਿਸ਼ਨਾ ਬ੍ਰਹਮਾ ਵਿਸ਼ਨਾ ਵੇਖੇ ਸ਼ੰਕਰ ਵਾਲੀ ਤਾਮਨ, ਰਜੋ ਤਮੋ ਸਤੋ ਪਰਦਾ ਆਪ ਚੁਕਾਈਆ। ਨਿਰਗੁਣ ਨੂਰ ਬਿਨਾ ਕੋਹਤੂਰ ਸਤਿ ਸਰੂਰ ਖੇਲ ਕਰੇ ਸ੍ਰੀ ਭਗਵਾਨਨ, ਭਗਵਨ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰਾ ਵਕਤ ਸੁਹੰਜਣਾ, ਸੋਭਾਵੰਤ ਦਏ ਵਡਿਆਈਆ। ਕਿਰਪਾ ਕਰੇ ਦੀਨ ਦਿਆਲ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮ ਅਥਾਹੀਆ। ਪਰਵਰਦਿਗਾਰ ਸਾਂਝਾ ਯਾਰ ਸਾਚਾ ਸੱਜਣਾ, ਸਾਕ ਸੈਣ ਐਨ ਦਾ ਐਨ ਇਕ ਅਖਵਾਈਆ। ਜੋ ਮੇਰੇ ਉਤੇ ਆਪਣੇ ਪ੍ਰੇਮ ਦੀ ਚਾੜ੍ਹੇ ਰੰਗਣਾ, ਰੰਗਤ ਦੋ ਜਹਾਨ ਰੰਗਾਈਆ। ਤਿਸ ਦਵਾਰੇ ਮੈਂ ਭਿਖਾਰਨ ਹੋ ਕੇ ਮੰਗਣਾ, ਭਿੱਖਕ ਹੋ ਕੇ ਝੋਲੀ ਡਾਹੀਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਮੇਰਾ ਭਾਗ ਰਹਿਣ ਨਾ ਦੇਵੀਂ ਮੰਦਨਾ, ਭਾਗਹੀਣ ਸਿਰ ਹੱਥ ਦੇਣਾ ਟਿਕਾਈਆ। ਮੇਰੀ ਦਰੋਹੀ ਮੇਰੇ ਉਤੋਂ ਨਿਸ਼ਾਨ ਮਿਟਣਾ ਤਾਰਾ ਚੰਦਨਾ, ਚੰਦ ਸਿਤਾਰ ਕਰ ਪੁਕਾਰ ਸਦੀ ਚੌਧਵੀਂ ਚੌਦਸ ਰੂਪ ਬਦਲਾਈਆ। ਤੇਰਾ ਖੇਲ ਅਗੰਮਾ ਹੋਣਾ ਬਿਨਾ ਦੱਸਣਾ, ਰੋਵਾਂ ਛੰਮ ਛੰਮ ਨੀਰ ਵਹਾਈਆ। ਕਰਨੀ ਦੇ ਕਰਤੇ ਸੂਰੇ ਸਰਬੰਗਨਾ, ਧੁਰ ਦੇ ਯਾਰ ਬੇਐਬ ਤੇਰੀ ਵਡ ਵਡਿਆਈਆ। ਚਰਨ ਧੂੜੀ ਲਾਵਾਂ ਛਾਰ ਤੂੰ ਦੇਵਣਹਾਰ ਦਾਤਾਰ, ਦਇਆਨਿਧ ਠਾਕਰ ਸਵਾਮੀ ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰਾ ਸਾਵਣ ਜਗਤ ਰੁੱਤ ਤੋਂ ਬਾਹਰ, ਰੁਤੜੀ ਮਾਤ ਨਾ ਕੋਇ ਬਣਾਈਆ। ਜਿਸ ਦੀ ਸਿਫ਼ਤ ਲਿਖ ਸਕੇ ਕੋਇ ਨਾ ਸ਼ਾਇਰ, ਕਲਮ ਸਿਆਹੀ ਕਾਤਬ ਨਾ ਕੋਇ ਚਤੁਰਾਈਆ। ਚਾਰ ਜੁਗ ਜਿਸ ਦਾ ਭੇਵ ਪਾ ਨਾ ਸਕਿਆ ਕੋਇ ਮਾਹਿਰ, ਪਰਦਾ ਮਹਿਬੂਬ ਹਕ ਨਾ ਕੋਇ ਉਠਾਈਆ। ਜੋ ਆਇਆ ਜਿਸ ਗਾਇਆ ਸਿਫ਼ਤਾਂ ਕਰ ਕੇ ਵਿਚ ਦਾਇਰ, ਹੱਦ ਹਦੂਦਾਂ ਵੰਡ ਵੰਡਾਈਆ। ਸ਼ਰਅ ਸ਼ਰਅ ਨੂੰ ਦੱਸ ਕੇ ਗ਼ਾਇਰ, ਗ਼ਰਜ਼ ਆਪਣੀ ਗੰਢ ਪਵਾਈਆ। ਮੈਂ ਰਾਗ ਤੋਂ ਸੁਣਦੀ ਰਹੀ ਬਾਹਿਰ, ਤਰਜ਼ ਆਲੀਸ਼ਾਨ ਅਜ਼ੀਮ ਕਾਇਨਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਸੁਣ ਸਾਵਣ ਸੱਜਣ, ਧੁਰ ਮਿਤਰਾ ਦਿਆਂ ਜਣਾਈਆ। ਕਵਣ ਪ੍ਰਭੂ ਦੇ ਚਰਨ ਧੂੜੀ ਕਰੇ ਮਜਨ, ਦੁਰਮਤ ਮੈਲ ਮੈਲ ਗਵਾਈਆ। ਕਿਸ ਬਿਧ ਗੜ੍ਹ ਹੰਕਾਰੀ ਭਾਂਡੇ ਭੱਜਣ, ਭਜਨ ਬੰਦਗੀ ਕਵਣ ਵਡਿਆਈਆ। ਕਵਣ ਵਿਚ ਮਾਇਆ ਮਾਇਆ ਮੋਹ ਜਗਤ ਤੱਜਣ, ਤ੍ਰਿਸ਼ਨਾ ਲੋਭ ਨਾ ਕੋਇ ਹਲਕਾਈਆ। ਕਿਸ ਬਿਧ ਸਾਹਿਬ ਸਤਿਗੁਰ ਪਰਦੇ ਆਵੇ ਕੱਜਣ, ਸਿਰ ਸਰ ਹੰਥ ਉਠਾਈਆ। ਕਿਸ ਧਾਰ ਅਗੰਮੀ ਦੀਪਕ ਜਗਣ, ਬਿਨ ਤੇਲ ਬਾਤੀ ਹੋਏ ਰੁਸ਼ਨਾਈਆ। ਕਵਣ ਵੇਲਾ ਵਕਤ ਸੁਹੰਜਣਾ ਮੈਂ ਮਨਾਵਾਂ ਸਗਨ, ਥਿਤ ਵਾਰ ਘੜੀ ਪਲ ਕਵਣ ਵਡਿਆਈਆ। ਧਰਨੀ ਕਹੇ ਸਾਵਣਾ ਕਿਸ ਬਿਧ ਮੇਰੇ ਉਤੋਂ ਕੂੜ ਦੀ ਬੁਝੇ ਅਗਨ, ਤਤੀ ਵਾਅ ਨਾ ਲਾਗੇ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਮਿਲੇ ਉਪਰ ਸ਼ਾਹ ਰਗਨ, ਨਵ ਨਵ ਦਾ ਪੰਧ ਮੁਕਾਈਆ। ਕਵਣ ਖੇੜਾ ਹੋਏ ਸੁਹੰਜਣਾ ਬਦਨ, ਮਿੱਟੀ ਖ਼ਾਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਧਰਨੀ ਕਹੇ ਸਾਵਨ ਮੇਰੀ ਕੌਣ ਕਰੇ ਸੁਹੰਜਣੀ ਰੁਤ, ਰੁਤੜੀ ਆਪਣੇ

ਨਾਲ ਮਹਿਕਾਈਆ। ਅੰਮ੍ਰਿਤ ਸਿੰਚੇ ਕਾਇਆ ਬੁਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਆਤਮ ਧਾਰ ਬਣਾਏ ਧੁਰ ਦੇ ਸੁਤ, ਦੁਲਾਰੇ ਆਪਣੀ ਗੋਦ ਉਠਾਈਆ। ਕੂੜ ਕਿਰਿਆ ਪੈਂਡਾ ਕਿਸ ਬਿਧ ਜਾਏ ਮੁਕ, ਮੁਕੰਮਲ ਦੇ ਸੁਣਾਈਆ। ਸਾਵਣ ਖ਼ੁਸ਼ੀਆਂ ਵਿਚ ਗਿਆ ਝੁਕ, ਨਿਵ ਨਿਵ ਸੀਸ ਨਿਵਾਈਆ। ਧਰਨੀ ਕੀ ਮੈਥੋਂ ਰਹੀ ਪੁਛ, ਆਪਣੀ ਆਸਾ ਰਹੀ ਪ੍ਰਗਟਾਈਆ। ਮੇਰੇ ਕੋਲ ਨਹੀਂ ਕੁਛ, ਕਛ ਮਛ ਦਾ ਪਿਛਲਾ ਲੇਖਾ ਦਿਆਂ ਦ੍ਰਿੜਾਈਆ। ਤੂੰ ਆਪਣੀ ਨਿਗਾਹ ਮਾਰ ਲੈ ਨੌ ਖੰਡ ਪ੍ਰਿਥਮੀ ਸੱਤ ਦੀਪ ਦੀ ਕੁੱਖ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਚੁਰਾਸੀ ਵਿਚੋਂ ਆਪਣੇ ਲਾਡਲੇ ਤੱਕ ਲੈ ਮਨੁੱਖ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾਲ ਰਲਾਈਆ। ਸਾਰੇ ਕਿਸ ਧਾਰ ਵਿਚ ਮਾਣਦੇ ਸੁਖ, ਕਵਣ ਸੁਖ ਸਾਗਰ ਵਿਚ ਸਮਾਈਆ। ਧਰਨੀ ਆਪਣੇ ਦੋਹਾਂ ਹੱਥਾਂ ਨੂੰ ਰਹੀ ਘੁੱਟ, ਬਿਨ ਹੱਥਾਂ ਹੱਥ ਦਬਾਈਆ। ਵੇ ਸਾਵਣਾ ਮੇਰੇ ਉਤੇ ਚਾਰੋਂ ਕੁੰਟ ਪਈ ਲੁੱਟ, ਕਲਜੁਗ ਲੁਟੇਰਾ ਲੁੱਟੇ ਥਾਉਂ ਥਾਈਂਆ। ਧਰਮ ਦੀ ਧਾਰ ਵਿਚ ਦਿਸੇ ਕੋਇ ਨਾ ਖ਼ੁਸ਼ ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਸਾਵਣ ਕਹੇ ਧਰਨੀਏ ਹੋ ਜਾ ਚੁੱਪ, ਰਸਨਾ ਜਿਹਵਾ ਨਾ ਕੋਇ ਹਲਾਈਆ। ਚਾਰੋਂ ਕੁੰਟ ਤੱਕ ਅੰਧੇਰਾ ਘੁੱਪ, ਸੂਰੀਆ ਸਚ ਨਾ ਕੋਇ ਰੁਸ਼ਨਾਈਆ। ਨਿਗਾਹ ਮਾਰ ਲੈ ਤੇਰਾ ਵਕਤ ਸੁਹੰਜਣਾ ਗਿਆ ਢੁਕ, ਈਸਾ ਕਲਾਕ ਦਏ ਗਵਾਹੀਆ। ਬਿਦਰ ਦਾ ਅਲੂਣਾ ਸਾਗ ਕੀ ਕਹਿ ਰਿਹਾ ਟੁਕ, ਜਿਸ ਟੁਕੜੇ ਟੁਕੜੇ ਕੀਤੀ ਜਗਤ ਲੋਕਾਈਆ। ਮੂਸੇ ਇਸ਼ਾਰਾ ਦਿਤਾ ਕੀ ਜੋ ਕੋਹਤੂਰ ਤੇ ਗਿਆ ਝੁਕ, ਮੁਖ ਤੇਰੇ ਨਾਲ ਲਗਾਈਆ। ਮੁਹੰਮਦ ਨੇ ਕੀ ਤੇਰੇ ਅਗੇ ਫੋਲਿਆ ਦੁੱਖ, ਮਦੀਨੇ ਮਕਬਰੇ ਵਿਚ ਆਸਣ ਲਾਈਆ। ਸਦੀ ਚੌਧਵੀਂ ਮੇਰੇ ਮਾਲਕਾ ਜਗਤ ਦਿਆ ਖ਼ਾਲਕਾ ਮੇਰਿਆ ਅਮਾਮਾ ਮੇਰੀ ਉਮਤ ਵਿਚ ਪੈਣੀ ਲੁੱਟ, ਬਚਿਆ ਰਹਿਣ ਕੋਇ ਨਾ ਪਾਈਆ। ਅੱਲਾ ਹੂ ਅੱਨਾ ਹੂ ਜਬ ਤੱਕ ਸਾਰੇ ਗਾਏ ਕੋਇ ਨਾ ਤੁਕ, ਤੁਖ਼ਮ ਤਾਸੀਰ ਸਕੇ ਨਾ ਕੋਇ ਬਚਾਈਆ। ਜਿਸ ਕਾਰਨ ਲਬ ਕਟਾਈ ਮੁੱਛ, ਮੁਸ਼ਕਲ ਹੱਲ ਨਾ ਕਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਆਪਣੇ ਹੱਥ ਰਖਾਈਆ। ਧਰਨੀ ਕਹੇ ਸਾਵਣ ਕਰ ਦੇ ਆਪਣੀ ਬਰਖਾ, ਮੇਘਲਾ ਇਕ ਬਰਸਾਈਆ। ਮੈਨੂੰ ਨਾ ਸੋਗ ਰਹੇ ਨਾ ਹਰਖਾ, ਚਿੰਤਾ ਗ਼ਮ ਨਾ ਕੋਇ ਜਣਾਈਆ। ਸਾਵਣ ਰੋ ਕੇ ਕਿਹਾ ਧਰਨੀਏ ਉਹ ਵਕਤ ਯਾਦ ਕਰ ਲੈ ਜਿਸ ਵੇਲੇ ਹੁਕਮ ਦਿਤਾ ਸੀ ਗੋਬਿੰਦ ਉਤੇ ਸਰਸਾ, ਸੁਰਸਤੀ ਗੰਗਾ ਸਾਰੀਆਂ ਬੈਠੀਆਂ ਸੀਸ ਨਿਵਾਈਆ। ਜਿਸ ਵੇਲੇ ਮੇਰੇ ਸਾਹਿਬ ਸੁਲਤਾਨ ਸ੍ਰੀ ਭਗਵਾਨ ਨਿਰਗੁਣ ਧਾਰ ਆਈ ਹਸਤੀ, ਹਸਤ ਕੀਟਾਂ ਵੇਖ ਵਖਾਈਆ। ਬਿਨਾ ਭਗਤਾਂ ਤੋਂ ਕਿਸੇ ਚੜ੍ਹੇ ਨਾ ਮਸਤੀ, ਨਾਮ ਖ਼ੁਮਾਰੀ ਰੰਗ ਨਾ ਕੋਇ ਰੰਗਾਈਆ। ਇਹ ਲੇਖਾ ਗੋਬਿੰਦ ਨੇ ਸਰਸੇ ਵਿਚ ਰੁੜ੍ਹਾਇਆ ਦਸਤੀ, ਉਂਗਲਾਂ ਪੰਜੇ ਪੰਜ ਛੁਹਾਈਆ। ਫੇਰ ਹੱਸ ਕੇ ਤਾੜੀ ਮਾਰ ਕੇ ਕਿਹਾ ਖੇਲ ਹੋਣੀ ਅਲੱਖਣਾ ਅਲਖ ਦੀ, ਅਲਖ ਅਗੋਚਰ ਜੋ ਬੇਪਰਵਾਹੀਆ। ਅਗੋਂ ਸਰਸਾ ਦੀ ਧਾਰ ਆਪਣੀ ਆਸ਼ਾ ਦੱਸਦੀ, ਬਿਨ ਰਸਨਾ ਬੋਲ ਸੁਣਾਈਆ। ਗੋਬਿੰਦ ਇਹ ਵਸਤ ਕਿਹੜੇ ਬਣਜਾਰੇ ਹੱਟ ਦੀ, ਖ਼ਰੀਦਦਾਰ ਕਵਣ ਅਖਵਾਈਆ। ਗੋਬਿੰਦ ਇਸ਼ਾਰਾ ਕੀਤਾ ਓਹ ਸਰਸਿਆ ਇਹ ਖੇਲ ਹੋਣੀ ਉਸ ਅਗੰਮੇ ਜੱਟ ਦੀ, ਜਿਸ ਨੂੰ ਜਟਾ ਜੂਟ ਸਮਝ ਕੋਇ ਨਾ ਪਾਈਆ। ਉਸ ਵੇਲੇ ਸਦੀ ਚੌਧਵੀਂ ਹੋਣੀ ਟੱਪਦੀ, ਟਾਪੂਆਂ ਤੋਂ ਪਰੇ ਜਿਸ ਦੀ ਹੋਵੇ ਰੁਸ਼ਨਾਈਆ। ਇਹ ਧਾਰ ਖੇਲ ਖੇਲੇ ਪੁਰਖ ਸਮਰਥ ਦੀ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਮੇਰੇ ਵਹਿਣਾਂ

ਦੀ ਧਾਰ ਹੋਣੀ ਓਸ ਸਾਚੇ ਹੱਥ ਦੀ, ਜਿਸ ਹੱਥ ਨੂੰ ਅਕਥ ਕਹਿ ਕੇ ਸਾਰੇ ਗਾਈਆ। ਜਿਸ ਦੀ ਸਿਫ਼ਤ ਵਡਿਆਈ ਨਹੀਂ ਕਿਸੇ ਮਸ ਦੀ, ਸਮੁੰਦ ਸਾਗਰ ਆਪਣੀ ਸੇਵ ਕਮਾਈਆ। ਜਰਾ ਖੇਲ ਤੱਕ ਲੈ ਇਸ਼ਾਰੇ ਵਾਲੀ ਅੱਖ ਦੀ, ਬਿਨ ਨੈਣਾਂ ਤੋਂ ਨੈਣ ਦਿਤਾ ਚਮਕਾਈਆ। ਭੇਵ ਖੋਲਣਾ ਕਿਸੇ ਤਾਕਤ ਨਹੀਂ ਬੁਧ ਮਤ ਦੀ, ਮਨ ਚਲੇ ਨਾ ਕੋਇ ਚਤੁਰਾਈਆ। ਉਥੇ ਵਡਿਆਈ ਨਹੀਂ ਪੂਜਾ ਪਾਠ ਤਪ ਦੀ, ਸਿਮਰਨ ਜੋਗ ਅਭਿਆਸ ਵੰਡ ਨਾ ਕੋਇ ਵੰਡਾਈਆ। ਉਹ ਖੇਲ ਹੋਣੀ ਅਣਹੋਣੀ ਨਿਰਗੁਣ ਜੋਤ ਸ਼ਬਦ ਧਾਰ ਪ੍ਰਗਟ ਦੀ, ਪ੍ਰਗਣਾ ਆਪਣਾ ਲਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਆਪ ਅਖਵਾਈਆ। ਸਾਵਣ ਕਹੇ ਧਰਨੀਏ ਓਸ ਪ੍ਰਭੂ ਦੀ ਵੇਖ ਅਗੰਮੀ ਬਰਸਾਤ, ਜਿਸ ਦੀ ਬਰਸ ਮਾਸ ਵੰਡ ਨਾ ਕੋਇ ਵੰਡਾਈਆ। ਨੀ ਉਹ ਤੇਰਾ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਆਦਿ ਜੁਗਾਦੀ ਆਪਣੀ ਜਾਤ, ਜ਼ਾਤ ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਜੋ ਨਿਰਗੁਣ ਸਰਗੁਣ ਬੰਨ੍ਹੇ ਨਾਤ, ਆਤਮ ਪਰਮਾਤਮ ਮੇਲ ਮਿਲਾਈਆ। ਸੋ ਬੈਠਾ ਦਿਸੇ ਇਕਾਂਤ, ਇਕ ਇਕੱਲਾ ਨੂਰ ਅਲਾਹੀਆ। ਬਿਨਾ ਨੈਣਾਂ ਤੋਂ ਮਾਰ ਝਾਤ, ਝਾਕੀ ਆਪਣੀ ਵੇਖ ਵਖਾਈਆ। ਜਿਸ ਨੇ ਕਲਜੁਗ ਮੇਟਣੀ ਅੰਧੇਰੀ ਰਾਤ, ਰੁਤੜੀ ਭਗਤਾਂ ਨਾਲ ਮਹਿਕਾਈਆ। ਉਸ ਦੀ ਖ਼ਬਰ ਸੰਦੇਸ਼ੇ ਵਿਚ ਸੁਣ ਲੈ ਬਾਤ, ਬਾਤਨ ਦਿਆਂ ਜਣਾਈਆ। ਜੋ ਸਭ ਦਾ ਅੰਤਰ ਨਿਰੰਤਰ ਸੱਜਣ ਸਾਕ, ਸੈਣ ਅਗੰਮ ਅਥਾਹੀਆ। ਉਹ ਖੋਲ ਕੇ ਆਪਣਾ ਤਾਕ, ਘਰ ਘਰ ਭਗਤਾਂ ਅੰਮ੍ਰਿਤ ਬੂੰਦ ਸਵਾਂਤੀ ਨਾਭੀ ਕਵਲ ਦਏ ਚੁਆਈਆ। ਤੇਰੇ ਉਤੇ ਖੇਲ ਕਰੇ ਲੋਕਮਾਤ, ਮਾਤਰ ਭੂਮੀਏ ਵੇਖਣਾ ਚਾਈਂ ਚਾਈਂਆ। ਜਿਸ ਨੇ ਤਪਦੇ ਹਿਰਦੇ ਕਰਨੇ ਸ਼ਾਂਤ, ਕਲਜੁਗ ਕੂੜੀ ਅਗਨ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਆਪ ਪ੍ਰਗਟਾਈਆ। ਧਰਨੀ ਕਹੇ ਸਾਵਣ ਕੀ ਸਤਿਗੁਰ ਮੇਘ ਬਰਸਾਵੇਗਾ। ਸਾਵਣ ਕਹੇ ਧਰਨੀ ਧਰਮ ਦੀ ਧਾਰ ਦਇਆ ਕਮਾਵੇਗਾ। ਤੇਰੀ ਜੁਗ ਜੁਗ ਦੀ ਤਪਸ਼ ਬੁਝਾਵੇਗਾ। ਜੋ ਆਸ਼ਾ ਰਖ ਕੇ ਗਏ ਰਿਖ ਸਪਤ, ਸਪਤਸ ਰਿਖੀਆਂ ਪੂਰ ਕਰਾਵੇਗਾ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਭਵਿਖਤ, ਪੇਸ਼ੀਨਗੋਈਆਂ ਸਭ ਦੀ ਪੇਸ਼ ਕਰ ਜਣਾਵੇਗਾ। ਜਨ ਭਗਤਾਂ ਕਾਇਆ ਮੰਦਰ ਅੰਦਰ ਖੋਲ ਕੇ ਦ੍ਰਿਸ਼ਟ, ਦਿਉਹਰਾ ਮਸੀਤ ਇਕੋ ਰੰਗ ਰੰਗਾਵੇਗਾ। ਨਾਤਾ ਤੋੜ ਕੇ ਕੂੜ ਸ੍ਰਿਸ਼ਟ, ਸ੍ਰੇਸ਼ਟ ਆਤਮ ਪਰਮਾਤਮ ਜੋੜ ਜੁੜਾਵੇਗਾ। ਜੋ ਵਾਅਦਾ ਕੀਤਾ ਰਾਮ ਨਾਲ ਵਸ਼ਿਸਟ, ਸੋ ਵਿਸ਼ਿਆਂ ਤੋਂ ਬਾਹਰ ਜਨ ਭਗਤ ਆਪ ਮਿਲਾਵੇਗਾ। ਜਿਸ ਦਾ ਦੋ ਜਹਾਨ ਇਕੋ ਹੋਣਾ ਇਸ਼ਟ, ਇਸ਼ਟੀ ਮਰਦ ਆਪਣਾ ਰੂਪ ਨਾ ਕੋਇ ਦਰਸਾਵੇਗਾ। ਜਿਸ ਦਾ ਲਹਿਣਾ ਦੇਣਾ ਨਹੀਂ ਟਾਂਕ ਜਿਸਤ, ਇਕ ਦੋ ਵੰਡ ਨਾ ਕੋਇ ਵੰਡਾਵੇਗਾ। ਤੇਰੀ ਅੰਤ ਮੇਟ ਕੇ ਚਿੰਤ, ਕਲਜੁਗ ਚਿਖਾ ਵਿਚੋਂ ਬਾਹਰ ਕਢਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਇਕ ਸੁਹਾਵੇਗਾ। ਸਾਚਾ ਗ੍ਰਹਿ ਪ੍ਰਭ ਸੁਹਾਏਗਾ। ਦੀਨ ਦਿਆਲ ਦਇਆ ਕਮਾਏਗਾ। ਜੋਤੀ ਜਾਤਾ ਜੋਤ ਰੁਸ਼ਨਾਏਗਾ। ਸ਼ਬਦੀ ਸ਼ਬਦ ਧਾਰ ਪ੍ਰਗਟਾਏਗਾ। ਬੰਕ ਦਵਾਰਾ ਇਕ ਸੁਹਾਏਗਾ। ਸੰਬਲ ਆਪਣਾ ਨੂਰ ਚਮਕਾਏਗਾ। ਜ਼ਾਹਰ ਜ਼ਹੂਰ ਖੇਲ ਖਿਲਾਏਗਾ। ਸਰਬ ਕਲਾ ਭਰਪੂਰ ਪਰਦਾ ਓਹਲਾ ਆਪ ਉਠਾਏਗਾ। ਪੈਂਡਾ ਪੰਧ ਮੁਕਾ ਕੇ ਨੇੜੇ ਦੂਰ, ਘਰ ਇਕੋ ਇਕ ਸੁਹਾਏਗਾ। ਜਿਥੇ ਦਿਸੇ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਸੋਭਾ ਪਾਏਗਾ। ਸੋ ਸਾਹਿਬ

ਸੁਲਤਾਨ ਨੌਜਵਾਨ ਭਗਤਾਂ ਮਿਲੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਏਗਾ। ਕੋਟ ਜਨਮ ਦਿਆਂ ਪਾਪੀਆਂ ਨਿਗਾਹ ਨਾਲ ਮੇਟ ਦੇਵੇ ਕਸੂਰ, ਕਸਰ ਇਸ਼ਾਰੀਆ ਤੋਂ ਬਾਹਰ ਆਪ ਉਠਾਏਗਾ। ਮਨੂਆ ਮਨ ਨਾ ਪਾਏ ਫ਼ਤੂਰ, ਫ਼ਤਵਾ ਨਾਮ ਵਾਲਾ ਲਗਾਏਗਾ। ਆਪਣੇ ਪਿਆਰ ਦਾ ਆਪੇ ਬਣਾ ਦਸਤੂਰ, ਬਿਨਾ ਦਸਤ ਤੋਂ ਦਸਤ ਨਾਲ ਰਖਾਏਗਾ। ਜਨ ਭਗਤਾਂ ਮਸਤਕ ਲਗਾ ਕੇ ਧੁਰ ਦੀ ਧੂੜ, ਟਿੱਕੇ ਨਾਮ ਵਾਲੇ ਰਮਾਏਗਾ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਅੰਧ ਅਗਿਆਨ ਆਪਣਾ ਗਿਆਨ ਸਮਝਾਏਗਾ। ਸ਼ਬਦੀ ਧਾਰ ਚੋਟੀ ਚਾੜ੍ਹ ਕੇ ਸਚ ਖਜੂਰ, ਫਿਰ ਥੱਲੇ ਕਦੇ ਨਾ ਲਾਹੇਗਾ। ਗ਼ਰੀਬਾਂ ਨਿਮਾਣਿਆਂ ਕੋਝਿਆਂ ਕਮਲਿਆਂ ਦੀ ਆਸਾ ਕਰ ਪੂਰ, ਪੁਰੀਆਂ ਲੋਆਂ ਤੋਂ ਬਾਹਰ ਸਚਖੰਡ ਟਿਕਾਏਗਾ। ਇਹ ਸਾਹਿਬ ਨੇ ਖੇਲ ਕਰਨਾ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਏਗਾ। ਜਨ ਭਗਤਾਂ ਸਾਚੇ ਸੰਤਾਂ ਸਤਹ ਬੁਲੰਦੀ ਤੋਂ ਉਤੇ ਕਰੇ ਮਸ਼ਹੂਰ, ਇਸ਼ਾਰਿਆਂ ਨਾਲ ਵਿਸ਼ਨ ਬ੍ਰਹਮਾ ਸ਼ਿਵ ਵਖਾਏਗਾ। ਜਨ ਭਗਤਾਂ ਦਾ ਬਣੇ ਮਜ਼ਦੂਰ, ਚਾਕਰ ਚਾਕਰੀ ਪ੍ਰੇਮ ਵਾਲੀ ਜਣਾਏਗਾ। ਫੇਰ ਵੀ ਭਗਤਾਂ ਦਾ ਹੋਇਆ ਰਹੇ ਮਸ਼ਕੂਰ, ਸ਼ੁਕਰਾਨੇ ਵਿਚ ਗਾਨੇ ਭਗਤਾਂ ਹੱਥ ਬੰਨ੍ਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਘਰ ਇਕ ਵਖਾਏਗਾ। ਸਾਵਣ ਕਹੇ ਧਰਨੀ ਮੇਰਾ ਮੇਘ ਨਾ ਠੰਡਾ ਨਾ ਤੱਤਾ, ਸਤਿ ਸਚ ਜਣਾਈਆ। ਮੈਨੂੰ ਸਾਰੇ ਦੇਂਦੇ ਗਏ ਮੱਤਾ, ਬੁੱਧੀਵਾਨ ਬੁਧ ਨਾਲ ਦ੍ਰਿੜਾਈਆ। ਮੇਰੀ ਆਸ਼ਾ ਰਖ ਕੇ ਬੈਠੇ ਸਮੁੰਦ ਸਾਗਰ ਸੱਤਾ, ਸਤਿਵਾਦੀ ਧਿਆਨ ਲਗਾਈਆ। ਪਰ ਮੈਂ ਕੀ ਦੱਸਾਂ ਮੇਰਾ ਸਵਾਮੀ ਪੁਰਖ ਸਮਰਥਾ, ਹਰਿ ਕਰਤਾ ਧੁਰਦਰਗਾਹੀਆ। ਜੋ ਕਿਛ ਸੋ ਉਸ ਦੇ ਹੱਥਾ, ਹੁਕਮੇ ਵਿਚ ਹੁਕਮ ਵਰਤਾਈਆ। ਮੈਂ ਚਾਰੋਂ ਕੁੰਟ ਭੱਜਾ ਨੱਠਾ, ਚਲਾਂ ਵਾਹੋ ਦਾਹੀਆ। ਮੈਂ ਫਿਰਾਂ ਜਗਤ ਧਾਰ ਦਿਆਂ ਮੱਠਾਂ, ਮਸਾਣਾਂ ਪੰਧ ਮੁਕਾਈਆ। ਮੈਂ ਸੁਣਾਂ ਰਾਗ ਕੋਲੋਂ ਭੱਟਾ, ਗਵੱਈਆ ਕੰਨ ਵਾਲਾ ਬਣਾਈਆ। ਮੈਂ ਜਗਤ ਜਹਾਨ ਦੀ ਹੱਦ ਟੱਪਾ, ਟਾਪੂਆਂ ਤੋਂ ਬਾਹਰ ਵੇਖ ਵਖਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਖੇਲ ਵੇਖਿਆ ਨਾਲ ਅੱਖਾਂ, ਅਵਤਾਰ ਪੈਗ਼ੰਬਰ ਗੁਰੂ ਖੇਲ ਖਿਲਾਈਆ। ਮੈਨੂੰ ਯਾਦ ਆਉਂਦਾ ਜਿਸ ਵੇਲੇ ਗੋਬਿੰਦ ਜੈਕਾਰਾ ਬੋਲਿਆ ਫ਼ਤਹ, ਫ਼ਾਤਿਆ ਸਭ ਦਾ ਦਿਆਂ ਕਰਾਈਆ। ਮੇਰਾ ਮੇਘਲਾ ਨਾ ਠੰਡਾ ਨਾ ਤਤਾ, ਤਤਵ ਤਤ ਸਕੇ ਨਾ ਕਿਸੇ ਦਾ ਬਦਲਾਈਆ। ਨੀ ਮੈਂ ਤੈਨੂੰ ਛੋਟਾ ਜਿਹਾ ਦੱਸਦਾ ਪਤਾ, ਬਿਨਾ ਲੇਖਨੀ ਤੋਂ ਲੇਖ ਦਿਆਂ ਲਿਖਾਈਆ। ਉਸ ਦਾ ਹਿਸਾਬ ਨਾ ਐਜਨ ਨਾ ਤਥਾ, ਯਕੀਨ ਯਕੀਨ ਵਿਚੋਂ ਸਮਝਾਈਆ। ਨੀ ਜਿਸ ਦੀ ਚਾਰ ਜੁਗ ਸਾਰੇ ਗਾਉਂਦੇ ਆਏ ਗਾਥਾ, ਸਿਫ਼ਤਾਂ ਅੱਖਰਾਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਵਾਹੀਆ। ਧਰਨੀ ਕਹੇ ਸਾਵਣਾ ਉਹ ਵੇਖ ਨਾਰਦ ਆਉਂਦਾ ਭੱਜਾ, ਬੋਦੀ ਰਿਹਾ ਹਿਲਾਈਆ। ਨਾਲੇ ਹੱਥ ਉਠਾਏ ਸੱਜਾ, ਉਂਗਲਾਂ ਤਿੰਨ ਰਿਹਾ ਉਠਾਈਆ। ਕੂਕ ਪੁਕਾਰੇ ਧਰਨੀਏ ਮੈਨੂੰ ਦੱਸ ਦੇ ਪਵਿਤ੍ਰ ਜਗਹ, ਕਵਣ ਅਸਥਾਨ ਸੋਭਾ ਪਾਈਆ। ਜਿਥੇ ਲਾਲਚ ਹੋਏ ਕੋਇ ਨਾ ਲਬਾ, ਵਿਕਾਰ ਹੰਕਾਰ ਨਾ ਕੋਇ ਵਖਾਈਆ। ਦੀਨ ਮਜ਼੍ਹਬ ਜ਼ਾਤ ਪਾਤ ਤੋਂ ਵੱਖਰੀ ਹੋਵੇ ਸਤਾ, ਸ਼ਰਅ ਸ਼ਰੀਅਤ ਵਿਚ ਕੋਇ ਨਾ ਆਈਆ। ਜਿਨ੍ਹਾਂ ਦੇ ਅੰਤਰ ਇਕੋ ਹੋਵੇ ਸਦਾ, ਤਿਨ੍ਹਾਂ ਦੇ ਸਦਕੇ ਵਾਰੀ ਘੋਲ ਘੁਮਾਈਆ। ਜਿਥੇ ਹੋਵੇ ਕੋਇ ਨਾ ਦਗ਼ਾ, ਫ਼ਰੇਬ ਰੂਪ ਨਾ ਕੋਇ ਬਦਲਾਈਆ। ਧਰਨੀ ਕਹੇ ਨਾਰਦਾ ਮੈਂ ਕੀ ਜਾਣਾ ਆਪਣਾ ਅਗਾ, ਅਗੇ ਕਹਿ ਕੇ ਕੀ ਸੁਣਾਈਆ। ਮੇਰੀ ਦਰੋਹੀ ਦੁਹਾਈ ਅਗੇ ਓਸ ਰੱਬਾ, ਜਿਸ ਨੂੰ ਆਲਮੀਨ ਕਹੇ ਖ਼ੁਦਾਈਆ।

ਮੇਰਾ ਆਪਣਾ ਆਪ ਪਾਪਾਂ ਦੱਬਾ, ਭਾਰ ਸਕਾਂ ਨਾ ਮੂਲ ਉਠਾਈਆ। ਮੈਂ ਦੁਹੱਥੜ ਮਾਰਦੀ ਪੱਟਾਂ ਨਾਰਦਾ ਜੇ ਕਿਤੇ ਆ ਜਾਏ ਮੇਰਾ ਅੱਬਾ, ਮੈਂ ਰੋ ਰੋ ਕੇ ਦਿਆਂ ਸੁਣਾਈਆ। ਵੇ ਮੇਰਿਆ ਸਵਾਮੀਆਂ ਅੰਤਰਜਾਮੀਆਂ ਕਿਸੇ ਨੇ ਸੂਰ ਖਾ ਲਿਆ ਕਿਸੇ ਨੇ ਖਾ ਲਿਆ ਢੱਗਾ, ਤੇਰਾ ਪ੍ਰੇਮੀ ਰਹਿਣ ਕੋਇ ਨਾ ਪਾਈਆ। ਪਤਾ ਨਹੀਂ ਕੀ ਤੈਨੂੰ ਇਸ ਵਿਚ ਆਉਂਦਾ ਮਜ਼ਾ, ਮਜ਼ਾਕ ਤੇਰੀ ਖ਼ਲਕ ਖ਼ੁਦਾਈਆ। ਨਾਰਦ ਕਹੇ ਧਰਨੀ ਕੀ ਤੂੰ ਓਸ ਤੋਂ ਦਵਾਵੇਂਗੀ ਸਜ਼ਾ, ਚਾਰੋਂ ਕੁੰਟ ਪਏ ਦੁਹਾਈਆ। ਕੀ ਤੂੰ ਵੰਗਾਰੇਂਗੀ ਕਜ਼ਾ, ਲਾੜੀ ਮੌਤ ਨਾਲ ਮਿਲਾਈਆ। ਉਧਰੋਂ ਕਲਜੁਗ ਆ ਗਿਆ, ਨਾਰਦਾ ਆਹ ਵੇਖ ਲੈ ਮੇਰਾ ਨਿਸ਼ਾਨਾ ਗੱਡਾ, ਗਾਡ ਨੇ ਗਾਈਡ ਮੈਨੂੰ ਦਿਤਾ ਬਣਾਈਆ। ਮੈਂ ਝਗੜਾ ਪਾ ਕੇ ਮਾਟੀ ਚੰਮ ਹੱਡਾ, ਚੰਮ ਦ੍ਰਿਸ਼ਟੀ ਸਭ ਦੀ ਦਿਤੀ ਬਦਲਾਈਆ। ਉਹ ਵੇਖ ਸਭ ਦੇ ਵਾਸਤੇ ਪੁੱਟਿਆ ਖੱਡਾ, ਚੌਦਾਂ ਲੋਕ ਚੌਦਾਂ ਤਬਕ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਆਪਣਾ ਆਪ ਵਰਤਾਈਆ। ਨਾਰਦ ਕਹੇ ਕਲਜੁਗਾ ਸੋਹਣਿਆ ਨਾ ਮਾਰ ਐਡੀ ਸ਼ੇਖ਼ੀ, ਸ਼ੇਖ਼ ਮੁਸਾਇਕ ਮੁੱਲਾ ਵੇਖ ਧਿਆਨ ਲਗਾਈਆ। ਉਹ ਵੇਖ ਤੇਰੀ ਮਿਟਦੀ ਜਾਂਦੀ ਰੇਖੀ, ਰਿਖੀ ਮੁਨੀ ਸਾਰੇ ਰਹੇ ਕੁਰਲਾਈਆ। ਕਮਲਿਆ ਤੂੰ ਹੋਣ ਵਾਲਾ ਪ੍ਰਦੇਸੀ, ਧਰਨੀ ਧਰਤ ਧਵਲ ਉਤੋਂ ਆਪਣਾ ਪੰਧ ਮੁਕਾਈਆ। ਜਿਸ ਕਾਰਨ ਨਾਨਕ ਮੋਢੇ ਧਰੀ ਜਗਤ ਵਾਲੀ ਖੇਸੀ, ਖ਼ਾਲਸਾ ਗੋਬਿੰਦ ਗਿਆ ਪ੍ਰਗਟਾਈਆ। ਤੈਨੂੰ ਦੇਸ ਛਡਣਾ ਪਏ ਛੇਤੀ, ਛਤਰਧਾਰੀ ਤੇਰਾ ਛਤਰ ਰਹਿਣ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਰੂਪ ਅਵੱਲਾ ਕਰ ਕੇ ਆ ਗਿਆ ਭੇਖੀ, ਭੇਖ ਆਪਣਾ ਆਪ ਬਦਲਾਈਆ। ਜਿਸ ਨੇ ਤੇਰੀ ਜਾਣਨੀ ਬਦੀ ਨੇਕੀ, ਨਿੱਕਿਆਂ ਵੱਡਿਆਂ ਖੋਜ ਖੁਜਾਈਆ। ਮੈਂ ਉਸ ਦੀ ਰਖੀ ਟੇਕੀ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮੈਂ ਚਾਰ ਜੁਗ ਦਾ ਭੇਤੀ, ਭੇਵ ਅਭੇਦਾ ਦਿਆਂ ਜਣਾਈਆ। ਜਿਹੜਾ ਸਾਹਿਬ ਸੁਲਤਾਨਾ ਨੌਜਵਾਨਾ ਸ੍ਰੀ ਭਗਵਾਨਾ ਜੁਗ ਜੁਗ ਖੇਲੇ ਖੇਲ ਹਮੇਸ਼ੀ, ਹਮ ਸਾਜਣ ਇਕ ਅਖਵਾਈਆ। ਉਹ ਨਿਰਗੁਣ ਧਾਰ ਜੋਤ ਪ੍ਰਵੇਸ਼ੀ, ਪ੍ਰਵਿਸ਼ਟਾ ਪਹਿਲਾ ਸਾਵਣ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਰੰਗ ਇਕ ਰੰਗਾਈਆ। ਸਾਵਣ ਕਹੇ ਮੇਰਾ ਮਾਲਕ ਆਦਿ ਜੁਗਾਦੀ ਠੰਡਾ, ਸਾਂਤਕ ਸਤਿ ਵਰਤਾਈਆ। ਜੋ ਆਤਮ ਪਰਮਾਤਮ ਪਾਵੇ ਗੰਢਾ, ਜੁਗ ਵਿਛੜੇ ਜਗ ਮਿਲਾਈਆ। ਭਾਗ ਲਗਾ ਕੇ ਜੀਓ ਪਿੰਡਾ, ਬ੍ਰਹਿਮੰਡ ਖੰਡ ਹੋਏ ਸਹਾਈਆ। ਉਹ ਮਾਲਕ ਬਣ ਗੁਣੀ ਗਹਿੰਦਾ, ਗਹਿਰ ਗੰਭੀਰ ਗਵਰ ਦਏ ਗਵਾਹੀਆ। ਜਿਸ ਦਾ ਪ੍ਰੇਮ ਸਾਗਰ ਸਿੰਧਾ, ਬਿਨਾ ਲਹਿਰ ਲਹਿਰ ਟਕਰਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਜਨ ਭਗਤ ਬਣਾ ਕੇ ਧੁਰ ਦੀ ਬਿੰਦਾ, ਆਤਮ ਆਪਣੇ ਸੰਗ ਮਿਲਾਈਆ। ਬਜਰ ਕਪਾਟੀ ਤੋੜ ਕੇ ਜਿੰਦਾ, ਲੇਖਾ ਅੰਦਰੋਂ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਸਚ ਵਸਤ ਆਪ ਵਰਤਾਈਆ। ਸਚ ਵਸਤ ਵਰਤੇ ਪ੍ਰਭ ਆਪ, ਜੁਗ ਜੁਗ ਆਪਣੀ ਦਇਆ ਕਮਾਇੰਦਾ। ਜਨ ਭਗਤਾਂ ਕਰ ਵਡ ਪਰਤਾਪ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਆਪਣਾ ਸ਼ਬਦ ਜਣਾਇੰਦਾ। ਰਸਨਾ ਜਿਹਵਾ ਜਣਾ ਨਾ ਕੋਇ ਜਾਪ, ਅਜਪਾ ਜਾਪ ਵਿਚ ਸਮਾਇੰਦਾ। ਤ੍ਰੈਗੁਣ ਅੰਦਰੋਂ ਮੇਟ ਕੇ ਤਾਪ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਕੂੜੀ ਅਗਨ ਬੁਝਾਇੰਦਾ। ਏਥੇ ਓਥੇ ਦੋ ਜਹਾਨ ਬਣ ਕੇ ਬਾਪ, ਪਿਤਾ ਹਰਿਜਨ ਆਪਣੀ ਗੋਦ ਟਿਕਾਇੰਦਾ। ਦੀਨ ਦੁਨੀ ਦੀ ਮੇਟ ਅੰਧੇਰੀ ਰਾਤ, ਨਿਰਗੁਣ

ਨੂਰ ਸਾਚਾ ਚੰਦ ਚਮਕਾਇੰਦਾ। ਅੰਮ੍ਰਿਤ ਦੇ ਕੇ ਬੂੰਦ ਸਵਾਂਤ, ਤ੍ਰਿਸ਼ਨਾ ਤ੍ਰਿਖਾ ਕੂੜ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਇਕ ਪ੍ਰਗਟਾਇੰਦਾ। ਸਾਵਣ ਕਹੇ ਮੇਰੀ ਨਮੋ ਨਮੋ ਪ੍ਰਨਾਮ, ਪਰਮ ਪੁਰਖ ਸਰਨਾਈਆ। ਮੇਰਾ ਸਜਦਾ ਧੁਰ ਅਮਾਮ, ਕਦਮ ਬੋਸੀ ਸਰ ਝੁਕਾਈਆ। ਮੇਰਾ ਲਹਿਣਾ ਦੇਣਾ ਧੁਰ ਦੇ ਰਾਮ, ਕਾਹਨ ਅਗੰਮੜੇ ਮਿਲ ਕੇ ਵੱਜੇ ਵਧਾਈਆ। ਮੇਰਾ ਨਾਮ ਮੰਤਰ ਸਤਿਗੁਰ ਸ਼ਬਦ ਨਿਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਨੇਤਰ ਨੈਣ ਲੋਚਣ ਤੋਂ ਕਰਾਂ ਧਿਆਨ, ਬਿਨਾ ਅੱਖੀਆਂ ਅੱਖ ਮਿਲਾਈਆ। ਬਿਨਾ ਪੜ੍ਹਿਆਂ ਸੁਣਿਆਂ ਹੋਵੇ ਗਿਆਨ, ਬਿਨ ਜਿਹਵਾ ਵੱਜੇ ਵਧਾਈਆ। ਮੇਰਾ ਠਾਕਰ ਸਵਾਮੀ ਘਰ ਸਹਿਜੇ ਮਿਲੇ ਆਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਅੰਮ੍ਰਿਤ ਮੇਘ ਬਰਸੇ ਮਹਾਨ, ਬੂੰਦ ਸਵਾਂਤੀ ਅਗੰਮ ਟਪਕਾਈਆ। ਜਨ ਭਗਤਾਂ ਬਣਾ ਕੇ ਪੁਰਖ ਸੁਜਾਨ, ਪੁਰਖ ਪੁਰਖੋਤਮ ਦੇਵੇ ਮਾਣ ਵਡਿਆਈਆ। ਸਾਵਣ ਕਹੇ ਮੈਂ ਤਿਸ ਸਾਹਿਬ ਤੋਂ ਮੰਗਾਂ ਦਾਨ, ਜੋ ਦੇਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਸਤਿ ਸਾਚੇ ਆਪਣਾ ਸੰਗ ਬਣਾਈਆ। ਸਾਵਣ ਕਹੇ ਜਨ ਭਗਤੋ ਪੁਰਖ ਅਕਾਲ ਧੁਰ ਦਾ ਸੰਗੀ, ਸਗਲਾ ਸੰਗ ਬਣਾਈਆ। ਦੇਵੇ ਵਸਤ ਸਦਾ ਅਨਮੰਗੀ, ਅਨਮੁੱਲ ਅਤੁਲ ਝੋਲੀ ਆਪ ਭਰਾਈਆ। ਜਨ ਭਗਤਾਂ ਨਿਜ ਨੇਤਰ ਅੱਖ ਹੋਣ ਨਾ ਦੇਵੇ ਅੰਧੀ, ਦਿਬ ਨੇਤਰ ਆਪ ਖੁਲਾਈਆ। ਮਨਸਾ ਮਨ ਰਹੇ ਨਾ ਡੰਬੀ, ਪਖੰਡ ਕੂੜ ਰਹੇ ਨਾ ਰਾਈਆ। ਲੇਖਾ ਮੁਕਾਵੇ ਪ੍ਰਕਿਰਤੀ ਪੰਝੀ, ਪੰਜ ਦਸ ਵੱਜੇ ਵਧਾਈਆ। ਸਤਿਗੁਰ ਸ਼ਬਦ ਆਦਿ ਜੁਗਾਦੀ ਧੁਰ ਦਾ ਜੰਗੀ, ਸ਼ਬਦ ਖੰਡਾ ਹੱਥ ਚਮਕਾਈਆ। ਜਿਸ ਦੀ ਧਾਰ ਵਿਚ ਜੁਗ ਚੌਕੜੀ ਕੋਟਨ ਕੋਟ ਲੰਘੀ, ਪਾਂਧੀ ਆਪਣਾ ਪੰਧ ਗਏ ਮੁਕਾਈਆ। ਉਹ ਸਭ ਦੇ ਨਾਲ ਪੂਰੀ ਕਰੇ ਜੋ ਕੀਤੀ ਸੰਧੀ, ਸੰਧਿਆ ਪਹਿਲੀ ਸਾਵਣ ਨਾਲ ਮਿਲਾਈਆ। ਕਲਜੁਗ ਧਾਰ ਅੰਤਮ ਵੇਖੇ ਕੰਢਾ ਕੰਢੀ, ਘਾਟ ਪਤਣ ਫੋਲ ਫੁਲਾਈਆ। ਖੇਲੇ ਖੇਲ ਸੂਰਾ ਸਰਬੰਗੀ, ਜੋ ਸਰਬੰਗ ਇਸ਼ਾਰਾ ਗਿਆ ਜਣਾਈਆ। ਜਿਸ ਕਲਜੁਗ ਦੀ ਆਯੂ ਰਹਿਣ ਨਹੀਂ ਦੇਣੀ ਲੰਬੀ, ਲਮਹ ਲਮਹ ਦੇ ਵਖਾਈਆ। ਓਸੇ ਦਾ ਖੇਲ ਵੇਖ ਕੇ ਧਰਤੀ ਕੰਬੀ, ਧਵਲ ਹਲੂਣੇ ਰਹੀ ਪਾਈਆ। ਨੇਤਰ ਨੀਰ ਵਿਰੋਲੇ ਜਮਨਾ ਸੁਰਸਤੀ ਗੰਗੀ, ਗੰਗੋਤਰੀ ਨੀਰ ਵਹਾਈਆ। ਜਿਸ ਕੂੜੀ ਕਿਰਿਆ ਖੇਲ ਮਿਟਾਉਣੀ ਮਸੰਦੀ, ਮਸਲੇ ਸਭ ਦੇ ਹੱਲ ਕਰਾਈਆ। ਉਹ ਦੀਨਾਂ ਦੀ ਰਹਿਣ ਨਾ ਦੇਵੇ ਕੋਇ ਪਾਬੰਦੀ, ਸ਼ਰਅ ਜ਼ੰਜੀਰ ਦਏ ਕਟਾਈਆ। ਭੇਵ ਖੁਲਾ ਕੇ ਜੇਰਜ ਅੰਡੀ, ਉਤਭੁਜ ਸੇਤਜ ਕਰੇ ਸ਼ਨਵਾਈਆ। ਨਵ ਸੱਤ ਰਹਿਣ ਨਾ ਦੇਵੇ ਕੋਈ ਪਖੰਡੀ, ਭੇਖਾਧਾਰੀ ਭੇਖ ਨਾ ਕੋਇ ਬਦਲਾਈਆ। ਜਨ ਭਗਤਾਂ ਆਤਮ ਹੋਵੇ ਕੋਇ ਨਾ ਰੰਡੀ, ਸਤਿਗੁਰ ਸ਼ਬਦ ਕੰਤ ਹੰਢਾਈਆ। ਨਾਤਾ ਤੋੜ ਕੂੜ ਵਰਭੰਡੀ, ਬ੍ਰਹਿਮੰਡ ਪੰਧ ਦਏ ਮੁਕਾਈਆ। ਸਾਚਾ ਮਾਰਗ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਡੰਡੀ, ਡੰਡੇ ਪੌੜੇ ਅਗੰਮ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਘਰ ਸਚ ਦਾ ਮਾਲਕ ਇਕ ਅਖਵਾਈਆ। ਸਾਵਣ ਕਹੇ ਭਗਤੋ ਮੇਰੇ ਅੰਤਰ ਇਕੋ ਖ਼ਾਹਿਸ਼, ਸਚ ਸਚ ਸੁਣਾਈਆ। ਸਚ ਮੰਡਲ ਦੀ ਘਰ ਆਪਣੇ ਵੇਖੋ ਰਾਸ, ਗੋਪੀ ਕਾਹਨ ਅੰਤਰ ਨਜ਼ਰੀ ਆਈਆ। ਆਤਮ ਪਰਮਾਤਮ ਵਸੇ ਪਾਸ, ਕਰਵਟ ਵਿਚ ਪਾਸਾ ਨਾ ਕਦੇ ਬਦਲਾਈਆ। ਬਿਨਾ ਨੈਣਾਂ ਤੋਂ ਮਾਰੋ ਝਾਤ, ਨਿਜ ਨੇਤਰ ਅੱਖ ਉਠਾਈਆ। ਉਹ ਤੁਹਾਡਾ ਸੱਜਣ ਮੀਤ ਆਦਿ ਜੁਗਾਦੀ

ਸਾਕ, ਸੈਣ ਇਕ ਹੋ ਆਈਆ। ਤੁਹਾਡਾ ਤਨ ਵਜੂਦ ਮਾਟੀ ਖ਼ਾਕ ਕਰ ਕੇ ਪਾਕ, ਪਤਤ ਪੁਨੀਤ ਦਏ ਬਣਾਈਆ। ਓਹ ਜੋਤੀ ਜਾਤਾ ਪੁਰਖ ਬਿਧਾਤਾ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੇ ਪਿਛੇ ਤੁਸਾਂ ਅੱਜ ਦੀ ਕਟੀ ਰਾਤ, ਭਿੰਨੜੀ ਰੈਣ ਦਏ ਵਡਿਆਈਆ। ਗੁਰਮੁਖ ਗੁਰਸਿਖ ਸੰਤ ਸੁਹੇਲੇ ਹਰਿਜਨ ਬਣ ਗਏ ਪਾਰਜਾਤ, ਜ਼ਾਤ ਤੋਂ ਪਰੇ ਪ੍ਰਭ ਦੀ ਯਾਦ ਵਿਚ ਸਮਾਈਆ। ਜਿਥੇ ਜਗਤ ਤ੍ਰਿਸ਼ਨਾ ਕੂੜੀ ਕਿਰਿਆ ਕਾਮ ਵਾਸ਼ਨਾ ਨਹੀਂ ਕਮਜਾਤ, ਕੁਲਖਣੀ ਨਜ਼ਰ ਕੋਇ ਨਾ ਆਈਆ। ਉਥੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਪੜ੍ਹਨੀ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਰਾਤੀ ਸੁੱਤਿਆਂ ਦਿਨੇ ਜਾਗਦਿਆਂ ਪ੍ਰਭੂ ਮਿਲੇਗਾ ਆਪ, ਸਨਮੁਖ ਆਪਣਾ ਦਰਸ ਦਿਖਾਈਆ। ਨਾ ਪੁੰਨ ਵੇਖੇ ਨਾ ਪਾਪ, ਪਤਤ ਪਾਪੀਆਂ ਫੜ ਬਾਹੋਂ ਦਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਆਪ ਸੁਹਾਈਆ। ਧਰਨੀ ਕਹੇ ਸਾਵਣ ਦੋਵੇਂ ਟੇਕੀਏ ਮੱਥਾ, ਬਿਨ ਮਸਤਕ ਸੀਸ ਨਿਵਾਈਆ। ਨਾਲੇ ਕਹੀਏ ਖ਼ੁਸ਼ੀ ਨਾਲ ਪੁਰਖ ਸਮਰਥਾ, ਸਮਰਥ ਤੇਰੀ ਬੇਪਰਵਾਹੀਆ। ਪਿਛੇ ਤੇਰੀ ਬੜੀ ਸੁਣ ਲਈ ਕਥਾ, ਗੁਰ ਅਵਤਾਰ ਪੈਗ਼ੰਬਰ ਗਏ ਸੁਣਾਈਆ। ਤੇਰਾ ਖੇਲ ਯਥਾਰਥ ਯਥਾ, ਯਦੀ ਆਪਣਾ ਰੂਪ ਬਦਲਾਈਆ। ਦੀਨ ਦੁਨੀ ਦੀ ਉਲਟੀ ਗੇੜ ਦੇ ਲੱਠਾ, ਲਾਠੀ ਹੁਕਮ ਵਾਲੀ ਉਠਾਈਆ। ਦੀਨਾਂ ਮਜ਼੍ਹਬਾਂ ਦਾ ਲਹਿਣਾ ਮੁਕਾ ਦੇ ਇਕੱਠਾ, ਅਵਤਾਰ ਪੈਗ਼ੰਬਰ ਗੁਰੂ ਇਕੋ ਰੰਗ ਰੰਗਾਈਆ। ਚਾਰੋਂ ਕੁੰਟ ਕਲਜੁਗ ਕੂੜੀ ਕਿਰਿਆ ਦਾ ਤਪਦਾ ਵੇਖ ਲੈ ਭੱਠਾ, ਭਠਿਆਲਾ ਹੋ ਕੇ ਕਲਜੁਗ ਅਗਨੀ ਡਾਹੀਆ। ਨਿਗਾਹ ਮਾਰ ਲੈ ਸ਼ਿਵਦਵਾਲੇ ਮੰਦਰ ਮੱਠਾ, ਬਿਨ ਨੈਣਾਂ ਨੈਣ ਤਕਾਈਆ। ਤੇਰੇ ਨਾਮ ਦਾ (ਪਿਆ ਰੱਟਾ), ਕਲਮਾ ਕਲਮੇ ਨਾਲ ਕਰੇ ਲੜਾਈਆ। ਧਰਨੀ ਕਹੇ ਮੈਂ ਰੋਵਾਂ ਦੁਹੱਥੜ ਮਾਰ ਕੇ ਪੱਟਾ, ਪਟਨੇ ਵਾਲਿਆ ਤੈਨੂੰ ਦਿਆਂ ਸੁਣਾਈਆ। ਭਾਵੇਂ ਤੇਰਾ ਰੂਪ ਹੋਵੇ ਕੇਸਾਧਾਰੀ ਜਟਾ, ਜੱਟਾ ਤੈਨੂੰ ਦਿਆਂ ਸੁਣਾਈਆ। ਤੇਰੇ ਬਿਨਾ ਮੇਰਾ ਖੇੜਾ ਕਦੇ ਨਾ ਵਸਾ, ਵਾਸਤਾ ਤੇਰੇ ਅਗੇ ਪਾਈਆ। ਜੇ ਤੂੰ ਸੰਬਲ ਆਇਆ ਨੱਸਾ, ਨਾਸਤਕ ਵੇਖ ਖ਼ਲਕ ਖ਼ੁਦਾਈਆ। ਤੇਰੀ ਰੈਣ ਰਹੇ ਨਾ ਅੰਧੇਰੀ ਮੱਸਾ, ਚੰਦ ਦੇ ਚਾਂਨਣੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੈਂ ਪਿੱਟਦੀ, ਦਰ ਤੇਰੇ ਕਰਾਂ ਪੁਕਾਰ। ਪੂਜਾ ਮੁਕਾ ਦੇ ਪੱਥਰ ਇੱਟ ਦੀ, ਮੇਰੇ ਸਾਂਝੇ ਪਰਵਰਦਿਗਾਰ। ਤੇਰੇ ਚਰਨਾਂ ਦੇ ਵਿਚ ਲਿਟਦੀ, ਮਸਤਕ ਧੂੜੀ ਲਾਵਾਂ ਛਾਰ। ਮੇਰੀ ਦੁਹਾਈ ਤੇਰੇ ਨਾਮ ਕਲਮੇ ਉਤੇ ਸੁਰਤੀ ਕਿਸੇ ਨਾ ਟਿਕਦੀ, ਟਿੱਕਿਆਂ ਵਾਲੇ ਪੰਡਤ ਰੋਵਣ ਮਾਰਨ ਧਾਹਾਂ ਮਾਰ। ਤੇਰੀ ਬਾਣੀ ਅੱਖਰਾਂ ਵਾਲੀ ਟਕਿਆਂ ਉਤੇ ਵਿਕਦੀ, ਮੇਰੇ ਸਤਿਗੁਰ ਸਿਰਜਨਹਾਰ। ਮੈਂ ਵਣਜਾਰੀ ਤੇਰੇ ਨਾਮ ਦੀ ਇਕੋ ਚਿਟ ਦੀ, ਚਿੱਟੇ ਅਸਵ ਵਾਲਿਆ ਤੂੰ ਆ ਜਾ ਹੋ ਕੇ ਸ਼ਾਹ ਅਸਵਾਰ। ਮੇਰੀ ਆਸ਼ਾ ਪੂਰੀ ਹੋ ਜਾਏ ਸਿਕ ਦੀ, ਮੇਰੀ ਤ੍ਰਿਸ਼ਨਾ ਦੇ ਨਿਵਾਰ। ਗੋਬਿੰਦਾ ਤੇਰੀ ਤੇਗ਼ ਦੀ ਧਾਰ ਜੋ ਮਾਛੂਵਾੜੇ ਆਪਣੇ ਸੀਨੇ ਉਤੇ ਸੀ ਲਿਖਦੀ, ਉਹ ਅੱਖਰ ਦੇ ਵਖਾਲ। ਕਿਹੜੀ ਧਾਰ ਹੋਣੀ ਮੇਰੇ ਸਿੱਖ ਦੀ, ਜਿਨ੍ਹਾਂ ਸਿੱਖਾਂ ਦੇ ਅੰਦਰ ਮੇਰਾ ਚਮਕੇ ਨੂਰ ਜਮਾਲ। ਧਰਨੀ ਕਹੇ ਮੇਰੇ ਸਵਾਮੀਆਂ ਮੈਂ ਫੇਰ ਤੇਰੇ ਅਗੇ ਪਿੱਟਦੀ, ਤੂੰ ਆ ਕੇ ਸੁਰਤ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਹੋ ਸਹਾਰ। ਧਰਨੀ ਕਹੇ ਚੜ੍ਹ ਜਾ ਆਪਣੇ ਰਾਕ, ਦੋ ਜਹਾਨਾਂ ਪੰਧ ਮੁਕਾਈਆ। ਮੈਂ ਚੌਦਾਂ ਲੋਕਾਂ ਦਾ ਖੋਲ ਕੇ ਤਾਕ, ਚੌਦਾਂ ਤਬਕਾਂ

ਦਾ ਕੁੰਡਾ ਦਿਆਂ ਖੁਲਾਈਆ। ਮੇਰੇ ਸੀਨੇ ਉਤੇ ਲਿਖਿਆ ਅਵਤਰ ਪੈਗ਼ੰਬਰਾਂ ਗੁਰੂਆਂ ਦਾ ਭਵਿਖਤ ਵਾਕ, ਜਿਸ ਦੀ ਰੇਖਾ ਸਕਿਆ ਨਾ ਕੋਇ ਮਿਟਾਈਆ। ਤੁਧ ਬਿਨ ਕਲਜੁਗ ਦੀ ਮੇਟੇ ਕੋਇ ਨਾ ਵਾਟ, ਪੰਧ ਸਕੇ ਨਾ ਕੋਇ ਚੁਕਾਈਆ। ਤੂੰ ਆ ਜਾ ਆਪਣੇ ਪਤਣ ਤੇ ਗੋਬਿੰਦ ਵਾਲੇ ਘਾਟ, ਜਿਸ ਦਾ ਕਿਨਾਰਾ ਸਮਝ ਕੋਇ ਨਾ ਪਾਈਆ। ਤੇਰਾ ਨੂਰ ਜੋਤ ਹੋਵੇ ਤੇ ਦੋ ਜਹਾਨਾਂ ਚਮਕੇ ਲਾਟ, ਸਤਿਗੁਰ ਸ਼ਬਦ ਤੇਰੀ ਕਰੇ ਸ਼ਨਵਾਈਆ। ਤੇਰਾ ਸੰਬਲ ਤੇ ਪੂਰਨ ਦੀ ਸੇਜਾ ਹੋਵੇ ਖਾਟ, ਖਟੀਆ ਅਵਰ ਨਾ ਕੋਇ ਰਖਾਈਆ। ਉਹ ਸੋਹਣਿਆਂ ਸੱਜਣਾ ਮਿਤਰਾ ਜਿਥੇ ਤੇਰਾ ਵਸੇਰਾ ਅੱਜ ਦੀ ਰਾਤ, ਰਾਤੀ ਸੁੱਤਿਆਂ ਲੈਣਾ ਮਿਲਾਈਆ। ਕਿਸ ਨੂੰ ਦਰਸ਼ਨ ਦੇਣਾ ਸਾਖਿਆਤ, ਸਨਮੁਖ ਸੋਭਾ ਪਾਈਆ। ਮੁਹੰਮਦ ਈਸਾ ਮੂਸਾ ਵਾਲਿਆਂ ਨੂੰ ਦੇ ਦਾਤ, ਆਪਣਾ ਆਪ ਦੇਣਾ ਸਮਝਾਈਆ। ਇਹ ਸੰਮਤ ਨੌ ਮੈਂ ਦੱਸਾਂ ਬਾਤ, ਪੁੱਤਰਾਂ ਮਾਵਾਂ ਨਾਤਾ ਰਹਿਣ ਨਾ ਪਾਈਆ। ਮਾਇਆ ਮਮਤਾ ਲਾ ਦੇ ਆਗ, ਕੰਤ ਸੁਹਾਗ ਨਾਰ ਨਾ ਕੋਇ ਹੰਢਾਈਆ। ਸਾਚਿਆਂ ਭਗਤਾਂ ਨੂੰ ਮਾਰ ਲੈ ਆਵਾਜ਼, ਅੰਦਰ ਵੜ ਕੇ ਖੋਲ ਦੇ ਰਾਜ਼, ਆਪਣਾ ਪਰਦਾ ਆਪ ਚੁਕਾਈਆ। ਤਾਜਾਂ ਵਾਲਿਆਂ ਬਖ਼ਸ਼ ਦੇ ਤਾਜ, ਧਰਮ ਧਾਰ ਪ੍ਰਗਟਾਈਆ। ਜੇ ਤੂੰ ਆ ਗਿਆ ਦੇਸ ਮਾਝ, ਮਜਲਸ ਭਗਤਾਂ ਨਾਲ ਰਖਾਈਆ। ਕਲਜੁਗ ਦਾ ਕੂੜ ਡੋਬ ਜਹਾਜ਼, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਦਾ ਮਾਰਗ ਦੱਸ ਦੇ ਸਾਚ, ਸਚ ਤੇਰੀ ਵਡਿਆਈਆ। ਮੇਰੇ ਉਤੋਂ ਅਗਨੀ ਮਿਟਾ ਦੇ ਆਂਚ, ਸਾਂਤਕ ਸਤਿ ਦੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ੁਸ਼ੀ ਬਣਾਈਆ। ਧਰਨੀ ਕਹੇ ਕਲਜੁਗ ਕੂੜ ਮੇਟ ਦੇ ਲੋਕਮਾਤ, ਮਿਹਰਵਾਨ ਦਇਆ ਕਮਾਈਆ। ਤੂੰ ਸਾਹਿਬ ਕਮਲਾਪਾਤ, ਪਤਿਪਰਮੇਸ਼ਵਰ ਤੇਰੀ ਬੇਪ੍ਰਵਾਹੀਆ। ਅੰਧੇਰਾ ਅੰਧ ਰਹੇ ਨਾ ਰਾਤ, ਰੁਤੜੀ ਆਪਣੀ ਦੇਣੀ ਮਹਿਕਾਈਆ। ਜਿਹੜੀ ਅਵਤਾਰ ਪੈਗ਼ੰਬਰਾਂ ਭਵਿਖ ਆਖੀ ਬਾਤ, ਆਖ਼ਰ ਲੇਖੇ ਲੈ ਲਗਾਈਆ। ਮੈਂ ਨਿਮਾਣੀ ਜੋੜਦੀ ਹਾਥ, ਨਿਵ ਨਿਵ ਸੀਸ ਝੁਕਾਈਆ। ਸਤਿ ਧਰਮ ਦੀ ਬਖ਼ਸ਼ ਦਾਤ, ਸਤਿ ਸਚ ਮੇਰੇ ਉਤੇ ਵਰਤਾਈਆ। ਸਤਿਜੁਗ ਤ੍ਰੇਤਾ ਦੁਆਪਰ ਤੇਰੀ ਰਖੀ ਝਾਕ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੇਰਾ ਭਾਗ ਕਰਦੇ ਉਘਾ, ਕਲਜੁਗ ਕੂੜਿਆਂ ਕੂੜ ਮਿਟਾਈਆ। ਕੀ ਆਸ਼ਾ ਰਖ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਮੈਂ ਨੇਤਰ ਰੋਵਾਂ ਬਸੁਧਾ, ਮੈਨੂੰ ਸੁਧ ਰਹੀ ਨਾ ਰਾਈਆ। ਮੇਰਾ ਸਾਹ ਵੇਖ ਲੈ ਉਭਾ, ਹੌਕਿਆਂ ਦਿਆਂ ਸੁਣਾਈਆ। ਮੈਨੂੰ ਪੈਗ਼ੰਬਰਾਂ ਦਾ ਸ਼ਰਅ ਵਾਲਾ ਦਿਸਦਾ ਦੁੰਬਾ, ਜਿਸ ਦੀ ਦੋਹਰੀ ਖੱਲ ਲੁਹਾਈਆ। ਮੈਨੂੰ ਪੰਡਤਾਂ ਦਾ ਦਿਸਦਾ ਕੁੰਭਾ, ਜਿਸ ਵਿਚ ਗੰਗਾ ਜਲ ਭਰਾਈਆ। ਪਰ ਤੇਰਾ ਸਾਗਰ ਸਤਿਗੁਰੂ ਬੜਾ ਡੂੰਘਾ, ਮਾਣਕ ਮੋਤੀ ਫੜਨ ਕੋਇ ਨਾ ਜਾਈਆ। ਉਹ ਵੇਲਾ ਯਾਦ ਕਰ ਲੈ ਜਿਸ ਵੇਲੇ ਤੇਗ਼ ਬਹਾਦਰ ਨੂੰ ਮਿਲਿਆ ਅੰਦਰ ਖੋਲ ਕੇ ਕੁੰਡਾ, ਕੁੰਡੀ ਖਿੜਕੀ ਪਰਦੇ ਦਿਤੇ ਉਠਾਈਆ। ਆਪਣਾ ਰੂਪ ਦਰਸਾਇਆ ਗੁੰਡਾ, ਸ਼ਸਤਰਧਾਰੀ ਆਪਣਾ ਆਪ ਬਣਾਈਆ। ਨਾਲੇ ਮਸਤਕ ਉਂਗਲੀ ਮਾਰੀ ਤੇਰੇ ਘਰ ਘੱਲਾਂਗਾ ਗੋਬਿੰਦ ਮੁੰਡਾ, ਦੁਸ਼ਟ ਦਮਨ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖਲ੍ਹਾਈਆ। ਧਰਨੀ ਕਹੇ ਮੈਨੂੰ ਪੈਂਦੀਆਂ ਰਹੀਆਂ ਹਾਕਾਂ, ਹੁਕਮ ਧੁਰ ਦਾ ਇਕ ਸੁਣਾਈਆ। ਤੇਰਾ ਪਰਦਾ ਖੋਲ ਕੇ ਤਾਕਾ, ਤਕਵੇ ਵਾਲੀਏ ਤੈਨੂੰ ਦਿਆਂ ਜਣਾਈਆ। ਤੇਰੇ ਉਤੇ ਮੇਰਾ ਆਉਣਾ ਗੋਬਿੰਦ ਇਕੋ ਕਾਕਾ, ਜਿਸ ਨੂੰ ਜਨਮੇ ਕੋਇ

ਨਾ ਮਾਈਆ। ਓਹਨੂੰ ਚੁੱਕੇ ਕੋਇ ਨਾ ਢਾਕਾ, ਮੁਖ ਸੀਰ ਨਾ ਕੋਇ ਰਖਾਈਆ। ਉਹਨੂੰ ਚੜ੍ਹੇ ਕੋਇ ਨਾ ਤਾਪਾ, ਅਗਨੀ ਤਤ ਨਾ ਕੋਇ ਜਲਾਈਆ। ਜਿਸ ਦਾ ਅੰਤ ਕਰੇ ਨਾ ਕੋਇ ਸਿਆਪਾ, ਮੜ੍ਹੀ ਗੋਰ ਨਾ ਕੋਇ ਦਬਾਈਆ। ਉਸ ਨੂੰ ਜੰਮਣ ਵਾਲੀ ਮਾਈ ਓਹੋ ਸਤਿਗੁਰ ਹੋਵੇ ਸਾਥਾ, ਸਗਲਾ ਸੰਗ ਬਣਾਈਆ। ਆਪਣੀ ਆਪੇ ਗਾਵੇ ਗਾਥਾ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਸਹਾਰਾ ਦੇਵੇ ਨਾਥ ਅਨਾਥਾਂ, ਗ਼ਰੀਬ ਨਿਮਾਣਿਆਂ ਸਿਰ ਹੱਥ ਟਿਕਾਈਆ। ਧਰਨੀਏ ਤੇਰਾ ਪੂਰਾ ਕਰੇ ਘਾਟਾ, ਲਹਿਣਾ ਤੇਰੀ ਝੋਲੀ ਪਾਈਆ। ਆਪਣੀ ਮਾਰ ਕੇ ਵਾਟਾ, ਬਿਨ ਕਦਮਾਂ ਕਦਮ ਉਠਾਈਆ। ਉਹਦਾ ਵੇਖਣਾ ਖੇਲ ਤਮਾਸ਼ਾ, ਕੀ ਆਪਣੀ ਕਾਰ ਭੁਗਤਾਈਆ। ਉਸ ਗੋਪੀਆਂ ਵਾਲੀਆਂ ਪਾਉਣੀਆਂ ਨਹੀਂ ਰਾਸਾ, ਬਨਵਾਸੀ ਹੋ ਕੇ ਸੀਤਾ ਜੰਗਲਾਂ ਵਿਚ ਨਾ ਕੋਇ ਭਵਾਈਆ। ਉਸ ਪੈਗ਼ੰਬਰਾਂ ਵਾਲੀਆਂ ਝਾਕਣੀਆਂ ਨਹੀਂ ਕੋਈ ਝਾਕਾ, ਇਸ਼ਾਰੇ ਨੂਰ ਨੂਰ ਨਾਲ ਰਖਾਈਆ। ਉਹ ਆਵੇ ਪੁਰਖ ਸਮਰਾਥਾ, ਸਮਰਥ ਪੁਰਖ ਧੁਰ ਦਾ ਮਾਹੀਆ। ਧਰਨੀਏ ਤੇਰਾ ਸਗਲ ਵਸੂਰਾ ਜਾਏ ਲਾਥਾ, ਦੁੱਖ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਸਾਹਿਬ ਸਵਾਮੀ ਦਇਆ ਕਮਾਏਗਾ। ਮਿਹਰਵਾਨ ਨਜ਼ਰ ਉਠਾਏਗਾ। ਕਲਜੁਗ ਕੂੜੀ ਕਿਰਿਆ ਗ਼ਦਰ ਮਿਟਾਏਗਾ। ਜਨ ਭਗਤਾਂ ਪੂਰੀ ਸਧਰ ਕਰਾਏਗਾ। ਧੁਨ ਮਧੁਰ ਨਾਮ ਜਣਾਏਗਾ। ਊਚਾਂ ਨੀਚਾਂ ਕਰ ਕੇ ਪੱਧਰ, ਪਦ ਇਕੋ ਇਕ ਵਖਾਏਗਾ। ਲਹਿਣਾ ਚੁਕਾ ਕੇ ਮਗਰ ਅਗਰ, ਚੂੰਕਿ ਚੁਨਾਂਚਿ ਡੇਰਾ ਢਾਹੇਗਾ। ਇਕੋ ਕਰ ਕੇ ਕਲਮਾ ਨਾਮ ਉਜਾਗਰ, ਢੋਲਾ ਗੀਤ ਇਕ ਸੁਣਾਏਗਾ। ਮਾਨਸ ਜ਼ਾਤੀ ਸਾਰਾ ਇਕੱਠਾ ਕਰ ਕੇ ਆਤਮ ਪਰਮਾਤਮ ਟੱਬਰ, ਦੀਨ ਦੁਨੀ ਦੀ ਵੰਡ ਮੁਕਾਏਗਾ। ਇਹ ਜ਼ਰੂਰ ਸਭ ਦੇਸਾਂ ਨੂੰ ਚਲੀ ਜਾਏਗੀ ਖ਼ਬਰ, ਬੇਖ਼ਬਰਾਂ ਆਪ ਉਠਾਏਗਾ। ਸਤਿਗੁਰ ਸ਼ਬਦ ਆ ਗਿਆ ਸ਼ੇਰ ਬੱਬਰ, ਭਬਕ ਨਾਮ ਵਾਲੀ ਲਗਾਏਗਾ। ਪੈਗ਼ੰਬਰਾਂ ਦੇ ਢੋਲੇ ਮਕਬਰੇ ਤੇ ਅੰਦਰੋਂ ਵੇਖੇ ਕਬਰ, ਕਾਅਬਿਆਂ ਆਪਣਾ ਹੁਕਮ ਵਰਤਾਏਗਾ। ਸ਼ਬਦੀ ਧਾਰ ਸ਼ਬਦ ਸਰੂਪ ਜਬਰ, ਜਾਬਰ ਜਬਰਦਸਤੀ ਵਿਚ ਹੱਥ ਕਿਸੇ ਨਾ ਆਏਗਾ। ਆਪਣੇ ਹੱਥ ਵਿਚ ਰਖ ਕੇ ਅਦਲ, ਇਨਸਾਫ਼ ਇਕੋ ਇਕ ਕਰਾਏਗਾ। ਝਗੜਾ ਮੇਟ ਕੇ ਮਕਤੂਲ ਕਤਲ, ਕਾਤਲ ਮਕਤੂਲ ਦੋਹਾਂ ਦਾ ਖੇਲ ਵਖਾਏਗਾ। ਦਰ ਸੁਹਾ ਕੇ ਇਕ ਬੈਤਲ ਮੁਕੱਦਸ, ਮੁਕੱਦਰ ਸਭ ਦੇ ਫੋਲ ਫੁਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਏਗਾ। ਸਾਵਣ ਕਹੇ ਪ੍ਰਭੂ ਮੇਰੀ ਤੇਰੇ ਚਰਨ ਡੰਡਾਵਤ, ਦੂਸਰ ਸੀਸ ਨਾ ਕਦੇ ਨਿਵਾਈਆ। ਮੈਨੂੰ ਖ਼ੁਸ਼ੀ ਤੇਰੀ ਵੇਖ ਕੇ ਆਮਦ, ਖ਼ੁਸ਼ਾਮੰਦ ਵਿਚ ਤੇਰੀ ਸੇਵ ਕਮਾਈਆ। ਮਿਹਰਵਾਨਾ ਮਿਹਰਵਾਨਾ ਮਿਹਰਵਾਨਾ ਧਰਤੀ ਉਤੋਂ ਕਲਜੁਗ ਕੂੜੀ ਮੇਟ ਬਗ਼ਾਵਤ, ਬਗ਼ਲਗੀਰ ਕਰ ਲੋਕਾਈਆ। ਇਕੋ ਨਾਮ ਦੀ ਦੇ ਸਖ਼ਾਵਤ, ਸੁਖ਼ਨ ਸਭ ਦੇ ਪੂਰ ਕਰ ਵਖਾਈਆ। ਤੇਰਾ ਪ੍ਰੇਮ ਹੋਵੇ ਨਿਆਮਤ, ਕਾਇਆ ਅੰਤਰ ਦੇਣੀ ਵਰਤਾਈਆ। ਤੂੰ ਮਾਲਕ ਇਕੋ ਸਹੀ ਸਲਾਮਤ, ਦੂਜਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਤੇਰੀ ਬਨਾਵਟ, ਦੀਨ ਮਜ਼੍ਹਬ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਤੇਰੀ ਅਮਾਨਤ ਸਹੀ ਸਲਾਮਤ, ਤੇਰੀ ਚੋਲੀ ਨਜ਼ਰੀ ਆਈਆ।

੨ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਸ਼ਹਿਰ ਗੰਗਾ ਨਗਰ ਰਾਜਸਥਾਨ ਜਸਮੇਰ ਸਿੰਘ ਦੇ ਗ੍ਰਹਿ

ਧਰਨੀ ਕਹੇ ਸੁਣ ਅਵਤਾਰ ਪੈਗ਼ੰਬਰ ਗੁਰ ਗੁਰਦੇਵ ਅਗੰਮੀ ਬੱਚੇ, ਬਿਨਾ ਤਨ ਵਜੂਦ ਤਨ ਮਾਟੀ ਖ਼ਾਕ ਦਿਆਂ ਜਣਾਈਆ। ਆਪਣੇ ਵਾਇਦੇ ਕੌਲ ਇਕਰਾਰ ਤੱਕੋ ਪੱਕੇ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਕੀ ਦ੍ਰਿੜਾਈਆ। ਦੀਨ ਮਜ਼੍ਹਬ ਦਰ ਦਰਵੇਸ਼ ਵੇਖੋ ਭਾਂਡੇ ਕੱਚੇ, ਕੰਚਨ ਗੜ੍ਹ ਨਜ਼ਰ ਕੋਇ ਨਾ ਆਈਆ। ਧੁਰ ਨਾਮ ਕਲਮਾ ਲੂੰ ਲੂੰ ਵਿਚ ਕਿਸੇ ਨਾ ਰਚੇ, ਰਚਨਾ ਪ੍ਰਭ ਦੀ ਸਮਝ ਕੋਇ ਨਾ ਪਾਈਆ। ਸਦੀ ਚੌਧਵੀਂ ਜਗਤ ਜਗਿਆਸੂ ਅਗਨੀ ਤਤ ਵਿਚ ਮੱਚੇ, ਬਿਨਾ ਮਾਚਸ ਕੂੜ ਕੁੜਿਆਰ ਰਿਹਾ ਜਲਾਈਆ। ਸਚ ਮੁਹੱਬਤ ਮਹਿਬੂਬ ਮੂਲ ਨਾ ਰੱਤੇ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਬਣਾਈਆ। ਪੈਗ਼ੰਬਰੋ ਨਿਗਾਹ ਮਾਰ ਲਓ ਮਦੀਨੇ ਮੱਕੇ, ਮਕਬਰਿਆਂ ਤੋਂ ਬਾਹਰ ਅੱਖ ਉਠਾਈਆ। ਬੀਸ ਬੀਸਾ ਹਰਿ ਜਗਦੀਸ਼ਾ ਵੇਖੇ ਫਲ ਸਭ ਦੇ ਪੱਕੇ, ਪੱਤ ਟਹਿਣੀਆਂ ਧਿਆਨ ਲਗਾਈਆ। ਜੋ ਹੁਕਮ ਸੰਦੇਸ ਫ਼ਰਮਾਨ ਦਿਸੇ ਦੀਗਰੇ ਬਾਦ ਯਕੇ, ਵਾਹਿਦ ਦਾ ਵਾਹਿਦ ਹੁਕਮ ਸੁਣਾਈਆ। ਉਹ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਲੇਖਾ ਮੰਗੇ ਪੁਰਖ ਸਮਰਥੇ, ਹਰਿ ਕਰਤਾ ਧੁਰਦਰਗਾਹੀਆ। ਸਚਖੰਡ ਦਵਾਰ ਦਰਗਾਹ ਸਾਚੀ ਮੁਕਾਮੇ ਹਕ ਹਕ ਵਿਚ ਹੋਣਾ ਇਕੱਠੇ, ਬਿਨਾ ਤਤਵ ਤਤ ਨਜ਼ਰੀ ਆਈਆ। ਜਗਤ ਜਗਿਆਸੂ ਦੀ ਧਾਰ ਖੋਲਣੀ ਗੱਠੇ, ਗਠੜੀ ਆਪਣੀ ਆਪ ਉਠਾਈਆ। ਕਿਸ ਬਿਧ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਉਲਟੀ ਗੇੜੇ ਲੱਠੇ, ਹੁਕਮ ਹੁਕਮ ਵਿਚੋਂ ਸੁਣਾਈਆ। ਜਗਤ ਜਹਾਨ ਲਹਿਣਾ ਦੇਣਾ ਪਵੇ ਵਿਚ ਭਠਿਆਲੇ ਭੱਠੇ, ਬਾਹਰ ਸਕੇ ਨਾ ਕੋਇ ਕਢਾਈਆ। ਜਿਸ ਦੀ ਯਾਦ ਵਿਚ ਜੁਗ ਚੌਕੜੀ ਟੱਪੇ, ਘੜੀ ਘੜੀ ਪਲ ਪਲ ਆਪਣਾ ਪੰਧ ਮੁਕਾਈਆ। ਜਿਸ ਨੂੰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਜਪੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜਿਸ ਦੀ ਯਾਦ ਵਿਚ ਭਗਤ ਸੁਹੇਲੇ ਰੱਤੇ, ਰਤਨ ਅਮੋਲਕ ਹੀਰੇ ਨਜ਼ਰੀ ਆਈਆ। ਉਹ ਕਿਸ ਬਿਧ ਲਹਿਣਾ ਦੇਣਾ ਮੁਕਾਵੇ ਹੱਥੋ ਹੱਥੇ, ਜਗਤ ਉਧਾਰ ਨਾ ਕੋਇ ਬਣਾਈਆ। ਲੇਖਾ ਜਾਣੇ ਕਾਇਆ ਮੱਟੇ, ਤਨ ਵਜੂਦਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੀ ਆਸਾ ਮਨਸਾ ਪੂਰੀ ਕਰੋ ਉਮੀਦ, ਤਮੰਨਾ ਸਚ ਸਚ ਜਣਾਈਆ। ਨਾਮ ਕਲਮੇ ਦੀ ਸ਼ਹਾਦਤ ਨਾਲ ਕਰੋ ਤਸਦੀਕ, ਗਵਾਹ ਸ਼ੁਧ ਇਕ ਅਖਵਾਈਆ। ਜਿਸ ਦੀ ਕਰ ਕੇ ਗਏ ਤਬਲੀਕ, ਤਬਾ ਦੀਨ ਦੁਨੀ ਬਦਲਾਈਆ। ਉਹ ਸ਼ਹਿਨਸ਼ਾਹ ਲਾਸ਼ਰੀਕ, ਪਰਵਰਦਿਗਾਰ ਨੂਰ ਅਲਾਹੀਆ। ਜਿਸ ਸਭ ਦੀ ਬਦਲ ਦੇਣੀ ਰੀਤ, ਰੀਤੀਵਾਨ ਇਕ ਅਖਵਾਈਆ। ਝਗੜਾ ਮੁਕਾਵੇ ਮੰਦਰ ਮਸੀਤ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਮਾਨਸ ਜ਼ਾਤੀ ਪਰਖੇ ਨੀਤ, ਨੀਤੀਵਾਨ ਬੇਪਰਵਾਹੀਆ। ਤ੍ਰੈਗੁਣ ਤੋਂ ਬਾਹਰ ਹੋ ਅਤੀਤ, ਤ੍ਰੈਭਵਣ ਧਨੀ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਚਾੜ੍ਹੇ ਰੰਗ ਬਸੀਠ, ਦੋ ਜਹਾਨ ਉਤਰ ਕਦੇ ਨਾ ਜਾਈਆ। ਕਲਜੁਗ ਜੀਵ ਭੰਨੇ ਕੌੜੇ ਰੀਠ, ਨਾਮ ਵਦਾਨਾ ਇਕ ਲਗਾਈਆ। ਅੰਮ੍ਰਿਤ ਰਸ ਗੁਰਮੁਖਾਂ ਦੇਵੇ ਨਿਝਰ ਮੀਠ, ਬੂੰਦ ਸਵਾਂਤੀ ਕਵਲ ਨਾਭੀ ਆਪ ਟਪਕਾਈਆ। ਘਰ ਸਵਾਮੀ ਮਿਲੇ ਠਾਕਰ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਤੂੰ ਮੇਰਾ ਮੈਂ ਤੇਰਾ ਦੱਸੇ ਗੀਤ, ਸੋਹੰ ਢੋਲਾ ਅਗੰਮ ਅਥਾਹੀਆ। ਝਗੜਾ ਮੁਕਾ ਕੇ ਊਚ ਨੀਚ, ਰਾਉ ਰੰਕਾਂ ਇਕੋ ਰੰਗ ਰੰਗਾਈਆ। ਸਤਿ ਸਚ ਦੀ ਦੇ ਹਦੀਸ,

ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਇਨ੍ਹਾਂ ਛਤਰ ਝੁਲਾਏ ਪ੍ਰਭ ਸੀਸ ਜਗਦੀਸ, ਜਗਦੀਸ਼ਰ ਆਪਣਾ ਖੇਲ ਖਿਲਾਈਆ। ਕਲਜੁਗ ਕੂੜੀ ਕਿਰਿਆ ਪੀਸਣ ਜਾਏ ਪੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਇਕ ਅਖਵਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਨਿਗਾਹ ਮਾਰੋ ਨਿਰਗੁਣ ਜੋਤ ਉਜਿਆਰੀ, ਬਿਨ ਤਤਾਂ ਧਿਆਨ ਲਗਾਈਆ। ਮੁਰੀਦੋ ਮੁਰਸ਼ਦੋ ਪਾਓ ਸਾਰੀ, ਗੁਰੂ ਗੁਰਸਿਖ ਧਿਆਨ ਰਖਾਈਆ। ਚਾਰੋਂ ਕੁੰਟ ਧੂੰਆਂਧਾਰੀ, ਨੂਰੀ ਚੰਦ ਨਾ ਕੋਇ ਚਮਕਾਈਆ। ਆਤਮ ਬ੍ਰਹਮ ਪਾਵੇ ਕੋਇ ਨਾ ਸਾਰੀ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਦੀਨ ਦੁਨੀ ਹੋਈ ਦੁਖਿਆਰੀ, ਦੁਖੀਆਂ ਰੋਗ ਨਾ ਕੋਇ ਗਵਾਈਆ। ਸਾਧ ਸੰਤ ਹੋਏ ਵਿਭਚਾਰੀ, ਕੂੜ ਕੁਕਰਮ ਕਰੇ ਲੋਕਾਈਆ। ਝਗੜਾ ਪਿਆ ਪੁਰਖ ਨਾਰੀ, ਨਰ ਨਰਾਇਣ ਤੇਰੇ ਅੰਗ ਨਾ ਕੋਇ ਸਮਾਈਆ। ਚਾਰ ਕੁੰਟ ਦਹਿ ਦਿਸ਼ਾ ਮੇਰੀ ਹੋਵੇ ਖ਼ੁਆਰੀ, ਨੇਤਰ ਰੋਵਾਂ ਮਾਰਾਂ ਧਾਹੀਆ। ਮੇਰੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸਿਕਦਾਰੀ, ਸਤਿਗੁਰ ਤੇਰੀ ਓਟ ਤਕਾਈਆ। ਗੁਰ ਅਵਤਾਰ ਪੈਗ਼ੰਬਰਾਂ ਜਾਵਾਂ ਬਲਿਹਾਰੀ, ਬਲ ਬਲ ਸੀਸ ਨਿਵਾਈਆ। ਮੇਰੇ ਤੇ ਨਿਗਾਹ ਮਾਰੋ ਇਕੋ ਵਾਰੀ, ਏਕੰਕਾਰ ਨਾਲ ਮਿਲਾਈਆ। ਜੋ ਲੇਖਾ ਜਾਣੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸੰਸਾਰੀ ਭੰਡਾਰੀ ਸੰਘਾਰੀ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਜਿਸ ਦੀ ਪੈਗ਼ੰਬਰਾਂ ਨਾਲ ਯਾਰੀ, ਚਾਰ ਯਾਰ ਦੇਣ ਗਵਾਹੀਆ। ਜੋ ਨਿਰਗੁਣ ਸਰਗੁਣ ਨਾਮ ਉਧਾਰੀ, ਉਦਰ ਤੋਂ ਬਾਹਰ ਖੇਲ ਖਿਲਾਈਆ। ਸੋ ਸਭ ਦਾ ਲੇਖਾ ਮੰਗੇ ਵਾਰੋ ਵਾਰੀ, ਵਾਰਸ ਹੋ ਕੇ ਦਿਉ ਦ੍ਰਿੜਾਈਆ। ਨਿਰਗੁਣ ਧਾਰ ਸਚਖੰਡ ਦਵਾਰ ਖੋਲ੍ਹੋ ਕਿਵਾੜੀ, ਬਿਨਾ ਕੁੰਡੀ ਖਿੜਕੀ ਪਰਦਾ ਦਿਉ ਉਠਾਈਆ। ਸਤਿ ਸਚ ਧਰਮ ਕਰੋ ਜੈਕਾਰੀ, ਢੋਲਾ ਸੋਹਲਾ ਗੀਤ ਸੰਗੀਤ ਨਾਮ ਕਲਮਾ ਇਕ ਜਣਾਈਆ। ਕਿਸ ਬਿਧ ਮੇਰੀ ਅੰਤ ਪੈਜ ਜਾਏ ਸਵਾਰੀ, ਸਿਰ ਸਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਸਾਰੇ ਰਹੇ ਆਖ, ਬਿਨ ਰਸਨਾ ਜਿਹਵਾ ਗੀਤ ਸੁਣਾਈਆ। ਧਰਨੀ ਜਿਉਂ ਭਾਵੇ ਤਿਉਂ ਲਏ ਰਾਖ, ਪ੍ਰਭ ਦਾਤਾ ਬੇਪਰਵਾਹੀਆ। ਤੈਨੂੰ ਦਰਸ਼ਨ ਦੇਵੇ ਸਾਖਿਆਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਬਿਨਾ ਨੈਣਾਂ ਨੈਣ ਮੁਧਾਰੀ ਲੈਣਾ ਝਾਕ, ਬਿਨ ਅੱਖੀਆਂ ਅੱਖ ਉਠਾਈਆ। ਜਿਸ ਸਾਡਾ ਪੂਰਾ ਕਰਨਾ ਕੌਲ ਇਕਰਾਰ ਇਤਫ਼ਾਕ, ਇਤਫ਼ਾਕੀਆ ਆਪਣੀ ਖੇਲ ਖਿਲਾਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਜੋਤੀ ਜਾਤਾ ਪੁਰਖ ਬਿਧਾਤਾ ਪ੍ਰਗਟ ਹੋ ਕੇ ਆਪ, ਆਪ ਆਪਣਾ ਹੁਕਮ ਵਰਤਾਈਆ। ਤ੍ਰ੍ਰੈਗੁਣ ਅਤੀਤਾ ਠਾਂਡਾ ਸੀਤਾ ਤੇਰਾ ਬੁਝਾਏ ਜਗਤ ਵਾਲਾ ਤਾਪ, ਤ੍ਰਿਸ਼ਨਾ ਕੂੜ ਦਏ ਗਵਾਈਆ। ਤੇਰੀ ਸੁਹੰਜਣੀ ਹੋਵੇ ਰਾਤ, ਭਿੰਨੜੀ ਰੈਣ ਮਿਲ ਕੇ ਵੱਜੇ ਵਧਾਈਆ। ਜਿਸ ਝਗੜਾ ਮੇਟਣਾ ਜ਼ਾਤ ਪਾਤ, ਦੀਨ ਦੁਨੀ ਇਕੋ ਘਰ ਵਖਾਈਆ। ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਸਭ ਨੇ ਇਕੋ ਗਾਉਣੀ ਗਾਥ, ਈਸ਼ ਜੀਵ ਜਗਦੀਸ਼ ਇਕੋ ਰੰਗ ਰੰਗਾਈਆ। ਜਨ ਭਗਤਾਂ ਸਦਾ ਸੁਹੇਲਾ ਵਸੇ ਸਾਥ, ਸੰਗੀ ਬਹੁਰੰਗੀ ਆਪਣੀ ਕਾਰ ਭੁਗਤਾਈਆ। ਲਹਿਣਾ ਦੇਣਾ ਪੂਰਾ ਕਰੇ ਮਸਤਕ ਮਾਥ, ਬਿਧਨਾ ਲਿਖੀ ਰੇਖ ਆਪਣੇ ਹੱਥ ਰਖਾਈਆ। ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਕਰੇ ਰਾਜ, ਲੱਖ ਚੁਰਾਸੀ ਆਪਣੇ ਹੁਕਮ ਚਲਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਧਰਨੀ ਜਾਵੀਂ ਜਾਗ, ਜਾਗਰਤ ਜੋਤ ਬਿਨ ਵਰਨ ਗੋਤ ਵੇਖਣੀ ਚਾਈਂ ਚਾਈਂਆ। ਤੇਰੇ ਉਤੇ ਕੂੜ ਕੁਕਰਮ ਬੁਝਾਵੇ ਆਗ, ਅੰਮ੍ਰਿਤ ਮੇਘ ਇਕ

ਬਰਸਾਈਆ। ਤੇਰਾ ਮਥਨ ਹੋਵੇ ਵਡ ਵਡ ਭਾਗ, ਭਗਵਨ ਦੇਵੇ ਮਾਣ ਵਡਿਆਈਆ। ਜੋਤੀ ਜੋਤ ਜਗਾ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਹਰਿਜਨ ਹੰਸ ਬਣਾ ਕੇ ਕਾਗ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਜਿਸ ਤੇਰੀ ਰਚਨਾ ਰਚੀ ਆਦਿ, ਅੰਤ ਵੇਖੇ ਥਾਉਂ ਥਾਈਂਆ। ਉਹ ਮਾਲਕ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਆਪਣਾ ਹੁਕਮ ਵਰਤਾਈਆ। ਜਿਸ ਦਾ ਭਗਤੀ ਧਾਰ ਹੋਵੇ ਸਮਾਜ, ਭਗਤ ਭਗਵਨ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਨਾ ਪਾ ਪਿਆਰ ਵਾਲਾ ਰੌਲਾ, ਕੂਕ ਕੂਕ ਸੁਣਾਈਆ। ਤੇਰਾ ਵਾਹਿਦਾ ਪੂਰਾ ਕਰੇ ਇਕਰਾਰ ਕੌਲਾ, ਜੋ ਕਵਲ ਨਾਭੀ ਸਭ ਦੇ ਅੰਮ੍ਰਿਤ ਰਿਹਾ ਭਰਾਈਆ। ਬੀਸ ਬੀਸਾ ਹਰਿ ਜਗਦੀਸ਼ਾ ਤੇਰਾ ਭਾਰ ਕਰੇ ਹੌਲਾ, ਜਿਸ ਦਾ ਅਹਿਵਾਲ ਈਸਾ ਮੂਸਾ ਗਏ ਦ੍ਰਿੜਾਈਆ। ਉਹ ਮਿਹਰਵਾਨ ਮਹਿਬੂਬ ਹਜ਼ਰਤਾਂ ਦਾ ਮੌਲਾ, ਮਵਲੇ ਹਰ ਘਟ ਥਾਈਂਆ। ਤੂੰ ਉਸ ਦੀ ਚਰਨ ਕਵਲ ਖ਼ੁਸ਼ੀਆਂ ਵਿਚ ਸੌਂ ਲਾ, ਦੀਨ ਦੁਨੀ ਦਰਦ ਨਾ ਕੋਇ ਰਖਾਈਆ। ਜਿਸ ਹੰਕਾਰੀ ਬੁਰਜ ਢਾਹੁਣਾ, ਢਾਹ ਢਾਹ ਢੇਰੀ ਖ਼ਾਕ ਮਿਲਾਈਆ। ਕਲਜੁਗ ਵਿਚ ਸਤਿ ਧਰਮ ਲਗਾਉਣਾ, ਸਚ ਸਚ ਨਾਲ ਵਡਿਆਈਆ। ਸਭ ਨੇ ਉਸ ਦੇ ਕਦਮਾਂ ਸੀਸ ਨਿਵਾਉਣਾ, ਚਰਨ ਕਵਲ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਸ਼ਬਦ ਅਨਾਦੀ ਧੁਨ ਆਤਮਕ ਰਾਗ ਗਾਉਣਾ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਚਤੁਰਾਈਆ।

੩ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਣ ਆਲੀ ਗੰਗਾ ਨਗਰ ਮਲਕੀਅਤ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਸ਼ੁਕਰ ਵਿਚ ਕਰਾਂ ਸ਼ੁਕਰਾਨਾ, ਸ਼ੁਕਰੀਆ ਕਹਿ ਕੇ ਪ੍ਰਭ ਨੂੰ ਸੀਸ ਨਿਵਾਈਆ। ਜੋ ਮੇਰਾ ਮਾਲਕ ਸ੍ਰੀ ਭਗਵਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦਾ ਨਿਰਗੁਣ ਨੂਰ ਜੋਤ ਮਹਾਨਾ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਜੋ ਲੇਖਾ ਜਾਣੇ ਜ਼ਿਮੀਂ ਅਸਮਾਨਾ, ਜ਼ਿਮੀਂ ਜ਼ਮਾਂ ਫੋਲ ਫੁਲਾਈਆ। ਸੋ ਸਾਹਿਬ ਨਿਰਗੁਣ ਨਿਰਵੈਰ ਜੋਤੀ ਧਾਰ ਪਹਿਰ ਕੇ ਜਾਮਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਝੁਕਦੇ ਸੀਤਾ ਰਾਮਾ, ਰਾਧਾ ਕ੍ਰਿਸ਼ਨ ਕ੍ਰਿਸ਼ਨ ਧਿਆਈਆ। ਜੋ ਪੈਗ਼ੰਬਰਾਂ ਧੁਰ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦਾ ਮੰਤਰ ਸਤਿਨਾਮਾ, ਸਤਿ ਸਤਿ ਵਿਚ ਸਮਾਈਆ। ਜਿਸ ਦਾ ਫ਼ਤਿਹ ਡੰਕ ਦਮਾਮਾ, ਦੋ ਜਹਾਨ ਕਰੇ ਰੁਸ਼ਨਾਈਆ। ਸੋ ਦੇਵਣਹਾਰਾ ਦਾਨਾ, ਖ਼ਾਲੀ ਝੋਲੀ ਦਏ ਭਰਾਈਆ। ਧਰਨੀ ਕਹੇ ਮੈਂ ਸ਼ੁਕਰ ਵਿਚ ਓਸ ਨੂੰ ਕਰਾਂ ਪ੍ਰਨਾਮਾ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਨਿਵਾਈਆ। ਜਿਸ ਨੂੰ ਦਿਸੇ ਨਾ ਕੋਇ ਬੇਗਾਨਾ, ਲੱਖ ਚੁਰਾਸੀ ਆਪਣਾ ਰੂਪ ਦਰਸਾਈਆ। ਸੋ ਸਾਹਿਬ ਸਤਿਗੁਰ ਅੰਤਮ ਕਰੇ ਖੇਲ ਮਹਾਨਾ, ਮਹਿੰਮਾ ਅਕਥ ਅਕਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰਾ ਸ਼ੁਕਰ ਗੁਜ਼ਾਰਾਂ, ਗੁਜਰੀ ਦੇ ਚੰਦ ਸੀਸ ਝੁਕਾਈਆ। ਤੇਰਾ ਨੂਰ ਜ਼ਹੂਰ ਵੇਖਾਂ ਜ਼ਾਹਿਰਾ, ਜ਼ਾਹਰ ਜ਼ਹੂਰ ਸੋਭਾ ਪਾਈਆ। ਮੇਰੇ ਉਤੇ ਆਪਣਾ

ਲਾਲ ਗੋਬਿੰਦ ਭੇਜ ਦੇ ਦੁਬਾਰਾ, ਦੋਹਰੀ ਆਪਣੀ ਕਲ ਵਰਤਾਈਆ। ਜਿਸ ਦਾ ਨਾਮ ਸ਼ਬਦ ਇਕੋ ਹੋਵੇ ਨਗਾਰਾ, ਜਗਤ ਜਹਾਨ ਕਰੇ ਸ਼ਨਵਾਈਆ। ਲਹਿਣਾ ਦੇਣਾ ਸਦੀ ਚੌਧਵੀਂ ਅੰਤਮ ਪੂਰਾ ਕਰੇ ਨਾਲ ਮੁਹੰਮਦ ਚਾਰ ਯਾਰਾ, ਚਾਰੋਂ ਕੁੰਟ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਨਿਰੰਤਰ ਕਰੇ ਪਿਆਰਾ, ਪੀਆ ਪ੍ਰੀਤਮ ਤੇਰਾ ਭੇਵ ਖੁਲਾਈਆ। ਜਿਸ ਦਾ ਫ਼ਤਿਹ ਡੰਕਾ ਇਕ ਜੈਕਾਰਾ, ਸੋ ਫ਼ਾਤਿਆ ਪੜ੍ਹੇ ਅੰਤ ਲੋਕਾਈਆ। ਮੈਂ ਓਸ ਦੇ ਚਰਨਾਂ ਉਤੋਂ ਆਪਣਾ ਆਪ ਵਾਰਾ, ਘੋਲੀ ਘੋਲ ਘੁਮਾਈਆ। ਜਿਸ ਨਿਸ਼ਾਨ ਮੇਟਣਾ ਚੰਦ ਸਿਤਾਰਾ, ਚੰਦ ਚਾਂਦਨਾ ਇਕੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਮੈਂ ਸ਼ੁਕਰ ਕਰਾਂ ਪ੍ਰਭੂ ਪ੍ਰਭ ਤੇਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਤੂੰ ਕਲਜੁਗ ਅੰਤ ਦੁੱਖ ਨਿਵਾਰੀਂ ਮੇਰਾ, ਦੁੱਖ ਨਿਵਾਰਨ ਤੇਰੀ ਇਕ ਸ਼ਰਨਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਦੇ ਦੇ ਗੇੜਾ, ਜਗਤ ਲੱਠ ਦੇ ਗਿੜਾਈਆ। ਕੂੜੀ ਕਿਰਿਆ ਮਿਟਾ ਦੇ ਝੇੜਾ, ਝਗੜਾ ਦਿਸੇ ਨਾ ਖ਼ਲਕ ਖ਼ੁਦਾਈਆ। ਉੱਤਰ ਪੂਰਬ ਪੱਛਮ ਦੱਖਣ ਰਹੇ ਨਾ ਕੋਇ ਅੰਧੇਰਾ, ਅੰਧ ਅਗਿਆਨ ਦੇਣਾ ਮਿਟਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਆਤਮ ਤੇਰਾ ਚੇਰਾ, ਪਰਮਾਤਮ ਸਤਿਗੁਰ ਸ਼ਬਦ ਨਾਲ ਮਿਲਾਈਆ। ਮਿਹਰਵਾਨਾ ਸ੍ਰੀ ਭਗਵਾਨਾ ਧਰਨੀ ਕਹੇ ਮੇਰੇ ਉਤੇ ਕਰ ਦੇ ਮਿਹਰਾ, ਮਿਹਰ ਨਜ਼ਰ ਉਠਾਈਆ। ਕਲਜੁਗ ਕੂੜੀ ਕਿਰਿਆ ਜੂਠਾ ਝੂਠਾ ਢਾਹ ਦੇ ਡੇਰਾ, ਸਤਿ ਸਚ ਧਰਮ ਧਰਮ ਨਾਲ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੈਂ ਸ਼ੁਕਰਾਨੇ ਵਿਚ ਟੇਕਾਂ ਮੱਥਾ, ਮਸਤਕ ਧੂੜੀ ਖ਼ਾਕ ਪ੍ਰਭੂ ਰਮਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰਦੇ ਯਥਾਰਥ ਯਥਾ, ਯਦੀ ਯਦਪ ਆਪਣੀ ਦਇਆ ਕਮਾਈਆ। ਤੂੰ ਸਾਹਿਬ ਸਵਾਮੀ ਨੌਜਵਾਨ ਮਰਦ ਮਰਦਾਨ ਸਰਬ ਕਲਾ ਸਮਰਥਾ, ਦੇਵਣਹਾਰ ਦਾਤਾਰ ਨਿਰੰਕਾਰ ਇਕ ਅਖਵਾਈਆ। ਮੈਂ ਤੇਰੇ ਚਰਨ ਕਵਲਾਂ ਨਿਮਾਣੀ ਹੋ ਕੇ ਢੱਠਾਂ, ਢਹਿ ਢਹਿ ਧੂੜੀ ਖ਼ਾਕ ਰਮਾਈਆ। ਮੇਰੇ ਉਤੇ ਸਮਾਂ ਬਦਲ ਦੇ ਵਿਚ ਸਾਲ ਅੱਠਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਦੇ ਬਦਲਾਈਆ। ਓਹ ਤੱਕ ਗੋਬਿੰਦ ਦਾ ਢਈਆ ਜਾਂਦਾ ਟੱਪਾ, ਟਾਪੂਆਂ ਤੋਂ ਪਰੇ ਅੱਖ ਉਠਾਈਆ। ਮੁਹੰਮਦ ਦਾ ਤੇਰੇ ਨਾਲ ਵਾਇਦਾ ਕੌਲ ਇਕਰਾਰ ਪੱਕਾ, ਸਦੀ ਚੌਧਵੀਂ ਨਾਲ ਮਿਲਾਈਆ। ਧਰਨੀ ਕਹੇ ਮੈਂ ਸ਼ੁਕਰੀਏ ਵਿਚ ਤੇਰੇ ਅਗੇ ਜੋੜਦੀ ਹੱਥਾ, ਬਿਨ ਹੱਥਾਂ ਹੱਥ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਕਹੇ ਪ੍ਰਭੂ ਮੈਂ ਤੇਰਾ ਸ਼ੁਕਰ ਕਰਾਂ ਵਿਚ ਜਗ, ਜਗ ਜੀਵਣ ਦਾਤੇ ਤੇਰੀ ਓਟ ਰਖਾਈਆ। ਕਲਜੁਗ ਜੀਵ ਹੰਸ ਬਣਾ ਕਗ, ਕਾਗ ਹੰਸ ਉਡਾਈਆ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਚੁਕਾਈਆ। ਤ੍ਰੈਗੁਣ ਅਗਨ ਬੁਝਾ ਦੇ ਅੱਗ, ਤਤਵ ਤਤ ਨਾ ਕੋਇ ਤਪਾਈਆ। ਅੰਮ੍ਰਿਤ ਜਾਮ ਪਿਆ ਦੇ ਧੁਰ ਦੀ ਮਧ, ਮਧੁਰ ਧੁਨ ਸ਼ਬਦ ਸੁਣਾਈਆ। ਬਿਨਾ ਕਾਅਬਿਆਂ ਕਰਾ ਦੇ ਹੱਜ, ਹੁਜਰਾ ਹਕ ਹਕ ਵਖਾਈਆ। ਧਰਨੀ ਕਹੇ ਮੇਰੇ ਮਾਲਕ ਸਵਾਮੀ ਤੇਰਾ ਮੈਂ ਸ਼ੁਕਰ ਗੁਜ਼ਾਰਾਂ ਅੱਜ, ਅੱਜ ਦੀ ਘੜੀ ਸੁਲਖਣੀ ਨਾਲ ਮਿਲਾਈਆ। ਮੈਨੂੰ ਪਾਪਾਂ ਲਿਆ ਦੱਬ, ਭਾਰ ਸਕੇ ਨਾ ਕੋਇ ਵੰਡਾਈਆ। ਪ੍ਰਗਟ ਹੋ ਕੇ ਝਬ, ਝਪਟ ਆਪਣੀ ਦੇ ਵਖਾਈਆ। ਤੂੰ ਮੇਰਾ ਨੂਰ ਅਲਾਹੀ ਰੱਬ, ਯਾਮਬੀਨ ਤੇਰੀ ਸ਼ਨਵਾਈਆ। ਮੈਂ ਸ਼ੁਕਰੀਏ ਵਿਚ ਸ਼ੁਕਰ ਗੁਜ਼ਾਰਾਂ

ਹੱਬ, ਹਮ ਸਾਜਣ ਰਾਹ ਤਕਾਈਆ। ਤੇਰਾ ਨੂਰ ਨੁਰਾਨਾ ਤੱਕਾਂ ਹਭ, ਹਰ ਘਟ ਰਮਿਆ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਤੱਕਾਂ ਸੂਰੇ ਸਰਬਗ, ਅਲਪਗ ਜੀਵ ਦੇਣੇ ਤਰਾਈਆ।