੪ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਤੇਵਾਲ ਗੰਗਾ ਨਗਰ ਜਾਗੀਰ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਉਤੇ ਰਚਨਾ ਰਚੀ ਬਹੁਭਾਂਤੀ, ਪਰਮ ਪੁਰਖ ਪਰਮਾਤਮ ਆਪਣੀ ਖੇਲ ਖਿਲਾਈਆ। ਤ੍ਰੈਗੁਣ ਮਾਇਆ ਪੰਜ ਤਤ ਜੋੜ ਜੁੜਾਇਆ ਕਮਲਾਪਾਤੀ, ਤਨ ਵਜੂਦ ਹਕ ਮਹਿਬੂਬ ਆਪਣਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਧਾਰ ਪ੍ਰਗਟਾ ਬਣਾਏ ਸਾਥੀ, ਸਗਲਾ ਸੰਗ ਰਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਚਾਲ ਚਲਾ ਕੇ ਪੁਰਖ ਸਮਰਾਥੀ, ਹਰਿ ਆਪਣੀ ਧਾਰ ਸਮਝਾਈਆ। ਨਾਮ ਸੰਦੇਸਾ ਦੇ ਕੇ ਕਮਲਾਪਾਤੀ, ਪਤਿਪਰਮੇਸ਼ਵਰ ਕੀਤੀ ਪੜ੍ਹਾਈਆ। ਵੰਡ ਵੰਡਾ ਕੇ ਦਿਵਸ ਰਾਤੀ, ਘੜੀ ਪਲ ਸੋਭਾ ਪਾਈਆ। ਖੇਲੇ ਖੇਲ ਆਪ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਲਹਿਣਾ ਦੇਣਾ ਜਾਣੇ ਮੰਡਲ ਰਾਸੀ, ਪੁਰੀਆਂ ਲੋਆਂ ਵੇਖ ਵਖਾਈਆ। ਸ਼ਾਹੋ ਭੂਪ ਵੇਸ ਵਟਾਏ ਲੋਕਮਾਤੀ, ਧਰਨੀ ਧਰਤ ਧਵਲ ਧੌਲ ਦਇਆ ਕਮਾਈਆ। ਜਿਸ ਦਾ ਲਹਿਣਾ ਦੇਣਾ ਬੋਧ ਅਗਾਧੀ, ਬੁਧੀ ਤੋਂ ਪਰੇ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸਤਿਗੁਰ ਵਡ ਵਡਿਆਈਆ। ਰਚਨਾ ਰਚ ਪੁਰਖ ਅਕਾਲ, ਕਰਨੀ ਕਰਤੇ ਦਇਆ ਕਮਾਈਆ। ਮਿਹਰਵਾਨ ਹੋ ਕੇ ਦੀਨ ਦਿਆਲ, ਦਇਆਨਿਧ ਆਪਣਾ ਰੰਗ ਰੰਗਾਈਆ। ਸਚ ਦਵਾਰ ਸੁਹਾ ਕੇ ਧਰਮਸਾਲ, ਸਚਖੰਡ ਸਾਚੇ ਸੋਭਾ ਪਾਈਆ। ਸਤਿਗੁਰ ਸ਼ਬਦ ਬਣਾ ਦਲਾਲ, ਵਿਚੋਲਾ ਦੋ ਜਹਾਨ ਰਖਾਈਆ। ਸੇਵਾ ਲਾ ਕੇ ਕਾਲ ਮਹਾਕਾਲ, ਰਾਏ ਧਰਮ ਚਿਤ੍ਰਗੁਪਤ ਨਾਲ ਕੁੜਮਾਈਆ। ਲਾੜੀ ਮੌਤ ਵਜਾ ਕੇ ਆਪਣਾ ਤਾਲ, ਤਾਲ ਤਲਵਾੜਾ ਦਿਤਾ ਵਜਾਈਆ। ਖੇਲੇ ਖੇਲ ਸਦਾ ਕਮਾਲ, ਕਾਮਲ ਮੁਰਸ਼ਦ ਧੁਰਦਰਗਾਹੀਆ। ਲੱਖ ਚੁਰਾਸੀ ਰਿਹਾ ਸੁਰਤ ਸੰਭਾਲ, ਘਟ ਘਟ ਅੰਤਰ ਵੇਖ ਵਖਾਈਆ। ਜੁਗ ਚੌਕੜੀ ਫਲ ਲਗਾਵੇ ਮਾਨਸ ਡਾਲ, ਤਤਵ ਤਤ ਖੋਜ ਖੁਜਾਈਆ। ਲੇਖਾ ਜਾਣੇ ਤ੍ਰੈਗੁਣ ਮਾਇਆ ਕੂੜ ਜੰਜਾਲ, ਜਾਗਰਤ ਜੋਤ ਨਾਲ ਵਡਿਆਈਆ। ਸ਼ਬਦ ਨਾਦ ਧੁਨ ਵੱਜੇ ਸੱਚੀ ਧਰਮਸਾਲ, ਕਾਇਆ ਕਾਅਬਾ ਸੋਭਾ ਪਾਈਆ। ਜਲਵਾਗਰ ਨੂਰ ਜਲਾਲ, ਜੋਤੀ ਜਾਤਾ ਇਕ ਅਖਵਾਈਆ। ਜੋ ਆਦਿ ਜੁਗਾਦੀ ਜੁਗ ਚੌਕੜੀ ਸਭ ਦਾ ਹੱਲ ਕਰੇ ਸਵਾਲ, ਜਵਾਬ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਰਚਨਾ ਰਚੀ ਸਾਹਿਬ ਸਵਾਮੀ, ਹਰਿ ਕਰਤੇ ਆਪਣੀ ਦਇਆ ਕਮਾਈਆ। ਸਭ ਦਾ ਬਣ ਕੇ ਅੰਤਰਜਾਮੀ, ਘਟ ਘਟ ਵੇਖੇ ਥਾਉਂ ਥਾਈਂਆ। ਨਾਮ ਨਿਧਾਨਾ ਸ੍ਰੀ ਭਗਵਾਨਾ ਬੋਧ ਅਗਾਧਾ ਜਣਾ ਕੇ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਆਤਮ ਪਰਮਾਤਮ ਮੇਲ ਮੇਲ ਕੇ ਹਾਣੀ, ਸੁਰਤ ਸ਼ਬਦ ਨਾਲ ਕੁੜਮਾਈਆ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਆਪ ਉਠਾਈਆ।
ਜਿਸ ਲੇਖੇ ਲਾਈ ਸਤਿਜੁਗ ਤਰੇਤਾ ਦੁਆਪਰ ਲੋਕਮਾਤ ਤਰਲ ਜਵਾਨੀ, ਜਵਾਂ ਮਰਦ ਹੋ ਕੇ ਖੇਲ ਖਿਲਾਈਆ। ਸੋ ਲੇਖਾ ਜਾਣੇ ਕਲਜੁਗ ਅੰਤ ਸ੍ਰੀ ਭਗਵੰਤ ਕੂੜ ਨਿਸ਼ਾਨੀ, ਨਿਸ਼ਾਨ ਤਾਰਾ ਚੰਦ ਪਰਦਾ ਦਏ ਚੁਕਾਈਆ। ਦੀਨ ਦੁਨੀ ਵੇਖੇ ਸਿਦਕ ਈਮਾਨੀ, ਅਮਲਾਂ ਤੋਂ ਰਹਿਤ ਤੱਕੇ ਖ਼ਲਕ ਖ਼ੁਦਾਈਆ। ਨਵ ਸੱਤ ਵੇਖੇ ਬੇਈਮਾਨੀ, ਉੱਤਰ ਪੂਰਬ ਪੱਛਮ ਦੱਖਣ ਪਰਦਾ ਆਪ ਉਠਾਈਆ। ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਵੇਖੇ ਮਾਰ ਧਿਆਨੀ, ਬਿਨ ਨੈਣਾਂ ਨੈਣ ਉਠਾਈਆ। ਕਵਣ ਸੰਤ ਸੁਹੇਲਾ ਗੁਰੂ ਗੁਰ ਚੇਲਾ ਮੁਰੀਦ ਮੁਰਸ਼ਦ ਪਾਵੇ ਪਦ ਨਿਰਬਾਣੀ, ਘਰ ਸਾਚੇ ਬਹਿ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਰਚਨਾ ਕਰ ਖੇਲ ਅਖੇਲ, ਹਰਿ ਕਰਤਾ ਵਡ ਵਡਿਆਈਆ। ਜਨ ਭਗਤ ਸੁਹੇਲਾ ਆਤਮ ਪਰਮਾਤਮ ਲਏ ਮੇਲ, ਮਿਲਣੀ ਸੁਰਤ ਸ਼ਬਦ ਕਰਾਈਆ। ਮਨਮੁਖ ਜੀਵਾਂ ਘੱਲੇ ਧਰਮ ਰਾਏ ਦੀ ਜੇਲ, ਚੁਰਾਸੀ ਫੰਦ ਨਾ ਕੋਇ ਕਟਾਈਆ। ਕਲਜੁਗ ਅੰਤਮ ਵਕਤ ਸੁਹੰਜਣਾ ਚਾਰੋਂ ਕੁੰਟ ਸ਼ਰਅ ਸ਼ਰੀਅਤ ਚਾੜ੍ਹੇ ਤੇਲ, ਸਗਨ ਜੋਤ ਮਗਨ ਨਾਲ ਮਿਲਾਈਆ। ਜੂਠ ਝੂਠ ਵੇਖੇ ਸਗਲ ਸੁਹੇਲ, ਮਿਤਰ ਪਿਆਰੇ ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਸਵਾਮੀ ਹੋਏ ਸਹਾਈਆ। ਰਚਨਾ ਰਚੀ ਆਪ ਪ੍ਰਭ ਜਗਤ, ਜਗ ਜੀਵਣ ਦਾਤੇ ਦਿਤੀ ਮਾਣ ਵਡਿਆਈਆ। ਜੁਗ ਚੌਕੜੀ ਵੇਖੇ ਵਕਤ, ਕਲਜੁਗ ਅੰਤਮ ਪਰਦਾ ਲਾਹੀਆ। ਲੇਖਾ ਜਾਣੇ ਬੂੰਦ ਰਕਤ, ਮਾਨਸ ਮਾਨਵ ਮਾਨੁਖ ਭੇਵ ਰਹੇ ਨਾ ਰਾਈਆ। ਆਤਮ ਧਾਰ ਤੱਕੇ ਸ਼ਕਤ, ਸ਼ਖ਼ਸੀਅਤ ਖੋਜ ਖੁਜਾਈਆ। ਹਰਿਜਨ ਪਿਆਰੇ ਵੇਖੇ ਭਗਤ, ਭਗਵਨ ਦਇਆ ਕਮਾਈਆ। ਲਹਿਣਾ ਦੇਣਾ ਜਾਣੇ ਧਰਨੀ ਧਰਤ, ਧਵਲ ਧਿਆਨ ਰਖਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮਦਦ ਕਰੇ ਬੇਪਰਵਾਹੀਆ। ਨਵ ਸੱਤ ਨਵ ਦਵਾਰੇ ਹੋਏ ਤਸ਼ੱਦਦ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਵ ਸੱਤ ਵੇਖ ਵਖਾਈਆ। ਰਚਨਾ ਰਚੀ ਪ੍ਰਭੂ ਨਵ ਖੰਡ, ਖੰਡੇ ਖੜਗ ਨਾਲ ਚਲਾਈਆ। ਨਿਰਗੁਣ ਸਰਗੁਣ ਕਰ ਕੇ ਵੰਡ, ਹਿੱਸੇ ਦੀਨ ਦੁਨੀ ਦ੍ਰਿੜਾਈਆ। ਲੇਖਾ ਜਾਣੇ ਵਿਚ ਵਰਭੰਡ, ਬ੍ਰਹਿਮੰਡ ਖੋਜ ਖੁਜਾਈਆ। ਸ਼ਾਹੋ ਭੂਪ ਬਣ ਸੂਰਾ ਸਰਬੰਗ, ਹਰਿ ਕਰਤਾ ਹੁਕਮ ਸੁਣਾਈਆ। ਕਲਜੁਗ ਕੂੜ ਵੇਖ ਕੇ ਰੰਗ, ਕੂੜੀ ਕਿਰਿਆ ਕਰੇ ਸਫ਼ਾਈਆ। ਚਾਰੋਂ ਕੁੰਟ ਵੱਜੇ ਮਰਦੰਗ, ਮਰਦ ਮਰਦਾਨਾ ਆਪ ਸੁਣਾਈਆ। ਸੰਮਤ ਸ਼ਹਿਨਸ਼ਾਹੀ ਦਸ ਸ਼ਰਅ ਦਾ ਸ਼ੁਰੂ ਹੋਵੇਗਾ ਜੰਗ, ਨਾ ਕੋਈ ਮੇਟੇ ਮੇਟ ਮਿਟਾਈਆ। ਬਚਿਆ ਰਹੇ ਨਾ ਭਾਰਤ ਖੰਡ, ਭਾਰਦਵਾਜ ਰਿਖੀ ਗਿਆ ਦ੍ਰਿੜਾਈਆ। ਅਤਰੀ ਨੇ ਬੋਲ ਕੇ ਕਿਹਾ ਸੀ ਨਿਸੰਗ, ਕਲਜੁਗ ਅੰਤਮ ਕੂੜ ਕੂੜ ਕੁਰਲਾਈਆ। ਜਿਸ ਵੇਲੇ ਨਿਸ਼ਾਨ ਮਿਟਣਾ ਤਾਰਾ ਚੰਦ, ਚਾਰ ਯਾਰੀ ਨਾਲ ਦੁਹਾਈਆ। ਸੇਜ ਸੁਹੰਜਣੀ ਰਹੇ ਨਾ ਕੋਇ ਪਲੰਘ, ਈਸਾ ਇਸਮ ਇਕ ਗਿਆ ਸਮਝਾਈਆ। ਮੂਸਾ ਮੂੰਹ ਦੇ ਭਾਰ ਡਿੱਗ ਕੇ ਮੰਗੀ ਮੰਗ, ਪਰਵਰਦਿਗਾਰ ਤੇਰੀ ਬੇਪਰਵਾਹੀਆ। ਵੇਦ ਵਿਆਸ ਕਿਹਾ ਜਿਸ ਵੇਲੇ ਜਗਤ ਦੀ ਧਾਰ ਸਮਾਂ ਗਿਆ ਲੰਘ, ਆਪ ਆਪਣਾ ਪੰਧ ਮੁਕਾਈਆ। ਚਾਰੋਂ ਕੁੰਟ ਹੋਏ ਅੰਧੇਰਾ ਅੰਧ, ਸਾਚਾ ਨੂਰ ਨਾ ਕੋਇ ਚਮਕਾਈਆ। ਉਸ ਵੇਲੇ ਧੁਰ ਦਾ ਰਾਮ ਧੁਰ ਦਾ ਕਾਹਨ ਸਭ ਨੂੰ ਦੇਵੇ ਡੰਨ, ਡੰਡਾਵਤ ਸਭ ਦੀ ਦਏ ਬਦਲਾਈਆ। ਜਨ ਭਗਤਾਂ ਨਾਮ ਨਿਧਾਨਾ ਸ੍ਰੀ ਭਗਵਾਨਾ ਅੰਤਰ ਆਤਮ ਦੇਵੇ ਵੰਡ, ਬਾਹਰੋਂ ਨਜ਼ਰ
ਕਿਸੇ ਨਾ ਆਈਆ। ਕੂੜੀ ਕਿਰਿਆ ਮੇਟੇ ਭਰਮ ਪਖੰਡ, ਭਾਂਡਾ ਭਰਮ ਭਉ ਭੰਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਜਿਸ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਰਚਨਾ ਰਚੀ ਓਹ ਆਪਣਾ ਖੇਲ ਕਰੇ ਨਿਸੰਗ, ਨਿਸਚਿਤ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਭੇਵ ਅਭੇਦਾ ਆਪ ਖੁਲਾਈਆ। ਰਚਨਾ ਰਚ ਕਰੇ ਖੇਲ ਕਰਤਾਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਸਤਿਜੁਗ ਤਰੇਤਾ ਦੁਆਪਰ ਕੀਤਾ ਪਾਰ, ਸੋ ਕਲਜੁਗ ਅੰਤਮ ਵੇਖ ਵਖਾਈਆ। ਲਹਿਣਾ ਦੇਣਾ ਪੂਰਾ ਕਰੇ ਪੈਗ਼ੰਬਰ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਝੋਲੀ ਆਪ ਭਰਾਈਆ। ਧਰਨੀ ਧਰਤ ਧਵਲ ਧੌਲ ਸੁਣ ਪੁਕਾਰ, ਪਰਮ ਪੁਰਖ ਆਪਣੀ ਦਇਆ ਕਮਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਨਿਰਾਕਾਰ ਹੋ ਉਜਿਆਰ, ਚਾਰੋਂ ਕੁੰਟ ਨੂਰ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਪਾਵੇ ਸਾਰ, ਇਸ਼ਟੀ ਇਕੋ ਰੂਪ ਸਮਝਾਈਆ। ਕਲਜੁਗ ਕੂੜੀ ਕਿਰਿਆ ਕਰਮ ਕਾਂਡ ਦੀ ਦਏ ਨਿਵਾਰ, ਨਿਵਣ ਸੁ ਅੱਖਰ ਇਕ ਸਮਝਾਈਆ। ਭਾਰਤ ਖੰਡ ਵਿਚ ਹੋ ਕੇ ਜ਼ਾਹਰ, ਨੌ ਖੰਡ ਪ੍ਰਿਥਮੀ ਸੱਤ ਦੀਪ ਦਏ ਹਿਲਾਈਆ। ਜਿਸ ਨੂੰ ਦੂਰ ਦੁਰਾਡਾ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਕਰਨ ਸਲਾਮ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਸੋ ਰਚਨਾ ਰਚ ਕੇ ਖੇਲੇ ਖੇਲ ਖੇਲਣਹਾਰ ਖ਼ਾਲਕ ਖ਼ਲਕ ਮਖ਼ਲੂਕ ਆਪਣਾ ਖੇਲ ਖਿਲਾਈਆ। ਜਿਸ ਨੂੰ ਸਾਰੇ ਕਹਿੰਦੇ ਪਰਵਰਦਿਗਾਰ, ਸਾਂਝਾ ਯਾਰ ਅਗੰਮ ਅਥਾਹੀਆ। ਜੋ ਰਾਮ ਰਾਮਾ ਨੂਰ ਉਜਿਆਰ, ਕਾਹਨ ਕਾਹਨਾ ਕਾਹਨ ਘਨਈਆ ਸਈਆ ਵਡ ਵਡਿਆਈਆ। ਜਿਸ ਦਾ ਸਿਫ਼ਤਾਂ ਵਾਲਾ ਇਜ਼ਹਾਰ ਲੇਖਾ ਲਿਖਣ ਤੋਂ ਬਾਹਰ, ਉਹ ਖੇਲ ਕਰੇ ਅਪਰ ਅਪਾਰ, ਜਿਸ ਰਚਨਾ ਰਚੀ ਜਗਤ ਸੰਸਾਰ, ਰਚ ਰਚ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਅੰਤ ਨਾ ਪਾਰਾਵਾਰ, ਪਤਿਪਰਮੇਸ਼ਵਰ ਪਰਵਰਦਿਗਾਰ ਪਾਰਬ੍ਰਹਮ ਪਰਮ ਪੁਰਖ ਇਕ ਅਖਵਾਈਆ।
੫ ਸਾਵਣ ਸ਼ਹਿਨਸ਼ਾਹੀ ਸੰਮਤ ਨੌ ੨੫ ਬੀ੦ ਬੀ੦ ਗੰਗਾ ਨਗਰ ਮਹਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰਾ ਪੁਰਖ ਅਕਾਲ ਵਾਸਤਾ, ਵਾਸਤਕ ਵਿਸ਼ਵ ਦੇ ਮਾਲਕ ਦਿਆਂ ਜਣਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਆਹਿਸਤਾ ਆਹਿਸਤਾ, ਅਸਲ ਦੇ ਅਸਲ ਰੂਪ ਦ੍ਰਿੜਾਈਆ। ਕਲਜੁਗ ਵਕਤ ਸੁਹੰਜਣਾ ਦੱਸ ਦੇ ਨਾਸ ਦਾ, ਨਾਸਤਕ ਤੱਕ ਖ਼ਲਕ ਖ਼ੁਦਾਈਆ। ਭੇਵ ਚੁਕਾ ਦੇ ਪ੍ਰਿਥਮੀ ਆਕਾਸ਼ ਦਾ, ਪਾਤਾਲ ਪਾਤਾਲਾਂ ਪਰਦਾ ਲਾਹੀਆ। ਜਲਵਾ ਜਣਾ ਦੇ ਆਪਣੀ ਮੰਡਲ ਰਾਸ ਦਾ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਰੰਗ ਰੰਗਾ ਦੇ ਪਵਿਤ੍ਰ ਪਾਕ ਦਾ, ਪਤਤ ਪੁਨੀਤ ਦੇ ਵਡਿਆਈਆ। ਮੇਰਾ ਰੂਪ ਮਾਟੀ ਖ਼ਾਕ ਦਾ, ਖ਼ਾਲਸ ਸਾਹਿਬ ਦਿਆਂ ਸੁਣਾਈਆ। ਨਾਤਾ ਤੱਕ ਲੈ ਆਤਮ ਪਰਮਾਤਮ ਸਾਕ ਦਾ, ਸੱਜਣ ਸੈਣ ਹੋ ਕੇ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਜਗਤ ਅੰਧੇਰਾ ਝਾਕਦਾ, ਸੱਤ ਦੀਪ ਨੈਣ ਉਠਾਈਆ। ਕਿਸੇ ਸਮਝ ਨਾ ਆਵੇ ਕੀ ਖੇਲ ਤੇਰਾ ਅਬਿਨਾਸ਼ ਦਾ, ਕੀ ਅਬਿਨਾਸ਼ੀ ਖੇਲ ਖਿਲਾਈਆ। ਮੈਨੂੰ ਭਰਵਾਸਾ ਨਹੀਂ ਆਪਣੇ ਸਵਾਸ ਦਾ, ਸਾਹ ਸਾਹ
ਤੇਰੇ ਅਗੇ ਵਾਸਤਾ ਪਾਈਆ। ਮੇਰੇ ਉਤੇ ਲੇਖਾ ਪੂਰਾ ਕਰ ਦੇ ਅਵਤਾਰ ਪੈਗ਼ੰਬਰ ਗੁਰੂਆਂ ਭਖਿਤ ਵਾਕ ਦਾ, ਵਾਕਿਆ ਵੇਖਣਾ ਚਾਈਂ ਚਾਈਂਆ। ਪਰਦਾ ਖੋਲ ਦੇ ਆਪਣੇ ਅਗੰਮੀ ਤਾਕ ਦਾ, ਤਾਕਤਵਰ ਲੈ ਅੰਗੜਾਈਆ। ਕੰਢਾ ਤੱਕ ਲੈ ਅੰਤ ਅਖ਼ੀਰੀ ਘਾਟ ਦਾ, ਪੱਤਣ ਵੇਖ ਲੈ ਧੁਰ ਦੇ ਮਾਹੀਆ। ਝਗੜਾ ਪਿਆ ਜ਼ਾਤ ਪਾਤ ਦਾ, ਦੀਨ ਮਜ਼੍ਹਬ ਕਰੇ ਲੜਾਈਆ। ਭਰੋਸਾ ਰਿਹਾ ਨਾ ਤੇਰੇ ਉਤੇ ਕਿਸੇ ਵਿਸ਼ਵਾਸ ਦਾ, ਵਿਸ਼ਿਆਂ ਭਰੀ ਲੋਕਾਈਆ। ਕੋਟਾਂ ਵਿਚੋਂ ਰੂਪ ਕਿਸੇ ਵਿਰਲੇ ਭਗਤ ਗੁਰਮੁਖ ਦਾਸ ਦਾ, ਜੋ ਦਾਸੀ ਹੋ ਕੇ ਸੇਵ ਕਮਾਈਆ। ਜਗਤ ਵਣਜਾਰਾ ਬਣਿਆ ਕੂੜੀ ਕਿਰਿਆ ਹਾਟ ਦਾ, ਸਤਿ ਹੱਥ ਕਿਸੇ ਨਾ ਆਈਆ। ਨੂਰ ਨਜ਼ਰ ਨਾ ਆਵੇ ਤੇਰੇ ਜੋਤ ਲਲਾਟ ਦਾ, ਚਾਂਦਨਾ ਚੰਦ ਨਾ ਕੋਇ ਚਮਕਾਈਆ। ਤੂੰ ਸੁਹੇਲਾ ਇਕ ਇਕੇਲਾ ਅਨਾਥਾਂ ਅਨਾਥ ਦਾ, ਦੀਨ ਦਿਆਲ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਅਗੇ ਕਰਾਂ ਅਰਜ਼ੋਈ, ਅਰਜ਼ ਬੇਨੰਤੀ ਇਕ ਜਣਾਈਆ। ਮੈਨੂੰ ਕਲਮਿਆਂ ਵਾਲੀ ਦਰੋਹੀ, ਤੋਬਾ ਤੋਬਾ ਕਰ ਸੁਣਾਈਆ। ਚਾਰ ਕੁੰਟ ਮਿਲੇ ਕੋਈ ਨਾ ਢੋਈ, ਸਹਾਰਾ ਕਿਨਾਰਾ ਨਾ ਕੋਇ ਦਰਸਾਈਆ। ਮੇਰੀ ਪਤ ਗਈ ਖੋਹੀ, ਪਤਿਪਰਮੇਸ਼ਵਰ ਮੇਰਾ ਲਹਿਣਾ ਦੇਣਾ ਪੂਰਾ ਕਰਨਾ ਥਾਉਂ ਥਾਈਂਆ। ਨੇਤਰ ਨੈਣਾਂ ਨੀਰ ਵਹਾ ਕੇ ਰੋਈ, ਹੰਝੂਆਂ ਹਾਰ ਬਣਾਈਆ। ਦੀਨ ਦੁਨੀ ਪ੍ਰਭ ਸੁਰਤ ਉਠਾ ਦੇ ਸੋਈ, ਸ਼ਬਦ ਹਲੂਣਾ ਇਕ ਰਖਾਈਆ। ਅੰਮ੍ਰਿਤ ਆਤਮ ਨਿਝਰ ਝਿਰਨੇ ਹਰ ਘਟ ਅੰਦਰ ਚੋਈਂ, ਬੂੰਦ ਸਵਾਂਤੀ ਇਕ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਚ ਤੇਰੀ ਸਰਨਾਈਆ। ਧਰਨੀ ਕਹੇ ਮੈਂ ਜਗਤ ਵੈਰਾਗਣ ਖੁਲ੍ਹੜੇ ਕੇਸ, ਬੇਰਾਗਣ ਹੋ ਕੇ ਕੂੜ ਸੁਣਾਈਆ। ਮੇਰੇ ਪੁਰਖ ਅਕਾਲੇ ਨਰ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਤੂੰ ਸਦਾ ਰਹੇਂ ਹਮੇਸ਼, ਆਦਿ ਜੁਗਾਦੀ ਤੇਰੀ ਵਡਿਆਈਆ। ਮੈਂ ਤੇਰੇ ਦਰ ਤੇ ਹੋਈ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਰਖਾਈਆ। ਜੋ ਸੰਦੇਸ਼ਾ ਦਿਤਾ ਸ਼ਬਦੀ ਧਾਰ ਦਸ ਦਸਮੇਸ਼, ਦਹਿ ਦਿਸ਼ਾ ਦਿਆਂ ਸੁਣਾਈਆ। ਮੇਰਾ ਦੀਨ ਦਿਆਲਾ ਪੁਰਖ ਅਕਾਲਾ ਪਰਵਰਦਿਗਾਰ ਸਾਂਝਾ ਯਾਰ ਪ੍ਰਗਟ ਹੋਵੇ ਕਲਜੁਗ ਅੰਤਮ ਸੰਬਲ ਦੇਸ, ਸੰਬਲ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦਾ ਕਾਤਬ ਲਿਖ ਸਕੇ ਕੋਇ ਨਾ ਲੇਖ, ਕਲਮ ਚਲੇ ਨਾ ਕੋਇ ਚਤੁਰਾਈਆ। ਜਨ ਭਗਤਾਂ ਉਹ ਨਜ਼ਰੀ ਆਏ ਨੇਤਨ ਨੇਤ, ਨਿਜ ਨੈਣ ਕਰੇ ਰੁਸ਼ਨਾਈਆ। ਧਰਨੀ ਕਹੇ ਮੈਨੂੰ ਪ੍ਰਭੂ ਪਰਦੇ ਨਾਲ ਦੱਸ ਦੇ ਆਪਣਾ ਭੇਤ, ਭਾਂਡਾ ਭਰਮ ਭੰਨਾਈਆ। ਮੈਂ ਬਿਨ ਨੈਣਾਂ ਨਿਰਗੁਣ ਧਾਰ ਤੈਨੂੰ ਲਵਾਂ ਵੇਖ, ਜਗਤ ਲੋਚਣ ਦੀ ਲੋੜ ਰਹੇ ਨਾ ਰਾਈਆ। ਜਿਸ ਝਗੜਾ ਮੁਕਾਉਣਾ ਮੁੱਲਾ ਸ਼ੇਖ਼, ਮੁਸਾਇਕਾਂ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਮੈਂ ਮੰਗਣਹਾਰੀ ਦਰ, ਦਰਦੀਆ ਦਰਦ ਲੈ ਵੰਡਾਈਆ। ਤੂੰ ਮਾਲਕ ਨਰਾਇਣ ਨਰ, ਹਰੀ ਹਰਿ ਤੇਰੀ ਸਰਨਾਈਆ। ਮੇਰਾ ਭਉ ਚੁਕਾ ਦੇ ਡਰ, ਭੈ ਰਹਿਣ ਕੋਇ ਨਾ ਪਾਈਆ। ਤੇਰੀ ਸਰਨੀ ਗਈ ਪਰ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦੇ ਪੜ੍ਹਾਈਆ। ਕੀ ਕਰਤੇ ਕਰਨੀ ਦੇਣੀ ਕਰ, ਕਲਜੁਗ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਖੋਲ ਦੇ ਭੇਵ ਅਵੱਲਾ, ਤੁਧ ਬਿਨ ਅਵਰ ਨਾ
ਕੋਇ ਜਣਾਈਆ। ਮੈਂ ਗੱਲ ਵਿਚ ਪਾ ਕੇ ਪੱਲਾ, ਪਲਕਾਂ ਦੇ ਪਿਛੇ ਵੇਖ ਵਖਾਈਆ। ਮੇਰੇ ਨੂਰ ਅਲਾਹੀ ਅੱਲਾ, ਆਲਮੀਨ ਤੇਰੀ ਸਰਨਾਈਆ। ਸਚ ਦੱਸ ਦੇ ਮੇਰੇ ਵਸੇ ਕਿਹੜੇ ਮਹੱਲਾ, ਕਵਣ ਕੂਟੇ ਡੇਰਾ ਲਾਈਆ। ਮੈਂ ਕਿੱਥੇ ਢੂੰਡਾਂ ਤੈਨੂੰ ਜਲਾ ਥਲਾ, ਮਹੀਅਲ ਧਿਆਨ ਲਗਾਈਆ। ਕਿਸ ਵਸੇਰਾ ਹੋਵੇ ਤੇਰਾ ਮਹੱਲਾ, ਕਵਣ ਬੰਕ ਮਿਲੇ ਵਡਿਆਈਆ। ਕਿਹੜਾ ਨਿਹਚਲ ਧਾਮ ਹੋਵੇ ਅਟੱਲਾ, ਅਟਲ ਪਦਵੀ ਦੇ ਦ੍ਰਿੜਾਈਆ। ਜਿਥੇ ਵਸੇਂ ਤੂੰ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਧਾਰ ਜੋਤ ਹੋਵੇ ਰਲਾ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਆਪਣਾ ਖੋਲ ਦੇ ਪਰਦਾ, ਪਰਦਾਨਸ਼ੀਨ ਭੇਵ ਦੇ ਚੁਕਾਈਆ। ਜਗਤ ਜਹਾਨ ਵੇਖ ਲੈ ਸੜਦਾ, ਕਲਜੁਗ ਅਗਨੀ ਤਤ ਤਪਾਈਆ। ਮਨ ਹੰਕਾਰ ਵੇਖ ਗੜ੍ਹ ਦਾ, ਕੰਚਨ ਰੂਪ ਨਾ ਕੋਇ ਵਟਾਈਆ। ਲੇਖਾ ਜਾਣ ਲੈ ਸੀਸ ਧੜ ਦਾ, ਧੜੇਬਾਜ਼ੀ ਦੀਨ ਮਜ਼੍ਹਬ ਵੰਡ ਵੰਡਾਈਆ। ਕੀ ਹਿਸਾਬ ਹੋਣਾ ਤੇਰਾ ਚੇਤਨ ਚੋਟੀ ਜੜ ਦਾ, ਜੜ ਚੇਤਨ ਕੀ ਆਪਣਾ ਹੁਕਮ ਵਰਤਾਈਆ। ਕੀ ਖੇਲ ਹੋਣਾ ਮੇਰੇ ਧਰਨੀ ਵਾਲੇ ਘਰ ਦਾ, ਚਾਰੋਂ ਕੁੰਟ ਕੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਮੈਂ ਰੋ ਰੋ ਪਾਵਾਂ ਵੈਣ, ਵਹਿੰਦੀ ਧਾਰ ਵਹਾਈਆ। ਮੇਰੇ ਸਵਾਮੀ ਸਾਕ ਸੈਣ, ਸੱਜਣ ਤੇਰੀ ਵਡਿਆਈਆ। ਮੈਨੂੰ ਦਿਵਸ ਰੈਣ ਨਾ ਆਵੇ ਚੈਨ, ਸਾਂਤਕ ਸਤਿ ਨਾ ਕੋਇ ਕਰਾਈਆ। ਤੇਰਾ ਰੂਪ ਦਿਸੇ ਨਾ ਐਨ ਦਾ ਐਨ, ਸਤਿ ਸਰੂਪ ਨਾ ਕੋਇ ਸਮਾਈਆ। ਤੇਰੀ ਧਾਰ ਦੀਨ ਦੁਨੀ ਹੋਈ ਤਰਫ਼ੈਣ, ਸਾਕ ਸੈਣ ਨਾ ਕੋਇ ਬਣਾਈਆ। ਨਾਤਾ ਟੁੱਟਾ ਭਾਈ ਭੈਣ, ਚਾਰੋਂ ਕੁੰਟ ਕੂੜ ਹਲਕਾਈਆ। ਤੂੰ ਮਿਹਰਵਾਨਾ ਮੇਰਾ ਦੇ ਦੇ ਦੇਣ, ਦੇਵਣਹਾਰ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਦਲਾਈਆ। ਪੁਰਖ ਅਕਾਲ ਕਹੇ ਧਰਨੀ ਸੁਣ ਅਗੰਮੀ ਬਾਤ, ਸਤਿਗੁਰ ਸ਼ਬਦ ਦ੍ਰਿੜਾਈਆ। ਦੇਵਾਂ ਅਗੰਮੀ ਦਾਤ, ਨਾਮ ਅਨਮੁੱਲ ਵਰਤਾਈਆ। ਮੇਟਾਂ ਅੰਧੇਰੀ ਰਾਤ, ਸਤਿਗੁਰ ਸ਼ਬਦ ਚੰਦ ਚਮਕਾਈਆ। ਖੇਲ ਕਰਾਂ ਲੋਕਮਾਤ, ਧਰਨੀ ਧਰਤ ਧਵਲ ਧੌਲ ਦਿਆਂ ਵਡਿਆਈਆ। ਆਤਮ ਪਰਮਾਤਮ ਜੋੜਾਂ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਮੇਲਾਂ ਸਹਿਜ ਸੁਭਾਈਆ। ਖੇਲ ਕਰਾਂ ਇਕ ਇਕਾਂਤ, ਦੂਜਾ ਨਜ਼ਰ ਕੋਇ ਨਾ ਆਈਆ। ਲੇਖਾ ਰਹੇ ਨਾ ਜ਼ਾਤ ਪਾਤ, ਦੀਨ ਦੁਨੀ ਨਾ ਵੰਡ ਵੰਡਾਈਆ। ਝਗੜਾ ਮੁਕਾ ਕੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਹੋਵਾਂ ਸਹਾਈਆ। ਕੋਝੀਏ ਕਮਲੀਏ ਨਿਮਾਣੀਏ ਤੇਰੀ ਪੂਰੀ ਕਰਾਂ ਆਸ, ਆਸਾ ਤ੍ਰਿਸ਼ਨਾ ਖ਼ਾਹਿਸ਼ ਤਮੰਨਾ ਤੇਰੀ ਆਪਣੇ ਵਿਚ ਮਿਲਾਈਆ। ਸੰਬਲ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਜੋਤ ਕਰਾਂ ਪ੍ਰਕਾਸ਼, ਦੋ ਜਹਾਨਾਂ ਡਗਮਗਾਈਆ। ਸਤਿ ਧਰਮ ਦੀ ਸਚਖੰਡ ਨਿਵਾਸੀ ਨਾਲ ਮਿਲ ਕੇ ਪਾਏ ਰਾਸ, ਆਤਮ ਪਰਮਾਤਮ ਗੋਪੀ ਕਾਹਨ ਕਾਹਨ ਰੂਪ ਨਾਚ ਨਚਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਸਮਰਥ ਕਰੇ ਪੜ੍ਹਾਈਆ। ਹੋਏ ਸਹਾਈ ਅਨਾਥਾਂ ਨਾਥ, ਜਗਦੀਸ਼ਰ ਸਿਰ ਆਪਣਾ ਹੱਥ ਟਿਕਾਈਆ। ਤੇਰੇ ਮਸਤਕ ਧੂੜੀ ਲਾਏ ਮਾਥ, ਸਚ ਦੀ ਖ਼ਾਕ ਰਮਾਈਆ। ਤੂੰ ਨੇਤਰ ਖੋਲ ਕੇ ਵੇਖ ਆਂਖ, ਕੀ ਅੱਖੀਆਂ ਤੋਂ ਪਰੇ ਆਪਣਾ ਖੇਲ ਖਿਲਾਈਆ। ਜਿਉਂ ਭਾਵੇ ਤਿਉਂ ਲਵੇ ਰਾਖ, ਰਖਣਹਾਰ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਕਰੇ ਨਾਸ, ਸਤਿਜੁਗ
ਸਤਿ ਸਚ ਧਰਮ ਲਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਤੇਰਾ ਹੋਏ ਸਹਾਈਆ। ਪੁਰਖ ਅਕਾਲ ਕਹੇ ਧਰਨੀ ਧਰਮ ਕਮਾਵਾਂਗਾ। ਦੀਨ ਦਿਆਲ ਹੋ ਕੇ ਵੇਖ ਵਖਾਵਾਂਗਾ। ਸਤਿਗੁਰ ਸ਼ਬਦ ਨਾਲ ਉਠਾਵਾਂਗਾ। ਅਵਤਾਰ ਪੈਗ਼ੰਬਰ ਗੁਰੂਆਂ ਭੇਵ ਚੁਕਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਵਾਂਗਾ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪਾਰ ਕਰਾਵਾਂਗਾ। ਚਾਰ ਜੁਗ ਦਾ ਸ਼ਬਦੀ ਧਾਰ ਜੋ ਦਿਤਾ ਮੰਤਰ, ਮੰਤਵ ਸਭ ਦਾ ਵੇਖ ਵਖਾਵਾਂਗਾ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਤਰ ਵੇਖਾਂ ਨਿਰੰਤਰ, ਮਾਲਕ ਹੋ ਕੇ ਖੋਜ ਖੁਜਾਵਾਂਗਾ। ਧਰਮ ਦੀ ਧਾਰ ਤੇਰੀ ਸਚ ਬਣਾਵਾਂ ਬਣਤਰ, ਘੜਨ ਭੰਨਣਹਾਰ ਆਪ ਅਖਵਾਵਾਂਗਾ। ਤੇਰੇ ਉਤੇ ਕਲਜੁਗ ਕੂੜ ਦੀ ਰਹਿਣ ਨਾ ਦੇਵਾਂ ਬਸੰਤਰ, ਅੰਮ੍ਰਿਤ ਮੇਘ ਨਾਮ ਵਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਵਾਂਗਾ। ਭੇਵ ਅਭੇਦਾ ਆਪ ਖੁਲਾਏਗਾ। ਪ੍ਰਭ ਸਾਚੀ ਦਇਆ ਕਮਾਏਗਾ। ਕਾਇਆ ਮਾਟੀ ਕਾਚੀ ਵੇਖ ਵਖਾਏਗਾ। ਮਨ ਮਨਸਾ ਜੋ ਰਹੀ ਨਾਚੀ, ਪਰਦੇ ਓਹਲੇ ਸਰਬ ਉਠਾਏਗਾ। ਸੁਣ ਸੁਨੇਹੜਾ ਸਤਿਗੁਰ ਸ਼ਬਦ ਦੀ ਲੈ ਲੈ ਪਾਤੀ, ਪਤਰਕਾ ਇਕੋ ਨਾਮ ਜਣਾਏਗਾ। ਜਿਸ ਤੇਰੇ ਉਤੇ ਮੇਟਣੀ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਏਗਾ। ਅੰਤਮ ਪੁਛੇ ਤੇਰੀ ਵਾਤੀ, ਵਾਰਸ ਹੋ ਕੇ ਵੇਖ ਵਖਾਏਗਾ। ਤੂੰ ਸਵਾਧਾਨ ਰਹਿਣਾ ਉਤੇ ਲੋਕਮਾਤੀ, ਸ਼ਬਦ ਸੰਦੇਸ਼ੇ ਵਿਚ ਸੁਣਾਏਗਾ। ਘਰ ਤੇਰੇ ਠਾਕਰ ਸਵਾਮੀ ਆਵੇ ਅਬਿਨਾਸ਼ੀ, ਸੰਬਲ ਆਪਣਾ ਡੇਰਾ ਲਾਏਗਾ। ਤੂੰ ਖ਼ੁਸ਼ੀਆਂ ਨਾਲ ਨਿਰਗੁਣ ਨਿਰਵੈਰ ਨੂਰ ਤਾਕੀਂ, ਜੋ ਬਿਨ ਨੈਣਾਂ ਨਜ਼ਰੀ ਆਏਗਾ। ਜਿਸ ਨੂੰ ਸਭ ਨੇ ਮੰਨਣਾ ਕਮਲਾਪਾਤੀ, ਪਤਿਪਰਮੇਸ਼ਵਰ ਫੇਰਾ ਪਾਏਗਾ। ਸਭ ਦਾ ਲਹਿਣਾ ਦੇਣਾ ਦੇਵੇ ਬਾਕੀ, ਬਕਾਇਦਾ ਆਪਣੀ ਕਾਰ ਭੁਗਤਾਏਗਾ। ਸ਼ਬਦ ਘੋੜੇ ਅਸਵ ਚੜ੍ਹੇ ਰਾਕੀ, ਦੋ ਜਹਾਨਾਂ ਵੇਖ ਵਖਾਏਗਾ। ਤੇਰੇ ਉਤੋਂ ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਏਗਾ। ਓਹ ਖੇਲੇ ਖੇਲ ਬਹੁ ਬਿਧ ਭਾਤੀ, ਅਕਲ ਕਲਧਾਰੀ ਆਪਣੀ ਕਲ ਵਰਤਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਏਗਾ। ਧਰਨੀ ਕਹੇ ਮੇਰੇ ਪੁਰਖ ਅਕਾਲੇ ਮੀਤ, ਸਾਹਿਬ ਤੇਰੀ ਵਡਿਆਈਆ। ਮੇਰੇ ਉਤੋਂ ਕੂੜ ਦੀ ਬਦਲ ਦੇ ਰੀਤ, ਰੀਤੀਵਾਨ ਤੇਰੀ ਸਰਨਾਈਆ। ਦੀਨ ਦੁਨੀਆ ਵੇਖ ਲੈ ਨੀਤ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਦੀ ਚੌਧਵੀਂ ਰਹੀ ਬੀਤ, ਬੀਸਵੀਂ ਆਪਣਾ ਅੰਕ ਸਮਝਾਈਆ। ਤੂੰ ਮਾਲਕ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਅਖਵਾਈਆ। ਤੇਰਾ ਲੇਖਾ ਹਸਤ ਕੀਟ, ਊਚਾਂ ਨੀਚਾਂ ਮੇਲ ਮਿਲਾਈਆ। ਮੇਰੇ ਉਤੇ ਝਗੜਾ ਮੁਕਾ ਦੇ ਮੰਦਰ ਮਸੀਤ, ਮੱਠਾਂ ਕਰੇ ਨਾ ਕੋਇ ਲੜਾਈਆ। ਤੂੰ ਹਰ ਘਟ ਵਸ ਜਾ ਚੀਤ, ਮਨ ਚਿਤ ਠਗੌਰੀ ਰਹੇ ਨਾ ਰਾਈਆ। ਮੇਰੇ ਸਵਾਮੀ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਦੇਣੀ ਵਡਿਆਈਆ। ਮੇਰੀ ਬ੍ਰਿਹੋਂ ਵਿਛੋੜੇ ਵਿਚ ਨਿਕਲੇ ਚੀਕ, ਕੂਕ ਕੂਕ ਸੁਣਾਈਆ। ਮੈਨੂੰ ਸਤਿਜੁਗ ਤਰੇਤਾ ਦੁਆਪਰ ਬੀਤਿਆ ਕਲਜੁਗ ਰਖੀ ਉਡੀਕ, ਦੋ ਜਹਾਨ ਸ੍ਰੀ ਭਗਵਾਨ ਤੇਰਾ ਰਾਹ ਤਕਾਈਆ। ਕਵਣ ਵੇਲਾ ਮੇਰਾ ਮਾਲਕ ਮੇਰੇ ਉਤੋਂ ਮੇਟੇ ਅੰਧੇਰਾ ਤਾਰੀਕ, ਨੂਰ ਨੁਰਾਨਾ ਚੰਦ ਚਮਕਾਈਆ। ਘਰ ਆ ਜਾ ਮੇਰੇ ਠਾਕਰ ਲਾਸ਼ਰੀਕ, ਪਰਵਰਦਿਗਾਰ ਤੇਰੀ ਸਰਨਾਈਆ। ਤੇਰੇ ਵਿਚ ਹਕ ਤੌਫ਼ੀਕ, ਤੋਹਫ਼ੇ ਨਾਮ ਕਲਮੇ ਦੇ ਘਰ ਘਰ ਦੇ ਪਹੁੰਚਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਲੀਕ, ਸਤਿ ਧਰਮ ਦਾ ਨਿਸ਼ਾਨ ਨਿਸ਼ਾਨੇ ਵਾਲੇ ਦੇ ਝੁਲਾਈਆ। ਅੰਤ ਅਖ਼ੀਰ ਬੇਨਜ਼ੀਰ ਮੇਰੀ ਸਤਿਗੁਰ ਸ਼ਬਦ ਕਰੇ ਤਸਦੀਕ,
ਸ਼ਹਾਦਤ ਕਲਮੇ ਵਾਲੀ ਭੁਗਤਾਈਆ। ਮੇਰੀ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਵਿਚ ਤੇਰਾ ਰਾਹ ਤਕਾਈਆ। ਜਿਸ ਦੇ ਪਿਆਰ ਵਿਚ ਸਤਿਕਾਰ ਵਿਚ ਅਵਤਾਰ ਪੈਗ਼ੰਬਰ ਗੁਰੂ ਹੋਏ ਸ਼ਹੀਦ, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਧਰਤ ਧਰਮ ਧਾਰ ਮੈਂ ਆਵਾਂਗਾ। ਨੂਰੀ ਨੂਰ ਜੋਤ ਚਮਕਾਵਾਂਗਾ। ਜੋਤੀ ਜਾਤਾ ਡਗਮਗਾਵਾਂਗਾ। ਪੁਰਖ ਬਿਧਾਤਾ ਇਕ ਅਖਵਾਵਾਂਗਾ। ਅੰਧੇਰੀ ਰਾਤਾ ਮੇਟ ਮਿਟਾਵਾਂਗਾ। ਸਾਚੀ ਦਾਤਾ ਝੋਲੀ ਪਾਵਾਂਗਾ। ਆਤਮ ਪਰਮਾਤਮ ਨਾਤਾ ਇਕ ਜਣਾਵਾਂਗਾ। ਤੂੰ ਮੇਰਾ ਮੈਂ ਤੇਰਾ ਗਾਥਾ, ਸਭ ਨੂੰ ਆਪ ਸਮਝਾਵਾਂਗਾ। ਨਿਰਗੁਣ ਧਾਰ ਬਣ ਪੁਰਖ ਸਮਰਾਥਾ, ਸਰਬ ਕਲਾ ਅਖਵਾਵਾਂਗਾ। ਲੇਖਾ ਲਾ ਕੇ ਤੇਰੀ ਧੂੜ ਮਸਤਕ ਮਾਥਾ, ਟਿੱਕੇ ਸਤਿ ਸਚ ਰਮਾਵਾਂਗਾ। ਤੇਰੀ ਪੂਰੀ ਕਰਾਂ ਆਸਾ, ਤ੍ਰਿਸ਼ਨਾ ਆਪਣੇ ਵਿਚ ਛੁਪਾਵਾਂਗਾ। ਤੂੰ ਕਰਵਟ ਵਿਚ ਬਦਲ ਲੈ ਆਪਣਾ ਪਾਸਾ, ਪਾਰਬ੍ਰਹਮ ਹੋ ਕੇ ਖੇਲ ਖਲਾਵਾਂਗਾ। ਤੂੰ ਖ਼ੁਸ਼ੀਆਂ ਵਿਚ ਕਰੀਂ ਹਾਸਾ, ਹਸਤੀ ਤੈਨੂੰ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਜੋਤ ਦਏ ਭਰਵਾਸਾ, ਭਾਂਡਾ ਭਰਮ ਭਉ ਭੰਨਾਵਾਂਗਾ।
੫ ਸਾਵਣ ਸ਼ਹਿਨਸ਼ਾਹੀ ਸੰਮਤ ਨੌ ੨੫ ਬੀ੦ ਬੀ੦ ਗੰਗਾ ਨਗਰ ਤਾਰਾ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਨੀਏ ਮੈਂ ਆ ਗਿਆ ਪੁਰਾਣਾ ਪੰਡਾ, ਜਗਤ ਵਿਦਿਆ ਤੋਂ ਬਾਹਰ ਨਿਰਅੱਖਰ ਮੇਰੀ ਪੜ੍ਹਾਈਆ। ਨਿਰਗੁਣ ਨਿਰਗੁਣ ਧਾਰ ਫਿਰਨਾ ਮੇਰਾ ਜੁਗ ਚੌਕੜੀ ਧੰਦਾ, ਚਾਰ ਕੁੰਟ ਦਿਵਸ ਰੈਣ ਆਪਣਾ ਪੰਧ ਮੁਕਾਈਆ। ਸਦੀ ਚੌਧਵੀਂ ਮੇਰਾ ਰੂਪ ਵੇਖ ਸਕੇ ਕੋਈ ਨਾ ਬੰਦਾ, ਬੰਦਗੀ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਨਵ ਸੱਤ ਫਿਰਾਂ ਵਿਚ ਵਰਭੰਡਾ, ਭੰਡੀ ਤੱਕਾਂ ਥਾਉਂ ਥਾਈਂਆ। ਉਹ ਜ਼ਿਮੀਂ ਅਸਮਾਨਾਂ ਤੋਂ ਬਾਹਰ ਪ੍ਰਭੂ ਦਾ ਖੰਡਾ, ਜਿਸ ਨੂੰ ਲੁਹਾਰ ਤਰਖਾਣ ਨਾ ਕੋਇ ਘੜਾਈਆ। ਸ਼ਬਦ ਦੀ ਧਾਰ ਤੱਕ ਲੈ ਡੰਡਾ, ਜੋ ਡੰਡਾਵਤ ਸਭ ਦੀ ਰਿਹਾ ਬਦਲਾਈਆ। ਜੋ ਲੇਖਾ ਜਾਣੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਈਆ। ਮੈਂ ਤੈਨੂੰ ਸੰਦੇਸਾ ਦੇਵਾਂ ਇਕ ਅਗੰਮਾ ਚੰਗਾ, ਚੰਗੀ ਤਰਾ ਸੁਣਾਈਆ। ਮੈਂ ਫਿਰ ਕੇ ਆਇਆ ਜਮਨਾ ਸੁਰਸਤੀ ਗੋਦਾਵਰੀ ਗੰਗਾ, ਭੱਜਿਆ ਵਾਹੋ ਦਾਹੀਆ। ਮੈਂ ਨਵ ਸੱਤ ਖੋਜਦਾ ਰਿਹਾ ਕਿੱਥੋਂ ਮਿਲੇ ਅਨੰਦਾ, ਅਨੰਦ ਅਨੰਦ ਵਿਚੋਂ ਕਵਣ ਪ੍ਰਗਟਾਈਆ। ਮੈਂ ਜਗਤ ਜਗਿਆਸੂਆਂ ਧਾਰ ਲੰਘਾ, ਕਦਮ ਕਦਮ ਨਾਲ ਬਦਲਾਈਆ। ਮੈਂ ਸੇਜ ਸੁਹੰਜਣੀ ਸਾਧਾਂ ਸੰਤਾਂ ਦੀ ਵੇਖੀ ਆਤਮ ਪਲੰਘਾ, ਬਿਨ ਨੈਣਾਂ ਨੈਣ ਉਠਾਈਆ। ਮੈਂ ਨਵਾਂ ਦਵਾਰਿਆਂ ਤੋਂ ਬਾਹਰ ਨੱਚਿਆ ਬਣ ਮਲੰਗਾ, ਡੌਰੂ ਜਗਤ ਵਾਲਾ ਵਜਾਈਆ। ਮੈਂ ਨਿਗਾਹ ਮਾਰੀ ਨਿਸ਼ਾਨ ਤੱਕਿਆ ਤਾਰਾ ਚੰਦਾ, ਸੂਰੀਆ ਆਪਣੀ ਖੇਲ ਖਿਲਾਈਆ। ਜਾ ਧਰਨੀਏ ਤੇਰੇ ਉਤੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਦੇਖੀ ਸਭ ਦਾ ਹਾਲ ਦਿਸੇ ਮੰਦਾ, ਮੰਦਭਾਗਣ ਹੋਈ ਲੋਕਾਈਆ। ਤਨ ਵਜੂਦ ਮਾਟੀ ਖ਼ਾਕ ਅੰਤਰ ਨਿਰੰਤਰ ਹੋਏ ਕੋਇ ਨਾ ਠੰਡਾ, ਅਗਨੀ ਤਤ ਤਤ ਤਪਾਈਆ। ਭੇਵ ਖੁਲ੍ਹੇ ਨਾ ਕਿਸੇ ਬ੍ਰਹਮ ਹੰਗਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
ਖੇਲ ਸਾਚਾ ਹਰਿ, ਸਚ ਦਾ ਭੇਵ ਆਪਣੇ ਹੱਥ ਰਖਾਈਆ। ਨਾਰਦ ਕਹੇ ਧਰਨੀਏ ਮੈਂ ਆਇਆ ਫਿਰਦਾ ਫਿਰਦਾ, ਚੱਕਰਵਰਤੀ ਹੋ ਕੇ ਭੱਜਿਆ ਵਾਹੋ ਦਾਹੀਆ। ਖੇਲ ਤੱਕਦਾ ਰਿਹਾ ਨਿਰਵੈਰ ਨਿਰ ਦਾ, ਕੀ ਨਰ ਨਿਰੰਕਾਰ ਆਪਣਾ ਹੁਕਮ ਵਰਤਾਈਆ। ਜੋ ਸੰਦੇਸ਼ਾ ਸੁਣਦਾ ਰਿਹਾ ਚਿਰ ਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਅਵਤਾਰ ਪੈਗ਼ੰਬਰ ਗੁਰੂ ਗਏ ਦ੍ਰਿੜਾਈਆ। ਪਵਿਤ੍ਰ ਤੱਕਿਆ ਨਹੀਂ ਕਿਸੇ ਦਾ ਹਿਰਦਾ, ਹਿਰਦੇ ਹਰਿ ਕੋਇ ਨਾ ਪਾਈਆ। ਦਰਸ਼ਨ ਪਾਏ ਨਾ ਕੋਈ ਨੂਰੀ ਪਿਰ ਦਾ, ਪੀਆ ਪ੍ਰੀਤਮ ਕੰਤ ਨਾ ਕੋਇ ਹੰਢਾਈਆ। ਉਹ ਤੱਕ ਲੈ ਤੇਰੇ ਉਤੇ ਅੰਤਮ ਉਲਟਾ ਗੇੜਾ ਗਿੜਦਾ, ਕਲਜੁਗ ਆਪਣੀ ਲੱਠ ਭਵਾਈਆ। ਨੌ ਖੰਡ ਪ੍ਰਿਥਮੀ ਝੇੜਾ ਛਿੜਦਾ, ਝਗੜਾ ਸਕੇ ਨਾ ਕੋਇ ਮੁਕਾਈਆ। ਲੇਖਾ ਤੱਕ ਲੈ ਗਿਰਵਰ ਗਿਰਧਾਰ ਗਿਰ ਦਾ, ਕੀ ਗਹਿਰ ਗੰਭੀਰ ਬੇਨਜ਼ੀਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਨੀਏ ਮੈਂ ਧੁਰ ਤੋਂ ਭੱਜਿਆ ਆਇਆ, ਭਜਨ ਬੰਦਗੀ ਤੱਕਾਂ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਤ੍ਰੈਗੁਣ ਮਾਇਆ, ਮਮਤਾ ਮੋਹ ਜਗਤ ਹਲਕਾਈਆ। ਸ਼ਬਦ ਨਾਦ ਧੁਨ ਅੰਤਰ ਰਾਗ ਕਿਸੇ ਨਾ ਗਾਇਆ, ਰਸਨਾ ਜਿਹਵਾ ਸਾਰੇ ਢੋਲੇ ਗਾਈਆ। ਘਰ ਦੀਪਕ ਜੋਤ ਨਾ ਕੋਇ ਕਰੇ ਰੁਸ਼ਨਾਇਆ, ਬਿਨ ਤੇਲ ਬਾਤੀ ਨਾ ਕੋਇ ਡਗਮਗਾਈਆ। ਮੈਂ ਦੀਨਾਂ ਮਜ਼੍ਹਬਾਂ ਅੰਦਰ ਵੜ ਵੜ ਆਪਣਾ ਧਿਆਨ ਲਗਾਇਆ, ਬਿਨ ਨੈਣਾਂ ਨੈਣ ਉਠਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਆਤਮ ਸੇਜਾ ਸੁਹੰਜਣੀ ਮੈਨੂੰ ਨਜ਼ਰ ਕਿਸੇ ਨਾ ਆਇਆ, ਬੈਠਾ ਡੇਰਾ ਅਗੰਮ ਲਗਾਈਆ। ਮੈਂ ਕੂਕ ਕੂਕ ਤੈਨੂੰ ਰਿਹਾ ਸੁਣਾਇਆ, ਕਮਲੀਏ ਆਪਣਾ ਨੈਣ ਲੈ ਤਕਾਈਆ। ਕਿਉਂ ਫਿਰ ਤੇਰੇ ਉਤੇ ਅੰਧੇਰਾ ਛਾਇਆ, ਛੱਪਰ ਛੰਨਾਂ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਨੀਏ ਆਪਣੀ ਕਰ ਲੈ ਸੋਝੀ, ਸਮਝ ਸਮਝ ਨਾਲ ਬਦਲਾਈਆ। ਉਠ ਵੇਖ ਲੈ ਮੇਰੀ ਦੋ ਜਹਾਨਾਂ ਵਿਚ ਹਿਲਦੀ ਬੋਦੀ, ਨਿਰਗੁਣ ਧਾਰ ਨਜ਼ਰੀ ਆਈਆ। ਇਹ ਖੇਲ ਤੇਰੀ ਘਰੋਗੀ, ਲੱਖ ਚੁਰਾਸੀ ਘਰਾਨੇ ਵਾਲੀਏ ਤੈਨੂੰ ਦਿਆਂ ਸੁਣਾਈਆ। ਤੇਰੀ ਸ੍ਰਿਸ਼ਟੀ ਤੇਰੇ ਉਤੇ ਹਉਮੇ ਦੀ ਹੋ ਗਈ ਰੋਗੀ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਜਗਤ ਵਿਕਾਰ ਦੀ ਹੋ ਗਈ ਭੋਗੀ, ਭਸਮੜ ਰੂਪ ਨਾ ਕੋਇ ਬਣਾਈਆ। ਦੁਰਮਤ ਮੈਲ ਧੋ ਸਕੇ ਕੋਇ ਨਾ ਧੋਬੀ, ਸਤਿਗੁਰ ਸ਼ਬਦ ਨਾ ਹੋਏ ਸਹਾਈਆ। ਤੂੰ ਹੋ ਗਈ ਕਮਲੀ ਕੋਝੀ, ਤੇਰੀ ਚਲੇ ਨਾ ਕੋਇ ਚਤੁਰਾਈਆ। ਸਤਿ ਦਾ ਰਿਹਾ ਕੋਇ ਨਾ ਜੋਗੀ, ਜੁਗੀਸ਼ਰ ਰੂਪ ਨਾ ਕੋਇ ਦਰਸਾਈਆ। ਹੁਣ ਸੋਚਾਂ ਕਰ ਲੈ ਉਂਗਲ ਰਖ ਕੇ ਉਪਰ ਠੋਡੀ, ਤੈਨੂੰ ਠੋਕਰਾਂ ਮਾਰੇ ਖ਼ਲਕ ਖ਼ੁਦਾਈਆ। ਵਾਸਤਾ ਪਾ ਲੈ ਪ੍ਰਭੂ ਦੇ ਅਗੇ ਡਿੱਗ ਪਓ ਭਾਰ ਗੋਡੀਂ, ਗੁਡ ਗਾਡ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚਖੰਡ ਨਿਵਾਸੀ ਆਪਣੀ ਕਾਰ ਭੁਗਤਾਈਆ। ਨਾਰਦ ਕਹੇ ਮੈਂ ਭੱਜਾ ਨੱਠਾ ਲੰਘ ਕੇ ਆਇਆ ਲੋਆਂ ਪੁਰੀਆਂ, ਪਰਮ ਪੁਰਖ ਨੂੰ ਸੀਸ ਨਿਵਾਈਆ। ਖ਼ਬਰਾਂ ਸੁਣੀਆਂ ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਤੁਰੀਆ, ਕੀ ਤੁਰਤ ਹੁਕਮ ਮਿਲੇ ਧੁਰਦਰਗਾਹੀਆ। ਨੌ ਖੰਡ ਪ੍ਰਿਥਮੀ ਮੈਂ ਜਿਧਰ ਗਿਆ ਮੈਨੂੰ ਸ਼ਰਅ ਦੀਆਂ ਵੱਜੀਆਂ ਛੁਰੀਆਂ, ਸ਼ਰੀਅਤ ਬੰਧ ਨਾ ਕੋਇ ਤੁੜਾਈਆ। ਕਲਜੁਗ ਰੂਹਾਂ ਦਿਸੀਆਂ ਨਿਗੁਰੀਆਂ,
ਸਤਿਗੁਰ ਸ਼ਬਦ ਨਾ ਕੋਇ ਪ੍ਰਗਟਾਈਆ। ਸ਼ੌਹ ਦਰਿਆਏ ਜਾਂਦੀਆਂ ਰੁੜ੍ਹੀਆਂ, ਬੇੜਾ ਕੰਧ ਨਾ ਕੋਇ ਉਠਾਈਆ। ਰੰਡੀਆਂ ਹੋਈਆਂ ਆਤਮਾ ਪਰਮਾਤਮਾ ਬਿਨਾ ਕੁੜੀਆਂ, ਕੰਤ ਸੁਹਾਗ ਅੰਗ ਨਾ ਕੋਇ ਲਗਾਈਆ। ਮੈਂ ਥੋੜ੍ਹੀਆਂ ਜਿਹੀਆਂ ਭਗਤਾਂ ਦੀਆਂ ਆਤਮਾ ਵੇਖੀਆਂ ਪਰਮਾਤਮਾ ਨਾਲ ਜੁੜੀਆਂ, ਜੋ ਜੁੜ ਜੁੜਾ ਕੇ ਇਕੋ ਰੰਗ ਸਮਾਈਆ। ਉਨ੍ਹਾਂ ਦੀਆਂ ਕਥਾ ਕਹਾਣੀਆਂ ਸੁਣੀਆਂ, ਜਿਨ੍ਹਾਂ ਨੂੰ ਮਿਲਿਆ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਮਿਹਰ ਨਜ਼ਰ ਉਠਾਈਆ। ਧਰਨੀ ਕਹੇ ਨਾਰਦ ਬੀਬਾ, ਸਚ ਦਿਆਂ ਸੁਣਾਈਆ। ਕੀ ਤੂੰ ਤੱਕਿਆ ਖੇਲ ਅਜੀਬਾ, ਕੀ ਪ੍ਰਭੂ ਦਿਤਾ ਸਮਝਾਈਆ। ਨਾਰਦ ਕਹੇ ਧਰਨੀਏ ਤੂੰ ਨੇਤਰ ਖੋਲ ਕੇ ਵੇਖ ਆਪਣਾ ਦੀਦਾ, ਦੀਦਾ ਦਾਨਿਸਤਾ ਧਿਆਨ ਲਗਾਈਆ। ਜੋ ਮਾਲਕ ਖ਼ਾਲਕ ਲਹਿਣਾ ਦੇਣਾ ਪੂਰਾ ਕਰੇ ਗ਼ਰੀਬਾਂ, ਗ਼ੁਰਬਤ ਕੂੜੀ ਵੇਖ ਵਖਾਈਆ। ਉਸ ਨੇ ਤੇਰੇ ਕੋਲੋਂ ਅਵਤਾਰ ਪੈਗ਼ੰਬਰ ਗੁਰੂਆਂ ਦੇ ਨਾਮ ਕਲਮਿਆਂ ਦੀਆਂ ਮੰਗਣੀਆਂ ਰਸੀਦਾਂ, ਲੇਖਾ ਚਾਰ ਜੁਗ ਦਾ ਵੇਖ ਵਖਾਈਆ। ਜਿਸ ਦਾ ਸਤਿਗੁਰ ਸ਼ਬਦ ਕਰ ਕੇ ਗਿਆ ਤਾਕੀਦਾ, ਤਾਈਦ ਵਿਚ ਦ੍ਰਿੜਾਈਆ। ਉਸ ਦੇ ਉਤੇ ਰਖ ਉਮੀਦਾ, ਜੋ ਆਵੇ ਧੁਰ ਦਾ ਮਾਹੀਆ। ਜਿਸ ਤੇਰਾ ਭੇਵ ਖੋਲਣਾ ਪੇਚੀਦਾ, ਪੋਸ਼ੀਦਾ ਪਰਦਾ ਦਏ ਉਠਾਈਆ। ਤੂੰ ਗ਼ਫ਼ਲਤ ਵਿਚੋਂ ਖੋਲਣੀ ਨੀਂਦਾ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਵਡ ਵਡਿਆਈਆ। ਨਾਰਦ ਕਹੇ ਧਰਨੀਏ ਨਿਗਾਹ ਮਾਰ ਲੈ ਤੱਕ ਲੈ ਆਪਣਾ ਅੱਬਾ, ਏਕੰਕਾਰ ਇਕੋ ਨਜ਼ਰੀ ਆਈਆ। ਜਿਸ ਤੇਰਾ ਦੁਰਮਤ ਮੈਲ ਦਾ ਧੋਣਾ ਧੱਬਾ, ਧੁਰ ਨਾਮ ਨਾਲ ਕਰੇ ਸਫ਼ਾਈਆ। ਸਫ਼ਾ ਮਲੇਛਾ ਮੇਟਣੀ ਸਭਾ, ਹਰਿਜਨ ਸਾਚੇ ਲਏ ਪ੍ਰਗਟਾਈਆ। ਨਾਮ ਖ਼ੁਮਾਰੀ ਦੇਵੇ ਮਧਾ, ਮਧੁਰ ਧੁਨ ਇਕ ਸੁਣਾਈਆ। ਨੌ ਖੰਡ ਪ੍ਰਿਥਮੀ ਦੇਵੇ ਸੱਦਾ, ਸੱਦੇ ਘਰ ਘਰ ਆਪ ਜਣਾਈਆ। ਆਤਮ ਪਰਮਾਤਮ ਚਖਾਵੇ ਮਜ਼ਾ, ਮਜ਼ਾਕ ਕੂੜਾ ਦਏ ਗਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਚਲਾਵੇ ਆਪਣੀ ਰਜ਼ਾ, ਰਾਜਕ ਰਿਜਕ ਰਹੀਮ ਹੋ ਕੇ ਵੇਖ ਵਖਾਈਆ। ਪਰ ਮੈਨੂੰ ਇਉਂ ਦਿਸਦਾ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਲਜੁਗ ਕਜ਼ਾਕ ਰੂਪ ਬਣਿਆ ਕਸਾਈਆ। ਜਿਸ ਨੇ ਪਵਿਤ੍ਰ ਰਹਿਣ ਦਿਤੀ ਨਹੀਂ ਕੋਈ ਜਗਹ, ਚਾਰੋਂ ਕੁੰਟ ਕੂੜ ਹਲਕਾਈਆ। ਸਭ ਦੀ ਹੰਸ ਬੁੱਧੀ ਬਣਾਈ ਕੱਗਾ, ਕਾਗ ਵਾਂਗ ਕੁਰਲਾਈਆ। ਤਨ ਵਜੂਦਾਂ ਲਾ ਕੇ ਅੱਗਾ, ਤਤਵ ਤਤ ਦਿਤਾ ਤਪਾਈਆ। ਸਤਿ ਧਰਮ ਦੀ ਪਾਰ ਕਰ ਕੇ ਹੱਦਾ, ਕੂੜ ਨਿਸ਼ਾਨਾ ਰਿਹਾ ਝੁਲਾਈਆ। ਜਿਸ ਦਾ ਇਕੋ ਡੋਰੂ ਡੰਕਾ ਵੱਜਾ, ਚਾਰ ਕੁੰਟ ਕੀਤੀ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਲੇਖਾ ਲੇਖੇ ਵਿਚੋਂ ਦਏ ਬਦਲਾਈਆ। ਨਾਰਦ ਕਹੇ ਮੈਂ ਸੁਣੀਆਂ ਹੋਰ ਅਗੰਮੀ ਖ਼ਬਰਾਂ, ਧਰਨੀ ਧਰਤ ਧਵਲ ਧੌਲ ਦਿਆਂ ਜਣਾਈਆ। ਜੋ ਆਈਆਂ ਉਤੋਂ ਅੰਬਰਾਂ, ਪਵਣ ਪਾਣੀ ਸੰਗ ਨਾ ਕੋਇ ਮਿਲਾਈਆ। ਜਿਸ ਦੀਆਂ ਆਵਾਜ਼ਾਂ ਧੁਨਾਂ ਮਧੁਰਾਂ, ਮਧੁਰ ਧੁਨ ਵਿਚ ਸੁਣਾਈਆ। ਉਹ ਤੇਰੀਆਂ ਪੂਰੀਆਂ ਕਰੇ ਸਧਰਾਂ, ਸਾਹਿਬ ਸਵਾਮੀ ਧੁਰਦਰਗਾਹੀਆ। ਉਹ ਲੇਖਾ ਜਾਣੇ ਜੰਗਲ ਪਹਾੜ ਜੂਹਾਂ ਕੰਧਰਾਂ, ਟਿੱਲੇ ਪਰਬਤ ਸਮੁੰਦ ਸਾਗਰਾਂ ਫੋਲ ਫੁਲਾਈਆ। ਜਿਸ ਲੇਖਾ ਪੂਰਾ ਕਰਨਾ ਮਸਜਿਦ ਸ਼ਿਵਦਵਲੇ ਮਠ ਮੰਦਰਾਂ, ਤਨ ਵਜੂਦਾਂ ਕਰੇ ਸਫ਼ਾਈਆ। ਤੇਰੇ ਗ੍ਰਹਿ ਇਕ ਕਰਾਏ ਚਾਰਮੰਗਲਾ, ਮੰਗਲਾਚਾਰ ਇਕ ਸੁਣਾਈਆ। ਸ਼ਰਅ ਦੇ ਤੋੜ ਕੇ ਸੰਗਲਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ।
ਇਕੋ ਧਾਮ ਬਹਾਏ ਸ਼ਾਹ ਕੰਗਾਲ ਕੰਗਲਾ, ਰਾਜ ਰਾਜਾਨ ਰਹਿਣ ਕੋਇ ਨਾ ਪਾਈਆ। ਨੇਤਰ ਲੋਚਨ ਹੀਣ ਰਹੇ ਕੋਇ ਨਾ ਅੰਧਲਾ, ਅੰਧ ਅਗਿਆਨ ਦਏ ਮਿਟਾਈਆ। ਤਨ ਸੁਹਾ ਕੇ ਪੰਜ ਤਤ ਦਾ ਬੰਗਲਾ, ਪੰਚਮ ਸ਼ਬਦ ਕਰੇ ਸ਼ਨਵਾਈਆ। ਉਸ ਸਵਾਮੀ ਅੰਤਰਜਾਮੀ ਕੋਲੋਂ ਨਿਮਾਣੀ ਦਰਵੇਸ਼ਣ ਹੋ ਕੇ ਮੰਗ ਲਾ, ਮਾਂਗਤ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਏਕੰਕਾਰ ਆਤਮ ਧਾਰ ਆਪਣਾ ਅਨੰਦ ਲੈ, ਅਨੰਦ ਅਨੰਦ ਅਨੰਦ ਵਿਚੋਂ ਪ੍ਰਗਟਾਈਆ।
੫ ਸਾਵਣ ਸ਼ਹਿਨਸ਼ਾਹੀ ਸੰਮਤ ਨੌ ੨੫ ਬੀ੦ ਬੀ੦ ਗੰਗਾ ਨਗਰ ਰਤਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਉਤੇ ਸਚ ਪਿਆਰ ਹੋਵੇ ਬੁਕ, ਬੁਕਲ ਕਾਇਆ ਮੰਦਰ ਅੰਦਰ ਇਕ ਖੁਲਾਈਆ। ਜਿਥੇ ਪਰਦਾ ਓਹਲਾ ਰਹੇ ਨਾ ਲੁਕ, ਭੇਵ ਅਭੇਦ ਦਏ ਜਣਾਈਆ। ਦੋਹਾਂ ਦੀ ਸਾਂਝੀ ਹੋਵੇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਆਤਮ ਪਰਮਾਤਮ ਮੰਜ਼ਲ ਜਾਏ ਨਾ ਰੁਕ, ਅਗੇ ਹੋ ਨਾ ਕੋਇ ਅਟਕਾਈਆ। ਕੂੜ ਪੰਚ ਵਿਕਾਰਾ ਜਾਵੇ ਮੁਕ, ਅੰਮ੍ਰਿਤ ਮੇਘ ਸਿੰਚ ਹਰਾ ਅਵਰ ਨਾ ਕੋਇ ਕਰਾਈਆ। ਸਚ ਪਿਆਰ ਇਕ ਦੂਜੇ ਨੂੰ ਜਾਵੇ ਝੁਕ, ਨਿਵ ਨਿਵ ਰੰਗ ਰੰਗਾਈਆ। ਹਕ ਨਿਸ਼ਾਨਾ ਕਿਸੇ ਨਾ ਜਾਵੇ ਉਕ, ਤੀਰ ਅਣਿਆਲਾ ਨਾਮ ਚਲਾਈਆ। ਸਾਚਾ ਵਕਤ ਸੁਹੰਜਣਾ ਆਵੇ ਢੁਕ, ਘੜੀ ਪਲ ਨਾ ਕੋਇ ਦਰਸਾਈਆ। ਨਾ ਕੋਈ ਹਰਖ ਸੋਗ ਰਹੇ ਨਾ ਦੁੱਖ, ਕੂੜ ਨਾਮ ਨਾ ਕੋਇ ਸਤਾਈਆ। ਉਜਲ ਧਰਨੀ ਧਵਲ ਉਤੇ ਹੋਵੇ ਮੁਖ, ਰਸਨਾ ਜਿਹਵਾ ਬੱਤੀ ਦੰਦ ਇਕੋ ਨਾਮ ਸਿਫ਼ਤ ਸਲਾਹੀਆ। ਘਰ ਸਵਾਮੀ ਠਾਕਰ ਸਤਿਗੁਰ ਪੁਰਖ ਅਕਾਲਾ ਸੁਹੰਜਣੀ ਕਰੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਪਰਕਾਸ਼ ਕਰੇ ਕਾਇਆ ਮਾਟੀ ਪੰਜ ਤਤ ਬੁੱਤ, ਬੁਤਖ਼ਾਨਿਆਂ ਕਰੇ ਸਫ਼ਾਈਆ। ਪਰਮ ਪੁਰਖ ਏਕਾ ਧਾਰ ਬਣਾਏ ਸਾਚੇ ਸੁਤ, ਸੋਈ ਸੁਰਤ ਸ਼ਬਦ ਜਗਾਈਆ। ਦੇਵੇ ਵਡਿਆਈ ਅਗੰਮ ਅਥਾਹ ਉਚ, ਊਚ ਅਗੰਮ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮੇਲਾ ਲਏ ਮਿਲਾਈਆ। ਸਚ ਪਿਆਰ ਵਿਚ ਬੁਕ ਹਰਿਜਨ ਹੋਣਾ, ਹਰਿ ਹਿਰਦੇ ਵਿਚ ਵਸਾਈਆ। ਗ਼ਫ਼ਲਤ ਨੀਂਦ ਵਿਚ ਕਦੇ ਨਾ ਸੌਣਾ, ਸੁਰਤੀ ਸ਼ਬਦ ਵਿਚ ਮਿਲਾਈਆ। ਜਗਤ ਨੇਤਰ ਨੀਰ ਨਾ ਰੋਣਾ, ਚਿੰਤਾ ਗ਼ਮ ਨਾ ਕੋਇ ਵਡਿਆਈਆ। ਨਾਮ ਢੋਲਾ ਗੀਤ ਇਕੋ ਗਾਉਣਾ, ਬਿਨ ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਨਿਝਰ ਅੰਮ੍ਰਿਤ ਧਾਰ ਰਸ ਚੋਣਾ, ਬੂੰਦ ਸਵਾਂਤੀ ਨਾਭੀ ਕਵਲ ਟਪਕਾਈਆ। ਨਾਦ ਅਨਾਦੀ ਧੁਨ ਆਤਮਕ ਰਾਗ ਗਾਉਣਾ, ਬਿਨਾ ਤਾਲ ਤਲਵਾੜੇ ਵੱਜੇ ਵਧਾਈਆ। ਕਾਇਆ ਮੰਦਰ ਅੰਦਰ ਦੀਪਕ ਇਕ ਜਗਾਉਣਾ, ਬਿਨਾ ਤੇਲ ਬਾਤੀ ਹੋਏ ਰੁਸ਼ਨਾਈਆ। ਜਗਤ ਵਾਸ਼ਨਾ ਪੰਧ ਮੁਕਾਉਣਾ, ਨਾਤਾ ਟੁੱਟੇ ਕੂੜ ਲੋਕਾਈਆ। ਮਾਇਆ ਮਮਤਾ ਮੋਹ ਮਿਟਾਉਣਾ, ਹਉਮੇ ਹੰਗਤਾ ਗੜ੍ਹ ਮਿਟਾਈਆ। ਸਾਚੀ ਮੰਜ਼ਲ ਕਦਮ ਉਠਾਉਣਾ, ਭੱਜਣਾ ਵਾਹੋ ਦਾਹੀਆ। ਬਜਰ ਕਪਾਟੀ ਕੁੰਡਾ ਲਾਹੁਣਾ, ਈੜਾ ਪਿੰਗਲ ਸੁਖਮਨ ਸਾਚੇ ਰੰਗ ਸਮਾਈਆ। ਅਗਾ ਪਿਛਾ ਏਕਾ ਨਜ਼ਰੀ ਆਉਣਾ, ਸੌਹਰੇ ਪੇਈਏ ਆਸ ਨਾ ਕੋਇ ਧਰਾਈਆ। ਸਤਿਗੁਰ ਸ਼ਬਦ ਸਾਚਾ ਸੰਗੀ ਇਕ ਬਣਾਉਣਾ, ਸਗਲਾ ਸੰਗ ਰਖਾਈਆ। ਕੰਤ ਭਗਵੰਤ ਇਕ ਪਰਨਾਉਣਾ, ਦੂਜੀ ਸੇਜ ਨਾ ਕੋਇ ਹੰਢਾਈਆ।
ਆਤਮਾ ਪਰਮਾਤਮਾ ਦੇ ਨਾਲ ਆਪਣਾ ਇਕੋ ਵਾਰ ਬੁਕ ਕਰਾਉਣਾ, ਦੂਜੀ ਵਾਰ ਬੁਕਿੰਗ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜੋ ਬੁਕ ਹੋ ਗਏ ਵਿਚ ਜਗਤ, ਦੀਨ ਦੁਨੀ ਆਪਣਾ ਆਪ ਮਿਟਾਈਆ। ਉਨ੍ਹਾਂ ਦੀ ਲੇਖੇ ਲੱਗੇ ਬੂੰਦ ਰਕਤ, ਹੱਡ ਮਾਸ ਨਾੜੀ ਸੋਭਾ ਪਾਈਆ ਕਿਰਪਾ ਕਰੇ ਪੁਰਖ ਅਕਾਲ ਫ਼ਕਤ, ਫ਼ਿਕਰਾ ਇਕੋ ਇਕ ਸਮਝਾਈਆ। ਜਗਤ ਸੁਹੰਜਣਾ ਹੋਵੇ ਵਕਤ, ਘੜੀ ਪਲ ਮਿਲੇ ਵਡਿਆਈਆ। ਉਹ ਬਣ ਗਏ ਧੁਰ ਦੇ ਭਗਤ, ਭਗਵਨ ਮੇਲਾ ਮੇਲੇ ਸਹਿਜ ਸੁਭਾਈਆ। ਬਿਨਾ ਮੰਜ਼ਲ ਤੋਂ ਚੜ੍ਹ ਜਾਣ ਅਰਸ਼, ਅਰਸ਼ੀ ਪ੍ਰੀਤਮ ਹੋਏ ਸਹਾਈਆ। ਘਰ ਸਵਾਮੀ ਦੇਵੇ ਦਰਸ, ਦੀਦ ਇਕੋ ਇਕ ਜਣਾਈਆ। ਜਨਮ ਮਰਨ ਦੀ ਮੇਟੇ ਹਰਸ, ਚੁਰਾਸੀ ਫੰਦ ਕਟਾਈਆ। ਮੁੜ ਕੇ ਫੇਰ ਨਾ ਆਵੇ ਪਰਤ, ਜਿਸ ਨੂੰ ਪਤਿਪਰਮੇਸ਼ਵਰ ਬੁਕ ਆਪਣੇ ਨਾਮ ਨਾਲ ਕਰਾਈਆ। ਉਹ ਨਾਤਾ ਤੋੜ ਕੇ ਧਰਨੀ ਧਰਤ, ਪੱਲੂ ਚੁਰਾਸੀ ਨਾਲੋਂ ਛੁਡਾਈਆ। ਸਤਿਗੁਰ ਸ਼ਬਦ ਪਿਆਰ ਦੀ ਆਦਿ ਅੰਤ ਦੀ ਇਕੋ ਸ਼ਰਤ, ਜੋ ਸ਼ਰਤੀਆ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦੇਵਣਹਾਰ ਬੇਪਰਵਾਹੀਆ। ਜਿਸ ਆਪਣਾ ਆਪ ਬੁਕ ਕਰਾਉਣਾ, ਜਗਤ ਬੁਕ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਕੂੜ ਕੁੜਿਆਰ ਨਾਤਾ ਮਾਤ ਤੁੜਾਉਣਾ, ਜਗਤ ਹੰਕਾਰ ਨਾ ਸੰਗ ਰਖਾਈਆ। ਪੁਰਖ ਅਕਾਲਾ ਦੀਨ ਦਿਆਲਾ ਇਕੋ ਇਸ਼ਟ ਮਨਾਉਣਾ, ਦੇਵ ਸਵਾਮੀ ਇਕੋ ਨਜ਼ਰੀ ਆਈਆ। ਇਕੋ ਢੋਲਾ ਗੀਤ ਗਾਉਣਾ, ਗਾ ਗਾ ਸ਼ੁਕਰ ਮਨਾਈਆ। ਇਕੋ ਚਰਨ ਕਵਲ ਸੀਸ ਝੁਕਾਉਣਾ, ਦੂਸਰ ਕਦੇ ਨਾ ਲਾਗੇ ਪਾਈਂਆ। ਇਕੋ ਮੰਦਰ ਹਕ ਸੁਹਾਉਣਾ, ਜਿਥੇ ਵੱਜੇ ਨਾਮ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਸਾਚਾ ਸਾਹਿਬ ਸਵਾਮੀ ਇਕੋ ਦਰਸ਼ਨ ਪਾਉਣਾ, ਜਿਥੇ ਪਵਣ ਪਾਣੀ ਦੀ ਲੋੜ ਰਹੇ ਨਾ ਰਾਈਆ। ਜਿਸ ਜੋਤੀ ਜੋਤ ਮਿਲਾਉਣਾ, ਜੋਤ ਜੋਤ ਵਿਚ ਸਮਾਈਆ। ਦਰ ਠਾਂਡੇ ਘਰ ਬਹਾਉਣਾ, ਥਿਰ ਘਰ ਆਸਣ ਦਏ ਲਗਾਈਆ। ਉਹਦਾ ਮੁਕ ਜਾਏ ਅਵਣਾ ਗਵਣਾ, ਜਗਤ ਫੰਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਜੋ ਹਰਿਜਨ ਬੁਕ ਕਰਾਏ ਆਪਣਾ ਆਪ, ਮਾਇਆ ਮਮਤਾ ਮੋਹ ਮਿਟਾਈਆ। ਪੁਰਖ ਅਕਾਲਾ ਦੀਨ ਦਿਆਲਾ ਤ੍ਰੈਗੁਣ ਮੇਟੇ ਤਾਪ, ਅਗਨੀ ਤਤ ਤਤ ਬੁਝਾਈਆ। ਅੰਤਰ ਰਹਿਣ ਨਾ ਦੇਵੇ ਅੰਧੇਰੀ ਰਾਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਾਚੇ ਸ਼ਬਦ ਦੀ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਅੱਠੇ ਪਹਿਰ ਰਹੇ ਪ੍ਰਭਾਤ, ਏਕਾ ਰੰਗ ਸਮਾਈਆ। ਨਜ਼ਰੀ ਆਏ ਇਕ ਇਕਾਂਤ, ਏਕੰਕਾਰ ਨੂਰ ਅਲਾਹੀਆ। ਝਗੜਾ ਮੇਟ ਕੇ ਜ਼ਾਤ ਪਾਤ, ਪਾਰਬ੍ਰਹਮ ਬ੍ਰਹਮ ਲੇਖਾ ਦਏ ਚੁਕਾਈਆ। ਪਰਮਾਤਮ ਹੋ ਕੇ ਵਸੇ ਸਾਥ, ਆਤਮ ਆਪਣਾ ਸੰਗ ਬਣਾਈਆ। ਕਿਰਪਾ ਕਰੇ ਪੁਰਖ ਸਮਰਾਥ, ਹਰਿ ਕਰਤਾ ਵਡ ਵਡਿਆਈਆ ਦੀਨਾ ਨਾਥਾਂ ਕਿਰਪਾ ਕਰੇ ਆਪ, ਨਾਥ ਨਾਥ ਅਨਾਥ ਵੇਖ ਵਖਾਈਆ। ਲਹਿਣਾ ਦੇਣਾ ਮਸਤਕ ਪੂਰਾ ਕਰੇ ਭਾਗ, ਭਗਵਨ ਦੇਵੇ ਮਾਣ ਵਡਿਆਈਆ। ਸਚ ਦੀਪਕ ਜਗਾ ਕੇ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਦੁਰਮਤ ਮੈਲ ਧੋ ਕੇ ਦਾਗ਼, ਪਤਤ ਪੁਨੀਤ ਆਪ ਕਰਾਈਆ। ਸਤਿਗੁਰ ਸ਼ਬਦੀ ਮਾਰ ਆਵਾਜ਼, ਮੇਲਾ ਮੇਲੇ ਸਹਿਜ ਸੁਭਾਈਆ। ਝਗੜਾ ਮੇਟ ਕੇ ਜਗਤ ਸਮਾਜ, ਗ੍ਰਹਿ ਮੰਦਰ ਇਕੋ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਨਾਮ ਝੋਲੀ ਪਾਈਆ। ਧਰਨੀ ਕਹੇ ਬੁਕ ਹੋਣਾ ਜਗਤ ਮਹਾਨ, ਮੈਂ ਜੁਗ ਜੁਗ ਵੇਖ ਵਖਾਈਆ। ਮੈਂ ਲੇਖੇ ਤੱਕੇ ਸੀਤਾ ਰਾਮ, ਕ੍ਰਿਸ਼ਨ ਕਾਹਨ ਧਿਆਨ ਲਗਾਈਆ। ਮੈਂ ਪੈਗ਼ੰਬਰਾਂ ਸੁਣੇ ਕਲਾਮ, ਜੋ ਕਇਨਾਤ ਦ੍ਰਿੜਾਈਆ। ਮੈਂ ਮੰਤਰ ਸੁਣ ਕੇ ਸਤਿਨਾਮ, ਸਤਿ ਸਤਿ ਦਾ ਰਾਹ ਵੇਖ ਵਖਾਈਆ। ਸਤਿਗੁਰ ਸ਼ਬਦ ਡੰਕਾ ਸੁਣ ਕੇ ਨੌਜਵਾਨ, ਆਪਣੀ ਲਈ ਅੰਗੜਾਈਆ। ਜਿਸ ਹੁਕਮ ਸੰਦੇਸ਼ਾ ਦਿਤਾ ਅਗੰਮ ਫ਼ਰਮਾਨ, ਬਿਨ ਰਸਨਾ ਜਿਹਵਾ ਹਿਲਾਈਆ। ਧਰਨੀਏ ਹੋਣਾ ਸਵਾਧਾਨ, ਮੇਰਾ ਢਈਆ ਦਏ ਗਵਾਹੀਆ। ਕਲਜੁਗ ਹੋਣੀ ਸ਼ਰਅ ਸ਼ੈਤਾਨ, ਚਾਰੋਂ ਕੁੰਟ ਕੂੜ ਹਲਕਾਈਆ। ਸਤਿ ਧਰਮ ਨਾ ਰਹੇ ਈਮਾਨ, ਅਮਲਾਂ ਵਿਚ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਹੋਏ ਹਰਾਮ, ਸਤਿ ਵਿਚ ਨਾ ਕੋਇ ਸਮਾਈਆ। ਮੈਂ ਦੱਸਾਂ ਭੇਵ ਤਮਾਮ, ਤਮਅ ਕੂੜ ਹੋਏ ਹਲਕਾਈਆ। ਮਾਇਆ ਮਮਤਾ ਸਭ ਨੂੰ ਕਰੇ ਗ਼ੁਲਾਮ, ਜ਼ੰਜੀਰ ਸਕੇ ਨਾ ਕੋਇ ਕਟਾਈਆ। ਸਤਿ ਸਚ ਦਾ ਮਿਲੇ ਨਾ ਕੋਇ ਨਿਸ਼ਾਨ, ਨਿਸ਼ਾਨਾ ਕੂੜ ਜਾਏ ਬਦਲਾਈਆ। ਸੋ ਵੇਲਾ ਵੇਖਣਾ ਤੂੰ ਬਣੀਂ ਨਾ ਮੂਲ ਅਣਜਾਣ, ਆਪਣਾ ਬਲ ਧਰਾਈਆ। ਪ੍ਰਭੂ ਦਾ ਭਗਤ ਕੋਈ ਵਿਰਲਾ ਦਿਸੇ ਵਿਚ ਜਹਾਨ, ਕੋਟਾਂ ਵਿਚੋਂ ਨਜ਼ਰੀ ਆਈਆ। ਜਗਤ ਵਿਦਿਆ ਦਾ ਸਾਰੇ ਦੇਣ ਗਿਆਨ, ਸਿਫ਼ਤਾਂ ਵਾਲੀ ਸਿਫ਼ਤ ਪੜ੍ਹਾਈਆ। ਜੋ ਮੇਰਾ ਗੁਰਮੁਖ ਗੁਰਸਿਖ ਹਰਿਭਗਤ ਮੇਰੀ ਮੰਨੇ ਆਣ, ਚਲੇ ਹੁਕਮ ਸਚ ਰਜ਼ਾਈਆ। ਉਸ ਦਾ ਲਹਿਣਾ ਦੇਣਾ ਪੂਰਾ ਕਰਨਾ ਆਣ, ਇਹ ਮੇਰੀ ਬੇਪਰਵਾਹੀਆ। ਜੋ ਆਪਣੇ ਆਪ ਨੂੰ ਮੇਰੇ ਪ੍ਰੇਮ ਵਿਚ ਬੁਕ ਕਰਾਣ, ਕਰਮ ਕਾਂਡ ਦਾ ਡੇਰਾ ਢਾਹੀਆ। ਉਨ੍ਹਾਂ ਦਾ ਲੇਖੇ ਲਾਵਾਂ ਮਾਟੀ ਚਾਮ, ਗੋਬਿੰਦ ਗੋਬਿੰਦ ਗੋਬਿੰਦ ਦਇਆ ਕਮਾਈਆ। ਲੇਖਾ ਰਹਿਣ ਨਾ ਦੇਵਾਂ ਸੁਬਹ ਸ਼ਾਮ, ਜਗਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਖੇਲ ਖਿਲਾਈਆ। ਧਰਨੀ ਕਹੇ ਮੇਰੇ ਧਰਨਾਪਤ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਮਿਹਰਵਾਨ ਮਹਿਬੂਬਾ ਹਰ ਘਟ ਅੰਤਰ ਉਤਮ ਕਰ ਦੇ ਮਤ, ਮਨ ਮਤ ਦਾ ਡੇਰਾ ਢਾਹੀਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਕੂੜ ਵਿਕਾਰ ਨਾ ਉਬਲੇ ਰਤ, ਰਤੀ ਰਤ ਆਪਣੇ ਰੰਗ ਰੰਗਾਈਆ। ਸਚ ਪ੍ਰੇਮ ਧੀਰਜ ਦੇ ਦੇ ਜਤ, ਸਤਿ ਸੰਤੋਖ ਦੇ ਵਰਤਾਈਆ। ਮੇਰੇ ਪ੍ਰਭੂ ਪਰਮਾਤਮ ਸਭ ਕੁਛ ਤੇਰੇ ਹੱਥ, ਦੇਵਣਹਾਰ ਤੇਰੀ ਵਡਿਆਈਆ। ਤੂੰ ਸਰਬ ਕਲਾ ਸਮਰਥ, ਦਰ ਠਾਂਡੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਕਿਰਪਾ ਕਰ ਮੇਰੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਆਦਿ ਜੁਗਾਦੀ ਸਦਾ ਮਿਹਰਵਾਨਾ, ਮਿਹਰਵਾਨ ਤੇਰੀ ਸਰਨਾਈਆ। ਤੂੰ ਗਹਿਰ ਗੰਭੀਰ ਗੁਣ ਨਿਧਾਨਾ, ਗੁਣਵੰਤ ਇਕ ਅਖਵਾਈਆ। ਮੈਂ ਤੇਰੇ ਚਰਨ ਕਵਲ ਕਰਾਂ ਧਿਆਨਾ, ਬਿਨ ਨੈਣਾਂ ਨੈਣ ਬਿਘਸਾਈਆ। ਤੂੰ ਸਚ ਪਿਆਰ ਦਾ ਦੇ ਦੇ ਦਾਨਾ, ਦੌਲਤਮੰਦ ਆਪਣੀ ਦਇਆ ਕਮਾਈਆ। ਮੇਰੀ ਬੇਨੰਤੀ ਕਰੀਂ ਪ੍ਰਵਾਨਾ, ਪਰਮ ਪੁਰਖ ਦਰ ਠਾਂਡੇ ਮੰਗ ਮੰਗਾਈਆ। ਮੈਂ ਚਾਹੁੰਦੀ ਦੀਨ ਦੁਨੀਆ ਤੇਰਾ ਨੂਰ ਜ਼ਹੂਰ ਹੋਵੇ ਵਿਚ ਜਹਾਨਾ, ਘਟ ਘਟ ਅੰਦਰ ਕਰ ਰੁਸ਼ਨਾਈਆ। ਸਭ ਦੇ ਆਤਮ ਆਪਣੇ ਪ੍ਰੇਮ ਦਾ ਬੰਨ੍ਹ ਦੇ ਗਾਨਾ, ਸ਼ਬਦੀ ਡੋਰੀ ਤੰਦ ਪਵਾਈਆ। ਤੂੰ ਸ਼ਾਹੋ ਭੂਪ ਮੇਰਾ ਸੁਲਤਾਨਾ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਤਕਾਈਆ। ਧਰਨੀ ਕਹੇ ਪ੍ਰਭੂ ਸ੍ਰਿਸ਼ਟੀ ਦੀ
ਦ੍ਰਿਸ਼ਟੀ ਅੰਤਰ ਖੋਲ, ਖ਼ਾਲਕ ਖ਼ਲਕ ਦਇਆ ਕਮਾਈਆ। ਸਤਿਗੁਰ ਸ਼ਬਦ ਹੋ ਕੇ ਬੋਲ, ਅਨਬੋਲਤ ਆਪਣਾ ਰਾਗ ਸੁਣਾਈਆ। ਨਾਮ ਦਾ ਵਜਾ ਦੇ ਡੰਕਾ ਢੋਲ, ਘਟ ਘਟ ਅੰਤਰ ਕਰ ਸ਼ਨਵਾਈਆ। ਤੇਰੀ ਆਤਮਾ ਵਸੇ ਕੋਲ, ਘਰ ਮੰਦਰ ਸੋਭਾ ਪਾਈਆ। ਸਾਚੇ ਕੰਡੇ ਤਰਾਜੂ ਆਪੇ ਤੋਲ, ਤੋਲਣਹਾਰ ਇਕ ਅਖਵਾਈਆ। ਮੈਂ ਰੋ ਕੇ ਪੁਕਾਰ ਕੇ ਕਹਾਂ ਨਿਮਾਣੀ ਤੇਰੀ ਧੌਲ, ਧਰਮ ਦੀ ਧਾਰ ਤੇਰੀ ਓਟ ਤਕਾਈਆ। ਤੇਰਾ ਲੇਖਾ ਕੋਈ ਜਾਣ ਨਾ ਸਕੇ ਪੰਡਤ ਪਾਂਧਾ ਰੌਲ, ਜਗਤ ਬੁੱਧੀ ਨਾ ਕੋਇ ਚਤੁਰਾਈਆ। ਤੂੰ ਸਵਾਮੀ ਸਤਿਗੁਰ ਨਵ ਸੱਤ ਆਪੇ ਮੌਲ, ਮੌਲਾ ਹੋ ਕੇ ਸੋਭਾ ਪਾਈਆ। ਸਭ ਦਾ ਪੂਰਾ ਕਰ ਦੇ ਵਾਅਦਾ ਇਕਰਾਰ ਕੌਲ, ਕਵਲ ਨੈਣ ਆਪਣੀ ਦਇਆ ਕਮਾਈਆ। ਮੈਂ ਨਿਮਾਣੀ ਬੁਧਹੀਣ ਅਨਭੋਲ, ਮੇਰੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਦੇਣਾ ਰੰਗਾਈਆ। ਧਰਨੀ ਕਹੇ ਮੇਰੇ ਸਵਾਮੀ ਠਾਕਰ, ਹਰਿ ਵੱਡੇ ਤੇਰੀ ਵਡ ਵਡਿਆਈਆ। ਭਾਗ ਲਗਾ ਦੇ ਸ੍ਰਿਸ਼ਟੀ ਕਾਇਆ ਗਾਗਰ, ਅੰਮ੍ਰਿਤ ਰਸ ਆਪ ਭਰਾਈਆ। ਕਲਜੁਗ ਜੀਵਾਂ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਤੇਰੇ ਪਿਆਰ ਦੇ ਸਾਰੇ ਹੋਣ ਸੌਦਾਗਰ, ਵਣਜ ਇਕੋ ਹੱਟ ਵਖਾਈਆ। ਤੂੰ ਕਰਤਾ ਕਰੀਮ ਕਾਦਰ, ਕੁਦਰਤ ਦਾ ਮਾਲਕ ਨੂਰ ਅਲਾਹੀਆ। ਜੋ ਮੇਰੇ ਉਤੇ ਸੰਦੇਸਾ ਦੇ ਕੇ ਗਿਆ ਸਤਿਗੁਰ ਤੇਗ਼ ਬਹਾਦਰ, ਤੇਗ਼ ਦੀ ਧਾਰ ਤੇਰੀ ਸੇਵ ਕਮਾਈਆ। ਤੂੰ ਸੋ ਸਵਾਮੀ ਹੋ ਕੇ ਕਰਨਾ ਆਦਲ, ਅਦਲ ਇਨਸਾਫ਼ ਆਪਣਾ ਦੇਣਾ ਦ੍ਰਿੜਾਈਆ। ਮੇਰੇ ਉਤੋਂ ਮੇਟ ਅੰਧੇਰਾ ਬਾਦਲ, ਬਦਲੀ ਕਰ ਦੇ ਕੂੜ ਕੁੜਿਆਰ ਦੀ ਧਾਰ ਰਹੇ ਨਾ ਰਾਈਆ। ਝਗੜਾ ਮੁਕਾ ਦੇ ਮਕਤੂਲ ਕਾਤਲ, ਕਤਲਗਾਹ ਦੀਨ ਦੁਨੀ ਨਜ਼ਰ ਨਾ ਆਈਆ। ਤੇਰਾ ਲੇਖਾ ਤੱਕਾਂ ਰਾਜੇ ਬਲ ਵਾਲਾ ਦੇਸ ਰਸਾਤਲ, ਤਲਾਤਲ ਆਪਣਾ ਹੁਕਮ ਵਰਤਾਈਆ। ਪਰਦਾ ਖੋਲ ਦੇ ਆਪਣਾ ਬਾਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਦਰ ਦਰਵੇਸ਼ਣ ਮੰਗਤੀ, ਤੂੰ ਦੇਵਣਹਾਰ ਦਾਤਾਰ। ਗੜ੍ਹ ਤੋੜ ਦੇ ਹਉਮੇ ਹੰਗਤੀ, ਹੰ ਬ੍ਰਹਮ ਕਰ ਉਜਿਆਰ। ਭਾਗ ਲਗਾ ਦੇ ਹਰਿਜਨ ਸਾਚੇ ਸੰਗਤੀ, ਗਰਮੁਖ ਗੁਰਸਿੱਖ ਮੇਲਾ ਕਰ ਵਿਚ ਸੰਸਾਰ। ਬੁੱਧੀ ਬਿਬੇਕ ਕਰ ਦੇ ਪੰਡਤੀ, ਦੁਰਮਤ ਮੈਲ ਉਤਾਰ। ਤੇਰੀ ਖੇਲ ਤ੍ਰੈਗੁਣ ਮਾਇਆ ਪੰਜ ਤਤ ਦੀ, ਪੰਚਮ ਸ਼ਬਦ ਦੇ ਸੱਚੀ ਧੁਨਕਾਰ। ਮੇਰੀ ਆਸ਼ਾ ਰਹੇ ਨਾ ਰੰਜ ਦੀ, ਦੁਖੀਆਂ ਦਾ ਦੁੱਖ ਦੇ ਨਿਵਾਰ। ਰੈਣ ਅੰਧੇਰੀ ਮੇਟ ਦੇ ਕਲਜੁਗ ਕਲ ਦੀ, ਅਲਲ ਸੁਬਹ ਕਰ ਉਜਿਆਰ। ਮੈਂ ਦਰਵੇਸ਼ਣ ਹੋ ਕੇ ਪੁਰਖ ਅਕਾਲ ਦੀਨ ਦਿਆਲ ਤੇਰੇ ਚਰਨ ਕਵਲ ਨਿਰਗੁਣ ਧਾਰ ਆਪਣਾ ਆਪ ਰਖਦੀ, ਰਖਕ ਹੋ ਕੇ ਹੋਣਾ ਸਹਾਰ। ਮੈਂ ਵਣਜਾਰੀ ਤੇਰੇ ਇਕੋ ਨੇਤਰ ਲੋਚਨ ਅੱਖ ਦੀ, ਦੂਜੀ ਲੋੜ ਨਾ ਕੋਇ ਰਖਾਈਆ। ਮੇਰੇ ਉਤੇ ਧਾਰ ਚਲਾ ਦੇ ਮੇਰੇ ਸਵਾਮੀਆਂ ਸਚ ਦੀ, ਸੁੱਚ ਸੰਜਮ ਨਾਲ ਮਿਲਾਈਆ। ਮੈਂ ਪਿਆਸੀ ਨਹੀਂ ਤੇਰੀ ਦੀਨ ਦੁਨੀਆ ਦੀ ਰੱਤ ਦੀ, ਗੁਰਮੁਖ ਰਤਨ ਹੀਰੇ ਰੂਪ ਦੇ ਪ੍ਰਗਟਾਈਆ। ਮੈਂ ਤੇਰੀ ਸਰਨ ਸਰਨਾਈ ਢਠਦੀ, ਨਿਵ ਨਿਵ ਲਾਗਾਂ ਪਾਈਂਆ। ਖੇਲ ਸਮਝਾ ਦੇ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਅੱਠ ਦੀ, ਨੌ ਦਰ ਆਪਣਾ ਪਰਦਾ ਲਾਹੀਆ। ਤੇਰੀ ਜੋਤ ਤੱਕਾਂ ਦਸਮ ਦਵਾਰੀ ਲਟ ਲਟ ਦੀ, ਨੂਰ ਨੁਰਾਨਾ ਇਕੋ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਸਾਹਿਬ ਇਕ ਅਖਵਾਈਆ। ਧਰਨੀ ਕਹੇ ਜਨ ਭਗਤੋ ਜੇ ਬੁਕ ਪ੍ਰਭ
ਦੇ ਹੋ ਜਾਓ ਜਗ, ਜਗਤ ਜੁਗ ਮਿਲੇ ਵਡਿਆਈਆ। ਜਗਤ ਤ੍ਰਿਸ਼ਨਾ ਬੁਝੇ ਅੱਗ, ਅਗਨੀ ਤਤ ਨਾ ਕੋਇ ਤਪਾਈਆ। ਦਰਸ ਕਰੋ ਉਪਰ ਸ਼ਾਹ ਰਗ, ਕੂੜ ਵਿਕਾਰਾ ਡੇਰਾ ਢਾਹੀਆ। ਬਿਨ ਕਾਅਬਿਉਂ ਹੋਵੇ ਹੱਜ, ਹੁਜਰਾ ਹਕ ਸੁਹਾਈਆ। ਮਨ ਮਨਸਾ ਜਾਣੀ ਤਜ, ਮਮਤਾ ਮੋਹ ਨਾਲ ਰਖਾਈਆ। ਘਰ ਸ਼ਬਦ ਅਨਾਦੀ ਧੁਨ ਜਾਏ ਵੱਜ, ਅਨਹਦ ਰਾਗੀ ਰਾਗ ਸੁਣਾਈਆ। ਦੀਪਕ ਜੋਤ ਜਾਏ ਜਗ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਮੇਲ ਮਿਲਾਏ ਆਪ ਸਰਬਗ, ਸੂਰਬੀਰ ਸਹਿਜ ਸੁਖਦਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਦੀ ਪਾਰ ਕਰਾ ਕੇ ਹੱਦ, ਦਰ ਇਕੋ ਇਕ ਵਖਾਈਆ। ਜਿਥੇ ਭਗਤ ਸੁਹੇਲੇ ਭਗਵਨ ਦੀ ਯੱਦ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਕਦੇ ਹੋਣ ਨਾ ਦੇਵੇ ਅੱਡ, ਵੱਖਰਾ ਗ੍ਰਹਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਧਾਰ ਸੂਰਾ ਸਰਬਗ, ਅਲਪਗ ਜੀਵਾਂ ਜੁਗਤ ਜਗ ਤਰਾਈਆ।