ਪੁਸਤਕਾਲਾਭਾਗ ੨੩

੬ ਸਾਵਣ ਸ਼ਹਿਨਸ਼ਾਹੀ ਸੰਮਤ ਨੌ ੨੫ ਬੀ੦ ਬੀ੦ ਗੰਗਾ ਨਗਰ ਸੁਖਨਿੰਦਰ ਸਿੰਘ ਜਸਬੀਰ ਕੌਰ ਦੇ ਨਵਿਤ

ਸਾਵਣ ਕਹੇ ਮੇਰਾ ਪ੍ਰਵਿਸ਼ਟਾ ਛੇ, ਛੇ ਸ਼ਾਸਤਰ ਰੋਵਣ ਮਾਰਨ ਧਾਹੀਆ। ਜਗਤ ਨਾਤਾ ਟੁੱਟਾ ਪ੍ਰਭੂ ਨੇਂਹ, ਮੇਲਾ ਸਕੇ ਨਾ ਕੋਇ ਮਿਲਾਈਆ। ਮੈਨੂੰ ਤਨ ਵਜੂਦ ਖ਼ਾਲੀ ਦਿਸੇ ਦੇਹ, ਜਗਤ ਜਗਿਆਸੂਆਂ ਰੰਗ ਨਾ ਕੋਇ ਰੰਗਾਈਆ। ਭਾਗ ਲੱਗੇ ਨਾ ਕਿਸੇ ਮਾਟੀ ਖ਼ਾਕ ਨੇਂਹ, ਖ਼ਾਲਸ ਰੂਪ ਨਾ ਕੋਇ ਦਰਸਾਈਆ। ਅੰਮ੍ਰਿਤ ਬਰਖੇ ਕੋਇ ਨਾ ਮੇਂਹ, ਅਗਨੀ ਤਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਸਾਵਣ ਕਹੇ ਮੇਰਾ ਪ੍ਰਵਿਸ਼ਟਾ ਮਾਤ ਆਇਆ, ਮਿਤਰ ਪਿਆਰਿਆਂ ਦਿਆਂ ਜਣਾਈਆ। ਪੁਰਖ ਅਕਾਲਾ ਹੋਏ ਸਹਾਇਆ, ਸਹਾਇਕ ਨਾਇਕ ਧੁਰਦਰਗਾਹੀਆ। ਜਿਸ ਜੁਗ ਚੌਕੜੀ ਖੇਲ ਰਚਾਇਆ, ਕਲਜੁਗ ਅੰਤਮ ਵੇਖੇ ਚਾਈਂ ਚਾਈਂਆ। ਲਹਿਣਾ ਦੇਣਾ ਜਾਣੇ ਤ੍ਰੈਗੁਣ ਮਾਇਆ, ਤ੍ਰੈਗੁਣ ਅਤੀਤਾ ਬੇਪਰਵਾਹੀਆ। ਜਿਸ ਨੇ ਲਖ ਚੁਰਾਸੀ ਰਚਨ ਰਚਾਇਆ, ਖਾਣੀ ਬਾਣੀ ਵੰਡ ਵੰਡਾਈਆ। ਜੋ ਆਦਿ ਜੁਗਾਦੀ ਦਾਈ ਦਾਇਆ, ਗਹਿਰ ਗੰਭੀਰ ਇਕ ਅਖਵਾਈਆ। ਉਸ ਵੇਸ ਅਗੰਮ ਵਟਾਇਆ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਨੂਰ ਨੁਰਾਨਾ ਡਗਮਗਾਇਆ, ਜੋਤੀ ਜਾਤਾ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਧੁਨ ਸੁਣਾਇਆ, ਦੋ ਜਹਾਨਾਂ ਆਪ ਦ੍ਰਿੜਾਈਆ। ਅੰਮ੍ਰਿਤ ਆਤਮ ਮੁਖ ਚੁਆਇਆ, ਜਨ ਭਗਤਾਂ ਜਾਮ ਪਿਆਈਆ। ਸੋਈ ਸੁਰਤੀ ਸੁਰਤ ਉਠਾਇਆ, ਸਾਹਿਬ ਸਵਾਮੀ ਹੋ ਸਹਾਈਆ। ਤੂੰ ਮੇਰਾ ਮੈਂ ਤੇਰਾ ਜਾਪ ਜਪਾਇਆ, ਜਗ ਜੀਵਣ ਦਾਤਾ ਦਏ ਵਡਿਆਈਆ। ਫੜ ਕਾਗੋਂ ਹੰਸ ਬਣਾਇਆ, ਹੰਸ ਕਾਗ ਰੂਪ ਦਰਸਾਈਆ। ਦਰ ਮੇਲਾ ਮੇਲ ਮਿਲਾਇਆ, ਮਿਲਣੀ ਹਰਿ ਜਗਦੀਸ਼ ਕਰਾਈਆ। ਸਾਵਣ ਕਹੇ ਮੇਰਾ ਪ੍ਰਵਿਸ਼ਟਾ ਛੇ ਮੈਂ ਸ਼ਹਿਨਸ਼ਾਹ ਸੀਸ ਨਿਵਾਇਆ, ਜਗਦੀਸ਼ ਸੀਸ ਨਿਵਾਈਆ। ਚਾਰੋਂ ਕੁੰਟ ਰਿਹਾ ਸੁਣਾਇਆ, ਦਰੋਹੀ ਤੇਰਾ ਨਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਦਰ ਸਾਚੇ ਰਖੀ ਆਸ, ਆਸਾਵੰਦ ਹੋ ਕੇ ਧਿਆਨ ਲਗਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ

ਤੇਰੀ ਓਟ ਤਕਾਈਆ। ਸਾਚੇ ਗ੍ਰਹਿ ਮੰਡਲ ਤੇਰੀ ਵੇਖਾਂ ਰਾਸ, ਬਿਨ ਗੋਪੀ ਕਾਹਨ ਖ਼ੁਸ਼ੀ ਮਨਾਈਆ। ਤੂੰ ਜਨ ਭਗਤਾਂ ਵਸੀਂ ਪਾਸ, ਤਨ ਮੰਦਰ ਅੰਦਰ ਡੇਰਾ ਲਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਅਗਿਆਨ ਅੰਧੇਰਾ ਦੇਣਾ ਚੁਕਾਈਆ। ਸ਼ਬਦ ਅਗੰਮਾ ਸੁਣਾਉਣਾ ਨਾਦ, ਧੁਨ ਆਤਮਕ ਰਾਗ ਦ੍ਰਿੜਾਈਆ। ਗੁਰਮੁਖਾਂ ਅੰਦਰੋਂ ਕਢਣਾ ਵਾਦ ਵਿਵਾਦ, ਵਿਖ ਰਹਿਣ ਕੋਇ ਨਾ ਪਾਈਆ। ਤੂੰ ਮਿਹਰਵਾਨ ਮੋਹਣ ਮਾਧਵ ਮਾਧ, ਮਧੁਰ ਧੁਨ ਇਕ ਜਣਾਈਆ। ਤੇਰਾ ਸ਼ਬਦ ਨਿਧਾਨਾ ਸ੍ਰੀ ਭਗਵਾਨਾ ਬੋਧ ਅਗਾਧ, ਬੁੱਧੀ ਤੋਂ ਪਰੇ ਕਰੀ ਪੜ੍ਹਾਈਆ। ਕਲਜੁਗ ਵਿਚ ਸਤਿਜੁਗ ਬਦਲ ਦੇ ਸਮਾਜ, ਸਮਗਰੀ ਆਪਣੇ ਨਾਮ ਵਰਤਾਈਆ। ਸਤਿ ਧਰਮ ਦੀ ਨਈਆ ਨੌਕਾ ਇਕ ਚਲਾਉਣਾ ਜਹਾਜ਼, ਚਾਰੋਂ ਕੁੰਟ ਨਜ਼ਰੀ ਆਈਆ। ਸੀਸ ਜਗਦੀਸ਼ ਤੇਰੇ ਸੋਹੇ ਤਾਜ, ਤਖ਼ਤ ਨਿਵਾਸੀ ਸੋਭਾ ਪਾਈਆ। ਸਾਵਣ ਛੇ ਕਹੇ ਮੇਰੀ ਆਸਾ ਪੂਰੀ ਕਰ ਦੇ ਜੋ ਸੰਦੇਸ਼ਾ ਦਿਤਾ ਨਾਨਕ ਨਿਰਗੁਣ ਸਰਗੁਣ ਬਗ਼ਦਾਦ, ਬਗ਼ਲੀ ਕੰਧੇ ਨਾਲ ਲਟਕਾਈਆ। ਹਰਿਜਨ ਤੇਰੀ ਹੋਵੇ ਇਕ ਅਮਦਾਦ, ਦੂਸਰ ਓਟ ਨਾ ਕੋਇ ਰਖਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਵਾਹਿਦ, ਵਾਹਵਾ ਤੇਰੀ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਦੇ ਅਹਿਦ, ਅਹਿਦਨਾਮੇ ਵੇਖ ਵਖਾਈਆ। ਤੂੰ ਇਕੋ ਨੂਰ ਅਲਾਹੀ ਅਮਾਮ ਅਮਾਮਾ ਸ਼ਾਇਦ, ਸ਼ਹਿਨਸ਼ਾਹ ਨਜ਼ਰੀ ਆਈਆ। ਧੁਰ ਫ਼ਰਮਾਨਾ ਸਦੀ ਚੌਧਵੀਂ ਅੰਤਮ ਦੇ ਦੇ ਜਾਇਜ਼, ਜਾਇਜ਼ਾ ਲੈ ਕੇ ਖ਼ਲਕ ਖ਼ੁਦਾਈਆ। ਧੁਰ ਦਾ ਹੁਕਮ ਕਰ ਰਾਇਜ, ਰਈਅਤ ਦੀਨ ਦੁਨੀ ਬਣਾਈਆ। ਸਾਚਾ ਨਾਮ ਕਲਮਾ ਇਕੋ ਕਰ ਅਨਾਇਤ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਆਤਮ ਪਰਮਾਤਮ ਤੇਰੀ ਹੋਵੇ ਹਮਾਇਤ, ਹਮ ਸਾਜਣ ਤੂੰ ਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋ ਸਹਾਈਆ। ਸਾਵਣ ਕਹੇ ਪ੍ਰਭੂ ਸਚ ਪ੍ਰੇਮ ਦੀ ਕਰ ਦੇ ਬਰਖਾ, ਮੇਘਲਾ ਨਾਮ ਵਾਲਾ ਬਰਸਾਈਆ। ਚਿੰਤਾ ਸੋਗ ਮਿਟਾ ਦੇ ਹਰਖਾ, ਗ਼ਮੀ ਗ਼ਮਖਾਰ ਦੇਣੀ ਗਵਾਈਆ। ਤੂੰ ਮਾਲਕ ਵਾਲੀ ਅਰਸ਼ਾ, ਅਰਸ਼ੀ ਪ੍ਰੀਤਮ ਇਕ ਅਖਵਾਈਆ। ਸਚ ਦੀ ਧਾਰ ਦੇ ਦੇ ਦਰਸਾ, ਦੀਨ ਦਿਆਲ ਆਪਣੀ ਦਇਆ ਕਮਾਈਆ। ਮੇਰਾ ਕੌਲ ਇਕਰਾਰ ਪੂਰਾ ਕਰ ਦੇ ਜੋ ਸੰਦੇਸ਼ਾ ਦਿਤਾ ਉਪਰ ਸਰਸਾ, ਗੋਬਿੰਦ ਧਾਰ ਬਣ ਕੇ ਗੋਬਿੰਦ ਮਾਹੀਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦਾ, ਮਰਦ ਮਰਦਾਨਾ ਇਕ ਅਖਵਾਈਆ। ਗੁਰਮੁਖਾਂ ਨਾਲ ਵੰਡ ਜਗਤ ਦੀਆਂ ਦਰਦਾਂ, ਦੀਨ ਦੁਨੀ ਦੇ ਮਾਲਕ ਹੋ ਸਹਾਈਆ। ਮੇਰੀਆਂ ਤੇਰੇ ਅਗੇ ਅਰਜ਼ਾਂ, ਅਰਜ਼ ਆਰਜ਼ੂ ਤੇਰੇ ਅਗੇ ਰਖਾਈਆ। ਮੇਰੀਆਂ ਸਧਰਾਂ ਪੂਰੀਆਂ ਕਰ ਦੇ ਗਰਜਾਂ, ਗਰੀਬ ਨਿਮਾਣਿਆਂ ਸਿਰ ਆਪਣਾ ਹੱਥ ਟਿਕਾਈਆ। ਮੈਂ ਚਾਕਰ ਸੇਵਕ ਤੇਰਾ ਬਰਦਾ, ਦਰ ਠਾਂਡੇ ਸੀਸ ਨਿਵਾਈਆ। ਤੂੰ ਲਹਿਣਾ ਦੇਣਾ ਤੱਕ ਲੈ ਧਰਨੀ ਉਤੇ ਆਪਣੇ ਘਰ ਦਾ, ਘਰਾਨੇ ਚੁਰਾਸੀ ਵਾਲੇ ਫੋਲ ਫੁਲਾਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਤੇਰਾ ਨਾਮ ਕੋਇ ਨਾ ਪੜ੍ਹਦਾ, ਸਿਫ਼ਤਾਂ ਵਾਲੇ ਢੋਲੇ ਜੀਵ ਜੰਤ ਸਾਧ ਸੰਤ ਸਾਰੇ ਗਾਈਆ। ਮੈਂ ਤੇਰਾ ਖੇਲ ਤੱਕਣਾ ਚਾਹੁੰਦਾ ਨਰਾਇਣ ਨਰ ਦਾ, ਨਰ ਹਰਿ ਨਰਾਇਣ ਤੇਰੀ ਆਸ ਰਖਾਈਆ। ਮੈਂ ਨਿਵ ਨਿਵ ਸਰਨ ਸਰਨਾਈ ਪਰਦਾ, ਸਰਨਗਤ ਇਕੋ ਇਕ ਦੇਣੀ ਸਮਝਾਈਆ। ਜਨ ਭਗਤ ਸੁਹੇਲਾ ਤੇਰਾ ਰਾਹ ਧੁਰ ਦੇ ਰਹਿਬਰ ਤੱਕਦਾ, ਬਿਨ ਨੈਣਾਂ ਨੈਣ ਉਠਾਈਆ। ਤੂੰ ਜਨ ਭਗਤਾਂ ਪਿਆਰ ਲੇਖੇ ਲਾਉਣਾ ਅੱਜ ਦਾ, ਸਾਵਣ ਛੇ ਸੀਸ ਨਿਵਾਈਆ। ਨਾਤਾ ਕੂੜਾ ਦਿਸੇ ਜਗ ਦਾ, ਜਗ ਜੀਵਣ ਦਾਤੇ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਵਣਜਾਰਾ ਤੇਰੇ ਪਗ

ਦਾ, ਧੂੜੀ ਖ਼ਾਕ ਖ਼ਾਕ ਰਮਾਈਆ। ਤੂੰ ਲੱਭਿਆਂ ਕਿਸੇ ਨਹੀਂ ਲੱਭਦਾ, ਖੋਜਿਆਂ ਹੱਥ ਕਿਸੇ ਨਾ ਆਈਆ। ਸਾਚਾ ਮਧੁਰ ਪਿਆਲਾ ਅੰਮ੍ਰਿਤ ਦੇ ਦੇ ਮਧ ਦਾ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਜੁਗ ਜੁਗ ਮੇਲਾ ਭਗਤਾਂ ਨਾਲ ਸਬੱਬ ਦਾ, ਭਗਤਨ ਮੀਤਾ ਹੋ ਕੇ ਵੇਖ ਵਖਾਈਆ।

੬ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਫ਼ਿਰੋਜਪੁਰ ਸ਼ਹਿਰ ਗੁਰਚਰਨ ਕੌਰ ਦੇ ਗ੍ਰਹਿ

ਧਰਨੀ ਕਹੇ ਮੇਰੇ ਅੰਤਰ ਵੱਜੀ ਹੁਕ, ਹੁਕਮ ਧੁਰ ਦੇ ਦਿਤੀ ਵਜਾਈਆ। ਬਿਨਾ ਮੁਖ ਤੋਂ ਮੇਰੇ ਅੰਦਰੋਂ ਨਿਕਲੀ ਤੁਕ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਕਦਮਾ ਤੋਂ ਮੇਰਾ ਸੀਸ ਗਿਆ ਝੁਕ, ਨਿਵ ਨਿਵ ਲਾਗਾਂ ਪਾਈਂਆ। ਮੇਰੇ ਸਵਾਮੀ ਅੰਤਰਜਾਮੀ ਤੇਰਾ ਪਿਆਰ ਕਦੇ ਨਾ ਜਾਏ ਮੁਕ, ਮੁਕੰਮਲ ਆਪਣਾ ਰੰਗ ਰੰਗਾਈਆ। ਨਿਗਾਹ ਮਾਰ ਲੈ ਤੇਰਾ ਅੰਤਮ ਵਕਤ ਸੁਹੰਜਣਾ ਰਿਹਾ ਢੁਕ, ਵਾਰ ਥਿਤ ਦਏ ਗਵਾਹੀਆ। ਮੇਰੇ ਉਤੇ ਤੇਰਾ ਭਾਣਾ ਕਦੇ ਨਾ ਜਾਵੇ ਰੁਕ, ਅਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਸਾਹਿਬ ਤੇਰਾ ਨਾਮ ਅਨਮੋਲਾ ਅੱਖਰ, ਜਗਤ ਅੱਖੀਆਂ ਨਜ਼ਰ ਕਿਸੇ ਨਾ ਆਈਆ। ਚੌਦਾਂ ਵਿਦਿਆ ਤੋਂ ਬਾਹਰ ਵੱਖਰ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਮੇਰੇ ਨੈਣ ਵਰੋਲਣ ਅੱਥਰ, ਹੰਝੂਆਂ ਹਾਰ ਬਣਾਈਆ। ਪਿਆਰਾ ਤੇਰਾ ਯਾਰੜੇ ਸਥਰ, ਸੂਲਾਂ ਸੇਜ ਹੰਢਾਈਆ। ਮੈਂ ਤੇਰੇ ਦਰ ਤੇ ਆਈ ਦੱਸਣ, ਕਹਿ ਕਹਿ ਜਣਾਈਆ। ਤੂੰ ਮਾਲਕਾ ਖ਼ਾਲਕਾ ਮੇਰੀ ਪੈਜ ਆਈਂ ਰਖਣ, ਰਖਕ ਹੋ ਕੇ ਵੇਖ ਵਖਾਈਆ। ਜਨ ਭਗਤ ਵਿਰੋਲੀ ਮੱਖਣ, ਚੁਰਾਸੀ ਵਿਚੋਂ ਬਾਹਰ ਕਢਾਈਆ। ਮੈਂ ਤੇਰਾ ਦਵਾਰਾ ਇਕੋ ਜਾਣਦੀ ਪਤਣ, ਘਾਟ ਤੇਰਾ ਸੋਭਾ ਪਾਈਆ। ਨਾਮ ਨਿਧਾਨਾ ਦੇਣਾ ਅੰਮਿਉਂ ਰਸਨ, ਰਸਨਾ ਰਸ ਨਾ ਕੋਇ ਵਖਾਈਆ। ਨਿਜ ਨੇਤਰ ਦਰਸ ਕਰਾ ਅੱਖਨ, ਲੋਚਨ ਨੈਣ ਦੇਣਾ ਚਮਕਾਈਆ। ਤੂੰ ਮੇਰਾ ਮੈਂ ਤੇਰਾ ਸਦਾ ਕਰਾਂ ਰਟਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਮੇਰੇ ਸਾਹਿਬ ਮੇਰੇ ਅੰਤਸ਼ਕਰਨ ਮਾਰ ਝਾਤੀ, ਮਿਹਰਵਾਨ ਦਇਆ ਕਮਾਈਆ। ਸਤਿ ਪ੍ਰੇਮ ਸਚ ਬਖ਼ਸ਼ ਦੇ ਨਾਤੀ, ਨਾਤਾ ਆਪਣੇ ਨਾਲ ਜੁੜਾਈਆ। ਮੇਰੇ ਉਤੋਂ ਕਲਜੁਗ ਮੇਟ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਲਹਿਣਾ ਦੇਣਾ ਪੂਰਾ ਕਰ ਦੇ ਲੋਕਮਾਤੀ, ਪਾਰਬ੍ਰਹਮ ਪ੍ਰਭ ਤੇਰੀ ਆਸ ਰਖਾਈਆ। ਸਦੀ ਸਦੀਵੀ ਮੇਰੀ ਪੁਛ ਵਾਤੀ, ਵਾਤਾਵਰਨ ਤੱਕ ਖ਼ਲਕ ਖ਼ੁਦਾਈਆ। ਤੂੰ ਹੋਣਾ ਸਹਾਈ ਨਾਥ ਅਨਾਥੀ, ਧੁਰ ਦੇ ਨਾਥ ਤੇਰੀ ਵਡਿਆਈਆ। ਤੂੰ ਸਰਬ ਕਲਾ ਸਮਰਾਥੀ, ਪਰਮ ਪੁਰਖ ਤੇਰੀ ਸਰਨਾਈਆ। ਜਨ ਭਗਤਾਂ ਲੇਖੇ ਲਾਉਣੀ ਜ਼ਿੰਦਗੀ ਹਯਾਤੀ, ਜੀਵਣ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਹੋਣਾ ਮੀਤ, ਮਿਤਰ ਪਿਆਰਾ ਇਕ ਅਖਵਾਈਆ। ਚਰਨ ਕਵਲ ਦੇਣੀ ਪ੍ਰੀਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਕੂੜੀ ਕਿਰਿਆ ਬਦਲ ਕੇ ਨੀਤ, ਨੀਤੀਵਾਨ ਆਪਣਾ

ਪਰਦਾ ਦੇਣਾ ਉਠਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸੁਹਾਈਆ। ਮੇਲ ਮਿਲਾਉਣਾ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਤੇਰੇ ਹੱਥ ਵਡਿਆਈਆ। ਤੇਰਾ ਖੇਲ ਸਦਾ ਅਨਡੀਠ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਜਨ ਤੇਰਾ ਸੋਹੰ ਗਾਉਂਦੇ ਸੁਹਾਗੀ ਗੀਤ, ਹਰਿ ਸਤਿਗੁਰ ਲੈ ਅਪਣਾਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਨ ਧਨੀ ਦੇਣੀ ਵਡਿਆਈਆ। ਸਦਾ ਵਸਣਾ ਚੀਤ, ਮਨਚਿਤ ਠਗੌਰੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਬੇਪਰਵਾਹੀਆ। ਧਰਨੀ ਕਹੇ ਮੇਰੀ ਅਰਜ਼ੋਈ ਅਰਦਾਸ, ਬੇਨੰਤੀ ਇਕ ਜਣਾਈਆ। ਜਨ ਭਗਤਾਂ ਵਸਣਾ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਘਰ ਸਵਾਮੀ ਵਖਾਉਣੀ ਰਾਸ, ਗੋਪੀ ਕਾਹਨ ਖੇਲ ਖਿਲਾਈਆ। ਭੇਵ ਚੁਕਾਉਣਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਪਰਦਾ ਆਪ ਉਠਾਈਆ। ਹਰਿਜਨ ਪੂਰੀ ਕਰਨੀ ਆਸ, ਜੋ ਤੇਰੀ ਓਟ ਤਕਾਈਆ। ਮਿਤਰ ਪਿਆਰਾ ਬਣਨਾ ਖ਼ਾਸ, ਖ਼ਾਲਸ ਆਪਣਾ ਸੰਗ ਜਣਾਈਆ। ਤੂੰ ਸਰਬ ਗੁਣਾ ਗੁਣਤਾਸ, ਗੁਣਵੰਤ ਤੇਰੀ ਵਡਿਆਈਆ। ਹਿਰਦੇ ਵਸਣਾ ਸਵਾਸ ਸਵਾਸ, ਸਾਹ ਸਾਹ ਆਪਣਾ ਨਾਮ ਜਪਾਈਆ। ਗੁਰਮੁਖ ਬਣਾਉਣੇ ਪਾਰਜਾਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਧਰਨੀ ਕਹੇ ਜਨ ਭਗਤਾਂ ਲੇਖੇ ਲਾਉਣੀ ਅੱਜ ਦੀ ਰਾਤ, ਜੋ ਰੁਤੜੀ ਤੇਰੇ ਨਾਲ ਮਹਿਕਾਈਆ। ਤੂੰ ਸਭ ਦਾ ਪਿਤ ਮਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਨਿਰਗੁਣ ਧਾਰ ਸਦਾ ਸਮਰਾਥ, ਸਮਰਥ ਅਕਥ ਤੇਰੀ ਆਸ ਰਖਾਈਆ।

੯ ਸਾਵਣ ਸ਼ਹਿਨਸ਼ਾਹੀ ਸੰਮਤ ੯ ਹਰਿ ਭਗਤ ਦਵਾਰ ਜੇਠੂਵਾਲ ਦਰਬਾਰ ਨਿਵਾਸੀ ਜਰਨੈਲ ਸਿੰਘ
ਰਤਨ ਸਿੰਘ ਦਲੀਪ ਸਿੰਘ ਪ੍ਰੀਤਮ ਸਿੰਘ ਸੁਲੱਖਣ ਸਿੰਘ ਹਰਭਜਨ ਸਿੰਘ ਦੇ ਨਵਿਤ

ਸਾਵਣ ਕਹੇ ਮੇਰਾ ਪ੍ਰਵਿਸ਼ਟਾ ਨਾਵਾਂ, ਪ੍ਰੀਕਸ਼ਤ ਧਿਆਨ ਲਗਾਈਆ। ਜਿਸ ਬਾਸ਼ਕ ਤਸ਼ਕ ਦਾ ਲੇਖਾ ਕੀਤਾ ਸਾਂਵਾਂ, ਸਾਵਲ ਸੁੰਦਰ ਮੁਕੰਦ ਮਨੋਹਰ ਜਿਸ ਦੀ ਦਏ ਗਵਾਹੀਆ। ਜਿਸ ਦਾ ਲੇਖਾ ਲਹਿਣਾ ਦੇਣਾ ਦਰਗਾਹ ਸਾਚੀ ਨਾਵਾਂ, ਨਿਰੰਕਾਰ ਦੇਵੇ ਵਡਿਆਈਆ। ਉਸ ਦੇ ਢੋਲੇ ਸਿਫ਼ਤੀ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਫਿਰਾਂ ਚਾਵਾਂ ਚਾਵਾਂ, ਚਾਓ ਘਨੇਰਾ ਇਕ ਰਖਾਈਆ। ਸਹਾਰਾ ਲੈ ਕੇ ਅਗੰਮੀ ਬਾਹਵਾਂ, ਗਲਵਕੜੀ ਧਰਮ ਧਾਰ ਰਖਾਈਆ। ਮੁਹੱਬਤ ਕਰੇ ਵੱਧ ਪੁਤਰਾਂ ਮਾਵਾਂ, ਮਾਤ ਪੂਤ ਕੀ ਵਡਿਆਈਆ। ਤਿਸ ਸਾਹਿਬ ਦੇ ਬਲ ਬਲ ਜਾਵਾਂ, ਬਲ ਬਲਿਹਾਰੀ ਸੀਸ ਨਿਵਾਈਆ। ਜਿਸ ਦੀ ਯਾਦ ਵਿਚ ਅਮਰਦਾਸ ਅਮਰੂ ਹੋਇਆ ਨਿਥਾਵਾਂ, ਅਮਰਾਪਦ ਪਾ ਕੇ ਮਿਲੀ ਵਡਿਆਈਆ। ਨਵ ਸਾਵਣ ਕਹੇ ਮੈਂ ਲੇਖਾ ਪੂਰਬ ਪੂਰਬ ਜਣਾਵਾਂ, ਭੇਵ ਖੁਲਾਵਾਂ ਸਹਿਜ ਸੁਭਾਈਆ। ਸਚ ਸੰਦੇਸਾ ਦੇਵਾਂ ਵਿਛੋੜਾ ਹੋਇਆ ਸੀ ਰਾਮ ਭਰਤ ਭਰਾਵਾਂ, ਅੰਤਰ ਅੰਤਰ ਅੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਵ ਸਾਵਣ ਕਹੇ ਮੇਰਾ ਇਕੋ ਸਈਆ, ਸਾਜਣ ਬਾਬਲ ਪਿਰ ਇਕ ਅਖਵਾਈਆ। ਮੇਰੀ ਇਕੋ ਆਦਿ ਅੰਤ ਦੀ ਮਈਆ,

ਮਾਤਾ ਇਕੋ ਇਕ ਅਖਵਾਈਆ। ਮੇਰਾ ਆਦਿ ਜੁਗਾਦੀ ਸਾਚਾ ਸਈਆ, ਸੱਜਣ ਧੁਰਦਰਗਾਹੀਆ। ਜਿਸ ਸਤਿਜੁਗ ਤਰੇਤਾ ਦੁਆਪਰ ਕਲਜੁਗ ਚਲਾਈ ਨਈਆ, ਨੌਕਾ ਆਪਣਾ ਨਾਮ ਵਖਾਈਆ। ਸਾਵਣ ਕਹੇ ਮੇਰਾ ਉਹ ਦਿਵਸ ਸੁਹੰਜਣਾ ਜਿਸ ਵਕਤ ਗੋਬਿੰਦ ਇਸ਼ਾਰਾ ਕੀਤਾ ਆਪਣੇ ਢਈਆ, ਨਵ ਨੌ ਰੰਗ ਚੜ੍ਹਾਈਆ। ਏਸੇ ਪ੍ਰਵਿਸ਼ਟੇ ਨਾਨਕ ਨਿਰਗੁਣ ਧਾਰ ਬਣੇ ਗਵਈਆ, ਸ਼ਬਦ ਸ਼ਬਦੀ ਰਾਗ ਅਲਾਈਆ। ਏਸੇ ਦਿਨ ਗੋਬਿੰਦ ਉਚਾਰਨ ਕੀਤਾ ਸਵਈਆ, ਦੀਨਨ ਕੀ ਪ੍ਰਿਤਪਾਲ ਧਿਆਨ ਲਗਾਈਆ। ਏਸੇ ਦਿਨ ਮੁਹੰਮਦ ਇਸ਼ਾਰਾ ਕੀਤਾ ਸ਼ਰਈਆ, ਸ਼ਰਅ ਬੰਧ ਬੰਧਾਈਆ। ਏਸੇ ਦਿਵਸ ਹਜ਼ਰਤ ਈਸਾ ਜਗਤ ਖੇਲ ਖੇਲਿਆ ਨਈਆ, ਬੇੜੀ ਕਾਗ਼ਜ਼ਾਂ ਵਾਲੀ ਚਲਾਈਆ। ਏਸੇ ਦਿਨ ਮੂਸਾ ਇਸ਼ਾਰਾ ਕੀਤਾ ਕੀ ਮੇਰੇ ਸਾਹਿਬ ਦਾ ਹੋਵੇ ਰਵਈਆ, ਰਹਿਬਰ ਕੀ ਖੇਲ ਖਿਲਾਈਆ। ਏਸੇ ਦਿਵਸ ਕ੍ਰਿਸ਼ਨ ਨੇ ਆਪਣੀ ਹੱਥੀਂ ਰਥ ਦਾ ਹਲੂਣਿਆ ਪਹੀਆ, ਕੌਰਵ ਪਾਂਡਵ ਧਿਆਨ ਲਗਾਈਆ। ਏਸ ਦਿਨ ਭਗਤ ਪਰਾਇਣ ਵੇਦ ਵਿਆਸ ਬਣਿਆ ਲਖਈਆ, ਕਲਮ ਗਰੜ ਮੋਰ ਪੰਖ ਉਠਾਈਆ। ਏਸ ਦਿਵਸ ਰਾਮ ਵਸ਼ਿਸ਼ਟ ਸਰਨੀ ਪਈਆ, ਗੁਰਦੇਵ ਲਿਆ ਮਨਾਈਆ। ਏਸੇ ਦਿਵਸ ਬਾਵਨ ਬਲ ਨੂੰ ਹੁਕਮ ਸੰਦੇਸ ਸੁਣਈਆ, ਬਿਨਾ ਰੂਪ ਤੋਂ ਰੂਪ ਪ੍ਰਗਟਾਈਆ। ਏਸ ਦਿਵਸ ਦੁਰਗਾ ਨੂੰ ਦੇਵਤਿਆਂ ਕਿਹਾ ਮਈਆ, ਅਸ਼ਟਭੁਜ ਮਿਲੀ ਵਡਿਆਈਆ। ਏਸੇ ਦਿਵਸ ਸੁਰਸਤੀ ਧਾਰ ਬਣੀ ਗਵਈਆ, ਰਾਗ ਰਾਗਣੀਆਂ ਨਾਲ ਵਡਿਆਈਆ। ਨਵ ਸਾਵਣ ਕਹੇ ਮੇਰਾ ਸਾਹਿਬ ਜੁਗ ਜੁਗ ਲਹਿਣਾ ਦੇਣਾ ਦਈਆ, ਦੇਵਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਸਾਵਣ ਕਹੇ ਮੇਰੇ ਦਿਵਸ ਸੁਦਾਮੇ ਮਿਲਿਆ ਮਾਣ ਉਤੇ ਸਿੰਘਾਸਣ, ਕ੍ਰਿਸ਼ਨ ਕਾਹਨ ਦਿਤੀ ਵਡਿਆਈਆ। ਮੇਰੇ ਦਿਵਸ ਚੰਦ ਸਿਤਾਰ ਸੂਰੀਆ ਝਾਕਣ, ਬ੍ਰਹਿਮੰਡ ਧਿਆਨ ਲਗਾਈਆ। ਸਪਤਸ ਰਿਖ ਲੇਖਾ ਵਾਚਣ, ਅਕਲ ਬੁੱਧੀ ਤੋਂ ਬਾਹਰ ਖੋਜ ਖੁਜਾਈਆ। ਪਹੁੰਚੇ ਜਗਤ ਧਾਰ ਦੇ ਘਾਟਣ, ਨਈਆ ਨੌਕਾ ਸੋਭਾ ਪਾਈਆ। ਏਸੇ ਦਿਵਸ ਰੁਕਮਣੀ ਖੋਹੀ ਕ੍ਰਿਸ਼ਨ ਵਿਚੋਂ ਬਰਾਤਨ, ਭੱਜਾ ਵਾਹੋ ਦਾਹੀਆ। ਨੌ ਸਾਵਣ ਕਹੇ ਮੈਂ ਸਭ ਕੁਛ ਲੱਗਾ ਆਖਣ, ਆਖ ਕੇ ਦਿਆਂ ਸੁਣਾਈਆ। ਜਨ ਭਗਤੋ ਆਤਮਾ ਪਰਮਾਤਮਾ ਆਦਿ ਦਾ ਸਾਥਣ, ਜੁਗ ਜੁਗ ਸੰਗ ਨਿਭਾਈਆ। ਚੁਰਾਸੀ ਵਿਚ ਨਾ ਦਏ ਗਵਾਚਣ, ਜਿਨ੍ਹਾਂ ਆਪਣਾ ਮੇਲ ਮਿਲਾਈਆ। ਇਕ ਦਵਾਰਾ ਸੁਹਾ ਕੇ ਪਾਤਨ, ਦਰਗਾਹ ਸਚ ਦਏ ਵਡਿਆਈਆ। ਜਨਮ ਜਨਮ ਦਾ ਮੇਟੇ ਪਾਪਣ, ਦੁਰਮਤ ਮੈਲ ਧਵਾਈਆ। ਕਰਮ ਕਰਮ ਦੀ ਪੂਰੀ ਕਰੇ ਆਸਣ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਈਆ। ਲੇਖੇ ਲਾਏ ਨਵ ਸਾਵਣ ਕਹੇ ਅੱਜ ਦੀ ਰਾਤਣ, ਜੋ ਜਨ ਸਾਚੀ ਸੇਵ ਕਮਾਈਆ। ਜੁਗ ਜਨਮ ਦੇ ਲੇਖੇ ਆਇਆ ਵਾਚਣ, ਵਾਚਕ ਹੋ ਕੇ ਵੇਖ ਵਖਾਈਆ। ਭਗਤ ਉਧਾਰਨਾ ਖੇਲ ਪੁਰਾਤਨ, ਪਰਮ ਪੁਰਖ ਪ੍ਰਭ ਦਇਆ ਕਮਾਈਆ। ਜੋ ਪਰਦੇ ਖੋਲੇ ਬਾਤਨ, ਓਹਲਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਵ ਸਾਵਣ ਕਹੇ ਮੇਰਾ ਸਾਹਿਬ ਗੰਭੀਰ ਗੁਣੀ, ਗੁਣਵੰਤ ਇਕ ਅਖਵਾਈਆ। ਜਿਸ ਦਾ ਭੇਵ ਪਾਏ ਕੋਇ ਨਾ ਮੁਨੀ, ਮੁਨੀਸ਼ਰ ਕਹਿਣ ਕਿਛ ਨਾ ਆਈਆ। ਉਹ ਸਭ ਦੀ ਪੁਕਾਰ ਰਿਹਾ ਸੁਣੀ, ਸਿਰ ਸਿਰ ਹੱਥ ਟਿਕਾਈਆ। ਹਰਿਜਨ ਸਾਰੇ ਰਿਹਾ ਪੁਣੀ, ਗੁਰਸਿਖ ਗੁਰ ਗੁਰ ਗੋਦ ਉਠਾਈਆ। ਸਾਚੇ ਪਿਆਰ ਦੀ ਦੇ ਕੇ ਧੁਨੀ, ਧੁਨ ਆਤਮ ਰਾਗ ਸਮਝਾਈਆ। ਜੋ

ਸਭ ਦੀ ਪੁਕਾਰ ਰਿਹਾ ਸੁਣੀ, ਵੇਖਣਹਾਰਾ ਚਾਈਂ ਚਾਈਂਆ। ਜਿਸ ਭਾਗ ਲਗਾਉਣਾ ਇਕ ਨਾਲ ਨੌ ਮਿਲਾ ਕੇ ਉਨੀ, ਉਨੀਸਾ ਹਰਿ ਜਗਦੀਸਾ ਇਟਾਰਸੀ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਵ ਸਾਵਣ ਕਹੇ ਕਿਰਪਾ ਕਰੇ ਆਪ ਕਰਤਾਰ, ਹਰਿ ਕਰਤਾ ਵਡ ਵਡਿਆਈਆ। ਇਟਾਰਸੀ ਸੰਗਤ ਸਤਿਗੁਰ ਦੇ ਗਲ ਵਿਚ ਪੁੱਠੇ ਪਾਵੇਗੀ ਹਾਰ, ਪਿਠ ਵੱਲ ਲਟਕਾਈਆ। ਸਿਰ ਤੇ ਪੁੱਠੀ ਹੋਵੇਗੀ ਦਸਤਾਰ, ਨੀਲੀ ਧਾਰੀ ਸੋਭਾ ਪਾਈਆ। ਮਸਤਕ ਬਿੰਦੀ ਹੋਵੇ ਲਾਲ ਸ਼ਿੰਗਾਰ, ਬੁੱਲ ਨੀਲ ਨਾਲ ਰੰਗ ਰੰਗਾਈਆ। ਲੰਘੇ ਵਿਚੋ ਵਿਚ ਬਾਜ਼ਾਰ, ਖ਼ੁਸ਼ੀਆਂ ਨਾਲ ਚਾਈਂ ਚਾਈੈਂਂਆ। ਪਿਛਲਾ ਲੇਖਾ ਦਏ ਉਧਾਰ, ਸੰਮਤ ਅੱਠ ਦੀ ਕਾਲਖ ਲਾਹੀਆ। ਧਰਮ ਦੀ ਧਾਰ ਲਗਾਏ ਦਰਬਾਰ, ਦਰ ਦਰ ਸਚ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨੌ ਸਾਵਣ ਕਹੇ ਗੁਰਮੁਖੋ ਤੁਹਾਡੀ ਧਰਮ ਦੀ ਧਾਰ ਸੇਵਾ ਬੜੀ, ਸ਼ਾਹ ਸੁਲਤਾਨਾਂ ਹੱਥ ਕਿਸੇ ਨਾ ਆਈਆ। ਤੁਹਾਡੇ ਪ੍ਰੇਮ ਪਿਆਰ ਦੀ ਲੱਗੀ ਝੜੀ, ਇੰਦਰ ਆਪਣਾ ਮੇਘ ਬਰਸਾਈਆ। ਖ਼ੁਸ਼ੀਆਂ ਵਿਚ ਹੱਸੇ ਗੋਰ ਮੜ੍ਹੀ, ਮਕਬਰੇ ਢੋਲੇ ਗਾਈਆ। ਧਰਨੀ ਕਹੇ ਮੈਂ ਸਚ ਦਵਾਰੇ ਖੜੀ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਿਰਪਾ ਆਦਿ ਜੁਗਾਦਿ ਆਪੇ ਰਿਹਾ ਕਰੀ, ਜੁਗ ਜੁਗ ਜਨ ਭਗਤਾਂ ਹੋਏ ਸਹਾਈਆ।

੧੬ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਦਿੱਲੀ ਸੁਰਿੰਦਰ ਕੌਰ ਦੇ ਗ੍ਰਹਿ

ਧਰਨੀ ਕਹੇ ਕੋਟਨ ਅਵਤਾਰ ਪੈਗ਼ੰਬਰ ਗੁਰ ਸੁਤੇ ਮੇਰੀ ਗੋਦੀ, ਗੋਦਾਵਰੀ ਦਾ ਕੰਢਾ ਕਲਜੁਗ ਦਏ ਗਵਾਹੀਆ। ਅਣਗਿਣਤ ਤਪੀਸ਼ਰ ਸੌਂ ਗਏ ਜੋਗਨ ਜੋਗੀ, ਭਗਤ ਸੰਤ ਆਸਣ ਲਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਤੇਰਾ ਇਕੋ ਸ਼ਬਦ ਦੁਲਾਰਾ ਜਿਸ ਦੀ ਦੰਦੀ ਦੋਧੀ, ਦੋ ਜਹਾਨ ਅੰਤ ਕੋਇ ਨਾ ਆਈਆ। ਮੈਂ ਓਸੇ ਦੀ ਯਾਦ ਵਿਚ ਵਿਛੜ ਕੇ ਹੋ ਗਈ ਵਿਯੋਗੀ, ਬਿਰਹੋਂ ਵਿਚ ਕੁਰਲਾਈਆ। ਧੁਰ ਦਾ ਮੇਲ ਕਰ ਦੇ ਮਾਲਕ ਧੁਰ ਸੰਜੋਗੀ, ਸਤਿ ਸਚ ਆਪਣੀ ਦਇਆ ਕਮਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰੀ ਹਾਲਤ ਵੇਖ ਘਰੋਗੀ, ਘਰਾਨਾ ਨਵ ਸੱਤ ਧਿਆਨ ਲਗਾਈਆ। ਅਕਲ ਬੁਧੀ ਵਾਲਾ ਰਿਹਾ ਕੋਇ ਨਾ ਬੋਧੀ, ਬੁੱਧ ਇਸ਼ਾਰੇ ਨਾਲ ਜਣਾਈਆ। ਤਤਾਂ ਵਾਲਾ ਦੁਰਮਤ ਮੈਲ ਧੋਏ ਕੋਇ ਨਾ ਧੋਬੀ, ਪਤਤ ਪੁਨੀਤ ਨਾ ਕੋਇ ਕਰਾਈਆ। ਜਗਤ ਜਗਿਆਸੂ ਹੋਏ ਲੋਭੀ, ਸਾਧਨਾ ਵਿਚ ਨਾ ਕੋਇ ਸਮਾਈਆ। ਕੂੜ ਕੁੜਿਆਰ ਕੀਤਾ ਬੋਝੀ, ਬਿਨ ਨੈਣਾਂ ਰੋ ਕੇ ਦਿਤੀ ਦੁਹਾਈਆ। ਬਹੁੜੀ ਬਿਨ ਤੇਰੀ ਕਿਰਪਾ ਆਏ ਕਿਸੇ ਨਾ ਸੋਝੀ, ਸੋਚ ਸਮਝ ਨਾ ਕੋਇ ਬਦਲਾਈਆ। ਮਮਤਾ ਰਸ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਭੋਗੀ, ਭਸਮੜ ਰੂਪ ਨਾ ਕੋਇ ਬਣਾਈਆ। ਸਾਧ ਸੰਤ ਕਲਜੁਗ ਹੋਏ ਕਰੋਧੀ, ਕਾਮ ਵਾਸਨਾ ਨਾਲ ਹਲਕਾਈਆ। ਹਉਮੇ ਹੰਗਤਾ ਕੀਤਾ ਰੋਗੀ, ਔਖਧ ਸਚ ਨਾ ਕੋਇ ਜਣਾਈਆ। ਮੇਰੇ ਪਰਵਰਦਿਗਾਰ ਸਾਂਝੇ ਯਾਰ ਤੇਰੀ ਦੀਨ ਦੁਨੀਆ ਤੇਰੇ ਨਾਲ ਹੋਈ ਵਿਰੋਧੀ,

ਬਿਰਦ ਤੇਰਾ ਸਕੇ ਨਾ ਕੋਇ ਅਪਨਾਈਆ। ਮਾਣ ਰਿਹਾ ਨਾ ਟਿੱਕਾ ਧੋਤੀ ਜੰਞੂ ਬੋਦੀ, ਮੁੱਛ ਕੇਸ ਦਸਮੇਸ ਨਾ ਕੋਇ ਸੁਹਾਈਆ। ਮੈਂ ਸੋਚਾਂ ਉਂਗਲ ਰਖ ਕੇ ਉਤੇ ਠੋਡੀ, ਚਿੰਤਾ ਗ਼ਮ ਵਿਚ ਉਫ਼ ਤੇਰੀ ਦੁਹਾਈਆ। ਬਿਨ ਸਤਿਗੁਰ ਸ਼ਬਦ ਸਤਿ ਧਰਮ ਦਾ ਬਣੇ ਕੋਇ ਨਾ ਮੋਢੀ, ਮੁਢਲਾ ਭੇਵ ਨਾ ਕੋਇ ਖੁਲਾਈਆ। ਵਾਸ਼ਨਾ ਲੱਖ ਚੁਰਾਸੀ ਤੇਰੀ ਮੂਲ ਰਹੀ ਨਾ ਡੋਡੀ, ਗੁਲਸ਼ਨ ਹਕ ਨਾ ਕੋਇ ਮਹਿਕਾਈਆ। ਲੇਖਾ ਜੋ ਦੱਸ ਕੇ ਗਏ ਵੇਦੀ ਸੋਢੀ, ਮੈਨੂੰ ਸਹਿਜ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਸੁੱਤੇ ਮੇਰੀ ਖ਼ਾਕੀ ਸੇਜਾ, ਸੱਜਣਾ ਤੇਰੀ ਬੇਪਰਵਾਹੀਆ। ਨਿਗਾਹ ਮਾਰ ਲੈ ਮਿਹਰਵਾਨ ਮਹਿਬੂਬ ਮੇਰੀ ਬਦਲੀ ਕਿਸੇ ਨਾ ਰੇਖਾ, ਰਿਖੀ ਮੁਨੀ ਕੋਟਨ ਕੋਟ ਫੇਰੀਆਂ ਪਾਈਆ। ਮੈਂ ਸਭ ਨੂੰ ਦਿਤਾ ਬਿਰਹੋਂ ਵਾਲਾ ਸੰਦੇਸਾ, ਨਾਮ ਕਲਮਿਆਂ ਤੋਂ ਬਾਹਰ ਸੁਣਾਈਆ। ਜਾ ਕੇ ਕਹੋ ਨਰਾਇਣ ਨਰ ਨਰੇਸ਼ਾ, ਪੁਰਖ ਅਕਾਲ ਦੇਣਾ ਦ੍ਰਿੜਾਈਆ। ਮੇਰੇ ਮਿਹਰਵਾਨ ਸ੍ਰੀ ਭਗਵਾਨ ਨਿਰਗੁਣ ਧਾਰ ਧਾਰ ਲੈ ਭੇਸਾ, ਭੇਖਾਧਾਰੀ ਆਪਣੀ ਦਇਆ ਕਮਾਈਆ। ਲਹਿਣਾ ਦੇਣਾ ਪੂਰਾ ਕਰ ਕੇ ਵਿਸ਼ਨ ਸ਼ਿਵ ਮਹੇਸ਼ ਗਣੇਸ਼ਾ, ਗਣਪਤ ਧਿਆਨ ਲਗਾਈਆ। ਲੇਖੇ ਲਾ ਲੈ ਸਵਾਸ ਸਹੰਸਰ ਸ਼ੇਸ਼ਾ, ਸ੍ਰੀ ਭਗਵਾਨ ਦਇਆ ਕਮਾਈਆ। ਮੈਂ ਤੇਰੀ ਓਟ ਰਖਾਂ ਹਮੇਸ਼ਾ, ਹਮ ਸਾਜਣ ਧਿਆਨ ਲਗਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬਣ ਨੇਤਾ, ਬਿਨ ਨੇਤਰਾਂ ਵੇਖ ਵਖਾਈਆ। ਚਾਰ ਜੁਗ ਦਾ ਪਿਛਲਾ ਕਰ ਲੈ ਚੇਤਾ, ਚਤਰਭੁਜ ਤੇਰੀ ਬੇਪਰਵਾਹੀਆ। ਆਤਮ ਧਾਰ ਸਭ ਦੇ ਨਾਲ ਕਰ ਹੇਤਾ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਤੇਰੀ ਕਿਰਸਾਣੀ ਧਰਨੀ ਧਰਤ ਧਵਲ ਧੌਲ ਕਹੇ ਮੇਰੀ ਫੁਲਵਾੜੀ ਖੇਤਾ, ਖਾਤਰ ਤੇਰੀ ਸੇਵ ਕਮਾਈਆ। ਸਾਹਿਬ ਸਤਿਗੁਰ ਦੀਨ ਦਿਆਲ ਆਪਣਾ ਸਤਿਗੁਰ ਸ਼ਬਦ ਵਖਾ ਦੇ ਬੇਟਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੈਂ ਓਸੇ ਨੂੰ ਬਿਨਾ ਸੀਸ ਤੋਂ ਮਸਤਕ ਟੇਕਾ, ਬਿਨਾ ਧੂੜ ਤੋਂ ਧੂੜ ਰਮਾਈਆ। ਜਿਸ ਦਾ ਆਦਿ ਜੁਗਾਦੀ ਇਕੋ ਲੇਖਾ, ਏਕਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਵਡਿਆਈਆ। ਧਰਨੀ ਕਹੇ ਕੋਟਨ ਅਵਤਾਰ ਪੈਗ਼ੰਬਰ ਗੁਰ ਮੇਰੀ ਬਹਿ ਬਹਿ ਝੋਲੀ, ਜਗਤ ਮਾਤਾ ਗੋਦ ਨਾ ਕੋਇ ਵਡਿਆਈਆ। ਆਪਣੀ ਆਪਣੀ ਤੇਰੇ ਨਾਮ ਦੀ ਬੋਲ ਕੇ ਗਏ ਬੋਲੀ, ਸਿਫ਼ਤਾਂ ਵਾਲੇ ਢੋਲੇ ਗਾਈਆ। ਦੀਨ ਮਜ਼੍ਹਬ ਦੀ ਖੇਲ ਕੇ ਗਏ ਹੋਲੀ, ਹੌਲੀ ਹੌਲੀ ਤੇਰੀ ਸੇਵ ਕਮਾਈਆ। ਨਾਮ ਕਲਮੇ ਨਾਲ ਰੰਗ ਕੇ ਗਏ ਚੋਲੀ, ਚੀਥੜ ਤਨ ਵਜੂਦ ਵਡਿਆਈਆ। ਸਤਿ ਧਰਮ ਦੀ ਬਹਿ ਕੇ ਗਏ ਡੋਲੀ, ਚਾਰੇ ਜੁਗ ਕਹਾਰ ਬਣਾਈਆ। ਸਭਨਾ ਤੰਦ ਬੰਨ੍ਹੇ ਮੌਲੀ, ਪੈਗ਼ੰਬਰ ਰਸੂਲ ਦੇਣ ਗਵਾਹੀਆ। ਵਾਅਦੇ ਇਕਰਾਰ ਕੀਤੇ ਕੌਲੀ, ਕਵਲ ਨੈਣ ਤੇਰੀ ਸ਼ਰਨਾਈਆ। ਬਿਨ ਤੇਰੀ ਕਿਰਪਾ ਮੇਰੇ ਉਤੇ ਤੇਰੇ ਨਾਮ ਦੀ ਰੁਤ ਚਾਰ ਕੁੰਟ ਕਦੇ ਨਾ ਮੌਲੀ, ਮੌਲਾ ਰੂਪ ਨਾ ਕੋਇ ਦਰਸਾਈਆ। ਤੇਰੇ ਵਣਜਾਰੇ ਤੇਰੀ ਕੀਮਤ ਪਾ ਗਏ ਟਕਿਆਂ ਨਾਲ ਪੌਲੀ, ਦੀਨ ਦੁਨੀ ਹੱਟ ਵਿਕਾਈਆ। ਅੱਖਰਾਂ ਵਾਲੀ ਸੁਣ ਨਾ ਰੌਲੀ, ਜਗਤ ਜਹਾਨ ਰਿਹਾ ਜਣਾਈਆ। ਤੈਨੂੰ ਖ਼ੁਸ਼ ਕਰਦੇ ਰਹੇ ਨਿਆਜਾਂ ਨਾਲ ਚੌਲੀ, ਚਾਓ ਘਨੇਰਾ ਸਮਝ ਕਿਸੇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰੀ ਨਿਮਸਕਾਰ ਡੰਡਾਵਤ ਬੰਦਨਾ ਮੇਰੇ ਉਤੇ ਇਕੋ ਦਵਾਰਾ ਖੋਲੀ, ਖ਼ਾਲਕ ਖ਼ਲਕ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ

ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਅੰਦਰ ਕੋਟਨ ਕੋਟ ਅਵਤਾਰ ਪੈਗ਼ੰਬਰ ਗੁਰ ਗਏ ਲੁਕ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਮੈਂ ਸਭ ਨੂੰ ਗੋਦੀ ਬੈਠੀ ਚੁਕ, ਚੁਕੰਨੀ ਹੋ ਕੇ ਸੇਵ ਕਮਾਈਆ। ਸਭ ਦੇ ਅੰਤਰ ਨਿਰੰਤਰ ਤੇਰੇ ਪਿਆਰ ਦੀ ਸੁਣਦੀ ਰਹੀ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਬਣਦੇ ਰਹੇ ਤੇਰੇ ਦੁਲਾਰੇ ਸੁਤ, ਸਤਿ ਸਤਿ ਤੇਰੀ ਸਰਨਾਈਆ। ਆਪਣੀ ਆਪਣੀ ਸੁਹੰਜਣੀ ਕਰਦੇ ਰਹੇ ਰੁਤ, ਰੁਤੜੀ ਤੇਰੇ ਨਾਲ ਮਹਿਕਾਈਆ। ਅੰਤਮ ਖ਼ਾਲੀ ਕਰਦੇ ਕਾਇਆ ਬੁਤ, ਬੁਤਖ਼ਾਨੇ ਗਏ ਤਜਾਈਆ। ਤੇਰੇ ਘਰ ਸੁਹਾ ਕੇ ਅਬਿਨਾਸ਼ੀ ਅਚੁਤ, ਸਚਖੰਡ ਸਾਚੇ ਡੇਰਾ ਲਾਈਆ। ਮੇਰੇ ਅੰਤਰ ਇਕੋ ਦੁੱਖ, ਧਰਨੀ ਰੋ ਰੋ ਰਹੀ ਸੁਣਾਈਆ। ਮੈਨੂੰ ਕਿਸੇ ਨਾ ਦਿਤਾ ਸੁਖ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਮੈਂ ਜਨਣੀ ਸਭ ਦੀ ਮੇਰੀ ਸੁਫ਼ਲ ਕਰਾਈ ਕਿਸੇ ਨਾ ਕੁੱਖ, ਇਕੋ ਨਾਮ ਨਾ ਕੋਇ ਸਮਝਾਈਆ। ਮੈਂ ਵੇਖਦੀ ਰਹੀ ਮਾਨਵ ਮਾਨੁਖ, ਤਤਾਂ ਵਾਲੇ ਖੋਜ ਖੁਜਾਈਆ। ਸਭ ਨੇ ਮੇਰੇ ਉਤੇ ਤੇਰੇ ਨਾਮ ਦੀ ਪਾਈ ਲੁੱਟ, ਲੁਟੇਰਾ ਹੋ ਕੇ ਭੱਜੇ ਵਾਹੋ ਦਾਹੀਆ। ਮੈਨੂੰ ਦਿਤਾ ਕੁੱਟ, ਰੋ ਰੋ ਦਿਆਂ ਸੁਣਾਈਆ। ਕਲਜੁਗ ਅੰਤਮ ਸਾਹਿਬ ਤੁਠ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤ ਸੁਹੇਲੇ ਮੇਰੇ ਉਤੋਂ ਕੋਟਾਂ ਵਿਚੋਂ ਇਕ ਮੁਠ, ਨਵ ਸੱਤ ਨਜ਼ਰੀ ਆਈਆ। ਉਨ੍ਹਾਂ ਕਰ ਸੁਹੰਜਣੀ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸੰਤ ਸਾਜਣਾ ਆਪੇ ਪੁਛ, ਦੂਰ ਦੁਰਾਡਾ ਆਪਣਾ ਧਿਆਨ ਲਗਾਈਆ।

੧੭ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਗਵਾਲੀਅਰ ਅਜਮੇਰ ਸਿੰਘ ਦੇ ਗ੍ਰਹਿ ਮਾਤਾ ਗੰਜੀ ਮਿਲਟਰੀ ਡੇਰੀ ਫ਼ਾਰਮ

ਧਰਨੀ ਕਹੇ ਮੇਰੇ ਭਗਵਾਨ, ਧੁਰ ਦੇ ਰਾਮ ਤੇਰੀ ਸਰਨਾਈਆ। ਸਚਖੰਡ ਨਿਵਾਸੀ ਅਗੰਮੀ ਕਾਹਨ, ਮਿਹਰਵਾਨ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਨਿਗਾਹਬਾਨ, ਸਤਿਜੁਗ ਤਰੇਤਾ ਦੁਆਪਰ ਵੇਖ ਵਖਾਈਆ। ਕਲਜੁਗ ਅੰਤਮ ਮਾਰ ਧਿਆਨ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਧਰਮ ਨਾ ਰਿਹਾ ਨਿਸ਼ਾਨ, ਕੂੜ ਕੁਕਰਮ ਜਗਤ ਹਲਕਾਈਆ। ਜੀਵ ਜੰਤ ਸਰਬ ਕੁਰਲਾਣ, ਦੁਖੀਆਂ ਦਰਦ ਨਾ ਕੋਇ ਮਿਟਾਈਆ। ਆਤਮ ਬ੍ਰਹਮ ਮਿਲੇ ਨਾ ਕਿਸੇ ਗਿਆਨ, ਮਨਸਾ ਮਨ ਨਾ ਕੋਇ ਬੁਝਾਈਆ। ਮੇਰੀ ਅੰਤਰ ਦ੍ਰਿਸ਼ਟੀ ਹੋਈ ਹੈਰਾਨ, ਹੈਰਤ ਵਿਚ ਸੁਣਾਈਆ। ਪਿਆਰ ਰਿਹਾ ਨਾ ਕਿਸੇ ਵਿਚ ਇਨਸਾਨ, ਪਿਤਾ ਪੂਤ ਨਾ ਕੋਇ ਵਡਿਆਈਆ। ਸ਼ਰੀਅਤ ਫਿਰੇ ਸ਼ੈਤਾਨ, ਮਾਇਆ ਮਮਤਾ ਨਾਲ ਹਲਕਾਈਆ। ਆਤਮ ਪਰਮਾਤਮ ਗਾਏ ਕੋਇ ਨਾ ਗਾਣ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਤੇਰੇ ਚਰਨ ਕਵਲ ਕਰੇ ਨਾ ਕੋਇ ਧਿਆਨ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਧਰਨੀ ਕਹੇ ਪ੍ਰਭੂ ਮੇਰਾ ਰਿਹਾ ਕੋਇ ਨਾ ਮਾਣ, ਨਿਮਾਣੀ ਹੋ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ੍ਰੀ ਭਗਵਾਨ ਤੇਰੀ ਸਰਨਾਈਆ। ਧਰਨੀ ਕਹੇ ਸ੍ਰੀ ਭਗਵਾਨ ਮੇਰੇ ਮੀਤਾ, ਪਾਰਬ੍ਰਹਮ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਵੇਖ ਲੈ ਰੀਤਾ, ਸਤਿ ਵਿਚ ਨਾ ਕੋਇ ਸਮਾਈਆ। ਫਿਰੀ ਦਰੋਹੀ ਮੰਦਰ ਮਸੀਤਾ, ਝਗੜਿਆਂ ਵਿਚ

ਲੋਕਾਈਆ। ਭੇਵ ਪਾਏ ਨਾ ਕੋਇ ਅਠਾਰਾਂ ਧਿਆਏ ਗੀਤਾ, ਕ੍ਰਿਸ਼ਨ ਕਾਹਨ ਕਾਹਨ ਤੇਰਾ ਰੂਪ ਨਜ਼ਰ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਮਾਰ ਚੀਕਾ, ਉਚੀ ਕੂਕ ਸੁਣਾਈਆ। ਕੂੜ ਮਿਟੇ ਨਾ ਅੰਧੇਰ ਤਾਰੀਕਾ, ਸਚ ਨੂਰ ਨਾ ਕੋਇ ਰੁਸ਼ਨਾਈਆ। ਜ਼ਾਤ ਪਾਤ ਬਣੇ ਸ਼ਰੀਕਾ, ਆਤਮ ਬ੍ਰਹਮ ਨਾ ਕੋਇ ਸਮਝਾਈਆ। ਆਤਮ ਰਸ ਮਿਲੇ ਕਿਸੇ ਨਾ ਮੀਠਾ, ਰਸਨਾ ਰਸ ਜਗਤ ਹਲਕਾਈਆ। ਕਿਰਪਾ ਕਰ ਸਵਾਮੀ ਸਾਹਿਬ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਸਤਿ ਸਤਿਵਾਦੀ ਸਭ ਦਾ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਦੀਨ ਦੁਨੀ ਕਰ ਪਤਤ ਪੁਨੀਤਾ, ਪਤਤ ਪਾਵਨ ਤੇਰੇ ਹੱਥ ਵਡਿਆਈਆ। ਤੇਰਾ ਇਕੋ ਨਾਮ ਹੋਵੇ ਹਦੀਸਾ, ਇਕੋ ਕਲਮਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਆਪਣੀ ਦੁਨੀਆ ਵੇਖ ਲੈ ਦੁਖੀ, ਦੁਖਾਂ ਭਰੀ ਲੋਕਾਈਆ। ਮਾਨਸ ਦਿਸੇ ਕੋਇ ਨਾ ਸੁਖੀ, ਸੁਖ ਵਿਚ ਨ ਕੋਇ ਸਮਾਈਆ। ਜਗਤ ਤ੍ਰਿਸ਼ਨਾ ਕੀਤਾ ਭੁੱਖੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਸੋਈ ਸੁਰਤ ਕਿਸੇ ਨਾ ਉਠੀ, ਸ਼ਬਦੀ ਲਏ ਨਾ ਕੋਇ ਅੰਗੜਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਆਪੇ ਤੁਠੀਂ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਚਾਰੋਂ ਕੁੰਟ ਜਾਂਦੀ ਲੁੱਟੀ, ਲੁਟੇਰਾ ਬਣਿਆ ਕਲਜੁਗ ਰਾਹੀਆ। ਸਤਿ ਧਰਮ ਦੀ ਮੇਰੇ ਅੰਦਰ ਆਈ ਤਰੁਟੀ, ਤ੍ਰੈਗੁਣ ਨਾਤਾ ਸਕੇ ਨਾ ਕੋਇ ਤੁੜਾਈਆ। ਆਤਮ ਪਰਮਾਤਮ ਪ੍ਰੀਤ ਸਭ ਦੀ ਟੁੱਟੀ, ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਜਗਤ ਕੂੜ ਕੁੜਿਆਰ ਮੈਨੂੰ ਰਿਹਾ ਕੁੱਠੀ, ਸਿਰ ਮੇਰੇ ਹੱਥ ਦੇਣਾ ਟਿਕਾਈਆ। ਮੇਰੀ ਸੁਹੰਜਣੀ ਕਰ ਦੇ ਰੁੱਤੀ, ਰੁੱਤ ਆਪਣੇ ਨਾਲ ਮਹਿਕਾਈਆ। ਭੇਵ ਖੁਲਾ ਦੇ ਕਾਇਆ ਬੁਤੀ, ਪੰਜ ਤਤ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੱਕ ਲੈ ਹਾਹਾਕਾਰ, ਸਾਂਤਕ ਸਤਿ ਨਾ ਕੋਇ ਵਰਤਾਈਆ। ਦੀਨ ਮਜ਼੍ਹਬ ਹੋਏ ਲਾਚਾਰ, ਹਿੰਦੂ ਮੁਸਲਿਮ ਸਿੱਖ ਈਸਾਈ ਮੀਤ ਨਾ ਕੋਇ ਬਣਾਈਆ। ਦੀਨਾਂ ਮਜ਼੍ਹਬਾਂ ਵਧੀ ਖਾਰ, ਖਾਰ ਝਗੜਾ ਤੇਰਾ ਨਾਮ ਕਲਮਾ ਨਜ਼ਰੀ ਆਈਆ। ਕਿਰਪਾ ਕਰ ਦੇ ਸਾਂਝੇ ਯਾਰ, ਸਾਹਿਬ ਸੁਲਤਾਨ ਤੇਰੀ ਓਟ ਤਕਾਈਆ। ਮੈਂ ਬਿਰਹੋਂ ਵਿਚ ਰੋਂਦੀ ਜ਼ਾਰੋ ਜ਼ਾਰ, ਬਿਨ ਨੈਣਾਂ ਨੀਰ ਵਹਾਈਆ। ਤੂੰ ਦੁਖੀਆਂ ਦਾ ਦਿਲਦਾਰ, ਦਰਦੀਆਂ ਦਰਦ ਵੰਡਾਈਆ। ਚਾਰੋਂ ਕੁੰਟ ਮੇਰੇ ਉਤੇ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਮਿਹਰਵਾਨ ਹੋ ਕੇ ਪਾਵੀਂ ਸਾਰ, ਮਹਾਸਾਰਥੀ ਤੇਰੀ ਆਸ ਰਖਾਈਆ। ਕਲਜੁਗ ਕੂੜੀ ਕਿਰਿਆ ਦੇ ਨਿਵਾਰ, ਮਾਇਆ ਮਮਤਾ ਮੋਹ ਮਿਟਾਈਆ। ਹਰ ਘਟ ਅੰਦਰ ਆਪਣਾ ਨੂਰ ਜੋਤ ਕਰ ਉਜਿਆਰ, ਉਜਾਲਾ ਦੇਣਾ ਥਾਉਂ ਥਾਈਂਆ। ਤਖ਼ਤ ਨਿਵਾਸੀ ਮੇਰੇ ਸ਼ਹਿਨਸ਼ਾਹ ਸਿਕਦਾਰ, ਸ਼ਾਹੋ ਭੂਪ ਤੇਰੀ ਓਟ ਤਕਾਈਆ। ਮੈਂ ਤੇਰੀ ਚਰਨ ਧੂੜੀ ਬਣ ਕੇ ਛਾਰ, ਮਸਤਕ ਅਗੰਮੇ ਖ਼ਾਕ ਰਮਾਈਆ। ਖ਼ਾਦਮ ਹੋ ਕੇ ਬਣਾ ਖ਼ਿਦਮਤਗਾਰ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਨਰ ਨਿਰੰਕਾਰ, ਨਰ ਨਰਾਇਣ ਤੇਰੇ ਹੱਥ ਵਡਿਆਈਆ। ਮੈਂ ਦਸਤ ਬਦਸਤ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਮੇਰੇ ਉਤੇ ਕਿਰਪਾ ਕਰ ਕਰਨਹਾਰ ਕਰਤਾਰ, ਕਰਨਯੋਗ ਤੇਰੀ ਸਰਨਾਈਆ। ਦੀਨ ਦੁਨੀ ਦਰਦ ਦੁੱਖ ਨਿਵਾਰ, ਘਰ ਘਰ ਦੇਣਾ ਰਿਜ਼ਕ ਸਬਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਸਹਾਰ, ਸਹਾਇਕ ਨਜ਼ਰ ਕੋਇ ਨਾ ਆਈਆ।

੧੮ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਭੂਪਾਲ ਇਬਰਾਹੀਮ ਗੰਜ ਮੰਗਲ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਆਪਣੇ ਮਾਨਸ ਵੇਖ ਉਲਟੇ ਰੁੱਖ ਮਨੁਖ, ਪਰਦਾ ਆਪ ਉਠਾਈਆ। ਅੰਤਰ ਆਤਮ ਪਰਮਾਤਮ ਮਿਲੇ ਕੋਇ ਨਾ ਸੁਖ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜਗਤ ਤ੍ਰਿਸ਼ਨਾ ਕੂੜ ਕੁੜਿਆਰ ਬੁਝੇ ਕਿਸੇ ਨਾ ਭੁੱਖ, ਮਾਇਆ ਮਮਤਾ ਮੋਹ ਹਲਕਾਈਆ। ਚਾਰ ਵਰਨ ਅਠਾਰਾਂ ਬਰਨ ਭਰੇ ਦੁੱਖ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਸੁਫ਼ਲ ਹੋਏ ਕੋਇ ਨਾ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਆਪਣੀ ਧਾਰੋਂ ਉਠ, ਨਿਰਗੁਣ ਨਿਰਵੈਰ ਲੈ ਅੰਗੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਸ਼ਕਰਨ ਵਿਚ ਤੁਠ, ਤਨ ਵਜੂਦ ਮਹਿਬੂਬ ਕਰ ਸਫ਼ਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜ ਕੁੜਿਆਰ ਪਾਈ ਲੁੱਟ, ਲੁਟੇਰਾ ਕਲਜੁਗ ਲੁੱਟੇ ਵਾਹੋ ਦਾਹੀਆ। ਸਚ ਪ੍ਰੀਤੀ ਸ਼ਾਹੋ ਭੂਪ ਤੇਰੀ ਗਈ ਟੁਟ, ਟੁੱਟੀ ਗੰਢ ਨਾ ਕੋਇ ਪਵਾਈਆ। ਨਿਰੰਤਰ ਲਿਵ ਗਈ ਛੁਟ, ਛੁਟਕੀ ਲਿਵ ਨਾ ਕੋਇ ਲਗਾਈਆ। ਅਪਰਾਧੀ ਮੇਰੇ ਹੋਏ ਸੁਤ, ਸੁਤ ਦੁਲਾਰੇ ਆਪਣੇ ਲਏ ਬਣਾਈਆ। ਤੇਰੇ ਮਾਰਗ ਗਏ ਘੁਥ, ਓਝੜ ਰਾਹ ਦਿਸੇ ਲੋਕਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਅਵਤਾਰ ਪੈਗ਼ੰਬਰ ਗੁਰੂਆਂ ਕੋਲੋਂ ਪੁਛ, ਜੋਤ ਧਾਰ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਤੇਰੀ ਦੀਨ ਦੁਨੀ ਹੋਈ ਨਿਗੁਰੀ, ਸਤਿਗੁਰ ਸ਼ਬਦ ਨਾ ਕੋਇ ਮਨਾਈਆ। ਮਨ ਵਾਸ਼ਨਾ ਸਭ ਦੀ ਹੋਈ ਬੁਰੀ, ਕਲਪਣਾ ਕੂੜ ਵਿਚ ਹਲਕਾਈਆ। ਦੀਨ ਮਜ਼੍ਹਬ ਸ਼ਰਅ ਬਣੀ ਛੁਰੀ, ਸ਼ਰੀਅਤ ਜ਼ਿਬਹ ਕਰੇ ਖ਼ਲਕ ਖ਼ੁਦਾਈਆ। ਕਿਸੇ ਮੰਜ਼ਲ ਨਾ ਮਿਲੇ ਤੇਰੀ ਤੁਰੀ, ਤੁਰੀਆ ਪਦ ਨਾ ਕੋਇ ਸਮਝਾਈਆ। ਮਾਨਵ ਜ਼ਾਤੀ ਮੇਰੇ ਉਤੇ ਜਾਂਦੀ ਰੁੜੀ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਸਚ ਸੁਹਾਗਣ ਆਤਮ ਧਾਰ ਦਿਸੇ ਕੋਇ ਨਾ ਕੁੜੀ, ਧੁਰ ਦਾ ਕੰਤ ਸ੍ਰੀ ਭਗਵੰਤ ਨਾ ਕੋਇ ਹੰਢਾਈਆ। ਪਾਰਬ੍ਰਹਮ ਬ੍ਰਹਮ ਦਿਸੇ ਕਿਸੇ ਨਾ ਜੁੜੀ, ਜੋੜੀ ਦੋ ਜਹਾਨ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਆਪਣੀ ਵੇਖ ਲੈ ਮਾਨਵ ਜ਼ਾਤੀ, ਮਾਨਸ ਮਾਨਵ ਧਿਆਨ ਲਗਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਸਤਿ ਦੀ ਦਿਸੇ ਨਾ ਕੋਈ ਪ੍ਰਭਾਤੀ, ਪ੍ਰਭੂ ਤੇਰਾ ਦਰਸ ਕੋਇ ਨਾ ਪਾਈਆ। ਝਗੜਾ ਤੱਕ ਲੈ ਜ਼ਾਤ ਪਾਤੀ, ਦੀਨ ਮਜ਼੍ਹਬ ਕਰੇ ਲੜਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟੀ, ਸਚ ਦਵਾਰੇ ਏਕੰਕਾਰ ਤੈਨੂੰ ਮਿਲਣ ਕੋਇ ਨਾ ਆਈਆ। ਦਹਿ ਦਿਸ਼ਾ ਕਲਜੁਗ ਕੂੜ ਕੁੜਿਆਰ ਖੋਲੀ ਹਾਟੀ, ਵਣਜ ਵਪਾਰ ਮਾਇਆ ਮਮਤਾ ਰਿਹਾ ਕਰਾਈਆ। ਮਾਣ ਰਿਹਾ ਨਾ ਤੀਰਥ ਤਾਟੀ, ਅੱਠ ਸੱਠ ਗੰਗਾ ਗੋਦਾਰਵੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਂਆ। ਤੇਰੇ ਨਾਮ ਸ਼ਬਦ ਦਾ ਬਿਨ ਰਸਨਾ ਜਿਹਵਾ ਬੱਤੀ ਦੰਦ ਦਿਸੇ ਕੋਇ ਨਾ ਪਾਠੀ, ਅਜਪਾ

ਜਾਪ ਵਿਚ ਨਾ ਕੋਇ ਸਮਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਮੇਰੀ ਮੰਨ ਲੈ ਆਖੀ, ਬਿਨ ਅੱਖਰਾਂ ਰਹੀ ਸੁਣਾਈਆ। ਸਦੀ ਚੌਧਵੀਂ ਅੰਤ ਕੰਤ ਭਗਵੰਤ ਮੇਰੀ ਕਰ ਰਾਖੀ, ਸੰਗ ਮੁਹੰਮਦ ਚਾਰ ਯਾਰ ਲੇਖਾ ਪੂਰ ਕਰਾਈਆ। ਮੈਂ ਦਰ ਦਰਵੇਸ਼ਣ ਸਦਾ ਸਦਾ ਤੇਰੀ ਦਾਸੀ, ਦਾਸੀ ਦਾਸ ਸੇਵ ਕਮਾਈਆ। ਵੇਲਾ ਯਾਦ ਕਰ ਲੈ ਜਿਸ ਵੇਲੇ ਮਸੀਹ ਨੂੰ ਅੰਤਮ ਮਿਲੀ ਫਾਸੀ, ਸਲੀਵ ਗਲ ਵਿਚ ਲਟਕਾਈਆ। ਜਿਨ ਖ਼ੁਸ਼ੀਆਂ ਨਾਲ ਕੀਤੀ ਹਾਸੀ, ਹਸਤੀ ਤੱਕ ਅਗੰਮ ਅਥਾਹੀਆ। ਬਿਨ ਕਲਮ ਸਿਆਹੀ ਤੋਂ ਲਿਖੀ ਪਾਤੀ, ਪਤਰਕਾ ਤੇਰੇ ਵਿਚੋਂ ਪ੍ਰਗਟਾਈਆ। ਜਿਸ ਵੇਲੇ ਮੇਰੀ ਬੀਸਵੀਂ ਸਦੀ ਦਾ ਅੰਤਮ ਹੋਇਆ ਖੇਲ ਤਮਾਸ਼ੀ, ਤਮਅ ਵਿਚ ਹੋਵੇ ਜਗਤ ਲੋਕਾਈਆ। ਤਨ ਵਜੂਦ ਮਾਟੀ ਖ਼ਾਕ ਕਰਨ ਬਦਮਾਸੀ, ਬਦੀ ਦਾ ਲੇਖਾ ਸਕੇ ਨਾ ਕੋਇ ਮੁਕਾਈਆ। ਉਸ ਵੇਲੇ ਮੇਰਾ ਬਾਪ ਜੋਤ ਧਾਰ ਅਗੰਮਾ ਆਸੀ, ਇਸਮ ਇਕੋ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਆਪਣੀ ਵੇਖ ਲੈ ਕਾਇਨਾਤ, ਕਲਮੇ ਵਾਲਿਆ ਧਿਆਨ ਲਗਾਈਆ। ਬਾਤਨ ਤੇਰੀ ਸਮਝੇ ਕੋਇ ਨਾ ਬਾਤ, ਬੇਵਤਨ ਹੋਈ ਲੋਕਾਈਆ। ਨਿਗਾਹ ਮਾਰ ਲੈ ਇਤਫ਼ਾਕੀਆ ਇਤਫ਼ਾਕ, ਬਿਨ ਨੈਣਾਂ ਨੈਣ ਉਠਾਈਆ। ਆਪਣਾ ਲੇਖਾ ਵੇਖ ਲੈ ਜੋ ਲਿਖਿਆ ਬਿਨ ਕਲਮ ਦਵਾਤ, ਕਾਗ਼ਜ਼ ਸਿਆਹੀ ਨਜ਼ਰ ਕੋਇ ਨਾ ਆਈਆ। ਜੋ ਇਸ਼ਾਰਾ ਦਿਤਾ ਮੂਸਾ ਕੋਹਤੂਰ ਉਤੇ ਆਪ, ਨੂਰ ਜ਼ਹੂਰ ਦ੍ਰਿੜਾਈਆ। ਨਿਰਗੁਣ ਧਾਰ ਜੋਤੀ ਜਾਤਾ ਅਗੰਮਾ ਆਏ ਤੇਰਾ ਬਾਪ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹ ਪ੍ਰਗਟ ਹੋ ਕੇ ਜਲਵਾ ਦੇਵੇ ਸਾਖਿਆਤ, ਸਖ਼ੀ ਸਰਵਰ ਜਿਸ ਨੂੰ ਸੀਸ ਝੁਕਾਈਆ। ਉਹਦਾ ਨੂਰ ਜ਼ਹੂਰ ਹੋਏ ਆਪਣੀ ਆਪ ਮਹਿਰਾਬ, ਮਹਿਬੂਬ ਆਪਣਾ ਆਪ ਪ੍ਰਗਟਾਈਆ। ਜਗਤ ਜਹਾਨ ਕਰੇ ਖ਼ਤਾਬ, ਮੁਖ਼ਾਤਬ ਹੋ ਕੇ ਦਏ ਸੁਣਾਈਆ। ਤੇਰੇ ਲੇਖੇ ਲਾਏ ਆਬੇ ਹਯਾਤ, ਬੇਆਬ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਵੇਖ ਲੈ ਆਪਣੀ ਦੁਨੀਆ ਖ਼ਾਕੀ, ਖ਼ਾਕ ਛਾਰ ਦਿਸੇ ਲੋਕਾਈਆ। ਮਨੂਆ ਸਭ ਦਾ ਹੋਇਆ ਆਕੀ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਬਜਰ ਕਪਾਟੀ ਖੁਲ੍ਹੇ ਕਿਸੇ ਨਾ ਤਾਕੀ, ਨਵ ਦਵਾਰੇ ਪੰਧ ਨਾ ਕੋਇ ਮੁਕਾਈਆ। ਸ਼ਬਦ ਨਾਦ ਸੁਣਾਏ ਨਾ ਕੋਇ ਅਨਾਦੀ, ਅਨਹਦ ਰਾਗ ਨਾ ਕੋਇ ਵਡਿਆਈਆ। ਨਿਰਗੁਣ ਨੂਰ ਜੋਤ ਨਾ ਹੋਏ ਪ੍ਰਕਾਸ਼ੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਧਰਨੀ ਕਹੇ ਮੇਰੇ ਸਾਹਿਬ ਪੁਰਖ ਅਬਿਨਾਸ਼ੀ, ਕੀ ਤੇਰੀ ਬੇਪਰਵਾਹੀਆ। ਮੇਰੀ ਹੰਝੂਆਂ ਨਾਲ ਨਿਕਲਦੀ ਹਾਸੀ, ਹਸਤੀ ਤੱਕਾਂ ਅਗੰਮ ਅਥਾਹੀਆ। ਸਦੀ ਚੌਧਵੀਂ ਕਲਜੁਗ ਅੰਤ ਕਵਣ ਪੁਛੇ ਮੇਰੀ ਵਾਤੀ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਸੁਣ ਧਰਨੀ ਧਰਤ, ਧਵਲ ਦਿਆਂ ਜਣਾਈਆ। ਮੈਂ ਸਭ ਦੀ ਪੂਰੀ ਕਰਾਂ ਸ਼ਰਤ, ਸ਼ਰੀਅਤ ਤੋਂ ਬਾਹਰ ਸ਼ਰਅ ਇਕ ਸਮਝਾਈਆ। ਨਿਰਗੁਣ ਧਾਰ ਨਿਰਵੈਰ ਹੋ ਕੇ ਆਵਾਂ ਪਰਤ, ਪਤਿਪਰਮੇਸ਼ਵਰ ਆਪਣਾ ਰੂਪ ਬਦਲਾਈਆ। ਲੇਖਾ ਜਾਣਾ ਫ਼ਰਸ਼ ਅਰਸ਼, ਦੋ ਜਹਾਨਾਂ ਖੋਜ ਖੁਜਾਈਆ। ਤੇਰੇ ਉਤੇ ਕਰਾਂ ਤਰਸ, ਰਹਿਮਤ ਆਪਣੀ ਹਕ ਕਮਾਈਆ। ਧੁਰ ਦੇ ਨਾਮ ਦਾ ਮੇਘ ਦੇਵਾਂ ਬਰਸ, ਨੌ ਖੰਡ ਪ੍ਰਿਥਮੀ ਸੱਤ ਦੀਪ ਅਗਨੀ ਦਿਆਂ ਬੁਝਾਈਆ। ਯੋਧਾ ਸੂਰਬੀਰ ਬਣ ਮਰਦਾਨਾ ਮਰਦ, ਮੱਦਦ

ਕਰਾਂ ਥਾਉਂ ਥਾਈਂਆ। ਕਾਤਲ ਮਕਤੂਲ ਦਾ ਲੇਖਾ ਰਹਿਣ ਨਾ ਦੇਵਾਂ ਛੁਰੀ ਕਰਦ, ਕਤਲਗਾਹ ਦਾ ਡੇਰਾ ਢਾਹੀਆ। ਤੇਰੀ ਮਨਜ਼ੂਰ ਕਰਾਂ ਅਰਜ਼, ਆਰਜ਼ੂ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਈਆ। ਧਰਨੀ ਤੇਰੀ ਅਰਜ਼ ਬੇਨੰਤੀ ਕਰਾਂ ਮਨਜ਼ੂਰ, ਸਚਖੰਡ ਦਵਾਰੇ ਲੇਖੇ ਪਾਈਆ। ਦਰਸ਼ਨ ਦੇਵਾਂ ਹਾਜ਼ਰ ਹਜ਼ੂਰ, ਹਜ਼ਰਤਾਂ ਤੋਂ ਬਾਹਰ ਦਿਆਂ ਸਮਝਾਈਆ। ਇਕੋ ਜੋਤ ਦਾ ਕਰ ਕੇ ਨੂਰ, ਨੂਰ ਨੁਰਾਨਾ ਦੋ ਜਹਾਨਾਂ ਉਜਾਲਾ ਇਕ ਵਖਾਈਆ। ਦੀਨ ਦੁਨੀ ਦਾ ਬਖ਼ਸ਼ ਦੇਵਾਂ ਕਸੂਰ, ਮਿਹਰਵਾਨ ਹੋ ਕੇ ਮਿਹਰ ਨਜ਼ਰ ਨਾਲ ਤਰਾਈਆ। ਤੇਰਾ ਪੰਧ ਰਿਹਾ ਨਾ ਦੂਰ, ਸਦੀ ਚੌਧਵੀਂ ਅੰਤਮ ਭੱਜੇ ਵਾਹੋ ਦਾਹੀਆ। ਤੇਰਾ ਲੇਖਾ ਮੁਕੇ ਕੂੜੋ ਕੂੜ, ਕੂੜ ਕੁੜਿਆਰ ਦਾ ਡੇਰਾ ਢਾਹੀਆ ਚਤੁਰ ਸੁਘੜ ਬਣਾਵਾਂ ਮੂਰਖ ਮੂੜ੍ਹ, ਮੁੱਦਤਾਂ ਦੇ ਵਿਛੜੇ ਲਵਾਂ ਮਿਲਾਈਆ। ਜੁਗ ਬਦਲਣਾ ਆਦਿ ਜੁਗਾਦੀ ਮੇਰਾ ਦਸਤੂਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਬੇਪ੍ਰਵਾਹ, ਤੇਰੀ ਬੇਪਰਵਾਹੀ ਵਿਚ ਸਮਾਈਆ। ਸੋ ਪੁਰਖ ਨਿਰੰਜਣ ਨਿਰਗੁਣ ਧਾਰ ਜਾਣਾ ਆ, ਹਰਿ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਏਕੰਕਾਰ ਬਣਨਾ ਮਲਾਹ, ਆਦਿ ਨਿਰੰਜਣ ਏਕਾ ਨੂਰ ਜੋਤ ਦੇਣਾ ਚਮਕਾਈਆ। ਅਬਿਨਾਸ਼ੀ ਕਰਤੇ · ਕਰਨੀ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ। ਸ੍ਰੀ ਭਗਵਾਨ ਪਕੜੀਂ ਬਾਂਹ, ਤੁਧ

ਬਿਨ ਦੂਜੀ ਓਟ ਨਾ ਕੋਇ ਤਕਾਈਆ। ਪਾਰਬ੍ਰਹਮ ਮੇਰਾ ਲਹਿਣਾ ਦੇਣਾ ਦੇਣਾ ਮੁਕਾ, ਲੇਖਾ ਅਵਰ ਰਹੇ ਨਾ ਰਾਈਆ। ਸਤਿਗੁਰ ਸ਼ਬਦ ਪ੍ਰਗਟ ਕਰਨਾ ਦੋ ਜਹਾਂ, ਚੌਦਾਂ ਲੋਕ ਚੌਦਾਂ ਤਬਕ ਜਿਸ ਨੂੰ ਸੀਸ ਨਿਵਾਈਆ। ਅਵਤਾਰ ਪੈਗੰਬਰ ਗੁਰੂ ਜਿਸ ਦਾ ਜੁਗ ਚੌਕੜੀ ਨਿਸ਼ਾਂ, ਸੋ ਨਿਸ਼ਾਨਾ ਆਪਣਾ ਦੇ ਝੁਲਾਈਆ। ਕਲਜੁਗ ਜੀਵਾਂ ਹੰਸ ਬੁਧੀ ਬਣਾ ਦੇ ਕਾਂ, ਕਾਗੋਂ ਹੰਸ ਉਡਾਈਆ। ਝਗੜਾ ਮਿਟਾ ਕੇ ਸੂਰ ਗਾਂ, ਏਕਾ ਰੰਗ ਦੇ ਰੰਗਾਈਆ। ਨਿਥਾਵਿਆਂ ਦੇ ਕੇ ਆਤਮ ਪਰਮਾਤਮ ਸਾਚਾ ਥਾਂ, ਥਾਨ ਥਨੰਤਰ ਇਕ ਵਖਾਈਆ। ਮੇਰਾ ਨਗਰ ਖੇੜਾ ਵਸੇ ਗਰਾਂ, ਨਵ ਸੱਤ ਵੱਜੇ ਵਧਾਈਆ। ਮੈਂ ਫਿਰਾਂ ਨਾਲ ਚਾਅ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਹਰ ਹਿਰਦੇ ਵਿਚ ਪੁਰਖ ਅਕਾਲ ਇਕੋ ਤੇਰਾ ਨਿਕਲੇ ਨਾਂ, ਨਾਉਂ ਨਿਰੰਕਾਰ ਸਾਰੇ ਗਾਈਆ। ਮੈਂ ਖ਼ੁਸ਼ੀਆਂ ਵਿਚ ਕਰਾਂ ਵਾਹੋ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਤੂੰ ਹੀ ਰਾਮ ਰਹੀਮ ਰਹਿਨੁਮਾ ਮੇਰਾ ਇਕ ਅਲਾਹ, ਅੱਲਾ ਹੂ ਅੱਨਾ ਹੂ ਕਹਿ ਕੇ ਤੈਨੂੰ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲਵਾਂ ਗਾ, ਗੀਤ ਗੋਬਿੰਦ ਤੇਰਾ ਗਾਵਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਕਵਲ ਚਰਨ ਏਕਾ ਰੰਗ ਦੇਣਾ ਰੰਗਾ, ਕੂੜੀ ਰੰਗਤ ਰਹਿਣ ਕੋਇ ਨਾ ਪਾਈਆ।