੧੯ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਭਗਤ ਸਿੰਘ ਦੇ ਗ੍ਰਹਿ ਪਹੁੰਚਦਿਆਂ ਹੀ
ਚਸ਼ਮੇ ਜਵਾ ਨੂਰੇ ਅਲਾਹੀ ਜ਼ਵਲੀਉਲ ਅਜ਼ਮਾ ਵਕਨੂਜ਼ੇ ਨਜ਼ਾ ਬੇ ਅਜ਼ਵੀ ਉਹਿਨਜ਼ਾ ਵਜ਼ਊਲ ਦਿਜ਼ੇ ਮਜ਼ਾ ਚਿਸਤੇ ਚਵੂਲ ਅਜ਼ਮੋ ਨਜ਼ਾ ਜ਼ਮੀਉਤ
ਖ਼ੁਦਾ ਦਸਤੇ ਬਜ਼ ਹੀ ਅਸਤੇ ਰਜ਼ਹੀ ਕੁਨਿੰਦੇ ਕੁਨਾਹਅ ਮੁਹੰਮਦੇ ਦੁਆ ਅਰਸ਼ੇ ਰਹਿਨੁਮਾ ਜ਼ਕੂ ਉਮਜ਼ਵੀ ਤੁਆਰਫ ਤਵਜ਼ੀ ਕਾਨਿਸਤੋ ਗਜ਼ਮ ਵਹੀਦੇ ਦਿਤੇ ਤੇ ਅਨਜ਼ਵਾ ਤੁਮਿਜ਼ਵੀ ਸਰੀਕੋਲਜ਼ਵਾ ਤਵਸੇ ਨਦਾ ਮਿਹਰਵਾਨੇ ਮਿਹਰਵਾਂ ਮਹਿਬੂਬ ਨੂਰ ਅਲਾਹੀਆ। ਦਸਤੇ ਬਜੀ ਨੂਰੇ ਜ਼ਬੀ ਅਰਸ਼ੋ ਮਜ਼ੀ ਕਵਸਤ ਅਬਹਲਜ਼ੂ ਜ਼ਮੀਅਤੇ ਨਜ਼ੀਅਤੇ ਕਸਮਮ ਮਜ਼ਲਾ ਨਿਸਸਤੇ ਦੋ ਜਹਾਂ ਫ਼ਰਸ਼ੇ ਜ਼ਮਾਂ ਕੁਦਰਤੇ ਕਾਦਰ ਕਾਦਰੇ ਕਰੀਮ ਰਹਿਮਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਗੋਬਿੰਦੇ ਤਰਜ਼ੀ ਨਾਨਕੇ ਅਰਜ਼ੀ ਮੁਹੰਮਦੇ ਤਵਜ਼ੀ ਮੂਸਾਏ ਕੁਲਜ਼ੀ ਈਸਾਏ ਮਜ਼ਹੂ ਕਿਸਨਾਏ ਕੁਨਤ ਰਾਮਾਏ ਬਜ਼ਤ ਗੋਸ਼ੇ ਗ਼ਮਾਂ ਨੂਰੇ ਜਹਾਂ ਅਮਾਮੇ ਅਮਾਂ ਰਹਿਨੁਮਾਏ ਖ਼ੁਦਾ ਅਜ਼ਮਤੋ ਅਜ਼ਾ ਕਸਮਤੋ ਗ਼ਜ਼ਾ, ਅਜ਼ਹਿਬ ਵੇ ਮਹਿਬੂਬ ਅਤੁਲ ਹੇ ਨਜ਼ੀਹ ਕੋਫੇ ਕਿਸਾ ਅਰਸ਼ੇ ਜ਼ਮਾ ਫ਼ਰਸ਼ੇ ਤਮਾਮ ਤਬਕੇ ਦਵਾ ਸਬਕੇ ਅਦਾ ਕਲਮਾ ਕਵਿਤ ਰਸੂਲੇ ਹਜ਼ਿਤ ਨੂਰੇ ਚਸ਼ਿਤ ਮਦੀਉਲ ਮੁਦਾ ਸ਼ਫ਼ੀਉਲ ਸ਼ਫ਼ਾ ਕੋਜ਼ਾਨੇ ਕਮੂ ਦੋ ਜਹਾਨੇ ਮਵੂ ਖ਼ਾਕੇ ਤਾਕੇ ਅਜ਼ਵਾ ਪੈਗ਼ੰਬਰ ਪਵੀ ਅਵਤਾਰੇ ਤਜ਼ੀ ਗੁਰਦੇਵਾ ਸ਼ਵੀ ਨੂਰੇ ਅਲਸ ਸ਼ਾਹੋ ਸ਼ਵਸ ਪਸਤੇ ਪਵਿਦ ਗੁਨਿਸਤੇ ਗੁਜ਼ਿਦ ਅਲੀਅਲਏ ਅਲਹੂ ਮੁਕਜ਼ਿਦਾ ਮਤਲੂ ਤੋਬਾਏ ਤਰਜ਼ੀ ਇਸਮਾਏ ਰੱਬੀ ਚਸ਼ਮਾਏ ਨਸ਼ਿਦ ਨੌਜ਼ਾਨੇ ਜ਼ਵਿਦ ਚਾਰ ਯਾਰੀ ਕੁਨਿੰਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਅਸਮਾਨੇ ਚਸ਼ਮ ਚਸ਼ਮੇ ਦੀਦ ਦੀਦੇ ਦਵਿਸ਼ਤ ਦਵਿਸ਼ਤੇ ਮਜ਼ੂ ਮਜ਼ੂਏ ਅਵਾ ਮੁਹੰਮਦੇ ਅਜ਼ਾ ਰਸੂਲੇ ਦੁਆ ਕਬੂਲੇ ਖ਼ੁਦਾ ਰਹਿਮਤੇ ਰਹਿਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪਣੇ ਹੱਥ ਰਖਾਈਆ। ਨੀਲੀ ਧਾਰ ਕਹੇ ਮੇਰੇ ਸਾਹਿਬ ਦੀ ਪੁਠੀ ਹੋ ਗਈ ਪੱਗ, ਪੱਗਾਂ ਤੇ ਚਲਣ ਵਾਲੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਸੀਸ ਨਿਵਾਈਆ। ਜਿਸ ਦਾ ਖੇਲ ਅਵੱਲੜਾ ਇਕ ਇਕੱਲੜਾ ਕਰੇ ਅਗੰਮਾ ਉਤੇ ਜਗ, ਜਾਗਰਤ ਜੋਤ ਬਿਨ ਵਰਨ ਗੋਤ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਕਲਮਿਆਂ ਦੀ ਕਾਇਨਾਤ ਬੁਝਾਉਣੀ ਅੱਗ, ਸ਼ਮਸ ਤਬਰੇਜ਼ ਦੀ ਸ਼ਮ੍ਹਾਂ ਨੂਰ ਜੋਤ ਦਏ ਗਵਾਹੀਆ। ਉਹ ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਦੋ ਜਹਾਨਾਂ ਕਰ ਕੇ ਇਕੋ ਹੱਜ, ਹਾਜਤ ਸਭ ਦੀ ਪੂਰ ਕਰਾਈਆ। ਜਿਸ ਨੂੰ ਰਸੂਲਾਂ ਕਿਹਾ ਮੇਰਾ ਮਹਿਬੂਬ ਅਗੰਮਾ ਅਲਾਹੀ ਰੱਬ, ਯਾਮਬੀਨ ਕਹਿ ਕੇ ਸਿਰ ਸਾਰੇ ਸਜਦਿਆਂ ਦਿਤੇ ਝੁਕਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜਗਤ ਜਹਾਨ ਸ੍ਰੀ ਭਗਵਾਨ ਪਾਰ ਕਰ ਕੇ ਹੱਦ, ਹਦੂਦ ਆਪਣੀ ਇਕ ਦਰਸਾਈਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਰਸੂਲਾਂ ਪੈਗ਼ੰਬਰਾਂ ਗੁਰੂਆਂ ਪੀਰਾਂ ਅੱਜ, ਅਜ਼ਲ ਦੇ ਵਕਤ ਜੋ ਗ਼ਜ਼ਲ ਵਿਚ ਚਾਰ ਯਾਰੀ ਨੂੰ ਮੁਹੰਮਦ ਗਿਆ ਦ੍ਰਿੜਾਈਆ। ਮੇਰਾ ਨੂਰ ਅਲਾਹੀ ਆਏ ਮਹਿਬੂਬ ਨਾਲ ਸਬਬ, ਸੁਬਹ ਸ਼ਾਮ ਅਲਲ ਸੁਬਹ ਸਮਝ ਕੋਇ ਨਾ ਪਾਈਆ। ਜਿਸ ਦੀ ਐਲੀ ਨੇ ਮੰਗੀ ਮਦਦ, ਮੁੱਦੇ ਸਭ ਦੇ ਵੇਖ ਵਖਾਈਆ। ਉਸ ਦਾ ਨਾਮ ਨਿਧਾਨਾ ਦੋ ਜਹਾਨਾਂ ਬਿਨਾ ਤਾਰ ਸਿਤਾਰ ਤੋਂ ਵੱਜੇ ਇਕੋ ਨੱਦ, ਨਾਦ ਅਨਾਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਪੱਗੜੀ ਕਹੇ ਮੇਰਾ ਵੇਖ ਲਓ ਪੁੱਠਾ ਪਾਸਾ, ਚਾਰੋਂ ਕੁੰਟ ਸਮਝ ਕੋਇ ਨਾ ਪਾਈਆ। ਮੈਨੂੰ ਵਿਸ਼ਨ ਬ੍ਰਹਮਾ ਦੇਵਤ ਸੁਰ ਸਾਰੇ ਕਰਦੇ ਹਾਸਾ, ਮਸਕਰੀਆਂ ਨਾਲ ਰਹੇ ਸੁਣਾਈਆ। ਨੀ ਕਮਲੀਏ ਉਠ ਕੇ ਵੇਖ ਲੈ ਉਸ ਪ੍ਰਭੂ ਦਾ ਤਮਾਸ਼ਾ, ਜਿਸ ਦਾ ਨੂਰ ਜ਼ਹੂਰ ਅਲਾਹੀਆ। ਉਹ ਜਗਤ ਜਹਾਨ ਫਿਰੇ ਫੜ ਕੇ ਅਗੰਮੀ ਕਾਸਾ,
ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਚਾਰ ਜੁਗ ਦੇ ਲਹਿਣੇ ਦੇਣੇ ਵੇਖੇ ਅਵਤਾਰ ਪੈਗ਼ੰਬਰ ਗੁਰੂਆਂ ਵਾਲੀਆਂ ਸ਼ਾਖ਼ਾਂ, ਹਿੱਸਿਆਂ ਥਾਉਂ ਥਾਈਂ ਫੋਲ ਫੁਲਾਈਆ। ਮੈਂ ਹੈਰਾਨ ਹੋਈ ਉਸ ਦਾ ਤੱਕ ਕੇ ਨੂਰ ਜੋਤ ਪ੍ਰਕਾਸ਼ਾ, ਬਿਨ ਨੇਤਰ ਲੋਚਨ ਨੈਣਾਂ ਦਰਸ਼ਨ ਆਈਆ। ਮੇਰੇ ਅੰਤਰ ਸੁਣੀ ਉਸ ਦੇ ਸ਼ਬਦ ਨਾਮ ਦੀ ਆਵਾਜ਼ਾ, ਰਸਨਾ ਜਿਹਵਾ ਨਾ ਕੋਇ ਦ੍ਰਿੜਾਈਆ। ਕੀ ਓਸ ਦਾ ਖੋਲ ਕੇ ਦੱਸਾਂ ਖੁਲਾਸਾ, ਖ਼ਸੂਸੀਅਤ ਵਿਚ ਅਸਲੀਅਤ ਭੇਵ ਕੋਇ ਨਾ ਪਾਈਆ। ਜਿਸ ਕੂੜੀ ਕਿਰਿਆ ਕਲਜੁਗ ਧਰਨੀ ਉਤੋਂ ਮੇਟਣੀ ਅੰਧੇਰੀ ਰਾਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਉਸ ਦੀਆਂ ਭਵਿਖਤਾਂ ਵਿਚ ਸੁਣਦੀ ਆਈ ਬਾਤਾ, ਜੋ ਬਾਤਨ ਪੜਦੇ ਸਭ ਦੇ ਦਏ ਖੁਲਾਈਆ। ਨੀਲੀ ਪੱਗੜੀ ਕਹੇ ਮੈਨੂੰ ਯਾਦ ਜਿਸ ਵੇਲੇ ਗੋਬਿੰਦ ਨੇ ਪੁਠੀ ਰਖ ਕੇ ਮਾਛੂਵਾੜੇ ਵਿਚ ਕੀਤਾ ਅਰਦਾਸਾ, ਪੁੱਠੀ ਤੋਂ ਸਿੱਧੀ ਸਿੱਧੀ ਤੋਂ ਪੁੱਠੀ ਦੀਨ ਦੁਨੀ ਦੇ ਬਦਲਾਈਆ। ਤੇਰਾ ਪੰਧ ਰਿਹਾ ਨਾ ਦੂਰ ਸਾਹਿਬ ਸਵਾਮੀ ਆਪਣੀ ਮੇਟ ਲੈ ਵਾਟਾ, ਪੁਰਖ ਅਕਾਲੇ ਦੀਨ ਦਿਆਲੇ ਕਲ ਕਲਕੀ ਫੇਰਾ ਪਾਈਆ। ਤੇਰਾ ਆਤਮ ਪਰਮਾਤਮ ਜਨ ਭਗਤਾਂ ਨਾਲ ਹੋਏ ਨਾਤਾ, ਦੂਸਰ ਸੰਗ ਨਾ ਕੋਇ ਬਣਾਈਆ। ਤੂੰ ਸਭ ਦਾ ਮਾਲਕ ਕਮਲਾਪਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਬਿੰਦੀ ਕਹੇ ਮੈਂ ਲਾਲ ਮੇਰਾ ਚਾਓ ਕੀਤਾ ਦੁਰਗਾ ਦੁਰਗੀ, ਅਸ਼ਟਭੁਜ ਖ਼ੁਸ਼ੀ ਮਨਾਈਆ। ਜਿਸ ਜਗਤ ਧਾਰ ਬਣਾਈ ਮਸਤਕ ਨੂਰ ਜੋਤ ਲਲਾਟ ਸ਼ਬਦ ਗੁਰ ਦੀ, ਸਤਿਗੁਰ ,ਸਤਿ ਸਤਿ ਰੰਗ ਰੰਗਾਈਆ। ਜਿਸ ਦੀ ਖੇਲ ਜਗਤ ਜਹਾਨ ਵਿਚ ਕਦੇ ਨਾ ਮੁੜਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਬਿੰਦੀ ਕਹੇ ਅੰਤ ਮੈਂ ਖੇਲ ਦੱਸਾਂ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਜਣਾਈਆ। ਜਿਥੇ ਆਵਾਜ਼ ਪੁੱਜੇ ਨਾ ਕਿਸੇ ਤਾਲ ਸੁਰ ਦੀ, ਸੁਰਤੀ ਵਿਚ ਸੁਰਤ ਨਾ ਕੋਇ ਟਿਕਾਈਆ। ਓਥੇ ਅਗੰਮੀ ਧਾਰ ਬਿਨਾ ਏਕੰਕਾਰ ਕੋਇ ਨਾ ਫ਼ੁਰਦੀ, ਫ਼ੁਰਨਿਆਂ ਵਿਚ ਫ਼ੁਰਨਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਬਿੰਦੀ ਕਹੇ ਮੈਨੂੰ ਗੋਬਿੰਦ ਲਾਇਆ ਨਾਲ ਹੱਥੀਂ, ਜਗਤ ਸੰਗੀ ਸੰਗ ਨਾ ਕੋਇ ਰਖਾਈਆ। ਮੈਂ ਸਭ ਕੁਛ ਵੇਖਿਆ ਆਪਣੀ ਅੱਖੀਂ, ਜਗਤ ਨੇਤਰਾਂ ਬੰਦ ਕਰਾਈਆ। ਓਸ ਵੇਲੇ ਗੁਰਸਿੱਖ ਦੀ ਪ੍ਰੀਤੀ ਦੀ ਧਾਰ ਨਜ਼ਰ ਆਈ ਸਤਿ ਸਰੂਪੀ ਇਕੋ ਸਖ਼ੀ, ਜੋ ਸੁਖ਼ਨ ਵਿਚੋਂ ਸੁਖਨ ਨਾ ਕਦੇ ਬਦਲਾਈਆ। ਜਿਸ ਓਟ ਇਕੋ ਏਕ ਏਕ ਦੀ ਰਖੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਗੋਬਿੰਦ ਨੇ ਹੱਸ ਕੇ ਹਕੀਕਤ ਵਾਲੀ ਖ਼ਬਰ ਦੱਸੀ ਹਕੀਕੀ ਹਕੀ, ਹਕ ਹਕ ਜਣਾਈਆ। ਉਹ ਕਲਜੁਗ ਦੀ ਧਾਰ ਵੇਖ ਲੈੱ ਜਿਹੜੀ ਸਤਿ ਧਰਮ ਨੂੰ ਜਾਂਦੀ ਛੱਡੀ, ਸਤਿਗੁਰ ਵਿਚ ਨਾ ਕੋਇ ਸਮਾਈਆ। ਮਸਤਕ ਨਿਸ਼ਾਨਾ ਨੂਰੀ ਜੋਤ ਸਕੇ ਕੋਇ ਨਾ ਗੱਡੀ, ਜ਼ਹੂਰ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਕੂੜ ਕੁੜਿਆਰ ਦੀ ਨੌਬਤ ਵੇਖ ਲੈ ਵੱਜੀ, ਵਜਹ ਸਕੇ ਨਾ ਕੋਇ ਸਮਝਾਈਆ। ਫੇਰ ਫੜ ਕੇ ਆਪਣੀ ਉਂਗਲ ਸੱਜੀ, ਪਹਿਲੀ ਦਿਤੀ ਹਿਲਾਈਆ। ਜਿਸ ਵੇਲੇ ਮੇਰਾ ਮਾਲਕ ਆਇਆ ਪੁਰਖ ਅਕਾਲਾ ਨੂਰ ਅਲਾਹੀ ਰੱਬੀ, ਰਬੀਉਲ ਸਾਨੀ ਜਿਸ ਨੂੰ ਸੀਸ ਨਿਵਾਈਆ। ਉਹ ਦੀਨ ਦੁਨੀ ਦਾ ਬਣੇ ਤਬੀ, ਤਬੀਅਤ ਸਭ ਦੀ ਫੋਲ ਫੁਲਾਈਆ। ਇਹ ਵਕਤ ਸੁਹੰਜਣਾ ਲੋਕਮਾਤ ਆਉਂਦਾ ਕਦੀ ਕਦੀ, ਕਦੀਮ ਦਾ ਮਾਲਕ ਹੋਏ ਸਹਾਈਆ। ਏਸੇ ਦਾ ਇਸ਼ਾਰਾ ਦਿਤਾ ਹਜ਼ਰਤ ਨੂਹ ਨੇ ਜਿਸ ਵੇਲੇ ਆਵੇ ਨੂਹ ਨਦੀ, ਚੌਦਾਂ ਤਬਕਾਂ ਅੱਖ ਉਠਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਇਕ ਸਰਨਾਈਆ। ਬਿੰਦੀ ਕਹੇ ਮੈਂ ਲੱਗੀ ਬਿੰਦਰਾਬਨ, ਬਿੰਦੀਆ ਕਹਿ ਕੇ ਸਾਰੇ ਗਾਈਆ। ਮੈਂ ਸੰਦੇਸੇ ਸੁਣੇ ਬਿਨਾ ਕੰਨ, ਬਿਨਾ ਸਰਵਣਾ ਵੱਜਦੀ ਰਹੀ ਵਧਾਈਆ। ਮੈਂ ਸ਼ੁਕਰਾਨੇ ਵਿਚ ਕਰਦੀ ਰਹੀ ਧੰਨ ਧੰਨ, ਪ੍ਰਭ ਤੇਰੀ ਬੇਪਰਵਾਹੀਆ। ਸ਼ਬਦ ਸੰਦੇਸੇ ਵਿਚ ਕਦੀ ਖ਼ੁਸ਼ੀ ਆਈ ਕਦੀ ਹੋਇਆ ਗ਼ਮ, ਚਿੰਤਾ ਚਿਖਾ ਨਾਲ ਮਿਲਾਈਆ। ਪਰ ਮੈਨੂੰ ਯਾਦ ਆ ਗਿਆ ਜੋ ਹੁਕਮ ਸੁਣਾਇਆ ਸ੍ਰੀ ਭਗਵਨ, ਭਗਵਨ ਆਪਣੀ ਦਇਆ ਕਮਾਈਆ। ਨੀ ਬਿੰਦੀਏ ਤੇਰਾ ਨੂਰ ਅਲਾਹੀ ਲਾਲ ਗੁਲਾਲਾ ਤੇਰਾ ਮੇਲਾ ਨਾਲ ਬ੍ਰਹਮ, ਤਨ ਵਜੂਦ ਨਾ ਕੋਇ ਚਤੁਰਾਈਆ। ਬਿੰਦੀ ਕਹੇ ਮੈਂ ਰੋ ਪਈ ਨੈਣਾਂ ਨੀਰ ਵਹਾ ਕੇ ਛੰਮ ਛੰਮ, ਛਹਿਬਰ ਆਪਣੀ ਆਪ ਲਗਾਈਆ। ਕਿਤੇ ਮੈਂ ਵਸ ਨਾ ਪੈ ਜਾਵਾਂ ਕਲਜੁਗ ਜੀਵਾਂ ਦੇ ਮਨ, ਜੋ ਮਨ ਮਮਤਾ ਵਿਚ ਮੇਰਾ ਰੰਗ ਲਏ ਰੰਗਾਈਆ। ਕਿਤੇ ਮੈਨੂੰ ਰਾਏ ਧਰਮ ਨਾ ਦੇਵੇ ਡੰਨ, ਚੁਰਾਸੀਆਂ ਵਿਚ ਭਵਾਈਆ। ਮੈਂ ਬੇਨੰਤੀ ਕੀਤੀ ਪੁਰਖ ਅਕਾਲ ਅਗੇ ਹੱਥ ਬੰਨ੍ਹ, ਬਿਨ ਹੱਥਾਂ ਹੱਥ ਮਿਲਾਈਆ। ਮੇਰੇ ਸਾਹਿਬ ਸਤਿਗੁਰ ਮੈਂ ਜਦੋਂ ਤੱਕਾਂ ਤੇ ਤਕਾਂ ਤੇਰਾ ਨੂਰ ਅਲਾਹੀ ਚੰਨ, ਬਿਨਾ ਚੰਨ ਗੋਬਿੰਦ ਸ਼ਬਦ ਦੇ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੈਂ ਜੁਗ ਜੁਗ ਵੇਖੇ ਗੁਰ ਅਵਤਾਰ ਪੈਗ਼ੰਬਰਾਂ ਵਾਲੇ ਕਬੀਲੇ, ਕਿਬਲੇ ਅਜ ਧਿਆਨ ਲਗਾਈਆ। ਨਾਮ ਕਲਮੇ ਤੱਕੇ ਵਸੀਲੇ, ਵਸਲ ਯਾਰ ਤੱਕਿਆ ਨੂਰ ਅਲਾਹੀਆ। ਮਨ ਮਨਸਾ ਤੱਕੇ ਸ਼ਰਅ ਵਾਲੇ ਦਲੀਲੇ, ਬੁਧ ਮਤ ਨਾਲ ਮਿਲ ਕੇ ਵੱਜਦੀ ਰਹੀ ਵਧਾਈਆ। ਮੈਂ ਖੇਲ ਤੱਕੇ ਜਗਤ ਜਹਾਨ ਵਾਲੇ ਨਵ ਜੋਬਨਾ ਵਾਲੇ ਛੈਲ ਛਬੀਲੇ, ਤਨ ਵਜੂਦਾਂ ਖੋਜ ਖੁਜਾਈਆ। ਮੈਂ ਬਰਸ ਤੱਕੇ ਤੱਕੇ ਘੜੀ ਪਲ ਅਤੇ ਮਹੀਨੇ, ਰੁਤ ਰੁਤੜੀਆਂ ਧਿਆਨ ਲਗਾਈਆ। ਮੈਂ ਮਜ਼੍ਹਬ ਇਸਲਾਮ ਤੱਕ ਤੱਕ ਦੀਨ ਦੁਨੀ ਦੇ ਦੀਨੇ, ਨਵ ਸੱਤ ਅੱਖ ਉਠਾਈਆ। ਮੈਂ ਸਚ ਦੱਸਾਂ ਮੈਂ ਜਿਸ ਵੇਲੇ ਗਈ ਮੁਹੰਮਦ ਦੇ ਕੋਲ ਵਿਚ ਮੱਕੇ ਮਦੀਨੇ, ਕਾਅਬਿਆਂ ਤੋਂ ਪਰੇ ਆਪਣਾ ਪੰਧ ਮੁਕਾਈਆ। ਵੇ ਰਸੂਲਾ ਇਕ ਵੇਰਾਂ ਹੱਥ ਰਖ ਲੈ ਆਪਣੇ ਉਤੇ ਸੀਨੇ, ਸ਼ੀਨ ਦੇ ਤਿੰਨੇ ਨੁਕਤੇ ਨਾਲ ਮਿਲਾਈਆ। ਮੁਹੰਮਦ ਹੋ ਗਿਆ ਪਸੀਨੋ ਪਸੀਨੇ, ਥਰਥਰਾਹਟ ਵਿਚ ਆਪਣੇ ਅੰਦਰ ਕਲਮਾ ਦਿਤਾ ਸੁਣਾਈਆ। ਮੇਰੇ ਮਾਲਕ ਯਾਮਬੀਨੇ, ਰਹਿਮਤਾਂ ਵਾਲੇ ਵਡ ਰਹੀਮੇ, ਆਦਿ ਜੁਗਾਦੀ ਸਦਾ ਕਦੀਮੇ, ਕੁਦਰਤ ਦੇ ਮਾਲਕ ਤੇਰੀ ਬੇਪਰਵਾਹੀਆ। ਮੇਰੇ ਕੋਲੋਂ ਸਾਰੇ ਹਕ ਹਕੂਕ ਜਾਣੇ ਛੀਨੇ, ਸਦੀ ਚੌਧਵੀਂ ਚੌਦਾਂ ਤਬਕ ਰੋਵਣ ਮਾਰਨ ਧਾਹੀਂਆ। ਮੇਰੀ ਦੁਹਾਈ ਦਰੋਹੀ ਜਿਸ ਵੇਲੇ ਤੇਰੇ ਬੁੱਲ ਹੋਏ ਨੀਲੇ, ਨੀਲੀ ਧਾਰ ਵਾਲਿਆ ਨੀਲੇ ਦੇ ਅਸਵਾਰ ਵਾਲਿਆ ਅਸਮਾਨ ਉਤੇ ਬੇਜ਼ਬਾਨ ਸਾਰੇ ਦੇਣ ਦੁਹਾਈਆ। ਮੇਰਾ ਲੇਖਾ ਤੱਕ ਲੈ ਵਿਚ ਕੁਰਾਨ ਮਜੀਦੇ, ਕੀ ਦੇ ਕੇ ਗਿਆ ਹਦੀਸੇ, ਤੇਰਾ ਖੇਲ ਬੀਸ ਇਕੀਸੇ, ਤੇਰਾ ਨੂਰ ਅਲਾਹੀ ਚੌਬੀਸੇ, ਜਲਵਾਗਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੀ ਰੰਗਤ ਆਪ ਰੰਗਾਈਆ। ਜ਼ਿਮੀਂ ਅਸਮਾਨ ਦੋਵੇਂ ਰਹੇ ਵੇਖ, ਬਿਨ ਨੈਣਾਂ ਨੈਣ ਉਠਾਈਆ। ਕੀ ਮਾਹੀ ਦਾ ਹੋਵੇ ਭੇਖ, ਭੇਖਾਧਾਰੀ ਕੀ ਆਪਣੀ ਕਲ ਵਰਤਾਈਆ। ਕਿਸ ਵਸੇ ਸੁਹੰਜਣੇ ਦੇਸ, ਦੇਸ ਦੇਸੰਤਰ ਦੇ ਵਡਿਆਈਆ। ਜਿਹੜਾ ਮਾਲਕ ਰਹੇ ਸਦਾ ਹਮੇਸ਼, ਹਮਸਾਜਣ ਇਕ ਅਖਵਾਈਆ। ਜਿਸ ਨੂੰ ਸੰਦੇਸਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਅੱਖ ਉਠਾਈਆ। ਜਿਸ
ਦਾ ਪਾਵੇ ਕੋਇ ਨਾ ਭੇਤ, ਭੇਵ ਸਕੇ ਨਾ ਕੋਇ ਦ੍ਰਿੜਾਈਆ। ਜਿਸ ਕਲਜੁਗ ਕੂੜੀ ਕਿਰਿਆ ਕਰਨੀ ਖੇਤ, ਖੇਤਰ ਵੇਖੇ ਜਗਤ ਲੋਕਾਈਆ। ਜਿਸ ਦੇ ਪਿਆਰ ਵਿਚ ਗੁਰ ਅਰਜਨ ਸੀਸ ਪਵਾਈ ਤਤੀ ਰੇਤ, ਮਾਰੂਥਲਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਹਾਰ ਕਹਿਣ ਅਸੀਂ ਦੱਸੀਏ ਆਪਣੀ ਪਿਛਲੀ ਬੀਤੀ, ਜਿਸ ਨੂੰ ਸਕੇ ਨਾ ਕੋਇ ਦ੍ਰਿੜਾਈਆ। ਇਹ ਖੇਲ ਪੁਰਾਣੀ ਰੀਤੀ, ਰੀਤੀਵਾਨ ਦਿਆਂ ਜਣਾਈਆ। ਜਿਸ ਦੀ ਜਗਤ ਜਹਾਨ ਫੁਲਵਾੜੀ ਬਗ਼ੀਚੀ, ਲਖ ਚੁਰਾਸੀ ਫਲ ਫੁੱਲ ਮਹਿਕਾਈਆ। ਉਹ ਮਾਲਕ ਧਾਰ ਬਣ ਤ੍ਰੈਗੁਣ ਅਤੀਤੀ, ਤ੍ਰੈਭਵਣ ਧਨੀ ਹੋ ਕੇ ਵੇਖ ਵਖਾਈਆ। ਜੋ ਲੱਖ ਚੁਰਾਸੀ ਅੰਤਰ ਨਿਰੰਤਰ ਜਾਣੇ ਨੀਤੀ, ਘਟ ਘਟ ਵੇਖਣਹਾਰਾ ਥਾਉਂ ਥਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਜਣਾਈਆ। ਹਾਰ ਕਹਿਣ ਅਸੀਂ ਭੇਵ ਦੱਸੀਏ ਤਮਾਮ, ਤਮਅ ਲਾਲਚ ਨਾ ਕੋਇ ਰਖਾਈਆ। ਜਿਸ ਵੇਲੇ ਅਯੁਧਿਆ ਨੂੰ ਛਡਿਆ ਸੀ ਰਾਮ, ਰਾਮ ਵਸ਼ਿਸ਼ਟ ਧਿਆਨ ਲਗਾਈਆ। ਪਹਿਲੋਂ ਤੱਕਿਆ ਉਤੇ ਅਸਮਾਨ, ਫੇਰ ਜ਼ਿਮੀਂ ਜ਼ਮਾਨ ਧਿਆਨ ਰਖਾਈਆ। ਫੇਰ ਨਮਸਤੇ ਕੀਤੀ ਪ੍ਰਨਾਮ, ਡੰਡਾਵਤ ਵਿਚ ਸੀਸ ਝੁਕਾਈਆ। ਫੇਰ ਮਸਤਕ ਤੇ ਲਿਖਿਆ ਭਗਵਾਨ, ਬਿਨ ਕਲਮ ਸਿਆਹੀ ਰੰਗ ਰੰਗਾਈਆ। ਫੇਰ ਸਤਿ ਦਾ ਗਾਇਆ ਗਾਣ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਸੁਣੀ ਆਵਾਜ਼ ਬਿਨਾ ਕਾਨ, ਅੰਤਰ ਅੰਤਰ ਹੋਈ ਸ਼ਨਵਾਈਆ। ਉਹ ਵੇਖ ਲੈ ਨਿਗਾਹਵਾਨ, ਬਿਨ ਨੈਣਾਂ ਨੈਣ ਤਕਾਈਆ। ਜਿਸ ਦਾ ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤਰੇਤਾ ਵੰਡ ਵੰਡਾਈਆ। ਦੁਆਪਰ ਪ੍ਰਗਟ ਹੋਏ ਜਹਾਨ, ਕਾਹਨ ਕਾਹਨਾ ਖੇਲ ਖਿਲਾਈਆ। ਬੰਸਰੀਆਂ ਧੁਨ ਦਏ ਮੁਸਕਾਨ, ਮਸਤੀ ਮਸਤੀ ਵਿਚੋਂ ਪ੍ਰਗਟਾਈਆ। ਕਲਜੁਗ ਜਿਸ ਵੇਲੇ ਕੂੜ ਹੋਏ ਪ੍ਰਧਾਨ, ਨਵ ਸੱਤ ਭੱਜੇ ਵਾਹੋ ਦਾਹੀਆ। ਧਰਮ ਦੀ ਰਹੇ ਕੋਈ ਨਾ ਆਣ, ਸਚ ਦਾ ਰੂਪ ਨਾ ਕੋਇ ਦਰਸਾਈਆ। ਉਸ ਵੇਲੇ ਦਾ ਹੁਕਮ ਸੁਣ ਰਾਮ, ਰਮਈਆ ਹੋ ਕੇ ਦਿਆਂ ਜਣਾਈਆ। ਖੇਲਾਂ ਖੇਲ ਵਿਚ ਜਹਾਨ, ਜਹਾਂ ਤਹਾਂ ਹੋਵਾਂ ਆਪ ਸਹਾਈਆ। ਮੇਰਾ ਰੂਪ ਅਨੂਪ ਹੋਵੇ ਮਹਾਨ, ਮਹਿੰਮਾ ਕਥ ਨਾ ਕੋਇ ਸੁਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਹੋਵਾਂ ਪ੍ਰਧਾਨ, ਪਰਮ ਪੁਰਖ ਆਪਣਾ ਰੂਪ ਬਦਲਾਈਆ। ਲਹਿਣਾ ਦੇਣਾ ਤੱਕਾਂ ਜੀਵ ਜੰਤ ਜਗਤ ਇਨਸਾਨ, ਚਾਰੇ ਕੁੰਟ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਹਾਰ ਕਹਿਣ ਸਾਨੂੰ ਰਾਮ ਨੇ ਪਿਆਰ ਨਾਲ ਕੀਤਾ ਪੁੱਠੇ, ਆਪਣੇ ਹੱਥਾਂ ਨਾਲ ਲਟਕਾਈਆ। ਬੇਨੰਤੀ ਵਿਚ ਕਿਹਾ ਮੇਰਾ ਰਾਮ ਰਾਮ ਹੋ ਕੇ ਰਹਿਮਾਨ ਹੋ ਕੇ ਤੁਠੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਜਗਤ ਜਹਾਨ ਜਹਾਨ ਜਗਤ ਹੋ ਕੇ ਇਸ਼ਟ ਜਾਣੇ ਲੁੱਟੇ, ਲੁਟੇਰਾ ਕਲਜੁਗ ਫਿਰੇ ਥਾਉਂ ਥਾਈਂਆ। ਪ੍ਰਕਾਸ਼ ਰਹਿਣਾ ਨਹੀਂ ਕਿਸੇ ਬੁਤੇ, ਬੁਤਖ਼ਾਨੇ ਰੋਵਣ ਮਾਰਨ ਧਾਹੀਆ। ਸਾਧ ਸੰਤ ਜਾਗ ਨਾ ਸਕਣ ਸੁੱਤੇ, ਸੋਈ ਸੁਰਤ ਨਾ ਕੋਇ ਉਠਾਈਆ। ਉਸ ਵੇਲੇ ਸਭ ਦੇ ਅੰਦਰ ਦੁੱਖ ਦਰਦ ਹੋਣੇ ਦੁੱਖੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਸ਼ਾਹ ਸੁਲਤਾਨ ਬਣਨੇ ਭੁੱਖੇ, ਘਰ ਘਰ ਭਿਖਿਆ ਮੰਗਣ ਵਾਹੋ ਦਾਹੀਆ। ਪੰਚਮ ਵਿਕਾਰਾ ਫੜ ਫੜ ਸਭ ਨੂੰ ਕੁੱਟੇ, ਕਾਇਆ ਕੁਟੀਆ ਕਰੇ ਨਾ ਕੋਇ ਸਫ਼ਾਈਆ। ਆਤਮ ਪਰਮਾਤਮ ਪ੍ਰੀਤੀ ਜਗਤ ਟੁੱਟੇ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਉਸ ਵੇਲੇ ਮੇਰਾ ਪੁਰਖ ਅਕਾਲਾ
ਦੀਨ ਦਿਆਲਾ ਪ੍ਰਗਟ ਹੋਵੇ ਆਪ ਅਸੁਤੇ, ਸੁਰਤ ਸ਼ਬਦ ਨਾਲ ਮਿਲਾਈਆ। ਆਪਣੀ ਸੁਹੰਜਣੀ ਕਰੇ ਰੁਤੇ, ਰੁਤੜੀ ਧੁਰ ਦੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਬੇਪਰਵਾਹੀਆ। ਹਾਰ ਕਹਿਣ ਜਦੋਂ ਅਸੀਂ ਰਾਮ ਦੀ ਲੱਗੇ ਨਾਲ ਪਿੱਠ, ਸਾਡੀ ਨਿਗਾਹ ਅਯੁਧਿਆ ਵੱਲ ਰਖਾਈਆ। ਆਪ ਪਹਿਲੇ ਕਦਮ ਵਿਚ ਅਗੇ ਵੱਧ ਕੇ ਸਵਾ ਗਿਠ, ਮਾਰੂ ਡੰਡ ਦਾ ਲੇਖਾ ਦਿਤਾ ਮੁਕਾਈਆ। ਫੇਰ ਆਪਣੀ ਇਕ ਲੰਮੀ ਖੋਲ ਕੇ ਲਿਟ, ਲਿਟਾਂ ਵਾਲਿਆਂ ਸਾਰਿਆਂ ਦਿਤਾ ਸਮਝਾਈਆ। ਆਹ ਲਓ ਮੇਰੀ ਬਿਨਾ ਅੱਖਰਾਂ ਤੋਂ ਚਿਟ, ਚਿੱਟੇ ਤੇ ਕਾਲਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਮੇਰੇ ਰਾਮ ਦੀ ਪੂਜਾ ਦੀ ਥਾਂ ਪੂਜੇ ਜਾਣਗੇ ਪੱਥਰ ਇੱਟ, ਪਾਹਨਾਂ ਸੀਸ ਨਿਵਾਈਆ। ਮਨੂਆ ਸਕੇ ਕਿਸੇ ਨਾ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਨਾ ਕੋਇ ਰਮਾਈਆ। ਉਹ ਵਕਤ ਸੁਹੰਜਣਾ ਹੋਵੇ ਸੁਹਾਵੀ ਰਿਤ, ਰੁਤੜੀ ਧੁਰ ਦੀ ਆਪ ਮਹਿਕਾਈਆ। ਬਣ ਕੇ ਧਰਮ ਧਾਰ ਦੀ ਧਾਰ ਅਗੰਮਾ ਪਿਤ, ਪਤਿਪਰਮੇਸ਼ਵਰ ਖੇਲ ਖਿਲਾਈਆ। ਜਨ ਭਗਤਾਂ ਕਰੇ ਆਪ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਉਹਦਾ ਖੇਲ ਜਗਤ ਅਨਡਿਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਹਾਰ ਕਹਿਣ ਜਿਸ ਵੇਲੇ ਅਸੀਂ ਪਿਛਾਂਹ ਨੂੰ ਮਾਰੀ ਝਾਤੀ, ਬਿਨ ਨੈਣਾਂ ਨੈਣ ਉਠਾਈਆ। ਸਾਡੇ ਮੁਖ ਵਿਚੋਂ ਨਿਕਲੇ ਕੋਇ ਨਾ ਬਾਤੀ, ਕਥਾ ਕਹਿਣ ਕਿਛ ਨਾ ਪਾਈਆ। ਉਹ ਇਕੱਠੇ ਰਾਮ ਪਿਆਰੇ ਸ਼ਹਿਰੀ ਤੇ ਦੇਹਾਤੀ, ਅਮੀਰ ਗ਼ਰੀਬ ਇਕੋ ਨਜ਼ਰੀ ਆਈਆ। ਜਿਨ੍ਹਾਂ ਦੀ ਪ੍ਰੇਮ ਦੀ ਮੰਜ਼ਲ ਇਕੋ ਦਿਸੇ ਵਾਟੀ, ਅਗੇ ਪਿਛੇ ਪੰਧ ਨਾ ਕੋਇ ਬਣਾਈਆ। ਸਾਰਿਆਂ ਇਕੋ ਵਾਰ ਪੁਕਾਰ ਕੇ ਕਿਹਾ ਧੁਰ ਦੇ ਰਾਮ ਸਭ ਨੂੰ ਲਾ ਲਾ ਨਾਲ ਆਪਣੀ ਛਾਤੀ, ਛਤਰਧਾਰੀਆਂ ਛਤਰ ਆਪਣਾ ਦੇ ਝੁਲਾਈਆ। ਰਾਮ ਨੇ ਹੱਸ ਕੇ ਕਿਹਾ ਔਹ ਤੱਕ ਲਓ ਕਲਜੁਗ ਤੁਹਾਡਾ ਸਾਹਿਬ ਆਵੇ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਆਤਮ ਧਾਰ ਤੁਸੀਂ ਸਤਿ ਸਰੂਪ ਜ਼ਾਤੀ, ਜਾਤ ਅਜਾਤਾ ਪੰਧ ਮੁਕਾਈਆ। ਸਭ ਨੂੰ ਇਕੋ ਦੱਸੇ ਗਾਥੀ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਦੋ ਜਹਾਨਾਂ ਬਣ ਸਮਰਾਥੀ, ਸਮਰਥ ਆਪਣਾ ਹੁਕਮ ਵਰਤਾਈਆ। ਹਾਰ ਕਹਿਣ ਸਾਨੂੰ ਉਸ ਵੇਲੇ ਬਿਨਾ ਬੁੱਲਾਂ ਤੋਂ ਆਈ ਹਾਸੀ, ਹੱਸ ਕੇ ਖ਼ੁਸ਼ੀ ਮਨਾਈਆ। ਓਹ ਮਾਲਕ ਪ੍ਰਿਥਮੀ ਆਵੇ ਕਿ ਰਵ੍ਹੇ ਉਤੇ ਆਕਾਸ਼ੀ, ਆਕਾਸ਼ ਅਕਾਸ਼ਾਂ ਵਿਚ ਸਮਾਈਆ। ਹਾਰ ਕਹਿਣ ਸਾਨੂੰ ਰਾਮ ਨੇ ਫੜ ਕੇ ਨਾਲ ਲਾਇਆ ਆਪਣੀ ਛਾਤੀ, ਸਹਿਜ ਨਾਲ ਦਬਾਈਆ। ਓਹ ਪਰਮ ਪੁਰਖ ਮੇਰਾ ਰਾਮ ਰਮਈਆ ਆਦਿ ਜੁਗਾਦੀ ਸਭ ਦਾ ਨਾਤੀ, ਨਾਤਾ ਸਕੇ ਨਾ ਕੋਇ ਤੁੜਾਈਆ। ਜਿਸ ਵੇਲੇ ਕਲਜੁਗ ਹੋਈ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਉਹ ਤੁਹਾਡਾ ਲੇਖਾ ਪੂਰਾ ਕਰੇ ਲਹਿਣੇ ਵਿਚ ਰਖੇ ਜ਼ਿੰਦਗੀ ਹਯਾਤੀ, ਭੈ ਜਗਤ ਵਾਲਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਸਮਝਾਈਆ। ਹਾਰ ਕਹਿਣ ਕੀ ਖੇਲ ਦੱਸੀਏ ਪਿਛਲਾ ਆਦਿ, ਅੰਤ ਕੀ ਵਡ ਵਡਿਆਈਆ। ਕਿਸ ਬਿਧ ਸਾਨੂੰ ਮਿਲੀ ਦਾਦ, ਵਸਤ ਅਗੰਮ ਦਿਤੀ ਵਰਤਾਈਆ। ਏਸੇ ਥਾਂ ਰਾਮ ਨੂੰ ਫੇਰ ਆਈ ਸੀ ਅਯੁਧਿਆ ਵਾਲੀ ਯਾਦ, ਹੱਥ ਆਪਣੀ ਪਿਠ ਉਤੇ ਟਿਕਾਈਆ। ਮੇਰੇ ਰਾਮ ਦਾ ਖੇੜਾ ਫੇਰ ਫੇਰ ਹੋਵੇਗਾ ਆਬਾਦ, ਖ਼ੁਸ਼ੀਆਂ ਵਿਚ ਸੁਣਾਈਆ। ਨਾਲੇ ਸ਼ਬਦ ਵਿਚ ਵਸ਼ਿਸ਼ਟ ਨੂੰ ਮਾਰੀ ਅਗੰਮੀ ਆਵਾਜ਼, ਬਿਨਾ ਤਨ ਸਰੀਰ ਸੁਣਾਈਆ। ਉਹ ਤੱਕ ਇਕ ਇਕ
ਦਾ ਸਮਾਜ, ਜੋ ਸਮਗਰੀ ਇਕ ਵਰਤਾਈਆ। ਫੁੱਲ ਕਹਿਣ ਅਸੀਂ ਢੋਲੇ ਗੀਤ ਗਾਈਏ ਰਾਗ, ਰਾਗਣੀਆਂ ਨਾਲ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਉਹ ਵਕਤ ਸੁਹੰਜਣਾ ਸਾਡਾ ਲਹਿਣਾ ਦੇਣਾ ਪੂਰਾ ਹੋਇਆ ਆਜ, ਇਕ ਨੌ ਉਨੀਸਾ ਸਾਵਣ ਦਏ ਗਵਾਹੀਆ। ਸਾਡੀ ਨਮਸਤੇ ਨਿਮਸਕਾਰ ਡੰਡਾਵਤ ਬੰਦਨਾ ਓਸ ਗੁਰੂ ਮਹਾਰਾਜ, ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਹਿਣਾ ਦੇਣਾ ਪੂਰਾ ਕਰੇ ਜੁਗਾਦਿ ਆਦਿ, ਜੁਗ ਜੁਗ ਸਭ ਦੇ ਲੇਖੇ ਲੇਖਿਆਂ ਵਿਚੋਂ ਪੂਰ ਕਰਾਈਆ।
੨੦ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਜੁਗਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਂ ਭੱਜੀ ਨੱਠੀ ਦੌੜੀ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਮੰਜ਼ਲ ਲੱਭਦੀ ਰਹੀ ਅਗੰਮੀ ਪੌੜੀ, ਪੌੜੀ ਡੰਡਾ ਧਿਆਨ ਲਗਾਈਆ। ਮੈਨੂੰ ਗਲੀ ਭੀੜੀ ਦਿਸੇ ਸੌੜੀ, ਸੌਹਰਾ ਪਈਆ ਪੰਧ ਨਾ ਕੋਇ ਮੁਕਾਈਆ। ਜਗਤ ਵਾਸ਼ਨਾ ਦਿੱਸੀ ਕੌੜੀ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਮੇਰੀ ਬੁੱਧੀ ਵਿਚ ਕਿਛ ਨਾ ਔੜੀ, ਅਕਲ ਚਲੇ ਨਾ ਕੋਇ ਚਤੁਰਾਈਆ। ਮੈਂ ਨਿਗਾਹ ਨਾਲ ਤੱਕਿਆ ਮੇਰਾ ਮਿਹਰਵਾਨਾ ਮਹਿਬੂਬਾ ਚੜ੍ਹਿਆ ਅਗੰਮੀ ਘੋੜੀ, ਅਸਵ ਅਸਵਾਰਾ ਧੁਰਦਰਗਾਹੀਆ। ਜਿਸ ਦੇ ਕੋਲ ਸ਼ਰਅ ਸ਼ਰੀਅਤ ਵਾਲੀ ਹਥੌੜੀ, ਹੱਥਕੜੀਆਂ ਨਾਮ ਕੰਡਿਆਂ ਵਾਲੀਆਂ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ। ਧਰਨੀ ਕਹੇ ਮੈਂ ਭੱਜੀ ਨੱਠੀ ਵਾਹੋ ਵਾਹ, ਜੋਰੂ ਜ਼ਰ ਆਪਣੇ ਨਾਲ ਭਵਾਈਆ। ਘੁੰਮਦੇ ਰਹੇ ਥਲ ਅਸਗਾਹ, ਸਮੁੰਦ ਸਾਗਰ ਟਿੱਲੇ ਪਰਬਤ ਪੰਧ ਮੁਕਾਈਆ। ਜਲ ਥਲ ਕਹਿੰਦੇ ਵਾਹ ਵਾਹ, ਵਾਹਵਾ ਮਹੀਅਲ ਤੇਰਾ ਰੂਪ ਨਜ਼ਰੀ ਆਈਆ। ਤੂੰ ਮਾਲਕ ਖਾਲਕ ਬੇਪਰਵਾਹ, ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰਾ ਨੂਰ ਅਲਾਹੀਆ। ਮੈਂ ਬਿਨ ਹੱਥਾਂ ਹੱਥ ਰਹੀ ਉਠਾ, ਕੂਕ ਕੂਕ ਰਹੀ ਸੁਣਾਈਆ। ਖ਼ਾਲੀ ਝੋਲੀ ਕਰਾਂ ਦਵਾ, ਨਿਵ ਨਿਵ ਸੀਸ ਝੁਕਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰਾ ਲਹਿਣਾ ਦੇਣਾ ਪੂਰਾ ਕਰਦੇ ਮੇਰੇ ਕਰਾਂ, ਕਰਮ ਕਾਂਡ ਤੇਰੇ ਚਰਨਾਂ ਵਿਚ ਟਿਕਾਈਆ। ਆਸਾ ਪੂਰੀ ਕਰ ਦੇ ਬਾਬਾ ਆਦਮ ਨਾਲ ਹੱਵਾ, ਪਵਣ ਪਾਣੀ ਤੇਰਾ ਰਾਹ ਤਕਾਈਆ। ਤੇਰਾ ਧੁਰ ਦਾ ਕਲਮਾ ਮੇਰਾ ਗਵਾਹ, ਸ਼ਹਾਦਤ ਸ਼ਰਅ ਵਾਲੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਦਿਵਸ ਰੈਣ ਭੱਜੀ ਨੱਠੀ, ਬਣ ਕੇ ਪਾਂਧੀ ਪੰਧ ਮੁਕਾਈਆ। ਮੇਰੀ ਬੇਨੰਤੀ ਅਰਜ਼ ਖ਼ਾਹਿਸ਼ ਸੁਣ ਇਕੱਠੀ, ਇਕੋ ਵਾਰ ਤੇਰੇ ਚਰਨ ਕਵਲ ਟਿਕਾਈਆ। ਸਤਿ ਧਰਮ ਦੀ ਨਵ ਸੱਤ ਰਹੀ ਨਾ ਹੱਟੀ, ਹਟਵਾਣਾ ਸਚ ਵਸਤ ਨਾ ਕੋਇ ਵਰਤਾਈਆ। ਤੇਰੇ ਨਾਮ ਦੀ ਨਿਰਗੁਣ ਧਾਰ ਪੜ੍ਹੇ ਕੋਇ ਨਾ ਪੱਟੀ, ਪਟਨੇ ਵਾਲਾ ਇਸ਼ਾਰਾ ਰਿਹਾ ਕਰਾਈਆ। ਮੈਂ ਸਰਨ ਸਰਨਾਈ ਤੇਰੀ ਢਠੀ, ਧੂੜੀ ਖ਼ਾਕ ਖ਼ਾਕ ਰਮਾਈਆ। ਤੂੰ ਕਿਰਪਾ ਕਰਦੇ ਇਕੋ ਮਿਹਰਵਾਨਾ ਰਤੀ, ਰਤਨ ਅਮੋਲਕ ਗੁਰਮੁਖ ਹੀਰੇ ਆਪ ਲੈ ਪ੍ਰਗਟਾਈਆ। ਤੂੰ ਸਭ ਦਾ ਸਵਾਮੀ ਮੇਰਾ ਕਮਲਾਪਤੀ, ਪਤਿਪਰਮੇਸ਼ਵਰ
ਇਕ ਅਖਵਾਈਆ। ਮੈਂ ਜੁਗ ਚੌਕੜੀ ਤਪੀਸਰਾਂ ਨਾਲੋਂ ਤੇਰੇ ਪਿਆਰ ਦੀ ਵੱਡੀ ਤਪੀ, ਤੁਧ ਬਿਨ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਭੱਜ ਭੱਜ ਗਈ ਥੱਕ, ਥਕਾਵਟ ਵਿਚ ਦੁਹਾਈਆ। ਤੇਰੇ ਅਗੇ ਰਗੜਾਂ ਨੱਕ, ਨੁਕਤਾ ਜਗਤ ਵਾਲਾ ਮਿਟਾਈਆ। ਮੇਰੀ ਝੋਲੀ ਪਾ ਦੇ ਮੇਰਾ ਪੂਰਬਲਾ ਹਕ, ਹਕੀਕਤ ਦੇ ਮਾਲਕ ਹੋਣਾ ਸਹਾਈਆ। ਵਸਤ ਅਗੰਮੀ ਦੇ ਦੇ ਸਤਿ, ਸਤਿ ਸਤਿਵਾਦੀ ਝੋਲੀ ਦੇ ਭਰਾਈਆ। ਸਦੀ ਚੌਧਵੀਂ ਧਰਮ ਕਹੇ ਮੇਰੀ ਰਹੀ ਨਾ ਪਤ, ਪਤਿਪਰਮੇਸ਼ਵਰ ਦਿਆਂ ਸੁਣਾਈਆ। ਜੇ ਤੂੰ ਮਾਲਕ ਹੋ ਕੇ ਮੇਰੇ ਉਤੇ ਆ ਗਿਉਂ ਵਤ, ਵਤਨ ਮੇਰਾ ਦੇ ਸੁਹਾਈਆ। ਮੇਰੇ ਕੋਲ ਤੇਰੇ ਅਵਤਾਰਾਂ ਪੈਗੰਬਰਾਂ ਗੁਰੂਆਂ ਦੇ ਖਤ, ਜਿਨ੍ਹਾਂ ਖ਼ਤੂਤਾਂ ਨਾਲ ਖ਼ਿਤਾਬ ਤੇਰਾ ਗਏ ਸਮਝਾਈਆ। ਜਿਸ ਦੀ ਯਾਦ ਵਿਚ ਮੇਰੇ ਉਤੇ ਗੋਬਿੰਦ ਸਥਰ ਗਿਆ ਲਥ, ਯਾਰੜੇ ਯਰਾਨਾ ਤੇਰੀ ਸੇਜ ਹੰਢਾਈਆ। ਐਸ ਵੇਲੇ ਮੇਰਾ ਪਰਦਾ ਢਕ, ਢਾਕਨ ਕੋ ਪਤ ਇਕ ਅਖਵਾਈਆ। ਦੀਨ ਦੁਨੀ ਦੀ ਨਿਰੰਤਰ ਬਦਲ ਦੇ ਮਤ, ਅੰਤਰ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੈਂ ਫਿਰ ਫਿਰ ਮੁਕਾ ਸਕੀ ਨਾ ਪੰਧ, ਪਾਂਧੀ ਹੋ ਕੇ ਭੱਜੀ ਵਾਹੋ ਦਾਹੀਆ। ਮੈਂ ਗਾਉਂਦੀ ਰਹੀ ਤੇਰੇ ਪਿਆਰ ਦੇ ਛੰਦ, ਗੀਤ ਸੰਗੀਤ ਤੇਰਾ ਰਾਗ ਅਲਾਈਆ। ਮੈਨੂੰ ਆਉਂਦਾ ਰਿਹਾ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮੇਰਾ ਖ਼ੁਸ਼ੀ ਹੁੰਦਾ ਰਿਹਾ ਬੰਦ ਬੰਦ, ਤੇਰੀ ਬੰਦਗੀ ਵਿਚ ਸਮਾਈਆ। ਮੈਨੂੰ ਅੰਤ ਡਰ ਲਗਦਾ ਜਿਸ ਵੇਲੇ ਤੂੰ ਨਿਸ਼ਾਨ ਮੇਟਣਾ ਤਾਰਾ ਚੰਦ, ਚੰਦ ਸਿਤਾਰ ਦਏ ਦੁਹਾਈਆ। ਸਦੀ ਚੌਧਵੀਂ ਰਹੀ ਲੰਘ, ਪਾਰ ਕਿਨਾਰਾ ਅੰਤ ਵਖਾਈਆ। ਜਗਤ ਸੇਜ ਸੁਹੰਜਣੀ ਰਹੇ ਨਾ ਕੋਇ ਪਲੰਘ, ਬਿਸਤਰ ਖ਼ਾਕ ਦੀਨ ਦੁਨੀ ਹੰਢਾਈਆ। ਮੇਰਾ ਅੰਤਸ਼ਕਰਨ ਹੋਇਆ ਤੰਗ, ਤੰਗ ਦਸਤੀ ਵਿਚ ਕੁਰਲਾਈਆ। ਤੇਰੀ ਮਾਨਵ ਜਾਤੀ ਟੁਟਣ ਵਾਲੀ ਕਾਚੀ ਵੰਗ, ਭੰਨਣ ਘੜਨਹਾਰ ਤੇਰੀ ਬੇਪਰਵਾਹੀਆ। ਕਰ ਕਿਰਪਾ ਕਿਰਪਾ ਨਿਧਾਨ ਲਾ ਲੈ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ। ਮਰੇ ਸੀਨੇ ਪਾ ਦੇ ਠੰਡ, ਅਗਨੀ ਤਤ ਬੁਝਾਈਆ। ਜਨ ਭਗਤਾਂ ਆਤਮ ਧਾਰ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਹੋਣਾ ਆਪ ਸਹਾਈਆ। ਧਰਨੀ ਕਹੇ ਮੈਂ ਫਿਰ ਫਿਰ ਤੱਕਿਆ ਜਗਤ ਜਹਾਨ, ਜਹਾਲਤ ਵਿਚ ਲੋਕਾਈਆ। ਕਾਇਆ ਕਾਅਬੇ ਵੇਖੇ ਮਕਾਨ, ਮੰਦਰ ਤਤਾਂ ਫੋਲ ਫੁਲਾਈਆ। ਸਤਿ ਧਰਮ ਤੱਕੇ ਨਿਸ਼ਾਨ, ਬਿਨ ਨੈਣਾਂ ਨੈਣ ਉਠਾਈਆ। ਇਸ਼ਟ ਵੇਖੇ ਸੀਤਾ ਰਾਮ, ਕ੍ਰਿਸ਼ਨਾ ਕਾਹਨਾ ਫੋਲ ਫੁਲਾਈਆ। ਪੈਗ਼ੰਬਰਾਂ ਸੁਣੇ ਪੈਗ਼ਾਮ, ਕਲਮੇ ਕਾਇਨਾਤ ਦ੍ਰਿੜਾਈਆ। ਗੁਰੂਆਂ ਸੁਣੇ ਮੰਤਰ ਸਤਿਨਾਮ, ਨਮੋ ਨਮੋ ਸਾਰੇ ਸੀਸ ਝੁਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਰਬ ਕੁਰਲਾਣ, ਕੁਰ੍ਹਾ ਕਾਅਬਾ ਕਾਇਆ ਪਵਿਤ ਨਾ ਕੋਇ ਬਣਾਈਆ। ਮੈਂ ਤੇਰੀ ਬਾਲੀ ਬਾਲ ਅੰਞਾਣ, ਬੁਧਹੀਣ ਅਖਵਾਈਆ। ਤੂੰ ਦਾਤਾ ਗੁਣ ਨਿਧਾਨ, ਬੇਅੰਤ ਤੇਰੀ ਵਡ ਵਡਿਆਈਆ। ਮੇਰੇ ਮਾਲਕ ਮਾਰ ਧਿਆਨ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਮੇਰੇ ਉਤੇ ਸ਼ਰਅ ਛੁਰੀ ਜਗਤ ਰਹੇ ਨਾ ਸ਼ੈਤਾਨ, ਸ਼ਰੀਅਤ ਆਪਣੇ ਵਿਚ ਲੈਣੀ ਛੁਪਾਈਆ। ਮੈਂ ਚਾਹੁੰਦੀ ਤੂੰ ਮੇਰਾ ਮੈਂ ਤੇਰਾ ਸਾਰੇ ਗਾਵਨ ਗਾਣ, ਗਾ ਗਾ ਸ਼ੁਕਰ ਮਨਾਈਆ। ਮੇਰੀ ਉਤਰ ਜਾਏ ਥਕਾਨ, ਥਕਾਵਟ
ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਸਹਾਈਆ। ਧਰਨੀ ਕਹੇ ਮੈਂ ਫਿਰ ਫਿਰ ਵੇਖਿਆ ਤੇਰਾ ਸੰਸਾਰ, ਸਹਿੰਸਾ ਅਵਰ ਰਿਹਾ ਨਾ ਰਾਈਆ। ਕੀ ਦੱਸਾਂ ਪ੍ਰਭੂ ਆਪਣੀ ਵਿਚਾਰ, ਵਿਚਰ ਕੇ ਕੀ ਜਣਾਈਆ। ਤੂੰ ਸਭ ਕੁਛ ਵੇਖਣਹਾਰ, ਵੇਖੇ ਵਿਗਸੇ ਥਾਉਂ ਥਾਈਂਆ। ਮੈਂ ਇਕੋ ਬੇਨੰਤੀ ਕਰਾਂ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਇਕ ਬੇਨੰਤੀ ਦਿਆਂ ਗੁਜ਼ਾਰ, ਗੁਜ਼ਾਰਸ਼ ਵਿਚ ਸੀਸ ਝੁਕਾਈਆ। ਮੇਰੇ ਮਹਿਬੂਬਾ ਮੇਰਾ ਪੰਧ ਨਹੀਂ ਜੁਗ ਚੌਕੜੀ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੰਗ ਨਾ ਕੋਇ ਨਿਭਾਈਆ। ਮੈਂ ਆਦਿ ਜੁਗਾਦੀ ਤੇਰੀ ਸੇਵਾਦਾਰ, ਚਾਕਰ ਹੋ ਕੇ ਸੇਵ ਕਮਾਈਆ। ਮੇਰੀ ਸਮਝ ਸਕਿਆ ਨਾ ਕੋਇ ਅਜੇ ਰਫ਼ਤਾਰ, ਰਫ਼ਤਾ ਰਫ਼ਤਾ ਚਲਣਾ ਚਾਈਂ ਚਾਈਂਆ। ਕੋਟਨ ਕੋਟ ਮੇਰੀ ਖ਼ਾਕ ਵਿਚ ਮਿਲ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਤੇਰਾ ਭੇਵ ਕੋਇ ਨਾ ਪਾਈਆ। ਮੇਰੀ ਅੰਤ ਕੰਤ ਭਗਵੰਤ ਇਹੋ ਪੁਕਾਰ, ਨਿਮਸਕਾਰ ਕਰ ਕੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਦੇ ਨਿਵਾਰ, ਕੁਕਰਮ ਅਧਰਮ ਦਾ ਡੇਰਾ ਢਾਹੀਆ। ਜਨ ਭਗਤਾਂ ਪੈਜ ਦੇ ਸਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਭੁੱਖਿਆਂ ਭੁੱਖ ਦੇ ਨਿਵਾਰ, ਦੁਖੀਆਂ ਦੁੱਖ ਚੁਕਾਈਆ। ਖ਼ਾਲੀ ਭਰ ਭੰਡਾਰ, ਭਰਪੂਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਰਕਾਰੇ ਆਅਲਾ ਤੇਰੀ ਇਕ ਸਰਨਾਈਆ।
੨੦ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਹਰਦਿਤ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰਾ ਸਾਹਿਬ ਸਵਾਮੀ ਬਹੁੜੇ, ਬਹੁੜੀ ਬਹੁੜੀ ਮੇਰੀ ਸੁਣੇ ਦੁਹਾਈਆ। ਜਗਤ ਜੀਵ ਜਹਾਨ ਵੇਖੇ ਫਲ ਮਿੱਠੇ ਕੌੜੇ, ਚੁਰਾਸੀ ਵਿਚੋਂ ਅਬਿਨਾਸ਼ੀ ਫੋਲ ਫੁਲਾਈਆ। ਕੂੜ ਵਿਕਾਰ ਹੰਕਾਰ ਵਿਚੋਂ ਸਭ ਨੂੰ ਹੋੜੇ, ਹੋੜਾ ਸੱਸੇ ਉਤੇ ਟਿਕਾਈਆ। ਪਰਮਾਤਮ ਧਾਰ ਆਤਮ ਹੋ ਕੇ ਜੋੜੇ, ਜੋੜੀ ਜਗਤ ਜਹਾਨ ਜਣਾਈਆ। ਮੇਰੀ ਆਸ਼ਾ ਪੂਰੀ ਕਰੇ ਜੋ ਵਰ ਰਹੀ ਲੋੜੇ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਗੰਮ ਅਗੰਮੜਾ ਚੜ੍ਹ ਕੇ ਅਗੰਮੇ ਘੋੜੇ, ਘੜਿਆਲ ਦੋ ਜਹਾਨ ਵਜਾਈਆ। ਕੂੜੀ ਕਿਰਿਆ ਕਲਜੁਗ ਅੰਤਮ ਸ਼ੌਹ ਦਰਿਆਏ ਰੋੜ੍ਹੇ, ਛੁਰੀ ਸ਼ਰਅ ਰੂਪ ਦਿਸੇ ਨਾ ਕੋਇ ਕਸਾਈਆ। ਦੀਨ ਦੁਨੀਆ ਸਾਰੀ ਸਾਚੇ ਧਰਮ ਦੇ ਚਾੜ੍ਹੇ ਪੌੜੇ, ਪੌੜੀ ਡੰਡਾ ਇਕ ਵਖਾਈਆ। ਰੂਪ ਅਨੂਪਾ ਧਰ ਕੇ ਬ੍ਰਹਿਮਣ ਗੌੜੇ, ਵੇਦ ਵਿਆਸਾ ਲੇਖਾ ਦਏ ਮੁਕਾਈਆ। ਜਿਸ ਦੇ ਪੰਧ ਆਦਿ ਜੁਗਾਦੀ ਲੰਮੇ ਚੌੜੇ, ਅੰਤ ਕਹਿ ਸਕੇ ਕੋਇ ਨਾ ਰਾਈਆ। ਉਹ ਖੇਲ ਕਰੇ ਗੰਭੀਰ ਗਹਿਰ ਗਵਰ ਗੌਰੇ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਸਵਾਮੀ ਮੇਰੀ ਰਖੇ ਲੱਜਿਆ, ਲੱਜਿਆਵੰਤ ਇਕ ਅਖਵਾਈਆ। ਜਿਸ ਦਾ ਦੀਪਕ ਜੋਤ ਅਗੰਮੀ ਜਗਿਆ, ਜਗਤ ਜਹਾਨ ਕਰੇ ਰੁਸ਼ਨਾਈਆ। ਓਹ ਹੁਕਮੀ ਹੁਕਮ ਦਾ ਦੇਵੇ ਸੱਦਿਆ, ਸੰਦੇਸਾ ਧੁਰਦਰਗਾਹੀਆ। ਜਿਸ ਨੇ ਸਭ ਦਾ ਪੂਰਾ ਕਰਨਾ ਹੱਜਿਆ, ਹਾਜਤ ਵੇਖੇ ਖ਼ਲਕ ਖ਼ੁਦਾਈਆ। ਉਸ ਦਾ ਨਾਮ ਨਿਧਾਨ ਇਕੋ ਸੁਣਿਆ ਨੱਦਿਆ, ਨਦੀਆਂ ਦੇ ਵਹਿਣ ਸਮਝ
ਕੋਇ ਨਾ ਆਈਆ। ਜਿਸ ਦੀਨਾਂ ਮਜ਼੍ਹਬਾਂ ਪਾਰ ਕੀਤੀ ਹੱਦਿਆ, ਨਵ ਸੱਤ ਆਪਣਾ ਪੰਧ ਮੁਕਾਈਆ। ਆਤਮ ਪਰਮਾਤਮ ਦਸ ਕੇ ਧੁਰ ਦੀ ਯੱਦਿਆ, ਯਦੀ ਯਦਪ ਆਪਣਾ ਰੰਗ ਰੰਗਾਈਆ। ਸਚ ਖ਼ੁਮਾਰੀ ਦੇ ਵਿਚ ਮਧਿਆ, ਮਸਤੀ ਨਾਮ ਵਾਲੀ ਵਖਾਈਆ। ਜਗ ਨੇਤਰ ਨੈਣ ਲੋਚਨ ਦੀਨ ਦੁਨੀ ਕਿਸੇ ਨਾ ਲੱਭਿਆ, ਕੋਟਨ ਕੋਟ ਖੋਜਣ ਥਾਉਂ ਥਾਈਂਆ। ਉਹ ਸਚ ਦਵਾਰ ਏਕੰਕਾਰ ਸੰਬਲ ਆਪਣੇ ਗ੍ਰਹਿ ਸਜਿਆ, ਸਾਜਣ ਹੋ ਕੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰਾ ਸਵਾਮੀ ਗਹਿਰ ਗੰਭੀਰਾ, ਗੁਣਵੰਤ ਇਕ ਅਖਵਾਈਆ। ਜਿਸ ਦਾ ਤਨ ਵਜੂਦ ਨਹੀਂ ਸਰੀਰਾ, ਸਿਰ ਧੜ ਵੰਡ ਨਾ ਕੋਇ ਵੰਡਾਈਆ। ਜੋ ਸਭ ਦਾ ਮੀਤ ਪਿਆਰਾ ਦਸਤਗੀਰਾ, ਮਿਹਰਵਾਨ ਇਕ ਅਖਵਾਈਆ। ਉਹ ਅੰਤ ਲੇਖਾ ਜਾਣੇ ਸ਼ਾਹ ਹਕੀਰਾ, ਹਕੀਕਤ ਦਾ ਮਾਲਕ ਹੋ ਕੇ ਵੇਖ ਵਖਾਈਆ। ਜੋ ਇਸ਼ਾਰਾ ਦੇ ਕੇ ਗਿਆ ਕਬੀਰਾ, ਕਬਰਾਂ ਤੋਂ ਬਾਹਰ ਦ੍ਰਿੜਾਈਆ। ਜਿਸ ਦੀ ਨਜ਼ਰ ਆਏ ਨਾ ਕਿਸੇ ਤਸਵੀਰਾ, ਤਸੱਵਰ ਮੁਸੱਵਰ ਕਰ ਨਾ ਕੋਇ ਸਮਝਾਈਆ। ਉਹ ਮਾਲਕ ਗੁਣੀ ਗਹੀਰਾ, ਨੂਰ ਨੁਰਾਨਾ ਡਗਮਗਾਈਆ। ਧਰਨੀ ਕਹੇ ਜਿਸ ਲੇਖੇ ਲਾਇਆ ਰਵੀਦਾਸ ਵਾਲਾ ਕਸੀਰਾ, ਗੰਗਾ ਗੰਗੋਤਰੀ ਰੰਗ ਚੜ੍ਹਾਈਆ। ਜੋ ਪਹਿਨ ਕੇ ਆ ਗਿਆ ਨੀਲੀ ਧਾਰ ਤੋਂ ਬਾਹਰ ਆਪਣਾ ਨੀਲਾ ਚੀਰਾ, ਚਿਰੀ ਵਿਛੁੰਨੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰਾ ਮਾਲਕ ਇਕ ਬੇਅੰਤ, ਅੰਤ ਕਹਿਣ ਕਿਛ ਨਾ ਪਾਈਆ। ਜਿਸ ਨੇ ਆਦਿ ਬਣਾਈ ਬਣਤ, ਜੁਗਾ ਜੁਗੰਤ ਵੇਖ ਵਖਾਈਆ। ਜੋ ਲੱਖ ਚੁਰਾਸੀ ਨਿਰਗੁਣ ਧਾਰ ਬਣਿਆ ਕੰਤ, ਕੰਤੂਹਲ ਵਡ ਵਡਿਆਈਆ। ਜਿਸ ਦਾ ਨਾਮ ਨਿਧਾਨਾ ਇਕੋ ਮੰਤ, ਮੰਤਵ ਜੁਗ ਚੌਕੜੀ ਹੱਲ ਕਰਾਈਆ। ਜਿਸ ਦੀ ਮਹਿੰਮਾ ਗਾਉਂਦੇ ਜੁਗ ਚੌਕੜੀ ਸਾਧ ਸੰਤ, ਰਾਗ ਸਿਫ਼ਤਾਂ ਵਾਲੇ ਸਲਾਹੀਆ। ਉਹ ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਭੁਲ ਰਹੇ ਨਾ ਰਾਈਆ। ਬੁਧੀ ਤੋਂ ਪਰੇ ਬੋਧ ਅਗਾਧਾ ਬਣ ਕੇ ਪੰਡਤ, ਬਿਨਾ ਅੱਖਰਾਂ ਤੋਂ ਨਿਰਅੱਖਰ ਧਾਰ ਦ੍ਰਿੜਾਈਆ। ਕਲਜੁਗ ਕੂੜੀ ਕਿਰਿਆ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਜਿਸ ਦਾ ਰੂਪ ਅਨੂਪਾ ਸਤਿ ਸਰੂਪਾ ਧਾਰ ਪੰਕਜ, ਪਰਾ ਪਸੰਤੀ ਮਧਮ ਬੈਖਰੀ ਜਿਸ ਨੂੰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਮਾਲਕ ਵਡ ਅਲਾਹ, ਪੁਰਖ ਅਗੰਮ ਅਖਵਾਈਆ। ਜਿਸ ਦੀ ਸਤਿਗੁਰ ਸ਼ਬਦ ਨਾਲ ਸਲਾਹ, ਮਸ਼ਵਰਾ ਨਾਮ ਨਾਲ ਪਕਾਈਆ। ਅਵਤਾਰ ਪੈਗ਼ੰਬਰ ਗੁਰੂ ਜੁਗ ਚੌਕੜੀ ਬਣਾ ਗਵਾਹ, ਸ਼ਹਾਦਤ ਸ਼ਰਅ ਵਾਲੀ ਜਣਾਈਆ। ਸੋ ਨਵ ਨੌ ਚਾਰ ਦਾ ਲੇਖਾ ਰਿਹਾ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਜੋਤੀ ਜਾਤਾ ਪੁਰਖ ਬਿਧਾਤਾ ਵੇਸ ਵਟਾ, ਰੂਪ ਅਨੂਪਾ ਰਿਹਾ ਪ੍ਰਗਟਾਈਆ। ਜਿਸ ਨੂੰ ਹਜ਼ਰਤਾਂ ਕਿਹਾ ਖ਼ੁਦਾ, ਪੈਗ਼ੰਬਰ ਰਸੂਲ ਰਸੂਲੱਲਾਹ ਕਹਿ ਕੇ ਸੀਸ ਨਿਵਾਈਆ। ਜੁਗ ਬਦਲਣੀ ਓਸ ਦੀ ਅਦਾ, ਜੋ ਅਬਾਦਤ ਆਪਣੀ ਲਏ ਬਦਲਾਈਆ। ਧਰਨੀ ਕਹੇ ਮੈਂ ਉਸ ਦੇ ਕਦਮਾਂ ਤੋਂ ਜਾਵਾਂ ਫ਼ਿਦਾ, ਜੋ ਫ਼ੈਸਲਾ ਹਕ ਸੁਣਾਈਆ। ਜਿਸ ਦਾ ਲੇਖਾ ਲਿਖਿਆ ਵੇਦ ਵਿਚ ਰਿਗਾ, ਰਾਮ ਰਾਮਾ ਆਪਣਾ ਲੇਖਾ ਗਿਆ ਦ੍ਰਿੜਾਈਆ। ਜਿਸ ਦਾ ਇਸ਼ਾਰਾ ਕੀਤਾ ਭਰਿੰਗੂ ਭਰਿੰਗਾ, ਭਵ ਸਾਗਰਾਂ ਪਾਰ ਅੱਖ ਉਠਾਈਆ।
ਉਸ ਦੀ ਜਾਣੇ ਕੋਇ ਨਾ ਬਿਧਾ, ਜੋ ਬਿਧਨਾ ਦੇ ਲੇਖੇ ਰਿਹਾ ਮੁਕਾਈਆ। ਧਰਨੀ ਕਹੇ ਮੈਂ ਉਸ ਦੀ ਦਾਸੀ ਨਿਮਾਣੀ ਬਸੁਧਾ, ਆਪਣੀ ਸੁਧ ਨਾ ਕੋਇ ਰਖਾਈਆ। ਜਿਸ ਮੇਰੇ ਉਤੇ ਨੌ ਖੰਡ ਪ੍ਰਿਥਮੀ ਕਰਾਉਣਾ ਯੁੱਧਾ, ਯੁਧਿਸ਼ਟਰ ਦੀ ਆਸ਼ਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਆਪਣੀ ਕਾਰ ਭੁਗਤਾਈਆ। ਧਰਨੀ ਕਹੇ ਮੇਰਾ ਸਾਹਿਬ ਸਤਿਗੁਰ ਏਕ, ਏਕੰਕਾਰ ਆਪ ਅਖਵਾਈਆ। ਜਿਸ ਦੀ ਰਖ ਕੇ ਬੈਠੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਉਹ ਭਗਤਾਂ ਕਰੇ ਬੁਧ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਤਨ ਨਾ ਲਾਏ ਸੇਕ, ਅਗਨੀ ਤਤ ਬੁਝਾਈਆ। ਜਨਮ ਕਰਮ ਦੀ ਬਦਲੇ ਰੇਖ, ਰਿਖੀਆਂ ਮੁਨੀਆਂ ਤੋਂ ਬਾਹਰ ਦਏ ਵਡਿਆਈਆ। ਸਚ ਦਵਾਰਾ ਬਖ਼ਸ਼ੇ ਸਚਖੰਡ ਅਗੰਮਾ ਦੇਸ, ਦੇਸ ਦੇਸਾਂਤਰਾਂ ਡੇਰਾ ਢਾਹੀਆ। ਹਰਿਜਨ ਹਰਿ ਭਗਤ ਧੁਰ ਦਰਗਾਹ ਦੇ ਬਣਾ ਕੇ ਦਰਵੇਸ਼, ਸਿਰ ਸਿਰ ਆਪਣਾ ਹੱਥ ਰਖਾਈਆ। ਜਿਸ ਝਗੜਾ ਮੁਕਾਉਣਾ ਮੁੱਲਾ ਸ਼ੇਖ਼, ਕਾਜੀਆਂ ਕਜ਼ਾ ਦੇ ਹੱਥ ਫੜਾਈਆ। ਚੜ੍ਹਦੀ ਦਿਸ਼ਾ ਜਾਏ ਪ੍ਰਦੇਸ, ਪ੍ਰਦੇਸੀ ਹੋ ਕੇ ਆਪਣੀ ਕਾਰ ਕਮਾਈਆ। ਨਾਲੇ ਸ਼ਾਹ ਬਣੇ ਨਰੇਸ਼, ਫ਼ਕੀਰ ਹੋ ਕੇ ਫ਼ੱਕਰਾਂ ਵਾਲੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਮੇਰੀ ਖ਼ੁਸ਼ੀ ਬਣਾਈਆ। ਧਰਨੀ ਕਹੇ ਮੇਰਾ ਸਾਹਿਬ ਮੈਨੂੰ ਦੇਵੇ ਖ਼ੁਸ਼ਹਾਲੀ, ਖ਼ੁਸ਼ੀਆਂ ਢੋਲੇ ਗਾਈਆ। ਮੇਰੇ ਮਸਤਕ ਚੜ੍ਹੇ ਲਾਲੀ, ਲਾਲ ਲਾਲਨ ਗੁਰਮੁਖ ਲਏ ਪ੍ਰਗਟਾਈਆ। ਮੈਂ ਸਚ ਦੀ ਮੰਗਤੀ ਬਣਾਂ ਸਵਾਲੀ, ਭਿਖਾਰਨ ਹੋ ਕੇ ਝੋਲੀ ਡਾਹੀਆ। ਤੂੰ ਨੂਰ ਨੁਰਾਨਾ ਸ਼ਹਿਨਸ਼ਾਹ ਜੋਤ ਅਕਾਲੀ, ਅਕਲ ਕਲਧਾਰੀ ਇਕ ਅਖਵਾਈਆ। ਤੂੰ ਦੋ ਜਹਾਨਾਂ ਵਾਲੀ, ਮਾਲਕ ਬੇਪਰਵਾਹੀਆ। ਮੇਰਾ ਦਵਾਰਾ ਨੌ ਖੰਡ ਬਣਾ ਦੇ ਸਚੀ ਧਰਮਸਾਲੀ, ਧਰਮ ਦੀ ਧਾਰ ਇਕ ਸਮਝਾਈਆ। ਮਾਨਸ ਫਲ ਲਗਾ ਦੇ ਡਾਲੀ, ਪੱਤ ਟਹਿਣੀ ਹਰੀ ਆਪ ਕਰਾਈਆ। ਤੇਰੇ ਨਾਮ ਤੋਂ ਤਨ ਵਜੂਦ ਰਹੇ ਕੋਇ ਨਾ ਖ਼ਾਲੀ, ਖਾਲਕ ਆਪਣਾ ਰੰਗ ਚੜ੍ਹਾਈਆ। ਕਲਜੁਗ ਦੀ ਔਧ ਰਹੇ ਨਾ ਬਾਹਲੀ, ਦੂਰ ਦੁਰਾਡਾ ਪੰਧ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਭਿਛਿਆ ਝੋਲੀ ਪਾਈਆ। ਧਰਨੀ ਕਹੇ ਮੇਰੇ ਸਾਹਿਬ ਪਾ ਦੇ ਭਿਛਿਆ, ਭਿੱਖਕ ਭਿਖਾਰੀ ਝੋਲੀ ਦੇ ਭਰਾਈਆ। ਮੇਰੀ ਪੂਰਨ ਕਰ ਦੇ ਇਛਿਆ, ਪੂਰਨ ਸਤਿਗੁਰ ਤੇਰੀ ਵਡ ਵਡਿਆਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਦਾ ਲੇਖਾ ਵੇਖ ਲੈ ਲਿਖਿਆ, ਬਿਨ ਨੈਣਾਂ ਨਜ਼ਰੀ ਆਈਆ। ਤੇਰੀ ਸ੍ਰਿਸ਼ਟੀ ਦਿੱਸਦੀ ਮਿਥਿਆ, ਮਥਣ ਕਰ ਲੋਕਾਈਆ। ਮੈਨੂੰ ਦਸ ਦੇ ਆਪਣੀ ਸੁਹੰਜਣੀ ਵਾਰ ਥਿਤਿਆ, ਘੜੀ ਪਲ ਨਾਤਾ ਜੋੜ ਜੁੜਾਈਆ। ਕਿਸ ਬਿਧ ਪ੍ਰਗਟ ਹੋਵੇ ਦੋ ਜਹਾਨਾ ਸ੍ਰੀ ਭਗਵਾਨਾ ਸ਼ਾਹ ਅਸਵਾਰਾ ਅਸਵ ਚਿਟਿਆ, ਚਿੱਟੀ ਧਾਰ ਕਰ ਰੁਸ਼ਨਾਈਆ। ਧਰਨੀ ਕਹੇ ਮੇਰਾ ਮਾਤਾ ਦਾ ਸੀਰ ਜਗਤ ਵਿਚ ਫਿਟਿਆ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਕਲਜੁਗ ਜੀਵਾਂ ਮਨੂਆ ਮੂਲ ਨਾ ਟਿਕਿਆ, ਦਹਿ ਦਿਸ਼ਾ ਉਠ ਉਠ ਧਾਹੀਆ। ਤੇਰੇ ਚਰਨ ਕੋਇ ਨਾ ਵਿਕਿਆ, ਪ੍ਰੀਤੀ ਵਿਚ ਪ੍ਰੀਤਮ ਨਾ ਕੋਇ ਸਮਾਈਆ। ਮੇਰਾ ਲਹਿਣਾ ਦੇਣਾ ਤੁਧ ਬਿਨ ਨਾ ਜਾਏ ਨਜਿਠਿਆ, ਸਿਰ ਹੱਥ ਨਾ ਕੋਇ ਰਖਾਈਆ। ਝਗੜਾ ਮੁਕਾ ਦੇ ਪੱਥਰ ਇੱਟਿਆ, ਪਾਹਨਾਂ ਲੇਖਾ ਰਹੇ ਨਾ ਰਾਈਆ। ਸਚ ਪ੍ਰੀਤੀ ਅੰਤਰ ਆਤਮ ਕਰ ਹਿਤਿਆ, ਪਰਮਾਤਮ ਹੋ ਕੇ ਜੋੜ ਜੁੜਾਈਆ। ਤੂੰ ਪੁਰਖ ਅਬਿਨਾਸ਼ੀ ਅਚੁਤਿਆ, ਅਚੁਤ ਤੇਰੀ ਵਡ ਵਡਿਆਈਆ। ਮੇਰਾ ਅੰਤਮ ਵੰਡ ਦੁਖਿਆ, ਦੀਨਾਂ ਦਰਦੀਆਂ
ਹੋ ਸਹਾਈਆ। ਜਗਤ ਜਹਾਨ ਤੱਕ ਲੈ ਭੁੱਖਿਆ, ਤ੍ਰਿਸ਼ਨਾ ਸਕੇ ਨਾ ਕੋਇ ਮਿਟਾਈਆ। ਧਰਨੀ ਕਹੇ ਮੇਰੀ ਸੁਫ਼ਲ ਕਰ ਦੇ ਕੁੱਖਿਆ, ਮਿਹਰਵਾਨ ਮਿਹਰ ਨਜ਼ਰ ਨਾਲ ਤਰਾਈਆ। ਜਨ ਭਗਤਾਂ ਉਜਲ ਕਰ ਮੁਖਿਆ, ਦੁਰਮਤ ਮੈਲ ਰਹੇ ਨਾ ਰਾਈਆ। ਤੇਰਾ ਵਕਤ ਸੁਹੰਜਣਾ ਪੁਜਿਆ, ਪੂਜਣਯੋਗ ਤੇਰੀ ਵਡਿਆਈਆ। ਕਲਜੁਗ ਕੂੜਾ ਮੇਟ ਦੇ ਜੁਗਿਆ, ਜੁਗਤ ਜਗ ਆਪਣੀ ਦੇ ਸਮਝਾਈਆ। ਮੇਰੇ ਉਤੋਂ ਸਭ ਦਾ ਦੀਪਕ ਵੇਖ ਲੈ ਬੁਝਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਆਪਣਾ ਭੇਵ ਅਭੇਦਾ ਦੱਸ ਦੇ ਗੁਝਿਆ, ਪਰਦਾ ਓਹਲਾ ਦੇ ਉਠਾਈਆ। ਭਾਓ ਰਹੇ ਨਾ ਏਕਾ ਦੂਜਿਆ, ਦੁਤੀਆ ਭਾਓ ਦੇਣਾ ਮੁਕਾਈਆ। ਮੈਂ ਤੇਰੀ ਨਿਮਾਣੀ ਭਿਖਾਰਨ ਬਸੁਧਿਆ, ਬੇਸੁਧ ਹੋ ਕੇ ਦਿਆਂ ਸੁਣਾਈਆ। ਓਹ ਲੇਖਾ ਪੂਰਾ ਕਰ ਦੇ ਜੋ ਵਾਅਦਾ ਕੀਤਾ ਨਾਲ ਰਾਮ ਛਡਣ ਲੱਗਿਆ ਅਯੁਧਿਆ, ਬਿਨ ਅੱਖਰਾਂ ਅੱਖਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਲ ਕਰ ਦੇ ਸਭ ਦੀ ਬੁਧਿਆ, ਮਨਮਤ ਦਾ ਡੇਰਾ ਢਾਹੀਆ।
੨੨ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਸੁਰਿੰਦਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਸੁਹੰਜਣੀ ਕਰ ਦੇ ਝੁੱਗੀ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਚਰਨ ਛੁਹਾਈਆ। ਮੈਂ ਆਸ਼ਾ ਰਖੀ ਤੇਰੀ ਜੁਗ ਜੁਗੀ, ਜੁਗਾ ਜੁਗੰਤਰ ਦੇ ਮਾਲਕ ਅੰਤ ਮੇਰਾ ਲੇਖਾ ਦੇਣਾ ਮੁਕਾਈਆ। ਮੇਰੀ ਕਰਨੀ ਕਰਤੇ ਪੁਰਖ ਕਰ ਦੇ ਉਘੀ, ਉਗਣ ਆਥਣ ਤੇਰੀ ਓਟ ਤਕਾਈਆ। ਕਲਜੁਗ ਜੀਵਾਂ ਪਵਿਤ੍ਰ ਕਰ ਦੇ ਬੁਧੀ, ਬੁਧ ਬਿਬੇਕ ਦੇ ਬਣਾਈਆ। ਮੇਰਾ ਖੇਲ ਨਾ ਵੇਖੀਂ ਜਗਤ ਜਹਾਨ ਯੁੱਧੀ, ਯੋਧੇ ਆਪਣਾ ਬਲ ਦਰਸਾਈਆ। ਬੇਸ਼ਕ ਮੇਰੇ ਉਤੇ ਦੀਨਾਂ ਮਜ਼੍ਹਬਾਂ ਦੀ ਔਧ ਪੁਗੀ, ਵੇਲਾ ਵਕਤ ਧਿਆਨ ਲਗਾਈਆ। ਸ਼ਹਾਦਤ ਦੇਵੇ ਨਾ ਕੋਇ ਵਦੀ ਸੁਦੀ, ਕਿਸ਼ਨਾ ਸੁਕਲਾ ਪੱਖ ਨੈਣ ਨਾ ਕੋਇ ਉਠਾਈਆ। ਤੇਰੀ ਮੰਜ਼ਲ ਮਹਿਬੂਬ ਪਿਆਰ ਵਾਲੀ ਕਦੇ ਨਾ ਮੁਕੀ, ਪਾਂਧੀ ਪੰਧ ਨਾ ਕੋਇ ਚੁਕਾਈਆ। ਮੈਂ ਚਰਨ ਕਵਲ ਸਰਨ ਸਰਨਾਈ ਤੇਰੀ ਝੁਕੀ, ਬਿਨ ਸੀਸ ਜਗਦੀਸ਼ ਤੇਰੇ ਭੇਟ ਕਰਾਈਆ। ਆਪਣੀ ਖੇਲ ਰਹਿਣ ਨਾ ਦੇਵੀਂ ਲੁਕੀ, ਲੋਕਮਾਤ ਪਰਦਾ ਦੇਣਾ ਚੁਕਾਈਆ। ਮੇਰੇ ਸਾਹਿਬ ਸਵਾਮੀ ਲੁੱਟੀ, ਲੁਟੇਰਾ ਕਲਜੁਗ ਭੱਜੇ ਵਾਹੋ ਦਾਹੀਆ। ਤੇਰੀ ਆਤਮ ਧਾਰ ਪ੍ਰੀਤੀ ਭਗਤਾਂ ਨਾਲੋਂ ਕਦੇ ਨਾ ਟੁੱਟੀ, ਟੁਟਿਆਂ ਲੈਣਾ ਮਿਲਾਈਆ। ਮੈਂ ਤੇਰੀ ਖ਼ਬਰ ਸੁਣਾਂ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਢੋਲਾ ਇਕ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਬਦਲ ਦੇ ਰੁਚੀ, ਰਚਨਾ ਆਪਣੀ ਇਕ ਸਮਝਾਈਆ। ਮੈਂ ਤੇਰੀ ਜਗਤ ਜਹਾਨ ਕਰਾਂ ਬੁਤੀ, ਬੁਤਖ਼ਾਨਿਆਂ ਕਰਾਂ ਸਫ਼ਾਈਆ। ਸੁਰਤੀ ਰਹੇ ਨਾ ਕਿਸੇ ਸੁੱਤੀ, ਮਨ ਕਾ ਮਣਕਾ ਦੇ ਬਦਲਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਅਚੁਤੀ, ਚੇਤਨ ਸਭ ਨੂੰ ਦੇ ਕਰਾਈਆ। ਮੇਰੇ ਉਤੇ ਤੇਰੇ ਨਾਮ ਦੀ ਸੁਹੰਜਣੀ ਹੋਵੇ ਰੁੱਤੀ, ਰੁੱਤੜੀ ਸਚ ਦਵਾਰ ਸੁਹਾਈਆ। ਆਪਣੀ ਦੀਨ ਦੁਨੀ ਵੇਖ ਲੈ ਮਾਰਗ ਘੁੱਥੀ, ਸਾਚੇ ਪੰਥ ਮਗ ਚਲੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਕਰ ਆਪ ਮਿਹਰਵਾਨੀ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਮ ਨਿਸ਼ਾਨਾ ਤੀਰ ਮਾਰ ਅਗੰਮੀ ਕਾਨੀ, ਕਾਇਨਾਤ ਕੁਦਰਤ ਦੇ ਮਾਲਕ
ਕਲਮਾ ਦੇ ਬਦਲਾਈਆ। ਆਤਮ ਧਾਰ ਪਰਮਾਤਮ ਸਚ ਦੇ ਨਿਸ਼ਾਨੀ, ਨਿਸ਼ਾਨਾ ਇਕੋ ਇਕ ਸਮਝਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੁਲਤਾਨੀ, ਭੂਪਤ ਭੂਪ ਬੇਪਰਵਾਹੀਆ। ਪਰਵਰਦਿਗਾਰ ਸਾਂਝੇ ਯਾਰ ਕਰ ਮਿਹਰਵਾਨੀ, ਬੇਨਜ਼ੀਰ ਨਜ਼ਰ ਆਪ ਉਠਾਈਆ। ਝਗੜਾ ਮੇਟ ਅੰਜੀਲ ਕੁਰਾਨੀ, ਪਰਦਾ ਦੇ ਉਠਾਈਆ। ਤੇਰੀ ਮੰਜ਼ਲ ਆਦਿ ਜੁਗਾਦਿ ਇਕ ਰੁਹਾਨੀ, ਰੂਹ ਬੁੱਤ ਦੇ ਸਮਝਾਈਆ। ਤੂੰ ਨੂਰੀ ਇਸਮ ਮਹਿਬੂਬ ਮੇਰਾ ਅਸਮਾਨੀ, ਜਿਸਮ ਜ਼ਮੀਰ ਕਰ ਸਫ਼ਾਈਆ। ਮੈਂ ਤੇਰੇ ਚਰਨ ਕਵਲਾਂ ਕਰਾਂ ਧਿਆਨੀ, ਬਿਨ ਕਦਮਾਂ ਸੀਸ ਝੁਕਾਈਆ। ਤੇਰੀ ਸ੍ਰਿਸ਼ਟੀ ਤੇਰਾ ਰੂਪ ਨਹੀਂ ਬੇਗਾਨੀ, ਆਪ ਆਪਣੇ ਨਾਲ ਮਿਲਾਈਆ। ਝਗੜਾ ਮੇਟ ਦੇ ਚਾਰੇ ਖਾਣੀ, ਚਾਰੇ ਬਾਣੀ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗਤੀ ਤੇਰੇ ਦਰ, ਦਰਵੇਸ਼ਣ ਹੋ ਕੇ ਝੋਲੀ ਡਾਹੀਆ। ਕਿਰਪਾ ਨਿਧਾਨ ਕਿਰਪਾ ਕਰ, ਕਿਰਪਨ ਹੋ ਕੇ ਸੀਸ ਨਿਵਾਈਆ। ਮੇਰਾ ਉਜੜ ਨਾ ਜਾਏ ਖੇੜਾ ਵਸਾ ਦੇ ਪਿਛਲਾ ਘਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਸਦੀ ਚੌਧਵੀਂ ਅੰਤਮ ਮੈਨੂੰ ਆਉਂਦਾ ਡਰ, ਡਰਪੋਕ ਹੋ ਕੇ ਸੀਸ ਨਿਵਾਈਆ। ਮੈਂ ਪੇਸ਼ੀਨਗੋਈਆਂ ਸਭ ਦੀਆਂ ਲਈਆਂ ਪੜ, ਅੱਖਰ ਅੱਖਰਾਂ ਨਾਲ ਮਿਲਾਈਆ। ਮੇਰੇ ਉਤੇ ਜੋ ਲੇਖਾ ਹੋਣਾ ਸੀਸ ਧੜ, ਦੋ ਧੜ ਦਿਸੇ ਲੋਕਾਈਆ। ਝਗੜਾ ਪੈਣਾ ਚੇਤਨ ਜੜ, ਅਸਥੂਲ ਰੋਵੇ ਮਾਰੇ ਧਾਹੀਂਆ। ਮੈਂ ਸਰਨ ਸਰਨਾਈ ਸਾਹਿਬ ਸਤਿਗੁਰ ਰਹੀ ਪੜ੍ਹ, ਨਿਵ ਨਿਵ ਲਾਗਾਂ ਪਾਈਂਆ। ਤੂੰ ਭੰਨਣਹਾਰ ਤੇ ਆਪੇ ਲਏਂ ਘੜ, ਘੜਨ ਭੰਨਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਹਾਲਤ, ਹਾਏ ਉਫ਼ ਤੇਰਾ ਨਾਮ ਦੁਹਾਈਆ। ਚਾਰੋਂ ਕੁੰਟ ਹੋਈ ਜਹਾਲਤ, ਸਤਿ ਵਿਚ ਨਾ ਕੋਇ ਸਮਾਈਆ। ਧਰਮ ਦੀ ਰਹੀ ਨਾ ਕੋਇ ਅਦਾਲਤ, ਇਨਸਾਫ਼ ਹੱਥ ਨਾ ਕਿਸੇ ਵਖਾਈਆ। ਮੈਨੂੰ ਇਉਂ ਦਿਸਦਾ ਮੇਰੇ ਉਤੇ ਹੋਣ ਵਾਲੀ ਬਗ਼ਾਵਤ, ਬਗ਼ਲਗੀਰ ਸਾਰੇ ਪੱਲੂ ਜਾਣ ਛੁਡਾਈਆ। ਸਚ ਪਿਆਰ ਦੀ ਕਰੇ ਨਾ ਕੋਇ ਸਖ਼ਾਵਤ, ਵਸਤ ਅਮੁਲ ਨਾ ਕੋਇ ਵਰਤਾਈਆ। ਮੈਂ ਬੁੱਧਹੀਣ ਅਣਜਾਣਤ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਪ੍ਰਭੂ ਮੈਂ ਤਕਦੀ ਚਾਰ ਕੁੰਟ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਸਤਿ ਸਚ ਸਾਰੇ ਪਈ ਲੁਟ, ਕਲਜੁਗ ਲੁਟੇ ਥਾਉਂ ਥਾਈਂਆ। ਨਿਰਗੁਣ ਸਰਗੁਣ ਧਾਰ ਨਾਤਾ ਗਿਆ ਟੁਟ, ਟੁਟਿਆਂ ਗੰਢ ਨਾ ਕੋਇ ਪਵਾਈਆ। ਸਾਧਾਂ ਸੰਤਾਂ ਲਿਵ ਗਈ ਛੁਟ, ਛੁਟਕੀ ਲਿਵ ਨਾ ਕੋਇ ਲਗਾਈਆ। ਬਿਨ ਤੇਰੀ ਕਿਰਪਾ ਭਗਤ ਸੁਹੇਲਾ ਦਿਸੇ ਕੋਇ ਨਾ ਸੁਤ, ਅਪਰਾਧੀ ਹੋਈ ਖ਼ਲਕ ਖ਼ੁਦਾਈਆ। ਕਿਰਪਾ ਕਰ ਸ੍ਰੀ ਭਗਵਾਨ ਅਬਿਨਾਸ਼ੀ ਅਚੁਤ, ਚਤੁਰਭੁਜ ਤੇਰੀ ਓਟ ਤਕਾਈਆ। ਮੈਨੂੰ ਅੰਤ ਆਉਂਦਾ ਦੁੱਖ, ਦੁਖੀ ਹੋ ਕੇ ਰਹੀ ਸੁਣਾਈਆ। ਆਪਣੇ ਮਾਨਸ ਮਾਨਵ ਜਗਿਆਸੂ ਜਗਤ ਵੇਖ ਮਨੁਖ, ਈਸ਼ ਜੀਵ ਆਪਣਾ ਪਰਦਾ ਲਾਹੀਆ। ਤੇਰਾ ਵਕਤ ਸੁਹੰਜਣਾ ਆਦਿ ਨਿਰੰਜਣਾ ਅਖ਼ੀਰੀ ਰਿਹਾ ਢੁਕ, ਘੜੀ ਪਲ ਸਮਝ ਕਿਸੇ ਨਾ ਆਈਆ। ਮੈਂ ਸਰਨ ਸਰਨਾਈ ਬੇਪਰਵਾਹੀ ਨੂਰ ਅਲਾਹੀ ਅਗੰਮ ਅਥਾਹੀ ਰਹੀ ਝੁਕ, ਕਦਮ ਬੋਸੀ ਵਿਚ ਕਦੀਮ ਦੇ ਮਾਲਕ ਸੀਸ ਝੁਕਾਈਆ। ਸਾਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੂੰ ਮੇਰਾ ਮੈਂ ਤੇਰਾ ਦੱਸ ਦੇ ਤੁਕ, ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ।
ਮੈਂ ਦਿਵਸ ਰੈਣ ਸੁੱਖਣਾ ਰਹੀ ਸੁੱਖ, ਘਰ ਠਾਂਡੇ ਧਿਆਨ ਲਗਾਈਆ। ਮੇਰਾ ਮੇਟ ਅੰਧੇਰਾ ਘੁਪ, ਨੂਰੀ ਚੰਦ ਚੰਦ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਦੇ ਦੇ ਵਸਤ ਅਮੁਲ, ਕੀਮਤ ਕਰਤੇ ਨਾ ਕੋਇ ਲਗਾਈਆ। ਜੇ ਤੇਰੀ ਸ੍ਰਿਸ਼ਟੀ ਤੈਨੂੰ ਗਈ ਭੁਲ, ਅਭੁਲ ਸਭ ਨੂੰ ਦੇਣੀ ਮਾਤ ਵਡਿਆਈਆ। ਤੂੰ ਭਾਗ ਲਗਾਉਣਾ ਮੇਰੀ ਧਰਨੀ ਵਾਲੀ ਕੁਲ, ਕੁਲ ਮਾਲਕ ਹੋਣਾ ਆਪ ਸਹਾਈਆ। ਮੈਂ ਤੇਰਾ ਨਾਮ ਧਿਆਉਂਦੀ ਬਿਨਾ ਰਸਨਾ ਜਿਹਵਾ ਬੁੱਲ, ਬੱਤੀ ਦੰਦ ਨਾ ਕੋਇ ਚਤੁਰਾਈਆ। ਮੈਂ ਵੇਖਣਾ ਚਾਹੁੰਦੀ ਤੇਰੇ ਭਗਤ ਸੁਹੇਲੇ ਜਿਹੜੇ ਤੇਰੇ ਨਾਮ ਤਰਾਜੂ ਕੰਢੇ ਗਏ ਤੁਲ, ਜਗਤ ਕੀਮਤ ਨਾ ਕੋਇ ਰਖਾਈਆ। ਸਚ ਪ੍ਰੀਤੀ ਘੋਲੀ ਗਏ ਘੁਲ, ਆਪ ਆਪਣਾ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰੀ ਝੋਲੀ ਦੇ ਭਰਾਈਆ। ਪੁਰਖ ਅਕਾਲ ਕਹੇ ਧਰਨੀ ਨਾ ਕਰ ਗਿਰਿਆਜ਼ਾਰੀ, ਬਿਨ ਨੈਣਾਂ ਨੀਰ ਵਹਾਈਆ। ਮੈਂ ਸ਼ਹਿਨਸ਼ਾਹ ਸ਼ਾਹੋ ਭੂਪ ਸਿਕਦਾਰੀ, ਪਾਤਸ਼ਾਹ ਅਗੰਮ ਅਥਾਹੀਆ। ਮੇਰਾ ਲੇਖਾ ਨਾਲ ਪੈਗ਼ੰਬਰ ਗੁਰ ਅਵਤਾਰੀ, ਅਵਤਰ ਹੋ ਕੇ ਤੇਰਾ ਲਹਿਣਾ ਦਿਆਂ ਚੁਕਾਈਆ। ਨਿਰਗੁਣ ਹੋ ਕੇ ਸਰਗੁਣ ਪਾਵਾਂ ਸਾਰੀ, ਮਹਾਸਾਰਥੀ ਹੋ ਕੇ ਵੇਖ ਵਖਾਈਆ। ਤੂੰ ਆਪਣੀ ਕਰਨੀ ਆਪ ਤਿਆਰੀ, ਤ੍ਰ੍ਰੈਗੁਣ ਅਤੀਤਾ, ਹੋ ਕੇ ਦਿਆਂ ਸੁਣਾਈਆ। ਤੇਰੀ ਚੜ੍ਹਦੀ ਦਿਸ਼ਾ ਲਹਿੰਦੀ ਨਾਲ ਹੋਣੀ ਖਵਾਰੀ, ਖਾਰ ਸਕੇ ਨਾ ਕੋਇ ਮਿਟਾਈਆ। ਉਹ ਤੱਕ ਲੈ ਕਲਜੁਗ ਕਰੇ ਗ਼ਦਾਰੀ, ਗਦਾਗਰ ਹੋਕੇ ਭੱਜੇ ਵਾਹੋ ਦਾਹੀਆ। ਜਿਸ ਝਗੜਾ ਪਾਉਣਾ ਨਰ ਨਾਰੀ, ਨਰ ਹਰਿ ਆਪਣੀ ਕਲ ਵਰਤਾਈਆ। ਜਿਸ ਦੀ ਤਬੀਬ ਤਬੀਅਤ ਅੰਦਰ ਕਰ ਸਕੇ ਨਾ ਕੋਇ ਤੀਮਾਦਾਰੀ, ਸ਼ਫ਼ਾ ਹੱਥ ਕਿਸੇ ਨਾ ਆਈਆ। ਲਾੜੀ ਮੌਤ ਆਪਣਾ ਆਪ ਰਹੀ ਸਿੰਗਾਰੀ, ਨੇਤਰ ਨੈਣਾਂ ਕਜਲੇ ਨਾਲ ਸੁਹਾਈਆ। ਚਿਤ੍ਰਗੁਪਤ ਸੰਦੇਸ਼ਾ ਦੇਵੇ ਵਾਰੋ ਵਾਰੀ, ਆਪਣੀ ਸੇਵ ਕਮਾਈਆ। ਰਾਏ ਧਰਮ ਲੇਖੇ ਰਿਹਾ ਉਘਾੜੀ, ਬਚਿਆ ਰਹਿਣ ਕੋਇ ਨਾ ਪਾਈਆ। ਫਿਰਨੀ ਦਰੋਹੀ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤ ਸਮੁੰਦ ਸਾਗਰ ਰੋਵਣ ਮਾਰਨ ਧਾਹੀਂਆ। ਤੂੰ ਵੇਖਣੀ ਕਲਜੁਗ ਕੁਕਰਮਾਂ ਵਾਲੀ ਅਖਾੜੀ, ਜੋ ਮਾਇਆ ਮਮਤਾ ਵਹਿਣਾਂ ਨਾਲ ਭਰਾਈਆ। ਝਟ ਨਾਰਦ ਆਣ ਕੇ ਮਾਰੀ ਤਾੜੀ, ਦੋ ਹੱਥਾਂ ਦਿਤੀ ਸੁਣਾਈਆ। ਧਰਨੀਏ ਤੇਰੇ ਪਿਛੇ ਹੋਵਾਂ ਕਿ ਅਗਾੜੀ, ਕਿ ਸੱਜੇ ਖੱਬੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਚ ਦਾ ਹੁਕਮ ਇਕ ਫ਼ਰਮਾਨਾ, ਫਰਮਾਬਰਦਾਰ ਹੋ ਕੇ ਸੀਸ ਨਿਵਾਈਆ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਹੁਕਮ ਵਰਤਾਈਆ। ਸੋ ਪੁਰਖ ਨਿਰੰਜਣ ਪਹਿਰ ਕੇ ਬਾਣਾ, ਹਰਿ ਪੁਰਖ ਨਿਰੰਜਣ ਨੂਰ ਨੂਰ ਕਰੇ ਰੁਸ਼ਨਾਈਆ। ਏਕੰਕਾਰ ਵਡ ਬਲਵਾਨਾ, ਆਦਿ ਨਿਰੰਜਣ ਡਗਮਗਾਈਆ। ਅਬਿਨਾਸ਼ੀ ਕਰਤਾ ਨੌਜਵਾਨਾ, ਭਗਵਨ ਹੋ ਕੇ ਖੇਲ ਖਿਲਾਈਆ। ਪਾਰਬ੍ਰਹਮ ਸ਼ਾਹੋ ਭੂਪ ਬਣ ਸੁਲਤਾਨਾ, ਦੋ ਜਹਾਨ ਕਰੇ ਸ਼ਨਵਾਈਆ। ਵਿਸ਼ਨ ਬ੍ਰਹਮਾ ਸ਼ਿਵ ਤੂੰ ਮੇਰਾ ਮੈਂ ਤੇਰਾ ਗਾਵਣ ਗਾਣਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਅਵਤਾਰ ਪੈਗ਼ੰਬਰ ਗੁਰ ਬਿਨ ਨੈਣਾਂ ਤੋਂ ਵੇਖਣ ਜਗਤ ਜਹਾਨਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨਿਰਵੈਰ ਪਹਿਰ ਕੇ ਆ ਗਿਆ ਜਾਮਾ, ਦੋ ਜਹਾਨਾਂ ਡਗਮਗਾਈਆ। ਜਿਸ ਦਾ ਸੰਬਲ ਸਚ ਮਕਾਨਾ, ਮਕਬਰਿਆਂ ਗੋਰਾਂ ਤੋਂ ਬਿਨਾ ਆਪਣਾ
ਆਸਣ ਲਾਈਆ। ਉਹ ਰਹੀਮ ਬਣ ਰਹਿਮਾਨਾ, ਰਹਿਮਤ ਸਚ ਕਮਾਈਆ। ਜਨ ਭਗਤਾਂ ਦੇਵੇ ਭਗਤੀ ਦਾਨਾ, ਬਿਨਾ ਭਗਤੀਉਂ ਝੋਲੀ ਪਾਈਆ। ਸੋ ਲੇਖਾ ਜਾਣੇ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੀਨ ਦੁਨੀ ਤੇਰੀ ਵਿਚ ਜ਼ਮਾਨਾ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਤੂੰ ਖ਼ੁਸ਼ੀਆਂ ਨਾਲ ਆਪਣੀ ਧਾਰ ਦਾ ਬੰਨ੍ਹ ਲੈ ਗਾਨਾ, ਗਹਿਰ ਗੰਭੀਰ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ।