੨੨ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਜਸਵੰਤ ਸਿੰਘ ਦੇ ਗ੍ਰਹਿ
ਨਾਰਦ ਕਹੇ ਪ੍ਰਭੂ ਨਾ ਭਗਤਾਂ ਤੱਕ ਗੁਸਤਾਖ਼ੀ, ਗ਼ੁੱਸਾ ਗਿਲਾ ਨਾ ਕੋਇ ਰਖਾਈਆ। ਤੂੰ ਸਾਹਿਬ ਸੁਲਤਾਨ ਸਾਖੀ, ਸਾਖਿਆਤ ਤੇਰੀ ਵਡ ਵਡਿਆਈਆ। ਪ੍ਰੇਮੀ ਪਿਆਰਿਆਂ ਦੀ ਕਰ ਰਾਖੀ, ਰਖਕ ਹੋ ਕੇ ਵੇਖ ਵਖਾਈਆ। ਕੀ ਹੋਇਆ ਜੇ ਪਹਿਲੀ ਸਾਵਣ ਤੇਰੀ ਮੰਨੇ ਨਹੀਂ ਨਿਕੀ ਜੇਹੀ ਆਖੀ, ਸੰਮਤ ਸ਼ਹਿਨਸ਼ਾਹੀ ਅੱਠ ਦਏ ਗਾਵਾਹੀਆ। ਤੇਰੇ ਕੋਲ ਪੂਰਬਲਿਆਂ ਜਨਮਾਂ ਦੀ ਬਿਨਾ ਅੱਖਰਾਂ ਤੋਂ ਪਾਤੀ, ਪਤਿਪਰਮੇਸ਼ਵਰ ਆਪਣਿਆਂ ਚਰਨਾਂ ਵਿਚ ਟਿਕਾਈਆ। ਤੇਰਾ ਭਗਤ ਤੇਰੀ ਜ਼ਾਤੀ, ਦੂਜਾ ਰੂਪ ਨਜ਼ਰ ਕੋਇ ਨਾ ਆਈਆ। ਤੇਰਾ ਜੁਗ ਜੁਗ ਦਾ ਸਾਥੀ, ਸੰਗੀ ਸਾਥੀ ਤੇਰਾ ਸੰਗ ਬਣਾਈਆ। ਤੂੰ ਸਰਬ ਕਲਾ ਸਮਰਾਥੀ, ਤੇਰੇ ਹੱਥ ਵਡਿਆਈਆ। ਕਿਉਂ ਨਹੀਂ ਖ਼ੁਸ਼ੀ ਦਿੰਦਾ ਦਿਵਸ ਰਾਤੀ, ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਨੂੰ ਕਹਿਣਾ ਅੰਦਰੋਂ ਸਾਫ਼ ਕਰ ਦੇ ਛਾਤੀ, ਛਤਰਧਾਰੀ ਹੋ ਸਹਾਈਆ। ਪੂਰਬ ਲਹਿਣੇ ਦੀ ਦੇ ਦੇ ਦਾਤੀ, ਦਇਆਵਾਨ ਝੋਲੀ ਦੇ ਭਰਾਈਆ। ਅਗੇ ਦੁੱਖ ਦੀ ਮੇਟ ਦੇ ਵਾਟੀ, ਪਿਛਲਾ ਆਪਣੇ ਲੇਖੇ ਲਾਈਆ। ਤੇਰੀ ਮੰਜ਼ਲ ਔਖੀ ਬਹੁ ਘਾਟੀ, ਘਾਟੇ ਸਭ ਦੇ ਪੂਰ ਕਰਾਈਆ। ਤੇਰਾ ਨਾਮ ਭੰਡਾਰਾ ਅਤੁਟ ਤੇਰੀ ਹਾਟੀ, ਦੇਵਣਹਾਰ ਵਸਤ ਦੇਣੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਲੇਖਾ ਦੇਣਾ ਚਾਈਂ ਚਾਈਂਆ। ਕਿਰਪਾ ਕਰ ਸ੍ਰੀ ਭਗਵੰਤ, ਮਿਹਰ ਨਜ਼ਰ ਉਠਾਈਆ। ਤੂੰ ਮਾਲਕ ਅਗੰਮੀ ਕੰਤ, ਕੰਤੂਹਲ ਇਕ ਅਖਵਾਈਆ। ਰਾਏ ਧਰਮ ਉਹ ਵੇਖ ਲੇਖਾ ਵਖਾਏ ਸਿੰਘ ਜਸਵੰਤ, ਉਸ ਦਾ ਲੇਖਾ ਦੇ ਬਦਲਾਈਆ। ਮੇਰੀ ਪਿਆਰ ਵਾਲੀ ਮਿੰਨਤ, ਮਿਹਰ ਨਜ਼ਰ ਉਠਾਈਆ। ਤੂੰ ਬਦਲ ਦੇ ਸਿੰਮਤ, ਜ਼ਿਮੀਂ ਅਸਮਾਨ ਧਿਆਨ ਰਖਾਈਆ। ਜਿਸ ਵਿਚ ਚੱਲਣ ਦੀ ਨਹੀਂ ਹਿੰਮਤ, ਸੋ ਗੁਰਮੁਖ ਲੈ ਉਠਾਈਆ। ਕੀ ਹੋਇਆ ਜੇ ਇਕ ਬਚਨ ਨਾਲ ਬਣਿਆ ਨਿੰਦਕ, ਮੁਖ ਰਸਨਾ ਨਾਲ ਸੁਣਾਈਆ। ਅਗੇ ਵਾਸਤੇ ਮੇਟ ਦੇ ਚਿੰਨਤ, ਦੁੱਖ ਦਰਦ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਪ੍ਰਭੂ ਤੇਰਾ ਭਗਤ ਛੈਲ ਛਬੀਲਾ, ਗੁਰਮੁਖ ਸੋਹਣਾ ਨਜ਼ਰੀ ਆਈਆ। ਜਿਸ ਦੇ ਪਿਛੇ ਤਰਿਆ ਸਾਰਾ ਕਬੀਲਾ, ਕਾਮਲ ਮੁਰਸ਼ਦ ਦੇਣੀ ਮਾਣ ਵਡਿਆਈਆ। ਉਸ ਦੀ ਸੁਣ ਅਪੀਲਾ, ਅਪਰੰਪਰ ਸਵਾਮੀ ਹੋ ਕੇ ਵੇਖ ਵਖਾਈਆ। ਜਗਤ ਵਾਸਨਾ ਨਹੀਂ ਕੋਈ ਦਲੀਲਾ, ਦਿਲਬਰ ਤੇਰੇ ਅਗੇ ਵਾਸਤਾ ਪਾਈਆ। ਤੇਰਾ ਖੇਲ ਬੇਸ਼ਕ ਉਪਰ ਅਸਮਾਨ ਨੀਲਾ, ਨੀਲੀ ਧਾਰ ਦੇ ਮਾਲਕ ਹੋਣਾ ਸਹਾਈਆ। ਸਤਿਗੁਰ ਸ਼ਬਦ ਅੱਜ
ਬਣ ਵਸੀਲਾ, ਅਜਲ ਦਾ ਲੇਖਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਤੇਰੇ ਹੱਥ ਵਡਿਆਈਆ। ਨਾਰਦ ਕਹੇ ਪ੍ਰਭੂ ਤੇਰਾ ਭਗਤ ਕਿੱਡਾ ਚੰਗਾ, ਚੰਗੀ ਤਰਾ ਜਣਾਈਆ। ਜਿਸ ਦੇ ਚਰਨ ਧਾਰ ਗੰਗਾ, ਗੋਦਾਵਰੀ ਜਮਨਾ ਸੁਰਸਤੀ ਸੀਸ ਨਿਵਾਈਆ। ਉਸ ਦਾ ਹਾਲ ਰਹੇ ਨਾ ਮੰਦਾ, ਭਗਵਨ ਭਾਗ ਦੇ ਬਦਲਾਈਆ। ਦੁੱਖ ਦਾ ਦੁੱਖ ਰਹੇ ਨਾ ਲੰਬਾ, ਕੂੜਾ ਪੰਧ ਦੇ ਚੁਕਾਈਆ। ਆਪਣੇ ਆਪ ਲਗਾ ਲੈ ਅੰਗਾ, ਅੰਗੀਕਾਰ ਇਕ ਅਖਵਾਈਆ। ਤੇਰਾ ਨੂਰ ਨੂਰ ਨੁਰਾਨਾ ਚੰਦਾ, ਚੰਦ ਗੋਬਿੰਦ ਵੇਖ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤ ਚਾੜ੍ਹ ਦੇ ਰੰਗਾ, ਰੰਗਤ ਆਪਣੀ ਵਿਚ ਰੰਗਾਈਆ।
੨੨ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਜਸਵੰਤ ਸਿੰਘ ਦੇ ਗ੍ਰਹਿ
ਸਾਵਣ ਕਹੇ ਸੁਹਾਵਣੀ ਰੁੱਤ ਕਰ ਦੇ, ਬਾਰਾਂ ਮਾਸੀ ਵੰਡ ਨਾ ਕੋਇ ਵੰਡਾਈਆ। ਤੇਰੇ ਖੇਲ ਤੱਕਾਂ ਅਗੰਮੀ ਹਰਿ ਦੇ, ਹਰੀ ਹਰਿ ਹੋਣਾ ਆਪ ਸਹਾਈਆ। ਹਰਿਜਨ ਭਿਖਾਰੀ ਤੇਰੇ ਦਰ ਦੇ, ਦਰਦੀਆਂ ਦਰਦ ਵੰਡਾਈਆ। ਪ੍ਰੇਮ ਭੰਡਾਰੇ ਖ਼ਾਲੀ ਭਰ ਦੇ, ਅਤੋਟ ਅਤੁਟ ਵਰਤਾਈਆ। ਲੇਖੇ ਜਾਣ ਕੇ ਚੋਟੀ ਜੜ ਦੇ, ਚੇਤਨ ਆਪਣਾ ਮੇਲ ਮਿਲਾਈਆ। ਸਾਵਣ ਕਹੇ ਮੇਰੇ ਵਿਚ ਤੇਰੇ ਭਗਤ ਰਹਿਣ ਨਾ ਸੜਦੇ, ਅਗਨੀ ਤਤ ਗਵਾਈਆ। ਤੇਰਾ ਨਾਮ ਨਿਧਾਨਾ ਰਹਿਣ ਪੜ੍ਹਦੇ, ਪੁਸਤਕ ਜਗਤ ਵਾਲੀ ਤਜਾਈਆ। ਮੰਜ਼ਲ ਧੁਰ ਦੀ ਰਹਿਣ ਚੜ੍ਹਦੇ, ਅਗੇ ਹੋ ਨਾ ਕੋਇ ਅਟਕਾਈਆ। ਇਹ ਪਿਆਰੇ ਤੇਰੇ ਘਰ ਦੇ, ਗ੍ਰਹਿ ਮੰਦਰ ਦੇਣਾ ਸੁਹਾਈਆ। ਲੇਖੇ ਛਡ ਦੇ ਵਲ ਛਲ ਦੇ, ਅਛਲ ਛਲ ਧਾਰੀ ਆਪਣਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਸਾਵਣ ਕਹੇ ਮੇਰੀ ਰੁਤ ਸੁਹਾਵੀ ਸਾਹਿਬ, ਸੁਹੰਜਣੀ ਦੇ ਵਡਿਆਈਆ। ਤੇਰਾ ਖੇਲ ਨਿਰਾਲਾ ਅਜੀਬ ਅਜਾਇਬ, ਅਜਬ ਤੇਰੀ ਬੇਪ੍ਰਵਾਹੀਆ। ਤੂੰ ਭਗਤਾਂ ਅੰਤਰ ਕਦੀ ਨਾ ਹੋਵੀਂ ਗ਼ਾਇਬ, ਗਹਿਰ ਗੰਭੀਰ ਆਪਣਾ ਦਰਸ ਦਿਖਾਈਆ। ਪੂਰਬ ਜਨਮ ਦਾ ਲੇਖਾ ਪੂਰਾ ਕਰ ਦੇ ਅਹਿਦ, ਇਕਰਾਰਨਾਮਾ ਆਪਣਾ ਆਪ ਜਣਾਈਆ। ਤੇਰਾ ਹੁਕਮ ਸਵਾਮੀ ਪਤਾ ਨਹੀਂ ਫੇਰ ਕਦੋਂ ਹੋਵੇ ਸ਼ਾਇਦ, ਸ਼ਹਿਨਸ਼ਾਹ ਕਵਣ ਵਕਤ ਸੁਹਾਈਆ। ਮੇਰੀ ਬੇਨੰਤੀ ਇਕੋ ਜਾਇਜ਼, ਦਰ ਤੇਰੇ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਸਾਵਣ ਕਹੇ ਮੇਰਾ ਪ੍ਰਵਿਸ਼ਟਾ ਪਹਿਲਾ ਰਿਹਾ ਆਖ, ਸੰਮਤ ਸ਼ਹਿਨਸ਼ਾਹੀ ਅੱਠ ਨਾਲ ਮਿਲਾਈਆ। ਜਿਸ ਦਾ ਲੇਖਾ ਲਿਖਿਆ ਦੋ ਸੱਤ ਦੀ ਦੋ ਪਹਿਲੀ ਧਾਰ ਵਿਸਾਖ, ਮੁਖ ਕਾਲਾ ਆਪ ਕਰਾਈਆ। ਮੈਨੂੰ ਸਭ ਕੁਛ ਰਿਹਾ ਭਾਖ, ਬਿਨ ਨੈਣਾਂ ਵੇਖਾਂ ਥਾਉਂ ਥਾਈਂਆ। ਜਿਸ ਦਵਾਰੇ ਹਰਿ ਨਿਰੰਕਾਰੇ ਆਪਣੀ ਸੁਹੰਜਣੀ ਕੀਤੀ ਰਾਤ, ਰੁਤੜੀ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਮਹਿਕਾਈਆ। ਜਿਥੇ ਬਖ਼ਸ਼ਣੀ ਸੀ ਭਗਤਾਂ ਨੂੰ ਭਗਤੀ ਵਾਲੀ ਦਾਤ, ਅਤੋਟ ਅਤੁਟ ਵਰਤਾਈਆ। ਓਥੇ ਭਰਮ ਭੁਲੇਖਾ ਪਾ ਕੇ ਆਪ, ਆਪਣਾ ਪਰਦਾ ਗਿਆ ਛੁਪਾਈਆ। ਇਹ ਖੇਲ ਤੇਰਾ ਅਗੰਮਾ ਤਮਾਸ਼, ਹਰਿਜਨ ਸਮਝੇ ਕੋਇ ਨਾ ਰਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਾਵਣ ਕਹੇ ਜੇ ਜਸਵੰਤ ਸਿੰਘ ਬੇਨੰਤੀ ਕਰਦਾ, ਦੋਏ ਜੋੜ ਸੀਸ ਨਿਵਾਈਆ। ਭੇਵ ਖੁਲ੍ਹਦਾ ਅਗੰਮੇ ਘਰ ਦਾ, ਜਿਸ ਘਰ ਵਸੇ ਸਾਚਾ ਮਾਹੀਆ। ਇਹ ਖੇਲ ਅਨੋਖਾ ਅਗੰਮੀ ਹਰਿ ਦਾ, ਜੋ ਸਮਝ ਸਮਝ ਵਿਚੋਂ ਬਦਲਾਈਆ। ਜੋ ਆਦਿ ਜੁਗਾਦੀ ਘਾੜਨ ਘੜਦਾ, ਘੜਨਹਾਰ ਆਪਣੇ ਹੱਥ ਰਖੇ ਵਡਿਆਈਆ। ਸਾਵਣ ਕਹੇ ਮੈਂ ਵਕਤ ਉਡਕੀਦਾ ਰਿਹਾ ਪਰ ਦਾ, ਸਾਲ ਬਸਾਲਾ ਧਿਆਨ ਲਗਾਈਆ। ਅੰਦਰੇ ਅੰਦਰ ਰਿਹਾ ਜ਼ਰਦਾ, ਹਾਏ ਉਫ਼ ਨਾ ਕੋਇ ਸੁਣਾਈਆ। ਬਿਨਾ ਦੁੱਖ ਦਿਤਿਆਂ ਬਹਾਨਾ ਨਹੀਂ ਸੀ ਬਣਦਾ, ਬਿਨਾ ਕਸ਼ਟ ਤੋਂ ਇਸ਼ਟ ਨਾ ਕੋਇ ਜਣਾਈਆ। ਇਹ ਲਹਿਣਾ ਦੇਣਾ ਪੂਰਬ ਇਕ ਗੱਲ ਦਾ, ਜਿਸ ਦੀ ਕੀਮਤ ਨਾ ਕੋਇ ਚੁਕਾਈਆ। ਛਲਣਹਾਰ ਫੇਰ ਵੀ ਰਿਹਾ ਛਲਦਾ, ਅਛਲ ਛਲ ਆਪਣਾ ਭੇਵ ਲੁਕਾਈਆ। ਇਹ ਲੇਖਾ ਪੂਰਬ ਪੁਰਾਣਾ ਦਵਾਰੇ ਬਲ ਦਾ, ਬਲ ਬਾਵਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਾਵਣ ਕਹੇ ਮੈਂ ਦੱਸਾਂ ਪੁਰਾਣੀ ਗਾਥਾ, ਪ੍ਰੇਮ ਨਾਲ ਸੁਣਾਈਆ। ਜਸਵੰਤ ਸਿੰਘ ਰਾਜੇ ਬਲ ਦਾ ਚਲਾਉਂਦਾ ਸੀ ਰਾਥਾ, ਰਥਵਾਹੀ ਹੋ ਕੇ ਸੇਵ ਕਮਾਈਆ। ਬਾਵਨ ਨੂੰ ਦੂਰੋਂ ਟੇਕਿਆ ਮਾਥਾ, ਉਂਗਲੀ ਮੱਥੇ ਉਤੇ ਟਿਕਾਈਆ। ਪਿਛੇ ਪਰਤ ਨਾ ਤੱਕੀ ਵਾਟਾ, ਨੇਤਰ ਨੈਣ ਨਾ ਕੋਇ ਬਦਲਾਈਆ। ਘਰ ਜਾ ਕੇ ਸੀਸ ਨਿਵਾਇਆ ਆਪਣੀ ਬ੍ਰਹਿਮਣੀ ਮਾਤਾ, ਜੋ ਸ਼ੁਕਰ ਪ੍ਰੋਹਤ ਦੀ ਸਕੀ ਲੱਗੇ ਭਰਜਾਈਆ। ਨਾਲੇ ਖ਼ੁਸ਼ੀਆਂ ਵਿਚ ਕੀਤਾ ਹਾਸਾ, ਹੱਸ ਕੇ ਦਿਤਾ ਸੁਣਾਈਆ। ਮੈਂ ਦੇਖਿਆ ਇਕ ਤਮਾਸ਼ਾ, ਬੁੱਢਾ ਬ੍ਰਾਹਮਣ ਗਿਠ ਮੁਠ ਦਾ ਰੂਪ ਬਣਾਈਆ। ਮੈਂ ਉਸ ਦੇ ਵੱਲ ਝਾਕਾ, ਦੂਰੋਂ ਅੱਖ ਉਠਾਈਆ। ਮੈਂ ਹੱਸ ਕੇ ਕਿਹਾ ਫੇਰ ਇਹ ਬੁੱਢਾ ਕਿ ਕਾਕਾ, ਕੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਥਵਾਹੀ ਕਹੇ ਮੈਂ ਮਾਰਿਆ ਫੇਰਾ ਫੇਰ, ਫਿਰਤ ਫਿਰਤ ਆਪਣਾ ਆਪ ਭਵਾਈਆ। ਮੈਨੂੰ ਨਾ ਸੰਝ ਦਿਸੇ ਨਾ ਸਵੇਰ, ਦਿਵਸ ਰੈਣ ਨਾ ਕੋਇ ਵਡਿਆਈਆ। ਮੈਨੂੰ ਭੈ ਆਇਆ ਸ਼ੇਰ ਦਿਸਿਆ ਕੇਹਰ, ਭਬਕ ਇਕ ਸੁਣਾਈਆ। ਮੇਰਾ ਅੰਤਸ਼ਕਰਨ ਹੋਇਆ ਢੇਰ, ਆਪਣਾ ਬਲ ਮਿਟਾਈਆ। ਮੈਂ ਡਰਦੇ ਡਰਦੇ ਮੰਗੀ ਮਿਹਰ, ਬਿਨ ਹੱਥਾਂ ਸੀਸ ਨਿਵਾਈਆ। ਤੂੰ ਕਿਹੜੀ ਖੇਲੇਂ ਖੇਲ, ਕੀ ਤੇਰੀ ਬੇਪਰਵਾਹੀਆ। ਬਾਵਨ ਇਸ਼ਾਰਾ ਦਿਤਾ ਉਹ ਵੇਖ ਮੈਂ ਵਸਦਾ ਧਾਮ ਨਵੇਲ, ਗ੍ਰਹਿ ਵੇਖਣ ਕੋਇ ਨਾ ਪਾਈਆ। ਤੇਰਾ ਫੇਰ ਮੇਲਾਂਗਾ ਮੇਲ, ਮਿਲਣੀ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਬਾਵਨ ਝੱਟ ਸੰਦੇਸਾ ਦਿਤਾ ਆਪ, ਆਪਣੀ ਦਇਆ ਕਮਾਈਆ। ਉਹ ਤੱਕ ਲੈ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਅਕਾਲ ਅਖਵਾਈਆ। ਜਿਹੜਾ ਤੇਰੇ ਵਸੇ ਸਾਥ, ਸਗਲਾ ਸੰਗ ਬਣਾਈਆ। ਜੋ ਤੂੰ ਹੁਣ ਚਲਾਇਆ ਰਾਥ, ਰਥਵਾਹੀ ਹੋ ਕੇ ਸੇਵ ਕਮਾਈਆ। ਫਿਰ ਤੇਰਾ ਲਹਿਣਾ ਦੇਣਾ ਪੂਰਾ ਕਰੇ ਹੋ ਸਮਰਾਥ, ਸਿਰ ਤੇਰੇ ਹੱਥ ਟਿਕਾਈਆ। ਸਚ ਮੰਨਣਾ ਨਰ ਨਰੇਸ਼ਾ ਏਕੰਕਾਰਾ ਇਕੋ ਆਖ, ਬਿਨਾ ਲਿਖਤ ਤੋਂ ਲਿਖਤ ਬਣਾਈਆ। ਯਾਦ ਰਖਣਾ ਭਵਿਖਤ ਵਾਕ, ਭੇਖਾਧਾਰੀ ਦਿਆਂ ਸਮਝਾਈਆ। ਜਿਸ ਵੇਲੇ ਕਲਜੁਗ ਹੋਣੀ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਵਕਤ ਤੇਰਾ ਲਹਿਣਾ ਦੇਣਾ ਪੂਰਾ ਕਰਾਂ ਪਿਛਲਾ ਕਢ ਕੇ
ਖਾਤ, ਜੁਗ ਚੌਕੜੀ ਭੁਲ ਕਦੇ ਨਾ ਜਾਈਆ। ਸ੍ਰਿਸ਼ਟੀ ਵਿਚ ਤੇਰੀ ਦ੍ਰਿਸ਼ਟੀ ਕਰ ਕੇ ਪਾਕ, ਪਤਤ ਪੁਨੀਤ ਦਿਆਂ ਬਣਾਈਆ। ਅੰਤਰ ਨਿਰਤਰ ਖੋਲ ਕੇ ਤਾਕ, ਪਰਦਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਆਪਣੀ ਦਇਆ ਕਮਾਈਆ। ਬਾਵਨ ਕਹੇ ਮੇਰਾ ਭੇਵ ਹੋਣਾ ਅਗੰਮਾ, ਅਗੰਮੜੀ ਕਾਰ ਕਮਾਈਆ। ਹੱਡ ਮਾਸ ਨਾੜੀ ਦਿਸੇ ਕੋਇ ਨਾ ਚੰਮਾ, ਤਨ ਵਜੂਦ ਨਾ ਕੋਇ ਰਖਾਈਆ। ਕੱਦ ਹੋਵੇ ਨਾ ਛੋਟਾ ਲੰਮਾ, ਮਿਣਤੀ ਮਿਣਤ ਨਾ ਕੋਇ ਕਰਾਈਆ। ਹਰਖ ਸੋਗ ਹੋਵੇ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੇਰਾ ਖੇਲ ਹੋਵੇਗਾ ਨਵਾਂ, ਨਵ ਖੰਡ ਪ੍ਰਿਥਮੀ ਦਿਆਂ ਸਮਝਾਈਆ। ਦੀਨ ਦੁਨੀ ਦਾ ਤੋੜਾਂ ਬੰਨਾ, ਹੱਦ ਹਦੂਦ ਦਿਆਂ ਗਵਾਈਆ। ਗੁਰਮੁਖ ਤੇਰਾ ਰੂਪ ਬਣਾ ਕੇ ਚੰਨਾ, ਚੰਦ ਚਾਂਦਨੀ ਨਾਲ ਚਮਕਾਈਆ। ਘਰ ਦੀਪਕ ਜਗਾ ਕੇ ਸ਼ਮਾ, ਅੰਧ ਅੰਧੇਰ ਮਿਟਾਈਆ। ਜਿਸ ਵੇਲੇ ਮੇਰਾ ਲੇਖਾ ਜਗਤ ਜਹਾਨ ਹੋਵੇ ਰਵਾਂ, ਰੌਣਕ ਦੀਨ ਦੁਨੀ ਵਖਾਈਆ। ਤੇਰੇ ਗ੍ਰਹਿ ਮੰਦਰ ਜਗਤ ਦਵਾਰੇ ਆਪਣੀ ਧਾਰ ਸਵਾਂ, ਸੇਜ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ। ਸਾਵਣ ਕਹੇ ਪ੍ਰਵਿਸ਼ਟਾ ਮੇਰਾ ਰਿਹਾ ਬੋਲ, ਬਿਨ ਰਸਨਾ ਢੋਲਾ ਗਾਈਆ। ਪੁਰਖ ਅਕਾਲੇ ਜਨ ਭਗਤਾਂ ਪਰਦੇ ਮੂਲ ਨਾ ਫੋਲ, ਪੜਦੇ ਪਰਦਿਆਂ ਵਿਚੋਂ ਖੁਲਾਈਆ। ਜੇ ਬੇਨੰਤੀ ਕਰ ਸਕੇ ਨਹੀਂ ਤੇਰੇ ਕੋਲ, ਕੌਲ ਇਕਰਾਰ ਪਿਛਲੇ ਵੇਖ ਵਖਾਈਆ। ਤੂੰ ਹਰ ਘਟ ਅੰਦਰ ਘਟ ਨਿਵਾਸੀ ਇਨ੍ਹਾਂ ਮੌਲ, ਮੌਲਾ ਹੋ ਕੇ ਵੇਖ ਵਖਾਈਆ। ਕਿਰਪਾ ਕਰ ਦੇ ਉਤੇ ਧੌਲ, ਧਰਨੀ ਧਰਤ ਧਵਲ ਸੀਸ ਨਿਵਾਈਆ। ਆਪਣੇ ਕੰਢੇ ਤਰਾਜੂ ਤੋਲ, ਦੂਸਰ ਹੱਟ ਨਾ ਕਿਸੇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਾਵਣ ਕਹੇ ਪਿਛਲਾ ਪੂਰਾ ਕਰ ਦੇ ਲੇਖਾ, ਲੇਖਾ ਅਵਰ ਰਹੇ ਨਾ ਰਾਈਆ। ਦੇ ਦੇ ਨਾਮ ਸਚ ਸੰਦੇਸਾ, ਬਿਨਾ ਸੰਧਿਆ ਸਰਘੀ ਆਪ ਸੁਣਾਈਆ। ਜਨ ਭਗਤੋ ਮੈਂ ਤੁਹਾਡਾ ਲਹਿਣਾ ਦੇਵਾਂ ਹਮੇਸ਼ਾ, ਦਿਵਸ ਰੈਣ ਚੁਕਾਈਆ। ਸੁਹੰਜਣਾ ਗ੍ਰਹਿ ਮੰਦਰ ਹੋਵੇ ਦੇਸਾ, ਦੇਸੰਤਰ ਵੱਜਦੀ ਰਹੇ ਵਧਾਈਆ। ਮਾਲਕ ਸਵਾਮੀ ਬਣ ਕੇ ਨੇਤਾ, ਨਿਜ ਨੇਤਰ ਕਰਾਂ ਰੁਸ਼ਨਾਈਆ। ਜਿਸ ਪੂਰਬ ਜਨਮ ਦਾ ਰੱਖਿਆ ਚੇਤਾ, ਚਾਤ੍ਰਕ ਗੁਰਮੁਖ ਵੇਖੇ ਥਾਉਂ ਥਾਈਂਆ। ਆਤਮ ਪਰਮਾਤਮ ਹੋ ਕੇ ਕਰੇ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਾਵਣ ਕਹੇ ਪ੍ਰਭ ਅੰਮ੍ਰਿਤ ਬਰਸ ਦੇ ਆਪਣਾ ਮੇਘ, ਪ੍ਰੇਮ ਘਨਘੋਰ ਘਟਾ ਤੇਰੀ ਨਜ਼ਰੀ ਆਈਆ। ਜੋ ਗੁਰਸਿੱਖਾਂ ਵਾਸਤੇ ਆਸਾ ਰਖੀ ਬਹਾਦਰ ਤੇਗ਼, ਜੋ ਤੇਗ਼ ਦੀ ਧਾਰ ਸੀਸ ਕਟਾਈਆ। ਤਿਨ੍ਹਾਂ ਦੀ ਮਾਣ ਸੁਹੰਜਣੀ ਸੇਜ, ਅੰਤਰ ਆਤਮ ਸੋਭਾ ਪਾਈਆ। ਜੇ ਲੋਕਮਾਤ ਦਿਤਾ ਭੇਜ, ਬਿਨਾ ਭਜਨ ਬੰਦਗੀ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਿਰ ਆਪਣਾ ਹੱਥ ਟਿਕਾਈਆ। ਸਾਵਣ ਕਹੇ ਪ੍ਰਭੂ ਧੁਰ ਦਾ ਬਰਸ ਦੇ ਮੀਂਹ, ਮਿਹਰਵਾਨ ਦਇਆ ਕਮਾਈਆ। ਜਨ ਭਗਤਾਂ ਲੇਖੇ ਲਾ ਦੇ ਸਾਢੇ ਤਿੰਨ ਹੱਥ ਸੀਂਅ, ਧਰਨੀ ਦੀ ਵੰਡ ਰਹੇ ਨਾ ਰਾਈਆ। ਜੇ ਭੁਲ ਜਾਣ ਤੇ ਹੋਇਆ ਕੀ, ਕੀ ਤੇਰੀ ਬੇਪਰਵਾਹੀਆ। ਹਰਿਜਨ ਪਿਆਰੇ ਤੇਰੇ ਜੀਅ, ਜੀਵਣ ਜੁਗਤ ਦੇ ਸਮਝਾਈਆ। ਸਚ ਧਰਮ ਦਾ ਬੀਜ ਆਤਮ ਬੀ, ਪੱਤ ਟਹਿਣੀ ਆਪ ਲਹਿਰਾਈਆ। ਤੇਰੇ ਸਾਰੇ ਪੁਤਰ ਧੀ, ਪਿਤਾ ਪਰਖ ਅਕਾਲ ਤੇਰੀ
ਸਰਨਾਈਆ। ਭਾਈ ਗੁਰਦਾਸ ਦਾ ਲੇਖਾ ਪੂਰਾ ਕਰ ਦੇ ਇਕੀਹ, ਵੀਹ ਇੱਕੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦੇ ਸਮਝਾਈਆ। ਸਾਵਣ ਕਹੇ ਵੀਹ ਇੱਕੀ ਕੀ ਆਖਦਾ, ਗੁਰਦਾਸ ਧਿਆਨ ਲਗਾਈਆ। ਕੀ ਤੇਰਾ ਲਹਿਣਾ ਦੇਣਾ ਪਿਛਲੇ ਵਿਸਾਖ ਦਾ, ਗੋਬਿੰਦ ਵਿਸਾਖੀ ਨਾਲ ਮਿਲਾਈਆ। ਕੀ ਤੇਰਾ ਹੁਕਮ ਸ਼ਹਿਨਸ਼ਾਹੀ ਅੱਠ ਪਹਿਲੀ ਰਾਤ ਦਾ, ਪਰਦਾ ਦੇ ਚੁਕਾਈਆ। ਕੀ ਖੇਲ ਤੇਰਾ ਪੁਰਖ ਬਿਧਾਤ ਦਾ, ਪਰਮ ਪੁਰਖ ਦੇਣਾ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਭੇਵ ਖੁਲਾਏ ਇਕ ਅਗੰਮੀ ਬਾਤ ਦਾ, ਪਰਦਾ ਆਪ ਚੁਕਾਈਆ। ਮੇਰਾ ਰੂਪ ਅਨੂਪਾ ਸਤਿ ਸਰੂਪਾ ਭਗਤਾਂ ਵਾਲੀ ਜ਼ਾਤ ਦਾ, ਦੂਜਾ ਰੰਗ ਨਾ ਕੋਇ ਰੰਗਾਈਆ। ਮੇਰਾ ਪ੍ਰੇਮ ਪਿਆਰ ਆਤਮ ਵਾਲੇ ਨਾਤ ਦਾ, ਸੱਜਣ ਸਾਕ ਇਕ ਅਖਵਾਈਆ। ਕੀ ਹੋਇਆ ਜੇ ਬਹਾਨਾ ਬਣਾਇਆ ਤਾਪ ਦਾ, ਪਿਛਲਾ ਲੇਖਾ ਪੂਰ ਕਰਾਈਆ। ਇਹ ਸੌਦਾ ਨਹੀਂ ਕੋਈ ਘਾਟ ਦਾ, ਲਹਿਣੇਦਾਰਾਂ ਦੇ ਲਹਿਣੇ ਝੋਲੀਆਂ ਵਿਚ ਟਿਕਾਈਆ। ਜਸਵੰਤ ਸਿੰਘ ਵਿਛੋੜਾ ਹੋਵੇ ਨਾ ਕਦੇ ਧੁਰ ਦੇ ਬਾਪ ਦਾ, ਪਰਮ ਪੁਰਖ ਪ੍ਰਭ ਆਪਣੀ ਗੋਦ ਸੁਹਾਈਆ। ਵਕਤ ਰਿਹਾ ਨਹੀਂ ਦੁਖੜੇ ਨਾਸ ਦਾ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਲੇਖਾ ਜਾਣੇ ਭਗਤ ਭਗਵਾਨ ਆਪਣੇ ਆਪ ਦਾ, ਆਪ ਆਪਣੀ ਦਇਆ ਕਮਾਈਆ।
੨੨ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਪਟੋਲਾ ਬਾਈ ਸਿੰਧੀ ਦੇ ਗ੍ਰਹਿ
ਸਾਵਣ ਕਹੇ ਪ੍ਰਭੂ ਮੇਰੀ ਪਵਣ ਠੰਡੀ, ਠੰਡਕ ਭਗਤਾਂ ਦੇ ਵਰਤਾਈਆ। ਜਨਮ ਜਨਮ ਦੀ ਟੁਟੀ ਲੈ ਗੰਢੀ, ਗੰਢਣਹਾਰ ਗੋਪਾਲ ਸਵਾਮੀ ਆਪਣੀ ਦਇਆ ਕਮਾਈਆ। ਆਤਮ ਸੁਖ ਬਖ਼ਸ਼ ਪਰਮਾਨੰਦੀ, ਨਿਜਾਨੰਦ ਦੇ ਜਣਾਈਆ। ਹਰਿਜਨ ਨੇਤਰ ਅੱਖ ਰਹੇ ਨਾ ਅੰਧੀ, ਅੰਧ ਅਗਿਆਨ ਗਵਾਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦੀ, ਬਖ਼ਸ਼ਣਹਾਰ ਬੇਪਰਵਾਹੀਆ। ਗ਼ਰੀਬ ਨਿਮਾਣਿਆਂ ਲਾਉਣਾ ਅੰਗੀ, ਅੰਗੀਕਾਰ ਆਪ ਅਖਵਾਈਆ। ਜਗਤ ਵਾਸ਼ਨਾ ਮੇਟ ਕੇ ਗੰਦੀ, ਦੁਰਮਤ ਮੈਲ ਧਵਾਈਆ। ਸਾਚੇ ਨਾਮ ਨਿਧਾਨੇ ਨਾਲ ਰੰਗੀਂ, ਰੰਗਤ ਉਤਰ ਕਦੇ ਨਾ ਜਾਈਆ। ਫੜ ਬਾਹੋਂ ਚੁੱਕ ਲੈ ਕੰਧੀ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਮਾਰਗ ਇਕੋ ਦੱਸੇ ਡੰਡੀ, ਰਸਤਾ ਰਹਿਬਰ ਇਕ ਵਖਾਈਆ। ਤੂੰ ਮੇਰਾ ਮੈਂ ਤੇਰਾ ਧਰਮ ਦੀ ਧਾਰ ਹੋਵੇ ਛੰਦੀ, ਸੋਹੰ ਢੋਲਾ ਸਾਚਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਾਵਣ ਕਹੇ ਪ੍ਰਭੂ ਮੇਰਾ ਮਹੀਨਾ ਵੇਖ ਲੈ ਸਾਵਣ, ਸਾਵਰੀਆ ਧਿਆਨ ਲਗਾਈਆ। ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਬਲ ਬਾਵਨ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਕਲਜੁਗ ਕੂੜ ਮਿਟਾ ਕੇ ਰਾਵਨ, ਰਾਮ ਰਾਮਾ ਹੋ ਸਹਾਈਆ। ਕਾਹਨ ਕ੍ਰਿਸ਼ਨ ਫੜਾ ਦੇ ਦਾਮਨ, ਦਾਮਨਗੀਰ ਆਪ ਹੋ ਜਾਈਆ। ਤੇਰਾ ਦਰਸ ਦੀਦਾ ਦਾਨਿਸਤਾ ਦਿਸੇ ਸਾਮ੍ਹਨ, ਸਨਮੁਖ ਹੋ ਕੇ ਨਜ਼ਰੀ ਆਈਆ। ਤੂੰ ਆਦਿ ਜੁਗਾਦੀ ਅਗੰਮ ਬ੍ਰਹਿਮਣ, ਬ੍ਰਹਮ ਵਿਦਿਆ ਦੇ ਪੜ੍ਹਾਈਆ। ਜਗਤ ਤ੍ਰਿਸ਼ਨਾ ਮੇਟ ਕੇ ਤਾਮਨ, ਤ੍ਰੈਗੁਣ ਆਪਣਾ ਪੰਧ ਮੁਕਾਈਆ।
ਅੰਧੇਰਾ ਰਹੇ ਨਾ ਅੰਦਰ ਸ਼ਾਮਨ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਤੂੰ ਸਦਾ ਸਦਾ ਪਤਤ ਪਾਵਨ, ਪਤਤ ਪੁਨੀਤ ਤੇਰੀ ਸਰਨਾਈਆ। ਜੋ ਖ਼ੁਸ਼ੀਆਂ ਵਿਚ ਤੇਰੇ ਢੋਲੇ ਗਾਵਣ, ਗਾ ਗਾ ਖ਼ੁਸ਼ੀ ਮਨਾਈਆ। ਉਹਨਾਂ ਮਨਸਾ ਪੂਰੀ ਕਰਨੀ ਕਾਮਨ, ਆਸਾ ਆਪਣੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰੇ ਮੰਗ ਮੰਗਾਈਆ। ਸਾਵਣ ਕਹੇ ਪ੍ਰਭੂ ਵੇਖ ਮੇਰੀ ਘਟਾ ਘਨਘੋਰ, ਚਾਰੋਂ ਕੁੰਟ ਖ਼ੁਸ਼ੀ ਮਨਾਈਆ। ਨੱਚਣ ਟੱਪਣ ਪਪੀਹੇ ਮੋਰ, ਪੰਛੀ ਪੰਖਾਂ ਵਾਲੇ ਖ਼ੁਸ਼ੀ ਮਨਾਈਆ। ਜਨ ਭਗਤ ਸੁਹੇਲੇ ਸਦ ਤੇਰੇ ਵਸਣ ਕੋਲ, ਕੋਇਲ ਕੂਕ ਕੂਕ ਸੁਣਾਈਆ। ਮੇਰੇ ਧੁਰ ਦੇ ਮਾਹੀ ਢੋਲ, ਸਵਾਮੀ ਤੇਰੀ ਬੇਪਰਵਾਹੀਆ। ਜਨ ਭਗਤ ਦਵਾਰਾ ਖੋਲ, ਸਚ ਭੰਡਾਰਾ ਇਕ ਵਰਤਾਈਆ। ਦੇ ਵਡਿਆਈ ਉਪਰ ਧੌਲ, ਧਰਨੀ ਨਿਵ ਨਿਵ ਲਾਗੇ ਪਾਈਂਆ। ਮਿਹਰਵਾਨ ਹੋ ਕੇ ਮੌਲ, ਜੋਤੀ ਜਾਤੇ ਆਪਣੀ ਦਇਆ ਕਮਾਈਆ। ਮੈਂ ਤੇਰੇ ਉਤੋਂ ਵਾਰੀ ਘੋਲੀ ਘੋਲ, ਆਪ ਆਪਾ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਰਨ ਦੇਣੀ ਸਰਨਾਈਆ। ਸਾਵਣ ਕਹੇ ਪ੍ਰਭੂ ਮੇਰਾ ਖ਼ੁਸ਼ੀਆਂ ਵਾਲਾ ਤੱਕ ਲੈ ਬਾਦਲ, ਬਦਲੀ ਜਗਤ ਜਹਾਨ ਕਰਾਈਆ। ਸਤਿ ਦਵਾਰ ਦਾ ਬਣਨਾ ਆਦਲ, ਅਦਲ ਇਨਸਾਫ਼ ਇਕ ਜਣਾਈਆ। ਝਗੜਾ ਮੇਟਣਾ ਮਕਤੂਲ ਕਾਤਲ, ਕਤਲਗਾਹ ਦਾ ਡੇਰਾ ਢਾਹੀਆ। ਜਨ ਭਗਤਾਂ ਭੇਵ ਖੁਲਾ ਦੇ ਬਾਤਨ, ਪਰਦਾ ਪਰਦਿਆਂ ਵਿਚੋਂ ਖੁਲਾਈਆ। ਤੂੰ ਸਵਾਮੀ ਪੁਰਖ ਅਬਿਨਾਸ਼ਣ, ਹਰਿ ਕਰਤਾ ਧੁਰਦਰਗਾਹੀਆ। ਚਰਨ ਪ੍ਰੀਤ ਬਖ਼ਸ਼ ਕੇ ਨਾਤਨ, ਨਰ ਨਰਾਇਣ ਦੇ ਵਡਿਆਈਆ। ਦੁੱਖ ਭੁੱਖ ਦਾ ਪੰਧ ਰਹੇ ਨਾ ਵਾਟਣ, ਗੇੜੇ ਵਿਚ ਨਾ ਕੋਇ ਰਖਾਈਆ। ਮੈਂ ਸਚ ਬੇਨੰਤੀ ਆਇਆ ਆਖਣ, ਸਾਵਣ ਨਿਵ ਨਿਵ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਵਡ ਰਾਜਨ, ਸ਼ਹਿਨਸ਼ਾਹ ਧੁਰਦਰਗਾਹੀਆ। ਗ਼ਰੀਬ ਨਿਮਾਣਿਆਂ ਆਇਉਂ ਨਿਵਾਜਣ, ਗ਼ਰੀਬ ਨਿਵਾਜ ਤੇਰੀ ਸਰਨਾਈਆ। ਬਿਨ ਤੇਰੀ ਕਿਰਪਾ ਹੋਣ ਨਾ ਵਡ ਵਡਭਾਗਣ, ਭਾਗਹੀਣ ਦਿਸੇ ਲੋਕਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਤੇਰੇ ਜਾਗਣ, ਜਿਨ੍ਹਾਂ ਨਿਜ ਨੇਤਰ ਲੋਚਨ ਨੈਣ ਅੱਖ ਖੁਲਾਈਆ। ਗੁਰਮੁਖਾਂ ਆਤਮ ਧਾਰ ਬਣਾ ਸੁਹਾਗਣ, ਹਰਿ ਕੰਤ ਵਿਛੋੜਾ ਤੇਰਾ ਰਹੇ ਨਾ ਰਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਜੁਗ ਚੌਕੜੀ ਆਦਿਨ, ਅੰਤ ਕੰਤ ਭਗਵੰਤ ਇਕ ਅਖਵਾਈਆ। ਜੋ ਜਨ ਤੇਰੀ ਸਰਨ ਸਰਨਾਈ ਲਾਗਣ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੇਰੀ ਆਪਣੇ ਚਰਨ ਕਵਲ ਕਬੂਲ ਕਰ ਨਿਮਾਜਣ, ਦਰੋਹੀ ਦਰੋਹੀ ਕਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਧਾਰ ਤੂੰ ਆਦਿ ਜੁਗਾਦੀ ਵਡ ਮਹਾਜਨ, ਮਹਿੰਮਾ ਤੇਰੀ ਅਕਥ ਕਥੀ ਨਾ ਜਾਈਆ।
੨੨ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਚਮਨ ਲਾਲ ਦੇ ਗ੍ਰਹਿ
ਧਰਨੀ ਕਹੇ ਮੈਨੂੰ ਭੀਲਣੀ ਦਏ ਇਸ਼ਾਰੇ, ਰਾਮ ਦਾ ਇਸ਼ਟ ਰਾਮ ਰਾਮ ਜਣਾਈਆ। ਸਤਿ ਧਰਮ ਦੇ ਖੜੀ ਦਵਾਰੇ, ਜਗਤ ਦਵਾਰੇ ਕੂੜ ਤਜਾਈਆ। ਬਿਨ ਰਸਨਾ ਜਿਹਵਾ ਪੁਕਾਰੇ, ਤੂੰ ਹੀ ਰਾਮ ਮੇਰਾ ਮਾਹੀਆ। ਕਲਜੁਗ ਅੰਤਮ ਵੇਖ ਅੰਧ ਅੰਧਿਆਰੇ, ਸਾਚਾ ਚੰਦ ਨਾ ਕੋਇ ਚਮਕਾਈਆ।
ਕੂੜ ਕੁੜਿਆਰ ਰਿਹਾ ਲਲਕਾਰੇ, ਚਾਰ ਕੁੰਟ ਕੁੰਟ ਸ਼ਨਵਾਈਆ। ਧਰਮ ਦਾ ਦਿਸੇ ਨਾ ਕੋਇ ਮੁਨਾਰੇ, ਮੁਨ ਰਿਖ ਨਜ਼ਰ ਕੋਇ ਨਾ ਆਈਆ। ਜਗਤ ਨਈਆ ਸਈਆ ਵੇਖ ਲੈ ਪੁੱਜੀ ਕਵਣ ਕਿਨਾਰੇ, ਕਵਣ ਘਾਟ ਡੇਰਾ ਲਾਈਆ। ਤੁਧ ਬਿਨ ਪਾਰ ਨਾ ਕੋਇ ਉਤਾਰੇ, ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਰਹੀ ਕੁਰਲਾਈਆ। ਤੇਰੇ ਭਗਤ ਸੁਹੇਲੇ ਨਿਰੰਤਰ ਰੋਵਣ ਜ਼ਾਰੋ ਜ਼ਾਰੇ, ਬਿਨ ਨੈਣਾਂ ਨੀਰ ਵਹਾਈਆ। ਤੁਧ ਬਿਨ ਦਿਸਣ ਨਾ ਕੋਇ ਸਹਾਰੇ, ਸਹਾਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਲੈਣਾ ਮਿਲਾਈਆ। ਭੀਲਣੀ ਕਹੇ ਮੈਂ ਸੰਦੇਸਾ ਦੇਵਾਂ ਆਪਣੀ ਪੁਰਾਣੀ ਸਹੇਲੀ, ਸਈਏ ਬਹੀਆਂ ਕਢ ਕੇ ਦਿਆਂ ਜਣਾਈਆ। ਆਤਮ ਧਾਰ ਨਾ ਰਹਿਣ ਕਦੇ ਅਕੇਲੀ, ਜਗਤ ਵਿਛੋੜੇ ਵਿਚ ਕਦੇ ਨਾ ਆਈਆ। ਆਤਮ ਧਾਰ ਪਰਮਾਤਮ ਨਾਲ ਮੇਲੀ, ਮਿਲਣੀ ਹਰਿ ਜਗਦੀਸ਼ ਕਰਾਈਆ। ਬਿਨਾ ਸਤਿਗੁਰ ਸ਼ਬਦ ਬਣੀ ਨਾ ਕਿਸੇ ਦੀ ਚੇਲੀ, ਚੇਲਾ ਗੁਰ ਰੂਪ ਨਾ ਕੋਇ ਦਰਸਾਈਆ। ਪੁਰਖ ਅਕਾਲਾ ਦੀਨ ਦਿਆਲਾ ਪਤਿਪਰਮੇਸ਼ਵਰ ਅਗੰਮਾ ਬੇਲੀ, ਜੋ ਬੇਲੇ ਜੰਗਲ ਜੂਹਾਂ ਉਜਾੜ ਪਹਾੜਾਂ ਵਿਚ ਹੋਏ ਸਹਾਈਆ। ਉਹ ਖੇਲ ਅਗੰਮਾ ਏਕੰਕਾਰਾ ਹੋ ਕੇ ਰਿਹਾ ਖੇਲੀ, ਖ਼ਾਲਸ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਭੀਲਣੀ ਕਹੇ ਮੈਂ ਗ਼ਰੀਬ ਨਿਮਾਣੀ ਕੋਝੀ, ਕੋਝਿਆਂ ਕਮਲਿਆਂ ਦਿਆਂ ਸੁਣਾਈਆ। ਮੈਂ ਰਾਮ ਵਿਜੋਗਣ ਤੇ ਮੇਰਾ ਪ੍ਰੀਤਮ ਇਕੋ ਜੋਗੀ, ਜੁਗੀਸ਼ਰਾਂ ਤੋਂ ਬਾਹਰ ਨਜ਼ਰੀ ਆਈਆ। ਜਿਸ ਮੇਰੇ ਅੰਤਰ ਆਪਣੇ ਇਸ਼ਟ ਦੀ ਦਿਤੀ ਸੋਝੀ, ਸਮਝ ਜਗਤ ਵਾਲੀ ਬਦਲਾਈਆ। ਮੇਰੇ ਅੰਤਰ ਵੜ ਕੇ ਠਾਕਰ ਮੌਜੀ, ਠੋਕਰ ਪ੍ਰੇਮ ਵਾਲੀ ਲਗਾਈਆ। ਮੈਨੂੰ ਭੁਲ ਗਈ ਪ੍ਰੀਤ ਘਰੋਗੀ, ਘਰ ਬਾਹਰ ਦਿਤਾ ਤਜਾਈਆ। ਮਿਲਿਆ ਮੇਲ ਇਕ ਸੰਜੋਗੀ, ਆਤਮ ਪਰਮਾਤਮ ਮਿਲ ਕੇ ਵੱਜੀ ਵਧਾਈਆ। ਮੈਂ ਬਿਨਾ ਰਸਨਾ ਤੋਂ ਰਸ ਲਏ ਭੋਗੀ, ਅਨਰਸ ਆਪਣਾ ਰਸ ਚਖਾਈਆ। ਨਾ ਕੋਈ ਲਾਲਚ ਰਿਹਾ ਨਾ ਲੋਭੀ, ਮਮਤਾ ਵਿਚ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਭੀਲਣੀ ਕਹੇ ਮੇਰੀ ਸਖ਼ੀ ਸਹੇਲੀ ਭੋਲੀ, ਅਭੁਲ ਦਏ ਵਡਿਆਈਆ। ਜਿਸ ਦੀ ਪ੍ਰੇਮ ਪੁਜਾਰਨ ਖ਼ੁਸ਼ੀਆਂ ਵਾਲੀ ਗੋਲੀ, ਦਰ ਘਰ ਸਾਚੇ ਸੇਵ ਕਮਾਈਆ। ਉਹ ਭੇਵ ਅਭੇਦਾ ਅਛਲ ਅਛੇਦਾ ਰਿਹਾ ਖੋਲੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਪ੍ਰੀਤੀ ਪ੍ਰੀਤਮ ਉਤੋਂ ਘੋਲੀ, ਆਪਣਾ ਆਪ ਘੋਲ ਘੁਮਾਈਆ। ਉਹ ਸੱਤ ਸਚ ਦੀ ਚੜ੍ਹ ਕੇ ਡੋਲੀ, ਜਗਤ ਜਹਾਨ ਪੰਧ ਮੁਕਾਈਆ। ਜੋਤ ਧਾਰ ਧਾਰ ਵਿਚ ਮੌਲੀ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਭੀਲਣੀ ਕੀ ਅਗੰਮੀ ਮਾਰੇ ਆਵਾਜ਼ਾ, ਰਾਗਾਂ ਨਾਦਾਂ ਸ਼ਬਦਾਂ ਵਿਚ ਸ਼ਨਵਾਈਆ। ਤ੍ਰੇਤੇ ਜੁਗ ਦਾ ਰਿਹਾ ਕੋਇ ਨਾ ਰਾਜਾ, ਰਾਮ ਰਾਜ ਨਜ਼ਰ ਕੋਇ ਨਾ ਆਈਆ। ਪੂਰਬਲਾ ਆਪਣਾ ਵੇਖ ਲੈ ਵਾਹਿਦਾ, ਕੌਲ ਇਕਰਾਰਾਂ ਖੋਜ ਖੁਜਾਈਆ। ਜੋ ਰਾਮ ਇਸ਼ਾਰਾ ਦਿਤਾ ਪ੍ਰਥਾਏ ਕ੍ਰਿਸ਼ਨ ਰਾਧਾ, ਘਨਈਆ ਨਈਆ ਇਕ ਸਮਝਾਈਆ। ਜਿਸ ਭੇਵ ਖੁਲਾਇਆ ਰਾਮ ਰਾਜਾ, ਰਾਮ ਰਮਈਆ ਧੁਰਦਰਗਾਹੀਆ। ਜਿਸ ਨੈਣ ਉਠਾਇਆ ਕਲਜੁਗ ਅੰਤ ਭੇਵ ਖੁਲਾਇਆ ਬੋਧ ਅਗਾਧਾ, ਬੁੱਧੀ ਤੋਂ ਪਰੇ ਪੜ੍ਹਾਈਆ। ਜਿਸ ਵੇਲੇ ਪਿਆਰ ਰਿਹਾ ਨਾ ਕਿਸੇ ਸਮਾਜਾ,
ਸਮਗਰੀ ਸਚ ਨਾ ਕੋਇ ਵਰਤਾਈਆ। ਪੁਰਖ ਅਕਾਲਾ ਆਵੇ ਭਾਜਾ, ਦੋ ਜਹਾਨਾਂ ਪੰਧ ਮੁਕਾਈਆ। ਗ਼ਰੀਬਾਂ ਬਣੇ ਗ਼ਰੀਬ ਨਿਵਾਜਾ, ਨਿਵਾਜ਼ਸ਼ ਸਭ ਦੀ ਲੇਖੇ ਲਾਈਆ। ਭੀਲਣੀ ਕਿਹਾ ਉਹ ਮੇਰਾ ਰਾਮ ਸਰਬ ਕਲਾ ਸਮਰਾਥਾ, ਸਮਰਥ ਬੇਪਰਵਾਹੀਆ। ਜੋ ਜੁਗ ਜੁਗ ਚਲਾਵੇ ਰਾਥਾ, ਰਥ ਰਥਵਾਹੀ ਇਕ ਅਖਵਾਈਆ। ਹੋਏ ਸਹਾਈ ਨਾਥ ਅਨਾਥਾ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਭਗਤਾਂ ਭਗਵਨ ਹੋ ਕੇ ਦੇਵੇ ਸਾਥਾ, ਜਗਤ ਵਿਛੋੜਾ ਪੰਧ ਮੁਕਾਈਆ। ਪੂਰਬ ਜਨਮ ਦੀ ਲੇਖੇ ਲਾਵੇ ਵਾਟਾ, ਅਗਲਾ ਆਪਣਾ ਰੰਗ ਚੜ੍ਹਾਈਆ। ਜਨਮ ਕਰਮ ਦਾ ਰਹਿਣ ਨਾ ਦੇਵੇ ਘਾਟਾ, ਵਸਤ ਅਨਮੁੱਲ ਵਰਤਾਈਆ। ਕਾਇਆ ਚੀਥੜ ਭੀਲਣੀ ਕਹੇ ਮੇਰੇ ਵਾਂਗ ਕਿਸੇ ਦਾ ਰਹਿਣ ਨਾ ਦੇਵੇ ਪਾਟਾ, ਨਾਮ ਰੰਗਣ ਨਾਲ ਰੰਗਾਈਆ। ਮੇਰੇ ਚਰਨਾਂ ਕਵਲਾਂ ਛੋਹਿਆ ਰਾਮ ਬੇਟਾ ਦਸਰਾਥਾ, ਜੋ ਰਾਮ ਰਮਿਆ ਹਰ ਘਟ ਥਾਈਂਆ। ਜਿਸ ਮੇਰੀ ਖਾਤਰ ਖੇਲ ਖੇਲਣਾ ਬਹੁ ਭਾਂਤਾ, ਭੇਵ ਸਕੇ ਕੋਇ ਨਾ ਪਾਈਆ। ਝਗੜਾ ਮੇਟੇ ਜ਼ਾਤ ਪਾਤਾ, ਦੀਨ ਦੁਨੀ ਦਾ ਡੇਰਾ ਢਾਹੀਆ। ਦੂਰ ਦੁਰਾਡਾ ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਾਰੇ ਝਾਤਾ, ਬਿਨ ਨੈਣਾਂ ਨੈਣ ਤਕਾਈਆ। ਨੇਤਰ ਖੋਲੇ ਦੁਰਗਾ ਅਸ਼ਟਭੁਜ ਵਾਲੀ ਮਾਤਾ, ਮਤਾ ਆਪਣੇ ਨਾਲ ਰਖਾਈਆ। ਅਵਤਾਰ ਪੈਗ਼ੰਬਰ ਗੁਰੂਆਂ ਵਖਾਏ ਸਾਕਾ, ਸਾਕੀ ਆਪਣਾ ਪਰਦਾ ਲਾਹੀਆ। ਜਿਸ ਮਿਟਾਉਣੀ ਕਲਜੁਗ ਅੰਧੇਰੀ ਰਾਤਾ, ਰੁਤੜੀ ਆਪਣੇ ਨਾਮ ਮਹਿਕਾਈਆ। ਭੀਲਣੀ ਕਹੇ ਹੁਣ ਭਗਤਾਂ ਅੰਦਰ ਕਾਇਆ ਮੰਦਰ ਜੋਤ ਸਰੂਪੀ ਕਰਨਾ ਵਾਸਾ, ਸੁਰਤ ਜੋੜ ਜੁੜਾਈਆ। ਮੈਂ ਸਚ ਦਿਆਂ ਭਰਵਾਸਾ, ਸਤਿ ਨਾਲ ਸੁਣਾਈਆ। ਜੋ ਮਾਲਕ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰਾਂ ਡੇਰਾ ਲਾਈਆ। ਜੋ ਕਲਜੁਗ ਅੰਤਮ ਆਤਮ ਪਰਮਾਤਮ ਪਾਵੇ ਰਾਸਾ, ਗੋਪੀ ਕਾਹਨ ਖੇਲ ਖਿਲਾਈਆ। ਮੇਰੀ ਸਖ਼ੀ ਸਹੇਲੀ ਤੇਰੀ ਪੁਛੇ ਵਾਤਾ, ਵਾਤਾਵਰਨ ਜਾਣੇ ਥਾਉਂ ਥਾਈਂਆ। ਸਭ ਪੂਰਾ ਕਰੇ ਘਾਟਾ, ਲਹਿਣਾ ਲਹਿਣਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਵੇਖਾਂ ਚੀਥੜ ਪਾਟੇ, ਭੀਲਣੀ ਭਰਮ ਰਹੀ ਗਵਾਈਆ। ਜਿਸ ਦੇ ਮਸਤਕ ਨੂਰ ਜੋਤ ਲਲਾਟੇ, ਤਤਵ ਤਤ ਕਰੇ ਰੁਸ਼ਨਾਈਆ। ਜਗਤ ਜਹਾਨ ਮੇਟ ਕੇ ਵਾਟੇ, ਕੂੜੀ ਕਿਰਿਆ ਪੰਧ ਮੁਕਾਈਆ। ਇਕੋ ਪਰਮ ਪੁਰਖ ਅਰਾਧੇ, ਵਾਹਵਾ ਤੇਰੀ ਬੇਪਰਵਾਹੀਆ। ਜਿਸ ਜੁਗ ਚੌਕੜੀ ਸਾਧੇ, ਸਤਿਜੁਗ ਤਰੇਤਾ ਦੁਆਪਰ ਦਿਤਾ ਬਦਲਾਈਆ। ਬਣ ਕੇ ਮੋਹਨ ਮਾਧਵ ਮਾਧੇ, ਮਧੁਰ ਧੁਨ ਰਿਹਾ ਸੁਣਾਈਆ। ਕਾਇਆ ਮੰਦਰ ਮਾਰ ਆਵਾਜ਼ੇ, ਬਿਨ ਸਰਵਣਾਂ ਰਿਹਾ ਸੁਣਾਈਆ। ਭੀਲਣੀ ਖੇਲ ਤੱਕ ਲੈ ਓਸ ਗ਼ਰੀਬ ਨਿਵਾਜੇ, ਜੋ ਗ਼ਰੀਬਾਂ ਹੋਏ ਸਹਾਈਆ। ਜਿਸ ਤਰੇਤਾ ਦੁਆਪਰ ਸਾਜਣ ਲੈਣੇ ਸਾਜੇ, ਰਾਮ ਕ੍ਰਿਸ਼ਨ ਰੂਪ ਬਦਲਾਈਆ। ਅੰਤਮ ਪ੍ਰਗਟ ਹੋਣਾ ਦੇਸ ਮਾਝੇ, ਸੰਬਲ ਨੂਰ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਰਖੇ ਲਾਜੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਆਤਮ ਕਰਾਏ ਵਡ ਵਡ ਭਾਗੇ, ਭਾਗ ਆਪਣਾ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੀ ਸੁਹੰਜਣੀ ਹੋਈ ਰਾਤਾ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਪ੍ਰਭ ਦੇਵਣਹਾਰਾ ਦਾਤਾ, ਦੇਵਣਹਾਰ ਦਇਆ ਕਮਾਈਆ। ਆਦਿ ਜੁਗਾਦੀ ਪੁਰਖ ਬਿਧਾਤਾ, ਪੁਰਖੋਤਮ ਬੇਪਰਵਾਹੀਆ। ਜਿਸ ਦਾ ਲੱਖ ਚੁਰਾਸੀ ਨਾਤਾ, ਨਾਤਾ ਸਕੇ ਨਾ ਕੋਇ ਤੁੜਾਈਆ। ਜੁਗ ਜੁਗ ਵੇਖੇ ਖੇਲ ਤਮਾਸ਼ਾ, ਤਮਾਸ਼ਬੀਨ ਧੁਰਦਰਗਾਹੀਆ। ਧਰਨੀ
ਕਹੇ ਮੈਨੂੰ ਖ਼ੁਸ਼ੀਆਂ ਵਿਚ ਆਉਂਦਾ ਹਾਸਾ, ਹੱਸ ਹੱਸ ਕੇ ਦਿਆਂ ਸੁਣਾਈਆ। ਮੇਰਾ ਸਵਾਮੀ ਕਮਲਾਪਾਤਾ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਭੇਵ ਖੁਲਾਇਆ ਪੂਰਬ ਲਹਿਣਾ ਚਮਨ ਦੀ ਮਾਤਾ, ਭੀਲਣੀ ਸੰਗ ਸਹੇਲੀ ਨਜ਼ਰੀ ਆਈਆ। ਅਗੇ ਅਗਲਾ ਪੰਧ ਮੁਕਾਇਆ ਵਾਟਾ, ਚੁਰਾਸੀ ਫਾਸੀ ਜਮ ਰਹੀ ਨਾ ਰਾਈਆ। ਸਚ ਪ੍ਰੀਤੀ ਜੋੜ ਕੇ ਨਾਤਾ, ਬੰਸ ਸਰਬੰਸ ਰਿਹਾ ਤਰਾਈਆ। ਇਟਾਰਸੀ ਸੰਗਤ ਸਭ ਦਾ ਇਕੋ ਪਿਤਾ ਤੇ ਇਕੋ ਮਾਤਾ, ਦੂਜਾ ਨਜ਼ਰ ਕੋਇ ਨਾ ਆਈਆ। ਗ਼ਰੀਬ ਨਿਮਾਣਿਆਂ ਸਭ ਦਾ ਪੂਰਾ ਕਰੇ ਘਾਟਾ, ਸੰਮਤ ਨਵ ਨੌ ਆਪਣਾ ਹੁਕਮ ਵਰਤਾਈਆ। ਘਰ ਖ਼ਾਲੀ ਰਹੇ ਕਿਸੇ ਨਾ ਬਾਟਾ, ਸਚ ਭੰਡਾਰੇ ਨਾਲ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰਨ ਕਰੇ ਆਸਾ, ਨਿਰਾਸਾ ਹਰਿਜਨ ਰਹਿਣ ਕੋਇ ਨਾ ਪਾਈਆ।
੨੩ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਪ੍ਰੇਮਵਤੀ ਦੇ ਗ੍ਰਹਿ
ਧਰਨੀ ਕਹੇ ਸੁਣ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਦਿਆਂ ਜਣਾਈਆ। ਚਾਰੋਂ ਕੁੰਟ ਤੱਕ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਨਿਗਾਹ ਮਾਰ ਲੈ ਲੋਕਮਾਤੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਅੱਖ ਉਠਾਈਆ। ਆਪਣੇ ਲਹਿਣੇ ਦੇਣੇ ਤੱਕ ਲੈ ਜੋ ਲੇਖੇ ਬਿਨ ਕਲਮ ਦਵਾਤੀ, ਬਿਨਾ ਸ਼ਾਸਤਰਾਂ ਲੇਖੇ ਵਿਚ ਰਖਾਈਆ। ਜੋ ਖੇਲ ਕਰਦਾ ਰਿਹਾ ਬਹੁਭਾਂਤੀ, ਵੇਸ ਅਨੇਕਾ ਰੂਪ ਵਟਾਈਆ। ਜੁਗ ਚੌਕੜੀ ਬਖ਼ਸ਼ਦਾ ਰਿਹਾ ਦਾਤੀ, ਦਾਤਾ ਦਇਆਵਾਨ ਹੋ ਕੇ ਆਪ ਵਰਤਾਈਆ। ਧਰਨੀ ਕਹੇ ਮੇਰੀ ਦਰੋਹੀ ਸਦੀ ਚੌਧਵੀਂ ਮੇਰਾ ਅੰਮ੍ਰਿਤ ਸੀਰ ਲਏ ਕੋਇ ਨਾ ਵਿਚੋਂ ਛਾਤੀ, ਵਿਖ ਭਰੀ ਤੇਰੀ ਲੋਕਾਈਆ। ਨਿਗਾਹ ਮਾਰ ਲੈ ਸਵਾਮੀ ਇਕ ਇਕਾਂਤੀ, ਅਕਲ ਕਲਧਾਰੀ ਨੈਣ ਉਠਾਈਆ। ਮੇਰਾ ਲਹਿਣਾ ਦੇਣਾ ਲੇਖਾ ਰਖਿਆ ਕਿਹੜੇ ਖਾਤੀ, ਖਾਤਾ ਮੈਨੂੰ ਦੇ ਵਖਾਈਆ। ਮੈਂ ਸੁਣ ਸੁਣ ਥੱਕੀ ਤੇਰੀ ਗਾਥੀ, ਗ੍ਰੰਥ ਸ਼ਾਸਤਰ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਦਰੋਂ ਨਿਕਲੇ ਹੌਕਾ, ਹਾਏ ਉਫ਼ ਕਰ ਸੁਣਾਈਆ। ਜਗਤ ਭੈ ਰਿਹਾ ਨਾ ਤੇਰੇ ਭਾਉ ਕਾ, ਚਾਰ ਕੁੰਟ ਕੂੜ ਕਿਰਿਆ ਨਾਲ ਹਲਕਾਈਆ। ਸਹਾਰਾ ਰਿਹਾ ਨਾ ਕਿਸੇ ਨਾਉਂ ਕਾ, ਨਈਆ ਨੌਕਾ ਨਾਮ ਨਾ ਕੋਇ ਚਲਾਈਆ। ਸੰਦੇਸਾ ਸੁਣਾਏ ਨਾ ਕੋਈ ਵਾਹੋ ਵਾਹੋ ਕਾ, ਵਾਹਵਾ ਕੀ ਤੇਰੀ ਬੇਪਰਵਾਹੀਆ। ਤੂੰ ਮੇਰਾ ਦੁੱਖ ਸੁਣ ਲੈ ਸ੍ਰਿਸ਼ਟੀ ਵਾਲੀ ਮਾਉਂ ਕਾ, ਮਾਤਾ ਧਰਤ ਹੋ ਕੇ ਦਿਆਂ ਸੁਣਾਈਆ। ਬੇਸ਼ਕ ਤੇਰਾ ਲੇਖਾ ਅਗੰਮ ਅਥਾਹੋ ਕਾ, ਅਗੋਚਰ ਕਹਿਣ ਕਿਛ ਨਾ ਪਾਈਆ। ਤੇਰਾ ਹੁਕਮ ਧੁਰ ਦੇ ਸ਼ਾਹੋ ਕਾ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਹਕ ਦੇ ਦੇ ਅਦਲ ਇਨਸਾਫ਼ ਨਿਆਉਂ ਕਾ, ਨਰ ਨਰਾਇਣ ਤੇਰੇ ਅਗੇ ਵਾਸਤਾ ਪਾਈਆ। ਕਲਜੁਗ ਜੀਵ ਰੂਪ ਬਦਲ ਦੇ ਕਾਉਂ ਕਾ, ਹੰਸ ਗੁਰਮੁਖ ਲੈ ਪ੍ਰਗਟਾਈਆ। ਗੁਰ ਅਵਤਾਰਾਂ ਲਹਿਣਾ ਦੇਣਾ ਪੂਰਾ ਕਰ ਦੇ ਥਲ ਅਸਗਾਹੋ ਕਾ, ਪੈਗ਼ੰਬਰਾਂ ਥਲਾਂ ਦੇ ਵਡਿਆਈਆ। ਮੇਰੇ ਅੰਤਰ ਨਾਦ ਵੱਜੇ ਘਨੇਰਾ ਚਾਓ ਕਾ, ਚਾਰ ਕੁੰਟ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਵੇਖ ਵਖਾਈਆ। ਧਰਨੀ ਕਹੇ ਪ੍ਰਭੂ ਮੇਰੀ ਅੰਤਰ ਸੁਣ ਪੁਕਾਰ, ਪੁਨਹ
ਪੁਨਹ ਸੀਸ ਨਿਵਾਈਆ। ਮੈਂ ਤੇਰਾ ਕਰਾਂ ਇੰਤਜ਼ਾਰ, ਦਿਵਸ ਰੈਣ ਨੈਣ ਉਠਾਈਆ। ਤੂੰ ਆ ਕਲਕੀ ਅਵਤਾਰ, ਨਿਹਕਲੰਕਾ ਤੇਰੀ ਬੇਪਰਵਾਹੀਆ। ਅਮਾਮ ਅਮਾਮਾ ਦੇ ਸਿਕਦਾਰ, ਪਰਵਰਦਿਗਾਰ ਨੂਰ ਅਲਾਹੀਆ। ਮੈਂ ਤੇਰੀ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਤੇਰਾ ਨੂਰ ਜੋਤ ਦੋ ਜਹਾਨ ਹੋਏ ਉਜਿਆਰ, ਤਨ ਵਜੂਦ ਵੱਜੇ ਵਧਾਈਆ। ਸਭ ਦਾ ਲਹਿਣਾ ਦੇਣਾ ਕਰਜ਼ਾ ਦੇ ਉਤਾਰ, ਬਕਾਇਦਾ ਬਾਕੀ ਲੇਖ ਨਾ ਕੋਇ ਰਖਾਈਆ। ਜਨ ਭਗਤਾਂ ਆ ਕੇ ਪੈਜ ਸਵਾਰ, ਪਵਣ ਪਾਣੀ ਦਾ ਲੇਖਾ ਦੇ ਮੁਕਾਈਆ। ਮੈਂ ਤੇਰੇ ਦਰ ਠਾਂਡੇ ਕਰਾਂ ਪੁਕਾਰ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੇ ਮਾਲਕ ਖ਼ਾਲਕ ਇਕ, ਏਕੰਕਾਰ ਤੇਰੀ ਵਡਿਆਈਆ। ਮੇਰਾ ਸੀਨਾ ਛਾਤੀ ਵੇਖ ਹਿਕ, ਹਿਕਮਤ ਨਾਲ ਰਹੀ ਸੁਣਾਈਆ। ਮਨੂਆ ਸਕੇ ਕਿਸੇ ਨਾ ਟਿਕ, ਦਹਿ ਦਿਸ਼ਾ ਉਠ ਉਠ ਧਾਈਆ। ਕਲਜੁਗ ਕੂੜੀ ਕਿਰਿਆ ਵਿਚ ਤੇਰੀ ਸ੍ਰਿਸ਼ਟ ਗਈ ਵਿਕ, ਕੀਮਤ ਕਾਮ ਕਰੋਧ ਲੋਭ ਮੋਹ ਹੰਕਾਰ ਵਾਲੀ ਪਾਈਆ। ਵਕਤ ਦਿਸੇ ਨਾ ਕੋਈ ਸੁਹੰਜਣੀ ਥਿਤ, ਘੜੀ ਪਲ ਨਾ ਕੋਇ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਰਿਹਾ ਨਹੀਂ ਕੋਈ ਕਿਸੇ ਦਾ ਮਿਤ, ਮਿਤਰ ਪਿਆਰੇ ਯਾਰੜੇ ਤੇਰੀ ਸੇਜ ਨਾ ਕੋਇ ਹੰਢਾਈਆ। ਤੇਰਾ ਆਉਣਾ ਜਾਣਾ ਨਿਤ ਨਵਿਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲਏ ਅੰਗੜਾਈਆ। ਆਤਮ ਪਰਮਾਤਮ ਧਾਰ ਹੋ ਕੇ ਕਰ ਹਿਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਰਖੀ ਟੇਕ, ਟਿਕਟਿਕੀ ਤੇਰੇ ਉਤੇ ਲਗਾਈਆ। ਤੂੰ ਮੇਰਾ ਖੇਵਟ ਖੇਟ, ਬੇੜਾ ਨਈਆ ਨੌਕਾ ਆਪਣੇ ਕੰਧ ਉਠਾਈਆ। ਮੇਰਾ ਦੁੱਖਾਂ ਭਰਿਆ ਪੇਟ, ਅੰਤਸ਼ਕਰਨ ਰਿਹਾ ਕੁਰਲਾਈਆ। ਤੂੰ ਤੱਕ ਲੈ ਨੇਤਨ ਨੇਤ, ਨਿਜ ਘਰ ਆਪਣਾ ਫੇਰਾ ਪਾਈਆ। ਸਚ ਸਵਾਮੀ ਖੋਲ ਦੇ ਭੇਤ, ਪਰਦਾ ਆਪਣਾ ਆਪ ਚੁਕਾਈਆ। ਓਹ ਤੱਕ ਬਾਲੂ ਰੇਤ, ਮੁਹੰਮਦ ਦਾ ਮਕਬਰਾ ਰੋਵੇ ਮਾਰੇ ਧਾਹੀਆ। ਜਿਥੇ ਤੇਰਾ ਲੇਖਾ ਹੋਣਾ ਪਹਿਲੀ ਚੇਤ, ਚੇਤਨ ਸਭ ਨੂੰ ਆਪ ਕਰਾਈਆ। ਜਿਥੇ ਪੀਰ ਪੈਗ਼ੰਬਰ ਰਣ ਭੂਮੀ ਸੁਤੇ ਖੇਤ, ਖਾਤਰ ਤੇਰੀ ਸੀਸ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਨਾ ਕਰੀਂ ਨਿਰਾਸਾ, ਆਸ਼ਾਵੰਦ ਧਿਆਨ ਲਗਾਈਆ। ਤੈਨੂੰ ਕੂਕ ਪੁਕਾਰਨ ਨਬੀਆਂ ਵਾਲੀਆਂ ਲਾਸ਼ਾਂ, ਰਸੂਲਾਂ ਮਕਬਰੇ ਰਹੇ ਕੁਰਲਾਈਆ। ਤੂੰ ਵੇਖੀਂ ਆਪਣਾ ਅਗੰਮ ਤਮਾਸ਼ਾ, ਤਮਾਸ਼ਬੀਨ ਤੇਰੀ ਬੇਪਰਵਾਹੀਆ। ਤੇਰਾ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਤੇਰੀ ਓਟ ਤਕਾਈਆ। ਮੇਰਾ ਕੋਝੀ ਕਮਲੀ ਦਾ ਭਰ ਦੇ ਖ਼ਾਲੀ ਕਾਸਾ, ਕਸਮ ਖਾ ਕੇ ਤੈਨੂੰ ਰਹੀ ਸੁਣਾਈਆ। ਮੈਂ ਜਗਤ ਜਗਿਆਸੂਆਂ ਦੀ ਮਿੱਟੀ ਖ਼ਾਕ ਮਾਤਾ, ਧਰਤੀ ਮਾਤਾ ਕਹਿ ਕੇ ਸਾਰੇ ਮੈਨੂੰ ਗਾਈਆ। ਤੂੰ ਸਚ ਪ੍ਰੀਤਮ ਜੋੜ ਕੇ ਨਾਤਾ, ਨਾਤਾ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਸਮਝਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸ਼ਾ ਇਕ ਵਸੀਹ, ਬਿਨ ਪੈਮਾਨਿਆਂ ਇਕ ਜਣਾਈਆ। ਜੋ ਦੁਆ ਕੀਤੀ ਮਸੀਹ, ਹਜ਼ਰਤ ਈਸਾ ਧਿਆਨ ਲਗਾਈਆ। ਤੂੰ ਰੂਪ ਅਨੂਪਾ ਇਕ ਤਵਜ਼ੀ, ਜ਼ਵੀਉਲ ਆਪਣਾ ਰੂਪ ਦਰਸਾਈਆ। ਜੋ ਮੂਸਾ ਤੱਕਿਆ ਵਹੀ, ਵਾਹਿਦ ਕਲਮਾ ਇਕ ਦ੍ਰਿੜਾਈਆ। ਤੂੰ ਮੇਰਾ ਨੂਰ ਰਬੀ, ਰਹਿਮਤ ਆਪਣੀ
ਦੇਣੀ ਕਮਾਈਆ। ਮੇਰੀ ਆਸ਼ਾ ਹਜ਼ਰਤ ਮੇਰੇ ਵਿਚ ਦੱਬੀ, ਉਲਫ਼ਤ ਆਪਣੀ ਨਾਲ ਲੈ ਉਠਾਈਆ। ਤੂੰ ਮੇਰਾ ਮਾਲਕ ਇਕੋ ਤਬੀ, ਤਬੀਅਤ ਮੇਰੀ ਦੇ ਬਦਲਾਈਆ। ਓਹ ਨੇਤਰ ਰੋਂਦਾ ਇਕ ਲੱਖ ਹਜ਼ਾਰ ਚਵ੍ਹੀ ਨਬੀ, ਨੈਣਾਂ ਨੀਰ ਵਹਾਈਆ। ਬਹੁੜੀ ਉਫ਼ ਹਾਏ ਸਾਡੀ ਅੰਤ ਆ ਗਈ ਚੌਧਵੀਂ ਸਦੀ, ਲੁਕਮਾ ਹੋਏ ਖ਼ਲਕ ਖ਼ੁਦਾਈਆ। ਚੌਦਾਂ ਤਬਕਾਂ ਖੁਸਣੀ ਗੱਦੀ, ਗਦਾਗਰ ਫਿਰਨ ਵਾਹੋ ਦਾਹੀਆ। ਇਕ ਨੂਰ ਅਗੰਮੀ ਜੋਤ ਜਗੀ, ਦੋ ਜਹਾਨ ਕਰੇ ਰੁਸ਼ਨਾਈਆ। ਧਰਨੀ ਕਹੇ ਮੈਂ ਦੋਵੇਂ ਹੱਥ ਰਹੀ ਬੱਧੀ, ਬੰਦਨਾ ਕਰ ਕੇ ਸੀਸ ਨਿਵਾਈਆ। ਮੇਰੇ ਉਤੇ ਜਗਤ ਜਹਾਨ ਲੱਗੀ ਅੱਗੀ, ਅਗਨੀ ਤਤ ਨਾ ਕੋਇ ਬੁਝਾਈਆ। ਤੂੰ ਮਾਲਕ ਸੂਰਾ ਸਰਬਗੀ, ਸ਼ਹਿਨਸ਼ਾਹ ਇਕ ਅਖਵਾਈਆ। ਜਨ ਭਗਤਾਂ ਦਰਸ ਦਿਖਾਉਣਾ ਉਪਰ ਸ਼ਾਹ ਰਗੀ, ਰਘੁਪਤ ਰਾਮ ਦਾ ਲੇਖਾ ਦੇਣਾ ਮੁਕਾਈਆ। ਪੰਧ ਮੁਕਾਉਣਾ ਦੂਰ ਨੇੜਾ ਮਧ ਮਧੀ, ਮਧੁਰ ਧੁਨ ਆਪਣਾ ਨਾਮ ਜਣਾਈਆ। ਤੇਰੇ ਪ੍ਰੇਮ ਦੀ ਸਿਤਾਰ ਦਾਤਾਰ ਇਕੋ ਵੱਜੀ, ਵਜੂਹਾਤ ਸਮਝ ਕਿਸੇ ਨਾ ਆਈਆ। ਮੈਂ ਚਾਰ ਕੁੰਟ ਦਿਵਸ ਰੈਣ ਫਿਰਾਂ ਭੱਜੀ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰੇ ਨਾਲ ਤੇਰੀਆਂ ਸ਼ਰਤਾਂ ਪੱਕੀਆਂ, ਸ਼ਰਅ ਵੰਡ ਨਾ ਕੋਇ ਵੰਡਾਈਆ। ਤੂੰ ਰੀਤਾਂ ਦੱਸੀਆਂ ਹਕੀਕਤ ਹਕੀਆਂ, ਹਕ ਹਕ ਸਮਝਾਈਆ। ਮੈਂ ਤੇਰੇ ਪਿਆਰ ਵਿਚ ਪੀਸਣ ਪੀਸਾ ਚੱਕੀਆਂ, ਚਾਕਰ ਹੋ ਕੇ ਸੇਵ ਕਮਾਈਆ। ਧਰਮ ਦੀ ਧਾਰ ਲੋਆਂ ਮਾਣੀਆਂ ਤਤੀਆਂ, ਤਤਵ ਤਤ ਤਤ ਤਪਾਈਆ। ਧੜ ਸੀਸਾਂ ਗਈਆਂ ਕਟੀਆਂ, ਵਜੂਦਾਂ ਹੋਈ ਜੁਦਾਈਆ। ਨਿਰਗੁਣ ਧਾਰ ਪੜ੍ਹੀਆਂ ਪੱਟੀਆਂ, ਪਾਟਲ ਤੇਰੀ ਖੇਲ ਵੇਖ ਵਖਾਈਆ। ਸੋਚਾਂ ਵਿਚ ਪੈ ਕੇ ਗਿਣੀਆਂ ਗਟੀਆਂ, ਬੁਧਹੀਣ ਅਖਵਾਈਆ। ਤੇਰੀਆਂ ਕਥਾ ਕਹਾਣੀਆਂ ਕਥੀਆਂ, ਢੋਲੇ ਰਸਨਾ ਗਾਈਆ। ਅੱਖਰਾਂ ਵਾਲੀਆਂ ਲਿਖੀਆਂ ਫੱਟੀਆਂ, ਹਰੂਫ਼ਾਂ ਨਾਲ ਵਡਿਆਈਆ। ਸ਼ਰਅ ਦੀਆਂ ਮੰਜ਼ਲਾਂ ਟੱਪੀਆਂ, ਕਦਮ ਕਦਮਾਂ ਨਾਲ ਬਦਲਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਰਖੀਆਂ ਪੱਤੀਆਂ, ਹਿੱਸੇ ਮਜ਼੍ਹਬਾਂ ਵਾਲੇ ਜਣਾਈਆ। ਮੈਂ ਰਾਗ ਸੁਣੇ ਸੁਣਾਏ ਰਾਗ ਛੱਤੀਆਂ, ਛੱਤੀ ਰਾਗਾਂ ਵਡ ਵਡਿਆਈਆ। ਤੇਰੇ ਪ੍ਰੇਮ ਵਿਚ ਆਦਿ ਜੁਗਾਦਿ ਰੱਤੀਆਂ, ਰੰਗ ਸਕੇ ਨਾ ਕੋਇ ਬਦਲਾਈਆ। ਪਰ ਦਰੋਹੀ ਏਸ ਵੇਲੇ ਕਲਜੁਗ ਜੀਵਾਂ ਬਦਲੀਆਂ ਮਤੀਆਂ, ਮਨ ਕਾ ਮਣਕਾ ਨਾ ਕੋਇ ਭਵਾਈਆ। ਬਾਹਰੋਂ ਦਾਹੜੀਆਂ ਕਰ ਕੇ ਰਤੀਆਂ, ਅੰਦਰ ਕੂੜ ਵਿਖ ਹਲਕਾਈਆ। ਮੈਂ ਦੂਰ ਦੁਰਾਡੇ ਵੇਖ ਕੇ ਸਥਰ ਲੱਥੀਆਂ, ਯਾਰੜੇ ਤੇਰੀ ਸੇਜ ਨਾ ਕੋਇ ਹੰਢਾਈਆ। ਮੇਰੇ ਨੇਤਰ ਰੋਵਣ ਅੱਖੀਆਂ, ਨੈਣ ਰਹੇ ਕੁਰਲਾਈਆ। ਆਤਮ ਧਾਰ ਵਿਚ ਪਰਮਾਤਮ ਭਗਤਾਂ ਤੋਂ ਬਿਨਾ ਦਿਸਣ ਕੋਇ ਨਾ ਸਖ਼ੀਆਂ, ਸੁਖ਼ਨ ਪੂਰ ਨਾ ਕੋਇ ਕਰਾਈਆ। ਤੇਰੇ ਲੱਖ ਚੁਰਾਸੀ ਜੀਵ ਜੰਤ ਵਿਸ਼ਟੇ ਵਾਲੀਆਂ ਮੱਖੀਆਂ, ਤੇਰਾ ਸਤਿ ਸਰੂਪ ਨਜ਼ਰ ਕਿਸੇ ਨਾ ਆਈਆ। ਮੈਂ ਨਾਵਾਂ ਖੰਡਾਂ ਸੱਤਾਂ ਦੀਪਾਂ ਵਿਚ ਸਤਿ ਤੇਰੀਆਂ ਦੱਸੀਆਂ, ਭੱਜੀ ਆਂ ਵਾਹੋ ਦਾਹੀਆ। ਸੰਦੇਸਾ ਦਿਤਾ ਚਾਰ ਲੱਖ ਅੱਸੀਆਂ, ਚੁਰਾਸੀਆਂ ਦਿਤਾ ਦ੍ਰਿੜਾਈਆ। ਕਿਉਂ ਕਲਜੁਗ ਧਾਰ ਵਿਚ ਫਸੀਆਂ, ਆਪਣੀ ਲਓ ਅੰਗੜਾਈਆ। ਕੱਟੋ ਜੰਮ ਕਾਲ ਦੀਆਂ ਰੱਸੀਆਂ, ਲਓ ਸਰਨ ਸਰਨਾਈਆ। ਝਗੜਾ ਛਡੋ ਗਾਈਆਂ ਵੱਛੀਆਂ, ਸੂਰਾਂ ਖੱਲ ਲੁਹਾਈਆ। ਕਿਸੇ ਕੰਮ ਨਹੀਂ ਆਉਣਾ ਖਾਧੀਆਂ ਮੱਛੀਆਂ, ਮਛ ਕਛ ਅੱਖ ਉਠਾਈਆ। ਇਕੋ ਮਾਲਕ ਖ਼ਾਲਕ ਸਭ ਦਾ ਕਮਲਾਪਤੀਆ, ਪਤਿਪਰਮੇਸ਼ਵਰ ਇਕ ਅਖਵਾਈਆ। ਧਰਨੀ ਕਹੇ ਮੈਂ ਤੇਰੇ ਚਰਨ ਕਵਲ ਹੋਵਾਂ ਸਤੀਆਂ, ਸਤਿ ਤੇਰੇ
ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀਆਂ ਬੇਨਤੀਆਂ ਸੁਣ ਲੈ ਇਕੱਠੀਆਂ, ਏਕੰਕਾਰ ਇਕੋ ਵਾਰ ਸੁਣਾਈਆ।
੨੩ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਅਮਰਜੀਤ ਕੌਰ ਦੇ ਗ੍ਰਹਿ
ਧਰਨੀ ਕਹੇ ਮੇਰੇ ਪੁਰਖ ਅਕਾਲ ਨਰੇਸ਼, ਨਰ ਨਰ ਨਿਰੰਕਾਰ ਤੇਰੀ ਵਡਿਆਈਆ। ਤੇਰੀ ਮਹਿੰਮਾ ਕਰੇ ਸਹੰਸਰ ਮੁਖ ਸ਼ੇਸ਼, ਜਿਹਵਾ ਧਾਰ ਹਿਲਾਈਆ। ਤੇਰਾ ਹੁਕਮ ਚਲੇ ਹਮੇਸ਼, ਹਮ ਸਾਜਣ ਤੇਰੀ ਬੇਪਰਵਾਹੀਆ। ਮੈਂ ਤੇਰੇ ਦਰ ਤੇ ਹੋਈ ਪੇਸ਼, ਪੇਸ਼ੀਨਗੋਈਆਂ ਹੱਥ ਉਠਾਈਆ। ਬਿਨ ਨੇਤਰ ਨੈਣਾਂ ਵੇਖ, ਬਿਨ ਅੱਖੀਆਂ ਅੱਖ ਖੁਲਾਈਆ। ਪੂਰਬ ਲੇਖਾ ਵੇਖ ਸੰਦੇਸ਼, ਜੋ ਜੁਗ ਚੌਕੜੀ ਦਿਤਾ ਸੁਣਾਈਆ। ਮੈਂ ਤੈਨੂੰ ਕਰਾਂ ਆਦੇਸ, ਨਿਵ ਨਿਵ ਸੀਸ ਝੁਕਾਈਆ। ਮੇਰੇ ਖੁਲ੍ਹੇ ਵੇਖ ਲੈ ਕੇਸ, ਵੈਰਾਗਣ ਹੋ ਕੇ ਭੱਜਾਂ ਵਾਹੋ ਦਾੀਆ। ਮੈਨੂੰ ਇਸ਼ਾਰਾ ਦਿਤਾ ਦਸ ਦਸਮੇਸ਼, ਗੋਬਿੰਦ ਗੋਬਿੰਦ ਗਿਆ ਜਣਾਈਆ। ਜਿਸ ਲਹਿਣਾ ਦੇਣਾ ਮੇਟਣਾ ਮੁੱਲਾ ਸ਼ੇਖ਼, ਮੁਸਾਇਕਾਂ ਡੇਰਾ ਢਾਹੀਆ। ਉਹ ਧਾਮ ਸੁਹੰਜਣਾ ਕਰੇ ਸੰਬਲ ਦੇਸ, ਸਚ ਦਵਾਰਾ ਇਕ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟੇ ਕਲੇਸ਼, ਕਲਕਾਤੀ ਰਹਿਣ ਕੋਇ ਨਾ ਪਾਈਆ। ਜਿਸ ਦੇ ਚਰਨ ਚੁੰਮਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਦੇਵਤ ਸੁਰ ਧਿਆਨ ਲਗਾਈਆ। ਉਹ ਤੇਰੇ ਕਰਮ ਦੀ ਬਦਲ ਦੇਵੇ ਰੇਖ, ਰਿਖੀ ਕੇਸ ਗਵਰਧਨ ਧਾਰੀ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਵਾਲਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੱਕ ਲੈ ਹਾਹਾਕਾਰ, ਚਾਰੋਂ ਕੁੰਟ ਰਹੀ ਕੁਰਲਾਈਆ। ਸਤਿ ਦਾ ਰਿਹਾ ਨਾ ਕੋਇ ਪਿਆਰ, ਸਚ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਕੂੜ ਕੁੜਿਆਰ, ਡੰਕਾ ਜੂਠ ਝੂਠ ਵਜਾਈਆ। ਤੇਰੀ ਸ੍ਰਿਸ਼ਟੀ ਹੋਏ ਵਿਭਚਾਰ, ਕੁਕਰਮਾਂ ਭਰੀ ਲੋਕਾਈਆ। ਤੇਰਾ ਨਾਮ ਸ਼ਬਦ ਸੁਣੇ ਨਾ ਕੋਇ ਧੁਨਕਾਰ, ਆਤਮ ਰਾਗ ਨਾ ਕੋਇ ਸ਼ਨਵਾਈਆ। ਘਰ ਦੀਪਕ ਨਾ ਹੋਏ ਉਜਿਆਰ, ਅੰਧ ਅੰਧੇਰ ਨਾ ਕੋਇ ਮਿਟਾਈਆ। ਅੰਮ੍ਰਿਤ ਰਸ ਨਿਝਰ ਝਿਰਨੇ ਪੀਏ ਨਾ ਕੋਇ ਠੰਡਾ ਠਾਰ, ਬੂੰਦ ਸਵਾਂਤ ਨਾ ਕੋਇ ਟਪਕਾਈਆ। ਭਗਤ ਸੁਹੇਲਾ ਬਿਨ ਤੇਰੀ ਕਿਰਪਾ ਮਿਲੇ ਨਾ ਕੋਇ ਮੀਤ ਮੁਰਾਰ, ਸੰਤ ਸਾਜਣ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਸਾਰੇ ਗਏ ਵਿਸਾਰ, ਵਿਸਰਿਆ ਤੇਰਾ ਨੂਰ ਅਲਾਹੀਆ। ਮੈਂ ਰੋਵਾਂ ਕੂਕ ਪੁਕਾਰ, ਦਰੋਹੀ ਦਰੋਹੀ ਕਰ ਕੁਰਲਾਈਆ। ਆਹ ਵੇਖ ਮੇਰੇ ਪਰਵਰਦਿਗਾਰ, ਸਾਂਝੇ ਯਾਰ ਨੂਰ ਅਲਾਹੀਆ। ਪਾਰਬ੍ਰਹਮ ਸੁਣ ਪੁਕਾਰ, ਆਦਿ ਪੁਰਖ ਆਪਣੀ ਦਇਆ ਕਮਾਈਆ। ਨੌ ਖੰਡ ਪ੍ਰਿਥਮੀ ਤੱਕ ਲੈ ਧੂੰਆਂਧਾਰ, ਜਗਤ ਅੰਧੇਰ ਨਾ ਕੋਇ ਮਿਟਾਈਆ। ਚਾਰ ਜੁਗ ਦੇ ਸ਼ਾਸਤਰ ਗਏ ਹਾਰ, ਬੁਧ ਬਿਬੇਕ ਨਾ ਕੋਇ ਕਰਾਈਆ। ਮਨ ਮਨਸਾ ਸਭ ਨੂੰ ਕਰੇ ਖਵਾਰ, ਹਉਮੇ ਹੰਗਤਾ ਨਾਲ ਮਿਲਾਈਆ। ਸਤਿ ਪੁਰਖ ਨਿਰੰਜਣ ਸਤਿ ਸਤਿਵੰਤੀ ਹਰਿਜਨ ਦਿਸੇ ਨਾ ਕੋਇ ਨਾਰ, ਨਰ ਨਰਾਇਣ ਕੰਤ ਸੁਹਾਗ ਨਾ ਕੋਇ ਹੰਢਾਈਆ। ਮੇਰੀ ਬੇਨੰਤੀ ਬੇਅੰਤ ਸੁਣ ਸੱਚੇ ਦਰਬਾਰ, ਦਰੇ ਦਰਬਾਰ ਸੀਸ ਨਿਵਾਈਆ। ਤੂੰ ਸਚਖੰਡ ਨਿਵਾਸੀ ਜੁਗ ਚੌਕੜੀ ਨਿਰਗੁਣ ਸਰਗੁਣ ਹੋ ਕੇ ਪਾਵੇਂ ਸਾਰ, ਨਿਤ ਨਵਿਤ ਆਪਣਾ ਖੇਲ ਖਿਲਾਈਆ।
ਕਲਜੁਗ ਅੰਤ ਸ੍ਰੀ ਭਗਵੰਤ ਮੇਰਾ ਦੁੱਖ ਦੇ ਨਿਵਾਰ, ਚਿੰਤਾ ਸੋਗ ਗ਼ਮ ਗ਼ਮਖ਼ਾਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ।
੨੩ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਇਟਾਰਸੀ ਪਾਰੂ ਮਲ ਦੇ ਗ੍ਰਹਿ
ਧਰਨੀ ਕਹੇ ਪ੍ਰਭ ਧਰਮ ਦੀ ਧਾਰ ਦੀ ਮੇਰੇ ਉਤੇ ਚਲਾ ਦੇ ਰੇਲ, ਜ਼ਾਤ ਪਾਤ ਦੀਨ ਮਜ਼੍ਹਬ ਰਾਓ ਰੰਕ ਇਕੋ ਵਾਰ ਬਠਾਈਆ। ਮੈਂ ਮਾਨਵ ਜ਼ਾਤੀ ਤੇਰਾ ਤੱਕਾਂ ਖੇਲ, ਮਾਨਸ ਮਾਨੁਖ ਪਰਦਾ ਦੇ ਉਠਾਈਆ। ਆਤਮ ਪਰਮਾਤਮ ਕਰ ਦੇ ਮੇਲ, ਜਗਤ ਵਿਛੋੜਾ ਦੇ ਕਟਾਈਆ। ਪਾਰਬ੍ਰਹਮ ਪ੍ਰਭ ਭੇਵ ਚੁਕਾ ਦੇ ਸ਼ਬਦ ਗੁਰੂ ਗੁਰ ਚੇਲ, ਈਸ਼ ਜੀਵ ਰੰਗ ਰੰਗਾਈਆ ਤੂੰ ਸਭ ਦਾ ਸੱਜਣ ਸੁਹੇਲ, ਰਾਮ ਰਾਮਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਮੇਰੇ ਅਲਾਹੀ ਰੱਬਾ, ਪੁਰਖ ਅਕਾਲ ਤੇਰੀ ਸਰਨਾਈਆ। ਤੇਰੇ ਨਾਮ ਨਿਧਾਨ ਦਾ, ਇਕੋ ਹੋਵੇ ਡੱਬਾ, ਜਗਤ ਜਹਾਨ ਲੈਣਾ ਵਿਚ ਟਿਕਾਈਆ। ਬ੍ਰਹਿਮੰਡ ਖੰਡ ਪੁਰੀਆਂ ਲੋਆਂ ਦੀਪਾਂ ਟੱਪਦਾ ਜਾਏ ਹੱਦਾਂ, ਦੀਨਾਂ ਮਜ਼੍ਹਬਾਂ ਪਾਰ ਕਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇਵੇ ਸੱਦਾ, ਸਚ ਸੰਦੇਸਾ ਇਕ ਸੁਣਾਈਆ। ਕਲਜੁਗ ਕੂੜੀ ਕਿਰਿਆ ਬੁਝਾਉਣ ਜਾਏ ਅੱਗਾ, ਅੰਮ੍ਰਿਤ ਮੇਘ ਇਕ ਬਰਸਾਈਆ। ਸੁਰਤ ਸ਼ਬਦ ਚਖਾਏ ਮਜ਼ਾ, ਮਜ਼ਾਕ ਮੁਕੇ ਕੂੜ ਲੋਕਾਈਆ। ਹਰਿਜਨ ਚੜ੍ਹਾਏ ਆਪਣੀ ਰਜ਼ਾ, ਰਹਿਬਰ ਹੋ ਕੇ ਵੇਖ ਵਖਾਈਆ। ਜਨ ਭਗਤਾਂ ਨਾਤਾ ਤੁੜਾ ਕੇ ਕੋਲੋਂ ਕਜ਼ਾ, ਕੁਦਰਤ ਕਾਦਰ ਤੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਦਇਆ ਆਪ ਕਮਾਈਆ। ਧਰਨੀ ਕਹੇ ਪ੍ਰਭੂ ਸਚ ਪ੍ਰੇਮ ਦੇ ਬਣਾ ਮੁਸਾਫ਼ਰ, ਮੁਸਾਫ਼ਰਖ਼ਾਨਾ ਮੇਰਾ ਵੇਖ ਵਖਾਈਆ। ਤੇਰੇ ਪਿਆਰ ਵਿਚ ਰਹੇ ਨਾ ਕੋਇ ਕਾਫ਼ਰ, ਕੁਫ਼ਰ ਦਾ ਲੇਖਾ ਦੇ ਚੁਕਾਈਆ। ਤੇਰਾ ਲਹਿਣਾ ਦੇਣਾ ਹੋਵੇ ਗੰਭੀਰ ਗਹਿਰ ਗੁਣ ਸਾਗਰ, ਗਵਰ ਆਪਣਾ ਰੰਗ ਰੰਗਾਈਆ। ਸਚ ਦਵਾਰ ਬਖ਼ਸ਼ਣਾ ਆਦਰ, ਆਦਰਸ਼ ਆਪਣਾ ਦੇਣਾ ਵਖਾਈਆ। ਮੈਂ ਕੋਝੀ ਕਮਲੀ ਆਜਜ਼, ਨਿਵ ਨਿਵ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਧਰਨੀ ਕਹੇ ਪ੍ਰਭੂ ਤੇਰੇ ਪ੍ਰੇਮ ਦੀ ਹੋਵੇ ਗਾਡੀ, ਗਾਡ ਗਾਈਡ ੲਕੋ ਨਜ਼ਰੀ ਆਈਆ। ਜੋ ਲੇਖਾ ਜਾਣੇ ਨਾੜੀ ਨਾੜੀ, ਹਾਡੀ ਹਾਡੀ ਫੋਲ ਫੁਲਾਈਆ। ਮਾਨਸ ਤਤਾਂ ਆਪਣੇ ਉਤੇ ਜਾਵੇ ਚਾੜ੍ਹੀ, ਚੜ੍ਹਦਾ ਲਹਿੰਦਾ ਦੱਖਣ ਪਹਾੜ ਵੇਖ ਵਖਾਈਆ। ਜਿਸ ਦਾ ਰੂਪ ਇਕੋ ਜਿਹਾ ਪਿੱਛਾ ਅਗਾੜੀ, ਦੁਤੀਆ ਵੰਡ ਨਾ ਕੋਇ ਵੰਡਾਈਆ। ਉਹ ਇਕੋ ਜਿਹਾ ਹਕ ਦੇਵੇ ਪੁਰਖ ਨਾਰੀ, ਨਰ ਨਰਾਇਣ ਤੇਰੀ ਸੇਵ ਕਮਾਈਆ। ਉਹ ਚਲੀ ਜਾਏ ਆਪਣੀ ਧਾਰੀ, ਧਰਮ ਦੇ ਨਾਲ ਭੱਜੇ ਵਾਹੋ ਦਾਹੀਆ। ਉਸ ਦੇ ਉਤੇ ਹੁਕਮ ਨਾ ਹੋਵੇ ਲੋਕਮਾਤ ਨਾ ਕੋਇ ਸਰਕਾਰੀ, ਤੁਧ ਬਿਨ ਜੁੰਮੇਵਾਰ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਤੇਰੇ
ਹੱਥ ਵਡਿਆਈਆ। ਧਰਨੀ ਕਹੇ ਉਸ ਦਾ ਰਾਹ ਹੋਵੇ ਸਿੱਧਾ, ਰਿਧ ਸਿਧ ਨਾ ਕੋਇ ਅਟਕਾਈਆ। ਸਤਿ ਧਰਮ ਦੀ ਹੋਵੇ ਬਿਧਾ, ਬਿਧਨਾ ਲੇਖੇ ਰਹੇ ਚੁਕਾਈਆ। ਪ੍ਰੇਮ ਧਾਰ ਵਿਚ ਅੰਤਰ ਸਭ ਦਾ ਜਾਏ ਵਿੱਧਾ, ਵਿੱਦਤ ਆਪਣਾ ਪਰਦਾ ਦੇਣਾ ਉਠਾਈਆ। ਧਰਨੀ ਕਹੇ ਉਹਦਾ ਸਤਿ ਸਰੂਪ ਹੋਵੇ ਨਿੱਘਾ, ਅਗਨੀ ਠੰਡ ਨਾ ਕੋਇ ਬਣਾਈਆ। ਫੇਰ ਮੈਂ ਤੇਰੀ ਸਰਨੀ ਡਿੱਗਾ, ਢਹਿ ਢਹਿ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਧਰਨੀ ਪ੍ਰਭ ਗਾਡੀ ਰੇਲ ਕਰੀ ਤਿਆਰ, ਤ੍ਰੈਗੁਣ ਅਤੀਤੇ ਆਪ ਬਣਾਈਆ। ਜਿਸ ਦੀ ਪਾਵੇ ਕੋਇ ਨਾ ਸਾਰ, ਪਰਦਾ ਸਕੇ ਨਾ ਕੋਇ ਖੁਲਾਈਆ। ਉਸ ਦੀ ਸਭ ਤੋਂ ਵੱਖਰੀ ਰਫ਼ਤਾਰ, ਭੱਜੇ ਵਾਹੋ ਦਾਹੀਆ। ਫਿਰੇ ਨਵ ਸੱਤ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ, ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਸੇਵ ਕਮਾਈਆ। ਉਸ ਦਾ ਇਸ਼ਾਰਾ ਦੇਣ ਪੈਗ਼ੰਬਰ ਗੁਰ ਅਵਤਾਰ, ਝੰਡੀ ਮਜ਼੍ਹਬ ਵਾਲੀ ਲਗਾਈਆ। ਕਲਮਿਆਂ ਵਾਲੀਆਂ ਸੀਟੀਆਂ ਰਹੇ ਮਾਰ, ਨਾਮਾਂ ਵਾਲੇ ਸ਼ਬਦ ਸ਼ਬਦ ਸ਼ਬਦ ਜਣਾਈਆ। ਜਗਤ ਜਗਿਆਸੂਓ ਆਵੋ ਹੋਵੋ ਸਵਾਰ, ਸ਼ਟੇਸ਼ਨ ਸ਼ਰਅ ਵਾਲੇ ਬਣਾਈਆ। ਧਰਮ ਕਹੇ ਇਹ ਖੇਲ ਅਗੰਮੀ ਕਾਰ, ਹਰਿ ਕਰਤੇ ਆਪ ਕਰਾਈਆ। ਧਰਨੀਏ ਏਸ ਵੇਲੇ ਕਲਜੁਗ ਜੀਵ ਪਰਦਾ ਸਕੇ ਨਾ ਕੋਇ ਉਤਾਰ, ਉੱਤਰ ਪੂਰਬ ਪੱਛਮ ਦੱਖਣ ਅੱਖ ਨਾ ਕੋਇ ਉਠਾਈਆ। ਕੂੜੀ ਕਿਰਿਆ ਗੂੜ੍ਹੀ ਨੀਂਦ ਸੁੱਤੇ ਪੈਰ ਪਸਾਰ, ਸਿਰ ਪੈਰ ਨਾ ਕੋਇ ਹਿਲਾਈਆ। ਉਹ ਬਿਨਾ ਸਹਾਰੇ ਤੋਂ ਕਰਦੀ ਜਾਏ ਧੂੰਆਂਧਾਰ, ਜਗਤ ਜਹਾਨ ਅੰਧੇਰ ਵਖਾਈਆ। ਨਾਲੇ ਹੱਸੇ ਨਾਲੇ ਖੇਲੇ ਖੇਲ ਅਪਰ ਅਪਾਰ, ਜੋ ਅਪਰੰਪਰ ਸਵਾਮੀ ਰਿਹਾ ਖਿਲਾਈਆ। ਫੇਰ ਆਪਣੀ ਨੂਰ ਜੋਤ ਦਾ ਮਾਰ ਚਮਤਕਾਰ, ਬਿਨਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਕਰਦੀ ਜਾਏ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਉਠੋ ਨੱਠੋ ਭੱਜੋ ਉਸ ਦਵਾਰ, ਜਿਥੇ ਦਵਾਰਕਾ ਵਾਸੀ ਆਸਣ ਲਾਈਆ। ਆਪਣਾ ਪੰਧ ਮੁਕਾਉਣਾ ਜਗਤ ਦੀ ਧਾਰ, ਚੁਰਾਸੀ ਗੰਢ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਦਾ ਹੁਕਮ ਇਕ ਵਰਤਾਈਆ। ਧਰਮ ਕਹੇ ਧਰਨੀਏ ਤੂੰ ਵੇਖ ਲੈ ਰੇਲ ਅਨੋਖੀ, ਬਿਨ ਨੈਣਾਂ ਨੈਣ ਉਠਾਈਆ। ਜਿਸ ਦਾ ਭੇਵ ਸਮਝੇ ਕੋਇ ਨਾ ਪੋਥੀ, ਪੁਸਤਕ ਕਹਿਣ ਕਿਛ ਨਾ ਪਾਈਆ। ਉਹਦੀ ਮੰਜ਼ਲ ਹੱਥ ਨਾ ਆਵੇ ਸੌਖੀ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਦੀਨ ਦੁਨੀ ਵੇਖ ਲੈ ਰੋਤੀ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਪਿਆ ਗੋਸ਼ਤ ਬੋਟੀ, ਚਾਰੋਂ ਕੁੰਟ ਕੁੰਟ ਦੁਹਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਚੋਟੀ, ਕਿਨਾਰਾ ਨਜ਼ਰ ਕਿਸੇ ਨਾ ਆਈਆ। ਅੰਦਰ ਵਾਸਨਾ ਹੋਈ ਖੋਟੀ, ਦੁਰਮਤ ਮੈਲ ਨਾ ਕੋਇ ਧਵਾਈਆ। ਭੇਵ ਪਾਏ ਨਾ ਕੋਇ ਜੰਗਮ ਜੋਗੀ, ਜਗਤ ਜਗਿਆਸੂ ਸਮਝ ਕਿਸੇ ਨਾ ਆਈਆ। ਕਲਜੁਗ ਜੀਵ ਪਾਪਾਂ ਭਾਰ ਚੁੱਕਿਆ ਬੋਝੀ, ਅਗੇ ਕਦਮ ਨਾ ਕੋਇ ਉਠਾਈਆ। ਚੜ੍ਹਨਾ ਮਿਲੇ ਨਾ ਕਿਸੇ ਨੂੰ ਧਰਮ ਮੁਸਾਫ਼ਰਾਂ ਵਾਲੀ ਵਿਚ ਬੋਗੀ, ਕੁੰਡਾ ਸਚ ਨਾ ਕੋਇ ਖੁਲਾਈਆ। ਉਹ ਚਾਰੋਂ ਕੁੰਟ ਮਨਮੁਖ ਜੀਵਾਂ ਜਾਂਦੀ ਛੋਡੀ, ਆਪ ਭੱਜੇ ਵਾਹੋ ਦਾਹੀਆ। ਜਿਸ ਦਾ ਮਾਲਕ ਇਕ ਮੌਜੀ, ਮੌਜੀ ਠਾਕਰ ਬੇਪ੍ਰਵਾਹੀਆ। ਵਕਤ ਦੀ ਪਾਬੰਦੀ ਲਾ ਕੇ ਬੈਠਾ ਜਗਤ ਧਾਰ ਦਾ ਫ਼ੌਜੀ, ਜਿਸ ਦਾ ਹੁਕਮ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਦ ਆਪਣਾ ਖੇਲ ਖਿਲਾਈਆ। ਧਰਨੀ ਕਹੇ ਪ੍ਰਭੂ ਤੇਰੀ ਧਰਮ ਦੀ ਧਾਰ ਇਕੋ ਯਕ, ਯਕੇ ਬਾਦ
ਦੀਗਰੇ ਜੁਗ ਜੁਗ ਖੇਲ ਖਿਲਾਈਆ। ਜਿਸ ਦੇ ਉਤੇ ਭਗਤਾਂ ਚੜ੍ਹਨ ਦਾ ਮਿਲੇ ਹਕ, ਮੁਸਾਫ਼ਰ ਸੂਫ਼ੀ ਡੇਰਾ ਲਾਈਆ। ਬਾਕੀ ਦੀਨ ਦੁਨੀਆ ਉਹਦੇ ਵੱਲ ਨਾ ਸਕੇ ਤੱਕ, ਨੇਤਰ ਨਜ਼ਰ ਕਿਸੇ ਨਾ ਆਈਆ ਉਹਦੀ ਆਵਾਜ਼ ਸੁਣੇ ਨਾ ਕੋਇ ਫਕ ਫਕ, ਉਹ ਫ਼ਿਕਰਾ ਗਾਏ ਇਕੋ ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਭੱਜੀ ਨੱਠੀ ਜਾਂਦੀ ਇਟਾਰਸੀ ਵਿਚੋਂ ਥੋੜ੍ਹੇ ਜਿਹੇ ਮੁਸਾਫ਼ਰ ਆਪਣੇ ਉਤੇ ਲਏ ਚੱਕ, ਫੜ ਆਤਮ ਧਾਰ ਆਪ ਟਿਕਾਈਆ। ਜਿਸ ਵਿਚ ਰਹੇ ਨਾ ਕੋਇ ਸ਼ੱਕ, ਸ਼ਕਵੇ ਸ਼ਕੂਕ ਰਹੀ ਗਵਾਈਆ। ਉਸ ਨੇ ਫੇਰ ਛੇਤੀ ਮੁੜ ਨਹੀਂ ਆਉਣਾ ਵਤ, ਜੇ ਬੇਵਤਨਾ ਸਚਖੰਡ ਦਏ ਪਹੁੰਚਾਈਆ। ਉਹ ਮਿਲਦੀ ਜਿਨ੍ਹਾਂ ਦਾ ਕੋਟ ਜਨਮ ਦਾ ਤਪ, ਤਪੀਸ਼ਰ ਪੂਰਬ ਜਨਮ ਦੇ ਵੇਖ ਵਖਾਈਆ। ਜਿਨ੍ਹਾਂ ਦੇ ਪੁਰਖ ਅਕਾਲ ਨੇ ਧੋਤੇ ਪਾਪ, ਪਤਤ ਪੁਨੀਤ ਕਰਾਈਆ। ਉਨ੍ਹਾਂ ਨੂੰ ਵੇਖੇ ਆਪ, ਦੂਰ ਦੁਰਾਡਾ ਪੰਧ ਚੁਕਾਈਆ। ਉਹ ਭਗਤ ਦਵਾਰੇ ਗ੍ਰਹਿ ਭਗਤਾਂ ਦੇ ਹੁੰਦੇ ਸਪਾਟ, ਸਟੇਸ਼ਨ ਅਵਰ ਨਾ ਕੋਇ ਬਣਾਈਆ। ਉਹਦੀ ਇਕੋ ਆਵਾਜ਼ ਅੰਤਮ ਹੁੰਦੀ ਟਾਪ, ਟਾਪੂਆਂ ਤੋਂ ਪਰੇ ਦਏ ਦ੍ਰਿੜਾਈਆ। ਜਿਸ ਦਾ ਨਿਯਮ ਸਕੇ ਮੂਲ ਨਾ ਕੋਇ ਛਾਪ, ਅੱਖਰਾਂ ਵਾਲੀ ਨਾ ਕੋਇ ਚਤੁਰਾਈਆ। ਉਸ ਦਾ ਆਪਣਾ ਆਪ ਪ੍ਰਤਾਪ, ਜੋ ਪਰਤ ਕੇ ਜੁਗ ਜੁਗ ਭਗਤਾਂ ਲਏ ਉਠਾਈਆ। ਧਰਨੀ ਕਰੇ ਉਹ ਫਿਰਦੀ ਲੋਕਮਾਤ, ਦਿਵਸ ਰੈਣ ਵਾਹੋ ਦਾਹੀਆ। ਅੱਜ ਖ਼ੁਸ਼ੀ ਨਾਲ ਪਾਰੂ ਮਲ ਦੇ ਘਰ ਆ ਗਈ ਰਾਤ, ਆਪਣਾ ਪੰਧ ਮੁਕਾਈਆ। ਗੁਰਮੁਖੋ ਉਠੋ ਛੇਤੀ ਉਸ ਉਤੇ ਚੜ੍ਹੋ ਆਪ, ਆਪਣਾ ਬਲ ਪ੍ਰਗਟਾਈਆ। ਜੋ ਤ੍ਰੈਗੁਣ ਮੇਟੇ ਤਾਪ, ਤ੍ਰੈਗੁਣ ਅਤੀਤੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਪ ਬਣਾਇਆ ਸਾਥ, ਸਗਲਾ ਸੰਗੀ ਬਹੁਰੰਗੀ ਆਪਣੀ ਕਾਰ ਭੁਗਤਾਈਆ।