੨੪ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਨਾਗਪੁਰ ਸ਼ਹਿਰ ਅਰਜਨ ਸਿੰਘ ਦੇ ਗ੍ਰਹਿ
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਜੁਗ ਜੁਗ ਰਖਵਾਲ, ਨਿਰਗੁਣ ਧਾਰ ਨਿਰਵੈਰ ਲਓ ਅੰਗੜਾਈਆ। ਦੀਨ ਦੁਨੀ ਆਪਣੀ ਮਾਤਲੋਕ ਲਓ ਸੰਭਾਲ, ਮਜ਼੍ਹਬਾਂ ਦੇ ਮਹਿਬੂਬ ਹੋ ਕੇ ਵੇਖ ਵਖਾਈਆ। ਬਿਨ ਨਾਮ ਕਲਮੇ ਜਗਤ ਜਗਿਆਸੂ ਹੋਏ ਕੰਗਾਲ, ਸਚ ਵਸਤ ਤਨ ਵਜੂਦ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਧਾਰ ਅੰਤਰ ਨਿਰੰਤਰ ਬਣਾਓ ਦਲਾਲ, ਬਿਨ ਰਸਨਾ ਜਿਹਵਾ ਬੱਤੀ ਦੰਦ ਦਿਓ ਸਮਝਾਈਆ। ਵਸਤ ਅਨਮੁਲੜੀ ਨਾਮ ਨਿਧਾਨ ਦਿਓ ਧਨ ਮਾਲ, ਕਲਜੁਗ ਕੂੜ ਕੁੜਿਆਰ ਲੁਕ ਸਕੇ ਨਾ ਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਆ ਕੇ ਵੇਖੋ ਹੋਏ ਬੇਹਾਲ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਰਹੀ ਕੁਰਲਾਈਆ। ਆਤਮ ਪਰਮਾਤਮ ਧਾਰ ਸਚ ਦਾ ਦਿਸੇ ਕੋਇ ਨਾ ਲਾਲ, ਕੂੜੀ ਕਿਰਿਆ ਦੁਰਮਤ ਮੈਲ ਨਾ ਕੋਇ ਧਵਾਈਆ। ਸਦੀ ਚੌਧਵੀਂ ਤ੍ਰੈਗੁਣ ਮਾਇਆ ਪਿਆ ਜੰਜਾਲ, ਚੁਰਾਸੀ ਫੰਦ ਨਾ ਕੋਇ ਕਟਾਈਆ। ਮੁਰਸ਼ਦ ਹੋ ਕੇ ਵੇਖੋ ਮੁਰੀਦਾਂ ਹਾਲ, ਦੀਨ ਦੁਨੀ ਪਰਦਾ ਦਿਓ ਉਠਾਈਆ। ਪਵਿਤ੍ਰ ਰਹੀ ਨਾ ਕੋਈ ਧਰਮਸਾਲ, ਮੰਦਰ ਮਠ ਮਸਜਿਦ ਸਾਰੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰੀ ਮਨਸਾ ਪੂਰ ਕਰਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ
ਆਪਣਾ ਧਰਮ ਨਿਸ਼ਾਨ, ਨਿਰਗੁਣ ਸਰਗੁਣ ਖੋਜ ਖੁਜਾਈਆ। ਪੈਗ਼ੰਬਰੋ ਸਾਥ ਰਿਹਾ ਨਾ ਕਿਸੇ ਈਮਾਨ, ਇਸਮ ਆਜ਼ਮ ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਗੁਰੂ ਗੁਰਦੇਵ ਕਰੋ ਧਿਆਨ, ਸਤਿ ਸਚ ਸ਼ਬਦ ਦੀ ਧਾਰ ਨਾ ਕੋਇ ਸਮਾਈਆ। ਅਵਤਾਰ ਹੋਵੋ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਜੀਵ ਜੰਤ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਰਖਾਈਆ। ਆਤਮ ਬ੍ਰਹਮ ਮਿਲੇ ਨਾ ਕਿਸੇ ਗਿਆਨ, ਨਿਜ ਨੇਤਰ ਲੋਚਨ ਨੈਣ ਨਾ ਕਿਸੇ ਰੁਸ਼ਨਾਈਆ। ਕਲਜੁਗ ਕੂੜ ਹੋਇਆ ਪ੍ਰਧਾਨ, ਨਵ ਦਵਾਰੇ ਭੱਜੇ ਵਾਹੋ ਦਾਹੀਆ। ਨਾਲ ਸ਼ਰਅ ਮਿਲੀ ਸ਼ੈਤਾਨ, ਸ਼ਰੀਅਤ ਰਹੀ ਲੜਾਈਆ। ਮੈਂ ਸੰਦੇਸਾ ਦੇਵਾਂ ਬਿਨ ਅੱਖਰਾਂ ਹਰੂਫ਼ਾਂ ਪੈਗ਼ਾਮ, ਪੈਗ਼ੰਬਰਾਂ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸਤਿ ਸਚ ਤੇਰੀ ਸਰਨਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣਾ ਆਪਣਾ ਭਵਿਖਤ, ਪੇਸ਼ੀਨਗੋਈਆਂ ਹੱਥ ਉਠਾਈਆ। ਜੋ ਸ਼ਬਦ ਇਸ਼ਾਰੇ ਨਾਲ ਗਏ ਲਿਖ, ਅੱਖਰਾਂ ਵਾਲੇ ਜੋੜ ਜੁੜਾਈਆ। ਵਕਤ ਸੁਹੰਜਣਾ ਵੇਖੇ ਵਾਰ ਥਿਤ, ਘੜੀ ਪਲ ਖੋਜ ਖੁਜਾਈਆ। ਕੀ ਖੇਲ ਕਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬ੍ਰਹਮ ਕੀ ਆਪਣਾ ਹੁਕਮ ਵਰਤਾਈਆ। ਕੀ ਲੇਖਾ ਤੁਹਾਡਾ ਨਾਲ ਪੰਜ ਤਤ ਕਾਇਆ ਬੁਤ, ਰੂਹ ਰੰਗ ਕੀ ਰੰਗਾਈਆ। ਸਦੀ ਚੌਧਵੀਂ ਆਪਣੀ ਆਪਣੀ ਵੇਖੋ ਰੁਤ, ਬੀਸ ਬੀਸਵੀਂ ਨਾਲ ਮਿਲਾਈਆ। ਢਈਆ ਪੈਂਡਾ ਰਿਹਾ ਮੁਕ, ਮੁਕੰਮਲ ਗੋਬਿੰਦ ਦਏ ਗਵਾਹੀਆ। ਤੁਹਾਡੀ ਦੀਨ ਦੁਨੀ ਅੰਤਸ਼ਕਰਨ ਵਿਚ ਭਰਿਆ ਦੁੱਖ, ਸੁਖ ਵਿਚ ਨਾ ਕੋਇ ਸਮਾਈਆ। ਭਗਤ ਸੰਤ ਸੂਫ਼ੀ ਗੁਰਮੁਖ ਗੁਰਸਿਖ ਉਜਲ ਕਰਾਏ ਕੋਇ ਨਾ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣਾ ਵਕਤ ਵੇਲਾ, ਬਿਨ ਘੜੀ ਘੜਿਆਲ ਧਿਆਨ ਲਗਾਈਆ। ਪਿਆਰ ਰਿਹਾ ਨਾ ਗੁਰੂ ਗੁਰ ਚੇਲਾ, ਚੇਲਾ ਗੁਰ ਨਾ ਕੋਇ ਵਡਿਆਈਆ। ਮਿਤਰ ਦਿਸੇ ਨਾ ਕੋਇ ਸੁਹੇਲਾ, ਸੱਜਣ ਸੰਗ ਨਾ ਕੋਇ ਬਣਾਈਆ। ਕੀ ਖੇਲ ਪ੍ਰਭੂ ਕਲ ਖੇਲਾ, ਖ਼ਾਲਕ ਖ਼ਲਕ ਕੀ ਆਪਣਾ ਹੁਕਮ ਵਰਤਾਈਆ। ਜੋ ਵਸੇ ਨਿਰਗੁਣ ਸਚਖੰਡ ਧਾਮ ਨਵੇਲਾ, ਦਰਗਾਹ ਸਾਚੀ ਮੁਕਾਮੇ ਹਕ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਸਚਖੰਡ ਅਸੀਂ ਸਭ ਕੁਛ ਰਹੇ ਵੇਖ, ਬਿਨ ਨੈਣਾਂ ਨੈਣ ਉਠਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਸਾਡੇ ਕੋਲ ਸ਼ਾਸਤਰਾਂ ਤੋਂ ਬਾਅਦ ਦਾ ਲੇਖ, ਜਿਸ ਨੂੰ ਜਗਤ ਲਿਖਾਰੀ ਕਾਤਬ ਸਮਝ ਸਕੇ ਕੋਇ ਨਾ ਰਾਈਆ। ਜੋ ਸੰਦੇਸਾ ਦੇ ਕੇ ਗਿਆ ਗੋਬਿੰਦ ਦਸ ਦਸਮੇਸ਼, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਸ਼ਬਦ ਅਗੰਮੀ ਹੁਕਮ ਦ੍ਰਿੜਾਈਆ। ਸ੍ਰੀ ਭਗਵਾਨਾ ਜੋਤੀ ਜਾਤਾ ਪਹਿਰ ਕੇ ਵੇਸ, ਰੂਪ ਅਨੂਪਾ ਆਪ ਪ੍ਰਗਟਾਈਆ। ਜੋ ਵਸੇ ਸੰਬਲ ਦੇਸ, ਸਾਢੇ ਤਿੰਨ ਹੱਥ ਦਏ ਵਡਿਆਈਆ। ਜਿਸ ਦਾ ਲੇਖਾ ਮੁਕਾਉਣਾ ਮੁਹੰਮਦ ਵਾਲਾ ਔਲੀਆ ਪੀਰ ਸ਼ੇਖ਼, ਚਾਰ ਯਾਰੀ ਪੰਧ ਰਹੇ ਨਾ ਰਾਈਆ। ਦੀਨ ਦੁਨੀ ਦੀ ਬਦਲ ਦੇਵੇ ਰੇਖ, ਰਿਖੀ ਮੁਨੀ ਸਮਝ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਕਰੇ ਖੇਤ, ਖੜਗ ਖੰਡਾ ਨਾਮ ਉਠਾਈਆ। ਜਿਸ ਦੀ ਰੁਤ ਸੁਹੰਜਣੀ ਆਉਣੀ ਸੰਮਤ ਸ਼ਹਿਨਸ਼ਾਹੀ ਦਸ, ਦਸ ਦਾ ਪਹਿਲਾ ਚੇਤ, ਚੇਤਨ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਧੁਰ ਦਾ ਵਰ, ਧੁਰ ਭੇਵ ਆਪ ਖੁਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਅਸੀਂ ਸਭ ਕਿਛ ਰਹੇ ਜਾਣ, ਦਰਗਾਹ ਸਾਚੀ ਵੇਖ ਵਖਾਈਆ। ਬੇਨੰਤੀ ਕਰੀਏ ਅਗੇ ਸ੍ਰੀ ਭਗਵਾਨ, ਦਰ ਠਾਂਡੇ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਰਾਜਾਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਤੇਰਾ ਖੇਲ ਜੁਗ ਚੌਕੜੀ ਮਹਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਹੁਕਮ ਵਰਤਾਈਆ। ਸਾਡਾ ਲਹਿਣਾ ਦੇਣਾ ਪੂਰਾ ਕਰ ਵਿਚ ਜਹਾਨ, ਜਹਾਲਤ ਵੇਖ ਖ਼ਲਕ ਖ਼ੁਦਾਈਆ। ਸਾਡੇ ਨਾਮ ਕਲਮਿਆਂ ਤੇ ਸਾਬਤ ਰਿਹਾ ਨਾ ਕਿਸੇ ਦਾ ਈਮਾਨ, ਸਤਿ ਧਰਮ ਵਿਚ ਨਾ ਕੋਇ ਸਮਾਈਆ। ਜਿਧਰ ਤੱਕੀਏ ਹੋਏ ਹਰਾਮ, ਸਾਂਤਕ ਸਤਿ ਨਾ ਕੋਇ ਕਰਾਈਆ। ਲੋਕਮਾਤ ਪ੍ਰਭੂ ਅਸੀਂ ਸਾਰੇ ਹੋਏ ਬਦਨਾਮ, ਬਦੀ ਦਾ ਲੇਖਾ ਦੇ ਮੁਕਾਈਆ। ਧੁਰ ਦਾ ਕਲਮਾ ਕਾਇਨਾਤ ਦੇ ਕਲਾਮ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕੋ ਨਾਮ ਦ੍ਰਿੜਾਈਆ। ਤੂੰ ਪੈਗ਼ੰਬਰਾਂ ਦਾ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਨਿਹਕਲੰਕ ਬਲੀ ਬਲਵਾਨ, ਬਲਧਾਰੀ ਇਕ ਅਖਵਾਈਆ। ਕਲ ਕਲਕੀ ਨੌਜਵਾਨ, ਜੰਮਣ ਮਰਨ ਵਿਚ ਕਦੀ ਨਾ ਆਈਆ। ਤੇਰਾ ਸਤਿਗੁਰ ਸ਼ਬਦ ਸ਼ਬਦ ਬਲਵਾਨ, ਸੂਰਬੀਰ ਵਡ ਵਡਿਆਈਆ। ਤੇਰਾ ਨਿਰਗੁਣ ਨੂਰ ਜੋਤ ਮਹਾਨ, ਦੋ ਜਹਾਨ ਕਰੇ ਰੁਸ਼ਨਾਈਆ। ਕਲਜੁਗ ਅੰਤਮ ਸਭ ਦਾ ਬਦਲ ਦੇ ਵਿਧਾਨ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਇਕੋ ਇਸ਼ਟ ਹੋਵੇ ਸ੍ਰੀ ਭਗਵਾਨ, ਦੂਸਰ ਸੀਸ ਨਾ ਕਿਸੇ ਨਿਵਾਈਆ। ਇਕੋ ਭੂਮਿਕਾ ਹੋਏ ਅਸਥਾਨ, ਅਸਥਲ ਇਕੋ ਦਵਾਰ ਵਡਿਆਈਆ। ਸਤਿਜੁਗ ਸਚ ਕਰ ਪ੍ਰਧਾਨ, ਕਲਜੁਗ ਕੂੜ ਕੂੜ ਮੁਕਾਈਆ। ਅੰਤਰ ਆਤਮ ਦੇ ਗਿਆਨ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਤੇਰਾ ਇਕੋ ਇਸ਼ਟ ਸ੍ਰਿਸ਼ਟ ਸਬਾਈ ਮਨਾਣ, ਮਨਸਾ ਮਨ ਨਾ ਕੋਇ ਹਲਕਾਈਆ। ਸਚਖੰਡ ਦਵਾਰੇ ਅਵਤਾਰ ਪੈਗ਼ੰਬਰ ਗੁਰ ਕਹਿਣ ਅਸੀਂ ਸਾਰੇ ਕਰੀਏ ਪ੍ਰਵਾਨ, ਪਰਮ ਪੁਰਖ ਤੇਰਾ ਹੁਕਮ ਇਕ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀ ਦੀਨ ਦਿਆਲ ਆਵੇਗਾ। ਕਿਰਪਾ ਨਿਧਾਨ ਹੋ ਕਿਰਪਾਲ, ਕਿਰਪਨ ਆਪਣੇ ਰੰਗ ਰੰਗਾਵੇਗਾ। ਤੇਰੀ ਆਸ਼ਾ ਮਨਸਾ ਪੂਰੀ ਕਰ ਪ੍ਰਵਾਨ, ਪਰਮ ਪੁਰਖ ਪ੍ਰਭ ਭੇਵ ਖੁਲਾਵੇਗਾ। ਸਤਿ ਧਰਮ ਦਾ ਦੇ ਕੇ ਦਾਨ, ਸਤਿ ਸਤਿਵਾਦੀ ਝੋਲੀ ਆਪ ਭਰਾਵੇਗਾ। ਏਕਾ ਨਾਮ ਕਰ ਪ੍ਰਵਾਨ, ਦੋ ਜਹਾਨਾਂ ਹੁਕਮ ਮਨਾਵੇਗਾ। ਏਕਾ ਧਰਮ ਝੁਲਾ ਨਿਸ਼ਾਨ, ਸੱਤਾਂ ਦੀਪਾਂ ਸੰਗ ਰਖਾਵੇਗਾ। ਏਕਾ ਦੇ ਕੇ ਬ੍ਰਹਮ ਗਿਆਨ, ਆਤਮ ਪਰਮਾਤਮ ਪਰਦਾ ਲਾਹਵੇਗਾ। ਲੇਖਾ ਜਾਣੇ ਜੀਵ ਜਹਾਨ, ਲੱਖ ਚੁਰਾਸੀ ਫੋਲ ਫੁਲਾਵੇਗਾ। ਕਲਜੁਗ ਕੂੜ ਮੇਟ ਦੁਕਾਨ, ਸੌਦਾ ਸਾਚੇ ਹੱਟ ਨਾਮ ਵਿਕਾਵੇਗਾ। ਨਾਮ ਅਣਿਆਲਾ ਤੀਰ ਮਾਰ ਕੇ ਬਾਣ, ਪਰਦੇ ਓਹਲੇ ਆਪ ਬੈਠਾਵੇਗਾ। ਤੂੰ ਉਸ ਗਹਿਰ ਗੰਭੀਰ ਦੀ ਕਰੀਂ ਪਹਿਚਾਨ, ਜੋ ਚਰਨ ਕਵਲ ਤੇਰੇ ਉਤੇ ਟਿਕਾਵੇਗਾ। ਤੂੰ ਮੇਰਾ ਮੈਂ ਤੇਰਾ ਗਾਵੀਂ ਗਾਣ, ਸੋਹੰ ਢੋਲਾ ਮੰਗ ਮੰਗਾਵੇਗਾ। ਦਰ ਦਰਵੇਸ਼ਾ ਨਰ ਨਰੇਸ਼ਾ ਦੇਵੇ ਮਾਣ, ਸਿਰ ਤੇਰੇ ਹੱਥ ਟਿਕਾਵੇਗਾ। ਤੂੰ ਤੱਕਣਾ ਉਹ ਅਗੰਮੀ ਰਾਮ, ਜੋ ਰਮਈਆ ਨਜ਼ਰੀ ਆਵੇਗਾ। ਦਰਸ ਕਰੀਂ ਨੁਰਾਨੇ ਕਾਹਨ, ਜੋ ਲੱਖ ਚੁਰਾਸੀ ਆਪ ਹੰਢਾਵੇਗਾ। ਤੇਰਾ ਲਹਿਣਾ ਦੇਣਾ ਚੁਕਾਵੇ ਆਣ, ਆਪ ਆਪਣਾ ਰੂਪ ਦਰਸਾਵੇਗਾ। ਕਲਜੁਗ ਕੂੜੀ ਕਿਰਿਆ ਮੇਟੇ ਜਗਤ ਜਹਾਨ, ਜਾਗਰਤ ਜੋਤ ਡਗਮਗਾਵੇਗਾ। ਸਾਚੇ ਸ਼ਬਦ ਸੁਣੀ ਧੁਨਕਾਨ, ਆਤਮ ਦਰਸੀ ਰਾਗ ਉਪਜਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਤੇਰਾ ਵਕਤ
ਸੁਹਾਵੇਗਾ। ਅਵਤਾਰ ਪੈਗ਼ੰਬਰ ਗੁਰ ਕਹਿਣ ਧਰਨੀਏ ਤੇਰਾ ਹੋਵ ਵਕਤ ਸੁਹੰਜਣਾ, ਹਰਿ ਕਰਤਾ ਆਪ ਸੁਹਾਈਆ। ਚਰਨ ਧੂੜ ਤੈਨੂੰ ਕਰਾਏ ਮਜਨਾ, ਚਾਰ ਕੁੰਟ ਦੀ ਦੁਰਮਤ ਮੈਲ ਧਵਾਈਆ। ਘਰ ਸਵਾਮੀ ਮਿਲੇ ਸੱਜਣਾ, ਗਹਿਰ ਗੰਭੀਰ ਨੂਰ ਅਲਾਹੀਆ। ਤੂੰ ਦਰਸ਼ਨ ਕਰ ਕਰ ਰੱਜਣਾ, ਸੰਬਲ ਤੱਕਣਾ ਆਪਣਾ ਮਾਹੀਆ। ਜਿਥੇ ਇਕੋ ਦੀਪਕ ਜਗਣਾ, ਜੋਤ ਨੂਰ ਰੁਸ਼ਨਾਈਆ। ਇਕੋ ਨਾਮ ਨਿਧਾਨਾ ਨੱਦ ਵਜਣਾ, ਅਨਹਦ ਨਾਦ ਨਾਦ ਸੁਣਾਈਆ। ਤੂੰ ਉਸ ਦੀ ਸਰਨੀ ਲੱਗਣਾ, ਸਰਨਗਤ ਇਕ ਸਮਝਾਈਆ। ਜਿਸ ਦਾ ਤਾਲ ਤਲਵਾੜਾ ਦੋ ਜਹਾਨਾਂ ਵੱਜਣਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਸੀਸ ਸਰਬ ਨਿਵਾਈਆ। ਇਕ ਨੂੰ ਝੁਕਣਾ ਆਅਲਾ ਅਦਨਾ, ਰਾਓ ਰੰਕ ਲਾਗਣ ਪਾਈਆ। ਉਹਦਾ ਨਾਮ ਦਮਾਮਾ ਇਕੋ ਵੱਜਣਾ, ਦੋ ਜਹਾਨਾਂ ਕਰੇ ਸ਼ਨਵਾਈਆ। ਜਿਸ ਦੇ ਹੁਕਮ ਨਾਲ ਸਤਿ ਧਰਮ ਦਾ ਸਤਿਜੁਗ ਸਾਚਾ ਲੱਗਣਾ, ਕਲਜੁਗ ਕੂੜ ਵਿਕਾਰ ਦਏ ਮਿਟਾਈਆ। ਉਸ ਨੂੰ ਪੈਗ਼ੰਬਰਾਂ ਕਹਿਣਾ ਨੂਰ ਅਲਾਹੀ ਰੱਬਨਾ, ਮਹਿਬਾਨ ਬੀਦੋ ਬੀਖੈਰੀ ਯਾ ਅਲਾਹ ਕਹਿ ਕੇ ਸਾਰੇ ਸੀਸ ਨਿਵਾਈਆ। ਤੂੰ ਉਸ ਦੇ ਚਰਨ ਕਵਲ ਬਹਿ ਬਹਿ ਸਜਣਾ, ਧੂੜੀ ਮਸਤਕ ਖ਼ਾਕ ਰਮਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੂਰਾ ਸਰਬਗਣਾ, ਸੂਰਬੀਰ ਨਰ ਨਿਰੰਕਾਰ ਆਪ ਅਖਵਾਈਆ।
੨੫ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਭਲਈ ਦੁਰਗ ਗੁਰਮੁਖ ਸਿੰਘ ਦੇ ਗ੍ਰਹਿ
ਸੋ ਪੁਰਖ ਨਿਰੰਜਣ ਸਦਾ ਨਿਰਾਕਾਰ, ਆਕਾਰ ਨਜ਼ਰ ਕੋਇ ਨਾ ਆਈਆ। ਹਰਿ ਪੁਰਖ ਨਿਰੰਜਣ ਰੂਪ ਅਪਾਰ, ਅਪਰੰਪਰ ਸਵਾਮੀ ਭੇਵ ਕੋਇ ਨਾ ਪਾਈਆ। ਏਕੰਕਾਰ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜਾਤਾ ਆਦਿ ਨਿਰੰਜਣ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਆਪਣਾ ਅਪਰ ਅਪਾਰ, ਭੇਵ ਅਭੇਦ ਕਹਿਣ ਕਿਛ ਨਾ ਪਾਈਆ। ਸ੍ਰੀ ਭਗਵਾਨ ਆਪਣੇ ਰੰਗ ਰਵੇ ਕਰਤਾਰ, ਕਰਤਾ ਪੁਰਖ ਵਡ ਵਡਿਆਈਆ। ਪਾਰਬ੍ਰਹਮ ਰੂਪ ਅਨੂਪ ਸੱਚੀ ਸਰਕਾਰ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋ ਪੁਰਖ ਨਿਰੰਜਣ ਸੋ ਆਪਣੀ ਧਾਰ ਆਪਣੇ ਵਿਚੋਂ ਪ੍ਰਗਟਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਨਿਰਵੈਰ ਨਿਰਾਕਾਰ ਆਪ ਕਰਾਈਆ। ਆਤਮ ਧਾਰ ਕਰ ਪਸਾਰਾ, ਪਾਰਬ੍ਰਹਮ ਪ੍ਰਭ ਰਚਨਾ ਰਚ ਵਖਾਈਆ। ਜੋਤੀ ਜੋਤ ਕਰ ਉਜਿਆਰਾ, ਦੀਆ ਬਾਤੀ ਕਮਲਾਪਾਤੀ ਏਕਾ ਡਗਮਗਾਈਆ। ਏਕਾ ਮੰਦਰ ਸਚ ਉਸਾਰਾ, ਸਚ ਘਰ ਆਪ ਸੁਹਾਈਆ। ਏਕਾ ਹੁਕਮ ਸੰਦੇਸਾ ਦੇ ਆਪਣੀ ਧਾਰਾ, ਸ਼ਬਦੀ ਸ਼ਬਦ ਧਾਰ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ। ਆਤਮ ਧਾਰ ਬਣਾ ਕੇ ਹੰ, ਹਰਿ ਦਿਤੀ ਮਾਣ ਵਡਿਆਈਆ। ਰੂਪ ਦਰਸਾ ਕੇ ਨਿਰਗੁਣ ਬ੍ਰਹਮ, ਪਾਰਬ੍ਰਹਮ ਪ੍ਰਭ ਪਰਦਾ ਆਪ ਖੁਲਾਈਆ। ਆਪਣੀ ਧਾਰੋਂ ਦੇ ਕੇ ਜਰਮ, ਆਪੇ ਬਣਿਆ ਪਿਤਾ ਮਾਈਆ। ਆਪ ਦਰਸਾ ਕੇ ਆਪਣਾ ਧਰਮ, ਸਤਿ ਦੀ ਧਾਰ ਧਰਮ ਨਾਲ ਰਲਾਈਆ। ਆਪ ਜਣਾ ਕੇ ਆਪਣਾ ਕਰਮ, ਆਪਣੀ ਕਲਾ ਦਿਤੀ ਵਖਾਈਆ। ਆਪ
ਨਿਭਾ ਕੇ ਆਪਣਾ ਪ੍ਰਣ, ਪਰਮ ਪੁਰਖ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਆਤਮ ਪਰਮਾਤਮ ਧਾਰ ਹੰ ਸੋ, ਸੋਹੰ ਸਤਿ ਸਰੂਪ ਪ੍ਰਗਟਾਈਆ। ਨਿਰਗੁਣ ਨਿਰਗੁਣ ਧਾਰ ਆਪੇ ਹੋ, ਏਕਾ ਦੂਆ ਭਾਓ ਚੁਕਾਈਆ। ਆਪ ਆਪਣਾ ਬਣਾ ਕੇ ਮੋਹ, ਮੁਹੱਬਤ ਨਾਮ ਵਾਲੀ ਰਖਾਈਆ। ਆਪੇ ਬਖ਼ਸ਼ ਆਪਣੀ ਲੋ, ਬਿਨ ਲੋਇਣਾ ਨੈਣ ਕਰੇ ਰੁਸ਼ਨਾਈਆ। ਆਪ ਆਪਣਾ ਅੰਮ੍ਰਿਤ ਚੋ, ਅਗੰਮਾ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ। ਸੋਹੰ ਸ਼ਬਦ ਆਤਮ ਪਰਮਾਤਮ ਧਾਰ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਜਿਸ ਨੂੰ ਬਾਹਰ ਕਰ ਸਕੇ ਕੋਇ ਨਾ ਜ਼ਾਹਰ, ਗੁਫ਼ਤ ਸ਼ਨੀਦ ਸਾਰੇ ਧਿਆਨ ਲਗਾਈਆ। ਰਸਨਾ ਬੋਲਣਾ ਜਗਤ ਵਾਲੀ ਧਾਰ, ਧਰਨੀ ਧਰਤ ਧਵਲ ਕੂੜ ਨਾ ਕੋਇ ਦ੍ਰਿੜਾਈਆ। ਅੰਤਰ ਦ੍ਰਿਸ਼ਟ ਖੋਲੇ ਸ੍ਰਿਸ਼ਟ, ਜੋ ਵਸ਼ਿਸ਼ਟ ਲੇਖਾ ਰਾਮ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੋਹੰ ਸ਼ਬਦ ਗੁਫ਼ਤ ਸ਼ਨੀਦਾ, ਜੋਗੀ ਜਤੀ ਜੰਗਮ ਜਟਾ ਧਾਰੀ ਰਹੇ ਗਾਈਆ। ਜੋ ਦਰਸ਼ਨ ਮੰਗਦੇ ਕਾਇਆ ਮੰਦਰ ਅੰਦਰ ਵਜੂਦ ਤੱਕਣ ਅਗੰਮੀ ਦੀਦਾ, ਦੀਦਾ ਦਾਨਿਸਤਾ ਵੇਖ ਵਖਾਈਆ। ਉਸ ਦੀ ਪਿਆਰ ਵਿਚ ਅੰਤਰ ਅੰਤਰ ਲਾਹੁੰਦੇ ਰੀਝਾ, ਖ਼ੁਸ਼ੀਆਂ ਰਾਗ ਅਲਾਈਆ। ਜੇ ਸਾਡੀਆਂ ਆਸਾ ਮਨਸਾ ਪੂਰੀਆਂ ਕਰਨ ਉਮੀਦਾ, ਘਰ ਮੰਦਰ ਅੰਦਰ ਤਨ ਵੱਜੇ ਵਧਾਈਆ। ਨਿਜ ਨੇਤਰ ਉਸ ਨੂੰ ਤੱਕੀਏ ਲਾ ਕੇ ਨੀਝਾ, ਲੋਚਨ ਨੈਣ ਅੱਖ ਮਟਕਾਈਆ। ਜਿਸ ਆਤਮ ਪਰਮਾਤਮ ਦੀਆਂ ਬਾਹਰ ਸਿਫ਼ਤ ਸਲਾਹੀ ਤਮਹੀਦਾ, ਖ਼ੁਸ਼ੀਆਂ ਰਾਗ ਦ੍ਰਿੜਾਈਆ। ਉਸ ਦੇ ਵਿਚ ਹਕ ਤੋਫ਼ੀਕਾ, ਜਿਸ ਨੂੰ ਅੱਲਾ ਹੂ ਅੱਨਾ ਹੂ ਕਹਿ ਕੇ ਪੈਗ਼ੰਬਰ ਗਏ ਗਾਈਆ। ਜਿਸ ਦੇ ਵਿਚ ਨਹੀਂ ਕੋਈ ਸ਼ਰੀਕਾ, ਸ਼ਰਅ ਜਗਤ ਨਾ ਕੋਇ ਲੜਾਈਆ। ਉਹ ਤ੍ਰੈਗੁਣ ਧਾਰ ਅਤੀਤਾ, ਤ੍ਰੈਭਵਨ ਨਾਲ ਮਿਲ ਕੇ ਵੱਜੇ ਵਧਾਈਆ। ਆਤਮ ਪਰਮਾਤਮ ਧਾਰ ਉਸ ਨੂੰ ਖੋਜਦੇ ਸਾਰੇ ਕਾਇਆ ਮੰਦਰ ਵਿਚ ਮਸੀਤਾ, ਕਾਅਬਾ ਇਕੋ ਇਕ ਵੇਖ ਵਖਾਈਆ। ਜੇ ਸੁਰਤੀ ਵਿਚ ਉਸ ਦੀਆਂ ਬੱਝ ਜਾਣ ਪ੍ਰੀਤਾ, ਪ੍ਰੀਤਮ ਨੂੰ ਮਿਲ ਕੇ ਖ਼ੁਸ਼ੀ ਮਨਾਈਆ। ਪਰ ਗੁਪਤ ਦੱਸਿਆ ਬਿਨਾ ਸਤਿਗੁਰ ਸ਼ਬਦ ਤੋਂ ਸਾਫ਼ ਹੁੰਦੀਆਂ ਨਹੀਂ ਨੀਤਾ, ਬੁਧ ਬਿਬੇਕ ਨਾ ਕੋਇ ਕਰਾਈਆ। ਅੰਦਰ ਵੜ ਵੜ ਮੰਦਰ ਚੜ੍ਹ ਚੜ੍ਹ ਸਾਰੇ ਕਰਦੇ ਰਹੇ ਉਡੀਕਾ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸੋਹੰ ਸ਼ਬਦ ਗੁਪਤ ਨਹੀਂ ਕੋਈ ਨਾਦ, ਰਾਗ ਰਾਗਣੀਆਂ ਨਾ ਕੋਇ ਜਣਾਈਆ। ਜਿਸ ਦਾ ਲੇਖਾ ਦੀਨ ਦੁਨੀ ਵਿਚ ਬ੍ਰਹਿਮਾਦ, ਗ੍ਰੰਥਾਂ ਸ਼ਾਸਤਰਾਂ ਉਤੇ ਕਲਮ ਸਿਆਹੀ ਅੰਕ ਗਈ ਬਣਾਈਆ। ਜਿਸ ਨੂੰ ਨੇਤਰ ਤੱਕਣ ਉਹਦੀ ਵਡਿਆਈ ਵਾਲੀ ਮਿਲਦੀ ਦਾਦ, ਸਿਫ਼ਤਾਂ ਵਾਲੇ ਢੋਲੇ ਗਾਈਆ। ਜਿਸ ਸੋਹੰ ਦਾ ਗੁਰ ਅਵਤਾਰ ਪੈਗ਼ੰਬਰ ਗਾਇਆ ਰਾਗ, ਦੀਨ ਦੁਨੀ ਸੁਣਾਈਆ। ਇਸ ਦਾ ਰਸਨਾ ਤੋਂ ਬਾਹਰ ਰਸਨਾ ਵਾਲਾ ਸਵਾਦ, ਅਨਰਸ ਆਤਮ ਧਾਰ ਚਖਾਈਆ। ਬਿਨਾ ਸਤਿਗੁਰ ਸ਼ਬਦ ਤੋਂ ਬਾਹਰ ਕੂਕ ਕੇ ਮਾਰ ਸਕੇ ਨਾ ਕੋਇ ਆਵਾਜ਼, ਆਤਮਾ ਤੂੰ ਮੇਰਾ ਮੈਂ ਤੇਰਾ ਕਹਿਕੇ ਸ੍ਰਿਸ਼ਟੀ ਦੇ ਸਨਮੁਖ ਮੇਲ ਨਾ ਕੋਇ ਮਿਲਾਈਆ। ਏਸੇ ਕਰ ਕੇ ਡਰਦੇ ਡਰਦੇ ਉਸ ਨੂੰ ਅੰਦਰੇ ਅੰਦਰ ਰਹੇ ਅਰਾਧ, ਬਾਹਰ ਸਕੇ ਨਾ ਕੋਇ ਸੁਣਾਈਆ।
ਇਹ ਕੋਈ ਆਦਿ ਜੁਗਾਦੀ ਰੀਤੀ ਨਹੀਂ ਸ਼ਬਦ ਧਾਰ ਦਾ ਸਮਾਜ, ਸਮਗਰੀ ਪੁਰਖ ਅਕਾਲ ਦੀਨ ਦਿਆਲ ਨਾ ਕੋਇ ਵਰਤਾਈਆ। ਇਹ ਜਗਤ ਰੀਤੀਆਂ ਦਾ ਜਗਿਆਸੂਆਂ ਨਾਲ ਰਿਵਾਜ, ਜੋ ਆਪਣੀ ਧਾਰ ਵਿਚੋਂ ਧਾਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਨਾਮ ਇਕ ਪ੍ਰਗਟਾਈਆ। ਸਾਚਾ ਨਾਮ ਜੋ ਪ੍ਰਗਟਿਆ ਹੋਏ ਜਗਤ, ਉਸ ਨੂੰ ਸਕੇ ਨਾ ਕੋਇ ਛੁਪਾਈਆ। ਜਿਸ ਨੂੰ ਗਾਉਂਦੇ ਸੰਤ ਭਗਤ, ਸੂਫ਼ੀ ਫ਼ਕੀਰ ਢੋਲੇ ਗਾਈਆ। ਜਿਹੜਾ ਪੁਰਖ ਅਕਾਲ ਦੀਨ ਦਿਆਲ ਦਾ ਮੰਤ, ਮੰਤਵ ਸਭ ਦੇ ਹੱਲ ਕਰਾਈਆ। ਜਿਸ ਦੀ ਅੱਖਰਾਂ ਬਣਾਈ ਬਣਤ, ਉਸ ਨੂੰ ਸਕੇ ਨਾ ਕੋਇ ਛੁਪਾਈਆ। ਸੋਹੰ ਆਤਮ ਪਰਮਾਤਮ ਧਾਰ ਜੀਵ ਜੰਤ, ਲੱਖ ਚੁਰਾਸੀ ਰੰਗ ਰੰਗਾਈਆ। ਆਤਮਾ ਪੁਕਾਰੇ ਆਪਣੇ ਕੰਤ, ਸੋ ਪੁਰਖ ਨਿਰੰਜਣਾ ਆਉਣਾ ਚਾਈਂ ਚਾਈਂਆ। ਤੇਰਾ ਦਰਸ ਤੱਕਾਂ ਵਾਰ ਅਨਕ, ਨਿਰਗੁਣ ਨੂਰ ਚਾਈਂ ਚਾਈਂਆ। ਮੈਂ ਦਰ ਤੇਰੇ ਕਰਾਂ ਮਿੰਨਤ, ਨਿਵ ਨਿਵ ਸੀਸ ਝੁਕਾਈਆ। ਸੋਹੰ ਸ਼ਬਦ ਕਦੀ ਲਿਖਿਆ ਨਹੀਂ ਕਾਇਆ ਮੰਦਰ ਅੰਦਰ ਦੀ ਸਿੰਮਤ, ਸੀਮਾ ਵਿਚ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪ੍ਰਵਾਹੀਆ। ਸੋਹੰ ਸ਼ਬਦ ਅਵਤਾਰ ਪੈਗ਼ੰਬਰਾਂ ਗੁਰੂਆਂ ਗਾਇਆ ਵਿਚ ਜਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਫੇਰ ਚੜ੍ਹ ਕੇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਨਾਲ ਮਿਲ ਕੇ ਵਜਦੀ ਰਹੇ ਵਧਾਈਆ। ਤ੍ਰੈਗੁਣ ਮਾਇਆ ਬੁਝੀ ਅੱਗ, ਅਗਨੀ ਤਤ ਨਾ ਲਾਗੇ ਰਾਈਆ। ਘਰ ਸਵਾਮੀ ਮਿਲੇ ਸੂਰਾ ਸਰਬਗ, ਸੋ ਪੁਰਖ ਨਿਰੰਜਣ ਨੂਰ ਅਲਾਹੀਆ। ਜਿਸ ਦੇ ਚਰਨ ਪਰਸਣੇ ਪਗ, ਕਵਲਾਂ ਧਿਆਨ ਲਗਾਈਆ। ਜੋ ਹੰਸ ਬਣਾਏ ਕੱਗ, ਗੁਰਮੁਖ ਹੰਸ ਰੂਪ ਬਦਲਾਈਆ। ਉਸ ਪ੍ਰਭੂ ਨੂੰ ਏਕਾ ਧਾਰ ਸ਼ਬਦ ਵਿਚ ਗਾਉਣਾ ਜੋ ਕਿਸੇ ਹੱਦ ਵਿਚ ਨਾ ਹੋਇਆ ਬੰਦ, ਅੰਦਰ ਬਾਹਰ ਗੁਪਤ ਜ਼ਾਹਰ ਇਕੋ ਰੂਪ ਸਮਾਈਆ। ਸੋਹੰ ਸੋਹੰ ਸੋਹੰ ਸਿਫ਼ਤਾਂ ਵਾਲਾ ਨਹੀਂ ਕੋਈ ਛੰਦ, ਸ਼ਹਿਨਸ਼ਾਹ ਆਪਣੀ ਨਿਰਗੁਣ ਧਾਰ ਸਰਗੁਣ ਆਪਣਾ ਸਤਿ ਸਰੂਪ ਸਮਝਾਈਆ। ਜਿਸ ਦਾ ਇਕੋ ਜਿਹਾ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਬੋਧ ਅਗਾਧੀ ਆਤਮ ਧਾਰ ਪਰਮਾਤਮ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੀਵ ਆਤਮਾ ਸਤਿ ਸਰੂਪੀ ਵਿਸਮਾਦੀ ਬਿਸਮਿਲ ਧਾਰ ਆਪਣਾ ਨੂਰ ਨੂਰ ਜ਼ਹੂਰ ਕਰੇ ਰੁਸ਼ਨਾਈਆ।
੨੬ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਦੁਰਗ ਭਲਾਈ ਗੁਰਮੁਖ ਸਿੰਘ ਦੇ ਗ੍ਰਹਿ
ਧਰਨੀ ਕਹੇ ਮੈਂ ਰੋਵਾਂ ਨਾਲ ਵੈਰਾਗ, ਵੈਰਾਗਣ ਹੋ ਕੇ ਧਿਆਨ ਲਗਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਅੰਦਰੋਂ ਖੋਲ ਦੇ ਜਾਗ, ਜਾਗਰਤ ਜੋਤ ਨਾਲ ਕਰ ਰੁਸ਼ਨਾਈਆ। ਕੂੜੀ ਕਿਰਿਆ ਕਲਜੁਗ ਤਤਵ ਤਤ ਬੁਝਾ ਦੇ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਜਗਤ ਜਗਿਆਸੂ ਹੰਸ ਬਣਾ ਦੇ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਦੁਰਮਤ ਮੈਲ ਧੋ ਦੇ ਦਾਗ਼, ਪਤਤ ਪੁਨੀਤ ਕਰ ਵਖਾਈਆ।
ਕਿਰਪਾ ਕਰ ਮੇਰੇ ਕੰਤ ਸੁਹਾਗ, ਨਾਥ ਅਨਾਥਾਂ ਹੋ ਸਹਾਈਆ। ਤੇਰਾ ਲਹਿਣਾ ਦੇਣਾ ਬੁੱਧੀ ਤੋਂ ਪਰੇ ਬੋਧ ਅਗਾਧ, ਜਗਤ ਸਿਫ਼ਤ ਨਾ ਕੋਇ ਸਲਾਹੀਆ। ਮੇਰੇ ਵਡ ਵਡ ਕਰ ਭਾਗ, ਭਗਵਨ ਆਪਣਾ ਰੰਗ ਰੰਗਾਈਆ। ਤੂੰ ਮੋਹਣ ਮਾਧਵ ਮਾਧ, ਮਧੁਰ ਧੁਨ ਦੇ ਸੁਣਾਈਆ। ਮੈਂ ਸਦੀ ਚੌਧਵੀਂ ਤੈਨੂੰ ਰਹੀ ਅਰਾਧ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਤੂੰ ਆਉਣਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਅਦ, ਬੰਦਨਾ ਵਿਚ ਸੀਸ ਨਿਵਾਈਆ। ਤੇਰੇ ਵਿਚ ਹੋ ਵਿਸਮਾਦ, ਬਿਸਮਿਲ ਹੋ ਕੇ ਆਪਾ ਆਪ ਮਿਟਾਈਆ। ਸਰਨ ਸਰਨਾਈ ਜਾਵਾਂ ਲਾਗ, ਲਗ ਮਾਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਕਿਰਪਾ ਕਰ ਮੇਰੇ ਭਗਵੰਤ, ਗਹਿਰ ਗੰਭੀਰ ਦਇਆ ਕਮਾਈਆ ਨਾਮ ਨਿਧਾਨਾ ਸ੍ਰੀ ਭਗਵਾਨਾ ਨੌਜਵਾਨਾ ਇਕੋ ਦੇ ਦੇ ਮੰਤ, ਮਾਂਗਤ ਹੋ ਕੇ ਮੰਗ ਮੰਗਾਈਆ। ਘਰ ਸਵਾਮੀ ਅੰਤਰਜਾਮੀ ਮੇਰੇ ਠਾਕਰ ਮਿਲਣਾ ਹੋ ਕੇ ਅਗੰਮੇ ਕੰਤ, ਕੰਤੂਹਲ ਤੇਰੀ ਓਟ ਤਕਾਈਆ। ਕੂੜੀ ਕਿਰਿਆ ਵਿਚੋਂ ਕਢ ਦੇ ਜੀਵ ਜੰਤ, ਸਾਧ ਸੰਤ ਆਪਣੇ ਰੰਗ ਰੰਗਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਜਣਾਈਆ। ਪ੍ਰਭੂ ਵਰਨਾਂ ਬਰਨਾਂ ਦੀਨਾਂ ਮਜ਼੍ਹਬਾਂ ਤੇਰੇ ਪਿਆਰ ਦੀ ਇਕੋ ਹੋਵੇ ਸੰਗਤ, ਇਕੋ ਵਸਤ ਨਾਮ ਦੇਣੀ ਵਰਤਾਈਆ। ਸਤਿਜੁਗ ਸਚ ਬਣਾ ਦੇ ਬਣਤ, ਘੜਨ ਭੰਨਣਹਾਰ ਆਪਣੀ ਦਇਆ ਕਮਾਈਆ। ਦੀਨ ਦੁਨੀ ਦਾ ਲੇਖਾ ਮੁਕਾ ਦੇ ਭੁੱਖ ਨੰਗਤ, ਦਰਦੀਆਂ ਦਰਦ ਵੰਡਾਈਆ। ਤੇਰਾ ਨਾਮ ਢੋਲਾ ਗੀਤ ਕਲਮਾ ਇਕੋ ਹੋਵੇ ਛੰਤ, ਰਾਗ ਅਨਾਦੀ ਬ੍ਰਹਮ ਬ੍ਰਹਿਮਾਦੀ ਦੇ ਸਮਝਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਸਚਖੰਡ ਨਿਵਾਸੀ ਬੋਧ ਅਗਾਧਾ ਪੰਡਤ, ਬੁਧੀ ਤੋਂ ਪਰੇ ਦੇ ਪੜ੍ਹਾਈਆ। ਧਰਨੀ ਕਹੇ ਮੈਂ ਰੋ ਰੋ ਕਰਾਂ ਮਿੰਨਤ, ਦਰ ਤੇਰੇ ਸੀਸ ਨਿਵਾਈਆ। ਮੇਰੇ ਮਾਲਕਾ ਖ਼ਾਲਕਾ ਪ੍ਰਗਟ ਹੋ ਜਾ ਆਪਣੀ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਗੁਰਮੁਖ ਗੁਰਸਿਖ ਬਣਾ ਲੈ ਜੋ ਮੇਰੇ ਉਤੇ ਤੇਰੇ ਨਿੰਦਕ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਨਜ਼ਰ ਆਪ ਉਠਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰੋ ਸਾਰੇ ਸੁਣਾਓ ਆਪਣੀ ਸਦਾ, ਸਦਕੇ ਵਾਰੀ ਘੋਲ ਘੁਮਾਈਆ। ਨੂਰ ਅਲਾਹੀ ਧੁਰ ਦਾ ਮਾਹੀ ਮੈਂ ਵੇਖਾਂ ਆਪਣਾ ਅੱਬਾ, ਅੰਮੀਜਾਨ ਮਿਲ ਕੇ ਖ਼ੁਸ਼ੀ ਬਣਾਈਆ। ਤੋਬਾ ਤੋਬਾ ਸਾਰੇ ਕਹੋ ਤੇ ਆ ਅਲਾਹੀ ਰੱਬਾ, ਆਲਮੀਨ ਤੇਰੀ ਓਟ ਤਕਾਈਆ। ਮੈਂ ਚੌਦਾਂ ਤਬਕਾਂ ਖ਼ੁਸ਼ੀਆਂ ਨਾਲ ਦੇਵਾਂ ਸੱਦਾ, ਹਕ ਹਕੀਕਤ ਦਾ ਲੇਖਾ ਦਿਓ ਮੁਕਾਈਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਵਾਅਦਾ ਕੌਲ ਇਕਰਾਰ ਕਰ ਦੇ ਪੱਕਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਪਰਦਾ ਦੇ ਉਠਾਈਆ। ਤੇਰਾ ਪੈਗ਼ਾਮ ਧੁਰ ਫ਼ਰਮਾਣਾ ਇਕੋ ਹੋਵੇ ਯਕਾ, ਯਕੇ ਬਾਦ ਦੀਗਰੇ ਹੁਕਮ ਅਵਰ ਨਾ ਕੋਇ ਬਦਲਾਈਆ। ਮੈਨੂੰ ਭੇਵ ਖੁਲਾ ਦੇ ਜੋ ਲਹਿਣਾ ਦੇਣਾ ਪਹਿਲੀ ਚੇਤ ਨੂੰ ਹੋਣਾ ਵਿਚ ਮਦੀਨੇ ਮੱਕਾ, ਮਕਬਰਿਆਂ ਦਿਆ ਮਾਲਕਾ ਪਰਦਾਨਸ਼ੀਂ ਹੋ ਕੇ ਪਰਦਾ ਦੇ ਉਠਾਈਆ। ਮੈਂ ਬਿਨਾ ਨੇਤਰਾਂ ਨੈਣਾਂ ਅੱਖਾਂ ਤੈਨੂੰ ਤੱਕਾਂ, ਤਕਵਾ ਤੇਰੇ ਉਤੇ ਰਖਾਈਆ। ਸਤਿਗੁਰ ਸ਼ਬਦ ਹੋ ਕੇ ਮੇਰਾ ਭੇਵ ਖੁਲਾ ਦੇ ਆਪਣਾ ਦੱਸ ਕੇ ਪਤਾ, ਬਿਨ ਪਤਿਉਂ ਆਪਣਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਦੇ ਜਲਦੀ, ਜਲ ਥਲ ਮਹੀਅਲ ਧਿਆਨ ਲਗਾਈਆ। ਖੇਲ
ਮਿਟਾ ਦੇ ਕਲ ਕੂੜੇ ਕਲਜੁਗ ਕਲ ਦੀ, ਕਲ ਕਲਕੀ ਆਪਣਾ ਰੰਗ ਰੰਗਾਈਆ। ਧਾਰ ਰਹਿਣ ਨਾ ਦੇਣੀ ਮੇਰੇ ਉਤੇ ਪੰਜ ਵਿਕਾਰੇ ਦਲ ਦੀ, ਦਲਿਦਰੀਆਂ ਡੇਰਾ ਦੇਣਾ ਢਾਹੀਆ। ਮੇਰੀ ਮਨਸਾ ਪੂਰੀ ਕਰ ਦੇ ਬਾਵਨ ਵਾਲੇ ਰਾਜੇ ਬਲ ਦੀ, ਬਾਵਨ ਵੇਖੇ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਧਰਨੀ ਕਹੇ ਮੈਂ ਤੇਰੀ ਓਟ ਇਕੋ ਰਖੀ, ਰਖਕ ਹੋ ਕੇ ਵੇਖ ਵਖਾਈਆ। ਮੈਂ ਰੁਲ ਗਈ ਮਿੱਟੀ ਕੱਖੀ, ਕੀਮਤ ਕਰਤੇ ਕੋਇ ਨਾ ਪਾਈਆ। ਤੂੰ ਮੇਰਾ ਠਾਕਰ ਧੁਰ ਦਾ ਪਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਮੇਰੇ ਉਤੇ ਰਹਿਮਤ ਕਰ ਦੇ ਰਤੀ, ਰਤਨ ਅਮੋਲਕ ਹੀਰੇ ਗੁਰਮੁਖ ਲੈ ਪ੍ਰਗਟਾਈਆ। ਤੇਰਾ ਨਾਮ ਭੁਲ ਨਾ ਜਾਏ ਰਾਗ ਛੱਤੀ, ਛਤੀਸਾ ਬਤੀਸਾ ਹਦੀਸਾ ਇਕੋ ਤੇਰੀ ਦਏ ਸਮਝਾਈਆ। ਕਲਜੁਗ ਕੂੜੀ ਕਰਿਆ ਬਦਲ ਦੇ ਮਨ ਮਤੀ, ਗੁਰਮਤ ਇਕੋ ਦੇ ਸਮਝਾਈਆ। ਮੈਂ ਤੇਰੇ ਦਰ ਤੇ ਹੋਵਾਂ ਸਤੀ, ਸਤਿ ਦੇ ਮਾਲਕ ਆਪਾ ਭੇਟ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਪੁਰਖ ਅਕਾਲ ਕਹੇ ਧਰਨੀ ਧਰਤ ਧਵਲ ਮੈਂ ਅਵਾਂਗਾ। ਨਿਰਗੁਣ ਨੂਰ ਜੋਤ ਪ੍ਰਗਟਾਵਾਂਗਾ। ਸ਼ਬਦ ਅਨਾਦੀ ਨਾਦ ਵਜਾਵਾਂਗਾ। ਸੋ ਪੁਰਖ ਨਿਰੰਜਣ ਹੋ ਕੇ ਖੇਲ ਖਿਲਾਵਾਂਗਾ। ਹਰਿ ਪੁਰਖ ਨਿਰੰਜਣ ਹੋ ਕੇ ਹੁਕਮ ਦ੍ਰਿੜਾਵਾਂਗਾ। ਏਕੰਕਾਰਾ ਹੋ ਕੇ ਨਾਦ ਵਜਾਵਾਂਗਾ। ਆਦਿ ਨਿਰੰਜਣ ਹੋ ਕੇ ਡਗਮਗਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਪਰਦਾ ਲਾਹਵਾਂਗਾ। ਸ੍ਰੀ ਭਗਵਾਨ ਹੋ ਕੇ ਸੰਗ ਨਿਭਾਵਾਂਗਾ। ਪਾਰਬ੍ਰਹਮ ਹੋ ਕੇ ਬ੍ਰਹਮ ਸਮਝਾਵਾਂਗਾ। ਸਤਿ ਸਚ ਬਖ਼ਸ਼ ਕੇ ਧਰਮ, ਨਾਤਾ ਧਰਮ ਨਾਲ ਜੁੜਾਵਾਂਗਾ। ਤੇਰਾ ਪੂਰਬ ਜਨਮ ਦਾ ਵੇਖ ਕੇ ਕਰਮ, ਕਰਮ ਕਾਂਡ ਦਾ ਲੇਖ ਮਿਟਾਵਾਂਗਾ। ਸਚ ਪ੍ਰੀਤੀ ਬਖ਼ਸ਼ ਕੇ ਸਰਨ, ਸਰਨਗਤ ਇਕ ਦਰਸਾਵਾਂਗਾ। ਤੇਰਾ ਨੇਤਰ ਖੋਲ ਕੇ ਹਰਨ ਫਰਨ, ਹਰ ਹਿਰਦਾ ਵੇਖ ਵਖਾਵਾਂਗਾ। ਤੇਰਾ ਭੇਵ ਚੁਕਾ ਕੇ ਡਰਨ, ਭਾਓ ਆਪਣਾ ਇਕ ਸਮਝਾਵਾਂਗਾ। ਸਾਚੀ ਘਾੜਨ ਆਵਾਂ ਘੜਨ, ਘੜਨ ਭੰਨਣਹਾਰ ਸਮਰਥ ਆਪ ਅਖਵਾਵਾਂਗਾ। ਜਨ ਭਗਤਾਂ ਅੰਦਰ ਆਵਾਂ ਵੜਨ, ਨੌ ਦਵਾਰੇ ਡੇਰਾ ਢਾਹਵਾਂਗਾ। ਸਾਚੀ ਸਿਖਿਆ ਆਵਾਂ ਪੜ੍ਹਨ, ਤੂੰ ਮੇਰਾ ਮੈਂ ਤੇਰਾ ਇਕੋ ਰਾਗ ਸੁਣਾਵਾਂਗਾ। ਆਪਣੀ ਕਰਨੀ ਆਵਾਂ ਕਰਨ, ਕਰਤਾ ਪੁਰਖ ਹੋ ਕੇ ਕਾਰ ਕਮਾਵਾਂਗਾ। ਲੇਖਾ ਜਾਣਾ ਚੋਟੀ ਜੜਨ, ਚੇਤਨ ਹੋ ਕੇ ਚੇਤਨ ਫੋਲ ਫੁਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਿਰ ਤੇਰੇ ਹੱਥ ਰਖਾਵਾਂਗਾ। ਸਿਰ ਤੇਰੇ ਹੱਥ ਰਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਨਿਰਗੁਣ ਨੂਰ ਜੋਤ ਰੁਸ਼ਨਾਏਗਾ। ਸ਼ਬਦੀ ਨਾਦ ਡੰਕ ਸੁਣਾਏਗਾ। ਰਾਓ ਰੰਕ ਆਪ ਉਠਾਏਗਾ। ਦਵਾਰ ਬੰਕ ਇਕ ਸੁਹਾਏਗਾ। ਮਨ ਕਾ ਮਣਕਾ ਆਪ ਭਵਾਏਗਾ। ਹਰਿਜਨ ਜਨ ਕਾ ਵੇਖ ਵਖਾਏਗਾ। ਜੋਤੀ ਕਨਕਾ ਕਨਕਾ ਸਭ ਮੇਂ ਆਪ ਟਿਕਾਏਗਾ। ਭੇਵ ਖੁਲਾ ਕੇ ਆਪਣੇ ਬ੍ਰਹਮ ਕਾ, ਪਾਰਬ੍ਰਹਮ ਹੋ ਕੇ ਸੰਗ ਮਿਲਾਏਗਾ। ਝਗੜਾ ਮਿਟਾ ਕੇ ਮਾਟੀ ਚੰਮ ਕਾ, ਚੰਮ ਦ੍ਰਿਸ਼ਟੀ ਡੇਰਾ ਢਾਹੇਗਾ। ਨਾਮ ਜਪਾ ਕੇ ਸਾਹ ਸਾਹ ਕਾ, ਸਵਾਸ ਸਵਾਸ ਵਿਚੋਂ ਬਦਲਾਏਗਾ। ਖੇਲ ਖਿਲਾ ਕੇ ਬੇਪਰਵਾਹ ਕਾ, ਬੇਪਰਵਾਹੀ ਵਿਚ ਆਪਣਾ ਹੁਕਮ ਵਰਤਾਏਗਾ। ਲੇਖਾ ਮੁਕਾਏ ਥਲ ਅਸਗਾਹ ਕਾ, ਸਮੁੰਦ ਸਾਗਰਾਂ ਖੋਜ ਖੁਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਪ੍ਰਗਟਾਏਗਾ। ਸਚ ਦਾ ਮਾਰਗ ਇਕ
ਲਗਾਵਾਂਗਾ। ਦਰ ਤੇਰਾ ਇਕ ਸੁਹਾਵਾਂਗਾ। ਨਵ ਸੱਤ ਰੰਗ ਰੰਗਾਵਾਂਗਾ। ਧਰਮ ਧਾਰ ਦੀ ਦੇ ਕੇ ਮਤ, ਮਨ ਮਤ ਦਾ ਪੰਧ ਮੁਕਾਵਾਂਗਾ। ਤੇਰੇ ਵਤਨ ਵਿਚ ਆਏ ਵਤ, ਬੇਵਤਨੇ ਤੈਨੂੰ ਆਪਣਾ ਭੇਵ ਖੁਲਾਵਾਂਗਾ। ਤੂੰ ਖ਼ਾਲੀ ਰਖਣੇ ਹੱਥ, ਵਸਤ ਅਗੰਮੀ ਤੇਰੇ ਹੱਥ ਰਖਾਵਾਂਗਾ। ਜਿਸ ਦੇ ਨਾਲ ਸਤਿਜੁਗ ਦਾ ਚਲਣਾ ਰਥ, ਰਥਵਾਹੀ ਹੋ ਕੇ ਆਪਣਾ ਹੁਕਮ ਵਰਤਾਵਾਂਗਾ। ਕਲਜੁਗ ਕੂੜੀ ਕਿਰਿਆ ਦੇਣਾ ਮਥ, ਨਾਮ ਮਧਾਣਾ ਹੱਥ ਉਠਾਵਾਂਗਾ। ਲਹਿਣਾ ਦੇਣਾ ਮੁਕਾ ਕੇ ਤਤ ਅੱਠ, ਘਰ ਇਕੋ ਇਕ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਇਕ ਵਡਿਆਵਾਂਗਾ। ਧਰਨੀ ਕਹੇ ਪ੍ਰਭੂ ਮੈਂ ਤੇਰੀਆਂ ਰਖੀਆਂ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਤੇਰੇ ਵਿਚ ਹਕ ਤੌਫ਼ੀਕਾ, ਤੇਰੀ ਬੇਪਰਵਾਹੀਆ। ਜਿਸ ਸ਼ਰਅ ਦੀਆਂ ਮੇਟਣੀਆਂ ਲੀਕਾਂ, ਲਾਈਨ ਇਕੋ ਦੇਣੀ ਵਖਾਈਆ। ਮਾਨਵ ਜ਼ਾਤੀ ਕਰਨੀਆਂ ਰੀਝਾਂ, ਮਾਨਸ ਮਾਨੁਖ ਗੋਦ ਉਠਾਈਆ। ਜਨ ਭਗਤਾਂ ਖੋਲ ਕੇ ਨੈਣ ਤੀਜਾ, ਨਿਜ ਨੇਤਰ ਦੇਣਾ ਸਮਝਾਈਆ। ਸਭ ਦਾ ਲੇਖਾ ਪੂਰਾ ਕਰਨਾ ਪੂਰਬ ਬੀਜਾ, ਫਲ ਝੋਲੀ ਦੇਣਾ ਭਰਾਈਆ। ਮੈਂ ਤੇਰਾ ਰਾਹ ਤੱਕਾਂ ਲਾ ਕੇ ਨੀਝਾ, ਹੱਥ ਮੱਥੇ ਉਤੇ ਟਿਕਾਈਆ। ਤੂੰ ਮੇਰਾ ਮਹਿਬਾਨ ਬੀਦਾ, ਬੀਖੈਰੀ ਯਾ ਅਲਾਹ ਤੇਰੀ ਸ਼ਰਨਾਈਆ। ਤੂੰ ਮੇਰੇ ਵੱਲ ਰਖਣਾ ਸਿੱਧਾ ਦੀਦਾ, ਦੀਦਾ ਦਾਨਿਸਤਾ ਦਰਸ਼ਨ ਦੇਣਾ ਕਰਾਈਆ। ਮੈਨੂੰ ਇਸ਼ਾਰਾ ਦਿਤਾ ਜੋ ਤੂੰ ਮੁਹੰਮਦ ਦਿਤਾ ਕੁਰਾਨ ਮਜੀਦਾ, ਤੀਸ ਬਤੀਸਾ ਫੋਲ ਫੁਲਾਈਆ। ਮੈਂ ਤੇ ਹਾਲ ਦੱਸਣਾ ਤੇਰਿਆਂ ਭਗਤਾਂ ਵਾਲਾ ਮੁਰੀਦਾ, ਮੁਰਸ਼ਦਾਂ ਦਿਆਂ ਜਣਾਈਆ। ਆਪਣਾ ਪਰਦਾ ਖੋਲ ਪੇਚੀਦਾ, ਬਾਤਨ ਆਪਣਾ ਰਾਹ ਜਣਾਈਆ। ਮੇਰੀ ਮਨਸਾ ਪੂਰੀ ਕਰ ਦੇ ਉਮੀਦਾ, ਆਮਦ ਵਿਚ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਮੁਹੰਮਦ ਉਠ ਆਪਣੇ ਤੱਕ ਲੈ ਹਰਫ਼, ਹਰੂਫ਼ਾਂ ਨਾਲ ਮਿਲਾਈਆ। ਖੇਲ ਵੇਖ ਕੀ ਹੋਣਾ ਯਕ ਤਰਫ਼, ਕੀ ਵਾਹਿਦ ਹੁਕਮ ਸੁਣਾਈਆ। ਜਿਸ ਨੇ ਸਭ ਨੂੰ ਦਿਤਾ ਸ਼ਰਫ਼, ਮੁਸ਼ਰਫ਼ ਕੀ ਦ੍ਰਿੜਾਈਆ। ਆਪਣੀ ਸ਼ਰਅ ਦੀ ਤੱਕ ਸ਼ਰਤ, ਭੇਵ ਰਹੇ ਨਾ ਰਾਈਆ। ਉਹ ਨੂਰ ਨੁਰਾਨਾ ਨੌਜਵਾਨਾ ਪਰਵਰਦਿਗਾਰ ਆਵੇ ਪਰਤ, ਅਮਾਮ ਅਮਾਮਾਂ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਹੇ ਧਰਨੀਏ ਮੇਰਾ ਅਵਲ ਅੱਲਾ ਅਲਹਜੂ ਜ਼ੂਏ ਅਜ਼ਮੋ ਜ਼ਵੀ ਜ਼ਲਹਿਜ਼ਾ ਮੁਜ਼ਿਸਤੋ ਖ਼ੁਦਾ ਅਹਿਬਾਬੇ ਜ਼ਦਾ ਜਲਵਾਗਰ ਨੂਰ ਅਲਾਹੀਆ। ਲਾਵਿਜ਼ਦੀ ਮਾਗੁਲਾਹ ਜ਼ਵੀ ਸਾਫੁਸਤਾ ਤਫ਼ਾ ਲਮਜ਼ਹੀ ਕੋਲਾਜ਼ਾਹੂ ਜ਼ਨਿੰਦਾ ਵਜ਼ਿਦ ਸਲਖ਼ਤੋ ਬਜ਼ਾ ਰਹਿਨਮਾਏ ਖ਼ੁਦਾ ਖ਼ੁਦ ਮਾਲਕ ਬੇਪਰਵਾਹੀਆ। ਪੋਜ਼ੀਨੇ ਪਲਅਖ ਖਹਮ ਸਖ਼ਤੂ ਜ਼ਬੂ ਦਵਾਏ ਅਸਤ ਉਤੇ ਅਰਸ਼ ਜ਼ਮੀਨੇ ਫ਼ਰਸ਼ ਖ਼ਾਕੇ ਮਜ਼ਰੂ ਹਫਜ਼ੇ ਹਫੂ ਨਾਜਿਸਤੇ ਜ਼ਵਾ ਬੇਮਕਬਰ ਦਲਜ਼ਵਾ ਜ਼ੀਨੇ ਜਾਮਅਸਤ ਚਸ਼ਮੇ ਚੁਜ਼ੂ ਪੈਗ਼ੰਬਰੋ ਰਸੂਲ ਖ਼ੁਦਾਏ ਖਦਸ਼ ਬਲਿਹਾ ਬਜ਼ਦਾਨੋਜ਼ਮੀ ਜ਼ਬਰਾਈਲੇ ਤਵਜ਼ੀਹ ਚੌਦਾਂ ਤਬਕੇ ਰਜ਼ੀਹ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੁਹੰਮਦ ਮੇਰੇ ਰਫ਼ੀਕ, ਦੋਸਤਾ ਤੇਰੀ ਖ਼ੁਸ਼ੀ ਬਣਾਈਆ। ਉਹ ਤੱਕ ਲੈ ਮਹਿਬੂਬ ਲਾਸ਼ਰੀਕ, ਲਾ ਸ਼ਰਾ ਨੂਰ ਅਲਾਹੀਆ। ਜੋ ਕਾਇਨਾਤ ਦਾ ਬਣੇ ਤਬੀਬ, ਦੀਨ ਦੁਨੀ ਵੇਖ ਵਖਾਈਆ। ਵੇ ਉਸ ਦਾ ਖੇਲ ਹੋਣਾ ਅਜੀਬ, ਅਜਬ ਨਿਰਾਲਾ ਹੁਕਮ ਵਰਤਾਈਆ। ਜਿਸ ਨੇ ਸ਼ਰਅ ਬਣਾਈ ਨਾਲ ਤਰਤੀਬ,
ਤੁਲਬੇ ਪੈਗ਼ੰਬਰ ਲਏ ਉਠਾਈਆ। ਵੇ ਓਸ ਦੀ ਅਗਲੀ ਸੁਣ ਹਦੀਸ, ਕੀ ਹਜ਼ਰਤਾਂ ਤੋਂ ਬਾਹਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਪਰਦਾ ਲਾਹੀਆ। ਮੁਹੰਮਦ ਕਹੇ ਧਰਨੀਏ ਮੇਰਾ ਮੌਲਾ ਮਵਿਜ਼ ਮਚਿਸਤੇ ਮਲੂ ਅਵਲਾ ਵਸਿਤ ਇਨਸਾਫ਼ ਇਕ ਆਪਣੇ ਹੱਥ ਰਖਾਈਆ। ਦੋਵਿਲਾਹਜਬੀ ਚਸਤਮਾ ਗੋਸੇ ਨਿਸ਼ਾ ਅਰਸ਼ੇ ਨੁਮਾ ਬਾਹਸਤੀ ਬਜ਼ਹੂ ਨੂਰੇ ਅੱਲਾ ਹੂ ਅੱਲਾ ਹੂ ਅੱਲ੍ਹਾ ਹੂ ਅੱਲਾ ਹੂ ਕਹਿ ਕੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇ ਬੁਤ ਰੂਹ, ਰੂਹੇ ਰਹਿਮਾਨ ਮਿਹਰਵਾਨ ਮਿਹਰਵਾਨ ਮਿਹਰਵਾਨ ਇਕ ਅਖਵਾਈਆ।
ਧਰਨੀ ਕਹੇ ਸਤਿਗੁਰ ਸ਼ਬਦ ਜੇ ਆਇਉਂ ਵਿਚ ਭਲਈ, ਭਲਾ ਸਭ ਦਾ ਦੇ ਕਰਾਈਆ। ਆਪਣੇ ਨਾਮ ਦੀ ਗੁਰਮੁਖਾਂ ਦੇ ਪਿਆਰ ਉਤੇ ਪਾ ਦੇ ਸਹੀ, ਸਹੀ ਸਲਾਮਤ ਆਪਣਾ ਰੰਗ ਬਣਾਈਆ। ਜਿਨ੍ਹਾਂ ਤੇਰਾ ਦਰਸ਼ਨ ਪਾਇਆ ਧਰਮ ਰਾਏ ਲੇਖਾ ਮੰਗੇ ਨਾ ਕਢ ਕੇ ਵਹੀ, ਚਿਤ੍ਰਗੁਪਤ ਲੇਖਾ ਨਾ ਕੋਇ ਸਮਝਾਈਆ। ਸਭ ਦੇ ਉਤੇ ਆਪਣੇ ਨਾਮ ਦਾ ਪਰਦਾ ਦੇਈਂ, ਦੇਵਣਹਾਰ ਤੇਰੇ ਹੱਥ ਵਡਿਆਈਆ। ਇਹਨਾਂ ਗੁਰਮੁਖਾਂ ਵਿਚੋਂ ਬਹੁਤੇ ਉਹ ਜਿਹੜੇ ਰਾਮ ਦੇ ਸਾਥੀ ਤੇ ਵਿਛੋੜਾ ਹੋਇਆ ਸੀ ਕਾਰਨ ਕੈਕਈ, ਦਸਰਥ ਬੇਟਾ ਭੱਜਿਆ ਵਾਹੋ ਦਾਹੀਆ। ਧਰਨੀ ਕਹੇ ਮੈਂ ਪਿਛਲੀ ਕਥਾ ਗਈ ਭੁਲ, ਅਭੁਲ ਤੇਰੇ ਹੱਥ ਵਡਿਆਈਆ। ਇਹ ਹਰਿਜਨ ਭਗਤ ਸੁਹੇਲੇ ਉਹ ਅਗੰਮੀ ਫੁੱਲ, ਜਿਨ੍ਹਾਂ ਦੀ ਵਾਸ਼ਨਾ ਤੇਰਾ ਨਾਮ ਸਤਿ ਸਤਿ ਨਾਮ ਹੋ ਕੇ ਗਿਆ ਸਮਝਾਈਆ। ਇਹ ਤੇਰੀ ਆਤਮਾ ਧਾਰ ਉਹ ਕੁਲ, ਜਿਸ ਕੁਲ ਦਾ ਨਾਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ।
੨੭ ਸਾਵਣ ਸ਼ਹਿਨਸ਼ਾਹੀ ਸੰਮਤ ਨੌ ਦੁਰਗ ਸ਼ਹਿਰ ਕਰਤਾਰ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਸੂਰਾ ਸਰਬੰਗੀ, ਆਦਿ ਜੁਗਾਦਿ ਵਡ ਵਡਿਆਈਆ। ਜੁਗ ਚੌਕੜੀ ਖੇਲ ਕਰੇ ਬਹੁਰੰਗੀ, ਭੇਵ ਅਭੇਦ ਆਪਣੇ ਹੱਥ ਰਖਾਈਆ। ਆਤਮ ਪਰਮਾਤਮ ਸਦਾ ਬਣਿਆ ਰਹੇ ਸੰਗੀ, ਸਗਲਾ ਸੰਗ ਬਣਾਈਆ। ਦੇਂਦਾ ਰਹੇ ਸਚ ਅਨੰਦੀ, ਪਰਮਾਨੰਦ ਨਾਲ ਮਿਲਾਈਆ। ਤੋੜਦਾ ਰਹੇ ਖ਼ਾਨਾਬੰਦੀ, ਬੰਦਗੀ ਆਪਣੀ ਇਕ ਸਮਝਾਈਆ। ਚਾੜ੍ਹਦਾ ਰਹੇ ਚੰਦ ਨੌਚੰਦੀ, ਅੰਧ ਅੰਧੇਰ ਮਿਟਾਈਆ। ਜੁਗ ਜਨਮ ਦੀ ਪਿਛਲੀ ਜਾਣੇ ਸੰਧੀ, ਸੰਨਦ ਬਿਨ ਹਰਫ਼ਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰੀ ਜੁਗ ਜੁਗ ਅਗੰਮੜੀ ਰਾਸ, ਰਸਤਾ ਸਮਝ ਕਿਸੇ ਨਾ ਆਈਆ। ਕਿਰਪਾ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜੋ ਹਰ ਘਟ ਵਸੇ ਪਾਸ, ਸਦਾ ਸੁਹੇਲਾ ਇਕ ਅਖਵਾਈਆ। ਜਿਸ ਦਾ ਨਿਰਗੁਣ ਨੂਰ ਜੋਤ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਕੂੜੀ ਕਿਰਿਆ ਕਰੇ ਨਾਸ, ਜਗਤ ਵਿਕਾਰ ਦਏ ਗਵਾਈਆ। ਲੇਖਾ ਜਾਣੇ ਨਾੜੀ ਹੱਡ ਮਾਸ, ਤਤਵ ਤਤ ਖੋਜ ਖੁਜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਖੇਲ ਅਪਾਰ, ਅਪਰੰਪਰ ਭੇਵ ਖੁਲਾਈਆ। ਲੇਖਾ ਜਾਣਾ ਗੋਬਿੰਦ ਧਾਰ, ਗੋਬਿੰਦ ਸਤਿਗੁਰ ਗੋਬਿੰਦ ਮਾਹੀਆ। ਗੋਬਿੰਦ ਸਿੰਘ ਰੂਪ ਅਪਾਰ, ਹਰਿ ਗੋਬਿੰਦ ਆਪ ਪ੍ਰਗਟਾਈਆ। ਗੋਬਿੰਦ ਲੇਖਾ ਜਗਤ ਲੇਖ ਤੋਂ ਬਾਹਰ, ਕਥਨੀ ਕਥ ਨਾ ਸਕੇ ਰਾਈਆ। ਜੋ ਲਹਿਣਾ ਦੇਣਾ ਸਭ ਦਾ ਰਿਹਾ ਵਿਚਾਰ, ਵਿਚਰ ਕੇ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਤਿਗੁਰ ਸ਼ਬਦ ਕਹੇ ਜਿਸ ਵੇਲੇ ਗੋਬਿੰਦ ਗਿਆ ਦਾਦੂ ਦਿਉਹਰੇ ਕੋਲ, ਆਪਣਾ ਪੰਧ ਮੁਕਾਈਆ। ਸ਼ਬਦ ਜੈਕਾਰੇ ਵੱਜੇ ਢੋਲ, ਮਰਦੰਗ ਦਿਤੇ ਸੁਣਾਈਆ। ਦਾਦੂ ਬਿਨਾ ਨੇਤਰਾਂ ਨੇਤਰ ਖੋਲ, ਆਪਣੀ ਲਈ ਅੰਗੜਾਈਆ। ਝਟ ਮੂਤੀਏ ਨੂੰ ਕਿਹਾ ਬੋਲ, ਹੱਸ ਕੇ ਦਿਤਾ ਸੁਣਾਈਆ। ਉਹ ਕਿਹੜਾ ਕਰਨ ਆਉਂਦਾ ਘੋਲ, ਆਪਣਾ ਬਲ ਪ੍ਰਗਟਾਈਆ। ਕੀ ਸਾਨੂੰ ਕਰੇ ਮਖ਼ੌਲ, ਮਸਖ਼ਰਾ ਰੂਪ ਜਣਾਈਆ। ਕਿ ਭਾਗ ਲਗਾਏ ਧੌਲ, ਧਰਨੀ ਦਏ ਵਡਿਆਈਆ। ਕਿ ਅੰਮ੍ਰਿਤ ਬਖ਼ਸ਼ੇ ਪਾਹੁਲ, ਨਾਮ ਰਸ ਚਖਾਈਆ। ਮੂਤੀਏ ਵੇਖ ਕੇ ਹੋਇਆ ਅਡੋਲ, ਹੱਥ ਸੀਨੇ ਉਤੇ ਟਿਕਾਈਆ। ਨੇਤਰ ਨੈਣਾਂ ਨੀਰ ਦਿਤਾ ਵਿਰੋਲ, ਹੰਝੂਆਂ ਹਾਰ ਬਣਾਈਆ। ਗੋਬਿੰਦ ਤੋਲਣਾ ਆਪਣੇ ਤੋਲ, ਕੰਡਾ ਧੁਰ ਦਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਿਹਾ ਮੂਤੀਏ ਫੇਰ ਕਿਹਾ ਪਰਤ, ਸਤਿਗੁਰ ਸ਼ਬਦ ਤੇਰੀ ਬੇਪਰਵਾਹੀਆ। ਤੂੰ ਆਇਉਂ ਏਸ ਧਰਤ, ਧਰਨੀ ਸੋਭਾ ਪਾਈਆ। ਦਾਦੂ ਜਿਸ ਨੂੰ ਤੱਕੇ ਉਤੇ ਅਰਸ਼, ਤੂੰ ਫ਼ਰਸ਼ ਫੇਰਾ ਪਾਈਆ। ਮੇਰੀ ਮਨਜ਼ੂਰ ਕਰ ਲੈ ਅਰਜ਼, ਬੇਨੰਤੀ ਇਕ ਸੁਣਾਈਆ। ਯੋਧਾ ਮਰਦਾਨੇ ਮਰਦ, ਮਦਦ ਤੇਰੀ ਮੰਗ ਮੰਗਾਈਆ। ਝਟ ਗੋਬਿੰਦ ਨੇ ਪਿਛਲੇ ਲੇਖੇ ਦੀ ਕਢੀ ਫ਼ਰਦ, ਬਿਨ ਅੱਖਰਾਂ ਫੋਲ ਫੁਲਾਈਆ। ਫੇਰ ਦਾਦੂ ਵੱਲ ਨਿਗਾਹ ਕੀਤੀ ਸ਼ਰਦ, ਇਸ਼ਾਰੇ ਨਾਲ ਦ੍ਰਿੜਾਈਆ। ਫੇਰ ਮੂਤੀਏ ਨੇ ਚਰਨਾਂ ਤੋਂ ਲਾਹੀ ਗਰਦ, ਧੂੜੀ ਕੀਤੀ ਸਫ਼ਾਈਆ। ਝਟ ਗੋਬਿੰਦ ਨੇ ਹੱਸ ਕੇ ਕਿਹਾ ਤੇਰੀ ਪੁੱਠੀ ਸਿੱਧੀ ਹੋਵੇਗੀ ਨਰਦ, ਨਰ ਨਰਾਇਣ ਵੇਖ ਵਖਾਈਆ। ਆਪਣਾ ਪੂਰਾ ਕਰਾਂਗਾ ਫ਼ਰਜ਼, ਸ਼ਬਦ ਗੋਬਿੰਦ ਹੋ ਕੇ ਅਗੰਮ ਅਥਾਹੀਆ। ਕਲਜੁਗ ਅੰਤਮ ਤੇਰੀ ਮੈਨੂੰ ਪਵੇ ਗ਼ਰਜ਼, ਗ਼ਰਜ਼ ਤੇਰੀ ਨਾਲ ਮਿਲਾਈਆ। ਜਿਸ ਵਕਤ ਮੇਲ ਸੁਹੰਜਣਾ ਹੋਵੇ ਤੇਰੇ ਪੇਟ ਵਿਚ ਹੋਵੇ ਦਰਦ, ਪੂਰਬ ਲੇਖਾ ਦਿਤਾ ਸਮਝਾਈਆ। ਸ਼ਰਅ ਛੁਰੀ ਕਟੇ ਨਾ ਫੇਰ ਕਰਦ, ਕਤਲਗਾਹ ਨਾ ਰੂਪ ਬਣਾਈਆ। ਅਗੇ ਹੋਣ ਨਾ ਦੇਵਾਂ ਹਰਜ, ਪੂਰਬ ਜਨਮ ਲੇਖੇ ਪਾਈਆ। ਇਹ ਖੇਲ ਮੇਰਾ ਹੋਵੇ ਅਸਚਰਜ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੇਰਾ ਗੋਬਿੰਦ ਧਾਰ ਪਿਆਰ, ਪ੍ਰੇਮ ਪ੍ਰੇਮ ਵਿਚ ਜਣਾਈਆ। ਮੇਰਾ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਮੈਂ ਲਹਿਣਾ ਦੇਣਾ ਦੇਵਾਂ ਹੋ ਕੇ ਕਰਜ਼ਦਾਰ, ਮਕਰੂਜ਼ ਹੋ ਕੇ ਝੋਲੀ ਪਾਈਆ। ਵਕਤ ਸੁਹੰਜਣਾ ਦੇਵੇ ਸਦਾ ਇਸ਼ਾਰ, ਘੜੀ ਪਲ ਜਗਤ ਨਾ ਕੋਇ ਵਖਾਈਆ। ਲਹਿਣਾ ਦੇਣਾ ਵੇਖਾਂ ਬਣ ਕੇ ਵੇਖਣਹਾਰ, ਵੇਖਾਂ ਵਿਗਸਾਂ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਸੋ ਵਕਤ ਪੁਜਿਆ
ਜਗਤ ਦੀ ਧਾਰ, ਧਰਨੀ ਧਰਤ ਧਵਲ ਦਏ ਵਡਿਆਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਪੁਰਖ ਧੁਰਦਰਗਾਹੀਆ। ਜੋ ਅੰਤ ਅੰਤ ਏਕੰਕਾਰ, ਇਕ ਇਕੱਲਾ ਸਭ ਦਾ ਮਾਹੀਆ। ਭੁਲ ਨਾ ਜਾਏ ਕਦੀ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਜਿਸ ਦੀ ਸੇਵ ਕਮਾਈਆ। ਸੋ ਮੂਤੀਏ ਦਾ ਲਹਿਣਾ ਦੇਣਾ ਰਿਹਾ ਉਤਾਰ, ਉੱਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਆ ਕੇ ਦੱਖਣ ਵਾਲੀ ਧਾਰ, ਦੁੱਖ ਭੰਜਨ ਹੋਏ ਸਹਾਈਆ। ਪੂਰਬ ਕਰਮ ਦਾ ਲੇਖਾ ਦੇ ਕੇ ਸਿੰਘ ਕਰਤਾਰ, ਕਰਤਾ ਕਰਨੀ ਕਾਰ ਕਮਾਈਆ। ਜੋ ਅੰਤਸ਼ਕਰਨ ਵੇਖੇ ਵੇਖਣਹਾਰ, ਬਿਨ ਨੈਣਾਂ ਨੈਣ ਉਠਾਈਆ। ਜਨਮ ਕਰਮ ਦਾ ਦੁੱਖ ਦਲਿਦ੍ਰ ਦਿਤਾ ਨਿਵਾਰ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਜਨਮ ਦਾ ਲੇਖਾ ਪੂਰਾ ਕਰੇ ਨਾਲ ਪਿਆਰ, ਪਰਮ ਪੁਰਖ ਪ੍ਰਭ ਆਪਣਾ ਰੰਗ ਰੰਗਾਈਆ।