ਪੁਸਤਕਾਲਾਭਾਗ ੨੩

ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ

ਸਤਿਗੁਰ ਸ਼ਬਦ ਕਹੇ ਭਾਦਰੋਂ ਪਹਿਲਾ ਪ੍ਰਵਿਸ਼ਟਾ, ਇਸ਼ਟ ਦ੍ਰਿਸ਼ਟ ਸ੍ਰਿਸ਼ਟ ਦਏ ਖੁਲਾਈਆ। ਜਨ ਭਗਤਾਂ ਪੂਰਬ ਪੂਰਨ ਪੂਰਾ ਕਰੇ ਨਿਸ਼ਚਾ, ਮਨ ਤਨ ਆਪਣੀ ਦਇਆ ਕਮਾਈਆ। ਭੇਵ ਖੁਲਾ ਕੇ ਏਕੰਕਾਰ ਇਕ ਦਾ, ਅਕਲ ਕਲਧਾਰੀ ਆਪਣਾ ਰੰਗ ਰੰਗਾਈਆ। ਵੇਸ ਵਟਾ ਕੇ

ਨਿਰਗੁਣ ਧਾਰ ਰੂਪ ਅਗੰਮਾ ਨਿਤ ਦਾ, ਨਰ ਨਰਾਇਣ ਨੂਰ ਰੁਸ਼ਨਾਈਆ। ਪੀਆ ਪ੍ਰੀਤਮ ਪਿਆਰਾ ਬਣੇ ਆਤਮ ਹਿਤ ਦਾ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਜਗ ਨੇਤਰ ਨੈਣ ਕਿਸੇ ਨਾ ਦਿਸਦਾ, ਅੱਖੀਆਂ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਭਾਦਰੋਂ ਕਹੇ ਮੇਰਾ ਪਹਿਲਾ ਦਿਵਸ ਦਿਹਾੜਾ, ਸਤਿਗੁਰ ਸ਼ਬਦ ਤੇਰੀ ਸਰਨਾਈਆ। ਤੂੰ ਮਿਹਰਵਾਨ ਮਹਿਬਾਨ ਬੀਦੋ ਅਗੰਮੀ ਲਾੜਾ, ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਪਰਵਰਦਿਗਾਰ ਇਕ ਅਖਵਾਈਆ। ਮੈਂ ਸਾਹਿਬ ਸਵਾਮੀ ਅੰਤਰਜਾਮੀ ਤੇਰਾ ਵੇਖਾਂ ਸਚ ਅਖਾੜਾ, ਘਟ ਨਿਵਾਸੀ ਪੁਰਖ ਅਬਿਨਾਸ਼ੀ ਧਿਆਨ ਲਗਾਈਆ। ਲਹਿਣਾ ਦੇਣਾ ਜਾਣਾ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰਾਂ ਧਿਆਨ ਲਗਾਈਆ। ਨਵ ਸੱਤ ਤੱਕਾਂ ਅਖਾੜਾ, ਜ਼ਿਮੀਂ ਜ਼ਮਾਂ ਫੋਲ ਫੁਲਾਈਆ। ਤੇਰੇ ਹੁਕਮ ਦਾ ਵੇਖਾਂ ਧਾੜਾ, ਨਵ ਸੱਤ ਕੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਸੁਣ ਭਾਦਰੋਂ ਪਿਆਰੇ ਮੀਤਾ, ਮਿਤਰ ਪਿਆਰੇ ਦਿਆਂ ਜਣਾਈਆ। ਉਠ ਵੇਖ ਪ੍ਰਭੂ ਦੀ ਰੀਤਾ, ਕੀ ਨਿਰਗੁਣ ਧਾਰ ਖੇਲ ਖਿਲਾਈਆ। ਕੀ ਲਹਿਣਾ ਦੇਣਾ ਦੱਸੇ ਮੰਦਰ ਮਸੀਤਾ, ਕਾਅਬਿਆਂ ਕੀ ਸ਼ਨਵਾਈਆ। ਕੀ ਲੇਖਾ ਜਾਣੇ ਸ਼ਾਸਤਰ ਸਿਮਰਤ ਵੇਦ ਪੁਰਾਨਾਂ ਗੀਤਾ, ਅੰਜੀਲ ਕੁਰਾਨਾ ਅਲਿਫ਼ ਯੇ ਵਡ ਕੀ ਵਡਿਆਈਆ। ਕੀ ਸੰਦੇਸ਼ ਨਰੇਸ਼ ਦੇਵੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪਣਾ ਹੁਕਮ ਸੁਣਾਈਆ। ਕੀ ਲਹਿਣਾ ਦੇਣਾ ਹੋਵੇ ਜੀਵ ਜੀਅ ਕਾ, ਚੁਰਾਸੀ ਕੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਉਹ ਨਾਰਦ ਆ ਗਿਆ ਭੁੱਖਾ, ਹੱਥ ਮੱਥੇ ਉਤੇ ਟਿਕਾਈਆ। ਮੁਖ ਵਿਚ ਟੁੱਕਰ ਰਖ ਕੇ ਰੁੱਖਾ, ਬਿਨਾ ਦੰਦੀਆਂ ਰਿਹਾ ਦਬਾਈਆ। ਟੇਢਾ ਕਰ ਕੇ ਮੁਖਾ, ਨੈਣਾਂ ਨੀਰ ਵਹਾਈਆ। ਪ੍ਰਭੂ ਨੂੰ ਜਾਏ ਝੁਕਾ, ਸੀਸ ਜਗਦੀਸ਼ ਝੁਕਾਈਆ। ਫੇਰ ਹੱਥ ਦਾ ਵੱਟ ਕੇ ਮੁਕਾ, ਮੁਕੰਮਲ ਰਿਹਾ ਦ੍ਰਿੜਾਈਆ। ਕਲਜੁਗ ਉਠ ਵੇਖ ਲੈ ਤੇਰਾ ਅੰਤਮ ਵੇਲਾ ਢੁੱਕਾ, ਘੜੀ ਪਲ ਲੈ ਅੰਗੜਾਈਆ। ਲਹਿਣਾ ਦੇਣਾ ਅਖੀਰੀ ਚੁਕਾ, ਚੁਕੰਨਾ ਹੋ ਕੇ ਅੱਖ ਖੁਲਾਈਆ। ਮੇਰੇ ਸਾਹਿਬ ਦਾ ਭਾਣਾ ਕਦੇ ਨਾ ਰੁਕਾ, ਨਾ ਕੋਈ ਮੇਟੇ ਮੇਟ ਮਿਟਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੈਂ ਆਇਆ ਉਤੋਂ ਅਰਸ਼ਾ, ਅਰਸ਼ੀ ਪ੍ਰੀਤਮ ਦਿਤੀ ਵਡਿਆਈਆ। ਮੈਂ ਪਹੁੰਚਿਆ ਉਤੇ ਫ਼ਰਸ਼ਾ, ਫ਼ਰਸ਼ ਖ਼ਾਕੀ ਵੇਖ ਵਖਾਈਆ। ਮੈਨੂੰ ਜਗਤ ਜਗਿਆਸੂਆਂ ਉਤੇ ਆਵੇ ਤਰਸਾ, ਰਹਿਮਤ ਪ੍ਰਭ ਦੀ ਮੰਗ ਮੰਗਾਈਆ। ਜਾਂ ਨਿਗਾਹ ਮਾਰਾਂ ਸੰਮਤ ਨੌ ਦਿਸਦਾ ਮੇਰੇ ਸਾਹਿਬ ਵਾਲਾ ਬਰਸਾ, ਜੋ ਬਰਸੀਆਂ ਸਭ ਦੀਆਂ ਦਏ ਬਦਲਾਈਆ। ਲੇਖਾ ਨਜ਼ਰ ਆਵੇ ਜੋ ਗੋਬਿੰਦ ਲਿਖਿਆ ਉਤੇ ਸਰਸਾ, ਸਾਰ ਸ਼ਬਦ ਨਾਲ ਲਿਖਾਈਆ। ਮੇਰੇ ਢਈਏ ਦਾ ਪੁਰਖ ਅਕਾਲੇ ਦੀਨ ਦਿਆਲੇ ਆਪਣੇ ਲੇਖੇ ਵਿਚ ਲਾਉਣਾ ਅਰਸਾ, ਕਦੀਮ ਦਾ ਕਦਮ ਸਮਝ ਕਿਸੇ ਨਾ ਆਈਆ। ਜਨ ਭਗਤਾਂ ਨਿਰਗੁਣ ਧਾਰ ਨਿਰਵੈਰ ਹੋ ਕੇ ਦੇਣਾ ਦਰਸਾ, ਨਿਜ ਨੇਤਰ ਲੋਚਨ ਨੈਣ ਅੱਖ ਖੁਲਾਈਆ। ਮੇਰਾ ਅੱਖਰਾਂ ਤੋਂ ਬਿਨਾ ਪ੍ਰਭੂ ਇਕੋ ਹੋਵੇ ਪਰਚਾ, ਪ੍ਰਾਚੀਨ ਦਾ ਲਹਿਣਾ ਦੇਣਾ ਮੁਕਾਈਆ। ਤੇਰੀ ਘਰ ਘਰ ਹੋਵੇ ਚਰਚਾ, ਚਰਾਗਾਹਾਂ ਵਿਚ ਤੇਰੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਨਾਰਦ ਕਹੇ ਧਰਨੀਏ ਉਠ ਤੈਨੂੰ ਵਖਾਵਾਂ ਰਸਤਾ, ਬਿਨ ਨੈਣਾਂ ਨੈਣ ਤਕਾਈਆ। ਮੇਰਾ ਖੋਲ ਕੇ ਕਮਲੀਏ ਤੱਕ ਲੈ ਬਸਤਾ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਮੇਰੇ ਕੋਲ ਪ੍ਰਭੂ ਦਾ ਨਾਮ ਅਗੰਮਾ ਸਸਤਾ, ਕੌਡੀ ਕੀਮਤ ਦਾਮ ਨਾ ਕੋਇ ਰਖਾਈਆ। ਜਿਹੜਾ ਕਰੇ ਮਸਤ ਅਲਮਸਤਾ, ਖ਼ੁਮਾਰੀ ਨਾਮ ਵਾਲੀ ਚੜ੍ਹਾਈਆ। ਓਹ ਇਕੋ ਸੰਦੇਸਾ ਦੋ ਜਹਾਨਾਂ ਦੱਸਦਾ, ਦਹਿ ਦਿਸ਼ਾ ਰਿਹਾ ਸਮਝਾਈਆ। ਦੋ ਜਹਾਨੋ ਨੌਜਵਾਨੋ ਮਰਦ ਮਰਦਾਨੋ ਸ੍ਰੀ ਭਗਵਾਨ ਇਕੋ ਗ੍ਰਹਿ ਵਸਦਾ, ਦੂਸਰ ਬੰਕ ਨਾ ਕੋਇ ਵਡਿਆਈਆ। ਜੋ ਵਣਜਾਰਾ ਹੋਇਆ ਭਗਤਾਂ ਵਾਲੇ ਜਸ ਦਾ, ਸਿਫ਼ਤਾਂ ਨਾਲ ਸਿਫ਼ਤ ਸਲਾਹੀਆ। ਮਾਲਕ ਖ਼ਾਲਕ ਹੋ ਕੇ ਪੈਜ ਜੁਗ ਜੁਗ ਰਖਦਾ, ਕਲਜੁਗ ਅੰਤਮ ਦਇਆ ਕਮਾਈਆ। ਲੂੰ ਲੂੰ ਅੰਦਰ ਸਾਢੇ ਤਿੰਨ ਕਰੋੜ ਹੋ ਕੇ ਰਚਦਾ, ਰਚਨਾ ਆਪਣੀ ਦਏ ਵਖਾਈਆ। ਲੇਖੇ ਲਾਵੇ ਤਿੰਨ ਸੌ ਸੱਠ ਹਾਡੀ ਭਾਂਡਾ ਕਾਇਆ ਕੱਚ ਦਾ, ਕੰਚਨ ਗੜ੍ਹ ਆਪ ਬਣਾਈਆ। ਜਿਸ ਦੇ ਅੰਦਰ ਜਗਤ ਵਾਸ਼ਨਾ ਮਨੂਆ ਨੱਚਦਾ, ਦਹਿ ਦਿਸ਼ਾ ਉਠ ਉਠ ਧਾਹੀਆ। ਜਗਤ ਵਿਕਾਰਾ ਸਦਾ ਮਚਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਉਹ ਖੇਲ ਕਰਾਏ ਕਮਲਾਪਤ ਦਾ, ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰੇ ਜਪ ਦਾ, ਜਗ ਜੀਵਣ ਦਾਤਾ ਹੋਵੇ ਆਪ ਸਹਾਈਆ। ਲੇਖਾ ਜਾਣੇ ਕੂੜ ਕੁੜਿਆਰੇ ਪਪ ਦਾ, ਪਤਤ ਪਾਪੀਆਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਨਾਰਦ ਕਹੇ ਧਰਨੀ ਗੁਰ ਅਵਤਾਰ ਪੈਗ਼ੰਬਰਾਂ ਦੇ ਦੇ ਸੱਦਾ, ਸਦਕੇ ਵਾਰੀ ਘੋਲ ਘੁਮਾਈਆ। ਆਓ ਵੇਖੋ ਆਪਣਾ ਅਗਾ, ਆਗਮਨ ਵਿਚ ਆਪਣਾ ਪੰਧ ਮੁਕਾਈਆ। ਆਓ ਲੇਖਾ ਤੱਕੋ ਉਪਰ ਸ਼ਾਹ ਰਗਾ, ਨੌ ਦਵਾਰੇ ਡੇਰਾ ਢਾਹੀਆ। ਦੀਨ ਮਜ਼੍ਹਬ ਤੱਕੋ ਹੱਦਾ, ਹਦੂਦਾਂ ਫੋਲ ਫੁਲਾਈਆ। ਕਿਉਂ ਤੁਹਾਡੇ ਗੁਰਮੁਖ ਗੁਰਸਿਖ ਬਣ ਮੁਰੀਦ ਪੀਂਦੇ ਮਦਾ, ਮੁਰਦੇ ਖਾ ਕੇ ਆਪਣਾ ਝਟ ਲੰਘਾਈਆ। ਨੇਤਰ ਖੋਲ ਲੈ ਅੰਤ ਅਖ਼ੀਰੀ ਬੁੱਧਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਮੈਂ ਰੋ ਕੇ ਕਹਾਂ ਨਿਮਾਣੀ ਬਸੁਧਾ, ਉਚੀ ਕੂਕ ਕੂਕ ਸੁਣਾਈਆ। ਮੇਰੇ ਪ੍ਰਭੂ ਸਤਿਗੁਰ ਸ਼ਬਦ ਆਪਣਾ ਵਕਤ ਵੇਖ ਲੈ ਕਲਜੁਗਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਪ੍ਰਭੂ ਦੇ ਪਿਆਰ ਦਾ ਰਿਹਾ ਕੋਇ ਨਾ ਮੁੱਦਾ, ਮੁੱਦਤਾਂ ਦਾ ਲੇਖਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜ ਕੁੜਿਆਰ ਹੋ ਗਿਆ ਉਘਾ, ਉਗਣ ਆਥਣ ਆਪਣਾ ਹੁਕਮ ਵਰਤਾਈਆ। ਸੰਤਾਂ ਸਾਧਾਂ ਅੰਦਰ ਪੈ ਗਈ ਦੁਬਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਸਚ ਦਵਾਰ ਕਿਸੇ ਨਾ ਸੁਝਾ, ਸਚਖੰਡ ਦਵਾਰ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਨਾਰਦ ਕਹੇ ਮੇਰਾ ਬਸਤਾ ਕੀ ਕੁਛ ਕਹਿੰਦਾ, ਬਿਨ ਹਰਫ਼ ਹਰੂਫ਼ ਦ੍ਰਿੜਾਈਆ। ਨਿਗਾਹ ਮਾਰ ਕੇ ਦਿਸ਼ਾ ਲਹਿੰਦਾ, ਬਿਨ ਅੱਖਾਂ ਅੱਖ ਉਠਾਈਆ। ਬੁਰਜ ਪੈਗ਼ੰਬਰਾਂ ਦਿਸੇ ਢਹਿੰਦਾ, ਮਹੱਲ ਅਟਲ ਨਾ ਕੋਇ ਸੁਹਾਈਆ। ਸਦੀ ਚੌਧਵੀਂ ਵਹਿਣ ਵਹਿੰਦਾ, ਅਗੇ ਹੋ ਨਾ ਕੋਇ ਅਟਕਾਈਆ। ਮੁਰੀਦ ਮੁਰਸ਼ਦ ਭਾਣਾ ਵੇਖੇ ਸਹਿੰਦਾ, ਸਿਰ ਸਕੇ ਨਾ ਕੋਇ ਉਠਾਈਆ। ਧਰਨੀ ਕਹੇ ਮੇਰਾ ਨਾਰਦਾ ਉਤੋਂ ਉਤਰਦਾ ਜਾਂਦਾ ਲਹਿੰਗਾ, ਅੰਗੀ ਅੰਗ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਨਾਰਦ ਕਹੇ ਮੇਰੇ ਬਸਤੇ ਦੇ ਵਿਚੋਂ ਬੋਲਣ ਨਿਰਾਧਾਰ ਅੱਖਰ, ਨਿਰਅੱਖਰ ਰਹੇ ਸੁਣਾਈਆ।

ਪ੍ਰਭੂ ਦਾ ਖੇਲ ਅਨੋਖਾ ਵੱਖਰ, ਵੱਖਰੀ ਕਾਰ ਕਮਾਈਆ। ਜਿਸ ਲੇਖ ਚੁਕਾਉਣਾ ਪਾਹਨ ਪੱਥਰ, ਇੱਟਾਂ ਰੰਗ ਨਾ ਕੋਇ ਚੜ੍ਹਾਈਆ। ਮੈਂ ਉਸ ਯਾਰ ਦਾ ਲੱਥਾ ਸਥਰ, ਜੋ ਯਾਰੜਾ ਸਥਰ ਗਿਆ ਹੰਢਾਈਆ। ਨੇਤਰ ਨੀਰ ਨਾ ਵਿਰੋਲਿਆ ਅੱਥਰ, ਹੰਝੂਆਂ ਹਾਰ ਨਾ ਕੋਇ ਬਣਾਈਆ। ਅੰਤ ਅਖ਼ੀਰੀ ਇਕੋ ਕੀਤਾ ਬਚਨ, ਬਚਪਨ ਤੋਂ ਬਾਹਰ ਜਣਾਈਆ। ਜਗਤ ਧਾਰ ਤਤ ਸਰੀਰ ਨਹੀਂ ਕੋਇ ਕੰਚਨ, ਕੰਚਨਗੜ੍ਹ ਨਾ ਕੋਇ ਵਡਿਆਈਆ। ਸਭ ਨੇ ਸੜਨਾ ਵਿਚ ਅੰਚਨ, ਆਂਚ ਨਾਲ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਵੇਖ ਵਖਾਈਆ। ਭਾਦਰੋਂ ਕਹੇ ਮੇਰਾ ਦਿਵਸ ਦਿਹਾੜਾ ਇਕ, ਏਕੰਕਾਰ ਦਿਤੀ ਵਡਿਆਈਆ। ਮੈਂ ਅਸਥਲ ਹੋ ਕੇ ਗਿਆ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਇਕੋ ਦਰ ਤੇ ਗਿਆ ਵਿਕ, ਕੀਮਤ ਜਗਤ ਨਾ ਕੋਇ ਜਣਾਈਆ। ਇਕੋ ਸਵਾਮੀ ਕਰ ਕੇ ਹਿੱਤ, ਹਿਤਕਾਰੀ ਵੇਖ ਵਖਾਈਆ। ਦਰਸ਼ਨ ਕਰਾਂ ਨਿਤ, ਨਿਜ ਲੋਚਨ ਹੋਏ ਰੁਸ਼ਨਾਈਆ। ਸਵਾਮੀ ਪਰਮੇਸ਼ਵਰ ਮਿਲੇ ਪਿਤ, ਪਤ ਪਤਵੰਤਾ ਧੁਰਦਰਗਾਹੀਆ। ਜੋ ਆਤਮ ਧਾਰ ਕਰੇ ਹਿੱਤ, ਦੂਸਰ ਸੰਗ ਨਾ ਕੋਇ ਰਖਾਈਆ। ਸਾਚਾ ਲਹਿਣਾ ਦੇਣਾ ਦੇਵੇ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੁਖੀਆਂ ਨਾਮ ਦੀ ਪਾਵੇ ਭਿੱਖ, ਭੁੱਖਿਆਂ ਦਏ ਰਜਾਈਆ। ਬਿਨ ਨੇਤਰ ਲੋਚਨ ਆਵੇ ਦਿਸ, ਨੈਣਾਂ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਮੇਰੇ ਪਿਆਰ ਵਿਚ ਆਓ ਅਗੇ, ਅਗਲੀ ਕਥਾ ਦਿਆਂ ਸੁਣਾਈਆ। ਵੇਖੋ ਵਾਅ ਤਤੀ ਵਗੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਜੀਵ ਹੋ ਗਏ ਕੱਗੇ, ਹੰਸ ਰੂਪ ਨਾ ਕੋਇ ਪ੍ਰਗਟਾਈਆ। ਪਿਉ ਪੁਤਰਾਂ ਕਰਦੇ ਦਗ਼ੇ, ਭਈਆ ਭੈਣਾਂ ਸੰਗ ਨਾ ਕੋਇ ਵਖਾਈਆ। ਚਾਰੋਂ ਕੁੰਟ ਲੱਗੀ ਅੱਗੇ, ਦੀਨ ਮਜ਼੍ਹਬ ਰਹੀ ਜਲਾਈਆ। ਆਪਣੇ ਸਿੱਖ ਮੁਰੀਦ ਵੇਖੋ ਯਦੇ, ਯਦਪ ਆਪਣਾ ਰੂਪ ਪ੍ਰਗਟਾਈਆ। ਕੂੜ ਖ਼ੁਮਾਰੀ ਵਿਚ ਸਾਰੇ ਮਧੇ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਮਾਇਆ ਮਮਤਾ ਕੂੜ ਕੁੜਿਆਰ ਭਾਰ ਲੱਦੇ, ਸਿਰ ਸਕੇ ਨਾ ਕੋਇ ਉਠਾਈਆ। ਮੀਤ ਮੁਰਾਰੀ ਸੱਜਣ ਕੋਇ ਨਾ ਲੱਭੇ, ਖੋਜਿਆਂ ਹੱਥ ਕੋਇ ਨਾ ਆਈਆ। ਸਾਰੇ ਵੇਖੋ ਸੱਜੇ ਖੱਬੇ, ਅਗੇ ਪਿਛੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਰਤਾਈਆ। ਧਰਨੀ ਕਹੇ ਨਾਰਦਾ ਸੱਦ ਲੈ ਅਵਤਾਰ ਪੈਗ਼ੰਬਰ ਗੁਰੂ, ਗੁਰਦੇਵਾ ਧਿਆਨ ਲਗਾਈਆ। ਮੇਰੇ ਸਾਹਿਬ ਦਾ ਖੇਲ ਹੋਣ ਵਾਲਾ ਸ਼ੁਰੂ, ਸ਼ਰਅ ਵਾਲਿਆਂ ਲਏ ਉਠਾਈਆ। ਚਾਰੋਂ ਕੁੰਟ ਹੋਣੀ ਦੜੂ ਦੜੂ, ਦੋਹਰੀ ਆਪਣੀ ਧਾਰ ਬਣਾਈਆ। ਧੁਰ ਦਾ ਹੁਕਮ ਕਦੇ ਨਾ ਮੁੜੂ, ਨਾ ਕੋਈ ਮੇਟੇ ਮੇਟ ਮਿਟਾਈਆ। ਬਿਨਾ ਭਗਤਾਂ ਤੋਂ ਮੇਰੇ ਸਾਹਿਬ ਨਾਲ ਕਦੇ ਕੋਇ ਨਾ ਜੁੜੂ, ਵਿਛੋੜਾ ਹੋਣਾ ਭੈਣਾਂ ਭਾਈਆ। ਸਦੀ ਚੌਧਵੀਂ ਮੁਹੰਮਦ ਦਾ ਬੇੜਾ ਉਮਤ ਨਾਲ ਭਰ ਕੇ ਰੁੜੂ, ਅਗੇ ਹੋ ਨਾ ਕੋਇ ਅਟਕਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਫੇਰ ਘਰ ਘਰ ਸਾਰੀ ਝੁਰੂ, ਝੁਰੇਵੇਂ ਵਿਚ ਲੋਕਾਈਆ। ਮਾਨਸ ਮਾਨਵ ਮਾਨੁਖ ਨਿਮਕ ਦੀ ਡਲੀ ਵਾਗਰਾਂ ਖੁਰੂ, ਖੁਰਾ ਖੋਜ ਕੂੜਿਆਂ ਰਹਿਣ ਕੋਇ ਨਾ ਪਾਈਆ। ਅੰਤ ਕੰਤ ਭਗਵੰਤ ਦਾ ਇਕੋ ਮੰਤਰ ਫ਼ੁਰਨਾ ਫੁਰੂ, ਜਗਤ ਫ਼ੁਰਨਿਆਂ ਬੰਦ ਕਰਾਈਆ। ਜੋ ਕਰਤਾ ਚਾਹੇ ਸੋ ਅੰਤਮ ਆਪਣੀ ਕਰਨੀ ਕਰੂ, ਕੌਰਵ ਪਾਂਡਵ ਸਾਰੇ ਸੀਸ ਨਿਵਾਈਆ। ਧਰਨੀ ਕਹੇ ਓਸ ਵੇਲੇ

ਬ੍ਰਹਮਾ ਵਿਸ਼ਨ ਸ਼ਿਵ ਵੇਖ ਕੇ ਡਰੂ, ਇੰਦ ਇੰਦਰਾਸਣ ਤਜ ਕੇ ਧਿਆਨ ਲਗਾਈਆ। ਜਿਸ ਕਾਰਨ ਗੋਬਿੰਦ ਨੇ ਬੱਚੇ ਸ਼ਹੀਦ ਕਰਾਏ ਵਿਚ ਗੜ¼, ਗੜ੍ਹੀ ਚਮਕੌਰ ਦਏ ਗਵਾਹੀਆ। ਪੁਰਖ ਅਕਾਲ ਦੀਨ ਦਿਆਲ ਦੇ ਹੁਕਮ ਦਾ ਇਕੋ ਲਸ਼ਕਰ ਚੜ¼, ਚਾਰੋਂ ਕੁੰਟ ਕਰੇ ਲੜਾਈਆ। ਰੂਸਾ ਚੀਨਾ ਅਮਰੀਕਾ ਫ਼ਰੰਗੀਆਂ ਨਾਲ ਇਕ ਦੂਜੇ ਨੂੰ ਫੜੂ, ਬਿਨ ਹੱਥਾਂ ਹੱਥ ਉਠਾਈਆ। ਲਹਿੰਦਾ ਚੜ੍ਹਦਾ ਦੱਖਣ ਪਹਾੜ ਕਲਜੁਗ ਅਗਨੀ ਵਿਚ ਸੜੂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਧਰਨੀ ਕਹੇ ਮੈਂ ਖ਼ੁਸ਼ਹਾਲ ਹੋਵਾਂ ਵੇ ਨਾਰਦਾ ਜਿਸ ਵੇਲੇ ਸਾਰੀ ਸ੍ਰਿਸ਼ਟੀ ਤੂੰ ਮੇਰਾ ਮੈਂ ਤੇਰਾ ਨਾਮ ਪੜ¼, ਬਿਨਾ ਸੋਹੰ ਦੇ ਅਵਰ ਨਾ ਕੋਇ ਪੜ੍ਹਾਈਆ। ਮੈਂ ਸੁਮੇਰੂ ਪਰਬਤਾਂ ਉਤੇ ਚੜ¼ੰ, ਚਾਰੋਂ ਕੁੰਟ ਧਿਆਨ ਰਖਾਈਆ। ਜਜ਼ੀਏ ਟੈਕਸ ਦੀਨਾਂ ਮਜ਼੍ਹਬਾਂ ਕੋਲੋਂ ਭਰੂੰ, ਭਰਮਾਂ ਦੇ ਡੇਰੇ ਢਾਹੀਆ। ਪਰਮ ਪੁਰਖ ਦੀ ਸਰਨੀ ਲਗ ਕੇ ਤਰੂੰ, ਜੋ ਤਾਰਨਹਾਰ ਇਕ ਅਖਵਾਈਆ। ਜਿਸ ਦੇ ਦਰ ਤੇ ਇਕੋ ਵਾਰ ਮਰੂੰ, ਮਰ ਕੇ ਜੀਵਤ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਅਗੰਮ ਸੁਣਾਈਆ। ਧਰਨੀ ਕਹੇ ਨਾਰਦਾ ਕੀ ਪ੍ਰਭ ਨੇ ਹੁਕਮ ਅਗੰਮਾ ਛਾਪਾ, ਕੁਤਬਖਾਨਿਆਂ ਵਿਚੋਂ ਹੱਥ ਕੋਇ ਨਾ ਆਈਆ। ਨਾਰਦ ਕਹੇ ਧਰਨੀਏ ਓਹ ਤੱਕ ਲੈ ਗੁਰ ਅਵਤਾਰ ਪੈਗ਼ੰਬਰਾਂ ਵਾਲਾ ਵਾਕਾ, ਜੋ ਵਾਕਫ਼ਕਾਰ ਹੋ ਕੇ ਦਏ ਸੁਣਾਈਆ। ਆਪਣੀ ਨਵ ਧਾਰ ਦਾ ਤੱਕ ਲੈ ਖ਼ਾਕਾ, ਖ਼ਾਕ ਮਿੱਟੀ ਵਾਲੀਏ ਆਪਣਾ ਨੈਣ ਉਠਾਈਆ। ਕੀ ਖੇਲ ਅਗੰਮੀ ਆਕਾ, ਅਕਲ ਬੁੱਧੀ ਤੋਂ ਬਾਹਰ ਹੁਕਮ ਵਰਤਾਈਆ। ਆਪਣੇ ਭਵਿਖਤਾਂ ਦਾ ਖੋਲ ਕੇ ਆਪਣਾ ਤਾਕਾ, ਆਪੇ ਪਰਦਾ ਦਏ ਚਕਾਈਆ। ਤੇਰੇ ਉਤੇ ਵੇਖੇ ਚਾਰੋਂ ਕੁੰਟ ਅੰਧੇਰੀ ਰਾਤਾ, ਬਿਨ ਸੂਰੀਆ ਚੰਦ ਧਿਆਨ ਲਗਾਈਆ। ਲੇਖਾ ਤੱਕੇ ਜ਼ਾਤਾ ਪਾਤਾ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਰੂਪ ਪ੍ਰਗਟਾ ਕੇ ਕਮਲਾਪਾਤਾ, ਪਤਿਪਰਮੇਸ਼ਵਰ ਲਏ ਅੰਗੜਾਈਆ। ਤੈਨੂੰ ਬਖ਼ਸ਼ੇ ਅਗੰਮੀ ਦਾਤਾ, ਦੇਵਣਹਾਰ ਦਇਆ ਕਮਾਈਆ। ਆਪਣਾ ਭੇਵ ਖੋਲੇ ਖ਼ੁਲਾਸਾ, ਖ਼ਸੂਸੀਅਤ ਦਏ ਸਮਝਾਈਆ। ਜਿਸ ਕਾਰਨ ਰਖੀਆਂ ਆਸਾ, ਤ੍ਰਿਸ਼ਨਾ ਨਾਲ ਵਧਾਈਆ। ਤੇਰਾ ਪੂਰਾ ਕਰਾ ਭਰਵਾਸਾ, ਭਰਮ ਦਿਆਂ ਮਿਟਾਈਆ। ਉਠ ਤੱਕ ਲੈ ਜੋਤ ਨੂਰ ਪ੍ਰਕਾਸ਼ਾ, ਸੰਬਲ ਡਗਮਗਾਈਆ। ਜਿਸ ਦੀ ਦੋ ਜਹਾਨ ਵੇਖਣੀ ਰਾਸਾ, ਕੀ ਮੰਡਲਾਂ ਨਾਚ ਨਚਾਈਆ। ਕੀ ਲਹਿਣਾ ਪੂਰਾ ਕਰੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਦਏ ਵਡਿਆਈਆ। ਉਸ ਦਾ ਸਭ ਨੇ ਮੰਨਣਾ ਆਖਾ, ਜੋ ਅੱਖਰਾਂ ਤੋਂ ਬਾਹਰ ਰਿਹਾ ਦ੍ਰਿੜਾਈਆ। ਅੰਤ ਅਖ਼ੀਰ ਬੇਨਜ਼ੀਰ ਤੇਰਾ ਬਣ ਕੇ ਆਵੇ ਰਾਖਾ, ਰਖਕ ਹੋ ਕੇ ਧਿਆਨ ਰਖਾਈਆ। ਤੂੰ ਉਸ ਦੇ ਚਰਨਾਂ ਤੇ ਬਿਨ ਚਰਨਾਂ ਤੋਂ ਟੇਕਣਾ ਮਾਥਾ, ਮਸਤਕ ਧੂੜ ਰਮਾਈਆ। ਓਹ ਪੁਰਖ ਅਗੰਮ ਸਮਰਾਥਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹਦੀ ਕਥਨੀ ਕਥੇ ਅਗੰਮੀ ਗਾਥਾ, ਚਾਰ ਜੁਗ ਦੇ ਸ਼ਾਸਤਰ ਕਹਿਣ ਕਿਛ ਨਾ ਪਾਈਆ। ਉਹ ਹੋਏ ਨਾਥ ਅਨਾਥਾ, ਦੀਨਨ ਆਪਣੇ ਰੰਗ ਰੰਗਾਈਆ। ਪੰਧ ਮਾਰ ਕੇ ਆਏ ਵਾਟਾ, ਬਿਨ ਕਦਮਾ ਕਦਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀ ਤੱਕ ਆਪਣਾ ਸਵਾਮੀ, ਸਵੰਬਰਾਂ ਵਾਲੀਏ ਤੈਨੂੰ ਦਿਆਂ ਵਖਾਈਆ। ਜੋ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖੇ ਖਲਕ ਖ਼ੁਦਾਈਆ। ਮਿਹਰਵਾਨ ਹੋ ਕ ਕਰੇ ਮਿਹਰਵਾਨੀ, ਮਹਿਬੂਬ ਆਪਣਾ ਰੰਗ ਚੜ੍ਹਾਈਆ। ਜਿਸ ਦਾ ਜਿਸਮ ਜ਼ਮੀਰ ਨਹੀਂ ਜਗਤ ਜਿਸਮਾਨੀ, ਤਤਾਂ ਖੇਲ ਨਾ ਕੋਇ ਖਿਲਾਈਆ। ਉਹ ਮਾਲਕ ਜਿਸ

ਨੂੰ ਈਸਾ ਕਿਹਾ ਮੇਰਾ ਬਾਪ ਅਸਮਾਨੀ, ਇਸਮ ਇਕੋ ਇਕ ਦਰਸਾਈਆ। ਜਿਸ ਦੇ ਪਿਛੇ ਪੈਗ਼ੰਬਰਾਂ ਦਿਤੀ ਕੁਰਬਾਨੀ, ਵਜੂਦ ਆਪਣਾ ਭੇਟ ਕਰਾਈਆ। ਉਹ ਸ਼ਹਿਨਸ਼ਾਹ ਨੌਜਵਾਨੀ, ਮਰਦ ਮਰਦਾਨਾ ਨੂਰ ਅਲਾਹੀਆ। ਜਿਸ ਝਗੜਾ ਮੇਟਣਾ ਦੀਨ ਦੁਨੀ ਇਸਲਾਮੀ, ਇਸਮ ਇਕੋ ਇਕ ਸਮਝਾਈਆ। ਦੀਨਾਂ ਮਜ਼੍ਹਬਾਂ ਸ਼ਰਅ ਜ਼ੰਜੀਰ ਕੱਟਣੀ ਗ਼ੁਲਾਮੀ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਇਕੋ ਮੰਜ਼ਲ ਦੱਸ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਓਹ ਲੇਖਾ ਜਾਣੇ ਆਲਮੇ ਜਾਵਦਾਨੀ, ਰਹਿਬਰ ਨੂਰ ਅਲਾਹੀਆ। ਧਰਨੀਏ ਤੈਨੂੰ ਕਰਾਂ ਸਾਵਧਾਨੀ, ਆਲਸ ਨਿੰਦਰਾ ਦੇਣੀ ਤਜਾਈਆ। ਓਸ ਦੀ ਜੂਹ ਹੋਣੀ ਨਹੀਂ ਕੋਈ ਬੇਗਾਨੀ, ਦੀਨਾਂ ਮਜ਼੍ਹਬਾਂ ਇਕੋ ਰੰਗ ਰੰਗਾਈਆ। ਜਿਸ ਝਗੜਾ ਮੇਟਣਾ ਵੇਦ ਪੁਰਾਨੀ, ਅੰਜੀਲ ਕੁਰਾਨ ਪਰਾ ਪਸੰਤੀ ਮਧਮ ਬੈਖਰੀ ਇਕੋ ਰੰਗ ਵਖਾਈਆ। ਜਿਸ ਅੱਲਾ ਹੂ ਅੱਨਾ ਹੂ ਆਤਮ ਪਰਮਾਤਮ ਸੋਹੰ ਸ਼ਬਦ ਧਾਰ ਦੱਸਣੀ ਇਕ ਨੁਰਾਨੀ, ਪਾਰਬ੍ਰਹਮ ਬ੍ਰਹਮ ਇਕੋ ਰੰਗ ਵਖਾਈਆ। ਉਹ ਸ਼ਹਿਨਸ਼ਾਹ ਸੁਲਤਾਨੀ, ਸਤਿਗੁਰ ਦਾਤਾ ਬੇਪਰਵਾਹੀਆ। ਉਸ ਦਾ ਸੁਣ ਲੈ ਇਕ ਪੈਗ਼ਾਮੀ, ਪੈਗ਼ੰਬਰਾਂ ਤੋਂ ਬਾਹਰ ਸੁਣਾਈਆ। ਧਰਨੀਏ ਖ਼ਬਰ ਦੇ ਦੇ ਆਮ ਅਵਾਮੀ, ਸੰਦੇਸਿਆਂ ਵਿਚ ਸੁਣਾਈਆ। ਉਹ ਆ ਗਿਆ ਨੂਰ ਪ੍ਰਗਟਾ ਗਿਆ ਮੇਰਾ ਅੱਲਾ ਅਵਾਮੀ, ਜਿਸ ਨੂੰ ਮੁਹੰਮਦ ਮਹਿਬੂਬ ਕਹਿਕੇ ਸੀਸ ਨਿਵਾਈਆ। ਉਹਦੀ ਤਤਾਂ ਤੋਂ ਬਾਹਰ ਨਿਸ਼ਾਨੀ, ਨਿਸ਼ਾਨੇ ਸਾਰੇ ਦਏ ਬਦਲਾਈਆ। ਲੇਖਾ ਜਾਣ ਕੇ ਚਾਰੇ ਖਾਣੀ, ਖ਼ਾਨੇ ਰਖਨੇ ਤੇਰੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਜੇ ਨਾਰਦ ਆ ਜਾਏ ਮੇਰਾ ਅੱਬਾ, ਮੈਂ ਗਲਵਕੜੀ ਲਵਾਂ ਪਾਈਆ। ਮੇਰੇ ਮਾਲਕਾ ਮੇਰੀ ਦੁਰਮਤ ਮੈਲ ਦਾ ਧੋ ਦੇ ਧੱਬਾ, ਦਾਗ਼ ਰਹਿਣ ਕੋਇ ਨਾ ਪਾਈਆ। ਮੋਹ ਵਿਕਾਰ ਮੇਟ ਦੇ ਲਬਾ, ਕਾਮ ਕਰੋਧ ਦਾ ਡੇਰਾ ਢਾਹੀਆ। ਦੀਨ ਮਜ਼੍ਹਬ ਰਹੇ ਨਾ ਹੱਦਾ, ਜ਼ਾਤ ਪਾਤ ਨਾ ਵੰਡ ਵੰਡਾਈਆ। ਮੇਰੀ ਪਵਿਤ੍ਰ ਕਰ ਦੇ ਜਗਹ, ਜਗਹ ਜਗਹ ਤੇਰਾ ਨਾਮ ਸਿਫ਼ਤ ਸਲਾਹੀਆ। ਤੂੰ ਸਾਹਿਬ ਸੂਰਾ ਸਰਬਗਾ, ਸ਼ਹਿਨਸ਼ਾਹ ਇਕ ਅਖਵਾਈਆ। ਜਨ ਭਗਤਾਂ ਦਰਸ ਦੇਂਦਾ ਰਹੀਂ ਸਦਾ ਉਪਰ ਸ਼ਾਹ ਰਗਾ, ਨੌ ਦਵਾਰ ਦਾ ਡੇਰਾ ਢਾਹੀਆ। ਤੇਰਾ ਗੁਰਮੁਖ ਰਹੇ ਕੋਇ ਨਾ ਕੱਗਾ, ਹੰਸ ਹਰਿਜਨ ਦੇਣੇ ਬਣਾਈਆ। ਤ੍ਰੈਗੁਣ ਮਾਇਆ ਸਾੜੇ ਮੂਲ ਨਾ ਅੱਗਾ, ਅਗਨੀ ਤਤ ਬੁਝਾਈਆ। ਧਰਨੀ ਕਹੇ ਮੈਂ ਪ੍ਰਭੂ ਚਲਾਂ ਤੇਰੀ ਰਜ਼ਾ, ਰਿਜ਼ਕ ਰਹੀਮ ਕਰੀਮ ਤੇਰੀ ਸ਼ਰਨਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮੇਰਾ ਮਹਿਬੂਬ ਮਾਹੀ ਉਹ ਮੈਨੂੰ ਸੰਬਲ ਵਿਚੋਂ ਲੱਭਾ, ਲਬਾਂ ਮੁੰਨਾਉਣ ਵਾਲਾ ਮੁਹੰਮਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ ਅਥਾਹੀਆ। ਨਾਰਦ ਕਹੇ ਧਰਨੀਏ ਕੁਛ ਅਸੀਂ ਵੀ ਕਰੀਏ ਫ਼ਰੇਬ, ਜਗਤ ਵੱਲ ਧਿਆਨ ਲਗਾਈਆ। ਮੇਰੀ ਹੱਥ ਮਾਰ ਕੇ ਵੇਖ ਲੈ ਜੇਬ, ਬਿਨ ਹੱਥਾਂ ਹੱਥ ਟਿਕਾਈਆ। ਧਰਨੀ ਕਹੇ ਨਾਰਦਾ ਉਹ ਵੇਖ ਕੀ ਪੁਕਾਰਨ ਚਾਰ ਵੇਦ, ਪੁਰਾਨ ਅਠਾਰਾਂ ਕੀ ਸੁਣਾਈਆ। ਛੇ ਸ਼ਾਸਤਰ ਦਸਦੇ ਕਿਹੜਾ ਭੇਦ, ਸਿਮਰਤੀਆਂ ਰੋਵਣ ਮਾਰਨ ਧਾਹੀਆ। ਰਮਾਇਣ ਨੈਣ ਤੋਂ ਬਿਨਾ ਰਹੀ ਵੇਖ, ਅੱਖੀਆਂ ਅੱਖ ਖੁਲਾਈਆ। ਗੀਤਾ ਦੇਵੇ ਕੀ ਸੰਦੇਸ਼, ਅਠਾਰਾਂ ਧਿਆਏ ਵੰਡ ਵੰਡਾਈਆ। ਅਜੀਲ ਕੁਰਾਨ ਬਾਈਬਲ ਕਹੇ ਕੀ ਤੌਰੇਤ, ਤੁਰੀਆ ਤੋਂ ਬਾਹਰ ਕੀ ਸੁਣਾਈਆ। ਸ਼ਬਦ ਧਾਰ ਨਾਨਕ ਗੋਬਿੰਦ ਦੱਸੇ ਕਿਹੜੀ ਸੇਧ, ਮਾਰਗ ਪੰਧ ਇਕ ਸਮਝਾਈਆ। ਧਰਨੀ ਕਹੇ ਵੇ ਨਾਰਦਾ ਮੂਰਖਾ ਕੋਝਿਆ

ਕਮਲਿਆ ਉਠ ਕੇ ਬਿਨਾ ਅੱਖਾਂ ਤੋਂ ਵੇਖ, ਨੈਣਾਂ ਵਾਲਿਆਂ ਨੈਣ ਮਿਲਾਈਆ। ਪ੍ਰਭੂ ਦੇ ਚਾਰ ਜੁਗ ਦਿਆਂ ਗ੍ਰੰਥਾਂ ਨੂੰ ਕਲਜੁਗ ਜੀਵਾਂ ਨੇ ਟਕਿਆਂ ਤੋਂ ਦਿਤਾ ਵੇਚ, ਪਰਮਾਤਮਾ ਦੀ ਕੀਮਤ ਰਹਿਣ ਕੋਇ ਨਾ ਪਾਈਆ। ਨਾਰਦ ਕਹੇ ਧਰਨੀਏ ਇਹ ਵੀ ਇਸ ਦੀ ਖੇਡ, ਖਿਲਾੜੀ ਹੋ ਕੇ ਰਿਹਾ ਖਿਲਾਈਆ। ਜੇ ਗ੍ਰੰਥ ਨਾ ਹੁੰਦੇ ਤੇ ਮਾਇਆ ਮਮਤਾ ਦੀ ਕੌਣ ਪਾਉਂਦਾ ਗੇਜ, ਭਰਮਾਂ ਵਿਚ ਭਰਮ ਜਗਤ ਭਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲਾਈਆ। ਨਾਰਦ ਕਹੇ ਧਰਨੀ ਸੁਣ ਹੁਕਮ ਅਗੰਮੀ ਇਕ ਦੇ, ਏਕੰਕਾਰ ਕੀ ਦ੍ਰਿੜਾਈਆ। ਜਿਸ ਦੇ ਨਾਮ ਟਕਿਆਂ ਉਤੇ ਵਿਕਦੇ, ਕੀਮਤ ਦੀਨ ਦੁਨੀ ਰਖਾਈਆ। ਧਰਨੀ ਕਹੇ ਵੇ ਨਾਰਦਾ ਮੇਰੇ ਦੁੱਖ ਵੇਖ ਲੈ ਸੀਨੇ ਹਿਕ ਦੇ, ਹਿਕਮਤ ਨਾਲ ਫੋਲ ਫੁਲਾਈਆ। ਪ੍ਰਭ ਦੇ ਹੁਕਮ ਅੰਦਰ ਸਾਰੇ ਆਪਣਾ ਮਾਣ ਤਾਣ ਸਿਟਦੇ, ਸਿਰ ਸਕੇ ਨਾ ਕੋਇ ਉਠਾਈਆ। ਆਹ ਅੱਖਰ ਵੇਖ ਲੈ ਗੋਬਿੰਦ ਵਾਲੀ ਉਸ ਚਿੱਟ ਦੇ, ਜੋ ਚਿੱਟੇ ਅਸਵ ਵਾਲਾ ਆਪਣੀ ਧਾਰ ਨਾਲ ਗਿਆ ਲਿਖਾਈਆ। ਏਸ ਵੇਲੇ ਮਨੂਏ ਮਨ ਕਿਸੇ ਨਹੀਂ ਟਿਕਦੇ, ਟਿੱਕੇ ਲਾਉਣ ਵਾਲੇ ਸਾਰੇ ਰੋਵਣ ਮਾਰਨ ਧਾਹੀਆ। ਸਾਧ ਸੰਤ ਵੇਖ ਲੈ ਪਿਟਦੇ, ਪਟਨੇ ਵਾਲੇ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪਣੇ ਵਿਚ ਰਖਾਈਆ। ਨਾਰਦ ਕਹੇ ਧਰਨੀਏ ਮੇਰੀ ਸੁਣ ਲੈ ਹੋਰ ਗੱਲ ਬਾਤ, ਬੇਵਤਨੇ ਬਾਤਨ ਦਿਆਂ ਜਣਾਈਆ। ਸਚਖੰਡ ਨਿਗਾਹ ਮਾਰ ਲੈ ਕੀ ਹੁਕਮ ਸੰਦੇਸ਼ਾ ਮਿਲਣਾ ਅੱਜ ਦੀ ਰਾਤ, ਅਵਤਾਰ ਪੈਗ਼ੰਬਰ ਗੁਰੂ ਸਤਿਗੁਰ ਸ਼ਬਦ ਕੀ ਦ੍ਰਿੜਾਈਆ। ਸਵਾਧਾਨ ਕਰੇ ਸਭ ਨੂੰ ਕਮਲਾਪਾਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਝਗੜਾ ਛਡ ਕੇ ਜ਼ਾਤ ਪਾਤ, ਬਿਨਾ ਦੀਨਾਂ ਮਜ਼੍ਹਬਾਂ ਲਓ ਅੰਗੜਾਈਆ। ਧਰਨੀ ਧਰਤ ਧਵਲ ਧੌਲ ਉਤੇ ਸਾਰੇ ਲਓ ਝਾਕ, ਮਾਨਸ ਮਾਨਵ ਮਾਨੁੱਖ ਖੋਜ ਖੁਜਾਈਆ। ਕਿਸ ਕਿਸ ਨੇ ਤੁਹਾਡੇ ਨਾਮ ਕਲਮੇ ਨਾਲ ਪਾਈ ਨਜਾਤ, ਮੈਨੂੰ ਲੇਖਾ ਦਿਓ ਵਖਾਈਆ। ਤੁਸਾਂ ਲਿਖਣਾ ਬਿਨਾ ਕਲਮ ਦਵਾਤ, ਜਗਤ ਅੱਖਰਾਂ ਸੰਗ ਨਾ ਕੋਇ ਬਣਾਈਆ। ਤੁਹਾਡੇ ਨਾਮ ਕਲਮਿਆਂ ਕਿਹੜੀ ਬਖ਼ਸ਼ੀ ਦਾਤ, ਕਵਣ ਵਸਤ ਅੰਤਰ ਦਿਤੀ ਟਿਕਾਈਆ। ਮੇਰਾ ਭੇਵ ਅਭੇਦਾ ਦੱਸੋ ਬਿਨਾ ਅੱਖਰਾਂ ਵਾਲੀ ਲੁਗ਼ਾਤ, ਬਿਨ ਰਸਨਾ ਬੋਲ ਜਣਾਈਆ। ਕਿਸ ਦੀ ਲੇਖੇ ਲੱਗੀ ਰੋਜ਼ਿਆਂ ਵਾਲੀ ਨਿਮਾਜ਼, ਕਵਣ ਮੰਤਰ ਪੜ੍ਹ ਕੇ ਮੇਰੇ ਵਿਚ ਸਮਾਈਆ। ਤੁਹਾਡੇ ਹੁਕਮ ਦਾ ਉਨ੍ਹਾਂ ਕੋਲ ਕੀ ਏਜ਼ਾਜ਼, ਸਹਿਜ ਨਾਲ ਦਿਓ ਦਰਸਾਈਆ। ਜਿਸ ਬਿਧ ਤੁਹਾਡੇ ਹੁਕਮ ਨਾਲ ਜਗਤ ਸਾਜਣਾ ਆਏ ਸਾਜ, ਫ਼ਰਮਾਨੇ ਧਰਮ ਧਾਰ ਦ੍ਰਿੜਾਈਆ। ਕਿਉਂ ਨਹੀਂ ਤੁਹਾਡਾ ਕਾਇਮ ਰਿਹਾ ਰਾਜ, ਤੁਹਾਡੀ ਰਈਅਤ ਬੈਠੀ ਮੁਖ ਭਵਾਈਆ। ਨਿਗਾਹ ਮਾਰੋ ਆਪਣੇ ਵਿਚ ਸਮਾਜ, ਜਿਥੇ ਸਮਗਰੀ ਨਾਮ ਕਲਮਾ ਵਰਤਾਈਆ। ਕਿਉਂ ਨਹੀਂ ਹੋਏ ਤੁਹਾਡੇ ਪ੍ਰੇਮ ਦੇ ਮੁਹਤਾਜ, ਜਗਤ ਮੁਫ਼ਲਿਸਾਂ ਵਾਲਾ ਰੂਪ ਵਟਾਈਆ। ਕਿਉਂ ਨਹੀਂ ਸੋਈ ਸੁਰਤ ਅੰਦਰੋਂ ਗਈ ਜਾਗ, ਸ਼ਬਦ ਨਾਲ ਮਿਲ ਕੇ ਵੱਜੀ ਵਧਾਈਆ। ਕਿਉਂ ਨਹੀਂ ਆਤਮ ਦੀਪ ਜਗਿਆ ਚਰਾਗ਼, ਕਾਇਆ ਕਾਅਬਾ ਹੋਈ ਰੁਸ਼ਨਾਈਆ। ਕਿਉਂ ਨਹੀਂ ਹੰਸ ਬਣੇ ਕਾਗ, ਦੁਰਮਤ ਮੈਲ ਧਵਾਈਆ। ਤੁਹਾਡੇ ਹੁੰਦਿਆਂ ਕਿਉਂ ਬਣੇ ਲੰਗੜੇ ਲੂਲੇ ਅਪਾਹਜ, ਹੁਕਮੇ ਮੁਕਾਮੇ ਹਕ ਦੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਬਿਨਾ ਜ਼ਬਾਨ ਬੋਲਿਆਂ ਤੋਂ ਦਿਉ ਜਵਾਬ, ਜਵਾਬ ਤਲਬੀ ਵਿਚ ਸਤਿਗੁਰ ਸ਼ਬਦ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ

ਹੱਥ ਰਖਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਇਕੋ ਇਕ ਬਿਆਨ, ਵਾਹਿਦ ਵਿਚ ਜਣਾਈਆ। ਅਸੀਂ ਇਕੋ ਨੂਰ ਜੋਤ ਮਹਾਨ, ਦੂਜਾ ਰੂਪ ਰੰਗ ਨਾ ਕੋਇ ਵਖਾਈਆ। ਸਾਡਾ ਇਕੋ ਇਕ ਮਕਾਨ, ਦਰਗਾਹ ਸਾਚੀ ਸਚਖੰਡ ਸੋਭਾ ਪਾਈਆ। ਸਾਡਾ ਇਕੋ ਇਕ ਗਾਨ, ਤੂੰ ਮੇਰਾ ਮੈਂ ਤੇਰਾ ਢੋਲਾ ਰਾਗ ਅਲਾਈਆ। ਸਾਡਾ ਇਕੋ ਇਕ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਾਡਾ ਇਕੋ ਇਕ ਅਸਥਾਨ, ਅਸਥਿਲ ਦਵਾਰ ਇਕ ਸੁਹਾਈਆ। ਅਸੀਂ ਇਕੋ ਘਰ ਹੋਏ ਪ੍ਰਵਾਨ, ਬਿਨ ਹੱਥਾਂ ਸੀਸ ਝੁਕਾਈਆ। ਸਾਡੀ ਬੋਲਣ ਵਾਲੀ ਨਹੀਂ ਜ਼ਬਾਨ, ਬਿਨ ਰਸਨਾ ਦਈਏ ਦ੍ਰਿੜਾਈਆ। ਇਥੇ ਨਾ ਕੋਈ ਸੀਤਾ ਨਾ ਕੋਈ ਰਾਮ, ਗੋਪੀਆਂ ਵਾਲਾ ਕਾਹਨ ਨਾ ਕੋਇ ਅਖਵਾਈਆ। ਨਾ ਕੋਈ ਪੈਗ਼ੰਬਰ ਨਾ ਕੋਈ ਦੀਨ ਇਸਲਾਮ, ਸ਼ਰਅ ਰੂਪ ਨਾ ਕੋਇ ਜਣਾਈਆ। ਨਾ ਮੰਤਰ ਦਿਸੇ ਸਤਿਨਾਮ, ਡੰਕਾ ਫ਼ਤਹਿ ਨਾ ਕੋਇ ਖੜਕਾਈਆ। ਜਿਧਰ ਤੱਕੀਏ ਇਕੋ ਨੂਰ ਨੂਰ ਮਹਾਨ, ਸ੍ਰੀ ਭਗਵਾਨ ਨਜ਼ਰੀ ਆਈਆ। ਜਿਸ ਦਾ ਹੁਕਮ ਸੰਦੇਸਾ ਦੇ ਕੇ ਆਏ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਜਣਾਈਆ। ਓਹ ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਕਰੇ ਆਪ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਲਹਿਣਾ ਦੇਣਾ ਮੇਟਣਾ ਜਗਤ ਜਹਾਨ, ਲੇਖਾ ਸਭ ਦੀ ਝੋਲੀ ਪਾਈਆ। ਸਾਨੂੰ ਇਉਂ ਦਿਸਦਾ ਇਹ ਖੇਲ ਕਰੇ ਧੁਰ ਅਮਾਮ, ਅਮਾਮ ਅਮਾਮਾ ਨੂਰ ਅਲਾਹੀਆ। ਨਿਹਕਲੰਕਾ ਨੌਜਵਾਨ, ਸ੍ਰੀ ਭਗਵਾਨ ਅਗੰਮ ਅਥਾਹੀਆ। ਕਲ ਕਲਕੀ ਹੋ ਪ੍ਰਧਾਨ, ਇਕੋ ਹੁਕਮ ਵਰਤਾਈਆ। ਸਚ ਸਤਿ ਧਰਮ ਝੁਲਾਏ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਵਖਾਈਆ। ਨਾਰਦ ਕਹੇ ਧਰਨੀਏ ਸੁਣ ਲੈ ਲਾ ਕੇ ਕਾਨ, ਬਿਨ ਕੰਨਾਂ ਕੰਨ ਲਗਾਈਆ। ਉਹ ਸਾਹਿਬ ਸਵਾਮੀ ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਸ਼ਬਦ ਉਠਾਏ ਬਲਵਾਨ, ਬਲਧਾਰੀ ਦਇਆ ਕਮਾਈਆ। ਜੋ ਆਵੇ ਵਿਚ ਮੈਦਾਨ, ਸ਼ਸਤਰ ਖੰਡਾ ਨਾਮ ਇਕ ਚਮਕਾਈਆ। ਦੀਨ ਦੁਨੀ ਕਰੇ ਹੈਰਾਨ, ਸ੍ਰਿਸ਼ਟੀ ਦ੍ਰਿਸ਼ਟੀ ਵਿਚ ਹਿਲਾਈਆ। ਮੈਨੂੰ ਇਉਂ ਦਿਸਦਾ ਜਿਸ ਚੌਧਵੀਂ ਸਦੀ ਅੰਤ ਕਰਾ ਦੇਣਾ ਕਤਲੇਆਮ, ਕਾਤਲ ਮਕਤੂਲ ਸਮਝ ਕੋਇ ਨਾ ਪਾਈਆ। ਧਰਨੀ ਤੂੰ ਖੇਲ ਵੇਖੀਂ ਨਾਲ ਆਰਾਮ, ਆਪਣਾ ਆਸਣ ਲਾਈਆ। ਤਾੜੀ ਮਾਰੇਗਾ ਦਸ਼ਰਥ ਬੇਟਾ ਰਾਮ, ਘਨਈਆ ਆਪਣਾ ਨਾਚ ਨਚਾਈਆ। ਪੈਗ਼ੰਬਰ ਸਜਦੇ ਕਰਨ ਸਲਾਮ, ਕਦਮ ਬੋਸੀ ਵਿਚ ਨੈਣ ਟਿਕਾਈਆ। ਗੁਰੂ ਗੁਰਦੇਵ ਕਰਨ ਪ੍ਰਨਾਮ, ਪ੍ਰਭ ਤੇਰੀ ਬੇਪਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਖੇਲ ਵੇਖਣਗੇ ਆਣ, ਦਰ ਤੇਰੇ ਸੋਭਾ ਪਾਈਆ। ਇੰਦਰ ਦੇਵਤਾ ਸੇਵ ਕਮਾਣ, ਕਰੋੜ ਤੇਤੀਸਾ ਦਇਆ ਕਮਾਈਆ। ਖਵਾਜਾ ਖਿਜ਼ਰ ਹੋਏ ਪ੍ਰਧਾਨ, ਬਿਨ ਕਦਮਾਂ ਕਦਮ ਉਠਾਈਆ ਧਰਨੀਏ ਤਾੜੀ ਵਜਾਵਣ ਤੇਰੇ ਉਤੇ ਅਸਮਾਨ, ਚੌਦਾਂ ਤਬਕ ਨਾਲ ਰਲਾਈਆ। ਚੌਦਾਂ ਲੋਕ ਗਾਵਣ ਗਾਣ, ਚੌਦਾਂ ਵਿਦਿਆ ਨਾਲ ਸ਼ਨਵਾਈਆ। ਚੌਦਾਂ ਰਤਨ ਹੋਵਣ ਪ੍ਰਵਾਨ, ਸਦੀ ਚੌਧਵੀਂ ਨਾਲ ਵਡਿਆਈਆ। ਧਰਨੀ ਕਹੇ ਨਾਰਦਾ ਮੈਂ ਕੀ ਜਾਣਾ ਅਣਜਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਮੇਰਾ ਦਾਤਾ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਮੇਟਣਾ ਕੂੜ ਨਿਸ਼ਾਨ, ਕਲਜੁਗ ਡੇਰਾ ਢਾਹੀਆ। ਸਤਿਜੁਗ ਮੇਰੀ ਝੋਲੀ ਪਾਏ ਬਾਲ ਅੰਞਾਣ, ਨੰਨ੍ਹਾ ਰੂਪ ਦਰਸਾਈਆ। ਫੇਰ ਮੈਂ ਸੁਣਾਵਾਂ ਉਸ ਨੂੰ ਗਾਣ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਉਹ ਝਟ ਭਗਤਾਂ ਕਰੇ ਪਹਿਚਾਨ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਭਾਦਰੋਂ ਕਹੇ ਧਰਨੀਏ ਮੈਂ ਵੀ ਆਇਆ ਮਾਤਲੋਕ, ਲੁਕਣ ਵਾਲੀਏ ਤੈਨੂੰ

ਦਿਆਂ ਜਣਾਈਆ। ਸੁਣ ਲੈ ਇਕ ਅਗੰਮਾ ਸਲੋਕ, ਕੀ ਅਗੰਮੜਾ ਰਿਹਾ ਸੁਣਾਈਆ। ਜਿਸ ਦਾ ਹੁਕਮ ਸੰਦੇਸਾ ਇਕੋ ਬਹੁਤ, ਬਹੁਤੀ ਕਥਾ ਦੀ ਲੋੜ ਰਹੇ ਨਾ ਰਾਈਆ। ਜਿਸ ਤੇਰਾ ਚਾਰ ਜੁਗ ਦਾ ਵੇਖਣਾ ਦੋਹਤ ਪੋਤ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਤੂੰ ਬਾਲ ਅੰਞਾਣੇ ਵਖਾਈਂ ਨਾਲ ਸ਼ੌਕ, ਫੜ ਫੜ ਬਾਹੋਂ ਆਪ ਉਠਾਈਆ। ਕਹੀਂ ਪ੍ਰਭੂ ਤੇਰੇ ਵੇਸ ਤੱਕੇ ਕੋਟਨ ਕੋਟ, ਅਨਕ ਕਲ ਤੇਰੀ ਬੇਪਰਵਾਹੀਆ। ਨਾਰਦ ਕਹੇ ਮੈਂ ਵੀ ਨੰਗਾ ਪਿੰਡਾ ਕਰ ਕੇ ਆ ਜਾਵਾਂਗਾ ਬੰਨ੍ਹ ਕੇ ਲੰਗੋਟ, ਬੋਦੀ ਸਿਰ ਦੇ ਉਤੇ ਹਿਲਾਈਆ। ਆਪਣੇ ਪੇਟ ਤੇ ਲਾ ਕੇ ਚੋਟ, ਦੋ ਹੱਥਾਂ ਨਾਲ ਖੜਕਾਈਆ। ਤੂੰ ਵੀ ਹੌਲੀ ਹੌਲੀ ਬੋਲੀਂ ਅੰਦਰ ਹੋਂਟ, ਬਾਹਰ ਸੁਣਨ ਕੋਇ ਨਾ ਪਾਈਆ। ਮੈਂ ਵੀ ਸੰਦੇਸਾ ਦੇਵਾਂਗਾ ਉਸ ਨਿਰਮਲ ਜੋਤ, ਜੋ ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚਾ ਵੇਖ ਵਖਾਈਆ। ਧਰਨੀ ਕਹੇ ਸੁਣ ਵੇ ਭਾਦਰੋਂ ਭਾਰਦਵਾਜ ਦੀ ਗਾਥਾ, ਸਪਤਸ ਰਿਖੀਆਂ ਵਿਚੋਂ ਕੀ ਜਣਾਈਆ। ਉਹ ਵਕਤ ਤੱਕ ਲੈ ਜਿਸ ਵੇਲੇ ਵੇਦ ਵਿਆਸ ਨੇ ਉਂਗਲੀ ਰਖੀ ਉਤੇ ਮਾਥਾ, ਭਵਿਖਤ ਪੁਰਾਣ ਦਿਤਾ ਲਿਖਾਈਆ। ਨਿਗਾਹ ਮਾਰ ਲੈ ਕੀ ਲਹਿਣਾ ਦੇਣਾ ਤੇਰੇ ਪ੍ਰਵਿਸ਼ਟੇ ਵਿਚ ਬੇਟਾ ਰਾਮ ਦਸਰਾਥਾ, ਵਸ਼ਿਸ਼ਟ ਸਤਿਗੁਰ ਕੀ ਧਿਆਨ ਲਗਾਈਆ। ਕੀ ਕ੍ਰਿਸ਼ਨ ਕਾਹਨ ਨੇ ਅੰਤਰ ਅਰਜਨ ਭਗਤ ਸੰਦੇਸਾ ਆਖਾ, ਅਠਾਰਾਂ ਧਿਆਏ ਗੀਤਾ ਸਮਝ ਕੋਇ ਨਾ ਪਾਈਆ। ਕੀ ਮੂਸਾ ਕੋਹਤੂਰ ਉਤੇ ਜਲਵਾ ਤੱਕਿਆ ਜੋਤ ਪ੍ਰਕਾਸ਼ਾ, ਨੂਰ ਜ਼ਹੂਰ ਵਿਚੋਂ ਚਮਕਾਈਆ। ਉਹ ਲੇਖਾ ਨਾਰਦਾ ਯਾਦ ਕਰ ਲੈ ਜਿਸ ਵੇਲੇ ਹਜ਼ਰਤ ਈਸਾ ਗਲ ਵਿਚ ਪਾਈ ਫ਼ਾਸਾ, ਸਲੀਬ ਅਹਿਬਾਬੀ ਦਿਤੀ ਲਟਕਾਈਆ। ਜਿਸ ਵੇਲੇ ਹਜ਼ਰਤ ਮੁਹੰਮਦ ਚਾਰ ਯਾਰੀ ਛੱਡਿਆ ਸਾਥਾ, ਕੀ ਹੁਕਮ ਗਿਆ ਸੁਣਾਈਆ। ਕੀ ਨਿਰਗੁਣ ਧਾਰ ਨਾਨਕ ਆਪਣੀ ਦੱਸਿਆ ਸ਼ਬਦ ਅਗੰਮੀ ਭਾਸ਼ਾ, ਜਿਸ ਦਾ ਭਵਿਖਤ ਬਿਨ ਗੋਬਿੰਦ ਸਮਝ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਵੇਖਣ ਆਏ ਤਮਾਸ਼ਾ, ਰੂਪ ਅਨੂਪਾ ਸ਼ਾਹੋ ਭੂਪਾ ਆਪ ਪ੍ਰਗਟਾਈਆ। ਨਾਰਦ ਕਹੇ ਧਰਨੀਏ ਖ਼ੁਸ਼ੀਆਂ ਵਿਚ ਕਰੀਏ ਹਾਸਾ, ਹਸਤੀ ਤੱਕ ਕੇ ਬੇਪ੍ਰਵਾਹੀਆ। ਜਿਸ ਲੇਖੇ ਲਾਉਣੀਆਂ ਮਕਬਰਿਆਂ ਵਿਚੋਂ ਲਾਸ਼ਾਂ, ਤਤਾਂ ਤਨਾਂ ਵਜੂਦਾਂ ਫੋਲ ਫੁਲਾਈਆ। ਅੰਤ ਭਗਤਾਂ ਦੀਆਂ ਪੂਰੀਆਂ ਕਰਨੀਆਂ ਖ਼ਾਹਿਸ਼ਾਂ, ਦੁਖੀਆਂ ਦੁੱਖ ਮਿਟਾਈਆ। ਦੀਨਾਂ ਮਜ਼੍ਹਬਾਂ ਦੀਆਂ ਮੇਟਣੀਆਂ ਕਲਾਸਾਂ, ਇਕੋ ਨਾਮ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਮੇਰੀ ਵੇਖ ਲੈ ਜਗਤ ਦੀ ਧਾਰ ਧਾਰ ਤੋਂ ਬਾਹਰ ਲੰਗੋਟੀ, ਕੀ ਆਸਾ ਰਹੀ ਸੁਣਾਈਆ। ਭਗਤੋ ਸੰਤੋ ਸੂਫ਼ੀਓ ਗੁਰਮੁਖੋ ਗੁਰਸਿਖੋ ਉਠੋ ਵਿਚੋਂ ਕੋਟਨ ਕੋਟੀ, ਕਾਇਆ ਕੁਟੀਆ ਧਿਆਨ ਲਗਾਈਆ। ਤੁਹਾਡਾ ਮਾਲਕ ਖ਼ਾਲਕ ਪ੍ਰਿਤਪਾਲਕ ਸਵਾਮੀ ਅੰਤਰਜਾਮੀ ਚੜ੍ਹਿਆ ਉਪਰ ਚੋਟੀ, ਚੋਟਾਂ ਲਾ ਕੇ ਰਿਹਾ ਜਗਾਈਆ। ਸਤਿਗੁਰ ਚਰਨ ਪਰਸ ਕੇ ਅੰਦਰੋਂ ਨੀਤ ਨਾ ਰਖਿਓ ਖੋਟੀ, ਖੋਟਿਆਂ ਖਰੇ ਰਿਹਾ ਬਣਾਈਆ। ਜਿਸ ਪ੍ਰਭੂ ਨੂੰ ਮਿਲਣਾ ਉਹ ਖਾਏ ਮਾਸ ਨਾ ਬੋਟੀ, ਬੁਤਖ਼ਾਨਿਆਂ ਹੋਏ ਸਫ਼ਾਈਆ। ਭਾਵੇਂ ਕਲਜੁਗ ਦੀ ਉਮਰ ਗੁਰਮੁਖੋ ਸਭ ਤੋਂ ਛੋਟੀ, ਛੋਟਿਆਂ ਤੋਂ ਵੱਡੇ ਦਏ ਬਣਾਈਆ। ਜਿਨ੍ਹਾਂ ਪਿਆਰ ਵਿਚ ਸਤਿਕਾਰ ਵਿਚ ਨਿਮਸਕਾਰ ਇਕ ਵਾਰ ਕਰ ਲਈ, ਉਹ ਚਾਰ ਜੁਗ ਦੀ ਭਗਤੀ ਨਾਲੋਂ ਬਹੁਤੀ, ਅੱਖਰਾਂ ਦੀ ਪੜ੍ਹਾਈ ਨਾਲੋਂ ਧੁਰ ਦਾ ਮਾਹੀ ਦਏ ਮਿਲਾਈਆ। ਫੇਰ ਤੁਹਾਡੇ ਅੰਦਰ ਜਗਾ ਕੇ ਜੋਤੀ,

ਨਿਰਗੁਣ ਜੋਤ ਨਾਲ ਕਰੇ ਰੁਸ਼ਨਾਈਆ। ਤੁਹਾਡੀ ਸੁਰਤ ਰਹੇ ਨਾ ਸੋਤੀ, ਸ਼ਬਦੀ ਸਤਿਗੁਰ ਆਪ ਉਠਾਈਆ। ਹਰਿਜਨ ਬਣਾ ਕੇ ਮਾਣਕ ਮੋਤੀ, ਕੀਮਤ ਆਪਣੇ ਘਰ ਰਖਾਈਆ। ਗੁਰਸਿਖ ਕਦੇ ਮਤ ਹੋਏ ਨਾ ਹੋਛੀ, ਗੁਰ ਗੋਬਿੰਦ ਗਿਆ ਦ੍ਰਿੜਾਈਆ। ਨਾਨਕ ਨਿਰਗੁਣ ਸਰਗੁਣ ਧਾਰ ਰਹੇ ਨਾ ਖ਼ਾਮੋਸ਼ੀ, ਬਿਨਾ ਰਸਨਾ ਜਿਹਵਾ ਲਬਾਂ ਤੋਂ ਸੋਹੰ ਢੋਲਾ ਗਾਈਆ। ਜਿਸ ਦਾ ਭੇਵ ਪਾ ਸਕੇ ਕੋਇ ਨਾ ਜੋਸ਼ੀ, ਵੰਡਾਂ ਵਿਚ ਵੰਡ ਨਾ ਕੋਇ ਵੰਡਾਈਆ। ਜਨ ਭਗਤ ਪ੍ਰਭੂ ਦਾ ਅੰਤ ਧਰਮ ਰਾਏ ਦਾ ਰਹੇ ਕੋਇ ਨਾ ਦੋਸ਼ੀ, ਚਿਤ੍ਰਗੁਪਤ ਦਾ ਲੇਖਾ ਸਕੇ ਨਾ ਕੋਇ ਵਖਾਈਆ। ਨਾਰਦ ਕਹੇ ਭਗਤੋ ਪਰ ਯਾਦ ਰੱਖਿਓ ਪ੍ਰਭੂ ਮਿਲਦਾ ਨਹੀਂ ਪੜ੍ਹਿਆਂ ਕੋਸ਼ੀ, ਵਿਦਿਆ ਵਿਚ ਹੱਥ ਕਿਸੇ ਨਾ ਆਈਆ। ਉਹ ਸਦਾ ਤੁਹਾਡੇ ਕਾਇਆ ਮੰਦਰ ਅੰਦਰ ਕਾਇਆ ਦਾ ਪੜੋਸੀ, ਇਕੋ ਗ੍ਰਹਿ ਬਹਿ ਕੇ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਬੇਪ੍ਰਵਾਹੀਆ। ਅਵਤਾਰ ਪੈਗ਼ੰਬਰ ਗੁਰ ਕਹਿਣ ਸੁਣ ਨੀ ਧਰਨੀ ਧਵਲੇ, ਧਵਲ ਧਰਤ ਤੈਨੂੰ ਦਈਏ ਜਣਾਈਆ। ਸਾਡਾ ਮਾਲਕ ਇਕੋ ਨੂਰ ਅਲਾਹੀ ਅਵਲੇ, ਆਲਮੀਨ ਬੇਪ੍ਰਵਾਹੀਆ। ਜਿਸ ਦੇ ਰੂਪ ਅਨੂਪ ਸਾਵਲ ਸਵਲੇ, ਮੁਕੰਦ ਮਨੋਹਰ ਲਖਮੀ ਨਰਾਇਣ ਅਖਵਾਈਆ। ਉਹਦੇ ਖੇਲ ਅਨੋਖੇ ਜੋ ਹਰ ਘਟ ਅੰਦਰ ਮਵਲੇ, ਮੌਲਾ ਆਪ ਅਖਵਾਈਆ। ਜਿਸ ਦੇ ਵਾਹਿਦੇ ਤੱਕ ਲੈ ਕੌਲ ਇਕਰਾਰ ਕਵਲੇ, ਕਵਲ ਨੈਣਾਂ ਵਾਲੀਏ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਏਕਾ ਮਾਹੀ ਪ੍ਰੀਤਮ ਵਰ ਲੈ, ਦੂਸਰ ਕੰਤ ਦੀ ਲੋੜ ਰਹੇ ਨਾ ਰਾਈਆ।

੨ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਸੰਗਤ ਦੇ ਸੇਵਾ ਕਰ ਕੇ ਜਾਣ ਸਮੇਂ

ਜਨ ਭਗਤ ਧੁਰ ਦੀ ਦਾਸੀ, ਦਸਤ ਬਦਸਤ ਸੇਵ ਕਮਾਈਆ। ਖ਼ੁਸ਼ੀਆਂ ਮੰਗਲ ਪਾਈ ਰਾਸੀ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਆਤਮ ਧਾਰ ਕਰੇ ਹਾਸੀ, ਪਰਮਾਤਮ ਮਿਲ ਕੇ ਵੱਜੇ ਵਧਾਈਆ। ਸ਼ੰਕਰ ਨਿਵ ਨਿਵ ਵੇਖੇ ਕੈਲਾਸ਼ੀ, ਬ੍ਰਹਮਾ ਨੇਤਰ ਬ੍ਰਹਮ ਤਕਾਈਆ। ਵਿਸ਼ਨੂੰ ਵਿਸ਼ਵ ਦੀ ਤੱਕੇ ਅਗੰਮੀ ਤਮਾਸ਼ੀ, ਅਗੰਮ ਅਗੰਮੜਾ ਭੇਵ ਖੁਲਾਈਆ। ਲਹਿਣਾ ਦੇਣਾ ਜਾਣੇ ਹਰ ਘਟ ਵਾਸੀ, ਹਰਿਜਨ ਆਪਣੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤ ਸੁਹੇਲਾ ਧੁਰ ਦਾ ਸੱਚਾ ਮੀਤ, ਮਿਤਰ ਵਚਿੱਤਰ ਇਕ ਅਖਵਾਈਆ। ਆਤਮ ਧਾਰ ਗਾਵੇ ਗੀਤ, ਪਰਮਾਤਮ ਸਿਫ਼ਤ ਸਲਾਹੀਆ। ਸਤਿ ਸਚ ਅਪਣਾ ਕੇ ਰੀਤ, ਸਚ ਆਪਣਾ ਰੰਗ ਵਖਾਈਆ। ਪਰਮ ਪੁਰਖ ਕਰ ਪ੍ਰਤੀਤ, ਸਿਰ ਆਪਣਾ ਆਪ ਝੁਕਾਈਆ। ਮਾਨਸ ਜਨਮ ਲਏ ਜਗ ਜੀਤ, ਜੁਗ ਜਨਮ ਦਾ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਗੀਤ, ਸੋਹੰ ਸਤਿ ਸਰੂਪ ਸਮਾਈਆ। ਝਗੜਾ ਮੁਕਾ ਕੇ ਊਚ ਨੀਚ, ਕੀਟਾਂ ਕੀਟ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਜਨ ਭਗਤ ਸੁਹੇਲਾ ਆਦਿ ਜੁਗਾਦੀ ਚਾਕ, ਜੁਗ ਜੁਗ ਸੇਵ ਕਮਾਈਆ। ਜਿਸ ਉਪਰ ਕਿਰਪਾ ਕਰੇ ਪ੍ਰਭ ਆਪ, ਆਪਣੇ ਰੰਗ ਰੰਗਾਈਆ। ਨਾਮ ਨਿਧਾਨਾ ਦੇਵੇ ਜਾਪ, ਬਿਨ ਅੱਖਰਾਂ ਅੱਖਰ ਵਡਿਆਈਆ। ਤਤ ਸ਼ਰੀਰ

ਕਰ ਕੇ ਪਾਕ, ਪਤਤ ਪੁਨੀਤ ਅਖਵਾਈਆ। ਕਾਇਆ ਮੰਦਰ ਖੋਲ ਕੇ ਤਾਕ, ਪਰਦਾ ਸਹਿਜ ਸਹਿਜ ਉਠਾਈਆ। ਨਿਰਗੁਣ ਧਾਰ ਲੇਖਾ ਜਾਣ ਭਵਿਖਤ ਵਾਕ, ਵਾਕਫ਼ਕਾਰ ਸਰਗੁਣ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦੀ ਧਾਰ ਇਕ ਸਮਝਾਈਆ। ਜਨ ਭਗਤ ਸੁਹੇਲਾ ਆਦਿ ਜੁਗਾਦੀ ਸੇਵਾਦਾਰ, ਸੇਵਾ ਸਚ ਸਚ ਕਮਾਈਆ। ਧਰਨੀ ਕਹੇ ਮੈਂ ਜੁਗ ਜੁਗ ਜਾਣਾ ਵਿਵਹਾਰ, ਸਤਿਜੁਗ ਤਰੇਤਾ ਕਲਜੁਗ ਧਿਆਨ ਲਗਾਈਆ। ਮੈਂ ਖ਼ੁਸ਼ੀਆਂ ਵਿਚ ਉਸ ਦਾ ਕਰਾਂ ਇੰਤਜ਼ਾਰ, ਜੋ ਭਗਤ ਸੁਹੇਲਾ ਧੁਰ ਦਾ ਮਾਹੀਆ। ਜੋ ਨਿਰਗੁਣ ਨਿਰਵੈਰ ਨਿਰਾਕਾਰ ਲਏ ਅਵਤਾਰ, ਅਵਤਰੀ ਆਪਣਾ ਰੂਪ ਪ੍ਰਗਟਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਤਿਆਰ, ਤ੍ਰੈਗੁਣ ਅਤੀਤਾ ਆਪ ਖੇਲ ਖਿਲਾਈਆ। ਪੰਧ ਮੁਕਾ ਕੇ ਵਿਸ਼ਨ ਬ੍ਰਹਮਾ ਸ਼ਿਵ ਦੀ ਧਾਰ, ਧਰਨੀ ਉਤੇ ਸੋਭਾ ਪਾਈਆ। ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਵਡ ਵਡਿਆਈਆ। ਜਨ ਭਗਤ ਸੁਹੇਲੇ ਸੇਵਕ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਥਾਉਂ ਥਾਈਂਆ। ਅੰਤ ਕੰਤ ਬਖ਼ਸ਼ ਕੇ ਚਰਨ ਪਿਆਰ, ਪ੍ਰੀਤੀ ਆਪਣੇ ਨਾਲ ਰਖਾਈਆ। ਲੱਖ ਚੁਰਾਸੀ ਗੇੜ ਨਿਵਾਰ, ਜਮ ਕੀ ਫਾਸੀ ਦਏ ਕਟਾਈਆ। ਦੇਵੇ ਮਾਣ ਸੱਚੇ ਦਰਬਾਰ, ਦਰ ਦਰਵਾਜ਼ਾ ਇਕ ਖੁਲਾਈਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰ, ਕੁਲ ਮਾਲਕ ਅਗੰਮ ਅਥਾਹੀਆ। ਸੋ ਭਗਤਾਂ ਦਏ ਸਹਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਅੰਦਰ ਬਾਹਰ ਪਾਵੇ ਸਾਰ, ਮਿਹਰਵਾਨ ਵੇਖੇ ਚਾਈਂ ਚਾਈਂਆ। ਲਹਿਣਾ ਦੇਣਾ ਦੇਵੇ ਪੂਰਬ ਕਰਮ ਵਿਚਾਰ, ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਖ਼ਸ਼ ਕੇ ਚਰਨ ਧੂੜੀ ਛਾਰ, ਸ਼ਹਿਨਸ਼ਾਹ ਮਸਤਕ ਟਿੱਕੇ ਨਾਮ ਵਾਲੇ ਰਮਾਈਆ।

੨ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਧਰਨੀ ਕਹੇ ਸੁਣ ਨੀ ਲਛਮੀ ਲੱਛੀ, ਲੱਛਿਆਂ ਵਾਲੀਏ ਦਿਆਂ ਜਣਾਈਆ। ਵਿਸ਼ਨੂੰ ਭਗਵਾਨ ਨੂੰ ਇਕ ਖ਼ਬਰ ਦੱਸ ਦੇ ਅੱਛੀ, ਖ਼ੁਸ਼ੀਆਂ ਨਾਲ ਸੁਣਾਈਆ। ਤੇਰਾ ਜਗਤ ਜਹਾਨ ਗਾਂ ਸੂਰ ਖਾਂਦਾ ਮੱਛੀ, ਮੱਛ ਕੱਛ ਦੇ ਹਿਲਾਈਆ। ਧਰਨੀ ਕਹੇ ਮੇਰੀ ਛਾਤੀ ਗਈ ਪੱਛੀ, ਪੱਛਮ ਵਾਲੇ ਛੁਰੀਆਂ ਰਹੇ ਚਲਾਈਆ। ਮੈਨੂੰ ਵੇਖ ਕੇ ਪੈਂਦੀ ਗ਼ਸ਼ੀ, ਧੀਰਜ ਧੀਰ ਨਾ ਕੋਇ ਰਖਾਈਆ। ਇਹ ਖੇਲ ਨਹੀਂ ਕੋਈ ਛੁਪੀ, ਓਹਲਾ ਪਰਦਾ ਨਾ ਕੋਇ ਦ੍ਰਿੜਾਈਆ। ਜਿਸ ਨੂੰ ਮੇਟ ਸਕੇ ਕੋਇ ਨਾ ਹਠੀ ਤਪੀ, ਜੋਗੀਸ਼ਰ ਹੋਏ ਨਾ ਕੋਇ ਸਹਾਈਆ। ਅਵਤਾਰ ਪੈਗ਼ੰਬਰ ਗੁਰ ਦੇਵੇ ਕੋਇ ਨਾ ਮਤੀ, ਮਨ ਮਤ ਦਾ ਡੇਰਾ ਢਾਹੀਆ। ਚਾਰੋਂ ਕੁੰਟ ਵਾ ਤਤੀ, ਤਪਤ ਅਗਨੀ ਵਾਲੀ ਵਖਾਈਆ। ਕੀ ਖੇਲ ਕਰੇ ਮੇਰਾ ਕਮਲਾਪਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਮੈਨੂੰ ਸਮਝ ਨਹੀਂ ਆਉਂਦੀ ਰਤੀ, ਕਿਉਂ ਰਤਨ ਅਮੋਲਕ ਗੁਰਮੁਖ ਹੀਰੇ ਰਿਹਾ ਬਣਾਈਆ। ਮੈਂ ਕੋਝੀ ਕਮਲੀ ਫੱਤੀ, ਫ਼ਾਤਮਾ ਜਿਸ ਵਿਚ ਆਪਣਾ ਆਪ ਛੁਪਾਈਆ। ਸਮਝਾ ਸਕਣ ਨਾ ਰਾਗ ਛੱਤੀ, ਛਤੀਸਾ ਬਤੀਸਾ ਨਾ ਕੋਇ ਵਡਿਆਈਆ। ਮੇਰੇ ਉਤੇ ਪੌਣ ਹੋਈ ਤਤੀ,

ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਮੈਂ ਕੀ ਤੱਕਾਂ ਨਾਲ ਅੱਖਾਂ, ਅੱਖੀਆਂ ਨੈਣ ਉਠਾਈਆ। ਕੀ ਖੇਲ ਵੇਖਾਂ ਸਰਬ ਭਖਾ, ਭਖ ਭੋਜ ਲੇਹਜ ਫੇਜ ਸਮਝ ਕੋਇ ਨਾ ਆਈਆ। ਮੈਂ ਕਿਸ ਦਵਾਰੇ ਤੱਕਾਂ, ਸਵਾਮੀ ਸਖ਼ਾ, ਸਗਲਾ ਸੰਗ ਬਣਾਈਆ। ਮਹੱਲ ਮੁਨਾਰੇ ਤੱਕਾਂ ਕੁਲੀ ਕੱਖਾਂ, ਖੰਡਰਾਂ ਖੋਜ ਖੁਜਾਈਆ। ਆਸ਼ਾ ਉਮੀਦਾ ਆਪਣੇ ਅੰਦਰ ਰਖਾਂ, ਰਖਕ ਹੋ ਕੇ ਹੋਣਾ ਸਹਾਈਆ। ਬੇਸ਼ਕ ਪ੍ਰਭੂ ਤੈਨੂੰ ਲੱਭਦੇ ਕੋਟਨ ਲੱਖਾਂ, ਅਣਗਿਣਤ ਧਿਆਨ ਲਗਾਈਆ। ਮੈਂ ਪਿਆਰ ਦੀ ਝਲਦੀ ਪੱਖਾ, ਪੰਖੇਰੂਆਂ ਵੇਖ ਵਖਾਈਆ। ਤੂੰ ਮਾਲਕ ਅਲਖਣਾ ਅਲੱਖਾ, ਅਲਖ ਅਗੋਚਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਮੈਂ ਤੱਕ ਤੱਕ ਥੱਕੀ, ਥਕਾਵਟ ਵਿਚ ਸੀਸ ਨਿਵਾਈਆ। ਮੈਂ ਜੁਗ ਚੌਕੜੀ ਪੀਠੀ ਚੱਕੀ, ਚੱਕਰ ਅਵਤਾਰ ਪੈਗ਼ੰਬਰ ਗੁਰੂ ਬਣਾਈਆ। ਸਭ ਦੇ ਨਾਲ ਕੌਲ ਇਕਰਾਰ ਕਰ ਕੇ ਪੱਕੀ, ਪੱਕੀ ਇਕੋ ਵਾਰ ਕਰਾਈਆ। ਤੇਰਾ ਖੇਲ ਹੋਣਾ ਨਾਲ ਬੂਰਾ ਕੱਕੀ, ਕਾਇਦਾ ਕਾਨੂੰਨ ਦਏ ਗਵਾਹੀਆ। ਪਰਮਾਤਮਾ ਤੇਰਾ ਨਾਮ ਹੋਣਾ ਸ਼ੱਕੀ, ਸ਼ੱਕ ਸਕੇ ਨਾ ਕੋਇ ਮਿਟਾਈਆ। ਤੂੰ ਪ੍ਰਗਟ ਹੋਣਾ ਵਾਹਿਦ ਯਕੀ, ਏਕੰਕਾਰ ਲਏ ਅੰਗੜਾਈਆ। ਮੇਰੇ ਸਾਹਿਬ ਸਵਾਮੀ ਪਤ ਰਖੀਂ, ਸਿਰ ਸਿਰ ਹੱਥ ਟਿਕਾਈਆ। ਤੇਰੇ ਦਰਸ਼ਨ ਨਾਲ ਮੈਂ ਬਣ ਜਾਵਾਂ ਕਰੋੜਾਂ ਲੱਖੀ, ਬੇਅੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਮੰਗ ਇਕ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਖਾਧੇ ਪੰਖੀ ਪੰਖੇਰੂ, ਪਸ਼ੂਆਂ ਖੱਲ ਲੁਹਾਈਆ। ਮੇਰੇ ਸਤਿਗੁਰ ਸ਼ਬਦ ਵੱਡੇ ਕੇਹਰੂ, ਬਲਧਾਰੀ ਤੇਰੀ ਬੇਪ੍ਰਵਾਹੀਆ। ਮੇਰੇ ਉਤੇ ਇਕ ਵਾਰ ਕਰਦੇ ਮਿਹਰੂ, ਮਿਹਰ ਨਜ਼ਰ ਉਠਾਈਆ। ਤੂੰ ਲੇਖਾ ਜਾਣੇਂ ਅੰਡਜ ਜੇਰੂ, ਉਤਭੁਜ ਸੇਤਜ ਫੋਲ ਫੁਲਾਈਆ। ਮੈਂ ਵੇਖਣਹਾਰਾ ਬਸਤਰ ਗੇਰੂ, ਕਪੜਿਆਂ ਰੰਗ ਚੜ੍ਹਾਈਆ। ਤੂੰ ਧਾਰ ਜਾਣੇ ਗੁਰ ਚੇਰੂ, ਚੇਲਾ ਗੁਰ ਕੀ ਚਤੁਰਾਈਆ। ਸਾਹਿਬ ਸਤਿਗੁਰ ਸ਼ਬਦ ਕਰ ਮਿਹਰੂ, ਮਿਹਰ ਨਜ਼ਰ ਉਠਾਈਆ। ਤੁਧ ਬਿਨ ਫ਼ੈਸਲਾ ਕੌਣ ਨਬੇੜੂ, ਗੋਬਿੰਦ ਦਾ ਢਈਆ ਦਏ ਗਵਾਹੀਆ। ਤੇਰਾ ਲੇਖਾ ਮੁਕੇ ਅੰਤਮ ਗੇੜੂ, ਚੌਥਾ ਜੁਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਵੇਖ ਖੇਲ ਕਲਜੁਗ ਕਲ ਦੇ, ਕਲਕਾਤੀ ਰੂਪ ਬਦਲਾਈਆ। ਲਹਿਣੇ ਪੂਰੇ ਕਰ ਦੇ ਸਤਿਗੁਰ ਨਾਨਕ ਵਾਲੀ ਇਕ ਗੱਲ ਦੇ, ਲੇਖੇ ਆਪਣੇ ਵਿਚ ਲਗਾਈਆ। ਵਿਛੋੜੇ ਕੱਟ ਦੇ ਘੜੀ ਪਲ ਦੇ, ਪਲਕਾਂ ਦੇ ਪਿਛੇ ਬਹਿ ਕੇ ਆਸਣ ਲਾਈਆ। ਨਿਸ਼ਾਨੇ ਛਡ ਦੇ ਤੀਰ ਅਣਿਆਲੇ ਤੇਰੇ ਚਲਦੇ, ਚਾਲ ਨਿਰਾਲੀ ਇਕ ਪ੍ਰਗਟਾਈਆ। ਸਾਡੇ ਖੇਲ ਨਹੀਂ ਵਲ ਛਲ ਦੇ, ਵਲ ਛਲਧਾਰੀ ਦੇਈਏ ਸੁਣਾਈਆ। ਲਹਿਣੇ ਦੇਣੇ ਪੂਰੇ ਕਰ ਦੇ ਰਾਜੇ ਬਲ ਦੇ, ਬਲ ਬਾਵਨ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਢੋਰਾਂ ਪਸ਼ੂਆਂ ਖਾਧਾ ਮਾਸ, ਪੰਖੇਰੂਆਂ ਖੱਲ ਲੁਹਾਈਆ। ਸਤਿ ਵਿਚ ਰਖ ਵਿਸ਼ਵਾਸ, ਵਿਸ਼ਿਆਂ ਵਿਚ ਜਣਾਈਆ। ਮਿਹਰਵਾਨ ਹੋ ਕੇ ਵਸ ਸਾਡੇ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਸਾਚੇ ਮੰਡਲ ਤੱਕਣੀ ਰਾਸ, ਜੋ ਗੋਪੀ ਕਾਹਨ ਨਾਚ ਨਚਾਈਆ। ਤੂੰ ਲੇਖਾ ਜਾਨਣਾ ਰਾਮ ਬਨਵਾਸ, ਰਮਈਆ

ਖੇਲ ਆਪਣਾ ਦੇਣਾ ਸਮਝਾਈਆ। ਮੇਰਾ ਕੂੜ ਕੁੜਿਆਰ ਦਾ ਬਦਲ ਦੇ ਲਬਾਸ, ਤਨ ਬਸਤਰ ਸਚ ਦੇ ਚੜ੍ਹਾਈਆ। ਮੇਰੀ ਕੋਈ ਤਤਾਂ ਵਾਲੀ ਨਹੀਂ ਲਾਸ਼, ਨਾ ਕੋਈ ਸਮਝੇ ਲੰਬਾਈ ਚੌੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਅਚੰਭੇ, ਅਚਰਜ ਤੇਰੀ ਬੇਪਰਵਾਹੀਆ।

੮ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਵਸ਼ਿਸ਼ਟ ਕਹੇ ਸੁਣੋ ਸ਼ਬਦ ਪ੍ਰਸੰਗ, ਪ੍ਰਸ਼ੰਸਾ ਨਾਲ ਜਣਾਈਆ। ਕੁਸ਼ਲਿਆ ਸੁਮਿਤਰਾ ਕੈਕਈ ਮੰਗੀ ਮੰਗ, ਦਸਰਥ ਸੰਗ ਰਖਾਈਆ। ਰਾਜ ਜੋਗ ਚੜ੍ਹਾ ਕੇ ਰੰਗ, ਸ਼ਤਰੂਘਨ ਦਿਤੀ ਵਡਿਆਈਆ। ਭਰਤ ਆਸਣ ਕਸ ਕੇ ਤੰਗ, ਪਾਖਰ ਜ਼ੀਨ ਸੁਹਾਈਆ। ਲਛਮਨ ਬਾਣਾ ਪਹਿਨ ਕੇ ਜੰਗ, ਸ਼ੱਤਰੂ ਰੂਪ ਬਦਲਾਈਆ। ਰਾਮ ਕੇਸਾਂ ਨੂੰ ਸੀਸ ਤੇ ਦੇ ਕੇ ਗੰਢ, ਜੀਵੜੇ ਜੂੜੀ ਲਈ ਬਣਾਈਆ। ਧੁਰ ਰਾਮ ਦਾ ਮਾਣ ਅਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਚਰਨ ਛੋਂਹਣ ਆਈ ਗੰਗ, ਅੰਮ੍ਰਿਤ ਵਹਿਣ ਵਹਾਈਆ। ਗੋਦਾਵਰੀ ਜਮਨਾ ਸੁਰਸਤੀ ਲੱਗੀ ਅੰਗ, ਸੋਹਣਾ ਰੰਗ ਸੁਹਾਈਆ। ਪ੍ਰੇਮ ਪਿਆਰ ਦੀ ਧਾਰ ਏਕਾ ਰੰਗ ਵਖਾਏ ਸਵੇਰ ਸੰਝ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਬ੍ਰਹਿਮੰਡ ਖੰਡ ਗਏ ਕੰਬ, ਹਲੂਣਾ ਜ਼ਿਮੀਂ ਅਸਮਾਨ ਲਗਾਈਆ। ਦੇਵਤ ਸੁਰ ਪਾਵਣ ਡੰਡ, ਖ਼ੁਸ਼ੀਆਂ ਢੋਲੇ ਗਾਈਆ। ਬੀਰ ਬੇਤਾਲੇ ਵਿਚ ਘਮੰਡ, ਨੱਚਣ ਚਾਈਂ ਚਾਈਂਆ। ਰੂਪ ਬਦਲ ਕੇ ਸੂਰੀਆ ਚੰਦ, ਪ੍ਰਕਾਸ਼ ਆਪਣਾ ਰਹੇ ਵਖਾਈਆ। ਦਿਵਸ ਰੈਣ ਮੁਕਾ ਕੇ ਪੰਧ, ਇਕੋ ਵਕਤ ਸੁਹਾਈਆ। ਸਿਫ਼ਤ ਗਾਏ ਕੋਇ ਨਾ ਦੰਦ, ਅੰਤਰ ਅੰਤਰ ਰਾਗ ਅਲਾਈਆ। ਭਾਗ ਦਿਸੇ ਕਿਸੇ ਨਾ ਮੰਦ, ਸੋਹਣੀ ਖ਼ੁਸ਼ੀ ਬਣਾਈਆ। ਵਸ਼ਿਸ਼ਟ ਖ਼ੁਸ਼ੀ ਦਾ ਬਚਨ ਬੋਲਿਆ ਛੰਦ, ਸਭਾਪਤੀ ਸਮਝਾਈਆ। ਰਾਮ ਦੀ ਰਾਮ ਵਾਲੀ ਚੜ੍ਹੇ ਜੰਞ, ਸੇਹਰਾ ਸਤਿ ਸੀਸ ਗੁੰਦਾਈਆ। ਨਾਲ ਇਸ਼ਾਰੇ ਕੀਤੇ ਪੰਜ, ਪੰਚਮ ਧਾਰ ਦ੍ਰਿੜਾਈਆ। ਮੁਹੱਬਤ ਵਿਚ ਵਹਾ ਕੇ ਅੰਝ, ਨੇਤਰ ਨੀਰ ਦਰਸਾਈਆ। ਆਪਣੇ ਕੰਨੀ ਰਾਮ ਨਾਲ ਗੰਢ, ਪੱਲੂ ਲਿਆ ਬੰਧਾਈਆ। ਸੀਨੇ ਅੰਤਰ ਪਾ ਕੇ ਠੰਡ, ਅਗਨੀ ਤਤ ਬੁਝਾਈਆ। ਫੇਰ ਚਰਨ ਧੂੜੀ ਦਿਤੀ ਵੰਡ, ਬਿਨਾ ਝੋਲੀ ਤੋਂ ਝੋਲੀ ਦਿਤੀ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਵਸ਼ਿਸ਼ਟ ਕਹੇ ਇਹ ਖੇਲ ਅਕਾਲ ਮੂਰਤੀ, ਮੂਰਤੀਆਂ ਤੋਂ ਬਾਹਰ ਖੇਲ ਖਿਲਾਈਆ। ਜਿਸ ਦੀ ਧਾਰ ਨਾਦ ਤੂਰਤੀ, ਤੁਰੀਆ ਤੋਂ ਬਾਹਰ ਦ੍ਰਿੜਾਈਆ। ਖੇਲ ਜ਼ਾਹਰ ਜ਼ਹੂਰ ਦੀ, ਜੋਤ ਨੂਰ ਜੋਤ ਰੁਸ਼ਨਾਈਆ। ਜੋ ਆਸਾ ਮਨਸਾ ਪੂਰਦੀ, ਪਤਤ ਪੁਨੀਤ ਕਰਾਈਆ। ਪੰਧ ਮੁਕਾ ਕੇ ਨੇੜ ਦੂਰ ਦੀ, ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਚੁਕਮ ਵਰਤਾਈਆ। ਵਸ਼ਿਸ਼ਟ ਕਹੇ ਰਾਮ ਰਾਮ ਨਾਲ ਹੋਵੇ ਤਿਆਰ, ਬੰਸ ਸਰਬੰਸ ਖ਼ੁਸ਼ੀ ਬਣਾਈਆ। ਸੀਤਾ ਸਤਿ ਦੇ ਚਰਨ ਪਸਾਰ, ਸੇਜ ਸੁਹੰਜਣੀ ਆਸਣ ਲਾਈਆ। ਆਤਮ ਤਤ ਦੇ ਅਧਾਰ, ਅੰਤਰ ਆਤਮ ਵੇਖ ਵਖਾਈਆ। ਕਰ ਦਰਸ ਰਘੁਪਤ ਦੀਦਾਰ, ਰਘੁਨਾਥ ਸੀਸ ਨਿਵਾਈਆ। ਬਿਨ ਹੱਥਾਂ ਕਰ ਨਿਮਸਕਾਰ, ਨਿਵ ਨਿਵ ਲਾਗੀ ਪਾਈਆ। ਬਿਨ ਰਸਨਾ ਬੋਲ

ਜੈਕਾਰ, ਸੀਤਾ ਤੇਰੀ ਰਾਮ ਦੁਹਾਈਆ। ਖ਼ਾਦਮ ਹੋ ਕੇ ਸੇਵਾਦਾਰ, ਯਾਚਕ ਹੋ ਕੇ ਧੂੜ ਰਮਾਈਆ। ਤੁਸਾਂ ਆਉਣਾ ਜਨਕ ਦਵਾਰ, ਸੋਹਣੀ ਬਣਤ ਬਣਾਈਆ। ਮੇਰਾ ਧਨੁਸ਼ ਤੇਰਾ ਕਰਦਾਰ, ਕਰਮ ਕਾਂਡ ਦਾ ਪੰਧ ਮੁਕਾਈਆ। ਤੁਸਾਂ ਵੇਖਣਾ ਨਿਗਾਹ ਮਾਰ, ਮੇਰੇ ਰਾਮ ਰਾਮ ਤੇਰੀ ਸ਼ਰਨਾਈਆ। ਮੁੱਠੀ ਅੰਦਰ ਰੰਗ ਰੂਪ ਅਪਾਰ, ਭੀਲਣੀ ਸੋਭਾ ਪਾਈਆ। ਚਰਨ ਛੁਹਾਉਣਾ ਖ਼ੁਸ਼ੀਆਂ ਨਾਲ, ਸੱਜਾ ਕਦਮ ਉਠਾਈਆ। ਇਸ ਦਾ ਭਾਰ ਰਹੇ ਨਾ ਵਿਚ ਸੰਸਾਰ, ਆਪ ਆਪਣਾ ਆਪ ਮਿਟਾਈਆ। ਤੇਰੀ ਵਿਜੈ ਮੇਰਾ ਗੱਲ ਵਿਚ ਹੋਵੇ ਹਾਰ, ਹਾਰਦਿਕ ਹੋ ਕੇ ਦਿਆਂ ਵਧਾਈਆ। ਮੇਰੀ ਆਸਾ ਦੀ ਸੁਣੀ ਸਚ ਪੁਕਾਰ, ਗੁਰ ਵਸ਼ਿਸ਼ਟ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਵਸ਼ਿਸ਼ਟ ਕਹੇ ਰਾਮ ਰਾਮ ਦੀ ਵੇਖ ਰੀਤਾ, ਕੀ ਰੀਤੀਵਾਨ ਜਣਾਈਆ। ਰਾਮ ਨੇਤਰ ਬੰਦ ਕੀਤਾ, ਆਪਣੀ ਖ਼ੁਸ਼ੀ ਬਣਾਈਆ। ਮਿਥਲ ਪੁਰੀ ਵਿਚ ਨਜ਼ਰੀ ਆਈ ਸੀਤਾ, ਸੁੱਤੀ ਆਸਣ ਲਾਈਆ। ਖੇਲ ਵੇਖ ਤ੍ਰੈਗੁਣ ਅਤੀਤਾ, ਸ਼ਬਦੀ ਰਾਗ ਦ੍ਰਿੜਾਈਆ। ਨਾਲ ਵਖਾਈਆਂ ਅਗੰਮੀ ਲੀਕਾ, ਲਾਈਨਾਂ ਬਾਹਰ ਜਣਾਈਆ। ਜੋ ਭੇਵ ਜਾਣੇ ਜੀਵ ਜੀਅ ਕਾ, ਜਗ ਦਾਤਾ ਅਗੰਮ ਅਥਾਹੀਆ। ਉਸ ਕੋਲ ਤੇਰੇ ਸਵੰਬਰ ਦਾ ਸਚ ਤਾਰੀਕਾ, ਵਸ਼ਿਸ਼ਟ ਗੁਰੂ ਨਾਲ ਰਖਾਈਆ। ਲਖਮਣ ਵੇਖੇ ਨਾਲ ਪ੍ਰੀਤਾ, ਪ੍ਰੀਤਮ ਆਪਣਾ ਰੰਗ ਰੰਗਾਈਆ। ਵਕਤ ਸੁਹੰਜਣਾ ਹੋਵੇ ਠਾਂਡਾ ਸੀਤਾ, ਵੱਜੀ ਸਚ ਵਧਾਈਆ। ਇਹ ਖੇਲ ਅਯੁਧਿਆ ਵਿਚੋਂ ਬਿਨ ਨੈਣਾਂ ਤੋਂ ਦੀਖਾ, ਬਿਨ ਅੱਖੀਆਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਮ ਕਿਹਾ ਮੁਨੀ ਵਸ਼ਿਸ਼ਟ, ਵਿਸ਼ਵ ਦੇ ਜਣਾਈਆ। ਸੀਤਾ ਦਾ ਸਤਿ ਦਾ ਹੋਵੇ ਇਸ਼ਟ, ਇਸ਼ਟ ਦੇਵ ਇਕ ਰਖਾਈਆ। ਬਿਨਾ ਕਲਮ ਸਿਆਹੀ ਤੋਂ ਪਾ ਲਿਖਤ, ਉਂਗਲਾਂ ਨਾਲ ਕਰ ਲਿਖਾਈਆ। ਕੀ ਸਾਡਾ ਹੋਏ ਭਵਿਖਤ, ਭਵਿਸ਼ ਦੇ ਦ੍ਰਿੜਾਈਆ। ਵਸ਼ਿਸ਼ਟ ਮੁਨੀ ਲੈ ਕੇ ਰਿਸਕ, ਰਿਸ਼ਤਾ ਦਿਤਾ ਬੰਧਾਈਆ। ਪ੍ਰੇਮ ਪਿਆਰ ਦਾ ਲਾ ਕੇ ਤਿਲਕ, ਮਸਤਕ ਦਿਤੀ ਵਡਿਆਈਆ। ਫੇਰ ਜ਼ੋਰ ਦੀ ਮਾਰੀ ਕਿਲਕ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਵਸ਼ਿਸ਼ਟ ਕਹੇ ਰਾਮ ਸੀਤਾ ਤੇਰਾ ਤੱਕੇ ਜੋੜਾ, ਦੂਰ ਦੁਰਾਡੀ ਆਤਮ ਧਿਆਨ ਲਗਾਈਆ। ਉਸ ਨੂੰ ਦਿਸੇ ਚਕ੍ਰਵਰਤੀ ਘੋੜਾ, ਅਸਵ ਭੱਜੇ ਵਾਹੋ ਦਾਹੀਆ। ਅੰਤ ਪ੍ਰੇਮ ਵਿਚ ਹੋਣਾ ਵਿਛੋੜਾ, ਵਿਛੜਿਆਂ ਮੇਲ ਮਿਲਾਈਆ। ਨਿਗਾਹ ਮਾਰ ਲਈ ਸੱਸੇ ਤੇ ਹੋੜਾ, ਹੰ ਬ੍ਰਹਮ ਸਮਝਾਈਆ। ਤੇਰਾ ਬਿਸਤਰ ਹੋਣਾ ਪੱਥਰ ਰੋੜਾ, ਜੰਗਲਾਂ ਸੇਜ ਬਣਾਈਆ। ਸੁਖ ਭੋਗਣਾ ਥੋੜਾ ਥੋੜਾ, ਦੁੱਖਾਂ ਵਿਚ ਤੇਰੀ ਹੋਵੇ ਵਡਿਆਈਆ। ਤਰੇਤਾ ਤੇਰੇ ਉਤੇ ਸੁੱਟ ਕੇ ਬੈਠਾ ਡੋਰਾ, ਡੋਰੀ ਤੇਰੇ ਹੱਥ ਫੜਾਈਆ। ਜਿਨ੍ਹਾਂ ਦੇ ਸੀਸ ਝੁਲਦੇ ਚੌਰਾ, ਚਾਰ ਵਰਨ ਕਰਨ ਵਡਿਆਈਆ। ਉਨ੍ਹਾਂ ਦਾ ਲਹਿਣਾ ਦੇਣਾ ਹੋਣਾ ਕੋਰਾ, ਰਾਵਣ ਦਹਿਸਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਮ ਵਸ਼ਿਸ਼ਟ ਸੀਆ ਇਕੋ ਹੁਕਮ ਘਨਘੋਰਾ, ਬਿਨ ਸਾਹ ਸਵਾਸ ਰਸਨਾ ਬੋਲ ਜਣਾਈਆ।