੧੦ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਰਘਬੀਰ ਸਿੰਘ ਦੇ ਨਵਿਤ
ਧਰਨੀ ਕਹੇ ਮੇਰੇ ਨੇਤਰ ਨੈਣ ਰੋਵਣ ਅੱਖਾਂ, ਬਿਨ ਅੱਖੀਆਂ ਹੰਝੂ ਧਾਰ ਵਹਾਈਆ। ਮਿਤਰ ਪਿਆਰਾ ਦਿਸੇ ਕੋਇ ਨਾ ਸਖ਼ਾ, ਸਾਜਣ ਮੀਤ ਸੰਗ ਨਾ ਕੋਇ ਬਣਾਈਆ। ਭਗਤ ਸੁਹੇਲਾ ਦਿਸੇ ਕੋਇ ਨਾ ਵਿਚੋਂ ਲੱਖਾਂ, ਕਰੋੜ ਕਰੋੜੀ ਗਣਤ ਗਿਣਾਈਆ। ਮੇਰੀ ਕੀਮਤ ਰਹੀ ਨਾ ਕੌਡੀ ਕੱਖਾਂ, ਕਲਜੁਗ ਕੂੜੇ ਹੱਟ ਵਿਕਾਈਆ। ਮੈਂ ਕਿਹੜੀ ਕੂਟੇ ਨੱਸਾਂ, ਭੱਜਾਂ ਮੁਖ ਛੁਪਾਈਆ। ਜਿਧਰ ਤੱਕਾਂ ਰੈਣ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਮਾਇਆ ਡਸਣੀ ਡੱਸੇ ਸੱਪਾ, ਚਾਰ ਕੁੰਟ ਕੁੰਟ ਹਲਕਾਈਆ। ਸਤਿਗੁਰ ਧਾਰ ਸ਼ਬਦ ਕਿਸੇ ਨਾ ਜਪਾ, ਜਗ ਜੀਵਣ ਦਾਤੇ ਤੇਰੀ ਓਟ ਨਾ ਕੋਇ ਤਕਾਈਆ। ਤੇਰਾ ਭੇਵ ਸਮਝੇ ਕੋਇ ਨਾ ਰਤਾ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਬਦਲਾਈਆ। ਜਗਤ ਜਹਾਨ ਹੋ ਗਿਆ ਮਨ ਮਤਾ, ਮਨਸਾ ਕੂੜ ਨਾਲ ਹਲਕਾਈਆ। ਆਪਣੀ ਆਤਮ ਧਾਰ ਆਪੇ ਕਰਦੇ ਹੱਤਾ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਅੰਤਸ਼ਕਰਨ ਜਗਿਆਸੂਆਂ ਹੋਇਆ ਤੱਤਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਤੇਰਾ ਮਿਲੇ ਕਿਸੇ ਨਾ ਪਤਾ, ਪਤਿਪਰਮੇਸ਼ਵਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭ ਮੇਰਾ ਸੀਸ ਹੋ ਗਿਆ ਨੰਗਾ, ਓਢਣ ਧਰਮ ਨਾ ਕੋਇ ਰਖਾਈਆ। ਮੈਂ ਕਿਸ ਦਵਾਰੇ ਮੰਗਾਂ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰਾ ਨੇਤਰ ਹੋ ਗਿਆ ਅੰਧਾ, ਨੈਣ ਨੂਰ ਨਾ ਕੋਇ ਚਮਕਾਈਆ। ਤੇਰੀ ਸ੍ਰਿਸ਼ਟੀ ਲੱਗੀ ਕੂੜੇ ਧੰਦਾ, ਧੰਦੂਕਾਰ ਲੋਕਾਈਆ। ਤੇਰਾ ਸੰਬਲ ਧਾਮ ਜਗਤ ਜਗਿਆਸੂ ਸਮਝੇ ਬੰਦਾ, ਸੰਬਲ ਰੰਗ ਨਾ ਕੋਇ ਰੰਗਾਈਆ। ਪੂਰਬ ਲਹਿਣਾ ਤੇਰੇ ਲੇਖੇ ਵਿਚ ਲੰਘਾ, ਅਗੇ ਇਕੋ ਆਸ ਰਖਾਈਆ। ਮੇਰੇ ਉਤੇ ਹੋਣ ਵਾਲਾ ਦੰਗਾ, ਚਾਰੋਂ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੈਨੂੰ ਸਚ ਦੀ ਦੇ ਦਾਦ, ਵਸਤ ਅਗੰਮ ਇਕ ਵਰਤਾਈਆ। ਸਚਖੰਡ ਦਵਾਰ ਮੰਗਾਂ ਇਮਦਾਦ, ਖ਼ਾਲੀ ਝੋਲੀ ਦੇਣੀ ਭਰਾਈਆ। ਸਾਚਾ ਨਾਮ ਸੁਣਾਉਣਾ ਨਾਦ, ਧੁਨੀ ਰਾਗ ਅਲਾਈਆ। ਤੇਰਾ ਲੇਖਾ ਬੋਧ ਅਗਾਧ, ਬੁੱਧੀ ਤੋਂ ਪਰੇ ਪੜ੍ਹਾਈਆ। ਮੇਰੀ ਸੋਈ ਦੀ ਖੁਲ੍ਹੀ ਜਾਗ, ਸੁਰਤੀ ਲਈ ਅੰਗੜਾਈਆ। ਦੀਨ ਦੁਨੀ ਤੱਕ ਹੰਸ ਬਣੀ ਕਾਗ, ਸਚ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਲੱਗੀ ਆਗ, ਅਗਨੀ ਤਤ ਨਾ ਕੋਇ ਬੁਝਾਈਆ। ਤੇਰਾ ਸ਼ਬਦ ਸਤਿਗੁਰ ਦਿਸੇ ਕਿਸੇ ਨਾ ਬਾਜ, ਬਾਜਾਂ ਵਾਲੇ ਕੀ ਤੇਰੀ ਧਾਰ ਬੇਪ੍ਰਵਾਹੀਆ। ਮੈਂ ਰੋ ਰੋ ਪੁਕਾਰਾਂ ਆਜ, ਅੱਜ ਦੀ ਘੜੀ ਨਾਲ ਮਿਲਾਈਆ। ਮੇਰੀ ਰਖਣੀ ਲਾਜ, ਸਿਰ ਮੇਰੇ ਹੱਥ ਟਿਕਾਈਆ। ਕੀ ਖੇਲ ਹੋਣਾ ਤੇਰੇ ਬਾਦ, ਭੇਵ ਅਭੇਦਾ ਦੇ ਜਣਾਈਆ। ਮੈਂ ਸਚ ਕਰਾਂ ਅਦਾਬ, ਸੀਸ ਜਗਦੀਸ਼ ਨਿਵਾਈਆ। ਕੀ ਤੇਰੀ ਸਿਫ਼ਤਾਂ ਵਾਲੀ ਭਰੀ ਰਹੇ ਕਿਤਾਬ, ਅੱਖਰਾਂ ਨਾਲ ਵਡਿਆਈਆ। ਤੂੰ ਸਤਿ ਦਾ ਸਚ ਸਚ ਮਹਾਰਾਜ, ਕੀ ਤੇਰੀ ਬੇਪਰਵਾਹੀਆ। ਕੀ ਤੇਰਾ ਰਚਣਾ ਕਾਜ, ਕੀ ਧੁਰ ਦੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੀ ਬੇਨੰਤੀ ਏਕਾ ਏਕ, ਏਕੰਕਾਰ ਸੀਸ ਨਿਵਾਈਆ। ਬਖ਼ਸ਼ਣੀ ਸਾਚੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਧੁਰ ਦੇ ਨੇਤਰ ਨਾਲ ਪੇਖ, ਜੋਤੀ
ਨੂਰ ਲੋਚਨ ਇਕ ਰੁਸ਼ਨਾਈਆ। ਤੇਰਾ ਜਾਣੇ ਕੋਇ ਨਾ ਭੇਖ, ਭੇਖਾਧਾਰੀ ਕੀ ਤੇਰੀ ਬੇਪਰਵਾਹੀਆ। ਆ ਕੇ ਵੇਖ ਲੈ ਆਪਣੇ ਦੇਸ, ਦੇਸ ਦੇਸਾਂਤਰ ਪੰਧ ਮੁਕਾਈਆ। ਤੂੰ ਹੰਢਾਵਣ ਵਾਲਾ ਸੇਜ ਬਾਸ਼ਕ ਸ਼ੇਸ਼, ਸਹੰਸਰ ਸ਼ਹਿਨਸ਼ਾਹ ਅਗੰਮ ਅਥਾਹੀਆ। ਮੈਂ ਤੇਰੇ ਦਰ ਤੇ ਹੋਈ ਪੇਸ਼, ਪੇਸ਼ਤਰ ਦਿਆਂ ਦ੍ਰਿੜਾਈਆ। ਤੇਰਾ ਹੁਕਮ ਸਦਾ ਹਮੇਸ਼, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੀ ਪੂਰੀ ਕਰ ਦੇ ਆਸਨ, ਆਸਾਵੰਦ ਤੇਰੀ ਸ਼ਰਨਾਈਆ। ਤੂੰ ਸਾਹਿਬ ਪੁਰਖ ਅਬਿਨਾਸ਼ਨ, ਕਰਤਾ ਧੁਰਦਰਗਾਹੀਆ। ਅਵਤਾਰ ਪੈਗ਼ੰਬਰ ਗੁਰੂ ਤੈਨੂੰ ਆਖਣ, ਸ਼ਬਦੀ ਸ਼ਬਦੀ ਸ਼ਬਦ ਰਾਗ ਸੁਣਾਈਆ। ਕਿਰਪਾ ਕਰ ਅਲੱਖਣਾ ਅਲਾਖਣ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਪ੍ਰਭੂ ਮੇਰੇ ਨੇਤਰ ਰੋਂਦੀ ਦੇ ਵੇਖ ਲੈ ਹੰਝੂ ਆਥਨ, ਨੈਣਾਂ ਨੀਰ ਵਹਾਈਆ। ਦਰੋਹੀ ਤੇਰੇ ਖ਼ਾਲੀ ਦਿਸਣ ਸਿੰਘਾਸਣ, ਸੇਵਾਦਾਰ ਰਹਿਣ ਕੋਇ ਨਾ ਪਾਈਆ। ਕਿਡੀ ਸੋਹਣੀ ਸੁਹੰਜਣੀ ਮੇਰੀ ਰੈਣ ਰਾਤਨ, ਰੁਤੜੀ ਤੇਰੇ ਨਾਲ ਮਹਿਕਾਈਆ। ਮੈਂ ਦਰਸ ਕਰਾਂ ਬਾਤਨ, ਤੂੰ ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਪ੍ਰਭੂ ਤੂੰ ਸਾਹਿਬ ਸਵਾਮੀ ਆਪ, ਆਪ ਆਪਣੀ ਖੇਲ ਖਿਲਾਈਆ। ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਵਡ ਵਡਿਆਈਆ। ਆਤਮ ਪਰਮਾਤਮ ਤੇਰਾ ਜਾਪ, ਦੂਜਾ ਨਾਉਂ ਨਾ ਕੋਇ ਸਲਾਹੀਆ। ਮੈਂ ਥਰ ਥਰ ਰਹੀ ਕਾਂਪ, ਰੋ ਰੋ ਦਿਆਂ ਦੁਹਾਈਆ। ਮੇਰੇ ਉਤੇ ਵਧਿਆ ਪਾਪ, ਪਤਤ ਹੋਈ ਲੋਕਾਈਆ। ਮਾਇਆ ਡਸਣੀ ਡੱਸੇ ਸਾਪ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸਾਚੀ ਥਾਪਨਾ ਮੇਰੇ ਉਤੇ ਥਾਪ, ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਕਰ ਘਾਤ, ਘਾਓ ਇਕੋ ਨਾਮ ਲਗਾਈਆ। ਮੇਟ ਅੰਧੇਰੀ ਰਾਤ, ਸਾਚਾ ਚੰਦ ਚਮਕਾਈਆ। ਜੇ ਪੂਰਨ ਤੇਰਾ ਰੂਪ ਸਾਚ, ਸਚ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਸੁਣ ਪੁਕਾਰ, ਸਹਿਜ ਨਾਲ ਸੁਣਾਈਆ। ਸਤਿਗੁਰ ਪੂਰਨ ਬਣਾ ਸੇਵਾਦਾਰ, ਸਾਚੀ ਤੇਰੀ ਸੇਵ ਕਮਾਈਆ। ਅੰਮ੍ਰਿਤ ਵੇਲੇ ਆਵੇ ਉਠ ਕੇ ਭਗਤ ਦਵਾਰ, ਨਿਤ ਨਿਤ ਆਪਣੀ ਕਾਰ ਕਮਾਈਆ। ਤੇਰਾ ਸਿੰਘਾਸਣ ਕਰੇ ਤਿਆਰ, ਤਿੰਨ ਸੌ ਸੱਠ ਦਿਨ ਰੰਗ ਰੰਗਾਈਆ। ਚਵਰ ਝੁਲਾਏ ਅਪਰ ਅਪਾਰ, ਆਪ ਆਪਣੀ ਕਾਰ ਕਮਾਈਆ। ਤੇਰਾ ਲਹਿਣਾ ਦੇਣਾ ਪੂਰਾ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਿੰਘਾਸਣ ਕਹੇ ਪ੍ਰਭੂ ਮੇਰਾ ਰਿਹਾ ਕੋਇ ਨਾ ਮਾਣ, ਹਰਿਜਨ ਬੈਠੇ ਮੁਖ ਭਵਾਈਆ। ਮੈਂ ਹੋਇਆ ਨਿਤਾਣਿਆਂ ਤਾਣ, ਦਰ ਤੇਰੇ ਸੀਸ ਝੁਕਾਈਆ। ਤੂੰ ਸਾਹਿਬ ਮੇਰਾ ਸੁਲਤਾਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਦੇ ਵਡਿਆਈਆ। ਜੁਗ ਰੀਤੀ ਬਦਲਣੀ ਤੈਨੂੰ ਆਸਾਨ, ਆਸਾਨੀ ਨਾਲ ਦੇ ਸਮਝਾਈਆ। ਮੈਂ ਤੇਰੇ ਦਰ ਨਿਮਾਣੀ ਹੋ ਕੇ ਡਿੱਗੀ ਆਣ, ਚਰਨ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਰੰਗ ਰੰਗਾਈਆ। ਸਿੰਘਾਸਣ ਕਹੇ ਪ੍ਰਭੂ ਮੈਨੂੰ ਪਹਿਲੀ ਅੱਸੂ ਸਿੰਘ ਪੂਰਨ ਕਰੇ ਤਿਆਰ, ਦੂਸਰ ਹੱਥ ਨਾ ਕੋਇ ਲਗਾਈਆ। ਇਹ ਸੱਚਾ ਸੇਵਾਦਾਰ,
ਜੁਗ ਜੁਗ ਸੇਵ ਕਮਾਈਆ। ਇਹ ਮੰਗੀ ਮੰਗ ਜਿਸ ਵੇਲੇ ਸਥਰ ਹੰਢਾਇਆ ਯਾਰ, ਮਾਛੂਵਾੜਾ ਦਏ ਗਵਾਹੀਆ। ਉਹ ਵਕਤ ਸੁਹੰਜਣਾ ਪਹੁੰਚਿਆ ਆਣ, ਆਪ ਆਪਣਾ ਪੰਧ ਮੁਕਾਈਆ। ਤੂੰ ਹੋਣਾ ਮਿਹਰਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਜੁਗ ਜੁਗ ਦੀ ਰੋਗੀ, ਰੋਗਾਂ ਭਰੀ ਦਿਆਂ ਦੁਹਾਈਆ। ਕੂੜ ਸ੍ਰਿਸ਼ਟੀ ਮੇਰੇ ਉਤੇ ਭੋਗੀ, ਭਗਵਨ ਤੇਰੇ ਵਿਚ ਨਾ ਕੋਇ ਸਮਾਈਆ। ਆਤਮ ਧਾਰ ਜਾਏ ਕਿਸੇ ਨਾ ਸੋਧੀ, ਸੁਦੀ ਵਦੀ ਨਾ ਕੋਇ ਚਤੁਰਾਈਆ। ਧਰਮ ਦੀ ਧਾਰ ਬਹੇ ਨਾ ਕੋਇ ਤੇਰੀ ਗੋਦੀ, ਗੋਦਾਵਰੀ ਦਾ ਕੰਢਾ ਕੂਕ ਕੂਕ ਦਏ ਸੁਣਾਈਆ। ਮਾਇਆ ਮਮਤਾ ਸਭ ਨੂੰ ਕੀਤਾ ਲੋਭੀ, ਮੋਹ ਹੰਕਾਰ ਵਿਚ ਕੁਰਲਾਈਆ। ਤੇਰੇ ਨਾਮ ਦਾ ਬਣੇ ਕੋਇ ਨਾ ਜੋਗੀ, ਜੁਗਤੀ ਵਿਚ ਨਾ ਕੋਇ ਸਮਾਈਆ। ਤੂੰ ਸ੍ਰੀ ਭਗਵਾਨ ਬਣਨਾ ਧੋਬੀ, ਦੁਰਮਤ ਮੈਲ ਧਵਾਈਆ। ਤੇਰੀ ਸੇਵਾ ਕਰ ਕਰ ਗਏ ਵੇਦੀ ਸੋਢੀ, ਸੋ ਪੁਰਖ ਨਿਰੰਜਣ ਤੇਰੀ ਓਟ ਤਕਾਈਆ। ਆਦਿ ਜੁਗਾਦਿ ਜੁਗ ਚੌਕੜੀ ਸਚਖੰਡ ਨਿਵਾਸੀ ਤੇਰੀ ਖੇਲ ਘਰੋਗੀ, ਦੋ ਜਹਾਨਾਂ ਸ੍ਰੀ ਭਗਵਾਨਾ, ਤੇਰਾ ਗ੍ਰਹਿ ਮੰਦਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਦਰ ਦੇ ਦੇ ਸਿਖਿਆ, ਸਤਿ ਸਚ ਦ੍ਰਿੜਾਈਆ। ਕੂੜ ਕੁਕਰਮ ਦਾ ਲੇਖਾ ਮੇਟ ਦੇ ਲਿਖਿਆ, ਲਿਖਣਹਾਰ ਤੇਰੀ ਵਡਿਆਈਆ। ਜਗਤ ਜਹਾਨ ਸਮਝਾ ਦੇ ਮਿਥਿਆ, ਬਿਨ ਸਤਿਗੁਰ ਅੰਤ ਰਹਿਣ ਕੋਇ ਨਾ ਪਾਈਆ। ਰਸਨਾ ਰਸ ਕੂੜ ਕੁੜਿਆਰਾ ਫਿਕਿਆ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਜੋ ਹਰਿਜਨ ਤੇਰੇ ਦਰ ਤੇ ਵਿਕਿਆ, ਕਰਤੇ ਕੀਮਤ ਦੇਣੀ ਪਾਈਆ। ਮਾਣ ਦਵਾਉਣਾ ਵੱਡਿਆਂ ਨਿੱਕਿਆਂ, ਬਿਰਧ ਬਾਲਾਂ ਹੋਣਾ ਸਹਾਈਆ। ਤੇਰਾ ਰੂਪ ਅਨੂਪਾ ਬਿਨ ਤੇਰੀ ਕਿਰਪਾ ਕਿਸੇ ਨਾ ਦਿਸਿਆ, ਨੇਤਰ ਲੋਚਨ ਨੈਣ ਦਰਸ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮੇਰੀ ਝੋਲੀ ਪਾ ਦੇ ਮੇਰਾ ਹਿੱਸਿਆ, ਖ਼ਾਲੀ ਝੋਲੀ ਦੇ ਭਰਾਈਆ। ਮੈਂ ਮਾਂਗਤ ਹੋ ਕੇ ਮੰਗੀ ਭਿਛਿਆ, ਭਿੱਖਕ ਹੋ ਕੇ ਆਪਣੀ ਆਸ ਜਣਾਈਆ। ਤੂੰ ਸਾਹਿਬ ਸਵਾਮੀ ਕਰਨੀ ਰਛਿਆ, ਤੇਰੀ ਓਟ ਤਕਾਈਆ। ਤੂੰ ਲੇਖੇ ਲਾਵੇਂ ਮੱਛ ਕਛਿਆ, ਹੋੜਿਆ ਜੋੜ ਜੁੜਾਈਆ। ਪ੍ਰਵਾਨ ਕਰ ਲੈ ਮਾੜਿਆਂ ਅੱਛਿਆ, ਅੱਛੀ ਤਰਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਲੇਖ ਅਲੇਖ ਜਗ ਨੇਤਰ ਕਿਸੇ ਨਾ ਦਿਸਿਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੱਟਾ ਜ਼ਿਲਾ ਅੰਮ੍ਰਿਤਸਰ ਦੀਦਾਰ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਸੱਚਾ ਉਸਤਾਦ, ਆਦਿ ਜੁਗਾਦਿ ਜੁਗਾ ਜੁਗੰਤ ਇਕ ਅਖਵਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਅਗੰਮੀ ਦੇਵੇ ਦਾਦ, ਵਸਤ ਅਮੋਲਕ ਆਪਣੀ ਇਕ ਵਰਤਾਈਆ। ਜੋ ਨਿਰਗੁਣ ਧਾਰ ਨਿਰਗੁਣ ਵਿਚ ਹੋਵੇ ਵਿਸਮਾਦ, ਬਿਸਮਿਲ ਆਪਣਾ ਰੂਪ ਦਰਸਾਈਆ।
ਜਿਸ ਦਾ ਹੁਕਮ ਸੰਦੇਸਾ ਨਾਮ ਕਲਮਾ ਬੋਧ ਅਗਾਧ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਆਪਣੀ ਦਾਦ, ਦੌਲਤ ਦਇਆਵਾਨ ਆਪ ਵਰਤਾਈਆ। ਜੋ ਤੂੰ ਮੇਰਾ ਮੈਂ ਤੇਰਾ ਰਹੇ ਅਰਾਧ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਿਸ ਨੇ ਖੇਲ ਖਿਲਾਇਆ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਦਿਤੀ ਵਡਿਆਈਆ। ਏਕਾ ਨਾਮ ਵਜਾ ਕੇ ਨਾਦ, ਧੁਨੀ ਧਰਮ ਧਾਰ ਸ਼ਨਵਾਈਆ। ਤਤਵ ਤਤ ਖੋਲ ਕੇ ਰਾਜ਼, ਰਾਜ਼ਕ ਰਿਜ਼ਕ ਰਹੀਮ ਦਏ ਵਡਿਆਈਆ। ਤ੍ਰੈ ਪੰਜ ਸਾਜਣਾ ਸਾਜ, ਮੇਲ ਮਿਲਾਵਾ ਸਹਿਜ ਸੁਭਾਈਆ। ਚਾਰੇ ਖਾਣੀ ਰਚ ਕੇ ਕਾਜ, ਆਪ ਆਪਣਾ ਹੁਕਮ ਵਰਤਾਈਆ। ਚਾਰੇ ਬਾਣੀ ਮਾਰ ਕੇ ਅਵਾਜ਼, ਢੋਲਾ ਢੋਲਿਆਂ ਵਿਚੋਂ ਸੁਣਾਈਆ। ਜੁਗ ਚੌਕੜੀ ਚਲਾ ਜਹਾਜ਼, ਨਿਰਗੁਣ ਹੋ ਕੇ ਖੇਲ ਖਿਲਾਈਆ। ਅਵਤਾਰ ਪੈਗ਼ੰਬਰ ਗੁਰ ਰੂਪ ਧਾਰਿਆ ਮਹਾਰਾਜ, ਮਿਹਰਵਾਨ ਆਪਣਾ ਰੂਪ ਬਦਲਾਈਆ। ਜਗਤ ਖੇਲ ਜਣਾ ਸਮਾਜ, ਸਮਗਰੀ ਧੁਰ ਦੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਆਦਿ ਜੁਗਾਦਿ ਉਸਤਾਦ ਏਕੰਕਾਰ, ਅਕਲ ਕਲਧਾਰੀ ਬੇਪਰਵਾਹੀਆ। ਸੋ ਪੁਰਖ ਨਿਰੰਜਣ ਰੂਪ ਅਪਾਰ, ਅਪਰੰਪਰ ਸਵਾਮੀ ਆਪਣਾ ਰੂਪ ਬਦਲਾਈਆ। ਹਰਿ ਪੁਰਖ ਨਿਰੰਜਣ ਹੋ ਕੇ ਜ਼ਾਹਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਆਦਿ ਨਿਰੰਜਣ ਨੂਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਸ੍ਰੀ ਭਗਵਾਨ ਬਣ ਸਿਕਦਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਪਾਰਬ੍ਰਹਮ ਪ੍ਰਭ ਖੋਲ ਕਿਵਾੜ, ਪਰਦਾ ਪਰਦਿਆਂ ਵਿਚੋਂ ਉਠਾਈਆ। ਬ੍ਰਹਮ ਧਾਰ ਬ੍ਰਹਮ ਵੇਤਾ ਦੇ ਉਧਾਰ, ਬਿਨਾ ਉਦਰ ਤੋਂ ਲਏ ਪ੍ਰਗਟਾਈਆ। ਵਿਸ਼ਨ ਸ਼ਿਵ ਕਰ ਤਿਆਰ, ਸਹਿੰਸਾ ਰੋਗ ਦਏ ਮਿਟਾਈਆ। ਤ੍ਰੈਗੁਣ ਖੇਲ ਕਰੇ ਅਪਾਰ, ਤ੍ਰੈਗੁਣ ਅਤੀਤਾ ਧੁਰਦਰਗਾਹੀਆ। ਪੰਜਾਂ ਤਤਾਂ ਕਰ ਸ਼ਿੰਗਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਗੰਢ ਪਵਾਈਆ। ਅੰਡਜ ਜੇਰਜ ਉਤਭੁਜ ਸੇਤਜ ਰਚਨਾ ਰਚ ਵਿਚ ਸੰਸਾਰ, ਧੁਰ ਸੰਦੇਸਾ ਇਕ ਸੁਣਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਅਵਤਰ ਆਪਣਾ ਰੂਪ ਬਦਲਾਈਆ। ਧੁਰ ਦਾ ਹੁਕਮ ਜਗਤ ਜਗਿਆਸੂਆਂ ਦਏ ਅਧਾਰ, ਅੰਤਰ ਨਿਰੰਤਰ ਇਕ ਸਮਝਾਈਆ। ਮਨ ਮਤ ਬੁਧ ਪਾਵੇ ਸਾਰ, ਸੁਰਤੀ ਸ਼ਬਦ ਸੰਗ ਮਿਲਾਈਆ। ਕਾਗਦ ਕਲਮ ਕਰ ਤਿਆਰ, ਸ਼ਿਆਹੀ ਸ਼ਹਿਨਸ਼ਾਹ ਰੰਗ ਰੰਗਾਈਆ। ਹੁਕਮ ਸੰਦੇਸ਼ਾ ਦੇਵੇ ਵਾਰੋ ਵਾਰ, ਜੁਗ ਚੌਕੜੀ ਆਪਣੀ ਖੇਲ ਖਿਲਾਈਆ। ਸਚ ਉਸਤਾਦ ਬਣ ਆਦਿ ਪੁਰਖ ਕਰਤਾਰ, ਆਪਣਾ ਹੁਕਮ ਦਏ ਅਗੰਮ ਅਪਾਰ, ਅਲਖ ਅਗੋਚਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਚ ਉਸਤਾਦ ਬਣਿਆ ਪੁਰਖ ਅਕਾਲਾ, ਅਕਲ ਕਲ ਧਾਰੀ ਵਡ ਵਡਿਆਈਆ। ਦੀਨਾਂ ਬੰਧਪ ਦੀਨ ਦਿਆਲਾ, ਦਇਆਨਿਧ ਦਇਆ ਕਮਾਈਆ। ਜੁਗ ਜੁਗ ਖੇਲੇ ਖੇਲ ਨਿਰਾਲਾ, ਵੇਸ ਅਨੇਕਾ ਰੂਪ ਵਟਾਈਆ। ਹੁਕਮ ਜਣਾਏ ਕਾਲ ਮਹਾਕਾਲਾ, ਰਾਏ ਧਰਮ ਧਰਮ ਪੜ੍ਹਾਈਆ। ਚਿਤ੍ਰਗੁਪਤ ਮਾਰਗ ਦੱਸ ਸਖਾਲਾ, ਲਾੜੀ ਮੌਤ ਨਾਲ ਮਿਲਾਈਆ। ਲੇਖਾ ਜਾਣੇ ਸਚਖੰਡ ਦਵਾਰ ਸੱਚੀ ਧਰਮਸਾਲਾ, ਦਰਗਾਹ ਸਾਚੀ ਸੋਭਾ ਪਾਈਆ। ਧਰਨੀ ਧਰਤ ਧਵਲ ਧੌਲ ਕਰੇ ਖੇਲ ਆਪ ਗੋਪਾਲਾ, ਗੋਬਿੰਦ ਗੋਬਿੰਦ ਗੋਬਿੰਦ ਧਾਰ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।
ਸਤਿਗੁਰ ਸ਼ਬਦ ਆਦਿ ਜੁਗਾਦੀ ਉਸਤਾਦ ਜਗਤ, ਜਗ ਜੀਵਣ ਦਾਤਾ ਇਕ ਅਖਵਾਈਆ। ਜੋ ਇਕੋ ਨਾਮ ਦੇਵੇ ਫ਼ਕਤ, ਫ਼ਿਕਰਾ ਅਵਰ ਨਾ ਕੋਇ ਪੜ੍ਹਾਈਆ। ਲੇਖੇ ਲਾਵੇ ਬੂੰਦ ਰਕਤ, ਤਨ ਵਜੂਦਾਂ ਕਰੇ ਸਫ਼ਾਈਆ। ਆਤਮ ਧਾਰ ਬਖ਼ਸ਼ ਦੇ ਸ਼ਕਤ, ਮਨਸਾ ਮਨ ਮੇਟ ਮਿਟਾਈਆ। ਜਦ ਸਿਖਿਆ ਦੇਵੇ ਵਿਦਿਆਰਥੀ ਬਣਾਏ ਆਪਣੇ ਭਗਤ, ਭਗਵਨ ਆਪਣਾ ਰੰਗ ਰੰਗਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਆਵੇ ਉਪਰ ਧਰਤ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਖੇਲ ਖਿਲਾਈਆ। ਸ਼ਰਅ ਸ਼ਰੀਅਤ ਗੁਰ ਅਵਤਾਰ ਪੈਗ਼ੰਬਰਾਂ ਨਾਮ ਕਲਮੇ ਦੀ ਦੱਸੇ ਸ਼ਰਤ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਈਆ। ਜੋਧਾ ਸੂਰਬੀਰ ਮਰਦਾਨਾ ਬਣ ਮਰਦ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਆਦਿ ਜੁਗਾਦਿ ਨਿਤ ਨਵਿਤ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਮੰਨੇ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਗੁਰਮੁਖਾਂ ਗੁਰਸਿਖਾਂ ਸੂਫ਼ੀ ਸੰਤਾਂ ਵੰਡੇ ਦਰਦ, ਦਰਦ ਦੁੱਖ ਭੈ ਭੰਜਨ ਆਪਣਾ ਭੇਵ ਚੁਕਾਈਆ। ਕੂੜੀ ਕਿਰਿਆ ਮੇਟੇ ਅੰਧੇਰ ਗਰਦ, ਗਰਦਸ਼ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧੁਰ ਉਸਤਾਦ ਅੱਖਰ ਅਗੰਮ ਪੜ੍ਹਾਉਂਦਾ ਏ। ਬਿਨਾ ਬੁਧੀ ਤੋਂ ਰਹੇ ਯਾਦ, ਮਨਮਤ ਦਾ ਡੇਰਾ ਢਾਉਂਦਾ ਏ। ਧੁਨ ਆਤਮਕ ਸੁਣਾਏ ਨਾਦ, ਅਨਹਦ ਨਾਦੀ ਨਾਦ ਵਜਾਉਂਦਾ ਏ। ਭੇਵ ਖੁਲਾ ਕੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਰੰਗ ਰੰਗਾਉਂਦਾ ਏ। ਝਗੜਾ ਰਹੇ ਨਾ ਸੁੰਨ ਸਮਾਧ, ਸਗਲੀ ਚਿੰਤ ਗਵਾਉਂਦਾ ਏ। ਸੋਈ ਸੁਰਤੀ ਜਾਏ ਜਾਗ, ਆਲਸ ਨਿੰਦਰਾ ਪਰੇ ਹਟਾਉਂਦਾ ਏ। ਸਤਿਗੁਰ ਸ਼ਬਦ ਉਪਜੇ ਵੈਰਾਗ, ਵੈਰੀ ਪੰਚਮ ਮਾਰ ਮੁਕਾਉਂਦਾ ਏ। ਗ੍ਰਹਿ ਮੰਦਰ ਕਰ ਆਬਾਦ, ਸਾਢੇ ਤਿੰਨ ਹੱਥ ਆਪ ਸੁਹਾਉਂਦਾ ਏ। ਮੇਲ ਮਿਲਾ ਕੇ ਏਕੰਕਾਰਾ ਵਾਹਿਦ, ਵਾਹਵਾ ਆਪਣਾ ਪਰਦਾ ਲਾਹੁੰਦਾ ਏ। ਸਤਿਗੁਰ ਸ਼ਬਦ ਸਵਾਮੀ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਜਿਨ੍ਹਾਂ ਮਿਲ ਗਿਆ ਉਸਤਾਦ, ਸੋ ਉਸਤਤ ਬਿਨਾ ਪੁਸਤਕ ਆਪ ਸਮਝਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਿਖਿਆ ਦੇਵੇ ਬੋਧ ਅਗਾਧ, ਬੋਧ ਅਗਾਧਾ ਨਿਰਅੱਖਰ ਨਿਰਵੈਰ ਨਿਰਾਕਾਰ ਨਿਰੰਤਰ ਆਪ ਪੜ੍ਹਾਉਂਦਾ ਏ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ ਪੂਰਨ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਾਹਿਬ ਸੂਰੇ ਸਰਬੰਗੀ, ਹਰਿ ਕਰਤੇ ਤੇਰੀ ਓਟ ਤਕਾਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖ ਸੰਧੀ, ਜੁਗ ਚੌਕੜੀ ਪੂਰਬ ਧਿਆਨ ਲਗਾਈਆ। ਮੇਰੇ ਉਤੇ ਦੀਨਾਂ ਮਜ਼੍ਹਬਾਂ ਲੱਗੀ ਪਾਬੰਦੀ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਆਤਮ ਧਾਰ ਦਿਸੇ ਕੋਇ ਨਾ ਸੰਗੀ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗੀ, ਅੱਠ ਸੱਠ ਰਹੇ ਕੁਰਲਾਈਆ। ਵੇਦ ਸ਼ਾਸਤਰਾਂ ਪਿੱਠ ਹੋਈ ਨੰਗੀ, ਪੁਸ਼ਤ ਪਨਾਹ ਦਏ ਨਾ ਕੋਇ ਵਡਿਆਈਆ। ਦੀਨਾਂ ਮਜ਼੍ਹਬਾਂ ਆਈ ਤੰਗੀ, ਤੰਗ ਦਸਤ ਹੋਈ ਲੋਕਾਈਆ। ਚਾਰ ਕੁੰਟ ਨੂਰੀ ਚੰਦ ਦਿਸੇ ਨਾ ਕੋਇ ਨੌਚੰਦੀ, ਕਲਜੁਗ ਅੰਧੇਰਾ ਛਾਈਆ। ਸਦੀ ਚੌਧਵੀਂ ਜਾਂਦੀ ਲੰਘੀ, ਮੁਹੰਮਦ ਨੈਣ ਰਿਹਾ ਉਠਾਈਆ। ਬੀਸ ਬੀਸੇ ਹਰਿ
ਜਗਦੀਸੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਅੰਧੀ, ਨਿਜ ਲੋਚਨ ਨਾ ਕੋਇ ਖੁਲਾਈਆ। ਭਾਂਡਾ ਭਰਮ ਢਾਹੇ ਕੋਇ ਨਾ ਕੰਧੀ, ਦੂਈ ਦਵੈੱਤ ਨਾ ਕੋਇ ਮਿਟਾਈਆ। ਚਾਰੋਂ ਕੁੰਟ ਸ਼ਸਤਰ ਜੰਗੀ, ਮਨ ਮਨੂਆ ਰਿਹਾ ਕੁਰਲਾਈਆ। ਮੇਰੇ ਉਤੇ ਕਲਜੁਗ ਔਧ ਹੋਣ ਨਾ ਦੇਣੀ ਲੰਬੀ, ਲੰਮੀ ਪੈ ਕੇ ਸੀਸ ਨਿਵਾਈਆ। ਮਾਇਆ ਮਮਤਾ ਮੋਹ ਮਿਟਾ ਦੇ ਭੇਖ ਪਖੰਡੀ, ਡੰਬੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੈਂ ਰੋ ਰੋ ਦੇਵਾਂ ਹੋਕਾ, ਸਾਹਿਬ ਸਵਾਮੀ ਦਿਆਂ ਜਣਾਈਆ। ਨਿਗਾਹ ਮਾਰ ਲੈ ਚੌਦਾਂ ਲੋਕਾ, ਚੌਦਾਂ ਤਬਕਾਂ ਵੇਖ ਵਖਾਈਆ। ਤੇਰਾ ਸੁਣੇ ਨਾ ਕੋਇ ਹਕ ਸਲੋਕਾ, ਆਤਮ ਪਰਮਾਤਮ ਰਾਗ ਨਾ ਕੋਇ ਅਲਾਈਆ। ਮਨੂਆ ਸਭਦਾ ਹੋਇਆ ਥੋਥਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਪ੍ਰਕਾਸ਼ ਹੋਏ ਨਾ ਨਿਰਮਲ ਜੋਤਾ, ਜੋਤੀ ਜਾਤੇ ਤੇਰਾ ਨੂਰ ਨਜ਼ਰ ਨਾ ਆਈਆ। ਮੈਂ ਅੰਤ ਕੂੜੀ ਕਿਰਿਆ ਵਿਚ ਮਾਰ ਕੇ ਵੇਖਿਆ ਗੋਤਾ, ਗਹਿਰ ਗੰਭੀਰ ਧਿਆਨ ਲਗਾਈਆ। ਤੇਰਾ ਜਗਤ ਜਗਿਆਸੂ ਸੋਤਾ, ਆਲਸ ਨਿੰਦਰਾ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੇਰੀ ਅੰਤਰ ਆਸ਼ਾ ਪੁਕਾਰਦੀ, ਬਿਨ ਨੈਣਾਂ ਨੀਰ ਵਹਾਈਆ। ਕੀ ਖੇਲ ਤੇਰੀ ਪਰਵਰਦਿਗਾਰ ਦੀ, ਸਾਂਝੇ ਯਾਰ ਦੇਣਾ ਦ੍ਰਿੜਾਈਆ। ਕਿਉਂ ਨੌ ਖੰਡ ਪ੍ਰਿਥਮੀ ਗੜ੍ਹੀ ਬਣੀ ਹੰਕਾਰ ਦੀ, ਗੜ੍ਹੀ ਚਮਕੌਰ ਦਏ ਗਵਾਹੀਆ। ਕਿਉਂ ਆਵਾਜ਼ ਸੁਣਦੀ ਨਹੀਂ ਸ਼ਬਦ ਧੁਨਕਾਰ ਦੀ, ਅਨਾਦੀ ਧੁਨ ਨਾ ਕੋਇ ਸ਼ਨਵਾਈਆ। ਕਿਉਂ ਧਾਰ ਮਿਲਦੀ ਨਹੀਂ ਅੰਮ੍ਰਿਤ ਠੰਡੀ ਠਾਰ ਦੀ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਕਿਉਂ ਗੁਲਸ਼ਨ ਮਹਿਕਦੀ ਨਹੀਂ ਤੇਰੇ ਨਾਮ ਵਾਲੀ ਬਹਾਰ ਦੀ, ਖ਼ਿਜ਼ਾਂ ਰੂਪ ਬਦਲਾਈਆ। ਮੈਂ ਕੂਕ ਕੂਕ ਦਰੋਹੀ ਤੈਨੂੰ ਪੁਕਾਰਦੀ, ਨਿਵ ਨਿਵ ਸੀਸ ਨਿਵਾਈਆ। ਸਦੀ ਚੌਧਵੀ ਲੇਖਾ ਤੱਕ ਲੈ ਮੁਹੰਮਦ ਸੰਗ ਚਾਰ ਯਾਰ ਦੀ, ਮੂਸਾ ਈਸਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਰੋ ਰੋ ਮਾਰੂੰ ਨਾਅਰਾ, ਨਰ ਨਰਾਇਣ ਧਿਆਨ ਲਗਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਜੋਤੀ ਜਾਤਾ ਹੋ ਉਜਿਆਰਾ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਭੇਵ ਖੁਲਾ ਦੇ ਗੁਪਤ ਜ਼ਾਹਰਾ, ਬਾਤਨ ਪਰਦਾ ਦੇ ਚੁਕਾਈਆ। ਮੈਂ ਕੂਕ ਕੂਕ ਕਰਬਲਿਆਂ ਤੋਂ ਬਾਹਰ ਪੁਕਾਰਾ, ਆਸਾ ਮਨਸਾ ਸਭ ਦੀ ਨਾਲ ਮਿਲਾਈਆ। ਭੇਵ ਖੁਲਾ ਦੇ ਮੇਰੇ ਪਰਵਰਦਿਗਾਰਾ, ਸਾਂਝੇ ਯਾਰ ਤੇਰੀ ਵਡਿਆਈਆ। ਤੇਰਾ ਲੇਖਾ ਕਾਗਦ ਕਲਮ ਲਿਖਣ ਤੋਂ ਬਾਹਰਾ, ਅਲਿਫ਼ ਯੇ ਸਮਝ ਸਕੇ ਨਾ ਰਾਈਆ। ਤੂੰ ਅਮਾਮ ਅਮਾਮਾ ਦੋ ਜਹਾਨਾਂ ਸਿਕਦਾਰਾ, ਤਬਕਾਂ ਸਬਕਾਂ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਅਲਖ, ਅਗੋਚਰ ਅਗੰਮ ਅਥਾਹ ਬੇਪਰਵਾਹ ਤੇਰੀ ਸਰਨਾਈਆ। ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਹੋ ਪ੍ਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਨੂਰ ਜ਼ਹੂਰ ਕਰ ਰੁਸ਼ਨਾਈਆ। ਮੇਰਾ ਭਾਂਡਾ ਨੌ ਖੰਡ ਪ੍ਰਿਥਮੀ ਵੇਖ ਸੱਖ, ਨਾਉਂ ਨਿਰੰਕਾਰ ਸਕੇ ਨਾ ਕੋਇ ਟਿਕਾਈਆ। ਮੇਰੀ ਕੀਮਤ ਰਹੀ ਨਾ ਕੌਡੀ ਕੱਖ, ਮਿੱਟੀ ਖ਼ਾਕ ਨਾ ਕੋਇ ਚਤੁਰਾਈਆ। ਚਾਰੋਂ ਕੁੰਟ ਲਾਉਂਦੇ ਭੱਖ, ਅਗਨੀ ਤਤ ਤਤ ਤਪਾਈਆ। ਮੈਨੂੰ ਜਿਉਂ ਭਾਵੇ ਤਿਉਂ ਲੈਣਾ ਰਖ, ਰਖਣਹਾਰ ਤੇਰੀ ਵਡਿਆਈਆ।
ਮੈਂ ਆਪਣੀ ਆਸ਼ਾ ਰਹੀ ਦਸ, ਦਹਿ ਦਿਸ਼ਾ ਵੇਖ ਵਖਾਈਆ। ਜਿਧਰ ਤੱਕਾਂ ਰੈਣ ਅੰਧੇਰੀ ਮਸ, ਨੂਰੀ ਚੰਦ ਨਾ ਕੋਇ ਚਮਕਾਈਆ। ਜਗਤ ਜਗਿਆਸੂ ਤੇਰਾ ਗਾਏ ਕੋਇ ਨਾ ਜਸ, ਆਤਮ ਪਰਮਾਤਮ ਸੰਗ ਨਾ ਕੋਇ ਸਮਾਈਆ। ਸੱਤ ਦੀਪ ਮੇਰਾ ਖੇੜਾ ਹੋਇਆ ਭੱਠ, ਕਲਜੁਗ ਭਠਿਆਲਾ ਅਗਨੀ ਰਿਹਾ ਡਾਹੀਆ। ਧੀਰਜ ਧਰਮ ਰਿਹਾ ਨਾ ਸਤਿ, ਜਪ ਵਿਚ ਨਾ ਕੋਇ ਲੋਕਾਈਆ। ਦੀਨਾਂ ਮਜ਼੍ਹਬਾਂ ਉਬਲੇ ਰੱਤ, ਰਤੀ ਰਤ ਤੇਰੇ ਵਿਚ ਨਾ ਕੋਇ ਸਮਾਈਆ। ਤੂੰ ਜਾਨਣਹਾਰਾ ਮਿਤ ਗਤ, ਆਦਿ ਅੰਤ ਇਕ ਅਖਵਾਈਆ। ਮੇਰੇ ਸਵਾਮੀ ਅੰਤਰਜਾਮੀ ਕਲਜੁਗ ਜੀਵਾਂ ਅੰਤਰ ਨਿਰੰਤਰ ਬਦਲ ਦੇ ਮਤ, ਬੁਧ ਬਿਬੇਕ ਦੇ ਕਰਾਈਆ। ਤੇਰੇ ਪਿਆਰ ਵਿਚ ਯਾਰੜੇ ਸਥਰ ਲੈਣ ਘਤ, ਮਿਲੇ ਮੇਲ ਗੋਬਿੰਦ ਮਾਹੀਆ। ਧਰਨੀ ਕਹੇ ਮੈਂ ਬਿਨਾ ਹੱਥਾਂ ਤੋਂ ਜੋੜਾਂ ਹੱਥ, ਬਿਨਾ ਸੀਸ ਸੀਸ ਨਿਵਾਈਆ। ਤੂੰ ਸਰਬ ਕਲਾ ਸਮਰਥ, ਪਰਮ ਪੁਰਖ ਅਗੰਮ ਅਥਾਹੀਆ। ਤੇਰੀ ਮਹਿੰਮਾ ਅਕਥਨਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੋਂ ਮੰਦਰ ਜਾਵੇ ਢੱਠ, ਸ਼ੌਹ ਦਰਿਆ ਦੇਣਾ ਰੁੜ੍ਹਾਈਆ। ਸਤਿਜੁਗ ਸਾਚਾ ਦੇਣਾ ਰਖ, ਰਖਕ ਹੋ ਕੇ ਵੇਖ ਵਖਾਈਆ। ਜਨ ਭਗਤਾਂ ਨਿਜ ਨੇਤਰ ਖੋਲਣੀ ਅੱਖ, ਲੋਇਣ ਇਕੋ ਇਕ ਦਰਸਾਈਆ। ਦਰਸ਼ਨ ਦੇਣਾ ਹੋ ਪ੍ਰਤਖ, ਸਨਮੁਖ ਹੋ ਕੇ ਸੋਭਾ ਪਾਈਆ। ਸਾਚੇ ਨਾਮ ਦਾ ਚਾਰ ਵਰਨ ਅਠਾਰਾਂ ਬਰਨ ਇਕੋ ਖੋਲ ਦੇ ਹੱਟ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਦੇਣਾ ਜਣਾਈਆ। ਮੇਰੇ ਸਾਹਿਬ ਸਤਿਗੁਰ ਪੁਰਖ ਅਕਾਲੇ ਦੀਨ ਦਿਆਲੇ ਮੈਂ ਸਰਨ ਸਰਨਾਈ ਤੇਰੀ ਜਾਵਾਂ ਢੱਠ, ਧਰਨੀ ਧਵਲ ਧੌਲ ਨਿਵ ਨਿਵ ਲਾਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੀਜ ਬੀਜਣਾ ਆਤਮ ਧਾਰ ਨਾਮ ਦੇ ਵਤ, ਫਲ ਸਤਿ ਸਤਿ ਉਪਜਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ
ਹੀਰਾ ਸਿੰਘ ਨਿਰੰਜਣ ਸਿੰਘ ਤੇਜਾ ਸਿੰਘ ਮੋਹਣ ਸਿੰਘ ਕਰਤਾਰ ਸਿੰਘ ਅਨੋਖ ਸਿੰਘ ਦੇ ਗ੍ਰਹਿ
ਧਰਨੀ ਕਹੇ ਪਰਮ ਪੁਰਖ ਮੇਰੇ ਅਗੰਮੀ ਪਿਤਾ, ਪਤਿਪਰਮੇਸ਼ਵਰ ਤੇਰੇ ਚਰਨ ਧਿਆਨ ਲਗਾਈਆ। ਤੇਰਾ ਖੇਲ ਵੇਖਾਂ ਨਿਤ ਨਵਿਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਰੂਪ ਸਮਝਾਈਆ। ਜੁਗ ਚੌਕੜੀ ਸਦ ਵੇਖੇ ਆਪਣੀ ਅਨੋਖੀ ਥਿਤਾ, ਜਿਸ ਦਾ ਘੜੀ ਪਲ ਸਮਝ ਕੋਇ ਨਾ ਪਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਕਲਜੁਗ ਕੂੜੀ ਕਿਰਿਆ ਬਣਾ ਦੇ ਚਿਤਾ, ਚਿਖਾ ਅਗਨੀ ਹੰਕਾਰ ਵਾਲੀ ਲਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਤਮ ਪਰਮਾਤਮ ਬਣਾ ਦੇ ਹਿੱਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਬਿਨ ਤੇਰੀ ਕਿਰਪਾ ਮਨੂਆ ਮਨ ਜਾਏ ਨਾ ਜਿੱਤਾ, ਕਲਪਣਾ ਲੋਭ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਸਤ ਅਗੰਮ ਦੇਣੀ ਵਰਤਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ ਬਾਪ, ਪਤ ਪਤਵੰਤੇ ਸੀਸ ਨਿਵਾਈਆ। ਮੇਰੇ ਉਤੋਂ ਤ੍ਰੈਗੁਣ ਮੇਟ ਦੇ ਤਾਪ, ਅਗਨੀ ਤਤ ਨਾ ਕੋਇ ਜਲਾਈਆ। ਧੁਰ ਦਾ ਭੇਵ ਖੁਲਾ ਦੇ ਆਪ, ਆਪ ਆਪਣਾ ਪਰਦਾ ਲਾਹੀਆ। ਆਤਮ ਪਰਮਾਤਮ ਦੱਸ ਦੇ ਜਾਪ, ਪਾਰਬ੍ਰਹਮ ਬ੍ਰਹਮ ਆਪਣੇ ਰੰਗ ਰੰਗਾਈਆ।
ਕਲਜੁਗ ਕੂੜੀ ਕਿਰਿਆ ਮੇਟ ਰੋਗ ਸੰਤਾਪ, ਸਹਿੰਸਾ ਅਵਰ ਰਹੇ ਨਾ ਰਾਈਆ। ਕਲਜੁਗ ਕੂੜੀ ਕਿਰਿਆ ਮੇਟ ਰੋਗ ਸੰਤਾਪ, ਸਹਿੰਸਾ ਅਵਰ ਰਹੇ ਨਾ ਰਾਈਆ। ਜਗਤ ਅੰਧੇਰ ਰਹੇ ਨਾ ਰਾਤ, ਨੂਰੀ ਚੰਦ ਸ਼ਬਦ ਚਮਕਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਸਚ ਸਵਾਮੀ ਸਗਲਾ ਦੇ ਸਾਥ, ਸੰਗੀ ਸਾਥੀ ਇਕ ਅਖਵਾਈਆ। ਮੈਂ ਬੇਨੰਤੀ ਕਰਾਂ ਹੋ ਅਨਾਥ, ਨਾਥ ਅਨਾਥੇ ਤੇਰੀ ਓਟ ਤਕਾਈਆ। ਲੇਖਾ ਪੂਰਾ ਕਰ ਦੇ ਜੋ ਸੰਦੇਸਾ ਦੇ ਕੇ ਗਿਆ ਰਾਮ ਬੇਟਾ ਦਸਰਾਥ, ਪੰਚਬਟੀ ਅੱਖ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਹੋਣਾ ਸਹਾਈਆ। ਧਰਨੀ ਕਹੇ ਮੇਰੇ ਪਰਵਰਦਿਗਾਰ ਅਲਾਹੀ ਅੱਬਾ, ਅੰਮੀਜਾਨ ਤੇਰੀ ਓਟ ਤਕਾਈਆ। ਮੇਰੀ ਦਰੋਹੀ ਧੁਰ ਦੇ ਰੱਬਾ, ਯਾਮਬੀਨ ਤੇਰੀ ਸ਼ਰਨਾਈਆ। ਮੇਰੀ ਆਵਾਜ਼ ਅਜ਼ਾਂ ਸੁਣ ਸਦਾ, ਕੂਕ ਕੂਕ ਸੁਣਾਈਆ। ਤੇਰਾ ਜਗਤ ਜਹਾਨ ਕੂੜੀ ਮਾਇਆ ਵਿਚ ਮਧਾ, ਮਧੁਰ ਧੁਨ ਸੁਣਨ ਕੋਇ ਨਾ ਪਾਈਆ। ਪਵਿਤ੍ਰ ਰਹੀ ਕੋਈ ਨਾ ਜਗਹ, ਮੱਕਾ ਕਾਅਬਾ ਰਹੇ ਕੁਰਲਾਈਆ। ਤੇਰਾ ਨੂਰ ਜ਼ਹੂਰ ਕਿਸੇ ਦਿਸੇ ਨਾ ਉਪਰ ਸ਼ਾਹ ਰਗਾ, ਨੌ ਦਵਾਰ ਪੰਧ ਨਾ ਕੋਇ ਮੁਕਾਈਆ। ਕਲਜੁਗ ਜੀਵ ਹੰਸ ਹੋਏ ਕੱਗਾ, ਬੁੱਧੀ ਮਤ ਮਨ ਕਾਗ ਵਾਂਗ ਕੁਰਲਾਈਆ। ਮੇਰੇ ਉਤੋਂ ਸ਼ਰਅ ਸ਼ਰੀਅਤ ਮੇਟ ਦੇ ਹੱਦਾ, ਹਦੂਦ ਆਪਣੀ ਦੇ ਸਮਝਾਈਆ। ਸਾਚੇ ਕਲਮੇ ਨਾਮ ਦਾ ਦੇ ਮਜ਼ਾ, ਰਸ ਨਿਝਰ ਦੇ ਝਿਰਾਈਆ। ਚਾਰੋਂ ਕੁੰਟ ਮੇਰੇ ਉਤੇ ਕੂਕਦੀ ਕਜ਼ਾ, ਕਜ਼ਾਕ ਕਲਜੁਗ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰੇ ਪਰਮ ਪੁਰਖ ਸੁਲਤਾਨਾ, ਸ਼ਾਹੋ ਭੂਪ ਤੇਰੀ ਵਡਿਆਈਆ। ਤੇਰੇ ਅਗੇ ਕਰਾਂ ਬਿਆਨਾ, ਬੇਨੰਤੀ ਰਹੀ ਸੁਣਾਈਆ। ਜੋ ਇਸ਼ਾਰਾ ਦੇ ਕੇ ਗਿਆ ਕ੍ਰਿਸ਼ਨਾ ਕਾਹਨਾ, ਯਾਦਵ ਬੰਸੀ ਭੇਵ ਖੁਲਾਈਆ। ਜੋ ਮੂਸਾ ਦਿਤਾ ਪੈਗ਼ਾਮਾ, ਹਜ਼ਰਤ ਈਸਾ ਕੀਤਾ ਸ਼ਨਵਾਈਆ। ਜਿਸ ਧਾਰ ਵਿਚ ਮੁਹੰਮਦ ਗਾਇਆ ਤਰਾਨਾ, ਬਿਨ ਜ਼ਬਾਂ ਤੇਰੀ ਸਿਫ਼ਤ ਸਾਲਾਹੀਆ। ਤੂੰ ਨੂਰ ਅਲਾਹੀ ਇਕ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਸਦੀ ਚੌਧਵੀਂ ਤੇਰਾ ਵੇਖਾਂ ਅੰਤ ਨਿਸ਼ਾਨਾ, ਨਿਸ਼ਾਨੇ ਜਗਤ ਦੇ ਮਿਟਾਈਆ। ਨਵ ਸੱਤ ਹੋ ਪ੍ਰਧਾਨਾ, ਚਾਰੋਂ ਕੁੰਟ ਹੁਕਮ ਵਰਤਾਈਆ। ਮੈਂ ਨਿਵ ਨਿਵ ਕਰਾਂ ਸਲਾਮਾ, ਸਜਦਿਆਂ ਵਿਚ ਸੀਸ ਨਿਵਾਈਆ। ਤੂੰ ਮਿਹਰਵਾਨ ਮਹਿਬੂਬ ਗੁਣ ਨਿਧਾਨਾ, ਗੁਣਵੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਆਦਿ ਅੰਤ ਜੁਗਾ ਜੁਗੰਤ ਜ਼ਿਮੀਂ ਅਸਮਾਨਾ, ਜ਼ਿਮੀਂ ਜ਼ਮਾਂ ਮਿਹਰਵਾਨ ਤੇਰਾ ਧਿਆਨ ਲਗਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ ਅਨੋਖ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਗੁਰੂ ਗੁਰਦੇਵਾ, ਸਤਿਗੁਰ ਸੰਗ ਸੁਖਦਾਈਆ। ਤੇਰਾ ਖੇਲ ਅਲਖ ਅਭੇਵਾ, ਅਗੋਚਰ ਕਹਿਣ ਕਿਛ ਨਾ ਪਾਈਆ। ਮੇਰੀ ਰਸਨਾ ਨਹੀਂ ਕੋਈ ਜਿਹਵਾ, ਕੀ ਤੇਰੀ ਸਿਫ਼ਤ ਸਲਾਹੀਆ। ਮੇਰੀ ਕਬੂਲ ਕਰਨੀ ਸੇਵਾ, ਤੇਰੇ ਚਰਨਾਂ ਧੂੜੀ ਖ਼ਾਕ ਰਮਾਈਆ। ਜਨ ਭਗਤਾਂ
ਅੰਮ੍ਰਿਤ ਨਾਮ ਦੇਣਾ ਫਲ ਮੇਵਾ, ਰਸ ਆਪਣਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸਵਾਮੀ ਵਡ ਦੇਵੀ ਦੇਵਾ, ਦੇਵਤ ਸੁਰ ਸਭ ਤੇਰਾ ਧਿਆਨ ਲਗਾਈਆ।
੧੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸ਼ਾਹ ਬੁਕਰ ਜ਼ਿਲਾ ਫ਼ਰੀਦਕੋਟ ਸੋਹਣ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਮਾਲਕ ਕੋਟਨ ਕੋਟੀ, ਕੰਚਨ ਗੜ੍ਹ ਵੇਖ ਵਖਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਚੋਟੀ, ਚੋਟਾ ਮਨੂਆ ਸਭ ਨੂੰ ਰਿਹਾ ਭਰਮਾਈਆ। ਮਾਨਵ ਜ਼ਾਤੀ ਵਾਸ਼ਨਾ ਹੋਈ ਖੋਟੀ, ਦੁਰਮਤ ਮੈਲ ਨਾ ਕੋਇ ਧਵਾਈਆ। ਬਿਨ ਤੇਰੇ ਪੁਰਖ ਅਕਾਲ ਦਿਸੇ ਕੋਇ ਨਾ ਓਟੀ, ਓੜਕ ਤੇਰਾ ਧਿਆਨ ਲਗਾਈਆ। ਸ਼ਬਦ ਸਹਾਰਾ ਮਿਲੇ ਕੋਇ ਨਾ ਸੋਟੀ, ਜਗਤ ਜਹਾਨ ਧੀਰ ਨਾ ਕੋਇ ਰਖਾਈਆ। ਸ੍ਰਿਸ਼ਟੀ ਬਣਜਾਰੀ ਹੋ ਗਈ ਤਨ ਬੋਟੀ, ਬੁੱਲਾਂ ਬੁਟਾਂ ਰਸ ਪੂਰ ਨਾ ਕੋਇ ਕਰਾਈਆ। ਸਚ ਪ੍ਰਕਾਸ਼ ਤੇਰਾ ਨਜ਼ਰ ਨਾ ਆਵੇ ਜੋਤੀ, ਜੋਤੀ ਜਾਤੇ ਤੇਰਾ ਨੂਰ ਨਾ ਕੋਇ ਚਮਕਾਈਆ। ਨੌ ਖੰਡ ਪ੍ਰਿਥਮੀ ਵੇਖ ਸੋਤੀ, ਸੁੱਤਿਆਂ ਸਕੇ ਨਾ ਕੋਇ ਉਠਾਈਆ। ਆਤਮ ਪਰਮਾਤਮ ਬਣੇ ਕੋਇ ਨਾ ਗੋਤੀ, ਗੌਤਮ ਬੁੱਧ ਕੂਕ ਕੂਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਚਾ ਆਪਣਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਤੇਰਾ ਮਿਲੇ ਕਿਸੇ ਨਾ ਘਰ, ਘਰਾਨੇ ਕੂੜ ਜਗਤ ਵੇਖ ਵਖਾਈਆ। ਤੇਰਾ ਪਾਵੇ ਕੋਇ ਨਾ ਦਰ, ਦਰਵਾਜ਼ਾ ਸਚਖੰਡ ਨਾ ਕੋਇ ਖੁਲਾਈਆ। ਤੂੰ ਮਿਲੀਂ ਨਾ ਧੁਰ ਦਾ ਹਰਿ, ਹਰਿ ਹਿਰਦੇ ਸਕੇ ਨਾ ਕੋਇ ਵਸਾਈਆ। ਅੰਮ੍ਰਿਤ ਪੀਏ ਕੋਇ ਨਾ ਸਾਚੇ ਸਰ, ਦੁਰਮਤ ਮੈਲ ਨਾ ਕੋਇ ਧਵਾਈਆ। ਮੇਰੇ ਉਤੇ ਚਾਰੋਂ ਕੁੰਟ ਆਉਂਦਾ ਡਰ, ਕਲਜੁਗ ਕੂੜ ਕੁੜਿਆਰ ਹੋਇਆ ਹਲਕਾਈਆ। ਮਾਨਵ ਜ਼ਾਤੀ ਲੱਗੀ ਅੱਗ ਬਹੱਤਰ ਨੜ, ਸਾਂਤਕ ਸਤਿ ਨਾ ਕੋਇ ਕਰਾਈਆ। ਮੈਂ ਤੇਰੇ ਦਵਾਰੇ ਗਈ ਖੜ, ਖੰਡੇ ਖੜਗਾਂ ਵਾਲੇ ਸਾਰੇ ਲਏ ਉਠਾਈਆ। ਲੇਖਾ ਮੁਕਾ ਦੇ ਸੀਸ ਧੜ, ਜੜ ਚੇਤਨ ਭਰਮ ਦੇ ਮਿਟਾਈਆ। ਇਕੋ ਅੱਖਰ ਮਾਨਸ ਜ਼ਾਤੀ ਜਾਏ ਪੜ੍ਹ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਪੂਜਾ ਰਹੇ ਨਾ ਪਿੱਪਲ ਬੜ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਸਾਚਾ ਘਾੜਨ ਪ੍ਰਭੂ ਘੜ, ਘੜਨ ਭੰਨਣਹਾਰ ਤੇਰੀ ਵਡਿਆਈਆ। ਕਲਜੁਗ ਕਿਲਾ ਤੋੜ ਹੰਕਾਰੀ ਗੜ੍ਹ, ਹਉਮੇ ਹੰਗਤਾ ਦੇ ਮਿਟਾਈਆ। ਵਸਤ ਅਮੋਲਕ ਕਾਇਆ ਮੰਦਰ ਸਭ ਦੇ ਧਰ, ਧਰਨੀ ਰੋ ਰੋ ਰਹੀ ਜਣਾਈਆ। ਸ਼ਰੀਅਤ ਦਾ ਰਹੇ ਕੋਇ ਨਾ ਸ਼ਰ, ਸ਼ਰਅ ਅਸਲ ਵਸਲ ਦੇ ਸਮਝਾਈਆ। ਕਿਰਪਾ ਨਿਧਾਨ ਕਿਰਪਾ ਕਰ, ਕਿਰਪਨ ਵੇਖ ਜਗਤ ਲੋਕਾਈਆ। ਤੂੰ ਸਾਹਿਬ ਸੁਲਤਾਨਾ ਨਰਾਇਣ ਨਰ, ਅਮਾਮ ਅਮਾਮਾ ਨੂਰ ਅਲਾਹੀਆ। ਤੇਰੀ ਸਰਨ ਸਰਨਾਈ ਰਹੀ ਪੜ, ਟਿੱਕੇ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਲੱਖ ਚੁਰਾਸੀ ਤਨ ਵੇਖ ਲੈ ਮੰਦਰ, ਕਾਇਆ ਕੰਚਨ ਗੜ੍ਹ ਧਿਆਨ ਲਗਾਈਆ। ਪ੍ਰਕਾਸ਼ ਦਿਸੇ ਕਿਸੇ ਨਾ ਅੰਦਰ, ਜੋਤ ਨੂਰ ਨਾ ਕੋਇ ਚਮਕਾਈਆ। ਬਜਰ ਕਪਾਟ ਨਾ ਤੁਟੇ ਜੰਦਰ, ਤ੍ਰੈਗੁਣ ਲੇਖ ਨਾ ਕੋਇ ਮੁਕਾਈਆ। ਮਨੂਆ ਦਹਿ ਦਿਸ਼ ਉਠ ਉਠ ਧਾਵੇ ਬੰਦਰ, ਨਵ ਸੱਤ ਭੱਜੇ ਵਾਹੋ ਦਾਹੀਆ। ਕਲਜੁਗ ਕੂੜ ਬਣਿਆ ਕਲੰਦਰ, ਜੀਵਾਂ
ਜੰਤਾਂ ਰਿਹਾ ਨਚਾਈਆ। ਮੇਰੀ ਇਕੋ ਚਰਨ ਕਵਲ ਪ੍ਰਭ ਬੰਦਨ, ਨਮਸਤੇ ਕਹਿ ਕੇ ਸੀਸ ਝੁਕਾਈਆ। ਮੇਰੇ ਤੋਂ ਸ਼ਰਅ ਦੇ ਮੇਟ ਦੇ ਬੰਧਨ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਮੈਂ ਭਿਖਾਰਨ ਆਈ ਮੰਗਣ, ਦਰ ਤੇਰੇ ਮੰਗ ਮੰਗਾਈਆ। ਦੀਨ ਦੁਨੀ ਚਾੜ੍ਹ ਦੇ ਰੰਗਣ, ਨਾਮ ਰੰਗਤ ਇਕ ਵਖਾਈਆ। ਮਾਨਸ ਜਨਮ ਨਾ ਹੋਏ ਭੰਗਣ, ਹਰਿਜਨ ਸਾਚੇ ਲੈ ਤਰਾਈਆ। ਆਤਮ ਪਰਮਾਤਮ ਬਖ਼ਸ਼ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਧੂੜੀ ਖ਼ਾਕ ਰਮਾ ਦੇ ਚੰਦਨ, ਟਿੱਕੇ ਇਕੋ ਇਕ ਰਮਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਆਪਣੇ ਲਾ ਲੈ ਅੰਗਣ, ਅੰਗੀਕਾਰ ਇਕ ਅਖਵਾਈਆ। ਸਤਿ ਦਾ ਮੁਖ ਲਗਾ ਦੇ ਸਗਨ, ਸਚ ਦੇ ਨਾਲ ਕਰ ਕੁੜਮਾਈਆ। ਤੇਰੇ ਭਗਤ ਸੁਹੇਲੇ ਘਰ ਘਰ ਦੀਪਕ ਜਗਣ, ਮੇਰੇ ਉਤੇ ਹੋਵੇ ਰੁਸ਼ਨਾਈਆ। ਮੈਂ ਖ਼ੁਸ਼ੀਆਂ ਵਿਚ ਹੋਵਾਂ ਮਗਨ, ਮਸਤੀ ਨਾਮ ਖ਼ੁਮਾਰ ਚੜ੍ਹਾਈਆ। ਫੇਰ ਵੇਖਾਂ ਉਤੇ ਗਗਨ, ਗਗਨ ਮੰਡਲ ਖੋਜ ਖੁਜਾਈਆ। ਤੂੰ ਦੀਨ ਦਿਆਲ ਬਖ਼ਸ਼ੰਦਨ, ਮਿਹਰ ਨਜ਼ਰ ਨਾਲ ਤਰਾਈਆ। ਸੂਰਬੀਰ ਬਹਾਦਰ ਸਰਬੰਗਣ, ਪਾਤਸ਼ਾਹ ਵਡ ਵਡਿਆਈਆ। ਤੇਰੇ ਜੁਗ ਚੌਕੜੀ ਕੇਤੇ ਮੇਰੇ ਉਤੇ ਲੰਘਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਨੇਤਰ ਵਰੋਲੇ ਜਮਨਾ ਸੁਰਸਤੀ ਗੰਗਣ, ਗੋਦਾਵਰੀ ਮਾਰੇ ਧਾਹੀਆ। ਕਲਜੁਗ ਕੂੜ ਕੁੜਿਆਰ ਹਾਥ ਨਾ ਆਵੇ ਵੰਝਣ, ਵੰਝ ਮੁਹਾਣਾ ਸਚ ਨਾ ਕੋਇ ਰਖਾਈਆ। ਸੁਰਤੀ ਵਿਚ ਰਿਹਾ ਕੋਇ ਨਾ ਭਜਨ, ਬੰਦਗੀ ਵਿਚ ਨਾ ਕੋਇ ਸਮਾਈਆ। ਨੇਤਰ ਨਾਮ ਮਿਲੇ ਕਿਸੇ ਨਾ ਅੰਜਣ, ਨਿਜ ਲੋਚਣ ਨਾ ਕੋਇ ਖੁਲਾਈਆ। ਤੇਰੀ ਦੁਨੀਆ ਹੋਈ ਅੰਧਨ, ਨੈਣਹੀਣ ਲੋਕਾਈਆ। ਧਰਮ ਦਾ ਪਾਏ ਕੋਇ ਨਾ ਕੰਗਣ, ਗੋਬਿੰਦ ਸੰਗ ਨਾ ਕੋਇ ਵਖਾਈਆ। ਤੁਧ ਬਿਨ ਟੁੱਟੀ ਆਏ ਕੋਇ ਨਾ ਗੰਢਣ, ਆਤਮ ਪਰਮਾਤਮ ਜੋੜ (ਨਾ ਕੋਇ) ਜੁੜਾਈਆ। ਦੀਨ ਦੁਨੀਆ ਹੋਈ ਭੇਖ ਪਖੰਡਨ, ਸਤਿ ਸਰੂਪ ਨਾ ਕੋਇ ਬਦਲਾਈਆ। ਮਿਹਰਵਾਨਾ ਸ੍ਰੀ ਭਗਵਾਨਾ ਸਭ ਨੂੰ ਦੇ ਦੇ ਦੰਡਨ, ਡੰਡਾਵਤ ਦੀਨ ਦੁਨੀ ਬਦਲਾਈਆ। ਪਿਛਲੀ ਕਿਰਿਆ ਕਰ ਦੇ ਖੰਡਨ, ਅਗੇ ਖੰਡਾ ਖੜਗ ਨਾਮ ਚਮਕਾਈਆ। ਤਿੱਖੀ ਧਾਰ ਵਖਾ ਦੇ ਚੰਡਣ, ਪ੍ਰਚੰਡ ਰੂਪ ਬਦਲਾਈਆ। ਤੇਰੇ ਹੁਕਮ ਦੀ ਕਰੇ ਨਾ ਕੋਇ ਉਲੰਘਣ, ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਸਤਿ ਸਚ ਦਾ ਕਰ ਅਦਲ, ਇਨਸਾਫ਼ ਆਪਣੇ ਹੱਥ ਵਖਾਈਆ। ਕਲਜੁਗ ਸਤਿਜੁਗ ਨਾਲ ਦੇ ਬਦਲ, ਬਦਲੀ ਹੋਵੇ ਥਾਉਂ ਥਾਈਂਆ। ਦੀਨ ਮਜ਼੍ਹਬ ਦਾ ਕਰੇ ਕੋਇ ਨਾ ਕਤਲ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਪੁਰਖ ਅਕਾਲੇ ਆ ਮੇਰੇ ਵਤਨ, ਧਰਨੀ ਆਸਾ ਇਕ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਖਾ ਦੇ ਪਤਣ, ਘਾਟ ਇਕੋ ਇਕ ਜਣਾਈਆ। ਗੁਰਮੁਖ ਹੀਰੇ ਪ੍ਰਗਟਾ ਰਤਨ, ਅਮੋਲਕ ਆਪ ਉਠਾਈਆ ਸਦੀ ਚੌਧਵੀਂ ਕਿਸੇ ਦਾ ਚਲੇ ਕੋਇ ਨਾ ਯਤਨ, ਮੈਂ ਯਥਾਰਥ ਰਹੀ ਸੁਣਾਈਆ। ਨੌ ਖੰਡ ਮੇਰੇ ਉਤੇ ਤਪਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰੀ ਆਤਮਾ ਹੋਈ ਬੇਵਤਨ, ਪਰਮਾਤਮ ਸਚਖੰਡ ਮੇਲ ਨਾ ਕੋਇ ਮਿਲਾਈਆ। ਧਰਮ ਦਾ ਦਿਸੇ ਕੋਇ ਨਾ ਹੱਟਨ, ਸਚ ਵਸਤ ਨਾ ਕੋਇ ਵਰਤਾਈਆ। ਤੇਰੀ ਕੀਮਤ ਪੈ ਗਈ ਪ੍ਰਭੂ ਪੈਸੇ ਧੇਲੇ ਟਕਣ, ਗ੍ਰੰਥ ਸ਼ਾਸਤਰ ਹੱਟਾਂ ਵਿਚ ਵਿਕਾਈਆ। ਖ਼ਾਲੀ ਹੋ ਗਏ ਕਾਇਆ ਮੱਟਨ, ਨਾਮ ਨਿਧਾਨ ਵਿਚ ਨਾ ਕੋਇ ਰਖਾਈਆ। ਠੱਗ ਚੋਰ ਚਾਰੋਂ ਕੁੰਟ ਟੱਪਣ, ਕੂੜ ਕੁੜਿਆਰ ਭੱਜਣ ਵਾਹੋ ਦਾਹੀਆ। ਤੇਰੇ ਸੰਤ ਭਗਤ ਮੇਰੇ ਉਤੇ ਛੱਪਣ, ਸਿਰ ਸਕੇ ਨਾ ਕੋਇ ਉਠਾਈਆ। ਮੇਰੇ ਉਤੇ ਭਾਰ ਵਧ ਗਿਆ ਪੱਪਣ, ਪਤਤ ਪੁਨੀਤ ਦੇਣੀ ਵਡਿਆਈਆ। ਧਰਨੀ ਕਹੇ ਮੇਰੇ ਹੰਝੂ ਵੇਖ ਲੈ ਅੱਖਣ, ਨੈਣਾਂ
ਨੀਰ ਵਹਾਈਆ। ਮੇਰਾ ਘਰਾਨਾ ਬਣ ਗਿਆ ਸੱਖਣ, ਦਰੋਹੀ ਤੇਰਾ ਨਾਮ ਦੁਹਾਈਆ। ਮਿਹਰਵਾਨਾ ਮੇਰੀ ਪਤ ਆ ਰਖਣ, ਸਿਰ ਮੇਰੇ ਹੱਥ ਟਿਕਾਈਆ। ਜਨ ਭਗਤ ਸੁਹੇਲੇ ਮਿਤਰ ਪਿਆਰੇ ਇਕੋ ਦਿਸਣ, ਚਾਰੋਂ ਕੁੰਟ ਸੋਭਾ ਪਾਈਆ। ਸਭ ਦੇ ਅੰਦਰੋਂ ਕੂੜੀ ਕਿਰਿਆ ਕਢ ਦੇ ਵਿਸਣ, ਅੰਮ੍ਰਿਤ ਨਾਮ ਰਸ ਭਰਾਈਆ। ਜੇ ਲੇਖਾ ਗੁਰਮੁਖਾਂ ਆਇਉਂ ਲਿਖਣ, ਮੇਰਾ ਲੇਖ ਦੇ ਬਦਲਾਈਆ। ਸਾਚੀ ਵਸਤ ਪਾ ਦੇ ਭਿੱਖਣ, ਭਿਖਾਰਨ ਹੋ ਕੇ ਝੋਲੀ ਡਾਹੀਆ। ਤੂੰ ਏਕੰਕਾਰਾ ਏਕ ਇੱਕਣ, ਵਾਹਿਦ ਅੱਲਾ ਨੂਰ ਅਲਾਹੀਆ। ਪਰਵਰਦਿਗਾਰ ਸਾਂਝੇ ਯਾਰ ਬਣ ਜਾ ਮਿਤਨ, ਮਿਤਰ ਪਿਆਰੇ ਗੋਬਿੰਦ ਮੇਲਾ ਹੋਵੇ ਸਾਚੇ ਮਾਹੀਆ। ਝਗੜਾ ਮੁਕਾ ਦੇ ਇਤਲ ਬਿਤਲ ਸਿਤਲ, ਰਾਜੇ ਬਲ ਲੈ ਉਠਾਈਆ। ਆਪਣੀ ਜੋਤੀ ਧਾਰੋਂ ਆਪੇ ਨਿਕਲ, ਤੈਨੂੰ ਜਨਮੇ ਕੋਇ ਨਾ ਮਾਈਆ। ਹਰ ਹਿਰਦੇ ਵਸ ਚਿਤਨ, ਠਗੌਰੀ ਕੂੜੀ ਦੇ ਕਢਾਈਆ। ਝਗੜਾ ਮੇਟ ਦੇ ਬੂੰਦ ਰਿਤਨ, ਤਨ ਵਜੂਦਾਂ ਕਰ ਸਫ਼ਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਮੈਂ ਤੇਰੇ ਦਵਾਰੇ ਆਈ ਟਿਕਣ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਪੂਜਾ ਰਹੇ ਨਾ ਕਿਸੇ ਪੱਥਰ ਇੱਟਣ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਇਕੋ ਧਾਰ ਦੱਸ ਦੇ ਚਿੱਟਣ, ਸਤਿ ਸਫ਼ੈਦੀ ਪਰਦਾ ਆਪ ਉਠਾਈਆ। ਅੰਮ੍ਰਿਤ ਬੂੰਦ ਬਖ਼ਸ਼ ਦੇ ਛਿੱਟਣ, ਕਵਲ ਨਾਭੀ ਆਪ ਉਲਟਾਈਆ। ਮੇਰਾ ਲਹਿਣਾ ਦੇਣਾ ਆ ਨਜਿੱਠਣ, ਧੁਰ ਦੇ ਮਾਲਕ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਕਿਧਰੋਂ ਤੈਨੂੰ ਲੱਭਾਂ, ਖੋਜਿਆਂ ਹੱਥ ਕਿਤੇ ਨਾ ਆਈਆ। ਮੇਰੇ ਉਤੋਂ ਮਲੇਛਾਂ ਉਠਾ ਦੇ ਸਭਾ, ਸਭਾਪਤੀ ਤੇਰੀ ਓਟ ਤਕਾਈਆ। ਦੀਨ ਦੁਨੀ ਦੇ ਅੰਦਰੋਂ ਬਦਲ ਦੇ ਤਬਾ, ਤਬੀਅਤ ਤਬੀਬ ਵੇਖ ਵਖਾਈਆ। ਮੇਰੀ ਦੁਹਾਈ ਦਰੋਹੀ ਧੁਰ ਦੇ ਰੱਬਾ, ਰਹਿਮਾਨ ਤੇਰੀ ਸਰਨਾਈਆ। ਤੂੰ ਇਕੋ ਮਾਲਕ ਮੇਰਾ ਅੱਬਾ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਮੇਰੀ ਪਵਿਤ੍ਰ ਕਰ ਦੇ ਜਗਹ, ਜਨ ਭਗਤਾਂ ਦਵਾਰੇ ਚਰਨ ਛੁਹਾਈਆ। ਪਿਛਲਾ ਅੰਤ ਵਿਛੋੜੇ ਵਿਚ ਲੰਘਾ, ਅਗੇ ਮੇਲਾ ਮੇਲਣਾ ਸਹਿਜ ਸੁਭਾਈਆ। ਹਰਿਜਨ ਰੂਪ ਰਹੇ ਨਾ ਕੱਗਾ, ਗੁਰਮੁਖ ਹੰਸ ਲੈਣੇ ਉਠਾਈਆ। ਤੂੰ ਮਾਲਕ ਸੂਰਾ ਸਰਬਗਾ, ਸ਼ਹਿਨਸ਼ਾਹ ਇਕ ਅਖਵਾਈਆ। ਆਤਮ ਰਸ ਦਾ ਦੇ ਦੇ ਮਜ਼ਾ, ਤੈਨੂੰ ਮਜ਼ਾਕ ਕਰੇ ਨਾ ਕੋਇ ਲੋਕਾਈਆ। ਸਦੀ ਚੌਧਵੀਂ ਸਭ ਨੂੰ ਦੇ ਦੇ ਸਜ਼ਾ, ਜੋ ਸਚ ਨੂੰ ਗਏ ਭੁਲਾਈਆ। ਮੈਂ ਚਲਦੀ ਸਦਾ ਤੇਰੀ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਤੇਰੀ ਓਟ ਤਕਾਈਆ। ਮੈਂ ਦਰ ਦਰਬਾਰ ਤੇਰੇ ਹੱਥ ਬੱਧਾ, ਬੰਦਗੀ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਗਤ ਸੰਤ ਗੁਰਮੁਖ ਗੁਰਸਿਖ ਸੂਫ਼ੀ ਰਹੇ ਨਾ ਕੋਇ ਅਲੱਗਾ, ਇਕੋ ਗ੍ਰਹਿ ਮੰਦਰ ਦੇਣੀ ਮਾਣ ਵਡਿਆਈਆ।
੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫ਼ਤਿਹ ਗੜ੍ਹ ਜ਼ਿਲਾ ਫ਼ਰੀਦਕੋਟ ਬਗੀਚਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਦਿਵਸ ਰੈਣ ਫਿਰਾਂ ਨੱਠੀ, ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਮੇਰੇ ਉਤੇ ਕੂੜੀ ਕਿਰਿਆ ਤਪਦੀ ਭੱਠੀ, ਭਠਿਆਲਾ ਕਲਜੁਗ ਅਗਨੀ ਡਾਹੀਆ। ਫਿਰੀ ਦੁਹਾਈ ਅੱਠ ਸੱਠੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਰਹੇ ਕੁਰਲਾਈਆ। ਮਿਹਰਵਾਨਾ ਸ੍ਰੀ ਭਗਵਾਨਾ
ਅੰਤਮ ਉਲਟੀ ਗੇੜ ਦੇ ਲੱਠੀ, ਚਾਰੋਂ ਕੁੰਟ ਭਵਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਬਦਲ ਦੇ ਇਕੱਠੀ, ਆਤਮ ਅੰਤਰ ਨਿਰੰਤਰ ਭੇਵ ਚੁਕਾਈਆ। ਮੇਰੀ ਆਸ਼ਾ ਆਵਾਜ਼ ਸੁਣ ਲੈ ਮੱਠੀ, ਮੱਠਾਂ ਤੋਂ ਬਾਹਰ ਦਿਆਂ ਸੁਣਾਈਆ। ਜਗਿਆਸੂ ਰਿਹਾ ਕੋਇ ਨਾ ਹਠੀ, ਤਪੀ ਤਪ ਨਾ ਕੋਇ ਖੁਲਾਈਆ। ਨਾਮ ਧਨ ਪੱਲੇ ਬੰਨ੍ਹੇ ਕੋਇ ਨਾ ਗੱਠੀ, ਕੂੜੀ ਗੰਢ ਸਰਬ ਉਠਾਈਆ। ਧਰਮ ਦੀ ਕੰਧ ਚਾਰੋਂ ਤਰਫ ਢੱਠੀ, ਦੀਵਾਰ ਸਾਂਝੇ ਯਾਰ ਨਜ਼ਰ ਕੋਇ ਨਾ ਆਈਆ। ਤੇਰੇ ਨਾਮ ਦੀ ਪੜ੍ਹੇ ਕੋਇ ਨਾ ਪੱਟੀ, ਨਿਰਅੱਖਰ ਵਿਚ ਨਾ ਕੋਇ ਸਮਾਈਆ। ਜੋਤ ਜਗੇ ਨਾ ਲਟ ਲਟੀ, ਸ਼ਬਦ ਅਨਾਦ ਧੁਨ ਨਾ ਕੋਇ ਸੁਣਾਈਆ। ਸਾਚੀ ਖੱਟੇ ਕੋਇ ਨਾ ਖੱਟੀ, ਲਾਹਾ ਧਰਮ ਹੱਥ ਕਿਸੇ ਨਾ ਆਈਆ। ਪਰਵਰਦਿਗਾਰ ਸਾਂਝੇ ਯਾਰ ਤੇਰੀ ਸਦੀ ਚੌਧਵੀਂ ਜਾਂਦੀ ਟੱਪੀ, ਆਪ ਆਪਣਾ ਪੰਧ ਮੁਕਾਈਆ। ਤੂੰ ਵੇਖਣਹਾਰਾ ਘਟ ਘਟੀ, ਲੱਖ ਚੁਰਾਸੀ ਵਿਚ ਸਮਾਈਆ। ਤੇਰੀ ਸਿਫ਼ਤ ਗਾ ਗਾ ਥੱਕੇ ਰਾਗ ਛੱਤੀ, ਢੋਲੇ ਸੋਹਲਿਆਂ ਨਾਲ ਵਡਿਆਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਕਿਰਪਾ ਕਰ ਅਗੰਮੜੇ ਏਕਾ ਰੱਤੀ, ਧੁਰ ਦੇ ਮਾਲਕ ਹੋਣਾ ਸਹਾਈਆ। ਆਤਮ ਪਰਮਾਤਮ ਧਾਰ ਸਭ ਦਾ ਬਣਨਾ ਕਮਲਾਪਤੀ, ਪਤਿਪਰਮੇਸ਼ਵਰ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਮੇਰੇ ਨੇਤਰ ਨੈਣਾਂ ਵਗਦਾ ਨੀਰ, ਛਹਿਬਰ ਅਗੰਮ ਅਥਾਹੀਆ। ਤੂੰ ਮਾਲਕ ਖ਼ਾਲਕ ਮੇਰਾ ਬਣ ਦਸਤਗੀਰ, ਬੇਨਜ਼ੀਰ ਆਪਣਾ ਭੇਵ ਚੁਕਾਈਆ। ਲਹਿਣਾ ਦੇਣਾ ਪੂਰਾ ਕਰ ਦੇ ਜੋ ਆਸਾ ਰਖ ਕੇ ਗਿਆ ਕਬੀਰ, ਕਬਰਾਂ ਤੋਂ ਬਾਹਰ ਸੁਣਾਈਆ। ਮੇਰਾ ਸ਼ਹਿਨਸ਼ਾਹ ਗਹਿਰ ਗੰਭੀਰ, ਗਵਰ ਇਕੋ ਇਕ ਅਖਵਾਈਆ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਮੁਸੱਵਰ ਤਸੱਵਰ ਨਾ ਕੋਇ ਕਰਾਈਆ। ਉਹ ਕਲਜੁਗ ਅੰਤਮ ਸ਼ਰਅ ਦੇ ਕੱਟ ਜ਼ੰਜੀਰ, ਤੰਦਵ ਤੰਦ ਇਕ ਰਖਾਈਆ। ਦੀਨ ਦੁਨੀ ਬਦਲੇ ਤਕਦੀਰ, ਤਕੱਬਰ ਦਾ ਡੇਰਾ ਕਿਵੇਂ ਢਾਹੀਆ। ਆਪਣੇ ਹੱਥ ਰਖੇ ਤਦਬੀਰ, ਅਕਲ ਬੁੱਧੀ ਸਮਝ ਕਿਸ ਨਾ ਆਈਆ। ਲੇਖਾ ਜਾਣੇ ਸ਼ਾਹ ਹਕੀਰ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਪ੍ਰਗਟ ਹੋ ਕੇ ਪੀਰਨ ਪੀਰ, ਅਮਾਮ ਅਮਾਮਾ ਨੂਰ ਅਲਾਹੀਆ। ਚੌਦਾਂ ਤਬਕਾਂ ਦੇਵੇ ਧੀਰ, ਚੌਦਾਂ ਲੋਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੈਂ ਮੰਗਣ ਆਈ ਦਰ, ਗ੍ਰਹਿ ਠਾਂਡੇ ਸੀਸ ਨਿਵਾਈਆ। ਤੂੰ ਮਾਲਕ ਖ਼ਾਲਕ ਸਵਾਮੀ ਮੇਰਾ ਹਰਿ, ਅਗੰਮ ਅਗੰਮੜਾ ਇਕ ਅਖਵਾਈਆ। ਮੇਰਾ ਖ਼ਾਲੀ ਭੰਡਾਰਾ ਭਰ, ਅਤੋਟ ਅਤੁਟ ਦੇਣਾ ਵਰਤਾਈਆ। ਕੂੜੀ ਕਿਰਿਆ ਚੁਕਾ ਦੇ ਡਰ, ਭੈ ਭਉ ਨਾ ਕੋਇ ਵਖਾਈਆ। ਸਤਿ ਸਚ ਜਣਾ ਦੇ ਸਰ, ਸਰੋਵਰ ਇਕ ਪ੍ਰਗਟਾਈਆ। ਮਿਹਰਵਾਨਾ ਸ੍ਰੀ ਭਗਵਾਨਾ ਕਿਰਪਾ ਕਰ, ਕਿਰਪਾਲ ਹੋ ਕੇ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਜਾਏ ਝੜ, ਫਲ ਲੋਭ ਰਹਿਣ ਕੋਇ ਨਾ ਪਾਈਆ। ਪਵਿਤ੍ਰ ਕਰ ਦੇ ਕਾਇਆ ਧੜ, ਪੰਜਾਂ ਤਤਾਂ ਕਰ ਸਫ਼ਾਈਆ। ਇਕੋ ਤੇਰਾ ਨਾਮ ਅੱਖਰ ਜਾਵਣ ਪੜ੍ਹ, ਸੋਹਲਾ ਢੋਲਾ ਕਲਮਾ ਰਾਗ ਇਕ ਸਮਝਾਈਆ। ਮੁਕਾਮੇ ਹਕ ਸਚਖੰਡ ਮਕਾਨ ਮੰਦਰ ਜਾਣ ਚੜ੍ਹ, ਅਗੇ ਹੋ ਨਾ ਕੋਇ ਅਟਕਾਈਆ। ਸਤਿਜੁਗ ਸਚ ਧਰਮ ਦਾ ਘਾੜਨ ਘੜ, ਕਲਜੁਗ ਕੂੜਾ ਭਾਂਡਾ ਭੰਨ ਵਖਾਈਆ। ਕਿਲਾ ਰਹੇ ਨਾ ਹੰਕਾਰੀ ਗੜ੍ਹ, ਨਿਵਣ ਸੁ ਅੱਖਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਕਰਮਹੀਣ
ਨਿਮਾਣੀ, ਨਿਮਰਤਾ ਵਿਚ ਸੀਸ ਨਿਵਾਈਆ। ਤੂੰ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਧੁਰਦਰਗਾਹੀਆ। ਬ੍ਰਹਿਮੰਡ ਖੰਡ ਤੇਰੀ ਨਿਸ਼ਾਨੀ, ਪੁਰੀਆਂ ਲੋਆਂ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਸਿਫ਼ਤ ਬਾਣੀ, ਰਾਗਾਂ ਨਾਦਾਂ ਵਿਚ ਸ਼ਨਵਾਈਆ। ਤੂੰ ਆਦਿ ਪੁਰਖ ਅਪਰੰਪਰ ਸਭ ਦਾ ਜਾਣ ਜਾਣੀ, ਜਾਨਣਹਾਰ ਇਕ ਅਖਵਾਈਆ। ਜੀਵ ਜੰਤ ਤੇਰੇ ਪ੍ਰਾਣੀ, ਪੁਨਹ ਪੁਨਹ ਮੰਗ ਮੰਗਾਈਆ। ਆਤਮ ਧਾਰ ਕਰ ਪ੍ਰਵਾਨੀ, ਪਰਮਾਤਮ ਆਤਮ ਦੇ ਮਾਣ ਵਡਿਆਈਆ। ਨਿਰਮਲ ਨੂਰ ਬਖ਼ਸ਼ ਨੁਰਾਨੀ, ਜੋਤੀ ਜਾਤੇ ਡਗਮਗਾਈਆ। ਸ਼ਬਦ ਅਨਾਦ ਦੇ ਧੁਨਕਾਨੀ, ਅਨਹਦ ਨਾਦੀ ਰਾਗ ਸੁਣਾਈਆ। ਕਲਜੁਗ ਅੰਮ੍ਰਿਤ ਬਖ਼ਸ਼ ਦੇ ਪਾਣੀ, ਬੂੰਦ ਸਵਾਂਤੀ ਆਪ ਟਪਕਾਈਆ। ਤੂੰ ਆਤਮ ਬ੍ਰਹਮ ਗਿਆਨੀ, ਪਰਮ ਪੁਰਖ ਤੇਰੀ ਓਟ ਤਕਾਈਆ। ਤੇਰਾ ਲਹਿਣਾ ਦੇਣਾ ਆਲਮੇ ਜਾਵਦਾਨੀ, ਮੁਕਾਮੇ ਹਕ ਤੇਰੀ ਸ਼ਰਨਾਈਆ। ਤੇਰਾ ਲੇਖਾ ਲਿਖੇ ਨਾ ਕਲਮ ਕਾਨੀ, ਸ਼ਿਆਹੀ ਕਾਗ਼ਜ਼ ਨਾ ਕੋਇ ਚਤੁਰਾਈਆ। ਦੀਨ ਦੁਨੀ ਨੂੰ ਮੰਜ਼ਲ ਦੇ ਰੁਹਾਨੀ, ਰੂਹ ਬੁਤ ਇਕੋ ਰੰਗ ਰੰਗਾਈਆ। ਸਭ ਨੂੰ ਬਖ਼ਸ਼ ਦੇ ਪਦ ਨਿਰਬਾਨੀ, ਨਿਰਵੈਰ ਆਪਣਾ ਪਰਦਾ ਦੇ ਉਠਾਈਆ। ਲੇਖਾ ਮੁਕਾ ਦੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਹੋਣਾ ਆਪ ਸਹਾਈਆ। ਪੰਧ ਮੁਕਾ ਦੇ ਕੂੜ ਕਿਰਿਆ ਜਗਤ ਜਹਾਨੀ, ਸਤਿ ਸਚ ਨਾਲ ਕਰ ਕੁੜਮਾਈਆ। ਧਰਨੀ ਕਹੇ ਮੇਰੀ ਆਸ਼ਾ ਜੁਗ ਚੌਕੜੀ ਪੁਰਾਣੀ, ਪਰਮ ਪੁਰਖ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਧੁਰ ਦੇ ਦਾਨੀ, ਦਾਤੇ ਦਾਤ ਵਸਤ ਅਗੰਮ ਨਾਮ ਦੇਣੀ ਵਰਤਾਈਆ।