ਪੁਸਤਕਾਲਾਭਾਗ ੨੩

੧੪ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ ਜਰਨੈਲ ਸਿੰਘ ਦੇ ਗ੍ਰਹਿ

ਧਰਨੀ ਕਹੇ ਗੁਰਮੁਖ ਤੇਰਾ ਪ੍ਰੇਮ ਪਿਆਰ ਦਾ ਹਾੜਾ, ਅੰਮਿਉਂ ਰਸ ਅੰਮ੍ਰਿਤ ਧੁਰਦਰਗਾਹੀਆ। ਜਿਸ ਦਾ ਰਸ ਸਮਝੇ ਕੋਇ ਨਾ ਦਾੜ੍ਹਾ, ਦੰਦਾਂ ਚਲੇ ਨਾ ਕੋਇ ਚਤੁਰਾਈਆ। ਜਿਸ ਦੀ ਖ਼ੁਮਾਰੀ ਵਿਚ ਨੱਚਣ ਟੱਪਣ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਭੱਜਣ ਵਾਹੋ ਦਾਹੀਆ। ਸਚਖੰਡ ਦਵਾਰ ਥਿਰ ਘਰ ਸੰਤਾਂ ਭਗਤਾਂ ਲਾਇਆ ਅਖਾੜਾ, ਅਵਤਾਰ ਪੈਗ਼ੰਬਰ ਗੁਰ ਖ਼ੁਸ਼ੀਆਂ ਨਾਦ ਵਜਾਈਆ। ਜਿਸ ਦੀ ਮਸਤੀ ਵਿਚ ਹਸਤੀ ਇਕੋ ਨਜ਼ਰੀ ਆਏ ਅਗੰਮੀ ਲਾੜਾ, ਜੋਤੀ ਜਾਤਾ ਪੁਰਖ ਬਿਧਾਤਾ ਅਗੰਮ ਅਥਾਹੀਆ। ਜੋ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਜ਼ਿਮੀਂ ਅਸਮਾਨਾ ਮੇਟੇ ਪਾੜਾ, ਪਰਮ ਪੁਰਖ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅਗਨੀ ਬੁਝਾਵੇ ਬਹੱਤਰ ਨਾੜਾ, ਅੰਮ੍ਰਿਤ ਮੇਘ ਮੇਘ ਬਰਸਾਈਆ। ਪੰਜ ਵਿਕਾਰ ਮੇਟੇ ਕੂੜੀ ਧਾੜਾ, ਖੰਡਾ ਖੜਗ ਨਾਮ ਚਮਕਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਾਚੇ ਰਸ ਦਾ ਦੇਵੇ ਇਸ਼ਾਰਾ, ਐਸ਼ੋ ਇਸ਼ਰਤ ਤੋਂ ਬਾਹਰ ਸੁਣਾਈਆ। ਇਕੋ ਜਲਵਾ ਤੱਕੋ ਨੂਰ ਨੂਰ ਉਜਿਆਰਾ, ਜੋਤੀ ਜਾਤਾ ਧੁਰਦਰਗਾਹੀਆ। ਇਕੋ ਨਾਦ ਸ਼ਬਦ ਸੁਣੋ ਧੁਨਕਾਰਾ, ਇਕੋ ਕਲਮਾ ਰਾਗ ਅਲਾਈਆ। ਇਕੋ ਅੰਮ੍ਰਿਤ ਪੀਓ ਜਾਮ ਖ਼ੁਮਾਰਾ, ਅੱਠੇ ਪਹਿਰ ਖ਼ੁਮਾਰ ਬਣਾਈਆ। ਜੋ ਅੰਤਰ ਆਤਮ ਦਏ ਅਧਾਰਾ, ਉਦਰ ਦਾ ਲੇਖਾ ਦਏ ਮੁਕਾਈਆ। ਜੋ ਲਹਿਣਾ ਦੇਣਾ ਚੁਕਾਵੇ ਵਿਚ ਸੰਸਾਰਾ, ਸੰਸਾਰੀ

ਭੰਡਾਰੀ ਸੰਘਾਰੀ ਨਿਵ ਨਿਵ ਲਾਗਣ ਪਾਈਆ। ਜੋ ਭੇਵ ਅਭੇਦਾ ਖੋਲੇ ਦਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲਾਈਆ। ਜਿਸ ਪੀਤਿਆਂ ਮਿਲੇ ਏਕੰਕਾਰਾ, ਅਕਲ ਕਲਧਾਰੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਗੁਰਮੁਖ ਤੇਰਾ ਨਾਮ ਨਿਧਾਨ ਅਤੀਤਾ, ਜਾਮ ਧੁਰ ਦਾ ਨਜ਼ਰੀ ਆਈਆ। ਭਰ ਪਿਆਲਾ ਪ੍ਰੇਮ ਪੀਤਾ, ਰਸਨਾ ਰਸ ਨਾ ਕੋਇ ਵਡਿਆਈਆ। ਇਹ ਲੇਖਾ ਜਿਸ ਵੇਲੇ ਅਰਜਨ ਕ੍ਰਿਸ਼ਨ ਲਿਖਾਈ ਗੀਤਾ, ਅਠਾਰਾਂ ਧਿਆਏ ਸਮਝਾਈਆ। ਮਿਤਰ ਪਿਆਰਾ ਬਣ ਕੇ ਮੀਤਾ, ਸੁਦਾਮੇ ਬਿਪਰ ਦਿਤੀ ਵਡਿਆਈਆ। ਲਹਿਣਾ ਦੇਣਾ ਚੁਕਾ ਦੇ ਭੀਲਣੀ ਨੀਚਾ, ਰਾਮ ਰਾਮ ਵਡਿਆਈਆ। ਇਸ਼ਾਰਾ ਦੇ ਕੇ ਵਸ਼ਿਸ਼ਟ ਸੀਤਾ, ਸੋਈ ਸੁਰਤ ਗਿਆ ਜਗਾਈਆ। ਸਪਤਸ ਰਿਖੀਆਂ ਧਰਨੀ ਉਤੇ ਕਢੀਆਂ ਲੀਕਾਂ, ਨੱਕ ਜ਼ਿਮੀਂ ਉਤੇ ਰਗੜਾਈਆ। ਵਿਛੋੜੇ ਵਿਚ ਮਾਰੀਆਂ ਚੀਕਾਂ, ਤੇਰਾ ਨਾਮ ਦੁਹਾਈਆ। ਮੂਸਾ ਕਿਹਾ ਹਕ ਤੌਫ਼ੀਕਾ, ਕੋਹਤੂਰ ਦਏ ਗਵਾਹੀਆ। ਈਸਾ ਕਹੇ ਰਖਾਂ ਉਡੀਕਾ, ਸਲੀਵ ਗਲ ਵਿਚ ਲਟਕਾਈਆ। ਮੁਹੰਮਦ ਕਿਹਾ ਸਦੀ ਚੌਧਵੀਂ ਕਰ ਤਸਦੀਕਾ, ਸ਼ਹਾਦਤ ਚਾਰ ਯਾਰੀ ਭੁਗਤਾਈਆ। ਸਤਿਗੁਰ ਨਾਨਕ ਕਿਹਾ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਇਕ ਅਖਵਾਈਆ। ਸਤਿਗੁਰ ਗੋਬਿੰਦ ਸਿੰਘ ਕਿਹਾ ਜਿਸ ਅੰਮ੍ਰਿਤ ਜਾਮ ਪਿਆਲਾ ਪੀਤਾ, ਪਤਤ ਪਾਪੀਆਂ ਪਾਰ ਕਰਾਈਆ। ਵਡਿਆਈ ਦੇ ਗੁਰਮੁਖਾਂ ਸੀਸਾ, ਸਿਰ ਆਪਣਾ ਹੱਥ ਟਿਕਾਈਆ। ਆਪ ਹੋ ਕੇ ਨੀਕਨ ਨੀਕਾ, ਅੰਮ੍ਰਿਤ ਪੰਜਾਂ ਕੋਲੋਂ ਮੰਗ ਮੰਗਾਈਆ। ਕੀਤਾ ਖੇਲ ਜਗਤ ਅਨਡੀਠਾ, ਜਗ ਰੀਤੀ ਸਮਝ ਕੋਇ ਨਾ ਪਾਈਆ। ਅੰਤ ਸੇਦੇਸ਼ਾ ਦਿਤਾ ਜਿਸ ਵੇਲੇ ਨੰਦੇੜ ਸੁਹਾਇਆ ਆਪਣਾ ਆਪ ਅੰਗੀਠਾ, ਤਤਵ ਤਤ ਤਤ ਛੁਪਾਈਆ। ਪਰਮ ਪੁਰਖ ਦਾ ਭਾਣਾ ਮੰਨਣਾ ਮੀਠਾ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਓਹ ਮਾਲਕ ਸਵਾਮੀ ਜੀਵ ਜੀਅ ਕਾ, ਜੁਗ ਜੁਗ ਵੇਖ ਵਖਾਈਆ। ਨਾਲੇ ਹੱਸ ਕੇ ਦੱਸਿਆ ਤਰੀਕਾ, ਇਸ਼ਾਰੇ ਨਾਲ ਗਿਆ ਦ੍ਰਿੜਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਜਿਸ ਦੇ ਵਿਚ ਨਹੀਂ ਸ਼ਰੀਕਾ, ਸ਼ਰਕਤ ਜਗਤ ਨਾ ਕੋਇ ਰਖਾਈਆ। ਉਹ ਅੰਤਮ ਕੂੜੀ ਕਿਰਿਆ ਮੇਟੇ ਲੀਕਾ, ਲਾਈਨ ਇਕ ਵਖਾਈਆ। ਮਾਣ ਦੇਵੇ ਹਸਤ ਕੀਟਾ, ਊਚਾਂ ਨੀਚਾਂ ਜੋੜ ਜੁੜਾਈਆ। ਕਲਜੁਗ ਬਦਲ ਦੇਵੇ ਰੀਤਾ, ਸਤਿਜੁਗ ਸਚ ਨਾਮ ਸਮਝਾਈਆ। ਖੇਲੇ ਖੇਲ ਸਾਹਿਬ ਜਗਦੀਸ਼ਾ, ਜਗਦੀਸ਼ਰ ਅਗੰਮ ਅਥਾਹੀਆ। ਜਿਸ ਦਾ ਰੂਪ ਅਨੂਪ ਬੀਸ ਬੀਸਾ, ਇਕ ਇਕੀਸਾ ਕਾਰ ਕਮਾਈਆ। ਉਸ ਦੀ ਅਗੰਮੜੀ ਹੋਵੇ ਹਦੀਸਾ, ਹਜ਼ਰਤਾਂ ਤੋਂ ਬਾਹਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਵੇਖਿਆ ਖੇਲ ਅਪਾਰਾ, ਅਪਰੰਪਰ ਸਵਾਮੀ ਦਿਤਾ ਵਖਾਈਆ। ਮੈਂ ਤੱਕਿਆ ਅਗੰਮ ਨਜ਼ਾਰਾ, ਜਿਸ ਮੇਰਾ ਨਜ਼ਰੀਆ ਦਿਤਾ ਬਦਲਾਈਆ। ਚਾਰੋਂ ਕੁੰਟ ਆਪਣਾ ਵੇਖਿਆ ਕਿਨਾਰਾ, ਕੋਨਾ ਕੋਨਾ ਫੋਲ ਫੁਲਾਈਆ। ਅੰਮ੍ਰਿਤ ਰਸ ਪੀਏ ਨਾ ਕੋਇ ਵਿਚ ਸੰਸਾਰਾ, ਜਗਤ ਰਸਨਾ ਮਦਿ ਨਾਲ ਵਡਿਆਈਆ। ਅੰਤਰ ਨਿਰੰਤਰ ਹਰਿ ਭੁੱਲਿਆ ਮੀਤ ਮੁਰਾਰਾ, ਮਿਤਰ ਪਿਆਰੇ ਯਾਰੜੇ ਸੇਜ ਨਾ ਕੋਇ ਹੰਢਾਈਆ। ਧਰਨੀ ਕਹੇ ਮੈਂ ਰੋਵਾਂ ਜ਼ਾਰੋ ਜ਼ਾਰਾ, ਕੂਕ ਕੂਕ ਸੁਣਾਈਆ। ਦਰੋਹੀ ਕਹਿ ਕਹਿ ਪੁਕਾਰਾ, ਮੇਰੀ ਹਾਲ ਦੁਹਾਈਆ। ਸਤਿ ਸਰੂਪੀ ਸ਼ਾਹੋ ਭੂਪੀ ਦੀਨ ਦੁਨੀ ਭੁਲਿਆ ਗੋਬਿੰਦ ਫ਼ਤਿਹ ਜੈਕਾਰਾ, ਆਪਣਾ ਤਨ ਫ਼ਤਿਹ ਨਾ ਕੋਇ ਕਰਾਈਆ। ਅੰਮ੍ਰਿਤ ਕੋਈ ਨਾ ਪੀਵੇ ਠਾਂਡਾ ਠਾਰਾ, ਖੰਡਾ ਨਾਮ

ਵਿਚ ਨਾ ਕੋਇ ਫਿਰਾਈਆ। ਚਾਰੋਂ ਕੁੰਟ ਹੋਇਆ ਧੂਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਪ੍ਰਭੂ ਤੇਰਾ ਖੇਲ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਈਆ। ਮੈਨੂੰ ਯਾਦ ਆ ਗਿਆ ਜਦੋਂ ਗੋਬਿੰਦ ਬਣਿਆ ਉਚ ਦਾ ਪੀਰ, ਪੀਰ ਪੀਰਾ ਨੂਰ ਅਲਾਹੀਆ। ਤੇਰਾ ਰੂਪ ਹੋਇਆ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਉਸ ਵੇਲੇ ਇਸ਼ਾਰੇ ਕੀਤੇ ਕਬੀਰ, ਨਾਮ ਨਿਧਾਨੇ ਢੋਲੇ ਗਾਈਆ। ਅਫ਼ਗ਼ਾਨਾਂ ਵਾਸਤੇ ਪੜ੍ਹੀ ਇਕ ਤਕਬੀਰ, ਬਿਨਾ ਤਹਿਰੀਰ ਦਿਤੀ ਜਣਾਈਆ। ਇਹ ਖੇਲ ਅਖ਼ੀਰੀ ਅਖ਼ੀਰ, ਆਖ਼ਰ ਦਿਤਾ ਸੁਣਾਈਆ। ਆਬੇ ਹਯਾਤ ਪਿਆਲਾ ਬਦਲ ਦਿਤੀ ਤਾਸੀਰ, ਤਸਬੀ ਆਪਣੀ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਮੈਂ ਖੇਲ ਦੱਸਣਾ ਨਹੀਂ ਆਮ, ਜਗਤ ਕੀ ਸ਼ਨਵਾਈਆ। ਮੇਰੀ ਅੱਖਰਾਂ ਵਾਲੀ ਨਹੀਂ ਕਲਾਮ, ਕਲਮਿਆਂ ਕੀ ਵਡਿਆਈਆ। ਮੈਂ ਇਕ ਨੂੰ ਕਰਾਂ ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਮੈਂ ਗੋਬਿੰਦ ਕੀਤਾ ਪ੍ਰਨਾਮ, ਜਿਸ ਵੇਲੇ ਉਚ ਦਾ ਪੀਰ ਬਣਿਆ ਧੁਰ ਦਾ ਮਾਹੀਆ। ਜਰਨੈਲ ਸਿੰਘ ਨੇ ਓਸ ਵੇਲੇ ਫੜ ਪਿਆਇਆ ਜਾਮ, ਪਾਣੀ ਗਿਲਾਸ ਹੱਥ ਟਿਕਾਈਆ। ਜਿਹੜਾ ਸ਼ਰਅ ਦਾ ਪਠਾਣ, ਮੁਸਲਿਮ ਆਪਣਾ ਰੂਪ ਦਰਸਾਈਆ। ਗੋਬਿੰਦ ਪ੍ਰੇਮ ਨਾਲ ਕੀਤਾ ਪ੍ਰਵਾਨ, ਪਰਮ ਪੁਰਖ ਦੀ ਮੋਹਰ ਦਿਤੀ ਲਗਾਈਆ। ਤੇਰਾ ਲਹਿਣਾ ਦੇਣਾ ਫੇਰ ਹੋਵੇ ਵਿਚ ਜਹਾਨ, ਜੁਗ ਚੌਕੜੀ ਮੁਕ ਕਦੇ ਨਾ ਜਾਈਆ। ਜਿਸ ਵੇਲੇ ਜੋਤੀ ਜਾਤਾ ਪੁਰਖ ਬਿਧਾਤਾ ਪ੍ਰਗਟ ਹੋਵੇ ਨੌਜਵਾਨ, ਨੂਰ ਨੁਰਾਨਾ ਡਗਮਗਾਈਆ। ਮੈਂ ਸ਼ਬਦ ਗੋਬਿੰਦ ਹੋਵਾਂ ਬਲਵਾਨ, ਰੂਪ ਅਨੂਪਾ ਆਪ ਦਰਸਾਈਆ। ਦੀਨ ਦੁਨੀ ਵਿਚ ਤੇਰੀ ਕਰਾਂ ਪਹਿਚਾਨ, ਬੇਪਹਿਚਾਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ। ਓਹ ਤੱਕੋ ਨਾਰਦ ਬੋਦੀ ਆਉਂਦਾ ਹਿਲਾਉਂਦਾ, ਨੱਕ ਟੇਢਾ ਰਿਹਾ ਵਖਾਈਆ। ਬਿਨਾ ਸ਼ਾਸਤਰਾਂ ਫਿਰੇ ਗਾਉਂਦਾ, ਬਿਨਾ ਜਿਹਵਾ ਢੋਲੇ ਰਿਹਾ ਦ੍ਰਿੜਾਈਆ। ਹਲੂਣ ਹਲੂਣ ਧਰਤੀ ਰਿਹਾ ਹਿਲਾਉਂਦਾ, ਠੋਕਰਾਂ ਰਿਹਾ ਲਗਾਈਆ। ਮੁਖੋਂ ਬੋਲ ਬੋਲ ਜਣਾਉਂਦਾ, ਸੁਣ ਲੈ ਜਗਤ ਦੀ ਮਾਈਆ। ਓਹ ਵੇਖ ਕਲਜੁਗ ਕਾਲਾ ਰੂਪ ਵਟਾਉਂਦਾ, ਭੇਸ ਅਵੱਲੜਾ ਆਪ ਬਦਲਾਈਆ। ਜੋ ਤੇਰੇ ਧਰਮ ਦਵਾਰੇ ਫਿਰੇ ਢਾਉਂਦਾ, ਅਗੇ ਹੋ ਨਾ ਕੋਇ ਅਟਕਾਈਆ। ਘਰ ਘਰ ਮਨੂਆ ਨਾਚ ਨਚਾਉਂਦਾ, ਸਾਢੇ ਤਿੰਨ ਹੱਥ ਸ਼ੋਰ ਮਚਾਈਆ। ਜਗਿਆਸੂਆਂ ਰੂਪ ਧਰਿਆ ਕਾਉਂ ਦਾ, ਹੰਸ ਨਜ਼ਰ ਕੋਇ ਨਾ ਆਈਆ। ਜਾਪ ਭੁੱਲਿਆ ਵਾਹੋ ਵਾਹੋ ਦਾ, ਵਿਦਿਆ ਵਿਚ ਫਿਰੇ ਲੋਕਾਈਆ। ਓਹ ਤੱਕ ਕਮਲੀਏ ਖੇਲ ਬੇਪ੍ਰਵਾਹੋ ਦਾ, ਜੋ ਦੋ ਜਹਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਸੁਣ ਲੈ ਮੇਰਾ ਢੋਲਾ, ਕੀ ਢੋਲ ਮਾਹੀ ਜਣਾਈਆ। ਸੁਣ ਲੈ ਅਗੰਮੀ ਸੋਹਲਾ, ਸੋਲਾਂ ਕਲਾ ਵਾਲੇ ਜਿਸ ਦਾ ਧਿਆਨ ਲਗਾਈਆ। ਤੱਕ ਲੈ ਅਗੰਮੀ ਮੌਲਾ, ਜਿਸ ਨੂੰ ਪੈਗ਼ੰਬਰ ਸੀਸ ਨਿਵਾਈਆ। ਨੀ ਧੌਲੇ ਤੇਰਾ ਝਾਟਾ ਹੋ ਗਿਆ ਧੌਲਾ, ਬੁਢਾਪੇ ਵਿਚ ਤੇਰੀ ਚਲੇ ਨਾ ਕੋਇ ਚਤੁਰਾਈਆ। ਮੇਰੇ ਕੋਲ ਲੇਖਾ ਤੱਕ ਲੈ ਜੋ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਕੀਤਾ ਕੌਲਾ, ਇਕਰਾਰਨਾਮੇ ਦਿਆਂ ਵਖਾਈਆ। ਜਿਸ ਨੇ ਖੇਲ ਖਿਲਾਇਆ ਕ੍ਰਿਸ਼ਨ ਬਣਕੇ ਸਾਵਲਾ,

ਸਾਵਲ ਸੁੰਦਰ ਰੂਪ ਅਖਵਾਈਆ। ਉਹ ਕਲਜੁਗ ਅੰਤਮ ਜੋਤੀ ਜਾਤਾ ਪੁਰਖ ਬਿਧਾਤਾ ਸ਼ਬਦੀ ਧਾਰ ਬਣੇ ਬਾਵਲਾ, ਦੋ ਜਹਾਨਾਂ ਫਿਰੇ ਵਾਹੋ ਦਾਹੀਆ। ਜਿਸ ਲਹਿਣਾ ਦੇਣਾ ਪੂਰਾ ਕਰਨਾ ਬਾਵਨਾ, ਬਲ ਆਪਣੀ ਗੰਢ ਪਵਾਈਆ। ਉਹ ਤੇਰੀ ਪੂਰੀ ਕਰੇ ਕਾਮਨਾ, ਖ਼ਾਹਿਸ਼ ਪਿਛਲੀ ਵੇਖ ਵਖਾਈਆ। ਜੋ ਭਗਤਾਂ ਪਕੜੇ ਦਾਮਨਾ, ਦਾਮਨਗੀਰ ਇਕ ਅਖਵਾਈਆ। ਜਿਸ ਇਸ਼ਾਰਾ ਕੀਤਾ ਸੀਤਾ ਰਾਮਨਾ, ਬਾਲਮੀਕ ਪਰਦਾ ਦਿਤਾ ਚੁਕਾਈਆ। ਨੀ ਓਹ ਫਿਰੇ ਤੇਰੇ ਗਰਾਮਨਾ, ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਧਰਨੀਏ ਤੂੰ ਸਭ ਦੀ ਧਰਨੀ ਮਈਆ, ਮਮਤਾ ਵਾਲੀਏ ਦੇ ਜਣਾਈਆ। ਤੇਰੀ ਕਿਧਰ ਨੂੰ ਜਾਵੇ ਨਈਆ, ਨਈਆ ਨੌਕਾ ਕੌਣ ਚਲਾਈਆ। ਤੇਰਾ ਖ਼ਸਮ ਮਾਲਕ ਸਵਾਮੀ ਕਿਹੜਾ ਰਮਈਆ, ਰਾਮ ਵਾਲੀਏ ਦੇ ਦ੍ਰਿੜਾਈਆ। ਤੇਰਾ ਨਾਤਾ ਸਾਕ ਸੱਜਣ ਕਿਹੜਾ ਭੈਣ ਭਈਆ, ਮੰਮੀ ਬੀਬੀ ਕਵਣ ਰੂਪ ਬਦਲਾਈਆ। ਨੀ ਭੇਤ ਖੋਲ ਦੇ ਕਿਉਂ ਬੁੱਲ੍ਹੇ ਗਾਇਆ ਤੇਰੇ ਉਤੇ ਥਈਆ ਥਈਆ, ਦਈਆ ਦਈਆ ਕਹਿ ਕੇ ਗਿਆ ਸੁਣਾਈਆ। ਧਰਨੀ ਅੱਖ ਖੋਲੀ ਜਾਂ ਨਿਗਾਹ ਮਾਰੀ ਵੇ ਨਾਰਦਾ ਓਹ ਵੇਖ ਰਾਏ ਧਰਮ ਸਭ ਦੀ ਕਢੀ ਬੈਠਾ ਵਹੀਆ, ਲੱਖ ਚੁਰਾਸੀ ਲੇਖਾ ਫੋਲ ਫੁਲਾਈਆ। ਚਿਤ੍ਰਗੁਪਤ ਨਾਲ ਪਾਉਂਦਾ ਜਾਏ ਸਹੀਆ, ਸਹੀ ਸਲਾਮਤ ਨਜ਼ਰ ਕੋਇ ਨਾ ਆਈਆ। ਮੇਰੀ ਦੁਹਾਈ ਗੋਬਿੰਦ ਦਾ ਪੂਰਾ ਹੋ ਗਿਆ ਢਈਆ, ਢੌਂਕਾ ਲਾ ਕੇ ਉਠਿਆ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਝਟ ਨਾਰਦ ਮਾਰੀ ਤਾਲੀ, ਤਾੜੀ ਦਿਤੀ ਵਜਾਈਆ। ਨੀ ਧਰਨੀਏ ਆਪਣੀ ਜੇਬ ਵੇਖ ਲੈ ਖ਼ਾਲੀ, ਖ਼ਲਕਤ ਵਾਲੀਏ ਵਸਤ ਹੱਥ ਕੋਇ ਨਾ ਆਈਆ। ਫਲ ਰਿਹਾ ਨਾ ਤੇਰੇ ਉਤੇ ਚੁਰਾਸੀ ਡਾਲੀ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਚਾਰੋਂ ਕੁੰਟ ਰੈਣ ਅੰਧੇਰੀ ਕਾਲੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੇ ਪਿਆਰ ਵਿਚ ਸਤਿਕਾਰ ਵਿਚ ਅਧਿਕਾਰ ਵਿਚ ਦੇਵੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਧਰਮ ਰਿਹਾ ਨਾ ਧਰਮਸਾਲੀ, ਮੰਦਰ ਮਸਜਿਦ ਸਾਰੇ ਰਹੇ ਕੁਰਲਾਈਆ। ਮੈਂ ਤੇਰੇ ਦਰ ਦਾ ਬਣਿਆ ਸਵਾਲੀ, ਸਵਾਲੀ ਹੋ ਕੇ ਦਿਆਂ ਜਣਾਈਆ। ਤੇਰੀ ਆਯੂ ਬੀਤ ਗਈ ਬਾਹਲੀ, ਜੁਗ ਚੌਕੜੀ ਬੈਠੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਮਾਲਕ ਇਕ ਅਖਵਾਈਆ। ਧਰਨੀ ਕਹੇ ਨਾਰਦ ਗੰਜਿਆ, ਬ੍ਰਹਿਮਣਾ ਕੀ ਸੁਣਾਈਆ। ਮੇਰੇ ਅੰਦਰ ਅਗੇ ਬੜਾ ਰੰਜਿਆ, ਦੁਖੀ ਹੋ ਕੇ ਰਹੀ ਕੁਰਲਾਈਆ। ਜੋ ਇਸ਼ਾਰਾ ਦਿਤਾ ਦੁਆਪਰ ਸੰਦੇਸੇ ਵਿਚ ਸੰਜਿਆ, ਕਲਜੁਗ ਅੰਤਮ ਅੱਖ ਉਠਾਈਆ। ਕਲਜੁਗ ਕੂੜ ਕੁੜਿਆਰ ਹਾਥ ਨਾ ਆਵੇ ਵੰਝਿਆ, ਵਹਿਣਾਂ ਭੇਵ ਕੋਇ ਨਾ ਆਈਆ। ਪੰਚ ਵਿਕਾਰ ਹੋਣਾ ਤਤਾਂ ਪੰਜਿਆ, ਪੰਚਮ ਸ਼ਬਦ ਨਾ ਕੋਇ ਸ਼ਨਵਾਈਆ। ਚਾਰੋਂ ਕੁੰਟ ਹੋਵੇ ਜੰਗਿਆ, ਜਗਹ ਖ਼ਾਲੀ ਨਜ਼ਰ ਕੋਇ ਨਾ ਆਈਆ। ਕਲਜੁਗ ਆਪਣਾ ਚੋਲਾ ਹੋਵੇ ਰੰਗਿਆ, ਮੋਹ ਵਿਕਾਰਾ ਰੰਗ ਚੜ੍ਹਾਈਆ। ਸਾਚਾ ਦਿਸੇ ਨਾ ਕੋਇ ਅਨੰਦਿਆ, ਅਨੰਦ ਅਨੰਦ ਅਨੰਦ ਵਿਚ ਨਾ ਕੋਇ ਸਮਾਈਆ। ਝਗੜਾ ਪੈਣਾ ਬੰਦਗੀ ਵਾਲਿਆਂ ਵਿਚ ਬੰਦਿਆ, ਸ਼ਰਅ ਸ਼ਰਅ ਨਾਲ ਟਕਰਾਈਆ। ਧਰਮ ਦਵਾਰੇ ਵੱਜਣਾ ਜੰਦਿਆ, ਕੁੰਡਾ ਸ਼ਰਅ ਨਾ ਕੋਇ ਖੁਲਾਈਆ। ਮਾਣ ਰਹਿਣਾ ਨਹੀਂ ਮੁੱਲਾ ਸ਼ੇਖ਼ ਮੁਸਾਇਕ ਪੰਡਿਆ, ਰੰਗਤ ਰੰਗ ਨਾ ਕੋਇ ਚੜ੍ਹਾਈਆ। ਮੇਰੇ ਉਤੇ ਲੇਖਾ ਮੁਕਣਾ ਨੇਤਰ ਹੀਣ ਅੰਧਿਆ, ਕੂੜ ਕੁੜਿਆਰ ਰਹਿਣ

ਨਾ ਪਾਈਆ। ਕਿਸੇ ਨੂੰ ਸਮਝ ਨਹੀਂ ਆਉਣੀ ਸਰਘੀ ਸੰਧਿਆ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਅੰਤਮ ਸਭ ਤੋਂ ਛੁਟਣੇ ਧੰਦਿਆ, ਧੌਲ ਧਵਲ ਰਹੀ ਸੁਣਾਈਆ। ਪਿਛੇ ਪਿਛਲਾ ਵੇਲਾ ਲੰਘਿਆ, ਅਗੇ ਭੇਵ ਨਾ ਕੋਇ ਪਾਈਆ। ਸੰਮਤ ਸੰਮਤੀ ਹੋਵੇ ਦੰਗਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਾਹ ਸੁਲਤਾਨਾ ਸੌਣਾ ਮਿਲੇ ਨਾ ਉਤੇ ਮੰਜਿਆ, ਬਿਸਤਰ ਸੇਜ ਨਾ ਕੋਇ ਹੰਢਾਈਆ। ਪਤਾ ਲੱਗਣਾ ਨਹੀਂ ਮਾੜਿਆਂ ਚੰਗਿਆਂ, ਚਾਰ ਕੁੰਟ ਕੁਰਲਾਈਆ। ਖੇਲ ਵੇਖਣਾ ਰੂਸਾ ਚੀਨਾ ਨਾਲ ਫ਼ਰੰਗਿਆ, ਫ਼ਾਰਸ ਪਹਿਲੀ ਵੰਡ ਵੰਡਾਈਆ। ਗੋਬਿੰਦ ਦਾ ਖੜਕਣ ਵਾਲਾ ਮਰਦੰਗਿਆ, ਨੌਬਤ ਨਾਮ ਨਗਾਰਾ ਇਕ ਸੁਣਾਈਆ। ਨਵੀਂ ਧਾਰ ਚਮਕਦੀ ਵੇਖ ਲੈ ਚੰਡਿਆ, ਕਲਜੁਗ ਚੰਡਾਲ ਰੂਪ ਬਣੇ ਕਸਾਈਆ। ਕਿਸੇ ਪਵਣ ਨਹੀਂ ਮਿਲਣੀ ਠੰਡਿਆ, ਅਗਨੀ ਤਤ ਤਪਾਈਆ। ਧਰਨੀ ਕਹੇ ਨਾਰਦਾ ਮੇਰੇ ਉਤੇ ਹਾਲਤ ਹੋਣੀ ਮੰਦਿਆ, ਮੰਦਭਾਗ ਦਿਸੇ ਲੋਕਾਈਆ। ਕਿਸੇ ਕੋਇ ਨਾ ਲਾਵੇ ਅੰਗਿਆ, ਅੰਗੀਕਾਰ ਅੰਗ ਨਾ ਕੋਇ ਛੁਹਾਈਆ। ਦਿਸੇ ਨੂਰ ਨਾ ਕੋਇ ਨੌ ਚੰਦੀਆ, ਨਵ ਸੱਤ ਅੰਧੇਰਾ ਛਾਈਆ। ਜਨ ਭਗਤਾਂ ਪੂਰੀਆਂ ਹੋਣ ਕਿਸੇ ਨਾ ਸੰਧੀਆਂ, ਪੂਰਬ ਲੇਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲਾਈਆ। ਨਾਰਦ ਕਹੇ ਧਰਨੀਏ ਨਾ ਲੈ ਐਡਾ ਹੌਕਾ, ਹਕ ਦਿਆਂ ਸੁਣਾਈਆ। ਤੂੰ ਖੇਲ ਵੇਖਣਾ ਚੌਦਾਂ ਲੋਕਾਂ, ਚੌਦਾਂ ਤਬਕ ਨੈਣ ਉਠਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਤੈਨੂੰ ਮਿਲ ਗਿਆ ਮੌਕਾ, ਮੁਕੰਮਲ ਨੈਣ ਲੈਣਾ ਖੁਲਾਈਆ। ਪ੍ਰਭੂ ਦਾ ਹੁਕਮ ਵਰਤਣਾ ਨਾਲ ਸ਼ੌਕਾ, ਚਾਰੋਂ ਕੁੰਟ ਖ਼ੁਸ਼ੀ ਬਣਾਈਆ। ਨਾਤਾ ਟੁਟਣਾ ਕੂੜੇ ਮੋਹ ਕਾ, ਮੁਹੱਬਤ ਕੁਕਰਮ ਰਹੇ ਨਾ ਰਾਈਆ। ਲੇਖਾ ਮੁਕਣਾ ਕਲਜੁਗ ਧ੍ਰੋਹ ਕਾ, ਧਰੂ ਪ੍ਰਹਿਲਾਦ ਦੇਣ ਗਵਾਹੀਆ। ਇਕੋ ਨਾਮ ਪ੍ਰਗਟ ਹੋਣਾ ਪੁਰਖ ਅਕਾਲੇ ਸੋ ਕਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਪ੍ਰਕਾਸ਼ ਹੋਣਾ ਹੰ ਬ੍ਰਹਮ ਲੋ ਕਾ, ਆਤਮ ਨੂਰ ਨੂਰ ਚਮਕਾਈਆ। ਭੇਵ ਰਹਿਣਾ ਨਹੀਂ ਏਕਾ ਦੋ ਕਾ, ਦੁਤੀਆ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਲੇਖਾ ਜਾਣੇ ਆਦਿ ਅੰਤ ਜੁਗਾ ਜੁਗੰਤ ਆਪਣੇ ਹੁਕਮ ਨਿਰਮੋਹ ਕਾ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣਾ ਹੁਕਮ ਵਰਤਾਈਆ।

੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਵਾੜਾ ਜ਼ਿਲਾ ਫ਼ਿਰੋਜ਼ਪੁਰ ਲਛਮਣ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਪਾਰਬ੍ਰਹਮ ਅਬਿਨਾਸ਼ੀ ਅਚੁਤ, ਪੁਰਖ ਅਕਾਲ ਦੀਨ ਦਿਆਲ ਤੇਰੀ ਸ਼ਰਨਾਈਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਮੇਰੀ ਸੁਹੰਜਣੀ ਕਰ ਦੇ ਰੁਤ, ਰੁਤੜੀ ਆਪਣੇ ਨਾਮ ਕਲਮੇ ਨਾਲ ਮਹਿਕਾਈਆ। ਮੈਂ ਵੈਰਾਗਣ ਜਗਤ ਦੁਹਾਗਣ ਮੇਰੀ ਖੁਲ੍ਹੀ ਵੇਖ ਲੈ ਗੁੱਤ, ਮੇਂਢੀ ਸੀਸ ਜਗਦੀਸ਼ ਨਜ਼ਰ ਕੋਇ ਨਾ ਆਈਆ। ਧਰਮ ਦੀ ਧਾਰ ਏਕੰਕਾਰ ਮੇਰੇ ਨਿਰੰਕਾਰ ਤੇਰਾ ਰਿਹਾ ਕੋਇ ਨਾ ਸੁਤ, ਅਪਰਾਧੀ ਹੋਈ ਕੂੜ ਲੋਕਾਈਆ। ਤੇਰਾ ਧਰਮ ਨਿਸ਼ਾਨਾ ਸ੍ਰੀ ਭਗਵਾਨਾ ਗਿਆ ਛੁਪ, ਨੂਰ ਨੁਰਾਨੇ ਨੌਜਵਾਨੇ ਤੇਰਾ ਚੰਦ ਨਾ ਕੋਇ ਚਮਕਾਈਆ। ਮੇਰੇ ਉਤੇ ਅਬਿਨਾਸ਼ੀ ਅਚੁਤੇ ਹੋਇਆ ਅੰਧੇਰਾ ਘੁੱਪ, ਚਾਰ ਕੁੰਟ ਅੰਧ ਅਗਿਆਨ ਨਾ ਕੋਇ ਮਿਟਾਈਆ। ਮਾਇਆ ਮਮਤਾ ਕੂੜੀ ਕਿਰਿਆ ਜਗਤ ਤ੍ਰਿਸ਼ਨਾ

ਲੱਗੀ ਭੁੱਖ, ਧੀਰਜ ਧੀਰ ਬੇਨਜ਼ੀਰ ਸਕੇ ਨਾ ਕੋਇ ਬੰਨ੍ਹਾਈਆ। ਮੇਰੇ ਅੰਤਰ ਨਿਰੰਤਰ ਇਕੋ ਇਕ ਅਗੰਮੜਾ ਦੁੱਖ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਮੇਰੇ ਮਾਲਕ ਇਕ ਨਰੇਸ਼, ਨਰ ਨਰਾਇਣ ਤੇਰੀ ਸ਼ਰਨਾਈਆ। ਦਰ ਠਾਂਡੇ ਹੋਈ ਪੇਸ਼, ਪੇਸ਼ੀਨਗੋਈਆਂ ਨਾਲ ਉਠਾਈਆ। ਮੇਰਾ ਸੁਹੰਜਣਾ ਕਰ ਦੇ ਦੇਸ, ਦੇਸ ਦੇਸੰਤਰਾਂ ਪੰਧ ਮੁਕਾਈਆ। ਆਹ ਲੇਖਾ ਵੇਖ ਲੈ ਜੋ ਲਿਖ ਕੇ ਗਿਆ ਗੋਬਿੰਦ ਦਸ ਦਸਮੇਸ, ਦਹਿ ਦਿਸ਼ਾ ਧਿਆਨ ਲਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਕਲ ਧਰੇ ਅਗੰਮੜਾ ਵੇਸ, · ਅਗੰਮੜੀ ਵੇਖ ਵਖਾਈਆ। ਜਿਸ ਦੀ ਮਹਿੰਮਾ ਗਾ ਸਕੇ ਕੋਈ ਨਾ ਸ਼ੇਸ਼,

ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਚਤੁਰਾਈਆ। ਉਹ ਕਮਲੀਏ ਤੇਰੇ ਉਤੋਂ ਮੇਟੇ ਕਲ ਕਲੇਸ਼, ਕਲ ਕਲਕੀ ਨੂਰ ਅਲਾਹੀਆ। ਜਿਸ ਦਾ ਨਜ਼ਰ ਆਏ ਨਾ ਕੋਇ ਰੂਪ ਰੰਗ ਭੇਖ, ਰਿਖੀ ਮੁਨੀ ਮੁਨੀਸ਼ਰ ਵੇਖਣ ਕੋਇ ਨਾ ਪਾਈਆ। ਜੋ ਆਦਿ ਅੰਤ ਰਹੇ ਹਮੇਸ਼, ਜੁਗ ਚੌਕੜੀ ਆਪਣਾ ਵੇਸ ਵਟਾਈਆ। ਉਹ ਲਹਿਣਾ ਦੇਣਾ ਪੂਰਾ ਕਰੇ ਗਣਪਤ ਗਣੇਸ਼, ਸ਼ੰਕਰ ਆਸ਼ਾ ਨਾਲ ਮਿਲਾਈਆ। ਜਿਸ ਝਗੜਾ ਮੁਕਾਉਣਾ ਮੁੱਲਾ ਮੁਸਾਇਕ ਸ਼ੇਖ਼, ਕਾਜੀ ਗਾਜ਼ੀ ਲਹਿਣਾ ਰਹਿਣ ਕੋਇ ਨਾ ਪਾਈਆ। ਉਸ ਦਾ ਸੁਣ ਅਗੰਮਾ ਸੰਦੇਸ਼, ਜੋ ਸੋਹਲਾ ਢੋਲਾ ਸੁਣਾਏ ਧੁਰਦਰਗਾਹੀਆ। ਉਹ ਕਰਨੀ ਦਾ ਕਰਤਾ ਇਕੋ ਹੁਕਮ ਦੇਵੇ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਮੇਰੇ ਪ੍ਰਭੂ ਮੇਰੀ ਵੇਖ ਬੇਹਾਲੀ, ਬਿਹਬਲ ਹੋ ਕੇ ਦਿਆਂ ਸੁਣਾਈਆ। ਤੂੰ ਨਿਰਗੁਣ ਨੂਰ ਜੋਤ ਅਕਾਲੀ, ਅਕਲ ਕਲ ਧਾਰੀ ਅਗੰਮ ਅਥਾਹੀਆ। ਮੈਂ ਦਰ ਮੰਗਤੀ ਬਣੀ ਸਵਾਲੀ, ਭਿਖਾਰਨ ਹੋ ਕੇ ਝੋਲੀ ਡਾਹੀਆ। ਸਤਿ ਧਰਮ ਤੋਂ ਮੇਰਾ ਗ੍ਰਹਿ ਹੋ ਗਿਆ ਖ਼ਾਲੀ, ਵਸਤ ਸਚ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਮਾਇਆ ਤ੍ਰੈਗੁਣ ਜ਼ੰਜਾਲੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਨਵ ਖੰਡ ਪ੍ਰਿਥਮੀ ਹੋਈ ਕੰਗਾਲੀ, ਸਚ ਵਸਤ ਨਾ ਕੋਇ ਵਰਤਾਈਆ। ਧਰਮ ਦਾ ਰਿਹਾ ਕੋਇ ਨਾ ਮਾਲੀ, ਅੰਮ੍ਰਿਤ ਸਿੰਚ ਹਰਾ ਨਾ ਕੋਇ ਕਰਾਈਆ। ਮੇਰੀ ਦੇਵੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਪ੍ਰਭੂ ਫਲ ਰਿਹਾ ਨਾ ਤੇਰੀ ਚੁਰਾਸੀ ਵਾਲੀ ਡਾਲੀ, ਪੱਤ ਟਹਿਣੀ ਰਹੇ ਕੁਮਲਾਈਆ। ਤੂੰ ਵਕਤ ਆਪਣਾ ਵੇਖ ਹਾਲੀ, ਹਾਲਤ ਬਦਲੀ ਖ਼ਲਕ ਖ਼ੁਦਾਈਆ। ਪਵਿਤ੍ਰ ਰਹੀ ਨਾ ਕੋਇ ਧਰਮਸਾਲੀ, ਮੰਦਰ ਸ਼ਿਵਦਵਾਲੇ ਮੱਠ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੈਂ ਦਿਵਸ ਰੈਣ ਹੋਈ ਗ਼ਮਗੀਨ, ਗ਼ਮਖ਼ਾਰ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਲੋਕ ਤੀਨ, ਲੋਕ ਪ੍ਰਲੋਕ ਰਹੇ ਕੁਰਲਾਈਆ। ਮੇਰੀ ਪਵਿਤ੍ਰ ਰਹੀ ਨਾ ਜ਼ਮੀਨ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਤੂੰ ਵਾਹਿਦ ਮਾਲਕ ਇਕ ਅਮੀਨ, ਅਮਾਮ ਨੂਰ ਅਲਾਹੀਆ। ਸਾਚੀ ਸਿਖਿਆ ਦਿਸੇ ਨਾ ਕੋਇ ਤਾਲੀਮ, ਤੁਲਬਾ ਹਕ ਕਰੇ ਨਾ ਕੋਇ ਪੜ੍ਹਾਈਆ। ਕਲਜੁਗ ਸਾਰੇ ਹੋਏ ਅਧੀਨ, ਸਿਰ ਸਕੇ ਨਾ ਕੋਇ ਉਠਾਈਆ। ਝਗੜਾ ਪਿਆ ਨਰ ਮਦੀਨ, ਮੁੱਦਾ ਸਮਝ ਕੋਇ ਨਾ ਪਾਈਆ। ਤੇਰੇ ਉਤੇ ਭਰੋਸਾ ਰਿਹਾ ਨਾ ਕੋਇ ਯਕੀਨ, ਇਤਮਾਦ ਰਖੇ ਨਾ ਕੋਇ ਗੁਸਾਈਂਆ। ਤੂੰ ਅੰਤ ਖ਼ਾਲਕ ਆਲਮੀਨ, ਉਲਮਾ ਤੈਨੂੰ ਗਏ ਭੁਲਾਈਆ। ਤੇਰਾ ਨੂਰ ਜ਼ਹੂਰ ਕਰੇ ਨਾ ਕੋਇ ਤਸਲੀਮ, ਸਜਦਾ

ਸੀਸ ਨਾ ਕੋਿੰੲ ਝੁਕਾਈਆ। ਤੂੰ ਮਹਿਬੂਬ ਵਾਹਿਦ ਕਦੀਮ, ਕੁਦਰਤ ਕਾਦਰ ਇਕ ਅਖਵਾਈਆ। ਆਦਿ ਜੁਗਾਦੀ ਸਦਾ ਰਹੀਮ, ਰਹਿਮਾਨ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰੀ ਖ਼ਾਲੀ ਝੋਲੀ ਦੇਣੀ ਭਰਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਡੋਲਦੀ ਨਈਆ, ਨੌਕਾ ਪਾਰ ਨਾ ਕੋਇ ਲੰਘਾਈਆ। ਤੂੰ ਸਵਾਮੀ ਹਕ ਇਕ ਰਮਈਆ, ਰਮਿਆ ਹਰ ਘਟ ਥਾਈਂਆ। ਮੇਰੀ ਅੰਤਮ ਫੜ ਲੈ ਬਹੀਆ, ਦਰ ਤੇਰੇ ਸੀਸ ਝੁਕਾਈਆ। ਗੋਬਿੰਦ ਦਾ ਪੰਧ ਮੁਕਿਆ ਢਈਆ, ਅਗੇ ਅਵਰ ਨਾ ਕੋਇ ਵਧਾਈਆ। ਮੈਂ ਸ਼ਰਨ ਸ਼ਰਨਾਈ ਤੇਰੀ ਪਈਆ, ਪਰਮ ਪੁਰਖ ਓਟ ਰਖਾਈਆ। ਤੂੰ ਹੀ ਮਾਤਾ ਤੂੰ ਹੀ ਮਈਆ, ਪਿਤਾ ਪੁਰਖ ਅਕਾਲ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰਾ ਲੇਖਾ ਪੂਰ ਕਰਾਈਆ। ਧਰਨੀ ਕਹੇ ਮੇਰੇ ਧਰਮ ਧਾਰ ਦੇ ਕਾਹਨਾ, ਘਨਈਆ ਤੇਰੀ ਆਸ ਰਖਾਈਆ। ਤੂੰ ਸ਼ਹਿਨਸ਼ਾਹ ਸ੍ਰੀ ਭਗਵਾਨਾ, ਭਗਵਨ ਬੇਪ੍ਰਵਾਹੀਆ। ਮੈਨੂੰ ਕੋਝੀ ਕਮਲੀ ਨੂੰ ਦੇ ਦੇ ਦਾਨਾ, ਦਾਤੇ ਦਾਨੀ ਦਇਆ ਕਮਾਈਆ। ਮੇਰਾ ਸੁਹੰਜਣਾ ਗ੍ਰਹਿ ਕਰ ਮਕਾਨਾ, ਫਿਕਰੇ ਪੈਗ਼ੰਬਰਾਂ ਦੇ ਦੇਣ ਗਵਾਹੀਆ। ਤੂੰ ਲੇਖਾ ਤੱਕ ਜਿਮੀਂ ਜ਼ਮਾਨਾਂ, ਅਸਮਾਨਾਂ ਖੋਜ ਖੁਜਾਈਆ। ਤੇਰਾ ਰਾਹ ਤੱਕਾਂ ਕਾਹਨਾ, ਬਿਨ ਨੈਣਾਂ ਨੈਣ ਉਠਾਈਆ। ਲਹਿਣਾ ਪੂਰਾ ਕਰ ਮੇਰੇ ਰਾਮਾ, ਮਿਹਰ ਨਜ਼ਰ ਨਜ਼ਰ ਟਿਕਾਈਆ। ਤੇਰਾ ਜੋਤੀ ਧਾਰ ਅਗੰਮਾ ਜਾਮਾ, ਕਲ ਕਲਕੀ ਖੇਲ ਖਿਲਾਈਆ। ਨਿਹਕਲੰਕ ਵਜਾ ਦਮਾਮਾ, ਡੰਕਾ ਇਕੋ ਇਕ ਕਰ ਸ਼ਨਵਾਈਆ। ਫਿਰ ਤੇਰਾ ਖੇਲ ਤੱਕਾਂ ਦੋ ਜਹਾਨਾਂ, ਨਿਰਗੁਣ ਤੇਰੀ ਬੇਪ੍ਰਵਾਹੀਆ। ਜਨ ਭਗਤਾਂ ਬਖ਼ਸ਼ ਚਰਨ ਧਿਆਨਾ, ਨਿਜ ਨੇਤਰ ਲੋਚਨ ਨੈਣ ਅੱਖ ਖੁਲਾਈਆ। ਨਾਦ ਸ਼ਬਦ ਦੇ ਧੁਨਕਾਨਾ, ਆਤਮ ਰਾਗ ਸੁਣਾਈਆ। ਅੰਮ੍ਰਿਤ ਰਸ ਬਖ਼ਸ਼ ਪੀਣਾ ਖਾਣਾ, ਨਿਝਰ ਝਿਰਨਾ ਇਕ ਝਿਰਾਈਆ। ਮੇਰੀ ਬੇਨੰਤੀ ਕਰ ਪ੍ਰਵਾਨਾ, ਪਰਮ ਪੁਰਖ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਤੂੰ ਮੇਰਾ ਗੁਣ ਨਿਧਾਨਾ, ਗਹਿਰ ਗੰਭੀਰ ਵਡ ਵਡਿਆਈਆ। ਕਲਜੁਗ ਕੂੜ ਬਦਲ ਨਿਸ਼ਾਨਾ, ਸਤਿਜੁਗ ਸਚ ਸਚ ਪ੍ਰਗਟਾਈਆ। ਆਤਮ ਪਰਮਾਤਮ ਤੇਰਾ ਹੋਵੇ ਗਾਣਾ, ਚਾਰ ਵਰਨ ਅਠਾਰਾਂ ਬਰਨ ਇਕੋ ਰੂਪ ਤੇਰਾ ਦਿਸੇ ਨੂਰ ਨੁਰਾਨਾ, ਨਰ ਨਰਾਇਣ ਤੇਰਾ ਰੂਪ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਮਰਦ ਮਰਦਾਨਾ, ਦਰ ਦਵਾਰ ਏਕੰਕਾਰ ਪਰਵਰਦਿਗਾਰ ਸਾਂਝੇ ਯਾਰ ਇਕੋ ਆਸ ਰਖਾਈਆ।

੧੫ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਤਲਵੰਡੀ ਜਲੇ ਖਾਂ ਜ਼ਿਲਾ ਫ਼ਿਰੋਜ਼ਪੁਰ ਬਲਵੰਤ ਸਿੰਘ ਦੇ ਗ੍ਰਹਿ

ਧਰਨੀ ਕਹੇ ਸੁਣ ਮੇਰੇ ਪਰਮ ਪੁਰਖ ਨਿਰੰਕਾਰੇ, ਨਿਰਵੈਰ ਤੇਰੇ ਹੱਥ ਵਡਿਆਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰੇ, ਜੋਤੀ ਜਾਤੇ ਪੁਰਖ ਬਿਧਾਤੇ ਨੂਰ ਨੁਰਾਨੇ ਅਗੰਮ ਅਥਾਹੀਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੈਨੂੰ ਚੌਦਾਂ ਤਬਕ ਦੇਂਦੇ ਇਸ਼ਾਰੇ, ਲੋਕ ਚੌਦਾਂ ਸੈਨਤ ਰਹੇ ਲਗਾਈਆ। ਅੰਬਰਾਂ ਵਿਚ ਵੇਖਣ ਚੰਦ ਸਿਤਾਰੇ, ਸੂਰੀਆ ਨੈਣਾਂ ਨੈਣ ਬਦਲਾਈਆ। ਦੇਵਤ ਸੁਰ ਰਹੇ ਪੁਕਾਰੇ, ਗਣ ਗੰਧਰਬ ਕਰੀ ਸ਼ਨਵਾਈਆ।

ਵਿਸ਼ਨ ਬ੍ਰਹਮਾ ਸ਼ਿਵ ਲਾਵਣ ਨਾਅਰੇ, ਕੂਕ ਕੂਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਸਤਿ ਦਾ ਸਚ ਦੇਣ ਅਧਾਰੇ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਸ਼ਬਦ ਕਹੇ ਧਰਨੀਏ ਆਪਣੇ ਲਹਿਣੇ ਦੇਣੇ ਵੇਖ ਲੈ ਸਾਰੇ, ਪੂਰਬ ਲੇਖੇ ਨਾਲ ਮਿਲਾਈਆ। ਸੋ ਪੁਰਖ ਨਿਰੰਜਣ ਤੇਰੇ ਖੇਲ ਅਪਾਰੇ, ਅਪਰੰਪਰ ਤੇਰੀ ਬੇਪ੍ਰਵਾਹੀਆ। ਹਰਿ ਪੁਰਖ ਨਿਰੰਜਣ ਮੈਂ ਤੇਰੇ ਇਕ ਸਹਾਰੇ, ਦੂਜਾ ਨਜ਼ਰ ਕੋਇ ਨਾ ਆਈਆ। ਏਕੰਕਾਰ ਮੇਰੀ ਨਈਆ ਤੇਰੇ ਕਿਨਾਰੇ, ਖੇਵਟ ਖੇਟਾ ਇਕੋ ਨਜ਼ਰੀ ਆਈਆ। ਆਦਿ ਨਿਰੰਜਣ ਤੇਰਾ ਨੂਰ ਜੋਤ ਚਮਤਕਾਰੇ, ਦੋ ਜਹਾਨਾਂ ਕਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਤੇਰੇ ਖੇਲ ਜਗਤ ਧਾਰ ਤੋਂ ਬਾਹਰੇ, ਭੇਵ ਅਭੇਦਾ ਸਮਝ ਕਿਸੇ ਨਾ ਆਈਆ। ਸ੍ਰੀ ਭਗਵਾਨ ਤੂੰ ਜੋਧਾ ਸੂਰਬੀਰ ਬਲਕਾਰੇ, ਕਰਤੇ ਅਬਿਨਾਸ਼ੀ ਤੇਰੀ ਵਡ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੇਰੇ ਸੋਹਣੇ ਬੰਕ ਦਵਾਰੇ, ਅਸਥਲ ਆਦਿ ਜੁਗਾਦਿ ਨਜ਼ਰੀ ਆਈਆ। ਮੇਰੀ ਅੰਤ ਕੰਤ ਭਗਵੰਤ ਸੁਣ ਇਕ ਪੁਕਾਰੇ, ਪੁਨਹ ਪੁਨਹ ਸੀਸ ਨਿਵਾਈਆ। ਲਹਿਣਾ ਤੱਕ ਲੈ ਸੰਗ ਮੁਹੰਮਦ ਨਾਲ ਚਾਰ ਯਾਰੇ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਹਜ਼ਰਤ ਈਸਾ ਕੀ ਕਹਿ ਕਹਿ ਪੁਕਾਰੇ, ਕੀ ਸਲੀਬ ਰਹੀ ਸਮਝਾਈਆ। ਮੂਸਾ ਕੋਹਤੂਰ ਦੇ ਦੇ ਸਹਾਰੇ, ਨੈਣ ਮੂੰਦ ਧਿਆਨ ਲਗਾਈਆ। ਮੇਰੀ ਆਸ਼ਾ ਅੰਤਰ ਰੋ ਰੋ ਪੁਕਾਰੇ, ਨਿਵ ਨਿਵ ਸੀਸ ਨਿਵਾਈਆ। ਮੇਰੇ ਮਹਿਬੂਬ ਪਰਵਰਦਿਗਾਰੇ, ਯਾਮਬੀਨ ਤੇਰੀ ਵਡਿਆਈਆ। ਕਲਮਾ ਕਲਾਮਾ ਕਾਇਨਾਤ ਪਾ ਸਾਰੇ, ਬਿਨ ਨੈਣਾਂ ਵੇਖ ਵਖਾਈਆ। ਮੈਂ ਤੇਰੇ ਤੱਕਾਂ ਨਜ਼ਾਰੇ, ਦੀਨ ਦੁਨੀ ਦਾ ਨਜ਼ਰੀਆ ਦੇ ਬਦਲਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਤੇਰਾ ਖੇਲ ਮੇਰੇ ਮੀਤ ਮੁਰਾਰੇ, ਮਿਤਰ ਪਿਆਰੇ ਦੇਣਾ ਦਰਸਾਈਆ। ਮੈਂ ਠਾਂਡੇ ਦਰ ਕਢਾਂ ਹਾੜੇ, ਹੌਕਿਆਂ ਵਿਚ ਕਰਾਂ ਸ਼ਨਵਾਈਆ। ਮੈਨੂੰ ਸਚ ਦੱਸ ਕਵਣ ਕੂਟੇ ਮੇਰੇ ਉਤੇ ਲੱਗਣੇ ਯੁੱਧ ਅਖਾੜੇ, ਖੰਡੇ ਖੜਗਾਂ ਕਵਣ ਕਵਣ ਖੜਕਾਈਆ। ਕਵਣ ਅਵਤਾਰ ਪੈਗ਼ੰਬਰ ਗੁਰ ਬਣਨ ਲਾੜੇ, ਸ਼ਾਹ ਸਵਾਰੇ ਰੂਪ ਵਟਾਈਆ। ਮੇਰਾ ਵਸਦਾ ਖੇੜਾ ਉਜਾੜੇ, ਢਾਹ ਢਾਹ ਖ਼ਾਕ ਮਿਲਾਈਆ। ਦੀਨ ਮਜ਼੍ਹਬ ਮਾਰੇ ਧਾੜੇ, ਧਾੜਵੀ ਹੋ ਕੇ ਆਪਣਾ ਬਲ ਜਣਾਈਆ। ਮੇਰੀ ਦਰੋਹੀ ਮੇਰੇ ਵਕਤ ਜਗਤ ਦਿਵਸ ਆਏ ਮਾੜੇ, ਸੁਹੰਜਣੀ ਰੁੱਤ ਨਾ ਕੋਇ ਸੁਹਾਈਆ। ਕਿਰਪਾ ਕਰ ਮੇਰੇ ਕਰਤਾਰੇ, ਕੁਦਰਤ ਦੇ ਕਾਦਰ ਹੋ ਸਹਾਈਆ। ਲੱਖ ਚੁਰਾਸੀ ਤੇਰੇ ਨੂਰ ਉਜਿਆਰੇ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ। ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਤੈਨੂੰ ਪੁਕਾਰੇ, ਤੈਨੂੰ ਕੂਕ ਕੂਕ ਸੁਣਾਈਆ। ਪ੍ਰਗਟ ਹੋ ਕਲ ਕਲਕੀ ਅਵਤਾਰੇ, ਅਕਲ ਕਲ ਆਪਣਾ ਆਪ ਜਣਾਈਆ। ਨਿਹਕਲੰਕ ਮੈਂ ਤੇਰੇ ਇਕ ਸਹਾਰੇ, ਸਹਾਇਕ ਨਾਇਕ ਦੂਜਾ ਨਜ਼ਰ ਕੋਇ ਨਾ ਆਈਆ। ਅਮਾਮ ਅਮਾਮਾ ਤੇਰੇ ਵੇਖਾਂ ਅਗੰਮ ਨਜ਼ਾਰੇ, ਨੂਰ ਨੁਰਾਨੇ ਨੂਰ ਅਲਾਹੀਆ। ਆਪਣਾ ਦੇਸ ਸੁਹੰਜਣਾ ਕਰ ਦੇ ਮੇਰੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਵਿਚ ਸੰਸਾਰੇ, ਸਤਿਗੁਰ ਸ਼ਬਦ ਨਾਲ ਮਿਲਾਈਆ। ਸੰਬਲ ਤੇਰੇ ਵੱਜਣ ਨਗਾਰੇ, ਨੌਬਤ ਨਾਮ ਵਾਲੀ ਖੜਕਾਈਆ। ਗੋਬਿੰਦ ਮੇਰਾ ਹੋਏ ਜਗਤ ਦਵਾਰੇ, ਦਰੋਹੀ ਆਪਣੀ ਕਲ ਵਖਾਈਆ। ਧਰਨੀ ਕਹੇ ਮੇਰੀ ਆਸਾ ਪੂਰੀ ਕਰ ਦੇ ਕਲਜੁਗ ਕੂੜ ਦੇ ਨਿਵਾਰੇ, ਸਤਿਜੁਗ ਸਤਿ ਸਤਿ ਪ੍ਰਗਟਾਈਆ। ਇਕੋ ਇਸ਼ਟ ਹੋਵੇ ਜੀਵ ਜੰਤ ਤੇਰਾ ਨਿਰੰਕਾਰੇ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਨਾਮ ਹੋਵੇ ਜੈਕਾਰੇ, ਇਕੋ ਢੋਲਾ ਕਲਮਾ ਸਿਫ਼ਤ ਸਲਾਹੀਆ। ਇਕੋ ਮੰਦਰ ਸੋਹੇ ਗੁਰਦਵਾਰੇ, ਇਕੋ ਕਾਅਬੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ,

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਮੇਰਾ ਬੇੜਾ ਪਾਰ ਨਾ ਕੋਈ ਉਤਾਰੇ, ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਨਿਵਾਸੀ ਬੈਕੁੰਠ ਮੇਰਾ ਹੋਏ ਨਾ ਕੋਇ ਸਹਾਈਆ।

੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰੱਜ਼ੀ ਵਾਲਾ ਜ਼ਿਲਾ ਫ਼ਰੀਦਕੋਟ ਮਲ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਸਾਹਿਬ ਗੁਣਵੰਤ ਗੁਣ ਗੁਣੀਆ, ਗੁਣ ਨਿਧਾਨ ਨੌਜਵਾਨ ਤੇਰੀ ਵਡ ਵਡਿਆਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਵੇਖ ਸਾਰੀ ਦੁਨੀਆ, ਕਾਇਨਾਤ ਦੇ ਮਾਲਕ ਕਲਮਿਆਂ ਤੋਂ ਬਾਹਰ ਧਿਆਨ ਲਗਾਈਆ। ਤਨ ਵਜੂਦਾ ਹਕ ਮਹਿਬੂਬਾ ਵੇਖ ਨਾਦ ਅਗੰਮੀ ਤੁਰੀਆ, ਹਕ ਹਕੀਕਤ ਲਾਸ਼ਰੀਕ ਫੋਲ ਫੁਲਾਈਆ। ਭੇਵ ਅਭੇਦਾ ਖੋਲ ਪਰਦਿਆਂ ਵਿਚੋਂ ਸਮਾਧੀ ਸੁੰਨੀਆਂ, ਓਹਲਾ ਰਹਿਣ ਕੋਇ ਨਾ ਪਾਈਆ। ਲੇਖਾ ਤੱਕ ਲੈੱ ਜਗਤ ਜਗਿਆਸੂ ਰਿਖੀਆਂ ਮੁਨੀਆਂ, ਮੁੱਲਾ ਸ਼ੇਖ਼ਾਂ ਮੁਸਾਇਕਾਂ ਪੰਡਤਾਂ ਫੋਲ ਫੁਲਾਈਆ। ਨਿਗਾਹ ਮਾਰ ਲੈ ਪੰਜ ਤਤ ਕਾਇਆ ਕੁੱਲੀਆਂ, ਕੁੱਲ ਮਾਲਕ ਆਪਣਾ ਨੈਣ ਉਠਾਈਆ। ਦਰੋਹੀ ਤੇਰੀਆਂ ਆਤਮਾ ਤੈਨੂੰ ਅੰਤਰ ਆਤਮ ਭੁਲੀਆਂ, ਮਾਰਗ ਪੰਧ ਸਚ ਚਲੇ ਨਾ ਕੋਇ ਤੇਰੀ ਰਜ਼ਾਈਆ। ਤੇਰਾ ਨਾਉਂ ਨਿਰੰਕਾਰ ਗੋਬਿੰਦ ਗਾਉਂਦੇ ਰਸਨਾ ਬੁਲੀਆਂ, ਹਿਰਦੇ ਸਕੇ ਨਾ ਕੋਇ ਵਸਾਈਆ। ਤੇਰੀ ਖਾਣੀ ਬਾਣੀ ਤੇਰੇ ਸ਼ਬਦ ਧਾਰ ਦੀ ਕਰਦੀ ਚੁਲੀਆਂ, ਨਿਝਰ ਰਸ ਨਾ ਕੋਇ ਝਿਰਾਈਆ। ਮਨ ਦੀਆਂ ਵਾਗਾਂ ਹੋ ਗਈਆ ਖੁਲ੍ਹੀਆਂ, ਖ਼ਲਕ ਦੇ ਖ਼ਾਲਕ ਬੰਧਨ ਨਜ਼ਰ ਕੋਇ ਨਾ ਆਈਆ। ਸਚ ਪ੍ਰੇਮ ਦੀਆਂ ਧਾਰਾਂ ਡੁੱਲ੍ਹੀਆਂ, ਮਿੱਟੀ ਖ਼ਾਕ ਵਿਚ ਰੁਲਾਈਆ। ਤੇਰੇ ਚਰਨ ਕਵਲ ਲਾਏ ਕੋਇ ਨਾ ਧੂਲੀਆਂ, ਧੂੜੀ ਖ਼ਾਕ ਨਾ ਕੋਇ ਰਮਾਈਆ। ਉਹ ਵੇਖ ਕੀ ਇਸ਼ਾਰਾ ਦੇਵੇ ਹਜ਼ਰਤ ਈਸਾ ਚੜ੍ਹਿਆ ਸੂਲੀਆਂ, ਸੂਲ ਸੁਰਾਹੀ ਖੰਜਰ ਪਿਆਲਾ ਕੀ ਰਿਹਾ ਸਮਝਾਈਆ। ਕਿਰਪਾ ਕਰ ਦੇ ਮੇਰੇ ਕੰਤ ਕੰਤੂਹਲੀਆ, ਭਗਵੰਤ ਨੂਰ ਅਲਾਹੀਆ। ਸਤਿ ਸਚ ਹੱਥ ਆਵੇ ਨਾ ਕਿਸੇ ਮੂਲੀਆ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਹਾਲਤ ਵੇਖ ਨਿਹਕਰਮੀ, ਕਰਮ ਕਾਂਡ ਤੋਂ ਬਾਹਰ ਧਿਆਨ ਲਗਾਈਆ। ਮੈਂ ਆਦਿ ਪੁਰਖ ਤੇਰੀ ਧਾਰੋਂ ਜਰਮੀ, ਜਨਮ ਦੇਣ ਵਾਲੀ ਅਵਰ ਕੋਇ ਨਾ ਮਾਈਆ। ਪੁਰਖ ਅਕਾਲੇ ਦੀਨ ਦਿਆਲੇ ਜੁਗ ਚੌਕੜੀ ਤੇਰੀ ਰਹੀ ਸਰਨੀ, ਅਵਤਾਰ ਪੈਗ਼ੰਬਰ ਗੁਰ ਇਸ਼ਟ ਨਾ ਕੋਇ ਮਨਾਈਆ। ਤੂੰ ਮਾਲਕ ਖ਼ਾਲਕ ਤਰਨ ਤਰਨੀ, ਤਾਰਨਹਾਰ ਤੇਰੀ ਵਡਿਆਈਆ। ਮੈਂ ਇਕੋ ਤੁਕ ਤੂੰ ਮੇਰਾ ਮੈਂ ਤੇਰਾ ਜੁਗ ਚੌਕੜੀ ਪੜ੍ਹਨੀ, ਦੂਜੀ ਸਿਫ਼ਤ ਨਾ ਕੋਇ ਸਲਾਹੀਆ। ਮੈਂ ਮੰਜ਼ਲ ਹਕੀਕੀ ਤੇਰੀ ਚੜ੍ਹਨੀ, ਚਰਨ ਕਵਲ ਸੀਸ ਨਿਵਾਈਆ। ਤੂੰ ਕਿਰਪਾਨਿਧ ਕਿਰਪਾਲ ਆਪਣੀ ਕਿਰਪਾ ਕਰਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੇ ਉਤੋਂ ਝਗੜਾ ਮੇਟ ਦੇ ਵਰਨੀ ਬਰਨੀ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਨੇਤਰ ਖੋਲ ਦੇ ਹਰਨੀ ਫਰਨੀ, ਨਿਜ ਲੋਚਨ ਨੈਣ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਹਾਲਤ ਅੰਦਰੂਨੀ, ਬਿਨ ਨੇਤਰ ਨੈਣ ਉਠਾਈਆ। ਮੇਰੀ ਸ਼ਰਅ ਤੱਕ ਬੇਰੂਨੀ, ਜੋ ਜਗਤ ਜੁਗਤ ਚਲਾਈਆ। ਚਾਰ ਜੁਗ ਦੇ ਹੁਕਮ ਵੇਖ ਲੈ ਕਾਨੂੰਨੀ, ਕਲਮੇ ਨਾਮਾਂ ਨਾਲ ਦਰਸਾਈਆ। ਨਿਗਾਹ ਮਾਰ ਲੈ ਆਪਣੀ ਲੱਖ ਚੁਰਾਸੀ ਜੂਨੀ, ਚਾਰੇ ਖਾਣੀ ਫੋਲ

ਫੁਲਾਈਆ। ਮੈਂ ਨਿਮਾਣੀ ਕੋਝੀ ਕਮਲੀ ਮਾਸੂਮੀ, ਬਚਪਨ ਤੇਰੀ ਝੋਲੀ ਪਾਈਆ। ਮੇਰੇ ਉਤੇ ਕਿਰਪਾ ਕਰਨੀ ਤੇਰਾ ਹੁਕਮ ਮਾਮੂਲੀ, ਕਿਰਪਨ ਦੇਣੀ ਮਾਣ ਵਡਿਆਈਆ। ਕੂੜੀ ਸ਼ਰਅ ਦੀ ਬਦਲ ਬੇਅਸੂਲੀ, ਅਸਲ ਆਪਣਾ ਭੇਵ ਖੁਲਾਈਆ। ਤੂੰ ਸਭ ਦਾ ਮਾਲਕ ਕੰਤ ਕੰਤੂਹਲੀ, ਆਤਮ ਪਰਮਾਤਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਮੇਰਾ ਅੰਤ ਲਹਿਣਾ ਦੇਣਾ ਸਭ ਦੇ ਕੋਲੋਂ ਵਸੂਲੀਂ, ਸ੍ਰੀ ਭਗਵਾਨ ਨੌਜਵਾਨ ਦੋ ਜਹਾਨ ਬਚਿਆ ਰਹਿਣ ਕੋਇ ਨਾ ਪਾਈਆ।

੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਮੋਗਾ ਸ਼ਹਿਰ ਜ਼ਿਲਾ ਫ਼ਰੀਦਕੋਟ ਕਪੂਰ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਮਾਲਕ ਧੁਰ ਸਵਾਮੀ, ਪੁਰਖ ਅਕਾਲ ਦੀਨ ਦਿਆਲ ਦੇਣੀ ਇਕ ਸਰਨਾਈਆ। ਸ਼ਾਹ ਪਾਤਸ਼ਾਹ ਮੇਰੀ ਸ਼ਰਅ ਦੀ ਕੱਟ ਗ਼ੁਲਾਮੀ, ਜ਼ੰਜੀਰ ਬੇਨਜ਼ੀਰ ਜਗਤ ਵਾਲੇ ਤੁੜਾਈਆ। ਤੂੰ ਨੂਰ ਨੁਰਾਨਾ ਨੌਜਵਾਨਾ ਇਕ ਅਮਾਮੀ, ਨਿਰਵੈਰ ਪੁਰਖ ਅਗੰਮ ਅਥਾਹੀਆ। ਸਚਖੰਡ ਨਿਵਾਸੀ ਵਸੇ ਨਿਹਚਲ ਧਾਮ ਸਦਾ ਨਿਹਕਾਮੀ, ਤੇਰੀ ਓਟ ਰਖਾਈਆ। ਆਦਿ ਜੁਗਾਦੀ ਲੱਖ ਚੁਰਾਸੀ ਅੰਤਰਜਾਮੀ, ਗ੍ਰਹਿ ਗ੍ਰਹਿ ਵੇਖਣਾ ਥਾਉਂ ਥਾਈਂਆ। ਸਤਿ ਧਰਮ ਦੀ ਤੇਰੀ ਦਿਸੇ ਨਾ ਕੋਇ ਨਿਸ਼ਾਨੀ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਤੇਰੀ ਜਗਤ ਜੁਗਤੀ ਹੋਣੀ ਪੁਰਾਣੀ, ਵੇਦ ਪੁਰਾਨ ਦੇਣ ਦੁਹਾਈਆ। ਕੂਕ ਪੁਕਾਰੇ ਚਾਰੇ ਖਾਣੀ, ਚਾਰੇ ਬਾਣੀ ਨਾਲ ਮਿਲਾਈਆ। ਕਿਰਪਾ ਕਰ ਗੁਣ ਨਿਧਾਨੀ, ਗੁਣਵੰਤ ਹੋਣਾ ਆਪ ਸਹਾਈਆ। ਸਤਿਗੁਰ ਸ਼ਬਦ ਧੁਰ ਦੀ ਦਾਤ ਬਖ਼ਸ਼ ਇਕ ਮਹਾਨੀ, ਨਾਮ ਨਿਧਾਨ ਝੋਲੀ ਪਾਈਆ। ਮੇਰੀ ਬੇਨੰਤੀ ਪੁਰਖ ਅਕਾਲ ਇਕੋ ਮਾਨੀਂ, ਦਰ ਠਾਂਡੇ ਸੀਸ ਝੁਕਾਈਆ। ਝਗੜਾ ਮੇਟ ਅੰਜੀਲ ਕੁਰਾਨੀ, ਕਾਇਨਾਤ ਦੇ ਸਮਝਾਈਆ। ਤੈਨੂੰ ਈਸਾ ਮੂਸਾ ਬਣਾਇਆ ਪਿਤਾ ਇਕੋ ਅਸਮਾਨੀ, ਦਰਗਾਹ ਸਾਚੀ ਸੋਭਾ ਪਾਈਆ। ਮੁਹੰਮਦ ਸੰਦੇਸਾ ਦਿਤਾ ਅਵਾਮੀ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਕਲਜੁਗ ਰੈਣ ਅੰਧੇਰੀ ਮੇਟ ਦੇ ਸ਼ਾਮੀ, ਸ਼ਾਮ ਘਨਈਆ ਤੇਰੀ ਓਟ ਰਖਾਈਆ। ਤੂੰ ਹਰ ਘਟ ਰਮਈਆ ਰਮਿਆ ਰਾਮੀ, ਰਾਮ ਰਾਮਾ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਮੈਂ ਚਾਰੋਂ ਕੁੰਟ ਦੁੱਖਾਂ ਭਰੀ, ਨਾੜ ਨਾੜ ਰਹੀ ਕੁਰਲਾਈਆ। ਕਿਰਪਾ ਕਰ ਦੇ ਮੇਰੇ ਅਗੰਮੀ ਹਰੀ, ਹਰ ਹਿਰਦੇ ਕਰ ਸਫ਼ਾਈਆ। ਮੇਰੇ ਉਤੋਂ ਮੇਟ ਦੇ ਜਗਤ ਸ਼ਰੀ, ਸ਼ਰਅ ਨਾਮ ਵਾਲੀ ਸਮਝਾਈਆ। ਦੀਨਾਂ ਮਜ਼੍ਹਬਾਂ ਤੋਂ ਕਰ ਦੇ ਬਰੀ, ਬਰਿਆਜ਼ਮ ਦੇ ਸਮਝਾਈਆ। ਮੈਂ ਬੇਨੰਤੀ ਤੇਰੇ ਉਤੇ ਕਰੀ, ਤੂੰ ਕਰਤਾ ਪੁਰਖ ਅਗੰਮ ਅਥਾਹੀਆ। ਮੈਂ ਕਲਜੁਗ ਕੂੜੀ ਕਿਰਿਆ ਤੋਂ ਰਹੀ ਡਰੀ, ਡਰਪੋਕ ਹੋ ਕੇ ਰਹੀ ਸੁਣਾਈਆ। ਸਚ ਸਰਨਾਈ ਤੇਰੀ ਪੜੀ, ਨਿਵ ਨਿਵ ਲਾਗਾਂ ਪਾਈਆ। ਸਚਖੰਡ ਦਵਾਰੇ ਖੜ੍ਹੀ, ਖੜਗਾਂ ਖੰਡਿਆਂ ਵਾਲੇ ਮੈਨੂੰ ਰਹੇ ਡਰਾਈਆ। ਮੈਨੂੰ ਇਉਂ ਜਾਪਦਾ ਤੇਰੀ ਸ੍ਰਿਸ਼ਟੀ ਹੋਈ ਦੋ ਧੜੀ, ਹਿੱਸੇ ਧੁਰ ਦੇ ਵੰਡ ਵੰਡਾਈਆ। ਲੇਖਾ ਮੁਕਣਾ ਗੋਰ ਮੜ੍ਹੀ, ਚਾਰੋਂ ਕੁੰਟ ਪਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਕਿਰਪਾ ਕਰ ਮੇਰੇ ਗੁਰਦੇਵ, ਦੇਵ ਦੇਵਾ ਤੇਰੀ ਸਰਨਾਈਆ। ਤੂੰ ਵਸੇਂ ਨਿਹਚਲ ਧਾਮ ਨਿਹਕੇਵ, ਦਰਗਾਹ ਸਾਚੀ ਸੋਭਾ ਪਾਈਆ। ਤੂੰ ਮਾਲਕ ਅਲਖ ਅਭੇਵ, ਅਗੋਚਰ ਅਗੰਮ ਅਥਾਹੀਆ। ਮੈਨੂੰ ਬਖ਼ਸ਼ ਦੇ ਆਪਣੇ ਨਾਮ ਦਾ ਮੇਵ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਖ਼ਾਲੀ ਝੋਲੀ ਮੇਰੀ ਦੇਣੀ ਭਰਾਈਆ। ਧਰਨੀ ਕਹੇ ਪ੍ਰਭੂ ਮੈਂ ਮੰਗਤੀ ਹੋਈ ਨਿਮਾਣੀ, ਨਿਰਧਨ ਤੇਰੇ ਅਗੇ ਵਾਸਤਾ ਪਾਈਆ। ਤੂੰ ਬਖ਼ਸ਼ਣਹਾਰਾ ਪਦ ਨਿਰਬਾਣੀ, ਨਿਰਵੈਰ ਪੁਰਖ ਤੇਰੀ ਵਡਿਆਈਆ। ਮੇਰੇ ਉਤੋਂ ਝਗੜਾ ਮੇਟ ਦੇ ਚਾਰੇ ਖਾਣੀ, ਚਾਰੋਂ ਕੁੰਟ ਹੋ ਸਹਾਈਆ। ਜੀਵ ਜੰਤ ਤੱਕ ਲੈ ਆਪਣੇ ਪ੍ਰਾਣੀ, ਪ੍ਰਾਣ ਅਧਾਰੀ ਵੇਖ ਵਖਾਈਆ। ਆਪਣੀ ਆਤਮਾ ਸਭ ਦੇ ਅੰਦਰ ਕਰ ਲੈ ਸੁਘੜ ਸਿਆਣੀ, ਸੁਚੱਜੀ ਲੈ ਬਣਾਈਆ। ਤੂੰ ਮਾਲਕ ਸ਼ਹਿਨਸ਼ਾਹ ਸੁਲਤਾਨੀ, ਪਾਤਸ਼ਾਹ ਅਗੰਮ ਅਥਾਹੀਆ। ਮੇਰੀ ਬੇਨੰਤੀ ਇਕੋ ਮਾਨੀਂ, ਮਨਸਾ ਤੇਰੇ ਅਗੇ ਟਿਕਾਈਆ। ਕਲਜੁਗ ਕੂੜ ਕਿਰਿਆ ਮੇਟ ਅਭਿਮਾਨੀ, ਮਮਤਾ ਮੋਹ ਦੇਣੀ ਗਵਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਨਾਮ ਦੇਣਾ ਨਿਧਾਨੀ, ਗੁਣਵੰਤੇ ਤੇਰਾ ਢੋਲਾ ਗਾਈਆ। ਸਾਚਾ ਬਖ਼ਸ਼ਣਾ ਚਰਨ ਧਿਆਨੀ, ਚਰਨੋਦਕ ਧੁਰ ਦਾ ਦੇਣਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੰਜ਼ਲ ਕਰ ਆਸਾਨੀ, ਅਹਿਸਾਨ ਸਿਰ ਨਾ ਕੋਇ ਰਖਾਈਆ।

੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਘਲ ਕਲਾਂ ਜ਼ਿਲਾ ਫ਼ਰੀਦਕੋਟ ਗੁਰਤੇਜ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਸ਼ਹਿਨਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਧੁਰਦਰਗਾਹੀਆ। ਮੈਂ ਕੋਝੀ ਕਮਲੀ ਬੁਧਹੀਣ ਨਿਮਾਣੀ, ਦਰ ਠਾਂਡੇ ਸੀਸ ਨਿਵਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਜਾਣ ਜਾਣੀ, ਦੋ ਜਹਾਨਾਂ ਮਾਲਕ ਅਗੰਮ ਅਥਾਹੀਆ। ਮੈਂ ਤੇਰੇ ਚਰਨ ਕਵਲ ਕਰਾਂ ਧਿਆਨੀ, ਧਰਤ ਹੋ ਕੇ ਸੀਸ ਨਿਵਾਈਆ। ਮੇਰੀ ਇਕ ਬੇਨੰਤੀ ਹਕ ਮਹਿਬੂਬਾ ਊਚ ਆਰੂਜਾ ਮਾਨੀ, ਮਨਸਾ ਤੇਰੇ ਅਗੇ ਰਖਾਈਆ। ਨਿਗਾਹ ਮਾਰ ਲੈ ਆਪਣੀ ਜੇਰਜ ਵਾਲੀ ਖਾਣੀ, ਨਵ ਨੌ ਖੋਜ ਖੁਜਾਈਆ। ਸਚ ਤੱਕ ਲੈ ਧਰਮ ਧਾਰ ਦੀ ਬਾਣੀ, ਭੇਵ ਅਭੇਦਾ ਆਪਣੇ ਵਿਚੋਂ ਪ੍ਰਗਟਾਈਆ। ਅੰਮ੍ਰਿਤ ਧਾਰ ਵੇਖ ਲੈ ਆਪਣਾ ਨਿਝਰ ਧਾਰ ਦਾ ਪਾਣੀ, ਬੂੰਦ ਸਵਾਂਤੀ ਨਾਲ ਮਿਲਾਈਆ। ਮੇਰੀ ਹਕ ਹਕੀਕਤ ਵਾਲੀ ਸੁਣ ਲੈ ਕਥਾ ਕਹਾਣੀ, ਬਿਨ ਕਥਨੀ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਹਰਿ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪ੍ਰਭੂ ਮੈਂ ਦਰ ਤੇਰੇ ਤੇ ਪੁੱਜੀ, ਪੂਜਣ ਯੋਗ ਤੇਰੀ ਸ਼ਰਨਾਈਆ। ਮੇਰੀ ਬੇਨੰਤੀ ਸੁਣ ਲੈ ਗੁਝੀ, ਬਿਨ ਰਸਨਾ ਜਿਹਵਾ ਦਿਆਂ ਦ੍ਰਿੜਾਈਆ। ਮੇਰੀ ਦੀਨ ਦੁਨੀ ਵਾਲੀ ਨਹੀਂ ਬੁਧੀ, ਅਕਲ ਆਕਲਾਂ ਵਾਲੀ ਨਾ ਕੋਇ ਰਖਾਈਆ। ਮੈਂ ਮਿੱਟੀ ਖ਼ਾਕ ਨਿਮਾਣੀ ਬਸੁਧੀ, ਬੇਸੁਧ ਹੋ ਕੇ ਸੀਸ ਨਵਾਈਆ। ਮੇਰੀ ਆਸ਼ਾ ਕਰ ਦੇ ਉਘੀ, ਉਗਣ ਆਥਣ ਦੇ ਵਡਿਆਈਆ। ਤੂੰ ਲੇਖਾ ਜਾਨਣਹਾਰ ਜੁਗ ਜੁਗੀ, ਜੁਗ ਚੌਕੜੀ ਚਲਣ ਤੇਰੀ ਰਜਾਈਆ। ਚਾਰੋਂ ਕੁੰਟ ਤੱਕ ਲੈ ਕਲਜੁਗ ਕੂੜੀ ਕਿਰਿਆ ਫਿਰਦੀ ਕੁੱਦੀ, ਕਦੀਮ ਦੇ ਮਾਲਕ ਧਿਆਨ ਲਗਾਈਆ। ਰਸ ਰਿਹਾ ਨਾ ਅੰਮ੍ਰਿਤ ਧਾਰ ਸੀਰ ਦੁੱਧੀ,

ਭਗਤ ਜਨਮੇ ਕੋਇ ਨਾ ਮਾਈਆ। ਮੈਂ ਕੋਟਨ ਕੋਟ ਜੁਗ ਬਿਨ ਤਨ ਵਜੂਦ ਤੋਂ ਹੋ ਗਈ ਬੁਢੀ, ਬੁਢੇਪਾ ਕਲਜੁਗ ਦਿਤਾ ਵਖਾਈਆ। ਤੂੰ ਮੇਰੀ ਰਮਜ਼ ਮਹਿਬੂਬਾ ਨੌਜਵਾਨਾ ਮਰਦ ਮਰਦਾਨਾ ਬਿਨਾ ਰਮਜ਼ ਤੋਂ ਬੁੱਝੀ, ਇਸ਼ਾਰਾ ਸੈਨਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਨਾਮ ਦੇਣਾ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੀ ਹਾਲਤ ਜਗਤ ਹੋ ਗਈ ਬੁਰੀ, ਸੁਧ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਸ਼ਰਅ ਦੀ ਛੁਰੀ, ਕਾਤਲ ਮਕਤੂਲ ਰੂਪ ਵਟਾਈਆ। ਸਤਿ ਧਰਮ ਦੀ ਨਈਆ ਜਾਂਦੀ ਰੁੜ੍ਹੀ, ਅਗੇ ਹੋ ਨਾ ਕੋਇ ਅਟਕਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਸੁੱਤੀ ਨੀਂਦ ਗੂੜ੍ਹੀ, ਨੈਣ ਸਕੇ ਨਾ ਕੋਇ ਖੁਲਾਈਆ। ਆਤਮ ਪਰਮਾਤਮ ਸੁਰਤੀ ਦਿਸੇ ਕਿਸੇ ਨਾ ਜੁੜੀ, ਸ਼ਬਦੀ ਸੰਗ ਨਾ ਕੋਇ ਨਿਭਾਈਆ। ਤੇਰੇ ਪਿਆਰ ਦੀ ਵਸਤ ਕਾਇਆ ਮੰਦਰ ਅੰਦਰ ਥੁੜੀ, ਧਰਮ ਦੀ ਧਾਰ ਨਾ ਕੋਇ ਵਰਤਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੇ ਘਰ ਸਵਾਮੀ ਮੁੜੀਂ, ਆਪ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਨਿਵਾਈਆ। ਪੁਰਖ ਅਕਾਲ ਕਹੇ ਧਰਨੀ ਧਰਮ ਕਮਾਵਾਂਗਾ। ਸੋ ਪੁਰਖ ਨਿਰੰਜਣ ਹੋ ਕੇ ਖੇਲ ਖਿਲਾਵਾਂਗਾ। ਹਰਿ ਪੁਰਖ ਨਿਰੰਜਣ ਹੋ ਕੇ ਰੂਪ ਪ੍ਰਗਟਾਵਾਂਗਾ। ਏਕੰਕਾਰ ਹੋ ਕੇ ਏਕਾ ਏਕ ਡੰਕ ਵਜਾਵਾਂਗਾ। ਆਦਿ ਨਿਰੰਜਣ ਬਖ਼ਸ਼ ਕੇ ਟੇਕ, ਜੋਤੀ ਜਾਤਾ ਡਗਮਗਾਵਾਂਗਾ। ਅਬਿਨਾਸ਼ੀ ਕਰਤਾ ਹੋ ਕੇ ਲਵਾਂ ਵੇਖ, ਬਿਨ ਨੈਣਾਂ ਨੈਣ ਚਮਕਾਵਾਂਗਾ। ਸ੍ਰੀ ਭਗਵਾਨ ਹੋ ਕੇ ਤੇਰਾ ਸੁਹਾਵਾਂ ਦੇਸ, ਸਾਚੀ ਕਰਨੀ ਕਾਰ ਕਮਾਵਾਂਗਾ। ਪਾਰਬ੍ਰਹਮ ਹੋ ਕੇ ਦੇਵਾਂ ਸੰਦੇਸ਼, ਢੋਲਾ ਆਪਣਾ ਨਾਦ ਜਣਾਵਾਂਗਾ। ਸਤਿਗੁਰ ਸ਼ਬਦ ਹੋ ਕੇ ਤੇਰੀ ਮਿਟਾਵਾਂ ਰੇਖ, ਲੇਖਾ ਆਪਣੇ ਹੱਥ ਰਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਕਰ ਕੇ ਪੇਸ਼, ਪੇਸ਼ੀਆਂ ਸਭ ਦੀਆਂ ਆਪ ਭੁਗਤਾਵਾਂਗਾ। ਜੋ ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਸੰਦੇਸ਼, ਲੇਖਾ ਸਭ ਦਾ ਨਾਲ ਮਿਲਾਵਾਂਗਾ। ਜੋ ਅੰਤ ਅਖ਼ੀਰੀ ਕਹਿ ਕੇ ਗਿਆ ਦਸਮੇਸ਼, ਦਹਿ ਦਿਸ਼ਾ ਪਰਦਾ ਆਪ ਚੁਕਾਵਾਂਗਾ। ਝਗੜਾ ਮੇਟ ਕੇ ਮੁੱਲਾ ਸ਼ੇਖ਼, ਮੁਸਾਇਕਾਂ ਡੇਰਾ ਢਾਹਵਾਂਗਾ। ਪੈਗ਼ੰਬਰਾਂ ਕਰ ਕੇ ਆਪਣੀ ਭੇਟ, ਦੀਨਾਂ ਮਜ਼੍ਹਬਾਂ ਪੰਧ ਮੁਕਾਵਾਂਗਾ। ਸਤਿ ਧਰਮ ਦਾ ਬਣ ਕੇ ਖੇਵਟ ਖੇਟ, ਨਈਆ ਨੌਕਾ ਨਾਮ ਚਲਾਵਾਂਗਾ। ਰੁੱਤ ਬਸੰਤੀ ਤੇਰੀ ਕਰ ਕੇ ਚੇਤ, ਕੂੜੀ ਕਿਰਿਆ ਮੇਟ ਮਿਟਾਵਾਂਗਾ। ਆਤਮ ਪਰਮਾਤਮ ਦੱਸ ਕੇ ਹੇਤ, ਪਾਰਬ੍ਰਹਮ ਬ੍ਰਹਮ ਸਾਚਾ ਜੋੜ ਜੁੜਾਵਾਂਗਾ। ਦਰਸ਼ਨ ਦੇ ਕੇ ਨੇਤਨ ਨੇਤ, ਨਿਜ ਲੋਚਨ ਨੈਣ ਖੁਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਪ੍ਰਭ ਅਬਿਨਾਸ਼ੀ ਖੇਲ ਖਿਲਾਏਗਾ। ਭੇਵ ਅਭੇਦਾ ਆਪ ਖੁਲਾਏਗਾ। ਅਛਲ ਅਛੇਦਾ ਰੂਪ ਵਟਾਏਗਾ। ਚਾਰੇ ਵੇਦਾਂ ਪੰਧ ਮੁਕਾਏਗਾ। ਪੁਰਾਣ ਸਮਿਰਤੀਆਂ ਖੋਜ ਖੁਜਾਏਗਾ। ਰਸਨਾ ਜਿਹਵਾ ਪਰਦਾ ਲਾਹੇਗਾ। ਕੌਸਤਕ ਮਨੀਆ ਮਸਤਕ ਲਾ ਕੇ ਥੇਵਾ, ਥਿਰ ਘਰ ਪਰਦਾ ਆਪ ਉਠਾਏਗਾ। ਤੈਨੂੰ ਦੱਸ ਕੇ ਇਕੋ ਨਿਹਚਲ ਧਾਮ ਨਿਹਕੇਵਾ, ਅਸਥਲ ਦਵਾਰਾ ਇਕ ਸੁਹਾਏਗਾ। ਨਾਮ ਅਨਮੁੱਲੜਾ ਅਗੰਮ ਤੇਰੀ ਝੋਲੀ ਪਾ ਕੇ ਮੇਵਾ, ਅਤੋਟ ਅਤੁਟ ਆਪ ਵਰਤਾਏਗਾ। ਪੁਰਖ ਅਬਿਨਾਸ਼ੀ ਘਟ ਨਿਵਾਸੀ ਨੌ ਸੌ ਚੁਰਾਨਵੇਂ ਚੌਕੜੀ ਜੁਗ ਤੇਰੀ ਲੇਖੇ ਲਾਵੇ ਸੇਵਾ, ਸਿਰ ਆਪਣਾ ਹੱਥ ਰਖਾਏਗਾ। ਕਿਰਪਾ ਨਿਧਾਨ ਠਾਕਰ ਹੋ ਕੇ ਵਡ ਦੇਵੀ ਦੇਵਾ, ਦੇਵ ਆਤਮਾ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਤੇਰਾ ਲਹਿਣਾ ਦੇਣਾ ਤੇਰੀ ਝੋਲੀ ਪਾਏਗਾ। ਧਰਨੀ ਕਹੇ ਮੈਂ ਨਿਵ ਨਿਵ ਸੀਸ ਨਿਵਾਵਾਂਗੀ। ਚਰਨ ਧੂੜੀ ਖ਼ਾਕ ਰਮਾਵਾਂਗੀ। ਹਾਜ਼ਰ ਹਜ਼ੂਰ ਦਰਸ਼ਨ ਪਾਵਾਂਗੀ। ਮੂਸਾ ਕੋਹਤੂਰ ਉਤੋਂ ਉਠਾਵਾਂਗੀ। ਈਸਾ ਜੰਮ ਕੀ ਫਾਸ ਕਟਾਵਾਂਗੀ। ਮੁਹੰਮਦ ਚਾਰ ਯਾਰੀ ਨਾਲ ਮਿਲਾਵਾਂਗੀ। ਤੇਈ ਅਵਤਾਰਾਂ ਖ਼ਬਰ ਸੁਣਾਵਾਂਗੀ। ਨਾਨਕ ਗੋਬਿੰਦ ਸੀਸ ਝੁਕਾਵਾਂਗੀ। ਸਤਿਗੁਰ ਸ਼ਬਦ ਇਕ ਮਨਾਵਾਂਗੀ। ਬੈਠ ਕੇ ਨਾਲ ਅਦਬ, ਅਦਾਬ ਵਿਚ ਵਾਸਤਾ ਪਾਵਾਂਗੀ। ਝਗੜਾ ਮੇਟ ਦੇ ਦੀਨ ਮਜ਼੍ਹਬ, ਆਤਮ ਪਰਮਾਤਮ ਇਕੋ ਮੰਗ ਮੰਗਾਵਾਂਗੀ। ਤੇਰੇ ਦਵਾਰ ਦਾ ਸਭ ਦਾ ਸਾਂਝਾ ਹੋਵੇ ਕਦਮ, ਘਰ ਇਕੋ ਇਕ ਵਖਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਵਾਂਗੀ। ਧਰਨੀ ਕਹੇ ਮੇਰੇ ਮਾਲਕ ਅਗੰਮ ਅਗੰਮੜੇ, ਨਿਰਵੈਰ ਪੁਰਖ ਨੂਰ ਅਲਾਹੀਆ। ਲੇਖੇ ਮਿਟਾ ਦੇ ਕਾਇਆ ਮਾਟੀ ਚਮੜੇ, ਚੰਮ ਦ੍ਰਿਸ਼ਟੀ ਇਸ਼ਟੀ ਹੋ ਕੇ ਦ੍ਰਿਸ਼ਟੀ ਦੇ ਬਦਲਾਈਆ। ਕੇਤੇ ਜੁਗ ਚੌਕੜੀ ਤੇਰੇ ਲੰਘੜੇ, ਮੇਰੇ ਉਤੇ ਫੇਰੀਆਂ ਪਾਈਆ। ਕੇਤੇ ਤੇਰੇ ਨਾਮ ਵਿਕਦੇ ਨਾਲ ਦਮੜੇ, ਮਾਇਆ ਮਮਤਾ ਹੱਟ ਮੁਕਾਈਆ। ਤੂੰ ਆ ਜਾ ਸਚ ਸਵਾਮੀ ਆਪਣੇ ਸੰਬਲ ਦੇਸ ਸੰਬੜੇ, ਸਗਲਾ ਸੰਗ ਬਣਾਈਆ। ਕਲਜੁਗ ਜੀਵ ਨੇਤਰਹੀਣ ਰਹਿਣ ਨਾ ਦੇਵੀਂ ਅੰਧੜੇ, ਨਿਜ ਨੇਤਰ ਲੋਚਣ ਨੈਣ ਕਰ ਰੁਸ਼ਨਾਈਆ। ਮਨ ਵਿਕਾਰੀ ਮੂਲ ਦਿਸਣ ਨਾ ਗੰਦੜੇ, ਅੰਮ੍ਰਿਤ ਰਸ ਦੇਣਾ ਭਰਾਈਆ। ਭਾਗਹੀਣ ਰਹਿਣ ਨਾ ਮੰਦੜੇ, ਸਿਰ ਆਪਣਾ ਹੱਥ ਟਿਕਾਈਆ। ਅੰਦਰੋਂ ਖੋਲ ਦੇ ਵੱਜੇ ਜੰਦਰੇ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਭਾਗ ਲਗਾ ਦੇ ਕਾਇਆ ਮਾਟੀ ਪਿੰਜਰੇ, ਪੰਜਾਂ ਤਤਾਂ ਦੇ ਵਡਿਆਈਆ। ਤ੍ਰਿਸ਼ਨਾ ਰਹੇ ਨਾ ਕਲਪਣਾ ਵਾਲੀ ਅੰਦਰੇ, ਇੰਦਰੀਆਂ ਮੂਲ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਦੇ ਦੇ ਨਾਮ ਨਿਧਾਨਾ, ਨਿਰਵੈਰ ਦਇਆ ਕਮਾਈਆ। ਆਤਮ ਬ੍ਰਹਮ ਬਖ਼ਸ਼ ਗਿਆਨਾ, ਮਨ ਮਤ ਦਾ ਡੇਰਾ ਢਾਈਆ। ਚਰਨ ਕਵਲ ਤੇਰਾ ਹੋਵੇ ਧਿਆਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਨ ਭਗਤਾਂ ਬੰਨ੍ਹ ਨਾਮ ਦਾ ਅਗੰਮੀ ਗਾਨਾ, ਤੰਦਵ ਤੰਦ ਆਪਣਾ ਆਪ ਜਣਾਈਆ। ਸਤਿ ਸਰੂਪੀ ਦਰਸ ਦਿਖਾ ਦੇ ਧੁਰ ਦੇ ਕਾਹਨਾ, ਰਾਮ ਰਾਮਾ ਰੂਪ ਦਰਸਾਈਆ। ਤੇਰਾ ਨੂਰ ਜ਼ਹੂਰ ਤੱਕਾਂ ਅਮਾਮਾ, ਅਮਲਾਂ ਤੋਂ ਰਹਿਤ ਮੇਰੇ ਨੂਰ ਅਲਾਹੀਆ। ਕਲਜੁਗ ਅੰਧੇਰੀ ਮੇਟ ਦੇ ਸ਼ਾਮਾ, ਸ਼ਮਅ ਨੂਰ ਜੋਤ ਕਰ ਰੁਸ਼ਨਾਈਆ। ਤੇਰੇ ਨਾਮ ਦਾ ਡੰਕਾ ਵੱਜੇ ਦਮਾਮਾ, ਗੋਬਿੰਦ ਸ਼ਬਦ ਧਾਰ ਸਮਝਾਈਆ। ਤੈਨੂੰ ਨਿਵ ਨਿਵ ਕਰਾਂ ਸਲਾਮਾ, ਸਜਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੈਂ ਆਸ਼ਾ ਰਖੀ ਏਕ, ਏਕੰਕਾਰ ਦੇਣੀ ਵਡਿਆਈਆ। ਸਚ ਦਵਾਰ ਬਖ਼ਸ਼ਣੀ ਟੇਕ, ਦੂਜਾ ਰੂਪ ਨਾ ਕੋਇ ਜਣਾਈਆ। ਜਨ ਭਗਤਾਂ ਅੰਤਸ਼ਕਰਨ ਬੁੱਧੀ ਕਰਨੀ ਬਿਬੇਕ, ਦੁਰਮਤ ਮੈਲ ਰਹੇ ਨਾ ਰਾਈਆ। ਰੂਪ ਅਨੂਪ ਦਰਸਾਉਣਾ ਨੇਤਨ ਨੇਤ, ਨਿਜ ਲੋਚਣ ਨੈਣ ਅੱਖ ਖੁਲਾਈਆ। ਤੇਰੇ ਜੁਗ ਚੌਕੜੀ ਬੀਤੇ ਕੇਤ, ਕੋਟਨ ਕੋਟ ਪੰਧ ਮੁਕਾਈਆ। ਤੂੰ ਮਾਲਕ ਸਵਾਮੀ ਬਣਨਾ ਖੇਵਟ ਖੇਟ, ਨਈਆ ਨੌਕਾ ਇਕ ਚਲਾਈਆ। ਜਨ ਭਗਤ ਸੁਹੇਲੇ ਬਣਾਉਣੇ ਆਪਣੇ ਬੇਟ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਤੇਰੇ ਚਰਨ ਕਵਲਾਂ ਵਿਚ ਜਾਵਾਂ ਲੇਟ, ਦੂਸਰ ਅਵਰ ਨਾ ਕੋਇ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਨਿਵ ਨਿਵ ਕਰਾਂ ਆਦੇਸ,

ਝੁਕ ਝੁਕ ਲਾਗਾਂ ਪਾਈਂਆ। ਮੇਰੇ ਉਤੋਂ ਮੇਟ ਕਲੇਸ਼, ਕਲ ਕਲਕੀ ਹੋ ਸਹਾਈਆ। ਸੁਹੰਜਣਾ ਕਰ ਦੇ ਮੇਰਾ ਨਵ ਸੱਤ ਦਾ ਦੇਸ, ਚਾਰੋਂ ਕੁੰਟ ਵੱਜੇ ਵਧਾਈਆ। ਦਰ ਠਾਂਡੇ ਹੋਈ ਪੇਸ਼, ਪੇਸ਼ੀਨਗੋਈਆਂ ਨਾਲ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਇਕ ਨਰੇਸ਼, ਨਰ ਨਰਾਇਣ ਸ੍ਰੀ ਭਗਵਾਨ, ਭਗਵਨ ਦੂਜਾ ਨਜ਼ਰ ਕੋਇ ਨਾ ਆਈਆ।

੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਡਗਰੂ ਜ਼ਿਲਾ ਫਰੀਦਕੋਟ ਧੰਨਾ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਤੇਰੀ ਚਰਨ ਧੂੜ ਤੋਂ ਉਤਰੀ, ਉੱਤਰ ਪੂਰਬ ਪੱਛਮ ਦੱਖਣ ਬੈਠੀ ਆਸਣ ਲਾਈਆ। ਨਿਰਗੁਣ ਧਾਰ ਨਿਰਵੈਰ ਤੇਰੀ ਬਣ ਸਪੁਤਰੀ, ਸਦਾ ਸਦਾ ਸਦ ਤੇਰੀ ਸੇਵ ਕਮਾਈਆ। ਜੁਗ ਚੌਕੜੀ ਤੇਰੇ ਚਰਨ ਕਵਲਾਂ ਹੇਠਾਂ ਰਹੀ ਸੁਤੜੀ, ਦਿਵਸ ਰੈਣ ਸੋਭਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੀ ਸੁਹਾਉਂਦਾ ਰਿਹੋਂ ਰੁਤੜੀ, ਅਵਤਾਰ ਪੈਗ਼ੰਬਰ ਗੁਰ ਆਪਣਾ ਨਾਮ ਪਰਗਟਾਈਆ। ਕਲਜੁਗ ਅੰਤ ਸਦੀ ਚੌਧਵੀਂ ਹੋਈ ਦੁਖੜੀ, ਨੇਤਰ ਰੋ ਰੋ ਮਾਰਾਂ ਧਾਹੀਂਆ। ਮੇਰੀ ਜਗਤ ਤ੍ਰਿਸ਼ਨਾ ਹੋ ਗਈ ਭੁੱਖੜੀ, ਭੁੱਖਿਆਂ ਤ੍ਰਿਪਤ ਨਾ ਕੋਇ ਕਰਾਈਆ। ਦੁਰਮਤ ਮੈਲ ਧੋ ਦੇ ਪਿਆਰ ਦੇ ਮੁਖੜੀ, ਪਤਤਾਂ ਕਰ ਸਫ਼ਾਈਆ। ਮਨਸਾ ਮਮਤਾ ਮੇਟ ਦੇ ਕਲਪਣਾ ਵਾਲੀ ਰੁਖੜੀ, ਉਲਟੇ ਬਿਰਛਾਂ ਹੋ ਸਹਾਈਆ। ਕੋਟਾਂ ਵਿਚੋਂ ਮੇਰੇ ਉਤੇ ਤੇਰੇ ਭਗਤ ਦਿਸਦੇ ਇਕ ਮੁੱਠੜੀ, ਥੋੜ੍ਹੇ ਥੋੜ੍ਹਿਆਂ ਵਿਚੋਂ ਨਜ਼ਰੀ ਆਈਆ। ਮੈਂ ਤੇਰੇ ਚਰਨਾਂ ਵਿਚ ਝੁਕੜੀ, ਝੁਕ ਝੁਕ ਸੀਸ ਨਿਵਾਈਆ। ਸੁਣਾਂ ਆਵਾਜ਼ ਤੇਰੀ ਅਗੰਮੀ ਤੁਕ ਦੀ, ਜੋ ਤੁਖਮ ਤਾਸੀਰ ਰਿਹਾ ਬਦਲਾਈਆ। ਮੇਰੇ ਉਤੋਂ ਮਾਨਸ ਵੇਲ ਜਾਂਦੀ ਸੁਕਦੀ, ਅੰਮ੍ਰਿਤ ਸਿੰਚ ਹਰੀ ਨਾ ਕੋਇ ਕਰਾਈਆ। ਮੇਰੀ ਰੇਖ ਬਦਲ ਦੇ ਜਨਣੀ ਵਾਲੀ ਕੁੱਖ ਦੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੇ ਉਤੇ ਬੁਧੀ ਪਵਿਤ੍ਰ ਕਰ ਦੇ ਮਨੁੱਖ ਦੀ, ਮਨੁਸ਼ਾਂ ਦੇ ਸਮਝਾਈਆ। ਮੈਂ ਅੰਤ ਅਖੀਰ ਇਹੋ ਸੁੱਖਣਾ ਸੁੱਖਦੀ, ਸੁਖ ਸਤਿਗੁਰ ਦੇਣਾ ਵਰਤਾਈਆ। ਮਿਹਰਵਾਨ ਨਿਮਾਣੀ ਹੋ ਕੇ ਪੁਛਦੀ, ਖ਼ਾਲੀ ਝੋਲੀ ਅਗੇ ਡਾਹੀਆ। ਕਿਉਂ ਤੇਰੀ ਆਤਮ ਧਾਰ ਤੇਰੇ ਨਾਲੋਂ ਰੁੱਸਦੀ, ਵਿਛੋੜੇ ਵਿਚ ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਧਰਨੀ ਕਹੇ ਪ੍ਰਭੂ ਮੇਰੀ ਸਗਲੀ ਮੇਟ ਦੇ ਚਿੰਦਾ, ਚਿੰਤਾ ਗ਼ਮ ਰਹਿਣ ਨਾ ਪਾਈਆ। ਅੰਮ੍ਰਿਤ ਬਖ਼ਸ਼ ਦੇ ਸਾਗਰ ਸਿੰਧਾ, ਗਹਿਰ ਗੰਭੀਰ ਆਪ ਵਰਤਾਈਆ। ਹਰਿਜਨ ਬਣਾ ਲੈ ਆਪਣੀ ਬਿੰਦਾ, ਦੂਸਰ ਰੂਪ ਨਾ ਕੋਇ ਵਖਾਈਆ। ਤੇਰੀ ਕਰੇ ਕੋਇ ਨਾ ਨਿੰਦਾ, ਨਿੰਦਿਆ ਵਿਚ ਨਾ ਹੋਏ ਲੋਕਾਈਆ। ਅੰਦਰੋਂ ਬਜਰ ਕਪਾਟੀ ਖੋਲ ਦੇ ਜਿੰਦਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਸ਼ਹਿਨਸ਼ਾਹ ਬਣ ਭੂਪ ਬਖਸ਼ਿੰਦਾ, ਪਾਰਬ੍ਰਹਮ ਹੋ ਸਹਾਈਆ। ਤੂੰ ਮਿਹਰਵਾਨ ਮੇਰਾ ਗੁਣੀ ਗਹਿੰਦਾ, ਗਹਿਰ ਗਵਰ ਇਕ ਅਖਵਾਈਆ। ਭਾਗ ਲਗਾ ਦੇ ਜੀਉ ਪਿੰਡਾ, ਸਾਢੇ ਤਿੰਨ ਹੱਥ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਨੌਜਵਾਨ ਲਹਿਣਾ ਦੇਣਾ ਪੂਰਾ ਕਰ ਦੇ ਇੰਦ ਇੰਦਰਾਸਣ ਇੰਦਾ, ਦੇਵਤ ਸੁਰ ਤੇਰੀ ਓਟ ਤਕਾਈਆ।