੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਡਗਰੂ ਜ਼ਿਲਾ ਫਰੀਦਕੋਟ ਮੇਲਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਪੁਰਖ ਅਕਾਲਾ ਓਮਾ, ਵਿਸ਼ਨ ਬ੍ਰਹਮਾ ਸ਼ਿਵ ਦੇ ਮਾਲਕ ਤੇਰੀ ਬੇਪ੍ਰਵਾਹੀਆ। ਬਹੁੜੀ ਮੇਰੇ ਵਿਚੋਂ ਕਲਜੁਗ ਅਗਨ ਦਾ ਨਿਕਲਣ ਵਾਲਾ ਸੋਮਾ, ਨਵ ਸੱਤ ਦਏ ਜਲਾਈਆ। ਖ਼ਾਕ ਕਰਾਏ ਕਲਜੁਗ ਕੂੜੀ ਕਿਰਿਆ ਦੀ ਹਉਮਾ, ਹੰਗਤਾ ਗੜ੍ਹ ਦਏ ਮਿਟਾਈਆ। ਜੋ ਮਸੀਹ ਨੇ ਇਸ਼ਾਰਾ ਕੀਤਾ ਨਿਗਾਹ ਮਾਰ ਕੇ ਵੱਲ ਰੋਮਾ, ਰੂਹ ਬੁੱਤ ਤੋਂ ਪਰੇ ਅੱਖ ਉਠਾਈਆ। ਜੋ ਮੁਹੰਮਦ ਨੇ ਸ਼ਰਅ ਵਾਲੀਆਂ ਵੰਡੀਆਂ ਕੌਮਾਂ, ਕਲਮਿਆਂ ਨਾਲ ਰੰਗ ਰੰਗਾਈਆ। ਉਹ ਖੇਲ ਹੋਣ ਵਾਲਾ ਦੋਇਮ ਦੋਮਾ, ਦੋ ਧੜ ਹੋਵੇ ਲੋਕਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰਾ ਸਤਿਗੁਰ ਸ਼ਬਦ ਅੰਦਰੇ ਅੰਦਰ ਸਭ ਦੀਆਂ ਕਰੀ ਜਾਂਦਾ ਚੋਣਾਂ, ਹਿੱਸੇ ਹੁਕਮ ਨਾਲ ਸਮਝਾਈਆ। ਮੇਰੇ ਉਤੇ ਸਭ ਨੂੰ ਪੈਣਾ ਰੋਣਾ, ਧੀਰਜ ਧੀਰ ਨਾ ਕੋਇ ਧਰਾਈਆ। ਸ਼ਾਹ ਸੁਲਤਾਨਾਂ ਕੋਲੋਂ ਰਾਜ ਭਾਗ ਸਭ ਨੇ ਖੋਹਣਾ, ਹੈਸੀਅਤ ਨਜ਼ਰ ਕੋਇ ਨਾ ਆਈਆ। ਮਾਣਸ ਮਾਨੁਖ ਕਲਜੁਗ ਕੂੜੀ ਕਿਰਿਆ ਮਾਤ ਕੋਹਣਾ, ਸ਼ਰਅ ਬਣੇ ਰੂਪ ਕਸਾਈਆ। ਦੁਰਮਤ ਦਾਗ਼ ਕਿਸੇ ਨਾ ਧੋਣਾ, ਪਾਪਾਂ ਕਰੇ ਨਾ ਕੋਇ ਸਫ਼ਾਈਆ। ਅੰਮ੍ਰਿਤ ਰਸ ਕਿਸੇ ਨਾ ਚੋਣਾ, ਅਗਨੀ ਤਤ ਨਾ ਕੋਇ ਬੁਝਾਈਆ। ਫਿਰਨੀ ਦਰੋਹੀ ਮੇਰੇ ਕੋਨਾ ਕੋਨਾ, ਕੁੰਨਬੇ ਦੀਨ ਮਜ਼੍ਹਬ ਕੁਰਲਾਈਆ। ਮਾਣ ਤਾਣ ਸਭ ਨੇ ਖੋਹਣਾ, ਸਿਰ ਹੱਥ ਨਾ ਕੋਇ ਟਿਕਾਈਆ। ਤੇਰਾ ਖੇਲ ਮੇਰੇ ਪੁਰਖ ਅਕਾਲੇ ਹੋਣਾ ਅਨਹੋਣਾ, ਜਿਸ ਦੀ ਚਾਰ ਜੁਗ ਦੇ ਸ਼ਾਸਤਰ ਸਮਝ ਕੋਇ ਨਾ ਪਾਈਆ। ਸਚ ਸਿੰਘਾਸਣ ਮਿਲੇ ਕਿਸੇ ਨਾ ਸੌਣਾ, ਸੁੰਨੀ ਸੇਜ ਹੋਏ ਲੋਕਾਈਆ। ਕਲਜੁਗ ਮੇਰੇ ਉਤੇ ਜਗਤ ਚਾਰ ਦਿਨ ਦਾ ਪ੍ਰਾਹੁਣਾ, ਆਪਣਾ ਬੈਠਾ ਪੰਧ ਮੁਕਾਈਆ। ਸਤਿਜੁਗ ਸਾਚਾ ਪ੍ਰਭੂ ਮੇਰੇ ਉਤੇ ਆਉਣਾ, ਤੇਰੀ ਕਿਰਪਾ ਤੇਰੀ ਓਟ ਤਕਾਈਆ। ਤੂੰ ਮਿਹਰਵਾਨ ਸਤਿ ਧਰਮ ਲਗਾਉਣਾ ਸਚ ਦੇਣੀ ਵਡਿਆਈਆ। ਕਲਜੁਗ ਕੂੜੀ ਜੜ ਉਖੜਾਉਣਾ, ਧਰਨੀ ਧਰਤ ਧਵਲ ਧੌਲ ਰਹਿਣ ਨਾ ਪਾਈਆ। ਪਿਛਲਾ ਲਹਿਣਾ ਦੇਣਾ ਸਰਬ ਮੁਕਾਉਣਾ, ਬਾਕੀ ਹੱਥ ਨਾ ਕੋਇ ਵਖਾਈਆ। ਤੇਰੇ ਹੁਕਮ ਨੇ ਨਵ ਸੱਤ ਇਕੋ ਲਾਂਬੂ ਲਾਉਣਾ, ਜਗਤ ਤਤਵ ਤਤ ਜਲਾਈਆ। ਮੈਂ ਤੇਰੇ ਦਰ ਤੇ ਵਾਸਤਾ ਪਾਉਣਾ, ਨਿਵ ਨਿਵ ਸੀਸ ਝੁਕਾਈਆ। ਤੂੰ ਸਾਹਿਬ ਸਵਾਮੀ ਸਿਰ ਮੇਰੇ ਹੱਥ ਟਿਕਾਉਣਾ, ਟਿੱਕਾ ਮਸਤਕ ਧੂੜੀ ਖ਼ਾਕ ਰਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਆਪਣੇ ਨਾਲ ਮਿਲਾਉਣਾ, ਵਿਛੋੜੇ ਵਿਚ ਵਿਛੜ ਕੋਇ ਨਾ ਜਾਈਆ। ਆਤਮ ਪਰਮਾਤਮ ਰੰਗ ਰੰਗਾਉਣਾ, ਸੁਰਤ ਸ਼ਬਦ ਵਿਚ ਸਮਾਈਆ। ਦਰ ਠਾਂਡਾ ਇਕ ਵਖਾਉਣਾ, ਸਚਖੰਡ ਸਾਚੇ ਪਰਦਾ ਲਾਹੀਆ। ਅੰਮ੍ਰਿਤ ਆਤਮ ਜਾਮ ਪਿਆਉਣਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸ਼ਬਦ ਅਨਾਦੀ ਨਾਦ ਸੁਣਾਉਣਾ, ਧੁਨ ਆਤਮਕ ਰਾਗ ਦ੍ਰਿੜਾਈਆ। ਅੰਤਮ ਜੋਤੀ ਜੋਤ ਮਿਲਾਉਣਾ, ਜੋਤੀ ਜੋਤ ਵਿਚ ਸਮਾਈਆ। ਜਨ ਭਗਤਾਂ ਲੱਖ ਚੁਰਾਸੀ ਪੰਧ ਮੁਕਾਉਣਾ, ਆਵਣ ਜਾਵਣ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਘਰ ਗ੍ਰਹਿ ਇਕ ਸੁਹਾਉਣਾ, ਭੂਮਿਕਾ ਦੇਣੀ ਵਡਿਆਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਡਗਰੂ ਜ਼ਿਲਾ ਫ਼ਰੀਦਕੋਟ ਸੀਤਲ ਸਿੰਘ ਦੇ ਗ੍ਰਹਿ
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰੇ ਮਸਤਕ ਲਾਓ ਚਰਨ ਧੂੜੀ, ਟਿੱਕਾ ਦੋ ਜਹਾਨ ਸ੍ਰੀ ਭਗਵਾਨ ਦਿਆਂ ਵਖਾਈਆ। ਅੰਤਸ਼ਕਰਨ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇੋ ਕਾਇਨਾਤ ਕੂੜੀ, ਕੂੜ ਕੁਟੰਬ ਚਾਰੋਂ ਕੁੰਟ ਧਿਆਨ ਲਗਾਈਆ। ਮਾਨਸ ਮਾਨਵ ਮਾਨੁਖ ਮਨ ਮਤ ਵੇਖੋ ਮੂੜ੍ਹੀ, ਮੁਗਧਾਂ ਖੋਜ ਖੁਜਾਈਆ। ਦਰਸ਼ਨ ਦੇਵੋ ਹਾਜ਼ਰ ਹਜ਼ੂਰੀ, ਨਿਵ ਨਿਵ ਲਾਗਾਂ ਪਾਈਆ। ਮੇਰੀ ਝੋਲੀ ਪਾਵੋ ਚਾਰ ਜੁਗ ਦੀ ਮਜ਼ਦੂਰੀ, ਜੁਗ ਜੁਗ ਸਾਚੀ ਸੇਵ ਕਮਾਈਆ। ਮੈਂ ਜਲਵਾ ਤੱਕਾਂ ਪ੍ਰਕਾਸ਼ ਅਗੰਮਾ ਨੂਰੀ, ਨੂਰ ਨੁਰਾਨਾ ਦਿਉ ਚਮਕਾਈਆ। ਮੇਰੀ ਅੰਤ ਵੇਖੋ ਮਾਤਲੋਕ ਮਜਬੂਰੀ, ਧਵਲ ਹੋ ਕੇ ਰਹੀ ਸੁਣਾਈਆ। ਸਾਚਾ ਤਿਲਕ ਲਲਾਟੀ ਮਸਤਕ ਲੱਗੇ ਨਾ ਕੋਇ ਸੰਧੂਰੀ, ਸੰਧਿਆ ਸਰਘੀ ਨਾ ਕੋਇ ਵਡਿਆਈਆ। ਜਿੱਧਰ ਤੱਕਾਂ ਹਰ ਹਿਰਦੇ ਦਿਸੇ ਮਗ਼ਰੂਰੀ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਸੇ ਨਜ਼ਰ ਨਾ ਆਏ ਨਿਸ਼ਾਨਾ ਕੋਹਤੂਰੀ, ਤੁਰੀਆ ਤੋਂ ਬਾਹਰ ਭੇਵ ਨਾ ਕੋਇ ਖੁਲਾਈਆ। ਨਾਮ ਮਸਤੀ ਦੇਵੇ ਨਾ ਕੋਇ ਸਰੂਰੀ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰੇ ਉਤੇ ਮਾਰੋ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਘਰਾਨਾ ਹੋਇਆ ਸੁੰਞ ਮਸਾਣ, ਪਵਣ ਪਾਣੀ ਸਾਰੇ ਰਹੇ ਕੁਰਲਾਈਆ। ਆਤਮ ਅੰਤਰ ਨਿਰੰਤਰ ਕਿਸੇ ਨਾ ਮਿਲੇ ਬ੍ਰਹਮ ਗਿਆਨ, ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਧੁਨ ਆਤਮਕ ਸ਼ਬਦ ਸੁਣੇ ਨਾ ਕੋਇ ਧੁਨਕਾਨ, ਅਨਰਾਗੀ ਰਾਗ ਨਾ ਕੋਇ ਦ੍ਰਿੜਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਕਿਸੇ ਮਿਲੇ ਨਾ ਪੀਣ ਖਾਣ, ਨਾਭੀ ਕਵਲ ਨਾ ਕੋਇ ਉਲਟਾਈਆ। ਮੈਂ ਸਦੀ ਚੌਧਵੀਂ ਹੋਈ ਹੈਰਾਨ, ਹੈਰਾਨੀ ਵਿਚ ਰੋਵਾਂ ਮਾਰਾਂ ਧਾਹੀਆ। ਮੇਰੀ ਬੇਨੰਤੀ ਕਰੋ ਪ੍ਰਵਾਨ, ਪਰਮ ਪੁਰਖ ਦਾ ਵਾਸਤਾ ਪਾਈਆ। ਤੁਸੀਂ ਯੋਧੇ ਸੂਰਬੀਰ ਨੌਜਵਾਨ, ਮਰਦ ਮਰਦਾਨ ਇਕ ਅਖਵਾਈਆ। ਆਪਣੇ ਭੱਥੇ ਵੇਖੋ ਸ਼ਬਦ ਖੰਡੇ ਤੀਰ ਕਮਾਨ, ਚਿੱਲਿਆਂ ਹੱਥ ਉਠਾਈਆ। ਮੇਰੇ ਉਤੋਂ ਕੂੜ ਦੀ ਮੇਟੋ ਦੁਕਾਨ, ਕੂੜੀ ਕਿਰਿਆ ਕਰੋ ਸਫ਼ਾਈਆ। ਸਤਿ ਧਰਮ ਦਾ ਇਕੋ ਝੁਲੇ ਨਿਸ਼ਾਨ, ਨੌ ਖੰਡ ਪ੍ਰਿਥਮੀ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਸਾਰੀ ਦੁਨੀਆ ਗਾਵੇ ਗਾਣ, ਆਤਮ ਪਰਮਾਤਮ ਰਾਗ ਅਲਾਈਆ। ਇਕੋ ਮੰਦਰ ਸੋਹੇ ਮਕਾਨ, ਦਰ ਦਰਬਾਰਾ ਇਕੋ ਨਜ਼ਰੀ ਆਈਆ। ਇਕੋ ਇਸ਼ਟ ਹੋਵੇ ਭਗਵਾਨ, ਦੂਸਰ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਲੇਖਾ ਸਭ ਦਾ ਪੂਰ ਕਰਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਨਿਗਾਹ ਮਾਰੋ ਜਲਦੀ, ਆਪ ਆਪਣਾ ਪੰਧ ਮੁਕਾਈਆ। ਮੇਰੀ ਅਗਨ ਬੁਝਾਵੋ ਬਲਦੀ, ਬਲੀ ਦੀਨ ਦੁਨੀ ਨਾ ਕੋਇ ਚੜ੍ਹਾਈਆ। ਵੇਖੋ ਖੇਲ ਕਲਾ ਵਰਤਦੀ ਕਲਜੁਗ ਕਲ ਦੀ, ਕਲ ਕਾਤੀ ਹੋਈ ਖ਼ਲਕ ਖ਼ੁਦਾਈਆ। ਸਾਰ ਪਾਉਣੀ ਜਲ ਥਲ ਦੀ, ਮਹੀਅਲ ਪਰਦਾ ਦੇਣਾ ਉਠਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਕੀ ਪ੍ਰਭੂ ਆਪਣਾ ਹੁਕਮ ਵਰਤਾਈਆ। ਜਗਤ ਸ਼ਰਅ ਮੈਨੂੰ ਦਿਨ ਰਾਤ ਸੱਲ ਦੀ, ਤਿਖੀ ਧਾਰ ਰਹੀ ਚਲਾਈਆ। ਮੈਨੂੰ ਆਸ਼ਾ ਯਾਦ ਆਉਂਦੀ ਰਾਜੇ ਬਲ ਦੀ, ਬਾਵਨ ਢਾਈ ਕਰਮਾਂ ਵਿਚ ਮੇਰਾ ਲੇਖਾ ਗਿਆ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਅਗੰਮ
ਅਥਾਹੀਆ। ਗੁਰ ਅਵਤਾਰ ਪੈਗ਼ੰਬਰ ਵੇਖੋ ਕਲਜੁਗ ਅੰਤ ਕਿਨਾਰਾ, ਨਈਆ ਨੌਕਾ ਧਿਆਨ ਲਗਾਈਆ। ਸਤਿ ਬਿਨ ਮਿਲੇ ਨਾ ਕੋਇ ਸਹਾਰਾ, ਕੂੜ ਕੁੜਿਆਰਾ ਬੈਠਾ ਡੇਰਾ ਲਾਈਆ। ਏਕਾ ਦਿਓ ਵੰਝ ਮੁਹਾਣਾ, ਦੋ ਜਹਾਨਾਂ ਚਪੂ ਨਾਲ ਮਿਲਾਈਆ। ਲੇਖਾ ਚੁਕੇ ਜੀਵ ਜਹਾਨਾ, ਜਾਗਰਤ ਜੋਤ ਕਰੋ ਰੁਸ਼ਨਾਈਆ। ਮੇਰੇ ਉਤੇ ਵਰਤਣ ਵਾਲਾ ਭਾਣਾ, ਭਾਵੀ ਮੈਨੂੰ ਰਹੀ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸ਼ਾਹ ਸੁਲਤਾਨਾ ਸ਼ਹਿਨਸ਼ਾਹ ਇਕੋ ਇਕ ਏਕੰਕਾਰ ਆਪਣਾ ਹੁਕਮ ਵਰਤਾਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫਿਰੋਜ਼ਸ਼ਾਹ ਜ਼ਿਲਾ ਫ਼ਿਰੋਜਪੁਰ ਸੰਪੂਰਨ ਸਿੰਘ ਦੇ ਗ੍ਰਹਿ
ਧਰਨੀ ਕਹੇ ਕਲਜੁਗ ਪ੍ਰਭੂ ਮੈਨੂੰ ਮਾਰਦਾ ਹਾਕਾਂ, ਚਾਰੋਂ ਕੁੰਟ ਕੂਕ ਕੂਕ ਸੁਣਾਈਆ। ਧਰਨੀ ਆਪਣਾ ਖੋਲ ਕੇ ਰਖਣਾ ਤਾਕਾ, ਕੁੰਡਾ ਖਿੜਕੀ ਧਰਮ ਬੰਦ ਨਾ ਕੋਇ ਕਰਾਈਆ। ਮੈਂ ਪ੍ਰਭੂ ਦਾ ਚੌਥਾ ਜੁਗ ਲਾਡਲਾ ਕਾਕਾ, ਨੰਨ੍ਹਾ ਬੱਚਾ ਸੋਭਾ ਪਾਈਆ। ਮੈਂ ਤੇਰੇ ਉਤੇ ਸਤਿ ਸਚ ਨੂੰ ਮਾਰਨਾ ਡਾਕਾ, ਲੁਟੇਰਾ ਹੋ ਕੇ ਲੁਟਣਾ ਥਾਉਂ ਥਾਈਂਆ। ਮੇਰੀ ਮਦਦ ਕਰੇ ਧੁਰ ਦਾ ਅਗੰਮੀ ਆਕਾ, ਅਕਲ ਬੁੱਧੀ ਵਾਲਾ ਸਮਝ ਕੋਇ ਨਾ ਪਾਈਆ। ਮੈਂ ਨੌ ਖੰਡ ਪ੍ਰਿਥਮੀ ਦੇਣਾ ਝਾਕਾ, ਸੱਤਾਂ ਦੀਪਾਂ ਹੁਕਮ ਸੁਣਾਈਆ। ਸਦੀ ਚੌਧਵੀਂ ਮੇਰਾ ਅੰਤਮ ਸਮਝੇ ਕੋਇ ਨਾ ਖ਼ਾਕਾ, ਕੀ ਕਲਜੁਗ ਆਪਣੀ ਕਾਰ ਕਮਾਈਆ। ਭੇਵ ਅਭੇਦਾ ਬਾਤਨ ਸਮਝੇ ਕੋਇ ਨਾ ਬਾਤਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰੇ ਮਹਿਬੂਬ ਉਚ ਅਰੂਜ਼ ਮੇਰੇ ਨਾਲ ਆਪਣਾ ਜੋੜਿਆ ਨਾਤਾ, ਚਰਨ ਸਰਨ ਦਿਤੀ ਵਡਿਆਈਆ। ਮੇਰਾ ਮਾਲਕ ਸਵਾਮੀ ਇਕੋ ਇਕ ਬਿਧਾਤਾ, ਜੋ ਬਿਧਨਾ ਦੇ ਲਿਖੇ ਲੇਖ ਦਏ ਮਿਟਾਈਆ। ਉਹ ਵੇਖਣਹਾਰਾ ਚੌਦਾਂ ਤਬਕ ਚੌਦਾਂ ਲੋਕ ਜਾਣੇ ਖੁਲਾਸਾ, ਚੌਦਾਂ ਵਿਦਿਆ ਭੇਵ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਧਰਨੀ ਹੋ ਜਾਣਾ ਹੁਸ਼ਿਆਰ, ਖ਼ਬਰਦਾਰੀ ਨਾਲ ਦ੍ਰਿੜਾਈਆ। ਧੁਰ ਦਾ ਹੁਕਮ ਸੁਣ ਲੈ ਸਮਾਚਾਰ, ਸਮੇਂ ਸਮੇਂ ਵਿਚੋਂ ਦ੍ਰਿੜਾਈਆ। ਕੀ ਖੇਲ ਕਰੇ ਪਰਵਰਦਿਗਾਰ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਅਵਤਾਰਾਂ ਪੂਰਾ ਕਰਨਾ ਉਧਾਰ, ਲਹਿਣੇ ਸਭ ਦੇ ਝੋਲੀ ਪਾਈਆ। ਪੈਗ਼ੰਬਰਾਂ ਲੇਖੇ ਰਿਹਾ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਗੁਰੂਆਂ ਸੰਦੇਸ਼ਾ ਦੇਵੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਜਣਾਈਆ। ਚਾਰੋਂ ਕੁੰਟ ਤੇਰੇ ਉਤੇ ਹੋਣਾ ਅੰਧਿਆਰ, ਨੂਰੀ ਚੰਦ ਨਾ ਕੋਇ ਚਮਕਾਈਆ। ਨਾਤਾ ਤੁਟਣਾ ਮੀਤ ਮੁਰਾਰ, ਸਾਕ ਸੈਣ ਨਜ਼ਰ ਕੋਇ ਨਾ ਆਈਆ। ਨੌ ਖੰਡ ਪ੍ਰਿਥਮੀ ਹੋਣਾ ਧੂੰਆਂਧਾਰ, ਸਚ ਚੰਦ ਨਾ ਕੋਇ ਚਮਕਾਈਆ। ਜਗਤ ਵਿਛੋੜਾ ਦਿਸੇ ਮੀਤ ਮੁਰਾਰ, ਪੁਰਖ ਅਬਿਨਾਸ਼ੀ ਮਿਲਣ ਕੋਇ ਨਾ ਪਾਈਆ। ਕਲਜੁਗ ਕਹੇ ਮੈਂ ਧੁਰ ਦੇ ਹੁਕਮ ਨਾਲ ਰਿਹਾ ਲਲਕਾਰ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਅਗੰਮ ਅਥਾਹੀਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜਪੁਰ ਸੁੰਦਰ ਸਿੰਘ ਦੇ ਗ੍ਰਹਿ
ਕਲਜੁਗ ਕਹੇ ਧਰਨੀ ਉਠ ਵੇਖ ਲੈ ਮੇਰਾ ਬਲ, ਬਲਧਾਰੀ ਇਕੋ ਨਜ਼ਰੀ ਆਈਆ। ਜਿਸ ਕੂੜ ਕਪਟ ਵਧਾਇਆ ਛਲ, ਚਾਰੋਂ ਕੁੰਟ ਲਈ ਅੰਗੜਾਈਆ। ਪਵਿਤ੍ਰ ਰਹਿਣ ਦਿੱਤਾ ਨਹੀਂ ਕੋਈ ਜਲ, ਅੱਠ ਸੱਠ ਤੀਰਥ ਰੋਵਣ ਮਾਰਨ ਥਾਹੀਂਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਪ੍ਰੇਮ ਦਾ ਵੱਜੇ ਕੋਇ ਨਾ ਟੱਲ, ਜਗਤ ਟੱਲੀਆਂ ਸਾਰੇ ਰਹੇ ਖੜਕਾਈਆ। ਕੂੜ ਸਿੰਘਾਸਣ ਮੈਂ ਹਰ ਘਟ ਅੰਦਰ ਲਿਆ ਮੱਲ, ਸਤਿ ਸਚ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਆਪਣੀ ਸੁੱਟੀ ਡੂੰਘੀ ਡਲ, ਬਾਹਰ ਸਕੇ ਨਾ ਕੋਇ ਕਢਾਈਆ। ਫਲ ਰਹਿਣ ਨਹੀਂ ਦਿੱਤਾ ਮਾਨਸ ਟਹਿਣੀ ਕਲਜੁਗ ਅੰਤਮ ਕਲ, ਕਲ ਕਲੇਸ਼ ਦਿੱਤਾ ਵਖਾਈਆ। ਤੇਰਾ ਮਸਲਾ ਕੋਈ ਕਰ ਸਕੇ ਨਾ ਹੱਲ, ਲਹਿਣਾ ਪੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਮੇਰੇ ਹੱਥ ਰਖਾਈਆ। ਕਲਜੁਗ ਕਹੇ ਧਰਨੀ ਮੇਰਾ ਖੇਲ ਵੇਖ ਜਹਾਨ, ਜਹਾਲਤ ਵਿਚ ਲੋਕਾਈਆ। ਮੈਂ ਸੂਰਬੀਰ ਬਲਵਾਨ, ਬਲਧਾਰੀ ਇਕੋ ਨਜ਼ਰੀ ਆਈਆ। ਮੇਰਾ ਹੁਕਮ ਚਲੇ ਸ਼ੈਤਾਨ, ਨੌ ਖੰਡ ਪ੍ਰਿਥਮੀ ਭੱਜੇ ਵਾਹੋ ਦਾਹੀਆ। ਸਾਬਤ ਰਹਿਣ ਦਿੱਤਾ ਨਹੀਂ ਕਿਸੇ ਧਰਮ ਈਮਾਨ, ਹਕ ਵਿਚ ਨਾ ਕੋਇ ਸਮਾਈਆ। ਮਾਣ ਰਿਹਾ ਨਹੀਂ ਕੋਈ ਅੰਜੀਲ ਕੁਰਾਨ, ਆਇਤ ਸ਼ਰਾਇਤ ਬੈਠੀ ਮੁਖ ਛੁਪਾਈਆ। ਮੇਰਾ ਅਪਰਾਧ ਹੋਇਆ ਪ੍ਰਧਾਨ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਮੈਂ ਦੀਨ ਦੁਨੀ ਦਾ ਬਦਲ ਦਿਤਾ ਵਿਧਾਨ, ਨਾਮ ਕਲਮੇ ਚਲੇ ਨਾ ਕੋਇ ਚਤੁਰਾਈਆ। ਨਾਤਾ ਰਿਹਾ ਨਹੀਂ ਕਿਸੇ ਇਨਸਾਨ, ਮੁਹੱਬਤ ਵਿਚ ਨਾ ਕੋਇ ਸਮਾਈਆ। ਕੀਤਾ ਵਿਛੋੜਾ ਗੋਪੀਆਂ ਕਾਹਨ, ਮੰਡਲ ਰਾਸ ਨਾ ਕੋਇ ਰਚਾਈਆ। ਸ਼ਬਦ ਸੁਣੇ ਨਾ ਕੋਇ ਧੁਨਕਾਨ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਚਾਰੋਂ ਕੁੰਟ ਕੂੜ ਨਿਸ਼ਾਨ, ਕੂੜੀ ਕਿਰਿਆ ਨਾਲ ਝੁਲਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕੀਤੇ ਬੇਈਮਾਨ, ਅਦਲ ਇਨਸਾਫ਼ ਨਾ ਕੋਇ ਕਮਾਈਆ। ਮੈਂ ਸੂਰਬੀਰ ਜੋਧਾ ਬਲਵਾਨ, ਬਲਧਾਰੀ ਇਕੋ ਨਜ਼ਰੀ ਆਈਆ। ਮੈਂ ਦੱਸਦਾ ਨਾਲ ਈਮਾਨ, ਸਤਿ ਸਚ ਦਿਆਂ ਸੁਣਾਈਆ। ਸਦੀ ਚੌਧਵੀਂ ਸਭ ਨੂੰ ਕਰਨਾ ਵੀਰਾਨ, ਵੈਰੀ ਘਰ ਘਰ ਦੇਣੇ ਬਣਾਈਆ। ਮੇਰਾ ਖ਼ੁਸ਼ੀਆਂ ਵਾਲਾ ਚੌਦਾਂ ਲੋਕ ਹੋਵੇ ਤਮਾਮ, ਚੌਦਾਂ ਲੋਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਦਾ ਜਾਣੀ ਜਾਣ, ਜਾਨਣਹਾਰ ਇਕ ਅਖਵਾਈਆ।
੧੭ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਸਤੀ ਖਲੀਲ ਜ਼ਿਲਾ ਫ਼ਿਰੋਜਪੁਰ ਅਰਜਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਤੇਰੇ ਦਰ ਦੀ ਬਾਂਦੀ, ਬੰਦਗੀਆਂ ਵਾਲਿਆਂ ਬੰਦਨਾ ਵਿਚ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਤੇਰਾ ਢੋਲਾ ਗਾਉਂਦੀ, ਨਾਮ ਨਿਧਾਨਾ ਸ੍ਰੀ ਭਗਵਾਨਾ ਇਕੋ ਇਕ ਜਣਾਈਆ। ਮੇਰੀ ਆਸ਼ਾ ਮਨਸਾ ਖ਼ਾਹਿਸ਼ ਤਮੰਨਾ ਭਰੀ ਰਹੇ ਚਾਵਾਂ ਦੀ, ਚਾਓ ਘਨੇਰਾ ਇਕੋ ਇਕ ਦਰਸਾਈਆ। ਤੂੰ ਮੈਨੂੰ ਵਡਿਆਈ ਦਿਤੀ ਧਰਨੀ ਵਾਲੀ ਮਾਂ ਦੀ, ਮਮਤਾ ਜਗਤ ਵਾਲੀ ਨਾਲ ਰਲਾਈਆ। ਮੇਰੀ ਦੁਹਾਈ ਮੇਰੇ
ਉਤੇ ਕਲਜੁਗ ਜੀਵਾਂ ਬੁੱਧੀ ਹੋਈ ਕਾਂ ਦੀ, ਗੁਰਮੁਖ ਹੰਸ ਨਜ਼ਰ ਕੋਇ ਨਾ ਆਈਆ। ਸ਼ਰਅ ਬਣ ਗਈ ਸੂਰ ਗਾਂ ਦੀ, ਸਾਹਿਬ ਸਤਿਗੁਰ ਤੇਰਾ ਭੇਵ ਕੋਇ ਨਾ ਆਈਆ। ਤੂੰ ਅਦਾਲਤ ਕਰ ਮੇਰੇ ਉਤੇ ਨਿਆਂ ਦੀ, ਅਦਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਆਸ਼ਾ ਤੱਕ ਲੈ ਬੁਰੀਆਂ, ਬੁਰਿਆਰਾ ਖੋਜ ਖੁਜਾਈਆ। ਲੇਖਾ ਜਾਣ ਲੈ ਆਪਣੀਆਂ ਪੁਰੀਆਂ, ਪੂਰਨ ਸਤਿਗੁਰ ਖੋਜ ਖੁਜਾਈਆ। ਮੇਰੀਆਂ ਵਿੰਗੀਆਂ ਟੇਢੀਆਂ ਹੋਈਆਂ ਧੁਰੀਆਂ, ਧੁਰ ਮਾਲਕ ਦਿਆਂ ਦ੍ਰਿੜਾਈਆ। ਲੋਕਾਂ ਪਰਲੋਕਾਂ ਜੁੜਦੀਆਂ ਜਾਂਦੀਆਂ ਪੁਰੀਆਂ, ਮੰਡਲ ਮੰਡਪ ਵੇਖਣ ਥਾਉਂ ਥਾਈਂਆ। ਮੇਰੇ ਉਤੇ ਜਗਤ ਜਗਿਆਸੂਆਂ ਰੂਹਾਂ ਹੋਈਆਂ ਨਿਗੁਰੀਆਂ, ਸਤਿਗੁਰ ਸ਼ਬਦ ਨਾ ਕੋਇ ਮਿਲਾਈਆ। ਕੂੜ ਕੁੜਿਆਰੇ ਮਾਰਗ ਜਾਂਦੀਆਂ ਤੁਰੀਆ, ਭੱਜਣ ਵਾਹੋ ਦਾਹੀਆ। ਮੇਰੇ ਸੀਨੇ ਉਤੇ ਸ਼ਰਅ ਵਾਲੀਆਂ ਚੱਲਣ ਛੁਰੀਆਂ, ਸ਼ਹਿਨਸ਼ਾਹ ਕੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਤੱਕ ਲੈ ਅੰਤਸ਼ਕਰਨ ਹਕੀਕੀ, ਹਕੀਕਤ ਦੇ ਮਾਲਕ ਖੋਜ ਖੁਜਾਈਆ। ਬਿਨ ਸੂਰੀਆ ਚੰਦ ਹੋਈ ਤਾਰੀਕੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਦੀਨ ਦੁਨੀ ਹੋਈ ਸ਼ਰੀਕੀ, ਲਾਸ਼ਰੀਕ ਤੇਰਾ ਭੇਵ ਕੋਇ ਨਾ ਪਾਈਆ। ਤੇਰੇ ਵਿਚ ਹਕ ਤੋਫੀਕੀ, ਤੂੰ ਤਾਕਤਵਰ ਨੂਰ ਅਲਾਹੀਆ। ਮਾਨਵ ਜਾਤੀ ਬਦਲ ਦੇ ਨੀਤੀ, ਨੀਤੀਵਾਨ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਬਖ਼ਸ਼ ਪ੍ਰੀਤੀ, ਪ੍ਰੀਤਮ ਹੋ ਕੇ ਮਿਲਣਾ ਚਾਈਂ ਚਾਈਂਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਗੀਤੀ, ਗੋਬਿੰਦ ਢੋਲਾ ਅਗੰਮ ਅਥਾਹੀਆ। ਝਗੜਾ ਰਹੇ ਨਾ ਮੰਦਰ ਮਸੀਤੀ, ਕਾਅਬਾ ਇਕੋ ਇਕ ਵਖਾਈਆ। ਜਿਥੇ ਨਿਰਗੁਣ ਧਾਰ ਜੋਤ ਅਤੀਤੀ, ਤ੍ਰੈਭਵਣ ਧਨੀ ਪਰਦਾ ਦੇਣਾ ਉਠਾਈਆ। ਮੇਰੀ ਆਸ਼ਾ ਮਨਸਾ ਕਰਨੀ ਠਾਂਡੀ ਸੀਤੀ, ਅਗਨੀ ਤੱਤ ਬੁਝਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਮੇਰਾ ਪਿਛਲਾ ਲੇਖਾ ਮੁਕਾ ਤਵਾਰੀਖੀ, ਤਾਰੀਖ ਤਵਾਰੀਖ ਆਪਣੀ ਇਕ ਸਮਝਾਈਆ। ਦਰ ਠਾਂਡੇ ਮੰਗਵਾਈ ਭੀਖੀ, ਭਿੱਖਕ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੇ ਸਤਿਗੁਰ ਪੁਰਖ ਅਕਾਲੇ ਸੱਜਣ, ਮੀਤ ਪਿਆਰੇ ਦੇਣੀ ਵਡਿਆਈਆ। ਤੇਰੇ ਚਰਨ ਧੂੜ ਕਰਾਂ ਮਜਨ, ਦੁਰਮਤ ਮੈਲ ਰਹੇ ਨਾ ਰਾਈਆ। ਤੂੰ ਦੀਨ ਦਿਆਲ ਸਦਾ ਦੁੱਖ ਭੰਜਣ, ਭਵ ਸਾਗਰ ਪਾਰ ਦੇਣਾ ਕਰਾਈਆ। ਜਨ ਭਗਤਾਂ ਨੇਤਰ ਪਾਉਣਾ ਨਾਮ ਅੰਜਨ, ਅੰਧ ਅੰਧੇਰ ਗਵਾਈਆ। ਤੂੰ ਸਤਿ ਸਚ ਦਾ ਕਰ ਪ੍ਰਬੰਧਨ, ਹੁਕਮ ਆਪਣਾ ਇਕ ਵਰਤਾਈਆ। ਕੂੜ ਕੁੜਿਆਰ ਤੋੜ ਦੇ ਬੰਧਨ, ਫੰਦ ਨਜ਼ਰ ਕੋਇ ਨਾ ਆਈਆ। ਸਚ ਪਿਆਰ ਦਾ ਮਸਤਕ ਧੂੜ ਲਾ ਦੇ ਚੰਦਨ, ਮਮਤਾ ਮੋਹ ਮਿਟਾਈਆ। ਮਿਤਰ ਸੁਹੇਲੇ ਲਾ ਕੇ ਆਪਣੇ ਅੰਗਣ, ਅੰਗੀਕਾਰ ਆਪ ਹੋ ਜਾਈਆ। ਗੁਰਮੁਖ ਗੁਰਸਿਖ ਚਾੜ੍ਹ ਦੇ ਰੰਗਣ, ਰੰਗਤ ਇਕੋ ਇਕ ਜਣਾਈਆ। ਦਰ ਠਾਂਡੇ ਆਈ ਮੰਗਣ, ਮਾਂਗਤ ਹੋ ਕੇ ਝੋਲੀ ਡਾਹੀਆ। ਹਰਿਜਨ ਮਾਨਸ ਜਨਮ ਨਾ ਹੋਵੇ ਭੰਗਣ, ਮੇਲ ਮਿਲਾਉਣਾ ਸਹਿਜ ਸੁਭਾਈਆ। ਨਿਜ ਆਤਮ ਦੇਣਾ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਦੂਈ ਦਵੈਤੀ ਢਾਹ ਦੇ ਕੰਧਨ, ਭਰਮ ਦੇਣਾ ਮਿਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦਨ, ਹਉਮੇ ਹੰਗਤਾ ਗੜ੍ਹ ਤੁੜਾਈਆ। ਸੁਰਤ ਸ਼ਬਦ ਲਗਾ ਕੇ ਲਗਨ, ਲਗ ਮਾਤਰ ਦਾ ਡੇਰਾ ਢਾਹੀਆ। ਸਚ ਦਵਾਰ ਏਕੰਕਾਰ
ਏਕਾ ਲਾਉਣਾ ਸਗਨ, ਸਤਿ ਸਚ ਕਰਨੀ ਆਪ ਕੁੜਮਾਈਆ। ਤੇਰੀ ਹਸਤੀ ਵਿਚ ਤੇਰੀ ਮਸਤੀ ਨਾਲ ਹੋਵੇ ਮਗਨ, ਦੂਸਰ ਓਟ ਨਾ ਕੋਇ ਤਕਾਈਆ। ਮੇਰੀ ਬੇਨੰਤੀ ਮਨਜ਼ੂਰ ਕਰੀਂ ਬੰਦਨ, ਬੰਦਗੀ ਵਿਚ ਸੀਸ ਨਿਵਾਈਆ। ਤੂੰ ਮਾਲਕ ਬ੍ਰਹਮ ਧਾਰ ਬ੍ਰਹਿਮੰਡਣ, ਬ੍ਰਹਿਮਾਂਡ ਤੇਰੀ ਸ਼ਰਨਾਈਆ। ਜਨ ਭਗਤਾਂ ਪੰਧ ਮੁਕਾਉਣਾ ਜੇਰਜ ਅੰਡਨ, ਉਤਭੁਜ ਸੇਤਜ ਸੰਗ ਨਾ ਕੋਇ ਰਖਾਈਆ। ਤੂੰ ਸਾਹਿਬ ਸਤਿਗੁਰ ਸੂਰਾ ਸਰਬੰਗਣ, ਪੁਰਖ ਅਕਾਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਸਦਾ ਸਦ ਵਰਭੰਡਣ, ਵਿਚ ਬ੍ਰਹਿਮੰਡਣ ਬ੍ਰਹਮ ਦੇ ਮਾਲਕ ਪਾਰਬ੍ਰਹਮ ਹੋਣਾ ਆਪ ਸਹਾਈਆ।
੧੮ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਫ਼ਿਰੋਜਪੁਰ ਛਾਉਣੀ ਰਾਮ ਸਿੰਘ ਦੇ ਗ੍ਰਹਿ ਗਵਾਲ ਟੋਲੀ ਮਕਾਨ ਨੰ੦ ੩੮੬
ਧਰਨੀ ਕਹੇ ਦੋ ਜਹਾਨ ਸੁਣੋ ਮੇਰੇ ਅਗੰਮੀ ਵੀਰੋ, ਵਾਰਤਾ ਆਪਣੀ ਅੰਤਸ਼ਕਰਨ ਜਣਾਈਆ। ਧੀਰਜ ਧਿਆਨ ਨਾਲ ਤੱਕੋ ਮੇਰੇ ਉਤੇ ਧੀਰੋ, ਧਰਮ ਦੀ ਧਰਮ ਨਾਲ ਸੁਣਾਈਆ। ਨਿਗਾਹ ਮਾਰੋ ਤੁਸੀਂ ਅਵਤਾਰ ਪੈਗ਼ੰਬਰ ਪੀਰੋ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਧਿਆਨ ਲਗਾਈਆ। ਗੁਰੂ ਗੁਰਦੇਵ ਵੇਖੋ ਧੁਰ ਦੇ ਹੀਰੋ, ਹਰ ਘਟ ਅੰਦਰ ਖੋਜ ਖੁਜਾਈਆ। ਸਮੁੰਦ ਸਾਗਰ ਨਿਗਾਹ ਮਾਰੋ ਨੀਰੋ, ਨਰ ਨਰਾਇਣ ਕੀ ਹੁਕਮ ਵਰਤਾਈਆ। ਮੇਰੇ ਪ੍ਰੇਮੀਓ ਜੁਗ ਜੁਗ ਦੇ ਹਾਮੀਓ ਮੇਰੇ ਸੀਸ ਤੋਂ ਲੱਥਾ ਜਾਣੋ ਚੀਰੋ, ਚਿਰੀ ਵਿਛੁੰਨਿਆਂ ਮੇਲ ਨਾ ਕੋਇ ਮਿਲਾਈਆ। ਭਗਤ ਸੁਹੇਲਿਓ ਜਗਤ ਅਕੇਲਿਓ ਹੋਵੋ ਨਾ ਮੂਲ ਦਿਲਗੀਰੋ, ਚਿੰਤਾ ਗ਼ਮ ਨਾ ਕੋਇ ਰਖਾਈਆ। ਮੇਰੇ ਉਤੇ ਕੀਮਤ ਪੈ ਗਈ ਰਵਿਦਾਸ ਵਾਲੇ ਕਸੀਰੋ, ਚੱਕਰਵਰਤੀਆਂ ਭੇਵ ਨਾ ਆਇਆ ਰਾਈਆ। ਹਰਿਜਨ ਆਪਣੇ ਪਵਿਤ੍ਰ ਕਰੋ ਜਮੀਰੋ, ਜ਼ਿਮੀਂ ਜ਼ਮਾ ਹੋ ਕੇ ਦਿਆਂ ਜਣਾਈਆ। ਚਾਰ ਜੁਗ ਦੀ ਧਰਮ ਧਾਰ ਮੇਰੇ ਉਤੇ ਮਜ਼੍ਹਬਾਂ ਵਾਲੀ ਵੇਖੋ ਲਕੀਰੋ, ਨਿਗਾਹ ਨਿਗਾਹ ਨਾਲ ਮਿਲਾਈਆ। ਜਿਸ ਦਾ ਲੇਖਾ ਖੰਡਿਆਂ ਨਾਲ ਸ਼ਮਸ਼ੀਰੋ, ਤੀਰ ਕਮਾਨਾਂ ਤਰਕਸ਼ਾਂ ਨਾਲ ਸੁਹਾਈਆ। ਸੋ ਵਕਤ ਸੁਹੰਜਣਾ ਸਭ ਨੇ ਵੇਖਣੀ ਆਪਣੀ ਤਕਦੀਰੋ, ਤਦਬੀਰ ਪ੍ਰਭ ਦੀ ਨਾਲ ਮਿਲਾਈਆ। ਮੈਨੂੰ ਇਉਂ ਜਾਪਦਾ ਮੇਰੇ ਉਤੇ ਸਭ ਨੇ ਬਟਾ ਹੋਣਾ ਜ਼ੀਰੋ, ਜ਼ੇਰ ਜ਼ਬਰ ਨਜ਼ਰ ਕੋਇ ਨਾ ਆਈਆ। ਉਹ ਵੇਖੋ ਇਸ਼ਾਰਾ ਦੇਂਦਾ ਭਗਤ ਕਬੀਰੋ, ਕਬਰਾਂ ਤੋਂ ਬਾਹਰ ਸੁਣਾਈਆ। ਧਰਨੀਏ ਮਰਨੀਏ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਧਾਰ ਏਕੰਕਾਰ ਪਰਵਰਦਿਗਾਰ ਸਾਂਝਾ ਯਾਰ ਘੱਤੀ ਆਏ ਵਹੀਰੋ, ਰਹਿਬਰ ਨੂਰ ਨੁਰਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਮੇਰੇ ਸਤਿਗੁਰ ਸ਼ਬਦ ਸੁਲਤਾਨਾ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮੈਂ ਬਿਨ ਨੈਣਾਂ ਨੈਣ ਕਰਾਂ ਧਿਆਨਾ, ਬਿਨ ਅੱਖੀਆਂ ਅੱਖ ਉਠਾਈਆ। ਤੂੰ ਵਾਲੀ ਦੋ ਜਹਾਨਾਂ ਦੋਹਰੀ ਆਪਣੀ ਖੇਲ ਖਿਲਾਈਆ। ਜੁਗ ਜੁਗ ਨਿਰਗੁਣ ਸਰਗੁਣ ਪਹਿਰੇ ਬਾਣਾ, ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਤੇਰਾ ਰੂਪ ਅਗੰਮ ਅਥਾਹੀਆ। ਅੰਤ ਕੰਤ ਭਗਵੰਤ ਮੇਰੇ ਉਤੇ ਵੇਖ ਕਲਜੁਗ ਅੰਧੇਰੀ ਸ਼ਾਮਾ, ਸ਼ਾਮ ਘਨਈਆ ਰਾਮ ਰਮਈਆ ਮੇਰੀ ਸਾਰ ਕੋਇ ਨਾ ਪਾਈਆ। ਪੈਗ਼ੰਬਰਾਂ ਹਕ ਸੁਣੇ ਨਾ ਕੋਇ ਦਮਾਮਾ, ਨੌਬਤ ਨਾਮ ਨਾ ਕੋਇ ਜਣਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ
ਦੇ ਮੈਂ ਇਕੋ ਮੰਗ ਮੰਗਾਉਣਾ, ਮਾਂਗਤ ਹੋ ਕੇ ਝੋਲੀ ਡਾਹੀਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨਾ, ਹਰਿ ਪੁਰਖ ਨਿਰੰਜਣ ਲੈ ਅੰਗੜਾਈਆ। ਏਕੰਕਾਰ ਬਖ਼ਸ਼ ਦੇ ਮਾਣਾ, ਆਦਿ ਨਿਰੰਜਣ ਤੇਰੀ ਸ਼ਰਨਾਈਆ। ਅਬਿਨਾਸ਼ੀ ਕਰਤੇ ਦੇ ਦੇ ਦਾਨਾ, ਸ੍ਰੀ ਭਗਵਾਨ ਝੋਲੀ ਦੇ ਭਰਾਈਆ। ਪਾਰਬ੍ਰਹਮ ਮੇਰੇ ਉਤੇ ਹੋ ਪ੍ਰਧਾਨਾ, ਪ੍ਰਧਾਨਗੀ ਇਕੋ ਦੇ ਵਖਾਈਆ। ਤੇਰੇ ਸਤਿਗੁਰ ਸ਼ਬਦ ਦਾ ਹੋਏ ਤਰਾਨਾ, ਤੁਰੀਆ ਤੋਂ ਬਾਹਰ ਕਰ ਪੜ੍ਹਾਈਆ। ਮਾਨਵ ਜਾਤੀ ਆਤਮ ਦੇ ਬ੍ਰਹਮ ਗਿਆਨਾ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਬਖ਼ਸ਼ ਦੇ ਪੀਣਾ ਖਾਣਾ, ਜਗਤ ਤ੍ਰਿਸ਼ਨਾ ਦੇਣੀ ਮਿਟਾਈਆ। ਧੁਨ ਆਤਮਕ ਰਾਗ ਤੇਰਾ ਸੁਣਨ ਸਾਰੇ ਅਨਾਦੀ ਗਾਣਾ, ਅਨਾਦੀ ਨਾਦ ਧੁਨ ਕਰ ਸ਼ਨਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਇਕੋ ਇਸ਼ਟ ਮਨਾਉਣਾ, ਪੁਰਖ ਅਕਾਲੇ ਦੀਨ ਦਿਆਲੇ ਦੂਜੀ ਓਟ ਨਾ ਕੋਇ ਰਖਾਈਆ। ਚਾਰ ਵਰਨ ਅਠਾਰਾਂ ਬਰਨ ਮੰਨਣ ਤੇਰਾ ਭਾਣਾ, ਦੀਨ ਮਜ਼੍ਹਬ ਸਿਰ ਸਕੇ ਨਾ ਕੋਇ ਉਠਾਈਆ। ਤੂੰ ਸ਼ਾਹੋ ਭੂਪ ਸੁਲਤਾਨਾ ਮੇਰੇ ਉਤੇ ਇਕੋ ਹੋਵੀਂ ਰਾਣਾ, ਰਈਅਤ ਲਖ ਚੁਰਾਸੀ ਸੋਭਾ ਪਾਈਆ। ਤੇਰਾ ਇਕੋ ਗੁਰੂਦਵਾਰਾ ਮੰਦਰ ਹੋਵੇ ਮਕਾਨਾ, ਕਾਅਬਾ ਇਕੋ ਇਕ ਸੁਹਾਈਆ। ਤੇਰਾ ਧਰਮ ਦਾ ਧਰਮ ਹੋਵੇ ਨਿਸ਼ਾਨਾ, ਨੌ ਸੱਤ ਵੱਜੇ ਵਧਾਈਆ। ਧਰਨੀ ਕਹੇ ਮੇਰੇ ਉਤੇ ਮਾਨਸ ਮਾਨਵ ਮਾਨੁਸ਼ ਪ੍ਰਭੂ ਹੋਵੇ ਨਾ ਕੋਈ ਬੇਗਾਨਾ, ਦੂਈ ਦਵੈਤ ਦਾ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਾਂਗਤ ਹੋ ਕੇ ਦਰ ਸਾਚੀ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਕਲਜੁਗ ਰੋਂਦੀ ਕੁਰਲਾਉਂਦੀ, ਮੇਰਾ ਕੁਰਹ ਦਏ ਦੁਹਾਈਆ। ਮੈਂ ਜੁਗ ਚੌਕੜੀ ਥੱਕੀ ਮਾਂਦੀ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਮੈਂ ਸਤਿਜੁਗ ਤਰੇਤਾ ਦੁਆਪਰ ਤੇਰਿਆਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਸੂਫ਼ੀਆਂ ਦਾ ਭਾਰ ਰਹੀ ਉਠਾਉਂਦੀ, ਹਰਿਜਨ ਆਪਣੇ ਸੀਨੇ ਉਤੇ ਟਿਕਾਈਆ। ਉਨ੍ਹਾਂ ਦੇ ਚਰਨਾਂ ਦੀ ਧੂੜੀ ਨਾਲ ਆਪਣੀ ਦੁਰਮਤ ਮੈਲ ਰਹੀ ਗਵਾਉਂਦੀ, ਮੇਰੇ ਪਾਪਾਂ ਹੁੰਦੀ ਰਹੀ ਸਫ਼ਾਈਆ। ਤੇਰੇ ਨਾਮ ਦਾ ਰਸ ਭੋਜਨ ਅਨਰਸੀਏ ਰਹੀ ਖਾਂਦੀ, ਅੰਮ੍ਰਿਤ ਨਾਲ ਆਪਣੀ ਤ੍ਰਿਖਾ ਬੁਝਾਈਆ। ਮੈਂ ਦਰ ਦਰਵੇਸ਼ਣ ਭਿਖਾਰਨ ਤੇਰੀ ਬਾਂਦੀ, ਜੁਗ ਜੁਗ ਸੇਵ ਕਮਾਈਆ। ਕਲਜੁਗ ਅੰਤ ਮੇਰੇ ਉਤੇ ਚਾਰੋਂ ਕੁੰਟ ਕੂੜ ਦੀ ਝੁੱਲੇ ਆਂਧੀ, ਪਵਣ ਠੰਡੀ ਨਾ ਕੋਇ ਵਖਾਈਆ। ਮੇਰੇ ਸੀਸ ਦੀ ਖੁਲ੍ਹੀ ਮੇਂਢੀ, ਭਾਗ ਵਾਲੀ ਰਹੀ ਨਾ ਅੰਤ ਪਰਾਂਦੀ, ਪ੍ਰਾਣ ਅਧਾਰੀ ਤੇਰੇ ਅਗੇ ਵਾਸਤਾ ਪਾਈਆ। ਤੇਰੇ ਹੁਕਮ ਨਾਲ ਦੀਨ ਦੁਨੀ ਖਾਂਦੀ ਹੱਡ ਮਾਸ ਨਾੜੀ ਵਾਲੀ ਢਾਂਡੀ, ਸੂਰਾਂ ਖੱਲ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੈਂ ਕੀ ਦੱਸਾਂ ਆਪਣੀ ਦਲੀਲ, ਦਲੀਲਾਂ ਵਾਲੇ ਕੋਟਨ ਕੋਟ ਤੈਨੂੰ ਰਹੇ ਸੁਣਾਈਆ। ਮੇਰੀ ਬਿਨਾ ਆਸ਼ਾ ਤੋਂ ਇਕੋ ਇਕ ਦਲੀਲ, ਦਿਲਬਰ ਦਿਲਦਾਰ ਦਿਆਂ ਦ੍ਰਿੜਾਈਆ। ਜਿਸ ਦੀ ਦੋ ਜਹਾਨ ਫਿਰ ਹੋਵੇ ਨਾ ਕਦੇ ਅਪੀਲ, ਹੁਕਮ ਹੁਕਮ ਵਿਚੋਂ ਨਾ ਕੋਇ ਬਦਲਾਈਆ। ਜੇ ਤੂੰ ਮੇਰਾ ਮਾਲਕ ਨੌਜਵਾਨਾ ਛੈਲ ਛਬੀਲ, ਨੌਜਵਾਨਾ ਇਕ ਅਖਵਾਈਆ। ਮੇਰਾ ਮਾਰਗ ਤੱਕ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਿਉਂ ਆਤਮ ਪਰਮਾਤਮ ਰਹੀ ਨਹੀਂ ਤੇਰੇ ਅਧੀਨ, ਕਲਜੁਗ ਕੂੜ ਕੁੜਿਆਰ ਆਪਣਾ ਜੋਰ ਵਧਾਈਆ। ਕਿਉਂ ਸਤਿ ਧਰਮ ਕਲਜੁਗ ਹੁਸ਼ਿਆਰੇ ਲਿਆ ਛੀਨ, ਧਰਮ ਦਵਾਰੇ ਸਾਰੇ ਰਹੇ ਕੁਰਲਾਈਆ। ਕਿਉਂ ਹਉਮੇ ਹੰਗਤਾ ਹੰਕਾਰੀ ਵੱਜੇ ਬੀਨ, ਤੇਰੇ ਨਾਮ ਨਿਧਾਨ ਦੀ ਧੁਨ ਸੁਣਨ ਕੋਇ ਨਾ ਪਾਈਆ।
ਧਰਨੀ ਕਹੇ ਮੇਰੇ ਮਾਲਕ ਅਮੀਨ, ਯਾਮਬੀਨ ਤੇਰੀ ਓਟ ਤਕਾਈਆ। ਮੇਰੀ ਦਰੋਹੀ ਮੇਰੀ ਬੇਨੰਤੀ ਕਰੀਂ ਤਸਲੀਮ, ਤਸਬੀਆਂ ਮਣਕਿਆਂ ਵਾਲਾ ਮੇਰੇ ਉਤੇ ਪਾਕ ਪਵਿਤ ਨਜ਼ਰ ਕੋਇ ਨਾ ਆਈਆ। ਚਾਰ ਜੁਗ ਦੇ ਗ੍ਰੰਥਾਂ ਸ਼ਾਸਤਰਾਂ ਦੀ ਜਗਿਆਸੂਆਂ ਤੇਰੀ ਭੁਲੀ ਤਾਲੀਮ, ਹਿਰਦੇ ਹਰਿ ਸਕੇ ਨਾ ਕੋਇ ਵਸਾਈਆ। ਮੈਂ ਚਾਹੁੰਦੀ ਮੇਰੇ ਉਤੋਂ ਦੀਨਾਂ ਮਜ਼੍ਹਬਾਂ ਦੀ ਮੇਟ ਦੇ ਤਕਸੀਮ, ਤਸੱਵਰ ਇਕੋ ਇਕ ਆਪਣਾ ਆਪ ਕਰਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਸ਼ਹਿਨਸ਼ਾਹ ਰਹੀਮ, ਰਹਿਮਾਨ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਂ ਬੇਨੰਤੀ ਕਰਾਂ ਮਿੱਟੀ ਖ਼ਾਕ ਜ਼ਮੀਨ, ਜਿਸ ਦੀ ਕੀਮਤ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰੇ ਸੂਰੇ ਸਰਬਗੇ, ਸ਼ਹਿਨਸ਼ਾਹ ਤੇਰੀ ਸ਼ਰਨਾਈਆ। ਤੇਰਾ ਨੂਰ ਨੁਰਾਨਾ ਦੀਪਕ ਇਕੋ ਜੋਤ ਜਗੇ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਤੂੰ ਸ਼ਾਹ ਸਵਾਰਾ ਨਿਰਗੁਣ ਧਾਰ ਸ਼ਬਦ ਸਰੂਪੀ ਅਸਵ ਬੱਗੇ, ਲਗਾਮਾਂ ਆਪਣੇ ਹੱਥ ਰਖਾਈਆ। ਕੋਟਨ ਬ੍ਰਹਿਮੰਡ ਖੰਡ ਤੇਰੇ ਚਰਨਾਂ ਹੇਠ ਦੱਬੇ, ਅਲਖ ਅਲਖਣੇ ਤੇਰਾ ਅੰਤ ਕੋਇ ਨਾ ਪਾਈਆ। ਮੈਂ ਤੈਨੂੰ ਦੇਵਾਂ ਸੱਦੇ, ਸਦਕੇ ਵਾਰੀ ਘੋਲ ਘੁਮਾਈਆ। ਮੇਰੇ ਮਾਲਕਾ ਖ਼ਲਕ ਦੇ ਖ਼ਾਲਕਾ ਨਿਰਗੁਣ ਧਾਰ ਆਉਣਾ ਭੱਜੇ, ਬਿਨ ਕਦਮਾਂ ਕਦਮ ਉਠਾਈਆ। ਦਰੋਹੀ ਮੈਨੂੰ ਪੁਛਣੀ ਕੋਈ ਨਾ ਵਜ੍ਹੇ, ਵਜੂਹਾਤ ਆਪੇ ਵੇਖ ਵਖਾਈਆ। ਮੈਨੂੰ ਇਉਂ ਦਿਸਦਾ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਹੋ ਗਈ ਕੱਗੇ, ਹੰਸ ਰੂਪ ਗੁਰਮੁਖ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕੂੜ ਦਾ ਡੰਕਾ ਵੱਜੇ, ਧਰਮ ਦੀ ਹੋਏ ਨਾ ਕੋਇ ਸ਼ਨਵਾਈਆ। ਬਿਨਾ ਤੇਰੀ ਕਿਰਪਾ ਤੇਰਾ ਗ੍ਰਹਿ ਕਿਸੇ ਨਾ ਲੱਭੇ, ਸਚਖੰਡ ਮਿਲਣ ਕੋਇ ਨਾ ਆਈਆ। ਤੇਰਾ ਆਉਣਾ ਹੁੰਦਾ ਮੇਰੇ ਉਤੇ ਕਦੇ ਕਦੇ, ਕਦੀਮ ਦੇ ਮਾਲਕ ਦਿਆਂ ਸੁਣਾਈਆ। ਅਵਤਾਰ ਪੈਂਗੰਬਰ ਗੁਰੂ ਖੇਲ ਖੇਲਦੇ ਰਹਿੰਦੇ ਵਿਚ ਮੱਧੇ, ਨੌ ਸੌ ਚੁਰਾਨਮੇਂ ਚੌਕੜੀ ਜੁਗ ਤੇਰਾ ਹੁਕਮ ਸੁਣਾਈਆ। ਕਿਰਪਾ ਕਰ ਦੇ ਮੇਰੇ ਨੂਰ ਅਲਾਹੀ ਰੱਬੇ, ਬਿਨਾ ਲਬਾਂ ਜ਼ਬਾਨ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਹੋਣਾ ਸਹਾਈਆ। ਪੁਰਖ ਅਕਾਲ ਕਹੇ ਧਰਨੀ ਸੁਣ ਸ਼ਬਦ ਅਗੰਮੀ ਏਕ, ਏਕੰਕਾਰ ਹੋ ਕੇ ਦਿਆਂ ਜਣਾਈਆ। ਇਕੋ ਨੂਰ ਜੋਤ ਰਖਣੀ ਟੇਕ, ਦੂਜਾ ਇਸ਼ਟ ਨਾ ਕੋਇ ਮਨਾਈਆ। ਸ਼ਬਦ ਸਤਿਗੁਰੂ ਦੇਵਾਂ ਭੇਜ, ਦੂਲ੍ਹਾ ਧੁਰ ਦਾ ਬੇਪ੍ਰਵਾਹੀਆ। ਤੇਰੀ ਸੁਹੰਜਣੀ ਕਰੇ ਸੇਜ, ਸੁਖ ਦੇ ਆਸਣ ਡੇਰਾ ਲਾਈਆ। ਮੇਰਾ ਜੋਤੀ ਜਲਵਾ ਦੇਵੇ ਤੇਜ, ਚਾਰ ਕੁੰਟ ਰੁਸ਼ਨਾਈਆ। ਕੂੜੀ ਕਿਰਿਆ ਕਰੇ ਖੇਤ, ਮਾਇਆ ਮਮਤਾ ਮੋਹ ਮਿਟਾਈਆ। ਆਤਮ ਪਰਮਾਤਮ ਬਖ਼ਸ਼ ਕੇ ਹੇਤ, ਸੁਰਤੀ ਸ਼ਬਦ ਨਾਲ ਜੁੜਾਈਆ। ਸਾਚੀ ਕਰੇ ਰੁੱਤ ਸੁਹੰਜਣੀ ਚੇਤ, ਬਸੰਤੀ ਆਪਣੇ ਨਾਮ ਨਾਲ ਮਹਿਕਾਈਆ। ਨੌਵਾਂ ਖੰਡਾਂ ਪਾਵੇ ਭੇਤ, ਭੇਵ ਅਭੇਦ ਆਪ ਖੁਲਾਈਆ। ਜਿਸ ਕਾਰਨ ਸਤਿਗੁਰ ਅਰਜਨ ਸੀਸ ਪਵਾਈ ਤੱਤੀ ਰੇਤ, ਧਰਨੀਏ ਤੇਰਾ ਅਗਨੀ ਤਤ ਦਏ ਬੁਝਾਈਆ। ਜਿਸ ਕਾਰਨ ਗੋਬਿੰਦ ਬੱਚੇ ਕੀਤੇ ਭੇਟ, ਬਾਲੇ ਨੀਂਹਾਂ ਹੇਠ ਦਬਾਈਆ। ਉਹ ਗੋਬਿੰਦ ਦੂਲ੍ਹਾ ਸ਼ਬਦ ਦੁਲਾਰਾ ਬਣ ਕੇ ਖੇਵਟ ਖੇਟ, ਤੇਰਾ ਬੇੜਾ ਨਈਆ ਨੌਕਾ ਨਾਮ ਧਾਰ ਪਾਰ ਕਰਾਈਆ। ਤੂੰ ਚਰਨ ਕਵਲ ਧਰਨੀਏ ਉਸ ਦੇ ਜਾਣਾ ਲੇਟ, ਲਿਟਾਂ ਖੋਲ ਕੇ ਸੀਸ ਨਿਵਾਈਆ। ਆਪਣਾ ਖ਼ਾਲੀ ਵਜਾ ਕੇ ਦੱਸੀਂ ਪੇਟ, ਪਟਨੇ ਵਾਲੇ ਅਗੇ ਦੇਈਂ ਦੁਹਾਈਆ। ਸੋ ਸਤਿਗੁਰ ਪੂਰਾਂ ਹਾਜ਼ਰ ਹਜ਼ੂਰਾ ਸ਼ਬਦੀ ਧਾਰ ਤੇਰਾ ਲੇਖਾ ਲਏ ਵੇਖ, ਬਿਨ ਨੈਣਾਂ ਨੈਣ ਉਠਾਈਆ। ਤੇਰੀ ਬਦਲ ਦੇਵੇ ਜਨਮ ਕਰਮ ਦੀ ਰੇਖ, ਰਿਖੀਆਂ ਮੁਨੀਆਂ ਤੋਂ ਬਾਹਰ
ਆਪਣਾ ਭੇਵ ਖੁਲਾਈਆ। ਝਗੜਾ ਰਹਿਣ ਨਾ ਦੇਵੇ ਮੁੱਲਾ ਸ਼ੇਖ਼, ਮੁਸਾਇਕਾਂ ਡੇਰਾ ਢਾਹੀਆ। ਦਰਸ ਵਿਖਾਵੇ ਨੇਤਨ ਨੇਤ, ਨਿਜ ਲੋਚਨ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਧਰਨੀ ਮੇਰਾ ਫ਼ਿਕਰਾ ਸੁਣ ਲੈ ਫ਼ਕਤ, ਨਿਰਅੱਖਰ ਧਾਰ ਦਿਆਂ ਜਣਾਈਆ। ਜਿਸ ਨੂੰ ਸਮਝੇ ਕੋਈ ਨਾ ਵਿਚ ਜਗਤ, ਵਿਦਿਆ ਵਿਚ ਨਾ ਕੋਇ ਜਣਾਈਆ। ਤੂੰ ਨਿਗਾਹ ਮਾਰ ਲੈ ਮੇਰੇ ਪਿਆਰ ਵਿਚ ਮੇਰੇ ਮਤੇ ਭਗਤ, ਬਿਨ ਭਗਤੀਉਂ ਭਗਵਨ ਅੰਦਰ ਆਪਣਾ ਮੇਲ ਮਿਲਾਈਆ। ਆਪਣੇ ਸ਼ਬਦ ਦੀ ਦੇ ਕੇ ਸ਼ਕਤ, ਨਾਮ ਨਾਲ ਸ਼ਖ਼ਸੀਅਤ ਦਿਤੀ ਬਦਲਾਈਆ। ਲੇਖੇ ਲਾ ਕੇ ਬੂੰਦ ਰਕਤ, ਹੱਡ ਮਾਸ ਨਾੜੀ ਆਪਣੇ ਰੰਗ ਰੰਗਾਈਆ। ਓ ਧਰਨੀਏ ਤੂੰ ਮੇਰਾ ਲਹਿਣਾ ਦੇਣਾ ਹੋਰ ਵੇਖ ਲੈ ਅਧਿਕ, ਅਧਿਕਾਰ ਵਾਲੀਏ ਤੈਨੂੰ ਦਿਆਂ ਜਣਾਈਆ। ਜਿਸ ਕਾਰਨ ਸ੍ਰਿਸ਼ਟੀ ਉਤੇ ਜਨਮ ਦਵਾਇਆ ਭਗਤ ਬੱਧਕ, ਲਹਿਣਾ ਦੇਣਾ ਕ੍ਰਿਸ਼ਨ ਕਾਹਨ ਪੂਰ ਕਰਾਈਆ। ਤੂੰ ਐਵੇਂ ਨਾ ਮੂਰਖੇ ਭਟਕ, ਧੀਰਜ ਧੀਰ ਦਿਆਂ ਦ੍ਰਿੜਾਈਆ। ਮੇਰੇ ਹੁਕਮ ਨਾਲ ਸ਼ਬਦੀ ਚੜ੍ਹਨ ਵਾਲਾ ਕਟਕ, ਅਟਕ ਤੋਂ ਪਰੇ ਲੇਖਾ ਦਿਆਂ ਵਖਾਈਆ। ਸਦੀ ਚੌਧਵੀਂ ਧੁਰ ਦਾ ਹੁਕਮ ਬੜਾ ਸਖ਼ਤ, ਸਖ਼ਤੀ ਨਾਲ ਦ੍ਰਿੜਾਈਆ। ਤੂੰ ਖ਼ੁਸ਼ੀਆਂ ਨਾਲ ਵਕਤ ਸੁਹੰਜਣਾ ਵੇਖਣਾ ਨਾ ਐਵੇਂ ਤਰਸ, ਰਹਿਮਤ ਤੇਰੇ ਉਤੇ ਕਮਾਈਆ। ਨੀ ਦਰੋਹੀ ਫਿਰਨੀ ਦੁਨੀਆ ਉਤੇ ਅਗਲੇ ਬਰਸ, ਬਰਸੀ ਬਰਸੀ ਨਾਲ ਮਿਲਾਈਆ। ਤੇਰਾ ਪਵਿਤ੍ਰ ਹੁੰਦਾ ਜਾਣਾ ਫ਼ਰਸ਼, ਵਾਲੀ ਆਸ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਸੀਸ ਝੁਕਾਈਆ। ਧਰਨੀ ਕਹੇ ਪ੍ਰਭੂ ਮੈਂ ਝੁਕ ਝੁਕ ਸੀਸ ਨਿਵਾਵਾਂ ਚਰਨ, ਚਰਨੋਦਕ ਦੇਣਾ ਮੁਖ ਚੁਆਈਆ। ਮੇਰਾ ਖੁਲ੍ਹ ਜਾਏ ਬਿਨ ਨੇਤਰਾਂ ਤੋਂ ਹਰਨ ਫਰਨ, ਦੋ ਜਹਾਨਾਂ ਤੇਰਾ ਖੇਲ ਵੇਖ ਵਖਾਈਆ। ਮੈਂ ਬਿਨਾ ਵਿਦਿਆ ਅੱਖਰਾਂ ਤੋਂ ਤੇਰਾ ਹੁਕਮ ਲੱਗਾ ਪੜ੍ਹਨ, ਸਚਖੰਡ ਦਵਾਰ ਏਕੰਕਾਰ ਦਰਗਾਹ ਸਾਚੀ ਮੁਕਾਮੇ ਹਕ ਧਿਆਨ ਲਗਾਈਆ। ਇਕੋ ਓਟ ਪੁਰਖ ਅਕਾਲੇ ਦੀਨ ਦਿਆਲੇ ਤੇਰੀ ਹੋਵੇ ਸ਼ਰਨ, ਸ਼ਰਨਗਤ ਇਕੋ ਇਕ ਦੇਣੀ ਸਮਝਾਈਆ। ਮੇਰੇ ਉਤੋਂ ਝਗੜਾ ਮੇਟਣਾ ਜਾਤ ਪਾਤ ਦੀਨ ਮਜ਼੍ਹਬ ਵਰਨ ਬਰਨ, ਇਕੋ ਰੰਗ ਸੂਰੇ ਸਰਬੰਗ ਮਾਣਸ ਮਾਨਵ ਮਾਨੁਖ ਦੇਣਾ ਰੰਗਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸਤਿਗੁਰ ਬੋਧ ਅਗਾਧੀ ਤਾਰਨ ਤਰਨ, ਤਾਰਨਹਾਰ ਇਕ ਅਖਵਾਈਆ। ਤੂੰ ਵਿਸ਼ਨ ਬ੍ਰਹਮਾ ਸ਼ਿਵ ਘਾੜਨ ਘੜਨ, ਤ੍ਰੈਗੁਣ ਮਾਇਆ ਪੰਜ ਤਤ ਲੱਖ ਚੁਰਾਸੀ ਗੰਢ ਪਵਾਈਆ। ਮੈਂ ਇਕੋ ਪੱਲੂ ਤੇਰਾ ਫੜਿਆ ਲੜਨ, ਜਗਤ ਜਗਦੀਸ਼ ਮੇਰੀ ਆਸ਼ਾ ਪੂਰ ਦੇਣੀ ਕਰਾਈਆ। ਝਗੜਾ ਮੇਟ ਦੇ ਸੀਸ ਧੜਨ, ਕਾਤਲ ਮਕਤੂਲ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੁਰਖ ਅਕਾਲ ਕਹੇ ਸੁਣ ਧਰਨੀ ਧਵਲ, ਧਰਤ ਧੌਲ ਦਿਆਂ ਜਣਾਈਆ। ਮੇਰਾ ਲਹਿਣਾ ਦੇਣਾ ਕੌਲ ਇਕਰਾਰ ਵੇਖ ਲੈ ਅਵਲ, ਆਦਿ ਜੁਗਾਦਿ ਦਾ ਭੇਵ ਖੁਲਾਈਆ। ਮੈਂ ਹਰ ਘਟ ਰਿਹਾ ਮਵਲ, ਚੁਰਾਸੀ ਵਿਚ ਸਮਾਈਆ। ਮੇਰਾ ਰੂਪ ਨਾ ਸਾਵਲ ਨਾ ਸਵਲ, ਰੰਗ ਨਜ਼ਰ ਕਿਸੇ ਨਾ ਆਈਆ। ਤੂੰ ਵੈਰਾਗਣ ਹੋ ਨਾ ਬਵਲ, ਬੌਰੀ ਹੋ ਨਾ ਦੇ ਦੁਹਾਈਆ। ਮੈਂ ਵੇਖਣਹਾਰਾ ਅਵਣ ਗਵਣ, ਤ੍ਰੈਭਵਣ ਖੋਜ ਖੁਜਾਈਆ। ਚੌਦਾਂ ਲੋਕ ਮੈਥੋਂ ਕੰਬਣ, ਚੌਦਾਂ ਤਬਕ ਰਹੇ ਕੁਰਲਾਈਆ। ਮੇਰਾ ਤਨ ਵਜੂਦ ਨਹੀਂ ਬਦਨ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਮੇਰਾ
ਸਤਿਗੁਰ ਸ਼ਬਦ ਸੂਰਬੀਰ ਸਰਬੰਗਣ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਓਹ ਮੇਰਾ ਹੁਕਮ ਮਨਾਏ ਵਿਚ ਬ੍ਰਹਿਮੰਡਣ, ਪੁਰੀਆਂ ਲੋਆਂ ਆਕਾਸ਼ਾਂ ਪਾਤਾਲਾਂ ਗਗਨ ਗਗਨੰਤਰਾਂ ਜ਼ਿਮੀਂ ਅਸਮਾਨਾਂ ਰਿਹਾ ਸੁਣਾਈਆ। ਉਸ ਨੂੰ ਇਕੋ ਢੋਲਾ ਗੀਤ ਦੱਸ ਕੇ ਛੰਦਨ, ਤੂੰ ਮੇਰਾ ਮੈਂ ਤੇਰਾ ਦਿਆਂ ਸਮਝਾਈਆ। ਉਹ ਲੱਖ ਚੁਰਾਸੀ ਵਸੇ ਕਾਇਆ ਅੰਗਣ, ਘਟ ਘਟ ਆਪਣਾ ਡੇਰਾ ਲਾਈਆ। ਪ੍ਰੇਮ ਪਿਆਰਾ ਪ੍ਰੀਤਮ ਪਿਆਰਾ ਹੋ ਕੇ ਦੋ ਜਹਾਨਾਂ ਮੇਰਾ ਨਾਮ ਆਵੇ ਵੰਡਣ, ਅਤੋਟ ਅਤੁੱਟ ਵਰਤਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ ਹੰਕਾਰ ਤਨ ਵਜੂਦਾਂ ਵਿਚੋਂ ਆਵੇ ਕਢਣ, ਮਾਇਆ ਮਮਤਾ ਨਾਲ ਮਿਲਾਈਆ। ਸਤਿ ਧਰਮ ਹਰ ਹਿਰਦੇ ਵਿਚ ਆਵੇ ਵੰਡਣ, ਘਰ ਘਰ ਗ੍ਰਹਿ ਗ੍ਰਹਿ ਦਏ ਟਿਕਾਈਆ। ਨਿਜ ਆਤਮ ਦੇ ਕੇ ਅਗੰਮ ਅਨੰਦਨ, ਅਨੰਦ ਅਨੰਦ ਵਿਚੋਂ ਵਖਾਈਆ। ਸਾਚੇ ਪ੍ਰੇਮ ਦਾ ਦੇ ਕੇ ਪਰਮਾਨੰਦਨ, ਮਹਾਰਸ ਇਕ ਚਖਾਈਆ। ਤ੍ਰੈਗੁਣ ਮਾਇਆ ਕੂੜੀ ਮੇਟ ਕੇ ਅਗਨ, ਅਗਨੀ ਤਤ ਦਏ ਬੁਝਾਈਆ। ਤੇਰੇ ਉਤੇ ਮੇਰੇ ਸੰਤ ਸੁਹੇਲੇ ਦੀਪਕ ਜਗਣ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਕਲਜੁਗ ਕੂੜੇ ਭਾਂਡੇ ਮਾਟੀ ਭੱਜਣ, ਥਿਰ ਰਹਿਣ ਕੋਇ ਨਾ ਪਾਈਆ। ਤੂੰ ਸਾਚੀ ਧੂੜੀ ਫੇਰ ਕਰਨਾ ਮਜਨ, ਇਸ਼ਨਾਨ ਇਕ ਵਖਾਈਆ। ਮਿਲੇ ਮੇਲ ਪੁਰਖ ਪੁਰਖੋਤਮ ਮੋਹਣ ਮਾਧਵ ਮਦਨ, ਜੋ ਮਧੁਰ ਧੁਨ ਦਏ ਸੁਣਾਈਆ। ਕਿਰਪਾ ਕਰੇ ਸਵਾਮੀ ਧੁਰ ਦਾ ਸੱਜਣ, ਸਜਣੂਆ ਹੋਏ ਆਪ ਸਹਾਈਆ। ਤੂੰ ਕਿਤੇ ਨਾ ਜਾਵੀਂ ਲੱਭਣ, ਸੰਬਲ ਬਹਿ ਕੇ ਤੈਨੂੰ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਤੇਰਾ ਪਰਦਾ ਦਏ ਉਠਾਈਆ। ਧਰਨੀ ਕਹੇ ਪ੍ਰਭੂ ਮੈਂ ਨੇਤਰ ਅੱਖਾਂ ਉਡੀਕਾਂ, ਬਿਨ ਨੈਣਾਂ ਨੈਣ ਉਠਾਈਆ। ਜਿਸ ਮੇਰੇ ਉਤੋਂ ਮੇਟਣਾ ਅੰਧੇਰਾ ਤਾਰੀਕਾ, ਨੂਰ ਨੂਰ ਜੋਤ ਚੰਦ ਕਰੇ ਰੁਸ਼ਨਾਈਆ। ਆਪਣੀਆਂ ਬਖ਼ਸ਼ੇ ਹਕ ਤੌਫ਼ੀਕਾ, ਰਹਿਮਤਾਂ ਨਾਮ ਵਰਤਾਈਆ। ਮੇਰੀਆਂ ਆਸਾਂ ਮਨਸਾ ਪੂਰੀਆਂ ਕਰੇ ਉਮੀਦਾਂ, ਉਸ ਦੀ ਆਮਦ ਵਿਚ ਬੈਠਾ ਨੈਣ ਉਠਾਈਆ। ਜੋ ਆਪਣਿਆਂ ਭਗਤਾਂ ਸੰਤਾਂ ਸੂਫ਼ੀ ਫ਼ਕੀਰਾਂ ਅਜ਼ੀਜ਼ਾਂ, ਆਜਜ਼ਾਂ ਮੇਲ ਮਿਲਾਈਆ। ਸਾਚੇ ਮਾਰਗ ਦੀਆਂ ਦਏ ਤਮੀਜ਼ਾਂ, ਬਦੀ ਦਾ ਡੇਰਾ ਢਾਹੀਆ। ਆਤਮ ਪਰਮਾਤਮ ਕਰ ਕੇ ਰੀਝਾਂ, ਮੇਲਾ ਮੇਲੇ ਸਹਿਜ ਸੁਭਾਈਆ। ਕਾਇਆ ਮੰਦਰ ਦੀਆਂ ਲੰਘ ਦਹਿਲੀਜ਼ਾ, ਗ੍ਰਹਿ ਦਸਵੇਂ ਹੋਏ ਸਹਾਈਆ। ਕਿਸੇ ਵੇਖਣਾ ਪਏ ਨਾ ਲਾ ਕੇ ਨੀਝਾਂ, ਜਨ ਭਗਤਾਂ ਨਿਜ ਲੋਚਣ ਨੈਣ ਦਏ ਖੁਲਾਈਆ। ਆਪਣਾ ਮਾਰਗ ਦੱਸ ਕੇ ਸੀਧਾ, ਮਹਿਬਾਨ ਬੀਦੋ ਆਪਣਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਚੜ੍ਹਾਈਆ। ਧਰਨੀ ਕਹੇ ਕਿਰਪਾ ਕਰੇ ਮੇਰਾ ਸਾਹਿਬ ਦਿਆਲਾ, ਦੀਨ ਦਿਆਲ ਦਇਆ ਕਮਾਈਆ। ਮੇਰਾ ਰੂਪ ਉਸ ਦੀ ਬਣੇ ਸੱਚੀ ਧਰਮਸਾਲਾ, ਨੌ ਖੰਡ ਇਕੋ ਖ਼ੁਸ਼ੀ ਬਣਾਈਆ। ਕਲਜੁਗ ਕੂੜਾ ਮੇਟੇ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਮੇਰਾ ਲਹਿਣਾ ਦੇਣਾ ਮੁਕਾਏ ਹਾਲਾ, ਪੂਰਬ ਖੋਜ ਖੁਜਾਈਆ। ਜਨ ਭਗਤ ਸੁਹੇਲੇ ਤਰਾਏ ਆਪਣੇ ਨਾਮ ਦੀ ਉਨ੍ਹਾਂ ਦੇ ਅੰਦਰ ਰਖ ਕੇ ਮਾਲਾ, ਮਨ ਕਾ ਮਣਕਾ ਦਏ ਭਵਾਈਆ। ਬਜਰ ਕਪਾਟੀ ਤੋੜ ਕੇ ਤਾਲਾ, ਭੇਵ ਅਭੇਦਾ ਦਏ ਖੁਲਾਈਆ। ਅੰਮ੍ਰਿਤ ਨਾਮ ਪਿਆ ਪਿਆਲਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਨਿਰਗੁਣ ਨੂਰ ਅਗੰਮੀ ਦੀਪਕ ਆਪੇ ਬਾਲਾ, ਜੋਤੀ ਜੋਤ ਕਰੇ ਰੁਸ਼ਨਾਈਆ। ਜਨ ਭਗਤਾਂ ਘਾਲਣੀ ਪਏ ਨਾ ਘਾਲਾ, ਘਰ ਬੈਠਿਆਂ ਘਰ ਵਿਚ ਘਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ
ਵਖਾਈਆ। ਧਰਨੀ ਕਹੇ ਮੈਂ ਸੁਣਾਂ ਅਗੰਮੀ ਪੈਗ਼ਾਮ, ਬੇਖ਼ਬਰਾਂ ਖ਼ਬਰ ਜਣਾਈਆ। ਕੀ ਲਹਿਣਾ ਦੇਣਾ ਮੇਰਾ ਪੂਰਾ ਕਰੇ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਕੀ ਹਜ਼ਰਤ ਈਸਾ ਮੂਸਾ ਲੇਖਾ ਚੁਕਾਏ ਵਿਚ ਅਵਾਮ, ਆਮ ਸਮਝ ਕੋਇ ਨਾ ਪਾਈਆ। ਕੀ ਸ਼ਰਅ ਜ਼ੰਜੀਰਾਂ ਕੱਟੇ ਆਜ਼ਾਦ ਕਰੇ ਗ਼ੁਲਾਮ, ਗ਼ੁਰਬਤ ਕੂੜੀ ਬਾਹਰ ਕਢਾਈਆ। ਕੀ ਨਾਮ ਕਲਮਾ ਡੰਡਾਵਤ ਬੰਦਨਾ ਸਜਦਾ ਦੱਸੇ ਸਲਾਮ, ਸੀਸ ਜਗਦੀਸ ਇਕੋ ਇਕ ਸਰਬ ਨਿਵਾਈਆ। ਕੀ ਭੇਵ ਅਭੇਦਾ ਅਛਲ ਅਛੇਦਾ ਜਨ ਭਗਤਾਂ ਖੋਲੇ ਤਮਾਮ, ਤਬਾ ਕੂੜ ਦਾ ਲੇਖਾ ਦਏ ਮੁਕਾਈਆ। ਧਰਨੀ ਕਹੇ ਮੈਂ ਓਸ ਪ੍ਰਭੂ ਨੂੰ ਕਰਾਂ ਪ੍ਰਨਾਮ, ਜੁਗ ਜੁਗ ਸੀਸ ਨਿਵਾਈਆ। ਜਿਸ ਕਿਰਪਾ ਕਰ ਕੇ ਬੱਧਕ ਤੋਂ ਕੀਤਾ ਸਿੰਘ ਰਾਮ, ਰਾਮ ਹੋ ਕੇ ਰਿਹਾ ਆਪੇ ਆਪ ਗੁਸਾਈਂਆ। ਬਿਨਾ ਬੁੱਲਾਂ ਤੋਂ ਪਿਆ ਕੇ ਜਾਮ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਸਾਚੇ ਘਰ ਬਖ਼ਸ਼ ਬਿਸਰਾਮ, ਸੇਜ ਸੁਹੰਜਣੀ ਦਿਤਾ ਲਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਜਨ ਭਗਤੋ ਮੈਂ ਸਭ ਨੂੰ ਕਰਾਂ ਨਮਸਤੇ, ਨਮੋ ਨਮੋ ਸੀਸ ਝੁਕਾਈਆ। ਜਿਸ ਦੀ ਮਹਿੰਮਾ ਚਾਰ ਜੁਗ ਗਏ ਲਿਖਦੇ, ਕਾਤਬ ਕਲਮ ਸ਼ਾਹੀ ਨਾਲ ਵਡਿਆਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਨਾਮ ਕਲਮੇ ਆਏ ਸਿਖਦੇ, ਧੁਰ ਸੰਦੇਸੇ ਜਗਤ ਵਿਚ ਦ੍ਰਿੜਾਈਆ। ਸਚਖੰਡ ਦਵਾਰੇ ਆਏ ਲਿਟਦੇ, ਸੁਹੰਜਣੀ ਸੇਜਾ ਸੋਭਾ ਪਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਦੇ ਪਿਆਰੇ ਵਣਜਾਰੇ ਬਣ ਗਏ ਪੱਥਰ ਇੱਟ ਦੇ, ਪਾਹਨ ਡੋਬੇ ਜਗਤ ਲੋਕਾਈਆ। ਦਰੋਹੀ ਕਹੇ ਧਰਨੀ ਮੇਰੇ ਉਤੇ ਜਗਿਆਸੂਆਂ ਦੇ ਮਨੂਏ ਪ੍ਰਭ ਚਰਨ ਮੂਲ ਨਾ ਟਿਕਦੇ, ਟਿੱਕੇ ਮਸਤਕ ਲਾਉਣ ਵਾਲੇ ਸਾਰੇ ਪਾਹਨਾ ਪੱਥਰਾਂ ਸੀਸ ਝੁਕਾਈਆ। ਕਿਸੇ ਭੇਵ ਨਾ ਆਏ ਗੋਬਿੰਦ ਵਾਲੀ ਇਕ ਚਿਟ ਦੇ, ਜੋ ਕੰਨਾ ਕਾਇਨਾਤ ਤੋਂ ਬਾਹਰ ਗਿਆ ਲਗਾਈਆ। ਅਸਥਿਲ ਚੁਬਾਰੇ ਮੰਦਰ ਸਦੀ ਚੌਧਵੀਂ ਕਿਸੇ ਨਾ ਦਿਸਦੇ, ਦਰਗਾਹ ਸਾਚੀ ਨੈਣ ਨਾ ਕੋਇ ਮਿਲਾਈਆ। ਪਿਆਰ ਮਿਲਣ ਨਾ ਪੁਰਖ ਅਬਿਨਾਸ਼ੀ ਧੁਰ ਦੇ ਮਿਤ ਦੇ, ਪਤਿਪਰਮੇਸ਼ਵਰ ਗੋਦ ਨਾ ਕਿਸੇ ਟਿਕਾਈਆ। ਦੀਨ ਦੁਨੀ ਝਗੜੇ ਕੂੜ ਮੂਲ ਨਾ ਮਿਟਦੇ, ਪਰਦਾ ਸਕੇ ਨਾ ਕੋਇ ਉਠਾਈਆ। ਜਿਸ ਵੇਲੇ ਪੰਜ ਤਤ ਕਾਇਆ ਰੂਪ ਬਣਾ ਲਏ ਸਾਚੇ ਸਿੱਖ ਦੇ, ਸਾਚੀ ਸਿਖਿਆ ਵਿਚ ਸਮਾਈਆ। ਫੇਰ ਮੇਲ ਹੋਣੇ ਗੋਬਿੰਦ ਮਾਹੀ ਪਿਆਰੇ ਮਿਤ ਦੇ, ਜੋ ਮਿਤਰ ਪਿਆਰਾ ਯਾਰੜਾ ਸੇਜ ਹੰਢਾਈਆ। ਕਲਜੁਗ ਪੈਂਡੇ ਅੰਤਮ ਮੁਕਣੇ ਨਿਤ ਦੇ, ਸਤਿਜੁਗ ਸਚ ਲਏ ਅੰਗੜਾਈਆ। ਧਰਨੀ ਕਹੇ ਮੇਰੇ ਉਤੋਂ ਭਾਂਡੇ ਭੱਜਣੇ ਕੂੜੀ ਭਰੀ ਵਿਖ ਦੇ, ਤਨ ਮਾਟੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਖੇਲ ਆਦਿ ਜੁਗਾਦਿ ਸਦਾ ਨਿਤ ਨਵਿਤ ਦੇ, ਨਰ ਨਰਾਇਣ ਤੇਰੀ ਤੇਰੇ ਦਰ ਗ੍ਰਹਿ ਬੇਪ੍ਰਵਾਹੀਆ।
੧੮ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਸਤੀ ਤੇਗ਼ਾ ਸਿੰਘ ਜ਼ਿਲਾ ਫ਼ਿਰੋਜਪੁਰ ਸਾਧੂ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਪ੍ਰੀਤ ਰਖਾਵਾਂਗੀ। ਤੂੰ ਮੇਰਾ ਮੈਂ ਤੇਰਾ ਢੋਲਾ ਗੀਤ ਰਾਗ ਇਕੋ ਗਾਵਾਂਗੀ। ਮੇਰੀ ਕਾਇਆ ਕਰਨੀ ਠਾਂਡੀ ਸੀਤ, ਦਰ ਠਾਂਡੇ ਮੰਗ ਮੰਗਾਵਾਂਗੀ। ਖ਼ਬਰ ਸੰਦੇਸੇ ਦੇਵਾਂ ਦਿਉਹਰੇ ਮੰਦਰ ਮਸੀਤ, ਗੁਰੂਦਵਾਰੇ ਚਰਚਾਂ ਆਪ ਜਣਾਵਾਂਗੀ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ
ਦੋ ਜਹਾਨਾਂ ਮੇਟ ਦੇ ਕੂੜੀ ਰੀਤ, ਮਾਂਗਤ ਹੋ ਕੇ ਸਾਚੀ ਮੰਗ ਮੰਗਾਵਾਂਗੀ। ਹਰ ਹਿਰਦੇ ਵਸਣਾ ਚੀਤ, ਗ੍ਰਹਿ ਗ੍ਰਹਿ ਅੰਦਰ ਤੇਰੀ ਓਟ ਤਕਾਵਾਂਗੀ। ਕੂੜ ਕੁਕਰਮ ਦੀ ਮੇਰੇ ਉਤੋਂ ਮੇਟ ਦੇ ਲੀਕ, ਦਰ ਤੇਰੇ ਵਾਸਤਾ ਪਾਵਾਂਗੀ। ਤੂੰ ਮਾਲਕ ਵਾਹਿਦ ਲਾਸ਼ਰੀਕ, ਪਰਵਰਦਿਗਾਰ ਸਾਂਝੇ ਯਾਰ ਤੇਰਾ ਰਾਹ ਤਕਾਵਾਂਗੀ। ਤੇਰੇ ਵਿਚ ਹਕ ਤੌਫ਼ੀਕ, ਦਰ ਠਾਂਡੇ ਅਲਖ ਜਗਾਵਾਂਗੀ। ਲੇਖਾ ਰਹੇ ਨਾ ਊਚ ਨੀਚ, ਰਾਓ ਰੰਕਾਂ ਇਕਾ ਘਰ ਵਖਾਵਾਂਗੀ। ਧੁਰ ਦਾ ਕਲਮਾ ਦੱਸ ਹਦੀਸ, ਹਜ਼ਰਤਾਂ ਤੋਂ ਪਰੇ ਤੇਰਾ ਨਾਮ ਜਣਾਵਾਂਗੀ । ਤੇਰਾ ਲਹਿਣਾ ਦੇਣਾ ਬੀਸ ਇਕੀਸ, ਜਗਤ ਜਗਦੀਸ਼ ਤੇਰੇ ਅਗੇ ਵਾਸਤਾ ਪਾਵਾਂਗੀ। ਇਕੋ ਛਤਰ ਝੁਲੇ ਤੇਰੇ ਸੀਸ, ਦੂਜਾ ਇਸ਼ਟ ਨਾ ਕੋਇ ਮਨਾਵਾਂਗੀ। ਤੂੰ ਸਾਹਿਬ ਸਵਾਮੀ ਸਾਜਣ ਬਣਨਾ ਮੀਤ, ਤ੍ਰੈਗੁਣ ਅਤੀਤ ਤੇਰਾ ਰਾਹ ਤਕਾਵਾਂਗੀ। ਲੱਖ ਚੁਰਾਸੀ ਪਵਿਤ੍ਰ ਕਰਨੀ ਨੀਤ, ਨੀਤੀਵਾਨ ਦਰ ਤੇਰੇ ਓਟ ਤਕਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਵਾਂਗੀ। ਧਰਨੀ ਕਹੇ ਪ੍ਰਭੂ ਮੇਰੀ ਬੁਝਾ ਦੇ ਅਗਨ, ਅੰਮ੍ਰਿਤ ਮੇਘ ਦੋ ਜਹਾਨ ਬਰਸਾਈਆ। ਤੇਰੇ ਨਾਮ ਨਿਧਾਨ ਵਿਚ ਹੋਵਾਂ ਮਗਨ, ਦੂਸਰ ਅਵਰ ਨਜ਼ਰ ਕੋਇ ਨਾ ਆਈਆ। ਮੇਰਾ ਪਵਿਤ੍ਰ ਕਰ ਦੇ ਬਦਨ, ਦੁਰਮਤ ਮੈਲ ਧਵਾਈਆ। ਦਰ ਠਾਂਡੇ ਆਈ ਮੰਗਣ, ਖ਼ਾਲੀ ਝੋਲੀ ਦੇਣੀ ਭਰਾਈਆ। ਸਚਖੰਡ ਨਿਵਾਸੀ ਚਾੜ੍ਹ ਕੇ ਰੰਗਣ, ਰੰਗਤ ਇਕੋ ਦੇਣੀ ਜਣਾਈਆ। ਮੇਰਾ ਭਾਗ ਹੋਵੇ ਨਾ ਅੰਤ ਮੰਦਣ, ਮੰਦ ਭਾਗ ਮੇਟ ਮਿਟਾਈਆ। ਤੇਰੀ ਧੂੜੀ ਮਸਤਕ ਲਾਵਾਂ ਚੰਦਨ, ਟਿੱਕੇ ਖ਼ਾਕ ਰਮਾਈਆ। ਮੇਰੇ ਉਤੋਂ ਨਿਸ਼ਾਨਾ ਮੇਟ ਦੇ ਤਾਰਾ ਚੰਦਨ, ਸਦੀ ਚੌਧਵੀਂ ਨਾਲ ਰਲਾਈਆ। ਸਤਿ ਧਰਮ ਦਾ ਇਕ ਪਹਿਨਾ ਦੇ ਕੰਗਣ, ਗੋਬਿੰਦ ਲੇਖ ਹੱਥ ਫੜਾਈਆ। ਨਿਗਾਹ ਮਾਰ ਲੈ ਵਿਚ ਵਰਭੰਡਣ, ਬ੍ਰਹਿਮਾਂਡ ਤੇਰੀ ਸਰਨਾਈਆ। ਕੂੜ ਕੁਕਰਮ ਕਰ ਦੇ ਖੰਡਨ, ਖੰਡਾ ਖੜਗ ਇਕ ਚਮਕਾਈਆ। ਤੇਰਾ ਨਾਮ ਚੰਡ ਪ੍ਰਚੰਡਣ, ਪਾਰਬ੍ਰਹਮ ਪ੍ਰਭ ਹੋਣਾ ਆਪ ਸਹਾਈਆ। ਤੂੰ ਦੀਨ ਦਿਆਲ ਬਖ਼ਸ਼ੰਦਨ, ਰਹਿਮਤ ਦੇਣੀ ਕਮਾਈਆ। ਸਤਿ ਸਚ ਦਾ ਦੇ ਅਨੰਦਨ, ਅਨੰਦ ਅਨੰਦ ਵਿਚ ਸਮਾਈਆ। ਮੇਰੇ ਉਤੋਂ ਸ਼ਰਅ ਦੀ ਦਵੈਤੀ ਢਾਹ ਦੇ ਕੰਧਨ, ਹੱਦ ਹਦੂਦ ਨਜ਼ਰ ਕੋਇ ਨਾ ਆਈਆ। ਮੇਰਾ ਸੀਨਾ ਕਰ ਦੇ ਠੰਡਣ, ਸਤਿਗੁਰ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਧਰਨੀ ਕਹੇ ਪ੍ਰਭੂ ਮੈਂ ਸਤਿ ਸਚ ਦੀ ਪਿਆਸੀ, ਪਰਮ ਪੁਰਖ ਪ੍ਰਭ ਮੇਰੀ ਤ੍ਰਿਖਾ ਦੇਣੀ ਬੁਝਾਈਆ। ਮੇਰੀ ਨਵ ਨੌ ਚਾਰ ਦੀ ਆਸੀ, ਆਸ਼ਾਵੰਦ ਆਸ਼ਾ ਪੂਰੀ ਦੇਣੀ ਕਰਾਈਆ। ਮੈਂ ਤੇਰਾ ਜਲਵਾ ਤੱਕਾਂ ਨੂਰ ਜੋਤ ਪ੍ਰਕਾਸ਼ੀ, ਪ੍ਰਕਾਸ਼ਤ ਲੇਖਾ ਥਾਉਂ ਥਾਈਂਆ। ਮੇਰੇ ਮਹਿਬੂਬਾ ਮੇਰੀ ਅੰਤਮ ਲਾਹ ਉਦਾਸੀ, ਉਦਰ ਤੋਂ ਬਾਹਰ ਲਏ ਅੰਗੜਾਈਆ। ਮੈਂ ਦਰ ਦਵਾਰ ਤੇਰੇ ਹੋਈ ਦਾਸੀ, ਦਾਸਤਾਨ ਤੇਰੇ ਅਗੇ ਟਿਕਾਈਆ। ਮੇਰਾ ਸ਼ਾਹੋ ਭੂਪ ਬਣ ਸ਼ਾਬਾਸ਼ੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੇਰੇ ਮੰਡਲ ਪਾ ਦੇ ਰਾਸੀ, ਸੁਰਤ ਸ਼ਬਦ ਗੋਪੀ ਕਾਹਨ ਨਚਾਈਆ। ਸ਼ਰਅ ਜ਼ੰਜੀਰ ਤੋੜ ਕਰ ਖਲਾਸੀ, ਖੁਲਾਸਾ ਆਪਣਾ ਦੇ ਸਮਝਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਇਕ ਅਬਿਨਾਸ਼ੀ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਧਰਨੀ ਕਹੇ ਮੇਰਾ ਲੇਖਾ ਪੂਰਾ ਕਰ ਦੇ ਸਵਾਸ ਸਵਾਸੀ, ਸਾਹ ਸਾਹ ਤੇਰਾ ਨਾਮ ਧਿਆਈਆ। ਤੇਰੇ ਹੁਕਮ ਵਿਚ ਹਜ਼ਰਤ ਈਸਾ ਚੜ੍ਹ ਗਿਆ ਫਾਸੀ, ਨੂਰ ਜੋਤ ਜੋਤ ਵਿਚ ਮਿਲਾਈਆ। ਤੂੰ ਸਭ ਦਾ ਲੇਖਾ ਜਾਣੇ ਤਨ ਪੋਸ਼ਾਕੀ, ਪਰਦਾ ਪਰਦਿਆਂ ਵਿਚ ਉਠਾਈਆ।
ਮੇਰਾ ਲਹਿਣਾ ਦੇਣਾ ਦੇ ਦੇ ਬਾਕੀ, ਪੂਰਬ ਰਹਿਣ ਕੋਇ ਨਾ ਪਾਈਆ। ਪ੍ਰਗਟ ਹੋ ਕੇ ਆਇਉਂ ਲੋਕਮਾਤੀ, ਮਤਾ ਆਪਣੇ ਨਾਲ ਰਖਾਈਆ। ਅੰਧ ਘੋਰ ਦਿਸੇ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਮੇਰੇ ਸਾਹਿਬ ਸੁਲਤਾਨ ਬਣ ਜਾ ਸਾਥੀ, ਸਗਲਾ ਸੰਗ ਬਣਾਈਆ। ਤੂੰ ਪੁਰਖ ਅਕਾਲਾ ਸਰਬ ਕਲਾ ਸਮਰਾਥੀ, ਪਰਵਰਦਿਗਾਰ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਮਸਤਕ ਮਾਥੀ, ਧੂੜੀ ਤੇਰੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਇਕ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਰ ਭਰ ਦੇ ਨਾਮ, ਅੰਤਸ਼ਕਰਨ ਵਿਚ ਸਮਾਈਆ। ਅੰਮ੍ਰਿਤ ਦੇ ਦੇ ਜਾਮ, ਪਿਆਲਾ ਸਬਰ ਸਬੂਰ ਪਿਆਈਆ। ਮਾਲਕ ਬਣ ਜਾ ਧੁਰ ਦੇ ਰਾਮ, ਮੇਰੀ ਰਾਮ ਦੁਹਾਈਆ। ਸਹਾਇਤਾ ਕਰ ਦੇ ਅਗੰਮੇ ਸ਼ਾਮ, ਰੈਣ ਅੰਧੇਰਾ ਦੇ ਚੁਕਾਈਆ। ਨੂਰ ਉਜਾਲਾ ਕਰ ਦੇ ਅਮਾਮ, ਅਮਲਾਂ ਤੋਂ ਰਹਿਤ ਬੇਪਰਵਾਹੀਆ। ਕਲ ਕਲਕੀ ਮੇਰੇ ਬਲਵਾਨ, ਬਲ ਧਾਰੀ ਲੈ ਅੰਗੜਾਈਆ। ਕਲ ਕਲਕੀ ਤੇਰਾ ਖੇਲ ਤਕਾਣ, ਦੋ ਜਹਾਨ ਦੋਹਰੀ ਧਾਰ ਪ੍ਰਗਟਾਈਆ। ਤੂੰ ਹਕ ਯੋਧਾ ਸ੍ਰੀ ਭਗਵਾਨ, ਵਡ ਵੱਡਾ ਇਕ ਅਖਵਾਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਧਰਨੀ ਕਹੇ ਮੈਨੂੰ ਧਰਮ ਦਾ ਦੇ ਦੇ ਦਾਨ, ਵਸਤ ਅਗੰਮ ਵਰਤਾਈਆ। ਮੇਰੇ ਉਤੇ ਹੋਣਾ ਮਿਹਰਵਾਨ, ਮਿਹਰ ਨਜ਼ਰ ਨਾਲ ਤਰਾਈਆ। ਤੇਰੇ ਸੰਤਾਂ ਭਗਤਾਂ ਤੋਂ ਜਾਵਾਂ ਕੁਰਬਾਨ, ਕਰਬਲੇ ਵਾਲਿਆਂ ਦਾ ਲੇਖਾ ਦੇਣਾ ਮੁਕਾਈਆ। ਤੇਰਾ ਧਰਮ ਦਾ ਝੁੱਲੇ ਨਿਸ਼ਾਨ, ਨਿਸ਼ਾਨਾ ਕੂੜ ਰਹਿਣ ਕੋਇ ਨਾ ਪਾਈਆ। ਗੁਰਮੁਖ ਸਾਚੇ ਆਪਣੇ ਦਰ ਕਰੀਂ ਪ੍ਰਵਾਨ, ਸਾਧੂ ਸੰਤ ਅੰਤ ਚਰਨਾਂ ਵਿਚ ਟਿਕਾਈਆ। ਧਰਨੀ ਕਹੇ ਮੇਰੀ ਬੇਨੰਤੀ ਇਕ ਮੈਂ ਬੁਧਹੀਣ ਅਣਜਾਣ, ਅਕਲ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲਹਿਣਾ ਦੇਣਾ ਆਦਿ ਅੰਤ ਜੁਗਾ ਜੁਗੰਤ ਵਿਚ ਜਹਾਨ, ਜਹਾਲਤ ਕੂੜੀ ਸਤਿਗੁਰ ਸ਼ਬਦ ਅਗੰਮੀ ਨੂਰੀ ਨੂਰ ਨੁਰਾਨੇ ਦੇਣੀ ਮਿਟਾਈਆ।