੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਸਤੀ ਤੇਗ਼ਾ ਸਿੰਘ ਜ਼ਿਲਾ ਫ਼ਰੀਦਕੋਟ ਰਾਜਿੰਦਰ ਸਿੰਘ ਦੇ ਨਵਿਤ
ਨਾਰਦ ਕਹੇ ਵਾਹ ਮੇਰੇ ਭਗਵਾਨ ਸੂਰੇ ਸਰਬਗੇ, ਸਮਰਥ ਤੇਰੀ ਵਡ ਵਡਿਆਈਆ। ਤੇਰੇ ਖੇਲ ਤੱਕੇ ਜੁਗ ਚੌਕੜੀ ਪਿੱਛੇ ਅਗੇ, ਦੀਨ ਦੁਨੀ ਧਿਆਨ ਲਗਾਈਆ। ਮੈਂ ਫਿਰਦਾ ਰਿਹਾ ਜੁਗ ਚੌਕੜੀ ਪੈਰ ਦੱਬੇ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਬਿਨ ਤੇਰੀ ਕਿਰਪਾ ਤੇਰਾ ਨੂਰ ਕਿਤੇ ਨਾ ਲੱਭੇ, ਸ੍ਰਿਸ਼ਟੀ ਖੋਜੇ ਥਾਉਂ ਥਾਈਂਆ। ਜਿਧਰ ਜਾਵਾਂ ਭਗਤ ਸੰਤ ਸੂਫ਼ੀ ਤੈਨੂੰ ਦੇਂਦੇ ਸੱਦੇ, ਨਾਮ ਕਲਮਿਆਂ ਵਿਚ ਰਹੇ ਧਿਆਈਆ। ਆਤਮ ਰਸ ਦੇ ਦੇਂਦੇ ਮਜੇ, ਮਜਲਸ ਆਪਣੇ ਨਾਲ ਰਖਾਈਆ। ਮਿਹਰਵਾਨਾ ਤੂੰ ਮਿਲਦਾ ਕਦੇ ਕਦੇ, ਨਵਿਤ ਆਪਣਾ ਵੇਸ ਵਟਾਈਆ। ਹੁਣ ਵੇਖੀਂ ਕਲਜੁਗ ਧਾਰ ਹੱਦੇ, ਆਪਣਾ ਪੰਧ ਮੁਕਾਈਆ। ਸੀਸ ਦਸਤਾਰ ਰਹੀ ਕਿਸੇ ਨਾ ਪੱਗੇ, ਪਗ ਚਲ ਤੇਰੇ ਚਰਨਾਂ ਦਰਸ ਕੋਇ ਨਾ ਪਾਈਆ। ਤੇਰਾ ਨਾਮ ਸੁਣੇ ਕੋਇ ਨਾ ਨੱਦੇ, ਅਨਰਾਗੀ ਰਾਗ ਸਮਝ ਕੋਇ ਨਾ ਪਾਈਆ। ਤੂੰ ਕਿਰਪਾ ਕਰ ਜਨ ਭਗਤਾਂ ਆਪ ਲਡਾ ਲੱਡੇ, ਆਪਣੀ ਗੋਦ
ਉਠਾਈਆ। ਜਿਸ ਆਪਣੀ ਧਾਰੋਂ ਕਢੇ, ਜੋਤੀ ਜੋਤ ਵਿਚੋਂ ਪ੍ਰਗਟਾਈਆ। ਜਿਸ ਲੱਖ ਚੁਰਾਸੀ ਜੀਵ ਜੰਤ ਛੱਡੇ, ਸੰਤ ਸੁਹੇਲੇ ਆਪਣੇ ਰੰਗ ਰੰਗਾਈਆ। ਗੁਰਮੁਖਾਂ ਭਾਗ ਲਗਾ ਦੇ ਯੱਦੇ, ਯਦੀ ਯਦਪ ਆਪਣੀ ਦਇਆ ਕਮਾਈਆ। ਤੇਰੇ ਅਗੇ ਹਰਿਜਨ ਖਲੋਤੇ ਹੱਥ ਬੱਧੇ, ਬੰਦਨਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਨਾਰਦ ਕਹੇ ਵਕਤ ਯਾਦ ਕਰ ਲੈ ਦਿਓਹਰਾ ਦਾਦੂ, ਗੋਬਿੰਦ ਸ਼ਬਦ ਧਿਆਨ ਲਗਾਈਆ। ਮੇਰੇ ਧੁਰਦਰਗਾਹੀ ਮੋਹਣ ਮਾਧੂ, ਮਧੁਰ ਬੈਨ ਤੇਰੀ ਵਡਿਆਈਆ। ਤੇਰਾ ਦੂਸਰ ਦਿਸੇ ਕੋਇ ਨਾ ਲਾਗੂ, ਹਮ ਸਾਜਣ ਨਜ਼ਰ ਕੋਇ ਨਾ ਆਈਆ। ਤੁਧ ਬਿਨ ਜਗਤ ਜਹਾਨ ਬਣੇ ਕੋਇ ਨਾ ਆਗੂ, ਅਗਾ ਸਕੇ ਨਾ ਕੋਇ ਵਧਾਈਆ। ਗੋਬਿੰਦ ਦਾ ਮੀਤਾ ਓਸ ਵੇਲੇ ਨਾਲ ਸੀ ਸਿੰਘ ਸਾਧੂ, ਸਾਧਨਾ ਆਪਣੀ ਵਿਚ ਸਮਾਈਆ। ਸੱਜਾ ਚੁੱਕ ਕੇ ਆਪਣਾ ਬਾਜੂ, ਬਾਜਾਂ ਵਾਲੇ ਦੀ ਦਿਤੀ ਦੁਹਾਈਆ। ਏਸ ਅੰਤਮ ਆਉਣਾ ਕਲ ਦੇਸ ਮਾਝੂ, ਨਿਰਗੁਣ ਆਪਣਾ ਫੇਰਾ ਪਾਈਆ। ਸਤਿ ਦਾ ਤੋਲ ਤੋਲੇ ਨਾਲ ਤਰਾਜੂ, ਖੰਡਾ ਇਕੋ ਹੱਥ ਉਠਾਈਆ। ਸ਼ਬਦ ਸੰਦੇਸਾ ਕਾਇਆ ਅੰਦਰ ਸੁਣਾਏ ਨਾਦੂ, ਅਨਹਦ ਆਪਣੀ ਧੁਨ ਸੁਣਾਈਆ। ਪ੍ਰੇਮ ਪਿਆਰ ਦਾ ਪਾਵੇ ਜਾਦੂ, ਯਦਵਾ ਵਿਛੜੇ ਲਏ ਮਿਲਾਈਆ। ਧੁਰ ਦੇ ਹੁਕਮ ਵਜਾਏ ਢਾਡੂ, ਢੰਡੋਰਾ ਦੋ ਜਹਾਨ ਫਿਰਾਈਆ। ਜਿਸ ਨੂੰ ਈਸਾ ਮੂਸਾ ਕਿਹਾ ਗਾਡੂ, ਗਾਡ ਗਾਈਡ ਇਕੋ ਨੂਰ ਅਲਾਹੀਆ। ਧੁਰ ਕਾ ਕਲਮਾ ਰਖ ਕੇ ਰਾਡੂ, ਦੋ ਜਹਾਨ ਭੈ ਜਣਾਈਆ। ਸਤਿ ਪ੍ਰੇਮ ਸੁਣਾਏ ਰਬਾਬੂ, ਨਾਨਕ ਗੋਬਿੰਦ ਧਾਰ ਪ੍ਰਗਟਾਈਆ। ਮੇਲ ਮਿਲਾਏ ਮਾਲਵਾ ਦਵਾਬੂ, ਦਰੋਹੀ ਆਪਣੀ ਖੇਲ ਖਿਲਾਈਆ। ਬਿਨ ਭਗਤਾਂ ਕਿਸੇ ਨਾ ਆਵੇ ਕਾਬੂ, ਕਾਬਲ ਕੰਧਾਰੀ ਵੇਖਣ ਨੈਣ ਉਠਾਈਆ। ਸਤਿ ਪ੍ਰੇਮ ਦਾ ਰਖੇ ਮਜ਼ਾਜੂ, ਮਜਾਜ ਜਗਤ ਨਾਲ ਰਖਾਈਆ। ਲੇਖਾ ਚੁਕਾਏ ਅਯੁਧਿਆ ਪਰਾਗੂ, ਕਾਸ਼ੀਆਂ ਕਪਟ ਦਏ ਮਿਟਾਈਆ। ਝਗੜਾ ਰਹਿਣ ਨਾ ਦੇਵੇ ਵਾਧੂ, ਵਿਦਿਆ ਆਪਣੀ ਇਕ ਸਮਝਾਈਆ। ਜਨ ਭਗਤ ਤਰਾਏ ਬਿਨਾ ਸਮਾਧੂ, ਸਮਗਰੀ ਇਕੋ ਇਕ ਵਰਤਾਈਆ। ਭੇਵ ਖੁਲਾ ਕੇ ਬੋਧ ਅਗਾਧੂ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਜਿਥੇ ਨਾ ਕੋਈ ਸਵਾਲ ਜਵਾਬੂ, ਪੁਛਣ ਵਾਲਾ ਨਜ਼ਰ ਕੋਇ ਨਾ ਆਈਆ। ਲਹਿਣਾ ਦੇਣਾ ਪੂਰਾ ਕਰੇ ਨਾਨਕ ਵਾਲਾ ਬਗ਼ਦਾਦੂ, ਦਜਲਾ ਫ਼ਰਾਤ ਨਾਲ ਮਿਲਾਈਆ। ਜੁਗ ਜਨਮ ਦੇ ਵਿਛੜੇ ਸੰਤ ਸੁਹੇਲੇ ਆਪਣੇ ਕਰੇ ਕਾਬੂ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੋ ਜਹਾਨਾਂ ਏਕਾ ਏਕ ਇਕੱਲਾ ਬਣੇ ਆਗੂ, ਮਾਲਕ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਮੰਤਰ ਨਾਮ ਜਣਾਈਆ। ਨਾਰਦ ਕਹੇ ਓਹ ਧਰਨੀਏ ਤੇਰਾ ਆ ਗਿਆ ਧੁਰ ਦਾ ਬਾਪੂ, ਪਿਤਾ ਪੁਰਖ ਅਕਾਲ ਨੂਰ ਅਲਾਹੀਆ। ਜਿਸ ਦਾ ਆਦਿ ਅੰਤ ਇਕੋ ਜਾਪੂ, ਅਜਪਾ ਜਾਪ ਨਾਲ ਮਿਲਾਈਆ। ਤੇਰਾ ਤ੍ਰੈਗੁਣ ਮੇਟੇ ਤਾਪੂ, ਅਗਨੀ ਤਤ ਦਏ ਬੁਝਾਈਆ। ਜੀਵਾਂ ਜੰਤਾਂ ਕਰੇ ਪਾਕੂ, ਪਤਤ ਪੁਨੀਤ ਹੋਵੇ ਲੋਕਾਈਆ। ਆਤਮ ਪਰਮਾਤਮ ਬਣਾਏ ਸਾਕੂ, ਸਾਹਿਬ ਸੱਜਣ ਇਕ ਅਖਵਾਈਆ। ਜਨ ਭਗਤਾਂ ਅੰਦਰ ਵੜ ਵੜ ਝਾਕੂ, ਬਿਨ ਨੈਣਾਂ ਨੈਣ ਉਠਾਈਆ। ਸਤਿਗੁਰ ਸ਼ਬਦ ਬਣਾ ਕੇ ਕਾਕੂ, ਨਿੱਕਾ ਨੰਨ੍ਹਾ ਭੇਜੇ ਥਾਉਂ ਥਾਈਂਆ। ਤੇਰੀ ਮੇਟੇ ਰੈਣ ਅੰਧੇਰੀ ਰਾਤੂ, ਰੁਤੜੀ ਆਪਣੇ ਨਾਲ ਮਹਿਕਾਈਆ। ਲੇਖਾ ਜਾਣੇ ਪੈੱਗ਼ੰਬਰਾਂ ਵਾਲਾ ਬਾਤਨ ਬਾਤੂ, ਭੇਵ ਅਭੇਦ ਦਏ ਖੁਲਾਈਆ। ਸਤਿ ਨਾਦ ਦੀ ਸਤਿ ਦੇ ਕੇ ਦਾਤੂ, ਦਇਆਵਾਨ ਹੋਏ ਸਹਾਈਆ। ਆਵੇ ਪਾੜ ਗਗਨ ਦੀ
ਛਾਤੂ, ਛੱਪਰ ਛੰਨ ਸਮਝ ਕੋਇ ਨਾ ਪਾਈਆ। ਨੀ ਉਹ ਬੇਪ੍ਰਵਾਹ ਅਗੰਮ ਅਥਾਹ ਦੀਨ ਦੁਨੀ ਤੋਂ ਵੱਖਰਾ ਹੋਵੇ ਅਫ਼ਲਾਤੂ, ਜਿਸ ਦਾ ਅਲਿਫ਼ ਯੇ ਭੇਵ ਕੋਇ ਨਾ ਪਾਈਆ। ਤੇਰੇ ਉਤੇ ਝਗੜਾ ਮੇਟੇ ਕੂੜ ਤਮਾਕੂ, ਗੋਬਿੰਦ ਦਾ ਲਹਿਣਾ ਵੇਖ ਵਖਾਈਆ। ਸਦੀ ਚੌਧਵੀਂ ਸਭ ਦੇ ਪਰਦੇ ਢਾਕੂ, ਜਨ ਭਗਤਾਂ ਸਿਰ ਹੱਥ ਟਿਕਾਈਆ। ਦੀਨ ਦੁਨੀ ਲੁੱਟੇ ਬਣ ਕੇ ਡਾਕੂ, ਧਾੜਵੀ ਧਾੜੇ ਮਾਰੇ ਥਾਉਂ ਥਾਈਂਆ। ਮਾਇਆ ਮਮਤਾ ਵਜ਼ਨ ਰਹਿਣਾ ਨਹੀਂ ਧੜੀ ਸੇਰ ਛਟਾਂਕੂ, ਰਤੀਆਂ ਵੰਡ ਨਾ ਕੋਇ ਵੰਡਾਈਆ। ਜਨ ਭਗਤਾਂ ਬਜਰ ਕਪਾਟੀ ਪਾਟੂ, ਮੇਲਾ ਮੇਲੇ ਪੂਰਨ ਸਤਿਗੁਰ ਧੁਰ ਦਾ ਮਾਹੀਆ। ਜਿਨ ਦੀਨ ਦੁਨੀ ਦੇ ਵੇਖਣੇ ਟਾਪੂ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਧਰਨੀਏ ਆਪਣੇ ਚਰਨ ਨਾਲ ਪਵਿਤ੍ਰ ਕਰੇਗਾ ਛਾਤੂ, ਸੀਨੇ ਤੇਰੇ ਕਰੇ ਸਫ਼ਾਈਆ। ਪਾਰਸ ਕੰਚਨ ਬਣਾ ਕੇ ਧਾਤੂ, ਕਲਜੁਗ ਲੋਹਾ ਰੂਪ ਦਏ ਬਦਲਾਈਆ। ਤੂੰ ਮੇਰਾ ਮੈਂ ਤੇਰਾ ਖੋਲ ਕੇ ਹਾਟੂ, ਨਾਮ ਵਣਜ ਇਕ ਕਰਾਈਆ। ਨੀ ਤੂੰ ਘੁੰਮਣ ਵਾਲੀ ਜੁਗ ਚੌਕੜੀ ਵਾਂਗ ਲਾਟੂ, ਲਿਟਾ ਖੋਲ ਕੇ ਤੱਕਣਾ ਧੁਰ ਦਾ ਮਾਹੀਆ। ਜਿਸ ਦੇ ਕੋਲੋਂ ਕੋਈ ਵਿਰਲਾ ਗੁਰਮੁਖ ਲਾਹਾ ਖਾਟੂ, ਖਟਕੇ ਵਿਚ ਸਰਬ ਲੋਕਾਈਆ। ਤੂੰ ਫਿਰ ਆਪਣਾ ਸੀਸ ਗੁੰਦਾਵੀਂ ਖੁਲਾ ਰਖੀਂ ਨਾ ਝਾਟੂ, ਕੰਤ ਸੁਹਾਗ ਇਕ ਮਨਾਈਆ। ਸਚ ਪ੍ਰੀਤੀ ਜੋੜ ਦੇਈਂ ਨਾਤੂ, ਨਾਤਵਾਂ ਜੋਵਨਵੰਤੀ ਹੋ ਕੇ ਲੈਣੀ ਅੰਗੜਾਈਆ। ਅੰਦਰੋਂ ਕਢੇ ਤੇਰੇ ਭਰਮ ਭਰਾਂਤੂ, ਭਰਮਾਂ ਡੇਰਾ ਢਾਹੀਆ। ਭਾਗ ਲਗਾਏ ਲੋਕਮਾਤੂ, ਮਿਤਰ ਪਿਆਰਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਧਰਨੀਏ ਨੀ ਉਹ ਵੇਖ ਲੈ ਆਪਣਾ ਮਿਤੂ, ਮਿਤਰ ਪਿਆਰਾ ਅਗੰਮ ਅਥਾਹੀਆ। ਜੋ ਵਸੇ ਹਰ ਘਟ ਚਿਤੂ, ਚੇਤਨ ਰੂਪ ਨੂਰ ਅਲਾਹੀਆ। ਜਨ ਭਗਤਾਂ ਕਰੇ ਸਾਚਾ ਹਿਤੂ, ਹਿੱਤਕਾਰੀ ਇਕੋ ਇਕ ਅਖਵਾਈਆ। ਜਗ ਨੇਤਰ ਕਿਸੇ ਨਾ ਦਿਸੂ, ਅੱਖੀਆਂ ਵੇਖਣ ਕੋਇ ਨਾ ਪਾਈਆ। ਜੋ ਭਗਤਾਂ ਲਹਿਣਾ ਦੇਣਾ ਦੇਵੇ ਹਿਸੂ, ਪੂਰਬ ਲੇਖੇ ਝੋਲੀ ਭਰਾਈਆ। ਜਿਸ ਦੀ ਆਸ਼ਾ ਰਖ ਕੇ ਗਿਆ ਯਸੂਹ, ਮਸੀਹ ਮਸਲਿਆਂ ਨਾਲ ਸੁਣਾਈਆ। ਉਹ ਸਚ ਸੁਨੇਹੁੜਾ ਦੱਸੂ, ਦਹਿ ਦਿਸ਼ਾ ਕਰੇ ਸ਼ਨਵਾਈਆ। ਮੂਸਾ ਵੇਖ ਵੇਖ ਕੇ ਹੱਸੂ, ਹਸਤੀ ਤੇਰੀ ਬੇਪ੍ਰਵਾਹੀਆ। ਮੁਹੰਮਦ ਚਾਰ ਯਾਰੀ ਨਾਲ ਨੱਸੂ, ਚੌਦਾਂ ਤਬਕਾਂ ਪੰਧ ਮੁਕਾਈਆ। ਨਾਰਦ ਕਹਿ ਕੇ ਅਲੱਖ ਅਲੱਖੂ, ਅਲਖ ਅਗੋਚਰ ਤੇਰੀ ਵਡ ਵਡਿਆਈਆ। ਗੋਬਿੰਦ ਕਹੇ ਮੇਰਾ ਲਹਿਣਾ ਦੇਣਾ ਮੁਕਾਵੇ ਹੱਥੋ ਹੱਥੂ, ਲੇਖਾ ਹਥੇਲੀ ਉਤੇ ਟਿਕਾਈਆ। ਮੈਂ ਲੱਥਾ ਜਿਸ ਯਾਰ ਦੇ ਸਥਰ ਸੱਥੂ, ਕੰਡਿਆਂ ਵਾਲੀ ਸੇਜ ਹੰਢਾਈਆ। ਉਹ ਸਰਬ ਕਲਾ ਸਮਰਥੂ, ਮੇਰਾ ਦਾਤਾ ਧੁਰਦਰਗਾਹੀਆ। ਜਗਤ ਦੇ ਨੇਤਰ ਵਰੋਲੇ ਅੱਥੂ, ਹੰਝੂਆਂ ਖੇਲ ਖਿਲਾਈਆ। ਪੂਜਾ, ਮਿਟਾਏ ਪਾਹਨ ਪੱਥੂ, ਪੱਥਰਾਂ ਸੀਸ ਨਾ ਕੋਇ ਨਿਵਾਈਆ। ਜਨ ਭਗਤਾਂ ਦਰਸ਼ਨ ਦੇਵੇ ਅੱਖੂ, ਘਰ ਸਨਮੁਖ ਸੋਭਾ ਪਾਈਆ। ਅੰਤ ਕੰਤ ਭਗਵੰਤ ਹੋ ਕੇ ਲਾਜ ਰਖੂ, ਸਿਰ ਆਪਣਾ ਹੱਥ ਟਿਕਾਈਆ। ਸਚ ਪ੍ਰੀਤੀ ਨਾਲ ਰੱਤੂ, ਰੰਗ ਇਕੋ ਇਕ ਰੰਗਾਈਆ। ਜਿਸ ਦੇ ਹੁਕਮ ਨਾਲ ਦੀਨ ਦੁਨੀਆ ਚਾਰੋਂ ਕੁੰਟ ਤਪੂ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕੋਟਾਂ ਵਿਚੋਂ ਭਗਤ ਸੁਹੇਲਾ ਤੂੰ ਮੇਰਾ ਮੈਂ ਤੇਰਾ ਨਾਮ ਜਪੂ, ਸੋਹੰ ਢੋਲਾ ਅਗੰਮ ਅਥਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ, ਦੇਵੇ ਸਤਿ ਸੰਤੋਖ ਸਤੂ, ਸਤਿ ਧਰਮ ਦੀ ਧਾਰ ਜਣਾਈਆ। ਕਲਜੁਗ ਅੰਤ ਰਖੇ ਆਪ ਪਤੂ, ਪਤਿਪਰਮੇਸ਼ਵਰ ਮੇਰਾ ਮਾਹੀਆ। ਨਾਰਦ ਕਹੇ ਧਰਨੀਏ ਮੈਂ ਖ਼ੁਸ਼ੀਆਂ ਦੇ ਵਿਚ ਟੱਪੂ, ਭੱਜਾਂ ਵਾਹੋ ਦਾਹੀਆ। ਜਿਸ ਮੈਨੂੰ
ਆਪਣਾ ਭਗਤ ਸੁਹੇਲਾ ਬਣਾਇਆ ਸਕੂ, ਸਾਜਣ ਹੋ ਕੇ ਵੇਖ ਵਖਾਈਆ। ਉਹ ਵਸਣਹਾਰਾ ਘਟ ਘਟੂ, ਘਟ ਘਟ ਰਿਹਾ ਸਮਾਈਆ। ਗੁਰਮੁਖਾਂ ਗੁਰਸਿੱਖਾਂ ਭਾਗ ਲਗਾਏ ਕਾਇਆ ਮੱਟੂ, ਮਟਕੇ ਭਾਂਡੇ ਮਾਟੀ ਕਰੇ ਸਫ਼ਾਈਆ। ਅੰਮ੍ਰਿਤ ਨਿਝਰ ਧਾਰਾ ਵਿਚੋਂ ਝੱਟੂ, ਮੇਘ ਅਗੰਮਾ ਆਪ ਬਰਸਾਈਆ। ਕੋਈ ਵਿਰਲਾ ਗੁਰਮੁਖ ਉਸ ਦਾ ਰਸ ਚੱਟੂ, ਕੂੜੇ ਚੇਟਕ ਵਿਚ ਦਿਸੇ ਲੋਕਾਈਆ। ਉਹ ਲੇਖਾ ਜਾਣੇ ਅੱਠ ਸੱਠੂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੁਜਾਈਆ। ਲੇਖਾ ਪੂਰ ਕਰਾਏ ਮੰਦਰ ਮਸਜਿਦ ਸ਼ਿਵਦਵਾਲੇ ਮਠੂ, ਗੁਰੂਦਵਾਰਿਆਂ ਭੇਵ ਰਹੇ ਨਾ ਰਾਈਆ। ਸਤਿਜੁਗ ਸਾਚਾ ਮਾਰਗ ਏਕਾ ਦੱਸੂ, ਦਹਿ ਦਿਸ਼ਾ ਕਰੇ ਸ਼ਨਵਾਈਆ। ਹਰਿ ਭਗਤਾਂ ਹਿਰਦੇ ਅੰਦਰ ਵੱਸੂ, ਵਾਸਤਾ ਆਪਣੇ ਨਾਲ ਜੁੜਾਈਆ। ਕਲਜੁਗ ਮੇਟ ਕੇ ਰੈਣ ਅੰਧੇਰੀ ਮੱਸੂ, ਸਤਿਜੁਗ ਸਚ ਕਰੇ ਰੁਸ਼ਨਾਈਆ। ਨਾਰਦ ਕਹੇ ਜਨ ਭਗਤ ਸੁਹੇਲੇ ਨਿੱਕੇ ਵੱਡੇ ਬਿਰਧ ਬਾਲ ਜਵਾਨ ਆਪਣੇ ਬਣਾ ਕੇ ਬੱਚੂ, ਬਚਪਨ ਆਪਣੀ ਗੋਦ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਕਿਰਿਆ ਜਗਤ ਜਹਾਨ ਮਥੂ, ਮਥਨ ਕਰੇ ਕੂੜ ਲੋਕਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰੁਕਨਾ ਮੁਗ਼ਲਾ ਜ਼ਿਲਾ ਫਿਰੋਜ਼ਪੁਰ ਸੁਲੱਖਣ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਨੀਏ ਵੇਖ ਲੈ ਦੀਨਾਂ ਬੰਧੂ, ਬੰਦਨਾ ਸਭ ਦੀ ਰਿਹਾ ਬਦਲਾਈਆ। ਜਗਤ ਨੇਤਰ ਨਿਧਾਨ ਵੇਖੇ ਅੰਧੂ, ਅੰਧ ਆਤਮ ਖੋਜ ਖੁਜਾਈਆ। ਤੇਰੀ ਨਵ ਸੱਤ ਦੀ ਮੰਜ਼ਲ ਲੰਘੂ, ਸਮੁੰਦ ਸਾਗਰਾਂ ਪਾਰ ਕਰਾਈਆ। ਜਨ ਭਗਤਾਂ ਅੰਦਰ ਸਚ ਸਿੰਘਾਸਣ ਸੁਹਾਏ ਪਲੰਘੂ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਕਾਇਆ ਚੋਲੀ ਨਾਮ ਨਿਧਾਨੇ ਨਾਲ ਰੰਗੂ, ਰੰਗਤ ਆਪਣੀ ਆਪ ਵਖਾਈਆ। ਤੂੰ ਮੇਰਾ ਮੈਂ ਤੇਰਾ ਦਸ ਕੇ ਛੰਦੂ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਬਜਰ ਕਪਾਟੀ ਤੋੜ ਕੇ ਜੰਦੂ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਅੰਮ੍ਰਿਤ ਧਾਰ ਬਖ਼ਸ਼ ਕੇ ਸਾਗਰ ਸਿੰਧੂ, ਅਤੋਟ ਅਤੁਟ ਵਰਤਾਈਆ। ਨੇਤਰ ਨੈਣ ਪੂੂੰਝ ਕੇ ਹੰਝੂ, ਸਿਰ ਆਪਣਾ ਹੱਥ ਟਿਕਾਈਆ। ਧੂੜੀ ਖ਼ਾਕ ਰਮਾ ਕੇ ਬਿੰਦੂ, ਬਿੰਦਰਾਬਨ ਦੇ ਲੇਖੇ ਪੂਰ ਕਰਾਈਆ। ਜਿਸ ਨੂੰ ਜਗਤ ਜਹਾਨ ਨਿੰਦੂ, ਨਿੰਦਕ ਹੋਵੇ ਲੋਕਾਈਆ। ਉਹ ਵਸੇ ਸਾਚੇ ਖੇੜੇ ਕਾਇਆ ਪਿੰਡੂ, ਇੰਡ ਬ੍ਰਹਿਮੰਡ ਧਿਆਨ ਰਖਾਈਆ। ਉਹਨੂੰ ਸਮਝੇ ਕੋਇ ਨਾ ਮੁਸਲਿਮ ਹਿੰਦੂ, ਇਸਾਈ ਸਮਝਣ ਕੋਇ ਨਾ ਪਾਈਆ। ਨੇਤਰ ਨੈਣ ਦੂਰ ਦੁਰਾਡਾ ਤੱਕੇ ਸੁਰਪਤ ਇੰਦੂ, ਇੰਦਰਾਸਣ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸਦੇ ਲਾਡਲੇ ਬਿੰਦੂ, ਸ੍ਵਯੰ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਨਾਰਦ ਕਹੇ ਧਰਨੀਏ ਵੇਖ ਲੈ ਆਪਣਾ ਹਿਤੂ, ਕੀ ਕਰਤਾ ਖੇਲ ਖਿਲਾਈਆ। ਜਿਸ ਦੀ ਵਾਰ ਸਮਝ ਨਾ ਆਵੇ ਥਿਤੂ, ਘੜੀ ਪਲ ਭੇਵ ਕੋਇ ਨਾ ਪਾਈਆ। ਉਹ ਤੇਰੇ ਉਤੇ ਵਹਿਣ ਵਹਾਵਣ ਵਾਲਾ ਰਿਤੂ, ਰਕਤ ਬੂੰਦਾਂ ਕਰੇ ਸਫ਼ਾਈਆ। ਤੇਰੀ ਕਿਆਰੀ ਜਗਤ ਖ਼ੂਨ ਨਾਲ ਸਿੰਚੂ, ਸਤਿ ਦਾ ਮਾਲਕ ਹੁਕਮ ਵਰਤਾਈਆ। ਤੇਰੀਆਂ ਖੁਲ੍ਹੀਆਂ ਵੇਖੇ ਲਿਟੂ, ਚਾਰੋਂ ਕੁੰਟ ਪਏ ਦੁਹਾਈਆ। ਕਮਲੀਏ ਤੇਰੀ ਆਸ਼ਾ ਫੇਰ ਬਹੁੜੀ ਬਹੁੜੀ ਕਰ ਕੇ ਪਿਟੂ, ਦੁਹੱਥੜ ਸੀਨੇ ਉਤੇ ਲਗਾਈਆ। ਆਹ
ਲੈ ਮੈਂ ਤੈਨੂੰ ਦੇਂਦਾ ਚਿਟੂ, ਜੋ ਗੁਰ ਅਵਤਾਰ ਪੈਗ਼ੰਬਰ ਗਏ ਫੜਾਈਆ। ਜਿਸ ਦੇ ਵਿਚ ਅੰਤ ਅਖ਼ੀਰੀ ਨਿਕਲੂ ਸਿੱਟੂ, ਸਿੱਟੇਬਾਜ਼ੀ ਖ਼ਲਕ ਖ਼ੁਦਾਈਆ। ਮਨੂਆ ਬਿਨ ਸਤਿਗੁਰ ਸ਼ਬਦ ਕਿਸੇ ਨਾ ਟਿਕੂ, ਟਕਿਆਂ ਵਾਲੇ ਗੁਰੂ ਕੰਮ ਕਿਸੇ ਨਾ ਆਈਆ। ਸਚ ਧਰਮ ਦਾ ਦੁੱਧ ਫਿਟੂ, ਜਾਗ ਕੂੜੀ ਕਾਂਜੀ ਵਾਲੀ ਲਗਾਈਆ। ਝਗੜਾ ਮੁਕਾਵੇ ਪੱਥਰ ਇਟੂ, ਪਾਹਨਾਂ ਕਰੇ ਸਫ਼ਾਈਆ। ਮਾਇਆ ਮਮਤਾ ਸ਼ੌਹ ਦਰਿਆਏ ਸਿਟੂ, ਸਤਿਗੁਰ ਹੋਏ ਆਪ ਸਹਾਈਆ। ਜਨ ਭਗਤ ਸੁਹੇਲਾ ਬਣ ਕੇ ਮਿਤੂ, ਮਿਤਰ ਪਿਆਰਾ ਦਏ ਵਡਿਆਈਆ। ਕਾਇਆ ਮਾਟੀ ਭਾਂਡੇ ਪੋਚੇ ਲਿਪੂ, ਧਰਮ ਦੀ ਧਾਰ ਸੇਵ ਕਮਾਈਆ। ਮਨਮੁਖਾਂ ਕੋਲੋਂ ਚਾਰੋਂ ਕੁੰਟ ਛਿਪੂ, ਨੇਤਰ ਨਜ਼ਰ ਕਿਸੇ ਨਾ ਆਈਆ। ਖੇਲ ਖਿਲਾਵੇ ਸੱਤ ਦੀਪੂ, ਦੀਪਕ ਜੋਤ ਕਰ ਰੁਸ਼ਨਾਈਆ। ਲਹਿਣਾ ਦੇਣਾ ਪੂਰਾ ਕਰੇ ਭਗਤ ਪੀਪੂ, ਪੂਤਨਾ ਆਸਾ ਲੇਖੇ ਵਿਚ ਲਗਾਈਆ। ਹਰਿਜਨ ਕਰ ਕੇ ਠਾਂਡੀ ਸੀਤੂ, ਅਗਨੀ ਤਤ ਗਵਾਈਆ। ਸਤਿਜੁਗ ਸਚ ਚਲਾ ਕੇ ਰੀਤੂ, ਮਾਰਗ ਇਕੋ ਇਕ ਵਖਾਈਆ। ਦੀਨ ਦੁਨੀ ਕਰੇ ਭੈ ਭੀਤੂ, ਭਾਓ ਆਪਣਾ ਇਕ ਸਮਝਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਲੀਕੂ, ਲਾਈਨ ਇਕੋ ਦਏ ਵਖਾਈਆ। ਦੀਨ ਮਜ਼੍ਹਬ ਨਾ ਰਹੇ ਸ਼ਰੀਕੂ, ਸ਼ਰਕਤ ਕੂੜੀ ਦਏ ਗਵਾਈਆ। ਨਾਰਦ ਕਹੇ ਧਰਨੀਏ ਮੈਂ ਵੀ ਉਸ ਨੂੰ ਉਡੀਕੂੰ, ਦਿਵਸ ਰੈਣ ਨੈਣ ਉਠਾਈਆ। ਜਿਸ ਦੀ ਸਦੀ ਚੌਧਵੀਂ ਅੰਤ ਤਰੀਕੂ, ਤਰੀਕੇ ਨਾਲ ਗਿਆ ਸਮਝਾਈਆ। ਜੋ ਦੀਨਾਂ ਮਜ਼੍ਹਬਾਂ ਫੜ ਘਸੀਟੂ, ਚਾਰੋਂ ਕੁੰਟ ਵੇਖ ਵਖਾਈਆ। ਜਨ ਭਗਤਾਂ ਚਾੜੂ ਰੰਗ ਬਸੀਠੂ, ਬੀਠਲਾ ਨਾਮੇ ਵਾਲਾ ਧੁਰ ਦਾ ਮਾਹੀਆ। ਸਤਿਜੁਗ ਸਾਚਾ ਪੀਸਣ ਪੀਠੂ, ਚੱਕੀ ਨਾਮ ਵਾਲੀ ਚਲਾਈਆ। ਕਲਜੁਗ ਕੂੜਾ ਤ੍ਰੈਗੁਣ ਸਾੜ ਅੰਗੀਠੂ, ਅਗਨੀ ਅੱਗ ਜਲਾਈਆ। ਆਪਣਾ ਖੇਲ ਕਰੇ ਅਨਡੀਠੂ, ਜਗਤ ਨੇਤਰ ਵੇਖਣ ਕੋਇ ਨਾ ਆਈਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਹੋਣਾ ਗੀਤੂ, ਸੋਹੰ ਢੋਲਾ ਧੁਰਦਰਗਾਹੀਆ। ਜਨ ਭਗਤਾਂ ਨਾਲ ਪ੍ਰੇਮ ਗੰਢ ਪੀਚੂ, ਪੇਚੀਦਗ਼ੀ ਸਮਝ ਕੋਇ ਨਾ ਪਾਈਆ। ਆਪੇ ਵਸੇ ਹਿਰਦੇ ਬੀਚੂ, ਮੰਦਰ ਅੰਦਰ ਇਕ ਸੁਹਾਈਆ। ਬਿਨ ਹਰਿ ਕਿਰਪਾ ਕਿਸੇ ਨਾ ਦੀਸੂ, ਜਗਦੀਸ਼ਰ ਧੁਰਦਰਗਾਹੀਆ। ਜਿਸ ਨੂੰ ਸਭ ਦਾ ਝੁਕਣਾ ਸੀਸੂ, ਸਿਰ ਚਰਨ ਕਵਲ ਸ਼ਰਨਾਈਆ। ਜਿਸ ਨੂੰ ਯਾਦ ਕਰਦੇ ਮੁਹੰਮਦ ਮੂਸਾ ਈਸੂ, ਇਸਮ ਇਕੋ ਇਕ ਵੇਖ ਵਖਾਈਆ। ਉਸ ਨੂੰ ਵੇਖ ਕੇ ਕਲਜੁਗ ਮਾਰੂ ਚੀਕੂ, ਚੀਕ ਚਿਹਾੜਾ ਦਏ ਪਵਾਈਆ। ਧਰਨੀਏ ਤੂੰ ਸਚ ਦੱਸ ਤੇਰੇ ਉਤੇ ਰੂਪ ਬਦਲੇਗਾ ਕੀਕੂ, ਕਿਸ ਤਰਾ ਖੇਲ ਖਿਲਾਈਆ। ਕਿਸ ਬਿਧ ਰੰਗ ਰੰਗਾਏ ਹਸਤ ਕੀਟੂ, ਕੀਟ ਕੀਟਾਂ ਦਏ ਵਡਿਆਈਆ। ਕੀ ਨਾਮ ਭੰਡਾਰਾ ਬਖ਼ਸ਼ੇ ਮੀਠੂ, ਬਿਨ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਦੇਵਣਹਾਰਾ ਧੁਰ ਦਾ ਵਰ, ਕੀ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਧਰਨੀਏ ਉਹ ਤੱਕ ਲੈ ਆਪਣਾ ਸਹੇਲੂ, ਸਖ਼ੀਆਂ ਵਾਲੀਏ ਅਲਬੇਲੀਏ ਤੈਨੂੰ ਦਿਆਂ ਜਣਾਈਆ ਜਿਸ ਨੂੰ ਜਗਤ ਨੇਤਰ ਕੋਇ ਨਾ ਵੇਖੂ, ਦਿਸ਼ਾ ਚੜ੍ਹਦੀ ਲਹਿੰਦੀ ਦੱਖਣ ਪਹਾੜ ਅੱਖ ਨਾ ਕੋਇ ਉਠਾਈਆ। ਨੀ ਕੋਝੀਏ ਕਮਲੀਏ ਤੇਰੀ ਬਦਲਣ ਆ ਗਿਆ ਰੇਖੂ, ਰਿਖੀ ਰਿਖੀਸ਼ਰਾਂ ਦਾ ਲੇਖਾ ਦਏ ਚੁਕਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਤੇਰੇ ਮਸਤਕ ਲਾਏ ਮੇਖੂ, ਜੜ ਸਕੇ ਨਾ ਕੋਇ ਉਖੜਾਈਆ। ਤੂੰ ਚੌਰ ਕਰਨਾ ਆਪਣੇ ਪਿਆਰ ਨਾਲ ਕੇਸੂ, ਕੇਸਗੜ੍ਹ ਦਾ ਲੇਖਾ ਤੇਰੇ ਨਾਲ ਰਖਾਈਆ। ਨੀ ਉਹ ਮਾਲਕ ਖ਼ਾਲਕ ਬਣਿਆ ਕਲਜੁਗ ਪ੍ਰਦੇਸੂ, ਚਾਰੇ ਕੁੰਟ ਫਿਰੇ ਵਾਹੋ ਦਾਹੀਆ। ਉਹਦੇ ਕੋਲ ਨਾ ਭੂਰੀ ਨਾ ਖੇਸੂ, ਖ਼ਾਲੀ ਹੱਥ ਆਪਣਾ ਝੱਟ ਲੰਘਾਈਆ। ਨੀ ਜਿਸ ਦੀ
ਸਿਫ਼ਤ ਕਰਦਾ ਦੋ ਸਹੰਸਰ ਜਿਹਵਾ ਸ਼ੇਸ਼ੂ, ਦਿਵਸ ਰੈਣ ਢੋਲੇ ਗਾਈਆ। ਉਹ ਰਹਿਣ ਵਾਲਾ ਸਦਾ ਹਮੇਸ਼ੂ, ਹਮ ਸਾਜਣ ਇਕ ਅਖਵਾਈਆ। ਉਸ ਦੇ ਅਗੇ ਸਾਰੇ ਹੋਏ ਪੇਸ਼ੂ, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਨਾਰਦ ਕਹੇ ਧਰਨੀਏ ਤੇਰਾ ਸਾਹਿਬ ਸਵਾਮੀ ਤੇਰੇ ਉਤੇ ਕੁੱਦੂ, ਚਾਰੋਂ ਕੁੰਟ ਵੇਖ ਵਖਾਈਆ। ਤੇਰੀ ਸਾਰ ਪਾਵੇ ਸਿੰਧੂ, ਬਸੁਧੇ ਤੈਨੂੰ ਲਏ ਜਗਾਈਆ। ਲਹਿਣਾ ਦੇਣਾ ਜਾਣੇ ਕਲਜੁਗੂ, ਜੁਗ ਚੌਕੜੀ ਦਾ ਮਾਲਕ ਧੁਰਦਰਗਾਹੀਆ। ਜਿਸ ਵੇਲੇ ਮੁਹੰਮਦ ਦਾ ਅੰਤ ਪੁਗੂ, ਸਦੀ ਚੌਧਵੀਂ ਵੇਖ ਵਖਾਈਆ। ਉਸ ਵੇਲੇ ਥਣੀਂ ਧਾਰ ਰਹਿਣਾ ਨਹੀਂ ਦੁੱਧੂ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਦਾ ਇਸ਼ਾਰਾ ਕੋਇ ਨਾ ਬੁਝੂ, ਬੁਝਾ ਦੀਪ ਨਾ ਕੋਇ ਜਲਾਈਆ। ਬਿਨ ਭਗਤਾਂ ਤੋਂ ਸਾਚਾ ਮਾਰਗ ਕਿਸੇ ਨਾ ਸੁਝੂ, ਸਮਝ ਵਿਚ ਸਮਝ ਨਾ ਕੋਇ ਰਖਾਈਆ। ਚਾਰੋਂ ਕੁੰਟ ਤੇਰੀ ਖ਼ਾਕ ਉਡੂ, ਉਗਣ ਆਥਣ ਅੰਧੇਰਾ ਛਾਈਆ। ਕੂੜ ਕੁੜਿਆਰਾ ਹੈਂਸਿਆਰਾ ਤੇਰੇ ਉਤੇ ਬੇੜਾ ਡੁੱਬੂ, ਨਈਆ ਨੌਕਾ ਪਾਰ ਨਾ ਕੋਇ ਕਰਾਈਆ। ਕੂੜ ਕੁਕਰਮੀ ਮਾਇਆ ਮਮਤਾ ਗਾਰੇ ਖੁੱਭੂ, ਬਾਹਰ ਫੜ ਨਾ ਕੋਇ ਕਰਾਈਆ। ਤੇਰਾ ਵਕਤ ਸੁਹੰਜਣਾ ਦਿਸੇ ਕੋਇ ਨਾ ਸ਼ੁਭੂ, ਸ਼ੁਭ ਵੇਲਾ ਨਜ਼ਰ ਕੋਇ ਨਾ ਆਈਆ। ਨੀ ਤੂੰ ਰੋਣਾ ਮਾਰ ਕੇ ਭੁਬੂ, ਹਾਏ ਉਫ਼ ਮੇਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਧਰਨੀਏ ਉਹ ਤੱਕ ਲੈ ਧੁਰ ਦਾ ਅੱਬੂ, ਅੱਬਾ ਵਾਲੀਏ ਧਿਆਨ ਲਗਾਈਆ। ਜਿਸ ਦਾ ਨੂਰ ਨੁਰਾਨਾ ਨੂਰ ਸਬੂ, ਦੋ ਜਹਾਨਾਂ ਸੋਭਾ ਪਾਈਆ। ਉਹ ਖੇਲ ਖਲਾਏ ਆਦਿ ਅੰਤ ਮਧੂ, ਮਧ ਆਪਣਾ ਹੁਕਮ ਵਰਤਾਈਆ। ਤੇਰਾ ਲੇਖਾ ਜਾਣੇ ਯਦਪ ਯਦੂ, ਯਦੀ ਆਪਣੀ ਕਾਰ ਭੁਗਤਾਈਆ। ਜਿਸ ਕਲਜੁਗ ਸ਼ਰਅ ਮੇਟਣੀ ਹੱਦੂ, ਹਦੀਸਾ ਪੰਧ ਮੁਕਾਈਆ। ਉਹ ਲੱਭਿਆਂ ਕਿਸੇ ਨਾ ਲੱਭੂ, ਖੋਜਣ ਵਿਚ ਖੋਜ ਨਾ ਕੋਇ ਰਖਾਈਆ। ਕੋਟਾਂ ਵਿਚੋਂ ਭਗਤ ਸੁਹੇਲੇ ਜੁਗ ਜਨਮ ਦੇ ਵਿਛੜੇ ਆਪੇ ਸੱਦੂ, ਸੱਦਾ ਦੇਵੇ ਥਾਉਂ ਥਾਈਂਆ। ਕਲਜੁਗ ਕੂੜ ਕੁੜਿਆਰਾ ਤੇਰੇ ਉਤੋਂ ਆਪਣਾ ਭਾਰ ਲੱਦੂ, ਲੱਦ ਕੇ ਭੱਜਾ ਜਾਵੇ ਵਾਹੋ ਦਾਹੀਆ। ਸਤਿਗੁਰ ਸ਼ਬਦ ਸ਼ੇਰ ਸ਼ੇਰ ਵਾਂਗੂ ਗੱਜੂ, ਚਾਰੋਂ ਕੁੰਟ ਭਬਕ ਸੁਣਾਈਆ। ਪ੍ਰਗਟ ਹੋ ਕੇ ਦੇਸ ਮੱਝੂ, ਮਾਝਾ ਦੋ ਜਹਾਨ ਰਖਾਈਆ। ਜਨ ਭਗਤਾਂ ਪਿਆਰ ਨਾਲ ਬੱਝੂ, ਡੋਰੀ ਸ਼ਬਦ ਤੰਦ ਰਖਾਈਆ। ਕੋਝੀਏ ਕਮਲੀਏ ਮੂਰਖੇ ਤੇਰਾ ਅੰਤਮ ਪਰਦਾ ਕੱਜੂ, ਮਿਹਰਵਾਨ ਸਿਰ ਆਪਣਾ ਹੱਥ ਰਖਾਈਆ। ਤੇਰੇ ਉਤੋਂ ਗੜ੍ਹ ਹੰਕਾਰੀ ਭਾਂਡਾ ਭੱਜੂ, ਮਾਟੀ ਖ਼ਾਕੀ ਰਹਿਣ ਨਾ ਪਾਈਆ। ਇਕੋ ਸਤਿ ਸਚ ਦਾ ਦੀਪਕ ਜਗੂ, ਚਾਰੋਂ ਕੁੰਟ ਹੋਵੇ ਰੁਸ਼ਨਾਈਆ। ਗੁਰਮੁਖਾਂ ਦਰਸ ਕਰਾਏ ਉਪਰ ਸ਼ਾਹ ਰਗੂ, ਰਘੁਪਤ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਹਰਿਜਨ ਰਹੇ ਕੋਇ ਨਾ ਕੱਗੂ, ਕਾਗ ਹੰਸ ਦਏ ਬਣਾਈਆ। ਨਾਮ ਅੰਮ੍ਰਿਤ ਪਿਆਲਾ ਪਿਆ ਕੇ ਮਧੂ, ਮਧੁਰ ਧੁਨ ਦਏ ਸੁਣਾਈਆ। ਨੀ ਉਸ ਦਾ ਮੇਲਾ ਹੁੰਦਾ ਨਾਲ ਸਬਬੂ, ਤੂੰ ਮਿਲਣਾ ਚਾਈਂ ਚਾਈਂਆ। ਜਿਸ ਦੇ ਹੁਕਮ ਨਾਲ ਸਤਿਜੁਗ ਲੋਕਮਾਤ ਵਿਚ ਲੱਗੂ, ਨਾਤਾ ਧਰਮ ਤੇਰੇ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜੀ ਮਲੇਛਾ ਮੇਟੇ ਸਭੂ, ਸਭਾ ਜਨ ਭਗਤਾਂ ਆਪ ਲਗਾਈਆ।
੧੯ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਢੁਡੀਕੇ ਜ਼ਿਲਾ ਫ਼ਿਰੋਜਪੁਰ ਸਰੂਪ ਸਿੰਘ ਦੇ ਗ੍ਰਹਿ
ਨਾਰਦ ਕਹੇ ਧਰਨੀਏ ਵੇਖ ਲੈ ਪ੍ਰਭੂ ਅਗੰਮ ਅਨਾਦੂ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਧਿਆਨ ਲਗਾਈਆ। ਜਿਸ ਦਾ ਹੁਕਮ ਸੰਦੇਸਾ ਨਾਮ ਕਲਮਾ ਨਿਰਗੁਣ ਧਾਰ ਬੋਧ ਅਗਾਧੂ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਆਪ ਸੁਣਾਈਆ। ਜੋ ਲੇਖਾ ਜਾਣੇ ਦੀਨ ਦੁਨੀ ਜਗਤ ਭਗਤ ਸਮਾਜੂ, ਵਰਨਾਂ ਬਰਨਾਂ ਦੀਨਾਂ ਮਜ਼੍ਹਬਾਂ ਖੋਜ ਖੁਜਾਈਆ। ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸਭ ਨੇ ਕਿਹਾ ਮਹਿਬੂਬ ਮਿਹਰਵਾਨ ਅਹਿਬਾਬੂ, ਐਬਾਂ ਤੋਂ ਰਹਿਤ ਅਗੰਮ ਅਥਾਹੀਆ। ਉਹ ਧੁਰ ਫ਼ਰਮਾਨਾ ਦੇਵੇ ਇਕ ਅਹਿਲਾਦੂ, ਅੱਲਾ ਵਾਹਿਗੁਰੂ ਰਾਮ ਜਿਸ ਨੂੰ ਕਹਿ ਕੇ ਸਾਰੇ ਗਾਈਆ। ਤੂੰ ਸ਼ਬਦ ਸੰਦੇਸਾ ਦੇ ਦੇ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਜਾਤੂ, ਜਾਗਰਤ ਜੋਤ ਬਿਨ ਵਰਨ ਗੋਤ ਲਓ ਅੰਗੜਾਈਆ। ਕਲਜੁਗ ਜੀਵ ਜੰਤ ਸਾਧ ਸੰਤ ਹੰਸ ਬਣੋ ਕਾਗੋ, ਕੂੜੀ ਕਿਰਿਆ ਅੰਦਰੋਂ ਬਾਹਰ ਕਢਾਈਆ। ਮਾਇਆ ਮਮਤਾ ਮੋਹ ਵਿਕਾਰ ਤਿਆਗੋ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਆਤਮ ਧਾਰ ਕਰ ਪਿਆਰ ਆਪਣਾ ਆਪ ਸਾਧੋ, ਸਾਧਨਾ ਵਿਚ ਇਕੋ ਪੁਰਖ ਅਕਾਲਾ ਨਜ਼ਰੀ ਆਈਆ। ਦਰਸ਼ਨ ਕਰੋ ਮੋਹਨ ਮਾਧਵ ਮਾਧੋ, ਜੋ ਮਧੁਰ ਧੁਨ ਰਿਹਾ ਸੁਣਾਈਆ। ਤੁਹਾਡਾ ਆਵਣ ਜਾਵਣ ਲੱਖ ਚੁਰਾਸੀ ਗੇੜਾ ਕੱਟੇ ਅਜ਼ਾਬੋ, ਫ਼ਜ਼ਲ ਨਾਲ ਅਜ਼ਲ ਦਾ ਡਰ ਰਹੇ ਨਾ ਰਾਈਆ। ਓਸ ਦੀ ਸ਼ਰਨ ਸ਼ਰਨਾਈ ਬਿਨ ਕਦਮਾਂ ਤੋਂ ਭਾਗੋ, ਅੰਤਰ ਆਤਮ ਅੰਤਸ਼ਕਰਨ ਵਿਚ ਧਿਆਨ ਲਗਾਈਆ। ਜੋ ਮੇਲ ਮਿਲਾਏ ਦਇਆ ਕਮਾਏ ਮੋਹਨ ਮਾਧੋ, ਮਧੁਰ ਧੁਨ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਧਰਨੀਏ ਤੱਕ ਲੈ ਅਗੰਮਾ ਪੀਰ, ਪੀਰਨ ਪੀਰਾ ਨੂਰ ਅਲਾਹੀਆ। ਜਿਸ ਨੂੰ ਪੈਗ਼ੰਬਰਾਂ ਕਿਹਾ ਦਸਤਗੀਰ, ਦੋ ਜਹਾਨਾਂ ਨੌਜਵਾਨਾਂ ਮਰਦ ਮਰਦਾਨਾ ਇਕ ਅਖਵਾਈਆ। ਸਾਹਿਬ ਸੁਲਤਾਨਾਂ ਨੌਜਵਾਨਾ ਗੁਣੀ ਗਹੀਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਰੂਪ ਵਟਾਈਆ। ਜਿਸ ਦਾ ਨਜ਼ਰ ਨਾ ਆਏ ਮਾਟੀ ਤਨ ਵਜੂਦ ਸਰੀਰ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਡਗਮਗਾਈਆ। ਉਹ ਦੇਵਣਹਾਰਾ ਨਿਰਗੁਣ ਸਰਗੁਣ ਧਾਰ ਸਭ ਨੂੰ ਧੀਰ, ਧਰਨੀ ਧਰਤ ਧਵਲ ਧੌਲ ਤੇਰੀ ਆਸਾ ਪੂਰ ਕਰਾਈਆ। ਕੋਝੀਏ ਕਮਲੀਏ ਤੇਰੇ ਸਿਰ ਤੋਂ ਲੱਥਾ ਚੀਰ, ਓਢਣ ਸਤਿ ਧਰਮ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਤੇਰੀ ਬਦਲ ਦੇਵੇ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਸ਼ਰਅ ਦੇ ਕੱਟ ਦੇਵੇ ਜ਼ੰਜੀਰ, ਸ਼ਰੀਅਤ ਦਾ ਲੇਖਾ ਦਏ ਮੁਕਾਈਆ। ਇਕੋ ਰੰਗ ਰੰਗਾ ਕੇ ਹਸਤ ਕੀਟ, ਫ਼ਕੀਰ ਫ਼ਿਕਰਾ ਢੋਲਾ ਧੁਰ ਦਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਧਰਨੀਏ ਤੇਰਾ ਮਹਿਬੂਬ ਨੂਰ ਅਲਾਹੀ ਅਵੱਲਾ, ਆਲਮੀਨ ਇਕ ਅਖਵਾਈਆ। ਜਿਸ ਦਾ ਚੌਦਾਂ ਤਬਕਾਂ ਇਕੋ ਦਿਸੇ ਮਹੱਲਾ, ਮੁਹੰਮਦ ਸਜਦਿਆਂ ਵਿਚ ਸੀਸ ਝੁਕਾਈਆ। ਨੀ ਓਹ ਫਿਰਦਾ ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਜਲਾ ਥਲਾ, ਸਮੁੰਦ ਸਾਗਰਾਂ ਚਰਨਾਂ ਹੇਠ ਦਬਾਈਆ। ਜਿਸ ਨੇ ਸਚ ਸੰਦੇਸ ਨਰ ਨਰੇਸ਼ ਹੋ ਕੇ ਘੱਲਾ, ਨਵ ਸੱਤ ਬ੍ਰਹਮ ਮਤ ਆਤਮ ਤਤ ਇਕ ਜਣਾਈਆ। ਉਹ ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਦਰਗਾਹ ਸਾਚੀ ਮੁਕਾਮੇ ਹਕ ਆਪਣਾ ਆਸਣ ਲਾਈਆ। ਉਹਦਾ ਖੇਲ ਤੱਕ ਲੈ ਘੜੀ ਘੜੀ ਪਲ ਪਲਾ, ਪਾਰਬ੍ਰਹਮ ਪਤਿਪਰਮੇਸ਼ਵਰ ਕੀ ਆਪਣਾ ਹੁਕਮ ਵਰਤਾਈਆ।
ਜਿਸ ਦਾ ਦੀਪਕ ਜੋਤ ਇਕੋ ਦੀਪ ਬਲਾ, ਬਲਧਾਰੀ ਇਕ ਅਖਵਾਈਆ। ਉਹ ਮੇਟਣ ਆਇਆ ਤੇਰੇ ਉਤੋਂ ਦੂਈ ਦਵੈਤੀ ਸੱਲਾ, ਸਲਾਹ ਮਸ਼ਵਰਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਨਾਰਦ ਕਹੇ ਧਰਨੀਏ ਓਹ ਵੇਖ ਲੈ ਮੇਰਾ ਮਹਿਬੂਬਾ, ਮਿਹਰਵਾਨ ਮਿਹਰਵਾਨ ਬੇਪਰਵਾਹੀਆ। ਜੋ ਹਰ ਘਟ ਮੌਜੂਦਾ, ਦਰ ਦਰ ਘਰ ਘਰ ਗ੍ਰਹਿ ਗ੍ਰਹਿ ਆਪਣਾ ਹੁਕਮ ਵਰਤਾਈਆ। ਉਹਦੀ ਮੰਜ਼ਲ ਇਕੋ ਹਕ ਮਕਸੂਦਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦੀ ਸਿਫ਼ਤ ਗਾ ਸਕਿਆ ਨਾ ਹਜ਼ਾਰਾ ਦਰੂਦਾ, ਬਸਰੀ ਇਸਮ ਨਾ ਕੋਇ ਚਤੁਰਾਈਆ। ਉਹਦਾ ਖੇਲ ਤੱਕ ਲੈ ਦੋ ਜਹਾਨ ਅਜਬ ਅਜੂਬਾ, ਜੋਬਨਵੰਤੀਏ ਆਪਣਾ ਪਰਦਾ ਆਪ ਉਠਾਈਆ। ਓਹ ਦੀਨ ਮਜ਼੍ਹਬ ਦੀਆਂ ਹੱਦਾਂ ਵਿਚ ਨਾ ਕਦੇ ਹੋਏ ਮੌਜੂਦਾ, ਦੋ ਜਹਾਨਾਂ ਨੌਜਵਾਨਾ ਸ੍ਰੀ ਭਗਵਾਨਾ ਮਰਦ ਮਰਦਾਨਾ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਧਰਨੀਏ ਉਸ ਦਾ ਖੇਲ ਵੇਖ ਲੈ ਅਨੋਖਾ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਕਿਸੇ ਹੱਥ ਨਾ ਆਵੇ ਪੁਸਤਕ ਪੋਥਾ, ਅੱਖਰਾਂ ਰੰਗ ਨਾ ਕੋਇ ਰੰਗਾਈਆ। ਸੋ ਸਵਾਮੀ ਜਨ ਭਗਤਾਂ ਅੰਤਰ ਨਿਰੰਤਰ ਸੋਤਾ, ਸੁਰਤੀ ਸ਼ਬਦ ਸ਼ਬਦ ਸੁਰਤੀ ਮੇਲ ਮਿਲਾਈਆ। ਕਾਇਆ ਮੰਦਰ ਅੰਦਰ ਡੂੰਘੀ ਭਵਰੀ ਮਾਰ ਕੇ ਗੋਤਾ, ਨਿਝਰ ਰਸ ਬੂੰਦ ਸਵਾਂਤੀ ਕਵਲ ਨਾਭੀ ਆਪ ਟਪਕਾਈਆ। ਗੁਰਮੁਖ ਹਰਿਜਨ ਬਣਾ ਕੇ ਮਾਣਕ ਮੋਤਾ, ਜਗਤ ਕੀਮਤ ਨਜ਼ਰ ਕੋਇ ਨਾ ਆਈਆ। ਜੋ ਖ਼ਬਰ ਸੰਦੇਸਾ ਦੇਵੇ ਚੌਦਾਂ ਲੋਕਾ, ਚੌਦਾਂ ਤਬਕਾਂ ਰਿਹਾ ਸੁਣਾਈਆ। ਧਰਨੀਏ ਉਠ ਕੇ ਸੰਭਲ ਲੈ ਆਪਣਾ ਮੌਕਾ, ਸੰਬਲ ਤੱਕ ਲੈ ਸਹਿਜ ਸੁਖਦਾਈਆ। ਜਿਸ ਦਾ ਨੂਰ ਨੁਰਾਨਾ ਪ੍ਰਕਾਸ਼ ਅਗੰਮਾ ਜੋਤਾ, ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਨਾਰਦ ਮੈਂ ਸੁਣਿਆ ਤੇਰਾ ਸੰਦੇਸ਼ਾ, ਸੰਧਿਆ ਸਰਘੀ ਵਕਤ ਨਾ ਕੋਇ ਚੁਕਾਈਆ। ਉਹ ਮਾਲਕ ਸਵਾਮੀ ਖ਼ਾਲਕ ਮੇਰਾ ਇਕ ਨਰੇਸ਼ਾ, ਨਰ ਨਰਾਇਣ ਆਦਿ ਜੁਗਾਦਿ ਅਖਵਾਈਆ। ਮੈਂ ਚਵਰ ਕਰਾਂ ਚਰਨ ਕਵਲ ਉਸ ਦੇ ਕੇਸਾ, ਧੂੜੀ ਖ਼ਾਕ ਰਮਾਈਆ। ਜਿਸ ਖੇਲ ਖਿਲਾਇਆ ਦਸ ਦਸਮੇਸ਼ਾ, ਦਹਿ ਦਿਸ਼ਾ ਹੋਏ ਸਹਾਈਆ। ਉਹ ਆਦਿ ਜੁਗਾਦਿ ਰਹੇ ਹਮੇਸ਼ਾ, ਜਨਮ ਮਰਨ ਨਾ ਰੂਪ ਬਦਲਾਈਆ। ਜਗਤ ਬਦਲਣਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਦੇਣ ਗਵਾਹੀਆ। ਜਿਸ ਲੇਖ ਲਿਖਾਉਣਾ ਮੁਲ੍ਹਾਂ ਸ਼ੇਖ਼ਾ, ਮੁਸਾਇਕਾਂ ਡੇਰਾ ਢਾਹੀਆ। ਉਹ ਜਨ ਭਗਤਾਂ ਕਦੇ ਨਾ ਭੁਲੇ ਚੇਤਾ, ਚੇਤਨ ਸੁਰਤੀ ਲਏ ਕਰਾਈਆ। ਆਤਮ ਪਰਮਾਤਮ ਦੱਸ ਕੇ ਹੇਤਾ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਨਿਰਗੁਣ ਨਿਰਵੈਰ ਬਣ ਕੇ ਮੀਤਾ, ਨਿਜ ਲੋਚਨ ਨੈਣ ਅੱਖ ਦਏ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨਾ ਬੇਪਰਵਾਹੀਆ। ਧਰਨੀ ਕਹੇ ਮੇਰਾ ਸਵਾਮੀ ਸਾਹਿਬ ਸਤਿਗੁਰ, ਸ਼ਬਦੀ ਸ਼ਬਦੀ ਨਾਦ ਵਜਾਈਆ। ਲਹਿਣਾ ਦੇਣਾ ਪੂਰਾ ਕਰੇ ਧੁਰ, ਦਰਗਾਹ ਸਾਚੀ ਭੇਵ ਰਹੇ ਨਾ ਰਾਈਆ। ਲੇਖਾ ਜਾਣੇ ਦੇਵਤ ਸੁਰ, ਇੰਦ ਇੰਦਰਾਸਣ ਫੋਲ ਫੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਜਿਸ ਦੀ ਰਜ਼ਾ ਵਿਚ ਰਹੇ ਤੁਰ, ਤੁਰਤ ਆਪਣਾ ਹੁਕਮ ਮਨਾਈਆ। ਕਲਜੁਗ ਮੇਟੇ ਅੰਧੇਰਾ ਘੋਰ, ਘੋਰੀ ਬਣ ਕੇ ਖੋਜ ਖੁਜਾਈਆ। ਭੇਵ ਚੁਕਾਏ ਠੱਗ ਚੋਰ, ਚਿਰੀ ਵਿਛੁੰਨਿਆਂ ਜੋੜ ਜੁੜਾਈਆ। ਜਨ ਭਗਤਾਂ
ਸਦਾ ਵਸੇ ਕੋਲ, ਹਰ ਹਿਰਦੇ ਆਪਣਾ ਡੇਰਾ ਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਕਰੇ ਕੌਲ, ਇਕਰਾਰਨਾਮੇ ਫੋਲ ਫੁਲਾਈਆ। ਅੰਤਮ ਲੇਖਾ ਤੇਰੀ ਝੋਲੀ ਪਾਏ ਧੌਲ, ਧਰਮ ਦੀ ਧਾਰ ਨਾਲ ਬੰਧਾਈਆ। ਤੂੰ ਸਦੀ ਚੌਧਵੀਂ ਨਾ ਜਾਵੀਂ ਡੋਲ, ਧੀਰਜ ਧੀਰ ਨਾਲ ਮਿਲਾਈਆ। ਝੱਟ ਨਾਰਦ ਪਿਆ ਬੋਲ, ਸਹਿਜ ਨਾਲ ਸੁਣਾਈਆ। ਧਰਨੀਏ ਧਰਮ ਦਵਾਰਾ ਆਪਣਾ ਖੋਲ, ਖ਼ਲਕ ਖ਼ਲਕ ਦੇ ਵਖਾਈਆ। ਝਗੜਾ ਮੁਕਾ ਦੇ ਪੰਡਤ ਪਾਂਧੇ ਰੌਲ, ਇਕੋ ਬ੍ਰਹਮ ਸਰਬ ਸਮਝਾਈਆ। ਪੰਚ ਵਿਕਾਰ ਕਰੇ ਨਾ ਘੋਲ, ਤ੍ਰਿਸ਼ਨਾ ਮਨ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਨਾਰਦ ਮੈਂ ਕੀ ਆਖਾਂ, ਅੱਖਰਾਂ ਤੋਂ ਬਾਹਰ ਕੀ ਸਮਝਾਈਆ। ਮੇਰਾ ਸਾਹਿਬ ਸਭ ਦਾ ਰਾਖਾ, ਜੁਗ ਜੁਗ ਸਾਚੀ ਸੇਵ ਕਮਾਈਆ। ਜਿਸ ਦੀ ਗ੍ਰੰਥ ਸ਼ਾਸਤਰ ਦੇਂਦੇ ਭਾਖਾ, ਭਾਸ਼ਾ ਆਪਣੀ ਆਪਣੀ ਬਦਲਾਈਆ। ਉਸ ਦੇ ਉਤੇ ਰਖ ਭਰਵਾਸਾ, ਧੀਰਜ ਧੀਰ ਨਾਲ ਜਣਾਈਆ। ਸੋ ਪੂਰੀਆਂ ਕਰੇ ਆਸ਼ਾ, ਖ਼ਾਹਿਸ਼ਾਂ ਮਨਸਾ ਨਾਲ ਰਖਾਈਆ। ਉਹਦੇ ਹੁਕਮ ਵਿਚ ਸ਼ੰਕਰ ਭੱਜਾ ਆਵੇ ਉਤੋਂ ਅਕਾਸ਼ਾ, ਬ੍ਰਹਮਾ ਵੇਤਾ ਬ੍ਰਹਮਲੋਕ ਪੰਧ ਮੁਕਾਈਆ। ਵਿਸ਼ਨੂੰ ਵਿਸ਼ਵ ਦੀ ਪਾਵੇ ਰਾਸਾ, ਬਿਨ ਗੋਪੀ ਕਾਹਨ ਰਾਸ ਰਚਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਤੱਕੇ ਤਮਾਸ਼ਾ, ਚਾਰੋਂ ਕੁੰਟ ਧਿਆਨ ਲਗਾਈਆ। ਝਟ ਨਾਰਦ ਦਾ ਨਿਕਲ ਗਿਆ ਹਾਸਾ, ਹੱਸ ਕੇ ਰਿਹਾ ਸੁਣਾਈਆ। ਧਰਨੀਏ ਨੀ ਉਹ ਮਾਲਕ ਵੱਸਦਾ ਉਤੇ ਆਕਾਸ਼ਾ, ਜਗ ਨੇਤਰ ਵੇਖਣ ਕੋਇ ਨਾ ਜਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀਆਂ ਸ਼ਾਖ਼ਾ, ਸ਼ਨਾਖ਼ਤ ਕਰਾਉਣ ਵਾਸਤੇ ਭੇਜੇ ਥਾਉਂ ਥਾਈਂਆ। ਉਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜਵਾਨਾ ਨੂਰ ਪ੍ਰਕਾਸ਼ਾ, ਨੂਰ ਨੂਰ ਅਲਾਹੀਆ। ਉਸ ਦੇ ਦਰੇ ਦਰਬਾਰ ਬਣ ਜਾ ਦਾਸੀ ਦਾਸਾ, ਆਪ ਆਪਣਾ ਮਾਣ ਮਿਟਾਈਆ। ਤੇਰਾ ਭਰ ਦਏ ਨਾਮ ਭੰਡਾਰੇ ਨਾਲ ਖ਼ਾਲੀ ਕਾਸਾ, ਕਸਮ ਨਾਲ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਰਬ ਕਲਾ ਸਮਰਾਥਾ, ਧਰਨੀ ਧਰਤ ਧਵਲ ਧੌਲ ਸਤਿਜੁਗ ਤੇਰਾ ਚਲਾਏ ਰਾਥਾ, ਕਲਜੁਗ ਕੂੜ ਕੁੜਿਆਰਾ ਦਏ ਮਿਟਾਈਆ।
੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਫ਼ਰੀਦਕੋਟ ਸ਼ਹਿਰ ਡੋਗਰ ਬਸਤੀ ਇਕਬਾਲ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੈਂ ਦਿਵਸ ਰੈਣ ਨੱਠਾਂ, ਸਵਾਮੀ ਅੰਤਰਜਾਮੀ ਤੇਰੀ ਸੇਵ ਕਮਾਈਆ। ਚਰਨ ਕਵਲ ਧੁਰਦਰਗਾਹੀ ਤੇਰੇ ਢੱਠਾਂ, ਧੂੜੀ ਵਾਲਿਆ ਧੂੜੀ ਖ਼ਾਕ ਤੇਰੀ ਰਮਾਈਆ। ਲੇਖਾ ਤੱਕ ਲੈ ਮੇਰੇ ਉਤੇ ਅੱਠਾਂ ਸੱਠਾਂ, ਤੀਰਥ ਤੱਟਾਂ ਮਾਣ ਰਿਹਾ ਨਾ ਰਾਈਆ। ਫਿਰ ਗਈ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ, ਚਰਚਾਂ ਮਸੀਤਾਂ ਰੰਗ ਨਾ ਕੋਇ ਰੰਗਾਈਆ। ਮੇਰਾ ਲਹਿਣਾ ਦੇਣਾ ਚਾਰ ਜੁਗ ਦਾ ਮੁਕਾ ਦੇ ਇਕੱਠਾ, ਅਕਲ ਕਲਧਾਰੀ ਲਹਿਣਾ ਦੇਣਾ ਮੁਕਾਈਆ। ਮੈਨੂੰ ਚਾਰੋਂ ਕੁੰਟ ਤੇਰੇ ਮਾਨਵ ਕਰਦੇ ਠੱਠਾ, ਠਗੌਰੀ ਮਨ ਮਤ ਵਾਲੀ ਨਾਲ ਮਿਲਾਈਆ। ਜਿਧਰ ਤੱਕਾਂ ਮੇਰੇ ਸੀਸ ਵਿਚ ਪੈਂਦਾ ਘੱਟਾ, ਘਟਾ ਕਾਲੀ ਰੈਣ ਅੰਧੇਰੀ ਛਾਈਆ। ਤੇਰਾ ਵਕਤ ਸੁਹੰਜਣਾ ਸਚ ਵਾਲਾ ਟੱਪਾ, ਕੂੜ ਕੁੜਿਆਰ ਆਪਣਾ ਡੰਕ
ਰਿਹਾ ਵਜਾਈਆ। ਮੇਰੇ ਉਤੇ ਅਵਤਾਰ ਪੈਗ਼ੰਬਰਾਂ ਗੁਰੂਆਂ ਪੂਰਾ ਹੁੰਦਾ ਜਾਏ ਪਟਾ, ਮੁਨਿਆਦ ਨਜ਼ਰ ਕੋਇ ਨਾ ਆਈਆ। ਗ੍ਰਹਿ ਮੰਦਰ ਘਰ ਦਿਸੇ ਕਿਸੇ ਨਾ ਛਟਾ, ਸਤਵੇਂ ਸਤਿ ਵਿਚ ਨਾ ਕੋਇ ਸਮਾਈਆ। ਤੇਰੀ ਕੀਮਤ ਪ੍ਰਭ ਰਹੀ ਨਾ ਪੈਸਾ ਟਕਾ, ਤੇਰਾ ਨਾਮ ਨਿਧਾਨ ਹੱਟਾਂ ਵਿਚ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭ ਕੂੜ ਕੁੜਿਆਰ ਕਰ ਦੇ ਮੁਕਤੀ, ਮਿਹਰਵਾਨ ਦਇਆ ਕਮਾਈਆ। ਲੇਖਾ ਤੱਕ ਲੈ ਆਪਣੀ ਸ਼ਕਤੀ ਭੁਗਤੀ, ਭਗਵਾਨ ਪਰਦਾ ਆਪ ਉਠਾਈਆ। ਪਵਿਤ੍ਰ ਰਹੀ ਕਿਸੇ ਨਾ ਸੁਰਤੀ, ਸੋਇਆ ਸਕੇ ਨਾ ਕੋਇ ਜਗਾਈਆ। ਤੇਰਾ ਨੂਰ ਨਜ਼ਰ ਨਾ ਆਏ ਅਕਾਲ ਮੂਰਤੀ, ਮਾਧਵ ਮੋਹਨ ਤੇਰਾ ਦਰਸ਼ਨ ਕੋਇ ਨਾ ਪਾਈਆ। ਸ਼ਬਦ ਸੁਣੇ ਨਾ ਕੋਇ ਨਾਦ ਤੂਰਤੀ, ਤੁਰੀਆ ਤੋਂ ਪਰੇ ਰੰਗ ਨਾ ਕੋਇ ਵਖਾਈਆ। ਮੈਂ ਆਸ਼ਾ ਰਖੀ ਤੇਰੀ ਇਕੋ ਹਾਜ਼ਰ ਹਜ਼ੂਰ ਦੀ, ਹਜ਼ਰਤਾਂ ਦੇ ਮਾਲਕ ਹੋਣਾ ਸਹਾਈਆ। ਮੰਜ਼ਲ ਮੁਕਾ ਦੇ ਪੈਂਡਾ ਨੇੜੇ ਦੂਰ ਦੀ, ਨੇਰਨ ਨੇਰ ਹੋ ਕੇ ਵੇਖਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰਾ ਮੇਟ ਦੇ ਦੁਖੜੇ ਵਾਲਾ ਰੋਗ, ਰੋਗਣ ਹੋ ਕੇ ਰਹੀ ਸੁਣਾਈਆ। ਤੇਰੀ ਚਰਨ ਪ੍ਰੀਤੀ ਮੇਰਾ ਹੋਵੇ ਜੋਗ, ਦੂਜਾ ਰੂਪ ਨਾ ਕੋਇ ਬਦਲਾਈਆ। ਆਤਮ ਪਰਮਾਤਮ ਸੋਹੰ ਹੋਵੇ ਸਾਚੀ ਚੋਗ, ਚੁਗਲੀ ਨਿੰਦਿਆ ਤੋਂ ਬਾਹਰ ਰਖਾਈਆ। ਆਤਮ ਪਰਮਾਤਮ ਬਖ਼ਸ਼ਣਾ ਭੋਗ, ਰਸਨਾ ਰਸ ਨਾ ਕੋਇ ਹਲਕਾਈਆ। ਸਤਿ ਸਚ ਦਾ ਦੇਣਾ ਸੰਜੋਗ, ਵਿਛੜਿਆਂ ਲਏ ਮਿਲਾਈਆ। ਤੇਰੇ ਦਰਸ ਦੀ ਹੋਵੇ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਕਲਜੁਗ ਦੀ ਅੰਤਮ ਖ਼ਤਮ ਕਰ ਦੇ ਔਧ, ਆਯੂ ਅਵਰ ਨਾ ਕੋਇ ਵਧਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦੇ ਸੋਧ, ਸੁਦੀ ਵਦੀ ਦਾ ਲੇਖਾ ਰਹੇ ਨਾ ਰਾਈਆ। ਤੂੰ ਮਾਲਕ ਅਗਾਧ ਬੋਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਆਪਣਾ ਗ੍ਰਹਿ ਗ੍ਰਹਿ ਦੇਣਾ ਦਰਸ ਅਮੋਘ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਤੇਰਾ ਇਕੋ ਗਾਵਣ ਸਲੋਕ, ਸੋ ਪੁਰਖ ਨਿਰੰਜਣ ਤੇਰੀ ਓਟ ਤਕਾਈਆ।