੨੦ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਬਠਿੰਡੇ ਸ਼ਹਿਰ ਵਿਚ ਬਠਿੰਡਾ ਹਰਿ ਸੰਗਤ ਦੇ ਨਵਿਤ
ਧਰਨੀ ਕਹੇ ਸੋ ਪੁਰਖ ਨਿਰੰਜਣ ਮੇਰੇ ਮੀਤੇ, ਮਿਤਰ ਪਿਆਰੇ ਹੋਣਾ ਆਪ ਸਹਾਈਆ। ਧੁਰਦਰਗਾਹੀ ਠਾਂਡੇ ਸੀਤੇ, ਸਤਿ ਸਵਾਮੀ ਅੰਤਰਜਾਮੀ ਤੇਰੀ ਓਟ ਤਕਾਈਆ। ਏਕੰਕਾਰ ਸਦਾ ਸੁਹੇਲੇ ਬਖ਼ਸ਼ੀਂ ਹਕ ਪ੍ਰੀਤੇ, ਪ੍ਰੀਤਮ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਨਿਰੰਜਣ ਮੇਰੇ ਜਗਦੀਸੇ, ਜਗਦੀਸ਼ਰ ਤੇਰੀ ਓਟ ਤਕਾਈਆ। ਅਬਿਨਾਸ਼ੀ ਕਰਤੇ ਤੂੰ ਸ਼ਹਿਨਸ਼ਾਹ ਸ਼ਾਹੋ ਸ਼ਬੀਸੇ, ਧੁਰ ਦੇ ਮਾਲਕ ਅਗੰਮ ਅਥਾਹੀਆ। ਸ੍ਰੀ ਭਗਵਾਨ ਤੁਧ ਬਿਨ ਮੇਰੀ ਬਦਲੇ ਕੋਇ ਨਾ ਰੀਤੇ, ਰੀਤੀਵਾਨ ਨੌਜਵਾਨ ਮਰਦ ਮਰਦਾਨ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਅੰਤਮ ਕਰ ਤਸਦੀਕੇ, ਬਿਨ ਨੇਤਰ ਲੋਚਨ ਨੈਣਾਂ ਆਪਣੀ ਅੱਖ ਖੁਲਾਈਆ। ਸਤਿਗੁਰ ਸ਼ਬਦ ਮਿਟਾ ਸ਼ਰੀਕੇ, ਸ਼ਰਅ ਸ਼ਰੀਅਤ ਲੇਖਾ ਰਹੇ
ਨਾ ਰਾਈਆ। ਵਿਸ਼ਨ ਬ੍ਰਹਮਾ ਸ਼ਿਵ ਭੇਵ ਵੇਖੋ ਜੀਵ ਜੀਅ ਕੇ, ਲੱਖ ਚੁਰਾਸੀ ਧਿਆਨ ਲਗਾਈਆ। ਸਤਿ ਧਰਮ ਦੇ ਸਭ ਨੂੰ ਭੁਲੇ ਤਰੀਕੇ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਨਾ ਕੋਇ ਮਿਲਾਈਆ। ਜਗਤ ਰਸ ਰਸਨਾ ਵਾਲੇ ਹੋਏ ਫੀਕੇ, ਅੰਮ੍ਰਿਤ ਰਸ ਨਾਮ ਨਾ ਕੋਇ ਚੁਆਈਆ। ਪੈਗ਼ੰਬਰੋ ਤੁਹਾਡੀ ਸੁਣੇ ਨਾ ਕੋਇ ਹਦੀਸੇ, ਹਜ਼ਰਤੋ ਹਜ਼ੂਰ ਨਾ ਕੋਇ ਮਿਲਾਈਆ। ਚੌਦਾਂ ਤਬਕ ਵੇਖੋ ਬਿਨਾ ਨਿਗਾਹ ਤੋਂ ਨੈਣ ਮੀਟੇ, ਨੂਰ ਨੁਰਾਨਾ ਨੌਜਵਾਨਾ ਨਜ਼ਰ ਕਿਤੇ ਨਾ ਆਈਆ। ਸ਼ਬਦੀ ਧਾਰ ਰਸ ਮਾਣੇ ਕੋਇ ਨਾ ਮੀਠੇ, ਕਲਜੁਗ ਕੂੜ ਵਿਖ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਵਿਚੋਂ ਜੋਤੀ ਧਾਰ, ਧਰਨੀ ਉਤੇ ਧਿਆਨ ਲਗਾਈਆ। ਚਾਰੋਂ ਕੁੰਟ ਹੋਇਆ ਅੰਧਿਆਰ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤ ਨੂਰ ਨਾ ਦਿਸੇ ਉਜਿਆਰ, ਉਜਾਲਾ ਮਿਟਿਆ ਖ਼ਲਕ ਖ਼ੁਦਾਈਆ। ਮੇਰੀ ਬਿਰਹੋਂ ਵਿਛੋੜੇ ਵਿਚ ਵੈਰਾਗਣ ਦੀ ਸੁਣੇ ਪੁਕਾਰ, ਨਿਵ ਨਿਵ ਸੀਸ ਨਿਵਾਈਆ। ਸਦੀ ਚੌਧਵੀਂ ਚਾਰੋਂ ਕੁੰਟ ਹੋਇਆ ਧੂੰਆਂਧਾਰ, ਧਰਮ ਦੀ ਧਾਰ ਰਹਿਣ ਕੋਇ ਨਾ ਪਾਈਆ। ਆਪਣਿਆਂ ਦੀਨਾਂ ਮਜ਼੍ਹਬਾਂ ਪਾਵੋ ਸਾਰ, ਗ੍ਰਹਿ ਗ੍ਰਹਿ ਅੰਦਰ ਆਪਣਾ ਧਿਆਨ ਲਗਾਈਆ। ਨਾਦ ਸ਼ਬਦ ਧੁਨ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਆਤਮ ਨਿਝਰ ਝਿਰਨਾ ਬੂੰਦ ਸਵਾਂਤੀ ਮਿਲੇ ਨਾ ਠੰਡੀ ਠਾਰ, ਨਾਭੀ ਕਵਲ ਨਾ ਕੋਇ ਉਲਟਾਈਆ। ਪਾਰਬ੍ਰਹਮ ਬ੍ਰਹਮ ਹੋਏ ਨਾ ਕੋਇ ਪਿਆਰ, ਪਰਦਾ ਸਕੇ ਨਾ ਕੋਇ ਉਠਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲਾਏ ਨਾ ਕੋਇ ਜੈਕਾਰ, ਰਸਨਾ ਜਿਹਵਾ ਢੋਲੇ ਗੀਤ ਕਾਇਨਾਤ ਦੀਨ ਦੁਨੀ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰਾ ਸੰਦੇਸ਼ਾ ਅੰਤ ਅਖ਼ੀਰ, ਬਿਨਾ ਅੱਖਰਾਂ ਦਿਆਂ ਜਣਾਈਆ। ਆ ਕੇ ਵੇਖੋ ਆਪਣੇ ਦੀਨ ਮਜ਼੍ਹਬ ਤਕਦੀਰ, ਤਦਬੀਰ ਆਪਣੀ ਨਾਲ ਫੇਰਾ ਪਾਈਆ। ਸ਼ਰਅ ਵੇਖੋ ਜਗਤ ਵਾਲੇ ਜ਼ੰਜੀਰ, ਨਾਮ ਕਲਮੇ ਹੱਥ ਰਖਾਈਆ। ਝਗੜਾ ਤੱਕੋ ਫ਼ਕੀਰ ਹਕੀਰ, ਸ਼ਾਹ ਸੁਲਤਾਨ ਰਹੇ ਕੁਰਲਾਈਆ। ਤੁਹਾਡੀ ਸ੍ਰਿਸ਼ਟੀ ਹੋਈ ਦਿਲਗੀਰ, ਇਸ਼ਟੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣ ਧਰਤ, ਸਚਖੰਡ ਦਵਾਰਿਉਂ ਦਈਏ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀ ਆਇਆ ਪਰਤ, ਪਤਿਪਰਮੇਸ਼ਵਰ ਪਾਰਬ੍ਰਹਮ ਅਲਖ ਅਗੋਚਰ ਅਗੰਮ ਅਥਾਹੀਆ। ਜਿਸ ਦੇ ਨਾਲ ਸਾਡੇ ਵਾਅਦੇ ਕੌਲ ਇਕਰਾਰ ਪੂਰੀ ਹੋਈ ਸ਼ਰਤ, ਸ਼ਰਅ ਦੇ ਲੇਖੇ ਓਸੇ ਦੀ ਝੋਲੀ ਪਾਈਆ। ਜਿਸ ਨੇ ਤੇਰੇ ਉਤੋਂ ਨਾਮ ਕਲਮਾ ਬਦਲ ਦੇਣਾ ਇਕੋ ਦੱਸਣੀ ਅਗੰਮੀ ਆਪਣੀ ਤਰਜ, ਤਾਲ ਤਲਵਾੜਿਆਂ ਬਾਹਰ ਕਰੇ ਸ਼ਨਵਾਈਆ। ਉਹ ਸੂਰਬੀਰ ਗੁਣੀ ਗਹੀਰ ਨੌਜਵਾਨਾ ਮਰਦਾਨਾ ਮਰਦ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਸ਼ਰਅ ਛੁਰੀ ਦਾ ਲੇਖਾ ਮੇਟੇ ਕਲਜੁਗ ਕਸਾਈ ਦੀ ਲੇਖੇ ਲਾਵੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਕੋਝੀਏ ਕਮਲੀਏ ਤੇਰੀ ਮਨਜ਼ੂਰ ਕਰੇ ਅਰਜ਼, ਬੇਨੰਤੀ ਚਰਨਾਂ ਵਿਚ ਰਖਾਈਆ। ਉਸ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ
ਦਾ ਵਰ, ਭੇਵ ਅਭੇਦਾ ਅਛਲ ਅਛੇਦਾ ਚਾਰੇ ਵੇਦਾਂ ਤੋਂ ਬਾਹਰ ਆਪ ਖੁਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀਏ ਸਾਡਾ ਇਕੋ ਇਕ ਇਸ਼ਾਰਾ, ਪ੍ਰੇਮ ਨਾਲ ਦਈਏ ਜਣਾਈਆ। ਸਾਡਾ ਹੋ ਗਿਆ ਅੰਤ ਕਿਨਾਰਾ, ਤੂੰ ਅੰਤਸ਼ਕਰਨ ਵੇਖ ਲੈ ਖ਼ਲਕ ਖ਼ੁਦਾਈਆ। ਕਾਇਆ ਮੰਦਰ ਕਰੇ ਨਾ ਕੋਇ ਪਿਆਰਾ, ਸਚ ਪ੍ਰੇਮ ਨਾ ਕੋਇ ਰਖਾਈਆ। ਖ਼ਾਲੀ ਦਿਸੇ ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰੂਦਵਾਰਾ, ਚਰਚਾਂ ਚਰਾਗਾਹਾਂ ਪਈ ਦੁਹਾਈਆ। ਜਿਧਰ ਤੱਕੀਏ ਕੂੜ ਜੈਕਾਰਾ, ਕਲ ਕਾਤੀ ਡੰਕਾ ਰਿਹਾ ਵਜਾਈਆ। ਮਾਇਆ ਮਮਤਾ ਹੋਇਆ ਪਸਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਹਲਕਾਈਆ। ਅਸੀਂ ਸੰਦੇਸ਼ਾ ਦੱਸੀਏ ਤੂੰ ਸੁਣਨਾ ਨਾਲ ਪਿਆਰਾ, ਪ੍ਰੇਮ ਵਿਚ ਜਣਾਈਆ। ਤੇਰੇ ਉਤੇ ਪ੍ਰਗਟ ਹੋਇਆ ਏਕੰਕਾਰਾ, ਅਕਲ ਕਲ ਧਾਰੀ ਆਪਣਾ ਰੂਪ ਬਦਲਾਈਆ। ਜਿਸ ਦਾ ਸੰਬਲ ਇਕ ਦਵਾਰਾ, ਦਵਾਰਕਾ ਨਿਵਾਸੀ ਜਿਥੇ ਸੋਭਾ ਪਾਈਆ। ਰਾਮ ਰਾਮਾ ਜਿਥੇ ਵੇਖੇ ਵਿਗਸੇ ਪਾਵੇ ਸਾਰਾ, ਮਹਾਸਾਰਥੀ ਆਪਣਾ ਖੇਲ ਖਿਲਾਈਆ। ਤੂੰ ਉਸ ਦੇ ਚਰਨ ਕਵਲ ਧਵਲੇ ਕਰ ਨਿਮਸਕਾਰਾ, ਡੰਡਾਵਤ ਬੰਦਨਾ ਸਜਦਿਆਂ ਵਿਚ ਸੀਸ ਝੁਕਾਈਆ। ਉਹ ਆ ਗਿਆ ਸਰਗੁਣ ਤੋਂ ਨਿਰਗੁਣ ਨਿਰਗੁਣ ਤੋਂ ਸਰਗੁਣ ਦੁਬਾਰਾ, ਦੋਹਰਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਦੋ ਜਹਾਨਾਂ ਇਕੋ ਇਕ ਸੁਣਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਨਾਲ ਮਿਲਾਓ ਸ਼ਿਵ ਬ੍ਰਹਮਾ, ਪਾਰਬ੍ਰਹਮ ਭੇਵ ਖੁਲਾਈਆ। ਮੇਰੇ ਉਤੇ ਸਤਿ ਰਿਹਾ ਨਾ ਧਰਮਾ, ਧਰਮ ਦੀ ਧਾਰ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰ ਵਧਿਆ ਕੁਕਰਮਾ, ਚਾਰੋਂ ਕੁੰਟ ਡੇਰਾ ਲਾਈਆ। ਮੇਰੇ ਨੇਤਰ ਲੋਚਨ ਨੈਣ ਝੁਕੇ ਨਾਲ ਸ਼ਰਮਾ, ਅੱਖ ਸਕੇ ਨਾ ਕੋਇ ਉਠਾਈਆ। ਮੇਰਾ ਘਰ ਬਣ ਗਿਆ ਗੜ੍ਹ ਭਰਮਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਦੀਨ ਦੁਨੀ ਦਾ ਬਦਲੇ ਕੋਇ ਨਾ ਜਨਮਾ, ਜਨਮ ਸਕੇ ਨਾ ਕੋਇ ਬਦਲਾਈਆ। ਲੇਖਾ ਮੁਕੇ ਨਾ ਵਰਨਾਂ ਬਰਨਾਂ, ਦੀਨ ਮਜ਼੍ਹਬ ਰਹੇ ਕੁਰਲਾਈਆ। ਮੈਂ ਚਾਹੁੰਦੀ ਗੁਰ ਅਵਤਾਰ ਪੈਗ਼ੰਬਰੋ ਮੇਰੇ ਉਤੇ ਇਕੋ ਪਰਮ ਪੁਰਖ ਦੀ ਹੋਵੇ ਸਰਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਆਤਮ ਪਰਮਾਤਮ ਸਭ ਨੇ ਢੋਲਾ ਪੜ੍ਹਨਾ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਸਾਚੀ ਮੰਜ਼ਲ ਸਭ ਨੂੰ ਮਿਲੇ ਚੜ੍ਹਨਾ, ਦਰਗਾਹ ਸਾਚੀ ਸਚਖੰਡ ਜਾਵਣ ਚਾਈਂ ਚਾਈਂਆ। ਮਾਨਸ ਜਾਮੇ ਵਿਚ ਮਰ ਕੇ ਫੇਰ ਨਾ ਹੋਵੇ ਮਰਨਾ, ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਅਵਤਾਰ ਪੈਗ਼ੰਬਰ ਕਹਿਣ ਧਰਨੀ ਪੁਰਖ ਅਕਾਲ ਦਇਆ ਕਮਾਵੇਗਾ। ਦੀਨ ਦਿਆਲ ਵੇਖ ਵਖਾਵੇਗਾ। ਤੇਰੀ ਸਚ ਬਣਾਏ ਧਰਮਸਾਲ, ਧਰਮ ਦਵਾਰਾ ਇਕੋ ਇਕ ਬਣਾਵੇਗਾ। ਤੇਰੀ ਲੇਖੇ ਲਾਵੇ ਪਿੱਛਲੀ ਘਾਲ, ਘਾਲੀ ਘਾਲ ਆਪਣੀ ਝੋਲੀ ਵਿਚ ਪਾਵੇਗਾ। ਤੇਰੇ ਉਤੇ ਪ੍ਰਗਟ ਕਰ ਕੇ ਸੰਤ ਸੁਹੇਲੇ ਲਾਲ, ਹਰਿਜਨ ਆਪਣੇ ਰੰਗ ਰੰਗਾਵੇਗਾ। ਕਲਜੁਗ ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਵੇਗਾ। ਨਾਮ ਨਿਧਾਨਾ ਸ੍ਰੀ ਭਗਵਾਨਾ ਦੇਵੇ ਸੱਚਾ ਧਨ ਮਾਲ, ਅਤੋਟ ਅਤੁਟ ਆਪ ਵਰਤਾਵੇਗਾ। ਸਤਿ ਸਚ ਦਾ ਦੀਪਕ ਬਾਲ, ਅੰਧ ਅੰਧੇਰ ਗਵਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਵੇਗਾ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਖ਼ੁਸ਼ੀਆਂ ਵਿਚ ਫੇਰ ਕਰਾਂਗੀ ਹਾਸੀ, ਹਸਤੀ ਤੱਕ ਬੇਪਰਵਾਹੀਆ। ਜਿਸ ਦੀ
ਮੇਰੇ ਉਤੇ ਜੋਤ ਪ੍ਰਕਾਸ਼ੀ, ਪ੍ਰਕਾਸ਼ਵਾਨ ਅਗੰਮ ਅਥਾਹੀਆ। ਉਸ ਦੀ ਬਿਨਾ ਗੋਪੀ ਕਾਹਨ ਤੋਂ ਤੱਕਾਂ ਅਗੰਮੀ ਰਾਸੀ, ਜੋ ਆਤਮ ਪਰਮਾਤਮ ਨਾਲ ਮਿਲ ਕੇ ਆਪਣੀ ਖ਼ੁਸ਼ੀ ਮਨਾਈਆ। ਉਸ ਦਾ ਇਕੋ ਰੂਪ ਤੇ ਇਕੋ ਜਾਤੀ, ਜਾਤ ਅਜਾਤੀ ਡੇਰਾ ਢਾਹੀਆ। ਮੈਨੂੰ ਬਖ਼ਸ਼ੇ ਅੰਮ੍ਰਿਤ ਬੂੰਦ ਸਵਾਂਤੀ, ਅਗਨੀ ਅੱਗ ਦਏ ਬੁਝਾਈਆ। ਕਲਜੁਗ ਮੇਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਆਤਮ ਬ੍ਰਹਮ ਜੋੜ ਕੇ ਨਾਤੀ, ਨਾਤਾ ਬਿਧਾਤਾ ਲਏ ਬੰਧਾਈਆ। ਦਰਸ਼ਨ ਦੇਵੇ ਇਕ ਇਕਾਂਤੀ, ਏਕੰਕਾਰਾ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਬਹੁਭਾਂਤੀ, ਵੇਸ ਅਵੱਲੜਾ ਆਪ ਵਟਾਈਆ। ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਮੰਨਦੇ ਆਖੀ, ਸੋ ਸਵੈ ਸ਼ਕਤੀ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਨੂਰ ਨੁਰਾਨਾ ਅਗੰਮ ਸਵੈ, ਸ਼ਕਤੀ ਧਾਰ ਇਕ ਪ੍ਰਗਟਾਈਆ। ਜੋ ਆਦਿ ਜੁਗਾਦੀ ਦੇਵ ਦੇਵਾ, ਦੇਵ ਆਤਮਾ ਮੇਲ ਮਿਲਾਈਆ। ਅਸੀਂ ਉਸ ਦੀ ਕਰਦੇ ਸੇਵਾ, ਜੁਗ ਜੁਗ ਆਪਣੀ ਸੇਵ ਕਮਾਈਆ। ਓਹ ਪੁਰਖ ਅਕਾਲਾ ਅਲਖ ਅਭੇਵਾ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜਿਸ ਨੂੰ ਗਾਏ ਕੋਇ ਨਾ ਜਿਹਵਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਓਹ ਵਸਣਹਾਰਾ ਨਿਹਚਲ ਧਾਮ ਨਿਹਕੇਵਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਨਾਮ ਅਗੰਮੀ ਮੇਵਾ, ਬਿਨ ਰਸਨਾ ਰਸ ਦਏ ਚਖਾਈਆ। ਕੌਸਤਕ ਮਨੀਆਂ ਮਸਤਕ ਲਾਵੇ ਥੇਵਾ, ਥਿਰ ਘਰ ਦਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਤੱਕਾਂ ਸਵੈ ਸ਼ਕਤੀ, ਸ਼ਕਤੀ ਆਪਣੀ ਨਾਲ ਦ੍ਰਿੜਾਈਆ। ਜਿਸ ਦੀ ਸਾਰੇ ਕਰਦੇ ਭਗਤੀ, ਉਹ ਭਗਵਨ ਬੇਪਰਵਾਹੀਆ। ਜਿਸ ਦਾ ਖੇਲ ਦੀਨ ਦੁਨੀ ਵਿਚ ਜਗਤੀ, ਦੋ ਜਹਾਨਾਂ ਰੰਗ ਰੰਗਾਈਆ। ਉਹ ਨੂਰ ਅਲਾਹੀ ਬਿਨਾ ਤੱਤਾਂ ਤੋਂ ਵਿਅਕਤੀ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਉਹਦਾ ਲਹਿਣਾ ਦੇਣਾ ਨਹੀਂ ਬੂੰਦ ਰਕਤੀ, ਜਨਣੀ ਕੁੱਖ ਨਾ ਕੋਇ ਟਿਕਾਈਆ। ਉਹ ਇਕ ਖ਼ਾਲਕ ਅਰਸ਼ੀ, ਅਰਸ਼ੀ ਪ੍ਰੀਤਮ ਵਡ ਵਡਿਆਈਆ। ਉਹ ਆ ਗਿਆ ਉਤੇ ਧਰਤੀ, ਧਰਨੀ ਕਹੇ ਮੇਰੇ ਉਤੇ ਡੇਰਾ ਲਾਈਆ। ਉਸ ਦਾ ਸਤਿਗੁਰ ਸ਼ਬਦ ਨਿਧਪ੍ਰਤੀ, ਪ੍ਰਤਿਨਿਧ ਇਕ ਅਖਵਾਈਆ। ਜਿਸ ਦੀ ਖੇਲ ਆਪਣੇ ਘਰ ਦੀ, ਘਰ ਘਰਾਨੇ ਆਪਣੇ ਫੋਲ ਫੁਲਾਈਆ। ਮੈਂ ਓਸੇ ਕੋਲੋਂ ਡਰਦੀ, ਨਿਵ ਨਿਵ ਲਾਗਾਂ ਪਾਈਂਆ। ਜਿਸ ਦੀ ਕਲਾ ਹੋਣੀ ਚੜ੍ਹਦੀ, ਲਹਿੰਦਾ ਚੜ੍ਹਦਾ ਵੇਖੇ ਚਾਈਂ ਚਾਈਂਆ। ਜਿਸ ਗੜ੍ਹੀ ਤੋੜਨੀ ਹੰਕਾਰ ਗੜ੍ਹ ਦੀ, ਹਉਮੇ ਹੰਗਤਾ ਦਏ ਮਿਟਾਈਆ। ਜਿਸ ਦਾ ਨਾਮ ਨਿਧਾਨਾ ਵਿਚ ਜਹਾਨਾ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਹੋਣੀ ਪੜ੍ਹਦੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਧਰਨੀ ਕਹੇ ਮੈਂ ਉਸ ਦਵਾਰੇ ਖੜਦੀ, ਜਿਹੜਾ ਬਿਨਾ ਖੰਡੇ ਖੜਗਾਂ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਅਵਤਾਰ ਗੁਰੂ ਪੈਗ਼ੰਬਰੋ ਮੇਰਾ ਮਾਲਕ ਇਕ ਅਗੰਮ, ਅਗੰਮੜਾ ਦਿਆਂ ਜਣਾਈਆ। ਨਾ ਮਰੇ ਨਾ ਪਏ ਜੰਮ, ਜਨਮ ਮਰਨ ਵਿਚ ਕਦੇ ਨਾ ਆਈਆ। ਉਹਦਾ ਇਕੋ ਸਤਿ ਸਰੂਪ ਬ੍ਰਹਮ, ਬ੍ਰਹਮਾ ਵੇਤਾ ਇਕ ਸਮਝਾਈਆ। ਆਤਮ ਧਾਰ ਜਿਸ ਦਾ ਧਰਮ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਉਹ ਕਰਤਾ ਆਪਣੀ ਕਰਨੀ ਆਇਆ ਕਰਨ, ਕਰਤਾ ਪੁਰਖ ਆਪਣਾ ਹੁਕਮ ਵਰਤਾਈਆ।
ਮੈਂ ਓਸ ਦੀ ਲੱਗਣਾ ਸਰਨ, ਸਰਨਗਤ ਇਕੋ ਇਕ ਜਣਾਈਆ। ਜਿਸ ਦੀ ਵਿਦਿਆ ਅਵਤਾਰ ਪੈਗ਼ੰਬਰ ਗੁਰੂ ਪੜ੍ਹਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਉਹ ਝਗੜਾ ਮੇਟੇ ਉਤੋਂ ਕਲਜੁਗ ਕੂੜ ਕੁੜਿਆਰ ਵਰਨ ਬਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਨੀ ਧਰਨੀਏ ਉਹ ਬੜਾ ਅਛਲ, ਅਛਲ ਛਲ ਛਲਧਾਰੀ ਇਕ ਅਖਵਾਈਆ। ਜਿਸ ਦਾ ਖੇਲ ਘੜੀ ਘੜੀ ਪਲ ਪਲ, ਛਿੰਨ ਛਿੰਨ ਆਪਣਾ ਹੁਕਮ ਵਰਤਾਈਆ। ਤੂੰ ਲਹਿਣਾ ਯਾਦ ਕਰ ਲੈ ਰਾਜੇ ਬਲ, ਜਿਸ ਕਰਮ ਢਾਈ ਧਰਤੀ ਮੰਗ ਕੇ ਦੋ ਕਦਮਾ ਵਿਚ ਮਿਣਾਈਆ। ਉਹ ਕਲਜੁਗ ਪ੍ਰਗਟ ਹੋ ਕੇ ਆਪਣੀ ਵਰਤੇ ਕਲ, ਕਲ ਕਲਕੀ ਫੇਰਾ ਪਾਈਆ। ਜਿਸ ਵੇਖਣੇ ਜਲ ਥਲ, ਮਹੀਅਲ ਖੋਜ ਖੁਜਾਈਆ। ਜੋ ਲੱਖ ਚੁਰਾਸੀ ਕਾਇਆ ਜਾਣੇ ਡੂੰਘੀ ਡਲ, ਪਰਦਾ ਓਹਲਾ ਰਹੇ ਨਾ ਰਾਈਆ। ਜਿਸ ਦਾ ਦੀਪਕ ਜੋਤੀ ਰਿਹਾ ਬਲ ਚਾਰੋਂ ਕੁੰਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਮੇਰਾ ਸਾਹਿਬ ਦਰਸ ਦਿਖਾਵੇਗਾ। ਮੇਰੀ ਕੋਝੀ ਕਮਲੀ ਦੇ ਪਿਛਲੇ ਮੇਟ ਕੇ ਐਬ, ਅਹਿਬਾਬ ਹੋ ਕੇ ਆਪਣਾ ਰੰਗ ਰੰਗਾਵੇਗਾ। ਇਸ ਦਾ ਖੇਲ ਅਵੱਲਾ ਕੋਈ ਨਾ ਜਾਣੇ ਸ਼ਾਇਦ, ਸ਼ਹਿਨਸ਼ਾਹ ਕੀ ਆਪਣੀ ਕਲ ਵਰਤਾਵੇਗਾ। ਸਭ ਦੇ ਨਾਲ ਇਹ ਪੂਰਾ ਕਰੇ ਆਹਿਦ, ਅਹੁਦੇਦਾਰਾਂ ਆਪਣੇ ਵਿਚ ਮਿਲਾਵੇਗਾ। ਇਕੋ ਹੁਕਮ ਕਰ ਕੇ ਰਾਇਜ, ਰਈਅਤ ਜਗਤ ਜਹਾਨ ਇਕ ਰਖਾਵੇਗਾ। ਸ਼ਬਦ ਸੰਦੇਸਾ ਧੁਰ ਨਾਮ ਦਾ ਦੇ ਕੇ ਮਹਿਜ਼, ਮਹਿਫ਼ਲ ਆਪਣੀ ਇਕ ਸਮਝਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਇਕ ਖੁਲਾਵੇਗਾ। ਭੇਵ ਅਭੇਦਾ ਆਪ ਖੋਲੇਗਾ। ਸ਼ਬਦ ਅਗੰਮਾ ਨਿਰਗੁਣ ਬੋਲੇਗਾ। ਤਨ ਵਜੂਦ ਕਾਇਆ ਚੋਲੇ ਆਪ ਫੋਲੇਗਾ। ਸਤਿ ਸਰੂਪੀ ਸੋਹਲੇ ਢੋਲੇ, ਤਨ ਵਜੂਦਾਂ ਵਿਚੋਂ ਵਿਰੋਲੇਗਾ। ਜਨ ਭਗਤਾਂ ਆਤਮ ਪਰਦਾ ਬੰਦ ਕਿਵਾੜ ਕੁੰਡੀ ਖਿੜਕੀ ਖੋਲੇਗਾ। ਸਚ ਪ੍ਰੀਤੀ ਕਾਇਆ ਮੰਦਰ ਅੰਦਰ ਆਪ ਵਰੋਲੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪੇ ਖੋਲੇਗਾ। ਸਤਿਗੁਰ ਸ਼ਬਦ ਸੁਣੋ ਸਾਰੇ ਹੁਕਮ ਅਲਖ, ਵਿਸ਼ਨ ਬ੍ਰਹਮਾ ਸ਼ਿਵ ਧਰਨੀ ਧਰਤ ਧਵਲ ਧੌਲ ਤੈਨੂੰ ਦਿਆਂ ਜਣਾਈਆ। ਉਹ ਸਵਾਮੀ ਅੰਤਰਜਾਮੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋ ਪ੍ਰਤਖ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹ ਆਪਣਾ ਪਰਦਾ ਰਿਹਾ ਚੁਕਾਈਆ। ਜਿਸ ਨੇ ਕਲਜੁਗ ਜੀਵਾਂ ਸਾਧਾਂ ਸੰਤਾਂ ਭਾਂਡੇ ਕਾਚੇ ਵੇਖਣੇ ਸੱਖ, ਅੰਤਰ ਨਿਰੰਤਰ ਵਸਤ ਨਜ਼ਰ ਕੋਇ ਨਾ ਆਈਆ। ਸੋ ਸਭ ਦੀ ਕੀਮਤ ਪਾਏ ਕੌਡੀ ਕੱਖ, ਕਲਜੁਗ ਕੂੜੇ ਹੱਟ ਵਿਕਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਖੋਲ ਕੇ ਅੱਖ, ਨਿਜ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਆਪਣਾ ਦਰਸ਼ਨ ਦੇਵੇ ਹੋ ਪ੍ਰਤਖ, ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਈਆ। ਆਤਮ ਪਰਮਾਤਮ ਬੀਜ ਬੀਜੇ ਨਾਮ ਆਪਣੇ ਵਤ, ਕਾਇਆ ਸਿੰਚ ਕਿਆਰੀ ਹਰੀ ਕਰਾਈਆ। ਆਪੇ ਬਖ਼ਸ਼ੇ ਧੀਰਜ ਜਤ, ਸਤਿ ਸੰਤੋਖ ਦਇਆ ਨਾਲ ਵਿਚ ਟਿਕਾਈਆ। ਪੰਚ ਵਿਕਾਰਾ ਜੜ ਦੇਵੇ ਪਟ, ਅਸਥੂਲ ਦੀ ਕਰੇ ਸਫ਼ਾਈਆ। ਚੇਤਨ ਧਾਰ ਕਰ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਧਰਨੀਏ ਤੇਰੀ ਪੂਰੀ ਕਰੇ ਆਸ, ਤੇਰੀ ਮਨਸਾ ਵੇਖੇ ਚਾਈਂ ਚਾਈਂਆ। ਤੂੰ ਅਗਲੇ ਸਾਲ ਪਹਿਲੀ ਚੇਤ ਨੂੰ ਉਸਦਾ ਤਕਣਾ ਪ੍ਰਕਾਸ਼, ਜਿਸ ਨੂੰ
ਕੋਟਨ ਕੋਟ ਸੂਰੀਆ ਚੰਦ ਸੀਸ ਨਿਵਾਈਆ। ਅਵਤਾਰ ਪੈਗ਼ੰਬਰ ਗੁਰ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਦਾਸੀ ਦਾਸ, ਜੋ ਉਸ ਦੀ ਦਾਸਤਾਨ ਬਿਨਾ ਜ਼ਬਾਨ ਰਹੇ ਸੁਣਾਈਆ। ਉਸ ਦਾ ਬ੍ਰਹਮ ਨਾਲ ਹੋਣਾ ਪ੍ਰਕਾਸ਼, ਪ੍ਰਕਾਸ਼ਤ ਕਰੇ ਖ਼ਲਕ ਖ਼ੁਦਾਈਆ। ਸ਼ੰਕਰ ਉਠ ਕੇ ਆਵੇ ਉਤੋਂ ਕੈਲਾਸ਼, ਸ਼ਿਵ ਸ਼ਿਵਾ ਕਹਿ ਕੇ ਸੀਸ ਨਿਵਾਈਆ। ਵਿਸ਼ਨੂੰ ਕਹੇ ਮੈਂ ਤੇਰਾ ਨੂਰ ਰੂਪ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਤੇਰੀ ਪ੍ਰੇਮ ਧਾਰ ਤੇਰਾ ਨੂਰ ਨਜ਼ਰੀ ਆਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਮੇਰੀ ਮੰਡਲ ਰਾਸ, ਦੂਜਾ ਧਾਮ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਸ਼ਕਤੀ ਕਹੇ ਮੈਂ ਸ਼ਕਤੀ ਸ਼ਵੈ, ਸ਼ਿਵ ਸ਼ਿਵਾ ਕਹਿ ਕੇ ਸਾਰੇ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਏਕਾ ਹੈ, ਦੂਜਾ ਨਜ਼ਰ ਕੋਇ ਨਾ ਆਈਆ। ਮੇਰਾ ਰੂਪ ਅਨੂਪ ਸਤਿ ਸਰੂਪਾ ਵਿਸ਼ਨ ਬ੍ਰਹਮਾ ਸ਼ਿਵ ਤਰੈ, ਤ੍ਰੈਗੁਣ ਤੋਂ ਅਤੀਤ ਦਿਤੇ ਬਣਾਈਆ। ਸਦਾ ਸਦਾ ਸਦ ਮੇਰਾ ਰਖਦੇ ਭੈ, ਨਿਰਭੌ ਹੋ ਕੇ ਆਪਣੇ ਖੇਲ ਖਿਲਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬੀਤੇ ਕੈ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਰਸਨਾ ਜਿਹਵਾ ਗਏ ਕਹਿ, ਸਿਫ਼ਤਾਂ ਵਿਚ ਸਿਫ਼ਤ ਸਲਾਹੀਆ। ਉਹ ਆਦਿ ਅੰਤ ਸ਼ਕਤ ਦਾ ਨੂਰ ਅਲਾਹੀ ਲੈਅ, ਮਹਿੰਮਾ ਕਥ ਕਥ ਵਡਿਆਈਆ। ਜਿਸ ਦਾ ਸਚ ਦਵਾਰਾ ਮੰਦਰ ਕਦੇ ਨਾ ਢਹਿ, ਮਹੱਲ ਅਟੱਲ ਇਕੋ ਸੋਭਾ ਪਾਈਆ। ਧਰਨੀ ਕਹੇ ਮੇਰਾ ਪਵਿਤ੍ਰ ਕਰੇ ਕਲਜੁਗ ਅੰਤਮ ਉਹ ਗ੍ਰਹਿ, ਘਰਾਨਾ ਨਵ ਸੱਤ ਵੇਖ ਵਖਾਈਆ। ਮੈਂ ਉਸ ਦੇ ਚਰਨ ਕਵਲਾਂ ਵਿਚ ਜਾਵਾਂ ਪੈ, ਪਤਿਪਰਮੇਸ਼ਵਰ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਪਰਮ ਪੁਰਖ ਪ੍ਰਭ ਆਇਆ, ਮੈਂ ਗਾਵਾਂ ਢੋਲੇ ਗੀਤ। ਜਿਸ ਲੇਖਾ ਮੁਕਾਉਣਾ ਤ੍ਰੈਗੁਣ ਮਾਇਆ, ਮੈਨੂੰ ਕਰਨਾ ਠੰਡੀ ਸੀਤ। ਕਲਜੁਗ ਕੂੜ ਕੁੜਿਆਰਾ ਦਏ ਚੁਕਾਇਆ, ਮੇਰੀ ਚੋਲੀ ਚਾੜ੍ਹੇ ਰੰਗ ਮਜੀਠ। ਆਤਮ ਪਰਮਾਤਮ ਮੇਲਾ ਲਏ ਮਿਲਾਇਆ, ਰੰਗ ਰੰਗਾਏ ਹਸਤ ਕੀਟ। ਸਾਚਾ ਢੋਲਾ ਜਗਤ ਦਏ ਸੁਣਾਇਆ, ਕਿਰਪਾ ਕਰੇ ਪਤਤ ਪੁਨੀਤ। ਧਰਨੀ ਕਹੇ ਮੈਂ ਉਸ ਨੂੰ ਨਿਵ ਨਿਵ ਸੀਸ ਨਿਵਾਇਆ, ਜੋ ਮੇਰਾ ਮਾਲਕ ਇਕ ਅਨਡੀਠ। ਜਿਸ ਦੀ ਗੋਬਿੰਦ ਯਾਰੜਾ ਸੇਜ ਗਿਆ ਹੰਢਾਇਆ, ਸਤਿਗੁਰ ਸ਼ਬਦ ਕਰੇ ਤਸਦੀਕ। ਉਹ ਅਮਾਮ ਅਮਾਮਾ ਨੂਰ ਅਲਾਹਿਆ, ਮੁਹੰਮਦ ਦਾ ਲਹਿਣਾ ਦੇਣਾ ਜਾਣੇ ਲਾਸ਼ਰੀਕ। ਜਿਸ ਨੂੰ ਵਾਹਿਦ ਅੱਲਾ ਹੂ ਅੱਨਾ ਹੂ ਕਹਿ ਕੇ ਸਭ ਨੇ ਗਾਇਆ, ਯਾਮਬੀਨ ਰਹਿਮਾਨ ਤੇਰੇ ਵਿਚ ਹਕ ਤੌਫ਼ੀਕ। ਜਿਸ ਨੇ ਸੰਬਲ ਕਰ ਕੇ ਇਸਮ ਸਭ ਨੂੰ ਦੇਣਾ ਦ੍ਰਿੜਾਇਆ, ਆਤਮ ਪਰਮਾਤਮ ਹੋ ਵਸੇ ਨਜ਼ਦੀਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰਾ ਨੂਰੀ ਅੱਲ੍ਹਾ ਵਲਜ਼ਹੀ ਮਚਿਸ਼ਤੇ ਨੂਰਾਨੇ ਨਿਜ ਲਾਅ ਸ਼ਾਇਨੇ ਮਵਲੂ ਅਰਜ਼ੂ ਤਜਲੂ ਮੁਹੰਮਦ ਰਜੂ ਈਸਾ ਵਜ਼ੂ ਕੁਨਿੰਦੇ ਕੁਨਾਹ ਅਰਸ਼ੇ ਨਿਸ਼ਾ ਮੁਹੰਮਦ ਜ਼ਾਊ ਜ਼ੂਰੇ ਜ਼ਵਸ਼ ਰਹੀਮੇ ਰਹਿਮਤ ਖ਼ੁਦਾ ਖ਼ੁਦ ਮਾਲਕ ਨੂਰ ਅਲਾਹੀਆ। ਜਿਸ ਨੂੰ ਪੈਗ਼ੰਬਰ ਕਰਨ ਸਦਾ, ਓਸੇ ਦੀ ਇਕੋ ਇਕ ਅਜ਼ਾ, ਬਾਂਗੇ ਸ਼ਹਿਰ ਕਰ ਕੇ ਜਿਸ ਨੂੰ ਸਾਰੇ ਗਾਈਆ। ਮੇਰੀ ਓਸੇ ਅਗੇ ਦੁਆ, ਕਿਰਪਾ ਕਰ ਮੇਰੇ ਮਿਹਰਵਾਨ ਮਹਿਬਾਨ ਬੀਦੋ ਬੀਖੈਰੀ ਯਾ ਅਲਾਹ, ਤੇਰਾ ਇਕੋ ਨੂਰ ਨਜ਼ਰੀ ਆਈਆ। ਖ਼ੁਦਸਤੇ ਕੁਨਾਹ ਅਜ਼ਿਮਲੀ ਜਗ ਨੌਜ਼ਵੀ ਅਲਖਤਾ ਸੂ ਚਸ਼ਮੇ ਜ਼ੂ ਨੂਰੇ ਨੂ ਮੇਰੇ ਅਰਸ਼ੇ ਵਜ਼ੀਹ ਫ਼ਰਸ਼ੀ ਤਰਜ਼ੀਹ
ਕਦਮਾਏ ਕੁਨਿੰਦ ਦੀਨੇ ਜ਼ਦਾ ਸਵਾਜ਼ੇ ਮਬੀਹ ਨੂਰੇ ਰਬੀ ਆਲਮੀਨ ਆਲਮੀਨ ਆਲਮੀਨ ਤੇਰੀ ਬੇਪ੍ਰਵਾਹੀਆ। ਧਰਨੀ ਕਹੇ ਮੇਰੇ ਰਾਮ ਰਾਮਾ ਮੇਰੇ ਕਾਹਨ ਕਾਹਨਾ ਮੇਰੇ ਅਮਾਮ ਅਮਾਮਾ ਮੇਰੇ ਜਾਣੀ ਜਾਣਾ, ਜਾਨਣਹਾਰ ਤੇਰੀ ਓਟ ਤਕਾਈਆ। ਚਰਨ ਧੂੜ ਮੂਰਖ ਮੂੜ੍ਹ ਮੈਨੂੰ ਬਖ਼ਸ਼ ਆਪਣਾ ਸਚ ਇਸ਼ਨਾਨਾ, ਦੁਰਮਤ ਮੈਲ ਰਹੇ ਨਾ ਰਾਈਆ। ਕਲਜੁਗ ਜੀਵਾਂ ਕੋਝਿਆਂ ਕਮਲਿਆਂ ਆਪਣੇ ਦਰ ਕਰ ਪ੍ਰਵਾਨਾ, ਪਰਮ ਪੁਰਖ ਆਪਣੀ ਦਇਆ ਕਮਾਈਆ। ਕੀ ਹੋ ਗਿਆ ਜੇ ਤੈਨੂੰ ਭੁਲ ਗਏ ਮਨ ਕਲਪਣਾ ਵਿਚ ਹੋਏ ਨਾਦਾਨਾ, ਮਨਸਾ ਕੂੜ ਜਗਤ ਵਾਲੀ ਰਖਾਈਆ। ਤੇਰਾ ਆਤਮ ਸਤਿ ਸਰੂਪ ਤੂੰ ਸਭ ਨੂੰ ਬਖ਼ਸ਼ ਦੇ ਆਪਣਾ ਦਾਨਾ, ਦਾਤੇ ਦਾਨੀ ਆਪਣੀਆਂ ਭੁਜਾਂ ਨਾਲ ਭਿਛਿਆ ਨਾਮ ਵਰਤਾਈਆ। ਘਰ ਠਾਕਰ ਸਵਾਮੀ ਮਿਲਣਾ ਹੋ ਕੇ ਗੁਣ ਨਿਧਾਨਾ, ਗੁਣਵੰਤ ਤੇਰੇ ਹੱਥ ਵਡਿਆਈਆ। ਧਰਨੀ ਕਹੇ ਮੇਰੀ ਬੇਨੰਤੀ ਕਰੀਂ ਪ੍ਰਵਾਨਾ, ਪਰਮ ਪੁਰਖ ਤੈਨੂੰ ਨਾ ਕੋਈ ਸੋਗ ਨਾ ਕੋਈ ਹਰਖ ਚਿੰਤਾ ਗ਼ਮ ਨਜ਼ਰ ਕੋਇ ਨਾ ਆਈਆ। ਮੈਂ ਚਾਹੁੰਦੀ ਮੂਰਖਾਂ ਮੁਗਧਾਂ ਅਣਜਾਣਾਂ, ਆਪਣਾ ਆਤਮ ਧਾਰ ਦੇ ਦੇ ਦਰਸ਼, ਆਦਰਸ਼ ਆਪਣਾ ਦੇ ਵਖਾਈਆ। ਮੇਰੇ ਉਤੇ ਤੇਰੇ ਮਾਨਵ ਮਾਨੁਖ ਮਾਨੁਸ਼ ਸੁੱਤੇ, ਸੁਤਿਆਂ ਲਏ ਜਗਾਈਆ। ਤੇਰੀ ਆਤਮਾ ਲਾਲੀ ਤੇਰੇ ਪਿਆਰੇ ਪੁੱਤੇ, ਪੁਰਖ ਅਕਾਲ ਤੁਧ ਬਿਨ ਗੋਦ ਨਾ ਕੋਇ ਉਠਾਈਆ। ਮੈਂ ਚਾਹੁੰਦੀ ਮੇਰੇ ਉਤੇ ਸੁਹੰਜਣੀ ਹੋਵੇ ਰੁਤੇ, ਰੁਤੜੀ ਤੇਰੇ ਨਾਮ ਨਾਲ ਮਹਿਕਾਈਆ। ਤੁਧ ਬਿਨ ਜਗਿਆਸੂਆਂ ਵਾਤ ਕੋਈ ਨਾ ਪੁਛੇ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਭਾਗ ਲਗਾ ਦੇ ਕਾਇਆ ਮਾਟੀ ਤਨ ਵਜੂਦ ਪੰਜ ਤਤ ਮਾਟੀ ਜੁੱਸੇ, ਜਿਸਮ ਜਮੀਰ ਗ਼ਰੀਬ ਅਮੀਰ ਸ਼ਾਹ ਹਕੀਰ ਦੇ ਬਦਲਾਈਆ।
੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਬਠਿੰਡਾ ਸ਼ਹਿਰ ਮਾਧਾ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਉਤੇ ਤਪੇ ਬਾਲੂ ਰੇਤ, ਕਲਜੁਗ ਅਗਨੀ ਤਤ ਤਪਾਈਆ। ਧੰਨ ਭਾਗ ਮੇਰੇ ਸਾਹਿਬ ਜਨ ਭਗਤਾਂ ਨਾਲ ਬਖ਼ਸ਼ਿਆ ਹੇਤ, ਹਿਤਕਾਰੀ ਹੋ ਕੇ ਦਇਆ ਕਮਾਈਆ। ਮੇਰੇ ਉਤੇ ਰੁਤ ਮੌਲੀ ਬਸੰਤੀ ਚੇਤ, ਫੁੱਲ ਫੁਲਵਾੜੀ ਚਾਰੋਂ ਕੁੰਟ ਸੋਭਾ ਪਾਈਆ। ਤੇਰਾ ਦਰਸ਼ਨ ਕਰਿਆ ਨੇਤਨ ਨੇਤ, ਨਿਜ ਨੇਤਰ ਲੋਚਣ ਨੈਣ ਅੱਖ ਖੁਲਾਈਆ। ਮੇਰੇ ਸਵਾਮੀ ਅੰਤਰਜਾਮੀ ਜਨ ਭਗਤਾਂ ਖੋਲਿਆ ਆਪਣਾ ਭੇਤ, ਭੇਵ ਅਭੇਦਾ ਦਿਤਾ ਦ੍ਰਿੜਾਈਆ। ਸੋ ਹਰਿਜਨ ਮੀਤ ਪਿਆਰੇ ਤੇਰੇ ਉਤੇ ਰਖ ਕੇ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਆਤਮ ਧਾਰ ਬਣ ਕੇ ਏਕ, ਏਕੰਕਾਰ ਤੇਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੇ ਦੀਨ ਦਿਆਲ, ਦਇਆਨਿਧ ਤੇਰੀ ਸ਼ਰਨਾਈਆ। ਮੈਂ ਤੱਕੇ ਤੇਰੇ ਭਗਤ ਸੁਹੇਲੇ ਲਾਲ, ਹਰਿਜਨ ਸਾਚੇ ਸੋਭਾ ਪਾਈਆ। ਜਿਨ੍ਹਾਂ ਦੇ ਅੰਤਰ ਨਾਮ ਧਨ ਮਾਲ, ਧਰਮ ਖਜ਼ਾਨਾ ਦਿੱਤਾ ਟਿਕਾਈਆ। ਫਲ ਲਗਾ ਉਨ੍ਹਾਂ ਦੇ ਡਾਲ, ਮੇਰੀ ਬਾਲੂ ਰੇਤ ਦਏ ਗਵਾਹੀਆ। ਸਚ ਦਵਾਰ ਬਣਾ ਸੱਚੀ ਧਰਮਸਾਲ, ਹਰਿਜਨ ਬੈਠੇ ਆਸਣ ਲਾਈਆ। ਤੂੰ ਸਭ ਦੀ ਲੇਖੇ ਲਾਉਣੀ ਘਾਲ, ਜੋ ਦਿਵਸ ਰੈਣ ਤੇਰੀ ਸੇਵ ਕਮਾਈਆ। ਤ੍ਰੈਗੁਣ
ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਸੰਬਲ ਬੈਠਾ ਕਰ ਸੰਭਾਲ, ਸਾਹਿਬ ਸਵਾਮੀ ਹੋ ਸਹਾਈਆ। ਇਨ੍ਹਾਂ ਪੋਹ ਨਾ ਸਕੇ ਕਾਲ, ਜੋ ਦਰ ਤੇਰਾ ਦਰਸ਼ਨ ਪਾਈਆ। ਚੁਰਾਸੀ ਵਿਚ ਨਾ ਹੋਣ ਬੇਹਾਲ, ਬਿਹਬਲ ਹੋ ਵੇਖਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਆਪਣੇ ਬਾਲਕ ਤੱਕ ਲੈ ਗੁਰਮੁਖ ਨੰਨ੍ਹੇ ਬਾਲ, ਬਿਰਧਾਂ ਚਰਨਾਂ ਵਿਚ ਰਖਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਤੇਰੇ ਪਿਆਰ ਵਿਚ ਸੁੱਚੇ, ਸੁਚ ਸੰਜਮ ਇਕੋ ਇਕ ਅੰਤਰ ਆਤਮ ਦੇਣੀ ਦ੍ਰਿੜਾਈਆ। ਭਾਗ ਲਗਾ ਦੇ ਸਾਢੇ ਤਿੰਨ ਹੱਥ ਕਾਇਆ ਮਾਟੀ ਕੱਚੇ, ਕੰਚਨ ਗੜ੍ਹ ਦੇ ਸੁਹਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਲੂੰ ਲੂੰ ਅੰਦਰ ਭਗਤਾਂ ਰਚੇ, ਰਚਨਾ ਆਪਣੀ ਦੇਣੀ ਵਖਾਈਆ। ਨਾਤਾ ਜੋੜ ਦੇ ਭੈਣ ਭਾਈ ਸਕੇ, ਦੂਈ ਦਵੈਤੀ ਡੇਰਾ ਢਾਹੀਆ। ਕੂੜ ਵਿਕਾਰ ਅੰਤਸ਼ਕਰਨ ਵਿਚ ਰਹਿਣ ਨਾ ਤਪੇ, ਸਾਂਤਕ ਸਤਿ ਦੇਣਾ ਵਰਤਾਈਆ। ਤੂੰ ਮੇਰਾ ਮੈਂ ਤੇਰਾ ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਸੁਹੇਲਾ ਜਪੇ, ਜਗ ਜੀਵਣ ਦਾਤੇ ਤੇਰਾ ਇਕੋ ਨਾਮ ਧਿਆਈਆ। ਧਰਨੀ ਕਹੇ ਮੇਰੇ ਆਦਿ ਪੁਰਖ ਸਭ ਦੀ ਪਵਿਤ੍ਰ ਕਰ ਦੇ ਮਤੇ, ਬੁਧ ਬਿਬੇਕ ਦੇਣੀ ਕਰਾਈਆ। ਤੇਰੀ ਨਾਮ ਖ਼ੁਮਾਰੀ ਵਿਚ ਬਿਨਾ ਰੰਗ ਤੋਂ ਜਾਣ ਰੱਤੇ, ਰਤਨ ਅਮੋਲਕ ਗੁਰਮੁਖ ਹੀਰੇ ਲੈਣੇ ਬਣਾਈਆ। ਅੰਤ ਕੰਤ ਭਗਵੰਤ ਮੇਰੇ ਉਤੇ ਸਭ ਦੀ ਰਖਣੀ ਪਤੇ, ਪਤਿਪਰਮੇਸ਼ਵਰ ਜੋ ਤੇਰੀ ਚਲ ਆਏ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਇਹ ਭਗਤ ਸੁਹੇਲੇ ਤੇਰੇ ਮੀਤ, ਬਿਪਰ ਸੁਦਾਮਾ ਦਏ ਗਵਾਹੀਆ। ਤੂੰ ਹਰ ਘਟ ਵਸਣਾ ਚੀਤ, ਮਨ ਠਗੌਰੀ ਦੇਣੀ ਗਵਾਈਆ। ਮੂਰਖ ਮੁਗਧ ਅਣਜਾਣਿਆਂ ਕਰਨਾ ਪਤਤ ਪੁਨੀਤ, ਪਤਤ ਪਾਵਨ ਤੇਰੀ ਓਟ ਰਖਾਈਆ। ਝਗੜਾ ਮੁਕਾਉਣਾ ਊਚ ਨੀਚ, ਜਾਤ ਪਾਤ ਦਾ ਡੇਰਾ ਢਾਹੀਆ। ਤੂੰ ਸਭ ਦੇ ਵਸਦਾ ਕਾਇਆ ਮੰਦਰ ਬੀਚ, ਗ੍ਰਹਿ ਆਪਣਾ ਇਕ ਸੁਹਾਈਆ। ਹਰਿਜਨ ਕਰਨਾ ਠਾਂਡਾ ਸੀਤ, ਅਗਨੀ ਅੱਗ ਬੁਝਾਈਆ। ਮਾਨਸ ਜਨਮ ਤੇਰੀ ਕਿਰਪਾ ਨਾਲ ਗੁਰਮੁਖ ਲਏ ਜੀਤ, ਹਾਰ ਵਿਚ ਕਦੇ ਨਾ ਆਈਆ। ਸਾਚਾ ਦਿਉਹਰਾ ਸੁਹਾ ਦੇ ਮੰਦਰ ਮਸੀਤ, ਕਾਅਬਾ ਇਕੋ ਇਕ ਵਖਾਈਆ। ਤੇਰੀ ਟੁੱਟ ਨਾ ਜਾਏ ਪ੍ਰੀਤ, ਪ੍ਰੀਤਮ ਪੀਆ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਮੇਰਾ ਹੋਇਆ ਭਾਗ ਉਚਾ, ਸਾਹਿਬ ਊਚੇ ਦਿਤੀ ਵਡਿਆਈਆ। ਤੇਰਾ ਧਾਮ ਨਿਆਰਾ ਤੱਕਿਆ ਸੁੱਚਾ, ਜਿਥੇ ਹਰਿਜਨ ਬੈਠੇ ਸੋਭਾ ਪਾਈਆ। ਮੇਰਾ ਚਾਰ ਜੁਗ ਦਾ ਲੇਖਾ ਉਠਿਆ ਸੁੱਤਾ, ਆਪਣੀ ਲਏ ਅੰਗੜਾਈਆ। ਪਵਿਤ੍ਰ ਹੋਇਆ ਤਨ ਵਜੂਦਾ ਵਾਲਾ ਬੁੱਤਾ, ਬੁਤਖ਼ਾਨੇ ਖ਼ੁਸ਼ੀ ਬਣਾਈਆ। ਤੂੰ ਗ਼ਰੀਬ ਨਿਮਾਣਿਆਂ ਭਗਤ ਸੁਹੇਲਿਆਂ ਸ਼ਬਦ ਉਠਾਇਆ ਆਪਣੀ ਗੋਦ ਚੁੱਕਾ, ਚਾਰੋਂ ਕੁੰਟ ਧਿਆਨ ਲਗਾਈਆ। ਸਚ ਸੰਦੇਸ਼ ਨਰ ਨਰੇਸ਼ ਨਿਰਗੁਣ ਸਰਗੁਣ ਦੇ ਕੇ ਰੁੱਕਾ, ਰਾਮ ਵਸ਼ਿਸ਼ਟ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਧਰਨੀ ਕਹੇ ਪ੍ਰਭੂ ਮੈਂ ਮਿੱਟੀ ਨਿਮਾਣੀ ਖ਼ਾਕ, ਤੇਰੇ ਚਰਨ ਕਵਲ ਸ਼ਰਨਾਈਆ। ਜਨ ਭਗਤਾਂ ਖੋਲ ਦੇਣਾ ਤਾਕ, ਅੰਤਰ ਨਿਰੰਤਰ ਭੇਵ ਰਹੇ ਨਾ ਰਾਈਆ। ਆਤਮ ਪਰਮਾਤਮ ਬਣਾ ਕੇ ਜਾਣਾ ਸਾਕ, ਦਿਵਸ ਅੱਜ ਦਾ ਦਏ ਗਵਾਹੀਆ। ਮੈਂ
ਤੇਰੀ ਸੇਵਕ ਚਾਕਰ ਚਾਕ, ਖ਼ਾਦਮ ਹੋ ਕੇ ਸੀਸ ਨਿਵਾਈਆ। ਮੇਰੀ ਸੁਣ ਬੇਨੰਤੀ ਇਕੋ ਬਾਤ, ਬਾਤਨ ਦਿਆਂ ਦ੍ਰਿੜਾਈਆ। ਜਨ ਭਗਤਾਂ ਕਾਇਆ ਮੰਦਰ ਅੰਦਰ ਆਪੇ ਝਾਕ, ਬਿਨ ਨੈਣਾਂ ਨੈਣ ਉਠਾਈਆ। ਦੇਣੀ ਵਡਿਆਈ ਉਤੇ ਮਾਤ, ਮੈਂ ਮਾਤਰ ਭੂਮੀ ਹੋ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੈਂ ਆਦਿ ਜੁਗਾਦਿ ਮਾਂਗਤ, ਮਾਂਗਤ ਹੋ ਕੇ ਸੀਸ ਨਿਵਾਈਆ। ਤੂੰ ਬੋਧ ਅਗਾਧਾ ਪੰਡਤ, ਦੇਵਣਹਾਰ ਸਾਹਿਬ ਗੁਸਾਈਂਆ। ਤੇਰਾ ਲਹਿਣਾ ਦੇਣਾ ਜੇਰਜ ਅੰਡਜ, ਉਤਭੁਜ ਸੇਤਜ ਤੇਰੀ ਵੱਜੇ ਵਧਾਈਆ। ਮੈਂ ਖ਼ੁਸ਼ੀ ਮਨਾਉਂਦੀ ਮੇਰੇ ਉਤੇ ਇਕੱਠੀ ਹੋਈ ਤੇਰੀ ਹਰਿ ਸੰਗਤ, ਹਰਿਜਨ ਸਾਚੇ ਸੋਭਾ ਪਾਈਆ। ਸਚ ਪ੍ਰੇਮ ਦੀ ਚਾੜ੍ਹਨੀ ਰੰਗਤ, ਦੁਰਮਤ ਮੈਲ ਧਵਾਈਆ। ਦਰਸ਼ਨ ਦੇਣਾ ਵਾਰ ਅਨੰਤ, ਅਕਲ ਕਲਧਾਰੀ ਆਪਣਾ ਪਰਦਾ ਲਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਬਣਾਉਣਾ ਸੰਤ, ਸਤਿਗੁਰ ਸ਼ਬਦ ਇਕੋ ਪਰਦਾ ਆਪ ਉਠਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗਾਉਣਾ ਮੰਤ, ਮੰਤਵ ਸਭ ਦੇ ਹੱਲ ਕਰਾਈਆ। ਵਿਛੋੜਾ ਹੋਏ ਨਾ ਆਦਿ ਅੰਤ, ਜਗਤ ਜੁਗ ਆਪਣਾ ਸੰਗ ਨਿਭਾਈਆ। ਤੂੰ ਨੂਰ ਨੁਰਾਨਾ ਨਿਰਾਕਾਰ ਨਿਰਵੈਰ ਕੰਤ, ਕੰਤ ਕੰਤੂਹਲ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਅੰਤ ਅਖ਼ੀਰੀ ਆਸ਼ਾ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ। ਤੂੰ ਵਸੇਂ ਪ੍ਰਿਥਮੀ ਅਕਾਸ਼ਾ, ਦੋ ਜਹਾਨ ਕਰੇ ਰੁਸ਼ਨਾਈਆ। ਮੈਂ ਚਾਹੁੰਦੀ ਤੇਰੇ ਭਗਤਾਂ ਤੇਰਾ ਹੋਵੇ ਭਰਵਾਸਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਘਰ ਘਰ ਦੇਣਾ ਸਾਥਾ, ਸਗਲਾ ਸੰਗੀ ਆਪ ਹੋ ਜਾਈਆ। ਤਨ ਵਜੂਦਾ ਚਲਾਉਣਾ ਰਾਥਾ, ਰਥਵਾਹੀ ਹੋ ਕੇ ਸੇਵ ਕਮਾਈਆ। ਮੈਂ ਨਿਵ ਨਿਵ ਸਤਿਗੁਰ ਸ਼ਬਦ ਟੇਕਾਂ ਮਾਥਾ, ਬਿਨ ਮਸਤਕ ਸੀਸ ਝੁਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰਾਥਾ, ਸਮਰਥ ਤੇਰੇ ਹੱਥ ਵਡਿਆਈਆ। ਤੂੰ ਲਹਿਣਾ ਦੇਣਾ ਪੂਰਾ ਕਰਨਾ ਨਾਥ ਅਨਾਥਾ, ਮਿਹਰ ਨਜ਼ਰ ਇਕ ਟਿਕਾਈਆ। ਜੋ ਤੇਰੀ ਆਤਮ ਪਰਮਾਤਮ ਗਾਵਣ ਗਾਥਾ, ਗਹਿਰ ਗੰਭੀਰ ਬੇਨਜ਼ੀਰ ਉਨ੍ਹਾਂ ਦਾ ਲਹਿਣਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸਤਿ ਧਰਮ ਦੀ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਰੇ ਉਤੇ ਪਵੇ ਰਾਸਾ, ਰਸਤਾ ਵਾਬਸਤਾ ਹੋ ਕੇ ਇਕੋ ਇਕ ਦੇਣਾ ਜਣਾਈਆ।
੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੱਕ ਰਾਮ ਸਿੰਘ ਵਾਲਾ ਜ਼ਿਲਾ ਬਠਿੰਡਾ ਹਰੀ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਪੁਰਖ ਅਕਾਲ ਪਰਵਰਦਿਗਾਰ ਧੁਰ ਦੇ ਠਾਕਰਾ, ਠਾਕਰ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਤੇਰੀ ਓਟ ਤਕਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਭਾਗ ਲਗਾ ਦੇ ਮਾਨਵ ਤਨ ਵਜੂਦ ਮਾਟੀ ਖ਼ਾਕ ਗਾਗਰਾ, ਗਹਿਰ ਗੰਭੀਰ ਬੇਨਜ਼ੀਰ ਤੇਰੀ ਆਸ ਰਖਾਈਆ। ਨਿਰਮਲ ਕਰਮ ਕਰਤੇ ਕਾਦਰ ਸਭ ਦਾ ਕਰ ਉਜਾਗਰਾ, ਦੁਰਮਤ ਮੈਲ ਅੰਤਰ ਨਿਰੰਤਰ ਰਹੇ ਨਾ ਰਾਈਆ। ਮੇਰੀ ਆਸ਼ਾ ਪੂਰੀ ਕਰਦੇ ਜੋ ਇਸ਼ਾਰਾ
ਦੇ ਕੇ ਗਿਆ ਸਤਿਗੁਰ ਤੇਗ਼ ਬਹਾਦਰਾ, ਜਗਤ ਜਹਾਨ ਆਪਣਾ ਰੂਪ ਵਟਾਈਆ। ਤੂੰ ਕਰੀਮ ਕਰਤਾ ਧੁਰ ਦਾ ਕਾਦਰਾ, ਕੁਦਰਤ ਦਾ ਮਾਲਕ ਇਕ ਅਖਵਾਈਆ। ਏਥੇ ਓਥੇ ਦੋ ਜਹਾਨਾਂ ਕਰੀਂ ਆਦਲਾ, ਅਦਲ ਇਨਸਾਫ਼ ਇਕ ਕਰਾਈਆ। ਕਲਜੁਗ ਨਾਲ ਸਤਿਜੁਗ ਦਾ ਕਰ ਤਬਾਦਲਾ, ਕੂੜ ਕੁੜਿਆਰ ਦਾ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭ ਮੇਰੀ ਪੁਨਹ ਪੁਨਹ ਪੁਕਾਰ, ਕੋਟਨ ਕੋਟ ਸੀਸ ਨਿਵਾਈਆ। ਕਿਰਪਾ ਕਰ ਮੇਰੇ ਸ਼ਾਹੋ ਭੂਪ ਸਿਕਦਾਰ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਮੈਨੂੰ ਸੰਦੇਸੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਤੇਰਾ ਭੇਵ ਖੁਲਾਈਆ। ਜੋਤੀ ਜਾਤੇ ਪੁਰਖ ਬਿਧਾਤੇ ਮੇਰੀ ਪਾ ਸਾਰ, ਮਹਾਸਾਰਥੀ ਆਪਣਾ ਫੇਰਾ ਪਾਈਆ। ਤੂੰ ਨਿਰਵੈਰ ਪੁਰਖ ਤੇਰੀ ਮਹਿੰਮਾ ਅਕਥ ਕੋਈ ਨਾ ਲਿਖਣਹਾਰ, ਕਾਤਬ ਚਲੇ ਨਾ ਕੋਇ ਚਤੁਰਾਈਆ। ਮੈਂ ਦਰ ਠਾਂਡੇ ਕਰਾਂ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਮੇਰੇ ਉਤੋਂ ਮੇਟ ਦੇ ਧੂਆਂਧਾਰ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਤੂੰ ਨਿਰਗੁਣ ਸਰਗੁਣ ਪਾਵਣਹਾਰਾ ਸਾਰ, ਸਤਿਗੁਰ ਸ਼ਬਦ ਤੇਰੀ ਵਡ ਵਡਿਆਈਆ। ਪੂਰਬ ਲਹਿਣਾ ਦੇਣਾ ਸਭ ਦਾ ਲਏ ਵਿਚਾਰ, ਮਾਣਸ ਮਾਨਵ ਮਾਨੁਖ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰਾ ਅੰਤਸ਼ਕਰਨ ਹੋ ਗਿਆ ਦੁਖੀ, ਬਿਰਹੋਂ ਵਿਚ ਕੁਰਲਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋ ਗਈ ਭੁੱਖੀ, ਧੀਰਜ ਧੀਰ ਨਾ ਕੋਇ ਰਖਾਈਆ। ਝਗੜਾ ਪਿਆ ਮਾਨਸ ਮਾਨੁਖੀ, ਮਾਨਵ ਰੰਗ ਨਾ ਕੋਇ ਰੰਗਾਈਆ। ਭਾਗ ਲੱਗੇ ਕਿਸੇ ਨਾ ਕੁੱਖੀ, ਭਗਤ ਜਨਮੇ ਕੋਇ ਨਾ ਮਾਈਆ। ਮੇਰਾ ਧਰਮ ਦਵਾਰਾ ਏਕੰਕਾਰਾ ਕਲਜੁਗ ਰਿਹਾ ਲੁੱਟੀ, ਲੁਟੇਰਾ ਬਣਿਆ ਥਾਉਂ ਥਾਈਂਆ। ਸਤਿ ਸਚ ਦੀ ਜੜ ਰਿਹਾ ਪੁੱਟੀ, ਧਰਮ ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਤੇਰੀ ਸ੍ਰਿਸ਼ਟੀ ਪੁਰਖ ਅਕਾਲ ਤੇਰਾ ਨਾਮ ਜਪਦੀ ਬੁਲਾਂ ਬੁੱਟੀ, ਹਿਰਦੇ ਹਰਿ ਨਾ ਕੋਇ ਵਸਾਈਆ। ਆਤਮ ਪਰਮਾਤਮ ਤੇਰੀ ਪ੍ਰੀਤ ਟੁੱਟੀ, ਪ੍ਰੀਤਮ ਬ੍ਰਹਮ ਪਾਰਬ੍ਰਹਮ ਸੰਗ ਨਾ ਕੋਇ ਰਖਾਈਆ। ਤੇਰਾ ਭਗਤ ਸੁਹੇਲਾ ਬਿਨ ਤੇਰੀ ਕਿਰਪਾ ਤੇਰਾ ਲਾਹਾ ਸਕੇ ਨਾ ਕੋਇ ਲੁੱਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਅੰਤਸ਼ਕਰਨ ਦੀ ਹਾਲਤ, ਦਰੋਹੀ ਦਰੋਹੀ ਕਰ ਦ੍ਰਿੜਾਈਆ। ਚਾਰੋਂ ਕੁੰਟ ਦਿਸੇ ਜਹਾਲਤ, ਜ਼ਾਹਰ ਜ਼ਹੂਰ ਤੇਰਾ ਦਰਸ ਕੋਇ ਨਾ ਪਾਈਆ। ਧਰਮ ਦੀ ਰਹੀ ਨਾ ਕੋਇ ਅਦਾਲਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਸਾਚੇ ਨਾਮ ਦੀ ਕਰੇ ਨਾ ਕੋਇ ਸਖ਼ਾਵਤ, ਬਖ਼ਸ਼ਿਸ਼ ਰਹਿਮਤ ਝੋਲੀ ਕੋਇ ਨਾ ਪਾਈਆ। ਮੈਨੂੰ ਇਉਂ ਦਿਸਦਾ ਮੇਰੇ ਉਤੇ ਨਵ ਸੱਤ ਦੀ ਹੋਣ ਵਾਲੀ ਬਗ਼ਾਵਤ, ਬਗ਼ਲਗੀਰ ਸੰਗ ਨਾ ਕੋਇ ਨਿਭਾਈਆ। ਪੈਗ਼ੰਬਰਾਂ ਦੇ ਲੇਖੇ ਵਾਲੀ ਪੂਰੀ ਕਰਨ ਆਇਆ ਕਿਆਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਤੱਕ ਲੈ ਅਗੰਮੀ, ਰਸਨਾ ਕਹਿਣ ਕਿਛ ਨਾ ਪਾਈਆ। ਸਤਿਗੁਰ ਸ਼ਬਦ ਹੋ ਕੇ ਮੰਨੀ, ਮਨਸਾ ਜਗਤ ਨਾ ਕੋਇ ਵਡਿਆਈਆ। ਮੇਰਾ ਪ੍ਰੀਤਮ ਬਣਨਾ ਤਨੀ, ਕਰਤੇ ਪੁਰਖ ਹੋਣਾ ਸਹਾਈਆ। ਆਪਣੀ ਦੀਨ ਦੁਨੀ ਤੱਕ ਲੈ ਜਗਤ ਨੇਤਰਹੀਣ ਹੋ ਗਈ ਅੰਨ੍ਹੀ, ਨਿਜ ਲੋਚਨ ਸਕੇ ਨਾ ਕੋਇ ਖੁਲਾਈਆ। ਮਨ ਵਾਸਨਾ ਫਿਰੇ ਭੰਨੀ, ਭੱਜੇ ਵਾਹੋ ਦਾਹੀਆ।
ਸਾਚਾ ਨਾਮ ਦਾਮ ਰਿਹਾ ਨਾ ਕੰਨੀ, ਪੱਲੂ ਗੰਢ ਨਾ ਕੋਇ ਬੰਧਾਈਆ। ਤੂੰ ਸਾਹਿਬ ਸਵਾਮੀ ਸਤਿਗੁਰ ਪੂਰਾ ਨੂਰ ਨੁਰਾਨਾ ਚੰਨੀ, ਦੋ ਜਹਾਨ ਤੇਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਨਿਰਗੁਣ ਧਾਰ ਵਡ ਧਨਾਢ ਧਨੀ, ਧਨਵੰਤ ਸ੍ਰੀ ਭਗਵੰਤ ਹਰਿ ਕੰਤ ਇਕ ਅਖਵਾਈਆ।
੨੧ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਚੱਕ ਫ਼ਤਿਹ ਸਿੰਘ ਜ਼ਿਲਾ ਫ਼ਰੀਦਕੋਟ ਧੰਨ ਕੌਰ ਦੇ ਗ੍ਰਹਿ
ਧਰਨੀ ਕਹੇ ਮੇਰੇ ਸਤਿਗੁਰ ਬੇਨਜ਼ੀਰ, ਨਰ ਨਰਾਇਣ ਤੇਰੀ ਓਟ ਤਕਾਈਆ। ਮਿਹਰਵਾਨਾ ਸ੍ਰੀ ਭਗਵਾਨਾ ਆਪਣੀ ਦੀਨ ਦੁਨੀ ਤੱਕ ਹੋਈ ਦਿਲਗੀਰ, ਸਾਂਤਕ ਸਤਿ ਸਤਿ ਨਾ ਕੋਇ ਵਰਤਾਈਆ। ਦੁੱਖਾਂ ਰੋਗਾਂ ਭਰਿਆ ਤਨ ਮਾਟੀ ਸਰੀਰ, ਪੰਜ ਤਤ ਤੇਰਾ ਰੰਗ ਨਾ ਕੋਇ ਰੰਗਾਈਆ। ਹਰਿਜਨ ਗੁਰਮੁਖ ਦੁੱਖਾਂ ਵਿਚ ਵਹਾਉਂਦੇ ਨੀਰ, ਨੈਣਾਂ ਛਹਿਬਰ ਲਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਗ਼ਰੀਬ ਨਿਮਾਣਿਆਂ ਬਦਲ ਦੇ ਤਕਦੀਰ, ਤਦਬੀਰ ਆਪਣੀ ਇਕ ਜਣਾਈਆ। ਹੱਡ ਮਾਸ ਨਾੜੀ ਵਿਚੋਂ ਕਢ ਦੇ ਦੁੱਖਾਂ ਵਾਲੀ ਪੀੜ, ਸੁਖ ਸਾਗਰ ਵਿਚ ਦੇਣਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਿਰਪਾ ਕਰ ਏਕ, ਏਕੰਕਾਰ ਧਿਆਨ ਲਗਾਈਆ। ਤੇਰੇ ਸਚ ਦਵਾਰੇ ਰਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਤੇਰੇ ਪ੍ਰੇਮੀ ਪਿਆਰਿਆਂ ਤਨ ਵਜੂਦ ਨਾ ਲੱਗੇ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਕਾਇਆ ਮੰਦਰ ਅੰਦਰ ਵੜ ਕੇ ਵੇਖ, ਬਿਨ ਨੈਣਾਂ ਨੈਣ ਉਠਾਈਆ। ਸਾਢੇ ਤਿੰਨ ਹੱਥ ਤੇਰਾ ਆਪਣਾ ਦੇਸ, ਦੇਸ ਦੇਸੰਤਰ ਪੰਧ ਮੁਕਾਈਆ। ਤੂੰ ਸ਼ਬਦ ਸਵਾਮੀ ਦਸ ਦਸਮੇਸ਼, ਦਹਿ ਦਿਸ਼ਾ ਤੇਰੀ ਓਟ ਤਕਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਆਪਣੀ ਕਿਰਪਾ ਨਾਲ ਬਦਲ ਦੇ ਰੇਖ, ਦੁੱਖ ਦਲਿਦਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿਗੁਰ ਸ਼ਬਦ ਤੇਰੀ ਸ਼ਰਨਾਈਆ। ਸਤਿਗੁਰ ਸ਼ਬਦ ਕਹੇ ਦਇਆ ਕਮਾਵਾਂਗਾ। ਹਰਿਜਨ ਸਾਚੇ ਵੇਖ ਵਿਖਾਵਾਂਗਾ। ਕਾਇਆ ਮਾਟੀ ਭਾਂਡਾ ਫੋਲ ਫੁਲਾਵਾਂਗਾ। ਨਾੜੀ ਬਹੱਤਰ ਖੋਜ ਖੁਜਾਵਾਂਗਾ। ਤਿੰਨ ਸੌ ਸੱਠ ਹਾਡੀ ਪਰਦਾ ਲਾਹਵਾਂਗਾ।, ਦੁਖ ਰੋਗ ਕਾਇਆ ਮੰਦਰ ਅੰਦਰ ਵੇਖ ਵਖਾਵਾਂਗਾ। ਤੂੰ ਮੇਰਾ ਮੈਂ ਤੇਰਾ ਦੇ ਕੇ ਸਾਚਾ ਜੋਗ, ਜੁਗਤੀ ਅਗੰਮੀ ਇਕ ਜਣਾਵਾਂਗਾ। ਚਿੰਤਾ ਮੂਲ ਰਹੇ ਨਾ ਰੋਗ, ਹਉਮੇ ਹੰਗਤਾ ਗੜ੍ਹ ਤੁੜਾਵਾਂਗਾ। ਮੇਟ ਕੇ ਹਰਖ ਸੋਗ, ਸਾਚਾ ਘਰ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਾਂਗਾ। ਸਾਚੀ ਕਰਨੀ ਕਾਰ ਕਮਾਏਗਾ। ਪ੍ਰਭ ਆਪਣਾ ਰੰਗ ਰੰਗਾਏਗਾ। ਭਗਤ ਸੁਹੇਲੇ ਵੇਖ ਵਖਾਏਗਾ। ਗੁਰ ਚੇਲੇ ਜੋੜ ਜੁੜਾਏਗਾ। ਦੁੱਖ ਦਲਿਦਰ ਮੇਟ ਮਿਟਾਏਗਾ। ਛਲ ਛਿਦਰ ਰਹਿਣ ਨਾ ਪਾਏਗਾ। ਸਭ ਦੀ ਸਧਰ ਪੂਰ ਕਰਾਏਗਾ। ਮਧੁਰ ਧੁਨ ਇਕ ਸੁਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲਾ ਆਪ ਮਿਲਾਏਗਾ। ਸਤਿਗੁਰ ਸ਼ਬਦ ਕਹੇ ਧੁਰ ਮੇਲਾ ਮੇਲ ਮਿਲਾਵਾਂਗਾ। ਗੁਰ ਚੇਲਾ ਇਕੋ ਰੰਗ ਰੰਗਾਵਾਂਗਾ। ਸੱਜਣ ਸੁਹੇਲਾ ਇਕ ਅਖਵਾਵਾਂਗਾ। ਅੰਮ੍ਰਿਤ ਰਸ ਨਾਮ ਮੇਵਾ
ਇਕ ਖਵਾਵਾਂਗਾ। ਅਲਖ ਅਭੇਵਾ ਹੋ ਕੇ ਪਰਦਾ ਲਾਹਵਾਂਗਾ। ਵਡ ਦੇਵੀ ਦੇਵਾ ਇਕ ਅਖਵਾਵਾਂਗਾ। ਰੋਗਾਂ ਸੋਗਾਂ ਚਿੰਤ ਮਿਟਾਵਾਂਗਾ। ਹਰਿਜਨ ਸਾਚੀਆਂ ਮਾਨਣ ਮੌਜਾ, ਦੁੱਖ ਦਲਿਦ੍ਰ ਦੂਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਸੋਭਾ ਪਾਵਾਂਗਾ। ਧਰਨੀ ਕਹੇ ਮੇਰੇ ਸਵਾਮੀ ਮੇਰੀ ਇਕੋ ਇਕ ਬੰਦਨਾ, ਬਾਂਦੀ ਹੋ ਕੇ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਕੱਟ ਦੇ ਫੰਦਨਾ, ਫਾਂਦਕੀ ਤੇਰੇ ਹੱਥ ਵਡਿਆਈਆ। ਜੀਵ ਨਿਮਾਣਿਆਂ ਅੰਤਰ ਆਤਮ ਦੇ ਦੇ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਦੀਨ ਦਿਆਲ ਸਰਬ ਬਖ਼ਸ਼ੰਦਨਾ, ਬਖ਼ਸ਼ਿਸ਼ ਆਪਣੀ ਝੋਲੀ ਦੇਣੀ ਪਾਈਆ। ਮੈਂ ਦਰਵੇਸ਼ਣ ਹੋ ਕੇ ਦਰ ਤੇਰੇ ਤੋਂ ਮੰਗਣਾ, ਖ਼ਾਲੀ ਝੋਲੀ ਅਗੇ ਡਾਹੀਆ। ਗ਼ਰੀਬ ਨਿਮਾਣਿਆਂ ਲਾ ਲੈ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਤੂੰ ਸਾਹਿਬ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਨੂਰ ਅਲਾਹੀਆ। ਤੇਰਾ ਡੰਕ ਨਗਾਰਾ ਇਕੋ ਵੱਜਣਾ, ਦੋ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਦਰ ਠਾਂਡੇ ਦੀ ਮੰਗਤੀ, ਮੰਗਣਹਾਰ ਇਕ ਅਖਵਾਈਆ। ਰਹਿਮਤ ਕਰ ਦੇ ਆਪਣੀ ਸੰਗਤੀ, ਸਤਿਗੁਰ ਤੇਰੀ ਬੇਪ੍ਰਵਾਹੀਆ। ਇਕ ਨਾਮ ਦੀ ਪੜ੍ਹਾ ਦੇ ਪੰਗਤੀ, ਪੰਚਮ ਨਾਦ ਸ਼ਬਦ ਧੁਨ ਕਰ ਸ਼ਨਵਾਈਆ। ਮਨਸਾ ਕੂੜ ਰਹੇ ਨਾ ਮਨ ਦੀ, ਮਮਤਾ ਦੇਣੀ ਗਵਾਈਆ। ਜੋਤ ਵਖਾ ਦੇ ਗੋਬਿੰਦ ਅਗੰਮੇ ਚੰਨ ਦੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਗੁਰਮੁਖਾਂ ਪ੍ਰੀਤ ਬਖ਼ਸ਼ ਦੇ ਕਾਇਆ ਮਾਟੀ ਚੰਮ ਦੀ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਤੇਰੀ ਆਤਮ ਧਾਰ ਸਤਿ ਸਰੂਪ ਬ੍ਰਹਮ ਦੀ, ਪਾਰਬ੍ਰਹਮ ਦੇਣਾ ਸਮਝਾਈਆ। ਵਡਿਆਈ ਰਹੇ ਨਾ ਕਿਸੇ ਕਰਮ ਦੀ, ਕਰਮ ਕਾਂਡ ਦਾ ਲੇਖਾ ਦੇਣਾ ਮੁਕਾਈਆ। ਗੰਢ ਪਵਾ ਦੇ ਆਪਣੇ ਧਰਮ ਦੀ, ਧਰਮ ਦੀ ਧਾਰ ਦੇਣੀ ਸਮਝਾਈਆ। ਖੇਲ ਰਹੇ ਨਾ ਵਰਨ ਬਰਨ ਦੀ, ਜਾਤ ਅਜਾਤੀ ਲੇਖਾ ਦੇਣਾ ਚੁਕਾਈਆ। ਮੈਂ ਵਣਜਾਰੀ ਤੇਰੇ ਚਰਨ ਦੀ, ਸਰਨਗਤ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਇਕੋ ਓਟ ਤਕਾਈਆ। ਧਰਨੀ ਕਹੇ ਪ੍ਰਭੂ ਦੀਨਾਂ ਦੁਖੀਆਂ ਪਾ ਸਾਰ, ਮਹਾਸਾਰਥੀ ਤੇਰੇ ਹੱਥ ਵਡਿਆਈਆ। ਤੂੰ ਬਖ਼ਸ਼ਣਹਾਰਾ ਏਕੰਕਾਰ, ਅਕਲ ਕਲ ਤੇਰੀ ਬੇਪ੍ਰਵਾਹੀਆ। ਕਲਜੁਗ ਜੀਵ ਰੋਂਦੇ ਧਾਹਾਂ ਮਾਰ, ਬਿਨ ਨੈਣਾਂ ਨੈਣ ਵਹਾਈਆ। ਜਗਤ ਮਿਲੇ ਨਾ ਕੋਇ ਸਹਾਰ, ਸਿਰ ਹੱਥ ਨਾ ਕੋਇ ਟਿਕਾਈਆ। ਦੁਖਾਂ ਰੋਗਾਂ ਕਰੇ ਨਾ ਕੋਇ ਪਾਰ, ਤਨ ਵਜੂਦ ਨਾ ਕੋਇ ਸਫ਼ਾਈਆ। ਤੇਰਾ ਧਨੰਤਰ ਕੁਛ ਕਰੇ ਨਾ ਅੰਤ ਵਿਚਾਰ, ਵਿਚਰ ਕੇ ਦੱਸੇ ਨਾ ਕੁਛ ਸੁਣਾਈਆ। ਤੂੰ ਪੁਰਖ ਅਕਾਲੇ ਦੀਨ ਦਿਆਲੇ ਸਭ ਦੀ ਸੁਣ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਦਰ ਆਇਆਂ ਦੇਣਾ ਤਾਰ, ਤਾਰਨਹਾਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭ ਮੇਰੇ ਮਾਲਕ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋਣਾ ਸਹਾਈਆ। ਤੂੰ ਆਦਿ ਜੁਗਾਦੀ ਖ਼ਲਕ ਦਾ ਖ਼ਾਲਕ, ਮਖ਼ਲੂਕ ਤੇਰਾ ਨੂਰ ਨਜ਼ਰੀ ਆਈਆ। ਤੂੰ ਨਿਰਗੁਣ ਧਾਰ ਸਰਗੁਣ ਬਣਨਾ ਸਾਲਸ, ਸਤਿਗੁਰ ਸ਼ਬਦ ਤੇਰੇ ਹੱਥ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਰੇ ਉਤੇ ਟਿੱਕਾ ਮੇਟ ਦੇ ਕਾਲਖ, ਕਾਇਨਾਤ ਦਾ ਰੰਗ ਦੇ ਬਦਲਾਈਆ। ਜਨ ਭਗਤ ਸੁਹੇਲੇ ਗੁਰਮੁਖ ਤੇਰੇ ਨੰਨ੍ਹੇ ਬਾਲਕ, ਹਰਿਜਨ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ। ਧਰਨੀ ਕਹੇ ਪ੍ਰਭ ਤੂੰ ਦੇਵਣ ਯੋਗ, ਯਦੀ ਆਪਣੀ ਦਇਆ ਕਮਾਈਆ। ਤੇਰੀ ਮਿਹਰ ਨਾਲ ਰਹੇ ਕੋਈ ਨਾ ਸੋਗ, ਚਿੰਤਾ ਗ਼ਮ ਦੇਣਾ ਚੁਕਾਈਆ। ਕੂੜ ਕਲਪਣਾ ਰਹੇ ਨਾ ਸੋਚ, ਸਮਝ ਵਿਚੋਂ ਸਮਝ ਦੇਣੀ ਬਦਲਾਈਆ। ਤੇਰਾ ਨੂਰ ਨੁਰਾਨਾ ਦਰਸ਼ਨ ਹੋਵੇ ਇਕੋ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਈਆ। ਤੂੰ ਪਰਮਾਤਮਾ ਆਤਮਾ ਵੇਖ ਲੈ ਆਪਣੀ ਗੋਤ, ਗੌਤਮ ਬੁੱਧ ਦਾ ਲਹਿਣਾ ਪੂਰਾ ਦੇਣਾ ਕਰਾਈਆ। ਤੈਨੂੰ ਲੱਭਦੇ ਕੋਟੀ ਕੋਟ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਦੇਣਾ ਖੁਲਾਈਆ। ਧਰਨੀ ਕਹੇ ਪ੍ਰਭੂ ਮੇਰੀ ਬੇਨੰਤੀ ਕਰ ਮਨਜ਼ੂਰ, ਜ਼ਰੂਰਤ ਤੇਰੇ ਅਗੇ ਟਿਕਾਈਆ। ਤੂੰ ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਗ਼ਰੀਬ ਨਿਮਾਣਿਆਂ ਤਾਰਨਾ ਤੇਰਾ ਦਸਤੂਰ, ਜੁਗ ਚੌਕੜੀ ਰੀਤੀ ਚਲੀ ਆਈਆ। ਮੈਂ ਅੰਤ ਹੋਈ ਮਜਬੂਰ, ਦੁਖੀ ਹੋ ਕੇ ਰਹੀ ਸੁਣਾਈਆ। ਚਾਰੋਂ ਕੁੰਟ ਵੇਖ ਲੈ ਕੂੜ, ਸਚ ਧਰਮ ਨਜ਼ਰ ਨਾ ਆਈਆ। ਆਪਣੀ ਕਿਰਪਾ ਨਾਲ ਸਭ ਨੂੰ ਬਖ਼ਸ਼ ਦੇ ਧੂੜ, ਟਿੱਕੇ ਪ੍ਰੇਮ ਖ਼ਾਕ ਰਮਾਈਆ। ਚਤੁਰ ਸੁਘੜ ਬਣਾ ਦੇ ਮੂਰਖ ਮੂੜ੍ਹ, ਦੁਰਮਤ ਮੈਲ ਧਵਾਈਆ। ਇਕੋ ਵਾਰ ਆਪਣਾ ਨਾਮ ਰੰਗ ਚਾੜ੍ਹ ਦੇ ਗੂੜ੍ਹ, ਦੁਖੀਆਂ ਦਰਦ ਦੇ ਮਿਟਾਈਆ। ਤੇਰੀ ਆਸ਼ਾ ਰਖੇ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਪਰੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਧਰਮਾਪਤ, ਧਵਲ ਧਵਲ ਹੋ ਕੇ ਮੰਗ ਮੰਗਾਈਆ। ਕਲਜੁਗ ਕੂੜ ਕੁੜਿਆਰ ਕਰ ਸਮਾਪਤ, ਸਮਾਂ ਸਾਹਿਬ ਸਤਿਗੁਰ ਤੇਰੇ ਹੱਥ ਨਜ਼ਰੀ ਆਈਆ। ਸਤਿ ਧਰਮ ਦੀ ਧਾਰਾ ਦੇ ਥਾਪਤ, ਸਤਿ ਧਰਮ ਮੇਰੇ ਉਤੇ ਪ੍ਰਗਟਾਈਆ। ਤੇਰਾ ਲਹਿਣਾ ਦੇਣਾ ਪੂਰਾ ਹੋਏ ਵਾਸਤਕ, ਲੇਖਾ ਅਵਰ ਰਹੇ ਨਾ ਰਾਈਆ। ਕੂੜ ਕੁੜਿਆਰ ਮੇਟਣਾ ਨਾਸਤਕ, ਆਸਤਕ ਰੂਪ ਹੋਵੇ ਖ਼ਲਕ ਖ਼ੁਦਾਈਆ। ਤੇਰੇ ਨਾਮ ਦੀ ਤੇਰੇ ਕੋਲ ਹੋਵੇ ਤੇਰੀ ਵਿਰਾਸਤ, ਦੂਜਾ ਹਕ ਨਾ ਕੋਇ ਰਖਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਆਤਮ ਬ੍ਰਹਮ ਦੀ ਸਭ ਨੂੰ ਕਰਾ ਸ਼ਨਾਖ਼ਤ, ਨਿਜ ਨੇਤਰ ਲੋਚਨ ਨੈਣ ਅੱਖ ਖੁਲਾਈਆ। ਬਿਨਾ ਰਸਨਾ ਜਿਹਵਾ ਦੱਸ ਆਪਣੀ ਅਗੰਮੀ ਅਬਾਦਤ, ਧੁਨ ਅਨਾਦੀ ਨਾਦ ਕਰ ਸ਼ਨਵਾਈਆ। ਬਿਨ ਤੇਰੀ ਕਿਰਪਾ ਕਿਸੇ ਦੀ ਚਲੇ ਨਾ ਕੋਇ ਲਿਆਕਤ, ਬੁੱਧੀਵਾਨਾਂ ਬੁੱਧੀ ਕੰਮ ਕਿਸੇ ਨਾ ਆਈਆ। ਤੂੰ ਸਭ ਦੇ ਨਾਲ ਦੇ ਆਪਣੀ ਰਫ਼ਾਕਤ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਅਵਤਾਰ ਪੈਗ਼ੰਬਰ ਗੁਰੂ ਧਰਨੀ ਕਹੇ ਮੇਰੀ ਧਰਮ ਦੀ ਧਾਰ ਭੁਗਤਣ ਆਏ ਸ਼ਹਾਦਤ, ਬਿਆਨ ਇਕੋ ਇਕ ਜਣਾਈਆ। ਤੇਰਾ ਇਕੋ ਕਲਮਾ ਇਕੋ ਨਾਮ ਇਕੋ ਹੋਵੇ ਵਹਿਦਤ, ਵਾਹਿਦ ਤੇਰਾ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ ਕਹੇ ਮੇਰੇ ਗੋਬਿੰਦਾ, ਗੋਬਿੰਦ ਗੋਬਿੰਦ ਗੋਬਿੰਦ ਤੇਰੀ ਓਟ ਰਖਾਈਆ। ਤੂੰ ਗਹਿਰ ਗੰਭੀਰ ਗੁਣੀ ਗਹਿੰਦਾ, ਗਵਰ ਇਕ ਨੂਰ ਅਲਾਹੀਆ। ਲੱਖ ਚੁਰਾਸੀ ਤੇਰੀ ਆਤਮ ਧਾਰ ਬਿੰਦਾ, ਬਿੰਦਰਾਬਨ ਵਾਲਾ ਕ੍ਰਿਸ਼ਨ ਦਏ ਗਵਾਹੀਆ। ਤੂੰ ਸਰਬ ਕਲਾ ਬਖ਼ਸ਼ਿੰਦਾ, ਰਾਮ ਰਾਮਾ ਦਸਰਥ ਬੇਟਾ ਕੂਕ ਕੂਕ ਸੁਣਾਈਆ। ਤੇਰੀ ਚਰਨ ਧੂੜੀ ਮੰਗਦੇ ਕਰੋੜ ਤੇਤੀਸਾ ਸੁਰਪਤ ਇੰਦਾ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਅੱਖ ਉਠਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਅੰਮ੍ਰਿਤ
ਧਾਰ ਸਾਗਰ ਸਿੰਧਾ, ਗਹਿਰ ਗੰਭੀਰ ਬੇਨਜ਼ੀਰ ਦੇਣਾ ਵਰਤਾਈਆ। ਦੁਖੀਆਂ ਰੋਗੀਆਂ ਅੰਦਰੋਂ ਮੇਟ ਦੇ ਚਿੰਦਾ, ਚਿੰਤਾ ਚਿਖਾ ਨਾ ਕੋਇ ਸਤਾਈਆ। ਭਾਗ ਲਗਾ ਦੇ ਜੀਓ ਪਿੰਡਾ, ਇੰਡ ਬ੍ਰਹਿਮੰਡ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਵਸਤ ਅਮੋਲਕ ਜੁਗ ਜੁਗ ਸਭ ਨੂੰ ਦੇਂਦਾ, ਦੇਵਣਹਾਰ ਏਕੰਕਾਰ ਇਕ ਅਖਵਾਈਆ।