ਪੁਸਤਕਾਲਾਭਾਗ ੨੩

੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਬਰਨਾਲਾ ਸ਼ਹਿਰ ਬਠਿੰਡਾ ਰੋਡ ਸ਼ਾਮ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੇ ਤੇ ਵਕਤ ਦਿਸਦਾ ਬੁਰਾ, ਚਾਰੋਂ ਕੁੰਟ ਵੇਖਾਂ ਧਿਆਨ ਲਗਾਈਆ। ਤੇਰਾ ਮਾਨਵ ਮਾਨਸ ਮਾਨੁਖ ਹੋ ਗਿਆ ਨਿਗੁਰਾ, ਸਤਿਗੁਰ ਸ਼ਬਦ ਸੀਸ ਨਾ ਕੋਇ ਨਿਵਾਈਆ। ਜਿਧਰ ਤੱਕਾਂ ਕੂੜ ਕੁੜਿਆਰਾ ਦਿਸੇ ਛੁਰਾ, ਛੁਰੀ ਫੜੀ ਕਲਜੁਗ ਜਗਤ ਕਸਾਈਆ। ਮੇਰਾ ਘੁੰਮਦੀ ਘੁੰਮਦੀ ਦਾ ਬਦਲ ਗਿਆ ਧੁਰਾ, ਧੁਰ ਦੇ ਮਾਲਕ ਦਿਆਂ ਦ੍ਰਿੜਾਈਆ। ਸਤਿ ਧਰਮ ਦੀ ਧਾਰ ਵਿਚ ਰਿਹਾ ਨਾ ਕੋਇ ਦੇਵਤ ਸੁਰਾ, ਸੁਰਪਤ ਰਾਜਾ ਇੰਦ ਰਿਹਾ ਜਣਾਈਆ। ਤੇਰੀ ਰਜ਼ਾ ਵਿਚ ਦੀਨ ਮਜ਼੍ਹਬ ਕੋਇ ਨਾ ਤੁਰਾ, ਤੁਰੀਆ ਤੋਂ ਪਰੇ ਤੇਰਾ ਦਰਸ ਕੋਇ ਨਾ ਪਾਈਆ। ਸਚ ਧਰਮ ਮੇਰੇ ਉਤੋਂ ਮਿਟ ਗਿਆ ਖੋਜ ਖੁਰਾ, ਖਾਰ ਵਿਚ ਦਿਸੇ ਤੇਰੀ ਖ਼ਲਕ ਖ਼ੁਦਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਕੂੜ ਕੁੜਿਆਰ ਵਿਚ ਮੇਰਾ ਬੇੜਾ ਜਾਂਦਾ ਰੁੜ੍ਹਾ, ਖੇਵਟ ਖੇਟਾ ਹੋ ਕੇ ਪਾਰ ਨਾ ਕੋਇ ਲੰਘਾਈਆ। ਆਤਮ ਪਰਮਾਤਮ ਪਿਆਰ ਵਿਚ ਜਗਤ ਜਗਿਆਸੂ ਕੋਇ ਨਾ ਜੁੜਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜਿਧਰ ਤੱਕਾਂ ਤੇਰੇ ਪਿਆਰ ਦੀ ਆਈ ਥੁੜਾ, ਮੁਹੱਬਤ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੀ ਸਰਨਾਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਕਿਨਾਰਾ ਅੰਤ, ਅੰਤਸ਼ਕਰਨ ਤੱਕ ਲੈ ਜਗਤ ਲੋਕਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸ੍ਰੀ ਭਗਵੰਤ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਇਕ ਅਖਵਾਈਆ। ਅੰਤਰ ਨਿਰੰਤਰ ਤੇਰਾ ਨਾਮ ਨਿਧਾਨਾ ਰਿਹਾ ਕੋਇ ਨਾ ਮੰਤ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਰਹੇ ਸੁਣਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਸੰਤ, ਸਤਿ ਸਤਿਵਾਦੀ ਨਜ਼ਰ ਕੋਇ ਨਾ ਆਈਆ। ਬੋਧ ਅਗਾਧਾ ਬਣੇ ਕੋਇ ਨਾ ਪੰਡਤ, ਨਿਰਅੱਖਰ ਧਾਰ ਨਾ ਕੋਇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਭੇਵ ਨਾ ਕੋਇ ਚੁਕਾਈਆ। ਮੇਰੇ ਸਾਹਿਬ ਸਵਾਮੀ ਅੰਤਰਜਾਮੀ ਮੇਰੀ ਇਕੋ ਮਿੰਨਤ, ਦਰ ਠਾਂਡੇ ਸੀਸ ਝੁਕਾਈਆ। ਮਿਹਰਵਾਨਾ ਨੌਜਵਾਨਾ ਸ੍ਰੀ ਭਗਵਾਨਾ ਮੇਰੇ ਉਤੋਂ ਮੇਟ ਦੇ ਕੂੜੇ ਨਿੰਦਕ, ਹਰਿਜਨ ਸਾਚੇ ਲੈ ਪ੍ਰਗਟਾਈਆ। ਹਰਖ ਸੋਗ ਗ਼ਮ ਰਹੇ ਨਾ ਚਿੰਨਤ, ਅਗਨੀ ਅੱਗ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰਾ ਦੁੱਖ ਦਲਿਦ੍ਰ ਮੇਟ ਦੇ ਕਸ਼ਟ, ਕਟਾਕਸ਼ ਆਪਣਾ ਨਾਮ ਲਗਾਈਆ। ਕੌਲ ਇਕਰਾਰ ਵਾਅਦਾ ਪੂਰਾ ਕਰ ਦੇ ਰਾਮ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਧਿਆਨ ਲਗਾਈਆ। ਚਾਰੋਂ ਕੁੰਟ ਅੰਧੇਰਾ ਤੱਕ

ਲੈ ਆਪਣੀ ਸ੍ਰਿਸ਼ਟ, ਦੀਨ ਦੁਨੀ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਗ੍ਰਿਹਸਤ, ਗ੍ਰਹਿ ਗ੍ਰਹਿ ਚਾਰੋਂ ਕੁੰਟ ਜਗਤ ਵਾਸ਼ਨਾ ਹੋਈ ਹਲਕਾਈਆ। ਮੇਰਾ ਗ੍ਰਹਿ ਦਵਾਰਾ ਹੋਇਆ ਭਰਿਸ਼ਟ, ਪਤਤ ਪੁਨੀਤ ਤੁਧ ਬਿਨ ਦੇਵੇ ਨਾ ਕੋਇ ਵਡਿਆਈਆ। ਮਿਹਰਵਾਨ ਆਪਣੀ ਪ੍ਰਗਟ ਕਰ ਦੇ ਮੇਰੇ ਉਤੇ ਸ਼ਕਤ, ਸ਼ਖ਼ਸੀਅਤ ਸਭ ਦੀ ਦੇ ਬਦਲਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਪੇਸ਼ੀਨਗੋਈਆਂ ਵਾਲਾ ਆ ਗਿਆ ਵਕਤ, ਭਵਿਖਤਾਂ ਪਰਦਾ ਦੇਣਾ ਖੁਲਾਈਆ। ਬਿਨ ਤੇਰੀ ਕਿਰਪਾ ਬਣੇ ਕੋਈ ਨਾ ਭਗਤ, ਭਗਵਨ ਤੇਰੇ ਰੰਗ ਨਾ ਕੋਇ ਸਮਾਈਆ। ਮੇਰੇ ਸਾਹਿਬ ਜੋਤੀ ਧਾਰ ਦੇਣਾ ਦਰਸ, ਆਦਰਸ਼ ਆਪਣਾ ਦੇਣਾ ਵਖਾਈਆ। ਕੋਝੀ ਕਮਲੀ ਉਤੇ ਕਰਨਾ ਤਰਸ, ਰਹਿਮਤ ਰਹੀਮ ਦੇਣੀ ਵਰਤਾਈਆ। ਮੇਰੀ ਬੇਨੰਤੀ ਮਨਜ਼ੂਰ ਕਰਨੀ ਅਰਜ਼, ਆਰਜ਼ੂ ਤੇਰੇ ਕਦਮਾਂ ਵਿਚ ਟਿਕਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਮਰਦਾਨਾ ਮਰਦ, ਬੇਅੰਤ ਬੇਐਬ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਠਾਕਰ ਹੋਣਾ ਸਹਾਈਆ। ਧਰਨੀ ਕਹੇ ਪ੍ਰਭ ਮੇਰੀ ਦੁਖੀ ਦੀ ਪਾਉਣੀ ਸਾਰ, ਮਹਾਸਾਰਥੀ ਤੇਰੀ ਓਟ ਤਕਾਈਆ। ਤੂੰ ਵੇਖ ਆਪਣਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਸਚਖੰਡ ਦੀ ਧਾਰੋਂ ਸਵਾਧਾਨ ਕਰ ਲੈ ਤੇਈ ਅਵਤਾਰ, ਪੈਗ਼ੰਬਰਾਂ ਬਿਨ ਤਨ ਵਜੂਦ ਨੇਤਰ ਲਏ ਖੁਲਾਈਆ। ਗੁਰੂ ਗੁਰਦੇਵਾ ਪਾ ਸਾਰ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਪਰਦਾ ਲਾਹੀਆ। ਸਤਿਗੁਰ ਸ਼ਬਦ ਕਰ ਦੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਦਏ ਸੁਣਾਈਆ। ਨਵਾਂ ਸੱਤਾਂ ਦਏ ਇਕ ਹੁਲਾਰ, ਨਾਮ ਹਲੂਣਾ ਅਗੰਮ ਲਗਾਈਆ। ਜਗਤ ਜਗਿਆਸੂਓ ਨੇਤਰ ਨੈਣ ਲਓ ਉਘਾੜ, ਆਲਸ ਨਿੰਦਰਾ ਵਿਚੋਂ ਆਪਣਾ ਆਪ ਬਾਹਰ ਕਢਾਈਆ। ਦਰੋਹੀ ਫਿਰਨੀ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਸਮੁੰਦ ਸਾਗਰ ਰੋਵਨ ਮਾਰਨ ਧਾਹੀਂਆ। ਚਾਰੋਂ ਕੁੰਟ ਅਗਨੀ ਲੱਗਣੀ ਤਤੀ ਹਾੜ, ਹਾੜਾ ਕਢ ਕੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਧਰਨੀ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਪੁਰਖ ਅਕਾਲ ਕਹੇ ਧਰਨੀ ਧਰਤ ਧਵਲ ਧੌਲ ਮੈਂ ਆਵਾਂਗਾ। ਜੁਗ ਚੌਕੜੀ ਕੀਤਾ ਕੌਲ, ਅੰਤਮ ਲੇਖਾ ਪੂਰ ਕਰਾਵਾਂਗਾ। ਲੱਖ ਚੁਰਾਸੀ ਅੰਤਰ ਘਟ ਘਟ ਮੌਲ, ਮੌਲਾ ਹੋ ਕੇ ਆਪਣਾ ਵੇਸ ਵਟਾਵਾਂਗਾ। ਮੇਰਾ ਭੇਵ ਪਾ ਸਕੇ ਨਾ ਕੋਈ ਪੰਡਤ ਪਾਂਧਾ ਰੌਲ, ਮੁੱਲਾਂ ਸ਼ੇਖ਼ਾਂ ਹੱਥ ਕਦੇ ਨਾ ਆਵਾਂਗਾ। ਮੇਰਾ ਰੰਗ ਨਾ ਕਾਲਾ ਨਾ ਸੌਲ, ਜੋਤ ਸਰੂਪੀ ਡਗਮਗਾਵਾਂਗਾ। ਸਚ ਦਵਾਰਾ ਏਕਾ ਖੋਲ, ਏਕੰਕਾਰ ਏਕਾ ਨੂਰ ਜੋਤ ਰੁਸ਼ਨਾਵਾਂਗਾ। ਸ਼ਬਦ ਅਨਾਦੀ ਵਜਾ ਕੇ ਢੋਲ, ਦੋ ਜਹਾਨਾਂ ਆਪ ਜਗਾਵਾਂਗਾ। ਜਨ ਭਗਤਾਂ ਕਾਇਆ ਅੰਦਰ ਵਸਾਂ ਕੋਲ, ਬੰਦ ਕਿਵਾੜੀ ਕੁੰਡਾ ਆਪੇ ਲਾਹਵਾਂਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਬੋਲ, ਆਤਮ ਪਰਮਾਤਮ ਜੋੜ ਜੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਇਕ ਰੰਗਾਵਾਂਗਾ। ਸਾਚਾ ਰੰਗ ਪ੍ਰਭੂ ਰੰਗਾਏਗਾ। ਦੀਨ ਦਿਆਲ ਦਇਆ ਕਮਾਏਗਾ। ਲੱਖ ਚੁਰਾਸੀ ਵੇਖ ਵਖਾਏਗਾ। ਮਾਨਵ ਜ਼ਾਤੀ ਫੋਲ ਫੁਲਾਏਗਾ। ਕਲਜੁਗ ਵੇਖੇ ਅੰਤਮ ਵਾਟੀ, ਪੈਂਡਾ ਸਭ ਦਾ ਆਪਣੇ ਹੱਥ ਰਖਾਏਗਾ। ਤੇਰੀ ਮੰਜ਼ਲ ਤੱਕ ਕੇ ਘਾਟੀ, ਘਾਟੇ ਪਿਛਲੇ ਪੂਰ ਕਰਾਏਗਾ। ਸਚ ਧਰਮ ਦੀ ਖੋਲ ਕੇ ਹਾਟੀ, ਵਣਜਾਰਾ ਇਕੋ ਵਸਤ ਵਿਕਾਏਗਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥੀ, ਆਤਮ ਪਰਮਾਤਮ

ਆਪਣਾ ਘਰ ਬਣਾਏਗਾ। ਤੂੰ ਖ਼ੁਸ਼ੀਆਂ ਦੇ ਵਿਚ ਹਾਸੀਂ, ਹਸਤ ਕੀਟਾਂ ਪ੍ਰਭ ਇਕੋ ਘਰ ਬਹਾਏਗਾ। ਕਰੇ ਖੇਲ ਪੁਰਖ ਅਬਿਨਾਸ਼ੀ, ਦੂਸਰ ਸੰਗ ਨਾ ਕੋਇ ਰਲਾਏਗਾ। ਤੇਰੇ ਉਤੇ ਪਾਵੇ ਧਰਮ ਧਾਰ ਦੀ ਰਾਸੀ, ਗੋਪੀ ਕਾਹਨ ਆਪਣੀ ਵੰਡ ਵੰਡਾਏਗਾ। ਜਗਤ ਅੰਧੇਰਾ ਰਹਿਣ ਦੇਵੇ ਨਾ ਰਾਤੀ, ਰੁਤੜੀ ਆਪਣੇ ਨਾਲ ਮਹਿਕਾਏਗਾ। ਅੰਮ੍ਰਿਤ ਦੇ ਕੇ ਬੂੰਦ ਸਵਾਂਤੀ, ਕਲਜੁਗ ਅਗਨੀ ਅੱਗ ਬੁਝਾਏਗਾ। ਤੂੰ ਬਿਨ ਨੇਤਰ ਲੋਚਨ ਨੈਣ ਝਾਕੀਂ, ਸਨਮੁਖ ਜੋਤੀ ਜਾਤਾ ਨਜ਼ਰੀ ਆਏਗਾ। ਸ਼ਬਦ ਅਸਵ ਚੜ੍ਹੇ ਅਗੰਮੀ ਰਾਕੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਏਗਾ। ਤੇਰੇ ਨਵਾਂ ਖੰਡਾਂ ਦੀਆਂ ਕਮਲੀਏ ਖੋਲ ਕੇ ਤਾਕੀ, ਸੱਤਾਂ ਦੀਪਾਂ ਪਰਦਾ ਆਪ ਉਠਾਏਗਾ। ਝਗੜਾ ਮੇਟ ਕੇ ਜ਼ਾਤੀ ਪਾਤੀ, ਆਤਮ ਬ੍ਰਹਮ ਭੇਵ ਖੁਲਾਏਗਾ। ਸਤਿਜੁਗ ਸਾਚੇ ਬਖ਼ਸ਼ ਕੇ ਹਯਾਤੀ, ਧਰਨੀ ਧਰਤ ਧਵਲ ਧੌਲ ਤੇਰੇ ਉਤੇ ਪ੍ਰਗਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪਣਾ ਆਪ ਜਣਾਏਗਾ। ਧਰਨੀ ਕਹੇ ਪ੍ਰਭੂ ਮੈਂ ਤੇਰਾ ਤੱਕਾਂ ਰਾਹ, ਬਿਨ ਨੈਣਾਂ ਨੈਣ ਉਠਾਈਆ। ਮੈਂ ਨਿਗਾਹ ਮਾਰਾਂ ਆਪਣੇ ਬਲ ਅਸਗਾਹ, ਟਿੱਲਿਆਂ ਪਰਬਤਾਂ ਪਹਾੜਾਂ ਖੋਜ ਖੁਜਾਈਆ। ਮੈਂ ਚਾਰੋਂ ਕੁੰਟ ਵੇਖਾਂ ਠੰਡੀ ਹਵਾ, ਪਵਣ ਪਵਣਾਂ ਵਿਚੋਂ ਕੀ ਰੂਪ ਬਦਲਾਈਆ। ਇਕੋ ਤੇਰਾ ਕਲਮਾ ਪੜ੍ਹਾਂ ਨਾਂ, ਤੂੰ ਹੀ ਤੂੰ ਹੀ ਰਾਗ ਅਲਾਈਆ। ਉਚੀ ਕੂਕ ਪੁਕਾਰਾਂ ਕਢ ਕੇ ਬਾਂਹ, ਦੋ ਜਹਾਨ ਸੁਣਾਈਆ। ਤੂੰ ਮਾਲਕ ਖ਼ਾਲਕ ਆ ਮੇਰੇ ਖ਼ੁਦਾ, ਖ਼ੁਦੀ ਤਕਬਰੀ ਦੇ ਮਿਟਾਈਆ। ਤੇਰਾ ਜ਼ਹੂਰ ਨੂਰ ਨਾ ਹੋਵੇ ਜੁਦਾ, ਜ਼ੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਦਿਲਰੁਬਾ, ਰਹਿਮਤ ਰਹੀਮ ਮੇਰੇ ਉਤੇ ਦੇਣੀ ਕਮਾਈਆ। ਆਪਣਾ ਕਲਮਾ ਕਾਇਨਾਤ ਤੋਂ ਬਾਹਰ ਸੁਣਾ, ਪੈਗ਼ਾਮ ਦੇਣਾ ਧੁਰਦਰਗਾਹੀਆ। ਤੂੰ ਨੂਰ ਨੁਰਾਨਾ ਨੂਰ ਅਲਾਹ, ਆਲਮੀਨ ਇਕ ਅਖਵਾਈਆ। ਮੁਹੰਮਦ ਦੀ ਪੂਰੀ ਕਰ ਦੁਆ, ਜੋ ਚਾਰ ਯਾਰੀ ਨਾਲ ਵਾਸਤਾ ਤੇਰੇ ਅਗੇ ਪਾਈਆ। ਜੋਤੀ ਜਾਤੇ ਨੂਰ ਨੁਰਾਨਾ ਆਪਣਾ ਕਰ ਰੁਸ਼ਨਾ, ਅਮਾਮ ਅਮਾਮਾ ਫੇਰਾ ਪਾਈਆ। ਸਦੀ ਚੌਧਵੀਂ ਪੰਧ ਮੁਕਾ, ਮੁਕੰਮਲ ਆਪਣਾ ਖੇਲ ਖਿਲਾਈਆ। ਚਾਰੋਂ ਕੁੰਟ ਕੂੜ ਕੁੜਿਆਰ ਦਾ ਡੇਰਾ ਢਾਹ, ਘੜਨ ਭੰਨਣਹਾਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਮੈਂ ਤੇਰੀ ਚਰਨ ਸਰਨ ਗਈ ਆ, ਆਜਜ਼ ਹੋ ਕੇ ਨਿਵ ਨਿਵ ਲਾਗਾਂ ਪਾਈਂਆ।

੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਨਾਭਾ ਸ਼ਹਿਰ ਨੇੜੇ ਪਟਿਆਲਾ ਗੇਟ ਉੱਤਮ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭ ਮੇਰੀ ਰਖ ਲੈ ਪਤ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਮੇਰੇ ਉਤੇ ਰਿਹਾ ਨਹੀਂ ਧੀਰਜ ਸਤਿ, ਸਤਿ ਸਤਿਵਾਦੀ ਤੇਰੀ ਓਟ ਨਾ ਕੋਇ ਰਖਾਈਆ। ਧਰਮ ਦੀ ਧਾਰ ਦਿਸੇ ਨਾ ਯਤ, ਸੰਤੋਖ ਵਿਚ ਨਾ ਕੋਇ ਸਮਾਈਆ। ਚਾਰੋਂ ਕੁੰਟ ਉਬਲੇ ਰਤ, ਅਗਨੀ ਤਤ ਰਿਹਾ ਤਪਾਈਆ। ਜਗਤ ਵਾਸਨਾ ਤੱਕ ਲੈ ਮਨ ਮਤ, ਕਲਪਣਾ ਕੂੜ ਖੋਜ ਖੁਜਾਈਆ। ਨਾਮ ਬੀਜੇ ਕੋਇ ਨਾ ਸਾਚੇ ਵਤ, ਕਾਇਆ ਸਿੰਚ ਹਰੀ ਕਿਆਰੀ ਨਾ ਕੋਇ ਕਰਾਈਆ। ਤੇਰੇ ਪਿਆਰ ਵਿਚ ਸਥਰ ਬਹੇ ਕੋਇ ਨਾ ਘਤ, ਯਾਰੜੇ ਤੇਰੀ ਸੇਜ ਨਾ ਕੋਇ ਹੰਢਾਈਆ। ਕੂੜੀ

ਕਿਰਿਆ ਜੁੜਿਆ ਨਤ, ਮਾਇਆ ਮਮਤਾ ਬੰਧਨ ਰਹੇ ਬੰਧਾਈਆ। ਕਿਰਪਾ ਕਰ ਮੇਰੇ ਸਮਰਥ, ਪੁਰਖ ਅਕਾਲ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ ਧੁਰ ਦੀ ਵਸਤ ਇਕ ਵਰਤਾਈਆ। ਧੁਰ ਦੀ ਵਸਤ ਦੇ ਪ੍ਰਭ ਏਕ, ਏਕੰਕਾਰ ਦਇਆ ਕਮਾਈਆ। ਧੁਰ ਦੇ ਨਾਮ ਦੀ ਬਖ਼ਸ਼ ਟੇਕ, ਦੂਸਰ ਓਟ ਨਾ ਕੋਇ ਵਖਾਈਆ। ਮੇਰੇ ਉਤੋਂ ਕਲਜੁਗ ਜੀਵਾਂ ਬੁੱਧੀ ਕਰ ਬਿਬੇਕ, ਦੁਰਮਤ ਮੈਲ ਦੇ ਧਵਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਕਲਜੁਗ ਕੂੜੀ ਮੇਟ ਦੇ ਰੇਖ, ਸਤਿਜੁਗ ਸਚ ਸਚ ਪ੍ਰਗਟਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਦੀਨਾਂ ਮਜ਼੍ਹਬਾਂ ਦੇ ਇਕ ਸੰਦੇਸ਼, ਸੋ ਪੁਰਖ ਨਿਰੰਜਣ ਆਪਣੀ ਦਇਆ ਕਮਾਈਆ। ਹੰ ਬ੍ਰਹਮ ਆਪੇ ਵੇਖ, ਹਰਿ ਪੁਰਖ ਨਿਰੰਜਣ ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰਾ ਸੁਹੰਜਣਾ ਕਰ ਦੇ ਦੇਸ, ਏਕੰਕਾਰ ਤੇਰੀ ਓਟ ਤਕਾਈਆ। ਤੂੰ ਮਾਲਕ ਖ਼ਾਲਕ ਇਕ ਨਰੇਸ਼, ਆਦਿ ਨਿਰੰਜਣ ਨੂਰ ਅਲਾਹੀਆ। ਨਾਮ ਸ਼ਬਦ ਸੁਣਾ ਦੇ ਅਗੰਮਾ ਸੰਦੇਸ਼, ਸ੍ਰੀ ਭਗਵਾਨ ਆਪ ਦ੍ਰਿੜਾਈਆ। ਮੈਂ ਨੇਤਰ ਲੋਚਨ ਨੈਣਾਂ ਨਿਰਗੁਣ ਧਾਰ ਲਵਾਂ ਵੇਖ, ਅਬਿਨਾਸ਼ੀ ਕਰਤੇ ਪਰਦਾ ਦੇਣਾ ਚੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੂੰ ਸਦਾ ਰਹੇ ਹਮੇਸ਼, ਹਮ ਸਾਜਣ ਇਕ ਅਖਵਾਈਆ। ਮੇਰੀ ਕੋਝੀ ਕਮਲੀ ਦਾ ਬਦਲ ਦੇ ਲੇਖ, ਲਿਖਤ ਭਵਿਖਤ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਮਿਲਾਈਆ। ਸਾਹਿਬ ਸਵਾਮੀ ਹੋ ਕੇ ਕਰ ਹੇਤ, ਹਿਤਕਾਰੀ ਹੋ ਕੇ ਦਇਆ ਕਮਾਈਆ। ਦਰਸ਼ਨ ਦੇ ਦੇ ਨੇਤਨ ਨੇਤ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭ ਤੇਰਾ ਖੇਲ ਸਦਾ ਦਿਉਹਾੜੀ, ਦਿਵਸ ਰੈਣ ਆਪਣਾ ਹੁਕਮ ਵਰਤਾਈਆ। ਕਰ ਪ੍ਰਕਾਸ਼ ਜਨ ਭਗਤ ਸੁਹੇਲੇ ਬਹੱਤਰ ਨਾੜੀ, ਨਾੜੀ ਨਾੜੀ ਨੂਰ ਕਰ ਰੁਸ਼ਨਾਈਆ। ਸਦਾ ਸੁਹੇਲੇ ਇਕ ਅਕੇਲੇ ਫਿਰਨਾ ਪਿਛੇ ਅਗਾੜੀ, ਏਥੇ ਓਥੇ ਦੋ ਜਹਾਨਾਂ ਹੋਣਾ ਆਪ ਸਹਾਈਆ। ਜਿਨ੍ਹਾਂ ਗੁਰਮੁਖਾਂ ਤੇਰੇ ਚਰਨ ਛੁਹਾਈ ਦਾਹੜੀ, ਤਿਨ੍ਹਾਂ ਦਾ ਲਹਿਣਾ ਦੇਣਾ ਝੋਲੀ ਪਾਈਆ। ਲੇਖਾ ਪਾਰ ਕਰਾ ਕੇ ਜੰਗਲ ਜੂਹ ਉਜਾੜ ਪਹਾੜੀ, ਟਿੱਲੇ ਪਰਬਤਾਂ ਸਮੁੰਦ ਸਾਗਰਾਂ ਪੰਧ ਮੁਕਾਈਆ। ਉਨ੍ਹਾਂ ਦਾ ਲੇਖਾ ਰਹੇ ਨਾ ਨਾਲ ਮੌਤ ਲਾੜੀ, ਰਾਏ ਧਰਮ ਨਾ ਦਏ ਸਜ਼ਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਿਹਰਵਾਨਾ ਸਾਚੀ ਮੰਜ਼ਲ ਆਪੇ ਚਾੜ੍ਹੀਂ, ਦਰਗਾਹ ਸਾਚੀ ਸਚਖੰਡ ਦਵਾਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਕਮਲਾਪਾਤੀ, ਪਤਿ ਪਤਿਵੰਤੇ ਤੇਰੀ ਬੇਪਰਵਾਹੀਆ। ਤੇਰੇ ਭਗਤ ਸੁਹੇਲੇ ਉੱਤਮ ਜ਼ਾਤੀ, ਆਤਮ ਪਰਮਾਤਮ ਨੂਰ ਨੁਰਾਨਾ ਨਜ਼ਰੀ ਆਈਆ। ਤੂੰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣਨਾ ਸਾਥੀ, ਸਗਲਾ ਸੰਗੀ ਆਪ ਹੋ ਜਾਈਆ। ਤੇਰੀ ਮਹਿੰਮਾ ਆਦਿ ਜੁਗਾਦਿ ਕਥਨਾ ਕਾਥੀ, ਕਥਨਾ ਕਥ ਸਕੇ ਨਾ ਰਾਈਆ। ਤੂੰ ਸਦਾ ਸੁਹੇਲਾ ਨਾਥ ਅਨਾਥੀ, ਦੀਨਾਂ ਬੰਧਪ ਦੀਨਨ ਆਪਣੇ ਗਲੇ ਲਗਾਈਆ। ਧਰਨੀ ਕਹੇ ਮੇਰੇ ਪ੍ਰਭੂ ਮੇਰੇ ਕੋਲ ਚਾਰ ਜੁਗ ਦੇ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੀ ਪਾਤੀ, ਬਿਨ ਅੱਖਰ ਹਰਫ਼ ਹਰੂਫ਼ ਨਜ਼ਰੀ ਆਈਆ। ਤੇਰਾ ਖੇਲ ਹੋਣਾ ਦੋ ਜਹਾਨ ਲੋਕਮਾਤੀ, ਨਵ ਸੱਤ ਵੱਜੇ ਵਧਾਈਆ। ਮੇਰੇ ਉਤੋਂ ਕਲਜੁਗ ਮੇਟਣੀ ਅੰਧੇਰੀ ਰਾਤੀ, ਸਤਿਜੁਗ ਸਚ ਚੰਦ ਚਮਕਾਈਆ। ਅੰਮ੍ਰਿਤ ਦੇਣਾ ਬੂੰਦ ਸਵਾਂਤੀ, ਨਿਝਰ ਝਿਰਨਾ ਆਪ ਝਿਰਾਈਆ। ਤੇਰਾ ਦਰਸ਼ਨ ਕਰਾਂ ਇਕਾਂਤੀ, ਇਕ ਅਕੇਲੇ ਨਜ਼ਰੀ

ਆਉਣਾ ਥਾਉਂ ਥਾਈਂਆ। ਤੇਰਾ ਭਗਤ ਬਣਾਂ ਦਾਸੀ, ਦਾਸ ਦਾਸੀ ਸੇਵ ਕਰਾਂ ਚਾਈਂ ਚਾਈਂਆ। ਕਿਰਪਾ ਕਰ ਅਬਿਨਾਸ਼ੀ, ਅਬਿਨਾਸ਼ੀ ਕਰਤੇ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਗ਼ਰੀਬ ਨਿਮਾਣਿਆਂ ਵੰਡ ਦਰਦਾਂ, ਦੀਨਾਂ ਅਨਾਥਾਂ ਦਇਆ ਕਮਾਈਆ। ਇਹ ਖੇਲ ਆਪਣਾ ਤੇਰੇ ਘਰ ਦਾ, ਘਰਾਨੇ ਦੀਨ ਦੁਨੀ ਤਜਾਈਆ। ਲਹਿਣਾ ਦੇਣਾ ਪੂਰਾ ਕਰ ਦੇ ਚੇਤਨ ਜੜ ਦਾ, ਲੇਖਾ ਅਵਰ ਰਹੇ ਨਾ ਰਾਈਆ। ਜੋ ਹਰਿਜਨ ਤੇਰਾ ਨਾਮ ਢੋਲਾ ਪੜ੍ਹਦਾ, ਤੂੰ ਮੇਰਾ ਮੈਂ ਤੇਰਾ ਸੋਹੰ ਰਸਨਾ ਜਿਹਵਾ ਗਾਈਆ। ਉਹ ਨਾ ਜਨਮੇ ਨਾ ਕਦੇ ਮਰਦਾ, ਮਰਨ ਜਨਮ ਦਾ ਲੇਖਾ ਰਹੇ ਨਾ ਰਾਈਆ। ਉਹ ਸਾਚੀ ਮੰਜ਼ਲ ਹਕ ਹਕੀਕੀ ਤੇਰੀ ਚੜ੍ਹਦਾ, ਸਚਖੰਡ ਸਾਚੇ ਸੋਭਾ ਪਾਈਆ। ਲੱਖ ਚੁਰਾਸੀ ਵਿਚੋਂ ਤਰਨੀ ਤਰਦਾ, ਰਾਏ ਧਰਮ ਨਾ ਦਏ ਸਜ਼ਾਈਆ। ਤੇਰਾ ਖੇਲ ਅਗੰਮਾ ਨਰਾਇਣ ਨਰ ਦਾ, ਨਰ ਹਰਿ ਤੇਰੀ ਵਡ ਵਡਿਆਈਆ। ਧਰਨੀ ਕਹੇ ਜੋ ਸੰਤ ਸੁਹੇਲਾ ਤੇਰਾ ਬਰਦਾ, ਬੰਦੀਖ਼ਾਨੇ ਵਿਚੋਂ ਦੇਣਾ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਗੁਣ ਨਿਧਾਨ, ਗੁਣਵੰਤ ਦਇਆ ਕਮਾਈਆ। ਸਤਿ ਧਰਮ ਝੁਲਾ ਨਿਸ਼ਾਨ, ਕੂੜ ਕੁੜਿਆਰਾ ਡੇਰਾ ਢਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਦੇ ਗਿਆਨ, ਅੰਤਰ ਆਤਮ ਇਕ ਪੜ੍ਹਾਈਆ। ਘਰ ਮੰਦਰ ਸੁਹਾ ਮਕਾਨ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਸ਼ਬਦ ਦੀ ਦੇ ਸੱਚੀ ਧੁਨਕਾਨ, ਧੁਨ ਆਤਮਕ ਰਾਗ ਦ੍ਰਿੜਾਈਆ। ਅੰਮ੍ਰਿਤ ਰਸ ਦੇ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਈਆ। ਹਰਿਜਨ ਹਰਿ ਭਗਤ ਤੇਰੇ ਚਰਨ ਕਰਨ ਧਿਆਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰ ਲਹਿਣਾ ਦੇਣਾ ਚੁਕਾਉਣਾ ਆਣ, ਆਨਨ ਫ਼ਾਨਨ ਆਪਣੀ ਦਇਆ ਕਮਾਈਆ। ਤੂੰ ਸ਼ਾਹ ਪਾਤਸ਼ਾਹ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨੂਰ ਨੁਰਾਨੇ ਸ਼ਾਹ ਸੁਲਤਾਨੇ ਤੇਰਾ ਖੇਲ ਮਹਾਨ, ਮਹਿੰਮਾ ਅਕਥ ਕਥਨੀ ਕਥ ਸਕੇ ਨਾ ਰਾਈਆ।

੨੨ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਸੇਵਕ ਕਲੋਨੀ ਪਲਾਟ ਨੰ੦ ੩੧ ਜ਼ਿਲਾ ਪਟਿਆਲਾ ਬਲਵੰਤ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੇਰੀ ਆਸ਼ਾ ਦਿਵਸ ਰੈਣ ਤਪਦੀ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਤੇਰਾ ਨਾਮ ਮੂਲ ਨਾ ਜਪਦੀ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਵਣਜਾਰਨ ਹੋ ਗਈ ਮਨ ਮਤ ਦੀ, ਕੂੜੀ ਕਿਰਿਆ ਨਾਲ ਮਿਲਾਈਆ। ਪਿਆਸੀ ਹੋ ਗਈ ਦੀਨ ਮਜ਼੍ਹਬ ਦੀ ਰੱਤ ਦੀ, ਰਤਨ ਅਮੋਲਕ ਹੀਰਾ ਤੇਰਾ ਰੂਪ ਨਾ ਕੋਇ ਦਰਸਾਈਆ। ਵਣਜਾਰਨ ਰਹੀ ਨਾ ਨਿਜ ਨੇਤਰ ਲੋਚਨ ਨੈਣ ਅੱਖ ਦੀ, ਜੋਤੀ ਧਾਰ ਤੇਰਾ ਦਰਸ ਕੋਇ ਨਾ ਪਾਈਆ। ਮੇਰੀ ਝੋਲੀ ਵੇਖ ਲੈ ਸਖਣੀ ਸੱਖ ਦੀ, ਮੁਹੱਬਤ ਪਿਆਰ ਵਿਚ ਨਜ਼ਰ ਕੋਇ ਨਾ ਆਈਆ। ਮੈਂ ਵੈਰਾਗਣ ਹੋ ਕੇ ਚਾਰੋਂ ਕੁੰਟ ਨਠਦੀ, ਭੱਜਾਂ ਵਾਹੋ ਦਾਹੀਆ। ਸੁਣਾਂ ਪੁਕਾਰ ਤੀਰਥ ਅੱਠ ਸੱਠ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਵਡਿਆਈ ਰਹੀ ਨਾ ਤੇਰੇ ਮੰਦਰ ਮਸਜਿਦ ਸ਼ਿਵਦੁਆਲੇ ਮੱਠ ਦੀ, ਗੁਰੂਦੁਆਰਾ ਗੁਰਦੇਵ ਨਜ਼ਰ ਕਿਸੇ ਨਾ ਆਈਆ। ਰੈਣ ਅੰਧੇਰੀ

ਤੱਕ ਲੈ ਕਾਇਆ ਮਾਟੀ ਹੱਟ ਦੀ, ਪੰਜਾਂ ਤਤਾਂ ਫੋਲ ਫੁਲਾਈਆ। ਕੂੜੀ ਕਿਰਿਆ ਵੇਖ ਲੈ ਨੌ ਖੰਡ ਪ੍ਰਿਥਮੀ ਟੱਪਦੀ, ਹਉਮੇ ਹੰਗਤਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਰੋਂਦੀ ਦੇ ਤੱਕ ਲੈ ਨੈਣ, ਬਿਨ ਅੱਖੀਆਂ ਅੱਖ ਉਠਾਈਆ। ਤੇਰੇ ਪਿਆਰੇ ਤੇਰੇ ਨਾਲੋਂ ਹੋਏ ਤ੍ਰਫ਼ੈਨ, ਤਰਫ਼ਦਾਰੀ ਨਜ਼ਰ ਕੋਇ ਨਾ ਆਈਆ। ਮੈਂ ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰਾ ਪਰਵਰਦਿਗਾਰਾ ਤੈਨੂੰ ਆਈ ਕਹਿਣ, ਸਾਂਝੇ ਯਾਰ ਦਿਆਂ ਦ੍ਰਿੜਾਈਆ। ਕਲਜੁਗ ਕੂੜ ਕੁੜਿਆਰੇ ਵਹਾਇਆ ਵਹਿਣ, ਸ਼ੌਹ ਦਰਿਆ ਰੂਪ ਬਦਲਾਈਆ। ਨਾਤਾ ਤੁਟ ਗਿਆ ਪ੍ਰੇਮ ਪਿਆਰ ਦਾ ਭਾਈ ਭੈਣ, ਸਾਜਣ ਮੀਤ ਸੰਗ ਨਾ ਕੋਇ ਰਖਾਈਆ। ਦਰੋਹੀ ਮੇਰਾ ਅੰਤ ਚੁਕਾ ਦੇ ਲਹਿਣ ਦੇਣ, ਵਾਸਤਾ ਤੇਰੇ ਅਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਓਟ ਰਖਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਸ਼ਕਰਨ ਦੀ ਤੱਕ ਲੈ ਆਹ, ਬਿਨ ਰਸਨਾ ਜਿਹਵਾ ਦਿਆਂ ਜਣਾਈਆ। ਨੌ ਖੰਡ ਮੇਰੇ ਉਤੇ ਵੇਖ ਗੁਨਾਹ, ਤਨ ਮੰਦਰ ਫੋਲ ਫੁਲਾਈਆ। ਸਤਿ ਸਰੂਪ ਤੇਰਾ ਨਜ਼ਰ ਨਾ ਆਵੇ ਨਾਂ, ਨਰ ਨਿਰੰਕਾਰ ਨਿਰਵੈਰ ਤੇਰੇ ਰੰਗ ਨਾ ਕੋਇ ਰੰਗਾਈਆ। ਮੈਂ ਸਚ ਸਵਾਮੀ ਅੰਤਰਜਾਮੀ ਆਪਣੀ ਆਸ਼ਾ ਸਵਾਲਣ ਹੋ ਕੇ ਕਹਾਂ, ਕਹਿ ਕੇ ਦਿਆਂ ਦ੍ਰਿੜਾਈਆ। ਕਲਜੁਗ ਪਾਪੀ ਹਿੰਸਿਆਰਾ ਹੋਇਆ ਮਹਾ, ਮਹਾਭਾਰਤ ਦਾ ਲੇਖਾ ਕਦਮਾਂ ਹੇਠ ਦਬਾਈਆ। ਜਿਸ ਨੇ ਪਿਆਰ ਰਹਿਣ ਦਿਤਾ ਨਹੀਂ ਪਿਤਾ ਮਾਂ, ਪਿਤਾ ਪੂਤ ਨਾ ਕੋਇ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂ ਫੜੇ ਕੋਈ ਨਾ ਬਾਂਹ, ਸਿਰ ਹੱਥ ਨਾ ਕੋਇ ਟਿਕਾਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸ਼ਹਿਨਸ਼ਾਹ ਤੇਰਾ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੀ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੇ ਅਗੇ ਕੂਕਾਂ, ਦਰੋਹੀ ਦਰੋਹੀ ਕਰ ਸੁਣਾਈਆ। ਤੂੰ ਖੇਲ ਤੱਕ ਲੈ ਕਾਇਆ ਪੰਜ ਭੂਤਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਫੋਲ ਫੁਲਾਈਆ। ਆਪਣਾ ਪਿਆਰ ਤੱਕ ਲੈ ਮਿੱਟੀ ਖ਼ਾਕ ਬੁੱਤਾ, ਬੁਤਖ਼ਾਨਿਆਂ ਲੇਖਾ ਰਹੇ ਨਾ ਰਾਈਆ। ਨਾਮ ਵਿਹੂਣਾ ਤੇਰਾ ਸੰਸਾਰ ਸੁੱਤਾ, ਸੁਤਿਆਂ ਨਾ ਕੋਇ ਜਗਾਈਆ। ਮੇਰੀ ਸੁਹੰਜਣੀ ਹੋਏ ਮੂਲ ਨਾ ਰੁਤਾ, ਰੁਤੜੀ ਮਾਤ ਨਾ ਕੋਇ ਮਹਿਕਾਈਆ। ਮੇਰੀ ਦੁਹਾਗਣ ਦੀ ਖੁਲ੍ਹੀ ਵੇਖ ਲੈ ਗੁੱਤਾ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਅਬਿਨਾਸ਼ੀ ਅਚੁਤਾ, ਚੇਤਨ ਰੂਪ ਅਗੰਮ ਅਥਾਹੀਆ। ਜਿਧਰ ਤੱਕਾਂ ਦਹਿ ਦਿਸ਼ਾ ਪੈਂਦੀ ਲੁੱਟਾ, ਲੁਟੇਰਾ ਬਣਿਆ ਕਲਜੁਗ ਕੂੜ ਕਸਾਈਆ। ਤੇਰਾ ਪਿਆਰ ਹਰਿ ਨਿਰੰਕਾਰ ਆਤਮ ਧਾਰ ਤੁੱਟਾ, ਤੁੱਟਿਆ ਗੰਢ ਨਾ ਕੋਇ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰ ਮੇਰਾ ਦਿਓ ਸਾਥ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਖੇਲ ਤੱਕੋ ਪੁਰਖ ਸਮਰਾਥ, ਜੋ ਸਰਗੁਣ ਸਰਗੁਣ ਦਏ ਸਮਝਾਈਆ। ਸੀਸ ਝੁਕਾਓ ਜਗਦੀਸ਼ ਬਿਨ ਹੱਥਾਂ ਜੋੜੋ ਹਾਥ, ਹਥੇਲੀ ਹਥੇਲੀ ਨਾਲ ਮਿਲਾਈਆ। ਵਡਿਆਈ ਸਿਫ਼ਤ ਕਰੋ ਮਹਿੰਮਾ ਅਕਥਨਾ ਅਕਾਥ, ਕਥਨੀ ਕਥ ਨਾ ਕੋਇ ਜਣਾਈਆ। ਜਿਸ ਨੇ ਸਤਿਜੁਗ ਤਰੇਤਾ ਦੁਆਪਰ ਕਲਜੁਗ ਚਲਾਇਆ ਰਾਥ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਉਹ ਲਹਿਣਾ ਦੇਣਾ ਜਾਣੇ ਅਨਾਥਾਂ ਨਾਥ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਸਾਰੇ ਇਕੋ ਵਾਰ ਏਕੰਕਾਰ

ਨੂੰ ਦਿਓ ਆਖ, ਬਿਨ ਅੱਖਰਾਂ ਦਿਓ ਜਣਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਪ੍ਰਭ ਤੇਰੇ ਹੱਥ ਵਡਿਆਈਆ। ਜਨ ਭਗਤਾਂ ਦਰਸ਼ਨ ਦੇ ਦੇ ਸਾਖਿਆਤ, ਜੋਤੀ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਇਕੋ ਆਸ ਰਖਾਈਆ। ਸਤਿਗੁਰ ਸ਼ਬਦ ਕਹੇ ਧਰਨੀ ਤੂੰ ਮੰਗਣਾ ਜਗ ਕੀ, ਮੰਗਤੀਏ ਦੇ ਜਣਾਈਆ। ਜਿਸ ਪ੍ਰਭੂ ਦੇ ਲੱਖ ਚੁਰਾਸੀ ਜੀਅ ਜੰਤ ਪੁਤਰ ਧੀ, ਬੰਸ ਸਰਬੰਸ ਆਪ ਸੁਹਾਈਆ। ਉਸ ਦਾ ਲਹਿਣਾ ਦੇਣਾ ਲੇਖਾ ਵੀਹ ਇਕੀਹ, ਗੁਰਦਾਸ ਦਏ ਗਵਾਹੀਆ। ਜਿਸ ਸਤਿ ਧਰਮ ਦਾ ਸਚ ਦਾ ਮਾਰਗ ਲਗਾਇਆ ਧਰਾਈ ਨੀਂਹ, ਗੋਬਿੰਦ ਬੱਚੇ ਨੀਹਾਂ ਹੇਠ ਦਬਾਈਆ। ਨੀ ਤੇਰੀ ਕੋਝੀਏ ਕਮਲੀਏ ਵੰਡ ਸਾਢੇ ਤਿੰਨ ਹੱਥ ਦੀ ਸੀਂਅ, ਰਵਦਾਸ ਚਮਾਰਾ ਗਿਆ ਦ੍ਰਿੜਾਈਆ। ਜੋਤੀ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀਏ ਉਹ ਮਾਲਕ ਤੱਕ ਸਵਾਮੀ, ਜੋ ਜੁਗ ਜੁਗ ਤੇਰਾ ਸਵੰਬਰ ਰਚਾਈਆ। ਆਦਿ ਪੁਰਖ ਅਪਰੰਪਰ ਅੰਤਰਜਾਮੀ, ਘਟ ਘਟ ਵਾਸੀ ਅਗੰਮ ਅਥਾਹੀਆ। ਜਿਸ ਦਾ ਨਾਮ ਨਿਧਾਨਾ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਦੇਵਣਹਾਰਾ ਪਦ ਨਿਰਬਾਣੀ, ਦਰਗਾਹ ਸਾਚੀ ਆਪ ਸੁਹਾਈਆ। ਤੇਰੀ ਵੇਖੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਤੂੰ ਬਣਨਾ ਸੁਘੜ ਸਿਆਣੀ, ਸੁਚੱਜੀ ਆਪਣਾ ਰੂਪ ਵਟਾਈਆ। ਜੋ ਖੇਲੇ ਖੇਲ ਦੋ ਜਹਾਨੀ, ਦੋਹਰੀ ਆਪਣੀ ਕਲ ਪਰਗਟਾਈਆ। ਨੀ ਉਹ ਤੇਰੇ ਦਵਾਰੇ ਤੇਰੇ ਗ੍ਰਹਿ ਤੇਰੇ ਘਰ ਖਾਣ ਆਵੇ ਮਹਿਮਾਨੀ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਵੇਸ ਵਟਾਈਆ। ਤੂੰ ਬਣਨਾ ਸੁਘੜ ਸੁਚੱਜੀ ਸੁਆਣੀ, ਅੰਮ੍ਰਿਤ ਰਸ ਚਰਨ ਚਰਨੋਦਕ ਦਾ ਲੈ ਕੇ ਪਾਣੀ, ਪਤਤ ਪੁਨੀਤ ਜੀਵ ਜੰਤ ਦੇਣੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਤੇਰੀ ਆਸ਼ਾ ਪੂਰ ਕਰਾਈਆ। ਤੇਰੀ ਆਸ਼ਾ ਪੂਰ ਕਰਾਵੇਗਾ। ਸੋ ਪੁਰਖ ਨਿਰੰਜਣ ਆਵੇਗਾ। ਹਰਿ ਪੁਰਖ ਨਿਰੰਜਣ ਖੇਲ ਖਿਲਾਵੇਗਾ। ਏਕੰਕਾਰਾ ਅਕਲ ਕਲਧਾਰੀ ਕਲ ਪ੍ਰਗਟਾਵੇਗਾ। ਆਦਿ ਨਿਰੰਜਣ ਜੋਤ ਰੁਸ਼ਨਾਵੇਗਾ। ਅਬਿਨਾਸ਼ੀ ਕਰਤਾ ਪਰਦਾ ਲਾਹਵੇਗਾ। ਸ੍ਰੀ ਭਗਵਾਨ ਹੁਕਮ ਸੁਣਾਵੇਗਾ। ਪਾਰਬ੍ਰਹਮ ਪ੍ਰਭ ਭੇਵ ਚੁਕਾਵੇਗਾ। ਸਤਿਗੁਰ ਸ਼ਬਦ ਆਪ ਪ੍ਰਗਟਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਨਾਲ ਮਿਲਾਵੇਗਾ। ਭੇਵ ਅਭੇਦ ਆਪ ਖੁਲਾਵੇਗਾ। ਚਾਰੇ ਵੇਦਾਂ ਲੇਖਾ ਤੇਰੇ ਹੱਥ ਫੜਾਵੇਗਾ। ਜੋ ਅਵਤਾਰ ਪੈਗ਼ੰਬਰ ਗੁਰੂਆਂ ਕੀਤਾ ਠੇਕਾ, ਠਾਕਰ ਹੋ ਕੇ ਸਭ ਦੇ ਲਹਿਣੇ ਲਹਿਣੇਦਾਰ ਝੋਲੀ ਪਾਵੇਗਾ। ਤੂੰ ਧਰਨੀਏ ਮਰਨੀਏ ਪੁਰਖ ਅਕਾਲਾ ਵੇਖਣਾ ਏਕੰਕਾਰ ਏਕਾ, ਅਕਲ ਕਲਧਾਰੀ ਨਜ਼ਰੀ ਆਵੇਗਾ। ਤੇਰੇ ਉਤੋਂ ਤ੍ਰੈਗੁਣ ਮਾਇਆ ਮੇਟ ਕੇ ਸੇਕਾ, ਅੰਮ੍ਰਿਤ ਮੇਘ ਨਾਮ ਬਰਸਾਵੇਗਾ। ਦੋ ਜਹਾਨਾਂ ਬਣ ਕੇ ਨੇਤਾ, ਨਿਜ ਨੇਤਰ ਭਗਤਾਂ ਆਪ ਖੁਲਾਵੇਗਾ। ਆਤਮ ਪਰਮਾਤਮ ਕਰ ਕੇ ਹੇਤਾ, ਪਾਰਬ੍ਰਹਮ ਬ੍ਰਹਮ ਆਪਣਾ ਘਰ ਵਖਾਵੇਗਾ। ਓਸ ਦਾ ਵਾਸਾ ਹੋਣਾ ਸੰਬਲ ਦੇਸਾ, ਸਾਢੇ ਤਿੰਨ ਹੱਥ ਵੰਡ ਵੰਡਾਵੇਗਾ। ਜੋਤੀ ਜਾਮਾ ਧਾਰ ਕੇ ਭੇਸਾ, ਭਸਮੜ ਆਪਣਾ ਰੂਪ ਬਦਲਾਵੇਗਾ। ਦੋ ਜਹਾਨਾਂ ਬਣ ਕੇ ਨਰ ਨਰੇਸ਼ਾ, ਨਰ ਨਰਾਇਣ ਇਕੋ ਇਕ ਅਖਵਾਵੇਗਾ। ਉਸ ਦਾ ਸਮਝੇ ਕੋਇ ਨਾ ਭੇਤਾ, ਭੇਵ ਅਭੇਦ ਆਪਣੇ ਵਿਚ ਟਿਕਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਭੇਵ ਆਪ ਖੁਲਾਵੇਗਾ। ਧਰਨੀ ਕਹੇ ਜਿਸ ਵੇਲੇ ਮੇਰਾ ਮਹਿਬੂਬ ਆਵੇ ਮਾਹੀ, ਮਿਹਰਵਾਨ ਮਿਹਰਵਾਨ ਮਿਹਰਵਾਨ ਦਇਆ

ਕਮਾਈਆ। ਮੈਂ ਚਾਰ ਕੁੰਟ ਦੀ ਬਣਾਂ ਰਾਹੀ, ਦਹਿ ਦਿਸ਼ਾ ਵੇਖਾਂ ਥਾਉਂ ਥਾਈਂਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾਵਾਂ ਚਾਈਂ ਚਾਈਂ, ਚਾਓ ਘਨੇਰਾ ਇਕ ਰਖਾਈਆ। ਮੇਰੇ ਸਵਾਮੀਆਂ ਅੰਤਰਜਾਮੀਆਂ ਘਟ ਨਿਵਾਸੀਆ ਪੁਰਖ ਅਬਿਨਾਸ਼ੀਆ ਮੇਰੀ ਪਕੜ ਲੈ ਬਾਹੀਂ, ਬਹੀਆ ਤੇਰੇ ਹੱਥ ਫੜਾਈਆ। ਕਲਜੁਗ ਕੂੜ ਮੇਰੇ ਉਤੇ ਰਹਿਣ ਨਾ ਦਈਂ ਕਸਾਈ, ਕਸਮ ਖਾ ਕੇ ਤੇਰੇ ਅਗੇ ਵਾਸਤਾ ਪਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਬੇਪ੍ਰਵਾਹੀ, ਬੇਐਬ ਤੇਰੀ ਓਟ ਰਖਾਈਆ। ਤੂੰ ਜਗਤ ਜੰਜਾਲ ਮੇਰੀ ਕੱਟਣੀ ਫਾਹੀ, ਫ਼ੈਸਲਾ ਤੇਰੇ ਕੋਲੋਂ ਕਰਾਈਆ। ਮੈਂ ਚਾਹੁੰਦੀ ਤੇਰੇ ਨਾਮ ਦੀ ਇਕੋ ਵੱਜੇ ਵਧਾਈ, ਡੰਕਾ ਤੇਰਾ ਨਾਮ ਸ਼ਨਵਾਈਆ। ਜਿਸ ਕਾਰਨ ਗੋਬਿੰਦ ਬੂਟਾ ਪੁੱਟਿਆ ਕਾਹੀ, ਕਲਜੁਗ ਦੀ ਜੜ ਤੇਰੇ ਕੋਲੋਂ ਉਖੜਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਬਿਨ ਤੇਰੇ ਮੇਰੇ ਉਤੋਂ ਬਦਲੇ ਮੂਲ ਕੋਇ ਨਾ ਸ਼ਾਹੀ, ਸ਼ਹਿਨਸ਼ਾਹ ਤੇਰੇ ਅਗੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲਹਿਣਾ ਦੇਣਾ ਅੰਤ ਕੰਤ ਭਗਵੰਤ ਆਪ ਚੁਕਾਈ, ਚੌਥੇ ਜੁਗ ਲੇਖਾ ਅਵਰ ਰਹੇ ਨਾ ਰਾਈਆ।

੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਸੰਗਰੂਰ ਸ਼ਹਿਰ ਧੂਰੀ ਗੇਟ ਹਰਬੰਸ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਦੇ ਨਾ ਭੁਲਦਾ, ਅਭੁਲ ਆਦਿ ਅੰਤ ਇਕ ਅਖਵਾਈਆ। ਉਹ ਮਾਲਕ ਲੱਖ ਚੁਰਾਸੀ ਕੁਲ ਦਾ, ਕੁੱਲ ਮਾਲਕ ਦਿਤੀ ਵਡਿਆਈਆ। ਜਿਸ ਦਾ ਪਿਆਰ ਮੁਹੱਬਤ ਨਾਤਾ ਅਮੁਲ ਦਾ, ਕੀਮਤ ਜਗਤ ਨਾ ਕੋਇ ਰਖਾਈਆ। ਉਸ ਦਾ ਜੁਗ ਜੁਗ ਧਰਮ ਦਵਾਰਾ ਖੁਲ੍ਹਦਾ, ਖ਼ਾਲਕ ਖ਼ਲਕ ਦਏ ਖੁਲਾਈਆ। ਉਹਦਾ ਨਾਤਾ ਆਦਿ ਜੁਗਾਦੀ ਸੁਲਹਕੁਲ ਦਾ, ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਜਿਸ ਦਾ ਨਾਮ ਨਿਧਾਨਾ ਇਕੋ ਨਿਸ਼ਾਨਾ ਝੁਲਦਾ, ਦੋ ਜਹਾਨਾਂ ਡਗਮਗਾਈਆ। ਉਹ ਪ੍ਰੇਮੀ ਪਿਆਰਾ ਗੁਰਮੁਖ ਹਰਿਜਨ ਮਾਇਆ ਵਿਚ ਕਦੇ ਨਾ ਰੁਲਦਾ, ਕੂੜ ਕਿਰਿਆ ਵਿਚ ਨਾ ਕੋਇ ਫਸਾਈਆ। ਓਹ ਵਣਜਾਰਾ ਹੋਏ ਇਕੋ ਚਰਨ ਕਵਲ ਧੂਲ ਦਾ, ਧੂੜੀ ਮਸਤਕ ਖ਼ਾਕ ਰਮਾਈਆ। ਨਾਮ ਭਗਤੀ ਨਾਲ ਲੋਕਮਾਤ ਵਿਚ ਫਲਦਾ ਫੁਲਦਾ, ਚਾਰ ਕੁੰਟ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਨਾਮ ਇਕ ਵਰਤਾਈਆ। ਸਤਿਗੁਰ ਸ਼ਬਦ ਭੁਲ ਵਿਚ ਨਾ ਪਾਏ ਭੁਲੇਖਾ, ਜੁਗ ਜੁਗ ਭਾਂਡਾ ਭਰਮ ਭੰਨਾਈਆ। ਜੋ ਪੂਰਬ ਜਨਮ ਦਾ ਜਾਣੇ ਲੇਖਾ, ਜਨਮ ਅਜਨਮਾ ਖੋਜ ਖੁਜਾਈਆ। ਜੋ ਅੰਤਰ ਨਿਰੰਤਰ ਧੁਰ ਦੀ ਧਾਰ ਦਾ ਦਏ ਸੰਦੇਸਾ, ਨਿਰਅੱਖਰ ਨਾਮ ਧਾਰ ਪ੍ਰਗਟਾਈਆ। ਜਨਮ ਕਰਮ ਦੀ ਬਦਲ ਦੇਵੇ ਰੇਖਾ, ਰਿਖੀਆਂ ਮੁਨੀਆਂ ਤੋਂ ਪਰੇ ਆਪਣਾ ਘਰ ਵਖਾਈਆ। ਜਿਥੇ ਦਿਸੇ ਇਕੋ ਨਰ ਨਰੇਸ਼ਾ, ਨਰ ਹਰਿ ਆਪਣੀ ਸੋਭਾ ਪਾਈਆ। ਜੋ ਨਿਤ ਨਵਿਤ ਨਿਰਗੁਣ ਸਰਗੁਣ ਕਰੇ ਹੇਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਨਾਮ ਵਰਤਾਈਆ। ਸਤਿਗੁਰ ਸ਼ਬਦ ਭੁਲ ਵਿਚ ਕਦੇ ਨਾ ਆਇਆ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸੰਤਾਂ ਦੇਵੇ ਠੰਡੀ ਛਾਇਆ, ਅਗਨੀ ਤਤ ਨਾ ਲਾਗੇ ਰਾਈਆ। ਤ੍ਰੈਗੁਣ ਲੇਖਾ ਦਏ ਮੁਕਾਇਆ, ਮਾਇਆ

ਮਮਤਾ ਮੋਹ ਮਿਟਾਈਆ। ਦੁਰਮਤ ਮੈਲ ਦਏ ਧਵਾਇਆ, ਪਤਤ ਪੁਨੀਤ ਆਪ ਕਰਾਈਆ। ਸਾਚੀ ਧੂੜੀ ਖ਼ਾਕ ਦਏ ਰਮਾਇਆ, ਟਿੱਕੇ ਮਸਤਕ ਨਾਮ ਦਏ ਰਮਾਈਆ। ਜਗਤ ਦਵਾਰੇ ਪੰਧ ਦਏ ਮੁਕਾਇਆ, ਕੂੜ ਕਿਰਿਆ ਨਾ ਕੋਇ ਹਲਕਾਈਆ। ਨੌ ਦਵਾਰ ਅੰਧੇਰ ਮਿਟਾਇਆ, ਸਿਰ ਆਪਣਾ ਹੱਥ ਰਖਾਈਆ। ਤ੍ਰਿਕੁਟੀ ਆਪਣੀ ਵੰਡ ਵੰਡਾਇਆ, ਸੰਦੇਸਾ ਦੇਵੇ ਚਾਈਂ ਚਾਈਂਆ। ਨਾਮ ਨਿਧਾਨਾ ਅੰਮ੍ਰਿਤ ਰਸ ਜਾਮ ਪਿਆਇਆ, ਬੂੰਦ ਸਵਾਂਤੀ ਨਿਝਰ ਝਿਰਨਾ ਕਵਲ ਨਾਭੀ ਵਿਚੋਂ ਟਪਕਾਈਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਦੇਵੇ ਰਾਗ ਸੁਣਾਇਆ, ਅਨਰਾਗੀ ਆਪਣਾ ਢੋਲਾ ਗਾਈਆ। ਘਰ ਸੁਹੰਜਣਾ ਦਏ ਵਡਿਆਇਆ, ਸੋਭਾਵੰਤ ਵੇਖ ਵਖਾਈਆ। ਆਤਮ ਸੇਜਾ ਦਏ ਸੁਹਾਇਆ, ਸਚ ਸਵਾਮੀ ਆਪਣਾ ਚਰਨ ਟਿਕਾਈਆ। ਆਪਣਾ ਗ੍ਰਹਿ ਮੰਦਰ ਹੋਏ ਰੁਸ਼ਨਾਇਆ, ਅੰਧ ਅੰਧੇਰ ਨਜ਼ਰ ਕੋਇ ਨਾ ਆਈਆ। ਜੋਤੀ ਜਾਤਾ ਪੁਰਖ ਬਿਧਾਤਾ ਆਪਣੇ ਰੰਗ ਲਏ ਰੰਗਾਇਆ, ਰੰਗ ਰੂਪ ਰੇਖ ਨਜ਼ਰ ਕਿਸੇ ਨਾ ਆਈਆ। ਸਚ ਦਵਾਰ ਏਕੰਕਾਰ ਲਏ ਟਿਕਾਇਆ, ਜਿਥੇ ਵਿਛੋੜਾ ਅਗੇ ਰਹੇ ਨਾ ਰਾਈਆ। ਸੋ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਅਭੁਲ ਭੁਲ ਕਦੇ ਨਾ ਜਾਇਆ, ਯਾਦ ਵਿਚ ਯਾਦਦਾਸ਼ਤ ਧੁਰ ਦੀ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਅਭੁਲ ਹੋ ਕੇ ਫਿਰਾਂ ਵਿਚ ਜਗਤ, ਚਾਰੋਂ ਕੁੰਟ ਧਿਆਨ ਲਗਾਈਆ। ਵੇਖਾਂ ਦਰ ਦਵਾਰੇ ਉਤੇ ਧਰਤ, ਨਵਖੰਡ ਸੋਭਾ ਪਾਈਆ। ਪੂਰਬ ਲਹਿਣੇ ਦੀ ਪੂਰੀ ਕਰਾਂ ਸ਼ਰਤ, ਸ਼ਰਾਇਤਾਂ ਵਿਚੋਂ ਪਰਦੇ ਦਿਆਂ ਚੁਕਾਈਆ। ਯੋਧਾ ਸੂਰਬੀਰ ਬਣ ਮਰਦਾਨਾ ਮਰਦ, ਨਵ ਸੱਤ ਭੱਜਾਂ ਵਾਹੋ ਦਾਹੀਆ। ਹਰਿਜਨ ਸਾਚਿਆਂ ਵੰਡਾਂ ਦਰਦ, ਦੀਨਾਂ ਦੁਖੀਆਂ ਵੇਖ ਵਖਾਈਆ। ਸ਼ਰਅ ਛੁਰੀ ਤੱਕਾਂ ਕਰਦ, ਕਾਤਲ ਮਕਤੂਲ ਪੰਧ ਮੁਕਾਈਆ। ਧਰਨੀ ਧਰਤ ਧਵਲ ਧੌਲ ਦੀ ਸੁਣਾਂ ਅਰਜ਼, ਬੇਨੰਤੀ ਆਪਣੇ ਲੇਖੇ ਪਾਈਆ। ਆਪਣਾ ਪੂਰਾ ਕਰਾਂ ਫ਼ਰਜ, ਨਿਰਗੁਣ ਸਰਗੁਣ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਪੂਰਬ ਲਾਹਵਾਂ ਕਰਜ਼, ਮਕਰੂਜ਼ ਹੋ ਕੇ ਲੇਖਾ ਦਿਆਂ ਚੁਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਅਗਨੀ ਤਤ ਬੁਝਾ ਕੇ ਕਰਾਂ ਸਰਦ, ਸਾਂਤਕ ਸਤਿ ਆਪ ਕਰਾਈਆ। ਮੇਰਾ ਖੇਲ ਹੋਵੇ ਅਸਚਰਜ, ਜਗਤ ਬੁੱਧੀ ਸਮਝ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਗਿਆਤਾ, ਬੁੱਧੀ ਤੋਂ ਪਰੇ ਮੇਰੀ ਪੜ੍ਹਾਈਆ। ਦੇਵਾਂ ਨਾਮ ਨਿਧਾਨ ਦੀ ਦਾਤਾ, ਨਿਤ ਨਵਿਤ ਲੋਕਮਾਤ ਵਰਤਾਈਆ। ਕਲਜੁਗ ਅੰਤਮ ਵੇਖਾਂ ਅੰਧੇਰੀ ਰਾਤਾ, ਚਾਰੋਂ ਕੁੰਟ ਫੋਲ ਫੁਲਾਈਆ। ਕਿਸ ਬਿਧ ਜੀਵਾਂ ਜੰਤਾਂ ਤੁੱਟਾ ਨਾਤਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਕਿਉਂ ਅਵਤਾਰ ਪੈਗ਼ੰਬਰਾਂ ਗੁਰੂਆਂ ਦੀ ਭੁਲੀ ਗਾਥਾ, ਗਹਿਰ ਗੰਭੀਰ ਦਰਸ ਕੋਇ ਨਾ ਪਾਈਆ। ਕੀ ਲੇਖਾ ਜਾਣੇ ਪੁਰਖ ਸਮਰਾਥਾ, ਸਮਰਥ ਪੁਰਖ ਕੀ ਆਪਣੀ ਖੇਲ ਖਿਲਾਈਆ। ਕੀ ਲੱਖ ਚੁਰਾਸੀ ਲੇਖਾ ਹੋਵੇ ਹਾਥੋ ਹਾਥਾ, ਸਦੀ ਚੌਧਵੀਂ ਵੰਡ ਵੰਡਾਈਆ। ਕਵਣ ਜਗਤ ਜਗਿਆਸੂਆਂ ਪੂਰਾ ਕਰੇ ਘਾਟਾ, ਘਾਟ ਵਿਚ ਦਿਸੇ ਲੋਕਾਈਆ। ਸਭ ਦਾ ਕਾਇਆ ਬਸਤਰ ਨਜ਼ਰੀ ਆਏ ਪਾਟਾ, ਤਨ ਓਢਣ ਸੀਸ ਨਾ ਕੋਇ ਟਿਕਾਈਆ। ਝਗੜਾ ਵੇਖਾਂ ਜ਼ਾਤਾ ਪਾਤਾ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਇਹ ਖੇਲ ਖਿਲਾਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਮੰਡਲ ਮੰਡਪ

ਪਾਉਣੀਆਂ ਰਾਸਾਂ, ਬਿਨ ਗੋਪੀ ਕਾਹਨ ਨਾਚ ਨਚਾਈਆ। ਸਭ ਦੀਆਂ ਪੂਰੀਆਂ ਕਰੇ ਆਸਾ, ਚਾਰ ਜੁਗ ਦੀ ਤ੍ਰਿਸ਼ਨਾ ਦਏ ਬੁਝਾਈਆ। ਵੇਖੇ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਖੋਜ ਖੁਜਾਈਆ। ਸ਼ਾਹੋ ਭੂਪ ਸਤਿਗੁਰ ਸ਼ਬਦ ਕਹੇ ਨਿਰਵੈਰ ਹੋਵੇ ਰਾਖਾ, ਰਖਕ ਇਕੋ ਨਜ਼ਰੀ ਆਈਆ। ਜਿਸ ਦਾ ਧੁਰ ਸੰਦੇਸਾ ਦੋ ਜਹਾਨ ਅਗੰਮਾ ਆਖਾ, ਫ਼ਰਮਾਨਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਕਦੇ ਨਾ ਭੁਲਦਾ ਜੁਗ ਜੁਗ, ਜਗ ਜੀਵਣ ਦਾਤੇ ਦਿਤੀ ਵਡਿਆਈਆ। ਜਨ ਭਗਤਾਂ ਮੇਲਾ ਉਪਰ ਸ਼ਾਹ ਰਗ, ਨੌ ਦਵਾਰ ਦਾ ਡੇਰਾ ਢਾਹੀਆ। ਸਚ ਮਹੱਲ ਅਟੱਲ ਕਰਾਵਾਂ ਹੱਜ, ਕਾਅਬਾ ਇਕੋ ਇਕ ਸੁਹਾਈਆ। ਜਿਥੇ ਇਕੋ ਸ਼ਬਦ ਅਨਾਦੀ ਰਿਹਾ ਵੱਜ, ਅਨਹਦ ਨਾਦ ਆਪ ਸੁਣਾਈਆ। ਕਰੇ ਖੇਲ ਸੂਰਾ ਸਰਬਗ, ਦੂਜਾ ਨਜ਼ਰ ਕੋਇ ਨਾ ਆਈਆ। ਨਾਮ ਨਿਧਾਨ ਪਿਆ ਕੇ ਮਦਿ, ਮਧੁਰ ਧੁਨ ਦਏ ਸੁਣਾਈਆ। ਜਿਸ ਸਤਿਜੁਗ ਤਰੇਤਾ ਦੁਆਪਰ ਅੰਤ ਮੇਟਣੀ ਹੱਦ, ਉਹ ਕਲਜੁਗ ਲੇਖਾ ਲੇਖੇ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਮੈਂ ਅਭੁਲ, ਵਿਚੋਂ ਭੁਲ ਆਪ ਪ੍ਰਗਟਾਵਾਂਗਾ। ਜੋ ਅੰਮ੍ਰਿਤ ਆਤਮ ਰਸ ਜਗਤ ਜਹਾਨ ਰਿਹਾ ਡੁੱਲ੍ਹ, ਅਵਤਾਰ ਪੈਗ਼ੰਬਰ ਗੁਰੂਆਂ ਸਚ ਵਖਾਵਾਂਗਾ। ਕਿਉਂ ਮਾਨਸ ਜ਼ਾਤੀ ਬੂਟਾ ਰਿਹਾ ਹੁੱਲ, ਫੜ ਬਾਹੋਂ ਸਰਬ ਉਠਾਵਾਂਗਾ। ਕਿਉਂ ਸਿੱਖ ਮੁਰੀਦ ਮੁਰਸ਼ਦੋ ਰਹੇ ਰੁਲ, ਰੋਹਬ ਨਾਲ ਆਪ ਜਣਾਵਾਂਗਾ। ਜੋ ਚਰਨ ਪ੍ਰੀਤੀ ਪੁਰਖ ਅਕਾਲ ਦੀ ਗਏ ਘੋਲੀ ਘੁਲ, ਤਿਨ੍ਹਾਂ ਦੇ ਲਹਿਣੇ ਸਾਚੇ ਝੋਲੀ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਵਾਂਗਾ। ਸਤਿਗੁਰ ਸ਼ਬਦ ਕਹੇ ਸੁਣ ਧਰਨੀ ਧਰਤ, ਧਵਲ ਧੌਲ ਧਵਲੇ ਦਿਆਂ ਜਣਾਈਆ। ਉਹ ਮਿਹਰਵਾਨਾ ਮਹਿਬੂਬ ਤੇਰੇ ਉਤੇ ਆਏ ਪਰਤ, ਪਤਿਪਰਮੇਸ਼ਵਰ ਅਗੰਮ ਅਥਾਹੀਆ। ਤੂੰ ਆਪਣਾ ਦੁੱਖ ਦੱਸਣਾ ਬ੍ਰਿਹੋਂ ਵਾਲੀ ਨਾਲ ਦਰਦ, ਕੂਕ ਕੂਕ ਸੁਣਾਈਆ। ਮੇਰੇ ਸਤਿ ਧਰਮ ਦੀ ਪੁੱਠੀ ਹੋ ਗਈ ਨਰਦ, ਨਰ ਨਰਾਇਣ ਸਕੇ ਨਾ ਕੋਇ ਉਲਟਾਈਆ। ਤੇਰਾ ਬ੍ਰਿਹੋਂ ਵਿਛੋੜੇ ਵੈਰਾਗ ਵਿਚ ਰੂਪ ਹੋ ਨਾ ਜਾਵੇ ਜ਼ਰਦ, ਨੇਤਰ ਨੈਣਾਂ ਨੀਰ ਲੈਣਾ ਵਹਾਈਆ। ਦਰੋਹੀ ਪ੍ਰਭੂ ਮੈਂ ਜਗਤ ਅੰਤ ਹੋਈ ਨਪੜਦ, ਧਰਮ ਧਾਰ ਦਾ ਓਢਣ ਉਪਰ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਧਰਨੀ ਕਹੇ ਮੈਂ ਰੋ ਕੇ ਹਾਲ ਸੁਣਾਵਾਂਗੀ। ਪਰਮ ਪੁਰਖ ਅਗੇ ਵਾਸਤਾ ਪਾਵਾਂਗੀ। ਮੇਰੇ ਮਿਹਰਵਾਨਾ ਮੇਰੇ ਉਤੇ ਬਦਲ ਦੇ ਰਾਸਤਾ, ਦਰ ਤੇਰੇ ਅਲਖ ਜਗਾਵਾਂਗੀ। ਵਕਤ ਸੁਹੰਜਣਾ ਕਰ ਦੇ ਆਸ ਦਾ, ਖ਼ਾਲੀ ਝੋਲੀ ਅਗੇ ਡਾਹਵਾਂਗੀ। ਲੱਖ ਚੁਰਾਸੀ ਤੇਰਾ ਰੂਪ ਪੁਰਖ ਅਬਿਨਾਸ਼ ਦਾ, ਅਬਿਨਾਸ਼ੀ ਕਰਤੇ ਅਗੇ ਵਾਸਤਾ ਪਾਵਾਂਗੀ। ਤੂੰ ਬੇਸ਼ਕ ਮਾਲਕ ਮੰਡਲ ਮੰਡਪ ਵਾਲੀ ਰਾਸ ਦਾ, ਬਿਨ ਗੋਪੀ ਕਾਹਨ ਤੇਰਾ ਭੇਖ ਖੁਲਾਵਾਂਗੀ। ਤੂੰ ਹਰ ਘਟ ਅੰਦਰ ਨੂਰ ਦੇ ਦੇ ਆਪਣੀ ਜੋਤ ਪ੍ਰਕਾਸ਼ ਦਾ, ਅਨਭਵ ਦ੍ਰਿਸ਼ਟੀ ਸਰਬ ਖੁਲਾਵਾਂਗੀ। ਤੂੰ ਅਭੁਲ ਸਾਹਿਬ ਮੇਰਾ ਲੇਖਾ ਵੇਖ ਲੈ ਪੁਰਾਣੀ ਯਾਦ ਦਾ, ਯਾਦਵਾਂ ਦਾ ਲਹਿਣਾ ਆਪ ਦ੍ਰਿੜਾਵਾਂਗੀ। ਕੀ ਹਿਸਾਬ ਹੋਵੇ ਤੇਰੇ ਸਮਾਜ ਦਾ, ਸਮਗਰੀ ਕੀ ਵਰਤਾਵਾਂਗੀ। ਮੇਰਾ ਹਾਲ ਵੇਖ ਲੈ ਆਜ ਦਾ, ਆਜਜ਼ ਹੋ ਕੇ ਸੀਸ ਨਿਵਾਵਾਂਗੀ। ਪੁਰਖ ਅਕਾਲੇ ਬਿਨ ਤੇਰੀ ਕਿਰਪਾ ਕੋਈ ਨਾ ਜਾਗਦਾ, ਸੋਈ ਸ੍ਰਿਸ਼ਟੀ

ਸਰਬ ਵਖਾਵਾਂਗੀ। ਕਿਉਂ ਜੀਵ ਬਣਿਆ ਰੂਪ ਕਾਗ ਦਾ, ਹੰਸਾਂ ਵਾਸਤੇ ਮੰਗ ਮੰਗਾਵਾਂਗੀ। ਦਰੋਹੀ ਮੈਨੂੰ ਦਾਨ ਦੇ ਦੇ ਆਪਣੇ ਪ੍ਰੇਮ ਵੈਰਾਗ ਦਾ, ਵੈਰੀ ਕੂੜੇ ਤੇਰੇ ਚਰਨ ਟਿਕਾਵਾਂਗੀ। ਮੇਰਾ ਲਹਿਣਾ ਮੁਕਾ ਦੇ ਦੁਰਮਤ ਵਾਲੇ ਦਾਗ਼ ਦਾ, ਪਤਤ ਪੁਨੀਤ ਤੇਰੇ ਅਗੇ ਆਸ ਰਖਾਵਾਂਗੀ। ਤੂੰ ਸਵਾਮੀ ਸਾਚਾ ਮਾਲਕ ਮੇਰਾ ਤੇਰਾ ਰੂਪ ਕੰਤ ਸੁਹਾਗ ਦਾ, ਵਿਛੋੜਾ ਜਗਤ ਵਾਲਾ ਗਵਾਵਾਂਗੀ। ਮੇਰੇ ਉਤੋਂ ਭਾਂਬੜ ਕਲਜੁਗ ਬੁਝਾ ਦੇ ਤ੍ਰੈਗੁਣ ਮਾਇਆ ਆਗ ਦਾ, ਤੇਰੇ ਆਗਮਨ ਵਿਚ ਤੇਰਾ ਰਾਹ ਤਕਾਵਾਂਗੀ। ਮੈਂ ਰਾਹ ਤੱਕਾਂ ਤੇਰੇ ਸ਼ਬਦ ਅਗੰਮੀ ਬਾਜ ਦਾ, ਬਾਜਾਂ ਵਾਲੇ ਤੇਰੀ ਓਟ ਰਖਾਵਾਂਗੀ। ਤੂੰ ਮਾਲਕ ਲੱਖ ਚੁਰਾਸੀ ਮੇਰੇ ਉਤੇ ਬਾਗ਼ ਦਾ, ਬਾਗ਼ਬਾਨ ਤੇਰੀ ਹਰੀ ਕਿਆਰੀ ਵੇਖ ਖ਼ੁਸ਼ੀ ਮਨਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਓਟ ਰਖਾਵਾਂਗੀ। ਸਤਿਗੁਰ ਸ਼ਬਦ ਕਹੇ ਮੈਨੂੰ ਯਾਦ ਕਦੇ ਨਾ ਭੁਲੀ, ਭੁਲਿਆਂ ਦਿਆਂ ਸਮਝਾਈਆ। ਜਨ ਭਗਤੋ ਪੁਰਖ ਅਕਾਲਾ ਦੀਨ ਦਿਆਲਾ ਸਦ ਵਸਦਾ ਤੁਹਾਡੀ ਕਾਇਆ ਕੁੱਲੀ, ਬਿਨ ਤਨ ਵਜੂਦ ਹਕ ਮਹਿਬੂਬ ਆਪਣਾ ਆਸਣ ਲਾਈਆ। ਉਸ ਦੇ ਕੋਲੋਂ ਸਾਚੇ ਨਾਮ ਦੀ ਕਰੋ ਵਸੂਲੀ, ਦੇਵਣਹਾਰਾ ਧੁਰਦਰਗਾਹੀਆ। ਚੁਰਾਸੀ ਵਿਚੋਂ ਕਢਣਾ ਉਸ ਦੀ ਖੇਲ ਮਾਮੂਲੀ, ਸਦਾ ਸਦਾ ਸਦ ਆਪਣੇ ਵਿਚ ਸਮਾਈਆ। ਉਹ ਪਰਮਾਤਮ ਧਾਰ ਆਤਮ ਦਾ ਕੰਤ ਕੰਤੂਹਲੀ, ਨਰ ਨਰਾਇਣ ਇਕ ਅਖਵਾਈਆ। ਜਿਸ ਦੇ ਪਿਛੇ ਹਜ਼ਰਤ ਈਸਾ ਚੜ੍ਹਿਆ ਸੂਲੀ, ਸੂਲਾਂ ਸਥਰ ਯਾਰੜਾ ਗੋਬਿੰਦ ਗਿਆ ਹੰਢਾਈਆ। ਗੁਰਮੁਖੋ ਤੁਹਾਡੀ ਯਾਦ ਮਾਛੂਵਾੜੇ ਦੀ ਅਜੇ ਨਹੀਂ ਭੂਲੀ, ਅਭੁਲ ਇਕੋ ਧੁਰ ਦਾ ਮਾਹੀਆ। ਜੋ ਜੁਗ ਚੌਕੜੀ ਸਤਿ ਸਚ ਦਾ ਬਦਲਦਾ ਆਇਆ ਅਸੂਲੀ, ਅਸਲ ਵਿਚ ਵਸਲ ਆਪਣਾ ਯਾਰ ਸਮਝਾਈਆ। ਤੁਸਾਂ ਓਸ ਦੇ ਪਿਆਰ ਦੀ ਇਕੋ ਗੱਲ ਕਰਨੀ ਕਬੂਲੀ, ਉਹ ਕਾਮਲ ਮੁਰਸ਼ਦ ਹੋਏ ਸਹਾਈਆ। ਦੋ ਜਹਾਨਾਂ ਪਾਰ ਤੁਸਾਂ ਪਘੂੰੜਾ ਲੈਣਾ ਝੂਲੀ, ਝਲਕ ਨਾਲ ਖ਼ਲਕ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਇਕ ਵਖਾਈਆ। ਸਤਿਗੁਰ ਸ਼ਬਦ ਕਹੇ ਮੈਂ ਅਭੁਲ ਜੁਗ ਜੁਗ ਦਾ ਰਾਹੀ, ਭੁੱਲਿਆਂ ਲਵਾਂ ਮਿਲਾਈਆ। ਗੁਰਮੁਖੋ ਤੁਹਾਡਾ ਪ੍ਰੇਮੀ ਪਿਆਰਾ ਇਕੋ ਗੋਬਿੰਦ ਮਾਹੀ, ਜੋ ਆਦਿ ਅੰਤ ਸਤਿ ਸਰੂਪ ਅਖਵਾਈਆ। ਜਿਸ ਨੇ ਤੁਹਾਡੇ ਪਿਛੇ ਬੂਟਾ ਪੁੱਟਿਆ ਕਾਹੀ, ਜੜ ਕਲਜੁਗ ਵਾਲੀ ਉਖੜਾਈਆ। ਛੋਟੇ ਬੱਚੇ ਨੀਹਾਂ ਹੇਠ ਦਬਾਈ, ਦੋ ਜਹਾਨਾਂ ਦਾ ਲਹਿਣਾ ਗਿਆ ਚੁਕਾਈਆ। ਜਿਸ ਕਲਜੁਗ ਅੰਤਮ ਮੇਟਣੀ ਕੂੜੀ ਸ਼ਾਹੀ, ਸ਼ਹਿਨਸ਼ਾਹ ਇਕੋ ਪੁਰਖ ਅਕਾਲ ਦਏ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਜਿਸ ਨੇ ਬਣਾਏ ਭੈਣਾਂ ਭਾਈ, ਖ਼ਾਲਸ ਖ਼ਾਲਸਾ ਰੰਗ ਰੰਗਾਈਆ। ਉਹ ਦੀਨਾਂ ਮਜ਼੍ਹਬਾਂ ਦਾ ਲਹਿਣਾ ਦੇਣਾ ਦੇਵੇ ਅੰਤ ਚੁਕਾਈ, ਚਾਰੋਂ ਕੁੰਟ ਇਕੋ ਹੁਕਮ ਸੁਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈ, ਕਲਜੁਗ ਅੰਧ ਅੰਧੇਰ ਗਵਾਈਆ। ਸਤਿ ਧਰਮ ਦਾ ਮਾਲਕ ਬਣ ਗੁਸਾਈਂ, ਗੁਸਈਂਆ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਕਹੇ ਹਰਿਜਨ ਮੀਤ ਮੁਰਾਰਿਓ ਸਤਿਗੁਰ ਭੁਲਦਾ ਕਦੇ ਨਾਹੀਂ, ਕਦੀਮ ਦਾ ਮਾਲਕ ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪਣੇ ਹੱਥੀਂ ਆਪ ਚੜ੍ਹਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਵਿਚ ਜਹਾਨਾਂ, ਜੁਗ ਚੌਕੜੀ ਰੀਤੀ ਚਲੀ ਆਈਆ। ਹੁਕਮ ਮੰਨਣਾ ਸ੍ਰੀ ਭਗਵਾਨਾ, ਨਿਵ ਨਿਵ ਸੀਸ ਝੁਕਾਈਆ। ਅਗੇ ਦਾ ਦੇਵਾਂ

ਇਕ ਪੈਗ਼ਾਮਾ, ਪੈਗ਼ੰਬਰਾਂ ਤੋਂ ਬਾਹਰ ਸੁਣਾਈਆ। ਜਿਸ ਖੇਲ ਖਿਲਾਇਆ ਸੀਆ ਰਾਮਾ, ਰਾਧੇ ਕ੍ਰਿਸ਼ਨ ਦਿਤੀ ਵਡਿਆਈਆ। ਉਹ ਪਹਿਰੇ ਅਗੰਮੀ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜਿਸ ਨੂੰ ਮੁਹੰਮਦ ਕਿਹਾ ਅਮਾਮਾ, ਮੂਸਾ ਈਸਾ ਅੱਬਾਜਾਨ ਕਹਿ ਕੇ ਸੀਸ ਨਿਵਾਈਆ। ਜਿਸ ਦਾ ਨਾਮ ਨਿਰਗੁਣ ਸਰਗੁਣ ਸਤਿਗੁਰ ਨਾਨਕ ਜਣਾਇਆ ਸਤਿਨਾਮਾ, ਨਾਮ ਨਿਧਾਨਾ ਸਭ ਨੂੰ ਦਏ ਵਰਤਾਈਆ। ਜਿਸ ਦਾ ਗੋਬਿੰਦ ਸਿੰਘ ਸੂਰਬੀਰ ਨੌਜਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਜੋ ਲੇਖਾ ਜਾਣੇ ਜਗਤ ਜਹਾਨਾ, ਲੱਖ ਚੁਰਾਸੀ ਖੋਜ ਖੁਜਾਈਆ। ਉਹ ਰਹੀਮ ਬਣ ਰਹਿਮਾਨਾ, ਰਹਿਮਤ ਦਏ ਕਮਾਈਆ। ਲੇਖਾ ਜਾਣੇ ਚੌਦਾਂ ਤਬਕ ਚੌਦਾਂ ਲੋਕ ਜ਼ਿਮੀਂ ਅਸਮਾਨਾ, ਜ਼ਿਮੀਂ ਜ਼ਮਾਂ ਧਿਆਨ ਲਗਾਈਆ। ਉਹ ਭੁਲਣ ਵਿਚ ਨਾ ਆਏ ਵਾਲੀ ਦੋ ਜਹਾਨਾਂ, ਜਿਸ ਦੇ ਵਲੀ ਅਹਿਦ ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਸਾਰੇ ਦੇਣ ਗਵਾਹੀਆ। ਉਹ ਰੱਬੀ ਨੂਰ ਅਲਾਹੀ ਮਲਵਜ਼ੇ ਸੀਅਜ਼ਮਾਲੇ ਕੁਲਹਮ ਜਨਿਸਤੇ ਜ਼ਵਾਂ ਨੂਰੇ ਅਲਾਹ ਅੱਲਾ ਆਲਮੀਨ ਬੇਪਰਵਾਹੀਆ। ਜਿਸ ਦੇ ਅਗੇ ਸਾਰੇ ਕਰਨ ਦੁਆ, ਉਹ ਮਹਿਬੂਬ ਅਗੰਮ ਅਥਾਹ, ਜੁਗ ਚੌਕੜੀ ਜੁਗਾਂ ਜੁਗੰਤਰਾਂ ਲੇਖੇ ਦਏ ਮੁਕਾ, ਮੁਕਾਉਣਹਾਰ ਏਕੰਕਾਰ ਏਕਾ ਏਕ ਏਕ ਏਕ ਅਖਵਾਈਆ।

੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਸੁਨਾਮ ਸ਼ਹਿਰ ਵਿਚ ਤਰਲੋਕ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਪਰਮ ਪੁਰਖ ਪਿਆਰੇ ਮਿਤਿਆ, ਪਾਰਬ੍ਰਹਮ ਪ੍ਰਭ ਤੇਰੀ ਓਟ ਤਕਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕਰ ਸਾਚਾ ਹਿਤਿਆ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਰੇ ਉਤੇ ਪਵਿਤ੍ਰ ਰਹੀ ਕੋਇ ਨਾ ਥਿਤਿਆ, ਵਾਰ ਥਿਤ ਰਹੇ ਕੁਰਲਾਈਆ। ਮਨੂਆ ਜਾਏ ਕਿਸੇ ਨਾ ਜਿੱਤਿਆ, ਚਾਰੋਂ ਕੁੰਟ ਕੁੰਟ ਹਲਕਾਈਆ। ਤੇਰੀ ਦੀਨ ਦੁਨੀ ਹੋਈ ਮਿਥਿਆ, ਕਲਜੁਗ ਮਥਣ ਰਿਹਾ ਕਰਾਈਆ। ਮੇਰਾ ਲਹਿਣਾ ਦੇਣਾ ਨਾ ਜਾਏ ਨਜਿਠਿਆ, ਸਿਰ ਹੱਥ ਨਾ ਕੋਇ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਦੇ ਗਏ ਪਿਠਿਆ, ਸਨਮੁਖ ਸੋਭਾ ਕੋਇ ਨਾ ਪਾਈਆ। ਮੇਰਾ ਅੰਤਸ਼ਕਰਨ ਪ੍ਰਭੂ ਤੇਰੇ ਦਰ ਤੇ ਪਿਟਿਆ, ਪਾਟਲ ਹੋ ਕੇ ਵੇਖ ਵਖਾਈਆ। ਮੇਰਾ ਕਲਜੁਗ ਕੂੜਾ ਲੇਖਾ ਕਰ ਦੇ ਚਿੱਟਿਆ, ਦੁਰਮਤ ਮੈਲ ਧਵਾਈਆ। ਦਰੋਹੀ ਤੇਰੇ ਨਾਮ ਵਿਚ ਮਨ ਕਿਸੇ ਨਾ ਟਿਕਿਆ, ਮਸਤਕ ਟਿੱਕੇ ਲਾਉਣ ਵਾਲੇ ਰਹੇ ਕੁਰਲਾਈਆ। ਤੇਰਾ ਧਰਮ ਨਿਸ਼ਾਨਾ ਚਾਰੋਂ ਕੁੰਟ ਮਿਟਿਆ, ਮਿੱਟੀ ਖ਼ਾਕ ਕੂੜ ਰਹੀ ਉਡਾਈਆ। ਮੇਰੇ ਮਿਹਰਵਾਨਾ ਸ੍ਰੀ ਭਗਵਾਨਾ ਅੰਤਮ ਵੇਖ ਲੈ ਆਪਣਾ ਸਿੱਟਿਆ, ਸਿੱਟੇਬਾਜੀ ਖ਼ਲਕ ਖ਼ੁਦਾਈਆ। ਤੇਰਾ ਨਾਮ ਨਿਧਾਨਾ ਰਸ ਮਿਲੇ ਨਾ ਮਿਠਿਆ, ਕਲਜੁਗ ਕੂੜੀ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਆਪਣਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਅੰਤਸ਼ਕਰਨ ਮਾਰ ਲੈ ਝਾਕੀ, ਨੈਣਾਂ ਵਾਲਿਆ ਬਿਨ ਨੈਣਾਂ ਨੈਣ ਉਠਾਈਆ। ਤੇਰੇ ਪ੍ਰਕਾਸ਼ ਬਿਨਾ ਹੋਏ ਅੰਧੇਰੀ ਰਾਤੀ, ਸਾਚਾ ਚੰਦ ਨਾ ਕਇ ਚਮਕਾਈਆ। ਧਰਮ ਧਾਰ ਦਾ ਮਾਰਗ ਰਿਹਾ ਕੋਇ ਨਾ ਮਾਤੀ, ਲੋਕਮਾਤ ਵੇਖ ਵਖਾਈਆ। ਮੈਂ ਬਾਲੀ ਤੇਰੀ ਦਾਸੀ, ਦਾਸਤਾਨ ਆਪਣੀ ਰਹੀ ਸੁਣਾਈਆ। ਤੂੰ ਪੁਰਖ ਅਕਾਲਾ ਸਚਖੰਡ ਦਾ ਨਿਵਾਸੀ, ਸਚ ਦਵਾਰ ਤੇਰੀ ਜੋਤ ਰੁਸ਼ਨਾਈਆ। ਤੇਰਾ ਲੇਖਾ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰਾਂ ਤੇਰੀ ਓਟ ਤਕਾਈਆ। ਤੂੰ ਮੇਰਾ ਮਸਤਕ ਬਣਾ

ਲਲਾਟੀ, ਜੋਤੀ ਜਾਤੇ ਦਇਆ ਕਮਾਈਆ। ਮੇਰੀ ਮੰਜ਼ਲ ਪੂਰੀ ਕਰ ਦੇ ਘਾਟੀ, ਪਾਂਧੀਆ ਪੰਧ ਰਹੇ ਨਾ ਰਾਈਆ। ਤੂੰ ਸ਼ਾਹ ਪਾਤਸ਼ਾਹ ਅਬਿਨਾਸ਼ੀ, ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਮੇਰੀ ਖ਼ਾਲੀ ਝੋਲੀ ਭਰ, ਭਾਂਡਾ ਭਰਮ ਭਾਓ ਭੰਨਾਈਆ। ਕੋਝੀ ਕਮਲੀ ਦੇ ਦੇ ਵਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਿਰਪਾ ਨਿਧਾਨ ਹੋ ਕੇ ਕਿਰਪਾ ਕਰ, ਕਿਰਪਨ ਹੋ ਕੇ ਝੋਲੀ ਡਾਹੀਆ। ਨੌ ਖੰਡ ਪ੍ਰਿਥਮੀ ਮੇਰੇ ਉਤੇ ਆਵੇ ਡਰ, ਭੈ ਭਓ ਨਾ ਕੋਇ ਮਿਟਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਪਵਿਤ੍ਰ ਕਰ ਦੇ ਘਰ, ਗ੍ਰਹਿ ਮੰਦਰ ਹੋਵੇ ਰੁਸ਼ਨਾਈਆ। ਚਰਨ ਚਰਨੋਦਕ ਅੰਮ੍ਰਿਤ ਦੇ ਸਰ, ਸਰ ਸਰੋਵਰ ਇਕ ਵਖਾਈਆ। ਤੂੰ ਸਾਹਿਬ ਸੁਲਤਾਨਾ ਨਰਾਇਣ ਨਰ, ਨਰ ਹਰਿ ਤੇਰੀ ਓਟ ਤਕਾਈਆ। ਮੈਂ ਪੱਲੂ ਰਹੀ ਫੜ, ਕੰਨੀ ਲੈਣੀ ਗੰਢ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਮੇਰੀ ਭਰ ਦੇ ਝੋਲੀ, ਝੂਲੇ ਵਾਲਿਆ ਤੇਰੀ ਬੇਪਰਵਾਹੀਆ। ਮੈਂ ਆਦਿ ਜੁਗਾਦੀ ਤੇਰੀ ਗੋਲੀ, ਮਾਟੀ ਖ਼ਾਕ ਖ਼ਾਕ ਸੇਵ ਕਮਾਈਆ। ਮੇਰਾ ਲਹਿਣਾ ਦੇਣਾ ਮੈਨੂੰ ਬਖ਼ਸ਼ ਦੇ ਹੌਲੀ ਹੌਲੀ, ਵਸਤ ਅਗੰਮ ਅਗੰਮ ਵਰਤਾਈਆ। ਤੇਰੇ ਨਾਮ ਨਿਧਾਨ ਦੀ ਇਕੋ ਸੁਣਾਂ ਬੋਲੀ, ਅਨਬੋਲਤ ਦੇਣੀ ਦ੍ਰਿੜਾਈਆ। ਸਚ ਦਵਾਰਾ ਏਕਾ ਖੋਲੀ, ਖ਼ਾਲਕ ਖ਼ਲਕ ਹੋਣਾ ਆਪ ਸਹਾਈਆ। ਮੇਰੇ ਪਿਆਰ ਵਿਚ ਹਰ ਘਟ ਅੰਦਰ ਮੌਲੀਂ, ਮੌਲਾ ਆਪਣਾ ਰੰਗ ਚੜ੍ਹਾਈਆ। ਸਤਿਗੁਰ ਸ਼ਬਦ ਬਣਾ ਦੇ ਢੋਲੀ, ਦੋ ਜਹਾਨ ਕਰੇ ਸ਼ਨਵਾਈਆ। ਅੰਮ੍ਰਿਤ ਆਤਮ ਦੇ ਦੇ ਪਾਹੁਲੀ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਮੇਰੇ ਪੁਰਖ ਅਕਾਲੇ ਤੂੰ ਇਕੋ ਬਣ ਜਾ ਅਦਲੀ, ਇਨਸਾਫ਼ ਦੇਣਾ ਕਰਾਈਆ। ਕਲਜੁਗ ਕੂੜੀ ਕਿਰਿਆ ਸਤਿਜੁਗ ਨਾਲ ਕਰ ਬਦਲੀ, ਸਤਿ ਸਚ ਦੇਣਾ ਪ੍ਰਗਟਾਈਆ। ਮੇਰੇ ਉਤੇ ਲੇਖਾ ਰਹੇ ਮਕਤੂਲ ਕਾਤਲ ਨਾ ਕਤਲੀ, ਕਤਲਗਾਹ ਦਾ ਡੇਰਾ ਢਾਹੀਆ। ਜਿਹੜੀ ਤੇਰੀ ਸ੍ਰਿਸ਼ਟੀ ਹੋ ਗਈ ਬੇਵਤਨੀ, ਵਤਨ ਆਪਣਾ ਦੇ ਵਖਾਈਆ। ਤੂੰ ਸਾਹਿਬ ਸਵਾਮੀ ਸਰਬ ਕਲਾ ਸਮਰਥਨੀ, ਸਮਰਥ ਪੁਰਖ ਤੇਰੇ ਹੱਥ ਵਡਿਆਈਆ। ਤੂੰ ਮਿਹਰਵਾਨਾ ਨੌਜਵਾਨਾ ਅਲਖ ਅਲਖਣੀ, ਅਲਖ ਅਗੋਚਰ ਅਗੰਮ ਅਥਾਹ ਨੂਰ ਨੁਰਾਨਾ ਨੂਰ ਅਲਾਹੀਆ। ਮੇਰੀ ਝੋਲੀ ਭਰ ਦੇ ਸਖਣੀ, ਸਖ਼ਾਵਤ ਵਿਚ ਵਸਤ ਦੇ ਵਰਤਾਈਆ। ਮੈਂ ਆ ਗਈ ਤੇਰੇ ਦਵਾਰੇ ਪਾਤਣ ਪਤਣੀ, ਮੰਜ਼ਲ ਕੂੜੀ ਪੰਧ ਮੁਕਾਈਆ। ਤੂੰ ਮੇਰੀ ਪਤ ਰਖਣੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੈਣੇ ਤਰਾਈਆ। ਧਰਨੀ ਕਹੇ ਪ੍ਰਭ ਤੇਰੀ ਇਕੋ ਓਟ, ਓੜਕ ਆਪ ਰਖਾਈਆ। ਜਨ ਭਗਤਾਂ ਅੰਦਰੋਂ ਕਢ ਦੇ ਖੋਟ, ਮਿਹਰ ਨਜ਼ਰ ਨਾਲ ਤਰਾਈਆ। ਕਲਜੁਗ ਉਠਾ ਲੈ ਆਲ੍ਹਣਿਉਂ ਡਿੱਗੇ ਬੋਟ, ਫੜ ਬਾਹੋਂ ਗਲੇ ਲਗਾਈਆ। ਪ੍ਰਕਾਸ਼ ਦੇ ਦੇ ਨਿਰਮਲ ਜੋਤ, ਨੂਰ ਨੁਰਾਨਾ ਨਜ਼ਰੀ ਆਈਆ। ਆਤਮ ਪਰਮਾਤਮ ਤੇਰੀ ਗੋਤ, ਗੌਤਮ ਬੁੱਧ ਗਿਆ ਸਮਝਾਈਆ। ਜਿਥੇ ਅਕਲ ਬੁੱਧੀ ਦੀ ਨਹੀਂ ਕੋਈ ਸੋਚ, ਸਮਝ ਕੰਮ ਕਿਛ ਨਾ ਆਈਆ। ਓਥੇ ਆਪਣੇ ਪਿਆਰ ਦੀ ਬਖ਼ਸ਼ ਦੇ ਲੋਚ, ਲੋਚਣ ਨੈਣ ਅੰਦਰੋਂ ਦੇ ਖੁਲਾਈਆ। ਤੇਰੇ ਦਰਸ਼ਨ ਕਰੀਏ ਰੋਜ਼, ਰੋਜ਼ੇ ਨਿਮਾਜ਼ ਦੀ ਲੋੜ ਰਹੇ ਨਾ ਰਾਈਆ।

ਚਰਨ ਪ੍ਰੀਤੀ ਦੇ ਦੇ ਜੋਗ, ਜੁਗੀਸ਼ਰਾਂ ਡੇਰਾ ਢਾਹੀਆ। ਸੁਰਤ ਸ਼ਬਦ ਕਰਾ ਦੇ ਸੰਜੋਗ, ਸੰਜੋਗੀ ਆਪਣਾ ਮੇਲ ਮਿਲਾਈਆ। ਆਤਮ ਪਰਮਾਤਮ ਧਾਰ ਭੋਗ ਲੈ ਭੋਗ, ਭਸਮੜ ਆਪਣੀ ਦਇਆ ਕਮਾਈਆ। ਤੇਰਿਆਂ ਭਗਤਾਂ ਹੋਏ ਨਾ ਕਦੇ ਵਿਜੋਗ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਕਲਜੁਗ ਕੂੜ ਕੁੜਿਆਰ ਵਿਚ ਬਖ਼ਸ਼ ਆਪਣੀ ਮੌਜ, ਮਜਲਸ ਆਪਣੀ ਨਾਲ ਰਖਾਈਆ। ਤੇਰਾ ਦਰ ਦਵਾਰਾ ਏਕੰਕਾਰਾ ਇਕੋ ਬਹੁਤ, ਘਰ ਘਰ ਅਲਖ ਨਾ ਕੋਇ ਜਗਾਈਆ। ਜਨ ਭਗਤਾਂ ਆਪਣੇ ਮਿਲਣ ਦਾ ਦੇ ਦੇ ਸ਼ੌਕ, ਸ਼ੌਕੀਆ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਦੇਣਾ ਵਖਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਕਰ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਭੇਵ ਖੋਲ ਦੇ ਆਪਣਾ ਆਪ, ਘਰ ਆਪਣੇ ਦੇ ਵਡਿਆਈਆ। ਤ੍ਰੈਗੁਣ ਮਾਇਆ ਮੇਟ ਦੇ ਤਾਪ, ਤ੍ਰੈਭਵਣ ਧਨੀ ਤੇਰੀ ਸ਼ਰਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਦੇ ਜਾਪ, ਜਗ ਜੀਵਣ ਦਾਤੇ ਹੋਣਾ ਆਪ ਸਹਾਈਆ। ਤਨ ਵਜੂਦ ਰੂਹ ਬੁਤ ਆਤਮ ਪਰਮਾਤਮ ਕਰ ਦੇ ਪਾਕ, ਪਾਕੀਜ਼ਾ ਆਪਣਾ ਰੰਗ ਚੜ੍ਹਾਈਆ। ਘਰ ਮੰਦਰ ਖੋਲ ਦੇ ਤਾਕ, ਨਿਜ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਤੇਰਾ ਸੁਣਨ ਸ਼ਬਦ ਅਗੰਮੀ ਨਾਦ, ਧੁਨ ਆਤਮਕ ਰਾਗ ਦੇਣਾ ਸੁਣਾਈਆ। ਤੇਰਾ ਜੋਤ ਦਾ ਜੋਤ ਹੋਵੇ ਪ੍ਰਕਾਸ਼, ਨੂਰ ਨੂਰ ਵਿਚੋਂ ਪ੍ਰਗਟਾਈਆ। ਤੂੰ ਮਾਲਕ ਪ੍ਰਿਥਮੀ ਆਕਾਸ਼, ਗਗਨ ਮੰਡਲ ਤੇਰੀ ਵੱਜੇ ਵਧਾਈਆ। ਧਰਨੀ ਕਹੇ ਮੇਰੀ ਬੇਨੰਤੀ ਸੁਣ ਲੈ ਆਜ, ਨਿਵ ਨਿਵ ਲਾਗਾਂ ਪਾਈਂਆ। ਤੂੰ ਮਾਲਕ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਧੁਰਦਰਗਾਹੀਆ। ਜਨ ਭਗਤਾਂ ਲੇਖੇ ਲਾ ਲਈਂ ਅੱਜ ਦੀ ਰਾਤ, ਰੈਣ ਭਿੰਨੜੀ ਆਪਣੇ ਨਾਲ ਮਿਲਾਈਆ। ਤੂੰ ਗ਼ਰੀਬ ਨਿਮਾਣਿਆਂ ਮਾਈ ਬਾਪ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਤੂੰ ਸਾਚਾ ਥਾਪਣ ਦੇਣਾ ਥਾਪ, ਹਰਿਜਨ ਥਪਕ ਥਪਕ ਆਪਣੀ ਗੋਦ ਟਿਕਾਈਆ। ਆਵਣ ਜਾਵਣ ਮੇਟਣੀ ਵਾਟ, ਚੁਰਾਸੀ ਗੇੜਾ ਦੇਣਾ ਚੁਕਾਈਆ। ਧਰਨੀ ਕਹੇ ਮੈਂ ਬਿਨਾ ਹੱਥਾਂ ਤੋਂ ਜੋੜਾਂ ਹਾਥ, ਨਿਵ ਨਿਵ ਲਾਗਾਂ ਪਾਈਂਆ। ਤੂੰ ਮੇਰਾ ਸਾਹਿਬ ਸਮਰਾਥ, ਸਮਰਥ ਪੁਰਖ ਤੇਰੀ ਸਰਨਾਈਆ। ਸਚ ਸੰਦੇਸਾ ਇਕੋ ਦੇਣਾ ਆਖ, ਬਿਨ ਅੱਖਰਾਂ ਕਰ ਪੜ੍ਹਾਈਆ। ਤੇਰੇ ਭਗਤ ਸੁਹੇਲੇ ਤੇਰਾ ਦਰਸ਼ਨ ਕਰਨ ਸਾਖਿਆਤ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਦੀਸੇ ਲੋਕਮਾਤ, ਮਾਤਲੋਕ ਓਟ ਅਵਰ ਨਾ ਕੋਇ ਤਕਾਈਆ।