੨੫ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਸਰਾਭਾ ਨਗਰ ਲੁਧਿਆਣਾ ਸ਼ਹਿਰ ਨਿਰੰਜਣ ਸਿੰਘ ਦੇ ਗ੍ਰਹਿ
ਧਰਨੀ ਕਹੇ ਸਚਖੰਡ ਤੇਰਾ ਸੋਹੇ ਦਰਬਾਰ, ਸਚ ਸਵਾਮੀ ਅੰਤਰਜਾਮੀ ਤੇਰੀ ਹੋਏ ਵਡਿਆਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਹੋਏ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਇਕੋ ਡਗਮਗਾਈਆ। ਤੇਰਾ ਸ਼ਬਦ ਅਨਾਦ ਵਿਚ ਬ੍ਰਹਿਮਾਦ ਦੇਵੇ ਧੁਨਕਾਰ, ਅਨਾਦੀ ਆਪਣਾ ਹੁਕਮ ਸੁਣਾਈਆ। ਮੈਂ ਨਿਵ ਨਿਵ ਚਰਨ ਕਵਲ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਨਿਵਾਈਆ। ਸੋ ਪੁਰਖ ਨਿਰੰਜਣ ਮੇਰੀ ਪਾਉਣੀ ਸਾਰ, ਮਹਾਸਾਰਥੀ ਤੇਰੀ ਓਟ ਤਕਾਈਆ। ਹਰਿਪੁਰਖ ਨਿਰੰਜਣ ਦਰਸ ਦੇਣਾ ਅਗੰਮ ਅਪਾਰ, ਜਗ ਨੇਤਰ ਲੋਚਨ ਨੈਣ ਨਜ਼ਰ ਕਿਸੇ ਨਾ ਆਈਆ। ਏਕੰਕਾਰ ਬਖ਼ਸ਼ਣਾ ਇਕ ਅਧਾਰ, ਅਕਲ ਕਲਧਾਰੀ ਤੇਰੀ ਓਟ ਤਕਾਈਆ। ਆਦਿ ਨਿਰੰਜਣ ਦੇਣਾ ਚਮਤਕਾਰ, ਨੂਰ ਨੁਰਾਨਾ ਡਗਮਗਾਈਆ। ਸ੍ਰੀ ਭਗਵਾਨ ਬਖ਼ਸ਼ਣੀ ਧੂੜੀ ਛਾਰ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਅਬਿਨਾਸ਼ੀ ਕਰਤੇ ਤੇਰੇ ਦਵਾਰੇ ਰਵ੍ਹਾਂ ਭਿਖਾਰ, ਮਾਂਗਤ ਹੋ ਕੇ ਝੋਲੀ ਡਾਹੀਆ। ਪਾਰਬ੍ਰਹਮ ਮੇਰੀ ਪਾਉਣੀ ਸਾਰ, ਸਤਿਗੁਰ ਹੋਣਾ ਆਪ ਸਹਾਈਆ। ਮੈਂ ਰੋਵਾਂ ਧਾਹਾਂ ਮਾਰ, ਉਚੀ ਕੂਕ ਕੂਕ ਸੁਣਾਈਆ। ਮੇਰਾ ਨਾਤਾ ਵੇਖ ਜਗਤ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲੈ ਉਠਾਈਆ। ਚਾਰੋਂ ਕੁੰਟ ਹੋਇਆ ਅੰਧਿਆਰ, ਅੰਧ ਅਗਿਆਨ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਸਾਹਿਬ
ਸੁਲਤਾਨ, ਸੁੱਤਿਆਂ ਲੈ ਜਗਾਈਆ। ਮੇਰੇ ਸ਼ਾਹੋ ਭੂਪ ਨੌਜਵਾਨ, ਮਰਦ ਮਰਦਾਨ ਤੇਰੀ ਵਡਿਆਈਆ। ਮੇਰੇ ਨਿਰਗੁਣ ਨਿਰਵੈਰ ਨਿਰਾਕਾਰ ਅਗੰਮੇ ਕਾਹਨ, ਰਾਮ ਰਮਈਆ ਹੋ ਸਹਾਈਆ। ਦਰਸ਼ਨ ਦੇ ਦੇ ਧੁਰ ਦੇ ਅਮਾਮ, ਧੁਰ ਦੀ ਧਾਰ ਨਾਲ ਜਣਾਈਆ। ਮੈਨੂੰ ਕੋਝੀ ਕਮਲੀ ਨੂੰ ਬਖ਼ਸ਼ ਦੇ ਮਾਣ, ਨਿਮਾਣੀ ਹੋ ਕੇ ਆਸ ਰਖਾਈਆ। ਚਾਰੋਂ ਕੁੰਟ ਮੇਰੀ ਹਾਲਤ ਤੱਕ ਮੈਂ ਹੋਈ ਹੈਰਾਨ, ਹੈਰਾਨੀ ਵਿਚ ਦਿਆਂ ਦੁਹਾਈਆ। ਮੇਰਿਆ ਮਾਲਕਾ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਹੋਈ ਬੇਈਮਾਨ, ਬੇਵਾ ਦਿਸੇ ਲੋਕਾਈਆ। ਹਿਰਦੇ ਵਸੇ ਨਾ ਤੇਰਾ ਨਾਮ, ਨਰ ਨਿਰੰਕਾਰੇ ਤੇਰਾ ਦਰਸ ਕੋਇ ਨਾ ਪਾਈਆ। ਮਹੱਲ ਅਟੱਲ ਨਾ ਸੋਹੇ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਮੈਂ ਵੇਖਾਂ ਦੋ ਜਹਾਨ, ਭੱਜਾਂ ਵਾਹੋ ਦਾਹੀਆ। ਕਿਰਪਾ ਕਰ ਮੇਰੇ ਭਗਵਾਨ, ਭਗਵਨ ਤੇਰੀ ਓਟ ਰਖਾਈਆ। ਕਲਜੁਗ ਸ਼ਰਅ ਮੇਟ ਸ਼ੈਤਾਨ, ਛਹਿਬਰ ਆਪਣਾ ਨਾਮ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਪ੍ਰਭੂ ਮੇਰੇ ਰੋ ਰੋ ਵਹਿੰਦੇ ਅੱਥਰ, ਬਿਹਬਲ ਹੋ ਕੇ ਦਿਆਂ ਸੁਣਾਈਆ। ਵਡਿਆਈ ਰਹੀ ਨਾ ਤੇਰੇ ਨਾਮ ਕਲਮੇ ਅੱਖਰ, ਅੱਖਰਾਂ ਵਾਲੇ ਸਾਰੇ ਰਹੇ ਸੁਣਾਈਆ। ਤੂੰ ਕਿਰਪਾ ਕਰ ਦੇ ਕਿਰਪਾ ਨਿਧਾਨ ਮੈਂ ਲੱਥੀ ਤੇਰੇ ਸਥਰ, ਸਥਰ ਤੇਰਾ ਯਾਰੜਾ ਗੋਬਿੰਦ ਗਿਆ ਹੰਢਾਈਆ। ਮੈਂ ਕੋਈ ਪਾਹਨ ਨਹੀਂ ਪੂਜਣ ਵਾਲਾ ਪੱਥਰ, ਸਿਲ ਪੂਜਸ ਰੂਪ ਨਾ ਕੋਇ ਦਰਸਾਈਆ। ਧਰਨੀ ਕਹੇ ਮੈਂ ਨਿਮਾਣੀ ਕਰਦੀ ਨਹੀਂ ਕੋਈ ਮਕਰ, ਫ਼ਰੇਬਾਂ ਵਿਚ ਨਾ ਕੋਇ ਹਲਕਾਈਆ। ਨੌ ਖੰਡ ਮਾਰ ਕੇ ਤੱਕ ਲੈ ਚੱਕਰ, ਚਾਰੋਂ ਕੁੰਟ ਪਰਦਾ ਲਾਹੀਆ। ਤੇਰੇ ਨਾਮ ਦੀ ਨਾਮ ਨਾਲ ਹੁੰਦੀ ਟੱਕਰ, ਝਗੜਾ ਸਕੇ ਨਾ ਕੋਇ ਮੁਕਾਈਆ। ਪੂਰਬਲੇ ਲੇਖੇ ਤੱਕ ਲੈ ਪੇਸ਼ੀਨਗੋਈਆਂ ਵਾਲੇ ਪੱਤਰ, ਭਵਿਖਤਾਂ ਵਾਲੇ ਲੇਖ ਵਖਾਈਆ। ਜਿਹੜੇ ਲਿਖੇ ਹਰਫ਼ ਹਰੂਫ਼ਾਂ ਵਾਲੇ ਨਾਲ ਨਹੀਂ ਕਿਸੇ ਸਤਰ, ਸਿਆਹੀ ਕਲਮ ਕਾਗ਼ਜ਼ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਬੜੀ ਲੰਬੀ, ਲੰਮੀ ਪੈ ਕੇ ਧਿਆਨ ਲਗਾਈਆ। ਮੈਂ ਤੇਰੀ ਧਾਰੋਂ ਜੰਮੀ, ਜੰਮਣ ਵਾਲੀ ਕੋਇ ਨਾ ਮਾਈਆ। ਤੂੰ ਮੇਰੀ ਆਦਿ ਅੰਤ ਦੀ ਅੰਮੀ, ਅੰਮੀਜਾਨ ਕਹਿ ਕੇ ਤੈਨੂੰ ਰਹੀ ਸੁਣਾਈਆ। ਤੂੰ ਗਗਨ ਰਹਾਇਆ ਬਿਨਾ ਥੰਮੀ, ਦੋ ਜਹਾਨਾਂ ਵੇਖ ਵਖਾਈਆ। ਮੇਰਾ ਅੰਤਮ ਬੇੜਾ ਬੰਨ੍ਹੀ, ਕਲਜੁਗ ਵਹਿਣ ਨਾ ਸਕੇ ਰੁੜ੍ਹਾਈਆ। ਜਨ ਭਗਤਾਂ ਮਿਤ੍ਰ ਪਿਆਰਾ ਬਣਨਾ ਤਨੀ, ਸਚ ਮੁਹੱਬਤ ਵਿਚ ਸਮਾਈਆ। ਮਨਸਾ ਮਨ ਮੇਟਣੀ ਮਨੀ, ਮਮਤਾ ਕੂੜ ਦੇਣੀ ਚੁਕਾਈਆ। ਗੁਰਮੁਖਾਂ ਨੇਤਰ ਲੋਚਨ ਅੱਖ ਰਹਿਣ ਦੇਵੀਂ ਨਾ ਅੰਨ੍ਹੀ, ਨਿਰਗੁਣ ਨਿਰਵੈਰ ਕਰਨੀ ਆਪ ਪੜ੍ਹਾਈਆ। ਧਰਮ ਦੀ ਧਾਰ ਆਪਣੇ ਨਾਲ ਬੰਨ੍ਹੀਂ ਕੰਨੀ, ਕੰਨਾ ਗੋਬਿੰਦ ਦਾ ਦਏ ਗਵਾਹੀਆ। ਮੇਰੀ ਮੇਟਣੀ ਖ਼ੁਸ਼ੀ ਗ਼ਮੀ, ਗ਼ਮਖਾਰ ਹੋਣਾ ਆਪ ਸਹਾਈਆ। ਕੂੜ ਲਾਲਚ ਨਾ ਰਹੇ ਤਮੀ, ਤਮੰਨਾ ਸਭ ਦੀ ਦੇਣੀ ਬਦਲਾਈਆ। ਤੇਰੀ ਖੇਲ ਤੱਕਾਂ ਮੈਂ ਆਪਣੇ ਉਤੇ ਨਵੀਂ, ਨਵਾਂ ਖੰਡਾਂ ਨਵਾਂ ਦਰਾਂ ਤੋਂ ਬਾਹਰ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਹਿਬ ਤੇਰੇ ਹੱਥ ਵਡਿਆਈਆ। ਧਰਨੀ ਕਹੇ ਮੇਰੇ ਦੀਨ ਦਿਆਲ, ਦਿਆਲੂ ਕਿਰਪਾਲੂ ਤੇਰੀ ਸ਼ਰਨਾਈਆ। ਜਨ ਭਗਤ ਸੁਹੇਲੇ ਵੇਖ ਲੈ ਆਪਣੇ ਲਾਲ, ਲਾਲ ਗੁਲਾਲੇ ਪਰਦਾ ਲਾਹੀਆ। ਨਿਗਾਹ ਮਾਰ ਲੈ ਕਾਇਆ ਮਾਟੀ ਸੱਚੀ ਧਰਮਸਾਲ, ਸਾਢੇ ਤਿੰਨ ਹੱਥ ਖੋਜ
ਖੁਜਾਈਆ। ਜਿਥੇ ਦੀਪਕ ਜੋਤੀ ਜਗੇ ਬੇਮਿਸਾਲ, ਨੂਰ ਨੁਰਾਨਾ ਡਗਮਗਾਈਆ। ਮੇਰੇ ਸਵਾਮੀ ਤੇਰੇ ਘਰ ਲੇਖਾ ਹੋਵੇ ਨਾ ਸ਼ਾਹ ਕੰਗਾਲ, ਕੋਝਿਆਂ ਕਮਲਿਆਂ ਲੈਣਾ ਗਲ ਲਗਾਈਆ। ਮੈਂ ਸੁਣਾਵਾਂ ਅੱਜ ਦਾ ਹਾਲ, ਹਾਲਤ ਵੇਖ ਖ਼ਲਕ ਖ਼ੁਦਾਈਆ। ਸਤਿ ਪ੍ਰੀਤੀ ਨਿਭੇ ਕਿਸੇ ਨਾ ਨਾਲ, ਕਲਜੁਗ ਨਾਲਿਸ਼ਾ ਭਰੀ ਲੋਕਾਈਆ। ਤੂੰ ਮੇਰਾ ਮਦਨ ਮੋਹਨ ਗੋਪਾਲ, ਗੋਬਿੰਦ ਧੁਰ ਦਾ ਮਾਹੀਆ। ਸੰਬਲ ਬਹਿ ਕੇ ਸਭ ਦੀ ਸੁਰਤ ਸੰਭਾਲ, ਸੰਬਲ ਨਿਵਾਸੀ ਤੇਰੇ ਹੱਥ ਵਡਿਆਈਆ। ਮੈਂ ਨਿਮਾਣੀ ਹੋਈ ਕੰਗਾਲ, ਧਰਨੀ ਰੋ ਰੋ ਰਹੀ ਜਣਾਈਆ। ਮੈਨੂੰ ਦਿਸੇ ਨਾ ਕੋਇ ਦਲਾਲ, ਵਿਚੋਲਾ ਬਾਂਹ ਨਾ ਕੋਇ ਫੜਾਈਆ। ਫਲ ਰਿਹਾ ਨਾ ਮਾਨਸ ਡਾਲ, ਫੁੱਲ ਫਲ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,, ਏਕਾ ਦੇਣਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੇਰੇ ਮਹਾਰਾਜ, ਪਾਤਸ਼ਾਹ ਤੇਰੀ ਵਡਿਆਈਆ। ਤੇਰੇ ਸੀਸ ਜਗਦੀਸ਼ ਸੋਹੇ ਤਾਜ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਜਗਤ ਜਹਾਨ ਪੂਰਾ ਕਰ ਦੇ ਕਾਜ, ਕਰਤੇ ਪੁਰਖ ਆਪਣੀ ਕਰਨੀ ਨਾਲ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਜਾਏ ਜਾਗ, ਆਲਸ ਨਿੰਦਰਾ ਰਹੇ ਨਾ ਰਾਈਆ। ਹੰਸ ਬੁਧੀ ਹੋਈ ਕਾਗ, ਕਾਗੋਂ ਹੰਸ ਦੇ ਬਣਾਈਆ। ਦੁਰਮਤ ਮੈਲ ਧੋ ਦੇ ਦਾਗ਼, ਅੰਮ੍ਰਿਤ ਮੇਘ ਇਕ ਬਰਸਾਈਆ। ਘਰ ਦੀਪਕ ਜਗਾ ਚਰਾਗ਼, ਅੰਧ ਅੰਧੇਰ ਰਹੇ ਨਾ ਰਾਈਆ। ਮੇਰੀ ਤਪਸ਼ ਬੁਝਾ ਦੇ ਆਗ, ਮਿਹਰਵਾਨ ਹੋਣਾ ਆਪ ਸਹਾਈਆ। ਤੇਰੀ ਦੀਨ ਦੁਨੀ ਦਾ ਬਦਲ ਜਾਏ ਸਮਾਜ, ਸਮਗਰੀ ਨਾਮ ਦੇਣੀ ਵਰਤਾਈਆ। ਤੇਰਾ ਅੰਤਰ ਆਤਮ ਮੈਨੂੰ ਉਪਜੇ ਵੈਰਾਗ, ਵੈਰੀ ਪੰਜ ਅੰਦਰੋਂ ਬਾਹਰ ਕਢਾਈਆ। ਜਨ ਭਗਤਾਂ ਹੋਵਣ ਵਡ ਵਡਭਾਗ, ਸਿਰ ਸਿਰ ਆਪਣਾ ਹੱਥ ਰਖਾਈਆ। ਤੂੰ ਆਦਿ ਜੁਗਾਦੀ ਮੋਹਣ ਮਾਧਵ ਮਾਧ, ਮਧੁਰ ਧੁਨ ਦੇਣੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਆਪਣੇ ਗ੍ਰਹਿ ਵਸਾਈਆ। ਧਰਨੀ ਕਹੇ ਪ੍ਰਭੂ ਮੋਹੇ ਦੇ ਦੇ ਚਾਓ ਘਨੇਰਾ, ਘਨਈਏ ਤੇਰੀ ਓਟ ਰਖਾਈਆ। ਭੇਵ ਖੁਲਾ ਦੇ ਤੇਰਾ ਮੇਰਾ, ਮੇਰੇ ਰਮਈਏ ਤੇਰੇ ਹੱਥ ਵਡਿਆਈਆ। ਚਾਰ ਕੁੰਟ ਨਾ ਰਹੇ ਅੰਧੇਰਾ, ਅੰਧ ਅੰਧੇਰਾ ਦੇਣਾ ਚੁਕਾਈਆ। ਆਪਣੀ ਚੌਕੜੀ ਦਾ ਪੂਰਾ ਕਰ ਲੈ ਗੇੜਾ, ਉਲਟੀ ਲੱਠ ਭਵਾਈਆ। ਲਹਿੰਦੇ ਚੜ੍ਹਦੇ ਛੇੜ ਦੇ ਛੇੜਾ, ਛੇਕੜ ਆਪਣਾ ਹੁਕਮ ਵਰਤਾਈਆ। ਦੀਨਾਂ ਮਜ਼੍ਹਬਾਂ ਭੇੜ ਦੇ ਭੇੜਾ, ਕਾਚੇ ਭਾਂਡੇ ਦੇ ਠੁਕਰਾਈਆ। ਜਨ ਭਗਤਾਂ ਘਰ ਮੰਦਰ ਵਖਾ ਦੇ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਮੁਖਾਂ ਪੰਚਮ ਪੰਚ ਚੁਕਾ ਦੇ ਝੇੜਾ, ਅੰਤਰ ਸ਼ਬਦ ਕਰ ਸ਼ਨਵਾਈਆ। ਗੁਰਮੁਖਾਂ ਵਸਦਾ ਰਹੇ ਖੇੜਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਭਰਮਾਂ ਢਾਹ ਦੇ ਡੇਰਾ, ਡੰਡਾਵਤ ਆਪਣੀ ਦੇ ਸਮਝਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਸ਼ਬਦ ਸ਼ੇਰਾ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਤੁਧ ਬਿਨ ਪਾਰ ਲੰਘਾਵੇ ਕਿਹੜਾ, ਗੁਰ ਅਵਤਾਰ ਪੈਗ਼ੰਬਰ ਤੇਰਾ ਲੇਖਾ ਰਿਹਾ ਜਣਾਈਆ। ਅੰਤਮ ਕਰ ਹਕੀਕੀ ਨਿਬੇੜਾ, ਹਕੀਕਤ ਦੇ ਮਾਲਕ ਹੋ ਸਹਾਈਆ। ਕਲਜੁਗ ਕੂੜੀ ਕਿਰਿਆ ਵਕਤ ਲੰਘਿਆ ਬਥੇਰਾ, ਅਗੇ ਅਵਰ ਨਾ ਅਵਰ ਵਧਾਈਆ। ਇਕੋ ਰੰਗ ਰੰਗਾ ਦੇ ਗੁਰੂ ਗੁਰ ਚੇਰਾ, ਚੇਲਾ ਗੁਰ ਇਕੋ ਘਰ ਵਸਾਈਆ। ਆਪਣਾ ਗ੍ਰਹਿ ਸਵਾਮੀ ਮੰਦਰ ਵਖਾ ਦੇ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਧਰਨੀ ਕਹੇ ਮੇਰੇ ਉਤੇ ਕਰ ਦੇ ਮਿਹਰਾ, ਮਿਹਰਵਾਨ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ
ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਧਰਤ ਧਵਲ ਧੌਲ ਕਹੇ ਮੇਰਾ ਖੁਲਾ ਕਰ ਦੇ ਵਿਹੜਾ, ਸਚ ਦਵਾਰਾ ਏਕੰਕਾਰਾ ਪਰਵਰਦਿਗਾਰਾ ਸਾਂਝੇ ਯਾਰਾ ਮੇਰਾ ਸੋਭਾ ਪਾਈਆ।
੨੬ ਭਾਦਰੋਂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਲਾਡੂਵਾਲ ਜ਼ਿਲਾ ਜਲੰਧਰ ਨਾਜਰ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭ ਮੇਰੇ ਸਾਜਣ, ਸਤਿਗੁਰੂ ਤੇਰੀ ਵਡਿਆਈਆ। ਮੇਰੇ ਸ਼ਾਹੋ ਭੂਪ ਰਾਜਨ, ਸ਼ਹਿਨਸ਼ਾਹ ਅਖਵਾਈਆ। ਤੇਰੀ ਵੇਖਾਂ ਸਾਚੀ ਕਰਨੀ ਆਜਨ, ਆਜਜ਼ ਹੋ ਕੇ ਸੀਸ ਨਿਵਾਈਆ। ਪਰਮ ਪੁਰਖ ਤੂੰ ਜੁਗ ਚੌਕੜੀ ਬਣਨਾ ਮਹਾਜਨ, ਵਣਜ ਸਚ ਸਤਿ ਵਾਲੇ ਕਰਾਈਆ। ਮੇਰੇ ਸਾਹਿਬ ਸਵਾਮੀ ਤੇਰੇ ਸੀਸ ਵੇਖਣਾ ਚਾਹੁੰਦੀ ਤਾਜਨ, ਤਖਤ ਨਿਵਾਸੀ ਧਿਆਨ ਲਗਾਈਆ। ਮੇਰੀ ਕੂੜੀ ਕਿਰਿਆ ਬੁਝਾ ਦੇ ਆਗਨ, ਅਗਨੀ ਤਤ ਰਹੇ ਨਾ ਰਾਈਆ। ਤੇਰੇ ਭਗਤ ਸੁਹੇਲੇ ਸਾਚੇ ਜਾਗਣ, ਮੇਰੇ ਉਤੇ ਲੈਣ ਅੰਗੜਾਈਆ। ਮੈਂ ਹੋਵਾਂ ਵਡ ਵਡ ਭਾਗਣ, ਮੰਦ ਭਾਗ ਰਹੇ ਨਾ ਰਾਈਆ। ਤੂੰ ਸਵਾਮੀ ਬਣਨਾ ਕੰਤ ਸੁਹਾਗਣ, ਸੋਭਾਵੰਤ ਇਕ ਅਖਵਾਈਆ। ਮੇਰੇ ਅੰਤਰ ਬਖ਼ਸ਼ਣਾ ਸਦਾ ਵੈਰਾਗਣ, ਬਿਰਹੋਂ ਨਾਲ ਮਿਲਾਈਆ। ਤੂੰ ਮੋਹਣ ਮਾਧਵ ਮਾਧਨ, ਮਧੁਰ ਧੁਨ ਦੇਣੀ ਸੁਣਾਈਆ। ਤੂੰ ਕਲਜੁਗ ਆਇਉਂ ਸਾਧਨ, ਸਾਧਨ ਸਤਿਗੁਰ ਤੇਰੀ ਆਸ ਰਖਾਈਆ। ਮੇਰਾ ਧਰਮ ਦਾ ਰਚ ਦੇ ਕਾਜਨ, ਧਰਮ ਦਵਾਰ ਪ੍ਰਗਟਾਈਆ। ਮੈਂ ਤੈਨੂੰ ਮਾਰਾਂ ਆਵਾਜ਼ਨ, ਕੂਕ ਕੂਕ ਸੁਣਾਈਆ। ਤੇਰੀ ਸਰਨ ਸਰਨਾਈ ਸਾਰੇ ਲਾਗਣ, ਦੇਣੀ ਮਾਣ ਵਡਿਆਈਆ। ਮੇਰਾ ਦੁਰਮਤ ਮੈਲ ਧੋਣਾ ਦਾਗ਼ਣ, ਕਰਨੀ ਆਪ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਿਆਂ ਭਗਤਾਂ ਤੇਰੇ ਨਾਲ ਸਾਚਾ ਬਣਿਆ ਰਹੇ ਨਾਤਨ, ਆਤਮ ਪਰਮਾਤਮ ਮੇਲਾ ਲੈਣਾ ਮਿਲਾਈਆ।
੧ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਅੱਸੂ ਕਹੇ ਮੇਰਾ ਸ਼ਾਹੋ ਭੂਪ ਰਾਜਨ ਰਾਜਾ, ਰਾਜ ਰਾਜਾਨ ਸ਼ਾਹ ਸੁਲਤਾਨ ਮਰਦ ਮਰਦਾਨ ਸ੍ਰੀ ਭਗਵਾਨ ਅਗੰਮ ਅਥਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਆਪਣੀ ਧਾਰ ਅਗੰਮੀ ਜਾਗਾ, ਜਾਗਰਤ ਜੋਤ ਬਿਨ ਵਰਨ ਗੋਤ ਜਿਸ ਦਾ ਖੇਲ ਕੋਟੀ ਕੋਟ, ਕੋਟਨ ਕੋਟ ਆਪਣਾ ਰੂਪ ਬਦਲਾਈਆ। ਨਾਮ ਨਿਧਾਨਾ ਨੌਜਵਾਨਾ ਦੱਸੇ ਹੁਕਮ ਸਚ ਤਰਾਨਾ, ਤੁਰੀਆ ਤੋਂ ਬਾਹਰ ਮਾਰ ਆਵਾਜ਼ਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਪਤਤ ਪੁਨੀਤਾ ਆਪਣਾ ਖੇਲ ਵਖਾਈਆ। ਗੁਣ ਨਿਧਾਨਾ ਵੇਖਣਹਾਰਾ ਜੀਵ ਜਹਾਨਾ, ਜੋਤੀ ਜਾਤਾ ਹੋ ਪ੍ਰਧਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅੱਸੂ ਕਹੇ ਮੇਰਾ ਸੋ ਪੁਰਖ ਨਿਰੰਜਣ ਮੀਤਾ, ਮਿਤ੍ਰ ਪਿਆਰਾ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਬਣ ਕੇ ਠਾਂਡਾ ਸੀਤਾ, ਸਤਿ ਸਤਿਵਾਦੀ ਆਪਣਾ ਭੇਵ ਚੁਕਾਈਆ। ਏਕੰਕਾਰਾ ਆਪਣੀ ਦੱਸ ਅਗੰਮੀ ਧੁਰ ਦੀ ਰੀਤਾ, ਮਾਰਗ ਪੰਥ ਮਗ ਧੁਰ ਦਾ ਇਕ ਦ੍ਰਿੜਾਈਆ। ਆਦਿ ਨਿਰੰਜਣ ਤ੍ਰੈਗੁਣ ਧਾਰ ਤੋਂ ਹੋ ਅਤੀਤਾ, ਤ੍ਰੈਭਵਣ ਧਨੀ ਸਚ ਸੰਦੇਸਾ ਨਰ ਨਰੇਸ਼ਾ ਇਕ ਸੁਣਾਈਆ। ਸ੍ਰੀ ਭਗਵਾਨ ਠਾਂਡਾ ਸੀਤਾ, ਨਾ ਮਰਿਆ ਨਾ ਜੀਤਾ, ਨਿਰਗੁਣ
ਨਿਰਵੈਰ ਨਿਰਾਕਾਰ ਆਪਣਾ ਭੇਵ ਆਪ ਖੁਲਾਈਆ। ਸ੍ਰੀ ਭਗਵਾਨ ਸਚ ਸੰਦੇਸ ਦੇ ਹਦੀਸਾ, ਏਕਾ ਛਤਰ ਝੁਲਾ ਦੇ ਸੀਸਾ, ਖੇਲੇ ਖੇਲ ਬੀਸ ਬੀਸਾ, ਅਕਲ ਕਲਧਾਰੀ ਆਪਣੀ ਕਲ ਪ੍ਰਗਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਿਸ ਦਾ ਖੇਲ ਨਾ ਹਾਰ ਨਾ ਜੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅੱਸੂ ਕਹੇ ਮੇਰੀਆਂ ਅੰਤਸ਼ਕਰਨ ਦੀਆਂ ਉਮੰਗਾਂ, ਬਿਨ ਜਗਤ ਵਾਸਨਾ ਤੇਰੇ ਅਗੇ ਰਖਾਈਆ। ਮੇਰੇ ਸਵਾਮੀ ਅੰਤਰਜਾਮੀ ਨਿਰਗੁਣ ਧਾਰ ਮੇਰਾ ਦੇਣਾ ਸੰਗਾ, ਸਗਲੇ ਸਾਥੀ ਆਪਣਾ ਸੰਗ ਬਣਾਈਆ। ਮੈਂ ਚਾਹੁੰਦਾ ਤੇਰਾ ਖੇਲ ਸੂਰੇ ਸਰਬੰਗਾ, ਦੋ ਜਹਾਨਾ ਸ੍ਰੀ ਭਗਵਾਨਾ ਨਜ਼ਰੀ ਆਈਆ। ਮੇਰੇ ਮਹਿਬੂਬਾ ਸਾਚੇ ਅਸਵ ਕਸ ਲੈ ਤੰਗਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਪਣਾ ਫੇਰਾ ਪਾਈਆ। ਨਿਗਾਹ ਮਾਰ ਲੈ ਵਿਚ ਵਰਭੰਡਾ, ਬ੍ਰਹਿਮੰਡਾਂ ਖੋਜ ਖੁਜਾਈਆ। ਸਤਿ ਧਰਮ ਦਾ ਸਚ ਦਾ ਵੇਖ ਲੈ ਅਨੰਦਾ, ਅਨੰਦ ਅਨੰਦ ਵਿਚੋਂ ਖੋਜ ਖੁਜਾਈਆ। ਅੱਸੂ ਕਹੇ ਮੇਰੇ ਸਤਿਗੁਰੂ ਜੋ ਹੁਕਮ ਤੇਰਾ ਚੰਗਾ, ਧੁਰ ਫ਼ਰਮਾਨਾ ਦੇਣਾ ਸਮਝਾਈਆ। ਓਹ ਤੱਕ ਲੈ ਕਲਜੁਗ ਭੱਜਾ ਆਉਂਦਾ ਪੈਰੀਂ ਨੰਗਾ, ਨੱਠੇ ਵਾਹੋ ਦਾਹੀਆ। ਤੇੜ ਨਾ ਧੋਤੀ ਨਾ ਤੰਬਾ, ਪੈਂਟ ਹੈਟ ਨਾ ਕੋਇ ਸੁਹਾਈਆ। ਹੱਥ ਵਿਚ ਨਾ ਕੋਈ ਲੱਕੜੀ ਨਾ ਕੋਈ ਡੰਡਾ, ਸ਼ਸਤਰ ਬਸਤਰ ਨਾ ਕੋਇ ਵਡਿਆਈਆ। ਨਾ ਕੋਈ ਬਣਿਆ ਵਿਦਿਆ ਵਾਲਾ ਪੰਡਾ, ਆਲਮਾਂ ਵਾਲਾ ਰੂਪ ਨਾ ਕੋਇ ਸਮਝਾਈਆ। ਨਾ ਕੋਈ ਹੱਥ ਸ਼ਸਤਰ ਨਾ ਕੋਈ ਖੰਡਾ, ਨਾ ਖੜਗਾਂ ਰਿਹਾ ਚਮਕਾਈਆ। ਜਿਸ ਦਾ ਕਦਮ ਨਾ ਛੋਟਾ ਨਾ ਲੰਬਾ, ਧਰਨੀ ਧਰਤ ਧਵਲ ਉਤੇ ਨਾ ਕੋਇ ਟਿਕਾਈਆ। ਉਹ ਮੋਢਾ ਮਾਰੇ ਨਾਲੇ ਹਿਲਾਵੇ ਸੱਜਾ ਕੰਧਾ, ਇਸ਼ਾਰਿਆਂ ਨਾਲ ਰਿਹਾ ਜਣਾਈਆ। ਮੈਂ ਬੰਦਗੀ ਵਾਲਾ ਰਹਿਣ ਦਿਤਾ ਨਹੀਂ ਕੋਈ ਬੰਦਾ, ਬੰਦਨਾ ਵਿਚ ਨਾ ਕੋਇ ਸਮਾਈਆ। ਪਵਿਤ੍ਰ ਧਾਰ ਦਿਸੇ ਕੋਈ ਨਾ ਗੰਗਾ, ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਆ। ਮੇਰਾ ਦਿਲ ਕਰਦਾ ਮੈਂ ਚਾਰ ਕੁੰਟ ਨੌ ਖੰਡ ਪ੍ਰਿਥਮੀ ਸੱਤ ਦੀਪ ਮੇਰਿਆ ਸਵਾਮੀਆ ਸਭ ਦਾ ਹਾਲ ਕਰ ਦੇਵਾਂ ਮੰਦਾ, ਮੰਦ ਭਾਗਣ ਹੋਈ ਤੇਰੀ ਲੋਕਾਈਆ। ਕਿਸੇ ਨੂੰ ਸੇਜ ਬਿਸਤਰ ਸੁਹਾਉਣੀ ਹੋਏ ਕੋਇ ਨਾ ਮੰਜਾ, ਮਜਲਸ ਭਗਤਾਂ ਵਾਲੀ ਰਹਿਣ ਕੋਇ ਨਾ ਪਾਈਆ। ਮੇਰਾ ਸੀਨਾ ਫੇਰ ਹੋਵੇ ਠੰਡਾ, ਮੇਰੀ ਅਗਨੀ ਤਤ ਨਾ ਕੋਇ ਤਪਾਈਆ। ਕਲਜੁਗ ਕਹੇ ਮੇਰੇ ਮਾਲਕਾ ਮੈਂ ਚਾਹੁੰਦਾ ਜਗਤ ਜਹਾਨ ਸਭ ਦਾ ਆਤਮਾ ਤੇਰੇ ਕੋਲੋਂ ਵਿਛੋੜ ਕੇ ਕਰ ਦੇਵਾਂ ਰੰਡਾ, ਰੰਡੇਪੇ ਵਿਚ ਹੋਵੇ ਤੇਰੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਕਿਉਂ ਕਲਜੁਗ ਆਵੇਂ ਦੌੜਾ, ਭੱਜੇਂ ਵਾਹੋ ਦਾਹੀਆ। ਕਲਜੁਗ ਕਹੇ ਨਾਰਦ ਓਹ ਵੇਖ ਵੇਦ ਵਿਆਸਾ ਪੁਕਾਰੇ ਆਵੇ ਬ੍ਰਹਿਮਣ ਗੌੜਾ, ਪੂਤ ਸਪੂਤਾ ਨਜ਼ਰ ਕਿਸੇ ਨਾ ਆਈਆ। ਮੇਰਾ ਫਲ ਤੱਕ ਲੈ ਮਿੱਠਾ ਕੋਈ ਨਹੀਂ ਜੋ ਦਿਸੇ ਸੋ ਕੌੜਾ, ਕੁੜੱਤਣ ਸਭ ਦੇ ਅੰਦਰ ਟਿਕਾਈਆ। ਮੈਂ ਥੱਲਿਉਂ ਖਿੱਚ ਕੇ ਲੰਮਾ ਪਾ ਦਿਤਾ ਸਚਖੰਡ ਵਾਲਾ ਪੌੜਾ, ਪੌੜੀ ਪੌੜੀ ਚੜ੍ਹਨ ਕੋਇ ਨਾ ਪਾਈਆ। ਜ਼ਰਾ ਨਿਗਾਹ ਮਾਰ ਲੈ ਤੱਕ ਲੈ ਨਾਲ ਗ਼ੌਰਾ, ਗਹਿਰ ਗੰਭੀਰ ਨੇਤਰ ਨਜ਼ਰ ਕਿਸੇ ਨਾ ਆਈਆ। ਕੋਟਨ ਕੋਟ ਤੱਕ ਲੈ ਜਿਨ੍ਹਾਂ ਦੇ ਸੀਸ ਤੇ ਝੁਲਦੇ ਚੌਰਾ, ਚਾਰੋਂ ਕੁੰਟ ਕੁੰਟ ਹਲਕਾਈਆ। ਮੈਂ ਸਭ ਨੂੰ ਮਾਇਆ ਮਮਤਾ ਵਿਚ ਕੀਤਾ ਬੌਰਾ, ਬਵਰੀ ਕੀਤੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ। ਨਾਰਦ ਕਹੇ ਕਲਜੁਗਾ ਮੇਰਿਆ ਸਜਣਾ
ਜਾਵੀਂ ਰੁਕ, ਮਿਤਰਾ ਮੀਤ ਦਿਆਂ ਜਣਾਈਆ। ਕੁਛ ਖੇਲ ਤੱਕ ਲੈ ਲੁਕ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਹ ਵੇਖ ਲੈ ਤੇਰਾ ਬੂਟਾ ਰਿਹਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਹੰਕਾਰੀ ਰਹੇ ਝੁਕ, ਨੇਤਰ ਨੈਣ ਨੈਣ ਸ਼ਰਮਾਈਆ। ਮੂਰਖਾ ਤੇਰੇ ਪਿਛੇ ਜਿਸ ਗੋਬਿੰਦ ਨੇ ਵਾਰੇ ਸੁਤ, ਦੁਲਾਰੇ ਨੀਹਾਂ ਹੇਠ ਦਬਾਈਆ। ਉਹ ਮੇਲ ਮਿਲਾ ਕੇ ਨਾਲ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਸਭ ਨੂੰ ਰਿਹਾ ਜਗਾਈਆ। ਜਿਸ ਦਾ ਹੁਕਮ ਸੰਦੇਸਾ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵਾਲੀ ਤੁਕ, ਤੇਰਾ ਤੁਖ਼ਮ ਤਾਸੀਰ ਦਏ ਬਦਲਾਈਆ। ਉਹ ਵਕਤ ਸੁਹੰਜਣਾ ਆਦਿ ਨਿਰੰਜਣਾ ਨੇੜੇ ਰਿਹਾ ਢੁਕ, ਘੜੀ ਪਲ ਜਿਸ ਦੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕਲਜੁਗ ਕਹੇ ਨਾਰਦਾ ਉਹ ਮੇਰੇ ਹੋ ਬਗ਼ਲਗੀਰ, ਦਸਤ ਦਸਤ ਨਾਲ ਮਿਲਾਈਆ। ਤਨ ਬਸਤਰ ਪਾ ਲੈ ਚੀਰ, ਚਿਰੀ ਵਿਛੁੰਨਿਆਂ ਤੈਨੂੰ ਦਿਆਂ ਸਮਝਾਈਆ। ਮੇਰੀ ਵੇਖ ਲੈ ਸਭ ਤੋਂ ਵੱਖਰੀ ਤਦਬੀਰ, ਤਰੀਕਾ ਹੱਥ ਕਿਸੇ ਨਾ ਆਈਆ। ਮੈਨੂੰ ਇਸ਼ਾਰਾ ਦੇ ਕੇ ਗਿਆ ਕਬੀਰ, ਕਬਰਾਂ ਤੋਂ ਬਾਹਰ ਸੁਣਾਈਆ। ਮੈਂ ਉਸ ਤੋਂ ਲਈ ਬਾਦ ਅਸ਼ੀਰ, ਨਿਵ ਨਿਵ ਸੀਸ ਝੁਕਾਈਆ। ਓਸ ਬਿਨਾ ਤਹਿਰੀਰ ਤੋਂ ਦਿਤੀ ਤਕਰੀਰ, ਬਿਨਾ ਹਰਫ਼ ਹਰੂਫ਼ ਸਮਝਾਈਆ। ਨਾਰਦਾ ਮੈਨੂੰ ਵੇਖ ਲੈ ਨਾ ਮੈਂ ਸ਼ਾਹ ਤੇ ਨਾ ਮੈਂ ਅਮੀਰ, ਕੰਗਲਾ ਰੂਪ ਨਾ ਕੋਇ ਵਟਾਈਆ। ਮੇਰੀ ਮੰਜ਼ਲ ਤੱਕ ਅਖ਼ੀਰ, ਆਖ਼ਰ ਦਿਆਂ ਸਮਝਾਈਆ। ਮੈਂ ਮਾਣ ਰਹਿਣ ਦੇਣਾ ਨਹੀਂ ਕਿਸੇ ਪੈਗ਼ੰਬਰ ਪੀਰ, ਪੀਰ ਪੀਰਾਂ ਦਾ ਮਾਲਕ ਇਕ ਅਖਵਾਈਆ। ਕਲਜੁਗ ਕਹੇ ਮੈਂ ਨੌਜਵਾਨ ਸੂਰਬੀਰ, ਯੋਧਾ ਇਕ ਅਖਵਾਈਆ। ਕਲਜੁਗ ਕਹੇ ਮੈਂ ਤੈਨੂੰ ਨਾਰਦਾ ਆ ਵਖਾਵਾਂ ਆਪਣੀ ਜਾਗੀਰ, ਜਿਗਰੇ ਸਭ ਦੇ ਦਿਆਂ ਦ੍ਰਿੜਾਈਆ। ਜਿਥੇ ਰਾਮ ਦੀ ਰਹਿਣ ਦਿਤੀ ਨਹੀਂ ਕੋਈ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਸਤਿਨਾਮ ਦੀ ਜਗਹ ਮੈਂ ਕਾਲੀ ਮਾਰ ਕੇ ਲਕੀਰ, ਲਾਈਨ ਨਾਲ ਲਾਈਨ ਦਿਤੀ ਬਦਲਾਈਆ। ਮੇਰੇ ਹੁਕਮ ਦੀ ਤਿੱਖੀ ਸ਼ਮਸ਼ੀਰ, ਸ਼ਰਅ ਵਾਲਿਆਂ ਨੂੰ ਮੂੰਹ ਦੇ ਭਾਰ ਸੁਟਾਈਆ। ਮੇਰੇ ਹੁਕਮ ਦੀ ਵੇਖ ਲੈ ਬੱਧੀ ਬੀੜ, ਬੇੜਾ ਆਪਣੇ ਕੰਧ ਉਠਾਈਆ। ਠੱਗਾਂ ਚੋਰਾਂ ਯਾਰਾਂ ਦੀ ਵੇਖ ਲੈ ਲੱਗੀ ਭੀੜ, ਭੀੜੀ ਗਲੀ ਧਰਮ ਰਾਏ ਵਾਲੀ ਸਾਰੇ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਕਲਜੁਗਾ ਓਏ ਮੈਨੂੰ ਵਖਾ ਦੇ ਘਰਾਣਾ, ਨਵ ਸੱਤ ਧਿਆਨ ਲਗਾਈਆ। ਕਲਜੁਗ ਕਹੇ ਨਾਰਦਾ ਮੇਰਾ ਤੇਰੇ ਨਾਲ ਯਰਾਨਾ, ਯਾਰਾਂ ਦਾ ਯਾਰ ਇਕ ਅਖਵਾਈਆ। ਉਠ ਸੋਹਣਿਆਂ ਨੌਜਵਾਨਾ, ਨਿਰਗੁਣ ਧਾਰ ਲੈ ਅੰਗੜਾਈਆ। ਆ ਫਿਰ ਮੇਰੇ ਨਾਲ ਫਿਰ ਵਿਚ ਮੈਦਾਨਾ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤਾਂ ਫੇਰਾ ਪਾਈਆ। ਸਮੁੰਦਰਾਂ ਲਹਿਰਾਂ ਵੇਖ ਤਰਾਨਾ, ਜਲ ਜਲ ਧਾਰ ਸਮਾਈਆ। ਉਠ ਚਲੀਏ ਹੋਈਏ ਰਵਾਨਾ, ਰਮਤਾ ਰਮਤਾ ਆਪਣਾ ਪੰਧ ਮਿਟਾਈਆ। ਨਾਲੇ ਸੰਦੇਸਾ ਦੇ ਪੈਗ਼ਾਮਾ, ਕੂਕ ਕੂਕ ਸੁਣਾਈਆ। ਨਾਲੇ ਖੇਲ ਤੱਕ ਓਸ ਰਹੀਮ ਰਹਿਮਾਨਾ, ਜੋ ਰਹਿਮਤ ਮੇਰੇ ਉਤੇ ਕਮਾਈਆ। ਮੈਂ ਦੀਨ ਦੁਨੀ ਵਿਚ ਬਦਲ ਦਿਤਾ ਜ਼ਮਾਨਾ, ਜ਼ਿਮੀਂ ਜ਼ਮਾਂ ਅਸਮਾਨ ਸਾਰੇ ਰੋਵਣ ਮਾਰਨ ਧਾਹੀਆ। ਕਿਸੇ ਦਾ ਧਰਮ ਦਾ ਧਰਮ ਰਹਿਣ ਦਿਤਾ ਨਹੀਂ ਕੋਈ ਨਿਸ਼ਾਨਾ, ਨਿਸ਼ਾਨੇ ਹੱਥ ਨਾ ਕੋਇ ਉਠਾਈਆ। ਨਾਰਦਾ ਆ ਮੈਂ ਵਖਾਵਾਂ ਮੈਂ ਸਭ ਦੇ ਅੰਦਰ ਝੂਠ ਦਾ ਬੰਨ੍ਹ ਦਿਤਾ ਗਾਨਾ, ਲਾੜੀ ਮੌਤ ਨਾਲ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਕਲਜੁਗ ਓਹ ਨਾ ਪਾ ਐਡਾ ਰੌਲਾ, ਕੂਕ ਕੂਕ ਸੁਣਾਈਆ। ਓਹ ਕਮਲਿਆ ਓਹ ਮਾਲਕ ਖ਼ਾਲਕ ਸਭ ਦਾ ਮੌਲਾ, ਜਿਸ ਨੇ ਮੁੱਲਾ ਸ਼ੇਖ਼ਾਂ ਮੁਸਾਇਕਾਂ ਦਾ ਲਹਿਣਾ ਦੇਣਾ ਦੇਣਾ ਮੁਕਾਈਆ। ਉਹਦਾ ਮੁਹੰਮਦ ਦੇ ਨਾਲ ਇਕਰਾਰ ਤੇ ਕੌਲਾ, ਵਾਅਦਾ ਵੇਖੇ ਥਾਉਂ ਥਾਈਂਆ। ਜਿਸ ਦਾ ਬਿਨਾ ਸਰੀਰ ਤੋਂ ਫਰਕੇ ਡੌਲਾ, ਤਨ ਵਜੂਦ ਤੋਂ ਬਿਨਾ ਲਏ ਅੰਗੜਾਈਆ। ਉਹ ਹਜ਼ੂਰ ਜ਼ਰੂਰ ਏਸ ਧਰਨੀ ਉਤੋਂ ਭਾਰ ਕਰਨਾ ਹੌਲਾ, ਜੋ ਹੌਲੀ ਹੌਲੀ ਸਭ ਦੇ ਲੇਖੇ ਰਿਹਾ ਮੁਕਾਈਆ। ਤੂੰ ਉਸ ਦੇ ਘਰ ਦਾ ਬਣ ਜਾ ਗੋਲਾ, ਨਿਵ ਨਿਵ ਸੀਸ ਝੁਕਾਈਆ। ਸਾਚਾ ਸ਼ਬਦ ਗਾ ਲੈ ਢੋਲਾ, ਬਿਨ ਢੋਲਕ ਛੈਣੇ ਖੜਕਾਈਆ। ਤੇਰਾ ਪਰਦਾ ਚੁੱਕ ਜਾਏ ਓਹਲਾ, ਭਰਮ ਰਹੇ ਨਾ ਰਾਈਆ। ਜਿਸ ਨੇ ਇਕ ਦਵਾਰਾ ਖੋਲਾ, ਖਾਲਕ ਖਲਕ ਨੂਰ ਅਲਾਹੀਆ। ਜਿਸ ਦਾ ਰੂਪ ਰੰਗ ਨਾ ਕਾਲਾ ਨਾ ਸੌਲਾ, ਸਤਿ ਸਫ਼ੈਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਹੁਕਮ ਇਕ ਵਰਤਾਈਆ। ਨਾਰਦ ਕਹੇ ਓ ਕਲਜੁਗ ਮੇਰੇ ਕੋਲ ਪੁਰਾਣੀਆਂ ਚਿੱਠੀਆਂ, ਬਿਨ ਅੱਖਰਾਂ ਦਿਆਂ ਵਖਾਈਆ। ਉਹਦੇ ਉਤੇ ਖ਼ਬਰਾਂ ਉਹ ਜਿਹੜੀਆਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਨੇ ਬਿਨਾ ਸਰੀਰ ਤੋਂ ਲਿਖੀਆਂ, ਬਿਨਾ ਰਸਨਾ ਤੋਂ ਢੋਲੇ ਗਾਈਆ। ਜਦੋਂ ਓਹਨਾਂ ਨੂੰ ਤੱਕੋ ਤੇ ਉਹਨਾਂ ਦੀਆਂ ਧਾਰਾਂ ਚਿੱਟੀਆਂ, ਕਾਲੇ ਵਾਲੀ ਕਾਲੀ ਸ਼ਾਹੀ ਆਪਣਾ ਰੂਪ ਨਾ ਕੋਇ ਬਦਲਾਈਆ। ਜਿਸ ਦੇ ਕੋਲ ਲੱਖ ਚੁਰਾਸੀ ਸਖ਼ੀਆਂ, ਇਕ ਸੁਖ਼ਨ ਨੂੰ ਮੰਨ ਕੇ ਓਸ ਦੇ ਸੁਖ਼ਨ ਵਿਚ ਸਮਾਈਆ। ਕਲਜੁਗ ਕਹਿੰਦਾ ਓ ਨਾਰਦਾ ਮੈਂ ਤੇ ਓਸ ਪ੍ਰਭੂ ਦੇ ਵੇਖਣ ਵਾਲੀਆਂ ਕਿਸੇ ਦੇ ਅੰਦਰ ਰਹਿਣ ਨਹੀਂ ਦਿਤੀਆਂ ਅੱਖੀਆਂ, ਨਿਜ ਨੇਤਰ ਅੱਖ ਨਾ ਕੋਇ ਖੁਲਾਈਆ। ਸਭ ਦੀਆਂ ਨਾਮ ਦੇ ਨਾਲੋਂ ਖ਼ਾਲੀ ਕਰ ਦਿਤੀਆਂ ਕਾਇਆ ਮੱਟੀਆਂ, ਮਟਕੇ ਕਾਮ ਕਰੋਧ ਲੋਭ ਮੋਹ ਹੰਕਾਰ ਵਾਲੇ ਜਗਤ ਵੇਖ ਵਖਾਈਆ। ਕੋਟਾਂ ਵਿਚੋਂ ਵੈਰਾਗਣਾਂ ਤਿਆਗਣਾਂ ਸੁਹਾਗਣਾਂ ਪ੍ਰਭੂ ਦੇ ਪਿਆਰ ਵਿਚ ਨਹੀਂ ਕੋਈ ਫਟੀਆਂ, ਫੱਟੜ ਨਜ਼ਰ ਕੋਇ ਨਾ ਆਈਆ। ਉਹ ਵੇਖ ਜਿਧਰ ਤੱਕੇਂ ਜੂਠ ਝੂਠ ਅਪਰਾਧ ਦੀਆਂ ਹੱਟੀਆਂ, ਵਣਜਾਰੇ ਕਲਜੁਗ ਦੇ ਸਾਧ ਸੰਤ ਦਿਤੇ ਬਣਾਈਆ। ਜਿਸ ਵੇਲੇ ਕੂੜ ਕੁਕਰਮ ਦੀਆਂ ਵਾਹੁੰਦੀਆਂ ਪੱਟੀਆਂ, ਪਟਨੇ ਵਾਲਾ ਨਜ਼ਰ ਕਿਸੇ ਨਾ ਆਈਆ। ਕਲਜੁਗ ਕਹਿੰਦਾ ਮੈਂ ਸਾਰੀਆਂ ਮੂੰਹ ਦੇ ਭਾਰ ਸੁੱਟੀਆਂ, ਮੇਰਾ ਬੇਪਰਵਾਹ ਬੇਪਰਵਾਹ ਮੇਰੀ ਪੁਸ਼ਤ ਪਨਾਹ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਨਾਰਦ ਕਹੇ ਕਲਜੁਗ ਓ ਮੇਰੇ ਪਿਆਰੇ ਯਾਰ, ਮੁਹੱਬਤ ਬਿਨ ਤਨ ਵਜੂਦ ਰਖਾਈਆ। ਕਲਜੁਗ ਕਹੇ ਨਾਰਦਾ ਆ ਮੈਂ ਤੈਨੂੰ ਵਖਾਵਾਂ ਆਪਣੀ ਬਹਾਰ, ਬਾਹਰੋਂ ਦੀਨ ਦੁਨੀ ਵਖਾਈਆ। ਜਿਧਰ ਤੱਕੇਂ ਮਾਇਆ ਮਮਤਾ ਦੇ ਹੱਟ ਬਾਜ਼ਾਰ, ਕਾਮ ਕਰੋਧ ਲੋਭ ਮੋਹ ਹੰਕਾਰ ਵਸਤੂਆਂ ਵਿਚ ਟਿਕਾਈਆ। ਸ਼ਾਹ ਕੰਗਾਲ ਸਾਰੇ ਖ਼ਰੀਦਦਾਰ, ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਫਿਰਾਂ ਹੋ ਕੇ ਖ਼ਬਰਦਾਰ, ਬੇਖ਼ਬਰਾਂ ਹੁਕਮ ਸੁਣਾਈਆ। ਉਠੋ ਕਲਜੁਗ ਜੀਵੋ ਸਾਧੋ ਸੰਤੋ ਲੋਚਨ ਜਗਤ ਵਾਲੀ ਅੱਖ ਲਓ ਉਘਾੜ, ਨਿਜ ਲੋਚਨ ਦੀ ਲੋੜ ਰਹੀ ਨਾ ਰਾਈਆ। ਮਸਤੀ ਵਿਚ ਆਪਣੀ ਹਸਤੀ ਦਾ ਕਰੋ ਸ਼ਿੰਗਾਰ, ਤਨ ਵਜੂਦਾਂ ਸੋਭਾ ਪਾਈਆ। ਕੋਈ ਪੁਰਖ ਬਣ ਗਿਆ ਕੋਈ ਬਣ ਗਿਆ ਨਾਰ, ਨਰ ਨਰਾਇਣ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵਿਚ ਸੁੱਤੀ ਪੈਰ ਪਸਾਰ, ਅੰਤਸ਼ਕਰਨ ਵਿਚ ਲਏ ਨਾ ਕੋਇ ਅੰਗੜਾਈਆ। ਚਾਰੋਂ ਕੁੰਟ ਧੂੰਆਂਧਾਰ, ਨੂਰੀ ਚੰਦ
ਨਾ ਕੋਇ ਚਮਕਾਈਆ। ਕਲਜੁਗ ਕਹੇ ਨਾਰਦਾ ਮੈਂ ਫਿਰਾਂ ਚਾਰੋਂ ਕੁੰਟ ਵਾਰੋ ਵਾਰ, ਦਿਵਸ ਰੈਣ ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਕਲਜੁਗ ਨਾ ਕਰ ਸ਼ੈਤਾਨੀ, ਆਪਣੇ ਅੰਤਸ਼ਕਰਨ ਧਿਆਨ ਲਗਾਈਆ। ਕਲਜੁਗ ਕਹੇ ਨਾਰਦਾ ਪ੍ਰਭੂ ਨਾਲੋਂ ਭੁਲਾ ਦੇਣਾ ਤੇ ਇਹੋ ਮੇਰੀ ਮੰਜ਼ਲ ਰੁਹਾਨੀ, ਰੂਹ ਬੁੱਤ ਦਾ ਮੇਲਾ ਪ੍ਰਭੂ ਨਾਲ ਹੋਣ ਕਦੇ ਨਾ ਪਾਈਆ। ਮੇਰੀ ਜੋਬਨ ਵਾਲੀ ਜਵਾਨੀ, ਬਲ ਦਿਤਾ ਧੁਰ ਦੇ ਮਾਹੀਆ। ਮੈਂ ਸਭ ਦੇ ਅੰਦਰ ਜਗਤ ਵਾਸਨਾ ਦੀ ਪਾਈ ਗ਼ੁਲਾਮੀ, ਜ਼ੰਜੀਰ ਤੁੜਾ ਸਕੇ ਕੋਇ ਨਾ ਰਾਈਆ। ਜਿਤਨੀ ਮੇਰੀ ਕਰਨਗੇ ਬਦਨਾਮੀ, ਤੇ ਬਦੀਆਂ ਵਾਲਾ ਮੇਰਾ ਰੰਗ ਰੰਗਾਈਆ। ਇਹੋ ਮੇਰੀ ਨੇਕਨਾਮੀ, ਮੈਨੂੰ ਪ੍ਰਭੂ ਨੇ ਦਿਤੀ ਵਡਿਆਈਆ। ਮੇਰੀ ਹੋਣ ਵਾਲੀ ਅੰਧੇਰੀ ਸ਼ਾਮੀ, ਸ਼ਮਅ ਜੋਤ ਨੂਰ ਹੋਵੇ ਨਾ ਕੋਇ ਰੁਸ਼ਨਾਈਆ। ਓਏ ਨਾਰਦਾ ਮੇਰੀ ਗੱਲ ਸੁਣ ਲੈ ਏਸੇ ਪਹਿਲੀ ਅੱਸੂ ਨੂੰ ਸਾਰੀ ਦੁਨੀਆ ਹੋਣੀ ਪਰੇਸ਼ਾਨੀ, ਪਸ਼ਚਾਤਾਪ ਵਿਚ ਲੋਕਾਈਆ। ਫੇਰ ਮੈਂ ਵੇਖਾਂਗਾ ਕਿਸ ਤਰਾ ਹੁੰਦੀ ਬੇਈਮਾਨੀ, ਬੇਵਾ ਰੂਪ ਹੋਏ ਲੋਕਾਈਆ। ਮੈਂ ਕਿਸੇ ਦੀ ਰਹਿਣ ਨਹੀਂ ਦੇਣੀ ਪਵਿਤ੍ਰ ਖ਼ਾਨਦਾਨੀ, ਖ਼ਾਕ ਵਿਚ ਸਾਰੇ ਦੇਣੇ ਮਿਲਾਈਆ। ਮੇਰੇ ਹੁਕਮ ਦੀ ਚੜ੍ਹਨ ਵਾਲੀ ਤੁਗ਼ਿਆਨੀ, ਸਮੁੰਦ ਸਾਗਰ ਆਪਣੀ ਲੈਣ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਨਾਰਦ ਕਹੇ ਓਏ ਕਲਜੁਗਾ ਹਾਏ ਆ ਜਾ ਬਹਿ ਜਾ ਮੇਰੇ ਕੋਲ, ਨੇੜੇ ਨੇੜੇ ਆਸਣ ਲਾਈਆ। ਕੁਛ ਗੁੱਝਾ ਭੇਤ ਮੇਰੇ ਕੋਲ ਖੋਲ, ਭੇਵ ਦੇ ਸਮਝਾਈਆ। ਕਲਜੁਗ ਕਹੇ ਨਾਰਦਾ ਮੇਰਾ ਬਚਨ ਨਾ ਸਮਝੀਂ ਮਖ਼ੌਲ, ਬਿਨਾ ਮੁਖ ਤੋਂ ਦਿਆਂ ਦ੍ਰਿੜਾਈਆ। ਮੇਰਾ ਨਜ਼ਾਰਾ ਤੱਕੀਂ ਤੇ ਤੱਕੀਂ ਉਤੇ ਧੌਲ, ਮੈਂ ਧਰਮ ਦਾ ਲੇਖਾ ਦੇਣਾ ਮੁਕਾਈਆ। ਮੈਂ ਦੀਨ ਮਜ਼੍ਹਬ ਨਾਲ ਕਰਾ ਕੇ ਘੋਲ, ਰੂਸਾ ਚੀਨਾ ਚੀਨਾ ਰੂਸਾ ਅੱਧਵਿਚਕਾਰ ਖੜੇ ਦੇਣੇ ਕਰਾਈਆ। ਫੇਰ ਕੰਡਿਆਂ ਉਤੇ ਤੋਲਾਂਗਾ ਆਪਣੇ ਤੋਲ, ਤੋਲਣਹਾਰਾ ਮੇਰਾ ਇਕੋ ਬਣੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਨਾਰਦਾ ਕਲਜੁਗ ਕੀ ਕਹਿੰਦਾ, ਕਹਿ ਕੇ ਕੀ ਰਿਹਾ ਸੁਣਾਈਆ। ਨਾਰਦ ਕਹੇ ਧਰਨੀਏ ਮੇਰਾ ਅੰਤਸ਼ਕਰਨ ਜਾਂਦਾ ਢਹਿੰਦਾ, ਧੀਰਜ ਧੀਰ ਨਾ ਕੋਇ ਧਰਾਈਆ। ਕੁਛ ਦਿਸ਼ਾ ਦੱਸੇ ਕੀ ਖੇਲ ਹੋਣਾ ਲਹਿੰਦਾ, ਲਹਿਣਾ ਕੀ ਆਪਣਾ ਰਿਹਾ ਵਖਾਈਆ। ਮੁਹੰਮਦ ਚਾਰ ਯਾਰੀ ਨਾਲ ਇਕੱਠਾ ਹੋ ਹੋ ਬਹਿੰਦਾ, ਮੁਕਾਮੇ ਹਕ ਆਸਣ ਲਾਈਆ। ਚੌਦਾਂ ਤਬਕ ਨਿਗਾਹ ਮਾਰੀ ਬਿਨਾ ਰਸੂਲਾਂ ਤੋਂ ਰਸੂਲ ਮਾਲਕ ਹੋ ਕੇ ਇਕ ਦੂਜੇ ਨਾਲ ਖਹਿੰਦਾ, ਖ਼ਲਕ ਬਿਨ ਖ਼ਾਲਕ ਰਹੀ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਸੁਣਾਈਆ। ਧਰਨੀ ਕਹੇ ਕਲਜੁਗ ਤੂੰ ਬੜਾ ਪਿਆਰਾ, ਪਿਆਰਿਆ ਕੁਛ ਮੈਨੂੰ ਦੇ ਸਮਝਾਈਆ। ਤੂੰ ਉਸ ਪ੍ਰਭੂ ਦਾ ਦੁਲਾਰਾ, ਜਿਸ ਦੂਹਲੇ ਅਵਤਾਰ ਪੈਗ਼ੰਬਰ ਗੁਰੂ ਦਿਤੇ ਉਪਜਾਈਆ। ਸਚ ਦੱਸ ਤੇਰਾ ਕਦੋਂ ਹੋਣਾ ਅੰਤ ਕਿਨਾਰਾ, ਵੇਲਾ ਵਕਤ ਮਿਲੇ ਵਡਿਆਈਆ। ਕਲਜੁਗ ਕਹੇ ਧਰਨੀਏ ਮੇਰਾ ਸੁਣ ਲੈ ਅਗੰਮ ਇਸ਼ਾਰਾ, ਬਿਨਾ ਅਕਲ ਬੁੱਧੀ ਤੋਂ ਦਿਆਂ ਸੁਣਾਈਆ। ਮੇਰਾ ਮਾਲਕ ਇਕੋ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਜੋ ਤੇਰੇ ਉਤੇ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲਾਈਆ।
ਕਲਜੁਗ ਕਹੇ ਧਰਨੀਏ ਸੁਣ ਮੇਰਾ ਅਗੰਮਾ ਛੰਦ, ਬਿਨ ਅੱਖਰਾਂ ਦਿਆਂ ਦ੍ਰਿੜਾਈਆ। ਕਿਸੇ ਕਲਮ ਨਹੀਂ ਕੀਤਾ ਬੰਦ, ਬੰਦਗੀ ਵਿਚ ਬੰਦਨਾ ਵਾਲਾ ਨਾ ਕੋਇ ਜਣਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦ, ਚੰਦ ਧੁਰ ਦਾ ਇਕੋ ਡਗਮਗਾਈਆ। ਉਹਦਾ ਖੇਲ ਹੋਣਾ ਵਿਚ ਵਰਭੰਡ, ਬ੍ਰਹਿਮੰਡ ਆਪਣਾ ਹੁਕਮ ਸੁਣਾਈਆ। ਤੂੰ ਸ਼ੋਰ ਪਾ ਚਾਰੋਂ ਕੁੰਟ ਸੁਣਾ ਦੇ ਡੰਡ, ਡੰਡਾਵਤ ਤੇਰੇ ਉਤੇ ਸਭ ਦੀ ਦੇਣੀ ਬਦਲਾਈਆ। ਨਿਗਾਹ ਮਾਰ ਲੈ ਨਵ ਖੰਡ, ਸੱਤਾਂ ਦੀਪਾਂ ਨੈਣ ਉਠਾਈਆ। ਉਹ ਆਇਆ ਵਿਚ ਵਰਭੰਡ, ਸੂਰਾ ਸਰਬੰਗ ਇਕ ਅਖਵਾਈਆ। ਸਦੀ ਚੌਧਵੀਂ ਜਿਸ ਦਾ ਮੁਕਣਾ ਪੰਧ, ਪਾਂਧੀ ਮੁਹੰਮਦ ਭੱਜੇ ਵਾਹੋ ਦਾਹੀਆ। ਜਿਸ ਕੂੜੀ ਕਿਰਿਆ ਮੇਟਣਾ ਭੇਖ ਪਖੰਡ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਕਲਜੁਗਾ ਅੱਜ ਦਾ ਦਿਨ ਯਾਦ ਕਰ ਲੈ ਸੋਹਣਿਆ ਪਹਿਲਾ ਅੱਸੂ, ਪਰਵਿਸ਼ਟਾ ਪਰਵਿਸ਼ਟਿਆਂ ਵਿਚੋਂ ਵੇਖ ਵਖਾਈਆ। ਕੀ ਸੰਦੇਸਾ ਦਿਤਾ ਮਸੀਹ ਯਸੂਹ, ਯਕੇ ਬਾਦ ਦੀਗਰੇ ਧੁਰ ਦਾ ਹੁਕਮ ਸੁਣਾਈਆ। ਕਿਸ ਬਿਧ ਮੇਰਾ ਬਾਪ ਲੋਕਮਾਤ ਆ ਕੇ ਵਸੂ, ਵਸਲ ਯਾਰ ਦੇਵੇ ਯਾਰ ਖ਼ੁਦਾਈਆ। ਕਵਣ ਅਗੰਮੜਾ ਤੀਰ ਅਣਿਆਲਾ ਕਸੂ, ਕਸਮ ਖਾ ਕੇ ਦਏ ਚਲਾਈਆ। ਸਦੀ ਬੀਸਵੀਂ ਜਗਤ ਜਹਾਨ ਆਪਣੀ ਕੂਟੇ ਨੱਸੂ, ਭੱਜੇ ਵਾਹੋ ਦਾਹੀਆ। ਰਾਓ ਉਮਰਾਓ ਸ਼ਾਹ ਸੁਲਤਾਨ ਮਾਇਆ ਮਮਤਾ ਵਿਚ ਫਸੂ, ਬੰਧਨ ਸਕੇ ਨਾ ਕੋਇ ਤੁੜਾਈਆ। ਉਹ ਇਕੋ ਮਾਰਗ ਸਭ ਨੂੰ ਦੱਸੂ, ਦਹਿ ਦਿਸ਼ਾ ਕਰੇ ਪੜ੍ਹਾਈਆ। ਜਿਸ ਨੇ ਧਰਨੀ ਧਰਤ ਧਵਲ ਭਵਾਈ ਵਾਂਗ ਲੱਟੂ, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ। ਨਾਰਦ ਕਹੇ ਧਰਨੀਏ ਮੇਰੇ ਕੋਲ ਪੁਰਾਣੀਆਂ ਕਿਤਾਬਾਂ, ਬਿਨਾ ਕੁਤਬਖ਼ਾਨਿਆਂ ਲਈਆਂ ਟਿਕਾਈਆ। ਰਖੀਆਂ ਨਹੀਂ ਜਗਤ ਵਾਲੀਆਂ ਵਿਚ ਮਹਿਰਾਬਾਂ, ਛੱਪਰ ਛੰਨਾਂ ਹੇਠ ਨਾ ਕਦੇ ਟਿਕਾਈਆ। ਉਨ੍ਹਾਂ ਨੂੰ ਸਜਦਿਆਂ ਵਾਲੀਆਂ ਹੋਈਆਂ ਨਹੀਂ ਕਦੇ ਅਦਾਬਾਂ, ਨਿਵ ਨਿਵ ਸੀਸ ਨਾ ਕੋਇ ਝੁਕਾਈਆ। ਉਹ ਹੱਥ ਆਈਆਂ ਨਹੀਂ ਮੁੱਲਾਂ ਸ਼ੇਖ਼ਾਂ ਤੇ ਸੰਤਾਂ ਸਾਧਾਂ, ਅੱਖਰਾਂ ਵਾਲੇ ਅੱਖਰ ਨਾ ਕੋਇ ਜਣਾਈਆ। ਉਨ੍ਹਾਂ ਵਿਚ ਭੇਵ ਬੋਧ ਅਗਾਧਾ, ਬੁੱਧੀ ਤੋਂ ਪਰੇ ਪੜ੍ਹਾਈਆ। ਜਿਸ ਦਾ ਇਸ਼ਾਰਾ ਕੀਤਾ ਕ੍ਰਿਸ਼ਨ ਨੇ ਰਾਧਾ, ਰਾਧਾ ਕ੍ਰਿਸ਼ਨ ਗਿਆ ਸਮਝਾਈਆ। ਸੀਤਾ ਰਾਮ ਨੂੰ ਮਾਰ ਕੇ ਆਵਾਜ਼ਾ, ਆਵਾਜ਼ ਆਵਾਜ਼ ਵਿਚੋਂ ਦ੍ਰਿੜਾਈਆ। ਪੈਗ਼ੰਬਰਾਂ ਜਿਸ ਦੇ ਪਿਛੇ ਪੜ੍ਹੀਆਂ ਨਿਮਾਜ਼ਾ, ਨਿਵ ਨਿਵ ਖ਼ਾਕੀ ਖ਼ਾਕ ਰਮਾਈਆ। ਉਹਦਾ ਖੇਲ ਤੱਕ ਲੈ ਸਭ ਤੋਂ ਵੱਖਰਾ ਅਲਾਹਿਦਾ, ਜਗਤ ਵੰਡ ਨਾ ਕੋਇ ਵੰਡਾਈਆ। ਝਟ ਨਾਰਦ ਨੇ ਪੁਸਤਕ ਕਢੀ, ਧਰਨੀਏ ਵੇਖ ਲੈ ਬਿਨਾ ਅੱਖਰਾਂ ਤੋਂ ਕੀ ਉਸ ਦਾ ਸਭ ਦੇ ਨਾਲ ਮੁਆਹਿਦਾ, ਵਕਤ ਕੀ ਜਣਾਈਆ। ਜੇ ਪਿਆਰ ਵਿਚ ਸਤਿਕਾਰ ਵਿਚ ਉਸ ਤੋਂ ਲੈ ਲਵੇਂ ਫ਼ਾਇਦਾ, ਆਪਣਾ ਆਪ ਮਿਟਾਈਆ। ਨੀ ਉਸ ਨੇ ਤੇਰੇ ਉਤੇ ਆਪਣਾ ਹੁਕਮ ਵਰਤਣਾ ਬਾਕਾਇਦਾ, ਨਾ ਕੋਈ ਸਕੇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਅੱਸੂ ਕਹੇ ਕਲਜੁਗ ਜੀ ਮੈਂ ਆਸਾਵੰਦ, ਆਸ਼ਾ ਆਪਣੀ ਦਿਆਂ ਜਣਾਈਆ। ਧਰਨੀ ਧਰਤ ਧਵਲ ਤੂੰ ਸਦਾ ਪਾਬੰਦ, ਹੁਕਮੇ ਵਿਚ ਭੱਜੇਂ ਵਾਹੋ ਦਾਹੀਆ। ਨਾਰਦਾ ਤੂੰ ਜੁਗ ਜੁਗ ਮਾਰੇ ਪੰਧ, ਨਿਤ ਨਿਤ ਆਪਣੀਆਂ ਫੇਰੀਆਂ ਪਾਈਆ। ਅਵਤਾਰਾਂ ਸਦਾ ਧੁਰ ਦੇ ਨਾਮ ਦੀ ਵੰਡੀ ਵੰਡ, ਧਰਨੀ ਧਰਤ ਧਵਲ ਉਤੇ ਟਿਕਾਈਆ। ਪੈਗ਼ੰਬਰਾਂ
ਗਾਇਆ ਕਾਇਨਾਤ ਵਿਚ ਛੰਦ, ਢੋਲਾ ਧੁਰਦਰਗਾਹੀਆ। ਗੁਰੂਆਂ ਗੁਰਦੇਵ ਬਖ਼ਸ਼ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਨੂਰ ਦਰਸਾ ਕੇ ਅਗੰਮਾ ਚੰਦ, ਚੰਦ ਚਾਂਦਨੀ ਕੀਤੀ ਰੁਸ਼ਨਾਈਆ। ਪੁਰਖ ਅਕਾਲੇ ਕੋਲੋਂ ਮੰਗਦੇ ਰਹੇ ਮੰਗ, ਪਰਵਰਦਿਗਾਰ ਅਗੇ ਝੋਲੀਆਂ ਡਾਹੀਆ। ਕਿਰਪਾ ਕਰ ਸੂਰੇ ਸਰਬੰਗ, ਹਰਿ ਕਰਤੇ ਤੇਰੀ ਬੇਪਰਵਾਹੀਆ। ਜੁਗ ਚੌਕੜੀ ਪਿਛਲੇ ਗਏ ਲੰਘ, ਕੀ ਕਲਜੁਗ ਅੰਤਮ ਖੇਲ ਖਿਲਾਈਆ। ਜਿਸ ਵੇਲੇ ਸਤਿ ਸਚ ਦਾ ਰਿਹਾ ਕੋਈ ਨਾ ਸੰਗ, ਕੂੜ ਕੁੜਿਆਰ ਵੱਜੇ ਵਧਾਈਆ। ਸੀਨੇ ਪਏ ਕਿਸੇ ਨਾ ਠੰਡ, ਅਗਨੀ ਅੱਗ ਨਾ ਕੋਇ ਬੁਝਾਈਆ। ਆਤਮ ਪਰਮਾਤਮ ਪਏ ਨਾ ਗੰਢ, ਟੁੱਟੀ ਜੋੜ ਨਾ ਕੋਇ ਜੁੜਾਈਆ। ਕੀ ਖੇਲ ਹੋਵੇ ਤੇਰਾ ਵਿਚ ਵਰਭੰਡ, ਬ੍ਰਹਿਮੰਡ ਕੀ ਵਡਿਆਈਆ। ਕੀ ਨਾਮ ਨਿਧਾਨਾ ਦੇਵੇ ਵੰਡ, ਵਸਤ ਅਮੁਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਆਸ ਰਖਾਈਆ। ਅੱਸੂ ਕਹੇ ਪ੍ਰਭੂ ਮੇਰੀ ਆਸ਼ਾ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਮੇਰਾ ਵੇਲਾ ਵਕਤ ਪਛਾਣੀ, ਪਸ਼ਚਾਤਾਪ ਵਿਚ ਹੋਏ ਲੋਕਾਈਆ। ਤੂੰ ਲੇਖਾ ਜਾਣੇ ਆਪਣੀ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਖੋਜ ਖੁਜਾਈਆ। ਹੁਣ ਝਗੜਾ ਤੱਕ ਲੈ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਤੀਰਥ ਤੱਟਾਂ ਅੰਮ੍ਰਿਤ ਰਸ ਰਿਹਾ ਕਿਸੇ ਨਾ ਪਾਣੀ, ਪਾਹਨ ਪੱਥਰ ਰਹੇ ਕੁਰਲਾਈਆ। ਨੇਤਰ ਰੋਵਣ ਚਾਰ ਕੁੰਟ ਦਹਿ ਦਿਸ਼ਾ ਤੇਰਾ ਦਿਸੇ ਨਾ ਚਰਨ ਧਿਆਨੀ, ਕਵਲ ਮਿਲੇ ਨਾ ਕੋਇ ਸ਼ਰਨਾਈਆ। ਮੰਜ਼ਲ ਹਕ ਰਹੀ ਨਾ ਕੋਇ ਰੁਹਾਨੀ, ਰਹਿਮਤ ਸਚ ਨਾ ਕੋਇ ਕਮਾਈਆ। ਸਭ ਸ੍ਰਿਸ਼ਟੀ ਦਿਸੇ ਫ਼ਾਨੀ, ਮੇਰਾ ਲੇਖਾ ਵੇਖਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਭੇਵ ਖੁਲਾਈਆ। ਪੁਰਖ ਅਕਾਲ ਕਹੇ ਸੁਣ ਅੱਸੂ ਬੱਚੇ, ਛੋਟੇ ਨੰਨਿਆਂ ਦਿਆਂ ਜਣਾਈਆ। ਮੇਰੇ ਖੇਲ ਤੱਕ ਲੈ ਅਨਕ ਕਲਧਾਰੀ ਦੇ ਬਹੁਤੇ, ਕੀ ਕਲ ਅਪਣੀ ਕਲ ਵਰਤਾਈਆ। ਸਭ ਦੇ ਮੂਧੇ ਕਰਾਂ ਲੋਟੇ, ਲੁਟੀਆ ਨਜ਼ਰ ਕੋਇ ਨਾ ਆਈਆ। ਜਿਹੜੇ ਮਾਨਸ ਮਾਨਵ ਮਾਨੁਖ ਆਪਣੇ ਕਰਾਏ ਟੋਟੇ ਟੋਟੇ, ਦੀਨਾਂ ਮਜ਼੍ਹਬਾਂ ਹਿੱਸਿਆਂ ਵੰਡ ਵੰਡਾਈਆ। ਉਹਨਾਂ ਨੂੰ ਵੇਖਾਂ ਵਿਚੋਂ ਸਚਖੰਡ ਝਰੋਕੇ, ਬਿਨਾ ਖਿੜਕੀ ਕੁੰਡੀ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਸਤਿਗੁਰ ਸ਼ਬਦ ਕਹੇ ਸਾਚਾ ਦਿਵਸ ਦਿਹਾੜਾ ਚੜ੍ਹਿਆ, ਦੋ ਜਹਾਨ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਸਚ ਦਵਾਰੇ ਖੜ੍ਹਿਆ, ਏਕੰਕਾਰਾ ਇਕ ਇਕੱਲਾ ਵਾਹਿਦ ਸੋਭਾ ਪਾਈਆ। ਜਿਸ ਦਾ ਰੂਪ ਰੰਗ ਰੇਖ ਨਾ ਕੋਈ ਸੀਸ ਧੜਿਆ, ਤਨ ਵਜੂਦ ਹਕ ਮਹਿਬੂਬ ਵੇਖਣ ਕੋਇ ਨਾ ਪਾਈਆ। ਉਹ ਅਦਿ ਪੁਰਖ ਅਪਰੰਪਰ ਸਵਾਮੀ ਜਿਸ ਸਭ ਦਾ ਘਾੜਨ ਘੜਿਆ, ਘੜਨਹਾਰ ਬੇਪਰਵਾਹੀਆ। ਜਿਸ ਦੇ ਹੁਕਮ ਵਿਚ ਪੈਗ਼ੰਬਰ ਗੁਰ ਅਵਤਰਿਆ, ਅਵਤਰੀ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਅੱਸੂ ਤੇਰੀ ਪੂਰੀ ਹੋਵੇ ਮਨਸਾ, ਮਮਤਾ ਜਗਤ ਵਾਲੀ ਵਖਾਈਆ। ਜਨ ਭਗਤਾਂ ਬਣਾਏ ਸਤਿ ਸਰੂਪ ਰੂਪ ਹੰਸਾ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਸਤਿ ਧਰਮ ਬਣਾ ਕੇ ਬੰਸਾ, ਗ੍ਰਹਿ ਮੰਦਰ ਇਕ ਟਿਕਾਈਆ। ਕਲਜੁਗ ਕੂੜ ਹੰਕਾਰੀ ਮੇਟੇ ਕੰਸਾ, ਕਾਹਨਾ ਧੁਰ ਦਾ ਹੁਕਮ ਜਣਾਈਆ। ਜਿਸ ਦਾ ਲੇਖਾ ਗਾ ਸਕੇ ਨਾ ਸ਼ੇਸ਼ ਰਸਨਾ ਜਿਹਵਾ ਸਹੰਸਾ, ਅੱਖਰ
ਅੱਖਰ ਨਾ ਕੋਇ ਵਡਿਆਈਆ। ਉਹ ਬਣਾਵਣ ਆਇਆ ਸਾਚੀ ਬਣਤਾ, ਬਾਵਨ ਦਾ ਪਿਛਲਾ ਲੇਖਾ ਪੂਰ ਕਰਾਈਆ। ਜੋ ਬਲ ਦਵਾਰੇ ਹੋਇਆ ਮੰਗਤਾ, ਕਰਮ ਢਾਈ ਆਪਣੀ ਵੰਡ ਵੰਡਾਈਆ। ਬੋਧ ਅਗਾਧਾ ਹੋ ਕੇ ਪੰਡਤਾ, ਚਾਰ ਵੇਦਾਂ ਤੋਂ ਬਾਹਰ ਕਰੇ ਸ਼ਨਵਾਈਆ। ਸੋ ਕਲਜੁਗ ਅੰਤਮ ਲੇਖਾ ਜਾਣੇ ਕੂੜੀ ਕਿਰਿਆ ਹਉਮੇ ਹੰਗਤਾ, ਹੰ ਬ੍ਰਹਮ ਖੋਜ ਖੁਜਾਈਆ। ਉਹ ਲੇਖਾ ਜਾਣੇ ਤਨ ਵਜੂਦਾ ਮਨ ਕਾ, ਮਨ ਕਾ ਮਣਕਾ ਆਪ ਭਵਾਈਆ। ਉਹ ਲਹਿਣਾ ਦੇਣਾ ਤੱਕੇ ਸਰੀਰ ਤਨ ਕਾ, ਤਿਨਕਾ ਤਿਨਕਾ ਖੋਜ ਖੁਜਾਈਆ। ਜਿਸ ਨਿਸ਼ਾਨ ਮੇਟਣਾ ਤਾਰੇ ਚੰਨ ਕਾ, ਸਦੀ ਚੌਧਵੀਂ ਅੰਤ ਕਰਾਈਆ। ਮਾਲਕ ਆਤਮ ਬ੍ਰਹਮ ਕਾ, ਪਾਰਬ੍ਰਹਮ ਭੇਵ ਅਭੇਦਾ ਦਏ ਖੁਲਾਈਆ। ਜਿਸ ਦਾ ਖੇਲ ਇਕੋ ਧਰਮ ਕਾ, ਧਰਮ ਦੀ ਧਾਰ ਇਕ ਦ੍ਰਿੜਾਈਆ। ਝਗੜਾ ਮਿਟਾ ਕੇ ਵਰਨ ਬਰਨ ਕਾ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਇਸ਼ਾਰਾ ਦੇ ਕੇ ਅਗੰਮੀ ਚਰਨ ਕਾ, ਚਰਨ ਚਰਨੋਦਕ ਜਾਮ ਪਿਆਈਆ। ਮਾਲਕ ਹੋ ਕੇ ਕਰਨੀ ਕਰਨ ਕਾ, ਕਰਤਾ ਪੁਰਖ ਹੁਕਮ ਸੁਣਾਈਆ। ਸਤਿਗੁਰ ਸ਼ਬਦ ਕਹੇ ਹੁਣ ਜਗਤ ਵਕਤ ਹੋਵੇ ਦੁਹੇਲਾ ਲੜਨ ਕਾ, ਪਲੂ ਸਕੇ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਰਹੇ ਨਾ ਰਾਈਆ। ਅੱਸੂ ਕਹੇ ਨੀ ਧਰਨੀਏ ਉਠ ਤੱਕ ਲੈ ਆਪਾ, ਆਪਾ ਧਿਆਨ ਲਗਾਈਆ। ਤੇਰੇ ਉਤੇ ਵਧ ਗਿਆ ਪਾਪਾ, ਪਾਪਾਂ ਭਰੀ ਲੋਕਾਈਆ। ਅੰਤਸ਼ਕਰਨ ਵਿਚ ਰਿਹਾ ਕਿਸੇ ਨਾ ਜਾਪਾ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਤੇਰੇ ਉਤੇ ਤ੍ਰੈਗੁਣ ਚੜ੍ਹਿਆ ਤਤਾਂ ਤਾਪਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰਾ ਅੰਤਸ਼ਕਰਨ ਕਾਂਪਾ, ਕੂਕ ਕੂਕ ਸੁਣਾਈਆ। ਕਲਜੁਗ ਖ਼ੁਸ਼ੀਆਂ ਨਾਲ ਮਾਰੇ ਥਾਪਾ, ਦੋਵੇਂ ਹੱਥ ਉਠਾਈਆ। ਮੇਰੇ ਅਗੇ ਠਹਿਰ ਨਾ ਸਕੇ ਦੇਵੀ ਵਾਲੀ ਲਾਟਾ, ਅਸ਼ਟਭੁਜ ਨਾ ਕੋਇ ਚਤੁਰਾਈਆ। ਅਵਤਾਰਾਂ ਚਤੁਰਾਈ ਚਲੇ ਨਾਮ ਨਾ ਗਾਥਾ, ਮਿਲੇ ਮਾਣ ਨਾ ਕੋਇ ਵਡਿਆਈਆ। ਪੈਗ਼ੰਬਰ ਕਲਮਾ ਦੇਵੇ ਕੋਇ ਨਾ ਸਾਥਾ, ਕਾਇਨਾਤ ਪਏ ਦੁਹਾਈਆ। ਸਤਿਨਾਮ ਮਿਲੇ ਕਿਸੇ ਨਾ ਰਸ ਸਾਚਾ, ਸਚ ਵਿਚ ਨਾ ਕੋਇ ਸਮਾਈਆ। ਮੈਂ ਵੇਖਿਆ ਕਾਇਆ ਮਾਟੀ ਕਾਚਾ, ਕੰਚਨ ਗੜ੍ਹ ਨਾ ਕੋਇ ਬਣਾਈਆ। ਮੈਂ ਘਰ ਘਰ ਅੰਦਰ ਨਾਚਾ, ਨਟੂਆ ਹੋ ਕੇ ਵੇਖ ਵਖਾਈਆ। ਮੇਰੀ ਇਕੋ ਖ਼ਬਰ ਤੇ ਇਕੋ ਬਾਤਾ, ਮੈਂ ਬਾਤਨ ਦਿਆਂ ਜਣਾਈਆ। ਮੈਂ ਚਾਰ ਕੁੰਟ ਦਾ ਬਦਲ ਦੇਣਾ ਸਾਕਾ, ਲੇਖਾ ਸਿਕਮ ਵਿਚ ਜਣਾਈਆ। ਦੱਖਣ ਦਿਸ਼ਾ ਖੁਲਾ ਕੇ ਤਾਕਾ, ਪਰਦੇ ਪਰਦੇ ਦੇਣੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਕਲਜੁਗ ਕਹੇ ਮੈਂ ਅੰਤਮ ਹੁਕਮ ਮੰਨਣਾ ਹਰੀ, ਹਰ ਹਿਰਦੇ ਡੇਰਾ ਲਾਈਆ। ਮੈਂ ਸਾਹਿਬ ਕੋਲੋਂ ਹੋਣਾ ਬਰੀ, ਬੰਧਨ ਵਿਚ ਕੋਇ ਨਾ ਪਾਈਆ। ਮੈਂ ਖੇਲ ਖਿਲਾਉਣਾ ਸ਼ਰਅ ਬਣ ਸ਼ਰਈ, ਸ਼ਰੀਅਤ ਰੰਗ ਚੜ੍ਹਾਈਆ। ਮੈਂ ਸਭ ਦਾ ਬਣ ਮੁਦੱਈ, ਮੁੱਦਾ ਇਕੋ ਇਕ ਸਮਝਾਈਆ। ਮੈਂ ਲੇਖਾ ਪੂਰਾ ਕਰਨਾ ਜੋ ਸੰਦੇਸਾ ਦਿਤਾ ਰਾਮ ਕੈਕਈ, ਅਯੁਧਿਆ ਵਾਸੀ ਅਯੁਧਿਆ ਜਦੋਂ ਤਜਾਈਆ। ਮੇਰੀ ਕਾਹਨ ਪਾਵੇ ਸਹੀ, ਜਿਸ ਯਾਦਵ ਖੇਲ ਖਿਲਾਈਆ। ਮੇਰਾ ਲਹਿਣਾ ਵੇਖੇ ਮੂਸਾ ਜੋ ਮੂੰਹ ਦੇ ਭਾਰ ਡਿੱਗਿਆ ਸਹੀ, ਸਹੀ ਸਲਾਮਤ ਇਕੋ ਨਜ਼ਰੀ ਆਈਆ। ਮੈਂ ਕੀ ਦੱਸਾਂ ਮੈਨੂੰ ਹਜ਼ਰਤ ਈਸਾ ਇਕੋ ਗੱਲ ਕਹੀ, ਜਿਸ ਵੇਲੇ ਸਲੀਵ ਗਲ ਲਟਕਾਈਆ। ਮੁਹੰਮਦ ਨੇ ਚਾਰ ਯਾਰੀ ਵਿਚ ਉਠ ਕੇ ਦੁਹਾਈ ਦਈ, ਦਰੋਹੀ ਤੇਰਾ ਨਾਮ ਖ਼ੁਦਾਈਆ। ਸਦੀ ਚੌਧਵੀਂ ਮੇਰੀ ਆਸ਼ਾ ਤੇਰੇ ਕਦਮਾਂ ਵਿਚ ਪਈ, ਕਦਮਬੋਸੀ ਕਰਕੇ ਆਪਣੀ ਖ਼ੁਸ਼ੀ ਮਨਾਈਆ।
ਤੂੰ ਨੂਰ ਅਲਾਹੀ ਰਬਈ, ਰੱਬੇ ਆਲਮੀਨ ਇਕ ਅਖਵਾਈਆ। ਤੂੰ ਸਭ ਦਾ ਮਾਲਕ ਤਬਈ, ਤੋਬਾ ਤੋਬਾ ਤੇਰੀ ਦੁਹਾਈਆ। ਮੇਰੀ ਉਮਤ ਵਾਲੀ ਕੰਧ ਜਾਂਦੀ ਢਹੀ, ਫੇਰ ਸਕੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਅੱਸੂ ਕਹੇ ਮੁਹੰਮਦ ਨੇ ਕੀਤੀ ਦੁਆ, ਹੱਥ ਸੀਨੇ ਉਤੇ ਟਿਕਾਈਆ। ਵਲਹਿਜ਼ਾ ਮਵਵਜ਼ੇ ਜ਼ਲੂ ਨੂਰੇ ਨਿਜ਼ਾ ਅਰਸ਼ੇ ਫ਼ਿਸ਼ਾ ਮੇਰੀ ਦਵਾ ਰਹਿਮਤੇ ਅਮਾਮ ਪੈਗ਼ੰਬਰੇ ਕਲਾਮ ਦੁਵਿਸਤੇ ਦਵਿਦ ਗੋਸ਼ਾ ਕੁਨਿਦ ਸ਼ਾਹੇ ਮਬਾਂ ਰਹਿਮਤੋ ਅੱਲਾ ਨੂਰੇ ਨਵਿਜ਼ ਆਤਸ਼ੇ ਫਵਿਜ਼ ਕੋਜ਼ਿਨਤਾ ਕਵਿਸਤੀ ਅਲਮਦਹੀ ਤਖਬਸੂਹੀ ਯਦੀ ਅਸਤਫਾ ਮੇਰੇ ਗੋਫਾਨੇ ਖ਼ਫਿਸਤੇ ਹਮਦੇ ਵਜ਼ੂ ਤੇਰੀ ਰਜ਼ੂ ਨੂਰੇ ਅਲਾਹ ਬੇਪ੍ਰਵਾਹ ਤੇਰੀ ਬੇਪ੍ਰਵਾਹੀ ਵਿਚ ਸਮਾਈਆ। ਮੇਰੇ ਖ਼ੁਦਾ ਦਸਤੇ ਦੁਆ ਹਜ਼ਰਤੇ ਅਮਾ ਜਿਸਮੇ ਜ਼ਮਾ ਚਸ਼ਮੇ ਰਹਿਨੁਮਾ ਧਰਤੇ ਖ਼ਾਕੇ ਅਸਤੇ ਮਜ਼ਾਹ ਤਲੂਏ ਆਫ਼ਤਾਬ ਮਜ਼ਹੂ ਅੱਲਾ ਆਬੇ ਹਾਬ ਤੇਰੀ ਨੂਰੇ ਅਲਾਹੀ ਕਿਤਾਬ ਅਲਫ਼ ਯੇ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੈਂ ਵੀ ਆ ਗਈ ਫਿਰਦੀ ਤੁਰਦੀ, ਤੁਰਤ ਦਿਆਂ ਜਣਾਈਆ। ਪੈਗ਼ੰਬਰੋ ਇਕ ਖ਼ਬਰ ਸੁਣੋ ਮਾਲਕ ਧੁਰ ਦੀ, ਜੋ ਪੈਗ਼ਾਮਾਂ ਨਗ਼ਮਿਆਂ ਤੋਂ ਬਾਹਰ ਜਣਾਈਆ। ਉਸ ਦੀ ਕਰਨੀ ਕੁਦਰਤ ਦੇ ਕਾਦਰ ਦੀ ਕਲਮੇ ਵਾਲਿਓ ਕਦੇ ਨਾ ਮੁੜਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਰਮਜ਼ ਮਾਰੀ ਗੋਬਿੰਦ ਧਾਰ ਗੋਬਿੰਦ ਗੁਰ ਦੀ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ। ਹੁਣ ਰੁਤ ਸੁਹੰਜਣੀ ਆ ਗਈ ਉਸ ਦੀ ਲੋੜ ਦੀ, ਲੁੜੀਂਦਾ ਸਾਜਣ ਸਭ ਨੇ ਮੰਨਣਾ ਧੁਰ ਦਾ ਮਾਹੀਆ। ਜਿਸ ਦੀ ਕਲਾ ਹੋਰ ਦੀ ਹੋਰ ਦੀ, ਅਵਰ ਦੀ ਅਵਰ ਕਾਰ ਕਮਾਈਆ। ਜਿਸ ਦੁਨੀਆ ਤੱਕਣੀ ਧਾਰ ਠੱਗ ਚੋਰ ਦੀ, ਕੂੜ ਕੁੜਿਆਰ ਵੇਖ ਵਖਾਈਆ। ਜਿਸ ਖੇਲ ਮੁਕਾਉਣੀ ਮੜ੍ਹੀ ਗੋਰ ਦੀ, ਮਕਬਰਿਆਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਅੱਸੂ ਕਹੇ ਆ ਹਜ਼ਰਤ, ਹਜ਼ੂਰੇ ਆਲਾ ਆਲੀਜਾਹ ਤੇਰੀ ਵਡਿਆਈਆ। ਹਜ਼ਰਤ ਕਹੇ ਮੇਰੀ ਉਸ ਦੇ ਨਾਲ ਸ਼ਰਤ, ਜੋ ਸ਼ਰਤੀਆ ਆਪਣਾ ਹੁਕਮ ਵਰਤਾਈਆ। ਮੇਰਾ ਮਹਿਬੂਬ ਨੁਰਾਨਾ ਨੌਜਵਾਨਾ ਸ਼ਾਹ ਸੁਲਤਾਨਾ ਪਰਵਰਦਿਗਾਰ ਸਾਂਝਾ ਯਾਰ ਅਮਾਮ ਅਮਾਮਾ ਆਇਆ ਪਰਤ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਦੀ ਬਿਨਾ ਕਲਮਿਆਂ ਤੋਂ ਸਭ ਦੇ ਨਾਲ ਲਿਖਤ ਪੜ੍ਹਤ, ਕੀਮਤ ਜਗਤ ਨਾ ਕੋਇ ਜਣਾਈਆ। ਓਹ ਭਾਗ ਲਗਾ ਕੇ ਉਤੇ ਧਰਤ, ਧਰਨੀ ਧਵਲ ਧੌਲ ਦਏ ਵਡਿਆਈਆ। ਮੇਰਾ ਮਾਲਕ ਅਗੰਮਾ ਵਾਰਸ ਅਰਸ਼ ਫ਼ਰਸ਼, ਅਰਸ਼ੀ ਪ੍ਰੀਤਮ ਨੂਰ ਅਲਾਹੀਆ। ਪਹਿਲੋਂ ਉਸ ਦਾ ਕਰਾਂ ਦਰਸ਼, ਫਿਰ ਸਜਦਿਆਂ ਸੀਸ ਝੁਕਾਈਆ। ਮੇਰੀ ਮਿਟ ਜਾਏ ਪਿਛਲੀ ਹਰਸ, ਚੌਦਾਂ ਤਬਕਾਂ ਦਿਆਂ ਸੁਣਾਈਆ। ਸਾਰੇ ਉਸ ਤੋਂ ਮੰਗੋ ਤਰਸ, ਜੇ ਰਹਿਮਤ ਦਏ ਕਮਾਈਆ। ਆਬੇ ਹਯਾਤ ਦੇਵੇ ਬਰਸ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਮੇਰੀ ਉਮਤ ਦਾ ਵੰਡੇ ਦਰਦ, ਦਰਦੀਆਂ ਹੋਏ ਸਹਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਸੁਣ ਲੈ ਹਮਦ ਉਹ ਜਿਸ ਤੇਰੀ ਸ਼ਰਅ ਨੂੰ ਬਣਾਇਆ ਛੁਰੀ ਕਰਦ, ਕਾਤਲ ਮਕਤੂਲ ਦਾ ਰੂਪ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਨਹੀਂ ਬਣੀ ਕੋਈ ਗ਼ੁਲਾਮ, ਉਮਤ ਦੀ ਸੇਵ ਕਮਾਈਆ। ਰਸੂਲਾ ਮੇਰਾ ਹੁਕਮ ਸੁਣ ਜੋ ਆਵੇ ਉਤੋਂ ਹਕ
ਮੁਕਾਮ, ਮੁਕੰਮਲ ਦਿਆਂ ਦ੍ਰਿੜਾਈਆ। ਜਿਸ ਨੇ ਸਭ ਦਾ ਕਰਨਾ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਤੇਰਾ ਵੀ ਲਏ ਇੰਤਕਾਮ, ਵੇਖਣਹਾਰਾ ਧੁਰਦਰਗਾਹੀਆ। ਉਹ ਤੇਰਾ ਚੰਦ ਛਿਪਿਆ ਤੇ ਬਿਨਾ ਸ਼ਮਅ ਤੋਂ ਹੋ ਗਈ ਸ਼ਾਮ, ਨੂਰੀ ਚੰਦ ਨਾ ਕੋਇ ਚਮਕਾਈਆ। ਉਠ ਵੇਖ ਲੈ ਉਮਤ ਤਮਾਮ, ਤਮਅ ਵਿਚ ਕੁਰਲਾਈਆ। ਜਿਸ ਨੇ ਅੱਲਾ ਹੂ ਅੱਨਾ ਹੂ ਕੀਤਾ ਬਦਨਾਮ, ਬਦੀਆਂ ਵਿਚ ਤੇਰਾ ਕਲਮਾ ਗਏ ਭੁਲਾਈਆ। ਮਿਲਿਆ ਕਿਸੇ ਨਾ ਹਕੀਕੀ ਜਾਮ, ਪਿਆਲਾ ਹੱਥ ਨਾ ਕੋਇ ਫੜਾਈਆ। ਮੈਂ ਦੱਸਾਂ ਸ਼ਰੇਆਮ, ਪਰਦਾ ਪਰਦਿਆਂ ਉਤੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਮੈਂ ਭੱਜੀ ਜਾਵਾਂ ਨੱਠੀ, ਆਪਣਾ ਪੰਧ ਮੁਕਾਈਆ। ਮੈਂ ਉਮਤ ਕਰਨੀ ਕੱਠੀ, ਸਭ ਨੂੰ ਦਿਆਂ ਸੁਣਾਈਆ। ਆਓ ਪੜ੍ਹੀਏ ਇਕ ਦੀ ਪੱਟੀ, ਕਲਮਾ ਇਕੋ ਇਕ ਗਾਈਆ। ਜਿਸ ਨੇ ਸਦੀ ਚੌਧਵੀਂ ਸਾਡੀ ਕਰਨੀ ਪਾਉਣੀ ਨਟੀ, ਓਹ ਨਟੂਆ ਬਣਿਆ ਧੁਰ ਦਾ ਮਾਹੀਆ। ਕਿਸੇ ਦੇ ਵੈਰਾਗ ਵਿਚ ਤਿਆਗ ਵਿਚ ਮੇਰੀ ਛਾਤੀ ਗਈ ਫਟੀ, ਪਟੀ ਪਿਆਰ ਨਾ ਕੋਇ ਬੰਧਾਈਆ। ਉਹ ਮਕਬਰਿਆਂ ਉਤੇ ਦੀਵਿਆਂ ਵਿਚ ਰਹੀ ਨਹੀਂ ਵੱਟੀ, ਤੇਲ ਬਾਤੀ ਨਾ ਕੋਇ ਰੁਸ਼ਨਾਈਆ। ਸਭ ਦੀ ਡੋਰੀ ਜ਼ਿਮੀਂ ਅਸਮਾਨ ਅੱਧ ਵਿਚੋਂ ਗਈ ਕਟੀ, ਅਗੇ ਗੰਢ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਵਕਤ ਸੁਹੰਜਣਾ ਆ ਗਿਆ ਪੱਕਾ, ਪੱਕਿਓ ਸਭ ਨੂੰ ਦਿਆਂ ਜਣਾਈਆ। ਓਹ ਪ੍ਰੇਮੀਓ ਪਿਆਰਿਓ ਮੈਨੂੰ ਇਕੋ ਮਾਰੋ ਧੱਕਾ, ਧਕੇਲੋ ਚਾਈਂ ਚਾਈਂਆ। ਮੈਂ ਜਾਵਾਂ ਮਦੀਨਾ ਮੱਕਾ, ਕਾਅਬਿਆਂ ਖੋਜ ਖੁਜਾਈਆ। ਫੇਰ ਉਠਾਉਣਾ ਅਗੋਂ ਬੂਰਾ ਕੱਕਾ, ਈਸਾ ਅੱਖ ਖੁਲਾਈਆ। ਓਹ ਮੂਸਿਆ ਤੂੰ ਕਿਹੜਾ ਬਣਨਾ ਸਕਾ, ਆਪਣੀ ਲੈ ਅੰਗੜਾਈਆ। ਉਠ ਮੈਂ ਤੈਨੂੰ ਖ਼ਬਰ ਦੱਸਾਂ ਤੇ ਸੁਣ ਲੈ ਹੋਰ ਮੇਰਾ ਪਤਾ, ਜੋ ਪਤਿਪਰਮੇਸ਼ਵਰ ਰਿਹਾ ਜਣਾਈਆ। ਓਏ ਮੈਨੂੰ ਐਂ ਦਿਸਦਾ ਮੁਹੰਮਦਾ ਤੇਰੀ ਉਮਤ ਦਾ ਉਮਤੀ ਧਾਰ ਵਿਚ ਹੋਣ ਵਾਲਾ ਹੱਤਾ, ਹੱਤਕ ਸਮਝਣੀ ਮੂਲ ਨਾ ਰਾਈਆ। ਇਹ ਜਦੋਂ ਖੇਲ ਸ਼ੁਰੂ ਹੋਈ ਤੇ ਹੋਵੇਗੀ ਵਿਚ ਮਹੀਨਾ ਕੱਤਾ, ਕੱਤਕ ਦਾ ਲੇਖ ਲੇਖਣੀਂ ਲਿਖੇ ਚਾਈਂ ਚਾਈਂਆ। ਜਿਸ ਨੇ ਭੇਵ ਚੁਕਾਉਣਾ ਜੁਗ ਛੱਤੀ ਤੇ ਛਤਾ, ਛਤਰਧਾਰੀ ਰਹਿਣ ਕੋਇ ਨਾ ਪਾਈਆ। ਮੇਰੀ ਗੱਲ ਭਾਵੇਂ ਚੂੰਕਿ ਚੁਨਾਂਚਿ ਸਮਝ ਲਓ ਅਲਬੱਤਾ, ਤੇ ਭਾਵੇਂ ਦਿਲਬਰ ਦੀ ਧਾਰ ਵਿਚ ਲਓ ਵਸਾਈਆ। ਪਰ ਸਚ ਜਾਣੋ ਈਮਾਨ ਨਾਲ ਈਮਾਨ ਦੀ ਕੀਮਤ ਰਹਿਣੀ ਨਹੀਂ ਟਕਾ, ਟਕਿਆਂ ਦੇ ਪਿਛੇ ਮਰੇ ਲੋਕਾਈਆ। ਮੇਰੇ ਰਹਿਮਾਨ ਨੇ ਮੇਰੇ ਅਹਿਮਾਨ ਨੇ ਮੇਰੇ ਕਾਹਨ ਨੇ ਮੇਰੇ ਰਾਮ ਨੇ ਮੇਰੇ ਭਗਵਾਨ ਨੇ ਸ੍ਰਿਸ਼ਟੀ ਦੀਨ ਦੁਨੀ ਜ਼ੀਰੋ ਨਾਲ ਜ਼ੀਰੋ ਕਰ ਦੇਣੀ ਬਟਾ, ਅੰਕ ਰਹਿਣ ਕੋਇ ਨਾ ਪਾਈਆ। ਕਿਉਂ ਸਭ ਦਾ ਪੂਰਾ ਹੋਣ ਵਾਲਾ ਧੁਰ ਦਰਗਾਹ ਦਾ ਲਿਖਿਆ ਹੋਇਆ ਪੱਟਾ, ਵੀਂਹਵੀ ਚੌਧਵੀਂ ਸਦੀ ਦੇ ਅਗੇ ਪੰਧ ਨਾ ਕੋਇ ਵਖਾਈਆ। ਸਦੀ ਚੌਧਵੀਂ ਕਹੇ ਉਫ਼ ਹਾਏ ਦਰੋਹੀ ਮੇਰਾ ਖ਼ੁਦਾਵੰਦ ਕਿਤੇ ਅਗਲੇ ਸਾਲ ਹੀ ਨਾ ਲਾ ਦੇਵੇ ਠੱਪਾ, ਮੋਹਰ ਧੁਰ ਦੀ ਇਕ ਬਣਾਈਆ। ਜੇ ਹੁਣ ਮੋਹਰ ਲਾਈ ਤੇ ਬਣਾਈ ਉਹਨੂੰ ਇਕੋ ਅੱਖਰ ਕਾਫ਼ੀ ਪੱਪਾ, ਜੋ ਪੂਰਨ ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਚਾਰ ਯਾਰੋ ਸ਼ਰਅ ਦੀ ਸਰਕਾਰੋ ਨੈਣ ਉਘਾੜੋ ਨਿਗਾਹ ਮਾਰੋ ਮਦੀਨਾ ਮੱਕਾ, ਮੱਕੇ ਵਾਲਿਓ ਸਕਾ ਤੁਹਾਡੇ ਵਿਚੋਂ ਨਜ਼ਰ ਕੋਇ ਨਾ ਆਈਆ। ਓਹ ਵੇਖ ਲਓ ਤੁਹਾਡੇ ਮਗਰ ਪੈਣ ਵਾਲਾ ਬੂਰਾ
ਕੱਕਾ, ਜਬਰਾਈਲ ਹੁਕਮ ਸੰਦਸੇ ਰਿਹਾ ਸੁਣਾਈਆ। ਸਦੀ ਚੌਧਵੀ ਕਹੇ ਮੈਨੂੰ ਚੇਤਾ ਆ ਗਿਆ ਕੀ ਕਹਿ ਕੇ ਗਿਆ ਸਾਨੂੰ ਨਾਨਕ ਤਪਾ, ਤਪਦਿਆਂ ਤਪਦਿਆਂ ਤਪਦਿਆਂ ਗਿਆ ਜਣਾਈਆ। ਓ ਰਸੂਲੋ ਜਿਸ ਵੇਲੇ ਤੁਹਾਡਾ ਅੰਤ ਤੇ ਅੰਤ ਦਾ ਹੋਣਾ ਇਕ ਮਤਾ, ਦੂਜਾ ਮਸ਼ਵਰਾ ਮਸ਼ਵਰੇ ਵਿਚ ਨਾ ਕੋਇ ਮਿਲਾਈਆ। ਪਰ ਯਾਦ ਰਖ ਲਈਂ ਮੁਹੰਮਦ ਉਸ ਤੋਂ ਪਹਿਲਾਂ ਗੋਬਿੰਦ ਦਾ ਵੱਜਣਾ ਡੰਕਾ ਫ਼ਤਹਾ, ਫ਼ਤਿਹ ਸਭ ਨੂੰ ਲਏ ਕਰਾਈਆ। ਸਦੀ ਚੌਧਵੀਂ ਮੇਰਿਆ ਖ਼ੁਦਾ ਮੈਂ ਨਿਮਾਣੀ ਕਿਤੇ ਮੈਨੂੰ ਨਾ ਹੋਵੇ ਧੌਲ ਧੱਪਾ, ਮੈਂ ਕਿਧਰ ਭੱਜਾਂ ਵਾਹੋ ਦਾਹੀਆ। ਝਟ ਸਤਿਗੁਰ ਸ਼ਬਦ ਕਿਹਾ ਸਦੀ ਚੌਧਵੀਂ ਪੁਰਖ ਅਕਾਲ ਆਦਿ ਜੁਗਾਦਿ ਸਦਾ ਸਮਰਥਾ, ਸਮਰਥ ਇਕ ਅਖਵਾਈਆ। ਜੋ ਉਸ ਦੀ ਚਰਨ ਸਰਨ ਸ਼ਰਨਾਈ ਢੱਠਾ, ਫੜ ਬਾਹੋਂ ਗਲੇ ਲਗਾਈਆ। ਉਸ ਜਿਸ ਨੇ ਹਿੰਦੂ ਮੁਸਲਿਮ ਸਿੱਖ ਈਸਾਈ ਫੇਰ ਕਰਨਾ ਇਕੱਠਾ, ਇਕੱਠੇ ਆਪਣੀ ਗੋਦ ਟਿਕਾਈਆ। ਉਸ ਦਾ ਸੂਰੀਆ ਜੋਤ ਪ੍ਰਕਾਸ਼ ਵਾਲਾ ਕਦੇ ਨਾ ਛਪਾ, ਉਗਣ ਆਥਣ ਇਕੋ ਜੋਤ ਕਰੇ ਰੁਸ਼ਨਾਈਆ। ਓਹ ਵੇਖ ਲੈ ਜਿਸ ਦੇ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਅਵਤਾਰ ਪੈਗ਼ੰਬਰ ਗੁਰੂ ਇਕੋ ਜੋਤ ਵਿਚ ਜਗਦੇ ਲਟ ਲਟਾ, ਜਿਸਮ ਇਸਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਮੇਰਾ ਹੋਣਾ ਆਪ ਸਹਾਈਆ। ਸਦੀ ਚੌਧਵੀਂ ਕਹੇ ਪ੍ਰਭੂ ਤੂੰ ਮੇਰਾ ਹਕ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਮੈਂ ਕਰਾਂ ਤੋਬਾ ਤੋਬਾ, ਤੋਬਾ ਤੋਬਾ ਤੇਰੀ ਤੇਰੇ ਨਾਲ ਦੁਹਾਈਆ। ਮੈਨੂੰ ਕਦੇ ਨਾ ਕਰੀਂ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਤੇਰੇ ਕਦਮਾਂ ਹੋਣਾ ਫ਼ਿਦਾ, ਫ਼ਿਤਰਤ ਤੇਰੀ ਝੋਲੀ ਪਾਈਆ। ਤੂੰ ਮੇਰਾ ਦਿਲ ਰੁਬਾ, ਨੂਰ ਨੁਰਾਨਾ ਨੂਰ ਅਲਾਹੀਆ। ਮੈਂ ਸਜਦਾ ਕਰਾਂ ਬਿਨਾ ਸੀਸ ਝੁਕਾ, ਕਦਮ ਬੋਸੀ ਵਿਚ ਸੀਸ ਨਿਵਾਈਆ। ਮੈਨੂੰ ਅਗਲਾ ਭੇਵ ਸੁਣਾ, ਮੈਂ ਸੁਣਾਂ ਚਾਈਂ ਚਾਈਂਆ। ਮੇਰਾ ਪਿਛਲਾ ਪੰਧ ਚੁਕਾ, ਪੈਂਡਾ ਅਵਰ ਰਹੇ ਨਾ ਰਾਈਆ। ਧੁਰ ਦੇ ਮਾਲਕ ਆਪਣੇ ਨਾਲ ਗੰਢ ਪਵਾ, ਫੇਰ ਸਕੇ ਨਾ ਕੋਇ ਤੁੜਾਈਆ। ਮੈਂ ਪੈੱਗ਼ੰਬਰਾਂ ਨੂੰ ਅੰਤਮ ਕਰਾਂ ਸਲਾਮ ਦੁਆ, ਸਲਾਮਾਲੇਕਮ ਕਹਿ ਕੇ ਆਪਣਾ ਪੱਲੂ ਲਵਾਂ ਛੁੜਾਈਆ। ਫਿਰ ਕਹਵਾਂ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਤੂੰ ਇਕ ਚਲਾਈਂ ਰਾਹ, ਇਕੋ ਰਹਿਬਰ ਨਜ਼ਰੀ ਆਈਆ। ਤੇਰੇ ਇਕੋ ਦੇ ਅਗੇ ਹੋਏ ਦੁਆ, ਦੋਏ ਜੋੜ ਮੰਗ ਮੰਗਾਈਆ। ਓਹ ਵੇਖ ਲੈ ਤੇਈ ਅਵਤਾਰ ਇਕੱਠੇ ਹੋ ਕੇ ਕਰਨ ਸਲਾਹ, ਇਕ ਦੂਜੇ ਨਾਲ ਅੱਖ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਤੇਰੇ ਅਗੇ ਮੇਰੀ ਹਾਲ ਦੁਹਾਈਆ। ਸਦੀ ਚੌਧਵੀਂ ਕਹੇ ਮੈਨੂੰ ਕਰੀਂ ਮੁਆਫ਼, ਸਜਦੇ ਸੀਸ ਵਿਚ ਝੁਕਾਈਆ। ਤੂੰ ਮੇਰਾ ਇਕ ਅਹਿਬਾਬ, ਮਿਤ੍ਰ ਪਿਆਰਾ ਨੂਰ ਅਲਾਹੀਆ। ਨਾ ਸਵਾਲ ਨਾ ਜਵਾਬ, ਜਵਾਬ ਤਲਬੀ ਵਿਚ ਕਦੇ ਨਾ ਆਈਆ। ਮੈਨੂੰ ਲੇਖਾ ਦੱਸ ਦੇ ਆਜ, ਪਹਿਲੀ ਅੱਸੂ ਥਿਤ ਵਾਰ ਵੰਡ ਵੰਡਾਈਆ। ਕਿਸ ਬਿਧ ਦੀਨ ਦੁਨੀ ਬਦਲਣਾ ਸਮਾਜ, ਸਮਗਰੀ ਆਪਣਾ ਨਾਮ ਵਰਤਾਈਆ। ਕਿਸ ਕਾਰਨ ਆਪਣਾ ਕਰੇ ਕਾਜ, ਕਰਤੇ ਪੁਰਖ ਦੇਣਾ ਦ੍ਰਿੜਾਈਆ। ਮੈਂ ਸੋਚਾਂ ਬਾਹਰ ਸਮਾਜ, ਸਮਗਰੀ ਹੱਥ ਨਾ ਕੁਛ ਰਖਾਈਆ। ਮੈਨੂੰ ਅਗੰਮੀ ਮਾਰ ਦੇ ਆਵਾਜ਼, ਬਿਨ ਕੰਨਾਂ ਦੇ ਦ੍ਰਿੜਾਈਆ। ਮੈਂ ਸੁਣਾ ਤੇਰਾ ਰਾਗ, ਰਾਗਣੀਆਂ ਬੈਠਣ ਮੁਖ ਸ਼ਰਮਾਈਆ। ਮੈਂ ਤੇਰੇ ਦਰ ਦੀ ਹੋਈ ਮੁਹਤਾਜ, ਖ਼ਾਲੀ ਝੋਲੀ ਅਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ
ਅਲਖ ਜਗਾਈਆ। ਪੁਰਖ ਅਕਾਲ ਕਹੇ ਸਦੀ ਚੌਧਵੀਂ ਸੁਣ ਲੈ ਧੁਰ ਸਲੋਕ, ਸੁਲਹਕੁਲ ਦਏ ਜਣਾਈਆ। ਪਰਦਾ ਰਹੇ ਨਾ ਚੌਦਾਂ ਤਬਕ ਚੌਦਾਂ ਲੋਕ, ਚੌਦਾਂ ਵਿਦਿਆ ਤੋਂ ਬਾਹਰ ਮੇਰੀ ਪੜ੍ਹਾਈਆ। ਮੇਰਾ ਖੇਲ ਤੱਕਣਾ ਵਿਚ ਪ੍ਰਲੋਕ, ਪ੍ਰਲੈਯ ਮੇਰਾ ਰਾਹ ਤਕਾਈਆ। ਧੁਰ ਦਾ ਹੁਕਮ ਸਕੇ ਕੋਇ ਨਾ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਧੁਰ ਦੇ ਹੁਕਮ ਨਾਲ ਉਮਤ ਉਮਤੀ ਦੇਵੇ ਝੋਕ, ਆਪ ਆਪਣੀ ਖੇਲ ਖਿਲਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਦ੍ਰਿੜਾਈਆ। ਇਕ ਦੋ ਤੇ ਤੀਜੇ ਸਾਲ ਤੂੰ ਵੇਖੀਂ ਮੇਰੀ ਮੌਜ, ਕਿਸ ਤਰਾ ਮੁਫ਼ਤ ਵਿਚ ਸਾਰੇ ਦਿਆਂ ਲੜਾਈਆ। ਆਪਣੇ ਹੱਥ ਖ਼ਾਲੀ ਤੇ ਦੀਨ ਦੁਨੀਆ ਬਣ ਕੇ ਫ਼ੌਜ, ਤੇ ਫ਼ੌਜਦਾਰ ਸ਼ਬਦ ਹੋ ਕੇ ਸਭ ਨੂੰ ਦੇਵਾਂ ਭਿੜਾਈਆ। ਫੇਰ ਵੇਖਿਓ ਲਹਿੰਦਾ ਚੜ੍ਹਦਾ ਦੱਖਣ ਪਹਾੜ ਕਿਸ ਤਰੀਕੇ ਨਾਲ ਹੁੰਦੀ ਖੋਜ, ਸਿਆਸਤ ਵਾਲੇ ਖੋਜਣ ਥਾਉਂ ਥਾਈਂਆ। ਫੇਰ ਸਤਿਗੁਰ ਸ਼ਬਦ ਕਹੇ ਮੈਂ ਸ੍ਰਿਸ਼ਟੀ ਦੋ ਧੜ ਕਰਕੇ ਆਪਣੇ ਦੱਸਾਂ ਚੋਜ, ਚੋਜੀ ਪ੍ਰੀਤਮ ਹੋ ਕੇ ਆਪਣਾ ਰੰਗ ਰੰਗਾਈਆ। ਅਮੀਰਾਂ ਗ਼ਰੀਬਾਂ ਦੇ ਉਤੇ ਲੱਦ ਕੇ ਜਗਤ ਦਾ ਬੋਝ, ਦੋਵੇਂ ਭਜਾਵਾਂ ਵਾਹੋ ਦਾਹੀਆ। ਮਾਇਆ ਰਾਣੀ ਸਾਰਿਆਂ ਦੇ ਅੰਦਰ ਵੜ ਵੜ ਕਰੇ ਕਰੋਧ, ਗ਼ੁੱਸਾ ਮਨੂਆ ਖ਼ੁਸ਼ੀਆਂ ਨਾਲ ਪ੍ਰਗਟਾਈਆ। ਕਿਉਂ ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਚੌਕੜੀ ਵਡ ਜੋਧਨ ਜੋਧ, ਸੂਰਬੀਰ ਇਕ ਅਖਵਾਈਆ। ਉਸ ਨੇ ਦੀਨਾਂ ਮਜ਼੍ਹਬਾਂ ਮਾਇਆ ਮਮਤਾ ਦਾ ਸਾਰਿਆਂ ਦੇ ਅੰਦਰ ਵਧਾਉਣਾ ਲੋਭ, ਲੋਭੀ ਹੋ ਕੇ ਲੋਭ ਵਿਚ ਲੋਭ ਨਾਲ ਆਪਣਾ ਆਪ ਮਿਟਾਈਆ। ਇਹ ਖੇਲ ਪ੍ਰਭੂ ਦਾ ਗੋਝ, ਗ੍ਰੰਥ ਸ਼ਾਸਤਰ ਸਿਮਰਤ ਵੇਦ ਪੁਰਾਨ, ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਕਹੇ ਪ੍ਰਭੂ ਤੇਰਾ ਕੈਸਾ ਖੇਲ ਭਿਆਨਕ, ਭੈ ਭੰਜਣ ਦੇਣਾ ਦ੍ਰਿੜਾਈਆ। ਕੀ ਸਵਾਂਗੀ ਸਵਾਂਗ ਵਰਤੇ ਅਚਨ ਅਚਾਨਕ, ਅਚਲ ਆਪਣੀ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਸਦੀ ਚੌਧਵੀਂ ਤੂੰ ਬਾਲ ਅਣਜਾਣੀ ਅਣਜਾਣਤ, ਤੈਨੂੰ ਸਮਝ ਕਿਛ ਨਾ ਆਈਆ। ਮੇਰੇ ਹੁਕਮ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਮਿਲਣੀ ਨਿਆਮਤ, ਵਸਤ ਸਤਿ ਸਚ ਵਰਤਾਈਆ। ਮੈਂ ਮਾਲਕ ਆਦਿ ਪੁਰਖ ਅੰਤ ਸਹੀ ਸਲਾਮਤ, ਜੰਮਣ ਮਰਨ ਵਿਚ ਨਾ ਆਈਆ। ਤੈਨੂੰ ਲੇਖਾ ਦੱਸਾਂਗਾ ਕਿਸ ਬਿਧ ਆਉਣੀ ਜਗਤ ਕਿਆਮਤ, ਕਿਆਮਗਾਹ ਕਾਇਮ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਰੈਣ ਅੰਧੇਰੀ ਹੋਣੀ ਸ਼ਾਮਤ, ਸ਼ਮਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕਿਸੇ ਦੀ ਅਵਤਾਰ ਪੈਗ਼ੰਬਰ ਗੁਰ ਦੇਵੇ ਨਾ ਮਾਤ ਜ਼ਮਾਨਤ, ਜ਼ਾਮਨੀ ਵਿਚ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਵੱਡਾ ਵਡ ਵਡਿਆਈਆ। ਧਰਨੀ ਕਹੇ ਸੁਣ ਵੇ ਪ੍ਰਭੂ ਮੇਰੀਆਂ ਕੂਕਾਂ, ਕੂਕ ਕੂਕ ਸੁਣਾਈਆ। ਆਪਣੀਆਂ ਤੱਕ ਲੈ ਚਾਰੇ ਕੂਟਾ, ਕੂਟਾਂ ਵਾਲਿਆ ਵੇਖ ਵਖਾਈਆ। ਮੇਰਾ ਮਾਨਵ ਸੁੱਕਦਾ ਜਾਂਦਾ ਬੂਟਾ, ਬੂਟੇ ਲਾਉਣ ਵਾਲਿਆ ਰੁਤ ਬਸੰਤ ਨਾ ਕੋਇ ਲਹਿਰਾਈਆ। ਤੇਰੇ ਨਾਮ ਦਾ ਮੇਰਿਆ ਮਾਲਕਾ ਖ਼ਾਲੀ ਹੋ ਗਿਆ ਤਨ ਵਾਲਾ ਠੂਠਾ, ਸਚ ਵਸਤ ਨਾ ਕੋਇ ਟਿਕਾਈਆ। ਤੇਰਾ ਆਤਮ ਤੇਰੇ ਨਾਲੋਂ ਰੂਠਾ, ਰੁੱਠਿਆਂ ਸਕੇ ਨਾ ਕੋਇ ਮਨਾਈਆ। ਆਹ ਵੇਖ ਲੈ ਜਗਤ ਜਹਾਨ ਸਾਰਾ ਝੂਠਾ, ਸਤਿ ਵਿਚ ਸਚ ਨਾ ਕੋਇ ਮਿਲਾਈਆ। ਚਾਰੋਂ ਕੁੰਟ ਪੰਜ ਵਿਕਾਰ ਦਾ ਲੈਂਦੇ ਝੂਟਾ, ਕੂੜੀ ਸੇਜ ਰਹੇ ਹੰਢਾਈਆ। ਝਟ ਕਲਜੁਗ ਕਹੇ ਮੈਂ ਵੀ ਸ਼ੈਤਾਨ ਦਾ ਟੂਟਾ, ਟੂਟੀਆਂ ਘਰ ਘਰ ਦਿਤੀਆਂ ਲਗਾਈਆ। ਮੇਰਾ
ਆਵਾ ਅੰਤ ਜਾਵੇ ਨਾ ਐਵੇਂ ਊਤਾ, ਮੈਂ ਭੁਲਾਇਆ ਧੁਰਦਰਗਾਹੀਆ। ਮੈਂ ਵਸਿਆ ਕਾਇਆ ਵਿਚ ਪੰਜ ਭੂਤਾ, ਤਤਵ ਤਤਾਂ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਕਲਜੁਗ ਕਹੇ ਮੇਰਾ ਸੰਮਤ ਸ਼ਹਿਨਸ਼ਾਹੀ ਨੌ ਦਾ ਇਕ ਲਲਕਾਰਾ, ਲਲਕਾਰ ਕੇ ਦਿਆਂ ਜਣਾਈਆ। ਸਚਖੰਡ ਵਿਚੋਂ ਉਠੋ ਪੈਗ਼ੰਬਰ ਗੁਰੂ ਅਵਤਾਰਾ, ਸੋਇਆ ਰਹਿਣ ਕੋਇ ਨਾ ਪਾਈਆ। ਆਪਣਿਆਂ ਦੀਨਾਂ ਮਜ਼੍ਹਬਾਂ ਦਾ ਤੱਕੋ ਆਣ ਦਵਾਰਾ, ਨੌ ਦਵਾਰਿਆਂ ਖੋਜ ਖੁਜਾਈਆ। ਅੰਮ੍ਰਿਤ ਆਤਮ ਰਸ ਮਿਲੇ ਨਾ ਕਿਸੇ ਠੰਡਾ ਠਾਰਾ, ਅਗਨੀ ਤਤ ਨਾ ਕੋਇ ਬੁਝਾਈਆ। ਸ਼ਬਦ ਨਾਦ ਸੁਣੇ ਨਾ ਕੋਇ ਧੁਨਕਾਰਾ, ਨਾਦੀ ਨਾਦ ਨਾ ਕੋਇ ਸ਼ਨਵਾਈਆ। ਨਿਰਗੁਣ ਦੀਆ ਬਾਤੀ ਕਮਲਾਪਾਤੀ ਕਰੇ ਨਾ ਕੋਇ ਉਜਿਆਰਾ, ਘਰ ਦੀਪਕ ਨੂਰ ਨਾ ਡਗਮਗਾਈਆ। ਮੇਰਾ ਅੰਤਮ ਖ਼ੁਸ਼ੀਆਂ ਵਾਲਾ ਕਿਨਾਰਾ, ਮੈਂ ਝੂਠ ਦੀ ਨਈਆ ਰਿਹਾ ਚਲਾਈਆ। ਜਗਿਆਸੂਓ ਕਲਜੁਗ ਕਹੇ ਮੈਂ ਸਭ ਤੋਂ ਵੱਡਾ ਪੀਰ ਜ਼ਾਹਰਾ, ਜ਼ਾਹਰ ਜ਼ਹੂਰ ਸਭ ਦੇ ਅੰਦਰ ਡੇਰਾ ਲਾਈਆ। ਪਰ ਕਲਜੁਗ ਕਹੇ ਮੈਂ ਨਿਗਾਹ ਮਾਰੀ ਹੁਣ ਝਗੜਾ ਪੈ ਜਾਣਾ ਵਿਚ ਕਾਹਿਰਾ, ਕਾਇਮ ਮੁਕਾਮ ਰਹਿਣ ਕੋਇ ਨਾ ਪਾਈਆ। ਫੇਰ ਇਕੱਤੀ ਸੌ ਮੀਲ ਦਾ ਬਣਨਾ ਦਾਇਰਾ, ਇਹ ਸੋਹਣੀ ਵੰਡ ਵੰਡਾਈਆ। ਈਸਾ ਮੂਸਾ ਮੁਹੰਮਦ ਨੇ ਕਰਨਾ ਮੁਜ਼ਾਹਿਰਾ, ਚਾਰ ਯਾਰੀ ਤਾੜੀ ਰਹੇ ਲਗਾਈਆ। ਇਹ ਖੇਲ ਹੋਣਾ ਗੰਭੀਰ ਗਹਿਰਾ, ਗਹਿਰ ਗਵਰ ਆਪਣਾ ਹੁਕਮ ਵਰਤਾਈਆ। ਵੇਖਿਓ ਰਾਜ ਰਾਜਾਨੋ ਸ਼ਾਹ ਸੁਲਤਾਨੋ ਜਗਤ ਪ੍ਰਧਾਨੋ ਵਡ ਵਿਦਵਾਨੋ ਕੋਈ ਕੰਨਾਂ ਤੋਂ ਰਹਿ ਨਾ ਜਾਇਓ ਬਹਿਰਾ, ਬਹਰਹਾਲ ਸਭ ਕੁਛ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਭੇਵ ਆਪ ਖੁਲਾਈਆ। ਕਲਜੁਗ ਕਹੇ ਮੇਰਾ ਤੱਕਿਓ ਸੋਹਣਾ ਸ਼ਰੀਕਾ, ਓ ਸ਼ਰੀਕੇ ਵਾਲਿਓ ਸਭ ਨੂੰ ਦਿਆਂ ਜਣਾਈਆ। ਕਿਉਂ ਮੈਂ ਪ੍ਰਭ ਤੋਂ ਸਿੱਖ ਕੇ ਆਇਆ ਤਰੀਕਾ, ਜਿਸ ਦੀ ਤਰੀਕ ਤਾਰੀਖ ਤਵਾਰੀਖ ਸਮਝ ਕੋਇ ਨਾ ਪਾਈਆ। ਪਰ ਮੇਰਾ ਮਾਰਗ ਸਮੁੰਦ ਸਾਗਰਾਂ ਤੋਂ ਗਹਿਰਾ ਤੇ ਵੇਖਣ ਵਿਚ ਨੀਕਨ ਨੀਕਾ, ਨਿੱਕਿਓ ਵੱਡਿਓ ਸਭ ਨੂੰ ਦਿਆਂ ਸਮਝਾਈਆ। ਮੈਂ ਕਲਜੁਗ ਨਹੀਂ ਜੇ ਚੌਥੇ ਸਾਲ ਨੂੰ ਸਭ ਦੀਆਂ ਕਢਾ ਨਾ ਦੇਵਾਂ ਚੀਕਾ, ਚੀਕ ਚਿਹਾੜਾ ਪਾਏ ਲੋਕਾਈਆ। ਯਾਦ ਰਖਿਓ ਮੈਂ ਅੱਜ ਤੋਂ ਲੰਬਾ ਕਰ ਲੈਣਾ ਫ਼ੀਤਾ, ਪਰ ਮੇਰੀ ਫ਼ੁੱਟਾਂ ਇੰਚਾਂ ਗਜ਼ਾਂ ਵਾਲੀ ਨਹੀਂ ਲੰਬਾਈਆ। ਮੈਂ ਜ਼ਰੂਰ ਪਹਿਲੋਂ ਹਲੂਣਾ ਦੇਵਾਂਗਾ ਅਮਰੀਕਾ, ਫੇਰ ਰਸ਼ੀਆ ਦਾ ਫੋਲ ਕੇ ਖੀਸਾ, ਚੀਨਾ ਦੇ ਅੰਦਰ ਪਾ ਕੇ ਚੀਸਾ, ਈਸਾ ਵਾਲੇ ਸਾਰੇ ਦਿਆਂ ਹਿਲਾਈਆ। ਫੇਰ ਮੈਨੂੰ ਸਾਰੇ ਕਹਿਣਗੇ ਕਲਜੁਗਾ ਤੂੰ ਬੜਾ ਬੀਸ ਬੀਸਾ, ਕਿਸੇ ਦੇ ਸਿਰ ਤੇ ਓਢਣ ਰਹਿਣ ਨਹੀਂ ਦਿਤਾ ਨਾ ਕੋਈ ਛਤਰ ਝੁਲੇ ਸੀਸਾ, ਸੀਸ ਜਗਦੀਸ਼ ਇਕੋ ਸੋਭਾ ਪਾਈਆ। ਮੈਂ ਵੀ ਪੁੱਠੇ ਹੱਥਾਂ ਦੀ ਤਾੜੀ ਮਾਰ ਕੇ ਕਲਜੁਗ ਕਹੇ ਸਭ ਨੂੰ ਕਹਾਂਗਾ ਓ ਮੇਰੇ ਮਾਲਕ ਨੇ ਮੈਨੂੰ ਦਿਤੀਆਂ ਤੌਫ਼ੀਕਾ, ਓਸ ਤੌਫ਼ੀਕਾਂ ਵਿਚੋਂ ਮੈਂ ਤੋਹਫ਼ੇ ਝੂਠ ਦੇ ਘਰ ਘਰ ਦਿਤੇ ਵਰਤਾਈਆ। ਮੇਰੀ ਬਹਾਦਰੀ ਵੇਖੋ ਮੈਂ ਅਵਤਾਰ ਪੈਗ਼ੰਬਰਾਂ ਗੁਰੂਆਂ ਨੂੰ ਭੁਲਾ ਤੇ ਮੱਥੇ ਟਿਕਾ ਦਿਤੇ ਪੱਥਰਾਂ ਇੱਟਾਂ ਤੇ ਕਰੀਰਾਂ, ਜੰਡਾਂ ਸੀਸ ਨਿਵਾਈਆ। ਪਰ ਮੈਂ ਹੈਰਾਨ ਹੋ ਗਿਆ ਬੁੱਧੀਵਾਨ ਸਤਿਗੁਰ ਨਾਨਕ ਦੇ ਸ਼ਬਦ ਦਾ ਕਰਨ ਟੀਕਾ, ਟੀਕੇ ਵਿਚ ਟੀਕਾ ਟਿਪਣੀ ਸਾਰੇ ਰਹੇ ਸੁਣਾਈਆ। ਏਸੇ ਕਰ ਕੇ ਸਾਰਿਆਂ ਦੇ ਅੰਦਰੋਂ ਰਸ ਹੋ ਗਿਆ ਫੀਕਾ, ਅੰਮ੍ਰਿਤ ਰਸ ਹੱਥ ਕਿਸੇ ਨਾ ਆਈਆ। ਕਲਜੁਗ ਕਹੇ ਮੈਂ ਛਾਤੀ ਮਾਰ ਕੇ ਹੱਥ ਚਾਰ ਕੁੰਟ ਕਹਾਂਗਾ ਬਿਨਾ ਪ੍ਰਭੂ ਦੀ ਕਿਰਪਾ ਤੋਂ ਪ੍ਰਭੂ ਦਾ ਰਹੇਗਾ ਕੋਇ ਨਾ ਮੀਤਾ, ਮਿਤਰ ਪਿਆਰਾ ਮਿਲੇ
ਨਾ ਗੋਬਿੰਦ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਕਲਜੁਗ ਕਹੇ ਓਏ ਜਗਿਆਸੂਓ ਮੈਨੂੰ ਤੁਹਾਡੇ ਨਾਲ ਬੜੀ ਹਮਦਰਦੀ, ਦੁਖੀਆਂ ਦੇ ਦੁੱਖ ਲਵਾਂ ਵੰਡਾਈਆ। ਇਹ ਤੇ ਖੇਲ ਤੁਹਾਡੇ ਤੇ ਮੇਰੇ ਘਰ ਦੀ, ਦੂਜਾ ਨਜ਼ਰ ਕੋਇ ਨਾ ਆਈਆ। ਤੁਹਾਡੀ ਆਸ਼ਾ ਐਵੇਂ ਅੱਖਰਾਂ ਵਾਲੇ ਢੋਲੇ ਪੜ੍ਹਦੀ, ਤੇ ਰਸਨਾ ਜਿਹਵਾ ਬੱਤੀ ਦੰਦਾਂ ਨਾਲ ਗਾਈਆ। ਵੇਖੋ ਘਰ ਘਰ ਵਿਚ ਸਭ ਦੀ ਕਾਇਆ ਸੜਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰਾ ਪਿਆਰ ਵੇਖੋ ਮੇਰੀ ਖ਼ਾਹਿਸ਼ ਤੁਹਾਡੇ ਅੰਦਰ ਵੜਦੀ, ਘਰ ਘਰਾਨਾ ਆਪਣਾ ਲਿਆ ਬਣਾਈਆ। ਤੁਹਾਨੂੰ ਸਿਖਿਆ ਦਿਤੀ ਹੰਕਾਰ ਗੜ੍ਹ ਦੀ, ਨਿਮਰਤਾ ਅੰਦਰੋਂ ਦਿਤੀ ਕਢਾਈਆ। ਓਏ ਕਮਲਿਓ ਇਹ ਤੇ ਖੇਲ ਚੋਟੀ ਜੜ ਦੀ, ਚੇਤਨ ਵਿਚ ਬੈਠਾ ਮੁਖ ਛੁਪਾਈਆ। ਮੇਰੀ ਸ਼ਕਤੀ ਭਗਤੀ ਦਾ ਰੂਪ ਹੋ ਕੇ ਤੁਹਾਡਾ ਗ੍ਰਹਿ ਮੱਲਦੀ, ਕਾਇਆ ਮੰਦਰ ਅੰਦਰ ਡੇਰਾ ਲਾਈਆ। ਯਾਦ ਰਖ ਲਓ ਜਿੰਨਾਂ ਚਿਰ ਜੂਠ ਝੂਠ ਨਹੀਂ ਮਾਰੋਗੇ ਤੁਹਾਡੀ ਪੀਹੜੀ ਨਹੀਂ ਕੋਈ ਫਲਦੀ, ਫਲੀ ਭੂਤ ਨਾ ਕੋਇ ਕਰਾਈਆ। ਐਵੇਂ ਆਸ਼ਾ ਨਾ ਰਖੋ ਨਿਹਚਲ ਧਾਮ ਅਟਲ ਦੀ, ਵੇਸਵਾ ਦੀ ਸੇਜ ਸਾਰੇ ਲਓ ਹੰਢਾਈਆ। ਪਤਾ ਨਹੀਂ ਹੁਣ ਦੁਨੀਆ ਦੀ ਖੇਲ ਘੜੀ ਕੇ ਪਲ ਦੀ, ਪਲਕਾਂ ਦੇ ਓਹਲੇ ਬੈਠਾ ਮਾਹੀ ਤੁਹਾਡਾ ਕੀ ਆਪਣਾ ਖੇਲ ਵਰਤਾਈਆ। ਜਿਸ ਦੀ ਕਰਨੀ ਜਲ ਥਲ ਦੀ, ਮਹੀਅਲ ਵਿਚ ਆਪਣਾ ਹੁਕਮ ਸੁਣਾਈਆ। ਮੈਂ ਜਾਣਦਾ ਜ਼ਰੂਰ ਤੁਹਾਡੇ ਅੰਦਰ ਓਸੇ ਦੀ ਜੋਤ ਬਲਦੀ, ਜਿਸ ਨੂੰ ਆਤਮਾ ਕਹਿ ਕੇ ਸਾਰੇ ਗਾਈਆ। ਪਰ ਯਾਦ ਰਖਿਓ ਪ੍ਰਭੂ ਬੜਾ ਸ਼ੈਤਾਨ ਉਸ ਦੀ ਖੇਲ ਸਦਾ ਅਛਲ ਛਲ ਦੀ, ਵਲ ਛਲ ਵਿਚ ਸਾਰੇ ਲਏ ਭੁਲਾਈਆ। ਮੈਨੂੰ ਯਾਦ ਆ ਗਈ ਸਤਿਜੁਗ ਵੇਲੇ ਰਾਜੇ ਬਲ ਦੀ, ਜੋ ਬਾਵਨ ਸੰਗ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਕਲਜੁਗ ਕਹੇ ਸੰਸਾਰੀਓ ਮੈਨੂੰ ਸਾਰੇ ਦਿਓ ਸ਼ਾਬਾਸ਼, ਖ਼ੁਸ਼ੀਆਂ ਨਾਲ ਸੁਣਾਈਆ। ਮੈਂ ਆਪਣੇ ਜੁਗ ਵਿਚ ਸਭ ਦੀ ਕਾਮ ਕਰੋਧ ਲੋਭ ਮੋਹ ਹੰਕਾਰ ਦੀ ਪੂਰੀ ਕੀਤੀ ਆਸ, ਨਾਮ ਵਾਲਾ ਰਸੀਆ ਰਹਿਣ ਕੋਇ ਨਾ ਪਾਈਆ। ਮਦਿ ਪੀਓ ਭਰ ਭਰ ਗਿਲਾਸ, ਸਾਕੀ ਦਾ ਜਾਮ ਹੱਥ ਨਾ ਕੋਇ ਫੜਾਈਆ। ਓ ਤੁਸੀਂ ਵੇਖੋ ਪ੍ਰਿਥਮੀ ਆਕਾਸ਼, ਗਗਨ ਗਗਨੰਤਰਾਂ ਧਿਆਨ ਲਗਾਈਆ। ਜਿਧਰ ਤੱਕੋਗੇ ਕਲਜੁਗ ਕਹੇ ਮੇਰੀ ਪੈਂਦੀ ਕੂੜੀ ਕਿਰਿਆ ਦੀ ਰਾਸ, ਮਤ ਮਨ ਬੁਧ ਨੱਚਣ ਥਾਉਂ ਥਾਈਂਆ। ਕਿਸੇ ਦੇ ਹਿਰਦੇ ਜਾਪ ਰਹਿਣ ਦਿਤਾ ਨਹੀਂ ਸਵਾਸ ਸਵਾਸ, ਸਾਹ ਸਾਹ ਨਾ ਕੋਇ ਧਿਆਈਆ। ਮੈਨੂੰ ਘੂਰੀਆਂ ਵੱਟੇ ਸ਼ੰਕਰ ਉਤੋਂ ਕੈਲਾਸ਼, ਤਰਸੂਲ ਰਿਹਾ ਦਰਸਾਈਆ। ਸਤਿਜੁਗ ਜ਼ੋਰ ਜ਼ੋਰ ਦੀ ਰਿਹਾ ਆਖ, ਬੋਲੇ ਚਾਈਂ ਚਾਈਂਆ। ਕਲਜੁਗਾ ਤੇਰੀ ਅੰਤਮ ਹੋਣੀ ਰਾਖ, ਮਿੱਟੀ ਉਡਣੀ ਥਾਉਂ ਥਾਈਂਆ। ਮੈਂ ਗ਼ਰੀਬ ਨਿਮਾਣਿਆਂ ਦੇਵਾਂ ਸਾਥ, ਕੋਝਿਆਂ ਕਮਲਿਆਂ ਗਲੇ ਲਗਾਈਆ। ਦੀਨਾਂ ਮਜ਼੍ਹਬਾਂ ਝਗੜਾ ਮੇਟਣਾ ਜ਼ਾਤ ਪਾਤ, ਆਤਮ ਬ੍ਰਹਮ ਦੇਣਾ ਸਮਝਾਈਆ। ਸੰਦੇਸ਼ਾ ਸੁਣ ਲੈ ਪਹਿਲੀ ਅੱਸੂ ਦੀ ਪਹਿਲੀ ਰਾਤ, ਪ੍ਰਵਿਸ਼ਟਾ ਪਹਿਲਾ ਨਾਲ ਮਿਲਾਈਆ। ਇਕੋ ਕਿਨਾਰਾ ਹੋਣਾ ਘਾਟ, ਇਕੋ ਨਈਆ ਸੋਭਾ ਪਾਈਆ। ਤੇਰੀ ਅੰਤਮ ਮੁਕਣੀ ਵਾਟ, ਸਦੀ ਚੌਧਵੀਂ ਅੱਖ ਉਠਾਈਆ। ਆਹ ਹੁਕਮ ਸੰਦੇਸ਼ਾ ਲੈਣਾ ਵਾਚ, ਵਾਚਕ ਹੋ ਕੇ ਖੋਜ ਖੁਜਾਈਆ। ਪੰਜ ਸੱਤ ਬਰਸ ਕਰ ਲੈ ਨਾਚ, ਨਟੂਆ ਹੋ ਕੇ ਸਵਾਂਗ ਵਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪਰਵਾਹੀਆ।
ਕਲਜੁਗ ਕਹੇ ਮੈਂ ਸਚ ਦਾ ਮਿਤ੍ਰ ਪਿਆਰਾ ਸਾਂਝਾ, ਸਗਲਾ ਸੰਗੀ ਇਕ ਅਖਵਾਈਆ। ਮੇਰੇ ਪਿਆਰ ਤੋਂ ਰਹੇ ਕੋਈ ਨਾ ਵਾਂਝਾ, ਸਾਧਾਂ ਸੰਤਾਂ ਜੀਵਾਂ ਜੰਤਾਂ ਰਿਹਾ ਜਣਾਈਆ। ਮੇਰਾ ਖੇਲ ਤੱਕਣ ਚਾਰੋਂ ਕੁੰਟ ਕੂੜ ਕੁੜਿਆਰ ਦਾ ਵਗੇ ਝਾਂਜਾ, ਝੱਖੜ ਮੋਹ ਵਾਲਾ ਵਹਾਈਆ। ਮੈਨੂੰ ਮਾਣ ਦੇ ਕੇ ਗਿਆ ਵਾਲਾ ਬਾਜਾ, ਬਾਜ਼ੀ ਦੀਨ ਦੁਨੀ ਦੇਣੀ ਉਲਟਾਈਆ। ਜਿੰਨਾਂ ਚਿਰ ਤੇਰਾ ਸ਼ਾਹੋ ਭੂਪ ਪੁਰਖ ਅਕਾਲ ਨਾ ਆਵੇ ਰਾਜਾ, ਸ਼ਹਿਨਸ਼ਾਹ ਧੁਰਦਰਗਾਹੀਆ। ਕਿਸੇ ਦੀ ਸੁਰਤ ਸਵਾਣੀ ਮੇਲ ਹੋਣ ਦੇਣਾ ਨਹੀਂ ਕਿਸ਼ਨ ਰਾਧਾ, ਸੀਆ ਰਾਮ ਰਾਮ ਰੂਪ ਨਾ ਕੋਇ ਸਮਾਈਆ। ਦੁਰਮਤ ਮੈਲ ਧੋ ਸਕੇ ਕੋਇ ਨਾ ਦਾਗ਼ਾ, ਪਾਪਾਂ ਕਰੇ ਨਾ ਕੋਇ ਸਫ਼ਾਈਆ। ਕਲਜੁਗ ਕਹੇ ਮੈਨੂੰ ਫੇਰ ਇਸ਼ਾਰਾ ਆਉਂਦਾ ਕੁਛ ਝਗੜਾ ਉਠਣਾ ਅਗੇ ਪਿਛੇ ਵਾਘਾ, ਵਾਗਾਂ ਵਾਗਾਂ ਵਾਲਾ ਰਿਹਾ ਭਵਾਈਆ। ਮੈਂ ਖ਼ਬਰ ਸੰਦੇਸਾ ਦਿਆਂ ਵਿਚ ਪੰਜ ਆਬਾ, ਪੰਜਾਬੀਓ ਕਰਾਂ ਸ਼ਨਵਾਈਆ। ਸੱਤ ਥਾਲ ਲੈ ਕੇ ਹਾਜ਼ਰ ਹੋ ਜਾਓ ਗੁਰਮੁਖ ਵਿਚੋਂ ਦੁਆਬਾ, ਹਥੇਲੀ ਉਤੇ ਟਿਕਾਈਆ। ਇਹ ਆਸਾ ਰਖੀ ਖਿਜਰ ਖਵਾਜਾ, ਦੂਰ ਦੁਰੇਡਾ ਧਿਆਨ ਲਗਾਈਆ। ਜਿਸ ਵੇਲੇ ਮੇਰਾ ਨੂਰ ਅਲਾਹ ਬੇਪਰਵਾਹ ਵਾਲੀ ਦੋ ਜਹਾਨ ਜੋਤ ਜਗਾਏ ਦੇਸ ਮਾਝਾ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਖਾਣਾ ਪੀਣਾ ਸਭ ਦਾ ਕਰਨਾ ਸਾਂਝਾ, ਸੱਤਾਂ ਦੀਪਾਂ ਹੁਕਮ ਵਰਤਾਈਆ। ਓਥੇ ਸ਼ਰਮ ਹਯਾ ਕਾਹਦਾ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਮੁਆਹਿਦਾ, ਵਕਤ ਸੁਹੰਜਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਕਲਜੁਗ ਕਹੇ ਵੇਖੋ ਸੱਤ ਥਾਲ ਆਏ ਪਰੋਸੇ, ਸਤਿਗੁਰ ਸ਼ਬਦ ਹੁਕਮ ਜਣਾਈਆ। ਖ਼ਬਰ ਸੰਦੇਸੇ ਦੇਵੇ ਕੋਨੇ ਕੋਨੇ ਗੋਸ਼ੇ, ਚਾਰ ਕੁੰਟ ਸ਼ਨਵਾਈਆ। ਜਿਸ ਦੀ ਸੋਚ ਕੋਈ ਨਾ ਸੋਚੇ, ਸਮਝ ਵਿਚੋਂ ਸਮਝ ਨਾ ਕੋਇ ਸਮਝਾਈਆ। ਜਿਸ ਧਾਰ ਨੂੰ ਸਤਿਜੁਗ ਪਿਆ ਲੋਚੇ, ਬਿਨ ਨੈਣਾਂ ਨੈਣ ਉਠਾਈਆ। ਜਿਸ ਸ਼ਰਅ ਮੇਟਣੀ ਨਿਮਾਜ਼ਾਂ ਵਾਲੀ ਰੋਜ਼ੇ, ਰਾਜ਼ਕ ਰਿਜ਼ਕ ਰਹੀਮ ਦਇਆ ਕਮਾਈਆ। ਜਿਸ ਨੇ ਆਪਣੇ ਵਿਚ ਛੁਪਾਣੇ ਅਵਤਾਰ ਪੈਗ਼ੰਬਰਾਂ ਗੁਰੂਆਂ ਵਾਲੇ ਅਹੁਦੇ, ਅਹਿਦਨਾਮਾ ਸਭ ਦਾ ਪੂਰ ਕਰਾਈਆ। ਝਗੜਾ ਮੇਟ ਦੇਣਾ ਜੰਞੂ ਬੋਦੀ ਬੋਦੇ, ਸੁੰਨਤਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਸਵਾਮੀ ਹੋਏ ਸਹਾਈਆ। ਸਤਿਜੁਗ ਕਹੇ ਮੈਂ ਪੁਰਾਣਾ ਬੁੱਢਾ ਚਾਰ ਜੁਗ ਦਾ, ਪਿਛੋਕੜ ਨਜ਼ਰੀ ਆਈਆ। ਮੈਂ ਲੱਕੋਂ ਕੁਬਾ ਤੇ ਪੈਰਾਂ ਤੋਂ ਡੁੱਡਾ, ਚੱਲ ਸਕਾਂ ਨਾ ਰਾਈਆ। ਮੈਂ ਵੇਖਣ ਆਇਆ ਕਲਜੁਗਾ, ਕੀ ਕਲਕਾਤੀ ਆਪਣੀ ਖੇਲ ਖਿਲਾਈਆ। ਮੈਨੂੰ ਸੰਦੇਸਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਸਮਝਾਈਆ। ਸਦੀ ਚੌਧਵੀਂ ਕੀ ਹਾਲ ਹੋਣਾ ਉਤੇ ਬਸੁਧਾ, ਧਰਨੀ ਕੀ ਕੁਰਲਾਈਆ। ਸਭ ਦਾ ਬੇੜਾ ਦਿਸਦਾ ਡੁੱਬਾ, ਪਾਰ ਕਿਨਾਰੇ ਨਾ ਕੋਇ ਲਗਾਈਆ। ਦੀਨ ਮਜ਼੍ਹਬ ਦੀ ਧਾਰ ਬਣ ਗਿਆ ਡੂੰਘਾ ਖੁੱਡਾ, ਦੁਨੀ ਮੂੰਹ ਦੇ ਭਾਰ ਸੁਟਾਈਆ। ਸਤਿਜੁਗ ਕਹੇ ਮੈਨੂੰ ਵੇਖ ਕੇ ਕੁਛ ਨਾ ਸੁਝਾ, ਹੈਰਾਨੀ ਵਿਚ ਰਿਹਾ ਕੁਰਲਾਈਆ। ਮੈਂ ਮੁਖ ਤੋਂ ਹੋ ਗਿਆ ਗੁੰਗਾ, ਰਸਨਾ ਜਿਹਵਾ ਨਾ ਮੂਲ ਚਲਾਈਆ। ਮੇਰੇ ਮੂੰਹ ਚੋਂ ਫੇਰ ਦੁੱਖਾਂ ਦਾ ਨਿਕਿਲਿਆ ਹੂੰਗਾ, ਹੂੰਗਰ ਦਿਤੀ ਥਾਉਂ ਥਾਈਂਆ। ਦੋ ਜਹਾਨ ਵੇਖਣ ਕੌਣ ਕੂੰਦਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਧਿਆਨ ਲਗਾਈਆ। ਮੈਂ ਬੁੱਢੇ ਨੇ ਹੱਸ ਕੇ ਕਿਹਾ ਦੋ ਜਹਾਨੋ ਇਹ ਖੇਲ ਸ਼ਬਦ ਸਤਿਗੁਰੂ ਦਾ, ਗੁਰਦੇਵ ਇਕ ਅਖਵਾਈਆ। ਕਲਜੁਗ ਦਾ ਅੰਤਮ
ਤੇ ਮੇਰਾ ਵਿਹਾਰ ਸ਼ੁਰੂ ਦਾ, ਸ਼ਰਅ ਵਾਲਿਓ ਦਿਆਂ ਸਮਝਾਈਆ। ਜਿਸ ਵੇਲੇ ਪੁਰਖ ਅਕਾਲ ਨੇ ਮੈਨੂੰ ਥਾਪੀ ਦਿਤੀ ਤੇ ਮੈਂ ਸਤਿਜੁਗ ਬੁੱਢਾ ਫੇਰ ਤੁਰੂੰਗਾ, ਭੱਜਾਂ ਚਾਈਂ ਚਾਈਂਆ। ਸਚ ਪੁਛੋ ਪ੍ਰਭੂ ਦਾ ਪਿਆਰ ਕਦੇ ਨਾ ਥੁੜੂਗਾ, ਤੋਟ ਵਿਚ ਕਦੇ ਨਾ ਆਈਆ। ਆਤਮਾ ਸਭ ਦਾ ਪਰਮਾਤਮਾ ਨਾਲ ਜੁੜੂਗਾ, ਇਹ ਮੇਰੀ ਬੇਪਰਵਾਹੀਆ। ਸਭ ਦੇ ਅੰਦਰ ਇਕੋ ਮੰਤਰ ਫੁਰੂਗਾ, ਤੂੰ ਮੇਰਾ ਮੈਂ ਤੇਰਾ ਤੇ ਵੇਲਾ ਵਕਤ ਚੁਕਣਾ ਜੁਦਾਈ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਦ੍ਰਿੜਾਈਆ। ਸਾਚਾ ਹੁਕਮ ਇਕ ਦ੍ਰਿੜਾਵੇਗਾ। ਪਰਮ ਪੁਰਖ ਦਇਆ ਕਮਾਵੇਗਾ। ਹਰਖ ਸੋਗ ਸਰਬ ਮਿਟਾਵੇਗਾ। ਧਰਮ ਯੋਗ ਇਕ ਸਮਝਾਵੇਗਾ। ਨਾਮ ਚੋਗ ਅਗੰਮ ਚੁਗਾਵੇਗਾ। ਹਉਮੇ ਹੰਗਤਾ ਰੋਗ ਮਿਟਾਵੇਗਾ। ਬੋਧ ਅਗਾਧਾ ਪੰਡਤ ਆਪ ਅਖਵਾਵੇਗਾ। ਆਤਮ ਧਾਰ ਬਣਾ ਕੇ ਸੰਗਤਾ, ਸ਼ਰਅ ਸ਼ਰੀਅਤ ਪੰਧ ਚੁਕਾਵੇਗਾ। ਲੇਖ ਮੁਕਾ ਕੇ ਭੁੱਖਾ ਨੰਗਤਾ, ਸਿਰ ਸਭ ਦੇ ਹੱਥ ਟਿਕਾਵੇਗਾ। ਨਿਸ਼ਾਨਾ ਮੇਟ ਕੇ ਤਾਰਾ ਚੰਨ ਕਾ, ਚੰਦ ਚਾਂਦਨਾ ਇਕ ਰੁਸ਼ਨਾਵੇਗਾ। ਭਰਮ ਮਿਟਾ ਕੇ ਮਨ ਮਨ ਕਾ, ਮਨ ਕਾ ਮਣਕਾ ਆਪ ਭਵਾਵੇਗਾ। ਰੰਗ ਵਖਾ ਕੇ ਸਾਚੇ ਤਨ ਕਾ, ਤਨ ਕੰਚਨ ਗੜ੍ਹ ਵਡਿਆਵੇਗਾ। ਜਗਿਆਸੂ ਰੂਪ ਬਣਾ ਕੇ ਜਨ ਕਾ, ਹਰਿ ਜਨ ਆਪਣੀ ਗੋਦ ਟਿਕਾਵੇਗਾ। ਝਗੜਾ ਮੁਕਾ ਕੇ ਛਪਰ ਛੰਨ ਕਾ, ਸਾਚਾ ਮੰਦਰ ਇਕ ਸੁਹਾਵੇਗਾ। ਲੇਖਾ ਰਹੇ ਨਾ ਕਲਜੁਗ ਕਲ ਕਾ, ਕਲਕਾਤੀ ਡੇਰਾ ਢਾਹਵੇਗਾ। ਲਹਿਣਾ ਦੇਣਾ ਪੂਰਾ ਕਰੇ ਰਾਜੇ ਬਲ ਕਾ, ਪੁਰਾਣਾ ਲੇਖਾ ਲੇਖੇ ਵਿਚ ਰਖਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਆਪ ਵਰਤਾਵੇਗਾ। ਸਾਚਾ ਹੁਕਮ ਇਕ ਵਰਤਾਏਗਾ। ਦੀਨ ਦਿਆਲ ਦਇਆ ਕਮਾਏਗਾ। ਪੁਰਖ ਅਕਾਲ ਖੇਲ ਖਿਲਾਏਗਾ। ਸ਼ਬਦ ਦਲਾਲ ਇਕ ਪ੍ਰਗਟਾਏਗਾ। ਕਾਲ ਮਹਾਕਾਲ ਸੀਸ ਨਿਵਾਏਗਾ। ਰਾਏ ਧਰਮ ਆਪ ਉਠਾਏਗਾ। ਚਿਤ੍ਰਗੁਪਤ ਅੱਖ ਖੁਲਾਏਗਾ। ਲਾੜੀ ਮੌਤ ਨਾਲ ਰਲਾਏਗਾ। ਜਮ ਕਾ ਸੰਗ ਸੰਗ ਬਣਾਏਗਾ। ਸੂਰਾ ਸਰਬੰਗ ਭੇਵ ਚੁਕਾਏਗਾ। ਨਾਮ ਮਰਦੰਗ ਇਕ ਸੁਣਾਏਗਾ। ਕਲਜੁਗ ਕੂੜੀ ਕਿਰਿਆ ਕੰਧ ਢਾਹੇਗਾ। ਸਤਿ ਧਰਮ ਦਾ ਸਚ ਅਨੰਦ ਵਖਾਏਗਾ। ਗੁਰਮੁਖਾਂ ਅੰਦਰ ਲੰਘ, ਬਜ਼ਰ ਕਪਾਟੀ ਕੁੰਡਾ ਲਾਹੇਗਾ। ਆਤਮ ਸੇਜ ਸੁਹਾ ਪਲੰਘ, ਸੁਖ ਆਸਣ ਸੋਭਾ ਪਾਏਗਾ। ਨਾਮ ਨਿਧਾਨ ਵਜਾ ਮਰਦੰਗ, ਸੋਈ ਸੁਰਤੀ ਆਪ ਹਿਲਾਏਗਾ। ਅੰਮ੍ਰਿਤ ਬੂੰਦ ਦੇ ਸਵਾਂਤੀ ਗੰਗ, ਜਗਤ ਤ੍ਰਿਸ਼ਨਾ ਆਪ ਬੁਝਾਏਗਾ। ਪੰਧ ਮੁਕਾ ਕੇ ਜੇਰਜ ਅੰਡ, ਉਤਭੁਜ ਸੇਤਜ ਪਾਰ ਕਰਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਹੁਕਮ ਇਕ ਸੁਣਾਏਗਾ। ਸਾਚਾ ਹੁਕਮ ਅਗੰਮ ਸੁਣਾਵੇਗਾ। ਹਰਿ ਕਾ ਭੇਵ ਕੋਇ ਨਾ ਪਾਵੇਗਾ। ਦੇਵਤ ਸੁਰ ਸੀਸ ਨਿਵਾਵੇਗਾ। ਗਣ ਗੰਧਰਭ ਕਿਨਰ ਯਸ਼ਪ ਰਾਗ ਅਲਾਵੇਗਾ। ਮਧੁਰ ਧੁਨ ਇਕ ਸੁਣਾਵੇਗਾ। ਸੁੰਨ ਮੁਨ ਆਪ ਖੁਲਾਵੇਗਾ। ਚੁਣ ਚੁਣ ਗੁਰਮੁਖ ਹਰਿਜਨ ਸੰਗ ਬਣਾਵੇਗਾ। ਲੱਖ ਚੁਰਾਸੀ ਛਾਣ ਪੁਣ, ਭਗਤ ਸੁਹੇਲੇ ਬਾਹਰ ਕਢਾਵੇਗਾ। ਲੇਖਾ ਜਾਣੇ ਦੇਵਤ ਸੁਰ ਮੁਨ, ਮੁਨੀ ਮੁਨੀਸ਼ਰ ਪਰਦਾ ਆਪ ਚੁਕਾਵੇਗਾ। ਜੋ ਮਾਲਕ ਬਣਿਆ ਕੁਲ, ਕੁਲ ਮਾਲਕ ਹੋ ਕੇ ਵੇਖ ਵਖਾਵੇਗਾ। ਇਕੋ ਆਪ ਬਣ ਅਭੁਲ, ਭੁਲ ਵਿਚ ਸਰਬ ਭੁਲਾਵੇਗਾ। ਗੁਰਮੁਖ ਵਿਰਲਾ ਨਾਮ ਕੰਡੇ ਤਰਾਜ਼ੂ ਜਾਏ ਤੁਲ, ਤੋਲਾ ਇਕੋ ਨਜ਼ਰੀ ਆਵੇਗਾ। ਜਿਸ ਦਾ ਜਾਪ ਜਪ ਸਕਣ ਨਾ ਰਸਨਾ ਬੁੱਲ, ਹਰ ਹਿਰਦੇ ਆਪਣਾ ਡੇਰਾ ਲਾਵੇਗਾ। ਓਹ ਮੌਲੇ ਫੁਲਵਾੜੀ ਨਾਲ ਫਲ
ਫੁੱਲ, ਮਹਿਕ ਆਪਣੀ ਵਿਚ ਟਿਕਾਵੇਗਾ। ਜੋ ਸਚ ਪ੍ਰੀਤੀ ਘੋਲੀ ਜਾਣ ਘੁਲ, ਘੋਲ ਘੁਮਾਈ ਆਪਣੇ ਲੇਖੇ ਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਖੇਲ ਖਿਲਾਵੇਗਾ। ਸਚ ਦੀ ਕਰਨੀ ਖੇਲ ਖਿਲਾਵਾਂਗਾ। ਸਤਿਗੁਰ ਸ਼ਬਦ ਸ਼ਬਦ ਡੰਕ ਵਜਾਵਾਂਗਾ। ਰਾਓ ਰੰਕ ਆਪ ਉਠਾਵਾਂਗਾ। ਦਵਾਰ ਬੰਕ ਇਕ ਸੁਹਾਵਾਂਗਾ। ਨਾਮ ਤਨਕ ਇਕ ਰਖਾਵਾਂਗਾ। ਲਹਿਣਾ ਦੇਣਾ ਪੂਰਾ ਕਰ ਕੇ ਜਨਕ, ਸੀਤਾ ਸਪੁਤਰੀ ਵੰਡ ਵੰਡਾਵਾਂਗਾ। ਕਲਜੁਗ ਕੂੜ ਕੁੜਿਆਰਾ ਧਰਮ ਦੀ ਧਾਰ ਚੁੱਕ ਕੇ ਧਨੁਖ, ਤੀਰ ਨਿਰਾਲਾ ਇਕ ਰਖਾਵਾਂਗਾ। ਜਗਤ ਜਗਿਆਸੂ ਆਪੇ ਪਰਖ, ਪਾਰਖੂ ਹੋ ਕੇ ਵੇਖ ਵਖਾਵਾਂਗਾ। ਜਨ ਭਗਤਾਂ ਦੇ ਕੇ ਦਰਸ, ਨਿਜ ਨੇਤਰ ਲੋਚਨ ਨੈਣ ਖੁਲਾਵਾਂਗਾ। ਅੰਮ੍ਰਿਤ ਮੇਘ ਅਗੰਮਾ ਬਰਸ, ਅਗਨੀ ਤਤ ਤਤ ਬੁਝਾਵਾਂਗਾ। ਪੂਰਬ ਜਨਮ ਦੀ ਪੂਰੀ ਕਰਾਂ ਸ਼ਰਤ, ਬਲ ਬਾਵਨ ਸੰਗ ਨਿਭਾਵਾਂਗਾ। ਬਣ ਵਾਲੀ ਜਗ ਜਹਾਨਾ ਉਤੇ ਅਰਸ਼, ਫ਼ਰਸ਼ ਉਤੇ ਸੋਭਾ ਪਾਈਆ। ਸ਼ਬਦੀ ਧਾਰ ਪੂਰਾ ਕਰ ਕੇ ਫ਼ਰਜ਼, ਲਹਿਣਾ ਦੇਣਾ ਹੱਥੋ ਹੱਥ ਫੜਾਵਾਂਗਾ। ਜੋਧਾ ਸੂਰ ਬਣ ਮਰਦਾਨਾ ਮਰਦ, ਮਰਦੰਗਾ ਇਕੋ ਨਾਮ ਵਜਾਵਾਂਗਾ। ਬਲ ਤੇਰੀ ਮਨਜ਼ੂਰ ਕਰ ਕੇ ਅਰਜ਼, ਆਰਜ਼ੂ ਆਪਣੇ ਨਾਲ ਰਖਾਵਾਂਗਾ। ਤੇਰੀ ਦੁਨੀਆਦਾਰੀ ਵਾਲੀ ਦੁਨੀਆ ਨਾਲ ਰਹੇ ਨਾ ਗ਼ਰਜ਼, ਗ਼ਰਜ਼ ਆਪਣੀ ਝੋਲੀ ਪਾਵਾਂਗਾ। ਤੇਰਾ ਹੋਣ ਨਾ ਦੇਵਾਂ ਹਰਜ਼, ਹਰਜ਼ਾਨੇ ਤੇਰੇ ਪੂਰ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਵਾਂਗਾ। ਬਲ ਕਹੇ ਸੁਣ ਮੇਰੇ ਧੁਰ ਦੇ ਬਾਵਨ, ਬਾਬਲ ਦਿਆਂ ਜਣਾਈਆ। ਤੂੰ ਸਵਾਮੀ ਪਤਤ ਪਾਵਨ, ਪਾਰਬ੍ਰਹਮ ਅਖਵਾਈਆ। ਤੂੰ ਦੁਸ਼ਟ ਸ਼ੰਘਾਰੇ ਬਣ ਕੇ ਰਾਮਾ ਰਾਮਨ, ਤੇਰੀ ਬੇਪਰਵਾਹੀਆ। ਤੂੰ ਕੰਸ ਪਕੜਿਆ ਪਛਾੜਿਆ ਜਗਤ ਦਾਮਨ, ਕਾਹਨਾ ਆਪਣੀ ਵੰਡ ਵੰਡਾਈਆ। ਤੂੰ ਸਤਿਗੁਰ ਸ਼ਬਦ ਬਣੇ ਜ਼ਾਮਨ, ਜੁੰਮੇਵਾਰ ਇਕ ਅਖਵਾਈਆ। ਜਿਸ ਨੂੰ ਨਾ ਕੋਈ ਤ੍ਰਿਸ਼ਨਾ ਨਾ ਕੋਈ ਤਾਮਨ, ਜਗਤ ਹਵਸ ਨਾ ਕੋਇ ਵਧਾਈਆ। ਜੋ ਕਹਿ ਕੇ ਗਿਆ ਸ਼ੁਕਰ ਪ੍ਰੋਹਤ ਬ੍ਰਾਹਮਣ, ਬ੍ਰਹਮ ਧਾਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸੁਹਾਈਆ। ਬਲ ਕਹੇ ਮੇਰੇ ਭਗਵਾਨ, ਭਗਵਨ ਤੇਰੀ ਓਟ ਤਕਾਈਆ। ਤੇਰੇ ਚਰਨ ਕਵਲ ਕੀਤਾ ਸਭ ਕੁਛ ਦਾਨ, ਪਿੱਠ ਆਪਣੀ ਜਗਤ ਵਖਾਈਆ। ਮੇਰਾ ਸਾਕ ਸੱਜਣ ਰਿਹਾ ਨਾ ਕੋਇ ਵਿਚ ਜਹਾਨ, ਪੱਲੂ ਸਾਰੇ ਗਏ ਛੁਡਾਈਆ। ਤੇਰਾ ਧਰਮ ਦਾ ਮੇਰੇ ਦਰ ਦਾ ਨਾ ਦਿਸੇ ਨਿਸ਼ਾਨ, ਮੈਂ ਕੀ ਕੀ ਕਹਿ ਸੁਣਾਈਆ। ਮੈਂ ਇਕੋ ਬੇਨੰਤੀ ਕਰਾਂ ਮੇਰੇ ਮਿਹਰਵਾਨ, ਮਿਹਰ ਨਜ਼ਰ ਲੈਣੀ ਟਿਕਾਈਆ। ਸਤਿਜੁਗ ਵਿਚ ਮੇਰਾ ਜ਼ਰੂਰ ਝੁਲੇਗਾ ਨਿਸ਼ਾਨ, ਨਾਥੇਵਾਲਾ ਸੋਭਾ ਪਾਈਆ। ਜੇ ਘਰ ਵਾਲਿਆਂ ਮੇਰੀ ਬੇਨੰਤੀ ਨਹੀਂ ਕੀਤੀ ਪ੍ਰਵਾਨ, ਜਿਥੇ ਮੇਰੀ ਭੂਮੀ ਸ਼ਮਸ਼ਾਨ, ਉਥੇ ਹੋਵੇ ਰੁਸ਼ਨਾਈਆ। ਸ਼ਹਿਨਸ਼ਾਹੀ ਸੰਮਤ ਇੱਕੀ ਵਿਚ ਜਿਸ ਵੇਲੇ ਨਵਾਂ ਬਣਿਆ ਵਿਧਾਨ, ਵਾਅਦੇ ਸਭ ਦੇ ਪੂਰ ਕਰਾਈਆ। ਸੰਮਤ ਦਸ ਤੇਰਾ ਭਗਤ ਦਵਾਰਾ ਦਿੱਲੀ ਵਿਚ ਹੋਣਾ ਮਹਾਨ, ਤੇਰੀ ਵੱਜੇ ਵਧਾਈਆ। ਮੇਰੀ ਖ਼ਾਕ ਮੇਰੀ ਰਾਖ ਜੋ ਸਿੰਘਾਸਣ ਥੱਲੇ ਰਖੀ ਮਿਹਰਵਾਨ, ਉਥੇ ਲੈ ਕੇ ਜਾਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਬਲ ਕਹੇ ਮੈਂ ਸਤਿਜੁਗ ਤੇਰੇ ਪਿਆਰ ਦਾ ਭੁੱਖਾ, ਪ੍ਰੀਤਮ ਤੇਰੇ ਵਿਚ ਸਮਾਈਆ। ਮੈਨੂੰ ਨਹੀਂ ਜਗਤ ਦਾ ਦੁੱਖਾ, ਦੁੱਖਾਂ ਵੰਡ ਨਾ ਕੋਇ ਵੰਡਾਈਆ।
ਮੇਰਾ ਤੇਰੇ ਨਾਮ ਨਾਲ ਉਜੱਲ ਹੋਵੇ ਮੁਖਾ, ਦੁਰਮਤ ਮੈਲ ਧਵਾਈਆ। ਮੈਂ ਤੇਰਾ ਲਾਡਲਾ ਸੁਤਾ, ਸੁਤ ਦੁਲਾਰਾ ਨਜ਼ਰੀ ਆਈਆ। ਮੇਰੀ ਸੁਹੰਜਣੀ ਹੋਣੀ ਰੁੱਤਾ, ਰੁਤੜੀ ਤੇਰੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਬਲ ਕਹੇ ਮੇਰੇ ਸਤਿਗੁਰ ਦੀਨ ਦਿਆਲ, ਪਰਮ ਪੁਰਖ ਤੇਰੀ ਸਰਨਾਈਆ। ਮੈਂ ਤੇਰਾ ਬਿਨਾ ਤਤਾਂ ਤੋਂ ਲਾਲ, ਸਚਖੰਡ ਸੋਭਾ ਪਾਈਆ। ਜਗਤ ਰਿਸ਼ਤਿਆਂ ਵਿਚ ਗੁਰਦਿਆਲ, ਗੁਰ ਗੁਰ ਤੇਰੀ ਓਟ ਰਖਾਈਆ। ਮੇਰੀ ਆਸਾ ਰਖੀਂ ਸੰਭਾਲ, ਸੰਬਲ ਵਾਲਿਆ ਤੇਰੇ ਚਰਨ ਟਿਕਾਈਆ। ਜਿਸ ਵੇਲੇ ਨਾ ਕੋਈ ਸ਼ਾਹ ਰਿਹਾ ਨਾ ਕੰਗਾਲ, ਭੂਮੀ ਵਾਲਾ ਭੂਮ ਨਾ ਕੋਇ ਸੁਹਾਈਆ। ਮੇਰੀ ਸਦਾ ਬਣੀ ਰਹਿਣੀ ਧਰਮਸਾਲ, ਧਰਮ ਦਵਾਰਾ ਤੇਰੇ ਚਰਨਾਂ ਸੋਭਾ ਪਾਈਆ। ਤੂੰ ਆਪਣਾ ਗੁੱਝਾ ਖੇਲ ਕਰਨਾ ਕਮਾਲ, ਜਗਤ ਬੁੱਧੀ ਵਾਲਾ ਸਮਝੇ ਕੋਇ ਨਾ ਰਾਈਆ। ਤਿੰਨ ਅੱਸੂ ਤੂੰ ਸੁਣਨਾ ਮੇਰਾ ਹਾਲ, ਮੁਰਸ਼ਦਾ ਸੁਣਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਅੱਸੂ ਕਹੇ ਮੈਂ ਵਡ ਵਡਭਾਗਾ, ਧੁਰ ਭਾਗ ਵੱਡੇ ਹਰਿ ਪਾਇਆ। ਸੰਮਤ ਸੰਮਤੀ ਉਠ ਉਠ ਜਾਗਾ, ਆਲਸ ਨਿੰਦਰਾ ਲਾਹਿਆ। ਹੰਸ ਬਣਿਆ ਦਰ ਸਾਚੇ ਕਾਗਾ, ਹਉਮੇ ਰੋਗ ਮਿਟਾਇਆ। ਪਾਇਆ ਪਰਮ ਪੁਰਖ ਹਰਿ ਕੰਤ ਸੁਹਾਗਾ, ਨਾ ਮਰੇ ਨਾ ਜਾਇਆ। ਥਾਲ ਲਿਆਉਣ ਗੁਰਮੁਖ ਵਾਲੇ ਦੁਆਬਾ, ਦੋਹਰੀ ਵਾਰ ਸੁਣਾਇਆ। ਇਹ ਹੁਕਮ ਅਗੰਮਾ ਸਤਿਗੁਰ ਸ਼ਬਦ ਆਖਾ, ਬਿਨਾ ਅੱਖਰਾਂ ਅੱਖਰ ਪੜ੍ਹਾਇਆ। ਭੁੱਖਿਆਂ ਨੰਗਿਆਂ ਹੋਵੇ ਰਾਖਾ, ਘਰ ਘਰ ਦੇਵੇ ਰਿਜ਼ਕ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਇਆ। ਥਾਲ ਕਹਿਣ ਪ੍ਰਭ ਤੇਰੀ ਵਸਤੂ, ਥਿਰ ਘਰ ਵਾਸੀ ਦਇਆ ਕਮਾਈਆ। ਤੂੰ ਪੁਰਖ ਅਕਾਲਾ ਨੂਰ ਅਲਾਹੀ ਅਗੰਮੀ ਹਸਤੂ, ਹਸਤ ਕੀਟ ਸਮਾਈਆ। ਤੇਰਾ ਭਗਤ ਸੁਹੇਲਾ ਤੇਰੀ ਨਾਮ ਖ਼ੁਮਾਰੀ ਵਿਚ ਮਸਤੂ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਤੂੰ ਕਿਰਪਾ ਕਰ ਦੇ ਉਤੇ ਧਰਤੂ, ਧਵਲ ਹੋਣਾ ਸਹਾਈਆ। ਮਾਲਕ ਖ਼ਾਲਕ ਹੋ ਕੇ ਅਰਸ਼ੂ, ਅਰਸ਼ੀ ਪ੍ਰੀਤਮ ਦੇਣੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਥਾਲ ਕਹਿਣ ਅਸੀਂ ਪੁਰਾਣਾ ਲਾਹੁਣ ਆਏ ਉਧਾਰ, ਸਚ ਸਚ ਸੁਣਾਈਆ। ਅਸੀਂ ਬਲ ਦਵਾਰੇ ਹੁੰਦੇ ਸਾਂ ਦਰਬਾਨ, ਖ਼ੁਸ਼ੀਆਂ ਸੇਵ ਕਮਾਈਆ। ਜਿਸ ਵੇਲੇ ਬਾਵਨ ਪਹੁੰਚਿਆ ਆਣ, ਬਿਰਧ ਬ੍ਰਾਹਮਣ ਰੂਪ ਬਦਲਾਈਆ। ਚਾਰੇ ਵੇਦਾਂ ਲੱਗਾ ਗਾਣ, ਸੋਹਲੇ ਢੋਲੇ ਰਾਗ ਜਣਾਈਆ। ਬਿਨ ਨੈਣਾਂ ਲੱਗਾ ਤਕਾਣ, ਅੱਖੀਆਂ ਵਿਚੋਂ ਅੱਖ ਉਠਾਈਆ। ਬਿਨਾ ਸੁਣਦਾ ਜਾਏ ਕਾਨ, ਧੁਨ ਆਤਮ ਰਾਗ ਅਲਾਈਆ। ਫੇਰ ਨਿਗਾਹ ਮਾਰੀ ਜਿਥੇ ਬਲ ਦਾ ਸੀ ਪਕਵਾਨ, ਸੱਤਾਂ ਰੰਗਾਂ ਵੰਡ ਵੰਡਾਈਆ। ਉਹ ਸਾਰੇ ਅੰਦਰੇ ਅੰਦਰ ਹੋਏ ਹੈਰਾਨ, ਹੈਰਾਨੀ ਵਿਚ ਸੁਣਾਈਆ। ਵਾਹ ਸਾਡੇ ਭਗਵਾਨ, ਇਹ ਤੇਰੀ ਬੇਪਰਵਾਹੀਆ। ਅੱਜ ਛਤਰਧਾਰੀ ਤੇਰਾ ਅਸਮੇਧ ਜਗ ਕਰਦੇ ਤੇ ਤੈਨੂੰ ਹੋਣ ਪ੍ਰਵਾਨ, ਤੂੰ ਆਵੇਂ ਵੇਸ ਬਦਲਾਈਆ। ਉਹ ਨਿਗਾਹ ਮਾਰ ਲੈ ਕਲਜੁਗ ਕੂੜ ਕੁੜਿਆਰਾ ਦਿਸੇ ਸ਼ੈਤਾਨ, ਸ਼ਰਅ ਆਪਣੇ ਸੰਗ ਰਖਾਈਆ। ਧਰਮ ਦਾ ਧਰਮ ਨਾਲ ਬਣੇ ਨਾ ਕੋਇ ਵਿਧਾਨ, ਸਤਿ ਨਾਲ ਸਚ ਨਾ ਕੋਇ ਮਿਲਾਈਆ। ਉਸ ਵੇਲੇ ਮਾਣ ਰਹਿਣਾ ਨਹੀਂ ਸੀਤਾ ਰਾਮ, ਕਾਹਨ ਕ੍ਰਿਸ਼ਨ ਨਾ ਕੋਇ ਵਡਿਆਈਆ। ਕਲਮੇ ਵਾਲੇ ਕਰਨ ਹਰਾਮ, ਈਮਾਨ ਵਿਚ ਨਾ ਕੋਇ ਸਮਾਈਆ। ਸਤਿਨਾਮ
ਵਾਲੇ ਭੁਲਣ ਬਣ ਅੰਞਾਣ, ਬੁਧ ਬਿਬੇਕ ਨਾ ਕੋਇ ਵਖਾਈਆ। ਸਦੀ ਚੌਧਵੀਂ ਵਕਤ ਤੱਕ ਲੈ ਬਣ ਕੇ ਵਾਲੀ ਦੋ ਜਹਾਨ, ਦੋਹਰੀ ਆਪਣੀ ਖੇਲ ਖਿਲਾਈਆ। ਜਿਸ ਵੇਲੇ ਸਤਿ ਦਾ ਬਣੇ ਨਾ ਕੋਇ ਰਾਜਾਨ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਰਈਅਤ ਦੀ ਕਰੇ ਨਾ ਕੋਇ ਪਹਿਚਾਨ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਬਾਵਨ ਕਹੇ ਮੈਂ ਖੇਲ ਖਿਲਾਵਾਂਗਾ। ਆਵਣ ਜਾਵਣ ਵੇਸ ਵਟਾਵਾਂਗਾ। ਪਤਤ ਪਾਵਨ ਨਾਮ ਧਰਾਵਾਂਗਾ। ਗ਼ਰੀਬ ਨਿਮਾਣਿਆਂ ਦੇਵਾਂ ਮਾਨਣ, ਸਿਰ ਆਪਣਾ ਹੱਥ ਟਿਕਾਵਾਂਗਾ। ਬਿਨਾ ਭਗਤੀ ਤੋਂ ਭਗਤਾਂ ਨੂੰ ਦੇ ਕੇ ਬ੍ਰਹਮ ਗਿਆਨਨ, ਆਤਮ ਪਰਮਾਤਮ ਪਰਦਾ ਲਾਹਵਾਂਗਾ। ਉਨ੍ਹਾਂ ਦੇ ਸਨਮੁਖ ਹੋ ਕੇ ਦੋ ਜਹਾਨਾਂ ਬਣਾਂ ਜ਼ਾਮਨ, ਜ਼ਾਮਨੀ ਆਪਣੀ ਤੋੜ ਨਿਭਾਵਾਂਗਾ। ਨੇੜ ਨਾ ਆਵੇ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਮੇਟ ਮਿਟਾਵਾਂਗਾ। ਸਾਚਾ ਦਵਾਰਾ ਕਰ ਤਿਆਰ, ਭਗਤ ਦਵਾਰ ਇਕ ਸੁਹਾਵਾਂਗਾ। ਮੈਂ ਛਡ ਕੇ ਰਾਜਨ ਰਾਜ ਘਰ ਬਾਹਰ, ਗ਼ਰੀਬ ਨਿਮਾਣਿਆਂ ਅਗੇ ਝੋਲੀ ਡਾਹਵਾਂਗਾ। ਮੈਂ ਪਿਆਰ ਮੁਹੱਬਤ ਦਾ ਭੁੱਖਾ ਓ ਦੁਖੀਓ ਦੁੱਖਾਂ ਨਾਲ ਮੇਰਾ ਭਰ ਦਿਓ ਭੰਡਾਰ, ਇਹੋ ਮੰਗ ਮੰਗਾਵਾਂਗਾ। ਜੇ ਤੁਸੀਂ ਸਦੀ ਚੌਧਵੀਂ ਅੰਤ ਹੋਏ ਖ਼ੁਆਰ, ਖ਼ੁਆਰੀ ਸਭ ਦੀ ਮੇਟ ਮਿਟਾਵਾਂਗਾ। ਮੈਂ ਆਦਿ ਜੁਗਾਦਿ ਦਾ ਸਾਂਝਾ ਯਾਰ, ਵਿਛੜਿਆਂ ਯਾਰਾਂ ਫੇਰ ਰਲਾਵਾਂਗਾ। ਮੈਂ, ਬਲ ਦਵਾਰੇ ਸੱਤਾਂ ਰੰਗਾਂ ਵਿਚ ਭੋਜਨ ਕੀਤਾ ਤਿਆਰ, ਓਹ ਭਗਤੋ ਸੰਤੋ ਫ਼ਕੀਰੋ ਗ਼ਰੀਬੋ ਤੁਹਾਡੇ ਹੱਥਾਂ ਵਿਚ ਫੜਾਵਾਂਗਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਤਖਤੋਂ ਦੇਣਾ ਉਤਾਰ, ਗ਼ਰੀਬ ਨਿਮਾਣਿਆਂ ਇਕੋ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਆਪਣਾ ਹੁਕਮ ਵਰਤਾਵਾਂਗਾ। ਸੱਤ ਥਾਲ ਕਹਿਣ ਸਾਡੀਆਂ ਐ ਪ੍ਰਭੂ ਬਿਨਾ ਆਸ਼ਾ ਤੋਂ ਮੰਗਾਂ, ਓਏ ਮੰਗਤਿਆ ਤੇਰੇ ਅਗੇ ਮੰਗ ਮੰਗਾਈਆ। ਤੇਰੀ ਨੂਰ ਜੋਤ ਦਾ ਪ੍ਰਕਾਸ਼ ਜਿਉਂ ਸਤਿ ਧਾਰ ਦਾ ਸਤਰੰਗਾ, ਸਤਿ ਜੋਤ ਵਾਲਿਆ ਤੇਰੀ ਸਰਬ ਹੋਵੇ ਰੁਸ਼ਨਾਈਆ। ਵਿਸ਼ਨੂੰ ਨੂੰ ਕਹਿ ਦੇ ਜੇ ਸਤਿਜੁਗ ਵਿਚ ਕਾਣੀ ਕੀਤੀ ਵੰਡਾ, ਵੰਡਣ ਵਾਲਿਆ ਤੇਰੀ ਬਦਲੀ ਦਿਆਂ ਕਰਾਈਆ। ਨਾਲੇ ਨਾਮ ਦਾ ਸਭ ਤੋਂ ਉਚਾ ਕਰਨਾ ਖੰਡਾ, ਖੰਡੇ ਖੜਗ ਖੜਕਾਉਣ ਵਾਲਿਆ ਖੰਡ ਖੰਡ ਫੇਰ ਨਾ ਕਰੀਂ ਲੋਕਾਈਆ। ਆਹ ਗੁਰਮੁਖਾਂ ਦੇ ਹੱਥ ਵਿਚ ਪਹਿਲੀ ਅੱਸੂ ਨੂੰ ਜਿਹੜਾ ਫੜਿਆ ਪ੍ਰੇਮ ਪਿਆਰ ਲੰਗਰ ਦਾ ਮੰਡਾ, ਇਹ ਮੰਡਲਾਂ ਮੰਡਪਾਂ ਦੇਣਾ ਵਰਤਾਈਆ। ਇਹ ਇਸ਼ਾਰਾ ਕਰ ਕੇ ਗਿਆ ਸੀ ਗੋਬਿੰਦ ਜਿਸ ਵੇਲੇ ਛੱਡਿਆ ਸੀ ਪੁਰੀ ਅਨੰਦਾ, ਅਨੰਦ ਵਿਚ ਗਿਆ ਸਮਾਈਆ। ਕਲਜੁਗ ਜਿਸ ਵੇਲੇ ਤੇਰਾ ਅੰਤਮ ਸਮਾਂ ਲੰਘਾ, ਆਪਣਾ ਪੰਧ ਮੁਕਾਈਆ। ਉਸ ਵੇਲੇ ਖੇਲ ਕਰੇ ਸੂਰਾ ਸਰਬੰਗਾ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸੱਤ ਥਾਲ ਕਹਿਣ ਜਨ ਭਗਤੋ ਪਹਿਲੀ ਅੱਸੂ ਤੋਂ ਸਭ ਦੀ ਕਟੀ ਭੁੱਖ, ਨਾਮ ਦਾ ਭੁੱਖਾ ਰਹਿਣ ਕੋਇ ਨਾ ਪਾਈਆ। ਤੁਸੀਂ ਰਾਤ ਨੂੰ ਖ਼ੁਸ਼ੀਆਂ ਵਿਚ ਸੌਣਾ ਤੇ ਸਤਿਗੁਰ ਤੁਹਾਡਾ ਤੁਹਾਡੇ ਘਰ ਘਰ ਜਾ ਕੇ ਕਢੇਗਾ ਦੁੱਖ, ਦੁਖੀਆਂ ਦਰਦ ਮਿਟਾਈਆ। ਪਰ ਯਾਦ ਕਰਨਾ ਪਰ ਫੇਰ ਤੁਹਾਨੂੰ ਮਾਤਾ ਦੇ ਗਰਭ ਵਿਚ ਏਸ ਨੇ ਉਲਟਾ ਹੋਣ ਨਹੀਂ ਦੇਣਾ ਰੁੱਖ, ਚੁਰਾਸੀ ਦਾ ਗੇੜ ਦੇਣਾ ਮੁਕਾਈਆ। ਕਿਤੇ ਪਿਆਰ ਨਾ ਕਰਿਓ ਜਨਨੀ ਵਾਲੀ ਕੁੱਖ, ਪੁਰਖ ਅਕਾਲ ਆਪਣੀ ਗੋਦ ਟਿਕਾਈਆ। ਉਥੇ ਤੁਸਾਂ ਤੂੰ ਮੇਰਾ ਮੈਂ ਤੇਰਾ ਪੜ੍ਹਨੀ ਤੁਕ, ਦੂਜਾ ਰਾਗ
ਨਾ ਕੋਇ ਅਲਾਈਆ। ਜੇ ਤੁਸੀਂ ਨਹੀਂ ਜਾਣਦੇ ਤੁਹਾਡਾ ਸਵਾਮੀ ਤੁਹਾਨੂੰ ਲਏ ਗੋਦੀ ਚੁੱਕ, ਫੜ ਬਾਹੋਂ ਗਲੇ ਲਏ ਲਗਾਈਆ। ਤੁਸੀਂ ਓਸ ਪ੍ਰਭੂ ਦੇ ਲਾਡਲੇ ਪੁੱਤ, ਜਿਹੜਾ ਸੁਤ ਅਪਰਾਧੀ ਆਪਣੇ ਰੰਗ ਰੰਗਾਈਆ। ਜਿਸ ਦਾ ਇਕ ਵਾਰ ਹਿਰਦਿਉਂ ਸੀਸ ਗਿਆ ਝੁਕ, ਉਸ ਨੂੰ ਰਾਏ ਧਰਮ ਨਾ ਦਏ ਸਜ਼ਾਈਆ। ਆਵਣ ਜਾਵਣ ਸਭ ਦਾ ਜਾਣਾ ਛੁੱਟ, ਛੁਟੀ ਲਿਵ ਫੇਰ ਦਏ ਲਗਾਈਆ। ਮਾਤਲੋਕ ਚੋਂ ਬੂਟਾ ਪੁੱਟ, ਸਚਖੰਡ ਸਾਚੇ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਥਾਲ ਕਹਿਣ ਸਤਿਗੁਰੂ ਮੇਰੇ ਨਾਲ ਕੌਲੀ ਤੇ ਗਲਾਸ, ਆਪਣਾ ਆਪਣਾ ਰੂਪ ਆਏ ਬਦਲਾਈਆ। ਕੁਛ ਉਨ੍ਹਾਂ ਨਾਲ ਕਰ ਬਚਨ ਬਿਲਾਸ, ਕੀ ਪਿਛਲਾ ਹਾਲ ਸੁਣਾਈਆ। ਇਹ ਸਾਰੇ ਕਹਿਣ ਸਾਨੂੰ ਵਰ ਦਿਤਾ ਸੀ ਰਾਮਦਾਸ, ਛੋਲੇ ਘੁੰਗਣੀਆਂ ਗ਼ਰੀਬਾਂ ਹੱਥ ਫੜਾਈਆ। ਇਕ ਦਿਨ ਯਾਦ ਵਿਚ ਹੋ ਗਿਆ ਉਦਾਸ, ਉਦਾਸੀ ਵਿਚ ਇਕ ਆਵਾਜ਼ ਲਗਾਈਆ। ਜੇ ਤੂੰ ਮੇਰਾ ਮਾਹੀ ਤੇ ਬੇਪ੍ਰਵਾਹੀ ਤੇ ਮੇਰੇ ਆ ਜਾ ਪਾਸ, ਕਿਉਂ ਬੈਠਾ ਪਿਠ ਭਵਾਈਆ। ਮੈਂ ਅੱਖਾਂ ਮੀਟੀਆਂ ਨਿਗਾਹ ਮਾਰੀ ਧਰਤੀ ਤੋਂ ਥੱਲੇ ਤੇ ਪਰੇ ਆਕਾਸ਼, ਤੇ ਆਕਾਸ਼ਾਂ ਤੋਂ ਪਰੇ ਵੇਖ ਵਖਾਈਆ। ਉਥੇ ਬਿਨਾ ਗੋਪੀ ਕਾਹਨ ਤੋਂ ਪੈਂਦੀ ਰਾਸ, ਜੋਤੀ ਨਾਲ ਜੋਤ ਤੇ ਜੋਤ ਨਾਲ ਜੋਤੀ ਮਿਲ ਕੇ ਆਪਣਾ ਰੰਗ ਰੰਗਾਈਆ। ਮੈਂ ਅਗੰਮਾ ਤੱਕਿਆ ਤਮਾਸ਼, ਕੀ ਖੇਲ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਕੌਲੀ ਗਿਲਾਸ ਕਹਿਣ ਸਾਡੇ ਨਾਲ ਚਮਚਾ ਛੋਟਾ ਨਿੱਕਾ, ਓ ਨਿੱਕਿਓ ਵੱਡਿਓ ਪ੍ਰਭੂ ਤੁਹਾਨੂੰ ਰਿਹਾ ਸੁਣਾਈਆ। ਸਾਨੂੰ ਸਚ ਦੱਸ ਦੇ ਕਲਜੁਗ ਤੋਂ ਬਾਦ ਸਤਿਜੁਗ ਕਿਸ ਤਰਾ ਬਦਲੇਗਾ ਸਿੱਕਾ, ਸਿਕਦਾਰ ਹੋ ਕੇ ਕਿਸ ਤਰਾ ਆਪਣਾ ਹੁਕਮ ਚਲਾਈਆ। ਕਿਸ ਤਰਾ ਬਣੇਗਾ ਪਿਆਰਾ ਮਿਤ੍ਰ ਮਿੱਤਾ, ਮੀਤ ਪਿਆਰੇ ਕੀ ਤੇਰੀ ਹੋਵੇ ਵਡਿਆਈਆ। ਕਲਜੁਗ ਜੀਵ ਤੈਨੂੰ ਵਸਣ ਨਹੀਂ ਦੇਂਦੇ ਅੰਦਰ ਚਿਤਾ, ਕਿਸ ਤਰਾ ਦੀ ਚਿਤ ਠਗੌਰੀ ਇਨ੍ਹਾਂ ਦੇ ਅੰਦਰੋਂ ਕਢਾਈਆ। ਤੂੰ ਤੇ ਕਹਿੰਦਾ ਮੈਂ ਤੇ ਕਰਾ ਦੇਣਾ ਆਤਮਾ ਪਰਮਾਤਮਾ ਦਾ ਹਿੱਤਾ, ਹਿਤਕਾਰੀ ਹੋ ਕੇ ਸਤਿਗੁਰ ਸ਼ਬਦ ਨਾਲ ਮਿਲਾਈਆ। ਪਰ ਸਚ ਦੱਸ ਕਲਜੁਗ ਦੀ ਚਹੂੰ ਕੂਟਾਂ ਵਿਚ ਕਿੱਥੇ ਕਿੱਥੇ ਬਣਨੀ ਚਿਤਾ, ਤੇ ਕਵਣ ਚਿਖਾ ਵਿਚ ਦੀਨ ਦੁਨੀ ਦਏ ਜਲਾਈਆ। ਤੇਰਾ ਖੇਲ ਸਦਾ ਅਨਡਿੱਠਾ, ਅਨਡਿੱਠੜੇ ਆਪਣਾ ਪਰਦਾ ਦੇਣਾ ਉਠਾਈਆ। ਬੇਸ਼ਕ ਅਵਤਾਰ ਪੈਗ਼ੰਬਰਾਂ ਗੁਰੂਆਂ ਕਿਹਾ ਤੇਰਾ ਭਾਣਾ ਮੰਨਣਾ ਮਿੱਠਾ, ਬੇਵਸ ਹੋ ਕੇ ਤੇਰੇ ਢੋਲੇ ਗਏ ਗਾਈਆ। ਪਰ ਮੇਰੇ ਕੋਲ ਤੇਰਾ ਆਹ ਵੇਖ ਉਹ ਪੁਰਾਣਾ ਚਿੱਠਾ, ਜਿਸ ਨੂੰ ਚਿੱਠੀ ਰਸੈਣ ਹੱਥ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਰਨੀ ਕਹੇ ਮੇਰਿਆ ਕਰਤਿਆ, ਤੈਨੂੰ ਕਰਤਾ ਪੁਰਖ ਕਹਿ ਕਹਿ ਸਾਰੇ ਗਏ ਵਡਿਆਈਆ। ਤੂੰ ਮਾਲਕ ਵੱਡਾ ਧਰਤਿਆ, ਧਰਨੀ ਧਰਤ ਧਵਲ ਧੌਲ ਉਤੇ ਡੇਰਾ ਲਾਈਆ। ਜੇ ਤੂੰ ਸਵਾਮੀ ਹੈਂ ਨਿਹਕਾਮੀ ਹੈਂ, ਅੰਤਰਜਾਮੀ ਹੈਂ ਓ ਗ਼ਰੀਬਾਂ ਵਾਸਤੇ ਹੁਣ ਪਰਤ ਆ, ਓ ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਵੇਖ ਲੈ ਕਿਸ ਤਰਾ ਦੀਨ ਦੁਨੀਆ ਦੀ ਹੁੰਦੀ ਹੱਤਿਆ, ਹੱਤਿਆਰੀ ਹੋਈ ਲੋਕਾਈਆ। ਚਾਰੋਂ ਕੁੰਟ ਨਿਗਾਹ ਮਾਰ ਲੈ ਨਾ ਕਿਤੇ ਧਰਮ ਨਾ ਕਿਤੇ ਸਤਿਆ, ਸਤਿ ਸਤਿਵਾਦੀ ਨਜ਼ਰ ਕਿਸੇ ਨਾ ਆਈਆ। ਬੇਸ਼ਕ ਤੇਰਾ ਅਨੇਕ ਮੰਦਰ ਸ਼ਿਵਦਵਾਲਾ ਮਠਿਆ, ਮਸੀਤਾਂ ਚਰਚਾਂ ਗੁਰੂਦਵਾਰਿਆਂ ਵੰਡ ਵੰਡਾਈਆ। ਚਾਰੋਂ ਕੁੰਟ ਤੱਕ ਲੈ ਅੰਗਿਆਰਾ
ਤਪੇ ਭੱਠਿਆ, ਭਠਿਆਲਾ ਕਲਜੁਗ ਦੋ ਹੱਥੀਂ ਅਗਨੀ ਰਿਹਾ ਢਾਹੀਆ। ਜਿਧਰ ਤੱਕੇ ਕੂੜ ਕੁੜਿਆਰ ਦਾ ਉਡੇ ਘਟਿਆ, ਤੇਰੇ ਚਰਨਾਂ ਧੂੜੀ ਖ਼ਾਕ ਨਾ ਕੋਇ ਰਮਾਈਆ। ਹੁਣ ਤੇ ਪਿਛਲਾ ਵੇਲਾ ਜਾਂਦਾ ਟੱਪਿਆ, ਟਾਪੂਆਂ ਦਾ ਝਗੜਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਲੰਗਰ ਕਹੇ ਮੇਰਾ ਪ੍ਰੇਮ ਪਿਆਰ ਦਾ ਪ੍ਰਸ਼ਾਦਾ, ਪ੍ਰਸ਼ਾਦੀ ਸਤਿਗੁਰ ਦਇਆ ਕਮਾਈਆ। ਜਗਤ ਜਹਾਨ ਗ਼ਰੀਬ ਨਿਮਾਣਿਆਂ ਹੋਵੇ ਵਾਧਾ, ਭੁੱਖਿਆਂ ਮਿਲੇ ਮਾਣ ਵਡਿਆਈਆ। ਜਗਤ ਦਾ ਜਗਤ ਵਿਚੋਂ ਬਦਲ ਜਾਣਾ ਸਮਾਜਾ, ਸਮਗਰੀ ਸਤਿ ਵਾਲੀ ਵਰਤਾਈਆ। ਅੱਸੂ ਕਹੇ ਸ਼ਹਿਨਸ਼ਾਹੀ ਸੰਮਤ ਨੌ ਤੇ ਮੇਰੀ ਯਾਦ ਰਖਣੀ ਅਜ ਦੀ ਆਜਾ, ਪ੍ਰਵਿਸ਼ਟਾ ਪਹਿਲਾ ਨਾਲ ਮਿਲਾਈਆ। ਇਹ ਖੇਲ ਕਰੇ ਮੇਰਾ ਮੋਹਨ ਮਾਧਵ ਮਾਧਾ, ਮਧੁਰ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ। ਪਹਿਲੀ ਅੱਸੂ ਕਹੇ ਜਨ ਭਗਤੋ ਪ੍ਰਭੂ ਪਿਆਰ ਦਾ ਲੈਣਾ ਪਿਆਰ, ਪਿਆਰ ਪ੍ਰੀਤਮ ਝੋਲੀ ਪਾਈਆ। ਪਿਛਲੇ ਜਨਮ ਦਾ ਨਾ ਰਹੇ ਉਧਾਰ, ਕਰਮ ਕਾਂਡ ਦਾ ਡੇਰਾ ਢਾਹੀਆ। ਆਤਮਾ ਪਰਮਾਤਮਾ ਬਣਾਉਣਾ ਮੀਤ ਮੁਰਾਰ, ਮਿਤਰ ਪਿਆਰਾ ਇਕੋ ਸੋਭਾ ਪਾਈਆ। ਜੋ ਆਦਿ ਜੁਗਾਦੀ ਯਾਰਾਂ ਦਾ ਯਾਰ, ਯਰਾਨਾ ਸਕੇ ਨਾ ਕੋਇ ਤੁੜਾਈਆ। ਜੇ ਤੁਹਾਨੂੰ ਖ਼ੁਸ਼ੀ ਨਾਲ ਕਲਜੁਗ ਵਿਚ ਬਣਾਇਆ ਆਪਣੇ ਬਰਖ਼ੁਰਦਾਰ, ਮਿਹਰ ਨਜ਼ਰ ਨਜ਼ਰ ਇਕ ਉਠਾਈਆ। ਤੁਹਾਡੇ ਜਨਮ ਕਰਮ ਦੇ ਪੂਰਬ ਲੇਖੇ ਦਏ ਨਿਵਾਰ, ਝਗੜਾ ਅਵਰ ਰਹੇ ਨਾ ਰਾਈਆ। ਦਰ ਆਇਆਂ ਸਭ ਦਾ ਮਾਣਸ ਜਨਮ ਦਏ ਸਵਾਰ, ਸਵਾਰਥ ਪਰਮਾਰਥ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਸਰਕਾਰੇ ਆਲਾ ਖ਼ੁਦਾ ਤੁਆਲਾ ਇਕੋ ਇਕ ਇਕ ਅਖਵਾਈਆ।