੨ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮੈਣੀਆਂ ਜ਼ਿਲਾ ਅੰਮ੍ਰਿਤਸਰ ਗੁਰਬਖ਼ਸ਼ ਸਿੰਘ ਦੇ ਗ੍ਰਹਿ
ਸਤਿਗੁਰ ਸ਼ਬਦ ਕਹੇ ਪ੍ਰਭ ਦਾਤਾ ਗੁਣੀ ਗਹੀਰਾ, ਗਹਿਰ ਗਵਰ ਅਗੰਮ ਅਥਾਹ ਇਕ ਅਖਵਾਈਆ। ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪੀਰਨ ਪੀਰਾ, ਪਾਤਸ਼ਾਹ ਪਰਵਰਦਿਗਾਰ ਨੂਰ ਅਲਾਹੀਆ। ਜਿਸ ਦਾ ਸ਼ਬਦ ਦੁਲਾਰਾ ਏਕੰਕਾਰਾ ਨਾਮ ਨਿਧਾਨਾ ਸੀਸ ਬੰਧਾਏ ਚੀਰਾ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਉਹ ਸੰਤ ਸੁਹੇਲਾ ਇਕ ਅਕੇਲਾ ਹਰਿ ਭਗਤ ਪਛਾਣੇ ਆਪਣਾ ਹੀਰਾ, ਕੋਟਨ ਕੋਟ ਕੋਟਾਂ ਵਿਚੋਂ ਧਿਆਨ ਲਗਾਈਆ। ਅੰਤਰ ਆਤਮ ਪਰਮਾਤਮ ਹੋ ਕੇ ਦੇਵੇ ਧੀਰਾ, ਧੀਰਜ ਜਤ ਸਤਿ ਸੰਤੋਖ ਆਪਣੇ ਹੱਥ ਰਖਾਈਆ। ਜਿਸ ਲੇਖੇ ਲਾਇਆ ਰਵੀਦਾਸ ਕਸੀਰਾ, ਕੌਡੀ ਕੌਡੀ ਆਪਣਾ ਰੰਗ ਰੰਗਾਈਆ। ਉਹ ਲਹਿਣਾ ਦੇਣਾ ਕਲਜੁਗ ਅੰਤ ਜਾਣੇ ਗੁਣੀ ਗਹੀਰਾ, ਭੇਵ ਅਭੇਦਾ ਅਛਲ ਅਛੇਦਾ ਆਪਣੇ ਵਿਚ ਛੁਪਾਈਆ। ਜਿਸ ਦੀ ਜਗ ਨੇਤਰ ਨਜ਼ਰ ਨਾ ਆਏ ਕਿਸੇ ਤਸਵੀਰਾ, ਤਸੱਵਰ ਕਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਹਰਿ
ਕਰਤਾ ਇਕ ਅਗੰਮ, ਅਗੰਮੜੀ ਖੇਲ ਖਿਲਾਈਆ। ਜੋ ਲੇਖਾ ਜਾਣੇ ਪਵਣ ਸਵਾਸੀ ਦਮ, ਦਾਮਨਗੀਰ ਲੱਖ ਚੁਰਾਸੀ ਸੋਭਾ ਪਾਈਆ। ਜਿਸ ਭੇਵ ਚੁਕਾਉਣਾ ਆਤਮ ਧਾਰ ਬ੍ਰਹਮ, ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਈਆ। ਜਿਸ ਲੇਖਾ ਤੱਕਣਾ ਹਰਖ ਸੋਗ ਗ਼ਮ, ਚਿੰਤਾ ਚਿਖਾ ਖੋਜ ਖੁਜਾਈਆ। ਜਿਸ ਝਗੜਾ ਮੇਟਣਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਸਭ ਦੀ ਦਏ ਬਦਲਾਈਆ। ਜਿਸ ਨੌ ਖੰਡ ਪ੍ਰਿਥਮੀ ਇਕ ਬਣਾਉਣਾ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਸਰਨ ਸਰਨਾਈ ਹੋਵੇ ਪੁਰਖ ਅਕਾਲੇ ਚਰਨ, ਦੂਜਾ ਇਸ਼ਟ ਨਾ ਕੋਇ ਦ੍ਰਿੜਾਈਆ। ਜਨ ਭਗਤਾਂ ਖੋਲੇ ਹਰਨ ਫਰਨ, ਨਿਜ ਲੋਚਨ ਡਗਮਗਾਈਆ। ਸਚ ਪ੍ਰੀਤੀ ਬਖ਼ਸ਼ੇ ਚਰਨ, ਚਰਨੋਦਕ ਧੁਰ ਦਾ ਜਾਮ ਪਿਆਈਆ। ਲੇਖਾ ਮੁਕਾਏ ਡਰਨ ਮਰਨ, ਚੁਰਾਸੀ ਫਾਸੀ ਨਾ ਕੋਇ ਲਟਕਾਈਆ। ਤੂੰ ਮੇਰਾ ਮੈਂ ਤੇਰਾ ਹਰਿਜਨ ਆਤਮ ਪਰਮਾਤਮ ਢੋਲੇ ਪੜ੍ਹਨ, ਸੋਹੰ ਸ਼ਬਦ ਸ਼ਬਦ ਜਣਾਈਆ। ਸਾਚੀ ਮੰਜ਼ਲ ਪੌੜੀ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਕਿਲਾ ਤੋੜ ਹੰਕਾਰੀ ਗੜ੍ਹਨ, ਹਉਮੇ ਹੰਗਤਾ ਮੇਟ ਮਿਟਾਈਆ। ਦਰਗਾਹ ਸਾਚੀ ਸਾਚੇ ਵੜਨ, ਹਰਿ ਸਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਹਰਿ ਦਾਤਾ ਜੋਧਾ ਸੂਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਆਦਿ ਜੁਗਾਦੀ ਆਸਾ ਮਨਸਾ ਪੂਰ, ਹਰਿ ਪੁਰਖ ਨਿਰੰਜਣ ਅਗੰਮ ਅਥਾਹੀਆ। ਦਰਸ਼ਨ ਦੇਵੇ ਹਾਜ਼ਰ ਹਜ਼ੂਰ, ਏਕੰਕਾਰਾ ਇਕ ਇਕੱਲਾ ਆਪਣਾ ਪਰਦਾ ਲਾਹੀਆ। ਨਾਮ ਖ਼ੁਮਾਰੀ ਬਖ਼ਸ਼ ਸਰੂਰ, ਆਦਿ ਨਿਰੰਜਣ ਜੋਤੀ ਜਾਤਾ ਡਗਮਗਾਈਆ। ਨਾਤਾ ਤੋੜ ਕੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕੂੜ, ਅਬਿਨਾਸ਼ੀ ਕਰਤਾ ਹੋਏ ਆਪ ਸਹਾਈਆ। ਜਨ ਭਗਤਾਂ ਬਖ਼ਸ਼ ਚਰਨ ਧੂੜ, ਸ੍ਰੀ ਭਗਵਾਨਾ ਰੰਗ ਰੰਗਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਆਦਿ ਅੰਤ ਦਾ ਇਕ ਦਸਤੂਰ, ਦੋ ਜਹਾਨਾਂ ਹੁਕਮ ਮਨਾਈਆ। ਮੇਰੇ ਸਾਰੇ ਹੋਵਣ ਮਸ਼ਕੂਰ, ਸ਼ੁਕਰੀਏ ਸ਼ੁਕਰਾਨੇ ਵਿਚ ਸੀਸ ਨਿਵਾਈਆ। ਮੇਰਾ ਲਹਿਣਾ ਦੇਣਾ ਲੇਖਾ ਨੇੜੇ ਦੂਰ, ਦੂਰ ਦੁਰਾਡਾ ਆਪਣਾ ਖੇਲ ਖਿਲਾਈਆ। ਜਨ ਭਗਤਾਂ ਬਖ਼ਸ਼ ਨਾਮ ਸਰੂਰ, ਸੁਰਤੀ ਸ਼ਬਦ ਨਾਲ ਜੁੜਾਈਆ। ਜੋ ਮੂਸਾ ਆਸਾ ਕੀਤੀ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਧਿਆਨ ਲਗਾਈਆ। ਉਹ ਬੇਨੰਤੀ ਕਰਾਂ ਮਨਜ਼ੂਰ, ਮਨਸਾ ਮਾਨਸਾਂ ਤੋਂ ਬਾਹਰ ਦਿਆਂ ਵਡਿਆਈਆ। ਜੋ ਹਜ਼ਰਤ ਈਸਾ ਤੱਕਿਆ ਅਗੰਮਾ ਨੂਰ, ਨੂਰ ਨੁਰਾਨਾ ਡਗਮਗਾਈਆ। ਉਹਦਾ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਜ਼ਰੂਰ, ਜ਼ਰੂਰਤ ਸਭ ਦੀ ਝੋਲੀ ਪਾਈਆ। ਜੁਗ ਬਦਲਣਾ ਪ੍ਰਭ ਦਾ ਆਦਿ ਅੰਤ ਦਾ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਅੰਤਮ ਹੋਣਾ ਪੈਣਾ ਮਜਬੂਰ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਉਹ ਲੇਖਾ ਵੇਖ ਲੈ ਜਿਸ ਕਾਰਨ ਸੂਲੀ ਚੜ੍ਹਿਆ ਮਨਸੂਰ, ਸੂਲਾਂ ਸਥਰ ਯਾਰੜੇ ਦਾ ਯਾਰ ਗਿਆ ਹੰਢਾਈਆ। ਸੋ ਸਵਾਮੀ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਜਿਸ ਨਾਤਾ ਤੋੜਨਾ ਕਲਜੁਗ ਕੂੜੋ ਕੂੜ, ਕੂੜੀ ਕਿਰਿਆ ਡੇਰਾ ਢਾਹੀਆ। ਗ਼ਰੀਬ ਨਿਮਾਣਿਆਂ ਬਖ਼ਸ਼ੇ ਚਰਨ ਧੂੜ, ਟਿੱਕੇ ਧੁਰ ਦੇ ਨਾਮ ਰਮਾਈਆ। ਜਨਮ ਜਨਮ ਦੇ ਬਖ਼ਸ਼ ਕਸੂਰ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਇਕ ਸੁਲਤਾਨਾ, ਸਤਿਗੁਰ ਦਾਤਾ ਬੇਪਰਵਾਹੀਆ। ਸੂਰਬੀਰ ਨੌਜਵਾਨਾ, ਨੂਰ ਨੁਰਾਨਾ ਨੂਰ ਅਲਾਹੀਆ।
ਜਿਸ ਦੇ ਹੁਕਮ ਵਿਚ ਬਦਲ ਜਾਏ ਜ਼ਮਾਨਾ, ਜ਼ਿਮੀਂ ਅਸਮਾਨ ਸੀਸ ਝੁਕਾਈਆ। ਨਿਵ ਨਿਵ ਤੱਕਣ ਸੀਆ ਰਾਮਾ, ਗੋਪੀ ਕਾਹਨ ਧਿਆਨ ਲਗਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਉਹ ਵਜਾਏ ਇਕ ਦਮਾਮਾ, ਜਗਤ ਜਹਾਨ ਕਰੇ ਸ਼ਨਵਾਈਆ। ਜਿਸ ਸ਼ਰਅ ਜੰਜ਼ੀਰ ਤੋੜਨੀ ਕੋਈ ਰਹੇ ਨਾ ਮਜ਼੍ਹਬ ਗ਼ੁਲਾਮਾ, ਤੰਦੀ ਤੰਦ ਨਾ ਕੋਇ ਬੰਧਾਈਆ। ਸਤਿਜੁਗ ਸਤਿ ਦਾ ਬਦਲ ਜਾਏ ਵਿਧਾਨਾ, ਵਿਦਿਆ ਤੋਂ ਬਾਹਰ ਆਪ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਮਾਲਕ ਇਕ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਜਿਸ ਦੀ ਮਹਿੰਮਾ ਸਦਾ ਅਗਣਤ, ਲੇਖਨੀ ਲਿਖ ਸਕੇ ਨਾ ਰਾਈਆ। ਉਹ ਲੇਖਾ ਜਾਣੇ ਲੱਖ ਚੁਰਾਸੀ ਕਾਇਆ ਗੜ੍ਹ ਹੰਗਤ, ਹੰ ਬ੍ਰਹਮ ਭੇਵ ਚੁਕਾਈਆ। ਬੋਧ ਅਗਾਧਾ ਬਣ ਕੇ ਪੰਡਤ, ਵੇਦ ਕਿਤੇਬਾਂ ਵੇਖ ਵਖਾਈਆ। ਸਰਬ ਸਵਾਮੀ ਹੋ ਕੇ ਕੰਤ, ਕੰਤ ਕੰਤੂਹਲ ਵਡ ਵਡ ਵਡਿਆਈਆ। ਜਿਸ ਦੀ ਮਾਇਆ ਸਦਾ ਬੇਅੰਤ, ਬੇਐਬ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਪੁਰਖ ਅਕਾਲਾ ਧੁਰ ਦਾ ਮੀਤਾ, ਮਿਤ੍ਰ ਪਿਆਰਾ ਇਕ ਅਖਵਾਈਆ। ਜਿਸ ਦੀ ਧਰਮ ਧਾਰ ਦੀ ਰੀਤਾ, ਦੂਸਰ ਵੰਡ ਨਾ ਕੋਇ ਵੰਡਾਈਆ। ਰੂਪ ਜਣਾ ਕੇ ਨੀਕਣ ਨੀਕਾ, ਵਡ ਵੱਡਾ ਆਪ ਅਖਵਾਈਆ। ਜਿਸ ਜਗਤ ਮੇਟਣਾ ਸ਼ਰੀਕਾ, ਚਾਰੋਂ ਕੁੰਟ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਤਰ ਤੇਰੀ ਇਕੋ ਰਹੇ ਪ੍ਰੇਮ ਦੀ ਪ੍ਰੀਤਾ, ਪ੍ਰੀਤਮ ਪਰਮਾਤਮ ਆਤਮ ਵਿਛੜ ਕਦੇ ਨਾ ਜਾਈਆ।
੩ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮੈਣੀਆਂ ਜ਼ਿਲਾ ਅੰਮ੍ਰਿਤਸਰ ਗੁਰਦਿਆਲ ਸਿੰਘ ਦੇ ਘਰ ਸਵੇਰੇ
ਅੱਸੂ ਤਿੰਨ ਕਹੇ ਮੈਂ ਹੋਇਆ ਖ਼ੁਸ਼ਹਾਲ, ਖ਼ੁਸ਼ੀਆਂ ਢੋਲੇ ਗਾਈਆ। ਕਿਰਪਾ ਕਰੇ ਪੁਰਖ ਅਕਾਲ, ਅਕਲ ਕਲਧਾਰੀ ਧੁਰਦਰਗਾਹੀਆ। ਮੇਰੀ ਜੁਗ ਚੌਕੜੀ ਦੀ ਵਸਤ ਰਖੀ ਸੰਭਾਲ, ਸੰਬਲ ਬਹਿ ਰਿਹਾ ਵਰਤਾਈਆ। ਮੈਂ ਬਣਿਆ ਸ਼ਾਹ ਨਾ ਰਿਹਾ ਕੰਗਾਲ, ਦਲਿਦਰਾਂ ਡੇਰਾ ਢਾਹੀਆ। ਸਵਾਮੀ ਹੋ ਕੇ ਮੇਰੇ ਨਾਲ, ਆਪਣਾ ਰੰਗ ਰੰਗਾਈਆ। ਬਣਾ ਕੇ ਸਾਚਾ ਲਾਲ, ਸਚ ਦਿਆਂ ਵਡਿਆਈਆ। ਬਲ ਕਰ ਪ੍ਰਿਤਪਾਲ, ਬਾਵਨ ਖੇਲ ਖਿਲਾਈਆ। ਦੇ ਵਡਿਆਈ ਨਾਮ ਗੁਰਦਿਆਲ, ਸਿੰਘ ਗੁਰਦਿਆਲ ਘਰ ਆਪਣਾ ਖੇਲ ਦਿਤਾ ਕਰਾਈਆ। ਇਹਨਾਂ ਦੋਹਾਂ ਦਾ ਪਿਛਲਾ ਹਾਲ, ਸੱਜਣ ਮੀਤ ਸੋਭਾ ਪਾਈਆ। ਅੱਠੀ ਦਿਨੀਂ ਇਕ ਦੂਜੇ ਦਾ ਕਰਦੇ ਸੀ ਜਮਾਲ, ਨੈਣ ਨੈਣਾਂ ਵਿਚ ਮਿਲਾਈਆ। ਸੁਰਤੀ ਵਿਚ ਸੁਰਤ ਕਰ ਖ਼ਿਆਲ, ਅੰਤਰ ਅੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਅੱਸੂ ਤਿੰਨ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨੱਚਾ, ਜਨ ਭਗਤੋ ਚਾਓ ਘਨੇਰਾ ਜਣਾਈਆ। ਤੁਹਾਨੂੰ ਬਚਨ ਅਗੰਮਾ ਦੱਸਾਂ ਸੱਚਾ, ਸਚਿਓ ਦਿਆਂ ਸਮਝਾਈਆ। ਪੁਰਖ ਅਕਾਲ ਦਾ ਲੇਖਾ ਨਹੀਂ ਕੱਚਾ, ਕੰਚਨ ਗੜ੍ਹ ਹੋਏ ਸਹਾਈਆ। ਉਹਦਾ ਭੇਵ ਜਾਣੇ ਕੋਇ ਨਾ ਪਤਾ, ਪਤਿਪਰਮੇਸ਼ਵਰ ਧੁਰਦਰਗਾਹੀਆ।
ਜਿਸ ਦੀ ਆਦਿ ਜੁਗਾਦਿ ਧਰਮ ਦੀ ਸਤ੍ਹਾ, ਸਤਿ ਸਤਿਵਾਦੀ ਨੂਰ ਅਲਾਹੀਆ। ਉਹਦਾ ਸਭ ਤੋਂ ਡੂੰਘਾ ਖਾਤਾ, ਖਾਤਾ ਸਮਝ ਕੋਇ ਨਾ ਆਈਆ। ਜੋ ਵਸੇ ਬਾਹਰ ਦੀਨਾਂ ਜ਼ਾਤਾ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਆਤਮ ਧਾਰ ਜਗਤ ਦਾ ਨਾਤਾ, ਪਰਮਾਤਮ ਮੇਲ ਮਿਲਾਈਆ। ਉਹ ਖੇਲੇ ਖੇਲ ਬਹੁ ਬਿਧ ਭਾਂਤਾ, ਆਪਣਾ ਭੇਵ ਚੁਕਾਈਆ। ਜਨ ਭਗਤਾਂ ਬਣ ਕੇ ਪਿਤਾ ਮਾਤਾ, ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਅੱਸੂ ਤਿੰਨ ਕਹੇ ਮੈਂ ਤੱਕਾਂ ਸੂਰੀਆਂ ਚੰਦਰ, ਅਕਾਸ਼ ਅਕਾਸ਼ਾ ਧਿਆਨ ਲਗਾਈਆ। ਨਵ ਸੱਤ ਦੇ ਤੱਕਾਂ ਮੰਦਰ, ਬ੍ਰਹਿਮੰਡਾਂ ਖੋਜ ਖੁਜਾਈਆ। ਧਰਮ ਦਾ ਸਾਚੇ ਘਰ ਵੱਜਾ ਜੰਦਰ, ਕੁੰਜੀ ਨਾਮ ਨਾ ਕੋਇ ਲਗਾਈਆ। ਇਨਸਾਨ ਹੈਵਾਨ ਹੋ ਗਏ ਪਸ਼ੂ ਡੰਗਰ, ਪੰਛੀਆਂ ਖੱਲ ਲੁਹਾਈਆ। ਮਨੂਆ ਦਹਿ ਦਿਸ਼ ਭਵੇ ਬੰਦਰ, ਬੰਦਨਾ ਵਿਚ ਨਾ ਕੋਇ ਸਮਾਈਆ। ਲੇਖਾ ਦਿਸੇ ਨਾ ਕਿਸੇ ਡੂੰਘੀ ਕੰਦਰ, ਪਰਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਤਿੰਨ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਭਗਤੋ ਦਿਆਂ ਜਣਾਈਆ। ਸਾਰੇ ਨੈਣ ਮੀਟ ਕੇ ਮੰਗ ਲਓ ਮੰਗਾ, ਅੰਤਰ ਅੰਤਰ ਧਿਆਨ ਲਗਾਈਆ। ਪੁਰਖ ਅਕਾਲੇ ਸਾਨੂੰ ਬਖ਼ਸ਼ ਦੇ ਆਪਣਾ ਅਨੰਦਾ, ਅਨੰਦ ਸਾਡੀ ਝੋਲੀ ਪਾਈਆ। ਤੇਰਾ ਭਗਤ ਰਹੇ ਕੋਇ ਨਾ ਮੰਦਾ, ਮੰਦ ਭਾਗ ਨਜ਼ਰ ਕੋਇ ਨਾ ਆਈਆ। ਸਭ ਦੇ ਮਗਰ ਲਗਾ ਦੇ ਸ਼ਬਦੀ ਡੰਡਾ, ਡੰਡਾਵਤ ਅੰਦਰੋਂ ਦੇ ਬਦਲਾਈਆ। ਸੜਦਾ ਸੀਨਾ ਸਭ ਦਾ ਹੋਵੇ ਠੰਡਾ, ਨਿਗਾਹ ਨਿਗਾਹ ਨਾਲ ਲਓ ਮਿਲਾਈਆ। ਕਲਜੁਗ ਕੂੜ ਕੁੜਿਆਰ ਦਾ ਹੋਵੇ ਅੰਤਮ ਕੰਢਾ, ਕੰਢੀ ਘਾਟ ਬੈਠਾ ਰਾਹ ਤਕਾਈਆ। ਲੇਖਾ ਲੇਖ ਵੇਖੋ ਪੂਰਬ ਸੰਦਾ, ਕੀ ਸੰਧੀ ਰਹੀ ਜਣਾਈਆ। ਜਿਸ ਦਾ ਸਫ਼ਰ ਨਹੀਂ ਕੋਈ ਲੰਮਾ, ਪਾਂਧੀ ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਤਿੰਨ ਕਹੇ ਜਨ ਭਗਤੋ ਤੁਹਾਡੇ ਚਰਨ ਕਵਲ ਧਰਮਸਾਲਾ, ਚਾਰ ਜੁਗ ਦੀ ਦਿਤੀ ਬਣਾਈਆ। ਤੁਹਾਡੇ ਪ੍ਰੇਮ ਦੀ ਦੀਨ ਦੁਨੀ ਦੀ ਹੋਵੇ ਮਾਲਾ, ਮਨ ਕੇ ਮਣਕਿਆਂ ਨਾਲ ਭਵਾਈਆ। ਤੁਹਾਡਾ ਪਿਆਰ ਜਗਿਆਸੂਆਂ ਤੋੜੇ ਜਗਤ ਜੰਜਾਲਾ, ਜਾਗਰਤ ਜੋਤ ਜੋਤ ਰੁਸ਼ਨਾਈਆ। ਫਲ ਲਗਾਏ ਕਾਇਆ ਡਾਲਾ, ਪੱਤ ਟਹਿਣੀ ਨਾਲ ਮਹਿਕਾਈਆ। ਨਾਮ ਭੰਡਾਰਾ ਭਗਤੀ ਕਰੇ ਮਾਲੋ ਮਾਲਾ, ਅਤੋਟ ਅਤੁਟ ਵਰਤਾਈਆ। ਲੇਖਾ ਜਾਣੇ ਦੀਨ ਦੁਨੀ ਦਾ ਸ਼ਾਲਾ, ਸ਼ਹਿਨਸ਼ਾਹ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅੱਸੂ ਤਿੰਨ ਕਹੇ ਸੁਹੰਜਣਾ ਹੋਵੇ ਦਵਾਰਾ ਗੁਰਮੁਖ, ਭਗਤਾਂ ਨਾਲ ਵਡਿਆਈਆ। ਗ਼ਰੀਬ ਨਿਮਾਣਿਆਂ ਬਖ਼ਸ਼ੇ ਸਾਚਾ ਸੁਖ, ਘਰ ਮੰਦਰ ਕਰ ਰੁਸ਼ਨਾਈਆ। ਦੀਨਾਂ ਨਾਥਾ ਲਏ ਪੁਛ, ਸਿਰ ਸਿਰ ਹੱਥ ਟਿਕਾਈਆ। ਵੇਖੋ ਲੇਖਾ ਕੁਛ ਦਾ ਕੁਛ, ਅਵਰ ਦਾ ਅਵਰ ਦਿਆਂ ਦ੍ਰਿੜਾਈਆ। ਜਗਤ ਅਕਲ ਬੁਧੀ ਦਾ ਮਾਣ ਰਿਹਾ ਨਾ ਤੁਛ, ਚਲੇ ਨਾ ਜਗਤ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਅੱਸੂ ਤਿੰਨ ਕਹੇ ਮੇਰਾ ਭਾਗ ਸੁਹੰਦਾ, ਸੋਹਣੀ ਮਿਲੀ ਵਡਿਆਈਆ। ਮੇਰਾ ਨੈਣ ਰਿਹਾ ਨਾ ਅੰਧਾ, ਅਗਿਆਨ ਦਿਤਾ ਚੁਕਾਈਆ। ਮੈਨੂੰ ਲਾ ਕੇ ਨਾਲ ਅੰਗਾ, ਅੰਗੀਕਾਰ ਹੋਇਆ ਸਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦਾ, ਸਹਿੰਸਾ ਦਿਤਾ ਮਿਟਾਈਆ। ਸਤਿ ਸਚ ਸਮਝਾ
ਕੇ ਧੰਦਾ, ਧਰਤ ਧਵਲ ਧੌਲ ਦਿਤੀ ਵਡਿਆਈਆ। ਨਾਮ ਚਾੜ੍ਹ ਕੇ ਆਪਣਾ ਰੰਗਾ, ਰੰਗਤ ਦਿਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅੱਸੂ ਤਿੰਨ ਕਹੇ ਧਰਮ ਦਵਾਰਾ ਬਣਿਆ ਅੱਜ, ਧਰਮ ਦੀ ਧਾਰ ਧਾਰ ਜਣਾਈਆ। ਗੁਰਦਿਆਲ ਸਿੰਘ ਬੋਲ ਕੇ ਕਹੇ ਗੱਜ, ਹਰਿ ਸੰਗਤ ਰਿਹਾ ਜਣਾਈਆ। ਜਨ ਭਗਤੋ ਦੀਨ ਦੁਨੀ ਦਾ ਨਾਤਾ ਝੂਠਾ ਸਮਝੋ ਜਗ, ਪੁਤ ਪੋਤਰੇ ਕੰਮ ਕਿਸੇ ਨਾ ਆਈਆ। ਜੋ ਜਗਤ ਤ੍ਰਿਸ਼ਨਾ ਵਿਚ ਗਏ ਬੱਝ, ਮਾਇਆ ਮਮਤਾ ਨਾਲ ਮਿਲਾਈਆ। ਕੀ ਹੋਇਆ ਜੇ ਮੇਰਾ ਤਨ ਠੀਕਰ ਗਿਆ ਭੱਜ, ਵਜੂਦ ਨਜ਼ਰ ਕੋਇ ਨਾ ਆਈਆ। ਮੈਂ ਸਚਖੰਡ ਬੈਠਾ ਸਜ, ਪ੍ਰਭ ਚਰਨ ਮਿਲੀ ਸਰਨਾਈਆ। ਮੇਰੀ ਓਹੋ ਰਖੇ ਲੱਜ, ਜਿਸ ਮੇਰੀ ਬਣਤ ਬਣਾਈਆ। ਓਹ ਨਿਸ਼ਾਨਾ ਮੇਰਾ ਜ਼ਰੂਰ ਦਏਗਾ ਗੱਡ, ਲੋਕਮਾਤ ਮਾਤ ਝੁਲਾਈਆ। ਤੁਹਾਨੂੰ ਇਹ ਸਿਖਿਆ ਮਿਲੀ ਪ੍ਰਵਾਰ ਦੇ ਪਿਆਰ ਤੋਂ ਹੋ ਜਾਣਾ ਅੱਡ, ਬਿਨਾ ਸਤਿਗੁਰੂ ਤੋਂ ਮਿਲੇ ਨਾ ਕੋਇ ਵਡਿਆਈਆ। ਨਾ ਕਿਸੇ ਦੀ ਕੁਲ ਤੇ ਨਾ ਕਿਸੇ ਦੀ ਕੋਈ ਯੱਦ, ਬੰਸ ਸਰਬੰਸ ਰਹਿਣ ਕੋਇ ਨਾ ਪਾਈਆ। ਦੀਨ ਦੁਨੀਆ ਬਗਾ ਬਪੜਾ ਬੱਗ, ਜਗਤ ਵਾਸ਼ਨਾ ਨਾਲ ਮਿਲਾਈਆ। ਜਿਨ੍ਹਾਂ ਅੰਦਰ ਕਰੋਧ ਦੀ ਅੱਗ, ਤਤਵ ਤਤ ਤਤ ਜਲਾਈਆ। ਸਤਿਗੁਰ ਸ਼ਬਦ ਪੂਰਾ ਸਦਾ ਸਰਬਗ, ਮਿਹਰਵਾਨ ਮਿਹਰਵਾਨ ਮਿਹਰਵਾਨ ਬੇਪਰਵਾਹੀਆ। ਜਿਸ ਗੁਰਦਿਆਲ ਸਿੰਘ ਦਾ ਗੁਰਦਿਆਲ ਦਵਾਰਾ ਲਿਆ ਲੱਭ, ਅੱਸੂ ਤਿੰਨ ਤਿੰਨ ਦਿਤੀ ਵਡਿਆਈਆ। ਇਹ ਮੇਰਾ ਮਿਤ੍ਰ ਸਤਿਜੁਗ ਵਿਚ ਸੀ ਜਿਸ ਵਟਾਈ ਪੱਗ, ਵਟਾਂਦਰੇ ਦਾ ਲੇਖਾ ਦਿਤਾ ਮੁਕਾਈਆ। ਜਨ ਭਗਤੋ ਬਿਨਾ ਨਾਤਿਆਂ ਤੋਂ ਪਿਆਰ ਦੇ ਰਿਸ਼ਤੇ ਵਿਚ ਜਾਣਾ ਬੱਝ, ਜੋ ਆਦਿ ਜੁਗਾਦਿ ਨਾ ਕੋਇ ਤੁੜਾਈਆ। ਏਸੇ ਕਰ ਕੇ ਮਾਝਾ ਮਾਲਵਾ ਦੁਆਬਾ ਇਕੱਠਾ ਕੀਤਾ ਲਾਉਣ ਦਿਤਾ ਕਿਸੇ ਨਹੀਂ ਪੱਜ, ਬਿਧ ਆਪਣੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰਦਿਆਲ ਸਿੰਘ ਕਹੇ ਮੈਂ ਚਮਕੌਰ ਵਾਲੀ ਗੜ੍ਹੀ, ਗੋਬਿੰਦ ਦਾ ਨਿਸ਼ਾਨਾ ਵੇਖ ਵਖਾਈਆ। ਜਿਥੇ ਖੇਲ ਅਗੰਮੀ ਹੋਈ ਬੜੀ, ਵੱਡਾ ਛੋਟਾ ਸਮਝ ਕੋਇ ਨਾ ਪਾਈਆ। ਮੈਂ ਵੀ ਚਾਹੁੰਦਾ ਮੇਰਾ ਧਰਮ ਦਵਾਰਾ ਗੁਰਮੁਖ ਘਰ ਬਾਹਰਾ ਮੇਰੇ ਪਿਆਰ ਵਿਚ ਓਥੇ ਬਣੇ ਜਿਥੇ ਹੋਵੇ ਮੇਰੀ ਮੜ੍ਹੀ, ਮਸਾਨਾਂ ਵਿਚ ਸ੍ਰੀ ਭਗਵਾਨਾ ਆਸਣ ਦਏ ਸੁਹਾਈਆ। ਜਿਸ ਦੇ ਨਾਲ ਸਤਿਜੁਗ ਦੀ ਸਚ ਦੀ ਚਲੇ ਲੜੀ, ਭਗਤੋ ਲੜ ਛੁਟ ਜਾਏ ਕੂੜ ਲੋਕਾਈਆ। ਇਹ ਤੁਕ ਬਾਵਨ ਨੇ ਉਸ ਵੇਲੇ ਸੀ ਪੜ੍ਹੀ, ਜਿਸ ਵੇਲੇ ਦੋ ਕਰਮਾਂ ਵਿਚ ਧਰਤੀ ਨਾਪ ਨਪਾਈਆ। ਬਾਵਨ ਨੇ ਮਗਰਾਂ ਉਤੇ ਆਪਣਾ ਚਰਨ ਕਵਲ ਧਰੀ, ਅੱਧੀ ਕਰਮ ਦਾ ਹਿੱਸਾ ਪਾਈਆ। ਫੇਰ ਜਗਤ ਜਹਾਨ ਚੋਂ ਕਰ ਕੇ ਬਰੀ, ਬਰੇ ਆਜ਼ਮਾਂ ਦਾ ਡੇਰਾ ਢਾਹੀਆ। ਉਸ ਵੇਲੇ ਹੁਕਮ ਦੱਸਿਆ ਬਾਵਨ ਹਰੀ, ਹਿਰਦੇ ਹਿਰਦੇ ਵਿਚ ਸੁਣਾਈਆ। ਚਕਰਵਰਤੀਆ ਵੇਖ ਲੈ ਤੇਰੇ ਕੋਲ ਧਰਨੀ ਨਹੀਂ ਜਰੀ, ਧਨ ਦੌਲਤ ਹੱਥ ਕਿਛ ਨਾ ਆਈਆ। ਤੇਰੇ ਪਿਆਰ ਵਾਲੇ ਵੜ ਗਏ ਆਪਣੇ ਘਰੀ, ਬਲ ਬਲਦਾਨ ਨਾ ਕੋਇ ਕਰਾਈਆ। ਤੈਨੂੰ ਖ਼ਬਰ ਸੁਣਾਵਾਂ ਖਰੀ, ਖੈਰ ਖਾਹੀ ਨਾਲ ਜਣਾਈਆ। ਤੂੰ ਮੇਰਾ ਭਾਣਾ ਕਲਜੁਗ ਅੰਤਮ ਫੇਰ ਜਰੀਂ, ਨਿਵ ਨਿਵ ਸੀਸ ਨਿਵਾਈਆ। ਤੇਰਾ ਸਿਰ ਰਹਿਣਾ ਨਾ ਧੜੀ, ਤਨ ਵਜੂਦ ਖ਼ਾਕ ਮਿਲਾਈਆ। ਤੂੰ ਇਕੋ ਦਵਾਰਾ ਵੇਖਣਾ ਇਕੋ ਵੇਖਣੀ ਗਲੀ, ਕੂਚਾ ਇਕੋ ਸੋਭਾ ਪਾਈਆ। ਤੇਰਾ ਖੇਲ ਫੇਰ ਕਰਨਾ ਬਣ ਕੇ ਵਲ ਛਲੀ, ਅਛਲ ਛਲ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। ਬਾਵਨ ਕਿਹਾ ਬਲ ਖੋਲ ਲੈ ਆਪਣੀ ਅੱਖ, ਕਲਜੁਗ ਧਿਆਨ ਲਗਾਈਆ। ਕੀ ਖੇਲ ਕਰੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜਿਸ ਤੇਰਾ ਲਹਿਣਾ ਦੇਣਾ ਪੂਰਾ ਕਰਨਾ ਸਾਢੇ ਤਿੰਨ ਹੱਥ, ਇਸ ਤੋਂ ਵੱਧ ਨਾ ਕੋਇ ਵਡਿਆਈਆ। ਇਹ ਲੇਖਾ ਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਤੇਰਾ ਦੀਨ ਦੁਨੀ ਤੋਂ ਵੱਖਰਾ ਹੋਣਾ ਰਥ, ਰਥਵਾਹੀ ਬੇਪ੍ਰਵਾਹੀਆ। ਤੇਰਾ ਤੇਰੇ ਦਵਾਰੇ ਵਿਛਾਏ ਸਥ, ਸਥਰ ਯਾਰੜਾ ਤੇਰਾ ਆਪ ਹੰਢਾਈਆ। ਜਗਤ ਦੇ ਮੰਦਰ ਜਾਣੇ ਢੱਠ, ਤੇਰਾ ਦਵਾਰਾ ਢਹਿਣ ਵਿਚ ਨਾ ਆਈਆ। ਜੁਗ ਜੁਗ ਹੁੰਦਾ ਰਹੇ ਇਕੱਠ, ਵਜਦੀ ਰਹੇ ਵਧਾਈਆ। ਪੁਰਖ ਅਕਾਲਾ ਲਏ ਰਖ, ਪਤਿਪਰਮੇਸ਼ਵਰ ਹੋਏ ਸਹਾਈਆ। ਜਗਤ ਸਨਬੰਧੀ ਤੇਰੇ ਕੋਲੋਂ ਸਾਰੇ ਜਾਣ ਨੱਸ, ਸੰਗੀ ਸੰਗ ਨਾ ਕੋਿੱੲ ਰਖਾਈਆ। ਤੂੰ ਵੇਖਣਾ ਉਤੋਂ ਆਕਾਸ਼, ਆਕਾਸ਼ ਆਕਾਸ਼ਾ ਬਾਹਰ ਧਿਆਨ ਲਗਾਈਆ। ਬਿਨਾ ਸਾਢੇ ਤਿੰਨ ਹੱਥ ਤੋਂ ਤੇਰਾ ਹੋਣਾ ਕਿਤੇ ਨਹੀਂ ਵਾਸ, ਵਾਸਤਾ ਅਵਰ ਨਾ ਕੋਇ ਬਣਾਈਆ। ਉਹ ਬਚਨ ਯਾਦ ਕਰਾਉਣਾ ਖ਼ਾਸ, ਜੋ ਸਹਿਜ ਨਾਲ ਦਿਤਾ ਬੇਨੰਤੀ ਵਿਚ ਦ੍ਰਿੜਾਈਆ। ਜਿਸ ਵੇਲੇ ਸਰ ਅੰਮ੍ਰਿਤ ਹਸਪਤਾਲ ਵਿਚ ਤੇਰਾ ਦਿਲ ਹੋਇਆ ਉਦਾਸ, ਨੇਤਰ ਨੈਣਾਂ ਨੀਰ ਵਹਾਈਆ। ਸਿੰਘ ਨਾਜਰ ਤੈਨੂੰ ਬੋਲਿਆ ਹੋ ਗੁਸਤਾਖ਼, ਅੱਖੀਆਂ ਕਢ ਡਰਾਈਆ। ਤੂੰ ਫੇਰ ਚਰਨ ਫੜ ਕੇ ਆਪ, ਤਲੀਆਂ ਥੱਲੇ ਹੱਥ ਟਿਕਾਈਆ। ਤੂੰ ਮੇਰਾ ਪਿਤਾ ਤੂੰ ਹੀ ਮੇਰਾ ਬਾਪ, ਸੱਜਣ ਸੈਣ ਨਾ ਕੋਇ ਰਖਾਈਆ। ਆਪਣਿਆਂ ਚਰਨਾਂ ਦੀ ਦੇਵੀਂ ਦਾਤ, ਦੂਜੀ ਓਟ ਨਾ ਕੋਇ ਵਖਾਈਆ। ਮੇਰਾ ਨਾਤਾ ਨਹੀਂ ਕਿਸੇ ਨਾਲ ਮਾਤ, ਮੈਂ ਮਿਤ੍ਰਾਂ ਪੁੱਤਰਾਂ ਦਿਤਾ ਤਜਾਈਆ। ਨਾਲੇ ਤਿੰਨ ਵਾਰ ਵੇਖਿਆ ਝਾਕ, ਦੋਏ ਹੱਥ ਮਥੇ ਉਤੇ ਟਿਕਾਈਆ। ਓਸ ਵੇਲੇ ਤੇਰਾ ਪ੍ਰੇਮ ਨਾਲ ਮੁਖ ਚੁੰਮਿਆ ਸੀ ਆਪ, ਬੁੱਲ ਹੇਠਲਾ ਮੁਖ ਵਿਚ ਪਾਈਆ। ਤੇਰਾ ਲੇਖਾ ਦੋ ਜਹਾਨਾਂ ਨਾਲ ਰਖਾਂਗਾ ਆਪਣੇ ਸਾਥ, ਦੂਸਰ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਗੁਰਦਿਆਲ ਸਿੰਘ ਕਹੇ ਪ੍ਰਭੂ ਤੂੰ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਮੇਰੀ ਆਸ਼ਾ ਮਨਸਾ ਪੂਰੀ ਦਿਤੀ ਕਰਾ, ਕਰਮ ਕਾਂਡ ਦਾ ਡੇਰਾ ਢਾਹੀਆ। ਆਪਣੀ ਬਿਧ ਨਾਲ ਸਾਰਾ ਖੇਲ ਦਿਤਾ ਖਿਲਾ, ਅਕਲ ਬੁੱਧੀ ਦੀ ਚਲੀ ਨਾ ਕੋਇ ਚਤੁਰਾਈਆ। ਤੂੰ ਦਾਤਾ ਅਗੰਮ ਅਥਾਹ, ਅਭੁਲ ਇਕ ਅਖਵਾਈਆ। ਮੈਨੂੰ ਸਚ ਦਵਾਰ ਦਿਤੀ ਸਰਨਾ, ਸਰਨੀ ਆਪਣੀ ਲਿਆ ਲਗਾਈਆ। ਮੇਰਾ ਗੁਰਮੁਖ ਦਵਾਰਾ ਗੁਰਮੁਖ ਦੀ ਧਾਰ ਦੇਣਾ ਬਣਾ, ਗੁਰਮੁਖ ਰੰਗ ਰੰਗਾਈਆ। ਜਿਸ ਵੇਲੇ ਸਤਿਜੁਗ ਲੱਗਾ ਤੇ ਮੇਰਾ ਨਿਸ਼ਾਨਾ ਦਈਂ ਟਿਕਾ, ਬਿਨਾ ਸਤਿਜੁਗ ਤੋਂ ਕਲਜੁਗ ਵਿਚ ਨਾਮ ਮੇਰਾ ਨਾ ਕੋਇ ਵਡਿਆਈਆ। ਮੇਰੇ ਪੂਰਬਲੇ ਰਹੇ ਨਾ ਕੋਇ ਗੁਨਾਹ, ਅਗੇ ਤੇਰੀ ਜੋਤ ਰੁਸ਼ਨਾਈਆ। ਮੇਰੇ ਮਿਤ੍ਰ ਪਿਆਰੇ ਦੀ ਪਕੜੀ ਬਾਂਹ, ਜਿਸ ਗ੍ਰਹਿ ਮੇਰਾ ਖੇਲ ਦਿਤਾ ਵਖਾਈਆ। ਜਨ ਭਗਤਾਂ ਦੇ ਸਿਰ ਤੇ ਠੰਡੀ ਰਖੀਂ ਛਾਂ, ਅਗਨੀ ਤਤ ਨਾ ਲਾਗੇ ਰਾਈਆ। ਸਭ ਦਾ ਬਣ ਕੇ ਪਿਤਾ ਮਾਂ, ਮੇਰੇ ਵਾਂਗ ਸਭ ਨੂੰ ਗੋਦ ਉਠਾਈਆ। ਜਨ ਭਗਤੋ ਮੈਂ ਸੰਦੇਸਾ ਦੇਵਾਂ ਨਾਲ ਚਾਅ, ਚਵ੍ਹੀਆਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਨਿਥਾਵਿਆਂ ਥਾਂ, ਥਾਨ ਥਨੰਤਰ ਇਕੋ ਇਕ ਸੁਹਾਈਆ।
੩ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਮੈਣੀਆਂ ਤੋਂ ਹਰਿ ਭਗਤ ਦਵਾਰ ਜੇਠੂਵਾਲ ਵਿਖੇ ਪੁੱਜ ਕੇ ਵਿਹਾਰ ਹੋਇਆ
ਅੱਸੂ ਤਿੰਨ ਕਹੇ ਮੈਂ ਰਿਹਾ ਹੱਸ, ਹਸਤੀ ਅਵਤਾਰ ਪੈਗ਼ੰਬਰਾਂ ਗੁਰੂਆਂ ਨਾਲ ਮਿਲਾਈਆ। ਸਤਿਗੁਰ ਸ਼ਬਦ ਇਸ਼ਾਰਿਆਂ ਨਾਲ ਰਿਹਾ ਦੱਸ, ਹੁਕਮ ਹੁਕਮ ਵਿਚੋਂ ਸੁਣਾਈਆ। ਪੁਰਖ ਅਕਾਲਾ ਸਭ ਦੀ ਪੂਰੀ ਕਰੇ ਆਸ, ਆਸਾ ਮਨਸਾ ਆਪਣੇ ਨਾਲ ਰਲਾਈਆ। ਗੁਰਦਿਆਲ ਸਿੰਘ ਹੋ ਕੇ ਬੇਵਸ, ਸ਼ਬਦ ਧਾਰ ਧਾਰ ਨਾਲ ਰਲਾਈਆ। ਜਨ ਭਗਤੋ ਕੀ ਤੁਸੀਂ ਵੀ ਮੇਰੇ ਪਿਆਰ ਵਿਚੋਂ ਜਾਓਗੇ ਨੱਸ, ਆਪਣਾ ਪੱਲੂ ਛੁਡਾਈਆ। ਮੇਰੀ ਸ਼ਹਾਦਤ ਦੇਣਗੇ ਰਵ ਸਸ, ਜੋ ਵੇਖਣ ਥਾਉਂਂ ਥਾਈਂਆ। ਕਲਜੁਗ ਰੈਣ ਨਹੀਂ ਰਹਿਣੀ ਅੰਧੇਰੀ ਮੱਸ, ਮੱਸਿਆ ਅੰਧੇਰ ਆਪਣਾ ਮੁਖ ਛੁਪਾਈਆ। ਮੈਂ ਸਦਾ ਓਸ ਪ੍ਰਭੂ ਦਾ ਗਾਉਂਦਾ ਜਸ, ਜੋ ਸਿਫ਼ਤਾਂ ਦਾ ਮਾਲਕ ਸਿਫ਼ਤ ਸਾਲਾਹੀਆ। ਜਿਸ ਨੂੰ ਮੰਨਿਆ ਅਲਖਣਾ ਅਲਖ, ਅਗੋਚਰ ਅਗੰਮ ਅਥਾਹੀਆ। ਉਹ ਮੇਰੀ ਪੈਜ ਰਿਹਾ ਰਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਤਿੰਨ ਅੱਸੂ ਕਹੇ ਜਨ ਭਗਤੋ ਹਾਜ਼ਰ ਰਹਿਣਾ ਇਕ ਸੌ ਇਕ ਜ਼ਰੂਰ, ਹੁਕਮ ਸਤਿਗੁਰ ਸ਼ਬਦ ਵਡਿਆਈਆ। ਭਗਤ ਬੇਨੰਤੀ ਹੋਵੇ ਮਨਜ਼ੂਰ, ਮਨਜ਼ੂਰੀ ਦੇਣੀ ਧੁਰਦਰਗਾਹੀਆ। ਸੋ ਸਵਾਮੀ ਹਾਜ਼ਰ ਹਜ਼ੂਰ, ਹਰ ਘਟ ਦਾ ਮਾਲਕ ਸੋਭਾ ਪਾਈਆ। ਜਿਸ ਦਾ ਸਚ ਦਾ ਸਚ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸਦਾ ਲੇਖਾ ਨਹੀਂ ਨਾਲ ਹੰਕਾਰ ਗੜ੍ਹ ਗ਼ਰੂਰ, ਗ਼ੁਰਬਤ ਤੋਂ ਬਾਹਰ ਡੇਰਾ ਲਾਈਆ। ਸੋ ਸਵਾਮੀ ਭਗਤਾਂ ਦਾ ਮਜ਼ਦੂਰ, ਜੁਗ ਜੁਗ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰਦਿਆਲ ਸਿੰਘ ਕਹੇ ਗੁਰਮੁਖ ਦਵਾਰੇ ਦੀ ਰਖਣੀ ਤਿੰਨ ਅੱਸੂ ਮੁਨਿਆਦ, ਨੀਂਹ ਸ਼ਬਦ ਧਾਰ ਖ਼ੁਦਾਈਆ। ਜਿਸ ਦੀ ਸਦਾ ਰਹੇ ਯਾਦ, ਰਵਦਾਸ ਦਏ ਗਵਾਹੀਆ। ਵਜਦਾ ਰਹੇ ਸਚ ਦਾ ਨਾਦ, ਧੁਨ ਅਕਾਸ਼ਾਂ ਵਿਚ ਸ਼ਨਵਾਈਆ। ਮੇਟਦਾ ਰਹੇ ਵਿਵਾਦ, ਵਿਖ ਰਹਿਣ ਕੋਇ ਨਾ ਪਾਈਆ। ਸੇਵਾ ਕਰਨੀ ਸਭ ਨੇ ਬਣ ਕੇ ਸੰਤ ਸਾਧ, ਸਾਜਣ ਨਾਲ ਮਿਲਾਈਆ। ਜਿਸ ਦਾ ਮੰਦਰ ਸੁਹੰਜਣਾ ਹੋਣਾ ਕਲਜੁਗ ਤੋਂ ਬਾਦ, ਬਦੀ ਦਾ ਲੇਖਾ ਰਹੇ ਨਾ ਰਾਈਆ। ਜਿਸ ਹਿੱਸਾ ਪਵਾਉਣਾ ਮਾਝਾ ਮਾਲਵਾ ਦੁਆਬ, ਜੰਮੂ ਜੰਮ ਕੇ ਸੇਵ ਕਰਾਈਆ। ਪਿਆਰ ਦੀ ਨੀਂਹ ਵਿਚ ਤੁਹਾਡਾ ਪਿਆਰ ਦੱਬਿਆ ਜਾਏ ਫੁੱਲ ਗੁਲਾਬ, ਜਿਸ ਦੀ ਮਹਿਕ ਦੋ ਜਹਾਨਾਂ ਤੋਂ ਬਾਹਰ ਮਹਿਕਾਈਆ। ਸੰਮਤ ਸੋਲਾਂ ਦੀ ਮੇਰੀ ਪੁਰਾਣੀ ਯਾਦ, ਲੋਹ ਚੁਰ ਜਿਸ ਨੂੰ ਕਹਿ ਕੇ ਸਾਰੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਗੁਰਦਿਆਲ ਸਿੰਘ ਕਹੇ ਮੇਰੇ ਧਰਮ ਦਾ ਬਣੇ ਧਰਮ ਦਵਾਰਾ, ਦੋ ਜਹਾਨ ਵੱਜੇ ਵਧਾਈਆ। ਸਤਿ ਸਚ ਦਾ ਮਹਿਲ ਜਾਏ ਉਸਾਰਾ, ਸਤਿ ਸਤਿਵਾਦ ਨਾਲ ਮਿਲਾਈਆ। ਮੇਰੇ ਲਹੂ ਮਿਝ ਦਾ ਬਣਾਇਓ ਬਿਨਾ ਇੱਟਾਂ ਤੋਂ ਗਾਰਾ, ਮਾਟੀ ਖ਼ਾਕ ਵਾਲੀ ਮਿਲਾਈਆ। ਮੇਰੀਆਂ ਹੱਡੀਆਂ ਛੱਤ ਦਾ ਦੇਣ ਸਹਾਰਾ, ਦੂਜੀ ਵਸਤ ਨਾ ਕੋਇ ਰਖਾਈਆ। ਮੈਂ ਉਹੋ ਰੀਤੀ ਜਗਤ ਦੱਸਣੀ ਦੁਬਾਰਾ, ਜੋ ਬਲ ਬਾਵਨ ਧਾਰ ਵਖਾਈਆ। ਨੌ ਖੰਡ ਪ੍ਰਿਥਮੀ ਦਾ ਬਣ ਸਿਕਦਾਰਾ, ਚਕਰਵਰਤੀ ਹੋ ਕੇ ਹੁਕਮ ਵਰਤਾਈਆ। ਅੰਤਮ ਕਿਰਪਾ ਕਰੀ ਆਪ ਨਿਰੰਕਾਰਾ, ਨਿਰਵੈਰ ਦਇਆ ਕਮਾਈਆ। ਢਾਈ ਕਦਮਾਂ ਮੰਗ ਮੇਰਾ ਤੋੜਿਆ ਮਾਣ ਹੰਕਾਰਾ, ਜਗਤ ਕੁਟੀਆ ਨਾ ਕੋਇ ਸੁਹਾਈਆ।
ਬਿਨਾ ਸ਼ਰੀਰ ਤੋਂ ਧਰਨੀ ਮਿਲਿਆ ਕੋਇ ਨਾ ਦਾਇਰਾ, ਦਾਅਵਾ ਨਜ਼ਰ ਕੋਇ ਨਾ ਆਈਆ। ਅੰਤ ਸਤਿ ਸਚ ਵਿਚ ਮੈਂ ਹਾਰਾ, ਆਪਾ ਆਪ ਮੂੰਹ ਦੇ ਭਾਰ ਸੁਟਾਈਆ। ਅੰਤ ਹੱਸ ਕੇ ਕਿਹਾ ਚਰਨ ਰਖ ਦੇ ਮੇਰੀ ਸਰਕਾਰਾ, ਨੀਂਹ ਮੇਰੇ ਉਤੇ ਟਿਕਾਈਆ। ਬਾਵਨ ਕਿਹਾ ਇਹੋ ਖੇਲ ਫੇਰ ਕਰਾਂ ਦੁਬਾਰਾ, ਦੋਹਰੀ ਕਲ ਵਰਤਾਈਆ। ਮੈਂ ਬਿਨਾ ਸਰੀਰ ਤੋਂ ਹੋਵਾਂ ਜ਼ਾਹਰਾ, ਸਾਢੇ ਤਿੰਨ ਹੱਥ ਦਾ ਲੇਖਾ ਤੇਰੇ ਨਾਲ ਰਖਾਈਆ। ਜੋਤੀ ਨੂਰ ਹੋ ਉਜਿਆਰਾ, ਬਿਨ ਛੱਪਰ ਛੰਨ ਸੋਭਾ ਪਾਈਆ। ਸੰਬਲ ਰਹਿ ਕੇ ਧਾਮ ਨਿਆਰਾ, ਅਪਰੰਪਰ ਹੋ ਕੇ ਇਹ ਲਹਿਣਾ ਦੇਣਾ ਦਿਆਂ ਚੁਕਾਈਆ। ਹੁਣ ਤੂੰ ਰਾਜਾ ਫੇਰ ਬਣੀਂ ਜਗਤ ਦਾ ਭਿਖਾਰਾ, ਤੈਨੂੰ ਮੁੱਠੀ ਖ਼ਾਕ ਭਿਛਿਆ ਕੋਇ ਨਾ ਪਾਈਆ। ਤੇਰਾ ਸਾਕ ਸਨਬੰਧ ਰਹੇ ਨਾ ਕੋਇ ਪਿਆਰਾ, ਮੁਹੱਬਤ ਮੁਹੱਬਤ ਨਾ ਕੋਇ ਬਣਾਈਆ। ਬਿਨਾ ਭਗਤਾਂ ਤੋਂ ਭਗਤਾਂ ਦਏ ਨਾ ਕੋਇ ਅਧਾਰਾ, ਸਗਲਾ ਸੰਗ ਨਾ ਕੋਇ ਰਖਾਈਆ। ਬਲ ਕੀਤੀ ਨਿਵ ਨਿਵ ਨਿਮਸਕਾਰਾ, ਇਹ ਤੇਰੀ ਬੇਪਰਵਾਹੀਆ। ਮੈਂ ਤੇਰੇ ਚਰਨਾਂ ਦੀ ਧੂੜ ਲਾਵਾਂ ਛਾਰਾ, ਦੂਸਰ ਲੋੜ ਰਹੇ ਨਾ ਰਾਈਆ। ਨਾ ਥੇਹ ਵਾਲਾ ਤੇਰਾ ਦਵਾਰਾ, ਸਚਖੰਡ ਸਾਚਾ ਸੋਭਾ ਪਾਈਆ। ਲੋਕਮਾਤ ਮਾਤਰ ਭੂਮੀ ਇਸ਼ਾਰਾ, ਸ਼ਾਮ ਸ਼ਾਮਾ ਤੇਰੇ ਹੱਥ ਵਡਿਆਈਆ। ਮੈਂ ਜਨ ਭਗਤਾਂ ਦਾ ਸ਼ੁਕਰ ਗੁਜ਼ਾਰਾਂ, ਧੰਨ ਧੰਨ ਕਹਿ ਕੇ ਦਿਆਂ ਵਧਾਈਆ। ਜਿਨ੍ਹਾਂ ਤਿੰਨ ਅੱਸੂ ਦਾ ਸੁਹਾਇਆ ਦਿਹਾੜਾ, ਸੰਮਤ ਸ਼ਹਿਨਸ਼ਾਹੀ ਨੌ ਨਾਲ ਮਿਲਾਈਆ। ਮੇਰਾ ਲੱਗਾ ਭਗਤਾਂ ਵਿਚ ਭਗਤ ਪ੍ਰੇਮ ਦਾ ਅਖਾੜਾ, ਭੱਜਾ ਵਾਹੋ ਦਾਹੀਆ। ਨਾਲੇ ਸੰਦੇਸਾ ਦੇਵਾਂ ਬੋਲ ਜੈਕਾਰਾ, ਸਚ ਸਚ ਸੁਣਾਈਆ। ਜਨ ਭਗਤੋ ਸਚਖੰਡ ਵਿਚ ਵੀ ਭਗਤਾਂ ਨੂੰ ਬਿਨਾ ਪ੍ਰਭੂ ਦਰ ਕੋਈ ਨਹੀਂ ਪਿਆਰਾ, ਮਾਤਾ ਪਿਤਾ ਭੈਣ ਭਰਾਤਾ ਨਾਰ ਕੰਤ ਏਥੇ ਨਜ਼ਰ ਕੋਇ ਨਾ ਆਈਆ। ਜਗਤ ਮਿਥਿਆ ਖੇਲ ਸੰਸਾਰਾ, ਸਤਿ ਸਚ ਦਿਆਂ ਸੁਣਾਈਆ। ਮੇਰੀ ਡੰਡਾਵਤ ਬੰਦਨਾ ਨਮੋ ਨਮੋ ਨਿਮਸਕਾਰਾ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਮੀਤ ਮੁਰਾਰਾ, ਮਿਤ੍ਰੋ ਮਿਤ੍ਰ ਪਿਆਰਾ ਦਿਆਂ ਸਮਝਾਈਆ।
੩ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ
ਹਰਿ ਮੰਦਰ ਅਥਾਹ, ਹਰਿ ਹਰਿ ਆਪ ਉਪਾਈਆ। ਵਡ ਦਾਤਾ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਦਾ ਲਹਿਣਾ ਦੇਣਾ ਥਲ ਅਸਗਾਹ, ਮਹੀਅਲ ਰਿਹਾ ਸਮਾਈਆ। ਉਹ ਵਾਹਿਦ ਅਲਾਹੀ ਨੂਰ ਖ਼ੁਦਾ, ਖ਼ੁਦ ਮਾਲਕ ਇਕ ਅਖਵਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਸ਼ਾਸਤਰਾਂ ਵਾਲੇ ਗਵਾਹ, ਸ਼ਹਾਦਤ ਰਹੇ ਭੁਗਤਾਈਆ। ਉਹ ਲੇਖਾ ਜਾਣੇ ਦੋ ਜਹਾਂ, ਦੋਹਰੀ ਆਪਣੀ ਕਲ ਵਰਤਾਈਆ। ਉਹਦਾ ਨਗਰ ਖੇੜਾ ਵਸਦਾ ਰਹੇ ਗਰਾਂ, ਗ੍ਰਹਿ ਗ੍ਰਹਿ ਸੋਭਾ ਪਾਈਆ। ਜੋ ਭਗਤ ਸੁਹੇਲਾ ਭਗਤਾਂ ਪਕੜੇ ਬਾਂਹ, ਬਹੀਆ ਆਪਣੇ ਹੱਥ ਰਖਾਈਆ। ਓਸੇ ਦਾ ਸਦਾ ਸਦ ਰਹਿੰਦਾ ਨਾਂ, ਨਾਉਂ ਨਿਰੰਕਾਰ ਵਡ ਵਡਿਆਈਆ। ਤਿਸ ਦੇ ਚਰਨ ਕਵਲ ਬਲ ਬਲ ਜਾਂ, ਬਲਿਹਾਰੀ ਆਪਣਾ ਆਪ ਘੋਲ ਘੁਮਾਈਆ। ਸੋ ਨਿਥਾਵਿਆਂ ਦੇਵਣਹਾਰਾ ਥਾਂ, ਧਨੰਤਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ,
ਹਰਿ ਵੱਡਾ ਵਡ ਵਡਿਆਈਆ। ਹਰਿ ਮੰਦਰ ਅਪਾਰ, ਭਗਤ ਦਵਾਰਿਆ। ਹਰਿ ਭਗਤ ਅਪਾਰ, ਮਹੱਲ ਉਸਾਰਿਆ। ਹਰਿ ਮੰਦਰ ਅਪਾਰ, ਜੋਤ ਜਗਾ ਰਿਹਾ। ਹਰਿ ਮੰਦਰ ਅਪਾਰ, ਨਾਦ ਵਜਾ ਰਿਹਾ। ਹਰਿ ਮੰਦਰ ਅਪਾਰ, ਬੂੰਦ ਸਵਾਂਤ ਪਿਆ ਰਿਹਾ। ਹਰਿ ਮੰਦਰ ਅਪਾਰ, ਸੋਈ ਸੁਰਤ ਸੁਰਤ ਉਠਾ ਰਿਹਾ। ਹਰਿ ਮੰਦਰ ਅਪਾਰ, ਅਕਾਲ ਮੂਰਤ ਨਜ਼ਰੀ ਆ ਰਿਹਾ। ਹਰਿ ਮੰਦਰ ਅਪਾਰ, ਸਾਚੀ ਮੂਰਤ ਤੂਰਤ ਤੁਰੀਆ ਆਪ ਸੁਣਾ ਰਿਹਾ। ਹਰਿ ਮੰਦਰ ਅਪਾਰ, ਆਸਾ ਮਨਸਾ ਪੂਰਤ, ਪੂਰਨ ਪੁਰਖ ਅਕਾਲਾ ਰੰਗ ਰੰਗਾ ਰਿਹਾ। ਹਰਿ ਮੰਦਰ ਅਪਾਰ, ਨਾਤਾ ਤੋੜੇ ਕੂੜੋ ਕੂੜਤ, ਸਤਿ ਸਚ ਨਾਲ ਬੰਨ੍ਹਾ ਰਿਹਾ। ਹਰਿ ਮੰਦਰ ਅਪਾਰ, ਸੁਘੜ ਬਣਾਏ ਮੂਰਖ ਮੂੜਤ, ਮੁਗਧਾਂ ਰੰਗ ਰੰਗਾ ਰਿਹਾ। ਹਰਿ ਮੰਦਰ ਅਪਾਰ, ਹਰਿਜਨ ਬਖ਼ਸ਼ੇ ਚਰਨ ਧੂੜਤ, ਦੁਰਮਤ ਮੈਲ ਧਵਾ ਰਿਹਾ। ਹਰਿ ਮੰਦਰ ਅਪਾਰ, ਇਕੋ ਨਜ਼ਰੀ ਆਏ ਨੂਰ ਨੂਰਤ, ਜੋ ਉਜਾਲਾ ਜਗ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆ ਰਿਹਾ। ਹਰਿ ਮੰਦਰ ਅਨਡਿੱਠ, ਨੇਤਰ ਨਜ਼ਰ ਨਾ ਆਇਆ। ਹਰਿ ਮੰਦਰ ਜਿਥੇ ਕਿਸੇ ਮਿਲੇ ਨਾ ਪਿੱਠ, ਸਨਮੁਖ ਸੋਭਾ ਪਾਇਆ। ਹਰਿ ਮੰਦਰ ਅਪਾਰ, ਨਾਮ ਭੰਡਾਰਾ ਦੇਵੇ ਮਿਠ, ਬਿਨ ਰਸਨਾ ਰਸ ਚਖਾਇਆ। ਹਰਿ ਮੰਦਰ ਅਪਾਰ, ਜਨਮ ਕਰਮ ਦਾ ਲੇਖਾ ਲਏ ਨਜਿੱਠ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਇਆ। ਹਰਿ ਮੰਦਰ ਅਪਾਰ, ਭਗਤ ਵਡਿਆਈਆ। ਹਰਿ ਮੰਦਰ ਅਪਾਰ, ਸੰਗ ਜਣਾਈਆ। ਹਰਿ ਮੰਦਰ ਅਪਾਰ, ਗੁਰਮੁਖ ਕੁੜਮਾਈਆ। ਹਰਿ ਮੰਦਰ ਅਪਾਰ, ਗੁਰਸਿਖ ਵਧਾਈਆ। ਹਰਿ ਮੰਦਰ ਅਪਾਰ, ਮਿਲੇ ਮੇਲ ਧੁਰ ਦੇ ਮਾਹੀਆ। ਹਰਿ ਮੰਦਰ ਅਪਾਰ, ਜੋਤੀ ਜਾਤਾ ਨਜ਼ਰੀ ਆਈਆ। ਹਰਿ ਮੰਦਰ ਅਪਾਰ, ਵਰਨ ਗੋਤੀ ਡੇਰਾ ਢਾਹੀਆ। ਹਰਿ ਮੰਦਰ ਅਪਾਰ, ਸੋਈ ਸੁਰਤੀ ਆਪ ਉਠਾਈਆ। ਹਰਿ ਮੰਦਰ ਅਪਾਰ, ਧੁਰ ਦੀ ਖੇਲ ਦਏ ਵਖਾਈਆ। ਹਰਿ ਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ। ਹਰਿ ਮੰਦਰ ਅਪਾਰ, ਸਹਿਜ ਸੁਖਦਾਇਆ। ਹਰਿ ਮੰਦਰ ਅਪਾਰ, ਜਗਤ ਦਲਿਦ੍ਰੀ ਦੁੱਖ ਮਿਟਾਇਆ। ਹਰਿ ਮੰਦਰ ਅਪਾਰ, ਅੰਤਰ ਨਿਰੰਤਰ ਦੇਵੇ ਸੁਖ, ਸੁਖ ਸਾਗਰ ਵਿਚ ਸਮਾਇਆ। ਹਰਿ ਮੰਦਰ ਅਪਾਰ, ਜਿਥੇ ਲੇਖਾ ਨਹੀਂ ਕਾਇਆ ਬੁਤ, ਬੁਤਖ਼ਾਨੇ ਵੰਡ ਨਾ ਕੋਇ ਵੰਡਾਇਆ। ਹਰਿ ਮੰਦਰ ਅਪਾਰ, ਜਿਥੇ ਇਕੋ ਸੁਹੰਜਣੀ ਰੁਤ, ਖ਼ਿਜ਼ਾਂ ਨਾ ਕੋਇ ਵਖਾਇਆ। ਹਰਿ ਮੰਦਰ ਅਪਾਰ, ਮਿਲੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਪ੍ਰਭ ਦਰ ਦਿਖਾਇਆ। ਹਰਿ ਮੰਦਰ ਅਪਾਰ, ਲੇਖੇ ਲੱਗਣ ਸੰਤ ਸੁਹੇਲੇ ਸੁਤ, ਅਪਰਾਧੀ ਨਜ਼ਰ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਇਆ। ਹਰਿ ਮੰਦਰ ਅਪਾਰ, ਜਨ ਭਗਤ ਸੁਹੇਲਿਆ। ਹਰਿ ਮੰਦਰ ਅਪਾਰ, ਮਿਲਣਾ ਗੁਰਸਿਖ ਗੁਰਮੁਖ ਧੁਰ ਦੇ ਚੇਲਿਆ। ਹਰਿ ਮੰਦਰ ਅਪਾਰ, ਧਰਮ ਰਾਏ ਦੀ ਕਟੇ ਜੇਲਿਆ। ਹਰਿ ਮੰਦਰ ਅਪਾਰ, ਜਿਥੇ ਪਾਰਬ੍ਰਹਮ ਪ੍ਰਭ ਆਪਣਾ ਖੇਲ ਖੇਲਿਆ। ਹਰਿ ਮੰਦਰ ਅਪਾਰ, ਨਰ ਹਰਿ ਦਿਸੇ ਇਕ ਨਵੇਲਿਆ। ਹਰਿ ਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸੱਜਣ ਸੁਹੇਲਿਆ। ਹਰਿ ਮੰਦਰ ਅਪਾਰ ਡੂੰਘਾ ਸਾਗਰ, ਸਗਲੀ ਖੇਲ ਵਖਾਈਆ। ਹਰਿ ਮੰਦਰ ਅਪਾਰ ਡੂੰਘੀ ਕਾਇਆ ਗਾਗਰ, ਗਗਰੀਆ
ਵੱਜੇ ਵਧਾਈਆ। ਹਰਿ ਮੰਦਰ ਅਪਾਰ, ਜਿਥੇ ਮਿਲਦਾ ਧੁਰ ਦਾ ਆਦਰ, ਅਦਲ ਇਨਸਾਫ਼ ਇਕ ਕਮਾਈਆ। ਹਰਿ ਮੰਦਰ ਅਪਾਰ, ਜਿਥੇ ਪ੍ਰੇਮ ਦੀ ਚਿੱਟੀ ਚਾਦਰ, ਓਢਣ ਨਜ਼ਰ ਕੋਇ ਨਾ ਆਈਆ। ਹਰਿ ਮੰਦਰ ਅਪਾਰ, ਸੁਹਾਵੇ ਕਰੀਮ ਕਾਦਰ, ਕਰਤਾ ਪੁਰਖ ਧੁਰਦਰਗਾਹੀਆ। ਹਰਿ ਮੰਦਰ ਅਪਾਰ, ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਹਰਿ ਮੰਦਰ ਅਪਾਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸ਼ਰਨਾਈਆ। ਹਰਿ ਮੰਦਰ ਅਪਾਰ, ਭਗਤ ਉਪੰਨਿਆ। ਹਰਿ ਮੰਦਰ ਅਪਾਰ, ਲੇਖਾ ਰਹੇ ਨਾ ਦੀਨ ਮਜ਼੍ਹਬ ਬੰਨਿਆ। ਹਰਿ ਮੰਦਰ ਅਪਾਰ, ਜਿਥੇ ਇਕੋ ਨੂਰ ਜੋ ਚੜ੍ਹੇ ਚੰਨਿਆ। ਹਰਿ ਮੰਦਰ ਅਪਾਰ, ਮਿਲੇ ਨਾਮ ਭੰਡਾਰਾ ਸਾਚਾ ਧੰਨਿਆ। ਹਰਿ ਮੰਦਰ ਅਪਾਰ, ਸੁਣੇ ਨਾਦ ਬਿਨਾ ਕੰਨਿਆ। ਹਰਿ ਮੰਦਰ ਅਪਾਰ, ਪ੍ਰਭ ਸੁਹਾਇਆ ਬਿਨਾ ਛੱਪਰ ਛੰਨਿਆ। ਹਰਿ ਮੰਦਰ ਅਪਾਰ, ਵਖਾਏ ਜਨ ਭਗਤਾਂ ਜਿਨ੍ਹਾਂ ਨੇ ਭਾਣਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਆਪਣਾ ਖੇਲ ਖਲੰਨਿਆ। ਹਰਿ ਮੰਦਰ ਅਪਾਰ, ਗੁਰੂ ਗੁਰਦਿਆਲ ਹੈ। ਹਰਿ ਮੰਦਰ ਅਪਾਰ, ਸਤਿਗੁਰ ਸੱਚੀ ਧਰਮਸਾਲ ਹੈ। ਹਰਿ ਮੰਦਰ ਅਪਾਰ, ਜਿਥੇ ਪੋਹ ਨਾ ਸਕੇ ਕਾਲ ਹੈ। ਹਰਿ ਮੰਦਰ ਅਪਾਰ, ਜਿਥੇ ਨਾਮ ਵਸਤ ਮਿਲੇ ਸਚਾ ਧਨ ਮਾਲ ਹੈ। ਹਰਿ ਮੰਦਰ ਅਪਾਰ, ਜਿਥੇ ਨਾ ਕੋਈ ਸ਼ਾਹ ਨਾ ਕੰਗਾਲ ਹੈ। ਹਰਿ ਮੰਦਰ ਅਪਾਰ, ਜਿਥੇ ਇਕੋ ਜੋਤ ਨੂਰ ਅਕਾਲ ਹੈ। ਹਰਿ ਮੰਦਰ ਅਪਾਰ, ਜਿਥੇ ਦੀਪਕ ਤੇਲ ਬਾਤੀ ਸਕੇ ਕੋਈ ਨਾ ਬਾਲ ਹੈ। ਹਰਿ ਮੰਦਰ ਅਪਾਰ, ਜਿਥੇ ਤ੍ਰੈ ਵਸਤੂ ਰੱਖਿਆ ਇਕੋ ਥਾਲ ਹੈ। ਹਰਿ ਮੰਦਰ ਅਪਾਰ, ਜਿਥੇ ਸਾਹਿਬ ਸਵਾਮੀ ਚਲੇ ਨਾਲ ਨਾਲ ਹੈ। ਹਰਿ ਮੰਦਰ ਅਪਾਰ, ਜਿਥੇ ਸੋਂਹਦੇ ਬੁਢੇ ਬਿਰਧ ਬਾਲ ਨੌਜਵਾਨ ਹੈ। ਹਰਿ ਮੰਦਰ ਅਪਾਰ, ਜਿਥੇ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਮਿਲਦਾ ਮਾਣ ਹੈ। ਹਰਿ ਮੰਦਰ ਅਪਾਰ, ਜਿਥੇ ਵਸਦਾ ਜੋਤੀ ਜਾਤਾ ਸ੍ਰੀ ਭਗਵਾਨ ਹੈ। ਹਰਿ ਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਦਾਨ ਹੈ। ਹਰਿ ਮੰਦਰ ਅਪਾਰ, ਜਗਤ ਨਿਰਾਲਿਆ। ਹਰਿ ਮੰਦਰ ਅਪਾਰ, ਗੁਰਮੁਖ ਵਿਰਲੇ ਮਾਤ ਵਖਾਲਿਆ। ਹਰਿ ਮੰਦਰ ਅਪਾਰ, ਜਨ ਭਗਤਾਂ ਆਪ ਸੁਹਾ ਲਿਆ। ਹਰਿ ਮੰਦਰ ਅਪਾਰ, ਜਿਥੇ ਇਕੋ ਨੂਰ ਜੋਤ ਉਜਾਲਿਆ। ਹਰਿ ਮੰਦਰ ਅਪਾਰ, ਜਿਥੇ ਸ਼ਾਹੋ ਭੂਪ ਬੈਠਾ ਸ਼ਾਹ ਦਲਾਲਿਆ। ਹਰਿ ਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾ ਲਿਆ। ਅੱਸੂ ਕਹੇ ਭਗਤੋ ਮੇਰਾ ਦਿਵਸ ਦਿਹਾੜਾ ਤੀਜਾ, ਤੀਜੇ ਨੈਣ ਵਾਲਿਓ ਦਿਆਂ ਜਣਾਈਆ। ਜਿਨ੍ਹਾਂ ਨੇ ਪੂਰਬਲੇ ਜਨਮ ਦਾ ਨਾਮ ਨਿਧਾਨ ਬੀਜ ਬੀਜਾ, ਫਲ ਖ਼ੁਸ਼ੀਆਂ ਨਾਲ ਲੈਣਾ ਖਾਈਆ। ਤੁਹਾਡੀਆਂ ਸਚ ਦਵਾਰੇ ਸਤਿਗੁਰੂ ਆਪ ਕਰੇ ਰੀਝਾਂ, ਰੀਝਾਂ ਵਾਲਿਓ ਰੀਝ ਕੇ ਤੁਹਾਡੇ ਉਤੇ ਆਪਣਾ ਪ੍ਰੇਮ ਬਣਾਈਆ। ਤੁਹਾਡੀਆਂ ਆਸ਼ਾ ਪੂਰੀਆਂ ਕਰੇ ਮਨਸਾ ਵਾਲੀਆਂ ਉਮੀਦਾਂ, ਹੰਸਾਂ ਦੇ ਰੂਪ ਹੰਸ ਦਏ ਵਖਾਈਆ। ਸਾਚਾ ਮਾਰਗ ਇਕੋ ਦੱਸ ਕੇ ਸੀਧਾ, ਸਿੱਧੇ ਰਾਹੇ ਦਿਤੇ ਪਾਈਆ। ਨਾ ਕੋਈ ਰੋਜ਼ੇ ਨਿਮਾਜ਼ਾਂ ਨਾ ਵੇਖਣੀਆਂ ਪੈਣ ਈਦਾਂ, ਈਦਗਾਹ ਦਾ ਮਾਲਕ ਮੁਲਕ ਇਕੋ ਦਏ ਵਖਾਈਆ। ਸਾਰਿਆਂ ਦੀਆਂ ਕਲਜੁਗ ਦੀ ਗ਼ਫ਼ਲਤ ਵਿਚੋਂ ਖੋਲ ਕੇ ਨੀਂਦਾਂ, ਨਫ਼ਰਤ ਦੇਵੇ ਮਿਟਾਈਆ। ਤੁਹਾਡੇ ਅੰਦਰ ਸੁਰਤ ਸ਼ਬਦ ਦੀ ਧਾਰ ਪਾ ਕੇ ਪੀਂਘਾ, ਹੁਲਾਰਾ ਦੇਵੇ ਚਾਈਂ ਚਾਈਂਆ। ਹਰਿਜਨ ਜਨ ਭਗਤ ਜੁਗ ਚੌਕੜੀ ਸਦਾ ਜੀਂਦਾ, ਲੋਕਮਾਤ ਮਰਨ
ਵਿਚ ਕਦੇ ਨਾ ਆਈਆ। ਜੋ ਨਾਮ ਨਿਧਾਨ ਅੰਮ੍ਰਿਤ ਰਸ ਪੀਂਦਾ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਸਿੰਘ ਗੁਰਦਿਆਲ ਇਸ਼ਾਰਾ ਦੇਵੇ ਅੰਤ ਮਾਲਕ ਹੋਣਾ ਸਾਢੇ ਤਿੰਨ ਹੱਥ ਸੀਂ ਦਾ, ਜਗਤ ਜਗੀਰ ਕੰਮ ਕਿਸੇ ਨਾ ਆਈਆ। ਭਰੋਸਾ ਨਹੀਂ ਕਿਸੇ ਪੁਤਰ ਧੀ ਦਾ, ਜਗਤ ਜੀਅ ਨਾਤੇ ਜਾਣ ਤੁੜਾਈਆ। ਇਹ ਇਸ਼ਾਰਾ ਤੱਕ ਲਓ ਗੁਰਦਾਸ ਨੇ ਜੋ ਲਹਿਣਾ ਲਿਖਿਆ ਵੀਹ ਇਕੀਹ ਦਾ, ਜਿਸ ਦਾ ਭੇਵ ਕਿਸੇ ਨਾ ਆਈਆ। ਇਹ ਫਲ ਬੂਟਾ ਉਸ ਅਗੰਮੇ ਬੀ ਦਾ, ਜਿਸ ਦਾ ਬੀਜ ਲੋਕਮਾਤ ਨਜ਼ਰ ਕਿਤੇ ਨਾ ਆਈਆ। ਇਹ ਇਸ਼ਾਰਾ ਉਸ ਮਸੀਹ ਦਾ, ਜੋ ਫਾਸੀ ਉਤੇ ਗਿਆ ਲਟਕਾਈਆ। ਇਹ ਖੇਲ ਮੁਹੰਮਦ ਵਾਲੀ ਤਰਜੀਹ ਦਾ, ਸ਼ਹਾਦਤ ਉਮਤ ਵਾਲੀ ਭੁਗਤਾਈਆ। ਇਹ ਲਹਿਣਾ ਦੇਣਾ ਲੇਖਾ ਨਾਨਕ ਨਿਰਗੁਣ ਸਰਗੁਣ ਧਾਰ ਜੰਤ ਜੀਅ ਦਾ, ਜੋਤੀ ਜੋਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੇਖਾ ਜਾਣੇ ਆਪਣੇ ਹੁਕਮ ਵਸੀਹ ਕਾ, ਜਿਸ ਦੀ ਵਸੀਅਤ ਹੱਥ ਨਾ ਕਿਸੇ ਫੜਾਈਆ।
੬ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਦਲੀਪ ਸਿੰਘ ਦੇ ਗ੍ਰਹਿ
ਕਲਜੁਗ ਕਹੇ ਨਾਰਦ ਅਗੰਮ ਵਖਾ ਦੇ ਕਾਪੀਆਂ, ਜਿਸ ਦੀ ਕਾਪੀ ਜਗਤ ਜਹਾਨ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਦੀਆਂ ਪੜ੍ਹਾ ਦੇ ਪਾਤੀਆਂ, ਬਿਨਾ ਅੱਖਰਾਂ ਨਿਸ਼ਅੱਖਰ ਧਾਰ ਜਣਾਈਆ। ਜਿਸ ਸਾਹਿਬ ਮੇਰੀਆਂ ਮੇਟਣੀਆਂ ਰਾਤੀਆਂ, ਰੁਤੜੀ ਰੁੱਤ ਵਿਚੋਂ ਬਦਲਾਈਆ। ਜਿਸ ਕਿਰਪਾ ਕਰਨੀ ਉਤੇ ਪਾਪੀਆਂ, ਪਤਤ ਪੁਨੀਤ ਬਣਾਈਆ। ਧੁਰਦਰਗਾਹੀ ਬਣ ਕੇ ਸਾਕੀਆ, ਜਾਮ ਅਗੰਮਾ ਦਏ ਪਿਆਈਆ। ਘਰ ਮੰਦਰ ਖੋਲ ਕੇ ਤਾਕੀਆਂ, ਤ੍ਰੈਗੁਣ ਅਤੀਤਾ ਕਰੇ ਰੁਸ਼ਨਾਈਆ। ਜਿਸ ਨੇ ਸਾਰੀਆਂ ਉੱਤਮ ਕਰਨੀਆਂ ਜ਼ਾਤੀਆਂ, ਜੋਤੀ ਜਾਤਾ ਇਕ ਅਖਵਾਈਆ। ਉਹਦਾ ਲੇਖਾ ਤੱਕ ਲੈ ਲੋਕਮਾਤੀਆਂ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਜਿਸ ਲਹਿਣੇ ਦੇਣੇ ਮੁਕਾਉਣੇ ਵੰਗਾਂ ਕਾਚੀਆਂ, ਜਨ ਭਗਤਾਂ ਕੰਚਨ ਗੜ੍ਹ ਸੁਹਾਈਆ। ਜਿਸ ਦੇ ਹੁਕਮ ਵਿਚ ਲੱਖ ਚੁਰਾਸੀ ਰਹੀ ਨਾਚੀਆ। ਟੱਪਣ ਕੁੱਦਣ ਥਾਉਂ ਥਾਈਂਆ। ਉਸ ਦੀਆਂ ਖ਼ਬਰਾਂ ਅਗੰਮੀ ਬਾਤੀਆਂ, ਬਾਤਨ ਪਰਦੇ ਦਏ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਕਲਜੁਗਾ ਉਸ ਸਾਹਿਬ ਦਾ ਅਵੱਲੜਾ ਲੇਖ, ਕਾਤਬ ਸਮਝ ਕਿਸੇ ਨਾ ਆਈਆ। ਜੋ ਜੋਤੀ ਜਾਤਾ ਪੁਰਖ ਬਿਧਾਤਾ ਧਰੇ ਅਵੱਲੜਾ ਭੇਖ, ਰੂਪ ਅਨੂਪ ਸਤਿ ਸਰੂਪ ਆਪ ਪ੍ਰਗਟਾਈਆ। ਉਸ ਦਾ ਫ਼ਰਮਾਨਾ ਸੁਣ ਲੈ ਸੰਦੇਸ਼, ਸੰਧਿਆ ਸਰਘੀ ਵੰਡ ਨਾ ਕੋਇ ਵੰਡਾਈਆ। ਜੋ ਮਾਲਕ ਖ਼ਾਲਕ ਦੋ ਜਹਾਨਾਂ ਨਰ ਨਰੇਸ਼, ਨਰ ਨਰਾਇਣ ਇਕ ਅਖਵਾਈਆ। ਉਹ ਭੇਵ ਅਭੇਦਾ ਖੋਲ ਅਗੰਮੜਾ ਭੇਤ, ਜਿਸ ਦੀ ਸਾਰ ਕੋਇ ਨਾ ਪਾਈਆ। ਆਤਮ ਪਰਮਾਤਮ ਦੀ ਧਾਰ ਕਰੇ ਹੇਤ, ਨਿਜ ਨੇਤਰ ਲੋਚਨ ਨੈਣ ਨੈਣ ਖੁਲਾਈਆ। ਸਾਚੀ ਰੁਤ ਬਸੰਤੀ ਰਖੇ ਚੇਤ, ਚੇਤਨ ਸਭ ਨੂੰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।
ਕਲਜੁਗ ਕਹੇ ਨਾਰਦ ਮੇਰੀ ਡੂੰਘੀ ਤਕ ਲੈ ਆਸ਼ਾ, ਆਸ਼ਾਵੰਦ ਹੋ ਕੇ ਦਿਆਂ ਜਣਾਈਆ। ਜਿਸ ਸਾਹਿਬ ਨੇ ਨਿਰਗੁਣ ਸਰਗੁਣ ਧਾਰ ਪਾਈਆਂ ਰਾਸਾ, ਗੋਪੀ ਕਾਹਨ ਖੇਲ ਖਿਲਾਈਆ। ਜਨ ਭਗਤਾਂ ਨਾਮ ਦ੍ਰਿੜਾ ਕੇ ਸਵਾਸ ਸਵਾਸਾ, ਸਾਹ ਸਾਹ ਵਿਚ ਸਮਾਈਆ। ਖੇਲ ਖਿਲਾ ਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਵੇਖ ਵਖਾਈਆ। ਉਹ ਕਲਜੁਗ ਅੰਤ ਸ੍ਰੀ ਭਗਵੰਤ ਵੇਖਣ ਆਇਆ ਜਗਤ ਤਮਾਸ਼ਾ, ਦੋ ਜਹਾਨਾਂ ਮਰਦ ਮਰਦਾਨਾ ਧਿਆਨ ਲਗਾਈਆ। ਉਸ ਦਾ ਖੇਲ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰਾਂ ਵੇਖ ਵਖਾਈਆ। ਜੋ ਆਦਿ ਅੰਤ ਨਾ ਕਦੇ ਵਿਨਾਸਾ, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜੋ ਭੇਵ ਅਭੇਦਾ ਖੋਲੇ ਆਪਣਾ ਖੁਲਾਸਾ, ਖ਼ਸੂਸੀਅਤ ਵਿਚ ਜਣਾਈਆ। ਉਹ ਸਚ ਸਵਾਮੀ ਅੰਤਰਜਾਮੀ ਸਚਖੰਡ ਦਵਾਰੇ ਪਾਵੇ ਅਗੰਮੀ ਰਾਸਾ, ਬਿਨ ਗੋਪੀ ਕਾਹਨ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਕਲਜੁਗ ਕਹੇ ਨਾਰਦ ਜੀ ਮੇਰੀ ਸੁਣੋ ਬੇਨੰਤੀ, ਅਰਜ਼ ਆਰਜ਼ੂ ਦਿਆਂ ਜਣਾਈਆ। ਮੇਰਾ ਭੇਵ ਹੱਥ ਨਾ ਆਵੇ ਪੰਡਤ ਪੰਡਤੀ, ਮੁੱਲਾ ਸ਼ੇਖ਼ ਨਾ ਕੋਇ ਸਮਝਾਈਆ। ਮੇਰੀ ਕਰਨੀ ਦੀ ਜਾਣੇ ਕੋਇ ਨਾ ਪੰਗਤੀ, ਅੱਖਰਾਂ ਚਲੇ ਨਾ ਕੋਇ ਵਡਿਆਈਆ। ਮੈਂ ਖੇਲ ਖਿਲਾਉਣੀ ਹੰਗਤੀ, ਹੰ ਬ੍ਰਹਮ ਦਿਤਾ ਭੁਲਾਈਆ। ਵਡਿਆਈ ਕਰ ਕੇ ਤਨ ਵਿਚ ਮਨ ਦੀ, ਮਨਸਾ ਕੂੜ ਨਾਲ ਮਿਲਾਈਆ। ਅਗੇ ਖੇਲ ਵੇਖਣੀ ਇਕੋ ਗੋਬਿੰਦ ਚੰਨ ਦੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਹਦੀ ਧਾਰ ਅਨੋਖੀ ਪਾਰਬ੍ਰਹਮ ਦੀ, ਬ੍ਰਹਮ ਧਾਰ ਹੋਏ ਸਹਾਈਆ। ਤ੍ਰਿਸ਼ਨਾ ਮੁਕੀ ਕਾਇਆ ਮਾਟੀ ਮਾਸ ਨਾੜੀ ਹੱਡ ਚੰਮ ਦੀ, ਚੰਮ ਦ੍ਰਿਸ਼ਟੀ ਜਗਤ ਬਦਲਾਈਆ। ਖੇਲ ਰਹੀ ਨਾ ਤ੍ਰਿਸ਼ਨਾ ਗ਼ਮ ਦੀ, ਚਿੰਤਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਕਲਜੁਗਾ ਤੇਰੀਆਂ ਅੰਤਸ਼ਕਰਨ ਦੀਆਂ ਮੰਗਾਂ, ਮੰਗਤਿਆਂ ਦਿਆਂ ਜਣਾਈਆ। ਜ਼ਰਾ ਨਿਗਾਹ ਮਾਰ ਲੈ ਅੱਠ ਸੱਠ ਤੀਰਥ ਗੰਗਾ, ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਚਾਰ ਯਾਰੀ ਦਾ ਸੀਸ ਵੇਖ ਲੈ ਨੰਗਾ, ਓਢਣ ਉਪਰ ਨਾ ਕੋਇ ਟਿਕਾਈਆ। ਪਿਆਰ ਰਿਹਾ ਨਾ ਵਿਚ ਪੰਜਾ, ਪੰਜ ਪਿਆਰੇ ਦੇਣ ਗਵਾਹੀਆ। ਸਦੀ ਚੌਧਵੀਂ ਖੇਲ ਤੱਕ ਲੈ ਅਚੰਭਾ, ਹੈਰਾਨੀ ਵਿਚ ਦ੍ਰਿੜਾਈਆ। ਆਤਮ ਰਸ ਦਾ ਰਿਹਾ ਨਾ ਕੋਇ ਅਨੰਦਾ, ਸੁਖ ਸਾਗਰ ਵਿਚ ਨਾ ਕੋਇ ਸਮਾਈਆ। ਆਤਮ ਪਰਮਾਤਮ ਪਾਏ ਨਾ ਕੋਇ ਨਿਜਾ ਨੰਦਾ, ਰਸ ਸਚ ਨਾ ਕੋਇ ਚਖਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਇ ਨਾ ਛੰਦਾ, ਸੋਹੰ ਵਜੇ ਨਾ ਕੋਇ ਵਧਾਈਆ। ਤੇਰਾ ਸਫ਼ਰ ਮੂਲ ਰਹੇ ਨਾ ਲੰਬਾ, ਔਧ ਅਵਰ ਨਾ ਕੋਇ ਵਧਾਈਆ। ਉਹ ਤੱਕ ਲੈ ਸਾਹਿਬ ਸੂਰਾ ਸਰਬੰਗਾ, ਹਰਿ ਕਰਤਾ ਇਕ ਅਖਵਾਈਆ। ਜੋ ਜਨ ਭਗਤਾਂ ਅੰਤਸ਼ਕਰਨ ਵਿਚ ਦੇਵੇ ਅਨੰਦਾ, ਸੁਖ ਸਾਗਰ ਵਿਚ ਰਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਆਪਣਾ ਬੇੜਾ ਚਲਾਏ ਬਿਨਾ ਮੁਹਾਣਿਆ ਵੰਝਾ, ਖੇਵਟ ਖੇਟਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਹਿਬ ਸੁਲਤਾਨਾ ਸੂਰਾ ਸਰਬੰਗਾ, ਸੂਰਬੀਰ ਬੇਨਜ਼ੀਰ ਇਕੋ ਇਕ ਅਖਵਾਈਆ।
੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਦਲੀਪ ਸਿੰਘ ਦੀ ਬੰਬੀ ਤੇ
ਧਰਨੀ ਕਹੇ ਮੇਰੇ ਭਾਗ ਉਦੇ, ਮਿਲੇ ਚਰਨ ਕਵਲ ਸ਼ਰਨਾਈਆ। ਮੈਂ ਖ਼ੁਸ਼ੀ ਹੋਵਾਂ ਮਿੱਟੀ ਖ਼ਾਕ ਬਸੁਧੇ, ਸੁਧ ਆਪਣੀ ਆਪ ਬਦਲਾਈਆ। ਮੇਰਾ ਸਾਹਿਬ ਸਵਾਮੀ ਭੇਵ ਖੁਲਾਏ ਗੁਝੇ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਨ ਭਗਤ ਸੁਹੇਲੇ ਨਾਮ ਧਾਰ ਵਿਚ ਰੁਝੇ, ਰੁਚੀ ਅੰਦਰੇ ਅੰਦਰ ਦਿਤੀ ਲਗਾਈਆ। ਜੀਵਣ ਜਨਮ ਦੇ ਸਮਝ ਗਏ ਮੁੱਦੇ, ਮੁੱਦਤਾਂ ਦੇ ਵਿਛੜੇ ਲਏ ਮਿਲਾਈਆ। ਹਰਿਜਨ ਖ਼ੁਸ਼ੀਆਂ ਵਿਚ ਟੱਪੇ ਕੁੱਦੇ, ਨੱਚੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਧਰਨੀ ਕਹੇ ਮੈਂ ਭਾਗਾਂ ਭਰੀ, ਭਾਰਤ ਖੰਡ ਮਿਲੀ ਵਡਿਆਈਆ। ਕਿਰਪਾ ਕਰੀ ਆਪ ਨਰ ਹਰੀ, ਨਰ ਨਰਾਇਣ ਹੋਇਆ ਸਹਾਈਆ। ਜਿਸ ਦੀ ਖ਼ੁਸ਼ੀਆਂ ਵਿਚ ਸਰਨ ਸਰਨਾਈ ਪਰੀ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਧਿਆਨ ਲਗਾਈਆ। ਜਿਸ ਕਿਰਪਾਲ ਕਿਰਪਾ ਕਰੀ, ਕਰਤਾ ਪੁਰਖ ਹੋਏ ਸਹਾਈਆ। ਉਸ ਦੇ ਭੈ ਵਿਚ ਆਦਿ ਜੁਗਾਦੀ ਰਹੀ ਡਰੀ, ਜੁਗ ਚੌਕੜੀ ਸੀਸ ਨਿਵਾਈਆ। ਜਿਸ ਗੁਰਸਿਖ ਹਰਿਜਨ ਹਰਿ ਭਗਤ ਚੁਰਾਸੀ ਵਿਚੋਂ ਕੀਤੇ ਬਰੀ, ਬਰੇ ਆਜ਼ਮ ਆਪਣਾ ਇਕੋ ਇਕ ਵਖਾਈਆ। ਜਿਥੇ ਮਜ਼੍ਹਬ ਨਾ ਕੋਇ ਸ਼ਰਈ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਇਕੋ ਆਪਣੇ ਨਾਮ ਦੀ ਪਾ ਕੇ ਸਹੀ, ਸਹੀ ਸਲਾਮਤ ਆਪਣੇ ਘਰ ਟਿਕਾਈਆ। ਰਾਏ ਧਰਮ ਲੇਖਾ ਮੰਗੇ ਨਾ ਕਢ ਕੇ ਵਹੀ, ਚਿਤ੍ਰਗੁਪਤ ਗਣਤ ਨਾ ਕੋਇ ਗਿਣਾਈਆ। ਜਿਸ ਦੀ ਹੁਕਮ ਦੀ ਧਾਰ ਅਗੰਮੀ ਨਈ, ਨਵ ਨੌ ਚਾਰ ਰਿਹਾ ਵਖਾਈਆ। ਉਹਦਾ ਲਹਿਣਾ ਦੇਣਾ ਪੂਰਾ ਗੋਬਿੰਦ ਵਾਲਾ ਢਈ, ਢਈਆ ਆਪਣਾ ਪੰਧ ਮੁਕਾਈਆ। ਮੈਂ ਉਸ ਦੀ ਸਰਨ ਸਰਨਾਈ ਪਈ, ਧੂੜੀ ਖ਼ਾਕ ਰਮਾਈਆ। ਜਿਸ ਨੇ ਕਲਜੁਗ ਅੰਤ ਜਨ ਭਗਤਾਂ ਸਾਰ ਲਈ, ਸਰਸੇ ਵਿਛੜੇ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰੀ ਵਡਿਆਈ ਉਦੇ ਅਸਤ, ਸ਼ਾਹ ਸਵਾਰਾ ਹੋਏ ਸਹਾਈਆ। ਮੈਂ ਖ਼ੁਸ਼ੀਆਂ ਵਿਚ ਹੋਣਾ ਮਸਤ, ਦੀਵਾਨੀ ਹੋ ਕੇ ਸੀਸ ਨਿਵਾਈਆ। ਜਿਸ ਭੇਵ ਚੁਕਾਇਆ ਕੀਟ ਹਸਤ, ਗ੍ਰਹਿ ਇਕੋ ਵੱਜੇ ਵਧਾਈਆ। ਉਹ ਮਾਲਕ ਵਾਲੀ ਅਰਸ਼, ਫ਼ਰਸ਼ ਸੋਭਾ ਪਾਈਆ। ਮੇਰੇ ਉਤੇ ਕੀਤਾ ਤਰਸ, ਰਹਿਮਤ ਸਚ ਕਰਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਜਲਧਾਰਾ ਰੰਗ ਰੰਗਾਈਆ। ਮੇਰੀ ਨਵ ਨਵ ਚਾਰ ਦੀ ਮੇਟ ਕੇ ਹਰਸ, ਹਵਸ ਦਿਤੀ ਬੁਝਾਈਆ। ਜਨ ਭਗਤਾਂ ਦੇ ਕੇ ਦਰਸ, ਦਰਸ਼ਨ ਭਗਤਾਂ ਆਪੇ ਪਾਈਆ। ਮੇਰਾ ਸੁਹੰਜਣਾ ਖ਼ੁਸ਼ੀਆਂ ਵਾਲਾ ਬਰਸ, ਸ਼ਹਿਨਸ਼ਾਹੀ ਨੌ ਨਾਲ ਚਤੁਰਾਈਆ। ਧਰਨੀ ਕਹੇ ਮੇਰਾ ਸਵਾਮੀ ਆਇਆ ਪਰਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਮੈਂ ਭਾਗਾਂ ਭਰੀ ਧਰਤ, ਭਗਵਨ ਹੋਇਆ ਆਪ ਸਹਾਈਆ। ਜੋ ਸਭ ਦੀ ਪੂਰੀ ਕਰੇ ਸ਼ਰਤ, ਅਵਤਾਰ ਪੈਗ਼ੰਬਰਾਂ ਗੁਰੂਆਂ ਲੇਖੇ ਪੂਰ ਕਰਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਸਿਰ ਮੇਰੇ ਹੱਥ ਟਿਕਾਈਆ। ਜਨ ਭਗਤਾਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਸ਼ਰਅ ਛੁਰੀ ਰਹਿਣ ਨਾ ਦੇਵੇ ਕਰਦ, ਨਾਮ ਸਤਿ ਸਤਿ ਸਮਝਾਈਆ। ਮੇਰੇ ਸਾਹਿਬ ਦਾ ਖੇਲ ਅਸਚਰਜ, ਚਰਨ ਕਵਲ ਦਏ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਪੂਰਬਲਾ ਲੇਖੇ ਦਾ ਲਾਹਵੇ ਕਰਜ਼, ਲਹਿਣੇ ਦੇਣੇ ਘਰ ਘਰ ਝੋਲੀ ਪਾਈਆ।
੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਸਰੈਣ ਸਿੰਘ ਦੇ ਗ੍ਰਹਿ
ਧਰਨੀ ਕਹੇ ਸੁਹੰਜਣੀ ਹੋਈ ਰੁਤੀ, ਰਤਨ ਅਮੋਲਕ ਮੇਰੀ ਮਿੱਟੀ ਖ਼ਾਕ ਨਜ਼ਰੀ ਆਈਆ। ਜਿਥੇ ਨਾਮ ਦੇਵ ਦੀ ਪੁਰਾਣੀ ਵਿਭੂਤੀ, ਨਾਮ ਨਾਮਾ ਸਾਰ ਬਣਾਈਆ। ਸਚ ਪ੍ਰੇਮ ਦੀ ਦੇਂਦਾ ਗਿਆ ਅਹੂਤੀ, ਸਮਗਰੀ ਬਿਰਹੋਂ ਵਾਲੀ ਪਾਈਆ। ਸ਼ਬਦ ਸੁਣਦਾ ਰਿਹਾ ਅਗੰਮੀ ਦੂਤੀ, ਜੋ ਦੁਤੀਆ ਭੇਵ ਤੋਂ ਬਾਹਰ ਸੁਣਾਈਆ। ਸੁਰਤੀ ਰਹੇ ਕਦੇ ਨਾ ਸੁੱਤੀ, ਸੁੱਤਿਆਂ ਲਏ ਜਗਾਈਆ। ਪ੍ਰਭ ਖੇਲ ਖਿਲਾਉਣਾ ਕਾਇਆ ਪੰਜ ਤਤ ਬੁਤੀ, ਬੁਤਖ਼ਾਨਿਆਂ ਫੋਲ ਫੁਲਾਈਆ। ਜਿਸ ਵੇਲੇ ਜਾਪ ਹੋਣਾ ਬੁੱਲਾਂ ਬੁਟੀਂ, ਹਿਰਦੇ ਹਰਿ ਨਾ ਕੋਇ ਵਸਾਈਆ। ਅੰਦਰੋਂ ਪ੍ਰੀਤ ਹੋਣੀ ਟੁੱਟੀ, ਬਾਹਰੋਂ ਜਗਤ ਜਗਤ ਵਡਿਆਈਆ। ਦੀਨ ਦੁਨੀਆ ਜਾਣੀ ਲੁੱਟੀ, ਸਚ ਵਸਤ ਰਹਿਣ ਕੋਇ ਨਾ ਪਾਈਆ। ਨਾਮ ਦੀ ਚੋਗ ਜਾਣੀ ਨਿਖੁੱਟੀ, ਖ਼ਾਲੀ ਭਾਂਡੇ ਨਾ ਕੋਇ ਭਰਾਈਆ। ਕਿਸੇ ਦੀ ਰਹਿਣੀ ਨਹੀਂ ਪ੍ਰੇਮ ਦੀ ਰੁਚੀ, ਰਚਨਾ ਸਚ ਨਾ ਕੋਇ ਸਮਾਈਆ। ਖੇਲ ਤਕਣੀ ਅਧਮੁਚੀ, ਦੀਰਘ ਰੋਗ ਹੋਵੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਲੇਖਾ ਆਪ ਸੁਣਾਈਆ। ਧਰਨੀ ਕਹੇ ਮੇਰਾ ਮਾਲਕ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਜਿਸ ਭਗਤਾਂ ਦੀ ਲੇਖੇ ਲਾਈ ਸਵਾਹ, ਨਾਮਦੇਵ ਦੇਵ ਹੋਏ ਸਹਾਈਆ। ਅੰਤਰ ਦੇ ਕੇ ਅਗੰਮੀ ਨਾਂ, ਨਰ ਨਿਰੰਕਾਰ ਦਏ ਸਮਝਾਈਆ। ਮੇਰੀ ਬੁੱਧੀ ਰਹੇ ਨਾ ਕਾਂ, ਹੰਸ ਰੂਪ ਵਟਾਈਆ। ਮੇਰੇ ਉਤੇ ਝਗੜਾ ਮੇਟੇ ਸੂਰ ਗਾਂ, ਲੀਕ ਨਾਮਦੇਵ ਗਿਆ ਪਾਈਆ। ਜਿਸ ਮੋਈ ਲਈ ਜਵਾ, ਨਿਗਾਹ ਪ੍ਰਭ ਚਰਨ ਚਰਨ ਟਿਕਾਈਆ। ਉਹ ਸ਼ਬਦੀ ਧਾਰ ਗਿਆ ਸੁਣਾ, ਢੋਲਾ ਅਣਸੁਣਤ ਸੁਣਾਈਆ। ਨੂਰ ਨੁਰਾਨਾ ਹਕ ਖ਼ੁਦਾ, ਖ਼ੁਦ ਮਾਲਕ ਬੇਪ੍ਰਵਾਹੀਆ। ਜਿਸ ਮਾਨਵ ਮਾਨਸ ਕੀਤੇ ਜੁਦਾ, ਜੁਜ਼ ਮਜ਼੍ਹਬ ਵੰਡ ਵੰਡਾਈਆ। ਅੰਤ ਕਲਜੁਗ ਜਾਵੇ ਆ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਪੂਰਬ ਲੇਖੇ ਦਏ ਮੁਕਾ, ਅਗੇ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦਏ ਸਮਝਾ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਰੰਗ ਰੰਗਾ, ਰੰਗਤ ਇਕੋ ਇਕ ਵਖਾਈਆ। ਧਰਨੀ ਧਰਤ ਧਵਲ ਧੌਲ ਤੇਰਾ ਇਕੋ ਸੁਹਾਏ ਥਾਂ, ਥਾਨ ਥਨੰਤਰ ਵੱਜੇ ਵਧਾਈਆ। ਜਿਸ ਦੀ ਧਾਰ ਬਹੱਤਰ ਵਾਰ ਹੋਈ ਰੁਸ਼ਨਾ, ਨਾਮੇ ਦਿਤੀ ਵਡਿਆਈਆ। ਭਗਤ ਦਵਾਰਾ ਦਏ ਬਣਾ, ਛੱਤੀ ਧਾਰ ਦਾ ਪੰਧ ਮੁਕਾਈਆ। ਸੋ ਭਗਤਾਂ ਹੋਏ ਸਹਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਓਹ ਮੇਰਾ ਵਾਹਿਦ ਅੱਲਾ ਖ਼ੁਦਾ, ਲਾਸ਼ਰੀਕ ਨੂਰ ਅਲਾਹੀਆ। ਮੇਰਾ ਰਾਮ ਰਾਮਾ ਮਿਹਬਾਂ, ਕਾਹਨ ਕਾਹਨਾ ਨਜ਼ਰੀ ਆਈਆ। ਜਿਸ ਨੂੰ ਬੀਠਲੋ ਕਹਿ ਕੇ ਦੇਵਾਂ ਗਾ, ਖ਼ੁਸ਼ੀਆਂ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਧਰਮ ਗਰਾਂ, ਗ੍ਰਹਿ ਗ੍ਰਹਿ ਫੋਲ ਫੁਲਾਈਆ।