ਪੁਸਤਕਾਲਾਭਾਗ ੨੩

੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਸਵਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੇ ਫਿਰ ਕੇ ਗਏ ਅਗਣਤ ਉਦਾਸੀ, ਉਦਾਸੀ ਅੰਤਸ਼ਕਰਨ ਨਜ਼ਰ ਕਿਸੇ ਨਾ ਆਈਆ। ਗ੍ਰਹਿ ਛਡ ਬਣਦੇ ਰਹੇ ਬਨਬਾਸੀ,

ਚਾਰੋਂ ਕੁੰਟ ਚਲੇ ਵਾਹੋ ਦਾਹੀਆ। ਤੀਰਥ ਤਟ ਤੱਕੇ ਪਰਾਗ ਕਾਸ਼ੀ, ਤ੍ਰਬੈਣੀ ਨੈਣੀ ਵੇਖ ਵਖਾਈਆ। ਅੰਤਰ ਆਤਮ ਹੋਈ ਕਿਸੇ ਨਾ ਰਾਸੀ, ਰਸਤਾ ਮਿਲਿਆ ਨਾ ਧੁਰਦਰਗਾਹੀਆ। ਰਸਨਾ ਜਿਹਵਾ ਬਣੀ ਨਾ ਸਵਾਸ ਸਵਾਸੀ, ਸਾਹ ਸਾਹ ਨਾ ਪ੍ਰਭੂ ਧਿਆਈਆ। ਤ੍ਰਿਸ਼ਨਾ ਰਖੀ ਹੱਡ ਨਾੜੀ ਮਾਸ ਮਾਸੀ, ਮਮਤਾ ਮੋਹ ਅੰਤਰ ਅੰਤਰ ਜਣਾਈਆ। ਰਾਹ ਤੱਕਦੇ ਗਏ ਸ਼ੰਕਰ ਕੈਲਾਸ਼ੀ, ਤ੍ਰੈਸੂਲਾਂ ਨੈਣ ਉਠਾਈਆ। ਕਿਸੇ ਹੋਈ ਨਾ ਬੰਦ ਖਲਾਸੀ, ਬੰਧਨ ਸਕਿਆ ਨਾ ਕੋਇ ਤੁੜਾਈਆ। ਮੈਂ ਵੇਖ ਵੇਖ ਕਰਦੀ ਰਹੀ ਹਾਸੀ, ਬਿਨ ਹੱਥਾਂ ਤਾੜੀ ਲਾਈਆ। ਸਚ ਦੀ ਬਣੇ ਕੋਇ ਨਾ ਦਾਸੀ, ਸੇਵਕ ਸੇਵ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਪ੍ਰਭੂ ਬਿਨ ਸ਼ਬਦ ਤੋਂ ਤੇਰੀ ਸਮਝੇ ਉਦਾਸੀ ਨਾ ਕੋਇ, ਦੋ ਜਹਾਨ ਰਹੇ ਬਿਲਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਤੇਰੀ ਪਾਏ ਕੋਇ ਨਾ ਸੋਏ, ਸੋ ਪੁਰਖ ਨਿਰੰਜਣ ਤੇਰਾ ਭੇਵ ਕਿਸੇ ਨਾ ਆਈਆ। ਜਗਤ ਜਗਿਆਸੂ ਰੂਪ ਧਰਦੇ ਰਹੇ ਦੋਏ, ਤਨ ਵਜੂਦਾਂ ਨਾਲ ਵਡਿਆਈਆ। ਦੀਨ ਦੁਨੀ ਨਾਲੋਂ ਹੁੰਦੇ ਰਹੇ ਨਿਰਮੋਹੇ, ਮੋਹ ਮਨਸਾ ਮਮਤਾ ਵਾਲੀ ਅੰਦਰ ਰਖਾਈਆ। ਗ਼ਫ਼ਲਤ ਗੂੜ੍ਹੀ ਨੀਂਦ ਰਹੇ ਸੋਏ, ਸ਼ਬਦੀ ਧਾਰ ਸੁੱਤੇ ਨਾ ਕੋਇ ਉਠਾਈਆ। ਕੋਟਨ ਕੋਟ ਉਦਾਸੀ ਹੋ ਕੇ ਜਗਤ ਮੋਏ, ਮਰਿਆ ਜੀਵਤ ਰੂਪ ਨਾ ਕੋਇ ਵਟਾਈਆ। ਬਿਨ ਤੇਰੀ ਕਿਰਪਾ ਆਪਾ ਆਪ ਗਏ ਖੋਏ, ਲੋਕਮਾਤ ਨਾ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੈਂ ਉਦਾਸੀ ਉਹ ਸਮਝਦੀ ਚੰਗਾ, ਚੰਗੀ ਤਰਾ ਧਿਆਨ ਲਗਾਈਆ। ਜਿਸ ਨੂੰ ਤ੍ਰਿਸ਼ਨਾ ਰਹੇ ਨਾ ਨੁਹਾਉਣਾ ਗੰਗਾ, ਜਮਨਾ ਸੁਰਸਤੀ ਨਾ ਰਾਹ ਤਕਾਈਆ। ਮੰਦਰ ਮਸਜਦਾਂ ਸ਼ਿਵਦਵਾਲੇ ਮੱਠਾਂ ਕਰੇ ਕੋਇ ਨਾ ਸੰਗਾ, ਗੁਰਦਵਾਰ ਨਾ ਪੰਧ ਮੁਕਾਈਆ। ਇਕੋ ਅੰਤਰ ਤੇਰੇ ਪ੍ਰੇਮ ਦਾ ਲਏ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਗਾਏ ਛੰਦਾ, ਦੂਸਰ ਵੇਸ ਨਾ ਕੋਇ ਵਖਾਈਆ। ਕਿਸੇ ਕੰਮ ਨਾ ਆਵੇ ਬਦਨ ਰੱਖਿਆ ਨੰਗਾ, ਓਢਣ ਸੀਸ ਨਾ ਕੋਇ ਟਿਕਾਈਆ। ਲਹਿਣਾ ਮੁਕੇ ਨਾ ਪੰਧ ਮਾਰਿਆ ਟੰਗਾ, ਫਿਰ ਫਿਰ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਇਕ ਰਖਾਈਆ। ਧਰਨੀ ਕਹੇ ਪ੍ਰਭੂ ਤੇਰਾ ਵੈਰਾਗੀ ਉਦਾਸੀ ਓਹ, ਜਿਸ ਦੀ ਉਸਤਤ ਨਿੰਦਿਆ ਕਰੇ ਲੋਕਾਈਆ। ਜੋ ਜਗਤ ਜਹਾਨ ਦਾ ਛਡੇ ਮੋਹ, ਮੁਹੱਬਤ ਤੇਰੇ ਵਿਚ ਰਖਾਈਆ। ਇਕੋ ਨਾਮ ਜਾਣ ਕੇ ਸੋ, ਸੋ ਪੁਰਖ ਨਿਰੰਜਣ ਤੇਰੀ ਓਟ ਰਖਾਈਆ। ਹੰ ਬ੍ਰਹਮ ਆਪੇ ਹੋ, ਹੋਕਾ ਦੇਵੇ ਥਾਉਂ ਥਾਈਂਆ। ਘਰ ਤੇਰੇ ਨਾਮ ਦੀ ਹੋਵੇ ਲੋ, ਲੋਚਨ ਨੈਣ ਹੋਵੇ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਦੇਵੇ ਖੋਹ, ਖ਼ਾਲਸ ਤੇਰੇ ਵਿਚ ਸਮਾਈਆ। ਦੁਰਮਤ ਮੈਲ ਲਵੇ ਧੋ, ਪਾਪਾਂ ਕਰੇ ਸਫ਼ਾਈਆ। ਆਤਮ ਧਾਰ ਪਰਮਾਤਮ ਤੇਰੇ ਨਾਲ ਜਾਵੇ ਛੋਹ, ਰੰਗ ਰੰਗਾਵੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਖਣਹਾਰ ਤੇਰੀ ਵਡਿਆਈਆ। ਧਰਨੀ ਕਹੇ ਮੈਂ ਤਿਆਗੀ ਵੇਖੇ ਤੇਰੇ ਭਗਤ, ਜੁਗ ਜੁਗ ਧਿਆਨ ਲਗਾਈਆ। ਜਿਨ੍ਹਾਂ ਨਾਤਾ ਤੋੜਿਆ ਦੀਨ ਦੁਨੀ ਜਗਤ, ਮਜ਼੍ਹਬਾਂ ਦਾ ਪੰਧ ਮੁਕਾਈਆ। ਇਕੋ ਓਟ ਰਖੀ ਸਾਹਿਬ ਸੁਲਤਾਨਾ ਤੇਰੀ ਫ਼ਕਤ, ਫ਼ਿਕਰਾ ਤੇਰਾ ਢੋਲਾ ਗਾਈਆ। ਤੂੰ ਆਤਮ ਧਾਰ ਦੇਣੀ ਸ਼ਕਤ, ਸ਼ਕਤੀਸ਼ਾਲੀ ਤੇਰੇ ਹੱਥ ਵਡਿਆਈਆ। ਉਨ੍ਹਾਂ ਲੇਖੇ ਲਾਉਣੀ ਬੂੰਦ ਰਕਤ, ਜੋ ਤਨ

ਵਜੂਦ ਤੇਰੀ ਸੇਵ ਕਮਾਈਆ। ਝਗੜਾ ਮੇਟਣਾ ਕੀਟ ਹਸਤ, ਊਚ ਨੀਚ ਇਕੋ ਘਰ ਬਹਾਈਆ। ਤੇਰੀ ਨਾਮ ਖ਼ੁਮਾਰੀ ਵਿਚ ਰਹਿਣ ਮਸਤ, ਮਸਤਾਨੇ ਧੁਰ ਦੇ ਦੇਣੇ ਬਣਾਈਆ। ਸਚ ਉਦਾਸੀ ਦੀ ਦੇਣੀ ਵਸਤ, ਜਗਤ ਉਦਾਸੀਆਂ ਵਿਚੋਂ ਆਪਣਾ ਆਪ ਲੈਣ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਧਰਨੀ ਕਹੇ ਪ੍ਰਭੂ ਤਿਆਗੀ ਤੱਕੇ ਤੇਰੇ ਭਗਤ ਜਨ, ਧਨ ਜਣੇਂਦੀ ਮਾਈਆ। ਜਿਨ੍ਹਾਂ ਦਾ ਇਸ਼ਟ ਇਕੋ ਸਵਾਮੀ ਬਿਨਾ ਤਨ, ਵਜੂਦ ਨਜ਼ਰ ਕੋਇ ਨਾ ਆਈਆ। ਉਹ ਅੰਦਰੋਂ ਭਾਂਡਾ ਭਰਮ ਬੈਠੇ ਭੰਨ, ਭੈ ਭਾਓ ਅਵਰ ਰਿਹਾ ਨਾ ਰਾਈਆ। ਤੇਰੀ ਪ੍ਰੀਤ ਵਿਚ ਕਹਿੰਦੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਓਹ ਰੂਪ ਅਨੂਪ ਸਮਝ ਕੇ ਬ੍ਰਹਮ, ਪਾਰਬ੍ਰਹਮ ਬ੍ਰਹਮ ਤੇਰੀ ਝੋਲੀ ਪਾਈਆ। ਜੋਤੀ ਜਾਤੇ ਪੁਰਖ ਬਿਧਾਤੇ ਉਹ ਹਰਿਜਨ ਤੇਰੇ ਜਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਲੋਕਮਾਤ ਚਾੜ੍ਹ ਦੇ ਚੰਨ, ਚੰਦ ਸਿਤਾਰ ਜਿਸ ਨੂੰ ਸੀਸ ਝੁਕਾਈਆ। ਉਨ੍ਹਾਂ ਅੰਤਰ ਰਹੇ ਚਿੰਤਾ ਕੋਇ ਨਾ ਗ਼ਮ, ਗ਼ਮਖ਼ਾਰ ਦੇਣੀ ਵਡਿਆਈਆ। ਭਗਤ ਉਧਾਰਨਾ ਤੇਰਾ ਧਰਮ, ਧਰਨੀ ਧਰਤ ਧਵਲ ਧੌਲ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤਾਂ ਉਦਾਸੀ ਵਿਚ ਛਡੇ ਸਾਕ ਸੈਣ, ਸੱਜਣਾਂ ਗਏ ਤਜਾਈਆ। ਤੇਰਾ ਦਰਸ਼ਨ ਕਰ ਕੇ ਆਪਣੇ ਨੈਣ, ਨੈਣ ਨੈਣਾਂ ਵਿਚ ਮਿਲਾਈਆ। ਤੂੰ ਮਿਹਰਵਾਨ ਨਾ ਰਹੀਂ ਤ੍ਰਫ਼ੈਣ, ਤਰਫ਼ਦਾਰੀ ਇਕੋ ਇਕ ਸਮਝਾਈਆ। ਤੇਰਾ ਨੂਰ ਨੁਰਾਨਾ ਨਜ਼ਰੀ ਆਵੇ ਐਨ ਦਾ ਐਨ, ਨੁਕਤਾ ਗ਼ੈਨ ਵਾਲਾ ਮਿਟਾਈਆ। ਮੈਂ ਮਾਲਕ ਖ਼ਾਲਕ ਦਰ ਤੇਰੇ ਆਈ ਕਹਿਣ, ਕਹਿ ਕਹਿ ਦਿਆਂ ਸੁਣਾਈਆ। ਹਰਿ ਸੰਤ ਸੁਹੇਲੇ ਤੇਰੇ ਪਿਆਰ ਮੁਹੱਬਤ ਦੇ ਵਹਿੰਦੇ ਵਿਚ ਵਹਿਣ, ਸਮੁੰਦ ਸਾਗਰਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਹਰਿ ਭਗਤ ਤੇਰਾ ਉਦਾਸੀਆਂ ਵਾਲਾ ਉਹ ਮਹੈਣ, ਜਿਸ ਦੀ ਮਹਿੰਮਾ ਚਾਰ ਜੁਗ ਦੇ ਸ਼ਾਸਤਰ ਗਾਈਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਸੰਤੋਖ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਸਤਿਗੁਰ ਸ਼ਬਦ ਵੈਰਾਗੀ ਖ਼ਾਸ, ਜੁਗ ਜੁਗ ਇਕ ਅਖਵਾਈਆ। ਜੋ ਦੀਨ ਦੁਨੀ ਵੇਖੇ ਖੇਲ ਤਮਾਸ਼, ਸਤਿਜੁਗ ਤਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਕੋਟਨ ਕੋਟ ਜੀਵਾਂ ਜੰਤਾਂ ਕਰ ਕੇ ਨਾਸ, ਸਦ ਖ਼ੁਸ਼ੀਆਂ ਵਿਚ ਸਮਾਈਆ। ਚਿੰਤਾ ਗ਼ਮ ਵਿਚ ਕਦੇ ਨਾ ਹੋਇਆ ਨਾਸ, ਹਰਖ ਸੋਗ ਨਾ ਕੋਇ ਜਣਾਈਆ। ਸਦ ਖ਼ੁਸ਼ੀਆਂ ਵਾਲੀ ਪਾਉਂਦਾ ਰਹੇ ਰਾਸ, ਮੰਡਲ ਮੰਡਪਾਂ ਡੇਰਾ ਲਾਈਆ। ਹਰ ਘਟ ਕਰਦਾ ਰਹੇ ਵਾਸ, ਘਰ ਘਰ ਆਸਣ ਸੋਭਾ ਪਾਈਆ। ਤੇਰੇ ਸ਼ਬਦੀ ਧਾਰ ਦੀ ਧਾਰ ਵਿਚੋਂ ਖੇਲ ਕਰੇ ਦਿਨ ਰਾਤ, ਜੁਗ ਚੌਕੜੀ ਹੁਕਮ ਵਰਤਾਈਆ। ਜਨ ਭਗਤਾਂ ਦੇਂਦਾ ਰਹੇ ਦਾਤ, ਨਾਮ ਸਤਿ ਸਤਿ ਵਰਤਾਈਆ। ਸੁਹੇਲਾ ਹੋ ਕੇ ਪੁਛੇ ਵਾਤ, ਸਾਜਣ ਹੋ ਕੇ ਮੇਲ ਮਿਲਾਈਆ। ਝਗੜਾ ਰਹਿਣ ਨਾ ਦੇਵੇ ਜ਼ਾਤ ਪਾਤ, ਭੇਵ ਅਭੇਦਾ ਆਪ ਖੁਲਾਈਆ। ਤੇਰਾ ਮੇਲ ਮਿਲਾਏ ਕਮਲਾਪਾਤ, ਪਤਿਪਰਮੇਸ਼ਵਰ ਤੇਰੇ ਰੰਗ ਰੰਗਾਈਆ। ਤੇਰੇ ਨਾਮ

ਦੀ ਦੇਵੇ ਬੂੰਦ ਸਵਾਂਤ, ਅੰਮ੍ਰਿਤ ਰਸ ਚਖਾਈਆ। ਆਪ ਸਭ ਤੋਂ ਹੋ ਇਕਾਂਤ, ਇਕ ਇਕੱਲਾ ਡੇਰਾ ਲਾਈਆ। ਆਦਿ ਜੁਗਾਦੀ ਧਰਮ ਉਦਾਸੀ ਇਕੋ ਲੋਕਮਾਤ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਸਚ ਉਦਾਸੀ ਵਿਚ ਤੇਰਾ ਸੁਤ, ਸਤਿਗੁਰ ਸ਼ਬਦ ਸ਼ਬਦ ਵਡਿਆਈਆ। ਜਿਸ ਦੀ ਸਦਾ ਇਕੋ ਜਿਹੀ ਰੁਤ, ਖ਼ਿਜ਼ਾਂ ਬਸੰਤ ਨਾ ਰੂਪ ਬਦਲਾਈਆ। ਤੇਰੇ ਪਿਆਰ ਵਿਚ ਮਸਤ ਰਹੇ ਅਬਿਨਾਸ਼ੀ ਅਚੁਤ, ਚੇਤਨ ਹੋ ਕੇ ਤੇਰਾ ਧਿਆਨ ਜਣਾਈਆ। ਨਾ ਤ੍ਰਿਸ਼ਨਾ ਨਾ ਕੋਇ ਭੁੱਖ, ਲੋਭ ਵਿਚ ਕਦੇ ਨਾ ਆਈਆ। ਹਰਖ ਸੋਗ ਨਾ ਕੋਇ ਦੁੱਖ, ਚਿੰਤਾ ਗ਼ਮ ਨਾ ਕੋਇ ਸਤਾਈਆ। ਜਨਣੀ ਜਣੇ ਕੋਇ ਨਾ ਕੁੱਖ, ਗਰਭਵਾਸ ਨਾ ਅਗਨ ਤਪਾਈਆ। ਉਹ ਤੂੰ ਮੇਰਾ ਮੈਂ ਤੇਰਾ ਪੜ੍ਹੇ ਤੁਕ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਅੰਤ ਤੇਰਾ ਰੂਪ ਅਨੂਪ ਸਤਿ ਸਰੂਪ ਨਿਰਗੁਣ ਧਾਰ ਜੋਤ, ਜੋਤੀ ਜਾਤੇ ਤੇਰੇ ਵਿਚ ਸਮਾਈਆ। ਜੋ ਵਸੇ ਸਚਖੰਡ ਸਾਚੇ ਕੋਟ, ਕਿਲਾ ਬੰਕ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੂਪ ਸ਼ਬਦ ਉਦਾਸੀ ਇਕੋ ਬਹੁਤ, ਦੂਸਰ ਉਦਾਸੀ ਵਿਚ ਕੋਇ ਨਾ ਆਈਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਤੇਜਾ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਦੁਨੀਆ ਨਾਲੋਂ ਕਰਨਾ ਚਾਹੁੰਦੀ ਤਿਆਗ, ਤਿਆਗਣ ਹੋ ਕੇ ਪੱਲੂ ਲਵਾਂ ਛੁਡਾਈਆ। ਮੇਰਾ ਦੁਰਮਤ ਮੈਲ ਧੋ ਦਾਗ਼, ਪਾਪਾਂ ਹੋਏ ਸਫ਼ਾਈਆ। ਮੈਂ ਤੇਰੀ ਸ੍ਰਿਸ਼ਟੀ ਛਡਣਾ ਚਾਹੁੰਦੀ ਜੋ ਹੋਈ ਕਾਗ, ਹੰਸ ਰੂਪ ਨਜ਼ਰ ਕੋਇ ਨਾ ਆਈਆ। ਮੇਰੇ ਸਵਾਮੀ ਅੰਤਰਜਾਮੀ ਮੇਰੀ ਖੁਲ੍ਹੀ ਜਾਗ, ਸਦੀ ਚੌਧਵੀਂ ਨੈਣ ਉਠਾਈਆ। ਤੂੰ ਮਾਹੀ ਮਹਿਬੂਬ ਦਿਸੇਂ ਨਾ ਕਿਸੇ ਕੰਤ ਸੁਹਾਗ, ਕੰਤੂਹਲ ਤੇਰੀ ਸੇਜ ਨਾ ਕੋਇ ਹੰਢਾਈਆ। ਚਾਰ ਕੁੰਟ ਮੈਂ ਵੇਖੇ ਦੀਨ ਮਜ਼੍ਹਬ ਸਮਾਜ, ਜਾਤਾਂ ਪਾਤਾਂ ਧਿਆਨ ਲਗਾਈਆ। ਤੇਰਾ ਲੇਖਾ ਕੋਇ ਨਾ ਜਾਣੇ ਪੁਰਖ ਅਕਾਲੇ ਆਦਿ, ਆਦਿ ਨਿਰੰਜਣ ਕੀ ਤੇਰੀ ਬੇਪਰਵਾਹੀਆ। ਤੇਰਾ ਨਾਮ ਕਲਮਾ ਭੁਲ ਗਏ ਜੁਗ ਜੁਗਾਦਿ, ਚੌਕੜੀ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮਿਲੇ ਵਡਿਆਈਆ। ਧਰਨੀ ਕਹੇ ਪ੍ਰਭੂ ਮੈਂ ਛਡਣਾ ਚਾਹੁੰਦੀ ਜਗ, ਜਗ ਜੀਵਣ ਦਾਤੇ ਤੇਰੀ ਆਸ ਰਖਾਈਆ। ਮੈਂ ਸੜ ਗਈ ਤ੍ਰੈਗੁਣ ਅਗਨੀ ਨਾਲ ਅੱਗ, ਤਤਾਂ ਤਤ ਰਹੇ ਜਲਾਈਆ। ਤੇਰੇ ਨਾਮ ਦਾ ਸੁਣੇ ਕੋਇ ਨਾ ਨਾਦ, ਅਨਹਦ ਨਾਦੀ ਧੁਨ ਨਾ ਕੋਇ ਸੁਣਾਈਆ। ਮੈਂ ਤੇਰਾ ਖੇਲ ਤੱਕਾਂ ਬ੍ਰਹਿਮਾਦ, ਬ੍ਰਹਿਮੰਡ ਧਿਆਨ ਲਗਾਈਆ। ਪਵਿਤ੍ਰ ਰਹੀ ਕੋਇ ਨਾ ਯੱਦ, ਕੁਲ ਮਾਲਕ ਕੁਲਵੰਤੇ ਤੇਰੀ ਕੁਲ ਤੇਰੇ ਵਿਚ ਨਾ ਕੋਇ ਸਮਾਈਆ। ਕੂੜੀ ਕਿਰਿਆ ਅੰਤ ਹੋ ਗਈ ਹੱਦ, ਚਾਰ ਕੁੰਟ ਰਹੀ ਕੁਰਲਾਈਆ। ਮੈਨੂੰ ਆਪਣੇ ਚਰਨ ਕਵਲਾਂ ਵਿਚ ਲੈ ਸੱਦ, ਤਿਆਗਣ ਹੋ ਕੇ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡੇ ਤੇਰੀ ਵਡ ਵਡਿਆਈਆ। ਧਰਨੀ ਕਹੇ ਪ੍ਰਭੂ ਮੈਨੂੰ ਤਿਆਗਣ ਕਰ ਦੇ, ਸਿਰ ਮੇਰੇ ਹੱਥ ਟਿਕਾਈਆ। ਭੇਵ ਖੁਲਾ ਦੇ

ਆਪਣੇ ਘਰ ਦੇ, ਗ੍ਰਹਿ ਮੰਦਰ ਇਕ ਦਰਸਾਈਆ। ਜਿਥੇ ਭਗਤ ਸੁਹੇਲੇ ਵੜਦੇ, ਗੁਰ ਅਵਤਾਰ ਪੈਗ਼ੰਬਰ ਡੇਰੇ ਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧਾਰ ਇਕੋ ਢੋਲਾ ਪੜ੍ਹਦੇ, ਦੂਜਾ ਕਲਮਾ ਨਾ ਕੋਇ ਸ਼ਨਵਾਈਆ। ਇਕੋ ਤੇਰੀ ਮੰਜ਼ਲ ਹਕੀਕੀ ਚੜ੍ਹਦੇ, ਅਗੇ ਹੋ ਨਾ ਕੋਇ ਅਟਕਾਈਆ। ਦੀਨਾਂ ਮਜ਼੍ਹਬਾਂ ਵਾਲੇ ਝਗੜੇ ਛਡਦੇ, ਸਚਖੰਡ ਦਵਾਰੇ ਸੋਭਾ ਪਾਈਆ। ਮੇਰਾ ਲਹਿਣਾ ਦੇਣਾ ਮੁਕਾ ਦੇ ਝਬ ਦੇ, ਝਲਕ ਆਪਣੀ ਨਾਲ ਦੇ ਵਡਿਆਈਆ। ਮੈਂ ਨਾਤੇ ਤੋੜਾਂ ਦੀਨ ਦੁਨੀ ਸਭ ਦੇ, ਸਾਹਿਬ ਸਵਾਮੀ ਤੇਰੀ ਆਸ ਰਖਾਈਆ। ਮੈਨੂੰ ਵਾਸ ਦੇ ਦੇ ਅਲੱਗ ਦੇ, ਵੱਖਰੀ ਰਹਿ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਚ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੇਰਾ ਤਿਆਗ ਕਰੀਂ ਮਨਜ਼ੂਰ, ਬੇਨੰਤੀ ਤੇਰੇ ਅਗੇ ਸੁਣਾਈਆ। ਤੂੰ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਮੇਰਾ ਸ਼ਹਿਨਸ਼ਾਹ ਗ਼ਫ਼ੂਰ, ਗ਼ਫ਼ਲਤਾਂ ਤੋਂ ਬਾਹਰ ਸੋਭਾ ਪਾਈਆ। ਮੇਰਾ ਪੈਂਡਾ ਅਗੇ ਰਹੇ ਨਾ ਦੂਰ, ਨੇਰਨ ਨੇਰਾ ਦੇਣਾ ਵਖਾਈਆ। ਮੈਂ ਸਚ ਤਿਆਗ ਦੀ ਆਸਾ ਰਖੀ ਜ਼ਰੂਰ, ਜ਼ਰੂਰਤ ਤੇਰੇ ਅਗੇ ਟਿਕਾਈਆ। ਕਲਜੁਗ ਜੀਵਾਂ ਤੱਕ ਲੈ ਮੇਰੇ ਉਤੇ ਕਿਸੇ ਗਾਂ ਖਾਧੀ ਕਿਸੇ ਖਾਧਾ ਸੂਰ, ਧਰਮ ਵਿਚ ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਚਾਹੁੰਦੀ ਸਭ ਦਾ ਵਿਛੋੜਾ ਮੇਰੇ ਨਾਲੋਂ ਕਰ ਦੇ ਪਹਿਲੇ ਪੂਰ, ਪੂਰਨ ਸਤਿਗੁਰ ਤੇਰੀ ਓਟ ਤਕਾਈਆ। ਉਹ ਤੱਕ ਲੈ ਇਸ਼ਾਰਾ ਦੇਂਦਾ ਮੂਸਾ ਉਤੇ ਕੋਹਤੂਰ, ਤੁਰੀਆ ਤੋਂ ਬਾਹਰ ਰਿਹਾ ਸੁਣਾਈਆ। ਈਸਾ ਤੱਕ ਲੈ ਅਗੰਮੀ ਨੂਰ, ਜੋ ਨੂਰ ਨੁਰਾਨੇ ਤੇਰੇ ਅਗੇ ਮੰਗ ਮੰਗਾਈਆ। ਮੁਹੰਮਦ ਕਹੇ ਮੇਰੀ ਆਸਾ ਮਨਸਾ ਪੂਰ, ਸਦੀ ਚੌਧਵੀਂ ਲੇਖਾ ਤੇਰੇ ਹੱਥ ਰਖਾਈਆ। ਨਾਨਕ ਧਾਰ ਕਹੇ ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਂਈਆ। ਗੋਬਿੰਦ ਕਹੇ ਮੈਂ ਤੇਰਾ ਸਤਿਗੁਰ ਸ਼ਬਦ ਮਜ਼ਦੂਰ, ਦੋ ਜਹਾਨਾਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਪੂਰਬਲਾ ਬਖ਼ਸ਼ ਦਈਂ ਕਸੂਰ, ਕਸਮ ਤੇਰਾ ਨਾਮ ਖ਼ੁਦਾਈਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੰਡਿਆਲਾ ਜ਼ਿਲਾ ਅੰਮ੍ਰਿਤਸਰ ਗੁਲਜਾਰ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਉਦਾਸੀ ਵਿਚ ਦੇਵਾਂ ਹੋਕਾ, ਹੁਕਮ ਤੇਰਾ ਇਕ ਸੁਣਾਈਆ। ਸਵਾਧਾਨ ਕਰਾਵਾਂ ਚੌਦਾਂ ਲੋਕਾ, ਚੌਦਾਂ ਤਬਕਾਂ ਨਾਲ ਮਿਲਾਈਆ। ਆਪਣਾ ਸੰਭਾਲ ਲਓ ਮੌਕਾ, ਸੰਬਲ ਬੈਠਾ ਬੇਪਰਵਾਹੀਆ। ਅਗੇ ਵਕਤ ਲੰਘਣਾ ਔਖਾ, ਔਖੀ ਘੜੀ ਦਿਆਂ ਦ੍ਰਿੜਾਈਆ। ਕਿਸੇ ਦਾ ਮਾਰਗ ਪੰਧ ਨਹੀਂ ਸੌਖਾ, ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਕਲਜੁਗ ਘਰ ਘਰ ਕਰਦਾ ਧੋਖਾ, ਜਗਤ ਜਗਿਆਸੂਆਂ ਰਿਹਾ ਭੁਲਾਈਆ। ਕਿਸੇ ਦੀ ਚਲੇ ਕੋਇ ਨਾ ਸੋਚਾ, ਬੁੱਧੀ ਵਿਚ ਨਾ ਕੋਇ ਵਡਿਆਈਆ। ਦੁਨੀਆਦਾਰੋ ਮੇਰੀ ਅੰਤਮ ਇਕੋ ਖ਼ਾਹਿਸ਼ ਤੇ ਇਕੋ ਲੋਚਾ, ਲੋਚਨਾਂ ਵਾਲਿਓ ਦਿਆਂ ਜਣਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਜਾਤੀ ਜੋਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਮਾਨਸ ਮਾਨਵ ਰਹੇ ਕੋਇ ਨਾ ਸੋਤਾ, ਸੁੱਤਿਆਂ ਦਿਆਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਧਰਨੀ ਕਹੇ ਮੈਂ ਉਦਾਸੀ ਵਿਚ ਦੇਵਾਂ ਸਲਾਹ, ਮਸ਼ਵਰੇ ਰਹੀ ਜਣਾਈਆ। ਇਕੋ ਮੰਨੋ ਬੇਪਰਵਾਹ, ਜੋ ਬੇਪਰਵਾਹੀ ਆਪਣੇ ਨਾਲ ਰਖਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਖ਼ੁਦਾ, ਅਵਤਾਰ ਅਵਤਰੀ ਦਾ ਢੋਲਾ ਗਾਈਆ। ਗੁਰੂ ਗੁਰਦੇਵ ਸੀਸ ਗਏ ਨਿਵਾ, ਜਗਦੀਸ਼ਰ ਅਗੰਮ ਅਥਾਹੀਆ। ਜਿਸ ਦੀ ਸਿਫ਼ਤ ਕੀਤੀ ਵਡਿਆਈ ਵਾਹ ਵਾਹ, ਵਾਹਵਾ ਵੱਜਦੀ ਰਹੇ ਵਧਾਈਆ। ਉਹ ਮੇਰੇ ਉਤੇ ਲੇਖਾ ਜਾਣੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਧਰਨੀ ਕਹੇ ਮੈਂ ਉਦਾਸੀ ਵਿਚ ਕੁਰਲਾਵਾਂ ਮਾਤਲੋਕ, ਦਰੋਹੀ ਤੇਰਾ ਨਾਮ ਖ਼ੁਦਾਈਆ। ਮੇਰੇ ਸੁਆਮੀਆਂ ਆਪਣੇ ਪ੍ਰੇਮ ਦਾ ਸੁਣਾ ਦੇ ਇਕ ਸਲੋਕ, ਢੋਲਾ ਧੁਰਦਰਗਾਹੀਆ। ਮੇਰੇ ਸਹਿੰਸੇ ਮਿਟਾ ਦੇ ਰੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਮੈਨੂੰ ਸਤਿ ਧਰਮ ਦਾ ਦੇ ਦੇ ਜੋਗ, ਜੁਗਤੀ ਜਗਤ ਵਾਲੀ ਬਣਾਈਆ। ਜਗਤ ਤ੍ਰਿਸ਼ਨਾ ਕੂੜਾ ਮਿਟਾ ਦੇ ਭੋਗ, ਭਸਮੜਾ ਆਪਣਾ ਰੰਗ ਵਟਾਈਆ। ਮੈਂ ਤੇਰੇ ਚਰਨ ਕਵਲ ਮਾਣਾ ਮੌਜ, ਮਜਲਸ ਛਡਾਂ ਕੂੜ ਲੋਕਾਈਆ। ਦਰ ਘਰ ਠਾਂਡੇ ਜਾਵਾਂ ਪਹੁੰਚ, ਦੂਰ ਦੁਰਾਡਾ ਪੰਧ ਮੁਕਾਈਆ। ਮੈਨੂੰ ਤੇਰੇ ਚਰਨ ਕਵਲ ਰਹਿਣ ਦਾ ਸ਼ੌਕ, ਦੂਸਰ ਅਵਰ ਨਾ ਕੋਇ ਚਤੁਰਾਈਆ। ਤੂੰ ਮੇਰਾ ਮਾਲਕ ਖ਼ਾਲਕ ਅਗੰਮਾ ਖੌਂਤ, ਖ਼ਸਮ ਖ਼ਸਮਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਪ੍ਰੇਮ ਏਕੰਕਾਰ ਇਕੋ ਬਹੁਤ, ਬਹੁ ਦੁਨੀਆ ਸ੍ਰਿਸ਼ਟੀ ਕਾਇਨਾਤ ਮੇਰੇ ਕੰਮ ਕਿਸੇ ਨਾ ਆਈਆ।

੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਹਰੀ ਸਿੰਘ ਦੇ ਸਰੀਰ ਛੁੱਟਣ ਨਵਿਤ

ਹਰੀ ਸਿੰਘ ਕਹੇ ਕਿਰਪਾ ਕਰੀ ਆਪ ਪ੍ਰਭ ਹਰੀ, ਹਰਿ ਮੰਦਰ ਦਿਤੀ ਮਾਣ ਵਡਿਆਈਆ। ਸਚ ਸਵਾਮੀ ਮੇਰੀ ਆਤਮਾ ਵਰੀ, ਪਰਮਾਤਮ ਹੋ ਕੇ ਜੋੜ ਜੁੜਾਈਆ। ਕਿਰਪਾ ਨਿਧਾਨ ਕਿਰਪਾ ਕਰੀ, ਕਰਤਾ ਪੁਰਖ ਰੰਗ ਰੰਗਾਈਆ। ਮੇਰਾ ਭੈ ਭਉ ਰਿਹਾ ਨਾ ਡਰੀ, ਭਿਆਨਕ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਵਿਚੋਂ ਕਰ ਕੇ ਬਰੀ, ਜੂਨ ਅਜੂਨੀ ਪੰਧ ਮੁਕਾਈਆ। ਸਚਖੰਡ ਦਵਾਰਾ ਵਖਾ ਕੇ ਘਰੀ, ਗ੍ਰਹਿ ਆਪਣਾ ਇਕ ਦਰਸਾਈਆ। ਮੇਰੀ ਆਤਮਾ ਸਤਿ ਸਰੂਪੀ ਤਰੀ, ਬੈਤਰਨੀ ਰਾਹ ਵਿਚ ਸੀਸ ਨਿਵਾਈਆ। ਮੈਂ ਖ਼ਬਰ ਸੁਣਾਵਾਂ ਖਰੀ, ਸਤਿ ਸਚ ਸਮਝਾਈਆ। ਮੇਰੀਆਂ ਖ਼ੁਸ਼ੀਆਂ ਵਾਲੀ ਅੰਤ ਅਖ਼ੀਰੀ ਓਹ ਘੜੀ, ਜਿਸ ਘੜੀ ਪ੍ਰਭ ਮਿਲਿਆ ਬੇਪਰਵਾਹੀਆ। ਮੇਰੀ ਧਾਰ ਸਚਖੰਡ ਦਵਾਰੇ ਚੜ੍ਹੀ, ਚਾਰੇ ਕੁੰਟ ਵੇਖ ਵਖਾਈਆ। ਮੈਨੂੰ ਨਜ਼ਰ ਆਏ ਗੁਰਮੁਖ ਪਿਆਰੇ ਜੋ ਸ਼ਹੀਦ ਹੋਏ ਚਮਕੌਰ ਵਾਲੀ ਗੜ੍ਹੀ, ਗੋਬਿੰਦ ਚਰਨਾਂ ਡੇਰਾ ਲਾਈਆ। ਉਹਨਾਂ ਮੇਰੇ ਨਾਲ ਪ੍ਰੀਤ ਕੀਤੀ ਬੜੀ, ਪਿਛਲਾ ਵੇਲਾ ਵਕਤ ਵੇਖ ਵਖਾਈਆ। ਸਾਡੀ ਇਕੋ ਪ੍ਰੇਮ ਦੀ ਹੁੰਦੀ ਸੀ ਲੜੀ, ਡੋਰੀ ਸਤਿਗੁਰ ਸ਼ਬਦ ਬੰਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਦਇਆ ਆਪ ਕਮਾਈਆ। ਹਰੀ ਸਿੰਘ ਕਹੇ ਮੇਰਾ ਮਿਲਿਆ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਗੋਦ ਉਠਾਈਆ। ਨਾਤਾ ਰਿਹਾ ਨਾ ਤ੍ਰੈਗੁਣ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਮੇਰਾ

ਪੂਰਾ ਹੋ ਗਿਆ ਜਾਪ, ਰਸਨਾ ਜਿਹਵਾ ਮਿਲੀ ਵਡਿਆਈਆ। ਰੂਹ ਬੁਤ ਕਰਕੇ ਪਾਕ, ਪਤਤ ਪੁਨੀਤ ਹੋਇਆ ਸਹਾਈਆ। ਮੈਨੂੰ ਦਰਸ਼ਨ ਦਿਤਾ ਸਾਖਿਆਤ, ਸਨਮੁਖ ਸੋਭਾ ਪਾਈਆ। ਇਕ ਸਹਿਜ ਨਾਲ ਕੀਤੀ ਬਾਤ, ਬਾਤਨ ਦਿਤਾ ਦ੍ਰਿੜਾਈਆ। ਉਠ ਤੱਕ ਲੈ ਆਪਣਾ ਨਾਤ, ਰਿਸ਼ਤਾ ਰਿਸ਼ਤਿਆਂ ਵਿਚੋਂ ਸਮਝਾਈਆ। ਨਾਲੇ ਖੋਲ ਅਗੰਮਾ ਤਾਕ, ਪਰਦਾ ਦਿਤਾ ਉਠਾਈਆ। ਫੇਰ ਸੁਣਾ ਕੇ ਸ਼ਬਦ ਦਾ ਵਾਕ, ਸੰਦੇਸਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। ਹਰਿ ਭਗਤ ਕਹੇ ਮੈਂ ਮਿਤ੍ਰ ਪੁਰਾਣਾ ਏਕ, ਇਕ ਇਕੱਲਾ ਵੇਖ ਵਖਾਈਆ। ਜਿਸ ਦੇ ਚਰਨ ਕਵਲ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਬੁਝਾਈਆ। ਉਹ ਮੇਰੇ ਜਨਮ ਕਰਮ ਦੀ ਬਦਲ ਕੇ ਰੇਖ, ਰਿਖੀਆਂ ਮੁਨੀਆਂ ਤੋਂ ਬਾਹਰ ਦਏ ਵਡਿਆਈਆ। ਪਰਮਾਤਮ ਹੋ ਕੇ ਕਰੇ ਹੇਤ, ਆਤਮ ਆਪਣੇ ਵਿਚ ਸਮਾਈਆ। ਮੇਰਾ ਪੂਰਬਲਾ ਲੇਖਾ ਜੋ ਸਰੀਰ ਹੋਇਆ ਸੀ ਖੇਤ, ਧੜ ਸੀਸ ਵੰਡ ਵੰਡਾਈਆ। ਗੋਬਿੰਦ ਨੇ ਖ਼ੁਸ਼ੀਆਂ ਨਾਲ ਲਿਆ ਵੇਖ, ਗੜ੍ਹੀ ਚਮਕੌਰ ਦਏ ਗਵਾਹੀਆ। ਨਾਲੇ ਧਰਮ ਦਾ ਧਰਮ ਦਿਤਾ ਸੰਦੇਸ, ਸੁਨੇਹੁੜਾ ਇਕ ਜਣਾਈਆ। ਮੇਰਾ ਰੂਪ ਤਤਾਂ ਵਾਲਾ ਦਸ ਦਸਮੇਸ਼, ਦਹਿ ਦਿਸ਼ਾ ਦਿਤਾ ਜਣਾਈਆ। ਅੰਤਮ ਸਤਿਗੁਰ ਸ਼ਬਦ ਹੋਵੇ ਨਰੇਸ਼, ਨਰ ਨਰਾਇਣ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਕਿਹਾ ਮੇਰਾ ਸਿੱਖ ਪਿਆਰਾ ਮੀਤ, ਮਿਤ੍ਰ ਪਿਆਰਾ ਇਕ ਅਖਵਾਈਆ। ਜੋ ਭਗਤਾਂ ਨਾਲ ਭਗਤੀ ਚਲਾਏ ਰੀਤ, ਨਵਿਤ ਆਪਣਾ ਫੇਰਾ ਪਾਈਆ। ਮਿਹਰ ਕਰੇ ਹਰਿ ਜਗਦੀਸ਼, ਜਗਦੀਸ਼ਰ ਦੇਵੇ ਮਾਣ ਵਡਿਆਈਆ। ਜਿਸ ਦੀ ਸਿਫ਼ਤ ਕਰ ਸਕਣ ਨਾ ਦੰਦ ਬਤੀਸ, ਜਿਹਵਾ ਚਲੇ ਨਾ ਕੋਇ ਚਤੁਰਾਈਆ। ਉਹ ਬਖ਼ਸ਼ਣਹਾਰਾ ਚਰਨ ਪ੍ਰੀਤ, ਪ੍ਰੀਤਮ ਧੁਰਦਰਗਾਹੀਆ। ਜੋ ਲੇਖਾ ਜਾਣੇ ਹਸਤ ਕੀਟ, ਊਚਾਂ ਨੀਚਾਂ ਵੇਖ ਵਖਾਈਆ। ਜਿਸ ਦੇ ਹੁਕਮ ਨਾਲ ਸਾਲ ਬਰਸ ਰਹੇ ਬੀਤ, ਸਦੀਆਂ ਆਪਣਾ ਪੰਧ ਮੁਕਾਈਆ। ਉਸ ਦੀ ਅਗੰਮੀ ਅਵੱਲੜੀ ਰੀਤ, ਕਲਜੁਗ ਅੰਤਮ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਬੇਪਰਵਾਹੀਆ। ਹਰੀ ਸਿੰਘ ਕਹੇ ਮੇਰਾ ਧਰਮ ਧਾਰ ਦਾ ਪਿਆਰ, ਧਰਮ ਨਾਲ ਜਣਾਈਆ। ਮੇਰਾ ਸ਼ਹਿਨਸ਼ਾਹ ਸਿਕਦਾਰ, ਪਾਤਸ਼ਾਹ ਅਗੰਮ ਅਥਾਹੀਆ। ਜਿਸ ਦਾ ਇਕੋ ਨੂਰ ਨੂਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਸਚਖੰਡ ਸੋਹੇ ਸਚ ਘਰਬਾਰ, ਗ੍ਰਹਿ ਮੰਦਰ ਵੱਜੇ ਵਧਾਈਆ। ਜਿਥੇ ਇਕੋ ਨੂਰ ਜੋਤ ਉਜਿਆਰ, ਬਿਨ ਤੇਲ ਬਾਤੀ ਹੋਵੇ ਰੁਸ਼ਨਾਈਆ। ਅਗੰਮੀ ਸ਼ਬਦ ਦੀ ਧੁਨਕਾਰ, ਧੁਨ ਧੁਨ ਵਿਚੋਂ ਪ੍ਰਗਟਾਈਆ। ਅੰਮ੍ਰਿਤ ਅਗੰਮਾ ਵਰਖੇ ਵਰਖਣਹਾਰ, ਮੇਘਲਾ ਰੂਪ ਨਾ ਕੋਇ ਵਰਖਾਈਆ। ਮੈਂ ਕਰ ਕੇ ਦਰਸ ਦੀਦਾਰ, ਮੈਂ ਖ਼ੁਸ਼ੀਆਂ ਵਿਚ ਆਪਣੀ ਖ਼ੁਸ਼ੀ ਬਣਾਈਆ। ਫੇਰ ਵੇਖੇ ਪੈਗ਼ੰਬਰ ਗੁਰੂ ਅਵਤਾਰ, ਭਗਤ ਸੁਹੇਲੇ ਸੋਭਾ ਪਾਈਆ। ਸੂਫ਼ੀਆਂ ਤੱਕਿਆ ਨੂਰ ਉਜਿਆਰ, ਜੋਤੀ ਜਾਤੇ ਵਿਚ ਸਮਾਈਆ। ਫੇਰ ਵੇਖੇ ਕੌਲ ਇਕਰਾਰ, ਵਾਅਦੇ ਵਾਅਦਿਆਂ ਵਾਲੇ ਫੋਲ ਫੁਲਾਈਆ। ਕਲਜੁਗ ਅੰਤਮ ਜਿਸ ਦਾ ਖੇਲ ਅਪਾਰ, ਅਪਰੰਪਰ ਸਵਾਮੀ ਨਜ਼ਰੀ ਆਈਆ। ਜਿਸ ਦਾ ਲੇਖਾ ਜਾਣੇ ਨਾ ਕੋਇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੀਸ ਨਿਵਾਈਆ। ਉਹ ਸ਼ਬਦੀ ਦਏ ਇਸ਼ਾਰ, ਇਸ਼ਾਰਿਆਂ ਨਾਲ ਦਏ ਦ੍ਰਿੜਾਈਆ। ਉਠ ਵੇਖ ਲੈ ਆਪਣੇ

ਮੀਤ ਮੁਰਾਰ, ਮਿਤ੍ਰ ਮਿਤ੍ਰਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੰਦਰ ਇਕ ਸੁਹਾਈਆ। ਸਾਚੇ ਮੰਦਰ ਤੱਕ ਲੈ ਲਾਲ, ਹਰਿ ਲਾਲਨ ਰਿਹਾ ਜਣਾਈਆ। ਜਿਥੇ ਸੁਹੰਦੇ ਭਗਤ ਸੁਹੇਲੇ ਸਿੰਘ ਸੰਗ ਪਾਲ, ਬਿਨਾ ਪਾਲਕੀ ਡੇਰਾ ਲਾਈਆ। ਜਗਦੀਸ਼ ਮਨਜੀਤ ਹੋ ਨਿਹਾਲ, ਨਿਰਗੁਣ ਜੋਤ ਵਿਚ ਸਮਾਈਆ। ਗੁਰਮੁਖਾਂ ਵਜਾਉਣਾ ਤਾਲ, ਗੁਰਦਿਆਲ ਤਾਲੀ ਰਿਹਾ ਜਣਾਈਆ। ਇਹ ਖੇਲ ਅਗੰਮੜਾ ਅਗੰਮੜਾ ਅਵੱਲੜੀ ਤੱਕ ਲੈ ਚਾਲ, ਨਿਰਾਲੀ ਇਕ ਵਖਾਈਆ। ਜਨ ਭਗਤਾਂ ਪੋਹ ਨਾ ਸਕੇ ਕਾਲ, ਮਹਾਕਾਲ ਸੀਸ ਝੁਕਾਈਆ। ਧਰਮ ਰਾਏ ਲੇਖ ਨਾ ਸਕੇ ਵਖਾਲ, ਚਿਤ੍ਰਗੁਪਤ ਨਾ ਦਏ ਗਵਾਹੀਆ। ਸੰਬਲ ਬੈਠਾ ਸਭ ਦੀ ਕਰੇ ਸੰਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਹਰੀ ਸਿੰਘ ਕਹੇ ਮੈਂ ਹਾਰਦਿਕ ਖ਼ਬਰ ਦੱਸਾਂ, ਖ਼ੁਸ਼ੀਆਂ ਨਾਲ ਜਣਾਈਆ। ਬਿਨਾ ਤਨ ਵਜੂਦ ਸਰੀਰ ਤੋਂ ਹੱਸਾਂ, ਹਸਤੀ ਤੱਕ ਬੇਪਰਵਾਹੀਆ। ਬਿਨਾ ਚਰਨ ਕਵਲਾਂ ਚਾਰੋਂ ਕੁੰਟ ਨੱਸਾਂ, ਭੱਜਾਂ ਵਾਹੋ ਦਾਹੀਆ। ਧਰਨੀ ਧਰਤ ਧਵਲ ਬਿਨਾ ਨੈਣਾਂ ਤੋਂ ਵੇਖਾਂ ਅੱਖਾਂ, ਅੱਖਰਾਂ ਤੋਂ ਬਾਹਰ ਪੜ੍ਹਾਈਆ। ਜਨ ਭਗਤੋ ਪ੍ਰਭੂ ਤੋਂ ਬਿਨਾ ਕੋਈ ਨਹੀਂ ਜੇ ਸਖਾ, ਸਾਜਣ ਨਜ਼ਰ ਕੋਇ ਨਾ ਆਈਆ। ਤਨ ਵਜੂਦ ਮਾਟੀ ਖ਼ਾਕ ਸਾੜ ਦਿੰਦੇ ਨਾਲ ਕੱਖਾਂ, ਅਗਨੀ ਅੱਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਨ ਭਗਤ ਕਹੇ ਸੁਣੋ ਮੇਰਾ ਪ੍ਰਵਾਰ, ਜਗਤ ਧਾਰ ਜਣਾਈਆ। ਹੋਣਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਮੇਰਾ ਵੇਖੋ ਮਹੱਲ ਮੁਨਾਰ, ਅਚਲ ਸੋਭਾ ਪਾਈਆ। ਜਿਥੇ ਇਕੋ ਦੀਪ ਜੋਤ ਉਜਿਆਰ, ਨੂਰ ਨੁਰਾਨਾ ਨਜ਼ਰੀ ਆਈਆ। ਲੇਖਾ ਰਹੇ ਨਾ ਅੰਧ ਅੰਧਿਆਰ, ਅੰਧ ਅੰਧੇਰ ਨਾ ਕੋਇ ਪ੍ਰਗਟਾਈਆ। ਮੈਂ ਸੁਣਾਵਾਂ ਇਕੋ ਇਕ ਜੈਕਾਰ, ਜੈਕਾਰਾ ਬੇਪਰਵਾਹੀਆ। ਜੋ ਤੱਕਿਆ ਸੋ ਕਹਿਣ ਤੋਂ ਬਾਹਰ, ਕਥਨੀ ਕਥ ਸਕੇ ਨਾ ਰਾਈਆ। ਚਾਰੋਂ ਕੁੰਟ ਮੇਰਾ ਇਕੋ ਮੀਤ ਮੁਰਾਰ, ਦਿਵਸ ਰੈਣ ਨਜ਼ਰੀ ਆਈਆ। ਮੈਂ ਦਰਸ ਕਰ ਕਰ ਜਾਣਾ ਬਲਿਹਾਰ, ਬਲਿਹਾਰੀ ਆਪਣਾ ਆਪ ਘੋਲ ਘੁਮਾਈਆ। ਜਨ ਭਗਤੋ ਇਕ ਬੇਨੰਤੀ ਦਿਆਂ ਗੁਜ਼ਾਰ, ਖ਼ੁਸ਼ੀਆਂ ਵਿਚ ਸੁਣਾਈਆ। ਇਕੋ ਪੁਰਖ ਅਕਾਲ ਦਾ ਕਰਾਂ ਪਿਆਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਭ ਨੇ ਖ਼ੁਸ਼ੀਆਂ ਨਾਲ ਮੇਰੇ ਕੋਲ ਆਉਣ ਨੂੰ ਰਹਿਣਾ ਤਿਆਰ, ਤ੍ਰੈਗੁਣ ਦਾ ਡੇਰਾ ਢਾਹੀਆ। ਏਥੇ ਨਾ ਕੋਈ ਪੁਰਖ ਨਾ ਕੋਈ ਨਾਰ, ਜੋਤ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਹਰੀ ਸਿੰਘ ਕਹੇ ਜਨ ਭਗਤੋ ਮੇਰੀ ਵੇਖ ਲਓ ਚਿੱਟੀ ਨੀਲੀ ਪੱਗ, ਦੋਵੇਂ ਰੂਪ ਬਦਲਾਈਆ। ਪਹਿਲੋਂ ਗੋਬਿੰਦ ਮਿਲਿਆ ਤੇ ਫੇਰ ਪੁਰਖ ਅਕਾਲ ਮਿਲਿਆ ਸਦ, ਫ਼ਰਕ ਰਿਹਾ ਨਾ ਰਾਈਆ। ਜਿਸ ਦਾ ਦੀਪਕ ਰਿਹਾ ਜਗ, ਇਕੋ ਨੂਰ ਨੂਰ ਰੁਸ਼ਨਾਈਆ। ਉਸ ਸਵਾਮੀ ਦੀ ਸਾਰੇ ਬਣਿਉਂ ਯੱਦ, ਦੂਸਰ ਵੰਡ ਨਾ ਕੋਇ ਵੰਡਾਈਆ। ਨੌ ਸੌ ਚੁਰਾਨਮੇਂ ਚੌਕੜੀ ਜੁਗ ਪਿਛੋਂ ਮੇਲਾ ਹੋਇਆ ਨਾਲ ਸਬੱਬ, ਮਿਲਿਆ ਵਿਛੜ ਕਦੇ ਨਾ ਜਾਈਆ। ਮੈਂ ਹੁਕਮ ਦੇਵਾਂ ਹੋਰ ਛੇਤੀ ਝੱਬ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਾਚੇ ਮੰਗ ਮੰਗਾਈਆ। ਜਨ ਭਗਤ ਕਹੇ ਮੈਨੂੰ ਗੁਰ ਅਵਤਾਰ ਪੈਗ਼ੰਬਰ ਰਹੇ ਪੁਛ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਸਾਨੂੰ ਦੱਸ ਲੋਕਮਾਤ ਦਾ ਹਾਲ ਕੁਛ, ਕੱਛ ਮੱਛ ਤਾਰੀਆਂ

ਰਹੇ ਲਾਈਆ। ਮੈਂ ਹੱਸ ਕੇ ਕਿਹਾ ਜਗਤ ਦੁਨੀ ਦੀਨ ਦੇ ਮਾਰਗ ਗਈ ਘੁਸ, ਰਸਤਾ ਧਰਮ ਵਾਲਾ ਭੁਲਾਈਆ। ਸਿੱਖ ਮੁਰੀਦ ਤੁਹਾਡੇ ਨਾਲੋਂ ਗਏ ਰੁਸ, ਰੁਸਿਆਂ ਲਓ ਮਨਾਈਆ। ਸਭ ਦਾ ਭਾਰ ਆਪਣੇ ਕੰਧੀਂ ਲਓ ਚੁੱਕ, ਆਪਣਾ ਬਲ ਪ੍ਰਗਟਾਈਆ। ਪ੍ਰਭ ਦਾ ਭਾਣਾ ਵੇਖੋ ਕਦੀ ਨਾ ਜਾਵੇ ਰੁਕ, ਅਗੇ ਹੋ ਨਾ ਕਦੇ ਅਟਕਾਈਆ। ਸਭ ਨੂੰ ਦੱਸੋ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝੀ ਤੁਕ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਘਰ ਸਵਾਮੀ ਦੇਵੇ ਸੁਖ, ਬਾਹਰ ਖੋਜਣ ਕੋਇ ਨਾ ਜਾਈਆ। ਝਗੜਾ ਰਹੇ ਨਾ ਕਿਸੇ ਦੁੱਖ, ਦਰਦੀਆਂ ਦਰਦ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਜਨ ਭਗਤ ਕਹੇ ਵਰ ਪਾਇਆ ਸਹਿਜ ਸੁਭਾਗ, ਵੱਜੀ ਨਾਮ ਵਧਾਈਆ। ਜਿਸ ਮੇਰਾ ਪਰਦਾ ਲਿਆ ਕਾਜ, ਓਢਣ ਨਾਮ ਸੀਸ ਟਿਕਾਈਆ। ਚਰਨ ਕਵਲ ਦਾ ਬਖ਼ਸ਼ ਕੇ ਰਾਜ, ਸਚ ਦਵਾਰ ਇਕ ਸੁਹਾਈਆ। ਮੇਰੀ ਚੁਰਾਸੀ ਵਿਚੋਂ ਖੋਲ ਕੇ ਜਾਗ, ਅੱਖ ਆਪਣੇ ਨਾਲ ਮਿਲਾਈਆ। ਮੇਰੇ ਹੋਏ ਵਡ ਵਡ ਭਾਗ, ਭਗਵਨ ਦਿਤੀ ਮਾਣ ਵਡਿਆਈਆ। ਮੇਰਾ ਲਹਿਣਾ ਦੇਣਾ ਮੁਕਿਆ ਆਜ, ਅੱਸੂ ਸੱਤ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਚ ਹੁਕਮ ਦੀ ਸਾਚੀ ਕਾਰ, ਹਰਿ ਕਰਤਾ ਆਪ ਕਰਾਈਆ। ਵੇਖੇ ਵਿਗਸੇ ਪਾਏ ਸਾਰ, ਵੇਖਣਹਾਰ ਬੇਪਰਵਾਹੀਆ। ਜਿਸ ਭਗਤਾਂ ਬਖ਼ਸ਼ਿਆ ਸਚ ਦਵਾਰ, ਦਰਗਾਹ ਸਾਚੀ ਦਏ ਵਡਿਆਈਆ। ਜਨਮ ਮਰਨ ਦੀ ਪੈਜ ਦਏ ਸਵਾਰ, ਮਾਨਸ ਜਨਮ ਆਪਣੇ ਲੇਖੇ ਲਾਈਆ। ਜਨ ਭਗਤੋ ਜਿਸ ਹਿਰਦਿਉਂ ਇਕ ਵਾਰ ਕਰ ਲਈ ਨਿਮਸਕਾਰ, ਤਿਸ ਨੂੰ ਰਾਏ ਧਰਮ ਨਾ ਦਏ ਸਜ਼ਾਈਆ। ਏਥੇ ਗੁਰਮੁਖਾਂ ਜਨ ਭਗਤਾਂ ਦਾ ਪ੍ਰੇਮ ਦਾ ਭਰਿਆ ਭੰਡਾਰ, ਵਸਤ ਅਤੁਟ ਵਰਤਾਈਆ। ਸਾਰੇ ਦਿਸਦੇ ਮਿਤ੍ਰ ਪਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਮੈਨੂੰ ਹੁਕਮ ਮਿਲਿਆ ਅੱਠੇ ਪਹਿਰ ਰਹਿਣਾ ਤਿਆਰ, ਇਕੋ ਰੰਗ ਵਿਚ ਸਮਾਈਆ। ਜੋ ਭਗਤ ਸੁਹੇਲੇ ਆਉਣ ਸਚ ਦਵਾਰ, ਤਿਨ੍ਹਾਂ ਮਿਲਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਖ਼ਸ਼ੇ ਆਪਣਾ ਸਚ ਦਵਾਰ, ਜਿਥੇ ਦਵਾਰਕਾ ਵਾਸੀ ਕਾਹਨ ਬੈਠੇ ਸੀਸ ਨਿਵਾਈਆ।

੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸਵਰਨ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੇ ਉਤੇ ਪ੍ਰਗਟਾ ਸਤਿ, ਸਤਿ ਸਤਿਵਾਦੀ ਆਪਣੀ ਦਇਆ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬਦਲ ਦੇ ਮਤ, ਗੁਰਮਤ ਇਕ ਸਮਝਾਈਆ। ਅਗਨੀ ਤਪੇ ਕੋਇ ਨਾ ਤਤ, ਤਤਵ ਤਤ ਭੇਵ ਖੁਲਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਸਾਂਤਕ ਸਤਿ ਦੇਣਾ ਵਰਤਾਈਆ। ਆਤਮ ਪਰਮਾਤਮ ਜੋੜ ਦੇ ਨਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਨਾਮ ਬੀਜ ਦੇ ਕਾਇਆ ਵੱਤ, ਕੂੜੀ ਕਿਰਿਆ ਜੜ ਉਖੜਾਈਆ। ਤੂੰ ਸਾਹਿਬ ਸਵਾਮੀ ਸਰਬ ਕਲਾ ਸਮਰਥ, ਪੁਰਖ ਅਕਾਲ ਅਗੰਮ ਅਥਾਹੀਆ। ਆਦਿ ਜੁਗਾਦੀ ਸਭ ਕੁਛ ਤੇਰੇ ਹੱਥ, ਜੁਗ ਚੌਕੜੀ ਤੇਰੀ ਵਡ

ਵਡਿਆਈਆ। ਮੈਂ ਨਿਰਗੁਣ ਧਾਰ ਸਵਾਮੀ ਜੋੜਦੀ ਹੱਥ, ਬਿਨ ਹੱਥਾਂ ਹੱਥ ਮਿਲਾਈਆ। ਆਪਣੀ ਮਹਿੰਮਾ ਦੱਸ ਅਕਥ, ਜਿਸ ਨੂੰ ਕਥਨੀ ਕਥ ਨਾ ਸਕੇ ਰਾਈਆ। ਸਤਿਜੁਗ ਚਲਾ ਦੇ ਸਚ ਦਾ ਰਥ, ਰਥ ਰਥਵਾਹੀ ਆਪ ਹੋ ਆਈਆ। ਕੂੜ ਕੁੜਿਆਰ ਦੇ ਮਥ, ਮਥਨ ਕਰ ਖ਼ਲਕ ਖ਼ੁਦਾਈਆ। ਮੇਰਾ ਲੇਖਾ ਪੂਰਾ ਕਰ ਦੇ ਜੋ ਗੋਬਿੰਦ ਸਥਰ ਗਿਆ ਲਥ, ਸੂਲਾਂ ਸੇਜ ਦਏ ਗਵਾਹੀਆ। ਮੇਰੇ ਨੇਤਰ ਹੰਝੂ ਵਹਿੰਦੇ ਅੱਥ, ਛਹਿਬਰ ਰਹੇ ਲਗਾਈਆ। ਮੈਂ ਸਰਨ ਸਰਨਾਈ ਜਾਵਾਂ ਢਠ, ਨਿਵ ਨਿਵ ਲਾਗਾਂ ਪਾਈਆ। ਮੇਰੇ ਮਹਿਬੂਬਾ ਚਾਰ ਵਰਨਾਂ ਅਠਾਰਾਂ ਬਰਨਾਂ ਦੀਨਾਂ ਮਜ਼੍ਹਬਾਂ ਕਰ ਇਕੱਠ, ਦਵੈਤੀ ਸ਼ਰਅ ਰਹਿਣ ਕੋਇ ਨਾ ਪਾਈਆ। ਲੇਖਾ ਪੂਰਾ ਕਰ ਦੇ ਅੱਠ ਸੱਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਆਸ਼ਾ ਵੇਖ ਲੈ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦਵਾਰ ਕਾਅਬਿਆਂ ਫੋਲ ਫੁਲਾਈਆ। ਨਿਗਾਹ ਮਾਰ ਲੈ ਉਤੇ ਲੋਕਮਾਤੀ, ਮਿਹਰਵਾਨ ਆਪਣੀ ਦਇਆ ਕਮਾਈਆ। ਚਾਰੋਂ ਕੁੰਟ ਤੱਕ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਦਰੋਹੀ ਤੇਰਾ ਭਗਤ ਬਿਨ ਤੇਰੀ ਕਿਰਪਾ ਦਿਸੇ ਕੋਇ ਨਾ ਮੇਰੀ ਉਤੇ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਆਈ ਕਰਾਂਤੀ, ਮੇਰਾ ਕੁਰਹ ਰਿਹਾ ਸੁਣਾਈਆ। ਮੇਰੀ ਸੁਣ ਅਗੰਮੀ ਬਾਤੀ, ਬਾਤਨ ਦਿਆਂ ਜਣਾਈਆ। ਤੂੰ ਸਵਾਮੀ ਕਮਲਾਪਾਤੀ, ਪਤਿਪਰਮੇਸ਼ਵਰ ਇਕ ਅਖਵਾਈਆ। ਸਭ ਦੀ ਇਕੋ ਬਣਾ ਦੇ ਜ਼ਾਤੀ, ਆਤਮ ਬ੍ਰਹਮ ਪਰਦਾ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਮੇਟ ਦੇ ਦੁੱਖੜੇ, ਹਉਮੇ ਰੋਗ ਰਹੇ ਨਾ ਰਾਈਆ। ਜਨ ਭਗਤਾਂ ਉਜਲ ਕਰ ਦੇ ਮੁਖੜੇ, ਦੁਰਮਤ ਮੈਲ ਧਵਾਈਆ। ਮਾਤ ਗਰਭ ਉਲਟੇ ਫੇਰ ਨਾ ਹੋਵਣ ਰੁੱਖੜੇ, ਨਵ ਅਠਾਰਾਂ ਅਗਨ ਨਾ ਕੋਇ ਤਪਾਈਆ। ਤੇਰੀ ਗੋਦੀ ਰਹਿਣ ਸੁਤੜੇ, ਦਰ ਘਰ ਸਾਚੇ ਸੋਭਾ ਪਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਅਬਿਨਾਸ਼ੀ ਅਚੁਤੜੇ, ਪਾਰਬ੍ਰਹਮ ਤੇਰੇ ਹੱਥ ਵਡਿਆਈਆ। ਕਿਸੇ ਦੇ ਭਾਗ ਨਾ ਹੋਣ ਨਿਖੁਟੜੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋ ਤੇਰੇ ਦਰਸ ਪਿਆਸੇ ਭੁੱਖੜੇ, ਤਿਨ੍ਹਾਂ ਮਿਲਣਾ ਚਾਈਂ ਚਾਈਂਆ। ਹਰਿਜਨ ਲੁਕਿਆ ਰਹੇ ਨਾ ਕੋਇ ਕਿਸੇ ਗੁਠੜੇ, ਕੋਨੇ ਗੋਸ਼ੇ ਫੋਲ ਫੁਲਾਈਆ। ਸਭ ਦੀ ਸੁਹੰਜਣੀ ਕਰਦੇ ਰੁਤੜੇ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਧਰਨੀ ਕਹੇ ਜਨ ਭਗਤਾਂ ਬਖ਼ਸ਼ ਅਗੰਮ ਪ੍ਰੀਤ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਤਿ ਪੁਰਖ ਨਿਰੰਜਣ ਆਤਮ ਧਾਰ ਜਣਾ ਦੇ ਸਾਚੀ ਰੀਤ, ਰੀਤੀਵਾਨ ਦਇਆ ਕਮਾਈਆ। ਤ੍ਰੈਗੁਣ ਨਾਲੋਂ ਕਰ ਅਤੀਤ, ਤ੍ਰੈਭਵਣ ਧਨੀ ਹੋਣਾ ਸਹਾਈਆ। ਝਗੜਾ ਮੁਕਾ ਦੇ ਮੰਦਰ ਮਸੀਤ, ਕਾਇਆ ਕਾਅਬਾ ਇਕ ਸੁਹਾਈਆ। ਜਿਥੇ ਵਸੇ ਆਪ ਅਤੀਤ, ਤ੍ਰੈਭਵਣ ਧਨੀ ਡੇਰਾ ਲਾਈਆ। ਤੇਰੀ ਮੈਂ ਸਦਾ ਸਦ ਰਖਾਂ ਉਡੀਕ, ਆਸ਼ਾਵੰਦ ਹੋ ਕੇ ਵੇਖ ਵਖਾਈਆ। ਕਲਜੁਗ ਵੇਖ ਅੰਧੇਰਾ ਤਾਰੀਕ, ਚਾਰੋਂ ਕੁੰਟ ਚੰਦ ਨਾ ਕੋਇ ਰੁਸ਼ਨਾਈਆ। ਝਗੜਾ ਤੱਕ ਲੈ ਊਚ ਨੀਚ, ਜ਼ਾਤ ਪਾਤ ਰਹੀ ਕੁਰਲਾਈਆ। ਤੂੰ ਸਵਾਮੀ ਸਭ ਦੇ ਬੀਚ, ਘਟ ਘਟ ਸੋਭਾ ਪਾਈਆ। ਮੇਰੀ ਵੇਖ ਕੇ ਦੁੱਖਾਂ ਨਾਲ ਨਿਕਲੇ ਚੀਕ, ਕੂਕ ਕੂਕ ਸੁਣਾਈਆ। ਤੂੰ ਕਲਜੁਗ ਦੇ ਲੇਖੇ ਉਤੇ ਮਾਰ ਦੇ ਲੀਕ, ਸਤਿਜੁਗ ਸਚ ਦੇ ਪ੍ਰਗਟਾਈਆ। ਤੇਰੇ ਵਿਚ ਹਕ ਤੌਫ਼ੀਕ, ਪੈਗ਼ੰਬਰ ਸੰਦੇਸਿਆਂ ਵਿਚ ਗਏ ਸੁਣਾਈਆ। ਮੈਨੂੰ ਤੇਰੇ ਉਤੇ ਉਮੀਦ,

ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਰੰਗ ਆਪ ਰੰਗਾਈਆ। ਧਰਨੀ ਕਹੇ ਪ੍ਰਭੂ ਜੋ ਭਗਤ ਸੁਹੇਲੇ ਤੇਰਾ ਨਾਮ ਗਾਉਣ, ਮੇਰੇ ਉਤੇ ਖ਼ੁਸ਼ੀ ਮਨਾਈਆ। ਉਹ ਦਰਸ ਤੇਰਾ ਤੇਰੇ ਦਰ ਤੇ ਪਾਉਣ, ਅਗੇ ਹੋ ਨਾ ਕੋਇ ਅਟਕਾਈਆ। ਸਚ ਸੁਹੰਜਣੀ ਤੇਰੀ ਸੇਜਾ ਸੌਣ, ਦੋ ਜਹਾਨ ਨਾ ਕੋਇ ਉਠਾਈਆ। ਉਨ੍ਹਾਂ ਲੇਖਾ ਮੁਕ ਜਾਏ ਪਾਣੀ ਪੌਣ, ਪਵਣ ਪਾਣੀ ਨਾ ਕੋਇ ਵਡਿਆਈਆ। ਨਾਤਾ ਰਹੇ ਨਾ ਅਵਣ ਗੌਣ, ਚੁਰਾਸੀ ਪੰਧ ਮੁਕਾਈਆ। ਤੇਰੇ ਚਰਨ ਕਵਲ ਸਾਚੇ ਅੰਮ੍ਰਿਤ ਨਹਾਉਣ, ਸਰੋਵਰ ਇਕੋ ਇਕ ਸੁਹਾਈਆ। ਇਕੋ ਇਸ਼ਟ ਦੇਵ ਤੇਰਾ ਮਨਾਉਣ, ਦੂਸਰ ਸੀਸ ਨਾ ਕੋਇ ਝੁਕਾਈਆ। ਮਨ ਹੰਕਾਰ ਮਾਰਨ ਰੌਣ, ਰਾਮ ਰਾਮਾ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸਚ ਮਿਲੇ ਵਡਿਆਈਆ। ਧਰਨੀ ਕਹੇ ਪ੍ਰਭ ਤੇਰਾ ਭਗਤ ਵੇਖ ਲੈ ਜਗ, ਜਗ ਜੀਵਣ ਦਾਤੇ ਤੇਰੀ ਇਕ ਸਰਨਾਈਆ। ਤੂੰ ਉਹਨਾਂ ਮਿਲਣਾ ਉਪਰ ਸ਼ਾਹ ਰਗ, ਨਵ ਦਵਾਰ ਦਾ ਡੇਰਾ ਢਾਹੀਆ। ਕਲਜੁਗ ਕੂੜੀ ਮੇਟਣੀ ਅੱਗ, ਅੰਮ੍ਰਿਤ ਮੇਘ ਬਰਸਾਈਆ। ਸ਼ਬਦ ਸੁਣਾਉਣਾ ਅਗੰਮੀ ਨਦ, ਧੁਨ ਆਤਮਕ ਰਾਗ ਜਣਾਈਆ। ਕੂੜ ਕਿਰਿਆ ਮੇਟਣੀ ਹੱਦ, ਗ੍ਰਹਿ ਇਕੋ ਦੇਣਾ ਵਖਾਈਆ। ਦਰਗਾਹ ਸਾਚੀ ਲੈਣਾ ਸੱਦ, ਸਚਖੰਡ ਸਾਚੇ ਮਿਲੇ ਵਡਿਆਈਆ। ਤੂੰ ਨਿਰਗੁਣ ਧਾਰ ਲੈਣਾ ਲੱਭ, ਖੋਜਣਾ ਚਾਈਂ ਚਾਈਂਆ। ਤੇਰਾ ਮੇਲਾ ਹੁੰਦਾ ਨਾਲ ਸਬਬ, ਜੁਗ ਚੌਕੜੀ ਹੱਥ ਕਿਸੇ ਨਾ ਆਈਆ। ਤੂੰ ਨੂਰ ਅਲਾਹੀ ਰੱਬ, ਯਾਮਬੀਨ ਤੇਰੀ ਬੇਪਰਵਾਹੀਆ। ਸੂਫ਼ੀ ਸੰਤ ਰਹਿਣ ਨਾ ਦੇਵੀਂ ਅਲੱਗ, ਭਗਤ ਭਗਵੰਤ ਜੋੜ ਜੁੜਾਈਆ। ਮੇਰੀ ਬੇਨੰਤੀ ਸੁਣ ਲੈ ਅੱਜ, ਨਿਵ ਨਿਵ ਸੀਸ ਝੁਕਾਈਆ। ਜਿਸ ਬਿਧ ਤੇਰੇ ਭਗਤ ਸੁਹੇਲੇ ਤੇਰੇ ਚਰਨਾਂ ਸਚਖੰਡ ਰਹੇ ਸਜ, ਦਰ ਠਾਂਡੇ ਸੋਭਾ ਪਾਈਆ। ਹਰੀ ਸਿੰਘ ਹਰਿ ਤੇਰਾ ਸੰਦੇਸ਼ਾ ਦੇਵੇ ਗੱਜ, ਬਿਨ ਅੱਖਰਾਂ ਸ਼ਬਦ ਦ੍ਰਿੜਾਈਆ। ਮੇਰਾ ਗ੍ਰਹਿ ਮੰਦਰ ਸੋਹਣਾ ਸੁਹੰਜਣਾ ਜਿਥੇ ਇਕੋ ਦੀਪਕ ਰਿਹਾ ਜਗ, ਅੰਧ ਅੰਧੇਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਕਰਨਹਾਰ ਕਰਤਾ ਸਮਰਥ, ਅਕਥ ਆਪਣਾ ਹੁਕਮ ਵਰਤਾਈਆ।

੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਂ ਰੋਵਾਂ ਮਾਰ ਕੇ ਭੁੱਬੀ, ਭਾਂਬੜ ਮੇਰੇ ਉਤੇ ਕਲਜੁਗ ਅਗਨ ਮਚਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦਿ ਜੁਗ ਜੁਗੀ, ਚੌਕੜੀ ਤੇਰੀ ਦਏ ਗਵਾਹੀਆ। ਕਿਰਪਾ ਕਰ ਮੈਂ ਮਿੰਨਤਾਂ ਕਰਾਂ ਬਸੁਧੀ, ਬਸੁਧਾ ਹੋ ਕੇ ਸੀਸ ਨਿਵਾਈਆ। ਮਾਨਸ ਮਾਨੁਖਾਂ ਪਵਿਤ੍ਰ ਕਰ ਦੇ ਬੁਧੀ, ਦੁਰਮਤ ਮੈਲ ਧਵਾਈਆ। ਆਪਣੇ ਨਾਮ ਦੀ ਧਾਰ ਕਰ ਦੇ ਉਘੀ, ਉਗਣ ਆਥਣ ਵੱਜੇ ਵਧਾਈਆ। ਮੇਰੇ ਉਤੇ ਝਗੜਾ ਹੋਵੇ ਨਾ ਯੁਧੀ, ਕਲ ਕਲੇਸ਼ ਦੇਣਾ ਗਵਾਈਆ। ਮੈਂ ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਬੁੱਢੀ, ਬੁਢੇਪਾ ਮੇਰੇ ਉਤੇ ਆਈਆ। ਮੈਂ ਲੱਤਾਂ ਪੈਰਾਂ ਤੋਂ ਹੋ ਗਈ ਡੁੱਡੀ, ਭੱਜ ਸਕਾਂ ਨਾ ਵਾਹੋ ਦਾਹੀਆ। ਕੂੜੀ ਕਿਰਿਆ ਦੇ ਵਿਚ ਖੁੱਭੀ, ਤੁਧ ਬਿਨ ਬਾਹਰ ਨਾ ਕੋਇ ਕਢਾਈਆ। ਮੈਂ ਡਿੱਗੀ

ਮੂੰਹ ਦੇ ਭਾਰ ਉਧੀ, ਨੈਣ ਮੂਸਾ ਵਾਲੇ ਬਿਗਸਾਈਆ। ਮੈਨੂੰ ਆਵਾਜ਼ ਆਏ ਤੇਰੀ ਤੂੰ ਹੀ ਤੂੰ ਦੀ, ਤੂੰ ਮੇਰਾ ਮੈਂ ਤੇਰਾ ਦੂਜਾ ਨਾ ਕੋਇ ਗੁਸਾਈਂਆ। ਮੇਰੇ ਉਤੇ ਖੇਲ ਵਖਾ ਦੇ ਆਪਣੇ ਸਤਿਗੁਰ ਸ਼ਬਦ ਦੁਲਾਰੇ ਗੁਰੂ ਦੀ, ਗੁਰਦੇਵ ਸਵਾਮੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਰੋ ਰੋ ਦੱਸਾਂ ਕੀ, ਸਾਹਿਬ ਤੇਰੇ ਹੱਥ ਵਡਿਆਈਆ। ਆਪਣੇ ਤੱਕ ਲੈ ਜੰਤ ਜੀਅ, ਜੁਗਾਂ ਦਾ ਭੇਵ ਖੁਲਾਈਆ। ਜਿਨ੍ਹਾਂ ਦੀ ਅਵਤਾਰ ਪੈਗ਼ੰਬਰਾਂ ਗੁਰੂਆਂ ਰਖੀ ਨੀਂਹ, ਮਜ਼੍ਹਬਾਂ ਦੀਨਾਂ ਬਣਤ ਬਣਾਈਆ। ਉਹ ਗੁਰਦਾਸ ਦਾ ਲੇਖਾ ਭੁਲ ਗਏ ਵੀਹ ਇਕੀਹ, ਅਕਲ ਕਲਧਾਰੀ ਤੇਰੀ ਸਾਰ ਕਿਸੇ ਨਾ ਆਈਆ। ਰਵਦਾਸ ਦਾ ਲਹਿਣਾ ਤੱਕ ਲੈ ਸਾਢੇ ਤਿੰਨ ਹੱਥ ਸੀਂ, ਸ਼ਾਹ ਸੁਲਤਾਨਾਂ ਦੋ ਜਹਾਨਾਂ ਦੇਣਾ ਦ੍ਰਿੜਾਈਆ। ਕਿਸੇ ਦਾ ਨਾਤਾ ਪਿਆਰਾ ਨਹੀਂ ਪੁੱਤਰ ਧੀ, ਸਾਕ ਸੱਜਣ ਸੈਣ ਸੰਗ ਨਾ ਕੋਇ ਨਿਭਾਈਆ। ਤੂੰ ਮਿਹਰਵਾਨਾ ਸ੍ਰੀ ਭਗਵਾਨਾ ਮੇਰੇ ਉਤੇ ਥੀਅ, ਮੇਰਾ ਥਾਨ ਥਨੰਤਰ ਦੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੱਕ ਲੈ ਆਪਣੀ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਨੈਣ ਉਠਾਈਆ। ਅੰਤਸ਼ਕਰਨ ਪਵਿਤ੍ਰ ਹੋਏ ਨਾ ਕਿਸੇ ਦ੍ਰਿਸ਼ਟੀ, ਦ੍ਰਿਸ਼ਟੀ ਕੋਨ ਵਿਚ ਤੇਰਾ ਨੂਰ ਨਜ਼ਰ ਕਿਸੇ ਨਾ ਆਈਆ। ਮਨ ਮਮਤਾ ਵਿਚ ਗਏ ਭਰਿਸ਼ਟੀ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਹਲਕਾਈਆ। ਆਤਮ ਪਰਮਾਤਮ ਤੇਰੀ ਧਾਰ ਬਣੇ ਨਾ ਕੋਇ ਗ੍ਰਿਹਸਤੀ, ਜਗਤ ਸੇਜਾ ਜਗਤ ਹੰਢਾਈਆ। ਤੇਰਾ ਖੇਲ ਆਦਿ ਪੁਰਖ ਅਪਰੰਪਰ ਸਵਾਮੀ ਏਕੰਕਾਰ ਇਕੋ ਇਸ਼ਟੀ, ਇਸ਼ਟ ਦੇਵ ਗੁਰ ਸਤਿਗੁਰ ਇਕ ਅਖਵਾਈਆ। ਤੇਰਾ ਲੇਖਾ ਦੋਜ਼ਖ਼ ਬਹਿਸ਼ਤੀ, ਸਵਰਗ ਸਵਰਗਾਂ ਹੁਕਮ ਵਰਤਾਈਆ। ਮੈਂ ਕਥਾ ਕਹਾਣੀ ਦੱਸਾਂ ਕੀ, ਕਿਸ ਕਿਸ ਦੀ, ਕੀ ਕੀ ਹਾਲ ਜਣਾਈਆ। ਮੁਹੱਬਤ ਟੁੱਟ ਗਈ ਪ੍ਰਭੂ ਤੇਰੀ ਧੁਰ ਦੇ ਪਿਤ ਦੀ, ਪਤਿਪਰਮੇਸ਼ਵਰ ਤੈਨੂੰ ਮਿਲਣ ਕੋਇ ਨਾ ਪਾਈਆ। ਕਾਇਆ ਵਣਜਾਰੀ ਹੋ ਗਈ ਚੰਮੜੀ ਹਿਤ ਦੀ, ਚੰਮ ਦ੍ਰਿਸ਼ਟੀ ਵਿਚ ਹਲਕਾਈਆ। ਮੁਹੱਬਤ ਰਹੀ ਨਾ ਤੇਰੇ ਪਿਆਰ ਵਾਲੀ ਸਿਕ ਦੀ, ਸਿਖਿਆ ਵਿਚ ਸਿੱਖ ਨਾ ਕੋਇ ਸਮਾਈਆ। ਸੁਰਤੀ ਸ਼ਬਦ ਨਾਲ ਨਾ ਟਿਕਦੀ, ਮਸਤਕ ਟਿੱਕੇ ਲਾਉਣ ਵਾਲੇ ਸਾਰੇ ਰਹੇ ਕੁਰਲਾਈਆ। ਜਗਤ ਪੂਜਾ ਰਹਿ ਗਈ ਪੱਥਰ ਇੱਟ ਦੀ, ਪੁਰਖ ਅਕਾਲੇ ਦੀਨ ਦਿਆਲੇ ਤੈਨੂੰ ਸੀਸ ਨਾ ਕੋਇ ਨਿਵਾਈਆ। ਮੈਂ ਮਾਰ ਦੁਹੱਥੜ ਪਿਟਦੀ, ਰੋ ਰੋ ਰਹੀ ਸੁਣਾਈਆ। ਕਿਉਂ ਠਗੌਰੀ ਵਧ ਗਈ ਚਿਤ ਦੀ, ਚੇਤਨ ਸਤ੍ਹਾ ਸਤਿ ਵਿਚ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰਾ ਵੇਖ ਲੈ ਅੰਤਮ ਗ੍ਰਹਿ, ਸਚਖੰਡ ਨਿਵਾਸੀ ਧਿਆਨ ਲਗਾਈਆ। ਕਲਜੁਗ ਕੂੜ ਕੁੜਿਆਰਾ ਵਹਿਣ ਵਹਿ, ਸ਼ੌਹ ਦਰਿਆ ਰੂਪ ਬਣਾਈਆ। ਮਿਲਾਈ ਨਾਲ ਮਾਇਆ ਤ੍ਰੈਗੁਣ ਤ੍ਰੈ, ਤ੍ਰੈਭਵਣ ਧਨੀ ਤੇਰੀ ਸਾਰ ਕੋਇ ਨਾ ਪਾਈਆ। ਜਿਧਰ ਤੱਕਾਂ ਹੰਕਾਰੀ ਗੜ੍ਹ ਹਉਮੇ ਹੈ, ਹੰ ਬ੍ਰਹਮ ਨਜ਼ਰ ਕਿਸੇ ਨਾ ਆਈਆ। ਤੇਰੇ ਨਾਮ ਕਲਮੇ ਇਕ ਦੂਜੇ ਨਾਲ ਰਹੇ ਖੈਹ, ਖ਼ੈਬਰ ਤੋਂ ਪਰੇ ਤੇਰਾ ਲੇਖਾ ਵੇਖਾਂ ਚਾਈਂ ਚਾਈਂਆ। ਲਖਣ ਦੀਪ ਹੋਣੀ ਦਵੈਤ ਦਵੈ, ਕੁਸ਼ਾ ਵੰਡ ਵੰਡਾਈਆ। ਕਰੋਚ ਚੁੱਪ ਕਰ ਨਾ ਰਹੈ, ਪੁਸ਼ਕਰ ਆਪਣਾ ਵੇਸ ਵਟਾਈਆ। ਮਿਹਰਵਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਤੇਰਾ ਸਭ ਨੂੰ ਭੁੱਲਿਆ ਭੈ, ਭਉ ਸਿਰ ਨਾ ਕੋਇ ਰਖਾਈਆ। ਮੈਂ

ਨਿਮਾਣੀ ਧਵਲ ਰਹੀ ਕਹਿ, ਕਹਿ ਕਹਿ ਰਹੀ ਸੁਣਾਈਆ। ਕਲਜੁਗ ਨੇ ਚਾਰ ਕੁੰਟ ਝੂਠ ਦੇ ਡੰਕੇ ਕਰਾਈ ਜੈ, ਵਿਜੈ ਸਤਿ ਧਰਮ ਉਤੇ ਪਾਈਆ। ਸਚ ਮੁਨਾਰਾ ਗਿਆ ਢਹਿ, ਚਾਰੋਂ ਕੁੰਟ ਖ਼ਾਕ ਉਡਾਈਆ। ਧਰਨੀ ਕਹੇ ਮੇਰੇ ਮਿਹਰਵਾਨਾ ਸਤਿ ਵਸਤ ਦੀਨ ਦੁਨੀਆ ਨੂੰ ਆਪ ਦਏ, ਦੇਵਣਹਾਰ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਤੇਰੀ ਸ਼ਕਤੀ ਸ਼ਵੈ, ਸ਼ਿਵ ਸ਼ਿਵਾ ਤੇਰੀ ਆਸ ਰਖਾਈਆ।

੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸਰਮੁਖ ਸਿੰਘ ਦੇ ਗ੍ਰਹਿ

ਧਰਨੀ ਕਹੇ ਪੁਰਖ ਅਕਾਲ ਮੇਰੀ ਮੰਨੀਂ, ਇਕ ਮਨਸਾ ਸਾਹਿਬ ਤੇਰੇ ਚਰਨ ਟਿਕਾਈਆ। ਤੂੰ ਸਵਾਮੀ ਮਾਲਕ ਮੇਰਾ ਤਨੀ, ਸਾਜਣ ਮੀਤ ਬੇਪ੍ਰਵਾਹੀਆ। ਮੇਰੀ ਡੋਰ ਬੰਧਾਵੀਂ ਆਪਣੀ ਕੰਨੀ, ਲੜੀ ਲੜ ਨਾਲ ਰਖਾਈਆ। ਮੈਂ ਤੇਰੀ ਨੰਨ੍ਹੀ ਨਿੱਕੀ ਜਿਹੀ ਚੰਨੀ, ਚੰਦ ਚਾਂਦਨੇ ਧੁਰਦਰਗਾਹੀਆ। ਦਰੋਹੀ ਤੇਰੀ ਸ੍ਰਿਸ਼ਟੀ ਨਿਜ ਨੇਤਰ ਹੋ ਗਈ ਅੰਨ੍ਹੀ, ਲੋਚਨ ਦਿਬ ਨਾ ਕੋਇ ਖੁਲਾਈਆ। ਮੈਂ ਵੈਰਾਗਣ ਹੋ ਕੇ ਫਿਰਾਂ ਭੰਨੀ, ਭੱਜਾਂ ਵਾਹੋ ਦਾਹੀਆ। ਮੇਰਾ ਮਿਤ੍ਰ ਪਿਆਰਾ ਤੂੰ ਸਾਹਿਬ ਸਵਾਮੀ ਇਕੋ ਤਨੀ, ਤ੍ਰੈਗੁਣ ਅਤੀਤਾ ਨਜ਼ਰੀ ਆਈਆ। ਤੇਰਾ ਖੇਲ ਵੇਖਣਾ ਜਲੀ ਥਲੀ, ਮਹੀਅਲ ਖੋਜ ਖੁਜਾਈਆ। ਤੇਰੀ ਜੋਤ ਅਗੰਮੀ ਇਕੋ ਬਲੀ, ਬਲ ਬਾਵਨ ਧਾਰ ਪ੍ਰਗਟਾਈਆ। ਕੀ ਇਸ਼ਾਰਾ ਦਿਤਾ ਹਜ਼ਰਤ ਨਾਲ ਮਿਲ ਕੇ ਅਲੀ, ਮੁਹੰਮਦ ਸੰਗ ਬਣਾਈਆ। ਕੀ ਪਿਆਰ ਦੱਸਿਆ ਗੋਬਿੰਦ ਸੀਸ ਧਰਨਾ ਤਲੀ, ਤਲਬ ਨਜ਼ਰ ਕੋਇ ਨਾ ਆਈਆ। ਮੈਂ ਫਿਰਨਾਂ ਗਲੀਓ ਗਲੀ, ਬ੍ਰਹਿਮੰਡਾਂ ਖੰਡਾਂ ਭੱਜਾਂ ਵਾਹੋ ਦਾਹੀਆ। ਤੂੰ ਮਾਲਕ ਖ਼ਾਲਕ ਬਣ ਕੇ ਵਲ ਛਲੀ, ਅਛਲ ਛਲ ਆਪਣਾ ਹੁਕਮ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੈਂ ਮਾਂਗਤ ਹੋ ਕੇ ਝੋਲੀ ਡਾਹੀਆ। ਧਰਨੀ ਕਹੇ ਪ੍ਰਭੂ ਨਿਗਾਹ ਮਾਰ ਲੈ ਬਿਨ ਨੈਣਾਂ, ਜੋਤਾਂ ਵਾਲਿਆ ਜੋਤੀ ਜਾਤੇ ਵੇਖ ਵਖਾਈਆ। ਤੇਰਾ ਦਿਸੇ ਨਾ ਕੋਇ ਮੇਰੇ ਉਤੇ ਸਾਕ ਸੱਜਣ ਸੈਣਾ, ਮੀਤ ਮੁਰਾਰ ਹਰਿ ਨਿਰੰਕਾਰ ਪਰਵਰਦਿਗਾਰ ਨਜ਼ਰ ਕੋਇ ਨਾ ਆਈਆ। ਤੇਰੀ ਆਤਮਾ ਮੇਰੇ ਪਰਮਾਤਮਾ ਹੋਇਆ ਤ੍ਰਫ਼ੈਣਾ, ਸਗਲਾ ਸੰਗੀ ਬਹੁਰੰਗੀ ਸੂਰੇ ਸਰਬੰਗੀ ਸੰਗ ਨਾ ਕੋਇ ਨਿਭਾਈਆ। ਕਲਜੁਗ ਕੂੜੀ ਕਿਰਿਆ ਵਹਿੰਦਾ ਵਹਿਣਾ, ਨਵ ਸੱਤ ਰਹੀ ਰੁੜ੍ਹਾਈਆ। ਨਾਤਾ ਟੁਟ ਗਿਆ ਭਾਈ ਭੈਣਾਂ, ਪਿਤਾ ਪੂਤ ਨਾ ਕੋਇ ਵਡਿਆਈਆ। ਤੇਰਾ ਭਾਣਾ ਪੁਰਖ ਅਕਾਲ ਸਭ ਨੇ ਸਿਰ ਤੇ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਤੂੰ ਮੇਰਾ ਪੂਰਬਲਾ ਦੇ ਦੇ ਦੇਣਾ, ਦੇਵਣਹਾਰ ਤੇਰੀ ਆਸ ਰਖਾਈਆ। ਧਰਨੀ ਕਹੇ ਮੈਨੂੰ ਇਉਂ ਜਾਪਦਾ ਮੇਰੇ ਉਤੇ ਦੀਨਾਂ ਮਜ਼੍ਹਬਾਂ ਦਾ ਬੁਰਜ ਢਹਿਣਾ, ਉਮਤ ਉਮਤੀ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰਾ ਦਰ ਇਕ ਤਕਾਈਆ। ਧਰਨੀ ਕਹੇ ਮੈਨੂੰ ਵਕਤ ਦਿਸਦਾ ਦੁਹੇਲਾ, ਪਰਮ ਪੁਰਖ ਦਿਆਂ ਦ੍ਰਿੜਾਈਆ। ਤੂੰ ਦੇਵਣਹਾਰ ਇਕ ਅਕੇਲਾ, ਏਕੰਕਾਰ ਤੇਰੀ ਸ਼ਰਨਾਈਆ। ਤੂੰ ਵਸਿਉਂ ਧਾਮ ਨਵੇਲਾ, ਸਚਖੰਡ ਸਾਚੇ ਸੋਭਾ ਪਾਈਆ। ਮੇਰੇ ਉਤੇ ਖੇਲ ਕਰੇ ਗੋਬਿੰਦ ਧੁਰ ਦਾ ਚੇਲਾ, ਚੇਲਾ ਗੁਰ ਆਪਣਾ ਰੂਪ ਦਰਸਾਈਆ। ਨਵਾਂ ਖੰਡਾਂ ਵਿਚ ਫਿਰੇ

ਅਲਬੇਲਾ, ਜੋਵਨਵੰਤਾ ਸੋਭਾ ਪਾਈਆ। ਜਿਸ ਭਗਤਾਂ ਨਾਲ ਕਰਾਇਆ ਮੇਲਾ, ਮਿਲਣੀ ਜਗਦੀਸ਼ ਤੇਰੇ ਨਾਲ ਕਰਾਈਆ। ਉਸ ਦਾ ਖੇਲ ਤੱਕਾਂ ਤੇ ਆਪਣਾ ਵਕਤ ਵੇਲਾ, ਵੇਲਾ ਥਿਤ ਵਾਰ ਖੋਜ ਖੁਜਾਈਆ। ਤੇਰਾ ਲੇਖਾ ਜਿਸ ਪੂਰਾ ਕਰਨਾ ਚਾਰ ਜੁਗ ਦਾ ਪਹਿਲਾ, ਅਵਤਾਰ ਪੈਗ਼ੰਬਰ ਗੁਰੂਆਂ ਭਵਿਖਤਾਂ ਭਵਿਸ਼ਾਂ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਹੁਕਮ ਆਦਿ ਅੰਤ ਸ੍ਰੀ ਭਗਵੰਤ ਸੈਲਾ, ਸਹਿਜ ਸੁਖਦਾਇਕ ਧੁਰ ਦੇ ਨਾਇਕ ਤੇਰੇ ਹੱਥ ਵਡਿਆਈਆ।

੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕੁੰਦਨ ਸਿੰਘ ਦੇ ਗ੍ਰਹਿ

ਧਰਨੀ ਕਹੇ ਪ੍ਰਭੂ ਮੈਨੂੰ ਸਾਰੇ ਕਹਿੰਦੇ ਮੰਮੀ ਮਦਰ, ਖ਼ੁਸ਼ੀ ਖ਼ੁਸ਼ੀ ਨਾਲ ਜਣਾਈਆ। ਮੇਰਾ ਲੇਖਾ ਨਹੀਂ ਨਾਲ ਕਿਸੇ ਅਦਰ, ਅਦਲ ਦੇ ਮਾਲਕ ਦਿਆਂ ਜਣਾਈਆ। ਮੇਰੇ ਉਤੇ ਹੋਣ ਵਾਲਾ ਗ਼ਦਰ, ਗਦਾਗਰ ਦਿਸੇ ਲੋਕਾਈਆ। ਮੇਰੀ ਪੂਰੀ ਕਰਨੀ ਸਧਰ, ਸਦਮਾ ਦੇਣਾ ਮਿਟਾਈਆ। ਹਕ ਇਨਸਾਫ਼ ਕਰੀਂ ਅਦਲ, ਅਦਾਲਤ ਇਕ ਜਣਾਈਆ। ਦੀਨਾਂ ਮਜ਼੍ਹਬਾਂ ਦਾ ਮੈਂ ਕਿਸ ਬਿਧ ਵੇਖਾਂ ਕਤਲ, ਕਾਤਲ ਮਕਤੂਲ ਧਿਆਨ ਲਗਾਈਆ। ਮੇਰਾ ਕਲਜੁਗ ਦਾ ਕੰਢਾ ਵੇਖ ਲੈ ਪਤਣ, ਘਾਟਾਂ ਫੋਲ ਫੁਲਾਈਆ। ਕਿਸੇ ਦਾ ਚਲਣਾ ਨਹੀਂ ਕੋਈ ਯਤਨ, ਯਥਾਰਥ ਅਵਤਾਰ ਪੈਗ਼ੰਬਰ ਗੁਰੂ ਗਏ ਸੁਣਾਈਆ। ਕੋਟਾਂ ਵਿਚੋਂ ਤੇਰੇ ਗੁਰਮੁਖ ਹੀਰੇ ਰਤਨ, ਅਮੋਲਕ ਸੋਭਾ ਪਾਈਆ। ਜਿਨ੍ਹਾਂ ਉਪਜੀ ਤੇਰੀ ਮਤਨ, ਮਨ ਮਤ ਦਾ ਡੇਰਾ ਢਾਹੀਆ। ਉਹ ਢੋਲੇ ਗਾਉਂਦੇ ਰਸਨ, ਸੋਹੰ ਸ਼ਬਦ ਅਗੰਮ ਅਥਾਹੀਆ। ਖ਼ੁਸ਼ੀਆਂ ਵਿਚ ਟੱਪਣ, ਨੱਚਣ ਭੱਜਣ ਵਾਹੋ ਦਾਹੀਆ। ਮੈਂ ਸੰਦੇਸ਼ਾ ਦੇਵਾਂ ਇਕੋ ਬਚਨ, ਬੱਚੀ ਹੋ ਕੇ ਸੀਸ ਨਿਵਾਈਆ। ਤੂੰ ਮੇਰਾ ਪੁਰਖ ਆਦਿ ਨਿਰੰਜਣ, ਆਦਿ ਪੁਰਖ ਤੇਰੀ ਸ਼ਰਨਾਈਆ। ਮੈਂ ਚਾਹੁੰਦੀ ਮੇਰੇ ਉਤੇ ਸਭ ਦਾ ਇਕੋ ਹੋਵੇ ਭਜਨ, ਬੰਦਗੀ ਇਕੋ ਦੇਣੀ ਸਮਝਾਈਆ। ਤੇਰੀ ਜੋਤ ਦੇ ਦੀਪਕ ਜਗਣ, ਗੁਰਮੁਖ ਸਾਚੇ ਸੋਭਾ ਪਾਈਆ। ਤੇਰੇ ਨਾਮ ਦੇ ਨਗਾਰੇ ਵੱਜਣ, ਇਕੋ ਤਾਲ ਦੇਣਾ ਦਰਸਾਈਆ। ਤੇਰੇ ਚਰਨ ਧੂੜ ਹੋਵੇ ਮਜਨ, ਸਚ ਸਰੋਵਰ ਇਕ ਵਖਾਈਆ। ਕਲਜੁਗ ਜੀਵਾਂ ਪਵਿਤ੍ਰ ਕਰਨਾ ਬਦਨ, ਦੁਰਮਤ ਮੈਲ ਦੇਣੀ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਕੂੜੀ ਕਿਰਿਆ ਬੁਝਾਉਣੀ ਅਗਨ, ਸਤਿ ਸਚ ਦਾ ਮਾਰਗ ਇਕ ਲਗਾਈਆ।

੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸੁਖਦੇਵ ਸਿੰਘ ਸੁੰਦਰ ਲਾਲ ਦੇ ਨਵਿਤ

ਧਰਨੀ ਕਹੇ ਮੇਰੇ ਸਤਿਗੁਰ ਪੁਰਖ ਮਹਾਨੀ, ਸ਼ਬਦੀ ਸ਼ਬਦ ਧਾਰ ਤੇਰੀ ਸਰਨਾਈਆ। ਮੇਰੇ ਮਾਲਕ ਮਹਿਬੂਬ ਅਸਮਾਨੀ, ਇਸਮ ਇਸਮਾਨੇ ਨੂਰ ਅਲਾਹੀਆ। ਤੇਰਾ ਜਿਸਮ ਨਹੀਂ ਜਗਤ ਜਿਸਮਾਨੀ, ਜਮੀਰ ਵੇਖਣ ਕੋਇ ਨਾ ਪਾਈਆ। ਤੂੰ ਮਾਲਕ ਮੰਜ਼ਲ ਹਕ ਰੁਹਾਨੀ, ਜੋਤੀ ਜਾਤਾ ਇਕ ਅਖਵਾਈਆ। ਤੇਰਾ ਨਾਮ ਸਤਿਗੁਰ ਸ਼ਬਦ ਬ੍ਰਹਮ ਗਿਆਨੀ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਰਚਨਾ ਬ੍ਰਹਿਮੰਡ ਖੰਡ ਆਕਾਸ਼

ਪਾਤਾਲ ਨਿਸ਼ਾਨੀ, ਗਗਨ ਗਗਨੰਤਰ ਜ਼ਿਮੀਂ ਜ਼ਮਾਂ ਸੋਭਾ ਪਾਈਆ। ਤੂੰ ਕਿਰਪਾ ਕਰੀ ਸਾਹਿਬ ਮਿਹਰਵਾਨੀ, ਭਗਵਨ ਆਪਣੀ ਦਇਆ ਕਮਾਈਆ। ਮੇਰੇ ਰੋਮ ਰੋਮ ਰੋਮ ਰਚ ਕੇ ਅੰਮ੍ਰਿਤ ਠੰਡਾ ਪਾਣੀ, ਮਿੱਟੀ ਖ਼ਾਕ ਦਿਤੀ ਵਡਿਆਈਆ। ਮੈਂ ਜੀਵਤ ਰਖਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੇਵ ਕਮਾਈਆ। ਤੂੰ ਮੈਨੂੰ ਬਖ਼ਸ਼ਣਾ ਇਕੋ ਚਰਨ ਧਿਆਨੀ, ਕਵਲ ਦੇਣੀ ਵਡਿਆਈਆ। ਮੈਂ ਸਚ ਦੱਸਾਂ ਮੇਰੇ ਉਤੇ ਚਾਰੋਂ ਕੁੰਟ ਵਧ ਗਈ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਪੰਜ ਵਿਕਾਰ ਚੜ੍ਹੀ ਤੁਗ਼ਿਆਨੀ, ਕਾਮ ਕਰੋਧ ਲੋਭ ਮੋਹ ਹੰਕਾਰ ਹੜ੍ਹ ਰਿਹਾ ਚਲਾਈਆ। ਜਿਧਰ ਤੱਕਾਂ ਕੂੜ ਕਿਰਿਆ ਫਿਰੇ ਜਗਤ ਮੈਦਾਨੀ, ਭੱਜੇ ਵਾਹੋ ਦਾਹੀਆ। ਮੇਰੇ ਅੰਤਸ਼ਕਰਨ ਆਈ ਹੈਰਾਨੀ, ਹੈਰਤ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਮੇਰੇ ਪ੍ਰਭੂ ਮੇਰੇ ਅੰਦਰ ਉਠਦੇ ਬੇਅੰਤ ਤੁਫਾਨ, ਝੱਖੜ ਝਾਂਜੇ ਨਜ਼ਰੀ ਆਈਆ। ਮੈਂ ਡੁਬਦੇ ਵੇਖੇ ਜਗਤ ਜਹਾਨ, ਜੁਗ ਚੌਕੜੀ ਰਹਿਣ ਕੋਇ ਨਾ ਪਾਈਆ। ਮੈਨੂੰ ਲੇਖੇ ਮੁਕਦੇ ਦਿਸਦੇ ਅੰਜੀਲ ਕੁਰਾਨ, ਬਾਈਬਲ ਤੁਰੈਤਾਂ ਵੰਡ ਨਾ ਕੋਇ ਵੰਡਾਈਆ। ਛੁਪਦੇ ਨਜ਼ਰ ਆਉਣ ਵੇਦ ਪੁਰਾਨ, ਸਿਮਰਤੀਆਂ ਸੰਗ ਨਾ ਕੋਇ ਬਣਾਈਆ। ਗੀਤਾ ਕਹੇ ਮੇਰਾ ਦਿਸੇ ਨਾ ਕੋਇ ਨਿਸ਼ਾਨ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਗੁਰੂ ਗ੍ਰੰਥ ਕਹੇ ਮੇਰੇ ਉਤੇ ਰਹੇ ਨਾ ਕਿਸੇ ਮਾਣ, ਅਭਿਮਾਨ ਵਿਚ ਜਗਤ ਲੋਕਾਈਆ। ਸਾਰੇ ਕੂਕ ਕੂਕ ਸੁਣਾਉਣ, ਤੇਰਾ ਨਾਮ ਦੁਹਾਈਆ। ਸਾਚਾ ਲਹਿਣਾ ਪੂਰਾ ਕਰ ਆਣ, ਆਪ ਆਪਣਾ ਰੰਗ ਰੰਗਾਈਆ। ਅਸੀਂ ਤੇਰੇ ਨਾਮ ਦਾ ਗਾਉਂਦੇ ਗਾਣ, ਢੋਲੇ ਸਿਫ਼ਤਾਂ ਸਿਫ਼ਤ ਸਲਾਹੀਆ। ਧਰਨੀ ਕਹੇ ਮੈਂ ਵੀ ਮੰਗਾਂ ਦਾਨ, ਖ਼ਾਲੀ ਝੋਲੀ ਅਗੇ ਡਾਹੀਆ। ਪ੍ਰਭੂ ਕਲਜੁਗ ਕੂੜੀ ਸ਼ਰਅ ਮੇਟ ਸ਼ੈਤਾਨ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਸਭ ਦੇ ਅੰਤਸ਼ਕਰਨ ਆਪਣਾ ਨੂਰ ਜੋਤ ਦੇ ਮਹਾਨ, ਅੰਧ ਅੰਧੇਰ ਮਿਟਾਈਆ। ਜਨ ਭਗਤਾਂ ਕਰ ਕਲਿਆਣ, ਕਲਮਾ ਨਾਮ ਇਕ ਸਮਝਾਈਆ। ਤੇਰੇ ਚਰਨ ਕਵਲ ਰਹੇ ਧਿਆਨ, ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੇਰੇ ਪ੍ਰਭੂ ਨੈਣ ਸ਼ਰਮਾਣ, ਨੇਤਰ ਅੱਖ ਨਾ ਸਕਾਂ ਉਠਾਈਆ। ਮੇਰੇ ਉਤੇ ਵਧੇ ਬੇਈਮਾਨ, ਬੇਵਾ ਤੇਰੀ ਸ੍ਰਿਸ਼ਟੀ ਨਜ਼ਰੀ ਆਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਤੇਰਾ ਸਹਾਰਾ ਏਕੰਕਾਰਾ ਇਕ ਰਖਾਈਆ।