੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਪ੍ਰੀਤਮ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀਆਂ ਅਗੰਮੀ ਮਾਂਗਾਂ, ਮੰਗਤੀ ਹੋ ਕੇ ਝੋਲੀ ਡਾਹੀਆ। ਮੇਰੇ ਉਤੇ ਅਵਤਾਰ ਪੈਗ਼ੰਬਰ ਗੁਰੂਆਂ ਰਖੀਆਂ ਤਾਂਘਾਂ, ਬਿਨ ਨੈਣਾਂ ਨੈਣ ਉਠਾਈਆ। ਮੇਰੇ ਸਵਾਮੀਆ ਤੇਰਾ ਵੇਸ ਅਵੱਲੜਾ ਤੱਕਾਂ ਸਵਾਂਗਾਂ, ਸਵਾਂਗੀ ਆਪਣੀ ਕਲ ਦੇਣੀ ਵਰਤਾਈਆ। ਉਠ ਸੁਣ ਲੈ ਕਲਮਿਆਂ ਤੋਂ ਬਾਹਰ ਅਜ਼ਾਂ ਬਾਂਗਾਂ, ਰਸਨਾ ਜਿਹਵਾ ਕੀ ਜਣਾਈਆ। ਜਿਧਰ ਤੱਕੇ ਸ਼ਰਅ ਦੀਆਂ ਚੜ੍ਹੀਆਂ ਕਾਂਗਾਂ, ਸ਼ਰੀਅਤ ਸਭ ਨੂੰ ਰਹੀ ਰੁੜ੍ਹਾਈਆ।
ਕਲਜੁਗ ਕੂੜ ਕੁਟੰਬ ਦੀਆਂ ਪਈਆਂ ਤਾਂਘਾਂ, ਭੈ ਆਪਣਾ ਰਿਹਾ ਵਖਾਈਆ। ਜਿਹੜਾ ਲੜਦਾ ਬਿਨਾ ਸ਼ਸਤਰਾਂ ਡਾਗਾਂ, ਘਰ ਘਰ ਅੰਦਰ ਮਨੂਆ ਦਿਤਾ ਬਦਲਾਈਆ। ਉਹਦੇ ਅਧੀਨ ਹੋਇਆ ਪੰਜ ਤਤ ਤਨਾ, ਸਰੀਰ ਬੇਨਜ਼ੀਰ ਚਲੇ ਨਾ ਕੋਇ ਚਤੁਰਾਈਆ। ਤੇਰਾ ਖੇਲ ਨਾ ਕਿਸੇ ਪਹਿਚਾਨਾ, ਬੇਪਹਿਚਾਨ ਹੋਈ ਲੋਕਾਈਆ। ਉਠ ਵੇਖ ਸਦੀ ਚੌਧਵੀਂ ਸਭ ਨੂੰ ਬੰਨ੍ਹਦੀ ਫਿਰੇ ਗਾਨਾ, ਮੌਲੀ ਤੰਦ ਸਗਨ ਮਨਾਈਆ। ਨਾਲ ਵਖਾਏ ਤਾਰਾ ਚੰਦ ਨਿਸ਼ਾਨਾ, ਨਿਸ਼ਾਨ ਨਿਸ਼ਾਨਿਆਂ ਵਿਚੋਂ ਪ੍ਰਗਟਾਈਆ। ਨਾਲੇ ਨਿਵ ਨਿਵ ਕਰਨ ਸਲਾਮਾ, ਸਜਦਿਆਂ ਵਿਚ ਸੀਸ ਨਿਵਾਈਆ। ਮੇਰਾ ਆ ਗਿਆ ਨੂਰ ਅਲਾਹੀ ਅੱਲਾ ਅਮਾਮਾ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਦਾ ਮੁਹੰਮਦ ਦਿਤਾ ਪੈਗ਼ਾਮਾ, ਸੰਦੇਸ਼ਾ ਇਕ ਜਣਾਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣੀ ਸ਼ਾਮਾ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ। ਏਸੇ ਦੀ ਆਸ਼ਾ ਰਖ ਕੇ ਗਿਆ ਰਾਮਾ, ਰਾਮ ਰਾਮਾ ਧਿਆਨ ਲਗਾਈਆ। ਏਸੇ ਦਾ ਫ਼ਰਮਾਨ ਦੱਸਿਆ ਅਰਜਨ ਕਾਹਨਾ, ਕੀ ਕਾਹਨ ਕਾਹਨਾ ਖੇਲ ਖਿਲਾਈਆ। ਪੈਗ਼ੰਬਰਾਂ ਏਸੇ ਦਾ ਚਲਾਇਆ ਇਸਲਾਮਾ, ਇਸਮ ਇਕੋ ਇਕ ਪ੍ਰਗਟਾਈਆ। ਨਾਨਕ ਨਿਰਗੁਣ ਧਾਰ ਗਾਇਆ ਸਤਿਨਾਮਾ, ਸਤਿ ਸਤਿ ਵਿਚ ਸਮਾਈਆ। ਗੋਬਿੰਦ ਫ਼ਤਿਹ ਡੰਕਾ ਵਜਾਇਆ ਦਮਾਮਾ, ਧੌਂਸਾ ਨਾਮ ਨਾਲ ਸੁਣਾਈਆ। ਉਹ ਪ੍ਰਗਟ ਹੋ ਕੇ ਖੇਲ ਕਰੇ ਦੋ ਜਹਾਨਾਂ, ਦੋਹਰੀ ਆਪਣੀ ਕਲ ਵਖਾਈਆ। ਧਰਨੀ ਕਹੇ ਮੈਂ ਬਲ ਬਲ ਜਾਵਾਂ, ਬਲਿਹਾਰੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਗਤ ਰਹੇ ਨਾ ਕੋਇ ਨਿਥਾਵਾਂ, ਚਰਨ ਕਵਲ ਦੇਣੀ ਅਗੰਮ ਸਰਨਾਈਆ।
੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਗੁਰਬਖ਼ਸ਼ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਨਿਰੰਕਾਰਾ, ਨਰ ਨਿਰੰਕਾਰ ਤੇਰੀ ਵਡਿਆਈਆ। ਆਓ ਤੱਕੋ ਮੈਨੂੰ ਸਤਿਜੁਗ ਦਏ ਇਸ਼ਾਰਾ, ਸਹਿਜ ਸਹਿਜ ਸਹਿਜ ਰਿਹਾ ਦ੍ਰਿੜਾਈਆ। ਕਲਜੁਗ ਅੰਤਮ ਆਏ ਕਿਨਾਰਾ, ਨਈਆ ਨੌਕਾ ਆਪਣਾ ਪੰਧ ਮੁਕਾਈਆ। ਕਿਰਪਾ ਕਰੇ ਪਰਵਰਦਿਗਾਰਾ, ਸਾਂਝਾ ਯਾਰ ਨੂਰ ਅਲਾਹੀਆ। ਅਮਾਮ ਅਮਾਮਾ ਹੋ ਕੇ ਜ਼ਾਹਰਾ, ਜ਼ਾਹਰ ਜ਼ਹੂਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਸਤਿਜੁਗ ਕਹੇ ਧਰਨੀ ਮੈਨੂੰ ਦੇ ਸਚ ਸਲਾਹ, ਸਚ ਨਾਲ ਸੁਣਾਈਆ। ਮੈਂ ਕਿਸ ਬਿਧ ਜਾਵਾਂ ਤੇਰੇ ਉਤੇ ਆ, ਆਪਣਾ ਬਲ ਪ੍ਰਗਟਾਈਆ। ਧਰਨੀ ਕਹੇ ਮੇਰਾ ਮਾਲਕ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਉਹਦਾ ਲੇਖਾ ਅਗੰਮ ਅਥਾਹ, ਜਗਤ ਜਹਾਨ ਨਾ ਕੋਇ ਜਣਾਈਆ। ਜਿਸ ਵੇਲੇ ਚਾਹੇ ਬਣੇ ਜਗਤ ਮਲਾਹ, ਖੇਵਟ ਖੇਟਾ ਇਕ ਅਖਵਾਈਆ। ਸਤਿ ਧਰਮ ਦਾ ਬੇੜਾ ਦਏ ਚਲਾ, ਚੱਪੂ ਨਾਮ ਵਾਲਾ ਲਗਾਈਆ। ਕਲਜੁਗ ਕੂੜੀ ਕਿਰਿਆ ਦਏ ਰੁੜ੍ਹਾ, ਵਹਿੰਦੇ ਵਹਿਣ ਵਹਾਈਆ। ਧਰਮ ਦਾ ਪੱਲੂ ਦਏ ਫੜਾ, ਆਪਣੀ ਗੰਢ ਪਵਾਈਆ। ਸਚ ਦਵਾਰ ਦਏ ਸੁਹਾ, ਸੋਹਣਾ ਬੰਕ ਵਖਾਈਆ। ਜਿਥੇ ਇਕੋ ਦੀਪ ਰੁਸ਼ਨਾ, ਦੂਜੀ ਧਾਰ ਨਾ ਕੋਇ ਬਣਾਈਆ। ਉਹ ਤੇਰਾ ਲੇਖਾ ਤੇਰੇ ਹੱਥ ਦਏ ਫੜਾ, ਫੜ ਬਾਹੋਂ ਆਪ ਉਠਾਈਆ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਮਿੱਟੀ ਖ਼ਾਕ ਵਿਚ ਸਮਾਈਆ।
ਤੂੰ ਕਰਨਾ ਵਾਹ ਵਾਹ, ਵਾਹਵਾ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਜਾਣੇ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ।
੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਕਰਮ ਸਿੰਘ ਦੇ ਗ੍ਰਹਿ
ਧਰਨੀ ਕਹੇ ਸਤਿਜੁਗ ਤੇਰੀ ਆਸ਼ਾ ਰਖੀ, ਰਖਕ ਹੋਵੇ ਧੁਰਦਰਗਾਹੀਆ। ਜੋ ਧਰਮ ਦਵਾਰਾ ਤੇਰਾ ਵੇਖੇ ਅੱਖੀ, ਲੋਚਨ ਨੈਣ ਉਠਾਈਆ। ਜਨ ਭਗਤ ਬਣਾਵੇ ਧੁਰ ਦੀ ਸਖ਼ੀ, ਸਖ਼ਾਵਤ ਨਾਮ ਝੋਲੀ ਪਾਈਆ। ਸਭ ਦੇ ਸਿਰ ਤੇ ਆਪਣਾ ਹੱਥ ਰਿਹਾ ਰਖੀ, ਮਿਹਰਵਾਨ ਦਇਆ ਕਮਾਈਆ। ਜਿਹੜੀ ਕਲਜੁਗ ਨੇ ਮੇਰੀ ਕੀਮਤ ਪਾਈ ਕੱਖੀ, ਹੱਟੋ ਹੱਟ ਵਿਕਾਈਆ। ਮੈਂ ਸਾਰੀ ਕਥਾ ਕਹਾਣੀ ਦੱਸੀ, ਪ੍ਰਭੂ ਅਗੇ ਵਾਸਤਾ ਪਾਈਆ। ਚਾਰ ਕੁੰਟ ਤੱਕ ਲੈ ਰੈਣ ਅੰਧੇਰੀ ਮੱਸੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੀ ਵਡਿਆਈ ਰਹੀ ਨਾ ਜਸੀ, ਸਿਫ਼ਤਾਂ ਵਿਚ ਨਾ ਕੋਇ ਸਲਾਹੀਆ। ਮੈਂ ਚਾਰ ਕੁੰਟ ਨੌ ਖੰਡ ਪ੍ਰਿਥਮੀ ਨੱਸੀ, ਭੱਜੀ ਵਾਹੋ ਦਾਹੀਆ। ਪ੍ਰਭੂ ਇਹ ਤੱਕ ਲੈ ਤੇਰੀ ਸ੍ਰਿਸ਼ਟੀ ਮਾਇਆ ਮਮਤਾ ਮੋਹ ਵਿਚ ਫਸੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਮੈਨੂੰ ਇਉਂ ਜਾਪਦਾ ਦੀਨਾਂ ਮਜ਼੍ਹਬਾਂ ਨੂੰ ਪੈਣ ਵਾਲੀ ਗ਼ਸ਼ੀ, ਹੋਸ਼ ਵਿਚ ਹੋਸ਼ ਨਾ ਕੋਇ ਰਖਾਈਆ। ਓਨ੍ਹਾਂ ਦਾ ਲਹਿਣਾ ਮੁਕਣਾ ਜਿਨ੍ਹਾਂ ਖਾਧੀ ਡੱਡੀ ਮੱਛੀ, ਮਸ਼ਵਰਾ ਸਤਿਗੁਰ ਸ਼ਬਦ ਪ੍ਰਭ ਦੇ ਨਾਲ ਬਣਾਈਆ। ਦੁਹਾਈ ਦੇਂਦੇ ਪੰਖ ਪੰਖੇਰੂਆਂ ਵਾਲੇ ਪੰਛੀ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਜਗਤ ਵਿਚ ਸਤਿ ਧਰਮ ਦੀ ਲੱਗੇ ਅੱਛੀ, ਕਲਜੁਗ ਕੂੜ ਕੁਟੰਬ ਦੇਣਾ ਮੁਕਾਈਆ।
੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ ਸਰਦਾਰਾ ਸਿੰਘ ਦੇ ਗ੍ਰਹਿ
ਸਤਿਜੁਗ ਕਹੇ ਧਰਨੀ ਮੇਰੇ ਅੰਤਰ ਚਾਓ ਘਨੇਰਾ, ਖ਼ੁਸ਼ੀਆਂ ਦੇ ਢੋਲੇ ਗਾਈਆ। ਮੇਰਾ ਸਾਹਿਬ ਮੇਰੇ ਉਤੇ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਮੇਰਾ ਵਕਤ ਸੁਹੰਜਣਾ ਹੋਏ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮੈਂ ਕਲਜੁਗ ਮੇਟਾਂ ਝੂਠ ਅੰਧੇਰਾ, ਅੰਧ ਅਗਿਆਨ ਚੁਕਾਈਆ। ਤੇਰੇ ਉਤੇ ਕਰਾਂ ਸੰਝ ਸਵੇਰਾ, ਇਕੋ ਜੋਤ ਨੂਰ ਰੁਸ਼ਨਾਈਆ। ਨਾਮ ਜਪਾ ਕੇ ਤੂੰ ਮੇਰਾ ਮੈਂ ਤੇਰਾ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਬਣਾ ਕੇ ਧੁਰ ਦਾ ਸ਼ੇਰਾ, ਭੱਬਕ ਇਕੋ ਇਕ ਸੁਣਾਈਆ। ਨੌ ਖੰਡ ਪ੍ਰਿਥਮੀ ਪਾ ਕੇ ਘੇਰਾ, ਸ਼ਬਦੀ ਡੋਰੀ ਨਾਲ ਬੰਧਾਈਆ। ਇਕੋ ਗ੍ਰਹਿ ਵਖਾ ਕੇ ਗੁਰੂ ਗੁਰ ਚੇਰਾ, ਸਤਿਗੁਰ ਸ਼ਬਦ ਕਰਾਂ ਕੁੜਮਾਈਆ। ਸਦੀ ਚੌਧਵੀਂ ਲੇਖਾ ਵੇਖ ਕਰਾ ਨਿਬੇੜਾ, ਹਕ ਹਕ ਸਮਝਾਈਆ। ਸਤਿ ਧਰਮ ਦਾ ਸਚ ਚਲਾਵਾਂ ਬੇੜਾ, ਬੇੜੀ ਇਕੋ ਨਾਮ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸਤਿਜੁਗ ਕਹੇ ਇਕੋ ਸੁਹੰਜਣਾ ਹੋਏ ਵਿਹੜਾ, ਸੇਹਨ ਇਕੋ ਇਕ ਸੁਹਾਈਆ।
੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਤਰਨਤਾਰਨ ਸ਼ਹਿਰ ਵਿਚ ਸਵਰਨ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੀ ਲੇਖੇ ਲਾ ਲੈ ਸੇਵਾ, ਨੌ ਸੌ ਚੁਰਾਨਮੇ ਚੌਕੜੀ ਜੁਗ ਤੇਰੀ ਚਰਨ ਸਰਨ ਸਰਨਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਜ ਅਲਖ ਅਭੇਵਾ, ਅਗੋਚਰ ਅਗੰਮ ਅਥਾਹੀਆ। ਸਦ ਵਸੇ ਨਿਹਚਲ ਧਾਮ ਨਿਹਕੇਵਾ, ਦਰਗਾਹ ਸਾਚੀ ਸੋਭਾ ਪਾਈਆ। ਧੁਰ ਦੇ ਸਵਾਮੀ ਅੰਤਰਜਾਮੀ ਆਪਣਾ ਨਾਮ ਦੇ ਦੇ ਰਸ ਮੇਵਾ, ਬਿਨ ਰਸਨਾ ਰਸ ਚਖਾਈਆ। ਤੂੰ ਪਤਿਪਰਮੇਸ਼ਵਰ ਅਪਰੰਪਰ ਦੇਵੀ ਦੇਵਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਅਲਾਹੀਆ। ਮੇਰੇ ਮਸਤਕ ਲਾ ਦੇ ਬਿਨਾ ਕੌਸਤਕ ਮਨੀਆ ਦੇ ਥੇਵਾ, ਥਿਰ ਘਰ ਵਾਸੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਸੇਵਾ ਕਰ ਪ੍ਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਕੋਝੀ ਕਮਲੀ ਨੂੰ ਬਖ਼ਸ਼ ਦੇ ਮਾਣ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਮੇਰਾ ਸਾਹਿਬ ਸ੍ਰੀ ਭਗਵਾਨ, ਭਗਵਨ ਤੇਰੀ ਬੇਪਰਵਾਹੀਆ। ਭਿੱਖਕ ਦੀ ਝੋਲੀ ਪਾ ਦੇ ਦਾਨ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਕਾਹਨ ਰਾਮ ਤੇਰਾ ਲੇਖਾ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਵੱਜਦੀ ਰਹੇ ਵਧਾਈਆ। ਤੂੰ ਸ਼ਹਿਨਸ਼ਾਹ ਨੂਰ ਅਲਾਹੀ ਅਮਾਮ, ਅਮਲਾਂ ਤੋਂ ਰਹਿਤ ਇਕ ਅਖਵਾਈਆ। ਮੈਂ ਤੇਰੇ ਦਰ ਦੀ ਚਾਕਰ ਹੋਈ ਗ਼ੁਲਾਮ, ਗ਼ਰੀਬ ਨਿਮਾਣੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਮੇਰੀ ਸੇਵਾ ਕਰ ਮਨਜ਼ੂਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੇ ਪੂਰਬਲੇ ਬਖ਼ਸ਼ ਕਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਤੂੰ ਦਾਤਾ ਸਰਬ ਕਲਾ ਭਰਪੂਰ, ਬੇਪਰਵਾਹ ਅਖਵਾਈਆ। ਮੈਂ ਤੇਰਾ ਜਲਵਾ ਤੱਕਾਂ ਨੁਰਾਨਾ ਨੂਰ, ਨੂਰ ਨੁਰਾਨੇ ਨਜ਼ਰੀ ਆਈਆ। ਮੈਂ ਚਾਰ ਜੁਗ ਕੋਟਨ ਚੌਕੜੀ ਤੇਰੀ ਰਹੀ ਮਜ਼ਦੂਰ, ਸੇਵਕ ਹੋ ਕੇ ਸੇਵ ਕਮਾਈਆ। ਮੇਰਾ ਤਨ ਵਜੂਦ ਤਪੇ ਨਾ ਅਗਨੀ ਵਾਂਗ ਤੰਦੂਰ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਮੇਰੇ ਉਤੇ ਕਲਜੁਗ ਕੂੜਾ ਪਾਵੇ ਫ਼ਤੂਰ, ਫ਼ਤਵੇ ਸਭ ਦੇ ਉਤੇ ਲਗਾਈਆ। ਜਿਸ ਗੜ੍ਹ ਬਣਾਇਆ ਗ਼ਰੂਰ, ਹੰਗਤਾ ਨਾਲ ਮਿਲਾਈਆ। ਡੰਕਾ ਵਜਾ ਕੇ ਕੂੜ, ਕੁੜਿਆਰਾ ਦਿਤਾ ਉਠਾਈਆ। ਤੇਰੇ ਚਰਨਾਂ ਦੀ ਮਿਲੇ ਕਿਸੇ ਨਾ ਧੂੜ, ਧੂੜੀ ਖ਼ਾਕ ਨਾ ਕੋਇ ਰਮਾਈਆ। ਚਤੁਰ ਸੁਘੜ ਸਿਆਣੇ ਹੋਏ ਮੂਰਖ ਮੂੜ੍ਹ, ਬੁੱਧੀ ਬਿਬੇਕ ਨਾ ਕੋਇ ਬਣਾਈਆ। ਤੇਰੇ ਨਾਮ ਦੀ ਧੁਨ ਸੁਣੇ ਕੋਇ ਨਾ ਤੂਰ, ਤੁਰੀਆ ਦਾ ਭੇਵ ਨਾ ਕੋਇ ਚੁਕਾਈਆ। ਮੈਂ ਅੰਤ ਹੋਈ ਮਜਬੂਰ, ਮਜਬੂਰੀ ਤੇਰੇ ਅਗੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਧਰਨੀ ਕਹੇ ਪ੍ਰਭੂ ਤੇਰੀ ਸੇਵਾ ਕੀਤੀ ਜੁਗ ਜੁਗ, ਨਿਤ ਨਿਤ ਸੇਵ ਕਮਾਈਆ। ਅੰਤ ਮੇਰਾ ਲਹਿਣਾ ਦੇਣਾ ਲੇਖਾ ਰਿਹਾ ਪੁੱਗ, ਪੂਜਣ ਯੋਗ ਤੇਰੀ ਓਟ ਤਕਾਈਆ। ਮੇਰੀ ਬਸੁਧਾ ਦੀ ਲੈ ਸੁਧ, ਬੇਸੁਧ ਹੋ ਕੇ ਦਿਆਂ ਸੁਣਾਈਆ। ਮੇਰੇ ਭਗਵਾਨਾ ਨੌਜਵਾਨਾ ਮਰਦ ਮਰਦਾਨਾ ਮੇਰੇ ਕੋਲੋਂ ਵੇਖਿਆ ਨਹੀਂ ਜਾਣਾ ਅੰਤਮ ਕਲਜੁਗ ਵਾਲਾ ਯੁੱਧ, ਜਿਸ ਦਾ ਲੇਖਾ ਕਾਹਨ ਯੁਧਿਸ਼ਟਰ ਗਿਆ ਸੁਣਾਈਆ। ਕੌਰਵ ਪਾਂਡਵ ਜਿਸ ਦੀ ਧਾਰ ਕੋਲ ਸਕਣ ਨਾ ਪੁੱਜ, ਉਹ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੇ ਹੱਥ ਵਡਿਆਈਆ। ਧਰਨੀ
ਕਹੇ ਪ੍ਰਭੂ ਮੇਰੀ ਸੇਵਾ ਕਰੀਂ ਕਬੂਲ, ਕਿਬਲੇ ਅਜ਼ ਧਿਆਨ ਲਗਾਈਆ। ਤੇਰਾ ਹੁਕਮ ਮੰਨਾਂ ਮਾਕੂਲ, ਨਿਵ ਨਿਵ ਸੀਸ ਝੁਕਾਈਆ। ਤੇਰਾ ਅੰਤ ਤੱਕਾਂ ਅਸੂਲ, ਅਸਲ ਦਾ ਪਰਦਾ ਦੇਣਾ ਉਠਾਈਆ। ਮੇਰੇ ਉਤੇ ਤੇਰੀ ਸ੍ਰਿਸ਼ਟੀ ਤੈਨੂੰ ਗਈ ਭੂਲ, ਭੁਲਿਆਂ ਮਾਰਗ ਨਾ ਕੋਇ ਵਖਾਈਆ। ਤੂੰ ਕੰਤ ਭਗਵੰਤ ਇਕ ਕੰਤੂਹਲ, ਤੇਰੀ ਹਰਿ ਸ਼ਰਨਾਈਆ। ਸਚ ਪ੍ਰੀਤੀ ਬਖ਼ਸ਼ ਦੇ ਸਭ ਨੂੰ ਆਪਣੀ ਧੂਲ, ਟਿੱਕੇ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਧਰਨੀ ਕਹੇ ਪ੍ਰਭੂ ਮੈਂ ਸੇਵਾ ਕੀਤੀ ਪੈਗ਼ੰਬਰ ਗੁਰ ਅਵਤਾਰਾ, ਜੁਗ ਜੁਗ ਧਿਆਨ ਲਗਾਈਆ। ਸਚ ਮੁਹੱਬਤ ਵਿਚ ਕੀਤਾ ਪਿਆਰਾ, ਪ੍ਰੇੇਮੀ ਪ੍ਰੀਤਮ ਤੇਰਾ ਪ੍ਰੇਮ ਬਣਾਈਆ। ਚਾਰੋਂ ਕੁੰਟ ਵਖਾਇਆ ਅਖਾੜਾ, ਸੀਨਾ ਆਪਣਾ ਅਗੇ ਡਾਹੀਆ। ਤੇਰਾ ਹੁਕਮ ਤੱਕਿਆ ਕਰਾਰਾ, ਇਕਰਾਰਾਂ ਵਾਲਿਆ ਤੇਰੀ ਬੇਪਰਵਾਹੀਆ। ਤੂੰ ਪੈਗ਼ੰਬਰਾਂ ਦਿਤਾ ਇਸ਼ਾਰਾ, ਰਸੂਲਾਂ ਨਬੀਆਂ ਕੀਤੀ ਪੜ੍ਹਾਈਆ। ਗੁਰੂਆਂ ਦਿਤਾ ਅਧਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਫਿਰ ਬਖ਼ਸ਼ ਕੇ ਸ਼ਬਦ ਲਿਖਾਰਾ, ਬੋਧ ਅਗਾਧ ਦਿਤਾ ਸਮਝਾਈਆ। ਕਲਜੁਗ ਆਵੇ ਕਲ ਕਲਕੀ ਅਵਤਾਰਾ, ਨਿਹਕਲੰਕਾ ਰੂਪ ਬਦਲਾਈਆ। ਅਮਾਮ ਅਮਾਮਾ ਹੋਏ ਜ਼ਾਹਰਾ, ਜਲਵਾਗਰ ਅਗੰਮ ਅਥਾਹੀਆ। ਜੋ ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੋਇਆ ਰਹਿਣ ਕੋਇ ਨਾ ਪਾਈਆ। ਧਰਨੀ ਧਰਤ ਧਵਲ ਧੌਲ ਤੈਨੂੰ ਬਖ਼ਸ਼ੇ ਇਕ ਅਧਾਰਾ, ਸਿਰ ਤੇਰੇ ਹੱਥ ਟਿਕਾਈਆ। ਤੂੰ ਕਰਨੀ ਬਿਨਾ ਸੀਸ ਨਿਮਸਕਾਰਾ, ਡੰਡਾਵਤ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ। ਧਰਨੀ ਕਹੇ ਪ੍ਰਭੂ ਮੈਂ ਜੁਗ ਜੁਗ ਸੇਵਾ ਕਰਦੀ, ਕਰਤੇ ਪੁਰਖ ਤੇਰੀ ਸਰਨਾਈਆ। ਤੂੰ ਸਾਰ ਪਾਉਣੀ ਮੇਰੇ ਘਰ ਦੀ, ਨਵਾਂ ਖੰਡਾਂ ਵੇਖ ਵਖਾਈਆ। ਸੱਤਾਂ ਦੀਪਾਂ ਦੀਨ ਦੁਨੀਆ ਵੇਖਣੀ ਲੜਦੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਧਾਰ ਤੱਕਣੀ ਚੋਟੀ ਜੜ ਦੀ, ਚੇਤਨ ਹੋ ਕੇ ਪਰਦੇ ਆਪ ਉਠਾਈਆ। ਤੇਰੀ ਧਾਰ ਨਿਰਅੱਖਰ ਕੋਇ ਨਾ ਪੜ੍ਹਦੀ, ਰਸਨਾ ਢੋਲੇ ਸਾਰੇ ਗਾਈਆ। ਤੇਰੀ ਮੰਜ਼ਲ ਕੋਇ ਨਾ ਚੜ੍ਹਦੀ, ਆਤਮ ਪਰਮਾਤਮ ਮਿਲ ਕੇ ਵੱਜੇ ਨਾ ਕੋਇ ਵਧਾਈਆ। ਧਰਨੀ ਕਹੇ ਮੈਂ ਏਸੇ ਗੱਲੋਂ ਡਰਦੀ, ਸਿਰ ਸਕਾਂ ਨਾ ਆਪ ਉਠਾਈਆ। ਅੰਤਮ ਖੇਲ ਨਰਾਇਣ ਨਰ ਦੀ, ਗੁਰ ਅਵਤਾਰ ਪੈਗ਼ੰਬਰਾਂ ਲਹਿਣੇ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਮੈਂ ਸੇਵਾ ਕਰ ਕਰ ਥਕਦੀ, ਥਕਾਵਟ ਵਿਚ ਕੁਰਲਾਈਆ। ਤੂੰ ਖੇਲ ਵੇਖ ਲੈ ਪੰਜ ਤਤ ਦੀ, ਤਤਵ ਤਤਾਂ ਖੋਜ ਖੁਜਾਈਆ। ਵਡਿਆਈ ਰਹੀ ਨਾ ਗੁਰਮਤ ਦੀ, ਮਨਮਤ ਹੋਈ ਹਲਕਾਈਆ। ਦੁਨੀਆ ਹੋਈ ਪਿਆਸੀ ਇਕ ਦੂਜੇ ਦੇ ਰੱਤ ਦੀ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਤੇਰੀ ਖੇਲ ਪੁਰਖ ਸਮਰਥ ਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਤੇਰੇ ਅਗੇ ਵਾਸਤਾ ਘਤਦੀ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਆਪਣੀ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਸੇਵਾ ਮੇਰੀ ਯਾਚਕ ਦੀ, ਮੇਰੇ ਮੇਰਿਆ ਮੇਰੀ ਲੈਣੀ ਅਪਣਾਈਆ। ਮੇਰੀ ਧਾਰ ਸੰਦੇਸ਼ੇ ਵਾਲੀ ਪਤ੍ਰਕਾ ਨਹੀਂ ਵਾਸ਼ਨਾ ਵਾਚਕ ਦੀ, ਅੱਖਰਾਂ ਨਾਲ ਅੱਖਰ ਨਾ ਕੋਇ ਜੁੜਾਈਆ। ਤੇਰੀ ਮਿਹਰ ਮੰਗਦੀ ਸਾਂਤਕ ਸਤਿ ਦੀ, ਸਤਿ
ਦੇ ਮਾਲਕ ਹੋਣਾ ਆਪ ਸਹਾਈਆ। ਧੀਰ ਰਹੀ ਨਾ ਕਿਸੇ ਦੇ ਜਤ ਦੀ, ਜਗਿਆਸੂ ਸਾਰੇ ਰਹੇ ਕੁਰਲਾਈਆ। ਮੇਰੇ ਉਤੇ ਕਲਜੁਗ ਦੀ ਭੱਠੀ ਤਪਦੀ, ਭਠਿਆਲਾ ਅਗਨੀ ਰਿਹਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਪੁਰਖ ਅਕਾਲ ਕਹੇ ਧਰਨੀ ਤੇਰੇ ਲੇਖੇ ਲੇਖੇ ਲਾਵਾਂਗਾ। ਭਰਮ ਭੁਲੇਖੇ ਸਰਬ ਕਢਾਵਾਂਗਾ। ਕੂੜ ਕੁੜਿਆਰ ਵੇਸ ਅਨੇਕੇ ਸਰਬ ਮਿਟਾਵਾਂਗਾ। ਦੇਸ ਪ੍ਰਦੇਸੇ ਫੋਲ ਫੁਲਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼, ਆਪ ਉਠਾਵਾਂਗਾ। ਹਲੂਣਾ ਦੇ ਕੇ ਬਾਸ਼ਕ ਸ਼ੇਸ਼, ਸੇਜ ਸੁਹੰਜਣੀ ਆਪ ਹਿਲਾਵਾਂਗਾ। ਤੇਰੇ ਖੁਲ੍ਹੜੇ ਵੇਖ ਕੇ ਕੇਸ, ਤੇਰੀ ਮੇਂਢੀ ਸੀਸ ਗੁੰਦਾਵਾਂਗਾ। ਸੰਦੇਸਾ ਦੇ ਕੇ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਦਾ ਪਰਦਾ ਲਾਹਵਾਂਗਾ। ਤੂੰ ਨੇਤਰ ਲਵੀਂ ਪੇਖ, ਲੋਚਨ ਤੇਰਾ ਇਕ ਖੁਲਾਵਾਂਗਾ। ਕਲਜੁਗ ਕੂੜ ਮਿਟਾ ਕੇ ਰੇਖ, ਸਤਿਜੁਗ ਸਚ ਮਾਤ ਪ੍ਰਗਟਾਵਾਂਗਾ। ਤੂੰ ਮੇਰਾ ਮੈਂ ਤੇਰਾ ਦੇ ਸੰਦੇਸ਼, ਆਤਮ ਪਰਮਾਤਮ ਗੰਢ ਰਖਾਵਾਂਗਾ। ਸਦੀ ਚੌਧਵੀਂ ਮੇਟ ਕੇ ਅੰਤ ਕਲੇਸ਼, ਕਲਧਾਰੀ ਹੋ ਕੇ ਆਪਣੀ ਕਲ ਪ੍ਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਸਚ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਧਰਨੀ ਧਰਤ ਧਵਲ ਧੌਲ ਤੇਰੀ ਸੇਵਾ ਵੇਖ ਵਖਾਏਗਾ। ਜੋ ਪੂਰਬਲਾ ਕੀਤਾ ਕੌਲ, ਇਕਰਾਰ ਤੋੜ ਨਿਭਾਏਗਾ। ਕਮਲੀਏ ਨਾ ਜਾਵੀਂ ਡੋਲ, ਅਡੁਲ ਤੇਰੇ ਸਿਰ ਹੱਥ ਟਿਕਾਏਗਾ। ਮੇਰਾ ਅੰਤਸ਼ਕਰਨ ਲਏ ਫੋਲ, ਪਰਦਾ ਪਰਦਿਆਂ ਵਿਚੋਂ ਚੁਕਾਏਗਾ। ਤੂੰ ਇਕ ਸੁਣਾਉਣਾ ਬੋਲ, ਜੋ ਅਨਬੋਲਤ ਆਪ ਜਣਾਏਗਾ। ਸਚ ਪ੍ਰੀਤੀ ਆਪਾ ਲੈਣਾ ਘੋਲ, ਘੋਲ ਘੁੰਮਾਈ ਵੇਖ ਵਖਾਏਗਾ। ਜਿਸ ਦਾ ਸਤਿ ਸਚ ਦਾ ਤੋਲਣਾ ਤੋਲ, ਕੰਡਾ ਧਰਮ ਹੱਥ ਉਠਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਗੰਢ ਆਪ ਪਵਾਏਗਾ। ਧਰਨੀ ਕਹੇ ਪ੍ਰਭੂ ਮੇਰੇ ਹੋਵਣ ਧੰਨ ਭਾਗ, ਭਾਗ ਹੀਣ ਮਿਲੇ ਵਡਿਆਈਆ। ਮੈਂ ਖ਼ੁਸ਼ੀਆਂ ਦੇ ਜਗਾਵਾਂ ਚਰਾਗ਼, ਬਿਨ ਤੇਲ ਬਾਤੀ ਤੇਰਾ ਨੂਰ ਚਮਕਾਈਆ। ਤੂੰ ਮੇਰੀ ਬੁਝਾਉਣੀ ਆਗ, ਅਗਨੀ ਤਤ ਰਹੇ ਨਾ ਰਾਈਆ। ਤੂੰ ਆਇਉਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇ ਬਾਦ, ਬੇਪ੍ਰਵਾਹ ਆਪਣੀ ਦਇਆ ਕਮਾਈਆ। ਮੈਨੂੰ ਕਥਾ ਕਹਾਣੀ ਪੁਰਾਣੀ ਯਾਦ, ਜੁਗ ਚੌਕੜੀ ਰਹੀ ਸੁਣਾਈਆ। ਮੈਂ ਸੁਣ ਕੇ ਤੇਰਾ ਨਾਦੀ ਨਾਦ, ਆਪਣਾ ਆਪ ਗਈ ਭੁਲਾਈਆ। ਤੇਰੇ ਪਿਆਰ ਵਿਚ ਹੋਈ ਵਿਸਮਾਦ, ਬਿਸਮਿਲ ਹੋ ਕੇ ਆਪਣਾ ਆਪ ਮਿਟਾਈਆ। ਤੂੰ ਮੇਰੀ ਸੁਣੀ ਫ਼ਰਿਆਦ, ਸਿਰ ਸਿਰ ਮੇਰੇ ਹੱਥ ਰਖਾਈਆ। ਮੇਰੀ ਅੰਦਰੋਂ ਖੁਲ੍ਹ ਗਈ ਜਾਗ, ਆਲਸ ਨਿੰਦਰਾ ਦਿਤੀ ਮਿਟਾਈਆ। ਮੈਂ ਤੈਨੂੰ ਅੱਲਾ ਕਹਾਂ ਕਿ ਕਹਾਂ ਗਾਡ, ਕਿ ਰਾਮ ਰਾਮਾ ਕਹਿ ਕੇ ਸੀਸ ਨਿਵਾਈਆ। ਮੇਰੀ ਦੁਰਮਤ ਮੈਲ ਧੋਵੀਂ ਦਾਗ਼, ਪਾਪਾਂ ਕਰੀਂ ਸਫ਼ਾਈਆ। ਮੇਰਾ ਪੂਰਾ ਹੋਵੇ ਕਾਜ, ਤੇਰੀ ਰਚਨਾ ਵੇਖਾਂ ਚਾਈਂ ਚਾਈਂਆ। ਸਚ ਧਰਮ ਚਲਾ ਦੇ ਮੇਰੇ ਉਤੇ ਜਹਾਜ਼, ਕਲਜੁਗ ਕੂੜਾ ਬੇੜਾ ਸ਼ੌਹ ਦਰਿਆ ਰੁੜ੍ਹਾਈਆ। ਆਤਮਾ ਪਰਮਾਤਮਾ ਸ੍ਰਿਸ਼ਟੀ ਦਾ ਹੋਵੇ ਇਕ ਸਮਾਜ, ਸਮਿਗਰੀ ਇਕੋ ਨਾਮ ਦੇਣੀ ਵਰਤਾਈਆ। ਤੇਰੇ ਇਸ਼ਟ ਦੀ ਦੀਨ ਦੁਨੀ ਹੋਵੇ ਮੁਹਤਾਜ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਦੀ ਚੌਧਵੀਂ ਪੈਗ਼ੰਬਰਾਂ ਦੇ ਦੇਵੀਂ ਜਵਾਬ, ਹੁਕਮ ਇਕੋ ਇਕ ਸੁਣਾਈਆ। ਅੰਤ ਅਖ਼ੀਰ ਕਰ ਲਓ ਅਦਾਬ, ਸਜਦਿਆਂ ਵਿਚ ਸੀਸ ਝੁਕਾਈਆ। ਦਰਗਾਹ ਸਾਚੀ ਵੇਖੋ ਆਪਣਾ ਮਹਿਰਾਬ, ਮੁਕਾਮੇ ਹਕ ਬੰਕ ਸੁਹਾਈਆ।
ਤੁਹਾਡੀ ਲੇਖੇ ਲੱਗੀ ਨਿਮਾਜ਼, ਰੋਜ਼ੇ ਬਾਂਗਾਂ ਪੰਧ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਤੈਨੂੰ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਲਏ ਅਰਾਧ, ਅੰਤਸ਼ਕਰਨ ਵਿਚ ਆਤਸ਼ ਅਗਨ ਦੇਣੀ ਬੁਝਾਈਆ।
੯ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਦਾਰਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਮੇਰੇ ਉਤੋਂ ਹੰਕਾਰ ਮਿਟਾ ਦੇ ਖ਼ੁਦੀ, ਖ਼ੁਦ ਮਾਲਕ ਦਇਆ ਕਮਾਈਆ। ਮੇਰੇ ਸਵਾਮੀ ਮੇਰੀ ਪਵਿਤ੍ਰ ਕਰ ਦੇ ਬੁੱਧੀ, ਦੀਨ ਦੁਨੀ ਮੇਰੇ ਨਾਲ ਰਲਾਈਆ। ਮੈਂ ਝਗੜਾ ਨਹੀਂ ਚਾਹੁੰਦੀ ਯੁੱਧੀ, ਧਰਮ ਦੀ ਧਾਰ ਦੇ ਸਮਝਾਈਆ। ਆਪਣੀ ਧਾਰ ਕਰ ਦੇ ਉਘੀ, ਚਾਰ ਕੁੰਟ ਵੱਜੇ ਵਧਾਈਆ। ਮੇਰੀ ਨੌ ਖੰਡ ਪ੍ਰਿਥਮੀ ਵਸਦੀ ਰਹੇ ਝੁੱਗੀ, ਸ਼ਰਅ ਸ਼ਰੀਅਤ ਪੰਧ ਮੁਕਾਈਆ। ਤੂੰ ਮਾਲਕ ਜੁਗ ਜੁਗੀ, ਕਲਜੁਗ ਹੋਣਾ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੋਂ ਮੇਟ ਦਵੈਤ, ਦੁਤੀਆ ਭਾਓ ਚੁਕਾਈਆ। ਸਭ ਨੂੰ ਆਤਮ ਧਾਰ ਕਰ ਹਦਾਇਤ, ਹਦੀਸ ਇਕ ਸਮਝਾਈਆ। ਤੇਰੀ ਸਿਫ਼ਤ ਦੀ ਨਾਮ ਕਲਮੇ ਵਾਲੀ ਇਕੋ ਦਿਸੇ ਆਇਤ, ਇਕੋ ਦੇਣੀ ਸਮਝਾਈਆ। ਸਚ ਮੁਹੱਬਤ ਕਰ ਅਨਾਇਤ, ਮਿਹਰਵਾਨ ਮਿਹਰ ਨਜ਼ਰ ਨਾਲ ਝੋਲੀ ਦੇ ਭਰਾਈਆ। ਤੂੰ ਮਾਲਕ ਸਵਾਮੀ ਵਾਹਿਦ, ਸ਼ਹਿਨਸ਼ਾਹ ਧੁਰਦਰਗਾਹੀਆ। ਮੇਰਾ ਅੰਤਮ ਅਵਤਾਰ ਪੈਗ਼ੰਬਰ ਗੁਰੂਆਂ ਨਾਲ ਤੱਕ ਲੈ ਅਹਿਦ, ਅਹਿਦਨਾਮੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਾਚਾ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੇਰੀ ਧਾਰ ਨਾ ਹੋਵੇ ਮਿਥਿਆ, ਹੋਣਾ ਆਪ ਸਹਾਈਆ। ਸਚ ਦੀ ਦੇ ਦੇ ਸਿਖਿਆ, ਸਤਿ ਸਚ ਸਮਝਾਈਆ। ਕੂੜ ਕੁਕਰਮ ਮਿਟਾ ਦੇ ਲੇਖਾ ਲਿਖਿਆ, ਧਰਮ ਦੀ ਧਾਰ ਨਾਲ ਵਡਿਆਈਆ। ਅੰਮ੍ਰਿਤ ਬਖ਼ਸ਼ ਦੇ ਛਿਟਿਆ, ਕਲਜੁਗ ਕੂੜ ਵਿਖ ਮਿਟਾਈਆ। ਤੇਰਾ ਰੂਪ ਸਤਿ ਸਰੂਪ ਨਜ਼ਰੀ ਆਵੇ ਅਨਡਿਠਿਆ, ਸਨਮੁਖ ਤੇਰਾ ਦਰਸ਼ਨ ਪਾਈਆ। ਮੇਰਾ ਕਾਲਾ ਲੇਖ ਕਰ ਦੇ ਚਿੱਟਿਆ, ਦੁਰਮਤ ਮੈਲ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਉਤੇ ਦੀਨ ਦੁਨੀ ਦੇ ਰਹਿਣ ਨਾ ਦੇਵੀਂ ਹਿੱਸਿਆ, ਸਤਿਗੁਰ ਇਕੋ ਰੰਗ ਦੇਣਾ ਰੰਗਾਈਆ।
੯ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਮੱਸਾ ਸਿੰਘ ਦੇ ਗ੍ਰਹਿ
ਧਰਨੀ ਕਹੇ ਪ੍ਰਭੂ ਸਭ ਦੇ ਹਿਰਦੇ ਕਰ ਪਵਿਤ੍ਰ, ਪਤਤ ਪੁਨੀਤ ਦੇ ਬਣਾਈਆ। ਤੇਰਾ ਨਜ਼ਰੀ ਆਵੇ ਆਤਮ ਧਾਰ ਚਿਤ੍ਰ, ਚਾਤ੍ਰਕ ਆਪਣੇ ਲੈ ਬਣਾਈਆ। ਦੀਨ ਦੁਨੀ ਸਾਕ ਸੈਣ ਸਖ਼ਾ ਮਿਤਰ, ਬੰਧੂ ਬੰਧਪ ਇਕ ਅਖਵਾਈਆ। ਤੇਰਾ ਨੂਰ ਨੁਰਾਨਾ ਹਰ ਘਟ ਅੰਦਰ ਆਵੇ ਨਿਕਲ, ਬਜਰ
ਕਪਾਟੀ ਪਰਦਾ ਦੇ ਉਠਾਈਆ। ਅੰਮ੍ਰਿਤ ਧਾਰ ਬਖ਼ਸ਼ ਦੇ ਸੀਤਲ, ਸੁੱਤਿਆਂ ਲੈ ਉਠਾਈਆ। ਤਨ ਵਜੂਦ ਕਾਇਆ ਮਾਟੀ ਰਹੇ ਨਾ ਪੀਤਲ, ਕੰਚਨ ਗੜ੍ਹ ਦੇ ਵਡਿਆਈਆ। ਤੂੰ ਸਭ ਦਾ ਮਾਲਕ ਸਵਾਮੀ ਬੀਠਲ, ਜਨ ਭਗਤ ਸਵਾਮੀ ਗਏ ਜਸ ਗਾਈਆ। ਕਲਜੁਗ ਕੂੜੀ ਕਿਰਿਆ ਮੇਰੇ ਅੰਦਰੋਂ ਕਢ ਦੇ ਰੀਠਲ, ਰਸ ਅੰਮ੍ਰਿਤ ਨਾਮ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੀ ਉਡੇ ਨਾ ਮਿੱਟੀ ਖ਼ਾਕ, ਸਿਰ ਸਿਰ ਮੇਰੇ ਹੱਥ ਟਿਕਾਈਆ। ਮੈਂ ਤੇਰੇ ਦਰ ਦੀ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਮੇਰੀ ਲੱਜਿਆ ਰਖੀਂ ਯਾਦ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਤੂੰ ਆਦਿ ਜੁਗਾਦੀ ਪਿਤ ਮਾਤ, ਮੈਂ ਬਾਲਕ ਗੋਦ ਉਠਾਈਆ। ਮੇਰੇ ਉਤੋਂ ਤ੍ਰੈਗੁਣ ਮਾਇਆ ਮੇਟ ਦੇ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਤੂੰ ਮੇਰਾ ਮੈਂ ਤੇਰਾ ਸਾਰੀ ਸ੍ਰਿਸ਼ਟੀ ਜਪੇ ਜਾਪ, ਸੋਹੰ ਢੋਲਾ ਅਗੰਮ ਅਥਾਹੀਆ। ਕੂੜੀ ਰਹੇ ਨਾ ਅੰਧੇਰੀ ਰਾਤ, ਸਚ ਚੰਦ ਚਮਕਾਈਆ। ਧੁਰ ਸਵਾਮੀ ਬਖ਼ਸ਼ ਦੇ ਆਪਣੀ ਦਾਤ, ਦਾਨੀ ਹੋ ਕੇ ਝੋਲੀ ਦੇ ਭਰਾਈਆ। ਮੈਂ ਸੀਸ ਨਿਵਾਵਾਂ ਲੋਕਮਾਤ, ਨਿਵ ਨਿਵ ਲਾਗਾਂ ਪਾਈਆ। ਜਗਤ ਲੇਖਾ ਨਾ ਰਹੇ ਜ਼ਾਤ ਪਾਤ, ਦੀਨ ਦੁਨੀ ਦੇ ਸਮਝਾਈਆ। ਆਤਮ ਪਰਮਾਤਮ ਤੇਰੀ ਇਕੋ ਹੋਵੇ ਗਾਥ, ਦੀਨ ਦੁਨੀ ਦੇ ਪੜ੍ਹਾਈਆ। ਸਤਿਜੁਗ ਸਚ ਧਰਮ ਚਲਾ ਦੇ ਰਾਥ, ਰਥਵਾਹੀ ਹੋ ਕੇ ਆਪਣਾ ਹੁਕਮ ਵਰਤਾਈਆ। ਨਾਥ ਅਨਾਥਾਂ ਦੇਣਾ ਸਾਥ, ਨਿਵ ਨਿਵ ਲਾਗਾਂ ਪਾਈਆ। ਤੂੰ ਸਾਹਿਬ ਸਰਬ ਕਲਾ ਸਮਰਾਥ, ਹਰਿ ਵੱਡਾ ਵਡ ਵਡਿਆਈਆ। ਮੇਰੇ ਸਗਲ ਵਸੂਰੇ ਜਾਣ ਲਾਥ, ਕਿਰਪਾ ਕਰ ਮੇਰੇ ਧੁਰਦਰਗਾਹੀਆ। ਮੇਰਾ ਭਾਗ ਬਦਲ ਦੇ ਮਸਤਕ ਮਾਥ, ਤੇਰੇ ਚਰਨਾਂ ਧੂੜੀ ਖ਼ਾਕ ਰਮਾਈਆ। ਕਲਜੁਗ ਕੂੜਾ ਪੰਧ ਮੁਕਾ ਦੇ ਵਾਟ, ਅਗੇ ਅਵਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਤੇਰੇ ਜੋੜਾਂ ਹਾਥ, ਬਿਨ ਹੱਥਾਂ ਹੱਥ ਮਿਲਾਈਆ।
੯ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਨੌਰੰਗਾਬਾਦ ਜ਼ਿਲਾ ਅੰਮ੍ਰਿਤਸਰ ਮੱਖਣ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਸਾਹਿਬ ਦੀਨ ਦਿਆਲ ਬਖ਼ਸ਼ੰਦੀ, ਬਖ਼ਸ਼ਿਸ਼ ਰਹਿਮਤ ਦੇ ਵਰਤਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼ ਕਰ ਧੁਰ ਦਾ ਚੰਦੀ, ਚੰਦ ਚਾਂਦਨੇ ਡਗਮਗਾਈਆ। ਮੇਰੇ ਉਤੋਂ ਸ਼ਰਅ ਦੀ ਮੇਟ ਪਾਬੰਦੀ, ਮਾਨਸ ਮਾਨਵ ਇਕੋ ਰੰਗ ਵਖਾਈਆ। ਨੇਤਰ ਲੋਚਨ ਨੈਣ ਅੱਖ ਰਹੇ ਕਿਸੇ ਨਾ ਅੰਧੀ, ਅੰਧ ਅਗਿਆਨ ਦੇਣਾ ਗਵਾਈਆ। ਤੂੰ ਸਭ ਨੂੰ ਦੱਸ ਦੇ ਛੰਦੀ, ਆਤਮ ਪਰਮਾਤਮ ਢੋਲਾ ਗਾਈਆ। ਦੀਨ ਦੁਨੀਆ ਆਪਣੇ ਨਾਲ ਟੁੱਟੀ ਗੰਢੀਂ, ਵਿਛੋੜੇ ਵਿਚ ਵਿਛੜ ਕੋਇ ਨਾ ਜਾਈਆ। ਮੇਰੇ ਸੀਨੇ ਪਾਵੀਂ ਠੰਡੀ, ਅੰਮ੍ਰਿਤ ਮੇਘ ਬਰਸਾਈਆ। ਮੇਰੇ ਸਵਾਮੀ ਅੰਤਰਜਾਮੀ ਮੇਰੇ ਉਤੇ ਖੜਕਣ ਵਾਲੀ ਚੰਡੀ, ਚਾਰੋਂ ਕੁੰਟ ਆਪਣੀ ਚਮਕ ਰਹੀ ਵਖਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਹੋਈ ਪਾਖੰਡੀ, ਡੰਬੀ ਆਪਣਾ ਰੂਪ ਬਣਾਈਆ। ਬਿਨ ਸਤਿਗੁਰ ਸ਼ਬਦ ਮੈਂ ਨਿਮਾਣੀ ਹੋਈ ਰੰਡੀ, ਕੰਤ ਸੁਹਾਗ ਨਜ਼ਰ ਕੋਇ ਨਾ ਆਈਆ। ਰਾਹ ਤੱਕ ਲੈ ਦੀਨਾਂ ਮਜ਼੍ਹਬਾਂ ਵਾਲੀ ਡੰਡੀ, ਡੰਡਾਵਤ ਵੇਖਣੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਸਿਰ ਮੇਰੇ
ਹੱਥ ਟਿਕਾਈਆ। ਧਰਨੀ ਕਹੇ ਪ੍ਰਭੂ ਮੇਰਾ ਪੂਰਾ ਕਰ ਦੇ ਕਾਜ, ਹਰਿ ਕਰਤੇ ਤੇਰੇ ਹੱਥ ਵਡਿਆਈਆ। ਸਤਿ ਧਰਮ ਬਖ਼ਸ਼ ਦੇ ਰਾਜ, ਕੂੜੀ ਕਿਰਿਆ ਰਹਿਣ ਕੋਇ ਨਾ ਪਾਈਆ। ਇਕੋ ਸੀਸ ਸੁਹੰਦਾ ਹੋਵੇ ਤਾਜ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਲੇਖਾ ਅਵਤਾਰ ਪੈਗ਼ੰਬਰਾਂ ਗੁਰੂਆਂ ਬਾਦ, ਬਾਦੇ ਸਹਰ ਤੇਰਾ ਧਿਆਨ ਲਗਾਈਆ। ਮਾਨਵ ਜ਼ਾਤੀ ਕਰ ਆਜ਼ਾਦ, ਸ਼ਰਅ ਜ਼ੰਜੀਰ ਦੇ ਕਟਾਈਆ। ਤੇਰਾ ਨਾਮ ਨਿਧਾਨਾ ਇਕੋ ਵੱਜੇ ਨਾਦ, ਦੋ ਜਹਾਨਾਂ ਕਰ ਸ਼ਨਵਾਈਆ। ਸੋਈ ਸੁਰਤੀ ਸਭ ਦੀ ਜਾਏ ਜਾਗ, ਆਲਸ ਨਿੰਦਰਾ ਦੇ ਮਿਟਾਈਆ। ਮੇਰੇ ਹੋਵਣ ਵਡ ਵਡ ਭਾਗ, ਭਾਗਾਂ ਭਰੀ ਲੋਕਾਈਆ। ਤ੍ਰੈਗੁਣ ਮਾਇਆ ਬੁਝਾ ਦੇ ਆਗ, ਅਗਨੀ ਤਤ ਨਾ ਕੋਇ ਤਪਾਈਆ। ਤੇਰੇ ਨੂਰ ਦਾ ਇਕੋ ਹੋਵੇ ਚਰਾਗ਼, ਜੋਤੀ ਜਾਤੇ ਡਗਮਗਾਈਆ। ਕਲਜੁਗ ਜੀਵ ਹੰਸ ਬਣਾ ਦੇ ਕਾਗ, ਦੁਰਮਤ ਮੈਲ ਧਵਾਈਆ। ਸਭ ਦੇ ਅੰਤਰ ਤੇਰੇ ਪਿਆਰ ਦਾ ਹੋਵੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਤੂੰ ਆਤਮ ਪਰਮਾਤਮ ਨਜ਼ਰੀ ਆਵੇ ਸੱਜਣ ਸਾਕ, ਸੁਹੇਲਾ ਇਕ ਅਖਵਾਈਆ। ਮੇਰੇ ਘਰ ਦਾ ਖੋਲ ਦੇ ਤਾਕ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਪੂਰੇ ਕਰ ਦੇ ਅਵਤਾਰ ਪੈਗ਼ੰਬਰਾਂ ਗੁਰੂਆਂ ਭਵਿਖਤ ਵਾਕ, ਪੇਸ਼ੀਨਗੋਈਆਂ ਤੇਰੇ ਚਰਨ ਟਿਕਾਈਆ। ਕਲਜੁਗ ਕੂੜ ਮੇਟ ਅੰਧੇਰੀ ਰਾਤ, ਸ਼ਮਾ ਜੋਤ ਨੂਰ ਕਰ ਰੁਸ਼ਨਾਈਆ। ਨਾਮ ਵਸਤ ਸੁਹੰਜਣੀ ਦੇ ਦਾਤ, ਚਾਰ ਕੁੰਟ ਕੁੰਟ ਵਰਤਾਈਆ। ਤੂੰ ਸਾਹਿਬ ਸਵਾਮੀ ਇਕ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਮੈਂ ਕਰਾਂ ਬੇਨੰਤੀ ਤੇਰੇ ਪਾਸ, ਆਰਜ਼ੂ ਤੇਰੇ ਚਰਨ ਟਿਕਾਈਆ। ਮੇਰੀ ਪੂਰੀ ਕਰਨੀ ਆਸ, ਆਸ਼ਾਵੰਦ ਹੋ ਕੇ ਸੀਸ ਝੁਕਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰੇ ਧਰਮ ਦੀ ਹੋਵੇ ਰਾਸ, ਆਤਮ ਪਰਮਾਤਮ ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਦੀਸੇ ਕੋਈ ਸਾਥ, ਸਗਲਾ ਸੰਗੀ ਬਹੁਰੰਗੀ ਨਜ਼ਰ ਕੋਇ ਨਾ ਆਈਆ।
੧੪ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਲੀਮਪੁਰ ਜ਼ਿਲਾ ਹੁਸ਼ਿਆ ਪੁਰ ਅਰਜਨ ਸਿੰਘ ਦੇ ਗ੍ਰਹਿ ਪੁਜਦਿਆਂ ਹੀ
ਸਤਿਗੁਰ ਸੱਚਾ ਪਾਤਸ਼ਾਹ ਆਦਿ ਜੁਗਾਦੀ ਏਕ। ਜੋ ਨਿਰਗੁਣ ਨਿਰਗੁਣ ਦੱਸੇ ਰਾਹ, ਬਖ਼ਸ਼ ਅਗੰਮੀ ਟੇਕ। ਨੂਰੀ ਜੋਤ ਕਰੇ ਰੁਸ਼ਨਾ, ਸ਼ਬਦੀ ਦੇਵੇ ਸਚ ਸੰਦੇਸ਼। ਅੰਤਰ ਪਰਦਾ ਦਏ ਖੁਲ੍ਹਾ, ਬੁੱਧੀ ਕਰੇ ਬਿਬੇਕ। ਮਨ ਕਲਪਣਾ ਦਏ ਮਿਟਾ, ਤ੍ਰੈਗੁਣ ਨਾ ਲਾਏ ਸੇਕ। ਘਰ ਘਰ ਵਿਚ ਦਏ ਵਖਾ, ਮਿਹਰਵਾਨ ਕਿਰਪਾ ਕਰ ਕੇ ਆਪ ਅਨੇਕ। ਅੰਮ੍ਰਿਤ ਨਿਝਰ ਝਿਰਨਾ ਦਏ ਝਿਰਾ, ਬੂੰਦ ਸਵਾਂਤੀ ਦੇਵੇ ਨੇਤਨ ਨੇਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਵਸੇਖ। ਸਤਿਗੁਰ ਸੱਚਾ ਪਾਤਸ਼ਾਹ ਪੁਰਖ ਅਕਾਲਾ, ਅਕਲ ਕਲਧਾਰੀ ਆਪ ਅਖਵਾਈਆ। ਸੋ ਪੁਰਖ ਨਿਰੰਜਣ ਦੀਨ ਦਿਆਲਾ, ਦਇਆ ਨਿਧ ਵਡ ਵਡਿਆਈਆ। ਅੰਤਰ ਆਤਮ ਦੇਵੇ ਨਾਮ ਸੁਖਾਲਾ, ਬਿਨ ਰਸਨਾ ਜਿਹਵਾ ਢੋਲੇ ਗਾਈਆ। ਭਾਗ ਲਗਾਏ ਕਾਇਆ ਮਾਟੀ ਸਾਚੀ ਧਰਮਸਾਲਾ, ਗ੍ਰਹਿ ਮੰਦਰ ਵੱਜੇ ਵਧਾਈਆ। ਤ੍ਰੈਗੁਣ ਮਾਇਆ ਤੋੜ ਕੇ ਤਾਲਾ, ਅਨਭਵ ਪਰਦਾ ਦਏ ਖੁਲਾਈਆ। ਸਤਿ ਸਰੂਪੀ ਨਜ਼ਰੀ ਆਏ ਸ਼ਾਲਾ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦੀ ਅਵਤਾਰ
ਪੈਗ਼ੰਬਰ ਗੁਰੂ ਘਾਲਦੇ ਘਾਲਾ, ਘਾਲਕ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸੱਚਾ ਪਾਤਸ਼ਾਹ ਦੀਨ ਨਿਮਾਣਾ ਨਹੀਂ ਮਨੁੱਖ, ਤਤਾਂ ਰੰਗ ਨਾ ਕੋਇ ਰੰਗਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਚਿੰਤਾ ਗ਼ਮ ਨਾ ਕੋਇ ਸਤਾਈਆ। ਨਾ ਕੋਈ ਸੋਗ ਰੋਗ ਦਿਸੇ ਦੁੱਖ, ਅਗਨੀ ਅੱਗ ਨਾ ਕੋਇ ਵਖਾਈਆ। ਨਾ ਜਨਣੀ ਆਵੇ ਕਦੀ ਕੁੱਖ, ਜਨਮੇ ਕੋਇ ਨਾ ਮਾਈਆ। ਉਹ ਪਾਰਬ੍ਰਹਮ ਪਤਿਪਰਮੇਸ਼ਵਰ ਅਬਿਨਾਸ਼ੀ ਅਚੁਤ, ਪਰਵਰਦਿਗਾਰ ਨੂਰ ਅਲਾਹੀਆ। ਜੋ ਸਭ ਨੂੰ ਦੇਵਣਹਾਰਾ ਸੁਖ, ਘਰ ਘਰ ਵਿਚ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਗੁਰ ਸੱਚਾ ਪਾਤਸ਼ਾਹ ਏਕਾ ਏਕ ਸਮਰਥ, ਸਰਬ ਕਲਾ ਵਡਿਆਈਆ। ਜਿਸ ਦੇ ਡਿੱਠਿਆਂ ਦੁੱਖ ਦਲਿਦ੍ਰ ਜਾਣ ਨੱਠ, ਵਸੂਰਾ ਨਜ਼ਰ ਕੋਇ ਨਾ ਆਈਆ। ਪੰਚ ਵਿਕਾਰਾ ਜਾਏ ਮਥ, ਮਾਇਆ ਮਮਤਾ ਮੋਹ ਮਿਟਾਈਆ। ਘਰ ਸ਼ਬਦ ਅਨਾਦੀ ਧੁਨ ਸੁਣਾਏ ਅਕਥ, ਜਿਸ ਨੂੰ ਰਸਨਾ ਕਥ ਸਕੇ ਨਾ ਰਾਈਆ। ਵਸਤ ਅਨਮੁਲੀ ਨਾਮ ਨਿਧਾਨ ਦੇਵੇ ਵਥ, ਸਚ ਸਮਗਰੀ ਆਪ ਵਰਤਾਈਆ। ਆਵਣ ਜਾਵਣ ਲੇਖਾ ਮੁਕੇ ਸੀਆਂ ਸਾਢੇ ਤਿੰਨ ਹੱਥ, ਚੁਰਾਸੀ ਗੇੜਾ ਦਏ ਚੁਕਾਈਆ। ਤਿਸ ਸਾਹਿਬ ਸੁਲਤਾਨ ਸ੍ਰੀ ਭਗਵਾਨ ਬਿਨ ਚਰਨ ਤੋਂ ਚਰਨ ਜਾਈਏ ਢਠ, ਸੀਸ ਜਗਦੀਸ਼ ਝੁਕਾਈਆ। ਤਿਸ ਦੇ ਦਰਸ਼ਨ ਨਾਲ ਕੋਟ ਜਨਮ ਦੇ ਦੁੱਖੜੇ ਜਾਣ ਨੱਠ, ਤਨ ਵਜੂਦ ਵਿਚ ਰਹਿਣ ਕੋਇ ਨਾ ਪਾਈਆ। ਫੇਰ ਲੋਭ ਰਹੇ ਨਾ ਤੀਰਥ ਅੱਠ ਸੱਠ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਪੰਧ ਨਾ ਕੋਇ ਪਾਈਆ। ਘਰ ਸ਼ਬਦ ਅਨਾਦੀ ਧੁਨ ਵੱਜੇ ਅਨਹਦ, ਆਤਮਕ ਰਾਗ ਸੁਣਾਈਆ। ਜੋਤ ਪ੍ਰਕਾਸ਼ ਹੋਵੇ ਲਟ ਲਟ, ਨੂਰ ਨੁਰਾਨਾ ਡਗਮਗਾਈਆ। ਤਿਸ ਸਾਹਿਬ ਸਵਾਮੀ ਅੰਤਰਜਾਮੀ ਦੇ ਜੋ ਉਤਰੇ ਪਾਰ ਕਿਨਾਰੇ ਘਾਟ, ਆਪਣਾ ਪੰਧ ਮੁਕਾਈਆ। ਤਿਸ ਦਾ ਦਰਸ਼ਨ ਕੀਤਿਆਂ ਵਸੂਰਾ ਰਹੇ ਨਾ ਕੋਇ ਤਨ ਮਾਟੀ ਖ਼ਾਕ, ਵਜੂਦਾਂ ਪਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਤਿਗੁਰ ਸੱਚਾ ਪਾਤਸ਼ਾਹ ਪਰਵਰਦਿਗਾਰ ਅਗੰਮ, ਅਗੰਮ ਅਗੰਮਾ ਖੇਲ ਖਿਲਾਈਆ। ਨਾ ਮਰੇ ਨਾ ਪਏ ਜੰਮ, ਨਾ ਦਿਸੇ ਜਣੇਂਦੀ ਮਾਈਆ। ਨਾ ਕੋਈ ਪਵਣ ਸਵਾਸੀ ਲਏ ਦਮ, ਸਾਹ ਸਾਹ ਸਵਾਸ ਨਾ ਕੋਇ ਚਲਾਈਆ। ਨਾ ਕੋਈ ਹਰਖ ਸੋਗ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਤਪਾਈਆ। ਜਿਸ ਕਿਰਪਾ ਕਰੇ ਜਣਾਏ ਆਤਮ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਖਲ੍ਹਾਈਆ।
ਰਾਤ ਨੂੰ ਕਿਰਪਾ ਕੀਤੀ ਅਰਜਨ ਸਿੰਘ ਤੇ ਰਣਜੀਤ ਸਿੰਘ ਦੇ ਨਵਿਤ
ਧਰਨੀ ਕਹੇ ਮੇਰੀ ਨਿਮਸਕਾਰਾ, ਆਦਿ ਪੁਰਖ ਅਬਿਨਾਸ਼ੀ ਸੀਸ ਨਿਵਾਈਆ। ਤੇਰਾ ਜੁਗ ਜੁਗ ਵੇਸ ਸ਼ਾਹੋ ਭੂਪ ਅਪਾਰਾ, ਅਪਰੰਪਰ ਸਵਾਮੀ ਦਿਆਂ ਸੁਣਾਈਆ। ਤੂੰ ਖੇਲ ਖਿਲਾਇਆ ਸਨਕ ਸਨੰਦਨ ਸਨਾਤਨ ਸੰਤ ਕੁਮਾਰਾ, ਦਿਤੀ ਮਾਣ ਵਡਿਆਈਆ। ਬ੍ਰਹਾ ਦੇ ਕੇ ਆਪ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਯਗੇ ਪੁਰਸ਼ ਖੇਲ ਨਿਆਰਾ, ਧੁਰ ਮਾਲਕ ਤੇਰੀ ਵਡ ਵਡਿਆਈਆ। ਹਾਵਗਰੀਵ ਰੂਪ ਨਿਆਰਾ, ਤ੍ਰੈਗੁਣ
ਅਤੀਤੇ ਸੋਭਾ ਪਾਈਆ। ਨਰ ਨਰਾਇਣ ਹੋ ਕੇ ਜ਼ਾਹਰਾ, ਜ਼ਾਹਰ ਜ਼ਹੂਰ ਕੀਤੀ ਰੁਸ਼ਨਾਈਆ। ਕਪਲ ਮੁਨ ਸਚ ਸੰਦੇਸਾ ਦੇ ਵਿਚ ਸੰਸਾਰਾ, ਸਾਂਖ ਯੋਗ ਗਿਆ ਦ੍ਰਿੜਾਈਆ। ਦੱਤਾ ਤ੍ਰੈ ਅਗੰਮੀ ਧਾਰਾ, ਧਰਨੀ ਕਹੇ ਮੈਂ ਵੇਖ ਵੇਖ ਬਿਘਸਾਈਆ। ਰਿਖਵ ਰੂਪ ਹੋ ਕੇ ਜ਼ਾਹਰਾ, ਮੁੰਨ ਸੁੰਨ ਪਰਦਾ ਲਾਹੀਆ। ਪ੍ਰਿਥੂ ਤੇਰਾ ਤੱਕ ਨਜ਼ਾਰਾ, ਅੰਨ ਮਥ ਕੇ ਦਿਤਾ ਵਖਾਈਆ। ਮਤਸਯ ਤੇਰਾ ਖੇਲ ਅਗੰਮ ਅਪਾਰਾ, ਤੇਰੀ ਤੇਰੇ ਹੱਥ ਵਡਿਆਈਆ। ਕਛਪ ਨੂਰ ਕਰ ਉਜਿਆਰਾ, ਸਮੁੰਦ ਸਾਗਰਾਂ ਰਤਨਾਂ ਬਾਹਰ ਕਢਾਈਆ। ਧਨੰਤਰ ਤੇਰਾ ਰੰਗ ਰੰਗਿਆ ਆਪ ਕਰਤਾਰਾ, ਔਖਦ ਤੇਰਾ ਨਾਮ ਵਧਾਈਆ। ਹੰਸਾ ਰੂਪ ਧਰ ਕੇ ਤਤਾਂ ਦਾ ਜ਼ਾਹਰਾ, ਤਤਵ ਤਤ ਤਤ ਸਮਝਾਈਆ। ਬਾਵਨ ਕਲ ਵਰਤ ਕੇ ਸੁਹਾਏ ਬੰਕ ਦਵਾਰਾ, ਦੇਵੇ ਮਾਣ ਵਡਿਆਈਆ। ਜਰ ਲਹਿਣਾ ਦੇਣਾ ਦੇ ਉਧਾਰਾ, ਹਰੀ ਹਰਿ ਆਪਣਾ ਪਰਦਾ ਲਾਹੀਆ। ਨਰ ਨਰਾਇਣ ਤੈਨੂੰ ਨਿਮਸਕਾਰਾ, ਧਰੂ ਦਿਤੀ ਬਾਲ ਵਡਿਆਈਆ। ਨਰ ਸਿੰਘ ਤੇਰਾ ਅੰਤ ਨਾ ਪਾਰਾਵਾਰਾ, ਜਨ ਭਗਤਾਂ ਹੋਇਆ ਆਪ ਸਹਾਈਆ। ਧਰਨੀ ਕਹੇ ਮੇਰੀ ਨਮੋ ਨਮੋ ਨਿਮਸਕਾਰਾ, ਨਿਵ ਨਿਵ ਸੀਸ ਨਿਵਾਈਆ। ਸਤਿ ਸਤਿਵਾਦੀ ਤੇਰਾ ਰੂਪ ਅਨੂਪਾ ਸ਼ਾਹੋ ਭੂਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਧਰਨੀ ਕਹੇ ਮੇਰੇ ਧੁਰ ਦੇ ਰਾਮਾ, ਰਾਮ ਰਮਈਆ ਤੇਰੀ ਬੇਪ੍ਰਵਾਹੀਆ। ਪਰਸ ਰਾਮ ਤੇਰਾ ਨਿਸ਼ਾਨਾ, ਤਰੇਤੇ ਦਿਤੀ ਮਾਣ ਵਡਿਆਈਆ। ਦੁਆਪਰ ਤੇਰਾ ਨੂਰ ਜੋਤ ਮਹਾਨਾ, ਵੇਦ ਵਿਆਸਾ ਗਿਆ ਸਮਝਾਈਆ। ਪੁਰਾਨ ਅਠਾਰਾਂ ਦੇ ਬਿਆਨਾ, ਚਾਰ ਲਖ ਸਤਾਰਾਂ ਹਜ਼ਾਰ ਸਲੋਕ ਜਣਾਈਆ। ਤੇਰਾ ਸਤਿ ਸਰੂਪ ਸ਼ਾਹੋ ਭੂਪ ਕ੍ਰਿਸ਼ਨਾ ਕਾਹਨਾ, ਘਨਈਆ ਤੇਰਾ ਰੰਗ ਤੇਰੇ ਵਿਚ ਸਮਾਈਆ। ਤੂੰ ਸਚ ਸੰਦੇਸਾ ਨਰ ਨਰੇਸ਼ਾ ਦਿਤਾ ਜਗਤ ਜਹਾਨਾ, ਬੋਧ ਅਗਾਧ ਸੁਣਾਈਆ। ਬੁਧੀ ਤੋਂ ਪਰੇ ਤੇਰੀ ਮੰਜ਼ਲ ਤੂੰ ਜੋਤੀ ਜਾਤਾ ਨੂਰ ਨੁਰਾਨਾ, ਬੁੱਧ ਧਾਰ ਧਾਰ ਪਰਗਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਇਕ ਨਿਸ਼ਾਨਾ, ਆਦਿ ਜੁਗਾਦਿ ਜੁਗ ਚੌਕੜੀ ਖੇਲ ਖਿਲਾਈਆ। ਮੈਂ ਨਿਵ ਨਿਵ ਡੰਡਾਵਤ ਬੰਦਨਾ ਕਰਾਂ ਮੇਰੇ ਭਗਵਾਨਾ, ਭਗਵਨ ਤੇਰੀ ਓਟ ਤਕਾਈਆ। ਤੂੰ ਪੈਗ਼ੰਬਰਾਂ ਦੇ ਕੇ ਸਚ ਸੰਦੇਸ਼ਾ ਬਖ਼ਸ਼ ਕੇ ਧੁਰ ਕਲਾਮਾ, ਕਾਇਨਾਤ ਪੜ੍ਹਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਸੰਦੇਸ਼ਾ ਦੇ ਅਗੰਮ ਪੈਗਾਮਾ, ਸਚ ਅਮਾਮ ਦਿਤਾ ਦ੍ਰਿੜਾਈਆ। ਤੇਰਾ ਨੂਰ ਜ਼ਹੂਰ ਦਿਸੇ ਇਕੋ ਇਕ ਨਿਸ਼ਾਨਾ, ਜੋਬਨਵੰਤਾ ਸੋਭਾ ਪਾਈਆ। ਤੂੰ ਸ਼ਹਿਨਸ਼ਾਹ ਸੁਲਤਾਨ ਸ੍ਰੀ ਭਗਵਾਨਾ, ਤੇਰਾ ਮੰਤਰ ਨਾਮ ਸਤਿਨਾਮਾ, ਸਤਿ ਸਤਿ ਸਚ ਸਮਝਾਈਆ। ਨਾਨਕ ਧਾਰ ਗੋਬਿੰਦ ਪਹਿਰ ਕੇ ਜਾਮਾ, ਫ਼ਤਿਹ ਡੰਕ ਡੰਕ ਵਜਾਈਆ। ਤੇਰਾ ਲਹਿਣਾ ਦੇਣਾ ਵੱਖਰਾ ਜਗਤ ਜਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਧਰਨੀ ਕਹੇ ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਤੂੰ ਆਇਉਂ ਵਾਰ ਅਨਕ, ਅਨਕ ਕਲਧਾਰੀ ਦਇਆ ਕਮਾਈਆ। ਮੇਰਾ ਸੁਹਾਉਂਦਾ ਰਿਹਾ ਬੰਕ, ਗ੍ਰਹਿ ਵੱਜਦੀ ਰਹੀ ਵਧਾਈਆ। ਜੋਤੀ ਧਾਰ ਸ਼ਬਦ ਦੀ ਲਾਉਂਦਾ ਰਿਹਾ ਤਨਕ, ਸੋਈ ਸੁਰਤੀ ਸੁਰਤ ਉਠਾਈਆ। ਤੇਰਾ ਨੂਰ ਜ਼ਹੂਰ ਅਗੰਮਾ ਤੱਕਾਂ ਪੁਰੀ ਘਨਕ, ਜਿਥੇ ਘਨਈਆ ਇਸ਼ਾਰਾ ਗਿਆ ਕਰਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਦੋ ਜਹਾਨਾਂ ਹੋਵੇ ਮੰਤ, ਮੰਤਰ ਇਕੋ ਦੇਣਾ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਲੇਖਾ ਪੂਰਾ ਕਰ ਦੇ ਕਲਜੁਗ ਅੰਤ, ਅੰਤਸ਼ਕਰਨ ਤੇਰੇ ਅੰਗ ਰਖਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਦੇ ਸਮਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਰੰਗ ਰੰਗਾ ਦੇ ਧਰਮ
ਦੀ ਪੰਗਤ, ਦੂਜੀ ਵੰਡ ਨਾ ਕੋਇ ਵੰਡਾਈਆ। ਲੇਖਾ ਰਹੇ ਨਾ ਦੋਜ਼ਖ਼ ਬਹਿਸ਼ਤ ਜੱਨਤ, ਸਵਰਗ ਸਵਰਗਾਂ ਆਪਣਾ ਗ੍ਰਹਿ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਸਾਹਿਬ ਸਰਬੰਗ, ਸੂਰਬੀਰ ਤੇਰੀ ਸਰਨਾਈਆ। ਮੇਰੇ ਉਤੇ ਚਾੜ੍ਹ ਦੇ ਰੰਗ, ਨਾਮ ਨਿਧਾਨਾ ਇਕੋ ਦੇ ਵਖਾਈਆ। ਮੈਂ ਮਾਂਗਤ ਹੋ ਕੇ ਮੰਗਾਂ ਮੰਗ, ਖ਼ਾਲੀ ਝੋਲੀ ਦੇਣੀ ਭਰਾਈਆ। ਤੇਰਾ ਲੇਖਾ ਤੱਕਣਾ ਖੇਲ ਅੰਤਮ ਤਾਰਾ ਚੰਦ, ਚੰਦ ਚਾਂਦਨੇ ਤੇਰਾ ਨੂਰ ਜੋਤ ਰੁਸ਼ਨਾਈਆ। ਤੂੰ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਇਕ ਅਖਵਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੈਨੂੰ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਮੇਰਾ ਭਾਗ ਨਾ ਹੋਵੇ ਮੰਦ, ਅੰਤਸ਼ਕਰਨ ਦੀਨ ਦੁਨੀ ਬਦਲਾਈਆ। ਧਰਨੀ ਕਹੇ ਮੇਰੇ ਸੀਨੇ ਪਾ ਦੇ ਠੰਡ, ਪੁਰਖ ਅਕਾਲੇ ਹੋ ਸਹਾਈਆ। ਜੁਗ ਜਨਮ ਦੀ ਵਿਛੜੀ ਆਤਮਾ ਜਨ ਭਗਤਾਂ ਆਪਣੇ ਨਾਲ ਗੰਢ, ਵਿਛੋੜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਪ੍ਰਭੂ ਸਾਚੇ ਭਗਤਾਂ ਕਰ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਘਟ ਘਟ ਨਜ਼ਰੀ ਆ ਆਪ, ਆਪਣਾ ਪਰਦਾ ਦੇ ਚੁਕਾਈਆ। ਤ੍ਰੈਗੁਣ ਮਾਇਆ ਮੇਟ ਦੇ ਤਾਪ, ਤ੍ਰੈਗੁਣ ਅਤੀਤੇ ਹੋ ਸਹਾਈਆ। ਹਰਿਜਨ ਪਵਿਤ੍ਰ ਕਰ ਪਾਕ, ਪਤਤ ਪੁਨੀਤ ਆਪ ਬਣਾਈਆ। ਘਰ ਠਾਕਰ ਖੋਲ ਦੇ ਤਾਕ, ਪਰਦਾ ਓਹਲਾ ਰਹੇ ਨਾ ਰਾਈਆ। ਨੂਰ ਨੁਰਾਨੇ ਸ਼ਾਹ ਸੁਲਤਾਨੇ ਆਪਣੀ ਧਾਰ ਦੱਸ ਦੇ ਜ਼ਾਤ, ਆਤਮ ਪਰਮਾਤਮ ਮੇਲ ਮਿਲਾਈਆ। ਸਚ ਦਵਾਰੇ ਜੋੜ ਦੇ ਨਾਤ, ਘਰ ਘਰ ਆਪਣਾ ਖੇਲ ਖਿਲਾਈਆ। ਧਰਨੀ ਕਹੇ ਮੈਂ ਨਿਮਾਣੀ ਧਵਲ ਮਿੰਨਤਾਂ ਕਰਾਂ ਲੋਕਮਾਤ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਦੇਣੀ ਉਠਾਈਆ। ਜਨ ਭਗਤਾਂ ਆਤਮ ਦੇ ਦੇ ਬੂੰਦ ਸਵਾਂਤ, ਨਿਝਰ ਝਿਰਨਾ ਕਵਲ ਨਾਭੀ ਆਪ ਉਲਟਾਈਆ। ਤੇਰਾ ਦਰਸ਼ਨ ਕਰਨ ਇਕ ਇਕਾਂਤ, ਬਾਹਰ ਜਾਣ ਦੀ ਲੋੜ ਰਹੇ ਨਾ ਰਾਈਆ। ਕਾਇਆ ਕਾਅਬੇ ਹਕੀਕੀ ਮੰਦਰ ਸਾਚੇ ਮਠ ਗੁਰੂਦਵਾਰ ਦੇ ਦੇ ਦਾਤ, ਸਾਢੇ ਤਿੰਨ ਹੱਥ ਅੰਦਰ ਦਇਆ ਕਮਾਈਆ। ਮੇਰੇ ਮਾਲਕਾ ਖ਼ਲਕ ਦੇ ਖ਼ਾਲਕਾ ਮੇਰੀ ਆਪੇ ਪੁਛ ਲੈ ਵਾਤ, ਵਾਤਾਵਰਨ ਕਾਇਨਾਤ ਮਾਰ ਝਾਤ, ਆਪਣਾ ਨੈਣ ਉਠਾਈਆ। ਧਰਨੀ ਕਹੇ ਮੈਂ ਬਾਤਨ ਕਰਾਂ ਬਾਤ, ਤੂੰ ਮੇਰਾ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਪਰਵਰਦਿਗਾਰ ਨੂਰ ਅਲਾਹੀਆ। ਜਿਧਰ ਤੱਕਾਂ ਉਧਰ ਹੋਵੇ ਸਾਥ, ਸਗਲਾ ਸੰਗ ਬਣਾਈਆ। ਤੂੰ ਸਰਬ ਕਲਾ ਸਮਰਾਥ, ਪਰਮ ਪੁਰਖ ਪਰਮਾਤਮ ਤੇਰੇ ਹੱਥ ਵਡਿਆਈਆ। ਤੇਰੀ ਸਰਨ ਸਰਨਾਈ ਜਾਵਾਂ ਢਾਠ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਦਰ ਬਖ਼ਸ਼ ਦੇ ਸੋਝੀ, ਸਮਝ ਸਮਝ ਵਿਚੋਂ ਸਮਝਾਈਆ। ਤੇਰੀ ਚਰਨ ਪ੍ਰੀਤੀ ਦਾ ਹੋਵੇ ਜੋਗੀ, ਕਪੜਿਆਂ ਰੰਗ ਨਾ ਕੋਇ ਰੰਗਾਈਆ। ਤੇਰੀ ਸਚ ਦੀ ਖੇਲੇ ਗੋਦੀ, ਮਾਤ ਪਿਤ ਤੂੰ ਇਕ ਅਖਵਾਈਆ। ਤੇਰਾ ਲੇਖਾ ਸਭ ਦੇ ਹਿਰਦੇ ਜਾਵੀਂ ਸੋਧੀ, ਮੈਂ ਬਸੁਧਾ ਹੋ ਕੇ ਦਿਆਂ ਸੁਣਾਈਆ। ਤੇਰਾ ਭਗਤ ਸੁਹੇਲਾ ਮੇਰੇ ਉਤੇ ਰਹੇ ਕੋਇ ਨਾ ਲੋਭੀ, ਮਮਤਾ ਵਿਚ ਨਾ ਕੋਇ ਹਲਕਾਈਆ। ਮੈਂ ਸੋਚਾਂ ਸੋਚਦੀ ਉਂਗਲ ਰਖ ਕੇ ਉਤੇ ਠੋਡੀ, ਦੂਰ ਦੁਰਾਡਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ
ਵਰ, ਹਰਿਜਨ ਸਾਚੇ ਮਾਤ ਪ੍ਰਗਟਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਤੇਰੇ ਹੋਣ ਭਗਤ ਸੁਹੇਲੇ, ਸੱਜਣ ਮੀਤ ਨਜ਼ਰੀ ਆਈਆ। ਇਕੋ ਰੰਗ ਰੰਗੇ ਹੋਣ ਗੁਰ ਚੇਲੇ, ਚੇਲੇ ਗੁਰ ਵਿਚ ਸਮਾਈਆ। ਤੇਰੇ ਵੇਖਣ ਧਾਮ ਨਵੇਲੇ, ਦਰਗਾਹ ਸਾਚੀ ਫੋਲ ਫੁਲਾਈਆ। ਤੂੰ ਆਦਿ ਪੁਰਖ ਅਪਰੰਪਰ ਸਵਾਮੀ ਕਿਰਪਾ ਕਰਨੀ ਇਕ ਇਕੇਲੇ, ਏਕੰਕਾਰ ਤੇਰੇ ਹੱਥ ਵਡਿਆਈਆ। ਲੱਖ ਚੁਰਾਸੀ ਨਾਲੋਂ ਕਰ ਦੇ ਵਿਹਲੇ, ਜੂਨੀ ਜੂਨ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿਜਨ ਸਾਚੇ ਮਾਤ ਪ੍ਰਗਟਾਈਆ। ਧਰਨੀ ਕਹੇ ਮੇਰਾ ਭਗਤਾਂ ਨਾਲ ਬਣਾ ਦੇ ਭਾਈ ਚਾਰਾ, ਸੰਗੀ ਨਜ਼ਰ ਕੋਇ ਨਾ ਆਈਆ। ਵੇਰਵਾ ਹੋਏ ਨਾ ਪੁਰਖ ਨਾਰਾ, ਬਿਰਧ ਬਾਲਾ ਇਕੋ ਰੰਗ ਰੰਗਾਈਆ। ਤੇਰੇ ਪ੍ਰੇਮ ਦੀਆਂ ਹੋਵਣ ਧਾਰਾ, ਧਰਨੀ ਧਰਤ ਧਵਲ ਧੌਲ ਕਹੇ ਮੇਰੀ ਆਸ਼ਾ ਪੂਰ ਦੇਣੀ ਕਰਾਈਆ। ਮੈਂ ਤੈਨੂੰ ਤੱਕਾਂ ਸਭ ਤੋਂ ਜ਼ਾਹਰਾ, ਜ਼ਾਹਰ ਜ਼ਹੂਰ ਤੇਰੀ ਹੋਵੇ ਰੁਸ਼ਨਾਈਆ। ਬਹੁੜੀ ਮੈਂ ਕੀ ਦੱਸਾਂ ਕੁਛ ਲੇਖਾ ਹੋਣ ਵਾਲਾ ਵਿਚ ਕਾਹਿਰਾ, ਕੀ ਕਹਿਰ ਮੇਰੇ ਉਤੇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਸਾਚੀ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੇਰੇ ਨਾਲ ਭਗਤ ਸੁਹੇਲੇ ਬਣਾ ਕੇ ਮੀਤ, ਮਿਤ੍ਰਾ ਦੇ ਜਣਾਈਆ। ਤੇਰੀ ਸਚ ਧਰਮ ਦੀ ਚਲੇ ਰੀਤ, ਸਤਿਜੁਗ ਸਾਚਾ ਲਏ ਅੰਗੜਾਈਆ। ਪਿਆਰ ਬਖ਼ਸ਼ ਦੇਣਾ ਜਿਵੇਂ ਸਿੰਘ ਅਰਜਨ ਨਾਲ ਸਿੰਘ ਰਣਜੀਤ, ਦੂਸਰ ਓਟ ਨਾ ਕੋਇ ਤਕਾਈਆ। ਸਭ ਦੀ ਕਾਇਆ ਕਰਨੀ ਠਾਂਡੀ ਸੀਤ, ਕਲਜੁਗ ਅਗਨੀ ਨਾ ਕੋਇ ਤਪਾਈਆ। ਝਗੜਾ ਮਿਟਾਉਣਾ ਊਚ ਨੀਚ, ਨੀਚ ਊਚ ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਮੇਰੀ ਖ਼ਾਲੀ ਭਰ ਦੇ ਝੋਲੀ, ਝੂਲੇ ਲੈਣ ਵਾਲਿਆ ਤੇਰੀ ਬੇਪਰਵਾਹੀਆ। ਤੇਰੀ ਸਮਝ ਸਕੇ ਨਾ ਕੋਇ ਅਗੰਮੀ ਬੋਲੀ, ਅਨਬੋਲਤ ਤੇਰਾ ਰਾਗ ਦੇਣਾ ਜਣਾਈਆ। ਸਤਿਗੁਰ ਸ਼ਬਦ ਬਣਾ ਕੇ ਢੋਲੀ, ਦੋ ਜਹਾਨ ਕਰੇ ਰੁਸ਼ਨਾਈਆ। ਮੇਰੇ ਉਤੇ ਧਰਮ ਦਵਾਰ ਏਕੰਕਾਰ ਇਕੋ ਖੋਲੀਂ, ਖ਼ਾਲਕ ਖ਼ਲਕ ਹੋਣਾ ਸਹਾਈਆ। ਮੇਰਾ ਲੇਖਾ ਕੋਈ ਨਾ ਜਾਣੇ ਪੰਡਤ ਪਾਂਧਾ ਰੌਲੀ, ਗ੍ਰਹਿ ਨਛੱਤਰਾਂ ਵੰਡ ਨਾ ਕੋਇ ਵੰਡਾਈਆ। ਮੇਰੇ ਉਤੇ ਸਗਨ ਬੰਨ੍ਹ ਕੇ ਗਿਆ ਤੰਦ ਮੌਲੀ, ਮੁਹੰਮਦ ਆਪਣੀ ਕਸਮ ਖਾਈਆ। ਓਹ ਵੇਖ ਲੈ ਸਦੀ ਚੌਧਵੀਂ ਚੁੱਕੀ ਫਿਰਦੀ ਡੋਲੀ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਕੀ ਖੇਲ ਕਰਨਾ ਉਸ ਦੀ ਗੋਲੀ, ਜੋ ਸਦੀ ਚੌਧਵੀਂ ਇਸ਼ਾਰਿਆਂ ਨਾਲ ਸਮਝਾਈਆ। ਪਹਿਲੀ ਕੱਤਕ ਨੂੰ ਆਪਣੀ ਕੰਨੀ ਬੰਨ੍ਹ ਕੇ ਇਕ ਪਉਲੀ, ਚਾਰੇ ਕੂਟਾਂ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਵਸਤ ਦੇਣੀ ਵਰਤਾਈਆ। ਧਰਨੀ ਕਹੇ ਪ੍ਰਭੂ ਮੈਨੂੰ ਪਿਆਰ ਦਾ ਦੇ ਦੇ ਹੂਟਾ, ਹਲੂਣਾ ਇਕੋ ਇਕ ਲਗਾਈਆ। ਮੈਂ ਧਰਮ ਦਾ ਲੈ ਲਵਾਂ ਝੂਟਾ, ਸਚ ਦਿਆਂ ਸੁਣਾਈਆ। ਉਹ ਵੇਖ ਲੈ ਮੇਰੇ ਉਤੇ ਦੁਹਾਈ ਫਿਰਨੀ ਚਾਰੇ ਕੂਟਾਂ, ਬਚਿਆ ਰਹਿਣ ਕੋਇ ਨਾ ਪਾਈਆ। ਧਰਮ ਦਾ ਨਜ਼ਰ ਆਏ ਕੋਇ ਨਾ ਬੂਟਾ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਸਭ ਦਾ ਕਾਇਆ ਭਰਿਆ ਜੂਠਾ ਠੂਠਾ, ਲੋਭ ਮੋਹ ਹੰਕਾਰ ਵਿਚ ਟਿਕਾਈਆ। ਤੂੰ ਸਵਾਮੀ ਅੰਤਰਜਾਮੀ ਆਪੇ ਤੁਠਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਫੜ ਉਠਾ ਲੈ ਧਰਮ ਦੇ ਗੁਟਾ, ਬਾਜ਼ੂ ਬਾਂਹ ਦੀ ਲੋੜ ਰਹੇ ਨਾ ਰਾਈਆ। ਸ਼ਬਦੀ ਧਾਰ ਬਣਾ ਲੈ ਆਪਣੇ ਸੁਤਾ, ਸੁਤ ਆਪਣੇ ਲੈ ਉਠਾਈਆ। ਤੇਰੀ ਸੁਹੰਜਣੀ ਹੋਵੇ ਰੁਤਾ,
ਰੁੁਤੜੀ ਭਗਤਾਂ ਨਾਲ ਮਹਿਕਾਈਆ। ਧਰਨੀ ਕਹੇ ਮੇਰਾ ਲਹਿਣਾ ਦੇਣਾ ਵੇਖ ਲੈ ਅਬਿਨਾਸ਼ੀ ਅਚੁਤਾ, ਚੇਤਨ ਧਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਪੁਰਖ ਅਕਾਲ ਕਹੇ ਧਰਨੀ ਧਵਲੇ ਦਇਆ ਕਮਾਵਾਂਗਾ। ਨੂਰ ਅਲਾਹੀ ਬਣ ਕੇ ਅਵਲੇ, ਜੋਤੀ ਜਾਤਾ ਡਗਮਗਾਵਾਂਗਾ। ਜੋ ਕੀਤੇ ਕਵਲੇ, ਇਕਰਾਰ ਸਾਰੇ ਤੋੜ ਨਿਭਾਵਾਂਗਾ। ਮੇਰਾ ਸਤਿਗੁਰ ਸ਼ਬਦ ਹਰ ਘਟ ਅੰਦਰ ਮਵਲੇ, ਮੌਲਾ ਹੋ ਕੇ ਖੇਲ ਖਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੇ ਰੰਗ ਰੰਗਾਵਾਂਗਾ। ਸਾਚਾ ਰੰਗ ਰੰਗਾਵਾਂਗਾ। ਜਨ ਭਗਤਾਂ ਸੰਗ ਨਿਭਾਵਾਂਗਾ। ਨਾਮ ਮਰਦੰਗ ਇਕ ਵਜਾਵਾਂਗਾ। ਨੌ ਦਵਾਰੇ ਅਗੇ ਲੰਘ, ਸੁਖਮਨ ਟੇਢੀ ਬੰਕ ਦਾ ਡੇਰਾ ਢਾਹਵਾਂਗਾ। ਸ਼ਬਦ ਨਾਦੀ ਵਜਾ ਮਰਦੰਗ, ਅਨਰਾਗੀ ਰਾਗ ਅਲਾਵਾਂਗਾ। ਨੂਰੀ ਜੋਤ ਚਾੜ੍ਹ ਕੇ ਰੰਗ, ਜੋਤੀ ਜਾਤਾ ਡਗਮਗਾਵਾਂਗਾ। ਆਤਮ ਪਰਮਾਤਮ ਪਰਮਾਤਮ ਆਤਮ ਸੇਜ ਸੁਹਾ ਅਗੰਮੀ ਪਲੰਘ, ਬਿਨ ਪਾਵਾ ਚੂਲ ਵਡਿਆਵਾਂਗਾ। ਸਤਿ ਦਾ ਸਤਿ ਦੇ ਅਨੰਦ, ਅਨੰਦ ਅਨੰਦ ਵਿਚੋਂ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਵਾਂਗਾ। ਸਚ ਦੀ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਧਰਮਸਾਲ ਇਕ ਸੁਹਾਏਗਾ। ਦੀਪਕ ਬਾਲ ਜੋਤ ਜਗਾਏਗਾ। ਸਚ ਵਸਤ ਨਾਮ ਧਨ ਮਾਲ ਇਕ ਰਖਾਏਗਾ। ਜਨ ਭਗਤਾਂ ਹੋ ਕ੍ਰਿਪਾਲ, ਖ਼ਾਲੀ ਝੋਲੀ ਆਪ ਭਰਾਏਗਾ। ਹਰਿਜਨ ਵੇਖ ਕੇ ਆਪਣੇ ਲਾਲ, ਗੋਦੀ ਧੁਰ ਦੀ ਆਪ ਬਹਾਏਗਾ। ਜਗਤ ਦੱਸ ਅਵੱਲੜੀ ਚਾਲ, ਅਨੋਖੀ ਆਪ ਚਲਾਏਗਾ। ਜਿਸ ਨੂੰ ਕੋਈ ਨਾ ਸਕੇ ਭਾਲ, ਸੋ ਆਪਣੀ ਕਲ ਪ੍ਰਗਟਾਏਗਾ। ਜਨ ਭਗਤ ਸੁਹੇਲੇ ਵੇਖ ਕੇ ਲਾਲ, ਲਾਲਨ ਆਪ ਪ੍ਰਗਟਾਏਗਾ। ਜਿਨ੍ਹਾਂ ਦੇ ਨੇੜ ਨਾ ਆਵੇ ਕਾਲ, ਮਹਾਕਾਲ ਸੀਸ ਨਿਵਾਏਗਾ। ਚਿਤ੍ਰਗੁਪਤ ਨਾ ਲੇਖ ਦ੍ਰਿੜਾਏਗਾ। ਫਲ ਲਗਾ ਕੇ ਭਗਤੀ ਡਾਲ, ਹਰਿਜਨ ਆਪਣੇ ਘਰ ਸੁਹਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਚੁਕਾਏਗਾ। ਆਤਮ ਪਰਦਾ ਆਪੇ ਲਾਹਵਾਂਗਾ। ਭਗਤ ਸੁਹੇਲਾ ਮਾਲਕ ਬਣਾ ਕੇ ਸਾਚੇ ਘਰ ਦਾ, ਗ੍ਰਹਿ ਮੰਦਰ ਆਪ ਵਸਾਵਾਂਗਾ। ਭੇਵ ਚੁਕਾ ਚੁਰਾਸੀ ਡਰ ਦਾ, ਫਾਸੀ ਜਮ ਦੀ ਆਪ ਕਟਾਵਾਂਗਾ। ਲੇਖਾ ਰਹਿਣ ਨਾ ਦੇਵਾਂ ਚੋਟੀ ਜੜ ਦਾ, ਚੇਤਨ ਚੇਤਨ ਵਿਚ ਸਮਾਵਾਂਗਾ। ਵੇਸ ਵਟਾ ਨਰਾਇਣ ਨਰ ਦਾ, ਨਰ ਹਰਿ ਆਪਣਾ ਦਰ ਸਮਝਾਵਾਂਗਾ। ਕਲਜੁਗ ਸਾਚੀ ਕਰਨੀ ਕਰਦਾ, ਸਤਿਜੁਗ ਸਚ ਸਚ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਅਲਾਵਾਂਗਾ। ਸਚ ਸੰਦੇਸਾ ਇਕ ਅਲਾਵਾਂਗਾ। ਢੋਲਾ ਗੀਤ ਸ਼ਬਦ ਅਗੰਮ ਪਰਦਾ ਲਾਹਵਾਂਗਾ। ਝਗੜਾ ਮਿਟਾ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਸਰਬ ਬਦਲਾਵਾਂਗਾ। ਇਕੋ ਭੇਵ ਖੁਲਾ ਕੇ ਬ੍ਰਹਮ, ਪਾਰਬ੍ਰਹਮ ਹੋ ਕੇ ਨਜ਼ਰੀ ਆਵਾਂਗਾ। ਦੀਨ ਦੁਨੀ ਦਾ ਇਕੋ ਹੋਵੇ ਧਰਮ, ਧਰਮ ਦੀ ਧਾਰ ਇਕ ਸਮਝਾਵਾਂਗਾ। ਲੇਖਾ ਰਹੇ ਨਾ ਕੋਇ ਕਰਮ, ਕਰਮ ਕਾਂਡ ਦਾ ਪੰਧ ਮੁਕਾਵਾਂਗਾ। ਅੰਦਰੋਂ ਭਾਂਡਾ ਭੰਨ ਕੇ ਭਰਮ, ਗੜ੍ਹ ਹੰਕਾਰੀ ਤੋੜ ਤੁੜਾਵਾਂਗਾ। ਲੇਖੇ ਲਾ ਕੇ ਭਗਤਾਂ ਦਾ ਜਰਮ, ਜਨਮ ਆਪਣੀ ਝੋਲੀ ਪਾਵਾਂਗਾ। ਜੋ ਹਰਿਜਨ ਆਏ ਸਰਨ, ਸਰਨਗਤ ਇਕ ਦਰਸਾਵਾਂਗਾ। ਨੇਤਰ ਖੋਲ ਕੇ ਹਰਨ ਫਰਨ, ਲੋਚਣ ਨੈਣ ਚਮਕਾਵਾਂਗਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਪੜ੍ਹਨ,
ਸਾਚੀ ਵਿਦਿਆ ਵਿਦਿਆ ਵਿਚੋਂ ਪ੍ਰਗਟਾਵਾਂਗਾ। ਸੰਤ ਸੁਹੇਲੇ ਧੁਰ ਦੀ ਮੰਜ਼ਲ ਚੜ੍ਹਨ, ਅਗੇ ਹੋ ਕੇ ਵੇਖ ਵਖਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਚਰਨੀ ਪੜਨ, ਦੂਜਾ ਘਰ ਨਾ ਕੋਇ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਹੱਲ ਇਕ ਸੁਹਾਵਾਂਗਾ। ਸਚ ਮਹੱਲ ਇਕ ਸੁਹਾਏਗਾ। ਅਟਲ ਇਕੋ ਇਕ ਰਖਾਏਗਾ। ਜਿਥੇ ਦੀਪਕ ਜੋਤੀ ਰਿਹਾ ਬਲ, ਆਦਿ ਅੰਤ ਨਾ ਕੋਇ ਬੁਝਾਏਗਾ। ਲਹਿਣਾ ਦੇਣਾ ਨਹੀਂ ਕੋਈ ਜਲ ਥਲ, ਮਹੀਅਲ ਰੂਪ ਨਾ ਕੋਇ ਦਰਸਾਏਗਾ। ਨਾ ਕੋਈ ਵਲ ਨਾ ਕੋਈ ਛਲ, ਅਛਲ ਛਲ ਆਪਣਾ ਪਰਦਾ ਲਾਹੇਗਾ। ਜਨ ਭਗਤ ਸੁਹੇਲੇ ਅੰਤ ਜੋਤੀ ਜੋਤ ਜਾਣ ਰਲ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਏਗਾ। ਸਚ ਦਵਾਰ ਲੈਣਾ ਮੱਲ, ਸਾਚਾ ਗ੍ਰਹਿ ਇਕ ਸੁਹਾਏਗਾ। ਜਨ ਭਗਤਾਂ ਵਿਛੋੜਾ ਹੋਏ ਨਾ ਘੜੀ ਪਲ, ਪਲਕਾਂ ਦੀ ਝਲਕ ਵਿਚ ਵਿਛੜ ਕਦੇ ਨਾ ਜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੂਈ ਦਵੈਤੀ ਮੇਟ ਕੇ ਸੱਲ, ਸਤਿਗੁਰ ਸ਼ਬਦ ਸ਼ਬਦ ਸਤਿਗੁਰ ਨਾਲ ਮਿਲਾਏਗਾ।