੧੫ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਸਰਵਾਲ ਜ਼ਿਲਾ ਹੁਸ਼ਿਆਰ ਪੁਰ ਮੱਲਾ ਰਾਮ ਦੇ ਗ੍ਰਹਿ ਭੱਠੇ ਤੇ
ਰੋੜਾ ਇੱਟ ਕਹੇ ਸਾਡਾ ਸਿੰਘਾਸਣ ਚੰਗਾ, ਚੰਗੀ ਮਿਲੀ ਵਡਿਆਈਆ। ਸਾਡਾ ਗ੍ਰਹਿ ਧਾਮ ਪਵਿਤ੍ਰ ਨਾਲੋਂ ਗੰਗਾ, ਗੋਦਾਵਰੀ ਜਮਨਾ ਸੁਰਸਤੀ ਵੇਖੇ ਨੈਣ ਉਠਾਈਆ। ਸਾਡੀ ਰਵੀਦਾਸ ਚਮਾਰ ਸਮੇਂ ਦੀ ਪੁਰਾਤਨ ਮੰਗਾ, ਰਵੀ ਆਪਣਾ ਭੇਵ ਚੁਕਾਈਆ। ਕਵਣ ਵੇਲਾ ਪ੍ਰਭ ਦੇਵੇ ਸਚ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਬਾਹਰੋਂ ਤਨ ਵਜੂਦ ਦਿਸੇ ਬੰਦਾ, ਅੰਤਰ ਨਿਰਗੁਣ ਨੂਰ ਨੂਰ ਅਗੰਮ ਅਥਾਹੀਆ। ਪ੍ਰਗਟ ਹੋ ਮਿਹਰਵਾਨ ਸੂਰਾ ਸਰਬੰਗਾ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਸੀਸ ਰਹਿਣ ਨਾ ਦੇਵੇ ਨੰਗਾ, ਸਿਰ ਆਪਣਾ ਹੱਥ ਰਖਾਈਆ। ਪਾਵਾ ਚੂਲ ਸੁਹਾਏ ਜਗਤ ਮੰਜਾ, ਮੰਝਧਾਰ ਵਿਚੋਂ ਪਾਰ ਕਰਾਈਆ। ਸਤਿਗੁਰ ਦਾ ਖੇਲ ਸਦਾ ਅਚੰਭਾ, ਅਚਰਜ ਆਪਣੀ ਕਲ ਵਰਤਾਈਆ। ਨਾਮ ਸ਼ਬਦ ਵਜਾ ਅੰਤਰ ਮਰਦੰਗਾ, ਧੁਨ ਆਤਮਕ ਰਾਗ ਦਏ ਸੁਣਾਈਆ। ਹਰਿਜਨ ਜਗਤ ਜਹਾਨ ਮੰਜ਼ਲ ਜਾਏ ਲੰਘਾ, ਪੌੜੀ ਡੰਡੇ ਆਪ ਚੜ੍ਹਾਈਆ। ਗ੍ਰਹਿ ਵੇਖੇ ਜਿਥੇ ਨਾ ਸੂਰੀਆ ਕੋਇ ਚੰਦਾ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਇਕੋ ਸਾਹਿਬ ਸਵਾਮੀ ਪੁਰਖ ਅਕਾਲ ਦਿਸੇ ਬਖ਼ਸ਼ੰਦਾ, ਬਖ਼ਸ਼ਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਰੋੜਾ ਪੱਥਰ ਕਹੇ ਸਾਡੇ ਉਤੇ ਸਿੰਘਾਸਣ ਲਿਆ ਮੱਲ, ਮੱਲਾ ਰਾਮ ਦਇਆ ਕਮਾਈਆ। ਸਾਡਾ ਮੇਟੇ ਕਲੇਸ਼ ਕਲਜੁਗ ਕਲ, ਕਲ ਕਲਕੀ ਬੇਪਰਵਾਹੀਆ। ਜੋ ਵਸੇ ਨਿਹਚਲ ਧਾਮ ਅਟਲ, ਸਚਖੰਡ ਸਾਚੇ ਸੋਭਾ ਪਾਈਆ। ਸੋ ਸਵਾਮੀ ਗ੍ਰਹਿ ਭਗਤਾਂ ਆਏ ਚਲ, ਜੋਤੀ ਜਾਤਾ ਧੁਰਦਰਗਾਹੀਆ। ਆਤਮ ਪਰਮਾਤਮ ਧਾਰ ਜਾਵੇ ਰਲ, ਨੂਰ ਨੂਰ ਵਿਚ ਸਮਾਈਆ। ਲੇਖਾ ਜਾਣੇ ਜਲ ਥਲ, ਮਹੀਅਲ ਪਰਦਾ ਦਏ ਉਠਾਈਆ। ਸਚ ਭਗਤੀ ਦਾ ਸਤਿ ਦੇ ਕੇ ਜਾਏ ਫਲ, ਨਾਮ ਨਾਮਾ ਰੰਗ ਰੰਗਾਈਆ। ਧਰਨੀ ਕਹੇ ਮੈਂ ਜਾਵਾਂ ਬਲ ਬਲ, ਬਲ ਏਸੇ ਰਸਤੇ ਗਿਆ ਵਾਹੋ ਦਾਹੀਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਰੋੜਾ ਪੱਥਰ ਕਹੇ ਸਾਡੇ ਭਾਗ ਮਥੋਰ, ਸਤਿ ਸਚ ਦਈਏ ਜਣਾਈਆ। ਅਸੀਂ ਤੱਕਿਆ ਕਲਜੁਗ ਅੰਧੇਰਾ ਘੋਰ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਠਗ ਚੋਰ, ਜਗਤ ਕਲਪਣਾ ਵਾਸਨਾ ਵਿਚ ਹਲਕਾਈਆ। ਕੋਈ ਲੇਖਾ ਮੇਟੇ ਨਾ ਮੋਰ ਤੋਰ, ਤੁਰੀਆ ਤੋਂ ਪਰੇ ਮੇਲ ਨਾ ਕੋਇ ਮਿਲਾਈਆ। ਜਨ ਭਗਤਾਂ ਪ੍ਰਭ ਆਪਣੇ ਹੱਥ ਰਖੀ ਡੋਰ, ਡੋਰੀ ਨਾਮ ਤੰਦ ਬੰਧਾਈਆ। ਆਪਣੇ ਨਾਲ ਅੰਦਰ ਬਾਹਰ ਗੁਪਤ ਜ਼ਾਹਰ ਲਏ ਤੋਰ, ਜਗਤ ਜਹਾਨਾ ਸ੍ਰੀ ਭਗਵਾਨਾ ਸਗਲਾ ਸੰਗ ਬਣਾਈਆ। ਗੁਰਮੁਖਾਂ ਮਨੂਆ ਮਨ ਨਾ ਪਾਵੇ ਸ਼ੋਰ, ਸ਼ੌਹਰ ਬਾਂਕਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਸਤਿਗੁਰ ਧਾਰ ਜਾਏ ਬਹੁੜ, ਸ਼ਬਦ ਸ਼ਬਦੀ ਮੇਲ ਮਿਲਾਈਆ।
੧੫ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ ਊਧਮ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਅੰਤਰ ਸਲਾਹ ਦੇਵੇ ਨਿਰਾਕਾਰ ਪਾਣੀ, ਪਵਣ ਨਜ਼ਰ ਕੋਇ ਨਾ ਆਈਆ। ਉਹ ਸੁਣ ਅਗੰਮੀ ਬਾਣੀ, ਕੀ ਅਣਿਆਲਾ ਤੀਰ ਲਗਾਈਆ। ਆਪਣੇ ਉਤੇ ਝਟ ਤੱਕ ਲੈ ਚਾਰੇ ਖਾਣੀ, ਚਾਰੋਂ ਕੁੰਟਾਂ ਅੱਖ ਉਠਾਈਆ। ਸਤਿ ਧਰਮ ਦਾ ਰਿਹਾ ਕੋਇ ਨਾ ਮਾਣੀ, ਅਭਿਮਾਨ ਵਿਚ ਲੋਕਾਈਆ। ਪ੍ਰਭੂ ਪ੍ਰੇਮ ਦੀ ਦਿਸੇ ਕੋਇ ਨਾ ਰਾਣੀ, ਨਾਮ ਸ਼ਿੰਗਾਰ ਨਾ ਕੋਇ ਜਣਾਈਆ। ਸਤਿ ਸਰੂਪੀ ਮਿਲੇ ਕੋਇ ਨਾ ਹਾਣੀ, ਸੁਰਤੀ ਸ਼ਬਦੀ ਜੋੜ ਨਾ ਕੋਇ ਜੁੜਾਈਆ। ਤੇਰਾ ਭਾਣਾ ਰਿਹਾ ਨਾ ਕੋਇ ਦਿਸੇ ਨਿਤਾਣੀ, ਨਿਮਾਣਾ ਆਪਣਾ ਰੂਪ ਬਦਲਾਈਆ। ਜੀਵਾਂ ਜੰਤਾਂ ਕਰੇ ਨਾ ਕੋਇ ਕਲਿਆਣੀ, ਕਲਮੇ ਵਾਲੇ ਤੇਰੇ ਉਤੇ ਕਲਮੇ ਗਏ ਭਵਾਈਆ। ਖੇਲ ਵੇਖ ਲੈ ਈਸ਼ ਜੀਵ ਪ੍ਰਾਣੀ, ਪ੍ਰਾਣ ਅਧਾਰੀ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਰੰਗ ਵਖਾਈਆ। ਧਰਨੀ ਕਹੇ ਮੈਨੂੰ ਰੋਮ ਰੋਮ ਵਿਚੋਂ ਪਾਣੀ ਦਏ ਇਸ਼ਾਰੇ, ਅਸੰਖ ਅਸੰਖਾ ਧਿਆਨ ਲਗਾਈਆ। ਓਹ ਵੇਖ ਖੇਲ ਸੱਚੀ ਸਰਕਾਰੇ, ਕੀ ਕਰਤਾ ਕਲ ਵਰਤਾਈਆ। ਤੇਰੇ ਉਤੇ ਪ੍ਰਗਟ ਹੋ ਨਿਹਕਲੰਕ ਅਵਤਾਰੇ, ਅਵਤਰੀ ਆਪਣਾ ਹੁਕਮ ਸੁਣਾਈਆ। ਚਾਰੋਂ ਕੁੰਟ ਤੱਕ ਲੈ ਦੀਨ ਦੁਨੀ ਕੁੜਿਆਰੇ, ਸਤਿ ਵਿਚ ਨਾ ਕੋਇ ਸਮਾਈਆ। ਆਤਮ ਬ੍ਰਹਮ ਨਾ ਕੋਇ ਵਿਚਾਰੇ, ਮਨਮਤ ਹੋਈ ਹਲਕਾਈਆ। ਸਤਿ ਧਰਮ ਪਾਵੇ ਕੋਈ ਨਾ ਸਾਰੇ, ਮਹਾਸਾਰਥੀ ਨਜ਼ਰ ਕਿਸੇ ਨਾ ਆਈਆ। ਕਲਜੁਗ ਕੂੜ ਕੂੜਾ ਲਲਕਾਰੇ, ਉਚੀ ਬੋਲ ਬੋਲ ਸੁਣਾਈਆ। ਜਿਧਰ ਤੱਕਾਂ ਧੂਆਂਧਾਰੇ, ਨੂਰ ਚੰਦ ਨਾ ਕੋਇ ਚਮਕਾਈਆ। ਧਰਨੀਏ ਸਚ ਦੱਸ ਤੇਰੀ ਨਈਆ ਲਾਵੇ ਕੌਣ ਕਿਨਾਰੇ, ਨੌਕਾ ਆਪਣੇ ਕੰਧ ਉਠਾਈਆ। ਮੇਰੀ ਨਮੋ ਨਮੋ ਨਮੋ ਨਿਮਸਕਾਰੇ, ਤਿਸ ਸਾਹਿਬ ਸੀਸ ਝੁਕਾਈਆ। ਜੋ ਦੇਵੇ ਅੰਤ ਸਹਾਰੇ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੇਰੇ ਅੰਦਰ ਪਾਣੀ ਬਿਨ ਪਵਣ ਰਿਹਾ ਪੁਕਾਰ, ਸਵਾਸ ਸਾਹ ਨਜ਼ਰ ਕੋਇ ਨਾ ਆਈਆ।
ਉਠ ਖੇਲ ਤੱਕ ਨਿਰੰਕਾਰ, ਕੀ ਕਰਤਾ ਕਾਰ ਕਮਾਈਆ। ਜੋ ਸੰਦੇਸ਼ਾ ਦੇਵੇ ਆਪਣੀ ਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਚਾਰੋਂ ਕੁੰਟ ਉਡਣੀ ਧੂੜੀ ਛਾਰ, ਖ਼ਾਕੀ ਖ਼ਾਕ ਰੂਪ ਵਟਾਈਆ। ਦੀਨ ਦੁਨੀ ਹੋਵੇ ਖ਼ੁਆਰ, ਖ਼ਾਲਕ ਰੰਗ ਨਾ ਕੋਇ ਸਮਾਈਆ। ਜਨ ਭਗਤਾਂ ਕੋਟਾਂ ਵਿਚੋਂ ਮਿਲੇ ਦੀਦਾਰ, ਸਨਮੁਖ ਹੋ ਕੇ ਸੋਭਾ ਪਾਈਆ। ਜਿਨ੍ਹਾਂ ਦਾ ਤੂੰ ਮੇਰਾ ਮੈਂ ਤੇਰਾ ਹੋਵੇ ਜੈਕਾਰ, ਢੋਲਾ ਇਕੋ ਰਾਗ ਸੁਣਾਈਆ। ਧਰਨੀ ਕਹੇ ਮੈਂ ਉਨ੍ਹਾਂ ਦਾ ਸਦਾ ਸਦਾ ਸਦ ਕਰਾਂ ਪਿਆਰ, ਜੋ ਪੀਆ ਪ੍ਰੀਤਮ ਪਿਆਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜਾਣੇ ਆਪਣੀ ਕਾਰ, ਕਰਤਾ ਪੁਰਖ ਕਰਨੀ ਆਪਣੇ ਵਿਚ ਰਖਾਈਆ।
੧੫ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਵੈਰੋਵਾਲ ਜ਼ਿਲਾ ਅੰਮ੍ਰਿਤਸਰ ਉੱਤਮ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰੇ ਅੰਤਸ਼ਕਰਨ ਸੰਦਸ਼ਾ ਦੇਵੇ ਜਲ, ਸਮੁੰਦ ਸਾਗਰਾਂ ਪਾਰ ਧਿਆਨ ਲਗਾਈਆ। ਮੇਰੇ ਲਹਿਣੇ ਦੇਣੇ ਜਾਣੇ ਮਾਰੂਥਲ, ਅਸਗਾਹਾਂ ਵੇਖ ਵਖਾਈਆ। ਧੁਰ ਫ਼ਰਮਾਨ ਅਗੰਮਾ ਰਿਹਾ ਘਲ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਓਹ ਵੇਖ ਖੇਲ ਅਛਲ ਅਛੱਲ, ਅਛਲ ਛਲ ਧਾਰੀ ਕੀ ਆਪਣੀ ਖੇਲ ਖਿਲਾਈਆ। ਕੀ ਲਹਿਣਾ ਦੇਣਾ ਤੇਰਾ ਹੋਣਾ ਕਲਜੁਗ ਕਲ, ਕਲ ਕਾਤੀ ਕੀ ਆਪਣੀ ਕਾਰ ਭੁਗਤਾਈਆ। ਕੂੜ ਕੁੜਿਆਰ ਨਵ ਖੰਡ ਤੇਰੇ ਉਤੇ ਦਲ, ਸਤਿ ਦੀ ਮਾਇਆ ਮਮਤਾ ਮੋਹ ਹਲਕਾਈਆ। ਪਵਿਤ੍ਰ ਰਿਹਾ ਕੋਈ ਨਾ ਜਲ, ਅੰਮ੍ਰਿਤ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਧਰਨੀ ਕਹੇ ਮੇਰੇ ਅੰਤਸ਼ਕਰਨ ਪੈਂਦੀਆਂ ਆਵਾਜ਼ਾਂ, ਬਿਨ ਸਰਵਣਾਂ ਸੁਣ ਸੁਣ ਖ਼ੁਸ਼ੀ ਬਣਾਈਆ। ਉਠ ਵੇਖ ਲੈ ਸਦੀ ਚੌਧਵੀਂ ਅੰਤ ਨਿਮਾਜ਼ਾ, ਸਜਦੇ ਜਗਤ ਧਿਆਨ ਰਖਾਈਆ। ਪਰਵਰਦਿਗਾਰ ਸਾਂਝੇ ਯਾਰ ਕੀ ਅਗੰਮਾ ਸਾਜਣ ਸਾਜਾ, ਚੌਦਾਂ ਤਬਕ ਅੱਖ ਉਠਾਈਆ। ਕੀ ਆਸ਼ਾ ਰਖ ਕੇ ਬੈਠਾ ਖਿਜ਼ਰ ਖਵਾਜਾ, ਇੰਦ ਇੰਦਰਾਸਣਾ ਧਿਆਨ ਲਗਾਈਆ। ਕੀ ਲਹਿਣਾ ਦੇਣਾ ਚੁਕਾਏ ਗ਼ਰੀਬ ਨਿਵਾਜਾ, ਪਰਮ ਪੁਰਖ ਪਰਮਾਤਮ ਆਪਣਾ ਹੁਕਮ ਵਰਤਾਈਆ। ਧਰਨੀਏ ਜਿਸ ਨੇ ਤੇਰਾ ਸਾਜਨ ਸਾਜਾ, ਸੋ ਪੁਰਖ ਨਿਰੰਜਣ ਭੇਵ ਅਭੇਦਾ ਕੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ। ਧਰਨੀ ਕਹੇ ਮੇਰਾ ਮਾਲਕ ਸਾਹਿਬ ਸੁਲਤਾਨ, ਹਰਿ ਕਰਤਾ ਵਡ ਵਡਿਆਈਆ। ਕਿਰਪਾ ਕਰੇ ਗੁਣ ਨਿਧਾਨ, ਗੁਣਵੰਤਾ ਨੂਰ ਅਲਾਹੀਆ। ਸੋ ਪੁਰਖ ਨਿਰੰਜਣ ਹੋ ਪ੍ਰਧਾਨ, ਹਰਿ ਪੁਰਖ ਨਿਰੰਜਣ ਆਪਣਾ ਹੁਕਮ ਵਰਤਾਈਆ। ਏਕੰਕਾਰਾ ਨੌਜਵਾਨ, ਆਦਿ ਨਿਰੰਜਣ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਦੇਵੇ ਦਾਨ, ਸ੍ਰੀ ਭਗਵਾਨ ਮੇਰੀ ਝੋਲੀ ਦਏ ਭਰਾਈਆ। ਪਾਰਬ੍ਰਹਮ ਹੋਏ ਚਤੁਰ ਸੁਘੜ ਸਿਆਣ, ਸਤਿ ਸਤਿਵਾਦੀ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਰ ਬਲਵਾਨ, ਨੌਜਵਾਨ ਇਕ ਉਠਾਈਆ। ਜੋ ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਮੇਰੇ ਆਣ, ਚਾਰ ਕੁੰਟ ਦਹਿ ਦਿਸ਼ਾ ਅੱਖ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਤ ਨਿਸ਼ਾਨ, ਮਾਇਆ
ਮਮਤਾ ਮੋਹ ਚੁਕਾਈਆ। ਸਤਿ ਧਰਮ ਕਰ ਪ੍ਰਧਾਨ, ਆਤਮ ਪਰਮਾਤਮ ਦੇ ਕੇ ਬ੍ਰਹਮ ਗਿਆਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਭਾਗ ਲਗਾ ਕੇ ਸਾਢੇ ਤਿੰਨ ਹੱਥ ਮੰਦਰ ਮਕਾਨ, ਕਾਇਆ ਕਾਅਬਾ ਇਕ ਸੁਹਾਈਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਨਿਝਰ ਝਿਰਨਾ ਰਸ ਚੁਆਈਆ। ਸ਼ਬਦ ਅਨਾਦੀ ਦਏ ਧੁਨਕਾਨ, ਅਨਹਦ ਨਾਦ ਸੁਣਾਈਆ। ਦੀਪਕ ਜੋਤ ਜਗਾਏ ਮਹਾਨ, ਜੋਤੀ ਜਾਤਾ ਡਗਮਗਾਈਆ। ਜਨ ਭਗਤ ਕਰੇ ਪ੍ਰਵਾਨ, ਪਰਮ ਪੁਰਖ ਪ੍ਰਭ ਆਪਣੇ ਰੰਗ ਰੰਗਾਈਆ। ਘਰ ਸਵਾਮੀ ਮਿਲੇ ਆਣ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਚਖੰਡ ਦਵਾਰ ਏਕੰਕਾਰ ਦੇਵੇ ਮਾਣ, ਅਕਲ ਕਲ ਧਾਰੀ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਮੇਲ ਮਿਲਾਈਆ। ਧਰਨੀ ਕਹੇ ਪ੍ਰਭ ਕਿਰਪਾ ਕਰ ਆਪ, ਪੁਰਖ ਅਕਾਲ ਦਇਆ ਕਮਾਈਆ। ਆਤਮ ਪਰਮਾਤਮ ਦੱਸਕੇ ਜਾਪ, ਤੂੰ ਮੇਰਾ ਮੈਂ ਤੇਰਾ ਕਰੇ ਪੜ੍ਹਾਈਆ। ਮੇਟ ਮਿਟਾਏ ਤੀਨੋਂ ਤਾਪ, ਤ੍ਰੈਗੁਣ ਅਗਨ ਨਾ ਕੋਇ ਜਲਾਈਆ। ਲੇਖਾ ਰਹੇ ਨਾ ਅੰਧੇਰੀ ਰਾਤ, ਜੋਤੀ ਨੂਰ ਚੰਦ ਚਮਕਾਈਆ। ਸਦਾ ਸੁਹੇਲਾ ਪੁਛੇ ਬਾਤ, ਬਾਤਨ ਆਪਣਾ ਪਰਦਾ ਲਾਹੀਆ। ਆਤਮ ਪਰਮਾਤਮ ਜੋੜ ਕੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਕਿਰਪਾ ਕਰੇ ਆਦਿ ਨਿਰੰਜਣਾ, ਆਦਿ ਪੁਰਖ ਬੇਪ੍ਰਵਾਹੀਆ। ਮੇਰਾ ਸਵਾਮੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਬੇੜਾ ਪਾਰ ਕਰਾਈਆ। ਜਨ ਭਗਤਾਂ ਨੇਤਰ ਨਾਮ ਪਾ ਕੇ ਅੰਜਣਾ, ਲੋਚਨ ਇਕੋ ਇਕ ਖੁਲਾਈਆ। ਘਰ ਠਾਕਰ ਦਿਸੇ ਸਵਾਮੀ ਸੱਜਣਾ, ਮੀਤ ਪਿਆਰਾ ਧੁਰਦਰਗਾਹੀਆ। ਜਿਸ ਦੀ ਇਕੋ ਧਾਰ ਬੰਦਨਾ, ਬਿਨ ਸੀਸ ਸੀਸ ਜਗਦੀਸ਼ ਝੁਕਾਈਆ। ਉਹ ਬਖ਼ਸ਼ੇ ਸਚ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਿਸ ਨੇ ਖੇਲ ਕਰਨਾ ਵਿਚ ਬ੍ਰਹਿਮੰਡਨਾ, ਵਰਭੰਡੀ ਆਪਣਾ ਹੁਕਮ ਵਰਤਾਈਆ। ਉਹਦਾ ਨਾਮ ਤਿੱਖੀ ਧਾਰ ਪ੍ਰਚੰਡਣਾ, ਦੋ ਜਹਾਨਾਂ ਕਰੇ ਸਫ਼ਾਈਆ। ਜਿਸ ਭਗਤਾਂ ਕਾਇਆ ਮੰਦਰ ਅੰਦਰ ਲੰਘਣਾ, ਨੌ ਦਵਾਰੇ ਡੇਰਾ ਢਾਹੀਆ। ਸੋ ਸਾਹਿਬ ਸੁਲਤਾਨਾ ਸੂਰਾ ਸਰਬੰਗਣਾ, ਪੁਰਖ ਅਕਾਲਾ ਇਕ ਅਖਵਾਈਆ। ਜਿਸ ਨੇ ਨਾ ਮਰਨਾ ਤੇ ਨਾ ਕਦੇ ਜੰਮਣਾ, ਜਨਮ ਮਰਨ ਵਿਚ ਕਦੇ ਨਾ ਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਹਰਿਜਨ ਚਾੜ੍ਹਨਾ ਆਪਣੀ ਰੰਗਣਾ, ਰੰਗਤ ਇਕੋ ਇਕ ਰਖਾਈਆ। ਜਿਸ ਵੇਸ ਵਟਾਉਣਾ ਦੇਸ ਸੁਹਾਉਣਾ ਵਿਚ ਵਰਭੰਡਣਾ, ਸੰਬਲ ਆਪਣਾ ਗ੍ਰਹਿ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨੂਰ ਜੋਤ ਜਗਾਏ ਅਗੰਮੀ ਚੰਦਨਾ, ਚੰਦ ਸਿਤਾਰ ਕੋਟਨ ਕੋਟ ਜਿਸ ਨੂੰ ਸੀਸ ਨਿਵਾਈਆ।
੧੫ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਰਾਮਪੁਰ ਜ਼ਿਲਾ ਅੰਮ੍ਰਿਤਸਰ ਸੋਹਣ ਸਿੰਘ ਦੇ ਗ੍ਰਹਿ
ਧਰਨੀ ਕਹੇ ਮੇਰਾ ਵਕਤ ਸੁਹੰਜਣਾ, ਸੋ ਪੁਰਖ ਨਿਰੰਜਣ ਦਏ ਵਡਿਆਈਆ। ਕਿਰਪਾ ਕਰੇ ਆਦਿ ਨਿਰੰਜਣਾ, ਹਰਿ ਕਰਤਾ ਧੁਰਦਰਗਾਹੀਆ। ਚਰਨ ਧੂੜ ਕਰਾਏ ਮਜਨਾ, ਏਕੰਕਾਰ ਹੋਏ ਸਹਾਈਆ। ਘਰ ਸਵਾਮੀ ਮਿਲੇ ਸੱਜਣਾ, ਆਦਿ ਨਿਰੰਜਣ ਨੂਰ ਅਲਾਹੀਆ। ਜਿਸ ਦਾ ਦੀਪਕ
ਇਕੋ ਜਗਣਾ, ਸ੍ਰੀ ਭਗਵਾਨ ਵਡ ਵਡਿਆਈਆ। ਜਿਸ ਨੇ ਸਚ ਦਵਾਰੇ ਸਭ ਨੂੰ ਸੱਦਣਾ, ਅਬਿਨਾਸ਼ੀ ਕਰਤਾ ਅਗੰਮ ਅਥਾਹੀਆ। ਜਿਸ ਨੇ ਪ੍ਰੇਮ ਪਿਆਰ ਮੁਹੱਬਤ ਦੀ ਚਾੜ੍ਹਨੀ ਰੰਗਣਾ, ਪਾਰਬ੍ਰਹਮ ਪ੍ਰਭ ਇਕੋ ਰੰਗ ਰੰਗਾਈਆ। ਧਰਨੀ ਕਹੇ ਮੈਂ ਉਸ ਦਾ ਦਵਾਰਾ ਮੰਗਣਾ, ਦਰ ਠਾਂਡੇ ਅਲਖ ਜਗਾਈਆ। ਜਿਸ ਲੇਖੇ ਲਾਇਆ ਰਵੀਦਾਸ ਵਾਲਾ ਕੰਗਣਾ, ਚੰਮ ਦ੍ਰਿਸ਼ਟੀ ਦਿਤੀ ਬਦਲਾਈਆ। ਉਸ ਦਾ ਇਕੋ ਡੰਕਾ ਵੱਜਣਾ, ਦੋ ਜਹਾਨ ਕਰੇ ਸ਼ਨਵਾਈਆ। ਜਿਸ ਦੀ ਧਰਮ ਧਾਰ ਦੀ ਹੋਏ ਬੰਦਨਾ, ਬੰਦਗੀ ਇਕੋ ਇਕ ਦ੍ਰਿੜਾਈਆ। ਆਤਮ ਪਰਮਾਤਮ ਦੇਵੇ ਅਨੰਦਨਾ, ਅਨੰਦ ਅਨੰਦ ਵਿਚੋਂ ਵਖਾਈਆ। ਉਹ ਲਹਿਣਾ ਦੇਣਾ ਮੂਲ ਚੁਕਾਏ ਖੰਡ ਬ੍ਰਹਿਮੰਡਣਾ, ਵਰਭੰਡ ਧਿਆਨ ਲਗਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦਨਾ, ਸਦੀ ਚੌਧਵੀਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਧਰਨੀ ਕਹੇ ਮੇਰਾ ਸਾਹਿਬ ਇੱਕੋ, ਏਕੰਕਾਰ ਨਜ਼ਰੀ ਆਈਆ। ਜਿਸ ਦੇ ਮਿਲਣ ਦੀ ਸਾਚੀ ਸਿਕੋ, ਸਿਕ ਇਕੋ ਇਕ ਦਰਸਾਈਆ। ਉਸ ਦਾ ਲੇਖਾ ਸ਼ਬਦੀ ਧਾਰ ਲਿਖੋ, ਅੱਖਰ ਅੱਖਰਾਂ ਨਾਲ ਜੁੜਾਈਆ। ਦੋ ਜਹਾਨ ਅਗੰਮੀ ਸਿਖਿਆ ਸਿਖੋ, ਕਰੇ ਖੇਲ ਅਗੰਮਾ ਧੁਰ ਦਾ ਮਾਹੀਆ। ਦੋ ਜਹਾਨ ਆਪਣਾ ਲਹਿਣਾ ਦੇਣਾ ਨਜਿੱਠੋ, ਬਚਿਆ ਰਹਿਣ ਕੋਇ ਨਾ ਪਾਈਆ। ਉਸ ਦਾ ਭਾਣਾ ਮੰਨਣਾ ਸਭ ਨੇ ਕਰ ਕੇ ਮਿੱਠੋ, ਸਿਰ ਸਕੇ ਨਾ ਕੋਇ ਉਠਾਈਆ। ਉਸ ਦਾ ਜਲਵਾ ਨੂਰ ਨੁਰਾਨਾ ਤੱਕੋ ਅਨਡਿੱਠੋ, ਅਨੁਭਵ ਦ੍ਰਿਸ਼ਟੀ ਵੇਖ ਵਖਾਈਆ। ਮੇਰੇ ਸੱਜਣ ਪਿਆਰੇ ਮਿੱਤੋ, ਮਿਤ੍ਰਾ ਦਿਆਂ ਜਣਾਈਆ। ਪੁਰਖ ਅਕਾਲ ਦੀਨ ਦਿਆਲ ਦਾ ਕਰੋ ਹਿੱਤੋ, ਹਿਤਕਾਰੀ ਹੋ ਕੇ ਖੋਜ ਖੁਜਾਈਆ। ਝੂਠੀ ਕਿਰਿਆ ਕਢੋ ਚਿੱਤੋ, ਚਿਤ ਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰਾ ਸਾਹਿਬ ਸੂਰਾ ਸਰਬਗ, ਹਰਿ ਕਰਤਾ ਇਕ ਅਖਵਾਈਆ। ਜੋ ਕਲਜੁਗ ਕੂੜੀ ਕਿਰਿਆ ਮੇਟੇ ਅੱਗ, ਅਗਨੀ ਅੱਗ ਨਾ ਕੋਇ ਤਪਾਈਆ। ਵੇਖਣਹਾਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਤਸ਼ਕਰਨ ਜਗ, ਜਾਗਰਤ ਜੋਤ ਇਕ ਡਗਮਗਾਈਆ। ਮਾਨਸ ਮਾਨਵ ਮਾਨੁਖ ਵੇਖੇ ਕੱਗ, ਚੁਰਾਸੀ ਵਿਚੋਂ ਫੋਲ ਫੁਲਾਈਆ। ਜਨ ਭਗਤਾਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨਵ ਦਵਾਰ ਦਾ ਡੇਰਾ ਢਾਹੀਆ। ਅੰਮ੍ਰਿਤ ਧਾਰ ਪਿਆ ਕੇ ਮਦਿ, ਮਧੁਰ ਧੁਨ ਦਏ ਸੁਣਾਈਆ। ਸੁਰਤ ਸ਼ਬਦ ਨਾ ਰਹੇ ਅਲੱਗ, ਮੇਲ ਮਿਲਾਏ ਸਹਿਜ ਸੁਭਾਈਆ। ਘਰ ਕਾਇਆ ਕਾਅਬੇ ਕਰਾਏ ਹੱਜ, ਹੁਜਰਾ ਇਕੋ ਇਕ ਵਖਾਈਆ। ਜਿਥੇ ਨੂਰ ਨੁਰਾਨਾ ਦੀਪਕ ਰਿਹਾ ਜਗ, ਜੋਤੀ ਜਾਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ। ਧਰਨੀ ਕਹੇ ਮੈਂ ਦੱਸਣਾ ਹਕ ਸਵਾਮੀ, ਸਾਹਿਬ ਸਤਿਗੁਰ ਦੇਣਾ ਸੁਣਾਈਆ। ਮੇਰੇ ਆਦਿ ਪੁਰਖ ਅੰਤਰਜਾਮੀ, ਘਟ ਘਟ ਵਾਸੀ ਤੇਰੀ ਬੇਪ੍ਰਵਾਹੀਆ। ਕਲਜੁਗ ਕੂੜੀ ਕਿਰਿਆ ਮੇਟ ਦੇ ਸ਼ਾਮੀ, ਰੈਣ ਅੰਧੇਰੀ ਰਹਿਣ ਕੋਇ ਨਾ ਪਾਈਆ। ਸ਼ਰਅ ਦੀ ਰਹੇ ਨਾ ਕੋਇ ਗ਼ੁਲਾਮੀ, ਜ਼ੰਜੀਰ ਬੇਨਜ਼ੀਰ ਦੇਣੇ ਕਟਾਈਆ। ਤੇਰਾ ਪਿਆਰ ਦਾ ਨਾਤਾ ਮੁਹੱਬਤ ਵਿਚ ਹੋਵੇ ਅਵਾਮੀ, ਆਮ ਦਾ ਲਹਿਣਾ ਦੇਣਾ ਝੋਲੀ ਦੇਣਾ ਪਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਸੁਲਤਾਨੀ, ਪਾਤਸ਼ਾਹ ਇਕ ਅਖਵਾਈਆ। ਤੇਰੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਕਰਨੀ ਅੰਤਸ਼ਕਰਨ ਸਫ਼ਾਈਆ। ਤੇਰੇ ਪਿਆਰ ਵਿਚ ਸਤਿਕਾਰ ਵਿਚ ਕਰਤਾਰ ਦੇਣੀ ਪਏ ਨਾ ਕੋਇ ਕੁਰਬਾਨੀ,
ਕਰਬਲਿਆਂ ਵਾਲਾ ਰੂਪ ਨਾ ਕੋਇ ਵਟਾਈਆ। ਸਚ ਸੰਦੇਸਾ ਨਰ ਨਰੇਸ਼ਾ ਦੇ ਦੇ ਆਪਣਾ ਬਿਨਾ ਜ਼ਬਾਨੀ, ਧੁਰ ਹੁਕਮ ਨਾਲ ਸਮਝਾਈਆ। ਉਹ ਤੱਕ ਲੈ ਲੇਖਾ ਆਪਣਾ ਅੰਜੀਲ ਕੁਰਾਨੀ, ਕਾਇਆ ਕੁਰਹੇ ਧਿਆਨ ਲਗਾਈਆ। ਜਿਧਰ ਵੇਖੇ ਉਧਰ ਨਜ਼ਰ ਆਏ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਹਰ ਹਿਰਦੇ ਅੰਦਰ ਤੱਕ ਲੈ ਸਤਿਗੁਰ ਸ਼ਬਦ ਪ੍ਰੇਸ਼ਾਨੀ, ਸਾਂਤਕ ਸਤਿ ਸਤਿ ਵਿਚ ਨਾ ਕੋਇ ਸਮਾਈਆ। ਨੌ ਖੰਡ ਪ੍ਰਿਥਮੀ ਉਤੇ ਦਿਸੇ ਨਾ ਕੋਇ ਬ੍ਰਹਮ ਗਿਆਨੀ, ਬ੍ਰਹਮ ਵਿਦਿਆ ਸਮਝ ਕੋਇ ਨਾ ਪਾਈਆ। ਧਰਨੀ ਕਹੇ ਮੇਰੇ ਮਹਿਬੂਬਾ ਆਪਣੀ ਮਿਹਰਵਾਨ ਕਰ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਹੋਣਾ ਆਪ ਸਹਾਈਆ। ਧਰਨੀ ਕਹੇ ਮੇਰੇ ਖ਼ਾਲਕੇ ਖ਼ਲਕ ਖ਼ੁਦਾ, ਮਖ਼ਲੂਕੇ ਆਲਮ ਤੇਰਾ ਰਾਹ ਤਕਾਈਆ। ਮੇਰੇ ਆਲੀਯਾ ਸ਼ਹਿਨਸ਼ਾਹ ਦਿਲ ਰੁਬਾ, ਪਾਤਸ਼ਾਹ ਤੇਰੀ ਬੇਪ੍ਰਵਾਹੀਆ। ਮੇਰੀ ਤੇਰੇ ਅਗੇ ਬਿਨ ਸਜਦਿਆਂ ਦੁਆ, ਦੌਲਤਵੰਦ ਕੀ ਤੇਰੀ ਵਡ ਵਡਿਆਈਆ। ਮੇਰਾ ਲਹਿਣਾ ਤੱਕ ਲੈ ਮੈਂ ਭਰੀ ਪਾਪਾਂ ਨਾਲ ਗੁਨਾਹ, ਪਤਤ ਪੁਨੀਤ ਨਾ ਕੋਇ ਕਰਾਈਆ। ਤੂੰ ਜਲਵਾਗਰ ਨੂਰ ਅਲਾਹ, ਆਲਮੀਨ ਇਕ ਅਖਵਾਈਆ। ਮੇਰੀ ਬੰਦਨਾ ਸਜਦਿਆਂ ਵਿਚ ਤੇਰੇ ਅਗੇ ਦੁਆ, ਦੋ ਹਰਫ਼ੀ ਸਿਹਰਫ਼ੀ ਚੌਹਰਫ਼ੀ ਖੇਲ ਦੇਣੀ ਮੁਕਾਈਆ। ਨਵ ਸੱਤ ਫੇਰਾ ਆ ਕੇ ਪਾ, ਪਾਰਬ੍ਰਹਮ ਪ੍ਰਭ ਆਪਣਾ ਪੰਧ ਮੁਕਾਈਆ। ਲਖਣ ਕਰੌਚ ਪੁਸ਼ਕਰ ਦੀਪ ਆਪ ਉਠਾ, ਜੰਬੁ ਸੋਇਆ ਰਹਿਣ ਕੋਇ ਨਾ ਪਾਈਆ। ਤੂੰ ਸ੍ਰਿਸ਼ਟੀ ਦ੍ਰਿਸ਼ਟੀ ਦਾ ਬਣ ਰਹਿਨੁਮਾ, ਚਾਰ ਕੁੰਟ ਤੇਰੀ ਵੱਜੇ ਵਧਾਈਆ। ਮੈਂ ਸੰਦੇਸ਼ਾ ਦੇਵਾਂ ਨਾਲ ਇਮਾਂ, ਅਮਾਮ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਤੂੰ ਵਾਲੀ ਦੋ ਜਹਾਂ, ਦੋਹਰੀ ਤੇਰੀ ਖੇਲ ਵਖਾਈਆ।
੧੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਤਾਰਾ ਸਿੰਘ ਗਗੋਬੂਆ ਦੇ ਨਵਿਤ
ਧਰਨੀ ਕਹੇ ਮੇਰੇ ਉਤੇ ਪਵੇ ਡੰਡ, ਡੰਡਾਵਤ ਵਿਚ ਪ੍ਰਭ ਨੂੰ ਸੀਸ ਨਾ ਕੋਇ ਨਿਵਾਈਆ। ਨੇਤਰ ਰੋਵਣ ਨਵ ਖੰਡ, ਨਵ ਦਵਾਰ ਵਾਸਨਾ ਜਗਤ ਹਲਕਾਈਆ। ਫਿਰੀ ਦਰੋਹੀ ਵਿਚ ਵਰਭੰਡ, ਚਾਰ ਕੁੰਟ ਧੀਰਜ ਧੀਰ ਨਾ ਕੋਇ ਰਖਾਈਆ। ਸਤਿ ਮਿਲੇ ਨਾ ਜੇਰਜ ਅੰਡ, ਉਤਭੁਜ ਸੇਤਜ ਰੰਗ ਨਾ ਕੋਇ ਰੰਗਾਈਆ। ਜਿਧਰ ਤੱਕਾਂ ਦਿਸੇ ਭੇਖ ਪਖੰਡ, ਕੂੜੀ ਕਿਰਿਆ ਦੀਨ ਦੁਨੀ ਹਲਕਾਈਆ। ਆਤਮ ਪਰਮਾਤਮ ਪਾਏ ਕੋਇ ਨਾ ਗੰਢ, ਟੁੱਟਿਆਂ ਸਕੇ ਨਾ ਕੋਇ ਮਿਲਾਈਆ। ਮੇਰੇ ਸੀਨੇ ਅੰਤਰ ਪਾਏ ਕੋਇ ਨਾ ਠੰਡ, ਅਗਨੀ ਤਤ ਨਾ ਕੋਇ ਬੁਝਾਈਆ। ਆਤਮ ਪਰਮਾਤਮ ਧਾਰ ਹੋਈ ਰੰਡ, ਸੁਹਾਗੀ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਕਰਾਈਆ। ਧਰਨੀ ਕਹੇ ਮੇਰਾ ਪਿਆਰ ਦਾ ਰਿਹਾ ਨਾ ਕੋਇ ਅਨੰਦ, ਅਨੰਦ ਵਿਚ ਨਾ ਕੋਇ ਸਮਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਛੰਦ, ਪਾਰਬ੍ਰਹਮ ਬ੍ਰਹਮ ਵਿਚ ਨਾ ਕੋਇ ਮਿਲਾਈਆ। ਨੂਰੀ ਜੋਤ ਦਿਸੇ ਕਿਸੇ ਨਾ ਚੰਦ, ਚੰਦ ਚਾਂਦਨਾ ਡਗ ਨਾ ਕੋਇ ਮਗਾਈਆ।
ਦੀਨ ਦੁਨੀ ਹੋਈ ਭਾਗ ਮੰਦ, ਮੰਦ ਭਾਗਣ ਦਿਸੇ ਲੋਕਾਈਆ। ਜਗਤ ਜਗਿਆਸੂ ਢੋਲੇ ਗਾਉਂਦੇ ਬੱਤੀ ਦੰਦ, ਹਿਰਦੇ ਹਰਿ ਨਾ ਕੋਇ ਵਸਾਈਆ। ਭਰਮਾਂ ਢਾਹੇ ਕੋਈ ਨਾ ਕੰਧ, ਦਵੈਤੀ ਸ਼ਰਅ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਧਰਨੀ ਕਹੇ ਮੇਰਾ ਅੰਤਸ਼ਕਰਨ ਸੜਦਾ, ਦੁਖੀ ਹੋ ਕੇ ਦਿਆਂ ਜਣਾਈਆ। ਹਰਿਜਨ ਸਾਚੀ ਮੰਜ਼ਲ ਪ੍ਰਭੂ ਪਿਆਰ ਕੋਈ ਨਾ ਚੜ੍ਹਦਾ, ਅਧਵਾਟੇ ਦਿਸੇ ਲੋਕਾਈਆ। ਸਚ ਦਵਾਰ ਕੋਈ ਨਾ ਖੜ੍ਹਦਾ, ਸਚਖੰਡ ਨਾ ਕੋਇ ਵਡਿਆਈਆ। ਤਨ ਵਜੂਦ ਕਿਲਾ ਬਣਿਆ ਹੰਕਾਰੀ ਗੜ੍ਹ ਦਾ, ਹਉਮੈ ਹੰਗਤਾ ਨਾ ਕੋਇ ਮਿਟਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਕੋਈ ਨਾ ਪੜ੍ਹਦਾ, ਸੋਹੰ ਸ਼ਬਦ ਨਾ ਸਚ ਸ਼ਨਵਾਈਆ। ਭੇਵ ਖੁਲ੍ਹੇ ਨਾ ਚੋਟੀ ਜੜ ਦਾ, ਚੇਤਨ ਸਤਿ ਨਾ ਕੋਇ ਸਮਝਾਈਆ। ਜਿਧਰ ਤੱਕਾਂ ਦੀਨ ਮਜ਼੍ਹਬ ਲੜਦਾ, ਨਾਮ ਕਲਮਿਆਂ ਵਾਲੀ ਦੁਹਾਈਆ। ਨਵ ਸੱਤ ਗੜ੍ਹ ਬਣਿਆ ਹੰਕਾਰੀ ਗੜ੍ਹ ਦਾ, ਸਤਿ ਸਚ ਵਿਚ ਨਾ ਕੋਇ ਸਮਾਈਆ। ਮੈਂ ਨਿਗਾਹ ਮਾਰੀ ਲਹਿੰਦਾ ਚੜ੍ਹਦਾ, ਦੱਖਣ ਪਹਾੜ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਧਰਨੀ ਕਹੇ ਮੈਂ ਦੁਖੀਆਂ ਵਿਚੋਂ ਜਨ ਭਗਤਾਂ ਕੀਤੀ ਭਾਲ, ਖੋਜਤ ਖੋਜਤ ਧਿਆਨ ਲਗਾਈਆ। ਕੋਟਾਂ ਵਿਚੋਂ ਲੱਭੇ ਗੁਰਮੁਖ ਲਾਲ, ਜਿਨ੍ਹਾਂ ਦਿਤੀ ਪ੍ਰਭੂ ਸਰਨਾਈਆ। ਉਹ ਨਾਤਾ ਤੋੜ ਗਏ ਸ਼ਾਹ ਕੰਗਾਲ, ਇਕੋ ਰੰਗ ਆਪਣੇ ਅੰਗ ਲਗਾਈਆ। ਸਤਿਗੁਰ ਸ਼ਾਹ ਬਣਾ ਦਲਾਲ, ਵਿਚੋਲਾ ਇਕੋ ਇਕ ਜਣਾਈਆ। ਫਲ ਲਗਾ ਕਾਇਆ ਡਾਲ, ਪੱਤ ਟਹਿਣੀ ਆਪ ਮਹਿਕਾਈਆ। ਜਲਵਾ ਤੱਕ ਨੂਰ ਜਲਾਲ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਕਿਰਪਾ ਕਰੇ ਪੁਰਖ ਅਕਾਲ, ਹਰਿ ਕਰਤਾ ਧੁਰਦਰਗਾਹੀਆ। ਸਚ ਵਸਤ ਧੁਰ ਦੀ ਦੇਵੇ ਨਾਲ, ਦੋ ਜਹਾਨਾਂ ਸੰਗ ਬਣਾਈਆ। ਨੇੜ ਨਾ ਆਏ ਕਾਲ ਮਹਾਕਾਲ, ਭੈ ਭਿਆਨਕ ਵੇਖ ਵਖਾਈਆ। ਸਚਖੰਡ ਦਵਾਰ ਬਿਠਾਏ ਸੱਚੀ ਧਰਮਸਾਲ, ਦਰਗਾਹ ਸਾਚੀ ਆਪ ਸੁਹਾਈਆ। ਨਾਤਾ ਰਹੇ ਨਾ ਤ੍ਰੈਗੁਣ ਮਾਇਆ ਜਗਤ ਜੰਜਾਲ, ਜਾਗਰਤ ਜੋਤ ਵਿਚ ਮਿਲਾਈਆ। ਨਾਮ ਪਦਾਰਥ ਕਰੇ ਮਾਲੋ ਮਾਲ, ਅਤੋਟ ਅਤੁਟ ਵਰਤਾਈਆ। ਜੋਤੀ ਜਾਤਾ ਪੁਰਖ ਬਿਧਾਤਾ ਸਤਿਗੁਰ ਸ਼ਬਦ ਸੁਹੇਲਾ ਹੋਵੇ ਨਾਲ, ਦੋ ਜਹਾਨਾਂ ਵਿਛੜ ਕਦੇ ਨਾ ਜਾਈਆ। ਧਰਨੀ ਕਹੇ ਮੈਂ ਵੇਖਾਂ ਮੁਰੀਦਾਂ ਹਾਲ, ਜਿਨ੍ਹਾਂ ਉਤੇ ਮੁਰਸ਼ਦ ਦਇਆ ਕਮਾਈਆ। ਮੇਰੀ ਲੇਖੇ ਲਾਏ ਘਾਲ, ਘਾਇਲ ਕੀਤੀ ਜੋ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਸੰਭਾਲ, ਸੰਬਲ ਬਹਿ ਕੇ ਵੇਖੇ ਥਾਉਂ ਥਾਈਂਆ।
੨੨ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਫ਼ਿਰੋਜ਼ਪੁਰ ਛਾਉਣੀ ਗਵਾਲ ਟੋਲੀ ਨਰਿੰਦਰ ਕੌਰ ਦੇ ਨਵਿਤ
ਅੱਸੂ ਕਹੇ ਮੇਰਾ ਪ੍ਰਵਿਸ਼ਟਾ ਬਾਈ, ਬਾਈਬਲ ਵਿਚ ਬਾਈਬਲ ਧਾਰ ਯਸੂਹ ਗਿਆ ਸਮਝਾਈਆ। ਜਿਸ ਸਲੀਵ ਲੈ ਕੇ ਦਿਤੀ ਦੁਹਾਈ, ਦੋ ਜਹਾਨ ਕੀਤੀ ਸ਼ਨਵਾਈਆ। ਮੇਰਾ ਪਿਤਾ ਅੱਬਾ ਨੂਰ ਖ਼ੁਦਾਈ, ਖ਼ਾਲਕ ਖ਼ਲਕ ਮਖ਼ਲੂਕ ਧਾਰ ਸਮਝਾਈਆ। ਜੋ ਲੇਖਾ ਲਹਿਣਾ ਦੇਣਾ ਪੂਰਾ ਕਰੇ
ਵਾਹੋ ਦਾਹੀ, ਨੂਰ ਨੁਰਾਨਾ ਆਪਣਾ ਪੰਧ ਮੁਕਾਈਆ। ਮੁਹੰਮਦ ਲੇਖਾ ਲਿਖਿਆ ਨਾਲ ਸ਼ਾਹੀ, ਕਲਮ ਨਾਲ ਕਾਇਨਾਤ ਸਮਝਾਈਆ। ਮੇਰਾ ਅਮਾਮ ਅਮਾਮਾ ਧੁਰਦਰਗਾਹੀ, ਮੁਕਾਮੇ ਹਕ ਖੇਲ ਖਿਲਾਈਆ। ਜਿਸ ਦਾ ਲੇਖਾ ਧਰਨੀ ਧਰਤ ਧਵਲ ਚੌਦਾਂ ਤਬਕ ਹਰ ਘਟ ਥਾਈਂ, ਦੀਨ ਦੁਨੀ ਧਿਆਨ ਲਗਾਈਆ। ਮਿਹਰਵਾਨ ਮਹਿਬੂਬ ਬਣ ਗੁਸਾਈਂ, ਗੋਸ਼ੇ ਕੋਨੇ ਫੋਲ ਫੁਲਾਈਆ। ਨੂਰੀ ਅੱਲਾ ਆਲਮੀਨ ਬਣ ਕੇ ਰਾਹੀ, ਰਹਿਮਤ ਰਹਿਮ ਨਾਲ ਕਮਾਈਆ। ਚਾਰ ਯਾਰ ਦੇਣ ਗਵਾਹੀ, ਸ਼ਹਾਦਤ ਕਲਮੇ ਵਾਲੀ ਭੁਗਤਾਈਆ। ਨਾਨਕ ਨਿਰਗੁਣ ਧਾਰ ਸਰਗੁਣ ਗਿਆ ਸਮਝਾਈ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਪੁਰਖ ਅਕਾਲਾ ਦੀਨ ਦਿਆਲਾ ਅਗੰਮ ਅਥਾਹੀ, ਅਲਖ ਅਗੋਚਰ ਵਡ ਵਡਿਆਈਆ। ਜਿਸ ਨੂਰ ਜੋਤ ਨਰਾਇਣ ਕੀਤੀ ਰੁਸ਼ਨਾਈ, ਨਿਰਵੈਰ ਆਪਣਾ ਖੇਲ ਖਿਲਾਈਆ। ਜੋ ਸਵਾਮੀ ਅੰਤਰਜਾਮੀ ਵੇਖਣਹਾਰਾ ਥਾਉਂ ਥਾਈਂ, ਧਰਨੀ ਧਰਤ ਧਵਲ ਧੌਲ ਭੇਵ ਰਹੇ ਨਾ ਰਾਈਆ। ਜਿਸ ਖੇਲ ਖਿਲਾਉਣਾ ਗੋਬਿੰਦ ਗੋਬਿੰਦ ਗੋਬਿੰਦ ਧਾਰ ਮਾਹੀ, ਮਹਿਬੂਬ ਨੂਰ ਨੁਰਾਨਾ ਨਜ਼ਰੀ ਆਈਆ। ਗੋਬਿੰਦ ਸੰਦੇਸ਼ਾ ਦੇਵੇ ਮੇਰਾ ਲਹਿਣਾ ਦੇਣਾ ਲੇਖਾ ਵੇਖੇ ਸਾਲ ਢਾਈ, ਢੌਂਕੇ ਵਿਚ ਆਪਣਾ ਪੰਧ ਮੁਕਾਈਆ। ਜਿਸ ਕਾਰਨ ਬੂਟਾ ਪੁਟਿਆ ਕਾਹੀ, ਕਾਇਨਾਤ ਕਲੂ ਕਲ ਜੜ ਉਖੜਾਈਆ। ਜਿਸ ਸਥਰ ਯਾਰੜੇ ਸੇਜ ਵਿਛਾਈ, ਮਾਛੂਵਾੜੇ ਖ਼ੁਸ਼ੀ ਬਣਾਈਆ। ਸ਼ਬਦ ਸ਼ਬਦੀ ਸ਼ਬਦ ਡੰਕ ਗਿਆ ਵਜਾਈ, ਜ਼ਿਮੀਂ ਅਸਮਾਨਾਂ ਦੋ ਜਹਾਨਾਂ ਕਰ ਸ਼ਨਵਾਈਆ। ਜਿਸ ਨੇ ਸਭ ਦਾ ਫ਼ਾਤਿਆ ਪੜ੍ਹ ਕੇ ਫ਼ਤਿਹ ਗਜਾਈ, ਫ਼ੈਸਲਾ ਹਕ ਹਕ ਸੁਣਾਈਆ। ਸੋ ਲੇਖਾ ਜਾਣੇ ਮਾਲਕ ਧੁਰਦਰਗਾਹੀ, ਦਰਗਾਹ ਸਾਚੀ ਮੁਕਾਮੇ ਹਕ ਸਚਖੰਡ ਨੂਰ ਰੁਸ਼ਨਾਈਆ। ਉਹ ਜੁਗ ਜੁਗ ਲਹਿਣਾ ਦੇਣਾ ਦੇਵੇ ਚਾਈਂ ਚਾਈਂ, ਚਾਓ ਘਨੇਰਾ ਭਗਤਾਂ ਨਾਲ ਰਖਾਈਆ। ਆਤਮ ਧਾਰ ਪਰਮਾਤਮ ਬਣ ਕੇ ਪਿਤਾ ਮਾਈ, ਪਾਰਬ੍ਰਹਮ ਬ੍ਰਹਮ ਆਪਣੀ ਗੋਦ ਰਖਾਈਆ। ਅੰਮ੍ਰਿਤ ਆਤਮ ਰਸ ਨਿਝਰ ਝਿਰਨਿਉਂ ਦਏ ਝਿਰਾਈ, ਬੂੰਦ ਸਵਾਂਤੀ ਕਮਲਾਪਾਤੀ ਆਪ ਟਪਕਾਈਆ। ਅਨਹਦ ਸ਼ਬਦ ਅਨਾਦੀ ਧੁਨ ਦਏ ਵਜਾਈ, ਅਨਾਹਦ ਅਨਾਹਤ ਆਪਣਾ ਰਾਗ ਦ੍ਰਿੜਾਈਆ। ਦੀਆ ਬਾਤੀ ਕਮਲਾਪਾਤੀ ਨੂਰੀ ਜੋਤ ਕਰੇ ਰੁਸ਼ਨਾਈ, ਅੰਧ ਅਗਿਆਨ ਦਏ ਚੁਕਾਈਆ। ਜੋ ਪੁਰਖ ਅਕਾਲਾ ਦੀਨ ਦਿਆਲਾ ਹਰਿਜਨ ਪਕੜ ਉਠਾਏ ਫੜ ਕੇ ਬਾਹੀਂ, ਸੁਰਤੀ ਵਿਚ ਸੋਇਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਅੱਸੂ ਕਹੇ ਮੇਰਾ ਪ੍ਰਵਿਸ਼ਟਾ ਬੀਸ ਦੋ ਦੀ ਧਾਰ, ਬਾਈ ਅੰਕ ਨਾਲ ਵਡਿਆਈਆ। ਕੀ ਖੇਲ ਕਰੇ ਕਰਤਾ ਧੁਰ ਕਰਤਾਰ, ਕੁਦਰਤ ਦਾ ਮਾਲਕ ਦਇਆ ਕਮਾਈਆ। ਸੋ ਪੁਰਖ ਨਿਰੰਜਣ ਹੋਵੇ ਆਪ ਸਹਾਰ, ਹਰਿ ਪੁਰਖ ਨਿਰੰਜਣ ਸਿਰ ਆਪਣਾ ਹੱਥ ਟਿਕਾਈਆ। ਏਕੰਕਾਰ ਦੇ ਅਧਾਰ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਪਾਵੇ ਸਾਰ, ਸ੍ਰੀ ਭਗਵਾਨ ਵੇਖੇ ਚਾਈਂ ਚਾਈਂਆ। ਪਾਰਬ੍ਰਹਮ ਬ੍ਰਹਮ ਹੋ ਤਿਆਰ, ਤ੍ਰੈਗੁਣ ਦਾ ਲਹਿਣਾ ਦੇਣਾ ਦਏ ਮੁਕਾਈਆ। ਸਾਚੇ ਭਗਤਾਂ ਬਖ਼ਸ਼ ਚਰਨ ਪਿਆਰ, ਮੇਲ ਮਿਲਾਵਾ ਸਹਿਜ ਸੁਖਦਾਈਆ। ਘਰ ਸਵਾਮੀ ਮਿਲੇ ਠਾਕਰ ਯਾਰ, ਠੋਕਰ ਜਗਤ ਨਾ ਕੋਇ ਵਖਾਈਆ। ਜਿਸ ਦੀ ਸਿਫ਼ਤ ਕਾਗਦ ਕਲਮ ਸ਼ਾਹੀ ਨਾ ਲਿਖਣਹਾਰ, ਅੰਤ ਕਹਿਣ ਕਿਛ ਨਾ ਪਾਈਆ। ਸੋ ਗੁਰਮੁਖ ਸੰਤ ਸੁਹੇਲੇ ਵੇਖੇ ਵਿਗਸੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤੋਂ ਬਾਹਰ ਧਿਆਨ ਲਗਾਈਆ। ਜੋ ਹਿਰਦੇ ਅੰਦਰ ਕਾਇਆ ਮੰਦਰ ਦੀਪਕ ਨੂਰ ਹੋਏ ਉਜਿਆਰ, ਜੋਤੀ ਜਾਤੇ ਡਗਮਗਾਈਆ।
ਤਿਨ੍ਹਾਂ ਦੀ ਪਾਵਣਹਾਰਾ ਸਾਰ, ਮਹਾਸਾਰਥੀ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਅੱਸੂ ਕਹੇ ਮੇਰਾ ਬਾਈਸਵਾਂ ਪ੍ਰਵਿਸ਼ਟਾ, ਦਿਵਸ ਰਾਤੀ ਧਿਆਨ ਲਗਾਈਆ। ਕੀ ਖੇਲ ਪ੍ਰਭੂ ਕਰੇ ਵਿਚ ਸ੍ਰਿਸ਼ਟਾ, ਸ੍ਰਿਸ਼ਟੀ ਦ੍ਰਿਸ਼ਟੀ ਪਰਦਾ ਆਪ ਚੁਕਾਈਆ। ਚਾਰੋਂ ਕੁੰਟ ਸਤਿ ਧਰਮ ਦਾ ਵੇਖੇ ਇਸ਼ਟਾ, ਇਸ਼ਟ ਦੇਵ ਸਵਾਮੀ ਪਰਦਾ ਆਪ ਚੁਕਾਈਆ। ਜਨ ਭਗਤਾਂ ਧਰਮ ਦਾ ਬਖ਼ਸ਼ ਦੇ ਇਕ ਨਿਸਚਾ, ਨਿਸਚਿਤ ਆਪਣੇ ਰੰਗ ਰੰਗਾਈਆ। ਇਕੋ ਇਕਾਈ ਦਾ ਦੱਸ ਕੇ ਹਿੰਦਸਾ, ਜ਼ੀਰੋ ਸਿਫ਼ਰ ਦੇ ਲਹਿਣੇ ਦੇਣੇ ਦਏ ਮੁਕਾਈਆ। ਝਗੜਾ ਰਹੇ ਨਾ ਜੀਉ ਪਿੰਡ ਕਾ, ਪਾਰਬ੍ਰਹਮ ਪ੍ਰਭ ਆਪਣਾ ਮੇਲ ਮਿਲਾਈਆ। ਖੇਲ ਵਖਾ ਕੇ ਗੁਣੀ ਗਹਿੰਦ ਕਾ, ਗਹਿਰ ਗੰਭੀਰ ਬੇਨਜ਼ੀਰ ਆਪਣੇ ਰੰਗ ਰੰਗਾਈਆ। ਝਗੜਾ ਮੇਟ ਕੇ ਕੂੜੀ ਕਿਰਿਆ ਚਿੰਦ ਕਾ, ਚਿੰਤਾ ਚਿਖਾ ਨਾ ਕੋਇ ਤਪਾਈਆ। ਨਾਮ ਭੰਡਾਰਾ ਅੰਮ੍ਰਿਤ ਬਖ਼ਸ਼ ਕੇ ਸਾਗਰ ਸਿੰਧ ਕਾ, ਗਹਿਰ ਗੰਭੀਰ ਗਵਰ ਆਪ ਵਰਤਾਈਆ। ਜੋ ਮਾਲਕ ਜਗਤ ਜਹਾਨਾ ਸ੍ਰੀ ਭਗਵਾਨਾ ਨੌ ਖੰਡ ਪ੍ਰਿਥਮੀ ਸੱਤ ਦੀਪ ਲੇਖਾ ਜਾਣੇ ਹਿੰਦ ਕਾ, ਹਿੰਦ ਹਿੰਦਵੈਣ ਧਿਆਨ ਲਗਾਈਆ। ਉਹ ਵਕਤ ਸੁਹੰਜਣਾ ਕਰੇ ਕੂੜ ਕੁੜਿਆਰੀ ਨਿੰਦ ਕਾ, ਚੁਗ਼ਲੀ ਨਿੰਦਿਆ ਖੋਜ ਖੁਜਾਈਆ। ਉਹ ਸਹਾਰਾ ਬਖ਼ਸ਼ੇ ਜਨ ਭਗਤਾਂ ਜੋਤੀ ਧਾਰ ਬਿੰਦ ਕਾ, ਬਿੰਦਰਾਬਨ ਦਾ ਕਾਹਨ ਗਿਆ ਸਮਝਾਈਆ। ਉਹ ਲੇਖਾ ਪੂਰਾ ਕਰੇ ਸੁਰਪਤ ਰਾਜੇ ਇੰਦ ਕਾ, ਪੀਰ ਖਵਾਜਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਅੱਸੂ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਚੰਗੀ ਤਰਾ ਜਣਾਈਆ। ਜਨ ਭਗਤਾਂ ਪੂਰੀਆਂ ਹੋਵਣ ਮੰਗਾਂ, ਮਾਂਗਤਾਂ ਝੋਲੀ ਦੇ ਭਰਾਈਆ। ਸਚ ਪਿਆਰ ਦਾ ਬਖ਼ਸ਼ ਕੇ ਅਨੰਦਾ, ਅਨੰਦ ਅਨੰਦ ਵਿਚੋਂ ਸਮਝਾਈਆ। ਜਿਸ ਨਿਸ਼ਾਨ ਮੇਟਣਾ ਤਾਰਾ ਚੰਦਾ, ਸਦੀ ਚੌਧਵੀਂ ਖੋਜ ਖੁਜਾਈਆ। ਜਿਸ ਲੇਖਾ ਪੂਰਾ ਕਰਨਾ ਭੁੱਖਾ ਨੰਗਾ, ਗ਼ਰੀਬ ਨਿਮਾਣਿਆਂ ਦੇਵੇ ਮਾਣ ਵਡਿਆਈਆ। ਜਿਸ ਦਾ ਸ਼ਬਦੀ ਧਾਰ ਅਗੰਮੀ ਪੰਜਾ, ਪੰਜ ਆਬ ਦੀ ਧਾਰ ਫੋਲ ਫੁਲਾਈਆ। ਉਸ ਲਹਿਣਾ ਦੇਣਾ ਪੂਰਾ ਕਰਨਾ ਗੋਬਿੰਦ ਧਾਰ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਨ ਭਗਤਾਂ ਮੀਤ ਸੁਹੇਲਾ ਹੋਏ ਬਖ਼ਸ਼ਿੰਦਾ, ਰਹਿਮਤ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਅੱਸੂ ਕਹੇ ਮੈਂ ਦੱਸਾਂ ਨਾਲ ਧਰਮ, ਮਾਨਸ ਮਾਨਵ ਮਾਨੁਖ ਜ਼ਾਤੀ ਆਪ ਦ੍ਰਿੜਾਈਆ। ਪ੍ਰਭੂ ਪਿਆਰ ਅੰਤਸ਼ਕਰਨ ਦਾ ਉਚਾ ਕਰਮ, ਨਿਹਕਰਮੀ ਦੇਵੇ ਮਾਣ ਵਡਿਆਈਆ। ਝਗੜਾ ਮੇਟਣਾ ਜ਼ਾਤ ਪਾਤ ਵਰਨ ਬਰਨ, ਭੇਵ ਅਭੇਦਾ ਦਏ ਖੁਲਾਈਆ। ਸਚ ਪ੍ਰੀਤੀ ਦੇ ਕੇ ਸਰਨ, ਸਰਨਗਤ ਇਕ ਦ੍ਰਿੜਾਈਆ। ਜਨ ਭਗਤਾਂ ਨੇਤਰ ਖੋਲ ਕੇ ਹਰਨ ਫਰਨ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਮਰਨ ਡਰਨ, ਚੁਰਾਸੀ ਵਿਚੋਂ ਬਾਹਰ ਕਢਾਈਆ। ਜਮ ਕਾ ਦੂਤ ਨਾ ਆਏ ਫੜਨ, ਸਤਿਗੁਰ ਸ਼ਬਦ ਹੋਏ ਸਹਾਈਆ। ਹਰਿਜਨ ਬੰਨ੍ਹ ਕੇ ਆਪਣੇ ਲੜਨ, ਪੱਲੂ ਆਪਣੇ ਗੰਢ ਬੰਧਾਈਆ। ਜਗਤ ਮੁਕਾ ਕੇ ਭੈ ਭਓ ਡਰਨ, ਭਿਆਨਕ ਹੋਵੇ ਆਪ ਸਹਾਈਆ। ਜੋ ਸੰਤ ਸੁਹੇਲੇ ਪ੍ਰਭ ਸਰਨਾਈ ਲਾਗਣ ਸਰਨ, ਚਰਨ ਧੂੜ ਖ਼ਾਕ ਰਮਾਈਆ। ਝਗੜਾ ਮੇਟ ਕੇ ਜਨਮ ਮਰਨ, ਮਰ ਜੀਵਤ ਰੂਪ ਸਮਝਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਮੰਜ਼ਲ ਹਕੀਕੀ ਚੜ੍ਹਨ, ਭੱਜਣ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਆਤਮ
ਪਰਮਾਤਮ ਢੋਲਾ ਪੜ੍ਹਨ, ਸਤਿਗੁਰ ਸ਼ਬਦ ਵਜਦੀ ਰਹੇ ਵਧਾਈਆ। ਸੋ ਸਵਾਮੀ ਸਭ ਦਾ ਜਾਣੇ ਘਾੜਨ ਘੜਨ, ਘੜਨ ਭੰਨਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਅੱਸੂ ਕਹੇ ਜਨ ਭਗਤਾਂ ਭਾਗ ਮਥਣ, ਮੇਰਾ ਸਾਹਿਬ ਸਤਿਗੁਰ ਦਏ ਵਡਿਆਈਆ। ਜਿਸ ਦਾ ਪ੍ਰਕਾਸ਼ ਨੂਰ ਅਗੰਮੀ ਚੰਨ, ਚੰਨ ਚਾਨਣੇ ਬੈਠੇ ਨੈਣ ਸ਼ਰਮਾਈਆ। ਸੋ ਭਗਤ ਸੁਹੇਲਾ ਬੇੜਾ ਦੇਵੇ ਬੰਨ੍ਹ, ਸਿਰ ਆਪਣਾ ਹੱਥ ਟਿਕਾਈਆ। ਧੁਰ ਦਾ ਗੀਤ ਸੁਣਾਏ ਕੰਨ, ਅਗੰਮੀ ਰਾਗ ਜਣਾਈਆ। ਮਾਣ ਦੇ ਕੇ ਤਨ ਵਜੂਦ ਮਾਟੀ ਖ਼ਾਕ ਬੁਧ ਮਤ ਮਨ, ਮਨਸਾ ਸਭ ਦੀ ਖੋਜ ਖੁਜਾਈਆ। ਭੇਵ ਜਣਾ ਕੇ ਆਤਮ ਧਾਰ ਬ੍ਰਹਮ, ਪਾਰਬ੍ਰਹਮ ਪ੍ਰਭ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚਖੰਡ ਨਿਰਗੁਣ ਪੁਰਖ ਅਬਿਨਾਸ਼ੀ ਹੋਏ ਆਪ ਸਹਾਈਆ। ਅੱਸੂ ਕਹੇ ਜਨ ਭਗਤੋ ਮੇਰੀ ਡੰਡਾਵਤ ਇਕੋ ਬੰਦਨਾ, ਬੰਦਗੀਆਂ ਵਾਲਿਓ ਸੀਸ ਨਿਵਾਈਆ। ਜੋ ਸਵਾਮੀ ਦੇਵੇ ਨਿਜ ਘਰ ਅਨੰਦਨਾ, ਨਿਜ ਆਤਮ ਮੇਲ ਮਿਲਾਈਆ। ਤਿਸ ਦਾ ਦਵਾਰਾ ਜ਼ਰੂਰ ਲੰਘਣਾ, ਹਜ਼ੂਰ ਨੂੰ ਮਿਲਣਾ ਚਾਈਂ ਚਾਈਂਆ। ਜੋ ਸਤਿ ਸਰੂਪੀ ਚਾੜ੍ਹੇ ਰੰਗਣਾ, ਕੂੜ ਕੁੜਿਆਰ ਦਾ ਡੇਰਾ ਢਾਹੀਆ। ਉਹਦਾ ਲੇਖਾ ਨਾ ਹੋਵੇ ਮੰਦਨਾ, ਮੰਦ ਹੀਣ ਨਾ ਕੋਇ ਅਖਵਾਈਆ। ਭੇਵ ਚੁਕਾਏ ਖੰਡ ਬ੍ਰਹਿਮੰਡ ਬ੍ਰਹਿਮੰਡਣਾ, ਬ੍ਰਹਿਮਾਂਡ ਦਾ ਡੇਰਾ ਢਾਹੀਆ। ਜਨ ਭਗਤਾਂ ਦੇਵੇ ਸੁਖ ਅਨੰਦਨਾ, ਅਨੰਦ ਅਨੰਦ ਵਿਚੋਂ ਜਣਾਈਆ। ਹਰਿਜਨ ਚਾੜ੍ਹੇ ਸਚ ਦੀ ਰੰਗਣਾ, ਰੰਗਤ ਇਕੋ ਨਾਮ ਰਖਾਈਆ। ਬਾਈ ਅੱਸੂ ਕਹੇ ਮੇਰਾ ਧੰਨਭਾਗ ਦਿਹਾੜਾ ਦਿਵਸ ਜਿਸ ਵਿਚ ਜਨ ਭਗਤਾਂ ਦਾ ਹੋਵੇ ਜੰਮਣਾ, ਜਨਮ ਜਨਮ ਦਾ ਲੇਖਾ ਪੂਰ ਕਰਾਈਆ। ਕੂੜੀ ਤ੍ਰਿਸ਼ਨਾ ਤ੍ਰਿਖਾ ਰਹੇ ਨਾ ਤਮੱਨਾ, ਤਾਮਸ ਰੂਪ ਨਾ ਕੋਇ ਬਦਲਾਈਆ। ਹਰਖ ਸੋਗ ਨਾ ਕੋਈ ਹੋਵੇ ਗ਼ਮਨਾ, ਖ਼ੁਸ਼ੀਆਂ ਵੰਡ ਨਾ ਕੋਇ ਵੰਡਾਈਆ। ਪ੍ਰਭੂ ਪਿਆਰ ਵਿਚ ਆਪਣਾ ਅੰਤਸ਼ਕਰਨ ਬੰਨ੍ਹਣਾ, ਦੂਸਰ ਓਟ ਨਾ ਕੋਇ ਵਖਾਈਆ। ਘਰ ਘਰ ਵਿਚ ਪਾਉਣਾ ਅਨੰਦਨਾ, ਨਿਜਾ ਨੰਦ ਵਿਚ ਅਨੰਦ ਦਏ ਵਖਾਈਆ। ਜਨ ਭਗਤੋ ਪ੍ਰਭ ਚਰਨ ਧੂੜ ਸਭ ਤੋਂ ਉੱਤਮ ਸ੍ਰੇਸ਼ਟ ਮਜਨਾ, ਦੁਰਮਤ ਮੈਲ ਧਵਾਈਆ। ਬਿਨ ਹਰਿ ਕਿਰਪਾ ਮਿਲੇ ਨਾ ਗੋਪਾਲ ਮੋਹਨ ਮਦਨਾ, ਮਾਧਵ ਨਜ਼ਰ ਕਿਸੇ ਨਾ ਆਈਆ। ਜਿਸ ਸਵਾਮੀ ਜਗਤ ਇਸ਼ਾਰੇ ਨਾਲ ਕਿਸੇ ਨਹੀਂ ਸੱਦਣਾ, ਸੋ ਸਤਿਗੁਰ ਹੋਵੇ ਆਪ ਸਹਾਈਆ। ਜੋ ਲੇਖਾ ਜਾਣੇ ਆਅਲਾ ਅਦਨਾ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗਲੇ ਲਗਾਈਆ। ਉਸ ਦਾ ਡੰਕਾ ਰਾਓ ਰੰਕਾਂ ਵਿਚ ਇਕੋ ਵੱਜਣਾ, ਵਾਹਿਦ ਕਲਮਾ ਕਾਇਨਾਤ ਕਰੇ ਸ਼ਨਵਾਈਆ। ਦੀਪਕ ਜੋਤ ਨੂਰ ਨੁਰਾਨਾ ਇਕੋ ਜਗਣਾ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਭਗਤ ਵਛਲ ਗਿਰਵਰ ਗਿਰਧਾਰਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਨੂਰ ਅਲਾਹ ਬੇਪ੍ਰਵਾਹ ਜਨ ਭਗਤਾਂ ਲੇਖੇ ਲਾਵੇ ਮਾਤਲੋਕ ਵਿਚ ਜੰਮਣਾ, ਅਗੇ ਜਨਮ ਕਰਮ ਦਾ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਅੱਸੂ ਕਹੇ ਮੇਰਾ ਸਵਾਮੀ ਖ਼ਾਲਕ ਖ਼ਲਕ, ਨੂਰ ਨੁਰਾਨਾ ਨੌਜਵਾਨਾ ਇਕ ਅਖਵਾਈਆ। ਜੋ ਵਸੇ ਗ੍ਰਹਿ ਮੰਦਰ ਹਰ ਘਟ ਅੰਤਰ ਪਿਛੇ ਪਲਕ, ਪਲਕਾਂ ਓਹਲੇ ਡੇਰਾ ਲਾਈਆ। ਉਹ ਵੇਖਣਹਾਰਾ ਪ੍ਰਕਾਸ਼ ਅਕਾਸ਼ ਫ਼ਲਕ, ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਜਿਸ ਦੀ ਜਨ ਸੰਤਾਂ ਅੰਦਰ ਇਕੋ ਜੋਤ ਦੀ ਝਲਕ, ਝਾਕੀਆਂ ਸਾਰੀਆਂ ਬੰਦ
ਕਰਾਈਆ। ਚਰਨ ਧੂੜ ਦਾ ਲਾ ਕੇ ਤਿਲਕ, ਜਗਤ ਦੀ ਤਿਲਕਣ ਬਾਜ਼ੀ ਵਿਚੋਂ ਬਾਹਰ ਕਢਾਈਆ। ਮਨ ਦੀ ਮਨਸਾ ਮੇਟ ਕੇ ਕੁੜਿਆਰ ਧਾਰ ਨਿੰਦਤ, ਸਤਿ ਸਚ ਦਏ ਸਮਝਾਈਆ। ਓਹ ਲੇਖਾ ਜਾਣੇ ਚੜ੍ਹਦਾ ਲਹਿੰਦਾ ਦੱਖਣ ਪਹਾੜ ਵਾਲੀ ਸਿੰਮਤ, ਦਹਿ ਦਿਸ਼ਾ ਆਪਣਾ ਭੇਵ ਚੁਕਾਈਆ। ਗੁਰਮੁਖ ਗੁਰਸਿਖ ਪਿਆਰਿਆਂ ਸਤਿਗੁਰ ਸ਼ਬਦ ਬਖ਼ਸ਼ ਕੇ ਹਿੰਮਤ, ਨਾਮ ਹੌਸਲੇ ਦਏ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਖੇਲ ਕਹੇ ਮੇਰਾ ਸਵਾਮੀ ਜੁਗ ਜੁਗ ਖੇਲਦਾ, ਖੇਲਣਹਾਰ ਕਰਤਾਰ। ਜੁਗ ਜਨਮ ਦੇ ਵਿਛੜੇ ਸ਼ਬਦੀ ਧਾਰ ਮੇਲਦਾ, ਸੁਰਤੀ ਸੁਰਤ ਦੇ ਅਧਾਰ। ਜੋਤ ਪ੍ਰਕਾਸ਼ ਦੀਪਕ ਲੇਖਾ ਬਿਨ ਬਾਤੀ ਤੇਲ ਦਾ, ਨੂਰ ਨੁਰਾਨਾ ਪਾਵੇ ਸਾਰ। ਝਗੜਾ ਮੁਕਾਵੇ ਲੱਖ ਚੁਰਾਸੀ ਧਰਮ ਰਾਏ ਦੀ ਜੇਲ ਦਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਗ੍ਰਹਿ ਮੰਦਰ ਸੁਹਾ ਨਵੇਲ ਦਾ, ਦਰਗਾਹ ਸਾਚੀ ਦੇਵੇ ਗ੍ਰਹਿ ਨਿਆਰ। ਜਿਥੇ ਲਹਿਣਾ ਦੇਣਾ ਵਾਹਿਦ ਏਕੰਕਾਰ ਅਕੇਲ ਦਾ, ਯਕੇ ਬਾਦ ਦੀਗਰੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਹਰਿਜਨ ਸਾਚੇ ਸੱਜਣ ਸੁਹੇਲ ਦਾ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ।
੨੪ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਜੇਠੂਵਾਲ ਹਰਿ ਭਗਤ ਦਵਾਰ ਦਲਜੀਤ ਸਿੰਘ ਦੇ ਨਵਿਤ
ਧਰਨੀ ਕਹੇ ਮੈਂ ਭਗਤ ਪਿਆਰ ਭੁੱਖੀ, ਜੁਗ ਜੁਗ ਭਗਤਾਂ ਰਾਹ ਤਕਾਈਆ। ਭਾਗ ਲਗਾਵਣ ਮੇਰੀ ਕੁੱਖੀ, ਮੈਨੂੰ ਮਿਲੇ ਮਾਣ ਵਡਿਆਈਆ। ਮੇਰਾ ਅੰਤਸ਼ਕਰਨ ਰਹੇ ਨਾ ਦੁਖੀ, ਦੁੱਖ ਦਲਿਦਰ ਡੇਰਾ ਢਾਹੀਆ। ਮੇਰਾ ਉਜਲ ਹੋਵੇ ਮੁਖੀ, ਹਰਿਜਨ ਵੇਖਾਂ ਚਾਈਂ ਚਾਈਂਆ। ਜਿਨ੍ਹਾਂ ਦਾ ਲਹਿਣਾ ਮੁਕੇ ਉਲਟੀ ਕੁੱਖੀ, ਅਗਨੀ ਤਤ ਨਾ ਕੋਇ ਤਪਾਈਆ। ਮੈਂ ਸਦ ਸੁੱਖਣਾ ਰਹੀ ਸੁੱਖੀ, ਪ੍ਰਭ ਚਰਨ ਸੀਸ ਝੁਕਾਈਆ। ਮੇਰੇ ਸਾਹਿਬ ਆਪਣਿਆਂ ਭਗਤਾਂ ਮੰਜ਼ਲ ਕਰਨੀ ਉਚੀ, ਉਚ ਅਗੰਮ ਦੇਣੀ ਵਡਿਆਈਆ। ਮੇਰੀ ਮਾਟੀ ਖ਼ਾਕ ਹੋਵੇ ਸੁੱਚੀ, ਸਚ ਸੰਜਮ ਨਾਲ ਮਿਲਾਈਆ। ਮੇਰੀ ਗੰਢ ਪਵੇ ਜਨ ਭਗਤਾਂ ਤੇਰਿਆਂ ਪੁਤੀਂ, ਜੁਗ ਜੁਗ ਜਿਨ੍ਹਾਂ ਦੇ ਨਾਮ ਦੀ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭ ਮੇਰੇ ਗਹਿਰ ਗੰਭੀਰਾ, ਸਤਿਗੁਰੂ ਤੇਰੀ ਸ਼ਰਨਾਈਆ। ਮੇਰੇ ਸਵਾਮੀ ਧੁਰ ਦੇ ਪੀਰਾ, ਪੀਰਨ ਪੀਰ ਤੇਰੀ ਵਡਿਆਈਆ। ਤੇਰਾ ਭਗਤ ਸੁਹੇਲਾ ਮੈਂ ਵੇਖਾਂ ਜਗਤ ਹੀਰਾ, ਹਰਿਜਨ ਸਾਚਾ ਸੋਭਾ ਪਾਈਆ। ਜਿਸ ਨੂੰ ਅੰਮ੍ਰਿਤ ਤੇਰਾ ਮਿਲਿਆ ਰਸ ਨੀਰਾ, ਅੰਮਿਉਂ ਰਸ ਦਿਤਾ ਚੁਆਈਆ। ਮੈਨੂੰ ਸੰਦੇਸਾ ਦੇ ਕੇ ਗਿਆ ਕਬੀਰਾ, ਸ਼ਬਦੀ ਸ਼ਬਦ ਦ੍ਰਿੜਾਈਆ। ਧਰਨੀਏ ਧਵਲੇ ਰਖੀਂ ਧੀਰਾ, ਸੰਤੋਖ ਨਾਲ ਜਣਾਈਆ। ਤੱਕੀਂ ਨਾਲ ਆਪਣੀ ਨਜ਼ੀਰਾ, ਬੇਨਜ਼ੀਰ ਵਖਾਈਆ। ਜਿਸ ਨੇ ਤੇਰੀ ਬਦਲਣੀ ਤਕਦੀਰਾ, ਕਲਜੁਗ ਕੂੜੀ ਕਿਰਿਆ ਮੇਟ ਮਿਟਾਈਆ। ਨਾਮ ਖੰਡਾ ਫੜ ਸ਼ਮਸ਼ੀਰਾ, ਸ਼ਰਅ ਦੇ ਲੇਖੇ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਮੇਰੇ ਸਵਾਮੀ ਤੇਰੇ ਭਗਤਾਂ ਤੱਕਾਂ ਰਾਹ, ਬਿਨ
ਨੈਣਾਂ ਨੈਣ ਉਠਾਈਆ। ਮੈਂ ਵੇਖਾਂ ਥਲ ਅਸਗਾਹ, ਸਮੁੰਦ ਸਾਗਰਾਂ ਖੋਜ ਖੁਜਾਈਆ। ਕਵਣ ਵੇਲਾ ਹਰਿਜਨ ਤੇਰਾ ਜਾਏ ਆ, ਲੋਕਮਾਤ ਲਏ ਅੰਗੜਾਈਆ। ਮੇਰੇ ਸੀਨੇ ਚਰਨ ਦਏ ਟਿਕਾ, ਕਦਮ ਕਦਮ ਨਾਲ ਬਿਗਸਾਈਆ। ਮੈਂ ਖ਼ੁਸ਼ੀਆਂ ਵਿਚ ਫਿਰਾਂ ਨਾਲ ਚਾਅ, ਚਾਓ ਘਨੇਰਾ ਇਕ ਦਰਸਾਈਆ। ਧੰਨਭਾਗ ਮੇਰੇ ਉਤੇ ਤੇਰੇ ਲੈਣਗੇ ਤੇਰਾ ਨਾਂ, ਨਾਉਂ ਨਿਰੰਕਾਰਾ ਤੇਰਾ ਗਾਈਆ। ਜਿਨ੍ਹਾਂ ਝਗੜਾ ਨਹੀਂ ਸੂਰ ਤੇ ਗਾਂ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਤੇਰਾ ਧਰਮ ਨਿਸ਼ਾਨਾ ਦੇਣ ਝੁਲਾ, ਚਾਰੇ ਕੁੰਟ ਕੁੰਟ ਵਖਾਈਆ। ਮੇਰਾ ਆਦਿ ਪੁਰਖ ਇਹੋ ਦੁਆ, ਪਰਵਰਦਿਗਾਰ ਤੇਰੀ ਸਰਨਾਈਆ। ਤੂੰ ਭਗਤਾਂ ਪਿਛੇ ਮੇਰੇ ਉਤੇ ਜਾਵੇਂ ਆ, ਨਿਰਗੁਣ ਸਰਗੁਣ ਰੂਪ ਪ੍ਰਗਟਾਈਆ। ਮੇਰਾ ਅੰਤਮ ਲਹਿਣਾ ਦੇਣਾ ਦਏਂ ਮੁਕਾ, ਕਲਜੁਗ ਕਿਰਿਆ ਕੂੜ ਰਹੇ ਨਾ ਰਾਈਆ। ਤੂੰ ਸਵਾਮੀ ਮਾਲਕ ਇਕ ਖ਼ੁਦਾ, ਪਾਤਸ਼ਾਹ ਅਗੰਮ ਅਥਾਹੀਆ। ਤੇਰੇ ਨਾਲੋਂ ਨਾ ਹੋਵਾਂ ਜੁਦਾ, ਜ਼ੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਮੇਰੇ ਸਵਾਮੀ ਰਹਿਨੁਮਾ, ਰਹਿਮਤ ਆਪਣੀ ਦੇਣੀ ਕਮਾਈਆ। ਤੇਰੇ ਚਰਨ ਕਵਲ ਮੈਂ ਸੀਸ ਦੇਵਾਂ ਨਿਵਾ, ਝੁਕ ਝੁਕ ਲਾਗਾਂ ਪਾਈਂਆ। ਤੂੰ ਭਗਤਾਂ ਹੋਣਾ ਆਪ ਸਹਾ, ਸਹਾਇਕ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੋ ਬਖ਼ਸ਼ਣੀ ਸਚ ਸਰਨਾ, ਸਰਨਗਤ ਇਕੋ ਇਕ ਰਖਾਈਆ।