ਪੁਸਤਕਾਲਾਭਾਗ ੨੩

੨੬ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਦਲੀਪ ਸਿੰਘ ਗਗੋਬੂਆ ਦੇ ਨਵਿਤ

ਧਰਨੀ ਕਹੇ ਮੇਰੇ ਨਿਰੰਕਾਰ, ਸਿਰਜਣਹਾਰ ਤੇਰੀ ਸਰਨਾਈਆ। ਚਰਨ ਕਵਲ ਜਾਵਾਂ ਬਲਿਹਾਰ, ਬਲਿਹਾਰੀ ਬਲ ਆਪਣਾ ਆਪ ਰਖਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਿਰਜਣਹਾਰ, ਸਿਰ ਸਿਰ ਰਿਜ਼ਕ ਸਬਾਈਆ। ਜੁਗ ਚੌਕੜੀ ਖੇਲ ਅਪਾਰ, ਅਪਰੰਪਰ ਤੇਰੇ ਹੱਥ ਵਡਿਆਈਆ। ਜਨ ਭਗਤਾਂ ਕਰੇ ਪਿਆਰ, ਭਗਤ ਸੁਹੇਲਾ ਇਕ ਅਖਵਾਈਆ। ਜੋ ਤੇਰੇ ਨਾਮ ਦਾ ਕਰਨ ਜੈਕਾਰ, ਦੀਨ ਦੁਨੀ ਜਗਤ ਦ੍ਰਿੜਾਈਆ। ਤੇਰੀ ਧੂੜੀ ਲਾਵਣ ਛਾਰ, ਚਰਨਾਂ ਖ਼ਾਕ ਰਮਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਨਾਤਾ ਜੋੜਨਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਵਖਾਈਆ। ਕੁਦਰਤ ਦੇ ਕਾਦਰ ਸਾਂਝੇ ਯਾਰ, ਮੌਲਾ ਮੇਰੇ ਅਗੰਮ ਅਥਾਹੀਆ। ਮੇਰੀ ਕੋਝੀ ਕਮਲੀ ਦੀ ਸੁਣ ਪੁਕਾਰ, ਰੋ ਰੋ ਦਿਆਂ ਸੁਣਾਈਆ। ਨਵ ਸੱਤ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਬਿਨ ਤੇਰੇ ਭਗਤਾਂ ਤੇਰਾ ਨਾਮ ਸਕੇ ਨਾ ਕੋਇ ਉਚਾਰ, ਹਿਰਦੇ ਸਕੇ ਨਾ ਕੋਇ ਵਸਾਈਆ। ਮੈਂ ਹੋਈ ਬੜੀ ਦੁਖਿਆਰ, ਦੁੱਖਾਂ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਚੜ੍ਹਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਰੰਗ ਚਾੜ੍ਹ ਦੇ ਗੂੜ੍ਹਾ, ਗੋਬਿੰਦ ਤੇਰੀ ਇਕ ਸਰਨਾਈਆ। ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਧੁਰ ਦਾ ਜਲਵਾ ਦੇ ਦੇ ਨੂਰਾ, ਅੰਧ ਅੰਧੇਰਾ ਰਹੇ ਨਾ ਰਾਈਆ। ਜਨ ਭਗਤਾਂ ਆਪਣਾ ਪ੍ਰੇਮ ਬਖ਼ਸ਼ ਦੇ ਪੂਰਾ, ਪੂਰਨ ਸਤਿਗੁਰ ਹੋ ਸਹਾਈਆ। ਜੋ ਤੇਰਾ ਨਾਮ ਕਰਨ ਮਸ਼ਹੂਰਾ, ਚਾਰੋਂ ਕੁੰਟ ਡੰਕ ਸੁਣਾਈਆ। ਤੂੰ ਲੇਖਾ ਤੱਕ ਲੈ ਮੂਸਾ

ਨਾਲ ਕੋਹਤੂਰਾ, ਤੁਰੀਆ ਦੇ ਮਾਲਕ ਆਪਣਾ ਪਰਦਾ ਲਾਹੀਆ। ਸਤਿ ਸਵਾਮੀ ਹੋ ਕੇ ਹਾਜਰ ਹਜੂਰਾ, ਹਜ਼ਰਤਾਂ ਦੇ ਹਜ਼ਰਤ ਸਿਰ ਮੇਰੇ ਹੱਥ ਰਖਾਈਆ। ਮੈਂ ਤੇਰੀ ਦਾਸੀ ਸਦ ਮਜ਼ਦੂਰਾ, ਜੁਗ ਜੁਗ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਅੰਦਰ ਬਖ਼ਸ਼ ਦੇ ਸਾਂਤ, ਅਗਨੀ ਤਤ ਨਾ ਕੋਇ ਤਪਾਈਆ। ਇਹ ਸਾਢੇ ਤਿੰਨ ਹੱਥ ਤੇਰਾ ਪ੍ਰਾਂਤ, ਹਿੱਸਾ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਜੋੜ ਦੇ ਨਾਤ, ਛੁਟਕੀ ਲਿਵ ਦੇ ਲਗਾਈਆ। ਅੰਦਰੋਂ ਮੇਟ ਅੰਧੇਰੀ ਰਾਤ, ਨੂਰੀ ਚੰਦ ਕਰ ਰੁਸ਼ਨਾਈਆ। ਸਤਿ ਸਚ ਸੁਣਾ ਦੇ ਗਾਥ, ਢੋਲਾ ਧੁਰਦਰਗਾਹੀਆ। ਤੂੰ ਮਿਹਰਵਾਨ ਪੁਰਖ ਸਮਰਾਥ, ਪਰਮ ਪੁਰਖ ਇਕ ਅਖਵਾਈਆ। ਮੈਂ ਨਿਮਾਣੀ ਨਾਥ ਅਨਾਥ, ਦੀਨਨ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਝੋਲੀ ਦੇ ਭਰਾਈਆ। ਧਰਨੀ ਕਹੇ ਮੇਰੇ ਗਹਿਰ ਗੰਭੀਰ ਸਾਗਰ ਸਿੰਧ, ਤੇਰੀ ਧਾਰ ਬੇਪ੍ਰਵਾਹੀਆ। ਅੰਮ੍ਰਿਤ ਬਖ਼ਸ਼ ਅਗੰਮੀ ਬੂੰਦ ਨੇਤਰ ਵਗੇ ਕੋਇ ਨਾ ਹਿੰਝ, ਹੰਝੂਆਂ ਹਾਰ ਨਾ ਕੋਇ ਬਣਾਈਆ। ਹਰਿਜਨ ਬਣਾ ਆਪਣੀ ਬਿੰਦ, ਬਿੰਦੂ ਆਪਣੀ ਲੈ ਪ੍ਰਗਟਾਈਆ। ਜਨ ਭਗਤਾਂ ਮੇਟ ਦੇ ਚਿੰਦ, ਚਿੰਤਾ ਚਿਖਾ ਦੇਣੀ ਗਵਾਈਆ। ਤੂੰ ਦਾਤਾ ਗੁਣੀ ਗਹਿੰਦ, ਗਹਿਰ ਗਵਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਧਰਨੀ ਕਹੇ ਪ੍ਰਭੂ ਜਨ ਭਗਤਾਂ ਤੇਰਾ ਆਦਿ ਜੁਗਾਦੀ ਸਾਕ, ਸੱਜਣ ਇਕ ਅਖਵਾਈਆ। ਤਨ ਵਜੂਦ ਕਰ ਦੇ ਪਾਕ, ਪਤਤ ਪੁਨੀਤ ਦੇ ਬਣਾਈਆ। ਦਰਸ਼ਨ ਦੇ ਕੇ ਆਪ, ਆਪਣਾ ਰੰਗ ਰੰਗਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਹੋਵੇ ਜਾਪ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜਗਤ ਮੇਟ ਕੇ ਤੀਨੋ ਤਾਪ, ਤ੍ਰੈਗੁਣ ਦਾ ਡੇਰਾ ਢਾਹੀਆ। ਸਾਚੀ ਵਸਤ ਦੇ ਕੇ ਆਪਣੇ ਹਾਟ, ਤਨ ਖ਼ਜ਼ਾਨਾ ਦੇਣਾ ਭਰਾਈਆ। ਜੋ ਸੰਤ ਸੁਹੇਲੇ ਭਗਤ ਤੇਰੇ ਦਰ ਪੁੱਜੇ ਮਾਰ ਕੇ ਵਾਟ, ਆਪਣਾ ਪੰਧ ਮੁਕਾਈਆ। ਜਨਮ ਕਰਮ ਦੀ ਪੂਰੀ ਕਰਨੀ ਘਾਟ, ਸਿਰ ਆਪਣਾ ਹੱਥ ਟਿਕਾਈਆ। ਸਿੰਘ ਦਲੀਪ ਬਖ਼ਸ਼ਣੀ ਸ਼ਾਂਤ, ਅੰਮ੍ਰਿਤ ਆਤਮ ਜਾਮ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ਼ਨ ਹੋਵੇ ਇਕ ਇਕਾਂਤ, ਘਰ ਸਵਾਮੀ ਗ੍ਰਹਿ ਮੰਦਰ ਅੰਦਰ ਨਜ਼ਰੀ ਆਈਆ।

੨੭ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਅਜੀਤ ਸਿੰਘ ਬਟਾਲਾ ਦੇ ਨਵਿਤ

ਸੂਰੀਯਾ ਕਹੇ ਸੁਣ ਚੰਨਾ, ਚੰਨ ਚੰਨਾ ਦਿਆਂ ਜਣਾਈਆ। ਓਹ ਤੱਕ ਗੋਬਿੰਦ ਵਾਲਾ ਕੰਨਾ, ਕਾਇਨਾਤ ਵਿਚ ਸਮਝਾਈਆ। ਜਿਸ ਤੇਰਾ ਤੱਕਿਆ ਬੰਨਾ, ਹੱਦ ਹਦੂਦਾਂ ਫੋਲ ਫੁਲਾਈਆ। ਉਹ ਲੇਖਾ ਜਾਣੇ ਵਜੂਦ ਤਨਾ, ਮਾਟੀ ਭਾਂਡਿਆਂ ਭੇਵ ਨਾ ਰਾਈਆ। ਜਗਤ ਜਹਾਨ ਤੱਕ ਲੈ ਅੰਨ੍ਹਾ, ਨਿਜ ਨੇਤਰ ਲੋਚਨ ਨੈਣ ਨਾ ਕੋਇ ਖੁਲਾਈਆ। ਪ੍ਰਭ ਦੇਵਣਹਾਰਾ ਸਭ ਨੂੰ ਡੰਨਾ, ਡੰਡਾ ਸ਼ਬਦ ਨਾਦ ਉਠਾਈਆ। ਜਿਸ ਨਵ ਖੰਡ

ਕਰਨਾ ਖੰਨ ਖੰਨਾ, ਖ਼ਾਲਕ ਖ਼ਲਕ ਅਗੰਮ ਅਥਾਹੀਆ। ਓਹ ਫਿਰੇ ਤੇਰੇ ਮੇਰੇ ਵਿਚ ਸੰਨਾ ਸੰਨਾ, ਸਹਿਜ ਸਹਿਜ ਆਪਣਾ ਹੁਕਮ ਵਰਤਾਈਆ। ਮੇਰੇ ਭਾਗ ਵੱਡੇ ਧੰਨ ਧੰਨਾ, ਧੰਨ ਮਿਲੇ ਵਡਿਆਈਆ। ਮੈਂ ਉਸ ਸਾਹਿਬ ਦਾ ਹੁਕਮ ਮੰਨਾਂ, ਜੋ ਮਾਨਸ ਲੇਖਾ ਜਾਣੇ ਥਾਉਂ ਥਾਈਂਆ। ਕੁਛ ਧਾਰ ਤੱਕ ਲੈ ਨੌ ਸੌ ਇਕੀਸੀਵਾਂ ਪੰਨਾਂ, ਲਾਈਨ ਪੰਜ ਸੱਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਚੰਨ ਕਹੇ ਸੁਣ ਸੱਜਣ ਸੂਰੀਆ ਸੂਰ, ਸੂਰਮਿਆ ਦਿਆਂ ਜਣਾਈਆ। ਮੇਰਾ ਮਾਲਕ ਹਜ਼ੂਰ, ਹਜ਼ਰਤਾਂ ਦਾ ਮਾਲਕ ਅਗੰਮ ਅਥਾਹੀਆ। ਜੋ ਪ੍ਰਕਾਸ਼ ਦੇਣ ਵਾਲਾ ਮੂਸਾ ਉਤੇ ਕੋਹਤੂਰ, ਸੋ ਕੋਹਕਾਫ਼ਾਂ ਦਾ ਲੇਖਾ ਵੇਖ ਵਖਾਈਆ। ਜਿਸ ਦਾ ਈਸਾ ਇਸ਼ਾਰਾ ਕੀਤਾ ਜ਼ਰੂਰ, ਬਿਨ ਸੈਨਤ ਗਿਆ ਦ੍ਰਿੜਾਈਆ। ਮੁਹੰਮਦ ਨੇ ਫ਼ਤਵਾ ਦੇ ਕੇ ਪਾਉਣਾ ਦੱਸਿਆ ਫ਼ਤੂਰ, ਫ਼ਾਤਿਆ ਦਾ ਲੇਖਾ ਆਪਣੇ ਵਿਚ ਛੁਪਾਈਆ। ਉਹ ਮਾਹੀ ਮਹਿਬੂਬ ਮੇਰਾ ਲਹਿਣਾ ਜਾਣੇ ਜ਼ਰੂਰ, ਜ਼ਰੂਰੀ ਲੇਖਾ ਵੇਖ ਵਖਾਈਆ। ਚੰਨ ਕਹੇ ਮੈਂ ਓਸੇ ਦਾ ਨੂਰ, ਨੂਰ ਨੁਰਾਨਾ ਡਗਮਗਾਈਆ। ਜਿਸ ਦੇ ਹੁਕਮ ਨਾਲ ਹੁਕਮ ਦਾ ਬਣਿਆ ਦਸਤੂਰ, ਹੁਕਮ ਹੁਕਮ ਨਾਲ ਚਲਾਈਆ। ਉਸ ਦਾ ਪੰਧ ਨਾ ਨੇੜੇ ਨਾ ਦੂਰ, ਦੂਰ ਦੁਰਾਡਾ ਆਪਣਾ ਹੁਕਮ ਵਰਤਾਈਆ। ਮੈਨੂੰ ਮਸਤੀ ਵਿਚ ਚੜ੍ਹਿਆ ਸਰੂਰ, ਸਿਰ ਸਰ ਦਿਆਂ ਝੁਕਾਈਆ। ਮੈਂ ਓਸ ਦਾ ਹੋਵਾਂ ਮਸ਼ਕੂਰ, ਸ਼ੁਕਰਾਨੇ ਵਿਚ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪ੍ਰਵਾਹੀਆ। ਸੂਰੀਆ ਕਹੇ ਚੰਨ ਜੀ ਉਹ ਤੱਕ ਸਦੀ ਚੌਧਵੀਂ ਚੰਦਾ, ਬਿਨ ਚਾਂਦਨੇ ਅੱਖ ਉਠਾਈਆ। ਨਾਲੇ ਹਲੂਣਿਆ ਜ਼ੋਰ ਦੀ ਕੰਧਾ, ਧੱਕਾ ਦਿਤਾ ਲਗਾਈਆ। ਉਠ ਵੇਖ ਲੈ ਮਾਨਸ ਜ਼ਾਤੀ ਬੰਦਾ, ਬੰਦਗੀ ਵਾਲੇ ਖੋਜ ਖੁਜਾਈਆ। ਦੱਸ ਤੈਨੂੰ ਕਿਹੜਾ ਲਗਦਾ ਚੰਗਾ, ਕੀ ਉਮਤ ਦੀ ਦਏ ਗਵਾਹੀਆ। ਕਿਥੋਂ ਮਿਲੇ ਪਿਆਰ ਅਨੰਦਾ, ਅਨੰਦ ਅਨੰਦ ਵਿਚੋਂ ਨਜ਼ਰੀ ਆਈਆ। ਆਪਣਾ ਅਖ਼ੀਰੀ ਵੇਖ ਲੈ ਕੰਢਾ, ਮਾਤਲੋਕ ਨੈਣ ਤਕਾਈਆ। ਗੋਬਿੰਦ ਦੀ ਧਾਰ ਜਾਣ ਲੈ ਖੰਡਾ, ਖੜਗਾਂ ਤੋਂ ਪਰੇ ਖੜਕਾਈਆ। ਜਿਸ ਦਾ ਲੇਖ ਵਿਚ ਬ੍ਰਹਿਮੰਡਾ, ਜੇਰਜ ਅੰਡਾ ਰਿਹਾ ਹਿਲਾਈਆ। ਤੂੰ ਕਿਸ ਦਾ ਦੇਣਾ ਸੰਗਾ, ਸਾਥੀ ਕਵਣ ਵਡਿਆਈਆ। ਕਿਸ ਨਾਲ ਪਿਆਰ ਧਾਰ ਮਿਲਾਉਣਾ ਪੰਜਾ, ਪੰਚਮ ਕੀ ਵਡਿਆਈਆ। ਕੀ ਲਹਿਣਾ ਦੇਣਾ ਤੇਰਾ ਨਾਲ ਦੇਸ ਬਵੰਜਾ, ਜਾਂ ਕੀ ਬਾਵਨ ਗਿਆ ਦ੍ਰਿੜਾਈਆ। ਕੀ ਉਦਾਸੀ ਵਿਚ ਹੋਵੇ ਰੰਜਾ, ਰੰਜਸ਼ ਵਿਚ ਆਪਣਾ ਆਪ ਬਦਲਾਈਆ। ਕੀ ਢੋਲਾ ਗਾਏ ਛੰਦਾ, ਸਿਫ਼ਤਾਂ ਸਿਫ਼ਤ ਸਲਾਹੀਆ। ਕੀ ਖੇਲ ਵੇਖੇ ਅਚੰਭਾ, ਮੈਨੂੰ ਦੇ ਸਮਝਾਈਆ। ਕੀ ਇਸ਼ਾਰਾ ਦਿਤਾ ਪਰੀ ਅਰੰਬਾ, ਚੌਦਾਂ ਰਤਨਾਂ ਵਿਚੋਂ ਆਪਣੀ ਆਸ ਪ੍ਰਗਟਾਈਆ। ਕੀ ਐਰਾਪਤ ਹਾਥੀ ਸੁੰਡ ਕਰ ਕੇ ਲੰਬਾ, ਲੰਮਾ ਪੈ ਕੇ ਗਿਆ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸਮਝਾਈਆ। ਚੰਨ ਕਹੇ ਸੁਣ ਸੂਰੀਆ ਸੂਰਬੀਰ, ਬੀਰ ਬੀਰਾ ਦਿਆਂ ਜਣਾਈਆ। ਮੇਰੇ ਨੇਤਰ ਵਗੇ ਨੀਰ, ਬਿਨ ਹੰਝੂਆਂ ਹਾਰ ਬਣਾਈਆ। ਮੇਰੀਆਂ ਅੱਖਾਂ ਅਗੇ ਨੌ ਸੌ ਚੁਰਾਨਵੇਂ ਚੌਕੜੀ ਜੁਗ ਦੀ ਤਸਵੀਰ, ਜਿਸ ਨੂੰ ਤਸੱਵਰ ਕਰ ਸਕੇ ਨਾ ਕੋਇ ਸਮਝਾਈਆ। ਮੇਰੇ ਸਾਹਮਣੇ ਅਵਤਾਰ ਪੈਗ਼ੰਬਰ ਪੀਰ, ਗੁਰ ਗੁਰਦੇਵ ਨਜ਼ਰੀ ਆਈਆ। ਮੇਰੇ ਸਾਹਮਣੇ ਲੱਖ ਚੁਰਾਸੀ ਦੀ ਤਕਦੀਰ, ਤਕੱਬਰ ਨਾਲ ਆਪਣੀ ਆਪ ਲਏ ਅੰਗੜਾਈਆ। ਮੇਰੇ ਅਗੇ ਬੋਧ ਅਗਾਧੀ ਤਦਬੀਰ, ਤਰੀਕਾ ਸਮਝ

ਕੋਇ ਨਾ ਪਾਈਆ। ਮੇਰੇ ਸਾਹਮਣੇ ਸ਼ਰਅ ਦੀ ਸ਼ਮਸ਼ੀਰ, ਸ਼ਹਿਨਸ਼ਾਹ ਰਿਹਾ ਵਖਾਈਆ। ਮੇਰੇ ਕੋਲ ਦੀਨ ਦੁਨੀ ਦਿਲਗੀਰ, ਚਾਰੋਂ ਕੁੰਟ ਬੈਠੀ ਢੇਰੀਆਂ ਢਾਹੀਆ। ਮੇਰੇ ਕੋਲ ਪਾਤਸ਼ਾਹ ਵਜ਼ੀਰ ਅਮੀਰ ਫ਼ਕੀਰ, ਕੰਗਲੇ ਬੈਠੇ ਅੱਖ ਉਠਾਈਆ। ਮੇਰੇ ਕੋਲ ਲੇਖਾ ਉਹ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਨੂੰ ਇਕ ਡਰ ਲਗਦਾ ਜਿਸ ਵੇਲੇ ਸ਼ਬਦ ਦਾ ਅਣਿਆਲਾ ਵੇਖਾਂ ਤੀਰ, ਬਿਨਾ ਮੁਖੀ ਤੋਂ ਮੁਖ ਸਭ ਦੇ ਦਏ ਭਵਾਈਆ। ਮੈਨੂੰ ਇਉਂ ਲਗਦਾ ਓਸ ਪੰਜ ਪੋਹ ਨੂੰ ਇਸ਼ਾਰਾ ਦੇ ਦੇਣਾ ਮੈਂ ਪੀਰਾਂ ਦਾ ਪੀਰ, ਦੀਨ ਦੁਨੀ ਨਾਲੋਂ ਨਾਤਾ ਜਾਣਾ ਤੁੜਾਈਆ। ਗਲ ਵਿਚ ਅਲਫ਼ੀ ਸ਼ਾਹ ਬਣੇ ਫ਼ਕੀਰ, ਫ਼ਿਕਰਾ ਇਕੋ ਢੋਲਾ ਗਾਈਆ। ਚੰਨ ਕਹੇ ਸੂਰੀਆ ਮੈਨੂੰ ਆਵੇ ਮੂਲ ਨਾ ਧੀਰ, ਧੀਰਜ ਸਕੇ ਨਾ ਕੋਇ ਧਰਾਈਆ। ਓਸ ਚੜ੍ਹਦੀ ਦਿਸ਼ਾ ਨੂੰ ਜਾਣਾ ਫੇਰ ਸਤਾਰਿਆਂ ਦੀ ਸਤ੍ਹਾ ਉਤੇ ਬਣਨੀ ਭੀੜ, ਭੱਜਣ ਸਾਰੇ ਵਾਹੋ ਦਾਹੀਆ। ਇਕਵੰਜਾ ਧਾਰ ਅੰਦਰ ਪੈਣੀ ਪੀੜ, ਦੁੱਖ ਸਕੇ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸੂਰੀਆ ਕਹੇ ਮੇਰੇ ਚਾਂਦਨੀ ਚੰਦ ਪਿਆਰੇ, ਪ੍ਰੇਮੀਆਂ ਪ੍ਰੇਮ ਵਿਚ ਜਣਾਈਆ। ਕਿਉਂ ਤੇਰੇ ਨਾਲ ਮੇਲ ਹੋਇਆ ਸਿਤਾਰੇ, ਚੰਦ ਸਿਤਾਰ ਮਿਲੀ ਵਡਿਆਈਆ। ਕਿਉਂ ਪਰਵਰਦਿਗਾਰ ਦੇ ਬਣੇ ਦੁਲਾਰੇ, ਦੂਲ੍ਹੇ ਆਪਣਾ ਰੂਪ ਬਦਲਾਈਆ। ਕਿਉਂ ਉਮਤ ਹੋਈ ਬੇਸਹਾਰੇ, ਕੀ ਤੁਹਾਡੇ ਵਿਚ ਵਡਿਆਈਆ। ਕੀ ਮੁਹੰਮਦ ਦਏ ਇਸ਼ਾਰੇ, ਸਦੀ ਚੌਧਵੀਂ ਗਿਆ ਸੁਣਾਈਆ। ਕਿਉਂ ਸਲਾਮ ਕਰਦੇ ਰਹੇ ਚਾਰ ਯਾਰੇ, ਸਜਦਿਆਂ ਵਿਚ ਸੀਸ ਝੁਕਾਈਆ। ਚੰਨ ਕਹੇ ਅਸੀਂ ਸਾਰੇ ਉਸ ਦੇ ਬਰਖ਼ੁਰਦਾਰੇ, ਬਾਲ ਨੰਨ੍ਹੇ ਸੋਭਾ ਪਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਗੁਜਾਰੇ, ਚੌਦਸ ਉਸੇ ਦਾ ਰੰਗ ਰੰਗਾਈਆ। ਧਰਨੀ ਧਰਤ ਧਵਲ ਧੌਲ ਉਤੇ ਖੇਲ ਤੱਕੇ ਅਪਾਰੇ, ਅਪਰੰਪਰ ਸਵਾਮੀ ਦਿਤੇ ਵਖਾਈਆ। ਸਾਡੇ ਨਿਸ਼ਾਨ ਪਿਛੇ ਅਣਗਿਣਤ ਗ਼ਰੀਬ ਗਏ ਮਾਰੇ, ਨਿਰਦੋਸ਼ਿਆਂ ਖੱਲ ਲੁਹਾਈਆ। ਉਹ ਸਾਰੇ ਦੇ ਸਾਰੇ ਰਹੇ ਪੁਕਾਰੇ, ਪ੍ਰਭ ਅਗੇ ਸੀਸ ਨਿਵਾਈਆ। ਨਾਲੇ ਚਾਰੋਂ ਕੁੰਟ ਤੱਕਣ ਵਾਰੋ ਵਾਰੇ, ਬਿਨ ਨੈਣਾਂ ਨੈਣ ਉਠਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਨੂੰ ਕਹਿਣ ਤੁਸੀਂ ਸਾਰੇ ਬੋਲੋ ਇਕ ਵਾਰੇ, ਇਕ ਆਵਾਜ਼ ਲਗਾਈਆ। ਹੁਣ ਪ੍ਰਗਟ ਹੋ ਜਾ ਨਿਹਕਲੰਕ ਕਲ ਕਲਕੀ ਅਵਤਾਰੇ, ਓਹਲੇ ਵਿਚ ਓਹਲਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਚੰਨ ਕਹੇ ਸੂਰੀਆ ਮੇਰੀ ਨਿੱਕੀ ਗੱਲ, ਸਮਝ ਸਚ ਦਿਆਂ ਸਮਝਾਈਆ। ਮੇਰੇ ਸਾਹਿਬ ਦੀ ਵੇਖ ਰਮਜ਼, ਕੀ ਰਮਜ਼ਾਨ ਮਹੀਨੇ ਵਿਚ ਖੇਲ ਖਿਲਾਈਆ। ਜੋ ਇਸ਼ਾਰਾ ਦਿਤਾ ਨਿਰਗੁਣ ਸਰਗੁਣ ਧਾਰ ਗੌਂਸ ਹਮਜ਼, ਜਗਤ ਜਹਾਨ ਸਮਝਾਈਆ। ਜੋ ਭੇਵ ਖੁਲਾਇਆ ਸ਼ਮਸ, ਤਬਰੇਜ਼ ਨੈਣ ਉਠਾਈਆ। ਸੋ ਵਕਤ ਵੇਖਣਾ ਕਿਸ ਬਿਧ ਸਭ ਨੇ ਹੋਣਾ ਭਸਮ, ਭੇਵ ਭੇਵ ਵਿਚੋਂ ਜਣਾਈਆ। ਮੈਂ ਸੁਗੰਦ ਖਾਵਾਂ ਕਸਮ, ਈਮਾਨ ਨਾਲ ਦ੍ਰਿੜਾਈਆ। ਜਿਸ ਨੂੰ ਮੁਹੰਮਦ ਮੰਨਿਆ ਇਸਮ, ਆਜ਼ਮ ਬੇਪਰਵਾਹੀਆ। ਉਹ ਮੇਰਾ ਲਹਿਣਾ ਵੇਖੇ ਚਸ਼ਮ, ਚਸ਼ਮੇ ਦੀਦ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਜੁਗ ਆਪਣੀ ਆਪੇ ਜਾਣੇ ਰਸਮ, ਰਿਵਾਜ ਜਗਤ ਨਾ ਕੋਇ ਰਖਾਈਆ।

੨੮ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ ਅਮੀਰ ਸਿੰਘ ਗੁਲਾਟੀ ਦੇ ਨਵਿਤ

ਚੰਦ ਕਹੇ ਸੁਣ ਸਿਤਾਰੇ, ਤਾਰ ਸਿਤਾਰ ਦਿਆਂ ਜਣਾਈਆ। ਸਵਾਧਾਨ ਹੋ ਮਿਤ੍ਰ ਪਿਆਰੇ, ਦੋਸਤਾ ਲੈ ਅੰਗੜਾਈਆ। ਪੈਗ਼ੰਬਰਾਂ ਤੱਕ ਇਸ਼ਾਰੇ, ਕੀ ਬਿਨ ਸੈਨਤ ਰਹੇ ਸਮਝਾਈਆ। ਨਿਗਾਹ ਮਾਰ ਧਰਤੀ ਉਤੇ ਵਿਚ ਸੰਸਾਰੇ, ਚਾਰੋਂ ਕੁੰਟ ਅੱਖ ਖੁਲਾਈਆ। ਸਦੀ ਚੌਧਵੀਂ ਕੀ ਪੁਕਾਰੇ, ਕੂਕ ਕੂਕ ਸੁਣਾਈਆ। ਕੀ ਲਹਿਣਾ ਦੇਣਾ ਦੇਵੇ ਪਰਵਰਦਿਗਾਰੇ, ਸਾਂਝਾ ਯਾਰ ਅਗੰਮ ਅਥਾਹੀਆ। ਜਿਸ ਦੇ ਜੁਗ ਚੌਕੜੀ ਸਭ ਨੇ ਲਏ ਸਹਾਰੇ, ਸੀਸ ਚਰਨ ਕਵਲ ਟਿਕਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਧੁਰਦਰਗਾਹੀ ਮੀਤ ਮੁਰਾਰੇ, ਕੀ ਆਪਣੀ ਕਲ ਵਰਤਾਈਆ। ਉਹ ਨੂਰ ਨੁਰਾਨਾ ਨੌਜਵਾਨਾ ਸ੍ਰੀ ਭਗਵਾਨਾ ਹੋਵੇ ਜ਼ਾਹਰੇ, ਜ਼ਾਹਰ ਜ਼ਹੂਰ ਆਪਣੀ ਕਲ ਵਰਤਾਈਆ। ਜਿਸ ਦਾ ਲੇਖਾ ਕਦੀਮ ਦਾ ਵਿਚ ਕਾਹਿਰੇ, ਕਹਿਕਹਾ ਲਗਾ ਕੇ ਦਿਆਂ ਸੁਣਾਈਆ। ਉਸ ਦਾ ਭੇਵ ਨਾ ਕੋਈ ਜਾਣੇ ਜੀਵ ਗਵਾਰੇ, ਬੁੱਧੀ ਵਿਚ ਸਮਝ ਨਾ ਕੋਇ ਜਣਾਈਆ। ਉਹ ਲਹਿਣਾ ਦੇਣਾ ਸਭ ਤੋਂ ਦੇਵੇ ਬਾਹਿਰੇ, ਬਾਹਿਰਹਾਲ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਬੇਪ੍ਰਵਾਹੀਆ। ਸਿਤਾਰ ਕਹੇ ਚੰਦ ਨੂਰ ਨੁਰਾਨੇ ਨੂਰੀ, ਸਤਿ ਦਿਆਂ ਜਣਾਈਆ। ਉਹ ਮਾਲਕ ਸਾਹਿਬ ਹਜ਼ੂਰੀ, ਹਜ਼ਰਤ ਬੇਪ੍ਰਵਾਹੀਆ। ਜੋ ਆਦਿ ਜੁਗਾਦਿ ਸਦਾ ਦਸਤੂਰੀ, ਸਭ ਕੁਛ ਆਪਣੇ ਦਸਤ ਰਖਾਈਆ। ਜਿਸ ਦੀ ਅਵਤਾਰ ਪੈਗ਼ੰਬਰ ਗੁਰ ਕਰਨ ਮਜ਼ਦੂਰੀ, ਭਗਤ ਸੁਹੇਲੇ ਸੇਵ ਕਮਾਈਆ। ਉਹ ਸ੍ਰਿਸ਼ਟੀ ਜੁਗ ਚੌਕੜੀ ਲੇਖਾ ਜਾਣੇ ਕੂੜੀ, ਕੂੜ ਕੁਟੰਬ ਖੋਜ ਖੁਜਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜੀ, ਟਿੱਕੇ ਨਾਮ ਖ਼ਾਕ ਰਮਾਈਆ। ਸੋ ਕਲਜੁਗ ਅੰਤਮ ਪਾਏ ਫ਼ਤੂਰੀ, ਫ਼ਤਵਾ ਸਭ ਦੇ ਉਤੇ ਲਗਾਈਆ। ਆਪਣਾ ਹੁਕਮ ਵਰਤੇ ਜ਼ਰੂਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਚੰਦ ਕਹੇ ਸੁਣ ਸਿਤਾਰ ਮੀਤ, ਦਿਲਦਾਰ ਦਿਆਂ ਜਣਾਈਆ। ਵੇਖ ਉਸ ਖ਼ੁਦਾ ਦੀ ਰੀਤ, ਜਿਸ ਨੇ ਮੰਦਰ ਮਸੀਤ ਦਿਤੇ ਸੁਹਾਈਆ। ਜੋ ਸਭ ਘਟ ਵਸੇ ਭੀਤ, ਭੀਤਰ ਡੇਰਾ ਲਾਈਆ। ਜੋ ਹਰ ਘਟ ਵਸੇ ਚੀਤ, ਚੇਤਨ ਹੋ ਕੇ ਖੇਲ ਖਿਲਾਈਆ। ਉਹ ਲੱਖ ਚੁਰਾਸੀ ਪਰਖਣਹਾਰਾ ਨੀਤ, ਨੇਤਨ ਨੇਤ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਸਦੀ ਚੌਧਵੀਂ ਰਹੀ ਬੀਤ, ਕਲਜੁਗ ਆਪਣਾ ਪੰਧ ਮੁਕਾਈਆ। ਉਹ ਲੇਖਾ ਜਾਣੇ ਜੀਵ ਜੰਤ ਕੌੜੇ ਰੀਠ, ਰਸ ਮਿੱਠਤ ਫੋਲ ਫੁਲਾਈਆ। ਜਨ ਭਗਤਾਂ ਹੱਥ ਰਖੇ ਉਤੇ ਪੀਠ, ਪੁਸ਼ਤ ਪਨਾਹ ਦਏ ਟਿਕਾਈਆ। ਧੁਰ ਦਾ ਮਾਰਗ ਲਾਈਟ ਦੱਸ ਕੇ ਇਕੋ ਬੀਟ, ਬਿਟਵੀਨ ਦਾ ਲੇਖਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਚੰਦ ਕਹੇ ਸਿਤਾਰਿਆ ਸੁਣ ਲੈ ਸਤਿ, ਸਤਿ ਦਿਆਂ ਜਣਾਈਆ। ਕੀ ਸੰਦੇਸ਼ਾ ਦੇਵੇ ਪਰਮੇਸ਼ਵਰ ਪਤ, ਬਿਨਾ ਪਤਰਕਾ ਰਿਹਾ ਦ੍ਰਿੜਾਈਆ। ਜਿਸ ਦਾ ਖੇਲ ਸੁਹਾਵਾ ਵਤ, ਵਤਨਾਂ ਦਾ ਮਾਲਕ ਵੇਖ ਵਖਾਈਆ। ਉਹ ਨੂਰ ਨੁਰਾਨਾ ਹੋ ਪ੍ਰਗਟ, ਪਰਗਣੇ ਵੇਖੇ ਥਾਉਂ ਥਾਈਂਆ। ਉਸ ਦਾ ਲੇਖਾ ਸ਼ਬਦੀ ਧਾਰ ਦੇਵਾਂ ਦੱਸ, ਕਲਮਾ ਕਲਮੇ ਨਾਲ ਜਣਾਈਆ। ਜਿਸ ਕਿਸੇ ਦਾ ਚਲਣ ਨਹੀਂ ਦੇਣਾ ਕੋਈ ਵਸ, ਵਸਲ ਆਪਣਾ ਇਕ ਵਖਾਈਆ। ਖੇਲ ਕਰੇ ਹੱਸ ਹੱਸ, ਹਸਤੀ ਦਾ ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਿਤਾਰ ਕਹੇ ਚੰਦ ਮੈਨੂੰ ਅੰਤਰ ਆਵੇ ਨਜ਼ਰ, ਬਿਨ ਨੈਣਾਂ ਦਿਆਂ ਜਣਾਈਆ। ਸੁਣਾ ਧੁਨ ਮਧੁਰ, ਸ਼ਬਦ ਅਗੰਮੀ ਹੋਵੇ ਸ਼ਨਵਾਈਆ। ਮੇਰਾ ਮਹਿਬੂਬ ਕਰੇ ਫ਼ਜ਼ਲ, ਰਹਿਮਤ ਹਕ ਕਮਾਈਆ। ਮੈਂ ਉਸ ਦੀ ਸੁਣਾਂ ਗ਼ਜ਼ਲ, ਜੋ ਬਿਨਾ ਨਗ਼ਮਿਆਂ ਰਿਹਾ ਦ੍ਰਿੜਾਈਆ। ਜਿਸ ਨੇ ਇਨਸਾਫ਼ ਕਰਨਾ ਅਦਲ, ਦੀਨ ਦੁਨੀ ਲੇਖਾ ਜਾਣੇ ਥਾਉਂ ਥਾਈਂਆ। ਜਿਸ ਆਪਣਾ ਰੂਪ ਲੈਣਾ ਬਦਲ, ਵੇਸ ਅਵੇਸਾ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਚੰਨ ਕਹੇ ਸੁਣ ਸਿਤਾਰੇ ਨੁਰਾਨੀ, ਨਵ ਨਵ ਦਿਆਂ ਜਣਾਈਆ। ਮੇਰਾ ਮਹਿਬੂਬ ਕਰੇ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਜਾਣਾ ਭਾਰਤ ਵਿਚੋਂ ਜੂਹ ਬੇਗਾਨੀ, ਜੂਹਾਂ ਜੰਗਲਾਂ ਖੋਜ ਖੁਜਾਈਆ। ਉਸ ਲੇਖੇ ਲਾਉਣੀ ਬੱਧਕ ਦੀ ਕਥਾ ਕਹਾਣੀ ਪੁਰਾਣੀ, ਪੂਰਬ ਦਾ ਲੇਖਾ ਸੰਗ ਮਿਲਾਈਆ। ਰਵੀਦਾਸ ਦੀ ਕੌਡੀ ਕਸੀਰਾ ਸੰਗ ਰਖੇ ਪੁਰਾਨੀ, ਪੁਰਖ ਪੁਰਖੋਤਮ ਆਪਣਾ ਹੁਕਮ ਵਰਤਾਈਆ। ਇੱਕੀ ਮਾਘ ਦਿਵਸ ਹੋਵੇ ਰੁਹਾਨੀ, ਨੌਜਵਾਨੇ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਿਤਾਰ ਕਹੇ ਸੁਣ ਧੁਰ ਦੇ ਚਾਂਦੂ, ਸਚ ਦਿਆਂ ਜਣਾਈਆ। ਹਕ ਮਹਿਬੂਬ ਬਣੇ ਪਾਂਧੂ, ਭੱਜੇ ਵਾਹੋ ਦਾਹੀਆ। ਨਿਰਗੁਣ ਧਾਰ ਬਦਲੇ ਸਵਾਂਗੂ, ਸਵਾਂਗੀ ਆਪਣਾ ਸਵਾਂਗ ਰਚਾਈਆ। ਜਿਸ ਲੇਖਾ ਦੱਸਣਾ ਹਾਂਗ ਕਾਂਗੂ, ਕਾਗ ਹੱਥ ਨਾਲ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਚੰਦ ਕਹੇ ਸੁਣ ਸਿਤਾਰ ਧੁਰ ਦੁਲਾਰੇ, ਧਰਮ ਧਾਰ ਜਣਾਈਆ। ਇਹ ਖੇਲ ਸੱਚੀ ਸਰਕਾਰੇ, ਹਰਿ ਕਰਤਾ ਆਪਣੇ ਹੁਕਮ ਵਿਚ ਕਰਾਈਆ। ਜਿਸ ਨੇ ਇੱਕ ਦੀ ਧਾਰ ਦੋ ਨਾਲ ਰਖਣੇ ਲਿਖਾਰੇ, ਲੇਖ ਲੇਖਣੀ ਪਿਛਲੀ ਦਏ ਗਵਾਹੀਆ। ਪੰਜ ਪੋਹ ਭੇਵ ਖੋਲ ਕੇ ਸਾਰੇ, ਪਰਦੇ ਪਰਦਿਆਂ ਵਿਚੋਂ ਚੁਕਾਈਆ। ਗਲ ਅਲਫ਼ੀ ਪਾ ਬੋਲੇ ਵੱਖਰੀ ਜ਼ਬਾਂ ਜੈਕਾਰੇ, ਜੈ ਜੈ ਕਾਰ ਸੁਣਾਈਆ। ਸਮੁੰਦ ਸਾਗਰ ਤੱਕਣ ਨੈਣ ਉਘਾੜੇ, ਅੱਖ ਅੱਖ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਸੰਗ ਆਪ ਬਣਾਈਆ। ਸਿਤਾਰ ਕਹੇ ਚੰਦ ਸਚ ਦੱਸ ਦੇ ਯਾਰ, ਕੀ ਕਰਤਾ ਖੇਲ ਖਿਲਾਈਆ। ਜ਼ਰਾ ਨਿਗਾਹ ਮਾਰ, ਅਗੇ ਲੈ ਅੰਗੜਾਈਆ। ਕੀ ਤੇਗ਼ ਬਹਾਦਰ ਦਾ ਉਧਾਰ, ਕੀ ਨਾਨਕ ਲਹਿਣਾ ਝੋਲੀ ਪਾਈਆ। ਕੀ ਗੋਬਿੰਦ ਗਿਆ ਉਚਾਰ, ਸ਼ਬਦ ਸ਼ਬਦੀ ਨਾਦ ਸੁਣਾਈਆ। ਕੀ ਲੇਖਾ ਕਲਕੀ ਅਵਤਾਰ, ਨਿਹਕਲੰਕ ਕੀ ਵਡਿਆਈਆ। ਅਮਾਮ ਅਮਾਮਾ ਕਿਸ ਬਿਧ ਪਾਵੇ ਸਾਰ, ਨੂਰ ਨੁਰਾਨਾ ਧੁਰਦਰਗਾਹੀਆ। ਕੀ ਚਾਰ ਜੁਗ ਦੇ ਸ਼ਾਸਤਰ ਰਹੇ ਪੁਕਾਰ, ਕੂਕ ਕੂਕ ਸੁਣਾਈਆ। ਕੀ ਸਦੀ ਚੌਧਵੀਂ ਰੋ ਰੋ ਕਰੇ ਇਜ਼ਹਾਰ, ਨੈਣਾਂ ਛਹਿਬਰ ਲਾਈਆ। ਢਾਕਾ ਕਹੇ ਮੇਰੇ ਉਦਰ ਵਿਚ ਮੇਰੇ ਪੇਟ ਵਿਚ ਮੇਰੇ ਜਿਸਮ ਵਿਚ ਮੇਰੇ ਇਸਮ ਵਿਚ ਉਹ ਪਿਆਰ, ਜਿਸ ਪਿਆਰ ਦੀ ਧਾਰ ਮੁਹੰਮਦ ਨੈਣ ਉਠਾਈਆ। ਕਿਸੇ ਨਾਲ ਨਹੀਂ ਕੋਈ ਤਕਰਾਰ, ਝਗੜਾ ਝਗੜੇ ਵਿਚ ਨਾ ਕੋਇ ਜਣਾਈਆ। ਮੈਂ ਨਿਗਾਹ ਮਾਰਦਾ ਕੀ ਖੇਲ ਹੋਇਆ ਕਿਸ ਬਿਧ ਹੋਇਆ ਵਿਵਹਾਰ, ਦਜਲਾ ਫ਼ਰਾਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਿਤਾਰ ਕਹੇ ਚੰਦ ਸੁਣ

ਕਲਮਿਆਂ ਤੋਂ ਬਾਹਰ ਅਗੰਮੀ ਬੋਲੀ, ਕੀ ਅਨਬੋਲਤ ਰਿਹਾ ਜਣਾਈਆ। ਜਿਸ ਦੀ ਸਮਝ ਨਾ ਆਏ ਕਿਸੇ ਚੋਲੀ, ਚੋਲਾ ਨਜ਼ਰ ਕਿਸੇ ਨਾ ਆਈਆ। ਜਿਸ ਦਾ ਸ਼ਬਦ ਅਗੰਮਾ ਢੋਲੀ, ਢੋਲਕ ਛੈਣੇ ਰਿਹਾ ਖੜਕਾਈਆ। ਮੈਂ ਤੈਨੂੰ ਸਹਿਜ ਨਾਲ ਦੱਸਾਂ ਹੌਲੀ ਹੌਲੀ, ਕੀ ਸਦੀ ਚੌਧਵੀਂ ਮੈਨੂੰ ਰਹੀ ਸਮਝਾਈਆ। ਵੇ ਤਾਰਿਆ ਵੇ ਚੰਦਾ ਵੇ ਚੰਦਾ ਵੇ ਤਾਰਿਆ ਉਹ ਨਿਗਾਹ ਮਾਰ ਲੈ ਤੰਦ ਤੱਕ ਲੈ ਮੌਲੀ, ਜੋ ਮੌਲਾ ਆਪਣਾ ਹੁਕਮ ਸੁਣਾਈਆ। ਤਿੰਨ ਰੰਗ ਦੇ ਬਸਤਰ ਪਹਿਨ ਕੇ ਢਾਕੇ ਵਿਚ ਜਾਏਗੀ ਸਦੀ ਚੌਧਵੀਂ ਦੀ ਗੋਲੀ, ਗੋਲਕ ਸ਼ਰਅ ਵਾਲੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਨੂਰ ਇਕ ਚਮਕਾਈਆ। ਸਦੀ ਚੌਧਵੀਂ ਕਹੇ ਤਾਰਾ ਚੰਦ ਆਪਣੀਆਂ ਕਰੋ ਨਾ ਕੋਇ ਦਲੀਲਾ, ਦਲੀਲਾਂ ਵਾਲਿਆਂ ਦਿਆਂ ਜਣਾਈਆ। ਸੰਮਤ ਸ਼ਹਿਨਸ਼ਾਹੀ ਅੱਠ ਦੀਆਂ ਦਰਗਾਹ ਵਿਚ ਮਨਜ਼ੂਰ ਨਾ ਹੋਣ ਅਪੀਲਾ, ਦਾਅਵੇਦਾਰ ਰਹਿਣ ਕੋਇ ਨਾ ਪਾਈਆ। ਸ਼ਰਅ ਦੇ ਬਸਤਰ ਰੰਗ ਚੜ੍ਹੇ ਨਾ ਕੋਇ ਨੀਲਾ, ਨੀਲੀ ਧਾਰ ਦਾ ਮਾਲਕ ਨੀਲੇ ਵਾਲੇ ਨਾਲ ਆਪਣਾ ਹੁਕਮ ਬਣਾਈਆ। ਜਿਸ ਦੀਆਂ ਦੀਨ ਮਜ਼੍ਹਬ ਛੋਟੀਆਂ ਛੋਟੀਆਂ ਤਹਿਸੀਲਾਂ, ਦੋ ਜਹਾਨ ਦਾ ਮਾਲਕ ਕੀ ਆਪਣੀ ਕਾਰ ਭੁਗਤਾਈਆ। ਜ਼ਰਾ ਖੇਲ ਵੇਖਣਾ ਕਿਹੜਾ ਖ਼ੁਸ਼ੀਆਂ ਵਾਲਾ ਹੋਏ ਮਹੀਨਾ, ਮਿਹਰਵਾਨ ਕੀ ਆਪਣੀ ਕਲ ਵਰਤਾਈਆ। ਜੋ ਲੇਖ ਲਿਖਿਆ ਬਗ਼ਦਾਦੀ ਮੱਕਾ ਮਦੀਨਾ, ਮਕਬਰਿਆਂ ਦੇ ਲੇਖੇ ਦਏ ਚੁਕਾਈਆ। ਜਿਸ ਵਿਚ ਕੋਈ ਕਰ ਨਾ ਸਕੇ ਤਰਮੀਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਫੇਰਾ ਮਾਰ ਕੇ ਫਿਰ ਆਵਾਂਗੀ ਪਹਿਲੀ ਮੱਘਰ, ਮਗਰਲਾ ਲੇਖਾ ਸਾਰਾ ਦਿਆਂ ਸਮਝਾਈਆ। ਕਿਉਂ ਸ਼ਹਿਨਸ਼ਾਹੀ ਸੰਮਤ ਅੱਠ ਭਗਤਾਂ ਦਾ ਭਗਤਾਂ ਨਾਲ ਹੋਇਆ ਗ਼ਦਰ, ਝਗੜੇ ਦਾ ਝਗੜਾ ਕਵਣ ਬਣਾਈਆ। ਜਿਸ ਸ਼ਰਅ ਸ਼ਰੀਅਤ ਦਾ ਉਮਤ ਉਮਤੀ ਦਾ ਲਹਿਣਾ ਦੇਣਾ ਦੇਣਾ ਬਦਲ, ਬਦਲੀ ਕਰੇ ਥਾਉਂ ਥਾਈਂਆ। ਜਿਸ ਆਪਣੀ ਕੂੜ ਧਾਰ ਨੂੰ ਕਰ ਕੇ ਕਤਲ, ਕਾਤਲ ਮਕਤੂਲ ਦਾ ਲੇਖਾ ਦੇਣਾ ਮੁਕਾਈਆ। ਨਵੀਂ ਧਾਰ ਦਾ ਨਵਾਂ ਵਸਾ ਕੇ ਵਤਨ, ਬੇਵਤਨਾਂ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਕਹੇ ਵੇ ਤਾਰਾ ਚੰਦ ਕੀ ਕਹਿੰਦੀ ਕ੍ਰਿਸ਼ਨ ਦੀ ਰਾਧਾ ਗੋਪੀ, ਗੋਪਾਲ ਕੀ ਜਣਾਈਆ। ਜਿਸ ਦੇ ਤੇੜ ਨਾ ਸਾੜ੍ਹੀ ਨਾ ਧੋਤੀ, ਅੰਗੀ ਅੰਗ ਨਾਲ ਨਾ ਕੋਇ ਛੁਹਾਈਆ। ਨਾ ਹੱਸਦੀ ਨਾ ਰੋਤੀ, ਮੁਸਕਰਾਹਟ ਵਿਚ ਬੁੱਲ ਨਾ ਕੋਇ ਹਿਲਾਈਆ। ਜਾਂ ਮੈਂ ਨਿਗਾਹ ਮਾਰੀ ਇਕੋ ਨੂਰ ਨੁਰਾਨੀ ਜੋਤੀ, ਜੋ ਜੋਤ ਜੋਤ ਵਿਚੋਂ ਨਜ਼ਰੀ ਆਈਆ। ਉਹ ਸੰਦੇਸ਼ਾ ਦੇਵੇ ਇਕ ਇਕਲੋਤੀ, ਇਕ ਇਕੱਲੀ ਰਹੀ ਜਣਾਈਆ। ਚੜ੍ਹਦੀ ਦਿਸ਼ਾ ਜਾਣ ਲੱਗਿਆਂ ਸਾਹਿਬ ਦੇ ਕੋਲ ਹੋਵੇਗੀ ਰੂਮੀ ਟੋਪੀ, ਚਾਰੋਂ ਕੁੰਟ ਇਕੋ ਜਿਹੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਨਾਲ ਇਸ਼ਾਰਾ, ਸਚ ਸਚ ਸਮਝਾਈਆ। ਜਿਧਰ ਜਾਵੇਗਾ ਮੇਰਾ ਪੀਰ ਜ਼ਾਹਰਾ, ਜ਼ਾਹਰ ਜ਼ਹੂਰ ਆਪਣੀ ਖੇਲ ਖਿਲਾਈਆ। ਸੰਮਤ ਨਾਵੇਂ ਦਾ ਨਵਾਂ ਹੋਵੇ ਨਜ਼ਾਰਾ, ਨਵ ਨਵ ਆਪਣਾ ਰੰਗ ਰੰਗਾਈਆ। ਜਿਸ ਦੇ ਸੰਗ ਭਗਤਾਂ ਹੋਵੇ ਸਹਾਰਾ, ਸੂਫ਼ੀਆਂ ਸੋਭਾ ਪਾਈਆ। ਉਹਦੇ ਕੋਲ ਹੋਵੇਗਾ ਇਕ ਨਗਾਰਾ, ਜੋ ਧੌਂਸਾ ਦੱਸੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰੇ ਮਹਿਬੂਬ ਦੇ ਕੋਲ ਲਿਖਿਆ ਹੋਵੇ ਇਕ ਵਾਕ, ਅਲਫ਼ ਬੇ ਅਲਫ਼ ਬੇ ਅਲਫ਼ ਦੋਵੇਂ ਸੰਗ ਬਣਾਈਆ। ਨਾਲ ਚੰਦ ਇਸ਼ਾਰਾ ਕਰੇ ਚੌਧਵੀਂ ਰਾਤ, ਚੌਦਸ ਨੂਰ ਨੂਰ ਕਰੇ ਰੁਸ਼ਨਾਈਆ। ਚੰਦ ਸਿਤਾਰ ਰੂਪ ਪ੍ਰਗਟਾ ਕੇ ਆਪ, ਆਪਣੀ ਲਏ ਅੰਗੜਾਈਆ। ਨਾਲ ਲੇਖਾ ਹੋਵੇ ਤੂੰ ਮੇਰਾ ਮੈਂ ਤੇਰਾ ਜਾਪ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਇਕ ਸ਼ਰਅ ਦਾ ਹੋਵੇ ਘਾਟ, ਕਿਨਾਰੇ ਜਗਤ ਵਾਲੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ। ਸਦੀ ਚੌਧਵੀਂ ਕਹੇ ਮੇਰਾ ਸੋਹਣਾ ਹੋਣਾ ਲਿਬਾਸ, ਲਬ ਪ੍ਰੇਮ ਨਾਲ ਰੰਗਾਈਆ। ਸ਼ੰਕਰ ਫਿਰੇ ਆ ਉਤੋਂ ਅਕਾਸ਼, ਕਲਮਾ ਮੁਹੰਮਦ ਨਾਲ ਗਾਈਆ। ਚਾਰ ਯਾਰੀ ਅਗੇ ਪਿਛੇ ਕਰੇ ਤਲਾਸ਼, ਖ਼ੁਸ਼ੀਆਂ ਵਿਚ ਭੱਜੇ ਵਾਹੋ ਦਾਹੀਆ। ਮੇਰਾ ਪਰਵਰਦਿਗਾਰ ਦਏ ਸ਼ਾਬਾਸ਼, ਸਿਰ ਮੇਰੇ ਹੱਥ ਟਿਕਾਈਆ। ਮੇਰੀ ਪੁਰਾਤਨ ਪੂਰੀ ਹੋਵੇ ਆਸ, ਤ੍ਰਿਸ਼ਨਾ ਤ੍ਰਿਖਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਦੀ ਚੌਧਵੀਂ ਕਹੇ ਨੂਰ ਮੇਰਾ ਨੀਲੀ ਧਾਰ ਅਸਮਾਨੀ, ਇਸਮ ਧੁਰ ਦੇ ਨਾਲ ਜਣਾਈਆ। ਮੈਂ ਸੁਗੰਦ ਖਾਵਾਂ ਮਜੀਦ ਕੁਰਾਨੀ, ਆਇਤ ਸ਼ਰਾਇਤ ਨਾਲ ਮਿਲਾਈਆ। ਨਾਲ ਜੋੜ ਮੁਹੰਮਦ ਵਾਲੀ ਕੁਰਬਾਨੀ, ਕਰਬਲੇ ਦਾ ਲੇਖਾ ਨਾਲ ਰਲਾਈਆ। ਮੇਰਾ ਲਹਿਣਾ ਦੇਣਾ ਦੋ ਜਹਾਨੀ, ਦੋਹਰਾ ਸੰਦੇਸਾ ਦੇਵਾਂ ਥਾਉਂ ਥਾਈਂਆ। ਮੇਰਾ ਪੀਰ ਪੀਰਾਂ ਦਾ ਸ਼ਹਿਨਸ਼ਾਹ ਸੁਲਤਾਨੀ, ਪੈਗ਼ੰਬਰ ਅਗੰਮ ਅਥਾਹੀਆ। ਜਿਸ ਦਾ ਇਕੋ ਪਦ ਨਿਰਬਾਣੀ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਤਾਰਾ ਚੰਦ ਕਹੇ ਸਦੀ ਚੌਧਵੀਂ ਕੀ ਖੇਲ ਕਰੇ ਅਲਾਹ, ਅਲੈਹਦਾ ਸਭ ਤੋਂ ਦਏ ਸਮਝਾਈਆ। ਜਿਸ ਨੇ ਸਭ ਦਾ ਬਣਨਾ ਮਲਾਹ, ਬੇੜੇ ਆਪਣੇ ਕੰਧ ਉਠਾਈਆ। ਉਸ ਨੂੰ ਵਲੀਆ ਕਹਿਣਾ ਖ਼ੁਦਾ, ਤੇ ਅਲੀਆ ਆਪਣਾ ਆਪ ਭੇਟ ਕਰਾਈਆ। ਨਜਫ਼ ਦਾ ਲਹਿਣਾ ਦੇਣਾ ਦਏ ਚੁਕਾ, ਕੂਫ਼ਾ ਆਪਣਾ ਸੰਗ ਬਣਾਈਆ। ਜਿਨ੍ਹਾਂ ਦੀ ਲੇਖੇ ਲਾ ਕੇ ਦੁਆ, ਸੰਮਤ ਸ਼ਹਿਨਸ਼ਾਹੀ ਨੌ ਦਏ ਵਡਿਆਈਆ। ਲਹਿੰਦਿਉਂ ਚੜ੍ਹਦੇ ਹੋਏ ਰਵਾਂ, ਰਵਾਨਗੀ ਆਪਣੇ ਹੱਥ ਫੜਾਈਆ। ਕੀ ਉਸ ਦੀ ਸਿਫ਼ਤ ਕਰਾਂ, ਜੋ ਸਿਫ਼ਤਾਂ ਦਾ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਗੋਲੀ ਦੀ ਪੋਸ਼ਾਕ ਤੇ ਹਿੰਦਸਾ ਲਿਖਿਆ ਹੋਵੇ ਸੱਤ ਸੌ ਛਿਆਸੀ, ਸਤਿ ਸਤਿ ਨਾਲ ਵਡਿਆਈਆ। ਸੱਤ ਅੱਠ ਪੰਦਰਾਂ ਤੇ ਛੇ ਇੱਕੀਆਂ ਦੀ ਰਾਸੀ, ਮੁਹੰਮਦ ਦਾ ਲਹਿਣਾ ਗੋਬਿੰਦ ਨਾਲ ਪੂਰ ਕਰਾਈਆ। ਇਹ ਅਚਰਜ ਖੇਲ ਅਗੰਮ ਤਮਾਸ਼ੀ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਮੈਂ ਦੂਰ ਦੁਰਾਡੀ ਆਪਣੀ ਰਖੀ ਆਸੀ, ਨਿਸਚੇ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਸੱਤ ਸੌ ਛਿਆਸੀਆਂ ਦੀ ਇਕੋ ਬਣੇ ਪੋਸ਼ਾਕ, ਨਵ ਨਵ ਸੱਤ ਸੱਤ ਇਕੋ ਰੰਗ ਰੰਗਾਈਆ। ਇਕੋ ਮਹਿਬੂਬ ਹੋਵੇ ਇਕੋ ਹੋਵੇ ਚਾਕ, ਇਕੋ ਢੋਲਾ ਗੀਤ ਸ਼ਨਵਾਈਆ। ਇਕੋ ਕਾਅਬਾ ਹੋਵੇ ਤੇ ਇਕੋ ਨਜ਼ਰੀ ਆਏ ਤਾਕ, ਇਕੋ ਗੋਬਿੰਦ ਨਾਲ ਵਡਿਆਈਆ। ਇਕੋ ਤੱਕੜ ਹੋਵੇ ਇਕੋ ਵੱਟਾ ਹੋਵੇ ਸੇਰ ਛਟਾਂਕ, ਦੂਜੀ ਵੰਡ ਨਾ ਕੋਇ ਰਖਾਈਆ। ਇਕੋ ਨਾਮ

ਹੋਵੇ ਨਾ ਜਿਸਤ ਹੋਵੇ ਨਾ ਟਾਂਕ, ਬਹੁਤੀ ਗਣਤ ਨਾ ਕੋਇ ਗਿਣਾਈਆ। ਇਕੋ ਅਸਵ ਹੋਵੇ ਰਾਕ, ਇਕੋ ਗੋਬਿੰਦ ਸੋਭਾ ਪਾਈਆ। ਇਕੋ ਹਰੂਫ਼ ਨਜ਼ਰੀ ਆਵੇ ਪਾਕ, ਸਾਫ਼ ਸੁਥਰਾ ਲਿਖ ਕੇ ਦੇਣਾ ਸਜਾਈਆ। ਨਾਲ ਅੱਲਾ ਹੂ ਦੀ ਹੱਥ ਵਿਚ ਹੋਵੇ ਛਾਪ, ਛੱਲਾ ਅਵਰ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰੇ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਤਾਰਾ ਚੰਦ ਕਹੇ ਅੱਜ ਵਕਤ ਸੁਹੇਲਾ, ਮਹਿਬਾਨ ਬੀਦੋ ਦਿਤੀ ਵਡਿਆਈਆ। ਜੋ ਆਪਣੇ ਖੇਲ ਅਗੰਮੀ ਰਿਹਾ ਖੇਲਾ, ਖ਼ਾਲਕ ਖ਼ਲਕ ਵਿਚ ਸਮਾਈਆ। ਓਸ ਦਾ ਰੂਪ ਅਨੂਪਾ ਸਭ ਤੋਂ ਨਵੇਲਾ, ਰੰਗ ਵਿਚ ਆਪਣਾ ਰੰਗ ਛੁਪਾਈਆ। ਜਨ ਭਗਤਾਂ ਵਕਤ ਹੋਣ ਨਾ ਦਏ ਦੁਹੇਲਾ, ਦੋ ਜਹਾਨਾਂ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤਾਰਾ ਚੰਦ ਕਹੇ ਸਾਡਾ ਵਕਤ ਸੁਹਾਵਾ ਮਾਤ, ਮਤਾ ਇਕੇ ਘਰ ਪਕਾਈਆ। ਸਾਹਿਬ ਸੁਲਤਾਨਾ ਅੰਤਮ ਸਾਡੀ ਪੁਛੇ ਬਾਤ, ਮਾਲਕ ਖ਼ਾਲਕ ਹੋਏ ਸਹਾਈਆ। ਉਮਤ ਉਮਤੀ ਤੋੜ ਕੇ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਲੇਖਾ ਦੱਸ ਕੇ ਸਾਚੋ ਸਾਚ, ਸਤਿ ਸਚ ਵਿਚੋਂ ਪ੍ਰਗਟਾਈਆ। ਪੂਰਾ ਕਰ ਭਵਿਖਤ ਵਾਕ, ਗੁਰ ਅਵਤਾਰ ਪੈਗ਼ੰਬਰਾਂ ਦਏ ਵਖਾਈਆ। ਲੇਖਾ ਜਾਣੇ ਦੋ ਜਹਾਨਾਂ ਸ੍ਰੀ ਭਗਵਾਨਾ ਆਪ, ਆਪ ਆਪਣਾ ਰੰਗ ਵਖਾਈਆ। ਸਚ ਸੰਦੇਸਾ ਦੱਸੇ ਕਾਇਨਾਤ, ਸੁਨੇਹੁੜਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰੇ ਕੋਲ ਪੁਰਾਣੀ ਚਿੱਠੀ, ਨਬੀਓ ਪੈਗ਼ੰਬਰੋ ਰਸੂਲੋ ਦਿਆਂ ਵਖਾਈਆ। ਜਿਸ ਦੀ ਸਮਝ ਆਏ ਨਾ ਕਿਸੇ ਵਿਚ ਲਿਪੀ, ਅੱਖਰਾਂ ਨਾਲ ਅੱਖਰ ਨਾ ਕੋਇ ਮਿਲਾਈਆ। ਜਿਹੜੀ ਬਿਨਾ ਮਹੀਨਿਆਂ ਬਰਸਾਂ ਤੋਂ ਬਾਹਰ ਮਿਤੀ, ਮਿਤ੍ਰ ਪਿਆਰੇ ਦਿਤੀ ਬਣਾਈਆ। ਇਹ ਭਗਤਾਂ ਨਾਲ ਸਦਾ ਪ੍ਰੇਮ ਰਸ ਵਿਚ ਮਿੱਠੀ, ਅਨਡਿੱਠੀ ਕਾਰ ਕਮਾਈਆ। ਇਹਦੇ ਵਿਚ ਲੇਖ ਚੜ੍ਹਦੀ ਦਿਸ਼ਾ ਗੁਰਮੁਖ ਸਿੰਘ ਨੇ ਸਿਰ ਤੇ ਪੱਗ ਰੱਖਣੀ ਕਾਲੀ ਚਿੱਟੀ, ਦੋਵੇਂ ਧਾਰ ਸੁਹਾਈਆ। ਮਸਤਕ ਲਾਉਣੀ ਹਾਹੇ ਵਾਲੀ ਟਿੱਪੀ, ਸੁਨਹਿਰੀ ਰੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਖੇਲ ਖੇਲੇ ਜੋ ਆਪਣੇ ਆਪ ਆਪ ਮਿਥੀ, ਜਿਸ ਨੂੰ ਮਿਥਿਆ ਕਰ ਸਕੇ ਕੋਇ ਨਾ ਰਾਈਆ।

੨੯ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਰਾਤ ਨੂੰ ਸਾਢੇ ਗਿਆਰਾਂ ਵਜੇ ਜਸਬੀਰ ਕੌਰ ਇਟਾਰਸੀ ਦੇ ਨਵਿਤ

ਲਾੜੀ ਮੌਤ ਦੱਸ ਕੀ ਆਈ ਕਹਿਣ, ਕੀ ਰਾਏ ਧਰਮ ਹੁਕਮ ਸੁਣਾਈਆ। ਕਿਉਂ ਪੁੱਠੇ ਕੀਤੇ ਨੈਣ, ਉਲਟੀ ਅੱਖ ਬਣਾਈਆ। ਲਾੜੀ ਮੌਤ ਕਹੇ ਮੇਰੇ ਪ੍ਰਭੂ ਸਾਕ ਸੱਜਣ ਸੈਣ, ਸਵਾਮੀ ਤੇਰੇ ਚਰਨਾਂ ਸੀਸ ਨਿਵਾਈਆ। ਮੈਂ ਕੋਈ ਭਗਤਾਂ ਨੂੰ ਖਾਣ ਵਾਲੀ ਨਹੀਂ ਡੈਣ, ਜੁਗ ਜੁਗ ਸਾਚੀ ਸੇਵ ਕਮਾਈਆ। ਮੇਰੇ ਵਾਸਤੇ ਲੱਖ ਚੁਰਾਸੀ ਵਹਿੰਦਾ ਵਹਿਣ, ਅਣਗਿਣਤ ਜੀਵ ਜੰਤ ਮੇਰੀ ਝੋਲੀ ਵਿਚ ਭਰਾਈਆ। ਮੈਂ ਤੇਰੇ ਚਰਨ ਕਵਲ ਸਚ ਸਰਨਾਈ ਆਈ ਬਹਿਣ, ਸਤਿ ਸਚ ਦਿਆਂ ਸੁਣਾਈਆ। ਓਹ ਤੱਕ ਜਮਦੂਤ ਇਕ ਦੂਜੇ ਨਾਲ ਖਹਿਣ, ਜ਼ੋਰ ਵਾਹੋ ਦਾਹੀ ਲਗਾਈਆ।

ਨਾਲੇ ਇਸ਼ਾਰਾ ਕਰਨ ਕੀ ਰਾਮ ਨੇ ਲੇਖਾ ਲਿਖਿਆ ਵਿਚ ਰਮਾਇਣ, ਸੀਤਾ ਸਤਿ ਦ੍ਰਿੜਾਈਆ। ਕੀ ਭਰਿੰਗੂ ਇਸ਼ਾਰਾ ਕੀਤਾ ਉਤੇ ਤ੍ਰਬੈਣ, ਕੁੰਡਲੀਆਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸ਼ਰਨਾਈਆ। ਲਾੜੀ ਮੌਤ ਕਹੇ ਪ੍ਰਭੂ ਮੇਰੇ ਕੋਲ ਹੁਕਮ ਦਸਤੀ, ਰਾਏ ਧਰਮ ਦਿਤਾ ਜਣਾਈਆ। ਜਮਦੂਤਾਂ ਚੜ੍ਹੀ ਮਸਤੀ, ਖ਼ੁਸ਼ੀਆਂ ਢੋਲੇ ਗਾਈਆ। ਸਭ ਦੀ ਆਸ਼ਾ ਫਿਰੇ ਨੱਸਦੀ, ਭੱਜੇ ਵਾਹੋ ਦਾਹੀਆ। ਮੈਂ ਵਣਜਾਰਨ ਤੇਰੇ ਜਸ ਦੀ, ਸਿਫ਼ਤਾਂ ਨਾਲ ਸਲਾਹੀਆ। ਖੇਲ ਮੁਕਣੀ ਸੀ ਤਤ ਅੱਠ ਦੀ, ਅੱਠ ਕੱਤਕ ਦਏ ਦੁਹਾਈਆ। ਤ੍ਰਿਪਤ ਦੀ ਭੈਣ ਉਜੜਨੀ ਸੀ ਵਸਦੀ, ਜਸਬੀਰ ਕੌਰ ਲੇਖਾ ਤੇਰੇ ਚਰਨ ਟਿਕਾਈਆ। ਉਸ ਦੀ ਲਜਿਆ ਰਖ ਲੈ ਸੰਮਤ ਇੱਕੀ, ਜੋ ਨੌ ਰੰਗੇ ਹਾਰ ਗਲ ਤੇਰੇ ਵਿਚ ਪਾਈਆ। ਜੇ ਆਯੂ ਜਗਤ ਜਹਾਨ ਵਿਚ ਉਹਦੀ ਘਟਦੀ, ਘਾਟੇ ਪਿਛਲੇ ਪੂਰ ਕਰਾਈਆ। ਜੁਗਿੰਦਰ ਦੀ ਆਯੂ ਉਹਦੇ ਲੇਖੇ ਵਿਚ ਵੀਹ ਸਾਲ ਸੱਟ ਦੇ, ਨੌ ਸਾਲ ਤ੍ਰਿਪਤ ਦੀ ਨਾਲ ਮਿਲਾਈਆ। ਧੁਰ ਦੇ ਮਾਲਕ ਧੁਰ ਦੀ ਵਸਤ ਅੱਜ ਦੇ, ਬੱਧਕ ਦਾ ਦਰਦ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਸਾਹਿਬ ਹੱਥ ਰਖਾਈਆ। ਲਾੜੀ ਮੌਤ ਕਹੇ ਮੈਨੂੰ ਦਿਸਦੀ ਉਹਦੀ ਖ਼ੁਸ਼ੀਆਂ ਵਾਲੀ ਬਾਂਹ, ਜੋ ਤੇਰੇ ਸੀਸ ਉਤੇ ਘੁੰਮਾਈਆ। ਨਾਲ ਦਿਸਦੀ ਬਿਸ਼ਨ ਕੌਰ ਬੁੱਢੀ ਮਾਂ, ਜਿਸ ਨੂੰ ਦਾਦੀ ਕਹੇ ਲੋਕਾਈਆ। ਓਸ ਮੈਨੂੰ ਸੁਨੇਹੁੜਾ ਦਿਤਾ ਹੁਕਮ ਸੁਣਾਇਆ ਨਾਲ ਚਾ, ਚਾਓ ਘਨੇਰਾ ਇਕ ਸੁਣਾਈਆ। ਪਹਿਲੋਂ ਪ੍ਰਭ ਦੇ ਚਰਨ ਲੈਣਾ ਥਾਂ, ਬੰਦਨਾ ਕਰ ਕੇ ਸੀਸ ਨਿਵਾਈਆ। ਗਲ ਪੱਲੂ ਲੈਣਾ ਪਾ, ਨੇਤਰ ਨੈਣ ਸ਼ਰਮਾਈਆ। ਆਪਣੀ ਕੀਤੀ ਉਸ ਦੀ ਕਰਨੀ ਦੋਹਾਂ ਦਾ ਲਹਿਣਾ ਦੇਣਾ ਚਰਨ ਟਿਕਾ, ਦਰ ਠਾਂਡੇ ਆਪ ਟਿਕਾਈਆ। ਫੇਰ ਹੁਕਮ ਸੁਣਨਾ ਬੇਪ੍ਰਵਾਹ, ਕੀ ਸੁਨੇਹੁੜਾ ਦੇਵੇ ਅਗੰਮ ਅਥਾਹੀਆ। ਜਿਸ ਨੇ ਆਪਣੀ ਬੱਚੀ ਲਈ ਬਣਾ, ਸੰਮਤ ਸ਼ਹਿਨਸ਼ਾਹੀ ਅੱਠ ਦਏ ਗਵਾਹੀਆ। ਉਹ ਲਾੜੀ ਮੌਤ ਜ਼ਰੂਰ ਤੇਰੇ ਕੋਲੋਂ ਲਏ ਛੁਡਾ, ਰਾਏ ਧਰਮ ਦਾ ਹੁਕਮ ਨਾ ਚਲੇ ਰਾਈਆ। ਆਪੇ ਬਣੇ ਪਿਤਾ ਮਾਂ, ਹੋਏ ਸਾਹਿਬ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਲਾੜੀ ਮੌਤ ਕਹੇ ਪ੍ਰਭੂ ਤੇਰੇ ਹੱਥ ਸਭ ਦੀ ਤਕਦੀਰ, ਤੇਰੀ ਬੇਪ੍ਰਵਾਹੀਆ। ਮੈਂ ਫਿਰਾਂ ਤੇਰੀ ਸ਼ਰਅ ਦੀ ਨਾਲ ਤਦਬੀਰ, ਜੁਗ ਚੌਕੜੀ ਭੱਜਾਂ ਵਾਹੋ ਦਾਹੀਆ। ਮੈਂ ਰਹਿਣ ਦਿਤਾ ਨਹੀਂ ਕੋਈ ਪੀਰ ਫ਼ਕੀਰ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਨੈਣੀ ਵਹਾ ਦਿਤੇ ਨੀਰ, ਸ਼ੀਰਖ੍ਵਾਰ ਬੱਚੇ ਨੀਹਾਂ ਹੇਠ ਦਬਾਈਆ। ਮੇਰੀ ਇਹ ਬੇਨੰਤੀ ਮੰਨੀਂ ਅਖ਼ੀਰ, ਤੇਰੀ ਚਰਨ ਸਰਨ ਸਰਨਾਈਆ। ਅੱਠ ਕੱਤਕ ਤੋਂ ਪਹਿਲੇ ਜਸਬੀਰ ਦੀ ਹਰਿ ਭਗਤ ਦਵਾਰੇ ਵਿਚ ਜ਼ਰੂਰ ਆਵੇ ਤਸਵੀਰ, ਸਚ ਸਿੰਘਾਸਣ ਉਤੇ ਦੇਣੀ ਟਿਕਾਈਆ। ਉਹਨੂੰ ਬੰਨ੍ਹਣਾ ਪੀਲੇ ਰੰਗ ਦੀ ਨਾਲ ਲੀਰ, ਸਵਾ ਗ਼ਜ ਨਾਲ ਦੁਸ਼ਾਲਾ ਦੇਣਾ ਸੁਹਾਈਆ। ਸਵਾ ਪੰਜ ਰੁਪੈ ਦਾ ਪ੍ਰਸ਼ਾਦ ਕਰਾਏ ਓਹਦਾ ਵੀਰ, ਰਣਜੀਤ ਆਪਣੀ ਹੱਥੀਂ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਹੋਣਾ ਆਪ ਸਹਾਈਆ। ਲਾੜੀ ਮੌਤ ਕਹੇ ਮੈਨੂੰ ਨੌ ਸਾਲ ਦਾ ਚੇਤਾ, ਮਾਤਾ ਪਿਤਾ ਭੈਣ ਭਾਈ ਜਸਬੀਰ ਦਾ ਸਮਝ ਸਕਿਆ ਕੋਇ ਨਾ ਰਾਈਆ। ਤੂੰ ਯਾਦ ਕਰ ਲੈ ਜਿਹੜਾ ਬਚਨ ਕੀਤਾ ਵਿਚ ਖੇਤਾ, ਪਿਠ ਉਹਦੀ ਉਂਗਲੀ ਉਤੇ ਛੁਹਾਈਆ। ਨਾਲੇ ਹੱਸ ਕੇ ਕਿਹਾ ਸੀ ਤੇਰੀ ਜ਼ਿੰਦਗੀ ਦਾ ਮੇਰੇ

ਕੋਲ ਠੇਕਾ, ਬਾਕੀਆਂ ਨਾਲੋਂ ਨਾਤਾ ਦਿਤਾ ਤੁੜਾਈਆ। ਇਹੋ ਸੌਹਰਾ ਤੇ ਇਹੋ ਪੇਕਾ, ਮਾਤਾ ਪਿਤਾ ਇਹੋ ਅਖਵਾਈਆ। ਨਾਲੇ ਫੜ ਕੇ ਪੁੱਠਾ ਹੱਥ ਸੀ ਵੇਖਾ, ਚਾਰੇ ਉਂਗਲੀਆਂ ਉਂਗਲੀਆਂ ਨਾਲ ਦਬਾਈਆ। ਫੇਰ ਖ਼ੁਸ਼ੀਆਂ ਵਿਚ ਕਿਹਾ ਖ਼ੁਸ਼ੀ ਦੀ ਲਉਂਗਾ ਭੇਟਾ, ਫੇਰ ਜ਼ਿੰਦਗੀ ਜ਼ਿੰਦਗੀ ਤੇਰੀ ਝੋਲੀ ਪਾਈਆ। ਤੂੰ ਹੀ ਧੀ ਤੇ ਤੂੰ ਹੀ ਮੇਰਾ ਬੇਟਾ, ਏਸੇ ਕਰ ਕੇ ਦੇਣੀ ਮਾਣ ਵਡਿਆਈਆ। ਲਾੜੀ ਮੌਤ ਕਹੇ ਪ੍ਰਭੂ ਮੈਂ ਉਨ੍ਹਾਂ ਵੱਲ ਕਦੀ ਨਾ ਵੇਖਾਂ, ਜਿਨ੍ਹਾਂ ਤੇਰੀ ਓਟ ਤਕਾਈਆ। ਮੈਂ ਤੇ ਨਿਮਾਣੀ ਤੇਰੇ ਕੋਲੋਂ ਪਿਛਲਾ ਲੈਣ ਆਈ ਲੇਖਾ, ਮੇਰੀ ਝੋਲੀ ਦੇਣੀ ਭਰਾਈਆ। ਪਰ ਯਾਦ ਕਰ ਲੈ ਤੂੰ ਉਸ ਦਿਨ ਪੱਗੜੀ ਵਿਚੋਂ ਬਾਹਰ ਰਖੇ ਸੀ ਥੋੜੇ ਕੇਸਾ, ਜਿਸ ਵੇਲੇ ਇੱਕੀ ਇੱਕੀ ਚੱਕਰ ਰਹੇ ਲਗਾਈਆ। ਮੈਨੂੰ ਖ਼ੁਸ਼ੀਆਂ ਵਿਚ ਕਹਿਣ ਲੱਗੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ਾ, ਹਮੇਸ਼ਾ ਲਈ ਸੁਣਾਈਆ। ਲਾੜੀ ਮੌਤ ਕਹੇ ਨਾਲੇ ਸਤਿਗੁਰ ਸ਼ਬਦ ਜੋਤੀ ਧਾਰ ਪੁਰਖ ਅਕਾਲ ਨਾਲੇ ਦਸ ਦਸਮੇਸਾ, ਕਿਹੜਾ ਵੇਸ ਵਟਾਈਆ। ਕਿਸੇ ਨੂੰ ਪਤਾ ਨਹੀਂ ਕਿਉਂ ਕਵਾਰ ਕੰਨਿਆ ਨੂੰ ਆਪਣੇ ਸੀਸ ਦੇ ਉਤੇ ਦਿਤਾ ਠੇਕਾ, ਠਾਕਰ ਹੋ ਕੇ ਆਪਣੇ ਤੋਂ ਉਚੀ ਦਿਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਹੋਏ ਸਹਾਈਆ। ਅਗੋਂ ਰੋ ਕੇ ਕਹਿਣ ਯਮਰਾਜ, ਨਿਵ ਨਿਵ ਸੀਸ ਨਿਵਾਈਆ। ਤੇਰੇ ਭਗਤ ਪਿਛੇ ਤੇਰੇ ਦਰਸ਼ਨ ਹੋਏ ਆਜ, ਇਹ ਤੇਰੀ ਬੇਪ੍ਰਵਾਹੀਆ। ਸਾਨੂੰ ਦੂਰੋਂ ਮਾਰੀ ਲਾੜੀ ਮੌਤ ਆਵਾਜ਼, ਬਿਨ ਕੰਨਾਂ ਦਿਤੀ ਸੁਣਾਈਆ। ਆਓ ਦਰਸ਼ਨ ਕਰੋ ਜਿਸ ਦੇ ਸੀਸ ਤੇ ਸੋਹੇ ਤਾਜ, ਜਿਸ ਨੂੰ ਤਾਜਾਂ ਵਾਲੇ ਸਾਰੇ ਨਿਵ ਨਿਵ ਲਾਗਣ ਪਾਈਂਆ। ਅਸੀਂ ਆ ਕੇ ਹੋਏ ਵਿਸਮਾਦ, ਬਿਸਮਿਲ ਹੋ ਕੇ ਸੀਸ ਨਿਵਾਈਆ। ਜਿਹੜੀ ਆਯੂ ਤੂੰ ਬਖ਼ਸ਼ੀ ਉਹ ਤੂੰ ਦਿਤੀ ਅਗੰਮੀ ਦਾਤ, ਅਤੋਟ ਅਤੁਟ ਝੋਲੀ ਦਿਤੀ ਭਰਾਈਆ। ਅੱਜ ਦਾ ਵਕਤ ਸੁਹੇਲਾ ਜੁਗ ਚੌਕੜੀ ਸਭ ਨੇ ਰਖਣਾ ਯਾਦ, ਭੁਲ ਵਿਚ ਭੁਲ ਕੋਇ ਨਾ ਜਾਈਆ। ਬਿਨਾ ਬੇਨੰਤੀ ਤੋਂ ਭਗਤਾਂ ਦੀ ਆਪ ਸੁਣੀ ਆਵਾਜ਼, ਭਗਵਨ ਹੋ ਕੇ ਵੇਖ ਵਖਾਈਆ। ਇਹ ਕਲਮ ਸਿਆਹੀ ਦੀ ਇਮਦਾਦ, ਜੋ ਲੇਖੇ ਲੇਖੇ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਘਰ ਆਪ ਸੁਹਾਈਆ। ਜਸਬੀਰ ਦੀ ਕਹੇ ਮਨਸਾ, ਸੁਰਤੀ ਅੰਦਰੇ ਅੰਦਰ ਸੁਣਾਈਆ। ਪ੍ਰਭੂ ਮੈਂ ਵੀ ਤੇਰਾ ਪਿਆਰ ਵਾਲਾ ਬੰਸਾ, ਜਿਸ ਬੰਸ ਵਿਚੋਂ ਸਰਬੰਸੀ ਤੇਰੀ ਸੇਵ ਕਮਾਈਆ। ਤੂੰ ਕਾਗੋਂ ਬਣਾਏਂ ਹੰਸਾ, ਮਾਣਕ ਮੋਤੀ ਚੋਗ ਚੁਗਾਈਆ। ਤੂੰ ਮਾਲਕ ਮਨ ਤਨ ਕਾ, ਆਤਮ ਤੇਰੇ ਰੰਗ ਰੰਗਾਈਆ। ਜਦੋਂ ਚਾਹੇਂ ਓਦੋਂ ਭਗਤਾਂ ਦੇ ਬੇੜੇ ਬੰਨ੍ਹਦਾ, ਫੜ ਬਾਹੋਂ ਸ਼ੌਹ ਦਰਿਆ ਪਾਰ ਕਰਾਈਆ। ਤੇਰੇ ਹੁਕਮ ਬਿਨਾ ਨਾ ਭਗਤ ਜਨਮਦਾ ਨਾ ਮਰਦਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਧਰਮ ਰਾਏ ਦੇ ਹੁਕਮ ਨਾਲ ਯਮਰਾਜ ਭਗਤਾਂ ਨੂੰ ਕਦੇ ਨਹੀਂ ਫੜਦਾ, ਲਾੜੀ ਮੌਤ ਪੋਹ ਨਾ ਸਕੇ ਰਾਈਆ। ਤੂੰ ਮਾਲਕ ਚੋਟੀ ਜੜ ਦਾ, ਚੇਤਨ ਆਪਣੇ ਵਿਚ ਟਿਕਾਈਆ। ਭਗਤ ਆਤਮਾ ਕਹੇ ਜੋ ਤੇਰੀ ਮੰਜ਼ਲ ਚੜ੍ਹਦਾ, ਲਹਿੰਦਾ ਚੜ੍ਹਦਾ ਦੱਖਣ ਪਹਾੜ ਸਿੰਮਤ ਵੰਡ ਨਾ ਕੋਇ ਵੰਡਾਈਆ। ਉਹ ਇਕੋ ਮਾਲਕ ਤੇਰੇ ਸਾਚੇ ਘਰ ਦਾ, ਜਿਸ ਘਰ ਬਹਿ ਕੇ ਭਗਤਾਂ ਜੋਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਹੱਥ ਲੇਖਾ ਸੀਸ ਧੜ ਦਾ, ਤਨ ਵਜੂਦ ਆਤਮ ਪਰਮਾਤਮ ਨਜ਼ਰੀ ਆਈਆ।

੩੦ ਅੱਸੂ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਦੁਪਹਿਰ ਜਰਨੈਲ ਸਿੰਘ ਸ਼ਾਹ ਵਾਲੇ ਦੇ ਦਰਬਾਰ ਪੁੱਜਣ ਤੇ

ਜਰਨੈਲ ਸ਼ਬਦੀ ਧਾਰ ਜਗਤ ਨਹੀਂ ਵਿਛੋੜਾ, ਦਿਵਸ ਤਿੰਨ ਆਪਣਿਆਂ ਬੱਚਿਆਂ ਪਿਛੇ ਦੁੱਖਾਂ ਵਿਚ ਲੰਘਾਈਆ। ਸਤਿਗੁਰ ਸ਼ਬਦ ਸ਼ਬਦ ਦਾ ਪਾ ਕੇ ਮੋੜਾ, ਦੋਹਰੀ ਆਪਣੀ ਖੇਲ ਖਿਲਾਈਆ। ਜਸਬੀਰ ਜੁਗਿੰਦਰ ਦਾ ਵਿਛੜਨ ਵਾਲਾ ਸੀ ਜੋੜਾ, ਇਟਾਰਸੀ ਮਚਣੀ ਸੀ ਹਾਲ ਦੁਹਾਈਆ। ਬੱਧਕ ਦਾ ਦਿਲ ਬੜਾ ਸੀ ਥੋੜਾ, ਰਾਮ ਸਿੰਘ ਰੋਣਾ ਸੀ ਮਾਰ ਕੇ ਧਾਹੀਆ। ਸਾਹਿਬ ਦਾ ਪਿਆਰ ਫਿਰਦਾ ਸਭ ਦੇ ਅੰਦਰ ਵਾਂਗ ਚੋਰਾ, ਚੋਰੀ ਚੋਰੀ ਆਪਣਾ ਖੇਲ ਖਿਲਾਈਆ। ਇਹ ਲੇਖਾ ਬਦਲ ਦਿਤਾ ਹੋਰ ਦਾ ਹੋਰਾ, ਹੋਰ ਦੀ ਹੋਰ ਕਲ ਵਰਤਾਈਆ। ਟੁੱਟੀ ਨੂੰ ਫੇਰ ਗੰਢਿਆ ਆਪਣੀ ਨਾਲ ਡੋਰਾ, ਡੋਰੀ ਤੇਰੇ ਸੰਗ ਬਣਾਈਆ। ਜਿਸ ਦਾ ਵਕਤ ਰਹਿ ਗਿਆ ਸੀ ਥੋੜਾ, ਅੱਠ ਕੱਤਕ ਦਾ ਲੇਖਾ ਲੇਖਾ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪਣੇ ਹੱਥ ਰਖਾਈਆ। ਜਰਨੈਲ ਸਿੰਘ ਤੇਰਾ ਰਾਮ ਸਿੰਘ ਨਾਲ ਯਰਾਨਾ, ਪਿਆਰ ਭਗਤਾਂ ਵਾਲਾ ਰਖਾਈਆ। ਤਿੰਨਾਂ ਦਿਨਾਂ ਵਿਚ ਯਾਦ ਕਰ ਕੇ ਸੱਦ ਲਿਆ ਨਾਲ ਬਹਾਨਾ, ਦਰਸ਼ਨ ਸਨਮੁਖ ਦਿਤਾ ਚਾਈਂ ਚਾਈਂਆ। ਤੇਰੇ ਪਿਆਰ ਨਾਲ ਜ਼ਿੰਦਗੀ ਦਾ ਦਿਤਾ ਦਾਨਾ, ਜ਼ਿੰਦਗੀ ਸਚ ਦੀ ਝੋਲੀ ਪਾਈਆ। ਜਿਸ ਜਸਬੀਰ ਦੀ ਤਸਵੀਰ ਦਾ ਰੂਪ ਅਨੂਪ ਹੋਣਾ ਮਹਾਨਾ, ਮਹਿੰਮਾ ਸਮਝ ਕਿਸੇ ਨਾ ਪਾਈਆ। ਓਸ ਨੂੰ ਜ਼ਰੂਰ ਭਗਤ ਦਵਾਰ ਪਵੇਗਾ ਆਣਾ, ਸ਼ਹਾਦਤ ਤੇਰੀ ਦੇਣੀ ਭੁਗਤਾਈਆ। ਬੇਸ਼ਕ ਅੰਦਰੋਂ ਬਦਲ ਗਿਆ ਸਾਰਾ ਜਮਾਨਾ, ਤੇਰੇ ਹਿਰਦੇ ਵਿਚ ਪਿਆਰ ਪਿਆਰ ਡੇਰਾ ਲਾਈਆ। ਭਗਤ ਭਗਤ ਨਾਲੋਂ ਹੋਏ ਨਾ ਕਦੇ ਬੇਗਾਨਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਜਰਨੈਲ ਸਿੰਘ ਏਸ ਸ਼ਬਦ ਤੇ ਲਗਾਉਣਾ ਪਏ ਅੰਗੂਠਾ, ਹੁਕਮ ਧੁਰ ਦਾ ਇਕ ਸਮਝਾਈਆ। ਫੇਰ ਬਖ਼ਸ਼ਿਆ ਜਾਏ ਪੰਜ ਤਤ ਦਾ ਠੂਠਾ, ਸਿਰ ਸਿਰ ਦੇਵੇ ਮਾਣ ਵਡਿਆਈਆ। ਮਿਤ੍ਰਾ ਮਿਤ੍ਰ ਦੇ ਘਰ ਦਾ ਫੇਰ ਲਗਾ ਦੇ ਬੂਟਾ, ਜੜ ਉਖੜੀ ਫੇਰ ਦਬਾਈਆ। ਇਹਦਾ ਲੇਖਾ ਮਿਲਣਾ ਨਹੀਂ ਵਿਚੋਂ ਕਿਸੇ ਚਾਰੇ ਕੂਟਾ, ਦਹਿ ਦਿਸ਼ਾ ਹੱਥ ਕਿਸੇ ਨਾ ਆਈਆ। ਇਹ ਸਰੀਰ ਬੇਸ਼ਕ ਪੰਜ ਭੂਤਾ, ਪ੍ਰਭ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਤੇਰੇ ਬਾਪੂ ਦਾ ਜੋ ਛੁਟਿਆ ਵਖਾਇਆ ਸਰੀਰ, ਤੈਨੂੰ ਜਗਤ ਨਾਲੋਂ ਵਖਾਈ ਜੁਦਾਈਆ। ਇਹ ਗੋਬਿੰਦ ਦਾ ਅਣਿਆਲਾ ਸੀ ਤੀਰ, ਜੋ ਬਿਨਾ ਰਸਨ ਤੋਂ ਗਿਆ ਚਲਾਈਆ। ਜਿਸ ਵੇਲੇ ਬਣਿਆ ਸੀ ਉਚ ਦਾ ਪੀਰ, ਤੁਸਾਂ ਕੰਧੀਂ ਚੁਕਿਆ ਥਾਉਂ ਥਾਈਂਆ। ਬੇਸ਼ਕ ਤੇਰੇ ਪਿਆਰ ਵਾਲੇ ਤੇਰੇ ਵੀਰ, ਗੋਬਿੰਦ ਦੀ ਨਿਗਾਹ ਗੋਬਿੰਦ ਗੁਰਸਿੱਖ ਵਿਚ ਰਖਾਈਆ। ਤੁਹਾਡੇ ਬਾਪੂ ਉਸ ਵੇਲੇ ਗੋਬਿੰਦ ਦੀ ਹੱਥ ਨਾਲ ਫੜ ਕੇ ਸ਼ਮਸ਼ੀਰ, ਆਪਣੇ ਪੱਟਾਂ ਉਤੇ ਘਸਾਈਆ। ਨਾਲੇ ਕਿਹਾ ਮੇਰੀ ਬਦਲ ਦੇਵੀਂ ਤਕਦੀਰ, ਪੀਰਾ ਤੇਰੀ ਬੇਪਰਵਾਹੀਆ। ਗੋਬਿੰਦ ਨੇ ਆਪਣੀ ਹੱਥੀਂ ਫੜ ਜ਼ੰਜੀਰ, ਸਹਿਜ ਨਾਲ ਛਣਕਾਈਆ। ਇਹ ਲੇਖਾ ਦੇਵੇ ਮੇਰਾ ਦਾਤਾ ਗੁਣੀ ਗਹੀਰ, ਮਾਲਕ ਧੁਰਦਰਗਾਹੀਆ। ਜਿਸ ਵੇਲੇ ਉਨ ਆਪਣਿਆਂ ਭਗਤਾਂ ਦੀ ਸਿੰਘਾਸਣ ਉਤੇ ਰਖਣੀ ਤਸਵੀਰ, ਭਗਤ ਭਗਵਾਨ ਦੇ ਭੇਵ ਦੇਣੇ ਮਿਟਾਈਆ। ਇਕੋ ਰੰਗ ਕਰ ਕੇ ਸ਼ਾਹ ਹਕੀਰ, ਸ਼ਾਹ ਸੁਲਤਾਨਾਂ ਖ਼ਾਕ ਵਿਚ ਰਲਾਈਆ। ਜਰਨੈਲ ਸਿੰਘ ਓਸ

ਵੇਲੇ ਤੇਰੇ ਨੇਤਰਾਂ ਵਿਚੋਂ ਵਗਿਆ ਸੀ ਨੀਰ, ਹੰਝੂ ਅੱਖੀਆਂ ਵਿਚੋਂ ਗਿਰਾਈਆ। ਗੋਬਿੰਦ ਨੇ ਤੇਰੀ ਪਿੱਠ ਤੇ ਮਾਰ ਕੇ ਲਕੀਰ, ਲਾਈਨ ਦਿਤੀ ਸਮਝਾਈਆ। ਜਿਸ ਵੇਲੇ ਵਕਤ ਆਇਆ ਕਲਜੁਗ ਅਖ਼ੀਰ, ਆਖ਼ਰ ਮੇਲਾ ਲਵਾਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਅੱਠ ਕੱਤਕ ਨੂੰ ਜਰਨੈਲ ਸਿੰਘ ਤੂੰ ਜ਼ਰੂਰ ਆਉਣਾ, ਸਵਾ ਪਾ ਕੂਜ਼ਾ ਮਿਸ਼ਰੀ ਨਾਲ ਰਲਾਈਆ। ਰਣਜੀਤ ਸਿੰਘ ਪ੍ਰਸ਼ਾਦ ਕਰਾਉਣਾ, ਮਿੱਠਾ ਇਹੋ ਵਿਚ ਟਿਕਾਈਆ। ਜੁਗਿੰਦਰ ਸਿੰਘ ਢਾਈ ਗਜ਼ ਕੱਪੜਾ ਹੱਥ ਉਠਾਉਣਾ, ਜਿਸ ਨੂੰ ਕੱਫ਼ਣ ਕਹੇ ਲੋਕਾਈਆ। ਜਸਬੀਰ ਕੌਰ ਖੁੱਲ੍ਹੀ ਮੇਂਢੀ ਸੀਸ ਸੁਹਾਉਣਾ, ਪਰਾਂਦੀ ਗੁੱਤ ਨਾ ਕੋਇ ਲਟਕਾਈਆ। ਬੁੱਲਾਂ ਉਤੇ ਘਿਰਤ ਘੀ ਲਗਾਉਣਾ, ਨੈਣ ਨੀਰ ਨਾ ਕੋਇ ਵਹਾਈਆ। ਪੀਲਾ ਬਸਤਰ ਤਨ ਛੁਹਾਉਣਾ, ਸਿਰ ਪੈਰ ਤਾਈਂ ਵਡਿਆਈਆ। ਚੜ੍ਹਦੇ ਲਹਿੰਦੇ ਆਸਣ ਲਾਉਣਾ, ਸਿੰਘਾਸਣ ਅਗੇ ਸੋਭਾ ਪਾਈਆ। ਪੁੱਠੇ ਹੱਥ ਮਸਤਕ ਉਤੇ ਟਿਕਾਉਣਾ, ਅੱਖੀਆਂ ਅਖੀਆਂ ਵਿਚੋਂ ਬਦਲਾਈਆ। ਭੈਣ ਭਰਾਵਾਂ ਇਰਦ ਗਿਰਦ ਡੇਰਾ ਲਾਉਣਾ, ਹੱਥ ਮੱਥੇ ਉਤੇ ਲਗਾਈਆ। ਸਾਢੇ ਤਿੰਨ ਘੰਟੇ ਕਿਸੇ ਨਹੀਂ ਸੌਣਾ, ਨੌ ਤੋਂ ਸਾਢੇ ਬਾਰਾਂ ਵੰਡ ਵੰਡਾਈਆ। ਫੇਰ ਚਿੱਟਾ ਬਸਤਰ ਪਾਉਣਾ, ਬਿਨਾ ਇਸ਼ਨਾਨ ਦੇਣਾ ਸਜਾਈਆ। ਨੇਤਰ ਕੱਜਲ ਧਾਰ ਸੁਹਾਉਣਾ, ਸੁਨਿਹਰੀ ਬਿੰਦੀ ਮਸਤਕ ਵਿਚ ਲਟਕਾਈਆ। ਨੌ ਵਾਰ ਸਤਿਗੁਰ ਚਰਨ ਚਰਨ ਛੁਹਾਉਣਾ, ਸੀਸ ਚਰਨਾਂ ਉਤੇ ਟਿਕਾਈਆ। ਨੌ ਰੰਗ ਦਾ ਹਾਰ ਬਿਸਤਰ ਫੂਲਾਂ ਸੇਜ ਵਿਛਾਉਣਾ, ਸੋਹਣੀ ਬਣਤ ਬਣਾਈਆ। ਇਕੀੱ ਮਿੰਟ ਸਤਿਗੁਰ ਸ਼ਬਦ ਗਾਉਣਾ, ਇੱਕੀ ਸਿਖਾਂ ਨਾਲ ਸੋਭਾ ਪਾਈਆ। ਫੇਰ ਆਪਣਾ ਸੱਜਾ ਅੰਗੂਠਾ ਮੁਖ ਵਿਚ ਪਾਉਣਾ, ਚੂਸਣਾ ਚਾਈਂ ਚਾਈਂਆ। ਅਗਲਾ ਲੇਖ ਪਰਮ ਪੁਰਖ ਫੇਰ ਸਮਝਾਉਣਾ, ਧੁਰ ਦਾ ਪਰਦਾ ਆਪ ਉਠਾਈਆ। ਜਰਨੈਲ ਸਿੰਘ ਇਹ ਵਕਤ ਨਹੀਂ ਕਦੇ ਭੁਲਾਉਣਾ, ਤਿੰਨ ਦਿਨ ਦਾ ਲੇਖਾ ਤੇਰੀ ਯਾਦ ਵਿਚ ਲੰਘਾਈਆ। ਅੱਧਾ ਦਿਵਸ ਹਰਿ ਸੰਗਤ ਪੇਟੇ ਪਾਉਣਾ, ਦੂਸਰ ਹੱਥ ਨਾ ਕਿਸੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਆਪਣੇ ਹੁਕਮ ਵਿਚ ਖੇਲ ਖਿਲਾਈਆ।