ਪੁਸਤਕਾਲਾਭਾਗ ੨੩

੧ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ, ਜੇਠੂਵਾਲ ਜ਼ਿਲਾ ਅੰਮ੍ਰਿਤਸਰ ਰਾਤ ਨੂੰ

ਕੱਤਕ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਆਇਆ, ਆਪਣੀ ਖ਼ੁਸ਼ੀ ਬਣਾਈਆ। ਕਿਰਪਾ ਕਰੇ ਬੇਪਰਵਾਹਿਆ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਆਦਿ ਜੁਗਾਦੀ ਖੇਲ ਰਚਾਇਆ, ਜੁਗ ਜੁਗ ਵੇਖ ਵਖਾਈਆ। ਸਭ ਦਾ ਬਣ ਕੇ ਦਾਈ ਦਾਇਆ, ਧੁਰ ਦਾ ਹੁਕਮ ਵਰਤਾਈਆ। ਜਿਸ ਦੀ ਅਚਰਜ ਵਰਤੇ ਮਾਇਆ, ਮਮਤਾ ਨਾਲ ਰਖਾਈਆ। ਮੈਂ ਓਸ ਨੂੰ ਰਿਹਾ ਸੁਣਾਇਆ, ਜੋ ਸੁਣੇ ਥਾਉਂ ਥਾਈਂਆ। ਖ਼ਾਲੀ ਝੋਲੀ ਰਿਹਾ ਡਾਹਿਆ, ਡੰਡਾਵਤ ਵਿਚ ਸੀਸ ਨਿਵਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੇ ਸੰਮਤ ਸ਼ਹਿਨਸ਼ਾਹੀ ਅੱਠ ਦਾ ਦੇ ਬਕਾਇਆ, ਪਿਛਲਾ ਪਿਛੋਕੜ ਝੋਲੀ ਪਾਈਆ। ਜਿਸ ਦਾ ਦਿਵਸ ਨਾ ਕੋਇ ਮਨਾਇਆ, ਖ਼ੁਸ਼ੀਆਂ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰਨਹਾਰ ਤੇਰੀ ਵਡਿਆਈਆ। ਕੱਤਕ ਕਹੇ ਮੈਂ ਆ ਗਿਆ ਮੰਗਤਾ, ਦਰਵੇਸ਼ ਅਲਖ ਜਗਾਈਆ। ਤੂੰ ਮਾਲਕ ਚੋਲੀ ਰੰਗਦਾ, ਰੰਗਤ ਇਕ ਚੜ੍ਹਾਈਆ। ਮੇਰਾ ਲੇਖਾ ਵੇਖ ਲੈ ਭੁੱਖ ਨੰਗ ਦਾ, ਬਿਨ ਓਢਣ ਦਿਆਂ ਸੁਣਾਈਆ। ਮੇਰਾ ਤਪ ਤੱਕ ਲੈ ਇਕ ਟੰਗ ਦਾ, ਸਦ ਤੇਰੀ ਓਟ ਰਖਾਈਆ। ਤੂੰ ਜੁਗ ਜੁਗ ਦਾਤਾਂ ਵੰਡਦਾ, ਦੇਵਣਹਾਰ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ। ਕੱਤਕ ਕਹੇ ਮੈਂ ਆ ਗਿਆ ਤੇਰਾ ਭਿਖਾਰੀ, ਭੱਜਿਆ ਵਾਹੋ ਦਾਹੀਆ। ਤੂੰ ਨਿਰਗੁਣ ਨੂਰ ਜੋਤ ਨਿਰੰਕਾਰੀ, ਅੱਲਾ ਅਲਾਹ ਤੇਰੀ ਬਪਰਵਾਹੀਆ। ਮੈਂ ਤੇਰੀ ਤੱਕੀ ਸਿਕਦਾਰੀ, ਦੋ ਜਹਾਨਾਂ ਸੋਭਾ ਪਾਈਆ। ਮੈਨੂੰ ਸੰਦੇਸੇ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰੀ, ਅਵਤਰ ਤੇਰਾ ਹੁਕਮ ਜਣਾਈਆ। ਤੂੰ ਖੇਲੇ ਖੇਲ ਅਲਖ ਅਗੋਚਰ ਅਗੰਮ ਅਪਾਰੀ, ਅਪਰੰਪਰ ਆਪਣਾ ਭੇਵ ਚੁਕਾਈਆ। ਕੱਤਕ ਕਹੇ ਮੈਂ ਚਰਨ ਕਵਲ ਕਰਾਂ ਨਿਮਸਕਾਰੀ, ਧੂੜੀ ਖ਼ਾਕ ਰਮਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਜੋ ਵਾਇਦਾ ਨਾਲ ਚਾਰ ਯਾਰੀ, ਯਰਾਨੇ ਵਾਲਿਆਂ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਬੇਪ੍ਰਵਾਹੀਆ। ਕੱਤਕ ਕਹੇ ਮੇਰਾ ਪਿਛਲਾ ਲੇਖਾ ਡੂੰਘਾ, ਹਾਥ ਕਿਸੇ ਨਾ ਆਈਆ। ਬਿਨਾ ਸਤਿਗੁਰ ਸ਼ਬਦ ਤੋਂ ਬਣੇ ਕੋਇ ਨਾ ਸੂੰਘਾ, ਭੇਵ ਸਕਿਆ ਨਾ ਕੋਇ ਖੁਲਾਈਆ। ਬਿਨਾ ਰਸਨਾ ਜਿਹਵਾ ਮੈਂ ਕੂੰਦਾ, ਸ਼ਬਦੀ ਢੋਲੇ ਗਾਈਆ। ਤੇਰਾ ਇਸ਼ਾਰਾ ਨਹੀਂ ਸੀ ਕੋਈ ਮੂੰਹ ਦਾ, ਬੱਤੀ ਦੰਦ ਨਾ ਕੋਇ ਚਤੁਰਾਈਆ। ਤੂੰ ਓਸ ਵੇਲੇ ਸੰਦੇਸਾ ਦਿਤਾ ਸਤਿਗੁਰ ਸ਼ਬਦ ਗੁਰੂ ਦਾ, ਗੁਰਦੇਵ ਦਿਤਾ ਦ੍ਰਿੜਾਈਆ। ਜਿਸ ਵੇਲੇ ਖੇਲ ਸਦੀ ਚੌਧਵੀਂ ਹੋਣਾ ਸ਼ੁਰੂ ਦਾ, ਸ਼ਰਅ ਦੇਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਕੱਤਕ ਕਹੇ ਮੇਰੀ ਪੂਰੀ ਕਰ ਦੇ ਲਿਖਤ, ਲੇਖੇ ਵਾਲਿਆ ਦਇਆ ਕਮਾਈਆ। ਮੇਰਾ ਪਿਛਲੇ ਸਾਲ ਦਾ ਭਵਿਖਤ, ਕਾਰਜ ਸਕੇ ਨਾ ਕੋਇ ਸਮਝਾਈਆ। ਮੇਰਾ ਇਕੋ ਤੇਰਾ ਇਸ਼ਟ, ਦੂਜਾ ਨਜ਼ਰ ਕੋਇ ਨਾ ਆਈਆ। ਕੀ ਲਹਿਣਾ ਦੇਣਾ ਦੀਨ ਦੁਨੀ ਸ੍ਰਿਸ਼ਟ, ਚਾਰ ਕੁੰਟ ਦ੍ਰਿੜਾਈਆ। ਮੈਨੂੰ ਇਸ਼ਾਰਾ ਦਿਤਾ ਜੁਗ ਤਰੇਤਾ ਵਿਚ ਵਸ਼ਿਸ਼ਟ, ਮੁਨੀ ਮੁਨੀਸ਼ਰ ਗਿਆ ਸਮਝਾਈਆ। ਫੇਰ ਸੰਤ ਮਨੀ ਸਿੰਘ ਲਿਆ ਰਿਸਕ, ਬੋਝਾ ਆਪਣੇ ਉਤੇ ਉਠਾਈਆ। ਸੰਮਤ ਸ਼ਹਿਨਸ਼ਾਹੀ ਅੱਠ ਅੱਠਾਂ ਤਤਾਂ ਵਾਲੇ ਸਾਰੇ ਗੁਰਮੁਖ ਗੁਰਸਿਖ ਭਗਤ ਜਾਣਗੇ ਖ਼ਿਸਕ, ਸੰਗੀ ਨਜ਼ਰ ਕੋਇ ਨਾ ਆਈਆ। ਬਿਨਾ ਪੈਰਾਂ ਤੋਂ ਜਾਣਗੇ ਤਿਲਕ, ਸੰਭਲ ਸਕੇ ਕੋਇ ਨਾ ਰਾਈਆ। ਮਨੂਆ ਮਨ ਕਰੇਗਾ ਇਲਤ, ਆਪਣੀ ਕਲ ਪ੍ਰਗਟਾਈਆ। ਕਿਸੇ ਦੀ ਰਹੇ ਕੋਇ ਨਾ ਹਿੰਮਤ, ਤਾਕਤ ਚਲੇ ਨਾ ਕੋਇ ਚਤੁਰਾਈਆ। ਸਤਿਗੁਰ ਧਾਰ ਧਾਰ ਕਰੇਗਾ ਮਿੰਨਤ, ਨਿਵ ਨਿਵ ਸੀਸ ਨਿਵਾਈਆ। ਨਾਲੇ ਜ਼ੋਰ ਦੀ ਮਾਰੀ ਕਿਲਕ, ਕਲ ਕਲਕੀ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਕੱਤਕ ਕਹੇ ਮੇਰਾ ਪਿਛਲਾ ਪੂਰਾ ਕਰ ਹਿਸਾਬ, ਰਿਸ਼ੀਆਂ ਲਹਿਣਾ ਪੂਰ ਕਰਾਈਆ। ਤੂੰ ਮਿਤਰ ਪਿਆਰਾ ਅਹਿਬਾਬ, ਦੋਸਤ ਧੁਰਦਰਗਾਹੀਆ। ਜ਼ਰਾ ਬਿਨਾ ਅੱਖਰਾਂ ਤੋਂ ਖੋਲ ਕੇ ਵੇਖ ਕਿਤਾਬ, ਜੋ ਆਪਣੇ ਗ੍ਰਹਿ ਟਿਕਾਈਆ। ਜਿਸ ਕਾਰਨ ਨਾਨਕ ਵਜਾਈ ਰਬਾਬ, ਸਿਤਾਰ ਦਿੱਤੀ ਹਿਲਾਈਆ। ਮੈਨੂੰ ਕ੍ਰਿਸ਼ਨ ਕੀ ਕਥਾ ਕਹਾਣੀ ਯਾਦ, ਜੋ ਅਰਜਨ ਰਿਹਾ ਸੁਣਾਈਆ। ਜਿਸ ਵੇਲੇ ਮੁਹੰਮਦ ਨੇ ਅੱਲਾ ਨੂੰ ਕਿਹਾ ਵਾਹਿਦ, ਵਾਇਦਿਆਂ ਵਿਚ

ਸੀਸ ਨਿਵਾਈਆ। ਜੋ ਪੈਗ਼ੰਬਰਾਂ ਗੁਰੂਆਂ ਅਵਤਾਰਾਂ ਤੋਂ ਆਵੇ ਬਾਦ, ਅਮਾਮ ਅਮਾਮਾ ਇਕ ਅਖਵਾਈਆ। ਜਿਸ ਸਭ ਦੀ ਸੁਣਨੀ ਫ਼ਰਿਆਦ, ਫ਼ੈਸਲਾ ਹਕ ਸੁਣਾਈਆ। ਉਸ ਦੀ ਬਿਨਾ ਉਮਤ ਦੇ ਨਬੀਆਂ ਤੋਂ ਕਿਸੇ ਨੇ ਸੁਣੀ ਨਹੀਂ ਅਵਾਜ਼, ਹੁਕਮ ਸਮਝ ਕੋਇ ਨਾ ਪਾਈਆ। ਸੰਗੀ ਸਾਥੀ ਕੋਈ ਨਾ ਦੇਵੇਗਾ ਦਾਦ, ਨਾਤਾ ਜਾਣ ਤੁੜਾਈਆ। ਉਹ ਆਪਣੀ ਧਾਰ ਵਿਚ ਹੋ ਵਿਸਮਾਦ, ਆਪਣਾ ਖੇਲ ਵਖਾਈਆ। ਏਸੇ ਕਰ ਕੇ ਕੱਤਕ ਕਹੇ ਐਸੇ ਕੱਤਕ ਸ਼ਹਿਨਸ਼ਾਹੀ ਨੌ ਵਿਚ ਦੇਦੇ ਦਾਦ, ਆਪਣੀ ਦਇਆ ਕਮਾਈਆ। ਤੂੰ ਮੇਰਾ ਸਵਾਮੀ ਪੁਰਖ ਅਕਾਲ ਮਹਾਰਾਜ, ਸ਼ਹਿਨਸ਼ਾਹ ਤੇਰੀ ਵਡ ਵਡਿਆਈਆ। ਜਿਸ ਆਪਣੇ ਸੀਸ ਤੇ ਪਹਿਨਿਆ ਨਹੀਂ ਸੀ ਤਾਜ, ਤਾਜਾਂ ਵਾਲੇ ਦੇਣੇ ਹਿਲਾਈਆ। ਮੇਰੀ ਕਰ ਇਮਦਾਦ, ਸਿਰ ਸਾਚੇ ਹੱਥ ਟਿਕਾਈਆ। ਮੈਂ ਤੇਰਾ ਸੁਣਾਂ ਅਗੰਮੀ ਨਾਦ, ਸ਼ਬਦ ਕਰੀ ਸ਼ਨਵਾਈਆ। ਮੇਰੀ ਫੇਰ ਖੁੱਲ੍ਹ ਗਈ ਜਾਗ, ਆਲਸ ਨਿੰਦਰਾ ਲਈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਕੱਤਕ ਕਹੇ ਮੇਰਾ ਸੰਮਤ ਸ਼ਹਿਨਸ਼ਾਹੀ ਨਵ ਦਾ ਮਹੀਨਾ, ਅੱਠ ਦਾ ਅੱਠਾਂ ਤਤਾਂ ਵਾਲਿਆ ਪੂਰ ਕਰਾਈਆ। ਲੇਖਾ ਪੂਰਾ ਕਰ ਦੇ ਉਤੇ ਜ਼ਮੀਨਾ, ਜ਼ਿਮੀਂ ਜ਼ਮਾਂ ਦੇ ਮਾਲਕ ਤੇਰੀ ਬੇਪ੍ਰਵਾਹੀਆ। ਮੈਂ ਸਜਦਿਆਂ ਵਿਚ ਤੈਨੂੰ ਕਹਾਂ ਆਮੀਨਾ, ਆਮਦ ਤੇਰੀ ਵਿਚ ਸੀਸ ਝੁਕਾਈਆ। ਤੂੰ ਨੂਰ ਅਲਾਹੀ ਵੱਖਰਾ ਤ੍ਰੈਗੁਣ ਤੀਨਾ, ਤ੍ਰੈਭਵਣ ਧਨੀ ਤੇਰੀ ਬੇਪਰਵਾਹੀਆ। ਮੇਰਾ ਸਾਂਤਕ ਸਤਿ ਕਰਾ ਦੇ ਸੀਨਾ, ਸੀਨ ਦੇ ਤਿੰਨੇ ਡੰਡੇ ਦੇਣ ਗਵਾਹੀਆ। ਮੈਂ ਚਾਹੁੰਦਾ ਨਬੀਆਂ ਰਸੂਲਾਂ ਪੈਗ਼ੰਬਰਾਂ ਤੇਰੇ ਭੈ ਵਿਚ ਵਹੇ ਪਸੀਨਾ, ਸਾਰੇ ਭੱਜਣ ਥਾਉਂ ਥਾਈਂਆ। ਇਸ਼ਾਰਾ ਕਰ ਕੇ ਨਰ ਮਦੀਨਾ, ਮਦੀਨੇ ਵਿਚ ਮਕਬਰਾ ਮੁਹੰਮਦ ਦਾ ਆਸ ਰਖਾਈਆ। ਤੂੰ ਰਹਿਮਤ ਰਹਿਮਾਨ ਰਹੀਮਾ, ਮਿਹਰਵਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਕੱਤਕ ਕਹੇ ਮੇਰਾ ਲੇਖਾ ਬਣਾ ਦੇ ਦੋਹਰਾ, ਦੋਹਰਾ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਮਿਲਾ ਦੇ ਬਾਂਕਾ ਛੋਹਰਾ, ਸ਼ੌਹਰ ਮਾਲਕ ਹੋ ਸਹਾਈਆ। ਆਪਣੇ ਪਿਆਰ ਦਾ ਦੇ ਦੇ ਜੋਰਾ, ਜੋਰੂ ਜ਼ਰ ਨਜ਼ਰ ਕੋਇ ਨਾ ਆਈਆ। ਇਹ ਹੁਕਮ ਸੰਦੇਸ਼ਾ ਦੱਸ ਦੇ ਕੋਰਾ, ਜੋ ਕੌਰਵਾਂ ਪਾਡਵਾਂ ਅੰਤ ਦੇਣਾ ਕਰਾਈਆ। ਹੱਸ ਕੇ ਕਿਹਾ ਕਲਜੁਗ ਅੰਤ ਜੀਵ ਜਹਾਨ ਰੂਪ ਬਣਨਾ ਢੋਰਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਮਨ ਮਨੂਆ ਹੋਣਾ ਬੌਰਾ, ਬਵਰੀ ਹੋਏ ਲੋਕਾਈਆ। ਕੋਈ ਸਮਝੇ ਨਾ ਪਈਆ ਸੌਹਰਾ, ਘਰ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕੱਤਕ ਕਹੇ ਪ੍ਰਭ ਮੈਨੂੰ ਦੇ ਦੇ ਖ਼ੁਮਾਰੀ ਮਦਹੋਸ਼, ਆਪਣੀ ਦਇਆ ਕਮਾਈਆ। ਮੇਰੀ ਜਗਤ ਵਾਲੀ ਰਹੇ ਨਾ ਸੋਚ, ਸਮਝ ਦੇਣੀ ਬਦਲਾਈਆ। ਇਕੋ ਆਸਾ ਹੋਵੇ ਲੋਚ, ਲੋਚਨ ਦੇਣਾ ਖੁਲਾਈਆ। ਮੈਂ ਨਜ਼ਾਰਾ ਤੇਰਾ ਤੱਕਾਂ ਦੀਪ ਕਰੌਚ, ਕੁਸ਼ਾ ਦੇ ਮਾਲਕ ਦੇਣੀ ਮਾਣ ਵਡਿਆਈਆ। ਪੰਜ ਕੱਤਕ ਨੂੰ ਓਥੇ ਜਾਣਾ ਪਹੁੰਚ, ਜਿਥੇ ਲੱਖਣ ਅੱਖ ਉਠਾਈਆ। ਕਿਸੇ ਨੂੰ ਦੇਣਾ ਨਹੀਂ ਕੋਈ ਦੋਸ਼, ਕਰਮਾਂ ਦਾ ਲੇਖਾ ਸਭ ਦਾ ਦੇਣਾ ਭੁਗਤਾਈਆ। ਗੁਰ ਅਵਤਾਰ ਪੈਗ਼ੰਬਰਾਂ ਹੋਏ ਕੋਇ ਨਾ ਰੋਸ, ਗਿਲੇ ਵਿਚ ਗਿਲਾ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਕੱਤਕ ਕਹੇ ਪ੍ਰਭੂ ਮੇਰੀਆਂ ਪੁਰਾਣੀਆਂ ਸੁੱਖਾਂ, ਸੁੱਖ

ਸੁੱਖ ਜੁਗ ਚੌਕੜੀ ਦਿਤੇ ਲੰਘਾਈਆ। ਗੁਰ ਅਵਤਾਰ ਪੈਗ਼ੰਬਰਾਂ ਤੱਕਦਾ ਰਿਹਾ ਮਨੁੱਖਾ, ਸ਼ਰੀਰ ਸ਼ਰੀਰਾਂ ਖੋਜ ਖੁਜਾਈਆ। ਜੋ ਆਉਂਦੇ ਰਹੇ ਹੋ ਕੇ ਉਲਟਾ ਰੁਖ਼ਾ, ਮਾਤਾ ਗਰਭ ਤਨ ਵਡਿਆਈਆ। ਪੰਜਾਂ ਤਤਾਂ ਵਾਲਾ ਬਣ ਕੇ ਬੁੱਤਾ, ਵਜੂਦਾਂ ਗਏ ਹੰਢਾਈਆ। ਤੇਰੇ ਨਾਮ ਦੀ ਸੁਹੰਜਣੀ ਹੁੰਦੀ ਰਹੀ ਰੁਤਾ, ਰੁਤੜੀ ਆਪਣੇ ਨਾਲ ਮਹਿਕਾਈਆ। ਮਾਣ ਵਡਿਆਈ ਦੇ ਕੇ ਕਿਹਾ ਪੁੱਤਾ, ਸੁਤ ਦੁਲਾਰੇ ਰੰਗ ਰੰਗਾਈਆ। ਤੇਰਾ ਨਿਸ਼ਾਨਾ ਨਿਸ਼ਾਨੇ ਵਾਲਿਆ ਕਦੇ ਨਾ ਉਕਾ, ਜੁਗ ਜੁਗ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਕੱਤਕ ਕਹੇ ਪ੍ਰਭੂ ਮੇਰਾ ਲਹਿਣਾ ਦੋ ਸਾਲ ਦਾ ਇਕੱਠਾ, ਇਕੋ ਵਾਰ ਮੁਕਾਈਆ। ਕੀ ਇਸ਼ਾਰਾ ਦੇਂਦਾ ਅੱਖਰ ਠੱਠਾ, ਠੋਕਰਾਂ ਰਿਹਾ ਲਗਾਈਆ। ਸਤਿਗੁਰ ਸ਼ਬਦ ਚਾਰੋਂ ਕੁੰਟ ਫਿਰਦਾ ਨੱਠਾ, ਭੱਜੇ ਵਾਹੋ ਦਾਹੀਆ। ਜਿਸ ਖੇਲ ਖਿਲਾਉਣਾ ਘਟ ਘਟਾ, ਘਟ ਘਟ ਅੰਦਰ ਫੋਲ ਫੁਲਾਈਆ। ਉਹ ਵੇਖਣਹਾਰਾ ਕਾਇਆ ਮੱਟਾ, ਤਤਵ ਤਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ। ਕੱਤਕ ਕਹੇ ਮੇਰੇ ਬਖ਼ਸ਼ਿੰਦਾ, ਬਖ਼ਸ਼ਣਹਾਰ ਤੇਰੀ ਸਰਨਾਈਆ। ਪੰਚ ਪ੍ਰਵਿਸ਼ਟਾ ਕੀ ਸੰਦੇਸਾ ਦੇਂਦਾ, ਬਿਨ ਰਸਨਾ ਕੀ ਦ੍ਰਿੜਾਈਆ। ਚਾਰੋਂ ਕੁੰਟ ਉਪਜਣੀ ਚਿੰਦਾ, ਚਿਖਾ ਰੂਪ ਬਦਲਾਈਆ। ਸਮੁੰਦ ਸਾਗਰਾਂ ਤੱਕੇ ਸੁਰਪਤ ਇੰਦਾ, ਖਵਾਜਾ ਖਿਜਰ ਨਾਲ ਰਖਾਈਆ। ਕੁਛ ਇਸ਼ਾਰਾ ਮਿਲੇ ਗੁਣੀ ਗਹਿੰਦਾ, ਗਹਿਰ ਗਵਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਕੱਤਕ ਕਹੇ ਪ੍ਰਭੂ ਆਪਣਾ ਕਰਮ ਕਮਾਉਣਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਸਿਰ ਹੱਥ ਟਿਕਾਉਣਾ, ਹੋਣਾ ਆਪ ਸਹਾਈਆ। ਮੇਰਾ ਲਹਿਣਾ ਦੇਣਾ ਝੋਲੀ ਪਾਉਣਾ, ਖ਼ਾਲੀ ਦੇਣੀ ਭਰਾਈਆ। ਮੈਨੂੰ ਰੁੱਸੇ ਨੂੰ ਫੇਰ ਮਨਾਉਣਾ, ਮਿਹਰ ਨਜ਼ਰ ਟਿਕਾਈਆ। ਪ੍ਰੇਮ ਪਿਆਰ ਨਾਲ ਪ੍ਰਚਾਉਣਾ, ਪਰਚਾ ਹੁਕਮ ਵਾਲਾ ਸੁਣਾਈਆ। ਮੈਂ ਕੁਛ ਅਗਲਾ ਭੇਵ ਖੁਲਾਉਣਾ, ਖੋਲ ਕੇ ਦਿਆਂ ਸੁਣਾਈਆ। ਪੰਜ ਕੱਤਕ ਤੋਂ ਬਾਦ ਸਿੰਘ ਪੂਰਨ ਰਸਨਾ ਅੰਨ ਮੂਲ ਨਹੀਂ ਲਾਉਣਾ, ਅੱਠ ਕੱਤਕ ਅੰਤ ਵੰਡ ਵੰਡਾਈਆ। ਚਾਵਲ ਦਾਣਾ ਨਹੀਂ ਮੁਖ ਛੁਹਾਉਣਾ, ਇਹ ਧੁਰ ਦੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਕੱਤਕ ਕਹੇ ਜਨ ਭਗਤੋ ਮੇਰਾ ਅਦਾਬ ਨਾਲ ਅਦਾਬੀ, ਅਦਬ ਨਾਲ ਜਣਾਈਆ। ਸਤਿਗੁਰ ਸ਼ਬਦ ਕਹੇ ਨਾ ਸਮਝੋ ਪੰਜਾਬੀ, ਪੰਜੇ ਵਿਚ ਕਿਸੇ ਨਾ ਆਈਆ। ਨਾ ਇਹ ਵਸੇ ਕਾਇਆ ਵਾਲੀ ਮਹਿਰਾਬੀ, ਗੁੰਬਦਾਂ ਬੰਦ ਨਾ ਕੋਇ ਕਰਾਈਆ। ਨਾ ਕੁਫ਼ਲਾਂ ਨਾਲ ਕੋਈ ਰਖੇ ਲਾ ਕੇ ਚਾਬੀ, ਮਹੱਲ ਅੰਦਰ ਡੇਰਾ ਲਾਈਆ। ਨਾ ਇਹਦਾ ਪਿਆਰ ਹਕੀਕੀ ਤੇ ਨਾ ਮਜਾਜ਼ੀ, ਆਸ਼ਕਾਂ ਮਾਸ਼ੂਕਾਂ ਤੋਂ ਬਾਹਰ ਖੇਲ ਖਿਲਾਈਆ। ਨਾ ਇਹ ਤੰਦ ਸਿਤਾਰ ਨਾ ਵੱਜੇ ਬਣ ਰਬਾਬੀ, ਤਾਲ ਤਲਵਾੜਾ ਨਾ ਵਡ ਵਡਿਆਈਆ। ਜਦੋਂ ਤੱਕੋ ਇਹ ਸਤਿ ਸਰੂਪ ਸਭ ਦਾ ਸਦਾ ਇਮਦਾਦੀ, ਸ਼ਾਹੋ ਭੂਪ ਅਖਵਾਈਆ। ਨਾ ਇਹ ਗਵੱਈਆ ਨਾ ਇਹ ਰਾਗੀ, ਨਾ ਸਵੱਈਆ ਭੱਟ ਸਮਝਾਈਆ। ਜਦ ਵੇਖੋ ਤੇ ਸਭ ਦੇ ਵਿਚ ਵਿਸਮਾਦੀ, ਬਿਸਮਿਲ ਹੋ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ। ਕੱਤਕ ਕਹੇ ਪ੍ਰਭੂ ਭਗਤ ਭਗਵਾਨ ਦਾ ਇਕੋ ਕਰ ਦੇ ਦਰਜਾ, ਮੇਰੀ ਦੋ ਸਾਲਾਂ

ਦੀ ਆਸਾ ਪੂਰ ਦੇ ਕਰਾਈਆ। ਇਕੋ ਰੂਪ ਬਣਾ ਦੇ ਰਾਜਾ ਤੇ ਇਕੋ ਰੂਪ ਹੋ ਜਾਏ ਪਰਜਾ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ। ਇਕੋ ਪਿਆਰ ਹੋਵੇ ਸਭ ਨੂੰ ਇਕੋ ਘਰ ਦਾ, ਦੂਜਾ ਹਿੱਸ ਨਾ ਕੋਇ ਰਖਾਈਆ। ਤੇਰਾ ਖੇਲ ਹੋਵੇ ਨਰਾਇਣ ਨਰ ਦਾ, ਨਰ ਹਰਿ ਤੇਰੀ ਬੇਪ੍ਰਵਾਹੀਆ। ਤੂੰ ਭਗਤਾਂ ਤੋਂ ਹੋਵੇਂ ਡਰਦਾ, ਭਗਤ ਤੇਰੇ ਅਗੇ ਸੀਸ ਨਿਵਾਈਆ। ਤੂੰ ਉਨ੍ਹਾਂ ਦਾ ਨਾਮ ਹੋਵੇਂ ਪੜ੍ਹਦਾ, ਉਹ ਤੇਰਾ ਢੋਲਾ ਗਾਈਆ। ਤੇਰਾ ਵਕਤ ਸੁਹੰਜਣਾ ਆ ਗਿਆ ਤੂੰ ਜਾਣਾ ਦਿਸ਼ਾ ਚੜ੍ਹਦਾ, ਚੜ੍ਹਦੀ ਆਪਣੀ ਕਲਾ ਵਖਾਈਆ। ਬੇਸ਼ਕ ਤੇਰੇ ਪਿਛੇ ਲਹਿੰਦਾ ਹੋਵੇ ਲੜਦਾ, ਲਹਿੰਦੇ ਵਿਚੋਂ ਆਉਣ ਵਾਲਿਆ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਸੰਗ ਆਪ ਬਣਾਈਆ। ਕੱਤਕ ਕਹੇ ਮੈਨੂੰ ਸਾਰੇ ਕਹਿੰਦੇ ਕੁਨੈਤ, ਬੁਰਿਆਂ ਲੱਛਣਾਂ ਵਾਲਾ ਰਹੇ ਗਾਈਆ। ਮੇਰਾ ਗੋਬਿੰਦ ਨੇ ਪਾਇਆ ਭੇਤ, ਨੈਣਾਂ ਦੇਵੀ ਦਿਤਾ ਸਮਝਾਈਆ। ਮੈਂ ਸਾਰਾ ਭੇਤ ਖੋਲਾਗਾ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਦਸ ਦਾ ਚੜ੍ਹਿਆ ਚੇਤ, ਚੇਤੇ ਚਾਰ ਜੁਗ ਦੇ ਦਿਆਂ ਕਰਾਈਆ। ਕਿਸ ਤਰਾ ਸ਼ਾਹ ਸੁਲਤਾਨਾਂ ਰਣ ਭੂਮੀ ਹੋਣਾ ਖੇਤ, ਖ਼ਤਰੇ ਵਿਚ ਪਤ੍ਰਕਾ ਸਕੇ ਨਾ ਕੋਇ ਬਦਲਾਈਆ। ਨਾਲੇ ਪ੍ਰਭੂ ਨੂੰ ਦੱਸਾਂਗਾ ਨੇਤਨ ਨੇਤ, ਨਿਜ ਘਰ ਬੈਠਾ ਸੋਭਾ ਪਾਈਆ। ਜਿਸ ਨੂੰ ਝੁਕਦੇ ਰਵ ਸਸ ਕੇਤਨ ਕੇਤ, ਕੋਟਨ ਕੋਟੀ ਮੰਡਲ ਮੰਡਪ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕੱਤਕ ਕਹੇ ਮੇਰਾ ਦੋ ਸਾਲ ਦਾ ਬਲ, ਬਲਧਾਰੀ ਦੇਣੀ ਵਡਿਆਈਆ। ਤੇਰਾ ਖੇਲ ਵੇਖਾਂ ਥਲ ਜਲ, ਦੋਵੇਂ ਦੇਣੇ ਹਿਲਾਈਆ। ਕਲਜੁਗ ਆਪਣੀ ਵਰਤੇ ਕਲ, ਕਲਾ ਸਭ ਦੀ ਦੇਣੀ ਭਵਾਈਆ। ਜਨ ਭਗਤਾਂ ਸਿੰਘਾਸਣ ਅੰਤਰ ਲੈਣਾ ਮੱਲ, ਆਪ ਆਪਣਾ ਰੰਗ ਰੰਗਾਈਆ। ਜਨਮ ਜਨਮ ਦਾ ਲਹਿਣਾ ਕਰਨਾ ਹੱਲ, ਮੁਸ਼ਕਲ ਅਗੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਭੇਵ ਚੁਕਾਈਆ। ਕੱਤਕ ਕਹੇ ਮੈਂ ਆ ਗਿਆ ਤੇਰਿਆਂ ਵਿਚ ਕਦਮਾਂ, ਕਦੀਮ ਦੇ ਮਾਲਕ ਫੇਰਾ ਪਾਈਆ। ਤੂੰ ਮਾਲਕ ਖ਼ਾਲਕ ਅਰਬਾਂ ਖਰਬਾਂ ਪਦਮਾਂ, ਪਦ ਦੇਣ ਵਾਲਿਆ ਤੇਰੀ ਬੇਪ੍ਰਵਾਹੀਆ। ਮੈਂ ਚਾਹੁੰਦਾ ਤੇਰਿਆਂ ਭਗਤਾਂ ਨੂੰ ਕੋਈ ਨਾ ਹੋਵੇ ਸਦਮਾ, ਦੁੱਖ ਦਰਦ ਨਾ ਲਾਗੇ ਰਾਈਆ। ਪਿਆਰ ਬਖ਼ਸ਼ਣਾ ਆਅਲਾ ਅਦਨਾ, ਊਚਾਂ ਨੀਚਾਂ ਦੇਣੀ ਵਡਿਆਈਆ। ਤੂੰ ਗੋਪਾਲ ਮੂਰਤ ਮੋਹਣ ਮਧਨਾ, ਮਧੁਰ ਧੁਨ ਦੇਣੀ ਸੁਣਾਈਆ। ਤੈਨੂੰ ਕਿਧਰੋਂ ਪਏ ਨਾ ਲਭਣਾ, ਘਰ ਘਰ ਦਰਸ਼ਨ ਦੇਣਾ ਚਾਈਂ ਚਾਈਂਆ। ਹਰਿਜਨ ਸਾਰੇ ਆਪਣੀ ਰੰਗਣ ਰੰਗਣਾ, ਦੂਸਰ ਰੰਗ ਨਾ ਕੋਇ ਵਖਾਈਆ। ਤੇਰੇ ਪਿਆਰ ਵਿਚ ਸਭ ਦੀ ਹੋਵੇ ਬੰਦਨਾ, ਸੀਸ ਅਵਰ ਨਾ ਕੋਇ ਝੁਕਾਈਆ। ਚਰਨ ਧੂੜ ਕਰਾਉਣਾ ਮਜਨਾ, ਦੁਰਮਤ ਮੈਲ ਧਵਾਈਆ। ਸਾਂਝੇ ਯਾਰ ਬਣਨਾ ਸੱਜਣਾ, ਸਾਜਣ ਮੀਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਕੱਤਕ ਕਹੇ ਪ੍ਰਭੂ ਤੂੰ ਸਰਬ ਕਲਾ ਸਮਰਥ, ਸਹਿਬ ਤੇਰੀ ਵਡਿਆਈਆ। ਤੇਰੀ ਮਹਿੰਮਾ ਜਗਤ ਅਕਥ, ਜੁਗ ਜੁਗ ਤੇਰੀ ਸਿਫ਼ਤ ਸਲਾਹੀਆ। ਤੂੰ ਸਤਿਜੁਗ ਤਰੇਤਾ ਦੁਆਪਰ ਚਲਾਇਆ ਰਥ, ਕਲਜੁਗ ਆਪਣਾ ਹੁਕਮ ਵਰਤਾਈਆ। ਜਿਉਂ ਭਾਵੇ ਤਿਉਂ ਲੈਣਾ ਰਖ, ਗ਼ਰੀਬ ਨਿਮਾਣਿਆਂ ਹੋਣਾ ਸਹਾਈਆ। ਉਹ ਵੇਲਾ ਭੱਜਾ ਆਉਂਦਾ ਕੱਤਕ ਅੱਠ, ਭੱਜੇ ਵਾਹੋ ਦਾਹੀਆ। ਨਾਲ ਤੀਰਥ ਫਿਰਦੇ ਅੱਠ ਸੱਠ, ਗੰਗਾ

ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਾਈਆ। ਇਸ਼ਾਰੇ ਦਿੰਦੇ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰਦਵਾਰ ਰਹੇ ਦ੍ਰਿੜਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਨਜ਼ਰੀ ਆਏ ਲਟ ਲਟ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਈਆ। ਤੂੰ ਵਸੇਂ ਘਟ ਘਟ, ਘਰ ਘਰ ਅੰਦਰ ਸੋਭਾ ਪਾਈਆ। ਜਿਸ ਭਗਤ ਦਾ ਬੁਰਜ ਜਾਣਾ ਸੀ ਢਠ, ਲੋਕਮਾਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਕੱਤਕ ਕਹੇ ਭਗਤ ਭਗਵਾਨ ਤੇਰਾ ਇਕੋ ਹੋਵੇ ਸਿੰਘਾਸਣ, ਗੁਰਮੁਖ ਆਪਣੇ ਰੰਗ ਰੰਗਾਈਆ। ਪਿਆਰ ਬਖ਼ਸ਼ਣਾ ਪੁਰਖ ਅਬਿਨਾਸ਼ਣ, ਮੁਹੱਬਤ ਆਪਣੀ ਵਿਚ ਸਮਾਈਆ। ਘਰ ਸਚ ਪਾਉਣੀ ਰਾਸਣ, ਖ਼ੁਸ਼ੀਆਂ ਨਾਚ ਨਚਾਈਆ। ਵਿਸ਼ਨ ਬ੍ਰਹਮਾ ਸ਼ਿਵ ਆਖਣ, ਪ੍ਰਭ ਤੇਰੀ ਬੇਪ੍ਰਵਾਹੀਆ। ਮਾਣ ਵਡਿਆਈ ਬਖ਼ਸ਼ ਦੇ ਭਗਤਾਂ ਮਾਤਨ, ਮਾਤਲੋਕ ਹੋ ਸਹਾਈਆ। ਕੂੜ ਕੁਕਰਮ ਮੇਟ ਕੇ ਵਾਟਨ, ਵਟਣਾ ਆਪਣਾ ਨਾਮ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਧਰਮ ਇਕ ਵਖਾਈਆ। ਕੱਤਕ ਕਹੇ ਮੇਰੇ ਸਾਹਿਬ ਸਤਿਗੁਰ ਰਾਜੇ, ਸ਼ਹਿਨਸ਼ਾਹ ਦਿਆਂ ਸੁਣਾਈਆ। ਜਨ ਭਗਤਾਂ ਸਵਾਰੀ ਆਪੇ ਕਾਜੇ, ਹਰਿਜਨਾਂ ਦੇ ਵਡਿਆਈਆ। ਜੇ ਆ ਗਿਉਂ ਦੇਸ਼ ਮਾਝੇ, ਨੂਰ ਨੁਰਾਨਾ ਵੇਸ ਵਟਾਈਆ। ਬਿਨਾ ਬੇਨੰਤੀਆਂ ਸਭ ਦੇ ਪੂਰਨ ਕਰਨੇ ਕਾਜੇ, ਹੋਣਾ ਆਪ ਸਹਾਈਆ। ਤੂੰ ਮੋਹਣ ਮਾਧਵ ਮਾਧੇ, ਮਧੁਰ ਧੁਨ ਦੇਣੀ ਸੁਣਾਈਆ। ਜਨ ਭਗਤਾਂ ਫਿਰਨਾ ਪਿਛੇ ਆਗੇ, ਭੱਜਣਾ ਵਾਹੋ ਦਾਹੀਆ। ਤੇਰੇ ਭਗਤ ਸੁੱਤੇ ਹੋਣ ਤੂੰ ਸਵਾਮੀ ਉਨ੍ਹਾਂ ਪਿਛੇ ਜਾਗੇਂ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਆਪ ਖੁਲਾਈਆ। ਕੱਤਕ ਕਹੇ ਮੇਰਾ ਦਿਵਸ ਦਿਹਾੜਾ ਹੋਵੇ ਅੱਠ, ਚੰਗੀ ਤਰਾ ਜਣਾਈਆ। ਪ੍ਰਭੂ ਉਲਟੀ ਗੇੜਨੀ ਲੱਠ, ਜਗਤ ਦੀ ਧਾਰ ਦੇਣੀ ਬਦਲਾਈਆ। ਭਗਤ ਭਗਵਾਨ ਦਾ ਹੋਵੇ ਇਕੱਠ, ਸਚ ਸਿੰਘਾਸਣ ਸੋਭਾ ਪਾਈਆ। ਧਰਮ ਦੀ ਧਾਰ ਰਹੇ ਨਾ ਵੱਟ, ਪਰਦਾ ਅੰਦਰੋਂ ਦੇਣਾ ਉਠਾਈਆ। ਕੂੜੀ ਕਿਰਿਆ ਦੇਣੀ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਕੱਤਕ ਕਹੇ ਸਾਹਿਬ ਜੋ ਤੈਨੂੰ ਮਨਜ਼ੂਰ, ਮੈਂ ਵੀ ਸੀਸ ਝੁਕਾਈਆ। ਮੂਸਾ ਕਹਿ ਰਿਹਾ ਉਤੋਂ ਕੋਹਤੂਰ, ਜਿਥੇ ਤੂਰਤ ਦੀ ਆਵਾਜ਼ ਨਜ਼ਰ ਕੋਇ ਨਾ ਆਈਆ। ਨਾ ਕੋਈ ਤਤਾਂ ਵਾਲਾ ਦਿਸੇ ਹਜ਼ੂਰ, ਹਜ਼ਰਤਾਂ ਤੋਂ ਬਾਹਰ ਨੂਰ ਅਲਾਹੀਆ। ਕੀ ਤੇਰਾ ਸੱਚਾ ਦਸਤੂਰ, ਹੁਕਮ ਦੇ ਸਮਝਾਈਆ। ਮੈਂ ਤੈਨੂੰ ਕਰਾਂ ਮਸ਼ਹੂਰ, ਮਸ਼ਵਰਾ ਈਸਾ ਨਾਲ ਪਕਾਈਆ। ਮੁਹੰਮਦ ਕਹੇ ਰਹੇ ਨਾ ਕਿਸੇ ਗ਼ਰੂਰ, ਗ਼ੁਰਬਤ ਵਿਚ ਨਜ਼ਰ ਕੋਇ ਨਾ ਆਈਆ। ਮੈਂ ਭੱਜਾਂ ਨੱਠਾਂ ਦੂਰ ਦੂਰ, ਪਾਂਧੀ ਹੋ ਕੇ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਕੱਤਕ ਕਹੇ ਜਨ ਭਗਤੋ ਕਰੋ ਸੁਧਾਰ, ਸੁਦੀ ਵਦੀ ਨਾ ਵੰਡ ਵੰਡਾਈਆ। ਕੂੜਾ ਅੰਦਰੋਂ ਛਡੋ ਹੰਕਾਰ, ਹਉਮੇ ਰੋਗ ਮਿਟਾਈਆ। ਮਮਤਾ ਮੋਹ ਨਾ ਕਰੋ ਪਿਆਰ, ਮੁਹੱਬਤ ਇਕੋ ਵੇਖ ਵਖਾਈਆ। ਰਾਹ ਤੱਕੋ ਪਰਵਰਦਿਗਾਰ, ਜੋ ਸਾਂਝਾ ਯਾਰ ਅਗੰਮ ਅਥਾਹੀਆ। ਜਿਸ ਨੂੰ ਕਹਿੰਦੇ ਸਤਿ ਕਰਤਾਰ, ਕੁਦਰਤ ਦਾ ਕਾਦਰ ਇਕ ਅਖਵਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰ, ਨਿਵ ਨਿਵ ਲਾਗਣ ਪਾਈਂਆ। ਸੋ ਪੁਰਖ ਅਕਾਲਾ ਦੀਨ ਦਿਆਲਾ

ਸਭ ਦਾ ਮੀਤ ਮੁਰਾਰ, ਮਿਤ੍ਰ ਪਿਆਰਾ ਇਕ ਅਖਵਾਈਆ। ਤਿਸ ਸਾਹਿਬ ਸਵਾਮੀ ਸਤਿ ਨਾਲ ਕਰੋ ਇਕ ਨਿਮਸਕਾਰ, ਨਿਵ ਨਿਵ ਸੀਸ ਨਿਵਾਈਆ। ਫੇਰ ਬੋਲੋ ਪੰਜ ਜੈਕਾਰ, ਖ਼ੁਸ਼ੀਆਂ ਢੋਲੇ ਗਾਈਆ। ਤੇਰਾ ਇਕੋ ਦਰਸ ਦੀਦਾਰ, ਇਕੋ ਨੈਣ ਨੈਣ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਬਣਾਈਆ। ਧਰਨੀ ਕਹੇ ਕੱਤਕ ਮੇਰੀਆਂ ਕੁਛ ਮੰਗਾਂ, ਮਿਤ੍ਰਾ ਦਿਆਂ ਜਣਾਈਆ। ਕੁਛ ਲਹਿਣਾ ਦੇਣਾ ਲਿਖਾਰੀਆਂ ਪੰਜਾਂ, ਪੰਜ ਪੋਹ ਸਮਝਾਈਆ। ਭੇਵ ਖੁਲਾਉਣਾ ਕਵੀਆਂ ਬਵੰਜਾ, ਪਰਦਾ ਆਪ ਚੁਕਾਈਆ। ਦਿੱਲੀ ਦਰਬਾਰ ਦਾ ਬਦਲ ਪਲੰਘਾ, ਸਿੰਮਤ ਦੇਣੀ ਬਦਲਾਈਆ। ਸ਼ਬਦੀ ਧਾਰ ਹੁਕਮ ਹੋਣਾ ਜੋ ਸੰਦੇਸਾ ਦਿਤਾ ਗੋਬਿੰਦ ਪੁਰੀ ਅਨੰਦਾ, ਅਨੰਦ ਨਾਲ ਸੁਣਾਈਆ। ਜੋ ਇਸ਼ਾਰਾ ਕੀਤਾ ਸ਼ਿਵਜੀ ਗੰਗਾ, ਗੰਗੋਤਰੀ ਗਿਆ ਦ੍ਰਿੜਾਈਆ। ਜੋ ਇਸ਼ਾਰਾ ਦੱਸਿਆ ਪਰੀ ਅਰੰਬਾ, ਭੇਵ ਅਭੇਦ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕੱਤਕ ਕਹੇ ਮੇਰੀ ਖ਼ਾਹਿਸ਼ ਨਿਆਰੀ, ਸਚ ਦਿਆਂ ਸੁਣਾਈਆ। ਪੰਚਮ ਪੋਹ ਸੱਚੀ ਥਿਤ ਵਾਰੀ, ਨਛੱਤਰ ਗ੍ਰਹਿ ਵੰਡ ਨਾ ਕੋਇ ਵੰਡਾਈਆ। ਭਾਗ ਲਗਾਉਣੀ ਦਿੱਲੀ ਦਰਬਾਰੀ, ਸੰਤ ਮਨੀ ਸਿੰਘ ਅੱਖ ਉਠਾਈਆ। ਹਾਜ਼ਰ ਹੋਣਗੇ ਪੰਜ ਲਿਖਾਰੀ, ਕਲਮਾਂ ਪੰਜ ਪੰਜ ਉਠਾਈਆ। ਗੁਰਮੁਖ ਸਿੰਘ ਇਕ ਪਾਸਿਉਂ ਬੰਨ੍ਹ ਕੇ ਦਾਹੜੀ, ਗੰਢਾਂ ਤਿੰਨ ਤਿੰਨ ਬੰਧਾਈਆ। ਸਤਿਗੁਰ ਰੂਪ ਬਣ ਕੇ ਸੋਹਣੀ ਲਾੜੀ, ਮਸਤਕ ਬਿੰਦੀਆਂ ਨਾਲ ਵਡਿਆਈਆ। ਸ਼ਬਦ ਢੋਲੇ ਗਾਵੇ ਅਗੰਮ ਪਹਾੜੀ, ਸ਼ੰਕਰ ਸੁਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਕੱਤਕ ਕਹੇ ਪ੍ਰਭ ਚਾੜ੍ਹਨਾ ਰੰਗ ਗੂਹੜਾ, ਆਪਣੀ ਦਇਆ ਕਮਾਈਆ। ਆਪਣੀ ਹੱਥੀਂ ਪਹਿਰ ਕੇ ਲਾਲ ਚੂੜਾ, ਸੁਹਾਗਣ ਸੁਹਾਗ ਦਏ ਲੁਟਾਈਆ। ਕਲਜੁਗ ਕੁਕਰਮ ਮੇਟ ਕੇ ਕੂੜਾ, ਹਰਿਜਨ ਸਾਚੇ ਪਾਰ ਕਰਾਈਆ। ਨੌ ਵਾਰ ਦਿੱਲੀ ਦਰਬਾਰ ਵਿਚ ਬਖ਼ਸ਼ੇ ਚਰਨ ਧੂੜਾ, ਧੂੜੀ ਧੂੜੀ ਵਿਚੋਂ ਪ੍ਰਗਟਾਈਆ। ਆਪ ਹੋ ਕੇ ਹਾਜ਼ਰ ਹਜ਼ੂਰਾ, ਹਜ਼ਰਤਾਂ ਲਏ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਇਕ ਅਖਵਾਈਆ। ਕੱਤਕ ਕਹੇ ਦੋ ਪੋਹ ਨੂੰ ਹੋਣਾ ਰਵਾਨਾ, ਰਵਾਨਗੀ ਸਤਿਗੁਰ ਸ਼ਬਦ ਬਣਾਈਆ। ਦੁਆਬੇ ਵਾਲਿਆਂ ਹੱਥੀਂ ਬੰਨ੍ਹ ਕੇ ਮਿਲਣਾ ਗਾਨਾ, ਰੈਣ ਸੁਹੰਜਣੀ ਸੋਭਾ ਪਾਈਆ। ਤਿੰਨ ਪੋਹ ਨੂੰ ਖੇਲ ਮਹਾਨਾ, ਮਹਿੰਮਾ ਕਥ ਕਥ ਦ੍ਰਿੜਾਈਆ। ਮਾਲਵੇ ਵਾਲਿਆਂ ਫੜ ਕੇ ਹੱਥ ਵਿਚ ਕਾਨਾ, ਸਾਢੇ ਤਿਨ ਹੱਥ ਦੇਣਾ ਵਖਾਈਆ। ਚਾਰ ਪੋਹ ਨੂੰ ਹੱਥ ਫੜ ਨਿਸ਼ਾਨਾ, ਕਰਨਾਲ ਵਾਲੇ ਦੇਣ ਝੁਲਾਈਆ। ਪੰਜ ਪੋਹ ਨੂੰ ਨਾ ਕੋਈ ਵੈਰੀ ਰਹੇ ਬੇਗਾਨਾ, ਦੁਸ਼ਮਣ ਨਜ਼ਰ ਕੋਇ ਨਾ ਆਈਆ। ਹਰਿ ਭਗਤ ਦਵਾਰ ਸਭ ਨੇ ਤੂੰ ਮੇਰਾ ਮੈਂ ਤੇਰਾ ਗਾਉਣਾ ਗਾਣਾ, ਸੋਹੰ ਢੋਲਾ ਚਾਈਂ ਚਾਈਂਆ। ਓਥੇ ਲੇਖ ਦਸਣਾ ਜੋ ਮਨੀ ਸਿੰਘ ਦਾ ਪੁਰਾਣਾ, ਕੀ ਜੇਲ ਵਿਚ ਮੇਲ ਆਪਣਾ ਗਿਆ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਭਾਗ ਸਭ ਦੇ ਵੇਖ ਵਖਾਈਆ।

ਨਾਮ ਦੀ ਦਾਤ ਗੁਰਮੁਖਾਂ ਦੇ ਅੰਦਰ ਜਾਏ ਰਖੀ, ਰਖਕ ਹੋ ਕੇ ਹੋਏ ਸਹਾਈਆ। ਗੁਰਮੁਖ ਰਸ ਵਿਚ ਬਿਨਾ ਰਸਨਾ ਬੋਲਿਆਂ ਬਣ ਜਾਏ ਓਹ ਸਖ਼ੀ, ਜਿਸ ਦਾ ਸੁਖ਼ਨ ਸਕੇ ਨਾ ਕੋਇ ਬਦਲਾਈਆ। ਬਿਨਾ ਯਾਦ ਕੀਤਿਆਂ ਤੋਂ ਦਰਸ਼ਨ ਦਿਆਂ ਕਰਾਂਗਾ ਅੱਖੀ, ਸਨਮੁਖ ਹੋ ਕੇ ਜਨ ਭਗਤਾਂ ਦਰਸ਼ਨ ਆਪ ਪਾਈਆ। ਆਪੇ ਨਾਰ ਬਣੇਗਾ ਤੇ ਆਪੇ ਹੋਵੇਗਾ ਪਤੀ, ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ। ਤੁਹਾਡੇ ਅੰਦਰ ਤੁਹਾਡੀ ਜੋਤ ਜਗਾ ਕੇ ਬੱਤੀ, ਬਿਨਾ ਬੱਤੀ ਦੰਦਾਂ ਤੋਂ ਬੋਲਿਆਂ ਦਿਆਂ ਵਖਾਈਆ। ਹੁਕਮ ਤੁਹਾਡੇ ਨਾਲ ਮੇਰਾ ਸਾਂਝਾ ਹੋ ਜਾਏ ਹਿੱਸਾ ਪੱਤੀ, ਪਤਰੇ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜਿਸ ਵਿਚ ਫ਼ਰਕ ਰਹੇ ਨਾ ਰਤੀ, ਰਤੀਆਂ ਤੋਂ ਤੋਲੇ ਦੇਣੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇਵੇ ਨਾਮ ਵਰ, ਜਿਸ ਨਾਮ ਦੀ ਮਹਿੰਮਾ ਚਾਰ ਜੁਗ ਦੇ ਸ਼ਾਸਤਰ ਗਏ ਗਾਈਆ। ਦੇਵੇ ਨਾਮ ਬਿਨ ਰਸਨਾ ਰਸ, ਰਸਤਾ ਅੰਦਰੇ ਅੰਦਰ ਵਖਾਈਆ। ਮਨੂਆ ਮਨ ਕਰ ਕੇ ਵਸ, ਵਸਲ ਯਾਰ ਦਏ ਕਰਾਈਆ। ਪ੍ਰਕਾਸ਼ ਪਰੇ ਹੋਵੇ ਰਵ ਸਸ, ਜੋਤੀ ਜਾਤਾ ਡਗਮਗਾਈਆ। ਮੇਲ ਮਿਲਾਵਾ ਆਪਣਾ ਆਪੇ ਕਰੇ ਹੱਸ, ਹਸਤੀ ਹਸਤੀ ਨਾਲ ਮਿਲਾਈਆ। ਗੁਰਮੁਖੋ ਤੁਹਾਡਾ ਗੁਰਮੁਖ ਦਵਾਰਾ ਸਤਿਗੁਰ ਦੀ ਕਿਰਪਾ ਨਾਲ ਜਾਏ ਵਸ, ਤੁਹਾਡੀ ਵਸਤ ਤੁਹਾਡੇ ਵਿਚੋਂ ਤੁਹਾਡੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਜਿਸ ਨਾਮ ਰਸਨਾ ਬੋਲਣ ਦੀ ਲੋੜ ਰਹੇ ਨਾ ਰਾਈਆ।

੨ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ ਬਖ਼ਸ਼ੀਸ਼ ਸਿੰਘ ਦੇ ਗ੍ਰਹਿ

ਸਦੀ ਚੌਧਵੀਂ ਕਹੇ ਮੇਰਾ ਅੰਤ ਆਇਆ ਬੁਢੇਪਾ, ਵਦੀ ਸੁਦੀ ਭੇਵ ਕੋਇ ਨਾ ਪਾਈਆ। ਤਨ ਵਜੂਦ ਰਿਹਾ ਕੋਇ ਨਾ ਪਾਕਾ, ਪਤਤ ਪੁਨੀਤ ਨਾ ਕੋਇ ਕਰਾਈਆ। ਮੈਂ ਕੂਕ ਪੁਕਾਰਾਂ ਅਗੇ ਆਕਾ, ਧੁਰਦਰਗਾਹ ਆਵਾਂ ਸੁਣਾਈਆ। ਮੁਕਾਮੇ ਹਕ ਦਾ ਖੋਲ ਤਾਕਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਮੇਰਿਆ ਮਹਿਬੂਬਾ ਚਾਰੋਂ ਕੁੰਟ ਤੱਕ ਲੈ ਅੰਧੇਰੀ ਰਾਤਾ, ਨੂਰੀ ਚੰਦ ਨਾ ਕੋਇ ਚਮਕਾਈਆ। ਨੇਤਰ ਰੋਵੇ ਧਰਨੀ ਮਾਤਾ, ਕੂਕ ਕੂਕ ਸੁਣਾਈਆ। ਨਾਲੇ ਪੈਗ਼ੰਬਰਾਂ ਦਾ ਵੇਖੇ ਖੋਲ ਕੇ ਸਾਕਾ, ਕੀ ਸਗਲਾ ਸੰਗ ਤੇਰਾ ਨਜ਼ਰੀ ਆਈਆ। ਮੇਰੀ ਅੰਤਮ ਮੁਕਦੀ ਜਾਏ ਵਾਟਾ, ਪੰਧ ਰਹਿਣ ਕੋਇ ਨਾ ਪਾਈਆ। ਮੇਰਾ ਧਰਮ ਦਾ ਚੀਥੜ ਹੋ ਗਿਆ ਪਾਟਾ, ਸਤਿ ਰੰਗ ਨਾ ਕੋਇ ਚੜ੍ਹਾਈਆ। ਖੇਲ ਵੇਖ ਲੈ ਤਤ ਆਠਾ, ਤਤਵ ਤਤ ਧਿਆਨ ਲਗਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲ ਸਮਰਾਥਾ, ਸਾਹਿਬ ਤੇਰੀ ਸਰਨਾਈਆ। ਨਵ ਸੱਤ ਪਾਰਬ੍ਰਹਮ ਬ੍ਰਹਮ ਦੀ ਪਾਏ ਕੋਈ ਨਾ ਰਾਸਾ, ਆਤਮ ਪਰਮਾਤਮ ਗੋਪੀ ਕਾਹਨ ਨਾ ਕੋਇ ਨਚਾਈਆ। ਸਤਿ ਸਚ ਦਾ ਦਿਸੇ ਕੋਇ ਨਾ ਰਾਖਾ, ਰਖਕ ਸਿਰ ਹੱਥ ਨਾ ਕੋਇ ਟਿਕਾਈਆ। ਮੇਰਾ ਬੁਢਾਪਾ ਅੰਤਮ ਹੋਇਆ ਉਦਾਸਾ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਪ੍ਰਭੂ ਵੇਖ ਲੈ ਕੱਤਕ ਪ੍ਰਵਿਸ਼ਟਾ ਦੋ, ਦੋ ਜਹਾਨਾਂ ਵਾਲੀ ਧਿਆਨ ਲਗਾਈਆ। ਤੇਰਾ ਸ਼ਬਦ ਸੰਦੇਸ਼ਾ ਸੁਣੇ ਕੋਈ ਨਾ ਸੋ, ਸੋਈ ਸੁਰਤ ਅਕਾਲ ਮੂਰਤ ਨਾ ਕੋਇ ਉਠਾਈਆ। ਹੰ ਬ੍ਰਹਮ ਨਾ ਜਾਣੇ ਕੋ,

ਕਲਕਾਤੀ ਬਣਿਆ ਰੂਪ ਕਸਾਈਆ। ਦੁਰਮਤ ਮੈਲ ਸਕੇ ਕੋਈ ਨਾ ਧੋ, ਧ੍ਰੂ ਪ੍ਰਹਿਲਾਦ ਰਹੇ ਕੁਰਲਾਈਆ। ਚਾਰੋਂ ਕੁੰਟ ਪੰਚ ਵਿਕਾਰ ਗਰੋਹ, ਘਰ ਘਰ ਸੋਭਾ ਪਾਈਆ। ਸੁਰਤ ਸ਼ਬਦ ਸਕੇ ਕੋਇ ਨਾ ਛੋਹ, ਪ੍ਰੀਤਮ ਪ੍ਰੀਤੀ ਤੋੜ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਪੁਰਾਣਾ ਹੋਇਆ ਪ੍ਰਭੂ ਹੱਡ, ਨਾੜੀ ਨਾੜੀ ਰਹੀ ਕੁਰਲਾਈਆ। ਮੈਂ ਦੀਨਾਂ ਮਜ਼੍ਹਬਾਂ ਜਾਣਾ ਛਡ, ਕੌਮਾਂ ਵੰਡ ਨਾ ਕੋਇ ਵੰਡਾਈਆ। ਮੈਂ ਕਲਮਿਆਂ ਵਾਲਿਆਂ ਨਾਲੋਂ ਹੋਣਾ ਅੱਡ, ਮੁਹੰਮਦ ਦਾ ਲੇਖਾ ਝੋਲੀ ਪਾਈਆ। ਮੇਰਾ ਲਹਿਣਾ ਦੇਣਾ ਪੂਰਾ ਕਰ ਦੇ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੀ ਸਦੀ ਚੌਧਵੀਂ ਬੁਝਾ ਦੇ ਅੱਗ, ਅੰਮ੍ਰਿਤ ਮੇਘ ਬਰਸਾਈਆ। ਦਰਸ਼ਨ ਦੇਣਾ ਉਪਰ ਸ਼ਾਹ ਰਗ, ਨਵ ਦਵਾਰ ਦਾ ਡੇਰਾ ਢਾਹੀਆ। ਬਿਨ ਕਾਅਬਿਉਂ ਕਰਾਉਣਾ ਹੱਜ, ਹੁਜਰਾ ਇਕ ਸੁਹਾਈਆ। ਤੇਰੇ ਨਾਮ ਕਲਮੇ ਦਾ ਨਗਾਰਾ ਜਾਏ ਵੱਜ, ਧੁਨ ਆਤਮਕ ਰਾਗ ਦ੍ਰਿੜਾਈਆ। ਸਚ ਪਿਆਰ ਪਿਆ ਦੇ ਮਦਿ, ਆਬੇ ਹਯਾਤ ਮੁਖ ਚੁਆਈਆ। ਮੇਰੀ ਉਲਟੀ ਹੋ ਜਾਏ ਕਵਲ ਨਭ, ਨਾਭੀ ਆਪਣਾ ਰੰਗ ਰੰਗਾਈਆ। ਮੇਰੀ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਵੇਖ ਲੈ ਹੱਦ, ਹਦੂਦ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਪ੍ਰਭੂ ਮੇਰਾ ਪੁਰਾਣਾ ਤੱਕ ਖ਼ਿਆਲ, ਅੰਦੇਸ਼ਿਆਂ ਬਾਹਰ ਜਣਾਈਆ। ਤੂੰ ਦੀਨਾਂ ਬੰਧਪ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਤੂੰ ਵਸੇਂ ਸਚਖੰਡ ਸੱਚੀ ਧਰਮਸਾਲ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨੂਰ ਨੁਰਾਨਾ ਲਾਲ, ਲਾਲਨ ਆਪਣਾ ਹੁਕਮ ਵਰਤਾਈਆ। ਮੇਰੀ ਪੂਰਬ ਵੇਖ ਲੈ ਖਾਂ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਫਲ ਦਿਸੇ ਨਾ ਕਿਸੇ ਡਾਲ, ਮੇਰੇ ਪੱਤ ਟਹਿਣੀ ਗਏ ਕੁਮਲਾਈਆ। ਸੰਬਲ ਬੈਠ ਕੇ ਮੇਰੀ ਕਰ ਸੰਭਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਮੇਰੀ ਬੁੱਢੜੀ ਦੀ ਤੱਕ ਲੈ ਖਾਲ, ਚੰਮੜੀ ਚੰਮ ਦ੍ਰਿਸ਼ਟੀ ਦ੍ਰਿਸ਼ਟ ਬਦਲਾਈਆ। ਮੇਰਾ ਤੋੜ ਦੇ ਜਗਤ ਜੰਜਾਲ, ਜਾਗਰਤ ਜੋਤ ਕਰ ਰੁਸ਼ਨਾਈਆ। ਪ੍ਰਭੂ ਸੁਣ ਲੈ ਮੁਰੀਦਾਂ ਹਾਲ, ਮੁਰਸ਼ਦ ਤੇਰੇ ਹੱਥ ਵਡਿਆਈਆ। ਮੈਨੂੰ ਪੋਹ ਨਾ ਸਕੇ ਕਾਲ, ਮਹਾਕਾਲ ਨੇੜ ਨਾ ਆਈਆ। ਤੇਰੇ ਧਰਮ ਦਵਾਰੇ ਮੇਰਾ ਵੱਜੇ ਇਕੋ ਤਾਲ, ਦੂਜੀ ਚੋਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ। ਸਦੀ ਚੌਧਵੀਂ ਕਹੇ ਮੈਂ ਰੋਵਾਂ ਸਾਹ ਉਭਾ, ਹੌਕਿਆਂ ਵਿਚ ਜਣਾਈਆ। ਮੇਰਾ ਹੋ ਗਿਆ ਲੱਕ ਕੁੱਬਾ, ਆਪ ਆਪਣਾ ਗਿਆ ਬਦਲਾਈਆ। ਮੈਂ ਕੀ ਵੇਖਾਂ ਹਾਲ ਉਤੇ ਬਸੁਧਾ, ਚਾਰੋਂ ਕੁੰਟ ਨੈਣ ਉਠਾਈਆ। ਕੀ ਕੂਕ ਪੁਕਾਰੇ ਬੁੱਧਾ, ਬੁੱਧੀ ਤੋਂ ਪਰੇ ਜਣਾਈਆ। ਸਦੀ ਚੌਧਵੀਂ ਤੇਰੇ ਉਤੇ ਹੋਣ ਲੱਗਾ ਯੁੱਧਾ, ਯੁਧਿਸ਼ਟਰ ਦਾ ਲੇਖਾ ਲੇਖੇ ਵਿਚ ਰਖਾਈਆ। ਸਤਿ ਧਰਮ ਦਾ ਦੀਪਕ ਵੇਖ ਲੈ ਬੁੱਝਾ, ਨੂਰੀ ਜੋਤ ਨਾ ਕੋਇ ਰੁਸ਼ਨਾਈਆ। ਪ੍ਰਭੂ ਆਪਣਾ ਭੇਵ ਖੁਲਾਏ ਗੁਝਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਮੇਰੀ ਆਸ਼ਾ ਬੜੀ ਉਚੀ, ਉਚ ਅਗੰਮ ਅਥਾਹ ਦਿਆਂ ਜਣਾਈਆ। ਮੇਰੀ ਇਕੋ ਤੇਰੇ ਨਾਲ ਰੁਚੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਮੇਰੀ ਧਾਰ ਕਰ ਦੇ ਸੁੱਚੀ, ਸੰਜਮ ਆਪਣਾ ਇਕ ਦ੍ਰਿੜਾਈਆ।

ਮੈਂ ਤੇਰੇ ਪਿਆਰ ਦੀ ਭੁੱਖੀ, ਚੌਦਾਂ ਸੌ ਸਾਲ ਧਿਆਨ ਲਗਾਈਆ। ਮੈਨੂੰ ਅੰਤਮ ਕਰਨਾ ਸੁਖੀ, ਸੁਖ ਸਾਗਰਾਂ ਵਿਚ ਰਖਾਈਆ। ਮੈਨੂੰ ਇਓ ਜਾਪਦਾ ਮੁਹੰਮਦ ਦੀ ਧਾਰ ਰਹੀ ਰੁੱਸੀ, ਕਲਮਾ ਕਾਇਨਾਤ ਨਾ ਕੋਇ ਮਨਾਈਆ। ਉਹਦੀ ਵਿਰਾਸਤ ਜਾਂਦੀ ਖ਼ੁਸੀ, ਫੜ ਹੱਥ ਨਾ ਕੋਇ ਮਿਲਾਈਆ। ਜਿਸ ਕਾਰਨ ਲਬਾਂ ਕਟਾਈਆਂ ਵੇਸ ਵਟਾਇਆ ਮੁੱਛੀ, ਮੁਸ਼ਕਲ ਉਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਦੀ ਚੌਧਵੀਂ ਕਹੇ ਪ੍ਰਭੂ ਮੈਂ ਪੈਗ਼ੰਬਰਾਂ ਨੂੰ ਅੰਤ ਦੇਣ ਲੱਗੀ ਸੱਦਾ, ਹੋਕਾ ਹਕ ਹਕ ਜਣਾਈਆ। ਆਓ ਮੈਂ ਮਹਿਬੂਬ ਤੁਹਾਡਾ ਲੱਧਾ, ਮੁਹੱਬਤ ਵਾਲਿਓ ਦਿਆਂ ਜਣਾਈਆ। ਜਿਸ ਦੇ ਹੁਕਮ ਵਿਚ ਕਲਮਾ ਤੁਹਾਡਾ ਬੱਧਾ, ਕਾਇਨਾਤ ਸੀਸ ਨਾ ਕੋਇ ਝੁਕਾਈਆ। ਉਹ ਮੇਰਾ ਸਾਹਿਬ ਸੂਰਬੀਰ ਸਰਬਗਾ, ਸੁਲਤਾਨ ਨੌਜਵਾਨ ਇਕ ਅਖਵਾਈਆ। ਜਿਸ ਖੇਲ ਕਰਨਾ ਦੀਨ ਦੁਨੀ ਵਿਚ ਜਗਹ, ਧਰਨੀ ਧਰਤ ਧਵਲ ਧੌਲ ਆਪਣਾ ਹੁਕਮ ਵਰਤਾਈਆ। ਉਠੋ ਵੇਖੋ ਤੁਹਾਡੇ ਘਰ ਵਿਚ ਲੱਗੀ ਅੱਗਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਉਮਤ ਉਮਤੀ ਦੇਣ ਲੱਗੇ ਦਗ਼ਾ, ਸਚ ਰੰਗ ਨਾ ਕੋਇ ਚੜ੍ਹਾਈਆ। ਸਭ ਦੀ ਬੁੱਧੀ ਹੋਈ ਕੱਗਾ, ਹੰਸ ਰੂਪ ਨਾ ਕੋਇ ਵਖਾਈਆ। ਕਲਜੁਗ ਚਾਰੋਂ ਕੁੰਟ ਫਿਰੇ ਭੱਜਾ, ਨੱਠਾ ਵਾਹੋ ਦਾਹੀਆ। ਹੱਥ ਪਿਆਲਾ ਫੜਿਆ ਕੂੜ ਮਧਾ, ਵਰਨ ਬਰਨ ਪਿਆਈਆ। ਨਾਲੇ ਹਉਮੇ ਦਾ ਰਖੇ ਦੱਬਾ, ਹੰਗਤਾ ਨਾਲ ਡਰਾਈਆ। ਝੂਠ ਵਿਕਾਰ ਬਣਾ ਕੇ ਅੱਡਾ, ਜਗਤ ਜਗਿਆਸੂਆਂ ਰਿਹਾ ਬਿਠਾਈਆ। ਬਚਿਆ ਰਿਹਾ ਨਾ ਕੋਇ ਬੁੱਢਾ ਨੱਢਾ, ਨੌਜਵਾਨਾ ਖੋਜ ਖੁਜਾਈਆ। ਰੂਪ ਬਣਾ ਕੇ ਆਪਣਾ ਠੱਗਾ, ਠਗੌਰੀ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਮੰਗ ਆਪ ਮੰਗਾਈਆ। ਸਦੀ ਚੌਧਵੀਂ ਕਹੇ ਪ੍ਰਭੂ ਮੈਂ ਤੇਰਾ ਵੇਖਾਂ ਸੁਹੰਜਣਾ ਵਕਤ, ਵਿਅਕਤੀ ਦੀਨ ਦੁਨੀ ਰਾਹ ਤਕਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਵੇਖਾ ਜਗਤ, ਜਾਗਰਤ ਜੋਤ ਬਿਨ ਵਰਨ ਗੋਤ ਡਗਮਗਾਈਆ। ਮੈਨੂੰ ਆਪਣਾ ਭੇਵ ਦੱਸ ਦੇ ਫ਼ਕਤ, ਫ਼ਿਰਕਾ ਇਕੋ ਇਕ ਸਮਝਾਈਆ। ਕਿਸ ਬਿਧ ਝਗੜਾ ਪੈਣਾ ਬੂੰਦ ਰਕਤ, ਤਨ ਵਜੂਦਾਂ ਖੇਲ ਖਿਲਾਈਆ। ਕਵਣ ਵਕਤ ਸੁਹੰਜਣਾ ਦੇਵੇ ਵਡਿਆਈ ਹਰਿਜਨ ਸਾਚੇ ਭਗਤ, ਭਗਵਨ ਮਿਹਰ ਨਜ਼ਰ ਉਠਾਈਆ। ਤੂੰ ਸੂਰਬੀਰ ਮਰਦਾਨਾ ਮਰਦ, ਨੌਜਵਾਨਾ ਧੁਰਦਰਗਾਹੀਆ। ਚਾਰ ਜੁਗ ਦੀ ਸ਼ਰਅ ਮੇਟ ਦੇ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਮੇਰੀ ਮੰਨਣੀ ਇਕੋ ਅਰਜ਼, ਆਰਜ਼ੂ ਤੇਰੇ ਅਗੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਲੈਣਾ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਤੱਕਾਂ ਤੇਰੇ ਸੂਫ਼ੀ ਸੰਤ ਫ਼ਕੀਰ, ਜੋ ਫ਼ਿਕਰਾ ਢੋਲਾ ਇਕੋ ਗਾਈਆ। ਮੈਂ ਵੇਖਾਂ ਸ਼ਾਹ ਹਕੀਰ, ਹਕੀਰ ਹਕੀਰਾ ਨੈਣ ਉਠਾਈਆ। ਮੈਂ ਸਭ ਦੀ ਤੱਕਾਂ ਅੰਦਰੋਂ ਜਮੀਰ, ਜ਼ਿਮੀਂ ਜ਼ਮਾਂ ਫੋਲ ਫੁਲਾਈਆ। ਮੈਨੂੰ ਸਮਝਾ ਦੇ ਕੀ ਕਲਜੁਗ ਅੰਤ ਤੇਰੀ ਤਸਵੀਰ, ਰੂਪ ਰੰਗ ਰੇਖ ਕਵਣ ਵਡਿਆਈਆ। ਕੀ ਇਸ਼ਾਰਾ ਦੇ ਕੇ ਗਿਆ ਕਬੀਰ, ਕਾਅਬਿਆਂ ਪਰੇ ਪੜ੍ਹਾਈਆ। ਉਹ ਮਾਲਕ ਖ਼ਾਲਕ ਆਵੇ ਬੇਨਜ਼ੀਰ, ਨਜ਼ਰੀਏ ਵਿਚ ਨਜ਼ਰ ਨਾ ਕੋਇ ਟਿਕਾਈਆ। ਉਹ ਪੁਰਾਣਾ ਹੋਵੇ ਪੀਰਾਂ ਦਾ ਪੀਰ, ਪੈਗ਼ੰਬਰ ਅਮਾਮ ਨੂਰ ਅਲਾਹੀਆ। ਜਿਸ ਸ਼ਰਅ ਦੀ ਤੋੜਨੀ ਜ਼ੰਜੀਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਸੋ ਸਵਾਮੀ ਮੇਰੀ ਬਦਲ ਦਏ ਤਕਦੀਰ, ਸਦੀ ਚੌਧਵੀਂ ਨਿਵ ਨਿਵ ਲਾਗੇ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ

ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ। ਸਦੀ ਚੌਧਵੀਂ ਕਹੇ ਮੇਰੀ ਵੇਖ ਲੈ ਅੰਤ ਅਖ਼ੀਰ ਹਾਲਤ, ਹਾਲ ਦੁਹਾਈ ਦੇ ਕੇ ਦਿਆਂ ਸੁਣਾਈਆ। ਤੇਰੀ ਦੀਨ ਦੁਨੀਆ ਵਿਚ ਆਈ ਜਹਾਲਤ, ਚਾਰੋਂ ਕੁੰਟ ਕੂੜ ਹਲਕਾਈਆ। ਬਿਨ ਤੇਰੀ ਕਿਰਪਾ ਰਹੇ ਕੋਈ ਨਾ ਸਹੀ ਸਲਾਮਤ, ਸਤਿਗੁਰ ਰੂਪ ਨਾ ਕੋਇ ਬਦਲਾਈਆ। ਮੁਹੰਮਦ ਦੀ ਅੰਤਮ ਝੋਲੀ ਪਾ ਦੇ ਅਮਾਨਤ, ਮੇਰਾ ਲੇਖਾ ਪੂਰ ਕਰਾਈਆ। ਚਾਰੋਂ ਕੁੰਟ ਵੇਖ ਅੰਧੇਰੀ ਸ਼ਾਮਤ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਪਰਵਰਦਿਗਾਰ ਸਾਂਝੇ ਯਾਰ ਮੇਰੇ ਨੂਰ ਅਲਾਹ ਬੇਪ੍ਰਵਾਹ ਸਚ ਦੱਸ ਕਿਸ ਬਿਧ ਮੇਰੇ ਅੰਤ ਆਵੇ ਕਿਆਮਤ, ਕਿਆਮਗਾਹ ਕਾਇਮ ਰਹਿਣ ਕੋਇ ਨਾ ਪਾਈਆ। ਮੈਂ ਬਾਲ ਅੰਞਾਣੀ ਅਣਜਾਣਤ, ਚੌਦਾਂ ਸੌ ਸਾਲ ਸਦ ਸਾਚੀ ਸੇਵ ਕਮਾਈਆ। ਜਨ ਭਗਤਾਂ ਕਰ ਸਖ਼ਾਵਤ, ਨਾਮ ਨਿਧਾਨਾ ਦੇ ਵਰਤਾਈਆ। ਕੂੜ ਕੁੜਿਆਰ ਕਰੇ ਨਾ ਕੋਇ ਬਗ਼ਾਵਤ, ਬਗ਼ਲਗੀਰ ਆਪੇ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਰੂਪ ਅਨੂਪ ਸ਼ਾਹੋ ਭੂਪ ਆਦਿ ਜੁਗਾਦੀ ਸਹੀ ਸਲਾਮਤ, ਸਤਿ ਦੇ ਮਾਲਕ ਸਤਿ ਸਤਿ ਵਿਚ ਸਮਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ ਕਰਨੈਲ ਸਿੰਘ ਦੇ ਗ੍ਰਹਿ

ਸਤਿਗੁਰ ਸਾਚਾ ਸਤਿ ਹੈ, ਸਤਿ ਸਤਿਵਾਦ ਸਮਾਏ। ਅੰਦਰ ਦੇਵੇ ਬ੍ਰਹਮ ਮਤ ਹੈ, ਪਾਰਬ੍ਰਹਮ ਪ੍ਰਭ ਭੇਵ ਖੁਲਾਏ। ਆਤਮ ਜੋੜੇ ਧੁਰ ਦਾ ਨਤ ਹੈ, ਜਗਤ ਵਿਛੋੜਾ ਦਏ ਕਟਾਏ। ਨਾੜੀ ਨਾੜ ਨਾ ਉਬਲੇ ਰਤ ਹੈ, ਅੰਮ੍ਰਿਤ ਮੇਘ ਨਾਮ ਬਰਸਾਏ। ਨਾਮ ਬੀਜੇ ਸਾਚੇ ਵਤ ਹੈ, ਫਲ ਫੁੱਲ ਆਪ ਮਹਿਕਾਏ। ਚਰਨ ਪ੍ਰੀਤੀ ਜੋੜੇ ਨਤ ਹੈ, ਸਗਲਾ ਸੰਗ ਬਣਾਏ। ਸਰਬ ਕਲਾ ਬਣ ਸਮਰਥ ਹੈ, ਜੁਗ ਜੁਗ ਵੇਖ ਵਖਾਏ। ਭੇਵ ਅਭੇਦਾ ਦੱਸੇ ਅਕਥ ਹੈ, ਬੋਧ ਅਗਾਧਾ ਪਰਦਾ ਲਾਹੇ। ਨਿਰਗੁਣ ਧਾਰ ਸਰਗੁਣ ਚਲਾ ਰਥ ਹੈ, ਰਥ ਰਥਵਾਹੀ ਬੇਪ੍ਰਵਾਹੇ। ਕੂੜੀ ਕਿਰਿਆ ਦੇਵੇ ਮਥ ਹੈ, ਜਨ ਭਗਤਾਂ ਹੋਏ ਸਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੇ। ਸਤਿਗੁਰ ਪੂਰਾ ਸਾਖਿਆਤ, ਗਹਿਰ ਗੰਭੀਰ ਅਗੰਮ। ਹਰਿਜਨ ਬਣਾਏ ਪਾਰਜਾਤ, ਭੇਵ ਖੁਲਾਏ ਆਪ ਬ੍ਰਹਮ। ਮੇਟ ਮਿਟਾਏ ਅੰਧੇਰੀ ਰਾਤ, ਨੂਰੀ ਨੂਰ ਚਮਕਾਏ ਚੰਨ। ਦੋ ਜਹਾਨਾਂ ਪੁਛੇ ਬਾਤ, ਕਰੇ ਕਰਾਏ ਆਪਣਾ ਕਰਮ। ਦੇਵੇ ਵਡਿਆਈ ਵਿਚ ਮਾਤ, ਪਾਤਸ਼ਾਹ ਸ੍ਰੀ ਭਗਵਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਾਨ। ਸਤਿਗੁਰ ਸਚਾ ਏਕ ਹੈ, ਆਦਿ ਪੁਰਖ ਅਪਾਰ। ਜਨ ਭਗਤਾਂ ਬਖ਼ਸ਼ੇ ਟੇਕ ਹੈ, ਇਕ ਇਕੱਲਾ ਏਕੰਕਾਰ। ਬੁੱਧੀ ਕਰੇ ਬਿਬੇਕ ਹੈ, ਬਖ਼ਸ਼ੇ ਸ਼ਬਦ ਅਧਾਰ। ਤ੍ਰੈਗੁਣ ਨਾ ਲਾਏ ਸੇਕ ਹੈ, ਅੰਮ੍ਰਿਤ ਦੇਵੇ ਠੰਡਾ ਠਾਰ। ਨਜ਼ਰੀ ਆਵੇ ਨੇਤਨ ਨੇਤ ਹੈ, ਘਰ ਸਵਾਮੀ ਸਿਰਜਣਹਾਰ। ਵਸੇ ਸਾਚੇ ਦੇਸ ਹੈ, ਸਾਢੇ ਤਿੰਨ ਹੱਥ ਮੰਦਰ ਮਨਾਰ। ਜੁਗ ਜੁਗ ਧਾਰੇ ਵੇਸ ਹੈ, ਸਚਖੰਡ ਨਿਵਾਸੀ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਪਰਵਰਦਿਗਾਰ। ਸਤਿਗੁਰ ਸੱਚਾ ਇਕੋ ਮੌਲਾ, ਮਵਲ ਰਿਹਾ ਸਰਬ ਠਾਈਂਆ। ਕਰੇ ਖੇਲ ਉਪਰ ਧਵਲਾ, ਜੁਗ

ਜੁਗ ਵੇਸ ਵਟਾਈਆ। ਨਿਤ ਨਵਿਤ ਦੇ ਜਾਣੇ ਕੌਲਾ, ਕਵਲ ਇਕਰਾਰ ਫੋਲ ਫੁਲਾਈਆ। ਸ਼ਬਦੀ ਨਾਦ ਧੁਨ ਦੀ ਧਾਰ ਬੋਲੇ ਬੋਲਾ, ਅਨਬੋਲਤ ਰਾਗ ਸੁਣਾਈਆ। ਸਤਿਜੁਗ ਤਰੇਤਾ ਦੁਆਪਰ ਦੱਸਦਾ ਆਇਆ ਢੋਲਾ, ਬਿਨ ਢੋਲਕ ਛੈਣੇ ਖੜਕਾਈਆ। ਅਵਤਾਰ ਪੈਗ਼ੰਬਰ ਗੁਰ ਬਣਾ ਵਿਚੋਲਾ, ਵਿਚਲਾ ਪਰਦਾ ਆਪ ਉਠਾਈਆ। ਜਨ ਭਗਤਾਂ ਭਾਰ ਕਰਦਾ ਆਇਆ ਹੌਲਾ, ਸਿਰ ਸਿਰ ਆਪਣਾ ਹੱਥ ਰਖਾਈਆ। ਕਲਜੁਗ ਅੰਤਮ ਵੇਖੇ ਰੌਲਾ, ਚਾਰੋਂ ਕੁੰਟ ਨੈਣ ਉਠਾਈਆ। ਜਿਸ ਨੂੰ ਦੀਨ ਦੁਨੀ ਕਰੇ ਮਖ਼ੌਲਾ, ਮਖ਼ਮਲ ਵਿਛੌਣੇ ਸਭ ਦੇ ਦਏ ਉਲਟਾਈਆ। ਜਿਸ ਦਾ ਸ਼ਬਦ ਅਗੰਮੀ ਸਭ ਦੇ ਸਿਰ ਵਿਚ ਮਾਰੇ ਪੌਲਾ, ਰਵਦਾਸ ਚਮਾਰ ਦੀ ਪਾਹਨੀ ਦਏ ਗਵਾਹੀਆ। ਜਿਸ ਨੇ ਸਚ ਦਵਾਰਾ ਖੋਲਾ, ਖ਼ਾਲਕ ਖ਼ਲਕ ਅਗੰਮ ਅਥਾਹੀਆ। ਉਸ ਦੇ ਹੁਕਮ ਦਾ ਇਕੋ ਉਠੇ ਵਿਰੋਲਾ, ਰੋਲ ਦੇਵੇ ਖ਼ਲਕ ਖ਼ੁਦਾਈਆ। ਦੋ ਜਹਾਨਾਂ ਦਏ ਝਕੋਲਾ, ਹਲੂਣਿਆਂ ਵਿਚ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸੱਚਾ ਸ਼ਬਦ ਸਵਾਮੀ ਆਪ, ਆਪਣਾ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਦੱਸ ਕੇ ਜਾਪ, ਜਗ ਜੀਵਣ ਦਾਤਾ ਹੁਕਮ ਵਰਤਾਇੰਦਾ। ਬੰਦ ਕਿਵਾੜੀ ਖੋਲ ਕੇ ਤਾਕ, ਓਹਲਾ ਪਰਦਾ ਨਾ ਕੋਇ ਜਣਾਇੰਦਾ। ਤੂੰ ਮੇਰਾ ਮੈਂ ਤੇਰਾ ਦੱਸ ਕੇ ਵਾਕ, ਵਾਕਫ਼ਕਾਰ ਆਤਮ ਪਰਮਾਤਮ ਵਖਾਇੰਦਾ। ਪਾਰਬ੍ਰਹਮ ਬ੍ਰਹਮ ਜਣਾ ਕੇ ਸਾਕ, ਸੱਜਣ ਮੀਤ ਮੇਲ ਮਿਲਾਇੰਦਾ। ਜਨ ਭਗਤਾਂ ਦੇ ਕੇ ਸਾਚੀ ਦਾਤ, ਵਸਤ ਅਗੰਮ ਝੋਲੀ ਪਾਇੰਦਾ। ਬਿਨ ਰਸਨਾ ਜਿਹਵਾ ਕਰਕੇ ਬਾਤ, ਬਾਤਨ ਪਰਦੇ ਆਪ ਖੁਲ੍ਹਾਇੰਦਾ। ਦੇ ਵਡਿਆਈ ਲੋਕਮਾਤ, ਸ਼ਬਦੀ ਰੰਗਣ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਅਗੰਮਾ ਦੇ ਆਬੇ ਹਯਾਤ, ਹਯਾਤੀ ਵਿਚ ਸਫਾਤੀ ਭੇਵ ਖੁਲ੍ਹਾਇੰਦਾ।

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ ਸਵਰਨ ਸਿੰਘ ਦੇ ਗ੍ਰਹਿ

ਸਤਿਗੁਰ ਸੱਚਾ ਸ੍ਰੀ ਭਗਵੰਤ ਹੈ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨ। ਆਦਿ ਜੁਗਾਦੀ ਧੁਰ ਦਾ ਕੰਤ ਹੈ, ਨੌਜਵਾਨ ਮਰਦ ਮਰਦਾਨ। ਦੇਵਣਹਾਰਾ ਨਾਮ ਮੰਤ ਹੈ, ਅੰਤਰ ਬਖ਼ਸ਼ੇ ਅਗੰਮ ਗਿਆਨ। ਲੇਖਾ ਜਾਣੇ ਵਿਚ ਜੀਵ ਜੰਤ ਹੈ, ਭਗਤ ਸੁਹੇਲੇ ਲਏ ਪਛਾਣ। ਗੜ੍ਹ ਤੋੜੇ ਹਉਮੇ ਹੰਗਤ ਹੈ, ਚਰਨ ਪ੍ਰੀਤੀ ਬਖ਼ਸ਼ੇ ਦਾਨ। ਮੇਲ ਮਿਲਾਏ ਸਾਚੀ ਸੰਗਤ ਹੈ, ਦਰਗਾਹ ਸਾਚੀ ਕਰੇ ਪ੍ਰਵਾਨ। ਜਿਸ ਦੀ ਮਹਿੰਮਾ ਸਦਾ ਅਗਣਤ ਹੈ, ਗੁਰ ਅਵਤਾਰ ਪੈਗ਼ੰਬਰ ਗਾਣ। ਜਿਸ ਨੂੰ ਸਿਮਰਦੇ ਦੇਵ ਦੰਤ ਹੈ, ਵਿਸ਼ਨ ਬ੍ਰਹਮਾ ਸੀਸ ਝੁਕਾਉਣ , ਸੋ ਸਵਾਮੀ ਸਰਬ ਗੁਣਵੰਤ ਹੈ, ਗੁਣਵੰਤਾ ਇਕ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਲਏ ਪਛਾਣ। ਉਹ ਸਤਿਗੁਰ ਸੱਚਾ ਪਰਵਰਦਿਗਾਰ ਹੈ, ਨੂਰ ਨੁਰਾਨਾ ਨੂਰ ਅਲਾਹ। ਆਦਿ ਜੁਗਾਦੀ ਧੁਰ ਦਾ ਯਾਰ ਹੈ, ਮੁਹੱਬਤ ਦਾ ਮਾਲਕ ਬੇਪ੍ਰਵਾਹ। ਸੂਫ਼ੀਆਂ ਦੇਵੇ ਸਤਿ ਦੀਦਾਰ ਹੈ, ਨਿਜ ਲੋਚਨ ਕਰ ਰੁਸ਼ਨਾ। ਬਿਨ ਰਸਨਾ ਜਿਹਵਾ ਕਰੇ ਗੁਫ਼ਤਾਰ ਹੈ, ਗੁਫ਼ਤ ਸ਼ਨੀਦ ਭੇਵ ਖੁਲਾ। ਜਿਸ ਦੀ ਸਮਝੇ ਨਾ

ਕੋਇ ਰਫ਼ਤਾਰ ਹੈ, ਜੁਗ ਜੁਗ ਆਵੇ ਵਾਹੋ ਦਾਹ। ਨਾਮ ਕਲਮਾ ਜਿਸ ਦੀ ਧਾਰ ਹੈ, ਸਤਿ ਸਤਿਵਾਦੀ ਦਏ ਸਮਝਾ। ਸੋ ਪੁਰਖ ਅਕਾਲਾ ਏਕੰਕਾਰ ਹੈ, ਅਕਲ ਕਲ ਰਿਹਾ ਅਖਵਾ। ਕਲਜੁਗ ਅੰਤਮ ਲਏ ਅਵਤਾਰ ਹੈ, ਜੋਤੀ ਜਾਮਾ ਵੇਸ ਵਟਾ। ਸੰਬਲ ਵਸੇ ਧਾਮ ਨਿਆਰ ਹੈ, ਸਾਢੇ ਤਿੰਨ ਹੱਥ ਬਣਤ ਬਣਾ। ਸ਼ਬਦ ਅਨਾਦੀ ਦੇ ਧੁਨਕਾਰ ਹੈ, ਬੋਧ ਅਗਾਧ ਰਿਹਾ ਚਲਾ। ਜੋਤੀ ਨੂਰ ਕਰ ਉਜਿਆਰ ਹੈ, ਅੰਧ ਅੰਧੇਰਾ ਦਿਤਾ ਮਿਟਾ। ਜਨ ਭਗਤਾਂ ਕਰੇ ਪਿਆਰ ਹੈ, ਘਰ ਘਰ ਫੇਰਾ ਪਾ। ਤਿਸ ਸਾਹਿਬ ਸਦਾ ਨਿਮਸਕਾਰ ਹੈ, ਜੋ ਸ਼ਹਿਨਸ਼ਾਹ ਪਾਤਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਲੇਖਾ ਜਾਨਣਹਾਰ ਹੈ, ਥਲ ਅਸਗਾਹ।

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ ਚੰਦਨ ਸਿੰਘ ਦੇ ਗ੍ਰਹਿ

ਸਤਿਗੁਰ ਸਾਚਾ ਆਦੀ ਮਾਲਕ, ਆਦਿ ਪੁਰਖ ਅਖਵਾਈਆ। ਲੇਖਾ ਜਾਣੇ ਦੋ ਜਹਾਨਾਂ ਖ਼ਾਲਕ, ਖ਼ਲਕ ਮਖ਼ਲੂਕ ਧਿਆਨ ਲਗਾਈਆ। ਸਦਾ ਸੁਹੇਲਾ ਬਣੇ ਪਾਲਕ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਜਨ ਭਗਤ ਸੁਹੇਲੇ ਪ੍ਰਗਟਾ ਆਪਣੇ ਬਾਲਕ, ਬਾਲ ਬਿਰਧ ਜਵਾਨ ਅਵਸਥਾ ਆਪਣੀ ਲੇਖੇ ਪਾਈਆ। ਸ਼ਬਦੀ ਧਾਰ ਬਣ ਕੇ ਸਾਲਸ, ਸਤਿਗੁਰ ਲੇਖਾ ਆਪ ਚੁਕਾਈਆ। ਆਤਮ ਪਿਆਰ ਮੇਲ ਕੇ ਖ਼ਾਲਸ, ਖ਼ਾਲਸ ਆਪਣਾ ਘਰ ਵਖਾਈਆ। ਕੂੜੀ ਤ੍ਰਿਸ਼ਨਾ ਮੇਟ ਕੇ ਲਾਲਚ, ਤਮਅ ਮੋਹ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਸੰਗ ਨਿਭਾਈਆ। ਸਤਿਗੁਰ ਸੱਚਾ ਅਨੁਭਵ ਦ੍ਰਿਸ਼ਟ, ਅਮਿਤ ਬੇਪ੍ਰਵਾਹੀਆ। ਖੇਲੇ ਖੇਲ ਵਿਚ ਸ੍ਰਿਸ਼ਟ, ਸ੍ਰੇਸ਼ਟ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਭੇਵ ਚੁਕਾ ਕੇ ਅੰਤਰ ਦ੍ਰਿਸ਼ਟ, ਪਰਦਾ ਦਏ ਉਠਾਈਆ।ਗ੍ਰਹਿ ਮੰਦਰ ਬਾਹਰ ਵਖਾਏ ਸਵਰਗ ਬਹਿਸ਼ਤ, ਦਰ ਦਵਾਰ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਕਰਾਈਆ। ਸਤਿਗੁਰ ਸਾਚਾ ਡੂੰਘਾ ਸਾਗਰ, ਗੁਰਮੁਖ ਮਛਲੀ ਹਾਥ ਕਿਛ ਨਾ ਆਈਆ। ਜੋ ਵਸਣਹਾਰਾ ਕਾਇਆ ਗਾਗਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੁਗ ਜੁਗ ਨਾਮ ਬਣਾਏ ਵਣਜ ਸੌਦਾਗਰ, ਸਚ ਸਚ ਵਖਾਈਆ। ਜਿਹੜਾ ਜੋਧਾ ਸੂਰਬੀਰ ਬਣੇ ਬਹਾਦਰ, ਬਲਧਾਰੀ ਬੇਪ੍ਰਵਾਹੀਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਈਆ। ਚਰਨ ਪ੍ਰੀਤੀ ਬਖ਼ਸ਼ ਕੇ ਆਦਰ, ਅਦਲ ਇਨਸਾਫ਼ ਇਕ ਆਪਣੇ ਹੱਥ ਰਖਾਈਆ। ਮਿਹਰਵਾਨ ਹੋਵੇ ਕਰੀਮ ਕਾਦਰ, ਕਰਤਾ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰਿਉਂ ਦੇਵੇ ਅਗੰਮੀ ਦਾਦਨ, ਵਸਤ ਅਨਮੁੱਲੜੀ ਆਪ ਵਰਤਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ ਮਹਿੰਦਰ ਸਿੰਘ ਦੇ ਗ੍ਰਹਿ

ਸਤਿਗੁਰ ਸੱਚਾ ਮਿਹਰਵਾਨ, ਕਟੇ ਜਨਮ ਜਨਮ ਦੇ ਰੋਗ। ਦੇਵਣਹਾਰਾ ਨਾਮ ਦਾਨ, ਮੇਲ ਮਿਲਾਏ ਧੁਰ ਸੰਜੋਗ। ਆਦਿ ਜੁਗਾਦੀ ਬਣ ਕੇ ਕਾਹਨ, ਦੇਵੇ ਦਰਸ ਸਦਾ ਅਮੋਘ। ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਚਰਨ ਪ੍ਰੀਤੀ ਦੇਵੇ ਜੋਗ। ਸ਼ਰਅ ਕੂੜੀ ਮੇਟ ਸ਼ੈਤਾਨ, ਸਚ ਸੁਣਾਏ ਹਕ ਸਲੋਕ। ਲੋਕਮਾਤ ਕਰੇ ਪ੍ਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬਖ਼ਸ਼ੇ ਇਕੋ ਮੋਖ। ਸਤਿਗੁਰ ਸਚਾ ਸਾਹਿਬ ਅਨਡਿਠ, ਜੁਗ ਜੁਗ ਦਇਆ ਕਮਾਇੰਦਾ। ਨਾਮ ਨਿਧਾਨਾ ਦੇ ਕੇ ਮਿਠ, ਅਨ ਰਸ ਆਪ ਭਰਾਇੰਦਾ। ਜਨ ਭਗਤਾਂ ਲੇਖਾ ਮੁਕਾ ਕੇ ਸਵਾ ਗਿਠ, ਘਰ ਦਵਾਰਾ ਇਕ ਸਮਝਾਇੰਦਾ। ਜਿਥੇ ਕਦੇ ਨਾ ਬਦਲੇ ਪਿਠ, ਕਰਵਟ ਵਿਚ ਨਾ ਕਦੇ ਮੁਖ ਭਵਾਇੰਦਾ। ਦਰਸ਼ਨ ਦੇਵੇ ਨਿਤ, ਨੂਰ ਨੁਰਾਨਾ ਡਗਮਗਾਇੰਦਾ। ਆਤਮ ਪਿਆਰਾ ਕਰੇ ਹਿਤ, ਸਾਜਣ ਮੀਤ ਪਿਆਰਾ ਹੋ ਕੇ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਪਰਦਾ ਆਪ ਚੁਕਾਇੰਦਾ। ਸਤਿਗੁਰ ਸੱਚਾ ਗਹਿਰ ਗੰਭੀਰ, ਸ਼ਬਦ ਸ਼ਬਦ ਵਡਿਆਈਆ। ਲੇਖਾ ਜਾਣੇ ਤਨ ਸਰੀਰ, ਵਜੂਦਾ ਫੋਲ ਫੁਲਾਈਆ। ਭੂਪਤ ਭੂਪ ਬਣਕੇ ਪੀਰਨ ਪੀਰ, ਪਰਾ ਪਸੰਤੀ ਮਧਮ ਬੈਖਰੀ ਬਾਹਰ ਸਮਝਾਈਆ। ਨਾਮ ਨਿਧਾਨ ਦੀ ਦੱਸ ਤਦਬੀਰ, ਤਰੀਕਾ ਨੀਕਨ ਨੀਕਾ ਆਪ ਦ੍ਰਿੜਾਈਆ। ਬਿਨਾ ਮੁਸੱਵਰ ਵਖਾ ਕੇ ਆਪਣੀ ਤਸਵੀਰ, ਨੂਰ ਨੁਰਾਨਾ ਡਗਮਗਾਈਆ। ਜੋ ਕਰਮ ਕਾਂਡ ਤੇ ਮਾਰੇ ਹੁਕਮ ਲਕੀਰ, ਲਾਈਨ ਦੀ ਲਾਈਨ ਦਏ ਬਣਾਈਆ। ਬਿਨਾ ਸ਼ਰਅ ਤੋਂ ਬਣਾ ਫ਼ਕੀਰ, ਫ਼ਿਕਰਾ ਇਕੋ ਦਏ ਸਮਝਾਈਆ। ਬਿਨਾ ਭਗਤੀਉਂ ਬਦਲ ਤਕਦੀਰ, ਸਿਰ ਆਪਣਾ ਹੱਥ ਟਿਕਾਈਆ। ਦਰਸ਼ਨ ਦੇ ਬੇਨਜ਼ੀਰ, ਨਜ਼ਰ ਨਜ਼ਰ ਵਿਚੋਂ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਭਗਤਾਂ ਦਇਆ ਕਮਾਈਆ। ਸਤਿਗੁਰ ਪੂਰਾ ਸਹੀ ਸਲਾਮਤ, ਜਨਮ ਮਰਨ ਵਿਚ ਨਾ ਆਈਆ। ਜਿਸ ਨੂੰ ਪੋਹ ਸਕੇ ਨਾ ਕਿਆਮਤ, ਜੁਗ ਚੌਕੜੀ ਅੰਤ ਨਾ ਕੋਇ ਵਖਾਈਆ। ਜਿਸ ਦਾ ਨਾਮ ਨਿਧਾਨਾ ਅਗੰਮ ਨਿਆਮਤ, ਦੋ ਜਹਾਨਾਂ ਦਏ ਵਰਤਾਈਆ। ਸੋ ਕਲਜੁਗ ਅੰਤ ਮੇਟੇ ਅੰਧੇਰੀ ਸ਼ਾਮਤ, ਸ਼ਮਾ ਨੂਰ ਜੋਤ ਕਰ ਰੁਸ਼ਨਾਈਆ। ਜਿਨ ਭਵਿਖਤਾਂ ਵਾਲੀ ਗੁਰ ਅਵਤਾਰ ਪੈਗ਼ੰਬਰਾਂ ਵਾਲੀ ਸਾਂਭ ਕੇ ਰਖੀ ਅਮਾਨਤ, ਸਦੀ ਚੌਧਵੀਂ ਝੋਲੀ ਦਏ ਭਰਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਨਾ ਕੋਇ ਖ਼ਿਆਨਤ, ਖ਼ੈਰਖ਼ਾਹੀ ਵਿਚ ਬੇਪਰਵਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਦਏ ਉਠਾਈਆ। ਸਤਿਗੁਰ ਸੱਚਾ ਸੱਚਾ ਸਤਿਗੁਰ ਸਮਾਜ, ਸ਼ਬਦ ਸ਼ਬਦ ਵਖਾਈਆ। ਜਿਸ ਦਾ ਆਦਿ ਜੁਗਾਦੀ ਰਾਜ, ਜੁਗ ਚੌਕੜੀ ਹੁਕਮ ਬਦਲਾਈਆ। ਤਖ਼ਤ ਨਿਵਾਸੀ ਤਖ਼ਤ ਸੁਹਾ ਕੇ ਤਾਜ, ਤਖ਼ਤਾ ਜ਼ਿਮੀਂ ਅਸਮਾਨ ਉਲਟਾਈਆ। ਇਕੋ ਧੁਰ ਦੀ ਮਾਰ ਆਵਾਜ਼, ਸੰਦੇਸੇ ਦੇਵੇ ਥਾਉਂ ਥਾਈਂਆ। ਜੋ ਲੱਖ ਚੁਰਾਸੀ ਬੇੜਾ ਚਲਾਏ ਜਹਾਜ਼, ਬਿਨ ਕੰਧਿਆਂ ਕੰਧ ਉਠਾਈਆ। ਸੋ ਬਦਲ ਦੇਵੇ ਰਿਵਾਜ, ਨਿਤ ਨਿਤ ਭੇਵ ਚੁਕਾਈਆ। ਜਿਸ ਦੀ ਦੀਨ ਦੁਨੀ ਹੋਵੇ ਮੁਹਤਾਜ, ਲੋੜਵੰਦ ਗੁਰ ਅਵਤਾਰ ਪੈਗ਼ੰਬਰ ਲਏ ਬਣਾਈਆ। ਉਹ ਨਿਤ ਨਿਤ ਆਪਣਾ ਸਾਜਣ ਸਾਜ, ਨਵਿਤ ਆਪਣਾ ਖੇਲ ਖਿਲਾਈਆ। ਸੋ ਭਗਤ ਸੁਹੇਲੇ ਇਕ ਅਕੇਲੇ ਪੁਰਖ ਅਕਾਲ ਗੁਰੂ ਮਹਾਰਾਜ, ਸਚ

ਸਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸ਼ਬਦ ਵਜਾਏ ਨਾਦ, ਦੋ ਜਹਾਨ ਜਹਾਂ ਤਹਾਂ ਕਰੇ ਸ਼ਨਵਾਈਆ।