ਪੁਸਤਕਾਲਾਭਾਗ ੨੩

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ ਕਰਮ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਨਾ ਬੁੱਢਾ ਨਾ ਨੱਢਾ, ਆਯੂ ਵੰਡ ਨਾ ਕੋਇ ਵੰਡਾਈਆ। ਨਾ ਸਮੁੰਦ ਸਾਗਰ ਨਾ ਡੂੰਘਾ ਖੱਡਾ, ਟਿੱਲਾ ਪਰਬਤ ਰੂਪ ਨਾ ਕੋਇ ਦਰਸਾਈਆ। ਨਾ ਕੋਈ ਜਗਤ ਜਹਾਨ ਦਿਸੇ ਗੁੱਡਾ, ਪਵਣ ਪਵਣਾਂ ਨਾਲ ਹਿਲਾਈਆ। ਨਾ ਕੋਈ ਉਚਾ ਲੰਮਾ ਨਾ ਕੋਈ ਦਿਸੇ ਅੱਧਾ, ਹਿੱਸਿਆਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਹੁਕਮ ਆਦਿ ਜੁਗਾਦੀ ਵਰਤੇ ਸਦਾ, ਸੋ ਸਤਿਗੁਰ ਅਗੰਮ ਅਥਾਹੀਆ। ਉਸ ਦੇ ਹੁਕਮ ਵਿਚ ਦੋ ਜਹਾਨ ਬੱਧਾ, ਬੰਦਗੀ ਵਿਚ ਅਵਤਾਰ ਪੈਗ਼ੰਬਰ ਗੁਰੂ ਸੀਸ ਨਿਵਾਈਆ। ਉਹ ਭਗਤਾਂ ਨਾਲ ਕਰੇ ਕਦੇ ਨਾ ਦਗ਼ਾ, ਦਗ਼ੇਬਾਜ਼ੀ ਵੇਖੇ ਖ਼ਲਕ ਖ਼ੁਦਾਈਆ। ਜੁਗ ਜੁਗ ਬੁਝਾਉਣ ਆਏ ਅੱਗਾ, ਅੰਮ੍ਰਿਤ ਮੇਘ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੈਨੂੰ ਸਤਿਗੁਰੂ ਕਿਉਂ ਕਹਿੰਦੇ, ਸਿਫ਼ਤਾਂ ਵਾਲੇ ਢੋਲੇ ਗਾਈਆ। ਮੇਰਾ ਨਾਮ ਜੁਗ ਚੌਕੜੀ ਕਿਉਂ ਲੈਂਦੇ, ਅੱਖਰਾਂ ਨਾਲ ਵਡਿਆਈਆ। ਮੇਰੇ ਧਿਆਨ ਵਿਚ ਕਿਉਂ ਬਹਿੰਦੇ, ਨੇਤਰ ਜਗਤ ਵਰੋਲਣ । ਮੇਰਾ ਭਾਣਾ ਕਿਉਂ ਸਹਿੰਦੇ, ਦੁੱਖਾਂ ਸੀਸ ਉਠਾਈਆ। ਮੈਨੂੰ ਬੇਪਰਵਾਹ ਗੁਰ ਅਵਤਾਰ ਪੈਗ਼ੰਬਰ ਕਿਉਂ ਕਹਿੰਦੇ, ਕਹਿ ਕਹਿ ਗਏ ਸੁਣਾਈਆ। ਮੈਂ ਸਤਿਗੁਰ ਸ਼ਬਦ ਜਿਸ ਖੇਲ ਵੇਖਣੀ ਦਿਸ਼ਾ ਲਹਿੰਦੇ, ਲਹਿਰ ਲਹਿਰ ਨਾਲ ਮਿਲਾਈਆ। ਜਿਸ ਦੇ ਹੁਕਮ ਵਿਚ ਬੁਰਜ ਮੁਨਾਰੇ ਢਹਿੰਦੇ, ਮਿੱਟੀ ਖ਼ਾਕ ਖ਼ਾਕ ਉਡਾਈਆ। ਜਿਸ ਦੇ ਪੈਰ ਸਰਾਹਣੇ ਕੋਈ ਸਮਝ ਨਾ ਸਕੇ ਕਿਹੜੀ ਪੈਂਦੇ, ਹਿਸਾ ਵੰਡ ਨਾ ਕੋਇ ਵੰਡਾਈਆ। ਮੇਰੇ ਵਹਿਣ ਅਗੰਮੀ ਨੈਂ ਦੇ, ਨੀਰ ਸਾਗਰ ਸਾਰ ਕੋਇ ਨਾ ਪਾਈਆ। ਮੇਰੇ ਖੇਲ ਸਦਾ ਨਿਰਭੈ ਦੇ, ਭੈ ਵਿਚ ਨਾ ਕੋਇ ਡਰਾਈਆ। ਮੇਰੇ ਹੁਕਮਨਾਮੇ ਆਦਿ ਜੁਗਾਦਿ ਜੁਗ ਚੌਕੜੀ ਬੈਅ ਦੇ, ਗੁਰ ਅਵਤਾਰ ਪੈਗ਼ੰਬਰ ਖ਼ਰੀਦਦਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਾਹਿਬ ਤੇਰੀ ਵਡਿਆਈਆ। ਸਤਿਗੁਰ ਸ਼ਬਦ ਕਹੇ ਮੈਨੂੰ ਸਾਰੇ ਕਹਿੰਦੇ ਬਲੀ, ਬਲੀਆਂ ਦੇ ਦੇ ਝਟ ਲੰਘਾਈਆ। ਮੈਨੂੰ ਸਾਰੇ ਕਹਿੰਦੇ ਵਲੀ, ਵਲੀ ਅੱਲਾ ਸੀਸ ਨਿਵਾਈਆ। ਮੈਂ ਫਿਰਨਾ ਦੋ ਜਹਾਨ ਗਲੀ ਗਲੀ, ਕੂਚੇ ਕੂਚੇ ਭੱਜਾਂ ਵਾਹੋ ਦਾਹੀਆ। ਨਿਰਗੁਣ ਧਾਰ ਬਣ ਕੇ ਛਲੀ, ਅਛਲ ਛਲ ਹੋ ਕੇ ਵੇਖ ਵਖਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਦਲੀ, ਲੱਖ ਚੁਰਾਸੀ ਹੁਕਮ ਵਰਤਾਈਆ। ਮੇਰੀ ਧਾਰ ਦੀ ਧਾਰ ਆਦਿ ਜੁਗਾਦਿ ਕਿਸੇ ਨਾ ਮੱਲੀ, ਦੂਸਰ ਨਜ਼ਰ ਕੋਇ ਨਾ ਆਈਆ। ਜਦੋਂ ਚਾਹਵਾਂ ਆਪਣੇ ਨਾਮ ਦੀ ਗੁਰ ਅਵਤਾਰ ਪੈਗ਼ੰਬਰਾਂ ਅੰਦਰ ਵਜਾ ਕੇ ਨਿੱਕੀ ਜਿਹੀ ਟੱਲੀ, ਟਾਲ ਮਟੋਲ ਕਰ ਕੇ ਆਪਣਾ ਨਾਮ ਵਰਤਾਈਆ। ਅੰਤ ਖੋਰ ਦੇਵਾਂ ਵਾਂਗ ਲੂਣ ਦੀ ਡਲੀ, ਲੋਕਮਾਤ ਰਹਿਣ ਨਾ ਪਾਈਆ। ਜਿਸ ਮੇਰਾ ਪ੍ਰੇਮ ਨਿਭਾਇਆ ਤਿਸ ਸੀਸ ਰਖਾਇਆ ਤਲੀ, ਤਲਬਾਂ ਦੀ ਮੰਗ ਨਾ ਕੋਇ ਮੰਗਾਈਆ। ਗੋਬਿੰਦ ਆਸ਼ਾ

ਇਕ ਇਕੱਲੀ, ਅਕਲ ਕਲਧਾਰੀ ਤੱਕ ਕੇ ਮੇਰਾ ਸੰਗ ਬਣਾਈਆ। ਏਸੇ ਕਾਰਨ ਲੋਕਮਾਤ ਫਲੀ, ਫਲੀ ਭੂਤ ਦਿਤੀ ਕਰਾਈਆ। ਸੰਬਲ ਧਾਰ ਸੰਬਲ ਨਗਰੀ ਸਚ ਦੀ ਬਿਨਾ ਦੀਵਾਰਾਂ ਤੋਂ ਗਲੀ, ਬਿਨਾ ਕੂਚਿਆਂ ਤੋਂ ਕੂਚਾ ਸੋਭਾ ਪਾਈਆ। ਜਿਥੇ ਜੋਤ ਸ਼ਬਦ ਦੀ ਧਾਰ ਬਿਨਾ ਜਿਸਮ ਜਮੀਰ ਦੇ ਰਲੀ, ਤਤਵ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਹੁਕਮ ਭਲੀਓ ਭਲੀ, ਭਾਲ ਭਾਲ ਕੇ ਗੁਰਮੁਖ ਆਪਣੇ ਰੰਗ ਰੰਗਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਾਦਰਾਬਾਦ ਜ਼ਿਲਾ ਅੰਮ੍ਰਿਤਸਰ ਜੀਤ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੇਰੀ ਅਚਰਜ ਲੀਲਾ, ਅਸਚਰਜ ਖੇਲ ਖਿਲਾਈਆ। ਜਨ ਭਗਤ ਬਣਾ ਆਪਣਾ ਕਬੀਲਾ, ਜੁਗ ਜੁਗ ਦੇਵਾਂ ਮਾਣ ਵਡਿਆਈਆ। ਲੋਕਮਾਤ ਜਣਾ ਕੇ ਵਸੀਲਾ, ਖੇਲਾਂ ਖੇਲ ਥਾਉਂ ਥਾਈਂਆ। ਫੇਰ ਘਰ ਵਖਾਵਾਂ ਉਪਰ ਅੰਬਰ ਨੀਲਾ, ਨੀਲੀ ਧਾਰੋਂ ਪਾਰ ਕਰਾਈਆ। ਜਿਥੇ ਕਿਸੇ ਦਾ ਚਲੇ ਕੋਇ ਨਾ ਹੀਲਾ, ਆਪਣੀ ਅਕਲ ਬੁੱਧੀ ਨਾ ਕੋਇ ਵਖਾਈਆ। ਉਹ ਮੇਰਾ ਗ੍ਰਹਿ ਨਵੀਨਾ, ਨਵ ਨੌ ਤੋਂ ਬਾਹਰ ਨਜ਼ਰੀ ਆਈਆ। ਜਿਥੇ ਨਾ ਮਰਨਾ ਨਾ ਜੀਣਾ, ਇਕੋ ਰੰਗ ਸਮਾਈਆ। ਨਾ ਲੇਖਾ ਹੋਵੇ ਤ੍ਰੈਗੁਣ ਮਾਇਆ ਤੀਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਮੈਂ ਸਭ ਦਾ ਸਵਾਮੀ ਇਕ, ਅੰਤਰਜਾਮੀ ਦਿਤੀ ਵਡਿਆਈਆ। ਜੁਗ ਜੁਗ ਪ੍ਰਭ ਦੇ ਹੁਕਮ ਸੰਦੇਸੇ ਦੇਵਾਂ ਲਿਖ, ਅੱਖਰ ਅੱਖਰਾਂ ਨਾਲ ਮਿਲਾਈਆ। ਦੱਸਦਾ ਆਇਆ ਭਵਿਖ, ਭਵਿਖਤਾਂ ਵਿਚ ਸਮਝਾਈਆ। ਬਣਾ ਕੇ ਮੁਰੀਦ ਸਿੱਖ, ਮੁਰਸ਼ਦਾਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਦਏ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਅਵਤਾਰਾਂ ਦਿਤੀ ਥਾਪੀ, ਥਪਕ ਪੁਸ਼ਤ ਪਨਾਹ ਲਗਾਈਆ। ਮੈਂ ਪੈਗ਼ੰਬਰਾਂ ਦਿਤੀ ਨਾਮ ਦੀ ਕਾਪੀ, ਸਤਿ ਸਚ ਭੇਵ ਕਿਸੇ ਨਾ ਆਈਆ। ਗੁਰੂਆਂ ਜੋੜ ਕੇ ਨਾਤੀ, ਨਾਤਾ ਲਿਆ ਬੰਧਾਈਆ। ਲੇਖਾ ਜਣਾ ਕੇ ਕਲਮ ਦਵਾਤੀ, ਅੱਖਰਾਂ ਕੀਤੀ ਪੜ੍ਹਾਈਆ। ਇਕ ਖ਼ਬਰ ਅਗੰਮੀ ਆਖੀ, ਹੁਕਮੇ ਵਿਚ ਸੁਣਾਈਆ। ਕਲਜੁਗ ਅੰਤ ਲੇਖਾ ਜਾਣੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਜੋ ਮੰਡਲ ਪਾਵੇ ਰਾਸੀ, ਬ੍ਰਹਿਮੰਡਾਂ ਖੋਜ ਖੁਜਾਈਆ। ਜਨ ਭਗਤਾਂ ਹੋਵੇ ਦਾਸਨ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਲਹਿਣਾ ਦੇਣਾ ਮੁਕਾ ਕੇ ਪ੍ਰਿਥਮੀ ਆਕਾਸ਼ੀ, ਦਰਗਾਹ ਸਾਚੀ ਦਏ ਵਡਿਆਈਆ। ਜਿਸ ਨੂੰ ਦੀਨ ਦੁਨੀ ਕਰੇ ਹਾਸੀ, ਹਸਤੀ ਸਮਝ ਕੋਇ ਨਾ ਪਾਈਆ। ਉਹਦੀ ਸ਼ਬਦੀ ਧਾਰ ਹੋਵੇ ਬਦਮਾਸ਼ੀ, ਬਦੀਆਂ ਦੇ ਲੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਸ਼ਰਅ ਦਾ ਸ਼ੈਤਾਨ, ਛਤਰ ਸੀਸ ਕਿਸੇ ਰਹਿਣ ਨਾ ਪਾਈਆ। ਮੈਂ ਜੁਗ ਜੁਗ ਹੁਕਮਰਾਨ, ਸਤਿਜੁਗ ਤਰੇਤਾ ਦੁਆਪਰ ਕਲਜੁਗ ਹੁਕਮ ਵਰਤਾਈਆ। ਨਾਮ ਕਲਮੇ ਕਰ ਪ੍ਰਧਾਨ, ਅੱਖਰਾਂ ਦਿਤੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਬਣਾ ਬਲਵਾਨ, ਹੁਕਮ ਹੁਕਮ ਵਿਚੋਂ ਸੁਣਾਈਆ। ਖੰਡੇ ਖਿੱਚ ਵਿਚੋਂ ਮਿਆਨ, ਖੜਗ ਖੜਗ

ਨਾਲ ਖੜਕਾਈਆ। ਨਿਸ਼ਾਨੇ ਦੱਸ ਤੀਰ ਕਮਾਨ, ਗੋਸ਼ੇ ਕੋਨੇ ਦਿਤੇ ਖਿਚਾਈਆ। ਇਨਸਾਨਾਂ ਨਾਲ ਲੜਾ ਕੇ ਇਨਸਾਨ, ਹਿੰਸਾ ਘਰ ਘਰ ਦਿਤੀ ਵਖਾਈਆ। ਆਪ ਸਭ ਦਾ ਬਣ ਕੇ ਕਾਹਨ, ਕਾਹਨੀਆਂ ਦੇ ਕੰਧਿਆਂ ਉਤੇ ਦੀਨਾਂ ਮਜ਼੍ਹਬਾਂ ਦਾ ਭਾਰ ਦਿਤਾ ਉਠਾਈਆ। ਨਾਲੇ ਕਹਿੰਦਾ ਰਿਹਾ ਮੈਂ ਬੜਾ ਮਿਹਰਵਾਨ, ਮਿਹਰਵਾਨੀ ਤੁਹਾਡੇ ਉਤੇ ਕਮਾਈਆ। ਜੋ ਮੇਰੇ ਹੁਕਮ ਵਿਚ ਹੁੰਦੇ ਗਏ ਕੁਰਬਾਨ, ਕਰਬਲਾ ਸ਼ਹਾਦਤ ਰਿਹਾ ਭੁਗਤਾਈਆ। ਜਗਤ ਸ਼ਰਅ ਦਾ ਦੇ ਈਮਾਨ, ਅਮਲ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਦੋਹਰੀ ਆਪਣੀ ਕਲਾ ਵਖਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਲਪੁਰੀਆ ਜ਼ਿਲਾ ਅੰਮ੍ਰਿਤਸਰ ਉਮਰਾਓ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੇਰਾ ਕੋਈ ਨਾ ਜਾਣੇ ਦਿਵਸ ਜਨਮ, ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਕਿਸੇ ਸਮਝ ਨਾ ਆਵੇ ਮੇਰਾ ਕਰਮ, ਕੀ ਕਰਨੀ ਕਾਰ ਕਮਾਈਆ। ਕੋਈ ਜਾਣ ਨਾ ਸਕੇ ਮੇਰਾ ਧਰਮ, ਧਰਮ ਦੀ ਧਾਰ ਨਾ ਕੋਇ ਜਣਾਈਆ। ਮੇਰਾ ਕੋਈ ਵੇਖ ਨਾ ਸਕੇ ਵਰਨ, ਜ਼ਾਤ ਅਜ਼ਾਤੀ ਪਰਦਾ ਨਾ ਕੋਇ ਉਠਾਈਆ। ਮੇਰਾ ਲੱਭੇ ਨਾ ਕਿਸੇ ਚਰਨ, ਚਰਨ ਚਰਨੋਦਕ ਹੱਥ ਕਿਸੇ ਨਾ ਆਈਆ। ਮੈਂ ਸਭ ਨੂੰ ਦੇਵਣਹਾਰਾ ਸਰਨ, ਸਰਨਗਤ ਇਕ ਰਖਾਈਆ। ਗੁਰ ਅਵਤਾਰ ਪੈਗ਼ੰਬਰ ਮੇਰੀ ਵਿਦਿਆ ਪੜ੍ਹਨ, ਬਿਨ ਅੱਖਰਾਂ ਦਿਆਂ ਸਮਝਾਈਆ। ਸਚਖੰਡ ਦਵਾਰ ਸਾਚੀ ਮੰਜ਼ਲ ਚੜ੍ਹਨ, ਅਗਾ ਪਿਛਾ ਨਜ਼ਰ ਕੋਇ ਨਾ ਆਈਆ। ਨਿਰਗੁਣ ਸਰਗੁਣ ਧਾਰ ਮੇਰਾ ਦਰਸ਼ਨ ਕਰਨ, ਬਿਨ ਨੈਣਾਂ ਨੈਣਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੇਰੀ ਦਿਸੇ ਕਿਸੇ ਨਾ ਮਾਂ, ਪਿਤਾ ਨਜ਼ਰ ਕੋਇ ਨਾ ਆਈਆ। ਮੇਰਾ ਜਾਣੇ ਕੋਇ ਨਾ ਥਾਂ, ਥਨੰਤਰ ਵੇਖਣ ਕੋਇ ਨਾ ਪਾਈਆ। ਮੇਰਾ ਆਦਿ ਦਾ ਸਮਝੇ ਕੋਇ ਨਾ ਨਾਂ, ਕੀ ਮੇਰੀ ਸਿਫ਼ਤ ਸਲਾਹੀਆ। ਮੇਰਾ ਸਭ ਤੋਂ ਵੱਖਰਾ ਇਕ ਗਰਾਂ, ਛੱਪਰ ਛੰਨ ਨਾ ਕੋਇ ਸੁਹਾਈਆ। ਜਿਥੇ ਸੂਰਜ ਚੰਨ ਨਾ ਕੋਈ ਰੁਸ਼ਨਾ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਜੋਤੀ ਜਾਤਾ ਪੁਰਖ ਬਿਧਾਤਾ ਇਕੋ ਇਕ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੇ ਆਪਣੀ ਧਾਰੋਂ ਦਿਤਾ ਪ੍ਰਗਟਾ, ਆਪ ਆਪਣਾ ਰੂਪ ਸਮਝਾਈਆ। ਸਿਰ ਮੇਰੇ ਹੱਥ ਟਿਕਾ, ਟਿੱਕਾ ਮਸਤਕ ਦਿਤਾ ਲਗਾਈਆ। ਸ਼ਹਿਨਸ਼ਾਹ ਦਿਤਾ ਬਣਾ, ਪਾਤਸ਼ਾਹ ਆਪਣਾ ਹੁਕਮ ਸੁਣਾਈਆ। ਮੈਂ ਖੇਲ ਖੇਲਿਆ ਇਕ ਅਥਾਹ, ਅਗੰਮ ਆਪਣੀ ਕਾਰ ਕਮਾਈਆ। ਦੋ ਜਹਾਨ ਦਿਤੇ ਰਚਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣਾ ਰੰਗ ਦਿਤਾ ਰੰਗਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਿਆ ਮਿਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਕੋਈ ਨਾ ਜਾਣੇ ਆਦਿ, ਆਦਿ ਪੁਰਖ ਦਿਤੀ ਵਡਿਆਈਆ। ਮੇਰਾ ਲੇਖਾ ਵਿਚ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਮੇਰਾ ਧੁਰ ਦਾ ਇਕੋ ਨਾਦ, ਅਨਾਦੀ ਦਿਆਂ ਸੁਣਾਈਆ। ਸਭ ਨੂੰ ਦੇਵਾਂ ਆਪਣੀ ਯਾਦ, ਯਾਦਦਾਸ਼ਤ ਆਪਣੇ ਨਾਲ ਰਖਾਈਆ। ਲੱਖ ਚੁਰਾਸੀ

ਕਰ ਆਬਾਦ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਨਿਰਗੁਣ ਸਰਗੁਣ ਦੇ ਦੇ ਦਾਦ, ਆਤਮਾ ਆਪਣਾ ਖੇਲ ਖਿਲਾਈਆ। ਤਤਾਂ ਨਾਲ ਪਾ ਕੇ ਸਾਂਝ, ਤਤਵ ਤਤ ਦਿਆਂ ਦ੍ਰਿੜਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਆਦਿ ਜੁਗਾਦਿ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲਾਈਆ। ਸਤਿਗੁਰ ਸ਼ਬਦ ਕਹੇ ਮੇਰਾ ਕੋਈ ਨਾ ਜਾਣੇ ਖੇਲ ਸ਼ੁਰੂ, ਸ਼ਰਅ ਸਮਝ ਕਿਸੇ ਨਾ ਆਈਆ। ਮੈਂ ਬਿਨਾ ਤਤਾਂ ਤੋਂ ਸਭ ਦਾ ਗੁਰੂ, ਗੁਰ ਅਵਤਾਰ ਇਕ ਅਖਵਾਈਆ। ਜਿਸ ਦਾ ਹੁਕਮ ਦੋ ਜਹਾਨ ਕਦੇ ਨਾ ਮੁੜੂ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਇਕੋ ਮੰਤਰ ਫੁਰੂ, ਫ਼ੁਰਨੇ ਸਭ ਦੇ ਬੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਲੇਖਾ ਆਦਿ ਪੁਰਾਣਾ, ਪਰਮ ਪੁਰਖ ਦਿਤੀ ਵਡਿਆਈਆ। ਮੇਰਾ ਨਜ਼ਰ ਆਏ ਕਿਸੇ ਨਾ ਬਾਣਾ, ਰੂਪ ਰੰਗ ਰੇਖ ਨਾ ਕਿਸੇ ਸਮਝਾਈਆ। ਮੇਰਾ ਹੁਕਮ ਦੋ ਜਹਾਨਾਂ, ਜੁਗ ਜੁਗ ਵਰਤੇ ਥਾਉਂ ਥਾਈਂਆ। ਮੇਰਾ ਨੂਰ ਜ਼ਹੂਰ ਨੁਰਾਨਾ, ਪੁਰਖ ਅਕਾਲ ਦਿਤੀ ਵਡਿਆਈਆ। ਮੇਰਾ ਰਸਨਾ ਤੋਂ ਬਾਹਰ ਤਰਾਨਾ, ਸੁਰ ਤਾਲ ਆਪਣੇ ਵਿਚ ਪ੍ਰਗਟਾਈਆ। ਮੇਰਾ ਬਿਨ ਅੱਖਰਾਂ ਤੋਂ ਗਾਣਾ, ਨਿਰ ਅੱਖਰ ਧਾਰ ਸਮਝਾਈਆ। ਮੇਰਾ ਖੇਲ ਸਦਾ ਮਹਾਨਾ, ਸਮਝ ਸਕੇ ਕੋਇ ਨਾ ਰਾਈਆ। ਮੇਰਾ ਅਪਰੰਪਰ ਇਕ ਫ਼ਰਮਾਨਾ, ਧਰਮ ਧਾਰ ਸਮਝਾਈਆ। ਮੈਂ ਜੁਗ ਜੁਗ ਭਗਤਾਂ ਦੇਵਾਂ ਦਾਨਾ, ਧੁਰ ਦੀ ਵਸਤ ਨਾਮ ਵਰਤਾਈਆ। ਪ੍ਰੀਤ ਬਖ਼ਸ਼ ਸ੍ਰੀ ਭਗਵਾਨਾ, ਮੇਲ ਮਿਲਾਵਾ ਥਾਉਂ ਥਾਈਂਆ। ਜੋਧਾ ਸੂਰਬੀਰ ਬਣ ਬਲਵਾਨਾ, ਬਲਧਾਰੀ ਇਕ ਦਿਆਂ ਸਮਝਾਈਆ। ਨਵ ਕਲ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਮੇਰਾ ਇਕੋ ਇਕ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਸ਼ਾਹੋ ਇਕ ਅਖਵਾਈਆ।

੩ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਲਪੁਰੀਆ ਜ਼ਿਲਾ ਅੰਮ੍ਰਿਤਸਰ ਮੱਸਾ ਸਿੰਘ ਦੇ ਗ੍ਰਹਿ

ਸਤਿਗੁਰ ਸਾਚਾ ਇਕੋ ਸ਼ਾਹੋ ਹੈ, ਸੋ ਪੁਰਖ ਨਿਰੰਜਣ ਅਗੰਮ ਅਪਾਰ। ਆਦਿ ਜੁਗਾਦੀ ਬੇਪਰਵਾਹੋ ਹੈ, ਹਰਿ ਪੁਰਖ ਨਿਰੰਜਣ ਇਕ ਏਕੰਕਾਰ। ਲੇਖਾ ਜਾਣੇ ਅਗੰਮ ਅਥਾਹੋ ਹੈ, ਜੋਤੀ ਜਾਤਾ ਹੋ ਉਜਿਆਰ। ਵੇਖਣਹਾਰਾ ਥਾਉਂ ਥਾਉਂ ਹੈ, ਅਬਿਨਾਸ਼ੀ ਕਰਤਾ ਸਾਂਝਾ ਯਾਰ। ਜੁਗ ਜੁਗ ਚਲਾਏ ਰਾਹੋ ਹੈ, ਸ੍ਰੀ ਭਗਵਾਨ ਭੇਵ ਅਪਾਰ। ਆਦਿ ਅੰਤ ਕਰੇ ਨਿਆਉਂ ਹੈ, ਪਾਰਬ੍ਰਹਮ ਪ੍ਰਭ ਖੋਲ ਕਿਵਾੜ। ਸਤਿਗੁਰ ਸਚਾ ਸ਼ਬਦ ਬੇਪ੍ਰਵਾਹੋ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਜੰਮਿਆ ਕਦੇ ਕਿਸੇ ਨਹੀਂ ਕੁੱਖ, ਜਨਣੀ ਨਜ਼ਰ ਕੋਇ ਨਾ ਆਈਆ। ਮੇਰੇ ਹਸਤ ਕਵਲ ਨਹੀਂ ਕੋਈ ਮੁਖ, ਤਨ ਵਜੂਦ ਨਾ ਕੋਇ ਵਡਿਆਈਆ। ਚਿੰਤਾ ਰੋਗ ਨਹੀਂ ਕੋਈ ਦੁੱਖ, ਗ਼ਮੀ ਗ਼ਮ ਨਾ ਕੋਇ ਰਖਾਈਆ। ਉਲਟਾ ਹੋਇਆ ਨਹੀਂ ਕਦੀ ਰੁੱਖ, ਨਵ ਅਠਾਰਾਂ ਅਗਨ ਨਾ ਕੋਇ ਤਪਾਈਆ।

ਮੇਰਾ ਤਤ ਦਿਸੇ ਕਿਸੇ ਨਾ ਬੁਤ, ਬੁਤਖ਼ਾਨੇ ਸਮਝ ਕੋਇ ਨਾ ਆਈਆ। ਮੇਰੇ ਉਤੇ ਕਿਰਪਾ ਕਰੀ ਅਬਿਨਾਸ਼ੀ ਅਚੁਤ, ਪਰਮ ਪੁਰਖ ਦਿਤੀ ਵਡਿਆਈਆ। ਜੋਤੀ ਧਾਰ ਏਕੰਕਾਰ ਬਣਾ ਕੇ ਧੁਰ ਦਾ ਸੁਤ, ਸਤਿ ਪੁਰਖ ਨਿਰੰਜਣ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਕਦੇ ਨਾ ਜੰਮਦਾ, ਮਰਨ ਵਿਚ ਕਦੇ ਨਾ ਆਈਆ। ਮੇਰਾ ਖੇਲ ਲੱਖ ਚੁਰਾਸੀ ਆਤਮ ਧਾਰ ਬ੍ਰਹਮ ਦਾ, ਪਾਰਬ੍ਰਹਮ ਦਿਤਾ ਦ੍ਰਿੜਾਈਆ। ਮੇਰਾ ਲੇਖਾ ਜੁਗ ਚੌਕੜੀ ਸਤਿ ਧਰਮ ਦਾ, ਧਰਮ ਦੀ ਧਾਰ ਇਕ ਸਮਝਾਈਆ। ਮੇਰਾ ਲਹਿਣਾ ਦੇਣਾ ਜਗਤ ਕਰਮ ਦਾ, ਕਾਂਡਾਂ ਖੋਜ ਖੁਜਾਈਆ। ਮੈਂ ਜੁਗ ਜੁਗ ਭਾਂਡਾ ਭੰਨਾਂ ਭਰਮ ਦਾ, ਭੈ ਭਾਓ ਇਕ ਰਖਾਈਆ। ਮੈਂ ਝਗੜਾ ਮੇਟਾਂ ਵਰਨ ਬਰਨ ਦਾ, ਜ਼ਾਤ ਪਾਤੀ ਰੰਗ ਨਾ ਕੋਇ ਰੰਗਾਈਆ। ਮੈਂ ਲੇਖਾ ਮੁਕਾਉਣਾ ਕਾਇਆ ਮਾਟੀ ਚਰਮ ਦਾ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਮੈਂ ਨੇਤਰ ਖੋਲਾਂ ਹਰਨ ਫਰਨ ਦਾ, ਨਿਜ ਲੋਚਨ ਕਰਾਂ ਰੁਸ਼ਨਾਈਆ। ਮੈਂ ਮਾਰਗ ਦੱਸਾਂ ਸਚਖੰਡ ਚੜ੍ਹਨ ਦਾ, ਅਗੇ ਹੋ ਨਾ ਕੋਇ ਅਟਕਾਈਆ। ਮੈਂ ਮੰਤਰ ਦੱਸਾਂ ਤੂੰ ਮੇਰਾ ਮੈਂ ਤੇਰਾ ਨਾਮ ਪੜ੍ਹਨ ਦਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਨਹੀਂ ਤਨ ਵਜੂਦ, ਮਾਟੀ ਖ਼ਾਕ ਨਾ ਕੋਇ ਵਡਿਆਈਆ। ਮੇਰਾ ਮਾਲਕ ਇਕ ਮਹਿਬੂਬ, ਪਰਵਰਦਿਗਾਰ ਨੂਰ ਅਲਾਹੀਆ। ਜਿਸ ਦਾ ਆਲੀਸ਼ਾਨ ਅਰੂਜ, ਅਰਸ਼ ਫ਼ਰਸ਼ ਤੋਂ ਬਾਹਰ ਡੇਰਾ ਲਾਈਆ। ਜਿਸ ਦੀ ਸ਼ਰਅ ਨਹੀਂ ਹਦੂਦ, ਹੱਦਾਂ ਵੰਡ ਨਾ ਕੋਇ ਵੰਡਾਈਆ। ਜਿਧਰ ਤੱਕਾਂ ਮੌਜੂਦ, ਘਟ ਘਟ ਰਿਹਾ ਸਮਾਈਆ। ਸਾਚੀ ਮੰਜ਼ਲ ਦੇਵੇ ਮਕਸੂਦ, ਪਰਦਾ ਪਰਦਿਆਂ ਵਿਚੋਂ ਉਠਾਈਆ। ਕੂੜੀ ਕਿਰਿਆ ਕਰੇ ਨੇਸਤੋ ਨਾਬੂਦ, ਸਤਿ ਧਰਮ ਦਾ ਬੂਟਾ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਮੈਂ ਮਿਲਿਆ ਕਿਸੇ ਨਾ ਹੱਟ, ਖੋਜਿਆਂ ਖੋਜ ਨਾ ਕੋਇ ਖੁਜਾਈਆ। ਮੇਰਾ ਆਸਣ ਨਹੀਂ ਕਿਸੇ ਕਿਨਾਰੇ ਤੱਟ, ਤੀਰਥ ਵੇਖਣ ਥਾਉਂ ਥਾਈਂਆ। ਮੇਰਾ ਰੂਪ ਅਨੂਪਾ ਵਾਂਗ ਨਟੂਆ ਨਟ, ਸਵਾਂਗੀ ਹੋ ਕੇ ਆਪਣਾ ਖੇਲ ਖਿਲਾਈਆ। ਮੈਂ ਵਸਾਂ ਘਟ ਘਟ, ਘਟ ਘਟ ਡੇਰਾ ਲਾਈਆ। ਮੈਂ ਤੀਰ ਅਣਿਆਲਾ ਜਨ ਭਗਤਾਂ ਮਾਰਾਂ ਫੱਟ, ਦੋ ਮੁਖੀ ਤੋਂ ਦੋ ਤੁਕੀ ਧਾਰ ਸਮਝਾਈਆ। ਜੋਤ ਜਗਾ ਕੇ ਲਟ ਲਟ, ਨੂਰ ਨੁਰਾਨਾ ਕਰ ਰੁਸ਼ਨਾਈਆ। ਸ਼ਬਦ ਸੁਣਾ ਕੇ ਅਨਹਦ, ਅਨਾਦੀ ਧਾਰ ਸ਼ਨਵਾਈਆ। ਸਚ ਦਵਾਰੇ ਬਹਵਾਂ ਸਜ, ਸਿੰਘਾਸਣ ਆਸਣ ਡੇਰਾ ਲਾਈਆ। ਜੁਗ ਚੌਕੜੀ ਅਵਤਾਰ ਪੈਗ਼ੰਬਰ ਗੁਰੂਆਂ ਨਾਮ ਨਿਧਾਨਾਂ ਸੁਣਾਵਾਂ ਗੱਜ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਉਹਨਾਂ ਦੇ ਅੰਦਰ ਮੇਰਾ ਤਲਵਾੜਾ ਜਾਏ ਵੱਜ, ਵਜਹ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਵਸਤ ਨਾਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੇਰਾ ਜਾਣੇ ਕੋਈ ਰੂਪ ਨਾ ਰੰਗ, ਚੱਕਰ ਚਿਹਨ ਨਜ਼ਰ ਕਿਸੇ ਨਾ ਆਈਆ। ਮੈਂ ਸੋਹਵਾਂ ਓਸ ਅਗੰਮੀ ਸੇਜ ਪਲੰਘ, ਜਿਸ ਦੀ ਪਾਵਾ ਚੂਲ ਨਾ ਕੋਇ ਬਣਾਈਆ। ਮੇਰਾ ਮਾਲਕ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੂਰਾ ਸਰਬੰਗ, ਜੋ ਧੁਰ ਦੀ ਧਾਰ ਪੁਰਖ ਅਕਾਲਾ ਬੇਪ੍ਰਵਾਹੀਆ। ਜਿਸ ਕਲਜੁਗ ਅੰਤਮ ਨਿਸ਼ਾਨਾ ਮੇਟਣਾ ਤਾਰਾ ਚੰਦ, ਸਦੀ ਚੌਧਵੀਂ ਹੋਏ ਸਹਾਈਆ। ਜਨ

ਭਗਤਾਂ ਖ਼ੁਸ਼ੀ ਕਰੇ ਬੰਦ ਬੰਦ, ਬੰਦਗੀ ਵਿਚੋਂ ਬੰਦਗੀ ਆਪ ਸਮਝਾਈਆ। ਹਰਿਜਨ ਹੋਣ ਨਾ ਦੇਵੇ ਭਾਗਾਂ ਮੰਦ, ਭਾਗਹੀਣ ਨਾ ਕੋਇ ਅਖਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਪਰਮਾਤਮ ਆਤਮ ਸੋਹੰ ਢੋਲਾ ਦੱਸਾਂ ਸਚ ਪੜ੍ਹਾਈਆ। ਪਾਰਬ੍ਰਹਮ ਬ੍ਰਹਮ ਪਾ ਕੇ ਗੰਢ, ਟੁੱਟਿਆਂ ਲਵਾਂ ਜੁੜਾਈਆ। ਮੇਰਾ ਖੇਲ ਵਿਚ ਬ੍ਰਹਿਮੰਡ, ਜੇਰਜ ਅੰਡ ਉਤਭੁਜ ਸੇਤਜ ਵੇਖ ਵਖਾਈਆ। ਮੇਰਾ ਸਾਹਿਬ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਬਖ਼ਸ਼ਿਸ਼ ਰਹਿਮਤ ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਨਾਮ ਅਨਮੁੱਲੀ ਆਪ ਵੰਡ, ਜਨ ਭਗਤਾਂ ਝੋਲੀ ਆਪ ਭਰਾਈਆ।

੪ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਫੁੰਮਣ ਸਿੰਘ ਦੇ ਗ੍ਰਹਿ

ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਟੱਪਦੀ, ਬਿਨ ਲੱਤਾਂ ਬਾਹਵਾਂ ਭੱਜਾਂ ਵਾਹੋ ਦਾਹੀਆ। ਤੂੰ ਮੇਰਾ ਮੈਂ ਤੇਰਾ ਨਾਮ ਇਕ ਜਪਦੀ, ਜਗ ਜੀਵਣ ਦਾਤੇ ਤੇਰਾ ਧਿਆਨ ਲਗਾਈਆ। ਮੇਰੇ ਉਤੋਂ ਸਫ਼ਾ ਮੇਟ ਦੇ ਪੱਪ ਦੀ, ਪਤਤ ਪਾਪੀ ਰਹਿਣ ਕੋਇ ਨਾ ਪਾਈਆ। ਮੇਰੇ ਅੰਤਸ਼ਕਰਨ ਵਿਚ ਛਾਤੀ ਤਪਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਆਸ਼ਾ ਡਸਣੀ ਰੂਪ ਬਣ ਗਈ ਸੱਪ ਦੀ, ਚਾਰੋਂ ਕੁੰਟ ਵੇਖ ਵਖਾਈਆ। ਵਡਿਆਈ ਰਹੀ ਨਾ ਧਰਮ ਦਵਾਰੇ ਹੱਟ ਦੀ, ਸਚ ਵਣਜ ਨਾ ਕੋਇ ਕਰਾਈਆ। ਦੁਹਾਈ ਸੁਣ ਲੈ ਤੀਰਥ ਅੱਠ ਸੱਠ ਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਆਸ਼ਾ ਤੱਕ ਲੈ ਜੀਵ ਜੰਤ ਘਟ ਘਟ ਦੀ, ਘਟ ਨਿਵਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋਣਾ ਸਹਾਈਆ। ਧਰਨੀ ਕਹੇ ਮੇਰਾ ਭਾਗ ਹੋਏ ਉਦੇ, ਚਾਰੋਂ ਕੁੰਟ ਮਿਲੇ ਵਡਿਆਈਆ। ਮੈਂ ਖ਼ੁਸ਼ੀ ਕਰਾਂ ਬਸੁੱਧੇ, ਸੁਦੀ ਵਦੀ ਦਾ ਪੰਧ ਮੁਕਾਈਆ। ਜਨ ਭਗਤ ਸੁਹੇਲੇ ਹੋਣ ਉਘੇ, ਉਗਣ ਆਥਣ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਦੀਪਕ ਬੁਝੇ, ਸਤਿ ਸਚ ਕਰੇ ਰੁਸ਼ਨਾਈਆ। ਮੇਰਾ ਲੇਖਾ ਅੰਤਮ ਮੁਕੇ ਵਿਚ ਯੁੱਧੇ, ਯੋਧਾ ਇਕੋ ਖੇਲ ਖਿਲਾਈਆ। ਨਵ ਨੌ ਵਿਚ ਕੁੱਦੇ, ਸੱਤ ਸਤਿ ਗੰਢ ਪਵਾਈਆ। ਸਭ ਦਾ ਵਕਤ ਅਖ਼ੀਰੀ ਪੁੱਜੇ, ਅਵਤਾਰ ਪੈਗ਼ੰਬਰ ਗੁਰ ਨੈਣ ਉਠਾਈਆ। ਲਹਿਣਾ ਪੂਰਾ ਹੋਵੇ ਕਲਜੁਗੇ, ਕਲ ਕਲਕੀ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਹੋਵੇ ਉਚਾ ਭਾਗ, ਭਗਵਨ ਦਏ ਵਡਿਆਈਆ। ਦੁਰਮਤ ਮੈਲ ਧੋਵੇ ਦਾਗ਼, ਪਾਪਾਂ ਕਰੇ ਸਫ਼ਾਈਆ। ਜੋਤ ਜਗਾ ਚਰਾਗ਼, ਬਿਨ ਤੇਲ ਬਾਤੀ ਡਗਮਗਾਈਆ। ਤ੍ਰੈਗੁਣ ਬੁਝਾਏ ਆਗ, ਅਗਨੀ ਤਤ ਗਵਾਈਆ। ਗੁਰਮੁਖ ਹੰਸ ਬਣਾਏ ਕਾਗ, ਕਾਗੋਂ ਹੰਸ ਉਡਾਈਆ। ਨਿਜ ਆਤਮ ਬਖ਼ਸ਼ ਵੈਰਾਗ, ਵੈਰੀ ਅੰਦਰੋਂ ਦਏ ਭਜਾਈਆ। ਮੇਰਾ ਬਣ ਕੇ ਮੋਹਨ ਮਾਧਵ ਮਾਧ, ਮਧੁਰ ਧੁਨ ਦਏ ਸੁਣਾਈਆ। ਜਿਸ ਸਾਹਿਬ ਨੂੰ ਰਹੀ ਅਰਾਧ, ਬਿਨ ਰਸਨਾ ਢੋਲੇ ਗਾਈਆ। ਉਹ ਮੇਰੀ ਸੋਈ ਦੀ ਖੋਲੇ ਜਾਗ, ਜੁਗਤ ਆਪਣੀ ਇਕ ਸਮਝਾਈਆ। ਨਵ ਸੱਤ ਮਾਰ ਆਵਾਜ਼, ਸ਼ਬਦੀ ਸ਼ਬਦ ਨਾਲ ਉਠਾਈਆ। ਮੇਰੇ ਅੰਤਰ ਬਖ਼ਸ਼ ਵੈਰਾਗ, ਬ੍ਰਿਹੋਂ ਚੋਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੀ ਖ਼ੁਸ਼ੀਆਂ ਵਿਚ ਹੱਸੇ ਮਿੱਟੀ ਖ਼ਾਕ, ਧੂੜੀ ਖ਼ੁਸ਼ੀ ਮਨਾਈਆ। ਮੈਂ ਹੋਈ ਪਵਿਤ੍ਰ ਪਾਕ, ਪ੍ਰਭ ਚਰਨ ਮਿਲੀ ਸਰਨਾਈਆ। ਮੇਰਾ ਖੁਲ੍ਹ ਗਿਆ ਅੰਦਰੋਂ ਤਾਕ, ਪਰਦਾ ਰਿਹਾ ਨਾ ਰਾਈਆ। ਮੈਨੂੰ ਦਿਸਿਆ ਭਵਿਖਤ ਵਾਕ, ਜੋ ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ। ਮੇਰਾ ਸਵਾਮੀ ਚੜ੍ਹ ਕੇ ਆ ਗਿਆ ਰਾਕ, ਚਿੱਟੇ ਅਸਵ ਸੋਭਾ ਪਾਈਆ। ਸਚ ਪ੍ਰੀਤੀ ਦੇਵੇ ਨਾਤ, ਸਿਰ ਮੇਰੇ ਹੱਥ ਟਿਕਾਈਆ। ਚਰਨ ਛੁਹਾਵੇ ਲੋਕਮਾਤ, ਮਾਤਰ ਭੂਮੀ ਖ਼ੁਸ਼ੀ ਬਣਾਈਆ। ਮੇਰੀ ਸੁਹੰਜਣੀ ਹੋਵੇ ਰਾਤ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਮੈਂ ਜਨ ਭਗਤਾਂ ਨਾਲ ਕਰਾਂ ਬਾਤ, ਬਾਤਨ ਪਰਦਾ ਇਕ ਖੁਲਾਈਆ। ਤੁਸੀਂ ਓਸ ਪ੍ਰਭੂ ਦੇ ਸਾਕ, ਜੋ ਸੱਜਣ ਨੂਰ ਅਲਾਹੀਆ। ਮੈਂ ਸਜਦਾ ਕਰਾਂ ਓਸ ਅਬਿਨਾਸ਼, ਜੋ ਕਰਤਾ ਧੁਰਦਰਗਾਹੀਆ। ਜਿਸ ਭਗਤਾਂ ਵਸਣਾ ਪਾਸ, ਪਾਸਾ ਦੀਨ ਦੁਨੀ ਉਲਟਾਈਆ। ਜਿਸ ਨੂੰ ਝੁਕਦੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਸੀਸ ਨਿਵਾਈਆ। ਉਹ ਮੇਰੀ ਪੂਰੀ ਕਰੇ ਆਸ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਂਆ। ਮੇਰੀ ਸ਼ਹਾਦਤ ਦੇਵੇ ਸ਼ੰਕਰ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮ ਲੋਕ ਵਿਚੋਂ ਸੁਣਾਈਆ। ਵਿਸ਼ਨੂੰ ਵਿਸ਼ਵ ਦੀ ਧਾਰਾ ਦਏ ਆਖ, ਵਿਸ਼ੇਸ਼ਤਾ ਨਾਲ ਦਏ ਵਡਿਆਈਆ। ਮੈਂ ਪ੍ਰਭੂ ਦੇ ਦਰਸ਼ਨ ਕਰਾਂ ਸਾਖਿਆਤ, ਚਰਨ ਧੂੜੀ ਮਸਤਕ ਖ਼ਾਕ ਰਮਾਈਆ। ਉਸ ਦਾ ਆਉਣਾ ਹੋਇਆ ਨਾਲ ਇਤਫ਼ਾਕ, ਇਤਫ਼ਾਕੀਆ ਗਿਆ ਆਈਆ। ਜਿਸ ਦੀ ਸਮਝੇ ਨਾ ਕੋਇ ਬਾਤ, ਭੇਵ ਸਕੇ ਨਾ ਕੋਇ ਸਮਝਾਈਆ। ਉਸ ਦੀ ਸਾਚੀ ਤੱਕਣੀ ਰਾਸ, ਜੋ ਰਸਤਾ ਦੀਨ ਦੁਨੀ ਬਦਲਾਈਆ। ਮੇਰੀ ਪੂਰੀ ਕਰੇ ਖ਼ਾਹਿਸ਼, ਤਮੰਨਾ ਕੂੜੀ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰੇ ਮੀਤ ਮੁਰਾਰ, ਹਰਿ ਸਾਹਿਬ ਤੇਰੀ ਸਰਨਾਈਆ। ਮੈਂ ਤੱਕਾਂ ਤੇਰਾ ਦਰਸ ਦੀਦਾਰ, ਬਿਨਾ ਲੋਚਨ ਨੈਣ ਨੈਣ ਰੁਸ਼ਨਾਈਆ। ਤੂੰ ਸੁਹੰਜਣਾ ਕਰ ਮੇਰਾ ਘਰ ਬਾਰ, ਗ੍ਰਹਿ ਮੰਦਰ ਦੇ ਵਡਿਆਈਆ। ਤੂੰ ਕਰਨਹਾਰ ਕਰਤਾਰ, ਕੁਦਰਤ ਦਾ ਮਾਲਕ ਅਗੰਮ ਅਥਾਹੀਆ। ਤੇਰੇ ਚਰਨ ਜਾਵਾਂ ਬਲਿਹਾਰ, ਕਵਲ ਸੀਸ ਝੁਕਾਈਆ। ਜਨ ਭਗਤਾਂ ਦੇ ਅਧਾਰ, ਆਦਰਸ਼ ਆਪਣਾ ਇਕ ਸਮਝਾਈਆ। ਤੂੰ ਕੁਦਰਤ ਦਾ ਕਾਦਰ ਪਰਵਰਦਿਗਾਰ, ਨੂਰ ਨੁਰਾਨਾ ਅਗੰਮ ਅਥਾਹੀਆ। ਮੈਂ ਤੇਰੇ ਚਰਨ ਕਵਲ ਜਾਵਾਂ ਬਲਿਹਾਰ, ਬਲ ਬਲ ਆਪਣਾ ਆਪ ਕਰਾਈਆ। ਜੋ ਤੇਰਾ ਭਗਤ ਤਨ ਵਜੂਦ ਰਿਹਾ ਸੇਵਾਦਾਰ, ਤਤਾਂ ਸੇਵ ਕਮਾਈਆ। ਮਿਤ੍ਰਾਂ ਦਾ ਮਿਤ੍ਰ ਯਾਰਾਂ ਦਾ ਯਾਰ, ਸੱਜਣਾਂ ਦਾ ਸੱਜਣ ਸੰਗ ਨਿਭਾਈਆ। ਮਾਰਦਾ ਰਿਹਾ ਲਲਕਾਰ, ਝਗੜਿਆਂ ਵਿਚ ਵਡਿਆਈਆ। ਓਸ ਦੀ ਅੰਤ ਪੈਜ ਸਵਾਰ, ਧਰਨੀ ਕਹੇ ਮੇਰੀ ਹਾਲ ਦੁਹਾਈਆ। ਤੇਜਾ ਸਿੰਘ ਦੇ ਸੀਸ ਬਖ਼ਸ਼ ਦਸਤਾਰ, ਸਿਰ ਸਰ ਆਪ ਬੰਧਾਈਆ। ਮਨੀ ਸਿੰਘ ਦੇ ਕੋਲ ਲਏ ਬਹਾਲ, ਆਸਣ ਸਿੰਘਾਸਣ ਸੋਹਣਾ ਦਏ ਸਜਾਈਆ। ਓਸ ਥਾਂ ਕਰਨਾ ਸਸਕਾਰ, ਜਿਥੇ ਸਿਸਕੀਆਂ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੈਂ ਤੇਰੇ ਚਰਨ ਕਵਲ ਜਾਵਾਂ ਬਲਿਹਾਰ, ਬਲਿਹਾਰੀ ਬਲ ਬਲ ਆਪਣਾ ਆਪ ਕਰਾਈਆ।

ਭਾਈਏ ਤੇਜਾ ਸਿੰਘ ਨੂੰ ਗਲ ਵਕੜੀ ਪਾ ਕੇ ਸ਼ਬਦ ਉਚਾਰਿਆ ਰਾਤ ਹੀ

ਸਤਿਗੁਰ ਪੂਰਾ ਕਦੇ ਨਾ ਭੁਲਦਾ, ਭੁਲਣ ਵਿਚ ਕਦੇ ਨਾ ਆਈਆ। ਉਹ ਮਾਲਕ ਬਣੇ ਭਗਤਾਂ ਦੀ ਕੁਲ ਦਾ, ਕੁੱਲ ਮਾਲਕ ਆਪ ਅਖਵਾਈਆ। ਜੋ ਗੁਰਸਿੱਖ ਸਤਿਗੁਰੂ ਦੇ ਨਾਮ ਕੰਡੇ ਤੁਲਦਾ, ਤਰਾਜ਼ੂ ਆਪਣੇ ਵਿਚ ਰਖਾਈਆ। ਓਸ ਵਾਸਤੇ ਸਦਾ ਸਚਖੰਡ ਦਵਾਰਾ ਖੁਲ੍ਹਦਾ, ਅਗੇ ਹੋ ਨਾ ਕੋਇ ਅਟਕਾਈਆ। ਜਿਥੇ ਇਕੋ ਸ਼ਬਦ ਨਿਸ਼ਾਨਾ ਝੁਲਦਾ, ਸਤਿਗੁਰ ਸ਼ਬਦ ਆਪ ਵਖਾਈਆ। ਜਿਥੇ ਜਾਪ ਰਹਿੰਦਾ ਨਹੀਂ ਰਸਨਾ ਬੁੱਲ ਦਾ, ਮੁਖ ਦੰਦ ਨਾ ਕੋਇ ਵਡਿਆਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਜੋਤੀ ਜੋਤ ਵਿਚ ਘੁਲਦਾ, ਘੋਲ ਕਰੇ ਗੁਰਸਿਖ ਸਤਿਗੁਰ ਨੂੰ ਢਾਹੀਆ। ਮੈਂ ਤੇਰੀ ਛਾਤੀ ਉਤੇ ਫਲਦਾ ਫੁਲਦਾ, ਸਚਖੰਡ ਜਾਵਾਂ ਚਾਈਂ ਚਾਈਂਆ। ਚੁਰਾਸੀ ਵਿਚ ਫੇਰ ਕਦੇ ਨਾ ਰੁਲਦਾ, ਜਨਮ ਮਰਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਤਿਗੁਰ ਸਾਚਾ ਜਾਣੀ ਜਾਣਾ, ਜਾਨਣਹਾਰ ਅਖਵਾਈਆ। ਸਭ ਤੋਂ ਪਹਿਲੋਂ ਤੈਨੂੰ ਮਿਲਾਵਾਂਗਾ ਸਿੰਘ ਮਾਹਣਾ, ਮਾਤਾ ਤੇਰੀ ਦਾ ਲੇਖਾ ਅਵਰ ਰਹੇ ਨਾ ਰਾਈਆ। ਸਭ ਦਾ ਇਕੋ ਘਰ ਹੋਵੇਗਾ ਟਿਕਾਣਾ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਸਭ ਦਾ ਬਖ਼ਸ਼ ਦਿਤਾ ਪੀਣਾ ਖਾਣਾ, ਜਿਨ੍ਹਾਂ ਇਕ ਵਾਰ ਮਹਾਰਾਜ ਸ਼ੇਰ ਸਿੰਘ ਦੀ ਸੇਵ ਕਮਾਈਆ। ਸਚਖੰਡ ਸਿੰਘਾਸਣ ਸੁਖ ਆਸਣ ਇਕ ਸੁਹਾਉਣਾ, ਜਿਥੇ ਬਿਨ ਦੀਵੇ ਬਾਤੀ ਹੋਵੇ ਰੁਸ਼ਨਾਈਆ। ਦੋ ਮਾਂਵਾਂ ਨਹੀਂ ਸਾਰਿਆਂ ਭੈਣ ਭਰਾਵਾਂ ਨੂੰ ਲੋਕਮਾਤ ਤਰਾਵਾਂ, ਇਹ ਮੇਰੀ ਬੇਪ੍ਰਵਾਹੀਆ। ਛੱਤੀ ਜੁਗ ਅਗਲੇ ਤੈਨੂੰ ਕੋਈ ਨਾ ਕਹੇ ਨਿਥਾਵਾਂ, ਲੋਕਮਾਤ ਤੇਰੇ ਨਾਮ ਦੀ ਵੱਜਦੀ ਰਹੇ ਵਧਾਈਆ। ਕਿਉਂ ਤੂੰ ਸਤਿਗੁਰ ਪਿਆਰ ਵਿਚ ਬਾਹਵਾਂ ਵਿਚ ਪਾਈਆਂ ਬਾਹਵਾਂ, ਗਲਵਕੜੀ ਪਾ ਕੇ ਗਲਵਕੜੀ ਵਿਚ ਰਖਾਈਆ। ਤੇਰੀ ਸੇਵਾ ਤੋਂ ਬਲ ਬਲ ਜਾਵਾਂ, ਜਿਸ ਤਨ ਮਨ ਮਨ ਤਨ ਸੇਵ ਕਮਾਈਆ। ਮਾਣ ਮਿਲੇਗਾ ਉਨ੍ਹਾਂ ਗਰਾਵਾਂ, ਜਿਸ ਗਰਾਂ ਵਿਚ ਜਨਮ ਦਿਤਾ ਤੇਰੀ ਮਾਈਆ। ਸੀਸ ਤੇਰੇ ਦਸਤਾਰ ਓਹ ਟਿਕਾਵਾਂ, ਸੀਸ ਸਤਿਗੁਰ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪਿਆਰ ਜਨ ਭਗਤ ਨਾਲ ਰਖੇ ਸਾਂਵਾਂ, ਊਣਤਾ ਵਿਚ ਕਦੇ ਨਾ ਆਈਆ।

੫ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਦਲਬੀਰ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੇਰਾ ਖੇਲ ਬਹੁ ਬਿਧ ਭਾਂਤੀ, ਜੁਗ ਜੁਗ ਨਿਤ ਨਵਿਤ ਆਪਣਾ ਹੁਕਮ ਵਰਤਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਪਰਮ ਪੁਰਖ ਕਮਲਾਪਾਤੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਸੇਵ ਕਮਾਈਆ। ਤੂੰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲੇ ਲੋਕਮਾਤੀ, ਧਰਨੀ ਧਰਤ ਧਵਲ ਧੌਲ ਤੇਰੀ ਵਡ ਵਡਿਆਈਆ। ਕਲਜੁਗ ਅੰਤ ਲੇਖਾ ਮੁਕਾਵਾਂ ਅੰਧੇਰੀ ਰਾਤੀ, ਕੂੜੀ ਕਿਰਿਆ ਡੇਰਾ ਢਾਹੀਆ। ਆਤਮ ਪਰਮਾਤਮ ਪਰਮਾਤਮ ਆਤਮ ਜੋੜਾਂ ਸਾਚਾ ਨਾਤੀ, ਪਾਰਬ੍ਰਹਮ ਬ੍ਰਹਮ ਮੇਲਾ ਦਿਆਂ ਮਿਲਾਈਆ। ਮੇਰਾ ਹਿਰਦਾ ਤੱਕ ਲੈ ਗਹਿਰ ਗੰਭੀਰ ਵੇਖ ਲੈ ਛਾਤੀ, ਛਤਰਧਾਰੀ ਤੇਰਾ ਇਕੋ ਨਜ਼ਰੀ ਆਈਆ। ਜਿਸ ਦਾ ਵਰਨ ਨਹੀਂ ਕੋਈ ਜ਼ਾਤੀ, ਦੀਨਾਂ ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਜੋ ਆਦਿ

ਜੁਗਾਦਿ ਜੁਗ ਚੌਕੜੀ ਖੇਲੇ ਖੇਲ ਤਮਾਸ਼ੀ, ਦੋ ਜਹਾਨਾਂ ਭੱਜੇ ਵਾਹੋ ਦਾਹੀਆ। ਜੋ ਰੂਪ ਅਨੂਪ ਸਤਿ ਸਰੂਪ ਵਟਾਏ ਬਹੁਭਾਂਤੀ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਓਟ ਤਕਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਖੇਲ ਕਰਦਾ, ਕਰਤੇ ਪੁਰਖ ਦਿਤੀ ਵਡਿਆਈਆ। ਲਹਿਣਾ ਦੇਣਾ ਜਾਣਾ ਲੱਖ ਚੁਰਾਸੀ ਘਰ ਦਾ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਮੇਰਾ ਲੇਖਾ ਧੁਰ ਦੇ ਵਰ ਦਾ, ਪੁਰਖ ਅਕਾਲ ਮਿਹਰਵਾਨ ਦਏ ਵਡਿਆਈਆ। ਮੈਂ ਵੀ ਅੰਤਰ ਨਿਰੰਤਰ ਖੇਲ ਵੇਖਾਂ ਸਾਚੇ ਘਰ ਦਾ, ਸਰੋਵਰਾਂ ਤੋਂ ਪਰੇ ਧਿਆਨ ਲਗਾਈਆ। ਕੀ ਲਹਿਣਾ ਦੇਣਾ ਕਲਜੁਗ ਕਲ ਦਾ, ਕਲਕਾਤੀ ਕੀ ਖੇਲ ਵਖਾਈਆ। ਮੈਂ ਮੁੱਲ ਪਾਉਣਾ ਨਾਨਕ ਵਾਲੀ ਇਕ ਗੱਲ ਦਾ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਮੈਂ ਝਗੜਾ ਮਿਟਾਉਣਾ ਕਪਟ ਛਲ ਦਾ, ਅਛਲ ਛਲਧਾਰੀ ਹੋ ਕੇ ਵੇਖ ਵਖਾਈਆ। ਲਹਿਣਾ ਪੂਰਾ ਕਰਨਾ ਥਲ ਜਲ ਦਾ, ਮਹੀਅਲ ਅਸਗਾਹ ਖੋਜ ਖੁਜਾਈਆ। ਮੈਂ ਭੇਵ ਚੁਕਾਉਣਾ ਨਿਹਚਲ ਧਾਮ ਅਟਲ ਦਾ, ਜਨ ਭਗਤਾਂ ਦੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਕੂੜ ਕੁੜਿਆਰ ਮਲੇਛਾਂ ਵੇਖਣੀ ਸਭਾ, ਸਭਾਪਤੀ ਮਨੂਆ ਨਾਲ ਮਿਲਾਈਆ। ਜਗਤ ਜਹਾਨ ਦੀ ਅੰਦਰੋਂ ਤੱਕਣੀ ਤਬ੍ਹਾ, ਤਬੀਅਤ ਖੋਜਾਂ ਥਾਉਂ ਥਾਈਂਆ। ਅੰਤਸ਼ਕਰਨ ਦਾ ਲੇਖਾ ਜਾਣਾ ਹਭਾ, ਹਮ ਸਾਜਣ ਹੋ ਕੇ ਖੋਜ ਖੁਜਾਈਆ। ਮੁਹੰਮਦ ਦਾ ਲੇਖਾ ਵੇਖਾਂ ਕਟਾਈਆਂ ਲਬਾਂ, ਸ਼ਬੇ ਰੋਜ ਧਿਆਨ ਲਗਾਈਆ। ਜਗਤ ਜਹਾਨ ਖ਼ੁਮਾਰੀ ਤੱਕਾਂ ਮਧਾ, ਜੋ ਵਿਕਾਰ ਹੰਕਾਰ ਨਾਲ ਮਿਲਾਈਆ। ਚਾਰੋਂ ਕੁੰਟ ਫਿਰਾਂ ਭੱਜਾਂ, ਦਿਵਸ ਰੈਣ ਵਾਹੋ ਦਾਹੀਆ। ਖ਼ਾਲੀ ਛਡਾਂ ਕੋਈ ਨਾ ਜਗਹ, ਨਵ ਸੱਤ ਪੰਧ ਮੁਕਾਈਆ। ਫੇਰ ਅੱਖਰ ਤੱਕਾਂ ਗੱਗਾ, ਜੋ ਗੋਬਿੰਦ ਨਾਓ ਸੁਹਾਈਆ। ਫੇਰ ਅਸਵ ਤੱਕਾਂ ਬੱਗਾ, ਜੋ ਬੱਬੇ ਦਏ ਵਡਿਆਈਆ। ਫੇਰ ਸਭ ਤੇ ਪਾਵਾਂ ਦੱਬਾ, ਦੌਲਤਮੰਦ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਆਤਮ ਰਸ ਦੇ ਕੇ ਮਜ਼ਾ, ਨਿਝਰ ਰਸ ਦਿਤਾ ਵਖਾਈਆ। ਜਗਤ ਜਹਾਨ ਸੀਸ ਕੂਕਦੀ ਕਜ਼ਾ, ਚਾਰੋਂ ਕੁੰਟ ਨੈਣ ਉਠਾਈਆ। ਮੇਰੇ ਹੁਕਮ ਦੀ ਸਮਝ ਕੋਇ ਨਾ ਵਜਹ, ਵਜੂਹਾਤ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। ਸਤਿਗੁਰ ਸ਼ਬਦ ਕਹੇ ਮੈਂ ਪਿਆਰਾ ਇਕ ਵੈਰਾਗ ਦਾ, ਵੈਰੀ ਅੰਦਰੋਂ ਬਾਹਰ ਕਢਾਈਆ। ਮੈਂ ਆਦਿ ਜੁਗਾਦਿ ਜਾਗਦਾ, ਆਲਸ ਨਿੰਦਰਾ ਨਾ ਕੋਇ ਰਖਾਈਆ। ਮੈਂ ਰੂਪ ਬਣਾ ਕੰਤ ਸੁਹਾਗ ਦਾ, ਲੱਖ ਚੁਰਾਸੀ ਲਵਾਂ ਪ੍ਰਨਾਈਆ। ਮੈਂ ਮਾਲਕ ਬਣਾਂ ਜੀਵ ਜੰਤ ਆਬਾਦ ਦਾ, ਚਾਰੇ ਖਾਣੀ ਸੋਭਾ ਪਾਈਆ। ਮੈਂ ਸੁਤ ਦੁਲਾਰਾ ਓਸ ਮਹਾਰਾਜ ਦਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਮੈਂ ਸਿਕਦਾਰਾ ਅਗੰਮੀ ਤਾਜ ਦਾ, ਤਖ਼ਤ ਨਿਵਾਸੀ ਇਕ ਅਖਵਾਈਆ। ਮੈਂ ਲੇਖਾ ਮੁਕਾਉਣਾ ਕੂੜ ਸਮਾਜ ਦਾ, ਸਮਗਰੀ ਸਚ ਵਰਤਾਈਆ। ਸਤਿਜੁਗ ਸਾਚਾ ਮੇਰਾ ਸੰਦੇਸ਼ਾ ਸੁਣੇ ਅਗੰਮੀ ਆਵਾਜ਼ ਦਾ, ਬਿਨ ਸਰਵਣਾਂ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਜੁਗ ਬਦਲਾਂ ਰੀਤੀ, ਰੀਤੀਵਾਨ ਇਕ ਅਖਵਾਈਆ। ਮੇਰੀ ਕੋਈ ਨਾ ਮੇਟੇ ਕੀਤੀ, ਕਰਤਾ ਪੁਰਖ ਦਏ ਵਡਿਆਈਆ। ਮੈਂ ਦੀਨ ਦੁਨੀ ਦੀ ਬਦਲਾਂ ਨੀਤੀ, ਨੀਤੀਵਾਨ ਇਕ ਅਖਵਾਈਆ। ਤੂੰ ਮੇਰਾ

ਮੈਂ ਤੇਰਾ ਦੱਸ ਕੇ ਰੀਤੀ, ਗੋਬਿੰਦ ਦਾ ਲਹਿਣਾ ਦਿਤਾ ਚੁਕਾਈਆ। ਲੇਖਾ ਰਹਿਣ ਦੇਣਾ ਨਹੀਂ ਮੰਦਰ ਮਸੀਤੀ, ਕਾਅਬਾ ਇਕੋ ਇਕ ਸਮਝਾਈਆ। ਪੁਰਖ ਅਕਾਲ ਇਕੋ ਚਰਨ ਪ੍ਰੀਤੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਨ ਭਗਤਾਂ ਕਾਇਆ ਕਰਾਂ ਠਾਂਡੀ ਸੀਤੀ, ਅਗਨੀ ਤਤ ਤਤ ਬੁਝਾਈਆ। ਝਗੜਾ ਮੇਟਾਂ ਊਚੀ ਨੀਚੀ, ਰਾਓ ਰੰਕਾਂ ਇਕੋ ਰੰਗ ਰੰਗਾਈਆ। ਲੱਖ ਚੁਰਾਸੀ ਮੇਰੀ ਛੋਟੀ ਜਿਹੀ ਬਗ਼ੀਚੀ, ਬਾਗ਼ਬਾਨ ਹੋ ਕੇ ਵੇਖ ਵਖਾਈਆ। ਜਨ ਭਗਤਾਂ ਲੇਖਾ ਮੁਕਾ ਤ੍ਰੈਗੁਣ ਅਤੀਤੀ, ਤ੍ਰੈਭਵਣ ਧਨੀ ਹੋਵਾਂ ਸਹਾਈਆ। ਅੰਮ੍ਰਿਤ ਮੇਘ ਬਖ਼ਸ਼ ਦੇ ਬੂੰਦ ਸਵਾਂਤ ਸੀਤੀ, ਸੀਤਲ ਸਤਿ ਦਿਆਂ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜਨ ਭਗਤਾਂ ਸਦਾ ਕਰੇ ਬਖ਼ਸ਼ੀਸ਼ੀ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ।

੫ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਰਣਜੀਤ ਸਿੰਘ ਸੇਵਾ ਸਿੰਘ ਦੇ ਗ੍ਰਹਿ

ਸਤਿਗੁਰ ਸ਼ਬਦ ਕਹੇ ਮੇਰੀਆਂ ਬੇਪ੍ਰਵਾਹੀਆਂ, ਬੇਪ੍ਰਵਾਹ ਦਿਤੀ ਵਡਿਆਈਆ। ਮੈਂ ਜੁਗ ਚੌਕੜੀ ਅਨੰਤ ਹੁਕਮ ਵਿਚ ਚਲਾਈਆਂ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਗਏ ਪੰਧ ਮੁਕਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕੀਤੀਆਂ ਸ਼ਨਵਾਈਆਂ, ਨਾਮ ਸ਼ਬਦ ਢੋਲੇ ਕਲਮੇ ਜਗਤ ਸਮਝਾਈਆ। ਸਰਗੁਣ ਧਾਰ ਅੱਖਰਾਂ ਨਾਲ ਕੀਤੀਆਂ ਲਿਖਾਈਆਂ, ਕਾਗ਼ਜ਼ ਕਲਮ ਸ਼ਾਹੀ ਜੋੜ ਜੁੜਾਈਆ। ਰੀਤੀਆਂ ਨੀਤੀਆਂ ਧਰਮ ਧਾਰ ਬਦਲਾਈਆਂ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਕਥਾ ਕਹਾਣੀਆਂ ਨਾਮ ਸੁਣਾਈਆਂ, ਸਿਫ਼ਤੀ ਸਿਫ਼ਤਾਂ ਨਾਲ ਸਲਾਹੀਆ। ਸ਼ਹਿਨਸ਼ਾਹੀਆਂ ਲੋਕਮਾਤ ਉਲਟਾਈਆਂ, ਥਿਰ ਰਹਿਣ ਕੋਇ ਨਾ ਪਾਈਆ। ਧਰਨੀ ਧਰਤ ਧਵਲ ਧੌਲ ਮੇਰੀਆਂ ਦਏ ਗਵਾਹੀਆਂ, ਸ਼ਹਾਦਤ ਇਕ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਸਾਚੀ ਸੇਵ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਅਦਲੀ, ਇਨਸਾਫ਼ ਇਕ ਕਰਾਈਆ। ਜੁਗ ਚੌਕੜੀ ਕਰਾਂ ਬਦਲੀ, ਬਦਲਾ ਦੇਵਾਂ ਥਾਉਂ ਥਾਈਂਆ। ਮੇਰੀ ਖੇਲ ਪੁਰਾਣੀ ਕੋਈ ਨਹੀਂ ਅੱਜ ਲਈ, ਅਜ਼ਲ ਦਾ ਮਾਲਕ ਹੋ ਕੇ ਹੁਕਮ ਸੁਣਾਈਆ। ਜਦ ਆਵਾਂ ਤੇ ਆਵਾਂ ਦੀਨ ਦੁਨੀ ਜਗ ਲਈ, ਜਗਤ ਜੁਗਤ ਫੋਲ ਫੁਲਾਈਆ। ਮੇਘ ਬਰਸਾਵਾਂ ਸ੍ਰਿਸ਼ਟੀ ਦ੍ਰਿਸ਼ਟੀ ਅੱਗ ਲਈ, ਅਗਨੀ ਤਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਜੁਗ ਚੌਕੜੀ ਕਰਤਾ, ਕਰਨਹਾਰ ਅਖਵਾਈਆ। ਭੈ ਵਿਚ ਕਦੇ ਨਾ ਡਰਦਾ, ਭਓ ਸਿਰ ਨਾ ਕੋਇ ਟਿਕਾਈਆ। ਜੀਵਾਂ ਜੰਤਾਂ ਘਾੜਨ ਘੜਦਾ, ਸਾਧਾਂ ਸੰਤਾਂ ਬਣਤ ਬਣਾਈਆ। ਨਿਰ ਅੱਖਰ ਧਾਰ ਹੋ ਕੇ ਪੜ੍ਹਦਾ, ਧੁਰ ਦਾ ਢੋਲਾ ਸਿਫ਼ਤ ਸਲਾਹੀਆ। ਜਨ ਭਗਤਾਂ ਅੰਦਰ ਵੜਦਾ, ਸਾਢੇ ਤਿੰਨ ਹੱਥ ਡੇਰਾ ਲਾਈਆ। ਮੰਜ਼ਲ ਪੌੜੀ ਅਗੰਮੀ ਚੜ੍ਹਦਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਭੇਵ ਖੁਲਾ ਕੇ ਸਾਚੇ ਘਰ ਦਾ, ਘਰ ਘਰ ਕਰਾਂ ਰੁਸ਼ਨਾਈਆ। ਰੂਪ ਜਣਾ ਕੇ ਨਰਾਇਣ ਨਰ ਦਾ, ਭਰਮ ਭੁਲੇਖਾ ਦਿਆਂ ਮਿਟਾਈਆ। ਇਸ਼ਨਾਨ ਕਰਾ ਕੇ ਧੁਰ ਦੇ ਸਰ ਦਾ, ਦੁਰਮਤ ਮੈਲ ਧਵਾਈਆ। ਜਨ ਭਗਤ ਸੁਹੇਲੇ ਫੜਦਾ, ਫੜ ਬਾਹੋਂ ਗਲੇ

ਲਗਾਈਆ। ਲੇਖਾ ਮੁਕਾ ਕੇ ਸੀਸ ਧੜ ਦਾ, ਲਹਿਣਾ ਦੇਣਾ ਦਿਤਾ ਚੁਕਾਈਆ। ਝਗੜਾ ਰਹੇ ਨਾ ਚੋਟੀ ਜੜ ਦਾ, ਚੇਤਨ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਸਤਿਗੁਰ ਸ਼ਬਦ ਕਹੇ ਮੈਂ ਕਰਨ ਕਰਾਵਣ ਯੋਗ, ਯੁਗਤੀ ਪ੍ਰਭ ਦਿਤੀ ਸਮਝਾਈਆ। ਜਨ ਭਗਤਾਂ ਬਖ਼ਸ਼ਣਾਂ ਧੁਰ ਸੰਜੋਗ, ਆਤਮ ਪਰਮਾਤਮ ਮੇਲ ਮਿਲਾਈਆ। ਧਰਮ ਪ੍ਰੀਤੀ ਦੱਸਾਂ ਭੋਗ, ਅਨਰਸ ਆਪਣਾ ਇਕ ਚਖਾਈਆ। ਜਨਮ ਕਰਮ ਦਾ ਕਟ ਵਿਜੋਗ, ਚਿਰੀ ਵਿਛੁੰਨੇ ਲਵਾਂ ਮਿਲਾਈਆ। ਸਚਖੰਡ ਦਵਾਰਾ ਕਰਾ ਸੰਜੋਗ, ਮੇਲ ਮਿਲਾਵਾਂ ਚਾਈਂ ਚਾਈਂਆ। ਭੇਵ ਖੁਲਾ ਕੇ ਅਗਾਧ ਬੋਧ, ਬੁੱਧੀ ਤੋਂ ਪਰੇ ਕਰਾਂ ਪੜ੍ਹਾਈਆ। ਗੁਰਮੁਖਾਂ ਹਿਰਦੇ ਦੇਵਾਂ ਸੋਧ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਦਰ ਦਵਾਰੇ ਦੇਵਾਂ ਦਰਸ ਅਮੋਘ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਚਰਨ ਪ੍ਰੀਤੀ ਬਖ਼ਸ਼ਣਹਾਰਾ ਜੋਗ, ਜਾਗਰਤ ਜੋਤ ਬਿਨ ਵਰਨ ਗੋਤ ਆਪ ਦਰਸਾਈਆ।

੫ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ ਮੋਤਾ ਸਿੰਘ ਦੇ ਗ੍ਰਹਿ

ਧਰਨੀ ਕਹੇ ਮੇਰੀ ਲੇਖੇ ਲਾ ਲੈ ਸੇਵਾ, ਹਰੀ ਹਰਿ ਆਪਣੀ ਦਇਆ ਕਮਾਈਆ। ਤੂੰ ਮਾਲਕ ਖ਼ਾਲਕ ਅਲਖ ਅਭੇਵਾ, ਪਾਰਬ੍ਰਹਮ ਬੇਪ੍ਰਵਾਹੀਆ। ਇਸ਼ਟ ਸਵਾਮੀ ਵਡ ਦੇਵੀ ਦੇਵਾ, ਦੇਵਤ ਸੁਰ ਸਰਬ ਸੀਸ ਝੁਕਾਈਆ। ਤੂੰ ਵਸਣਹਾਰਾ ਨਿਹਚਲ ਧਾਮ ਨਿਹਕੇਵਾ, ਅਟਲ ਆਪਣਾ ਆਸਣ ਲਾਈਆ। ਮੇਰੇ ਮਸਤਕ ਧੂੜੀ ਲਾ ਦੇ ਥੇਵਾ, ਮਣੀਆਂ ਕੌਸਤਕ ਰੰਗ ਰੰਗਾਈਆ। ਮੈਂ ਤੇਰਾ ਢੋਲਾ ਗਾਵਾਂ ਬਿਨਾ ਰਸਨਾ ਜਿਹਵਾ, ਸਿਫ਼ਤ ਸਿਫ਼ਤਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਪ੍ਰਭੂ ਮੇਰੀ ਆਸਾ ਵੇਖ ਲੈ ਮਨਸਾ, ਮਾਨਸਾਂ ਤੋਂ ਬਾਹਰ ਦਿਆਂ ਜਣਾਈਆ। ਆਪਣੀ ਧਾਰ ਤੱਕ ਲੈ ਬੰਸਾ, ਸਰਬੰਸ ਖੋਜ ਖੁਜਾਈਆ। ਸਾਚੇ ਪਿਆਰੇ ਬਣਾ ਲੈ ਬੰਸਾ, ਗੁਰਮੁਖ ਰੰਗ ਰੰਗਾਈਆ। ਕਲਜੁਗ ਕੂੜ ਮੇਟ ਦੇ ਕੰਸਾ, ਹੰਕਾਰ ਰਹੇ ਨਾ ਰਾਈਆ। ਦੇ ਵਡਿਆਈ ਵਿਚ ਸਹੰਸਾ, ਸਹੰਸਰ ਮੁਖ ਸ਼ੇਸ਼ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਮੇਰਾ ਧਾਮ ਕਰ ਪੁਨੀਤ, ਪਤਤ ਰਹਿਣ ਕੋਇ ਨਾ ਪਾਈਆ। ਮੇਰਾ ਦੁੱਖਾਂ ਵਾਲਾ ਵੇਲਾ ਜਾਏ ਬੀਤ, ਸੁਖ ਸਾਗਰ ਵਿਚ ਸਮਾਈਆ। ਕਲਜੁਗ ਧਾਰ ਬਦਲਣੀ ਰੀਤ, ਰੀਤੀਵਾਨ ਦੇਣੀ ਵਡਿਆਈਆ। ਭਗਤਾਂ ਬਖ਼ਸ਼ਣੀ ਚਰਨ ਪ੍ਰੀਤ, ਪ੍ਰੀਤਮ ਹੋ ਕੇ ਅੰਗ ਲਗਾਈਆ। ਸਭ ਦੀ ਪਵਿਤ੍ਰ ਕਰ ਦੇ ਨੀਤ, ਨੇਤਰ ਲੋਚਨ ਨੈਣ ਅੱਖ ਖੁਲਾਈਆ। ਮੈਂ ਤੇਰਾ ਢੋਲਾ ਗਾਵਾਂ ਗੀਤ, ਸੋ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਮਾਣ ਦੇ ਦੇ ਹਸਤ ਕੀਟ, ਹਸਤੀ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਅੰਦਰ ਵਸਣਾ ਚੀਤ, ਚੇਤਨ ਸਭ ਨੂੰ ਦੇਣਾ ਕਰਾਈਆ।