ਪੁਸਤਕਾਲਾਭਾਗ ੨੩

੮ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਹਰਿ ਭਗਤ ਦਵਾਰ ਜੇਠੂਵਾਲ ਰਾਤ ਜਸਬੀਰ ਕੌਰ ਇਟਾਰਸੀ ਦੇ ਨਵਿਤ

ਅੱਠ ਕੱਤਕ ਕਹੇ ਜਨ ਭਗਤੋ ਵਕਤ ਸੁਹੰਜਣਾ ਆਜ, ਆਜਜ਼ ਹੋ ਕੇ ਸੀਸ ਨਿਵਾਈਆ। ਧੁਰ ਸਵਾਮੀ ਅੰਤਰਜਾਮੀ ਰਚਿਆ ਕਾਜ, ਕਰਤਾ ਪੁਰਖ ਬਿਨ ਸੋਗ ਹਰਖ ਖ਼ੁਸ਼ੀ ਬਣਾਈਆ। ਜਿਸ ਦੇ ਹੁਕਮ ਵਿਚ ਜਰਨੈਲ ਸਿੰਘ ਆਇਆ ਭਾਜ, ਦੁੱਖਾਂ ਦਰਦਾਂ ਨਾਲ ਆਪਣਾ ਪੰਧ ਮੁਕਾਈਆ। ਹੱਸ ਕੇ ਕਹੇ ਸੁਣ ਮਿਤਰਾ ਧਰਮ ਰਾਜ, ਰਾਏ ਧਰਮ ਤੈਨੂੰ ਦਿਆਂ ਜਣਾਈਆ। ਸਾਡੇ ਭਗਤਾਂ ਦੇ ਪਭੂ ਸਵਾਰਨੇ ਕਾਜ, ਸਾਨੂੰ ਲੋੜ ਰਹੀ ਨਾ ਰਾਈਆ। ਆਪਣਾ ਨੇਤਰ ਖੋਲ ਲੈ ਵਿਚੋਂ ਜਾਗ, ਆਲਸ ਨਿੰਦਰਾ ਦੇਣੀ ਤਜਾਈਆ। ਮੇਰਾ ਪੁਰਖ ਅਕਾਲ ਆ ਗਿਆ ਵਿਚ ਦੇਸ ਮਾਝ, ਸੰਬਲ ਆਪਣਾ ਤਖ਼ਤ ਸੁਹਾਈਆ। ਜਿਸ ਦੇ ਪਿਆਰ ਦਾ ਭਗਤਾਂ ਅੰਦਰ ਵੈਰਾਗ, ਦਿਵਸ ਰੈਣ ਧਿਆਨ ਲਗਾਈਆ। ਸੋ ਸਵਾਮੀ ਪਕੜੇ ਅੰਦਰ ਵਾਗ, ਡੋਰੀ ਆਪਣੇ ਹੱਥ ਰਖਾਈਆ। ਸੋਹਣਿਆਂ ਬਿਨਾ ਹੁਕਮ ਤੋਂ ਬੁਝ ਨਹੀਂ ਸਕਦਾ ਚਰਾਗ਼, ਤੇਰੀ ਚਲੇ ਨਾ ਕੋਇ ਚਤਰਾਈਆ। ਅਸੀਂ ਕੋਈ ਜਗਤ ਵਾਸਨਾ ਵਾਲੇ ਨਹੀਂ ਸਾਧ, ਕਲਪਣਾ ਵਾਲਾ ਸੰਤ ਨਾ ਕੋਇ ਅਖਵਾਈਆ। ਅਸੀਂ ਉਹ ਭਗਤ ਜਿਨ੍ਹਾਂ ਨੂੰ ਭਗਤੀ ਦਾ ਧੁਰੋਂ ਮਿਲ ਗਿਆ ਦਾਜ, ਆਪਣੀ ਹੱਥੀਂ ਕਾਰ ਨਾ ਕੋਇ ਕਮਾਈਆ। ਮਿਤ੍ਰਾ ਸਾਡਾ ਸਭ ਤੋਂ ਵੱਖਰਾ ਜਹਾਜ਼, ਬੇੜਾ ਸਤਿਗੁਰ ਕੰਧ ਉਠਾਈਆ। ਸਾਡਾ ਦੀਨਾਂ ਮਜ਼੍ਹਬਾਂ ਵਾਲਾ ਨਹੀਂ ਸਮਾਜ, ਬਿਨਾ ਪੁਰਖ ਅਕਾਲ ਸੀਸ ਨਾ ਕਦੇ ਨਿਵਾਈਆ। ਅਸੀਂ ਤੇਰੇ ਸਾਹਮਣੇ ਫਿਰਨਾ ਨਾਲ ਮਜਾਜ, ਆਕੜ ਨਾਲ ਚਲਣਾ ਚਾਈਂ ਚਾਈਂਆ। ਕਿਤੇ ਸਮਝ ਨਾ ਲਈ ਸਾਡਾ ਵਿਗੜਿਆ ਦਿਮਾਗ, ਹੁਕਮ ਧੁਰ ਦਾ ਦਿਆਂ ਸੁਣਾਈਆ। ਜਿਸ ਨੂੰ ਅਸੀਂ ਗਾਉਂਦੇ ਉਹ ਸਾਨੂੰ ਰਿਹਾ ਅਰਾਧ, ਇਹ ਉਸੇ ਦੀ ਬੇਪ੍ਰਵਾਹੀਆ। ਧੁਰ ਖ਼ਬਰ ਸੁਣ ਲੈ ਨਾਦ, ਸ਼ਬਦ ਨਾਲ ਸ਼ਨਵਾਈਆ। ਸੰਦੇਸਾ ਦੇ ਵਿਚ ਬ੍ਰਹਿਮਾਦ, ਬ੍ਰਹਿਮੰਡ ਦੇ ਦ੍ਰਿੜਾਈਆ। ਜੇ ਹੰਸ ਬਣਾਏ ਫੜ ਫੜ ਕਾਗ, ਕਾਗੋਂ ਹੰਸ ਉਡਾਈਆ। ਕਲਜੁਗ ਬੁਝਾਏ ਤ੍ਰਿਸ਼ਨਾ ਆਗ, ਤ੍ਰੈਗੁਣ ਅਗਨ ਨਾ ਕੋਇ ਤਪਾਈਆ। ਸਾਨੂੰ ਭਗਤਾਂ ਨੂੰ ਬਣਾ ਕੇ ਸ਼ਾਹ ਨਵਾਬ, ਸਿਰ ਆਪਣਾ ਹੱਥ ਟਿਕਾਈਆ। ਅਸੀਂ ਕੋਈ ਲੂਲ੍ਹੇ ਲੰਗੜੇ ਨਹੀਂ ਅਪਾਹਜ, ਹਰਿਜਨ ਸਾਚੇ ਸੋਭਾ ਪਾਈਆ। ਸਾਡੇ ਅੰਦਰ ਸੱਜਣਾ ਉਹਦੇ ਪ੍ਰੇਮ ਦੀ ਵਜਦੀ ਰਹੇ ਰਬਾਬ, ਜਿਸ ਦੀ ਤਾਰ ਸਿਤਾਰ ਨਜ਼ਰ ਕੋਇ ਨਾ ਆਈਆ। ਅਸੀਂ ਕਿਸੇ ਕੋਲੋਂ ਮੰਗਣੀ ਨਹੀਂ ਇਮਦਾਦ, ਝੋਲੀ ਅਗੇ ਕਿਸੇ ਨਾ ਡਾਹੀਆ। ਸਾਡਾ ਮਾਲਕ ਇਕੋ ਆਦਿ, ਅੰਤ ਇਕ ਅਖਵਾਈਆ। ਜਿਸ ਦਾ ਹੁਕਮ ਬੋਧ ਅਗਾਧ, ਬੁਧੀ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣੀ ਕਾਰ ਕਮਾਈਆ। ਅੱਠ ਕੱਤਕ ਕਹੇ ਸੁਣ ਮਿਤ੍ਰਾ ਰਾਏ ਧਰਮਾ, ਧਰਮ ਨਾਲ ਜਣਾਈਆ। ਉਠ ਵੇਖ ਲੈ ਭੱਜਾ ਫਿਰਦਾ ਬ੍ਰਹਮਾ, ਬ੍ਰਹਮ ਖੋਜ ਖੁਜਾਈਆ। ਸ਼ੰਕਰ ਲੈਂਦਾ ਤੱਕ ਲੈ ਪ੍ਰਕਰਮਾ, ਚਾਰੋਂ ਕੁੰਟ ਵਾਹੋ ਦਾਹੀਆ। ਧੂੜੀ ਖ਼ਾਕ ਰਮਾਏ ਸਰਨਾ, ਨਿਵ ਨਿਵ ਲਾਗੇ ਪਾਈਆ। ਤੇਰੇ ਹੱਥ ਜੀਣਾ ਮਰਨਾ, ਤੇਰੀ ਬੇਪ੍ਰਵਾਹੀਆ। ਸਾਰਿਆਂ ਸਭ ਤੇਰੇ ਹੁਕਮ ਵਿਚ ਕਾਰਜ ਕੰਮ ਕਰਨਾ, ਕਰਤੇ ਪੁਰਖ ਤੇਰੀ ਵਡਿਆਈਆ। ਧਰਮ ਰਾਏ ਨੇ ਸ਼ੰਕਰ ਦਾ ਲੇਖਾ ਪੜ੍ਹਨਾ, ਮਹਾਕਾਲ ਸੰਦੇਸ ਸੁਣਾਈਆ। ਕਾਲ ਓਸ ਦਵਾਰੇ ਖੜਨਾ, ਲਾੜੀ ਮੌਤ ਲਏ ਅੰਗੜਾਈਆ। ਯਮਰਾਜ ਦੂਰ ਦੁਰਾਡੇ ਤੱਕਣ ਤੇਰੀ ਸਰਨਾ, ਸਰਨਗਤ ਤੇਰੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਭੇਵ ਆਪ ਖੁਲਾਈਆ।

ਅੱਠ ਕੱਤਕ ਕਹੇ ਕੀ ਕਹਿੰਦਾ ਗੁਪਤਚਿਤ੍ਰ, ਚਿਤ੍ਰਗੁਪਤ ਕੀ ਸੁਣਾਈਆ। ਰਾਏ ਧਰਮ ਮੈਂ ਤੇਰਾ ਆਦਿ ਆਦਿ ਦਾ ਮਿਤ੍ਰ, ਜੁਗ ਚੌਕੜੀ ਨਾ ਕੋਇ ਬਦਲਾਈਆ। ਮੈਂ ਪੁਰਖ ਅਕਾਲ ਦੀ ਧਾਰੋਂ ਆਇਆ ਨਿਕਲ, ਮੈਨੂੰ ਜਨਮੇ ਕੋਇ ਨਾ ਮਾਈਆ। ਮੈਂ ਵੇਖਿਆ ਨਹੀਂ ਕੋਈ ਸ਼ਿਕਮ, ਗਰਭ ਡੇਰਾ ਨਾ ਕੋਇ ਜਮਾਈਆ। ਮੇਰਾ ਲੇਖਾ ਸਕੇ ਕੋਈ ਨਾ ਲਿਖਣ, ਲੇਖੇ ਵਿਚ ਨਾ ਕੋਇ ਸਮਝਾਈਆ। ਮੈਂ ਸ੍ਰਿਸ਼ਟੀ ਦੱਸਾਂ ਮਿਥਣ, ਥਿਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਮੈਂ ਸੁਣੀਆਂ ਸਭ ਦੀ ਬਾਤਾਂ, ਬਾਤਨ ਦਿਆਂ ਜਣਾਈਆ। ਮੈਂ ਪੁਛਣਹਾਰਾ ਸਭ ਦੀਆਂ ਬਾਤਾਂ, ਵਾਤਾਵਰਨ ਤੱਕਾਂ ਖ਼ਲਕ ਖ਼ੁਦਾਈਆ। ਮੇਰਾ ਆਦਿ ਅੰਤ ਦਾ ਇਕੋ ਨਾਤਾ, ਨਾਤਾ ਸਭ ਦੇ ਨਾਲ ਜੁੜਾਈਆ। ਪੁਰਖ ਅਕਾਲ ਦੱਸ ਕੇ ਪਿਤਾ ਮਾਤਾ, ਗ੍ਰਹਿ ਇਕੋ ਇਕ ਸਮਝਾਈਆ। ਹੋਏ ਸਹਾਈ ਨਾਥ ਅਨਾਥਾ, ਦੀਨਾਂ ਦਇਆ ਕਮਾਈਆ ਜੋ ਇਕੋ ਗਾਵਣ ਗਾਥਾ, ਤਿਨ੍ਹਾਂ ਲੇਖਾ ਦਿਆਂ ਚੁਕਾਈਆ। ਲਹਿਣਾ ਦੇਣਾ ਪੂਰਾ ਕਰ ਕੇ ਮਸਤਕ ਮਾਥਾ, ਤਿਲਕ ਲਲਾਟੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਚਿਤ੍ਰਗੁਪਤ ਕਹੇ ਸੁਣ ਧਰਮ ਰਾਏ ਮੇਰੇ ਸ਼ਾਹ, ਸਚ ਦਿਆਂ ਸੁਣਾਈਆ। ਮੇਰਾ ਉਥੇ ਜ਼ੋਰ ਚਲੇ ਕੋਈ ਨਾ, ਤਾਕਤ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦਾ ਮਾਲਕ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਮੈਂ ਸਦਾ ਸਦਾ ਸੰਦੇਸੇ ਰਿਹਾ ਪੁਚਾ, ਦਰ ਤੇਰੇ ਕੋਲ ਟਿਕਾਈਆ। ਉਠ ਨਿਗਾਹ ਮਾਰ ਕੇ ਤੱਕ ਖੇਲ ਅਗੰਮ ਅਥਾਹ, ਕੀ ਆਪਣਾ ਹੁਕਮ ਵਰਤਾਈਆ। ਜਿਸ ਦਾ ਲੇਖਾ ਤੂੰ ਦੇਣਾ ਸੀ ਅੱਜ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਲਾੜੀ ਮੌਤ ਨੂੰ ਚੜ੍ਹਨਾ ਸੀ ਚਾਅ, ਜਮਾਂ ਦੀ ਧਾਰ ਖ਼ੁਸ਼ੀ ਬਣਾਈਆ। ਧਰਮ ਆਤਮਾ ਆਉਣੀ ਸੀ ਤੇਰੇ ਥਾਂ, ਗ੍ਰਹਿ ਮੰਦਰ ਸੋਭਾ ਪਾਈਆ। ਉਹਦਾ ਲੇਖਾ ਤੱਕ ਲੈ ਮਿਹਰਵਾਂ, ਕੀ ਮਿਹਰਵਾਨ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਰਾਏ ਧਰਮ ਕਹੇ ਸੁਣ ਚਿਤ੍ਰਗੁਪਤ ਮਿਤ੍ਰਾ ਮੀਤਾ, ਸੱਜਣਾ ਦਿਆਂ ਜਣਾਈਆ। ਜਿਸ ਸਾਹਿਬ ਨੇ ਸਾਡੀ ਚਲਾਈ ਰੀਤਾ, ਹੁਕਮ ਵਿਚ ਬੱਧੇ ਥਾਉਂ ਥਾਈਂਆ। ਉਸ ਆਪਣਿਆਂ ਭਗਤਾਂ ਨੂੰ ਹੁਕਮ ਕੀਤਾ, ਸ਼ਬਦੀ ਸ਼ਬਦ ਨਾਲ ਸ਼ਨਵਾਈਆ। ਪਿਛਲੀਆਂ ਲੇਖੇ ਲਾ ਪ੍ਰੀਤਾ, ਪ੍ਰੀਤਮ ਦੇਵੇ ਮਾਣ ਵਡਿਆਈਆ। ਤਤ ਕਰ ਕੇ ਠਾਂਡਾ ਸੀਤਾ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ। ਲਾੜੀ ਮੌਤ ਕਹੇ ਧਰਮ ਰਾਜ ਮੈਂ ਕੀ ਆਖਾਂ, ਅੱਖਰਾਂ ਤੋਂ ਬਾਹਰ ਸੁਣਾਈਆ। ਮੈਂ ਸਾਹਿਬ ਤੱਕਿਆ ਸਾਖਾ, ਸਾਖਿਆਤ ਸੋਭਾ ਪਾਈਆ। ਜਨ ਭਗਤਾਂ ਬਣਿਆ ਰਿਹਾ ਰਾਖਾ, ਸਿਰ ਸਿਰ ਆਪਣਾ ਹੱਥ ਰਖਾਈਆ। ਚਰਨ ਧੂੜ ਬਖ਼ਸ਼ ਕੇ ਮਾਥਾ, ਮਸਤਕ ਟਿੱਕੇ ਖ਼ਾਕ ਰਮਾਈਆ। ਸਰਬ ਗੁਣ ਹੋ ਸਮਰਾਥਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਲਾੜੀ ਮੌਤ ਕਹੇ ਜਿਸ ਭਗਤ ਦਾ ਹੋਣਾ ਸੀ ਅੱਜ ਅਖ਼ੀਰ, ਸਾਢੇ ਬਾਰਾਂ ਵਕਤ ਸੁਹਾਈਆ। ਉਸ ਤੇ ਕਿਰਪਾ ਕੀਤੀ ਬੇਨਜ਼ੀਰ, ਨਜ਼ਰ ਨਜ਼ਰ ਉਠਾਈਆ। ਸਚ ਸਿੰਘਾਸਣ ਟਿਕਾ ਉਸ ਦੀ ਤਸਵੀਰ, ਜਸਬੀਰ ਲਈ ਬਚਾਈਆ। ਲੇਖਾ ਰਿਹਾ ਨਾ ਸ਼ਾਹ

ਹਕੀਰ, ਸ਼ਹਿਨਸ਼ਾਹ ਦਿਤੀ ਵਡਿਆਈਆ। ਮੇਰੇ ਨੇਤਰ ਵਗ ਗਿਆ ਨੀਰ, ਹੰਝੂਆਂ ਹਾਰ ਬਣਾਈਆ। ਮੇਰੇ ਸਿਰ ਤੋਂ ਲਹਿ ਗਿਆ ਚੀਰ, ਚਿੰਰੀ ਵਿਛੁੰਨਾ ਕੀ ਖੇਲ ਖਿਲਾਈਆ। ਜਿਹੜੀ ਕੀਤੀ ਨਹੀਂ ਕਿਸੇ ਪੈਗ਼ੰਬਰ ਪੀਰ, ਗੁਰ ਅਵਤਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਲਾੜੀ ਮੌਤ ਕਹੇ ਰਾਏ ਧਰਮ ਉਸ ਜੁਗ ਜੁਗ ਦੀਆਂ ਪ੍ਰਵਾਨ ਕੀਤੀਆਂ ਅਰਜ਼ਾਂ, ਆਯੂ ਭਗਤਾਂ ਵੇਖ ਵਖਾਈਆ। ਜਿਸ ਨੂੰ ਨਿਤ ਨਿਤ ਉਨ੍ਹਾਂ ਦੀਆਂ ਗ਼ਰਜ਼ਾਂ, ਨਵਿਤ ਭਗਤਾਂ ਆਵੇ ਚਾਈਂ ਚਾਈਂਆ। ਉਨ੍ਹਾਂ ਗ਼ਰੀਬ ਨਿਮਾਣਿਆਂ ਅੱਠ ਕੱਤਕ ਸਭ ਨੂੰ ਇਕੋ ਜਿਹਾ ਦਿਤਾ ਦਰਜਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਜਿਸ ਭਗਤ ਸੁਹੇਲਾ ਬਚਾਇਆ ਮਰਦਾ ਮਰਦਾ, ਜੀਵਣ ਦਾਤ ਝੋਲੀ ਵਿਚ ਪਾਈਆ। ਉਹ ਓਸੇ ਦੀ ਤਸਵੀਰ ਦਾ ਉਸ ਦੇ ਉਤੋਂ ਲਾਹ ਕੇ ਪਰਦਾ, ਆਪਣਿਆਂ ਚਰਨਾਂ ਹੇਠ ਰਖਾਈਆ। ਨਾਲੇ ਜਨ ਭਗਤਾਂ ਵਰ ਦੇਵੇ ਸਾਚੇ ਘਰ ਦਾ, ਸਚਖੰਡ ਮਾਣ ਵਡਿਆਈਆ। ਗੁਰਮੁਖੋ ਤੁਹਾਡੇ ਕੋਲੋਂ ਰਾਏ ਧਰਮ ਰਹੇ ਡਰਦਾ, ਚਿਤ੍ਰਗੁਪਤ ਖ਼ੁਸ਼ੀਆਂ ਨਾਲ ਸੰਦੇਸ਼ ਸੁਣਾਈਆ। ਤੁਹਾਡਾ ਨਾਂ ਅਗੇ ਜ਼ਰੂਰ ਦੱਸੇ ਓਹ ਸੰਤ ਸੁਹੇਲਾ ਤੂੰ ਮੇਰਾ ਮੈਂ ਤੇਰਾ ਪੜ੍ਹਦਾ, ਨਾਮ ਅਗੰਮ ਅਥਾਹੀਆ। ਜਿਥੇ ਸਤਿਗੁਰੂ ਸਤਿਗੁਰ ਹੋ ਕੇ ਅਗੇ ਖੜਦਾ, ਸਚ ਸਵਾਮੀ ਸੋਭਾ ਪਾਈਆ। ਓਥੇ ਯਮਰਾਜ ਕਦੇ ਨਾ ਵੜਦਾ, ਲਾੜੀ ਮੌਤ ਨਾ ਕਦੇ ਪ੍ਰਨਾਈਆ। ਜਨ ਭਗਤਾਂ ਪ੍ਰਭੂ ਆਪਣਾ ਘਾੜਨ ਘੜਦਾ, ਘੜਨਹਾਰ ਇਕ ਅਖਵਾਈਆ। ਲੇਖ ਮੁਕਾ ਕੇ ਸੀਸ ਧੜ ਦਾ, ਧੜੇ ਬਾਜ਼ੀ ਚੁਰਾਸੀ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡਾ ਪੱਕਾ ਹੋ ਗਿਆ ਯਰਾਨਾ, ਸਚਖੰਡ ਏਸੇ ਤਰਾ ਸੋਭਾ ਪਾਈਆ। ਚਰਨਾਂ ਵਿਚ ਜਸਬੀਰ ਦਾ ਤੱਕੋ ਨਿਸ਼ਾਨਾ, ਸਰੀਰ ਨਜ਼ਰੀ ਆਈਆ। ਅੱਜ ਤੋਂ ਸਭ ਦਾ ਨਾਮ ਧਰਮ ਦਾ ਬੱਝ ਗਿਆ ਗਾਨਾ, ਸਗਨ ਭਗਤ ਦਵਾਰ ਮਨਾਈਆ। ਜੋ ਲੇਖਾ ਲਿਖਿਆ ਵਿਚ ਗਰੜ ਪੁਰਾਣਾ, ਸਕੰਦ ਧਿਆਏ ਰਹੇ ਸੁਣਾਈਆ। ਓਸ ਨੂੰ ਪੂਰਾ ਕਰ ਵਿਸ਼ਨੂੰ ਭਗਵਾਨਾ, ਭਗਵਨ ਆਪਣਾ ਹੁਕਮ ਵਰਤਾਈਆ। ਹਰਿਜਨ ਰਹੇ ਨਾ ਕੋਇ ਬੇਗਾਨਾ, ਬੇਘਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਤੁਹਾਡੀ ਮੰਜ਼ਲ ਬਣ ਗਈ ਹਕੀਕੀ, ਹੁਕਮ ਨਾਲ ਪ੍ਰਭ ਨੇ ਦਿਤੀ ਵਡਿਆਈਆ। ਸਤਿਜੁਗ ਸਚ ਚਲਾ ਕੇ ਰੀਤੀ, ਜਗਤ ਰੀਤੀਆਂ ਵਿਚੋਂ ਬਾਹਰ ਕਢਾਈਆ। ਇਕੋ ਰੰਗ ਰੰਗਾ ਕੇ ਹਸਤ ਕੀਟੀ, ਕੀਟ ਹਸਤਾਂ ਵੇਖ ਵਖਾਈਆ। ਆਪਣੀ ਧਾਰ ਦੱਸ ਕੇ ਮੀਠੀ, ਮਿਠਤ ਬਿਨ ਰਸਨਾ ਰਿਹਾ ਚਖਾਈਆ। ਪਿਛਲੀ ਕਥਾ ਕਹਾਣੀ ਮੁਕਣੀ ਬੀਤੀ, ਅਗੇ ਆਪਣਾ ਹੁਕਮ ਵਰਤਾਈਆ। ਸਚਖੰਡ ਨਿਵਾਸੀ ਬਖ਼ਸ਼ ਕੇ ਸਚ ਪ੍ਰੀਤੀ, ਪ੍ਰੀਤਮ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸੁਣ ਲਓ ਹੁਕਮ ਅਗੰਮੀ ਅਨੋਖਾ, ਬਿਨ ਅੱਖਰਾਂ ਦਿਆਂ ਸਮਝਾਈਆ। ਨਵ ਨਵ ਧਾਰ ਦਾ ਮਿਲਿਆ ਮੌਕਾ, ਮੁਕੰਮਲ ਦਿਆਂ ਸਮਝਾਈਆ। ਜਨ ਭਗਤੋ ਤੁਹਾਨੂੰ ਸ਼ਬਦ ਦੀ ਚੜ੍ਹਾ ਕੇ ਨੌਕਾ, ਨੌਵਾਂ ਦਵਾਰਿਆਂ ਬਾਹਰ ਕਢਾਈਆ। ਸੰਦੇਸ਼ਾ ਦੇ ਕੇ ਆਪਣੇ ਭਾਓ ਕਾ, ਭੈ ਭੰਜਨ ਵੇਖ ਵਖਾਈਆ। ਤੁਹਾਡਾ ਪਿਆਰ ਬਣਿਆ ਇਕੋ ਸ਼ਾਹੋ ਕਾ, ਜੋ ਸ਼ਹਿਨਸ਼ਾਹ ਨੂਰ

ਅਲਾਹੀਆ। ਉਸ ਦਾ ਖੇਲ ਅਗੰਮ ਅਥਾਹੋ ਕਾ, ਜਿਸ ਦਾ ਭੇਵ ਕੋਇ ਨਾ ਪਾਈਆ। ਉਹ ਲਹਿਣਾ ਜਾਣੇ ਵਾਹੋ ਵਾਹੋ ਕਾ, ਵਾਹਵਾ ਤੇਰੀ ਬੇਪ੍ਰਵਾਹੀਆ। ਓਹ ਨਾਤਾ ਤੁੜਾ ਕੇ ਪਿਤਾ ਮਾਉਂ ਕਾ, ਭੈਣ ਭਈਆ ਪੱਲੂ ਸਰਬ ਛੁਡਾਈਆ। ਹੁਕਮ ਸੰਦੇਸ਼ਾ ਦੇ ਕੇ ਆਪਣੇ ਹੁਕਮ ਨਿਆਉਂ ਕਾ, ਅਦਲ ਇਨਸਾਫ਼ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਆਤਮਾ ਕਹੇ ਮੈਂ ਬੜੀ ਸੋਹਣੀ ਸੁਚੱਜੀ, ਕੂੜ ਕੁੜਿਆਰਿਆਂ ਦਿਆਂ ਜਣਾਈਆ। ਮੈਂ ਜੋਤ ਅਗੰਮੀ ਉਹ ਜਗੀ, ਜਿਸ ਨੂੰ ਬੁਝਾ ਸਕੇ ਕੋਇ ਨਾ ਰਾਈਆ। ਮੈਂ ਓਸ ਦੇ ਪਿਆਰ ਵਿਚ ਬੱਝੀ, ਜੋ ਬੰਨ੍ਹਣਹਾਰਾ ਖ਼ਲਕ ਖ਼ੁਦਾਈਆ। ਮੈਨੂੰ ਵਸਤ ਅਮੋਲਕ ਇਕੋ ਲੱਭੀ, ਲਬਾਂ ਤੋਂ ਅੰਦਰ ਦਿਆਂ ਸੁਣਾਈਆ। ਕਿਰਪਾ ਕੀਤੀ ਆਪ ਸਬਬੀ, ਮਿਹਰ ਨਜ਼ਰ ਉਠਾਈਆ। ਮੇਰੀ ਖ਼ਾਹਿਸ਼ ਆਪਣੇ ਚਰਨਾਂ ਸੱਦੀ, ਸਦਕੇ ਵਾਰੀ ਘੋਲ ਘੁਮਾਈਆ। ਮੈਨੂੰ ਭੈ ਆਇਆ ਨਹੀਂ ਕੋਈ ਤ੍ਰਬੈਣੀ ਨਦੀ, ਵਹਿਣਾ ਧਾਰ ਨਾ ਕੋਇ ਡਰਾਈਆ। ਮੈਂ ਖ਼ੁਸ਼ੀਆਂ ਨਾਲ ਦੱਸਾਂ ਜਿਸ ਬਿਧ ਮੈਨੂੰ ਲਿਆ ਸੱਦੀ, ਸੋਚ ਸਮਝ ਸਕੇ ਕੋਇ ਨਾ ਰਾਈਆ। ਮੈਂ ਖ਼ੁਸ਼ੀਆਂ ਵਿਚ ਹੋਈ ਮਘੀ, ਮਗਨ ਹੋ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਆਤਮਾ ਕਹੇ ਮੈਂ ਓਸ ਦੀ ਚੇਰੀ, ਜੋ ਚਿੰਰੀ ਵਿਛੁੰਨੇ ਲਏ ਮਿਲਾਈਆ। ਮੇਰੇ ਅੰਤਸ਼ਕਰਨ ਖ਼ੁਸ਼ੀ ਘਨੇਰੀ, ਘਨਈਆ ਸ਼ਾਮ ਨਾਲ ਰਲਾਈਆ। ਮੈਂ ਗੋਬਿੰਦ ਪਿਆਰ ਦੀ ਚੇਰੀ, ਜੋ ਸੇਵਕ ਸੇਵ ਕਮਾਈਆ। ਮੈਂ ਖੇਲ ਵੇਖ ਲਈ ਬਥੇਰੀ, ਲੋਕਮਾਤ ਧਿਆਨ ਲਗਾਈਆ। ਮੈਨੂੰ ਪਤਾ ਨਹੀਂ ਮੇਰੇ ਤੇ ਕਿਰਪਾ ਕੀਤੀ ਕਿਹੜੀ, ਕਿਉਂ ਦਿਤੀ ਵਡਿਆਈਆ। ਜਿਸ ਦੇ ਤਨ ਦੀ ਖ਼ਾਕ ਹੋਣੀ ਸੀ ਢੇਰੀ, ਲੋਕਮਾਤ ਹੋਣੀ ਜੁਦਾਈਆ। ਉਸ ਦੀ ਬੰਨ੍ਹ ਕੇ ਬੇੜੀ, ਬੇੜਾ ਭਗਤਾਂ ਦਿਤਾ ਚਲਾਈਆ। ਹੋ ਕੇ ਦੂਰ ਨੇੜੀ, ਪੰਧ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਭਗਤ ਆਤਮਾ ਕਹੇ ਜਨ ਭਗਤ ਮੇਰੇ ਪਿਆਰਿਓ, ਪ੍ਰੇਮੀਓ ਦਿਆਂ ਜਣਾਈਆ। ਤੁਸਾਂ ਪ੍ਰਭੂ ਦੀ ਧਾਰ ਬਾਹਰ ਹੋਣਾ ਨਹੀਂ ਵਿਚੋਂ ਦਾਇਰਿਓ, ਦਾਅਵੇ ਨਾਲ ਸੁਣਾਈਆ। ਮੈਂ ਖ਼ੁਸ਼ੀਆਂ ਨਾਲ ਦੱਸਾਂ ਪ੍ਰੇਮੀ ਸਾਰਿਓ, ਸਹਿਜ ਨਾਲ ਸੁਣਾਈਆ। ਮਾਣ ਵਿਚ ਨਾ ਕਦੇ ਹੰਕਾਰਿਓ, ਆਪਣਾ ਬਲ ਵਧਾਈਆ। ਸਦਾ ਸਾਹਿਬ ਸੀਸ ਨਿਵਾਰਿਓ, ਨਿਵ ਨਿਵ ਖ਼ਾਕ ਰਮਾਈਆ। ਫਿਰ ਆਪਣਾ ਕਾਜ ਸਵਾਰਿਓ, ਜਨਮ ਮਰਨ ਰਹੇ ਨਾ ਰਾਈਆ। ਖ਼ੁਸ਼ੀਆਂ ਨਾਲ ਲਾੜੀ ਮੌਤ ਵੰਗਾਰਿਓ, ਕਹਿ ਕਹਿ ਦੇਣਾ ਦ੍ਰਿੜਾਈਆ। ਭੈ ਖਾਣਾ ਨਹੀਂ ਧਰਮ ਦਵਾਰਿਓ, ਰਾਏ ਧਰਮ ਨਾ ਦਏ ਸਜ਼ਾਈਆ। ਚਿਤ੍ਰਗੁਪਤ ਤੱਕਣਾ ਨੈਣ ਉਘਾੜਿਓ, ਨੇਤਰ ਲੋਚਨ ਅੱਖ ਖੁਲਾਈਆ। ਆਪਣਾ ਕੂੜ ਕਰਮ ਦਾ ਲੇਖਾ ਸਤਿਗੁਰ ਚਰਨਾਂ ਦੇ ਵਿਚ ਪਾੜਿਓ, ਅਗੇ ਕੁਕਰਮ ਦੀ ਲੋੜ ਰਹੇ ਨਾ ਰਾਈਆ। ਤੁਹਾਨੂੰ ਕੱਢਿਆ ਲੱਖ ਚੁਰਾਸੀ ਵਿਚੋਂ ਅਖਾੜਿਓ, ਚਾਰੇ ਖਾਣੀ ਘੋਲ ਨਾ ਕੋਇ ਕਰਾਈਆ। ਤੁਸੀਂ ਸੋਹਣੇ ਸੁਨੱਖੇ ਬਣਨਾ ਸਚਖੰਡ ਦੇ ਲਾੜਿਓ, ਲਾੜੀ ਮੌਤ ਲੈਣੀ ਪ੍ਰਨਾਈਆ। ਕਰਮਹੀਣ ਨਾ ਬਣਿਓ ਮਾੜਿਓ, ਕਰਮਾਂ ਡੇਰਾ ਢਾਹੀਆ। ਕਾਲ ਚਬਾਏ ਕੋਇ ਨਾ ਦਾੜ੍ਹਿਓ, ਦਾੜ੍ਹਾਂ ਹੇਠ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਭਗਤ ਆਤਮਾ ਕਹੇ ਪ੍ਰਭੂ ਸਾਡੇ ਨਾਲ ਕਰ ਲੈ ਕੌਲ, ਇਕਰਾਰ ਇਕ ਬਣਾਈਆ। ਸਾਡਾ ਲੇਖਾ ਧੌਲ ਦਾ ਰਹਿ

ਜਾਏ ਉਤੇ ਧੌਲ, ਅਗੇ ਸੰਗ ਨਾ ਕੋਇ ਬਣਾਈਆ। ਤੂੰ ਹਰ ਹਿਰਦੇ ਅੰਦਰ ਜਾਣਾ ਮੌਲ, ਮੌਲਾ ਹੋ ਕੇ ਮੇਲ ਮਿਲਾਈਆ। ਅੱਜ ਇਕੇ ਤਰਾਜੂ ਉਤੇ ਤੋਲ ਲੈ ਸਭ ਦੇ ਤੋਲ, ਊਣਤਾ ਰਹਿਣ ਕੋਇ ਨਾ ਪਾਈਆ। ਸਚਖੰਡ ਦਵਾਰਾ ਆਪਣਾ ਖੋਲ, ਖ਼ਾਲਕ ਖ਼ਲਕ ਪਰਦਾ ਦੇਣਾ ਉਠਾਈਆ। ਮੈਂ ਤੇਰੇ ਚਰਨ ਕਵਲਾਂ ਦੇ ਕੋਲ, ਕੁੱਲ ਮਾਲਕ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮੇਲਾ ਆਪ ਮਿਲਾਈਆ। ਅੱਠ ਕੱਤਕ ਕਹੇ ਹਾਏ ਵੇ ਮੇਰਿਆ ਕਰਤਿਆ, ਬਹੁੜੀ ਤੇਰੀ ਦੁਹਾਈਆ। ਤੇਰੀ ਕਿਹੋ ਜਿਹੀ ਸ਼ਰਤਿਆ, ਸ਼ਰਤੀਆ ਦੇ ਸਮਝਾਈਆ। ਕਿਉਂ ਭਗਤਾਂ ਖ਼ਾਤਰ ਨਿਰਗੁਣ ਹੋ ਕੇ ਪਰਤਿਆ, ਪਤਿਪਰਮੇਸ਼ਵਰ ਰੂਪ ਬਦਲਾਈਆ। ਆਸਣ ਸਿੰਘਾਸਣ ਸੁਹਾ ਕੇ ਉਤੇ ਧਰਤਿਆ, ਦਿਤੀ ਮਾਣ ਵਡਿਆਈਆ। ਮਾਲਕ ਹੋ ਕੇ ਅਰਸ਼ਿਆ, ਫ਼ਰਸ਼ੀ ਸੋਭਾ ਪਾਈਆ। ਕੀ ਭਗਤਾਂ ਅਗੇ ਆਪਣੇ ਨਾਮ ਦਾ ਪਾਵੇ ਪਰਚਿਆ, ਕਿ ਪ੍ਰਾਚੀਨ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਅੱਠ ਕੱਤਕ ਕਹੇ ਮੇਰਾ ਲੇਖਾ ਜੁਗ ਚਾਰ, ਚਾਰ ਹੋਰ ਨਾਲ ਮਿਲਾਈਆ। ਮੇਰਾ ਜਗਤ ਨਹੀਂ ਉਧਾਰ, ਉਦਰ ਵਾਲਿਆਂ ਦਿਆਂ ਸੁਣਾਈਆ। ਵੇਖੋ ਖੇਲ ਵਿਚ ਸੰਸਾਰ, ਸੰਸਾਰੀ ਕੀ ਵਖਾਈਆ। ਚਾਰੋਂ ਕੁੰਟ ਤੱਕੋ ਧੂਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਸਭ ਨੂੰ ਕਰਾਂ ਖ਼ਬਰਦਾਰ, ਬੇਖ਼ਬਰਾਂ ਦਿਆਂ ਸੁਣਾਈਆ। ਬਿਨਾ ਪ੍ਰਭੂ ਤੋਂ ਕੋਈ ਨਹੀਂ ਜੇ ਯਾਰ, ਮਿਤਰੋ ਮਿਤਰ ਨਜ਼ਰ ਕੋਇ ਨਾ ਆਈਆ। ਨਾਤਾ ਟੁਟ ਜਾਂਦਾ ਪੁਰਖ ਤੇ ਨਾਰ, ਨਾਰ ਕੰਤ ਸੰਗ ਨਾ ਕੋਇ ਬਣਾਈਆ। ਭੈਣ ਭਈਆ ਜਗਤ ਵਿਹਾਰ, ਮਾਤ ਪਿਤਾ ਨਾਤਾ ਦੀਨ ਦੁਨੀ ਅਖਵਾਈਆ। ਕਿਸੇ ਕੰਮ ਨਹੀਂ ਆਉਂਦਾ ਘਰ ਬਾਰ, ਮੰਦਰ ਮਹੱਲ ਨਾ ਕੋਇ ਵਡਿਆਈਆ। ਬਿਨਾ ਸਤਿਗੁਰ ਪਾਵੇ ਕੋਈ ਨਾ ਸਾਰ, ਸਿਰ ਹੱਥ ਨਾ ਕੋਇ ਟਿਕਾਈਆ। ਜਨ ਭਗਤਾਂ ਦਏ ਅਧਾਰ, ਮਿਹਰ ਨਜ਼ਰ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਾਰ ਆਪ ਭੁਗਤਾਈਆ। ਅੱਠ ਕੱਤਕ ਕਹੇ ਮੇਰਾ ਮਾਣ ਰਹੇ ਜੁਗ ਛੱਤੀ, ਛਾਤੀ ਠੋਕ ਕੇ ਦਿਆਂ ਸੁਣਾਈਆ। ਮੇਰੀ ਲੱਜਿਆ ਰਖੇ ਕਮਲਾਪਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੇ ਹੁਕਮ ਵਿਚ ਲੱਖ ਚੁਰਾਸੀ ਰਹੀ ਤਪੀ, ਕਲਜੁਗ ਅਗਨੀ ਨਾਲ ਤਪਾਈਆ। ਉਹ ਮੈਨੂੰ ਕਰਦਾ ਪੱਕੀ, ਧੁਰ ਦਾ ਹੁਕਮ ਸੁਣਾਈਆ। ਤੂੰ ਖੇਲ ਵੇਖਣਾ ਅੱਖੀਂ, ਤੈਨੂੰ ਦਿਆਂ ਜਣਾਈਆ। ਭਗਤ ਭਗਵਾਨ ਦੀ ਉਹ ਸਖ਼ੀ, ਜੋ ਆਤਮ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਨਿਰਾਲਾ, ਨਿਰਧਨ ਸਰਧਨ ਦਿਆਂ ਜਣਾਈਆ। ਮੈਂ ਸ਼ਹਿਨਸ਼ਾਹ ਗੋਪਾਲਾ, ਭੂਪਤ ਵਡ ਵਡਿਆਈਆ। ਜਨ ਭਗਤਾਂ ਮਾਰਗ ਦੱਸਾਂ ਸੁਖਾਲਾ, ਪਰਦਾ ਆਪ ਉਠਾਈਆ। ਕਲਜੁਗ ਕੂੜ ਕੁੜਿਆਰ ਤਜਣਾ ਕਾਲਾ, ਕਾਲਖ ਟਿੱਕਾ ਲੈਣਾ ਧਵਾਈਆ। ਬਿਨਾ ਮਣਕਿਆਂ ਤੂੰ ਮੇਰਾ ਮੈਂ ਤੇਰਾ ਜਪਣੀ ਮਾਲਾ, ਮਾਲਕ ਮਿਲੇ ਧੁਰਦਰਗਾਹੀਆ। ਜੋ ਸਭ ਦੀ ਲੇਖੇ ਪਾਵੇ ਘਾਲਾ, ਮੁਸ਼ੱਕਤ ਗੁਰਮੁਖਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਸਤਿਗੁਰ ਸ਼ਬਦ ਕਹੇ ਜਨ ਭਗਤੋ ਦੁਰਮਤ ਮੈਲ ਜਾਏ ਧੋਤੀ, ਪਤਤ ਪੁਨੀਤ ਬਣਾਈਆ। ਸੁਰਤ ਰਹੇ ਕਿਸੇ ਨਾ ਸੋਤੀ, ਸੁੱਤਿਆਂ ਲਏ ਜਗਾਈਆ। ਆਤਮ ਧਾਰ ਮੇਲ ਕੇ ਜੋਤੀ,

ਜੋਤੀ ਜਾਤਾ ਡਗਮਗਾਈਆ। ਤੁਸੀਂ ਇਕ ਦੇ ਬਣ ਗਏ ਗੋਤੀ, ਜ਼ਾਤ ਪਾਤ ਦਾ ਪੰਧ ਮੁਕਾਈਆ। ਹੀਰੇ ਬਣ ਗਏ ਮਾਣਕ ਮੋਤੀ, ਰੂਪ ਅਨੂਪ ਸਮਝਾਈਆ। ਅੰਤਰ ਵਾਸ਼ਨਾ ਰਹੇ ਨਾ ਖੋਟੀ, ਖਰੇ ਦਿਤੇ ਬਣਾਈਆ। ਸਭ ਨੂੰ ਚਾੜ੍ਹੇ ਮੰਜ਼ਲ ਚੋਟੀ, ਦਰ ਠਾਂਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਝਟ ਨਾਰਦ ਆ ਕੇ ਮਾਰੇ ਥਾਪੀਆਂ, ਦੋਵੇਂ ਹੱਥ ਉਠਾਈਆ। ਨਾਲੇ ਪਿਛਲੇ ਲਹਿਣੇ ਦੀਆਂ ਕਢ ਕੇ ਕਾਪੀਆਂ, ਬਿਨ ਹਰਫ਼ਾਂ ਰਿਹਾ ਵਖਾਈਆ। ਕਿਉਂ ਭਗਤ ਬਣਾਏ ਫੜ ਫੜ ਪਾਪੀਆਂ, ਪਤਤ ਪੁਨੀਤ ਕਰਾਈਆ। ਕਿਉਂ ਛਡੀ ਜਾਏ ਰਸਨਾ ਵਾਲੇ ਜਾਪੀਆਂ, ਜੋ ਨਾਮ ਦੇ ਢੋਲੇ ਗਾਈਆ। ਕਿਉਂ ਜਾਮ ਪਿਲਾਏ ਗ਼ਰੀਬ ਨਿਮਾਣੇ ਸਾਕੀਆ, ਆਪਣੇ ਹੱਥ ਉਠਾਈਆ। ਕਿਉਂ ਖੋਲੀ ਜਾਏ ਤਾਕੀਆ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਕਿਸ ਬਿਧ ਲਹਿਣੇ ਦੇਵੇਂ ਬਾਕੀਆ, ਲੇਖੇ ਝੋਲੀ ਪਾਈਆ। ਮੈਂ ਵੇਖਾਂ ਤੇਰੀਆਂ ਅੰਧੇਰੀ ਰਾਤੀਆਂ, ਚਾਰੋਂ ਕੁੰਟ ਖੋਜ ਖੁਜਾਈਆ। ਜੇ ਤੂੰ ਭਗਤਾਂ ਪਿਛੇ ਮਾਰ ਕੇ ਆਇਆ ਵਾਟੀਆਂ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ। ਤੂੰ ਸਾਡੀਆਂ ਮੰਨ ਲੈ ਆਖੀ ਆ, ਆਖਰ ਦਈਏ ਜਣਾਈਆ। ਜਨ ਭਗਤਾਂ ਹਰ ਥਾਂ ਕਰੀਂ ਰਾਖੀ ਆ, ਰਖਕ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਹੁਕਮ ਇਕ ਸੁਣਾਈਆ। ਕੱਤਕ ਕਹੇ ਮੇਰਾ ਅੱਠਵਾਂ ਦਿਵਸ ਦਿਹਾੜਾ, ਦਿਉਹਾੜੀ ਦਿਆਂ ਜਣਾਈਆ। ਮੇਰਾ ਖ਼ੁਸ਼ੀਆਂ ਵਾਲਾ ਵਿਹਾਰਾ, ਵਿਵਹਾਰੀ ਹੋ ਕੇ ਦਿਆਂ ਸਮਝਾਈਆ। ਮੇਰਾ ਮਾਲਕ ਇਕੋ ਜ਼ਾਹਰਾ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਜਿਸ ਦਾ ਲਹਿਣਾ ਦੇਣਾ ਜਾਣੇ ਨਾ ਕੋਇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਲਾੜੀ ਮੌਤ ਕਹੇ ਮੇਰੀ ਭਗਤੋ ਕਦੇ ਵੱਜ ਨਾ ਸਕੇ ਠੱਗੀ, ਠਗੌਰੀ ਤੁਹਾਡੇ ਨਾਲ ਨਾ ਕੋਇ ਰਖਾਈਆ। ਮੈਨੂੰ ਇਕੋ ਧਾਰ ਨਜ਼ਰ ਆਉਂਦੀ ਬੱਗੀ, ਜੋ ਬਗ ਬਪੜੇ ਦਏ ਤਰਾਈਆ। ਮੇਰੀ ਅੰਦਰੋਂ ਬੁਝਾਵੇ ਅੱਗੀ, ਅਗਨੀ ਤਤ ਨਾ ਕੋਇ ਜਲਾਈਆ। ਮੇਰੀ ਉਹ ਸੁਹੇਲੀ ਸੱਕੀ, ਜੋ ਸਾਕ ਸੱਜਣ ਕੂੜੇ ਦਏ ਤਜਾਈਆ। ਪ੍ਰਭੂ ਦੇ ਨਾਲ ਪ੍ਰੀਤ ਲਗਾਵੇ ਪੱਕੀ, ਕੱਚਾ ਓਢਣ ਸੀਸ ਨਾ ਕੋਇ ਟਿਕਾਈਆ। ਮੈਂ ਖੇਲ ਵੇਖਾਂ ਫੇਰ ਅੱਖੀਂ, ਅੱਖਾਂ ਵਾਲਿਆਂ ਦਿਆਂ ਜਣਾਈਆ। ਅੰਮ੍ਰਿਤ ਦੀ ਧਾਰ ਰਸ ਲੈਣਾ ਚੱਖੀ, ਬਿਨ ਰਸਨਾ ਜਿਹਵਾ ਰਸ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵਡਾ ਵਡ ਵਡਿਆਈਆ। ਰਾਏ ਧਰਮ ਕਹੇ ਲਾੜੀ ਮੌਤ ਵਕਤ ਜਾਂਦਾ ਪੁਜਦਾ, ਸਚ ਸਚ ਸੁਣਾਈਆ। ਵੇਖ ਲੈ ਰਿਵਾਜ ਸਤਿਜੁਗ ਦਾ, ਕਲਜੁਗ ਵਿਚ ਦਿਤਾ ਬਦਲਾਈਆ। ਜਨ ਭਗਤਾਂ ਭੇਵ ਖੁਲਾ ਕੇ ਗੁਝ ਦਾ, ਪਰਦਾ ਦਿਤਾ ਉਠਾਈਆ। ਭੇਤ ਰਹਿਣ ਨਹੀਂ ਦਿਤਾ ਮੁਝ ਦਾ, ਰਾਏ ਧਰਮ ਰਿਹਾ ਸੁਣਾਈਆ। ਮੈਨੂੰ ਕੁਛ ਨਹੀਂ ਹੁਣ ਸੁਝਦਾ, ਸੰਝ ਸਵੇਰਾ ਦੋਵੇਂ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਰਾਏ ਧਰਮ ਕਹੇ ਸਾਹਿਬ ਤਕੀਏ ਇਕ ਹਜ਼ੂਰੀ, ਹਜ਼ਰਤ ਬੇਪਰਵਾਹੀਆ। ਜਲਵਾਗਰ ਨੂਰੀ, ਨੂਰ ਨੁਰਾਨਾ ਸੋਭਾ ਪਾਈਆ। ਜਨ ਭਗਤਾਂ ਝੋਲੀ ਪਾਏ ਮਜ਼ਦੂਰੀ, ਜੁਗ ਜੁਗ ਸੇਵ ਕਮਾਈਆ। ਮਮਤਾ ਮੇਟ ਕੇ ਕੂੜੀ, ਕੂੜੀ ਕਿਰਿਆ ਬਾਹਰ ਸੁਟਾਈਆ। ਸਾਚੀ ਬਖ਼ਸ਼ ਅਗੰਮੀ ਧੂੜੀ, ਧੂਲੀ ਟਿੱਕੇ ਖ਼ਾਕ ਰਮਾਈਆ।

ਲੇਖ ਲਿਖਾ ਕੇ ਮੂਰਖ ਮੂੜ੍ਹੀ, ਮੁਗਧਾਂ ਹੋਏ ਸਹਾਈਆ। ਜਨ ਭਗਤਾਂ ਮਨਸਾ ਕਰ ਕੇ ਪੂਰੀ, ਮਾਨਸਾਂ ਵਿਚੋਂ ਦਏ ਵਡਿਆਈਆ। ਹਰਿਜਨ ਤਾਰੇ ਸਦਾ ਜ਼ਰੂਰੀ, ਜ਼ਰੂਰ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲ ਮਿਲਾਈਆ। ਲਾੜੀ ਮੌਤ ਕਹੇ ਮੈਂ ਚੰਗੀ ਤਰਾ ਰਾਏ ਧਰਮ ਤੇਰਾ ਹੁਕਮ ਪੜ੍ਹਨਾ, ਪੜ੍ਹ ਕੇ ਦਿਆਂ ਸੁਣਾਈਆ। ਸਚ ਦੱਸ ਕਵਣ ਆਤਮਾ ਖੜਨਾ, ਆਪਣਾ ਹੁਕਮ ਵਰਤਾਈਆ। ਕਿਸ ਨੂੰ ਪੈਣਾ ਮਰਨਾ, ਜੀਵਤ ਜੀਅ ਭੇਟ ਕਰਾਈਆ। ਜਿਸ ਨੇ ਆਉਣਾ ਵਿਚ ਚਰਨਾਂ, ਚਰਨੋਦਕ ਮੁਖ ਚੁਆਈਆ। ਰਾਏ ਧਰਮ ਕਹੇ ਲਾੜੀ ਮੌਤ ਮੈਂ ਉਸ ਕੋਲੋਂ ਡਰਨਾ, ਜਿਸ ਮੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਰਾਏ ਧਰਮ ਕਹੇ ਸੁਣ ਮੌਤ ਲੈ ਲੈ ਚਿੱਠੀਆਂ, ਖ਼ੁਸ਼ੀਆਂ ਨਾਲ ਸੁਣਾਈਆ। ਜਨ ਭਗਤਾਂ ਸੁਣ ਲੈੱ ਗੱਲਾਂ ਮਿਠੀਆਂ, ਜੋ ਪ੍ਰੇਮ ਵਿਚ ਜਣਾਈਆ। ਖੇਲਾਂ ਖੇਲ ਅਨਡਿਠੀਆਂ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਹਾਹੇ ਉਤੇ ਤੱਕ ਲੈ ਟਿਪੀਆਂ, ਸੋਹਣੀ ਬਣਤ ਬਣਾਈਆ। ਨੀ ਤੇਰਾ ਇਲਮ ਨਹੀਂ ਲਿਖਿਆ ਵਿਚ ਕਿਸੇ ਲਿਪੀਆਂ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਇਸ਼ਾਰਾ ਦੱਸਣ ਕੋਇ ਨਾ ਮਿਤੀਆਂ, ਬਰਸਾਂ ਗੰਢ ਨਾ ਕੋਇ ਪਵਾਈਆ। ਭੇਵ ਖੋਲਣ ਮੂਲ ਨਾ ਥਿਤੀਆਂ, ਵਾਰ ਗ੍ਰਹਿ ਨਾ ਕੋਇ ਜਣਾਈਆ। ਵੇ ਕਿਉਂ ਖੇਲ ਖਿਲਾਉਣਾ ਭਗਤਾਂ ਇੱਕੀਆਂ, ਕੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। ਲਾੜੀ ਮੌਤ ਕਹੇ ਚਿੱਠੀ ਦਾ ਹੋਰ ਲਿਖਿਆ ਨਾਲ ਮਜ਼ਮੂਨ, ਮੈਂ ਵੇਖਾਂ ਚਾਈਂ ਚਾਈਂਆ। ਇਸ ਵਿਚ ਕਾਇਦਾ ਕੀ ਕਾਨੂੰਨ, ਹੁਕਮ ਕੀ ਵਰਤਾਈਆ। ਜਾਂ ਨਿਗਾਹ ਮਾਰੀ ਤੇ ਨੁਕਤਾ ਨਜ਼ਰ ਆਇਆ ਨੂਨ, ਨੈਣ ਨੈਣ ਸ਼ਰਮਾਈਆ। ਮੈਂ ਕੀ ਜਾਣਾ ਮਾਸੂਮ, ਚਲੇ ਨਾ ਕੋਇ ਚਤੁਰਾਈਆ। ਮੈਂ ਚਾਰੋਂ ਕੁੰਟ ਆਵਾਂ ਘੂੰਮ, ਭੱਜਾਂ ਵਾਹੋ ਦਾਹੀਆ। ਸ਼ਾਸਤਰਾਂ ਦਾ ਤੱਕਾਂ ਨਜੂਮ, ਪਰਦਾ ਕੀ ਉਠਾਈਆ। ਭਗਤਾਂ ਵੇਖਾਂ ਹਜੂਮ, ਬੈਠੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਚਿੱਠੀ ਕਹੇ ਰਾਏ ਧਰਮ ਮੈਨੂੰ ਏਸ ਨੇ ਕੀਤਾ ਕਾਇਲ, ਕਲਮਿਆਂ ਤੋਂ ਬਾਹਰ ਦਿਆਂ ਸੁਣਾਈਆ। ਮੈਂ ਧਰਮ ਦਵਾਰੇ ਦਾ ਤੇਰਾ ਤੱਕਿਆ ਮਹਿਲ, ਜਿਸ ਮਹੱਲ ਮਿਲੀ ਵਡਿਆਈਆ। ਮੈਂ ਖ਼ੁਸ਼ੀਆਂ ਨਾਲ ਲਵਾਂ ਟਹਿਲ, ਭੱਜਾਂ ਵਾਹੋ ਦਾਹੀਆ। ਮੈਂ ਫੇਰ ਜਾਣਾ ਸੀ ਤੇਰੇ ਭਗਤਾਂ ਦੀ ਗੈਲ, ਆਪਣੀ ਖ਼ੁਸ਼ੀ ਮਨਾਈਆ। ਇੱਕੀ ਕੱਤਕ ਨੂੰ ਲੇਖਾ ਮੁਕਣਾ ਸੀ ਸਿੰਘ ਜਰਨੈਲ, ਤਨ ਵਜੂਦ ਦਾ ਡੇਰਾ ਢਾਹੀਆ। ਦੁੱਖਾਂ ਵਿਚ ਸਾਰੇ ਹੋਣੇ ਸੀ ਘਾਇਲ, ਧੀਰਜ ਧੀਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸ਼ਰਨਾਈਆ। ਲਾੜੀ ਮੌਤ ਕਹੇ ਜੋ ਇੱਕੀ ਇੱਕੀ ਮਿੰਟ ਸ਼ਬਦ ਦਾ ਗਾਉਣਾ, ਸੋਹਣਾ ਰਾਗ ਬਣਾਈਆ। ਇੱਕੀ ਸਿੱਖਾਂ ਸੰਗ ਰਖਾਉਣਾ, ਇਕੇ ਗੰਢ ਪਵਾਈਆ। ਇੰਨੇ ਵਕਤ ਨੇ ਜਰਨੈਲ ਸਿੰਘ ਨੂੰ ਬਚਾਉਣਾ, ਏਸੇ ਕਾਰਨ ਲਿਆ ਮੰਗਵਾਈਆ। ਰਾਏ ਧਰਮ ਕਹੇ ਮੇਰੇ ਦਵਾਰੇ ਦਾ ਉਸ ਬਣਨਾ ਨਹੀਂ ਪ੍ਰਾਹੁਣਾ, ਦਰ ਨਾ ਡੇਰਾ ਲਾਈਆ। ਉਸ ਦਾ ਮਾਲਕ ਜਿਸ ਉਸ ਨੂੰ ਬਖ਼ਸ਼ਾਉਣਾ, ਬਖ਼ਸ਼ਣਹਾਰ ਆਪ ਅਖਵਾਈਆ। ਜਿਸ ਗੂੜ੍ਹੀ ਨੀਂਦ ਨਹੀਂ ਸੌਣਾ, ਜਗਤ ਸਿੰਘਾਸਣ ਨਾ ਕੋਇ ਤਜਾਈਆ। ਉਸ

ਦਾ ਕਰਮ ਫੇਰ ਬਣਾਉਣਾ, ਨਿਹਕਰਮੀ ਦਇਆ ਕਮਾਈਆ। ਜਨਮ ਵਿਚੋਂ ਜਨਮ ਫੇਰ ਦਵਾਉਣਾ, ਬਿਨਾ ਜਨਮ ਤੋਂ ਜਨਮੇ ਮਾਈਆ। ਆਤਮ ਆਪਣੇ ਰੰਗ ਰੰਗਾਉਣਾ, ਸੋਹਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰ ਇਕ ਵਡਿਆਉਣਾ, ਜਿਥੇ ਵੱਡਾ ਹਰਿ ਵੱਡੀ ਵਡਿਆਈਆ।

ਸਿੰਘਾਸਣ ਦੇ ਅਗੇ ਜਸਬੀਰ ਕੌਰ ਨੂੰ ਲੰਮਾ ਪਾ ਕੇ ਉਪਰ ਜੁਗਿੰਦਰ ਸਿੰਘ ਤੋਂ
ਢਾਈ ਗਜ਼ ਲਾਲ ਕੱਪੜਾ ਦਵਾ ਕੇ ਫਿਰ ਕਿਰਪਾ ਕੀਤੀ

ਸਤਿਗੁਰ ਸ਼ਬਦ ਕਹੇ ਮੈਂ ਬਣ ਕੇ ਧੁਰ ਦਾ ਸਖਾ, ਸਖ਼ੀਓ ਸਚ ਦਿਆਂ ਸੁਣਾਈਆ। ਸਾਰੇ ਵੇਖ ਲਓ ਆਪਣੀਆਂ ਅੱਖਾਂ, ਅੱਖੀਆਂ ਵਾਲਿਓ ਧਿਆਨ ਲਗਾਈਆ। ਜਿਹੜੀ ਦੇਹ ਸੜਨੀ ਸੀ ਵਿਚ ਕੱਖਾਂ, ਅਗਨੀ ਅੱਗ ਜਲਾਈਆ। ਭਸਮ ਉਡਣੀ ਸੀ ਵਾਂਗ ਭੱਖਾ, ਚਾਰੋਂ ਕੁੰਟ ਵਾਹੋ ਦਾਹੀਆ। ਉਸ ਦਾ ਸਤਿਗੁਰ ਸਵਾਮੀ ਬਣ ਕੇ ਸਖਾ, ਸਿਰ ਆਪਣਾ ਹੱਥ ਰਖਾਈਆ। ਰਹਿਮਤ ਦੀਆਂ ਬਖ਼ਸ਼ ਕੇ ਰਖਾਂ, ਰੱਖਿਆ ਕਰੇ ਥਾਉਂ ਥਾਈਂਆ। ਜਿਸ ਦੀ ਕੀਮਤ ਚੁਕਾ ਸਕੇ ਨਾ ਕੋਈ ਕਰੋੜੀ ਲੱਖਾਂ, ਅਸੰਖ ਅਸੰਖਾਂ ਗਣਤ ਨਾ ਕੋਇ ਗਿਣਾਈਆ। ਉਹ ਆਪਣਾ ਵਿਹਾਰ ਕਰੇ ਆਪਣਿਆਂ ਹੱਥਾਂ, ਦੂਸਰ ਸੰਗ ਨਾ ਕੋਇ ਰਖਾਈਆ। ਸਵਾਮੀ ਬਣ ਸਰਬ ਕਲਾ ਸਮਰਥਾ, ਦੇਵੇ ਮਾਣ ਵਡਿਆਈਆ। ਜੋ ਯਾਰੜੇ ਦੇ ਸਥਰ ਲਥਾ, ਸਥਰ ਲਥਿਆਂ ਗੁਰਮੁਖਾਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਅੱਠ ਕੱਤਕ ਕਹੇ ਜਨ ਭਗਤੋ ਤੁਸੀਂ ਮਰੇ ਜੀਉਂਦੇ ਜੀਉਂਦੇ ਮਰੇ, ਮਰ ਜੀਵਤ ਰੂਪ ਵਟਾਈਆ। ਕਿਰਪਾ ਕਰੇ ਆਪ ਪ੍ਰਭ ਹਰੇ, ਹਰੀ ਹਰਿ ਹੋਵੇ ਆਪ ਸਹਾਈਆ। ਜਗਤ ਜਹਾਨ ਜਾਓ ਤਰੇ, ਬੈਤਰਨੀਆਂ ਪਾਰ ਆਪ ਕਰਾਈਆ। ਭੈ ਰਿਹਾ ਕੋਈ ਨਾ ਡਰੇ, ਰਾਏ ਧਰਮ ਨਾ ਦਏ ਸਜ਼ਾਈਆ। ਤੁਹਾਡਾ ਨਵਾਂ ਘਾੜਨ ਘੜੇ, ਘੜਨ ਭੰਨਣਹਾਰ ਦਇਆ ਕਮਾਈਆ। ਤੁਸੀਂ ਓਸ ਸਰਨ ਸਰਨਾਈ ਪੜੇ, ਜਿਥੇ ਪੜ੍ਹਨ ਲਿਖਣ ਦੀ ਲੋੜ ਰਹੇ ਨਾ ਰਾਈਆ। ਤੁਹਾਨੂੰ ਪ੍ਰੀਤਮ ਹੋ ਕੇ ਫੜੇ, ਪਰਮ ਪੁਰਖ ਆਪਣੀ ਗੰਢ ਪਵਾਈਆ। ਲੇਖੇ ਲਾ ਕੇ ਸੀਸ ਧੜੇ, ਤਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਜਨ ਭਗਤੋ ਤੁਹਾਡਾ ਕਦੇ ਨਾ ਹੋਣਾ ਮਰਨਾ, ਮਰਨ ਵਿਚ ਕਦੇ ਨਾ ਆਈਆ। ਤੁਸਾਂ ਹਾਜ਼ਰ ਰਹਿਣਾ ਪ੍ਰਭ ਦਿਆਂ ਚਰਨਾਂ, ਸਭ ਨੂੰ ਦਰਸ਼ਨ ਦੇਵੇ ਥਾਉਂ ਥਾਈਂਆ। ਤੁਸਾਂ ਇਕੋ ਪ੍ਰੇਮ ਦਾ ਪੱਲੂ ਫੜਨਾ, ਦੂਜੀ ਗੰਢ ਨਾ ਕੋਇ ਪਵਾਈਆ। ਤੁਹਾਡਾ ਸਾਚਾ ਘਾੜਨ ਘੜਨਾ, ਘਾੜਤ ਆਪਣੇ ਹੱਥ ਰਖਾਈਆ। ਤਨ ਵਜੂਦ ਅਗਨੀ ਨਾਲ ਸੜਨਾ, ਆਤਮਾ ਆਪਣੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕਿਉਂ ਕੀਤਾ ਜਗਤ ਵਿਹਾਰ, ਵਿਵਹਾਰੀ ਹੋ ਕੇ ਦਿਆਂ ਜਣਾਈਆ। ਜਨ ਭਗਤਾਂ ਰੀਤੀ ਚਲਾਈ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਖ਼ੁਸ਼ੀ ਬਣਾਈਆ। ਜਿਸ ਦਾ ਲਹਿਣਾ ਦੇਣਾ ਲੇਖਾ ਅਗੰਮ ਅਪਾਰ, ਅਲਖ

ਅਗੋਚਰ ਕੀ ਆਪਣੀ ਕਾਰ ਕਮਾਈਆ। ਇਕ ਬਖ਼ਸ਼ਿਸ਼ ਕਰਾਂ ਜਿਹੜੀ, ਚਾਰ ਜੁਗ ਕੀਤੀ ਨਹੀਂ ਕਿਸੇ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਆਪਣੀ ਦਇਆ ਕਮਾਈਆ। ਜਨ ਭਗਤੋ ਤੁਹਾਡੀ ਆਤਮਾ ਨੂੰ ਤੁਹਾਡੇ ਸਰੀਰ ਦਾ ਅੰਤਮ ਸਨਮੁਖ ਹੋ ਕੇ ਵਖਾ ਦਿਆਂ ਕਰਾਂਗਾ ਸਸਕਾਰ, ਫੇਰ ਸਚਖੰਡ ਲੈ ਕੇ ਜਾਈਆ। ਅੱਠ ਘੰਟੇ ਸਵਾਸ ਛਡਣ ਤੋਂ ਬਾਦ ਰਖਾਂਗਾ ਉਸੇ ਵਿਚ ਘਰ ਬਾਰ, ਆਪਣੀ ਜੋਤ ਜੋਤ ਨਾਲ ਰਲਾਈਆ। ਇਹ ਖੇਲ ਹੋਣਾ ਅਪਰ ਅਪਾਰ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਵੇਲੇ ਸਤਿਜੁਗ ਸਾਚਾ ਕਰ ਗਿਆ ਪਸਾਰ, ਚਾਰੋਂ ਕੁੰਟ ਨਜ਼ਰੀ ਆਈਆ। ਫੇਰ ਬਿਨਾ ਮੁਖ ਤੋਂ ਜਨ ਭਗਤਾਂ ਦੀ ਲਾਸ਼ ਕੋਲੋਂ ਸੋਹੰ ਸ਼ਬਦ ਦੀ ਆਵੇਗੀ ਜੈਕਾਰ, ਬਿਨ ਰਸਨਾ ਢੋਲਾ ਗਾਈਆ। ਫੇਰ ਬਿਨਾ ਸਰੀਰ ਤੋਂ ਬੇਨਜ਼ੀਰ ਨੂੰ ਸਾਰੇ ਕਰਨਗੇ ਨਿਮਸਕਾਰ, ਕਲ ਕਲਕੀ ਸੀਸ ਝੁਕਾਈਆ। ਇਹ ਚੌਬੀਸਾ ਹਰਿ ਜਗਦੀਸ਼ਾ ਨੂਰ ਅਲਾਹੀ ਬੇਪ੍ਰਵਾਹੀ ਅਮਾਮ ਅਮਾਮਾ ਸਭ ਦਾ ਸਾਂਝਾ ਯਾਰ, ਯਾਰੜਾ ਇਕ ਅਖਵਾਈਆ। ਜਿਸ ਦੀ ਗੁਫ਼ਤ ਸ਼ਨੀਦ ਗੁਫ਼ਤਾਰ, ਬਿਨ ਰਸਨਾ ਜ਼ਬਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕੀ ਭਗਤਾਂ ਲਾਸ਼ਾ ਤੱਕੇ, ਆਪਣੀ ਦਇਆ ਕਮਾਈਆ। ਕਿ ਪਰਦਿਆਂ ਵਿਚ ਢਕੇ, ਪਰਦਾ ਮੁਖ ਛੁਪਾਈਆ। ਕੀ ਤੇਰੇ ਕੌਲ ਇਕਰਾਰ ਪੱਕੇ, ਪਾਰਬ੍ਰਹਮ ਦੇਣਾ ਸਮਝਾਈਆ। ਕਿਸ ਪ੍ਰੀਤੀ ਦੇ ਵਿਚ ਰਤੇ, ਰਤਨ ਅਮੋਲਕ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਹੋ ਸਹਾਈਆ। ਪੁਰਖ ਅਕਾਲ ਕਹੇ ਮੇਰਾ ਭਗਤ ਤਨ ਵਜੂਦ ਆਪਣਾ ਰੰਗਦਾ, ਲਾਲੀ ਪ੍ਰੇਮ ਵਾਲੀ ਚੜ੍ਹਾਈਆ। ਸਦ ਇਕੋ ਵਸਤ ਮੰਗਦਾ, ਚਰਨ ਧੂੜ ਸਰਨਾਈਆ। ਜਗਤ ਜਹਾਨ ਦੀ ਮੰਜ਼ਲ ਲੰਘਦਾ, ਨਾਤਾ ਦੀਨ ਦੁਨੀ ਤੁੜਾਈਆ। ਓਹ ਪਿਆਰਾ ਨਹੀਂ ਤਤ ਪੰਜ ਦਾ, ਆਤਮ ਪਰਮਾਤਮ ਵਿਚ ਸਮਾਈਆ। ਉਹ ਭੁੱਖਾ ਨਹੀਂ ਮਾਇਆ ਗੰਜ ਦਾ, ਮਮਤਾ ਮੋਹ ਵਧਾਈਆ। ਉਹ ਦਰਸ ਪਿਆਸਾ ਨੂਰੀ ਚੰਦ ਦਾ, ਨੂਰ ਨੁਰਾਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਲਾਸ਼ ਕਹੇ ਪ੍ਰਭੂ ਮੈਂ ਮਿੱਟੀ ਖ਼ਾਕ ਢੇਰੀ, ਅੰਤਮ ਨਜ਼ਰ ਕਿਛ ਨਾ ਆਈਆ। ਮੈਂ ਤੇਰੀ ਜਗਤ ਮਾਤ ਦੀ ਚੇਰੀ, ਚਰਨ ਦਾਸੀ ਸੇਵ ਕਮਾਈਆ। ਤੂੰ ਕਿਰਪਾ ਕਰੀਂ ਘਨੇਰੀ, ਘਰ ਸਾਜਣ ਹੋਣਾ ਸਹਾਈਆ। ਮੈਂ ਚੁਰਾਸੀ ਵਿਚ ਆਯੂ ਭੋਗ ਲਈ ਬਥੇਰੀ, ਜੁਗ ਜੁਗ ਫੇਰਾ ਪਾਈਆ। ਹੁਣ ਲੇਖਾ ਅੰਤ ਨਬੇੜੀਂ, ਮਾਤਾ ਕੁੱਖ ਵਿਚੋਂ ਬਾਹਰ ਕਢਾਈਆ। ਮੇਰੀ ਬੰਨੇ ਲਾ ਲਈਂ ਬੇੜੀ, ਸ਼ੌਹ ਦਰਿਆ ਨਾ ਮੂਲ ਰੁੜ੍ਹਾਈਆ। ਜਿਥੇ ਮੇਰਾ ਆਤਮਾ ਮੇਰੀ ਖ਼ਾਕ ਉਸੇ ਵਸੇ ਖੇੜੀ, ਖੇੜਾ ਘਰ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਣੀ ਮਾਣ ਵਡਿਆਈਆ। ਲਾਸ਼ ਕਹੇ ਪ੍ਰਭੂ ਜੇ ਮੈਂ ਨਾ ਹੁੰਦੀ, ਤੂੰ ਹੋਂਦ ਵਿਚ ਕਦੇ ਨਾ ਆਇੰਦਾ। ਤੇਰੀ ਜੋਤ ਸ਼ਬਦ ਧਾਰ ਕਦੇ ਨਾ ਕੂੰਦੀ, ਧੁਰ ਦੇ ਰਾਗ ਨਾ ਕੋਇ ਦ੍ਰਿੜਾਇੰਦਾ। ਤੇਰੀ ਸੂਰਤ ਹੁੰਦੀ ਨਾ ਪੈਗ਼ੰਬਰ ਗੁਰ ਦੀ, ਢੋਲਾ ਨਾ ਕੋਇ ਸੁਣਾਇੰਦਾ। ਤੇਰੀ ਵਡਿਆਈ ਨਾ ਹੁੰਦੀ ਸ਼ੁਰੂ ਦੀ, ਸ਼ਰਅ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਇੰਦਾ। ਲਾਸ਼ ਕਹੇ ਮੇਰਿਆ ਮਹਿਬੂਬਾ, ਮਿਹਰਵਾਨ ਤੇਰੀ ਸਰਨਾਈਆ। ਤੇਰਾ ਖੇਲ ਅਜੀਬਾ, ਅਜਬ ਤੇਰੀ ਚਤੁਰਾਈਆ। ਜੇ

ਮੇਰਾ ਤਨ ਨਾ ਹੁੰਦਾ ਵਜੂਦਾ, ਤੇਰੀ ਵਜਹ ਨਾ ਕੋਈ ਸਮਝਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਬਣਦੀ ਨਾ ਕੋਇ ਹਦੂਦਾ, ਨਾਮ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਪਰਦਾ ਦੇ ਖੁਲਾਈਆ। ਲਾਸ਼ ਕਹੇ ਮੇਰੇ ਪੀਰਨ ਪੀਰਨੇ, ਪਾਤਸ਼ਾਹ ਵਲੀ ਅਲਾਹ। ਮੇਰੇ ਵਿਛੜਨ ਨਾਲ ਸਾਰੇ ਪਾਉਂਦੇ ਕੀਰਨੇ, ਰੋਂਦੇ ਭੈਣ ਭਰਾ। ਕੀ ਤੇਰਾ ਖੇਲ ਅਖ਼ੀਰਨੇ, ਖੈਰ ਖਾਹ ਦੇਣਾ ਸਮਝਾ। ਕਿਸ ਬਿਧ ਤਤਾਂ ਤਤ ਪੀੜਨੇ, ਨਾਮ ਨਿਸ਼ਾਨ ਦੇਣਾ ਮਿਟਾ। ਕਿਸੇ ਸਮਝ ਨਾ ਆਈ ਪੀਰ ਫ਼ਕੀਰਨੇ, ਭੇਵ ਸਕਿਆ ਨਾ ਕੋਇ ਖੁਲਾ। ਇਕ ਮਾਰਗ ਬਣਾਉਣੇ ਭਗਤ ਤਸਵੀਰ ਨੇ, ਤਸੱਵਰ ਦੇ ਕਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਮੁਕਾ। ਲਾਸ਼ ਕਹੇ ਪ੍ਰਭੂ ਮੇਰਾ ਰਿਸ਼ਤਾ ਵੇਖ ਲੈ ਜਗ, ਜਗ ਜੀਵਣ ਦਾਤੇ ਧਿਆਨ ਲਗਾਈਆ। ਅੰਤ ਸਾੜਦੇ ਲਾ ਕੇ ਅੱਗ, ਮੁਹੱਬਤ ਤੋੜ ਨਾ ਕੋਇ ਨਿਭਾਈਆ। ਮੈਂ ਝੂਠੇ ਪਿਆਰ ਵਿਚ ਗਈ ਬੱਝ, ਮਮਤਾ ਵਿਚ ਹਲਕਾਈਆ। ਅੰਤ ਸਾਰੇ ਗਏ ਛਡ, ਸੰਗੀ ਸਾਥੀ ਨਜ਼ਰ ਕੋਇ ਨਾ ਆਈਆ। ਮੈਨੂੰ ਸ਼ਮਸ਼ਾਨ ਭੂਮੀਆਂ ਮਕਬਰਿਆਂ ਵਿਚ ਕੀਤਾ ਅੱਡ, ਕਬਰਾਂ ਵਿਚ ਦਫ਼ਨਾਈਆ। ਨਾਰ ਕੰਤ ਪਿਤਾ ਪੂਤ ਪਿਆਰ ਕਰੇ ਨਾ ਕੋਈ ਵਿਚੋਂ ਸੰਗ, ਸਗਲਾ ਸੰਗੀ ਨਜ਼ਰ ਕੋਇ ਨਾ ਆਈਆ। ਆਖ਼ਰ ਕਦਮਾਂ ਵਾਲੀ ਮਾਰ ਕੇ ਹੱਦ, ਹਦੂਦਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਲਾਸ਼ ਕਹੇ ਮੇਰਾ ਕੋਈ ਨਾ ਸੱਜਣ ਮੀਤਾ, ਮਿਤ੍ਰੋ ਦਿਆਂ ਜਣਾਈਆ। ਪਿਆਰ ਕਰੇ ਕੋਇ ਨਾ ਚੀਤਾ, ਰਸਨਾ ਰਸ ਨਾ ਕੋਇ ਵਡਿਆਈਆ। ਜਿਹੜੇ ਬਹੁਤੇ ਸਕੇ ਤੇ ਮੇਰਾ ਤਿਆਰ ਕਰਨ ਅੰਗੀਠਾ, ਪਿਤਾ ਪੂਤ ਪੂਤ ਪਿਤਾ ਨੂੰ ਹੱਥੀਂ ਅਗਨੀ ਦੇਣ ਲਗਾਈਆ। ਇਹੋ ਜਿਹਾ ਮੈਂ ਕੂੜ ਜਹਾਨ ਡਿਠਾ, ਇਕੱਲਿਆਂ ਛਡ ਕੇ ਭੱਜਣ ਵਾਹੋ ਦਾਹੀਆ। ਮੈਨੂੰ ਸੜਦੀ ਨੂੰ ਵੇਖ ਕੇ ਦੇ ਜਾਣ ਪਿੱਠਾ, ਮੁਖ ਘਰਾਂ ਵੱਲ ਭਵਾਈਆ। ਨਾਲੇ ਆਪਣੇ ਉਤੇ ਮਾਰਦੇ ਪਾਣੀ ਦੀਆਂ ਛਿੱਟਾਂ, ਪਵਿਤ੍ਰ ਲੈਣ ਬਣਾਈਆ। ਲਾਸ਼ ਕਹੇ ਭਗਤੋ ਅਗਲੀ ਰੀਤੀ ਹੋਰ ਗੁਰਮੁਖਾਂ ਦੇ ਮਸਤਕ ਲਾਇਆ ਜਾਏਗਾ ਟਿੱਕਾ, ਸੁਨਹਿਰੀ ਰੰਗ ਸੁਹਾਈਆ। ਜੋ ਸਾਹਿਬ ਦਵਾਰੇ ਵਿਕਾ, ਕੀਮਤ ਹਰ ਘਟ ਪਾਈਆ। ਜਿਥੇ ਲੇਖਾ ਨਹੀਂ ਵੱਡਾ ਨਿੱਕਾ, ਬਿਰਧ ਬਾਲ ਨਾ ਕੋਇ ਅਖਵਾਈਆ। ਜੋ ਆਦਿ ਜੁਗਾਦੀ ਸਭ ਦਾ ਪਿਤਾ, ਪੁਰਖ ਅਕਾਲ ਅਗੰਮ ਅਥਾਹੀਆ। ਸੋ ਭਗਤਾਂ ਕਰੇ ਹਿਤਾ, ਹਿਤਕਾਰੀ ਧੁਰਦਰਗਾਹੀਆ। ਜਿਸ ਗੁਰਮੁਖ ਚੜ੍ਹਨ ਨਹੀਂ ਦਿਤਾ ਉਪਰ ਚਿਤਾ, ਬਿਨਾ ਚਿਖਾ ਤੋਂ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਲਾਸ਼ ਕਹੇ ਮੇਰੇ ਭਗਵਾਨ, ਭਗਵਨ ਤੇਰੀ ਸਰਨਾਈਆ। ਮੇਰਿਆਂ ਤਤਾਂ ਵਿਚ ਆਤਮਾ ਦੇ ਦੇ ਦਾਨ, ਖ਼ਾਲੀ ਝੋਲੀ ਦੇ ਭਰਾਈਆ। ਮੇਰੇ ਵਜੂਦ ਦੀ ਕਰ ਕਲਿਆਣ, ਕਲਮਾ ਇਕ ਸਮਝਾਈਆ। ਤਿੰਨ ਲੋਕ ਤੇਰੇ ਦਰ ਕਰਨ ਧਿਆਨ, ਬੈਠੇ ਅੱਖ ਉਠਾਈਆ। ਭਗਤਾਂ ਪਿਛੇ ਤੂੰ ਖਾਧਾ ਨਹੀਂ ਪਕਵਾਨ, ਇਹ ਤੇਰੀ ਬੇਪ੍ਰਵਾਹੀਆ। ਅਗੇ ਵਾਸਤੇ ਸਭ ਨੂੰ ਦੇਣਾ ਮਾਣ, ਸਿਰ ਸਿਰ ਹੱਥ ਟਿਕਾਈਆ। ਦੁੱਖ ਭੁੱਖ ਦਾ ਮੇਟ ਨਿਸ਼ਾਨ, ਸੁਖ ਦੇਣਾ ਫਿਰਾਈਆ। ਮੇਰੇ ਆਦਿ ਜੁਗਾਦੀ ਰਾਮ, ਧੁਰ ਦੇ ਕਾਹਨ ਬੇਪਰਵਾਹੀਆ। ਤੂੰ ਨੂਰ ਅਲਾਹੀ ਵਡ ਅਮਾਮ, ਮਿਹਰ ਨਜ਼ਰ ਉਠਾਈਆ। ਮੇਰਾ ਸਜਦਾ ਕਰੀਂ ਪ੍ਰਵਾਨ, ਨਮੋ ਨਮੋ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਿਰ ਆਪਣਾ ਹੱਥ ਰਖਾਈਆ। ਲਾਸ਼ ਕਹੇ ਪ੍ਰਭੂ ਮੇਰਾ ਖ਼ੁਸ਼ੀਆਂ ਵਾਲਾ ਹਿੱਸਾ, ਹੱਸ ਕੇ ਦਿਆਂ ਸੁਣਾਈਆ। ਤੂੰ ਭੋਜਨ ਖਾਣਾ ਰੁੱਖਾ ਮਿੱਸਾ, ਰਸਨਾ ਰਸ ਨਾ ਕੋਇ ਵਡਿਆਈਆ। ਸਵਾ ਪਾ ਪ੍ਰਸ਼ਾਦ ਵਿਚੋਂ ਉਸ ਦੇ ਵਿਚ ਪਾਣ ਮਿੱਠਾ, ਤੋਲੇ ਢਾਈ ਵੰਡ ਵੰਡਾਈਆ। ਇਹ ਤੇਰਾ ਖੇਲ ਨੀਕਨ ਨਿੱਕਾ, ਵਡ ਵੱਡਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਲਾਸ਼ ਕਹੇ ਮੇਰੇ ਪੰਜਾਂ ਤਤਾਂ ਦੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਜੋ ਤੂੰ ਖ਼ੁਸ਼ੀਆਂ ਨਾਲ ਖਾਣਾ ਅਹਾਰ, ਹਰਿ ਆਪਣੀ ਦਇਆ ਕਮਾਈਆ। ਉਸ ਨੂੰ ਪੰਜ ਗੁਰਮੁਖ ਕਰਨ ਤਿਆਰ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਚੌਕੇ ਉਤੇ ਕਢ ਕੇ ਪੰਜ ਲਕਾਰ, ਫੇਰ ਸੇਵਾ ਲੈਣ ਕਮਾਈਆ। ਮਸਤਕ ਉਤੇ ਕਰ ਨਿਮਸਕਾਰ, ਹੱਥ ਹੱਥਾਂ ਨਾਲ ਬਦਲਾਈਆ। ਤੂੰ ਕਿਰਪਾ ਕਰੀਂ ਅਪਾਰ, ਕਿਰਪਾਲ ਹੋਣਾ ਸਹਾਈਆ। ਜਨ ਭਗਤਾਂ ਭੁੱਖਿਆਂ ਭਰੀਂ ਭੰਡਾਰ, ਅਤੋਟ ਅਤੁਟ ਵਰਤਾਈਆ। ਨਾਲੇ ਮੁਰਦੇ ਦਈਂ ਜਵਾਲ, ਜਗ ਜੀਵਣ ਦਾਤੇ ਹੋਣਾ ਆਪ ਸਹਾਈਆ। ਤੇਰਾ ਪ੍ਰਸ਼ਾਦਾ ਹੋਵੇ ਬਿਨਾ ਦਾਲ, ਦਲਿਦ੍ਰੀਆਂ ਦਲਿਦ੍ਰ ਜਗਤ ਦੇਣਾ ਚੁਕਾਈਆ। ਫੇਰ ਸੁਣੀ ਮੁਰੀਦਾਂ ਹਾਲ, ਮੁਰਸ਼ਦ ਧੁਰਦਰਗਾਹੀਆ। ਆਪਣੇ ਵਕਤ ਨੂੰ ਲੈਣਾ ਸੰਭਾਲ, ਸੰਬਲ ਦੇ ਮਾਲਕ ਅਗੰਮ ਅਥਾਹੀਆ। ਜਨ ਭਗਤਾਂ ਲੈਣਾ ਉਠਾਲ, ਫੜ ਬਾਹੋਂ ਗਲੇ ਲਗਾਈਆ। ਤੂੰ ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਤੇਰੀ ਸਰਨਾਈਆ। ਭੋਗ ਲਗਾਉਣਾ ਦੋਹਾਂ ਨੂੰ ਇਕੱਠੇ ਰਖਣ ਪ੍ਰਸ਼ਾਦ ਦੇ ਥਾਲ, ਥਲਾਂ ਜਲਾਂ ਹੋਣਾ ਸਹਾਈਆ। ਜਨ ਭਗਤਾਂ ਪੋਹ ਨਾ ਸਕੇ ਕਾਲ, ਤੇਰੇ ਚਰਨ ਮਿਲੇ ਸਰਨਾਈਆ। ਅੱਠ ਕੱਤਕ ਕਹੇ ਮੈਂ ਹੋਇਆ ਖ਼ੁਸ਼ਹਾਲ, ਖ਼ੁਸ਼ੀਆਂ ਵਿਚ ਸੁਣਾਈਆ। ਜਨ ਭਗਤੋ ਤੁਸੀਂ ਪ੍ਰਭੂ ਦੇ ਲਾਲ, ਅਨਮੁੱਲੇ ਨਜ਼ਰੀ ਆਈਆ। ਏਥੇ ਓਥੇ ਦੋ ਜਹਾਨਾਂ ਖੇਲਣਾ ਗੋਦੀ ਵਿਚ ਬਾਲ, ਬਾਲ ਅੰਞਾਣੇ ਲਏ ਉਠਾਈਆ। ਸਭ ਦੀ ਲੇਖੇ ਲਾਏ ਘਾਲ, ਜੋ ਚਲ ਆਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਕਰਨਹਾਰ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ।

ਰਾਤ ਨੂੰ ਹੀ ਇੱਕੀ ਸਿੱਖਾਂ ਦੇ ਇੱਕੀ ਮਿੰਟ ਸ਼ਬਦ ਪੜ੍ਹਨ ਤੋਂ ਬਾਦ ਕਿਰਪਾ ਕੀਤੀ

ਨੌਂ ਰੰਗ ਕਹਿਣ ਸਾਡਾ ਫੂਲਨ ਬਣਿਆ ਵਿਛੌਣਾ, ਜਗਤ ਵਿਸ਼ਿਆਂ ਤੋਂ ਬਾਹਰ ਵਡਿਆਈਆ। ਅਸਾਂ ਇਕੋ ਪੁਰਖ ਮਨਾਉਣਾ, ਦੂਜਾ ਇਸ਼ਟ ਨਾ ਕੋਇ ਰਖਾਈਆ। ਸਦਾ ਓਸੇ ਦਾ ਢੋਲਾ ਗਾਉਣਾ, ਜੋ ਮਾਲਕ ਧੁਰਦਰਗਾਹੀਆ। ਓਸੇ ਦੀ ਸੇਜੇ ਸੌਣਾ, ਜੋ ਵਿਛੜ ਕਦੇ ਨਾ ਜਾਈਆ। ਓਸੇ ਦਾ ਦਰਸ਼ਨ ਪਾਉਣਾ, ਜੋ ਦੁਖੜੇ ਦਏ ਮਿਟਾਈਆ। ਓਸ ਦਾ ਰੰਗ ਰੰਗਾਉਣਾ, ਜਿਸ ਦੀ ਰੰਗਤ ਅਗੰਮ ਅਥਾਹੀਆ। ਆਪ ਆਪਾ ਭੇਟ ਚੜ੍ਹਾਉਣਾ, ਜਗਤ ਛਡਣੀ ਮਾਣ ਵਡਿਆਈਆ। ਜਨ ਭਗਤਾਂ ਹੁਕਮ ਸੁਣਾਉਣਾ, ਖ਼ੁਸ਼ੀਆਂ ਵਿਚ ਸੁਣਾਈਆ। ਆਤਮ ਧਾਰ ਪਰਮਾਤਮ ਇਕੋ ਕੰਤ ਹੰਢਾਉਣਾ, ਦੂਸਰ ਖੌਂਤ ਖ਼ਸਮ ਨਾ ਕੋਇ ਬਣਾਈਆ। ਜਿਸ ਲੱਖ ਚੁਰਾਸੀ ਵਿਚੋਂ ਬਚਾਉਣਾ, ਆਵਣ ਜਾਵਣ ਗੇੜ ਕਟਾਈਆ। ਸਚਖੰਡ

ਦਵਾਰ ਟਿਕਾਉਣਾ, ਦਰਗਾਹ ਸਾਚੀ ਸਚ ਸੁਹਾਈਆ। ਥਿਰ ਘਰ ਮੇਲਾ ਮੇਲ ਮਿਲਾਉਣਾ, ਮਿਲਣੀ ਹਰਿ ਜਗਦੀਸ਼ ਕਰਾਈਆ। ਸਚਖੰਡ ਦਵਾਰ ਟਿਕਾਉਣਾ, ਟਿੱਕੇ ਮਸਤਕ ਨਾਮ ਰਮਾਈਆ। ਓਸ ਪ੍ਰਭੂ ਦੇ ਢੋਲੇ ਗਾਉਣਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਘਰ ਠਾਕਰ ਇਕ ਮਨਾਉਣਾ, ਨਿਵ ਨਿਵ ਸੀਸ ਝੁਕਾਈਆ। ਜਨ ਭਗਤੋ ਜਿਸ ਬਿਨ ਭਗਤੀਉਂ ਪਾਰ ਕਰਾਉਣਾ, ਕਰਮ ਕਾਂਡ ਦਾ ਲੇਖਾ ਦਏ ਮਿਟਾਈਆ। ਤਿਸ ਦੀ ਧੂੜੀ ਖ਼ਾਕ ਰਮਾਉਣਾ, ਜੋ ਅੰਦਰੋਂ ਤਾਕ ਖੁਲਾਈਆ। ਜਿਸ ਦਾ ਸੁਹੰਜਣਾ ਹੋਇਆ ਵਿਛਾਉਣਾ, ਪ੍ਰੇਮ ਭਗਤੀ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਸਦ ਆਪਣੇ ਸੰਗ ਰਖਾਉਣਾ, ਸਗਲਾ ਸੰਗੀ ਹੋ ਕੇ ਸਦ ਆਪਣੀ ਦਇਆ ਕਮਾਈਆ।