ਪੁਸਤਕਾਲਾਭਾਗ ੨੩

੧੪ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਹੌਣ ਜ਼ਿਲਾ ਲੁਧਿਆਣਾ ਜਰਨੈਲ ਸਿੰਘ ਦੇ ਗ੍ਰਹਿ

ਚੌਦਾਂ ਕੱਤਕ ਕਹੇ ਮੇਰਾ ਦਿਵਸ ਸੁਹੰਜਣਾ ਚੜ੍ਹਿਆ, ਚੜ੍ਹਦਾ ਲਹਿੰਦਾ ਦੱਖਣ ਪਹਾੜ ਵੇਖ ਵਖਾਈਆ। ਮੈਂ ਨਿਰਗੁਣ ਨਿਰਾਕਾਰ ਨਿਰੰਕਾਰ ਨਿਰਵੈਰ ਦਾ ਨਿਸ਼ਅੱਖਰ ਪੜ੍ਹਿਆ, ਜਿਸ ਦਾ ਨਿਸ਼ਾਨ ਲੋਕਮਾਤ ਨਜ਼ਰ ਕੋਇ ਨਾ ਆਈਆ। ਜੋਤੀ ਜਾਤੇ ਪੁਰਖ ਬਿਧਾਤੇ ਅਗੰਮੀ ਘਾੜਨ ਘੜਿਆ, ਘੜਨ ਭੰਨਣਹਾਰ ਦਿਤੀ ਆਪ ਵਡਿਆਈਆ। ਮਿਹਰਵਾਨ ਮਹਿਬੂਬ ਮੇਰੇ ਸਾਹਮਣੇ ਬਿਨਾ ਅੱਖਾਂ ਤੋਂ ਧਰਿਆ, ਧਰਨੀ ਧਰਤ ਧਵਲ ਧੌਲ ਵੇਖਣ ਕੋਇ ਨਾ ਪਾਈਆ। ਖੇਲ ਅਗੰਮਾ ਸ੍ਰੀ ਭਗਵਾਨ ਨਿਰਗੁਣ ਹੋ ਕੇ ਕਰਿਆ, ਕਰਤਾ ਪੁਰਖ ਰਿਹਾ ਜਣਾਈਆ। ਮੇਰਾ ਭੈ ਭਓ ਚੁਕਾ ਕੇ ਡਰਿਆ, ਪਰਦਾ ਪਰਦਿਆਂ ਵਿਚੋਂ ਉਠਾਈਆ। ਉਠ ਵੇਖ ਲੈ ਚੌਦਾਂ ਤਬਕ ਦਾ ਘਰਿਆ, ਚੌਦਾਂ ਲੋਕ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਚੌਦਾਂ ਤਬਕ ਕਹਿਣ ਸਾਡੀ ਜਾਣੇ ਕੋਇ ਨਾ ਤਬਾ, ਤਬੀਅਤ ਸਮਝ ਕਿਸੇ ਨਾ ਆਈਆ। ਸਾਡਾ ਮਾਲਕ ਨੂਰ ਅਲਾਹੀ ਰੱਬਾ, ਰੱਬੇ ਆਲਮੀਨ ਜਿਸ ਨੂੰ ਸਾਰੇ ਕਹਿ ਕੇ ਰਹੇ ਸੁਣਾਈਆ। ਜੋ ਆਦਿ ਜੁਗਾਦੀ ਦੋ ਜਹਾਨ ਅੱਬਾ, ਅੰਮੀਜਾਨ ਇਕ ਅਖਵਾਈਆ। ਜਿਸ ਜਗਤ ਜਹਾਨ ਵੇਖਣੀ ਕੂੜ ਦੀ ਸਭਾ, ਸੁਬਹ ਸ਼ਾਮ ਸ਼ਬੇ ਰੋਜ਼ ਧਿਆਨ ਲਗਾਈਆ। ਓਹ ਪਰਵਰਦਿਗਾਰਾ ਸਾਂਝਾ ਯਾਰਾ ਏਕਾ ਨਾਮ ਸੁਣਾਏ ਨਾਦਾ, ਅਨਹਦ ਨਾਦੀ ਧੁਨ ਕਰੇ ਸ਼ਨਵਾਈਆ। ਜਿਸ ਨੇ ਗ੍ਰਹਿ ਅੰਦਰ ਵੇਖਣੀ ਸਾਡੀ ਜਗਹ, ਥਾਨ ਥਨੰਤਰ ਫੋਲ ਫੁਲਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਭ ਨੂੰ ਦੇਵਣ ਵਾਲਾ ਸਜ਼ਾ, ਲਹਿਣੇ ਦੇਣੇ ਸਭ ਦੇ ਫੋਲ ਫੁਲਾਈਆ। ਦਰੋਹੀ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਾਜੀ ਮੁੱਲਾ ਸ਼ੇਖ਼ ਮੁਸਾਇਕ ਰੋਵਣ ਮਾਰਨ ਧਾਹੀਂਆ। ਸੂਫ਼ੀ ਦਿਸੇ ਨਾ ਕੋਇ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੌਦਾਂ ਕੱਤਕ ਕਹੇ ਅਵਤਾਰ ਪੈਗ਼ੰਬਰ ਨਿਗਾਹ ਮਾਰੋ ਗੁਰੂ ਗੁਰਦੇਵਾ, ਦੇਵ ਆਤਮਾ ਧਿਆਨ ਲਗਾਈਆ। ਖੇਲ ਤੱਕੋ ਪਾਰਬ੍ਰਹਮ ਪਤਿਪਰਮੇਸ਼ਵਰ ਅਲਖ ਅਭੇਵਾ, ਕੀ ਅਗੋਚਰ ਆਪਣੀ ਕਾਰ ਕਮਾਈਆ। ਅੰਤਰ ਆਤਮ ਪਰਮਾਤਮ ਰਸ ਚੱਖੋ ਮੇਵਾ, ਕੂੜ

ਰਸ ਜਗਤ ਜਹਾਨ ਤਜਾਈਆ। ਨਿਹਚਲ ਧਾਮ ਉਠੋ ਵੇਖੋ ਕੀ ਖੇਲ ਕਰੇ ਵਡ ਦੇਵੀ ਦੇਵਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਉਠਾਈਆ। ਜਿਸ ਦਾ ਨਾਮ ਦ੍ਰਿੜਾਇਆ ਰਸਨਾ ਜਿਹਵਾ, ਬੱਤੀ ਦੰਦਾਂ ਸਿਫ਼ਤ ਸਲਾਹੀਆ। ਸੋ ਪੁਰਖ ਨਿਰੰਜਣ ਖੇਲ ਖੇਲੇ ਅਲਖ ਅਭੇਵਾ, ਅਗੰਮ ਅਥਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਵੱਡਾ ਵਡ ਵਡਿਆਈਆ। ਚੌਦਾਂ ਕੱਤਕ ਕਹੇ ਮੈਨੂੰ ਦਿਸੇ ਨਾ ਚੌਦਸ ਚੰਦ, ਚੌਦਾਂ ਤਬਕ ਸਚ ਸਬਕ ਨਾ ਕੋਇ ਜਣਾਈਆ। ਮੇਰੀ ਮਨਸਾ ਪੂਰੀ ਹੋਵੇ ਨਾ ਮਨ, ਮਮਤਾ ਮੋਹ ਨਾ ਕੋਇ ਮਿਟਾਈਆ। ਮੈਂ ਸੰਦੇਸਾ ਸੁਣਾਂ ਬਿਨ ਸਰਵਣ ਕੰਨ, ਬਿਨ ਰਸਨਾ ਦੇਣਾ ਜਣਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਭਾਂਡਾ ਭਰਮ ਦੇਵੇ ਕੋਇ ਨਾ ਭੰਨ, ਭਰਮ ਗੜ੍ਹ ਨਾ ਕੋਇ ਤੁੜਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਸ੍ਰੀ ਭਗਵਾਨਾ ਨਜ਼ਰ ਨਾ ਆਏ ਬ੍ਰਹਮ, ਪਾਰਬ੍ਰਹਮ ਮਿਲਣ ਕੋਇ ਨਾ ਆਈਆ। ਮੈਂ ਜੀਵਾਂ ਜੰਤਾਂ ਸਾਧਾਂ ਸੰਤਾਂ ਪਵਣ ਸਵਾਮੀ ਤੱਕਿਆ ਦਮ, ਦਾਮਨਗੀਰ ਪੱਲੂ ਨਾ ਕੋਇ ਫੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਹੋਇਆ ਗ਼ਮ, ਖ਼ੁਸ਼ੀ ਵਿਚ ਖ਼ੁਸ਼ਹਾਲ ਨਜ਼ਰ ਕੋਇ ਨਾ ਆਈਆ। ਚੌਦਾਂ ਲੋਕ ਕਹਿਣ ਸਤਿ ਰਿਹਾ ਨਾ ਕਿਸੇ ਦਾ ਧਰਮ, ਧਰਮ ਦੀ ਧਾਰ ਨਾ ਕੋਇ ਵਖਾਈਆ। ਕਲਜੁਗ ਕੂੜ ਕੁੜਿਆਰਾ ਵਧਿਆ ਕਰਮ, ਕੁਕਰਮ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸ਼ਰਨਾਈਆ। ਚੌਦਾਂ ਕੱਤਕ ਕਹੇ ਮੇਰਾ ਦਿਵਸ ਮਹਾਨਾ, ਜਨ ਭਗਤੋ ਦਿਆਂ ਜਣਾਈਆ। ਅੰਤਰ ਆਤਮ ਤੱਕੋ ਸ੍ਰੀ ਭਗਵਾਨਾ, ਬਾਹਰ ਵੇਖਣ ਕੋਇ ਨਾ ਪਾਈਆ। ਨਿਰਗੁਣ ਨੂਰ ਜੋਤ ਤੱਕੋ ਬਿਨਾ ਜ਼ਿਮੀਂ ਅਸਮਾਨਾ, ਗ੍ਰਹਿ ਮੰਦਰ ਖੋਜ ਖੁਜਾਈਆ। ਸ਼ਬਦ ਨਾਦ ਸੁਣੋ ਧੁਨਕਾਨਾ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਰਸ ਨਿਝਰ ਝਿਰਨਿਉਂ ਮਿਲੇ ਪੀਣਾ ਖਾਣਾ, ਬੂੰਦ ਸਵਾਂਤੀ ਨਾਭੀ ਕਵਲ ਆਪ ਟਪਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਓ ਗਾਣਾ, ਗਹਿਰ ਗੰਭੀਰ ਬੇਨਜ਼ੀਰ ਦਰਸ਼ਨ ਦੇਵੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। ਚੌਦਾਂ ਕੱਤਕ ਕਹੇ ਸਤਿਗੁਰ ਸ਼ਬਦ ਤੇਰਾ ਕੀ ਇਸ਼ਾਰਾ, ਬਿਨ ਨੈਣਾਂ ਦੇ ਦ੍ਰਿੜਾਈਆ। ਕੀ ਸੰਦੇਸਾ ਦੇਣ ਤੇਈ ਅਵਤਾਰਾ, ਵੇਦ ਵਿਆਸ ਕੀ ਸਮਝਾਈਆ। ਪੈਗ਼ੰਬਰਾਂ ਦੱਸ ਕਿਹੜਾ ਅੰਤ ਕਿਨਾਰਾ, ਨਈਆ ਨੌਕਾ ਕਵਣ ਘਾਟ ਲਗਾਈਆ। ਗੁਰੂ ਗੁਰਦੇਵ ਸਵਾਮੀ ਸਤਿ ਦਾ ਦੇ ਸਹਾਰਾ, ਸਹਾਇਕ ਨਾਇਕ ਆਪਣੀ ਦਇਆ ਕਮਾਈਆ। ਜਿਧਰ ਤੱਕੀਏ ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰਾ, ਚੌਦਾਂ ਲੋਕ ਨੀਰ ਵਹਾਈਆ। ਚੌਦਾਂ ਵਿਦਿਆ ਕਰੇ ਪੁਕਾਰਾ, ਕੂਕ ਕੂਕ ਸੁਣਾਈਆ। ਚੌਦਸ ਚੰਦ ਨਾ ਕੋਇ ਚਮਤਕਾਰਾ, ਅੰਧ ਅੰਧੇਰ ਨਾ ਕੋਇ ਮਿਟਾਈਆ। ਤੂੰ ਸਾਹਿਬ ਸਵਾਮੀ ਸਭ ਦਾ ਸਾਜਣ ਮੀਤ ਮੁਰਾਰਾ, ਪਰਵਰਦਿਗਾਰ ਸਾਂਝਾ ਯਾਰ ਇਕ ਅਖਵਾਈਆ। ਹੁਕਮ ਸੰਦੇਸਾ ਦੇ ਦੇ ਏਕੰਕਾਰਾ, ਅਕਲ ਕਲਧਾਰੀ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਬੇਪ੍ਰਵਾਹੀਆ। ਪੁਰਖ ਅਕਾਲ ਕਹੇ ਸੁਣ ਲਾਡਲੇ ਚੌਦਾਂ ਕੱਤਕ, ਕਾਰਤਕ ਦਿਆਂ ਜਣਾਈਆ। ਤੂੰ ਐਵੇਂ ਨਾ ਭਟਕ, ਤੇਰੀ ਭਟਕਣਾ ਦਿਆਂ ਮਿਟਾਈਆ। ਧੁਰ ਦੇ ਸ਼ਬਦ ਦਾ ਚੜ੍ਹਨ ਵਾਲਾ ਕਟਕ, ਅਟਕ ਤੋਂ ਪਰੇ ਦਿਆਂ ਉਠਾਈਆ। ਤੂੰ ਫਿਰਨਾ ਨਾਲ ਮਟਕ, ਜਗਤ ਜਹਾਨ ਵੇਖ

ਵਖਾਈਆ। ਮੇਰਾ ਹੁਕਮ ਵਰਤਣਾ ਸਖ਼ਤ, ਅਗੇ ਹੋ ਨਾ ਕੋਇ ਅਟਕਾਈਆ। ਮੇਰਾ ਸ਼ਬਦ ਦੁਲਾਰਾ ਜਿਗਰੇ ਲਖ਼ਤ, ਸੁਤ ਦੁਲਾਰਾ ਇਕ ਅਖਵਾਈਆ। ਜਿਸ ਨੌ ਖੰਡ ਪ੍ਰਿਥਮੀ ਪਾਉਣਾ ਬਖ਼ਤ, ਸੁਰਤ ਸੰਭਲੇ ਕੋਇ ਨਾ ਰਾਈਆ। ਜਗਤ ਸੁਹੰਜਣਾ ਧੁਰ ਧਰਮ ਦਾ ਹੋਣਾ ਵਕਤ, ਵਿਅਕਤੀ ਆਪਣੇ ਰੰਗ ਰੰਗਾਈਆ। ਮੈਂ ਕੋਟਾਂ ਵਿਚੋਂ ਸੁਹੇਲੇ ਤਾਰਨੇ ਧੁਰ ਦੇ ਭਗਤ, ਭਗਵਨ ਹੋ ਕੇ ਰੰਗ ਰੰਗਾਈਆ। ਆਤਮ ਧਾਰ ਬਖ਼ਸ਼ ਕੇ ਸ਼ਕਤ, ਸ਼ਖ਼ਸੀਅਤ ਦੇਣੀ ਸਮਝਾਈਆ। ਜਨਮ ਕਰਮ ਦਾ ਲਹਿਣਾ ਦੇਣਾ ਪੂਰਾ ਕਰਕੇ ਕਰਜ਼, ਮਕਰੂਜ਼ ਹੋ ਕੇ ਝੋਲੀ ਦਿਆਂ ਭਰਾਈਆ। ਲੇਖੇ ਲਾ ਕੇ ਹਰਿਜਨ ਅਰਜ਼, ਆਰਜ਼ੂ ਸਭ ਦੀ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਪੁਰਖ ਅਕਾਲ ਕਹੇ ਚੌਦਾਂ ਕੱਤਕ ਤੇਰਾ ਇਕੋ ਅਗੰਮੀ ਮੀਤਾ, ਮਿਤ੍ਰ ਪਿਆਰਾ ਇਕ ਅਖਵਾਈਆ। ਜੋ ਜੁਗ ਚੌਕੜੀ ਬਦਲੇ ਰੀਤਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਜਿਸ ਨੂੰ ਸਾਰੇ ਕਹਿਣ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਅਗੰਮ ਅਥਾਹੀਆ। ਓਹ ਤੇਰਾ ਸੀਨਾ ਕਰੇ ਠਾਂਡਾ ਸੀਤਾ, ਅਗਨੀ ਅੱਗ ਬੁਝਾਈਆ। ਜਿਸ ਝਗੜਾ ਮੇਟਣਾ ਮੰਦਰ ਮਸੀਤਾ, ਸ਼ਿਵਦਵਾਲੇ ਮੱਠਾਂ ਚਰਚਾਂ ਕਾਅਬਿਆਂ ਕਰੇ ਰੁਸ਼ਨਾਈਆ। ਉਹ ਲੱਖ ਚੁਰਾਸੀ ਘਟ ਨਿਵਾਸੀ ਵੇਖਣਹਾਰਾ ਨੀਤਾ, ਨੀਤੀਵਾਨ ਧੁਰ ਦਾ ਮਾਹੀਆ। ਸੋ ਪੁਰਖ ਨਿਰੰਜਣ ਆਦਿ ਜੁਗਾਦੀ ਠਾਂਡਾ ਸੀਤਾ, ਅਗਨੀ ਤਤ ਦਏ ਬੁਝਾਈਆ। ਜਿਸ ਦਾ ਭਾਣਾ ਸਭ ਨੂੰ ਲਾਗੇ ਮੀਠਾ, ਸਿਰ ਸਕੇ ਨਾ ਕੋਇ ਉਠਾਈਆ। ਕਲਜੁਗ ਕੂੜ ਕੁੜਿਆਰਾ ਭੰਨੇ ਕੌੜਾ ਰੀਠਾ, ਵਿਖ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਚੋਲੀ ਚਾੜ੍ਹੇ ਰੰਗ ਬਸੀਠਾ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਪੁਰਖ ਅਕਾਲ ਕਹੇ ਕੱਤਕ ਤੇਰਾ ਲਹਿਣਾ ਦੇਣਾ ਪੂਰਾ ਕਰਾਂ ਕਾਰਤਕ, ਕੁਦਰਤ ਦਾ ਕਾਦਰ ਹੋ ਕੇ ਵੇਖ ਵਖਾਈਆ। ਦੀਨ ਦੁਨੀ ਤੱਕਾਂ ਆਸਤਕ, ਅਸਲ ਅਸਲ ਦਾ ਪਰਦਾ ਆਪ ਚੁਕਾਈਆ। ਲਹਿਣੇ ਦੇਣੇ ਜਾਣਾ ਨਾਸਤਕ, ਚਾਰੋਂ ਕੁੰਟ ਫੋਲ ਫੁਲਾਈਆ। ਮੇਰਾ ਹੁਕਮ ਅਗੰਮਾ ਵਰਤੇ ਵਾਸਤਕ, ਦੂਸਰਾ ਸੰਗ ਨਾ ਕੋਇ ਰਖਾਈਆ। ਉਠ ਵੇਖ ਅੰਗੜਾਈ ਲਏ ਵਿਸ਼ਨੂੰ ਸੇਜਾ ਉਤੇ ਬਾਸ਼ਕ, ਤਸ਼ਕਾ ਗਲ ਲਟਕਾਈਆ। ਕੀ ਖੇਲ ਖਿਲਾਉਣਾ ਪੁਰਖ ਅਕਾਲੇ ਦੀਨ ਦਿਆਲੇ ਖ਼ਾਲਸ, ਧੁਰ ਦਾ ਹੁਕਮ ਕੀ ਜਣਾਈਆ। ਜਿਸ ਨੂੰ ਦੀਨ ਮਜ਼੍ਹਬ ਜ਼ਾਤ ਪਾਤ ਦਾ ਨਹੀਂ ਕੋਈ ਲਾਲਚ, ਲੋਭ ਮੋਹ ਵਿਕਾਰ ਹੰਕਾਰ ਸੰਗ ਨਾ ਕੋਇ ਰਖਾਈਆ। ਸੋ ਸਾਹਿਬ ਸਤਿਗੁਰ ਵੇਖਣਹਾਰਾ ਆਪਣੇ ਭਗਤ ਸੁਹੇਲੇ ਬਾਲਕ, ਬਾਲੀ ਬੁਧ ਧਿਆਨ ਲਗਾਈਆ। ਲੇਖਾ ਜਾਣੇ ਦੀਨ ਦੁਨੀ ਖ਼ਲਕ ਖ਼ਾਲਕ ਨਵ ਸੱਤ ਧਿਆਨ ਲਗਾਈਆ। ਹਰਿਜਨ ਸਚ ਹੋਵੇ ਪ੍ਰਿਤਪਾਲਕ, ਸਿਰ ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ ਸੁਣ ਵੇਖ ਮੇਰੀ ਦਰਦ, ਦਰਦੀਆਂ ਦਰਦ ਵੰਡਾਈਆ। ਸ਼ਰਅ ਛੁਰੀ ਤੱਕ ਲੈ ਕਰਦ, ਕਾਤਲ ਮਕਤੂਲ ਰੂਪ ਬਦਲਾਈਆ। ਮੇਰੀ ਚਰਨ ਬੇਨੰਤੀ ਸੁਣ ਲੈ ਅਰਜ, ਆਰਜ਼ੂ ਤੇਰੇ ਕਦਮਾ ਵਿਚ ਰਖਾਈਆ। ਤੂੰ ਯੋਧਾ ਸੂਰਬੀਰ ਮਰਦਾਨਾ ਮਰਦ, ਭਗਵਨ ਰੂਪ ਅਗੰਮ ਅਥਾਹੀਆ। ਮੇਰੇ ਸਵਾਮੀਆਂ ਅੰਤਰਜਾਮੀਆਂ ਨੌ ਖੰਡ ਪ੍ਰਿਥਮੀ ਸੱਤ ਦੀਪ ਹੋਈ ਮੈਂ ਨਪੜਦ, ਓਢਣ ਸੀਸ ਨਜ਼ਰ ਕੋਇ ਨਾ ਆਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਆਦਿ ਜੁਗਾਦੀ ਮੰਗਤੀ, ਤੂੰ ਦੇਵਣਹਾਰ ਦਾਤਾਰ। ਮੇਰੀ ਖੇਲ ਜੁਗ ਜੁਗ ਭੁੱਖ ਨੰਗ ਦੀ, ਤੂੰ ਖ਼ਾਲੀ ਭਰੇ ਭੰਡਾਰ। ਮੈਂ ਆਸ਼ਾ ਰਖੀ ਤੇਰੀ ਅੰਗੀਕਾਰ ਅੰਗ ਦੀ, ਤੂੰ ਲੈਣਾ ਗੋਦ ਉਠਾਲ। ਮੈਨੂੰ ਵਸਤ ਦੇ ਦੇ ਇਕ ਅਨੰਦ ਦੀ, ਅਨੰਦ ਤੇਰੇ ਵਿਚੋਂ ਲਵਾਂ ਭਾਲ। ਮੈਨੂੰ ਸੂਰਤ ਵਖਾ ਦੇ ਉਸ ਅਗੰਮੀ ਚੰਨ ਦੀ, ਜਿਸ ਦਾ ਜਲਵਾ ਨੂਰ ਜੋਤ ਜਮਾਲ। ਜਿਸ ਖੇਲ ਖਿਲਾਉਣੀ ਖੰਡ ਬ੍ਰਹਿਮੰਡ ਦੀ, ਪੁਰੀਆਂ ਲੋਆਂ ਲਏ ਸੁਰਤ ਸੰਭਾਲ। ਜਿਸ ਆਸ਼ਾ ਪੂਰ ਕਰਾਉਣੀ ਜੇਰਜ ਅੰਡ ਦੀ, ਉਤਭੁਜ ਸੇਤਜ ਰਖੇ ਨਾਲ। ਜਿਸ ਭਾਵਣੀ ਵੇਖਣੀ ਨਵ ਨਵ ਖੰਡ ਦੀ, ਸੱਤਾਂ ਦੀਪਾਂ ਹਲ ਕਰੇ ਸਵਾਲ। ਜਿਸ ਸ਼ਰਅ ਦਵੈਤੀ ਢਾਹੁਣੀ ਕੰਧ ਦੀ, ਮੁਰੀਦਾਂ ਮੁਰਸ਼ਦ ਹੋ ਕੇ ਵੇਖੇ ਹਾਲ। ਜਿਸ ਧਾਰ ਚਲਾਉਣੀ ਇਕੋ ਪੰਜ ਦੀ, ਪੰਚਮ ਮੀਤਾ ਖੇਲ ਕਰੇ ਬੇਮਿਸਾਲ। ਉਸ ਦੀ ਹਾਥ ਨਹੀਂ ਮੁਹਾਣੇ ਵੰਝ ਦੀ, ਡੂੰਘੇ ਸਾਗਰ ਜਾਣੇ ਕੋਇ ਨਾ ਤਾਲ। ਤੇਰੀ ਖੇਲ ਵੇਖਣੀ ਸੂਰੇ ਸਰਬੰਗ ਦੀ, ਮੇਰੇ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਮਿਹਰਵਾਨ। ਧਰਨੀ ਕਹੇ ਮੇਰੇ ਉਤੇ ਸਦੀ ਚੌਧਵੀਂ ਜਾਵੇ ਲੰਘਦੀ, ਆਪ ਆਪਣਾ ਕਦਮ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰਾ ਹਲ ਕਰੀਂ ਸਵਾਲ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਮਿੱਟੀ ਖ਼ਾਕ, ਚਾਰੋਂ ਕੁੰਟ ਦੁਹਾਈਆ। ਰੂਹ ਬੁਤ ਰਿਹਾ ਕੋਇ ਨਾ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਅੰਤਰ ਖੁਲ੍ਹੇ ਨਾ ਕਿਸੇ ਤਾਕ, ਪਰਦਾ ਸਕੇ ਨਾ ਕੋਇ ਉਠਾਈਆ। ਤੂੰ ਆਪਣਾ ਪੂਰਾ ਕਰਦੇ ਭਵਿਖਤ ਵਾਕ, ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਦਿਤਾ ਦ੍ਰਿੜਾਈਆ। ਸ਼ਬਦ ਅਸਵ ਚੜ੍ਹ ਕੇ ਆਪ ਅਗੰਮੇ ਰਾਕ, ਦੋ ਜਹਾਨਾਂ ਆਪਣਾ ਫੇਰਾ ਪਾਈਆ। ਕੂੜ ਕੁੜਿਆਰ ਦੀ ਮੇਟ ਕੇ ਰਾਤ, ਰੁਤ ਸੁਹੰਜਣੀ ਦੇ ਵਖਾਈਆ। ਸਚ ਸੰਦੇਸਾ ਦੇ ਦੇ ਇਕੋ ਦੱਸ ਅਗੰਮੀ ਬਾਤ, ਮੇਰਾ ਪਰਦਾ ਦੇ ਉਠਾਈਆ। ਕਿਸ ਬਿਧ ਜਨ ਭਗਤਾਂ ਅੰਤਰ ਆਤਮ ਬਖ਼ਸ਼ੇ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਕਲਜੁਗ ਅੰਤ ਸ੍ਰੀ ਭਗਵੰਤ ਹਰਿਜਨ ਸਾਚਿਆਂ ਪੁਛੇ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਮਿਹਰਵਾਨਾ ਸ੍ਰੀ ਭਗਵਾਨਾ ਆਤਮ ਪਰਮਾਤਮ ਗੁਰਮੁਖਾਂ ਜੋੜੇ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਆਪ ਮਿਲਾਈਆ। ਸੁਰਤ ਸ਼ਬਦ ਬਣਾ ਕੇ ਸੱਜਣ ਸਾਕ, ਸੈਣ ਇਕੋ ਇਕ ਅਖਵਾਈਆ। ਚੁਰਾਸੀ ਵਿਚੋਂ ਦੇ ਨਜਾਤ, ਨਿਜ ਘਰ ਆਪਣੇ ਲਏ ਬੈਠਾਈਆ। ਜਿਥੇ ਨਾ ਕੋਈ ਦਿਵਸ ਨਾ ਕੋਈ ਰਾਤ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਇਕੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਇਕ ਅਬਿਨਾਸ਼, ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਈਆ। ਜਨ ਭਗਤ ਸੁਹੇਲੇ ਜਗਤ ਇਕੇਲੇ ਜਿਨ੍ਹਾਂ ਦੀ ਅੰਤਮ ਪੁਛਣੀ ਵਾਤ, ਘਰ ਘਰ ਹੋਣਾ ਸਹਾਈਆ। ਧਰਨੀ ਕਹੇ ਮੇਰੀ ਲੇਖੇ ਲਾਉਣੀ ਚੌਦਾਂ ਕੱਤਕ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਹਰਿਜਨ ਮਸਤਕ ਧੂੜ ਬਖ਼ਸ਼ਣੀ ਖ਼ਾਕ, ਤਿਲਕ ਲਲਾਟੀ ਇਕ ਪ੍ਰਗਟਾਈਆ। ਮੈਂ ਬਿਨਾ ਹੱਥਾਂ ਤੋਂ ਜੋੜਾਂ ਹਾਥ, ਨਮਸਤੇ ਕਹਿ ਕੇ ਸੀਸ ਨਿਵਾਈਆ। ਗੁਰਮੁਖ ਗੁਰਸਿਖ ਹਰਿਜਨ ਤੇਰੀ ਗਾਵਣ ਗਾਥ, ਗਹਿਰ ਗੰਭੀਰ ਦੇਣੀ ਵਡਿਆਈਆ। ਤੂੰ ਸਵਾਮੀ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤੇ ਪੁਰਖ ਬਿਧਾਤੇ ਸਰਬ ਕਲਾ ਸਮਰਾਥ, ਸਮਰਥ ਅਕਥ ਤੇਰੀ ਬੇਪਰਵਾਹੀਆ।

੧੫ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਮਹੌਣ ਜ਼ਿਲਾ ਲੁਧਿਆਣਾ ਚੈਂਚਲ ਸਿੰਘ ਦੇ ਗ੍ਰਹਿ

ਸਚਖੰਡ ਦਵਾਰ ਵੱਜਣ ਤਾੜੀਆਂ, ਬਿਨ ਹਥੇਲੀਆਂ ਹੱਥ ਉਠਾਈਆ। ਅਵਤਾਰ ਪੈਗ਼ੰਬਰ ਗੁਰ ਬਣ ਕੇ ਧੁਰ ਦੀਆਂ ਲਾੜੀਆਂ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਕੰਤ ਵੇਖਣ ਚਾਈਂ ਚਾਈਂਆ। ਜੋ ਸਤਿ ਸਰੂਪੀ ਸ਼ਾਹੋ ਭੂਪ ਦੋ ਜਹਾਨਾਂ ਟੱਪਣ ਵਾਲਾ ਖਾੜੀਆਂ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਜੋ ਲੇਖਾ ਜਾਣੇ ਲੱਖ ਚੁਰਾਸੀ ਬਹੱਤਰ ਨਾੜੀਆਂ, ਹਾਡੀ ਹਾਡੀ ਫੋਲ ਫੁਲਾਈਆ। ਤਿਸ ਸਾਹਿਬ ਦੀ ਨਾ ਮੁੱਛ ਨਾ ਕੋਈ ਦਾਹੜੀਆ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਸਖ਼ੀਆਂ ਹੋ ਕੇ ਫਿਰਨ ਪਿਛੇ ਅਗਾੜੀਆ, ਭੱਜਣ ਵਾਹੋ ਦਾਹੀਆ। ਜਿਸ ਲਹਿਣਾ ਦੇਣਾ ਮੁਕਾਉਣਾ ਜੰਗਲ ਜੂਹ ਉਜਾੜ ਪਹਾੜੀਆ, ਟਿੱਲੇ ਪਰਬਤ ਸਮੁੰਦ ਸਾਗਰਾਂ ਖੋਜ ਖੁਜਾਈਆ। ਜਿਸ ਦੀਨਾਂ ਮਜ਼੍ਹਬਾਂ ਵਾਲੀਆਂ ਤਕਣੀਆਂ ਵਾੜੀਆਂ, ਵਾਹਵਾ ਵਾਹਿਗੁਰੂ ਹੋ ਕੇ ਆਪਣਾ ਭੇਵ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਸਚ ਕਹੇ ਮੈਂ ਦੱਸਾਂ ਸ਼ਬਦ ਸੰਦੇਸ਼, ਸਤਿ ਨਾਲ ਸੁਣਾਈਆ। ਮੇਰਾ ਸਾਹਿਬ ਨਰ ਨਰੇਸ਼, ਨਰ ਨਰਾਇਣ ਧੁਰਦਰਗਾਹੀਆ। ਜੋ ਆਦਿ ਜੁਗਾਦੀ ਕਰੇ ਅਗੰਮੜਾ ਵੇਸ, ਅਨੇਕਾ ਆਪਣਾ ਰੂਪ ਬਦਲਾਈਆ। ਏਥੇ ਓਥੇ ਦੋ ਜਹਾਨਾਂ ਰਹੇ ਹਮੇਸ਼, ਹਮ ਸਾਜਣ ਬੇਪਰਵਾਹੀਆ। ਸੋ ਪਰਮ ਪੁਰਖ ਪਰਮਾਤਮ ਵਸੇ ਸੰਬਲ ਦੇਸ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਦੀਨ ਦੁਨੀ ਦੀ ਬਦਲਣੀ ਰੇਖ, ਰਿਖੀਆਂ ਮੁਨੀਆਂ ਲੇਖਾ ਦਏ ਮੁਕਾਈਆ। ਜਿਸ ਸ਼ਰਅ ਮਿਟਾਉਣੀ ਮੁੱਲਾ ਸ਼ੇਖ਼, ਮੁਸਾਇਕਾਂ ਹੋਏ ਸਹਾਈਆ। ਸੋ ਭੇਵ ਅਭੇਦਾ ਖੋਲੇ ਆਪਣਾ ਭੇਤ, ਪਰਦਾ ਪਰਵਰਦਿਗਾਰ ਆਪ ਉਠਾਈਆ। ਜਨ ਭਗਤਾਂ ਦਰਸ ਦਿਖਾਏ ਨੇਤਨ ਨੇਤ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਆਤਮ ਪਰਮਾਤਮ ਹੋ ਕੇ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਰੁੱਤ ਸੁਹੰਜਣੀ ਕਰੇ ਬਸੰਤੀ ਚੇਤ, ਚੇਤਨ ਆਪਣੀ ਸੁਰਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਕਥਾ ਕਹਾਣੀ, ਬਿਨ ਕਹਾਵਤ ਦਿਆਂ ਦ੍ਰਿੜਾਈਆ। ਜਿਸ ਨੂੰ ਸਮਝੇ ਕੋਇ ਨਾ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਜਿਸ ਦਾ ਲੇਖਾ ਚਾਰੇ ਖਾਣੀ , ਚਾਰੇ ਕੁੰਟਾਂ ਖੋਜ ਖੁਜਾਈਆ। ਉਹ ਸ਼ਹਿਨਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਵਡ ਵਡਿਆਈਆ। ਕਲਜੁਗ ਅੰਤਮ ਕਰੇ ਮਿਹਰਵਾਨੀ, ਮਿਹਰ ਨਜ਼ਰ ਨਜ਼ਰ ਉਠਾਈਆ। ਜਨ ਭਗਤਾਂ ਦੇਵੇ ਨਾਮ ਦਾਨੀ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। ਕਲਜੁਗ ਕੂੜੀ ਤੋੜੇ ਕਿਰਿਆ ਗੜ੍ਹ ਅਭਿਮਾਨੀ, ਹਉਮੇ ਹੰਗਤਾ ਦਏ ਮਿਟਾਈਆ। ਸ਼ਰਅ ਦੀ ਕਰੇ ਨਾ ਕੋਈ ਸ਼ੈਤਾਨੀ, ਸ਼ਰੀਅਤ ਦਾ ਪੰਧ ਮੁਕਾਈਆ। ਇਨਸਾਨ ਰੂਪ ਬਣੇ ਨਾ ਹੈਵਾਨੀ, ਹੈਵਾਨ ਇਨਸਾਨ ਦਏ ਬਣਾਈਆ। ਆਤਮ ਬ੍ਰਹਮ ਜਨ ਭਗਤਾਂ ਦੱਸ ਗਿਆਨੀ, ਬੋਧ ਅਗਾਧ ਕਰੇ ਪੜ੍ਹਾਈਆ। ਲੇਖੇ ਲਾਏ ਜੀਵ ਪ੍ਰਾਣੀ, ਪੂਰਨ ਬ੍ਰਹਮ ਇਕ ਸਮਝਾਈਆ। ਸਚ ਪ੍ਰੀਤੀ ਬਖ਼ਸ਼ ਕੇ ਚਰਨ ਧਿਆਨੀ, ਨੇਤਰ ਲੋਚਨ ਨੈਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਭ ਦੇ ਨਾਲ ਪਿਛਲਾ ਹਿਸਾਬ, ਬਿਨ ਲਹਿਣਉਂ ਲਹਿਣਾ ਦਿਆਂ ਜਣਾਈਆ। ਅਵਤਾਰੋ ਖੋਲ ਕੇ ਵੇਖੋ ਆਪਣੀ ਕਿਤਾਬ, ਬਿਨਾ ਕੁਤਬਖ਼ਾਨਿਉਂ ਹੱਥ ਉਠਾਈਆ। ਪੈਗ਼ੰਬਰੋ ਪਹਿਲਾ ਵੇਖੋ ਬਾਬ, ਕੀ ਬਾਬਲ ਰਿਹਾ

ਸਮਝਾਈਆ। ਗੁਰੂ ਗੁਰਦੇਵ ਕਰੋ ਹਿਸਾਬ, ਅੰਕੜਿਆਂ ਫੋਲ ਫੁਲਾਈਆ। ਜਿਸ ਪੁਰਖ ਅਕਾਲ ਨੂੰ ਕਰੋ ਅਦਾਬ, ਨਿਵ ਨਿਵ ਸੀਸ ਝੁਕਾਈਆ। ਜਿਸ ਨੂੰ ਕਹੋ ਪਰਮ ਪੁਰਖ ਮਹਾਰਾਜ, ਪਰਵਰਦਿਗਾਰ ਨੂਰ ਅਲਾਹੀਆ। ਉਹ ਦੀਨ ਦੁਨੀ ਦਾ ਤੁਹਾਡਾ ਬਦਲਣ ਵਾਲਾ ਸਮਾਜ, ਸਮਗਰੀ ਇਕੋ ਨਾਮ ਵਰਤਾਈਆ। ਜਿਸ ਦਾ ਸ਼ਬਦੀ ਗੋਬਿੰਦ ਉਡਾਇਆ ਬਾਜ, ਬਾਜ਼ੀ ਦੀਨ ਦੁਨੀ ਉਲਟਾਈਆ। ਬਿਨਾ ਨੇਤਰ ਲੋਚਨ ਨੈਣਾਂ ਦਰਗਾਹ ਸਾਚੀ ਜਾਓ ਜਾਗ, ਬਿਨ ਅੱਖੀਆਂ ਅੱਖ ਖੁਲਾਈਆ। ਸਤਿਗੁਰ ਸ਼ਬਦ ਦੀ ਸੁਣੋ ਆਵਾਜ਼, ਬਿਨ ਸਰਵਣਾਂ ਦਏ ਦ੍ਰਿੜਾਈਆ। ਕੀ ਖੇਲ ਕਰੇ ਨੂਰ ਅਲਾਹੀ ਵਾਹਿਦ, ਵਾਹਵਾ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਕਹੇ ਤੁਸੀਂ ਦੂਲ੍ਹੇ ਮੇਰੇ ਚਾਰ ਜੁਗ, ਸਤਿਜੁਗ ਤਰੇਤਾ ਦੁਆਪਰ ਕਲਜੁਗ ਰੰਗ ਰੰਗਾਈਆ। ਤੁਸਾਂ ਧਰਮ ਦੀ ਧਾਰ ਕੀਤੇ ਯੁੱਧ, ਯੁਧਿਸ਼ਟਰ ਦੇਵਣਹਾਰ ਗਵਾਹੀਆ। ਤੁਸਾਂ ਸਾਧਾਂ ਸੰਤਾਂ ਜੀਵਾਂ ਜੰਤਾਂ ਨਿਰਮਲ ਕੀਤੀ ਬੁੱਧ, ਬੁਧ ਬਿਬੇਕ ਬਣਾਈਆ। ਤੁਸੀਂ ਦੀਨਾਂ ਮਜ਼੍ਹਬਾਂ ਦੇ ਅਸਵਾਰ ਉਤੇ ਬੈਠੇ ਕੁੱਦ, ਵਾਗਾਂ ਆਪਣੇ ਹੱਥ ਰਖਾਈਆ। ਧੁਰ ਸੰਦੇਸਾ ਦਿਤਾ ਸੁੱਧ, ਸੁਦੀ ਵਦੀ ਵੰਡ ਨਾ ਕੋਇ ਵੰਡਾਈਆ। ਅੰਤ ਸਭ ਦੀ ਔਧ ਗਈ ਪੁੱਗ, ਅਗੇ ਪਾਂਧੀ ਪੰਧ ਨਾ ਕੋਇ ਮੁਕਾਈਆ। ਅਵਤਾਰੋ ਨਿਗਾਹ ਮਾਰੋ ਉਤੇ ਬਸੁਧ, ਕੀ ਬਸੁਧਾ ਰਹੀ ਜਣਾਈਆ। ਪੈਗ਼ੰਬਰੋ ਚਰਾਗਾਹਾਂ ਵਿਚੋਂ ਤੁਹਾਡੇ ਚਰਾਗ਼ ਰਹੇ ਬੁਝ, ਤੇਲ ਬਾਤੀ ਨਜ਼ਰ ਕੋਇ ਨਾ ਆਈਆ। ਗੁਰੂ ਗੁਰਦੇਵ ਸਵਾਮੀ ਸਾਡੀ ਰਹੀ ਕਿਸੇ ਨਾ ਸੁੱਧ, ਸਤਿ ਸਰੂਪ ਮਿਲਣ ਕੋਇ ਨਾ ਪਾਈਆ। ਲਹਿਣਾ ਦੇਣਾ ਵੇਖੋ ਜੁਗ ਚੌਕੜੀ ਆਪਣਾ ਖ਼ੁਦ, ਬਖ਼ੁਦ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਚੁਕਾਈਆ। ਸਤਿਗੁਰ ਸ਼ਬਦ ਕਹੇ ਅਵਤਾਰ ਪੈਗ਼ੰਬਰ ਗੁਰੂ ਆਪਣਾ ਵੇਖੋ ਲਹਿਣਾ ਦੇਣਾ ਬਾਕੀ, ਸਦੀ ਸਦੀਵੀ ਧਿਆਨ ਲਗਾਈਆ। ਕਿਉਂ ਚਾਰੋਂ ਕੁੰਟ ਹੋਈ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਧਾਰ ਨਜ਼ਰ ਆਏ ਨਾ ਕੋਇ ਪ੍ਰਭਾਤੀ, ਪਾਰਬ੍ਰਹਮ ਬ੍ਰਹਮ ਪਰਦਾ ਨਾ ਕੋਇ ਉਠਾਈਆ। ਕਿਉਂ ਤੁਹਾਡੀ ਭੁਲੀ ਗ੍ਰੰਥਾਂ ਸ਼ਾਸਤਰਾਂ ਵਾਲੀ ਗਾਥੀ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਤੁਸੀਂ ਹੁਕਮ ਸੰਦੇਸਾ ਸੁਣੋ ਪੁਰਖ ਸਮਰਾਥੀ, ਕੀ ਕਰਤਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਾਚਾ ਹੁਕਮ ਇਕ ਵਰਤਾਵਾਂਗਾ। ਜੋਤੀ ਜੋਤ ਜੋਤ ਪ੍ਰਗਟਾਵਾਂਗਾ। ਸ਼ਬਦੀ ਸ਼ਬਦ ਨਾਦ ਵਜਾਵਾਂਗਾ। ਬ੍ਰਹਮ ਵੇਤਾ ਪਕੜ ਉਠਾਵਾਂਗਾ। ਸ਼ੰਕਰ ਲੋਚਨ ਨੈਣ ਨੈਣ ਖੁਲਾਵਾਂਗਾ। ਵਿਸ਼ਨੂੰ ਵਿਸ਼ਵ ਦਾ ਸੰਗ ਬਣਾਵਾਂਗਾ। ਤ੍ਰੈਗੁਣ ਲਹਿਣ ਦੇਣ ਮੁਕਾਵਾਂਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਵਾਂਗਾ। ਮਨ ਮਤ ਬੁਧ ਦਾ ਪਰਦਾ ਲਾਹਵਾਂਗਾ। ਤੇਈ ਅਵਤਾਰਾਂ ਨਾਲ ਮਿਲਾਵਾਂਗਾ। ਈਸਾ ਮੂਸਾ ਮੁਹੰਮਦ ਜਾਗ ਖੁਲਾਵਾਂਗਾ। ਨਾਨਕ ਗੋਬਿੰਦ ਡੰਕ ਵਜਾਵਾਂਗਾ। ਰਾਓ ਰੰਕ ਆਪ ਹਿਲਾਵਾਂਗਾ। ਦਵਾਰ ਬੰਕ ਇਕ ਸੁਹਾਵਾਂਗਾ। ਜਨ ਭਗਤਾਂ ਲਾ ਕੇ ਤਨਕ, ਸੋਈ ਸੁਰਤੀ ਮਾਤ ਉਠਾਵਾਂਗਾ। ਲੇਖਾ ਪੂਰਾ ਕਰਕੇ ਜਨਕ, ਸਪੁਤਰੀ ਸੀਤਾ ਸੰਗ ਮਿਲਾਵਾਂਗਾ। ਭੇਵ ਚੁਕਾ ਕੇ ਪੁਰੀ ਘਨਕ, ਘਨਈਆ ਆਪਣਾ ਖੇਲ ਖਿਲਾਵਾਂਗਾ। ਵੇਸ ਰੂਪ ਬਦਲ ਕੇ ਅਨਕ, ਅਕਲ ਕਲਧਾਰੀ ਆਪ ਅਖਵਾਵਾਂਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਵਾਂਗਾ। ਬੋਧ ਅਗਾਧਾ ਬਣ ਕੇ

ਪੰਡਤ, ਭਾਂਡਾ ਭਰਮ ਭਰਮ ਭੰਨਾਵਾਂਗਾ। ਨੌ ਖੰਡ ਪ੍ਰਿਥਮੀ ਬਣਾ ਕੇ ਸੰਗਤ, ਸਗਲਾ ਸੰਗ ਜਣਾਵਾਂਗਾ। ਆਤਮ ਧਾਰ ਚਾੜ੍ਹ ਕੇ ਰੰਗਤ, ਦੁਰਮਤ ਮੈਲ ਧਵਾਵਾਂਗਾ। ਸਚ ਸਵਾਮੀ ਹੋ ਕੇ ਕੰਤ, ਕੰਤ ਕੰਤੂਹਲ ਇਕ ਅਖਵਾਵਾਂਗਾ। ਗੁਰਮੁਖ ਸੰਤ ਸੁਹੇਲੇ ਉਪਜਾ ਅਗੰਮੇ ਭਗਤ, ਭਗਵਨ ਹੋ ਕੇ ਆਪਣੀ ਗੋਦ ਟਿਕਾਵਾਂਗਾ। ਲੇਖਾ ਰਿਹਾ ਕੋਇ ਨਾ ਵਿਚ ਜਗਤ, ਜੁਗਤੀ ਆਪਣੀ ਇਕ ਸਮਝਾਵਾਂਗਾ। ਸਭ ਦੀ ਪੂਰੀ ਕਰਾ ਸ਼ਰਤ, ਸ਼ਰਅ ਦਾ ਡੇਰਾ ਢਾਹਵਾਂਗਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣ ਕੇ ਮਰਦਾਨਾ ਮਰਦ, ਜੋਧਾ ਸੂਰ ਇਕ ਅਖਵਾਵਾਂਗਾ। ਦੀਨ ਦੁਨੀ ਕਰਾ ਖੇਲ ਅਸਚਰਜ, ਅਚਰਜ ਲੀਲਾ ਆਪ ਵਰਤਾਵਾਂਗਾ। ਬਿਨਾ ਅੱਖਰਾਂ ਤੋਂ ਵੇਖ ਕੇ ਨਿਰਅੱਖਰ ਧਾਰ ਫ਼ਰਦ, ਫ਼ੈਸਲਾ ਇਕੋ ਹਕ ਸੁਣਾਵਾਂਗਾ। ਨਵ ਸੱਤ ਰਹੇ ਨਾ ਅੰਧੇਰਾ ਗਰਦ, ਗਰਦਸ਼ ਤੇਰੀ ਧਰਤੀ ਆਪਣੇ ਰੰਗ ਰੰਗਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਵਾਂਗਾ। ਸਾਚਾ ਹੁਕਮ ਇਕ ਸੁਣਾਏਗਾ। ਸੋ ਪੁਰਖ ਨਿਰੰਜਣ ਜੋਤ ਰੁਸ਼ਨਾਏਗਾ। ਸ੍ਰੀ ਭਗਵਾਨ ਡਗਮਗਾਏਗਾ। ਅਬਿਨਾਸ਼ੀ ਕਰਤਾ ਪਰਦਾ ਲਾਹੇਗਾ। ਪਾਰਬ੍ਰਹਮ ਰੂਪ ਦਰਸਾਏਗਾ। ਬ੍ਰਹਮਾ ਆਪਣਾ ਨੂਰ ਚਮਕਾਏਗਾ। ਝਗੜਾ ਮੇਟ ਕੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਸਰਬ ਆਪ ਬਦਲਾਏਗਾ। ਨਾਤਾ ਤੋੜ ਕੇ ਹਰਖ ਸੋਗ ਗ਼ਮ, ਚਿੰਤਾ ਚਿਖਾ ਚੋਂ ਬਾਹਰ ਕਢਾਏਗਾ। ਨਵ ਸੱਤ ਦਾ ਇਕੋ ਬਣਾ ਕੇ ਧਰਮ, ਦੀਨ ਮਜ਼੍ਹਬ ਨਾ ਵੰਡ ਵੰਡਾਏਗਾ। ਆਤਮ ਪਰਮਾਤਮ ਦੱਸ ਕੇ ਕਰਮ, ਕਰਮ ਕਾਂਡ ਦਾ ਡੇਰਾ ਢਾਹੇਗਾ। ਜਨ ਭਗਤਾਂ ਲੇਖੇ ਲਾਏ ਜਰਮ, ਜਿਨ੍ਹਾਂ ਆਪਣੀ ਗੋਦ ਉਠਾਏਗਾ। ਏਥੇ ਓਥੇ ਦੋ ਜਹਾਨਾਂ ਦੇ ਕੇ ਸਰਨ, ਸਰਨ ਸਰਨਾਈ ਇਕ ਸਮਝਾਏਗਾ। ਮਰਨ ਤੌਂ ਬਾਦ ਫੇਰ ਹੋਏ ਕਦੇ ਨਾ ਜਨਮ, ਲੱਖ ਚੁਰਾਸੀ ਪੰਧ ਕਟਾਏਗਾ। ਸੰਤ ਸੁਹੇਲੇ ਸਾਚੀ ਮੰਜ਼ਲ ਚੜ੍ਹਨ, ਦਰਗਾਹ ਸਾਚੀ ਘਰ ਵਸਾਏਗਾ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਇਕੋ ਨਾਮ ਸਮਝਾਏਗਾ। ਨੇਤਰ ਖੋਲ ਕੇ ਹਰਨ ਫਰਨ, ਲੋਚਨ ਨੈਣ ਇਕ ਚਮਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਰਨਾਈ ਆਪ ਰਖਾਏਗਾ। ਸਾਚੀ ਸਰਨ ਆਪ ਰਖਾਵਾਂਗਾ। ਮਰਨ ਡਰਨ ਦਾ ਭੈ ਮਿਟਾਵਾਂਗਾ। ਸਾਚੇ ਪੌੜੇ ਚੜ੍ਹਨ ਦਾ ਰਾਹ ਸਮਝਾਵਾਂਗਾ। ਸਚਖੰਡ ਦਵਾਰੇ ਖੜਨ ਦਾ ਮਾਰਗ ਪੰਧ ਪ੍ਰਗਟਾਵਾਂਗਾ। ਨਾਤਾ ਜੋੜ ਕੇ ਇਕੋ ਚਰਨ, ਚਰਨ ਚਰਨੋਦਕ ਜਾਮ ਪਿਆਵਾਂਗਾ। ਸਵਾਮੀ ਹੋ ਕੇ ਤਾਰਨ ਤਰਨ, ਸਿਰ ਭਗਤਾਂ ਹੱਥ ਰਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਤਿ ਧਰਮ ਦਾ ਘਾੜਨ ਘੜਨ, ਕਲਜੁਗ ਕੂੜੀ ਕਿਰਿਆ ਲੇਖਾ ਅੰਤ ਮੁਕਾਵਾਂਗਾ।

੧੫ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਬਾਠ ਜ਼ਿਲਾ ਲੁਧਿਆਣਾ ਦਰਬਾਰਾ ਸਿੰਘ ਦੇ ਗ੍ਰਹਿ

ਕੱਤਕ ਕਹੇ ਮੇਰਾ ਦਿਵਸ ਦਿਹਾੜਾ ਪੰਦਰਾਂ, ਪੰਜ ਦਸ ਮਿਲ ਕੇ ਵੱਜੇ ਵਧਾਈਆ। ਮੈਂ ਵੇਖਾਂ ਸ਼ਿਵਦਵਾਲੇ ਮੱਠਾਂ ਮੰਦਰਾਂ, ਮਸਜਿਦਾਂ ਚਰਚਾਂ ਖੋਜ ਖੁਜਾਈਆ। ਮੈਂ ਜੀਵਾਂ ਜੰਤਾਂ ਵੇਖਾਂ ਡੂੰਘੀ ਕੰਦਰਾਂ, ਕਾਇਆ ਅੰਤਮ ਫੋਲ ਫੁਲਾਈਆ। ਮੈਂ ਜਾਣਾ ਸੂਰੀਆ ਚੰਦਰਾ, ਚੰਦ ਚਾਂਦਨੇ ਭੇਵ ਰਹੇ ਨਾ ਰਾਈਆ। ਮੇਰਾ ਖੇਲ ਸਮਝੇ ਕੋਇ ਨਾ ਗੋਰਖ ਮਛੰਦਰਾ, ਭੇਵ ਸਕੇ ਕੋਇ ਨਾ ਪਾਈਆ। ਮੇਰੀ ਇਕੋ ਅਰਦਾਸ ਇਕੋ ਬੰਦਨਾ, ਪੁਰਖ

ਅਕਾਲ ਦੇਵਾਂ ਸੁਣਾਈਆ। ਕਲਜੁਗ ਅੰਤਮ ਲੋਕਮਾਤ ਚੋਂ ਵੰਞਣਾ, ਧਰਨੀ ਧਰਤ ਧਵਲ ਧੌਲ ਰਹਿਣ ਕੋਇ ਨਾ ਪਾਈਆ। ਤੂੰ ਦੀਨ ਦਿਆਲ ਹੋਣਾ ਬਖ਼ਸ਼ੰਦਨਾ, ਬਖ਼ਸ਼ਿਸ਼ ਰਹਿਮਤ ਸਚ ਕਮਾਈਆ। ਧੁਰ ਪ੍ਰੇਮ ਦਾ ਦੇਣਾ ਅਨੰਦਣਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸਣਾ ਛੰਦਨਾ, ਸੋਹੰ ਢੋਲਾ ਦੇਣਾ ਸਮਝਾਈਆ। ਕਾਇਆ ਮਾਟੀ ਚੜ੍ਹਾਉਣੀ ਰੰਗਣਾ, ਤਨ ਵਜੂਦਾਂ ਕਰਨੀ ਸਫ਼ਾਈਆ। ਇਕੋ ਦਵਾਰਾ ਤੇਰਾ ਮੰਗਣਾ, ਦੂਸਰ ਓਟ ਨਾ ਕੋਇ ਤਕਾਈਆ। ਸਤਿਜੁਗ ਪੁਰਖ ਅਕਾਲੇ ਤੇਰੀ ਧਾਰੋਂ ਜੰਮਣਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਧਰਮ ਧਰਾਉਣਾ ਵਿਚ ਵਰਭੰਡਣਾ, ਦੀਨ ਦੁਨੀ ਵੇਖ ਵਖਾਈਆ। ਸਤਿ ਵਰਤਾਵੇ ਵਿਚ ਨਵ ਖੰਡਣਾ, ਨਵ ਨਵ ਦਾ ਪੰਧ ਮੁਕਾਈਆ। ਲੇਖਾ ਜਾਣੇ ਜੇਰਜ ਅੰਡਣਾ, ਉਤਭੁਜ ਸੇਤਜ ਭੇਵ ਮਿਟਾਈਆ। ਹੁਕਮ ਵਰਤੇ ਤੇਰਾ ਵਿਚ ਵਰਭੰਡਣਾ, ਦੋ ਜਹਾਨ ਵੱਜੇ ਵਧਾਈਆ। ਕਲਜੁਗ ਕੂੜ ਕੁੜਿਆਰੀ ਢਾਉਣੀ ਕੰਧਨਾ, ਦੂਈ ਦਵੈਤੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਪੰਦਰਾਂ ਕੱਤਕ ਕਹੇ ਮੇਰਾ ਦਿਵਸ ਦਿਹਾੜਾ ਚੰਗਾ, ਪ੍ਰਭ ਚੰਗੀ ਦਿਤੀ ਵਡਿਆਈਆ। ਬ੍ਰਹਮੇ ਏਸੇ ਦਿਵਸ ਮੰਗੀ ਮੰਗਾ, ਧੁਰ ਝੋਲੀ ਆਪਣੀ ਡਾਹੀਆ। ਵਿਸ਼ਨੂੰ ਕਿਹਾ ਮੇਰਾ ਹੋਣਾ ਕਾਰ ਅੰਗਾ, ਅੰਗੀਕਾਰ ਇਕ ਅਖਵਾਈਆ। ਸ਼ੰਕਰ ਕਿਹਾ ਤੂੰ ਗਹਿਰ ਗੰਭੀਰ ਸੂਰਾ ਸਰਬੰਗਾ, ਦੇਵਣਹਾਰ ਤੇਰੀ ਵਡਿਆਈਆ। ਤੂੰ ਤ੍ਰੈਗੁਣ ਮਾਇਆ ਤਤਾਂ ਵਸਤ ਬਣਾਈ ਪੰਜਾ, ਪੰਚਮ ਆਪਣਾ ਰੰਗ ਰੰਗਾਈਆ। ਤੂੰ ਸ਼ਬਦੀ ਧਾਰ ਖੇਲ ਖੇਲਿਆ ਬਵੰਜਾ, ਬਾਵਨ ਤੇਰੀ ਤੇਰੇ ਹੱਥ ਵਡਿਆਈਆ। ਤੂੰ ਅਵਤਾਰਾਂ ਰੂਪ ਧਰਿਆ ਨਿਰਗੁਣ ਸਰਗੁਣ ਗੁਣੀ ਗਹਿੰਦਾ, ਗਹਿਰ ਗਵਰ ਤੇਰੀ ਬੇਪ੍ਰਵਾਹੀਆ। ਤੂੰ ਪੈਗ਼ੰਬਰਾਂ ਹੋਇਆ ਬਖ਼ਸ਼ੰਦਾ, ਈਸਾ ਮੂਸਾ ਮੁਹੰਮਦ ਸੀਸ ਨਿਵਾਈਆ। ਤੂੰ ਨਿਰਗੁਣ ਸਰਗੁਣ ਨਾਨਕ ਸੁਣਾਇਆ ਛੰਦਾ, ਮੇਰੇ ਦਿਵਸ ਮਿਲੀ ਵਡਿਆਈਆ। ਤੂੰ ਗੋਬਿੰਦ ਹੱਥ ਫੜਾਇਆ ਖੰਡਾ, ਖੜਗਾਂ ਦਾ ਡੇਰਾ ਢਾਹੀਆ। ਤੂੰ ਭਗਤਾਂ ਮੰਜ਼ਲ ਪੌੜਾ ਦੱਸਿਆ ਆਪਣਾ ਡੰਡਾ, ਡੰਡਾਵਤ ਸਭ ਦੀ ਦਿਤੀ ਬਦਲਾਈਆ। ਤੂੰ ਸਤਿ ਸਰੂਪੀ ਸ਼ਾਹੋ ਭੂਪੀ ਬਣ ਕੇ ਪੰਡਾ, ਵਿਦਿਆ ਧਰਮ ਧਾਰ ਪੜ੍ਹਾਈਆ। ਤੂੰ ਮੇਰੇ ਦਿਵਸ ਬਾਵਨ ਰੂਪ ਬਣਾਇਆ ਲੰਬਾ, ਬਲ ਦਵਾਰੇ ਸੋਭਾ ਪਾਈਆ। ਤੂੰ ਸਮੁੰਦ ਸਾਗਰਾਂ ਵਿਚੋਂ ਰਿੜਕ ਕੇ ਕਢੀ ਪਰੀ ਅਰੰਬਾ, ਚੌਦਾਂ ਰਤਨਾ ਵੰਡ ਵੰਡਾਈਆ। ਤੂੰ ਭੇਵ ਖੁਲਾਇਆ ਪੈਗ਼ੰਬਰਾਂ ਯਕ ਸ਼ੰਭਾ, ਯਦੀ ਆਪਣਾ ਹੁਕਮ ਵਰਤਾਈਆ। ਤੂੰ ਮੇਰੇ ਦਿਵਸ ਮੁਹੰਮਦ ਤਨ ਪਵਾਇਆ ਤੰਬਾ, ਅਲਫ਼ੀ ਗਲ ਸੁਹਾਈਆ। ਤੂੰ ਭੇਵ ਅਭੇਦਾ ਖੋਲ ਕੇ ਦੱਸਿਆ ਕਲਜੁਗ ਅੰਤਮ ਆਵੇ ਕੰਢਾ, ਕੰਢੀ ਘਾਟ ਰਹਿਣ ਕੋਇ ਨਾ ਪਾਈਆ। ਮਾਇਆ ਮਮਤਾ ਮੋਹ ਵਿਕਾਰ ਮਿਟੇ ਪਖੰਡਾ, ਜਗਤ ਤ੍ਰਿਸ਼ਨਾ ਕੂੜ ਮਿਟਾਈਆ। ਮੇਰੇ ਸਵਾਮੀ ਅੰਤਰਜਾਮੀ ਪੁਰਖ ਅਕਾਲੇ ਦੀਨ ਦਿਆਲੇ ਮੇਰਾ ਸੀਨਾ ਕਰਨਾ ਠੰਡਾ, ਅਗਨੀ ਤਨ ਨਾ ਕੋਇ ਤਪਾਈਆ। ਜਨ ਭਗਤਾਂ ਆਤਮ ਪਰਮਾਤਮ ਪਰਮਾਤਮ ਆਤਮ ਪਾਉਣੀਆਂ ਗੰਢਾਂ, ਡੋਰੀ ਸਕੇ ਨਾ ਕੋਇ ਖੁਲਾਈਆ। ਤੂੰ ਪਰਵਰਦਿਗਾਰ ਸਾਂਝਾ ਯਾਰ ਸਦਾ ਬਖ਼ਸ਼ੰਦਾ, ਰਹਿਮਤ ਰਹਿਮਾਨ ਦੇਣੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਦੀ ਧਾਰ ਦੇ ਪਰਮਾਨੰਦਾ, ਪਰਮ ਪੁਰਖ ਪ੍ਰਭ ਆਪਣਾ ਨਾਮ ਰਸ ਅੰਮ੍ਰਿਤ ਨਿਝਰ ਮੁਖ ਚੁਆਈਆ।

੧੫ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਧਨੌਰੀ ਤੋਂ ਬਾਹਰ ਸੜਕ ਤੇ ਜਲੂਸ ਦੇ ਚਲਣ ਤੋਂ ਪਹਿਲਾਂ ਜ਼ਿਲਾ ਰੋਪੜ

ਪੰਦਰਾਂ ਕੱਤਕ ਕਹੇ ਮੇਰੀਆਂ ਉਡੀਕਾਂ, ਸੰਮਤ ਸ਼ਹਿਨਸ਼ਾਹੀ ਨਵ ਧਿਆਨ ਲਗਾਈਆ। ਨੌ ਸੌ ਚੁਰਾਨਮੇਂ ਚੌਕੜੀ ਜੁਗ ਦੀਆਂ ਲੱਗੀਆਂ ਪ੍ਰੀਤਾਂ, ਪ੍ਰੀਤਮ ਪਿਆਰੇ ਤੇਰੀ ਵਡ ਵਡਿਆਈਆ। ਮਿਹਰਵਾਨਾ ਸ੍ਰੀ ਭਗਵਾਨਾ ਤੂੰ ਬਦਲ ਦੇਣੀ ਤਵਾਰੀਖਾ, ਤਾਰੀਖਾਂ ਜਗਤ ਫੋਲ ਫੁਲਾਈਆ। ਦੀਨ ਦੁਨੀ ਜਗਤ ਜਹਾਨ ਵੇਖਣੀਆਂ ਨਵ ਸੱਤ ਦੀਆਂ ਰੀਤਾਂ, ਧਰਨੀ ਧਰਤ ਧਵਲ ਧੌਲ ਅੱਖ ਉਠਾਈਆ। ਚਾਰ ਵਰਨ ਚਾਰ ਜੁਗ ਦੇ ਸ਼ਾਸਤਰਾਂ ਤਕਣੀਆਂ ਹਦੀਸਾਂ, ਹਜ਼ਰਤਾਂ ਦੇ ਮਾਲਕ ਆਪਣੀ ਅੱਖ ਖੁਲਾਈਆ। ਨੌ ਖੰਡ ਵਿਚ ਬ੍ਰਹਿਮੰਡ ਜੇਰਜ ਅੰਡ ਮਾਣ ਦੇਣਾ ਊਚਾਂ ਨੀਚਾਂ, ਰਾਓ ਰੰਕਾ ਦਵਾਰ ਬੰਕਾ ਇਕੋ ਇਕ ਸੁਹਾਈਆ। ਜਨ ਭਗਤਾਂ ਸਾਧਾਂ ਸੰਤਾਂ ਸੂਫ਼ੀਆਂ ਤਨ ਵਜੂਦ ਕਰਨਾ ਠਾਂਡਾ ਸੀਤਾ, ਮਮਤਾ ਮੋਹ ਅਗਨੀ ਤਤ ਬੁਝਾਈਆ। ਏਕੰਕਾਰ ਹਰਿ ਦਾਤਾਰ ਆਤਮ ਧਾਰ ਬਣਨਾ ਮੀਤਾ, ਮਿਤ੍ਰ ਪਿਆਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਚੁਕਾਈਆ। ਪੰਦਰਾਂ ਕੱਤਕ ਕਹੇ ਮੇਰੇ ਮਿਹਰਵਾਨ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨੌਜਵਾਨ, ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਨੂਰ ਅਲਾਹੀਆ। ਜੁਗ ਚੌਕੜੀ ਤੇਰਾ ਹੁਕਮ ਸੰਦੇਸਾ ਸੁਣਦਾ ਰਿਹਾ ਫ਼ਰਮਾਨ, ਅਵਤਾਰ ਪੈਗ਼ੰਬਰ ਗੁਰ ਰਾਗਾਂ ਨਾਦਾਂ ਢੋਲਿਆਂ ਕਲਮਿਆਂ ਵਿਚ ਗਏ ਜਣਾਈਆ। ਮੇਰੀ ਆਸਾ ਮਨਸਾ ਨਿਰਗੁਣ ਧਾਰ ਕਰੀਂ ਪ੍ਰਵਾਨ, ਪਰਮ ਪੁਰਖ ਤੇਰੀ ਓਟ ਤਕਾਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਮੇਟ ਵਿਚੋਂ ਜਹਾਨ, ਜਹਾਲਤ ਰਹਿਣ ਕੋਇ ਨਾ ਪਾਈਆ। ਸਤਿ ਧਰਮ ਦਾ ਸਤਿ ਸਤਿਵਾਦ ਝੁਲਾ ਨਿਸ਼ਾਨ, ਨਿਸ਼ਾਨਾ ਤੇਰਾ ਦਏ ਗਵਾਹੀਆ। ਇਕੋ ਹੁਕਮ ਸਤਿਗੁਰ ਸ਼ਬਦ ਹੋਵੇ ਪ੍ਰਧਾਨ, ਦੋ ਜਹਾਨਾਂ ਸਿਰ ਸਕੇ ਨਾ ਕੋਇ ਉਠਾਈਆ। ਮੈਂ ਭਿਖਾਰੀ ਹੋ ਕੇ ਮੰਗਾਂ ਦਾਨ, ਦਰ ਦਰਵੇਸ਼ ਹੋ ਕੇ ਝੋਲੀ ਡਾਹੀਆ। ਤੂੰ ਸ਼ਾਹੋ ਭੂਪ ਸੁਲਤਾਨ, ਸਚਖੰਡ ਨਿਵਾਸੀ ਇਕ ਅਖਵਾਈਆ। ਮੇਰਾ ਪ੍ਰਵਿਸ਼ਟਾ ਪੰਦਰਾਂ ਕੱਤਕ ਕਰੀਂ ਪ੍ਰਵਾਨ, ਪਰਵਾਨੇ ਗੁਰਮੁਖ ਆਪਣੇ ਨਾਲ ਮਿਲਾਈਆ। ਜਿਨ੍ਹਾਂ ਦੇ ਅੰਤਰ ਨਿਰੰਤਰ ਬੁੱਧੀ ਤੋਂ ਪਰੇ ਦੇਣਾ ਗਿਆਨ, ਅਨੁਭਵ ਦ੍ਰਿਸ਼ਟੀ ਦੇਣੀ ਖੁਲਾਈਆ। ਜੋਤ ਜਗਾਉਣੀ ਕਾਇਆ ਮੰਦਰ ਅੰਦਰ ਸਚ ਮਕਾਨ, ਸਾਢੇ ਤਿੰਨ ਹੱਥ ਕਰ ਰੁਸ਼ਨਾਈਆ। ਕੋਝਿਆਂ ਕਮਲਿਆਂ ਗ਼ਰੀਬ ਨਿਮਾਣਿਆਂ ਸਾਰਿਆਂ ਬਖ਼ਸ਼ਣਵਾਲਾ ਇਕੋ ਜਿਹਾ ਮਾਣ, ਮਾਨਸ ਮਾਨਵ ਮਾਨੁਖ ਆਪਣੇ ਰੰਗ ਰੰਗਾਈਆ। ਮੇਰੀ ਬੇਨੰਤੀ ਸ੍ਰੀ ਭਗਵਾਨ, ਦਰ ਤੇਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝੇ ਯਾਰ ਏਕੰਕਾਰ ਅਕਲ ਕਲਧਾਰੀ ਲੋਕਮਾਤ ਤੇਰੀ ਓਟ ਤਕਾਈਆ। ਪੰਦਰਾਂ ਕੱਤਕ ਕਹੇ ਕਿਰਪਾ ਕਰ ਮੇਰੇ ਮਿਹਰਵਾਨਾ, ਮਿਹਰ ਨਜ਼ਰ ਨਜ਼ਰ ਉਠਾਈਆ। ਜਨ ਭਗਤਾਂ ਬਖ਼ਸ਼ ਪ੍ਰੀਤੀ ਦਾਨਾ, ਨਾਮ ਨਿਧਾਨ ਆਤਮ ਝੋਲੀ ਪਾਈਆ। ਗੁਰਮੁਖ ਹਰਿਜਨ ਸੂਫ਼ੀ ਸੰਤ ਫ਼ਕੀਰ ਤੇਰੇ ਪਿਆਰ ਮੁਹੱਬਤ ਵਿਚ ਹੋਣੇ ਰਵਾਨਾ, ਰਫ਼ਤਾ ਰਫ਼ਤਾ ਆਪਣਾ ਕਦਮ ਉਠਾਈਆ। ਧਰਮ ਦੀ ਧਾਰ ਸਤਿਜੁਗ ਦਾ ਝੁਲਦਾ ਜਾਏ ਨਿਸ਼ਾਨਾ, ਸੱਤ ਜ਼ਿਮੀਂ ਸੱਤ ਅਸਮਾਨ ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਤੋਂ ਬਾਹਰ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਤੂੰ ਮੇਰਾ ਮੈਂ ਤੇਰਾ ਖ਼ੁਸ਼ੀਆਂ ਵਿਚ ਸਾਰੇ ਗਾਵਣ ਗਾਣਾ, ਸਚਖੰਡ ਦਵਾਰ

ਦਰਗਾਹ ਸਾਚੀ ਮੁਕਾਮੇ ਹਕ ਤੇਰਾ ਇਕੋ ਢੋਲਾ ਗਾਈਆ। ਤੂੰ ਨੂਰ ਨੁਰਾਨਾ ਸ਼ਾਹ ਸੁਲਤਾਨਾ, ਬੇਐਬ ਪਰਵਰਦਿਗਾਰ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਦਰ ਤੇਰੇ ਠਾਂਡੇ ਮੰਗ ਮੰਗਾਈਆ।