੧੫ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਧਨੌਰੀ ਜ਼ਿਲਾ ਰੋਪੜ ਰਾਤ ਸਰਬ ਮਾਲਵਾ ਸੰਗਤ ਦੇ ਇਕੱਠ ਨਵਿਤ
ਪੰਦਰਾਂ ਕੱਤਕ ਕਹੇ ਸ੍ਰੀ ਭਗਵਾਨ ਨੂੰ ਇਕੋ ਬੰਦਨਾ, ਜਨ ਭਗਤੋ ਬੰਦਗੀ ਵਿਚ ਸੀਸ ਨਿਵਾਈਆ। ਜੋ ਸ਼ਾਹੋ ਭੂਪ ਸੁਲਤਾਨ ਸੂਰਾ ਸਰਬੰਗਣਾ, ਦੋ ਜਹਾਨ ਨੌਜਵਾਨ ਬੇਪ੍ਰਵਾਹੀਆ। ਜਿਸ ਦੇ ਦਰ ਤੋਂ ਆਦਿ ਜੁਗਾਦਿ ਸਭ ਨੇ ਮੰਗਣਾ, ਜੁਗ ਚੌਕੜੀ ਝੋਲੀਆਂ ਦਏ ਭਰਾਈਆ। ਉਹ ਬਖ਼ਸ਼ਣਹਾਰਾ ਆਤਮ ਪਰਮਾਤਮ ਸਚ ਅਨੰਦਨਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਕਾਇਆ ਚੋਲੀ ਚਾੜ੍ਹੇ ਰੰਗਣਾ, ਦੁਰਮਤ ਮੈਲ ਦਏ ਧਵਾਈਆ। ਖੇਲੇ ਖੇਲ ਵਿਚ ਵਰਭੰਡਣਾ, ਬ੍ਰਹਿਮੰਡ ਵੇਖ ਵਖਾਈਆ। ਜਿਸ ਦਾ ਨਾਮ ਖੰਡਾ ਚੰਡ ਪ੍ਰਚੰਡਣਾ, ਦੋ ਜਹਾਨਾਂ ਨਜ਼ਰੀ ਆਈਆ। ਜਿਸ ਦਾ ਇਕੋ ਸੰਦੇਸ ਛੰਦਨਾ, ਸਤਿ ਸਚ ਸਮਝਾਈਆ। ਜਿਸ ਨਾਮ ਨਿਧਾਨਾ ਵੰਡਣਾ, ਸਤਿਜੁਗ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਪੰਦਰਾਂ ਕੱਤਕ ਕਹੇ ਮੇਰੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਜੁਗ ਚੌਕੜੀ ਵੱਜੇ ਵਧਾਈਆ। ਭਗਤਾਂ ਸੰਤਾਂ ਪਾਵੇ ਸਾਰ, ਮਹਾਸਾਰਥੀ ਨੂਰ ਅਲਾਹੀਆ। ਜੋ ਆਪਣੇ ਰੰਗ ਰਵੇ ਕਰਤਾਰ, ਕਰਤਾ ਪੁਰਖ ਧੁਰਦਰਗਾਹੀਆ। ਸੋ ਸਵਾਮੀ ਕਰਨੇਹਾਰ, ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਦਾ ਲੇਖਾ ਜਾਣੇ ਨਾ ਕੋਈ ਵਿਚ ਸੰਸਾਰ, ਸੰਸਾਰੀ ਭੰਡਾਰੀ ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਰੰਗ ਰੰਗਾਈਆ। ਪੰਦਰਾਂ ਕੱਤਕ ਕਹੇ ਮੇਰਾ ਵਕਤ ਸੁਹੰਜਣਾ, ਸੋਹਣੀ ਮਿਲੇ ਵਡਿਆਈਆ। ਕਿਰਪਾ ਕਰੇ ਦਰਦ ਦੁੱਖ ਭੈ ਭੰਜਣਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚਾ ਨਾਮ ਦਾ ਪਾਏ ਅੰਜਨਾ, ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਜਨ ਭਗਤਾਂ ਲਗਾਏ ਆਪਣੇ ਅੰਗਣਾ, ਅੰਗੀਕਾਰ ਇਕ ਅਖਵਾਈਆ। ਜਿਸ ਦਾ ਡੰਕਾ ਵੱਜੇ ਨਾਮ ਮਰਦੰਗਣਾ, ਜਗਤ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਪੰਦਰਾਂ ਕੱਤਕ ਕਹੇ ਮੇਰੀ ਪ੍ਰਨਾਮ, ਨਿਵ ਨਿਵ ਸੀਸ ਝੁਕਾਈਆ। ਮੇਰਾ ਮਾਲਕ ਨੌਜਵਾਨ, ਹਰਿ ਵੱਡਾ ਵਡ ਵਡਿਆਈਆ। ਜੋ ਧਰਨੀ ਧਰਤ ਧਵਲ ਧੌਲ ਜੁਗ ਜੁਗ ਦੇਵੇ ਦਾਨ, ਦਾਤਾ ਹੋ ਕੇ ਆਪ ਵਰਤਾਈਆ। ਜੋ ਲੇਖਾ ਜਾਣੇ ਸੀਆ ਰਾਮ, ਘਨਈਆ ਕਾਹਨ ਰੰਗ ਰੰਗਾਈਆ। ਜਿਸ ਪੈਗ਼ੰਬਰਾਂ ਭੇਵ ਖੁਲਾਇਆ ਆਪਣਾ ਆਪ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀ ਨਜ਼ਰੀ ਆਈਆ। ਜਿਸ ਮੰਤਰ ਸੁਣਾਇਆ ਸਤਿਨਾਮ, ਸਤਿ ਸਤਿ ਵੱਜੀ ਵਧਾਈਆ। ਉਹ ਲੇਖਾ ਜਾਣੇ ਜ਼ਿਮੀਂ ਅਸਮਾਨ, ਦੋ ਜਹਾਨਾਂ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਸਵਾਮੀ ਅਗੰਮ ਅਥਾਹੀਆ। ਪੰਦਰਾਂ ਕੱਤਕ ਕਹੇ ਧਰਨੀਏ ਮੇਰਾ ਅਗੰਮ ਇਸ਼ਾਰਾ, ਬਿਨ ਸੈਨਤ ਦਿਆਂ ਸਮਝਾਈਆ। ਆਪਣਾ ਵੇਖ ਲੈ ਅੰਤ ਕਿਨਾਰਾ, ਚਾਰੋਂ ਕੁੰਟ ਨੈਣ ਉਠਾਈਆ। ਪੈਗ਼ੰਬਰਾਂ ਤੱਕ ਲੈ ਉਧਾਰਾ, ਲੇਖੇ ਲੇਖਿਆਂ ਵਿਚੋਂ ਗਿਣਾਈਆ। ਉਹ ਨੂਰ ਤੱਕ ਲੈ ਬਿਨਾ ਤਤ ਹੋਏ ਉਜਿਆਰਾ, ਦੋ ਜਹਾਨਾਂ ਡਗਮਗਾਈਆ। ਜਿਸ ਨੂੰ ਚੌਦਾਂ ਤਬਕ ਸਜਦਿਆਂ ਵਿਚ ਕਰਨ ਨਿਮਸਕਾਰਾ, ਨਿਵ ਨਿਵ ਲਾਗਣ ਪਾਈਂਆ। ਉਹ ਖੇਲੇ ਖੇਲ ਪਰਵਰਦਿਗਾਰਾ, ਸਾਂਝਾ ਯਾਰ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰਾ ਮਾਲਕ ਗੁਣੀ ਗਹਿੰਦ, ਗਹਿਰ ਗਵਰ ਅਖਵਾਈਆ। ਆਦਿ ਜੁਗਾਦਿ ਸਦ ਬਖ਼ਸ਼ਿੰਦ, ਰਹਿਮਤ ਰਹੀਮ ਰਹਿਮਾਨ ਆਪਣੇ ਹੱਥ ਰਖਾਈਆ। ਤਿਸ ਦੀ ਕਰ ਸਕੇ ਕੋਇ ਨਾ ਨਿੰਦ, ਨਿੰਦਿਆ ਵਿਚ ਕਦੇ ਨਾ ਆਈਆ। ਉਹ ਮੇਰੀ ਮੇਟੇ ਸਗਲੀ ਚਿੰਦ, ਚਿੰਤਾ ਦਏ ਗਵਾਈਆ। ਪ੍ਰਗਟ ਹੋ ਕੇ ਵਿਚ ਹਿੰਦ, ਜੋਤੀ ਜਾਤਾ ਡਗਮਗਾਈਆ। ਜੋ ਇਸ਼ਾਰਾ ਦੇ ਕੇ ਗਿਆ ਸਤਿਗੁਰ ਗੁਰ ਗੋਬਿੰਦ, ਸਿੰਘ ਆਪਣਾ ਹੁਕਮ ਸੁਣਾਈਆ। ਉਹ ਲਹਿਣੇ ਦੇਣੇ ਜਾਣੇ ਜੀਓ ਪਿੰਡ, ਬ੍ਰਹਿਮੰਡ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ। ਧਰਨੀ ਕਹੇ ਮੇਰਾ ਥਾਨ ਸੁਹਾਵਾ, ਮਿੱਟੀ ਖ਼ਾਕ ਮਿਲੇ ਵਡਿਆਈਆ। ਮੈਂ ਨਿਤ ਨਿਤ ਉਸੇ ਦਾ ਰਾਹ ਤਕਾਵਾਂ, ਜੋ ਗੋਬਿੰਦ ਗੋਬਿੰਦ ਗੋਬਿੰਦ ਧੁਰ ਦਾ ਮਾਹੀਆ। ਓਸੇ ਦੇ ਢੋਲੇ ਗਾਵਾਂ, ਤੂੰ ਮੇਰਾ ਮੈਂ ਤੇਰਾ ਸਿਫ਼ਤ ਸਾਲਾਹੀਆ। ਓਸੇ ਦੀ ਸੇਜ ਹੰਢਾਵਾਂ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਉਸੇ ਨੂੰ ਸੀਸ ਝੁਕਾਵਾਂ, ਜਿਸ ਦਾ ਚਰਨ ਜਗ ਨੇਤਰ ਨਜ਼ਰ ਕੋਇ ਨਾ ਆਈਆ। ਉਸੇ ਦਾ ਬੰਕ ਦਵਾਰ ਆਪਣਾ ਘਰ ਬਣਾਵਾਂ, ਗ੍ਰਹਿ ਮੰਦਰ ਵੱਜੇ ਵਧਾਈਆ। ਖ਼ੁਸ਼ੀ ਖ਼ੁਸ਼ੀਆਂ ਨਾਲ ਜਾਵਾਂ ਚਾਵਾਂ, ਚਾਓ ਘਨੇਰਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਆਸਾ ਪੂਰ ਕਰਾਈਆ। ਧਰਨੀ ਕਹੇ ਮੈਂ ਦੱਸਾਂ ਅਗੰਮੀ ਖ਼ਬਰ, ਬੇਖ਼ਬਰਾਂ ਦਿਆਂ ਜਣਾਈਆ। ਸਤਿਗੁਰ ਸ਼ਬਦ ਦੀ ਸੁਣ ਕੇ ਧੁਨ ਮਧੁਰ, ਬਿਨ ਸਰਵਣਾਂ ਸਰਵਣ ਕੀਤੀ ਚਾਈਂ ਚਾਈਂਆ। ਉਸ ਦੇ ਗੁਣ ਜਾਣੇ ਕਵਣ, ਮਹਿੰਮਾ ਸਮਝ ਸਕੇ ਕੋਇ ਨਾ ਰਾਈਆ। ਜਿਸ ਸੇਵਾ ਲਾਈ ਉਨੰਜਾ ਪਵਣ, ਪਵਣ ਪਵਣਾਂ ਖੇਲ ਖਿਲਾਈਆ। ਉਹ ਲੇਖਾ ਜਾਣੇ ਅਵਣ ਗਵਣ, ਲੱਖ ਚੁਰਾਸੀ ਪਰਦਾ ਆਪ ਉਠਾਈਆ। ਉਹ ਮੇਰਾ ਗ੍ਰਹਿ ਤੱਕੇ ਭਵਨ, ਭਾਵਨੀ ਮੇਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੈਂ ਪਿਛਲੀ ਦੱਸਾਂ ਬਾਤ, ਬਾਤਨ ਦਿਆਂ ਜਣਾਈਆ। ਜਿਸ ਦਾ ਲੇਖਾ ਨਹੀਂ ਉਤੇ ਕਾਗ਼ਜ਼ਾਤ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਜਿਸ ਦਾ ਦੀਨ ਦੁਨੀ ਦਾ ਨਹੀਂ ਕੋਈ ਨਾਤ, ਰਿਸ਼ਤਾ ਫ਼ਰਿਸ਼ਤਾ ਸਕੇ ਨਾ ਕੋਇ ਸਮਝਾਈਆ। ਜੋ ਖੇਲੇ ਖੇਲ ਜੁਗ ਚੌਕੜੀ ਵਿਚ ਮਾਤ, ਮਤਾ ਆਪਣੇ ਨਾਲ ਪਕਾਈਆ। ਨਿਰਗੁਣ ਹੋ ਕੇ ਸਰਗੁਣ ਦੇਵੇ ਦਾਤ, ਨਾਮ ਵਸਤ ਅਨਮੁੱਲ ਆਪ ਵਰਤਾਈਆ। ਖੇਲੇ ਖੇਲ ਬਹੁ ਬਿਧ ਭਾਂਤ, ਅਛਲ ਅਛੱਲ ਆਪਣੀ ਕਾਰ ਕਮਾਈਆ। ਜਨ ਭਗਤਾਂ ਪੁਛੇ ਵਾਤ, ਗ੍ਰਹਿ ਗ੍ਰਹਿ ਮੰਦਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸ਼ਰਨਾਈਆ। ਧਰਨੀ ਕਹੇ ਮੈਂ ਕੋਝੀ ਕਮਲੀ ਮੰਗਤੀ, ਤੂੰ ਦੇਵਣਹਾਰ ਦਇਆ ਨਿਧ।
ਮੇਰਾ ਲੇਖਾ ਵੇਖ ਲੈ ਆਪਣੀ ਵਿਚੋਂ ਪੰਗਤੀ, ਭੇਵ ਅਭੇਦਾ ਜਾਣ ਲੈ ਆਪਣੀ ਬਿਧ। ਮੇਰੇ ਉਤੇ ਖੇਲ ਤੱਕ ਲੈ ਭੁੱਖ ਨੰਗ ਦੀ, ਤੇਰਾ ਕਾਰਜ ਤੁਧ ਬਿਨ ਕਰੇ ਕੋਇ ਨਾ ਸਿੱਧ। ਅੰਮ੍ਰਿਤ ਦਿਸੇ ਨਾ ਧਾਰਾ ਗੰਗ ਦੀ, ਚਾਰੋਂ ਕੁੰਟ ਵਹਿਣ ਵਹੇ ਲਹੂ ਮਿਝ। ਤੇਰੇ ਪਿਆਰ ਨਾਲ ਕਾਇਆ ਚੋਲੀ ਕੋਈ ਨਾ ਰੰਗਦੀ, ਵਿਛੋੜੇ ਵਿਚ ਨੇਤਰ ਨੀਰ ਵਗੇ ਨਾ ਹਿੰਝ। · ਸ਼ਿਵ ਸੁਰਪਤ ਰਾਜੇ ਇੰਦ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਮੇਰੇ ਸਵਾਮੀਆਂ, ਕਰਤੇ ਪੁਰਖ ਪੁਰਖ ਕਰਤਾਰ। ਆਦਿ ਜੁਗਾਦੀ ਅੰਤਰਜਾਮੀਆਂ, ਘਟ ਘਟ ਵੇਖਣਹਾਰ। ਮੈਂ ਸੁਣਦੀ ਤੇਰੇ ਨਾਮ ਕਲਮੇ ਬਾਣੀਆਂ, ਸ਼ਬਦ ਨਾਦ ਧੁਨਕਾਰ। ਤੇਰਾ ਖੇਲ ਜੁਗ ਜੁਗ ਮਹਾਨੀਆਂ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੇਸ ਵਟਾਏ ਪੈਗ਼ੰਬਰ ਗੁਰ ਅਵਤਾਰ। ਵਿਸ਼ਨ ਬ੍ਰਹਮਾ ਸ਼ਿਵ ਤੇਰੀਆਂ ਕਥਣ ਕਹਾਣੀਆਂ, ਸੁਣਾਉਣ ਵਿਚ ਸੰਸਾਰ। ਮੈਂ ਤੱਕਾਂ ਤੇਰੀਆਂ ਚਾਰੇ ਖਾਣੀਆਂ, ਅੰਡਜ ਜੇਰਜ ਉਤਭੁਜ ਸੇਤਜ ਕਰਾਂ ਵਿਚਾਰ। ਤੇਰਾ ਖੇਲ ਤੱਕਾਂ ਪੰਜ ਤਤ ਭੂਤ ਪ੍ਰਾਣੀਆਂ, ਪਵਣ ਸਵਾਸੀ ਲੇਖਾ ਅਗੰਮ ਅਪਾਰ। ਕਲਜੁਗ ਕੂੜ ਕੁੜਿਆਰ ਤੇਰੀਆਂ ਧਰਮ ਦੀਆਂ ਮੇਟੀਆਂ ਨਿਸ਼ਾਨੀਆਂ, ਚਾਰੋਂ ਕੁੰਟ ਹੋਇਆ ਅੰਧਿਆਰ। ਕਿਰਪਾ ਕਰ ਮੇਰੇ ਉਤੇ ਮਿਹਰਵਾਨੀਆਂ, ਮਿਹਰ ਨਜ਼ਰ ਇਕ ਉਠਾਲ। ਅੰਮ੍ਰਿਤ ਰਸ ਬੂੰਦ ਸਵਾਂਤੀ ਨਿਝਰ ਝਿਰਨਾ ਬਖ਼ਸ਼ ਦੇ ਠੰਡਾ ਪਾਣੀਆਂ, ਅੰਮ੍ਰਿਤ ਮੇਘ ਬਰਸ ਆਪਣੀ ਕਿਰਪਾ ਧਾਰ। ਆਤਮ ਪਰਮਾਤਮ ਮੇਲ ਮਿਲਾ ਦੇ ਧੁਰ ਦੇ ਹਾਣੀਆਂ, ਵਿਛੋੜਾ ਹੋਏ ਨਾ ਵਿਚ ਸੰਸਾਰ। ਸਚ ਵਸਤ ਧਰਮ ਦੀ ਦੇ ਦੇ ਧੁਰ ਦੇ ਦਾਨੀਆਂ, ਤੂੰ ਦੇਵਣਹਾਰ ਨਿਰੰਕਾਰ। ਮੈਂ ਤੇਰੇ ਚਰਨ ਧੂੜ ਮਸਤਕ ਲਾਨੀਆਂ, ਖ਼ਾਦਮ ਹੋ ਕੇ ਹੋਵਾਂ ਖ਼ਿਦਮਤਗਾਰ। ਮਸਤੀ ਵਿਚ ਰਹਾਂ ਮਸਤਾਨੀਆਂ, ਮਸਤ ਖ਼ੁਮਾਰੀ ਇਕੋ ਚਾੜ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ। ਧਰਨੀ ਕਹੇ ਪ੍ਰਭੂ ਕਿਰਪਾ ਕਰ ਦੇ ਮਾਤਲੋਕ, ਮਿਤ੍ਰ ਪਿਆਰੇ ਦਇਆ ਕਮਾਈਆ। ਮੈਂ ਸੁਣਾਂ ਤੇਰਾ ਇਕ ਸਲੋਕ, ਸੋਹਲਾ ਢੋਲਾ ਦੇਣਾ ਜਣਾਈਆ। ਜਿਸ ਨੂੰ ਨਵ ਸੱਤ ਸਕੇ ਕੋਈ ਨਾ ਰੋਕ, ਅਗੇ ਹੋ ਨਾ ਕੋਇ ਅਟਕਾਈਆ। ਜੋ ਵੇਖੇ ਵਿਗਸੇ ਬੰਕ ਦਵਾਰੇ ਕੋਟ, ਤਨ ਮੰਦਰ ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਤੇਰੇ ਹੁਕਮ ਦੀ ਤਨ ਵਜੂਦਾਂ ਅੰਦਰ ਲਾਵੇ ਚੋਟ, ਚੋਟਾ ਮਨ ਲਏ ਨਿਵਾਈਆ। ਕੂੜ ਕਿਰਿਆ ਦਾ ਅੰਦਰੋਂ ਕਢੇ ਖੋਟ, ਮਾਇਆ ਮਮਤਾ ਮੋਹ ਗਵਾਈਆ। ਸਚ ਪ੍ਰਕਾਸ਼ ਆਪਣਾ ਦੇਣਾ ਨਿਰਮਲ ਜੋਤ, ਜੋਤੀ ਜਾਤੇ ਕਰਨੀ ਆਪ ਰੁਸ਼ਨਾਈਆ। ਤੂੰ ਪਰਮਾਤਮਾ ਆਤਮਾ ਤੇਰੀ ਗੋਤ, ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਮੇਰੀ ਰਹੇ ਕੋਈ ਨਾ ਸੋਚ, ਸਮਝ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਪ੍ਰਭੂ ਤੱਕ ਪੰਦਰਾਂ ਕੱਤਕ ਪ੍ਰਵਿਸ਼ਟਾ, ਘੜੀ ਪਲ ਧਿਆਨ ਲਗਾਈਆ। ਨਿਗਾਹ ਮਾਰ ਲੈ ਆਪਣੀ ਵਿਚ ਸ੍ਰਿਸ਼ਟਾ, ਅੰਤਰ ਨਿਰੰਤਰ ਫੋਲ ਫੁਲਾਈਆ। ਸਤਿ ਸਚ ਦਾ ਵੇਖ ਲੈ ਇਸ਼ਟਾ, ਗੁਰਦੇਵ ਕਵਣ ਮਨਾਈਆ। ਕੀ ਤੇਰੇ ਨਾਲ ਦੀਨ ਦੁਨੀ ਦਾ ਰਹੇ ਰਿਸ਼ਤਾ, ਨਾਤਾ ਕੀ ਸਮਝਾਈਆ। ਜੋ ਸੰਦੇਸਾ ਦੇ ਕੇ ਗਿਆ ਜਬਰਾਈਲ ਫ਼ਰਿਸ਼ਤਾ, ਮੁਹੰਮਦ ਨਾਜ਼ਲ ਹੋ ਕੇ ਵਹੀ ਸਮਝਾਈਆ। ਉਹ ਲੇਖਾ ਪੂਰਾ ਕਰ ਦੇ ਆਹਿਸਤਾ ਆਹਿਸਤਾ, ਸਦੀ ਚੌਧਵੀਂ ਗੰਢ ਪਵਾਈਆ। ਮੇਰਾ ਆਦਿ ਦਾ ਤੇਰੇ ਉਤੇ ਨਿਸਚਾ, ਦੂਸਰ ਓਟ ਨਾ ਕੋਇ ਰਖਾਈਆ।
ਕਲਜੁਗ ਕੂੜ ਕੁੜਿਆਰਾ ਮੇਟ ਦੇ ਭਰਿਆ ਵਿਖ ਦਾ, ਅੰਮ੍ਰਿਤ ਮੇਘ ਸਤਿ ਧਰਮ ਬਰਸਾਈਆ। ਮਾਨਸ ਮਾਨਵ ਮਨੁਖ ਰੂਪ ਬਣ ਜਾਏ ਸ਼ਬਦ ਗੋਬਿੰਦ ਸਾਚੇ ਸਿੱਖ ਦਾ, ਜੋ ਸਿਖਿਆ ਸਚ ਦ੍ਰਿੜਾਈਆ। ਝਗੜਾ ਮੁਕ ਜਾਏ ਜ਼ਾਤ ਪਾਤੀ ਨਿਤ ਦਾ, ਨਵਿਤ ਹੋਣਾ ਆਪ ਸਹਾਈਆ। ਤੇਰਾ ਰੂਪ ਅਗੰਮਾ ਪਿਤ ਦਾ, ਪਤਿ ਪਰਮੇਸ਼ਵਰ ਤੇਰੇ ਹੱਥ ਵਡਿਆਈਆ। ਝਗੜਾ ਮੇਟ ਦੇ ਪੱਥਰ ਇੱਟ ਦਾ, ਪਾਹਨਾਂ ਸੀਸ ਨਾ ਕੋਇ ਨਿਵਾਈਆ। ਤੇਰੇ ਉਤੇ ਸਦੀ ਚੌਧਵੀਂ ਮਨੂਆ ਕਿਸੇ ਨਾ ਟਿਕਦਾ, ਟਿੱਕੇ ਮਸਤਕ ਲਾਉਣ ਵਾਲੇ ਸਾਰੇ ਬੈਠੇ ਮੁਖ ਭਵਾਈਆ। ਤੂੰ ਲਹਿਣਾ ਤੱਕ ਲੈ ਆਪਣੀ ਇਕੋ ਚਿਟ ਦਾ, ਜਿਸ ਚਿਟ ਉਤੇ ਗੋਬਿੰਦ ਕੰਨਾ ਗਿਆ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਧਰਨੀ ਕਹੇ ਜਨ ਭਗਤੋ ਮੈਨੂੰ ਸਾਰੇ ਕਹਿੰਦੇ ਧਰਤ, ਧਵਲ ਧੌਲ ਕਹਿ ਕੇ ਰਹੇ ਗਾਈਆ। ਸਚ ਦੱਸਾਂ ਮੇਰੀ ਗੋਬਿੰਦ ਨਾਲ ਸ਼ਰਤ, ਜੋ ਮਾਹੀ ਬੇਪ੍ਰਵਾਹੀਆ। ਜਿਸ ਨੂੰ ਤੱਕਾਂ ਉਤੇ ਅਰਸ਼, ਫ਼ਰਸ਼ਾਂ ਵੇਖ ਖ਼ੁਸ਼ੀ ਬਣਾਈਆ। ਜੋ ਮੇਰੇ ਉਤੇ ਕਰੇ ਤਰਸ, ਰਹਿਮਤ ਆਪ ਕਮਾਈਆ। ਮੇਰਾ ਸੁਹੰਜਣਾ ਕਰੇ ਬਰਸ, ਸ਼ਹਿਨਸ਼ਾਹੀ ਨੌ ਮਿਲੇ ਵਡਿਆਈਆ। ਜੋਤੀ ਜਾਤਾ ਹੋ ਕੇ ਆਏ ਪਰਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਮੇਰਾ ਪਿਛਲਾ ਲਾਹੇ ਕਰਜ਼, ਮਕਰੂਜ਼ ਦਏ ਚੁਕਾਈਆ। ਅਗੇ ਸਭ ਦੀ ਆਸਾ ਵੇਖੇ ਗ਼ਰਜ਼, ਕੀ ਦੀਨ ਦੁਨੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ। ਧਰਨੀ ਕਹੇ ਮੇਰੇ ਪ੍ਰਭੂ ਮਿਹਰਵਾਨਾ, ਮਿਹਰਵਾਨ ਤੇਰੀ ਵਡਿਆਈਆ। ਆਪਣਾ ਪਿਛਲਾ ਖੇਲ ਤੱਕ ਮਹਾਨਾ, ਤਰੇਤਾ ਦੁਆਪਰ ਨਾਲ ਮਿਲਾਈਆ। ਸਤਿਜੁਗ ਬਲ ਦਾ ਵੇਖ ਨਿਸ਼ਾਨਾ, ਜੋ ਬਾਵਨ ਗਿਆ ਸਮਝਾਈਆ। ਫੇਰ ਤੱਕ ਲੈ ਆਪਣਾ ਨੂਰ ਨੁਰਾਨਾ, ਜੋਤੀ ਜਾਤੇ ਵੇਖ ਵਖਾਈਆ। ਕੀ ਇਸ਼ਾਰਾ ਦਿਤਾ ਅਰਜਨ ਕ੍ਰਿਸ਼ਨ ਕਾਹਨਾ, ਘਨਈਆ ਕੀ ਸਮਝਾਈਆ। ਕੀ ਕਬੀਰ ਨੇ ਗਾਇਆ ਤਰਾਨਾ, ਜਗਤ ਸੁਰਤੀ ਤੋਂ ਬਾਹਰ ਸੁਣਾਈਆ। ਕੀ ਸੰਦੇਸ਼ਾ ਸਤਿਗੁਰ ਨਾਨਕ ਹੁਕਮ ਦਿਤਾ ਮਰਦਾਨਾ, ਕੀ ਗਿਆ ਸਮਝਾਈਆ। ਕੀ ਗੋਬਿੰਦ ਨੇ ਤੀਰ ਦਾ ਮਾਰ ਨਿਸ਼ਾਨਾ, ਨਿਸ਼ਾਨਾ ਮੇਰਾ ਦਿਤਾ ਬਦਲਾਈਆ। ਕੀ ਤੇਰਾ ਮੇਰੇ ਉਤੇ ਵਰਤੇ ਭਾਣਾ, ਭਾਵੀ ਵਿਚ ਖੇਲ ਖਿਲਾਈਆ। ਧਰਨੀ ਕਹੇ ਪ੍ਰਭੂ ਉਹ ਤੱਕ ਲੈ ਚੌਦਾਂ ਤਬਕ ਜ਼ਿਮੀਂ ਅਸਮਾਨਾ, ਚੌਦਾਂ ਲੋਕ ਅੱਖ ਉਠਾਈਆ। ਤੇਰਾ ਹੋਏ ਨਾ ਕੋਇ ਬੇਗਾਨਾ, ਵੈਰੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਪ੍ਰਭੂ ਮੇਰੀ ਵੇਖ ਲੈ ਪੁਰਾਣੀ ਖ਼ਾਹਿਸ਼, ਆਸ਼ਾ ਤੇਰੇ ਚਰਨ ਕਵਲ ਟਿਕਾਈਆ। ਮੇਰੀ ਜਗਤ ਪੁਰਾਣੀ ਤੱਕ ਲੈ ਲਾਸ਼, ਮਾਟੀ ਖ਼ਾਕ ਨਜ਼ਰੀ ਆਈਆ। ਮੈਨੂੰ ਮਾਰ ਸਕਿਆ ਨਾ ਸ਼ੰਕਰ ਉਤੋਂ ਕੈਲਾਸ਼, ਕਲਾਧਾਰੀ ਤੇਰੀ ਬੇਪ੍ਰਵਾਹੀਆ। ਮੇਰੇ ਉਤੇ ਜੁਗ ਚੌਕੜੀ ਕੇਤੇ ਹੋ ਗਏ ਨਾਸ਼, ਸਤਿਜੁਗ ਤਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਕੇਤੇ ਤੇਰੇ ਰੂਪ ਵੇਖੇ ਅਬਿਨਾਸ਼, ਅਬਿਨਾਸ਼ੀ ਕਰਤੇ ਧਿਆਨ ਲਗਾਈਆ। ਕੇਤੇ ਪਾ ਕੇ ਗਏ ਰਾਸ, ਗੋਪੀ ਕਾਹਨ ਨਾਚ ਨਚਾਈਆ। ਕੇਤੇ ਬ੍ਰਹਮਾ ਬ੍ਰਹਮ ਕਰਦੇ ਰਹੇ ਪ੍ਰਕਾਸ਼, ਲੱਖ ਚੁਰਾਸੀ ਰੰਗ ਰੰਗਾਈਆ। ਕੇਤੇ ਵਿਸ਼ਨੂੰ ਵਿਸ਼ਨੂੰ ਵਿਸ਼ਵ ਦਾ ਦੇਂਦੇ ਰਹੇ ਸਾਥ, ਸਗਲੇ ਸੰਗੀ ਆਪ ਬਣ ਜਾਈਆ। ਧਰਨੀ ਕਹੇ ਮੇਰੇ ਪੁਰਖ ਸਮਰਾਥ, ਤੇਰੇ ਹੱਥ ਵਡਿਆਈਆ। ਤੂੰ ਸਹਾਇਤਾ ਕਰਨੀ ਅਨਾਥਾਂ ਨਾਥ, ਦੀਨਾਂ ਗਲੇ ਲਗਾਈਆ। ਮੈਂ ਤੇਰੇ ਚਰਨ ਕਵਲ
ਧਵਲ ਹੋ ਕੇ ਟੇਕਾਂ ਮਾਥ, ਮਸਤਕ ਧੂੜੀ ਖ਼ਾਕ ਰਮਾਈਆ। ਮੇਰੀ ਆਸਾ ਪੂਰੀ ਕਰ ਦੇ ਜੋ ਸਤਿਗੁਰ ਗੋਬਿੰਦ ਗਿਆ ਆਖ, ਬਿਨ ਅੱਖਰਾਂ ਅੱਖਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਨੂੰ ਗੋਬਿੰਦ ਮਾਰਿਆ ਸਹਿਜ ਨਾਲ ਧੱਕਾ, ਚਰਨਾਂ ਨਾਲ ਦਬਾਈਆ। ਇਕ ਫ਼ਰਮਾਨਾ ਸ਼ਬਦ ਦਾ ਦਿਤਾ ਸੱਚਾ, ਸਚ ਗਿਆ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਦਾ ਆਦਿ ਜੁਗਾਦੀ ਰਿਸ਼ਤਾ ਪੱਕਾ, ਦੋ ਜਹਾਨ ਸਕੇ ਨਾ ਕੋਇ ਤੁੜਾਈਆ। ਧਰਨੀਏ ਉਹ ਦਿਸੇ ਕਦੇ ਨਾ ਜਗਤ ਵਾਲੀਆਂ ਅੱਖਾਂ, ਅੱਖਰਾਂ ਵਿਚ ਬੰਦ ਨਾ ਕੋਇ ਕਰਾਈਆ। ਜਦ ਹੋਵੇ ਹੋਵੇ ਭਗਤਾਂ ਦਾ ਸਖਾ, ਸਖਾ ਸੁਹੇਲਾ ਬੇਪ੍ਰਵਾਹੀਆ। ਮੈਂ ਉਸ ਦਾ ਭੇਵ ਦੱਸਾਂ, ਦਹਿ ਦਿਸ਼ਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਗੋਬਿੰਦ ਕਿਹਾ ਧਰਨੀਏ ਤੇਰਾ ਭਗਵੰਤ, ਭਗਵਨ ਧੁਰਦਰਗਾਹੀਆ। ਆਦਿ ਜੁਗਾਦੀ ਕੰਤ, ਹਰਿ ਕਰਤਾ ਇਕ ਅਖਵਾਈਆ। ਤੈਨੂੰ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੇਰੇ ਉਤੋਂ ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜਿਸ ਕਲਜੁਗ ਕਰਨਾ ਅੰਤ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲਾਈਆ। ਧਰਨੀ ਕਹੇ ਮੇਰੇ ਸਤਿਗੁਰ ਗੋਬਿੰਦ ਮੈਂ ਤੇਰੇ ਚਰਨ ਚੁੰਮਾਂ, ਧੂੜੀ ਮਸਤਕ ਖ਼ਾਕ ਰਮਾਈਆ। ਦਿਵਸ ਰੈਣ ਘੁੰਮਾਂ, ਭੱਜਾਂ ਵਾਹੋ ਦਾਹੀਆ। ਉਸ ਪ੍ਰਭੂ ਦਾ ਨੂਰ ਨੁਰਾਨਾ ਵੇਖਾਂ ਖੇਲ ਜੋ ਵਡ ਗੁਣ ਗੁਣਾ, ਗਹਿਰ ਗੰਭੀਰ ਆਪ ਕਰਾਈਆ। ਜਿਸ ਦੀ ਨਾਦ ਅਨਾਦੀ ਦੋ ਜਹਾਨਾਂ ਇਕੋ ਹੋਵੇ ਧੁਨਾ, ਧੁਨ ਆਤਮਕ ਰਾਗ ਸੁਣਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਮਾਲਕ ਕੁਨਾ, ਵਾਹਿਦ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਮੇਰੀਆਂ ਆਸਾ ਮਨਸਾ ਉਸ ਦੇ ਚਰਨ, ਜੋ ਚਰਨੋਦਕ ਦਏ ਪਿਆਈਆ। ਮੇਰਾ ਨੇਤਰ ਖੋਲ ਕੇ ਹਰਨ ਫਰਨ, ਨਿਜ ਲੋਚਨ ਨੈਣ ਕਰੇ ਰੁਸ਼ਨਾਈਆ। ਜਿਸ ਦਾ ਨਾਮ ਨਿਧਾਨਾ ਇਕੋ ਜੀਵ ਜੰਤ ਮੇਰੇ ਉਤੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਆਤਮ ਧਾਰ ਪਰਮਾਤਮ ਦੀ ਮੰਜ਼ਲ ਚੜ੍ਹਨ, ਅਗੇ ਹੋ ਨਾ ਕੋਇ ਅਟਕਾਈਆ। ਸੋ ਕਰਤਾ ਪੁਰਖ ਆਦਿ ਜੁਗਾਦੀ ਕਰਨੀ ਕਰਨ, ਕਰਨੀ ਦਾ ਕਰਤਾ ਨੂਰ ਅਲਾਹੀਆ। ਜੋ ਝਗੜਾ ਮੇਟੇ ਚੋਟੀ ਜੜਨ, ਚੇਤਨ ਵੇਖੇ ਥਾਉਂ ਥਾਈਂਆ। ਮੈਂ ਉਸ ਦਾ ਪੱਲੂ ਫੜਾਂ ਲੜਨ, ਬਿਨ ਕੰਨੀ ਗੰਢ ਪਵਾਈਆ। ਜਿਸ ਝਗੜਾ ਮਿਟਾਉਣਾ ਵਰਨ ਬਰਨ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਗੋਬਿੰਦ ਮੇਰੇ ਉਤੇ ਚਰਨ ਦਿਤਾ ਦੱਬ, ਪੰਜਾ ਸਹਿਜ ਨਾਲ ਟਿਕਾਈਆ। ਝਟ ਸ਼ਬਦ ਸੰਦੇਸ਼ਾ ਮੈਨੂੰ ਦਿਤਾ ਝੱਬ, ਪ੍ਰੇਮ ਨਾਲ ਦ੍ਰਿੜਾਈਆ। ਓਹ ਵੇਖ ਲੈ ਨੂਰ ਅਲਾਹੀ ਰੱਬ, ਨੂਰ ਨੁਰਾਨਾ ਸੋਭਾ ਪਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗਏ ਸੱਦ, ਸੱਦਿਆਂ ਵਿਚ ਹੋਕੇ ਜਗਤ ਜਣਾਈਆ। ਉਹ ਆਵੇ ਆਪਣੇ ਨਾਲ ਸਬਬ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜਿਸ ਕਲਜੁਗ ਅੰਤਮ ਕੂੜ ਕੁੜਿਆਰੀ ਮੇਟਣੀ ਹੱਦ, ਹਦੂਦਾਂ ਵੇਖੇ ਥਾਉਂ ਥਾਈਂਆ। ਨਵ ਜ਼ਾਤੀ ਇਕ ਬਣਾਏ ਯੱਦ, ਯਦੀ ਯਦਪ ਆਪਣਾ ਹੁਕਮ ਵਰਤਾਈਆ। ਜਨ
ਭਗਤਾਂ ਲਡਾਏ ਲਡ, ਗੋਦੀ ਧੁਰ ਦੀ ਆਪ ਉਠਾਈਆ। ਨਾਮ ਪਿਆਲਾ ਦੇਵੇ ਮਦਿ, ਸਾਕੀ ਹੋ ਕੇ ਜਾਮ ਫੜਾਈਆ। ਰਿੰਦ ਪੀ ਕੇ ਜਾਵੇ ਰੱਜ, ਰੰਜਸ਼ ਅੰਦਰ ਰਹੇ ਨਾ ਰਾਈਆ। ਸਚ ਦਵਾਰੇ ਜਾਏ ਸਜ, ਸਾਜਣ ਮਿਲੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। ਧਰਨੀ ਕਹੇ ਮੈਂ ਵੇਖਾਂ ਚਾਰ ਕੁੰਟ ਨਾਲ ਧਿਆਨ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਸ੍ਰੀ ਭਗਵਾਨ, ਹਰਿ ਕਰਤਾ ਕਾਰ ਕਮਾਈਆ। ਜੋ ਲਹਿਣਾ ਜਾਣੇ ਦੋ ਜਹਾਨ, ਲੋਕਾਂ ਪ੍ਰਲੋਕਾਂ ਖੋਜ ਖੁਜਾਈਆ। ਜੋ ਲੇਖਾ ਵੇਖੇ ਜ਼ਿਮੀਂ ਅਸਮਾਨ, ਇਸਮ ਆਜ਼ਮ ਇਕ ਦ੍ਰਿੜਾਈਆ। ਮੈਂ ਓਸ ਨੂੰ ਕਰਾਂ ਸਲਾਮ, ਸਜਦਿਆਂ ਵਿਚ ਸੀਸ ਝੁਕਾਈਆ। ਜਿਸ ਨੂੰ ਮੁਹੰਮਦ ਕਿਹਾ ਅਮਾਮ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਸ਼ਰਅ ਵਿਚ ਰਹਿਣ ਦੇਣਾ ਨਹੀਂ ਕੋਈ ਗ਼ੁਲਾਮ, ਜ਼ਜੀਰ ਬੇਨਜ਼ੀਰ ਦਏ ਕਟਾਈਆ। ਓਹ ਸੰਦੇਸ਼ਾ ਦੇਵੇ ਵਿਚ ਅਵਾਮ, ਆਮ ਰਿਹਾ ਸਮਝਾਈਆ। ਜਿਸ ਸ਼ਰਅ ਦਾ ਲੇਖਾ ਵੇਖਣਾ ਵਿਚ ਸ਼ਾਮ, ਜਿਸ ਦੀ ਸ਼ਾਮ ਘਨਈਆ ਦਏ ਗਵਾਹੀਆ। ਹਲੂਣਾ ਦੇ ਕੇ ਹੁਕਮ ਈਰਾਨ, ਦੁਰਾਨੀਆਂ ਨਾਲ ਮਿਲਾਈਆ। ਚਾਰ ਯਾਰੀ ਦੀ ਹੱਥ ਵਿਚ ਲਏ ਕਮਾਨ, ਹੁਕਮ ਹੁਕਮ ਵਿਚ ਸੁਣਾਈਆ। ਮੱਕੇ ਕਾਅਬੇ ਵੇਖੋ ਮੁਕਾਮ, ਮਦੀਨਿਆਂ ਪੰਧ ਮੁਕਾਈਆ। ਸਦੀ ਚੌਧਵੀਂ ਤੱਕੋ ਨਿਸ਼ਾਨ, ਜੋ ਨਿਸ਼ਾਨੇ ਸਭ ਦੇ ਰਿਹਾ ਬਦਲਾਈਆ। ਤਾਰਾ ਚੰਦ ਦਏ ਪੈਗ਼ਾਮ, ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਧਰਨੀ ਕਹੇ ਮੇਰਾ ਆਦਿ ਜੁਗਾਦੀ ਇਕੋ ਕੰਤ ਸੁਹਾਗਾ, ਸਾਹਿਬ ਸਤਿਗੁਰ ਇਕ ਅਖਵਾਈਆ। ਜਿਸ ਦਾ ਦੀਪਕ ਜੋਤ ਜਗੇ ਚਰਾਗ਼ਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਜਿਸ ਦਾ ਲੇਖਾ ਵੇਖਣਾ ਆਰ ਪਾਰ ਵਾਘਾ, ਵਾਗਾਂ ਆਪਣੇ ਹੱਥ ਉਠਾਈਆ। ਜੋ ਇਸ਼ਾਰਾ ਦੇ ਕੇ ਗਿਆ ਵਾਲਾ ਬਾਜਾਂ, ਬਾਜ਼ੀ ਸਭ ਦੀ ਦਏ ਉਲਟਾਈਆ। ਜਿਸ ਨੂੰ ਹਜ਼ਰਤ ਮੁਹੰਮਦ ਮਾਰੇ ਅਵਾਜ਼ਾ, ਕੂਕ ਕੂਕ ਦਏ ਦੁਹਾਈਆ। ਮੇਰੇ ਅਮਾਮ ਅਲਾਹੀ ਨੂਰ ਆ ਜਾ, ਮਜ਼ੀਉਲ ਤੇਰੀ ਓਟ ਤਕਾਈਆ। ਮੇਰੇ ਯਕਮਸਤਲੂ ਨਵਿਜ਼ ਚੋਸ਼ੇ ਮਜ਼ਾ ਗੋਸ਼ੇ ਕਮਾ ਖੁਰਜਾਨੇ ਅਵਾਂ ਜਬਤੀ ਜਵੂ ਅਰਸ਼ੇ ਮਵਰੂ ਨੂਰੇ ਅਲਾਹ ਬੇਪਰਵਾਹ ਤੇਰੀ ਓਟ ਤਕਾਈਆ। ਦਸਤੇ ਬਜ਼ੀ ਅਰਸ਼ੇ ਮਜ਼ੀ ਕਵਿਜ਼ੇ ਕੁਲਾਹ ਮੇਰੇ ਅਲਾਹ ਚੋਸ਼ੇ ਜ਼ਬੀ ਨੂਰੇ ਰਬੀ, ਆਲਮੀਨ ਉਲਮਾ ਤੇਰਾ ਭੇਵ ਕੋਇ ਨਾ ਪਾਈਆ। ਮੇਰੇ ਮਹਿਬੂਬਾ ਮੇਰੀ ਅੰਤ ਵੇਖ ਲੈ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ। ਧਰਨੀ ਕਹੇ ਪੰਦਰਾਂ ਕੱਤਕ ਤੇਰਾ ਸਾਲ ਬਸਾਲਾ ਖੇਲ ਹੋਣਾ ਵਿਚ ਜਗਤ, ਜਗ ਜੀਵਣ ਦਾਤਾ ਦਏ ਵਡਿਆਈਆ। ਤੇਰਾ ਝਗੜਾ ਹੋਣਾ ਬੂੰਦ ਰਕਤ, ਪੰਜਾਂ ਤਤਾਂ ਸੰਗ ਬਣਾਈਆ। ਦੀਨ ਦੁਨੀ ਦਾ ਅਖਾੜਾ ਬਣਨਾ ਫ਼ਕਤ, ਫ਼ਿਕਰਾ ਇਕੋ ਇਕ ਸਮਝਾਈਆ। ਤੇਰੇ ਦਿਵਸ ਦਾ ਇਸ਼ਾਰਾ ਦੇ ਕੇ ਗਈ ਦੁਰਗਾ ਆਦਿ ਸ਼ਕਤ, ਸੁੰਭ ਨਿਸੁੰਭ ਦੀ ਆਸਾ ਨਾਲ ਮਿਲਾਈਆ। ਬਾਵਨ ਨੇ ਸੰਦੇਸਾ ਦਿਤਾ ਏਸੇ ਧਰਤ, ਧਵਲ ਰਹੀ ਦ੍ਰਿੜਾਈਆ। ਰਾਮ ਵਸ਼ਿਸ਼ਟ ਦੀ ਲੱਗੀ ਸ਼ਰਤ, ਧਨੁਖ ਬਾਣ ਹੱਥੋਂ ਦਿਤਾ ਸੁਟਾਈਆ। ਕ੍ਰਿਸ਼ਨ ਅਰਜਨ ਨੂੰ ਕਿਹਾ ਜੋਰ ਨਾਲ ਗਰਜ, ਸ਼ਬਦ ਸ਼ਬਦ ਸ਼ਬਦ ਦ੍ਰਿੜਾਈਆ। ਐਸ ਧਰਤੀ ਤੇ ਗੋਬਿੰਦ ਸਿੰਘ ਜੋਧਾ ਆਵੇ ਸੂਰਬੀਰ ਮਰਦਾਨਾ ਮਰਦ, ਮਦਦ ਪੁਰਖ ਅਕਾਲ ਨਾਲ ਰਖਾਈਆ। ਜਿਸ ਦਾ ਡੰਕਾ ਫ਼ਤਹਿ ਵੱਜੇ ਅਸਚਰਜ, ਨਗਾਰਾ ਨਾਮ
ਵਾਲਾ ਰਖਾਈਆ। ਕੂੜੀ ਕਿਰਿਆ ਸ਼ਰਅ ਕਸਾਈ ਰਹਿਣ ਨਾ ਦੇਵੇ ਕਰਦ, ਕਾਤਲ ਮਕਤੂਲ ਦਾ ਡੇਰਾ ਢਾਹੀਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਹੋਏ ਸਹਾਈਆ। ਧਰਤੀਏ ਤੇਰੀ ਲੇਖੇ ਲਾਵੇ ਅਰਜ, ਬੇਨੰਤੀ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ। ਧਰਨੀ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਹੱਸੀ, ਆਪਣੀ ਖ਼ੁਸ਼ੀ ਬਣਾਈਆ। ਚੜ੍ਹਦਾ ਲਹਿੰਦਾ ਦੱਖਣ ਪਹਾੜ ਨੱਸੀ, ਭੱਜੀ ਵਾਹੋ ਦਾਹੀਆ। ਮੇਰਾ ਮਾਲਕ ਆਵੇ ਜੋ ਵੇਖੇ ਲੱਖ ਚਾਰ ਅੱਸੀ, ਚੁਰਾਸੀ ਫੋਲ ਫੁਲਾਈਆ। ਜਨ ਭਗਤਾਂ ਸੰਤਾਂ ਸੂਫ਼ੀਆਂ ਗੁਰਮੁਖਾਂ ਕੱਟੇ ਰੱਸੀ, ਜਮ ਫਾਸ ਨਾ ਕੋਇ ਲਟਕਾਈਆ। ਕਲਜੁਗ ਵੇਖੇ ਰੈਣ ਅੰਧੇਰੀ ਮੱਸੀ, ਬਿਨ ਅੱਖਾਂ ਅੱਖ ਉਠਾਈਆ। ਮੇਰਾ ਲਹਿਣਾ ਦੇਣਾ ਦੇਵੇ ਹੱਥੋ ਹੱਥੀ, ਪੂਰਬ ਲੇਖਾ ਝੋਲੀ ਪਾਈਆ। ਉਹ ਮਾਲਕ ਖ਼ਾਲਕ ਹੋਵੇ ਪੁਰਖ ਸਮਰਥੀ, ਸਮਰਥ ਪੁਰਖ ਇਕ ਅਖਵਾਈਆ। ਜੋ ਸਾਰ ਪਾਵੇ ਤਤ ਅੱਠੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਭੇਵ ਰਹੇ ਨਾ ਰਾਈਆ। ਉਹ ਵੇਖਣਹਾਰਾ ਤੀਰਥ ਅੱਠ ਸੱਠੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੇਖਾ ਦਏ ਚੁਕਾਈਆ। ਜਿਸ ਝਗੜਾ ਮੇਟਣਾ ਮੰਦਰ ਮਸਜਿਦ ਸ਼ਿਵਦਵਾਲੇ ਮੱਠੀ, ਕਾਇਆ ਕਾਅਬਾ ਇਕ ਦਰਸਾਈਆ। ਜਿਸ ਦੀ ਜੋਤ ਜਗੇ ਲਟ ਲਟੀ, ਚਾਰ ਕੁੰਟ ਕਰੇ ਰੁਸ਼ਨਾਈਆ। ਉਹਦੀ ਨਾਮ ਦੀ ਹੋਵੇ ਇਕੋ ਪੱਟੀ, ਪਟਨੇ ਵਾਲਾ ਰਿਹਾ ਸਮਝਾਈਆ। ਉਹ ਸਤਿ ਸਰੂਪਾ ਸ਼ਾਹੋ ਭੂਪਾ ਹੱਥ ਆਵੇ ਕਿਸੇ ਨਾ ਹੱਟੀ, ਕੀਮਤ ਸਕੇ ਨਾ ਕੋਇ ਚੁਕਾਈਆ। ਜਿਸ ਕਲਜੁਗ ਅੰਤ ਦੀਨ ਦੁਨੀ ਦੀ ਅਗਨੀ ਕਰਨੀ ਮੱਠੀ, ਅੰਮ੍ਰਿਤ ਨਾਮ ਮੇਘ ਬਰਸਾਈਆ। ਧਰਨੀ ਕਹੇ ਜਨ ਭਗਤੋ ਮੈਂ ਉਸ ਦੇ ਚਰਨ ਕਵਲ ਢੱਠੀ, ਨਿਵ ਨਿਵ ਸੀਸ ਨਿਵਾਈਆ। ਜਿਸ ਆਤਮ ਧਾਰ ਸ੍ਰਿਸ਼ਟੀ ਕਰਨੀ ਇਕੱਠੀ, ਪਰਮਾਤਮ ਹੋ ਕੇ ਮੇਲ ਮਿਲਾਈਆ। ਜੋਤੀ ਜਾਤਾ ਸਭ ਦਾ ਬਣ ਕੇ ਕਮਲਾਪਤੀ, ਪਤਿਪਰਮੇਸ਼ਵਰ ਦਇਆ ਕਮਾਈਆ। ਉਸ ਦੀ ਚਰਨ ਧੂੜੀ ਮਸਤਕ ਲਾਵਾਂ ਰਤੀ, ਰਤਨ ਅਮੋਲਕ ਆਪਣਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਪਤ ਰਿਹਾ ਰਖੀ, ਸਿਰ ਆਪਣਾ ਹੱਥ ਟਿਕਾਈਆ।
੧੬ ਕੱਤਕ ਸ਼ਹਿਨਸ਼ਾਹੀ ਸੰਮਤ ਨੌ ਪਿੰਡ ਧਨੌਰੀ ਜ਼ਿਲਾ ਰੋਪੜ ਲਛਮਣ ਸਿੰਘ ਦੇ ਨਵਿਤ ਵਿਹਾਰ ਹੋਇਆ
ਸਤਿਗੁਰ ਸ਼ਬਦ ਕਹੇ ਮੇਰਾ ਪੂਰਬ ਉਧਾਰ, ਲਹਿਣੇ ਵਾਲਿਆਂ ਲਹਿਣੇ ਰਿਹਾ ਚੁਕਾਈਆ। ਮੈਂ ਬਿਨਾ ਸੀਸ ਤੋਂ ਚੁੱਕੀ ਫਿਰਾਂ ਭਾਰ, ਜੁਗ ਚੌਕੜੀ ਆਪਣੇ ਕੰਧ ਉਠਾਈਆ। ਮੈਂ ਦੱਸਾਂ ਸਭ ਨੂੰ ਨਾਲ ਪਿਆਰ, ਪ੍ਰੀਤੀ ਵਿਚ ਜਣਾਈਆ। ਮੇਰਾ ਸਵਾਮੀ ਸਿਰਜਣਹਾਰ, ਪਾਤਸ਼ਾਹ ਧੁਰਦਰਗਾਹੀਆ। ਜਿਸ ਨੂੰ ਸਾਰੇ ਕਹਿੰਦੇ ਰਾਮ ਰਾਮ ਅਵਤਾਰ, ਅਵਤਰ ਆਪਣੀ ਖੇਲ ਖਿਲਾਈਆ। ਉਹ ਸੰਦੇਸ਼ਾ ਦੇ ਕੇ ਗਿਆ ਸਰਗੁਣ ਧਾਰ, ਨਿਰਗੁਣ ਓਟ ਤਕਾਈਆ। ਤੂੰ ਪਿਨਹਾਂ ਮੇਰਾ ਮੀਤਾ ਮਿਤ੍ਰ ਪਿਆਰਾ ਯਾਰ, ਸੱਜਣ ਸੰਗ ਰਖਾਈਆ। ਤੇਰਾ ਲੇਖਾ ਵਿਚ ਸੰਸਾਰ, ਸੋਹਣਿਆ ਦਿਆਂ ਸਮਝਾਈਆ। ਤੇਰਾ ਭਗਤਾਂ ਸੰਗ ਹੋਵੇ ਜਗਤ ਵਿਹਾਰ, ਵਿਵਹਾਰੀ ਆਪਣਾ ਰੰਗ ਰੰਗਾਈਆ। ਤੈਨੂੰ ਆਉਣਾ ਪੈਣਾ ਦੂਜੀ ਤੀਜੀ ਵਾਰ, ਤਿੰਨ ਜਨਮ ਦਾ ਲੇਖਾ
ਦਿਆਂ ਸਮਝਾਈਆ। ਤੇਰੇ ਅੰਤਰ ਨਿਰੰਤਰ ਬਖ਼ਸ਼ਾਂ ਇਕ ਸਿਤਾਰ, ਧੁਨ ਅਨਾਦੀ ਨਾਦ ਵਜਾਈਆ। ਬੇਖ਼ਬਰਾਂ ਕਰਾਂ ਖ਼ਬਰਦਾਰ, ਸੁੱਤਿਆਂ ਲਵਾਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸੁਣ ਖੇਲ ਧੁਰ ਦਰਬਾਰੀ, ਬਿਨ ਨੈਣਾਂ ਦਿਆਂ ਵਖਾਈਆ। ਤੂੰ ਲੋਈ ਦਾ ਬਣਨਾ ਫੇਰ ਵਪਾਰੀ, ਹਟਵਾਣਾ ਹੋ ਕੇ ਕੀਮਤ ਦੇਣੀ ਚੁਕਾਈਆ। ਲੇਖਾ ਤੱਕਣਾ ਓਸ ਦਾਤਾਰੀ, ਜੋ ਦੇਵਣਹਾਰ ਅਖਵਾਈਆ। ਕਬੀਰ ਨੇ ਰੋਣਾ ਜ਼ਾਰੋ ਜ਼ਾਰੀ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਖ਼ਾਲੀ ਭਰੀਂ ਭੰਡਾਰੀ, ਭੁੱਖਿਆਂ ਦੇਣਾ ਰਜਾਈਆ। ਘਰ ਆਵੇ ਅੰਤ ਲਾਚਾਰੀ, ਸੁਖ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਤੇਰਾ ਕੌਡੀਆਂ ਵਾਲਾ ਹੱਟ, ਜਗਤ ਜਗਤ ਵਡਿਆਈਆ। ਭਗਤਾਂ ਦਾ ਭਗਤੀ ਵਾਲਾ ਤਟ, ਕਿਨਾਰਾ ਇਕੋ ਸੋਭਾ ਪਾਈਆ। ਤੂੰ ਤਨ ਵਜੂਦ ਦੇ ਦਮੜੇ ਲਏ ਵਟ, ਆਪਣੇ ਹੱਥ ਉਠਾਈਆ। ਕਬੀਰ ਨੇ ਖ਼ਾਲੀ ਕਰ ਕੇ ਹੱਥ, ਪ੍ਰਭ ਅਗੇ ਵਾਸਤਾ ਪਾਈਆ। ਜਿਉਂ ਭਾਵੇ ਤਿਉਂ ਤੂੰ ਮੇਰੀ ਲੈਣੀ ਰਖ, ਸਿਰ ਆਪਣਾ ਹੱਥ ਉਠਾਈਆ। ਤੂੰ ਤਾੜੀ ਮਾਰ ਕੇ ਪੈਣਾ ਹੱਸ, ਖ਼ੁਸ਼ੀਆਂ ਢੋਲੇ ਗਾਈਆ। ਵੇਖੋ ਭੁੱਖਾ ਨੰਗਾ ਕਿੱਡਾ ਹੋਇਆ ਬੇਵਸ, ਘਰ ਭੋਜਨ ਨਜ਼ਰ ਕੋਇ ਨਾ ਆਈਆ। ਭੁੱਖੇ ਸਾਧੂ ਇਹਦੇ ਦਰ ਤੋਂ ਜਾਣਗੇ ਨੱਠ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਮੇਰੇ ਅਠਤਾਲੀਆਂ ਘੰਟਿਆਂ ਦਾ ਸਮਾਂ ਜਾਏਗਾ ਟੱਪ, ਲੇਖਾ ਸਕੇ ਨਾ ਮੂਲ ਚੁਕਾਈਆ। ਲੋਈ ਰਹੇਗੀ ਮੇਰੇ ਵਸ, ਘਰ ਆਪਣੇ ਲਵਾਂ ਰਖਾਈਆ। ਭਗਤਾਂ ਦਾ ਫੇਰ ਵੇਖਾਂਗਾ ਹੱਠ, ਕਿਸ ਬਿਧ ਮੈਥੋਂ ਲਏ ਛੁਡਾਈਆ। ਮੇਰਾ ਇਰਾਦਾ ਹੋ ਗਿਆ ਪੱਕ, ਪੱਕੀ ਆਪਣੇ ਨਾਲ ਪਕਾਈਆ। ਮੇਰਾ ਪੂਰਾ ਹੋਣਾ ਹਕ, ਹਕੀਕਤ ਇਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਕਰਤਾ ਪੁਰਖ ਅਛਲ ਅਛੱਲ, ਵਲ ਛਲ ਆਪਣੀ ਖੇਲ ਕਰਾਈਆ। ਜੋ ਲੇਖਾ ਜਾਣੇ ਘੜੀ ਘੜੀ ਪਲ ਪਲ, ਪਲਕਾਂ ਦੇ ਪਿਛੇ ਬੈਠਾ ਵੇਖ ਵਖਾਈਆ। ਜਿਸ ਦੇ ਕੋਲ ਭੰਡਾਰਾ ਲੱਖ ਚੁਰਾਸੀ ਅੰਨ ਜਲ, ਜਲ ਥਲ ਮਹੀਅਲ ਰਿਹਾ ਪਹੁੰਚਾਈਆ। ਉਹ ਸਚ ਸਿੰਘਾਸਣ ਬੈਠਾ ਮੱਲ, ਸਚ ਦਵਾਰੇ ਡੇਰਾ ਲਾਈਆ। ਉਸ ਨੂੰ ਜਦੋਂ ਤੱਕੋ ਉਹ ਹੋ ਕੇ ਭਗਤਾਂ ਦੇ ਵੱਲ, ਨਾਤਾ ਕੂੜ ਜਗਤ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕਿਰਪਾ ਕੀਤੀ ਆਪ ਨਿਰੰਕਾਰ, ਨਿਰਵੈਰ ਦਇਆ ਕਮਾਈਆ। ਕਬੀਰ ਦੇ ਖ਼ਾਲੀ ਭਰ ਭੰਡਾਰ, ਅਤੋਟ ਅਤੁਟ ਦਿਤੇ ਵਰਤਾਈਆ। ਸਾਧਾਂ ਸੰਤਾਂ ਖ਼ੁਸ਼ੀਆਂ ਨਾਲ ਖਾਧਾ ਆਹਾਰ, ਹਿਰਦੇ ਵਿਚ ਤੂੰ ਹੀ ਤੂੰ ਹੀ ਗਾਈਆ। ਤੇਰਾ ਮੇਲਾ ਨਾਲ ਸੱਚੀ ਸਰਕਾਰ, ਜੋ ਸ਼ਹਿਨਸ਼ਾਹ ਧੁਰਦਰਗਾਹੀਆ। ਤੇਰਾ ਸਿਦਕ ਭਰੋਸਾ ਕਮਾਲ, ਪਤਨੀ ਵੇਚ ਕੇ ਖ਼ੁਸ਼ੀ ਬਣਾਈਆ। ਗਿਰਵੀ ਰਖ ਕੇ ਕਮਾਲਾ ਬਾਲ, ਸੇਵਾ ਖ਼ੁਸ਼ੀਆਂ ਨਾਲ ਕਮਾਈਆ। ਫਲ ਵੇਖਿਆ ਤੇਰੇ ਡਾਲ, ਪੱਤ ਟਹਿਣੀ ਰਹੀ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਕਬੀਰ ਵੇਖੇ ਪਿਛੇ ਅਗੇ ਅਗਾ ਪਿਛਾ ਸਮਝ ਕਿਛ ਨਾ ਆਈਆ। ਭੱਜਿਆ ਫਿਰੇ ਨੰਗੇ ਪਗੇ, ਕਦਮ ਕਦਮ ਨਾਲ ਬਦਲਾਈਆ। ਕੀ ਖੇਲ
ਕੀਤਾ ਤੇ ਕਿਹੜੀ ਬਣਾਈ ਵਜ੍ਹੇ, ਵਜਹ ਸਮਝ ਕੋਇ ਨਾ ਪਾਈਆ। ਮੈਂ ਜਿਧਰ ਤੱਕਾਂ ਉਧਰ ਲੋਹ ਲੰਗਰ ਪਏ ਤਪੇ, ਤਪਦਿਆਂ ਹਿਰਦਿਆਂ ਸ਼ਾਂਤ ਕਰਾਈਆ। ਨਾਲੇ ਖ਼ੁਸ਼ੀਆਂ ਦੇ ਵਿਚ ਰੋਵੇ ਨਾਲੇ ਹੱਸੇ, ਦੋਵੇਂ ਖੇਲ ਵਖਾਈਆ। ਨਾਲੇ ਪਾਟੀ ਧੋਤੀ ਗੰਢਾਂ ਨਾਲ ਫੜ ਫੜ ਕਸੇ, ਓਢਣ ਨਜ਼ਰ ਕੋਇ ਨਾ ਆਈਆ। ਨਾਲੇ ਇਕੋ ਵਾਰ ਆਪਣੇ ਆਪ ਨੂੰ ਜ਼ੀਰੋ ਸਮਝ ਕੇ ਜ਼ੀਰੋ ਨਾਲ ਕੀਤਾ ਬਟੇ, ਆਪਣਾ ਮੂਲ ਨਾ ਕੋਇ ਰਖਾਈਆ। ਨਿਵ ਨਿਵ ਪੁਰਖ ਅਕਾਲ ਦੇ ਚਰਨੀ ਢੱਠੇ, ਸੀਸ ਸੀਸ ਜਗਦੀਸ਼ ਝੁਕਾਈਆ। ਮੇਰੇ ਸਵਾਮੀਆਂ ਪਹਿਲੋਂ ਮੈਨੂੰ ਲੋਕਾਂ ਕਰਨੇ ਸੀ ਠੱਠੇ, ਹੁਣ ਤੇਰੀਆਂ ਤਾੜੀਆਂ ਦੇਣ ਵਜਾਈਆ। ਕਿਉਂ ਤੂੰ ਭਗਤਾਂ ਦੀ ਉਲਟੀ ਗੇੜੇਂ ਲੱਠੇ, ਇਹ ਤੇਰੀ ਬੇਪ੍ਰਵਾਹੀਆ। ਜੋ ਸੰਤ ਸਾਧੂ ਕੀਤੇ ਇਕੱਠੇ, ਮੇਰੇ ਭੁੱਖੇ ਦਵਾਰਿਉਂ ਦਿਤੇ ਰਜਾਈਆ। ਇਹ ਸਾਰੇ ਤੇਰੇ ਬੱਚੇ, ਮੈਂ ਸਚ ਦਿਆਂ ਸਮਝਾਈਆ। ਕੁਛ ਪੱਕੇ ਤੇ ਕੁਝ ਕੱਚੇ, ਕੰਚਨ ਗੜ੍ਹ ਤੇਰਾ ਸੋਭਾ ਪਾਈਆ। ਜਿਨ੍ਹਾਂ ਦੇ ਅੰਦਰ ਮਨੂਆ ਨੱਚੇ, ਦਹਿ ਦਿਸ਼ਾ ਉਠ ਉਠ ਧਾਹੀਆ। ਕੁਛ ਸੰਤ ਸੁਹੇਲੇ ਤੇਰੇ ਪ੍ਰੇਮ ਰੱਤੇ, ਰਤਨ ਅਮੋਲਕ ਸੋਭਾ ਪਾਈਆ। ਮੇਰੇ ਦੋਵੇਂ ਖ਼ਾਲੀ ਹੱਥੇ, ਤੇਰੇ ਅਗੇ ਦਿਆਂ ਟਿਕਾਈਆ। ਤੂੰ ਸਚ ਦੱਸ ਕਦੋਂ ਇਨ੍ਹਾਂ ਦੇ ਲੇਖ ਮਸਤਕ ਬਣਾਏਂ ਮੱਥੇ, ਧੂੜੀ ਖ਼ਾਕ ਰਮਾਈਆ। ਮੇਰੇ ਮਿਹਰਵਾਨ ਪੁਰਖ ਸਮਰਥੇ, ਭੇਵ ਅਭੇਦਾ ਦੇਣਾ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਤਿਗੁਰ ਸ਼ਬਦ ਕਹੇ ਮੇਰੀਆਂ ਮਿਹਰਵਾਨੀਆਂ, ਮਿਹਰ ਮਿਹਰ ਨਾਲ ਜਣਾਈਆ। ਖੇਲਾਂ ਖੇਲ ਦੋ ਜਹਾਨੀਆਂ, ਦੋਹਰੀ ਆਪਣੀ ਕਲ ਵਰਤਾਈਆ। ਜਨ ਭਗਤਾਂ ਮਾਰ ਤੀਰ ਨਿਸ਼ਾਨੇ ਕਾਨੀਆਂ, ਕਲਮਿਆਂ ਤੋਂ ਬਾਹਰ ਲਵਾਂ ਜਗਾਈਆ। ਜਿਨ੍ਹਾਂ ਦੇ ਗ੍ਰਹਿ ਖਾਵਾਂ ਮਹਿਮਾਨੀਆਂ, ਹਰਿਜਨ ਸਾਚੇ ਨਾਲ ਮਿਲਾਈਆ। ਸੰਦੇਸੇ ਵਿਚ ਦੇ ਨਿਸ਼ਾਨੀਆਂ, ਹੁਕਮ ਨਾਲ ਦ੍ਰਿੜਾਈਆ। ਜੋ ਦੇਵਣਹਾਰਾ ਠੰਢਾ ਪਾਣੀਆਂ, ਅੰਮ੍ਰਿਤ ਰਸ ਚਖਾਈਆ। ਇਹ ਖ਼ਬਰਾਂ ਸੁਣੀਆਂ ਉਸ ਸੱਜਣ ਬਾਣੀਆਂ, ਜੋ ਟਕਿਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਜਿਸ ਲੋਈ ਦੀ ਪਾਈ ਕੀਮਤ, ਟਕਿਆਂ ਵੰਡ ਵੰਡਾਈਆ। ਓਹ ਸਮਝ ਕੇ ਵਕਤ ਗ਼ਨੀਮਤ, ਆਪਣੀ ਖ਼ੁਸ਼ੀ ਬਣਾਈਆ। ਕਬੀਰ ਤ੍ਰੀਆ ਨੂੰ ਸਮਝ ਤ੍ਰੀਮਤ, ਤ੍ਰੈਗੁਣ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਚਾਰੋਂ ਕੁੰਟ ਪੈ ਗਿਆ ਸ਼ੋਰ, ਵੱਡੇ ਛੋਟੇ ਰੌਲਾ ਪਾਈਆ। ਬਚਨ ਸੁਣਦੇ ਨਾਲ ਗ਼ੌਰ, ਕੰਨਾਂ ਨਾਲ ਕੰਨ ਲਗਾਈਆ। ਕਬੀਰ ਨੂੰ ਕਿਹੜਾ ਗਿਆ ਬਹੁੜ, ਜੋ ਭੁੱਖਿਆਂ ਰਿਹਾ ਰਜਾਈਆ। ਵੇਖੀਏ ਦੌੜ ਦੌੜ, ਕਿਹੜਾ ਸੱਚਾ ਮਾਹੀਆ। ਜਿਸ ਨੇ ਸਭ ਦੇ ਬਦਲ ਦਿਤੇ ਤੌਰ, ਤਬੀਅਤ ਦਿਤੀ ਬਦਲਾਈਆ। ਉਹ ਬਾਂਕਾ ਛੈਲ ਛਬੀਲਾ ਵੇਖੀਏ ਛੌਹਰ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਦੇ ਮਿਲਣ ਨਾਲ ਕਾਰਜ ਗਏ ਸੌਰ, ਭਗਤ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸਾਧ ਸੰਤ ਖ਼ੁਸ਼ੀਆਂ ਨਾਲ ਗਾਂਦੇ, ਧੰਨ ਕਬੀਰ ਤੇਰੀ ਵਡਿਆਈਆ। ਪ੍ਰੇਮ ਰਸ ਅੰਮ੍ਰਿਤ ਪੀਂਦੇ ਖਾਂਦੇ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਇਕ ਦੂਜੇ ਵੱਲ ਤਕਾਂਦੇ, ਕਵਣ ਭੰਡਾਰਾ ਰਿਹਾ ਵਰਤਾਈਆ। ਸਾਨੂੰ ਇਉਂ ਜਾਪਦਾ ਭੋਜਨ ਪੱਕੇ ਇਕੋ ਮਾਂ ਦੇ, ਦੂਜਾ ਹੱਥ ਨਾ ਕੋਇ ਲਗਾਈਆ।
ਅਸੀਂ ਹੰਸ ਰੂਪ ਬਣ ਗਏ ਕਾਂ ਦੇ, ਦੁਰਮਤ ਮੈਲ ਧਵਾਈਆ। ਮੁਖੋਂ ਬਚਨ ਨਿਕਲਦੇ ਵਾਹ ਵਾਹ ਦੇ, ਵਾਹਵਾ ਤੇਰੀ ਬੇਪਰਵਾਹੀਆ। ਤੇਰੇ ਖੇਲ ਥਲ ਅਸਗਾਹ ਦੇ, ਜਲਾਂ ਥਲਾਂ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਕਬੀਰ ਨੇ ਕੀਤਾ ਸ਼ੁਕਰ, ਸ਼ੁਕਰੀਏ ਵਿਚ ਸੀਸ ਨਿਵਾਈਆ। ਮੇਰਾ ਵਕਤ ਸੁਹੰਜਣਾ ਗਿਆ ਗੁਜ਼ਰ, ਗੁਜ਼ਾਰਿਸ਼ ਵਿਚ ਸੀਸ ਝੁਕਾਈਆ। ਮੈਂ ਬਣੀਆਂ ਦਾ ਉਧਾਰ ਨਾ ਜਾਵਾਂ ਮੁਕਰ, ਲਹਿਣਾ ਦਿਆਂ ਚੁਕਾਈਆ। ਜਿਸ ਦਾ ਗ੍ਰਹਿ ਸੀ ਦਿਸ਼ਾ ਉੱਤਰ, ਪੱਛਮ ਕਬੀਰ ਡੇਰਾ ਲਾਈਆ। ਓਹ ਅੰਦਰੋਂ ਭਾਵ ਕਢ ਕੇ ਦੁਤਰ, ਭੱਜਿਆ ਵਾਹੋ ਦਾਹੀਆ। ਨਾਲੇ ਵੇਖੇ ਕਮਾਲਾ ਪੁੱਤਰ, ਪਤਨੀ ਆਪਣਾ ਨੈਣ ਉਠਾਈਆ। ਓਧਰੋਂ ਬਣੀਏ ਨੂੰ ਪਤਾ ਲਗ ਗਿਆ ਓਥੇ ਅਨੰਤ ਵਰਤਿਆ ਟੁੱਕਰ, ਭੰਡਾਰਾ ਅਗੰਮ ਅਥਾਹੀਆ। ਮੈਂ ਕਿਉਂ ਕਸਾਈ ਬਣਿਆ ਬੁੱਚੜ, ਲੋਈ ਦੀ ਕੀਮਤ ਦਿਤੀ ਪਾਈਆ। ਮੇਰੀ ਕਿਉਂ ਆਸ਼ਾ ਹੋਈ ਭੁੱਖੜ, ਨੀਤੀ ਜਗਤ ਨਾ ਕੋਇ ਵਡਿਆਈਆ। ਜਿਨ੍ਹਾਂ ਨੂੰ ਪ੍ਰਭ ਨੇ ਚੁੱਕਿਆ ਕੁੱਛੜ, ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਹੇ ਬਣੀਏ ਅੰਤਰ ਹੋਇਆ ਪਸ਼ਚਾਤਾਪ, ਬਿਰਹੋਂ ਵਿਚ ਕੁਰਲਾਈਆ। ਮੈਥੋਂ ਹੋਇਆ ਵੱਡਾ ਪਾਪ, ਕਿਸ ਬਿਧ ਲਵਾਂ ਬਖ਼ਸ਼ਾਈਆ। ਮੈਂ ਕਬੀਰ ਕੋਲ ਜਾਵਾਂ ਆਪ, ਨਿਵ ਨਿਵ ਸੀਸ ਝੁਕਾਈਆ। ਮੈਨੂੰ ਦੱਸ ਦੇ ਆਪਣਾ ਬਾਪ, ਜਿਸ ਤੇਰਾ ਭੰਡਾਰਾ ਦਿਤਾ ਭਰਾਈਆ। ਇਹ ਅੰਤਰ ਰਖ ਕੇ ਆਸ, ਭੱਜਿਆ ਵਾਹੋ ਦਾਹੀਆ। ਝਟ ਪੁੱਜਾ ਭਗਤ ਦੇ ਪਾਸ, ਆਪਣਾ ਪੰਧ ਮੁਕਾਈਆ। ਕਬੀਰ ਦੀ ਧੂੜੀ ਲਾ ਕੇ ਖ਼ਾਕ, ਰੋ ਰੋ ਰਿਹਾ ਸੁਣਾਈਆ। ਮੈਨੂੰ ਕਰ ਮੁਆਫ਼, ਭੁਲ ਦੇ ਬਖ਼ਸ਼ਾਈਆ। ਕਬੀਰ ਕਿਹਾ ਤੂੰ ਮੇਰਾ ਮੈਂ ਤੇਰਾ ਕਰ ਜਾਪ, ਉਹ ਮਾਲਕ ਧੁਰਦਰਗਾਹੀਆ। ਝਟ ਇਸ਼ਾਰਾ ਕੀਤਾ ਆਪ, ਜੋਤ ਸਰੂਪੀ ਦਰਸ਼ਨ ਕਰ ਲੈ ਸਾਖਿਆਤ, ਜੋ ਮੇਰੇ ਗ੍ਰਹਿ ਭੱਜੇ ਵਾਹੋ ਦਾਹੀਆ। ਤੇਰਾ ਤਨ ਵਜੂਦ ਕਰੇ ਪਾਕ, ਪਤਤ ਪੁਨੀਤ ਬਣਾਈਆ। ਝਟ ਬਣੀਏਂ ਦੋਵੇਂ ਜੋੜ ਕੇ ਹਾਥ, ਸੀਸ ਦਿਤਾ ਝੁਕਾਈਆ। ਤੂੰ ਸਭ ਦਾ ਪੁਰਖ ਸਮਰਾਥ, ਮੈਂ ਤੇਰੀ ਓਟ ਤਕਾਈਆ। ਮੈਨੂੰ ਵੀ ਲਗਾਉਣਾ ਭਗਤਾਂ ਵਾਲੇ ਘਾਟ, ਪਿਛਲਾ ਘਾਟਾ ਪੂਰ ਕਰਾਈਆ। ਏਸੇ ਤਰਾ ਵਸਤ ਅਗੰਮੀ ਦੇਣੀ ਦਾਤ, ਅਤੋਟ ਅਤੁਟ ਵਰਤਾਈਆ। ਪੁਰਖ ਅਕਾਲੇ ਸ਼ਬਦੀ ਧਾਰ ਦਿਤਾ ਆਖ, ਸਹਿਜ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪੁਰਖ ਅਕਾਲ ਕਿਹਾ ਦਇਆ ਕਮਾਵਾਂਗਾ। ਤੇਰੇ ਜਨਮ ਵਿਚ ਜਨਮ ਬਦਲਾਵਾਂਗਾ। ਜੋਤ ਸਰੂਪੀ ਜੋਤ ਹੋ ਕੇ ਲੋਕਮਾਤ ਆਵਾਂਗਾ। ਵਰਨ ਗੋਤ ਦੀਨ ਦਾ ਡੇਰਾ ਢਾਹਵਾਂਗਾ। ਸਚ ਸੁਣਾ ਕੇ ਇਕ ਸਲੋਕ, ਸੋਹਲਾ ਧੁਰ ਦਾ ਇਕ ਸਮਝਾਵਾਂਗਾ। ਸੰਦੇਸਾ ਦੇ ਕੇ ਲੋਕ ਪ੍ਰਲੋਕ, ਦੋ ਜਹਾਨਾਂ ਆਪ ਉਠਾਵਾਂਗਾ। ਮੇਰੇ ਹੁਕਮ ਨੂੰ ਸਕੇ ਕੋਈ ਨਾ ਰੋਕ, ਲੋਕਮਾਤ ਆਪ ਵਰਤਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਵਾਂਗਾ। ਬਣੀਏਂ ਕਿਹਾ ਮੇਰੇ ਨਿਰੰਕਾਰ, ਮੇਰੀ ਇਕ ਦੁਹਾਈਆ। ਜੇ ਮੈਂ ਆਉਣਾ ਦੂਜੀ ਵਾਰ, ਤੇਰੇ ਚਰਨ ਮਿਲੇ ਸ਼ਰਨਾਈਆ। ਮੇਰੇ ਖ਼ਾਲੀ ਭਰੀਂ ਭੰਡਾਰ, ਨਾਲ ਕਬੀਰੇ ਦੇਣਾ ਰਲਾਈਆ। ਮੇਰੀ ਇਕੋ ਵਾਰ ਨਿਮਸਕਾਰ, ਬੇਨੰਤੀ ਇਕੋ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲ ਨੇ ਪ੍ਰੇਮ ਦੀ ਥਪਕੀ ਦਿਤੀ ਮਾਰ, ਪੁਸ਼ਤ ਪਨਾਹ ਹੱਥ ਟਿਕਾਈਆ। ਜੇ ਤੂੰ ਮੇਰਾ
ਬਣਿਉਂ ਯਾਰ, ਯਰਾਨਾ ਤੇਰਾ ਤੋੜ ਨਿਭਾਈਆ। ਮੈਂ ਆਵਾਂ ਕਲ ਕਲਕੀ ਅਵਤਾਰ, ਨੂਰ ਨੁਰਾਨਾ ਡਗਮਗਾਈਆ। ਤੇਰਾ ਕਬੀਰ ਤੋਂ ਵੱਧ ਕਰਾਂ ਵਿਹਾਰ, ਇਹ ਮੇਰੀ ਬੇਪਰਵਾਹੀਆ। ਤੇਰਿਆਂ ਭਗਤਾਂ ਨਾਲ ਤੇਰਾ ਦਰ ਦੇਵਾਂ ਸ਼ਿੰਗਾਰ, ਗੁਰਮੁਖ ਗੁਰਮੁਖਾਂ ਸੰਗ ਬਣਾਈਆ। ਤੈਨੂੰ ਕਢ ਕੇ ਘਰੋਂ ਬਾਹਰ, ਨਵੀਂ ਰੀਤੀ ਦਿਆਂ ਚਲਾਈਆ। ਜਿਸ ਨੂੰ ਯਾਦ ਕਰੇ ਸੰਸਾਰ, ਵਿਸ਼ਨ ਭੰਡਾਰੀ ਹੋ ਕੇ ਸੀਸ ਨਿਵਾਈਆ। ਤੇਰੇ ਪ੍ਰੇਮ ਦੀ ਵੱਜਦੀ ਰਹੇ ਸਿਤਾਰ, ਸੁਰਤੀ ਪ੍ਰੇਮ ਵਿਚ ਲਗਾਈਆ। ਇਹ ਮੇਰਾ ਖੇਲ ਅਕਲ ਬੁੱਧੀ ਤੋਂ ਹੋਣਾ ਬਾਹਰ, ਸਮਝ ਸਕੇ ਕੋਇ ਨਾ ਰਾਈਆ। ਅਗੇ ਵਾਸਤੇ ਭੁੱਖਿਆਂ ਨੰਗਿਆਂ ਦਾ ਬਣਾਂ ਸਹਾਰ, ਘਰ ਘਰ ਦੇਵਾਂ ਰਿਜ਼ਕ ਸਬਾਈਆ। ਜਿਸ ਨਾਉਂ ਤੂੰ ਮੇਰਾ ਮੈਂ ਤੇਰਾ ਲਿਆ ਉਚਾਰ, ਤਿਸ ਦਾ ਹੋਵਾਂ ਆਪ ਸਹਾਈਆ। ਸਚ ਦਵਾਰ ਬਖ਼ਸ਼ ਕੇ ਸੱਚਾ ਘਰ ਬਾਰ, ਗ੍ਰਹਿ ਮੰਦਰ ਦਿਆਂ ਵਡਿਆਈਆ। ਤੇਰਾ ਵਿਛੋੜਾ ਜੋ ਹੋਣਾ ਸੀ ਪੁਰਖ ਵਾਲਾ ਨਾਲ ਨਾਰ, ਏਸ ਵਿਛੋੜੇ ਵਿਚ ਤੇਰਾ ਅਗਲਾ ਲੇਖਾ ਦਿਤਾ ਮੁਕਾਈਆ। ਹੁਣ ਖ਼ੁਸ਼ੀਆਂ ਨਾਲ ਜੀਉਣਾ ਤੇ ਖ਼ੁਸ਼ੀਆਂ ਵਾਲੀ ਹੋਣੀ ਬਹਾਰ, ਬੰਸ ਸਰਬੰਸ ਮਿਲੇ ਵਡਿਆਈਆ। ਤੈਨੂੰ ਦਰਸ਼ਨ ਦੇਵਾਂਗਾ ਵਕਤ ਚਾਰ, ਆਪਣਾ ਪੰਧ ਮੁਕਾਈਆ। ਤੇਰੇ ਨੇਤਰ ਨੈਣਾਂ ਵਾਲਾ ਪਿਆਰ, ਹੰਝੂ ਦੇਣ ਗਵਾਹੀਆ। ਇਹ ਭਗਤ ਸੁਹੇਲੇ ਤੱਕ ਲੈ ਜਿਨ੍ਹਾਂ ਦਾ ਪੂਰਬ ਦਾ ਉਧਾਰ, ਲਹਿਣੇ ਸਭ ਦੇ ਝੋਲੀ ਪਾਈਆ। ਤੂੰ ਲਛਮਣ ਸਿੰਘ ਲਛਾ ਉਸ ਪਟ ਦੀ ਧਾਰ, ਜਿਸ ਨੂੰ ਪਟਨੇ ਵਾਲਾ ਆਪਣੀ ਗੋਦ ਟਿਕਾਈਆ। ਪੰਦਰਾਂ ਕੱਤਕ ਉਡੀਕਦਾ ਰਿਹਾ ਸੀ ਆਪਣੀ ਵਾਰ, ਵਾਰੀ ਵਾਰੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਇਹ ਵਿਹਾਰ ਦਾ ਨਹੀਂ ਵਿਛੋੜਾ, ਗੁਰਮੁਖ ਵਿਛੜ ਕਦੇ ਨਾ ਜਾਈਆ। ਤੁਹਾਡਾ ਜ਼ਿੰਦਗੀ ਬਿਨਾ ਫੇਰ ਇਕੱਠਾ ਕੀਤਾ ਜੋੜਾ, ਜ਼ਿੰਦਗੀ ਦੋਹਾਂ ਦੀ ਝੋਲੀ ਪਾਈਆ। ਮੈਂ ਰੱਖਿਆ ਕਰਾਂਗਾ ਚੜ੍ਹ ਕੇ ਉਪਰ ਘੋੜਾ, ਅਸਵ ਦੋ ਜਹਾਨ ਦੌੜਾਈਆ। ਤੁਹਾਨੂੰ ਮੰਜ਼ਲ ਚੜ੍ਹਾ ਕੇ ਉਪਰ ਪੌੜਾ, ਪੌੜੀ ਡੰਡਿਆਂ ਦਾ ਲੇਖਾ ਦਿਤਾ ਮੁਕਾਈਆ। ਤੁਹਾਡਾ ਸੁਹਾਗ ਬਣਾ ਕੇ ਪਈਆ ਸੌਹਰਾ, ਇਕੋ ਘਰ ਦਿਤਾ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਸਤਿਗੁਰ ਸ਼ਬਦ ਕਹੇ ਸੰਗਤ ਹਰਿਜਨ ਸਾਚੇ ਮੀਤ, ਮਿਤਰ ਪਿਆਰੇ ਸੋਭਾ ਪਾਈਆ। ਜਿਨ੍ਹਾਂ ਵੱਖਰੀ ਵਖਾਈ ਰੀਤ, ਬਿਨਾ ਘਰ ਦਿਆਂ ਤੋਂ ਘਰ ਦਿਤਾ ਵਸਾਈਆ। ਇਹ ਖੇਲ ਸਦਾ ਅਨਡੀਠ, ਪ੍ਰਭ ਅਨਡਿਠੜੀ ਕਾਰ ਕਮਾਈਆ। ਰੰਗ ਰੰਗਾ ਕੇ ਹਸਤ ਕੀਟ, ਸ਼ਾਹ ਸੁਲਤਾਨਾਂ ਤੋਂ ਉਤੋਂ ਦਿਤੀ ਵਡਿਆਈਆ। ਜਿਨ੍ਹਾਂ ਭਾਣਾ ਮੰਨਿਆ ਮੀਠ, ਖ਼ੁਸ਼ੀਆਂ ਵਿਚ ਫਿਰਨ ਚਾਈਂ ਚਾਈਂਆ। ਸਭ ਦੀ ਕਾਇਆ ਦਿਸੇ ਠਾਂਡੀ ਸੀਤ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਸਤਿਗੁਰ ਸ਼ਬਦ ਕਹੇ ਗੁਰਮੁਖੋ ਤੁਹਾਨੂੰ ਪਤਾ ਨਹੀਂ ਕੀ ਤੁਹਾਡਾ ਲਹਿਣਾ ਤੇ ਕੀ ਤੁਹਾਡੀ ਬਾਕੀ, ਕੀ ਸਤਿਗੁਰ ਝੋਲੀ ਪਾਈਆ। ਕੀ ਤੁਹਾਡਾ ਰੂਪ ਕੀ ਤੁਹਾਡਾ ਰੰਗ ਕੀ ਤੁਹਾਡੀ ਜ਼ਾਤੀ, ਕਿਉਂ ਤੁਹਾਡੀ ਬਣਤ ਦਿਤੀ ਬਣਾਈਆ। ਕਵਣ ਤੁਹਾਡਾ ਪਿਤਾ ਤੇ ਕਵਣ ਤੁਹਾਡੀ ਮਾਤੀ, ਕਵਣ ਆਪਣੀ ਗੋਦ ਟਿਕਾਈਆ। ਤੁਸੀਂ ਬੱਚਿਓ ਸੁੱਤੇ ਰਹਿਣਾ ਸਦਾ ਰਾਤ ਨੂੰ ਰਾਤੀ, ਰੁਤੜੀ ਖ਼ੁਸ਼ੀਆਂ ਵਾਲੀ ਬਣਾਈਆ। ਮੈਂ ਘਰ ਘਰ ਅੰਦਰ ਜਾ ਕੇ ਮਾਰਾਂਗਾ ਝਾਤੀ, ਬਿਨਾ ਝਰੋਖਿਆਂ ਵੇਖ ਵਖਾਈਆ।
ਗੁਰਮੁਖੋ ਤੁਹਾਨੂੰ ਲਿਟਾਵਾਂਗਾ ਉਪਰ ਛਾਤੀ, ਛਤਰਧਾਰੀ ਖ਼ਾਕ ਵਿਚ ਮਿਲਾਈਆ। ਤੁਸੀਂ ਕਲ ਕਲਜੁਗ ਪੰਦਰਾਂ ਕੱਤਕ ਸਤਿ ਸਚ ਧਰਮ ਦੇ ਬਣੇ ਬਰਾਤੀ, ਇਸਤਰੀ ਪੁਰਸ਼ ਮਿਲ ਕੇ ਚਲੇ ਚਾਈਂ ਚਾਈਂਆ। ਕਿਸੇ ਦੀ ਗ਼ਲਤੀ ਤੇ ਕਿਸੇ ਦੀ ਰਹੀ ਨਹੀਂ ਗੁਸਤਾਖ਼ੀ, ਸਭ ਨੂੰ ਮੁਆਫ਼ ਦਿਤਾ ਕਰਾਈਆ। ਲਛਮਣ ਸਿੰਘ ਦੀ ਪਤ੍ਰਕਾ ਨਹੀਂ ਇਹ ਪ੍ਰੇੇਮ ਵਾਲੀ ਪਾਤੀ, ਜੋ ਪਤਣਾਂ ਤੋਂ ਸੰਦੇਸ਼ੇ ਲੈ ਕੇ ਆਈਆ। ਏਸੇ ਵਿਛੋੜੇ ਵਿਚ ਜ਼ਿੰਦਗੀ ਨਾਲ ਜ਼ਿੰਦਗੀ ਨਵੀਂ ਮਿਲ ਗਈ ਹਯਾਤੀ, ਹਯਾਤੇ ਆਬ ਦਿਤਾ ਪਿਆਈਆ। ਇਹ ਖੇਲ ਅਗੰਮਾ ਅਗੰਮੀ ਸੀ ਰਾਸੀ, ਜੋ ਭਗਤਾਂ ਨਾਲ ਮਿਲ ਕੇ ਗੋਪੀ ਕਾਹਨ ਦਾ ਰੂਪ ਸੁਹਾਈਆ। ਦੂਰ ਨੇੜੇ ਇਕੋ ਜਿਹੀ ਪੂਰੀ ਕਰੇ ਆਸੀ, ਬੇਹਾਜ਼ਰਾਂ ਨੂੰ ਹਾਜਰ ਕਰ ਕੇ ਆਪਣੇ ਰੰਗ ਰੰਗਾਈਆ। ਗੁਰਸਿੱਖੋ ਕਿਸੇ ਦੇ ਅੰਦਰ ਆਉਣੀ ਨਹੀਂ ਉਦਾਸੀ, ਚਿੰਤਾ ਗ਼ਮ ਅੰਦਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਚੜ੍ਹਾਏ ਆਪਣੀ ਮੰਜ਼ਲ ਅਗੰਮੀ ਘਾਟੀ, ਘਾਟੇ ਪਿਛਲੇ ਪੂਰ ਕਰਾਈਆ।